੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮੁਖਤਿਆਰ ਸਿੰਘ ਦੇ ਗ੍ਰਹਿ ਪਿੰਡ ਮੁੰਡੀਆਂ ਖੁਰਦ ਜ਼ਿਲਾ ਲੁਧਿਆਣਾ
ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਬਲ, ਬਲਧਾਰੀ ਕਲਜੁਗ ਕੂੜੇ ਦਏ ਖਪਾਈਆ। ਪਾਵੇ ਸਾਰ ਸਮੁੰਦ ਸਾਗਰ ਜਲ ਥਲ, ਟਿੱਲੇ ਪਰਬਤ ਡੇਰਾ ਢਾਹੀਆ। ਦੂਈ ਦਵੈਤੀ ਮਨ ਵਾਸਨਾ ਮੇਟੇ ਸਲ, ਸਾਹਿਬ ਸਵਾਮੀ ਅੰਤਰਜਾਮੀ ਇਕੋ ਬੂਝ ਦਏ ਬੁਝਾਈਆ। ਜੂਠ ਝੂਠ ਮਮਤਾ ਮੋਹ ਰਹੇ ਨਾ ਕਲ, ਕਲਕਾਤੀ ਝਗੜਾ ਅਗਲਾ ਦਏ ਚੁਕਾਈਆ। ਸਾਚਾ ਧਾਮ ਨਿਹਚਲ ਵਖਾਏ ਅਟਲ, ਜਨ ਭਗਤਾਂ ਸਾਚੇ ਸੰਤਾਂ ਦਏ ਮਾਣ ਵਡਿਆਈਆ। ਜਿਸ ਗ੍ਰਹਿ ਇਕੋ ਦੀਪਕ ਰਿਹਾ ਬਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਸਾਚਾ ਨਾਮ ਇਕ ਸਮਝਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਸਾਚਾ ਮੇਲ, ਮਿਲਣੀ
ਹਰਿ ਜਗਦੀਸ਼ ਕਰਾਈਆ। ਪੁਰਖ ਅਕਾਲ ਦੀਨ ਦਿਆਲ ਮਿਲੇ ਸੱਜਣ ਸੁਹੇਲ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਨਾਤਾ ਜੋੜ ਜੁੜਾਈਆ। ਕਰੇ ਪਰਕਾਸ਼ ਸਾਚੇ ਗ੍ਰਹਿ ਬਿਨ ਬਾਤੀ ਤੇਲ, ਨਿਰਗੁਣ ਨੂਰ ਜੋਤ ਡਗਮਗਾਈਆ। ਅਚਰਜ ਦੱਸੇ ਅਗੰਮ ਅਥਾਹ ਆਪਣਾ ਖੇਲ, ਖ਼ਾਲਕ ਖ਼ਲਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ, ਸਤਿਜੁਗ ਸਾਚੇ, ਤੇਰਾ ਧਰਮ ਦਵਾਰਾ ਇਕ ਪਰਗਟਾਈਆ। ਸਤਿਜੁਗ ਸਾਚੇ, ਕਿਰਪਾ ਕਰੇ ਆਪ ਕਿਰਪਾਲ, ਕਿਰਪਾਨਿਧ ਦਇਆ ਕਮਾਈਆ। ਏਕਾ ਨਾਮ ਸ਼ਬਦ ਹੋਏ ਵਿਸ਼ਾਲ, ਵਿਸ਼ਿਆਂ ਵਾਲਾ ਵਿਸ਼ਾ ਦਏ ਗਵਾਈਆ। ਆ ਕੇ ਵੇਖੇ ਮੁਰੀਦਾਂ ਮੁਰਸ਼ਦ ਹਾਲ, ਦੋ ਜਹਾਨ ਕਾਇਨਾਤ ਦੀਨ ਦੁਨੀ ਵੇਖ ਵਖਾਈਆ। ਮਾਇਆ ਮਮਤਾ ਕੂੜੀ ਕਿਰਿਆ ਤੋੜ ਜਗਤ ਜੰਜਾਲ, ਨਿਜ ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਸਚ ਦਵਾਰਾ ਇਕ ਵਖਾਏ ਧੁਰ ਦੀ ਧਰਮਸਾਲ, ਜਿਸ ਘਰ ਏਕੰਕਾਰਾ ਇਕੋ ਸੋਭਾ ਪਾਈਆ। ਜਿਥੇ ਗੁਰ ਅਵਤਾਰਾਂ ਪੈਗ਼ੰਬਰਾਂ ਪੂਰਾ ਕਰੇ ਸਵਾਲ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਂ ਰਿਹਾ ਭਰਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਖੇਲ ਕਰੇ ਕਮਾਲ, ਜਗਤ ਸ੍ਰਿਸ਼ਟੀ ਦ੍ਰਿਸ਼ਟੀ ਸਮਝ ਕੋਇ ਨਾ ਆਈਆ। ਭਗਤ ਸੁਹੇਲੇ ਸੱਜਣ ਗੁਰਮੁਖ ਆਪ ਉਠਾਲ, ਨਾਮ ਨਿਧਾਨ ਸ੍ਰੀ ਭਗਵਾਨ ਰਿਹਾ ਦ੍ਰਿੜਾਈਆ। ਧਰਮ ਦਵਾਰ ਬਣਾ ਆਪਣੇ ਲਾਲ, ਗੁਰ ਗੁਰ ਗੋਦ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਕਰ ਪਰਵਾਨ, ਮਿਹਰਵਾਨ ਮਿਹਰ ਨਜ਼ਰ ਇਕ ਤਕਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਰਵਣ ਸਿੰਘ ਦੇ ਗ੍ਰਹਿ ਪਿੰਡ ਰਾਮਪੁਰ ਸਰਦਾਰਾ ਜ਼ਿਲਾ ਲੁਧਿਆਣਾ
ਸਤਿਜੁਗ ਸਾਚੇ, ਧੁਰ ਦਾ ਨਾਮ ਸਭ ਨੂੰ ਕਰਨਾ ਪਏ ਮਨਜ਼ੂਰ, ਚਾਰ ਵਰਨ ਅਠਾਰਾਂ ਬਰਨ ਮਾਨਵ ਜਾਤੀ ਇਕੋ ਢੋਲਾ ਗਾਈਆ। ਪੁਰਖ ਅਕਾਲ ਦੀਨ ਦਿਆਲ ਹਾਜ਼ਰ ਹਜ਼ੂਰ, ਹਜ਼ਰਤ ਸ਼ਾਹ ਸੁਲਤਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਮਾਇਆ ਮਮਤਾ ਕੂੜੀ ਕਿਰਿਆ ਕਰੇ ਦੂਰ, ਲੋਕਮਾਤ ਚਾਰ ਕੁੰਟ ਦਹਿ ਦਿਸ਼ਾ ਰਹਿਣ ਨਾ ਪਾਈਆ। ਨਾਮ ਖ਼ੁਮਾਰੀ ਆਤਮ ਪਰਮਾਤਮ ਦੇਵੇ ਸਚ ਸਰੂਰ, ਸ਼ਬਦ ਅਨਾਦੀ ਧੁਰ ਦਾ ਰਾਗ ਸੁਣਾਈਆ। ਨਿਰਗੁਣ ਨੂਰ ਜੋਤੀ ਜੋਤ ਪਰਕਾਸ਼ ਕਰੇ ਜਾਹਰ ਜਹੂਰ, ਗਹਿਰ ਗੰਭੀਰ ਆਪਣਾ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ, ਤੇਰਾ ਸਾਚਾ ਰਾਹ, ਪੁਰਖ ਅਕਾਲ ਚਲਾਵੇ ਸ਼ਬਦੀ ਬਣ ਮਲਾਹ, ਦੂਜਾ ਸੰਗ ਨਾ ਕੋਇ ਰਲਾਈਆ। ਸਤਿਜੁਗ ਸਾਚੇ, ਸਚ ਸੁਚ ਦਾ ਹੋਵੇ ਇਕ ਪਿਆਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ, ਇਕੋ ਧਿਆਨ ਲਗਾਈਆ। ਸਿਫ਼ਤਾਂ ਵਿਚ ਗਾਵੇ ਰਸਨਾ ਜਿਹਵਾ ਬੱਤੀ ਦੰਦ ਜ਼ਬਾਂ, ਨਾਉਂ ਨਿਰੰਕਾਰਾ ਏਕੰਕਾਰਾ ਇਕੋ ਇਕ ਧਿਆਈਆ। ਪਰਵਰਦਿਗਾਰ ਸਾਂਝਾ ਯਾਰ ਮੁਹੱਬਤ ਵਿਚ ਹੋਵੇ ਮਿਹਰਵਾਂ, ਮਹਿਬੂਬ ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸੇ ਸਾਚਾ ਰਾਹ, ਰਹਿਬਰ ਹੋ ਕੇ ਰਸਤਾ ਇਕ ਵਖਾਈਆ। ਕਾਇਆ ਮਾਟੀ ਮੰਦਰ ਪੜਦਾ ਦਏ ਉਠਾ, ਨਿਜ ਲੋਚਨ ਨੈਣ ਅੱਖ ਕਰ ਰੁਸ਼ਨਾਈਆ। ਸਾਚੇ ਨਾਮ ਦੀ ਧੁਨ
ਅਗੰਮੀ ਦਏ ਸੁਣਾ, ਨਾਦ ਅਨਾਦੀ ਇਕੋ ਇਕ ਵਜਾਈਆ। ਜਗਤ ਦਵਾਰੇ ਪੈਂਡਾ ਦਏ ਮੁਕਾ, ਮਨ ਵਾਸਨਾ ਕੂੜੀ ਦਏ ਖਪਾਈਆ। ਸੁਰਤ ਸਵਾਣੀ ਲਏ ਉਠਾ, ਸ਼ਬਦ ਹਲੂਣਾ ਇਕ ਲਗਾਈਆ। ਸਾਚੀ ਮੰਜ਼ਲ ਪੌੜੇ ਲਏ ਚੜ੍ਹਾ, ਘਰ ਵਿਚ ਘਰ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦਏ ਸਮਝਾ, ਭੇਵ ਅਭੇਦਾ ਆਪਣਾ ਆਪ ਖੁਲ੍ਹਾਈਆ। ਸੇਜ ਸੁਹੰਜਣੀ ਸਚ ਦਵਾਰ ਸਚ ਸਿੰਘਾਸਣ ਸੋਭਾ ਪਾ, ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ, ਤੇਰਾ ਬਣੇ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਸਤਿਜੁਗ ਸਾਚੇ, ਸਚ ਨਾਮ ਦੀ ਸਭ ਨੂੰ ਹੋਵੇ ਖ਼ਾਹਿਸ਼, ਖ਼ਾਲਸ ਖ਼ਾਲਸ ਵਿਚੋਂ ਬਾਹਰ ਕਢਾਈਆ। ਭਗਤ ਸੁਹੇਲੇ ਸੰਤ ਗੁਰਮੁਖ ਗੁਰਸਿਖ ਕਰ ਤਲਾਸ਼, ਸੂਫ਼ੀ ਆਪਣੇ ਰੰਗ ਰੰਗਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਬਿਨ ਗੋਪੀ ਕਾਹਨ ਵਖਾ ਕੇ ਰਾਸ, ਸੁਰਤੀ ਸ਼ਬਦੀ ਆਪਣਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਸੇ ਸਾਥ, ਸਦਾ ਸੁਹੇਲਾ ਇਕ ਅਕੇਲਾ ਏਕੰਕਾਰ ਆਪਣਾ ਸੰਗ ਨਿਭਾਈਆ। ਜਗਤ ਵਾਸਨਾ ਮਾਇਆ ਮਮਤਾ ਮੋਹ ਕਰ ਕੇ ਨਾਸ, ਸ਼ਬਦ ਨਾਦ ਧੁਨ ਕਰੇ ਸ਼ਨਵਾਈਆ। ਸਾਚੀ ਸਿਖਿਆ ਦੇ ਸਰਬ ਗੁਣਤਾਸ, ਦੀਨ ਦੁਨੀ ਦਏ ਸਮਝਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਗਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਧਰਮ ਦਵਾਰਾ ਏਕੰਕਾਰ ਧਰਨੀ ਧਰਤ ਧਵਲ ਉਪਰ ਇਕ ਪਰਗਟਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਇਕ ਹੋਵੇ ਹੁਲਾਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾਰ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਕਰੋੜ ਤੇਤੀਸਾ ਸਿਰ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਬੋਲਣ ਹੱਕ ਜੈਕਾਰਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਪਤਿਪਰਮੇਸ਼ਵਰ ਜਲਵਾਗਰ ਤੇਰਾ ਨੂਰ ਇਲਾਹੀ ਕੂੜੀ ਕਿਰਿਆ ਕਰ ਪਾਰ ਕਿਨਾਰਾ, ਸਚ ਸਹਾਰਾ ਇਕੋ ਇਕ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦਾ ਵਜਾ ਇਕ ਨਗਾਰਾ, ਨੌਬਤ ਹੱਕ ਹੱਕ ਸੁਣਾਈਆ। ਸਤਿਜੁਗ ਸਾਚੇ, ਸਚ ਨਾਮ ਦਾ ਹੋਵੇ ਪਰਕਾਸ਼, ਪਰਕਾਸ਼ਤ ਹੋਵੇ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਸ, ਅਬਿਨਾਸ਼ੀ ਕਰਤਾ ਦੀਨ ਦੁਨੀ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਲੇਖਾ ਲਿਖ ਕੇ ਗਏ ਭਵਿਖਤ ਵਾਕ, ਕ਼ਲਮ ਸ਼ਾਹੀ ਨਾਤਾ ਕਾਗ਼ਜ਼ ਨਾਲ ਜੁੜਾਈਆ। ਤਿਸ ਦਾ ਲਹਿਣਾ ਦੇਣਾ ਪੁਰਖ ਅਕਾਲ ਚੁਕਾਵੇ ਆਪ, ਨਿਰਗੁਣ ਨਿਰਵੈਰ ਆਪਣਾ ਹੁਕਮ ਆਪ ਵਰਤਾਈਆ। ਲੋਕਮਾਤ ਧਰਨੀ ਧਰਤ ਧਵਲ ਉਪਰ ਜੋਤੀ ਜਾਤਾ ਕਰੇ ਵਡ ਪਰਤਾਪ, ਬੇਪਰਵਾਹ ਆਪ ਆਪਣਾ ਖੇਲ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਮਾਨਵ ਜਾਤੀ ਕਰੇ ਏਕੋ ਜਾਪ, ਏਕਾ ਨਾਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਦਿਸਾਈਆ। ਜਨ ਭਗਤਾਂ ਕੋਟ ਜਨਮ ਦੇ ਮੇਟ ਕੇ ਪਾਪ, ਪਤਿਤ ਪੁਨੀਤ ਗੁਰਮੁਖ ਗੁਰਸਿਖ ਲਏ ਬਣਾਈਆ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਮਾਟੀ ਖ਼ਾਕ ਦੇਵੇ ਮਾਣ ਵਡਿਆਈਆ। ਸੁਰਤੀ ਸ਼ਬਦੀ ਕਰ ਇਤਫਾਕ, ਘਰ ਮੇਲਾ ਮੇਲੇ ਸਹਿਜ ਸੁਭਾਈਆ। ਕਾਇਆ ਮੰਦਰ ਅੰਦਰ ਰਹੇ ਨਾ ਅੰਧੇਰੀ ਰਾਤ, ਨਿਰਗੁਣ ਸਾਚੀ ਜੋਤ ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਾਚਾ ਰਾਹ, ਸਤਿ ਸਤਿ ਦਵਾਰਾ ਇਕ ਵਖਾਈਆ। ਸਤਿਜੁਗ ਸਾਚੇ, ਸਾਚਾ ਨਾਮ ਦਏ ਏਕੰਕਾਰਾ ਧੁਰ ਦਾ ਭੂਪ, ਭੂਪਤ ਭੂਪ ਕਰੇ ਪੜ੍ਹਾਈਆ। ਸੰਦੇਸ਼ਾ ਦੇਵੇ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਬਚਿਆ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਉਠਾ ਕੇ ਆਪਣੇ ਸੁਤ, ਸਤਿ ਦਵਾਰੇ ਲਏ ਜਗਾਈਆ। ਸਚ ਸੁਹੰਜਣੀ ਮੌਲੇ ਰੁਤ, ਪੱਤ ਟਹਿਣੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਾਰ ਜੁਗ ਦਾ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਸਾਚੇ, ਤੇਰੇ ਅੰਦਰ ਕੋਈ ਨਾ ਪੂਜਾ ਹੋਵੇ ਕਿਸੇ ਬੁੱਤ, ਬੁੱਤਖ਼ਾਨਾ ਰਹਿਣ ਕੋਇ ਨਾ ਪਾਈਆ। ਹਰਿ ਕਾ ਨਾਮ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਦੇ ਜਾਵੇ ਨਾ ਲੁਕ, ਭਗਤਾਂ ਅੰਦਰ ਪਰਗਟ ਹੋ ਕੇ ਢੋਲਾ ਸੋਹਲਾ ਆਪ ਜਣਾਈਆ। ਪੁਰਖ ਅਕਾਲ ਦੀਨ ਦਿਆਲ ਸਤਿਜੁਗ ਸਾਚੇ ਨਾਮ ਦੀ ਦੱਸੇ ਇਕੋ ਤੁਕ, ਬਹੁ ਵਿਦਿਆ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਹੋਵੇ ਸੁਖ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਬਣਾ ਕੇ ਆਪਣੇ ਸੁਤ, ਸਤਿ ਧਰਮ ਇਕੋ ਮਾਰਗ ਦਏ ਦ੍ਰਿੜਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਨੇਕ ਸਿੰਘ ਦੇ ਗ੍ਰਹਿ ਪਿੰਡ ਅਜਨੌਦ ਜ਼ਿਲਾ ਲੁਧਿਆਣਾ
ਸਤਿਜੁਗ ਸਾਚੇ ਸਾਚਾ ਨਾਮ ਹੋਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈ ਜੈਕਾਰ ਇਕੋ ਇਕ ਕਰਾਈਆ। ਜਨ ਭਗਤਾਂ ਖੁਲ੍ਹਾ ਮਿਲੇ ਸਚ ਭੰਡਾਰਾ, ਭੰਡਾਰੀ ਹੋ ਕੇ ਆਪ ਵਰਤਾਈਆ। ਨਜ਼ਰੀ ਆਵੇ ਸਚਖੰਡ ਦਵਾਰਾ, ਧੁਰ ਦਰਬਾਰਾ ਇਕ ਵਖਾਈਆ। ਖ਼ੁਸ਼ੀਆਂ ਹੋਵੇ ਮੰਗਲਾਚਾਰਾ, ਸੋਹਲਾ ਢੋਲਾ ਬੇਪਰਵਾਹੀਆ। ਸਾਚਾ ਨੂਰ ਹੋਵੇ ਉਜਿਆਰਾ, ਉਜਲ ਆਪਣਾ ਗ੍ਰਹਿ ਵਖਾਈਆ। ਭਗਤਾਂ ਹੋਵੇ ਪਿਆਰਾ, ਭਗਵਨ ਦਇਆ ਕਮਾਈਆ। ਸਾਂਝਾ ਹੋਵੇ ਘਰ ਬਾਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਕਿਰਪਾ ਕਰੇ ਪਰਵਰਦਿਗਾਰਾ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੱਸ ਏਕਾ ਠਾਂਡਾ ਦਰਬਾਰਾ, ਅੰਮ੍ਰਿਤ ਮੇਘ ਨਾਮ ਬਰਸਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਚਰਨ ਸਿੰਘ ਦੇ ਗ੍ਰਹਿ ਲੁਧਿਆਣਾ
ਸਤਿਜੁਗ ਸਾਚੇ, ਸਾਚੇ ਨਾਮ ਦੀ ਹੋਵੇ ਇਕ ਇਬਾਦਤ, ਕਲਮਾ ਕਾਇਨਾਤ ਪਾਰਬ੍ਰਹਮ ਪਤਿਪਰਮੇਸ਼ਵਰ ਆਪ ਪੜ੍ਹਾਈਆ। ਸਚ ਭੰਡਾਰਾ ਨਾਮ ਨਿਧਾਨ ਆਤਮ ਪਰਮਾਤਮ ਜੀਵ ਜੰਤ ਦੇਵੇ ਨਿਆਮਤ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਚਰਨ ਕਵਲ ਸਚ ਦਵਾਰੇ ਪ੍ਰੇਮ ਪ੍ਰੀਤੀ ਮੁਹੱਬਤ ਵਿਚ ਦੇਵੇ ਦਾਅਵਤ, ਅਬਿਨਾਸ਼ੀ ਕਰਤਾ ਦੀਨ ਦੁਨੀ ਦਾ ਮਾਲਕ ਸੰਤ ਸੁਹੇਲੇ ਆਪ ਮਿਲਾਈਆ। ਸਚ ਭੰਡਾਰਾ ਨਾਮ ਨਿਧਾਨ ਸ੍ਰੀ ਭਗਵਾਨ ਦੇਵੇ ਹੱਕ ਪਦਾਰਥ, ਚਾਰ ਕੁੰਟ ਜ਼ਿਮੀਂ ਅਸਮਾਨਾਂ ਆਪ ਵਰਤਾਈਆ। ਸਤਿਜੁਗ ਸਾਚੇ ਤੇਰਾ ਹਕ਼ੀਕ਼ੀ ਹੋਵੇ ਪਰਮਾਰਥ, ਨਿਜਾਨੰਦ
