ਪੁਸਤਕਾਲਾਭਾਗ ੨੦

੩ ਅੱਸੂ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ ਭਗਤਾਂ ਨਵਿਤ

ਤਿੰਨ ਅੱਸੂ ਕਹੇ ਜਨ ਭਗਤਾਂ ਮਿਲੇ ਸ੍ਰੀ ਭਗਵਾਨਾ, ਮੂਰਖ ਮੂੜ੍ਹ ਕਲਜੁਗ ਜੀਵ ਦੇਣ ਦੁਹਾਈਆ। ਦਇਆ ਕਰੇ ਮਿਹਰਵਾਨ ਸ਼ਾਹ ਸੁਲਤਾਨਾ, ਦੀਨ ਦੁਨੀ ਰਿਹਾ ਤੜਫਾਈਆ। ਸਾਚੇ ਸੰਤਾਂ ਦੇ ਕੇ ਨਾਮ ਤਰਾਨਾ, ਕਲਜੁਗ ਕੂੜੀ ਕਿਰਿਆ ਅਗਨੀ ਤਤ ਲਗਾਈਆ। ਗੁਰਮੁਖਾਂ ਬਖ਼ਸ਼ ਕੇ ਚਰਨ ਧਿਆਨਾ, ਮਨਮੁਖਾਂ ਕੂੜੇ ਧੰਦੇ ਰਿਹਾ ਲਗਾਈਆ। ਗੁਰਮੁਖਾਂ ਚਰਨ ਧੂੜ ਕਰਾ ਇਸ਼ਨਾਨਾ, ਕਲਜੁਗ ਜੀਵਾਂ ਦੁਰਮਤ ਮੈਲ ਰਿਹਾ ਲਗਾਈਆ। ਲੇਖਾ ਜਾਣ ਜੀਵ ਜਗਤ ਜਹਾਨਾ, ਲੱਖ ਚੁਰਾਸੀ ਖੋਜੇ ਥਾਉਂ ਥਾਈਂਆ। ਨਿਰਗੁਣ ਨਿਰਵੈਰ ਨਿਰਾਕਾਰ ਪਹਿਰਿਆ ਬਾਣਾ, ਬਾਣ ਨਿਰਾਲਾ ਅਣਿਆਲਾ ਸ਼ਬਦੀ ਤੀਰ ਚਲਾਈਆ। ਸਤਿ ਸਰੂਪੀ ਪ੍ਰਗਟ ਹੋ ਕੇ ਧੁਰ ਦਾ ਕਾਹਨਾ, ਨਾਮ ਬੰਸਰੀ ਇਕ ਸੁਣਾਈਆ। ਜੋਧਾ ਸੂਰਬੀਰ ਬਣ ਮਰਦ ਮਰਦਾਨਾ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਕਲਜੁਗ ਅੰਤ ਜਗਤ ਵਾਸਨਾ ਜਗਤ ਦਿਸੇ ਬੇਗਾਨਾ, ਧੁਰ ਦਾ ਸੰਗੀ ਸੰਗ ਨਾ ਕੋਇ ਨਿਭਾਈਆ। ਕੂੜੀ ਕਿਰਿਆ ਅੰਦਰ ਹੋਇਆ ਦੀਵਾਨਾ, ਨਾਮ ਖ਼ੁਮਾਰੀ ਸਤਿ ਨਾ ਕੋਇ ਰਖਾਈਆ। ਸਾਚਾ ਘਰ ਨਾ ਕਿਸੇ ਪਹਿਚਾਨਾ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਵਰਤਾਂ ਮਾਤ, ਨੌ ਸੱਤ ਖੋਜ ਖ਼ੁਜਾਈਆ। ਭਗਤਾਂ ਮਿਲੇ ਅਗੰਮੀ ਦਾਤ, ਦੌਲਤਮੰਦ ਰਿਹਾ ਵਰਤਾਈਆ। ਝਗੜਾ ਰਹੇ ਨਾ ਜਾਤ ਪਾਤ, ਜ਼ੱਰੇ ਜ਼ੱਰੇ ਕਰੇ ਰੁਸ਼ਨਾਈਆ। ਆਤਮ ਪਰਮਾਤਮ ਦੱਸ ਸਾਕ, ਸੱਜਣ ਇਕੋ ਰਿਹਾ ਜਣਾਈਆ। ਘਰ ਸਵਾਮੀ ਖੋਲ੍ਹ ਕੇ ਤਾਕ, ਪੜਦਾ ਠਾਕਰ ਰਿਹਾ ਹਟਾਈਆ। ਸੰਤ ਸੁਹੇਲਾ ਕਰ ਕੇ ਪਾਕ, ਪਵਿਤ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਅੱਸੂ ਤਿੰਨ ਕਹੇ ਮੈਂ ਦੱਸਾਂ ਹਾਲ, ਹਾਲਤ ਸਭ ਦੀ ਵੇਖ ਵਖਾਈਆ। ਪੁਰਖ ਅਬਿਨਾਸ਼ੀ ਵਜਾਵਣਹਾਰਾ ਤਾਲ, ਦੋ ਜਹਾਨ ਕਰੇ ਸ਼ਨਵਾਈਆ। ਸ਼ਾਹ ਸੁਲਤਾਨ ਹੋਣ ਬੇਹਾਲ, ਰਾਜ ਮੰਤਰੀ ਨਾ ਕੋਇ ਵਡਿਆਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਆਪਣਾ ਡੰਕ ਵਜਾਈਆ। ਜਿਸ ਦੀ ਦੇਵੇ ਨਾ ਕੋਇ ਮਿਸਾਲ, ਮਿਸਲ ਆਪਣੀ ਨਵੀਂ ਲਏ ਬਣਾਈਆ। ਸਾਚੇ ਭਗਤਾਂ ਪੁਛੇ ਆ ਕੇ ਹਾਲ, ਮੁਰੀਦ ਮੁਰਸ਼ਦ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਅੱਸੂ ਕਹੇ ਮੈਂ ਆਸਾ ਰੱਖੀ, ਨੌ ਸੌ ਚੁਰਾਨਵੇ ਚੌਕੜੀ

❋

❋

ਜੁਗ ਧਿਆਨ ਲਗਾਈਆ। ਕਿਸ ਵੇਲੇ ਪਰਮ ਪੁਰਖ ਦੀ ਵੇਖਾਂ ਗੁਰਮੁਖ ਸਖ਼ੀ, ਸਾਜਣ ਮਿਲ ਕੇ ਵੱਜੇ ਵਧਾਈਆ। ਕੰਤ ਕੰਤੂਹਲ ਪਤਿਪਰਮੇਸ਼ਵਰ ਇਕੋ ਨਜ਼ਰੀਂ ਆਏ ਪਤੀ, ਪੱਤੀਆਂ ਵਾਲਾ ਹਿੱਸਾ ਨਾ ਕੋਇ ਰਖਾਈਆ। ਨਿਰਮਲ ਜੋਤ ਹੋਵੇ ਪ੍ਰਕਾਸ਼ ਲੋੜ ਰਹੇ ਨਾ ਮੋਮਬੱਤੀ, ਬੁਤਖ਼ਾਨਿਆਂ ਅੰਦਰ ਕਰੇ ਸਫ਼ਾਈਆ। ਨਾਮ ਨਿਧਾਨਾ ਅਗੰਮੀ ਧਾਰ ਦੇ ਕੇ ਰਤੀ, ਰਤਨ ਅਮੋਲਕ ਗੁਰਮੁਖ ਲਏ ਬਣਾਈਆ। ਜਗਤ ਸਮਾਜ ਮਨ ਵਾਸਨਾ ਸਾਧੂ ਇਕੱਠੇ ਖੱਟੇ ਕੋਇ ਨਾ ਖੱਟੀ, ਖਟਕੇ ਅੰਦਰ ਦੇਣ ਦੁਹਾਈਆ। ਚਾਰ ਜੁਗ ਦੀ ਪਿਛਲੀ ਪੜ੍ਹ ਕੇ ਪੱਟੀ, ਸੁਨੇਹੜੇ ਸੁਣ ਸੁਣ ਖ਼ੁਸ਼ੀ ਮਨਾਈਆ। ਮੰਜ਼ਲ ਚੜ੍ਹ ਕੇ ਰਮਜ਼ ਹਕ਼ੀਕ਼ੀ ਕਿਸੇ ਨਾ ਤੱਕੀ, ਲਾਸ਼ਰੀਕ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਅੱਸੂ ਕਹੇ ਭਗਤਾਂ ਹੋਣਾ ਸਚ ਮਿਲਾਪ, ਮਿਲਣੀ ਹਰਿ ਜਗਦੀਸ ਕਰਾਈਆ। ਕਲਜੁਗ ਸ਼ਾਹ ਸੁਲਤਾਨਾਂ ਚੜ੍ਹਨਾ ਤਾਪ, ਤ੍ਰੈਗੁਣ ਮਾਇਆ ਅਗਨੀ ਅੱਗ ਤਪਾਈਆ। ਮਨੂਆ ਮਨ ਹੋਣਾ ਗੁਸਤਾਖ਼, ਗ੍ਰਹਿ ਗ੍ਰਹਿ ਘਰ ਘਰ ਕਰੇ ਲੜਾਈਆ। ਸਾਚੇ ਨਾਮ ਦਾ ਦਿਸੇ ਕੋਈ ਨਾ ਚਾਕ, ਚਾਕਰ ਚਾਕਰੀ ਹਕ ਨਾ ਕੋਇ ਕਮਾਈਆ। ਗੋਬਿੰਦ ਕਰੇ ਪੂਰਾ ਭਵਿਖਤ ਵਾਕ, ਵਾਕਫ਼ਕਾਰ ਬਣ ਕੇ ਦੀਨ ਲੋਕਾਈਆ। ਸੰਤ ਸੁਹੇਲੇ ਕਰ ਇਤਫ਼ਾਕ, ਮੇਲਾ ਮੇਲੇ ਸਹਿਜ ਸੁਭਾਈਆ। ਸਾਚੇ ਮੰਡਲ ਪਾ ਕੇ ਰਾਸ, ਸੁਰਤੀ ਸ਼ਬਦ ਕਾਹਨ ਮਿਲਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਨੂਰ ਨੁਰਾਨਾ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਉਡਣੀ ਖ਼ਾਕ, ਜਗਤ ਸਹਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਦਾ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਲੇਖਾ ਜਾਣੇ ਗ੍ਰਹਿ ਗ੍ਰਹਿ ਘਰ ਘਰ ਦਾ, ਲੱਖ ਚੁਰਾਸੀ ਕਾਇਆ ਮਾਟੀ ਹਾਟੀ ਖੋਜ ਖੁਜਾਈਆ। ਸ਼ਬਦ ਅਗੰਮੀ ਨਿਰਗੁਣ ਧਾਰ ਅਗੰਮੀ ਹੋ ਕੇ ਪੜ੍ਹਦਾ, ਆਤਮ ਪਰਮਾਤਮ ਰਾਗ ਅਲਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਫੜਦਾ, ਲੱਖ ਚੁਰਾਸੀ ਖੋਜ ਖੁਜਾਈਆ। ਕਰੇ ਖੇਲ ਨਰਾਇਣ ਨਰ ਦਾ, ਨਰ ਹਰਿ ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪ੍ਰਵਾਹੀਆ। ਤਿੰਨ ਅੱਸੂ ਕਹੇ ਲੇਖਾ ਨਾਲ ਤਿਨ੍ਹਾਂ ਦੇ, ਜੋ ਤ੍ਰੈਗੁਣ ਲੇਖਾ ਗਏ ਮੁਕਾਈਆ। ਪੁਰਖ ਅਕਾਲ ਮੇਲ ਮਿਲਾਏ ਜਿਨ੍ਹਾਂ ਦੇ, ਜਨਮ ਜਨਮ ਦਾ ਰੋਗ ਗਵਾਈਆ। ਪ੍ਰਭਾਵਿਤ ਕਰਕੇ ਇਕ ਦੂਜੇ ਦੇ ਦਿਲਾਂ ਦੇ, ਦਲਿੱਦ੍ਰ ਅੰਦਰੋਂ ਦਏ ਕਢਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜਿਨ੍ਹਾਂ ਨਾਲ ਕੌਲ ਕੀਤੇ ਅੰਤਮ ਮਿਲਾਂਗੇ, ਵਿਛੜੇ ਧੁਰ ਦੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅੱਸੂ ਕਹੇ ਮੈਂ ਖੁਲ੍ਹਦਾ ਵੇਖਿਆ ਤਾਕ, ਤਾਕਤਵਰ ਆਪ ਖੁਲ੍ਹਾਈਆ। ਗੁਰਮੁਖਾਂ ਲਹਿਣਾ ਦੇਣਾ ਸ਼ਬਦੀ ਕਰੇ ਬੇਬਾਕ, ਪਿਛਲਾ ਪੂਰਬ ਝੋਲੀ ਪਾਈਆ। ਸ੍ਰਿਸ਼ਟੀ ਸਬਾਈ ਹੁੰਦੀ ਦਿਸੇ ਖ਼ਾਕ, ਖ਼ਾਲਸ ਰੂਪ ਨਾ ਕੋਇ ਵਟਾਈਆ। ਮਨ ਵਾਸਨਾ ਸਾਰੇ ਬਣ ਕੇ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਆਪਣੀ ਸਮਝੇ ਕੋਇ ਨਾ ਜਾਤ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਣਾਈ ਨਾਰ ਕਮਜਾਤ, ਕੰਤ ਸੁਹਾਗੀ ਮਿਲ ਨਾ ਵੱਜੇ ਵਧਾਈਆ। ਸਾਚਾ ਖੇੜਾ ਕਰੇ ਨਾ ਕੋਇ ਆਬਾਦ, ਉਜੜੀ ਦਿਸੇ ਜਗਤ ਲੋਕਾਈਆ। ਤਨ ਮਾਟੀ ਹੁੰਦਾ ਦਿਸੇ ਬਰਬਾਦ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਸ਼ੌਹ ਦਰਿਆਏ ਡੁੱਬਦਾ ਜਾਏ ਜਹਾਜ਼, ਬੇੜਾ ਪਾਰ ਨਾ ਕੋਇ ਕਰਾਈਆ। ਸਾਚਾ ਖੋਲ੍ਹੇ ਕੋਈ ਨਾ ਰਾਜ਼, ਰਮਜ਼ ਵਿਚ ਸਮਝ ਨਾ

