ਪੁਸਤਕਾਲਾਭਾਗ ੧੯

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਇਕੋ ਹੋਵੇ ਗਾਉਣਾ, ਰਾਗਾਂ ਨਾਦਾਂ ਧੁੰਨਾਂ ਵਿਚ ਵੱਜੇ ਵਧਾਈਆ। ਮਿਲੇ ਸੰਦੇਸਾ ਪਵਣ ਪਵਣਾਂ, ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਸੁਣਾਈਆ। ਮਨ ਹੰਕਾਰੀ ਰਹੇ ਕੋਈ ਨਾ ਰੌਣਾ, ਰਾਮ ਰਾਮਾ ਹੋ ਕੇ ਹੋਣਾ ਸਹਾਈਆ। ਕਲਜੁਗ ਕੂੜੀ ਨੀਂਦ ਮਿਲੇ ਕਿਸੇ ਨਾ ਸੌਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਦੀਨ ਦੁਨੀ ਦਾ ਦੁਰਮਤ ਮੈਲ ਪਾਪ ਧੋਣਾ, ਪਤਿਤ ਪੁਨੀਤ ਦੇਣੇ ਬਣਾਈਆ। ਕੂੜੀ ਕਿਰਿਆ ਜਗਤ ਵਿਕਾਰ ਹਰ ਘਟ ਅੰਦਰ ਖੋਹਣਾ, ਭੈ ਵਿਚ ਹੁਕਮ ਦੇਣਾ ਸੁਣਾਈਆ। ਜਨ ਭਗਤਾਂ ਤੇਰੇ ਵਿਛੋੜੇ ਵਿਚ ਪਏ ਨਾ ਰੋਣਾ, ਆਤਮ ਪਰਮਾਤਮ ਨਾਤਾ ਲੈਣਾ ਜੁੜਾਈਆ। ਜਗਤ ਅਭਿਆਸ ਤਨ ਪਏ ਨਾ ਕੋਹਣਾ, ਸਹਿਜ ਸੁਭਾਉ ਪੜਦਾ ਦੇਣਾ ਉਠਾਈਆ। ਏਕਾ ਧਾਗੇ ਸ੍ਰਿਸ਼ਟ ਸਬਾਈ ਪਰੋਣਾ, ਪਰੋਹਤਾਂ ਦੀ ਲੋੜ ਰਹੇ ਨਾ ਰਾਈਆ। ਨਾਮ ਨਿਧਾਨ ਬੀਜ ਹਰ ਘਟ ਅੰਦਰ ਬੋਣਾ, ਬੋਧ ਅਗਾਧ ਦੇਣਾ ਸਮਝਾਈਆ। ਕਰਨਾ ਪਰਕਾਸ਼ ਸਾਚੇ ਲੋਇਣਾ, ਲੂੰ ਲੂੰ ਅੰਦਰ ਤੇਰੇ ਨਾਮ ਦੀ ਵੱਜੇ ਵਧਾਈਆ। ਅੰਮ੍ਰਿਤ ਰਸ ਨਿਝਰ ਧਾਰ ਚੋਣਾ, ਬੂੰਦ ਸਵਾਂਤੀ ਇਕ ਟਪਕਾਈਆ। ਆਤਮ ਪਰਮਾਤਮ ਮੇਲ ਮਿਲਾਉਣਾ, ਮੇਲਾ ਮਿਲੇ ਸਹਿਜ ਸੁਭਾਈਆ। ਦੂਜਾ ਦਰ ਨਾ ਕੋਇ ਵਖਾਉਣਾ, ਪੁਰਖ ਅਕਾਲ ਦੀਨ ਦਿਆਲ ਇਕੋ ਨਜ਼ਰੀ ਆਈਆ। ਸਾਚਾ ਮੰਦਰ ਸਚਖੰਡ ਦਵਾਰ ਸੁਹਾਉਣਾ, ਦੀਵਾ ਬਾਤੀ ਕਮਲਾਪਾਤੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਰਾਹ ਤਕਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਅਗੰਮੀ ਹੋਵੇ ਸਵਾਦ, ਰਸਨਾ ਚਖ ਨਾ ਕੋਇ

ਜਣਾਈਆ। ਕਲਜੁਗ ਕੂੜੀ ਕਿਰਿਆ ਕਰਨੀ ਬਰਬਾਦ, ਮਾਇਆ ਮਮਤਾ ਮੋਹ ਨਾਤਾ ਦੇਣਾ ਤੁੜਾਈਆ। ਸਤਿਜੁਗ ਸਾਚਾ ਕਰਨਾ ਲੋਕਮਾਤ ਆਬਾਦ, ਧਰਮ ਦਵਾਰ ਏਕੰਕਾਰ ਇਕੋ ਦੇਣਾ ਵਖਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਇਕੋ ਤੇਰੀ ਰਖਣ ਯਾਦ, ਦੂਜੀ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦ ਅਗੰਮਾ ਦੱਸਣਾ ਬੋਧ ਲਗਾਧ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਕਾਇਆਂ ਮੰਦਰ ਅੰਦਰ ਤੇਰੀ ਸ਼ਬਦੀ ਸੁਣੇ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਦੀ ਲੋੜ ਰਹੇ ਨਾ ਰਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਭੇਵ ਅਭੇਦਾ ਖੋਲ੍ਹਣਾ ਰਾਜ਼, ਰਹਿਮਤ ਆਪਣੀ ਨਾਲ ਪਾਰ ਕਰਾਈਆ। ਮਨੂਆ ਮਨ ਨਾ ਰਹੇ ਕੋਈ ਗੁਸਤਾਖ਼, ਝਗੜਾ ਮਨ ਦੇਣਾ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਆਖ, ਆਖਰ ਸਭ ਦਾ ਲਹਿਣਾ ਦੇਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਚ ਦਵਾਰੇ ਮੰਗ ਮੰਗਾਈਆ। ਸਤਿ ਧਰਮ ਕਹੇ ਤੇਰੇ ਨਾਮ ਦੀ ਰਹੇ ਕੋਈ ਨਾ ਹੱਦ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦਾ ਇਕੋ ਹੋਵੇ ਛਦ, ਛੰਦ ਸੋਹਣਾ ਰਾਗ ਅਲਾਹੀਆ। ਆਤਮ ਪਰਮਾਤਮ ਹੋ ਕੇ ਦੇਣਾ ਅਨੰਦ, ਰਸ ਅਗੰਮਾ ਦੇਣਾ ਚਖਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਦੇਣੀ ਦ੍ਰਿੜਾਈਆ। ਆਵਣ ਜਾਵਣ ਲੱਖ ਚੁਰਾਸੀ ਤੋੜ ਕੇ ਪੰਧ, ਮੰਜ਼ਲ ਇਕੋ ਇਕ ਏਕੰਕਾਰ ਦੇਣੀ ਚੜ੍ਹਾਈਆ। ਦੀਨ ਦਿਆਲ ਸਾਹਿਬ ਸਵਾਮੀ ਹੋ ਬਖ਼ਸ਼ੰਦ, ਨਾਮ ਭੰਡਾਰਾ ਦੇਣਾ ਵਰਤਾਈਆ। ਤੈਨੂੰ ਗਾ ਗਾ ਥੱਕੇ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤਾਂ ਨਾਲ ਸਾਲਾਹੀਆ। ਸਚ ਪਰਕਾਸ਼ ਨੂਰੀ ਚੜ੍ਹਿਆ ਕੋਇ ਨਾ ਚੰਦ, ਕਾਇਆ ਮੰਦਰ ਅੰਦਰ ਅੰਧੇਰਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਢਹਿ ਪਿਆ ਸਰਨਾਈਆ। ਸਤਿ ਧਰਮ ਕਹੇ ਪ੍ਰਭ ਤੂੰ ਸਦਾ ਸਹਾਈ ਨਾਥ ਅਨਾਥਾਂ, ਦੀਨਾਂ ਦੁਖੀਆਂ ਦਰਦ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਮੰਨ ਆਖਾ, ਨਿਰਗੁਣ ਹੋ ਕੇ ਵੇਖ ਵਖਾਈਆ। ਸਤਿਜੁਗ ਸਾਚਾ ਦਰ ਤੇਰੇ ਦਾਸੀ ਦਾਸਾ, ਸੇਵਕ ਆਪਣਾ ਰੂਪ ਰਿਹਾ ਬਦਲਾਈਆ। ਨੇਤਰ ਰੋਵੇ ਧਰਨੀ ਧਰਤ ਧਵਲ ਮਾਤਾ, ਦੁੱਖਾਂ ਹਾਲ ਜਣਦਿਆਂ ਰਹੀ ਸੁਣਾਈਆ। ਗੁਰ ਪੈਗ਼ੰਬਰ ਜੋ ਲਿਖ ਕੇ ਗਏ ਭਵਿਖਤ ਵਾਕਾ, ਵਾਕਿਫ਼ਕਾਰ ਹੋ ਕੇ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਮੰਨੇ ਕੋਈ ਨਾ ਆਖਾ, ਭਰਮੇਂ ਭੁੱਲੀ ਸਰਬ ਲੋਕਾਈਆ। ਸਾਚੇ ਮੰਦਰ ਕਾਇਆ ਖੋਲ੍ਹੇ ਕੋਈ ਨਾ ਤਾਕਾ, ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਝਗੜਾ ਪਿਆ ਦੀਨਾ ਮਜ਼੍ਹਬਾਂ ਜਾਤਾ ਪਾਤਾ, ਊਚਾਂ ਨੀਚਾਂ ਰਾਉ ਰੰਕਾ ਝਗੜਾ ਨਾ ਕੋਇ ਮਿਟਾਈਆ। ਸਾਚਾ ਨਾਮ ਸਾਚੇ ਮੰਡਲ ਪਾਵੇ ਕੋਈ ਨਾ ਰਾਸਾ, ਕਲਜੁਗ ਗੋਪੀ ਕਾਹਨ ਨਚਾਈਆ। ਪੁਰਖ ਅਕਾਲ ਦੀਨ ਦਿਆਲ ਅੰਤ ਅਖ਼ੀਰ ਸਦੀ ਚੌਧਵੀਂ ਵੇਖ ਤਮਾਸ਼ਾ, ਨਿਰਵੈਰ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਬੇਨੰਤੀ ਰਿਹਾ ਸੁਣਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਜਗਤ ਹੋਵੇ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਦੂਜਾ ਦਿਸੇ ਨਾ ਕੋਇ ਦਵਾਰਾ, ਦਰ ਦਰ ਅਲਖ ਨਾ ਕੋਇ ਜਗਾਈਆ । ਸਾਚਾ ਮਿਲੇ ਨਾਮ ਭੰਡਾਰਾ, ਭਗਵਨ ਭਗਤਾਂ ਭਗਤੀ ਦੇਣੀ ਸਮਝਾਈਆ। ਤੇਰਾ ਧਰਮ ਦਾ ਹੋਵੇ ਜੈਕਾਰਾ, ਜੈ ਜੈ ਕਾਰ ਕਰੇ ਲੋਕਾਈਆ। ਏਕਾ ਹੋਵੇ ਵੇਖਣਹਾਰਾ, ਏਕੰਕਾਰ ਬੇਪ੍ਰਵਾਹੀਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਵਾਰੇ ਧੁਰ ਦੀ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਲੱਗੇ ਟਿੱਕਾ, ਮਸਤਕ ਨੂਰ ਹੋਵੇ ਰੁਸ਼ਨਾਈਆ। ਪਾਰ ਉੱਤਰੇ ਵੱਡਾ ਨਿੱਕਾ, ਜੋ ਜਨ ਤੇਰਾ ਨਾਮ ਧਿਆਈਆ। ਤੂੰ ਪੁਰਖ ਅਕਾਲ ਸਭ ਦਾ ਪਿਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਲਜੁਗ ਅੰਤਮ ਕਰਨਾ ਹਿਤਾ, ਭਗਤ ਸੁਹੇਲੇ ਜੋੜ ਜੁੜਾਈਆ। ਕਰਵਟ ਲੈ ਬਦਲ ਦੇ ਪਿੱਠਾ, ਸਨਮੁਖ ਹੋ ਕੇ ਸੋਭਾ ਪਾਈਆ। ਬਿਨ ਅੱਖਾਂ ਵੇਖ ਗੋਬਿੰਦ ਵਾਲਾ ਚਿੱਠਾ, ਬਿਨ ਲਿਖਿਆਂ ਸਤਰਾਂ ਗਿਆ ਲਿਖਾਈਆ। ਜਿਸ ਦਾ ਰੂਪ ਸਦਾ ਚਿੱਟਾ, ਰੇਖ ਸਕੇ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਤਿ ਧਰਮ ਦਾ ਦੇ ਦੇ ਹਿੱਸਾ, ਹਿੱਸੇਦਾਰ ਧੁਰ ਦਾ ਨਜ਼ਰੀ ਆਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਭਗਵਾਨ ਕੌਰ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਨਾਮ ਨਿਧਾਨਾ ਅਗੰਮੀ ਵੰਡ, ਦਰ ਦਰ ਗ੍ਰਹਿ ਗ੍ਰਹਿ ਘਰ ਘਰ ਆਪ ਵਰਤਾਈਆ। ਘਟ ਨਿਵਾਸੀ ਜੀਵ ਆਤਮਾ ਪਾ ਠੰਡ, ਜਗਤ ਵਾਸਨਾ ਨਾ ਕੋਇ ਹਲਕਾਈਆ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੇ ਹੱਥ ਵਡਿਆਈਆ। ਭਾਂਡਾ ਭਰਮ ਭੌ ਢਾਹ ਕੰਧ, ਦੂਈ ਦਵੈਤ ਦੇ ਮਿਟਾਈਆ। ਸਾਚਾ ਨਾਮ ਸੁਣਾ ਛੰਦ, ਬੰਦ ਬੰਦ ਵੱਜੇ ਵਧਾਈਆ। ਤੇਰੇ ਪ੍ਰੇਮ ਦਾ ਆਵੇ ਇਕ ਅਨੰਦ, ਸੁਖ ਸਾਗਰ ਦੇ ਵਖਾਈਆ। ਸਾਚਾ ਨੂਰ ਚਮਕੇ ਜੋਤ ਚੰਦ, ਸੂਰੀਆ ਚੰਦ ਬੈਠਣ ਮੁਖ ਛੁਪਾਈਆ। ਜਨਮ ਜਨਮ ਦਾ ਆਵਣ ਜਾਵਣ ਗੇੜਾ ਮੁਕੇ ਪੰਧ, ਚੁਰਾਸੀ ਫਾਸੀ ਗਲ ਨਾ ਕੋਇ ਲਟਕਾਈਆ। ਹੁਕਮੇਂ ਅੰਦਰ ਸਾਰੇ ਹੋਵਣ ਪਾਬੰਦ, ਸਿਰ ਸਕੇ ਨਾ ਕੋਇ ਉਠਾਈਆ। ਤੇਰੇ ਨਾਮ ਦੀ ਹੋਵੇ ਸੁਗੰਧ, ਦੂਜਾ ਯਾਰੜਾ ਨਾ ਕੋਇ ਹੰਢਾਈਆ। ਜਗਤ ਮੰਜ਼ਲ ਸਹਿਜੇ ਜਾਵਣ ਲੰਘ, ਭਗਤ ਸੁਹੇਲੇ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਆਵੇ ਭੈ, ਭਉ ਵਿਚ ਦਿਸੇ ਲੋਕਾਈਆ। ਇਕ ਆਦਿ ਜੁਗਾਦੀ ਪੁਰਖ ਅਕਾਲ ਰਹੈ, ਦੂਜਾ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਦੀਨ ਦੁਨੀ ਅੰਦਰੋਂ ਕਰ ਲਯ, ਲਾਇਕ ਨਾਲਾਇਕ ਦੇ ਬਣਾਈਆ। ਸੰਤ ਸੁਹੇਲਾ ਭਗਤ ਜਨ ਤੇਰਾ ਭਾਣਾ ਸਹੈ, ਸੀਸ ਜਗਦੀਸ਼ ਇਕੋ ਤੇਰੇ ਚਰਨ ਝੁਕਾਈਆ। ਝਗੜਾ ਰਹੇ ਨਾ ਤੂੰ ਮੈਂ, ਹੰ ਬ੍ਰਹਮ ਦੇਣਾ ਸਮਝਾਈਆ। ਤੇਰੇ ਨਾਮ ਦੀ ਧਾਰਾ ਇਕੋ ਵਹੈ, ਵਾਹਵਾ ਸਤਿਗੁਰ ਵੱਜੇ ਸਚ ਵਧਾਈਆ। ਲੇਖਾ ਮੁਕੇ ਸ਼ਿਵ ਸ਼ਕਤੀ ਸ਼ਵੈ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਚਿੰਤਾ ਹਰਖ਼ ਸੋਗ ਦੁੱਖ ਰਹੇ ਨਾ ਦਵੈ, ਦਾਨਸ਼ਮੰਦ ਸਾਰੇ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਖ਼ੁਸ਼ੀਆਂ ਨਾਲ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਮਿਲੇ ਬੂੰਦ ਸਵਾਂਤੀ, ਸਾਂਤਕ ਦੇ ਕਰਾਈਆ। ਕਲਜੁਗ ਮਿਟੇ ਅੰਧੇਰੀ ਰਾਤੀ, ਰੁਤੜੀ ਰੁੱਤ ਦੇ ਬਦਲਾਈਆ। ਜਨ ਭਗਤਾਂ ਭਗਤ ਬਣਾ ਸਾਥੀ, ਕੂੜ ਕੁੜਿਆਰਾਂ ਡੇਰਾ ਢਾਹੀਆ। ਜੋ ਗੁਰ ਅਵਤਾਰ ਪੈਗ਼ੰਬਰਾਂ ਮੰਨਦੇ ਨਹੀਂ ਆਖੀ, ਤਿਨ੍ਹਾਂ ਦੋਜ਼ਖ਼ ਦੇ ਸਜ਼ਾਈਆ।

ਜੋ ਤੇਰੇ ਨਾਮ ਦੀ ਗਾਉਂਦੇ ਸਾਖੀ, ਸਾਖਿਆਤ ਹੋ ਕੇ ਦਰਸ਼ਨ ਦੇਣਾ ਥਾਉਂ ਥਾਈਂਆ। ਲਹਿਣਾ ਦੇਣਾ ਸਭ ਦਾ ਚੁਕਾਉਣਾ ਬਾਕੀ, ਹਿਸਾਬ ਕਿਤਾਬ ਪਿਛਲਾ ਵੇਖ ਵਖਾਈਆ। ਤੇਰਾ ਨਾਮ ਸੁਨੇਹੜਾ ਸਭ ਨੂੰ ਮਿਲੇ ਪਾਤੀ, ਪਤ੍ਰਿਕਾ ਧੁਰ ਦੀ ਦੇਣੀ ਸੁਣਾਈਆ। ਬਿਨਾ ਸਤਿਗੁਰ ਸ਼ਬਦ ਕਿਸੇ ਕੋਲੋਂ ਨਾ ਜਾਵੇ ਵਾਚੀ, ਵਾਚਕ ਗਿਆਨੀ ਕੋਈ ਪੜ੍ਹ ਨਾ ਸਕੇ ਰਾਈਆ। ਆਪਣਾ ਖੇਲ ਦੱਸਣਾ ਆਪਣੀ ਬਿਧ ਭਾਂਤੀ, ਭਾਵਨਾ ਭੇਵ ਆਪਣੇ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰਨੀ ਧੁਰ ਦੀ ਸਾਚੀ, ਸਾਚੇ ਸੱਜਣ ਧੁਰ ਦੇ ਦਇਆ ਕਮਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਵੱਜੇ ਇਕੋ ਕੂਕ, ਕੋਕਾ ਪੰਡਤ ਰਹਿਣ ਕੋਇ ਨਾ ਪਾਈਆ। ਜਗਤ ਵਿਕਾਰ ਦੇਣਾ ਫੂਕ, ਮਾਇਆ ਮਮਤਾ ਅਗਨੀ ਤਤ ਜਲਾਈਆ। ਜਾਤ ਪਾਤ ਰਹਿਣ ਨਾ ਦੇਣਾ ਕੋਈ ਸੂਤ, ਸੂਤਕ ਇਕੋ ਆਪਣਾ ਨਾਮ ਦੇਣਾ ਸਮਝਾਈਆ। ਮਾਨਸ ਮਾਨੁਖ ਰਹੇ ਨਾ ਕੋਇ ਕਪੂਤ, ਪੁੱਤਰ ਸਪੁੱਤਰ ਲੈਣੇ ਬਣਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਭੂਤ, ਭਵਿਖ ਆਪਣਾ ਦੇਣਾ ਸਮਝਾਈਆ। ਤੇਰਾ ਡੰਕਾ ਵੱਜੇ ਚਾਰੇ ਕੂਟ, ਕਾਇਆ ਕੁਟੀਆ ਦੇਣਾ ਸੁਣਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਭੇਜ ਦੂਤ, ਦੋ ਜਹਾਨਾਂ ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜਨ ਭਗਤ ਸੁਹੇਲੇ ਤੇਰੇ ਪ੍ਰੇਮ ਮੁਹੱਬਤ ਅੰਦਰ ਜਾਵਣ ਝੂਜ, ਜਗਤ ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਸਚ ਮਹੱਲ ਅਟਲ ਵਖਾਉਣਾ ਅਰਸ਼ ਅਰੂਜ, ਪੜਦਾ ਹਕ਼ੀਕ਼ਤ ਵਾਲਾ ਖੁਲ੍ਹਾਈਆ। ਠਾਕਰ ਸਵਾਮੀ ਹੋ ਕੇ ਬਣ ਮਹਿਬੂਬ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚੇ ਸੰਤਾਂ ਭਾਗ ਲਗਾ ਕੇ ਤਨ ਵਜੂਦ, ਵਸਲ ਅਸਲ ਆਪਣਾ ਦੇਣਾ ਕਰਾਈਆ। ਮਨ ਵਾਸਨਾ ਜਗਤ ਦੀਵਾਰ ਰਹੇ ਨਾ ਕੋਇ ਹਦੂਦ, ਮਨ ਪਾਬੰਦੀਆਂ ਦੇਣੀਆਂ ਮਿਟਾਈਆ। ਜਿਧਰ ਵੇਖਣ ਨਜ਼ਰੀ ਆਵੇਂ ਮੌਜੂਦ, ਘਟ ਘਟ ਅੰਦਰ ਸੋਭਾ ਰਾਈਆ। ਆਤਮ ਪਰਮਾਤਮ ਪ੍ਰੇਮ ਪਿਆਰ ਵਿਚ ਕਰਨਾ ਸਲੂਕ, ਸੁਲਹਕੁਲ ਤੇਰੀ ਇਕ ਸਰਨਾਈਆ। ਝਗੜਾ ਰਹੇ ਨਾ ਮਾਨਵ ਜਾਤੀ ਛੂਤ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਮ ਤੇਰਾ ਦੇਵੇ ਸਬੂਤ, ਭੇਵ ਅਭੇਦਾ ਦੇ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਇਕੋ ਤੇਰੇ ਨਾਮ ਦੀ ਹੋਵੇ ਗੂੰਜ, ਚਾਰ ਕੁੰਟ ਦਹਿ ਦਿਸ਼ਾ ਗੁੰਜਾਇਸ਼ ਰਹਿਣ ਕੋਇ ਨਾ ਪਾਈਆ। ਏਕਾ ਦੂਆ ਰਹੇ ਕੋਇ ਨਾ ਦੂਜ, ਘਰ ਘਰ ਅੰਦਰ ਨਜ਼ਰੀ ਆਵੇ ਸਭ ਦਾ ਮਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਬੂਝ, ਮਾਨਵ ਜਾਤੀ ਬਿਬੇਕ ਬੁਧੀ ਆਪ ਬਣਾਈਆ। ਤੇਰੇ ਵਿਛੋੜੇ ਅੰਦਰ ਆਤਮਾ ਕੁਰਲਾਵੇ ਕੂੰਜ, ਦੂਰ ਬਿਖੜੇ ਲੈਣੇ ਮਿਲਾਈਆ। ਮੰਜ਼ਲ ਦੱਸਣੀ ਹੱਕ ਮਕਸੂਦ, ਪੈਂਡਾ ਪਿਛਲਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਬੈਠਾ ਸੀਸ ਝੁਕਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਹੋਵੇ ਇਕ ਖ਼ੁਸ਼ੀ, ਖ਼ੁਸ਼ਹਾਲੀ ਵਿਚ ਦਿਸੇ ਸਰਬ ਲੋਕਾਈਆ। ਸਭ ਦੀ ਕਾਇਆ ਮਾਟੀ ਕਰ ਦੇ ਸੁੱਚੀ, ਸਚ ਸੰਜਮ ਇਕ ਦ੍ਰਿੜਾਈਆ। ਆਤਮ ਪਰਮਾਤਮ ਪ੍ਰੇਮ ਪ੍ਰੀਤੀ ਅੰਦਰ ਦੱਸ ਰੁਚੀ, ਰਚਨਾ ਆਪਣੀ ਦੇ ਵਖਾਈਆ। ਤੇਰੀ ਮੁਹੱਬਤ ਦਰ ਰਹੇ ਕੋਇ ਨਾ ਰੁੱਠੀ, ਦਰ ਘਰ ਮੇਲਾ ਹੋਵੇ ਚਾਈਂ ਚਾਈਂਆ। ਜਗਤ ਵਾਸਨਾ ਅੰਦਰ ਵੜ ਕੇ ਕੁਠੀਂ, ਕੂੜੀ ਕਿਰਿਆ ਬਾਹਰ ਕਢਾਈਆ। ਮਿਹਰਵਾਨ ਹੋ ਕੇ ਪੁਰਖ ਅਕਾਲ ਦੀਨ ਦਿਆਲ ਤੁਠੀਂ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਕਲਜੁਗ ਲੋਕਮਾਤ ਵਿਚੋਂ ਕਰ ਛੁੱਟੀ, ਛੁਟਕਾਰਾ ਹੋਵੇ ਸ੍ਰਿਸ਼ਟ ਸਬਾਈਆ। ਸਤਿਜੁਗ

