੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਗੱਜਨ ਸਿੰਘ ਦੇ ਗ੍ਰਹਿ ਪਿੰਡ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ
ਸਤਿਜੁਗ ਸਾਚੇ, ਜਨ ਭਗਤਾਂ ਨਜ਼ਰੀ ਆਏ ਹਜ਼ੂਰ, ਹਜ਼ੂਰੀ ਵਿਚ ਮਨਜ਼ੂਰੀ, ਦਰ ਘਰ ਸਾਚੇ ਦਏ ਜਣਾਈਆ। ਪੰਧ ਰਹੇ ਨਾ ਨੇੜਾ ਦੂਰ, ਦੂਰ ਦੁਰਾਡਾ ਨੇਰਨ ਨੇਰਾ ਫੇਰਾ ਪਾਈਆ। ਦੁੱਖ ਵਿਚ ਰਹਿਣ ਨਾ ਦੇਵੇ ਕਿਸੇ ਮਜ਼ਬੂਰ, ਮਜਬੂਰੀ ਜ਼ਰੂਰੀ ਦਏ ਕਟਾਈਆ। ਸਾਚੀ ਬਖ਼ਸ਼
ਕੇ ਚਰਨ ਧੂੜ, ਜਨਮ ਕਰਮ ਦੇ ਲੇਖੇ ਆਪਣੇ ਲੇਖੇ ਪਾਈਆ। ਰੰਗ ਚਾੜ੍ਹ ਅਗੰਮ ਗੂੜ੍ਹ, ਦਮਾਂਦਮ ਹੋਏ ਸਹਾਈਆ। ਤ੍ਰਿਸ਼ਨਾ ਤਪੇ ਨਾ ਵਾਂਗ ਤੰਦੂਰ, ਸਾਂਤਕ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਸਤਿਜੁਗ ਸਾਚੇ ਸਾਚਾ ਖੇਲ ਹੋਵੇ ਅਜੀਬ, ਨਿਰਾਲੀ ਆਪਣੀ ਕਾਰ ਕਮਾਈਆ। ਜਨ ਭਗਤਾਂ ਬਦਲ ਦੇਵੇ ਨਸੀਬ, ਕਰਮ ਕ਼ਿਸਮਤ ਨਾ ਕੋਇ ਲੜਾਈਆ। ਦੁੱਖ ਭੁੱਖ ਦਾ ਰਹਿਣ ਨਾ ਦੇਵੇ ਕੋਇ ਗ਼ਰੀਬ, ਗ਼ੈਰਾਂ ਦੀ ਮੁਛੰਦਗੀ ਦਏ ਮਿਟਾਈਆ। ਮਿਹਰਵਾਨ ਹੋ ਕੇ ਦੇਵੇ ਤਰਤੀਬ, ਤਰਫ਼ ਦੋ ਤਰਫ਼ ਵੇਖ ਵਖਾਈਆ। ਸੱਜਣ ਬਣ ਕੇ ਸਚ ਰਫ਼ੀਕ਼, ਮਿੱਤਰ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰੀ ਕਰ ਉਮੀਦ, ਅਮਨ ਵਿਚ ਚਮਨ ਦੇ ਵਖਾਈਆ। ਸਤਿਜੁਗ ਸਾਚੇ, ਜਨ ਭਗਤਾਂ ਰਹੇ ਨਾ ਅੰਤਰ ਗ਼ਮ, ਗ਼ਮਗੀਨ ਨਜ਼ਰ ਕੋਇ ਨਾ ਆਈਆ। ਭਗਤ ਵਛਲ ਹੋ ਸਵਾਰੇ ਕੰਮ, ਕਾਰਜ ਸਭ ਦੇ ਪੂਰ ਕਰਾਈਆ। ਭੰਡਾਰਾ ਦੇ ਧੁਰ ਦਾ ਧਨ, ਧਰਮ ਦੀ ਕਾਰੇ ਦਏ ਲਗਾਈਆ। ਸੰਤ ਸੁਹੇਲੇ ਬਣਾ ਕੇ ਸਾਚੇ ਜਨ, ਜਾਣਨਹਾਰ ਦਏ ਵਡਿਆਈਆ। ਸਭ ਦੀ ਪੁਕਾਰ ਸੁਣੇ ਬਿਨਾ ਕੰਨ, ਅੱਠੇ ਪਹਿਰ ਵੇਖ ਵਖਾਈਆ। ਬੇਨੰਤੀ ਕਰ ਪਰਵਾਨ ਲਏ ਮੰਨ, ਮੰਨਣਹਾਰ ਬੇਪਰਵਾਹੀਆ। ਦੁਖੜਾ ਰੋਗ ਨਾ ਰਹੇ ਤਨ, ਤਤਵ ਤਤ ਕਰੇ ਸਫ਼ਾਈਆ। ਲੇਖੇ ਲਾਏ ਪਵਣ ਸਵਾਸ ਦਮ, ਦਾਮਨ ਦਾਮਨਗੀਰ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਸਤਿਜੁਗ ਸਾਚੇ, ਜਨ ਭਗਤਾਂ ਅੰਦਰ ਰਹਿਣ ਨਾ ਦੇਵੇ ਗ਼ਮੀ, ਚਿੰਤਾ ਚਿਖਾ ਨਾ ਕੋਇ ਜਲਾਈਆ। ਵਸਤ ਅਮੋਲਕ ਦੇ ਕੇ ਨਵੀਂ, ਜੀਵਣ ਨਵਾਂ ਦਏ ਬਦਲਾਈਆ। ਸੜਨਾ ਪਏ ਨਾ ਮਮਤਾ ਤਵੀ, ਤਾਕਤ ਆਪਣੀ ਨਾਲ ਉਠਾਈਆ। ਲਹਿਣਾ ਦੇਣਾ ਚੁਕਾਵੇ ਅਵਤਾਰ ਚਵੀ, ਚੌਂਹ ਜੁਗਾਂ ਦਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਤਿਜੁਗ ਸਾਚੇ, ਭਗਤਾਂ ਅੰਦਰ ਵੇਖੇ ਡੂੰਘਾ ਸਾਗਰ, ਗੋਤਾ ਆਪਣਾ ਨਾਮ ਲਗਾਈਆ। ਪੜਦਾ ਲਾਹ ਕੇ ਕਾਇਆ ਗਾਗਰ, ਗਹਿਰ ਗੰਭੀਰ ਦਏ ਵਡਿਆਈਆ। ਨਿਰਮਲ ਕਰਮ ਕਰ ਉਜਾਗਰ, ਉਜਲੇ ਮੁਖ ਵਖਾਈਆ। ਸਾਚੇ ਘਰ ਬਣਾ ਸੌਦਾਗ਼ਰ, ਸੌਦਾ ਆਪਣੇ ਹੱਟ ਵਖਾਈਆ। ਦੇਵਣਹਾਰਾ ਕਰਤਾ ਕ਼ਾਦਰ, ਕ਼ਦੀਮ ਤੋਂ ਰਿਹਾ ਵਰਤਾਈਆ। ਕੁਛ ਲਹਿਣਾ ਦੇਣਾ ਨਾਨਕ ਦੱਸਿਆ ਬਾਬਰ, ਬਾਬਲ ਕਹਿ ਕੇ ਪ੍ਰਭ ਦਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੀ ਖੇਲ ਆਪ ਖਿਲਾਈਆ। ਸਤਿਜੁਗ ਸਾਚੇ, ਜਨ ਭਗਤ ਪ੍ਰੀਤੀ ਜਾਵਣ ਜੁੜ, ਜੋੜੀ ਧੁਰ ਬਣਾਈਆ। ਜਿਸ ਕਾਰਨ ਨਿਰਗੁਣ ਹੋ ਕੇ ਆਇਆ ਮੁੜ, ਨਿਰਵੈਰ ਹੋ ਕੇ ਵੇਸ ਵਟਾਈਆ। ਗੁਰਮੁਖਾਂ ਰਹਿਣ ਨਾ ਦੇਵਾਂ ਕੋਈ ਥੁੜ, ਭੰਡਾਰਾ ਆਪਣਾ ਦੇਣਾ ਵਰਤਾਈਆ। ਕੁਛ ਲਹਿਣਾ ਦੇਣਾ ਲੇਖਾ ਅਨੰਦਪੁਰ, ਪੂਰਬ ਪਿਛਲਾ ਨਜ਼ਰੀ ਆਈਆ। ਉਸ ਲੈਣਾ ਨਾਲ ਜ਼ੋਰ, ਬਾਕੀ ਆਪਣੀ ਕੱਢ ਵਖਾਈਆ। ਜਨ ਭਗਤਾਂ ਉਪਰ ਕਰ ਗ਼ੌਰ, ਪਤਿਪਰਮੇਸ਼ਵਰ ਅੱਖ ਖੁਲ੍ਹਾਈਆ। ਜਗਤ ਜਨਮ ਦੀ ਪਿਛਲੀ ਵੇਖ ਦੌੜ, ਭੱਜੇ ਆਏ ਵਾਹੋ ਦਾਹੀਆ। ਪੁਰਖ ਅਕਾਲ ਅੰਤਮ ਆਪੇ ਬਹੁੜ, ਬਹੁੜੀ ਬਹੁੜੀ ਕਰ ਕੇ ਰਹੇ ਕੁਰਲਾਈਆ। ਸਾਚੇ ਨਾਮ ਦਾ ਚਲਾ ਦੌਰ, ਦਾਅਵੇ ਕੂੜੇ ਦੇ ਮਿਟਾਈਆ। ਬਿਧ ਕਰ ਅਵਰ ਕੀ ਔਰ, ਆਪਣਾ ਲੇਖਾ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਕੋਝਿਆਂ
ਕਮਲਿਆਂ ਕਾਰਜ ਜਾਵਣ ਸੌਰ, ਸੌਹਰੇ ਪਈਏ ਇਕੋ ਤੇਰੇ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਣਾ ਸਹਾਈਆ। ਸਤਿਜੁਗ ਸਾਚੇ, ਜਨ ਭਗਤਾਂ ਲਹਿਣਾ ਦੇਣਾ ਬਾਕੀ, ਬਕਤਾ ਹੋ ਕੇ ਰਿਹਾ ਜਣਾਈਆ। ਕੁਛ ਥੋੜੀ ਜਿਹੀ ਰਵਦਾਸ ਵਾਲੀ ਸਾਖੀ, ਸਿਫ਼ਤ ਨਾਲ ਸਾਲਾਹੀਆ। ਕੁਛ ਲੇਖਾ ਓਸ ਦੀ ਨਿਕੀ ਜਿਹੀ ਕਾਕੀ, ਅਵੱਸਥਾ ਬਾਲ ਰਹੀ ਵਖਾਈਆ। ਜਿਸ ਨੇ ਸਾਂਭ ਕੇ ਰਖੀ ਪਾਤੀ, ਪਤ੍ਰਿਕਾ ਆਪਣੇ ਵਿਚ ਛੁਪਾਈਆ। ਓਸ ਦਾ ਨਾਤਾ ਨਾਲ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਓਸ ਦੀ ਮੰਨਣੀ ਸਾਚੀ ਆਖੀ, ਦਾਸੀ ਹੋ ਕੇ ਰਹੀ ਦ੍ਰਿੜਾਈਆ। ਪੁਰਖ ਅਕਾਲ ਸਚਖੰਡ ਨਿਵਾਸੀ, ਵਾਸਤਾ ਇਕੋ ਵਾਰ ਪਾਈਆ। ਜਨ ਭਗਤਾਂ ਜੀਵਣ ਜੁਗਤੀ ਕਰ ਰਾਸੀ, ਦੁਖੀਆਂ ਦਰਦ ਦੇ ਮਿਟਾਈਆ। ਜਿਨ੍ਹਾਂ ਦੇਣੀ ਨਹੀਂ ਜਮ ਕੀ ਫਾਸੀ, ਤਿਨ੍ਹਾਂ ਜਾਮਨ ਹੋ ਕੇ ਹੋਣਾ ਆਪ ਸਹਾਈਆ। ਕਿਸੇ ਰਹੇ ਤਾਪ ਸਰਾਪ ਨਾ ਖਾਂਸੀ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਤੇਰੀ ਮੰਜ਼ਲ ਸਭ ਤੋਂ ਔਖੀ ਘਾਟੀ, ਬਿਨ ਤੇਰੇ ਘਾਟਾ ਨਾ ਪੂਰ ਕਰਾਈਆ। ਜਗਤ ਉਡੀਕਦਿਆਂ ਮਿਟੀ ਵਾਟੀ, ਪਿਛਲਾ ਪੰਧ ਰਿਹਾ ਨਾ ਰਾਈਆ। ਕਿਰਪਾ ਕਰ ਪੁਰਖ ਅਬਿਨਾਸ਼ੀ, ਦਰ ਤੇਰੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੇਟ ਕੁੜਿਆਰੀ ਕਾਤੀ, ਕਾਮਲ ਹੋ ਕੇ ਹੋ ਸਹਾਈਆ।
੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬੱਗਾ ਸਿੰਘ ਦੇ ਗ੍ਰਹਿ ਪਿੰਡ ਨੱਤ ਜ਼ਿਲਾ ਲੁਧਿਆਣਾ
ਸਤਿਜੁਗ ਸਾਚੇ, ਸ਼ਬਦ ਅਗੰਮੀ ਮੰਨਣਾ ਕਹਿਣਾ, ਹੁਕਮ ਅੰਦਰ ਹੁਕਮ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਚੁਕੇ ਲਹਿਣਾ, ਨਿਰਗੁਣ ਸਰਗੁਣ ਰਹਿਣ ਕੋਇ ਨਾ ਪਾਈਆ। ਦੋ ਜਹਾਨਾਂ ਭਾਣਾ ਬਣੇ ਸਹਿਣਾ, ਸ੍ਰਿਸ਼ਟੀ ਦ੍ਰਸ਼ਟੀ ਅੰਦਰ ਨਾ ਕੋਈ ਮੇਟੇ ਮੇਟ ਮਿਟਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨਿਰਅੱਖਰ ਇਕੋ ਕਹਿਣਾ, ਅੱਖਰਾਂ ਵਾਲੀ ਵਿਦਿਆ ਨਾ ਕੋਇ ਜਣਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਹੋਵੇ ਸਾਕ ਸੱਜਣ ਸੈਣਾ, ਮਿੱਤਰ ਪਿਆਰਾ ਧੁਰ ਦਰਗਾਹੀਆ। ਇਕੋ ਨਜ਼ਰੀ ਆਏ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਰਸ ਦਿਖਾਏ ਤੀਜੇ ਨੈਣਾ, ਲੋਚਨ ਅੱਖ ਪਰਤੱਖ ਗੁਸਾਈਂ ਦਏ ਖੁਲ੍ਹਾਈਆ। ਮਾਇਆ ਮਮਤਾ ਮੋਹ ਵਿਕਾਰ ਕਲਜੁਗ ਅੰਤ ਲਹਿਣਾ ਦੇਣਾ, ਪਰਵਰਦਿਗਾਰ ਸਾਂਝਾ ਯਾਰ ਧੱਕਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚਾ ਨਾਮ ਦਏ ਇਕ ਰਸੈਣਾ, ਰਸੀਆ ਇਕੋ ਇਕ ਆਤਮ ਪਰਮਾਤਮ ਦਏ ਵਖਾਈਆ। ਸਤਿਜੁਗ ਸਾਚੇ, ਸਾਚਾ ਹੋਵੇ ਖੇਲ ਅਗੰਮ, ਅਲਖ ਅਗੋਚਰ ਦੇਣਾ ਜਣਾਈਆ। ਸਤਿ ਧਰਮ ਤੇਰਾ ਬੇੜਾ ਦੇਵੇ ਬੰਨ੍ਹ, ਨਈਆ ਨੌਕਾ ਆਪਣੇ ਕੰਧ ਉਠਾਈਆ। ਧੁਰ ਭੰਡਾਰਾ ਦੇਵੇ ਨਾਮ ਧਨ, ਸਚ ਖ਼ਜ਼ੀਨਾ ਤੇਰੀ ਝੋਲੀ ਪਾਈਆ। ਨਿਰਗੁਣ ਜੋਤ ਨੂਰੀ ਚਾੜ੍ਹੇ ਚੰਨ, ਕਲਜੁਗ ਕੂੜ ਅੰਧੇਰਾ ਦਏ ਮਿਟਾਈਆ। ਵਾਸਨਾ ਬੰਨ੍ਹੇ ਚਾਰ ਵਰਨ ਅਠਾਰਾਂ ਬਰਨ, ਮਨੂਆ ਮਨ ਮਮਤਾ ਮੋਹ ਨਾ ਕੋਇ ਚੁਕਾਈਆ। ਦੇਵੇ ਵਡਿਆਈ ਕਾਇਆ ਮਾਟੀ ਖ਼ਾਕੀ ਤਨ, ਤਤਵ ਤਤ ਆਪਣਾ ਦਏ ਸਮਝਾਈਆ।
ਸਚ ਵਸੇਰਾ ਦੱਸੇ ਬਿਨ ਛੱਪਰੀ ਛੰਨ, ਸਚਖੰਡ ਦਵਾਰਾ ਏਕੰਕਾਰਾ ਆਪਣਾ ਘਰ ਦਏ ਬਣਾਈਆ। · ਜਿਸਦਾ ਲੇਖਾ ਬੋਧ
ਅਗਾਧ ਜੁਗ ਚੌਕੜੀ ਆਦਿ ਜੁਗਾਦਿ ਨਾ ਲਿਖਣਹਾਰਾ, ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ
ਬਣੇ ਭਿਖਾਰਾ, ਭਿੱਖਕ ਹੋ ਕੇ ਦਰ ਝੋਲੀ ਰਹੇ ਡਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਕ਼ੁਦਰਤ ਦਾ ਮਾਲਕ ਕਰਨੀ ਦਾ
ਕਰਤਾ ਆਪਣੀ ਕਰੇ ਕਾਰਾ, ਗਹਿਰ ਗੰਭੀਰ ਬੇਨਜ਼ੀਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਭਗਤ ਸੁਹੇਲਾ ਇਕ ਅਕੇਲਾ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਢੋਲਾ ਦਏ ਸੁਣਾਈਆ। ਸਤਿਜੁਗ
ਸਾਚੇ ਉਠ ਵੇਖ ਖੋਲ੍ਹ ਜਾਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਜਨ ਭਗਤਾਂ ਕਾਇਆ ਮੰਦਰ ਲਾਏ ਭਾਗ, ਨਿਰਗੁਣ
ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਦੀਪਕ ਜੋਤ ਜਗਾਏ ਚਰਾਗ਼, ਦੀਵਾ ਬਾਤੀ ਕਮਲਾਪਾਤੀ ਨਾਲ ਨਾ ਕੋਇ ਰਖਾਈਆ। ਕੂੜੀ ਕਿਰਿਆ
ਮਨ ਵਾਸਨਾ ਬੁਝਾਏ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਦੁਰਮਤ ਮੈਲ ਘਰ ਘਰ ਧੋਵੇ ਦਾਗ਼, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੜਦਾ
ਉਹਲਾ ਦਏ ਉਠਾਈਆ। ਸਾਧ ਸੰਤ ਸ੍ਰੀ ਭਗਵੰਤ ਆਪਣੇ ਹੱਥ ਪਕੜੇ ਵਾਗ, ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰਾ ਥਾਉਂ ਥਾਈਂਆ। ਸਤਿ
ਧਰਮ ਤੇਰਾ ਖੇੜਾ ਕਰ ਆਬਾਦ, ਆਬਾਦੀ ਭਗਤਾਂ ਨਾਲ ਰਖਾਈਆ। ਸਭ ਦੇ ਅੰਤਰ ਨਿਰੰਤਰ ਤੇਰੀ ਇਕੋ ਹੋਵੇ ਆਵਾਜ਼, ਤੂੰ ਮੇਰਾ ਮੈਂ ਤੇਰਾ
ਢੋਲਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਮਹੱਲ ਅਟਲ ਉਚ ਮਨਾਰ ਵਖਾਏ
ਅਗੰਮੀ ਮਹਿਰਾਬ, ਜਿਥੇ ਮਹਿਬੂਬ ਹੋ ਕੇ ਆਪਣਾ ਖੇਲ ਖਿਲਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਇਕੋ ਹੋਵੇ ਪਰਚਾਰ, ਚਾਰ ਕੁੰਟ ਦਹਿ
ਦਿਸ਼ਾ ਇਕੋ ਡੰਕਾ ਦਿਆਂ ਵਜਾਈਆ। ਖ਼ੁਸ਼ੀਆਂ ਮਨਾਵਣ ਪੈਗ਼ੰਬਰ ਗੁਰੂ ਅਵਤਾਰ, ਸਚਖੰਡ ਦਵਾਰੇ ਇਕੋ ਤੇਰੇ ਨਾਮ ਵੱਜੇ ਵਧਾਈਆ। ਭਗਤ
ਸੁਹੇਲੇ ਨਿਉਂ ਨਿਉਂ ਕਰਨ ਨਿਮਸਕਾਰ, ਸੂਫ਼ੀ ਫ਼ਕੀਰ ਸਜਦਿਆਂ ਵਿਚ ਸੀਸ ਨਿਵਾਈਆ। ਕ਼ੁਦਰਤ ਦੇ ਕ਼ਾਦਰ ਤੇਰੇ ਚਰਨ ਕਵਲ ਬਲਿਹਾਰ, ਖ਼ਾਦਮ
ਹੋ ਕੇ ਸੇਵ ਕਮਾਈਆ। ਹਰਿ ਜਗਦੀਸ ਨਵ ਨੌ ਚਾਰ ਤੇਰੀ ਧਾਰ, ਧਰਮ ਦਵਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦੁਨੀ ਵੇਖੇ ਥਾਉਂ ਥਾਈਂਆ। ਸਤਿਜੁਗ
ਸਾਚੇ, ਸਾਚੇ ਨਾਮ ਦਾ ਵੇਖਣਾ ਰੰਗ, ਰੰਗ ਅਨਡਿਠੜਾ ਦਏ ਜਣਾਈਆ। ਘਰ ਘਰ ਵਜਾਏ ਅਗੰਮਾ ਮਰਦੰਗ, ਬਿਨ ਤੰਦ ਸਿਤਾਰ ਹਿਲਾਈਆ।
ਆਤਮ ਪਰਮਾਤਮ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸਹਿੰਸਾ ਅੰਦਰੋਂ ਦਏ ਕਢਾਈਆ। ਭੇਵ ਖੁਲ੍ਹਾ
ਕੇ ਬ੍ਰਹਮ ਹੰ, ਪਾਰਬ੍ਰਹਮ ਆਪਣੇ ਘਰ ਵਸਾਈਆ। ਚਲੇ ਚਤੁਰਾਈ ਨਾ ਮਨੂਆ ਮਨ, ਮਨ ਕਾ ਮਣਕਾ ਦਏ ਭਵਾਈਆ। ਜਗਤ ਵਿਕਾਰ
ਹੰਕਾਰ ਸ਼ਬਦ ਸਤਿਗੁਰ ਦੇਵੇ ਡੰਨ, ਡੰਕਾ ਇਕੋ ਇਕ ਵਜਾਈਆ। ਸ੍ਰਿਸ਼ਟ ਸਬਾਈ ਦੀਨ ਦੁਨੀ ਕਾਇਨਾਤ ਨਾਮ ਭੰਡਾਰਾ ਦੇਵੇ ਅਗੰਮੀ ਧਨ, ਧਰਮ
ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਲੋਕਮਾਤ ਮਾਰ ਝਾਤ, ਇਕ ਇਕੱਲਾ ਸਚ ਮਹੱਲਾ ਭਗਤ ਦਵਾਰਾ ਦਏ ਵਖਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਗੋਬਿੰਦ ਪੁਰਾ ਜ਼ਿਲਾ ਜਲੰਧਰ
ਕਿਰਪਾ ਕਰੇ ਪੁਰਖ ਅਕਾਲ, ਦੀਨ ਦਿਆਲ ਦਇਆ ਕਮਾਈਆ। ਲੇਖਾ ਜਾਣੇ ਦੋ ਜਹਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੁਕਮ ਸੰਦੇਸਾ ਦੇਵੇ ਧੁਰ ਫ਼ਰਮਾਨ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਸਤਿਜੁਗ ਉਠ ਦੁਲਾਰੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮਿਹਰਵਾਨ ਮਹਿਬੂਬ ਸਚ ਦਵਾਰ ਵਖਾਏ ਸਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਕਮਲਾਪਾਤੀ ਜੋਤ ਜਗਾਏ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਭੇਵ ਅਭੇਦਾ ਅਛਲ ਅਛੇਦਾ ਆਪਣਾ ਆਪ ਖੁਲ੍ਹਾਈਆ। ਸਤਿਜੁਗ ਸਾਚੇ ਉਠ ਬਲਧਾਰ, ਪੁਰਖ ਅਕਾਲ ਦਏ ਵਡਿਆਈਆ। ਧਰਨੀ ਧਰਤ ਵੇਖ ਗ਼ਰੀਬਾਂ ਹਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕੂੜਾ ਚਾਰ ਕੁੰਟ ਵੱਜੇ ਤਾਲ, ਸਤਿ ਧਰਮ ਦਵਾਰ ਮੁਹੱਬਤ ਨਾ ਕੋਇ ਦਿਸਾਈਆ। ਸਚ ਮੁਰੀਦਾਂ ਪੁਛੇ ਕੋਇ ਨਾ ਹਾਲ, ਮੁਰਸ਼ਦ ਧੁਰ ਦਾ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਸਿਰ ਤੇ ਕੂਕੇ ਕਾਲ, ਅਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਰ ਨਰਾਇਣ ਇਕੋ ਇਕ ਦ੍ਰਿੜਾਈਆ। ਸਤਿਜੁਗ ਸਾਚੇ ਉਠ ਉਠ ਵੇਖ, ਹਰਿ ਕਰਤਾ ਆਪ ਵਖਾਈਆ। ਕਰੇ ਖੇਲ ਨਰ ਨਰੇਸ਼, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜਾਤਾ ਧਰ ਵੇਸ, ਦੇਸ ਪ੍ਰਦੇਸਾ ਖੋਜ ਖੁਜਾਈਆ। ਜਿਸ ਦਾ ਬੋਧ ਅਗਾਧਾ ਸ਼ਬਦ ਅਨਾਦਾ ਅਗੰਮੀ ਲੇਖ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸ਼ਾਹ ਮਹਿਬੂਬ ਮੁਹੱਬਤ ਵਿਚ ਦੱਸੇ ਭੇਦ, ਭੇਵ ਅਭੇਦਾ ਅਛਲ ਅਛੇਦਾ ਆਪਣਾ ਦਏ ਵਖਾਈਆ। ਕਲਜੁਗ ਕੂੜੀ ਕਿਰਿਆ ਦਹਿ ਦਿਸ਼ਾ ਚਾਰ ਕੁੰਟ ਮੇਟਣਹਾਰਾ ਰੇਖ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਦਏ ਮਿਟਾਈਆ। ਸਭ ਦੀ ਸੁਰਤੀ ਕਰ ਕੇ ਚੇਤਨ ਚੇਤ, ਚਾਰ ਵਰਨ ਅਠਾਰਾਂ ਬਰਨ ਆਲਸ ਨਿੰਦਰਾ ਦਏ ਮਿਟਾਈਆ। ਹਰ ਘਟ ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਆਪਣਾ ਪੰਧ ਮੁਕਾਈਆ। ਸੁਹਾਵਣਹਾਰਾ ਆਤਮ ਸਾਚੀ ਸੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰੀ ਸਾਚੀ ਰੁੱਤ, ਆਪ ਸੁਹਾਏ ਅਬਿਨਾਸ਼ੀ ਅਚੁਤ, ਪਾਰਬ੍ਰਹਮ ਦੇਵਣਹਾਰਾ ਵਡਿਆਈਆ। ਸਤਿਜੁਗ ਸਾਚੇ ਉਠ ਬਾਲ ਨਿਧਾਨ, ਨੱਢੇ ਬਾਲੇ ਚਾਈਂ ਚਾਈਂਆ। ਸ਼ਬਦ ਅਗੰਮੀ ਇਕ ਗਿਆਨ, ਨਿਰਅੱਖਰ ਕਰਾਂ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਰ ਪ੍ਰਧਾਨ, ਵਿਸ਼ਨ ਬ੍ਰਹਮਾ ਸ਼ਿਵ ਮਿਲ ਕੇ ਢੋਲਾ ਗਾਈਆ। ਦੇਵਤ ਸੁਰ ਸੀਸ ਝੁਕਾਣ, ਰਿਖ ਮੁਨ ਖ਼ੁਸ਼ੀ ਮਨਾਈਆ। ਭਗਤ ਜਨ ਜਾਣ ਦਰਗਾਹ ਕ਼ੁਰਬਾਨ, ਨਿਉਂ ਨਿਉਂ ਲਾਗਣ ਪਾਈਆ। ਲੱਖ ਚੁਰਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਦੇਵੇ ਦਾਨ, ਦਾਤਾ ਦਾਨੀ ਹੋਏ ਆਪ ਸਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰਨਾ ਪਏ ਪ੍ਰਵਾਨ, ਪਰਮ ਪੁਰਖ ਪਰਮਾਤਮ ਆਤਮ ਮੇਲਾ ਲਏ ਮਿਲਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਸ਼ਾਹ ਸੁਲਤਾਨ ਆਪਣਾ ਹੁਕਮ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਤੇਰਾ ਰਾਹ ਧੁਰ ਦਾ ਆਪ
ਚਲਾਏ ਅਗੰਮ ਅਥਾਹ ਬੇਪ੍ਰਵਾਹ ਆਪਣਾ ਹੁਕਮ ਮਨਾਈਆ। ਸਤਿਜੁਗ ਸਾਚੇ ਉਠ ਤੱਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਰੇ ਖੇਲ ਪੁਰਖ ਸਮਰਥ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਸ਼ਬਦੀ ਡੋਰ ਪਾਏ ਨੱਥ, ਮਨ ਵਾਸਨਾ ਕੂੜੀ ਕਿਰਿਆ ਕਪਟ ਦਰ ਰਹਿਣ ਕੋਇ ਨਾ ਪਾਈਆ। ਭਗਤ ਸੁਹੇਲਾ ਇਕ ਇਕੇਲਾ ਨਿਜ ਨੇਤਰ ਖੋਲ੍ਹੇ ਅੱਖ, ਪ੍ਰਤੱਖ ਨਜ਼ਰੀ ਆਏ ਸਰਬ ਗੁਸਾਈਂਆ। ਤੂੰ ਮੇਰਾ ਮੈਂ ਤੇਰਾ ਭੇਵ ਅਭੇਦਾ ਖੋਲ੍ਹੇ ਸਚ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿੰਮਾ ਦੱਸ ਅਕੱਥ, ਰਸਨਾ ਜਿਹਵਾ ਬੱਤੀ ਦੰਦ ਲਹਿਣਾ ਦਏ ਮੁਕਾਈਆ। ਸਤਿਜੁਗ ਸਾਚੇ, ਉਠ ਵੇਖ ਅਗੰਮ ਅਥਾਹ ਨਜ਼ਾਰਾ, ਬੇਨਜ਼ੀਰ ਦਏ ਵਖਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰਾ, ਸਤਿਜੁਗ ਤਰੇਤਾ ਦਵਾਪਰ ਕਲਜੁਗ ਨਾ ਕੋਇ ਮੇਟੇ ਮੇਟ ਮਿਟਾਈਆ। ਸੋ ਕਲ ਕਲਕੀ ਲਏ ਅਵਤਾਰਾ, ਨਿਹਕਲੰਕ ਰਾਓ ਰੰਕ ਇਕੋ ਡੰਕ ਦਏ ਸੁਣਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਇਜ਼ਹਾਰਾ, ਸਿਫ਼ਤਾਂ ਅੰਦਰ ਸਿਫ਼ਤੀ ਢੋਲੇ ਗਾਈਆ। ਜਿਸ ਦੀ ਆਸਾ ਰਖ ਕੇ ਗਏ ਗੁਰੂ ਅਵਤਾਰਾ, ਪੈਗ਼ੰਬਰ ਹੋ ਕੇ ਸਜਦਾ ਸੀਸ ਨਿਵਾਈਆ। ਸੋ ਲੇਖਾ ਜਾਣੇ ਧੁਰ ਦਰਬਾਰਾ, ਨਿਰਗੁਣ ਸਰਗੁਣ ਖੇਲੇ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਸਚ ਸਲਾਹ ਦੇਵਣਹਾਰਾ ਬੇਪ੍ਰਵਾਹ, ਸ਼ਬਦੀ ਸਤਿਗੁਰ ਇਕ ਮਲਾਹ, ਬੇੜਾ ਚਾਰ ਕੁੰਟ ਦਹਿ ਦਿਸ਼ਾ ਆਪਣੇ ਕੰਧ ਉਠਾਈਆ। ਸਤਿਜੁਗ ਸਾਚੇ ਉਠ ਨੇਤਰ ਆਪਣਾ ਖੋਲ੍ਹ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਸ਼ਬਦ ਅਗੰਮੀ ਕੰਡੇ ਤੋਲ, ਜਗਤ ਤਰਾਜੂ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਬੋਲ, ਆਤਮ ਪਰਮਾਤਮ ਮੇਲਾ ਰਿਹਾ ਕਰਾਈਆ। ਸ਼ਬਦ ਅਗੰਮੀ ਵਜਾ ਕੇ ਢੋਲ, ਧੁਨ ਆਤਮਕ ਰਾਗ ਸੁਣਾਈਆ। ਬਜਰ ਕਪਾਟੀ ਪੜਦਾ ਖੋਲ੍ਹ, ਨਿਜ ਲੋਚਨ ਕਰੇ ਰੁਸ਼ਨਾਈਆ। ਸਤਿ ਸਰੂਪੀ ਹੋ ਕੇ ਜਾਏ ਮੌਲ, ਮੌਲਾ ਆਪਣੀ ਕਾਰ ਕਮਾਈਆ। ਕਰੇ ਪ੍ਰਕਾਸ਼ ਉਪਰ ਧਰਨੀ ਧਰਤ ਧੌਲ, ਧਵਲ ਧਰਮ ਦਵਾਰਾ ਇਕ ਸੁਹਾਈਆ। ਗੁਰ ਗੋਬਿੰਦ ਲੇਖਾ ਪੂਰਾ ਕਰੇ ਕੀਤਾ ਕੌਲ, ਕੌਲ ਆਪਣਾ ਤੋੜ ਨਿਭਾਈਆ। ਜਿਸ ਨੂੰ ਸਮਝੇ ਕੋਈ ਨਾ ਪਾਂਧਾ ਰੌਲ, ਬੁਧੀਵਾਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਲੇਖਾ ਦਏ ਸਮਝਾਈਆ। ਸਤਿਜੁਗ ਸਾਚੇ, ਤੇਰਾ ਲੇਖਾ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਦੇਣਾ ਜਾਪ, ਇਸ਼ਟੀ ਇਕੋ ਨੂਰ ਰੁਸ਼ਨਾਈਆ। ਰੂਹ ਬੁਤ ਦੋਵੇਂ ਕਰਨੇ ਪਾਕ, ਪਤਿਤ ਪੁਨੀਤ ਆਪ ਬਣਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਪੜਦਾ ਅਦੰਰੋਂ ਦੇਣਾ ਉਠਾਈਆ। ਸ਼ਬਦ ਅਗੰਮੀ ਸੁਣਾ ਕੇ ਨਾਦ, ਧੁਨ ਅਗੰਮ ਕਰੇ ਸ਼ਨਵਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦੇਣਾ ਗਵਾਈਆ। ਜਨ ਭਗਤਾਂ ਦੇ ਧਰਵਾਸ, ਭਰਮ ਭੁਲੇਖਾ ਦੇਣਾ ਮਿਟਾਈਆ। ਸਾਚੇ ਮੰਦਰ ਵਖਾ ਆਪਣੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਅੰਮ੍ਰਿਤ ਧਾਰ ਬੁਝਾ ਕੇ ਪਿਆਸ, ਨਿਝਰ ਝਿਰਨਾ ਦੇਣਾ ਝਿਰਾਈਆ। ਅੰਦਰ ਮੇਟ ਅੰਧਰੀ ਰਾਤ, ਨਿਰਗੁਣ ਜੋਤ ਕਰ ਪ੍ਰਕਾਸ਼, ਦਰਸ ਵਖਾ ਕੇ ਇਕ ਇਕਾਂਤ, ਇਕ ਮਹੱਲਾ ਦੇਣਾ ਵਸਾਈਆ। ਜਿਥੇ ਰਸਨਾ ਜਿਹਵਾ ਕੋਈ ਨਾ ਕਰੇ ਬਾਤ, ਉਚੀ ਕੂਕ
ਨਾ ਕੋਇ ਅਲਾਈਆ। ਰਸ ਮਾਣੇ ਕੋਈ ਨਾ ਰਾਗ, ਰਾਗਨੀ ਚਲੇ ਨਾ ਕੋਇ ਚਤੁਰਾਈਆ। ਦੀਨ ਦੁਨੀ ਦਾ ਹੋਵੇ ਤਿਆਗ, ਵਾਸਨਾ ਵਿਚ ਨਾ ਕੋਇ ਫ਼ਸਾਈਆ। ਇਕੋ ਆਤਮ ਹੋਵੇ ਵੈਰਾਗ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਤਿ ਦਵਾਰੇ ਲੱਗੇ ਭਾਗ, ਭਗਵਨ ਮਿਲੇ ਬੇਪਰਵਾਹੀਆ। ਦੀਪਕ ਜੋਤ ਜਗੇ ਚਿਰਾਗ਼, ਚਰਾਗਾਹਾਂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਹੋ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਸਚਖੰਡ ਦਵਾਰੇ ਹੋ ਆਬਾਦ, ਨਾਤਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਪੜਦਾ ਉਹਲਾ, ਪੁਰਖ ਅਕਾਲ ਚੁਕਾਏ ਬਣ ਵਿਚੋਲਾ, ਸੋਹਲਾ ਢੋਲਾ ਧੁਰ ਦਾ ਆਪ ਸੁਣਾਈਆ। ਸਤਿਜੁਗ ਸਾਚੇ, ਤੇਰੇ ਨਾਮ ਦਾ ਹੋਵੇ ਇਕ ਜੈਕਾਰਾ, ਬ੍ਰਹਿਮੰਡ ਖੰਡ ਸਿਫ਼ਤ ਸਾਲਾਹੀਆ। ਦੋ ਜਹਾਨ ਵਸੇ ਇਕ ਦਵਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਸਭ ਦਾ ਹੋਵੇ ਮੀਤ ਮੁਰਾਰਾ, ਮਿੱਤਰ ਧੁਰ ਦਾ ਨੂਰ ਖ਼ੁਦਾਈਆ। ਜਿਸ ਦਾ ਮਹੱਲ ਅਟਲ ਉਚ ਮਨਾਰਾ, ਮੁਕਾਮੇ ਹੱਕ ਡੇਰਾ ਲਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਖ਼ਿਦਮਤਗਾਰਾ, ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਸੇਵ ਕਮਾਈਆ। ਜਿਸ ਦਾ ਨਾਮ ਸਦਾ ਚਲੇ ਜੁਗ ਚਾਰਾ, ਜੁਗ ਚੌਕੜੀ ਆਪਣੇ ਹੁਕਮ ਭਵਾਈਆ। ਸੋ ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਕੂੜੀ ਕਿਰਿਆ ਦਏ ਰੁੜ੍ਹਾਈਆ। ਸਤਿਜੁਗ ਸਾਚੇ, ਤੇਰੇ ਨਾਮ ਦਾ ਹੋਵੇ ਜਗਤ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਧੁਰ ਦੇ ਨਾਮ ਦਾ ਡੰਕਾ ਵੱਜੇ ਅਪਾਰਾ, ਰਾਉ ਰੰਕਾ ਆਪ ਉਠਾਈਆ। ਸਚ ਲਗਾ ਇਕ ਦਰਬਾਰਾ, ਧੁਰ ਦਰਬਾਰੀ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਬਣ ਸਹਾਰਾ, ਸਹਾਇਤਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਖ਼ਸ਼ੇ ਇਕੋ ਨਾਮ ਅਧਾਰਾ, ਆਅਲਾ ਅਦਨਾ ਇਕੋ ਰੰਗ ਰੰਗਾਈਆ।
੩੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਹਿਲ ਸਿੰਘ ਦੇ ਗ੍ਰਹਿ ਪਿੰਡ ਸੰਗਤਪੁਰਾ ਜ਼ਿਲਾ ਜਲੰਧਰ
ਸਤਿਜੁਗ ਸਾਚੇ, ਕੂੜੀ ਕਿਰਿਆ ਰਹੇ ਕੋਈ ਨਾ ਸੀਮਾ, ਸਵਾਮੀ ਅੰਤਰਜਾਮੀ ਦਇਆ ਕਮਾਈਆ। ਇਕੋ ਰੂਪ ਦਰਸਾਏ ਲੋਕ ਤੀਨਾਂ, ਤ੍ਰੈਗੁਣ ਲੇਖਾ ਤ੍ਰੈਭਵਣ ਦਏ ਮੁਕਾਈਆ। ਕਾਇਆ ਚੋਲੀ ਅਗੰਮੀ ਚਾੜ੍ਹੇ ਰੰਗ ਭੀਨਾ, ਭਿੰਨੜੀ ਰੈਣ ਮਿਲ ਕੇ ਵੱਜੇ ਵਧਾਈਆ। ਜਨ ਭਗਤਾਂ ਠਾਂਡਾ ਕਰੇ ਸੀਨਾ, ਸੀਨਾ ਬਸੀਨਾ ਆਪਣਾ ਨਾਮ ਜਪਾਈਆ। ਵਿਛੋੜਾ ਰਹੇ ਨਾ ਜਲ ਮੀਨਾ, ਮਿਲਣੀ ਜਗਦੀਸ਼ ਆਤਮ ਪਰਮਾਤਮ ਦਏ ਕਰਾਈਆ। ਧੁਰ ਦਾ ਨਾਮ ਗੁਰ ਅਵਤਾਰ ਚੀਨਾ, ਚੌਥੇ ਜੁਗ ਦਏ ਮਾਣ ਵਡਿਆਈਆ। ਲੇਖਾ ਜਾਣੇ ਆਕਾਸ਼ ਪਾਤਾਲ ਉਤੇ ਜ਼ਮੀਨਾ, ਜ਼ਾਮਨ ਹੋ ਕੇ ਜ਼ਮੀਰ ਦਏ ਬਦਲਾਈਆ। ਗੁਰਮੁਖਾਂ ਹੋਣਾ ਪਏ ਨਾ ਕਿਸੇ ਅਧੀਨਾ, ਅਦਲ ਇਨਸਾਫ ਆਪਣੇ ਹੱਥ ਰਖਾਈਆ। ਗੁਰਮੁਖ ਰਹੇ ਨਾ ਕੋਇ ਕਮੀਨਾ, ਬੁਧ ਬਿਬੇਕ ਆਪਣੇ ਨਾਮ ਕਰਾਈਆ। ਸਭ ਦਾ ਲੇਖੇ ਲਾਏ ਆਪਣਾ ਜੀਣਾ, ਜੀਵਣ ਜੁਗਤ ਦੇਵੇ ਮਾਣ ਵਡਿਆਈਆ। ਸ਼ਰਅ ਅੰਦਰ ਹੋਣਾ ਪਏ ਨਾ ਨੀਵਾਂ, ਸ਼ਰੀਅਤ ਅਸਲੀਅਤ ਵਾਲੀ ਦ੍ਰਿੜਾਈਆ। ਸੰਤ ਸੁਹੇਲਾ ਬਣਾ ਕੇ ਅਗੰਮੀ ਨਗੀਨਾ, ਜਿਸ ਦੀ ਕ਼ੀਮਤ ਸ੍ਰਿਸ਼ਟ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਰੰਗ ਰੰਗਾਈਆ। ਸਤਿਜੁਗ ਸਾਚੇ ਸਾਚੀ ਵਸਤ ਦੇਵਾਂ ਵਿਸ਼ੇਸ਼, ਵਿਸ਼ਵ
ਆਪਣੀ ਧਾਰ ਚਲਾਈਆ। ਨਾਮ ਅਗੰਮਾ ਦੇ ਸੰਦੇਸ਼, ਸਹਿੰਸਿਆਂ ਵਿਚੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਆਦੇਸ, ਸਜਦਿਆਂ ਵਿਚ ਸੀਸ ਨਿਵਾਈਆ। ਡੰਡਾਵਤ ਬੰਦਨਾ ਕਰੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਇਕੋ ਓਟ ਤਕਾਈਆ। ਮਾਲਕ ਨਜ਼ਰੀ ਆਵੇ ਨਰ ਨਰੇਸ਼, ਨਰ ਨਰਾਇਣ ਧੁਰ ਦਰਗਾਹੀਆ। ਆਦਿ ਜੁਗਾਦੀ ਸਭ ਦਾ ਲੇਖਾ ਜਾਣੇ ਲੇਖ, ਲਿਖਤ ਭਵਿਖਤ ਆਪਣੇ ਵਿਚੋਂ ਪਰਗਟਾਈਆ। ਕੌਲ ਇਕ਼ਰਾਰ ਪੂਰਾ ਕਰੇ ਗੁਰ ਗੁਰ ਦਸਮੇਸ਼, ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਗੁਰਮੁਖ ਸੰਤ ਸੁਹੇਲੇ ਬਾਲ ਜਵਾਨੀ ਤੱਕੇ ਅਲ੍ਹੜ ਵਰੇਸ, ਨੌਜਵਾਨਾ ਮਰਦ ਮਰਦਾਨਾ ਖੋਜ ਖੁਜਾਈਆ। ਸਚ ਦਵਾਰ ਏਕੰਕਾਰ ਵਖਾਵੇ ਆਪਣਾ ਦੇਸ, ਦਹਿ ਦਿਸ਼ਾ ਪੜਦਾ ਉਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਏਕੰਕਾਰ ਅਕਲ ਕਲਧਾਰੀ ਏਕੋ ਏਕ ਪਰਗਟਾਈਆ। ਸਤਿਜੁਗ ਸਾਚੇ, ਨਮੋ ਨਮੋ ਕਰੇ ਸ਼ਿਵ ਸ਼ਕਤੀ, ਸ਼ਵੈ ਆਪਣਾ ਰੂਪ ਬਦਲਾਈਆ। ਕਿਰਪਾ ਕਰੇ ਪੁਰਖ ਅਕਾਲ ਇਕੋ ਵਿਅਕਤੀ, ਵੇਲਾ ਵਕ਼ਤ ਦਏ ਗਵਾਹੀਆ। ਨਾਮ ਨਿਧਾਨ ਦੱਸ ਕੇ ਧੁਰ ਦੀ ਭਗਤੀ, ਭਗਵਨ ਭਗਤ ਦਏ ਤਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪੰਗਤੀ, ਪੰਜਾਂ ਵਿਚੋਂ ਬਾਹਰ ਕਢਾਈਆ। ਆਤਮ ਬ੍ਰਹਮ ਦੇ ਕੇ ਸ਼ਕਤੀ, ਸ਼ਖ਼ਸੀਅਤ ਆਪਣੀ ਦਏ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਵੱਖਰੀ ਹਸਤੀ, ਹਰਿ ਕਰਤਾ ਆਪਣੀ ਦਏ ਸਮਝਾਈਆ। ਨਾਮ ਖ਼ੁਮਾਰੀ ਚਾੜ੍ਹ ਕੇ ਮਸਤੀ, ਮਸਤ ਮਸਤਾਨਾ ਦਏ ਬਣਾਈਆ। ਕਾਇਆ ਕਾਅਬਾ ਵਖਾ ਕੇ ਧੁਰ ਦੀ ਬਸਤੀ, ਹਰਿ ਮੰਦਰ ਇਕੋ ਇਕ ਸਮਝਾਈਆ। ਧਾਰ ਨਿਕਲੇ ਅੰਦਰੋਂ ਆਤਮ ਪਰਮਾਤਮ ਜਿਸ ਦੀ, ਦੂਜਾ ਰਾਗ ਨਾ ਕੋਇ ਅਲਾਈਆ। ਗੁਰਮੁਖ ਸਵਾਣੀ ਹਰਿ ਸਤਿਗੁਰ ਦਵਾਰੇ ਵਸਦੀ, ਵਾਸਤਾ ਇਕੋ ਨਾਲ ਜੁੜਾਈਆ। ਜਿਥੇ ਲੋੜ ਨਹੀਂ ਇਸ਼ਾਰੇ ਵਾਲੀ ਅੱਖ ਦੀ, ਬਿਨ ਅੱਖਾਂ ਕਰੇ ਪੜ੍ਹਾਈਆ। ਖੇਲ ਵਖਾ ਕੇ ਨਿਰਗੁਣ ਨੂਰ ਜੋਤ ਪਰਤੱਖ ਦੀ, ਪਾਰਬ੍ਰਹਮ ਬੇਪਰਵਾਹੀਆ। ਭਗਤ ਭਗਵਾਨ ਧਾਰ ਚਲਾਏ ਸਚ ਦੀ, ਸੁਚ ਸੰਚਮ ਆਪਣੇ ਵਿਚੋਂ ਪਰਗਟਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚ ਦੀ, ਕੰਚਨਗੜ੍ਹ ਆਪ ਵਖਾਈਆ। ਮਨੂਆ ਧਾਰ ਫਿਰੇ ਨਾ ਨੱਚਦੀ, ਸ਼ਬਦੀ ਡੋਰੀ ਤੰਦ ਬੰਧਾਈਆ। ਖੇਲ ਜਾਣ ਹਕ਼ੀਕ਼ਤ ਹੱਕ ਦੀ, ਅਸਲੀਅਤ ਆਪਣੀ ਦਏ ਵਖਾਈਆ। ਧਾਰ ਚੁਆਏ ਅੰਮ੍ਰਿਤ ਨਿਜ ਰਸ ਦੀ, ਰਸਤਾ ਧੁਰ ਦਾ ਇਕ ਸਮਝਾਈਆ। ਮਿਲਣੀ ਹੋਵੇ ਪੁਰਖ ਅਕਾਲ ਸਮਰਥ ਦੀ, ਸਾਹਿਬ ਸਤਿਗੁਰ ਮਿਲ ਕੇ ਵੱਜੇ ਵਧਾਈਆ। ਸਤਿਜੁਗ ਸਾਚੇ ਜਨ ਭਗਤਾਂ ਆਤਮ ਸਦਾ ਪਰਮਾਤਮ ਦਵਾਰੇ ਵਸਦੀ, ਦੂਜੇ ਦਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਣਾਏ ਆਪਣੀ ਧਾਰ ਪਰਗਟ ਦੀ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ।
੩੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਸੰਗਤ ਪੁਰਾ ਜ਼ਿਲਾ ਜਲੰਧਰ
ਸਤਿਜੁਗ ਸਾਚੇ, ਸਾਚਾ ਨਾਮ ਦੇਵੇ ਪ੍ਰਭ ਪੂਰਨ, ਪੂਰਨ ਪਰਮੇਸ਼ਵਰ ਏਕਾ ਏਕ ਦਏ ਵਡਿਆਈਆ। ਆਸਾ ਮਨਸਾ ਰਹੇ ਨਾ ਕੋਇ ਅਧੂਰਨ, ਸਗਲ ਵਸੂਰੇ ਦਏ ਗਵਾਈਆ। ਕਲਜੁਗ ਕਿਰਿਆ ਮੇਟੇ ਕੂੜ ਕੂੜਨ, ਮਮਤਾ ਮੋਹ ਵਿਕਾਰ ਗਵਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਧੂੜਨ,
ਟਿੱਕੇ ਮਸਤਕ ਆਪ ਲਗਾਈਆ। ਨਜ਼ਰੀ ਆਏ ਹਾਜ਼ਰ ਹਜ਼ੂਰਨ, ਹਜ਼ਰਤ ਇਕੋ ਸ਼ਹਿਨਸ਼ਾਹੀਆ। ਭਗਤ ਬੇਨੰਤੀ ਕਰੇ ਮਨਜ਼ੂਰਨ, ਸੰਤ ਸੁਹੇਲੇ ਅੰਗ ਲਗਾਈਆ। ਜੋ ਵਸਿਆ ਦੂਰ ਦੂਰਨ, ਨੇਰਨ ਨੇਰਾ ਹੋ ਕੇ ਪੜਦਾ ਦਏ ਉਠਾਈਆ। ਸਰਬ ਕਲਾ ਬਣ ਭਰਪੂਰਨ, ਪ੍ਰਭ ਦੇਵੇ ਮਾਣ ਵਡਿਆਈਆ। ਸ਼ਬਦ ਅਨੁਰਾਗ ਉਪਜਾ ਤੂਰਨ, ਸਚ ਖ਼ੁਮਾਰੀ ਦਏ ਚੜ੍ਹਾਈਆ। ਵਿਛੋੜੇ ਵਿਚ ਨਾ ਰਹੇ ਕੋਇ ਮਜਬੂਰਨ, ਮਜ਼ਦੂਰੀ ਸਭ ਦੀ ਝੋਲੀ ਪਾਈਆ। ਨਿਰਗੁਣ ਨੂਰ ਬਖ਼ਸ਼ੇ ਅਗੰਮੀ ਨੂਰਨ, ਜੋਤੀ ਜੋਤ ਡਗਮਗਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਨ, ਧੰਦਾ ਇਕੋ ਨਾਮ ਜਣਾਈਆ। ਰੰਗ ਅਗੰਮੀ ਚਾੜ੍ਹੇ ਗੂੜ੍ਹਨ, ਦੁਰਮਤ ਮੈਲ ਧਵਾਈਆ। ਸੋਹਲਾ ਕਰੇ ਮਸ਼ਹੂਰਨ, ਮਸ਼ਵਰਿਆਂ ਨਾਲ ਸਲਾਹ ਨਾ ਕੋਇ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਬਖ਼ਸ਼ਾਂ ਸਤਿ, ਅਸਤਿ ਰਹਿਣ ਕੋਇ ਨਾ ਪਾਈਆ। ਸਤਿ ਗਿਆਨ ਦੀ ਬਖ਼ਸ਼ਾਂ ਮਤ, ਮਨਮਤ ਰਹੇ ਨਾ ਰਾਈਆ। ਨਿਰਗੁਣ ਧਾਰ ਕਰ ਉਤਪਤ, ਅੰਧ ਅੰਧੇਰਾ ਕੂੜਾ ਦਿਆਂ ਕਢਾਈਆ। ਜੋਤ ਸਰੂਪੀ ਹੋ ਕੇ ਵੇਖਾਂ ਵਤ, ਵਤਨ ਕਾਇਆ ਮੰਦਰ ਖੋਜ ਖੁਜਾਈਆ। ਮਿਹਰਵਾਨ ਹੋ ਕੇ ਦੇਵਾਂ ਰਸ, ਰਸੀਆ ਹੋ ਕੇ ਬੂੰਦ ਅਗੰਮ ਚੁਆਈਆ। ਧੁਰਦਰਗਾਹੀ ਦੱਸਾਂ ਜਸ, ਜਿਸਮ ਜ਼ਮੀਰ ਦਿਆਂ ਬਦਲਾਈਆ। ਮਨੁਆ ਮਨ ਕਰ ਕੇ ਵਸ, ਵਿਸ਼ਾ ਆਪਣਾ ਦਿਆਂ ਸਮਝਾਈਆ। ਜਨ ਭਗਤਾਂ ਖੋਲ੍ਹ ਕੇ ਨੇਤਰ ਅੱਖ, ਅੱਖੀਆਂ ਤੋਂ ਪਰੇ ਕਰਾਂ ਰੁਸ਼ਨਾਈਆ। ਸ਼ਬਦ ਅਨਾਦੀ ਸੁਣਾ ਕੇ ਨਦ, ਅਨਹਦ ਆਪਣਾ ਤਾਲ ਵਜਾਈਆ। ਸ੍ਰਿਸ਼ਟੀ ਕਰ ਕੇ ਵੱਖਰੀ ਜਗ, ਜਾਗਰਤ ਜੋਤ ਦਿਆਂ ਡਗਮਗਾਈਆ। ਤ੍ਰੈਗੁਣ ਮਾਇਆ ਸਾੜ ਨਾ ਸਕੇ ਅੱਗ, ਅਗਲਾ ਲੇਖਾ ਮੰਗੇ ਕੋਇ ਨਾ ਰਾਈਆ। ਬਿਨ ਮੱਕੇ ਕਾਅਬਿਉਂ ਕਰਾ ਕੇ ਹੱਜ, ਹਜ਼ਰਤ ਧੁਰ ਦਾ ਦਿਆਂ ਮਿਲਾਈਆ। ਜੋ ਹਕ਼ੀਕ਼ਤ ਵਿਚ ਹੱਕ, ਅਸਲੀਅਤ ਵਿਚ ਅਸਲ ਨਜ਼ਰ ਨਾ ਆਈਆ। ਸਰਬ ਕਲਾ ਸਮਰਥ, ਦਾਤਾ ਦਾਨੀ ਬੇਪਰਵਾਹੀਆ। ਸ਼ਬਦ ਭੰਡਾਰਾ ਦੇਵੇ ਵਥ, ਵਸਤ ਅਮੋਲਕ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਆਪਣੀ ਗੱਥ, ਗਦਾਗਰ ਗੁਰਮੁਖ ਰਹਿਣ ਕੋਇ ਨਾ ਪਾਈਆ। ਅੰਤ ਸੁਹੇਲਾ ਹੋ ਕੇ ਲਏ ਰਖ, ਰੱਖਿਆ ਕਰੇ ਥਾਉਂ ਥਾਈਂਆ। ਨਿਰਗੁਣ ਹੋ ਕੇ ਸਰਗੁਣ ਕਰੇ ਪੱਖ, ਕਿਸ਼ਨਾ ਸ਼ੁਕਲਾ ਪੱਖ ਦੀ ਲੋੜ ਰਹੇ ਨਾ ਰਾਈਆ। ਸੰਤ ਸੁਹੇਲੇ ਰਹਿਣ ਨਾ ਦੇਵੇ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਦਰਗਾਹ ਸਾਚੀ ਦੇਵੇ ਰਖ, ਸਚਖੰਡ ਦਵਾਰੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਲਹਿਣਾ ਤੇਰੇ ਹੱਥ ਫੜਾਈਆ। ਸਤਿਜੁਗ ਸਾਚੇ, ਸਾਚੇ ਨਾਮ ਦੀ ਹੋਵੇ ਇਕ ਰਸੋਈ, ਚਾਰ ਕੁੰਟ ਦਿਸ਼ਾ ਭੰਡਾਰਾ ਦਏ ਵਰਤਾਈਆ। ਪਰਵਰਦਿਗਾਰਾ ਤੇਰੇ ਨਾਮ ਦੀ ਫਿਰੇ ਦਰੋਹੀ, ਤੋਬਾ ਤੋਬਾ ਕਰੇ ਲੋਕਾਈਆ। ਪੁਰਖ ਅਕਾਲ ਸ੍ਰਿਸ਼ਟ ਉਠਾਏ ਸੋਈ, ਆਲਸ ਨਿੰਦਰਾ ਵਿਚ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨ ਅਰਜ਼ੋਈ, ਅਰਜ਼ ਆਰਜ਼ੂ ਸਭ ਦੀ ਆਪਣੇ ਲੇਖੇ ਪਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲਾ ਗੁਰ ਚੇਲਾ ਉਠਾਵੇ ਕੋਈ ਕੋਈ, ਕੋਟਾਂ ਵਿਚੋਂ ਲਏ ਮਿਲਾਈਆ। ਜਿਨ੍ਹਾਂ ਨਾਮ ਦੀ ਦੇਵੇ ਢੋਈ, ਢੋਆ ਇਕੋ ਦਏ ਵਖਾਈਆ। ਜਿਸ ਦੀ ਕ਼ੀਮਤ ਨਾ ਜਾਣੇ ਕੋਈ, ਜਗਤ ਜੌਹਰੀ ਨਾ ਕੋਇ ਚੁਕਾਈਆ। ਅੰਤ ਖੇਲ ਉਸੇ ਦੀ ਹੋਈ, ਜਿਸ ਦਾ ਹੋਕਾ ਦੇਵੇ ਲੋਕਾਈਆ। ਜਿਸ ਦੀ ਧਾਰ ਆਦਿ ਜੁਗਾਦਿ ਜੁਗ ਚੌਕੜੀ ਸਦਾ ਨਵੀਂ ਨਰੋਈ, ਜੰਮਣ ਮਰਨ
ਵਿਚ ਕਦੇ ਨਾ ਆਈਆ। ਜਿਸ ਦਾ ਖੇਲ ਹੋਣਾ ਨਾਲ ਕਬੀਰ ਲੋਈ, ਲੋਇਣਾਂ ਤੋਂ ਪਰੇ ਦਏ ਵਖਾਈਆ। ਸੋ ਅੰਮ੍ਰਿਤ ਰਸ ਜਨ ਭਗਤਾਂ ਅੰਦਰ ਰਿਹਾ ਚੋਈ, ਚੋਰਾਂ ਠੱਗਾਂ ਯਾਰਾਂ ਤੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਸਮਝਾਈਆ। ਸਤਿਜੁਗ ਸਾਚੇ, ਸਾਚਾ ਨਾਮ ਕੋਮਲ ਹੋਵੇ ਮਲੂਕ, ਮਲਕੁਲਮੌਤ ਨੇੜ ਕੋਇ ਨਾ ਆਈਆ। ਬ੍ਰਹਿਮੰਡਾਂ ਖੰਡਾਂ ਫਿਰੇ ਵਡ ਦੂਤ, ਦੁਤੀਆ ਭਾਉ ਦਏ ਚੁਕਾਈਆ। ਡੰਕਾ ਵਜਾਏ ਚਾਰੇ ਕੂਟ, ਦਹਿ ਦਿਸ਼ਾ ਕਰੇ ਸ਼ਨਵਾਈਆ। ਭਾਗ ਲਗਾਏ ਪੰਜ ਭੂਤ, ਤਤਵ ਤਤ ਦਏ ਦ੍ਰਿੜਾਈਆ। ਝਗੜਾ ਮੁਕਾਏ ਜੂਠ ਝੂਠ, ਸਚ ਸੁਚ ਵੰਡ ਵੰਡਾਈਆ। ਜਨ ਭਗਤਾਂ ਉਪਰ ਜਾਏ ਤੁੱਠ, ਮਿਹਰ ਨਜ਼ਰ ਉਠਾਈਆ। ਜਾਮ ਨਿਰਾਲਾ ਪਿਆਏ ਘੁਟ, ਰਸ ਅਗੰਮੀ ਆਪ ਚੁਆਈਆ। ਸੰਤ ਸੁਹੇਲੇ ਬਣਾ ਕੇ ਸੁਤ, ਅਪਰਾਧੀ ਅੰਦਰੋਂ ਦਏ ਕਢਾਈਆ। ਉਜਲ ਕਰਾਏ ਮੁਖ, ਮੁਕਤਿਆਂ ਤੋਂ ਪਰੇ ਡੇਰਾ ਕਰਾਈਆ। ਜਿਥੇ ਆਤਮ ਪਰਮਾਤਮ ਦਾ ਸੁਖ, ਜੋਤੀ ਜੋਤ ਵਿਚ ਸਮਾਈਆ। ਜਨਣੀ ਜਣੇ ਫੇਰ ਨਾ ਕੋਈ ਕੁੱਖ, ਕੂੜ ਅਗਨ ਨਾ ਕੋਇ ਤਪਾਈਆ। ਤ੍ਰਿਸ਼ਨਾ ਰਹੇ ਨਾ ਕੋਈ ਭੁੱਖ, ਮਮਤਾ ਮੋਹ ਦਏ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਗੋਦੀ ਲਏ ਚੁੱਕ, ਚਾਰ ਜੁਗ ਦਾ ਲਹਿਣਾ ਦੇਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਰਾਹ ਚਲਾਈਆ। ਸਤਿਜੁਗ ਸਾਚੇ, ਸਾਚੇ ਨਾਮ ਨਾ ਹੋਵੇ ਇਕੋ ਮੋਹ, ਮੁਹੱਬਤ ਨਿਰਗੁਣ ਨਿਰਗੁਣ ਨਾਲ ਰਖਾਈਆ। ਲੱਖ ਚੁਰਾਸੀ ਜੀਵ ਜੰਤ ਦੇਵੇ ਆਪਣੀ ਸੋ, ਸੋ ਸਾਹਿਬ ਸਵਾਮੀ ਅੰਤਰ ਪੜਦਾ ਦਏ ਉਠਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕੋਟਾਂ ਵਿਚੋਂ ਗੁਰਮੁਖ ਲਏ ਮਿਲਾਈਆ। ਦੋ ਜਹਾਨਾਂ ਰਿਹਾ ਜੋਹ, ਬਲਧਾਰੀ ਆਪਣਾ ਬਲ ਪਰਗਟਾਈਆ। ਸੰਤ ਸੁਹੇਲੇ ਆਪਣੇ ਧਾਗੇ ਲਏ ਪਰੋ, ਪਰੋਹਤਾਂ ਦੀ ਲੋੜ ਰਹੇ ਨਾ ਰਾਈਆ। ਸਭ ਦਾ ਮਾਲਕ ਆਪੇ ਹੋ, ਹੋਕਾ ਦੇ ਕੇ ਲਏ ਜਗਾਈਆ। ਆਤਮ ਪਰਮਾਤਮ ਹੋ ਕੇ ਜਾਵੇ ਛੋਹ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਸਚ ਪਰਕਾਸ਼ ਕਰੇ ਅਗੰਮੀ ਲੋ, ਲੋਇਣ ਨੇਤਰ ਅੱਖ ਦਏ ਬਦਲਾਈਆ। ਜਨ ਭਗਤਾਂ ਜਿਹਾ ਆਪੇ ਹੋ, ਹਰਿ ਮੰਦਰ ਕਾਇਆ ਡੇਰਾ ਲਾਈਆ। ਭਗਤ ਭਗਵਾਨ ਧਾਰ ਕੋਈ ਨਾ ਜਾਣੇ ਦੋ, ਦੂਆ ਏਕਾ ਧਾਰ ਬਦਲਾਈਆ। ਹੰ ਬ੍ਰਹਮ ਧਾਰ ਬਣ ਸੋ, ਸੋ ਸਵਾਮੀ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਇਆ ਵੋਹ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਢੋਲਿਆਂ ਸੋਹਲਿਆਂ ਰਾਗਾਂ ਨਾਦਾਂ ਵਿਚ ਗਾਈਆ।