ਪੁਸਤਕਾਲਾਭਾਗ ੨੦

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਸਾਚੇ ਪ੍ਰੇਮ ਦੀ ਦੇ ਦਾਦ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਤੇਰਾ ਨਾਮ ਲਏ ਅਰਾਧ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚੀ ਮੰਜ਼ਲ ਵੇਖ ਆਪਣੇ ਗੁਰਮੁਖ ਸੱਚੇ ਸਾਧ, ਸੰਤ ਸੁਹੇਲੇ ਮੇਲ ਮਿਲਾਈਆ। ਧੁਨ ਆਤਮਕ ਸੁਣਾ ਅਗੰਮਾ ਰਾਗ, ਸ਼ਬਦੀ ਸ਼ਬਦੀ ਤਾਲ ਵਜਾਈਆ। ਬਿਨ ਰਸਨਾ ਜਿਹਵਾ ਬਖ਼ਸ਼ ਆਪ ਸਵਾਦ, ਅੰਮ੍ਰਿਤ ਧੁਰ ਦਾ ਜਾਮ ਆਪ ਪਿਆਈਆ। ਕੂੜੀ ਕਿਰਿਆ ਰਹੇ ਨਾ ਵਾਦ ਵਿਵਾਦ, ਵਿਖ ਅੰਦਰੋਂ ਦੇਣੀ ਕਢਾਈਆ। ਸੋਈ ਸੁਰਤੀ ਦੀਨ ਦੁਨੀ ਜਾਏ ਜਾਗ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਹਰ ਹਿਰਦੇ ਆਵੇ ਆਵਾਜ਼, ਚਾਰ ਵਰਨ ਅਠਾਰਾਂ ਬਰਨ ਇਕੋ ਢੋਲਾ ਗਾਈਆ। ਮਨ ਵਾਸਨਾ ਰਹੇ ਕੋਈ ਨਾ ਕਾਗ, ਹੰਸ ਗੁਰਮੁਖ ਦੇਣੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਵਾਰਾ ਦੇਣਾ ਪਰਗਟਾਈਆ। ਸਤਿ ਕਹੇ ਪ੍ਰਭ ਸਾਚੇ ਨਾਮ ਦਾ ਵੱਜੇ ਡੰਕਾ, ਬ੍ਰਹਿਮੰਡ ਖੰਡ ਸੋਇਆ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਇਕ ਸੁਹਾਏ ਤੇਰਾ ਬੰਕਾ, ਪਰਵਰਦਿਗਾਰ ਸਾਂਝਾ ਯਾਰ ਨਜ਼ਰੀ ਸਭ ਨੂੰ ਆਈਆ। ਇਕੋ ਮਾਣ ਤਾਣ ਦਰ ਦਵਾਰ ਦੇ ਰਾਓ ਰੰਕਾ, ਸ਼ਾਹ ਹਕੀਰ ਵੰਡ ਨਾ ਕੋਇ ਵੰਡਾਈਆ। ਭੇਵ ਅਭੇਦਾ ਖੋਲ੍ਹ ਆਪਣੇ ਸੰਤਾਂ, ਭਗਵਨ ਹੋ ਕੇ ਭਗਤਾਂ ਜੋੜ ਜੁੜਾਈਆ। ਬੋਧ ਅਗਾਧ ਬਣ ਪੰਡਤਾ, ਨਾਮ ਨਿਰਅੱਖਰ ਦੇ ਜਣਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਪੜਦਾ ਦੇ ਉਠਾਈਆ। ਸਤਿ ਧਰਮ ਕਹੇ ਤੇਰੇ ਦਵਾਰੇ ਕਰਦਾ ਮਿੰਨਤਾ, ਪੁਰਖ ਅਬਿਨਾਸ਼ੀ ਘਟ ਨਿਵਾਸੀ ਦਰ ਠਾਂਡੇ ਸੀਸ ਨਿਵਾਈਆ। ਸਾਂਤਕ ਸਤਿ ਕਰਦੇ ਦ੍ਰਿਸ਼ਟੀ ਵਾਲੀਆਂ ਸਿਸਕਾਂ, ਸ੍ਰਿਸ਼ਟੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੇਣਾ ਜਣਾਈਆ। ਸਤਿ ਕਹੇ ਸਾਚੀ ਦੱਸ ਅਗੰਮ ਹਦੂਦ, ਮੰਜ਼ਲ ਹਕ ਬਹਕ ਸਮਝਾਈਆ। ਜਿਥੇ ਜਾਵੇ ਨਾ ਕੋਈ ਤਨ ਵਜੂਦ, ਤਨ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਇਕੋ ਮਾਲਕ ਮਿਲੇ ਨਰ ਹਰਿ ਮਹਿਬੂਬ, ਨੂਰ ਨੁਰਾਨਾ ਨਜ਼ਰੀ ਆਈਆ। ਝਗੜਾ ਰਹੇ ਨਾ ਏਕਾ ਦੂਜ, ਏਕੰਕਾਰਾ ਇਕੋ ਹੁਕਮ ਦੇਣਾ ਸਮਝਾਈਆ। ਤੇਰਾ ਭੇਵ ਬਿਨ ਤੇਰੀ ਕਿਰਪਾ ਕੋਈ ਨਾ ਸਕੇ ਬੂਝ, ਬੁੱਧੀਵਾਨ ਚਲੇ ਨਾ ਕੋਈ ਚਤੁਰਾਈਆ। ਕਲਜੁਗ ਕੂੜੀ ਕਿਰਿਆ ਕਲਜੁਗ ਅੰਤ ਸ੍ਰੀ ਭਗਵੰਤ ਕਰ ਨੇਸਤੋ ਨਾਬੂਦ, ਸਚ ਸੁੱਚ ਘਰ ਘਰ ਦੇ ਟਿਕਾਈਆ। ਜਿਧਰ ਤੱਕਾਂ ਨਜ਼ਰੀ ਆਵੇਂ ਮੌਜੂਦ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਸੋਭਾ ਪਾਈਆ। ਜਨ ਭਗਤ ਸੁਹੇਲੇ ਕਰ ਮਹਿਫੂਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟਲ ਦੱਸ ਅਰਸ਼ ਅਰੂਜ, ਤੇਰੀ ਸਰਨ ਇਕ ਤਕਾਈਆ। ਸਤਿ ਧਰਮ ਕਹੇ ਸਾਚੀ ਦੇ ਦੇ ਵਸਤ ਆਪ, ਧੁਰ ਮਾਲਕ ਆਪ ਵਰਤਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਪਾਪ, ਪਤਤ ਪੁਨੀਤ ਦੇਣਾ ਬਣਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਖੁਲ੍ਹਾ ਤਾਕ, ਧਰਮ ਦਵਾਰਾ ਦੇ ਪਰਗਟਾਈਆ। ਜਿਥੇ ਝਗੜਾ ਰਹੇ ਨਾ ਕੋਈ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮਾਨਵ ਮਾਨਵ ਹੋਵੇ ਇਤਫ਼ਾਕ, ਆਤਮ ਆਤਮ ਰੰਗ ਰੰਗਾਈਆ। ਪੰਜਾਂ ਤੱਤਾਂ ਸਾਧਨਾ ਸਾਧ, ਸਿਦਕ ਸਬੂਰੀ ਜੋੜ ਜੁੜਾਈਆ। ਸਭ ਦੇ ਅੰਤਰ ਆਪਣੀ ਦੱਸ ਯਾਦ, ਭਰਮ ਭੁਲੇਖਾ ਬਾਹਰ ਕਢਾਈਆ। ਸਾਢੇ ਤਿੰਨ ਹੱਥ ਕਲਜੁਗ ਜੀਵਾਂ ਖੇੜਾ

❋

❋

ਉਜੜਿਆ ਕਰ ਆਬਾਦ, ਨਾਮ ਨਿਧਾਨ ਸ੍ਰੀ ਭਗਵਾਨ ਬੂਟਾ ਇਕ ਲਗਾਈਆ। ਤੂੰਹੀ ਤੂੰਹੀ ਸਭ ਦੇ ਅੰਦਰੋਂ ਨਿਕਲੇ ਇਕ ਆਵਾਜ਼, ਚਾਰ ਕੁੰਟ ਦਹਿ ਦਿਸ਼ਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸ਼ਬਦੀ ਧਾਰ ਜੀਵ ਜੰਤ ਸਾਧ ਸੰਤ ਨਜ਼ਰੀ ਆਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਤੇਰਾ ਵੇਲਾ ਰਿਹਾ ਆ, ਸਮਾਂ ਸਮੇਂ ਵਿਚੋਂ ਬਦਲਾਈਆ। ਸਤਿਗੁਰ ਸ਼ਬਦ ਬਣੇ ਮਲਾਹ, ਖੇਵਟ ਖੇਟਾ ਧੁਰ ਦਰਗਾਹੀਆ। ਸਾਚਾ ਮਾਰਗ ਦਏ ਵਖਾ, ਰਸਤਾ ਇਕੋ ਨਜ਼ਰੀ ਆਈਆ। ਆਪਣਾ ਨੂਰ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਸਾਚੀ ਸਿਖਿਆ ਦਏ ਸਮਝਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਖ਼ੁਦੀ ਨੂੰ ਮੇਟੇ ਆਪ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਈਆ। ਕਿਸੇ ਨੂੰ ਰਹਿਣ ਨਾ ਦੇਵੇ ਜੁਦਾ, ਜੋ ਹਰਿ ਹਰਿ ਰਹੇ ਧਿਆਈਆ। ਸਾਚੀ ਬਣਤ ਲਏ ਬਣਾ, ਘੜਨ ਭੰਨਣਹਾਰ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਦਏ ਰੁੜ੍ਹਾ, ਅੱਗੇ ਹੋ ਨਾ ਕੋਇ ਅਟਕਾਈਆ। ਸਤਿਜੁਗ ਸਾਚੀ ਧਾਰਾ ਦਏ ਚਲਾ, ਚਲਤ ਵੇਖੇ ਜਗਤ ਲੋਕਾਈਆ। ਨਾਮ ਨਿਧਾਨਾ ਦਏ ਸੁਣਾ, ਸੋਹਲਾ ਧੁਰ ਦਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਲੈਣਾ ਗਾ, ਗਾਵਤ ਗਾਵਤ ਗਾਵਤ ਖ਼ੁਸ਼ੀ ਮਨਾਈਆ। ਪੁਰਖ ਅਕਾਲ ਹੋਵੇ ਮਿਹਰਵਾਨ, ਮਿਹਰਬਾਨ ਮਿਹਰ ਨਜ਼ਰ ਉਠਾਈਆ। ਸਾਚਾ ਦੱਸ ਕੇ ਇਕ ਈਮਾਨ, ਧਰਮ ਇਕੋ ਇਕ ਪਰਗਟਾਈਆ। ਨਿਰਗੁਣ ਸਰਗੁਣ ਦੇ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਜੋਤੀ ਜਾਤਾ ਬਣ ਅਮਾਮ, ਅਮਲ ਵੇਖੇ ਕੂੜ ਲੋਕਾਈਆ। ਕਲਜੁਗ ਬਦਲ ਦੇਵੇ ਨਿਜ਼ਾਮ, ਨੌਬਤ ਸਤਿਜੁਗ ਸਚ ਵਜਾਈਆ। ਦੂਜਾ ਰਹੇ ਨਾ ਕੋਇ ਹੁਕਾਮ, ਹੁਕਮ ਆਪਣਾ ਇਕ ਸਮਝਾਈਆ। ਲੇਖਾ ਜਾਣੇ ਜਗਤ ਜੀਵ ਅਵਾਮ, ਫੋਲਣਹਾਰਾ ਥਾਉਂ ਥਾਈਂਆ। ਜਨ ਭਗਤਾਂ ਦੇਵੇ ਸਚ ਅਸਥਾਨ, ਦਵਾਰਾ ਧੁਰ ਦਾ ਆਪ ਦ੍ਰਿੜਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਭਗਤ ਸੁਹੇਲੇ ਲਏ ਟਿਕਾਈਆ। ਸਦਾ ਝੁੱਲੇ ਇਕ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਬਣਾਈਆ। ਗੁਰਮੁਖ ਹੋਣ ਨਾ ਦੇਵੇ ਕਿਸੇ ਗ਼ੁਲਾਮ, ਜਗਤ ਸ਼ਰਅ ਜ਼ੰਜੀਰ ਤੁੜਾਈਆ। ਸਾਚਾ ਬਖ਼ਸ਼ੇ ਇਕ ਪੈਗ਼ਾਮ, ਨਾਉਂ ਨਿਰੰਕਾਰਾ ਆਪ ਜਣਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮ, ਜਗਤ ਸੁਤਿਆਂ ਲਏ ਉਠਾਈਆ। ਚਰਨ ਪ੍ਰੀਤੀ ਦੇ ਆਰਾਮ, ਸੁਖ ਸਾਗਰ ਵਿਚ ਸਮਾਈਆ। ਆਵਣ ਜਾਵਣ ਲੱਖ ਚੁਰਾਸੀ ਗੇੜਾ ਕਰ ਆਸਾਨ, ਹੁਕਮੇਂ ਅੰਦਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਭਗਵਨ ਹੋ ਕੇ ਲਏ ਮਿਲਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਮੇਰੇ ਸ਼ਹਿਨਸ਼ਾਹ ਸਾਚੇ ਭੂਪ, ਭੂਪਤ ਭੂਪ ਤੇਰੀ ਸਰਨਾਈਆ। ਕਰ ਪਰਕਾਸ਼ ਸਤਿ ਸਰੂਪ, ਜੋਤੀ ਜਾਤੇ ਨਿਰਗੁਣ ਜੋਤ ਕਰ ਰੁਸ਼ਨਾਈਆ। ਕਲਜੁਗ ਅੰਧ ਅੰਧੇਰਾ ਮਿਟੇ ਚਾਰੇ ਕੂਟ, ਦਹਿ ਦਿਸ਼ਾ ਵੱਜੇ ਵਧਾਈਆ। ਝਗੜਾ ਰਹੇ ਨਾ ਜੂਠ ਝੂਠ, ਸਾਚੇ ਨਾਮ ਦਾ

❋

❋

ਢੋਲਾ ਸ੍ਰਿਸ਼ਟੀ ਗਾਈਆ। ਸਤਿਗੁਰ ਸ਼ਬਦ ਅਗੰਮੀ ਭੇਜ ਦੂਤ, ਦੁਤੀਆ ਭਾਉ ਦੇ ਮਿਟਾਈਆ। ਮਨ ਵਾਸਨਾ ਕੂੜੀ ਕਿਰਿਆ ਲੋਕਮਾਤ ਵਿਚੋਂ ਕਰੇ ਕੂਚ, ਤਨ ਮਾਟੀ ਕੂਚਾ ਗਲੀ ਕਰ ਸਫ਼ਾਈਆ। ਸਚ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣਾ ਨਾਮ ਮਹਿਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਬੇਪਰਵਾਹ ਵੇਖ ਵਖਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਕਾਇਆ ਕਾਅਬੇ ਮਹਿਬੂਬ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਉਜਲ ਕਰ ਮੁਖ, ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖ ਵਖਾਈਆ। ਸੰਤ ਸੁਹੇਲਾ ਵਿਛੋੜੇ ਵਿਚ ਝੱਲੇ ਕੋਈ ਨਾ ਦੁੱਖ, ਦਰਦੀਆਂ ਦਰਦ ਲੈਣਾ ਵੰਡਾਈਆ। ਨਿਰਗੁਣ ਹੋ ਕੇ ਆਪਣੀ ਗੋਦੀ ਚੁੱਕ, ਸਰਗੁਣ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਪੁਛ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਦੱਸ ਆਪਣੀ ਤੁਕ, ਤੁਖ਼ਮ ਤਾਸੀਰ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਝੁਕ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਗਹਿਰ ਗੰਭੀਰ, ਗਵਰ ਤੇਰੀ ਸਰਨਾਈਆ। ਲੱਖ ਚੁਰਾਸੀ ਬਦਲ ਦੇ ਜ਼ਮੀਰ, ਜ਼ਾਮਨ ਬਣ ਕੇ ਬੇਪਰਵਾਹੀਆ। ਜਗਤ ਸ਼ਰਅ ਤੋੜ ਜ਼ੰਜੀਰ, ਮਾਰਗ ਇਕੋ ਇਕ ਸਮਝਾਈਆ। ਜਿਸ ਮੰਜ਼ਲ ਤੇ ਚੜ੍ਹਿਆ ਕਬੀਰ, ਭਗਤ ਸੁਹੇਲੇ ਦੇ ਪੁਚਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਦੇਣਾ ਜਣਾਈਆ। ਝਗੜਾ ਰਹੇ ਨਾ ਕੋਇ ਤਕਦੀਰ, ਤਦਬੀਰ ਆਪਣੀ ਦੇਣੀ ਸਮਝਾਈਆ। ਤੇਰੇ ਹੱਥ ਨਾਮ ਸ਼ਮਸ਼ੀਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਦੇਣਾ ਖੁਲ੍ਹਾਈਆ। ਸਤਿ ਧਰਮ ਕਹੇ ਮੇਰੇ ਧੁਰ ਦੇ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਬਿਨ ਨੇਤਰ ਅੱਖਾਂ ਲੋਚਨ ਬਖ਼ਸ਼ ਆਪਣਾ ਦੀਦਾਰ, ਜਲਵਾਗਰ ਕਰ ਨੂਰ ਰੁਸ਼ਨਾਈਆ। ਮੈਂ ਆਦਿ ਜੁਗਾਦੀ ਤੇਰਾ ਤਲਬਗਾਰ, ਦੂਜੀ ਓਟ ਨਾ ਕੋਇ ਰਖਾਈਆ। ਦਸਤਗੀਰ ਬਣ ਮਦਦਗਾਰ, ਸਾਹਿਬ ਸਵਾਮੀ ਅੰਤਰਜਾਮੀ ਹੋ ਕੇ ਵੇਖ ਵਖਾਈਆ। ਆਵਣ ਜਾਵਣ ਲੇਖਾ ਰਹੇ ਨਾ ਕੋਇ ਵਿਚ ਸੰਸਾਰ, ਪੂਰਬ ਲਹਿਣਾ ਦੇਣਾ ਮੁਕਾਈਆ। ਭਗਤ ਸੁਹੇਲੇ ਖਿਦਮਤਗਾਰ, ਖ਼ਾਦਮ ਹੋ ਕੇ ਫੇਰਾ ਪਾਈਆ। ਦੀਨ ਦੁਨੀ ਦਾ ਬਦਲ ਨਿਜ਼ਾਮ, ਨਾਜ਼ਮ ਆਜ਼ਮ ਦੇਣੇ ਮਿਟਾਈਆ। ਇਕੋ ਢੋਲਾ ਦੱਸ ਜੈਕਾਰ, ਸੋਹਲਾ ਧੁਰ ਦਾ ਰਾਗ ਸੁਣਾਈਆ। ਨਵ ਨੌ ਚਾਰ ਤੇਰਾ ਹੋਏ ਪਿਆਰ, ਪਾਰਬ੍ਰਹਮ ਬ੍ਰਹਮ ਪੜਦਾ ਦੇਣਾ ਉਠਾਈਆ। ਤ੍ਰੈ ਪੰਜ ਰਹੇ ਨਾ ਕੋਇ ਆਧਾਰ, ਨੌ ਦਰ ਪੈਂਡਾ ਪੰਧ ਮੁਕਾਈਆ। ਦਰ ਠਾਂਡੇ ਖੋਲ੍ਹ ਕਿਵਾੜ, ਜਨ ਭਗਤਾਂ ਪੜਦਾ ਬਜਰ ਕਪਾਟ ਤੁੜਾਈਆ। ਤੇਰਾ ਸ਼ਬਦ ਉਪਜੇ ਨਾਦ ਸੱਚੀ ਧੁਨਕਾਰ, ਆਤਮ ਰਾਗ ਇਕ ਜਣਾਈਆ। ਅੰਮ੍ਰਿਤ ਬਖ਼ਸ਼ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਹੱਲ ਅਟਲ ਖੇਲ ਹੋਵੇ ਅਪਾਰ, ਅਪਰੰਪਰ ਸਵਾਮੀ ਦੇਣਾ ਸਮਝਾਈਆ। ਆਤਮ ਪਰਮਾਤਮ ਤੇਰੇ ਅਧਾਰ, ਓਟ ਇਕੋ ਇਕ ਰਖਾਈਆ। ਕਲਜੁਗ ਅੰਤਮ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਵਾਹਿਦ ਕਲਮਾ ਤੇਰਾ ਯਾਰ, ਹਕ ਮਹਿਬੂਬ ਤੇਰੀ ਪੜ੍ਹਾਈਆ। ਅਲਿਫ਼ ਯੇ ਦੀ ਰਹੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਦੇਣਾ ਸਮਝਾਈਆ। ਦਰ ਦਰਵਾਜ਼ਾ ਖੋਲ੍ਹ ਦਵਾਰ, ਦਰਗਾਹ ਸਾਚੀ ਪੰਧ ਮੁਕਾਈਆ। ਜਨ ਭਗਤਾਂ ਦੇ

❋

❋

ਦੀਦਾਰ, ਮੁਰੀਦ ਮੁਰਸ਼ਦ ਮਿਲ ਕੇ ਵੱਜੇ ਵਧਾਈਆ। ਸਦੀ ਚੌਧਵੀਂ ਖੇਲ ਤੇਰਾ ਅਪਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਦੇਣਾ ਪਰਗਟਾਈਆ। ਸਤਿ ਕਹੇ ਮੈਂ ਵੇਖਾਂ ਧਰਮ ਦਵਾਰ, ਦਰ ਠਾਂਡਾ ਨਜ਼ਰੀ ਆਈਆ। ਨਿਰਗੁਣ ਨੂਰ ਹੋਵੇ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਤਖ਼ਤ ਨਿਵਾਸੀ ਏਕੰਕਾਰ, ਪਰਵਰਦਿਗਾਰ ਸੋਭਾ ਪਾਈਆ। ਸਜਦੇ ਕਰਨ ਪੈਗ਼ੰਬਰ ਗੁਰੂ ਅਵਤਾਰ, ਸੀਸ ਜਗਦੀਸ ਇਕ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਦੇਵਣਹਾਰ ਇਕ ਦਾਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਚੱਲੇ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸਕੇ ਨਾ ਕੋਇ ਬਦਲਾਈਆ। ਸੋ ਖ਼ਾਲਕ ਖ਼ਲਕ ਖੇਲੇ ਖੇਲ ਅਪਰ ਅਪਾਰ, ਭੇਵ ਅਭੇਦਾ ਆਪ ਜਣਾਈਆ। ਜਨ ਭਗਤਾਂ ਦਏ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪਾਵੇ ਸਾਰ, ਮਹਾਂਸਾਰਥੀ ਇਕੋ ਨਜ਼ਰੀ ਆਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ

ਸਦਾ ਸਹਾਈ ਹੋਵੇ ਮਿਹਰਵਾਨ, ਸਹਾਇਕ ਇਕੋ ਇਕ ਅਖਵਾਇੰਦਾ। ਧਰਮ ਪ੍ਰੀਤੀ ਦੇ ਕੇ ਦਾਨ, ਚਰਨ ਕਵਲ ਓਟ ਸਮਝਾਇੰਦਾ। ਧੁਰ ਦਾ ਨਾਮ ਦੱਸ ਨਿਸ਼ਾਨ, ਮੰਜ਼ਲ ਹਕ ਹਕ਼ੀਕ਼ ਪੁਚਾਇੰਦਾ। ਬੋਧ ਅਗਾਧ ਮਹਿੰਮਾ ਅਕਥ ਦੱਸ ਮਹਾਨ, ਸਿਫ਼ਤ ਸਾਲਾਹੀ ਰਾਗ ਸਮਝਾਇੰਦਾ। ਜੋਤੀ ਜਾਤਾ ਵਡ ਅਮਾਮ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਪੁਰਖ ਅਕਾਲਾ ਦੀਨ ਦਿਆਲਾ ਨੌਜਵਾਨ, ਮਰਦ ਮਰਦਾਨਾ ਹੁਕਮ ਵਰਤਾਇੰਦਾ। ਜੁਗ ਚੌਕੜੀ ਖੇਲੇ ਖੇਲ ਵਿਚ ਜਹਾਨ, ਬ੍ਰਹਿਮੰਡਾਂ ਖੰਡਾਂ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਹੋ ਪ੍ਰਧਾਨ, ਪਰਮ ਪੁਰਖ ਆਤਮ ਪਰਮਾਤਮ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਦੂਜਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਪਾਵੇ ਸਾਰ, ਦੀਨ ਦੁਨੀ ਵੇਖ ਵਖਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਇਕ ਸੁਣਾਈਆ। ਕੂੜੀ ਕਿਰਿਆ ਕਰ ਖ਼ੁਆਰ, ਸਤਿ ਧਰਮ ਦਏ ਪਰਗਟਾਈਆ। ਮਾਨਵ ਮਾਨਸ ਦਏ ਆਧਾਰ, ਮਾਨੁਖ ਆਪਣੇ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਕਰਕੇ ਖ਼ਬਰਦਾਰ, ਸੁਰਤੀ ਸ਼ਬਦ ਨਾਮ ਲਗਾਈਆ। ਮੰਜ਼ਲ ਦੱਸ ਅਗੰਮ ਅਪਾਰ, ਸਾਚੇ ਪੌੜੇ ਦਏ ਚੜ੍ਹਾਈਆ। ਦੁਖੀਆਂ ਦਰਦ ਦਏ ਨਿਵਾਰ, ਹਰਖ ਸੋਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰ ਦਏ ਜਣਾਈਆ। ਦਰ ਦਵਾਰ ਵਸੇ ਆਪ, ਏਕੰਕਾਰਾ ਦਇਆ ਕਮਾਈਆ। ਆਤਮ ਪਰਮਾਤਮ ਧੁਰ ਦਾ ਜਾਪ, ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ । ਰੂਹ ਬੁਤ ਹੋਵੇ ਪਾਕ, ਪਤਤ ਪੁਨੀਤ ਮਿਲੇ ਵਡਿਆਈਆ। ਬਿਨਾਂ ਤੰਦ ਸਿਤਾਰ ਦੇ ਉਪਜੇ ਰਾਗ, ਧੁਨ ਨਾਦ ਅਨਾਦ ਸ਼ਨਵਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਦਏ ਚੁਕਾਈਆ। ਗੁਰਮੁਖ ਰਹੇ ਕੋਇ ਨਾ ਕਾਗ, ਸੋਹੰ ਹੰਸਾ ਜਾਪ

❋

❋

ਜਪਾਈਆ। ਅੰਤਰ ਅੰਤਰ ਉਪਜੇ ਵੈਰਾਗ, ਨਿਰੰਤਰ ਮੰਤਰ ਇਕ ਦ੍ਰਿੜਾਈਆ। ਘਰ ਸਵਾਮੀ ਮਿਲੇ ਕੰਤ ਸੁਹਾਗ, ਪੁਰਖ ਅਬਿਨਾਸ਼ੀ ਘਟ ਨਿਵਾਸੀ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਮੁਕਾਈਆ। ਧੁਰ ਦਾ ਲੇਖਾ ਏਕੰਕਾਰ, ਇਕ ਇਕੱਲਾ ਆਪ ਜਣਾਇੰਦਾ। ਜੁਗ ਚੌਕੜੀ ਪਾਵੇ ਸਾਰ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਉਬਾਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਨਾਮ ਭਬੂਤੀ ਦੇ ਕੇ ਧੁਰ ਦੀ ਛਾਰ, ਸ਼ਰਅ ਵਿਚੋਂ ਬਾਹਰ ਕਢਾਇੰਦਾ। ਆਤਮ ਪਰਮਾਤਮ ਕਰ ਪਿਆਰ, ਨਿਰਗੁਣ ਦੀਆ ਬਾਤੀ ਜੋਤ ਜਗਾਇੰਦਾ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰ, ਅਗਨੀ ਤਤ ਕੂੜ ਬੁਝਾਇੰਦਾ। ਸ਼ਬਦ ਨਾਦ ਦੇ ਧੁਨਕਾਰ, ਸੁੰਨ ਸਮਾਧੀ ਪੜਦਾ ਲਹਿੰਦਾ। ਕਾਇਆ ਮਾਟੀ ਰਹਿਣ ਨਾ ਦੇਵੇ ਅੰਧਿਆਰ, ਨਿਰਗੁਣ ਨੂਰੀ ਚੰਦ ਚਮਕਾਇੰਦਾ। ਭਗਤ ਸੁਹੇਲੇ ਸਾਚੀ ਮੰਜ਼ਲ ਦੇਵੇ ਚਾੜ੍ਹ, ਨੌ ਦਵਾਰੇ ਸੁਖਮਨ ਟੇਢੀ ਬੰਕ ਪਾਰ ਕਰਾਇੰਦਾ। ਮਨ ਵਾਸਨਾ ਕਰੇ ਨਾ ਕੋਇ ਖ਼ੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ। ਹਰਿਜਨ ਆਪਣੇ ਰੰਗੇ ਰੰਗ ਅਵੱਲਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਚਖੰਡ ਦਵਾਰ ਵਖਾਏ ਆਪਣਾ ਮਹੱਲਾ, ਘਰ ਇਕੋ ਇਕ ਸੁਹਾਈਆ। ਝਗੜਾ ਚੁਕੇ ਜਲਾ ਥਲਾ, ਮਹੀਅਲ ਡੇਰਾ ਨਾ ਕੋਇ ਲਗਾਈਆ। ਸ਼ਬਦੀ ਧਾਰ ਫੜ ਕੇ ਪੱਲਾ, ਗੁਰਮੁਖ ਆਪਣੀ ਗੰਢ ਪਵਾਈਆ। ਕਰੇ ਖੇਲ ਆਦਿ ਪੁਰਖ ਅਬਿਨਾਸ਼ੀ ਕਰਤਾ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਦਰਗਾਹ ਸਾਚੀ ਸਾਚਾ ਧਾਮ ਵਖਾਏ ਨਿਹਚਲ ਧਾਮ ਅਟਲਾ, ਛੱਪਰ ਛੰਨ ਚਾਰ ਦਿਵਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਜਨ ਭਗਤਾਂ ਫੜਾਏ ਆਪਣਾ ਸ਼ਬਦੀ ਡੋਰੀ ਪੱਲਾ, ਆਰ ਪਾਰ ਲੇਖਾ ਦਏ ਮੁਕਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਮੈਣੀਆਂ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਮੈਂ ਤੇਰਾ ਆਸਾਵੰਦ, ਆਸ ਆਦਿ ਆਦਿ ਰਖਾਈਆ। ਤੇਰੇ ਹੁਕਮ ਦਾ ਹੋ ਪਾਬੰਦ, ਜੁਗ ਚੌਕੜੀ ਸੇਵ ਕਮਾਈਆ। ਧੁਰ ਦੇ ਮਾਲਕ ਮਿਲ ਖ਼ਾਵੰਦ, ਖ਼ਾਹਿਸ਼ ਮੇਰੀ ਪੂਰ ਕਰਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਦੇਣੀ ਜਣਾਈਆ। ਤੇਰੇ ਨੂਰ ਦਾ ਚਮਕੇ ਚੰਦ, ਅੰਧ ਅੰਧੇਰਾ ਦੇਣਾ ਗਵਾਈਆ। ਆਤਮਾ ਪਰਮਾਤਮਾ ਗਾਵੇ ਛੰਦ, ਸਾਚਾ ਢੋਲਾ ਬੇਪਰਵਾਹੀਆ। ਘਰ ਠਾਕਰ ਆਵੇ ਅਨੰਦ, ਸਚ ਦਵਾਰੇ ਵੱਜੇ ਵਧਾਈਆ। ਮਨ ਵਿਕਾਰਾ ਕਰਨਾ ਖੰਡ ਖੰਡ, ਕੂੜੀ ਕਿਰਿਆ ਬਾਹਰ ਕਢਾਈਆ। ਸੁਰਤ ਸਵਾਣੀ ਰਹੇ ਨਾ ਰੰਡ, ਕੰਤ ਸੁਹਾਗ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿ ਕਹੇ ਪ੍ਰਭ ਤੇਰੇ ਨਾਮ ਦੀ ਚੜ੍ਹੇ ਰੰਗਤ, ਰੰਗਣ ਇਕੋ ਦੇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟ ਸਬਾਈ ਤੇਰੀ ਹੋਵੇ ਸੰਗਤ, ਸਗਲਾ ਸੰਗ ਇਕ ਜਣਾਈਆ। ਦੂਜੇ ਦਰ ਕੋਈ ਨਾ ਜਾਵੇ ਮੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭਿਛਿਆ ਦੇਣੀ ਪਾਈਆ। ਸਭ ਦਾ ਲਹਿਣਾ ਦੇਣਾ ਚੁਕਾਉਣਾ ਕਲਜੁਗ ਅੰਤ,

