ਪੁਸਤਕਾਲਾਭਾਗ ੧੯

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਨਿਰੰਜਣ ਸਿੰਘ ਦੇ ਗ੍ਰਹਿ ਉਚੀ ਅਬਾਦੀ ਲੁਧਿਆਣਾ

ਸਤਿਜੁਗ ਕਹੇ ਪ੍ਰਭ ਸਾਚਾ ਨਾਮ ਹੋਵੇ ਕੀ, ਕਰਨੀ ਦੇ ਕਰਤੇ ਕ਼ੁਦਰਤ ਦੇ ਮਾਲਕ ਦੇ ਸਮਝਾਈਆ। ਕਿਸ ਬਿਧ ਲਹਿਣਾ ਦੇਣਾ ਲੇਖਾ ਜਾਣੇਂ ਲੱਖ ਚੁਰਾਸੀ ਜੀਅ, ਜੀਵ ਜੰਤ ਸਾਧ ਸੰਤ ਅੰਤਰ ਅੰਤਰ ਖੋਜ ਖੁਜਾਈਆ। ਕਿਸ ਬਿਧ ਲੋਕਮਾਤ ਸਤਿ ਧਰਮ ਦੀ ਰਖਾਵੇਂ ਨੀਂਹ, ਭੇਵ ਅਭੇਦਾ ਅਛਲ ਅਛੇਦਾ ਦਏਂ ਜਣਾਈਆ। ਕਲਜੁਗ ਲਹਿਣਾ ਦੇਣਾ ਮੁਕਾਵੇਂ ਸਾਢੇ ਤਿੰਨ ਹੱਥ ਸੀਂ, ਅਭੁੱਲ ਭੁੱਲ ਕਦੇ ਨਾ ਜਾਈਆ। ਸਤਿਨਾਮ ਦਾ ਬੀਜੇਂ ਅਗੰਮੀ ਬੀ, ਕਿਸ ਬਿਧ ਅੰਮ੍ਰਿਤ ਬਰਖੇਂ ਮੀਂਹ, ਮੇਘਲਾ ਤੇਰਾ ਨਾਮ ਨਜ਼ਰੀ ਆਈਆ। ਸੰਤ ਸੁਹੇਲੇ ਬਣਾ ਕੇ ਪੁੱਤਰ ਧੀ, ਨਾਤਾ ਆਤਮ ਪਰਮਾਤਮ ਜੋੜ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਸਚ ਦਵਾਰਾ ਕਰੇਂ ਵਸੀਹ, ਵਰਨ ਬਰਨ ਵੰਡ ਨਾ ਕੋਇ ਨਾ ਵੰਡਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਕਰ ਬਰੀ, ਬੰਦੀਖ਼ਾਨਾ ਦਏਂ ਤੁੜਾਈਆ। ਸੱਚੇ ਘਰ ਬਾਹਰ ਸੁਹੰਞਣੀ ਕਰੇਂ ਘੜੀ, ਸਚ ਘੜਿਆਲ ਇਕੋ ਇਕ ਵਜਾਈਆ। ਤੇਰੇ ਪ੍ਰੇਮ ਦੀ ਅਗੰਮੀ ਲੱਗੇ ਝੜੀ, ਬੂੰਦ ਸਵਾਂਤੀ ਘਰ ਘਰ ਦਏਂ ਚੁਆਈਆ। ਮਨ ਵਾਸਨਾ ਕੂੜੀ ਕਿਰਿਆ ਜਾਏ ਫੜੀ, ਕਵਣ ਤਰੀਕੇ ਨੀਕਣ ਨੀਕੇ ਆਪਣੀ ਕਾਰ ਕਮਾਈਆ। ਕੂੜੀ ਕਿਰਿਆ ਜਗਤ ਮਾਇਆ ਮਮਤਾ ਜਾਵੇ ਸੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਸਾਚਾ ਵਰ, ਭੇਵ ਅਗਲਾ ਦੇਂ ਦਰਸਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦਾ ਸੁਹੰਜਣਾ ਹੋਵੇ ਕਿਸ ਬਿਧ ਵਕ਼ਤ, ਚਾਰ ਜੁਗ ਦਾ ਲੇਖਾ ਕਿਵੇਂ ਮੁਕਾਈਆ। ਕਿਸ ਬਿਧ ਮਾਰਗ ਲਾਵੇਂ ਦੀਨ ਦੁਨੀ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤ ਸੁਹੇਲੇ ਉਠਾਵੇਂ ਕਿਸ ਬਿਧ ਭਗਤ, ਭਗਵਨ ਹੋ ਕੇ ਦੇ ਸਮਝਾਈਆ। ਕਵਣ ਧਾਰ ਨੂਰੀ ਜੋਤ ਹੋਵੇ ਤੇਰੀ ਸ਼ਕਤ, ਸਤਿਜੁਗ ਵਿਚੋਂ ਅਸਲੀਅਤ ਦਏਂ ਵਖਾਈਆ। ਮਾਨਵ ਜਾਤੀ ਵਿਚ ਰਹਿਣ ਨਾ ਦੇਵੇਂ ਫ਼ਰਕ, ਫ਼ਰੀਕ ਰਫ਼ੀਕ ਇਕੋਂ ਰੰਗ ਰੰਗਾਈਆ। ਤੇਰਾ ਹੁਕਮ ਸੰਦੇਸ਼ਾ ਸੁਣੇ ਚਾਰੋਂ ਤਰਫ਼, ਕੁੰਟ ਦਿਸ਼ਾ ਖ਼ਾਲੀ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦੀ ਮਹਿੰਮਾ ਸਿਫ਼ਤ ਕਰੇ ਇਕੋ ਹਰਫ਼, ਬਹੁਤ ਹਰੂਫ਼ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਸ ਬਿਧ ਲੱਖ ਚੁਰਾਸੀ ਕਰੇਂ ਪਰਖ, ਘਟ ਨਿਵਾਸੀ ਘਟ ਘਟ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਪਰ ਕਰੇਂ ਆਪਣਾ ਤਰਸ, ਰਹਿਮਤ ਵਿਚ ਆਪਣਾ ਰਹਿਮ ਕਮਾਈਆ। ਜੋਤੀ ਜਾਮਾ ਧਾਰ ਲੋਕਮਾਤ ਆਵੇਂ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇਂ ਸ਼ਰਤ, ਸ਼ਰਅ ਦਾ ਸ਼ਰੀਅਤ ਵਾਲਾ ਲੇਖਾ ਦਏਂ ਮੁਕਾਈਆ। ਸਾਚਾ ਖੇਲ ਦੋ ਜਹਾਨਾਂ ਕਰੇਂ ਨਿਧੜਕ, ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਸੀਸ ਜਗਦੀਸ਼ ਇਕ ਝੁਕਾਈਆ। ਭੇਵ ਅਭੇਦਾ ਕਿਸ ਬਿਧ ਖੁਲ੍ਹਾਵੇਂ ਅਰਸ਼ ਫ਼ਰਸ਼, ਜਿਮੀਂ ਅਸਮਾਨਾਂ ਕਿਸ ਬਿਧ ਪੜਦਾ ਆਪ ਉਠਾਈਆ। ਕਿਸ ਬਿਧ ਲਹਿਣਾ ਦੇਣਾ ਪੂਰਬ ਜਨਮਾਂ ਸਭ ਦਾ ਪੂਰਾ ਕਰੇਂ ਕ਼ਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਦਰ ਸਾਚੇ ਮੰਗ ਮੰਗਾਈਆ। ਸਤਿਜੁਗ ਸਾਚਾ ਕਹੇ ਪ੍ਰਭ ਕਿਸ ਬਿਧ ਮਾਤ ਹੋਇਉਂ ਪਰਗਟ, ਮੈਨੂੰ ਸਚ ਦੇ ਦ੍ਰਿੜਾਈਆ। ਤੇਰਾ ਨਾਮ ਵੇਖਾਂ ਹਰ ਘਟ, ਘਟ ਘਟ ਤੇਰਾ ਨੂਰ ਹੋਵੇ ਰੁਸ਼ਨਾਈਆ। ਸਹਿਜ ਸੁਭਾਉ ਸਮਰਥ ਸਵਾਮੀ ਆਪਣਾ ਭੇਵ ਦੱਸ, ਪੜਦਾ ਉਹਲਾ ਦੇ ਉਠਾਈਆ। ਤੇਰੀ ਆਤਮ ਕਿਸ ਬਿਧ ਹੋਵੇ ਤੇਰੇ ਵਸ, ਵਾਸਤਾ ਤੇਰੇ ਨਾਲ ਜੁੜਾਈਆ। ਨਿਜ ਨੇਤਰ ਸਭ ਦੀ ਖੁਲ੍ਹੀ ਰਹੇ ਅੱਖ, ਲੋਚਨ ਨੈਣ ਪਲਕ ਨਾ ਕੋਇ ਬਦਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਕਿਸ ਧਾਰੋਂ ਆਵੇਂ ਵਤ, ਬੇਵਤਨ ਹੋ ਕੇ ਵਤਨ ਲੋਕਮਾਤ ਦਏਂ ਸੁਹਾਈਆ। ਭੇਵ ਅਭੇਦਾ ਦੱਸ ਸ੍ਰੀ ਭਗਵਾਨ ਧੁਰ ਦੇ ਕਮਲਾਪਤ, ਪਤਿਪਰਮੇਸ਼ਵਰ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਕਿਸ ਦਵਾਰੇ ਆਤਮ ਪਰਮਾਤਮ ਮਿਲ ਕੇ ਇਕ ਦੂਜੇ ਦਾ ਕਰਨ ਜਸ, ਸਿਫ਼ਤਾਂ ਵਿਚ ਸਿਫ਼ਤੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਬ ਕਲਾ ਸਮਰਥ ਸਭ ਕੁਛ ਤੇਰੇ ਹੱਥ, ਦਾਤੇ ਦਾਨੀ ਦਾਤਾਰ ਹੋ ਕੇ ਦੇਣਾ ਜਣਾਈਆ। ਸਤਿਜੁਗ ਸਾਚਾ ਕਹੇ ਪ੍ਰਭ ਕਿਸ ਬਿਧ ਮੇਰੇ ਨਾਮ ਦਾ ਵੱਜੇ ਡੰਕਾ, ਨਾਲ ਤੇਰੀ ਹੋਵੇ ਸ਼ਨਵਾਈਆ। ਪੜਦਾ ਖੁਲ੍ਹੇ ਅੰਦਰੋਂ ਜੀਵਾਂ ਜੰਤਾ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਗੜ੍ਹ ਤੁਟੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਕਿਸ ਬਿਧ ਨਿਰਗੁਣ ਸਰਗੁਣ ਬੋਧ ਅਗਾਧਾ ਬਣੇਂ ਪੰਡਤਾ, ਵਿਦਿਆ ਤੋਂ ਬਾਹਰ ਕਰੇਂ ਪੜ੍ਹਾਈਆ। ਚਾਰ ਕੁੰਟ ਹੋਵੇ ਤੇਰੀ ਮਨਤਾ, ਮਿੰਨਤਾਂ ਵਿਚ ਵੇਖਾਂ ਸਰਬ ਲੋਕਾਈਆ। ਫਿਰੇ ਦਰੋਹੀ ਸਾਚੀ ਸਿੰਮਤਾ, ਸਿਮਰਨ ਇਕੋ ਤੂੰ ਹੀ ਤੂੰ ਨਜ਼ਰੀ ਆਈਆ। ਸਚ ਦਵਾਰੇ ਏਕੰਕਾਰੇ ਕਿਸ ਬਿਧ ਸਾਚੀ ਪਰਗਟ ਹੋਵੇ ਹਿੰਮਤਾ, ਜੋਰੂ ਜ਼ਰ ਲੇਖਾ ਦਏਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਸਾਚਾ ਕਹੇ ਪ੍ਰਭ

ਕਿਸ ਬਿਧ ਲੱਖ ਚੁਰਾਸੀ ਹਿਰਦੇ ਵਸੇਂ, ਹਰ ਹਿਰਦਾ ਫੋਲ ਫੁਲਾਈਆ। ਕਿਸ ਬਿਧ ਨਾਮ ਨਿਧਾਨਾ ਦੱਸੇਂ, ਦਹਿ ਦਿਸ਼ਾ ਕਰੇਂ ਪੜ੍ਹਾਈਆ। ਕਿਸ ਬਿਧ ਆਤਮ ਪਰਮਾਤਮ ਹੋ ਕੇ ਵਸੇਂ, ਹਸਤੀ ਵਿਚੋਂ ਹਸਤੀ ਦਏਂ ਬਦਲਾਈਆ। ਕਿਸ ਬਿਧ ਸਾਚਾ ਦਰਸ ਕਰਾਏਂ ਨਿਜ ਅੱਖੇਂ, ਆਖ਼ਰ ਆਪਣਾ ਮੇਲ ਮਿਲਾਈਆ। ਕਿਸ ਬਿਧ ਜਨ ਭਗਤਾਂ ਲੋਕਮਾਤ ਪਤ ਰਖੇਂ, ਪਤਿਪਰਮੇਸ਼ਵਰ ਹੋ ਕੇ ਹੋਵੇਂ ਸਹਾਈਆ। ਕਿਸ ਬਿਧ ਗੁਰ ਅਵਤਾਰਾਂ ਪੈਗ਼ੰਬਰਾਂ ਪੂਰੇ ਕਰੇਂ ਚਾਰ ਜੁਗ ਦੇ ਪਟੇ, ਅਗੇ ਲੇਖਾ ਨਾ ਕੋਇ ਬਣਾਈਆ। ਕਿਸ ਬਿਧ ਸਾਚਾ ਨਾਮ ਵਿਕਾਵੇਂ ਇਕੋ ਹੱਟੇ, ਜਨ ਭਗਤ ਵਣਜਾਰੇ ਚਾਰੋਂ ਕੁੰਟ ਲਏਂ ਉਠਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਮੇਟੇਂ ਰੱਟੇ, ਝਗੜਾ ਰਹੇ ਨਾ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸ ਬਿਧ ਸਚਖੰਡ ਦਵਾਰੇ ਭਗਤ ਵੇਖੇਂ ਸੱਚੇ, ਸਤਿ ਸਚ ਆਪਣੇ ਨਾਲ ਮਿਲਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਲ ਸਿੰਘ ਦੇ ਗ੍ਰਹਿ ਪਿੰਡ ਰੱਜੀਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਕਹੇ ਖੇਲ ਵੇਖੀ ਸਚਖੰਡ ਨਿਹਚਲ ਧਾਮ ਅਟਲ ਦੀ, ਨਿਰਗੁਣ ਨਿਰਵੈਰ ਨਿਰਾਕਾਰ ਸੋਭਾ ਪਾਈਆ। ਦੀਪਕ ਜੋਤ ਅਗੰਮੀ ਬਲਦੀ, ਪਰਮ ਪੁਰਖ ਪਰਮਾਤਮ ਅਬਿਨਾਸ਼ੀ ਕਰਤਾ ਡਗਮਗਾਈਆ। ਜਿਸ ਦੀ ਆਦਿ ਜੁਗਾਦੀ ਖੇਲ ਅਛਲ ਅਛੱਲ ਦੀ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਨਿਰਗੁਣ ਸਰਗੁਣ ਨਾਮ ਸੰਦੇਸ਼ਾ ਸ਼ਬਦ ਘਲਦੀ, ਗੁਰ ਅਵਤਾਰ ਪੈਗ਼ੰਬਰ ਜੀਵ ਜੰਤ ਸਰਬ ਪੜ੍ਹਾਈਆ। ਆਤਮ ਧਾਰ ਹੋ ਕੇ ਲੱਖ ਚੁਰਾਸੀ ਅੰਦਰ ਰਲਦੀ, ਘਟ ਘਟ ਅੰਦਰ ਆਪਣਾ ਆਸਣ ਲਾਈਆ। ਧਾਰ ਚਲਾ ਕੇ ਜਲ ਥਲ ਦੀ, ਟਿੱਲੇ ਪਰਬਤ ਸਮੁੰਦ ਸਾਗਰ ਆਪਣਾ ਹੁਕਮ ਵਰਤਾਈਆ। ਖੇਲ ਜਾਣੇ ਕਲਜੁਗ ਅੰਤਮ ਕਲ ਦੀ, ਕਲ ਕਾਤੀ ਫੋਲੇ ਚਾਈਂ ਚਾਈਂਆ। ਧੁਰ ਦੇ ਹੁਕਮ ਅੰਦਰ ਭਾਣੇ ਵਾਲੀ ਭਾਵੀ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸਮਝਾਈਆ। ਸਤਿ ਕਹੇ ਮੈਂ ਵੇਖਿਆ ਸਚ ਦਵਾਰੇ ਸਤਿ ਸੰਤੋਖ, ਦਰ ਠਾਂਡਾ ਇਕੋ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੰਗੇ ਕੋਈ ਨਾ ਮੋਖ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਹਉਮੇ ਹੰਗਤਾ ਚਿੰਤਾ ਗ਼ਮ ਹਰਖ਼ ਕੋਇ ਨਾ ਰੋਗ, ਆਲਸ ਨਿੰਦਰਾ ਰੂਪ ਨਾ ਕੋਇ ਵਟਾਈਆ। ਜਗਤ ਵਾਸਨਾ ਭੋਗੇ ਕੋਈ ਨਾ ਭੋਗ, ਤਤ ਵਜੂਦ ਸੋਭਾ ਕੋਇ ਨਾ ਪਾਈਆ। ਖੇੜਾ ਦਿਸੇ ਨਾ ਕੋਈ ਚੌਦਾਂ ਲੋਕ, ਚੌਦਾਂ ਤਬਕ ਵੰਡ ਨਾ ਕੋਇ ਵੰਡਾਈਆ। ਅੱਖਰਾਂ ਵਾਲਾ ਤੱਤਾਂ ਵਾਲਾ ਸਿਫ਼ਤਾਂ ਵਾਲਾ ਪੜ੍ਹੇ ਨਾ ਕੋਇ ਸਲੋਕ, ਰਸਨਾ ਜਿਹਵਾ ਬੱਤੀ ਦੰਦ ਜਗਤ ਵਿਦਿਆ ਨਾ ਕੋਇ ਸ਼ਨਵਾਈਆ। ਜਗਤ ਦਵਾਰੇ ਛੱਪਰ ਛੰਨ ਨਜ਼ਰ ਆਏ ਨਾ ਕੋਈ ਕੋਟ, ਕਿਲ੍ਹਾ ਗੜ੍ਹ ਬੰਕ ਦਵਾਰ ਨਾ ਕੋਇ ਵਡਿਆਈਆ। ਇਕ ਅਕੱਲਾ ਏਕੰਕਾਰ ਕਰੇ ਪਰਕਾਸ਼ ਨਿਰਮਲ ਜੋਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਡੇਰਾ ਲਾਈਆ। ਜਿਸ ਦੀ ਏਥੇ ਓਥੇ ਦੋ ਜਹਾਨਾਂ ਨਾ ਕੋਈ ਵਰਨ ਗੋਤ, ਦੀਨ ਮਜ਼੍ਹਬ ਜਾਤ ਪਾਤ ਸ਼ਰਅ ਸ਼ਰੀਅਤ ਨਾ ਕੋਇ ਜਣਾਈਆ। ਜਿਸ ਨੂੰ ਬੁਧੀ ਵਾਲੀ ਸਮਝ ਨਾ ਸਕੇ ਸੋਚ,

ਮਾਨਸ ਮਨੂਆ ਭੇਵ ਕੋਇ ਨਾ ਆਈਆ। ਸੋ ਸਵਾਮੀ ਅੰਤਰਜਾਮੀ ਆਪਣਾ ਦੇਵਣਹਾਰਾ ਆਦਿ ਜੁਗਾਦੀ ਜੁਗ ਚੌਕੜੀ ਹੱਕ ਸਲੋਕ, ਨਾਮ ਨਰੇਸ਼ਾ ਇਕੋ ਇਕ ਸੁਣਾਈਆ। ਆਤਮ ਪਰਮਾਤਮ ਧਾਰ ਹੋ ਕੇ ਹੋਵੇ ਮੋਹਤ, ਮੁਹੱਬਤ ਵਿਚ ਮਹਿਬੂਬ ਆਪਣਾ ਮੇਲ ਮਿਲਾਈਆ। ਨਾਮ ਖ਼ੁਮਾਰੀ ਅੰਦਰ ਕਰੇ ਮਦਹੋਸ਼, ਧੁਰ ਦਾ ਜਾਮ ਹਕ਼ੀਕ਼ੀ ਆਬੇਹਯਾਤ ਇਕ ਵਖਾਈਆ। ਜੁਗ ਚੌਕੜੀ ਨਿਰਗੁਣ ਹੋ ਕੇ ਸਤਿ ਦਵਾਰੇ ਜੋ ਰਿਹਾ ਖ਼ਾਮੋਸ਼, ਸਰਗੁਣ ਲੋਕਮਾਤ ਹੁਕਮ ਸੰਦੇਸ਼ੇ ਜਗਤ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰਖ ਕੇ ਗਏ ਓਟ, ਬਿਨ ਅੱਖਾਂ ਅੱਖ ਖੁਲ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸ੍ਰੀ ਭਗਵੰਤ ਗਿਆ ਪਹੁੰਚ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਪੰਧ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਅਗੰਮੀ ਸ਼ਬਦ ਜਣਾਈਆ। ਸਤਿ ਕਹੇ ਮੈਂ ਸਚਖੰਡ ਤੱਕਿਆ ਏਕੰਕਾਰ ਉਹ, ਜਿਸ ਦੀ ਉਸਤਤ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਸਦ ਗਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਦੇਂਦੇ ਗਏ ਸੋ, ਸੋ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਆਪਣੀ ਖੇਲ ਖਿਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਹੋ, ਨਾਮ ਹੋਕਾ ਸਚ ਸਲੋਕਾ ਰਾਗਾਂ ਨਾਦਾਂ ਸ਼ਬਦਾਂ ਵਿਚ ਸੁਣਾਈਆ। ਜਿਸ ਨੂੰ ਅੰਦਰ ਬਾਹਰ ਗੁਪਤ ਜਾਹਰ ਕੋਈ ਨਾ ਸਕੇ ਜੋਹ, ਬੇਅੰਤ ਕਹਿ ਕੇ ਸਾਰੇ ਗਏ ਗਾਈਆ। ਜਿਸ ਦਾ ਨੂਰ ਉਜਾਲਾ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਜ਼ਿਮੀਂ ਅਸਮਾਨਾਂ ਕਰੇ ਲੋ, ਜੋਤ ਪਰਕਾਸ਼ੀ ਘਟ ਨਿਵਾਸੀ ਪਾਰਬ੍ਰਹਮ ਬ੍ਰਹਮ ਆਪਣਾ ਖੇਲ ਵਖਾਈਆ। ਸੋ ਦੀਨ ਦਿਆਲਾ ਹੋ ਕਿਰਪਾਲਾ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇਵਣ ਆਇਆ ਧੁਰ ਦਾ ਢੋਆ ਢੋਅ, ਨਾਮ ਅਗੰਮਾ ਮਾਤ ਪਿਤ ਕਿਸੇ ਨਾ ਜੰਮਾਂ, ਵਸਤ ਅਮੋਲਕ ਆਪ ਵਰਤਾਈਆ। ਹੁਕਮੇਂ ਅੰਦਰ ਸ਼ਬਦੀ ਧਾਰ ਦੀਨ ਦੁਨੀ ਨਾਲੋਂ ਕਰ ਨਿਰਮੋਹ, ਮੁਹੱਬਤ ਵਿਚ ਮਹਿਬੂਬ ਸਚ ਸਬੂਤ ਆਪਣਾ ਇਕ ਜਣਾਈਆ। ਕੂੜੀ ਕਿਰਿਆ ਮਾਇਆ ਮਮਤਾ ਮਨ ਵਾਸਨਾ ਅੰਦਰ ਰਹਿਣ ਨਾ ਦੇਵੇ ਗਰੋਹ, ਗੁਰੂ ਗੁਰਦੇਵ ਗੁਰ ਸਤਿਗੁਰ ਆਪਣਾ ਹੁਕਮ ਸਮਝਾਈਆ। ਨਿਰਗੁਣ ਹੋ ਕੇ ਨਿਰਗੁਣ ਆਤਮ ਨਾਲ ਜਾਏ ਛੋਹ, ਸ਼ਾਹ ਸ਼ਹਾਨਾ ਸ੍ਰੀ ਭਗਵਾਨਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਸਤਿ ਕਹੇ ਮੈਂ ਸਚਖੰਡ ਦਵਾਰੇ ਤੱਕਿਆ ਗਹਿਰ ਗੰਭੀਰ, ਗਵਰ ਬਿਨ ਅਵਰ ਨਜ਼ਰ ਕੋਇ ਨਾ ਆਈਆ। ਜੋ ਨਜ਼ਰਾਂ ਤੋਂ ਪਰੇ ਬੇਨਜ਼ੀਰ, ਜਿਸ ਦਾ ਨਜ਼ਾਮ ਦੋ ਜਹਾਨ ਹੁਕਮ ਮਨਾਈਆ। ਜਗਤ ਨੇਤਰਾਂ ਵਿਚ ਰਖੀ ਨਾ ਜਾਏ ਕਿਸੇ ਤਸਵੀਰ, ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਜੋ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਦਰਗਾਹ ਸਾਚੀ ਸੋਭਾ ਪਾਈਆ। ਜੋ ਸ਼ਰਅ ਦੀ ਤੋੜਨਹਾਰਾ ਜ਼ੰਜੀਰ, ਲਾਸ਼ਰੀਕ ਜਲਵਾਗਰ ਨੂਰ ਖ਼ੁਦਾਈਆ। ਜਿਸ ਦੇ ਅੰਤਰ ਹੱਕ ਤੌਫ਼ੀਕ਼, ਤੋਬਾ ਤੋਬਾ ਕਰੇ ਲੋਕਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਆਪਣੇ ਨਾਮ ਦੀ ਦੇਵੇ ਰਸੀਦ, ਸੰਦੇਸ਼ੇ ਹੁਕਮੀ ਸਚ ਸੁਣਾਈਆ। ਜੁਗ ਚੌਕੜੀ ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਕਰਨ ਤਮਹੀਦ, ਅੱਖਰਾਂ ਵਾਲੇ ਇਲਮ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦਾ ਜਲਵਾ ਬਿਨ ਅੱਖਾਂ ਤੋਂ ਨਜ਼ਰੀ ਆਏ ਦੀਦ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਹੁਕਮ ਸਭ ਨੂੰ ਮੰਨਣਾ ਪਏ ਸ਼ਦੀਦ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ

ਕਰਨੀ ਕਾਰ ਕਮਾਈਆ। ਸਤਿ ਕਹੇ ਮੈਂ ਸਚਖੰਡ ਦਵਾਰੇ ਤੱਕਿਆ ਉਹ ਭਗਵਾਨ, ਜਿਸ ਨੂੰ ਭਗਵਨ ਕਹਿ ਕੇ ਸਾਰੇ ਗਾਈਆ। ਜਿਸ ਦਾ ਸਤਿ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪਣਾ ਖੇਲ ਖਿਲਾਈਆ। ਜੁਗ ਚੌਕੜੀ ਸਭ ਨੂੰ ਦੇਵਣਹਾਰਾ ਦਾਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਕਵਲ ਕਰਨ ਧਿਆਨ, ਧੂੜੀ ਮਸਤਕ ਟਿੱਕਾ ਲਾ ਕੇ ਖ਼ੁਸ਼ੀ ਮਨਾਈਆ। ਨਾਮ ਸੰਦੇਸ਼ੇ ਸ਼ਬਦੀ ਦੇਂਦਾ ਰਹੇ ਪੈਗ਼ਾਮ, ਕਲਮਾ ਕਾਇਨਾਤ ਪੜ੍ਹਾਈਆ। ਨਿਤ ਨਵਿਤ ਬਦਲਦਾ ਰਹੇ ਵਿਧਾਨ, ਵਿਦਿਆ ਦਾ ਬਲ ਰਹੇ ਨਾ ਰਾਈਆ। ਦੱਸਦਾ ਰਹੇ ਆਪਣਾ ਪਰਨਾਮ, ਸਜਦਿਆਂ ਵਿਚ ਸੀਸ ਝੁਕਾਈਆ। ਪਰਗਟਾਉਂਦਾ ਰਹੇ ਧਰਮ ਈਮਾਨ, ਸ਼ਰਅ ਹਿੰਦਸਿਆਂ ਵਾਲੀ ਵੰਡ ਵੰਡਾਈਆ। ਅੰਤ ਕੰਤ ਭਗਵੰਤ ਕਰੇ ਖੇਲ ਮਹਾਨ, ਜਿਸ ਨੂੰ ਸਮਝ ਸਕੇ ਕੋਇ ਨਾ ਰਾਈਆ। ਜਿਸ ਦਾ ਇਸ਼ਾਰਿਆਂ ਵਿਚ ਦੇ ਕੇ ਗਏ ਨਿਸ਼ਾਨ, ਭਵਿਖਤਾਂ ਵਿਚ ਢੋਲੇ ਗਾਈਆ। ਸੋ ਪੁਰਖ ਅਕਾਲ ਹੋ ਕੇ ਮਿਹਰਵਾਨ, ਧੁਰ ਸੰਦੇਸ਼ਾ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਇਕੋ ਹੁਕਮ ਦਏ ਸੁਣਾਈਆ। ਸਤਿਜੁਗ ਸਾਚਾ ਹੋਵੇ ਪਰਧਾਨ, ਪਰਧਾਨਗੀ ਇਕੋ ਹੱਥ ਵਖਾਈਆ। ਸਭ ਨੂੰ ਮੰਨਣਾ ਪਏ ਇਕੋ ਰਾਮ, ਇਕੋ ਕਾਹਨ ਧੁਰ ਦਾ ਨਜ਼ਰੀ ਆਈਆ। ਇਕੋ ਕਰਨੀ ਪਏ ਪਰਨਾਮ, ਬੰਦਨਾ ਇਕੋ ਇਕ ਸਮਝਾਈਆ। ਇਕੋ ਨਗਮਾ ਦੱਸੇ ਕਲਾਮ, ਕਾਇਨਾਤ ਇਕੋ ਕਰੇ ਪੜ੍ਹਾਈਆ। ਇਕੋ ਮਜ਼੍ਹਬ ਦੀਨ ਇਸਲਾਮ, ਇਕੋ ਇਸਮ ਦਏ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਦਏ ਗਿਆਨ, ਅਗਿਆਨ ਅੰਧੇਰਾ ਦਏ ਚੁਕਾਈਆ। ਝਗੜਾ ਰਹੇ ਨਾ ਅੰਜੀਲ ਕ਼ੁਰਾਨ, ਲੇਖਾ ਮੁਕੇ ਵੇਦ ਪੁਰਾਨ, ਖਾਣੀ ਬਾਣੀ ਹਰਿ ਕਾ ਨਾਮ ਵੰਡ ਨਾ ਕੋਇ ਵੰਡਾਈਆ। ਮਾਨਵ ਜਾਤੀ ਅੰਦਰ ਇਕੋ ਦੱਸੇ ਸਰਬ ਜ਼ਬਾਨ, ਨਾਅਰਾ ਇਕੋ ਹੱਕੋ ਹੱਕ ਸੁਣਾਈਆ। ਇਕੋ ਰੂਪ ਜਗਤ ਇਨਸਾਨ, ਪੰਜ ਤਤ ਮਿਲ ਕੇ ਸੋਭਾ ਪਾਈਆ। ਇਕੋ ਇਸ਼ਟ ਦੇਵ ਸ੍ਰੀ ਭਗਵਾਨ, ਸਚਖੰਡ ਨਿਵਾਸੀ ਨਜ਼ਰੀ ਆਈਆ। ਇਕੋ ਮੰਦਰ ਮਸਜਿਦ ਹੱਕ ਮੁਕਾਮ, ਗੁਰੂਦਵਾਰਾ ਕਾਇਆ ਕਾਅਬਾ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਮਹਾਨ, ਦਿਵਸ ਰੈਣ ਹੋਵੇ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਧੁਨਕਾਨ, ਧੁਨ ਆਤਮਕ ਰਾਗ ਅਲਾਹੀਆ। ਸਾਚਾ ਝੁਲੇ ਧਰਮ ਨਿਸ਼ਾਨ, ਕੂੜ ਕੁੜਿਆਰਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਘਰ ਵਿਚ ਘਰ ਦਏ ਵਡਿਆਈਆ। ਪਰਮਾਤਮ ਆਤਮ ਮੇਲਾ ਹੋਵੇ ਵਿਚ ਜਹਾਨ, ਜਹਾਲਤ ਕੂੜੀ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਢੋਲਾ ਮਿਲ ਕੇ ਗਾਣ, ਸਚ ਦਵਾਰ ਏਕੰਕਾਰ ਇਕੋ ਨਾਅਰਾ ਦਏ ਸੁਣਾਈਆ। ਝਗੜਾ ਮੁਕੇ ਜ਼ਿਮੀਂ ਅਸਮਾਨ, ਸਚਖੰਡ ਦਵਾਰੇ ਮਿਲੇ ਭਗਤ ਭਗਵਾਨ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਸੋ ਕਲਜੁਗ ਅੰਤ ਦੇਵਣ ਆਇਆ ਦਾਨ, ਦਾਤਾ ਦਾਨੀ ਹੋ ਕੇ ਦਇਆ ਕਮਾਈਆ। ਸਤਿ ਦਵਾਰੇ ਗੁਰਮੁਖ ਸਾਚੇ ਸੰਤ ਕਰ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਵੇਖੇ ਆਣ, ਜੁਗ ਚੌਕੜੀ ਵਿਛੜੇ ਵਿਚ ਜਹਾਨ, ਬਿਖੜੇ ਬਿਖੜੇ ਆਪਣੇ ਨਾਲ ਮਿਲਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੋਜ਼ਪੁਰ

ਸ਼ਬਦੀ ਸ਼ਬਦ ਜੋ ਲੋੜੇ ਦਰਸ, ਬਿਨ ਅੱਖਾਂ ਧਿਆਨ ਲਗਾਈਆ। ਮਿਹਰਵਾਨ ਮਹਿਬੂਬ ਕਰੇ ਤਰਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਨਾਮ ਨਿਧਾਨਾ ਮੇਘ ਦੇਵੇ ਬਰਸ, ਬੂੰਦ ਸਵਾਂਤੀ ਕਮਲਾਪਾਤੀ ਮੁਖ ਚੁਆਈਆ। ਜਨਮ ਜਨਮ ਦੀ ਮੇਟੇ ਹਰਸ, ਕਰਮ ਕਰਮ ਦਾ ਲੇਖ ਮੁਕਾਈਆ। ਮਨ ਮਨਸਾ ਰਹੇ ਕੋਈ ਨਾ ਭਟਕ, ਤ੍ਰਿਸ਼ਨਾ ਤ੍ਰਿਖਾ ਦਏ ਗਵਾਈਆ। ਨਜ਼ਰੀ ਆਵੇ ਨਿਰਗੁਣ ਧਾਰ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਯਾਦ ਵਿਚ ਬਤਾਲੀ ਬੀਤੇ ਬਰਸ, ਚਾਰ ਦੋ ਅੰਕ ਜੋੜ (ਜੁੜਾਈਆ)। ਸੋ ਸਵਾਮੀ ਅੰਤਰਜਾਮੀ ਚਾਰ ਜੁਗ ਲਹਿਣਾ ਦੇਵੇ ਕ਼ਰਜ਼, ਮਕ਼ਰੂਜ਼ ਵੇਖ ਵਖਾਈਆ। ਬਿਨਾ ਹੱਥਾਂ ਸਮਰਥ ਮੰਨੇ ਧੁਰ ਦੀ ਅਰਜ਼, ਖ਼ਾਹਿਸ਼ ਬੇਨੰਤੀ ਧੁਰ ਦੀ ਆਪਣੀ ਝੋਲੀ ਪਾਈਆ। ਪ੍ਰੇਮ ਪਿਆਰ ਸਾਚੀ ਧਾਰ ਵੇਖੇ ਦਰਦ, ਦੀਨ ਦੁਨੀ ਨਾਤਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰਸ, ਨੂਰ ਨੁਰਾਨਾ ਨੂਰ ਕਰ ਰੁਸ਼ਨਾਈਆ। ਸਾਚੇ ਦਰਸ ਦੀ ਜੋ ਰਖੇ ਲੋੜ, ਲੋੜੀਂਦਾ ਸਾਜਣ ਨਜ਼ਰੀ ਆਈਆ। ਜੁਗ ਜਨਮ ਦੇ ਵਿਛੜੇ ਲਏ ਜੋੜ, ਜੋੜੀ ਆਤਮ ਪਰਮਾਤਮ ਲਏ ਬਣਾਈਆ। ਕਰ ਪਰਕਾਸ਼ ਅੰਧੇਰੇ ਘੋਰ, ਕਾਇਆ ਮੰਦਰ ਅੰਦਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਝਗੜਾ ਰਹੇ ਨਾ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਸੁਰਤੀ ਸ਼ਬਦ ਬੰਨ੍ਹੇ ਡੋਰ, ਸਚ ਸਵਾਮੀ ਅੰਤਰਜਾਮੀ ਪੜਦਾ ਦਏ ਉਠਾਈਆ। ਤੂੰ ਮੇਰਾ ਮੈਂ ਤੇਰਾ ਲੇਖਾ ਰਹੇ ਨਾ ਤੋਰ ਮੋਰ, ਅਦਵੈਤ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨਿਰਗੁਣ ਸਰਗੁਣ ਧਾਰ ਸਦਾ ਰਹੇ ਕੋਲ, ਘਰ ਵਿਚ ਘਰ ਗ੍ਰਹਿ ਵਿਚ ਗ੍ਰਹਿ ਮੰਦਰ ਅੰਦਰ ਬੈਠਾ ਸੋਭਾ ਪਾਈਆ। ਮਨੂਆ ਨਾ ਪਾਵੇ ਸ਼ੋਰ, ਚਾਰ ਕੁੰਟ ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਾਚਾ ਦਰਸ ਅਕਸ ਬਿਨਾ ਨਹੀਂ ਕੋਈ ਹੋਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰਸ, ਦਾਸਤਾਨ ਪਿਛਲੀ ਵੇਖ ਵਖਾਈਆ। ਸਾਚਾ ਦਰਸ ਜੋ ਜਨ ਮੰਗੇ, ਅੰਤਰ ਅੰਤਰ ਧਿਆਨ ਲਗਾਈਆ। ਸਤਿਗੁਰ ਸ਼ਬਦ ਅਗੰਮੀ ਚੋਲਾ ਰੰਗੇ, ਅਨਡਿਠੜਾ ਰੰਗ ਚੜ੍ਹਾਈਆ। ਜਨਮ ਜਨਮ ਦਾ ਲੇਖਾ ਗੰਢੇ, ਟੁੱਟੀ ਜੋੜ ਤੋੜ ਨਿਭਾਈਆ। ਨਾਮ ਭੰਡਾਰਾ ਕਾਇਆ ਮੰਦਰ ਅੰਦਰ ਚੜ੍ਹ ਕੇ ਸਚ ਦਵਾਰੇ ਵੰਡੇ, ਜਗਤ ਵਾਸ਼ਨਾ ਨੇੜ ਨਾ ਕੋਇ ਰਖਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਦੇਵੇ ਆਤਮ ਪਰਮਾਤਮ ਪਰਮਾਨੰਦੇ, ਨਿਜਾਨੰਦ ਰਸ ਆਪਣਾ ਇਕ ਦਰਸਾਈਆ। ਸਚ ਪਦਾਰਥ ਸੋ ਮਾਲਕ ਖ਼ਾਲਕ ਪ੍ਰਿਤਪਾਲਕ ਹੋ ਕੇ ਵੰਡੇ, ਪਰਵਰਦਿਗਾਰ ਸਾਂਝਾ ਯਾਰ ਆਪਣੀ ਦਇਆ ਕਮਾਈਆ। ਦਰਸ ਅੰਦਰ ਕਰ ਦੀਵਾਨੇ ਬੰਦੇ, ਘਰ ਪਰਕਾਸ਼ ਅਗੰਮੀ ਨੂਰੀ ਚੰਦੇ, ਜਲਵਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਵਿਚ ਦਰਸ ਦੀਦਾਰ ਮੰਗੇ, ਬਿਨਾ ਦਰਸ ਹਰਸ ਜਗਤ ਨਾ ਕੋਇ ਮੁਕਾਈਆ। ਸਚ ਦਰਸ ਦੀ ਜਿਸ ਰਖੀ ਤਾਂਘ, ਮਨ ਵਾਸਨਾ ਨਾਲ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਵਾਂਗੀ ਆਪਣਾ ਬਦਲ ਕੇ ਸਵਾਗ, ਨਟੂਆ ਆਪਣਾ ਖੇਲ ਕਰਾਈਆ। ਕਾਇਆ ਮੰਦਰ ਅੰਦਰ ਸਾਚੇ ਕਾਅਬੇ ਵੜ ਕੇ ਦੇਵੇ ਅਗੰਮੀ ਬਾਂਗ, ਬਿਨ ਰਸਨਾ ਜਿਹਵਾ ਬੱਤੀ ਦੰਦ ਦਏ ਸੁਣਾਈਆ। ਪੂਰਬ ਜਨਮ ਦੀ ਆਸਾ ਮਨਸਾ ਪੂਰੀ ਕਰ ਕੇ ਤਾਂਘ, ਤ੍ਰਿਸ਼ਨਾ ਤ੍ਰਿਖਾ ਜਗਤ ਦਏ ਬੁਝਾਈਆ। ਮਾਇਆ

ਮਮਤਾ ਪੋਹ ਨਾ ਸਕੇ ਅਗਨੀ ਆਗ, ਤ੍ਰੈਗੁਣ ਲੇਖਾ ਦਏ ਚੁਕਾਈਆ। ਦਰਸ ਅੰਦਰ ਸਤਿਗੁਰ ਗੁਰਸਿਖ ਸਾਰੇ ਜਾਵਣ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਿਹਾ ਵੈਰਾਗ, ਵੈਰੀ ਵਿਚ ਨਾ ਕੋਇ ਟਿਕਾਈਆ। ਸਾਚਾ ਸਮਾਂ ਸੁਹਾਵਣਾ ਸੰਬਲ ਵਿਚ ਸੱਯਾਦ, ਸ਼ਬਦ ਅਗੰਮੀ ਵੱਜੇ ਨਾਦ, ਧੁਨ ਤੁਰੀਆ ਪਦ ਤੋਂ ਅਗੇ ਦਏ ਸੁਣਾਈਆ। ਸੰਤ ਸੱਜਣ ਮਿਲ ਕੇ ਬਿਨ ਦਰਸ ਦਰਸ ਅਗੰਮਾ ਖੋਲ੍ਹਣ ਰਾਜ਼, ਜਿਸ ਵਿਚ ਜਗ ਨੇਤਰ ਕੰਮ ਕਿਸੇ ਨਾ ਆਈਆ। ਮੰਜ਼ਲ ਬਮੰਜ਼ਲ ਮਕ਼ਸੂਦੇ ਹੱਕ ਮੁਕਾਮੇ ਤਾਰੀਫ਼ ਉਸ ਵਾਹਿਦ, ਖ਼ੁਦਾ ਨਖ਼ਾਸਤਾ ਹੱਕ ਨੇ ਮੇਲਾ ਦਿਤਾ ਮਿਲਾਈਆ। ਸੰਤ ਸੱਜਣ ਸੂਫ਼ੀ ਸਦਾ ਆਜ਼ਾਦ, ਸ਼ਰਅ ਦਾ ਬੰਧਨ ਨਾ ਕੋਈ ਰਖਾਈਆ। ਬਿਨਾ ਹੱਕ ਤੋਂ ਹਕ਼ੀਕ਼ੀ ਸੁਣੇ ਕੋਇ ਨਾ ਆਵਾਜ਼, ਬਿਨਾ ਰਮਜ਼ ਤੋਂ ਜਾਨਣ ਨਾ ਕੋਇ ਰਾਜ਼, ਸਦਾ ਅਦਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਵਿਚ ਦਰਸ ਦੇਵੇ ਸਵਾਦ, ਜਿਸ ਦਰਸ ਦਾ ਰਸਨਾ ਜਪ ਨਾ ਸਕੇ ਜਾਪ, ਅਜਪਾ ਜਾਪ ਤੋਂ ਪਰੇ ਜਿਸ ਦਾ ਪਰਤਾਪ, ਤਪਾਂ ਬਣਾਂ ਵਿਚ ਹੱਥ ਕਦੇ ਨਾ ਆਈਆ। ਸਾਚੇ ਦਰਸ ਦੀ ਸਦਾ ਪਿਆਸ, ਸੰਤ ਸਾਜਣ ਇਕੋ ਇਕ ਆਸ ਰਖਾਈਆ। ਮਿਲੇ ਮੇਲ ਸਰਬ ਗੁਣਤਾਸ, ਮਾਲਕ ਖ਼ਾਲਕ ਬੇਪਰਵਾਹੀਆ। ਸਾਚੇ ਮੰਡਲ ਵਖਾਵੇ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਤਨ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਈਆ। ਸ਼ਬਦ ਅਗੰਮੀ ਸੁਣਾਏ ਰਾਗ, ਸੋਹਣਾ ਸੁਹਾਵਣਾ ਸਮਾਂ ਮਿਲ ਗਿਆ ਆਜ, ਮੇਘਲਾ ਆਪਣੀ ਖ਼ੁਸ਼ੀ ਰਿਹਾ ਵਖਾਈਆ। ਦਰਸ਼ਨ ਅੰਦਰ ਦਰਸ ਦਾ ਸਵਾਦ, ਸਵਾਦ ਅੰਦਰ ਸਰਬ ਦਾ ਜਵਾਬ, ਜਵਾਬ ਅੰਦਰ ਸਵਾਲ ਸਵਾਲ ਅੰਦਰ ਹਾਲ ਹਾਲ ਅੰਦਰ ਦਿਆਲ ਅਹਿਵਾਲ ਸਭ ਦਾ ਵੇਖ ਵਖਾਈਆ। ਜੀਉਂਦਿਆਂ ਮਰਿਆਂ ਸਭ ਦਾ ਵੇਖੇ ਪੜਦਾ, ਪੜਦੇ ਉਹਲੇ ਰਹਿਣ ਕੋਇ ਨਾ ਪਾਈਆ। ਜੋ ਸਤਿਗੁਰ ਸ਼ਬਦ ਅੰਦਰ ਧਾਰ ਹੋ ਕੇ ਚੜ੍ਹਦਾ, ਮਹੱਲ ਅਟਲ ਫੋਲੇ ਥਾਉਂ ਥਾਈਂਆ। ਸਚ ਦਵਾਰੇ ਹਕ਼ੀਕ਼ੀ ਆਪ ਖੜਦਾ, ਨਿਰਗੁਣ ਸਰਗੁਣ ਆਪਣੇ ਹੱਥ ਰਖੇ ਵਡਿਆਈਆ। ਲਹਿਣਾ ਦੇਣਾ ਜਾਣੇ ਘਰ ਵਿਚ ਘਰ ਦਾ, ਘਰ ਵਿਚ ਬੈਠਾ ਬੇਪਰਵਾਹੀਆ। ਜਿਸ ਦੇ ਬਿਨਾ ਕਾਜ ਨਹੀਂ ਕਿਸੇ ਦਾ ਸਰਦਾ, ਸਾਧ ਸੰਤ ਜੀਵ ਜੰਤ ਬੈਠੇ ਧਿਆਨ ਲਗਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਾਮ ਸ਼ਬਦ ਸੰਦੇਸ਼ੇ ਘਲਦਾ, ਗੁਰ ਅਵਤਾਰ ਪੈਗ਼ੰਬਰਾਂ ਕਰ ਪੜ੍ਹਾਈਆ। ਉਹ ਲੇਖਾ ਜਾਣੇ ਘੜੀ ਘੜੀ ਪਲ ਪਲ ਦਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਧੰਨ ਭਾਗ ਦਿਹਾੜਾ ਅੱਜ ਦਾ, ਜਿਸ ਗ੍ਰਹਿ ਏਕਾ ਏਕੇ ਨਾਲ ਸਜਦਾ, ਨਗਾਰਾ ਨਾਮ ਵਾਲਾ ਵੱਜਦਾ ਤਾਲ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਚ ਦਾ, ਸਚ ਦਵਾਰੇ ਸੋਭਾ ਪਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ ਮਾਲਵਾ ਸੰਗਤ

ਸਤਿਜੁਗ ਸਾਚੇ, ਉਠ ਕੇ ਵੇਖ, ਪੁਰਖ ਅਕਾਲਾ ਦੀਨ ਦਿਆਲਾ ਭੇਵ ਅਭੇਦ ਦਏ ਖੁਲ੍ਹਾਈਆ। ਜਿਸ ਦਾ ਜੁਗ ਚੌਕੜੀ ਆਦਿ ਜੁਗਾਦੀ ਖੇਲ ਅਨੇਕ, ਬਹੁ ਭਾਤੀ ਦਿਵਸ ਰਾਤੀ ਆਪਣਾ ਹੁਕਮ ਵਰਤਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਬਖ਼ਸ਼ਣਹਾਰਾ ਸਾਚੀ ਟੇਕ, ਧੁਰ ਦਾ ਮਾਲਕ

