ਪੁਸਤਕਾਲਾਭਾਗ ੧੯

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਾਖੇ ਜ਼ਿਲਾ ਲੁਧਿਆਣਾ

ਸਤਿ ਧਰਮ ਭਗਤਨ ਜਾਤ, ਸਚ ਮਿਲੇ ਨਾਮ ਵਡਿਆਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਗੁਰ ਪ੍ਰੇਮ ਹੋਵੇ ਰੁਸ਼ਨਾਈਆ। ਸਤਿ ਸਤਿਵਾਦੀ ਮਿਲੇ ਅਗੰਮੀ ਗਾਥ, ਆਤਮ ਪਰਮਾਤਮ ਹੱਕ ਪੜ੍ਹਾਈਆ। ਸਹਾਇਕ ਹੋ ਕੇ ਪੁਰਖ ਅਬਿਨਾਸ਼ੀ ਨਾਇਕ, ਕਰਤਾ ਸ਼ਹਿਨਸ਼ਾਹੀਆ। ਸਚ ਦਵਾਰ ਕਰਾਏ ਨਿਵਾਸ, ਭੂਮਿਕਾ ਇਕੋ ਇਕ ਵਡਿਆਈਆ। ਜੋਤੀ ਨੂਰ ਕਰ ਪਰਕਾਸ਼, ਪ੍ਰਕਿਰਤੀ ਲਹਿਣਾ ਦਏ ਮੁਕਾਈਆ। ਜਨਮ ਕਰਮ ਕਰ ਰਾਸ, ਰਸਤਾ ਆਪਣਾ ਇਕ ਦਰਸਾਈਆ। ਜਿਸ ਗ੍ਰਹਿ ਕਦੇ ਨਾ ਹੋਵੇ ਵਿਨਾਸ, ਸੋ ਮੰਦਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸਤਿ ਧਰਮ ਜਨ ਭਗਤਾਂ ਮੂਲ, ਅਮੋਲਕ ਵਸਤ ਆਪ ਵਰਤਾਈਆ। ਹਰਿ ਪ੍ਰੀਤ ਲੋਕਮਾਤ ਨਾ ਜਾਵਣ ਭੂਲ, ਅਨਭੁਲ ਦਏ ਸਮਝਾਈਆ। ਸਾਚੇ ਨਾਮ ਦਾ ਦੱਸ ਅਸੂਲ, ਅਸਲ ਮਾਲਕ ਦਏ ਪਰਗਟਾਈਆ। ਮੇਲਾ ਮੇਲ ਕੇ ਕੰਤ ਕੰਤੂਹਲ, ਨਰ ਨਰਾਇਣ ਆਪਣੇ ਰੰਗ ਰੰਗਾਈਆ। ਪੂਰਬ ਜਨਮ ਦਾ ਲਹਿਣਾ ਕਰ ਵਸੂਲ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ ਕੇ ਚਰਨ ਧੂਲ, ਧੂੜੀ ਟਿੱਕਾ ਦਏ ਲਗਾਈਆ। ਸਤਿ ਧਰਮ ਜਨ ਭਗਤਾਂ ਚਾੜ੍ਹੇ ਰੰਗ, ਰੰਗਤ ਭਗਤਾਂ ਨਜ਼ਰੀ ਆਈਆ। ਦੋਹਾਂ ਵਿਚੋਲਾ ਸੂਰਾ ਸਰਬੰਗ, ਸਮਰਥ ਸੱਚਾ ਸ਼ਹਿਨਸ਼ਾਹੀਆ। ਸੁਰਤੀ ਸ਼ਬਦੀ ਦੇ

ਅਨੰਦ, ਮੰਗਲ ਆਪਣਾ ਨਾਮ ਸੁਣਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਕੂੜੀ ਕਿਰਿਆ ਕਰ ਖੰਡ ਖੰਡ, ਖੰਡਾ ਨਾਮ ਸ਼ਸਤਰ ਇਕ ਵਖਾਈਆ। ਜੁਗ ਜਨਮ ਦੀ ਟੁੱਟੀ ਗੰਢ, ਡੋਰੀ ਆਪਣੀ ਤੰਦ ਬੰਧਾਈਆ। ਮਿਹਰਵਾਨ ਹੋ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਸੋਹੰ ਢੋਲਾ ਦੱਸ ਕੇ ਛੰਦ, ਸਹਿੰਸੇ ਪੂਰਬ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਲੱਖ ਚੁਰਾਸੀ ਮੇਟ ਕੇ ਪੰਧ, ਜਨ ਭਗਤਾਂ ਭਗਤ ਦਵਾਰੇ ਲਏ ਟਿਕਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਨਾਹਰ ਸਿੰਘ ਦੇ ਗ੍ਰਹਿ ਪਿੰਡ ਰਕਬਾ ਜ਼ਿਲਾ ਲੁਧਿਆਣਾ

ਜਨ ਭਗਤਾਂ ਪ੍ਰਭ ਦੇਵੇ ਸਤਿ ਧਰਮ, ਨਾਮ ਸਚ ਮਿਲੇ ਵਡਿਆਈਆ। ਉਤਮ ਸ੍ਰੇਸ਼ਟ ਕਰ ਕੇ ਮਾਨਸ ਜਾਤੀ ਕਰਮ, ਨਿਹਕਰਮੀ ਪ੍ਰਭ ਆਪਣੀ ਦਇਆ ਕਮਾਈਆ। ਸਚ ਦਵਾਰਾ ਬਖ਼ਸ਼ ਕੇ ਆਪਣੀ ਸਰਨ, ਮਿਹਰਵਾਨ ਹੋ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਭੈ ਚੁਕਾਏ ਜੰਮਣ ਮਰਨ, ਜਮ ਕੀ ਫਾਸੀ ਦਏ ਕਟਾਈਆ। ਸਾਚੀ ਤਰਨੀ ਸੰਸਾਰ ਸਾਗਰ ਦੱਸੇ ਤਰਨ, ਤਾਰਨਹਾਰ ਸਮਰਥ ਸਵਾਮੀ ਆਪਣਾ ਭੇਵ ਖੁਲ੍ਹਾਈਆ। ਝਗੜਾ ਮੁਕਾ ਕੇ ਜਾਤ ਪਾਤ ਵਰਨ ਬਰਨ, ਆਤਮ ਬ੍ਰਹਮ ਪਾਰਬ੍ਰਹਮ ਪੜਦਾ ਦਏ ਉਠਾਈਆ। ਨਿਜ ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਆਤਮ ਨਿਜਾਨੰਦ ਪਰਮਾਨੰਦ ਏਕਾ ਰੰਗ ਰੰਗਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨ, ਕਾਇਆ ਮੰਦਰ ਅੰਦਰ ਨੌ ਦਵਾਰੇ ਪਾਰ ਕਰਾਈਆ। ਸਾਚਾ ਨਾਮ ਕਲਮਾ ਦੱਸੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਸੋਹਲਾ ਇਕੋ ਰਾਗ ਅਲਾਈਆ। ਸਚਖੰਡ ਦਵਾਰੇ ਦੱਸੇ ਵੜਨ, ਜਗਤ ਵਾਸਨਾ ਮਾਇਆ ਮਮਤਾ ਮੋਹ ਵਿਚੋਂ ਬਾਹਰ ਕਢਾਈਆ। ਕਰੇ ਖੇਲ ਕਰਨੀ ਦਾ ਕਰਤਾ ਆਪਣੀ ਕਰਨੀ ਕਰਨ, ਦੂਜਾ ਸੰਗ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਇਕ ਵਰ, ਸਤਿ ਸਚ ਝੋਲੀ ਦਏ ਟਿਕਾਈਆ। ਜਨ ਭਗਤਾਂ ਦੇਵੇ ਸਤਿ ਸਚ ਪੁਰਖ ਅਬਿਨਾਸ਼ਾ, ਦੀਨ ਦਿਆਲ ਦਇਆ ਨਿਧ ਠਾਕਰ ਆਪਣੀ ਦਇਆ ਕਮਾਈਆ। ਚਰਨ ਪ੍ਰੀਤੀ ਸਾਚੀ ਨੀਤੀ ਏਕਾ ਧੁਰ ਭਰਵਾਸਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਬੂਝ ਬੁਝਾਈਆ। ਸਚ ਦਵਾਰੇ ਵਖਾਏ ਅਗੰਮੀ ਖੇਲ ਤਮਾਸ਼ਾ, ਜਿਸ ਨੂੰ ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼ਾ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦ ਸੁਣਾਏ ਅਗੰਮੀ ਨਾਦਾ, ਧੁਨ ਆਤਮਕ ਰਾਗ ਅਲਾਈਆ। ਮੰਤਰ ਦੱਸ ਕੇ ਬੋਧ ਅਗਾਧਾ, ਸਤਿਗੁਰ ਸ਼ਬਦ ਕਰੇ ਪੜ੍ਹਾਈਆ। ਮੇਲ ਮਿਲਾਏ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਗਤ ਜਗਦੀਸ਼ ਦੋ ਜਹਾਨ ਸਵਾਰੇ ਕਾਜਾ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਖ਼ਾਲਕ ਖ਼ਲਕ ਵੇਖ ਵਖਾਈਆ। ਸ਼ਾਹੋ ਭੂਪ ਦਰਗਾਹ ਸਾਚੀ ਬਣ ਨਵਾਬਾ, ਧੁਰ ਫ਼ਰਮਾਨਾ ਏਕੰਕਾਰਾ ਇਕੋ ਇਕ ਪਰਗਟਾਈਆ। ਲੇਖਾ ਜਾਣੇ ਚਾਰ ਵਰਨ ਅਠਾਰਾਂ ਬਰਨ ਸੰਤਨ ਸਾਧਾ, ਭਗਤ ਸੁਹੇਲੇ ਗੁਰੂ ਗੁਰ ਚੇਲੇ ਲਏ ਮਿਲਾਈਆ। ਕੀਤਾ ਕੌਲ ਇਕ਼ਰਾਰ ਗੁਰ ਅਵਤਾਰ ਪੈਗ਼ੰਬਰ ਪੂਰਾ ਕਰੇ ਵਹਿਦਾ, ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਆਪਣਾ ਵੇਸ ਵਟਾਈਆ। ਹੁਕਮੇਂ ਅੰਦਰ ਕਲਜੁਗ ਕੂੜੀ ਕਿਰਿਆ ਮੇਟੇ ਬਕਾਇਦਾ, ਸਤਿਜੁਗ ਕਾਇਦਾ ਕ਼ਾਨੂੰਨ ਆਪਣਾ ਦਏ ਸਮਝਾਈਆ। ਜਨ ਭਗਤ

ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਸੂਫ਼ੀ ਸੰਤ ਫ਼ਕੀਰ ਕਰ ਅਲਾਇਦਾ, ਧੁਰ ਦਾ ਇਲਮ ਆਲਮ ਅਲੂਮ ਆਪ ਪੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਮਾਤ ਗਰਭ ਕਦੇ ਨਾ ਹੋਵੇ ਪੈਦਾ, ਜੋਤੀ ਜੋਤ ਜੋਤ ਨਾਲ ਮਿਲਾਈਆ। ਸਤਿਜੁਗ ਸਾਚੇ ਨਾਮ ਭੰਡਾਰ ਬਖ਼ਸ਼ਸ਼ ਕਰੇ ਅਨਾਇਤਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਦੇਵੇ ਇਕ ਵਰ, ਸਤਿ ਧਰਮ ਧੁਰ ਦੀ ਧਾਰ ਆਪ ਸਮਝਾਈਆ। ਜਨ ਭਗਤਾਂ ਸਤਿ ਧਰਮ ਦਾ ਕਰੇ ਆਪ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਰਸਨਾ ਜਿਹਵਾ ਬੱਤੀ ਦੰਦ ਦੱਸੇ ਸਿਫ਼ਤ ਸਾਲਾਹੀਆ। ਕੋਟ ਜਨਮ ਦੇ ਪੂਰਬ ਮੇਟ ਦੇਵੇ ਪਾਪ, ਪਤਿਤ ਪੁਨੀਤ ਗੁਰਮੁਖ ਦਏ ਬਣਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਕਰੇ ਰੁਸ਼ਨਾਈਆ। ਜੋ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਗਏ ਆਖ, ਸੋ ਸਾਹਿਬ ਸਮਰਥ ਮਹਿੰਮਾ ਅਕਥ ਬੋਧ ਅਗਾਧ ਦਏ ਜਣਾਈਆ। ਪੂਰਾ ਕਰੇ ਸ਼ਬਦੀ ਭਵਿਖਤੀ ਵਾਕ, ਵਾਕਫ਼ਿਕਾਰ ਹੋ ਕੇ ਖੋਜੇ ਥਾਉਂ ਥਾਈਂਆ। ਸਤਿਜੁਗ ਸਾਚੇ ਚਾਰ ਵਰਨ ਅਠਾਰਾਂ ਬਰਨ ਕਰ ਇਤਫ਼ਾਕ, ਨਾਤਾ ਧਰਮ ਸਤਿ ਆਪਣੇ ਨਾਲ ਜੁੜਾਈਆ। ਦੀਨ ਮਜ਼੍ਹਬ ਦਾ ਝਗੜਾ ਕਰੇ ਕੋਈ ਨਾ ਚਾਕ, ਚਾਕਰੀ ਕੂੜ ਨਾ ਕੋਇ ਵਖਾਈਆ। ਸਭ ਨੂੰ ਏਕਾ ਏਕੰਕਾਰਾ ਪੁਰਖ ਅਕਾਲਾ ਗਾਉਣੀ ਪਏ ਗਾਥ, ਚਾਰ ਕੁੰਟ ਦਹਿ ਦਿਸ਼ਾ ਇਕੋ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਮਾਰ ਝਾਕ, ਪੜਦਾ ਉਹਲਾ ਕਾਇਆ ਮਾਟੀ ਰਹਿਣ ਕੋਇ ਨਾ ਪਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਨਾਜਰ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਮੈਂ ਭਗਤਾਂ ਸੇਵਾਦਾਰ, ਸੇਵਾ ਵਿਚੋਂ ਚਾਕਰੀ ਸਚ ਕਮਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਬਰਖ਼ੁਰਦਾਰ, ਬਰਖ਼ਲਾਫ਼ੀ ਅੰਦਰੋਂ ਦਿਆਂ ਕਢਾਈਆ। ਰੀਤੀ ਨੀਤੀ ਵਿਚ ਕਰਾਂ ਸਚ ਪਿਆਰ, ਪ੍ਰੀਤੀ ਵਿਚ ਮੁਹੱਬਤ ਦਿਆਂ ਜਣਾਈਆ। ਭੇਵ ਅਭੇਦਾ ਖੋਲ੍ਹਾਂ ਨਾਲ ਵਿਸਥਾਰ, ਸਤਿਗੁਰ ਸ਼ਬਦੀ ਨਾਤਾ ਜੋੜਾਂ ਸਹਿਜ ਸੁਭਾਈਆ। ਮਨ ਵਿਕਾਰਾ ਮੇਟ ਕੂੜ ਵਿਕਾਰ, ਨਾਉਂ ਨਿਰੰਕਾਰਾ ਇਕ ਜਣਾਈਆ। ਗੁਰਮੁਖਾਂ ਪਾ ਕੇ ਸਾਚੀ ਸਾਰ, ਮਨਮੁਖਾਂ ਕੋਲੋਂ ਪੱਲੂ ਦਿਆਂ ਛੁਡਾਈਆ। ਦੁਖਾਂ ਵਿਚ ਦੱਸ ਕੇ ਚਰਨ ਪਿਆਰ, ਸੁਖਾਂ ਦਾ ਸਾਗਰ ਪੁਰਖ ਅਕਾਲ ਦਿਆਂ ਦ੍ਰਿੜਾਈਆ। ਮਨਮੁਖਾਂ ਵਿਚ ਕਰ ਉਜਿਆਰ, ਗੁਰਮੁਖ ਗੁਰਸਿਖ ਨਾਮ ਧਰਾਈਆ। ਸਚ ਕਰਾ ਕੇ ਵਣਜ ਵਪਾਰ, ਵਣਜਾਰੇ ਧੁਰ ਦੇ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸਤਿ ਧਰਮ ਕਹੇ ਮੈਂ ਭਗਤਾਂ ਚਾਕਰ, ਚੱਕਰਵਰਤੀ ਸਮਝ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਘਰ ਵਿਚ ਮੇਲਾਂ ਠਾਕਰ, ਠੱਗਾਂ ਚੋਰਾਂ ਕੋਲੋਂ ਖਹਿੜਾ ਦਿਆਂ ਛੁਡਾਈਆ। ਅੰਮ੍ਰਿਤ ਨਾਮ ਭੰਡਾਰਾ ਦੱਸਾਂ ਡੂੰਘਾ ਸਾਗਰ, ਕਾਇਆ ਮਾਟੀ ਅੰਦਰ ਸੋਭਾ ਪਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕੰਚਨ ਗੜ੍ਹ ਗਾਗਰ, ਗਹਿਰ ਗੰਭੀਰ ਬੇਨਜ਼ੀਰ ਦਿਆਂ ਵਖਾਈਆ। ਦਰ ਘਰ

ਠਾਂਡੇ ਬਖ਼ਸ਼ਾਂ ਏਕਾ ਆਦਰ, ਅਦਰਸ਼ ਇਕੋ ਇਕ ਸਮਝਾਈਆ। ਕ਼ੁਦਰਤ ਦਾ ਮਾਲਕ ਮੇਲਾਂ ਕ਼ਾਦਰ, ਕ਼ਦੀਮ ਦਾ ਵਿਛੜਿਆ ਜੋੜ ਜੁੜਾਈਆ। ਸਤਿਗੁਰ ਸ਼ਬਦ ਜਣਾਵਾਂ ਬਹਾਦਰ, ਸੂਰਬੀਰ ਵਡ ਵਡਿਆਈਆ। ਜਿਸ ਦੀ ਭਗਤ ਉਧਾਰਨਾ ਆਦਤ, ਜੁਗ ਚੌਕੜੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸੇ ਇਬਾਦਤ, ਸਿਖਿਆ ਧੁਰ ਦੀ ਕਰੇ ਪੜ੍ਹਾਈਆ। ਬੁਧੀ ਦੀ ਬੁਧੀ ਵਿਚੋਂ ਕੱਢੇ ਲਿਆਕਤ, ਬੇਸਮਝਾਂ ਆਪ ਸਮਝਾਈਆ। ਆਤਮ ਪਰਮਾਤਮ ਦੱਸ ਸ਼ਨਾਖਤ, ਸ਼ਰਅ ਦਾ ਲੇਖਾ ਦਏ ਚੁਕਾਈਆ। ਦੀਨ ਦਿਆਲ ਹੋ ਕੇ ਕਰੇ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਮਨਸਾ ਮਨ ਨਾ ਰਹੇ ਬਗ਼ਾਵਤ, ਗੜ੍ਹ ਹੰਕਾਰੀ ਡੇਰਾ ਢਾਹੀਆ। ਜੂਠ ਝੂਠ ਮੇਟ ਅਲਾਮਤ, ਇਲਮ ਆਪਣਾ ਦਏ ਜਣਾਈਆ। ਨਿਰਗੁਣ ਹੋ ਕੇ ਦੇਵੇ ਜ਼ਮਾਨਤ, ਸਹੀ ਸਲਾਮਤ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਬਖ਼ਸ਼ੇ ਇਕ ਨਿਆਮਤ, ਵਸਤ ਅਗੰਮੀ ਝੋਲੀ ਪਾਈਆ। ਸਤਿ ਧਰਮ ਕਹੇ ਮੈਂ ਭਗਤਾਂ ਸੰਗੀ, ਆਦਿ ਜੁਗਾਦਿ ਸੇਵ ਕਮਾਈਆ। ਵਸਤ ਦਵਾਵਾਂ ਮੂੰਹੋਂ ਮੰਗੀ, ਜੋ ਅੰਤਰ ਅੰਤਰ ਉਪਜਾਈਆ। ਸਦਾ ਭੱਜਾ ਫਿਰਾਂ ਪੈਰੀਂ ਨੰਗੀਂ, ਬਿਨ ਕ਼ਦਮਾਂ ਪੰਧ ਮੁਕਾਈਆ। ਆਪਣੇ ਦਰ ਆਉਣ ਨਾ ਦੇਵਾਂ ਕੋਈ ਪਖੰਡੀ, ਕੂੜ ਕੁੜਿਆਰਾਂ ਡੇਰਾ ਢਾਹੀਆ। ਸਾਚੇ ਮਾਰਗ ਦੀ ਦੱਸ ਕੇ ਡੰਡੀ, ਰਾਹ ਇਕੋ ਦਿਆਂ ਵਖਾਈਆ। ਜਿਥੇ ਵਾਸਨਾ ਰਹੇ ਮੂਲ ਨਾ ਗੰਦੀ, ਸੁਗੰਧੀ ਨਾਮ ਦਿਆਂ ਭਰਾਈਆ। ਨੇਤਰ ਅੱਖ ਰਹੇ ਨਾ ਅੰਧੀ, ਲੋਚਨ ਇਕੋ ਦਿਆਂ ਖੁਲ੍ਹਾਈਆ। ਮਿਲੇ ਮਾਲਕ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਨਾਮ ਕਟਾਰ ਅਨੋਖੀ ਚੰਡੀ, ਚੰਡਾਲਾਂ ਕਰੇ ਸਫ਼ਾਈਆ। ਰਹਿਣ ਦੇਵੇ ਨਾ ਕੋਇ ਘਮੰਡੀ, ਘਾਉ ਲਾਏ ਬੇਪਰਵਾਹੀਆ। ਜਨ ਭਗਤਾਂ ਸੁਣਾ ਕੇ ਧੁਰ ਦਾ ਛੰਦੀ, ਸਹਿੰਸਾ ਪਿਛਲਾ ਦਏ ਚੁਕਾਈਆ। ਧੁਰ ਦੇ ਨਾਮ ਦੀ ਲਾ ਪਾਬੰਦੀ, ਨਾਤਾ ਆਤਮ ਪਰਮਾਤਮ ਜੋੜ ਜੁੜਾਈਆ। ਲੱਖ ਚੁਰਾਸੀ ਆਵਣ ਜਾਵਣ ਰਹਿਣ ਨਾ ਦੇਵੇ ਤੰਗੀ, ਦਰ ਦਰ ਚਾਰ ਕੁੰਟ ਨਾ ਕੋਇ ਭਵਾਈਆ। ਸਾਚੀ ਮੰਜ਼ਲ ਗੁਰਮੁਖ ਜਾਣ ਲੰਘੀ, ਸਤਿਗੁਰ ਕਿਰਪਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਨਾਮ ਜਾਏ ਰੰਗੀ, ਰੰਗਤ ਆਪਣੇ ਨਾਮ ਵਖਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮੰਗਲ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਇਕੋ ਤੇਰੀ ਹੋਵੇ ਪੂਜਾ, ਇਸ਼ਟ ਸਭ ਦਾ ਨਜ਼ਰੀ ਆਈਆ। ਮਾਨਵ ਜਾਤੀ ਭਾਵ ਰਹੇ ਨਾ ਦੂਜਾ, ਦਵੈਤ ਵਿਚ ਨਾ ਕੋਇ ਲੋਕਾਈਆ। ਅੰਤਰ ਭੇਵ ਖੋਲ੍ਹ ਗੂਝਾ, ਗਹਿਰ ਗੰਭੀਰ ਆਪਣਾ ਪੜਦਾ ਆਪ ਉਠਾਈਆ। ਨਾਭੀ ਕਵਲ ਕਰ ਊਧਾ, ਬੂੰਦ ਸਵਾਂਤੀ ਅੰਮ੍ਰਿਤ ਝਿਰਨਾ ਦੇ ਝਿਰਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਬਣ ਕੇ ਬੈਠਾ ਰਿਹੋਂ ਗੂੰਗਾ, ਆਪਣੀ ਆਵਾਜ਼ ਨਾ ਕੋਇ ਅਲਾਈਆ। ਗੁਰ ਅਵਤਾਰ ਪੈਗ਼ੰਬਰਾਂ ਆਪਣੇ ਨਾਮ ਦਾ ਦੇਂਦਾ ਰਿਹੋਂ ਝੂੰਗਾ, ਜੁਗ ਚੌਕੜੀ ਵਸਤ ਅਮੋਲਕ ਥੋੜੀ ਥੋੜੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇ ਸਮਝਾਈਆ। ਸਤਿ ਧਰਮ ਕਹੇ ਪ੍ਰਭ ਇਕੋ ਦਿਸੇ ਤੇਰਾ ਦਵਾਰ, ਸਚਖੰਡ ਦਵਾਰਾ ਨਜ਼ਰੀ ਆਈਆ।

ਜਿਥੇ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਭਿਖਾਰ, ਦੇਵਤ ਸੁਰ ਝੋਲੀਆਂ ਡਾਹੀਆ। ਰਵ ਸਸ ਸੇਵਾਦਾਰ, ਮੰਡਲ ਮੰਡਪ ਚਾਕਰ ਨਜ਼ਰੀ ਆਈਆ। ਚਾਰ ਜੁਗ ਪਨਿਹਾਰ, ਦਰ ਠਾਂਡੇ ਸੇਵ ਕਮਾਈਆ। ਸ਼ਬਦ ਨਾਦ ਧੁਨਕਾਰ, ਅਗੰਮੀ ਰਾਗ ਅਲਾਹੀਆ। ਲੱਗੀ ਰਹੇ ਬਹਾਰ, ਅੰਮ੍ਰਿਤ ਬਰਖੇ ਬੇਪਰਵਾਹੀਆ। ਦੀਆ ਬਾਤੀ ਕਮਲਾਪਾਤੀ ਜਗੇ ਅਪਾਰ, ਅਪਰੰਪਰ ਸਵਾਮੀ ਤੇਰਾ ਨੂਰ ਹੋਵੇ ਰੁਸ਼ਨਾਈਆ। ਸੋ ਮਾਰਗ ਦੇ ਸੰਸਾਰ, ਜੋ ਆਪਣੇ ਵਿਚ ਰਿਹਾ ਛੁਪਾਈਆ। ਨਵ ਨੌ ਚਾਰ ਦਾ ਪੂਰਾ ਕਰ ਉਧਾਰ, ਜੁਗ ਚੌਕੜੀ ਬੈਠੇ ਪੰਧ ਮੁਕਾਈਆ। ਕਲਜੁਗ ਅੰਤਮ ਪਾ ਸਾਰ, ਮਹਾਂਸਾਰਥੀ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਲਾਚਾਰ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਦਹਿ ਦਿਸ਼ਾ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਪੜ੍ਹ ਪੜ੍ਹ ਥੱਕੇ ਵੇਦ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਢੋਲੇ ਗਾਈਆ। ਗੀਤਾ ਗਿਆਨ ਕਰ ਇਜ਼ਹਾਰ, ਅੰਜੀਲ ਕ਼ੁਰਾਨਾਂ ਨਾਅਰਾ ਹੱਕ ਸੁਣਾਈਆ। ਸਾਂਝਾ ਮਿਲੇ ਨਾ ਕੋਇ ਯਾਰ, ਖਾਣੀ ਬਾਣੀ ਦਏ ਨਾ ਕੋਇ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਜਗ ਮਾਇਆ ਵਿਸਰਿਆ ਕਰਤਾਰ, ਕ਼ੁਦਰਤ ਦੇ ਮਾਲਕ ਤੇਰੀ ਕ਼ਦਰ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਬਲ ਧਾਰ, ਬਲ ਬਾਵਨ ਦਏ ਗਵਾਹੀਆ। ਸਾਰੇ ਤੇਰੀ ਕਰਦੇ ਇੰਤਜਾਰ, ਲੋਕਮਾਤ ਬੈਠੇ ਰਾਹ ਤਕਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਤੇਰਾ ਹੋਵੇ ਜੈਕਾਰ, ਦੂਜਾ ਨਾਮ ਨਾ ਕੋਇ ਧਿਆਈਆ। ਜਿਧਰ ਵੇਖਣ ਨਜ਼ਰੀ ਆਏ ਇਕੋ ਏਕੰਕਾਰ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਤੇਰਾ ਨਾਮ ਡੰਕਾ ਵੱਜੇ ਅਪਾਰ, ਪਾਰਬ੍ਰਹਮ ਬ੍ਰਹਮ ਦੇਣਾ ਆਪ ਸਮਝਾਈਆ। ਕੋਈ ਨਾ ਰਹੇ ਮੂਰਖ ਮੁਗਧ ਗਵਾਰ, ਕੂੜ ਕੁੜਿਆਰ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਕਹੇ ਤੇਰਾ ਹੋਵੇ ਪਿਆਰ, ਪ੍ਰਿਥਮੀ ਆਕਾਸ਼ ਪਰਕਾਸ਼ ਇਕੋ ਨਜ਼ਰੀ ਆਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਪਾਖਰ ਸਿੰਘ ਦੇ ਗ੍ਰਹਿ ਪਿੰਡ ਮੋਹੀ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਮੇਟ ਕੂੜਾ ਕਰਮ, ਕਲਜੁਗ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਾਚੀ ਦੱਸ ਆਪਣੀ ਸਰਨ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਇਕੋ ਨਜ਼ਰੀ ਆਈਆ। ਝਗੜਾ ਰਹੇ ਨਾ ਦੀਨ ਦੁਨੀ ਜਾਤ ਪਤ ਵਰਨ ਬਰਨ, ਆਤਮ ਪਰਮਾਤਮ ਬੋਧ ਅਗਾਧ ਸ਼ਬਦ ਨਾਦ ਦੇ ਸੁਣਾਈਆ। ਤੂੰ ਮੇਰਾ ਮੈਂ ਤੇਰਾ ਜੀਵ ਜੰਤ ਸਾਧ ਸੰਤ ਸਾਰੇ ਇਕੋ ਢੋਲਾ ਪੜ੍ਹਨ, ਏਕਾ ਦੂਜਾ ਭੇਵ ਰਹੇ ਨਾ ਰਾਈਆ। ਸਾਚੀ ਮੰਜ਼ਲ ਹੱਕ ਹਕ਼ੀਕ਼ਤ ਵਾਲੀ ਤੇਰੀ ਚੜ੍ਹਨ, ਮੰਝਧਾਰ ਵਿਚ ਸੰਸਾਰ ਅੰਤ ਨਾ ਕੋਇ ਰੁੜ੍ਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰਾ ਜੋਤੀ ਦਰਸ਼ਨ ਕਰਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਨੂਰ ਦੇਣਾ ਚਮਕਾਈਆ। ਪੁਰਖ ਅਬਿਨਾਸ਼ੀ ਕਰਨੀ ਦਾ ਕਰਤਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਵਰਨ, ਦੂਜਾ ਕੰਤ ਸੁਹਾਗ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਤੇਰੀ ਓਟ ਤਕਾਈਆ। ਸਤਿ ਧਰਮ ਕਹੇ ਪੁਰਖ ਅਕਾਲ ਦੀਨ ਦਿਆਲ ਤੇਰੇ ਨਾਮ ਦੀ ਹੋਵੇ ਝਲਕ, ਚਾਰ ਕੁੰਟ ਦਹਿ ਦਿਸ਼ਾ ਇਕੋ ਨੂਰ ਨਜ਼ਰੀ ਆਈਆ। ਸਚ ਪ੍ਰੀਤੀ ਮਾਲਕ ਮਹਿਬੂਬ ਦੇਹੁ ਖ਼ਲਕ, ਖ਼ਾਲਕ ਤੇਰੀ ਬੇਪਰਵਾਹੀਆ। ਨਿਜ ਨੇਤਰ ਲੋਚਨ ਨੈਣ ਖੋਲ੍ਹ ਅਗੰਮੀ ਪਲਕ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਈਆ। ਕੂੜੀ ਕਿਰਿਆ ਮਨ ਵਾਸਨਾ ਰਹੇ ਕੋਈ ਨਾ ਚਲਤ, ਹਉਮੇ ਹੰਗਤਾ ਗੜ੍ਹ ਦੇਣਾ ਤੁੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਬਣਾ ਧੁਰ ਦੀ ਸੰਗਤ, ਸਗਲਾ ਸੰਗ ਸੂਰੇ ਸਰਬੰਗ ਆਪਣਾ ਆਪ ਜਣਾਈਆ। ਬੋਧ ਅਗਾਧ ਦੀਨ ਦਿਆਲ ਬਣ ਅਨਾਦੀ ਪੰਡਤ, ਸਾਚਾ ਕਲਮਾ ਕਾਇਨਾਤ ਆਲਮਾਂ ਦੇ ਸਮਝਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਕਦੇ ਨਾ ਹੋਵੇ ਖੰਡਤ, ਖੰਡ ਬ੍ਰਹਿਮੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰਾ ਢੋਲਾ ਗਾਈਆ। ਕਲਜੁਗ ਕੂੜੀ ਕਿਰਿਆ ਲੇਖਾ ਮੇਟ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਸਤਿਜੁਗ ਸਾਚੀ ਰੁਤ ਮੌਲੇ ਬਸੰਤ, ਚਾਰ ਕੁੰਟ ਦਹਿ ਦਿਸ਼ਾ ਪਰਫ਼ੁਲਤ ਦੇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਤੈਨੂੰ ਕਹਿ ਕੇ ਗਏ ਬੇਅੰਤ, ਬੇਪਰਵਾਹ ਤੇਰੇ ਹੱਥ ਵਡਿਆਈਆ। ਭਵਿਖਤਾਂ ਵਿਚ ਤੇਰੀ ਲਿਖ ਕੇ ਗਏ ਸਨਦ, ਸੰਤ ਸੁਹੇਲੇ ਗੁਰੂ ਗੁਰ ਚੇਲੇ ਬੈਠੇ ਰਾਹ ਤਕਾਈਆ। ਸਤਿ ਦਵਾਰ ਏਕੰਕਾਰ ਕਰਾਂ ਮਿੰਨਤ, ਡੰਡਾਵਤ ਬੰਦਨਾ ਕਹਿ ਕੇ ਸੀਸ ਨਿਵਾਈਆ। ਸਾਚੇ ਧਰਮ ਦੀ ਬਖ਼ਸ਼ ਆਪਣੀ ਹਿੰਮਤ, ਹੌਸਲਾ ਨਾਮ ਦੇਣਾ ਵਧਾਈਆ। ਮਨੂਆ ਮਨ ਕਰੇ ਕੋਈ ਨਾ ਇੱਲਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਲਜੁਗ ਕੂੜ ਖ਼ੁਆਰੀ ਮੇਟ ਜ਼ਿੱਲਤ, ਜਾਹਰ ਜਹੂਰ ਦਇਆ ਕਮਾਈਆ। ਸਮਰਥ ਸਵਾਮੀ ਅੰਤਰਜਾਮੀ ਤੇਰਾ ਦਿਸੇ ਕੋਈ ਨਾ ਨਿੰਦਕ, ਹਰ ਘਟ ਅੰਤਰ ਆਪਣਾ ਨਾਮ ਦੇਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਸਤਿਜੁਗ ਸੱਚਾ ਢਹਿ ਪਿਆ ਸਰਨਾਈਆ। ਸਤਿ ਧਰਮ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸੇਵ ਕਮਾਈਆ। ਦਰ ਠਾਂਡੇ ਬਣ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਸ਼ਬਦ ਅਗੰਮੀ ਭਰ ਭੰਡਾਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਵੇਖਣਾ ਲੱਖ ਚੁਰਾਸੀ ਸੰਸਾਰ, ਜੀਵ ਜੰਤ ਰਹੇ ਕੁਰਲਾਈਆ। ਨੌ ਸੱਤ ਹਾਹਾਕਾਰ, ਨਵ ਨੌ ਪੰਧ ਨਾ ਕੋਇ ਮੁਕਾਈਆ। ਕਾਗਤ ਕ਼ਲਮ ਲਿਖ ਲਿਖ ਗਏ ਹਾਰ, ਸ਼ਾਹੀ ਰੋ ਰੋ ਰਹੀ ਕੁਰਲਾਈਆ। ਹਿਰਦੇ ਅੰਦਰ ਵਸਿਆ ਨਜ਼ਰ ਨਾ ਆਵੇ ਕਰਤਾਰ, ਕ਼ੁਦਰਤ ਦਾ ਮਾਲਕ ਬੈਠਾ ਮੁਖ ਛੁਪਾਈਆ। ਪੁਰਖ ਸਮਰਥ ਹੋ ਉਜਿਆਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਤੂੰ ਸਾਹਿਬ ਸਵਾਮੀ ਸਿਰਜਣਹਾਰ, ਇਕ ਅਕੇਲਾ ਵਡ ਵਡਿਆਈਆ। ਸਾਚਾ ਮਾਰਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਸੰਸਾਰ, ਕੂੜ ਕੁਟੰਬ ਅੰਦਰੋਂ ਦੇਣਾ ਕਢਾਈਆ। ਆਪਣੇ ਹੁਕਮ ਅੰਦਰ ਮਨ ਵਾਸਨਾ ਕਰ ਗ੍ਰਿਫ਼ਤਾਰ, ਬਚਿਆ ਰਹਿਣ ਕੋਇ ਨਾ ਪਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਦੂਤੀ ਦੁਸ਼ਟ ਦੇਣੇ ਮੁਕਾਈਆ। ਸਤਿ ਧਰਮ ਕਹੇ ਤੇਰੇ ਚਰਨਾਂ ਘੋਲੀ ਇਕੋ ਹੋਵੇ ਨਿਮਸਕਾਰ, ਦੂਜਾ ਦੇਵ ਨਾ ਕੋਇ ਮਨਾਈਆ। ਸਾਚਾ ਡੰਕਾ ਵੱਜੇ ਦੋ ਜਹਾਨ, ਰਾਓ ਰੰਕਾ ਇਕੋ ਕਰ ਸ਼ਨਵਾਈਆ। ਦਵਾਰ ਬੰਕਾ ਸੋਹੇ ਸ੍ਰੀ ਭਗਵਾਨ, ਭਗਤ ਸੁਹੇਲੇ ਨਾਲ ਮਿਲਾਈਆ। ਬਾਰ ਅਨਕਾ ਨਮਸਤੇ ਕਰ ਪਰਨਾਮ, ਡੰਡਾਵਤ ਸਜਦਾ ਕਰ ਕੇ ਸੀਸ ਝੁਕਾਈਆ। ਦੀਨ ਦੁਨੀ ਬਦਲ ਦੇ ਵਿਧਾਨ, ਧੁਰ ਫ਼ਰਮਾਨਾ ਇਕ ਸਮਝਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਗਦੇ, ਗਏ ਦਾਨ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਵਿਸ਼ਨ

