ਪੁਸਤਕਾਲਾਭਾਗ ੧੯

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਸਿੰਘ ਦੇ ਗ੍ਰਹਿ ਨਇਆ ਸ਼ਾਲਾ ਜ਼ਿਲਾ ਗੁਰਦਾਸ ਪੁਰ

ਸਤਿਜੁਗ ਸਾਚੇ ਸੁਣ, ਜੋ ਹੋਵਣ ਪ੍ਰਭ ਦੇ ਗੁਰਮੁਖ, ਮੁਖੀਏ ਦੋ ਜਹਾਨ ਅਖਵਾਈਆ। ਜਿਨ੍ਹਾਂ ਜਨਮ ਮਰਨ ਦਾ ਰਹੇ ਕੋਈ ਨਾ ਦੁੱਖ, ਆਵਣ

ਜਾਵਣ ਗੇੜ ਨਾ ਕੋਇ ਭਵਾਈਆ। ਲੇਖੇ ਲੱਗੇ ਮਾਨਸ ਜਾਮਾ ਮਨੁੱਖ, ਤਨ ਵਜੂਦ ਮਿਲੇ ਵਡਿਆਈਆ। ਫਿਰ ਮਾਤ ਗਰਭ ਉਲਟਾ ਹੋਣਾ ਨਾ ਪਏ ਰੁਖ਼, ਅਗਨੀ ਤਤ ਨਾ ਕੋਇ ਤਪਾਈਆ। ਆਤਮ ਪਰਮਾਤਮ ਮਿਲ ਕੇ ਹੋਵੇ ਸਾਚਾ ਸੁਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਪੁਰਖ ਅਕਾਲ ਦੀਨ ਦਿਆਲ ਜਗਤ ਵਾਰਸ ਹੋ ਕੇ ਲਏ ਪੁਛ, ਪੜਦਾ ਉਹਲਾ ਬਣ ਵਿਚੋਲਾ ਆਪ ਚੁਕਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦੀ ਦੱਸ ਅਗੰਮੀ ਤੁਕ, ਨਾਮ ਇਕੋ ਇਕ ਜਣਾਈਆ। ਜਿਨ੍ਹਾਂ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਾਤਾ ਬਣਾ ਕੇ ਪਿਤਾ ਪੁਤ, ਗੋਦੀ ਧੁਰ ਦੀ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਈਆ। ਸਤਿਜੁਗ ਸਾਚੇ ਮੇਰਾ ਗੁਰਮੁਖ ਹੋਵੇ ਸਾਚੇ ਰੰਗ, ਕਸੁੰਭੜਾ ਰੂਪ ਨਾ ਕੋਇ ਵਟਾਈਆ। ਆਤਮ ਪਰਮਾਤਮ ਮਾਣੇ ਅਨੰਦ, ਪਰਮਾਨੰਦ ਵਿਚ ਸਮਾਈਆ। ਸਾਚਾ ਗਾ ਕੇ ਧੁਰ ਦਾ ਛੰਦ, ਸੰਸੇ ਰੋਗ ਦਏ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਨੰਗੀ ਹੋਣ ਨਾ ਦੇਵੇ ਕੰਡ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਸੁਰਤ ਸਵਾਣੀ ਰਹੇ ਮਾਤ ਨਾ ਰੰਡ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਨਾਤਾ ਤੋੜ ਕੇ ਬੰਦੀਖ਼ਾਨਾ ਬੰਦ, ਬੰਦਨਾ ਆਪਣੀ ਦਏ ਸਮਝਾਈਆ। ਪੜਦਾ ਉਹਲਾ ਰਹੇ ਨਾ ਹੰ, ਬ੍ਰਹਮ ਪਾਰਬ੍ਰਹਮ ਮੇਲਾ ਲਏ ਮਿਲਾਈਆ। ਕੂੜੀ ਕਿਰਿਆ ਮੇਟ ਕੇ ਤ੍ਰਿਸ਼ਨਾ ਤਮ, ਅਗਨੀ ਤਤ ਬੁਝਾਈਆ। ਹਰਖ਼ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਧੁਰ ਦਾ ਰਾਗ ਸੁਣਾ ਕੇ ਬਿਨ ਕੰਨ, ਕਰਮਾਂ ਦਾ ਲੇਖਾ ਦਏ ਮੁਕਾਈਆ। ਜਗਤ ਜਹਾਨ ਸ੍ਰੀ ਭਗਵਾਨ ਬੇੜਾ ਦੇਵੇ ਬੰਨ੍ਹ, ਪਾਰ ਕਿਨਾਰੇ ਦਏ ਕਰਾਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਨ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਗੁਰਮੁਖ ਗੁਰ ਸਤਿਗੁਰ ਮਿਲ ਕੇ ਕਹਿਣ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਨਾਲ ਪਰਕਾਸ਼ ਕਰ ਆਪਣਾ ਅਗੰਮੀ ਚੰਨ, ਲੋਕ ਪਰਲੋਕ ਕਰੇ ਰੁਸ਼ਨਾਈਆ।

੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਨਇਆ ਸ਼ਾਲਾ ਜ਼ਿਲਾ ਗੁਰਦਾਸ ਪੁਰ

ਸਤਿਜੁਗ ਸਾਚੇ, ਸਾਚੇ ਨਾਮ ਦਾ ਡੰਕਾ ਵੱਜੇ ਚਾਰੇ ਕੂਟ, ਕੁਟੀਆ ਬ੍ਰਹਿਮੰਡ ਖੰਡ ਦਏ ਹਿਲਾਈਆ। ਨਾਮ ਸੰਦੇਸ਼ਾ ਲੱਖ ਚੁਰਾਸੀ ਪੁੱਜੇ ਕਾਇਆ ਪੰਜ ਭੂਤ, ਭਵਿਖ ਅਗਲਾ ਦਏ ਸਮਝਾਈਆ। ਨਾਮ ਨਿਧਾਨਾ ਮਿਲੇ ਸਚ ਸੂਚ, ਸਤਿ ਇਕੋ ਇਕ ਸਮਝਾਈਆ। ਜੂਠ ਝੂਠ ਕਲਜੁਗ ਕਿਰਿਆ ਕਰੇ ਕੂਚ, ਕੂਚਾ ਗਲੀ ਹੋਵੇ ਸਫ਼ਾਈਆ। ਜਨ ਭਗਤ ਸੁਹੇਲੇ ਵੇਖੇ ਆਪਣੇ ਪੂਤ, ਸਪੂਤ ਆਪਣੇ ਨਾਲ ਮਿਲਾਈਆ। ਸਚ ਸਵਾਮੀ ਘਰ ਸਾਜਣ ਦੇਵੇ ਸੂਖ, ਦਰ ਠਾਂਡਾ ਇਕ ਪਰਗਟਾਈਆ। ਜਗਤ ਤ੍ਰਿਸ਼ਨਾ ਮਾਇਆ ਮਮਤਾ ਰਹੇ ਨਾ ਭੂਖ, ਅਗਨੀ ਅੱਗ ਦਏ ਬੁਝਾਈਆ। ਮਨ ਵਾਸਨਾ ਕੂੜੀ ਕਿਰਿਆ ਚੁੱਕੇ ਚੂਕ, ਚਾਰ ਕੁੰਟ ਇਕੋ ਰੰਗ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੁੱਤੀ ਨਾ ਰਹੇ ਘੂਕ, ਆਲਸ ਨਿੰਦਰਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਹੰਜਣੀ ਕਰੇ ਰੁਤ, ਰੁਤੜੀ ਆਪਣੇ ਵਿਚ ਮਹਿਕਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਲੱਗੇ ਚੱਕਰ, ਚੱਕਰਵਰਤੀ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਕਲਮਾ ਬਣੇ ਫਕਰ, ਫਿਕਰਾ

ਇਕੋ ਦਏ ਦ੍ਰਿੜਾਈਆ। ਦੋ ਜਹਾਨਾਂ ਬਲਧਾਰੀ ਲਾ ਕੇ ਟੱਕਰ, ਟਕਿਆਂ ਵਾਲੇ ਗੁਰੂ ਦਏ ਮਿਟਾਈਆ। ਕੂੜੀ ਕਿਰਿਆ ਕਰੇ ਸੱਥਰ, ਸੱਥਰ ਯਾਰੜਾ ਇਕ ਵਖਾਈਆ। ਜਿਸ ਦਾ ਪੜ੍ਹਨਾ ਪਏ ਇਕੋ ਅੱਖਰ, ਬਹੁ ਵਿਦਿਆ ਦੀ ਲੋੜ ਰਹੇ ਨਾ ਰਾਈਆ। ਚੋਟੀ ਮੰਜ਼ਲ ਚੜ੍ਹਾਵੇ ਸਿਖਰ, ਦੀਨ ਦੁਨੀ ਪੰਧ ਮੁਕਾਈਆ। ਜਨ ਭਗਤਾਂ ਜਨਮ ਕਰਮ ਦਾ ਲੇਖਾ ਆਵੇ ਲਿਖਣ, ਲਿਖਤ ਭਵਿਖਤ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਧੁਰ ਦੇ ਗੁਰਮੁਖ ਦਿਸਣ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਮਾਨਸ ਜਨਮ ਕਰਮ ਕਾਂਡ ਦਾ ਲੇਖਾ ਆਵੇ ਨਜਿੱਠਣ, ਨਿਜ ਘਰ ਬਹਿ ਕੇ ਆਪਣਾ ਹੁਕਮ ਸੁਣਾਈਆ। ਮਨ ਵਾਸਨਾ ਸਭ ਦੀ ਆਵੇ ਜਿੱਤਣ, ਜੋਰੂ ਜ਼ਰ ਚਲੇ ਨਾ ਕੋਇ ਚਤੁਰਾਈਆ। ਵੇਖਣਹਾਰਾ ਜਗਤ ਮੁਲੱਮਾ ਪਿਤਲ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਆਪ ਸਮਝਾਈਆ। ਸਤਿਜੁਗ ਸਾਚੇ, ਸਾਚਾ ਨਾਮ ਹੋਵੇ ਰੰਗੀਲਾ, ਰੰਗ ਰਤੜਾ ਆਪ ਰੰਗਾਈਆ। ਚਾਰ ਵਰਨਾਂ ਬਣੇ ਵਸੀਲਾ, ਵਸਲ ਯਾਰ ਦਏ ਕਰਾਈਆ। ਚਾਰ ਵਰਨ ਬਣਾ ਕੇ ਕ਼ਬੀਲਾ, ਵਰਨ ਬਰਨ ਡੇਰਾ ਢਾਹੀਆ। ਸਾਚੀ ਇਕ ਪਰਗਟਾਏ ਦਲੀਲਾ, ਆਤਮ ਪਰਮਾਤਮ ਜੋੜ ਜੁੜਾਈਆ। ਬਿਨ ਸਤਿਗੁਰ ਸ਼ਬਦ ਦੂਜਾ ਕਰੇ ਨਾ ਕੋਇ ਵਕੀਲਾ, ਜਗਤ ਵਕਾਲਤ ਕੰਮ ਕਿਸੇ ਨਾ ਆਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਧੁਰ ਦਾ ਮਾਲਕ ਬਣੇ ਛੈਲ ਛਬੀਲਾ, ਜੋਬਨਵੰਤਾ ਹਰਿ ਹਰਿ ਕੰਤਾ ਨਰ ਨਰਾਇਣ ਇਕੋ ਨਜ਼ਰੀ ਆਈਆ। ਸਭ ਨੂੰ ਕਹਿਣਾ ਪਏ ਯਾਮਬੀਨਾ, ਆਮੀਨ ਕਹਿ ਕੇ ਸਾਰੇ ਸੀਸ ਨਿਵਾਈਆ। ਜਿਸ ਨੇ ਦੀਨ ਮਜ਼੍ਹਬ ਜਾਤ ਪਾਤ ਜਗਤ ਕੀਤੀ ਤਕਸੀਮਾ, ਅੰਤਮ ਤਰਮੀਮ ਕਰ ਕੇ ਸਭ ਦੀ ਕਰੇ ਸਫ਼ਾਈਆ। ਹੱਕ ਦਵਾਰ ਮੰਜ਼ਲ ਵਖਾਏ ਆਲੀਸ਼ਾਨ ਅਜ਼ੀਮਾ, ਬੇਨਜ਼ੀਰ ਨਜ਼ਰ ਦਏ ਬਦਲਾਈਆ। ਸਭ ਦੇ ਅੰਤਰ ਖ਼ੁਸ਼ੀਆਂ ਵਾਲਾ ਰਮਜ਼ਾਨ ਰਖੇ ਮਹੀਨਾ, ਮਹਿਮਾਨ ਗੁਰਮੁਖ ਵੇਖ ਵਖਾਈਆ। ਝਗੜਾ ਚੁਕਾ ਕੇ ਨਰ ਮਦੀਨਾ, ਮੁੱਦਾ ਇਕੋ ਦਏ ਸਮਝਾਈਆ। ਸਤਿਜੁਗ ਸਾਚੇ ਜਨ ਭਗਤਾਂ ਲੇਖੇ ਲਾ ਕੇ ਮਰਨਾ ਜੀਣਾ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਖੇਲ ਕਰੇ ਜੁਗ ਚੌਕੜੀ ਨਵ ਨਵੀਨਾ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ।

੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਨਇਆ ਸ਼ਾਲਾ ਜ਼ਿਲਾ ਗੁਰਦਾਸ ਪੁਰ

ਸਤਿਜੁਗ ਸਾਚੇ, ਪ੍ਰਭ ਦਾ ਨਾਉਂ ਚਾਰ ਜੁਗ ਦਾ ਲੇਖਾ ਆਪਣੇ ਵਿਚ ਕਰੇ ਦਮਨ, ਦਮਾਮਾ ਆਪਣਾ ਨਾਮ ਵਜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕੰਬਣ, ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਧੂੜ ਕਰਨ ਮਜਨ, ਧੂੜੀ ਮਸਤਕ ਖ਼ਾਕ ਰਮਾਈਆ। ਸਰਬ ਦਾ ਮਾਲਕ ਇਕੋ ਸਵਾਮੀ ਨਜ਼ਰੀ ਆਏ ਸੱਜਣ, ਸਗਲਾ ਸੰਗ ਬਣਾਈਆ। ਕੂੜ ਵਿਕਾਰੇ ਭਾਂਡੇ ਭੱਜਣ, ਭਰਮੀਆਂ ਭਰਮ ਗੜ੍ਹ ਤੁੜਾਈਆ। ਜਗਤ ਤ੍ਰਿਸ਼ਨਾ ਮੇਟੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਭਗਤ ਭਗਵਾਨ ਦਾ ਆਤਮ ਪਰਮਾਤਮ ਪਵੇ ਸਗਨ, ਰਿਸ਼ਤਾ ਫ਼ਰਿਸ਼ਤਿਆਂ ਤੋਂ ਬਾਹਰ ਲਏ ਬਣਾਈਆ। ਸਚ ਪ੍ਰੀਤੀ ਵਿਚ ਕਰ ਕੇ ਮਗਨ, ਮਗਰਲਾ ਲੇਖਾ ਦਏ ਸਮਝਾਈਆ। ਸੰਤ ਸੁਹੇਲਾ ਰਹਿਣ

ਨਾ ਦੇਵੇ ਕੋਈ ਨਗਨ, ਓਢਨ ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਵੱਜੇ ਦਮਾਮਾ, ਦਾਇਰਾ ਜਗਤ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਸੰਦੇਸ਼ਾ ਦੇਵੇ ਧੁਰ ਦਾ ਰਾਮਾ, ਰਾਮ ਠਾਕਰ ਸਾਰੇ ਸੀਸ ਨਿਵਾਈਆ। ਕਰੇ ਖੇਲ ਅਗੰਮੀ ਕਾਹਨਾ, ਕਾਹਨ ਬੰਸਰੀਆਂ ਵਾਲੇ ਨਿਉਂ ਨਿਉਂ ਲਾਗਣ ਪਾਈਆ। ਸੰਦੇਸ਼ਾ ਦੇਵੇ ਵਡ ਅਮਾਮਾ, ਪੀਰ ਪੈਗ਼ੰਬਰ ਹਜ਼ਰਤ ਰਸੂਲ ਸਿਫ਼ਤਾਂ ਵਿਚ ਸਾਲਾਹੀਆ। ਕਰੇ ਖੇਲ ਕਲਕੀ ਬਲਵਾਨਾ, ਗੁਰੂ ਗੁਰ ਵੇਖ ਵੇਖ ਖ਼ੁਸ਼ੀ ਮਨਾਈਆ। ਹੁਕਮੇਂ ਅੰਦਰ ਹੁਕਮ ਕਰ ਪਰਧਾਨਾ, ਦੋ ਜਹਾਨਾਂ ਦਏ ਜਣਾਈਆ। ਸਤਿ ਧਰਮ ਦਾ ਸਤਿ ਨਿਸ਼ਾਨਾ, ਸਤਿ ਪੁਰਖ ਨਿਰੰਜਣ ਸੱਤ ਦੀਪ ਦਏ ਝੁਲਾਈਆ। ਸਤਿ ਸਚ ਦਾ ਦੇ ਪੈਗ਼ਾਮਾ, ਸਤਿ ਸਤਿ ਕਰੇ ਪੜ੍ਹਾਈਆ। ਸਤਿਜੁਗ ਸਾਚੇ ਤੇਰਾ ਮਾਰਗ ਲੱਗੇ ਵਿਚ ਜ਼ਿਮੀਂ ਅਸਮਾਨਾਂ, ਸਮੇਂ ਦੀ ਸਮਾਪਤੀ ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਧੁਰ ਦੇ ਨਾਮ ਦਾ ਉਪਜੇ ਇਕ ਤਰਾਨਾ, ਤੁਰੀਆ ਤੋਂ ਬਾਹਰ ਕਰੇ ਸ਼ਨਵਾਈਆ। ਦੂਜਾ ਰਹੇ ਨਾ ਕੋਇ ਬੇਗਾਨਾ, ਵੈਰੀ ਸ਼ੱਤਰੂ ਮੀਤ ਨਜ਼ਰੀ ਆਈਆ। ਪੁਰਖ ਅਕਾਲ ਹੁਕਮ ਰਹਿਣ ਨਾ ਦੇਵੇ ਕੋਈ ਵਿਚ ਦਰਮਿਆਨਾ, ਫ਼ਰਮਾਬਰਦਾਰ ਸਾਰੇ ਲਏ ਬਣਾਈਆ। ਸਿਰ ਸਕੇ ਨਾ ਉਠਾ ਕੋਈ ਨਾਦਾਨਾ, ਚਾਰ ਜੁਗ ਗ਼ੁਲਾਮੀ ਅੰਦਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਦੇ ਕੇ ਦਾਨਾ, ਦਾਤਾ ਦਾਤਾਰ ਦਰ ਝੋਲੀ ਦੇ ਭਰਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਲਾਭ ਸਿੰਘ ਦੇ ਗ੍ਰਹਿ ਚੱਕ ਫਤਹਿ ਸਿੰਘ ਜ਼ਿਲਾ ਬਠਿੰਡਾ

ਸਤਿਜੁਗ ਸਾਚੇ, ਤੇਰਾ ਸਾਚਾ ਸੋਹਵੇ ਇਕੋ ਹੁਜਰਾ, ਹਜ਼ਰਤ ਪੀਰ ਬੇਨਜ਼ੀਰ ਨਜ਼ਰੀ ਆਈਆ। ਤਵਾਇਫ਼ਾਂ ਦਾ ਰਹੇ ਕੋਇ ਨਾ ਮੁਜਰਾ, ਤਬਲਾ ਹੱਥ ਨਾ ਕੋਇ ਵਜਾਈਆ। ਸੂਫ਼ੀਆਂ ਪੂਰਬ ਲੇਖ ਉਘੜਾ, ਸਚ ਤੌਫ਼ੀਕ਼ ਦਏ ਖ਼ੁਦਾਈਆ। ਉਜਲ ਹੋਵੇ ਮਾਤ ਮੁਖੜਾ, ਦੁਰਮਤ ਮੈਲ ਧਵਾਈਆ। ਵਿਛੋੜੇ ਦਾ ਮੇਟੇ ਦੁਖੜਾ, ਦਰਦੀਆਂ ਦਰਦ ਵੰਡਾਈਆ। ਸਤਿ ਧਰਮ ਕਰੇ ਸ਼ੁਕਰਾ, ਸ਼ੁਕਰੀਏ ਵਿਚ ਖ਼ੁਸ਼ੀ ਮਨਾਈਆ। ਮਿਲੇ ਮਾਣ ਵਡਿਆਈ ਸਤਿਜੁਗ ਸਾਚੇ ਪੁੱਤਰਾ, ਪਤਿਪਰਮੇਸ਼ਵਰ ਹੋਏ ਸਹਾਈਆ। ਕੀਤਾ ਕੌਲ ਇਕ਼ਰਾਰ ਮੂਲ ਨਾ ਮੁਕਰਾ, ਵਾਅਦਾ ਪੂਰ ਰਿਹਾ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਅਗੰਮੀ ਧਾਰ ਵਿਚੋਂ ਉਤਰਾ, ਉੱਤਰ ਪੂਰਬ ਪੱਛਮ ਦੱਖਣ ਭੇਵ ਕਿਸੇ ਨਾ ਆਈਆ। ਜਗਤ ਜੀਵ ਜਹਾਨ ਗ਼ਫ਼ਲਤ ਨੀਂਦ ਅੰਦਰ ਰਿਹਾ ਸੁਤੜਾ, ਨਿਜ ਨੇਤਰ ਲੋਚਣ ਅੱਖ ਨਾ ਕਿਸੇ ਖੁਲ੍ਹਾਈਆ। ਨਾਤਾ ਤੁਟੇ ਨਾ ਕਿਸੇ ਗਰਭਵਾਸ ਉਲਟੇ ਰੁਖੜਾ, ਚੁਰਾਸੀ ਫਾਸੀ ਨਾ ਕੋਇ ਕਟਾਈਆ। ਚਾਰੇ ਖਾਣੀ ਸਹਿਣਾ ਪਏ ਦੁਖੜਾ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜੀਵ ਜਹਾਨ ਜਗਤ ਰੁਠੜਾ, ਅਗੇ ਹੋ ਨਾ ਕੋਇ ਮਨਾਈਆ। ਸਤਿਜੁਗ ਸਾਚੇ, ਤੇਰੀ ਸਤਿ ਧਰਮ ਦੀ ਮੌਲੇ ਰੁਤੜਾ, ਰੁਤੜੀ ਆਪਣੇ ਰੰਗ ਰੰਗਾਈਆ। ਕਲਜੁਗ ਕੂੜਾ ਰਹੇ ਨਾ ਮਾਤ ਵਿਚ ਸੁਥਰਾ, ਡੰਡੇ ਕੂੜ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਜਲ ਕਰੇ ਮੁਖੜਾ, ਮੁੱਖੀਆਂ ਦੇ ਮੁੱਖੀਏ ਗੁਰਮੁਖ ਸਾਚੇ ਲਏ ਬਣਾਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਫ਼ਤਿਹ ਗੜ੍ਹ ਜ਼ਿਲਾ ਬਠਿੰਡਾ