❋

❋

ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਰਗਾਹੀਆ। ਧੁਰਦਰਗਾਹ ਦਾ ਇਕੋ ਵਾਸੀ, ਵਾਸਤਾ ਭਗਤਾਂ ਨਾਲ ਰਖਾਈਆ। ਕਲਜੁਗ ਜੀਵਾਂ ਅੰਤਮ ਰਾਏ ਧਰਮ ਦਵਾਰੇ ਦੇਵੇ ਫਾਸੀ, ਫ਼ੈਸਲਾ ਇਕੋ ਇਕ ਸੁਣਾਈਆ। ਬਚਿਆ ਰਹੇ ਨਾ ਕੋਇ ਪੰਡਤ ਕਾਸ਼ੀ, ਕਛਹਿਰੇ ਵਾਲਿਆਂ ਹੋਏ ਨਾ ਕੋਇ ਸਹਾਈਆ। ਬਿਨ ਗੋਬਿੰਦ ਸ਼ਬਦੀ ਸਾਚੇ ਮੰਡਲ ਪਾਵੇ ਕੋਇ ਨਾ ਰਾਸੀ, ਬਿਨ ਪੁਰਖ ਅਕਾਲ ਦੇਵੇ ਨਾ ਕੋਇ ਵਡਿਆਈਆ। ਮਨੂਆ ਛੱਡੇ ਨਾ ਅੰਦਰੋਂ ਬਦਮਾਸ਼ੀ, ਬਦਲਾ ਬਦਲੇ ਵਿਚੋਂ ਚੁਕਾਈਆ। ਜਗਤ ਖ਼ਾਹਿਸ਼ ਹੋਈ ਅਯਾਸ਼ੀ, ਹਰਸ ਹਵਸ ਨਾ ਕੋਇ ਮਿਟਾਈਆ। ਬਿਨਾ ਭਗਤਾਂ ਸਾਚੀ ਦਿਸੇ ਕੋਇ ਨਾ ਦਾਸੀ, ਦਰਸ ਪਾ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣਾ ਕੇ ਇਕ ਜਮਾਤੀ, ਇਕੋ ਸਿਖਿਆ ਦਏ ਸਮਝਾਈਆ। ਅੱਸੂ ਤਿੰਨ ਕਹੇ ਮੈਂ ਆਸਾਵੰਦ, ਆਹਿਸਤਾ ਆਹਿਸਤਾ ਧਿਆਨ ਲਗਾਈਆ। ਹੁਕਮੇ ਅੰਦਰ ਹੋ ਪਾਬੰਦ, ਬੈਠਾ ਸੀਸ ਝੁਕਾਈਆ। ਸਭ ਦਾ ਮਾਲਕ ਨਜ਼ਰੀ ਆਏ ਹਰਿ ਖ਼ਾਵੰਦ, ਖ਼ਾਤੂਨ ਜਗਤ ਰਿਹਾ ਹੰਢਾਈਆ। ਗੁਰਮੁਖ ਚਾੜ੍ਹ ਕੇ ਨੂਰੀ ਚੰਦ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਾਹ ਸੁਲਤਾਨਾਂ ਦੇਵੇ ਦੰਡ, ਸ਼ਬਦੀ ਡੰਡਾ ਹੱਥ ਉਠਾਈਆ। ਸਭ ਦੀ ਨੰਗੀ ਕਰ ਕੇ ਕੰਡ, ਜਗਤ ਕੰਡਿਆਂ ਵਿਚ ਫਸਾਈਆ। ਜਨ ਭਗਤਾਂ ਦੇ ਕੇ ਪਰਮਾਨੰਦ, ਨਿਜਾਨੰਦ ਕਰੇ ਰਸਾਈਆ। ਜਿਨ੍ਹਾਂ ਗਾਇਆ ਸੋਹੰ ਛੰਦ, ਸ਼ਮਅ ਬੁਝੀ ਦਏ ਜਗਾਈਆ। ਜਗਤ ਜਨਮ ਦੀ ਪੂਰੀ ਕਰ ਕੇ ਮੰਗ, ਆਸਾ ਆਪਣੇ ਵਿਚ ਰਲਾਈਆ। ਮਿਹਰਵਾਨ ਹੋ ਸੂਰਾ ਸਰਬੰਗ, ਸੁਰਤੀ ਸ਼ਬਦ ਨਾਲ ਜੁੜਾਈਆ। ਰਵਦਾਸ ਚਮਾਰੇ ਪਾਈ ਗੰਢ, ਲੇਖਾ ਲਿਖੇ ਕਲਮ ਸ਼ਾਹੀਆ। ਪਹਿਲੀ ਸਾਵਣ ਭਗਤਾਂ ਠੰਡ, ਅੰਮ੍ਰਿਤ ਮੇਘ ਨਾਮ ਬਰਸਾਈਆ। ਅੱਸੂ ਤਿੰਨ ਭੰਡਾਰਾ ਦੇਵੇ ਵੰਡ, ਰਾਤੀਂ ਸੁਤਿਆਂ ਅੰਦਰ ਦਏ ਟਿਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖ਼ੁਆਰ ਹੋਵੇ ਮਨੂਆ ਜੰਗ, ਜੰਗਲ ਪ੍ਰਭਾਸ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੂਰਾ ਸਰਬੰਗ, ਸਰਬ ਸੁਲਤਾਨ ਮਿਹਰਵਾਨ ਇਕੋ ਨਜ਼ਰੀ ਆਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਮੀਆਂ ਪੁਰ ਜ਼ਿਲਾ ਅੰਮ੍ਰਿਤਸਰ

ਦਰਗਾਹ ਸਾਚੀ ਨਾ ਇਸ਼ਕ ਮਿਜਾਜ਼ੀ ਨਾ ਹਕ਼ੀਕ਼ੀ, ਹਿਕਮਤ ਆਲਮ ਇਲਮ ਨਜ਼ਰ ਕੋਇ ਨਾ ਆਈਆ। ਨਾ ਕੋਈ ਸ਼ਰਅ ਨਾ ਸ਼ਰਾਇਤੀ, ਤਨ ਵਜੂਦ ਪਿਆਰ ਮੁਹੱਬਤ ਨਾ ਕੋਇ ਵਖਾਈਆ। ਨਾ ਕੋਈ ਬਖ਼ਸ਼ੰਦ ਨਾ ਅਜ਼ੀਜ਼ੀ, ਨਿਰਗੁਣ ਸਰਗੁਣ ਨਾ ਕੋਇ ਚਤੁਰਾਈਆ। ਜਲਵਾਗਰ ਇਕ ਤੌਫ਼ੀਕ਼ੀ, ਨੂਰੋ ਨੂਰ ਬੇਪਰਵਹੀਆ। ਨਾ ਕੋਈ ਆਸਾ ਨਾ ਕੋਈ ਮਨਸਾ ਨਾ ਉਮੀਦੀ, ਵਾਸਨਾ ਰੂਪ ਨਾ ਕੋਇ ਵਟਾਈਆ। ਨਾ ਕੋਈ ਢੋਲਾ ਕਲਮਾ ਗੀਤ ਰਾਗ ਨੀਤੀ, ਗਹਿਰ ਗੰਭੀਰ ਨਾ ਕੋਇ ਸੁਣਾਈਆ। ਨਾ ਕੋਈ ਪਵਣ ਠੰਡੀ ਸੀਤੀ, ਅਗਨੀ ਤਤ ਨਾ ਕੋਇ ਜਲਾਈਆ। ਨੇਤਰ ਲੋਚਨ ਨੈਣ ਵੇਖਣ ਵਾਲੀ ਰੀਤੀ, ਨਾਤਾ ਨਾਤਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਲਵਾਗਰ ਨੂਰ ਖ਼ੁਦਾਈਆ। ਨਾ ਹਕ਼ੀਕ਼ੀ ਨਾ ਮਿਜਾਜ਼ੀ, ਮਿਸਲ ਮਿਸਾਲ ਨਾ ਕੋਇ ਬਣਾਈਆ। ਨਾ ਸ਼ਰਅ ਨਾ ਨਿਮਾਜ਼ੀ,