ਬ੍ਰਹਮਾ ਸ਼ਿਵ ਕਰਨ ਧਿਆਨ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਮਿਹਰਵਾਨ, ਮਹਿਬੂਬ ਮੁਹੱਬਤ ਆਪਣੀ ਦੇ ਸਮਝਾਈਆ। ਸਾਚਾ ਮੰਦਰ ਧੁਰ ਦਾ ਦੱਸ ਮਕਾਨ, ਕਾਇਆ ਕਾਅਬਾ ਇਕ ਸੁਹਾਈਆ। ਅੰਮ੍ਰਿਤ ਆਤਮ ਬਖ਼ਸ਼ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਦੀਪਕ ਜੋਤੀ ਜਗੇ ਮਹਾਨ, ਕਮਲਾਪਾਤੀ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਦੇ ਧੁਨਕਾਨ, ਜਗਤ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮੰਗੇ ਵਰ, ਚਰਨ ਕਵਲ ਇਕੋ ਧਿਆਨ ਲਗਾਈਆ। ਸਤਿ ਧਰਮ ਕਹੇ ਪ੍ਰਭੂ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਤੇਰੀ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਨਿਤ ਨਵਿਤ ਮਾਲਕ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਲੱਖ ਚੁਰਾਸੀ ਜੀਵ ਜੰਤ ਅੰਤਰ ਬਦਲ ਦੇ ਨੀਤ, ਮਨ ਕਾ ਮਣਕਾ ਦੇ ਭਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਗਾਏ ਸਾਚਾ ਗੀਤ, ਦੂਜਾ ਨਾਉਂ ਨਾ ਕੋਇ ਵਡਿਆਈਆ। ਕਾਇਆ ਮਾਟੀ ਤਨ ਵਜੂਦ ਪੰਜ ਤਤ ਕਰ ਹੇਤ, ਤ੍ਰੈਗੁਣ ਅਗਨੀ ਅੱਗ ਨਾ ਕੋਇ ਜਲਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਗਏ ਬੀਤ, ਕਲਜੁਗ ਵੇਲਾ ਅੰਤਮ ਅੰਤ ਦਏ ਗਵਾਹੀਆ। ਝਗੜਾ ਮੁਕਾ ਹਸਤ ਕੀਟ, ਊਚ ਨੀਚ ਇਕੋ ਘਰ ਵਸਾਈਆ। ਗਹਿਰ ਗੰਭੀਰ ਬੇਨਜ਼ੀਰ ਆਪਣੀ ਦੱਸ ਹੱਕ ਤਮੀਜ਼, ਪਰਮ ਪੁਰਖ ਪਰਮਾਤਮ ਆਤਮ ਮੇਲਾ ਲੈਣਾ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਵਸੀਅਤ, ਲੇਖਾ ਤੇਰੇ ਹੱਥ ਫੜਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਕਰ ਨਸੀਹਤ, ਨਿਸਬਤ ਆਪਣੇ ਹੱਥ ਰਖਾਈਆ। ਤੇਰੇ ਨਾਮ ਦੀ ਹੋਵੇ ਵਡ ਅਹਿਮੀਅਤ, ਮੂਰਖ ਮੂੜ੍ਹ ਮੁਗਧ ਚਤੁਰ ਸੁਘੜ ਸੁਜਾਨ ਦੇ ਬਣਾਈਆ। ਪਾਰਬ੍ਰਹਮ ਬ੍ਰਹਮ ਭੇਵ ਖੁਲ੍ਹਾ ਆਪਣਾ ਅਸਲ ਅਸਲੀਅਤ, ਪੜਦਾ ਉਹਲਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਸ਼ਬਦੀ ਗੋਬਿੰਦ ਜਣਾਂ ਧੁਰ ਦੀ ਵਲਦੀਅਤ, ਵਾਲਦਾ ਵਾਲਿਦ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚੇ ਸਚਖੰਡ ਦਵਾਰਾ ਏਕੰਕਾਰਾ ਦਰ ਠਾਂਡੇ ਝੋਲੀ ਡਾਹੀਆ। ਸਤਿ ਧਰਮ ਕਹੇ ਪ੍ਰਭ ਇਕੋ ਤੇਰੇ ਚਰਨ ਹੋਵੇ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਾਚੇ ਨਾਮ ਹੋਵੇ ਪਰਚਾਰ, ਪਰਚਾ ਕੂੜ ਨਾ ਕੋਇ ਵਖਾਈਆ। ਹਰ ਘਟ ਤੇਰਾ ਨੂਰ ਨਜ਼ਰੀ ਆਏ ਹੋ ਉਜਿਆਰ, ਬੇਨਜ਼ੀਰ ਆਪਣੀ ਨਜ਼ਰ ਬਦਲਾਈਆ। ਘਟ ਘਟ ਅੰਤਰ ਨਿਰੰਤਰ ਹੋ ਕੇ ਪਾ ਸਾਰ, ਬਸੰਤਰ ਅਗਨੀ ਦੇਣੀ ਬੁਝਾਈਆ। ਗੁਰ ਅਵਤਾਰ ਪੈਗ਼ੰਬਰ ਮੰਤਰ ਦੇ ਕੇ ਗਏ ਵਾਰੋ ਵਾਰ, ਵਾਰਤਾ ਤੇਰੀ ਬੋਧ ਅਗਾਧ ਲਿਖਾਈਆ। ਵਾਰਸ ਬਣ ਆਪ ਕਰਤਾਰ, ਕ਼ੁਦਰਤ ਦੇ ਮਾਲਕ ਵੇਖ ਵਖਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰੀ ਪਾ ਨਾ ਸਕੇ ਸਾਰ, ਬੇਅੰਤ ਬੇਪਰਵਾਹ ਕਹਿ ਕੇ ਤੇਰਾ ਸ਼ੁਕਰ ਮਨਾਈਆ। ਸਚਖੰਡ ਨਿਵਾਸੀ ਜੋਤ ਪਰਕਾਸ਼ੀ ਸ੍ਰਿਸ਼ਟ ਸਬਾਈ ਦੇ ਆਧਾਰ, ਨਿਜ ਘਰ ਆਪਣਾ ਡੇਰਾ ਲਾਈਆ। ਪ੍ਰੀਤੀ ਰੀਤੀ ਨੀਤੀ ਅੰਦਰ ਕਰ ਪਿਆਰ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਖੇਲ ਅਨਡੀਠੀ ਤੇਰੀ ਅਪਰ ਅਪਾਰ, ਜਗਤ ਨੇਤਰ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਿਰਜਣਹਾਰ, ਸਾਖਿਆਤ ਕਾਇਨਾਤ ਆਬੇਹਯਾਤ ਅੰਮ੍ਰਿਤ ਆਤਮ ਮੁਖ ਚੁਆਈਆ। ਸਤਿ ਧਰਮ ਕਹੇ ਪ੍ਰਭ ਦੀਨ ਦਨੀ ਬਦਲ ਦੇ ਰੀਤ, ਪਾਰਬ੍ਰਹਮ

ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਆਤਮ ਪਰਮਾਤਮ ਢੋਲਾ ਧੁਰ ਦਾ ਦੱਸ ਗੀਤ, ਗਹਿਰ ਗੰਭੀਰ ਇਕੋ ਨਾਮ ਦੇਣਾ ਪੜ੍ਹਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਦੇਣਾ ਵਖਾਈਆ। ਜਿਸ ਘਰ ਬੈਠਾ ਰਹੇਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਲੈਣੀ ਜੀਤ, ਹਰ ਹਿਰਦਾ ਫੋਲ ਫੁਲਾਈਆ। ਨਾਮ ਭੰਡਾਰਾ ਦੇ ਅਨਡੀਠ, ਕਾਇਆ ਝੋਲੀ ਦੇਣੀ ਭਰਾਈਆ। ਕਰਵਟ ਲੈ ਬਦਲ ਪੀਠ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਤੇਰੀ ਕਰਨ ਉਡੀਕ, ਭਗਤ ਸੁਹੇਲੇ ਜਨ ਬੈਠੇ ਰਾਹ ਤਕਾਈਆ। ਕੂੜੀ ਕਿਰਿਆ ਕਲਜੁਗ ਬਦਲ ਤਾਰੀਕ, ਤਵਾਰੀਖ ਆਪਣੀ ਦੇ ਸਮਝਾਈਆ। ਸਦੀ ਚੌਧਵੀਂ ਅੰਤਮ ਰਹੀ ਬੀਤ, ਮੁਹੰਮਦ ਬੈਠਾ ਸੀਸ ਨਿਵਾਈਆ। ਈਸਾ ਮੂਸਾ ਤੱਕਣ ਲਾ ਕੇ ਨੀਝ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਵੇਖਣ ਹੱਕ ਤਬੀਬ, ਮਰੀਜ਼ਾਂ ਦਾ ਮਾਲਕ ਬੇਪਰਵਾਹੀਆ। ਜੋ ਹਰ ਘਟ ਵਸੇ ਕ਼ਰੀਬ, ਦੂਰ ਨੇੜਾ ਪੰਧ ਮੁਕਾਈਆ। ਜਗਤ ਬਦਲਣਾ ਤੇਰਾ ਖੇਲ ਅਜੀਬ, ਜਗਤ ਵਿਦਿਆ ਸਮਝ ਕੋਇ ਨਾ ਆਈਆ। ਕਲਜੁਗ ਅੰਦਰ ਸਤਿਜੁਗ ਦੇ ਤਰਤੀਬ, ਤਰ੍ਹਾ ਤਰੀਕਾ ਆਪਣਾ ਦੇ ਦ੍ਰਿੜਾਈਆ। ਦੀਨ ਦੁਨੀ ਬਦਲ ਦੇ ਨਸੀਬ, ਹੁਕਮੇਂ ਅੰਦਰ ਹੁਕਮ ਭਵਾਈਆ। ਲੇਖਾ ਮੁਕਾ ਅਮੀਰ ਗ਼ਰੀਬ, ਗ਼ੁਰਬਤ ਕੂੜੀ ਬਾਹਰ ਕਢਾਈਆ। ਸਚ ਦਵਾਰਾ ਕਾਇਆ ਮੰਦਰ ਅੰਦਰ ਲੰਘ ਦਹਿਲੀਜ਼, ਨੌ ਦਵਾਰੇ ਪੈਂਡਾ ਦੇ ਮੁਕਾਈਆ। ਜਨ ਭਗਤ ਸੁਹੇਲਾ ਵੇਖ ਆਪਣਾ ਅਜ਼ੀਜ਼, ਪ੍ਰੇਮੀ ਪਿਆਰਾ ਮਿੱਤਰ ਬਣ ਕੇ ਹੋ ਸਹਾਈਆ। ਸਾਚੇ ਨਾਮ ਦੀ ਦੱਸ ਤਮੀਜ਼, ਤਮਅ ਅੰਦਰੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਚ ਦਵਾਰੇ ਝੋਲੀ ਡਾਹੀਆ। ਸਤਿ ਧਰਮ ਕਹੇ ਪ੍ਰਭ ਕਿਰਪਾ ਕਰ ਮਿਹਰਵਾਨ, ਮਿਹਰ ਨਜ਼ਰ ਪਾਰ ਕਰਾਈਆ। ਸਮਰਥ ਪੁਰਖ ਆਦਿ ਜੁਗਾਦੀ ਦਇਆਵਾਨ, ਜੁਗ ਚੌਕੜੀ ਤੇਰੀ ਖੇਲ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਜਹਾਨ, ਅੰਤਮ ਲਹਿਣਾ ਦੇਣਾ ਦੇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਬੋਲਣ ਬਿਨਾ ਜ਼ਬਾਨ, ਸਚਖੰਡ ਦਵਾਰ ਏਕੰਕਾਰ ਰਹੇ ਸੁਣਾਈਆ। ਕੂੜੀ ਕਿਰਿਆ ਜਹਾਲਤ ਰਹੇ ਨਾ ਵਿਚ ਜਹਾਨ, ਜੀਵਾਂ ਜੰਤਾਂ ਸਾਧਾਂ ਸੰਤਾਂ ਅੰਦਰੋਂ ਕਰ ਸਫ਼ਾਈਆ। ਸਾਚੇ ਦਰ ਵਖਾ ਇਕ ਨਿਸ਼ਾਨ, ਧਰਮ ਨਿਸ਼ਾਨਾ ਦੋ ਜਹਾਨਾਂ ਨਜ਼ਰੀ ਆਈਆ। ਏਕੋ ਨਾਮ ਸਰਬ ਕਰਨ ਪਰਵਾਨ, ਪਰਵਾਨੇ ਘਰ ਘਰ ਦੇ ਫੜਾਈਆ। ਮਨੂਆ ਰਹੇ ਨਾ ਕੋਇ ਸ਼ੈਤਾਨ, ਸ਼ਰਅ ਦੀਨ ਨਾ ਕੋਇ ਲੜਾਈਆ। ਸਿਦਕ ਸਬੂਰੀ ਸਾਚਾ ਦੱਸ ਇਕ ਈਮਾਨ, ਇਬਾਦਤ ਇਕੋ ਦੇ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨੂਰੀ ਹੋਵੇ ਸਰਬ ਗਿਆਨ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਪੁਰਖ ਅਕਾਲ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਸਾਰੇ ਗਾਣ, ਗਾਵਤ ਗਾਵਤ ਆਪਣੀ ਖ਼ੁਸ਼ੀ ਮਨਾਈਆ। ਬੁਧੀ ਰਹੇ ਕੋਇ ਅੰਞਾਣ, ਸੁਰਤੀ ਸ਼ਬਦ ਨਾਲ ਮਿਲਾਈਆ। ਘਰ ਨਜ਼ਰੀ ਆਏ ਗੋਪੀ ਕਾਹਨ, ਰਮਈਆ ਰਾਮ ਪੜਦਾ ਦੇਣਾ ਉਠਾਈਆ। ਹਜ਼ਰਤਾਂ ਵਾਲਾ ਦੇਣਾ ਪੈਗ਼ਾਮ, ਈਸਾ ਮੂਸਾ ਮੁਹੰਮਦ ਲਹਿਣਾ ਦੇਣਾ ਚੁਕਾਈਆ। ਨਾਨਕ ਗੋਬਿੰਦ ਕਰ ਪਰਵਾਨ, ਪਰਮ ਪੁਰਖ ਆਪਣਾ ਪੜਦਾ ਦੇਣਾ ਉਠਾਈਆ। ਸਤਿਜੁਗ ਸਾਚਾ ਮਾਰਗ ਦੱਸ ਆਸਾਨ, ਅਹਿਸਾਨ ਸਿਰ ਨਾ ਕੋਇ ਉਠਾਈਆ। ਤੂੰ ਦੇਵਣਹਾਰਾ ਸ੍ਰੀ ਭਗਵਾਨ, ਜੁਗ ਚੌਕੜੀ ਝੋਲੀ ਰਿਹਾ ਭਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਧੁਰ ਦਾ ਕੰਤ ਗ਼ਰੀਬ ਨਿਮਾਣਿਆਂ ਦੇ ਮਾਣ, ਮਾਇਆ

ਮਮਤਾ ਮੋਹ ਆਪਣਾ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਮਹਾਨ, ਮਹਿੰਮਾ ਅਕਥ ਕਥਨੀ ਕਥ ਨਾ ਸਕੇ ਰਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਬੁਢੇਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਮੇਰੇ ਮਹਿਬੂਬ, ਮਾਲਕ ਖ਼ਾਲਕ ਤੇਰੀ ਬੇਪਰਵਾਹੀਆ। ਗ੍ਰਹਿ ਮੰਦਰ ਦੱਸ ਹੱਕ ਮੰਜ਼ਲੇ ਮਕ਼ਸੂਦ, ਜੂਹ ਇਕੋ ਦੇ ਵਖਾਈਆ। ਜਿਥੇ ਲੋੜ ਰਹੇ ਨਾ ਹਜ਼ਾਰਾ ਦਰੂਦ, ਇਸਮ ਆਜ਼ਮ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜਾਤੇ ਹੋ ਕੇ ਮਿਲ ਮਹਿਬੂਬ, ਮੁਹੱਬਤ ਤੇਰੀ ਭਾਈਆ। ਲੇਖਾ ਰਹੇ ਨਾ ਤਨ ਵਜੂਦ, ਵਜਹ ਆਪਣੀ ਦੇ ਸਮਝਾਈਆ। ਝਗੜਾ ਮੁਕਾ ਤਨ ਕਲਬੂਤ, ਕਲਮਾ ਇਕੋ ਦੇ ਪੜ੍ਹਾਈਆ। ਨਜ਼ਰੀ ਆਵੇਂ ਚਾਰੇ ਕੂਟ, ਦਹਿ ਦਿਸ਼ਾ ਹੋਵੇ ਰੁਸ਼ਨਾਈਆ। ਲੇਖਾ ਸ਼ਰਅ ਨਾ ਰਹੇ ਜੂਠ ਝੂਠ, ਸਤਿ ਸਚ ਦੇਣਾ ਦ੍ਰਿੜਾਈਆ। ਪਿਆਰ ਮੁਹੱਬਤ ਵਿਚ ਜਾਣਾ ਤੁਠ, ਬੇਨਜ਼ੀਰ ਅੱਖ ਖੁਲ੍ਹਾਈਆ। ਅੰਮ੍ਰਿਤ ਜਾਮ ਦੇਣਾ ਘੁਟ, ਆਬੇਹਯਾਤ ਹਯਾਤੀ ਦੇ ਬਦਲਾਈਆ। ਸੂਫ਼ੀ ਸੰਤ ਫ਼ਕੀਰ ਆਪਣੀ ਗੋਦੀ ਲੈ ਚੁੱਕ ਚਾਰ ਕੁੰਟ ਵੇਖ ਵਖਾਈਆ। ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਰਹੇ ਕੋਈ ਨਾ ਦੁੱਖ, ਦੁਖੀਆਂ ਦਰਦ ਦੇਣੇ ਮਿਟਾਈਆ। ਤੇਰੇ ਮਿਲਣ ਦੀ ਰੂਹ ਬੁੱਤ ਲੱਗੀ ਰਹੇ ਭੁੱਖ, ਪਿਆਸ ਆਪਣਾ ਕਲਮਾ ਦੇਣਾ ਸਮਝਾਈਆ। ਲੱਖ ਚੁਰਾਸੀ ਵਿਚੋਂ ਵੇਖ ਮਾਨਸ ਮਾਨਵ ਮਾਨੁੱਖ, ਭੇਵ ਅਭੇਦਾ ਆਪਣਾ ਦੇ ਖੁਲ੍ਹਾਈਆ। ਸੁਫਲ ਕਰਾ ਜਨਣੀ ਕੁੱਖ, ਲੋਕਮਾਤ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੋਵੇ ਤੇਰੀ ਓਟ, ਦੂਸਰ ਸੀਸ ਨਾ ਕਿਸੇ ਝੁਕਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਹੋਵੇ ਜੈਕਾਰਾ, ਜੈ ਜੈ ਕਾਰ ਕਰੇ ਲੋਕਾਈਆ। ਇਕੋ ਇਸ਼ਟ ਹੋਵੇ ਸੰਸਾਰਾ, ਦ੍ਰਿਸ਼ਟੀ ਅੰਦਰ ਤੇਰਾ ਢੋਲਾ ਗਾਈਆ। ਤੇਰਾ ਨਾਮ ਲੱਗੇ ਪਿਆਰਾ, ਪ੍ਰੀਤਮ ਪ੍ਰੇਮ ਪਿਆਰ ਦੇਣਾ ਵਧਾਈਆ। ਪੁਰਖ ਅਕਾਲ ਦੀਨ ਦਿਆਲ ਸਚ ਚਲੇ ਤੇਰੀ ਧਾਰਾ, ਧਰਨੀ ਧਰਤ ਧਵਲ ਤੇਰੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਜਾਣ ਬਲਿਹਾਰਾ, ਬਲਿਹਾਰੀ ਸਤਿਗੁਰ ਸਾਚੇ ਢੋਲਾ ਗਾਈਆ। ਵਾਹਿਦ ਤੇਰਾ ਨੂਰ ਹੋਵੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸਚਖੰਡ ਇਕੋ ਦੱਸ ਸਰਬ ਦਵਾਰਾ, ਥਿਰ ਘਰ ਗੁਰਮੁਖ ਲੈਣੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਦਰ ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਦੋ ਜਹਾਨ ਵੱਜੇ ਨਗਾਰਾ, ਨਿਗਾਹ ਸਭ ਦੀ ਦੇ ਬਦਲਾਈਆ। ਅੰਤਰ ਆਤਮ ਦੇ ਹੁਲਾਰਾ, ਕਲਜੁਗ ਜੀਵ ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਕੂੜੀ ਕਿਰਿਆ ਗੜ੍ਹ ਤੋੜ ਹੰਕਾਰਾ, ਹੁਕਮ ਹਾਕਮ ਆਪਣਾ ਲੈਣਾ ਮਨਾਈਆ। ਸਭ ਦਾ ਬਣ ਮੀਤ ਮੁਰਾਰਾ, ਮਿੱਤਰ ਹੋ ਕੇ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਮੇਟ ਅੰਧਿਆਰਾ, ਸਾਚਾ ਚੰਦ ਏਕੰਕਾਰਾ ਇਕੋ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਭਿੱਖਕ ਹੋ ਕੇ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਇਕੋ ਹੋਵੇ ਢੋਲਾ, ਗੀਤ ਗੋਬਿੰਦ ਇਕੋ ਨਜ਼ਰੀ ਆਈਆ। ਤੇਰਾ ਸ਼ਬਦ