ਸਤਿਜੁਗ ਸਾਚੇ, ਤੇਰਾ ਸਾਚਾ ਹੋਵੇ ਰੂਪ, ਪਾਰਬ੍ਰਹਮ ਪਤਿਪਰਮੇਸ਼ਵਰ ਦੇਵਣਹਾਰ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਦੋ ਜਹਾਨਾਂ ਦਿਸੇ ਇਕੋ ਭੂਪ, ਰਾਜਨ ਰਾਜ ਸ਼ਾਹ ਸੁਲਤਾਨ ਨਿਰਗੁਣ ਨਿਰਵੈਰ ਨਜ਼ਰੀ ਆਈਆ। ਸਤਿ ਧਰਮ ਡੰਕਾ ਵਜੇ ਦਹਿ ਦਿਸ਼ਾ ਚਾਰੇ ਕੂਟ, ਚਾਰ ਵਰਨ ਅਠਾਰਾਂ ਬਰਨ ਇਕੋ ਏਕ ਮਿਲੇ ਸਰਨਾਈਆ। ਲੋਕਮਾਤ ਨਾਤਾ ਰਹੇ ਨਾ ਜੂਠ ਝੂਠ, ਸਚ ਸੁਚ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੇਵੇ ਆਪ ਜਣਾਈਆ। ਧਰਨੀ ਧਰਤ ਧਵਲ ਉਪਰ ਸੁਹੰਜਣੀ ਹੋਵੇ ਰੁੱਤ, ਕਰੇ ਖੇਲ ਅਬਿਨਾਸ਼ੀ ਅਚੁਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਰੰਗ ਰੰਗਾਈਆ। ਮਨ ਹੰਕਾਰੀ ਜਗਤ ਵਿਕਾਰੀ ਕਰੇ ਕੋਈ ਨਾ ਲੁੱਟ, ਬੁਧ ਬਿਬੇਕ ਏਕਾ ਏਕ ਏਕੰਕਾਰ ਦਏ ਕਰਾਈਆ। ਕਰ ਪਰਕਾਸ਼ ਅੰਧ ਅੰਧੇਰ ਮਿਟਾਏ ਨਿਰਮਲ ਜੋਤ, ਬਿਨ ਵਰਨ ਗੋਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਏਕਾ ਰੰਗ ਦਏ ਰੰਗਾਈਆ। ਮਨ ਬੁਧ ਲੇਖਾ ਮੁੱਕੇ ਸਮਝ ਸੋਚ, ਸਤਿਗੁਰ ਸ਼ਬਦ ਅਨੁਭਵ ਪੜਦਾ ਦਏ ਖੁਲ੍ਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਕੁੰਟ ਦਹਿ ਦਿਸ਼ਾ ਮਿਲ ਕੇ ਮਾਨਣ ਮੌਜ, ਭਗਤ ਸੁਹੇਲਾ ਇਕ ਇਕੇਲਾ ਮਜਲਸ ਸੱਚੀ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਧਾਰ ਬੰਧਾਈਆ। ਸਤਿਜੁਗ ਸਾਚੇ, ਤੇਰਾ ਵਕ਼ਤ ਹੋਏ ਸੁਹੰਜਣਾ, ਰੁਤ ਰੁਤੜੀ ਪੁਰਖ ਅਕਾਲ ਆਪ ਮਹਿਕਾਈਆ। ਨਾਥ ਅਨਾਥਾਂ ਦਇਆ ਕਰੇ ਦੀਨ ਦਰਦ ਦੁੱਖ ਭੰਜਨਾ, ਜਗਤ ਸਾਗਰ ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਸਤਿ ਸਚ ਸਰੋਵਰ ਕਰਾਏ ਇਕੋ ਮਜਨਾ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਬਾਹਰ ਕਢਾਈਆ। ਨਾਮ ਨਿਧਾਨ ਨਿਜ ਨੇਤਰ ਪਾਏ ਧੁਰ ਦਾ ਅੰਜਨਾ, ਇਕੋ ਲੋਚਣ ਨੈਣ ਅੱਖ ਹੋਵੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਕਰ ਸਵਾਮੀ ਆਤਮ ਪਰਮਾਤਮ ਬਣੇ ਸਾਚਾ ਸੱਜਣਾ, ਮੀਤ ਮੁਰਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਨਜ਼ਰੀ ਆਈਆ। ਸਚ ਦਵਾਰ ਬਿਨ ਮੰਜ਼ਲ ਪੌੜੇ ਜਨ ਭਗਤਾਂ ਲੰਘਣਾ, ਘਟ ਨਿਵਾਸੀ ਪੁਰਖ ਅਬਿਨਾਸ਼ੀ ਮਿਲ ਕੇ ਖ਼ੁਸ਼ੀ ਮਨਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਕਰੇ ਅਗੰਮੀ ਚੰਦਨਾ, ਸੂਰਜ ਚੰਦ ਦੀ ਲੋੜ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਸਚ ਦਵਾਰੇ ਦੱਸੇ ਇਕੋ ਬੰਦਨਾ, ਬੰਦਗੀ ਨਾਲ ਬੰਧਨ ਸਾਰੇ ਦਏ ਤੁੜਾਈਆ। ਨਿਜ ਘਰ ਸਵਾਮੀ ਦੇਵੇ ਆਪਣਾ ਪਰਮਾਨੰਦਨਾ, ਪਰਮ ਪੁਰਖ ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਨਾਮ ਖ਼ੁਮਾਰੀ ਸਚ ਪ੍ਰੀਤੀ ਤਨ ਮਾਟੀ ਤਤ ਵਜੂਦ ਚਾੜ੍ਹੇ ਰੰਗਣਾ, ਕਾਇਆ ਕਲਬੂਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਤਿ ਧਰਮ ਇਕ ਪਰਗਟਾਈਆ। ਸਤਿਜੁਗ ਸਾਚੇ ਪੁਰਖ ਅਕਾਲ ਦੀਨ ਦਿਆਲ ਸਾਚੇ ਨਾਮ ਦਾ ਦੇਵੇ ਰਸ, ਰਸਤਾ ਰਹਿਬਰ ਹੋ ਕੇ ਇਕੋ ਦਏ ਜਣਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪੰਧ ਮੁਕਾਵੇ ਨੱਸ ਨੱਸ, ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਧ ਅਗਾਧ ਆਪਣਾ ਨਾਮ ਦੱਸ, ਚਾਰ ਕੁੰਟ ਦਹਿ ਦਿਸ਼ਾ ਇਕੋ ਕਰੇ ਪੜ੍ਹਾਈਆ। ਜੁਗ ਚੌਕੜੀ ਸਭ ਦਾ ਦੇਵਣਹਾਰਾ ਹੱਕ, ਹੱਕ ਹਕ਼ੀਕ਼ਤ ਲਾਸ਼ਰੀਕ ਫੋਲੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਜਾਏ ਨੱਠ, ਧਰਨੀ ਧਰਤ ਧਵਲ ਉਪਰ ਰਹਿਣ ਕੋਇ ਨਾ ਪਾਈਆ। ਸਤਿ ਧਰਮ ਸਚ ਦਵਾਰ ਖੁਲ੍ਹੇ ਧੁਰ ਦਾ

ਹੱਟ, ਬਣ ਹਟਵਾਣਾ ਸ੍ਰੀ ਭਗਵਾਨਾ ਇਕੋ ਨਾਮ ਦਏ ਵਰਤਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸੰਤ ਸੁਹੇਲੇ ਗੁਰਮੁਖ ਜਨ ਭਗਤ ਹਰਿ ਕਾ ਨਾਮ ਲੈਣ ਰਟ, ਹਰ ਹਿਰਦੇ ਅੰਦਰ ਹਰਿਜੂ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਤੇਰਾ ਸਚ ਦਵਾਰਾ ਇਕੋ ਇਕ ਵਖਾਈਆ। ਸਤਿਜੁਗ ਸਾਚੇ ਤੇਰਾ ਦਵਾਰ ਉਪਜੇ ਸਤਿ, ਸਤਿ ਸਤਿਵਾਦੀ ਆਪ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਅੰਦਰ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਪਾਰਬ੍ਰਹਮ ਇਕੋ ਦਏ ਦਰਸਾਈਆ। ਨਾੜ ਬਹੱਤਰ ਉਬਲੇ ਨਾ ਕਿਸੇ ਰਤ, ਮਨਮਤ ਚਲੇ ਨਾ ਕੋਇ ਚਤੁਰਾਈਆ। ਸਾਚਾ ਦੇਵੇ ਸੰਤੋਖ ਧੀਰਜ ਜਤ, ਯਥਾਰਥ ਪਰਮਾਰਥ ਆਪਣਾ ਦਏ ਸਮਝਾਈਆ। ਜਨ ਭਗਤਾਂ ਸਾਚੇ ਸੰਤਾਂ ਪੂਰੀ ਕਰੇ ਆਸ, ਆਸਾ ਵਿਚ ਨਿਰਾਸਾ ਰਹਿਣ ਕੋਇ ਨਾ ਪਾਈਆ। ਨਿਰਗੁਣ ਨੂਰ ਜੋਤੀ ਜੋਤ ਕਰ ਪਰਕਾਸ਼, ਅੰਧ ਅੰਧੇਰਾ ਸੰਝ ਸਵੇਰਾ ਦਏ ਚੁਕਾਈਆ। ਸਚ ਦਵਾਰ ਅਗੰਮ ਅਥਾਹ ਬੇਪਰਵਾਹ ਦੱਸ ਕੇ ਆਪਣਾ ਘਾਟ, ਜਗਤ ਵਾਟ ਲਹਿਣਾ ਦੇਣਾ ਦੇਵੇ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਲੇਖਾ ਰਹੇ ਨਾ ਨਟੂਆ ਨਾਟ, ਪੰਚ ਵਿਕਾਰਾ ਮਨ ਹੰਕਾਰਾ ਦੇਵੇ ਗੜ੍ਹ ਤੁੜਾਈਆ। ਸਤਿ ਸਚ ਸੁਚ ਵਰਤੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਬੰਕ ਦਵਾਰਾ ਧੁਰ ਦਾ ਦਏ ਸੁਹਾਈਆ। ਹਰਿ ਕਾ ਸ਼ਬਦ ਗੁਰ ਕੀ ਧਾਰ ਸਾਰੇ ਲੈਣ ਵਾਚ, ਵਾਚਕ ਵਿਦਿਆ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਤਿ ਧਰਮ ਤੇਰਾ ਹੋਵੇ ਦਾਸ, ਦਾਸਨ ਦਾਸੀ ਹੋ ਕੇ ਸੇਵ ਕਮਾਈਆ। ਸਤਿਜੁਗ ਸਾਚੇ ਤੇਰਾ ਅੰਤਰ ਅੰਤਰ ਪੂਰਾ ਹੋਵੇ ਕੌਲ, ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਦੇਣ ਗਵਾਹੀਆ। ਸਚ ਸੁਚ ਪਰਗਟ ਹੋਵੇ ਪ੍ਰਸਿੱਧ ਉਪਰ ਧਰਨੀ ਧਰਤ ਧੌਲ, ਧਰਮ ਦਵਾਰ ਏਕੰਕਾਰ ਇਕੋ ਦਏ ਵਖਾਈਆ। ਨਿਰਗੁਣ ਧਾਰ ਆਤਮ ਪਰਮਾਤਮ ਘਟ ਨਿਵਾਸੀ ਪੁਰਖ ਅਬਿਨਾਸ਼ੀ ਲੱਖ ਚੁਰਾਸੀ ਜਾਏ ਮੌਲ, ਮੌਲਾ ਹੋ ਕੇ ਆਪਣੀ ਕਾਰ ਕਮਾਈਆ। ਰਹਿਣ ਨਾ ਦੇਵੇ ਅੰਦਰ ਬਾਹਰ ਗੁਪਤ ਜਾਹਰ ਕੋਈ ਪੜਦਾ ਉਹਲ, ਸਚ ਦਵਾਰਾ ਇਕੋ ਇਕ ਦਏ ਸੁਹਾਈਆ। ਜਿਸ ਦਾ ਲੇਖਾ ਸਮਝ ਨਾ ਸਕੇ ਕੋਈ ਮੁੱਲਾ ਸ਼ੇਖ਼ ਮੁਸਾਇਕ ਪੰਡਤ ਰੌਲ, ਥਿਤਾਂ ਵਾਰਾਂ ਵਿਚ ਵੰਡ ਨਾ ਕੋਇ ਵੰਡਾਈਆ। ਸੋ ਸਵਾਮੀ ਅੰਤਰਜਾਮੀ ਸਚ ਨਾਮ ਵਜਾਏ ਅਗੰਮਾ ਇਕ ਢੋਲ, ਸਾਚਾ ਡੰਕਾ ਰਾਓ ਰੰਕਾਂ ਦੀਨ ਦੁਨੀ ਜਗਤ ਦਏ ਸੁਣਾਈਆ। ਜਨ ਭਗਤ ਸੁਹੇਲੇ ਕਰ ਕਰ ਮੇਲੇ ਪਰਮਾਤਮ ਹੋ ਕੇ ਆਤਮ ਵਸੇ ਕੋਲ, ਅੰਤਰ ਅੰਤਰ ਬਜਰ ਕਪਾਟੀ ਪੜਦਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਦੇਵੇ ਵਡਿਆਈ ਉਪਰ ਧੌਲ, ਤਨ ਮਾਟੀ ਖ਼ਾਕੀ ਲੇਖਾ ਅੰਤ ਰਹਿਣ ਕੋਇ ਨਾ ਪਾਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਜ਼ੂਰਾ ਸਿੰਘ ਦੇ ਗ੍ਰਹਿ ਪਿੰਡ ਗੋਰਾਇਆ ਜ਼ਿਲਾ ਜਲੰਧਰ

