ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਅੱਸੂ ਕਹੇ ਖੇਲ ਸ੍ਰੀ ਭਗਵਾਨ, ਜਿਸ ਦੀ ਭਗੌਤੀ ਭਗਵਤੀ ਦਏ ਗਵਾਹੀਆ। ਝੁਕਦੇ ਵੇਖੇ ਜ਼ਿਮੀਂ ਅਸਮਾਨ, ਬੇਜ਼ਬਾਂ ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਸਜਦੇ ਨਮਸਤੇ ਡੰਡਾਵਤ ਕਰਨ ਪ੍ਰਣਾਮ, ਨਿਉਂ ਨਿਉਂ ਚਰਨ ਕਵਲ ਧਿਆਨ ਲਗਾਈਆ। ਮਾਲਕ ਪਰਵਰਦਿਗਾਰ ਮੰਨਣ ਧੁਰ ਦਾ ਕਾਹਨ, ਰਾਮ ਇਕੋ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਚ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਖੇਲੇ
ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਹੁਕਮ ਮਨਾਈਆ। ਸੋ ਦਾਤਾ ਦਾਨੀ ਹੋ ਕੇ ਮਿਹਰਵਾਨ, ਮਹਿਬੂਬ ਹੁਕਮੇਂ ਅੰਦਰ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵੇਖੇ ਮਾਰ ਧਿਆਨ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਭਗਤ ਸੁਹੇਲੇ ਉਠਾ ਕੇ ਚਤੁਰ ਸੁਜਾਨ, ਸੁਘੜ ਸਿਆਣੇ ਆਪਣੇ ਨਾਲ ਮਿਲਾਈਆ। ਅੰਤਰ ਰਹਿਣ ਨਾ ਦੇਵੇ ਕੋਈ ਅਭਿਮਾਨ, ਮਾਣ ਨਿਮਾਣਿਆਂ ਦਏ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਣਹਾਰਾ ਲੇਖਾ ਜਾਣੇ ਹਰ ਘਟ ਆਣ, ਅੰਡਜ ਜੇਰਜ ਉਤਭੁਜ ਸੇਹਤਜ ਫੋਲ ਫੁਲਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਕਲਜੁਗ ਜੀਵਾਂ ਦੇਵਣਹਾਰਾ ਆਪਣਾ ਗਿਆਨ, ਪੜਦਿਆਂ ਵਿਚੋਂ ਪੜਦਾ ਆਪ ਉਠਾਈਆ। ਜਗਤ ਗੁਰੂ ਵੇਖੇ ਮਾਰ ਧਿਆਨ, ਭਾਰਤ ਖੰਡ ਪਹਿਲੀ ਵੰਡ ਵੰਡਾਈਆ। ਜਿਥੇ ਨੌ ਸੌ ਚੁਰਾਨਵੇਂ ਜੁਗ ਦੀ ਮੀਜ਼ਾਨ, ਚਾਰ ਵਰਨਾਂ ਵਿਚ ਟਿਕਾਈਆ। ਅੰਤਰ ਮਨੂਆ ਸ਼ਰਅ ਸ਼ੈਤਾਨ, ਰਸਨਾ ਜਿਹਵਾ ਸ਼ਬਦ ਪੜ੍ਹਾਈਆ। ਬੱਤੀ ਦੰਦ ਕਰਨ ਕਲਿਆਣ, ਕਲਮਿਆਂ ਰਾਗ ਸੁਣਾਈਆ। ਬਿਨਾ ਮੰਜ਼ਲੋਂ ਮਿਲਣ ਭਗਵਾਨ, ਭਾਗ ਅੱਖਰਾਂ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅੱਸੂ ਕਹੇ ਜਗਤ ਗੁਰੂ ਨੌ ਸੌ ਚੁਰਾਨਵੇਂ, ਸ਼ਹਿਨਸ਼ਾਹੀ ਸੰਮਤ ਦਏ ਗਵਾਹੀਆ। ਜਿਨ੍ਹਾਂ ਨੇ ਆਪਣੇ ਕੀਤੇ ਪਾਉਣੇ, ਪੱਲੂ ਸਕੇ ਨਾ ਕੋਇ ਛੁਡਾਈਆ। ਢੋਲੇ ਆਪਣੇ ਨਾਮ ਦੇ ਨਾਮ ਵਾਲੇ ਗਾਉਣੇ, ਧੁਰ ਦਾ ਨਾਮ ਸਮਝ ਕੋਇ ਨਾ ਪਾਈਆ। ਅੰਤਮ ਕਰਮ ਨਾ ਕਿਸੇ ਬਖ਼ਸ਼ਾਉਣੇ, ਬਖ਼ਸ਼ਿਸ਼ ਰਹਿਮਤ ਨਾ ਕੋਇ ਕਮਾਈਆ। ਪੜਦੇ ਉਹਲੇ ਨਾ ਕਿਸੇ ਚੁਕਾਉਣੇ, ਚਾਰੋਂ ਕੁੰਟ ਦਏ ਦੁਹਾਈਆ। ਬਾਹੋਂ ਫੜ ਨਾ ਕਿਸੇ ਉਠਾਉਣੇ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਆਤਮ ਸਰ ਨਾ ਕਿਸੇ ਨਹਾਉਣੇ, ਦੁਰਮਤ ਮੈਲ ਨਾ ਕੋਇ ਧਵਾਈਆ। ਲੱਖ ਚੁਰਾਸੀ ਆਵਣ ਜਾਵਣੇ, ਖ਼ੁਸ਼ੀਆਂ ਵਾਲਾ ਖੇਲ ਭਵਾਈਆ। ਕਿਸੇ ਕੰਮ ਨਾ ਔਣੇ ਪੜ੍ਹੇ ਅੱਖਰ ਬਾਵਨੇ, ਬਾਵਨ ਅੱਖਰੀ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਨੌ ਸੌ ਚੁਰਾਨਵੇਂ ਵੇਖੇ ਗੁਰੂ ਕਲਕਾਤੀ, ਕਲਮਿਆਂ ਤੋਂ ਬਾਹਰ ਡੇਰਾ ਲਾਈਆ। ਜਿਨ੍ਹਾਂ ਦੀ ਜਗਤ ਵਾਸਨਾ ਨਾਲ ਹੋਣੀ ਸ਼ਾਦੀ, ਸਾਚਾ ਕੰਤ ਨਾ ਕੋਇ ਪਰਨਾਈਆ। ਰਾਤੀ ਨੀਂਦ ਨਾ ਆਵੇ ਪਰਭਾਤੀ, ਅੰਮ੍ਰਿਤ ਮੇਘ ਅੰਮ੍ਰਿਤ ਵੇਲੇ ਨਾ ਕੋਇ ਬਰਸਾਈਆ। ਆਪਣੀ ਧਾਰ ਧਾਰ ਨਾ ਜਾਤੀ, ਧਰਮ ਦਵਾਰ ਨਾ ਕੋਇ ਵਖਾਈਆ। ਕਾਇਆ ਚੋਲੀ ਕੱਪੜ ਪਾਟੀ, ਓਢਣ ਸੀਸ ਨਾ ਕੋਇ ਟਿਕਾਈਆ। ਸਤਿਗੁਰ ਸ਼ਬਦ ਚੜ੍ਹੇ ਕੋਇ ਨਾ ਘਾਟੀ, ਰਸਨਾ ਵਾਲੇ ਢੋਲੇ ਸਾਰੇ ਗਾਈਆ। ਜਿਧਰ ਵੇਖੋ ਅਲਿਫ਼ ਯੇ ਦੀ ਮੁੱਕੀ ਨਾ ਕਿਸੇ ਵਾਟੀ, ਨਿਰਅੱਖਰ ਨਾ ਕੋਇ ਸਮਝਾਈਆ। ਮਿਲਿਆ ਮੇਲ ਨਾ ਕਮਲਾਪਾਤੀ, ਕਮਲੇ ਰੋਵਣ ਮਾਰਨ ਧਾਈਂਆ। ਅੰਤਮ ਸਦੀ ਚੌਧਵੀਂ ਸਭ ਨੇ ਰਹਿਣਾ ਫਾਡੀ, ਮੰਜ਼ਲ ਹੱਕ ਨਾ ਕੋਇ ਵਖਾਈਆ। ਬਿਨਾ ਪੁਰਖ ਅਕਾਲ ਦੇ ਦੂਜਾ ਨਜ਼ਰ ਨਾ ਆਵੇ ਗਾਡੀ, ਗਾਰਡੀਅਨ ਸਾਰੇ ਦਏ ਮਿਟਾਈਆ। ਰਸਨਾ ਵਾਲਾ ਰਹੇ ਕੋਇ ਨਾ ਢਾਡੀ, ਅੰਤਰ ਬੋਧ ਅਗਾਧ ਵੇਖ ਵਖਾਈਆ। ਮਸਲਿਆਂ ਵਾਲੀ ਰਹਿਣ ਨਾ ਦੇਵੇ ਵਾਦੀ, ਵਾਹਿਦ ਇਬਾਦਤ ਇਕੋ ਦਏ ਜਣਾਈਆ। ਜਿਸ ਨੂੰ ਸਮਝੇ ਨਾ ਇਸ਼ਕ ਹਕ਼ੀਕ਼ੀ ਮਿਜ਼ਾਜ਼ੀ, ਮਿਸਲ ਤੋਂ ਪਰੇ ਮਿਸਾਲ ਦਏ ਬਣਾਈਆ। ਤੰਦ ਸਿਤਾਰ ਗਾਵੇ ਨਾ ਕੋਇ ਰਬਾਬੀ, ਨਾਨਕ ਮਰਦਾਨੇ ਗਿਆ ਸਮਝਾਈਆ। ਬਿਨਾ ਪੁਰਖ ਅਕਾਲ ਦੇ ਕਿਤੇ ਹੋਵੇ ਨਾ ਸਵਾਲ ਜਵਾਬੀ, ਮੁਖ਼ਾਤਬ ਹੋ ਕੇ ਖ਼ਤਾਬ ਨਾ ਕੋਇ ਦਵਾਈਆ। ਲਹਿਣਾ ਦੇਣਾ ਦੱਸ ਆਪ ਬਗਦਾਦੀ,