ਸਤਿਗੁਰ ਹੋਏ ਵਿਚੋਲਾ, ਪੰਜ ਤਤ ਦੀ ਲੋੜ ਰਹੇ ਨਾ ਰਾਈਆ। ਤੂੰ ਹਰ ਘਟ ਵਸਿਆ ਮੌਲਾ, ਬਿਸਮਿਲ ਹੋ ਕੇ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੌਲਾ, ਇਕ਼ਰਾਰ ਆਪਣਾ ਦੇਣਾ ਨਿਭਾਈਆ। ਲੇਖਾ ਮੁਕਾ ਧਰਨੀ ਧੌਲਾ, ਧਰਮ ਦਵਾਰਾ ਇਕ ਪਰਗਟਾਈਆ। ਦੀਨ ਦੁਨੀ ਬਦਲ ਦੇ ਚੋਲਾ, ਚੋਜੀ ਪ੍ਰੀਤਮ ਆਪਣਾ ਖੇਲ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਗਾਏ ਸਭ ਸੋਹਲਾ, ਰਾਗ ਨਾਦ ਮਿਲ ਕੇ ਵੱਜੇ ਵਧਾਈਆ। ਚਾਰ ਵਰਨ ਅਠਾਰਾਂ ਬਰਨ ਮਾਨਸ ਜਾਤੀ ਇਕੋ ਹੋਵੇ ਬੋਲਾ, ਅਨਬੋਲਤ ਆਪਣਾ ਨਾਮ ਦੇਣਾ ਸਮਝਾਈਆ। ਜੀਵ ਜੰਤ ਸਾਧ ਸੰਤ ਤੇਰੇ ਦਰ ਦਾ ਹੋਵੇ ਗੋਲਾ, ਦੂਜੀ ਚਾਕਰੀ ਨਾ ਕੋਇ ਕਮਾਈਆ। ਦੀਨ ਮਜ਼੍ਹਬ ਜਾਤ ਪਾਤ ਪਾ ਸਕੇ ਕੋਈ ਨਾ ਰੌਲਾ, ਆਤਮ ਬ੍ਰਹਮ ਸਰਬ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਨਿਰਗੁਣ ਸਰਗੁਣ ਬਣ ਤੋਲਾ, ਨਾਮ ਖੰਡਾ ਵਿਚ ਬ੍ਰਹਿਮੰਡਾਂ ਅਨਡਿਠਾ ਆਪਣਾ ਆਪ ਉਠਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਸਾਚੀ ਹੋਵੇ ਸਿਖਿਆ, ਚੌਦਾਂ ਵਿਦਿਆ ਜਗਤ ਪੜ੍ਹਾਈਆ। ਬੋਧ ਅਗਾਧ ਪਾ ਭਿਛਿਆ, ਭਿੱਖਕ ਦੀਨ ਦੁਨੀ ਲੈ ਬਣਾਈਆ। ਆਪਣਾ ਭਵਿਖਤ ਵੇਖ ਲਿਖਿਆ, ਜੋ ਗੁਰ ਅਵਤਾਰ ਪੈਗ਼ੰਬਰ ਗਏ ਲਿਖਾਈਆ। ਤੇਰਾ ਹੁਕਮ ਕਿਸੇ ਨਾ ਮੇਟਿਆ, ਭਾਣੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਸਚ ਸਿੰਘਾਸਣ ਸਚ ਸਵਾਮੀ ਲੇਟਿਆ, ਬਿਨ ਪਾਵਾ ਚੂਲ ਛੱਪਰ ਛੰਨ ਸੋਭਾ ਪਾਈਆ। ਕਲਜੁਗ ਅੰਤ ਪਾਰਬ੍ਰਹਮ ਪਤਿਪਰਮੇਸ਼ਵਰ ਬਣ ਖੇਵਟ ਖੇਟਿਆ, ਜਗਤ ਮਲਾਹ ਹੋ ਕੇ ਸੇਵ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਨਜ਼ਰੀ ਆਵੇ ਨੇਤਿਆ, ਸ਼ਾਹੋ ਭੂਪ ਸ਼ਹਿਨਸ਼ਾਹ ਤੇਰਾ ਰੂਪ ਅਲਾਹੀਆ। ਅੰਦਰ ਵੜ ਮੰਦਰ ਚੜ੍ਹ ਜੀਵ ਜੰਤ ਸਾਧ ਸੰਤ ਖੋਲ੍ਹ ਆਪਣਾ ਭੇਤਿਆ, ਭਾਂਡਾ ਭਰਮ ਭਉ ਦੇਣਾ ਭੰਨਾਈਆ। ਤੇਰਾ ਪਰਕਾਸ਼ ਪੁਰਖ ਅਬਿਨਾਸ਼ ਜਗ ਨੇਤਰ ਕਿਸੇ ਨਾ ਵੇਖਿਆ, ਦੋਏ ਨੈਣਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਵਾਰੇ ਤੇਰੀ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਹੋ ਕਿਰਪਾਲ, ਕਿਰਪਾਨਿਧ ਆਪਣਾ ਪੜਦਾ ਦੇ ਉਠਾਈਆ। ਦਇਆਨਿਧ ਦੀਨ ਦਿਆਲ, ਦੀਨਾਂ ਨਾਥਾ ਤੇਰੀ ਓਟ ਤਕਾਈਆ। ਸਚ ਦਵਾਰਾ ਵਿਚ ਸੰਸਾਰਾ ਵਖਾ ਇਕੋ ਧਰਮਸਾਲ, ਧਰਮ ਦੀ ਧਾਰ ਦੇ ਸਮਝਾਈਆ। ਜਿਸ ਗ੍ਰਹਿ ਵਸਣ ਸ਼ਾਹ ਕੰਗਾਲ, ਊਚ ਨੀਚ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਵਿਚੋਂ ਕਰ ਬਹਾਲ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਆਪਣੇ ਨਾਲ, ਮਨ ਦੀ ਨਾਲਿਸ਼ ਦੇਣੀ ਚੁਕਾਈਆ। ਕਲਜੁਗ ਕੂੜੀ ਕਿਰਿਆ ਆਪਣੇ ਲੇਖੇ ਪਾ ਘਾਲ, ਜਿਸ ਘਾਇਲ ਕੀਤੀ ਜਗਤ ਲੋਕਾਈਆ। ਸਤਿਜੁਗ ਸਾਚਾ ਲੋਕਮਾਤ ਭੇਜ ਆਪਣਾ ਲਾਲ, ਪੂਤ ਸਪੂਤਾ ਹੋ ਕੇ ਸੇਵ ਕਮਾਈਆ। ਸਤਿ ਧਰਮ ਬਣਾ ਦਲਾਲ, ਵਿਚੋਲਾ ਆਪਣਾ ਨਾਮ ਪਰਗਟਾਈਆ।

ਸਚ ਬੇਨੰਤੀ ਮੰਨ ਸਵਾਲ, ਅਰਜ਼ ਆਰਜ਼ੂ ਤੇਰੇ ਅਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਚ ਦਵਾਰੇ ਖ਼ੁਸ਼ੀ ਵਖਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਇਕੋ ਲੱਗੇ ਚੋਟ, ਚੋਟੀ ਚੜ੍ਹ ਕੇ ਸਭ ਨੂੰ ਦੇ ਜਣਾਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਰਹੇ ਕੋਈ ਨਾ ਖੋਟ, ਮਾਇਆ ਮਮਤਾ ਮੋਹ ਦੇਣਾ ਮਿਟਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਇਕੋ ਤੇਰਾ ਨੂਰ ਹੋਵੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਸਾਚੀ ਤੇਰੀ ਗੋਤ, ਦੂਜਾ ਵਰਨ ਕੰਮ ਕਿਸੇ ਨਾ ਆਈਆ। ਝਗੜਾ ਵੇਖ ਚੌਦਾਂ ਲੋਕ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾਂ ਵਿਦਿਆ ਤੇਰਾ ਸਮਝ ਨਾ ਸਕੇ ਸਲੋਕ, ਸੋਹਲਾ ਹੱਕ ਨਾ ਕੋਇ ਦ੍ਰਿੜਾਈਆ। ਮੁੱਲਾ ਸ਼ੇਖ਼ ਮੁਸਾਇਕ ਤੇਰੇ ਨਾਮ ਦੀ ਲੈਂਦੇ ਮੋਖ, ਮੁਫ਼ਤ ਤੇਰਾ ਨਾਮ ਨਾ ਕੋਇ ਵਰਤਾਈਆ। ਮਨ ਵਾਸਨਾ ਜਗਤ ਕਿਰਿਆ ਭਰੇ ਕਿਸੇ ਨਾ ਪੋਟ, ਸਾਂਤਕ ਸਤਿ ਨਾ ਕੋਇ ਕਰਾਈਆ। ਤੇਰੀ ਮੰਜ਼ਲ ਧੁਰ ਦੇ ਮਾਲਕ ਸਚਖੰਡ ਦਵਾਰੇ ਸਕੇ ਕੋਈ ਨਾ ਪਹੁੰਚ, ਜਗਤ ਦਵਾਰੇ ਬੈਠੇ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨੇਤਰ ਲੋਚਨ ਅੱਖ ਖੋਲ੍ਹ, ਜੋ ਤੇਰਾ ਦਰਸ਼ਨ ਰਹੇ ਲੋਚ, ਮਨਸਾ ਵਿਚੋਂ ਮਨਸਾ ਦੇ ਪਰਗਟਾਈਆ। ਸਤਿ ਧਰਮ ਕਹੇ ਆਪਣੇ ਨਾਮ ਦਾ ਦੇ ਦੇ ਸੱਦਾ, ਹੋਕਾ ਹੱਕ ਹੱਕ ਜਣਾਈਆ। ਦੋ ਜਹਾਨ ਤੇਰੇ ਹੁਕਮੇਂ ਅੰਦਰ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਆਪਣੇ ਪ੍ਰੇਮ ਦਾ ਦੇ ਦੇ ਮਜ਼ਾ, ਮੰਜ਼ਲ ਆਪਣੀ ਦੇ ਪਰਗਟਾਈਆ। ਕਲਜੁਗ ਕੂੜ ਕੁੜਿਆਰ ਦੇ ਸਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਸਤਿਜੁਗ ਸਾਚਾ ਚਲਾ ਆਪਣੀ ਨਾਲ ਰਜ਼ਾ, ਰਾਜ਼ਕ ਰਹੀਮ ਪੜਦਾ ਦੇਣਾ ਉਠਾਈਆ। ਪੁਰਖ ਅਕਾਲ ਦੀਨ ਦਿਆਲ ਮਿਹਰਵਾਨ ਕਰੀਂ ਕਦੇ ਨਾ ਦਗ਼ਾ, ਫਰੇਬ ਕਲਜੁਗ ਦੇਣਾ ਮਿਟਾਈਆ। ਤੂੰ ਸਰਬ ਸਮਰਥ ਦੀਨ ਦੁਨੀ ਦਾ ਅੱਬਾ, ਪਿਤਾ ਪੁਰਖ ਅਕਾਲ ਕਹਿ ਕੇ ਸਾਰੇ ਸੀਸ ਨਿਵਾਈਆ। ਸਚਖੰਡ ਦਵਾਰ ਤੇਰੀ ਅਗੰਮੀ ਜਗ੍ਹਾ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਬਿਨ ਭਗਤਾਂ ਤੇਰਾ ਵਧੇ ਕੋਈ ਨਾ ਅੱਗਾ, ਆਗਮਨ ਵਿਚ ਖ਼ੁਸ਼ੀ ਨਾ ਕੋਇ ਮਨਾਈਆ। ਸਤਿਜੁਗ ਸਾਚੇ ਲੋਕਮਾਤ ਹੁਕਮ ਦੇ ਦੇ ਸਭਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਦਰ ਦਵਾਰੇ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਸਾਚਾ ਬਖ਼ਸ਼ ਦੇ ਰਾਹ, ਰਹਿਬਰ ਇਕੋ ਇਕ ਨਜ਼ਰੀ ਆਈਆ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੈਗ਼ੰਬਰ ਲੇਖਾ ਗਏ ਲਿਖਾ, ਭਵਿਖਤਾਂ ਵਿਚ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗਵਾਹ, ਸ਼ਹਾਦਤ ਇਕੋ ਵਾਰ ਦਏ ਭੁਗਤਾਈਆ। ਚਾਰ ਵਰਨ ਅਠਾਰਾਂ ਬਰਨ ਕਰਨ ਸਲਾਹ, ਸੁਲਹਕੁਲ ਤੇਰੇ ਅਗੇ ਸੀਸ ਨਿਵਾਈਆ। ਝਗੜਾ ਰਹੇ ਨਾ ਕਿਸੇ ਸ਼ੇਖ਼ ਮੁਲਾ, ਮੁਸਾਇਕ ਮਸਲਾ ਨਾ ਕੋਇ ਦ੍ਰਿੜਾਈਆ। ਪੰਡਤ ਪਾਂਧਾ ਰਹੇ ਕੋਈ ਨਾ ਭੁੱਲਾ, ਇਕੋ ਨਾਮ ਦੇਣਾ ਜਣਾਈਆ। ਭਾਗ ਲਗਾਉਣਾ ਸਭ ਦੇ ਕਾਇਆ ਮਾਟੀ ਕੁਲਾ, ਮੰਦਰ ਅੰਦਰ ਇਕੋ ਦੇਣਾ ਵਖਾਈਆ। ਜਿਸ ਮਾਰਗ ਵਿਚੋਂ ਜਗਤ ਜਹਾਨ ਜੀਵ ਭੁੱਲਾ, ਸੋ ਰਸਤਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਮੰਗੇ ਭੰਡਾਰ ਅਨਮੁਲਾ, ਕਰਤਾ ਕ਼ੀਮਤ ਨਾ ਕੋਇ ਲਗਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਜੀਤ ਸਿੰਘ ਦੇ ਗ੍ਰਹਿ ਪਿੰਡ ਲੀਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਬਖ਼ਸ਼ਿਸ਼ ਹੋਵੇ ਦਾਤ, ਦਾਤਾ ਦਾਨੀ ਇਕੋ ਨਜ਼ਰੀ ਆਈਆ। ਸਤਿਜੁਗ ਸਾਚੀ ਮੌਲੇ ਪਰਭਾਤ, ਪ੍ਰਭੂ ਮਿਲ ਕੇ ਸਭ ਦੇ ਵੱਜੇ ਵਧਾਈਆ। ਆਤਮ ਪਰਮਾਤਮ ਵਸੇਂ ਸਾਥ, ਸਗਲਾ ਸੰਗ ਬਣਾਈਆ। ਸੋਹੰ ਸ਼ਬਦ ਨਾਨਕ ਗੋਬਿੰਦ ਵਾਲੀ ਗਾਥ, ਪੂਰਬ ਲੇਖਾ ਦੇਣਾ ਚੁਕਾਈਆ। ਜਿਸ ਦਾ ਢੋਲਾ ਗਾਇਆ ਤ੍ਰੈਲੋਕੀ ਨਾਥ, ਰਾਮ ਰਾਮ ਵਿਚ ਮਿਲ ਕੇ ਖ਼ੁਸ਼ੀ ਮਨਾਈਆ। ਈਸਾ ਮੂਸਾ ਮੁਹੰਮਦ ਹੋ ਕੇ ਦਾਸ, ਦਾਸਤਾਨ ਸੁਣ ਕੇ ਰਹੇ ਜਣਾਈਆ। ਦੋ ਜਹਾਨਾਂ ਤੇਰਾ ਪਰਕਾਸ਼, ਪਰਕਾਸ਼ਤ ਹੋਵੇ ਜਗਤ ਲੋਕਾਈਆ। ਸਤਿਜੁਗ ਸਾਚਾ ਹੋਵੇ ਧਰਵਾਸ, (ਧਰਮ) ਧਰਤੀ ਉਪਰ ਟਿਕਾਈਆ। ਖ਼ੁਸ਼ੀ ਹੋਵੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੱਜੇ ਵਧਾਈਆ। ਤੇਰਾ ਨਾਮ ਉਪਜੇ ਸ੍ਰਿਸ਼ਟੀ ਸਵਾਸ, ਸਾਹ ਸਾਹ ਇਕੋ ਪੁਰਖ ਅਕਾਲ ਧਿਆਈਆ। ਮਨ ਦੀ ਮਮਤਾ ਹੋਵੇ ਨਾਸ, ਹੁਕਮੇਂ ਅੰਦਰ ਡੇਰਾ ਦੇਣਾ ਢਾਹੀਆ। ਸਤਿਜੁਗ ਸਾਚਾ ਧਰਮ ਲਾਉਣਾ ਖ਼ਾਸ, ਖ਼ਾਹਿਸ਼ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਹੋਵੇ ਨਾ ਕੋਇ ਨਿਰਾਸ, ਨਿਰਾਸਾ ਆਸ਼ਾ ਵਿਚ ਬਦਲਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਇਕੋ ਹੋਵੇ ਜਪ, ਜਗਜੀਵਣ ਦਾਤੇ ਤੇਰੇ ਦਰ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟ ਪਪ, ਪਤਿਤ ਪੁਨੀਤ ਬਣਾਈਆ। ਸੰਤ ਸੁਹੇਲੇ ਸੱਜਣ ਰਖ, ਰੱਖਕ ਹੋ ਕੇ ਵੇਖ ਵਖਾਈਆ। ਨਿਰਗੁਣ ਨੂਰ ਜੋਤ ਨਜ਼ਰ ਆ ਪਰਤੱਖ, ਪਾਰਬ੍ਰਹਮ ਆਪਣਾ ਪੜਦਾ ਲਾਹੀਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋਵੇ ਜਸ, ਵੇਦ ਪੁਰਾਨ ਦਾ ਝਗੜਾ ਦੇਣਾ ਚੁਕਾਈਆ। ਤੇਰੇ ਮਿਲਣ ਦੀ ਨਿਜ ਨੇਤਰ ਖੁਲ੍ਹੀ ਰਹੇ ਅੱਖ, ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਤੇਰਾ ਦਰਸ਼ਨ ਪਾਈਆ। ਅੰਮ੍ਰਿਤ ਧਾਰ ਨਿਝਰ ਦੇਣਾ ਰਸ, ਬੂੰਦ ਸਵਾਂਤੀ ਕਮਲਾਪਾਤੀ ਮੁਖ ਚੁਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਕਰਨੇ ਆਪਣੇ ਵਸ, ਸ਼ਾਹੋ ਭੂਪ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਸਾਹਿਬ ਸਵਾਮੀ ਅੰਤਰਜਾਮੀ ਸਭ ਕੁਛ ਤੇਰੇ ਹੱਥ, ਨਾਥ ਅਨਾਥਾਂ ਦੇਣੀ ਮਾਣ ਵਡਿਆਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਭਾਗ ਸਿੰਘ ਦੇ ਗ੍ਰਹਿ ਪਿੰਡ ਬਿਸਰਾਵਾਂ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਹੋਵੇ ਨਜ਼ਾਰਾ, ਨਜ਼ਰ ਸਭ ਦੀ ਦੇ ਬਦਲਾਈਆ। ਕਲਜੁਗ ਕੂੜੀ ਕਿਰਿਆ ਪਾਰ ਕਿਨਾਰਾ, ਨਈਆ ਨੌਕਾ ਆਪਣਾ ਨਾਮ ਚੜ੍ਹਾਈਆ। ਮਾਰਗ ਰਹੇ ਨਾ ਕੋਇ ਦੁਸ਼ਵਾਰਾ, ਦੁਸ਼ਮਣ ਦੂਤੀ ਅੰਦਰੋਂ ਦੇਣੇ ਭਜਾਈਆ। ਸਾਚੇ ਦਰ ਦਾ ਖੋਲ੍ਹ ਕਿਵਾੜਾ, ਬਜਰ ਕਪਾਟੀ ਕੁੰਡਾ ਦੇਣਾ ਲਾਹੀਆ। ਸ਼ਬਦ ਅਨਾਦ ਧੁਨ ਆਤਮਕ ਸੁਣੇ ਸੱਚੀ ਧੁਨਕਾਰਾ, ਨਾਦ ਅਨਾਦੀ ਨਾਦ ਸੁਣਾਈਆ। ਨਿਰਮਲ ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਅੰਧ ਅਗਿਆਨ ਦੇਣਾ ਮਿਟਾਈਆ। ਅੰਮ੍ਰਿਤ ਆਤਮ ਬਖ਼ਸ਼ ਠੰਡੀ ਠਾਰਾ, ਬੂੰਦ ਸਵਾਂਤੀ ਇਕ ਚੁਆਈਆ।