ਸਤਿਜੁਗ ਸਾਚੇ, ਤੇਰਾ ਦਵਾਰਾ ਹੋਏ ਰਮਨੀਕ, ਰਾਮ ਰਮਿਆ ਹਰ ਘਟ ਨਜ਼ਰੀ ਆਈਆ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਬਣੇ ਨਾ ਕੋਇ ਸ਼ਰੀਕ, ਭਗਤ ਸੰਤ ਸ਼ਰਕਤ ਵਿਚ ਕਦੇ ਨਾ ਆਈਆ। ਸਾਚੇ ਨਾਮ ਦੀ ਪਰਗਟ ਹੋਵੇ ਇਕ ਤੌਫੀਕ਼, ਤੋਹਫ਼ਾ ਗੁਣ ਨਿਧਾਨ ਦੇਵੇ

ਥਾਉਂ ਥਾਈਂਆ। ਸਤਿ ਧਰਮ ਦੀ ਪੂਰੀ ਹੋਵੇ ਆਸ ਉਮੀਦ, ਤ੍ਰਿਸ਼ਨਾ ਜੁਗ ਜਨਮ ਦੀ ਪੂਰ ਕਰਾਈਆ। ਸਾਚੀ ਸਿਖਿਆ ਚਾਰ ਵਰਨ ਅਠਾਰਾਂ ਬਰਨ ਦੇਵੇ ਇਕ ਨਸੀਹਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਪੜਦਾ ਲਾਹ ਕੇ ਦੱਸੇ ਹੱਕ ਅਸਲੀਅਤ, ਪਾਰਬ੍ਰਹਮ ਬ੍ਰਹਮ ਮੇਲਾ ਦਏ ਮਿਲਾਈਆ। ਨਾਮ ਖ਼ੁਮਾਰੀ ਅੰਦਰ ਖ਼ੁਸ਼ੀ ਰਖੇ ਸਦਾ ਤਬੀਅਤ, ਮਨ ਚੰਚਲ ਚਲੇ ਨਾ ਕੋਇ ਚਤੁਰਾਈਆ। ਸਚ ਚਰਨ ਕਵਲ ਦੀ ਦੱਸੇ ਇਕ ਅਹਿਮੀਅਤ, ਹਾਜ਼ਰ ਹਜ਼ੂਰ ਬੇਨਜ਼ੀਰ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਸਤਿਜੁਗ ਤੇਰਾ ਸਤਿ ਧਰਮ ਦਏ ਪਰਗਟਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਹੋਵੇ ਇਕ ਤਾਰੀਫ਼, ਇਸ਼ਟੀ ਦ੍ਰਿਸ਼ਟੀ ਕਾਇਨਾਤ ਇਕੋ ਢੋਲਾ ਗਾਈਆ। ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਊਚਾਂ ਨੀਚਾਂ ਰਾਓ ਰੰਕਾਂ ਦੇਵੇ ਹੱਕ ਤਰਤੀਬ, ਤਰ੍ਹਾਂ ਤਰ੍ਹਾਂ ਦੀਨ ਦੁਨੀ ਲਏ ਸਮਝਾਈਆ। ਦੂਰ ਦੁਰਾਡਾ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਦਿਸੇ ਨਜ਼ਦੀਕ, ਨੇਰਨ ਨੇਰਾ ਹੋ ਕੇ ਆਪਣਾ ਪੜਦਾ ਦਏ ਚੁਕਾਈਆ। ਸਾਚੇ ਹੁਕਮ ਦੀ ਕਰੇ ਇਕ ਤਮਹੀਦ, ਤਮਅ ਤ੍ਰਿਸ਼ਨਾ ਕੂੜੀ ਕਿਰਿਆ ਦਏ ਗਵਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਤਾਕੀਦ, ਰਾਗਾਂ ਨਾਦਾਂ ਵੇਦਾਂ ਢੋਲਿਆਂ ਵਿਚ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਮਾਰਗ ਦਏ ਉਪਜਾਈਆ। ਸਤਿਜੁਗ ਸਾਚੇ, ਸਾਚਾ ਨਾਮ ਉਪਜੇ ਇਕ ਨਿਰੰਕਾਰ, ਨਿਰਵੈਰ ਹੋ ਕੇ ਸਭ ਨੂੰ ਦਏ ਜਣਾਈਆ। ਆਤਮ ਪਰਮਾਤਮ ਹੋਵੇ ਸਚ ਪਿਆਰ, ਪ੍ਰੇਮ ਪ੍ਰੀਤੀ ਕਾਇਆ ਮੰਦਰ ਅੰਦਰ ਦਏ ਵਖਾਈਆ। ਜਗਤ ਵਾਸਨਾ ਮੇਟ ਕੂੜ ਕੁੜਿਆਰ, ਸਚ ਸੁਚ ਨਾਤਾ ਦਏ ਜੁੜਾਈਆ। ਘਰ ਠਾਕਰ ਸਵਾਮੀ ਕਰਤਾ ਮਿਲੇ ਆਣ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਸਚਖੰਡ ਨਿਵਾਸੀ ਸੁਣਾਏ ਇਕ ਫ਼ਰਮਾਨ, ਫੁਰਨਿਆਂ ਤੋਂ ਬਾਹਰ ਆਪਣਾ ਮੰਤਰ ਦਏ ਜਣਾਈਆ। ਜਿਸ ਨਾਲ ਚਾਰ ਵਰਨ ਅਠਾਰਾਂ ਬਰਨ ਹੋਵੇ ਕਲਿਆਣ, ਕਲਮਾ ਕਾਇਨਾਤ ਇਕੋ ਇਕ ਸਿਖਾਈਆ। ਆਤਮ ਬ੍ਰਹਮ ਪਾਰਬ੍ਰਹਮ ਕਰੇ ਆਪ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਸਾਚੀ ਕਰਨੀ ਧੁਰ ਦੀ ਧੂੜ ਦੇ ਇਸ਼ਨਾਨ, ਆਸ਼ਾ ਮਨਸ਼ਾ ਆਪਣੇ ਨਾਲ ਪਰਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਬਿਆਨ, ਵਸੀਅਤ ਵਿਚ ਲੇਖਾ ਲੋਕਮਾਤ ਲਿਖਾਈਆ। ਸੋ ਕਰਨੀ ਦਾ ਕਰਤਾ ਖੇਲ ਕਰੇ ਸ੍ਰੀ ਭਗਵਾਨ, ਜਨ ਭਗਤ ਸੁਹੇਲੇ ਆਪ ਉਠਾਈਆ। ਦਇਆਵਾਨ ਦਾਤਾਰ ਹੋ ਕੇ ਦੇਵੇ ਦਾਨ, ਵਸਤ ਅਮੋਲਕ ਅਗੰਮੀ ਘਰ ਘਰ ਝੋਲੀ ਪਾਈਆ। ਸਤਿਜੁਗ ਸਾਚੇ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਹੋਵੇ ਆਪ ਮਿਹਰਵਾਨ, ਮੁਹੱਬਤ ਦਾ ਮਾਲਕ ਮਹਿਬੂਬ ਆਪਣੀ ਦਇਆ ਕਮਾਈਆ। ਸਾਚੇ ਮਾਰਗ ਚਲਣਾ ਹੋਵੇ ਆਸਾਨ, ਅਸਲ ਦਾ ਅਸੂਲ ਦਏ ਸਮਝਾਈਆ। ਮਨੂਆ ਝਗੜਾ ਨਾ ਰਹੇ ਸ਼ੈਤਾਨ, ਸ਼ਰਅ ਵਿਚ ਨਾ ਕੋਇ ਲੜਾਈਆ। ਮੂਰਖ ਬੁਧੀ ਨਾ ਰਹੇ ਅੰਜਾਣ, ਸੁਘੜ ਸੁਚੱਜੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਕੇ ਧੁਰ ਦਾ ਦਾਨ, ਦੀਨ ਦੁਨੀ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਰਸਤਾ ਦਏ ਸਮਝਾਈਆ। ਸਤਿਜੁਗ ਸਾਚੇ, ਸਾਚਾ ਨਾਮ ਹੋਵੇ ਪਰਗਟ, ਪਰਕਿਰਤੀ ਸਭ ਦੀ ਵੇਖ ਵਖਾਈਆ। ਡੰਕਾ ਵਜਾਵੇ ਲੱਖ ਚੁਰਾਸੀ ਜੀਵ ਜੰਤ ਹਰ ਘਟ, ਸੋਈ ਸੁਰਤੀ ਰਹਿਣ ਕੋਇ ਨਾ ਪਾਈਆ। ਦੂਈ

ਦਵੈਤੀ ਸ਼ਰਅ ਸ਼ਰਾਇਤੀ ਜਗਤ ਵਾਸਨਾ ਮੇਟੇ ਫੱਟ, ਪਾਟਾ ਚੀਥੜ ਤਨ ਕੱਪੜ ਦਏ ਬਦਲਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਮਾਰੇ ਸੱਟ, ਜਗਤ ਸਿੱਟੇ ਦਾ ਲੇਖਾ ਦਏ ਮੁਕਾਈਆ। ਕਰ ਪਰਕਾਸ਼ ਤਤ ਅੱਠ, ਅੰਧ ਅੰਧੇਰ ਸੰਝ ਸਵੇਰ ਇਕੋ ਰੰਗ ਰੰਗਾਈਆ। ਕਿਰਪਾ ਕਰ ਪੁਰਖ ਸਮਰਥ, ਸਮੇਂ ਵਿਚੋਂ ਸਮਾਂ ਦਏ ਬਦਲਾਈਆ। ਜਨ ਭਗਤਾਂ ਦੇ ਆਪਣੀ ਅੱਖ, ਅੱਖਰਾਂ ਤੋਂ ਪਰੇ ਆਪਣਾ ਸੱਥਰ ਦਏ ਵਖਾਈਆ। ਜਿਸ ਗ੍ਰਹਿ ਸਵਾਮੀ ਸੱਜਣ ਮੀਤ ਮੁਰਾਰਾ ਰਿਹਾ ਵਸ, ਸੁਹੇਲਾ ਸਾਹਿਬ ਸੋਭਾ ਪਾਈਆ। ਸੋ ਗ੍ਰਹਿ ਮੰਦਰ ਦੇਵੇ ਦੱਸ, ਦਹਿ ਦਿਸ਼ਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਮਾਰਗ ਲੋਕਮਾਤ ਲਾਵੇ ਵਤ, ਵਤਨ ਤੇਰਾ ਧਰਨੀ ਧਰਤ ਧਵਲ ਦਏ ਵਖਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਪਿੰਡ ਡੱਲੇਵਾਲ ਜ਼ਿਲਾ ਜਲੰਧਰ