ਸਾਚੀ ਪੌਹ ਜਾਵੇ ਫੁੱਟੀ, ਘਰ ਘਰ ਅੰਤਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਸਾਧ ਸੰਤ ਚਾਰ ਖਾਣੀ ਚਾਰ ਬਾਣੀ ਚਾਰ ਵਰਨ ਅਠਾਰਾਂ ਬਰਨ ਚੌਥੇ ਜੁਗ ਸਭ ਦੀ ਬਾਤ ਪੁਛੀਂ, ਬਚਿਆ ਰਹਿਣ ਕੋਇ ਨਾ ਪਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਧੰਨਾ ਸਿੰਘ ਦੇ ਗ੍ਰਹਿ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਮਿਲੇ ਅਗੰਮੀ ਸੀਰ, ਸ਼ੀਰਖਾਰ ਬੱਚੇ ਗੁਰਮੁਖ ਖ਼ੁਸ਼ੀ ਮਨਾਈਆ। ਮਨ ਵਾਸਨਾ ਜਗਤ ਬੁਧੀ ਮਿਲੇ ਧੀਰ, ਧਰਮ ਦਵਾਰਾ ਏਕੰਕਾਰਾ ਇਕੋ ਦੇਣਾ ਵਖਾਈਆ। ਸ਼ਰਅ ਰਹੇ ਨਾ ਸ਼ਰੀਅਤ ਵਾਲੀ ਕੋਇ ਜ਼ੰਜੀਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕੂੜ ਕੁੜਿਆਰਾ ਲੇਖਾ ਦੇਣਾ ਮੁਕਾਈਆ। ਸਤਿਜੁਗ ਸਾਚੀ ਆਪਣੇ ਨਾਮ ਦੀ ਦੱਸ ਤਦਬੀਰ, ਤਰੀਕਾ ਨੀਕਨ ਨੀਕਾ ਹੋ ਕੇ ਦੇਣਾ ਦ੍ਰਿੜਾਈਆ। ਜਿਸ ਮੰਜ਼ਲ ਤੇ ਚੜ੍ਹਿਆ ਜੁਲਾਹਾ ਕਬੀਰ, ਗੁਰਮੁਖ ਸੰਤ ਸੁਹੇਲੇ ਓਸੇ ਦਰ ਦਿਤੇ ਬਹਾਈਆ। ਤੇਰਾ ਜਲਵਾ ਤੱਕਣ ਬੇਨਜ਼ੀਰ, ਬਿਨ ਅੱਖਾਂ ਅੱਖ ਉਠਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਇਕੋ ਦੇਣਾ ਵਖਾਈਆ। ਝਗੜਾ ਚੁੱਕੇ ਸ਼ਾਹ ਹਕੀਰ, ਹੁਕਮ ਆਪਣਾ ਲੈਣਾ ਮਨਾਈਆ। ਦੂਰ ਦੁਰਾਡੇ ਨਜ਼ਰ ਆਉਣਾ ਕਰੀਬ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਤੇਰਾ ਨੂਰ ਨੁਰਾਨਾ ਜਲਵਾ ਤੱਕੀਏ ਅਜੀਬ, ਜਾਹਰ ਜਹੂਰ ਹੋਵੇ ਰੁਸ਼ਨਾਈਆ। ਕਲਜੁਗ ਕੂੜ ਕੁੜਿਆਰੇ ਦੇ ਤਾਤੀਲ, ਸਤਿਜੁਗ ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਅੰਮ੍ਰਿਤ ਦਾ ਮਿਲੇ ਅਗੰਮੀ ਆਬ, ਹਯਾਤੀ ਜ਼ਿੰਦਗੀ ਦੇ ਬਦਲਾਈਆ। ਜਨਮ ਕਰਮ ਦਾ ਲਹਿਣਾ ਦੇਣਾ ਮੁਕਾ ਦੇ ਹਿਸਾਬ, ਪੂਰਬ ਲੇਖਾ ਰਹੇ ਨਾ ਰਾਈਆ। ਸਚ ਦਵਾਰੇ ਕਰਨੀ ਦੱਸ ਇਕ ਆਦਾਬ, ਨਮਸਤੇ ਡੰਡਾਵਤ ਬੰਦਨਾ ਇਕੋ ਦੇ ਜਣਾਈਆ। ਤੇਰੇ ਹੁਕਮ ਦੀ ਅਗੰਮੀ ਆਵੇ ਆਵਾਜ਼, ਧੁਨ ਨਾਦ ਕਰੇ ਸ਼ਨਵਾਈਆ। ਅੱਖਰਾਂ ਵਾਲੀ ਪੜ੍ਹਨੀ ਪਏ ਨਾ ਕੋਇ ਕਿਤਾਬ, ਢੋਲਾ ਸੋਹਲਾ ਧੁਰ ਦਾ ਰਾਗ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧੋਣਾ ਦਾਗ਼, ਪਤਿਤ ਪੁਨੀਤ ਦੀਨ ਦੁਨੀ ਦੇਣਾ ਬਣਾਈਆ। ਸਤਿ ਧਰਮ ਕਹੇ ਪ੍ਰਭ ਇਕੋ ਚਰਨ ਕਵਲ ਸ੍ਰਿਸ਼ਟੀ ਝੁਕੇ ਸੀਸ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਆਤਮ ਪਰਮਾਤਮ ਢੋਲਾ ਹੋਵੇ ਗੀਤ, ਸ਼ਬਦੀ ਗੋਬਿੰਦ ਮਿਲ ਕੇ ਵੱਜੇ ਵਧਾਈਆ। ਧਾਮ ਅਨਡਿਠੜੇ ਹੋਵੇ ਪ੍ਰੀਤ, ਪ੍ਰੀਤਮ ਪਰਮ ਪੁਰਖ ਪਰਮਾਤਮ ਆਤਮ ਜੋੜ ਲੈਣਾ ਜੁੜਾਈਆ। ਠਾਂਡਾ ਦਰ ਦਵਾਰ ਏਕ ਏਕੰਕਾਰ ਦਿਸੇ ਅਤੀਤ, ਤ੍ਰੈਗੁਣ ਲੇਖਾ ਪੰਜ ਤਤ ਦੇਣਾ ਚੁਕਾਈਆ। ਮੁਕਾਮੇ ਹੱਕ ਸਾਚਾ ਹੁਜਰਾ ਦੱਸਣਾ ਹੱਕ ਮਸੀਤ, ਸਦਾ ਬਾਂਗ ਆਵਾਜ਼ ਇਕੋ ਤੇਰਾ ਨਾਮ ਨਗ਼ਮਾ ਨਜ਼ਰੀ ਆਈਆ। ਬੋਧ ਅਗਾਧ ਬਣ ਕੇ ਖੋਲ੍ਹਣਾ ਰਾਜ਼, ਪੰਡਤ ਹੋ ਕੇ ਜੇਰਜ ਅੰਡਜ ਲੇਖਾ ਦੇਣਾ ਮੁਕਾਈਆ। ਸਤਿਜੁਗ ਸਾਚੀ ਸਾਜਣ ਲੈਣੀ ਸਾਜ, ਗ਼ਰੀਬ ਨਿਵਾਜ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਸੁੱਟਣੀ ਡੂੰਘੇ ਖਾਤ, ਬਾਹੋਂ ਫੜ ਫੇਰ ਨਾ ਕੋਇ ਉਠਾਈਆ। ਚਾਰ ਵਰਨਾਂ ਅਠਾਰਾਂ

ਬਰਨਾਂ ਇਕੋ ਦੱਸ ਰਿਵਾਜ, ਸਮਾਜ ਧਰਮ ਦਾ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਇਕੋ ਦੇਣਾ ਵਰ, ਵਾਰਤਾ ਅਗਲੀ ਦੇਣੀ ਜਣਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਠਾਕਰ, ਤੇਰੇ ਹੱਥ ਵਡੀ ਵਡਿਆਈਆ। ਕਲਜੁਗ ਕੂੜੀ ਕਿਰਿਆ ਰੋੜ੍ਹ ਡੂੰਘਾ ਸਾਗਰ, ਬੇੜਾ ਪਾਰ ਨਾ ਕੋਇ ਕਰਾਈਆ। ਸਤਿਜੁਗ ਸਾਚੇ ਧਰਨੀ ਧਰਤ ਧਵਲ ਉਪਰ ਦੇ ਆਦਰ, ਮਿਹਰਵਾਨ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨ ਸ਼ਬਦ ਸਤਿਗੁਰ ਨਾਲ ਰਲਾ ਜੋਧਾ ਸੂਰਬੀਰ ਬਹਾਦਰ, ਬਲਧਾਰੀ ਆਪਣਾ ਵੇਸ ਵਟਾਈਆ। ਖੇਲ ਕਰ ਕਰਨੀ ਦੇ ਕਰਤੇ ਕ਼ੁਦਰਤ ਦੇ ਕ਼ਾਦਰ, ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਵਰਤਾਈਆ। ਮਨ ਵਾਸਨਾ ਕਿਸੇ ਰਹਿਣ ਨਾ ਪਾਏ ਜਾਬਰ, ਜ਼ਬਰਦਸਤ ਆਪਣਾ ਨਾਮ ਦੇ ਦ੍ਰਿੜਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਵੇਖ ਕਾਬਲ, ਅਸਲੀਅਤ ਵਿਚ ਨਸੀਹਤ ਦੇ ਦ੍ਰਿੜਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਬਣ ਧੁਰ ਦਾ ਆਦਲ, ਇਨਸਾਫ਼ ਵਿਚ ਗੁਸਤਾਖ਼ ਦੇ ਮਿਟਾਈਆ। ਸਤਿਜੁਗ ਕਲਜੁਗ ਕਲਜੁਗ ਸਤਿਜੁਗ ਧਰਮ ਦਵਾਰੇ ਕਰ ਤਬਾਦਲ, ਵੇਲਾ ਵਕ਼ਤ ਦੋਹਾਂ ਵੇਖ ਵਖਾਈਆ। ਪਿਤਾ ਪੂਤ ਰਹੇ ਕੋਇ ਨਾ ਕ਼ਾਤਲ, ਮਕ਼ਤੂਲ ਝਗੜਾ ਦੇ ਮੁਕਾਈਆ। ਪੜਦਾ ਖੋਲ੍ਹ ਅੰਤਰ ਬਾਤਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਚ ਦਵਾਰੇ ਆਪਣੀ ਆਸ਼ਾ ਆਇਆ ਰਖਣ, ਆਸਾ ਮਨਸਾ ਤੇਰੇ ਅਗੇ ਦਿਤੀ ਟਿਕਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਗੁਜਰਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਕਹੇ ਪ੍ਰਭ ਨਾਮ ਅਗੰਮਾ ਦੇ ਦਾਨ, ਦਇਆਵਾਨ ਦੀਨ ਦਿਆਲ ਤੇਰੀ ਆਸ ਰਖਾਈਆ। ਧੁਰ ਸੰਦੇਸ਼ਾ ਤਖ਼ਤ ਨਿਵਾਸੀ ਸ਼ਬਦ ਸੁਨੇਹੜਾ ਦੇ ਹੁਕਮਰਾਨ, ਸ਼ਾਹੋ ਭੂਪ ਫ਼ਰਮਾਨਾ ਇਕੋ ਇਕ ਉਪਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਮਾਰ ਧਿਆਨ, ਚਾਰ ਕੁੰਟ ਦਹਿ ਦਿਸ਼ਾ ਪੜਦਾ ਆਪ ਚੁਕਾਈਆ। ਆਤਮ ਪਰਮਾਤਮ ਨਰ ਨਰਾਇਣ ਦੇ ਗਿਆਨ,ਸਾਚੀ ਸਿਖਿਆ ਭਿਖਿਆ ਅੰਤਰ ਧੁਰ ਦਾ ਲਿਖਿਆ ਝੋਲੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਤੇਰਾ ਢੋਲਾ ਗਾਣ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਸਿਫ਼ਤ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਣ, ਭਗਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਰੰਗ ਰੰਗਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਲ ਵਿਧਾਨ, ਵੇਲਾ ਵਕ਼ਤ ਲੋਕਮਾਤ ਜਗਤ ਦਏ ਗਵਾਹੀਆ। ਕਿਰਪਾ ਕਰ ਜੋਧੇ ਸੂਰਬੀਰ ਬਲੀ ਬਲਵਾਨ, ਪਰਵਰਦਿਗਾਰ ਸਾਂਝੇ ਯਾਰ ਤੇਰੇ ਹੱਥ ਵੱਡੀ ਵਡਿਆਈਆ। ਦੀਨ ਦੁਨੀ ਦਰਦੀਆਂ ਦਰਦ ਕਰ ਪਰਵਾਨ, ਦੁੱਖ ਭੰਜਨ ਸਾਚੇ ਸੱਜਣ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਮੇਟ ਸ਼ਰਅ ਸ਼ੈਤਾਨ, ਸ਼ਬੇਰੋਜ਼ ਆਪਣਾ ਨੂਰ ਕਰ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦਾ ਇਕੋ ਹੋਵੇ ਵੈਰਾਗ, ਵੈਰਾਗਣ ਹੋ ਕੇ ਸੀਸ ਨਿਵਾਈਆ। ਤੂੰ ਘਰ ਘਰ ਨਜ਼ਰੀ ਆਏਂ ਪੁਰਖ ਅਬਿਨਾਸ਼ੀ ਕੰਤ ਸੁਹਾਗ, ਕੰਤ ਕੰਤੂਹਲ ਧੁਰ ਦਾ ਮਾਹੀਆ। ਸੋਈ ਸੁਰਤੀ ਕਾਇਆ ਮੰਦਰ ਅੰਦਰ ਸਭ ਦੀ ਜਾਏ ਜਾਗ, ਜਗਤ ਸਵਾਮੀ ਆਲਸ ਨਿੰਦਰਾ ਵਿਚ ਰਹਿਣ ਕੋਇ ਨਾ ਪਾਈਆ। ਗ੍ਰਹਿ ਮੰਦਰ ਦੀਪਕ