ਇਕੋ ਰੰਗ ਰੰਗਾਈਆ। ਜਗਤ ਖ਼ਾਹਿਸ਼ ਪੂਰਾ ਕਰੇ ਸਰਬ ਸਵਾਰਥ, ਬੁਧ ਬਿਬੇਕ ਬਖ਼ਸ਼ ਟੇਕ, ਵਿਵੇਕੀ ਆਪਣੀ ਕਾਰੇ ਲਾਈਆ। ਕਾਇਆ ਮੰਦਰ ਸਾਢੇ ਤਿੰਨ ਹੱਥ ਸੁਹਾਏ ਸਚ ਇਮਾਰਤ, ਸਚ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਸਿਫ਼ਤਾਂ ਵਿਚ ਧੁਰ ਦੇ ਨਾਮ ਦੀ ਲਿਖੇ ਅਗੰਮੀ ਇਬਾਰਤ, ਕਾਗ਼ਜ਼ ਕ਼ਲਮ ਸ਼ਾਹੀ ਦੇਵੇ ਮਾਣ ਵਡਿਆਈਆ। ਸਾਚੇ ਸੰਤਾਂ ਸਤਿਗੁਰ ਸ਼ਬਦ ਅਗੰਮੀ ਕਰੇ ਸਫ਼ਾਰਸ਼, ਦੀਨ ਦੁਨੀ ਵਿਚੋਂ ਲੇਖਾ ਦਏ ਮੁਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਬਦਲ ਦੇਵੇ ਆਦਤ, ਅਦਲ ਇਨਸਾਫ਼ ਆਪਣੇ ਹਥ ਰਖਾਈਆ। ਮਨੂਆ ਮਨ ਵਿਕਾਰੀ ਕਰੇ ਨਾ ਕੋਈ ਬਗ਼ਾਵਤ, ਬਗ਼ਲਗੀਰ ਚਾਰ ਵਰਨ ਦਏ ਵਖਾਈਆ। ਸਚ ਮਹਿਬੂਬ ਹਕ਼ੀਕ਼ੀ ਕਰੇ ਸਖ਼ਾਵਤ, ਸੁਖ਼ਨ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਕੂੜੀ ਕਿਰਿਆ ਰਹੇ ਨਾ ਕੋਇ ਅਲਾਮਤ, ਇਲਮ ਦੇ ਆਲਮ ਉਲਮਾ ਗੁਰਮੁਖ ਦਏ ਬਣਾਈਆ। ਸਚ ਦਵਾਰੇ ਊਚਾਂ ਨੀਚਾਂ ਰਾਓ ਰੰਕਾਂ ਹੋਵੇ ਨਾ ਕੋਇ ਮਮਾਨਤ, ਬੰਕ ਦਵਾਰਾ ਇਕੋ ਇਕ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਤੇਰਾ ਸਚ ਦਵਾਰਾ ਧਰਨੀ ਧਰਤ ਧਵਲ ਦਏ ਉਸਾਰ, ਅੱਵਲ ਆਪਣੀ ਸੇਵ ਕਮਾਈਆ। ਸਤਿਜੁਗ ਸਾਚੇ ਤੇਰਾ ਧਰਮ ਦਾ ਹੋਵੇ ਰਾਜ, ਰਈਅਤ ਵੇਖੇ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਪਰਮਾਤਮ ਬਣਾਵੇ ਸਚ ਸਮਾਜ, ਸਮਗਰੀ ਜੋਤ ਇਕਗਰੀ ਇਕੋ ਇਕ ਵਰਤਾਈਆ। ਸਤਿਗੁਰ ਸ਼ਬਦ ਦੁਰਮਤ ਮੈਲ ਧੋਵੇ ਸਭ ਦਾ ਦਾਗ਼, ਪਤਿਤ ਪਾਪੀ ਪੁਨੀਤ ਦਏ ਕਰਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢੇ ਵਾਦ ਵਿਵਾਦ, ਜਗਤ ਵਿਕਾਰ ਵਿਸ਼ਿਆਂ ਲੇਖਾ ਦਏ ਮੁਕਾਈਆ। ਗੁਰਮੁਖ ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਲੱਭੇ ਸਾਧ, ਸਾਧਨਾ ਸਾਚੇ ਨਾਮ ਦੀ ਦਏ ਜਣਾਈਆ। ਕਾਇਆ ਖੇੜਾ ਜੀਵ ਜੰਤ ਕਰ ਆਬਾਦ, ਨਾਮ ਨਿਧਾਨਾ ਸ੍ਰੀ ਭਗਵਾਨਾ ਗ੍ਰਹਿ ਭੀਤਰ ਦਏ ਟਿਕਾਈਆ। ਘਟ ਘਟ ਅੰਤਰ ਤੂੰ ਮੇਰਾ ਮੈਂ ਤੇਰਾ ਕਰਕੇ ਪਰਗਟ ਆਵਾਜ਼, ਨਾਦ ਧੁਨ ਦਰ ਬਿਨ ਤੰਦ ਸਤਾਰ ਦਏ ਵਜਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਦੱਸ ਕੇ ਆਪਣਾ ਰਾਗ, ਛੱਤੀ ਰਾਗਾਂ ਦਾ ਲੇਖਾ ਦਏ ਮੁਕਾਈਆ। ਫੜ ਫੜ ਹੰਸ ਬਣਾਏ ਕਾਗ, ਮਾਣਕ ਮੋਤੀ ਸੋਹੰ ਸਾਚੀ ਚੋਗ ਚੁਗਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਵੇਸ ਵਟਾਈਆ। ਸਤਿਜੁਗ ਤੇਰੀ ਸਾਚੀ ਲੋਕਮਾਤ ਪਾਵੇ ਰਾਸ, ਗੋਪੀ ਕਾਹਨ ਆਪਣਾ ਨੂਰ ਵਖਾਈਆ। ਦੂਜਾ ਰਹੇ ਕੋਈ ਨਾ ਪਾਸ, ਪਾਸਾ ਦੀਨ ਦੁਨੀ ਦਏ ਉਲਟਾਈਆ। ਸਭ ਦੀ ਪੂਰੀ ਕਰੇ ਆਸ, ਆਸਾ ਮਨਸਾ ਖੋਜੇ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਵੇਖਣ ਮਾਰ ਝਾਕ, ਲੋਕਮਾਤ ਧਿਆਨ ਲਗਾਈਆ। ਸਭ ਦਾ ਲਹਿਣਾ ਦੇਣਾ ਕਰੇ ਬੇਬਾਕ, ਬਾਕੀ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚੇ ਤੇਰਾ ਕਾਰਜ ਕਰੇ ਰਾਸ, ਰਸਤਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਣ ਨਾ ਦੇਵੇ ਉਦਾਸ, ਪਰਭਾਸ ਵਿਚੋਂ ਪਰਭਾਤੀ ਦਏ ਪਰਗਟਾਈਆ। ਸਤਿਜੁਗ ਸਾਚੇ, ਤੇਰਾ ਮਾਰਗ ਦਵਾਰਾ ਹੋਵੇ ਰਮਨੀਕ, ਸੋਭਾਵੰਤ ਆਪ ਸੁਹਾਈਆ। ਕੁਛ ਲੇਖਾ ਲਿਖ ਕੇ ਗਿਆ ਰਿਸ਼ੀ ਬਾਲਮੀਕ, ਰਾਮ ਵਸ਼ਿਸ਼ਟ ਦੇਣ ਗਵਾਹੀਆ। ਜਿਸ ਦੀ ਵੇਦ ਵਿਆਸ ਕੀਤੀ ਤਸਦੀਕ, ਕ੍ਰਿਸ਼ਨ ਲੇਖਾ ਸੁਦਾਮੇ ਨਾਲ ਰਖਾਈਆ। ਈਸਾ ਮੂਸਾ ਹਜ਼ਰਤ ਮੁਹੰਮਦ ਕਰ ਉਡੀਕ, ਸਦੀ ਚੌਧਵੀਂ ਰੰਗ ਚੜ੍ਹਾਈਆ। ਨਾਨਕ ਗੋਬਿੰਦ ਦੱਸ ਕੇ ਗਏ ਤਾਰੀਖ, ਬੀਸ ਇਕੀਸਾ ਵੱਜੇ ਹੱਕ ਵਧਾਈਆ। ਪਰਵਰਦਿਗਾਰ ਸਾਂਝਾ ਯਾਰ ਪਰਗਟ ਕਰੇ ਆਪਣੀ ਇਕ ਤੌਫ਼ੀਕ਼, ਤੋਹਫ਼ਾ
ਦੇਵੇ ਥਾਉਂ ਥਾਈਂਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਲਾਸ਼ਰੀਕ, ਵਾਹਦ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ, ਸਚ ਦਵਾਰੇ ਬਖ਼ਸ਼ੇ ਤੇਰੀ ਦੀਦ, ਦੀਦਾ ਦਾਨਿਸਤਾ ਇਕੋ ਨੂਰ ਨਜ਼ਰੀ ਆਈਆ। ਸਤਿਜੁਗ ਸਾਚੇ, ਸਾਚਾ ਨਾਮ ਦੇਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਜਿਸ ਦੀ ਸਮਝੇ ਕੋਇ ਨਾ ਬਾਰਾਂ ਰਾਸੀ, ਅੰਕੜਿਆਂ ਵਿਚ ਹਿੰਦਸਿਆਂ ਵਿਚ ਅੱਖਰਾਂ ਵਿਚ ਪੜਦਾ ਸਕੇ ਨਾ ਕੋਇ ਉਠਾਈਆ। ਸੋ ਸਾਹਿਬ ਸਮਰਥ ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਨਿਵਾਸੀ, ਸਤਿ ਦਵਾਰਾ ਏਕੰਕਾਰਾ ਇਕੋ ਦਏ ਪਰਗਟਾਈਆ। ਸਾਚੀ ਮੰਜ਼ਲ ਪੌੜੀ ਚੜ੍ਹਨ ਦੱਸੇ ਅਗੰਮੀ ਘਾਟੀ, ਰਹਿਬਰ ਹੋ ਕੇ ਰਸਤਾ ਆਪਣਾ ਦਏ ਵਖਾਈਆ। ਆਤਮ ਪਰਮਾਤਮ ਨਿਰਗੁਣ ਬਣੇ ਸਾਥੀ, ਧੁਰ ਦਾ ਸੰਗੀ ਬਹੁਰੰਗੀ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਗੁਰਮੁਖ ਹਰਿਜਨ ਬਣਾ ਕੇ ਇਕ ਜਮਾਤੀ, ਅੱਖਰ ਵੱਖਰ ਆਪਣਾ ਨਾਮ ਦਏ ਸਮਝਾਈਆ। ਕਲਜੁਗ ਕੂੜੀ ਰਹਿਣ ਨਾ ਦੇਵੇ ਅੰਧੇਰੀ ਰਾਤੀ, ਸਤਿਜੁਗ ਸਾਚਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਧੁਰ ਦਾ ਵਾਸੀ, ਵਾਸਤਾ ਵਾਸਤਕ ਆਪਣੇ ਨਾਲ ਜੁੜਾਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਬਸਤੀ ਗੁਜਰਾਂ ਲੁਧਿਆਣਾ
ਸਤਿਜੁਗ ਸਾਚੇ, ਸਾਚੀ ਕਿਰਪਾ ਕਰੇ ਸੂਰਾ ਸਰਬਗਾ, ਸੂਰਬੀਰ ਜੋਧਾ ਏਕਾ ਆਪਣਾ ਨਾਮ ਪਰਗਟਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਰਹਿਣ ਨਾ ਦੇਵੇ ਦਗ਼ਾ, ਝੂਠ ਫ਼ਰੇਬ ਨਾ ਕੋਇ ਵਡਿਆਈਆ। ਸ੍ਰਿਸ਼ਟ ਸਬਾਈ ਨਾਮ ਸੰਦੇਸ਼ਾ ਇਕੋ ਦੇਵੇ ਸਦਾ, ਹੁਕਮੇਂ ਅੰਦਰ ਹੁਕਮ ਆਪ ਸਮਝਾਈਆ। ਮਾਨਵ ਜਾਤੀ ਧਰਮ ਦਵਾਰਾ ਇਕੋ ਵਸੇ ਜਗ੍ਹਾ, ਸਚ ਦਵਾਰਾ ਏਕੰਕਾਰਾ ਆਪ ਸੁਹਾਈਆ। ਨਾਮ ਖ਼ੁਮਾਰੀ ਧੁਰ ਦਾ ਜਾਮ ਪਿਆਏ ਅਗੰਮੀ ਮਧਾ, ਮਧੁਰ ਧੁਨ ਆਪਣੀ ਇਕ ਜਣਾਈਆ। ਹੁਕਮੇਂ ਅੰਦਰ ਦੋ ਜਹਾਨ ਹੋਵੇ ਬੱਧਾ, ਬੰਦਗੀ ਵਿਚ ਸਾਰੇ ਸੀਸ ਝੁਕਾਈਆ। ਪ੍ਰਭ ਮਿਲਣ ਦਾ ਸਾਚਾ ਹੋਵੇ ਧੰਦਾ, ਕਰਮ ਕਾਂਡ ਇਕੋ ਇਕ ਵਖਾਈਆ। ਮਨ ਵਾਸਨਾ ਰਹੇ ਕੋਇ ਨਾ ਗੰਦਾ, ਕੂੜੀ ਕਿਰਿਆ ਬਾਹਰ ਕਢਾਈਆ। ਅੰਮ੍ਰਿਤ ਸਰੋਵਰ ਵਖਾਏ ਸਾਚੀ ਗੰਗਾ, ਝਿਰਨਾ ਧੁਰ ਦਾ ਆਪ ਝਿਰਾਈਆ। ਕਰੇ ਖੇਲ ਆਪ ਬਹੁ ਰੰਗਾ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਮ ਨਿਸ਼ਾਨਾ ਝੁਲੇ ਇਕੋ ਸੱਤਰੰਗਾ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਕਲਜੁਗ ਅੰਤ ਅਖ਼ੀਰੀ ਦਿਸੇ ਕੰਢਾ, ਪਾਰ ਕਿਨਾਰਾ ਆਪੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚਾ ਦੇਵੇ ਨਾਮ ਅਨੰਦਾ, ਅਨੰਦ ਹਰ ਹਿਰਦੇ ਦਏ ਪਰਗਟਾਈਆ। ਸਤਿਜੁਗ ਸਾਚੇ, ਸਾਚਾ ਨਾਮ ਹੋਵੇ ਪ੍ਰਸਿੱਧ, ਸਿਧ ਸਾਧਕ ਧਿਆਨ ਲਗਾਈਆ। ਆਤਮ ਪਰਮਾਤਮ ਸਾਚੀ ਦੱਸੇ ਮਿਲਣ ਦੀ ਬਿਧ, ਨਾਤਾ ਬਿਧਾਤਾ ਲਏ ਜੁੜਾਈਆ। ਝਗੜਾ ਮੁਕਾ ਕੇ ਨੌ ਅਠਾਰਾਂ ਰਿਧ ਸਿਧ, ਸਾਚਾ ਰਸਤਾ ਦਏ ਵਖਾਈਆ। ਅੰਮ੍ਰਿਤ ਝਿਰਨਾ ਝਿਰਾ ਨਿਝ, ਘਰ ਵਿਚ ਘਰ ਦੇਵੇ ਵਡਿਆਈਆ। ਜਨਮ ਮਰਨ ਦਾ ਕਾਰਜ ਕਰੇ ਸਿਧ, ਸਦੀਆਂ ਦੇ ਵਿਛੜੇ ਲਏ ਮਿਲਾਈਆ। ਪੁਰਖ ਅਕਾਲ
ਦੀਨ ਦਿਆਲ ਬਣ ਕੇ ਧੁਰ ਦਾ ਪਿਤ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਸਦਾ ਸੁਹੇਲਾ ਇਕ ਇਕੇਲਾ ਦਰਸ਼ਨ ਦੇਵੇ ਨਿਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਘੜੀ ਸੁਹੰਜਣੀ ਕਰੇ ਥਿਤ, ਵਾਰ ਆਪਣੇ ਰੰਗ ਰੰਗਾਈਆ। ਪ੍ਰੇਮ ਪਿਆਰ ਦੀ ਗੁਰਮੁਖਾਂ ਅੰਦਰ ਲਾ ਕੇ ਖਿੱਚ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਿਰਗੁਣ ਹੋ ਕੇ ਬਹੇ ਕਾਇਆ ਮੰਦਰ ਵਿਚ, ਸਚ ਦਵਾਰੇ ਸੋਭਾ ਪਾਈਆ। ਜਿਸ ਦਾ ਬੰਦ ਕਦੇ ਨਾ ਹੋਇਆ ਭਿਤ, ਭੀਤਰ ਆਪਣਾ ਖੇਲ ਖਿਲਾਈਆ। ਜੁਗ ਚੌਕੜੀ ਸਾਚਾ ਮਾਰਗ ਲਾ ਕੇ ਲਹਿਣਾ ਦੇਣਾ ਦੇਵੇ ਲਿਖ, ਲੇਖ ਲਿਖਤ ਆਪਣਾ ਹੁਕਮ ਵਰਤਾਈਆ। ਲੇਖੇ ਲਾ ਕੇ ਗੁਰਮੁਖ ਸਿੱਖ, ਸੰਤ ਸੁਹੇਲੇ ਆਪਣੇ ਘਰ ਵਸਾਈਆ। ਸਤਿਜੁਗ ਸਾਚੇ ਸਭ ਦਾ ਮਾਲਕ ਪ੍ਰਿਤਪਾਲਕ ਪਰਮਾਤਮਾ ਹੋਵੇ ਇਕ, ਏਕੰਕਾਰਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਦੇ ਨਾ ਦੇਵੇ ਪਿਠ, ਕਰਵਟ ਬਦਲ ਸਨਮੁਖ ਹੋ ਕੇ ਨਜ਼ਰੀ ਆਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਲੁਧਿਆਣਾ
ਸਤਿਜੁਗ ਸਾਚੇ, ਏਕਾ ਨਾਮ ਹੋਵੇ ਮਾਏਜ਼ੀਲ, ਮੀਜ਼ੋ ਮਜ਼ਾਇਲ ਨਜ਼ਰੀ ਆਈਆ। ਬ੍ਰਹਿਮੰਡ ਖੰਡ ਹੁਕਮ ਚਲੇ ਤੈਵਾਜ਼ੋਈਲ, ਲੀਲੇਨ ਜ਼ੁਰਾ ਖੇਲ ਖਿਲਾਈਆ। ਸ਼ਬਦੀ ਨਾਦ ਵੱਜੇ ਜ਼ਾਏਜ਼ੀਲ, ਚਵਿਸਤੇ ਜ਼ੂ ਜ਼ੀਆ ਜਧਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਤਾਅਮੀਲ ਖ਼ੁਦਾਏ ਅਜ਼ੀਲ, ਅਮੀਨਉਲਨਿਜ਼ਾ ਜ਼ੀਵੇ ਜ਼ੂਹਾ ਨਜ਼ਰੀ ਆਈਆ। ਸਤਿਜੁਗ ਸਾਚੇ, ਸਾਚਾ ਨਾਮ ਹੋਵੇ ਔਜ਼ੂਬੁਜ਼ਾ, ਬਜਾਤੇ ਖ਼ੁਦ ਦਏ ਵਡਿਆਈਆ। ਨੂਰੇ ਨਿਜ਼ਾ ਹੋਵੇ ਗ਼ਿਜ਼ਾ, ਮੀਜ਼ਾਨੇ ਮਿਜ਼ੋ ਸਮਝ ਕੋਇ ਨਾ ਪਾਈਆ। ਜ਼ਵੀਲੇ ਇਜ਼ਾਹ ਜ਼ਮੂਨੇ ਨਿਜ਼ਾ, ਜ਼ੀਊਕਲਜ਼ਵਾ ਜਾਹਰੇ ਜਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜ਼ੀਓਨੀਅਲ ਅਵਾਂ, ਸਿਹਰਾਏ ਹਵਾ, ਆਬੇ ਨੂਰ ਨੂਰੇ ਖ਼ੁਦਾ, ਨਜ਼ਰੇ ਨਜ਼ੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਜਾਤੇ ਖ਼ੁਦਾ, ਇਬਾਦੇ ਰਵਾਂ, ਸ਼ੈਹਜ਼ਾਦੇ ਸੀਆਂ, ਨਾਦੇ ਆਵਾਜ਼, ਬਾਗੇ ਬੇਜ਼ਬਾਂ, ਜਾਹਰ ਜਹੂਰ ਵਡੀ ਵਡਿਆਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਕੌਰ ਦੇ ਗ੍ਰਹਿ ਲੁਧਿਆਣਾ
ਸਤਿਜੁਗ ਸਾਚੇ, ਸਾਚੇ ਨਾਮ ਦਾ ਲਾਵਾਂ ਟਿੱਕਾ, ਇਸ਼ਟ ਆਤਮਾ ਪਰਮਾਤਮਾ ਇਕੋ ਦਿਆਂ ਦ੍ਰਿੜਾਈਆ। ਸਾਚੇ ਮਾਰਗ ਲਾ ਕੇ ਵੱਡਾ ਨਿੱਕਾ, ਨਿਰਗੁਣ ਸਰਗੁਣ ਦਿਆਂ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਬਣਾਂ ਧੁਰ ਦਾ ਪਿਤਾ, ਪਤਿਪਰਮੇਸ਼ਵਰ ਬੇਪਰਵਾਹ ਆਪਣਾ ਨਾਉਂ ਉਪਜਾਈਆ। ਸਚ ਪਿਆਰ ਦਾ ਦੱਸਾਂ ਸਾਚਾ ਹਿੱਤਾ, ਮੁਹੱਬਤ ਵਿਚ ਮਿਹਰ ਨਜ਼ਰ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਨੂਰ ਦਿਸਾ, ਦੂਸਰ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਸਾਚੇ ਸੰਤਾਂ ਕਦੇ ਨਾ ਦੇਵਾਂ ਪਿੱਛਾ, ਮਿਹਰਵਾਨ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ
ਜੁਗ ਚੌਕੜੀ ਕਰਾਂ ਰਿਛਾ, ਰਛਕ ਹੋ ਕੇ ਵੇਖਾਂ ਥਾਉਂ ਥਾਈਂਆ। ਸਾਚੇ ਨਾਮ ਦੀ ਪਾਵਾਂ ਅਗੰਮੀ ਭਿੱਛਾ, ਭੁਖਿਆਂ ਝੋਲੀ ਦਿਆਂ ਭਰਾਈਆ। ਲਹਿਣਾ ਦੇਣਾ ਵੇਖ ਵਖਾਵਾਂ ਜੋ ਕਲਜੁਗ ਕਰਮ ਕੀਤਾ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਪੜਦਾ ਉਹਲਾ ਚੁਕਾਵਾਂ ਠੱਗ ਚੋਰ ਸੱਜਣ ਮੀਤਾ, ਮਿਤਰ ਪਿਆਰੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਸਤਿ ਧਰਮ ਚਲਾਏ ਰੀਤਾ, ਰੀਤੀਵਾਨ ਰੁੱਤ ਆਪਣੇ ਨਾਲ ਮਹਿਕਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਦੱਸਾਂ ਅਗੰਮੀ ਬੋਲੀ, ਸੋਹੰ ਢੋਲਾ ਸ਼ਬਦ ਬੇਪਰਵਾਹੀਆ। ਸਾਚੇ ਕੰਢੇ ਸ੍ਰਿਸ਼ਟੀ ਜਾਵਾਂ ਤੋਲੀ, ਲੱਖ ਚੁਰਾਸੀ ਜੀਵ ਜੰਤ ਬਚਿਆ ਰਹਿਣ ਕੋਇ ਨਾ ਪਾਈਆ। ਭਗਤ ਭੰਡਾਰਾ ਜਾਵਾਂ ਖੋਲ੍ਹੀ, ਭਗਵਨ ਹੋ ਕੇ ਆਪਣਾ ਨਾਮ ਵਰਤਾਈਆ। ਸੰਤ ਸੁਹੇਲੇ ਬਣਾਉਂਦਾ ਜਾਵਾਂ ਸਾਚੇ ਘਰ ਦੀ ਗੋਲੀ, ਗੁਰਮੁਖ ਸੇਵਕ ਆਪਣੇ ਰੰਗ ਰੰਗਾਈਆ। ਨਿਰਗੁਣ ਜੋਤ ਆਤਮ ਪਰਮਾਤਮ ਬਣਾਉਂਦਾ ਜਾਵਾਂ ਵਿਚੋਲੀ, ਦੂਜਾ ਨਜ਼ਰ ਕੋਇ ਨਾ ਆਈਆ। ਸਾਚੇ ਪ੍ਰੇਮ ਰੰਗ ਦੀ ਖੇਲਾਂ ਹੌਲੀ, ਲਾਲ ਗੁਲਾਲਾ ਆਪਣਾ ਨਾਮ ਵਖਾਈਆ। ਸਤਿ ਧਰਮ ਦੀ ਜਗਤ ਚੜ੍ਹਾਵਾਂ ਸਾਚੀ ਡੋਲੀ, ਬਣ ਕਹਾਰ ਭਾਰ ਆਪਣੇ ਕੰਧ ਉਠਾਈਆ। ਦੇਵਾਂ ਵਸਤ ਇਕ ਅਨਮੋਲੀ, ਕਰਤਾ ਕ਼ੀਮਤ ਨਾ ਕੋਇ ਲਗਾਈਆ। ਸੁਰਤੀ ਰਹੇ ਨਾ ਕਿਸੇ ਭੋਲੀ, ਭਾਉ ਆਪਣਾ ਦਿਆਂ ਸਮਝਾਈਆ। ਵਾਸਨਾ ਰਹੇ ਨਾ ਮਨ ਦੀ ਗੋਲੀ, ਕਾਇਆ ਗੋਲਕ ਅੰਦਰ ਸਾਚੀ ਵਸਤ ਦਿਆਂ ਟਿਕਾਈਆ। ਮੁਹੱਬਤ ਵਿਚ ਅੰਦਰ ਬਾਹਰ ਰੰਗਾਂ ਚੋਲੀ, ਪੰਜ ਤਤ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਸਤਿ ਸਚ ਸਰੂਪ ਸਮਝਾਈਆ। ਸਤਿਜੁਗ ਸਾਚੇ, ਮੇਰੇ ਨਾਮ ਦਾ ਅਗੰਮੀ ਨੁਕਤਾ, ਅੱਖਰਾਂ ਵਾਲੀ ਨਾ ਬਹੁ ਵਡਿਆਈਆ। ਜਿਸ ਦਾ ਪੈਂਡਾ ਮੰਜ਼ਲ ਗਿਆਂ ਕਦੇ ਨਾ ਮੁਕਦਾ, ਜਗਤ ਪਾਂਧੀ ਭੱਜਣ ਵਾਹੋ ਦਾਹੀਆ। ਉਹ ਭੇਵ ਖੁਲ੍ਹਾਵੇ ਪੜਦੇ ਉਹਲੇ ਲੁਕ ਦਾ, ਸਵੱਛ ਸਰੂਪ ਹੋ ਕੇ ਨਜ਼ਰੀ ਆਈਆ। ਜਨ ਭਗਤਾਂ ਨਾਤਾ ਜੋੜ ਕੇ ਪਿਤਾ ਪੁੱਤ ਦਾ, ਗੁਰਮੁਖ ਆਪਣੀ ਗੋਦ ਉਠਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਓਸ ਦਾ ਸ਼ਬਦ ਨਿਸ਼ਾਨਾ ਕਦੇ ਨਾ ਉਕਦਾ, ਦੋ ਜਹਾਨਾਂ ਅਣਿਆਲਾ ਤੀਰ ਚਲਾਈਆ। ਝਗੜਾ ਮੁਕਾਵੇ ਕਲਜੁਗ ਕੂੜ ਕੁੜਿਆਰੇ ਦੁੱਖ ਦਾ, ਸੁਖ ਆਤਮ ਦਏ ਉਪਜਾਈਆ। ਲੇਖੇ ਲਾ ਕੇ ਜਨਮ ਗੁਰਸਿਖ ਮਾਨਸ ਮਨੁੱਖ ਦਾ, ਮੋਹਣ ਮਾਧਵ ਬਖ਼ਸ਼ੇ ਇਕ ਸਰਨਾਈਆ। ਸਤਿਜੁਗ ਤੇਰਾ ਵਕ਼ਤ ਸੁਹੰਜਣਾ ਲੋਕਮਾਤ ਦਿਸੇ ਢੁਕਦਾ, ਘੜੀ ਪਲ ਲਏ ਅੰਗੜਾਈਆ। ਸੰਤ ਸੁਹੇਲਾ ਭਗਵਨ ਇਕੋ ਝੁਕਦਾ, ਦੂਸਰ ਸੀਸ ਨਾ ਕੋਇ ਨਿਵਾਈਆ। ਜਿਨ੍ਹਾਂ ਨਾਮ ਗਾਇਆ ਤੇਰੀ ਅਗੰਮੀ ਤੁਕ ਦਾ, ਤੁਖ਼ਮ ਤਾਸੀਰ ਗਏ ਬਦਲਾਈਆ। ਓਨ੍ਹਾਂ ਅਧਵਿਚਕਾਰ ਰਾਏ ਧਰਮ ਮੂਲ ਨਾ ਪੁਛਣਾ, ਚਿਤਰ ਗੁਪਤ ਨਾ ਲੇਖ ਵਖਾਈਆ। ਇਕੋ ਘਰ ਮਿਲੇ ਸਚ ਸੁਚ ਦਾ, ਸਚਖੰਡ ਦਵਾਰ ਸਾਚਾ ਸੋਭਾ ਪਾਈਆ। ਜਿਸ ਮੰਜ਼ਲ ਤੇ ਅਗਲਾ ਪੈਂਡਾ ਮੁਕਦਾ, ਬਾਕੀ ਅਵਰ ਨਾ ਕੋਇ ਰਖਾਈਆ। ਸੋ ਸਵਾਮੀ ਅੰਤਰਜਾਮੀ ਬਣ ਕੇ ਗੁਰਮੁਖਾਂ ਗੋਦੀ ਚੁੱਕਦਾ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਖ਼ਾਤਰ ਜੁਗ ਚੌਕੜੀ ਨਿਤ ਨਵਿਤ ਆਪਣੀ ਧਾਰੋਂ ਉਠਦਾ, ਜਨਨੀ ਕੁੱਖ ਵਿਚ ਕਦੇ ਨਾ ਆਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਦਨ ਲਾਲ ਦੇ ਗ੍ਰਹਿ ਲੁਧਿਆਣਾ
ਸਤਿਜੁਗ ਸਾਚੇ, ਸਾਚੇ ਨਾਮ ਦਾ ਉਪਜੇ ਸਚ ਤਰਾਨਾ, ਧਾਰ ਧੁਰ ਦੀ ਦਏ ਸਮਝਾਈਆ। ਸਾਚਾ ਮਾਰਗ ਦੱਸੇ ਇਕ ਨਿਸ਼ਾਨਾ, ਨਛਾਵਰ ਹੋਣਾ ਦਏ ਸਮਝਾਈਆ। ਚਰਨ ਕਵਲ ਸਮਝਾਏ ਇਕ ਧਿਆਨਾ, ਨੇਤਰ ਨੈਣ ਅੱਖ ਬਦਲਾਈਆ। ਸਾਚਾ ਪ੍ਰੇਮ ਕਰਨਾ ਸਮਝਾਏ ਸ੍ਰੀ ਭਗਵਾਨਾ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਮਸਤ ਖ਼ੁਮਾਰੀ ਅੰਦਰ ਕਰੇ ਦੀਵਾਨਾ, ਦਰ ਘਰ ਦੇਵੇ ਮਾਣ ਵਡਿਆਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਅੰਦਰ ਕਰਿਆਨਾ, ਕਰਮ ਦੇ ਕਰਮ ਰੋਗ ਬਾਹਰ ਕਢਾਈਆ। ਮਨੂਆ ਮਨ ਲਾਏ ਨਾ ਕੋਇ ਬਹਾਨਾ, ਦਗ਼ਾ ਫ਼ਰੇਬ ਨਾ ਕੋਇ ਕਮਾਈਆ। ਸੱਜਣ ਰਹੇ ਨਾ ਕੋਇ ਬੇਗਾਨਾ, ਮੀਤ ਨਜ਼ਰੀ ਸਾਰੇ ਆਈਆ। ਖੇਲੇ ਖੇਲ ਵਾਲੀ ਦੋ ਜਹਾਨਾਂ, ਜਹਾਲਤ ਕੂੜੀ ਦਏ ਗਵਾਈਆ। ਜਨ ਭਗਤਾਂ ਦੇ ਕੇ ਨਾਮ ਨਿਧਾਨਾ, ਰਿਧਾਂ ਸਿਧਾਂ ਡੇਰਾ ਦੇਵੇ ਢਾਹੀਆ। ਚਤੁਰ ਸੁਘੜ ਬਣਾ ਕੇ ਬਾਲ ਅੰਞਾਣਾ, ਬਿਬੇਕ ਬੁਧ ਦਏ ਕਰਾਈਆ। ਸ਼ਬਦੀ ਸ਼ਬਦ ਸਾਚੇ ਚਾੜ੍ਹ ਬਬਾਣਾ, ਸਚ ਦਵਾਰੇ ਲਏ ਪਹੁੰਚਾਈਆ। ਜਿਥੇ ਮਿਲੇ ਏਕੋ ਪਰਮ ਪੁਰਖ ਸੁਲਤਾਨਾ, ਸਤਿ ਸਤਿਵਾਦੀ ਡੇਰਾ ਲਾਈਆ। ਜਨ ਭਗਤਾਂ ਸਾਚੇ ਸੰਤਾਂ ਠਾਂਡੇ ਦਰ ਦੇਵੇ ਮਾਣਾ, ਅਭਿਮਾਨ ਸੰਗ ਨਾ ਕੋਇ ਨਿਭਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸਾਚੇ ਗ੍ਰਹਿ ਕਰ ਪਰਵਾਨਾ, ਪਰਵਾਨਗੀ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ, ਸਰਬ ਜੀਆਂ ਦਾ ਬਣ ਕੇ ਧੁਰ ਦਾ ਕਾਹਨਾ, ਮਾਲਕ ਹੋ ਕੇ ਮੇਲਾ ਲਏ ਮਿਲਾਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਲੁਧਿਆਣਾ
ਗੁਰ ਅਵਤਾਰ ਪੈਗ਼ੰਬਰ ਕਹਿਣ ਅਖ਼ੀਰ, ਸਚਖੰਡ ਦਵਾਰੇ ਮੁਕਾਮੇ ਹੱਕ ਪ੍ਰਭ ਅਗੇ ਸੀਸ ਨਿਵਾਈਆ। ਪਰਵਰਦਿਗਾਰ ਸਾਂਝੇ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਸ਼ਰਅ ਕਟ ਜ਼ੰਜੀਰ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਲੇਖਾ ਦੇ ਮੁਕਾਈਆ। ਕੂੜੀ ਕਿਰਿਆ ਲੋਕਮਾਤ ਕਲਜੁਗ ਚਾਰ ਵਰਨ ਅਠਾਰਾਂ ਬਰਨ ਮੇਟ ਲਕੀਰ, ਸਾਹਿਬ ਸਵਾਮੀ ਅੰਤਰਜਾਮੀ ਪੂਰਨ ਬ੍ਰਹਮ ਗਿਆਨ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬਦਲ ਦੇ ਜਮੀਰ, ਜ਼ਾਮਨ ਹੋ ਕੇ ਧੁਰ ਦੇ ਰਾਮ ਏਕਾ ਨਾਮ ਦੇ ਸਮਝਾਈਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਮਾਨਵ ਜਾਤੀ ਮਿਲ ਕੇ ਮਾਨਵ ਵੱਜੇ ਵਧਾਈਆ। ਮਨ ਵਾਸਨਾ ਰਹੇ ਨਾ ਕੋਇ ਦਿਲਗੀਰ, ਜਗਤ ਤਿਸ਼ਨਾ ਮਮਤਾ ਮੋਹ ਨਾ ਕੋਇ ਸਤਾਈਆ। ਕਿਰਪਾ ਕਰ ਸ਼ਾਹ ਪਾਤਸ਼ਾਹ ਬੇਨਜ਼ੀਰ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦੀ ਦੱਸ ਕੇ ਆਏ ਤਦਬੀਰ, ਤਰੀਕਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਮਝਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਰ ਕੇ ਆਏ ਤਾਮੀਰ, ਅਠਸਠ ਤੀਰਥ ਤਟ ਜਗਤ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਫ਼ ਪਵਿਤ੍ਰ ਪਾਕ ਰਿਹਾ ਨਾ ਕੋਇ ਨੀਰ, ਸਾਚਾ ਸੀਰ ਅੰਮ੍ਰਿਤ ਜਾਮ ਮੁਖ ਨਾ ਕੋਇ ਚੁਆਈਆ। ਚਾਰ ਕੁੰਟ ਦਹਿ ਦਿਸ਼ਾ ਨੇਤਰ ਰੋਵੇ ਸ਼ਾਹ ਹਕੀਰ, ਸਾਂਤਕ ਸਤਿ ਧੀਰਜ ਧੀਰ ਨਾ ਕੋਇ ਧਰਾਈਆ। ਜੂਠ ਝੂਠ ਦਹਿ ਦਿਸ਼ਾ ਘੱਤੀ ਜਾਏ ਵਹੀਰ, ਸਚ ਸੁਚ ਮੇਲ
ਨਾ ਕੋਇ ਮਿਲਾਈਆ। ਜੀਵਾਂ ਜੰਤਾਂ ਬਦਲੇ ਨਾ ਕੋਇ ਤਕ਼ਦੀਰ, ਤਰੀਕਾ ਹੱਕ ਨਾ ਕੋਇ ਸਮਝਾਈਆ। ਜੁਗ ਬਦਲਨਾ ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਖੇਲ ਕ਼ਦੀਮ, ਕ਼ੁਦਰਤ ਦੇ ਮਾਲਕ ਤੇਰੀ ਕਾਰ ਚਲੀ ਆਈਆ। ਸਚ ਮਹੱਲ ਅਟਲ ਉਚ ਮੀਨਾਰ ਵਖਾ ਅਜ਼ੀਮ, ਆਲੀਸ਼ਾਨ ਬੇਮੁਕਾਮ ਆਪਣਾ ਪੜਦਾ ਦੇ ਉਠਾਈਆ। ਅਗੇ ਰਹੇ ਨਾ ਤੇਰੇ ਨਾਮ ਦੀ ਕੋਇ ਤਕਸੀਮ, ਸਾਚਾ ਨਾਮ ਇਕੋ ਦੇ ਦ੍ਰਿੜਾਈਆ। ਆਪਣਾ ਮਾਰਗ ਦੱਸ ਮਹੀਨ, ਮਾਤ ਜ਼ਮੀਨ ਉਤੇ ਆਪ ਪਰਗਟਾਈਆ। ਹੁਕਮੇ ਅੰਦਰ ਕਰ ਤਰਮੀਮ, ਤਰ੍ਹਾ ਤਰ੍ਹਾ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਉਤੇ ਸਾਨੂੰ ਯਕੀਨ, ਯਕੇ ਬਾਦ ਦੀਗਰੇ ਸਾਰੇ ਸੀਸ ਨਿਵਾਈਆ। ਚਾਰ ਜੁਗ ਤੇਰੇ ਸੇਵਕ ਬਣ ਕੇ ਰਹੇ ਅਧੀਨ, ਲੋਕਮਾਤ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦੇ ਹਰ, ਸਤਿਜੁਗ ਸਾਚਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਚਰਨ ਕਵਲ ਨਮਸਤੇ, ਸਜਦਾ ਕਰ ਕੇ ਸੀਸ ਝੁਕਾਈਆ। ਖੇਲ ਵੇਖੀਏ ਪੁਰਖ ਸਮਰਥ ਦੇ, ਜੁਗ ਚੌਕੜੀ ਸਾਡੀ ਆਸਾ ਚਲੀ ਆਈਆ। ਸਾਚਾ ਮਾਰਗ ਸਾਹਿਬ ਸਵਾਮੀ ਇਕੋ ਦੱਸ ਦੇ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬ੍ਰਹਿਮੰਡ ਖੰਡ ਇਕੋ ਇਸ਼ਟ ਮਨਾਈਆ। ਚਾਰ ਵਰਨ ਅਠਾਰਾਂ ਬਰਨ ਖ਼ੁਸ਼ੀਆਂ ਵਿਚ ਵੇਖੀਏ ਹੱਸ ਦੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀਰਘ ਰੋਗ ਨਾ ਕੋਇ ਸਤਾਈਆ। ਪੜਦੇ ਲਾਹ ਆਪਣੀ ਅਗੰਮੀ ਅੱਖ ਦੇ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਸੰਤ ਸੁਹੇਲੇ ਭਗਤ ਜਨ ਤੈਨੂੰ ਲੋਕਮਾਤ ਲੱਭਦੇ, ਚਾਰ ਕੁੰਟ ਦਹਿ ਦਿਸ਼ਾ ਵੇਖਣ ਥਾਉਂ ਥਾਈਂਆ। ਬਿਨਾ ਤੇਰੀ ਕਿਰਪਾ ਪੁਰਖ ਅਕਾਲ ਦੀਨ ਦਿਆਲ ਤੇਰੇ ਦਰ ਮੂਲ ਨਾ ਸਜਦੇ, ਸਾਚਾ ਘਰ ਨਜ਼ਰ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਹੋ ਕੇ ਕਲਜੁਗ ਕੂੜੀ ਕਿਰਿਆ ਮਾਤ ਵਿਚੋਂ ਕੱਢਦੇ, ਧਰਨੀ ਧਰਤ ਧਵਲ ਉਪਰ ਰਹਿਣ ਕੋਇ ਨਾ ਪਾਈਆ। ਲੇਖੇ ਮੁਕਾ ਕੇ ਰਹਿਣੇ ਅੱਡ ਦੇ, ਆਤਮ ਪਰਮਾਤਮ ਮੇਲਾ ਲੈ ਕਰਾਈਆ। ਜਗਤ ਵਿਕਾਰ ਮੁਕਾ ਦੇ ਜਗ ਦੇ, ਜਾਗਰਤ ਜੋਤ ਕਰ ਰੁਸ਼ਨਾਈਆ। ਝਗੜੇ ਰਹਿਣ ਨਾ ਤ੍ਰੈਗੁਣ ਮਾਇਆ ਤ੍ਰਿਸ਼ਨਾ ਅੱਗ ਦੇ, ਤ੍ਰਿਖਾ ਕੂੜੀ ਦੇ ਬੁਝਾਈਆ। ਨਾਮ ਪਿਆਲੇ ਪਿਆ ਅਗੰਮੀ ਮਧ ਦੇ, ਸਚ ਖ਼ੁਮਾਰੀ ਇਕ ਚੜ੍ਹਾਈਆ। ਦਰਸ ਕਰਾ ਕਾਇਆ ਕਾਅਬੇ ਵਾਲੇ ਹਜ ਦੇ, ਹਜ਼ਰਤ ਪੈਗ਼ੰਬਰ ਰਸੂਲ ਮਾਕੂਲ ਇਕੋ ਨਜ਼ਰੀ ਆਈਆ। ਰਾਗ ਸੁਣਾ ਆਪਣੇ ਅਗੰਮੀ ਨਦ ਦੇ, ਰਸਨਾ ਜਿਹਵਾ ਬੱਤੀ ਦੰਦ ਬੋਲਣ ਦੀ ਲੋੜ ਰਹੇ ਨਾ ਰਾਈਆ। ਧਰਮ ਨਿਸ਼ਾਨੇ ਚਾਰ ਕੁੰਟ ਦਹਿ ਦਿਸ਼ਾ ਗੱਡ ਦੇ, ਵਾਹਿਦ ਖ਼ੁਦਾ ਗਾਡ ਰਾਮ ਅੱਲਾ ਵਾਹਿਗੁਰੂ ਤੂੰ ਹੀ ਨਜ਼ਰੀ ਆਈਆ। ਲੇਖੇ ਰਹਿਣ ਨਾ ਦੀਨਾਂ ਮਜ਼੍ਹਬਾਂ ਵਾਲੀ ਹਦ ਦੇ, ਹਦੂਦ ਮਹਿਦੂਦ ਇਕੋ ਇਕ ਵਖਾਈਆ। ਜਿਥੇ ਆਤਮ ਪਰਮਾਤਮ ਪ੍ਰੇਮ ਪ੍ਰੀਤੀ ਪ੍ਰੀਤੀ ਨਾਤੇ ਬੱਝਦੇ, ਭਜਨ ਬੰਦਗੀ ਇਕੋ ਦੇ ਸਮਝਾਈਆ। ਨਾਮ ਨਗਾਰੇ ਹੋਵਣ ਵੱਜਦੇ, ਤੁਰੀਆ ਪਦ ਤੋਂ ਅਗੇ ਕਰ ਪੜ੍ਹਾਈਆ। ਜਿਥੇ ਸੰਤ ਸੁਹੇਲੇ ਨਿਰਗੁਣ ਜੋਤ ਵਿਚ ਮਿਲ ਕੇ ਸਜਦੇ, ਨਾਤਾ ਤੱਤਾਂ ਵਾਲਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਦੀਨ ਦੁਨੀ ਦਾ ਰਸਤਾ, ਕਲਜੁਗ ਭਰਮੇ ਭੁੱਲੀ ਸਰਬ ਲੋਕਾਈਆ। ਸਾਚਾ ਖੇੜਾ ਤਨ ਮੰਦਰ ਦਿਸੇ ਕਿਸੇ ਨਾ ਵਸਦਾ, ਵਸਲ ਯਾਰ ਹੱਕ ਮਹਿਬੂਬ ਸਚ ਨਾ ਕੋਇ ਕਮਾਈਆ। ਮਨ ਵਾਸਨਾ ਜਗਤ ਜਹਾਨ ਫਿਰੇ ਨਸਦਾ, ਬੁਧੀ ਚਲੇ ਨਾ ਕੋਇ
ਚਤੁਰਾਈਆ। ਮਾਇਆ ਮਮਤਾ ਮੋਹ ਵਿਕਾਰ ਵਿਚ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਾਨਸ ਜਨਮ ਹੋਇਆ ਕੱਖ ਦਾ, ਅੰਤ ਕ਼ੀਮਤ ਨਾ ਕੋਇ ਚੁਕਾਈਆ। ਅਬਿਨਾਸ਼ੀ ਕਰਤੇ ਇਕੋ ਮਾਰਗ ਦੱਸ ਸਚ ਦਾ, ਸਚ ਸਾਜਣ ਹੋ ਕੇ ਦੇ ਸਮਝਾਈਆ। ਲੇਖਾ ਮੁਕਾ ਦੇ ਉਬਲਣ ਵਾਲੀ ਰੱਤ ਦਾ, ਅਗਨੀ ਤਤ ਨਾ ਕੋਇ ਜਲਾਈਆ। ਝਗੜਾ ਰਹੇ ਨਾ ਮਾਇਆ ਡੱਸਣੀ ਸੱਪ ਦਾ, ਸਤਿ ਸਰੂਪ ਆਪਣਾ ਦੇ ਵਖਾਈਆ। ਹਿੱਸਾ ਰਹੇ ਨਾ ਤੇਰੇ ਜਪ ਦਾ, ਨਾਮ ਢੋਲਾ ਗੀਤ ਕਲਮਾ ਇਕੋ ਇਕ ਸ੍ਰਿਸ਼ਟ ਸਬਾਈ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰ ਹਕ਼ੀਕ਼ਤ ਹੱਕ ਦਾ, ਹਾਕਮ ਹੋ ਕੇ ਧੁਰ ਫ਼ਰਮਾਨਾ ਇਕ ਸੁਣਾਈਆ। ਗੁਰੂ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਅੰਤਮ ਹੋਈ ਬਸ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਗੀਤਾ ਗਿਆਨ ਅੰਜੀਲ ਕ਼ੁਰਾਨ ਬਸਤਿਆਂ ਵਿਚ ਬੰਨ੍ਹ ਬੈਠੇ ਮੁਖ ਛੁਪਾਈਆ। ਅੱਖਰਾਂ ਵਾਲੇ ਨਾਮ ਦਾ ਚਲੇ ਕੋਈ ਨਾ ਵਸ, ਅੱਲਾ ਰਾਮ ਵਾਹਿਗੁਰੂ ਕ੍ਰਿਸ਼ਨ ਕਹਿ ਕੇ ਸਾਰੇ ਪਾਪ ਰਹੇ ਕਮਾਈਆ। ਕਾਇਆ ਮੰਦਰ ਅੰਦਰ ਦਿਸੇ ਕੋਈ ਨਾ ਸਚ, ਜੂਠ ਝੂਠ ਭਰਮ ਭੁਲੀ ਜਗਤ ਲੋਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਰਪਾ ਕਰ ਪੁਰਖ ਸਮਰਥ, ਪਰਵਰਦਿਗਾਰ ਸਾਂਝੇ ਯਾਰ ਠਾਂਡੇ ਦਰਬਾਰ ਤੇਰੇ ਅਗੇ ਅਰਜ਼ ਸੁਣਾਈਆ। ਸਤਿ ਸਤਿਵਾਦ ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਮਾਰਗ ਦੱਸ ਹਰ ਹਿਰਦੇ ਅੰਦਰ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਸੰਤ ਸੁਹੇਲੇ ਗੁਰਮੁਖ ਹਰਿਜਨ ਹਰਿ ਭਗਤ ਸੰਤ ਪਿਆਰੇ ਕਰ ਇਕੱਠ, ਸੂਫ਼ੀ ਫ਼ਕੀਰ ਆਪਣੇ ਅੰਗ ਲਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨਾਤਾ ਜੋੜ ਸਚ, ਸਾਚਾ ਮਾਰਗ ਦੀਨ ਦੁਨੀ ਇਕੋ ਦੇ ਵਖਾਈਆ। ਭਾਗ ਲਗਾ ਸਾਢੇ ਤਿੰਨ ਹੱਥ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇ ਸੁਹਾਈਆ। ਲੂੰ ਲੂੰ ਅੰਦਰ ਜਾ ਰਚ, ਸਾਢੇ ਤਿੰਨ ਕਰੋੜ ਤੇਰਾ ਢੋਲਾ ਗਾਈਆ। ਨਾਮ ਭੰਡਾਰਾ ਵਸਤ ਅਮੋਲਕ ਦੇ ਵਥ, ਵਾਸਤਾ ਪਾ ਕੇ ਤੇਰੇ ਅਗੇ ਮੰਗ ਮੰਗਾਈਆ। ਜਿਸ ਨੂੰ ਚਾਰ ਵਰਨ ਅਠਾਰਾਂ ਬਰਨ ਇਕੋ ਰਸ ਵਿਚ ਕਹਿਣ ਜਪ, ਅੱਖਰ ਵੰਡ ਨਾ ਕੋਇ ਵੰਡਾਈਆ। ਕੋਟ ਜਨਮ ਦੇ ਉਤਾਰੇ ਪਪ, ਪਤਿਤ ਪਾਪੀ ਪੁਨੀਤ ਦਏ ਕਰਾਈਆ। ਸੰਤ ਸੁਹੇਲੇ ਲੋਕਮਾਤ ਲੈ ਰਖ, ਰੱਖਕ ਹੋ ਕੇ ਵੇਖ ਵਖਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਸਮਰਥ, ਵਡ ਵੱਡਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਜੋ ਜਨ ਤੇਰੀ ਸਰਨੀ ਜਾਏ ਢੱਠ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਉਹ ਸਿੱਧਾ ਸਚਖੰਡ ਦਵਾਰੇ ਤੇਰੇ ਚਰਨ ਕਵਲਾਂ ਜਾਏ ਵਸ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਰਗੁਣ ਨੂਰ ਕਰਨਾ ਜੋਤ ਪਰਕਾਸ਼, ਅੰਧ ਅੰਧੇਰਾ ਅੰਦਰੋਂ ਬਾਹਰ ਕਢਾਈਆ। ਪਰਮਾਤਮ ਹੋ ਕੇ ਆਤਮ ਦੇਣਾ ਸਾਥ, ਸਗਲਾ ਸੰਗ ਵਖਾਈਆ। ਸੋ ਗੁਰਮੁਖ ਸੱਜਣ ਮੀਤ ਪਿਆਰਾ ਅਬਿਨਾਸ਼ੀ ਕਰਤੇ ਵਸੇ ਤੇਰੇ ਪਾਸ, ਜਗਤ ਵਿਛੋੜਾ ਨਜ਼ਰ ਕੋਇ ਨਾ ਆਈਆ। ਤੂੰ ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਆਦਿਨ ਅੰਤਾ ਜੁਗਾ ਜੁਗੰਤਾ ਨਜ਼ਰੀ ਆਈਆ। ਸਾਚੇ ਮੰਡਲ ਨਿਰਗੁਣ ਨਿਰਗੁਣ ਪਾਰਬ੍ਰਹਮ ਵੇਖੇ ਬਿਨ ਗੋਪੀ ਕਾਹਨ ਤੇਰੀ ਰਾਸ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਹਉਂ ਸੇਵਕ ਤੇਰੇ ਦਾਸ, ਦਾਸੀ ਦਾਸ ਰੂਪ ਵਟਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਸਾਡੀ ਬੇਨੰਤੀ ਆਰਜ਼ੂ ਅਰਜ਼ ਮੰਨ ਅਰਦਾਸ, ਆਜਿਜ਼ ਹੋ ਕੇ ਸੀਸ ਝੁਕਾਈਆ। ਜਨ ਭਗਤਾਂ ਕਰ ਬੰਦ ਖ਼ੁਲਾਸ, ਬੰਦੀਖ਼ਾਨਾ ਜਨਮ ਮਰਨ ਦੇਣਾ ਮਿਟਾਈਆ। ਜੋ ਜਨ ਗੁਰਮੁਖ ਬਣ ਕੇ ਆ ਗਏ ਤੇਰੇ