ਸਤਿਜੁਗ ਸਾਚੇ, ਪੁਰਖ ਅਕਾਲ ਦੇਵੇ ਦਲਾਸਾ, ਦੀਨ ਦਿਆਲ ਦਇਆਨਿਧ ਠਾਕਰ ਆਪਣੀ ਦਇਆ ਕਮਾਈਆ। ਅਬਿਨਾਸ਼ੀ ਕਰਤਾ ਪੁਰਖ ਅਕਾਲ ਵੇਖਣਹਾਰਾ ਆਦਿ ਜੁਗਾਦਿ ਤਮਾਸ਼ਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੁਰਤੀ ਸ਼ਬਦੀ ਪਾਵੇ ਰਾਸਾ, ਗੋਪੀ ਕਾਹਨ ਸ੍ਰੀ ਭਗਵਾਨ ਆਪਣੀ ਕਾਰ ਕਮਾਈਆ। ਸਾਚਾ ਨਾਮ ਗੁਣ ਨਿਧਾਨ ਲੋਕਮਾਤ ਖੋਲ੍ਹੇ ਖੁਲਾਸਾ, ਖ਼ਾਲਕ ਖ਼ਲਕ ਮਖ਼ਲੂਕ ਵਾਹਦ ਕਲਮਾ ਇਕੋ ਦਏ ਜਣਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ਾ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਇਕੋ ਇਕ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਸਚ ਚੰਦ ਕਰੇ ਰੁਸ਼ਨਾਈਆ। ਨਾਮ ਨਿਧਾਨ ਸ੍ਰੀ ਭਗਵਾਨ ਘਟ ਨਿਵਾਸੀ ਪੁਰਖ ਅਬਿਨਾਸ਼ੀ ਵਜਾਏ ਆਪਣਾ ਨਾਦਾ, ਧੁਨ ਅਗੰਮ ਸੁਨ ਸਮਾਧ ਵਿਚੋਂ ਪਾਰ ਲੰਘਾਈਆ। ਦੀਨ ਦੁਨੀ ਜਗਤ ਜਾਗਰਤ ਜੋਤ ਬਿਨ ਵਰਨ ਗੋਤ ਬਦਲ ਦੇਵੇ ਸਮਾਜਾ, ਮਾਰਗ ਰਾਹ ਪੰਧ ਸੂਰਾ ਸਰਬੰਗ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸਿਰ ਰਖੇ ਦੇ ਕਰ ਹਾਥਾ, ਸਮਰਥ ਸਵਾਮੀ ਅੰਤਰਜਾਮੀ ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਚਲੇ ਇਕ ਰਿਵਾਜ, ਰਵਾਦਾਰ ਰਹਿਣ ਕੋਇ ਨਾ ਪਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਹਰ ਘਟ ਸੁਣਾਏ ਅਗੰਮੀ ਆਵਾਜ਼, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਕਾਅਬੇ ਖੋਲ੍ਹੇ ਆਪ ਰਾਜ਼, ਰਾਜਕ ਰਿਜ਼ਕ ਰਹੀਮ ਬੇਇਲਮ ਆਲਮ ਦਏ ਬਣਾਈਆ। ਸਚ ਦਵਾਰੇ ਸਾਚਾ ਕਲਮਾ ਹੱਕ ਹਕ਼ੀਕ਼ੀ ਦੱਸੇ ਇਕ ਨਮਾਜ਼, ਨਿਵਾਜ਼ਸ਼ ਵਿਚ ਵੇਖੇ ਜਗਤ ਲੋਕਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਨਾਮ ਨਿਧਾਨਾ ਦੇਵੇ ਧੁਰ ਦੀ ਦਾਦ, ਦੌਲਤ ਮਾਲ ਖ਼ਜ਼ੀਨਾ ਇਕੋ ਇਕ ਵਖਾਈਆ। ਜਨ ਭਗਤਾਂ ਨਿਜ ਨੇਤਰ ਸਾਚੇ ਲੋਚਨ ਖੋਲ੍ਹੇ ਜਾਗ, ਆਲਸ ਨਿੰਦਰਾ ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਹੰਸ ਬਣਾਏ ਮੂਰਖ ਮੁਗਧ ਅੰਞਾਣੇ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਇਕੋ ਨਾਮ ਚੁਗਾਈਆ।

ਕਲਜੁਗ ਕੁੜੀ ਕਿਰਿਆ ਮਨ ਵਾਸਨਾ ਕਰ ਬਰਬਾਦ, ਧਰਤ ਧਵਲ ਧੌਲ ਵਿਚੋਂ ਬਾਹਰ ਕਢਾਈਆ। ਸਤਿਜੁਗ ਤੇਰਾ ਸਾਚਾ ਖੇੜਾ ਕਰ ਆਬਾਦ, ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਰੂਹ ਬੁਤ ਤਨ ਮਾਟੀ ਖ਼ਾਕੀ ਵਜੂਦ ਪਵਿਤ ਕਰ ਪਾਕ, ਪਤਿਤ ਪੁਨੀਤ ਦਏ ਕਰਾਈਆ। ਦੋ ਜਹਾਨ ਸ੍ਰੀ ਭਗਵਾਨ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰੇ ਇਨਸਾਫ਼, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਦੇਵਤ ਸੁਰ ਗੁਰ ਅਵਤਾਰ ਪੈਗ਼ੰਬਰ ਸਿਰ ਸਕੇ ਨਾ ਕੋਇ ਉਠਾਈਆ। ਸਾਚੇ ਸੰਤਾਂ ਸਰਨ ਸਰਨਾਈ ਜਨਮ ਕਰਮ ਦਾ ਲਹਿਣਾ ਦੇਣਾ ਕਰੇ ਮੁਆਫ਼, ਮੁਸ਼ਕਲ ਵਿਚੋਂ ਮੁਸ਼ਕਲ ਹੱਲ ਦਏ ਕਰਾਈਆ। ਸਤਿ ਧਰਮ ਦਾ ਹੋਵੇ ਮਾਤ ਪਰਤਾਪ, ਪ੍ਰਤੀਨਿਧ ਪਰਮਾਤਮਾ ਇਕੋ ਸਭ ਨੂੰ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਦਾ ਸਾਂਝਾ ਹੋਵੇ ਜਾਪ, ਜਗਜੀਵਣ ਦਾਤਾ ਦੇਵੇ ਮਾਣ ਵਡਿਆਈਆ। ਕੂੜ ਕੁੜਿਆਰ ਰੈਣ ਅੰਧ ਅੰਧੇਰ ਰਹੇ ਨਾ ਰਾਤ, ਰੁਤੜੀ ਰੁਤ ਅਬਿਨਾਸ਼ੀ ਅਚੁਤ ਆਪਣੇ ਨਾਲ ਮਹਿਕਾਈਆ। ਸਤਿਜੁਗ ਸਾਚੀ ਸੁਹੰਜਣੀ ਹੋਏ ਪਰਭਾਤ, ਪ੍ਰਭੂ ਮਿਲ ਕੇ ਸਾਰੇ ਖ਼ੁਸ਼ੀ ਲੈਣ ਮਨਾਈਆ। ਝਗੜਾ ਰਹੇ ਨਾ ਭਰਮ ਭਰਾਂਤ, ਗੜ੍ਹ ਹੰਕਾਰੀ ਦਏ ਤੁੜਾਈਆ। ਜਨ ਭਗਤਾਂ ਪੜ੍ਹਨੀ ਪਏ ਨਾ ਕੋਇ ਕਿਤਾਬ, ਕੁਤਬਖ਼ਾਨਿਆਂ ਦਾ ਲੇਖਾ ਦਏ ਮੁਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਮੰਦਰ ਚੜ੍ਹ ਕੇ ਕਾਇਆ ਮਾਟੀ ਸਾਚੀ ਹਾਟੀ ਵਜਾਏ ਰਬਾਬ, ਸੁਰ ਤਾਲ ਬਾਹਰੋਂ ਸਮਝ ਕੋਇ ਨਾ ਪਾਈਆ। ਮੀਤ ਮੁਰਾਰਾ ਸੱਜਣ ਸੁਹੇਲਾ ਪੁਰਖ ਅਕਾਲਾ ਦੀਨ ਦਿਆਲਾ ਬਣੇ ਆਪ ਅਹਿਬਾਬ, ਅਹਿਮਕ ਰਹਿਣ ਕੋਇ ਨਾ ਪਾਈਆ। ਸਾਚਾ ਸਜਦਾ ਕਰਨਾ ਦੱਸੇ ਆਦਾਬ, ਨਮਸਤੇ ਨਮੋ ਨਮੋ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਾਚੇ ਨਾਮ ਦਾ ਦੇ ਸਵਾਦ, ਅਨਰਸ ਫੀਕੇ ਸਾਰੇ ਦਏ ਬਣਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਇਕੋ ਰੰਗ ਰੰਗਿਆ ਜਾਏ ਗੁਰੂ ਚੇਲਾ, ਚੇਲਾ ਗੁਰੂ ਸਮਝ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਪਰਮਾਤਮ ਬਣ ਕੇ ਸੱਜਣ ਸੁਹੇਲਾ, ਧੁਰ ਦਾ ਸੰਗੀ ਆਪਣਾ ਸੰਗ ਨਿਭਾਈਆ। ਧਾਮ ਅਨਡਿਠੜਾ ਦੱਸ ਨਵੇਲਾ, ਸਚਖੰਡ ਦਵਾਰ ਏਕੰਕਾਰ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਤਿ ਸਤਿ ਇਕ ਦ੍ਰਿੜਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਇਕ ਉਪਦੇਸ਼, ਉਪਮਾ ਅਬਿਨਾਸ਼ੀ ਕਰਤੇ ਨਜ਼ਰੀ ਆਈਆ। ਹੁਕਮ ਦੇਵੇ ਨਰ ਨਰੇਸ਼, ਨਰਾਂ ਦਾ ਨਰਾਇਣ ਦਇਆ ਕਮਾਈਆ। ਦੋ ਜਹਾਨਾਂ ਸੁਣੇ ਇਕ ਸੰਦੇਸ਼, ਸੋਇਆ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਚਲੇ ਕੋਇ ਨਾ ਪੇਸ਼, ਪੇਸ਼ਵਾ ਅੱਖ ਨਾ ਕੋਇ ਉਠਾਈਆ। ਅੰਤਮ ਲਹਿਣਾ ਦੇਣਾ ਹੋਵੇ ਨਾਲ ਦਸਮੇਸ਼, ਗੋਬਿੰਦ ਮੇਲਾ ਸਹਿਜ ਸੁਭਾਈਆ। ਜਿਸ ਨੇ ਪੁਰਖ ਅਕਾਲ ਦੀ ਦੱਸੀ ਸਾਚੀ ਟੇਕ, ਟਿੱਕਾ ਮਸਤਕ ਧੂੜੀ ਇਕੋ ਖ਼ਾਕ ਰਮਾਈਆ। ਭਵਿਖਤਾਂ ਵਿਚ ਲਿਖ ਕੇ ਸਚ ਸੰਦੇਸ਼, ਸੁਨੇਹੜਾ ਜਗਤ ਗਿਆ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਧਾਰੇ ਭੇਸ, ਭੇਖਾਧਾਰੀ ਆਪਣਾ ਵੇਸ ਵਟਾਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨ ਹੋਵੇ ਦੇਸ ਪਰਦੇਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਭੱਜੇ ਵਾਹੋ ਦਾਹੀਆ। ਨਾਮ ਸੁਨੇਹੜਾ ਦੇ ਕੇ ਏਕ, ਏਕੰਕਾਰ ਪੜਦਾ ਦਏ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਧੁਰ ਦਰਗਾਹੀ ਦੱਸ ਕੇ ਟੇਕ, ਟਕਿਆਂ ਵਾਲੇ ਗੁਰੂਆਂ ਤੋਂ