ਬਗਲਗੀਰ ਇਕੋ ਗਿਆ ਸਮਝਾਈਆ। ਜਿਸ ਦੀ ਭਗਤ ਉਧਾਰਨਾ ਵਾਦੀ, ਵਾਇਦਾ ਪਿਛਲਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਅੱਸੂ ਕਹੇ ਮੈਂ ਨੌ ਸੌ ਚੁਰਾਨਵੇਂ ਤੱਕਾਂ, ਬਿਨ ਅੱਖਾਂ ਅੱਖ ਉਠਾਈਆ। ਖ਼ੁਸ਼ੀਆਂ ਵਿਚ ਹੱਸਾਂ, ਸੌਹਰਿਆਂ ਘਰ ਜਗਤ ਸੰਤ ਗਿਆ ਨਾ ਕੋਇ ਜਵਾਈਆ। ਮਨ ਵਾਸਨਾ ਪ੍ਰੇਮ ਪਿਆਰ ਦੀਆਂ ਨੱਥਾਂ, ਸੁਹਾਗ ਕੰਤ ਨਾ ਕੋਇ ਹੰਡਾਈਆ। ਤਿੰਨ ਅੱਸੂ ਕਹੇ ਮੈਂ ਉਨ੍ਹਾਂ ਨਾਲ ਕਦੇ ਨਾ ਵਸਾਂ, ਅਗੇ ਚੰਗੀ ਹੋਵੇ ਜੁਦਾਈਆ। ਜਿਨ੍ਹਾਂ ਦੇ ਅੰਦਰ ਦੀਨ ਮਜ਼੍ਹਬ ਦੀਆਂ ਵੱਟਾਂ, ਵਟਣਾ ਮਲ ਕੇ ਮਿਲਿਆ ਕੋਈ ਨਾ ਧੁਰ ਦੇ ਮਾਹੀਆ। ਜਿਨ੍ਹਾਂ ਦਾ ਇਸ਼ਟ ਪੱਥਰ ਇੱਟਾਂ, ਮੰਦਰਾਂ ਸੀਸ ਨਿਵਾਈਆ। ਤਿਨ੍ਹਾਂ ਦੇ ਕੋਲੋਂ ਜੁਗ ਚੌਕੜੀ ਨੱਠਾਂ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਉਨ੍ਹਾਂ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਬਿਨਾ ਨੇਤਰ ਲੋਚਨ ਨੈਣ ਅਗੰਮਾ ਨੂਰ ਤੱਕਾਂ, ਜਿਸ ਦੀ ਤਾਕਤ ਨਾ ਕੋਇ ਅਜ਼ਮਾਈਆ। ਜਿਥੇ ਠੱਗਾਂ ਚੋਰਾਂ ਯਾਰਾਂ ਦੀਆਂ ਰਹਿਣ ਮੂਲ ਨਾ ਢੱਕਾਂ, ਢਾਹ ਢੇਰੀ ਖ਼ਾਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਹਿਲੀ ਅੱਸੂ ਕਹੇ ਮੈਂ ਨਵ ਨੌ ਚਾਰ ਦੀ ਵੇਖਾਂ ਉਸਤਾਦੀ, ਜਗਤ ਗੁਰੂ ਮਾਤ ਅਖਵਾਈਆ। ਜਿਨ੍ਹਾਂ ਦਾ ਮਾਲਕ ਅਛਲ ਛੱਲ ਦਾ ਵਾਦੀ, ਵਾਇਦੇ ਨਾਲ ਸਰਬ ਭੁਲਾਈਆ। ਬੁਧੀ ਨਾਲ ਸਭ ਨੂੰ ਕਰ ਕੇ ਬਾਗ਼ੀ, ਅੱਖਰਾਂ ਵਿਚ ਦਿਤਾ ਫਸਾਈਆ। ਅੰਦਰ ਮਿਲੇ ਨਾ ਕੋਇ ਇਮਦਾਦੀ, ਮੰਜ਼ਲ ਸਚ ਨਾ ਕੋਇ ਪੁਚਾਈਆ। ਨਹਾਵਣ ਧੋਵਣ ਦੀ ਬਾਹਰ ਦੀ ਰਹੀ ਹਯਾਤੀ, ਅੰਦਰ ਅੰਧੇਰੀ ਰਾਤੀ ਨਾ ਕੋਇ ਮਿਟਾਈਆ। ਕਿਸੇ ਨਾ ਮਿਲਿਆ ਪੁਰਖ ਅਕਾਲ ਸਫ਼ਾਤੀ, ਪਰਵਰਦਿਗਾਰ ਨੂਰ ਨਾ ਕੋਇ ਰੁਸ਼ਨਾਈਆ। ਜਗਤ ਵਿਦਿਆ ਬਣੇ ਫ਼ਸਾਦੀ, ਰਸਨਾ ਜਿਹਵਾ ਨਾਲ ਲੜਾਈਆ। ਨਾ ਉਹ ਪੰਡਤ ਮੁੱਲਾ ਕਾਜ਼ੀ, ਨਾ ਉਹ ਗ੍ਰੰਥੀ ਗ੍ਰੰਥ ਵਾਚ ਜਣਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਜਾਗਦੇ ਸੁਤੇ ਨਜ਼ਰੀ ਆਈਆ। ਹਿਰਦੇ ਉਪਜੇ ਨਾ ਹਰਿ ਵੈਰਾਗੀ, ਵੈਰੀ ਅੰਦਰੋਂ ਨਾ ਕੋਇ ਕਢਾਈਆ। ਕਿਸੇ ਨਾ ਸਮਝਿਆ ਕੀ ਖੇਲ ਪ੍ਰਭੂ ਦਾ ਮਾਜ਼ੀ, ਜੋ ਸਿੱਧਾ ਭਗਤਾਂ ਮਿਲ ਕੇ ਆਪਣਾ ਨਾਮ ਦਏ ਸਮਝਾਈਆ। ਉਨ੍ਹਾਂ ਦੇ ਕਾਇਆ ਕਾਅਬੇ ਦਾ ਬਣ ਕੇ ਹਾਜੀ, ਹੁਜਰਾ ਹੱਕ ਦਏ ਸੁਹਾਈਆ। ਪ੍ਰੇਮ ਪਿਆਰ ਦਾ ਬਣ ਕੇ ਨਿਮਾਜ਼ੀ, ਨਮਸਤੇ ਇਕੋ ਦਏ ਦ੍ਰਿੜਾਈਆ। ਲੇਖੇ ਲਾ ਕੇ ਸਾਢੇ ਤਿੰਨ ਹੱਥ ਦੀ ਅਰਾਜ਼ੀ, ਰਜ਼ਾਮੰਦ ਆਪਣੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਪਹਿਲੀ ਅੱਸੂ ਕਹੇ ਪ੍ਰਭ ਨੌ ਸੌ ਗੁਰੂ ਦੀ ਚੁਰਾਨਵਿਆਂ ਨਾਲ ਹਾਲਤ, ਹਾਲਾਂ ਕਿ ਤੈਨੂੰ ਦੱਸਣ ਦੀ ਲੋੜ ਨਾ ਰਾਈਆ। ਇਨ੍ਹਾਂ ਦੇ ਅੰਦਰ ਆਪਣੇ ਆਪ ਮਿਲਣ ਦੀ ਅਲਾਮਤ, ਤੇਰਾ ਨਾਮ ਨਾ ਕੋਇ ਸਮਝਾਈਆ। ਬੁਧੀ ਵਾਲੀ ਜਗਤ ਦੇ ਜ਼ਮਾਨਤ, ਬਰੀਖ਼ਾਨਾ ਰਹੇ ਵਖਾਈਆ। ਸਾਚਾ ਨਾਮ ਮਿਲੇ ਨਾ ਕਿਸੇ ਨਿਆਮਤ, ਤੇਰਾ ਅੰਮ੍ਰਿਤ ਮੇਘ ਨਾ ਕਿਸੇ ਬਰਸਾਈਆ। ਕਲਜੁਗ ਅੰਤਮ ਸਭ ਨੂੰ ਹੋਈ ਮਮਾਨਤ, ਦਰਗਾਹ ਸਾਚੀ ਹੱਕ ਮੁਕਾਮ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਪ੍ਰਭ ਤੂੰ ਜੁਗ ਜੁਗ ਤਾਰੇਂ ਪੱਥਰ, ਪਾਹਨ ਪਾਰ ਕਰਾਈਆ। ਕੁਛ ਯਾਦ ਕਰ ਗੋਬਿੰਦ ਸੱਥਰ, ਯਾਰੜਾ ਹੋ ਹੰਢਾਈਆ। ਵੈਰਾਗ ਵਿਚ ਨਾ ਕੇਰਿਆ ਅੱਥਰ, ਨੇਤਰ ਨੈਣ ਨਾ ਕੋਇ ਸ਼ਨਵਾਈਆ। ਸ਼ਬਦ ਸੰਦੇਸ਼ੇ ਦਿਤਾ ਪੱਤਰ, ਪਾਤੀ ਤੇਰਾ ਨਾਮ ਬਣਾਈਆ। ਜਿਸ ਵੇਲੇ ਨਿਰਗੁਣ ਧਾਰ ਆਵੇਂ
ਉੱਤਰ, ਨਿਰਗੁਣ ਨੂਰ ਜੋਤ ਪਰਗਟਾਈਆ। ਬਿਨਾ ਗੋਬਿੰਦ ਤੇਰਾ ਦੂਜਾ ਰਹੇ ਕੋਈ ਨਾ ਮਿੱਤਰ, ਜਗਤ ਕੁਟੰਬ ਦੇਣਾ ਗਵਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਸਾਂਝਾ ਸ਼ੁਕਰ, ਸ਼ੁਕਰਾਨੇ ਵਿਚ ਆਪਾ ਭੇਟ ਕਰਾਈਆ। ਸਮਰਥ ਸਵਾਮੀ ਅੰਤਰਜਾਮੀ ਸ਼ਬਦੀ ਧਾਰ ਨਾ ਜਾਈਂ ਮੁਕਰ, ਇਕ਼ਰਾਰ ਕੌਲ ਇਕੋ ਤੋੜ ਨਿਭਾਈਆ। ਮੁੜ ਕੇ ਮੰਗਦਾ ਨਹੀਂ ਤੈਥੋਂ ਖਾਣ ਵਾਲਾ ਕੋਈ ਟੁੱਕੜ, ਟੁਕੜਿਆਂ ਵਾਲੀ ਨਾ ਆਸ ਰਖਾਈਆ। ਤੇਰੀ ਕਿਰਪਾ ਨਾਲ ਗੁਰਮੁਖ ਪ੍ਰੇਮੀ ਆਵਾਂ ਚੁੱਕਣ, ਲੋਕਮਾਤ ਆਪਣੀ ਗੋਦ ਉਠਾਈਆ। ਤੇਰੇ ਭਗਤ ਸੁਹੇਲੇ ਤੇਰੇ ਦਰ ਤੇ ਆਵਾਂ ਸੁੱਟਣ, ਸਚਖੰਡ ਦਵਾਰ ਟਿਕਾਈਆ। ਕਲਜੁਗ ਕੂੜੀ ਜੜ੍ਹ ਆਵਾਂ ਪੁੱਟਣ, ਪਟਨੇ ਪੌਂਟੇ ਸਮਝ ਕੋਇ ਨਾ ਆਈਆ। ਗੁਰਮੁਖ ਸਾਚਿਆਂ ਆਵਾਂ ਪੁਛਣ, ਪਿਛਲਾ ਲੇਖਾ ਵੇਖ ਵਖਾਈਆ। ਕੂੜ ਕੁੜਿਆਰਿਆਂ ਕੋਲੋਂ ਆਵਾਂ ਲੁੱਕਣ, ਸਨਮੁਖ ਬੈਠਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੱਸੂ ਕਹੇ ਮੈਂ ਧੁਰ ਦਾ ਆਸਾਵੰਦ, ਆਸ ਅਗੰਮੀ ਦਿਆਂ ਜਣਾਈਆ। ਪ੍ਰਭ ਮਿਲੇ ਇਕ ਖ਼ਾਵੰਦ, ਖ਼ਾਤੂਨ ਸ੍ਰਿਸ਼ਟ ਲਏ ਹੰਢਾਈਆ। ਹੁਕਮੇਂ ਅੰਦਰ ਕਰ ਪਾਬੰਦ, ਪੜਦਾ ਨਕ਼ਾਬ ਦਏ ਚੁਕਾਈਆ। ਪ੍ਰੇਮ ਪਿਆਰ ਦਾ ਦੇ ਅਨੰਦ, ਮਹਿਬੂਬ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਦੇ ਕੇ ਛੰਦ, ਸਹਿੰਸਾ ਰੋਗ ਦਏ ਮਿਟਾਈਆ। ਦੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਪਾਰ ਕਰਾਈਆ। ਦੂਜੀ ਰਹੇ ਕੋਈ ਨਾ ਡੰਡ, ਡੰਡਾਵਤ ਇਕੋ ਦਏ ਸਮਝਾਈਆ। ਨੌ ਸੌ ਚੁਰਾਨਵੇਂ ਗੁਰੂ ਕਰੇ ਖੰਡ ਖੰਡ, ਖੰਡਾ ਆਪਣਾ ਨਾਮ ਉਠਾਈਆ। ਜਨ ਭਗਤਾਂ ਹੋ ਆਪ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਮਾਨਸ ਜਨਮ ਹੋਣ ਨਾ ਦੇਵੇ ਭੰਗ, ਤਤ ਵਜੂਦ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਕਹਿਣ, ਆਪਣੀ ਕਾਮਨਾ ਨਾਲ ਲਿਆਈਆ। ਨੌ ਸੌ ਚੁਰਾਨਵੇਂ ਗੁਰੂ ਪਾਵਣ ਵੈਣ, ਨੇਤਰ ਰੋਵਣ ਮਾਰਨ ਧਾਈਆ। ਤੇਰਾ ਨਾਮ ਕਿਸੇ ਨਾ ਮਿਲੇ ਰਸੈਣ, ਰਸਤੇ ਭੁੱਲੇ ਸਾਰੇ ਦੇਣ ਦੁਹਾਈਆ। ਨਾਮ ਸੰਦੇਸ਼ਾ ਸਚਖੰਡ ਦਵਾਰਿਉਂ ਕੋਈ ਨਾ ਆਇਆ ਲੈਣ, ਲਾਇਕ ਬਣ ਕੇ ਤੇਰਾ ਹੁਕਮ ਨਾ ਕੋਇ ਵਰਤਾਈਆ। ਅੱਖਰਾਂ ਨਾਲ ਤੇਰੇ ਨਾਲੋਂ ਹੋਏ ਤਰਫ਼ੈਨ, ਤਫ਼ੱਰਕਾ ਤਰਫ਼ ਦੁਹਰਫ਼ ਨਾ ਕੋਇ ਸਮਝਾਈਆ। ਰਸਨਾ ਜਿਹਵਾ ਜਗਤ ਅਲਾਇਨ, ਨੈਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਸਮਝਾਈਆ। ਭੇਵ ਅਭੇਦਾ ਖੋਲ੍ਹ ਦੇ, ਖ਼ਾਲਕ ਖ਼ਲਕ ਜਹਾਨ। ਸ਼ਬਦ ਅਗੰਮੀ ਕੰਡੇ ਤੋਲ ਦੇ, ਤੋਲਣਹਾਰ ਸ੍ਰੀ ਭਗਵਾਨ। ਖੋਟੇ ਖਰੇ ਸਰਬ ਵਰੋਲ ਦੇ, ਵੇਖ ਜ਼ਿਮੀਂ ਅਸਮਾਨ। ਝਗੜੇ ਮੁਕਾ ਦੇ ਜਗਤ ਵਿਚੋਲ ਦੇ, ਵਿਚੋਲਾ ਸ਼ਬਦ ਗੁਰੂ ਬਣ ਬਲਵਾਨ। ਲੇਖੇ ਮੁਕ ਜਾਣ ਕੂੜ ਮਖ਼ੌਲ ਦੇ, ਮੁੱਖੀਏ ਕਰ ਪੰਜ ਪਰਧਾਨ। ਭਾਰ ਹੌਲੇ ਕਰ ਦੇ ਧੌਲ ਦੇ, ਧਰਮ ਦੀ ਦੱਸ ਬਾਨ। ਵਾਹਿਦੇ ਪੂਰੇ ਕਰ ਦੇ ਕੌਲ ਦੇ, ਗੋਬਿੰਦ ਮਿਲ ਕੇ ਨੌਜਵਾਨ। ਅੰਮ੍ਰਿਤ ਰਸ ਦੇ ਮੇਘ ਸੌਣ ਦੇ, ਅਗਨੀ ਅੱਗ ਨਾ ਕੋਇ ਤਪਾਣ। ਝਗੜੇ ਮੁਕਾ ਦੇ ਮਨ ਹੰਕਾਰੀ ਰੌਣ ਦੇ, ਰਾਮ ਰਮਈਆ ਹੋ ਕੇ ਨਿਗਾਹਬਾਨ। ਝਕੋਲੇ ਦੇ ਦੇ ਆਪਣੀ ਪ੍ਰੇਮ ਪ੍ਰੀਤੀ ਪੌਣ ਦੇ, ਸਵਾਸ ਭਗਤਾਂ ਸੁਖਾਲੇ ਹੋਣ। ਝਗੜੇ ਮੁਕਾ ਦੇ ਅਵਣ ਗੌਣ ਦੇ, ਗਹਿਰ ਗੰਭੀਰ ਹੋ ਪਰਧਾਨ। ਢੋਲੇ ਦੱਸ ਦੇ ਆਪਣੇ ਗੌਣ ਦੇ, ਦੂਜੇ ਅੱਖਰਾਂ ਰਹੇ ਨਾ ਕੋਇ ਪਛਾਣ। ਹੁਕਮ ਦੇ ਦੇ ਕਲਜੁਗ ਅੰਤਮ ਮਿਟੌਣ ਦੇ, ਸਤਿਜੁਗ ਸਾਚਾ ਕਰ ਬਲਵਾਨ। ਬਲ ਵਖਾ ਦੇ ਕੂੜ ਕੁੜਿਆਰਾ
ਢਾਹੁਣ ਦੇ, ਮਰਦ ਮਰਦਾਨੇ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਭਗਵਨ, ਨੌ ਸੌ ਚੁਰਾਨਵੇਂ ਵੇਖ, ਚਾਰ ਕੁੰਟ ਜਗਤ ਨਜ਼ਰੀ ਆਈਆ। ਜਿਨ੍ਹਾਂ ਕਲਜੁਗ ਕਿਰਿਆ ਕਰਿਆ ਭੇਖ, ਲੇਖ ਤੇਰਾ ਨਾ ਕੋਇ ਦ੍ਰਿੜਾਈਆ। ਸਾਰੇ ਵਸ ਕੇ ਕਾਲ ਦੇ ਦੇਸ, ਡੰਕਾ ਤੇਰੇ ਕਾਲ ਦਾ ਰਹੇ ਵਜਾਈਆ। ਆਪਾ ਕਰ ਸਕਿਆ ਕੋਈ ਨਾ ਭੇਟ, ਭੇਟਾ ਲੈ ਲੈ ਜਗਤ ਰਹੇ ਸਤਾਈਆ। ਤੇਰੇ ਨਾਮ ਦੀ ਕ਼ੀਮਤ ਰਖ ਕੇ ਰੇਟ, ਰੱਟਾ ਘਰ ਘਰ ਰਹੇ ਪਾਈਆ। ਅੱਖਰਾਂ ਵਾਲਾ ਲਿਖ ਕੇ (ਲੇਖ) ਦੇਂਦੇ ਉਤੇ ਸਲੇਟ, ਸ਼ਾਹੀ ਨਾਲ ਪੱਕੀ ਗੰਢ ਪਵਾਈਆ। ਅੰਦਰੋਂ ਆਪਣਾ ਸਾਫ਼ ਕਰੇ ਨਾ ਕੋਈ ਪੇਟ, ਪਟਰਾਣੀ ਰੂਪ ਨਜ਼ਰ ਕੋਇ ਨਾ ਆਈਆ। ਕਾਇਆ ਗਲੀ ਚਿੱਕੜ ਵਿਚ ਰਹੇ ਲੇਟ, ਸੇਜ ਸੁਹੰਜਣੀ ਚੜ੍ਹ ਕੇ ਤੇਰੇ ਅੰਗ ਨਾਲ ਅੰਗ ਨਾ ਕੋਇ ਲਗਾਈਆ। ਮੈਂ ਹੈਰਾਨ ਹੋਇਆ ਵੇਖ ਵੇਖ, ਵੇਖੀ ਜਗਤ ਲੋਕਾਈਆ। ਚੜ੍ਹ ਕੇ ਵੇਖਿਆ ਨਹੀਂ ਕਿਸੇ ਅਗੰਮ ਤੇਰਾ ਦੇਸ, ਸਤਿ ਪੁਰਖ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਸਚਖੰਡ ਦਾ ਐਵੇਂ ਮਾਰਨ ਸ਼ੇਖ਼, ਸ਼ੇਖ਼ੀ ਵਿਚ ਜਗਤ ਚਤੁਰਾਈਆ। ਪੁਰਖ ਅਕਾਲ ਦੀਨ ਦਿਆਲ ਜਿਸ ਨੂੰ ਤੂੰ ਦਿਸਾਇਆ ਆਪਣਾ ਦੇਸ, ਉਸ ਨੂੰ ਆਪਣਾ ਨਾਮ ਸੰਦੇਸ਼ਾ ਦੇ ਕੇ ਜਗਤ ਘਲਾਈਆ। ਬਿਨਾ ਸਤਿਗੁਰ ਸ਼ਬਦ ਤੋਂ ਬਾਕੀ ਗੁਰੂ ਠੱਗਾਂ ਵਾਲਾ ਭੇਸ, ਅਗਾਂਹ ਵਾਲੀ ਅੱਗ ਨਾ ਕੋਇ ਬੁਝਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਨਰੇਸ਼, ਨਰ ਨਰਾਇਣ ਇਕੋ ਨਜ਼ਰੀ ਆਈਆ। ਜਿਸ ਨੇ ਦੀਨ ਮਜ਼੍ਹਬ ਜਾਤ ਪਾਤ ਰਾਓ ਰੰਕ ਜੀਵ ਜਹਾਨ ਕਰਨੇ ਖੇਤ, ਬਲਧਾਰੀ ਰਹਿਣ ਕੋਇ ਨਾ ਪਾਈਆ। ਆਪਣੀ ਕਿਰਪਾ ਅੰਦਰ ਜਨ ਭਗਤਾਂ ਕਰੇਂ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜਿਸ ਚਾਹੇਂ ਆਪਣੇ ਦਰ ਦਾ ਦੇਵੇਂ ਭੇਤ, ਦੂਜਾ ਸਮਝ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਿਨ ਤੇਰੀ ਕਿਰਪਾ ਤੇਰੇ ਚਰਨ ਰਹੇ ਨਾ ਕਿਸੇ ਟੇਕ, ਟਿੱਕੇ ਵਾਲੇ ਟਕਿਆਂ ਤੋਂ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦੁਨੀ ਕਿਰਿਆ ਦੇ ਛੇਕ, ਛੇਕੜ ਆਪਣਾ ਰੰਗ ਦੇਣਾ ਰੰਗਾਈਆ। ਅੱਸੂ ਕਹੇ ਮੇਰਾ ਸਭ ਤੋਂ ਵੱਖਰਾ ਨਸੀਬ, ਨਿਸਬਤ ਵੰਡ ਨਾ ਕੋਇ ਵੰਡਾਈਆ। ਮੇਰਾ ਲੇਖਾ ਲਿਖਿਆ ਵਿਚ ਕੁਛ ਕ਼ੁਰਾਨ ਮਜੀਦ, ਜਿਸ ਦਾ ਮਜਮੂਹਾ ਨਾ ਕੋਇ ਸਮਝਾਈਆ। ਨਵਾਂ ਪੁਰਾਣਾ ਕੀਤੀ ਤਸਦੀਕ, ਵੇਦ ਵਿਆਸਾ ਗਿਆ ਜਣਾਈਆ। ਗੋਬਿੰਦ ਬਹੱਤਰਵੀਂ ਸਾਖੀ ਵਿਚ ਰਖੀ ਉਮੀਦ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਅਰਜਨ ਪੰਜਵੇਂਮਹੱਲੇ ਵਿਚ ਰਾਗ ਮਾਝ ਵਿਚ ਲਾਈ ਨੀਝ, ਬਿਨ ਅੱਖਾਂ ਅੱਖ ਉਠਾਈਆ। ਗੋਬਿੰਦ ਅੰਗਦ ਕੀਤੀ ਵਸੀਅਤ, ਬਿਨ ਅੱਖਰਾਂ ਲੇਖ ਬਣਾਈਆ। ਗੋਬਿੰਦ ਸੱਚੀ ਦੱਸ ਅਸਲੀਅਤ, ਸ਼ਬਦੀ ਸ਼ਬਦ ਆਪ ਪੜ੍ਹਾਈਆ। ਜਿਸ ਦੀ ਕੋਈ ਨਾ ਜਾਣੇ ਤਬੀਅਤ, ਰਮਜ਼ ਸਮਝ ਕੋਇ ਨਾ ਪਾਈਆ। ਉਸ ਦੀ ਲੱਭ ਸਕੇ ਨਾ ਕੋਈ ਵਲਦੀਅਤ, ਵਲਦ ਵਾਲਦਾ ਨਜ਼ਰ ਕੋਇ ਨਾ ਆਈਆ। ਜਿਸ ਦੇ ਵਿਚ ਦੋ ਜਹਾਨਾਂ ਉਧਾਰਨਾਂ ਅਹਿਮੀਅਤ, ਅਮਲ ਵਿਚ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੁਕਮ ਵਰਤਾਈਆ।
ਹੁਕਮ ਕਹੇ ਮੈਂ ਰਹਿਣ ਨਾ ਦੇਵਾਂ ਝਗੜਾ, (ਝੰਜਟ) ਨਵ ਨੌ ਚਾਰ ਮਿਟਾਈਆ। ਸਤਿਗੁਰ ਸ਼ਬਦ ਹੋਣ ਨਾ ਦੇਵਾਂ ਲੰਗੜਾ, ਭਾਰ ਇਕੋ
ਜਿਹਾ ਵਖਾਈਆ। ਕਿਸੇ ਦਾ ਦੂਜੇ ਦਵਾਰੇ ਹੋਣ ਨਾ ਦੇਵਾਂ ਮੰਗਣਾ, ਵਿਚੋਲੇ ਗੁਰੂ ਦੇਵਾਂ ਖਪਾਈਆ। ਇਕੋ ਨਾਮ ਦੀ ਚੜ੍ਹੇ ਰੰਗਣਾ, ਰੰਗਤ ਇਕੋ ਨਜ਼ਰੀ ਆਈਆ। ਕੁਛ ਲਹਿਣਾ ਦੇਣਾ ਪੰਡਤ ਰਵਦਾਸ ਵਾਲੇ ਕੰਗਣਾ, ਕਰਮ ਕਾਂਡ ਨਾਲ ਜਣਾਈਆ। ਕਰੇ ਖੇਲ ਵਿਚ ਵਰਭੰਡਣਾ, ਭੰਡੀ ਕੂੜੀ ਦੇਣੀ ਗਵਾਈਆ। ਚਾਰ ਕੁੰਟ ਜਿਸ ਨੇ ਦੰਡਣਾ, ਡੰਡਾਵਤ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਅੱਸੂ ਕਹੇ ਮੇਰੀ ਆਸਾ ਤ੍ਰਿਸ਼ਨਾ, ਤ੍ਰਿਖਾਵੰਤ ਦਿਆਂ ਦੁਹਾਈਆ। ਤੇਰੇ ਚਰਨ ਕਵਲ ਝੁਕਦੇ ਵੇਖਾਂ ਬ੍ਰਹਮਾ ਵਿਸ਼ਨਾ, ਸ਼ੰਕਰ ਸੀਸ ਨਿਵਾਈਆ। ਨਮਸਤਿਆਂ ਵਿਚ ਰਾਮ ਸੀਤਾ ਨਿਵਣਾ, ਡੰਡਾਵਤ ਗੋਪੀ ਕਾਹਨ ਕਰ ਕੇ ਖ਼ੁਸ਼ੀ ਮਨਾਈਆ। ਜਗਤ ਜਹਾਨ ਜਾਣ ਕੇ ਮਿਥਨਾ, ਮਿਥਿਆ ਵੇਖਾਂ ਸਰਬ ਲੋਕਾਈਆ। ਪੀਰ ਪੈਗ਼ੰਬਰਾਂ ਸਬਕ ਤੈਥੋਂ ਸਿਖਣਾ, ਤੇਰੀ ਸਿਖਿਆ ਵਡ ਵਡਿਆਈਆ। ਗੁਰੂਆਂ ਤੇਰੇ ਨਾਮ ਦਾ ਸਿਫ਼ਤੀ ਸੋਹਲਾ ਲਿਖਣਾ, ਲਿਖ ਲਿਖ ਮਾਤ ਵਡਿਆਈਆ। ਤੇਰਾ ਨੂਰ ਜਹੂਰ ਬਿਨ ਤੇਰੀ ਕਿਰਪਾ ਕਿਸੇ ਨਾ ਦਿਸਣਾ, ਦੀਦ ਜਗਤ ਕੰਮ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਏਕਾ ਖੇਲ ਆਪ ਬੁਝਣਾ, ਦੂਜਾ ਸੰਗ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਪਰਗਟਾਈਆ। ਸਚ ਮਾਰਗ ਧੁਰ ਦਾ ਲਾਵੀਂ, ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਜਗਤ ਮੁਕਾਵੀਂ, ਮੁਕੰਮਲ ਆਪਣਾ ਹੁਕਮ ਵਰਤਾਈਆ। ਪੁਰਖ ਅਬਿਨਾਸ਼ੀ ਇਕੋ ਨਾਮ ਜਪਾਵੀਂ, ਬਹੁਤੀ ਸਿਫ਼ਤਾਂ ਦੀ ਲੋੜ ਰਹੇ ਨਾ ਰਾਈਆ। ਇਕੋ ਸਰੋਵਰ ਇਸ਼ਨਾਨ ਕਰਾਵੀਂ, ਅੱਠ ਸੱਠ ਡੇਰਾ ਢਾਹੀਆ। ਸਚ ਦਵਾਰ ਇਕ ਪਰਗਟਾਵੀਂ, ਸ਼ਿਵਦਵਾਲਾ ਮਠ ਮੰਦਰ ਮਸੀਤ ਦਾ ਲੇਖਾ ਦਈਂ ਮੁਕਾਈਆ। ਇਕੋ ਨਾਮ ਅਗੰਮਾ ਸੁਣਾਵੀਂ, ਅਣਸੁਣਤ ਰਾਗ ਅਲਾਈਆ। ਸਾਢੇ ਤਿੰਨ ਹੱਥ ਭਾਗ ਲਗਾਵੀਂ, ਭਾਗ ਆਪਣਾ ਨਾਲ ਰਲਾਈਆ। ਅਨਹਦ ਨਾਦੀ ਸ਼ਬਦ ਵਜਾਵੀਂ, ਧੁਨ ਆਤਮ ਬੇਪਰਵਾਹੀਆ। ਨਿਰਗੁਣ ਜੋਤੀ ਜੋਤ ਜਗਾਵੀਂ, ਘਰ ਮੰਦਰ ਕਰ ਰੁਸ਼ਨਾਈਆ। ਪੜਦਾ ਉਹਲਾ ਆਪ ਚੁਕਾਵੀਂ, ਲੇਖਾ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਸਚ ਸੁਹਾਵੀਂ, ਸਵਾਮੀ ਹੋ ਕੇ ਡੇਰਾ ਲਾਈਆ। ਨਾਰ ਕੰਤ ਭਤਾਰ ਹੋ ਕੇ ਰਾਵੀਂ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਮਹੱਲ ਅਟਲ ਆਪ ਸੁਹਾਵੀਂ, ਸੋਭਨੀਕ ਖ਼ੁਸ਼ੀ ਵਖਾਈਆ। ਆਪਣਾ ਰਾਹ ਆਪ ਖੁਲ੍ਹਾਵੀਂ, ਮਿਹਰ ਨਜ਼ਰ ਇਕ ਉਠਾਈਆ। ਰਾਹ ਵਿਚ ਨਾ ਕਦੇ ਅਟਕਾਵੀਂ, ਅਗੇ ਹੋ ਨਾ ਕੋਇ ਅਟਕਾਈਆ। ਮੰਜ਼ਲ ਧੁਰ ਦੀ ਆਪ ਚੜ੍ਹਾਵੀਂ, ਜਿਥੇ ਵਸੇਂ ਬੇਪਰਵਾਹੀਆ। ਗੁਰ ਅਵਤਾਰਾਂ ਨਾਲ ਮਿਲਾਵੀਂ, ਪੈਗ਼ੰਬਰਾਂ ਜੋੜ ਜੁੜਾਈਆ। ਮੇਰੀ ਆਤਮਾ ਪਰਮਾਤਮਾ ਆਪਣੇ ਨਾਲ ਰਖੀਂ ਸਾਵੀਂ, ਇਕੋ ਕੰਡੇ ਤੋਲ ਤੁਲਾਈਆ। ਕੰਤ ਕੰਤੂਹਲ ਧੁਰ ਦਾ ਮਾਲਕ ਹੋ ਕੇ ਆਵੀਂ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਆ ਕੇ ਕਰ, ਹਰਿ ਕਰਤੇ ਵਡ ਵਡਿਆਈਆ। ਨਿਰਭੌ ਭੈ ਚੁਕਾ ਡਰ, ਮਿਹਰ ਨਜ਼ਰ ਇਕ ਉਠਾਈਆ। ਕੂੜੀ ਕਿਰਿਆ ਜਾਏ ਝੜ, ਲੋਕਮਾਤ ਰਹਿਣ ਨਾ ਪਾਈਆ। ਕੂੜਾ ਗੁਰੂ ਦੇਵੇ ਕੋਇ ਨਾ ਵਰ, ਸ਼ਬਦੀ ਗੁਰੂ ਵੱਜੇ ਵਧਾਈਆ। ਸ਼ਰਅ ਵਿਚ ਸ਼ਰਮ ਨਾ ਕਰ, ਕੂੜੀ ਕਿਰਿਆ ਦੇ ਮਿਟਾਈਆ। ਤੂੰ ਨਿਰਗੁਣ ਨਿਰਵੈਰ ਇਕੋ ਹਰਿ, ਹਰ ਹਿਰਦੇ ਜਾ ਸਮਾਈਆ। ਸੰਤ ਸੁਹੇਲੇ ਸੱਜਣ ਫੜ, ਗੁਰਮੁਖ ਗੁਰਸਿਖ ਲੈ ਉਠਾਈਆ। ਕਾਇਆ ਮੰਦਰ ਆਪਣੇ ਚੜ੍ਹ, ਸਚ ਦਵਾਰੇ ਸੋਭਾ ਪਾਈਆ।
ਮਹੱਲ ਅਟਲ ਅਗੰਮੇ ਖੜ੍ਹ, ਨਿਰਗੁਣ ਨੂਰ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹ, ਚੌਦਾਂ ਵਿਦਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਦੇ ਸੁਹਾਈਆ। ਘਰ ਸਾਚਾ ਆਪ ਸੁਹਾ ਦੇ, ਸੋਭਾਵੰਤ ਸੁਲਤਾਨ। ਪੁਰਖ ਅਬਿਨਾਸ਼ੀ ਜੋਤ ਜਗਾ ਦੇ, ਅੰਧ ਅੰਧੇਰੇ ਹੋਏ ਗਿਆਨ। ਅਨਹਦ ਨਾਦੀ ਨਾਦ ਵਜਾ ਦੇ, ਧੁਰ ਦੀ ਸ਼ਬਦ ਸੁਣੇ ਧੁਨਕਾਨ। ਘਰ ਮੰਦਰ ਇਕ ਰੁਸ਼ਨਾ ਦੇ, ਜੋਤੀ ਜੋਤ ਹੋ ਪਰਧਾਨ। ਅੰਮ੍ਰਿਤ ਅਗੰਮਾ ਜਾਮ ਪਿਆ ਦੇ, ਤੀਰਥ ਮੁਕੇ ਜਗਤ ਜਹਾਨ। ਇਕੋ ਆਪਣਾ ਨਾਮ ਦ੍ਰਿੜਾ ਦੇ, ਕਰਨੀ ਪਏ ਨਾ ਅੱਖਰਾਂ ਵਾਲੀ ਕਲਿਆਣ। ਜਜਮਾਨ ਹੋ ਕੇ ਮਰਾਸੀ ਡੂੰਮਾ ਆਪਣੀ ਖੈਰ ਪਾ ਦੇ, ਗੁਰਮੁਖ ਮੰਗਣ ਜਾਣ ਨਾ ਕਿਸੇ ਦੁਕਾਨ। ਜੁਗ ਜਨਮ ਦੇ ਵਿਛੜੇ ਆਪਣੀ ਗੋਦ ਬਿਠਾ ਦੇ, ਨਿਰਗੁਣ ਨਿਰਗੁਣ ਕਰ ਪਰਵਾਨ ਪਿਛਲੇ ਕਰਮ ਕੁਕਰਮ ਮਿਟਾ ਦੇ, ਆਦਿ ਜੁਗਾਦੀ ਬਣ ਮਿਹਰਵਾਨ। ਦੁੱਖ ਭੰਜਨ ਭਵ ਸਾਗਰ ਪਾਰ ਕਰਾ ਦੇ, ਕ਼ੁਦਰਤ ਦੇ ਮਾਲਕ ਹੋ ਕੇ ਦਇਆਵਾਨ। ਡੁੱਬਦੇ ਪੱਥਰ ਪਾਰ ਲੰਘਾ ਦੇ, ਕਲਜੁਗ ਹੋ ਕੇ ਨਿਗਾਹਬਾਨ। ਜਗਤ ਸ਼ਰਅ ਕੂੜ ਜ਼ੰਜੀਰ ਤੁੜਾ ਦੇ, ਤੇਰਾ ਕਰਮ ਪਵੇ ਨੀਸਾਣ। ਮਾਟੀ ਚਮੜੇ ਲੇਖੇ ਲਾ ਦੇ, ਤੇਰੇ ਚਰਨੀ ਡਿਗੇ ਆਣ। ਲੱਖ ਚੁਰਾਸੀ ਫੰਦ ਕਟਾ ਦੇ, ਝਗੜਾ ਰਹੇ ਨਾ ਆਵਣ ਜਾਣ। ਸਚਖੰਡ ਦਵਾਰ ਬਹਾ ਦੇ, ਜਿਸ ਘਰ ਵਸਣ ਭਗਤ ਸੁਜਾਨ। ਪੂਰਬ ਵਿਛੜੇ ਮੇਲ ਮਲਾ ਦੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤ ਕਰ ਕਲਿਆਣ। ਨਿਰਗੁਣ ਜੋਤੀ ਜੋਤ ਮਿਲਾ ਦੇ, ਪੰਜ ਤਤ ਲੇਖਾ ਰਹੇ ਨਾ ਵਿਚ ਜਹਾਨ। ਆਪਣੇ ਦਰ ਸਚਖੰਡ ਦਵਾਰ ਬਹਾ ਦੇ, ਜਿਥੇ ਪੁੱਜੇ ਨਾ ਕੋਇ ਇਨਸਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਗੁਰੂਆਂ ਕੋਲੋਂ ਖਹਿੜਾ ਛੁਡਾ ਦੇ, ਗੁਰਮੁਖ ਇਕੋ ਵਾਰ ਕਰਨ ਬਿਆਨ। ਗੁਰਮੁਖ ਕਹਿਣ ਸਾਡੇ ਬਿਆਨ ਕਰ ਲੈ ਕ਼ਲਮਬੰਦ, ਦੂਜੀ ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਇਕੋ ਤੇਰੇ ਦਰ ਦੇ ਆਸਾਵੰਦ, ਅਸਮਾਨਾਂ ਤੋਂ ਪਰੇ ਡੇਰਾ ਲਾਈਆ। ਬਹੁਤੇ ਪੜ੍ਹ ਪੜ੍ਹ ਕੇ ਸਾਥੋਂ ਘਸਾਏ ਨਹੀਂ ਜਾਂਦੇ ਦੰਦ, ਦੋਧੀ ਦੰਦੀਂ ਪਾਰ ਕਰਾਈਆ। ਇਕੋ ਪੁਰਖ ਅਕਾਲ ਤੇਰਾ ਦਵਾਰਾ ਲਿਆ ਮੰਗ, ਜਿਸ ਤੋਂ ਪਰੇ ਨਜ਼ਰ ਕੋਇ ਨਾ ਆਈਆ। ਪਾਰ ਉਤਾਰਨਾ ਤੇਰਾ ਨਿੱਕਾ ਜਿਹਾ ਢੰਗ, ਤਰੀਕਾ ਇਕੋ ਦੇ ਸਮਝਾਈਆ। ਤੇਰੀ ਮਿਹਰ ਨਜ਼ਰ ਨਿਗਾਹ ਨਾਲ ਚੜ੍ਹੇ ਰੰਗ, ਰੰਗਤ ਅੰਦਰੋਂ ਦੇ ਬਦਲਾਈਆ। ਤੇਰੇ ਨਾਮ ਦਾ ਵੱਜੇ ਮਰਦੰਗ, ਮਰਦਨ ਸਾਰੇ ਦੇ ਕਰਾਈਆ। ਜੁਗ ਚੌਕੜੀ ਜਨਮ ਜਨਮ ਦੀ ਪੂਰਬ ਇਹ ਉਮੰਗ, ਰੀਤੀ ਪਹਿਲੀ ਚਲੀ ਆਈਆ। ਪੁਰਖ ਅਕਾਲ ਦੀਨ ਦਿਆਲ ਦੇਣ ਲੱਗਾ ਨਾ ਹੋਵੀਂ ਤੰਗ, ਤੰਗਦਸਤੀ ਦੇ ਮਿਟਾਈਆ। ਸ੍ਰਿਸ਼ਟ ਸਬਾਈ ਦਏ ਦੁਹਾਈ ਹਾਏ ਲੋਕਾਈ ਬਹੁੜੀ ਖ਼ੁਦਾ ਲੱਗੇ ਜਗ, ਜੰਗਲਾਂ ਅੰਦਰ ਮੰਦਰਾਂ ਅੰਦਰ ਗੁਰਮੁਖ ਗੁਰਸਿਖ ਆਪਣਾ ਹੁਕਮ ਵਰਤਾਈਆ। ਤੇਰਾ ਅਸਵ ਘੋੜਾ ਸ਼ਬਦ ਅਗੰਮੀ ਤਰੰਗ, ਤੁਰੀਆ ਤੋਂ ਪਰੇ ਨਿਰਗੁਣ ਹਰੇ, ਲੱਖ ਚੁਰਾਸੀ ਡਰੇ, ਗੁਰਮੁਖਾਂ ਵੇਖੀਂ ਘਰੇ, ਘਰ ਘਰ ਆਪਣਾ ਫੇਰਾ ਪਾਈਆ। ਕੱਚੇ ਗੁਰੂਆਂ ਨਾਲੋਂ ਗੁਰਮੁਖ ਤੇਰੇ ਚੰਗੇ ਛੜੇ, ਇਕੱਲੇ ਰਹਿ ਕੇ ਆਪਣਾ ਝਟ ਲੰਘਾਈਆ। ਚਾਰ ਜੁਗ ਕਹਿੰਦੇ ਗਏ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇ ਆਉਣਾ ਵਿਚ ਧੜੇ, ਨਾਤਾ ਆਪਣੇ ਨਾਲ ਰਖਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਮਣੀਆਂ ਮੰਤ ਕਿਰਪਾ ਕਰੇ, ਕਰਮਾਂ ਦਾ ਝਗੜਾ ਦਏ ਮੁਕਾਈਆ। ਅਬਿਨਾਸ਼ੀ ਕਰਤਾ, ਦੁੱਖ ਦਰਦ ਹਰਤਾ, ਸਭ ਕੁਛ ਦੱਸਦਾ, ਜਨ ਭਗਤੋ ਬਹੁਤਿਆਂ ਨਾਲੋਂ ਥੋੜੇ ਬੜੇ, ਜਿਨ੍ਹਾਂ ਦੇ