❋

❋

ਅੰਤਸ਼ਕਰਨ ਵੇਖ ਵਖਾਈਆ। ਸਤਿਜੁਗ ਸਾਚੀ ਰੁੱਤ ਮੌਲੇ ਬਸੰਤ, ਬਹਾਰ ਗੁਲਸ਼ਨ ਵਿਚ ਮਹਿਕਾਈਆ। ਹਰਖ਼ ਸੋਗ ਗ਼ਮ ਨਾ ਰਹੇ ਚਿੰਤ, ਸੁਖ ਸਹਿਜ ਦੇਣਾ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸਤਿ ਕਹੇ ਪ੍ਰਭ ਹੱਥ ਰੱਖ ਮੇਰੇ ਸਿਰ, ਪੁਸ਼ਤ ਪਨਾਹ ਹੋ ਸਹਾਈਆ। ਤੇਰਾ ਧਾਮ ਵੇਖਾਂ ਥਿਰ, ਸਚਖੰਡ ਸਾਚਾ ਸੋਭਾ ਪਾਈਆ। ਜਿਸ ਗ੍ਰਹਿ ਵਸੇਂ ਨਿਰਵੈਰ ਨਿਰ, ਨਿਰੰਕਾਰ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਧਾਰੋਂ ਕਿਰਨਾਂ ਬਣ ਕੇ ਜਾਂਦੇ ਕਿਰ, ਕਰਮ ਕਾਂਡ ਦਾ ਡੇਰਾ ਢਾਹੀਆ। ਓਨ੍ਹਾਂ ਕਾਰਨ ਕਲਜੁਗ ਅੰਤਮ ਆਇਉਂ ਫਿਰ, ਫ਼ਾਰਗ ਸਾਰੇ ਦਿਤੇ ਕਰਾਈਆ। ਜਨ ਭਗਤਾਂ ਵਾਸਤੇ ਲਾਈਂ ਨਾ ਚਿਰ, ਚਿਰੀ ਵਿਛੁੰਨੇ ਜੋੜ ਜੁੜਾਈਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੁਰ ਅਵਤਾਰ ਪੈਗ਼ੰਬਰ ਤੇਰਾ ਸ਼ਬਦੀ ਦੱਸਦੇ ਗਏ ਚਿੰਨ੍ਹ, ਰੂਪ ਰੰਗ ਸਮਝ ਕੋਇ ਨਾ ਪਾਈਆ। ਸੰਮਤ ਸੰਮਤੀ ਲੇਖਾ ਰਹੇ ਗਿਣ, ਥਿਤ ਵਾਰ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇਣਾ ਮੁਕਾਈਆ। ਸਤਿ ਕਹੇ ਪ੍ਰਭ ਤੇਰੀ ਧਾਰ ਅਵੱਲੀ, ਦੋ ਜਹਾਨਾਂ ਸਮਝ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜੋਤ ਅਕਾਲਣ ਇਕ ਇਕੱਲੀ, ਦੋ ਜਹਾਨਾਂ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਜੋਧੇ ਸੂਰਬੀਰ ਭੇਜ ਕੇ ਬਲੀ, ਬਲ ਆਪਣਾ ਆਪ ਪਰਗਟਾਈਆ। ਭਗਤ ਸੁਹੇਲਾ ਬਣਦਾ ਰਿਹੋਂ ਵਲੀ ਛਲੀ, ਅਛਲ ਅਛੱਲ ਆਪਣੀ ਕਾਰ ਕਮਾਈਆ। ਹੋਕਾ ਦੇਂਦਾ ਰਿਹੋਂ ਕਾਇਆ ਨਗਰ ਧੁਰ ਦੇ ਖੇੜੇ ਅਗੰਮੀ ਗਲੀ, ਉਚੀ ਕੂਕ ਕੂਕ ਸੁਣਾਈਆ। ਬਿਨ ਭਗਤਾਂ ਆਤਮ ਪਰਮਾਤਮ ਤੇਰੇ ਨਾਲ ਕਿਸੇ ਨਾ ਰਲੀ, ਮੇਲ ਮਿਲਾ ਕੇ ਖ਼ੁਸ਼ੀ ਨਾ ਕੋਇ ਮਨਾਈਆ। ਤੇਰਾ ਖੇਲ ਵੇਖਿਆ ਜਲੀਂ ਥਲੀਂ, ਟਿੱਲੇ ਪਰਬਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਜਗਤ ਵਿਕਾਰ ਚਰਨ ਕਵਲ ਹੇਠਾਂ ਮਲੀਂ, ਮਲੀਨ ਮੁਲੰਮਾ ਕੰਚਨ ਦੇਣਾ ਬਣਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੀਬੀ ਜੀਤੋ ਦੇ ਗ੍ਰਹਿ ਪਿੰਡ ਬਾਬੋਵਾਲ ਜ਼ਿਲਾ ਅੰਮ੍ਰਿਤਸਰ

ਜੀਵ ਜੰਤ ਸਮਝੇ ਕੋਈ ਨਾ ਬਾਕੀ, ਲੇਖਾ ਅਗਲਾ ਨਜ਼ਰ ਕਿਸੇ ਨਾ ਆਈਆ। ਬਿਨ ਸਤਿਗੁਰ ਪੂਰੇ ਧੁਰ ਦਾ ਸ਼ਬਦ ਦਿਸੇ ਕੋਇ ਨਾ ਸਾਕੀ, ਸਾਖਿਆਤ ਪੜਦਾ ਨਾ ਕੋਇ ਉਠਾਈਆ। ਬੰਦ ਕਿਵਾੜਾ ਖੁਲ੍ਹੇ ਕਿਸੇ ਨਾ ਤਾਕੀ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਮਨੂਆ ਮਿਟੇ ਨਾ ਹੰਕਾਰੀ ਆਕੀ, ਕੂੜ ਵਿਕਾਰ ਨਾ ਕੋਇ ਕਢਾਈਆ। ਪੁਰਖ ਅਕਾਲ ਦੀਨ ਦਿਆਲ ਦੀ ਆਦਿ ਜੁਗਾਦਿ ਬਾਣੀ ਸਾਚੀ, ਧੁਰ ਦਾ ਸ਼ਬਦ ਵੱਜੇ ਸਚ ਨਾਮ ਵਧਾਈਆ। ਨਿਤ ਨਵਿਤ ਕਰੇ ਖੇਲ ਸ੍ਰੀ ਭਗਵਾਨ ਪੰਜ ਤਤ ਬੁਤ ਵਿਚ ਖ਼ਾਕੀ, ਖਾਲਸ ਸਾਲਸ ਆਪਣਾ ਰੰਗ ਰੰਗਾਈਆ। ਨਾਮ ਅਮੋਲਕ ਕਾਇਆ ਗੋਲਕ ਵਿਕਾਏ ਧੁਰ ਦੀ ਹਾਟੀ, ਜਗਤ ਵਣਜਾਰਾ ਸਮਝ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਕਰੇ ਖੇਲ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਿਆ

❋

❋

ਰਹੇ ਧੁਰ ਦਾ ਸਾਥੀ, ਸਗਲਾ ਸੰਗੀ ਬਹੁਰੰਗੀ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਭੀਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਸਾਧ ਸੰਤ ਪ੍ਰਭ ਚਾੜ੍ਹੇ ਰੰਗ, ਰੰਗਣ ਇਕੋ ਇਕ ਜਣਾਇੰਦਾ। ਨਿਜ ਆਤਮ ਦੇ ਕੇ ਪਰਮਾਨੰਦ, ਪਰਮ ਪੁਰਖ ਆਪਣਾ ਭੇਵ ਖੁਲ੍ਹਾਇੰਦਾ। ਸ਼ਬਦ ਅਗੰਮੀ ਵਜਾ ਮਰਦੰਗ, ਤੁਰੀਅਾ ਤੋਂ ਪਰੇ ਹਰੇ ਆਪਣਾ ਰੂਪ ਦਰਸਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬੰਗ, ਭੇਵ ਚੁਕਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜਨ ਭਗਤਾਂ ਚਰਨਾਂ ਹੇਠ ਰਖਾਇੰਦਾ। ਧਾਮ ਨਿਆਰਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਵਸੇ ਸਚਖੰਡ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਦਰਗਾਹ ਸਾਚੀ ਇਕੋ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਧੁਰ ਦਾ ਰਾਗ ਅਲਾਇੰਦਾ। ਧੁਰ ਦਾ ਰਾਗ ਸ਼ਬਦ ਅਗੰਮੀ ਧੁਨ, ਜਗਤ ਸਰਵਣ ਸੁਣਨ ਕੋਇ ਨਾ ਪਾਈਆ। ਜਿਸ ਨੂੰ ਖੋਜਣ ਕੋਟਨ ਕੋਟ ਰਿਖ ਮੁਨ, ਮੁਨੀਸ਼ਰ ਬੈਠੇ ਧਿਆਨ ਲਗਾਈਆ। ਧੁਰ ਦੀ ਧਾਰ ਏਕੰਕਾਰ ਜਨ ਭਗਤਾਂ ਦੱਸੇ ਆਪਣਾ ਗੁਣ, ਅਵਗੁਣ ਅੰਦਰੋਂ ਬਾਹਰ ਕਢਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਸੱਜਣ ਚੁਣ, ਚਾਰ ਵਰਨ ਅਠਾਰਾਂ ਬਰਨ ਵਿਚੋਂ ਆਪਣੇ ਰੰਗ ਰੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਪਾਵੇ ਕਵਣ, ਪੜਦਾ ਓਹਲਾ ਕਾਇਆ ਚੋਲਾ ਬਿਨ ਸ਼ਬਦ ਵਿਚੋਲਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਧਰਮ ਦਾ ਸਤਿ ਦਵਾਰਾ, ਸਤਿ ਸਤਿਵਾਦੀ ਆਪਣਾ ਰਾਹ ਜਣਾਈਆ। ਸਤਿ ਧਰਮ ਕਹੇ ਪ੍ਰਭ ਪੜਦਾ ਖੋਲ੍ਹ, ਬਿਨ ਅੱਖਾਂ ਨਜ਼ਰੀ ਆਈਆ। ਤੇਰੇ ਨਾਮ ਦਾ ਵੱਜੇ ਅਗੰਮੀ ਢੋਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਚਖੰਡ ਦਵਾਰੇ ਤੋਲ ਇਕੋ ਤੋਲ, ਤੋਲਣਹਾਰਾ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਸਾਧ ਸੰਤ ਗੁਰਮੁਖ ਵਰੋਲ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਵਸ ਸਦਾ ਕੋਲ, ਜਗਤ ਵਿਛੋੜਾ ਕੂੜ ਕੁੜਿਆਰਾ ਦੇਣਾ ਮਿਟਾਈਆ। ਗੋਬਿੰਦ ਧਾਰ ਕਰ ਪਿਆਰ ਅੰਮ੍ਰਿਤ ਬਖ਼ਸ਼ ਅਗੰਮੀ ਪਾਹੁਲ, ਰਸਨਾ ਜਿਹਵਾ ਰਸ ਸਮਝ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਜੋ ਦੀਨ ਦੁਨੀ ਦੇ ਮਾਲਕ ਕੀਤਾ ਕੌਲ, ਇਕਰਾਰ ਆਪਣਾ ਪੂਰਾ ਦੇ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭੁੱਲੀ ਉਪਰ ਧੌਲ, ਇਸ਼ਟੀ ਏਕਾ ਨੂਰ ਨਜ਼ਰੇ ਨਾ ਕੋਇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਸਾਚਾ ਵਰ, ਧਰਨੀ ਧਰਤ ਧਵਲ ਤੇਰਾ ਬੈਠੀ ਰਾਹ ਤਕਾਈਆ। ਸਤਿ ਕਹੇ ਪ੍ਰਭ ਮੇਰੇ ਧੁਰ ਦੇ ਪ੍ਰੀਤਮ ਚੋਜੀ, ਮਿਹਰਵਾਨ ਤੇਰੀ ਇਕ ਸਰਨਾਈਆ। ਸ਼ਬਦੀ ਧਾਰ ਦੋ ਜਹਾਨਾਂ ਬਣ ਖੋਜੀ, ਲੱਖ ਚੁਰਾਸੀ ਵੇਖ ਵਖਾਈਆ। ਤੇਰਾ ਭਗਤ ਨਾਮ ਵਿਹੂਣਾ ਰਹੇ ਕੋਇ ਨਾ ਰੋਗੀ, ਦੁਖੀਆਂ ਦੁੱਖ ਦੇਣਾ ਮਿਟਾਈਆ। ਸਚ ਪ੍ਰੇਮ ਦੀ ਬਖ਼ਸ਼ਣੀ ਸੋਝੀ, ਚਤੁਰ ਸੁਜਾਨ ਸੁਘੜ ਸੁਚੱਜੇ ਦੇਣੇ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਚੁੱਕਣੇ ਆਪਣੀ ਗੋਦੀ, ਮਿਹਰ ਨਜ਼ਰ ਸਿਰ ਆਪਣਾ ਹੱਥ ਟਿਕਾਈਆ। ਝਗੜਾ ਚੁਕਾਉਣਾ ਚੌਦਾਂ ਤਬਕ ਚੌਦਾਂ ਲੋਕੀ, ਸਚ ਸਲੋਕੀ ਇਕ ਸੁਣਾਈਆ। ਤੇਰੀ ਮੰਜ਼ਲ ਗੁਰਮੁਖਾਂ ਚੜ੍ਹਨੀ ਹੋਏ ਨਾ ਔਖੀ, ਸਹਿਜ ਸੁਭਾਉ ਨੌ ਦਵਾਰੇ ਪਾਰ ਦੇਣੇ ਕਰਾਈਆ। ਨਿਰਅੱਖਰ ਨਾਮ ਧਾਰ ਬਖ਼ਸ਼ ਪੜ੍ਹਨੀ ਪਏ ਕੋਈ ਨਾ ਪੋਥੀ, ਅੱਖਰਾਂ ਤੋਂ ਪਰੇ ਨਿਰਗੁਣ

❋

❋

ਹਰੇ ਤੇਰਾ ਜਲਵਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਸਤਿਗੁਰ ਸਾਚੇ ਜੀਉ ਪਿੰਡ ਕਾਚੇ ਤਨ ਵਜੂਦ ਦੇਣੀ ਵਡਿਆਈਆ। ਸਤਿ ਕਹੇ ਮੇਰੇ ਹਰ ਘਟ ਮਾਲਕ, ਬੇਪਰਵਾਹ ਬੇਨਜ਼ੀਰ ਨਜ਼ਰੀ ਆਈਆ। ਕਰਨੀ ਦੇ ਕਰਤੇ ਖ਼ਲਕ ਦੇ ਖ਼ਾਲਕ, ਮਖ਼ਲੂਕ ਤੇਰੀ ਓਟ ਤਕਾਈਆ। ਨਿਰਗੁਣ ਸਰਗੁਣ ਬਣ ਸਾਲਸ, ਸਾਹਿਬ ਸਵਾਮੀ ਵੇਸ ਵਟਾਈਆ। ਚਾਰ ਵਰਨ ਅਠਾਰਾਂ ਬਰਨ ਬਣਾ ਖ਼ਾਲਸ, ਖ਼ਾਲਸ ਰੂਪ ਤੇਰਾ ਨੂਰ ਕਰੇ ਰੁਸ਼ਨਾਈਆ। ਜਨ ਭਗਤ ਅੰਦਰ ਰਹੇ ਨਾ ਕੋਈ ਨਿੰਦਰਾ ਆਲਸ, ਗਿਆਨ ਨੇਤਰ ਦੇਣਾ ਖੁਲ੍ਹਾਈਆ। ਕੂੜੀ ਕਿਰਿਆ ਮੇਟ ਟਿੱਕਾ ਰਹੇ ਕੋਈ ਨਾ ਕਾਲਖ, ਦੁਰਮਤ ਮੈਲ ਦੇਣੀ ਧਵਾਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਦਵਾਰ ਤੇਰੀ ਸੱਚੀ ਅਦਾਲਤ, ਅਦਲ ਇਨਸਾਫ਼ ਇਕੋ ਦੇਣਾ ਵਖਾਈਆ। ਜਿਥੇ ਵੁਕਲਾ ਕਰੇ ਨਾ ਕੋਇ ਵਕਾਲਤ, ਹੁਕਮੇ ਅੰਦਰ ਸਾਰੇ ਬੈਠੇ ਸੀਸ ਨਿਵਾਈਆ। ਇਕੋ ਗੋਬਿੰਦ ਸਤਿਗੁਰ ਸ਼ਬਦ ਦੇਵੇ ਸ਼ਹਾਦਤ, ਬਰੀਖ਼ਾਨਾ ਸਭ ਨੂੰ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਨੂਰੀ ਜੋਤ ਸਦਾ ਸਹੀ ਸਲਾਮਤ, ਜਨਮ ਮਰਨ ਕਰਮ ਵਿਚ ਕਦੇ ਨਾ ਆਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਗਿਰਧਾਰਾ ਸਿੰਘ ਦੇ ਗ੍ਰਹਿ ਪਿੰਡ ਬਲੋਵਾਲ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਗੁਰਮੁਖਾਂ ਦਾਤ, ਜਗਤ ਜੁਗਤ ਹੱਥ ਕਿਸੇ ਨਾ ਆਈਆ। ਦੇਵਣਹਾਰਾ ਆਦਿ ਜੁਗਾਦਿ, ਜੁਗ ਚੌਕੜੀ ਸਦਾ ਵਰਤਾਈਆ। ਰੱਖਣਹਾਰਾ ਏਥੇ ਓਥੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਉੱਤਮ ਸ੍ਰੇਸ਼ਟ ਕਰ ਕੇ ਭਾਗ, ਭਗਵਨ ਆਪਣੇ ਰੰਗ ਰੰਗਾਈਆ। ਦੀਨ ਦੁਨੀ ਦਾ ਜਗਾ ਕੇ ਚਿਰਾਗ਼, ਗੁਰਮੁਖ ਸਚ ਕਰੇ ਰੁਸ਼ਨਾਈਆ। ਜਗਤ ਤ੍ਰਿਸ਼ਨਾ ਬੁਝਾ ਆਗ, ਅਗਲਾ ਪੜਦਾ ਦਏ ਉਠਾਈਆ। ਮਾਇਆ ਡੱਸੇ ਨਾ ਡੱਸਣੀ ਨਾਗ, ਸਤਿ ਸੰਤੋਖ ਇਕ ਜਣਾਈਆ। ਸਾਚੇ ਬੇੜੇ ਚੜ੍ਹਾਏ ਜਹਾਜ਼, ਨਾਮ ਨਿਧਾਨਾ ਇਕ ਵਖਾਈਆ। ਸਾਚੀ ਮੰਜ਼ਲ ਪੁਚਾਏ ਆਪ, ਦਰ ਠਾਂਡੇ ਦਏ ਬਹਾਈਆ। ਜਿਥੇ ਪੋਹ ਨਾ ਸਕੇ ਤੀਨੋਂ ਤਾਪ, ਤ੍ਰੈਗੁਣ ਝਗੜਾ ਦਏ ਚੁਕਾਈਆ। ਆਤਮ ਪਰਮਾਤਮ ਹੋਵੇ ਜਾਪ, ਬਿਨ ਰਸਨਾ ਢੋਲਾ ਗਾਈਆ। ਚਿੰਤਾ ਰਹੇ ਨਾ ਕੋਇ ਸੰਤਾਪ, ਸਤਿ ਸਤਿਵਾਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਜੋੜ ਕੇ ਨਾਤ, ਨਰ ਨਰਾਇਣ ਆਪਣੇ ਰੰਗ ਰੰਗਾਈਆ। ਜਨ ਭਗਤਾਂ ਸਤਿ ਦਾ ਜੋੜ ਰਿਸ਼ਤਾ, ਸਤਿਗੁਰ ਆਪਣੇ ਨਾਲ ਬੰਧਾਈਆ। ਦੇਵੇ ਦੁੱਖ ਨਾ ਕੋਇ ਫ਼ਰਿਸ਼ਤਾ, ਰਾਏ ਧਰਮ ਨਾ ਡੰਨ ਲਗਾਈਆ। ਰੂਪ ਬਣਾ ਕੇ ਸਾਚੇ ਸਿੱਖ ਦਾ, ਸਾਚੀ ਮੰਜ਼ਲ ਦਏ ਪੁਚਾਈਆ। ਜਿਥੇ ਚਿਤਰ ਗੁਪਤ ਲੇਖ ਨਹੀਂ ਲਿਖਦਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਰਸ ਮਿਲੇ ਪਰਮ ਪੁਰਖ ਦੇ ਹਿਤ ਦਾ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਝਗੜਾ ਰਹੇ ਨਾ ਮਨੂਏ ਚਿੱਤ ਦਾ, ਚਾਤ੍ਰਿਕ ਅੰਮ੍ਰਿਤ ਬੂੰਦ ਦਏ ਪਿਆਈਆ। ਸਾਚਾ ਖੇਲ ਪੁਰਖ ਅਬਿਨਾਸ਼ੀ ਇਕ ਦਾ, ਗੁਰਮੁਖ ਇਕ ਇਕ ਰਿਹਾ ਤਰਾਈਆ। ਜਗ ਨੇਤਰ ਕਿਸੇ ਨਾ ਦਿਸਦਾ, ਜੋਤੀ ਜਾਮਾ ਵੇਸ ਵਟਾਈਆ। ਲਹਿਣਾ ਦੇਣਾ ਮੁਕਾ ਕੇ ਪੱਥਰ ਇੱਟ ਦਾ, ਇਸ਼ਟ ਨਿਰਗੁਣ