ਖਹਿੜਾ ਦਏ ਛੁਡਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਅੱਖ ਕਰੇ ਰੁਸ਼ਨਾਈਆ। ਵਡਿਆਈ ਚਲੇ ਨਾ ਕੋਇ ਸਹੰਸਰ ਮੁਖ ਸ਼ੇਸ਼, ਸਾਹ ਸਾਹ ਸੀਸ ਜਗਦੀਸ਼ ਝੁਕਾਈਆ। ਸਾਚੇ ਭਗਤਾਂ ਧੁਰ ਦਿਆਂ ਸੰਤਾਂ ਕਲਜੁਗ ਅੰਤ ਸ੍ਰੀ ਭਗਵੰਤ ਅੰਤਰ ਖੋਲ੍ਹ ਕੇ ਆਪਣਾ ਭੇਤ, ਭੇਵ ਅਭੇਦਾ ਦਏ ਖੁਲ੍ਹਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਨਿਰਗੁਣ ਸਰਗੁਣ ਬਣ ਕੇ ਖੇਵਟ ਖੇਟ, ਸਚ ਮਲਾਹ ਬੇਪਰਵਾਹ ਇਕੋ ਏਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਤੇਰਾ ਮਾਲਕ ਹੋਵੇ ਇਕ ਨਰੇਸ਼, ਨਰ ਨਿਰੰਕਾਰ ਨਜ਼ਰੀ ਆਈਆ। ਸਤਿਜੁਗ ਸਾਚੇ ਸਾਚਾ ਨਾਮ ਹੋਵੇ ਬੁਲੰਦ, ਜਿਸ ਦੀ ਬੁਲੰਦੀ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਆਤਮ ਪਰਮਾਤਮ ਦੱਸ ਕੇ ਆਪਣਾ ਛੰਦ, ਸੰਸੇ ਸਾਰੇ ਦਏ ਚੁਕਾਈਆ। ਕਲਜੁਗ ਕੂੜੀ ਕਿਰਿਆ ਭਰਮਾਂ ਢਾਹ ਕੇ ਕੰਧ, ਕਲਮਾ ਕਾਇਨਾਤ ਨਾਲ ਇਤਫ਼ਾਕ ਦੀਨ ਦੁਨੀ ਦਏ ਸਮਝਾਈਆ। ਲੇਖਾ ਜਾਣ ਕੇ ਸੂਰਿਆ ਚੰਦ, ਚੌਦਾਂ ਤਬਕ ਚੌਦਾਂ ਲੋਕ ਸਚ ਸਲੋਕ ਇਕੋ ਨਾਮ ਪੜ੍ਹਾਈਆ। ਜਗਤ ਨੇਤਰਹੀਣ ਰਹੇ ਕੋਇ ਨਾ ਅੰਧ, ਗਿਆਨ ਨੇਤਰ ਇਕੋ ਨੂਰ ਡਗਮਗਾਈਆ। ਜਨ ਭਗਤਾਂ ਸਾਚੇ ਸੰਤਾਂ ਮੰਜ਼ਲ ਮੁਕਾ ਕੇ ਪਿਛਲਾ ਪੰਧ, ਸਚ ਦਵਾਰੇ ਆਪ ਬਹਾਈਆ। ਜਿਥੇ ਮਨ ਵਾਸਨਾ ਬੁੱਧੀ ਝਗੜਾ ਰਹੇ ਕੋਈ ਨਾ ਜਗ, ਖੰਡਾ ਖੜਗ ਤਲਵਾਰ ਹੱਥ ਨਾ ਕੋਇ ਉਠਾਈਆ। ਨਿਜਾਨੰਦ ਵਿਚੋਂ ਬਖ਼ਸ਼ ਕੇ ਪਰਮਾਨੰਦ, ਸਚ ਪ੍ਰੀਤੀ ਪਰਮ ਪੁਰਖ ਆਤਮ ਪਮਾਤਮ ਇਕ ਸਮਝਾਈਆ। ਖ਼ੁਸ਼ੀ ਕਰਾ ਕੇ ਬੰਦਗੀ ਵਾਲਾ ਬੰਦ ਬੰਦ, ਬੰਧਨ ਸਾਰੇ ਦਏ ਤੁੜਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਜਨ ਭਗਤ ਸੁਹੇਲਾ ਸਤਿਗੁਰ ਸਾਚੇ ਘਰ ਪਏ ਜੰਮ, ਜਨਨੀ ਦੀ ਲੋੜ ਰਹੇ ਨਾ ਰਾਈਆ। ਕੂੜੀ ਤ੍ਰਿਸ਼ਨਾ ਰਹੇ ਨਾ ਤਮ, ਮਮਤਾ ਮੋਹ ਨਾ ਕੋਇ ਹਲਕਾਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਰੋਗ ਨਾ ਕੋਇ ਸਤਾਈਆ। ਝਗੜਾ ਰਹੇ ਨਾ ਪਵਣ ਸਵਾਮੀ ਦਮ, ਸਾਹ ਸਾਹ ਨਾ ਕੋਇ ਵਡਿਆਈਆ। ਜਿਨ੍ਹਾਂ ਪੁਰਖ ਅਕਾਲ ਦੀਨ ਦਿਆਲ ਮਿਲਿਆ ਸ੍ਰੀ ਭਗਵਨ, ਭਾਗਾਂ ਦਾ ਲੇਖਾ ਦਏ ਮੁਕਾਈਆ। ਸਤਿਜੁਗ ਸਾਚੇ ਸਾਚਾ ਨਾਮ ਭੰਡਾਰਾ ਅਗੰਮੀ ਅਬਿਨਾਸ਼ੀ ਕਰਤਾ ਦੇਵੇ ਧਨ, ਧਨਾਢ ਤੈਨੂੰ ਦਏ ਬਣਾਈਆ। ਕਰ ਵਸੇਰਾ ਬਿਨ ਛੱਪਰ ਛੰਨ, ਲੋਕਮਾਤ ਸ਼ਬਦੀ ਸ਼ਬਦ ਜਨਮ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਜੀਵ ਜਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਜੁਗ ਸਾਚੇ ਤੇਰੇ ਨਾਮ ਦੀ ਹੋਵੇ ਸਿਫ਼ਤ ਸਲਾਹ, ਸਫਾ ਕੂੜ ਮਲੇਛ ਉਠਾਈਆ। ਸਭ ਨੂੰ ਮੰਨਣਾ ਪਏ ਰਾਮ ਵਾਹਿਗੁਰੂ ਇਕ ਖ਼ੁਦਾ, ਗਾਡ ਕਹਿ ਕੇ ਸਾਰੇ ਸ਼ੁਕਰ ਮਨਾਈਆ। ਵਰਨ ਬਰਨ ਨਾ ਰਹੇ ਕੋਈ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦਾ ਮਾਰਗ ਕਰਕੇ ਸਿੱਧਾ, ਸਿਦਕ ਸਬੂਰੀ ਸਭ ਦੀ ਝੋਲੀ ਪਾਈਆ। ਆਪਣੇ ਮਿਲਣ ਦੀ ਦੱਸ ਕੇ ਅਗੰਮੀ ਬਿਧਾ, ਰਸਤਾ ਇਕੋ ਇਕ ਦਏ ਵਖਾਈਆ। ਸਤਿਜੁਗ ਸਾਚੇ ਪੁਰਖ ਅਕਾਲ ਦੀਨ ਦਿਆਲ ਬਣ ਕੇ ਪਿਤਾ, ਪਤਿਪਰਮੇਸ਼ਰ ਦੇਵੇ ਮਾਣ ਵਡਿਆਈਆ। ਸਾਚੇ ਭਗਤਾਂ ਕਰਨਾ ਹਿਤਾ, ਹਿਤਕਾਰੀ ਹੋ ਕੇ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਭਵਿਖਤ ਲੇਖਾ ਲਿਖਾ, ਲਹਿਣਾ ਦੇਣਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸ੍ਰੀ ਭਗਵੰਤ ਕਰਵਟ ਲੈ ਬਦਲ ਆਪਣੀ ਪਿੱਠਾ, ਸਤਿਜੁਗ ਸਾਚੇ ਸਨਮੁਖ ਹੋ ਕੇ ਸਮੇਂ ਨਾਲ ਸਮਾਂ ਦਏ ਬਦਲਾਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਜਲੰਧਰ

ਸਤਿਜੁਗ ਸਾਚੇ ਤੇਰੀ ਧਾਰ ਲੋਕਮਾਤ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਵੱਜੇ ਨਾਮ ਵਧਾਈਆ। ਸ੍ਰਿਸ਼ਟ ਸਬਾਈ ਦੀਨ ਦੁਨੀ ਕਰੇ ਸ਼ੁਕਰ, ਖ਼ੁਸ਼ੀਆਂ ਵਿਚ ਗਹਿਰ ਗੰਭੀਰ ਢੋਲੇ ਗਾਈਆ। ਜਨ ਭਗਤ ਸੁਹੇਲੇ ਪ੍ਰਭ ਦੇ ਪ੍ਰਗਟ ਹੋਵਣ ਸਾਚੇ ਪੁੱਤਰ, ਪਤਿਪਰਮੇਸ਼ਵਰ ਦੇਵੇ ਆਪ ਮਾਣ ਵਡਿਆਈਆ। ਸੰਤ ਸੁਹੇਲਾ ਲੁਕਿਆ ਰਹੇ ਨਾ ਕੋਈ ਕਿਸੇ ਨੁੱਕਰ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜੀਵ ਜੰਤ ਭੁੱਖਾ ਰਹੇ ਨਾ ਕੋਈ ਟੁੱਕਰ, ਆਸਾ ਤ੍ਰਿਸ਼ਨਾ ਮਨਸਾ ਸਭ ਦੀ ਪੂਰ ਕਰਾਈਆ। ਜਗਤ ਵਾਸਨਾ ਵਿਚ ਕੌਲ ਇਕ਼ਰਾਰ ਕੋਈ ਨਾ ਜਾਏ ਮੁੱਕਰ, ਹਰ ਹਿਰਦੇ ਪ੍ਰਭ ਆਪਣਾ ਨਾਮ ਰਖਾਈਆ। ਭਾਉ ਰਹੇ ਨਾ ਕੋਈ ਦੁਤੀਆ ਦੁੱਤਰ, ਏਕਾ ਰੰਗ ਰੰਗੇ ਸ੍ਰਿਸ਼ਟ ਸਬਾਈਆ। ਗੁਰਮੁਖਾਂ ਗੁਰਸਿਖਾਂ ਸਾਹਿਬ ਸਵਾਮੀ ਚੁੱਕੇ ਆਪਣੇ ਅਗੰਮੇ ਕੁੱਛੜ, ਧੁਰ ਦੀ ਗੋਦੀ ਆਪ ਟਿਕਾਈਆ। ਜਾਤ ਪਾਤ ਦੀਨ ਮਜ਼੍ਹਬ ਕੋਈ ਨਾ ਰਹੇ ਭਿੱਟੜ, ਆਤਮ ਬ੍ਰਹਮ ਪਾਰਬ੍ਰਹਮ ਪੜਦਾ ਦਏ ਉਠਾਈਆ। ਪ੍ਰਭ ਵਿਛੜ ਜਗਤ ਦੁਹਾਗਣ ਨਾਰ ਰਹੇ ਕੋਈ ਨਾ ਛੁੱਟੜ, ਕੰਤ ਮਿਲਾਵਾ ਘਰ ਸਵਾਮੀ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਲੋਕਮਾਤ ਦਏ ਵਡਿਆਈਆ। ਸਤਿਜੁਗ ਸਾਚੇ ਤੇਰਾ ਪਰਕਾਸ਼ ਹੋਵੇ ਨੂਰ ਇਲਾਹੀ (ਰੱਬੀ), ਇਲਾਹੀ ਕਲਮਾ ਮਿਲੇ ਇਕ ਵਡਿਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਣ ਸਭੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੁਕਮ ਇਕ ਮਨਾਈਆ। ਜਗਤ ਵਾਸਨਾ ਕੂੜੀ ਕਿਰਿਆ ਧੁਰ ਦੇ ਨਾਮ ਨਾਲ ਜਾਏ ਦੱਬੀ, ਪੰਜ ਵਿਕਾਰਾ ਮਨ ਹੰਕਾਰਾ ਸਿਰ ਨਾ ਕੋਇ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਸਾਚੇ ਨਾਮ ਅੰਦਰ ਜਾਏ ਬੱਧੀ, ਬੰਦਨਾ ਡੰਡੌਤ ਸਜਦਾ ਇਕੋ ਦਏ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਸਤਿ ਧਰਮ ਦੀ ਚਲਾਵੇ ਇਕੋ ਗੱਦੀ, ਦੀਨ ਮਜ਼੍ਹਬ ਜਾਤ ਪਾਤ ਲੇਖਾ ਦਏ ਮੁਕਾਈਆ। ਮਾਨਵ ਜਾਤੀ ਕੋਈ ਨਾ ਖਾਵੇ ਹੱਡੀ, ਰਸ ਆਤਮ ਪਰਮਾਤਮ ਦਏ ਚਖਾਈਆ। ਸਾਚੀ ਧਾਰ ਹੱਕ ਪ੍ਰੀਤੀ ਪ੍ਰਭ ਦੇ ਨਾਲ ਜਾਏ ਲੱਗੀ, ਜਗਤ ਬਗ਼ਾਵਤ ਮੇਟੇ ਥਾਉਂ ਥਾਈਂਆ। ਤ੍ਰੈਗੁਣ ਮਾਇਆ ਅਗਨੀ ਤਤ ਮੂਲ ਰਹੇ ਨਾ ਲੱਗੀ, ਸਾਂਤ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸਤਿ ਸਤਿ ਉਪਜਾਈਆ। ਸਤਿਜੁਗ ਸਾਚੇ ਤੇਰਾ ਸਚ ਧਰਮ ਹੋਵੇ ਪਰਕਾਸ਼, ਪਰਮ ਪੁਰਖ ਪਰਮਾਤਮ ਦਏ ਮਾਣ ਵਡਿਆਈਆ। ਕਲਜੁਗ ਕੂੜੀ ਕਿਰਿਆ ਅੰਧ ਅੰਧੇਰ ਹੋ ਜਾਏ ਵਿਨਾਸ, ਚਾਰ ਵਰਨ ਅਠਾਰਾਂ ਬਰਨ ਹੋਏ ਰੁਸ਼ਨਾਈਆ। ਕਿਰਪਾ ਕਰੇ ਗਹਿਰ ਗੰਭੀਰ ਸਰਬ ਗੁਣਤਾਸ, ਪਰਮ ਪੁਰਖ ਆਪਣੀ ਦਇਆ ਕਮਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਸਚ ਧਰਮ ਦੀ ਪਵੇ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਜ਼ਰੀ ਆਈਆ। ਹਰ ਹਿਰਦੇ ਅੰਦਰ ਪਰਮ ਪੁਰਖ ਦਾ ਇਕੋ ਹੋਵੇ ਜਾਪ, ਜਗਜੀਵਣ ਦਾਤਾ ਸਾਚੀ ਸਿਖਿਆ ਕਰੇ ਪੜ੍ਹਾਈਆ। ਪਿਤਾ ਪੂਤ ਕਰੇ ਕੋਈ ਨਾ ਘਾਤ, ਮਾਤ ਪਿਤ ਨਾ ਕੋਇ ਲੜਾਈਆ। ਝਗੜਾ ਰਹੇ ਨਾ ਜਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਸਤਿ ਧਰਮ ਇਕੋ ਚੰਦ ਨਜ਼ਰੀ ਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਿਸਣ ਇਕ ਜਮਾਤ, ਇਕੋ ਨਾਮ ਪੱਟੀ ਪੜ੍ਹ ਕੇ ਪ੍ਰਭ ਦਾ ਸ਼ੁਕਰ ਮਨਾਈਆ। ਸਭ ਦਾ ਸਾਂਝਾ ਇਸ਼ਟ ਲਿਖਿਆ ਜਾਏ ਨਾਲ ਕ਼ਲਮ ਦਵਾਤ, ਕਾਇਨਾਤ ਹੁਕਮ ਇਕੋ ਇਕ ਦਏ ਸੁਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ, ਦੇਵੇ ਸੱਚੀ ਦਾਤ, ਨਾਮ ਪਦਾਰਥ ਵਸਤ ਇਕੋ ਇਕ ਵਰਤਾਈਆ। ਸਤਿਜੁਗ ਸਾਚੇ, ਸਾਚਾ ਮਿਲੇ ਨਾਮ ਅਨਮੁਲ, ਕਰਤਾ ਕ਼ੀਮਤ ਕੋਇ ਨਾ ਲਾਈਆ। ਭਾਗ ਲੱਗੇ ਧਰਨੀ ਧਰਤ ਧਵਲ ਸਾਚੀ ਕੁਲ, ਕੁਲ ਮਾਲਕ ਖ਼ਾਲਕ ਪ੍ਰਿਤਪਾਲਕ ਦੇਵੇ ਮਾਣ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਜਗਤ ਵਾਸਨਾ ਜਾਏ ਕੋਈ ਨਾ ਭੁੱਲ, ਅਭੁਲ ਆਪਣਾ ਮਾਰਗ ਇਕੋ ਦਏ ਵਖਾਈਆ। ਕੂੜੀ ਕਿਰਿਆ ਮਾਨਵ ਜਾਤੀ ਮੂਲ ਨਾ ਜਾਏ ਰੁਲ, ਬੁਧ ਬਿਬੇਕ ਸਤਿਜੁਗ ਟੇਕ ਰੰਗ ਏਕਾ ਦਏ ਰੰਗਾਈਆ। ਸਚ ਸੁਹੰਜਣੀ ਰੁੱਤ ਮੌਲੇ ਖ਼ੁਸ਼ੀ ਹੋਵੇ ਪੱਤ ਫੁੱਲ, ਫੁਲਵਾੜੀ ਸਾਚੀ ਸਚ ਦਏ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਤਿ ਸਤਿਵਾਦ ਬਖ਼ਸ਼ੇ ਸਾਚੇ ਗੁਣ, ਗੁਣਵੰਤਾ ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਸਾਚੇ, ਸਾਚਾ ਨਾਮ ਪ੍ਰਭ ਦੇਵੇ ਲੋਕਮਾਤ ਅੰਤਮ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਗਾਏ ਸਭ, ਸਫਾ ਕੂੜ ਦਏ ਉਠਾਈਆ। ਬਿਨ ਕਾਅਬਿਉਂ ਕਾਇਆ ਮੰਦਰ ਅੰਦਰ ਕਰਾਏ ਹੱਜ, ਹਜ਼ਰਤ ਹੋ ਕੇ ਹਜ਼ੂਰ ਮਿਲੇ ਚਾਈਂ ਚਾਈਂਆ। ਦਰਸ ਦਿਖਾਏ ਉਪਰ ਸ਼ਾਹ ਰਗ, ਕੂੜ ਦਵਾਰੇ ਪੈਂਡਾ ਦਏ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਹੁਕਮੇਂ ਅੰਦਰ ਕਰੇ ਪਰਬੰਧ, ਲੱਖ ਚੁਰਾਸੀ ਜੀਵ ਜੰਤ ਸਿਰ ਸਕੇ ਨਾ ਕੋਇ ਉਠਾਈਆ। ਭਗਤ ਸੁਹੇਲਾ ਨੇਤਰ ਲੋਚਣ ਨੈਣ ਰਹੇ ਕੋਈ ਨਾ ਅੰਧ, ਅਗਿਆਨ ਅੰਧੇਰਾ ਅੰਦਰੋਂ ਦਏ ਕਢਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਪੰਧ, ਸਤਿਜੁਗ ਸਾਚੇ ਮਾਣ ਦਿਵਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਦੀਨ ਦਿਆਲ ਠਾਕਰ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਸਾਚੇ ਨਾਮ ਦਾ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ, ਕਲਜੁਗ ਕੂੜੀ ਕਿਰਿਆ ਦੂਈ ਦਵੈਤੀ ਢਾਹ ਕੇ ਕੰਧ, ਤੇਰਾ ਮਾਰਗ ਲੋਕਮਾਤ ਦਏ ਲਗਾਈਆ। ਆ ਵਣਜਾਰਨ ਸਚ ਦਵਾਰ, ਸਚਖੰਡ ਦਵਾਰਾ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਵਸਿਆ ਆਪ ਨਿਰਾਕਾਰ ਨਿਰੰਕਾਰ, ਨਿਰਵੈਰ ਨਿਰਾਧਾਰ ਸੋਭਾ ਪਾਈਆ। ਜਾਗਰਤ ਜੋਤ ਜਗੇ ਅਗੰਮ ਅਪਾਰ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਮੁਕਾਮੇ ਹੱਕ ਬੈਠਾ ਪਰਵਰਦਿਗਾਰ, ਲਾਸ਼ਰੀਕ ਦਰਗਾਹ ਸਾਚੀ ਡੇਰਾ ਲਾਈਆ। ਜਿਸ ਦਵਾਰੇ ਮੰਗਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਭਿਖਾਰ, ਦਰ ਠਾਂਡੇ ਅਲਖ ਜਗਾਈਆ। ਸੋ ਦਾਤਾ ਦਾਨੀ ਦੇਵਣਹਾਰ, ਆਦਿ ਜੁਗਾਦਿ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਕਰਦਾ ਰਿਹਾ ਅਪਾਰ, ਅਪਰੰਪਰ ਸਵਾਮੀ ਆਪਣੇ ਹੱਥ ਰਖੇ ਵਡਿਆਈਆ। ਜਗਤ ਵਣਜਾਰਨ ਵੇਖੇ ਵਿਚ ਸੰਸਾਰ, ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਜਿਨ੍ਹਾਂ ਸਖ਼ੀਆਂ ਸ਼ੌਹ ਮਿਲਣ ਦੀ ਅੰਦਰ ਵੱਜੇ ਸਤਾਰ, ਸੋਈ ਸੁਰਤੀ ਆਪ ਉਠਾਈਆ। ਅਨਹਦ ਸ਼ਬਦ ਦਏ ਸੱਚੀ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਬੇਖ਼ਬਰਾਂ ਕਰ ਕੇ ਖ਼ਬਰਦਾਰ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਵਸਤ ਅਮੋਲਕ ਕਾਇਆ ਗੋਲਕ ਸਾਚੀ ਝੋਲੀ ਦੇਵੇ ਡਾਰ, ਕਰਤਾ ਕ਼ੀਮਤ ਨਾ ਕੋਇ ਲਗਾਈਆ। ਜੋ ਵਣਜਾਰਨ ਬਣ ਕੇ ਕਰੇ ਹਰਿ ਕਾ ਨਾਮ ਵਪਾਰ, ਏਥੇ ਓਥੇ ਘਾਟਾ ਰਹੇ ਨਾ ਰਾਈਆ। ਲੇਖਾ ਚੁਕਾਵੇ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਦਾ ਖਹਿੜਾ ਦਏ ਛੁਡਾਈਆ। ਵੜਨਾ ਪਏ ਨਾ ਡੂੰਘੀ ਗ਼ਾਰ,