ਅੰਤਰ ਨਾਮ ਨਿਰੰਤਰ ਸਤਿਗੁਰ ਮੰਤਰ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਅੱਸੂ ਕਹੇ ਪ੍ਰਭ ਕੀ ਤੇਰੀ ਵਡ ਸ਼ਕਤੀ, ਸਚ ਦੇ ਸਮਝਾਈਆ। ਕਿਉਂ ਨਾ ਭਗਤਾਂ ਲੇਖੇ ਲਾਵੇਂ ਛਿਨ ਭੰਗਰ ਪ੍ਰੇਮ ਦੀ ਭਗਤੀ, ਭਾਗ ਆਪਣੇ ਨਾਲ ਬਣਾਈਆ। ਧਾਰ ਕੱਢ ਦੇ ਅੰਦਰੋਂ ਮਨ ਦੀ, ਮਨਸਾ ਆਪਣੇ ਨਾਲ ਮਿਲਾਈਆ। ਤੇਰੀ ਖੇਲ ਕਾਇਆ ਮਾਟੀ ਪੰਜ ਤਤ ਤਨ ਦੀ, ਤਤਵ ਨਾਲ ਤਤਵ ਰਿਹਾ ਮਿਲਾਈਆ। ਮੰਜ਼ਲ ਰਹੇ ਨਾ ਸੂਰਜ ਚੰਨ ਦੀ, ਬਾਰਾਂ ਵੰਡ ਨਾ ਕੋਇ ਵੰਡਾਈਆ। ਲੋੜ ਰਹੇ ਨਾ ਸਰਵਣ ਕੰਨ ਦੀ, ਧੁਨ ਅਗੰਮੀ ਦੇ ਸੁਣਾਈਆ। ਪਰਕਾਸ਼ ਹੋਵੇ ਜੋਤ ਤੇਰੇ ਗੁਰਮੁਖ ਚੰਨ ਦੀ, ਧੁਰ ਦੀ ਚਾਂਦਨੀ ਦਏ ਚਮਕਾਈਆ। ਲੋੜ ਰਹੇ ਨਾ ਝੂਠੇ ਧਨ ਦੀ, ਧਨ ਆਪਣਾ ਨਾਮ ਭੰਡਾਰਾ ਇਕ ਵਰਤਾਈਆ। ਨੌ ਸੌ ਚੁਰਾਨਵੇਂ ਚੌਕੜੀ ਬੱਧੀ ਇਕ ਗੱਲ ਦੀ, ਜਿਸ ਗੱਲ ਦਾ ਭੇਵ ਗੁਰ ਅਵਤਾਰ ਪੈਗ਼ੰਬਰ ਸਕਿਆ ਨਾ ਕੋਇ ਖੁਲ੍ਹਾਈਆ। ਉਹ ਘੜੀ ਸੁਹੰਜਣੀ ਅੱਜ ਕੱਲ ਦੀ, ਕਲਮਿਆਂ ਤੋਂ ਬਾਹਰ ਨਜ਼ਰੀ ਆਈਆ। ਤਿੰਨ ਅੱਸੂ ਤੇਰੀ ਧਾਰ ਸੋਹਣੀ ਜਲ ਦੀ, ਜਲ ਹੋੜੇ ਦਈਂ ਸਮਝਾਈਆ। ਜਿਥੇ ਲਹਿਰ ਧਾਰ ਕੋਇ ਨਾ ਠੱਲਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਅੱਸੂ ਕਹੇ ਮੇਰੀ ਅਸੀਸ, ਅਸਲ ਧਿਆਨ ਲਗਾਈਆ। ਜਨ ਭਗਤਾਂ ਹੋਵੇ ਬਖ਼ਸ਼ੀਸ਼, ਬਖ਼ਸ਼ਿਸ਼ ਆਪਣਾ ਨਾਮ ਵਰਤਾਈਆ। ਜਗਤ ਗੁਰੂ ਬਣ ਜਗਦੀਸ਼, ਸਤਿਗੁਰ ਇਕੋ ਨਜ਼ਰੀ ਆਈਆ। ਬਾਕੀ ਮੰਗਤੇ ਮੰਗਦੇ ਭੀਖ, ਥੋੜਾ ਥੋੜਾ ਸਭ ਨੂੰ ਦੇ ਵਰਤਾਈਆ। ਜੇ ਕੋਈ ਕਰੇ ਤੇਰੀ ਰੀਸ, ਲੱਖ ਚੁਰਾਸੀ ਵਿਚ ਦੇ ਭਵਾਈਆ। ਨਾ ਕੋਈ ਕਲਮਾ ਯਾਦ ਰਹੇ ਹਦੀਸ, ਆਪਣਾ ਨਾਮ ਦੇਣਾ ਭੁਲਾਈਆ। ਜਿਸ ਵੇਲੇ ਚਾਰ ਜੁਗ ਅਗਲੇ ਜਾਣ ਬੀਤ, ਫੇਰ ਗੋਬਿੰਦ ਨਾਲ ਮਿਲਾਈਆ। ਚੁਰਾਸੀ ਚੁਰਾਸੀ ਚੁਰਾਸੀ ਜਾਣੇ ਜਾਮੇ ਸਭ ਨੂੰ ਦੇਣੇ ਵਿਚ ਕੀਟ, ਪਤੰਗਿਆਂ ਵਿਚ ਪਰ ਨਾ ਕੋਇ ਲਗਾਈਆ। ਸਾਫ ਬੁਧੀ ਰਹੇ ਕੋਈ ਨਾ ਅਤੀਤ, ਨੇਤਰਹੀਣ ਦੇਣੇ ਜਣਾਈਆ। ਦੁੱਖਾਂ ਵਿਚ ਮਾਰਦੇ ਰਹਿਣ ਚੀਕ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੇ ਸ਼ਬਦ ਗੁਰੂ ਦੀ ਕਰਦੇ ਰਹਿਣ ਉਡੀਕ, ਬਿਨ ਗੋਬਿੰਦ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਇਕੋ ਤੇਰੇ ਵਿਚ ਤੌਫ਼ੀਕ਼, ਤਾਰੀਫ਼ ਆਪਣੀ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਾ ਹੁਕਮ ਆਪ ਜਣਾਈਆ। ਧੁਰ ਦਾ ਹੁਕਮ ਕਹੇ ਹੁਕਮ ਅੱਸੂ ਤਿੰਨ, ਸ਼ਬਦੀ ਸ਼ਬਦ ਜਣਾਈਆ। ਜਨ ਭਗਤਾਂ ਰੰਗ ਭਿੰਨ, ਕੁਠੀ ਜਾਏ ਜਗਤ ਲੋਕਾਈਆ। ਕੂੜ ਕੁੜਿਆਰਿਆਂ ਅੰਦਰੋਂ ਬਦਲਾਂ ਚਿੰਨ੍ਹ, ਬਾਹਰੋਂ ਜਾਣ ਮੁਰਝਾਈਆ। ਖ਼ਾਲੀ ਹੋਣ ਵਾਗ ਟਿਨ, ਟਿੱਕਿਆਂ ਵਾਲੀ ਵਸਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਅੱਸੂ ਤਿੰਨ ਕਹੇ ਜਨ ਭਗਤਾਂ ਹੋਵੇ ਭਰਵਾਸਾ, ਸ੍ਰਿਸ਼ਟੀ ਅੰਦਰ ਦੁਖਦਾਈਆ। ਗੁਰਮੁਖਾਂ ਖ਼ੁਸ਼ੀਆਂ ਹਾਸਾ, ਨੇਤਰ ਰੋਵੇ ਲੋਕਾਈਆ। ਜਗਤ ਗੁਰੂਆਂ ਪਛਤਾਉਣਾ ਪਏ ਖਾਧਾ, ਅੰਦਰੇ ਅੰਦਰ ਭੈ ਵਖਾਈਆ। ਹੁਕਮ ਦੇਵੇ ਪੁਰਖ ਅਕਾਲ ਗੋਬਿੰਦ ਦਾ ਪਿਤਾ ਗੁਰਮੁਖਾਂ ਦਾ ਦਾਦਾ, ਜੋ ਦਾਅਵੇਦਾਰ ਅਖਵਾਈਆ। ਜਿਸ ਦੇ ਬਿਨਾ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਜਾਗਾ, ਅੱਖਾਂ ਵਾਲੇ ਗੁਰੂ ਅੰਤਮ ਅੱਖਾਂ ਗਏ ਬਦਲਾਈਆ। ਬਿਨਾ ਸਤਿਗੁਰ ਸ਼ਬਦ ਕੋਈ ਨਾ ਹੋਵੇ ਰਾਖਾ, ਸਿਰ ਹੱਥ ਨਾ ਕੋਇ ਟਿਕਾਈਆ। ਜਨ ਭਗਤੋ ਕਲਜੁਗ
ਅੰਤ ਤੁਹਾਡਾ ਰਹਿ ਜਾਏ ਸਭ ਤੋਂ ਵੱਖਰਾ ਸਾਕਾ, ਸਾਖੀਆਂ ਚਾਰ ਜੁਗ ਖ਼ੁਸ਼ੀਆਂ ਨਾਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹਰਿਜਨ ਤੇਰਾ ਜਨਮ ਜ਼ਰੂਰ, ਮਾਤ ਪਿਤਾ ਗ੍ਰਹਿ ਨਜ਼ਰੀ ਆਈਆ। ਅੰਤ ਮਾਲਕ ਇਕ ਹਜ਼ੂਰ, ਜੋ ਹਜ਼ਰਤਾਂ ਦਾ ਹਜ਼ਰਤ ਬੇਪਰਵਾਹੀਆ। ਜਿਸ ਨੇ ਬਖ਼ਸ਼ੇ ਕੋਟ ਜਨਮ ਦੇ ਕ਼ਸੂਰ, ਕ਼ਸੂਰ ਅਸ਼ਾਰੀਏ ਨਾਮ ਨਾਲ ਉਡਾਈਆ। ਸਚ ਭੰਡਾਰਾ ਕਰ ਭਰਪੂਰ, ਅੰਦਰੋਂ ਪ੍ਰਣ ਦਏ ਗਵਾਈਆ। ਆਤਮ ਪਰਮਾਤਮ ਬਖ਼ਸ਼ ਕੇ ਨੂਰ, ਕਾਇਆ ਨੂਰ ਮਹੱਲ ਦਏ ਵਖਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਤੁਹਾਡੀ ਕਰਨੀ ਸਚ ਹੋਵੇ ਮਸ਼ਹੂਰ, ਮਸ਼ਵਰੇ ਗੁਰ ਅਵਤਾਰ ਪੈਗ਼ੰਬਰ ਗਏ ਬਣਾਈਆ। ਸਤਿ ਧਰਮ ਦਾ ਲਾ ਕੇ ਦਸਤੂਰ, ਮਾਰਗ ਏਕੰਕਾਰਾ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਦਾ ਕਰਤਾ ਦੁੱਖ ਦਰਦਾਂ ਦਾ ਹਰਤਾ, ਤੁਹਾਡੇ ਪ੍ਰੇਮ ਦਾ ਹੋਵੇ ਮਸ਼ਕੂਰ, ਮਸਖ਼ਰਿਆਂ ਦਾ ਲੇਖਾ ਦਏ ਗਵਾਈਆ।