❋

❋

ਜੋਤ ਰਿਹਾ ਸਮਝਾਈਆ। ਹਿੱਸਾ ਦੇਵੇ ਗੋਬਿੰਦ ਵਾਲੀ ਚਿੱਟ ਦਾ, ਬਿਨ ਅੱਖਰਾਂ ਲੇਖੇ ਪਾਈਆ। ਵੇਸ ਵਟਾ ਕੇ ਧੁਰ ਦੇ ਪਿਤ ਦਾ, ਪਤਿਪਰਮੇਸ਼ਵਰ ਗੁਰਮੁਖ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਨਿਤ ਨਵਿਤ ਦਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸਤਿ ਸਦਾ ਦਵਾਰ, ਦਰਬਾਨ ਹੋ ਕੇ ਖ਼ੁਸ਼ੀ ਮਨਾਈਆ। ਲੋਕਮਾਤ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਚਰਨ ਕਵਲ ਬਣ ਪਨਿਹਾਰ, ਪਨਘਟ ਇਕੋ ਵੇਖ ਵਖਾਈਆ। ਖ਼ੁਸ਼ੀਆਂ ਨਾਲ ਪ੍ਰਭ ਦਾ ਕਰੇ ਇਜ਼ਹਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਉਚੀ ਕੂਕ ਕਰੇ ਪੁਕਾਰ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਸਾਚਾ ਕਰ ਦਰਸ ਦੀਦਾਰ, ਦੀਦ ਈਦ ਚੰਦ ਚਮਕਾਈਆ। ਉਚੀ ਕੂਕ ਬੋਲ ਜੈਕਾਰ, ਨਾਅਰਾ ਇਕੋ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਗੁਰਮੁਖ ਸਤਿਗੁਰ ਹੋ ਕੇ ਰਿਹਾ ਤਾਰ, ਤਾਰਨਹਾਰ ਸਮਰਥ ਆਪਣੇ ਹੱਥ ਰੱਖੇ ਵਡਿਆਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਲੋਵਾਲ

ਜਨ ਭਗਤਾਂ ਲਹਿਣਾ ਦੇਣਾ ਸਦਾ ਸਤਿ ਦਾ, ਸਤਿ ਸਤਿਗੁਰ ਦਏ ਵਡਿਆਈਆ। ਝਗੜਾ ਰਹੇ ਨਾ ਕੂੜੀ ਰਤ ਦਾ, ਰਤਨ ਅਮੋਲਕ ਦਏ ਵਖਾਈਆ। ਢੋਲਾ ਦੱਸ ਕੇ ਆਪਣੇ ਜਸ ਦਾ, ਸੋਹੰ ਕਰੇ ਹਕ ਪੜ੍ਹਾਈਆ। ਦੀਦਾਰ ਬਖ਼ਸ਼ ਪ੍ਰੇਮ ਅੱਖ ਦਾ, ਆਖ਼ਰ ਆਪਣਾ ਰੰਗ ਚੜ੍ਹਾਈਆ। ਹਰਿਜਨ ਅੰਦਰ ਹੋਵੇ ਵਸਦਾ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ ਦਾ, ਦੇਵਣਹਾਰ ਸੱਚੀ ਸਰਨਾਈਆ। ਸਚ ਸਰਨਾਈ ਏਕੰਕਾਰ, ਇਕ ਇਕੱਲਾ ਆਪ ਰਖਾਈਆ। ਦਰ ਠਾਂਡਾ ਖੋਲ੍ਹ ਕਿਵਾੜ, ਅਗਨੀ ਤਤ ਦਏ ਬੁਝਾਈਆ। ਮਮਤਾ ਮੋਹ ਨਾ ਸਕੇ ਸਾੜ, ਹੰਕਾਰ ਵਿਕਾਰ ਨਾ ਕੋਇ ਵਧਾਈਆ। ਨਾਮ ਨਿਧਾਨਾ ਬਖ਼ਸ਼ ਕੇ ਧਾਰ, ਧਰਮ ਦਵਾਰਾ ਇਕ ਸਮਝਾਈਆ। ਪੁਰਖ ਅਬਿਨਾਸ਼ੀ ਧੁਰ ਦਾ ਯਾਰ, ਮੁਹੱਬਤ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਿਕਦਾਰ, ਸਿਖ਼ਰ ਚੋਟੀ ਚੜ੍ਹ ਕੇ ਵੇਖ ਵਖਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੀਬੀ ਸਵਰਨ ਕੌਰ ਦੇ ਗ੍ਰਹਿ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਗੁਸਤਾਖ਼, ਲੋਕਮਾਤ ਧਰਨੀ ਧਰਤ ਧਵਲ ਰਹਿਣ ਮੂਲ ਨਾ ਪਾਈਆ। ਕਲਜੁਗ ਜੀਵਾਂ ਜਨਮ ਕਰਮ ਮਨ ਵਿਕਾਰ ਕਰ ਮੁਆਫ਼, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਜਨਮ ਕਰਮ ਦਾ ਲੇਖਾ ਕਰ ਦੇ ਸਾਫ਼, ਦੁਰਮਤ ਮੈਲ ਧਵਾਈਆ। ਰੂਹ ਬੁਤ ਅੰਦਰ ਬਾਹਰ ਗੁਪਤ ਜਾਹਰ ਕਰ ਦੇ ਪਾਕ, ਪਾਕੀਜ਼ਾ ਹੋ ਕੇ ਨੂਰ ਖ਼ੁਦਾਈਆ। ਸਾਚਾ ਕਲਮਾ ਧੁਰ ਦਾ ਨਗ਼ਮਾ ਕਾਇਨਾਤ ਦੀਨ ਦੁਨੀ ਦੱਸ ਇਕ ਆਦਾਬ, ਸਜਦਾ ਇਕੋ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਵਾਹਦ ਲਾਸ਼ਰੀਕ ਨਿਕਲੇ ਇਕ ਆਵਾਜ਼, ਦੂਜਾ

