ਪੁਸਤਕਾਲਾਭਾਗ ੧੯

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅਿੰਮ੍ਰਤਸਰ

ਸਤਿਜੁਗ ਕਹੇ ਪ੍ਰਭ ਮੈਂ ਤੇਰਾ ਸੇਵਕ ਬੜਾ ਚਾਕ, ਚਾਕਰੀ ਚਾਰ ਕੁੰਟ ਕਮਾਈਆ। ਧਰਮ ਦਵਾਰੇ ਦਾ ਖੋਲ੍ਹ ਕੇ ਤਾਕ, ਤਾਕਤਵਰ ਤੇਰੇ ਨਾਲ ਦਿਆਂ ਮਿਲਾਈਆ। ਨਿਰਗੁਣ ਨਿਰਗੁਣ ਮੇਲਾ ਕਰਾਵਾਂ ਸੱਜਣ ਸਾਕ, ਸਰਗੁਣ ਮਿਲੇ ਮਾਣ ਵਡਿਆਈਆ। ਜਗਤ ਵਾਸਨਾ ਵਿਚ ਕਦੇ ਨਾ ਹੋਵਾਂ ਗੁਸਤਾਖ਼, ਜੂਠ ਝੂਠ ਨਾ ਨਾਲ ਰਲਾਈਆ। ਸਚ ਪ੍ਰੇਮ ਦੀ ਸਾਨੂੰ ਦੱਸ ਜਾਚ, ਯਾਚਕ ਹੋ ਕੇ ਸੇਵ ਕਮਾਈਆ। ਤਾਮਸ ਅਗਨੀ ਰਹੇ ਨਾ ਕੋਇ ਆਂਚ, ਸਾਂਤਕ ਸਤਿ ਤੇਰਾ ਨਾਮ ਦਰਸਾਈਆ। ਇਕੋ ਅੱਖਰ ਸ੍ਰਿਸ਼ਟ ਸਬਾਈ ਲਏ ਵਾਚ, ਸੋਹੰ ਢੋਲਾ ਧੁਰ ਦਰਗਾਹੀਆ। ਸੁਨੇਹੜਾ ਦੇਵਾਂ ਪਾਤੀ ਪਾਤ, ਪਤ੍ਰਿਕਾ ਤੇਰੀ ਦਿਆਂ ਵਖਾਈਆ। ਸਹਾਇਤਾ ਕਰਾਂ ਅਨਾਥਾਂ ਨਾਥ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਸਾਚੇ ਭਗਤਾਂ ਦੇ ਕੇ ਸਾਥ, ਤੇਰਾ ਸੰਗ ਬਣਾਈਆ। ਸ਼ਬਦੀ ਹੁਕਮ ਅੰਦਰ ਜੋ ਦੇਵੇਂ ਆਖ, ਆਖ਼ਰ ਮੰਨ ਕੇ ਓਸੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸੇਵਕ ਹੋ ਕੇ ਤੇਰੀ ਸਾਚੀ ਸੇਵ ਕਮਾਈਆ। ਸਤਿਜੁਗ ਕਹੇ ਪ੍ਰਭ ਤੇਰਾ ਹੋਵਾਂ ਦਾਸ, ਦਾਸਤਾਂ ਤੇਰੀ ਦਿਆਂ ਜਣਾਈਆ। ਬਿਨ ਸਾਚੇ ਨਾਮ ਖ਼ਾਲੀ ਰਹੇ ਨਾ ਕੋਇ ਸਵਾਸ , ਸਾਹ ਸਾਹ ਨਾਲ ਸਭ ਤੇਰਾ ਢੋਲਾ ਗਾਈਆ। ਸਚ ਦਵਾਰੇ ਹੋਵੇ ਸਚ ਪਰਕਾਸ਼, ਜੋਤੀ ਨੂਰ ਤੇਰਾ ਨਜ਼ਰੀ ਆਈਆ। ਅੰਧ ਅੰਧੇਰੀ ਰਹੇ ਕੋਇ ਨਾ ਰਾਤ, ਸਾਚੀ ਰੁਤੜੀ ਤੇਰੇ ਰੰਗ ਰੰਗਾਈਆ।

ਜਨ ਭਗਤਾਂ ਵਸ ਕੇ ਸਦਾ ਪਾਸ, ਪਾਸਾ ਅੰਦਰੋਂ ਦਿਆਂ ਬਦਲਾਈਆ। ਇਕੋ ਪੁਰਖ ਅਕਾਲ ਉਤੇ ਹੋਵੇ ਧਰਵਾਸ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਤੇਰਾ ਖੇਲ ਵੇਖ ਪੁਰਖ ਅਬਿਨਾਸ਼, ਸਾਚੇ ਘਰ ਵੱਜੇ ਵਧਾਈਆ। ਧੁਰੋਂ ਦੇਣੀ ਆਪਣੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਬਿਨ ਤੇਰੇ ਨਾਮ ਵੱਡੀ ਨਹੀਂ ਕੋਈ ਕਰਾਮਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਨਸ ਜਨਮ ਕਰ ਰਾਸ, ਰਸੀਆ ਹੋ ਕੇ ਆਪਣਾ ਰਸ ਚੁਆਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਜਾਗੀਰ ਕੌਰ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਪ੍ਰਭ ਮੈਂ ਹੋਵਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰੀ ਖ਼ਲਕਤ ਕਰਾਂ ਪਿਆਰ, ਖ਼ਿੱਲਤ ਤੇਰਾ ਨਾਮ ਵਖਾਈਆ। ਸਹੀ ਸਲਾਮਤ ਵੇਖਾਂ ਸਰਬ ਸੰਸਾਰ, ਦੁਖੀਆ ਨਜ਼ਰ ਕੋਇ ਨਾ ਆਈਆ। ਸਾਂਝਾ ਦੱਸ ਕੇ ਇਕ ਪਿਆਰ, ਮੁਹੱਬਤ ਤੇਰੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਦੇਣਾ ਬਣਾਈਆ। ਸਤਿਜੁਗ ਕਹੇ ਪ੍ਰਭ ਤੇਰਾ ਹੋਵਾਂ ਖ਼ਾਦਮ, ਖ਼ਿਦਮਤ ਕਰਾਂ ਜਗਤ ਲੋਕਾਈਆ। ਪਾਵਾਂ ਸਾਰ ਬਨੀ ਨੌ ਆਦਮ, ਆਦਤ ਕਲਜੁਗ ਦਿਆਂ ਬਦਲਾਈਆ। ਕੂੜੀ ਕਿਰਿਆ ਰਹਿਣ ਨਾ ਦੇਵਾਂ ਮਾਤਮ, ਮਿੱਤਰ ਪਿਆਰਾ ਇਕੋ ਦਿਆਂ ਵਖਾਈਆ। ਸਾਚਾ ਮੇਲਾ ਮੇਲ ਪਰਮਾਤਮ, ਨੂਰ ਨੂਰ ਵਿਚ ਸਮਾਈਆ। ਤੇਰਾ ਦਰਸ ਕਰਾਂ ਜਾਹਰ ਬਾਤਨ, ਘਰ ਵਿਚ ਘਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬੇਨੰਤੀ ਇਕੋ ਆਇਆ ਆਖਣ, ਆਖ਼ਰ ਮੇਰਾ ਮਾਣ ਦੇਣਾ ਰਖਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਬਣਾਂ ਤੇਰਾ ਮਜ਼ਦੂਰ, ਮਜ਼ਦੂਰੀ ਧੁਰ ਦੀ ਝੋਲੀ ਪਾਈਆ। ਸਦਾ ਦਰਸ ਮੰਗਾਂ ਹਾਜ਼ਰ ਹਜ਼ੂਰ, ਨੇਰਨ ਨੇਰਾ ਹੋ ਕੇ ਹੋਣਾ ਸਹਾਈਆ। ਸਚ ਭੰਡਾਰਾ ਨਾਮ ਕਰਨਾ ਭਰਪੂਰ, ਜਗਤ ਅੰਤਾ ਰਹੇ ਕੋਇ ਨਾ ਰਾਈਆ। ਮਧ ਖ਼ੁਮਾਰੀ ਨਾਮ ਦੇਣਾ ਸਰੂਰ, ਰੰਗ ਇਕੋ ਦੇਣਾ ਰੰਗਾਈਆ। ਸਹਾਇਤਾ ਸਚ ਕਰਨੀ ਜ਼ਰੂਰ, ਜ਼ਰੂਰਤ ਆਪਣੀ ਰਿਹਾ ਪਰਗਟਾਈਆ। ਕਿਰਪਾ ਕਰ ਕੇ ਬਖ਼ਸ਼ਣਾ ਨੂਰ, ਕਰਨੀ ਘਰ ਘਰ ਰੁਸ਼ਨਾਈਆ। ਸਾਚੇ ਭਗਤਾਂ ਬਖ਼ਸ਼ਣੇ ਪੂਰਬ ਕਸੂਰ, ਅਗਲਾ ਲੇਖਾ ਆਪਣੇ ਹੱਥ ਵਖਾਈਆ। ਪੈਂਡਾ ਰਹੇ ਨਾ ਕੋਇ ਦੂਰ, ਵਾਟ ਦੁਰਾਡੀ ਨੇੜੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਪੂਰ, ਆਸ਼ਾ ਆਪਣੇ ਨਾਲ ਰਖਾਈਆ।

੨੭ ਸਾਵਣ ਸ਼ਹਿਨਸ਼ਾਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਲੋਪੋਕੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਮੈਂ ਹੋਵਾਂ ਤੇਰਾ ਮਸਕੀਨ, ਨਿਰਮਾਣਤਾ ਗ਼ਰੀਬੀ ਝੋਲੀ ਦੇਣੀ ਪਾਈਆ। ਲੱਖ ਚੁਰਾਸੀ ਜੀਵ ਜੰਤ ਜੰਤ ਪੁਰਖ ਅਕਾਲ ਤੇਰਾ ਕਰਾਵਾਂ ਯਕੀਨ, ਭਰੋਸੇ ਵਿਚ ਬੰਨ੍ਹਾਂ ਸਰਬ ਲੋਕਾਈਆ। ਸਚਖੰਡ ਦਵਾਰਾ ਮਹੱਲ ਅਟਲ ਦੱਸਾਂ ਉਚ ਅਜ਼ੀਮ, ਆਲੀਸ਼ਾਨ ਸ਼ਾਨ ਤੇਰੀ ਦਿਆਂ ਜਣਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਹੇ ਨਾ ਕੋਇ ਤਕ਼ਸੀਮ, ਆਤਮ ਬ੍ਰਹਮ ਪਾਰਬ੍ਰਹਮ ਪੜਦਾ ਦਿਆਂ ਉਠਾਈਆ। ਸਭ ਨੂੰ ਦੱਸਾਂ ਪਰਮ ਪੁਰਖ ਮਾਲਕ ਕ਼ਦੀਮ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਦੀ ਦੇ ਤਾਲੀਮ, ਤੁਲਬੇ ਤਾਲਬ ਇਲਮ ਸਾਰੇ ਦਿਆਂ ਬਣਾਈਆ। ਤੇਰਾ ਮਾਰਗ ਸਾਚਾ ਦੱਸ ਮਹੀਨ, ਨਿਜ ਨੇਤਰ ਦਿਆਂ ਵਖਾਈਆ। ਸਾਂਝਾ ਪਿਆਰ ਹੋਵੇ ਨਰ ਮਦੀਨ, ਪੁਰਖ ਨਾਰ ਇਕੋ ਰੰਗ ਰੰਗਾਈਆ। ਸਤਿਗੁਰ ਸ਼ਬਦ ਦੇ ਹੋਣ ਸਰਬ ਅਧੀਨ, ਦੇਵਤ ਸੁਰ ਪੂਜਣ ਕੋਇ ਨਾ ਜਾਈਆ। ਹੱਕ ਫ਼ੈਸਲਾ ਤੇਰਾ ਮੰਨਣ ਕੋਰਟ ਸੁਪਰੀਮ, ਸਚ ਅਦਾਲਤ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਸਦਾ ਤੇਰਾ ਬਣਿਆ ਰਹਾਂ ਬਰਦਾ, ਗ਼ੁਲਾਮ ਹੋ ਕੇ ਨੌਬਤ ਦੀਨ ਦੁਨੀ ਅੰਦਰੋਂ ਦਿਆਂ ਕਢਾਈਆ। ਭੇਵ ਖੁਲ੍ਹਾਵਾਂ ਕਾਇਆ ਮਾਟੀ ਤਨ ਵਜੂਦ ਘਰ ਘਰ ਦਾ, ਗ੍ਰਹਿ ਗ੍ਰਹਿ ਪੜਦਾ ਦਿਆਂ ਉਠਾਈਆ। ਇਸ਼ਨਾਨ ਦੱਸਾਂ ਆਤਮ ਸਰੋਵਰ ਸੱਚੇ ਸਰ ਦਾ, ਅੱਠ ਸੱਠ ਨਹਾਵਣ ਦਾ ਲੇਖਾ ਦਿਆਂ ਮੁਕਾਈਆ। ਧੁਰ ਫ਼ਰਮਾਨ ਸੰਦੇਸ਼ਾ ਦੇਵਾਂ ਨਰਾਇਣ ਨਰ ਦਾ, ਨਰ ਨਿਰੰਕਾਰ ਤੇਰੀ ਕਰਾਂ ਸਚ ਪੜ੍ਹਾਈਆ। ਲਹਿਣਾ ਦੇਣਾ ਮੂਲ ਮੁਕਾਵਾਂ ਚੋਟੀ ਜੜ੍ਹ ਦਾ, ਚੇਤਨ ਸੁਰਤੀ ਸੁਤਿਆਂ ਦਿਆਂ ਉਠਾਈਆ। ਜੀਵ ਜੰਤ ਤੇਰੇ ਨਾਉਂ ਦਾ ਢੋਲਾ ਹੋਵੇ ਪੜ੍ਹਦਾ, ਪਾਠਸ਼ਾਲਾ ਦੀਨ ਦਿਆਲਾ ਇਕੋ ਦਿਆਂ ਵਖਾਈਆ। ਸਚ ਦਵਾਰਾ ਤੇਰਾ ਹੋਵੇ ਵਸਦਾ, ਜਿਥੇ ਵਸਲ ਅਸਲ ਮਿਲੇ ਜਲਵਾਗਰ ਨੂਰ ਖ਼ੁਦਾਈਆ। ਸਚ ਇਸ਼ਾਰਾ ਹੋਵੇ ਅਗੰਮੀ ਅੱਖ ਦਾ, ਜਗਤ ਨੇਤਰ ਨੈਣ ਨਾ ਕੋਇ ਮਿਲਾਈਆ। ਨਾਮ ਜੈਕਾਰਾ ਸੁਣੇ ਹਕ਼ੀਕ਼ਤ ਹੱਕ ਦਾ, ਸਤਿ ਸਚ ਵੱਜੇ ਵਧਾਈਆ। ਜਨ ਭਗਤਾਂ ਹੋਵਾਂ ਲੱਭਦਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਭਗਤ ਦਵਾਰੇ ਅੰਦਰ ਹੋਵਾਂ ਫਬਦਾ, ਚਰਨ ਕਵਲ ਨਿਵ ਨਿਵ ਸੀਸ ਨਿਵਾਈਆ। ਨਾਤਾ ਤੁੜਾਵਾਂ ਕਲਜੁਗ ਕੂੜੀ ਕਿਰਿਆ ਅੱਗ ਦਾ, ਅਗਲਾ ਪੜਦਾ ਦਿਆਂ ਉਠਾਈਆ। ਦਰਦ ਵੰਡਾਂ ਦੀਨ ਦੁੱਖੀ ਸ੍ਰਿਸ਼ਟੀ ਜਗ ਦਾ, ਜਗ੍ਹਾ ਜਗ੍ਹਾ ਵੇਖ ਵਖਾਈਆ। ਜੋ ਸੰਤ ਸੁਹੇਲਾ ਗੁਰਮੁਖ ਤੇਰੇ ਵਿਛੋੜੇ ਅੰਦਰ ਹੋਵੇ ਤਪਦਾ, ਸਾਂਤਕ ਸਤਿ ਦਿਆਂ ਕਰਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਹੋਵੇ ਜਪਦਾ, ਜਗਜੀਵਣ ਦਾਤੇ ਤੇਰੇ ਵਿਚ ਦਿਆਂ ਮਿਲਾਈਆ। ਸੇਵਾ ਕਰਦਾ ਮੈਂ ਕਦੇ ਨਾ ਥਕਦਾ, ਥਕਾਵਟ ਵਿਚ ਕਦੇ ਨਾ ਆਈਆ। ਤਰੇਤਾ ਦੁਆਪਰ ਕਲਜੁਗ ਰਾਹ ਰਿਹਾ ਤੱਕਦਾ, ਬਿਨ ਅੱਖਾਂ ਅੱਖ ਉਠਾਈਆ। ਕਵਣ ਵੇਲਾ ਆਏ ਪੁਰਖ ਸਮਰਥ ਦਾ, ਜੋ ਸਮਾਂ ਦਏ ਬਦਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਭਗਤਾਂ ਪੈਜ ਆਇਆ ਰਖਦਾ, ਰਖਿਅਕ ਹੋ ਕੇ ਰੱਖਿਆ ਕਰੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਸਰਾ ਨਿਆਸਰਾ ਹੋ ਕੇ ਇਕ ਤੱਕਦਾ, ਸਹਾਰਾ ਕਿਨਾਰਾ ਸਚ ਦਵਾਰਾ ਆਪਣਾ ਦੇਣਾ ਵਖਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਵਿੰਦਰ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਪ੍ਰਭ ਮੈਂ ਤੇਰਾ ਸੱਚਾ ਬਣਾਂ ਮੁਰੀਦ, ਧੁਰ ਦੇ ਮੁਰਸ਼ਦ ਤੇਰੀ ਸੇਵ ਕਮਾਈਆ। ਤੇਰੇ ਭਗਤਾਂ ਕਰਾਵਾਂ ਤੇਰੀ ਦੀਦ, ਦਾਇਰਿਆਂ ਵਿਚੋਂ ਬਾਹਰ ਕਢਾਈਆ। ਤੇਰੇ ਨੂਰੀ ਚੰਦ ਦੀ ਪੀੜ, ਜੋਤੀ ਜੋਤ ਡਗਮਗਾਈਆ। ਸਾਂਝੀ ਦੱਸਾਂ ਪ੍ਰੀਤ, ਆਤਮ ਪਰਮਾਤਮ ਮੇਲ ਮਿਲਾਈਆ। ਸੁਹਾਵਣਾ ਹੋਵੇ ਗੀਤ, ਢੋਲਾ ਸ਼ਹਿਨਸ਼ਾਹੀਆ। ਗੁਰਮੁਖ ਬਣਾਵਾਂ ਤੇਰੇ ਅਜ਼ੀਜ਼, ਪਿਆਰੇ ਮੁਹੱਬਤ ਵਿਚ ਰਖਾਈਆ। ਤੇਰੀ ਪਹਿਚਾਣ ਦੀ ਦੱਸ ਤਮੀਜ਼, ਤਮਅ ਅੰਦਰੋਂ ਦਿਆਂ ਕਢਾਈਆ। ਸਚ ਦਵਾਰੇ ਬਹਿਣ ਦੀ ਸਾਚੀ ਦੱਸਾਂ ਰੀਝ, ਦਵਾਰਾ ਇਕੋ ਇਕ ਵਖਾਈਆ। ਜਿਥੇ ਸੋਹਣਾ ਅਮੀਰ ਗ਼ਰੀਬ, ਗ਼ੈਰਤ ਵੇਖ ਨਾ ਕੋਇ ਮਨਾਈਆ। ਤੇਰਾ ਖੇਲ ਤੱਕਣ ਅਜੀਬ, ਅਜਬ ਨਿਰਾਲੇ ਦੇਣਾ ਵਖਾਈਆ। ਦੂਰ ਦੁਰਾਡਾ ਨੇੜੇ ਆਏ ਕਰੀਬ, ਕਰਮਾਂ ਦਾ ਗੇੜਾ ਦਏ ਚੁਕਾਈਆ। ਸੰਸਾ ਰਹੇ ਨਾ ਕੋਈ ਕ਼ਿਸਮਤ ਨਸੀਬ, ਨਿਸ਼ਾਨਾ ਇਕੋ ਦਿਆਂ ਲਗਾਈਆ। ਮੇਰੀ ਆਸ਼ਾ ਮਨਸ਼ਾ ਪੂਰੀ ਕਰ ਉਮੀਦ, ਮਿਹਰਵਾਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮੇਂ ਅੰਦਰ ਸ੍ਰਿਸ਼ਟ ਸਬਾਈ ਦੇਵਾਂ ਸਚ ਤਰਤੀਬ, ਤਰੀਕੇ ਨਾਲ ਤਾਰੀਖ ਦਿਆਂ ਬਦਲਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਨੂਪ ਕੌਰ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਪ੍ਰਭ ਤੇਰੇ ਦਰ ਹੋਵਾਂ ਦਰਵੇਸ਼, ਭਿਖਾਰੀ ਹੋ ਕੇ ਝੋਲੀ ਡਾਹੀਆ। ਤੂੰ ਆਦਿ ਜੁਗਾਦਿ ਦਿੰਦਾ ਰਹੀਂ ਹਮੇਸ਼, ਜੁਗ ਚੌਕੜੀ ਝੋਲੀਆਂ ਨਾਮ ਭਰਾਈਆ। ਕਲਜੁਗ ਕੂੜੀ ਬਦਲ ਦੇ ਲੋਕਮਾਤ ਰੇਖ, ਭੇਖ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਸੱਚਾ ਸੁਣਾਵਾਂ ਇਕ ਸੰਦੇਸ਼, ਸੰਧਿਆ ਅੰਮ੍ਰਿਤ ਇਕੋ ਢੋਲਾ ਗਾਈਆ। ਜਿਸ ਦਾ ਭੇਵ ਪਾ ਨਾ ਸਕੇ ਸਹੰਸਰ ਮੁਖ ਸ਼ੇਸ਼, ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਤਿਜੁਗ ਸਾਚਾ ਸਚ ਦਵਾਰੇ ਸਚ ਸਾਚੀ ਮੰਗ ਮੰਗਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਮਾਨਾਂ ਵਾਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਮੈਂ ਤੇਰੇ ਦਰ ਦਾ ਹੋਵਾਂ ਬਰਦਾ, ਨੀਕਣ ਨੀਕਾ ਨਜ਼ਰੀ ਆਈਆ। ਸੇਵਕ ਬਣਾਂ ਜਨ ਭਗਤ ਸੁਹੇਲੇ ਘਰ ਘਰ ਦਾ, ਗ੍ਰਹਿ ਗ੍ਰਹਿ ਕਾਇਆ ਮੰਦਰ ਅੰਦਰ ਵੇਖ ਵਖਾਈਆ। ਭੇਵ ਖੁਲ੍ਹਾਵਾਂ ਪਾਰਬ੍ਰਹਮ ਬ੍ਰਹਮ ਨਰਾਇਣ ਨਰ ਦਾ, ਨਾਰੀ ਨਰ ਦਿਆਂ ਸਮਝਾਈਆ। ਇਕੋ ਤੇਰਾ ਢੋਲਾ ਰਹਵਾਂ ਪੜ੍ਹਦਾ, ਦੋ ਜਹਾਨਾਂ ਵੱਜੇ ਹੱਕ ਵਧਾਈਆ। ਸਚ ਦਵਾਰੇ ਨਿਉਂ ਨਿਉਂ ਚਰਨ ਕਵਲਾਂ ਸੀਸ ਰਹਾਂ ਧਰਦਾ, ਧਰਨੀ ਧਰਤ ਧਵਲ ਉਪਰ ਸੋਭਾ ਪਾਈਆ। ਬੰਦਗੀ ਵਿਚ ਬੰਦਨਾ ਰਹਾਂ ਕਰਦਾ, ਡੰਡਾਵਤ ਵਿਚ ਡਰ ਭੈ ਭੌ ਭੁਲਾਈਆ। ਇਸ਼ਨਾਨ ਵੇਖਾਂ ਸਰੋਵਰ ਸਾਚੇ ਸਰ ਦਾ, ਤੀਰਥ ਤਟ ਕਿਨਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ

ਸਤਿਗੁਰ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭ ਤੇਰੇ ਦਰ ਦਾ ਹੋਵਾਂ ਭਿਖਾਰੀ, ਭਿਖਿਆ ਮੰਗ ਕੇ ਖ਼ੁਸ਼ੀ ਮਨਾਈਆ। ਤੇਰੇ ਹੁਕਮ ਦੀ ਵੇਖਾਂ ਸਿਕਦਾਰੀ, ਦੋ ਜਹਾਨਾਂ ਸੀਸ ਨਿਵਾਈਆ। ਨਿਰਗੁਣ ਨੂਰ ਜੋਤ ਵੇਖਾਂ ਉਜਿਆਰੀ, ਬ੍ਰਹਿਮੰਡ ਖੰਡ ਹੋਵੇ ਰੁਸ਼ਨਾਈਆ। ਨਾਮ ਸ਼ਬਦ ਧੁਨ ਸੁਣਾ ਸ਼ਬਦਕਾਰੀ, ਅਗੰਮ ਅਗੰਮੜਾ ਭੇਵ ਦੇਣਾ ਖੁਲ੍ਹਾਈਆ। ਆਤਮ ਪਰਮਾਤਮ ਲੱਗਦੀ ਵੇਖਾਂ ਯਾਰੀ, ਪੰਚਮ ਨਾਤਾ ਕੂੜ ਰਹਿਣ ਨਾ ਪਾਈਆ। ਘਰ ਠਾਂਡੇ ਦਰਸ਼ਨ ਕਰਾਂ ਦਰਬਾਰੀ, ਦਰਗਾਹ ਸਾਚੀ ਧਿਆਨ ਲਗਾਈਆ। ਜਿਸ ਘਰ ਵਸਿਆ ਨਰ ਨਰਾਇਣ ਨਿਰੰਕਾਰੀ, ਨਿਰਗੁਣ ਆਪਣਾ ਨੂਰ ਡਗਮਗਾਈਆ। ਸੋ ਵੇਖਾਂ ਮਹੱਲ ਅਟਲ ਉਚ ਮਨਾਰੀ, ਸਚਖੰਡ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚੀ ਕਰ ਦਾਰੀ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਮਾਨਾ ਵਾਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਤੇਰੇ ਦਰ ਦਾ ਹੋਵਾਂ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਮ ਨਿਧਾਨਾ ਦੇ ਦੇ ਬੋਧ ਅਗਾਧਾ ਪੰਡਤਾ, ਜਗਤ ਵਿਦਿਆ ਤੋਂ ਬਾਹਰ ਆਪਣੀ ਬੂਝ ਦੇਣੀ ਬੁਝਾਈਆ। ਆਤਮ ਪਰਮਾਤਮ ਮੇਲਾ ਮਿਲੇ ਧੁਰ ਦਰਗਾਹੀ ਸਾਚੇ ਕੰਤਾ, ਕੰਤ ਕੰਤੂਹਲ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਦੇ ਜਣਾਈਆ। ਦਰ ਤੇਰੇ ਨਿਮਾਣਾ ਹੋ ਕੇ ਕਰਾਂ ਮਿੰਨਤਾ, ਨਿਉਂ ਨਿਉਂ ਸੀਸ ਝੁਕਾਈਆ। ਫਿਰੇ ਦਰੋਹੀ ਤੇਰੇ ਨਾਮ ਦੀ ਚਾਰੇ ਸਿਮਤਾਂ, ਉੱਤਰ ਪੂਰਬ ਪੱਛਮ ਦੱਖਣ ਬਚਿਆ ਕੋਇ ਰਹਿਣ ਨਾ ਪਾਈਆ। ਸਾਚੀ ਸਿਖਿਆ ਦੇ ਦੇ ਪ੍ਰਭ ਕੂੜ ਕੁੜਿਆਰਿਆਂ ਨਿੰਦਕਾਂ, ਪ੍ਰੀਤੀ ਅੰਦਰ ਤੇਰਾ ਢੋਲਾ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਬਣਾਈਆ। ਸਤਿਜੁਗ ਸਾਚਾ ਕਹੇ ਪ੍ਰਭ ਮੇਰੀ ਮਨਜ਼ੂਰ ਕਰ ਅਰਜ਼ੀ, ਆਰਜ਼ੂ ਖ਼ਾਹਿਸ਼ ਤੇਰੇ ਅਗੇ ਰਖਾਈਆ। ਤੇਰੀ ਧਾਰ ਆਦਿ ਜੁਗਾਦਿ ਨਰਾਇਣ ਨਰ ਦੀ, ਨਿਰੰਕਾਰ ਤੇਰੇ ਹੱਥ ਵੱਡੀ ਵਡਿਆਈਆ। ਤੂੰ ਸਾਰ ਪਾਵੀਂ ਲੱਖ ਚੁਰਾਸੀ ਜੀਵ ਜੰਤ ਘਰ ਘਰ ਦੀ, ਗ੍ਰਹਿ ਗ੍ਰਹਿ ਕਾਇਆ ਮਾਟੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਪੂਜਾ ਹੋਵੇ ਪੁਰਖ ਅਕਾਲ ਸਾਚੇ ਹਰਿ ਦੀ, ਹਿਰਦੇ ਅੰਦਰ ਹਰਿ ਜੂ ਹਰਿ ਹਰਿ ਨਜ਼ਰੀ ਆਈਆ। ਸਤਿਜੁਗ ਸਾਚਾ ਕਹੇ ਪ੍ਰਭ ਮੇਰੀ ਮੰਨ ਅਰਜ਼ੋਈ ਅਰਦਾਸ, ਦਾਸ ਹੋ ਕੇ ਰਿਹਾ ਸੁਣਾਈਆ। ਮਾਨਵ ਜਾਤੀ ਜਨਮ ਕਰ ਰਾਸ, ਕਰਮ ਕੁਕਰਮ ਦੇ ਬਦਲਾਈਆ। ਖ਼ਾਲੀ ਜਾਏ ਨਾ ਕੋਇ ਸਵਾਸ, ਸਾਹ ਸਾਹ ਸਦ ਤੇਰਾ ਨਾਮ ਧਿਆਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰਾ ਅੰਦਰੋਂ ਦੇ ਕਢਾਈਆ। ਪ੍ਰੀਤਮ ਹੋ ਕੇ ਪਾਰਬ੍ਰਹਮ ਬ੍ਰਹਮ ਵਸ ਪਾਸ, ਨਿਜ ਘਰ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਤੇਰੇ ਹੁਕਮ ਦੀ ਪੈਂਦੀ ਵੇਖਾਂ ਰਾਸ, ਮੰਡਲ ਮੰਡਪ ਖ਼ੁਸ਼ੀਆਂ ਵਿਚ ਤੇਰਾ ਢੋਲਾ ਗਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਤਾਰਾ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਵਸਤ ਦੇ ਨਾਮ ਅਨਮੁਲ, ਅਨਮੁਲੜੀ ਦੌਲਤ ਝੋਲੀ ਪਾਈਆ। ਸੱਚੇ ਤਰਾਜੂ ਉਤੇ ਜਾਏ ਤੁਲ, ਜਗਤ ਵੱਟਿਆਂ ਵੰਡ ਨਾ ਕੋਇ ਵੰਡਾਈਆ। ਭਾਗ ਲਗੌਣਾ ਭਗਵਨ ਭਗਤਾਂ ਕੁਲ, ਕੁਲਵੰਤੇ ਕੁਲਮਾਲਕ ਤੇਰੀ ਆਸ ਰਖਾਈਆ। ਗੁਰਮੁਖ ਗੁਰਸਿਖ ਕੋਈ ਨਾ ਜਾਏ ਭੁੱਲ, ਅਭੁੱਲ ਆਪਣੇ ਰਸਤੇ ਲੈਣਾ ਚਲਾਈਆ। ਕੂੜੀ ਮਾਇਆ ਵਿਚ ਨਾ ਜਾਏ ਰੁਲ, ਸੰਸਾਰ ਸਾਗਰ ਵਿਚੋਂ ਬਾਹਰ ਕਢਾਈਆ। ਮਾਨਸ ਜਨਮ ਸਾਚਾ ਬੂਟਾ ਕਦੇ ਨਾ ਜਾਏ ਹੁੱਲ, ਪੱਤ ਟਹਿਣੀ ਫੁੱਲ ਆਪ ਮਹਿਕਾਈਆ। ਸਾਚੀ ਚਰਨ ਪ੍ਰੀਤੀ ਜਾਵਣ ਘੁਲ, ਆਪਣਾ ਆਪ ਘੋਲ ਘੁਮਾਈਆ। ਗੁਰਸਿਖ ਦੀਪਕ ਕਦੇ ਨਾ ਹੋਵੇ ਗੁੱਲ, ਸਚ ਚਿਰਾਗ ਕਰਨੀ ਰੁਸ਼ਨਾਈਆ। ਧੁਰ ਦੇ ਚਰਨਾਂ ਦੀ ਦੇ ਕੇ ਧੂਲ, ਧੂੜ ਮਸਤਕ ਖ਼ਾਕ ਦੇਣੀ ਰਮਾਈਆ। ਪੂਰਬ ਲੇਖਾ ਚੁਕਾ ਕੇ ਮੂਲ, ਮੁਲੱਮੇ ਦਾ ਕੰਚਨ ਦੇਣਾ ਕਰਾਈਆ। ਜਨ ਭਗਤੀ ਉਧਾਰਨਾ ਤੇਰਾ ਅਸੂਲ, ਅਸਲ ਤੋਂ ਅਸਲ ਦੇਣਾ ਪਰਗਟਾਈਆ। ਭਗਤੀ ਅੰਦਰ ਲੌਣਾ ਨਾ ਕੋਇ ਮਸੂਲ, ਕ਼ੀਮਤ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਤੇਰੇ ਦਰ ਤੋਂ ਹੋਵੇ ਵਸੂਲ, ਦੂਜੇ ਦਰ ਮੰਗਣ ਕੋਇ ਨਾ ਜਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਲਾਭ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਸੱਚਾ ਬਖ਼ਸ਼ ਚਰਨ ਸਹਾਰਾ, ਸਿਰ ਕ਼ਦਮਾਂ ਉਪਰ ਟਿਕਾਈਆ। ਤੇਰੇ ਨਾਮ ਦਾ ਸੁਣਾਂ ਇਕੋ ਨਾਅਰਾ, ਦੂਜੀ ਆਵਾਜ਼ ਕੋਇ ਨਾ ਆਈਆ। ਤੇਰਾ ਨੂਰ ਹੋਵੇ ਉਜਿਆਰਾ, ਚਮਕ ਚਮਕ ਵਿਚੋਂ ਪਰਗਟਾਈਆ। ਤੇਰਾ ਗ੍ਰਹਿ ਵਸੇ ਘਰ ਬਾਹਰਾ, ਭਗਤ ਦਵਾਰਾ ਸੋਭਾ ਪਾਈਆ। ਮਿਲੇ ਵਡਿਆਈ ਪੁਰਖ ਨਾਰਾ, ਨਰ ਨਰਾਇਣ ਹੋਣਾ ਸਹਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਚੌਵੀਆਂ ਅਵਤਾਰਾ, ਅਵਤਰਾ ਤੇਰੀ ਕਾਰ ਕਮਾਈਆ। ਤੇਰਾ ਨਿਖੁੱਟ ਨਾ ਜਾਏ ਭੰਡਾਰਾ, ਗੁਰ ਅਵਤਾਰ ਪੈਗ਼ੰਬਰ ਮੰਗ ਮੰਗ ਝੋਲੀਆਂ ਸਰਬ ਭਰਾਈਆ। ਤੇਰਾ ਹੋਵੇ ਇਕ ਵਰਤਾਰਾ, ਸ਼ਬਦ ਗੁਰੂ ਵੱਡੀ ਵਡਿਆਈਆ। ਜਿਸ ਦਾ ਰੂਪ ਰੰਗ ਨਜ਼ਰ ਨਾ ਆਵੇ ਵਿਚ ਸੰਸਾਰਾ, ਰੇਖ ਭੇਖ ਸਮਝ ਕੋਇ ਨਾ ਪਾਈਆ। ਜੋ ਭਗਤਾਂ ਬਣਿਆ ਮੀਤ ਮੁਰਾਰਾ, ਮਿੱਤਰ ਹੋ ਕੇ ਦਇਆ ਕਮਾਈਆ। ਸਗਲਾ ਸੰਗ ਬਣਿਆ ਰਹੇ ਨਰ ਨਿਰੰਕਾਰਾ, ਨਿਰਗੁਣ ਵਿਛੜ ਕਦੇ ਨਾ ਜਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦੀ ਦੇਵਣਹਾਰਾ, ਦਾਤਾ ਧੁਰ ਦਾ ਸ਼ਹਿਨਸ਼ਾਹੀਆ। ਦਰ ਦਰਵੇਸ਼ ਮਨੁੱਖ ਫਿਰੇ ਭਿਖਾਰਾ, ਸਤਿਜੁਗ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਤੇਰਾ ਲੇਖਾ ਸਾਰੇ ਗਏ ਸੁਣਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਭਗਵਾਨ ਕੌਰ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਮੈਂ ਤੇਰੀ ਸੱਚੀ ਕਰਾਂ ਸੇਵਾ, ਪ੍ਰੇਮ ਤੇਰੇ ਭਗਤਾਂ ਨਾਲ ਰਖਾਈਆ। ਤੇਰੇ ਨਾਮ ਦਾ ਅੰਮ੍ਰਿਤ ਰਸ ਦੇਵਾਂ ਮੇਵਾ, ਬਿਨ ਰਸਨਾ ਦਿਆਂ ਚਖਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਸਦਾ ਨਿਹਕੇਵਾ, ਨਿਹਚਲ ਤੇਰਾ ਧਾਮ ਦਿਆਂ ਦ੍ਰਿੜਾਈਆ। ਤੂੰ ਆਦਿ ਜੁਗਾਦੀ ਅਲਖ ਅਗੋਚਰ ਅਗੰਮ ਅਥਾਹ ਅਭੇਵਾ, ਬਿਨ ਤੇਰੀ ਕਿਰਪਾ ਭੇਤ ਕੋਇ ਨਾ ਪਾਈਆ। ਤੇਰੀ ਸਿਫ਼ਤ ਗਾ ਨਾ ਸਕੇ ਕੋਈ ਜਿਹਵਾ, ਬੁਧੀ ਵਿਚ ਨਾ ਕੋਇ ਵਡਿਆਈਆ। ਜਨ ਭਗਤਾਂ ਮਾਲਕ ਹੋ ਕੇ ਮਿਲ ਵਡ ਦੇਵੀ ਦੇਵਾ, ਦੇਵ ਆਤਮਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਲੱਗੇ ਮਸਤਕ ਸਾਚਾ ਥੇਵਾ, ਨਿਰਗੁਣ ਨੂਰ ਜੋਤ ਲਲਾਟੀ ਹੋਵੇ ਰੁਸ਼ਨਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਤਸਰ

ਸਤਿਜੁਗ ਸਾਚਾ ਕਹੇ ਪ੍ਰਭ ਬਖ਼ਸ਼ ਚਰਨ ਧੂੜ, ਸੋ ਪੁਰਖ ਨਿਰੰਜਣ ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਨਾਤਾ ਤੁੱਟੇ ਕੂੜ, ਸਤਿ ਧਰਮ ਮਿਲੇ ਵਡਿਆਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਨਾਮ ਨਿਧਾਨਾ ਇਕੋ ਇਕ ਸਮਝਾਈਆ। ਆਤਮ ਉਪਜੇ ਤੇਰਾ ਨੂਰ, ਅੰਧੇਰਾ ਅੰਧ ਰਹੇ ਨਾ ਰਾਈਆ। ਸਿਫ਼ਤਾਂ ਵਿਚ ਹੋਵੇ ਤੇਰਾ ਜਹੂਰ, ਰਾਗਾਂ ਵਿਚ ਤੇਰਾ ਨਾਮ ਧਿਆਈਆ। ਭਗਤਾਂ ਸੰਤਾਂ ਮਿਲ ਜ਼ਰੂਰ, ਨਿਰਗੁਣ ਹੋ ਕੇ ਵੇਖ ਵਖਾਈਆ। ਹਰ ਘਟ ਅੰਤਰ ਜਲਵਾ ਦੇ ਸੱਚਾ ਕੋਹਤੂਰ, ਪੜਦਾ ਉਹਲਾ ਆਪ ਉਠਾਈਆ। ਤੇਰੇ ਦਰ ਦੇ ਸੰਤ ਸੁਹੇਲੇ ਸਚ ਮਜ਼ਦੂਰ, ਦਿਵਸ ਰੈਣ ਸੇਵ ਕਮਾਈਆ। ਪਰਗਟ ਹੋ ਹਾਜ਼ਰ ਹਜ਼ੂਰ, ਹਰ ਹਿਰਦੇ ਕਰ ਰੁਸ਼ਨਾਈਆ। ਗੁਰਮੁਖਾਂ ਹੋਣਾ ਨਾ ਪਏ ਮਜਬੂਰ, ਮੁਸ਼ਕਲ ਅਗਲੀ ਦੇ ਚੁਕਾਈਆ। ਤੇਰੇ ਨਾਦ ਦੀ ਉਪਜੇ ਤੂਰ, ਤੁਰੀਆ ਤੋਂ ਪਰੇ ਸ਼ੁਰੂ ਹੋਵੇ ਤੇਰੀ ਪੜ੍ਹਾਈਆ। ਸਚ ਬੇਨੰਤੀ ਕਰ ਮਨਜ਼ੂਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਕਹੇ ਜੁਗ ਚੌਕੜੀ ਬਦਲਣਾ ਤੇਰਾ ਦਸਤੂਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇਂ ਅੰਦਰ ਗੇੜਾ ਰਿਹਾ ਭਵਾਈਆ।

੨੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਛੀਨਾ ਜ਼ਿਲਾ ਅੰਮ੍ਰਿਤਸਰ

ਏਕ ਏਕ ਟੇਕ ਉਪਜੇ ਕੋਟੀ ਕੋਟ, ਕੋਟਨ ਕੋਟ ਕੋਟ ਬੇਅੰਤ ਬਣਤ ਬਣਾਈਆ। ਏਕ ਅਨੇਕ ਪਰਗਟ ਕਰ ਨਿਰਗੁਣ ਜੋਤ, ਕੋਟੀ ਕੋਟ ਦੀਆ ਬਾਤੀ ਕਰ ਰੁਸ਼ਨਾਈਆ। ਏਕ ਭੇਖ ਧਰੇ ਕੋਟੀ ਕੋਟ ਕੋਟ, ਸ਼ਬਦੀ ਨਾਦ ਧੁਨ ਕਰੇ ਸ਼ਨਵਾਈਆ। ਏਕ ਟੇਕ ਬਖ਼ਸ਼ੇ ਕੋਟੀ ਕੋਟ, ਬ੍ਰਹਿਮੰਡ

ਖੰਡ ਪੁਰੀ ਲੋਅ ਆਕਾਸ਼ ਪਾਤਾਲ ਲੱਖ ਚੁਰਾਸੀ ਜੀਵ ਜੰਤ ਭੇਵ ਅਭੇਦ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਰੂਪ ਅਨੂਪ ਸ਼ਾਹੋ ਭੂਪ ਵੇਖ ਵਖਾਈਆ। ਕੋਟਨ ਕੋਟ ਹੋਵਣ ਰੋਮ, ਸਾਢੇ ਤਿੰਨ ਕਰੋੜ ਵੰਡ ਨਾ ਕੋਇ ਵੰਡਾਈਆ। ਕੋਟੀ ਕੋਟ ਕੋਟ ਹੋਵਣ ਓਮ, ਜਿਸ ਓਮ ਵਿਚੋਂ ਵਿਸ਼ਨ ਬ੍ਰਹਮਾ ਸ਼ਿਵ ਨਿਕਲ ਕੇ ਢੋਲੇ ਗਾਈਆ। ਕੋਟਨ ਕੋਟੀ ਕੋਟ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਕੌਮ, ਕਿਆਮ ਬੇਆਮ ਬੇਪਨਾਹ ਆਪਣੇ ਵਿਚ ਛੁਪਾਈਆ। ਕੋਟਨ ਕੋਟੀ ਕੋਟ ਹੋਵਣ ਲੋਮ, ਲੋਇਣ ਲੋਚਨ ਅੱਖ ਨੇਤਰ ਦੇਵਾਂ, ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿ ਸਤਿ ਆਪਣੀ ਕਾਰ ਕਮਾਈਆ। ਕੋਟੀ ਕੋਟ ਗਿਣਦਿਆਂ ਨਾ ਹੋਵੇ ਗਣਤ, ਅੰਕਾਂ ਵਾਲਾ ਰੂਪ ਨਾ ਕੋਇ ਬਦਲਾਈਆ। ਜਿਸ ਦੀ ਸਮਝੇ ਕੋਈ ਨਾ ਬਣੀ ਬਣਤ, ਅੰਤ ਕਹਿ ਨਾ ਕੋਇ ਦ੍ਰਿੜਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਹਿਣ ਬੇਅੰਤ, ਬੇਪਰਵਾਹ ਨੂਰ ਇਲਾਹੀਆ। ਮਸਤੀ ਵਿਚ ਢੋਲੇ ਗਾਉਂਦੇ ਸੰਤ, ਭਗਤ ਭਗਵਾਨ ਕਹਿ ਕੇ ਸੀਸ ਝੁਕਾਈਆ। ਸਰਗੁਣ ਕੋਟਨ ਕੋਟੀ ਕੋਟ ਕੋਟ ਪਰਗਟ ਕੀਤੇ ਜੀਵ ਜੰਤ, ਘਟ ਨਿਵਾਸੀ ਪੁਰਖ ਅਬਿਨਾਸ਼ੀ ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਛੁਪਾਈਆ। ਜਿਸ ਦਾ ਕੋਈ ਨਾ ਜਾਣੇ ਪੜਦਾ ਉਹਲਾ ਭੇਦ, ਵਾਰਤਾ ਵਿਚ ਨਾ ਕੋਇ ਲਿਖਾਈਆ। ਨਿਰਅੱਖਰ ਦੀ ਧਾਰੋਂ ਜਿਸ ਨੇ ਅੱਖਰਾਂ ਵਾਲੇ ਕੱਢੇ ਵੇਦ, ਵਿਦਿਆ ਤੋਂ ਬਾਹਰ ਗੁਪਤ ਜਾਹਰ ਸਮਝ ਕਿਸੇ ਨਾ ਆਈਆ। ਜਿਸ ਦਾ ਬਿਨ ਕ਼ਲਮ ਸ਼ਾਹੀ ਬਿਨ ਅੱਖਰਾਂ ਹੋਵੇ ਲੇਖ, ਜੁਗ ਚੌਕੜੀ ਕੋਟਨ ਕੋਟ ਬ੍ਰਹਿਮੰਡ ਖੰਡ ਲੋਕਮਾਤ ਦੇ ਦੇ ਦਾਤ ਆਪਣੀ ਰਚਨ ਰਚਾਈਆ। ਸੋ ਵੇਖਣਹਾਰਾ ਖੇਲ ਤਮਾਸ਼, ਜਿਸ ਦਾ ਆਪਣੇ ਵਿਚ ਆਪ ਪਰਕਾਸ਼, ਆਦਿ ਅੰਤ ਨਾ ਹੋਵੇ ਵਿਨਾਸ, ਅਬਿਨਾਸ਼ੀ ਹੋ ਕੇ ਆਪਣੀ ਕਾਰ ਕਮਾਈਆ। ਕੋਟਨ ਕੋਟ ਨੇਤਰ ਨੈਣ ਕਰ ਰਾਸ, ਕੋਟਨ ਕੋਟ ਚਲਾ ਪਵਣ ਸਵਾਸ, ਕੋਟਨ ਕੋਟ ਜਿਹਵਾ ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਿਨ ਗੋਪੀ ਕਾਹਨ ਪਾਵੇ ਆਪਣੀ ਰਾਸ, ਰਸਤਾ ਮਾਰਗ ਆਪਣੇ ਹੱਥ ਰਖਾਈਆ। ਸਤਿਜੁਗ ਸਾਚੇ ਤੇਰਾ ਸਚ ਭੰਡਾਰਾ, ਨਾਮ ਅਗੰਮਾ ਹਰਿ ਵਰਤਾਈਆ। ਖ਼ੁਸ਼ੀ ਮਨਾਣ ਗੁਰ ਅਵਤਾਰਾ, ਪੈਗ਼ੰਬਰ ਕਲਮਿਆਂ ਵਿਚ ਸਿਫ਼ਤ ਸਾਲਾਹੀਆ। ਚਾਰ ਕੁੰਟ ਦਹਿ ਦਿਸ਼ਾ ਵੱਜੇ ਇਕ ਨਗਾਰਾ, ਨੌਬਤ ਨਾਮ ਕਰੇ ਸ਼ਨਵਾਈਆ। ਕਲਜੁਗ ਕੂੜ ਕੁੜਿਆਰ ਮਿਟੇ ਵਿਕਾਰਾ, ਮਾਇਆ ਮਮਤਾ ਮੋਹ ਰਹਿਣ ਕੋਇ ਨਾ ਪਾਈਆ। ਸਾਚਾ ਦਿਸੇ ਸਰਬ ਨਿਵਾਸੀ ਇਕ ਦਵਾਰਾ, ਦੂਈ ਦਵੈਤੀ ਡੇਰਾ ਅੰਦਰੋਂ ਦੇਵੇ ਢਾਹੀਆ। ਤ੍ਰੈਗੁਣ ਅਗਨੀ ਲੱਗੇ ਨਾ ਤੱਤੀ ਹਾੜ੍ਹਾ, ਅੰਮ੍ਰਿਤ ਮੇਘ ਦਏ ਬਰਸਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਲੱਗਾ ਰਹੇ ਅਖਾੜਾ, ਗੁਰਸਿਖ ਮਿਲ ਕੇ ਇਕੋ ਸੋਹਲਾ ਗਾਈਆ। ਨਾੜ ਬਹੱਤਰ ਤਨ ਰਬਾਬ ਵੱਜਦਾ ਰਹੇ ਤਾੜਾ, ਜਗਤ ਸਾਰੰਗੇ ਦੀ ਲੋੜ ਨਾ ਕੋਇ ਰਖਾਈਆ। ਕਿਰਪਾ ਕਰੇ ਭਗਤ ਵਛਲ ਆਪ ਗਿਰਧਾਰਾ, ਨਿਰਵੈਰ ਹੋ ਕੇ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਖ਼ਸ਼ ਕੇ ਚਰਨ ਦਵਾਰਾ, ਸਚ ਚਰਨੋਦਕ ਬਿਨ ਰਸਨਾ ਜਾਮ ਪਿਆਈਆ। ਹੁਕਮੇਂ ਕਰੇ ਖੇਲ ਖ਼ਾਲਕ ਦਾ ਖ਼ਲਕ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਧੁਰ ਦਰਗਾਹੀ ਦਇਆਵਾਨ ਦੀਨਾਂ ਅਨਾਥਾਂ ਹੋਏ ਆਪ ਸਹਾਈਆ। ਸਤਿਜੁਗ ਸਾਚੇ ਤੇਰਾ ਉਪਜੇ ਖੇੜਾ, ਨਗਰ ਦਵਾਰਾ ਇਕੋ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਬੰਨ੍ਹੇ ਬੇੜਾ, ਖੇਵਟ ਖੇਟਾ ਹੋ ਕੇ ਆਪਣੇ ਕੰਧ ਉਠਾਈਆ। ਕਲਜੁਗ ਕੂੜ ਕੁੜਿਆਰ ਜਗਤ ਵਾਸਨਾ ਡੋਬੇ ਬੇੜਾ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਧੁਰ ਦਾ ਨਾਮ ਸਾਚਾ ਮੰਤਰ ਅੰਦਰ ਵੜ ਕੇ ਦੱਸੇ ਨੇਰਨ ਨੇਰਾ, ਆਤਮ ਪਰਮਾਤਮ ਪੜਦਾ ਦਏ ਚੁਕਾਈਆ। ਸਾਚਾ ਢੋਲਾ ਗੀਤ ਸੁਣਾਏ ਤੂੰ ਮੇਰਾ ਮੈਂ ਤੇਰਾ, ਸੋ ਪੁਰਖ ਨਿਰੰਜਣ ਹੰ ਬ੍ਰਹਮ ਭੇਵ ਚੁਕਾਈਆ। ਕੂੜੀ ਕਿਰਿਆ ਜਗਤ ਵਾਸਨਾ ਰਹੇ ਨਾ ਕੋਇ ਅੰਧੇਰਾ, ਨਿਰਗੁਣ ਨੂਰੀ ਜੋਤ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਹੋਵੇ ਹੱਕ ਨਬੇੜਾ, ਹਕ਼ੀਕ਼ਤ ਦਾ ਮਾਲਕ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਸਾਚੇ ਥੋੜਾ ਸਮਾਂ ਰਖ ਆਪਣਾ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ ਦਏ ਸਮਝਾਈਆ। ਪੁਰਖ ਅਕਾਲ ਦੇਵਣਹਾਰਾ ਆਪਣਾ ਗੇੜਾ, ਗੇੜੇ ਵਿਚ ਉਲਟੀ ਲੱਠ ਭਵਾਈਆ। ਸਤਿ ਧਰਮ ਲੋਕਮਾਤ ਧਰਨੀ ਧਰਤ ਧਵਲ ਉਤੇ ਕਰੇ ਵਸੇਰਾ, ਸਚ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਅਗੰਮੀ ਪਾਏ ਘੇਰਾ, ਘਿਰਨਾ ਮੇਟੇ ਕੂੜ ਲੋਕਾਈਆ।

੨੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਅ੍ਰਿੰਮਤਸਰ

ਸਤਿਜੁਗ ਕਹੇ ਪ੍ਰਭ ਮੇਰੇ ਅੰਤਰ ਬੜਾ ਚਾ, ਚਾਓ ਘਨੇਰਾ ਨਜ਼ਰੀ ਆਈਆ। ਦੋ ਜਹਾਨਾਂ ਉਪਜੇ ਤੇਰਾ ਸਾਚਾ ਨਾਂ, ਨਾਉਂ ਨਿਰੰਕਾਰ ਸਾਰੇ ਢੋਲਾ ਗਾਈਆ। ਗ਼ਰੀਬ ਨਿਮਾਣਿਆਂ ਤੇਰੇ ਚਰਨ ਮਿਲੇ ਸਚਾ ਥਾਂ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਜਨ ਭਗਤ ਫੜਾਵਾਂ ਤੇਰੀ ਬਾਂਹ, ਬਿਨ ਹੱਥਾਂ ਹੱਥ ਮਿਲਾਈਆ। ਕੂੜੀ ਬੁਧੀ ਰਹੇ ਕੋਈ ਨਾ ਕਾਂ, ਹੰਸ ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਬਣਾਈਆ। ਸਤਿਜੁਗ ਸਾਚਾ ਕਹੇ ਪ੍ਰਭ ਮੇਰੇ ਅੰਤਰ ਆਉਂਦੀ ਖ਼ੁਸ਼ੀ, ਖ਼ੁਸ਼ੀ ਵਿਚ ਜਣਾਈਆ। ਸਰਬ ਜੀਵ ਆਤਮਾ ਦੀ ਤੇਰੇ ਨਾਲ ਲੱਗ ਜਾਏ ਰੁਚੀ, ਆਤਮ ਪਰਮਾਤਮ ਮਿਲੇ ਵਡਿਆਈਆ। ਤਨ ਮਾਟੀ ਖ਼ਾਕੀ ਹੋਵੇ ਸੁੱਚੀ, ਸੰਜਮ ਇਕੋ ਦੇਣਾ ਸਮਝਾਈਆ। ਮਨ ਵਾਸਨਾ ਰਹੇ ਨਾ ਤ੍ਰਿਸ਼ਨਾ ਭੁੱਖੀ, ਮਮਤਾ ਮੋਹ ਦੇਣਾ ਚੁਕਾਈਆ। ਭਗਤ ਸੁਹੇਲਾ ਦਿਸੇ ਕੋਈ ਨਾ ਦੁੱਖੀ, ਦਲਿਦ੍ਰੀਆਂ ਦਲਿਦ੍ਰ ਦੇਣਾ ਗਵਾਈਆ। ਭਾਗ ਲਗਾਉਣਾ ਜਣਨੀ ਕੁੱਖੀ, ਗੁਰਮੁਖ ਸਾਚੇ ਲੈਣੇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦੀ ਦੱਸ ਕੇ ਇਕੋ ਤੁੱਕੀ, ਤੁਰਤ ਆਪਣਾ ਜੋੜ ਜੁੜਾਈਆ। ਸਤਿਜੁਗ ਕਹੇ ਪ੍ਰਭ ਮੇਰੇ ਅੰਦਰ ਵੱਡੀ ਖ਼ਾਹਿਸ਼, ਖ਼ਸੂਸੀਅਤ ਤੇਰੇ ਹੱਥ ਫੜਾਈਆ। ਸਦ ਵਸਾਂ ਤੇਰੇ ਪਾਸ, ਚਰਨ ਕਵਲ ਮਿਲੇ ਸਰਨਾਈਆ। ਹੁਕਮੇਂ ਅੰਦਰ ਤੇਰੇ ਭਗਤਾਂ ਕਰਾਂ ਤਲਾਸ਼, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਆਤਮ ਪਰਮਾਤਮ ਦੇ ਕੇ ਹਾਸ ਬਲਾਸ, ਦੀਨ ਦੁਨੀ ਦਰਦ ਦੁੱਖ ਮਿਟਾਈਆ। ਜਗਤ ਵਿਕਾਰਾ ਪਾਰ ਕਰਕੇ ਘਾਟ, ਹਾੜਾ ਤੇਰਾ ਦਿਆਂ ਜਣਾਈਆ। ਜਿਸ ਗ੍ਰਹਿ ਮਿਲੇ ਪੁਰਖ ਸਮਰਾਥ, ਸਮਰਥ ਸਵਾਮੀ ਸੋਭਾ ਪਾਈਆ। ਸਚ ਬੇਨੰਤੀ ਤੇਰੇ ਅਗੇ ਰਘੁਨਾਥ, ਰਘੁਪਤ ਤੇਰੀ ਓਟ ਤਕਾਈਆ। ਸਵਾਮੀ

ਹੋ ਕੇ ਦੇਣਾ ਸਾਥ, ਸਤਿਗੁਰ ਹੋ ਕੇ ਸ਼ਹਿਨਸ਼ਾਹੀਆ। ਪਰਮ ਪੁਰਖ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਮਨਜ਼ੂਰ ਕਰਨੀ ਅਰਦਾਸ, ਸਤਿਜੁਗ ਸਾਚਾ ਸਤਿ ਸਤਿਵਾਦੀ ਤੇਰੇ ਅਗੇ ਭਿਖਕ ਹੋ ਕੇ ਮੰਗ ਮੰਗਾਈਆ।

੨੮ ਸਾਵਣ ਸ਼ਹਿਨਾਸ਼ਾਹੀਆ ਸੰਮਤ ੨ ਜਗਮੋਹਣ ਸਿੰਘ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਮੈਂ ਭਗਤਾਂ ਕਰਾਂ ਸਫ਼ਾਰਸ਼, ਸਤਿ ਸਚ ਸਤਿ ਨਾਲ ਮਿਲਾਈਆ। ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਇਕ ਇਬਾਦਤ, ਇਕੋ ਨੂਰ ਤੱਕ ਖ਼ੁਸ਼ੀ ਮਨਾਈਆ। ਤੇਰੇ ਪ੍ਰੇਮ ਦੀ ਸੱਚੀ ਇਬਾਰਤ, ਬਿਨ ਅੱਖਰਾਂ ਸੋਭਾ ਪਾਈਆ। ਤਨ ਵਜੂਦ ਵਸੀ ਅਮਾਰਤ, ਮਕਤਬ ਪਾਠਸ਼ਾਲਾ ਨਜ਼ਰੀ ਆਈਆ। ਜਿਸ ਨੂੰ ਸਮਝੇ ਨਾ ਕੋਈ ਆਰਫ਼, ਬੁਧੀਵਾਨ ਨਾ ਕੋਇ ਚਤੁਰਾਈਆ। ਓਥੇ ਤੇਰਾ ਹੋਵੇ ਤੁਆਰਫ਼, ਤੋਹਫ਼ਾ ਨਾਮ ਦੇਵੇ ਧੁਰਦਰਗਹੀਆ। ਸਦਾ ਸਦਾ ਤੇਰੀ ਹੁੰਦੀ ਰਹੇ ਸਚ ਜਿਆਰਤ, ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਦਿਤੀ ਲਗਾਈਆ। ਸਤਿਜੁਗ ਸਾਚਾ ਕਹੇ ਪ੍ਰਭ ਤੇਰੇ ਭਗਤਾਂ ਦੀ ਕਰਾਂ ਸਿਫ਼ਤ, ਸ਼ਬਦੀ ਢੋਲੇ ਨਾਲ ਸਾਲਾਹੀਆ। ਜਿਨ੍ਹਾਂ ਦੇ ਅੰਦਰ ਹਕ਼ੀਕ਼ੀ ਲੱਗਾ ਇਸ਼ਕ, ਜਗਤ ਆਸ਼ਕ ਮਾਸ਼ੂਕਾਂ ਦੀ ਮੰਜ਼ਲ ਗਏ ਤਜਾਈਆ। ਸਮਝ ਕੇ ਧੁਰ ਦਰਗਾਹੀ ਇਸ਼ਟ, ਐਸ਼ੋ ਇਸ਼ਰਤ ਕੂੜ ਗਏ ਮੁਕਾਈਆ। ਨਾਤਾ ਛੱਡਕੇ ਸਵਰਗ ਬਹਿਸ਼ਤ, ਚਰਨ ਕਵਲ ਧਿਆਨ ਲਗਾਈਆ। ਆਤਮ ਪਰਮਾਤਮ ਸਮਝ ਕੇ ਧੁਰ ਦਾ ਗ੍ਰਹਿਸਤ, ਸੇਜ ਸੁਹੰਜਣੀ ਸੋਭਾ ਪਾਈਆ। ਕੋਟਾਂ ਵਰ੍ਹਿਆਂ ਵਿਚੋਂ ਥੋੜਿਆਂ ਦੀ ਫਰਿਸਤ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਸਾਚੀ ਮਾਣ ਵਡਿਆਈ ਦੇ ਨਾਮ ਖਿੱਲਤ, ਮੁਖ਼ਾਤਬ ਹੋ ਕੇ ਰਹਿਆ ਸੁਣਾਈਆ। ਖ਼ੁਆਰੀ ਰਹੇ ਕੋਈ ਨਾ ਜ਼ਿੱਲਤ, ਸਾਚੇ ਦਰ ਮਿਲੇ ਸਰਨਾਈਆ। ਪੁਰਖ ਅਕਾਲ ਦੀਨ ਦਿਆਲ ਦਰਵੇਸ਼ ਦੀ ਮੰਨ ਮਿੰਨਤ, ਨਿਉਂ ਨਿਉਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਭਗਤਾਂ ਵਿਚ ਵੇਖੀ ਅਗੰਮੀ ਹਿੰਮਤ, ਹੌਸਲੇ ਨਾਲ ਦੀਨ ਦੁਨੀ ਜਗਤ ਰਹੇ ਤਜਾਈਆ।

੨੮ ਸਾਵਣ ਸ਼ਹਿਨਾਸ਼ਾਹੀ ਸੰਮਤ ੨ ਭਾਗ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਕਹੇ ਪ੍ਰਭ ਤੇਰਾ ਦਰ ਮਿਲੇ ਅਗੰਮ, ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਦਵਾਰਾ ਨਜ਼ਰੀ ਆਈਆ। ਜਿਥੇ ਨਾ ਕੋਈ ਸੂਰੀਆ ਹੋਵੇ ਚੰਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਾਇਆ ਮਮਤਾ ਮੋਹ ਨਾ ਹੋਵੇ ਤ੍ਰਿਸ਼ਨਾ ਤਮ, ਕੂੜ ਕੁੜਿਆਰ ਜਗਤ ਵਿਕਾਰ ਨਾ ਕੋਇ ਹਲਕਾਈਆ। ਹਰਖ ਸੋਗ ਚਿੰਤਾ ਰਹੇ ਨਾ ਕੋਇ ਗ਼ਮ, ਮਨੂਆ ਮਨ ਨਾ ਕੋਇ ਭਰਮਾਈਆ। ਅਗੰਮੀ ਨਾਦ ਸੁਣਾ ਬਿਨਾ ਕੰਨ, ਸ਼ਬਦੀ ਢੋਲਾ ਬੇਪ੍ਰਵਾਹੀਆ। ਪੁਰਖ ਅਕਾਲ ਦੀਨ ਦਿਆਲ ਭਾਗ ਲਗਾ ਵਜੂਦ ਮਾਟੀ ਤਨ, ਬੰਦੇ ਖ਼ਾਕੀ ਸਾਕੀ ਜਾਮ ਇਕ ਪਿਆਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹ ਹੰ, ਬ੍ਰਹਮ ਪਾਰਬ੍ਰਹਮ ਪੜਦਾ ਓਹਲਾ ਰਹੇ ਨਾ ਰਾਈਆ। ਨਾਮ ਭੰਡਾਰਾ ਵਸਤ ਅਮੋਲਕ ਦੀਨ ਦੁਨੀ ਦੇ ਆਪਣਾ ਧਨ, ਜਗਤ ਮਾਇਆ ਵਿਚੋਂ

ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੀਵ ਜੰਤ ਗਾਵਣ ਤੇਰਾ ਛੰਦ, ਸੋਹਲਾ ਇਕੋ ਇਕ ਅਲਾਈਆ। ਸਾਧਾਂ ਸੰਤਾਂ ਜਨ ਭਗਤਾਂ ਖ਼ੁਸ਼ੀ ਕਰ ਬੰਦ ਬੰਦ, ਧੁਰ ਦੀ ਬੰਦਗੀ ਇਕ ਸਮਝਾਈਆ। ਨਿਜ ਘਰ ਨਿਜ ਗ੍ਰਹਿ ਨਿਜ ਆਤਮ ਦੇ ਅਨੰਦ, ਰਸਨਾ ਰਸ ਦਾ ਲੇਖਾ ਦੇ ਮੁਕਾਈਆ। ਠਾਕਰ ਹੋ ਕੇ ਬਖ਼ਸ਼ ਪਰਮਾਨੰਦ, ਪਰਮ ਪੁਰਖ ਪ੍ਰਭ ਆਪਣੀ ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਜੂਠ ਜੂਠ ਸ੍ਰਿਸ਼ਟੀ ਵਿਚੋਂ ਕੱਢ, ਗੰਦੀ ਤ੍ਰਿਸ਼ਨਾ ਰਹਿਣ ਕੋਇ ਨਾ ਪਾਈਆ। ਵਰਨਾਂ ਬਰਨਾਂ ਦੱਸ ਕਵਣ ਸਾਚੀ ਸਰਨਾ ਇਕ ਸਮਝਾਈਆ। ਰਸਨਾ ਜਿਹਵਾ ਬਤੀ ਦੰਦ ਮਾਨਵ ਜਾਤੀ ਤੇਰੇ ਕਰੇ ਧੰਨ ਧੰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿਜੁਗ ਸਾਚਾ ਗ਼ਰੀਬ ਨਿਵਾਜਾ ਦਰ ਤੇਰੇ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦਾ ਹੋਵੇ ਇਕ ਪਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਦੀਆ ਬਾਤੀ ਕਮਲਾਪਾਤੀ ਹੁੰਦਾ ਰਹੇ ਜੋਤ ਉਜਿਆਰ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਸਾਚਾ ਨਾਮ ਸ਼ਬਦ ਧੁਨ ਆਤਮਕ ਦੇ ਧੁਨਕਾਰ, ਅਨੁਰਾਗੀ ਹੋ ਕੇ ਆਪਣਾ ਰਾਗ ਸੁਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਝਿਰੇ ਅਗੰਮ ਅਪਾਰ, ਬੂੰਦ ਸਵਾਂਤੀ ਕਮਲਾਪਾਤੀ ਆਪਣੀ ਆਪ ਟਪਕਾਈਆ। ਪੜਦਾ ਓਹਲਾ ਖੁਲ੍ਹੇ ਬੰਦ ਕਿਵਾੜ, ਦੂਈ ਦਵੈਤੀ ਮਾਇਆ ਮਮਤਾ ਰਹਿਣ ਕੋਇ ਨਾ ਪਾਈਆ। ਅਗਨੀ ਤਤ ਨਾ ਸਕੇ ਸਾੜ, ਸਾਂਤਕ ਸਤਿ ਜਣਾਈਆ। ਇਕੋ ਤੇਰਾ ਜਲਵਾ ਨੂਰ ਹੋਵੇ ਦੀਦਾਰ, ਸਵੱਛ ਸਰੂਪੀ ਨਜ਼ਰੀ ਆਈਆ। ਬੋਧ ਅਗਾਧ ਸ਼ਬਦ ਅਨਾਦ ਦੇਣਾ ਅਪਰ ਅਪਾਰ, ਅਪਰੰਪਰ ਸਵਾਮੀ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢ ਬਾਹਰ, ਧਰਨੀ ਉਪਰ ਰਹਿਣ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਖਿਚ ਆਪਣੇ ਦਵਾਰ, ਸਚਖੰਡ ਦਵਾਰਾ ਏਕੰਕਾਰਾ ਇਕੋ ਦੇ ਵਸਾਈਆ। ਜਿਸ ਗ੍ਰਹਿ ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਕੂੜ ਕਿਰਿਆ ਕਰੇ ਵਿਭਚਾਰ, ਜੈ ਜੈਕਾਰ ਤੇਰਾ ਨਾਮ ਕਰੇ ਸ਼ਨਵਾਈਆ। ਪੁਰਖ ਅਕਾਲ ਸਵਾਮੀ ਤੂੰ ਆਦਿ ਜੁਗਾਦਿ ਸਦਾ ਸਦਾ (ਦਾਤਾਰ), ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮੇਂ ਅੰਦਰ ਲੋਕਮਾਤ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੋ ਜਹਾਨਾਂ ਪਾ ਸਾਰ, ਨਿਰਗੁਣ ਹੋ ਕੇ ਆਪਣਾ ਵੇਸ ਵਟਾਈਆ। ਸਤਿਜੁਗ ਸਾਚਾ ਸਤਿ ਦਵਾਰੇ ਬੇਨੰਤੀ ਵਿਚ ਕਰੇ ਨਿਮਸਕਾਰ, ਡੰਡਾਵਤ ਵਿਚ ਆਪਣਾ ਆਪ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਨਿਰਗੁਣ ਸਰਗੁਣ ਬਣ ਸਿਕਦਾਰ, ਧੁਰ ਫ਼ਰਮਾਨਾ ਦੋ ਜਹਾਨਾਂ ਇਕੋ ਇਕ ਜਣਾਈਆ।

੨੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਵਸ਼ਿਸ਼ਟ ਸਿਖਿਆ ਸਦਾ ਰਹਿਣਾ ਵਿਚ ਰਜ਼ਾ, ਭਾਣੇ ਵਿਚ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਪਰਮ ਪੁਰਖ ਦੀ ਧਾਰ ਦਾ ਲੈਣਾ ਮਜ਼ਾ, ਮਜ਼ਾਕ ਵੇਖਣਾ ਜਗਤ ਲੋਕਾਈਆ। ਜਨਮ ਜਨਮ ਦਾ ਲਹਿਣਾ ਦੇਣਾ ਕਰਮ ਦੀ ਨਹੀਂ ਸਜ਼ਾ, ਦੁੱਖਾਂ ਵਿਚ ਦੁੱਖ ਨਾ ਕੋਇ ਰਖਾਈਆ। ਜਿਸ ਤੋਂ ਸੱਚਾ ਜੀਵਣ ਮਿਲਣਾ ਨਵਾਂ, ਨਾਤਾ ਤੱਤਾਂ ਵਾਲਾ ਤੁੜਾਈਆ। ਲੇਖੇ ਲੱਗਣਾ ਦਮ ਦਮਾਂ, ਸਾਹ ਸਾਹ ਪ੍ਰਭ ਆਪਣੇ ਵਿਚ ਸਮਾਈਆ।

ਜਨ ਭਗਤ ਕਦੇ ਨਾ ਹੋਵੇ ਨਿਕੰਮਾ, ਬੇਅਰਥ ਜਨਮ ਨਾ ਕੋਇ ਗਵਾਈਆ। ਭਾਗ ਲੱਗੇ ਜਿਸ ਕਾਇਆ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਚਿੰਤਾ ਸੋਗ ਹਰਖ ਨਾ ਕਰਨਾ ਗ਼ਮਾ, ਕਰੇ ਖੇਲ ਬੇਪਰਵਾਹੀਆ। ਜ਼ਿੰਦਗੀ ਮਾਨਸ ਦੇਹੀ ਨਹੀਂ ਕੋਈ ਤਮਅ, ਲਾਲਚ ਵਿਚ ਬਰਸ ਨਾ ਕੋਇ ਲੰਘਾਈਆ। ਜਿਸ ਦੇ ਹੁਕਮੇਂ ਅੰਦਰ ਬਦਲਦਾ ਰਹਿੰਦਾ ਸਮਾਂ, ਸਮਾਪਤ ਹੁੰਦੀ ਰਹੇ ਲੋਕਾਈਆ। ਉਸ ਦਾ ਹੁਕਮ ਹੁੰਦਾ ਰਹੇ ਰਵਾਂ, ਦੋ ਜਹਾਨਾਂ ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਵਸ਼ਿਸ਼ਟ ਮੁਨੀ ਬਿਤਾ ਕੇ ਪੈਂਹਠ ਸਾਲ, ਤੇਰੀ ਮਿਲਤ ਵਿਚ ਖ਼ੁਸ਼ੀ ਮਨਾਈਆ। ਖੇਲ ਵੇਖਦਾ ਰਿਹਾ ਪੁਰਖ ਅਕਾਲ, ਓਟ ਇਕੋ ਇਕ ਤਕਾਈਆ। ਬਣਦਾ ਰਿਹਾ ਵਿਚੇ ਵਿਚ ਦਲਾਲ, ਵਿਚੋਲਾ ਉਹਲਾ ਹੋ ਕੇ ਡੇਰਾ ਲਾਈਆ। ਅੰਤਮ ਬੋਲਿਆ ਬੋਲ ਕਮਾਲ, ਜਿਸ ਨੂੰ ਲਿਖੇ ਲੇਖ ਨਾ ਕ਼ਲਮ ਸ਼ਾਹੀਆ। ਜਿਸ ਦਾ ਵਿਚੇ ਸਵਾਲ ਜਵਾਬ, ਜਗਤ ਵੰਡ ਨਾ ਕੋਇ ਵੰਡਾਈਆ। ਸ਼ਰਾਰਤ ਵਿਚ ਤੇਰਾ ਵਜਦਾ ਰਿਹਾ ਤਾਲ, ਹਥੇਲੀ ਹੱਥ ਨਾਲ ਮਿਲਾਈਆ। ਤੇਰਾ ਮਾਤਾ ਪਿਤਾ ਕੰਗਾਲ, ਨਿਰਧਨ ਨਜ਼ਰੀ ਆਈਆ। ਜਿਨ੍ਹਾਂ ਦਾ ਪੂਰਬ ਦਾ ਰੁੱਸਿਆ ਬਾਲ, ਬਾਲੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੈਂਹਠ ਸਾਲ ਦਾ ਵਕ਼ਤ ਬਹੁ ਥੋੜਾ, ਥੋੜਿਉਂ ਥੋੜਾ ਨਜ਼ਰੀ ਆਈਆ। ਜਿਥੇ ਰਾਮ ਵਸ਼ਿਸ਼ਟ ਦਾ ਹੋਵੇ ਜੋੜਾ, ਦੋ ਜਹਾਨਾਂ ਵੱਜੇ ਵਧਾਈਆ। ਵਸ਼ਿਸ਼ਟ ਕੋਲ ਸੀ ਕਾਗ਼ਜ਼ ਕੋਰਾ, ਅੱਖਰ ਰੂਪ ਨਾ ਕੋਇ ਵਖਾਈਆ। ਰਾਮ ਨੇ ਗਾਇਆ ਧੁਰ ਦਾ ਦੋਹਰਾ, ਤੂੰ ਮੇਰਾ ਮੈਂ ਤੇਰਾ ਵੱਜੇ ਸਚ ਵਧਾਈਆ। ਤੂੰ ਮਾਰ ਕੇ ਦੂਰੋਂ ਰੋੜਾ, ਚੋਟ ਵਸ਼ਿਸ਼ਟ ਦੇ ਬਾਜ਼ੂ ਦਿਤੀ ਲਗਾਈਆ। ਮੁਸਕਰਾਹਟ ਵਿਚ ਹੱਸ ਕੇ ਥੋੜਾ, ਅੱਖੀਆਂ ਲਈਆਂ ਬਦਲਾਈਆ। ਰਾਮ ਨੇ ਕਿਹਾ ਓਏ ਦਿਆ ਚੋਰਾ, ਕਿਉਂ ਚੋਟਾਂ ਰਿਹਾ ਲਗਾਈਆ। ਵਸ਼ਿਸ਼ਟ ਨੇ ਕਿਹਾ ਏਸ ਦੀਆਂ ਓਸ ਦੇ ਹੱਥ ਡੋਰਾਂ, ਜੋ ਸਭ ਦਾ ਪਿਤਾ ਮਾਈਆ। ਤੂੰ ਨੇੜੇ ਆਇਆ ਦੌੜਾ, ਨਿਉਂ ਕੇ ਸੀਸ ਦਿਤਾ ਝੁਕਾਈਆ। ਉਸ ਬਾਹੋਂ ਫੜ ਕੇ ਕਿਹਾ ਆਹ ਵੇਖ ਅਗੰਮੀ ਪੌੜਾ, ਤੈਨੂੰ ਦਿਆਂ ਚੜ੍ਹਾਈਆ। ਤ੍ਰੇਤਾ ਦੁਆਪਰ ਕਲਜੁਗ ਰਾਹ ਸੌੜਾ, ਹੁਕਮ ਦੇਵੇ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਵਖਾਈਆ। ਪੂਰਬ ਲਹਿਣਾ ਕਰ ਯਾਦ, ਯਾਦਦਾਸਤ ਪਿਛਲੀ ਨਜ਼ਰੀ ਆਈਆ। ਵਸ਼ਿਸ਼ਟ ਮਾਰ ਕੇ ਇਕ ਆਵਾਜ਼, ਹੁਕਮ ਦਿਤਾ ਸੁਣਾਈਆ। ਰਾਮ ਨੇ ਕਿਹਾ ਇਸ ਦੇ ਅੰਦਰ ਕੋਈ ਰਾਜ਼, ਪੜਦਾ ਦੇ ਉਠਾਈਆ। ਅਗੰਮੀ ਆਵਾਜ਼ ਆਈ ਵੱਜਿਆ ਸ਼ਬਦ ਨਾਦ, ਧੁਨੀ ਰਾਗ ਅਲਾਈਆ। ਏਸ ਦਾ ਤਤ ਹੋਣਾ ਬਰਬਾਦ, ਮਾਟੀ ਤਨ ਰਹਿਣ ਨਾ ਪਾਈਆ। ਕਲਜੁਗ ਖੇੜਾ ਫੇਰ ਹੋਵੇ ਆਬਾਦ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਸ਼ਿਸ਼ਟ ਕਿਹਾ ਐ ਮੇਰੇ ਪੁਰਖ ਅਗੰਮ, ਅਗੰਮ ਤੇਰੀ ਵਡਿਆਈਆ। ਇਸ ਦਾ ਲੇਖਾ ਚੁਕੇ ਪਵਣ ਸਵਾਸ ਦਮ, ਦਾਮਨ ਪਕੜ ਨਾ ਕੋਇ ਛੁਡਾਈਆ। ਤੇਰੀ ਧਾਰੋਂ ਕੋਟਨ ਨਿਕਲੇ ਰਾਮ, ਰਾਮ ਰਾਮ ਵਿਚ ਆਪਣਾ ਆਪ ਮਿਲਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਸ਼ਾਮ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਨਜ਼ਰ ਨਾ ਆਵੇ ਨਾਮ, ਮਿਲੇ ਮੇਲ ਨਾ ਬੇਪਰਵਾਹੀਆ। ਸਤਿਗੁਰ ਸ਼ਬਦ ਨਾ ਆਵੇ ਪਹਿਚਾਨ, ਸੁਰਤੀ ਸੋਈ ਨਾ ਕੋਇ ਉਠਾਈਆ। ਮਿਲੇ ਮੇਲ ਸ੍ਰੀ ਭਗਵਾਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਭਗਤ ਸੁਹੇਲੇ