ਪਾਸ, ਤਿਨ੍ਹਾਂ ਦੀ ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਸਚਖੰਡ ਦਵਾਰ ਖੜਨੇ ਖ਼ਾਸ, ਦਰਗਾਹ ਸਾਚੀ ਮੁਕਾਮੇ ਹੱਕ ਡੇਰਾ ਦੇਣਾ ਲਾਈਆ। ਕਿਉਂ ਪ੍ਰਭੂ ਉਨ੍ਹਾਂ ਤੇਰੇ ਉਤੇ ਰੱਖਿਆ ਵਿਸਵਾਸ, ਵਿਸ਼ਿਆਂ ਵਾਲਾ ਗੁਰੂ ਨਾ ਕੋਇ ਮਨਾਈਆ। ਉਨ੍ਹਾਂ ਪੂਰੀ ਕਰਨੀ ਆਸ, ਆਸਾ ਮਨਸਾ ਆਪਣੇ ਵਿਚ ਸਮਾਈਆ। ਮਾਨਸ ਜਨਮ ਕਰਨਾ ਰਹਿਰਾਸ, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਲਹਿਣਾ ਦੇਣਾ ਮੁਕਾਈਆ। ਸਚ ਦਵਾਰਾ ਬਖ਼ਸ਼ਣਾ ਜਿਥੇ ਮੇਲ ਕਬੀਰ ਰਵਦਾਸ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਚਾ ਜੋੜਨਾ ਇਕੋ ਨਾਤ, ਜਨ ਭਗਤਾਂ ਦੇਣਾ ਧੁਰ ਦਾ ਸਾਥ, ਪੰਧ ਮੁਕਾਉਣਾ ਪ੍ਰਿਥਮੀ ਆਕਾਸ਼, ਨਿਜ ਦਵਾਰੇ ਕਰਨਾ ਵਾਸ, ਜਿਥੇ ਨਿਰਮਲ ਜੋਤ ਹੋਵੇ ਪਰਕਾਸ਼, ਸੂਰੀਆ ਚੰਦ ਨਜ਼ਰ ਕੋਇ ਨਾ ਆਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸੁਖਵੰਤ ਕੌਰ ਦੇ ਗ੍ਰਹਿ ਲੁਧਿਆਣਾ
ਪੁਰਖ ਅਕਾਲ ਕਹੇ ਸੁਣੋ ਪੈਗ਼ੰਬਰ ਗੁਰੂ ਅਵਤਾਰ, ਨਿਰਗੁਣ ਨਿਰਵੈਰ ਨਿਰਾਕਾਰ ਦਏ ਦ੍ਰਿੜਾਈਆ। ਖੇਲਾਂ ਖੇਲ ਅਗੰਮ ਅਪਾਰ, ਜੋਤੀ ਸ਼ਬਦੀ ਧਾਰ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਜਾਣਾ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਾਂ ਥਾਉਂ ਥਾਈਂਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੇਵਾਂ ਹੁਲਾਰ, ਚੌਦਾਂ ਲੋਕ ਚੌਦਾਂ ਤਬਕ ਸੋਇਆ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਧਰਨੀ ਧਰਤ ਧਵਲ ਪਾਵਾਂ ਸਾਰ, ਉੱਤਰ ਪੂਰਬ ਪੱਛਮ ਦੱਖਣ ਪੜਦਾ ਚੁੱਕਾਂ ਚਾਈਂ ਚਾਈਂਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਕਰਕੇ ਆਏ ਇਜ਼ਹਾਰ, ਜਾਹਰ ਜਹੂਰ ਕਰਾਂ ਰੁਸ਼ਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋ ਉਜਿਆਰ, ਜੋਤੀ ਜਾਤ ਪੁਰਖ ਬਿਧਾਤਾ ਆਪਣੀ ਕਲ ਪਰਗਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪਾਵਾਂ ਸਾਰ, ਮਹਾਂਸਾਰਥੀ ਹੋ ਕੇ ਆਪਣਾ ਰਥ ਚਲਾਈਆ। ਜੋਤੀ ਜੋਤਾ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਧੀਰਜ ਧੀਰ ਦਲਾਸਾ ਰਿਹਾ ਦਵਾਈਆ। ਗੁਰ ਅਵਤਾਰ ਪੈਗ਼ੰਬਰ, ਸਾਚੀ ਕਰਨੀ ਕਾਰ ਕਮਾਵਾਂਗਾ। ਸੋ ਪੁਰਖ ਨਿਰੰਜਣ ਹੋ ਕੇ ਆਪਣੀ ਖੇਲ ਰਚਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਆਪਣੀ ਧਾਰ ਪਰਗਟਾਵਾਂਗਾ। ਏਕੰਕਾਰ ਖੇਲ ਕਰ ਕਰਤਾਰ, ਕ਼ੁਦਰਤ ਦਾ ਮਾਲਕ ਹੋ ਕੇ ਵੇਸ ਵਟਾਵਾਂਗਾ। ਆਦਿ ਨਿਰੰਜਨ ਹੋ ਉਜਿਆਰ, ਜੋਤ ਨਿਰੰਜਨ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਖੋਲ੍ਹਾਂ ਕਿਵਾੜ, ਭੇਵ ਅਭੇਦਾ ਆਪ ਚੁਕਾਵਾਂਗਾ। ਸ੍ਰੀ ਭਗਵਾਨ ਹੋ ਕੇ ਲੇਖਾ ਜਾਣਾਂ ਜੁਗ ਚੌਕੜੀ ਚਾਰ, ਸ੍ਰਿਸ਼ਟੀ ਦ੍ਰਿਸ਼ਟੀ ਆਪਣਾ ਰੰਗ ਰੰਗਾਵਾਂਗਾ। ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਵਿਚ ਸੰਸਾਰ, ਦੁਨੀਆ ਕਾਇਨਾਤ ਆਪਣਾ ਘਰ ਵਸਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰ, ਆਲਸ ਨਿੰਦਰਾ ਸਭ ਦਾ ਬਿਨ ਅੱਖਾਂ ਅੱਖ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਪੁਰਖ ਅਬਿਨਾਸ਼ੀ ਖੇਲ ਖਿਲਾਵੇਗਾ। ਨਿਰਗੁਣ ਸਰਗੁਣ ਵੇਸ ਵਟਾਵੇਗਾ। ਜੋਤੀ ਜਾਮਾ ਨਜ਼ਰ ਕਿਸੇ ਨਾ ਆਵੇਗਾ। ਸ਼ਬਦ ਅਨਾਦੀ ਨਾਦ ਵਜਾਵੇਗਾ। ਬ੍ਰਹਮ ਬ੍ਰਹਿਮਾਦ ਆਪ ਸੁਣਾਵੇਗਾ। ਚਾਰ ਜੁਗ ਦਾ ਪਿਛਲਾ ਲੇਖਾ
ਕਰਕੇ ਯਾਦ, ਪੜਦਾ ਉਹਲਾ ਆਪ ਉਠਾਵੇਗਾ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਸਤਿਜੁਗ ਸਾਚਾ ਰਾਹ ਚਲਾਵੇਗਾ। ਤੂੰ ਮੇਰਾ ਮੈਂ ਤੇਰਾ ਵੱਜੇ ਇਕੋ ਨਾਦ, ਧੁੰਨ ਆਤਮਕ ਰਾਗ ਅਲਾਵੇਗਾ। ਸਾਹਿਬ ਹੋ ਕੇ ਹੋਏ ਵਿਸਮਾਦ, ਰੂਪ ਅਨੂਪ ਆਪ ਪਰਗਟਾਵੇਗਾ। ਸਤਿਜੁਗ ਸਾਚੇ ਖੋਲ੍ਹੇ ਰਾਜ਼, ਰਾਜ਼ਕ ਰਹੀਮ ਆਪਣੀ ਕਾਰ ਕਮਾਵੇਗਾ। ਲੱਖ ਚੁਰਾਸੀ ਵਿਚੋਂ ਪਰਖੇ ਸਾਧ, ਸੰਤ ਗੁਰਮੁਖ ਗੁਰਸਿਖ ਆਪ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਬ੍ਰਹਿਮਾਂਡ, ਪਾਰਬ੍ਰਹਮ ਬ੍ਰਹਮ ਆਪਣਾ ਮੇਲਾ ਆਪ ਮਿਲਾਵੇਗਾ। ਹਰਿ ਮੇਲਾ ਮੇਲ ਮਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਵਰਨਾਂ ਬਰਨਾਂ ਡੇਰਾ ਢਾਵੇਗਾ। ਸਾਚੀ ਸਰਨਾ ਇਕ ਰਖਾਵੇਗਾ। ਜਗਤ ਤਰਨਾ ਇਕ ਦਰਸਾਵੇਗਾ। ਹਰਨਾਂ ਫਰਨਾਂ ਆਪ ਖੁਲ੍ਹਾਵੇਗਾ। ਸਾਚੀ ਪੌੜ੍ਹੀ ਚੜ੍ਹਨਾ ਆਪ ਸਿਖਾਵੇਗਾ। ਬਿਨ ਅੱਖਾਂ ਦਰਸ਼ਨ ਕਰਨਾ, ਸਚਖੰਡ ਦਵਾਰੇ ਪੜਦਾ ਲਾਹਵੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚਾ ਢੋਲਾ ਸਭ ਨੇ ਪੜ੍ਹਨਾ, ਦੀਨ ਦੁਨੀ ਆਪ ਸਮਝਾਵੇਗਾ। ਸਤਿਜੁਗ ਸਾਚੇ ਤੇਰਾ ਘਾੜਨ ਸਾਚਾ ਘੜਨਾ, ਰੂਪ ਅਨੂਪ ਆਪ ਦਰਸਾਵੇਗਾ। ਝਗੜਾ ਮੁਕਾ ਕੇ ਵਰਨਾਂ ਬਰਨਾਂ, ਇਕੋ ਆਪਣਾ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਵਖਾਵੇਗਾ। ਸਾਚਾ ਮਾਰਗ ਇਕੋ ਲੱਗੇਗਾ। ਨਿਰਗੁਣ ਦੀਪਕ ਜੋਤ ਜਗੇਗਾ। ਕਲਜੁਗ ਅੰਧ ਅੰਧੇਰ ਭੱਜੇਗਾ। ਭਗਤ ਭਗਵਾਨ ਏਕਾ ਦਰ ਸਜੇਗਾ। ਸ਼ਬਦ ਅਗੰਮੀ ਨਾਦ ਵੱਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਮਿਹਰਵਾਨ ਹੋ ਮਹਿਬੂਬ ਬਾਹਰ ਕੱਢੇਗਾ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ਬਦੀ ਧਾਰ ਕਰਾਂ ਹੱਕ ਸਵੰਬਰ, ਜੀਵ ਜੰਤ ਮਨ ਬੁਧੀ ਚਲੇ ਨਾ ਕੋਇ ਚਤੁਰਾਈਆ। ਸਰਬ ਕਲਾ ਸਮਰਥ ਸਵਾਮੀ ਹੋ ਭਰਤੰਭਰ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਕਰ ਪਰਕਾਸ਼ ਉਪਰ ਅੰਬਰ, ਜ਼ਿਮੀਂ ਖ਼ਾਕੀ ਖ਼ਾਕੇ ਸਾਰੇ ਵੇਖ ਵਖਾਈਆ। ਜਨ ਭਗਤਾਂ ਦੇ ਕੇ ਧੁਰ ਦਾ ਇਕ ਅਨੰਦਨ, ਅਨੰਦ ਆਤਮਾ ਦਿਆਂ ਜੁੜਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਤੋੜ ਕੇ ਬੰਧਨ, ਬੰਦਗੀ ਇਕੋ ਦਿਆਂ ਸਮਝਾਈਆ। ਸਚ ਦਵਾਰ ਏਕੰਕਾਰ ਜੀਵ ਜੰਤ ਸਾਧ ਸੰਤ ਸਾਰੇ ਮੰਗਣ, ਇਸ਼ਟ ਦੇਵ ਪਾਰਬ੍ਰਹਮ ਸਵਾਮੀ ਪਤਿਪਰਮੇਸ਼ਵਰ ਵੇਖ ਵਖਾਈਆ। ਜਨਮ ਕਰਮ ਦੀ ਟੁੱਟੀ ਪ੍ਰੀਤੀ ਨਾਤਾ ਗੰਢਣ, ਗਹਿਰ ਗੰਭੀਰ ਬੇਨਜ਼ੀਰ ਧੁਰ ਦਾ ਮੇਲਾ ਲਏ ਮਿਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸੁਣਾਏ ਸਾਚਾ ਛੰਦਨ, ਅੱਖਰ ਵੱਖਰ ਇਕ ਪੜ੍ਹਾਈਆ। ਦੀਨ ਦਿਆਲ ਠਾਕਰ ਸਵਾਮੀ ਸਰਬ ਜੀਆਂ ਹੋ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਰਹੀਮ ਸਰਗੁਣ ਨਿਰਗੁਣ ਆਪਣੀ ਮਿਹਰ ਨਜ਼ਰ ਉਠਾਈਆ। ਸਤਿਜੁਗ ਸਾਚਾ ਨਾਮ ਗੁਣ ਨਿਧਾਨ ਨਿਰਵੈਰ ਹੋ ਕੇ ਆਏ ਵੰਡਣ, ਘਟ ਗ੍ਰਹਿ ਭੀਤਰ ਮੰਦਰ ਅੰਦਰ ਅੰਤਰ ਸਭ ਦੇ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜੀ ਸਾਚਾ ਟਿੱਕਾ ਲਾਏ ਧੁਰ ਦਾ ਚੰਦਨ, ਕਲਜੁਗ ਕੂੜੀ ਵਿਖ ਰਹਿਣ ਕੋਇ ਨਾ ਪਾਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਲੁਧਿਆਣਾ
ਪੁਰਖ ਅਕਾਲ ਕਹੇ ਮੈਂ ਆਪਣਾ ਹੁਕਮ ਵਰਤਾਵਾਂਗਾ। ਬ੍ਰਹਿਮੰਡ ਖੰਡ ਪੁਰੀ ਲੋਅ, ਧਰਨੀ ਧਰਤ ਧਵਲ ਸਮਝਾਵਾਂਗਾ। ਜੋਤ ਸਰੂਪੀ ਆਪੇ ਹੋ, ਲੱਖ ਚੁਰਾਸੀ ਫੋਲ ਫੁਲਾਵਾਂਗਾ। ਕਲਜੁਗ ਕੂੜੀ ਕਿਰਿਆ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਵਾਂਗਾ। ਮਨੂਆ ਕਰ ਨਾ ਸਕੇ ਧਰੋਹ, ਗੁਰਮੁਖ ਗੁਰਸਿਖ ਆਪ ਜਗਾਵਾਂਗਾ। ਆਤਮ ਪਰਮਾਤਮ ਨਿਰਗੁਣ ਨਿਰਗੁਣ ਜਾਏ ਛੋਹ, ਸ਼ਾਲਾ ਆਪਣਾ ਰੰਗ ਰੰਗਾਵਾਂਗਾ। ਜਿਸ ਖੇਲ ਨੂੰ ਜਾਣੇ ਨਾ ਕੋ, ਸੋ ਕਰਨੀ ਦਾ ਕਰਤਾ ਹੋ ਕੇ ਆਪ ਕਰਾਵਾਂਗਾ। ਸਚ ਪਰਕਾਸ਼ ਕਰ ਕੇ ਲੋ, ਲੋਕ ਪਰਲੋਕ ਪੜਦਾ ਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਉਪਜਾਵਾਂਗਾ। ਸਾਚਾ ਹੁਕਮ ਇਕ ਪਰਗਟਾਵੇਗਾ। ਪਰਮ ਪੁਰਖ ਪਰਮਾਤਮ ਖੇਲ ਖਿਲਾਵੇਗਾ। ਭੇਵ ਅਭੇਦਾ ਜਾਹਰ ਬਾਤਨ ਆਪ ਚੁਕਾਵੇਗਾ। ਕਲਜੁਗ ਮੇਟ ਅੰਧੇਰੀ ਰਾਤਨ, ਧੁਰ ਦਾ ਸਾਚਾ ਚੰਦ ਚਮਕਾਵੇਗਾ। ਜਨ ਭਗਤਾਂ ਨਿਜ ਘਰ ਕਰ ਕੇ ਵਾਸਨ, ਗ੍ਰਹਿ ਮੰਦਰ ਸੋਭਾ ਪਾਵੇਗਾ। ਸਾਚਾ ਨੂਰ ਕਰ ਪਰਕਾਸ਼ਨ, ਜੋਤੀ ਜੋਤ ਡਗਮਗਾਵੇਗਾ। ਚਾਰ ਵਰਨ ਇਕੋ ਦੱਸ ਪਰਭਾਤਨ, ਪਰਭਾਤੀ ਆਪਣਾ ਖੇਲ ਖਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣ ਕੇ ਸਾਚਾ ਸਾਜਣ, ਸੱਜਣ ਸੁਹੇਲੇ ਪਾਰ ਕਰਾਵੇਗਾ। ਸੱਜਣ ਸੁਹੇਲਾ ਪਾਰ ਲਾਏਗਾ। ਦੀਨਾਂ ਬੰਧਪ ਖੋਜ ਖੁਜਾਏਗਾ। ਜਨਮ ਜਨਮ ਉਤਾਰ ਕੇ ਬੋਝ, ਸਮਝ ਸੂਝ ਸੋਚ ਆਪਣੀ ਇਕ ਸਮਝਾਏਗਾ। ਬਾਲਕ ਅੰਞਾਣੇ ਚੁੱਕਕੇ ਗੋਦ, ਧੁਰ ਦੀ ਗੋਦੀ ਆਪ ਉਠਾਏਗਾ। ਮਨ ਵਾਸਨਾ ਹਿਰਦਾ ਸੋਧ, ਸੁਧਾਸਰ ਵਿਚ ਇਸ਼ਨਾਨ ਇਕ ਕਰਾਏਗਾ। ਨਾਮ ਨਿਧਾਨਾ ਦੇ ਕੇ ਬੋਧ, ਬੁਧੀ ਦਾ ਪੜਦਾ ਆਪ ਚੁਕਾਏਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਾਚਾ ਜੋਗ, ਜੁਗਤੀ ਆਪਣੇ ਹੱਥ ਰਖਾਏਗਾ। ਜਨਮ ਕਰਮ ਦਾ ਰਹਿਣ ਨਾ ਦੇਵੇ ਰੋਗ, ਚਿੰਤਾ ਸੋਗ ਗ਼ਮ ਮਿਟਾਏਗਾ। ਜਨ ਭਗਤਾਂ ਮੇਲਾ ਕਰ ਕੇ ਧੁਰ ਸੰਜੋਗ, ਜੋੜਾ ਧੁਰ ਦਾ ਆਪ ਜੁੜਾਏਗਾ। ਜਿਥੇ ਕੋਈ ਨਾ ਸਕੇ ਪਹੁੰਚ, ਗੁਰਸਿਖ ਸੁਹੇਲੇ ਆਪ ਬਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਦੱਸ ਕੇ ਸਾਚੀ ਮੌਜ, ਮਜਲਸ ਮਹਿਬੂਬ ਹੋ ਕੇ ਮੁਰਸ਼ਦ ਮੁਰੀਦ ਆਪਣੀ ਇਕ ਵਖਾਏਗਾ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਭਜਨ ਸਿੰਘ ਦੇ ਗ੍ਰਹਿ ਉੱਚਾ ਪਿੰਡ ਸਨੇਤ
ਸਤਿਜੁਗ ਸਾਚੇ, ਸਾਚਾ ਨਾਮ ਹੋਏ ਪਰਵੇਸ਼, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜਨ ਭਗਤਾਂ ਕੋਲੋਂ ਛੁਡਾਏ ਲੋਕਮਾਤ ਪਰਦੇਸ਼, ਦੇਸ ਧੁਰ ਦਾ ਦਏ ਵਖਾਈਆ। ਜਿਸ ਘਰ ਸੰਤ ਸੁਹੇਲੇ ਰਹਿੰਦੇ ਹਮੇਸ਼, ਸਚ ਦਵਾਰੇ ਸੋਭਾ ਪਾਈਆ। ਤਿਸ ਗ੍ਰਹਿ ਦੱਸੇ ਕਰਨੀ ਹੱਕ ਆਦੇਸ, ਸੀਸ ਜਗਦੀਸ਼ ਕਿਵ ਝੁਕਾਈਆ। ਅਗੇ ਰਹੇ ਕੋਇ ਨਾ ਲੇਖ, ਪਿਛਲਾ ਲੇਖਾ ਦਏ ਬਦਲਾਈਆ। ਨਾਮ ਨਿਧਾਨਾ ਦੇਂਦਾ ਰਹੇ ਸੰਦੇਸ਼, ਬਿਨ ਅੱਖਰਾਂ ਅੱਖਰ ਸਮਝਾਈਆ। ਨਿਰਗੁਣ ਹੋ ਕੇ ਕਰਦਾ ਰਹੇ ਹੇਤ, ਪ੍ਰੇਮ ਪ੍ਰੀਤ ਨਿਰਗੁਣ ਆਪ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਤਿਜੁਗ ਸਾਚੇ, ਜਨ ਭਗਤਾਂ ਨਾਮ ਭੰਡਾਰਾ ਦੇਵੇ ਅਨਗਿਣਤ, ਲੇਖਾ ਗਣਤ ਨਾ ਕੋਇ ਗਣਾਈਆ। ਦੂਸਰ ਅਗੇ ਕਰਨੀ ਪਏ ਨਾ ਮਿੰਨਤ, ਭਿਖਾਰੀ ਹੋ ਕੇ ਮੰਗਣ ਕੋਇ ਨਾ ਜਾਈਆ। ਝਗੜਾ ਕਰੇ ਕੋਈ ਨਾ ਨਿੰਦਕ, ਦੂਤ ਦੁਸ਼ਟ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਸਤਿਜੁਗ ਸਾਚੇ, ਸਾਚੇ ਨਾਮ ਹੋਵੇ ਬਹੁ ਗੁਣ, ਅਨਗਿਣਤ ਦਏ ਵਡਿਆਈਆ। ਜਨ ਭਗਤਾਂ ਅੰਦਰ ਲਗਾਏ ਰੁਣ ਝੁਣ, ਬਿਨ ਤੰਦ ਸਿਤਾਰ ਹਿਲਾਈਆ। ਸਚ ਪੁਕਾਰ ਕਾਇਆ ਮੰਦਰ ਅੰਦਰ ਲਏ ਸੁਣ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਾਚਾ ਰਾਹ ਪਰਗਟਾਈਆ। ਸਾਚਾ ਰਾਹ ਦੱਸੇ ਹਰਿ ਸਵਾਮੀ, ਸਮਰਥ ਹੱਥ ਵਡਿਆਈਆ। ਚਾਰ ਵਰਨਾਂ ਬਖ਼ਸ਼ ਇਕ ਨਿਸ਼ਾਨੀ, ਨਿਸ਼ਾਨਾ ਧਰਮ ਦਏ ਵਖਾਈਆ। ਹਰਿ ਪੁਰਖ ਨਿਰੰਜਣ ਸੁਣਾਏ ਆਪਣੀ ਬਾਣੀ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਸਾਚੇ ਸੰਤਾਂ ਦੇ ਕੇ ਪਦ ਨਿਰਬਾਣੀ, ਧਰਮ ਦਵਾਰ ਦਏ ਵਖਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠੰਡਾ ਪਾਣੀ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਆਵਣ ਜਾਵਣ ਮੁਕਾ ਕੇ ਚਾਰੇ ਖਾਣੀ, ਖ਼ਾਲਸ ਰੰਗ ਦਏ ਰੰਗਾਈਆ। ਮੰਜ਼ਲ ਚਾੜ੍ਹ ਕੇ ਹੱਕ ਰੁਹਾਨੀ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤਾਂ ਚਰਨ ਪ੍ਰੀਤੀ ਲੇਖੇ ਲਾਵੇ ਸੱਚੀ ਕ਼ੁਰਬਾਨੀ, ਕ਼ਦਮਾਂ ਦੀ ਧੂੜ, ਕ਼ਦੀਮ ਦੇ ਵਿਛੜੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨੀ, ਆਸਾਨ ਮੁਸ਼ਕਲ ਮੁਸ਼ਕਲ ਆਸਾਨ ਆਪਣੇ ਹੁਕਮ ਵਿਚ ਰਖਾਈਆ।