੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਲਛਮਣ ਸਿੰਘ ਦੇ ਗ੍ਰਹਿ ਪਿੰਡ ਧਨੌਰੀ ਜ਼ਿਲਾ ਅੰਬਾਲਾ
ਸਤਿਜੁਗ ਸਾਚੇ, ਕਿਰਪਾ ਕਰੇ ਸ੍ਰੀ ਭਗਵਾਨਾ, ਪਤਿਪਰਮੇਸ਼ਵਰ ਬੇਪਰਵਾਹ ਆਪਣੀ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਚਾਰ ਕੁੰਟ ਦਹਿ ਦਿਸ਼ਾ ਦੇਵੇ ਇਕ ਗਿਆਨਾ, ਆਤਮ ਪਰਮਾਤਮ ਬੋਧ ਅਗਾਧ ਕਰੇ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਦਿਸੇ ਇਕੋ ਹੱਕ ਨਿਸ਼ਾਨਾ, ਏਕਾ ਦੂਆ ਦੂਆ ਏਕਾ ਇਕੋ ਰੰਗ ਸਮਾਈਆ। ਆਤਮ ਪਰਮਾਤਮ ਜੀਵ ਜੰਤ ਸਾਧ ਸੰਤ ਨਜ਼ਰੀ ਆਏ ਧੁਰ ਦਾ ਕਾਹਨਾ, ਘਨਈਆ ਨਈਆ ਇਕੋ ਦਏ ਵਖਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਖੇਲ ਕਰੇ ਧੁਰ ਦਾ ਰਾਮਾ, ਰਮਈਆ ਹੋ ਕੇ ਸਈਆ ਹੋ ਕੇ ਆਪਣਾ ਰੰਗ ਰੰਗਾਈਆ। ਜੋਤ ਸਰੂਪੀ ਜਾਗਰਤ ਜੋਤ ਪਹਿਰੇ ਆਪਣਾ ਬਾਣਾ, ਖਾਣੀ ਬਾਣੀ ਚੌਥੇ ਜੁਗ ਵੇਖੇ ਚਾਈਂ ਚਾਈਂਆ। ਘਟ ਨਿਵਾਸੀ ਸਾਹੋ ਭੂਪ ਪਰਗਟ ਹੋ ਕੇ ਧੁਰ ਦਾ ਰਾਣਾ, ਰਾਮ ਰਹੀਮ ਕਰੀਮ ਕ਼ੁਦਰਤ ਦਾ ਮਾਲਕ ਖ਼ਲਕ ਦਾ ਖ਼ਾਲਕ ਪਰਵਰਦਿਗਾਰ ਜਲਵਾ ਨੂਰ ਕਰੇ ਰੁਸ਼ਨਾਈਆ। ਚਾਰ ਜੁਗ ਦਾ ਝਗੜਾ ਮੇਟੇ ਜੋ ਦੀਨ ਮਜ਼੍ਹਬ ਹੋਇਆ ਤਕ਼ਸੀਮ, ਤਰਮੀਮ ਕਰ ਕੇ ਅਜ਼ੀਮ ਆਪਣਾ ਘਰ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਤਿਜੁਗ ਸਾਚੇ ਤੇਰੇ ਵਿਚ ਰਖੇ ਨਾ ਕੋਇ ਮਨੀਮ, ਧੁਰ ਫ਼ਰਮਾਨਾ ਇਕੋ ਇਕ ਆਪਣਾ ਹੁਕਮ ਨਿਰਗੁਣ ਸਰਗੁਣ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਬਦਲਣਾ ਆਪਣਾ ਖੇਲ ਦੱਸੇ ਕ਼ਦੀਮ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ, ਸਾਚਾ ਹੁਕਮ ਹੋਵੇ ਫ਼ਰਮਾਨ, ਦੋ ਜਹਾਨਾਂ ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਸ਼ਰਮਾਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਿਰ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਿਆਂ ਵਿਚ ਕਰਨ ਪਰਨਾਮ, ਨਮੋ ਨਮੋ ਕਹਿ ਕੇ ਸੀਸ ਝੁਕਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਗੁਰੂ ਹੋਵੇ ਬਲਵਾਨ, ਜੋਧਾ ਸੂਰਬੀਰ ਇਕੋ ਇਕ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਧਰਮ ਝੁਲਾਏ ਹੱਕ ਨਿਸ਼ਾਨ, ਹਕ਼ੀਕ਼ਤ ਦਾ ਮਾਲਕ ਆਪਣਾ ਪੜਦਾ ਦਏ ਉਠਾਈਆ। ਸਤਿ ਸਚ ਕਰੇ ਪਰਵਾਨ, ਕੂੜ ਕੁੜਿਆਰ ਲੇਖਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਮਾਰਗ ਇਕ ਵਖਾਈਆ। ਸਤਿਜੁਗ ਸਾਚੇ ਸਾਚਾ ਨਾਮ ਹੋਵੇ ਏਕੰਕਾਰ, ਇਕ ਇਕੱਲਾ ਦਇਆ ਕਮਾਈਆ। ਢੋਲਾ ਗੀਤ ਕਲਮਾ ਗਾਏ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਸਚ ਪਿਆਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਦਏ ਰੰਗਾਈਆ। ਜਿਸ ਦਾ ਲੇਖਾ ਚਾਰ ਜੁਗ ਕ਼ਲਮ ਸ਼ਾਹੀ ਲੇਖ ਨਾ ਲਿਖਣਹਾਰ, ਕਾਤਬ ਮਿਲੇ ਨਾ ਕੋਇ ਵਡਿਆਈਆ। ਸੋ ਖੇਲੇ ਖੇਲ ਅਗੰਮ ਅਪਾਰ, ਅਗੰਮ ਅਥਾਹ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵਣਹਾਰਾ ਧੁਰ ਦੀ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਸਤਿਜੁਗ ਸਾਚੇ ਸਿਰ ਤੇਰੇ ਹੱਥ ਟਿਕਾਈਆ। ਸਤਿਜੁਗ ਸਾਚੇ ਤੇਰਾ ਹੋਵੇ ਲੋਕਮਾਤ ਮਾਣ, ਅਭਿਮਾਨ ਕੂੜ ਰਹਿਣ ਨਾ ਪਾਈਆ। ਧੁਰ ਦਾ ਕਲਮਾ ਦੱਸ ਇਕ ਕਲਾਮ, ਕੋਝੇ ਕਮਲੇ ਲਏ ਤਰਾਈਆ। ਸਦੀ ਚੌਧਵੀਂ ਦਾ ਪਰਗਟ ਹੋ ਕੇ ਇਕ ਅਮਾਮ, ਆਲਮਾਂ ਦਾ ਆਲਮ ਲੇਖਾ ਜਾਣੇ ਥਾਉਂ ਥਾਈਂਆ। ਜਨ ਭਗਤਾਂ ਮੁਸ਼ਕਲ ਕਰ ਆਸਾਨ, ਮਸਲਾ ਹੱਕ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ
ਮੇਟੇ ਨਿਸ਼ਾਨ, ਮਾਇਆ ਮਮਤਾ ਮੋਹ ਵਿਕਾਰ ਰਹਿਣ ਨਾ ਪਾਈਆ। ਸਾਚੇ ਭਗਤਾਂ ਦੇ ਕੇ ਆਪਣਾ ਆਪ ਗਿਆਨ, ਧਿਆਨ ਇਕੋ ਇਕ ਵਖਾਈਆ। ਘਰ ਸਵਾਮੀ ਠਾਕਰ ਮਿਲੇ ਆਣ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸੰਤ ਸੁਹੇਲਾ ਗੁਰਮੁਖ ਗੁਰਸਿਖ ਚਰਨ ਕਵਲ ਕਰ ਪਰਵਾਨ, ਪਰਮ ਪੁਰਖ ਪ੍ਰਭ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚੇ ਸਾਹਿਬ ਸਤਿਗੁਰ ਸਤਿ ਵਸਤ ਦੇਵੇ ਦਾਨ, ਦਾਤਾ ਹੋ ਕੇ ਦਾਤਾਰ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਰਮੀ ਹੋ ਕੇ ਕਰੇ ਖੇਲ ਮਹਾਨ, ਮਿਹਬਾਨ ਬੀਦੋ ਬੀ ਖੈਰ ਯਾ ਅਲਾਹ ਜਲਵਾਗਰ ਨੂਰ ਇਲਾਹੀਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ
ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਕਰ ਗਰਕ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹ ਤੇਰੇ ਹੱਥ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤ ਸਰੂਪ ਚਾਰ ਕੁੰਟ ਦਹਿ ਦਿਸ਼ਾ ਵੇਖ ਆਪਣੀ ਧਰਤ, ਨਵ ਸੱਤ ਪੜਦਾ ਉਹਲਾ ਆਪ ਉਠਾਈਆ। ਅੰਤਰਜਾਮੀ ਧੁਰ ਸਵਾਮੀ ਸਤਿਗੁਰ ਸ਼ਬਦ ਆ ਪਰਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਹਜ਼ਰਤਾਂ ਪੂਰੀ ਕਰ ਸ਼ਰਤ, ਸ਼ਰਅ ਵਿਚੋਂ ਸ਼ਰੀਅਤ ਦੇ ਬਦਲਾਈਆ। ਦੀਨ ਦੁਨੀ ਆਪਣਾ ਖੇਲ ਵੇਖ ਫ਼ਰਸ਼ ਅਰਸ਼, ਵਾਲੀ ਦੋ ਜਹਾਨ ਸ੍ਰੀ ਭਗਵਾਨ ਨਿਰਗੁਣ ਹੋ ਕੇ ਸਰਗੁਣ ਖੋਜ ਖੁਜਾਈਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਨਾਮ ਡੰਕਾ ਰਾਓ ਰੰਕਾ ਚਾਰ ਵਰਨ ਅਠਾਰਾਂ ਬਰਨ ਦੇ ਸੁਣਾਈਆ। ਦੀਨਾਂ ਅਨਾਥਾਂ ਦੀਨ ਦਿਆਲ ਵੰਡ ਦਰਦ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੇ ਗਲ ਲਗਾਈਆ। ਦੀਨ ਮਜ਼੍ਹਬ ਦੀ ਛੁਰੀ ਹਲਾਲ ਕਿਸੇ ਨਾ ਕਰੇ ਕਰਦ, ਕਲਜੁਗ ਕ਼ਤਲਗਾਹ ਵਿਚੋਂ ਜੀਵ ਜੰਤ ਬਾਹਰ ਕਢਾਈਆ। ਅੰਤ ਅਖ਼ੀਰ ਦਰ ਦਰਵੇਸ ਸਤਿ ਧਰਮ ਤੇਰੇ ਅਗੇ ਕਰੇ ਅਰਜ਼, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਵੇਖ ਅੰਤ ਅਖ਼ੀਰ, ਆਖ਼ਰ ਧਿਆਨ ਲਗਾਈਆ। ਮੰਜ਼ਲ ਹੱਕ ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਮੁਰੀਦ ਮੁਰਸ਼ਦ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਜਗਤ ਵਾਸਨਾ ਮਨ ਵਿਕਾਰੀ ਘੱਤੀ ਜਾਏ ਵਹੀਰ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਜੋ ਦੱਸ ਕੇ ਗਈ ਤਦਬੀਰ, ਮਾਰਗ ਪੰਥ ਚਲਣ ਕੋਇ ਨਾ ਪਾਈਆ। ਕੂੜੀ ਕਿਰਿਆ ਕਲਜੁਗ ਅੰਤਰ ਦੀਨ ਦੁਨੀ ਦੀ ਬਦਲ ਦਿਤੀ ਜ਼ਮੀਰ, ਅੰਤਰ ਜ਼ਾਮਨ ਹੋ ਕੇ ਧੁਰ ਦਾ ਰਾਮ ਮੇਲ ਨਾ ਕੋਇ ਮਿਲਾਈਆ। ਜਨ ਭਗਤ ਉਧਾਰਨਾ ਤੇਰਾ ਲਹਿਣਾ ਦੇਣਾ ਆਦਿ ਜੁਗਾਦੀ ਕ਼ਦੀਮ, ਕ਼ੁਦਰਤ ਦੇ ਮਾਲਕ ਖ਼ਲਕ ਦੇ ਖ਼ਾਲਕ ਤੇਰੇ ਹੱਥ ਵਡਿਆਈਆ। ਸਾਚੇ ਹੁਕਮ ਦੀ ਧੁਰ ਫ਼ਰਮਾਨੇ ਕਰ ਤਨਜ਼ੀਮ, ਤਾਲੀਮ ਇਕੋ ਦੇ ਪੜ੍ਹਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਰਹੇ ਨਾ ਕੋਇ ਤਕ਼ਸੀਮ, ਆਤਮ ਬ੍ਰਹਮ ਪਾਰਬ੍ਰਹਮ ਏਕਾ ਨੂਰ ਸਭ ਨੂੰ ਦੇ ਸਮਝਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਗਿਰਵਰ ਗਿਰਧਾਰੇ ਗਹਿਰ ਗੰਭੀਰ ਬੇਨਜ਼ੀਰ ਇਕੋ ਆਸ ਰਖਾਈਆ। ਸਤਿ ਧਰਮ ਕਹੇ ਮੇਰੇ ਪ੍ਰਭ ਮਾਧਵ ਰੰਗ ਰੰਗੀਲੇ, ਰੰਗਤ ਆਪਣਾ ਨਾਮ ਦੇ ਚੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਮਿਲਣ ਦੇ ਫ਼ੇਲ ਹੋਏ ਸਾਰੇ ਵਸੀਲੇ, ਫੜ ਬਾਹੋਂ ਤੇਰਾ ਮੇਲ ਨਾ ਕੋਇ ਮਿਲਾਈਆ। ਦੀਨ ਮਜ਼੍ਹਬ ਵੱਖ ਵੱਖ ਹੰਕਾਰੀ ਬਣ ਗਏ ਕਬੀਲੇ, ਕਾਇਆ ਕਾਅਬੇ ਹੱਕ ਮਹਿਬੂਬ ਮਿਲ ਕੇ ਤੇਰਾ ਦਰਸ ਕੋਇ ਨਾ ਪਾਈਆ। ਝਗੜਾ ਪਿਆ ਫ਼ਰਸ਼ੇ ਖ਼ਾਕੀ ਜ਼ਮੀਨੇ, ਜਾਮਨ ਹੋ ਕੇ ਜ਼ਮੀਰ ਅੰਦਰੋਂ ਨਾ ਕੋਇ ਬਦਲਾਈਆ। ਹੁਕਮੇਂ ਅੰਦਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਰ ਤਰਮੀਮੇ, ਤਰਮੀਮ ਅੰਦਰ ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਜਨ ਭਗਤਾਂ ਸਾਂਤਕ ਸਤਿ ਠੰਡ ਵਰਤਾ ਸੀਨੇ, ਸੀਨਾ ਬਸੀਨਾ ਨਿਰਅੱਖਰ ਧਾਰ ਆਪਣੀ ਧੁਰ ਦੀ ਕਰ ਪੜ੍ਹਾਈਆ। ਮਨ ਵਾਸਨਾ ਜਗਤ ਜੀਵ ਬੁੱਧੀ ਰਹਿਣ ਨਾ ਕਮੀਨੇ, ਕਾਮ ਕਰੋਧ ਲੋਭ ਮੋਹ ਹੰਕਾਰ ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਝਗੜਾ ਮੁਕੇ ਪੰਜ ਤਤ ਮਾਇਆ ਤ੍ਰੈਗੁਣ ਤੀਨੇ, ਅੱਠ ਨੌ ਦਸ ਇਕੋ ਤੇਰੇ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਸਤਿ ਸਤਿ ਇਕੋ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਲੋਕਮਾਤ ਨਿਰਗੁਣ ਧਾਰ ਤੱਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਮਾਨਵ ਜਾਤੀ ਕੋਈ ਨਾ ਜਾਣੇ ਹਕ਼ੀਕ਼ਤ ਹੱਕ, ਅਸਲੀਅਤ ਵਿਚੋਂ ਅਸਲ ਨਾ ਕੋਇ ਦ੍ਰਿੜਾਈਆ। ਮਨ ਮਨੂਆ ਸਭ ਨੂੰ ਪਾ ਕੇ ਸ਼ੱਕ, ਝਗੜਾ ਘਰ ਘਰ ਰਿਹਾ ਕਰਾਈਆ। ਤੇਰੇ ਮਿਲਣ ਦੀ ਨਿਜ ਖੁਲ੍ਹੀ ਕਿਸੇ ਨਾ ਅੱਖ, ਗਿਆਨ ਨੇਤਰ ਪੜਦਾ ਨਾ ਕੋਇ ਉਠਾਈਆ। ਤੇਰੀ ਆਤਮ ਤੈਥੋਂ ਹੋ ਕੇ ਵੱਖ, ਮਾਇਆ ਮਮਤਾ ਮੋਹ ਵਿਕਾਰ ਅੰਦਰ ਬੈਠੀ ਮੁਖ ਛੁਪਾਈਆ। ਕਿਸੇ ਦਵਾਰਿਉਂ ਮਿਲੇ ਨਾ ਤੇਰਾ ਨਾਮ ਸਚ, ਵਣਜਾਰਾ ਧੁਰ ਦਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਪ੍ਰੇਮ ਦੀ ਵਸਤ ਦੇ ਵਥ, ਅਮੋਲਕ ਅਮੁਲ ਅਤੁਲ ਆਪਣੇ ਘਰ ਤੋਂ ਝੋਲੀ ਪਾਈਆ। ਤੂੰ ਦੀਨ ਦਿਆਲ ਪੁਰਖ ਸਮਰਥ, ਦਇਆਨਿਧ ਠਾਕਰ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਅੰਤਮ ਖੇੜਾ ਕਰ ਭੱਠ, ਮਾਇਆ ਮਮਤਾ ਮੋਹ ਅਗਨੀ ਵਿਚ ਜਲਾਈਆ। ਸਤਿਜੁਗ ਸਾਚਾ ਰਾਹ ਚਾਰ ਕੁੰਟ ਦਹਿ ਦਿਸ਼ਾ ਇਕੋ ਦੱਸ, ਆਤਮ ਪਰਮਾਤਮ ਮਿਲ ਕੇ ਵੱਜੇ ਹੱਕ ਵਧਾਈਆ। ਨਿਝਰ ਝਿਰਨਾ ਅੰਮ੍ਰਿਤ ਅਗੰਮੀ ਦੇ ਰਸ, ਜਿਸ ਨੂੰ ਰਸਨਾ ਰਸ ਨਾ ਚੱਖੇ ਰਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਕਰ ਆਪਣੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਲਾਏ ਰਥ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਈਸ਼ ਜੀਵ ਜਗਦੀਸ਼ ਜਗਦੀਸ਼ਰ ਆਪਣੀ ਦਇਆ ਕਮਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਘੜੂਆਂ ਜ਼ਿਲਾ ਅੰਬਾਲਾ
ਸਤਿਜੁਗ ਕਹੇ ਪ੍ਰਭੂ ਭਗਤ ਜਗਾ ਮੇਰੇ ਚਰਾਗ਼, ਚਾਰ ਕੁੰਟ ਚਰਾਗਾਹਾਂ ਵਿਚ ਹੋਏ ਰੁਸ਼ਨਾਈਆ। ਸਾਚੇ ਨਾਮ ਦਾ ਉਪਜਾ ਇਕ ਰਾਗ, ਰਾਗ ਰਾਗਨੀ ਜਿਸ ਨੂੰ ਸੀਸ ਨਿਵਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਸੋਏ ਸੁੱਤੇ ਲੋਕਮਾਤ ਉਠਾਈਆ। ਪ੍ਰੇਮ ਹਕ਼ੀਕ਼ੀ ਬਖ਼ਸ਼ ਵੈਰਾਗ, ਵੈਰੀ ਮਿੱਤਰ ਸ਼ੱਤਰੂ ਇਕੋ ਨਜ਼ਰੀ ਆਈਆ। ਤੇਰੀ ਮੁਹੱਬਤ ਵਿਚ ਹੋਣ ਵਿਸਮਾਦ, ਵਿਸ਼ਿਆਂ ਵਾਲਾ ਵਿਸ਼ਾ ਦੇਣਾ ਤਜਾਈਆ। ਜਗਤ ਤ੍ਰਿਸ਼ਨਾ ਬੁਝਾ ਆਗ, ਸਾਂਤਕ ਸਤਿ ਦੇ ਵਡਿਆਈਆ। ਦੁਰਮਤ ਮੈਲ ਧੋ ਦਾਗ਼, ਸੰਤ ਸੁਹੇਲੇ ਪਤਿਤ ਪੁਨੀਤ ਲੈ ਬਣਾਈਆ। ਕੂੜ ਬੁਧੀ ਰਹੇ ਨਾ ਕੋਈ ਕਾਗ, ਹੰਸ ਗੁਰਮੁਖ ਨਜ਼ਰੀ ਆਈਆ। ਗੁਰਸਿਖ ਤੇਰਾ ਹੋਵੇ ਉੱਤਮ ਸਾਧ, ਸਿਦਕ ਸਬੂਰੀ ਦੇ ਸਮਝਾਈਆ। ਮਨ ਵਾਸਨਾ ਰਹੇ ਨਾ ਕੋਇ ਵਿਵਾਦ, ਵਿਖ ਅੰਮ੍ਰਿਤ ਦੇ ਬਣਾਈਆ। ਤੇਰਾ ਖੇਲ ਸਦਾ ਜੁਗਾਦਿ ਆਦਿ, ਮਧ ਆਪਣੀ ਕਲ ਵਰਤਾਈਆ। ਜਗਤ ਵਾਸਨਾ ਕਰ ਬਰਬਾਦ, ਆਬਾਦ ਆਪਣਾ ਨਾਮ ਜਣਾਈਆ। ਝਗੜਾ ਰਹੇ ਨਾ ਦੂਈ ਫ਼ਸਾਦ, ਏਕਾ ਰੰਗ ਦੇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲੈ ਵਰ, ਦਰ ਅੰਤ ਵਾਰ ਏਕਾ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਦੀ ਵੇਖ ਭਗਤੀ, ਭਗਵਨ ਤੇਰੀ ਓਟ ਤਕਾਈਆ। ਤੈਨੂੰ ਮਾਲਕ ਮੰਨ ਕੇ ਅਰਸ਼ੀ, ਪ੍ਰੀਤਮ ਇਕੋ ਰਹੇ ਮਨਾਈਆ। ਸਾਹਿਬ ਸਵਾਮੀ ਸਹਾਇਤਾ ਕਰ ਉਪਰ ਧਰਤੀ, ਧਵਲ ਉਪਰ ਦੇਣੀ ਮਾਣ ਵਡਿਆਈਆ। ਸਾਰ ਪਾ ਜਨ ਭਗਤਾਂ ਘਰ ਦੀ, ਗ੍ਰਹਿ ਮੰਦਰ ਵੇਖ ਵਖਾਈਆ। ਜਿਸ ਮੰਦਰ ਤੇਰੀ ਜੋਤ ਹੋਵੇ ਬਲਦੀ, ਨੂਰੋ ਨੂਰ ਨੂਰ ਕਰ ਰੁਸ਼ਨਾਈਆ। ਕਲਾ ਚਲੇ ਨਾ ਕੋਇ ਕਲਜੁਗ ਕਲ ਦੀ, ਅਕਲ ਕਲਧਾਰੀ ਆਪਣੀ ਕਲ ਦੇ ਵਖਾਈਆ। ਭਾਵਨਾ ਰਹੇ ਨਾ ਦਵੈਤੀ ਸਲ ਦੀ, ਸਲਲ ਹੋ ਕੇ ਸਾਹਿਬ ਆਪਣਾ ਰੰਗ ਰੰਗਾਈਆ। ਧਾਰ ਵੇਖ ਜਲ ਥਲ ਦੀ, ਮਹੀਅਲ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਮਿਲ ਕੇ ਖ਼ੁਸ਼ੀ ਮਨਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਤੋੜ ਪਾਬੰਦੀ, ਜਗਤ ਸ਼ਰਅ ਨਾ ਕੋਇ ਵਡਿਆਈਆ। ਸਾਚੇ ਨਾਮ ਦੀ ਦੇ ਸੁਗੰਧੀ, ਮਹਿਕ ਇਕੋ ਦੇ ਮਹਿਕਾਈਆ। ਕਲਜੁਗ ਕੂੜੀ ਵਾਸਨਾ ਅੰਦਰ ਰਹੇ ਨਾ ਗੰਦੀ, ਕਿਰਿਆ ਕਰਮ ਤੋਂ ਲੈਣਾ ਬਚਾਈਆ। ਸਾਚੇ ਨਾਮ ਦਾ ਢੋਲਾ ਦੱਸ ਛੰਦੀ, ਸ਼ਹਿਨਸ਼ਾਹ ਹੋ ਕੇ ਆਪ ਸਮਝਾਈਆ। ਵਸਤ ਅਮੋਲਕ ਦੇ ਅਨਮੰਗੀ, ਅਸੁਤੇ ਅਬਿਨਾਸ਼ੀ ਅਚੁਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨੇਤਰ ਅੱਖ ਰਹਿਣ ਨਾ ਦੇਣੀ ਅੰਧੀ, ਅਗਿਆਨ ਅੰਧੇਰਾ ਅੰਦਰੋਂ ਦੇਣਾ ਕਢਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਬਖ਼ਸ਼ ਚਰਨ ਪਿਆਰ, ਪਿਆਰ ਵਿਚੋਂ ਪ੍ਰੀਤਮ ਨਜ਼ਰੀ ਆਈਆ। ਜੁਗ ਜਨਮ ਦੇ ਵਿਛੜਿਆਂ ਪੈਜ ਸਵਾਰ, ਸਵਾਰਥ ਪਰਮਾਰਥ ਆਪਣਾ ਨਾਮ ਦੇ ਦ੍ਰਿੜਾਈਆ। ਸਤਿ ਸਚ ਦੱਸ ਜੈਕਾਰ, ਨਾਅਰਾ ਨਿਰੰਕਾਰਾ ਇਕੋ ਇਕ ਗਾਈਆ। ਧੁਰ ਦਰਬਾਰ ਦੀ ਦੱਸ ਬਹਾਰ, ਸੁਹੰਜਣੀ ਰੁਤ ਮੌਲੇ ਬੇਪਰਵਾਹੀਆ। ਗੁਰਮੁਖ ਤੇਰੀ ਖਿਲੇ ਗੁਲਜ਼ਾਰ, ਗੁਲਸ਼ਨ ਸੋਹਣਾ ਨਜ਼ਰੀ ਆਈਆ। ਕਿਰਪਾ ਕਰ ਵਿਚ ਸੰਸਾਰ, ਜਗਤ ਸਾਗਰ ਵਿਚੋਂ ਪਾਰ ਕਰਾਈਆ। ਪੰਜ ਤਤ ਕਾਇਆ ਮਾਟੀ ਕਰ ਉਜਿਆਰ, ਕਾਚੀ ਗਗਰੀਆ ਹੋਏ ਰੁਸ਼ਨਾਈਆ। ਸਾਚਾ ਮੰਦਰ ਤੇਰਾ ਦਰ ਦਿਸੇ ਦਰਬਾਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ
ਦੇ ਖੁਲ੍ਹਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਬੀਤੇ ਤੇਰਾ ਕਿਸੇ ਨਾ ਪਾਇਆ ਅੰਤ ਪਾਰਾਵਾਰ, ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਕਲਜੁਗ ਅੰਤ ਕਿਰਪਾ ਕਰ ਆਪ ਨਿਰੰਕਾਰ, ਸੱਚੀ ਸਰਕਾਰ ਦਇਆ ਕਮਾਈਆ। ਭਗਤ ਸੁਹੇਲੇ ਸ਼ਬਦੀ ਧਾਰ ਲੈ ਤਾਰ, ਪਾਰ ਕਿਨਾਰ ਆਪਣੇ ਲੈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਤੇਰੇ ਚਰਨ ਕਵਲ ਕਰੀ ਨਿਮਸਕਾਰ, ਤਿਸ ਨਿਮਖ ਨਿਮਖ ਨਾ ਕੋਇ ਕਟਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਘੜੂਆਂ ਜ਼ਿਲਾ ਅੰਬਾਲਾ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਅੰਦਰ ਕਰ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਂਡਾ ਦੇ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸਵਾਮੀ ਆਪਣੀ ਦੱਸ ਸੋ, ਸੋਈ ਸੁਰਤ ਅਕਾਲ ਮੂਰਤ ਆਪ ਜਗਾਈਆ। ਹੰ ਬ੍ਰਹਮ ਨਿਰਗੁਣ ਧਾਰ ਆਪੇ ਹੋ, ਹੋਕਾ ਦੇ ਕੇ ਆਲਸ ਨਿੰਦਰਾ ਦੇ ਗਵਾਈਆ। ਅੰਮ੍ਰਿਤ ਰਸ ਨਿਝਰ ਧਾਰਾ ਚੋ, ਬੂੰਦ ਸਵਾਂਤੀ ਕਮਲਾਪਾਤੀ ਇਕ ਟਪਕਾਈਆ। ਮਨ ਵਿਕਾਰਾ ਕੂੜ ਕੁੜਿਆਰਾ ਲੈ ਖੋਹ, ਜਗਤ ਤ੍ਰਿਸ਼ਨਾ ਝਗੜਾ ਦੇ ਚੁਕਾਈਆ। ਪੰਚ ਵਿਕਾਰਾ ਪੋਹ ਨਾ ਸਕੇ ਗਰੋਹ, ਗਹਿਰ ਗੰਭੀਰ ਬੇਨਜ਼ੀਰ ਆਪਣਾ ਰੰਗ ਰੰਗਾਈਆ। ਗੁਰਮੁਖ ਮਾਣਕ ਮੋਤੀ ਨਾਮ ਧਾਗੇ ਲੈ ਪਰੋ, ਪਾਰਬ੍ਰਹਮ ਬ੍ਰਹਮ ਲੜੀ ਆਪਣੇ ਨਾਲ ਬੰਧਾਈਆ। ਸਾਚੇ ਸੰਤਾਂ ਨਾਲ ਹੋਵੇ ਨਾ ਕੋਇ ਧਰੋਹ, ਧਰੂ ਪ੍ਰਹਿਲਾਦ ਰੋ ਕੇ ਦੇਣ ਦੁਹਾਈਆ। ਲੱਖ ਚੁਰਾਸੀ ਜੀਵ ਜੰਤ ਲੈ ਜੋਹ, ਕਾਇਆ ਮਾਟੀ ਹਾਟੀ ਫੋਲ ਫੁਲਾਈਆ। ਗੁਰਮੁਖਾਂ ਅੰਦਰ ਨਾਮ ਅਗੰਮਾ ਬੀਜ ਬੋ, ਬੋਹਿਥਾ ਹੋ ਕੇ ਸਤਿਗੁਰ ਦੇ ਵਡਿਆਈਆ। ਤੇਰਾ ਲੇਖਾ ਜਾਣੇ ਨਾ ਕੋ, ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਆਤਮ ਪਰਮਾਤਮ ਹੋ ਕੇ ਜਾ ਛੋਹ, ਸ਼ਾਹ ਪਾਤਸ਼ਾਹ ਆਪਣਾ ਮੇਲਾ ਲੈਣਾ ਮਿਲਾਈਆ। ਮਾਇਆ ਮਮਤਾ ਨਾਲੋਂ ਕਰ ਨਿਰਮੋਹ, ਪ੍ਰੇਮ ਪ੍ਰੀਤੀ ਚਰਨ ਕਵਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਵਾਰੇ ਕੋਈ ਨਾ ਜਾਵੋ ਰੋ, ਹਸਦਿਆਂ ਹਸਤੀ ਆਪਣੇ ਵਿਚ ਮਿਲਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੁਖਜਿੰਦਰ ਕੌਰ ਦੇ ਗ੍ਰਹਿ ਪਿੰਡ ਘੜੂਆਂ ਜ਼ਿਲਾ ਅੰਬਾਲਾ
ਸਤਿ ਧਰਮ ਕਹੇ ਪ੍ਰਭ ਸਾਚੇ ਭਗਤਾਂ ਅੰਦਰ ਲਾ ਨਾਮ ਚੋਟ, ਚੋਟੀ ਚੜ੍ਹ ਕੇ ਸੁਰਤੀ ਸਵਾਧਾਨ ਕਰਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢ ਖੋਟ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਹਉਮੇਂ ਹੰਗਤਾ ਦੂਈ ਦਵੈਤੀ ਕਟ ਰੋਗ, ਹੰ ਬ੍ਰਹਮ ਪਾਰਬ੍ਰਹਮ ਦੇ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਕਰ ਰੁਸ਼ਨਾਈਆ। ਮਨ ਬੁਧੀ ਦੀ ਲੇਖੇ ਲਾ ਸੋਚ, ਸਮਝ ਵਿਚ ਆਪਣੀ ਰਮਜ਼ ਦੇ ਰਲਾਈਆ। ਚਰਨ ਕਵਲ ਪ੍ਰੀਤੀ ਧੁਰ ਦਰਗਾਹ ਦੀ ਦੇ ਅਗੰਮੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਚੀ ਦੱਸ ਖੋਜ,