ਕਰ ਪਰਧਾਨ, ਲੋਕਮਾਤ ਵਿਚ ਵਡਿਆਈਆ। ਬਿਨ ਅੱਖਰਾਂ ਦੇਵੇ ਗਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਿਰਗੁਣ ਜੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਇਕ ਭੁਗਤਾਈਆ। ਰਾਮ ਕਿਹਾ ਵਸ਼ਿਸ਼ਟ ਇਹ ਬੁੱਢਾ ਵੇਖ ਬਿਰਧ, ਸ਼ਰਅ ਦਾ ਸ਼ਰਾਰਤੀ ਨਜ਼ਰੀ ਆਈਆ। ਵਸ਼ਿਸ਼ਟ ਕਿਹਾ ਇਹ ਆਵੇ ਫੇਰ ਪਰਤ, ਲੋਕਮਾਤ ਵੇਸ ਵਟਾਈਆ। ਏਸ ਦੀ ਖੁਲ੍ਹੇ ਸੁਰਤ ਨਿਰਤ, ਨਰ ਨਰਾਇਣ ਦਏ ਵਡਿਆਈਆ। ਜਨਮ ਜਨਮ ਦੀ ਮੇਟੇ ਹਿਰਸ, ਹਵਸ ਲਏ ਮਿਟਾਈਆ। ਪੁਰਖ ਅਕਾਲ ਕਰੇ ਤਰਸ, ਰਹਿਮਤ ਵਿਚ ਤਰਾਈਆ। ਰਾਮ ਕਿਹਾ ਨਿਧੜਕ, ਬੇਨੰਤੀ ਗੁਰਦੇਵ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਵਖਾਈਆ। ਰਾਮ ਕਿਹਾ ਵਸ਼ਿਸ਼ਟ ਸਵਾਮੀ, ਤੇਰੇ ਅਗੇ ਮੇਰੀ ਅਰਜ਼ੋਈਆ। ਇਸ ਵੱਡੀ ਕੀਤੀ ਖੁਨਾਮੀ, ਪੱਥਰ ਤੇਰੀ ਬਾਂਹ ਲਗਾਈਆ। ਇਹਦੀ ਕੀ ਰਹੇ ਨਿਸ਼ਾਨੀ, ਸਚ ਦੇਣਾ ਸਮਝਾਈਆ। ਓਸ ਬੋਲਿਆ ਨਾਲ ਆਸਾਨੀ, ਮੁਖ ਵਾਕ ਦਿਤਾ ਦ੍ਰਿੜਾਈਆ। ਕਲਜੁਗ ਅੰਤ ਜਿਸ ਵੇਲੇ ਇਸ ਦੀ ਦੇਹ ਪੈਂਠ ਸਾਲ ਦੀ ਹੋਈ ਪੁਰਾਣੀ, ਚੋਲਾ ਚੋਲੇ ਨਾਲੋਂ ਬਦਲਾਈਆ। ਇਸ ਨੂੰ ਮਾਲਕ ਮਿਲੇ ਉਪਰ ਅਸਮਾਨੀ, ਆਸਾਨੀ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਪੂਰਬ ਲਹਿਣਾ ਆਦਿ ਜੁਗਾਦਿ, ਅਭੁੱਲ ਭੁੱਲ ਕਦੇ ਨਾ ਜਾਈਆ। ਵਸ਼ਿਸ਼ਟ ਦਿਤੀ ਦਾਤ, ਸ਼ਹਾਦਤ ਆਪਣੀ ਆਪ ਭੁਗਤਾਈਆ। ਉਸ ਦਾ ਲਹਿਣਾ ਦੇਣਾ ਦੇਣਾ ਪਿਆ ਤੱਤਾਂ ਵਾਲਾ ਸਾਥ, ਸਗਲਾ ਸੰਗ ਬਣਾਈਆ। ਰਾਮ ਵਸ਼ਿਸ਼ਟ ਦੀ ਕੋਈ ਗ਼ੁੱਸੇ ਵਾਲੀ ਨਹੀਂ ਬਾਤ, ਜੁਗ ਚੌਕੜੀ ਪ੍ਰਭ ਦੀ ਖੇਲ ਚਲੀ ਆਈਆ। ਇਹ ਤਰੇਤੇ ਦੀ ਸੌਗ਼ਾਤ, ਕਲਜੁਗ ਬੱਧਾ ਨਾਤ, ਪੁਰਖ ਅਕਾਲ ਪੁਛੇ ਬਾਤ, ਵਾਰਸ ਹੋ ਕੇ ਦਇਆ ਕਮਾਈਆ। ਅਗੇ ਜਨਮ ਮਰਨ ਲੱਖ ਚੁਰਾਸੀ ਆਵਣ ਜਾਵਣ ਵਿਚੋਂ ਮਿਲੇ ਨਜਾਤ, ਜਮ ਕੀ ਫਾਸੀ ਰਹੇ ਨਾ ਰਾਈਆ। ਚਿਤਰ ਗੁਪਤ ਖੋਲ੍ਹੇ ਕੋਈ ਨਾ ਤਾਕ, ਰਾਏ ਧਰਮ ਨਾ ਦਏ ਸਜ਼ਾਈਆ। ਸਚਖੰਡ ਦਵਾਰੇ ਤੇਰਾ ਸਹਿਜੇ ਹੋਵੇ ਨਿਵਾਸ, ਨਿਵਾਸ ਅਸਥਾਨ ਇਕੋ ਨਜ਼ਰੀ ਆਈਆ। ਜਿਥੇ ਵਸ਼ਿਸ਼ਟ ਰਾਮ ਦੋਵੇਂ ਮਿਲ ਕੇ ਚਰਨ ਕਵਲ ਪ੍ਰਭ ਕਰਨ ਹਾਸ ਬਿਲਾਸ, ਬਿਨ ਰਸਨਾ ਜਿਹਵਾ ਬੱਤੀ ਦੰਦ ਖ਼ੁਸ਼ੀ ਮਨਾਈਆ। ਅੰਤ ਵਸਣਾ ਉਨ੍ਹਾਂ ਪਾਸ, ਵਾਸਤਾ ਧੁਰ ਦਾ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲਿਖਾ ਕੇ ਸ਼ਬਦੀ ਨਾਲ ਕ਼ਲਮ ਦਵਾਤ, ਹਾਲਾਤ ਅਗਲਾ ਦਏ ਬਦਲਾਈਆ।

੨੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਜਨ ਭਗਤਾਂ ਕੋਟ ਜਨਮ ਦੇ ਮੇਟ ਪਾਪ, ਪਤਿਤ ਪਾਪੀ ਪਾਰ ਲੰਘਾਈਆ। ਸਹਿੰਸਾ ਰੋਗ ਰਹੇ ਨਾ ਕੋਈ ਸੰਤਾਪ, ਜਗਤ ਕਲਪਣਾ ਵਿਚੋਂ ਪਾਰ ਲੰਘਾਈਆ। ਰੂਹ ਬੱਤ ਦੋਵੇਂ ਕਰ ਦੇ ਪਾਕ, ਪਤਿਤ ਪੁਨੀਤ ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਪਰਮਾਤਮ ਹੋ ਕੇ ਆਤਮ ਦੇ ਸਾਥ, ਨਿਰਗੁਣ ਮੇਲਾ ਮੇਲ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਸਚ ਸਵਾਮੀ ਦੱਸ ਆਪਣੀ ਗਾਥ, ਢੋਲਾ ਅੰਤਰ ਅੰਤਰ ਇਕੋ ਇਕ

ਸਮਝਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਸਾਚਾ ਨੂਰ ਤੇਰਾ ਰੁਸ਼ਨਾਈਆ। ਬੋਧ ਅਗਾਧਾ ਸਵੱਛ ਸਰੂਪ ਸ਼ਾਹੋ ਭੂਪ ਦਰਸ਼ਨ ਦੇ ਸਾਖਿਆਤ, ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਫੇਰਾ ਪਾਈਆ। ਸਾਚਾ ਖੇੜਾ ਕਾਇਆ ਮਾਟੀ ਸਾਢੇ ਤਿੰਨ ਹੱਥ ਭਗਤ ਵਛਲ ਕਰ ਆਬਾਦ, ਨਾਮ ਨਿਧਾਨ ਆਪਣਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਸਤਿਵਾਦ ਤੇਰੇ ਦਰ ਠਾਂਡੇ ਮੰਗ ਮੰਗਾਈਆ। ਸਤਿ ਕਹੇ ਪ੍ਰਭ ਜਨ ਭਗਤ ਮੇਟ ਦੁੱਖ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਆਪਣੇ ਪ੍ਰੇਮ ਦੀ ਅੰਤਰ ਆਤਮ ਉਪਜਾ ਭੁੱਖ, ਦਿਵਸ ਰੈਣ ਤੇਰਾ ਨਾਮ ਮੰਗਣ ਚਾਈਂ ਚਾਈਂਆ। ਉਜਲ ਕਰਨ ਆਪਣਾ ਸਰਗੁਣ ਮੁਖ, ਤਤਵ ਤਤ ਦੇ ਵਡਿਆਈਆ। ਪੜਦਾ ਉਹਲਾ ਭੇਵ ਅਭੇਦ ਦੇ ਚੁਕ, ਚਾਰ ਕੁੰਟ ਦਹਿ ਦਿਸ਼ਾ ਆਪਣਾ ਆਪ ਦੇ ਸਮਝਾਈਆ। ਲੱਖ ਚੁਰਾਸੀ ਜੂਨ ਅਜੂਨੀ ਸੜਨਾ ਪਏ ਨਾ ਕੁੱਖ, ਗਰਭਵਾਸ ਜਮਫਾਸ ਦੇਣਾ ਕਟਾਈਆ। ਸੰਤ ਸੁਹੇਲੇ ਅਪਰਾਧੀ ਦੁਸ਼ਟ ਦੁਰਾਚਾਰ ਬਣਾ ਆਪਣੇ ਸੁਤ, ਦੁਲਾਰੇ ਨਿਰੰਕਾਰ ਆਪਣੇ ਘਰ ਲੈ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਇਕ ਸਰਨਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਏਕਾ ਰੰਗ ਵਖਾ ਖ਼ੁਸ਼ੀ ਗ਼ਮੀ, ਅੰਤਰ ਅੰਤਰ ਆਪਣੀ ਬੂਝ ਬੁਝਾਈਆ। ਅੰਤਰ ਧਾਰ ਏਕੰਕਾਰ ਦੱਸ ਆਪਣੀ ਨਵੀਂ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਚ ਭੰਡਾਰ ਅਮੋਲਕ ਵਸਤ ਸ਼ਬਦ ਅਗੰਮੀ ਦੇਵੀਂ, ਜਗਤ ਵਣਜਾਰਿਆਂ ਕੋਲੋਂ ਹੱਥ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਸਾਚੇ ਘਰ ਬਹਵੀਂ, ਨੌ ਦਵਾਰੇ ਉਪਰ ਦੇਣਾ ਡੇਰਾ ਲਾਈਆ। ਸਚ ਸਿੰਘਾਸਣ ਆਤਮ ਸੇਜ ਸੁਹੰਜਣੀ ਸਵੀਂ, ਸੋਭਾਵੰਤ ਆਪਣਾ ਡੇਰਾ ਲਾਈਆ। ਧੁਰ ਫ਼ਰਮਾਨਾ ਸ੍ਰੀ ਭਗਵਾਨਾ ਧੁਨ ਆਤਮਕ ਰਾਗ ਕਹਵੀਂ, ਬਾਹਰੋਂ ਵਿਦਿਆ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਣਾ ਸਹਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਵਸਤ ਅਗੰਮੀ ਪਾਵੀਂ ਭਿੱਖ, ਭਿਖਾਰੀ ਧੁਰ ਦੇ ਲੈਣ ਆਈਆ। ਬਿਨ ਕ਼ਲਮ ਸ਼ਾਹੀ ਲੇਖ ਦੇ ਲਿਖ, ਨਿਅੱਖਰ ਵਿਚੋਂ ਵਸਤ ਅਮੋਲਕ ਦੇ ਵਰਤਾਈਆ। ਤੇਰੇ ਹੁਕਮ ਦੀ ਸਾਚੀ ਸਿਖਿਆ ਲੈਣ ਸਿਖ, ਚੌਦਾਂ ਵਿਦਿਆ ਡੇਰਾ ਢਾਹੀਆ। ਤੂੰ ਆਦਿ ਜੁਗਾਦੀ ਕਰਤਾ ਪੁਰਖ ਇਕ, ਆਤਮ ਪਰਮਾਤਮ ਮਿੱਤਰ ਪਿਆਰਾ ਯਾਰੜਾ ਧੁਰ ਦਾ ਨਜ਼ਰੀ ਆਈਆ। ਤੇਰਾ ਖੇਲ ਸਦਾ ਸਦਾ ਜੁਗ ਚਾਰ ਨਿਤ ਨਵਿਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰਵਟ ਲੈ ਬਦਲ ਪਿਠ, ਦੀਨ ਦੁਨੀ ਪਾਸਾ ਦੇ ਉਲਟਾਈਆ। ਸਾਚੇ ਭਗਤਾਂ ਧੁਰ ਦੇ ਸੰਤਾਂ ਕਰ ਹਿਤ, ਹਿਤਕਾਰੀ ਹੋ ਕੇ ਨੇਤਨ ਨੇਤ ਆਪਣਾ ਦਰਸ ਦੇ ਕਰਾਈਆ। ਮਹਿਬੂਬ ਮੁਹੱਬਤ ਵਿਚ ਸਾਚੀ ਪਾ ਖਿੱਚ, ਸੁਰਤੀ ਸ਼ਬਦੀ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਧੁਰ ਦੀ ਆਸ ਰਖਾਈਆ। ਸਤਿ ਕਹੇ ਪ੍ਰਭੂ ਆਪਣੇ ਭਗਤਾਂ ਪਾ ਦੇ ਆਪਣੇ ਨਾਮ ਦੀ ਭਿਛਿਆ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਦੇ ਇੱਛਿਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਗਏ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਅੰਦਰ ਤੇਰਾ ਭਵਿਖਤ ਭੇਖਿਆ, ਪੜਦਾ ਉਹਲਾ ਬਣ ਵਿਚੋਲਾ ਅੰਦਰ ਬਾਹਰ ਗੁਪਤ ਜਾਹਰ ਦੇ ਉਠਾਈਆ। ਤੇਰਾ ਨੂਰ ਜਹੂਰ ਨੇਤਰ ਨਰ ਨਰਾਇਣ ਕਿਸੇ ਨਾ ਵੇਖਿਆ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਪੁਰਖ ਅਕਾਲ

ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਸਮਰਥਿਆ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਕਲੂ ਕਾਲ ਕਲਜੁਗ ਅੰਤਮ ਦਿਸੇ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਪਰਵਰਦਿਗਾਰ ਸਾਂਝੇ ਯਾਰ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਾਧ ਸੰਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਮਨ ਵਾਸਨਾ ਵਿਚ ਕੋਇ ਨਾ ਜਾਵੇ ਭਿਟਿਆ, ਆਤਮ ਬ੍ਰਹਮ ਪਾਰਬ੍ਰਹਮ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਅੰਦਰ ਸਭ ਨੂੰ ਦੇ ਸਮਝਾਈਆ।

੨੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੇਲਾ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਜਨ ਭਗਤਾਂ ਦੱਸ ਆਪਣਾ ਧਰਮ, ਸਤਿ ਸਚ ਸੁਚ ਘਰ ਘਰ ਨਜ਼ਰੀ ਆਈਆ। ਜਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਰਹੇ ਨਾ ਕੋਇ ਭਰਮ, ਸ਼ਾਹ ਸੁਲਤਾਨ ਮਿਹਰਵਾਨ ਇਕੋ ਘਰ ਦੇ ਵਖਾਈਆ। ਕੂੜੀ ਕਿਰਿਆ ਜਗਤ ਵਾਸਨਾ ਮਨ ਹੋਵੇ ਕੋਈ ਨਾ ਕਰਮ, ਸਤਿ ਸਤਿਵਾਦ ਸ਼ਬਦ ਅਨਾਦ ਇਕੋ ਦੇਣਾ ਸੁਣਾਈਆ। ਵੰਡੀ ਰਹੇ ਨਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਕਾਇਆ ਅੰਦਰੋਂ ਸਾਚੇ ਮੰਦਰੋਂ ਦੇਣੀ ਕਢਾਈਆ। ਸੁਫ਼ਲ ਕਰਨਾ ਲੱਖ ਚੁਰਾਸੀ ਵਿਚੋਂ ਮਾਨਸ ਜਨਮ, ਆਵਣ ਜਾਵਣ ਪਤਿਤ ਪਾਵਣ ਜਮ ਕੀ ਫਾਸੀ ਦੇ ਕਟਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਬਖ਼ਸ਼ਣੀ ਧੁਰ ਦੀ ਸਰਨ, ਸਚਖੰਡ ਦਵਾਰਾ ਏਕੰਕਾਰਾ ਇਕੋ ਦੇਣਾ ਵਖਾਈਆ। ਜਿਥੇ ਮਿਲ ਕੇ ਝਗੜਾ ਰਹੇ ਨਾ ਜਨਮ ਮਰਨ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਤੇਰੇ ਨਾਮ ਦੀ ਵੱਜਦੀ ਰਹੇ ਵਧਾਈਆ। ਸਤਿ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਇਕੋ ਜਾਮ, ਜਗਤ ਨਸ਼ਿਆਂ ਦੀ ਲੋੜ ਰਹੇ ਨਾ ਰਾਈਆ। ਬਿਨ ਅੱਖਾਂ ਨਿਜ ਨੇਤਰ ਨਜ਼ਰੀ ਆਏ ਅਗੰਮਾ ਰਾਮ, ਬਿਨ ਤੱਤਾਂ ਵਾਲੇ ਰਾਮ ਤੋਂ ਅਗਲੀ ਮੰਜ਼ਲ ਦੇ ਚੜ੍ਹਾਈਆ। ਨਾਮ ਹਕ਼ੀਕ਼ੀ ਵਾਹਿਦ ਆਪਣਾ ਦੇ ਜਾਮ, ਆਬੇਹਯਾਤ ਹਯਾਤੀ ਦੇ ਬਦਲਾਈਆ। ਜਗਤ ਮੰਜ਼ਲ ਸਾਹਿਬ ਸਵਾਮੀ ਕਰ ਆਸਾਨ, ਬਿਨ ਪੌੜੀ ਡੰਡੇ ਚੜ੍ਹ ਕੇ ਤੇਰਾ ਦਰਸ਼ਨ ਪਾਈਆ। ਮਨ ਵਾਸਨਾ ਕੂੜੀ ਕਿਰਿਆ ਜਨ ਭਗਤ ਕਰੇ ਨਾ ਕੋਇ ਹਰਾਮ, ਇਸ਼ਟੀ ਦ੍ਰਿਸ਼ਟੀ ਤੇਰਾ ਨੂਰ ਜਹੂਰ ਨਜ਼ਰੀ ਆਈਆ। ਗੁਰਮੁਖ ਗੁਰਸਿਖ ਸ਼ਬਦੀ ਧਾਰ ਤੇਰਾ ਹੋਵੇ ਗ਼ੁਲਾਮ, ਬਰਦਾ ਬਣ ਕੇ ਧੁਰ ਦੀ ਸੇਵ ਕਮਾਈਆ। ਸੁਰਤ ਸਵਾਣੀ ਨਾਮ ਹਾਣੀ ਮਿਲ ਕੇ ਪਾਵੇ ਘਰ ਬਿਸਰਾਮ, ਕਾਇਆ ਮੰਦਰ ਅੰਦਰ ਤੇਰੀ ਵੱਜੇ ਸਚ ਵਧਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਅਗੰਮੀ ਦੇ ਪੈਗ਼ਾਮ, ਕਲਮਿਆਂ ਤੋਂ ਬਾਹਰ ਆਪਣੀ ਸਿਫ਼ਤਾਂ ਵਾਲੀ ਕਰ ਪੜ੍ਹਾਈਆ। ਤਤ ਵਿਕਾਰ ਵਿਚ ਸੰਸਾਰ ਦੀਨ ਦੁਨੀ ਦਾ ਬਦਲ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦੇ ਉਠਾਈਆ। ਸਤਿ ਕਹੇ ਪ੍ਰਭ ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਸਾਰੇ ਖੋਜ, ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਧਿਆਨ ਲਗਾਈਆ। ਸਤਿਜੁਗ ਸਾਚਾ ਧੁਰ ਦਾ ਦੱਸ ਆਪਣਾ ਜੋਗ, ਜੁਗੀਸ਼ਰ ਤਪੀਸ਼ਰ ਮੁਨੀਸ਼ਰ ਰਖੀਸ਼ਰ ਜਿਸਦਾ ਧਿਆਨ ਲਗਾਈਆ। ਤੇਰਾ ਵਿਛੋੜਾ ਰਹੇ ਨਾ ਕੋਇ ਵਿਜੋਗ, ਚੁਰਾਸੀ ਵਿਚ ਨਾ ਕੋਇ ਭਵਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ

ਕਰ ਧੁਰ ਸੰਜੋਗ, ਸਚਖੰਡ ਦਵਾਰ ਏਕੰਕਾਰ ਤੇਰੇ ਨਾਲ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਪੈਂਡਾ ਦੇਣਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦੀ ਸਾਚਾ ਹੋਵੇ ਸਲੋਕ, ਆਤਮ ਬ੍ਰਹਮ ਭੁਲੇਖਾ ਭਰਮ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਭਗਵਨ ਹੋ ਕੇ ਆਪਣੇ ਰੰਗ ਰੰਗਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੇ ਆਪਣਾ ਦੀਦਾਰ, ਬਿਨ ਦੀਦ ਈਦ ਚੰਦ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਪਰਵਰਦਿਗਾਰ, ਖ਼ਾਲਕ ਖ਼ਲਕ ਨੂਰ ਜਹੂਰ ਕਰ ਰੁਸ਼ਨਾਈਆ। ਵਾਹਿਦ ਲਾਸ਼ਰੀਕ ਸਾਂਝੇ ਯਾਰ, ਮੁਕਾਮੇ ਹੱਕ ਡੇਰਾ ਲਾਈਆ। ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀ ਹਰਿ ਪੁਰਖ ਨਿਰੰਜਣ ਆਪਣੀ ਕਿਰਪਾ ਧਾਰ, ਆਦਿ ਨਿਰੰਜਣ ਨੂਰ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਆਪਣਾ ਝੁਲਾ ਧਰਮ ਨਿਸ਼ਾਨ, ਦੋ ਜਹਾਨ ਮੰਨਣ ਆਣ, ਬ੍ਰਹਮਾ ਸ਼ਿਵ ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤਾਂ ਸਾਚੇ ਸੰਤਾਂ ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਨਾਮ ਅਗੰਮਾ ਮਿਲੇ ਵਡਿਆਈ ਵਿਚ ਜੀਵ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਕਾਇਆ ਮੰਦਰ ਸਾਚੇ ਗ੍ਰਹਿ ਨੂਰ ਨੂਰ ਕਰ ਰੁਸ਼ਨਾਈਆ।