ਚਾਰ ਕੁੰਟ ਦਹਿ ਦਿਸ਼ਾ ਤੇਰਾ ਰੂਪ ਨਜ਼ਰ ਆਏ ਸੰਸਾਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਤੇਰਾ ਮਹੱਲ ਅਟਲ ਉਚ ਮੁਨਾਰਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਸੋਭਾ ਪਾਈਆ। ਜਿਥੇ ਭਗਤਾਂ ਸੰਤਾਂ ਗੁਰ ਅਵਤਾਰ ਪੈਗ਼ੰਬਰਾਂ ਮੰਗਲਾਚਾਰਾ, ਗੀਤ ਗੋਬਿੰਦ ਗੁਣੀ ਗਹਿੰਦ ਗਹਿਰ ਗੰਭੀਰ ਤੇਰਾ ਢੋਲਾ ਗਾਈਆ। ਦੂਜੀ ਕੋਈ ਨਾ ਵਾਰਤਾ ਵਾਰਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤੇ ਤੇਰਾ ਖੇਲ ਅਗੰਮ ਅਪਾਰਾ, ਦਰ ਘਰ ਠਾਂਡਾ ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਆਸ ਰਖਾਈਆ। ਸਤਿ ਧਰਮ ਕਹੇ ਤੇਰੇ ਨਾਮ ਦਾ ਮਿਲੇ ਇਕੋ ਸੁਖ, ਸੁਖ ਸਾਗਰ ਵਿਚ ਸਮਾਈਆ। ਜਗਤ ਵਾਸਨਾ ਰਹੇ ਕੋਈ ਨਾ ਦੁੱਖ, ਦੁਖੀਆਂ ਦਰਦ ਲੈਣਾ ਵੰਡਾਈਆ। ਲੇਖੇ ਲਾਉਣਾ ਜਨਮ ਮਾਨਸ ਮਨੁੱਖ, ਮਾਨਵ ਆਪਣੇ ਘਰ ਵਸਾਈਆ। ਸੰਤ ਸੁਹੇਲੇ ਲੈਣੇ ਚੁੱਕ, ਗੁਰਮੁਖ ਆਪਣੀ ਗੋਦ ਉਠਾਈਆ। ਕੂੜ ਵਿਕਾਰ ਅੰਦਰੋਂ ਕੱਢਣਾ ਕੁੱਟ, ਨਾਮ ਖੰਡਾ ਇਕ ਚਮਕਾਈਆ। ਪਵਿਤਰ ਪੁਨੀਤ ਪਾਕ ਕਰਨਾਂ ਕਾਇਆ ਮਾਟੀ ਬੁਤ, ਜਗਤ ਵਿਕਾਰ ਰਹੇ ਨਾ ਰਾਈਆ। ਪੜਦਾ ਉਹਲਾ ਰਹੇ ਨਾ ਲੁਕ, ਆਪਣਾ ਦਰਸ ਦੇਣਾ ਕਰਾਈਆ। ਭਗਤ ਸੁਹੇਲਾ ਬਣਾ ਕੇ ਸੁਤ, ਨਾਦੀ ਧਾਰ ਲੈਣਾ ਮਿਲਾਈਆ। ਉਲਟਾ ਗਰਭ ਨਾ ਹੋਵੇ ਰੁੱਖ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਜਦੇ ਵਿਚ ਸੀਸ ਝੁਕਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਜ਼ਰੀ ਆਵੇ ਇਕੋ ਇਸਮ, ਨੂਰ ਨੂਰ ਰੁਸ਼ਨਾਈਆ। ਦੂਜੀ ਦਿਸੇ ਕਿਸੇ ਨਾ ਕ਼ਿਸਮ, ਕ਼ਾਸਦ ਕਲਮਾ ਲੈਣਾ ਬਣਾਈਆ। ਸੰਦੇਸ਼ਾ ਦੇਣਾ ਹਰ ਘਟ ਜਿਸਮ, ਜਿਸਮਾਨੀ ਅਸਮਾਨੀ ਰੁਹਾਨੀ ਕਰਨੀ ਪੜ੍ਹਾਈਆ। ਤੇਰਾ ਨੂਰ ਜਹੂਰ ਹੋਵੇ ਦਿਸਣ, ਦਹਿ ਦਿਸ਼ਾ ਡਗਮਗਾਈਆ। ਸੂਫ਼ੀ ਸੰਤ ਫ਼ਕੀਰਾਂ ਬਣਾਉਣਾ ਅਗੰਮੀ ਮਿਸ਼ਨ, ਮਿਸਰਾ ਆਪਣਾ ਇਕ ਪੜ੍ਹਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਾਰੇ ਲਿਖਣ, ਢੋਲਾ ਧੁਰ ਦਾ ਇਕੋ ਗਾਈਆ। ਸਚ ਦਵਾਰੇ ਉਤੇ ਵਿਕਣ, ਕ਼ੀਮਤ ਕਰਤੇ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰਿਸ਼ਟ ਸਬਾਈ ਸਭ ਨੂੰ ਦੱਸ ਕੇ ਮਿਥਨ, ਮਿਥਿਆ ਵਿਚੋਂ ਸਿਖਿਆ ਸਾਚਾ ਨਾਮ ਦੇਣਾ ਸਮਝਾਈਆ। ਸਤਿ ਧਰਮ ਕਹੇ ਪ੍ਰਭ ਸਾਚੇ ਨਾਮ ਦੀ ਵੱਜੇ ਇਕ ਰਬਾਬ, ਬਿਨ ਤੰਦ ਸਿਤਾਰ ਸੁਰਤੀ ਸ਼ਬਦੀ ਸਭ ਦੀ ਦੇ ਉਠਾਈਆ। ਪਰਵਰਦਿਗਾਰ ਨਜ਼ਰੀ ਆਏ ਇਕ ਅਹਿਬਾਬ, ਮਹਿਬੂਬ ਮੁਹੱਬਤ ਵਿਚ ਸਮਾਈਆ। ਪੜ੍ਹਨੀ ਨਾ ਪਏ ਕੋਈ ਅੱਖਰਾਂ ਵਾਲੀ ਕਿਤਾਬ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਮਾਲਕ ਨਜ਼ਰੀ ਆਏ ਇਕ ਨਵਾਬ, ਨੌਬਤ ਹੱਕ ਆਪਣਾ ਨਾਮ ਵਜਾਈਆ। ਜੋ ਲੇਖਾ ਲਿਖ ਕੇ ਆਇਆ ਨਾਨਕ ਨਿਰਗੁਣ ਸਰਗੁਣ ਵਿਚ ਬਗ਼ਦਾਦ, ਬਗ਼ਲਗੀਰ ਸਭ ਨੂੰ ਲਏ ਬਣਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੀ ਇਮਦਾਦ, ਦੂਜਾ ਸੰਗ ਨਾ ਕੋਇ ਨਿਭਾਈਆ। ਸਾਚੀ ਖ਼ਿਦਮਤ ਵਿਚ ਦੱਸਣੀ ਖ਼ਿਦਮਾਤ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰਾ ਨੂਰ ਇਲਾਹੀ ਵਾਹਿਦ, ਵਾਹਿਗੁਰੂ ਅੱਲਾ ਤੇਰਾ ਢੋਲਾ ਗਾਈਆ। ਕਲਜੁਗ ਕੂੜ ਕੁੜਿਆਰ ਤਤ ਕਰ ਲਾਜਵਾਬ, ਜੂਠ ਝੂਠ ਪੜਦਾ ਦੇਣਾ ਉਠਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨਾਂ ਮਹਾਰਾਜ, ਪਾਤਸ਼ਾਹ ਤੇਰੀ ਬੇਪਵਰਾਹੀਆ। ਸਤਿ ਧਰਮ ਕਲਜੁਗ ਬਦਲ ਦੇ ਰਿਵਾਜ, ਰਵਾਦਾਰੀ ਪਿਛਲੀ ਦੇ ਚੁਕਾਈਆ। ਚਾਰ ਵਰਨ ਅਠਾਰਾਂ ਬਰਨ ਬਣਾ ਇਕ ਸਮਾਜ, ਸਮਗਰੀ ਆਪਣਾ