ਜੋਤ ਜਗੇ ਚਿਰਾਗ਼, ਘਟ ਭੀਤਰ ਤੇਰਾ ਨੂਰ ਹੋਵੇ ਰੁਸ਼ਨਾਈਆ। ਪ੍ਰੇਮ ਪ੍ਰੀਤੀ ਅੰਦਰ ਹਰ ਹਿਰਦੇ ਅੰਦਰ ਉਪਜੇ ਵੈਰਾਗ, ਵੈਰੀ ਦੂਤੀ ਦੁਸ਼ਮਣ ਅੰਦਰੋਂ ਦੇਣੇ ਕਢਾਈਆ। ਮਾਨਸ ਬੁਧੀ ਕਲਜੁਗ ਜੀਵ ਹੰਸ ਬਣਾਉਣੇ ਕਾਗ, ਮਾਣਕ ਮੋਤੀ ਸੋਹੰ ਹੰਸਾ ਇਕੋ ਜਾਪ ਜਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਉਪਜੇ ਹੱਕ ਵੈਰਾਗ, ਮਹਿਬੂਬ ਮੁਹੱਬਤ ਵਿਚ ਪੜਦਾ ਉਹਲਾ ਦੇਣਾ ਉਠਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਹੋਵਣ ਵਡ ਵਡਭਾਗ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਏਕਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਨਾਮ ਅਮੋਲਕ ਦੇਣੀ ਦਾਦ, ਦਾਸਨ ਦਾਸ ਹੋ ਕੇ ਸਤਿਜੁਗ ਸਚ ਦਵਾਰੇ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਨਾਮ ਦੀ ਚਾਰ ਕੁੰਟ ਹੋਵੇ ਚਰਚਾ, ਖ਼ੁਸ਼ੀਆਂ ਵਿਚ ਜੀਵ ਜੰਤ ਸੋਹਲਾ ਗਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਭ ਦਾ ਹੱਲ ਕਰੇ ਪਰਚਾ, ਪਰਚੂਨ ਵਾਲੀ ਵੰਡ ਤੇਰਾ ਨਾਮ ਰਹੇ ਨਾ ਰਾਈਆ। ਸਰਬ ਜੀਆਂ ਦਾ ਸਾਂਝਾ ਹੋਵੇ ਖਰਚਾ, ਸਤਿ ਧਰਮ ਦਵਾਰ ਇਕੋ ਦੇਣਾ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੀਵ ਜੰਤ ਸਾਧ ਸੰਤ ਜਾਵੇ ਪਰਖਾ, ਬਣ ਪਾਰਖੂ ਨਾਮ ਕਸਵਟੀ ਲੈਣੀ ਲਗਾਈਆ। ਤੇਰੀ ਮਿਹਰ ਅੰਦਰ ਨਾ ਕੋਈ ਸੋਗ ਰਹੇ ਨਾ ਹਰਖਾ, ਚਿੰਤਾ ਗ਼ਮ ਦੇਣਾ ਚੁਕਾਈਆ। ਭੇਵ ਪਾਉਣਾ ਘਰ ਘਰ ਦਾ, ਗ੍ਰਹਿ ਮੰਦਰ ਕਾਇਆ ਮਾਟੀ ਖੋਜ ਖੁਜਾਈਆ। ਜੁਗ ਚੌਕੜੀ ਆਦਿ ਜੁਗਾਦਿ ਨਿਤ ਨਵਿਤ ਪੁਰਖ ਅਕਾਲ ਦੀਨ ਦਿਆਲ ਖੇਲ ਅਗੰਮੀ ਕਰਦਾ, ਕ਼ੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿਜੁਗ ਸਚ ਦਵਾਰੇ ਤੇਰਾ ਹੋਵੇ ਬਰਦਾ, ਦਰਵੇਸ਼ ਨਰ ਨਰੇਸ਼ ਇਕੋ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਜਗਤ ਜਹਾਨ ਵੇਖ ਸੜਦਾ ਕੂੜੀ ਕਿਰਿਆ ਅਗਨੀ ਮੋਹ ਜਗਤ ਵਿਕਾਰ ਵਿਭਚਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬਾਹਰ ਦੇਣਾ ਕਢਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰੀ ਸਿੰਘ ਦੇ ਗ੍ਰਹਿ ਪਿੰਡ ਮਹਿੰਮਾ ਸਿੰਘ ਵਾਲਾ ਜ਼ਿਲਾ ਲੁਧਿਆਣਾ

ਸਤਿ ਧਰਮ ਤੇਰਾ ਜਨ ਭਗਤ ਹੋਏ ਮਿਲਾਪ, ਅਬਿਨਾਸ਼ੀ ਕਰਤਾ ਮੇਲਾ ਦਏ ਮਿਲਾਈਆ। ਦੋਹਾਂ ਵਿਚੋਲਾ ਬਣੇ ਨਿਰਗੁਣ ਆਪ, ਜੋਤ ਸਰੂਪੀ ਜੋਤੀ ਜਾਤਾ ਦਇਆ ਕਮਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਦੱਸ ਅਗੰਮਾ ਜਾਪ, ਸਤਿਜੁਗ ਸੱਚਾ ਰਾਹ ਬਣ ਮਲਾਹ ਆਪ ਦਏ ਵਖਾਈਆ। ਕਲਜੁਗ ਕੂੜੀ ਕਿਰਿਆ ਮਿਟੇ ਜਗਤ ਸੰਤਾਪ, ਰੋਗ ਸੋਗ ਚਿੰਤਾ ਦੁੱਖ ਰਹਿਣ ਕੋਇ ਨਾ ਪਾਈਆ। ਭਵਿਖਤਾਂ ਵਾਲਾ ਪੂਰਾ ਕਰੇ ਵਾਕ, ਗੁਰ ਅਵਤਾਰ ਪੈਗ਼ੰਬਰ ਜੋ ਗਏ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਸਾਖਿਆਤ, ਸਤਿ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਵੇਖ ਵਖਾਈਆ। ਜਨ ਭਗਤਾਂ ਨਾਮ ਭੰਡਾਰਾ ਦੇਵੇ ਧੁਰ ਦਾ ਆਬੇਹਯਾਤ, ਸਤਿ ਸਰੋਵਰ ਚਰਨ ਧੂੜ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿ ਧਰਮ ਜਨ ਭਗਤਾਂ ਵੇਖੇ ਨੇਤਨ ਨੇਤ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਨ੍ਹਾਂ ਦਾ ਪਰਮ ਪੁਰਖ ਨਾਲ ਹੇਤ, ਇਕੋ ਦੀਨ ਦਿਆਲ ਸੀਸ ਝੁਕਾਈਆ। ਤਿਨ੍ਹਾਂ ਦੀ ਆਤਮ ਸੇਜਾ ਰਿਹਾ ਲੇਟ,

ਪਾਰਬ੍ਰਮ ਬ੍ਰਹਮ ਪਤਿਪਰਮੇਸ਼ਵਰ ਡੇਰਾ ਲਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਕਲਜੁਗ ਤੇਰਾ ਅੰਤਮ ਪਾਰ ਕਰਾਈਆ। ਸਚ ਦਵਾਰਾ ਆਪਣਾ ਵਖਾ ਕੇ ਅਗੰਮੀ ਦੇਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੜਦਾ ਦਏ ਉਠਾਈਆ। ਦੋ ਜਹਾਨਾਂ ਮਾਲਕ ਬਣ ਕੇ ਨਰ ਨਰੇਸ਼, ਨਰ ਨਰਾਇਣ ਆਪਣਾ ਹੁਕਮ ਰਿਹਾ ਵਰਤਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਕਰੇ ਖੇਤ, ਜਗਤ ਭੂਮੀ ਵਿਚ ਰਹਿਣ ਕੋਇ ਨਾ ਪਾਈਆ। ਸਾਹਿਬ ਸਤਿਗੁਰ ਜਨ ਭਗਤਾਂ ਕਰੇ ਸੱਚਾ ਹੇਤ, ਦਰ ਦਰ ਘਰ ਘਰ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਧਰਮ ਤੇਰਾ ਨਾਤਾ ਦਏ ਬੰਧਾਈਆ। ਸਤਿ ਧਰਮ ਤੇਰਾ ਜਨ ਭਗਤਾਂ ਨਾਲ ਹੋਵੇ ਰਿਸ਼ਤਾ, ਨਾਤਾ ਧੁਰ ਦਾ ਆਪ ਜੁੜਾਈਆ। ਪ੍ਰੇਮ ਪ੍ਰੀਤੀ ਅੰਦਰ ਪੱਕਾ ਕਰ ਨਿਸਚਾ, ਨਿਹਚਲ ਧਾਮ ਦਏ ਵਖਾਈਆ। ਲਹਿਣਾ ਦੇਣਾ ਚੁਕਾਏ ਜਿਸ ਜਿਸ ਦਾ, ਵੇਖਣਹਾਰਾ ਥਾਉਂ ਥਾਈਂਆ। ਜਗਤ ਨੇਤਰ ਅਬਿਨਾਸ਼ੀ ਕਰਤਾ ਕਿਸੇ ਨਾ ਦਿਸਦਾ, ਗੁਰਮੁਖਾਂ ਨਿਜ ਲੋਚਣ ਨੈਣ ਅੱਖ ਖੁਲ੍ਹਾਈਆ। ਕਰੇ ਪਿਆਰ ਲੇਖਾ ਦੇਵੇ ਸਾਚੇ ਪਿਤ ਦਾ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਦੱਸ ਸਾਚੇ ਸਿਖ ਦਾ, ਸਿਖਿਆ ਅੰਦਰ ਭਿਛਿਆ ਨਾਮ ਦਏ ਵਰਤਾਈਆ। ਸਤਿ ਧਰਮ ਸਾਚੇ ਸੰਤਾਂ ਧਰਮ ਦਵਾਰੇ ਹੋਵੇ ਇਕ ਇਕੱਠ, ਦੂਜਾ ਦਵਾਰ ਨਜ਼ਰ ਕੋਇ ਨਾ ਆਈਆ। ਬਿਨ ਕ਼ਦਮਾਂ ਆਵਣ ਨਠ ਨਠ, ਪ੍ਰੇਮ ਪ੍ਰੀਤੀ ਅੰਦਰ ਬਣਨ ਪਾਂਧੀ ਰਾਹੀਆ। ਜਲਵਾ ਤੱਕਣ ਨੂਰ ਜੋਤ ਪਰਕਾਸ਼ ਲਟ ਲਟ, ਅੰਧ ਅੰਧੇਰ ਦੇਣ ਮਿਟਾਈਆ। ਸਾਚਾ ਲਾਹਾ ਹਰਿ ਦਵਾਰੇ ਲੈਣ ਖੱਟ, ਖਟਕਾ ਅਵਰ ਰਹੇ ਨਾ ਰਾਈਆ। ਨਾਮ ਪਦਾਰਥ ਵਸਤ ਅਮੋਲਕ ਦੇਵੇ ਝਟ, ਅਗੰਮ ਅਥਾਹ ਦੇਵੇ ਆਪ ਵਰਤਾਈਆ। ਲੱਖ ਚੁਰਾਸੀ ਵਿਚੋਂ ਲਏ ਰਖ, ਰਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਹੋ ਪਰਤੱਖ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦਵਾਰਾ ਦਿਸੇ ਇਕੋ ਸਚ, ਸਚਖੰਡ ਸਾਚਾ ਸਤਿਜੁਗ ਸਾਚੇ ਨਜ਼ਰੀ ਆਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜਗੀਰ ਸਿੰਘ ਦੇ ਗ੍ਰਹਿ ਪਿੰਡ ਘੁਗਰਾਣਾ ਜ਼ਿਲਾ ਲੁਧਿਆਣਾ