ਸ੍ਰਿਸ਼ਟੀ ਦਾ ਖ਼ਾਲਕ ਆਪਣੀ ਦਇਆ ਕਮਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਨਾਮ ਨਿਧਾਨਾ ਧਰੇ ਏਕ, ਏਕੰਕਾਰਾ ਹਰਿ ਨਿਰੰਕਾਰਾ ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਲਏ ਪੇਖ, ਪਾਰਬ੍ਰਹਮ ਪਤਿ ਪਰਮੇਸ਼ਵਰ ਪੜਦਾ ਉਹਲਾ ਆਪ ਚੁਕਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਦੇਵੇ ਅਗੰਮਾ ਸੰਦੇਸ਼, ਸਤਿ ਸਤਿਵਾਦੀ ਧੁਰ ਦਾ ਢੋਲਾ ਸੋਹਲਾ ਇਕ ਸਮਝਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਲਿਖੇ ਤੇਰਾ ਲੇਖ, ਜਗਤ ਕਾਤਬ ਕਾਇਨਾਤ ਸਕੇ ਨਾ ਕੋਇ ਸਮਝਾਈਆ। ਚਰਨ ਕਵਲ ਦਵਾਰੇ ਦਰ ਠਾਂਡੇ ਲਏ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਹਿਬ ਸਵਾਮੀ ਸਚ ਆਪਣਾ ਰੰਗ ਰੰਗਾਈਆ। ਸਤਿਜੁਗ ਸਾਚੇ, ਉਠ ਵੇਖ ਤੱਕ, ਤਕ਼ਦੀਰ ਤੇਰੀ ਦਿਆਂ ਬਦਲਾਈਆ। ਮੁਕਾਮੇ ਹੱਕ ਖੇਲ ਕਰਾਂ ਹੱਕੋ ਹੱਕ, ਹਕ਼ੀਕ਼ਤ ਅਗਲੀ ਦਿਆਂ ਸਮਝਾਈਆ। ਵਸਤ ਅਮੋਲਕ ਦੇ ਕੇ ਨਾਮ ਸਚ, ਸਤਿ ਸਤਿਵਾਦੀ ਹੋ ਕੇ ਕਰਾਂ ਇਕ ਪੜ੍ਹਾਈਆ। ਭਾਗ ਲਗਾਉਣਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸਾਢੇ ਤਿੰਨ ਹੱਥ ਦਿਆਂ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਲੂੰ ਲੂੰ ਅੰਦਰ ਜਾਣਾ ਰਚ, ਰਚਨਾ ਤੇਰੀ ਦੇਣੀ ਵਖਾਈਆ। ਪਰਗਟ ਹੋ ਹਰ ਘਟ ਅੰਤਰ ਉਪਜੇ ਇਕੋ ਬ੍ਰਹਮ ਮਤ, ਬ੍ਰਹਮ ਵਿਦਿਆ ਦੇਣੀ ਸਮਝਾਈਆ। ਨਾੜ ਨਾੜ ਨਾ ਉਬਲੇ ਰੱਤ, ਰਤਨ ਅਮੋਲਕ ਹੀਰੇ ਗੁਰਮੁਖ ਲੈਣੇ ਬਣਾਈਆ। ਤੇਰੀ ਲੱਜਿਆ ਰਖੇ ਪਤ, ਪਤਿਪਰਮੇਸ਼ਵਰ ਆਪਣਾ ਹੁਕਮ ਆਪ ਸੁਣਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਕੋਈ ਰਹਿਣ ਨਹੀਂ ਦੇਣਾ ਵੱਖ, ਵੱਖਰਾ ਘਰ ਨਾ ਕੋਇ ਵਸਾਈਆ। ਸਾਚੇ ਭਗਤਾਂ ਨਿਜ ਖੋਲ੍ਹ ਕੇ ਅੱਖ, ਪਰਤੱਖ ਮੇਰਾ ਰੂਪ ਦੇਣਾ ਦਰਸਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਪੂਰੀ ਕਰੇ ਮਨਸਾ ਆਸ, ਆਸ਼ਾ ਆਪਣੇ ਵਿਚ ਸਮਾਈਆ। ਸਤਿਜੁਗ ਸਾਚੇ ਉਠ ਕੇ ਵੇਖ ਨਜ਼ਾਰਾ, ਨਈਆ ਨੌਕਾ ਇਕੋ ਰਿਹਾ ਦਰਸਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਧੁਰ ਦਾ ਸ਼ਬਦ ਰਿਹਾ ਸੁਣਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰਾ, ਸਜਦਿਆਂ ਵਿਚ ਬੈਠੇ ਸੀਸ ਝੁਕਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਭਿਖਾਰਾ, ਦਰ ਦਰਵੇਸ਼ ਇਕੋ ਅਲਖ ਜਗਾਈਆ। ਸੋ ਖੇਲ ਕਰੇ ਵਿਚ ਸੰਸਾਰਾ, ਮਹਾਂਸਾਰਥੀ ਹੋ ਕੇ ਆਪਣਾ ਫੇਰਾ ਪਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਲਿਖਾਰਾ, ਕਾਤਬ ਮਿਲੇ ਨਾ ਕੋਇ ਵਡਿਆਈਆ। ਸੋ ਵਣਜ ਕਰਾਏ ਬਣ ਵਣਜਾਰਾ, ਸਾਚਾ ਹੱਟ ਰਿਹਾ ਚਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਚ ਜੈਕਾਰਾ, ਜੈ ਜੈ ਕਾਰ ਬ੍ਰਹਿਮੰਡ ਖੰਡ ਰਿਹਾ ਸੁਣਾਈਆ। ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪਣਾ ਹੁਕਮ ਵਰਤੇ ਸਦਾ ਜੁਗ ਚਾਰਾ, ਜੁਗ ਚੌਕੜੀ ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ, ਤੇਰਾ ਸਾਚਾ ਬਣ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਸਾਚੇ, ਉਠ ਵੇਖ ਖੋਲ੍ਹ ਅੱਖ, ਆਖ਼ਰ ਦਿਆਂ ਜਣਾਈਆ। ਪੁਰਖ ਅਕਾਲ ਦੀਨ ਦਿਆਲ ਹੋ ਪਰਤੱਖ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਸਤਿ ਦਵਾਰਾ ਖੋਲ੍ਹ ਕੇ ਸਚ, ਇਕੋ ਨਾਮ ਰਿਹਾ ਸਮਝਾਈਆ। ਮਿਹਰਵਾਨ ਮਹਿਬੂਬ ਹੋ ਕੇ ਰਖੇ ਪਤ, ਪਤਿਪਰਮੇਸ਼ਵਰ ਦੇਵੇ ਮਾਣ ਵਡਿਆਈਆ। ਆਤਮ ਪਰਮਾਤਮ ਮਿਲ ਕੇ ਗਾਉਣਾ ਸਾਂਝਾ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਕਰ ਕੇ ਵੱਖ, ਇਸ਼ਟ ਗੁਰਦੇਵ ਸਵਾਮੀ ਇਕੋ ਨਜ਼ਰੀ

ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮੇਂ ਦਾ ਮਾਲਕ ਸਾਚੀ ਕਰਨੀ ਕਾਰ ਕਮਾਈਆ। ਸਤਿਜੁਗ ਸਾਚੇ, ਉਠ ਵੇਖ ਕਰ ਖ਼ਿਆਲ, ਬਿਨ ਦਲੀਲੋਂ ਦਲੀਲ ਬਣਾਈਆ। ਪਰਗਟ ਹੋ ਕੇ ਪੁਰਖ ਅਕਾਲ, ਅਕਲ ਕਲਧਾਰੀ ਆਪਣੀ ਰਚਨ ਆਪੇ ਵੇਖ ਵਖਾਈਆ। ਭਗਤ ਸੁਹੇਲੇ ਗੁਰਮੁਖ ਉਠਾ ਕੇ ਲਾਲ, ਲਾਲ ਗੁਲਾਲਾ ਰੰਗ ਰਿਹਾ ਚੜ੍ਹਾਈਆ। ਕੂੜੀ ਕਿਰਿਆ ਜਗਤ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਭਾਲ, ਭਰਮ ਭੁਲੇਖਾ ਰਿਹਾ ਮੁਕਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਇਕੋ ਘਰ ਰਿਹਾ ਦਿਸਾਈਆ। ਸਤਿਜੁਗ ਤੇਰੀ ਸਚ ਧਰਮ ਦੀ ਸੋਹੇ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੱਲ ਕਰੇ ਸਵਾਲ, ਖ਼ਾਲੀ ਦਰ ਨਾ ਕੋਇ ਦੁਰਕਾਈਆ। ਸਤਿਜੁਗ ਸਾਚੇ, ਉਠ ਵੇਖ ਅਗੰਮੀ ਹਸਤੀ, ਹਰਿ ਹਰਿ ਇਕੋ ਨਜ਼ਰੀ ਆਈਆ। ਜਿਸ ਦੀ ਖੇਲ ਅਗੰਮੇ ਜਸ ਦੀ, ਸਿਫ਼ਤਾਂ ਵਿਚ ਸਿਫ਼ਤ ਵਡਿਆਈਆ। ਖਾਣੀ ਬਾਣੀ ਓਸੇ ਦਾ ਨਾਮ ਜਪਦੀ, ਰਾਗਾਂ ਨਾਦਾਂ ਵਿਚ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਧਾਰ ਓਸੇ ਦੀ ਆਸਾ ਤੱਕਦੀ, ਤਕਵਾ ਇਕੋ ਉਤੇ ਰਖਾਈਆ। ਉਹ ਖੇਲ ਜਾਣੇ ਆਪਣੀ ਸਚ ਦੀ, ਸਤਿ ਸਚ ਰਿਹਾ ਪਰਗਟਾਈਆ। ਸਾਰ ਪਾ ਕੇ ਗੁਰਮੁਖਾਂ ਦੀ ਅੱਖ ਦੀ, ਆਖ਼ਰ ਆਪਣਾ ਮੇਲ ਮਿਲਾਈਆ। ਜੋ ਆਤਮ ਪਰਮਾਤਮ ਨਾਲ ਪ੍ਰੇਮ ਪ੍ਰੀਤੀ ਅੰਦਰ ਵਸਦੀ, ਵਾਸਤਾ ਇਕੋ ਨਾਲ ਜੁੜਾਈਆ। ਉਹ ਅੰਤ ਅਖ਼ੀਰ ਸਚਖੰਡ ਦਵਾਰੇ ਜਾ ਕੇ ਹੱਸਦੀ, ਹਸਤੀ ਆਪਣੀ ਲਏ ਬਦਲਾਈਆ। ਸਤਿਜੁਗ ਸਾਚੇ, ਇਹ ਖੇਲ ਪੁਰਖ ਸਮਰਥ ਦੀ, ਸਮੇਂ ਵਿਚੋਂ ਸਮਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਾਜ਼ ਲਗਾ ਕੇ ਇਕੋ ਅਲੱਖ ਦੀ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਪੜਦਾ ਰਿਹਾ ਉਠਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬੀਬੀ ਹਰਬੰਸ ਕੌਰ ਦੇ ਗ੍ਰਹਿ ਪਿੰਡ ਸਾਲਬ

ਸਤਿਜੁਗ ਸਾਚੇ, ਸੁਣ ਅਗੰਮੀ ਰੀਤ, ਚਾਰ ਜੁਗ ਤੋਂ ਅਗਲੀ ਦਿਆਂ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਜਿਹੜਾ ਦੱਸਿਆ ਨਹੀਂ ਗੀਤ, ਸੋ ਸਵਾਮੀ ਅੰਤਰਜਾਮੀ ਹੋ ਕੇ ਦਿਆਂ ਦ੍ਰਿੜਾਈਆ। ਨਿਰਗੁਣ ਨਿਰਗੁਣ ਬਣਾ ਕੇ ਧੁਰ ਦਾ ਸਾਚਾ ਮੀਤ, ਸਰਗੁਣ ਸਰਗੁਣ ਲੇਖਾ ਦਿਆਂ ਚੁਕਾਈਆ। ਏਕਾ ਨਾਮ ਨਿਧਾਨਾ ਸ਼ਬਦ ਅਗੰਮੀ ਦੱਸ ਸੰਗੀਤ, ਕਾਇਆ ਮਾਟੀ ਹਰ ਹਿਰਦੇ ਅੰਦਰ ਕਰਾਂ ਸਫ਼ਾਈਆ। ਜਨ ਭਗਤ ਸੁਹੇਲੇ ਕਰ ਅਤੀਤ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਝਗੜਾ ਹੋਵੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਦਿਆਂ ਵਖਾਈਆ। ਜਿਸ ਘਰ ਬੈਠਾ ਰਹਾਂ ਅਨਡੀਠ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਕੋਟਨ ਗਏ ਬੀਤ, ਖੋਜਤ ਖੋਜਤ ਥੱਕੀ ਸਰਬ ਲੋਕਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰਦੇ ਗਏ ਉਮੀਦ, ਆਸਾ ਆਪਣੀ ਨਾਲ ਰਖਾਈਆ। ਸੂਫ਼ੀ ਸੰਤ ਫ਼ਕੀਰ ਰਖਦੇ ਗਏ ਉਡੀਕ, ਵੇਲਾ ਵਕ਼ਤ ਦਏ ਗਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਲਿਖਦੀ ਰਹੀ ਤਵਾਰੀਖ, ਤਾਰੀਖ ਸਭ ਦੀ ਦਿਆਂ ਬਦਲਾਈਆ।