❋

❋

ਸਜਦਾ ਸੀਸ ਨਾ ਕੋਇ ਝੁਕਾਈਆ। ਨਾ ਕੋਈ ਧੁਨ ਨਾ ਕੋਈ ਨਾਦੀ, ਕਲਮਾ ਹਕ ਨਾ ਕੋਇ ਪੜ੍ਹਾਈਆ। ਨਾ ਕੋਈ ਲੇਖਾ ਫੋਲੇ ਹਾਲ ਮਾਜ਼ੀ, ਮੁਸਤਕਬਿਲ ਮਜਲਸ ਮਹਿਬੂਬ ਬੇਪਰਵਾਹੀਆ। ਨਾ ਕੋਈ ਸਵਾਲ ਨਾ ਕੋਈ ਜਵਾਬੀ, ਤਾਲਬ ਤਲਬਗਾਰ ਨਜ਼ਰ ਕੋਇ ਨਾ ਆਈਆ। ਨਾ ਕੋਈ ਮਿਤਰ ਨਾ ਕੋਈ ਅਹਿਬਾਬੀ, ਮਹਿਰਾਬ ਵੰਡ ਨਾ ਕੋਇ ਵੰਡਾਈਆ। ਨਾ ਕੋਈ ਮੇਲ ਮਿਲਾਪ ਨਾ ਹੋਵੇ ਸ਼ਾਦੀ, ਸ਼ਾਦਿਆਨਾ ਹਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕੰਕਾਰਾ ਇਕ ਇਕੱਲਾ ਆਪਣੀ ਕਾਰ ਕਮਾਈਆ। ਨਾ ਮਿਜਾਜ਼ੀ ਨਾ ਹਕ਼ੀਕ਼ੀ, ਪ੍ਰੇਮ ਪਿਆਰ ਇਸ਼ਕ ਮੁਹੱਬਤ ਵਾਲਾ ਮਹਿਬੂਬ ਨਜ਼ਰ ਕੋਇ ਨਾ ਆਈਆ। ਨਾ ਕੋਈ ਲੋਕ ਪ੍ਰਲੋਕ ਸਲੋਕ ਚੌਦਾਂ ਦਿਸੇ ਤਬਕੀ, ਜ਼ਿਮੀਂ ਅਸਮਾਨਾਂ ਵੰਡ ਨਾ ਕੋਇ ਵੰਡਾਈਆ। ਨਾ ਕੋਈ ਅੱਖਰਾਂ ਵਾਲੀ ਦੇਵੇ ਸਿਖਿਆ ਸੀਖ, ਸੰਥਾ ਹੁਕਮ ਨਾਲ ਹੁਕਮ ਨਾ ਕੋਇ ਜਣਾਈਆ। ਨਾ ਕੋਈ ਪਿਆਰ ਕਰਨ ਵਾਲਾ ਵੇਖਣ ਵਾਲਾ ਮੀਤ, ਮਹਿਬੂਬ ਇਕੋ ਏਕੰਕਾਰ ਇਕ ਦਵਾਰੇ ਸੋਭਾ ਪਾਈਆ। ਨਾ ਕੋਈ ਦਰਵੇਸ਼ ਮੰਗਣਹਾਰਾ ਭੀਖ, ਨਾ ਕੋਈ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਏਕੰਕਾਰਾ ਖੇਲ ਅਪਾਰਾ ਦਰਗਾਹ ਸਾਚੀ ਧਾਮ ਨਿਆਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਵਡ ਮਿਹਰਵਾਨਾ ਮਹਿਵ ਆਪਣੀ ਕਾਰ ਕਮਾਈਆ। ਮਿਜਾਜ਼ੀ ਹਕ਼ੀਕ਼ੀ ਸਮਝੇ ਕੌਣ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਜਿਸ ਦਾ ਢੋਲਾ ਗਾਉਣ, ਅੰਤਮ ਓਸੇ ਵਿਚ ਆਪਣਾ ਆਪ ਜਾਣ ਸਮਾਈਆ। ਜਿਸ ਦਾ ਲੇਖਾ ਜਾਣੇ ਨਾ ਕੋਈ ਪੌਣ, ਪਵਣ ਸੁਨੇਹੜਾ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਮੰਜ਼ਲ ਆਪਣੀ ਧਾਰ ਆਪਣੇ ਵਿਚ ਮਿਲਾਈਆ। ਨਾ ਕੋਈ ਮੁਹੱਬਤ ਨਾ ਕੋਈ ਪਿਆਰ, ਨਾ ਕੋਇ ਨਾਤਾ ਜੋੜ ਜੁੜਾਈਆ। ਇਕੋ ਨੂਰ ਨੂਰ ਉਜਿਆਰ, ਜਿਸ ਦਾ ਲੱਖ ਚੁਰਾਸੀ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਓਸ ਰਮਜ਼ ਨੂੰ ਸਮਝੇ ਕੋਈ ਨਾ ਵਿਚ ਸੰਸਾਰ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਇਸ਼ਕ ਹਕ਼ੀਕ਼ੀ ਮਿਜਾਜੀ ਤੋਂ ਬਾਹਰ (ਅਥਾਹ), ਬੇਪਰਵਾਹ ਨਜ਼ਰੀ ਆਈਆ। ਜੋ ਆਦਿ ਜੁਗਾਦੀ ਸਰਬ ਮਲਾਹ, ਬੇੜਾ ਸਭ ਦਾ ਪਾਰ ਲੰਘਾਈਆ। ਜਿਸ ਦਰਗਾਹ ਵਿਚ ਵਸੇ ਜਲਵਾਗਰ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਓਥੇ ਇਸ਼ਕ ਸਕੇ ਨਾ ਕੋਇ ਕਮਾ, ਕਾਮਲ ਮੁਰਸ਼ਦ ਇਕੋ ਦਏ ਵਖਾਈਆ। ਜਿਸ ਦੇ ਵਿਚੋਂ ਨਿਕਲੇ ਓਸੇ ਵਿਚ ਗਏ ਸਮਾ, ਏਕਾ ਦੂਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਵਿਚ ਟਿਕਾਈਆ। ਸਾਚੇ ਨਾਮ ਦੀ ਸਾਚੀ ਧਾਰ, ਹਰਿ ਸਤਿਗੁਰ ਆਪਣੇ ਵਿਚ ਸਮਾਈਆ। ਜਿਸ ਨਾਮ ਨੂੰ ਗਾਉਂਦੇ ਗਏ ਗੁਰੂ ਅਵਤਾਰ, ਪੈਗ਼ੰਬਰ ਸ਼ੁਕਰ ਮਨਾਈਆ। ਕਾਇਆ ਮੰਦਰ ਅੰਦਰ ਸੁਣਦੇ ਰਹੇ ਧੁਨਕਾਰ, ਬਿਨ ਰਸਨਾ ਜਿਹਵਾ ਵੱਜਦੀ ਰਹੇ ਵਧਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਓਸੇ ਦਾ ਕਰਨ ਵਿਸਥਾਰ, ਸਿਫਤਾਂ ਨਾਲ ਜਗਤ ਵਡਿਆਈਆ। ਜਿਸ ਦੀ ਮਹਿੰਮਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣੇ ਵਿਚ ਰਖਾਈਆ। ਤਿਸ ਦੀ ਖ਼ਾਹਿਸ਼ ਬੁੱਧੀ ਵਿਚ ਸਮਝੇ ਨਾ ਕੋਇ ਜੀਵ ਮਨ ਦੀ ਵਿਚਾਰ, ਬਿਨ ਅਨੁਭਵ ਸਮਝ ਕੋਇ ਨਾ ਪਾਈਆ। ਮੰਜ਼ਲ ਚੜ੍ਹ ਕੇ ਵੇਖੋ ਮੰਜ਼ਲ ਦੁਸ਼ਵਾਰ, ਨੌ ਦਵਾਰਿਆਂ ਤੋਂ ਪਰੇ ਜਿਸ ਦੀ ਵੱਜੇ ਵਧਾਈਆ।

❋

❋

ਸੋ ਨਾਮ ਆਪ ਨਿਰੰਕਾਰ, ਨਿਰਗੁਣ ਨਿਰਵੈਰ ਇਕ ਅਖਵਾਈਆ। ਜਿਸ ਨੂੰ ਕਾਗਤ ਕਲਮ ਸ਼ਾਹੀ ਨਾ ਲਿਖਣਹਾਰ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਸੋ ਨਾਮ ਆਪਣੇ ਹੱਥ ਰੱਖਿਆ ਕਰਤਾਰ, ਕਰਨੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਆਪਣਾ ਆਪ ਦ੍ਰਿੜਾਈਆ। ਸਾਚੇ ਨਾਮ ਦਾ ਨਾ ਕੋਈ ਤਨ ਨਾ ਵਜੂਦ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਉਸ ਦਾ ਨਾਤਾ ਇਕੋ ਨਾਲ ਹਕ ਮਹਿਬੂਬ, ਮੁਹੱਬਤ ਪੁਰਖ ਅਕਾਲ ਨਾਲ ਪਾਇੰਦਾ। ਜਿਸ ਦਾ ਜਗਤ ਵਿਦਿਆ ਵਿਚ ਮਿਲੇ ਨਾ ਕੋਇ ਸਬੂਤ, ਸਤਿਗੁਰ ਇਸ਼ਾਰਾ ਸ਼ਬਦ ਇਕ ਸਮਝਾਇੰਦਾ। ਜਿਸ ਦਾ ਡੰਕਾ ਆਦਿ ਜੁਗਾਦਿ ਜੁਗ ਚੌਕੜੀ ਵੱਜੇ ਚਾਰੇ ਕੂਟ, ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਸੋ ਨਾਮ ਦੱਸੇ ਆਪਣੀ ਮੰਜ਼ਲ ਹਕ ਹਦੂਦ, ਜਿਸ ਦੀ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕਦੀ ਨਾ ਹੋਵੇ ਨੇਸਤੋ ਨਾਬੂਦ, ਫ਼ਿਕਰਿਆਂ ਵਿਚ ਫ਼ਿਕਰਾ ਨਾ ਕੋਇ ਸਮਝਾਇੰਦਾ। ਜਿਧਰ ਵੇਖੋ ਹਰ ਹਿਰਦੇ ਓਸ ਨਾਮ ਦਾ ਨਾਮ ਵਜੂਦ, ਜੋ ਸਿਫ਼ਤਾਂ ਅੰਦਰ ਸਿਫ਼ਤਾਂ ਵਿਚ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਆਪਣੇ ਵਿਚ ਛੁਪਾਇੰਦਾ। ਸਾਚੇ ਨਾਮ ਦੀ ਡੈਫ਼ੀਨੇਸ਼ਨ ਜੇ ਕੋਈ ਜਾਣੇ ਡਾਇਰੈਕਟ, ਡਿਫੀਕਲਟ ਨਜ਼ਰ ਕੋਇ ਨਾ ਆਈਆ। ਮਨੂਆ ਮਨ ਪਾਏ ਅਫੈਕਟ, ਮੰਜ਼ਲ ਹਕ ਨਾ ਕੋਇ ਪੁਚਾਈਆ। ਜੋ ਗੁਰ ਅਵਤਾਰ ਪੈਗ਼ੰਬਰ ਪੁਰਖ ਅਕਾਲ ਦੀਨ ਦਿਆਲ ਕਰੇ ਸਲੈਕਟ, ਜੁਗ ਚੌਕੜੀ ਉਹਨਾਂ ਦਏ ਸਮਝਾਈਆ। ਕਨੈਕਸ਼ਨ ਕਰੇ ਬਿਨਾ ਅਲੈਕਟ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਡੰਕਾ ਵਜਾਏ ਈਸਟ ਵੈਸਟ, ਗੈਸਟ ਆਪਣੇ ਲਏ ਬਣਾਈਆ। ਜਗਤ ਵਿਚ ਸਾਚੇ ਨਾਮ ਦੇ ਕੋਈ ਬਣੇ ਨਹੀਂ ਪਰੋਜੈਕਟ, ਜਗ ਨੇਤਰ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਆਦਿ ਜੁਗਾਦਿ ਇਕੋ ਇਕ ਰਖਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੀਬੀ ਗੁਰਮੇਜ ਕੌਰ ਦੇ ਗ੍ਰਹਿ ਪਿੰਡ ਮੀਆਂ ਪੁਰ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪਾਰਬ੍ਰਹਮ ਅਬਿਨਾਸ਼ੀ ਅਚੁਤ, ਬੇਪਰਵਾਹ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੁੱਤ, ਚਾਰ ਕੁੰਟ ਦਹਿ ਦਿਸ਼ਾ ਇਕੋ ਤੇਰਾ ਨਾਮ ਵੱਜੇ ਵਧਾਈਆ। ਜਨ ਭਗਤਾਂ ਉਜਲ ਕਰ ਮੁਖ, ਦੁਰਮਤ ਮੈਲ ਮਾਇਆ ਮਮਤਾ ਮੋਹ ਮਿਟਾਈਆ। ਘਰ ਸਵਾਮੀ ਆਤਮ ਪਰਮਾਤਮ ਦੇ ਸੁਖ, ਗ੍ਰਹਿ ਗ੍ਰਹਿ ਅੰਦਰ ਤੇਰਾ ਨੂਰ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਆਪਣੀ ਗੋਦੀ ਚੁੱਕ, ਚਾਰ ਵਰਨ ਅਠਾਰਾਂ ਬਰਨ ਝਗੜਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤੇ ਤੇਰੀ ਵਡ ਵਡਿਆਈਆ। ਕਲਜੁਗ ਅੰਤ ਮੇਟ ਅੰਧੇਰੀ ਰਾਤੀ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਮ ਭੰਡਾਰਾ ਬਖ਼ਸ਼ ਅਮੋਲਕ ਦਾਤੀ, ਚਾਰ ਵਰਨ ਅਠਾਰਾਂ ਬਰਨ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣ ਸਾਥੀ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਸਾਚਾ ਨਾਮ ਵਖਾ ਇਕੋ ਹਾਟੀ, ਜਗਤ ਦਵਾਰਾ ਲੋੜ ਰਹੇ ਨਾ ਰਾਈਆ। ਅੰਮ੍ਰਿਤ ਜਾਮ ਪਿਲਾ ਬਣ ਕੇ ਸਾਕੀ,