ਸਤਿਜੁਗ ਕਹੇ ਪ੍ਰਭ ਸਾਚੇ ਨਾਮ ਦੀ ਬਖ਼ਸ਼ ਇਕੋ ਚੋਗ, ਚਾਰ ਕੁੰਟ ਦਹਿ ਦਿਸ਼ਾ ਆਪਣਾ ਰਸ ਦੇ ਚਖਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕੱਢ ਰੋਗ, ਜੂਠ ਝੂਠ ਅੰਦਰੋਂ ਡੇਰਾ ਦੇਣਾ ਢਾਹੀਆ। ਚਰਨ ਕਵਲ ਪ੍ਰੀਤੀ ਧੁਰ ਦੀ ਰੀਤੀ ਦੱਸ ਅਗੰਮਾ ਜੋਗ, ਨਾਉਂ ਨਿਰੰਕਾਰਾ ਏਕੰਕਾਰਾ ਆਪਣਾ ਆਪ ਦ੍ਰਿੜਾਈਆ। ਮਨ ਵਾਸਨਾ ਰਹੇ ਨਾ ਕੋਈ ਚਿੰਤਾ ਸੋਗ, ਦੂਈ ਦਵੈਤ ਲੇਖਾ ਦੇਣਾ ਮੁਕਾਈਆ। ਨਿਜ ਆਤਮ ਪਰਮਾਤਮ ਦੇਣਾ ਦਰਸ ਅਮੋਘ, ਨੈਣ ਲੋਚਨ ਆਪਣੀ ਅੱਖ ਖੁਲ੍ਹਾਈਆ। ਅਸਲ ਵਸਲ ਯਾਰ ਅਗੰਮੀ ਭੋਗਣਾ ਭੋਗ, ਅੰਗੀਕਾਰ ਹੋ ਕੇ ਆਪਣਾ ਮੇਲ ਲੈਣਾ ਮਿਲਾਈਆ। ਸਤਿ ਪਰਕਾਸ਼ ਕਰਨਾ ਨਿਰਮਲ ਜੋਤ, ਅੰਧ ਅੰਧੇਰਾ ਸੰਝ ਸਵੇਰਾ ਇਕੋ ਘਰ ਦੇਣਾ ਵਖਾਈਆ। ਨਾਮ ਨਿਧਾਨ ਸ੍ਰੀ

ਭਗਵਾਨ ਲਗਾਉਣੀ ਚੋਟ, ਮੰਦਰ ਵੜ ਚੋਟੀ ਚੜ੍ਹ ਪੜਦਾ ਉਹਲਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਕੂਕ ਕੂਕ ਸੁਣਾਈਆ। ਸਤਿਜੁਗ ਸਾਚਾ ਕਹੇ ਪ੍ਰਭ ਤੇਰੇ ਨਾਮ ਦੀ ਇਕੋ ਹੋਵੇ ਖ਼ੁਮਾਰੀ, ਗ਼ਮਖਾਰ ਦੀਨ ਦੁਨੀ ਲੈਣੀ ਬਣਾਈਆ। ਸਾਚਾ ਮੰਦਰ ਮਹੱਲ ਅਟਲ ਵਸਣਾ ਉਚ ਅਟਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਆਪਣਾ ਪੜਦਾ ਦੇਣਾ ਉਠਾਈਆ। ਨਿਰਮਲ ਨੂਰ ਜੋਤ ਹੋਵੇ ਉਜਿਆਰੀ, ਗ੍ਰਹਿ ਮੰਦਰ ਅੰਦਰ ਕਮਲਾਪਾਤੀ ਬਿਨ ਤੇਲ ਬਾਤੀ ਤੇਰਾ ਜਹੂਰ ਬੇਪਰਵਾਹੀਆ। ਲਹਿਣਾ ਦੇਣਾ ਜੁਗ ਚੌਕੜੀ ਚੁਕਾਉਣਾ ਵਿਚ ਸੰਸਾਰੀ, ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਆਪਣਾ ਫੇਰਾ ਪਾਈਆ। ਰਾਹ ਤੱਕਣ ਪੈਗ਼ੰਬਰ ਗੁਰ ਅਵਤਾਰੀ, ਇਕਾਵਨ ਬਾਵਨ ਆਪਣੀ ਅੱਖ ਖੁਲ੍ਹਾਈਆ। ਜੁਗ ਚੌਕੜੀ ਨਿਤ ਨਵਿਤ ਤੇਰਾ ਲੇਖਾ ਸਦਾ ਜਗਤ ਵਿਦਿਆ ਬਾਹਰੀ, ਜਗਤ ਬੁਧੀ ਸਮਝ ਕੋਇ ਨਾ ਪਾਈਆ। ਸ਼ਬਦੀ ਹੁਕਮ ਤੇਰੀ ਸੱਚੀ ਸਿਕਦਾਰੀ, ਦੋ ਜਹਾਨ ਨਿਗਾਹਬਾਨ ਵੇਖ ਵਖਾਈਆ। ਕਲਜੁਗ ਹਵਸ ਮੇਟ ਕੂੜ ਕੁੜਿਆਰੀ, ਸਤਿ ਧਰਮ ਨਾਤਾ ਦੇਣਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਚ ਦਵਾਰੇ ਢਹਿ ਪਿਆ ਸਰਨਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦੀ ਇਕੋ ਹੋਵੇ ਰਹਿਰਾਸ, ਰਹਿਮਤ ਸਭ ਦੇ ਉਤੇ ਦੇ ਕਮਾਈਆ। ਕਿਰਪਾ ਕਰ ਗ਼ਰੀਬ ਨਿਵਾਜ਼, ਨਿਵਾਜ਼ਸ਼ ਵਿਚ ਵੇਖ ਸਰਬ ਲੋਕਾਈਆ। ਕੂੜ ਕੁੜਿਆਰ ਕਿਸੇ ਸੀਸ ਦਿਸੇ ਨਾ ਤਾਜ, ਤਖ਼ਤਾਂ ਵਾਲੇ ਦੇਣੇ ਖ਼ਾਕ ਮਿਲਾਈਆ। ਇਕੋ ਤੇਰੇ ਹੁਕਮ ਦਾ ਹੋਵੇ ਰਾਜ, ਰਈਅਤ ਚਾਰ ਵਰਨ ਅਠਾਰਾਂ ਬਰਨ ਲੈਣੀ ਬਣਾਈਆ। ਸਤਿ ਧਰਮ ਦਾ ਪੂਰਾ ਕਰਨਾ ਕਾਜ, ਕਰਨੀ ਦੇ ਕਰਤੇ ਕ਼ੁਦਰਤ ਦੇ ਮਾਲਕ ਮਿਹਰਵਾਨ ਹੋ ਕੇ ਅੱਖ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਗੁਰ ਅਵਤਾਰ ਪੈਗ਼ੰਬਰ ਦੇ ਗਏ ਸਰਬ ਜਵਾਬ, ਤਸਬੀ ਮਾਲਾ ਪੀਰ ਪੈਗ਼ੰਬਰਾਂ ਕੰਮ ਕਿਸੇ ਨਾ ਆਈਆ। ਸਾਚੇ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਦੱਸਣਾ ਇਕ ਆਦਾਬ, ਅਦਬ ਨਾਲ ਸ੍ਰਿਸ਼ਟੀ ਦ੍ਰਿਸ਼ਟੀ ਦੇਣੀ ਬਦਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੜਦਾ ਖੋਲ੍ਹ ਨਕ਼ਾਬ, ਸਵੱਛ ਸਰੂਪ ਸ਼ਾਹੋ ਭੂਪ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਣਾ ਸਾਚਾ ਵਰ, ਚਰਨ ਕਵਲ ਉਪਰ ਧਵਲ ਬਖ਼ਸ਼ ਮਾਣ ਵਡਿਆਈਆ। ਸਤਿਜੁਗ ਕਹੇ ਪ੍ਰਭ ਏਕਾ ਬਖ਼ਸ਼ ਦੇ ਧੁਰ ਫ਼ਰਮਾਨ, ਫੁਰਨਾ ਮਨ ਰਹੇ ਨਾ ਰਾਈਆ। ਹੁਕਮੇਂ ਅੰਦਰ ਕਰ ਕਲਿਆਣ, ਕਾਇਨਾਤ ਦੇ ਸਮਝਾਈਆ। ਨਾਮ ਨਿਧਾਨਾ ਤੇਰਾ ਹੋਵੇ ਗਿਆਨ, ਅਗਿਆਨ ਅੰਧੇਰਾ ਦੇਣਾ ਚੁਕਾਈਆ। ਸਰਬ ਜੀਆਂ ਦਾ ਮਾਲਕ ਘਰ ਘਰ ਨਜ਼ਰੀ ਆਏਂ ਸ੍ਰੀ ਭਗਵਾਨ, ਗ੍ਰਹਿ ਗ੍ਰਹਿ ਪੜਦਾ ਦੇਣਾ ਉਠਾਈਆ। ਤੂੰ ਮੇਰਾ ਮੈਂ ਤੇਰਾ ਲੱਖ ਚੁਰਾਸੀ ਜੀਵ ਜੰਤ ਢੋਲਾ ਗਾਣ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਜੁਗ ਚੌਕੜੀ ਨਿਤ ਨਵਿਤ ਮੰਗਦੇ ਗਏ ਦਾਨ, ਦਾਤੇ ਦਾਨੀ ਗਹਿਰ ਗੰਭੀਰ ਬੇਨਜ਼ੀਰ ਵਸਤ ਅਮੋਲਕ ਦੇਣੀ ਵਰਤਾਈਆ। ਹੱਕ ਬੇਨੰਤੀ ਸਚ ਦਵਾਰ ਏਕੰਕਾਰ ਕਰਨੀ ਪਰਵਾਨ, ਅਰਜ਼ ਆਰਜ਼ੂ ਖ਼ਾਹਿਸ਼ ਤੇਰੇ ਅਗੇ ਦਿਤੀ ਟਿਕਾਈਆ। ਮਨ ਵਾਸਨਾ ਜਗਤ ਸ਼ਰਅ ਰਹੇ ਨਾ ਸ਼ੈਤਾਨ, ਸ਼ਰੀਅਤ ਵਿਚੋਂ ਅਸਲੀਅਤ ਅਸਲ ਆਪਣਾ ਆਪ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਤਿ ਧਰਮ ਤੇਰੇ ਦਰ ਕ਼ੁਰਬਾਨ, ਨਿਵ ਨਿਵ ਤੇਰੇ ਚਰਨ ਲਾਗੇ ਪਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਭਜਨ ਸਿੰਘ ਦੇ ਗ੍ਰਹਿ ਪਿੰਡ ਜੀਰਖ ਜ਼ਿਲਾ ਲਧਿਆਣਾ