ਨਾਮ ਵਰਤਾਈਆ। ਇਕੋ ਜਗਦੀਸ਼ ਤੇਰੇ ਸੀਸ ਦਿਸੇ ਤਾਜ, ਤਾਜਾਂ ਵਾਲੇ ਦੇਣੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਸਾਜਣ ਲਏ ਸਾਜ, ਕਿਰਿਆ ਕੂੜ ਦਏ ਖਪਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਰਵਣ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਆਪਣੇ ਨਾਮ ਦਾ ਮਾਰ ਨੇਜ਼ਾ, ਨਿਗਾਹ ਵਿਚੋਂ ਨਿਗਾਹ ਦੇ ਬਦਲਾਈਆ। ਆਤਮ ਪਰਮਾਤਮ ਸਾਫ਼ ਕਰਦੇ ਸੇਜਾ, ਸੁਹੰਜਣਾ ਆਪਣਾ ਨੂਰ ਚਮਕਾਈਆ। ਹੁਕਮੇਂ ਅੰਦਰ ਜੋ ਸੰਦੇਸ਼ਾ ਅਗੰਮੀ ਭੇਜਾ, ਭਜਨ ਬੰਦਗੀ ਇਕੋ ਰੂਪ ਸਭ ਨੂੰ ਦੇ ਸਮਝਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰ ਨਿਸਚਾ, ਨਿਹਚਲ ਆਪਣਾ ਧਾਮ ਇਕ ਵਖਾਈਆ। ਅਛਲ ਛਲ ਦੀਨ ਦੁਨੀ ਮਾਰ ਪੇਚਾ, ਗੰਢ ਇਕੋ ਦੇਣੀ ਪਵਾਈਆ। ਕਲਜੁਗ ਕੂੜੀ ਕਿਰਿਆ ਬਦਲ ਰੇਖਾ, ਰਿਖੀ ਮੁਨੀ ਸਭ ਤੇਰਾ ਧਿਆਨ ਲਗਾਈਆ। ਕਲਜੁਗ ਅੰਤਮ ਪੂਰਾ ਕਰ ਲੇਖਾ, ਲਿਖਤ ਭਵਿਖਤ ਨਾਲ ਮਿਲਾਈਆ। ਸਚ ਵਖਾ ਦਵਾਰ ਆਪਣਾ ਦੇਸਾ, ਦਹਿ ਦਿਸ਼ਾ ਪੜਦਾ ਲਾਹੀਆ। ਤੇਰਾ ਨਾਉਂ ਨਿਰੰਕਾਰ ਸਦਾ ਰਹੇ ਹਮੇਸ਼ਾ, ਗੁਰ ਅਵਤਾਰ ਪੈਗ਼ੰਬਰ ਆਪਣਾ ਜੁਗ ਜੁਗ ਰੂਪ ਲੈਣ ਬਦਲਾਈਆ। ਗ਼ਰੀਬ ਉਧਾਰਨੇ ਤੇਰਾ ਪੇਸ਼ਾ, ਪੇਸ਼ੀਨਗੋਈ ਤੇਰੀ ਦਏ ਗਵਾਹੀਆ। ਤੂੰ ਮਾਲਕ ਧੁਰ ਨਰੇਸ਼ਾ, ਨਰ ਨਰਾਇਣ ਅਖਵਾਈਆ। ਤੇਰਾ ਹੁਕਮ ਗੋਬਿੰਦ ਧਾਰੀ ਕੇਸਾ, ਸਾਬਤ ਸੂਰਤ ਸਾਰੇ ਰੱਬ ਦੀ ਲਏ ਬਣਾਈਆ। ਝਗੜਾ ਰਹੇ ਨਾ ਰਿਖੀ ਕੇਸ਼ਾ, ਗਵਰਧਨ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨਾ ਮਸਤਕ ਲਾ ਮੇਖਾ, ਸੋਈ ਸੁਰਤੀ ਲੈ ਜਗਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਠੇਕਾ, ਠਾਕਰ ਹੋਕੇ ਸਭ ਨੂੰ ਨਜ਼ਰੀ ਆਈਆ। ਦੋ ਜਹਾਨ ਤੇਰੀ ਸਾਇਆ ਹੇਠਾ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤਾਂ ਅੰਦਰ ਵੜ ਕੇ ਦੇ ਭੇਤਾ, ਪੜਦਾ ਉਹਲਾ ਆਪ ਚੁਕਾਈਆ। ਤੇਰੇ ਹੁਕਮ ਅੰਦਰ ਸਿਰ ਪਵਾ ਕੇ ਗਏ ਤੱਤੀ ਰੇਤਾ, ਕਲਜੁਗ ਅਗਨੀ ਅੱਗ ਤਪਾਈਆ। ਦੀਨ ਦੁਨੀ ਦਾ ਕੱਢ ਭੁਲੇਖਾ, ਭਰਮਾਂ ਵਿਚੋਂ ਭਰਮ ਗਵਾਈਆ। ਇਕੋ ਸਭ ਦਾ ਨਜ਼ਰੀ ਆਵੇਂ ਨੇਤਾ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਨੌ ਚਾਰ ਵਿਸਰ ਨਾ ਜਾਏ ਚੇਤਾ, ਚੇਤਨ ਸਭ ਨੂੰ ਦਏ ਕਰਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਇਕੋ ਹੋਵੇ ਨੌਕਾ, ਨਈਆ ਸਈਆ ਹੋ ਕੇ ਦੇਣੀ ਚਲਾਈਆ। ਭਰਮ ਮਿਟੇ ਦੂਈ ਦਵੈਤੀ ਘਾਉ ਕਾ, ਘਾਇਲ ਆਪਣੇ ਨਾਮ ਕਰਾਈਆ। ਲੇਖਾ ਰਹੇ ਨਾ ਜੂਠ ਝੂਠ ਦਾਉ ਕਾ, ਦਗ਼ਾ ਫ਼ਰੇਬ ਦੇਣਾ ਗਵਾਈਆ। ਪਿਆਰ ਵਧੇ ਪਰਮ ਪੁਰਖ ਤੇਰੇ ਚਾਉ ਕਾ, ਚਾਓ ਘਨੇਰਾ ਦੇਣਾ ਸਮਝਾਈਆ। ਵਿਚਾਰ ਰਹੇ ਨਾ ਕਲਜੁਗ ਕੂੜ ਕੁੜਿਆਰ ਕਾਉਂ ਕਾ, ਹੰਸ ਗੁਰਮੁਖ ਲੈਣੇ ਪਰਗਟਾਈਆ।

ਢੋਲਾ ਦੱਸਣਾ ਵਾਹੋ ਵਾਹੋ ਕਾ, ਵਾਹਵਾ ਗੁਰ ਤੇਰੀ ਵਡਿਆਈਆ। ਆਤਮ ਪਰਮਾਤਮ ਨਾਤਾ ਜੋੜਨਾ ਪਿਤਾ ਮਾਉਂ ਕਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸਤਾ ਦੇਣਾ ਵਖਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਉਪਜੇ ਰਸ, ਰਸੀਆ ਜਗ ਲੈਣਾ ਬਣਾਈਆ। ਸ਼ਬਦੀ ਧਾਰ ਅੰਦਰ ਕਰਨਾ ਵੱਸ, ਵਿਸ਼ਿਆਂ ਤੋਂ ਲੈਣਾ ਛੁਡਾਈਆ। ਨਾਮ ਅਣਿਆਲਾ ਤੀਰ ਮਾਰਨਾ ਕਸ, ਕੂੜ ਕੁਟੰਬ ਵਿਚੋਂ ਬਾਹਰ ਦੇਣਾ ਕਰਾਈਆ। ਆਤਮ ਪਰਮਾਤਮ ਮੇਲ ਮਿਲਾਉਣਾ ਹੱਸ ਹੱਸ, ਹਸਤੀ ਵਿਚੋਂ ਹਸਤੀ ਦੇਣੀ ਬਦਲਾਈਆ। ਸਾਂਝਾ ਦੱਸ ਕੇ ਧੁਰ ਦਾ ਜਸ, ਢੋਲਾ ਧੁਰ ਦਾ ਨਾਮ ਦੇਣਾ ਸਮਝਾਈਆ। ਧੀਰਜ ਸੰਤੋਖ ਦੇ ਕੇ ਹਠ, ਕੂੜ ਕੁੜਿਆਰ ਦੇਣਾ ਮਿਟਾਈਆ। ਭਾਗ ਲਗਾ ਕੇ ਤਤ ਅੱਠ, ਨੌ ਦਵਾਰੇ ਪੈਂਡਾ ਦੇਣਾ ਚੁਕਾਈਆ। ਕਰ ਪਰਕਾਸ਼ ਘਰ ਦਸ, ਦਸਮ ਗੁਰ ਮੇਲਾ ਮਿਲਾਉਣਾ ਸਹਿਜ ਸੁਭਾਈਆ। ਸ਼ਬਦ ਗੋਬਿੰਦ ਸਿੱਖ ਇਕ ਦਵਾਰੇ ਜਾਣ ਵਸ, ਸੋਹਣਾ ਮਿਲ ਕੇ ਝਟ ਲੰਘਾਈਆ। ਪ੍ਰੇਮ ਪਿਆਰ ਦਾ ਮਜਾ ਲੈਣ ਚਖ, ਰਸਨਾ ਜਿਹਵਾ ਸਵਾਦ ਨਾ ਕੋਇ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਭੱਖ, ਨਾਮ ਨਦ ਇਕ ਸੁਣਾਈਆ। ਵੇਖਣ ਵਾਲੀ ਖੁਲ੍ਹੀ ਰਹੇ ਅੱਖ, ਆਖ਼ਰ ਮੇਲਾ ਸਹਿਜ ਸੁਭਾਈਆ। ਮਿਹਰਵਾਨ ਹੋ ਕੇ ਲੈਣਾ ਰਖ, ਰਖਕ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕੁਛ ਤੇਰੇ ਹੱਥ, ਲਹਿਣਾ ਦੇਣਾ ਹੱਥੋ ਹੱਥ ਦੇਣਾ ਮੁਕਾਈਆ।