੨੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਜੋ ਪ੍ਰਭ ਤੈਥੋਂ ਵਿਛੜੇ ਸਾਧੂ, ਸਾਧ ਜਗਤ ਵਾਲੇ ਅਖਵਾਈਆ। ਧਰਮ ਰਾਏ ਦੇ ਹਵਾਲੇ ਕਰ ਦੇ ਵਾਧੂ, ਬਚਿਆ ਕੋਇ ਰਹਿਣ ਨਾ ਪਾਈਆ। ਹੁਕਮੇਂ ਅੰਦਰ ਹੋਵਣ ਕ਼ਾਬੂ, ਸਿਰ ਸਕੇ ਨਾ ਕੋਇ ਉਠਾਈਆ। ਯਾਦ ਕਰ ਲੈ ਲੇਖਾ ਗੋਬਿੰਦ ਨਾਲ ਦਾਦੂ, ਦੋਹਰੇ ਗਾ ਕੇ ਗਿਆ ਸੁਣਾਈਆ। ਪੁਰਖ ਅਕਾਲ ਜਨ ਭਗਤਾਂ ਇਕੋ ਰਹੇ ਆਗੂ, ਦੂਜਾ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਪਕੜੇ ਬਾਜ਼ੂ, ਬਾਜ਼ੀਗਰ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਪ੍ਰਭੂ ਤੈਥੋਂ ਵਿਛੜਿਆਂ ਰਹੇ ਕੋਈ ਨਾ ਸਾਧ, ਸਭ ਨੂੰ ਸਜ਼ਾ ਦੇ ਸੁਣਾਈਆ। ਤੇਰਿਆਂ ਭਗਤਾਂ ਕਰੇ ਨਾ ਕੋਇ ਬਰਬਾਦ, ਬਰਬਾਦੀ ਉਨ੍ਹਾਂ ਦੇ ਕਰਾਈਆ। ਸਰੀਰ ਵਿਚ ਦੇ ਨਾ ਸਕਣ ਆਵਾਜ, ਆਪਣੀ ਮੰਗ ਨਾ ਕੋਇ ਮੰਗਾਈਆ। ਹੁਕਮੇਂ ਅੰਦਰ ਦੇਣੇ ਕਾਢ, ਕੂੜ ਕੁੜਿਆਰ ਦੇਣੇ ਭਜਾਈਆ। ਆਪਣੇ ਨਾਮ ਦਾ ਦੇਣਾ ਰਸ ਸਵਾਦ, ਸੁਖ ਸਾਗਰ ਵਿਚ ਸਮਾਈਆ। ਗੁਰਮੁਖਾਂ ਸਵਾਰਨਾ ਕਾਜ, ਕਰਮ ਦਾ ਲਹਿਣਾ ਦੇਣਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਤੁੜਾ ਕੂੜੇ ਸਾਧ ਆਪਣੇ ਹੱਥ ਪਕੜ ਕੇ ਵਾਗ, ਸਹਾਰਾ ਕਿਨਾਰਾ ਦਵਾਰਾ ਆਪਣਾ ਦੇਣਾ ਵਖਾਈਆ।
੩੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੰਤ ਕਿਰਪਾਲ ਸਿੰਘ ਦੇ ਡੇਰੇ ਰੁਹਾਨੀ ਸਤਿਸੰਗ ਸਾਵਣ ਆਸ਼ਰਮ ਜ਼ਿਲਾ ਅੰਮ੍ਰਿਤਸਰ
ਸਤਿਗੁਰ ਕਿਰਪਾ ਮਨ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜਗਤ ਵਾਸਨਾ ਰਹੇ ਨਾ ਰਸ, ਨੌ ਦਰ ਡੇਰਾ ਦੇਵੇ ਢਾਹੀਆ। ਸ਼ਬਦੀ ਨਾਦ ਸੁਣਾਏ ਅਗੰਮੀ ਅਲਖ, ਧੁਨ ਆਤਮਕ ਰਾਗ ਦ੍ਰਿੜਾਈਆ। ਕੂੜੀ ਕਿਰਿਆ ਨਾਲੋਂ ਕਰਕੇ ਵੱਖ, ਸਾਚਾ ਨਾਤਾ ਲਏ ਮਿਲਾਈਆ। ਭੇਵ ਅਭੇਦ ਆਪਣਾ ਖੁਲ੍ਹਾ ਕੇ ਸਚ, ਪੜਦਾ ਉਹਲਾ ਦਏ ਚੁਕਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਸਾਢੇ ਤਿੰਨ ਹੱਥ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਡੋਰੀ ਬੰਨ੍ਹ ਵਖਾਈਆ। ਸਤਿਗੁਰ ਪੂਰਾ ਸ਼ਬਦੀ ਬੰਨ੍ਹੇ ਡੋਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਠ ਉਠ ਨਾ ਭੱਜੇ ਦਹਿ ਦਿਸ਼ ਚੋਰ, ਠੱਗੀ ਅੰਦਰ ਨਾ ਕੋਇ ਕਮਾਈਆ। ਲੇਖਾ ਰਹੇ ਨਾ ਅੰਧੇਰੇ ਘੋਰ, ਪੜਦਾ ਉਹਲਾ ਦਏ ਉਠਾਈਆ। ਹੁਕਮੇਂ ਅੰਦਰ ਦੇਵੇ ਤੋਰ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਦੇਵਣਹਾਰ ਸਰਨਾਈਆ। ਸਤਿਗੁਰ ਸਾਚਾ ਕਰੇ ਵਸ ਮਨ, ਮਨਸਾ ਮੋਹ ਰਹਿਣ ਨਾ ਪਾਈਆ। ਭੇਵ ਖੁਲ੍ਹਾ ਕੇ ਅੰਦਰ ਵੜ ਕੇ ਤਨ, ਜਗਤ ਦਵਾਰੇ ਪਾਰ ਕਰਾਈਆ। ਕਰ ਪਰਕਾਸ਼ ਬਿਨ ਸੂਰਜ ਚੰਨ, ਨੂਰੋ ਨੂਰ ਕਰੇ ਰੁਸ਼ਨਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਗੜ੍ਹ ਹੰਕਾਰੀ ਆਪ ਤੁੜਾਈਆ। ਪੜਦਾ ਲਾਹ ਕੇ ਹੰ ਬ੍ਰਹਮ, ਪਾਰਬ੍ਰਹਮ ਦਏ ਸਮਝਾਈਆ। ਨੌ ਰਸ ਨੌ ਦਵਾਰ ਰਹੇ ਨਾ ਤ੍ਰਿਸ਼ਨਾ ਤਮ, ਸਾਂਤਕ ਸਤਿ ਦਏ ਵਰਤਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਨਿਜ ਨੇਤਰ ਲੋਚਨ ਦਏ ਖੁਲ੍ਹਾਈਆ। ਰਾਗ ਸੁਣਾ ਆਪਣਾ ਕੰਨ, ਅਨਾਦੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਕਾਇਆ ਮੰਦਰ ਅੰਦਰ ਮਨ ਮਮਤਾ ਰਹਿਣ ਨਾ ਦੇਵੇ ਰਾਈਆ। ਸਤਿਗੁਰ ਪੂਰਾ ਸਦਾ ਸਮਰਥ, ਸ਼ਬਦੀ ਸ਼ਬਦ ਸ਼ਬਦ ਇਕੋ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਮਨੂਆ ਕਰਨਹਾਰਾ ਵਸ, ਧੁਰ ਫ਼ਰਮਾਨਾ ਧੁਰ ਦਾ ਰਾਣਾ ਇਕ ਜਣਾਇੰਦਾ। ਘਟ ਭੀਤਰ ਖੋਲ੍ਹਣਹਾਰਾ ਅੱਖ, ਗ੍ਰਹਿ ਮੰਦਰ ਅੰਦਰ ਵੇਖ ਵਖਾਇੰਦਾ। ਭੇਵ ਖੁਲ੍ਹਾ ਕੇ ਸਾਚੋ ਸਚ, ਕੂੜ ਕੁੜਿਆਰਾ ਨਾਤਾ ਮਾਤ ਤੁੜਾਇੰਦਾ। ਵਸਤ ਅਮੋਲਕ ਕਾਇਆ ਗੋਲਕ ਸਚ ਦਵਾਰੇ ਦੇ ਕੇ ਨਾਮ ਵਥ, ਖ਼ਾਲੀ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਝਰ ਝਿਰਨਾ ਦੇ ਕੇ ਰਸ, ਬਿਨ ਰਸਨਾ ਆਪ ਚਖਾਇੰਦਾ। ਸਤਿਗੁਰ ਪੂਰਾ ਸਦ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਜਿਨ੍ਹਾਂ ਗੁਰਮੁਖਾਂ ਦੇਵੇ ਪ੍ਰੇਮ ਪ੍ਰੀਤੀ ਦਾਨ, ਵਸਤ ਅਮੋਲਕ ਝੋਲੀ ਪਾਈਆ। ਘਰ ਸਹਿਜੇ ਮਿਲੇ ਆਣ, ਘਰ ਵਿਚ ਘਰ ਮੇਲਾ ਲਏ ਮਿਲਾਈਆ। ਸਾਚੀ ਸੁਰਤੀ ਮੇਲੇ ਧੁਰ ਦਾ ਕਾਹਨ, ਸਾਚਾ ਰਾਮ ਨਜ਼ਰੀ ਆਈਆ। ਜਿਸ ਦਾ ਰੂਪ ਅਗੰਮ ਅਥਾਹ ਬੇਪਰਵਾਹ ਸ਼ਬਦੀ ਇਕ ਮਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜਿਥੇ ਮਨ ਦੀ ਵਾਸਨਾ ਕਰੇ ਨਾ ਕੋਇ ਧਿਆਨ, ਬੁਧੀ ਚਲੇ ਨਾ ਕੋਇ ਚਤੁਰਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਪੁਰਖ ਅਬਿਨਾਸ਼ੀ ਇਕ ਸੁਲਤਾਨ, ਧਰ ਦਾ ਹੁਕਮ ਇਕ ਵਰਤਾਈਆ। ਸਾਚੇ ਸੰਤ ਸੁਹੇਲੇ ਕਾਇਆ ਮੰਦਰ ਅੰਦਰ ਸਚ ਦਵਾਰੇ ਵੇਖੇ ਆਣ, ਬਾਹਰੋਂ ਖੋਜਣ ਦੀ ਲੋੜ ਰਹੇ ਰਾਈਆ। ਜੋ ਸਤਿਗੁਰ ਸਾਚੇ ਚਰਨ ਕਵਲ ਧਰੇ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਸੋ ਸਾਹਿਬ ਸਤਿਗੁਰ ਪੁਰਖ ਬਿਧਾਤਾ ਦਰ ਘਰ ਸਾਚੇ ਕਰੇ ਪਰਵਾਨ,
ਪਰਵਾਨਾ ਆਪਣਾ ਨਾਮ ਬਿਨ ਹੱਥਾਂ ਹੱਥ ਫੜਾਈਆ। ਓਥੇ ਸ਼ਰਅ ਚਲੇ ਨਾ ਕੋਇ ਮਨ ਸ਼ੈਤਾਨ, ਨਵ ਨੌ ਚਾਰ ਨਾ ਕੋਇ ਭਵਾਈਆ। ਬਿਨ ਅੱਖਾਂ ਤੋਂ ਦੇ ਕੇ ਗਿਆਨ, ਨਿਰਅੱਖਰ ਦਏ ਦਰਸਾਈਆ। ਸਚ ਭੂਮਿਕਾ ਦੱਸ ਅਸਥਾਨ, ਬਿਨ ਪੌੜੀ ਡੰਡੇ ਦਏ ਚੜ੍ਹਾਈਆ। ਜਿਥੇ ਬਿਨ ਦੀਪਕ ਜੋਤੀ ਜੋਤ ਜਗੇ ਮਹਾਨ, ਦੀਏ ਬਾਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਸਤਿਗੁਰੂ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰੂ ਸਾਚਾ ਸ਼ਬਦ, ਆਦਿ ਜੁਗਾਦੀ ਇਕ ਅਖਵਾਇੰਦਾ। ਜਿਸ ਦਾ ਲਹਿਣਾ ਦੇਣਾ ਦੀਨ ਮਜ਼੍ਹਬ, ਜਾਤ ਪਾਤ ਵੰਡ ਨਾ ਕੋਇ ਵੰਡਾਇੰਦਾ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਸੂਫ਼ੀਆਂ ਦਰ ਠਾਂਡੇ ਕਰੇ ਅਦਬ, ਮਨੂਆ ਮਨ ਨਾ ਕੋਇ ਭਰਮਾਇੰਦਾ। ਸਤਿਗੁਰ ਆਪਣੀ ਧਾਰ ਵਿਚ ਮਨ ਮਨ ਕਰੇ ਜਜ਼ਬ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੰਗ ਦਿਸਾਇੰਦਾ। ਜੋ ਸਚ ਸਰਨਾਈ ਸਤਿਗੁਰ ਪੂਰੇ ਲੱਗੇ ਕ਼ਦਮ, ਕ਼ਦੀਮ ਦੇ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਾਇਆ ਮਾਟੀ ਵਖਾਏ ਸਾਚੇ ਬਦਨ, ਅੰਦਰੇ ਅੰਦਰ ਸਾਚੇ ਮੰਦਰ ਭੇਵ ਅਭੇਦਾ ਅਛਲ ਅਛੇਦਾ ਬਾਹਰ ਚਾਰ ਵੇਦਾਂ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਜਿਸ ਦੇਵੇ ਨਾਮ ਦਾਤ, ਦਾਤਾ ਹੋ ਕੇ ਆਪ ਵਰਤਾਈਆ। ਉਸ ਨੂੰ ਨਿਉਂ ਨਿਉਂ ਮਨੂਆ ਟੇਕੇ ਮਾਥ, ਟਿੱਕਾ ਧੂੜੀ ਖ਼ਾਕ ਰਮਾਈਆ। ਜਿਨ੍ਹਾਂ ਦੇ ਅੰਦਰ ਇਕੋ ਨਾਮ ਅਗੰਮੀ ਗਾਥ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਸਾਚੇ ਮੰਦਰ ਸਾਹਿਬ ਸਤਿਗੁਰ ਜੋਤੀ ਨੂਰਾ ਜਾਹਰ ਜਹੂਰਾ ਬਿਨ ਅੱਖਾਂ ਤੱਕਣ ਸਾਖਿਆਤ, ਸਵੱਛ ਸਰੂਪੀ ਨਜ਼ਰੀ ਆਈਆ। ਜਿਸ ਦਾ ਲਹਿਣਾ ਦੇਣਾ ਲਿਖਿਆ ਨਾ ਜਾਵੇ ਨਾਲ ਕ਼ਲਮ ਦਵਾਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹਿਣ ਕਿਛ ਨਾ ਪਾਈਆ। ਤਿਸ ਦੇ ਅਗੇ ਮਨੂਆ ਕਦੇ ਨਾ ਸਕੇ ਝਾਕ, ਆਪਣੀ ਵਾਸਨਾ ਨਾ ਕੋਇ ਪਰਗਟਾਈਆ। ਧੰਨ ਵਡਿਆਈ ਜਿਨ੍ਹਾਂ ਸਾਹਿਬ ਸਤਿਗੁਰ ਪੂਰੇ ਦਾ ਮਿਲ ਜਾਏ ਸਾਥ, ਸਗਲਾ ਸੰਗ ਨਿਭਾਈਆ। ਏਥੇ ਓਥੇ ਦੋ ਜਹਾਨਾਂ ਪਤ ਲਏ ਰਾਖ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਸਤਿਗੁਰ ਸਦਾ ਕੱਟਣਹਾਰਾ ਜਮਫਾਸ, ਫ਼ੈਸਲਾ ਹੱਕੋ ਹੱਕ ਸੁਣਾਈਆ। ਸਤਿਗੁਰ ਕਿਰਪਾ ਮਨ ਹੋਵੇ ਦੀਨ, ਦੀਨ ਦੁਨੀ ਤਜਾਈਆ। ਨਾਤਾ ਤੋੜ ਕੇ ਤ੍ਰੈਗੁਣ ਤੀਨ, ਤ੍ਰੈ ਤ੍ਰੈ ਲੇਖਾ ਦਏ ਮੁਕਾਈਆ। ਸਚ ਦਵਾਰ ਹੋ ਅਧੀਨ, ਨਿਉਂ ਨਿਉਂ ਲਾਗੇ ਪਾਈਆ। ਜਿਨ੍ਹਾਂ ਆਤਮ ਪਰਮਾਤਮ ਰਸ ਲਿਆ ਚੀਨ, ਚਿੰਤਾ ਅੰਦਰੋਂ ਰਹੇ ਗਵਾਈਆ। ਜਿਨ੍ਹਾਂ ਸਤਿਗੁਰ ਪੂਰਾ ਮਿਲ ਗਿਆ ਸੋ ਗੁਰਮੁਖ ਕਿਉਂ ਹੋਵੇ ਗ਼ਮਗੀਨ, ਗ਼ਮਾਂ ਦਾ ਡੇਰਾ ਸਾਹਿਬ ਆਪੇ ਦੇਵੇ ਢਾਹੀਆ। ਬੇਸ਼ਕ ਮਾਰਗ ਮੰਜ਼ਲ ਵਾਲਾ ਮਹੀਨ, ਅੰਦਰ ਵੜ ਕੇ ਮੰਦਰ ਚੜ੍ਹ ਕੇ ਘਰ ਸਵਾਮੀ ਅੰਤਰਜਾਮੀ ਨਿਜ ਨੇਤਰ ਦਰਸ਼ਨ ਕੋਇ ਨਾ ਪਾਈਆ। ਬੱਤੀ ਦੰਦ ਪੜ੍ਹਨ ਕਲਾਮੀ ਜਗਤ ਕਹਾਣੀ, ਸ਼ਬਦੀ ਸੁਰਤ ਮਿਲੇ ਨਾ ਸਚ ਸਵਾਣੀ, ਹਾਣੀ ਬਣ ਕੇ ਸੇਜ ਨਾ ਕੋਇ ਹੰਢਾਈਆ। ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਰਬ ਕੁਰਲਾਣੀ, ਕਾਇਆ ਕੁਰਹ ਧੁਰ ਦਾ ਕਾਅਬਾ ਮੁਕਾਮੇ ਹੱਕ ਹੱਕ ਮਹਿਬੂਬ ਸਚ ਨਾ ਕੋਇ ਮਿਲਾਈਆ। ਸਤਿਗੁਰ ਕਿਰਪਾ ਨਾਲ ਮਨ ਵਸ ਹੋਵੇ ਆਸਾਨੀ, ਅਸਲ ਅੰਦਰੋਂ ਨਜ਼ਰੀ ਆਈਆ। ਗੁਰਮੁਖੋ ਸਤਿਗੁਰ ਚਰਨ ਪ੍ਰੇਮ ਦੀ ਦੇਣੀ ਪਏ ਕ਼ੁਰਬਾਨੀ, ਦੂਜੀ ਕ਼ੀਮਤ ਨਾ ਕੋਇ ਰਖਾਈਆ। ਇਹ ਖੇਲ ਸਤਿ
ਸੰਗਤ ਦਾ ਨੌ ਦਵਾਰਿਆਂ ਤੋਂ ਬਾਹਰ ਸਦਾ ਰੁਹਾਨੀ, ਮਨ ਬੇਈਮਾਨੀ ਨਾ ਕੋਇ ਕਮਾਈਆ। ਜਿਨ੍ਹਾਂ ਦਾ ਲੇਖਾ ਸਤਿਗੁਰ ਆਪ ਚੁਕਾਏ ਵਿਚੋਂ ਪੇਸ਼ਾਨੀ, ਪੁਸ਼ਤ ਪਨਾਹ ਹੱਥ ਟਿਕਾਈਆ। ਲੱਖ ਚੁਰਾਸੀ ਜੁਗ ਜੁਗ ਦਾ ਝਗੜਾ ਸਭ ਨੂੰ ਪਿਆ ਦੀਵਾਨੀ, ਫ਼ੈਸਲਾ ਹੱਕ ਨਾ ਕੋਇ ਦ੍ਰਿੜਾਈਆ। ਜਿਨ੍ਹਾਂ ਉਪਰ ਸਤਿਗੁਰ ਸ਼ਬਦ ਕਰੇ ਮਿਹਰਵਾਨੀ, ਮਹਿਬੂਬ ਹੋ ਕੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦੀ ਮਨਸਾ ਦਏ ਮਿਟਾਈਆ। ਸਤਿਗੁਰ ਪੂਰਾ ਮੇਟੇ ਮਨ ਦੀ ਮਨਸਾ, ਮਾਇਆ ਮੋਹ ਵਿਕਾਰ ਪੰਜ ਤਤ ਅੰਤਰ ਰਹਿਣ ਨਾ ਪਾਈਆ। ਕਾਗ ਬਣਾਏ ਫੜ ਫੜ ਹੰਸਾ, ਨਾਮ ਮਾਣਕ ਮੋਤੀ ਚੋਗ ਚੁਗਾਈਆ। ਫੜ ਸੰਘਾਰੇ ਮਨ ਹੰਕਾਰੀ ਜਿਉਂ ਕਾਹਨਾ ਕੰਸਾ, ਸਿਰ ਸਕੇ ਨਾ ਕੋਇ ਉਠਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਸਾਚਾ ਸਤਿਗੁਰ ਸਾਚੇ ਦੀ ਬਣੇ ਅੰਸਾ, ਦਰ ਘਰ ਸਾਚੇ ਮਿਲੇ ਵਡਿਆਈਆ। ਮਾਨਸ ਜਨਮ ਬਣੇ ਬਣਤਾ, ਘੜਨ ਭੰਨਣਹਾਰ ਸਮਰਥ ਵੇਖ ਵਖਾਈਆ। ਸਾਚੀ ਸੁਰਤੀ ਮਿਲੇ ਘਰ ਵਿਚ ਕੰਤਾ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸ਼ਬਦੀ ਹੁਕਮ ਸਤਿਗੁਰ ਪੂਰਾ ਗੜ੍ਹ ਤੋੜੇ ਹਉਮੇ ਹੰਗਤਾ, ਨਿਵਣ ਸੁ ਧਾਰ ਇਕ ਜਣਾਈਆ। ਗੁਰਮੁਖਾਂ ਮਨ ਦੀ ਕਰਨੀ ਪਏ ਨਾ ਕਦੇ ਮੰਨਤਾ, ਜਿਨ੍ਹਾਂ ਸਤਿਗੁਰ ਸਾਚੇ ਓਟ ਤਕਾਈਆ। ਸਤਿਗੁਰ ਪੂਰਾ ਝਗੜਾ ਮੁਕਾ ਕੇ ਬਹਿਸ਼ਤ ਜੱਨਤਾ, ਸਵਰਗਾਂ ਲੇਖਾ ਦਏ ਮੁਕਾਈਆ। ਜੋਤੀ ਮੇਲਾ ਆਤਮ ਅੰਤਾ, ਪਰਮਾਤਮ ਆਪਣੇ ਵਿਚ ਸਮਾਈਆ। ਸਦ ਦਏ ਵਡਿਆਈ ਸਾਚੇ ਸੰਤਾ, ਸਤਿ ਸਤਿਵਾਦੀ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਨ ਵਾਸਨਾ ਹੋਈ ਸ੍ਰਿਸ਼ਟ, ਚਾਰ ਵਰਨ ਹਲਕਾਈਆ। ਜਿਨ੍ਹਾਂ ਗੁਰਮੁਖਾਂ ਸਤਿਗੁਰ ਦਾ ਮਿਲਿਆ ਇਕੋ ਇਸ਼ਟ, ਦੇਵ ਆਤਮਾ ਰਹੇ ਮਨਾਈਆ। ਉਨ੍ਹਾਂ ਨੂੰ ਕਥਾ ਕਹਾਣੀ ਯਾਦ ਰਾਮਾ ਵਸ਼ਿਸ਼ਟ, ਵਿਸ਼ਿਆਂ ਵਾਲੇ ਗੁਰੂ ਦਾ ਲੇਖਾ ਜਾਣ ਮੁਕਾਈਆ। ਆਤਮ ਪਰਮਾਤਮ ਮਿਲ ਕੇ ਸਾਚੀ ਸੱਚੀ ਭੋਗਣ ਗ੍ਰਹਿਸਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਾਹਿਬ ਸਤਿਗੁਰ ਪ੍ਰੇਮ ਪ੍ਰੀਤੀ ਵਾਲਾ ਦੱਸ ਕੇ ਅਗੰਮੀ ਇਸ਼ਕ, ਮੁਹੱਬਤ ਮਹਿਬੂਬ ਆਪਣੇ ਨਾਲ ਰਖਾਈਆ। ਮਨੂਆ ਓਥੇ ਕਦੇ ਨਾ ਠਹਿਰੇ ਆਪੇ ਜਾਵੇ ਖ਼ਿਸਕ, ਭੱਜੇ ਵਾਹੋ ਦਾਹੀਆ। ਸਤਿਗੁਰ ਉਪਰ ਭਰੋਸਾ ਜਿਨ੍ਹਾਂ ਹੋਇਆ ਸਿਦਕ, ਸਦਕੇ ਵਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਭਗਤਾਂ ਦਏ ਵਡਿਆਈਆ। ਸਤਿਗੁਰ ਕਿਰਪਾ ਮਨ ਹੋਏ ਢੇਰੀ, ਬਲਹੀਣ ਨਜ਼ਰੀ ਆਈਆ। ਬੁਧ ਨਾ ਬਣੇ ਮਨ ਦੀ ਚੇਰੀ, ਸਤਿਗੁਰ ਦੇਵੇ ਮਾਣ ਵਡਿਆਈਆ। ਇੰਦਰੀਆਂ ਵਸ ਨਾ ਕਰਨ ਜਿਨ੍ਹਾਂ ਨੂੰ ਮਿਲ ਗਈ ਚਰਨ ਧੂੜੀ, ਟਿੱਕੇ ਖ਼ਾਕ ਗਏ ਰਮਾਈਆ। ਉਨ੍ਹਾਂ ਦਾ ਮਾਲਕ ਖ਼ਾਲਕ ਇਕੋ ਸਾਹਿਬ ਸੁਹੰਜਣਾ ਨੂਰੀ, ਜਿਸ ਦਾ ਇਸਮ ਜਿਸਮ ਕ਼ਿਸਮ ਨਾ ਕੋਇ ਬਦਲਾਈਆ। ਗੁਰਮੁਖਾਂ ਮਨ ਕਦੇ ਨਾ ਕਰੇ ਮਜਬੂਰੀ, ਜਿਨ੍ਹਾਂ ਦਾ ਮਾਲਕ ਸ਼ਹਿਨਸ਼ਾਹੀਆ। ਜਗਤ ਵਾਸਨਾ ਚੁੱਕੇ ਕੂੜੀ, ਕੂੜ ਕਪਟ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦੇ ਬੰਧਨ ਦਏ ਤੁੜਾਈਆ। ਸਤਿਗੁਰ ਸਾਚੇ ਸਾਚੇ ਦੀ ਲੱਗੇ ਸਰਨ, ਚਰਨ ਕਵਲ ਧਿਆਨ ਲਗਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਲੋਚਨ ਨੈਣ ਹੋਵੇ ਰੁਸ਼ਨਾਈਆ। ਸੁਰਤੀ ਮਨ ਬੁਧੀ ਤੋਂ ਪਰੇ ਸਤਿਗੁਰ ਸ਼ਬਦ ਵਿਚ ਮਿਲ ਕੇ ਆਪਣੀ ਮੰਜ਼ਲ ਚੜ੍ਹਨ, ਚੜ੍ਹ ਚੜ੍ਹ ਪੰਧ ਮੁਕਾਈਆ। ਜਿਥੇ ਆਤਮ ਪਰਮਾਤਮ ਏਕਾ ਧਾਰ ਤੂੰ ਮੇਰਾ ਮੈਂ ਤੇਰਾ