ਸਤਿਜੁਗ ਕਹੇ ਪ੍ਰਭ ਕਿਰਪਾ ਕਰੇਂ ਲੋਕਮਾਤ ਆਵਾਂ ਉਪਰ ਧਰਨੀ, ਧਰਤ ਧਵਲ ਲਹਿਣਾ ਦੇਣਾ ਲੇਖਾ ਦਿਆਂ ਚੁਕਾਈਆ। ਸ੍ਰਿਸ਼ਟ ਸਬਾਈ ਇਕੋ ਪੂਜ ਕਰਾਵਾਂ ਤੇਰੇ ਚਰਨੀ, ਬਿਨ ਜਗਦੀਸ਼ਰ ਸੀਸ ਨਾ ਕੋਇ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਇਕੋ ਤੁਕ ਦੱਸਾਂ ਪੜਨੀ, ਆਤਮ ਪਰਮਾਤਮ ਢੋਲਾ ਗਾ ਕੇ ਸਾਰੇ ਖ਼ੁਸ਼ੀ ਵਖਾਈਆ। ਤੇਰੇ ਸਚਖੰਡ ਦਵਾਰ ਦੀ ਮੰਜ਼ਲ ਦੱਸਾਂ ਚੜ੍ਹਨੀ, ਨੌ ਦਵਾਰੇ ਜਗਤ ਵਾਸਨਾ ਮਨ ਨਾ ਕੋਇ ਹਲਕਾਈਆ। ਝਗੜਾ ਰਹੇ ਨਾ ਜਾਤ ਪਾਤ ਵਰਨੀ ਬਰਨੀ, ਪਾਰਬ੍ਰਹਮ ਬ੍ਰਹਮ ਮੇਲਾ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੇਣਾ ਧੁਰ ਦਾ ਵਰ, ਦਰਦੀ ਹੋ ਕੇ ਦਰਦ ਲੈ ਵੰਡਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦਾ ਦੱਸਾਂ ਇਕੋ ਰਾਹ, ਰਹੀਮ ਰਹਿਮਤ ਵਿਚ ਮਿਲਾਈਆ। ਮਸ਼ਵਰਿਆਂ ਵਿਚ ਕਰਨੀ ਪਏ ਨਾ ਕੋਇ ਸਲਾਹ, ਸਿੱਧਾ ਮਾਰਗ ਦੀਨ ਦੁਨੀ ਦਿਆਂ ਸਮਝਾਈਆ। ਗੁਰ ਗੋਬਿੰਦ ਸ਼ਬਦੀ ਬਣੇ ਇਕ ਮਲਾਹ, ਸ਼ਹਾਦਤ ਪੈਗ਼ੰਬਰਾਂ ਨਾਲ ਭੁਗਤਾਈਆ। ਸਭ ਦਾ ਸਾਂਝਾ ਨਜ਼ਰੀ ਆਏ ਇਕ ਖ਼ੁਦਾ, ਵਾਹਿਗੁਰੂ ਰਾਮ ਰੂਪ ਵਟਾਈਆ। ਸਮਰਥ ਸਵਾਮੀ ਅੰਤਰਜਾਮੀ ਮਾਨਵ ਮਾਨਸ ਤੈਥੋਂ ਹੋਵੇ ਨਾ ਕੋਇ ਜੁਦਾ, ਗੁਰਮੁਖ ਗੁਰਸਿਖ ਸੰਤ ਸੁਹੇਲੇ ਨਾਤਾ ਦਿਆਂ ਜੁੜਾਈਆ। ਸਚ ਮਹੱਲ ਅਟਲ ਉਚ ਮੁਨਾਰ ਅਗੰਮ ਅਥਾਹ ਤੇਰਾ ਦਿਆਂ ਵਖਾ, ਸਚਖੰਡ ਦਵਾਰਾ ਏਕੰਕਾਰਾ ਇਕੋ ਨਜ਼ਰੀ ਆਈਆ। ਕਲਜੁਗ ਅੰਤ ਸਭ ਦਾ ਲਹਿਣਾ ਦੇਣਾ ਲੇਖਾ ਦੇਣਾ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਤਿਜੁਗ ਸਾਚਾ ਖ਼ੁਸ਼ੀਆਂ ਵਿਚ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਸਾਚਾ ਮਾਰਗ ਸਤਿ ਚਲੇ ਰਿਵਾਜ, ਰਾਓ ਰੰਕ ਇਕੋ ਰੰਗ ਰੰਗਾਈਆ। ਬ੍ਰਹਿਮੰਡ ਖੰਡ ਸ਼ਬਦੀ ਸਤਿਗੁਰ ਹੋਵੇ ਰਾਜ, ਰਈਅਤ ਦੋ ਜਹਾਨ ਲਏ ਬਣਾਈਆ। ਸ੍ਰਿਸ਼ਟੀ ਦਾ ਦ੍ਰਿਸ਼ਟੀ ਅੰਦਰ ਆਤਮ ਪਰਮਾਤਮ ਕਰਨਾ ਕਾਜ, ਕਰਨੀ ਦੇ ਕਰਤੇ ਆਪਣਾ ਹੁਕਮ ਲੈਣਾ ਮਨਾਈਆ। ਸਤਿ ਧਰਮ ਦੀ ਨਵੀਂ ਸਾਜਣਾ ਲੈਣੀ ਸਾਜ, ਕਲਜੁਗ ਕੂੜੀ ਕਿਰਿਆ ਬਾਹਰ ਦੇਣੀ ਕਢਾਈਆ। ਤੇਰੇ ਨਾਮ ਦਾ ਵੱਜੇ ਇਕੋ ਅਗੰਮੀ ਨਾਦ, ਸੁਨ ਸਮਾਧੀ ਅੰਦਰ ਸੁਣ ਸੁਣ ਖ਼ੁਸ਼ੀ ਸਰਬ ਮਨਾਈਆ। ਤੇਰੇ ਹਕ਼ੀਕ਼ੀ ਕਲਮੇ ਦਾ ਹੋਵੇ ਸੱਚਾ ਵਾਅਜ਼, ਵਾਜ਼ਿਆ ਕਰ ਕੇ ਸਭ ਨੂੰ ਦੇ ਦ੍ਰਿੜਾਈਆ। ਧਰਨੀ ਧਰਤ ਖੇੜਾ ਕਰ ਆਬਾਦ, ਸੰਤ ਸੁਹੇਲੇ ਗੁਰਮੁਖ ਗੁਰਸਿਖ ਭਗਤ ਜਨ ਫ਼ਕੀਰ ਸੂਫ਼ੀ ਮਾਤ ਪਰਗਟਾਈਆ। ਬਿਨ ਤੇਰੀ ਕਿਰਪਾ ਸਾਚਾ ਦਿਸੇ ਕੋਈ ਨਾ ਸਾਧ, ਸਾਧਨਾ ਵਿਚ ਲੱਗੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਲੋਕਮਾਤ ਦੀਨ ਦੁਨੀ ਅੰਦਰ ਰਹਿਣ ਮੂਲ ਨਾ ਪਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦੀ ਚਲੇ ਇਕੋ ਲਹਿਰ, ਦਰ ਦਰ ਘਰ ਘਰ ਵੱਜੇ ਸਚ ਵਧਾਈਆ। ਕਲਜੁਗ ਕੁਕਰਮ ਰਹੇ ਕੋਈ ਨਾ ਕਹਿਰ, ਕੂੜ ਕੁੜਿਆਰ ਦੇਣਾ ਮਿਟਾਈਆ। ਸਚ ਦਵਾਰ ਸਚਖੰਡ ਸਾਚੇ ਸੰਤਾਂ ਕਰਾਉਣੀ ਸੈਰ, ਆਰਾਮਗਾਹ ਚਰਨ ਕਵਲ ਦਵਾਰ ਦੇਣਾ ਵਖਾਈਆ। ਜਿਥੇ ਬਿਨਾ ਭਗਤੀ ਪੁੱਜੇ ਕੋਈ ਨਾ ਗੈਰ, ਬਿਨਾ ਨਾਮ ਧਾਮ ਹੱਥ ਕਿਸੇ ਨਾ ਆਈਆ। ਨਿਰਵੈਰ ਹੋ ਕੇ ਦੀਨ ਦੁਨੀ ਮਿਟਾਉਣਾ ਵੈਰ, ਦੀਨ ਮਜ਼੍ਹਬ ਜਾਤ ਪਾਤ ਕਰੇ ਨਾ ਕੋਇ ਲੜਾਈਆ। ਏਕੋ ਰੰਗ ਰੰਗਾਉਣਾ ਗੁਰਮੁਖਾਂ ਅੱਠੇ ਪਹਿਰ, ਘੜੀ ਪਲ ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਣਾ ਇਕੋ ਵਰ, ਵਾਰਸ ਹੋ ਕੇ ਮਾਰਗ ਦੇਣਾ ਲਗਾਈਆ। ਸਤਿਜੁਗ ਕਹੇ ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ, ਸਹਾਇਤਾ ਵਿਚ ਤੇਰੀ ਆਸ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੋ ਜਹਾਨਾਂ ਬਣ ਸਾਲਸ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਆਪਣਾ ਹੁਕਮ ਵਰਤਾਈਆ। ਗੁਰਮੁਖ ਸੰਤ ਸੁਹੇਲੇ ਪਰਗਟ ਕਰ ਖ਼ਾਲਸ, ਖ਼ਾਲਸ ਖ਼ਾਲਸਾ ਆਪਣੇ ਰੰਗ ਰੰਗਾਈਆ। ਸੰਤ ਸੁਹੇਲਾ ਵੇਖ ਬਾਲਾ ਨੱਢਾ ਬਾਲਕ, ਜੋ ਬਾਲੀ ਬੁਧੀ ਤੇਰਾ ਧਿਆਨ ਲਗਾਈਆ। ਕਿਰਪਾ ਕਰ ਸਾਹਿਬ ਸੁਲਤਾਨ ਸੱਚੇ ਸੰਚਾਲਕ, ਸਤਿ ਸਤਿਵਾਦੀ ਆਪਣਾ ਪੜਦਾ ਦੇ ਉਠਾਈਆ। ਤੇਰਾ ਨਿਰਗੁਣ ਨੂਰ ਜੋਤ ਪਰਕਾਸ਼ ਹੋਵੇ ਅਚਾਨਕ, ਜਗਤ ਬੁਧੀ ਭੇਵ ਕੋਇ ਨਾ ਪਾਈਆ। ਜਨ ਭਗਤਾਂ ਨਾਮ ਭੰਡਾਰਾ ਦੇ ਪੂਰਬ ਅਮਾਨਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਤੇਰੇ ਪਾਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਆਦਿ ਜੁਗਾਦਿ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸ੍ਰੀ ਰਾਮ ਦੇ ਗ੍ਰਹਿ ਪਿੰਡ ਮਕਸੂਦੜਾ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਕਿਰਪਾ ਕਰੇ ਸ੍ਰੀ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਦੀਨ ਦਿਆਲ ਪਰਵਰਦਿਗਾਰ ਦਇਆ ਕਮਾਈਆ। ਮਿਹਰਵਾਨ ਮਹਿਬੂਬ ਨਜ਼ਰੀ ਆਏ ਇਕ ਧੁਰ ਦਾ ਕੰਤ, ਸਚ ਸਵਾਮੀ ਅੰਤਰ ਪੜਦਾ ਉਹਲਾ ਦਏ ਉਠਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਦੋ ਜਹਾਨ ਦੇਵੇ ਇਕੋ ਮੰਤ, ਮੰਤਰ ਅੰਤਰ ਨਿਰੰਤਰ ਬਸੰਤਰ ਜਗਤ ਦਏ ਬੁਝਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਆਤਮ ਪਰਮਾਤਮ ਭੇਵ ਅਭੇਦਾ ਅਛਲ ਅਛੇਦਾ ਪੜਦਾ ਦਏ ਚੁਕਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਜਣਾਈਆ। ਚਾਰ ਵਰਨ ਅਠਾਰਾਂ ਬਰਨ ਧਰਨੀ ਧਰਤ ਧਵਲ ਉਪਰ ਬਣਾਏ ਸਾਚੀ ਸੰਗਤ, ਸਗਲਾ ਸੰਗ ਸੂਰਾ ਸਰਬੰਗ ਪੁਰਖ ਅਕਾਲ ਆਪਣਾ ਆਪ ਰਖਾਈਆ। ਸਤਿਜੁਗ ਸਾਚੇ, ਸਚ ਧਰਮ ਦੇ ਦੇ ਅਗੰਮੀ ਹਿੰਮਤ, ਮਿਹਰਵਾਨ ਗੁਣ ਨਿਧਾਨ ਸਿਰ ਆਪਣਾ ਹੱਥ ਟਿਕਾਈਆ। ਮਨੂਆ ਮਨ ਕਰ ਸਕੇ ਕੋਇ ਨਾ ਇੱਲਤ, ਜਗਤ ਵਾਸਨਾ ਨਾ ਕੋਇ ਹਲਕਾਈਆ। ਏਕਾ ਡੰਕਾ ਚਾਰ ਕੁੰਟ ਵਜਾਏ ਸਾਚੀ ਸਿੰਮਤ, ਸਮੇਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਲਿਖਤ, ਭਵਿਖਤ ਦਾ ਲਹਿਣਾ ਦੇਣਾ ਦਏ ਚੁਕਾਈਆ। ਸ੍ਰਿਸ਼ਟ ਸਬਾਈ ਸਾਂਝਾ ਕਰੇ ਇਸ਼ਟ, ਇਸ਼ਟ ਦੇਵ ਆਤਮ ਪਰਮਾਤਮ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਧਰਮ ਦਵਾਰਾ ਖੋਲ੍ਹਣਹਾਰਾ ਏਕੰਕਾਰਾ, ਇਕ ਅਕੱਲਾ ਆਪਣਾ ਰੰਗ ਰੰਗਾਈਆ। ਸਤਿਜੁਗ ਸਾਚੇ, ਤੇਰੀ ਸਾਚੀ ਹੋਵੇ ਯਾਦ, ਯਾਦਗਾਰ ਭਗਤਾਂ ਦਏ ਬਣਾਈਆ। ਸਤਿ ਧਰਮ ਦਾ ਖੇੜਾ ਹੋਵੇ ਆਬਾਦ, ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਬਾਹਰ ਕਢਾਈਆ। ਦੀਨ ਦੁਨੀ ਸਦਾ ਸੁਣਨਹਾਰਾ ਫ਼ਰਿਆਦ, ਪੁਰਖ ਅਕਾਲਾ ਦੀਨ ਦਿਆਲਾ ਘਟ

ਨਿਵਾਸੀ ਪੁਰਖ ਅਬਿਨਾਸ਼ੀ ਵੇਖੇ ਥਾਉਂ ਥਾਈਂਆ। ਸਤਿ ਸਤਿ ਸੁਣਾਏ ਅਗੰਮਾ ਰਾਗ, ਨਾਉਂ ਨਿਰੰਕਾਰ ਏਕੋ ਏਕ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਘਰ ਘਰ ਦੇਵੇ ਦਾਦ, ਦੌਲਤਮੰਦ ਗੁਰਮੁਖ ਗੁਰਸਿਖ ਸੰਤ ਸੁਹੇਲੇ ਲਏ ਬਣਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਨਛੱਤਰ ਸਿੰਘ ਦੇ ਗ੍ਰਹਿ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਜਨ ਭਗਤਾਂ ਅੰਮ੍ਰਿਤ ਦੇਵਾਂ ਨਾਮ ਰਸ ਪਿਆਲਾ, ਖ਼ੁਮਾਰੀ ਧੁਰ ਦੀ ਦਿਆਂ ਚੜ੍ਹਾਈਆ। ਮਿਲੇ ਮੇਲ ਏਕੰਕਾਰ ਪੁਰਖ ਅਕਾਲਾ, ਕਾਇਨਾਤ ਦਾ ਮਾਲਕ ਨਜ਼ਰੀ ਆਈਆ। ਪੂਜਾ ਕਰਨੀ ਪਏ ਨਾ ਕਿਸੇ ਜਵਾਲਾ, ਅਸ਼ਟਭੁਜ ਨਾ ਕੋਇ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਫੇਰਨੀ ਪਏ ਨਾ ਕਿਸੇ ਦੀ ਮਾਲਾ, ਤਨ ਭਬੂਤੀ ਖ਼ਾਕ ਨਾ ਕੋਇ ਰਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਭਰਨਾ ਪਏ ਨਾ ਕਿਸੇ ਹਾਲਾ, ਜਗਤ ਵਸੂਲੀ ਨਾ ਕੋਇ ਰਖਾਈਆ। ਇੱਟਾਂ ਪੱਥਰਾਂ ਵਾਲੀ ਲੱਭਣੀ ਪਏ ਨਾ ਕੋਈ ਧਰਮਸਾਲਾ, ਕਾਇਆ ਮੰਦਰ ਧੁਰ ਦਾ ਕਾਅਬਾ ਇਕ ਵਖਾਈਆ। ਮਾਇਆ ਮਮਤਾ ਮੋਹ ਤੋੜ ਜੰਜ਼ਾਲਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਕਿਸੇ ਵੇਦ ਪੁਰਾਨ ਦਾ ਲੈਣਾ ਨਾ ਪਏ ਅਹਿਵਾਲਾ, ਇਕੋ ਢੋਲਾ ਧੁਰ ਦਾ ਸੋਹਲਾ ਦਿਆਂ ਦ੍ਰਿੜਾਈਆ। ਜੋ ਏਥੇ ਓਥੇ ਦੋ ਜਹਾਨ ਹੋਵੇ ਰਖਵਾਲਾ, ਸਹਾਇਕ ਹੋ ਕੇ ਸੇਵਾ ਸਚ ਕਮਾਈਆ। ਸਾਚਾ ਮਾਰਗ ਦੱਸੇ ਇਕ ਸੁਖਾਲਾ, ਜਗਤ ਕਰਨੀ ਵਿਚੋਂ ਬਾਹਰ ਕਢਾਈਆ। ਸਚ ਪ੍ਰੇਮ ਦੀ ਪਾਏ ਅਗੰਮੀ ਮਾਲਾ, ਮਨ ਕਾ ਮਣਕਾ ਬਿਨ ਤਸਬੀ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਸਤਿਜੁਗ ਸਾਚੇ, ਜਨ ਭਗਤਾਂ ਬਖ਼ਸ਼ ਕੇ ਇਕੋ ਨਾਮ, ਨਿਮਰਤਾ ਆਪਣੀ ਦਿਆਂ ਸਮਝਾਈਆ। ਦਾਮਨਗੀਰ ਹੋ ਕੇ ਪਕੜਾਂ ਆਤਮ ਦਾਮ, ਦਮਾਂ ਦਾ ਲੇਖਾ ਆਪਣੇ ਨਾਲ ਰਖਾਈਆ। ਭਾਗ ਲਗਾ ਕੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਅੰਦਰ ਆਪਣਾ ਇਸ਼ਟ ਦਿਆਂ ਵਖਾਈਆ। ਬਰਦਾ ਰਹਿਣ ਨਾ ਦੇਵਾਂ ਕਿਸੇ ਦਾ ਗ਼ੁਲਾਮ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਸਚ ਸੰਦੇਸ਼ਾ ਸੁਨੇਹੜਾ ਦੇ ਕੇ ਧੁਰ ਪੈਗ਼ਾਮ, ਕਲਮਾ ਇਕੋ ਇਕ ਜਣਾਈਆ। ਸ਼ਬਦੀ ਹੁਕਮ ਅੰਦਰ ਕਰਾਂ ਇਲਹਾਮ, ਰਾਤੀ ਸੁਤਿਆਂ ਲਵਾਂ ਜਗਾਈਆ। ਘਰ ਘਰ ਦਵਾਰੇ ਜਾ ਬਣਾਂ ਮਹਿਮਾਨ, ਪ੍ਰੇਮ ਪ੍ਰੀਤੀ ਅੰਦਰ ਫੇਰਾ ਪਾਈਆ। ਬਲ ਬਾਵਨ ਦਾ ਲੇਖੇ ਲਾਵਾਂ ਪਕਵਾਨ, ਪੂਰਬ ਲਹਿਣਾ ਦੇਣਾ ਸਰਬ ਮੁਕਾਈਆ। ਪ੍ਰੇਮ ਰਸ ਦਾ ਭੋਜਨ ਸਾਰੇ ਖਾਣ, ਲੇਜ੍ਹ ਫੇਹਜ ਭਖ ਭੋਜ ਇਕੋ ਰੰਗ ਵਖਾਈਆ। ਜਿਸ ਨਾਲ ਭਗਤਾਂ ਹੋਵੇ ਕਲਿਆਣ, ਸੋ ਕਰਨੀ ਕਰ ਕੇ ਪਾਰ ਲੰਘਾਈਆ। ਜਿਸ ਨੂੰ ਸਮਝੇ ਨਾ ਕੋਇ ਬੁਧੀ ਅਣਜਾਣ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਾਗ ਭਗਤਾਂ ਰਿਹਾ ਬਣਾਈਆ। ਮਿਹਰ ਅੰਦਰ ਦੇਂਦਾ ਜਾਏ ਦਾਨ, ਦਾਅਵੇ ਨਾਲ ਦਰਗਾਹ ਦੇ ਮਾਲਕ ਦਏ ਬਣਾਈਆ। ਹਰਿ ਹਰਿ ਲੇਖਾ ਨਹੀਂ ਆਮ ਤਮਾਮ, ਖ਼ਾਕੇ ਸ਼ਾਮ ਅੰਧੇਰੀ ਦਏ ਗਵਾਈਆ। ਸਚ ਦਵਾਰੇ ਬਖ਼ਸ਼ ਕੇ ਇਕ ਆਰਾਮ, ਦੁੱਖਾਂ ਦਾ ਡੇਰਾ ਦੇਵੇ ਢਾਹੀਆ। ਚੁਰਾਸੀ ਫਾਸੀ ਕੱਟੇ ਵਿਚ ਜਹਾਨ, ਬੰਦੀਖ਼ਾਨਾ ਨਜ਼ਰ ਕੋਇ ਨਾ ਆਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਜਗਤ ਉਦਾਸੀ ਦਏ ਗਵਾਈਆ। ਜਨ ਭਗਤ ਬਣਾ

ਧਰਮ ਵਿਧਾਨ, ਵਿਦਿਆ ਤੋਂ ਪਰੇ ਕਰੇ ਪੜ੍ਹਾਈਆ। ਸਤਿ ਧਰਮ ਝੁਲਾ ਨਿਸ਼ਾਨ, ਸਾਚੇ ਰਸਤੇ ਆਪ ਲਗਾਈਆ। ਮੰਜ਼ਲ ਚਾੜ੍ਹੇ ਨੌਜਵਾਨ, ਪਾਂਧੀ ਹੋ ਕੇ ਪੰਧ ਮੁਕਾਈਆ। ਸਚ ਦਵਾਰ ਵਖਾ ਕੇ ਅਗੰਮ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਗ੍ਰਹਿ ਦੀਵਾ ਬਾਤੀ ਬਲੇ ਮਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਗਤ ਸੁਹੇਲੇ ਵੇਖ ਖ਼ੁਸ਼ੀ ਮਨਾਣ, ਦੁਖੀਆਂ ਦਰਦਾਂ ਡੇਰਾ ਢਾਹੀਆ। ਘਰ ਸਵਾਮੀ ਠਾਕਰ ਮਿਲੇ ਆਣ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਕਿਰਪਾ ਕਰੇ ਹੋ ਮਿਹਰਵਾਨ, ਮਿਹਰ ਨਜ਼ਰ ਪਾਰ ਕਰਾਈਆ। ਗੁਰਮੁਖ ਸਾਚੇ ਚਤੁਰ ਸੁਘੜ ਸੁਜਾਨ, ਸੁਚੱਜੇ ਆਪਣੇ ਘਰ ਬਣਾਈਆ। ਸਤਿਜੁਗ ਸਾਚੇ ਸਚ ਦਵਾਰੇ ਕਰ ਪਰਵਾਨ, ਪਰਵਾਨੇ ਧੁਰ ਦੇ ਦਏ ਵਖਾਈਆ। ਸਾਚਾ ਢੋਲਾ ਮਿਲ ਕੇ ਗਾਣ, ਰਸਨਾ ਜਿਹਵਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰੰਗ ਰੰਗਾਈਆ। ਸਤਿਜੁਗ ਸਾਚੇ ਮੇਰਾ ਭਗਤ ਕਦੇ ਨਾ ਹੋਵੇ ਮੰਗਤਾ, ਦੂਜੇ ਦਰ ਕਦੇ ਨਾ ਜਾਈਆ। ਘਟ ਘਟ ਅੰਤਰ ਨਿਰੰਤਰ ਹੋ ਕੇ ਚੋਲੇ ਰੰਗਦਾ, ਰੰਗ ਅਨਡੀਠਾ ਇਕ ਵਖਾਈਆ। ਮੰਜ਼ਲ ਆਪਣੀ ਹਕ਼ੀਕ਼ੀ ਲੰਘਦਾ, ਜਗਤ ਦਵਾਰਾ ਨਾ ਕੋਇ ਅਟਕਾਈਆ। ਰਸ ਦੇਵਾਂ ਧੁਰ ਅਨੰਦ ਦਾ, ਅਨੰਦ ਆਤਮਾ ਵਿਚੋਂ ਪਰਗਟਾਈਆ। ਭਾਉ ਦੱਸਾਂ ਅਗੰਮੀ ਛੰਦ ਦਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜੇ ਪਾਰ ਕਰਾਈਆ। ਜੋ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਦਾਨ ਰਿਹਾ ਮੰਗਦਾ, ਸੋ ਭਗਤਾਂ ਰਿਹਾ ਵਰਤਾਈਆ। ਨਾਮ ਡੰਕਾ ਵਜਾ ਆਪਣੇ ਮਰਦੰਗ ਦਾ, ਮੁਰਦੇ ਮੁਰੀਦ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਖ਼ੁਸ਼ੀ ਵਖਾਈਆ। ਸਤਿਜੁਗ ਸਾਚੇ ਸਾਚਾ ਭਗਤ ਤੇਰਾ ਸਹਾਰਾ, ਧੁਰ ਦੇ ਹੁਕਮ ਨਾਲ ਜਣਾਈਆ। ਬਿਨ ਭਗਤਾਂ ਤੇਰਾ ਸੋਹੇ ਨਾ ਕੋਇ ਦਵਾਰਾ, ਸਤਿ ਧਰਮ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਆਪ ਦਾਤਾਰਾ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤਾਂ ਨਾਲ ਮਿਲ ਕੇ ਤੂੰ ਲਾਉਣਾ ਸਚ ਜੈਕਾਰਾ, ਜੋ ਗੁਰਮੁਖਾਂ ਦਿਤਾ ਸਿਖਾਈਆ। ਦੋਹਾਂ ਦਾ ਸਾਂਝਾ ਹੋਵੇ ਪਿਆਰਾ, ਪ੍ਰੀਤੀ ਵਿਚ ਵਿਛੋੜਾ ਕਦੇ ਨਾ ਆਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਹੋ ਕੇ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧਿਆਰਾ, ਅੰਧ ਵਿਸ਼ਵਾਸ਼ ਦਏ ਗਵਾਈਆ। ਸਤਿਜੁਗ ਸਾਚਾ ਨੂਰ ਕਰੇ ਚਮਤਕਾਰਾ, ਚਮਕ ਆਪਣੀ ਇਕ ਵਖਾਈਆ। ਜਨ ਭਗਤਾਂ ਮਿਲੇ ਮੇਲ ਧੁਰ ਕਰਤਾਰਾ, ਕਰਨੀ ਦਾ ਕਰਤਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਖ਼ਾਤਰ ਨਿਰਗੁਣ ਰੂਪ ਪ੍ਰਗਟ ਹੋਵੇ ਚੌਵੀਵਾਂ ਅਵਤਾਰਾ, ਜਗਤ ਜਹਾਨ ਲੇਖਾ ਦਏ ਚੁਕਾਈਆ।

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬੀਬੀ ਬਸੰਤ ਕੌਰ ਦੇ ਗ੍ਰਹਿ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਸਾਚਾ ਨਾਮ ਹੋਵੇ ਮੇਰਾ ਧੁਰ ਦੇਵਾ, ਦੇਵ ਆਤਮਾ ਦਏ ਵਡਿਆਈਆ। ਜਨ ਭਗਤਾਂ ਬਿਰਥੀ ਜਾਣ ਨਾ ਦੇਵੇ ਸੇਵਾ, ਸਵਾਮੀ ਹੋ ਕੇ ਹੋਏ ਸਹਾਈਆ। ਸਚ ਪ੍ਰੇਮ ਦਾ ਦੇਵੇ ਮੇਵਾ, ਅੰਮ੍ਰਿਤ ਆਪਣਾ ਰਸ ਚਖਾਈਆ। ਧਾਮ ਵਖਾਏ ਨਿਹਚਲ ਨਿਹਕੇਵਾ, ਮਹੱਲ ਅਟਲ ਸਮਝਾਈਆ। ਖੇਲੇ ਖੇਲ ਅਲਖ ਅਭੇਵਾ, ਅਗੰਮ ਅਗੋਚਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ

ਇਕ ਵਰਤਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਹੋਵੇ ਇਕੋ ਤਾਕਤ, ਤਾਕਤਵਰ ਰਹਿਣ ਕੋਇ ਨਾ ਪਾਈਆ। ਬ੍ਰਹਮ ਗਿਆਨ ਦੀ ਦੇਵੇ ਲਿਆਕਤ, ਧੁਰ ਦਾ ਮੰਤਰ ਇਕ ਸਮਝਾਈਆ। ਅੰਮ੍ਰਿਤ ਰਸ ਦੇਵੇ ਨਿਆਮਤ, ਅਮੋਘ ਆਪਣੀ ਚੋਗ ਚੁਗਾਈਆ। ਹੋਏ ਸਹਾਈ ਅੰਤ ਕ਼ਿਆਮਤ, ਮਿਹਰ ਨਜ਼ਰ ਪਾਰ ਕਰਾਈਆ। ਸਚ ਦਵਾਰੇ ਲੈ ਕੇ ਜਾਏ ਸਹੀ ਸਲਾਮਤ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਹੋਵੇ ਅਗੰਮੀ ਬਰਖਾ, ਬੂੰਦ ਸਵਾਂਤੀ ਘਰ ਘਰ ਆਪ ਚੁਆਈਆ। ਨਿਜ ਆਤਮ ਪਰਮਾਤਮ ਕਰ ਕੇ ਦਰਸਾ, ਦਰਸ ਦੀਦ ਦੀਦਾਰ ਅੰਦਰ ਯਾਰ ਧੁਰ ਦਾ ਨਜ਼ਰੀ ਆਈਆ। ਜਨਮ ਕਰਮ ਦੀ ਪੂਰਬ ਮੇਟੇ ਹਰਸਾ, ਤ੍ਰਿਖਾ ਕੂੜੀ ਦਏ ਗਵਾਈਆ। ਅੰਦਰ ਵੜ ਕੇ ਖੋਲ੍ਹੇ ਪੜਦਾ, ਨਕ਼ਾਬ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾ ਕਾਇਆ ਮਾਟੀ ਘਰ ਦਾ, ਘਰ ਘਰ ਵਿਚ ਜੋੜ ਜੁੜਾਈਆ। ਇਸ਼ਨਾਨ ਕਰਾ ਅਗੰਮੀ ਸਰ ਦਾ, ਦੁਰਮਤ ਮੈਲ ਦਏ ਧਵਾਈਆ। ਭੇਵ ਚੁਕਾ ਨਰਾਇਣ ਨਰ ਦਾ, ਨਰ ਹਰਿ ਮੇਲਾ ਸਹਿਜ ਸੁਭਾਈਆ। ਸਚ ਦਵਾਰ ਅੰਤਮ ਖੜਦਾ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਗ੍ਰਹਿ ਪੁਰਖ ਅਕਾਲ ਵਸਦਾ, ਤਿਸ ਦਵਾਰੇ ਮਿਲੇ ਵਡਿਆਈਆ। ਓਥੇ ਪਰਕਾਸ਼ ਨਹੀਂ ਰਵ ਸਸ ਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਇਸ਼ਾਰਾ, ਨਹੀਂ ਕਿਸੇ ਅੱਖ ਦਾ, ਸ਼ਬਦ ਅਗੰਮੀ ਨਾਦ ਸ਼ਨਵਾਈਆ। ਢੋਲਾ ਇਕੋ ਜਸ ਦਾ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਭੱਠ ਰਹਿਣਾ ਦਿਸੇ ਅੱਡ ਦਾ, ਦਰ ਇਕੋ ਡੇਰਾ ਲਾਈਆ। ਸਤਿਜੁਗ ਸਾਚੇ, ਸਾਚਾ ਨਾਮ ਜਨ ਭਗਤਾਂ ਪਿਛੇ ਕਦੇ ਨਾ ਛੱਡਦਾ, ਜੁਗ ਜੁਗ ਮੇਰੇ ਨਾਲ ਮਿਲਾਈਆ। ਸੰਤ ਸੁਹੇਲਾ ਹਿੱਸੇਦਾਰ ਅੱਧ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਤਿਜੁਗ ਸਾਚੇ ਸਾਚੇ ਨਾਮ ਦੀ ਸਦਾ ਤਾਅਰੀਫ਼, ਤੋਹਫ਼ਿਆਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਵਰਤਾਈਆ। ਧਰਮ ਦਵਾਰ ਦੀ ਦੱਸੇ ਇਕ ਪ੍ਰੀਤ, ਪੈਜ ਸਵਾਰ ਦਏ ਵਡਿਆਈਆ। ਨਾਮ ਖ਼ੁਮਾਰੀ ਜਣਾਏ ਗੀਤ, ਜੋਤ ਉਜਿਆਰੀ ਨਾਲ ਮਿਲਾਈਆ। ਅਗਨੀ ਤਤ ਕਰੇ ਸੀਤ, ਮੇਘ ਅਗੰਮਾ ਆਪ ਬਰਸਾਈਆ। ਦੀਨ ਦੁਨੀ ਬਦਲੇ ਰੀਤ, ਨੀਤੀ ਵੇਖੇ ਜਗਤ ਲੋਕਾਈਆ। ਪੜਦਾ ਲਾਹਵੇ ਹਸਤ ਕੀਟ, ਸ਼ਾਹ ਸੁਲਤਾਨ ਸਰਨ ਸਮਝਾਈਆ। ਛਤਰ ਵਖਾ ਕੇ ਇਕੋ ਸੀਸ, ਤਖ਼ਤ ਤਾਜ ਜਗਤ ਮਿਟਾਈਆ। ਧਾਮ ਦੱਸ ਅਗੰਮ ਅਨਡੀਠ, ਜਨ ਭਗਤਾਂ ਅੰਦਰ ਅੱਖ ਖੁਲ੍ਹਾਈਆ। ਕਰਵਟ ਲੈ ਬਦਲ ਕੇ ਪੀਠ, ਪੁਸ਼ਤ ਪਨਾਹ ਹੋਏ ਸਹਾਈਆ। ਸਚਖੰਡ ਦਵਾਰੇ ਦੇ ਕਰੇ ਵਸਨੀਕ, ਵਾਸਤਾ ਆਪਣੇ ਨਾਲ ਜੁੜਾਈਆ। ਦੂਜਾ ਰਹੇ ਨਾ ਕੋਇ ਸ਼ਰੀਕ, ਸ਼ਰਕਤ ਵਿਚ ਨਾ ਖ਼ਲਕ ਖ਼ੁਦਾਈਆ। ਸਾਚੇ ਨਾਮ ਦੀ ਵਡ ਤੌਫ਼ੀਕ਼, ਤੁਆਰਫ਼ ਭਗਤਾਂ ਦਏ ਜਣਾਈਆ। ਇਕੋ ਨਾਮ ਜਗਤ ਵਸਤ ਨਾਲੋਂ ਮੁਫ਼ੀਦ, ਜੋ ਮੁਫ਼ਲਿਸਾਂ ਦਏ ਵਰਤਾਈਆ। ਜੋ ਇਸ਼ਾਰਾ ਕੀਤਾ ਫ਼ਰੀਦ, ਨੇਤਰ ਨੈਣਾਂ ਅੱਖ ਉਠਾਈਆ। ਸੋ ਮਨਸਾ ਪੂਰੀ ਹੋਵੇ ਉਮੀਦ, ਤ੍ਰਿਸ਼ਨਾ ਦਏ ਬੁਝਾਈਆ। ਭੇਵ ਅਭੇਦਾ ਦੱਸ ਅਜੀਬ, ਅਜਬ ਨਿਰਾਲੀ ਕਾਰ ਕਮਾਈਆ। ਆਪਣਾ ਹੁਕਮ ਵਰਤੇ ਜਦੀਦ, ਸ਼ਦੀਦ ਵਿਚ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਕਰੇ ਹੁਕਮ ਤਾਕੀਦ, ਕਾਇਦਾ ਬਾਕਾਇਦਾ ਆਪਣਾ ਦਏ ਸਮਝਾਈਆ।

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਕੌਰ ਦੇ ਗ੍ਰਹਿ ਪਿੰਡ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ

ਸਤਿਜੁਗ ਸਾਚੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਚ ਜੈਕਾਰਾ, ਬ੍ਰਹਿਮੰਡ ਖੰਡ ਨਾਮ ਧਿਆਈਆ। ਗੁਰ ਅਵਤਾਰ ਪੈਗ਼ੰਬਰਾਂ ਬਣੇ ਸਹਾਰਾ, ਭਗਤ ਸੁਹੇਲਾ ਹੋ ਕੇ ਸੰਗ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਅਧਾਰਾ, ਕਰੋੜ ਤੇਤੀਸਾ ਸੁਣ ਸੁਣ ਖ਼ੁਸ਼ੀ ਮਨਾਈਆ। ਦੋ ਜਹਾਨਾਂ ਦੇਵੇ ਹੁਲਾਰਾ, ਹਰ ਘਟ ਆਪਣਾ ਰੰਗ ਰੰਗਾਈਆ। ਤ੍ਰੈ ਪੰਜ ਵੇਖੇ ਅਖਾੜਾ, ਪੱਚੀਸ ਪੜਦਾ ਦਏ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪਾਵੇ ਸਾਰਾ, ਅੰਜੀਲ ਕ਼ੁਰਾਨਾਂ ਫੋਲ ਫੁਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸਭ ਦਾ ਲਹਿਣਾ ਦੇਵੇ ਵਿਚ ਸੰਸਾਰਾ, ਪੂਰਬ ਸਭ ਦਾ ਝੋਲੀ ਪਾਈਆ। ਲੱਖ ਚੁਰਾਸੀ ਨਜ਼ਰੀ ਆਵੇ ਏਕਾ ਏਕੰਕਾਰਾ, ਮਾਨਵ ਜਾਤੀ ਮਨ ਹੰਕਾਰ ਦਏ ਮਿਟਾਈਆ। ਧੁਰ ਦਾ ਮੰਦਰ ਵਖਾਵੇ ਇਕ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਸ਼ਬਦ ਅਗਾਧ ਵਜਾਏ ਨਗਾਰਾ, ਨੌਬਤ ਇਕੋ ਇਕ ਸੁਣਾਈਆ। ਕਾਗਤ ਕ਼ਲਮ ਕਰੇ ਨਿਮਸਕਾਰਾ, ਸ਼ਾਹੀ ਬੰਦਨਾ ਵਿਚ ਖ਼ੁਸ਼ੀ ਮਨਾਈਆ। ਰਸਨਾ ਜਿਹਵਾ ਬੱਤੀ ਦੰਦ ਮਿਲੇ ਪਿਆਰਾ, ਪ੍ਰੀਤਮ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਨਾਮ ਤੇਰੀ ਝੋਲੀ ਪਾਈਆ। ਸਤਿਜੁਗ ਸਾਚੇ, ਜੈ ਜੈਕਾਰ ਕਰਨ ਲੋਕ ਪਰਲੋਕ, ਪੁਰੀ ਲੋਅ ਇਕੋ ਰਾਗ ਅਲਾਈਆ। ਜੁਗ ਚੌਕੜੀ ਵਖਰਾ ਦੱਸ ਸਲੋਕ, ਸੋਏ ਗੁਰਮੁਖ ਲਏ ਉਠਾਈਆ। ਭਾਗ ਲਗਾ ਕੇ ਕਾਇਆ ਮਾਟੀ ਕੋਟ, ਕੰਚਨ ਗੜ੍ਹ ਦਏ ਬਣਾਈਆ। ਨਾਮ ਨਿਧਾਨ ਲਗਾ ਕੇ ਚੋਟ, ਚੋਟੀ ਚੜ੍ਹ ਕੇ ਲਏ ਜਗਾਈਆ। ਝਗੜਾ ਮੁਕਾ ਕੇ ਵਰਨ ਗੋਤ, ਆਤਮ ਬ੍ਰਹਮ ਦਏ ਸਮਝਾਈਆ। ਮਨ ਬੁਧੀ ਦੀ ਰਹੇ ਨਾ ਕੋਈ ਸੋਚ, ਸਤਿਗੁਰ ਮਿਲ ਕੇ ਵੱਜੇ ਵਧਾਈਆ। ਤੜਪਣ ਰਹੇ ਨਾ ਕੋਈ ਲੋਚ, ਲੋਚਣ ਲੋਚਾ ਪੂਰ ਕਰਾਈਆ। ਘਰ ਸਵਾਮੀ ਬਖ਼ਸ਼ੇ ਮੌਜ, ਮਿਹਰਵਾਨੀ ਵਿਚ ਦੇ ਵਡਿਆਈਆ। ਚਰਨ ਪ੍ਰੀਤੀ ਦੇ ਕੇ ਧੁਰ ਦਾ ਜੋਗ, ਗੁਰਮੁਖ ਜੁਗੀਸ਼ਰ ਦਏ ਬਣਾਈਆ। ਸੋਹੰ ਦੇ ਕੇ ਸਾਚੀ ਚੋਗ, ਚਾਰ ਜੁਗ ਦਾ ਖਹਿੜਾ ਦਏ ਛੁਡਾਈਆ। ਆਪਣਾ ਦੇ ਕੇ ਦਰਸ ਅਮੋਘ, ਅਮਰਾਪਦ ਇਕ ਵਖਾਈਆ। ਮੁਹੱਬਤ ਵਿਚ ਕਰ ਕੇ ਮੋਹਤ, ਨਾਤਾ ਜਗਤ ਨਾਲੋਂ ਤੁੜਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਮੰਦਰ ਕਰੇ ਰੁਸ਼ਨਾਈਆ। ਕੋਟਾਂ ਵਿਚੋਂ ਥੋੜਿਆਂ ਦੇ ਕੇ ਹੋਸ਼, ਹੁਸ਼ਿਆਰੀ ਨਾਲ ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਬਣਾ ਕੇ ਲੋਕਮਾਤ, ਹਿੱਸੇਦਾਰ ਗੁਰਮੁਖ ਨਾਲ ਰਖਾਈਆ।