ਇਕੋ ਨਾਮ ਏਕਾ ਕਲਮਾ ਕਰਾਂ ਬਖ਼ਸ਼ੀਸ਼, ਬਖ਼ਸ਼ਿਸ਼ ਧੁਰ ਦੀ ਰਹਿਮਤ ਆਪ ਕਮਾਈਆ। ਸ੍ਰਿਸ਼ਟ ਸਬਾਈ ਮਨ ਵਾਸਨਾ ਲਵਾਂ ਜੀਤ, ਜਾਗਰਤ ਜੋਤ ਕਰ ਰੁਸ਼ਨਾਈਆ। ਭੇਵ ਖੁਲ੍ਹਾ ਕੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਸਤਿਜੁਗ ਸਾਚੀ ਦੇ ਤਰਤੀਬ, ਚਾਰ ਵਰਨ ਅਠਾਰਾਂ ਬਰਨ ਤਰ੍ਹਾ ਤਰ੍ਹਾ ਸਮਝਾਈਆ। ਪ੍ਰਭ ਦਾ ਖੇਲ ਆਦਿ ਜੁਗਾਦਿ ਸਦਾ ਅਜੀਬ, ਅਜਬ ਨਿਰਾਲਾ ਸਮਝ ਕਿਸੇ ਨਾ ਆਈਆ। ਝਗੜਾ ਮੁਕਾ ਕੇ ਅਮੀਰ ਗ਼ਰੀਬ, ਗ਼ੁਰਬਤ ਕੂੜੀ ਬਾਹਰ ਕਢਾਈਆ। ਦ੍ਰਿਸ਼ਟੀ ਅੰਦਰ ਬਦਲ ਦੇਵਾਂ ਸਰਬ ਨਸੀਬ, ਲੱਖ ਚੁਰਾਸੀ ਨਿਸਬਤ ਆਪਣੇ ਹੱਥ ਰਖਾਈਆ। ਜਨ ਭਗਤਾਂ ਵਸਾਂ ਹੋ ਕ਼ਰੀਬ, ਦੂਰ ਦੁਰਾਡਾ ਪੰਧ ਨਾ ਕੋਇ ਬਣਾਈਆ। ਸ਼ਬਦੀ ਸ਼ਬਦ ਕਰਾਂ ਤਾਕੀਦ, ਧੁਰ ਫ਼ਰਮਾਨਾ ਇਕ ਸਮਝਾਈਆ। ਮਨ ਵਾਸਨਾ ਰਹੇ ਨਾ ਕੋਇ ਗ਼ਲੀਜ, ਪਤਿਤ ਪੁਨੀਤ ਦਿਆਂ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸਾਂ ਹੱਕ ਤਮੀਜ਼, ਜਗਤ ਤਮੰਨਾ ਕੂੜ ਗਵਾਈਆ। ਸਚ ਦਵਾਰੇ ਦਾ ਬਣਾ ਕੇ ਅਜ਼ੀਜ਼, ਗੁਰਮੁਖ ਗੁਰਸਿਖ ਗੋਦ ਉਠਾਈਆ। ਸੰਤ ਉਧਾਰਨਾ ਸਦਾ ਰੀਝ, ਜੁਗ ਚੌਕੜੀ ਧੁਰ ਦੀ ਕਾਰ ਚਲੀ ਆਈਆ। ਧਰਮ ਸਤਿ ਦਾ ਬੀਜਣਾ ਬੀਜ ਪੱਤ ਡਾਲੀ ਫਲ ਫੁਲਵਾੜੀ ਆਪ ਮਹਿਕਾਈਆ। ਗ਼ਫ਼ਲਤ ਵਾਲੀ ਰਹਿਣ ਨਹੀਂ ਦੇਣੀ ਨੀਂਦ, ਆਲਸ ਨਿੰਦਰਾ ਵਿਚੋਂ ਦੀਨ ਦੁਨੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਜੁਗ ਸਾਚੇ, ਗੁਰਮੁਖ ਸੰਤ ਸੁਹੇਲੇ ਬਣਾਵਾਂ ਬਾਲ ਸਖਾਈ ਸਪੁੱਤਰ, ਜਗਤ ਵਡਿਆਈਆਂ ਲੋੜ ਰਹੇ ਨਾ ਰਾਈਆ। ਨਿਰਗੁਣ ਧਾਰ ਨਿਰੰਕਾਰ ਹੋ ਕੇ ਕਾਇਆ ਮੰਦਰ ਅੰਦਰ ਜਾਵਾਂ ਉਤਰ, ਅਸਮਾਨੀ ਰੁਹਾਨੀ ਜਿਸਮਾਨੀ ਖੇਲ ਆਪਣਾ ਹੁਕਮ ਵਰਤਾਈਆ। ਕੌਲ ਇਕ਼ਰਾਰ ਕੀਤਾ ਪੂਰਬ ਕਦੇ ਨਾ ਜਾਵਾਂ ਮੁਕਰ, ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਦੇਣਾ ਝੋਲੀ ਪਾਈਆ। ਸੰਤ ਸੁਹੇਲੇ ਸੱਜਣ ਚੁਕਾਂ ਕੁੱਛੜ, ਫੜ ਬਾਹੋਂ ਗੋਦ ਉਠਾਈਆ। ਲੇਖਾ ਰਹਿਣ ਨਾ ਦੇਵਾਂ ਚਾਰ ਕੁੰਟ ਦਹਿ ਦਿਸ਼ਾ ਕਿਸੇ ਨੁਕਰ, ਨਵ ਸੱਤ ਪੜਦਾ ਦਿਆਂ ਉਠਾਈਆ। ਸ਼ੇਰ ਸ਼ਬਦੀ ਹੋ ਕੇ ਆਇਆ ਬੁੱਕਣ, ਨਾਮ ਭਬਕ ਇਕ ਲਗਾਈਆ। ਸਭ ਦਾ ਲਹਿਣਾ ਦੇਣਾ ਲੇਖਾ ਆਇਆ ਪੁਛਣ, ਹਿਸਾਬ ਕਿਤਾਬ ਸਭ ਦਾ ਫੋਲ ਫੁਲਾਈਆ। ਜਗਤ ਵਿਕਾਰ ਕੂੜ ਕੁੜਿਆਰ ਚੰਡਾਲ ਆਇਆ ਕੁੱਟਣ, ਕਲੰਕੀ ਨਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰੰਗ ਰੰਗਾਈਆ। ਸਤਿਜੁਗ ਸਾਚੇ ਏਕਾ ਨਾਮ ਰੰਗ ਰੰਗੀਲਾ, ਰੰਗਤ ਆਪਣੀ ਦਏ ਵਖਾਈਆ। ਚਾਰ ਵਰਨ ਬਣੇ ਸਚ ਵਸੀਲਾ, ਉਜੜੇ ਖੇੜੇ ਦਏ ਵਸਾਈਆ। ਭਗਤ ਭਗਵਾਨ ਦਾ ਬਣੇ ਇਕ ਕ਼ਬੀਲਾ, ਕਾਮਲ ਮੁਰਸ਼ਦ ਹੋ ਕੇ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਸਚਖੰਡ ਦਵਾਰਾ ਸੁਣੇ ਸਚ ਅਪੀਲਾ, ਹੁਕਮਰਾਨ ਹੋ ਕੇ ਹੁਕਮੇਂ ਅੰਦਰ ਕਰੇ ਸ਼ਨਵਾਈਆ। ਮਨ ਵਾਸਨਾ ਬੁਧੀ ਵਿਚਾਰ, ਸਾਧ ਸੰਤ ਦਏ ਨਾ ਕੋਇ ਦਲੀਲਾ, ਜਗਤ ਵਿਦਿਆ ਨਾਲ ਨਾ ਕੋਇ ਸਮਝਾਈਆ। ਅਕਲ ਕਲਧਾਰੀ ਜੋਤ ਨਿਰੰਕਾਰੀ ਬਣ ਕੇ ਛੈਲ ਛਬੀਲਾ, ਮਾਲਕ ਖ਼ਾਲਕ ਪ੍ਰਿਤਪਾਲਕ ਹੋ ਕੇ ਫੇਰਾ ਪਾਈਆ। ਸਤਿਜੁਗ ਕਲਜੁਗ ਕਲਜੁਗ ਸਤਿਜੁਗ ਦੋਹਾਂ ਕਰੇ ਤਬਦੀਲਾ, ਤਬਾਦਲਾ ਆਦਲ ਆਪਣੇ ਹੱਥ ਰਖਾਈਆ। ਜਿਸ ਦਾ ਚਾਰ ਜੁਗ ਲਿਖਿਆ ਨਹੀਂ ਕਿਸੇ ਜ਼ਮੀਮਾ, ਸਿਫ਼ਤਾਂ ਵਿਚ ਸਿਫ਼ਤ ਨਾ ਕੋਇ ਵਡਿਆਈਆ। ਸੋ ਹੁਕਮੇਂ ਅੰਦਰ ਹੁਕਮ ਕਰੇ ਤਰਮੀਮਾ, ਆਲੀਸ਼ਾਨ ਅਜ਼ੀਮਾ ਆਪਣੀ ਕਾਰ ਕਮਾਈਆ। ਲੇਖਾ ਜਾਣ ਕੇ ਨਰ ਮਦੀਨਾ, ਪੜਦਾ ਉਹਲਾ ਦਏ ਚੁਕਾਈਆ।

ਪਰਗਟ ਹੋ ਉਪਰ ਧਰਤੀ ਖ਼ਾਕ ਜ਼ਮੀਨਾ, ਜ਼ਾਮਨ ਰਾਮਨ ਆਪਣੀ ਕਾਰ ਕਮਾਈਆ। ਸਾਚਾ ਨਾਮ ਸਚਖੰਡ ਦਾ ਸਚ ਨਮੂਨਾ, ਨਵੇਂ ਜੁਗ ਦਾ ਨਵਾਂ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਰਹਿਣ ਨਾ ਦੇਵੇ ਕੋਈ ਨਾਮ ਵਿਹੂਣਾ, ਵਹਿਮ ਸਹਿਮ ਨਾਲ ਦੂਰ ਕਰਾਈਆ। ਸਤਿਜੁਗ ਸਾਚੇ ਸੱਚੇ ਨਾਮ ਦੀ ਰਖਣੀ ਤਾਂਘ, ਜਗਤ ਸਿਆਣਪ ਕੰਮ ਕਿਸੇ ਨਾ ਆਈਆ। ਮਿਹਰਵਾਨ ਹੋ ਕੇ ਚਾੜ੍ਹੇ ਅਗੰਮੀ ਕਾਂਗ, ਕਲਜੁਗ ਕੂੜੀ ਕਿਰਿਆ ਦਏ ਰੁੜ੍ਹਾਈਆ। ਨਿਰਗੁਣ ਹੋ ਕੇ ਸਵਾਂਗੀ ਆਪਣਾ ਕਰੇ ਸਵਾਂਗ, ਅਛਲ ਅਛੱਲ ਆਪਣੀ ਕਾਰ ਕਮਾਈਆ। ਜਨ ਭਗਤਾਂ ਬੁਝਾ ਕੇ ਅਗਨੀ ਆਗ, ਅਗਲਾ ਲੇਖਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਾਵਣਹਾਰਾ ਆਪਣਾ ਰਾਗ, ਨਾਦ ਅਨਾਦੀ ਆਪ ਸੁਣਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ

ਸਤਿਜੁਗ ਸਾਚੇ, ਚਾਰ ਵਰਨ ਅਠਾਰਾਂ ਬਰਨ ਏਕਾ ਬਖ਼ਸ਼ਾਂ ਟੇਕ, ਪੁਰਖ ਅਕਾਲ ਦੀਨ ਦਿਆਲ ਇਸ਼ਟ ਦੇਵ ਸਵਾਮੀ ਸਭ ਦਾ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਬਦਲ ਕੇ ਭੇਖ, ਸਤਿ ਸਚ ਧਰਨੀ ਧਰਤ ਲੋਕਮਾਤ ਦਿਆਂ ਪਰਗਟਾਈਆ। ਏਕਾ ਨਾਮ ਨਿਧਾਨਾ ਸ੍ਰੀ ਭਗਵਾਨਾ ਦੱਸ ਵਿਸ਼ੇਸ਼, ਕੂੜ ਵਿਕਾਰ ਜਗਤ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਮਾਨਵ ਜਾਤੀ ਕਰ ਕੇ ਬੁਧ ਬਿਬੇਕ, ਪਾਰਬ੍ਰਹਮ ਬ੍ਰਹਮ ਪੜਦਾ ਦਿਆਂ ਉਠਾਈਆ। ਜਗਤ ਵਾਸਨਾ ਤ੍ਰੈਗੁਣ ਮਾਇਆ ਲਾ ਨਾ ਸਕੇ ਸੇਕ, ਕਲਜੁਗ ਅਗਨੀ ਅੱਗ ਨਾ ਕੋਇ ਜਲਾਈਆ। ਕਾਇਆ ਮੰਦਰ ਅੰਦਰ ਧੁਰ ਦੇ ਕਾਅਬੇ ਦੇ ਕੇ ਹੱਕ ਸੰਦੇਸ਼, ਨਾਉਂ ਨਿਰੰਕਾਰਾ ਅਗੰਮ ਅਪਾਰਾ, ਇਕੋ ਦਿਆਂ ਦ੍ਰਿੜਾਈਆ। ਜਨ ਭਗਤ ਸੰਤ ਸੁਹੇਲੇ ਖੜ ਕੇ ਆਪਣੇ ਦੇਸ, ਸਚਖੰਡ ਦਵਾਰੇ ਸਹਿਜੇ ਦਿਆਂ ਟਿਕਾਈਆ। ਜਿਥੇ ਆਤਮ ਪਰਮਾਤਮ ਨਿਰਗੁਣ ਨਿਰਗੁਣ ਰਹੇ ਕੋਈ ਨਾ ਭੇਤ, ਭੇਦ ਭੇਵ ਆਪਣਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਜੁਗ ਸਾਚੇ ਸਾਚੀ ਦੇਵਾਂ ਅਗੰਮੀ ਵਥ, ਵਸਤ ਅਮੋਲਕ ਝੋਲੀ ਪਾਈਆ। ਨਾਮ ਨਿਧਾਨ ਚਲਾ ਕੇ ਰਥ, ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਜਗਤ ਸਮਾਜ ਇਕੋ ਰਾਹ ਚਲਾਈਆ। ਬੋਧ ਅਗਾਧ ਸ਼ਬਦ ਕਹਾਣੀ ਦੱਸ ਅਕਥ, ਬੁਧੀ ਤੋਂ ਪਰੇ ਕਰਾਂ ਪੜ੍ਹਾਈਆ। ਹਕ਼ੀਕ਼ਤ ਵਿਚੋਂ ਸਮਝਾ ਕੇ ਹੱਕ, ਹਕੂਕ ਸਭ ਦਾ ਝੋਲੀ ਪਾਈਆ। ਜਨ ਭਗਤਾਂ ਨਿਜ ਨੇਤਰ ਖੋਲ੍ਹ ਕੇ ਅੱਖ, ਲੋਚਨ ਆਪਣੇ ਨਾਲ ਮਿਲਾਈਆ। ਆਤਮਾ ਪਰਮਾਤਮਾ ਸਾਂਝਾ ਕਰ ਕੇ ਜਸ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦਿਆਂ ਦ੍ਰਿੜਾਈਆ। ਸਚ ਜੈਕਾਰਾ ਬੋਲ ਕੇ ਇਕ ਅਲੱਖ, ਅਲਖ ਅਗੰਮ ਅਗੋਚਰ ਹੋ ਕੇ ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚੀ ਦੇਵੇ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਚੜ੍ਹੇ ਰੰਗਣ, ਚਾਰ ਕੁੰਟ ਦਹਿ ਦਿਸ਼ਾ ਇਕੋ ਰੂਪ ਨਜ਼ਰੀ ਆਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲਾ, ਭਗਤ ਦੂਜੇ ਦਰ ਜਾਏ ਨਾ ਮੰਗਣ, ਠਾਂਡਾ ਦਰਬਾਰਾ ਏਕੰਕਾਰਾ ਆਪਣਾ ਇਕ ਵਖਾਈਆ। ਜਿਸ ਗ੍ਰਹਿ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ

ਬ੍ਰਹਮਾ ਸ਼ਿਵ ਕਰਦੇ ਡੰਡਾਵਤ ਬੰਦਨ, ਸਜਦਿਆਂ ਵਿਚ ਬੈਠੇ ਸੀਸ ਨਿਵਾਈਆ। ਪਰਕਾਸ਼ ਦਿਸੇ ਨਾ ਕੋਇ ਸੂਰੀਆ ਚੰਦਨ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਲੱਖ ਚੁਰਾਸੀ ਜਮ ਕੀ ਫਾਸੀ ਰਹੇ ਕੋਈ ਨਾ ਬੰਧਨ, ਬੰਦੀਖ਼ਾਨਾ ਦਿਆਂ ਤੁੜਾਈਆ। ਸਾਚਾ ਰਸ ਦੇ ਕੇ ਪਰਮਾਨੰਦਨ, ਪਰਮਾਤਮ ਹੋ ਕੇ ਆਤਮ ਆਪਣੇ ਵਿਚ ਮਿਲਾਈਆ। ਜੁਗ ਚੌਕੜੀ ਦੀਨ ਦਿਆਲ ਠਾਕਰ ਸਵਾਮੀ ਪਰਵਰਦਿਗਾਰ ਸਾਂਝਾ ਯਾਰ ਹੋ ਕੇ ਆਵੇ ਟੁੱਟੀ ਗੰਢਣ, ਜੁਗ ਜਨਮ ਦੇ ਵਿਛੜੇ ਗੁਰਮੁਖ ਆਪਣੇ ਨਾਲ ਮਿਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋਤ ਸਰੂਪ ਸਾਜਣ ਮੀਤ ਮੁਰਾਰਾ ਹੋ ਕੇ ਆਵੇ ਨਾਲ ਹੰਢਣ, ਜਗਤ ਆਯੂ ਆਰਜ਼ੂ ਲਹਿਣਾ ਦੇਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗਣ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਸਤਿਜੁਗ ਸਾਚੇ, ਮੇਰਾ ਮੰਤਰ ਨਾਮ ਸ਼ਬਦ ਚਲੇ ਰੁਹਾਨੀ, ਦਰ ਘਰ ਸਾਚੇ ਵੱਜੇ ਵਧਾਈਆ। ਲੇਖਾ ਜਾਣੇ ਪੰਜ ਤਤ ਮਾਟੀ ਖ਼ਾਕੀ ਜਿਸਮਾਨੀ, ਜਿਸਮ ਵਜੂਦ ਪੜਦਾ ਦਏ ਉਠਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਮਿਹਰਵਾਨੀ, ਮਹਿਵ ਆਪਣਾ ਕਲਮਾ ਧੁਰ ਦਾ ਨਗ਼ਮਾ ਦਏ ਸੁਣਾਈਆ। ਸਚ ਪਰਕਾਸ਼ ਧੁਰ ਦਾ ਜਲਵਾ ਦੇਵੇ ਉਪਰ ਅਸਮਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਿਛਲਾ ਅਗਲਾ ਪੰਧ ਮੁਕਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਝਗੜਾ ਮੇਟੇ ਦੀਵਾਨੀ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਹਾਦਤ ਹਕ਼ੀਕ਼ੀ ਦੇਣੀ ਭੁਗਤਾਈਆ। ਜਨ ਭਗਤ ਸਾਚੇ ਸੰਤ ਦੇਣੀ ਪਏ ਨਾ ਕਿਸੇ ਕ਼ੁਰਬਾਨੀ, ਕ਼ਾਇਮ ਮੁਕਾਇਮ ਹੋ ਕੇ ਆਪਣਾ ਹੁਕਮ ਦਏ ਵਰਤਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਸੰਦੇਸ਼ਾ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਨਾ ਕਦੇ ਜ਼ਬਾਨੀ, ਕ਼ਲਮ ਸ਼ਾਹੀ ਲੇਖਾ ਕਾਗਜ ਨਾਲ ਵੰਡ ਵੰਡਾਈਆ। ਸੋ ਪੁਰਖ ਸਮਰਥ ਆਪਣੀ ਮਹਿੰਮਾ ਦੱਸੇ ਅਕਥ ਕਲਜੁਗ ਅੰਤ ਹੋ ਪਰਗਟ, ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਘਟ ਘਟ, ਸਾਧ ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਗੁਰ ਗੁਰ ਗੁਰ ਸਤਿਗੁਰ ਸ਼ਬਦੀ ਲਹਿਣਾ ਦੇਣਾ ਸਭ ਦਾ ਦਏ ਚੁਕਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮੇਹਰ ਸਿੰਘ ਦੇ ਗ੍ਰਹਿ ਪਿੰਡ ਜਗਰਾਉਂ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਸਾਚੇ ਨਾਮ ਦਾ ਬਖ਼ਸ਼ੇ ਜ਼ੋਰ, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਹਰਿ ਬਿਨ ਅਵਰ ਨਾ ਦਿਸੇ ਕੋਈ ਹੋਰ, ਦੋ ਜਹਾਨ ਬ੍ਰਹਿਮੰਡ ਖੰਡ ਬੈਠਣ ਸੀਸ ਨਿਵਾਈਆ। ਕਰੇ ਪਰਕਾਸ਼ ਅੰਧੇਰੇ ਘੋਰ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਮਨ ਵਾਸਨਾ ਕਲਜੁਗ ਕੂੜ. ਕਿਰਿਆ ਮੇਟੇ ਚੋਰ, ਤਨ ਮਾਟੀ ਖ਼ਾਕੀ ਵਜੂਦ ਰਹਿਣ ਕੋਇ ਨਾ ਪਾਈਆ। ਹੰਕਾਰ ਵਿਕਾਰ ਪਾਵੇ ਕੋਇ ਨਾ ਸ਼ੋਰ, ਸ਼ਰਅ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਨਾ ਕੋਇ ਲੜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਆਤਮ ਪਰਮਾਤਮ ਪਕੜੇ ਡੋਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਸਤਿ ਸਤਿਵਾਦ ਦੀ ਸਭ ਨੂੰ ਦੱਸੇ ਸੱਚੀ ਲੋੜ, ਲੋੜੀਂਦਾ ਸੱਜਣ ਘਰ ਘਰ ਮਿਲ ਕੇ ਖ਼ੁਸ਼ੀ ਵਖਾਈਆ। ਜੁਗ ਜਨਮ ਦਿਆਂ ਵਿਛੜਿਆਂ ਸੁਰਤੀ ਸ਼ਬਦੀ ਹੋਵੇ ਜੋੜ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਭਗਵਾਨ ਹੋ ਕੇ ਜਾਏ ਬਹੁੜ, ਬਹੁੜੀ ਦਰੋਹੀ ਕਰੇ ਨਾ ਕੋਇ ਲੋਕਾਈਆ। ਅੰਮ੍ਰਿਤ ਮੇਘ ਸਿੰਚ ਬੁਝਾਏ ਔੜ, ਤ੍ਰਿਸ਼ਨਾ ਤ੍ਰਿਖਾ ਮਾਇਆ ਮਮਤਾ

ਮੋਹ ਚੁਕਾਈਆ। ਸੰਤ ਸੁਹੇਲੇ ਗੁਰ ਚੇਲੇ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਬੇਨਜ਼ੀਰ ਮਾਨਵ ਜਾਤੀ ਵਿਚੋਂ ਬਾਹਰ ਕਢਾਈਆ। ਮੁਹੱਬਤ ਵਿਚ ਮਹਿਬੂਬ ਬਦਲ ਦੇਵੇ ਤਕ਼ਦੀਰ, ਤਦਬੀਰ ਬੇਨਜ਼ੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਧੁਰ ਦਾ ਰਾਹ, ਰਹਿਬਰ ਹੋ ਕੇ ਦਏ ਵਖਾ, ਲੋਕਮਾਤ ਧਰਨੀ ਧਰਤ ਧਵਲ ਉਪਰ ਦਏ ਵਡਿਆਈਆ। ਸਤਿਜੁਗ ਸਾਚੇ ਸਾਚਾ ਨਾਮ ਇਕੋ ਹੋਵੇ ਜਬਰ, ਜਾਬਰ ਜ਼ੁਲਮ ਦਏ ਗਵਾਈਆ। ਦੋ ਜਹਾਨਾਂ ਭਬਕ ਲਗਾ ਕੇ ਅਗੰਮੀ ਬੱਬਰ, ਸਿੰਘ ਸ਼ੇਰ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਸਭ ਦੀ ਵੇਖੇ ਮੜ੍ਹੀ ਗੋਰ ਕ਼ਬਰ, ਮਾਟੀ ਖ਼ਾਕੀ ਫੋਲੇ ਥਾਉਂ ਥਾਈਂਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਸੱਧਰ, ਜਗਤ ਨਿਰਾਸਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿ ਸਤਿਵਾਦੀ ਹੋ ਕੇ ਕਰੇ ਅਦਲ, ਇਨਸਾਫ਼ ਆਪਣਾ ਦਏ ਸਮਝਾਈਆ। ਕਲਜੁਗ ਕੂੜ ਕੁੜਿਆਰ ਵਿਚ ਸੰਸਾਰ ਲੋਕਮਾਤ ਜਾਏ ਬਦਲ, ਬਦਲਾ ਚੁਕਾਵੇ ਬੇਪਰਵਾਹੀਆ। ਕੂੜੀ ਕਿਰਿਆ ਜਗਤ ਸ਼ਰਅ ਹੋਵੇ ਕ਼ਤਲ, ਨਾਮ ਖੰਡਾ ਵਿਚ ਬ੍ਰਹਿਮੰਡਾਂ ਇਕੋ ਇਕ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸਚ ਦਵਾਰਾ ਇਕੋ ਦੱਸੇ ਪੱਤਨ, ਪਤਿਪਰਮੇਸ਼ਵਰ ਬੇਪਰਵਾਹ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਸਤਿ ਦਵਾਰਾ ਚਰਨ ਕਵਲ ਦਏ ਰਖਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਅਗੰਮੀ ਤੁਕ, ਮੇਰਾ ਤੇਰਾ ਭੇਵ ਰਹੇ ਨਾ ਰਾਈਆ। ਪੜ੍ਹਨ ਨਾਲ ਉਜਲ ਹੋਵੇ ਮੁਖ, ਰਸਨਾ ਜਿਹਵਾ ਮਿਲੇ ਵਡਿਆਈਆ। ਜਨਮ ਮਰਨ ਲੱਖ ਚੁਰਾਸੀ ਆਵਣ ਜਾਵਣ ਰਹੇ ਕੋਈ ਨਾ ਦੁੱਖ, ਜੂਨੀ ਵਿਚ ਨਾ ਕੋਇ ਭਵਾਈਆ। ਆਤਮ ਪਰਮਾਤਮ ਮਿਲ ਕੇ ਉਪਜੇ ਸਾਚਾ ਸੁਖ, ਸੁਖ ਸਾਗਰ ਗਹਿਰ ਗੰਭੀਰ ਲੇਖਾ ਦਏ ਵਖਾਈਆ। ਭਗਤ ਸੁਹੇਲੇ ਗੁਰਮੁਖ ਗੁਰਸਿਖ ਬਣਾ ਕੇ ਆਪਣੇ ਸੁਤ, ਅਪਰਾਧੀ ਦੁਸ਼ਟ ਦੁਰਾਚਾਰੀ ਹੰਕਾਰੀ ਵਿਕਾਰੀ ਪਾਰ ਲੰਘਾਈਆ। ਲੇਖੇ ਲਾ ਕੇ ਮਾਨਸ ਜਨਮ ਮਨੁੱਖ, ਦਰ ਘਰ ਸਾਚੇ ਦੇਵੇ ਮਾਣ ਵਡਿਆਈਆ। ਭਗਵਨ ਹੋ ਕੇ ਜਨ ਭਗਤਾਂ ਗੋਦੀ ਲਏ ਚੁੱਕ, ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਪੜਦਾ ਉਹਲਾ ਰਹਿਣ ਨਾ ਦੇਵੇ ਕੋਈ ਲੁਕ, ਸਨਮੁਖ ਹੋ ਕੇ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਮਾਲਕ ਇੱਕ, ਖ਼ੁਦਾ ਖ਼ੁਦੀ ਨੂੰ ਖ਼ਾਦਮ ਦਏ ਬਣਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਹੋਕਾ ਹੱਕ, ਹਕ਼ੀਕ਼ਤ ਇਕੋ ਇਕ ਜਣਾਈਆ। ਵਰਨ ਬਰਨ ਜਾਤ ਪਾਤ ਰਹਿਣ ਦੇਵੇ ਕੋਈ ਨਾ ਸ਼ੱਕ, ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਚਾਰ ਕੁੰਟ ਦਹਿ ਦਿਸ਼ਾ ਸੇਵਾ ਕਰੇ ਅਣਥੱਕ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਦੱਸ ਕੇ ਮਤ, ਬ੍ਰਹਮ ਵਿਦਿਆ ਦਏ ਸਮਝਾਈਆ। ਜੁਗ ਜਨਮ ਦੇ ਵਿਛੜੇ ਰਹੇ ਤਪ, ਕਲਜੁਗ ਮਾਇਆ ਅਗਨੀ ਰਹੇ ਜਲਾਈਆ। ਤਿਨ੍ਹਾਂ ਮੇਲਾ ਹੋਵੇ ਪੁਰਖ ਸਮਰਥ, ਹਰਿ ਸਵਾਮੀ ਅੰਤਰਜਾਮੀ ਵੇਖੇ ਚਾਈਂ ਚਾਈਂਆ। ਨਿਜ ਨੇਤਰ ਲੋਚਨ ਨੈਣ ਖੋਲ੍ਹ ਕੇ ਅੱਖ, ਆਖਰ ਆਪਣਾ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀਨ ਦੁਨੀ ਨਾਲੋਂ ਕਰ ਕੇ ਵੱਖ, ਦਰ ਠਾਂਡਾ ਦਏ ਜਣਾਈਆ। ਜਿਸ ਗ੍ਰਹਿ ਮੰਦਰ ਅੰਦਰ ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਵਸ, ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਆਪਣਾ ਡੇਰਾ ਲਾਈਆ। ਸੁਰਤੀ ਸ਼ਬਦੀ ਸਾਂਝਾ ਹੋਵੇ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਲੇਖਾ ਅਵਰ ਨਾ