❋

❋

ਸਾਖੀ ਆਪਣੀ ਦੇ ਸਮਝਾਈਆ। ਮਨੂਆ ਤਨ ਰਹੇ ਨਾ ਆਕੀ, ਬੁੱਧੀ ਬਿਬੇਕ ਰੂਪ ਬਦਲਾਈਆ। ਤੇਰੇ ਨਾਮ ਦੀ ਬਿਨ ਅੱਖਰਾਂ ਵਾਲੀ ਸੁਣਦੇ ਰਹੇ ਪਾਤੀ, ਪਤਿਪਰਮੇਸ਼ਵਰ ਸ਼ਬਦ ਸੁਨੇਹੜਾ ਦੇਣਾ ਘਲਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਵਾਲੀ ਪੂਰੀ ਕਰ ਆਖੀ, ਆਖ਼ਰ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਗੁਰ ਚੇਲੇ ਬਣਾ ਦਾਸ ਦਾਸੀ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਰਖਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਬ ਜਨਮ ਚੁਕਾ ਬਾਕੀ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਤੇਰੀ ਮੰਜ਼ਲ ਅਗੰਮੀ ਚੜ੍ਹਨ ਘਾਟੀ, ਅੱਧਵਿਚਕਾਰ ਨਾ ਕੋਇ ਅਟਕਾਈਆ। ਸਾਚੀ ਮੰਜ਼ਲ ਵੇਖਣ ਤੇਰੀ ਰਹਿਰਾਸੀ, ਸੂਰਜ ਚੰਦ ਦੀ ਲੋੜ ਰਹੇ ਨਾ ਰਾਈਆ। ਨਿਰਮਲ ਨੂਰ ਜੋਤ ਤੇਰੀ ਪਰਕਾਸ਼ੀ, ਪਰਕਾਸ਼ਤ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚੀ ਮੰਗ ਗਿਆ ਮੰਗਾਈਆ। ਸਤਿ ਕਹੇ ਪ੍ਰਭ ਮੇਰੇ ਗਹਿਰ ਗੰਭੀਰ, ਬੇਅੰਤ ਤੇਰੀ ਸਰਨਾਈਆ। ਤੇਰਾ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰਮ ਅੰਦਰੋਂ ਬਦਲ ਦੇ ਤਕਦੀਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਨੇਤਰ ਰੋ ਰੋ ਕਹੇ ਕਬੀਰ, ਮੰਜ਼ਲ ਚੋਟੀ ਚੜ੍ਹ ਅਖ਼ੀਰ, ਸਚ ਦਵਾਰੇ ਦਏ ਦੁਹਾਈਆ। ਸਾਬਤ ਰਿਹਾ ਨਾ ਕੋਇ ਸ਼ਾਹ ਅਮੀਰ, ਸਭ ਦੇ ਨੇਤਰ ਵਗੇ ਨੀਰ, ਧੀਰਜ ਧੀਰ ਨਾ ਕੋਇ ਧਰਾਈਆ। ਸਦੀ ਚੌਧਵੀਂ ਮਹਿਬੂਬ ਮੰਜ਼ਲ ਮਿਲੇ ਨਾ ਕੋਇ ਪੀਰ, ਪੈਗ਼ੰਬਰ ਘੱਤ ਕੇ ਗਏ ਵਹੀਰ, ਦਸਤਗੀਰ ਦਸਤ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹੇ ਮੋਹੇ ਦੇ ਮਾਣ ਵਡਿਆਈਆ। ਸਤਿ ਕਹੇ ਪ੍ਰਭ ਤੇਰਾ ਹੁਕਮ ਲੋੜਾਂ ਸੱਚਾ, ਸਤਿ ਸਤਿਵਾਦੀ ਤੇਰਾ ਰਾਹ ਤਕਾਈਆ। ਲੱਖ ਚੁਰਾਸੀ ਦੀਨ ਦੁਨੀ ਭਾਂਡਾ ਜਾਣਾਂ ਕੱਚਾ, ਮਾਟੀ ਖ਼ਾਕੀ ਤਨ ਵਜੂਦ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਜੋੜ ਸੱਕਾ, ਸਾਜਣ ਹੋ ਕੇ ਵੇਖ ਵਖਾਈਆ। ਗੁਰ ਗੋਬਿੰਦ ਨਾਲ ਤੇਰਾ ਕੌਲ ਇਕਰਾਰ ਪੱਕਾ, ਕੱਚੀ ਗੰਢ ਨਾ ਕੋਇ ਪਵਾਈਆ। ਅਬਿਨਾਸ਼ੀ ਕਰਤੇ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਕਲਜੁਗ ਕੂੜੀ ਕਿਰਿਆ ਦੇ ਧੱਕਾ, ਧਰਮ ਦਵਾਰ ਏਕੰਕਾਰ ਇਕੋ ਦੇਣਾ ਪਰਗਟਾਈਆ। ਸਾਖਿਆਤ ਨਿਰਵੈਰ ਨਿਰਗੁਣ ਧਾਰ ਨਜ਼ਰੀ ਆਵੇਂ ਬਿਨ ਅੱਖਾਂ, ਜੋਤੀ ਜਾਤੇ ਪੁਰਖ ਬਿਧਾਤੇ ਨੂਰੋ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਝੋਲੀ ਡਾਹੀਆ। ਸਤਿ ਕਹੇ ਮੇਰੇ ਧੁਰ ਦੇ ਸਾਹਿਬ ਸਵਾਮੀ, ਅੰਤਰ ਅੰਤਰ ਧਿਆਨ ਲਗਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦੇ ਅਗੰਮੀ ਬਾਣੀ, ਬਿਨ ਅੱਖਰਾਂ ਨਿਰਅੱਖਰ ਕਰ ਪੜ੍ਹਾਈਆ। ਤੀਰ ਨਿਰਾਲਾ ਅਣਿਆਲਾ ਮਾਰ ਆਪਣੀ ਕਾਨੀ, ਕਾਇਨਾਤ ਸੋਈ ਸੁਰਤੀ ਦੇ ਉਠਾਈਆ। ਜਗਤ ਵਾਸਨਾ ਕੂੜੀ ਕਿਰਿਆ ਮਸਤ ਨਾ ਰਹੇ ਮਸਤਾਨੀ, ਮਤਲਬ ਧੁਰ ਦਾ ਦੇ ਸਮਝਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਜੀਵ ਜੰਤ ਸਾਧ ਸੰਤ ਦਾ ਬਾਨੀ, ਨਿਤ ਨਵਿਤ ਵੇਖਣਹਾਰਾ ਥਾਉਂ ਥਾਈਂਆ। ਸਾਚੀ ਮੰਜ਼ਲ ਆਤਮ ਪਰਮਾਤਮ ਦੱਸ ਰੁਹਾਨੀ, ਪੜਦਾ ਆਪ ਉਠਾਈਆ। ਭੇਵ ਅਭੇਦਾ ਖੋਲ੍ਹ ਪੰਜ ਤਤ ਜਿਸਮਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਸਤਿਵਾਦ ਦੇਣਾ ਦ੍ਰਿੜਾਈਆ। ਸਤਿ ਕਹੇ ਮੇਰੇ ਧੁਰ ਦੇ ਖ਼ਾਲਕ, ਖੈਰ ਮੁਹੱਬਤ ਦੇ ਵਰਤਾਈਆ। ਸਚਖੰਡ ਨਿਵਾਸੀ ਧਰਨੀ ਮਾਲਕ, ਮਿਹਰ ਨਜ਼ਰ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਇਕ ਇਬਾਦਤ, ਤੇਰਾ ਨਾਮ ਢੋਲਾ ਸਾਰੇ ਸਿਫ਼ਤ ਸਾਲਾਹੀਆ। ਝਗੜਾ

❋

❋

ਰਹੇ ਨਾ ਨਿੰਦਕ ਦੁਸ਼ਟ ਸਾਕਤ, ਸੱਜਣ ਸਾਰੇ ਲੈਣੇ ਬਣਾਈਆ। ਮਨ ਬੁੱਧੀ ਤੋਂ ਪਰੇ ਦੱਸ ਲਿਆਕਤ, ਬੋਧ ਅਗਾਧ ਦੇ ਜਣਾਈਆ। ਆਤਮ ਪਰਮਾਤਮ ਹੋਵੇ ਵਾਕਿਫ਼, ਭੇਵ ਅਭੇਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸਚ ਸਾਚੀ ਮੰਗ ਮੰਗਾਈਆ। ਸਤਿ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਕਰਨੀ ਕਰਤੇ ਤੇਰੇ ਹੱਥ ਵਡਿਆਈਆ। ਹਉਂ ਬਾਲਕ ਸੇਵਕ ਤੇਰਾ ਦਾਸਨ ਦਾਸੀ, ਮਾਣ ਅਭਿਮਾਨ ਨਾ ਕੋਇ ਰਖਾਈਆ। ਸਾਚੀ ਮੰਜ਼ਲ ਆਪਣੀ ਦੱਸ ਅਗੰਮੀ ਘਾਟੀ, ਬਿਨ ਪੌੜੀ ਡੰਡੇ ਦੇਣਾ ਚੜ੍ਹਾਈਆ। ਜਨ ਭਗਤਾਂ ਪੁਛ ਆਪਣੀ ਵਾਤੀ, ਨਿਰਗੁਣ ਹੋ ਕੇ ਵੇਖ ਵਖਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਇਕੋ ਤੇਰਾ ਨਾਮ ਸਾਚਾ ਹੋਵੇ ਸਿਮਰਨ ਪਾਠੀ, ਪੂਜਾ ਇਕੋ ਦੇਣੀ ਵਖਾਈਆ। ਤੇਰਾ ਖੇਲ ਵੇਖੀਏ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਵੱਜੇ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਲਹਿਣਾ ਦੇਣਾ ਚੁਕਾ ਬਾਕੀ, ਝਗੜਾ ਅਵਰ ਰਹੇ ਨਾ ਰਾਈਆ। ਸਤਿ ਦਵਾਰ ਪੜਦਾ ਖੋਲ੍ਹ ਤਾਕੀ, ਸਾਥੀ ਹੋ ਕੇ ਸੰਗ ਨਿਭਾਈਆ। ਆਤਮ ਬ੍ਰਹਮ ਪਾਰਬ੍ਰਹਮ ਸਭ ਨੂੰ ਨਿਰਗੁਣ ਧਾਰ ਦੱਸ ਜਾਤੀ, ਚਾਰ ਵਰਨ ਅਠਾਰਾਂ ਬਰਨ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੇਣਾ ਸਮਝਾਈਆ। ਸਤਿ ਕਹੇ ਪ੍ਰਭ ਮੈਂ ਮੰਗਾਂ ਦਰ ਹਜ਼ੂਰ, ਘਰ ਠਾਂਡੇ ਸੀਸ ਝੁਕਾਈਆ। ਜੋਤੀ ਜਲਵਾ ਦੇ ਨੂਰ, ਅੰਧ ਅਗਿਆਨ ਰਹੇ ਨਾ ਰਾਈਆ। ਜਨਮ ਮਰਨ ਦਾ ਬਖ਼ਸ਼ ਕਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਮੰਜ਼ਲ ਰਹੇ ਨਾ ਤੇਰੀ ਦੂਰ, ਘਰ ਸਵਾਮੀ ਦੇਣਾ ਸੁਹਾਈਆ। ਤੂੰ ਸਮਰਥ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਤਪੇ ਜਗਤ ਤੰਦੂਰ, ਅਗਨੀ ਅੱਗ ਨਾ ਕੋਇ ਬੁਝਾਈਆ। ਮਨ ਵਾਸਨਾ ਹੰਕਾਰ ਹੋਇਆ ਗ਼ਰੂਰ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਕਰ ਕਿਰਪਾ ਸਭ ਦੇ ਅੰਤਰ ਬਖ਼ਸ਼ ਨੂਰ, ਨਿਰੰਤਰ ਬ੍ਰਹਮ ਦੇ ਜਣਾਈਆ। ਆਸਾ ਮਨਸਾ ਸਚ ਦਵਾਰੇ ਪੂਰ, ਨਿਰਾਸਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰਾ ਇਕ ਵਖਾਈਆ। ਸਤਿ ਦਵਾਰ ਬਖ਼ਸ਼ ਸ੍ਰੀ ਭਗਵੰਤ, ਰਹਿਮਤ ਤੇਰੀ ਨਜ਼ਰੀ ਆਈਆ। ਤੂੰ ਧੁਰ ਦਾ ਸਵਾਮੀ ਕੰਤ, ਕਰਨਹਾਰ ਵੱਡੀ ਵਡਿਆਈਆ। ਤੂੰ ਸ਼ਬਦ ਅਗੰਮੀ ਦੇ ਮੰਤ, ਮੰਤਵ ਅਗਲਾ ਦੇ ਜਣਾਈਆ। ਗੜ੍ਹ ਤੁਟੇ ਹਉਮੇ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਈਆ। ਬਿਨ ਤੇਰੇ ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਪੜ੍ਹਾਈਆ। ਸਤਿ ਕਹੇ ਤੇਰੇ ਦਵਾਰੇ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਸਚ ਪ੍ਰੇਮ ਦੀ ਦੇ ਹਿੰਮਤ, ਹਰ ਹਿਰਦੇ ਡੇਰਾ ਲਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਨਜ਼ਰੀ ਆਏ ਇਕੋ ਸਿੰਮਤ, ਦੂਜਾ ਦਵਾਰ ਨਾ ਕੋਇ ਵਖਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਹੋਵੇ ਮਿਲਤ, ਮੇਲ ਮਿਲਾਵਾ ਧੁਰ ਦਰਗਾਹੀਆ। ਸਚ ਪ੍ਰੀਤੀ ਦੇ ਖਿੱਲਤ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜ ਖੁਆਰੀ ਮੇਟ ਜ਼ਿੱਲਤ, ਨਾਮ ਨਿਧਾਨ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਉਤਾਰ ਦੁਸ਼ਟ ਦੁਰਾਚਾਰ ਅਪਰਾਧੀ ਨਿੰਦਕ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਆਪਣੇ ਰੰਗ ਰੰਗਾਈਆ।

❋

❋

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੀਬੀ ਵੀਰੋ ਦੇ ਗ੍ਰਹਿ ਪਿੰਡ ਬਘਿਆੜੀ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਬਖ਼ਸ਼ ਚਰਨ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਧੁਰ ਧਾਮ ਦਿਸੇ ਤੇਰਾ ਸਚ ਦਵਾਰਾ, ਸਚਖੰਡ ਸਾਚਾ ਸੋਭਾ ਪਾਈਆ। ਦੀਵਾ ਬਾਤੀ ਕਮਲਾਪਾਤੀ ਜਗੇ ਅਗੰਮ ਅਪਾਰਾ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਤੇਰੇ ਪ੍ਰੇਮ ਪਿਆਰ ਦਾ ਆਵੇ ਸਚ ਹੁਲਾਰਾ, ਮੁਹੱਬਤ ਵਿਚ ਮਹਿਬੂਬ ਲੈਣਾ ਮਨਾਈਆ। ਕਲਜੁਗ ਕੂੜੀ ਕਿਰਿਆ ਕਰਨਾ ਪਾਰ ਕਿਨਾਰਾ, ਜੂਠ ਝੂਠ ਨਈਆ ਨੌਕਾ ਸ਼ੌਹ ਦਰਿਆ ਰੁੜ੍ਹਾਈਆ। ਤੇਰੇ ਨਾਮ ਦਾ ਨੌ ਖੰਡ ਪ੍ਰਿਥਮੀ ਹੋਵੇ ਇਕ ਜੈਕਾਰਾ, ਲੱਖ ਚੁਰਾਸੀ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਕਰੇ ਸਚ ਪਿਆਰਾ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਕੂੜੀ ਕਿਰਿਆ ਗੜ੍ਹ ਤੋੜ ਹੰਕਾਰਾ, ਹਉਮੇ ਹੰਗਤਾ ਦੇਣੀ ਮਿਟਾਈਆ। ਸਤਿ ਸਚ ਕਰ ਉਜਿਆਰਾ, ਉਜਲ ਆਪਣਾ ਆਪ ਸਮਝਾਈਆ। ਸਾਚੇ ਨਾਮ ਦਾ ਲੱਗਾ ਦਿਸੇ ਇਕ ਅਖਾੜਾ, ਗੋਪੀ ਕਾਹਨ ਇਕੋ ਰੂਪ ਬਦਲਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਤੇਰਾ ਤੱਕਦੇ ਰਹੇ ਸਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਿਰਪਾ ਕਰ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਿਰਾਕਾਰਾ, ਤੇਰੀ ਓਟ ਤਕਾਈਆ। ਆਦਿ ਜੁਗਾਦੀ ਪਰਵਰਦਿਗਾਰਾ, ਬੇਅੰਤ ਤੇਰੇ ਹੱਥ ਵਡਿਆਈਆ। ਸਤਿਜੁਗ ਸਾਚਾ ਮਾਰਗ ਦੇ ਦ੍ਰਿਸ਼ਟੀ ਸ੍ਰਿਸ਼ਟੀ ਵਿਚ ਸੰਸਾਰਾ, ਪੜਦਾ ਓਹਲਾ ਦੇ ਉਠਾਈਆ। ਤੇਰਾ ਸਿਫ਼ਤੀ ਭਰਿਆ ਰਹੇ ਭੰਡਾਰਾ, ਸ੍ਰੀ ਭਗਵਾਨ ਤੇਰਾ ਨਾਮ ਜਿਸ ਰਸਨਾ ਜਿਹਵਾ ਗਾ ਗਾ ਖ਼ੁਸ਼ੀ ਮਨਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਸ਼ਾਹ ਮਹਿਬੂਬ ਵਡ ਸਿਕਦਾਰਾ, ਦੋ ਜਹਾਨਾਂ ਵਾਲੀ ਤੇਰਾ ਜਲਵਾ ਆਲੀਸ਼ਾਨ ਦਿਸੇ ਧੁਰ ਦਰਗਾਹੀਆ। ਕਰਨੀ ਦੇ ਕਰਤੇ ਬਣ ਮੀਤ ਮੁਰਾਰਾ, ਕੁਦਰਤ ਦੇ ਕਾਦਰ ਦੇ ਵਡਿਆਈਆ। ਲੋਕਮਾਤ ਮਾਰ ਝਾਤ ਮੇਟ ਅੰਧ ਅੰਧਿਆਰਾ, ਕਲਜੁਗ ਕੁਕਰਮ ਦੇਣਾ ਗਵਾਈਆ। ਦਹਿ ਦਿਸ਼ਾ ਦਿਸੇ ਧੁੰਦੂਕਾਰਾ, ਚਾਰ ਕੁੰਟ ਸਾਚਾ ਚੰਦ ਨਾ ਕੋਇ ਚਮਕਾਈਆ। ਜੁਗ ਚੌਕੜੀ ਬੀਤੇ ਵਾਰੋ ਵਾਰਾ, ਆਪਣਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਖੇਲ ਦੱਸ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਪੜਦਾ ਓਹਲਾ ਦੇ ਉਠਾਈਆ। ਜਾਗਰਤ ਜੋਤ ਬਿਨ ਵਰਨ ਗੋਤ ਨਾਮ ਨਿਧਾਨ ਦੇ ਨਜ਼ਾਰਾ, ਅਜ਼ਮ ਅੰਦਰੋਂ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿ ਕਹੇ ਪ੍ਰਭ ਮੇਰੀ ਸੁਣ ਅਗੰਮੀ ਕੂਕ, ਕੁਰ੍ਹਿਆਂ ਤੋਂ ਪਰੇ ਰਿਹਾ ਜਣਾਈਆ। ਜਗਤ ਮਾਇਆ ਦੀਨ ਦੁਨੀ ਰਹੀ ਫੂਕ, ਫ਼ਾਕੇ ਵਿਚ ਦਿਸੇ ਲੋਕਾਈਆ। ਝਗੜਾ ਦਿਸੇ ਚਾਰੋਂ ਕੂਟ, ਸਾਂਤਕ ਸਤਿ ਨਾ ਕੋਇ ਕਰਾਈਆ। ਵਿਕਾਰ ਵਧਿਆ ਜੂਠ ਝੂਠ, ਮਮਤਾ ਮੋਹ ਕਰੇ ਲੜਾਈਆ। ਤੇਰਾ ਦਿਸੇ ਨਾ ਕੋਈ ਧੁਰ ਦਾ ਪੂਤ, ਸਪੂਤ ਨਜ਼ਰ ਕੋਇ ਨਾ ਆਈਆ। ਖ਼ਾਲੀ ਦਿਸਦੇ ਭਾਂਡੇ ਪੰਜ ਭੂਤ, ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਵਿਚ ਨਾ ਕੋਇ ਟਿਕਾਈਆ। ਸ਼ਬਦ ਅਗੰਮੀ ਧੁਰ ਦਾ ਭੇਜ ਦੂਤ, ਦੂਤੀ ਦੁਸ਼ਟਾਂ ਦਏ ਮਿਟਾਈਆ। ਪਿਛਲੀ ਚਾਰ ਜੁਗ ਦੀ ਕਰਨੀ ਕਰੇ ਮਨਸੂਖ, ਅਗਲਾ ਹੁਕਮ ਆਪ ਵਰਤਾਈਆ। ਜਨ ਭਗਤਾਂ ਦਰਸ ਪਿਆਸ ਦੀ ਦੂਰ ਕਰੇ ਭੂਖ, ਤ੍ਰਿਸ਼ਨਾ ਦਏ ਮਿਟਾਈਆ। ਘਰ ਸਾਚਾ ਦਏ ਸੂਖ, ਸੁਖਸਾਗਰ ਵਿਚ ਸਮਾਈਆ। ਜੋ ਚਰਨ ਪ੍ਰੀਤੀ ਤੇਰੀ ਧੁਰ ਦੀ ਨੀਤੀ ਅੰਦਰ

❋

❋

ਗਏ ਝੂਜ, ਆਪ ਆਪਣਾ ਭੇਟ ਚੜ੍ਹਾਈਆ। ਤਿਨ੍ਹਾਂ ਅੰਤਰ ਰਹੇ ਕੋਈ ਨਾ ਦੂਜ, ਨਾਮ ਮੰਤਰ ਇਕੋ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿ ਕਹੇ ਪ੍ਰਭ ਆਦਿ ਜੁਗਾਦੀ ਦੇਵਣ ਯੋਗ, ਯੁਗਤੀ ਆਪਣੀ ਦੇ ਸਮਝਾਈਆ। ਤੇਰੇ ਨਾਮ ਪਿਆਰ ਦਾ ਮਿਲੇ ਸੱਚਾ ਰਸ ਭੋਗ, ਦੂਜੀ ਵਸਤ ਕੋਇ ਨਾ ਭਾਈਆ। ਸ਼ਬਦ ਅਗੰਮੀ ਦੇ ਚੋਗ, ਚੁਗਲੀ ਨਿੰਦਿਆ ਤੋਂ ਜਗਤ ਲੈਣਾ ਬਚਾਈਆ। ਹਉਮੇ ਹੰਗਤਾ ਰਹੇ ਨਾ ਰੋਗ, ਹੰ ਬ੍ਰਹਮ ਦੇਣਾ ਸਮਝਾਈਆ। ਤੇਰਾ ਦਰਸ ਮਿਲੇ ਅਮੋਘ, ਅੰਧ ਅੰਧੇਰ ਦੇਣਾ ਮਿਟਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਪੈਂਡਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਆਤਮ ਪਰਮਾਤਮ ਦਾ ਇਕੋ ਹੋਵੇ ਸਲੋਕ, ਸੋਹਲਾ ਸਾਚਾ ਦੇਣਾ ਸਮਝਾਈਆ। ਸਚ ਦਵਾਰਿਉਂ ਸਕੇ ਕੋਈ ਨਾ ਰੋਕ, ਰੁਕਾਵਟ ਕਰੇ ਨਾ ਕੋਇ ਲੋਕਾਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਕੋਟੀ ਕੋਟ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਰੱਖ ਕੇ ਬੈਠੇ ਓਟ, ਸਿਰ ਸਕੇ ਨਾ ਕੋਇ ਉਠਾਈਆ। ਤਿਸ ਦਵਾਰੇ ਦੀ ਅਬਿਨਾਸ਼ੀ ਕਰਤੇ ਦੇ ਮੌਜ, ਮਜਲਸ ਆਪਣੇ ਨਾਲ ਜਣਾਈਆ। ਜਿਥੇ ਬੁੱਧੀ ਦੀ ਰਹੇ ਕੋਈ ਨਾ ਸੋਚ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਵੇਦਾਂ ਦੀ ਸ਼ਾਸਤਰਾਂ ਦੀ ਕਰਨੀ ਪਏ ਨਾ ਖੋਜ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਨਿਰਗੁਣ ਨੂਰ ਹਾਜ਼ਰ ਹਜ਼ੂਰ ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਦਰਸ਼ਨ ਹੋਵੇ ਰੋਜ਼, ਰੋਜ਼ੇ ਨਿਮਾਜ਼ ਤੋਂ ਲੈਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਸਾਚਾ ਬਖ਼ਸ਼ ਜੋਗ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿ ਕਹੇ ਪ੍ਰਭ ਸਾਚਾ ਸਭ ਨੂੰ ਦੱਸ ਜੀਵਣ, ਜਨਮ ਜਨਮ ਦਾ ਲੇਖਾ ਦੇ ਮੁਕਾਈਆ। ਤੇਰੀ ਚਰਨ ਪ੍ਰੀਤੀ ਅੰਦਰ ਕਲਜੁਗ ਜੀਵ ਥੀਵਣ, ਨਮੋਂ ਨਮੋਂ ਕਹਿ ਕੇ ਸੀਸ ਝੁਕਾਈਆ। ਤੇਰਾ ਨਾਮ ਸੁਨੇਹੜਾ ਅੰਮ੍ਰਿਤ ਪੀਵਣ, ਅਗਨੀ ਅੱਗ ਦੇਣੀ ਬੁਝਾਈਆ। ਬਿਨ ਤੇਰੇ ਕਦਮਾਂ ਕਿਸੇ ਨਾ ਨੀਵਣ, ਪੁਰਖ ਅਕਾਲ ਤੇਰਾ ਇਕੋ ਇਸ਼ਟ ਮਨਾਈਆ। ਸਾਢੇ ਤਿੰਨ ਹੱਥ ਸਭ ਦੀ ਲੇਖੇ ਲਾ ਸੀਵਣ, ਰਸ ਅਗੰਮਾ ਦੇਣ ਚੁਆਈਆ। ਤੇਰਾ ਨਾਮ ਅਗੰਮਾ ਰਸ ਪੀਵਣ, ਤ੍ਰਿਸ਼ਨਾ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਚ ਦਵਾਰ ਸਤਿਜੁਗ ਸਾਚਾ ਦੇਣਾ ਵਖਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੇਵੀ ਦੇ ਗ੍ਰਹਿ ਪਿੰਡ ਠੱਟਾ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਸ੍ਰੀ ਭਗਵਾਨ ਧੁਰ ਦੇ ਸੂਰੇ, ਸਰਬ ਸ਼ਕਤੀਮਾਨ ਤੇਰੀ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ ਆਪਣੀ ਧੂੜੇ, ਧਰਮ ਦਵਾਰਾ ਇਕੋ ਦੇ ਵਖਾਈਆ। ਕਲਜੁਗ ਨਾਤਾ ਤੋੜ ਕਿਰਿਆ ਕੂੜੇ, ਜੂਠ ਝੂਠ ਡੇਰਾ ਢਾਹੀਆ। ਸੁਘੜ ਸੁਜਾਨ ਬਣਾ ਮੂਰਖ ਮੂੜ੍ਹੇ, ਮਨਮੁਖਾਂ ਗੁਰਮਤ ਦੇ ਸਮਝਾਈਆ। ਇਕੋ ਦਰਸ ਕਰਨਾ ਤੇਰਾ ਹਜ਼ੂਰੇ, ਹਾਜ਼ਰ ਹੋ ਕੇ ਲੈਣਾ ਜਗਾਈਆ। ਪੰਧ ਮੁਕਾ ਨੇਰਨ ਦੂਰੇ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਰੰਗ ਚੜ੍ਹਾ ਆਪਣੇ ਗੂੜ੍ਹੇ, ਤਨ ਵਜੂਦ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ

❋

❋

ਦੇਣੀ ਸਰਨਾਈਆ। ਸਤਿ ਕਹੇ ਪ੍ਰਭ ਦੀਨ ਦਿਆਲ ਸਦਾ ਬਖਸ਼ਿੰਦੇ, ਰਹਿਮਤ ਆਪਣੀ ਦੇ ਕਮਾਈਆ। ਕਲਜੁਗ ਜੀਵ ਅਪਰਾਧੀ ਗੰਦੇ, ਦੁਰਾਚਾਰਾਂ ਕਰ ਸਫ਼ਾਈਆ। ਨੇਤਰਹੀਣ ਸੰਸਾਰੀ ਅੰਧੇ, ਨਿਜ ਨੈਣ ਤੇਰਾ ਦਰਸ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰ ਤੋੜ ਫੰਦੇ, ਫਾਸੀ ਜਮ ਦੀ ਦੇ ਕਟਾਈਆ। ਵਿਛੋੜੇ ਵਿਚ ਹੋਏ ਮੰਦੇ, ਚੰਗਿਆਈ ਹੱਥ ਕਿਸੇ ਨਾ ਆਈਆ। ਬਿਨ ਓਢਣ ਸੀਸ ਫਿਰਨ ਨੰਗੇ, ਸਿਰ ਹੱਥ ਨਾ ਕੋਇ ਟਿਕਾਈਆ। ਜਗਤ ਇਸ਼ਨਾਨ ਕਰਨ ਤੀਰਥ ਤਟ ਗੰਗੇ, ਅੰਮ੍ਰਿਤ ਸਰੋਵਰ ਨਾ ਕੋਇ ਨੁਹਾਈਆ। ਸਾਚੀ ਵਸਤ ਮਿਲੇ ਨਾ ਨਾਮ ਮੰਗੇ, ਕਿਰਪਾ ਕਰ ਕੇ ਝੋਲੀ ਦੇਣੀ ਭਰਾਈਆ। ਆਤਮ ਪਰਮਾਤਮ ਬਣ ਸੰਗੇ, ਅਬਿਨਾਸ਼ੀ ਕਰਤੇ ਸਗਲਾ ਸੰਗ ਬਣਾਈਆ। ਗੜ੍ਹ ਤੋੜ ਹਉਮੇ ਹੰਕਾਰੀ ਹੰਗੇ, ਹੰਗਤਾ ਅੰਦਰੋਂ ਦੇਣੀ ਕਢਾਈਆ। ਪਰਮਾਨੰਦ ਸੁਖ ਸਾਗਰ ਦੇ ਅਨੰਦੇ, ਨਿਜਾਨੰਦ ਕਰ ਰਸਾਈਆ। ਮਨ ਵਾਸਨਾ ਝਗੜੇ ਰਹਿਣ ਨਾ ਦੰਗੇ, ਦਗ਼ੇ ਫਰੇਬ ਤੋਂ ਲੈਣਾ ਬਚਾਈਆ। ਬਿਨ ਤੇਰੀ ਕਿਰਪਾ ਅਬਿਨਾਸ਼ੀ ਕਰਤੇ ਟੁੱਟੀ ਕੋਈ ਨਾ ਗੰਢੇ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਦੋ ਜਹਾਨਾਂ ਪਾਰ ਕੋਈ ਨਾ ਲੰਘੇ, ਮੰਜ਼ਲ ਹਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਵਾਰਾ ਦੇਣਾ ਵਖਾਈਆ। ਸਤਿ ਕਹੇ ਪ੍ਰਭ ਸੁਣ ਦੁਨੀ ਫ਼ਰਿਆਦ, ਦੀਨ ਦੇਣ ਦੁਹਾਈਆ। ਤੇਰਾ ਖੇਲ ਸਦਾ ਜੁਗਾਦਿ, ਆਦਿ ਅੰਤ ਤੇਰੇ ਹੱਥ ਵਡਿਆਈਆ। ਫਿਰੀ ਦਰੋਹੀ ਵਿਚ ਬ੍ਰਹਿਮਾਦ, ਬ੍ਰਹਿਮੰਡ ਵਰਭੰਡ ਰਿਹਾ ਕੁਰਲਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਸਾਧ, ਸਵਾਦ ਨਾਮ ਰਸ ਨਾ ਕੋਇ ਚਖਾਈਆ। ਕਾਇਆ ਖੇੜਾ ਸਭ ਦਾ ਹੁੰਦਾ ਦਿਸੇ ਬਰਬਾਦ, ਨਾਮ ਫੁਲਵਾੜੀ ਸਚ ਨਾ ਕੋਇ ਮਹਿਕਾਈਆ। ਸੁਰਤੀ ਸੁਰਤ ਨਾ ਖੁਲ੍ਹੀ ਜਾਗ, ਸਵਾਣੀ ਅੱਖ ਨਾ ਕੋਇ ਬਦਲਾਈਆ। ਕਲਜੁਗ ਜੀਵ ਹੰਸ ਹੋਏ ਕਾਗ, ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਤੇਰਾ ਅਨੁਭਵ ਖੇਲ ਸਮਝੇ ਨਾ ਕੋਇ ਦਿਮਾਗ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਬਿਨ ਤੇਰੀ ਕਿਰਪਾ ਸਭ ਦਾ ਬੁਝਦਾ ਜਾਏ ਚਿਰਾਗ਼, ਪਰਕਾਸ਼ ਸਚ ਨਾ ਕੋਇ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕੂੜੀ ਕਿਰਿਆ ਬਦਲ ਦੇ ਰਿਵਾਜ, ਸਤਿਜੁਗ ਸਾਚਾ ਮਾਤ ਟਿਕਾਈਆ। ਦੋ ਜਹਾਨਾਂ ਜਗਦੀਸ ਇਕੋ ਤੇਰੇ ਸੀਸ ਸੋਹੇ ਤਾਜ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਨਜ਼ਰੀ ਆਈਆ। ਹਰਿ ਸੰਤ ਸੁਹੇਲੇ ਗੁਰਮੁਖ ਗੁਰਸਿਖ ਤੇਰੀ ਚਰਨੀ ਜਾਵਣ ਲਾਗ, ਮਨ ਮਮਤਾ ਮੋਹ ਮਿਟਾਈਆ। ਸਾਚੇ ਪ੍ਰੇਮ ਦਾ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਦੇ ਕਢਾਈਆ। ਗੁਰਮੁਖਾਂ ਹੋਵਣ ਵਡ ਵਡਭਾਗ, ਭਾਗ ਆਪਣਾ ਝੋਲੀ ਦੇ ਭਰਾਈਆ। ਤੇਰੇ ਨਾਮ ਦਾ ਸੁਣਨ ਅਗੰਮੀ ਨਾਦ, ਧੁਨ ਆਤਮਕ ਖ਼ੁਸ਼ੀ ਮਨਾਈਆ। ਲੇਖਾ ਰਹੇ ਨਾ ਸਵਾਲ ਜਵਾਬ, ਝਗੜਾ ਮੁਕੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਖੇੜਾ ਕਰ ਆਬਾਦ, ਬਰਬਾਦ ਦਿਸੇ ਜਗਤ ਲੋਕਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਇੰਦਰ ਕੌਰ ਦੇ ਗ੍ਰਹਿ ਪਿੰਡ ਬੋੜੂ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਦੇ ਵਸਤ ਅਪਾਰ, ਅਪਰੰਪਰ ਸਵਾਮੀ ਆਪਣੀ ਦਇਆ ਕਮਾਈਆ। ਸਤਿਜੁਗ ਵਰਤੇ ਵਿਚ ਸੰਸਾਰ, ਸੰਸਾਰੀ ਭੰਡਾਰੀ