ਜੰਗਲ ਜੂਹ ਉਜਾੜ ਪਹਾੜ ਫਿਰਨ ਦੀ ਲੋੜ ਰਹੇ ਨਾ ਪਾਈਆ। ਚਿੰਤਾ ਗ਼ਮ ਰਹੇ ਨਾ ਹਰਖ ਸੋਗ, ਸੰਸਾ ਕੂੜ ਦੇਣਾ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਨਾਮ ਦੀ ਦੇ ਸਾਚੀ ਚੋਗ, ਚੁਗ਼ਲੀ ਨਿੰਦਿਆ ਵਿਚੋਂ ਬਾਹਰ ਕਢਾਈਆ। ਸਦਾ ਸੁਹੇਲਾ ਇਕ ਇਕੇਲਾ ਦੇ ਦਰਸ ਅਮੋਘ, ਅਮਿਉਂ ਰਸ ਅੰਮ੍ਰਿਤ ਆਪਣਾ ਨਾਮ ਚੁਆਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸ ਸਾਚਾ ਜੋਗ, ਜੁਗਤੀ ਧੁਰ ਦੀ ਆਪ ਦ੍ਰਿੜਾਈਆ। ਤੇਰਾ ਨਾਮ ਅਨਮੋਲਾ ਸਦਾ ਸਦਾ ਅਗਾਧ ਬੋਧ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਤੇਰਾ ਦਰਸ਼ਨ ਹੋਵੇ ਰੋਜ਼, ਰੋਜ਼ਾ ਨਮਾਜ਼ ਦੀ ਲੋੜ ਰਹੇ ਨਾ ਰਾਈਆ। ਕਰਮ ਕਾਂਡ ਦਾ ਰਹੇ ਕੋਈ ਨਾ ਬੋਝ, ਸੀਸ ਜਗਦੀਸ ਆਪਣਾ ਹੱਥ ਦੇਣਾ ਟਿਕਾਈਆ। ਭੇਵ ਅਭੇਦਾ ਦੱਸਣਾ ਗੋਝ, ਪੜਦਾ ਉਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸ਼ਬਦੀ ਸ਼ਬਦ ਨਿਰਾਲੇ ਚੋਜ, ਚਾਰ ਕੁੰਟ ਦਹਿ ਦਿਸ਼ਾ ਏਕਾ ਰੰਗ ਦੇ ਵਖਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਮਾਣਕ ਪੁਰ ਕੱਲਰ
ਸਤਿਜੁਗ ਸਾਚਾ ਕਹੇ ਕਿਰਪਾ ਕਰ ਪ੍ਰਭੂ ਮਿਹਰਵਾਨ, ਸਤਿ ਧਰਮ ਦਵਾਰ ਏਕੰਕਾਰ ਇਕੋ ਦੇ ਵਖਾਈਆ। ਸ਼ਬਦ ਸੰਦੇਸਾ ਦੇ ਦੋ ਜਹਾਨ, ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਤੇਰਾ ਹੁਕਮ ਗ੍ਰਹਿ ਗ੍ਰਹਿ ਹੋਵੇ ਪ੍ਰਵਾਨ, ਪਰਮ ਪੁਰਖ ਪਰਮਾਤਮ ਆਤਮ ਪੜਦਾ ਦੇ ਉਠਾਈਆ। ਕਲਜੁਗ ਕੂੜੀ ਕਿਰਿਆ ਕੱਢ ਵਿਚੋਂ ਜਗਤ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਗੁਰਮਤ ਸਾਚੀ ਦੇ ਅਗੰਮੀ ਦਾਨ, ਚਾਰ ਵਰਨ ਅਠਾਰਾਂ ਬਰਨ ਇਕੋ ਮਿਲੇ ਸਰਨਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰਾ ਨਾਮ ਇਕੋ ਗਾਣ, ਕਲਮਾ ਕਾਇਨਾਤ ਹੱਕ ਹਕ਼ੀਕ਼ਾਤ ਦੇ ਪੜ੍ਹਾਈਆ। ਸਤਿ ਧਰਮ ਚਾਰ ਕੁੰਟ ਦਹਿ ਦਿਸ਼ਾ ਤੇਰਾ ਝੁਲੇ ਇਕ ਨਿਸ਼ਾਨ, ਰਾਜ ਰਾਜਾਨ ਸ਼ਾਹ ਸੁਲਤਾਨ ਸਿਰ ਸਕੇ ਨਾ ਕੋਇ ਉਠਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਹਰਿ ਭਗਤ ਦਰ ਦਵਾਰੇ ਕਰ ਪ੍ਰਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਸਤਿਜੁਗ ਸਾਚਾ ਆਸ ਰਖਾਈਆ। ਸਤਿਜੁਗ ਸਾਚਾ ਕਹੇ ਪ੍ਰਭ ਮੇਰੇ ਪਰਮ ਪੁਰਖ ਦੀਨਾ ਬੰਧਨ, ਗੁਣ ਨਿਧਾਨ ਤੇਰੀ ਵਡ ਵਡਿਆਈਆ। ਸਚ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਦੇ ਅਨੰਦਨ, ਪਰਮਾਨੰਦ ਵਿਚ ਗੁਰਮੁਖ ਗੁਰਸਿਖ ਲੈ ਮਿਲਾਈਆ। ਸਚ ਦਵਾਰ ਏਕੰਕਾਰ ਨਿਰਗੁਣ ਦੱਸ ਬੰਦਗੀ ਬੰਦਨ, ਬੰਦੀਖ਼ਾਨਾ ਲੱਖ ਚੁਰਾਸੀ ਜਮ ਕੀ ਫਾਸੀ ਦੇ ਤੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚਾ ਢੋਲਾ ਗੀਤ ਦੱਸ ਛੰਦਨ, ਕਲਮਾ ਕਾਇਨਾਤ ਹੱਕ ਮਹਿਬੂਬ ਇਕ ਪੜ੍ਹਾਈਆ। ਤਨ ਮਾਟੀ ਖ਼ਾਕੀ ਵਜੂਦ ਪੰਜ ਤਤ ਚਾੜ੍ਹ ਆਪਣੀ ਰੰਗਣ, ਦੁਰਮਤ ਮੈਲ ਅੰਦਰੋਂ ਬਾਹਰੋਂ ਦੇ ਧਵਾਈਆ। ਸੰਤ ਸੁਹੇਲਾ ਕੋਈ ਨਾ ਹੋਵੇ ਭਾਗਾਂ ਮੰਦਨ, ਨਿਰਗੁਣ ਨੂਰ ਜੋਤ ਚੰਦ ਕਰ ਰੁਸ਼ਨਾਈਆ। ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਨਾਮ ਆਵੇਂ ਵੰਡਣ, ਦਾਤਾਰ ਹੋ ਕੇ ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੀਨ ਦੁਨੀ ਵੇਖ ਵਿਚ ਵਰਭੰਡਨ, ਨੌ ਖੰਡ ਪ੍ਰਿਥਮੀ ਸੱਤ ਦੀਪ ਧੀਰਜ ਧੀਰ ਨਾ
ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿਜੁਗ ਸਾਚਾ ਤੇਰੇ ਦਰ ਦਵਾਰ ਭਿਖਾਰੀ ਹੋ ਕੇ ਝੋਲੀ ਡਾਹੀਆ। ਸਤਿਜੁਗ ਕਹੇ ਪਰਮ ਪੁਰਖ ਪਰਮਾਤਮ ਆਤਮ ਪੂਰ ਕਰ ਵਾਇਦਾ, ਕੌਲ ਇਕ਼ਰਾਰ ਆਪਣਾ ਤੋੜ ਨਿਭਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਤੇਰਾ ਭਵਿਖਤ ਲਿਖ ਕੇ ਗਏ ਬਾਕਾਇਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦੇਵੇ ਜਗਤ ਗਵਾਹੀਆ। ਕੂੜੀ ਕਿਰਿਆ ਕਲਜੁਗ ਮਾਤਲੋਕ ਵਿਚੋਂ ਕਰ ਅਲੈਹਿਦਾ, ਸਤਿਜੁਗ ਸਚ ਧਰਨੀ ਧਰਤ ਧਵਲ ਧੌਲ ਦੇ ਟਿਕਾਈਆ। ਸ਼ਬਦੀ ਧਾਰ ਜੋਤ ਨਿਰੰਕਾਰ ਸਚ ਦਵਾਰ ਹੋਇਆ ਮੁਆਹਿਦਾ, ਮਿਹਰਵਾਨ ਮਹਿਬੂਬ ਪੂਰਬ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਤਮ ਅੰਤਰ ਵੜ ਕੇ ਤਨ ਮਾਟੀ ਲੈ ਜਾਇਜ਼ਾ, ਨਾਮ ਖ਼ੁਮਾਰੀ ਜਗਤ ਸਚ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚਾ ਕਹੇ ਸ੍ਰੀ ਭਗਵਾਨ ਮੇਰਾ ਪੂਰਾ ਕਰ ਦੇ ਇਰਾਦਾ, ਇਬਾਦਤ ਇਕੋ ਦੇ ਦ੍ਰਿੜਾਈਆ। ਸ੍ਰਿਸ਼ਟ ਸਬਾਈ ਦੀਨ ਦੁਨੀ ਸ਼ਬਦੀ ਗੋਬਿੰਦ ਦੱਸ ਪਿਤਾ ਪੁਰਖ ਅਕਾਲ ਵਾਹਦ ਦਾਵੇਦਾਰ ਇਕੋ ਘਰ ਘਰ ਦੇ ਜਣਾਈਆ। ਤ੍ਰੈਗੁਣ ਮਾਇਆ ਪੰਜ ਤਤ ਵਿਕਾਰ ਬੁਝਾ ਆਗਾ, ਅੰਮ੍ਰਿਤ ਮੇਘ ਬੂੰਦ ਸਵਾਂਤੀ ਨਿਝਰ ਧਾਰ ਆਪ ਚੁਆਈਆ। ਧਰਤੀ ਕਹੇ ਪਤਿਤ ਪਾਪੀਆਂ ਧੋ ਦਾਗ਼ਾ, ਪੁਨੀਤ ਪਵਿਤ ਦੇ ਕਰਾਈਆ। ਸ਼ਬਦ ਅਗੰਮੀ ਧੁਨ ਆਤਮਕ ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾ ਅਨੁਰਾਗਾ, ਅਨਹਦ ਨਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਾਦ ਵਜਾਈਆ। ਤੇਰਾ ਖੇਲ ਨਿਤ ਨਵਿਤ ਪੁਰੀ ਲੋਅ ਆਕਾਸ਼ ਪਾਤਾਲ ਬ੍ਰਹਮ ਬ੍ਰਹਿਮਾਦਾ, ਜੀਓ ਪਿੰਡ ਤੇਰੀ ਬੇਪ੍ਰਵਾਹੀਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਜਗਤ ਬਦਲ ਦੇ ਸਮਾਜਾ, ਸਾਚਾ ਮਾਰਗ ਏਕੰਕਾਰ ਇਕੋ ਇਕ ਦੇ ਸਮਝਾਈਆ। ਸ਼ਾਹੋ ਭੂਪ ਵਡ ਸੁਲਤਾਨ ਦੋ ਜਹਾਨ ਰਾਜਨ ਰਾਜਾ, ਹੱਕ ਮੁਕਾਮੇ ਪਰਵਰਦਗਾਰ ਸਾਂਝਾ ਯਾਰ ਇਕੋ ਨਜ਼ਰੀ ਆਈਆ। ਇਕੋ ਸੀਸ ਜਗਦੀਸ ਤੇਰੇ ਸੀਸ ਸੋਹੇ ਤਾਜਾ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣਾ ਹੁਕਮ ਵਰਤਾਈਆ। ਕਲਜੁਗ ਜੀਵ ਜੰਤ ਹੰਸ ਬਣਾ ਫੜ ਫੜ ਕਾਗਾ, ਸੋਹੰ ਮਾਣਕ ਮੋਤੀ ਚੋਗ ਇਕੋ ਨਾਮ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਾਚੀ ਓਟ ਰਖਾਈਆ। ਸਤਿਜੁਗ ਸਾਚਾ ਕਹੇ ਪ੍ਰਭ ਅੰਤ ਮੇਟ ਕੂੜ ਕੁੜਿਆਰ, ਕਲਜੁਗ ਧਰਨੀ ਧਵਲ ਰਹਿਣ ਨਾ ਪਾਈਆ। ਸਤਿਜੁਗ ਸਾਚੇ ਸਤਿ ਧਰਮ ਦੇ ਇਖਤਿਆਰ, ਇਖ਼ਤਲਾਫ਼ ਪਿਛਲੇ ਦਏ ਗਵਾਈਆ। ਚਾਰ ਕੁੰਟ ਦਹਿ ਦਿਸ਼ਾ ਸੁਣਾਵੇ ਇਕ ਜੈਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਢੋਲਾ ਗਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪਿਆਰ, ਊਚ ਨੀਚ ਰਾਉ ਰੰਕ ਦੀਨ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰਾ ਸਭ ਦਾ ਦੱਸੇ ਸਾਂਝਾ ਘਰ ਬਾਰ, ਜਿਥੇ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਸਚ ਉਜਾਲਾ ਹਰਿ ਗੋਪਾਲਾ ਦੇ ਵਖਾਈਆ। ਤੇਰੀ ਮਹਿੰਮਾ ਆਦਿ ਜੁਗਾਦਿ ਅਗੰਮ ਅਪਾਰ, ਕਥਨੀ ਕਥ ਸਕੇ ਕੋਇ ਨਾ ਰਾਈਆ। ਸਤਿਜੁਗ ਕਹੇ ਪ੍ਰਭੂ ਮੈਂ ਢਹਿ ਪਿਆ ਤੇਰੇ ਦਵਾਰ, ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਦੀ ਸਾਚੀ ਲਾ ਬਹਾਰ, ਗੁਰਮੁਖ ਗੁਰਸਿਖ ਬੂਟੇ ਤੇਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸਤਿਜੁਗ ਤਰੇਤਾ ਦਵਾਪਰ ਕਲਜੁਗ ਗੁਰ ਅਵਤਾਰ
ਪੈਗ਼ੰਬਰ ਤੇਰਾ ਨਿਰਗੁਣ ਸਰਗੁਣ ਖੇਲ ਅਪਾਰ, ਨਿਤ ਨਵਿਤ ਕਰ ਕਰ ਹਿਤ, ਭਗਤ ਸੁਹੇਲੇ ਬਣਾ ਕੇ ਮਿਤ, ਗੁਰਮੁਖ ਗੁਰ ਗੁਰ ਹਰਿ ਸੱਜਣ ਆਪਣੀ ਗੋਦ ਉਠਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਪਿੰਡ ਮਾਣਕ ਪੁਰ ਕੱਲਰ
ਸਤਿਜੁਗ ਕਹੇ ਪ੍ਰਭ ਨਿਰਗੁਣ ਜੋਤ ਬਖ਼ਸ਼ ਨੂਰ, ਨਵ ਸੱਤ ਇਕੋ ਰੰਗ ਰੰਗਾਈਆ। ਸਮਰਥ ਸਵਾਮੀ ਆਦਿ ਜੁਗਾਦਿ ਸਦਾ ਭਰਪੂਰ, ਬੇਪਰਵਾਹ ਤੇਰੀ ਵਡ ਵਡਿਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਬੇਨੰਤੀ ਕਰ ਮਨਜ਼ੂਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਜੋ ਤੇਰੇ ਅਗੇ ਗਏ ਸੁਣਾਈਆ। ਸ਼ਬਦ ਅਗੰਮੀ ਦੋ ਜਹਾਨਾਂ ਉਪਜਾ ਆਪਣੀ ਤੂਰ, ਤੁਰਤ ਚਾਰ ਕੁੰਟ ਦਿਸ਼ਾ ਇਕੋ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਮਮਤਾ ਲੋਕਮਾਤ ਵਿਚੋਂ ਕਰ ਦੂਰ, ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਸਤਿ ਧਰਮ ਦਾ ਪਰਗਟ ਕਰ ਇਕ ਅਸੂਲ, ਨਿਯਮ ਕਾਇਦਾ ਕ਼ਾਨੂੰਨ ਧੁਰ ਦਾ ਦੇ ਜਣਾਈਆ। ਤੇਰੇ ਨਾਮ ਦਾ ਇਕੋ ਹੋਵੇ ਮਜ਼ਮੂਨ, ਬਹੁ ਵਿਦਿਆ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਾਚਾ ਵਰ, ਸਚ ਦਵਾਰੇ ਸਤਿਜੁਗ ਸਾਚਾ ਆਸਾ ਇਕ ਰਖਾਈਆ। ਸਤਿਜੁਗ ਸਾਚਾ ਕਹੇ ਪ੍ਰਭ ਲੋਕਮਾਤ ਵੇਖ ਅਗੰਮੀ ਧਾਰ, ਧਰਨੀ ਧਰਤ ਧਵਲ ਖੋਜ ਖੁਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਾਇਆ ਮਮਤਾ ਕਰੇ ਹਾਹਾਕਾਰ, ਲੋਭ ਵਿਕਾਰ ਧੀਰਜ ਧੀਰ ਨਾ ਕੋਇ ਧਰਾਈਆ। ਮਨ ਵਾਸਨਾ ਮਾਨਵ ਜਾਤੀ ਹੋਈ ਖ਼ੁਆਰ, ਖ਼ਾਲਸ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਉਂਦੇ ਵਾਰੋ ਵਾਰ, ਤੇਰੇ ਨਾਮ ਦੀ ਵਾਰਤਾ ਵਾਰਸ ਹੋ ਕੇ ਨਾ ਕੋਇ ਸਮਝਾਈਆ। ਦੀਨ ਦੁਨੀ ਹੋਵੇ ਜ਼ਾਰੋ ਜ਼ਾਰ, ਜਗਤ ਨੇਤਰ ਨੈਣਾਂ ਨੀਰ ਵਹਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਕਿਸੇ ਮਿਲੇ ਨਾ ਠੰਡੀ ਠਾਰ, ਬੂੰਦ ਸਵਾਂਤੀ ਕਮਲਾਪਾਤੀ ਨਾਭੀ ਕਵਲ ਨਾ ਕੋਇ ਚੁਆਈਆ। ਦੀਆ ਬਾਤੀ ਕਮਲਾਪਾਤੀ ਕਾਇਆਂ ਮੰਦਰ ਅੰਦਰ ਹੋਏ ਨਾ ਕੋਇ ਉਜਿਆਰ, ਕੂੜ ਅੰਧੇਰਾ ਸਾਢੇ ਤਿੰਨ ਹੱਥ ਨਾ ਕੋਇ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗਏ ਹਾਰ, ਕ਼ਲਮ ਸ਼ਾਹੀ ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਦੋ ਜਹਾਨ ਸ੍ਰੀ ਭਗਵਾਨ ਪਾਵੇ ਕੋਇ ਨਾ ਸਾਰ, ਮਹਾਂਸਾਰਥੀ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਿਰਪਾ ਧਾਰ, ਪਰਵਰਦਿਗਾਰ ਸਾਂਝੇ ਯਾਰ ਵਾਹਦ ਤੇਰੀ ਆਸਾ ਇਕ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਦੇ ਇਕ ਅਧਾਰ, ਸ਼ਰਅ ਸ਼ਰੀਅਤ ਝਗੜਾ ਰਹੇ ਨਾ ਰਾਈਆ। ਕ਼ੁਦਰਤ ਦੇ ਕ਼ਾਦਰ ਕਰਨੀ ਦੇ ਕਰਤੇ ਪਰਮ ਪੁਰਖ ਕਰਤਾਰ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਵਸਤ ਅਮੋਲਕ ਸਾਚਾ ਨਾਮ ਬਖਸ਼ਿਸ਼ ਕਰ ਅਪਰ ਅਪਾਰ, ਅਪਰੰਪਰ ਤੇਰੀ ਬੇਪ੍ਰਵਾਹੀਆ। ਜੁਗ ਚੌਕੜੀ ਤੇਰਾ ਕਰਦੇ ਗਏ ਇਜ਼ਹਾਰ, ਢੋਲੇ ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢ ਬਾਹਰ, ਸਤਿਜੁਗ ਸੱਚਾ ਸਚ ਧਰਮ ਧਰਨੀ ਧਵਲ ਉਪਰ ਨਿਰਵੈਰ ਹੋ ਕੇ ਦੇਣਾ ਟਿਕਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਵੀਰ ਸਿੰਘ ਦੇ ਗ੍ਰਹਿ ਪਿੰਡ ਬਠਲਾਣਾ
ਸਤਿਜੁਗ ਸਾਚੀ ਖੇਲ ਵੇਖ ਅਕਲ ਕਲ ਦੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਮੋਹ ਵਿਕਾਰ ਅਗਨੀ ਬਲਦੀ, ਤਤਵ ਤਤ ਰਹੀ ਜਲਾਈਆ। ਕੂੜੀ ਕਿਰਿਆ ਖੇਲ ਅਛਲ ਅਛੱਲ ਦੀ, ਜਗਤ ਬੁਧੀ ਸਮਝ ਕੋਇ ਨਾ ਪਾਈਆ। ਕਿਸੇ ਸਾਰ ਨਾ ਆਈ ਘੜੀ ਪਲ ਦੀ, ਭੇਵ ਅਭੇਦਾ ਪੜਦਾ ਉਹਲਾ ਸਕੇ ਨਾ ਕੋਇ ਉਠਾਈਆ। ਧਾੜ ਵੇਖ ਪੰਜ ਵਿਕਾਰੇ ਦਲ ਦੀ, ਦਲਿਦ੍ਰੀ ਦਿਸੇ ਜਗਤ ਲੋਕਾਈਆ। ਅੰਤ ਜਵਾਨੀ ਜਾਏ ਢਲਦੀ, ਬੁਢੇਪਾ ਅਖ਼ੀਰੀ ਨਜ਼ਰੀ ਆਈਆ। ਧਾਰ ਚਲੇ ਪੁਰਖ ਅਕਾਲ ਪਰਬਲ ਦੀ, ਪਾਰਬ੍ਰਹਮ ਪਤਿ ਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜ ਜਲ ਥਲ ਦੀ, ਟਿੱਲੇ ਪਰਬਤ ਸਮੁੰਦ ਸਾਗਰ ਖੋਜੇ ਥਾਉਂ ਥਾਈਂਆ। ਹੁਕਮੇ ਵਾਲੀ ਤਦਬੀਰ ਤਕ਼ਦੀਰ ਕੋਲੋਂ ਕਦੇ ਨਾ ਟਲਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਉਪਜਾਈਆ। ਸਤਿਜੁਗ ਸਾਚੇ ਬਿਨ ਅੱਖਾਂ ਵੇਖ ਕਲਜੁਗ ਕੂੜੀ ਕਿਰਿਆ ਕਾਤੀ, ਕ਼ਤਲਗਾਹ ਬਣੀ ਲੋਕਾਈਆ। ਸਚ ਪਰਕਾਸ਼ ਦਿਸੇ ਨਾ ਵਿਚ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸਾਥੀ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਨਿਭਾਈਆ। ਜਗਤ ਵਾਸਨਾ ਮੰਜ਼ਲ ਦੂਰ ਦਿਸੇ ਘਾਟੀ, ਹਰਿ ਕੇ ਪੌੜੇ ਚੜ੍ਹ ਕੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਅੱਖਰਾਂ ਵਾਲੀ ਸੰਦੇਸ਼ਿਆਂ ਵਾਲੀ ਸਿਫ਼ਤਾਂ ਵਾਲੀ ਪੜ੍ਹਦੇ ਪਾਤੀ, ਪਤਿਤ ਪਾਵਨ ਮਿਲ ਕੇ ਆਪਣਾ ਆਪ ਨਾ ਕੋਇ ਬਦਲਾਈਆ। ਸਾਹਿਬ ਸਵਾਮੀ ਅੰਤਰਜਾਮੀ ਦੀਨ ਦਿਆਲਾ ਆਪਣਾ ਖੇਲ ਕਰੇ ਬਹੁ ਭਾਤੀ, ਭਾਵਨਾ ਇਸ਼ਟੀ ਦ੍ਰਿਸ਼ਟੀ ਸ੍ਰਿਸ਼ਟੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਸਚ ਦਵਾਰਾ, ਸਦਾ ਸੁਹਾਵਣਾ ਇਕੋ ਇਕ ਵਖਾਈਆ। ਸਤਿਜੁਗ ਸਾਚੇ ਕਲਜੁਗ ਕੂੜਾ ਵੇਖ ਜਗਤ ਅੰਧੇਰਾ, ਅੰਤ ਅਖ਼ੀਰੀ ਦਿਆਂ ਜਣਾਈਆ। ਕਿਸੇ ਨਾ ਦਿਸੇ ਸੰਝ ਸਵੇਰਾ, ਸਚ ਪਰਭਾਤੀ ਰੂਪ ਨਾ ਕੋਇ ਬਦਲਾਈਆ। ਮਨ ਵਾਸਨਾ ਦੀਨ ਦੁਨੀ ਪਿਆ ਝੇੜਾ, ਝਗੜੇ ਵਿਚੋਂ ਪੱਲੂ ਨਾ ਕੋਇ ਛੁਡਾਈਆ। ਧਰਨੀ ਧਰਤ ਧਵਲ ਉਜੜਨ ਵਾਲਾ ਖੇੜਾ, ਬੇੜਾ ਬੰਨ੍ਹ ਪਾਰ ਨਾ ਕੋਇ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮੇ ਅੰਦਰ ਮਾਰ ਕੇ ਗਏ ਫੇਰਾ, ਨਾਮ ਸੰਦੇਸਾ ਨਰ ਨਰੇਸ਼ਾ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲ ਅਗੰਮੀ ਧਾਰ ਕਰੇ ਆਪਣੀ ਮਿਹਰਾ, ਮਹਿਬੂਬ ਮਹਿਵ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ। ਲੇਖਾ ਜਾਣੇ ਚਾਰ ਕੁੰਟ ਗੁਰੂ ਚੇਲਾ, ਵਕ਼ਤ ਸੁਹੇਲਾ ਦੁਹੇਲਾ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਸਤਿਜੁਗ ਸਾਚੇ ਕਲਜੁਗ ਕੂੜ ਕੁੜਿਆਰੀ ਵੇਖ ਅਗਨੀ, ਆਗਿਆ ਵਿਚ ਦਿਸੇ ਨਾ ਕੋਇ ਲੋਕਾਈਆ। ਮਨ ਵਾਸਨਾ ਹਲਕਾਈ ਹੋਈ ਬਦਨੀ, ਜ਼ਮੀਰ ਤਾਮੀਰ ਨਾ ਕੋਇ ਕਰਾਈਆ। ਜਗਤ ਖ਼ਾਹਿਸ਼ ਹੋਈ ਪਗ਼ਲੀ, ਚਾਰ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਕਿਸੇ ਸਾਰ ਨਾ ਆਈ ਅਗਲੀ, ਪੜ੍ਹ ਪੜ੍ਹ ਥੱਕੀ ਬੁਧੀ ਦਏ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਕਰਨੀ ਦਾ ਕਰਤਾ ਲੇਖਾ ਜਾਣੇ ਸ੍ਰਿਸ਼ਟੀ ਸਗਲੀ, ਕਾਇਨਾਤ ਕਲਮਿਆਂ
ਵਾਲੀ ਵੇਖ ਵਖਾਈਆ। ਧੁਰ ਦਰਗਾਹੀ ਬਣ ਕੇ ਸਚਖੰਡ ਨਿਵਾਸੀ ਅਦਲੀ, ਇਨਸਾਫ਼ ਇਕੋ ਇਕ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿਜੁਗ ਤੇਰੇ ਨਾਲ ਕਰੇ ਬਦਲੀ, ਬਦੀ ਦਾ ਬਦਲਾ ਨੇਕੀ ਵਿਚ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਕਰੇ ਬਹੁ ਰੰਗਲੀ, ਰੰਗ ਰੰਗੀਲਾ ਮੋਹਣ ਮਾਧਵ ਆਪਣੀ ਕਾਰ ਕਮਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜੇਠਾ ਸਿੰਘ ਦੇ ਗ੍ਰਹਿ ਪਿੰਡ ਬਠਲਾਣਾ
ਸਤਿਜੁਗ ਸਾਚੇ ਤੇਰਾ ਹੋਵੇ ਵਕ਼ਤ ਸੁਹਾਵਣਾ, ਸੋਭਾਵੰਤ ਸ੍ਰੀ ਭਗਵਾਨ ਦਏ ਵਡਿਆਈਆ। ਸ੍ਰਿਸ਼ਟ ਸਬਾਈ ਏਕਾ ਏਕਾ ਨਾਮ ਧਿਆਵਣਾ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਸੋਹਲਾ ਢੋਲਾ ਸੱਚਾ ਧੁਰ ਦਾ ਗਾਵਣਾ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਕੰਤ ਸੁਹਾਗੀ ਪਤਿਪਰਮੇਸ਼ਵਰ ਇਕੋ ਰਾਵਣਾ, ਦੂਜਾ ਅੰਗ ਨਾ ਲਾਗੇ ਰਾਈਆ। ਪੁਰਖ ਅਕਾਲ ਦੀਨ ਦਿਆਲ ਇਸ਼ਟ ਸਭ ਨੇ ਇਕ ਮਨਾਵਣਾ, ਚਾਰ ਕੁੰਟ ਦਹਿ ਦਿਸ਼ਾ ਹਰਿ ਜਗਦੀਸ਼ ਸੀਸ ਝੁਕਾਈਆ। ਸਚ ਸਰੋਵਰ ਧੁਰ ਦੇ ਨਿਰਗੁਣ ਸਰਗੁਣ ਨਹਾਵਣਾ, ਦੁਰਮਤ ਮੈਲ ਰਹੇ ਨਾ ਰਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਆਤਮ ਸੇਜਾ ਸਚ ਬਹਾਵਣਾ, ਦੂਸਰ ਧਾਮ ਨਾ ਕੋਇ ਵਡਿਆਈਆ। ਕਾਇਆ ਮਾਟੀ ਅੰਦਰ ਗ੍ਰਹਿ ਭੀਤਰ ਦੀਪਕ ਇਕ ਜਗਾਵਣਾ, ਨਿਰਗੁਣ ਨੂਰ ਜੋਤ ਹੋਏ ਰੁਸ਼ਨਾਈਆ। ਸ਼ਬਦੀ ਸਤਿਗੁਰ ਆਤਮ ਪਕੜੇ ਦਾਮਨਾ, ਸੁਰਤ ਸਵਾਣੀ ਆਪਣੀ ਗੰਢ ਪਵਾਈਆ। ਕੂੜੀ ਕਿਰਿਆ ਜਗਤ ਵਾਸਨਾ ਮਾਇਆ ਮਮਤਾ ਮੋਹ ਚੁਕਾਵਣਾ, ਚਾਰੇ ਖਾਣੀ ਬਖ਼ਸ਼ੇ ਇਕ ਸਰਨਾਈਆ। ਸਤਿ ਧਰਮ ਸੱਚਾ ਮਾਰਗ ਸਤਿ ਸਤਿਵਾਦੀ ਸਤਿ ਪੁਰਖ ਆਪ ਚਲਾਵਣਾ, ਚੌਥੇ ਜੁਗ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿ ਸਾਚੀ ਕਾਰ ਕਮਾਵਣਾ। ਸਤਿਜੁਗ ਸਾਚੇ ਪ੍ਰਭ ਸਾਚੀ ਕਾਰ ਕਮਾਵੇਗਾ। ਸੋ ਪੁਰਖ ਨਿਰੰਜਣ ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਵੇਗਾ। ਹਰਿ ਪੁਰਖ ਨਿਰੰਜਣ ਜਗਤ ਕੂੜੀ ਕਿਰਿਆ ਕਟ ਹਦੂਦ, ਦਰ ਸਾਚਾ ਇਕ ਸੁਹਾਵੇਗਾ। ਏਕੰਕਾਰ ਆਪਣਾ ਅਰਸ਼ ਤੋਂ ਉਪਰ ਦੱਸ ਅਰੂਜ, ਫ਼ਰਸ਼ ਉਪਰ ਆਪਣਾ ਹੁਕਮ ਮਨਾਵੇਗਾ। ਆਦਿ ਨਿਰੰਜਣ ਮੰਜ਼ਲ ਹੱਕ ਦੱਸ ਮਕ਼ਸੂਦ, ਮੁਫ਼ਲਿਸ ਆਪਣੇ ਘਰ ਬਹਾਵੇਗਾ। ਅਬਿਨਾਸ਼ੀ ਕਰਤਾ ਹਰ ਘਟ ਹੋ ਮੌਜੂਦ, ਸ੍ਰਿਸ਼ਟੀ ਦ੍ਰਿਸ਼ਟੀ ਆਪ ਬਦਲਾਵੇਗਾ। ਸ੍ਰੀ ਭਗਵਾਨ ਝਗੜਾ ਮੁਕਾ ਕੇ ਚਾਰੇ ਕੂਟ, ਦਹਿ ਦਿਸ਼ਾ ਹੁਕਮ ਵਰਤਾਵੇਗਾ। ਪਾਰਬ੍ਰਹਮ ਆਪਣੀ ਸੁਹਾਏ ਰੁੱਤ, ਰੁਤੜੀ ਆਪਣੇ ਰੰਗ ਰੰਗਾਵੇਗਾ। ਬ੍ਰਹਮ ਬਣਾ ਕੇ ਆਪਣਾ ਸੁਤ, ਕੂੜ ਅਪਰਾਧ ਡੇਰਾ ਢਾਹਵੇਗਾ। ਜਨ ਭਗਤ ਸੁਹੇਲੇ ਲੋਕਮਾਤ ਵਿਚੋਂ ਚੁੱਕ, ਧਰਮ ਦੀ ਗੋਦੀ ਇਕ ਟਿਕਾਵੇਗਾ। ਉਜਲ ਕਰੇ ਮੁਖ, ਦੁਰਮਤ ਮੈਲ ਧਵਾਵੇਗਾ। ਘਰ ਠਾਂਡਾ ਦੇ ਕੇ ਸੁਖ, ਸੁਖਸਾਗਰ ਵਿਚ ਸਮਾਵੇਗਾ। ਜਗਤ ਤ੍ਰਿਸ਼ਨਾ ਮੇਟ ਕੇ ਦੁੱਖ, ਜਨਮ ਜਨਮ ਦਾ ਰੋਗ ਮਿਟਾਵੇਗਾ। ਮਾਤ ਗਰਭ ਹੋਣ ਨਾ ਦੇਵੇ ਉਲਟਾ ਰੁੱਖ, ਲੱਖ ਚੁਰਾਸੀ ਜਮ ਦੀ ਫਾਸੀ ਆਪ ਕਟਾਵੇਗਾ। ਨਿਰਗੁਣ ਧਾਰੋਂ ਨਿਰਵੈਰ ਨਿਰੰਕਾਰ ਆਪੇ ਉਠ, ਦੋ ਜਹਾਨਾਂ ਵੇਖ ਵਖਾਵੇਗਾ। ਗੁਰਮੁਖਾਂ ਉਪਰ ਤੁਠ, ਮਿਹਰ ਨਜ਼ਰ ਇਕ ਉਠਾਵੇਗਾ। ਨਾਮ ਭੰਡਾਰ ਦੇ ਅਤੁੱਟ ਅੰਮ੍ਰਿਤ ਮੇਘ ਬਰਸਾਵੇਗਾ। ਜਾਮ ਅਗੰਮੀ ਪਿਆ ਕੇ ਘੁਟ, ਨਾਮ ਖ਼ੁਮਾਰੀ ਇਕ ਚੜ੍ਹਾਵੇਗਾ।