ਬਿਨ ਅੱਖਰਾਂ ਢੋਲਾ ਪੜ੍ਹਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਝਗੜਾ ਰਹੇ ਨਾ ਜਨਮ ਮਰਨ, ਲੱਖ ਚੁਰਾਸੀ ਨਾ ਕੋਇ ਭਵਾਈਆ। ਇਕੋ ਇਕ ਏਕ ਦੀ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਮਨ ਵਾਸਨਾ ਵਿਚ ਗੁਰਮੁਖ ਸਾਚੇ ਕਦੇ ਨਾ ਸੜਨ, ਜਿਨ੍ਹਾਂ ਦੇ ਸਿਰ ਤੇ ਸਤਿਗੁਰ ਪੂਰਾ ਆਪਣਾ ਹੱਥ ਰਖਾਈਆ। ਬਿਨ ਸਤਿਗੁਰ ਪੂਰੇ ਸੰਸਾਰ ਸਾਗਰ ਜੀਵ ਜੰਤ ਮੂਲ ਨਾ ਤਰਨ, ਪਾਰ ਕਿਨਾਰਾ ਨਾ ਕੋਇ ਵਖਾਈਆ। ਸਤਿਗੁਰ ਪੂਰਾ ਦੀਨ ਦਿਆਲ ਦਇਆਨਿਧ ਠਾਕਰ ਸਰਬ ਸਵਾਮੀ ਅੰਤਰਜਾਮੀ ਧੁਰ ਦਾ ਵਰਨ, ਦਇਆਵਾਨ ਮਿਹਰਵਾਨ ਪਰਵਰਦਿਗਾਰ ਸਾਂਝਾ ਯਾਰ ਲਾਸ਼ਰੀਕ ਹੱਕ ਮਹਿਬੂਬ ਵਸੇ ਅਰਸ਼ ਫ਼ਰਸ਼ ਉਚ ਅਰੂਜ, ਦੂਜ ਵਿਚ ਕਦੇ ਨਾ ਆਈਆ। ਜਿਨ੍ਹਾਂ ਗੁਰਮੁਖਾਂ ਸਤਿਗੁਰ ਸਰਨ ਲੈ ਕੇ ਆਪਣੀ ਆਪ ਪਾਈ ਸੂਝ, ਉਨ੍ਹਾਂ ਦਾ ਮਨ ਉਨ੍ਹਾਂ ਅੰਦਰ ਆਪੇ ਗਿਆ ਝੂਜ, ਪੰਚਮ ਮਿਲ ਕੇ ਪੰਚ ਪਰਪੰਚ ਕਰੇ ਨਾ ਕੋਇ ਲੜਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਸਤਿਗੁਰ ਮੰਜ਼ਲ ਪ੍ਰੇਮ ਹਦੂਦ, ਜਗਤ ਵੰਡ ਨਾ ਕੋਇ ਵੰਡਾਈਆ।
੩੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਮੱਸਾ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ
ਸਤਿਜੁਗ ਕਹੇ ਪ੍ਰਭ ਮੈਂ ਤੇਰਾ ਸੁਤ ਧਰਮੀ, ਸਦਾ ਸਦ ਸਾਚੀ ਸੇਵ ਕਮਾਈਆ। ਦੇ ਵਡਿਆਈ ਮਾਣ ਉਪਰ ਧਰਨੀ, ਧਰਤ ਧਵਲ ਬਹਿ ਕੇ ਤੇਰੀ ਸੇਵ ਕਮਾਈਆ। ਚਾਰ ਵਰਨ ਅਠਾਰਾਂ ਬਰਨ ਆਵਣ ਤੇਰੀ ਸਰਨੀ, ਇਸ਼ਟ ਦ੍ਰਿਸ਼ਟ ਇਕੋ ਇਕ ਸਮਝਾਈਆ। ਪੁਰਖ ਅਕਾਲ ਕਰ ਆਪਣੀ ਕਰਨੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਆਤਮ ਪਰਮਾਤਮ ਸਾਚੀ ਤੁਕ ਸਭ ਨੂੰ ਦੱਸ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਹੱਕ ਦਵਾਰ ਆਪਣੀ ਮੰਜ਼ਲ ਦੱਸ ਚੜ੍ਹਨੀ, ਪੰਚ ਵਿਕਾਰ ਅਧਵਿਚਕਾਰ ਨਾ ਕੋਇ ਅਟਕਾਈਆ। ਮਿਹਰਵਾਨ ਮਹਿਬੂਬ ਸਾਚੀ ਦੱਸ ਤਰਨੀ, ਤਾਰਨਹਾਰ ਇਕੋ ਇਕ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਣਾ ਆਪਣਾ ਵਰ, ਵਾਸਤਾ ਤੇਰੇ ਅਗੇ ਪਾਈਆ। ਸਤਿਜੁਗ ਕਹੇ ਪ੍ਰਭ ਸਾਚੇ ਨਾਮ ਦਾ ਦੇ ਭੰਡਾਰ, ਲੋਕਮਾਤ ਦਿਆਂ ਵਰਤਾਈਆ। ਕਲਜੁਗ ਜੀਵ ਬਿਲਲਾਇਣ ਵਿਚ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਧੀਰਜ ਧੀਰ ਨਾ ਕੋਇ ਧਰਾਈਆ। ਜੋ ਲੇਖਾ ਲਿਖ ਕੇ ਗਏ ਪੈਗ਼ੰਬਰ ਗੁਰ ਅਵਤਾਰ, ਇਬਾਰਤ ਅੱਖਰਾਂ ਵਾਲੀ ਬਣਾਈਆ। ਤਿਸ ਦਾ ਲਹਿਣਾ ਦੇਣਾ ਨਿਰਗੁਣ ਸਰਗੁਣ ਆਪ ਵਿਚਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧਿਆਨ ਲਗਾਈਆ। ਜਿਸ ਦੀ ਕੋਈ ਨਾ ਪਾਵੇ ਸਾਰ, ਪੜਦਾ ਓਹਲਾ ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਸਤਿਜੁਗ ਤਰੇਤਾ ਦੁਆਪਰ ਗਏ ਹਾਰ, ਕਲਜੁਗ ਵੇਲਾ ਅੰਤ ਦਏ ਦੁਹਾਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਹੰਕਾਰ, ਵਿਭਚਾਰ ਵਿਚ ਲੋਕਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਿਆਰ, ਪਾਰਬ੍ਰਹਮ ਬ੍ਰਹਮ ਮੇਲਾ ਮੇਲ ਨਾ ਕੋਇ ਮਿਲਾਈਆ। ਸਭ ਦੇ ਅੰਦਰੋਂ ਨਿਰਗੁਣ ਧਾਰ ਵਿਸਰਿਆ ਕਰਤਾਰ, ਨਿਰਵੈਰ ਮਿਲ ਕੇ ਖ਼ੁਸ਼ੀ ਨਾ ਕੋਇ ਵਖਾਈਆ। ਕਿਰਪਾ ਕਰ ਏਕੰਕਾਰ, ਇਕ ਇਕੱਲੇ ਤੇਰੀ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਧਰਨੀ ਵਿਚੋਂ ਕੱਢ ਬਾਹਰ, ਧਰਮ ਦਵਾਰਾ ਇਕੋ ਦੇ ਵਖਾਈਆ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਚਾਰ ਵਰਨਾਂ ਅਠਾਰਾਂ ਬਰਨਾਂ ਬ੍ਰਾਹਮਣ ਸ਼ੱਤਰੀ
ਸ਼ੂਦਰ ਵੈਸ਼ ਤੇਰਾ ਇਕੋ ਆਏ ਨਜ਼ਰੀ ਦਰਬਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਤਿਜੁਗ ਸਾਚੀ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਤੇਰਾ ਇਕੋ ਨਾਮ ਆਵੇ ਚਿਤ, ਚੇਤਨ ਸੁਰਤੀ ਦੇ ਕਰਾਈਆ। ਤੇਰਾ ਖੇਲ ਆਦਿ ਜੁਗਾਦੀ ਨਿਤ ਨਵਿਤ, ਨਰ ਨਰਾਇਣ ਤੇਰੀ ਵਡਿਆਈਆ। ਪ੍ਰੇਮ ਪ੍ਰੀਤੀ ਪਿਆਰ ਅੰਦਰ ਕਰ ਹਿਤ, ਮਹਿਬੂਬ ਮੁਹੱਬਤ ਹੱਕ ਦੇ ਸਮਝਾਈਆ। ਜਿਸ ਦਾ ਲੇਖਾ ਕੋਈ ਨਾ ਸਕਿਆ ਲਿਖ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਖ਼ੁਸ਼ੀ ਮਨਾਈਆ। ਤੂੰ ਅੰਤ ਕੰਤ ਭਗਵੰਤ ਸਾਚੀ ਭਿਛਿਆ ਪਾ ਭਿੱਖ, ਭਿੱਖਕ ਹੋ ਕੇ ਤੇਰੇ ਅਗੇ ਝੋਲੀ ਡਾਹੀਆ। ਆਸਾ ਮਨਸਾ ਪੂਰੀ ਕਰ ਇੱਛ, ਤ੍ਰਿਸ਼ਨਾ ਤੇਰੀ ਲਈ ਰਖਾਈਆ। ਤੂੰ ਸਾਹਿਬ ਸੁਲਤਾਨ ਵਾਲੀ ਦੋ ਜਹਾਨ ਧੁਰ ਦਾ ਪਿਤ, ਪਤਿ ਪਤਵੰਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਸਤਿ ਧਰਮ ਦੀ ਲਾ ਦੇ ਜੜ੍ਹ, ਕੂੜੀ ਕਿਰਿਆ ਜੜ੍ਹ ਉਖੜਾਈਆ। ਤੇਰਾ ਨਾਮ ਨਿਧਾਨਾ ਇਕੋ ਅੱਖਰ ਦੀਨ ਦੁਨੀ ਜਾਏ ਪੜ੍ਹ, ਦੀਨ ਮਜ਼੍ਹਬ ਝਗੜਾ ਰਹੇ ਨਾ ਰਾਈਆ। ਸਚਖੰਡ ਦਵਾਰ ਏਕੰਕਾਰ ਆਪਣਾ ਵਖਾ ਅਗੰਮਾ ਘਰ, ਬਿਨ ਦੀਵਾ ਬਾਤੀ ਇਕੋ ਨੂਰ ਜੋਤ ਕਰੇ ਰੁਸ਼ਨਾਈਆ। ਕੋਟਨ ਕੋਟ ਵਾਰ ਸ੍ਰਿਸ਼ਟੀ ਕੀਤੀ ਲੈ, ਵਿਸ਼ਨ ਬ੍ਰਹਮਾ ਸ਼ਿਵ ਹੁਕਮੇਂ ਅੰਦਰ ਭਵਾਈਆ। ਇਕ ਇਕੱਲਾ ਏਕੰਕਾਰ ਨਿਰਗੁਣ ਧਾਰ ਤੂੰ ਹੀ ਰਹੇਂ, ਸਰਗੁਣ ਲੇਖਾ ਦਏਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਡੇ ਸੀਸ ਨਿਵਾਈਆ। ਸਤਿਜੁਗ ਕਹੇ ਪ੍ਰਭ ਵੇਖ ਧਰਨੀ ਧਰਤ ਹੋਈ ਬੇਹਾਲ, ਕੂਕ ਕੂਕ ਜਣਾਈਆ। ਸਾਚੀ ਦਿਸੇ ਨਾ ਕੋਈ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਅੱਠ ਸੱਠ ਤੀਰਥ ਸੁਹਾਵੇ ਨਾ ਕੋਈ ਤਾਲ, ਗੰਗਾ ਗੋਦਾਵਰੀ ਜਮਨਾ ਬਿਨ ਅੱਖਾਂ ਨੀਰ ਵਹਾਈਆ। ਸਾਚਾ ਨਜ਼ਰ ਨਾ ਆਏ ਕਿਸੇ ਧੁਰ ਦਾ ਕਾਹਨ, ਗੋਪੀ ਰੂਪ ਨਾ ਕੋਇ ਬਣਾਈਆ। ਸੀਤਾ ਸੁਰਤੀ ਮਿਲੇ ਨਾ ਸ਼ਬਦੀ ਰਾਮ, ਕਾਇਆ ਬਨਬਾਸ ਵਿਚੋਂ ਬਾਹਰ ਨਾ ਕੋਇ ਕਢਾਈਆ। ਮੰਜ਼ਲ ਮਿਲੇ ਨਾ ਹੱਕ ਅਮਾਮ, ਹਜ਼ਰਤ ਹਜ਼ੂਰ ਨਜ਼ਰ ਕਿਸੇ ਨਾ ਆਈਆ। ਸਾਚਾ ਮੰਤਰ ਜਾਣੇ ਨਾ ਕੋਈ ਸਤਿਨਾਮ, ਡੰਕਾ ਫ਼ਤਿਹ ਨਾ ਕੋਇ ਵਜਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਜੂਠ ਝੂਠ ਚੜ੍ਹਿਆ ਤੁਫ਼ਾਨ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਮਨ ਵਾਸਨਾ ਸ਼ਾਹ ਸੁਲਤਾਨ ਹੋਏ ਗੁਲਾਮ, ਜਗਤ ਸੰਤ ਪਲੂ ਨਾ ਕੋਇ ਛੁਡਾਈਆ। ਜਗਤ ਦਵਾਰਿਆਂ ਦਿਸੇ ਹਰਾਮ, ਹਰੀ ਓਮ ਹਰ ਹਿਰਦੇ ਨਾ ਕੋਇ ਵਸਾਈਆ। ਤੇਰੀ ਸੇਜਾ ਚੜ੍ਹ ਕੇ ਆਤਮ ਪਰਮਾਤਮ ਕਰੇ ਨਾ ਕੋਈ ਬਿਸਰਾਮ, ਬਿਸਮਿਲ ਹੋ ਕੇ ਆਪਣਾ ਆਪ ਨਾ ਕੋਇ ਮਿਟਾਈਆ। ਭੱਠ ਖੇੜਾ ਸਾਢੇ ਤਿੰਨ ਹੱਥ ਨਗਰ ਹੋਇਆ ਗਰਾਮ, ਮੰਜ਼ਲ ਚੜ੍ਹ ਕੇ ਦਵਾਰੇ ਖੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਸਮਰਥ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣੇ ਨਾਮ ਦਾ ਦੇ ਸਚ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ। ਵਾਹਿਦ ਲਾਸ਼ਰੀਕ ਹਕ਼ੀਕ਼ੀ ਸਚ ਸੁਲਤਾਨ ਦੱਸ ਮੁਕਾਮ, ਪੜਦਾ ਉਹਲਾ ਆਪ ਉਠਾਈਆ। ਸਚਖੰਡ ਦਵਾਰਾ ਏਕੰਕਾਰਾ ਜਿਥੇ ਦੀਪਕ ਜੋਤ ਜਗੇ ਮਹਾਨ, ਦੀਵਾ ਬਾਤੀ ਕਮਲਾਪਾਤੀ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਸਤਿਜੁਗ ਸਾਚੇ ਦੇ ਦਾਨ, ਦਰ ਭਿਖਾਰੀ ਡਿੱਗਾ ਆਣ, ਚੌਥੇ ਜੁਗ ਅੰਤਮ ਆਪਣੀ ਝੋਲੀ ਡਾਹੀਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਮਰਥ ਤੇਰੀ ਮਹਿੰਮਾ ਅਕਥ, ਜੁਗ ਜੁਗ ਚਲਾਵੇਂ ਰਥ, ਬਣ ਰਥਵਾਹੀ ਸੇਵ ਕਮਾਈਆ। ਸਤਿਜੁਗ ਕਹੇ ਪ੍ਰਭ ਧਰਨੀ ਧਰਤ ਧਵਲ ਉਪਰ ਵੇਖ ਹਾਲਤ, ਹਾਲ ਬੇਹਾਲ ਹੋਈ ਲੋਕਾਈਆ। ਮਨ ਵਾਸਨਾ ਘਰ ਘਰ ਦਿਸੇ ਜਹਾਲਤ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਚੀ ਦਿਸੇ ਨਾ ਕੋਇ ਅਦਾਲਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮਾਇਆ ਕਾਰਨ ਪਈ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਸਾਚੀ ਦੇਵੇ ਨਾ ਕੋਇ ਜ਼ਮਾਨਤ, ਜ਼ਿਮਨੀ ਹੱਕ ਨਾ ਕੋਇ ਪੜ੍ਹਾਈਆ। ਕਲਜੁਗ ਮੇਟ ਰੈਣ ਅੰਧੇਰੀ ਸ਼ਾਮਤ, ਸ਼ਮਅ ਆਪਣਾ ਨੂਰ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਸਾਹਿਬ ਸੁਲਤਾਨ ਸਚਖੰਡ ਨਿਵਾਸੀ ਸਹੀ ਸਲਾਮਤ, ਹੁਕਮੇ ਹੱਕ ਡੇਰਾ ਲਾਈਆ। ਵਸਤ ਅਮੋਲਕ ਨਾਮ ਨਿਧਾਨਾ ਦੀਨ ਦੁਨੀ ਦੇ ਨਿਆਮਤ, ਤੋਹਫ਼ਾ ਇਕੋ ਵਾਰ ਵਰਤਾਈਆ। ਕਲਜੁਗ ਕੂੜ ਕੁੜਿਆਰਾ ਮੇਟ ਹੁਕਮੇਂ ਵਾਲੀ ਕ਼ਿਆਮਤ, ਕ਼ਲਮ ਸ਼ਾਹੀ ਸਾਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰ ਸਤਿਜੁਗ ਸਾਚਾ ਢਹਿ ਪਿਆ ਸਰਨਾਈਆ।
੩੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਉਮਰਾਓ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ
ਸਤਿਜੁਗ ਸਾਚਾ ਕਹੇ ਮਿਹਰਵਾਨ ਹੋ ਕੇ ਕਰ ਤਰਸ, ਬੇਨਜ਼ੀਰ ਨਜ਼ਰ ਉਠਾਈਆ। ਸ੍ਰਿਸ਼ਟ ਸਬਾਈ ਰਹੀ ਤੜਫ, ਆਬੇਹਯਾਤ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਮਨ ਵਾਸਨਾ ਮਿਟੇ ਕਿਸੇ ਨਾ ਹਰਸ, ਮਾਇਆ ਹਵਸ ਨਾ ਕੋਇ ਗਵਾਈਆ। ਨੂਰੀ ਜਲਵਾ ਮਿਲੇ ਕਿਸੇ ਨਾ ਦਰਸ, ਆਤਮ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਆਤਮ ਬੂੰਦ ਸਵਾਂਤੀ ਨਿਝਰ ਧਾਰ ਬਰਸ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਨਿਰਗੁਣ ਧਾਰ ਸਰਗੁਣ ਧਾਰ ਆ ਪਰਤ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਸ਼ਰਅ ਛੁਰੀ ਕ਼ਤਲ ਕਰੇ ਕੋਈ ਨਾ ਕਰਦ, ਕ਼ਤਲਗਾਹ ਨਾ ਕੋਇ ਵਖਾਈਆ। ਦੀਨਾਂ ਅਨਾਥਾਂ ਗ਼ਰੀਬ ਲਿਮਾਣਿਆਂ ਦੀਨਾਂ ਨਾਥ ਵੰਡ ਦਰਦ, ਦੁਖੀਆਂ ਦੁੱਖ ਦੇ ਗਵਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਲੀਲਾ ਤੇਰੀ ਬੇਪਰਵਾਹੀਆ। ਸਾਹਿਬ ਸੁਲਤਾਨ ਜੋਧੇ ਸੂਰਬੀਰ ਮਰਦਾਨੇ ਮਰਦ, ਮਦਦ ਤੇਰੀ ਮੰਗ ਮੰਗਾਈਆ। ਕੋਟਨ ਕੋਟਾਂ ਵਿਚੋਂ ਕਲਜੁਗ ਅੰਤ ਤੇਰੇ ਭਗਤ ਥੋੜੇ ਅਦਦ, ਬਹੁ ਗਿਣਤੀ ਬੈਠੀ ਮੁਖ ਭਵਾਈਆ। ਜੂਠ ਝੂਠ ਜਗਤ ਅਪਰਾਧ ਕਰੇ ਤਸ਼ੱਦਦ, ਸਚ ਸੁਚ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਵਖਾਈਆ। ਸਤਿਜੁਗ ਸਾਚਾ ਕਹੇ ਪ੍ਰਭ ਧਰਨੀ ਨੇਤਰ ਵਹਾਏ ਨੀਰ, ਬਿਨ ਹੰਝੂਆਂ ਧਾਰ ਵਹਾਈਆ। ਨਜ਼ਰੀ ਆਏ ਨਾ ਕੋਈ ਪੀਰ, ਪੈਗ਼ੰਬਰ ਬੈਠੇ ਮੁਖ ਛੁਪਾਈਆ। ਨਾਤਾ ਬੰਨ੍ਹੇ ਨਾ ਕੋਇ ਦਸਤਗੀਰ, ਦਸਤ ਦਸਤ ਨਾ ਕੋਇ ਮਿਲਾਈਆ। ਝਗੜਾ ਪਿਆ ਸ਼ਾਹ ਹਕੀਰ, ਸ਼ਹਿਨਸ਼ਾਹ ਸਾਰੇ ਰਹੇ ਕੁਰਲਾਈਆ। ਨਾਮ ਦਾ ਰਿਹਾ ਨਾ ਕੋਇ ਅਮੀਰ, ਜਗਤ ਮਾਇਆ ਕੀਤਾ ਹਲਕਾਈਆ। ਕਲਜੁਗ ਕੂੜੀ ਕਿਰਿਆ ਬਦਲ ਤਕ਼ਦੀਰ, ਤਦਬੀਰ ਆਪਣੀ ਇਕ ਸਮਝਾਈਆ। ਸਦੀ ਚੌਧਵੀਂ ਵੇਖ ਅਖ਼ੀਰ, ਆਖ਼ਰ ਮਸਲਾ ਹੱਕ ਦੇ ਦ੍ਰਿੜਾਈਆ। ਦਰੋਹੀ ਦਰੋਹੀ ਕਰਨ ਜਗਤ ਗ਼ਰੀਬ, ਸਾਂਤਕ ਸਤਿ ਨਾ ਕੋਇ ਵਰਤਾਈਆ।
ਤੇਰਾ ਖੇਲ ਸਦਾ ਅਜੀਬ, ਹੁਕਮੇਂ ਅੰਦਰ ਹੁਕਮ ਭਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਉਂ ਤਰਤੀਬ, ਕਲਜੁਗ ਅੰਤਮ ਲੇਖਾ ਦੇ ਚੁਕਾਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਸਤਿਜੁਗ ਸਾਚਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਵੇਖ ਅੱਖੀਂ ਦੀਨ ਦੁਨੀ, ਬਿਨ ਅੱਖਾਂ ਅੱਖ ਉਠਾਈਆ। ਕੋਈ ਦਿਸੇ ਨਾ ਰਿਖੀ ਮੁਨੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖ਼ਾਲੀ ਦੇਣ ਦੁਹਾਈਆ। ਸਚ ਪੁਕਾਰ ਕਿਸੇ ਨਾ ਜਾਵੇ ਸੁਣੀ, ਅਨਸੁਣਤ ਹੋਈ ਲੋਕਾਈਆ। ਵਿਦਿਆ ਵਾਲੇ ਬਹੁਤੇ ਬਣ ਗਏ ਗੁਣੀ, ਅਨੁਭਵ ਪੜਦਾ ਨਾ ਕੋਇ ਉਠਾਈਆ। ਸੁਰ ਤਾਲ ਨਾਲ ਤੇਰਾ ਨਾਮ ਸਾਰੇ ਰਹੇ ਸੁਣੀ, ਧੁਨ ਆਤਮਕ ਨਾਦ ਨਾ ਕੋਇ ਵਜਾਈਆ। ਰਸਨਾ ਜਿਹਵਾ ਸਭ ਦੀ ਬਦਲ ਗਈ ਕੂਣੀ, ਕੂਕ ਕੂਕ ਦੇਵੇ ਨਾ ਕੋਇ ਦੁਹਾਈਆ। ਤੇਰੇ ਨਾਮ ਤੋਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਊਣੀ, ਸਚ ਭੰਡਾਰਾ ਨਾ ਕੋਇ ਭਰਾਈਆ। ਕੀ ਵਡਿਆਈ ਜੇ ਦੁਆਪਰ ਖ਼ਤਮ ਕੀਤੀ ਅਠਾਰਾਂ ਖੂਣੀ, ਅਠਾਈ ਲੱਖ ਵੰਡ ਵੰਡਾਈਆ। ਕਲਜੁਗ ਅੰਤ ਓਸ ਤੋਂ ਗਿਣਤੀ ਹੋ ਗਈ ਬਹੁ ਦੂਣੀ, ਚੌਗੁਣੀ ਸਮਝੇ ਕੋਇ ਨਾ ਰਾਈਆ। ਬੁਧੀ ਪੜ੍ਹ ਪੜ੍ਹ ਥੱਕੀ ਮਜਮੂਨੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਢੋਲੇ ਗਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅਗਨੀ ਬਲਦੀ ਦਿਸੇ ਧੂਣੀ, ਧੂਣੀਆਂ ਵਾਲੇ ਸਾਧੂ ਕਰਵਟ ਸਕੇ ਨਾ ਕੋਇ ਬਦਲਾਈਆ। ਸਭ ਦੇ ਅੰਦਰ ਵਿਦਿਆ ਹੋਈ ਬੈਰੂਨੀ, ਤੇਰਾ ਸੰਦੇਸ਼ਾ ਨਾਮ ਸੁਣਨ ਕੋਇ ਨਾ ਪਾਈਆ। ਕ਼ਲਮ ਸ਼ਾਹੀ ਨਾਲ ਬਣੇ ਕ਼ਾਨੂੰਨੀ, ਕ਼ਾਨੂੰਨ ਕਲਮਾ ਹੱਕ ਨਾ ਕੋਇ ਜਣਾਈਆ। ਕਲਜੁਗ ਕੂੜ ਕੁੜਿਆਰ ਅੰਤ ਵੇਖ ਬੇਅਸੂਲੀ, ਅਸਲ ਵਸਲ ਸਚ ਨਾ ਕੋਇ ਜਣਾਈਆ। ਜਗਤ ਬਦਲਣਾ ਪਰਮ ਪੁਰਖ ਪਰਮਾਤਮਾ ਤੇਰੇ ਵਾਸਤੇ ਖੇਲ ਮਾਮੂਲੀ, ਗੁਰ ਅਵਤਾਰ ਪੈਗ਼ੰਬਰ ਸਾਰੇ ਬੈਠੇ ਸੀਸ ਨਿਵਾਈਆ। ਕੌਲ ਇਕ਼ਰਾਰ ਧੁਰ ਦੇ ਕਰਤਾਰ ਕ਼ੁਦਰਤ ਦੇ ਮਾਲਕ ਨਾ ਭੂਲੀਂ, ਜੋ ਨਿਰਗੁਣ ਸਰਗੁਣ ਰੁਕੇ ਭਵਿਖਤਾਂ ਵਿਚ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਤੂੰ ਆਦਿ ਜੁਗਾਦੀ ਲੱਖ ਚੁਰਾਸੀ ਜੀਵ ਜੰਤ ਸਭ ਦਾ ਕੰਤ ਕੰਤੂਹਲੀ, ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਸ੍ਰੀ ਭਗਵਾਨਾ ਨਜ਼ਰੀ ਆਈਆ।
੩੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸ ਪੁਰ
ਕਿਰਪਾ ਕਰੇ ਪੁਰਖ ਅਕਾਲ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ। ਦਇਆਵਾਨ ਦੀਨ ਦਿਆਲ, ਦਇਆਨਿਧ ਹੋਏ ਸਹਾਈਆ। ਪਰਮ ਪੁਰਖ ਬਣ ਕਿਰਪਾਲ, ਮਿਹਰ ਨਜ਼ਰ ਇਕ ਉਠਾਈਆ। ਸਚ ਦਵਾਰ ਪਰਗਟਾ ਕੇ ਇਕੋ ਧਰਮਸਾਲ, ਵਰਨ ਬਰਨ ਬਹਿ ਕੇ ਖ਼ੁਸ਼ੀ ਮਨਾਈਆ। ਸੰਤ ਸੁਹੇਲੇ ਸੋਹਿਣ ਲਾਲ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਸ਼ਬਦ ਅਨਾਦੀ ਵੱਜੇ ਤਾਲ, ਮਨ ਚਲੇ ਨਾ ਕੋਇ ਚਤੁਰਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਇਕੋ ਦਰ ਸੋਭਾ ਪਾਈਆ। ਧੁਰ ਦਾ ਨਾਮ ਹੋਵੇ ਦਲਾਲ, ਵਿਚੋਲਾ, ਇਕੋ ਇਕ ਰਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਸਾਚੇ ਦੇਵਣਹਾਰਾ ਨਿਧ, ਨਾਮ ਅਮੋਲਕ ਝੋਲੀ ਪਾਈਆ। ਸਤਿ ਧਰਮ ਦੀ ਦੱਸ ਕੇ ਬਿਧ, ਸਾਚਾ ਮਾਰਗ ਦਏ ਸਮਝਾਈਆ। ਇਕੋ ਰੰਗ ਰੰਗਾ ਕੇ ਮੁਨ ਰਿਖ, ਜੀਵ ਆਤਮਾ ਪੜਦਾ ਦਏ ਉਠਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਸਿਖਿਆ ਲੈਣ ਸਿਖ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਆਤਮ ਪਰਮਾਤਮ ਕਰੇ ਸਾਚਾ ਹਿਤ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਸਚ ਸਵਾਮੀ ਜਨ ਭਗਤਾਂ ਆਏ ਦਿਸ, ਨੂਰ ਨੁਰਾਨਾ ਡਗਮਗਾਈਆ। ਤੇਰਾ ਅਗਲਾ ਲੇਖਾ ਦੇਵੇ ਲਿਖ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਪੂਰਾ ਕਰੇ ਭਵਿਖ, ਲੇਖਾ ਪੂਰਬ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਸਾਚੇ, ਤੇਰਾ ਮਾਲਕ ਆਵੇ ਮਾਤ, ਮਤਾ ਆਪਣੇ ਨਾਲ ਪਕਾਈਆ। ਵਸਤ ਅਮੋਲਕ ਦੇਵੇ ਦਾਤ, ਨਾਮ ਅਗੰਮਾ ਝੋਲੀ ਪਾਈਆ। ਸ਼ਬਦੀ ਸ਼ਬਦ ਵਡ ਕਰਾਮਾਤ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਕਲਜੁਗ ਕੂੜੀ ਅੰਧੇਰੀ ਮਿਟੇ ਰਾਤ, ਭਿੰਨੜੀ ਰੈਣ ਕਰੇ ਰੁਸ਼ਨਾਈਆ। ਜਨ ਭਗਤਾਂ ਦੇ ਕੇ ਸਚ ਸੌਗ਼ਾਤ, ਅੰਮ੍ਰਿਤ ਜਾਮ ਮੁਖ ਚੁਆਈਆ। ਜਨਮ ਜਨਮ ਦਾ ਪੂਰਾ ਕਰ ਕੇ ਘਾਟ, ਲਾਹਾ ਇਕੋ ਦਏ ਸਮਝਾਈਆ। ਲੱਖ ਚੁਰਾਸੀ ਟੁੱਟੇ ਫਾਸ, ਰਾਏ ਧਰਮ ਨਾ ਦਏ ਸਜ਼ਾਈਆ। ਘਰ ਜੋਤ ਹੋਵੇ ਪਰਕਾਸ਼, ਅੰਧ ਅੰਧੇਰ ਰਹੇ ਨਾ ਰਾਈਆ। ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਾਚਾ ਹੋਵੇ ਪਾਠ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਾਚਾ ਹੋਵੇ ਸਾਥ, ਸਗਲਾ ਸੰਗੀ ਬਹੁਰੰਗੀ ਇਕੋ ਨਜ਼ਰੀ ਆਈਆ।
੩੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ, ਸਚ ਨਾਮ ਦਾ ਹੋਵੇ ਜੈਕਾਰਾ, ਵਸਤ ਅਮੋਲਕ ਧੁਰ ਦੀ ਝੋਲੀ ਪਾਈਆ। ਦੀਨ ਦੁਨੀ ਲਾਵੇ ਸਾਚਾ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਢੋਲਾ ਗਾਈਆ। ਜੀਵਾਂ ਜੰਤਾਂ ਕਰੇ ਉਧਾਰਾ, ਸਾਚੇ ਸੰਤਾਂ ਪ੍ਰਭ ਦੇ ਨਾਲ ਮਿਲਾਈਆ। ਘਰ ਮੰਦਰ ਵਖਾਏ ਠਾਂਡਾ ਦਰਬਾਰਾ, ਉਚ ਅਟਲ ਸੋਭਾ ਪਾਈਆ। ਭੇਵ ਅਭੇਦ ਖੁਲ੍ਹਾਏ ਅਗੰਮ ਅਪਾਰਾ, ਅਲਖ ਅਗੋਚਰ ਧੁਰ ਦਾ ਸ਼ਹਿਨਸ਼ਾਹੀਆ। ਗੁਰਸਿਖਾਂ ਦੇ ਕੇ ਹੱਕ ਹੁਲਾਰਾ, ਅਸਲੀਅਤ ਆਪਣੀ ਦਏ ਜਣਾਈਆ। ਕਾਇਆ ਕਾਅਬਾ ਖੋਲ੍ਹ ਕਿਵਾੜਾ, ਹਰਿ ਮੰਦਰ ਇਕੋ ਇਕ ਦਏ ਪਰਗਟਾਈਆ। ਜਿਥੇ ਵਸੇ ਅਗੰਮੀ ਲਾੜਾ, ਪੁਰਖ ਅਕਾਲਾ ਡੇਰਾ ਲਾਈਆ। ਅਗਨੀ ਅੱਗ ਨਾ ਤਪੇ ਹਾੜਾ, ਮਮਤਾ ਮੋਹ ਨਾ ਕੋਇ ਹਲਕਾਈਆ। ਏਕਾ ਨਾਦ ਸੁਣੇ ਧੁਨਕਾਰਾ, ਅਨਹਦ ਅਗੰਮੀ ਆਪ ਵਜਾਈਆ। ਜਗਤ ਜਹਾਨ ਕਰੇ ਪਾਰ ਕਿਨਾਰਾ, ਨਈਆ ਨੌਕਾ ਮੰਝਧਾਰ ਨਾ ਕੋਇ ਰੁੜ੍ਹਾਈਆ। ਸਾਚਾ ਸਈਆ ਬਣ ਕੇ ਏਕੰਕਾਰਾ, ਅਕਲ ਕਲਧਾਰੀ ਆਪਣੀ ਕਲ ਵਖਾਈਆ। ਹੁਕਮੇਂ ਅੰਦਰ ਹੁਕਮ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੇ ਭਗਤਾਂ ਮਿਲੇ ਭੰਡਾਰਾ, ਅਤੋਟ ਅਤੁਟ ਆਪ ਵਰਤਾਈਆ। ਸਚ ਦਵਾਰ ਸੋਹੇ ਘਰ ਬਾਰਾ, ਹਰਿਜਨ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੀ ਮਨਸਾ ਪੂਰ ਕਰਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਹੋਵੇ ਬੋਲ, ਦੋ ਜਹਾਨਾਂ ਢੋਲਾ ਗਾਈਆ। ਸਚ ਦਵਾਰ ਦੇਵੇ ਖੋਲ੍ਹ, ਚਾਰ ਵਰਨ ਮਿਲੇ ਸ਼ਰਨਾਈਆ। ਸਾਚੇ ਕੰਡੇ ਦੇਵੇ ਤੋਲ, ਤਰਾਜ਼ੂ ਆਪਣਾ ਆਪ ਪਰਗਟਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਲੇਖਾ ਦਏ ਚੁਕਾਈਆ। ਪੂਰਬ ਪੂਰਾ ਕਰੇ ਕੌਲ, ਗੁਰ ਅਵਤਾਰ ਪੈਗ਼ੰਬਰ ਮਤਾ ਸਭ ਦੇ ਨਾਲ ਪਕਾਈਆ। ਅੰਮ੍ਰਿਤ ਆਤਮ ਰਸ ਨਿਝਰ ਦੇਵੇ ਪਾਹੁਲ, ਝਿਰਨਾ ਆਪਣਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਸਾਚੀ ਧਾਰ ਦਏ ਬਦਲਾਈਆ। ਸਤਿਜੁਗ ਸਾਚੇ ਇਕੋ ਨਾਮ ਦਾ ਹੋਵੇ ਜੋਰ, ਜੋਰੂ ਜ਼ਰ ਸੀਸ ਨਾ ਕੋਇ ਉਠਾਈਆ। ਪੁਰਖ ਅਕਾਲ ਬਿਨ ਨਜ਼ਰ ਨਾ ਆਏ ਕੋਈ ਹੋਰ, ਹੋਕਾ ਇਕੋ ਇਕ ਜਣਾਈਆ। ਸਮਰਥ ਸਵਾਮੀ ਸਭ ਨੂੰ ਤੱਕੇ ਨਾਲ ਗ਼ੌਰ, ਗਹਿਰ ਗੰਭੀਰ ਲੱਖ ਚੁਰਾਸੀ ਖੋਜ ਖੁਜਾਈਆ। ਜਨ ਭਗਤਾਂ ਸਾਚੇ ਸੰਤਾਂ ਜਾਏ ਬਹੁੜ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਰਸ ਰਹਿਣ ਨਾ ਦੇਵੇ ਮਿੱਠਾ ਕੌੜ, ਇਕੋ ਰਸ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਵਰ ਕੀ ਔਰ, ਅਰਸ਼ ਫ਼ਰਸ਼ ਆਪਣਾ ਹੁਕਮ ਮਨਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਹੋਵੇ ਬੋਲਾ, ਅਨਬੋਲਤ ਆਪ ਜਣਾਈਆ। ਕਰੇ ਖੇਲ ਕਾਇਆ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਰਹਿਣ ਦੇਵੇ ਨਾ ਪੜਦਾ ਉਹਲਾ, ਭੇਵ ਅਭੇਦ ਦਏ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਧੁਰ ਦਾ ਢੋਲਾ, ਢੋਆ ਧੁਰ ਦਾ ਝੋਲੀ ਪਾਈਆ। ਜਨ ਭਗਤਾਂ ਬਣਾਉਣਾ ਪਏ ਨਾ ਕੋਇ ਵਿਚੋਲਾ, ਤੱਤਾਂ ਦੀ ਖੋਜ ਕਰਨ ਕੋਇ ਨਾ ਜਾਈਆ। ਘਰ ਠਾਕਰ ਸਵਾਮੀ ਮਿਲੇ ਮੌਲਾ, ਮਾਲਕ ਹੋ ਕੇ ਵੇਖ ਵਖਾਈਆ। ਮਨੂਆ ਮਨ ਨਾ ਪਾਏ ਰੌਲਾ, ਗੁਰ ਸ਼ਬਦ ਵੱਜੇ ਵਧਾਈਆ। ਸਭ ਦਾ ਭਾਰ ਕਰ ਕੇ ਹੌਲਾ, ਜਨ ਭਗਤਾਂ ਕਰਮਾਂ ਗਠੜੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੀ ਤੇਰੀ ਧਾਰ ਬੰਧਾਈਆ। ਸਤਿਜੁਗ ਸਾਚੇ ਇਕੋ ਬੋਲਾ ਹੋਵੇ ਨਾਮ ਅਲੱਖ, ਅਲੱਖ ਅਲੱਖਨਾ ਸਾਰੇ ਗਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਹੋ ਪਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੂਪ ਵਖਾਈਆ। ਆਤਮ ਪਰਮਾਤਮ ਇਕ ਦੂਜੇ ਦਾ ਸਾਂਝਾ ਹੋਵੇ ਜਸ, ਵੇਦ ਪੁਰਾਨਾਂ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਖੁਲ੍ਹੀ ਰਹੇ ਅੰਤਰ ਅੱਖ, ਬਾਹਰੋਂ ਖੋਜ ਕੇ ਜੰਗਲ ਜੂਹ ਫੇਰਾ ਕੋਇ ਨਾ ਪਾਈਆ। ਮਨ ਵਿਕਾਰਾ ਕਰ ਕੇ ਸਤਿ, ਸੱਥਰ ਯਾਰੜਾ ਦਏ ਜਣਾਈਆ। ਭੇਵ ਅਭੇਦਾ ਖੋਲ੍ਹ ਕੇ ਸਚ, ਕੂੜੀ ਕਿਰਿਆ ਬਾਹਰ ਕਢਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਸਾਚੇ ਸੰਤਾਂ ਗੁਰਮੁਖਾਂ ਲੂੰ ਲੂੰ ਅੰਦਰ ਜਾਵੇ ਰਚ, ਰਚਨਾ ਆਪਣੀ ਦਏ ਵਖਾਈਆ। ਧੁਰ ਦਾ ਮਾਲਕ ਬਣ ਕੇ ਪਰਮੇਸ਼ਵਰ ਪਤਿ, ਪਤ੍ਰਿਕਾ ਧੁਰ ਦੀ ਦਏ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਪੂਰਬ ਲੇਖਾ ਸਭ ਦੀ ਝੋਲੀ ਘਤ, ਅਗਲਾ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਇਕੋ ਸਾਚਾ ਨਾਮ ਕਰਾਏ ਜਸ, ਜਿਸਮ ਇਸਮ ਕਿਸਮ ਇਕੋ ਇਕ ਦ੍ਰਿੜਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਪੂਰਨ ਕੌਰ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ, ਪੰਜ ਤਤ ਕਿਰਪਾ ਕਰਾਂ ਜਿਸਮ ਜਿਸਮਾਨੀ, ਜਸ਼ਨ ਆਪਣਾ ਇਕ ਵਖਾਈਆ। ਮਸਤੀ ਨਾਮ ਖ਼ੁਮਾਰੀ ਦੇ ਕੇ ਰੁਹਾਨੀ, ਰੂਹ ਬੁਤ ਆਪਣਾ ਰੰਗ ਰੰਗਾਈਆ। ਮਾਲਕ ਦਰਸਾਵਾਂ ਉਪਰ ਅਸਮਾਨੀ, ਜ਼ਮੀਨੇ ਜ਼ਮਾਂ ਨਜ਼ਰੀ ਆਈਆ। ਸਾਚੇ ਪ੍ਰੇਮ ਦੀ ਦੇਣੀ ਪਏ ਕ਼ੁਰਬਾਨੀ, ਕਰਬਲਿਆਂ ਵਾਲੀ ਨਾ ਕੋਇ ਲੜਾਈਆ। ਰਹਿਮਤ ਕਰੇ ਰਹੀਮ ਰਹਿਮਾਨੀ, ਰਾਹਜ਼ਨੀ ਅੰਦਰੋਂ ਦਏ ਕਢਾਈਆ। ਸਾਚੇ ਨਾਮ ਦੀ ਦੇਵੇ ਨਿਸ਼ਾਨੀ, ਨਿਸ਼ਾਨਾ ਇਕੋ ਦਏ ਵਖਾਈਆ। ਜਿਥੇ ਭਗਤਾਂ ਭਗਵਾਨ ਦੇਵੇ ਮਹਿਮਾਨੀ, ਵਸਤ ਅਮੋਲਕ ਬਿਨ ਰਸਨਾ ਜਿਹਵਾ ਮੁਖ ਲਗਾਈਆ। ਓਥੇ ਮਨ ਕਰੇ ਨਾ ਕੋਈ ਬੇਈਮਾਨੀ, ਸ਼ਰਅ ਵਿਚ ਨਾ ਕੋਇ ਲੜਾਈਆ। ਤਤ ਵਜੂਦ ਨਾ ਆਵੇ ਹਾਨੀ, ਮਹਿਬੂਬ ਮਿਲੇ ਬੇਪਰਵਾਹੀਆ। ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਇਲਮ ਆਲਮ ਅਲੂਮ ਨਾ ਕੋਇ ਚਤੁਰਾਈਆ। ਜਨ ਭਗਤਾਂ ਹੋਏ ਨਾ ਪਰੇਸ਼ਾਨੀ, ਹੈਰਾਨੀ ਹੈਰਾਨ ਨਾ ਕੋਇ ਕਰਾਈਆ। ਸਾਚੇ ਮਿੱਤਰ ਪ੍ਰੇਮ ਦੀ ਮਾਰ ਅਗੰਮੀ ਕਾਨੀ, ਕਾਇਨਾਤ ਕੁਨਬਾ ਦਏ ਉਲਟਾਈਆ। ਗੁਰਮੁਖਾਂ ਝੱਲਣੀ ਨਾ ਪਏ ਬਦਨਾਮੀ, ਬਦਨ ਵਿਚ ਬਦ ਰੂਹ ਕੋਇ ਨਾ ਆਈਆ। ਜੂਹ ਰਹੇ ਨਾ ਕੋਇ ਬੇਗਾਨੀ, ਗ੍ਰਹਿ ਮੰਦਰ ਇਕੋ ਇਕ ਸੁਹਾਈਆ। ਸਭ ਦਾ ਲੇਖਾ ਲੇਖ ਜਾਣੇ ਬਿਨ ਕ਼ਲਮ ਸ਼ਾਹੀ ਕਾਨੀ, ਆਦਿ ਜੁਗਾਦੀ ਵਡ ਵਡਿਆਈਆ। ਦੇਵਣਹਾਰਾ ਪਦ ਨਿਰਬਾਣੀ, ਨਿਰਵੈਰ ਨਿਰਾਕਾਰ ਨਿਰੰਕਾਰ ਹੋਏ ਸਹਾਈਆ। ਜੁਗ ਚੌਕੜੀ ਝਗੜਾ ਰਹਿਣ ਨਾ ਦੇਵੇ ਦੀਵਾਨੀ, ਫ਼ੈਸਲਾ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਦਏ ਵਡਿਆਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਇਕ ਨਮੂਨਾ, ਜਿਸ ਦਾ ਨਕਸ਼ ਨਕਸ਼ਿਆਂ ਵਿਚ ਕਦੇ ਨਾ ਆਈਆ। ਸਮਝ ਸਕੇ ਨਾ ਕੋਇ ਮਜ਼ਮੂਨਾ, ਤਾਅਰੀਫਾਂ ਵਿਚ ਨਾ ਕੋਇ ਲਿਖਾਈਆ। ਜਿਸ ਦਾ ਖੇਲ ਅਗੰਮ ਅਥਾਹ ਅਜੂਨਾ, ਜਾਹਰ ਜਹੂਰ ਬੇਪ੍ਰਵਾਹੀਆ। ਮੁਕਾਮੇ ਹੱਕ ਖੇਲ ਕਸੇਲੂਨਾ, ਕਵਾਇਦੇ ਕ਼ਾਨੂੰਨ ਨਾ ਕਿਸੇ ਜਣਾਈਆ। ਹੁਕਮੇ ਅੰਦਰ ਚਾਏਮੂਨਾ, ਮੰਜ਼ਲ ਮੰਜ਼ਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਸਤਿਜੁਗ ਸਾਚੇ, ਸਾਚਾ ਹੁਕਮੇ ਹੋਏ ਨਾਜ਼ੂਲੇ, ਜ਼ਿਵੀਉਲ ਜ਼ਲਾਹ ਵਡੀ ਵਡਿਆਈਆ। ਧੁਰ ਫ਼ਰਮਾਨਾ ਇਕ ਮਾਅਕੂਲੇ, ਮੀਊਜ਼ਲ ਮੁਜ਼ਾਹ ਮੁਜ਼ੱਕਰ ਮੁਅੱਨਸ ਵੰਡ ਨਾ ਕੋਇ ਵੰਡਾਈਆ। ਸਮਝ ਸਕੇ ਨਾ ਕੋਈ ਅਰਜ਼ ਤੂਲੇ, ਤੁਆਲੇ ਉਲਜ਼ਬਾਹ ਜ਼ਰਾ ਜ਼ਬੀਬੇ ਨਾ ਕੋਇ ਸ਼ਨਵਾਈਆ। ਕ਼ੁਦਰਤੇ ਕ਼ਾਦਰ ਕਨੀਜ਼ੇ ਕੂਲੇ, ਕਿਵੀਉਲ ਉਲਬਾਹ ਲਬੇਰੇਜ਼ ਲਬੂਬ ਲਵਿਸ਼ਕ ਵਿਸ਼ਾਲ ਵਿਸ਼ੀਨੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਜ਼ੀਨੇ ਜ਼ੀਨਾ ਜ਼ਦਾਹ ਜ਼ਵਾਇਉਲ ਅਜ਼ੀਜ਼ਾਨੇ ਜ਼ਾਵੇ ਜ਼ੂਰ ਨੂਰੇ ਖ਼ੁਦਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ, ਸਾਚਾ ਨਾਮ ਕੋਈ ਨਾ ਕਰੇ ਗ਼ਬਨ, ਉਹਲੇ ਵਾਲੇ ਪੜਦੇ ਦਿਆਂ ਉਠਾਈਆ। ਪੂਰਬ ਨਾਮਾਂ ਉਤੇ ਪਾ ਕੇ ਕਫ਼ਨ, ਚਰਨ
ਦਵਾਰੇ ਆਪਣੇ ਦਿਆਂ ਦਫ਼ਨਾਈਆ। ਸਿਫ਼ਤੀ ਨਾਵਾਂ ਵਿਚ ਮੂਲ ਨਾ ਖਪਣ, ਬਹੁਤੀ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਮੇਰਾ ਜਪਣ, ਜਾਪ ਧੁਰ ਦਾ ਦਿਆਂ ਸੁਣਾਈਆ। ਮਾਇਆ ਮਮਤਾ ਵਿਚ ਮੂਲ ਨਾ ਤਪਣ, ਤਪਦੇ ਹਿਰਦੇ ਸ਼ਾਂਤ ਕਰਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਸਾਚਾ ਨਾਮ ਵਰੋਲ ਕੇ ਮੱਖਣ, ਜਨ ਭਗਤਾਂ ਦਿਆਂ ਚਖਾਈਆ। ਡੰਕਾ ਵੱਜੇ ਉੱਤਰ ਪੂਰਖ ਪੱਛਮ ਦੱਖਣ, ਚਾਰ ਵਰਨ ਢੋਲਾ ਗਾਈਆ। ਖ਼ੁਸ਼ੀਆਂ ਨਾਲ ਸੰਤ ਸੁਹੇਲੇ ਵਸਣ, ਵਿਸ਼ਾ ਵਿਕਾਰ ਨਾ ਕੋਇ ਵਧਾਈਆ। ਪੁਰਖ ਅਕਾਲ ਦਾ ਇਕੋ ਦਿਸੇ ਪੱਤਣ, ਜਿਸ ਦਵਾਰੇ ਬਹਿ ਕੇ ਸੁਹੰਜਣੀ ਰੁਤ ਸੁਹਾਈਆ। ਅਬਿਨਾਸ਼ੀ ਕਰਤਾ ਸਭ ਦੀ ਪਤ ਆਇਆ ਰਖਣ, ਰੱਖਿਆ ਕਰੇ ਥਾਉਂ ਥਾਈਂਆ। ਸਚ ਦਵਾਰਾ ਦੱਸ ਕੇ ਧੁਰ ਦਾ ਵਤਨ, ਬੇਵਤਨਾਂ ਘਰ ਪੁਚਾਈਆ। ਜਿਥੇ ਏਕਾ ਹੋਵੇ ਜਸ਼ਨ, ਦੂਜੀ ਖ਼ੁਸ਼ੀ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਵਾਲਾ ਨਹੀਂ ਕੋਈ ਮਿਸ਼ਨ, ਮਸ਼ਵਰਿਆਂ ਵਿਚ ਸਲਾਹ ਨਾ ਕੋਇ ਸੁਣਾਈਆ। ਸਿਰ ਝੁਕਾਉਂਦੇ ਸ਼ਿਵ ਬ੍ਰਹਮਾ ਵਿਸ਼ਨ, ਰਾਮ ਕਿਸ਼ਨ ਲਾਗਣ ਪਾਈਂਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਦਿਸਣ, ਸਿਰ ਸਕੇ ਨਾ ਉਠਾਈਆ। ਸਭ ਦਾ ਲੇਖਾ ਕਲਜੁਗ ਅੰਤਮ ਆਇਆ ਲਿਖਣ, ਲੇਖ ਭੇਖ ਰੇਖ ਦੇਸ ਆਪਣੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਤਿਜੁਗ ਸਾਚੇ ਸਾਚਾ ਨਾਮ ਦੇਵੇ ਇਕ ਗੁਣੀ, ਗੁਣਵੰਤ ਦਇਆ ਕਮਾਈਆ। ਸਭ ਦੀ ਪੁਕਾਰ ਜਾਏ ਸੁਣੀ, ਅਨਸੁਣਤ ਰਹਿਣ ਕੋਇ ਨਾ ਪਾਈਆ। ਬਿਨਾ ਸਾਜਾਂ ਤੋਂ ਦੇ ਕੇ ਧੁਨੀ, ਨਾਦ ਅਨਾਦੀ ਦਏ ਸ਼ਨਵਾਈਆ। ਲੱਖ ਚੁਰਾਸੀ ਜਾਏ ਛਾਣੀ ਪੁਣੀ, ਲੇਖਾ ਮੁਕਾਵੇ ਥਾਉਂ ਥਾਈਂਆ। ਜਨ ਭਗਤਾਂ ਅੰਤਰ ਆਸ਼ਾ ਰਹੇ ਨਾ ਊਣੀ, ਪੂਰਬ ਘਾਟਾ ਪੂਰ ਕਰਾਈਆ। ਸਭ ਦੀ ਰਸਨਾ ਜਿਹਵਾ ਬਦਲ ਦੇਵੇ ਕੂਣੀ, ਕੂਕ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਧੁਰ ਦੇ ਸਚ ਮਜ਼ਮੂਨੀ, ਮੁਸ਼ਕਲ ਅਗਲੀ ਹੱਲ ਕਰਾਈਆ। ਸਤਿਜੁਗ ਸਾਚੇ, ਸਚ ਹੋਵੇ ਅਗੰਮੀ ਨਾਅਰਾ, ਨਰ ਨਰਾਇਣ ਇਕ ਸੁਣਾਈਆ। ਭਗਤ ਭਗਵਾਨ ਦਾ ਹੋਏ ਮੁਜਾਹਰਾ, ਢੋਲਾ ਸੁਣੇ ਜਗਤ ਲੋਕਾਈਆ। ਸਚ ਧਰਮ ਦਾ ਲੱਗੇ ਅਖਾੜਾ, ਗੋਪੀ ਕਾਹਨ ਮਿਲ ਕੇ ਵੱਜੇ ਵਧਾਈਆ। ਮਾਲਕ ਬਣੇ ਸਭ ਦਾ ਧੁਰ ਦਾ ਲਾੜਾ, ਪੁਰਖ ਅਕਾਲ ਬੇਪਰਵਾਹੀਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਖੋਜ ਖੁਜਾਈਆ। ਆਪਣੇ ਨਾਂ ਦੀ ਜਣਾਏ ਅਗੰਮੀ ਵਾਰਾ, ਵਾਰਤਾ ਪਿਛਲੀ ਦਏ ਲਿਖਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਹੋਵੇ ਪਿਆਰਾ, ਪ੍ਰੇਮੀ ਪ੍ਰੀਤਮ ਪ੍ਰੀਤੀ ਇਕੋ ਇਕ ਸਮਝਾਈਆ। ਸਾਚਾ ਬਖ਼ਸ਼ ਕੇ ਚਰਨ ਦਵਾਰਾ, ਧਰਮ ਦਵਾਰਾ ਦਏ ਖੁਲ੍ਹਾਈਆ। ਜਿਥੇ ਮਿਲੇ ਨਰ ਨਰਾਇਣ ਅਵਤਾਰਾ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦਾ ਸਦਾ ਸਦਾ ਸਦ ਸਚ ਸਿਕਦਾਰਾ, ਹੁਕਮ ਆਪਣਾ ਆਪਣੇ ਹੁਕਮ ਨਾਲ ਚਲਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ ਮੇਰਾ ਆਦਿ ਅਨਾਦੀ ਖੇਲ ਕ਼ਦੀਮ, ਕ਼ੁਦਰਤ ਦਾ ਮਾਲਕ ਬਣ ਕੇ ਹੁਕਮ ਵਰਤਾਈਆ। ਮਹੱਲ ਅਟਲ ਸੁਹਾ ਕੇ ਅਜ਼ੀਮ,
ਆਲੀਸ਼ਾਨ ਆਅਲਾ ਤੋਂ ਆਅਲਾ ਆਪ ਅਖਵਾਈਆ। ਜੁਗ ਚੌਕੜੀ ਖੇਲ ਕਰਾਂ ਧਾਰ ਵਿਚ ਮਹੀਨ, ਜਗਤ ਵਿਚ ਜੁਗਤ ਨਾ ਕਿਸੇ ਸਮਝਾਈਆ। ਆਪਣੇ ਹੱਥ ਰਖ ਕੇ ਤਕਸੀਮ, ਹਿਸੇ ਧੁਰ ਦੇ ਦਿਤੇ ਬਣਾਈਆ। ਸਾਚੇ ਨਾਮ ਦੀ ਦੇ ਤਾਮੀਲ, ਤੁਲਬਿਆਂ ਕਰਾਂ ਪੜ੍ਹਾਈਆ। ਪ੍ਰੇਮ ਦਾ ਦੇ ਯਕੀਨ, ਭਰੋਸਾ ਚਰਨ ਕਵਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਘੱਲ ਕੇ ਮਾਤ ਮਨੀਮ, ਹਿਸਾਬ ਕਿਤਾਬ ਥੋੜਾ ਥੋੜਾ ਹੱਥ ਫੜਾਈਆ। ਹੁਕਮੇ ਅੰਦਰ ਕਰ ਤਰਮੀਮ, ਅਦਲਾ ਬਦਲੀ ਵਿਚ ਦਿਆਂ ਭਵਾਈਆ। ਇਸ਼ਾਰੇ ਵਾਲਾ ਦੱਸ ਕੇ ਸੀਨ, ਸੁਨੇਹੜਾ ਕਲਮਿਆਂ ਵਿਚ ਸੁਣਾਈਆ। ਜੋਤੀ ਨੂਰ ਨਜ਼ਰ ਜਣਾ ਹਸੀਨ, ਜਲਵਾ ਜਲੌ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚੇ ਸਾਚਾ ਹੋਵੇ ਇਕ ਮੁਕਾਮ, ਕਿਆਮਗਾਹ ਇਕੋ ਇਕ ਵਖਾਈਆ। ਧੁਰ ਦਾ ਮਿਲੇ ਨਾਮ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਧਰਮ ਦਾ ਹੋਏ ਨਿਸ਼ਾਨ, ਸਤਿ ਸਚ ਝੁਲਾਈਆ। ਸਾਰੇ ਦਿਸਣ ਗੁਲਾਮ, ਦਰ ਬਰਦੇ ਸੇਵ ਕਮਾਈਆ। ਹੁਕਮੇਂ ਅੰਦਰ ਧੁਰ ਦਾ ਕਾਮ, ਸ਼ਹਿਨਸ਼ਾਹ ਕਰਵਾਈਆ। ਨਿਰਗੁਣ ਸਰਗੁਣ ਦੇ ਪੈਗ਼ਾਮ, ਕਰੇ ਹੱਕ ਪੜ੍ਹਾਈਆ। ਕਲਜੁਗ ਅੰਤ ਆ ਕੇ ਵਿਚ ਮੈਦਾਨ, ਮੁੱਦਾ ਆਪਣਾ ਦਏ ਸਮਝਾਈਆ। ਮਨ ਬੁਧੀ ਦਾ ਕੰਮ ਨਾ ਆਏ ਕਿਤੇ ਦੀਵਾਨ, ਸਿਫ਼ਤਾਂ ਵਾਲਾ ਤੀਰ ਘਾਇਲ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਹੋਇਆ ਬਲਵਾਨ, ਬਲ ਆਪਣਾ ਆਪ ਰਖਾਈਆ। ਲੇਖਾ ਜਾਣ ਜੀਵ ਜਹਾਨ, ਕੁਰਹ ਕ਼ੁਰਾਨ ਖੋਜ ਖੁਜਾਈਆ। ਹੁਕਮ ਸੁਣ ਹੁਕਮਰਾਨ, ਹੁਕਮੇ ਅੰਦਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਖੇਲ ਕਰੇ ਮਹਾਨ, ਮਹਿੰਮਾ ਆਪਣੀ ਅਕਥ ਪੁਰਖ ਸਮਰਥ ਆਪ ਦ੍ਰਿੜਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ ਸਤਿਗੁਰ ਖੇਲ ਹੋਵੇ ਗਹਿਰਾ, ਗਹਿਰ ਗੰਭੀਰ ਦਇਆ ਕਮਾਈਆ। ਪ੍ਰੇਮ ਪਿਆਰ ਦਾ ਸਾਚੇ ਭਗਤਾਂ ਮਿਲੇ ਲਹਿਰਾ, ਲਹਿਲਹਾਂਦੀ ਕਾਇਨਾਤ ਨਜ਼ਰੀਂ ਆਈਆ। ਸੰਤ ਸੁਹੇਲਾ ਕੋਈ ਨਾ ਰਹੇ ਬਹਿਰਾ, ਧੁਰ ਦਾ ਡੰਕਾ ਇਕ ਵਜਾਈਆ। ਸਾਚੇ ਘਰ ਕਰਾਏ ਆਪਣੀ ਸੈਰਾ, ਸੈਰਗਾਹ ਕਾਇਆ ਪਰਭਾਸ ਆਪ ਬਣਾਈਆ। ਗੁਰਮੁਖਾਂ ਉਪਰ ਕਰ ਕੇ ਮਿਹਰਾ, ਮਿਹਰ ਮੇਘ ਇਕ ਬਰਸਾਈਆ। ਦੀਨ ਮਜ਼੍ਹਬ ਦਾ ਤੋੜ ਕੇ ਦਾਇਰਾ, ਦਾਮਨ ਆਪਣਾ ਦਏ ਪਕੜਾਈਆ। ਦਰਸ ਵਖਾਏ ਸਮਰਥ ਜਾਹਰਾ, ਜਾਹਰ ਜਹੂਰ ਨਜ਼ਰੀ ਆਈਆ। ਜਗਤ ਇਸ਼ਟਾਂ ਚੁੱਕੇ ਖਹਿੜਾ, ਖ਼ਾਲਸ ਪੁਰਖ ਅਕਾਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟੇ ਕਹਿਰਾ, ਹੁਕਮ ਧੁਰ ਦਾ ਇਕ ਵਰਤਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਕੌਰ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਤਿਜੁਗ ਸਾਚੇ ਤੇਰਾ ਲੇਖਾ ਹੱਥ ਸਮਮ, ਸਲਲ ਸੁਲ੍ਹਾਕੁਲ ਅਖਵਾਈਆ। ਭੇਵ ਅਭੇਦ ਖੁਲ੍ਹਾਏ ਮਮਮ, ਮੁਹੱਬਤੇ ਮਹਿਬੂਬ ਸ਼ੀਰ ਨਿਜ਼ਾਂ ਦਇਆ ਕਮਾਈਆ। ਕਾਇਦਾਏ ਕ਼ੁਦਰਤੇ ਤਮਮਮ, ਦਾਸਤਾਨੇ ਜ਼ੁਈਲੀ ਜ਼ਾਹ ਜ਼ਵਾਨੇਜ਼ਾਰ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦੀ ਉਲ ਸਿਆਦ ਨਬੀਉਲ ਨਿਆਦ, ਇਮਾਮੇ ਪਿਸਦਾਦ, ਪਿਸਰੇ ਪਿਤਰ ਪੋਲੀਲੁਲ ਜ਼ਿਜ਼ਾਹ, ਜ਼ਾਵੀਆ ਜ਼ੇਰ ਜ਼ਬਰ ਨਾ ਕੋਇ ਬਣਾਈਆ।
ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਐਲਾਨ, ਅੱਲਾ ਰਾਮ ਵਾਹਿਗੁਰੂ ਕ੍ਰਿਸ਼ਨ ਓਮ ਮਿਲ ਕੇ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦਾ ਹੋਵੇ ਇਕ ਧਿਆਨ, ਗੁਰ ਅਵਤਾਰ ਪੈਗ਼ੰਬਰ ਢੋਲਾ ਗਾਈਆ। ਜਿਸ ਨਾਲ ਦੋ ਜਹਾਨਾਂ ਹੋਵੇ ਕਲਿਆਣ, ਕਲਮਿਆਂ ਦਾ ਕਲਮਾ ਦਏ ਪਰਗਟਾਈਆ। ਜੋਧਾ ਸੂਰਬੀਰ ਸ਼ਬਦੀ ਸੁਤ ਬਲਵਾਨ, ਬਲਧਾਰੀ ਇਕ ਵਖਾਈਆ। ਜਿਸ ਨੂੰ ਝੁਕਣ ਦੋ ਜਹਾਨ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਚਾਰੇ ਖਾਣੀ ਚਾਰੇ ਬਾਣੀ ਦੇਵੇ ਮਾਣ, ਅਭਿਮਾਨ ਮੇਟੇ ਥਾਉਂ ਥਾਈਂਆ। ਬੁਧੀ ਤੋਂ ਪਰੇ ਕਰੇ ਗਿਆਨ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਮੇਲੇ ਆਣ, ਆਨਨ ਫ਼ਾਨਨ ਭੇਵ ਚੁਕਾਈਆ। ਸਰਬ ਵਿਆਪੀ ਪਰਗਟ ਕਰੇ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਝਗੜਾ ਰਹੇ ਨਾ ਜੀਵ ਜਹਾਨ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਸ਼ਰਅ ਦਾ ਰਹੇ ਨਾ ਕੋਇ ਗੁਲਾਮ, ਜ਼ੰਜੀਰ ਬੰਧਨ ਨਾ ਕੋਇ ਨਾ ਪਵਾਈਆ। ਕਰਨਾ ਪਏ ਨਾ ਕੋਇ ਇਸ਼ਨਾਨ, ਤੀਰਥ ਤਟ ਨਾ ਕੋਇ ਵਡਿਆਈਆ। ਰਾਗਾਂ ਵਿਚ ਗੌਣਾ ਪਏ ਨਾ ਕੋਈ ਗਾਣ, ਤਾਲ ਤਲਵਾੜਾ ਨਾ ਕੋਇ ਵਜਾਈਆ। ਕਰੇ ਖੇਲ ਆਪ ਮਿਹਰਵਾਨ, ਮਹਿਬੂਬ ਮਹਿਵ ਆਪਣੀ ਮੁਹੱਬਤ ਦਏ ਸਮਝਾਈਆ। ਜਿਸ ਦਾ ਫੁਰਨਿਆਂ ਤੋਂ ਬਾਹਰ ਫ਼ਰਮਾਨ, ਫਰਮਾਂਬਰਦਾਰ ਸਾਰੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਈਆ। ਸਤਿਜੁਗ ਸਾਚੇ, ਸਾਚਾ ਹੋਵੇ ਫ਼ਰਮਾਨ, ਫ਼ਰਮਾਂਬਰਦਾਰ ਸਾਰੇ ਲਏ ਬਣਾਈਆ। ਦੂਸਰ ਰਹੇ ਨਾ ਕੋਇ ਜਹਾਨ, ਜਾਅਲੀ ਗੁਰੂ ਨਾ ਕੋਇ ਅਖਵਾਈਆ। ਪਿਛਲਾ ਦੇਵੇ ਕੋਈ ਨਾ ਨਾਮ, ਅਗਲਾ ਹੁਕਮ ਦਏ ਵਰਤਾਈਆ। ਜਿਸ ਨੂੰ ਮੰਨਣ ਗੋਪੀ ਕਾਹਨ, ਸੀਤਾ ਰਾਮ ਦੇਣ ਦੁਹਾਈਆ। ਪੈਗ਼ੰਬਰ ਸੁਣਨ ਪੈਗ਼ਾਮ, ਕਲਮਾ ਬੇਪਰਵਾਹੀਆ। ਗੁਰੂ ਧਾਰ ਕਰੇ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਡੰਕਾ ਵੱਜੇ ਜ਼ਿਮੀਂ ਅਸਮਾਨ, ਲੋਕ ਪਰਲੋਕ ਹੋਵੇ ਸ਼ਨਵਾਈਆ। ਜਿਸ ਦਾ ਲੇਖਾ ਲਿਖਿਆ ਨਹੀਂ ਵਿਚ ਬਿਆਨ, ਬੇਵਾ ਕਰੇ ਸਰਬ ਲੋਕਾਈਆ। ਇਕੋ ਮਾਲਕ ਪਤਿਪਰਮੇਸ਼ਵਰ ਖ਼ਾਵੰਦ ਮੰਨਣਾ ਪਏ ਸ੍ਰੀ ਭਗਵਾਨ, ਆਮਦ ਵਿਚ ਵੱਜੇ ਹੱਕ ਵਧਾਈਆ। ਜਿਸ ਦੀ ਬੋਲਣ ਵਾਲੀ ਨਹੀਂ ਜ਼ਬਾਨ, ਦੇਵਣਹਾਰਾ ਸਰਬ ਗਿਆਨ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਅੰਤ ਸੀਸ ਜਗਦੀਸ਼ ਇਕੋ ਇਕ ਝੁਕਾਣ, ਦੂਜਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨੇ ਪੂਰਬ ਦਏ ਮਿਟਾਈਆ। ਸਚ
ਧਰਮ ਦਾ ਸਚ ਦਵਾਰੇ ਲਾ ਕੇ ਨਾਮ ਦੀਬਾਨ, ਸਿਖਿਆ ਦੇਵੇ ਜੀਵ ਜਹਾਨ, ਆਤਮ ਪਰਮਾਤਮ ਬੂਝ ਬੁਝਾਈਆ। ਜਿਸ ਦਾ ਲੇਖਾ ਸਮਝੇ ਨਾ ਕੋਇ ਇਨਸਾਨ, ਸੋ ਖੇਲ ਕਰੇ ਮਰਦ ਮਰਦਾਨ, ਮੁੱਦੇ ਸਾਰੇ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨ ਜਾਣ ਹਲ, ਸੰਭਲ ਸਕੇ ਨਾ ਕੋਇ ਰਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕਲ, ਕਲਮੇ ਵਾਲੇ ਦੇਣ ਦੁਹਾਈਆ। ਇਕੋ ਹੁਕਮ ਇਕੋ ਤੁਖ਼ਮ ਦਿਸੇ ਜਲ ਥਲ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਭਗਤਾਂ ਵਲ ਵਲਵਲੇ ਸਾਰੇ ਦਏ ਗਵਾਈਆ। ਧਾਮ ਵਖਾ ਕੇ ਨਿਹਚਲ ਇਕ ਅਟਲ, ਧੁਰ ਘਰਾਨੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਹੁਕਮ ਵਰਤਾਈਆ। ਸਤਿਜੁਗ ਸਾਚੇ ਧੁਰ ਦਾ ਹੁਕਮ ਹੋਵੇ ਏਕ, ਇਕ ਇਕੱਲਾ ਆਪ ਸੁਣਾਈਆ। ਸਭ ਨੂੰ ਰਖਣੀ ਪਏ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਕੂੜ ਕੁੜਿਆਰਾ ਰਹੇ ਕੋਈ ਨਾ ਭੇਖ, ਇਕੋ ਡੰਕਾ ਰਾਓ ਰੰਕਾਂ ਦਏ ਸੁਣਾਈਆ। ਸਭ ਨੂੰ ਦੱਸ ਕੇ ਸਚਖੰਡ ਦਵਾਰਾ ਧੁਰ ਦਾ ਦੇਸ਼, ਮਕਾਨ ਇਕੋ ਦਏ ਸਮਝਾਈਆ। ਕੂੜੀ ਕਿਰਿਆ ਮੇਟ ਕੇ ਰੇਖ, ਲੇਖਾ ਆਪਣਾ ਦਏ ਸਮਝਾਈਆ। ਮਾਲਕ ਬਣ ਕੇ ਧੁਰ ਨਰੇਸ਼, ਨਾਰੀ ਨਰ ਦਏ ਸਮਝਾਈਆ। ਪੁਰਖ ਅਕਾਲ ਏਕਾ ਤੱਕੋ ਜੋ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਜਿਸ ਦਾ ਦੂਲ੍ਹਾ ਸ਼ਬਦੀ ਗੁਰ ਦਸਮੇਸ਼, ਧੁਰ ਦਾ ਲਾੜਾ ਸੋਭਾ ਪਾਈਆ। ਆਪ ਆਪਾ ਕਰ ਕੇ ਭੇਟ, ਸੇਜ ਸੁਹੰਜਣੀ ਸੱਥਰ ਲੇਟ, ਲਟਾਕਾ ਛੱਡ ਕੇ ਜਗਤ ਲੋਕਾਈਆ। ਅੰਤਮ ਬਣ ਕੇ ਖੇਵਟ ਖੇਟ, ਸਚ ਦਵਾਰੇ ਦਾ ਦੱਸੇ ਭੇਤ, ਭੇਵ ਅਗਲਾ ਰਿਹਾ ਖੁਲ੍ਹਾਈਆ। ਜੋਤੀ ਸ਼ਬਦੀ ਧਾਰ ਕੇ ਵੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੀ ਸਤਿ ਸਲਾਹ ਸਾਚੀ ਸਿਖਿਆ ਨਾਲ ਮਿਲਾਈਆ। ਸਤਿਜੁਗ ਸਾਚੇ ਧੁਰ ਦਾ ਨਾਮ ਚਲੇ ਅਵੱਲਾ, ਅਵੱਲੜੀ ਕਾਰ ਕਮਾਈਆ। ਜਿਸ ਕਾਰਨ ਗੁਰ ਅਵਤਾਰ ਪੈਗ਼ੰਬਰ ਘੱਲਾ, ਘਰਿਆਂ ਵਿਚ ਟਿਕਾਈਆ। ਸਭ ਨੂੰ ਫੜਾ ਕੇ ਆਪਣਾ ਪੱਲਾ, ਜੋਤੀ ਸ਼ਬਦੀ ਜੋੜ ਜੁੜਾਈਆ। ਸਰਗੁਣ ਨਿਰਗੁਣ ਹੋ ਕੇ ਰੱਲਾ, ਰਲਮਿਲ ਆਪਣਾ ਝਟ ਲੰਘਾਈਆ। ਇਸ਼ਾਰਿਆਂ ਨਾਲ ਦੱਸ ਕੇ ਨਿਹਚਲ ਧਾਮ ਅਟਲਾ, ਉਪਰ ਆਪਣਾ ਡੇਰਾ ਲਾਈਆ। ਜੁਗ ਚੌਕੜੀ ਕਰਦਾ ਰਿਹਾ ਵਲ ਛਲਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਚ ਦਵਾਰ ਏਕੰਕਾਰ ਨਿਰਗੁਣ ਧਾਰ ਆਪਣਾ ਮੱਲਾ, ਮਹੱਲਾ ਵੰਡ ਨਾ ਕੋਇ ਵੰਡਾਈਆ। ਸਤਿਜੁਗ ਸਾਚੇ ਤੇਰੀ ਕਰੇ ਕਰਾਏ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪ ਤਸੱਲਾ, ਤਸੱਲੀ ਤਰਤੀਬ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਕਾਸ਼ ਹੋ ਕੇ ਆਪਣੇ ਨੂਰ ਬਲਾ, ਬਲਧਾਰੀ ਚਾਰ ਜੁਗ ਦੇ ਆਪਣੇ ਵਿਚ ਮਿਲਾਈਆ।