❋

❋

ਖ਼ੁਸ਼ੀਆਂ ਨਾਲ ਸੇਵ ਕਮਾਈਆ। ਕੂੜੀ ਕਿਰਿਆ ਰਹੇ ਨਾ ਕੋਇ ਵਿਭਚਾਰ, ਦੁਰਾਚਾਰ ਦੇਣਾ ਖਪਾਈਆ। ਹਰ ਹਿਰਦੇ ਅੰਦਰ ਤੇਰੇ ਨਾਮ ਦਾ ਹੋਵੇ ਜੈਕਾਰ, ਧੁਰ ਦਾ ਢੋਲਾ ਸ਼ਬਦ ਗਾਈਆ। ਚਾਰ ਵਰਨ ਅਠਾਰਾਂ ਬਰਨ ਬਖ਼ਸ਼ ਇਕ ਅਧਾਰ, ਟੇਕ ਇਕ ਜਣਾਈਆ। ਮਨ ਵਾਸਨਾ ਜਗਤ ਕਰੇ ਨਾ ਕੋਇ ਖੁਆਰ, ਦੁਸ਼ਵਾਰ ਮੰਜ਼ਲ ਦੇ ਕਟਾਈਆ। ਗ੍ਰਹਿ ਗ੍ਰਹਿ ਨਜ਼ਰੀ ਆਏ ਨਿਰੰਕਾਰ, ਨਿਰਗੁਣ ਕਰ ਰੁਸ਼ਨਾਈਆ। ਖ਼ਾਲੀ ਭਰ ਭੰਡਾਰ, ਅਤੋਟ ਅਤੁਟ ਵਰਤਾਈਆ। ਗੁਰਮੁਖ ਵਿਛੋੜੇ ਅੰਦਰ ਰੋਵੇ ਨਾ ਕੋਇ ਜ਼ਾਰੋ ਜ਼ਾਰ, ਨੇਤਰ ਨੀਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਕਹੇ ਪ੍ਰਭ ਸਤਿ ਧਰਮ ਦੀ ਦੇ ਦੇ ਦਾਤ, ਦਾਤਾ ਇਕੋ ਨਜ਼ਰੀ ਆਈਆ। ਜਨ ਭਗਤਾਂ ਪੂਰੀ ਕਰ ਖਾਹਿਸ਼, ਖਾਲਸ ਆਪਣਾ ਰੰਗ ਚੜ੍ਹਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਤਲਾਸ਼, ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਮੰਜ਼ਲ ਮੰਡਲ ਮੰਡਪ ਪਾਉਂਦੇ ਰਹੇ ਰਾਸ, ਗੋਪੀ ਕਾਹਨ ਵੇਸ ਵਟਾਈਆ। ਸਚ ਜੋਤ ਦਾ ਦੇ ਪ੍ਰਕਾਸ਼, ਨਿਰਗੁਣ ਨੂਰ ਕਰ ਰੁਸ਼ਨਾਈਆ। ਆਸਾ ਮਨਸਾ ਪੂਰੀ ਕਰ ਆਸ, ਤ੍ਰਿਸ਼ਨਾ ਜਗਤ ਵਾਲੀ ਬੁਝਾਈਆ। ਸਚ ਦਵਾਰੇ ਕਰ ਨਿਵਾਸ, ਅਸਥਾਨ ਭੂਮਿਕਾ ਇਕ ਵਡਿਆਈਆ। ਜੁਗ ਚੌਕੜੀ ਤੇਰਾ ਤਮਾਸ਼, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ ਮਾਣ ਵਡਿਆਈਆ। ਸਤਿ ਕਹੇ ਪ੍ਰਭ ਕਿਰਪਾ ਕਰ ਦੀਨ ਦਿਆਲ, ਦਇਆ ਨਿਧ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ ਵੇਖ ਆਪਣੇ ਲਾਲ, ਗੁਰਮੁਖ ਆਪਣੀ ਗੋਦ ਉਠਾਈਆ। ਫਲ ਲਗਾ ਸੁੱਕੇ ਕਾਸ਼ਟ ਡਾਲ, ਰਸ ਆਪਣਾ ਨਾਮ ਚੁਆਈਆ। ਤੇਰੇ ਪ੍ਰੇਮ ਦੀ ਜੋ ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਲਾਈਆ। ਜੀਵਣ ਦਾ ਮਾਰਗ ਦੱਸ ਸੁਖਾਲ, ਸਾਚੀ ਮੰਜ਼ਲ ਦੇਣਾ ਚੜ੍ਹਾਈਆ। ਜਿਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਤ੍ਰੈਗੁਣ ਰਹੇ ਨਾ ਕੋਇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਦਵਾਰ ਵਖਾ ਇਕੋ ਧਰਮਸਾਲ, ਪੜਦਾ ਓਹਲਾ ਆਪ ਉਠਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦਰ ਇਕੋ ਸੋਭਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਦੇਂਦੇ ਗਏ ਅਹਿਵਾਲ, ਰਾਗਾਂ ਨਾਦਾਂ ਸੋਹਲਿਆ ਢੋਲਿਆਂ ਵਿਚ ਤੇਰਾ ਨਾਮ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿ ਸਤਿਵਾਦੀ ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਅਮੋਲਕ ਧੁਰ ਦੀ ਦੇਣੀ ਵਰਤਾਈਆ। ਸਤਿ ਕਹੇ ਪ੍ਰਭ ਵਸਤ ਅਮੋਲਕ ਦੇ ਭੰਡਾਰ, ਵਰਭੰਡ ਮਿਲੇ ਵਡਿਆਈਆ। ਤੂੰ ਆਦਿ ਜੁਗਾਦਿ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਅਖਵਾਈਆ। ਤੇਰੇ ਦਰ ਤੇ ਮੰਗਦੇ ਗਏ ਬਣ ਭਿਖਾਰ, ਗੁਰੂ ਅਵਤਾਰ ਝੋਲੀਆਂ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਚਰਨ ਧੂੜੀ ਮਸਤਕ ਟਿੱਕਾ ਖ਼ਾਕ ਰਮਾਈਆ। ਤੂੰ ਅੰਤਰਜਾਮੀ ਪੁਰਖ ਬਿਧਾਤਾ ਵੇਖਣਹਾਰ, ਵੇਖੇਂ ਵਿਗਸੇਂ ਥਾਉਂ ਥਾਈਂਆ। ਕਲਜੁਗ ਅੰਤ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਲੋਕਮਾਤ ਲਾ ਨਿਸ਼ਾਨ, ਨਿਸ਼ਾਨੇ ਪਿਛਲੇ ਦੇ ਬਦਲਾਈਆ। ਤੂੰ ਦੇਵਣਹਾਰਾ ਦਾਤਾ ਇਕ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਕਾਗਤ ਕਲਮ ਸ਼ਾਹੀ ਤੇਰਾ ਦੇ ਨਾ ਸਕੇ ਬਿਆਨ, ਬੇਅੰਤ ਕਹਿ ਕੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ

❋

❋

ਦਵਾਰੇ ਦੇਣਾ ਵਰ, ਦਰ ਖ਼ਾਲੀ ਦੇਣਾ ਭਰਾਈਆ। ਸਤਿ ਕਹੇ ਪ੍ਰਭ ਬਖ਼ਸ਼ ਦੇ ਆਪਣੀ ਦਾਤ, ਦਾਨੀ ਹੋ ਕੇ ਝੋਲੀ ਪਾਈਆ। ਦੁੱਖਾਂ ਵਾਲੀ ਮੇਟ ਅੰਧੇਰੀ ਰਾਤ, ਸੁਖਾਂ ਵਾਲਾ ਸਾਚਾ ਚੰਦ ਚਮਕਾਈਆ। ਜਨ ਭਗਤਾਂ ਸਦਾ ਰਹੇ ਪ੍ਰਭਾਤ, ਇਕੋ ਰੰਗ ਦੇਣਾ ਕਰਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਇਕੋ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸਾਚਾ ਢੋਲਾ ਦੇਣਾ ਦ੍ਰਿੜਾਈਆ। ਮਿਹਰਵਾਨ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਅਗੰਮੀ ਵਰ, ਵਾਰਸ ਹੋ ਕੇ ਵੇਖ ਵਖਾਈਆ। ਸਤਿ ਕਹੇ ਪ੍ਰਭ ਤੂੰ ਕਰਨੀ ਦਾ ਕਰਤਾ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਦੁੱਖ ਰੋਗ ਜਨਮ ਕਰਮਾਂ ਹਰਤਾ, ਹਰਸ ਹਵਸ ਦੇ ਮਿਟਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦਾ, ਦੁਖੀਆਂ ਦੁੱਖ ਦੇ ਚੁਕਾਈਆ। ਜੁਗ ਜਨਮ ਦੀਆਂ ਫੋਲ ਫਰਦਾਂ, ਕਰਮ ਕਰਮ ਦਾ ਡੇਰਾ ਢਾਈਆ। ਪੁੱਠੀਆਂ ਸਿੱਧੀਆਂ ਕਰ ਨਰਦਾਂ, ਨਰ ਨਰਾਇਣ ਬੇਪਰਵਾਹੀਆ। ਜਨ ਭਗਤ ਸੁਹੇਲੇ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦਰ ਠਾਂਡੇ ਕਰਦੇ ਅਰਜ਼ਾਂ, ਆਜਿਜ਼ ਹੋ ਕੇ ਸੀਸ ਝੁਕਾਈਆ। ਮਕਰੂਜ਼ ਹੋ ਕੇ ਚੁਕਾ ਉਨ੍ਹਾਂ ਦਾ ਕਰਜ਼ਾ, ਲਹਿਣਾ ਦੇਣਾ ਪਿਛਲਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਸਤਿ ਕਹੇ ਪ੍ਰਭ ਤੁਧ ਬਿਨ ਕਰੇ ਨਾ ਕੋਈ ਕਿਰਪਾ, ਕਿਰਪਨ ਦੇਵੇ ਨਾ ਕੋਇ ਵਡਿਆਈਆ। ਲੋਕਮਾਤ ਕਟ ਬਿਪਤਾ, (ਬੇਪਰੀਤੀ) ਲੇਖਾ ਦੇਣਾ ਚੁਕਾਈਆ। ਭਾਗ ਬਣਾ ਗੁਰਸਿਖ ਸਾਚੇ ਸਿੱਖ ਦਾ, ਸਿਖਿਆ ਇਕੋ ਦੇਣੀ ਦ੍ਰਿੜਾਈਆ। ਜਿਸ ਦਾ ਲੇਖਾ ਕੋਈ ਨਾ ਲਿਖਦਾ, ਉਹ ਲੇਖ ਦੇਣਾ ਪ੍ਰਗਟਾਈਆ। ਪ੍ਰੇਮ ਪਿਆਰ ਬਖ਼ਸ਼ ਸਦਾ ਨਿਤ ਦਾ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਝਗੜਾ ਰਹੇ ਨਾ ਮਨੂਏ ਚਿਤ ਦਾ, ਠਗੋਰੀ ਠੱਗ ਨਾ ਕੋਇ ਕਰਾਈਆ। ਨਾਤਾ ਜੋੜ ਆਪਣੇ ਹਿਤ ਦਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਜਨ ਭਗਤ ਤੇਰੀ ਕਿਰਪਾ ਨਾਲ ਜਗਤ ਜਹਾਨ ਯਿਤਦਾ, ਸਤਿ ਸੰਤੋਖ ਧੀਰਜ ਧਰਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦੇਵੇ ਜਿਸ ਜਿਸ ਦਾ, ਗ੍ਰਹਿ ਮੰਦਰ ਅੰਦਰ ਕਾਇਆ ਝੋਲੀ ਦਏ ਭਰਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਜਨ ਭਗਤਾਂ ਦੇ ਗਿਆਨ, ਅਗਿਆਨ ਅੰਤਰ ਰਹਿਣ ਨਾ ਪਾਈਆ। ਦਿਵਸ ਰੈਣ ਇਕੋ ਬਖ਼ਸ਼ ਧਿਆਨ, ਪ੍ਰੇਮ ਪ੍ਰੀਤੀ ਚਰਨ ਕਵਲ ਸਰਨਾਈਆ। ਨਿਰਗੁਣ ਤੇਰਾ ਢੋਲਾ ਗਾਣ, ਆਤਮ ਪਰਮਾਤਮ ਰਾਗ ਅਲਾਈਆ। ਸਾਚੀ ਧੂੜ ਕਰਨ ਇਸ਼ਨਾਨ, ਦੁਰਮਤ ਮੈਲ ਧਵਾਈਆ। ਪੁਰਖ ਅਬਿਨਾਸ਼ੀ ਤੱਕਣ ਇਕੋ ਕਾਹਨ, ਦੋ ਜਹਾਨਾਂ ਵਾਲੀ ਨਜ਼ਰੀ ਆਈਆ। ਸਚਖੰਡ ਦਵਾਰਾ ਬਖ਼ਸ਼ ਹਕ ਅਸਥਾਨ, ਭੂਮਿਕਾ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੱਸ ਭੇਤ, ਭਾਵਨਾ ਸਭ ਦੀ ਪੂਰ ਕਰਾਈਆ। ਕੂੜੀ ਕਿਰਿਆ ਕਰ ਖੇਤ, ਖੰਡਾ ਖੜਗ ਨਾਮ ਚਮਕਾਈਆ। ਚਰਨ ਪ੍ਰੀਤੀ ਬਖ਼ਸ਼ ਹੇਤ, ਧੂੜੀ