ਦੂਈ ਦਵੈਤੀ ਅੰਦਰੋਂ ਕੱਢੇ ਫੁਟ, ਸਚ ਪ੍ਰੀਤੀ ਇਕ ਸਮਝਾਵੇਗਾ। ਲੇਖਾ ਜਾਣ ਮਾਨਸ ਮਾਨੁੱਖ, ਮਾਨਵ ਆਪਣੇ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਾਚਾ ਰਾਹ ਚਲਾਵੇਗਾ। ਸਤਿਜੁਗ ਸਾਚੇ ਤੇਰਾ ਸਾਚਾ ਰਾਹ ਚਲੇਗਾ। ਪੁਰਖ ਅਬਿਨਾਸ਼ੀ ਸ਼ਬਦ ਸੁਨੇਹੜਾ ਇਕੋ ਘੱਲੇਗਾ। ਸਚ ਸਿੰਘਾਸਣ ਆਤਮ ਪਰਮਾਤਮ ਸੁਹੰਜਣੀ ਸੇਜਾ ਇਕੋ ਮੱਲੇਗਾ। ਕਰੇ ਖੇਲ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਨਿਰਗੁਣ ਧਾਰ ਜੋਤੀ ਰਲੇਗਾ। ਲੱਖ ਚੁਰਾਸੀ ਅੰਦਰ ਕਰ ਕੇ ਵਾਸਨ, ਖੇਲ ਅਗੰਮੀ ਆਪਣੀ ਆਪੇ ਕਰੇਗਾ। ਨਿਰਗੁਣ ਨੂਰ ਜੋਤ ਕਰ ਪਰਕਾਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਸਚ ਦਵਾਰ ਇਕੋ ਮੱਲੇਗਾ। ਸਚ ਦਵਾਰਾ ਧਰਮ ਸੁਹਾਵੇਗਾ। ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਘਟ ਨਿਵਾਸੀ ਵੇਖ ਵਖਾਵੇਗਾ। ਜੋਤ ਪਰਕਾਸ਼ੀ ਨੂਰ ਚਮਕਾਵੇਗਾ। ਸ਼ਬਦ ਅਨਾਦੀ ਨਾਦ ਵਜਾਵੇਗਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਵੇਗਾ। ਵਿਸਮਾਦੀ ਖੇਲ ਕਰਾਵੇਗਾ। ਧੁਰ ਦਾ ਰਾਗੀ ਆਪਣਾ ਰਾਗ ਅਲਾਵੇਗਾ। ਜਨ ਭਗਤ ਸੁਹੇਲੇ ਕਰ ਵਡਭਾਗੀ, ਭਾਗ ਹਿੱਸਾ ਓਨ੍ਹਾਂ ਝੋਲੀ ਪਾਵੇਗਾ। ਸ੍ਰਿਸ਼ਟੀ ਸੋਈ ਜਾਏ ਜਾਗੀ, ਜਾਗਰਤ ਜੋਤ ਇਕ ਚਮਕਾਵੇਗਾ। ਦੁਰਮਤ ਮੈਲ ਰਹੇ ਨਾ ਦਾਗ਼ੀ, ਦਗ਼ਿਆਂ ਦੇ ਵਿਚੋਂ ਬਾਹਰ ਕਢਾਵੇਗਾ। ਝਗੜਾ ਰਹੇ ਨਾ ਕਿਸੇ ਸਮਾਜੀ, ਸਮਾਜ ਧਰਮ ਦਾ ਇਕ ਬਣਾਵੇਗਾ। ਅਰਬਾਂ ਦੀ ਰਹੇ ਨਾ ਕੋਇ ਆਬਾਦੀ, ਭਗਤ ਸੁਹੇਲੇ ਗੁਰਮੁਖ ਸੰਤ ਬਹੁ ਥੋੜੇ ਸੰਗ ਰਖਾਵੇਗਾ। ਜਿਸ ਦਾ ਖੇਲ ਆਦਿ ਜੁਗਾਦੀ, ਕਲਜੁਗ ਜੁਗ ਅੰਤ ਉਲਟਾਵੇਗਾ। ਦੀਨ ਦੁਨੀ ਦੀ ਕਰ ਬਰਬਾਦੀ, ਕੂੜੀ ਕਿਰਿਆ ਜਗਤ ਗਵਾਵੇਗਾ। ਜਨ ਭਗਤਾਂ ਆਤਮ ਪਰਮਾਤਮ ਕਰ ਕੇ ਸੱਚੀ ਸ਼ਾਦੀ, ਸ਼ਾਦਿਆਨੇ ਘਰ ਘਰ ਆਪ ਵਜਾਵੇਗਾ। ਕਰੇ ਖੇਲ ਵਡ ਬਹੁ ਸਵਾਂਗੀ, ਸਵਾਂਗ ਆਪਣਾ ਆਪ ਰਚਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸੱਚਾ ਰਾਹ ਚਲਾਵੇਗਾ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਨੱਥਾ ਸਿੰਘ ਦੇ ਗ੍ਰਹਿ ਪਿੰਡ ਬਡਹੇੜੀ ਜ਼ਿਲਾ ਅੰਬਾਲਾ
ਸਤਿਜੁਗ ਸਾਚਾ ਕਹੇ ਪ੍ਰਭ ਇਕੋ ਸਾਚਾ ਨਾਮ ਦੱਸ ਅਗੰਮੀ ਬੰਦਗੀ, ਬੰਦੀਖ਼ਾਨੇ ਵਾਲੇ ਬੰਧਨ ਜਗਤ ਤੁੜਾਈਆ। ਸੰਤਾਂ ਭਗਤਾਂ ਗੁਰਮੁਖਾਂ ਗੁਰਸਿਖਾਂ ਕਿਸੇ ਦੀ ਰਹੇ ਨਾ ਮੂਲ ਮੁਸ਼ੰਦਗੀ, ਬਿਨ ਜਗਦੀਸ਼ ਸੀਸ ਨਾ ਕਿਸੇ ਝੁਕਾਈਆ। ਧਾਰ ਬਖ਼ਸ਼ ਆਪਣੇ ਅਨੰਦ ਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਇਕੋ ਓਟ ਰਹੇ ਸੂਰੇ ਸਰਬੰਗ ਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਰਹੇ ਮਾਤ ਨਾ ਗੰਦਗੀ, ਪਤਿਤ ਪੁਨੀਤ ਜੀਵ ਜੰਤ ਦੇ ਬਣਾਈਆ। ਔਧ ਮੁਕਾ ਦੇ ਸਦੀ ਚੌਧਵੀਂ ਪੰਧ ਦੀ, ਥੱਕੀ ਮਾਂਦੀ ਦਿਸੇ ਲੋਕਾਈਆ। ਧਾਰ ਪਰਗਟਾ ਦੇ ਹੰ ਬ੍ਰਹਮ ਦੀ, ਪਾਰਬ੍ਰਹਮ ਪੜਦਾ ਉਹਲਾ ਦੇ ਚੁਕਾਈਆ। ਸੀਤਲ ਧਾਰ ਪਰਕਾਸ਼ ਕਰ ਨੂਰੀ ਚੰਦ ਦੀ, ਚਾਰ ਵਰਨ ਅਠਾਰਾਂ ਬਰਨ ਅਗਨੀ ਤਤ ਦਏ ਗਵਾਈਆ। ਓਟ ਬਖ਼ਸ਼ ਪੁਰਖ ਅਕਾਲ ਦੀਨ ਦਿਆਲ ਆਪਣੀ ਸਰਨ ਦੀ, ਸਰਨਾਗਤ ਇਕੋ ਇਕ ਸਮਝਾਈਆ। ਜਨ
ਭਗਤਾਂ ਬਿਧੀ ਦੱਸ ਨਿਹਕਰਮੀ ਹੋ ਕੇ ਤਰਨ ਦੀ, ਜਗਤ ਸਾਗਰ ਵਿਚੋਂ ਪਾਰ ਕਰਾਈਆ। ਸਾਚੀ ਖੇਲ ਦੱਸ ਹਰਿ ਦਵਾਰੇ ਮਰਨ ਦੀ, ਮਰ ਕੇ ਜੀਵਤ ਰੂਪ ਵਟਾਈਆ। ਮੰਜ਼ਲ ਅਗੰਮੀ ਦੱਸ ਚੜ੍ਹਨ ਦੀ, ਪੁਰੀ ਲੋਅ ਬ੍ਰਹਿਮੰਡ ਖੰਡ ਰਾਹ ਵਿਚ ਨਾ ਕੋਇ ਅਟਕਾਈਆ। ਸੁਰਤੀ ਸ਼ਬਦੀ ਡੋਰ ਦੱਸ ਫੜਨ ਦੀ, ਜਗਤ ਵਿਚੋਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਤਿਜੁਗ ਸਾਚਾ ਢਹਿ ਪਿਆ ਸਰਨਾਈਆ। ਸਤਿਜੁਗ ਕਹੇ ਪ੍ਰਭ ਬਖ਼ਸ਼ ਦੇ ਆਪਣੀ ਦਾਤ, ਦਾਤਾਰ ਦਾਨੀ ਦਇਆਵਾਨ ਅਖਵਾਈਆ। ਤੇਰੇ ਨਾਮ ਦੀ ਦੋ ਜਹਾਨਾਂ ਇਕੋ ਦਿਸੇ ਕਰਾਮਾਤ, ਕਰਮਾਂ ਦਾ ਡੇਰਾ ਨਿਹਕਰਮੀ ਹੋ ਕੇ ਦੇਣਾ ਢਾਹੀਆ। ਤੇਰੀ ਸਿਫ਼ਤ ਦੀ ਲੱਭਣੀ ਪਏ ਨਾ ਕੋਇ ਲੁਗ਼ਾਤ, ਅੱਖਰਾਂ ਤੋਂ ਬਾਹਰ ਆਪਣਾ ਭੇਵ ਦੇਣਾ ਖੁਲ੍ਹਾਈਆ। ਸ਼ਬਦ ਅਗੰਮੀ ਧੁਨ ਅਨਾਦੀ ਦੇ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਸ਼ਨਵਾਈਆ। ਘਰ ਵਿਚ ਘਰ ਪੜਦਾ ਉਹਲਾ ਖੋਲ੍ਹ ਰਾਜ਼, ਰਾਜ਼ਕ ਰਿਜ਼ਕ ਰਹੀਮ ਤੇਰੇ ਅਗੇ ਮੰਗ ਮੰਗਾਈਆ। ਗੁਰਮੁਖ ਵੇਖ ਪੂਰਬ ਜਨਮ ਦੇ ਸਾਧ, ਸੱਜਣ ਹਰਿਜਨ ਲੈ ਬਣਾਈਆ। ਜੋ ਅੰਤਰ ਅੰਤਸ਼ਕਰਨ ਤੇਰਾ ਨਾਮ ਰਹੇ ਆਰਾਧ, ਮਨ ਦੀ ਮਮਤਾ ਨਾ ਕੋਇ ਰਖਾਈਆ। ਭੇਵ ਅਭੇਦਾ ਖੋਲ੍ਹ ਬੋਧ ਅਗਾਧ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਝਗੜਾ ਰਹੇ ਨਾ ਸਵਾਲ ਜਵਾਬ, ਇਕੋ ਹੁਕਮ ਦੇ ਸਮਝਾਈਆ। ਸਤਿਜੁਗ ਸਾਚਾ ਖੇੜਾ ਕਰ ਆਬਾਦ, ਧਰਨੀ ਧਰਤ ਧਵਲ ਵੱਜੇ ਵਧਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਪੁਰਖ ਅਕਾਲ ਕਰੇ ਯਾਦ, ਦੂਜਾ ਇਸ਼ਟ ਨਾ ਕੋਇ ਮਨਾਈਆ। ਬਿਨ ਰਸਨਾ ਜਿਹਵਾ ਅੰਮ੍ਰਿਤ ਰਸ ਦੇ ਸਵਾਦ, ਫੀਕੇ ਰਸ ਲੋੜ ਰਹੇ ਨਾ ਰਾਈਆ। ਨਿਝਰ ਝਿਰਨਾ ਅੰਮ੍ਰਿਤ ਦੇ ਹਯਾਤੇ ਆਬ, ਆਪ ਆਪਣੀ ਮਿਹਰ ਨਜ਼ਰ ਉਠਾਈਆ। ਸਤਿਜੁਗ ਕਹੇ ਪ੍ਰਭ ਤੇਰੇ ਪਿਆਰ ਵਿਚ ਦੂਸਰੀ ਪੜ੍ਹਨੀ ਨਾ ਪਏ ਕੋਇ ਕਿਤਾਬ, ਕੁਤਬਖਾਨਿਆਂ ਦਾ ਝਗੜਾ ਦੇਣਾ ਮੁਕਾਈਆ। ਘਰ ਠਾਕਰ ਸਵਾਮੀ ਸੱਜਣ ਮਿਲ ਅਹਿਬਾਬ, ਮਿੱਤਰ ਪਿਆਰੇ ਆਪਣਾ ਫੇਰਾ ਪਾਈਆ। ਤੂੰ ਆਦਿ ਜੁਗਾਦੀ ਪਰਮ ਪੁਰਖ ਪਰਮਾਤਮ ਅਬਿਨਾਸ਼ੀ ਕਰਤਾ ਵਾਹਿਦ, ਲਾਸ਼ਰੀਕ ਜਲਵਾਗਰ ਅਖਵਾਈਆ। ਸੰਤ ਸੁਹੇਲੇ ਤੈਨੂੰ ਨਿਰਗੁਣ ਰਹੇ ਲਾਧ, ਸਰਗੁਣ ਹੋ ਕੇ ਬੂਝ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸਤਿਜੁਗ ਸਾਚਾ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਦੁਨੀਆ ਦਾ ਕੂੜਾ ਵੇਖ ਧੰਦਾ, ਧਰਮ ਦਇਆ ਨਜ਼ਰ ਕੋਇ ਨਾ ਆਈਆ। ਤੇਰੀ ਬੰਦਗੀ ਵਿਚ ਦਿਸੇ ਕੋਇ ਨਾ ਬੰਦਾ, ਬੰਦੀਖ਼ਾਨੇ ਸਾਰੇ ਰਹੇ ਕੁਰਲਾਈਆ। ਮਨ ਵਾਸਨਾ ਜਗਤ ਵਿਕਾਰੀ ਹੋਇਆ ਗੰਦਾ, ਪੁਨੀਤ ਪਵਿਤ ਨਜ਼ਰ ਕੋਇ ਨਾ ਆਈਆ। ਸਾਚੀ ਮੰਜ਼ਲ ਪੌੜੇ ਚੜ੍ਹੇ ਕੋਈ ਨਾ ਡੰਡਾ, ਅਧਵਾਟੀ ਬੈਠੀ ਜਗਤ ਲੋਕਾਈਆ। ਬਿਨ ਹਰਿ ਸ਼ਬਦ ਜਗਤ ਜਗਿਆਸੂ ਫਿਰੇ ਨੰਗਾ, ਓਢਨ ਸੀਸ ਜਗਦੀਸ਼ ਨਾ ਕੋਇ ਟਿਕਾਈਆ। ਕਿਰਪਾ ਕਰ ਪੁਰਖ ਅਕਾਲ ਸਾਚਾ ਬਖ਼ਸ਼ ਆਪਣਾ ਸੰਗਾ, ਸਗਲਾ ਸਗਲਾ ਸੰਗ ਆਪਣੇ ਨਾਲ ਰਖਾਈਆ। ਕਲਜੁਗ ਕੂੜਾ ਰਹਿਣ ਨਾ ਪਾਵੇ ਦੰਗਾ, ਦਗ਼ੇਬਾਜ਼ੀ ਦਾ ਲੇਖਾ ਦੇਣਾ ਮੁਕਾਈਆ। ਤੇਰੇ ਨਾਮ ਦਾ ਵੱਜੇ ਇਕ ਮਰਦੰਗਾ, ਡੰਕਾ ਰਾਓ ਰੰਕਾਂ ਕਰੇ ਸ਼ਨਵਾਈਆ। ਸਤਿਜੁਗ ਕਹੇ ਸ੍ਰੀ ਭਗਵਾਨ ਇਕੋ ਦਰ ਦਵਾਰਾ ਤੇਰਾ ਮੰਗਾ, ਦਰਵੇਸ਼ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰੀ ਕਰ ਉਮੰਗਾ, ਤ੍ਰਿਸ਼ਨਾ ਅਗਲੀ ਦੇਣੀ ਮਿਟਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬੰਨਾ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ
ਸਤਿਜੁਗ ਸਾਚੇ, ਜਨ ਭਗਤਾਂ ਦੱਸਾਂ ਅਗੰਮੀ ਬੋਲ, ਅਨਬੋਲਤ ਆਪਣਾ ਨਾਮ ਦ੍ਰਿੜਾਈਆ। ਸਤਿ ਸਚ ਵਜਾਵਾਂ ਧੁਰ ਦਾ ਢੋਲ, ਨਾਦ ਅਨਾਦੀ ਇਕੋ ਦਿਆਂ ਸਮਝਾਈਆ। ਸਵਾਮੀ ਠਾਕਰ ਹੋ ਕੇ ਵਸਾਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਨਿਜ ਨੇਤਰ ਲੋਚਣ ਨੈਣ ਅੱਖ ਦੇਵਾਂ ਖੋਲ੍ਹ, ਭੇਵ ਅਭੇਦਾ ਆਪਣਾ ਆਪ ਸਮਝਾਈਆ। ਅੰਮ੍ਰਿਤ ਆਤਮ ਸਾਚੀ ਧੁਰ ਦੀ ਦੇਵਾਂ ਪਹੁਲ, ਰਸ ਇਕੋ ਇਕ ਵਖਾਈਆ। ਮਿਲੇ ਵਡਿਆਈ ਉਪਰ ਧਰਨੀ ਧਰਤ ਧੌਲ, ਧਰਮ ਦਵਾਰੇ ਬਹਿ ਕੇ ਸੋਭਾ ਪਾਈਆ। ਪੂਰਬ ਲਹਿਣਾ ਦੇਣਾ ਪੂਰਾ ਕਰਾਂ ਕੌਲ, ਇਕ਼ਰਾਰਨਾਮਾ ਪਿਛਲਾ ਤੋੜ ਨਿਭਾਈਆ। ਜਿਸ ਲੇਖੇ ਨੂੰ ਸਮਝ ਨਾ ਸਕੇ ਕੋਈ ਪੰਡਤ ਪਾਂਧਾ ਰੌਲ, ਅੰਕੜਿਆਂ ਵਿਚ ਹਿਸਾਬ ਨਾ ਕੋਇ ਲਗਾਈਆ। ਸਚ ਵਸਤ ਜਨ ਭਗਤਾਂ ਦੇਵਾਂ ਨਾਮ ਅਨਮੋਲ, ਅਨਮੁਲੜੀ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਵਰੋਲ, ਕੋਟਾਂ ਵਿਚੋਂ ਥੋੜੇ ਬਹੁਤੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਲਏ ਉਪਜਾਈਆ। ਸਤਿਜੁਗ ਸਾਚੇ, ਜਨ ਭਗਤਾਂ ਦੇਵਾਂ ਨਾਮ ਵਸਤ ਅਗੰਮੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਲਹਿਣਾ ਮੁਕਾ ਕੇ ਪਵਣ ਸਵਾਸ ਦਮੀ, ਦਮਾਂ ਦੇ ਅੰਦਰ ਦਮਨ ਦਿਆਂ ਕਰਾਈਆ। ਗੁਰਮੁਖ ਸੁਰਤੀ ਰਹੇ ਨਾ ਕਦੇ ਨਿਕੰਮੀ, ਨਿਹਕਰਮੀ ਹੋ ਕੇ ਆਪਣਾ ਰੰਗ ਰੰਗਾਈਆ। ਭਾਗ ਲੱਗੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਨੇਤਰ ਅੱਖ ਰਹੇ ਨਾ ਅੰਨ੍ਹੀ, ਲੋਚਣ ਨੇਤਰ ਨਿਜ ਖੁਲ੍ਹਾਈਆ। ਸਚ ਪਦਾਰਥ ਦਾ ਕਰ ਕੇ ਧਨੀ, ਧਨਾਢ ਧੁਰ ਦਾ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਦਏ ਵਡਿਆਈਆ। ਸਤਿਜੁਗ ਸਾਚੇ ਜਨ ਭਗਤਾਂ ਦੇਵਾਂ ਨਾਮ ਵੱਖਰ, ਚਾਰ ਜੁਗ ਦਾ ਲੇਖ ਨਾ ਕੋਇ ਬਣਾਈਆ। ਨਿਰਗੁਣ ਨਿਰਗੁਣ ਮੇਲਾ ਮੇਲੇ ਦੋ ਅੱਖਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਅੰਗ ਬਣਾਈਆ। ਮੰਜ਼ਲ ਚੋਟੀ ਚਾੜ੍ਹਾਂ ਆਖ਼ਰ, ਅਖ਼ੀਰ ਬੇਨਜ਼ੀਰ ਆਪਣਾ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਾਚਾ ਨਾਮ ਇਕੋ ਹੋਵੇ ਭਾਸ਼ਨ, ਭਾਸ਼ਾ ਸਭ ਦੀ ਦਏ ਬਦਲਾਈਆ। ਸਤਿਜੁਗ ਸਾਚੇ, ਜਨ ਭਗਤਾਂ ਸ਼ਬਦ ਅਨੋਖੀ ਪਾਵਾਂ ਭਿੱਖ, ਭਿਖਿਆ ਆਪਣੇ ਦਰ ਵਰਤਾਈਆ। ਜਨਮ ਕਰਮ ਦਾ ਲੇਖਾ ਦੇਵਾਂ ਲਿਖ, ਲਿਖਿਆ ਲੇਖ ਨਾ ਕੋਇ ਬਦਲਾਈਆ। ਧੁਰ ਦੀ ਕਿਰਪਾ ਅੰਦਰ ਆਵਾਂ ਦਿੱਖ, ਜਗ ਨੇਤਰ ਚਲੇ ਨਾ ਕੋਇ ਚਤੁਰਾਈਆ। ਕਰਮ ਕਰਮ ਦੀ ਪੂਰੀ ਕਰਾਂ ਇੱਛ, ਜਨਮ ਜਨਮ ਦਾ ਗੇੜ ਮਿਟਾਈਆ। ਵਡਿਆਈ ਦੇ ਕੇ ਗੁਰਮੁਖ ਸਾਚੇ ਸਿੱਖ, ਸਾਖਿਆਤ ਆਪਣਾ ਰੰਗ ਵਖਾਈਆ। ਆਤਮ ਪਰਮਾਤਮ ਕਰ ਕੇ ਸਾਚਾ ਹਿਤ, ਹਿਤਕਾਰੀ ਬਣ ਕੇ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ, ਤੇਰਾ ਮਾਰਗ ਲਾਵੇ ਇਤ, ਜਿਸ ਦਾ ਭੇਵ ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਅਮਰ ਚੰਦ ਦੇ ਗ੍ਰਹਿ ਪਿੰਡ ਪੰਜ ਕੋਹਾ ਜ਼ਿਲਾ ਅੰਬਾਲਾ
ਸਦਾ ਭਾਗ ਲੱਗੇ ਭਗਤਾਂ ਝੁੱਗੀ, ਜੁਗ ਚੌਕੜੀ ਦੇਵਣਹਾਰ ਵਡਿਆਈਆ। ਜਿਸ ਦਾ ਨਾਮ ਨਿਸ਼ਾਨਾ ਰਹੇ ਚੌਹ ਜੁਗੀਂ, ਚਾਰ ਕੁੰਟ ਦਹਿ ਦਿਸ਼ਾ ਸਿਫ਼ਤੀ ਢੋਲੇ ਗਾਈਆ। ਗੁਰਮੁਖਾਂ ਨਿਰਮਲ ਕਰ ਕੇ ਬੁਧੀ, ਬਿਬੇਕੀ ਆਪਣੀ ਧਾਰ ਜਣਾਈਆ। ਮੰਜ਼ਲ ਚਾੜ੍ਹ ਕੇ ਉਚੀ, ਸਚ ਦਵਾਰ ਦਏ ਵਖਾਈਆ। ਜਿਸ ਗ੍ਰਹਿ ਆਤਮ ਹੋਵੇ ਸੁੱਚੀ, ਪ੍ਰੀਤਮ ਮਿਲ ਕੇ ਖ਼ੁਸ਼ੀ ਮਨਾਈਆ। ਸਾਚੇ ਨਾਮ ਦੀ ਦੇ ਕੇ ਰੁਚੀ, ਨਾਤਾ ਧੁਰ ਦਾ ਲਏ ਜੁੜਾਈਆ। ਹੱਕ ਪ੍ਰੀਤ ਕਦੇ ਨਾ ਰਹੇ ਗੁੱਝੀ, ਚਾਰ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਸਦਾ ਲੱਗੇ ਭਾਗ ਜਨ ਭਗਤ ਘਰ, ਦਵਾਰਾ ਧੁਰ ਦਾ ਨਜ਼ਰੀ ਆਈਆ। ਜਿਥੇ ਮਾਨਸ ਜਨਮ ਮਿਲੇ ਵਰ, ਵਰਨ ਬਰਨ ਡੇਰਾ ਢਾਹੀਆ। ਪੁਰਖ ਅਕਾਲ ਦੀਨ ਦਿਆਲ ਕਿਰਪਾ ਜਾਏ ਕਰ, ਕਰਨੀ ਦਾ ਕਰਤਾ ਹੋਏ ਆਪ ਸਹਾਈਆ। ਜੁਗ ਜਨਮ ਦੇ ਵਿਛੜੇ ਲਾਏ ਲੜ, ਸੁਰਤੀ ਸ਼ਬਦੀ ਆਪਣਾ ਜੋੜ ਜੁੜਾਈਆ। ਨਿਰਭੌ ਚੁਕਾਏ ਭੈ ਡਰ, ਲੱਖ ਚੁਰਾਸੀ ਨਾ ਕੋਇ ਭਵਾਈਆ। ਜਗਤ ਵਿਕਾਰ ਵਹਿਣ ਨਾ ਜਾਏ ਹੜ੍ਹ, ਬਾਹੋਂ ਫੜ ਫੜ ਪਾਰ ਕਰਾਈਆ। ਜੋ ਆਤਮ ਪਰਮਾਤਮ ਸੋਹੰ ਢੋਲਾ ਗਏ ਪੜ੍ਹ, ਪਰਮਾਤਮ ਆਤਮ ਮਿਲ ਕੇ ਵੱਜੇ ਵਧਾਈਆ। ਸਾਚੀ ਮੰਜ਼ਲ ਬਿਨ ਪੌੜੀ ਡੰਡੇ ਗਏ ਚੜ੍ਹ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਕਿਰਪਾ ਕਰੇ ਨਰਾਇਣ ਨਰ, ਹਰਿ ਕਰਤਾ ਬਖ਼ਸ਼ਣਹਾਰ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਨੁਹਾਏ ਸਰੋਵਰ ਸਾਚੇ ਸਰ, ਤੀਰਥ ਮਜਨ ਇਕੋ ਇਕ ਕਰਾਈਆ।