ਜਲ ਮੀਨ ਦਾ ਲੇਖਾ ਰਹੇ ਨਾ ਰਾਈਆ। ਦਰ ਦਰ ਮੰਗਣਾ ਨਾ ਪਏ ਬਣ ਕੇ ਦੁਖਿਆਰ, ਦਰਦੀਆਂ ਦਾ ਦਰਦ ਲਏ ਵੰਡਾਈਆ। ਜਿਸ ਸਿਖਿਆ ਵਿਚ ਇਛਿਆ ਪੂਰੀ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਆਪਣੀ ਦਇਆ ਕਮਾਈਆ। ਸੋ ਨਾਨਕ ਨਿਰਗੁਣ ਸਰਗੁਣ ਕਰ ਕੇ ਗਿਆ ਵਿਹਾਰ, ਬਿਵਹਾਰੀ ਹੋ ਕੇ ਆਪਣੀ ਖੇਲ ਖਿਲਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਦੇ ਕੇ ਇਕ ਹੁਲਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਣਜਾਰਨ ਲੋਕਮਾਤ ਵੇਖ ਵਖਾਈਆ। ਉਠ ਵਣਜਾਰਨ ਬਣ ਮੰਗਤੀ, ਸਤਿਗੁਰ ਸ਼ਬਦ ਦਏ ਸਮਝਾਈਆ। ਗੜ੍ਹ ਤੋੜ ਹਉਮੇਂ ਹੰਗਤੀ, ਹੰ ਬ੍ਰਹਮ ਮਿਲੇ ਵਡਿਆਈਆ। ਜਿਹੜੀ ਤੁਕ ਨਾਨਕ ਨਿਰਗੁਣ ਸਰਗੁਣ ਹੋ ਕੇ ਪੜ੍ਹੀ ਪੰਗਤੀ, ਪਾਂਧਿਆਂ ਦੀ ਲੋੜ ਰਹੀ ਨਾ ਰਾਈਆ। ਵੇਖ ਖੇਲ ਓਸ ਪ੍ਰਭ ਦੇ ਅਨੰਦ ਦੀ, ਜਿਸ ਅਨੰਦ ਵਿਚੋਂ ਚੰਦ ਸਿਤਾਰੇ ਗੁਰਮੁਖ ਲਏ ਪਰਗਟਾਈਆ। ਇਹ ਵਸਤ ਅਮੋਲਕ ਜਨ ਭਗਤਾਂ ਦੇ ਪਸੰਦ ਦੀ, ਦੂਜੇ ਹੱਥ ਕਦੇ ਨਾ ਆਈਆ। ਜਿਨ੍ਹਾਂ ਦਾ ਤਨ ਮਨ ਕਾਇਆ ਚੋਲੀ ਅੰਦਰ ਬਾਹਰ ਰੰਗਦੀ, ਬਿਨ ਲਲਾਰੀ ਆਪਣਾ ਰੰਗ ਦਏ ਚੜ੍ਹਾਈਆ। ਏਥੇ ਓਥੇ ਦੋ ਜਹਾਨਾਂ ਕੰਤ ਸੁਹਾਗਣ ਹੋ ਕੇ ਕੰਤ ਕੰਤੂਹਲ ਨਾਲ ਹੰਢਦੀ, ਜਗਤ ਰੰਡੇਪੇ ਦਾ ਲੇਖਾ ਦਏ ਮੁਕਾਈਆ। ਇਹ ਧਾਰ ਓਸ ਸੂਰੇ ਸਰਬੰਗ ਦੀ, ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤਾਂ ਵਿਚ ਲੇਖਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਣੀ ਸਾਚਾ ਮੀਤਾ ਇਕ ਸਮਝਾਈਆ। ਬਣ ਵਣਜਾਰੇ ਅਗੰਮੇ ਰਾਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਸ਼ਬਦ ਅਗੰਮੀ ਮਾਰੇ ਬਾਣ, ਅਣਿਆਲਾ ਤੀਰ ਚਲਾਈਆ। ਸੋਈ ਸੁਰਤੀ ਨਾ ਰਹੇ ਅੰਞਾਣ, ਨਾਮ ਹੁਲਾਰੇ ਵਿਚ ਉਠਾਈਆ। ਅੰਮ੍ਰਿਤ ਆਤਮ ਦੇ ਕੇ ਪੀਣ ਖਾਣ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਆਤਮ ਸੇਜਾ ਕਰੇ ਪਰਵਾਨ, ਜਿਥੇ ਪਾਵੇ ਚੂਲ ਦੀ ਲੋੜ ਨਾ ਕੋਇ ਰਖਾਈਆ। ਤੇਰੇ ਘਰ ਤੇਰੇ ਗ੍ਰਹਿ ਤੇਰਾ ਦੀਪਕ ਜੋਤ ਜਗੇ ਮਹਾਨ, ਸਤਿਗੁਰ ਪੂਰਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੋ ਸਵਾਣੀ ਧੁਰ ਦੀ ਰਾਣੀ ਹਰਿ ਕੰਤ ਹੋਵੇ ਪਰਵਾਨ, ਜੋ ਹੁਕਮੇ ਅੰਦਰ ਚਲ ਕੇ ਹੁਕਮੇ ਅੰਦਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਣਜਾਰਨ ਨਾਮ ਉਧਾਰਨ ਪੈਜ ਸੁਆਰਨ ਏਕਾ ਏਕ ਆਪ ਅਖਵਾਈਆ। ਵਣਜਾਰਨ ਬਣ ਗੁਰਮੁਖ ਸਖੀ, ਸਖ਼ਾਵਤ ਸਤਿਗੁਰ ਹੱਥ ਨਜ਼ਰੀ ਆਈਆ। ਆਪਣਾ ਕਮਲਾਪਤੀ ਵੇਖ ਓਸ ਅੱਖੀ, ਜਿਸ ਨੂੰ ਨਿਜ ਨੇਤਰ ਕਹਿ ਕੇ ਸਾਰੇ ਰਹੇ ਗਾਈਆ। ਜਿਸ ਦੀ ਯਾਰੀ ਆਦਿ ਜੁਗਾਦਿ ਜੁਗ ਚੌਕੜੀ ਪੱਕੀ, ਯਾਰਾਨਾ ਏਥੇ ਓਥੇ ਦੋ ਜਹਾਨ ਨਾ ਕਦੇ ਤੁੜਾਈਆ। ਜਿਸ ਦਾ ਸਿਰ ਤੇ ਹੱਥ ਆਇਆਂ ਵਾ ਨਾ ਲੱਗੇ ਤੱਤੀ, ਅਗਨੀ ਪੋਹ ਨਾ ਸਕੇ ਰਾਈਆ। ਓਥੇ ਚਲਦੀ ਨਹੀਂ ਕੋਈ ਮਨ ਮਤੀ, ਜਗਤ ਵਾਸਨਾ ਨਾ ਕੋਇ ਹਲਕਾਈਆ। ਸਾਹਿਬ ਸਵਾਮੀ ਅੰਤਰਜਾਮੀ ਸਚ ਵਣਜਾਰਨ ਤੇਰੀ ਆਪੇ ਪਤ ਰਿਹਾ ਰਖੀ, ਰਖਕ ਹੋ ਕੇ ਰਛਿਆ ਕਰੇ ਥਾਉਂ ਥਾਈਂਆ। ਸਾਚੀ ਧਾਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਾਨਕ ਦੱਸੀ, ਜੋ ਜੀਵ ਜੰਤ ਸਭ ਨੂੰ ਕਰ ਕੇ ਗਿਆ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵਣਜ ਇਕੋ ਇਕ ਕਰਾਈਆ। ਸਚ ਵਣਜਾਰਨ ਕੁਛ ਲੈ ਮੰਗ, ਮਾਂਗਤ ਇਕੋ ਦਵਾਰਾ ਵੇਖ ਵਖਾਈਆ। ਮਿਲੇ ਸਾਹਿਬ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਨਾਮ ਨਿਧਾਨ ਵੱਜੇ ਮਰਦੰਗ, ਬ੍ਰਹਿਮੰਡ ਖੰਡ ਪੁਰੀ

ਲੋਅ ਆਕਾਸ਼ ਪਾਤਾਲ ਦੋ ਜਹਾਨ ਰਿਹਾ ਉਠਾਈਆ। ਸਦਾ ਸੁਹੇਲਾ ਇਕ ਇਕੇਲਾ ਦੇਵਣਹਾਰਾ ਧੁਰ ਦਾ ਸੰਗ, ਵਿਛੋੜੇ ਵਾਲਾ ਜੋੜਾ ਆਪਣੇ ਨਾਲ ਨਾ ਕਦੇ ਰਲਾਈਆ। ਮਿਹਰਵਾਨ ਮਹਿਬੂਬ ਹੋ ਕੇ ਮੁਹੱਬਤ ਵਿਚ ਆਸਾ ਮਨਸਾ ਪੂਰੀ ਕਰੇ ਉਮੰਗ, ਸਾਚੀ ਤ੍ਰਿਸ਼ਨਾ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਵਣਜਾਰਨ ਕਹੇ ਮੈਂ ਵਜਦਾ ਵੇਖਿਆ ਵਾਜਾ, ਆਵਾਜ਼ ਧੁਰ ਦੀ ਰਿਹਾ ਸੁਣਾਈਆ। ਸਭ ਦਾ ਮਾਲਕ ਗ਼ਰੀਬ ਨਿਵਾਜਾ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਦਵਾਰੇ ਸਭ ਨੂੰ ਹੋਣਾ ਪਏ ਮੁਹਤਾਜਾ, ਲੋੜਵੰਦ ਜਗਤ ਲੋਕਾਈਆ। ਸੋ ਵਣਜਾਰਨੇ ਤੇਰਾ ਪੂਰਾ ਕਰੇ ਕਾਜਾ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਰਿਵਾਜਾ, ਜਨ ਭਗਤ ਸੁਹੇਲੇ ਸੰਤ ਗੁਰਮੁਖ ਪਾਰ ਕਰਾਈਆ। ਅੰਦਰੋਂ ਕੂੜ ਕੁੜਿਆਰ ਕੱਢ ਕੇ ਵਾਦ ਵਿਵਾਦਾ, ਨਾਮ ਰੰਗਣ ਦਏ ਰੰਗਾਈਆ। ਬਿਸਮਿਲ ਧਾਰ ਆਪਣੇ ਵਿਚ ਕਰ ਵਿਸਮਾਦਾ, ਪੜਦਾ ਉਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਣਜਾਰਨ ਵੇਖ ਵਖਾਈਆ। ਸਚ ਵਣਜਾਰਨੇ ਉਠ ਬਿਨ ਅੱਖਾਂ ਕਰ ਧਿਆਨ, ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਖੇਲ ਕਰਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦੇਵੇ ਇਕ ਗਿਆਨ, ਨਾਮ ਨਿਧਾਨ ਸ੍ਰੀ ਭਗਵਾਨ ਝੋਲੀ ਦਏ ਭਰਾਈਆ। ਲੇਖਾ ਚੁਕਾ ਕੇ ਆਵਣ ਜਾਣ, ਲੱਖ ਚੁਰਾਸੀ ਪੈਂਡਾ ਮਿਟੇ ਜਹਾਨ, ਨਾਰੀ ਹਰਿ ਜੂ ਕੰਤ ਲਏ ਪਹਿਚਾਨ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸ਼ਬਦ ਅਗੰਮੀ ਚੜ੍ਹਾਏ ਬਬਾਣ, ਲੈ ਕੇ ਜਾਏ ਓਸ ਮਕਾਨ, ਜਿਥੇ ਸੂਰਜ ਚੰਦ ਕਰੇ ਨਾ ਕੋਇ ਰੁਸ਼ਨਾਈਆ। ਇਕ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਧੁਰ ਦਾ ਕੰਤ ਮਿਲੇ ਆਣ, ਦੂਜੇ ਯਾਰੜੇ ਦੀ ਲੋੜ ਰਹੇ ਨਾ ਰਾਈਆ। ਘਰ ਠਾਕਰ ਸਵਾਮੀ ਸਾਹਿਬ ਸੁਹੇਲਾ ਕਰੇ ਪਰਵਾਨ, ਪਰਵਾਨਗੀ ਆਪਣਾ ਨਾਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਣਜਾਰਨ ਸਚ ਦਵਾਰੇ ਵੇਖੇ ਚਾਈਂ ਚਾਈਂਆ। ਪ੍ਰੇਮ ਵਣਜਾਰਨ ਜੇ ਪ੍ਰੇਮ ਕਰਨ ਦਾ ਚਾ, ਚਾਉ ਘਨੇਰਾ ਦਿਆਂ ਜਣਾਈਆ। ਇਕੋ ਕੰਤ ਲੈਣਾ ਹੰਢਾ, ਸਾਚੀ ਸੇਜਾ ਸੋਭਾ ਪਾਈਆ। ਜੋ ਬਿਨ ਸੱਦਿਆਂ ਮਿਹਰਵਾਨ ਹੋ ਕੇ ਜਾਵੇ ਆ, ਮਹਿਬੂਬ ਮਾਲਕ ਨੂਰ ਖ਼ੁਦਾਈਆ। ਜਿਸ ਨੂੰ ਨਾਨਕ ਗੋਬਿੰਦ ਲਿਆ ਪਰਨਾ, ਪਰਮ ਪੁਰਖ ਵੱਡੀ ਵਡਿਆਈਆ। ਓਸ ਨਾਲ ਨਾਤਾ ਲਓ ਜੁੜਾ, ਜਿਸ ਦਾ ਜੁੜਿਆ ਜੋੜ ਨਾ ਕੋਇ ਤੁੜਾਈਆ। ਭਾਵੇਂ ਕਲਮਿਆਂ ਵਾਲਾ ਕਹੋ ਖ਼ੁਦਾ, ਭਾਵੇਂ ਅੱਲਾ ਰਾਮ ਵਾਹਿਗੁਰੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਣਜਾਰਨ ਤੇਰਾ ਪਲੂ ਦਏ ਫੜਾਈਆ। ਸਚ ਵਣਜਾਰਨ ਉਠ ਕੇ ਨਾਤਾ ਜੋੜ, ਸੋਇਆਂ ਰੈਣ ਨਾ ਅੰਤ ਵਿਹਾਈਆ। ਪੁਰਖ ਅਕਾਲਾ ਦੀਨ ਦਿਆਲਾ ਜਾਏ ਬਹੁੜ, ਬਹੁੜੀ ਬਹੁੜੀ ਕਰ ਨਾ ਕੋਇ ਕੁਰਲਾਈਆ। ਤੇਰਾ ਕਰੇ ਅੰਧੇਰਾ ਦੂਰ ਘੋਰ, ਸਚ ਨੂਰ ਇਕ ਰੁਸ਼ਨਾਈਆ। ਝਗੜਾ ਮੁਕਾ ਕੇ ਪੰਜ ਚੋਰ, ਦੂਤਾਂ ਕੋਲੋਂ ਲਏ ਛੁਡਾਈਆ। ਸ਼ਬਦੀ ਸਤਿਗੁਰ ਲੇਖਾ ਮੁਕਾ ਕੇ ਤੋਰ ਮੋਰ, ਏਕਾ ਰੰਗ ਦਏ ਰੰਗਾਈਆ। ਤੂੰ ਸੁਹੰਜਣੀ ਬਾਂਕੀ ਜੋਬਨਵੰਤੀ ਨਜ਼ਰੀ ਆਵੇਂ ਛੋਹਰ, ਜਿਸ ਦਾ ਸ਼ੌਹਰ ਖ਼ਾਵੰਦ ਕੰਤ ਬੇਅੰਤ ਬੇਪਰਵਾਹੀਆ। ਓਸ ਪ੍ਰਭੂ ਤੋਂ ਬਿਨਾ ਦੂਜਾ ਨਹੀਂ ਕੋਈ ਹੋਰ, ਅਵਰ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਣਜਾਰਨ ਤੇਰਾ ਨਾਤਾ ਪੁਰਖ ਬਿਧਾਤਾ ਸ਼ਬਦੀ ਧਾਰ ਲਵੇ ਜੋੜ, ਜਗਤ ਵਾਸਨਾ ਸੰਗ ਨਾ ਕੋਇ ਰਖਾਈਆ।