ਕੋਇ ਰਖਾਈਆ। ਜਨ ਭਗਤਾਂ ਅੰਤਰ ਆਤਮ ਅੰਮ੍ਰਿਤ ਦੇ ਕੇ ਅਗੰਮੀ ਰਸ, ਰਹਿਬਰ ਹੋ ਕੇ ਰਸਤਾ ਦਏ ਵਖਾਈਆ। ਸਚ ਦਵਾਰਾ ਏਕੰਕਾਰਾ ਨਾਮ ਭੰਡਾਰਾ ਖੋਲ੍ਹ ਕੇ ਹੱਟ, ਬਣ ਵਣਜਾਰਾ ਵਿਚ ਸੰਸਾਰਾ ਏਕੰਕਾਰਾ ਭਗਤਾਂ ਝੋਲੀ ਪਾਈਆ। ਸਤਿਜੁਗ ਸਾਚੇ ਤੇਰਾ ਸਾਚਾ ਧਰਮ ਚਲਾਏ ਰਥ, ਰਥ ਰਥਵਾਹੀ ਬੇਪਰਵਾਹੀ ਨੂਰ ਇਲਾਹੀ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਹਿਰਦੇ ਅੰਦਰ ਵਸ, ਕੂੜੀ ਕਿਰਿਆ ਕਰੇ ਭਖ, ਗੁਰਮੁਖ ਵੱਖ ਰਹਿਣ ਕੋਇ ਨਾ ਪਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਗੁੜ੍ਹੇ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਸਾਚੇ ਨਾਮ ਦਾ ਚਲੇ ਇਕ ਪਰਵਾਹ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗੁਰ ਅਵਤਾਰ ਪੈਗ਼ੰਬਰ ਕਰਨ ਵਾਹ ਵਾਹ, ਵਾਹਵਾ ਸਤਿਗੁਰ ਤੇਰੀ ਬੇਪਰਵਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਢੋਲੇ ਸਾਰੇ ਲੈਣ ਗਾ, ਨਾਦ ਸ਼ਬਦ ਧੁਨ ਅਗੰਮੀ ਵੱਜੇ ਵਧਾਈਆ। ਸਤਿ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਬਣੇ ਮਲਾਹ, ਇਕ ਅਕੱਲਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਖੇਲ ਖਿਲਾਈਆ। ਦ੍ਰਿਸ਼ਟੀ ਅੰਦਰ ਦੱਸ ਕੇ ਸੱਚਾ ਰਾਹ, ਰਹਿਮਤ ਵਿਚ ਸਹਿਮਤ ਕਰਕੇ ਆਪਣੇ ਨਾਲ ਲਏ ਮਿਲਾਈਆ। ਕਾਇਨਾਤ ਦੱਸ ਕੇ ਜਲਵਾ ਨੂਰੀ ਖ਼ੁਦਾ, ਇਸਮ ਆਜ਼ਮ ਇਕੋ ਦਏ ਸਮਝਾਈਆ। ਲਾਸ਼ਰੀਕ ਵਾਹਿਗੁਰੂ ਕਦੇ ਨਾ ਹੋਵੇ ਜੁਦਾ, ਰਾਮ ਰਮਈਆ ਹਰ ਘਟ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਜਗਤ ਵਾਸਨਾ ਮਾਨਵ ਜਾਤੀ ਅੰਦਰੋਂ ਦਏ ਗਵਾ, ਗਵਾਹ ਸ਼ਹਾਦਤ ਹਰਿ ਕਾ ਨਾਮ ਦਏ ਭੁਗਤਾਈਆ। ਅੰਮ੍ਰਿਤ ਮੇਘ ਨਿਝਰ ਝਿਰਨਾ ਧੁਰ ਦੀ ਧਾਰੋਂ ਦਏ ਚੁਆ, ਬੂੰਦ ਸਵਾਂਤੀ ਕਮਲਾਪਾਤੀ ਇਕੋ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹੁਕਮੇਂ ਅੰਦਰ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਚਲੇ ਏਕਾ ਧਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਜਿਸ ਦੀ ਨਵ ਨੌ ਚਾਰ ਕਿਸੇ ਨਾ ਪਾਈ ਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਸੋ ਲੇਖਾ ਜਾਣੇ ਕਰਨੀ ਦਾ ਕਰਤਾ ਅਗੰਮ ਅਪਾਰ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਜਿਸ ਦਾ ਰਾਹ ਤੱਕਦੇ ਗਏ ਸਤਿਜੁਗ ਤਰੇਤਾ ਦਵਾਪਰ ਕਲਜੁਗ ਜੁਗ ਚਾਰ, ਬਿਨ ਅੱਖਾਂ ਅੱਖ ਨੈਣ ਉਠਾਈਆ। ਸੋ ਇਕ ਇਕੱਲਾ ਦੱਸ ਸਚ ਮਹੱਲਾ ਖੇਲ ਕਰੇ ਆਪ ਨਿਰੰਕਾਰ, ਦੂਜਾ ਸੰਗ ਨਾ ਕੋਇ ਰਖਾਈਆ। ਮਾਇਆ ਮਮਤਾ ਕੂੜ ਵਿਕਾਰ ਸੁੱਟੇ ਡੂੰਘੀ ਗਾਰ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਤੇਰਾ ਲਹਿਣਾ ਦੇਣਾ ਪੂਰਬ ਤੇਰੀ ਝੋਲੀ ਪਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਵੱਜੇ ਇਕ ਰਬਾਬ, ਤੰਦ ਸਿਤਾਰ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮੇਲਾ ਮਿਲੇ ਹੱਕ ਅਹਿਬਾਬ, ਮੁਹੱਬਤ ਵਿਚ ਮਹਿਬੂਬ ਆਪਣੀ ਖ਼ੁਸ਼ੀ ਮਨਾਈਆ। ਬਿਨਾ ਸਜਦੇ ਸਿਰ ਹੋਵੇ ਆਦਾਬ, ਬਿਨਾ ਚਰਨ ਕਵਲ ਧੂੜ ਮਸਤਕ ਖ਼ਾਕੀ ਖ਼ਾਕ ਰਮਾਈਆ। ਦਰਗਾਹ ਸਾਚੀ ਸਚ ਮਨਾਰਾ

ਦਿਸੇ ਇਕ ਮਹਿਰਾਬ, ਛੱਪਰ ਛੰਨ ਅਵਰ ਨਾ ਕੋਇ ਛੁਹਾਈਆ। ਸਤਿਜੁਗ ਤੇਰਾ ਲਹਿਣਾ ਦੇਣਾ ਲੇਖਾ ਲਿਖਿਆ ਵਿਚ ਓਸ ਕਿਤਾਬ, ਜਿਸ ਦਾ ਹਰਫ਼ ਹਰੂਫ਼ ਅਲਿਫ਼ ਯੇ ਵਿਚ ਵੰਡ ਨਾ ਕੋਇ ਵੰਡਾਈਆ। ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਆਪ ਇਨਸਾਫ਼, ਅਦਲ ਇਕੋ ਇਕ ਦ੍ਰਿੜਾਈਆ। ਕਲਜੁਗ ਕੂੜਾ ਰਹਿਣ ਨਾ ਦੇਵੇ ਮਾਤ ਗੁਸਤਾਖ਼, ਸਤਿ ਸਚ ਸਤਿ ਸਤਿਵਾਦੀ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦੁਨੀ ਕਰ ਇਤਫ਼ਾਕ, ਪਿਛਲਾ ਲਹਿਣਾ ਦੇਣਾ ਕਰੇ ਬੇਬਾਕ, ਅਗਲਾ ਹਿਸਾਬ ਆਪਣੇ ਹੱਥ ਰਖਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਹੋਵੇ ਨਾਅਰਾ, ਨਰ ਨਰਾਇਣ ਤੇਰੀ ਵਡਿਆਈਆ। ਦੀਨ ਮਜ਼੍ਹਬ ਜਾਤ ਪਾਤ ਕੋਈ ਨਾ ਰਹੇ ਦਾਇਰਾ, ਦਾਅਵੇ ਨਾਲ ਖਾਰਜ ਦਾਅਵੇ ਸਾਰੇ ਸਭ ਦੇ ਦਏ ਕਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪ੍ਰਭ ਦਾ ਹੁਕਮ ਚਲੇ ਜਾਹਰਾ, ਜਾਹਰ ਬਾਤਨ ਹਾਜ਼ਰ ਨਾਮ ਡੰਕਾ ਰਾਉ ਰੰਕਾ ਇਕੋ ਕਰੇ ਸ਼ਨਵਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਈ ਸ਼ਾਇਰਾ, ਮੁਸ਼ਾਇਰਿਆਂ ਵਿਚ ਸਿਫ਼ਤ ਨਾ ਕੋਇ ਸਾਲਾਹੀਆ। ਸੋ ਕਰਨੀ ਦਾ ਕਰਤਾ ਕਰੇ ਕਰਾਏ ਹੱਕ ਨਬੇੜਾ, ਕਲਜੁਗ ਕੂੜਾ ਝੇੜਾ ਦਏ ਚੁਕਾਈਆ। ਸਤਿਜੁਗ ਤੇਰਾ ਸਤਿ ਧਰਮ ਵਸਾਏ ਇਕੋ ਖੇੜਾ, ਬੰਦ ਕਿਵਾੜੀ ਕਾਇਆਂ ਖਿੜਕੀ ਅੰਦਰੋਂ ਦਏ ਖੁਲ੍ਹਾਈਆ। ਸਾਚੀ ਸਿਖਿਆ ਸਚ ਭਰਵਾਸਾ ਦੇਵੇ ਤੇਰਾ ਮੇਰਾ, ਆਤਮ ਪਰਮਾਤਮ ਮਿਲ ਕੇ ਵੱਜੇ ਹੱਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸਾਚਾ ਸਚ ਧਰਮ ਦਾ ਲਾਏ ਡੇਰਾ, ਕਲਜੁਗ ਗੇੜਾ ਅੰਤਮ ਦਏ ਗਵਾਈਆ।