❋

❋

ਰਾਗ ਨਾ ਕੋਇ ਅਲਾਈਆ। ਤੇਰੇ ਚਰਨ ਕਵਲਾਂ ਪੜ੍ਹਨੀ ਪਏ ਇਕ ਨਿਮਾਜ਼, ਪ੍ਰੇਮ ਪ੍ਰੀਤੀ ਵੁਜ਼ੂ ਦੇ ਸਮਝਾਈਆ। ਕਾਇਆ ਖੇੜਾ ਉਜੜਿਆ ਸਭ ਦਾ ਕਰ ਆਬਾਦ, ਅੰਮ੍ਰਿਤ ਮੇਘ ਆਪ ਬਰਸਾਈਆ। ਧੁਨ ਆਤਮਕ ਹਰ ਹਿਰਦੇ ਉਪਜੇ ਵੈਰਾਗ, ਵੈਰੀ ਕੂੜੇ ਦੇ ਮਿਟਾਈਆ। ਤੇਰੇ ਨਾਮ ਦੀ ਵਿਦਿਆ ਨੂੰ ਸਮਝੇ ਨਾ ਕੋਇ ਦਿਮਾਗ਼, ਬੁੱਧੀ ਤੋਂ ਪਰੇ ਬੋਧ ਅਗਾਧ ਦੇ ਜਣਾਈਆ। ਸੋਈ ਸੁਰਤੀ ਸਭ ਦੀ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਗੁਰਮੁਖ ਹੰਸ ਬਣਾ ਕਾਗ, ਮਨ ਵਾਸਨਾ ਨਾ ਕੋਇ ਕੁਰਲਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇ ਸਮਾਜ, ਰਸਤਾ ਵਾਬਸਤਾ ਹੋ ਕੇ ਇਕੋ ਇਕ ਜਣਾਈਆ। ਤੇਰਾ ਖੇਲ ਸਦਾ ਆਦਿ ਜੁਗਾਦਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰੇ ਨਾਮ ਦਾ ਵੱਜੇ ਇਕੋ ਡੰਕਾ ਨਾਦ, ਨਾਉਂ ਨਿਰੰਕਾਰਾ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਕਹੇ ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਝੁਕਾਈਆ। ਸਤਿ ਧਰਮ ਕਹੇ ਪ੍ਰਭ ਦੱਸ ਦੇ ਏਕੋ ਪੂਜਾ ਪਾਠ, ਸਿਮਰਨ ਤੇਰਾ ਨਾਮ ਨਜ਼ਰੀ ਆਈਆ। ਜਨਮ ਜਨਮ ਦੀ ਕਰਮ ਕਰਮ ਦੀ ਮੁਕੇ ਸਭ ਦੀ ਵਾਟ, ਪਾਂਧੀ ਹੋ ਕੇ ਕੋਇ ਨਾ ਭੱਜੇ ਵਾਹੋ ਦਾਹੀਆ। ਕੂੜੀ ਕਿਰਿਆ ਕਾਇਆ ਮੰਦਰ ਅੰਦਰ ਮੇਟ ਅੰਧੇਰੀ ਰਾਤ, ਨਿਰਗੁਣ ਹੋ ਕੇ ਸਾਚਾ ਨੂਰ ਚੰਦ ਕਰ ਰੁਸ਼ਨਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਆਪਣੀ ਗਾਥ, ਗਹਿਰ ਗੰਭੀਰ ਬੇਨਜ਼ੀਰ ਹੋ ਕੇ ਕਰ ਪੜ੍ਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਸਮਰਾਥ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤਾਂ ਵਿਚ ਜੋ ਗਏ ਆਖ, ਆਖ਼ਰ ਲਹਿਣਾ ਦੇਣਾ ਸਭ ਦਾ ਝੋਲੀ ਪਾਈਆ। ਜਨ ਭਗਤਾਂ ਅੰਦਰ ਸਾਚੇ ਮੰਦਰ ਖੋਲ੍ਹ ਆਪਣਾ ਤਾਕ, ਪੜਦਾ ਓਹਲਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਜੋਤ ਕਰ ਪਰਕਾਸ਼, ਪਰਕਾਸ਼ਤ ਵੇਖੇ ਸਰਬ ਲੋਕਾਈਆ। ਸਤਿ ਧਰਮ ਕਹੇ ਪ੍ਰਭ ਲੋਕਮਾਤ ਨਿਰਗੁਣ ਧਾਰ ਆ, ਆਲਮਾਂ ਇਲਮ ਦੇ ਜਣਾਈਆ। ਸ੍ਰਿਸ਼ਟ ਸਬਾਈ ਵੇਖ ਭਰੀ ਗੁਨਾਹ, ਦੁਰਮਤ ਮੈਲ ਨਾ ਕੋਇ ਧਵਾਈਆ। ਤੁਧ ਬਿਨ ਦਿਸੇ ਨਾ ਕੋਇ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਚਾਰ ਵਰਨ ਨਾ ਦਏ ਕੋਈ ਸਮਝਾ, ਝਗੜਾ ਮਜ਼੍ਹਬ ਨਾ ਕੋਇ ਚੁਕਾਈਆ। ਹਰ ਹਿਰਦੇ ਅੰਦਰ ਡੇਰਾ ਲਾ, ਨਿਰਗੁਣ ਹੋ ਕੇ ਸੋਭਾ ਪਾਈਆ। ਤੂੰ ਹੀ ਜਲਵਾਗਰ ਖ਼ੁਦਾ, ਨੂਰ ਨੁਰਾਨਾ ਨੂਰ ਇਲਾਹੀਆ। ਦੀਨ ਦੁਨੀ ਹੋਈ ਬੇਵਫ਼ਾ, ਵਫ਼ਾਦਾਰੀ ਸਭ ਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਮੇਟ ਸਫਾ, ਮਲੇਛ ਬੁੱਧੀ ਨਜ਼ਰ ਕੋਇ ਨਾ ਆਈਆ। ਸਤਿ ਧਰਮ ਕਹੇ ਮੇਰੇ ਸਤਿ ਪੁਰਖ ਸਾਹਿਬ ਸਵਾਮੀ ਨਿਰੰਜਣ, ਨਿਰਾਕਾਰ ਤੇਰੀ ਸਰਨਾਈਆ। ਦਾਤਾ ਦਾਨੀ ਬਣ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਾਮ ਨਿਧਾਨਾ ਧੁਰ ਦਾ ਦੇ ਅੰਜਨ, ਨੇਤਰ ਲੋਚਣ ਨੈਣ ਹੋਵੇ ਰੁਸ਼ਨਾਈਆ। ਤੇਰੇ ਚਰਨ ਧੂੜ ਦਾ ਹੋਵੇ ਮਜਨ, ਦੂਜਾ ਸਰੋਵਰ ਨਾ ਕੋਇ ਵਖਾਈਆ। ਦਰ ਦਰਵੇਸ਼ ਹੋ ਕੇ ਸਾਰੇ ਮੰਗਣ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲ ਆਪਣੇ ਨਾਮ ਦੀ ਚਾੜ੍ਹ ਰੰਗਣ, ਰੰਗਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਝੋਲੀ ਡਾਹੀਆ। ਸਤਿ ਧਰਮ ਕਹੇ ਮੈਂ ਬਣਿਆ ਦਰਵੇਸ਼, ਘਰ ਤੇਰੇ ਅਲਖ ਜਗਾਈਆ।

❋

❋

ਤੂੰ ਆਦਿ ਜੁਗਾਦੀ ਦੇਵਣਹਾਰ ਹਮੇਸ਼, ਨਿਰਗੁਣ ਸਰਗੁਣ ਝੋਲੀ ਸਰਬ ਭਰਾਈਆ। ਲੱਖ ਚੁਰਾਸੀ ਜੀਵ ਜੰਤ ਲੈਣਾ ਵੇਖ, ਬਿਨ ਅੱਖਾਂ ਅੱਖ ਉਠਾਈਆ। ਲੋਕਮਾਤ ਮਾਰ ਝਾਤ ਵੇਖ ਆਪਣਾ ਪਰਦੇਸ, ਜਿਥੇ ਪਰਦੇਸੀ ਗੁਰਮੁਖ ਬੈਠੇ ਧਿਆਨ ਲਗਾਈਆ। ਨਜ਼ਰੀ ਆ ਨੇਤਨ ਨੇਤ, ਦੂਰ ਦੁਰਾਡਾ ਪੰਧ ਚੁਕਾਈਆ। ਪਰਮਾਤਮ ਹੋ ਕੇ ਆਤਮ ਕਰ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਨਿਰਗੁਣ ਦੱਸ ਭੇਤ, ਭੇਵ ਆਪਣਾ ਦੇ ਖੁਲ੍ਹਾਈਆ। ਜੋ ਦਿਵਸ ਰੈਣ ਏਕਾ ਏਕ ਰਹੇ ਚੇਤ, ਚੇਤਨ ਸਭ ਨੂੰ ਦੇ ਕਰਾਈਆ। ਕੂੜੀ ਕਿਰਿਆ ਕਰ ਕੇ ਖੇਤ, ਖ਼ਾਦਮ ਆਪਣੇ ਲੈ ਬਣਾਈਆ। ਪੁਰਖ ਅਕਾਲ ਹੋ ਕੇ ਲੈ ਵੇਖ, ਅਕਲ ਕਲਧਾਰੀ ਆਪਣੀ ਕਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਸਾਚੀ ਮੰਗ ਮੰਗਾਈਆ। ਸਤਿ ਕਹੇ ਮੇਰੇ ਸਰਬ ਗੁਣਾਂ ਭਰਪੂਰ, ਭਰਮ ਦੇਣਾ ਗਵਾਈਆ। ਕੂੜੀ ਕਿਰਿਆ ਕੱਢ ਜ਼ਰੂਰ, ਜਾਹਰ ਜਹੂਰ ਕਰ ਰੁਸ਼ਨਾਈਆ। ਮਨ ਵਾਸਨਾ ਰਹੇ ਨਾ ਕੋਇ ਮਫ਼ਰੂਰ, ਸ਼ਬਦ ਡੋਰੀ ਬੰਧ ਬੰਧਾਈਆ। ਝਗੜਾ ਦੂਈ ਨਾ ਰਹੇ ਕੂੜ, ਝੂਠ ਅਪਰਾਧ ਦੇਣਾ ਮਿਟਾਈਆ। ਚਤਰ ਸੁਘੜ ਬਣਾ ਮੂਰਖ ਮੂੜ੍ਹ, ਪੜਦਾ ਓਹਲਾ ਆਪ ਚੁਕਾਈਆ। ਜਨ ਭਗਤਾਂ ਬਖ਼ਸ਼ ਅਗੰਮੀ ਧੂੜ, ਮਸਤਕ ਟਿੱਕੇ ਨਾਮ ਵਖਾਈਆ। ਤੂੰ ਮਾਲਕ ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਬਦਲਣਾ ਤੇਰਾ ਦਸਤੂਰ, ਦਸਤ ਬਦਸਤ ਸਭ ਦਾ ਲਹਿਣਾ ਦੇਣਾ ਦੇ ਮੁਕਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਮੇਲ ਆਪਣੇ ਸੰਤ ਸੁਹੇਲੇ ਗੁਰਮੁਖ, ਭਗਤ ਭਗਵਾਨ ਨਿਰਗੁਣ ਸਰਗੁਣ ਨਾਤਾ ਲੈ ਜੁੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਉਜਲ ਕਰ ਮੁਖ, ਪ੍ਰੇਮ ਪਿਆਰ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਜਨਮ ਮਰਨ ਆਵਣ ਜਾਵਣ ਲੱਖ ਚੁਰਾਸੀ ਰਹੇ ਕਿਸੇ ਨਾ ਦੁੱਖ, ਪਤਤ ਪੁਨੀਤ ਠਾਂਡੇ ਸੀਤ ਦੇ ਕਰਾਈਆ। ਮਾਤ ਗਰਭ ਉਲਟਾ ਹੋਣਾ ਪਵੇ ਨਾ ਰੁਖ਼, ਅਗਨੀ ਤਤ ਨਾ ਕੋਇ ਜਲਾਈਆ। ਮਿਹਰਵਾਨ ਮਹਿਬੂਬ ਪਰਵਰਦਿਗਾਰ ਸਾਂਝੇ ਯਾਰ ਆਪਣੀ ਗੋਦੀ ਚੁੱਕ, ਮੁਰਸ਼ਦ ਹੋ ਕੇ ਮੁਰੀਦਾਂ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਆਪਣੀ ਅਗੰਮੀ ਤੁਕ, ਸ਼ਬਦ ਅਨਾਦੀ ਨਾਦ ਧੁਨ ਕਰ ਸ਼ਨਵਾਈਆ। ਗ੍ਰਹਿ ਮੰਦਰ ਕਾਇਆ ਅੰਦਰ ਇਕ ਅਗੰਮਾ ਦੇ ਸੁਖ, ਸੁਖਸਾਗਰ ਕਾਇਆ ਗਾਗਰ ਅੰਦਰ ਨਜ਼ਰੀ ਆਈਆ। ਪੜਦਾ ਓਹਲਾ ਭੇਵ ਅਭੇਦਾ ਰਹੇ ਕੋਈ ਨਾ ਲੁਕ, ਠਾਕਰ ਹੋ ਕੇ ਠੋਕਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾ ਧੁਰ ਦਾ ਘਰ, ਜਿਸ ਗ੍ਰਹਿ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਸੰਤ ਸੁਹੇਲੇ ਵੇਖ ਆਪਣੇ ਮੀਤ, ਮਿਤਰ ਪਿਆਰਾ ਹੋ ਕੇ ਮੇਲ ਮਿਲਾਈਆ। ਜਿਨ੍ਹਾਂ ਨਾਲ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਬਦਲਦਾ ਆਇਉਂ ਰੀਤ, ਮੰਦਰ ਮਸੀਤ ਲੇਖਾ ਦਏਂ ਚੁਕਾਈਆ। ਧਾਮ ਵਖਾਏਂ ਸਦਾ ਅਨਡੀਠ, ਮਹੱਲ ਅਟਲ ਦਏਂ ਦ੍ਰਿੜਾਈਆ। ਜਿਸ ਗ੍ਰਹਿ ਮੰਦਰ

❋

❋

ਅੰਦਰ ਵਸੇਂ ਆਪ ਜਗਦੀਸ, ਜਗਦੀਸ਼ਰ ਹੋ ਕੇ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਹਸਤ ਕੀਟ, ਲੱਖ ਚੁਰਾਸੀ ਭੇਵ ਅਭੇਦਾ ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕੋ ਵਰ, ਆਤਮ ਪਰਮਾਤਮ ਤੇਰੀ ਸਾਚੀ ਕਰਨ ਪ੍ਰੀਤ, ਪ੍ਰੀਤਮ ਇਕੋ ਲੈਣ ਮਨਾਈਆ। ਸਤਿ ਕਹੇ ਪ੍ਰਭ ਜਨ ਭਗਤ ਸੁਹੇਲੇ ਵੇਖ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਪੋਹ ਨਾ ਸਕੇ ਅਗਨੀ ਅੱਗ, ਅੰਮ੍ਰਿਤ ਮੇਘ ਦੇ ਬਰਸਾਈਆ। ਜਗਤ ਦਵਾਰੇ ਪਾਰ ਕਰ ਹੱਦ, ਦਰ ਠਾਂਡਾ ਇਕ ਜਣਾਈਆ। ਦੇ ਦਰਸ ਉਪਰ ਸ਼ਾਹ ਰਗ, ਸ਼ਹਿਨਸ਼ਾਹ ਹੋ ਕੇ ਮੇਲਾ ਲੈ ਮਿਲਾਈਆ। ਤੇਰੇ ਨਾਮ ਦੀ ਧੁਨ ਸੁਣਨ ਸੱਚੀ ਅਨਹੱਦ, ਅਨਰਾਗੀ ਹੋ ਕੇ ਆਪਣਾ ਰਾਗ ਦੇ ਦ੍ਰਿੜਾਈਆ। ਨਾਮ ਖ਼ੁਮਾਰੀ ਜਾਮ ਹਕ਼ੀਕ਼ੀ ਦੇ ਮਦਿ, ਮਧੁਰ ਧੁਨ ਵੱਜੇ ਸਚ ਵਧਾਈਆ। · ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਕਰ

ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਅੰਦਰ ਬਾਹਰ ਗੁਪਤ ਜਾਹਰ ਸਤਿਗੁਰ ਸ਼ਬਦ ਹੋ ਕੇ ਦੇ ਸਾਥ, ਸਗਲਾ ਸੰਗ ਆਪ ਨਿਭਾਈਆ। ਆਤਮ ਪਰਮਾਤਮ ਧੁਰ ਦਾ ਢੋਲਾ ਹੋਵੇ ਤੇਰੀ ਗਾਥ, ਨਿਰਅੱਖਰ ਨਿਰਵੈਰ ਨਿਰਾਕਾਰ ਨਿਰੰਕਾਰ ਦੇ ਸਮਝਾਈਆ। ਸਾਚੇ ਸੰਤਾਂ ਧੁਰ ਦੇ ਭਗਤਾਂ ਖੋਲ੍ਹ ਅੱਖ, ਦਰਸ਼ਨ ਦੇ ਸਦਾ ਪ੍ਰਤੱਖ, ਦੂਰ ਨੇੜਾ ਪੰਧ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀਨ ਦੁਨੀ ਨਾਲੋਂ ਕਰ ਵੱਖ, ਨਾਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ, ਸਤਿ ਦਵਾਰਾ ਏਕੰਕਾਰਾ ਗ੍ਰਹਿ ਮੰਦਰ ਦੇਣਾ ਵਖਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਦੇ ਅਗੰਮੀ ਦਾਨ, ਗੁਰਮੁਖ ਸੰਤ ਸੁਹੇਲੇ ਸੱਜਣ ਝੋਲੀ ਦੇ ਭਰਾਈਆ। ਚਰਨ ਧੂੜੀ ਬਖ਼ਸ਼ ਅਗੰਮੀ ਇਸ਼ਨਾਨ, ਅੰਦਰ ਬਾਹਰ ਦੁਰਮਤ ਮੈਲ ਰਹੇ ਨਾ ਰਾਈਆ। ਸੁਰਤ ਸਵਾਣੀ ਆਪਣੀ ਸਖ਼ੀ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖ ਸਾਚੇ ਕਾਹਨ, ਨਿਰਗੁਣ ਹੋ ਕੇ ਨਿਰਗੁਣ ਮੇਲ ਮਿਲਾਈਆ। ਸ਼ਬਦ ਨਿਰਾਲਾ ਮਾਰ ਆਪਣਾ ਬਾਣ, ਅਣਿਆਲਾ ਤੀਰ ਚਲਾਈਆ। ਝਗੜਾ ਮੁਕੇ ਜੀਵ ਜਹਾਨ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਘਰ ਠਾਕਰ ਸਵਾਮੀ ਮਿਲ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸੰਤ ਸੁਹੇਲੇ ਦਰ ਠਾਂਡੇ ਤੇਰਾ ਦਰਸ਼ਨ ਪਾਣ, ਬਿਨ ਕਾਅਬਿਉਂ ਸਾਚਾ ਹੱਜ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਹੁਕਮੀ ਹੁਕਮ ਇਕ ਦ੍ਰਿੜਾਈਆ। ਸਤਿ ਧਰਮ ਕਹੇ ਪ੍ਰਭ ਆ ਜਾ ਭਗਤਾਂ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਦੇ ਸਮਝਾਈਆ। ਤੇਰੀ ਮਹਿੰਮਾ ਮਜਲਸ ਵਿਚ ਹੋਵੇ ਅਪਰ ਅਪਾਰ, ਜਿਸ ਨੂੰ ਅਲਿਫ਼ ਯੇ ਸਮਝ ਸਕੇ ਨਾ ਰਾਈਆ। ਕਾਗਦ ਕਲਮ ਨਾ ਲਿਖਣਹਾਰ, ਸ਼ਾਹੀ ਮਿਲੇ ਨਾ ਕੋਇ ਵਡਿਆਈਆ। ਸਾਚੇ ਸੰਤਾਂ ਦੇ ਦੀਦਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੁਰ ਦੇ ਮਾਲਕ ਪਰਵਰਦਿਗਾਰ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਕਲਜੁਗ ਰੈਣ ਅੰਧੇਰੀ ਚਾਰ ਕੁੰਟ ਸ੍ਰਿਸ਼ਟੀ ਦਿਸੇ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਬਿਨ ਸਤਿਗੁਰ ਸ਼ਬਦ ਪਾਰ ਨਾ ਕੋਇ ਕਰਾਈਆ। ਨਿਰਗੁਣ ਨਿਰਵੈਰ ਸਤਿ ਸਰੂਪੀ ਸ਼ਾਹੋ ਭੂਪੀ ਬਣ ਦਲਾਲ, ਲੋਕਮਾਤ ਮਾਰ ਝਾਤ ਗੁਰਮੁਖ ਸੱਜਣ ਆਪਣੇ ਰੰਗ ਰੰਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਦੇਂਦੀ ਗਈ ਅਹਿਵਾਲ, ਸਿਫ਼ਤਾਂ ਵਿਚ

❋

❋

ਤੇਰਾ ਢੋਲਾ ਗਾਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਦੀਨ ਦਿਆਲ, ਦਇਆਨਿਧ ਇਕੋ ਇਕ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਬਿਨਾਸ਼ੀ ਘਟ ਨਿਵਾਸੀ ਸਤਿ ਧਰਮ ਕਹੇ ਮੇਰਾ ਮੰਨ ਸਵਾਲ, ਸਵਾਲੀ ਹੋ ਕੇ ਬੇਨੰਤੀ ਦਿਤੀ ਸੁਣਾਈਆ। ਸਾਚੇ ਸੰਤਾਂ ਸਦਾ ਸਦਾ ਸਦ ਵਸੇਂ ਨਾਲ, ਨਾਮ ਨਿਧਾਨਾ ਵਜਾਉਂਦਾ ਰਿਹੋਂ ਤਾਲ, ਮਾਰਗ ਜਗ ਜੀਵਣ ਦਾਤੇ ਦੱਸਦਾ ਰਹੀਂ ਸੁਖਾਲ, ਸ਼ਬਦੀ ਸੁਤ ਬਣਾ ਕੇ ਆਪਣਾ ਲਾਲ, ਸਦਾ ਵਸਾਈਂ ਸਚਖੰਡ ਦਵਾਰ ਸੱਚੀ ਧਰਮਸਾਲ, ਦੂਜਾ ਦਰ ਨਾ ਕਦੇ ਵਖਾਈਆ।