❋

❋

ਟਿੱਕੇ ਖ਼ਾਕ ਰਮਾਈਆ। ਦਰਸ਼ਨ ਦੇ ਨੇਤਨ ਨੇਤ, ਨਿਜ ਲੋਚਨ ਕਰ ਰੁਸ਼ਨਾਈਆ। ਸਚ ਦਵਾਰਾ ਲੈਣ ਪੇਖ, ਪੇਖਤ ਪੇਖਤ ਵੱਜੇ ਵਧਾਈਆ। ਸਚਖੰਡ ਦਵਾਰੇ ਵਸਣ ਅਗੰਮੇ ਦੇਸ, ਨਿਰਗੁਣ ਨਿਰਗੁਣ ਵਿਚ ਸਮਾਈਆ। ਸਾਚਾ ਮੰਤਰ ਨਿਰੰਤਰ ਦੱਸ ਸੰਦੇਸ਼, ਅੰਤਰ ਕਰ ਪੜ੍ਹਾਈਆ। ਦ੍ਰਿਸ਼ਟੀ ਨਾਲ ਬਦਲ ਦੇ ਲੇਖ, ਸ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਤੂੰ ਆਦਿ ਜੁਗਾਦੀ ਏਕੰਕਾਰਾ ਏਕ, ਇਕ ਇਕੱਲਾ ਸੋਭਾ ਪਾਈਆ। ਜਨ ਭਗਤਾਂ ਰੱਖੀ ਤੇਰੀ ਟੇਕ, ਸਹਾਰਾ ਅਵਰ ਨਾ ਕੋਇ ਬਣਾਈਆ। ਸੂਰਬੀਰ ਸੁਲਤਾਨ ਹੋ ਕੇ ਵੇਖ, ਪੜਦਾ ਓਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਸਤਿ ਕਹੇ ਬਖ਼ਸ਼ ਦੇ ਸਾਚਾ ਨੂਰ, ਅੰਧ ਅੰਧੇਰ ਮਿਟਾਈਆ। ਜਨ ਭਗਤ ਸੁਹੇਲੇ ਤੇਰੇ ਮਜ਼ਦੂਰ, ਨਾਮ ਚਾਕਰੀ ਸੇਵ ਕਮਾਈਆ। ਮਨ ਵਾਸਨਾ ਕੂੜੀ ਕਿਰਿਆ ਕਰ ਦੂਰ, ਦਰਦੀ ਹੋ ਕੇ ਦਰਦ ਵੰਡਾਈਆ। ਦਰਸ ਦੇ ਹਾਜ਼ਰ ਹਜ਼ੂਰ, ਹਰ ਘਟ ਬੈਠਾ ਨਜ਼ਰੀ ਆਈਆ। ਤੇਰਾ ਮੇਲਾ ਹੋਵੇ ਜ਼ਰੂਰ, ਜਾਹਰ ਹੋ ਕੇ ਪੜਦਾ ਦੇਣਾ ਉਠਾਈਆ। ਤਨ ਰਹੇ ਨਾ ਕੋਇ ਗ਼ਰੂਰ, ਗ਼ੁਰਬਤ ਦੇਣੀ ਗਵਾਈਆ। ਹੰਗਤਾ ਗੜ੍ਹ ਕਰ ਕੇ ਚੂਰੋ ਚੂਰ, ਚਰਨ ਕਵਲ ਬਖ਼ਸ਼ ਸਰਨਾਈਆ। ਆਸਾ ਮਨਸਾ ਸਭ ਦੀ ਪੂਰ, ਤ੍ਰਿਸ਼ਨਾ ਵਿਚ ਨਾ ਕੋਇ ਭਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਹਾਜ਼ਰ ਹਾਜ਼ੂਰ, ਹਰਿ ਮੰਦਰ ਜਨ ਭਗਤਾਂ ਦੇਣਾ ਸੁਹਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਅੰਮ੍ਰਿਤ ਬਰਖ ਮੇਘ, ਮੇਘਲਾ ਧਾਰ ਵਹਾਈਆ। ਜਨ ਭਗਤਾਂ ਬਦਲ ਰੇਖ, ਰਿਖੀ ਮੁਨੀ ਵੇਖਣ ਚਾਈਂ ਚਾਈਂਆ। ਸਚਖੰਡ ਦਵਾਰਾ ਵਖਾ ਆਪਣਾ ਦੇਸ, ਸਾਂਝ ਜਗਤ ਨਾਲੋਂ ਤੁੜਾਈਆ। ਜਿਸ ਗ੍ਰਹਿ ਇਕੋ ਰੰਗ ਰਹੇ ਸਦਾ ਏਕ, ਦੂਜਾ ਰੂਪ ਨਾ ਕੋਇ ਬਦਲਾਈਆ। ਠਾਕਰ ਹੋ ਕੇ ਦੱਸ ਭੇਤ, ਪੜਦਾ ਓਹਲਾ ਦੇ ਚੁਕਾਈਆ। ਨਜ਼ਰੀ ਆਏ ਨੇਤਨ ਨੇਤ, ਦੁਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਇਕ ਜਣਾਈਆ। ਸਾਚਾ ਘਰ ਦੱਸ ਪ੍ਰਭ ਆਪ, ਸਚਖੰਡ ਦਵਾਰਾ ਦੇ ਜਣਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਇਕੋ ਹੋਵੇ ਧੁਰ ਦਾ ਜਾਪ, ਦੂਜੀ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਤੇਰਾ ਦੇਵੇ ਸਾਥ, ਸਗਲਾ ਸੰਗ ਬਣਾਈਆ। ਧੁਰ ਦਾ ਲੇਖਾ ਲੇਖੇ ਕਰ ਰਾਸ, ਰਸਤਾ ਆਪਣਾ ਇਕ ਜਣਾਈਆ। ਜਗਤ ਵਾਸਨਾ ਰਹੇ ਨਾ ਕੋਇ ਉਦਾਸ, ਗੁਰਮੁਖ ਗੁਰ ਗੁਰ ਬੂਝ ਬੁਝਾਈਆ। ਪਵਣ ਸਵਾਸੀ ਪਵਿਤ੍ਰ ਕਰੇ ਸਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਵਖਾਈਆ। ਸਤਿ ਕਹੇ ਪ੍ਰਭ ਤੇਰਾ ਮਾਰਗ ਦਿਸੇ ਇਕ, ਏਕੰਕਾਰ ਨਜ਼ਰੀ ਆਈਆ। ਮਨੂਆ ਦਹਿ ਦਿਸ਼ ਜਾਣੋ ਜਾਏ ਟਿਕ, ਉਠ ਉਠ ਭੱਜੇ ਨਾ ਵਾਹੋ ਦਾਹੀਆ। ਬਿਨ ਕਲਮ ਸ਼ਾਹੀ ਲੇਖਾ ਦੇ ਲਿਖ, ਭਵਿਸ਼ ਆਪਣੇ ਨਾਲ ਮਿਲਾਈਆ। ਜਨਮ ਜਨਮ ਦੇ ਵਿਛੜੇ ਮੇਲ ਸਿੱਖ, ਸਿਖਿਆ ਸਾਚੀ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਲਹਿਣਾ ਦੇਣਾ ਦੇ ਨਜਿੱਠ, ਨਿਰਗੁਣ ਹੋ ਕੇ ਵੇਖ ਵਖਾਈਆ। ਕਰਵਟ ਲੈ ਬਦਲ ਦੇ ਪਿਠ,

❋

❋

ਸਨਮੁਖ ਹੋ ਕੇ ਸੋਭਾ ਪਾਈਆ। ਭਗਤਾਂ ਮੀਤ ਮੁਰਾਰਾ ਬਣ ਮਿਤ, ਸੱਜਣ ਇਕੋ ਨਜ਼ਰੀ ਆਈਆ। ਤੇਰਾ ਦਰਸ਼ਨ ਕਰਨ ਨਿਤ, ਨਿਜ ਨੇਤਰ ਕਰ ਰੁਸ਼ਨਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਵੜ ਵਿਚ, ਵਿਚਲਾ ਪੜਦਾ ਦੇ ਚੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਧੁਰ ਦੇ ਮਾਲਕ ਸਾਂਝੇ ਪਿਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਪ੍ਰਭ ਜਨ ਭਗਤਾਂ ਦੇ ਸਤਿ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਘਰ ਘਰ ਉਪਜੇ ਬ੍ਰਹਮ ਮਤ, ਮਨ ਮਤ ਨਾ ਕੋਇ ਲੜਾਈਆ। ਤੇਰਾ ਨਾਉਂ ਨਿਰੰਕਾਰਾ ਲੈਣ ਜਪ, ਦੂਜਾ ਰਸ ਨਾ ਕੋਇ ਵਖਾਈਆ। ਤੇਰੇ ਮਿਲਣ ਦੀ ਖੋਲ੍ਹ ਕੇ ਅੱਖ, ਆਖ਼ਰ ਤੇਰਾ ਦਰਸ਼ਨ ਪਾਈਆ। ਦਰ ਠਾਂਡੇ ਹੋਵੇ ਜਸ, ਸਿਫਤ ਸਾਲਾਹੀ ਢੋਲੇ ਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਵਸ, ਵਸਲ ਯਾਰ ਇਕੋ ਨੂਰ ਖ਼ੁਦਾਈਆ। ਭਗਤ ਭਗਵਾਨ ਦਾ ਸਾਂਝਾ ਹੋਵੇ ਹਕ, ਹਕ਼ੀਕ਼ਤ ਵਿਚੋਂ ਲਾਸ਼ਰੀਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਵਸਤ ਅਮੋਲਕ ਦੇ ਦੇ ਵਥ, ਨਾਮ ਭੰਡਾਰਾ ਆਪ ਵਰਤਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਭਾਗ ਲਗਾ ਕਾਇਆ ਖੇੜਾ, ਗੁਰਮੁਖ ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਜਗਤ ਵਾਸਨਾ ਕੂੜੀ ਕਿਰਿਆ ਰਹੇ ਨਾ ਝੇੜਾ, ਸਤਿ ਸਤਿ ਰਾਗ ਅਲਾਈਆ। ਆਵਣ ਜਾਵਣ ਕਟ ਲੱਖ ਚੁਰਾਸੀ ਗੇੜਾ, ਜਨਮ ਜਨਮ ਨਾ ਕੋਇ ਭਵਾਈਆ। ਨਾਤਾ ਜੋੜ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਸੰਗ ਬਣਾਈਆ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਖੁਲ੍ਹਾ ਰੱਖ ਵਿਹੜਾ, ਸਾਚੀ ਮੰਜ਼ਲ ਆਪਣਾ ਘਰ ਵਖਾਈਆ। ਮਾਇਆ ਮਮਤਾ ਮੋਹ ਰਹੇ ਨਾ ਕੋਇ ਅੰਧੇਰਾ, ਸਚ ਗਿਆਨ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਝੋਲੀ ਡਾਹੀਆ। ਸਤਿ ਕਹੇ ਪ੍ਰਭ ਭਗਤਾਂ ਕਰ ਬਿਬੇਕ ਬੁੱਧੀ, ਮਨ ਮਤ ਰਹੇ ਨਾ ਰਾਈਆ। ਅੰਤਰ ਅੰਤਸ਼ਕਰਨ ਹੋਵੇ ਸ਼ੁੱਧੀ, ਕੂੜ ਵਿਕਾਰ ਦੇਣਾ ਚੁਕਾਈਆ। ਸ਼ਬਦੀ ਰਮਜ਼ ਲਗਾ ਗੁੱਝੀ, ਅਨੁਭਵ ਆਪਣਾ ਭੇਵ ਖੁਲ੍ਹਾਈਆ। ਕੂੜੀ ਕਿਰਿਆ ਔਧ ਜਾਏ ਮੁਕੀ, ਮਿਹਰਵਾਨ ਹੋ ਸਹਾਈਆ। ਗੁਰਮੁਖ ਰਹੇ ਕੋਇ ਨਾ ਦੁੱਖੀ, ਵਿਛੋੜਾ ਜਨਮ ਕਰਮ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਜਲ ਕਰ ਕੇ ਮਾਤ ਮੁਖੀ, ਮੁਫ਼ਤ ਆਪਣੇ ਨਾਮ ਰੰਗਣ ਦੇਣਾ ਰੰਗਾਈਆ। ਸਤਿ ਕਹੇ ਪ੍ਰਭੂ ਸਾਚੀ ਦੇ ਦੇ ਸਿਖਿਆ, ਹੁਕਮ ਇਕੋ ਇਕ ਜਣਾਈਆ। ਤੇਰੇ ਨਾਮ ਦੀ ਪਵੇ ਭਿਛਿਆ, ਖ਼ਾਲੀ ਝੋਲੀ ਦੇ ਭਰਾਈਆ। ਭਗਤਾਂ ਪੂਰੀ ਕਰ ਇਛਿਆ, ਨਿਜ ਤੇਰਾ ਦਰਸ਼ਨ ਪਾਈਆ। ਮਾਣ ਦਵਾ ਵੱਡਿਆਂ ਨਿੱਕਿਆਂ, ਬਿਰਧ ਬਾਲਾਂ ਰੰਗ ਚੜ੍ਹਾਈਆ। ਜੋ ਤੇਰੇ ਦਰ ਦਵਾਰੇ ਵਿਕਿਆ, ਕਰਤੇ ਕੀਮਤ ਲੈਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੱਸ ਮਿਥਿਆ, ਸਚਖੰਡ ਦਵਾਰਾ ਇਕੋ ਇਕ ਦੇਣਾ ਸਮਝਾਈਆ।

❋

❋