੨ ਅੱਸੂ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਸਤਿ ਕਹੇ ਪ੍ਰਭ ਮੇਲਾ ਹੋਵੇ ਗੁਰਮੁਖ ਸੱਜਣ, ਸਾਜਣ ਤੇਰਾ ਰੂਪ ਨਜ਼ਰੀ ਆਈਆ। ਧੁਰ ਦੇ ਪ੍ਰੇਮ ਦਾ ਮਿਲੇ ਅਗੰਮੀ ਮਜਨ, ਧੂੜੀ ਧਰਮ ਸੀਸ ਛੁਹਾਈਆ। ਮਨ ਵਿਕਾਰੀ ਭਾਂਡੇ ਭੱਜਣ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਤੇਰੀ ਧਾਰ ਤੇਰਾ ਪਿਆਰ ਲੱਭਣ, ਆਤਮ ਪਰਮਾਤਮ ਰਾਹ ਤਕਾਈਆ। ਬਿਰਹੋਂ ਵੈਰਾਗ ਵਿਚ ਸੱਦਣ, ਅੰਤਰ ਅੰਤਰ ਕੂਕ ਦੁਹਾਈਆ। ਪ੍ਰੇਮ ਰਸ ਦੇਣਾ ਅਨੰਦਨ, ਨਿਜਾਨੰਦ ਰਸ ਚਖਾਈਆ। ਸਾਚਾ ਢੋਆ ਧੁਰ ਦਾ ਚੰਦਨ, ਓਢਣ ਸੀਸ ਦੇਣਾ ਰਖਾਈਆ। ਪੁਰਖ ਅਕਾਲ ਦੀਨ ਦਿਆਲ ਦਰ ਦਵਾਰੇ ਤੇਰੇ ਬੰਦਨ, ਜਗਤ ਬੰਧਨ ਦੇਣਾ ਤੁੜਾਈਆ। ਗੁਰਮੁਖ ਗੁਰਮੁਖ ਗੁਰ ਸਤਿਗੁਰ ਪਾਰ ਲੰਘਣ, ਵਿਚੋਲਾ ਸ਼ਬਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਚਾੜ੍ਹਨੀ ਇਕੋ ਰੰਗਣ, ਰੰਗਤ ਆਪਣਾ ਆਪ ਵਖਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ੨ ਰਾਮ ਧਾਮ ਮੰਦਰ ਅੰਮ੍ਰਿਤਸਰ ਸ਼ਹਿਰ
ਭਾਰਤ ਸੰਤ ਸਰਬ ਸਮਾਜ ਕਰੋ ਪ੍ਰਣ, ਅੰਤਰ ਆਤਮ ਧਿਆਨ ਲਗਾਈਆ। ਓਟ ਰਖ ਸ੍ਰੀ ਭਗਵਨ ਚਰਨ, ਨਮਸਤੇ ਡੰਡਾਵਤ ਬੰਦਨਾ ਕਰ ਕੇ ਸੀਸ ਝੁਕਾਈਆ। ਝਗੜਾ ਮੁਕਾ ਦੇ ਦੀਨ ਮਜ਼੍ਹਬ ਜਾਤ ਪਾਤ ਵਰਨ ਬਰਨ, ਸਗੰਠਨ ਇਕੋ ਲੈਣਾ ਜਣਾਈਆ। ਗਊ ਮਾਤਾ ਨਹੀਂ ਦੇਣੀ ਮਰਨ, ਮਰਨ ਵਰਤ ਰਖ ਕੇ ਲੈਣਾ ਬਚਾਈਆ। ਜਿਸ ਦੀ ਸੇਵਾ ਵਿਚ ਸੁਫਲਾ ਹੋਵੇ ਜਨਮ, ਜਨਮ ਕਰਮ ਮਿਲੇ ਵਡਿਆਈਆ। ਧੇਨ ਰੱਖਿਆ ਕਰਨੀ ਸਭ ਦਾ ਧਰਮ, ਸਤਿ ਧਰਮ ਦਏ ਸਮਝਾਈਆ। ਪ੍ਰੇਮ ਪਿਆਰ ਅੰਦਰ ਸੰਤ ਸੱਜਣ ਅੰਤਰ ਅੰਤਰ ਇਕ ਦੂਜੇ ਦਾ ਸੱਚਾ ਲੜ ਫੜਨ, ਵੇਲੇ ਵਕ਼ਤ ਹੋਵੇ ਨਾ ਕੋਇ ਜੁਦਾਈਆ। ਮੰਜ਼ਲ ਓਸ ਅਗੰਮੀ ਚੜ੍ਹਨ, ਜਿਸ ਮਾਰਗ ਦਾ ਦਾਤਾ ਬੇਪਰਵਾਹੀਆ। ਜਗਤ ਹਕੂਮਤਾਂ ਓਥੇ
ਕੀ ਕਰਨ, ਸੰਤ ਸੁਹੇਲੇ ਜਿਥੇ ਪ੍ਰਭ ਦਾ ਬੈਠੇ ਧਿਆਨ ਲਗਾਈਆ। ਆਪਣੀ ਕਰਨੀ ਤੋਂ ਆਪੇ ਹਰਨ, ਸਿਰ ਸਕੇ ਨਾ ਕੋਇ ਉਠਾਈਆ। ਜੁਗਤੀ ਭਗਤੀ ਅੰਦਰ ਪ੍ਰਭ ਦਾ ਭਾਣਾ ਜਰਨ, ਸ਼ਕਤੀ ਅੰਦਰ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਪਾਰਬ੍ਰਹਮ ਪਤਿਪਰਮੇਸ਼ਵਰ ਕਰਤਾ ਕਰਨੀ ਕਰਨ, ਮਾਲਕ ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਉਠਾਈਆ। ਗਊ ਮਾਤਾ ਰਹੀ ਰੋ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮੈਨੂੰ ਰਹੇ ਕੋਹ, ਸ਼ਰਅ ਛੁਰੀ ਜਗਤ ਕਸਾਈ ਰਹੇ ਉਠਾਈਆ। ਬਿਨਾ ਕਸੂਰ ਤੋਂ ਮੇਰੇ ਨਾਲ ਕਰਨ ਧਰੋਹ, ਧਰਤ ਧਵਲ ਧੌਲ ਥੱਲੇ ਰੋਵੇ ਮਾਰੇ ਧਾਈਂਆ। ਭਗਵਨ ਤੇਰੇ ਨਾਲ ਮੇਰਾ ਸੱਚਾ ਮੋਹ, ਮੁਹੱਬਤ ਬੰਸਰੀ ਵਾਲੇ ਘਨਈਆ ਤੇਰੇ ਨਾਲ ਰਖਾਈਆ। ਕਲਜੁਗ ਦੀਨ ਦੁਨੀ ਦੇਵੇ ਨਾ ਕੋਈ ਢੋਅ, ਸਹਾਰਾ ਨਜ਼ਰ ਕੋਇ ਨਾ ਆਈਆ। ਦ੍ਰਿਸ਼ਟੀ ਸ੍ਰਿਸ਼ਟੀ ਦੀ ਕੀਤੀ ਨਿਰਮੋਹ, ਮੁਹੱਬਤ ਹਕ਼ੀਕ਼ਤ ਹੱਕ ਨਾ ਕੋਇ ਦ੍ਰਿੜਾਈਆ। ਕਿਰਪਾ ਕਰ ਕੇ ਸਾਚੇ ਸੰਤਾਂ ਅੰਦਰ ਤੂੰ ਕੀਤੀ ਲੋ, ਗਿਆਨ ਧਿਆਨ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਗਊ ਕਹੇ ਮੈਨੂੰ ਮਾਰਨ ਲੱਗਾ ਜਗ, ਵੈਰੀ ਘਰ ਘਰ ਨਜ਼ਰੀ ਆਈਆ। ਸਮਰਥ ਸਵਾਮੀ ਅੰਤਰਜਾਮੀ ਜਿਸ ਵੇਲੇ ਛੁਰੀ ਰਖਦੇ ਮੇਰੀ ਉਪਰ ਸ਼ਾਹ ਰਗ, ਸ਼ਾਹ ਪਾਤਸ਼ਾਹ ਮੈਂ ਤੇਰਾ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਮਨ ਵਾਸਨਾ ਲੱਗੀ ਅੱਗ, ਹੰਕਾਰ ਕੂੜ ਡੰਕਾ ਰਿਹਾ ਵਜਾਈਆ। ਪੇਟ ਕਾਰਨ ਮੈਨੂੰ ਕਰਦੇ ਬੱਧ, ਮੇਰੀ ਸੇਵਾ ਸੰਸਾਰੀ ਸਮਝ ਕੋਇ ਨਾ ਪਾਈਆ। ਸਾਹਿਬ ਸਤਿਗੁਰ ਮੈਂ ਤੇਰੀ ਆਦਿ ਜੁਗਾਦਿ ਉਹ ਯਦ, ਜਿਸ ਦਾ ਚਰਵਾਹਾ ਕ੍ਰਿਸ਼ਨ ਰਖਵਾਲਾ ਗਵਾਲਾ ਨਜ਼ਰੀ ਆਈਆ। ਸਦੀ ਚੌਧਵੀਂ ਮੇਰਾ ਵੇਖ ਕੀ ਹੋਇਆ ਹਜ, ਹਾਜਤ ਮੇਰੀ ਪੂਰੀ ਨਾ ਕੋਇ ਕਰਾਈਆ। ਧਰਮ ਦਵਾਰਿਉਂ ਮੈਨੂੰ ਸਾਰਿਆਂ ਦਿਤਾ ਕੱਢ, ਮਾਲਕ ਹੋ ਕੇ ਪ੍ਰੇਮ ਸਚ ਨਾ ਕੋਇ ਕਮਾਈਆ। ਮੈਂ ਅੰਦਰ ਅੰਦਰ ਆਤਮ ਧਾਰ ਪਰਮਾਤਮ ਤੈਨੂੰ ਰਹੀ ਦੱਸ, ਨਿਰਗੁਣ ਨਿਰਵੈਰ ਤੇਰਾ ਧਿਆਨ ਲਗਾਈਆ। ਕੂੜ ਜੰਜਾਲ ਜਗਤ ਜਹਾਨ ਵਿਚੋਂ ਮੈਂਨੂੰ ਕੱਢ, ਬਿਨ ਤੇਰੀ ਕਿਰਪਾ ਹੋਏ ਨਾ ਕੋਇ ਸਹਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਸਾਚੇ ਸੰਤਾਂ ਅੰਦਰ ਸ਼ਬਦ ਨਾਦ ਹੋ ਕੇ ਜਾਵਾਂ ਵੱਜ, ਸੋਈ ਸੁਰਤੀ ਸਭ ਦੀ ਦਿਆਂ ਜਗਾਈਆ। ਤਿੰਨ ਅਸੂ ਯਾਦਦਾਸ਼ਤ ਰਹਿ ਜਾਏ ਵਿਚ ਦੁਨੀਆ ਦੇ ਜਗ, ਜੇ ਸੰਤ ਸੁਹੇਲੇ ਮਿਲ ਕੇ ਕ਼ਦਮ ਲੈਣ ਉਠਾਈਆ। ਅੱਜ ਦਾ ਲੇਖ ਪੰਜ ਚੇਤ ਪਹਿਲੋਂ ਲਿਖਾ ਕੇ ਦਿਤਾ ਦੱਸ, ਕ਼ਲਮ ਸ਼ਾਹੀ ਕਾਗ਼ਜ਼ ਨਾਲ ਵੰਡ ਵੰਡਾਈਆ। ਜਿਸ ਦਾ ਸੀਰ ਅੰਮ੍ਰਿਤ ਪੀਵੋ ਰਸ, ਮਾਂ ਦੀ ਮਾਂ ਗਊ ਨਜ਼ਰੀ ਆਈਆ। ਸਾਚੇ ਸੰਤ ਉਸ ਦੇ ਅੰਦਰ ਰੋਣ ਵਾਲੀ ਤੱਕੋ ਅੱਖ, ਜਿਹੜੀ ਬਾਹਰ ਨੇਤਰਾਂ ਤੋਂ ਪਰੇ ਡੇਰਾ ਲਾਈਆ। ਹਕ਼ੀਕ਼ਤ ਵਿਚੋਂ ਹੱਕ ਪਛਾਣੋ ਸਚ, ਪੜਦਾ ਉਹਲਾ ਇਕ ਉਠਾਈਆ। ਫਿਰ ਏਸ ਸਗੰਠਨ ਤੋਂ ਕੋਈ ਨਾ ਰਹਿਣਾ ਵੱਖ, ਸਾਰੇ ਮਿਲ ਕੇ ਚਲਣ ਚਾਈਂ ਚਾਈਂਆ। ਸਰਬ ਸਾਧੂਆਂ ਨੂੰ ਦੇਣਾ ਦੱਸ, ਕਿਸੇ ਦਾ ਨਹੀਂ ਕੋਈ ਵਸ, ਵੇਲੇ ਵਕ਼ਤ ਨਾਲ ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਤਿਪਰਮੇਸ਼ਵਰ ਦੀਨਾਂ ਨਾਥਾ ਦੀਨਨ ਹੋਏ ਸਹਾਈਆ। ਸਭ ਦੀ ਪਤ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਲਏ ਰਖ, ਸੰਤ ਸਤਿਗੁਰ ਲੋਕਮਾਤ ਲਏ ਪਰਗਟਾਈਆ। ਸਦਾ ਧਰਮ ਦਾ ਰਖਦਾ ਆਇਆ ਪੱਖ, ਧਰੂ ਪ੍ਰਹਿਲਾਦ ਦੇਣ ਗਵਾਹੀਆ। ਸਾਚੇ ਸੰਤਾਂ ਧਰਮ ਗੁਣਵੰਤਾਂ ਜਿਨ੍ਹਾਂ ਆਪਣੇ ਹੱਥਾਂ ਨਾਲ ਕੀਤੇ ਦਸਤਖ਼ਤ,
ਦਸਤ ਨਾਲ ਦਸਤ ਲੈਣ ਮਿਲਾਈਆ। ਕ਼ਦਮ ਕ਼ਦਮ ਨਾਲ ਚਲਣ ਹੱਸ ਹੱਸ, ਹਸਤੀ ਵਿਚੋਂ ਮਸਤੀ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਧਰਮ ਦਾ ਹੋਵੇ ਸਾਚਾ ਜਸ, ਅਧਰਮ ਦਾ ਬੇੜਾ ਦੇਣਾ ਡੁਬਾਈਆ। ਕਲਜੁਗ ਕੂੜ ਕੁੜਿਆਰ ਰੈਣ ਅੰਧੇਰੀ ਰਹਿਣ ਨਹੀਂ ਦੇਣੀ ਮਸ, ਸਾਚਾ ਚੰਦ ਸਤਿ ਧਰਮ ਦਾ ਨਾਮ ਦੇਣਾ ਚਮਕਾਈਆ। ਸਭ ਦੇ ਅੰਤਰ ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਵਿਚ ਗਊ ਮਾਤਾ ਦੀ ਮੁਸ਼ੰਦਗੀ ਦੇਣੀ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਆਪਣੇ ਰੰਗ ਰਿਹਾ ਰੰਗਾਈਆ।
੩ ਅਸੂ ਸ਼ਹਿਨਸ਼ਾਹੀ ਸੰਮਤ ੨ ਅੰਮ੍ਰਿਤਸਰ ਦੁਰਗਿਆਨਾ ਮੰਦਰ ਗਊ ਹੱਤਿਆ ਦੇ ਨਵਿਤ ਸਮੇਲਨ ਸਵਾਮੀ ਗੰਗੇਸ਼ਵਰ
ਸਤਿ ਧਰਮ ਕਹੇ ਸਭ ਨਿਰਮਲ ਕਰ ਲਓ ਬੁਧ, ਬਿਬੇਕ ਆਪਣਾ ਆਪ ਬਣਾਈਆ। ਸਚ ਵਿਚਾਰ ਦੀ ਕਰੋ ਸੁਧ, ਸੰਤ ਸੱਜਣ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਮਾਤਾ ਦਾ ਰਸਨਾ ਜਿਹਵਾ ਬੱਤੀ ਦੰਦ ਸੀਰ ਪੀਤਾ ਦੁੱਧ, ਰਸ ਅੰਮ੍ਰਿਤ ਰਹੀ ਚੁਆਈਆ। ਉਸ ਦਾ ਪੜਦਾ ਉਹਲਾ ਰਹੇ ਨਾ ਲੁਕ, ਭਾਰਤ ਵਾਸੀ ਵੇਖੋ ਨੈਣ ਉਠਾਈਆ। ਸਭ ਦੇ ਸਾਹਮਣੇ ਮੇਰੀ ਕਾਇਆ ਰਹੀ ਮੁਕ, ਉਚੀ ਕੂਕ ਕੂਕ ਸੁਣਾਈਆ। ਜ਼ਿਬਹ ਕਰਨ ਵਾਲਿਆਂ ਆਵੇ ਕੋਈ ਨਾ ਦੁੱਖ, ਦਰਦੀ ਹੋ ਕੇ ਦਰਦ ਨਾ ਕੋਇ ਵੰਡਾਈਆ। ਜੇ ਸ੍ਰੀ ਭਗਵਾਨ ਤ੍ਰੈਲੋਕੀ ਨਾਥ ਇਕੋ ਆ ਜਾਏ ਸਨਮੁਖ, ਮੇਰਾ ਦੁੱਖ ਦਰਦ ਦਏ ਮਿਟਾਈਆ। ਗ਼ਰੀਬ ਨਿਮਾਣੀ ਕੋਝੀ ਕਮਲੀ ਘਰ ਸਵਾਮੀ ਆ ਕੇ ਲਏ ਪੁਛ, ਵਾਂਗ ਦਰੋਪਤ ਲਜਿਆ ਲਏ ਰਖਾਈਆ। ਬੇਸ਼ਕ ਮੈਂ ਤੁਹਾਨੂੰ ਹੋਰ ਨਹੀਂ ਦੇਂਦੀ ਕੁਛ, ਦੁੱਧ ਦਹੀਂ ਦੇ ਕੇ ਸਭ ਦੀ ਸੇਵ ਕਮਾਈਆ। ਚਾਰ ਵਰਨ ਅਠਾਰਾਂ ਬਰਨ ਤੇਰੇ ਪਿਆਰ ਅੰਦਰ ਸਾਰੇ ਇਕ ਵਾਰ ਬਹੋ ਉਠ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਹਿਰਦੇ ਅੰਦਰ ਕਰੇ ਸਫ਼ਾਈਆ। ਗਊ ਕਹੇ ਮੈਂ ਤੱਕਾਂ ਇਕੋ ਗੋਬਿੰਦ, ਜੋ ਪ੍ਰਿਤਪਾਲਕ ਖ਼ਾਲਕ ਨਜ਼ਰੀ ਆਈਆ। ਜਿਸ ਦੀ ਧਾਰ ਸਾਗਰ ਸਿੰਧ, ਗਹਿਰ ਗੰਭੀਰ ਬੇਨਜ਼ੀਰ ਪੜਦਾ ਉਹਲਾ ਅੰਦਰੋਂ ਦੇ ਉਠਾਈਆ। ਸੰਤ ਸੁਹੇਲੇ ਸੱਜਣ ਗੁਰਮੁਖ ਬਣਾ ਆਪਣੀ ਬੰਦ, ਬੰਦਨਾ ਇਕੋ ਦੇ ਜਣਾਈਆ। ਭਾਰਤ ਵਾਸੀਓ ਭਰਮ ਮਿਟਾਓ ਕੂੜੀ ਚਿੰਦ, ਭਾਂਡਾ ਭਰਮ ਭੰਨਾਈਆ। ਮੇਰੇ ਜਨਮ ਜਨਮ ਦੀ ਕਰਮ ਕਰਮ ਦੀ ਬਿਨ ਸਾਚੇ ਸੰਤਾਂ ਲੱਥੇ ਕੋਈ ਨਾ ਚਿੰਦ, ਚਿੰਤਾ ਵਿਚੋਂ ਬਾਹਰ ਨਾ ਕੋਇ ਕਢਾਈਆ। ਤੁਹਾਡੇ ਵਰਗੀ ਪੰਜਾਂ ਤੱਤਾਂ ਵਾਲੀ ਮੇਰੀ ਜਿੰਦ, ਮਾਟੀ ਖ਼ਾਕੀ ਸੋਹਣੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ।