ਪੁਸਤਕਾਲਾਭਾਗ ੨੦

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਕੇਸਰ ਸਿੰਘ ਦੇ ਗ੍ਰਹਿ ਪਿੰਡ ਮੈਸਮ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਪਖੰਡ, ਚਾਰ ਕੁੰਟ ਦਹਿ ਦਿਸ਼ਾ ਧਰਨੀ ਧਰਤ ਧਵਲ ਉਪਰ ਰਹਿਣ ਕੋਇ ਨਾ ਪਾਈਆ। ਕੂੜ ਵਿਕਾਰ ਹੰਕਾਰ ਦੁਰਾਚਾਰ ਦੇ ਦੰਡ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਦੇ ਸਮਝਾਈਆ। ਜਨ ਭਗਤਾਂ ਅੰਤਰ ਨਾਮ ਦੀ ਪਾ ਠੰਡ, ਅੰਮ੍ਰਿਤ ਮੇਘ ਬੂੰਦ ਸਵਾਂਤੀ ਆਪ ਚੁਆਈਆ। ਜਨਮ ਕਰਮ ਦੀ ਵਿਛੜੀ ਆਤਮ ਪਰਮਾਤਮ ਟੁੱਟੀ ਗੰਢ, ਦੋ ਜਹਾਨਾਂ ਵਾਲੀ ਆਪਣਾ ਰੰਗ ਰੰਗਾਈਆ। ਦੂਈ ਦਵੈਤ ਅੰਧ ਅੰਧੇਰ ਅੰਦਰੋਂ ਢਾਹ ਕੰਧ, ਭਾਂਡਾ ਭਰਮ ਭਉ ਭੰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਧੁਰ ਦਾ ਛੰਦ, ਸੋਹੰ ਢੋਲਾ ਸ਼ਬਦ ਵਿਚੋਲਾ ਆਪਣਾ ਦੇ ਜਣਾਈਆ। ਰਸਨਾ ਜਿਹਵਾ ਕੋਈ ਨਾ ਗਾਵੇ ਮਨ ਵਿਕਾਰੀ ਗੰਦ, ਬੱਤੀ ਦੰਦ ਤੇਰਾ ਨਾਮ ਧਿਆਈਆ। ਕਰ ਪਰਕਾਸ਼ ਸ੍ਰਿਸ਼ਟੀ ਦਿਸ਼ਟੀ ਅੰਦਰ ਨਵ ਖੰਡ, ਸੱਤ ਦੀਪ ਤੇਰਾ ਨੂਰ ਹੋਏ ਰੁਸ਼ਨਾਈਆ। ਗੁਰਮੁਖਾਂ ਨਿਜ ਆਤਮ ਦੇ ਸਚ ਅਨੰਦ, ਪਰਮਾਨੰਦ ਵਿਚ ਸਮਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਹੋ ਸਹਾਈਆ। ਕਲਜੁਗ ਕੂੜ ਕੁਟੰਬ ਮੇਟ ਕਾਚੀ ਵੰਗ, ਕੰਚਨ ਗੜ੍ਹ ਸਤਿਜੁਗ ਸਾਚਾ ਦੇ ਸੁਹਾਈਆ। ਅਗੰਮੇ ਨਾਮ ਦਾ ਵਜਾ ਮਰਦੰਗ, ਮਰਦ ਮਰਦਾਨੇ ਸ੍ਰੀ ਭਗਵਾਨੇ ਆਪਣਾ ਡੰਕਾ ਇਕ ਵਜਾਈਆ। ਭੇਵ ਅਭੇਦਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦੇ ਚੁਕਾਈਆ। ਸੰਤ ਸੁਹੇਲੇ ਵੇਖ ਆਪਣੇ ਜਨ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਸਤਿਵਾਦੀ ਝੋਲੀ ਡਾਹੀਆ। ਸਤਿ ਧਰਮ ਕਹੇ ਪ੍ਰਭ ਕਲਜੁਗ ਵੇਖ ਅੰਧੇਰੀ ਅੰਧ, ਸਚ ਪਰਕਾਸ਼ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਜਗਤ ਮੰਜ਼ਲ ਮੁਕੇ ਕਿਸੇ ਨਾ ਪੰਧ, ਸਚ ਦਵਾਰੇ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਬਿਨ ਸਤਿਗੁਰ ਸ਼ਬਦ ਸੁਰਤ ਸਵਾਣੀ ਸਭ ਦੀ ਹੋਈ ਰੰਡ, ਕੰਤ ਸੁਹਾਗੀ ਸੰਤ ਨਾ ਕੋਇ ਹੰਢਾਈਆ। ਖ਼ੁਸ਼ੀ ਹੋਵੇ ਨਾ ਬੰਦ ਬੰਦ, ਤੇਰੀ ਬੰਦਗੀ ਬੰਦੀਖਾਨੇ ਵਿਚੋਂ ਜਗਤ ਬਾਹਰ ਨਾ ਕੋਇ ਕਢਾਈਆ। ਅੰਤਰ ਨਿਰੰਤਰ ਏਕਾ ਮੰਤਰ ਦੇ ਧੁਰ ਦਾ ਅਨੰਦ, ਪਾਰਬ੍ਰਹਮ ਪਤਿਪਰਮੇਸ਼ਵਰ ਮਿਹਰ ਨਜ਼ਰ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇ ਸੰਗ, ਊਚ ਨੀਚ ਰਾਓ ਰੰਕ ਜਾਤ ਪਾਤ ਝਗੜਾ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਧਰਨੀ ਧਰਤ ਧਵਲ ਉਪਰ ਮੇਟ ਭੇਖ ਪਖੰਡ, ਸਤਿ ਧਰਮ ਦਾ ਸੱਚਾ ਰਾਹ ਬਣ ਮਲਾਹ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਝੋਲੀ ਦੇ ਭਰਾਈਆ।

❋

❋

ਸਤਿ ਧਰਮ ਕਹੇ ਮੇਰੀ ਅੰਤ ਅਖ਼ੀਰ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਸਿਰਜਣਹਾਰ, ਸਾਹਿਬ ਸਵਾਮੀ ਤੇਰੇ ਹੱਥ ਵੱਡੀ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਹੋਇਆ ਅੰਧਿਆਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਹੋਈ ਖ਼ੁਆਰ, ਦੀਨ ਮਜ਼੍ਹਬ ਜਾਤ ਪਾਤ ਕਰੇ ਲੜਾਈਆ। ਤੇਰਾ ਕਲਮਾ ਹਕ਼ੀਕ਼ਤ ਵਾਲਾ ਲਾਸ਼ਰੀਕ ਸਕੇ ਨਾ ਕੋਇ ਵਿਚਾਰ, ਮੁਹੱਬਤ ਵਿਚ ਮਿਲ ਕੇ ਤੇਰਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਅੰਤਰ ਆਤਮ ਮੰਜ਼ਲ ਚੜ੍ਹ ਕੇ ਸਚਖੰਡ ਦਵਾਰਾ ਏਕੰਕਾਰਾ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਸਾਕਤ ਨਿੰਦਕ ਮੇਟ ਦੁਸ਼ਟ ਦੁਰਾਚਾਰ, ਭਗਤ ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਜਗਤ ਜਗਦੀਸ਼ਰ ਪਾ ਸਾਰ, ਈਸਾ ਮੂਸਾ ਮੁਹੰਮਦ ਨਿਉਂ ਨਿਉਂ ਸਜਦਿਆਂ ਵਿਚ ਸੀਸ ਝੁਕਾਈਆ। ਲਹਿਣਾ ਦੇਣਾ ਚੌਦਾਂ ਤਬਕਾਂ ਦੇ ਨਿਵਾਰ, ਸਬਕ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਦਰ ਠਾਂਡੇ ਅਲਖ ਜਗਾਈਆ। ਸਤਿ ਕਹੇ ਪ੍ਰਭ ਸਾਚੇ ਭਗਤਾਂ ਦੇ ਆਪਣਾ ਮਾਣ, ਨਾਮ ਨਿਧਾਨਾ ਝੋਲੀ ਪਾਈਆ। ਅੰਮ੍ਰਿਤ ਰਸ ਦਾ ਦੇ ਜਾਮ, ਖ਼ੁਮਾਰੀ ਇਕੋ ਵਾਰ ਚੜ੍ਹਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਆਪਣੀ ਮੰਜ਼ਲ ਦੱਸ ਹਕ ਮੁਕਾਮ, ਦਰਗਾਹ ਸਾਚੀ ਪੜਦਾ ਦੇ ਉਠਾਈਆ। ਸਚਖੰਡ ਦਵਾਰ ਤੇਰਾ ਝੁਲਦਾ ਵੇਖਣ ਨਿਸ਼ਾਨ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮੰਗਣ ਦਾਨ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਇਕੋ ਜੋਧਾ ਸੂਰਬੀਰ ਸ਼ਬਦ ਗੁਰੂ ਬਲਵਾਨ, ਹੁਕਮੇਂ ਅੰਦਰ ਹੁਕਮ ਰਿਹਾ ਸੁਣਾਈਆ। ਜਿਸ ਦਾ ਕਾਗਤ ਕਲਮ ਲਿਖ ਨਾ ਸਕੇ ਬਿਆਨ, ਬੇਅੰਤ ਬੇਅੰਤ ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਗੁਣ ਹੋ ਪਰਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਵਰਤਾਈਆ। ਸੰਤ ਸੱਜਣ ਗੁਰਮੁਖ ਲੱਖ ਚੁਰਾਸੀ ਵਿਚੋਂ ਭਾਲ, ਸੁਰਤੀ ਸ਼ਬਦ ਮੇਲਾ ਆਪ ਮਿਲਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਆਤਮ ਪਰਮਾਤਮ ਬੰਧਨ ਲਏ ਜੁੜਾਈਆ। ਇਕੋ ਸੋਹੇ ਤੇਰਾ ਸਚਖੰਡ ਦਵਾਰਾ ਸੱਚੀ ਧਰਮਸਾਲ, ਜਿਥੇ ਮੰਦਰ ਮਸਜਿਦ ਸ਼ਿਵਦਵਾਲਾ ਮਠ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਮੁਖ ਗੁਰ ਗੁਰ ਸਤਿਗੁਰ ਆਪਣੇ ਰੰਗ ਰੰਗਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਖੋਲ੍ਹ ਅੰਤਰ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਉਹ ਦੇਵਣਹਾਰ ਪੁਰਖ ਸਮਰਥ, ਦਾਤਾ ਦਾਤਾਰ ਵੱਡੀ ਵਡਿਆਈਆ। ਹਕ਼ੀਕ਼ਤ ਵਿਚੋਂ ਝੋਲੀ ਪਾ ਹਕ, ਹੁਕਮ ਧੁਰ ਦਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਗਾਵਣ ਜਸ, ਜਿਸ ਦੀ ਸਿਫ਼ਤ ਵੇਦ ਪੁਰਾਨ ਸ਼ਾਸਤਰ ਸਿਮਰਤ ਰਹੇ ਗਾਈਆ। ਤੇਰੇ ਨਾਮ ਦਾ ਢੋਲਾ ਗਾਵਣ ਅਲੱਖ, ਅਲਖ ਅਗੋਚਰ ਅਗੰਮ ਅਥਾਹ ਸਚ ਦਵਾਰੇ ਵੱਜੇ ਇਕ ਵਧਾਈਆ। ਨਿਰਗੁਣ ਧਾਰ ਹੋ ਪ੍ਰਤੱਖ, ਸਤਿਗੁਰ ਮੇਲਾ ਲੈ ਮਿਲਾਈਆ। ਧੁਰ ਫ਼ਰਮਾਨਾ ਏਕੰਕਾਰਾ ਵਿਚ ਜਹਾਨਾਂ ਨਿਰਵੈਰ ਹੋ ਕੇ ਆਪਣਾ ਨਾਮ ਦੱਸ, ਦਹਿ ਦਿਸ਼ਾ ਚਾਰ ਕੁੰਟ ਇਕੋ ਢੋਲਾ ਦੇ ਸਮਝਾਈਆ। ਪਾਰਬ੍ਰਹਮ ਹੋ ਕੇ ਬ੍ਰਹਮ ਕਰ ਆਪਣੇ ਵਸ, ਵਸਲ ਆਪਣਾ ਦੇ ਵਖਾਈਆ। ਸੰਤ ਸੱਜਣ ਗੁਰਮੁਖ ਲੋਕਮਾਤ ਕਲਜੁਗ ਅੰਤ ਸਦੀ ਚੌਧਵੀਂ ਰੱਖ, ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ

❋

❋

ਡੇਰਾ ਦੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰਗ ਦੱਸ ਸਚ, ਸਤਿ ਸਤਿਵਾਦੀ ਹੋ ਕੇ ਸਤਿ ਸਤਿ ਵਖਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਨੂਰ ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਸਤਿਜੁਗ ਸਾਚਾ ਕਰ ਪਰਕਾਸ਼, ਕਲਜੁਗ ਕੂੜੀ ਕਿਰਿਆ ਅੰਧ ਅੰਧੇਰ ਦੇ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਸਾਡਾ ਰਿਹਾ ਕੋਈ ਨਾ ਦਾਸ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰੀ ਰਾਤ, ਸਾਚਾ ਤੇਰਾ ਨੂਰ ਚੰਦ ਨਾ ਕੋਇ ਚਮਕਾਈਆ। ਆਤਮ ਬ੍ਰਹਮ ਪਾਰਬ੍ਰਹਮ ਪੜ੍ਹੇ ਕੋਈ ਨਾ ਗਾਥ, ਸਿਫ਼ਤੀ ਢੋਲੇ ਗਾ ਗਾ ਸਾਰੇ ਸ਼ੁਕਰ ਰਹੇ ਮਨਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰੀ ਕਰੇ ਕੋਈ ਨਾ ਯਾਦ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ, ਵਾਹਵਾ ਤੇਰੀ ਬੇਪਰਵਾਹੀਆ। ਕਿਰਪਾ ਕਰ ਵਾਲੀ ਦੋ ਜਹਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵੱਡੀ ਵਡਿਆਈਆ। ਕਲਜੁਗ ਕੂੜੀ ਕਿਰਿਆ ਧਰਨੀ ਧਰਤ ਧਵਲ ਹੋਈ (ਪਰਧਾਨ), ਮਨ ਵਾਸਨਾ ਆਪਣੇ ਨਾਲ ਰਲਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਅੱਖਰਾਂ ਵਾਲਾ ਕੱਢ ਗਿਆਨ, ਮਾਇਆ ਮਮਤਾ ਮੋਹ ਕੀਤਾ ਹਲਕਾਈਆ। ਸਾਹਿਬ ਸਵਾਮੀ ਅੰਤਰਜਾਮੀ ਨਿਰੰਤਰ ਤੇਰਾ ਜਾਣੇ ਕੋਈ ਨਾ ਅਗੰਮਾ ਨਾਮ, ਨਿਰਅੱਖਰ ਧਾਰ ਨਾ ਕੋਇ ਦ੍ਰਿੜਾਈਆ। ਅੱਠ ਸੱਠ ਤੀਰਥ ਕਰ ਕਰ ਥੱਕੇ ਇਸ਼ਨਾਨ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਨਾ ਕੋਇ ਧਵਾਈਆ। ਸਾਚੀ ਮੰਜ਼ਲ ਚੜ੍ਹ ਕੇ ਨਿਰਗੁਣ ਮਿਲੇ ਕੋਈ ਨਾ ਆਣ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਪੱਲੂ ਫੜੇ ਨਾ ਸੁਰਤੀ ਸ਼ਬਦੀ ਕੋਈ ਕਾਹਨ, ਸੀਤਾ ਰਾਮ ਚਾਰੋਂ ਕੁੰਟ ਪਈ ਦੁਹਾਈਆ। ਪੀਰ ਪੈਗ਼ੰਬਰ ਨੇਤਰ ਨੈਣਾਂ ਨੀਰ ਵਹਾਣ, ਹੁਜਰਾ ਹਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕੁੜਿਆਰਾ ਦੇ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕਲਜੁਗ ਵੇਖ ਦੀਨ ਦੁਨੀ, ਦਹਿ ਦਿਸ਼ਾ ਧਿਆਨ ਲਗਾਈਆ। ਸਾਚਾ ਦਿਸਿਆ ਨਾ ਕੋਇ ਰਿਖੀ ਮੁਨੀ, ਮੁਨੀਸ਼ਰ ਰੂਪ ਨਾ ਕੋਇ ਬਦਲਾਈਆ। ਤੇਰੇ ਨਾਮ ਦੀ ਅਗੰਮੀ ਸੁਣੇ ਨਾ ਕੋਇ ਧੁਨੀ, ਧੁਨ ਆਤਮਕ ਰਾਗ ਨਾ ਕੋਇ ਜਣਾਈਆ। ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਧਾਰ ਹੋ ਕੇ ਪੁਣੀ, ਗੁਣ ਅਵਗੁਣ ਵੇਖੀਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਦਰ ਦਰਵੇਸ਼ ਖ਼ਾਦਮ ਹੋ ਕੇ ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਦੀ ਚੌਧਵੀਂ ਤੱਕ, ਬੀਸ ਬੀਸਾ ਨਾਲ ਰਲਾਈਆ। ਹਕ਼ੀਕ਼ਤ ਵਿਚੋਂ ਲੱਭੇ ਕਿਸੇ ਨਾ ਹਕ, ਸ਼ਰੀਕਤ ਵਿਚ ਦਿਸੇ ਲੋਕਾਈਆ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਮਾਰਗ ਰਹੀ ਦੱਸ, ਮੰਜ਼ਲ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਮਨ ਵਾਸਨਾ ਨੌ ਦਵਾਰੇ ਜਗਤ ਵਿਕਾਰਾਂ

❋

❋

ਵਿਚ ਰਹੇ ਨੱਸ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਨਿਜ ਨੇਤਰ ਲੋਚਨ ਨੈਣ ਖੁਲ੍ਹੀ ਕਿਸੇ ਨਾ ਅੱਖ, ਪ੍ਰਤੱਖ ਮਿਲਿਆ ਨਾ ਰੂਪ ਗੁਸਾਂਈਆ। ਸਾਚਾ ਨਾਮ ਮਿਲੇ ਕਿਸੇ ਨਾ ਹੱਟ, ਚੌਦਾਂ ਲੋਕ ਚੌਦਾਂ ਤਬਕ ਰਹੇ ਕੁਰਲਾਈਆ। ਕਿਰਪਾ ਕਰ ਮਿਹਰਵਾਨ ਮਹਿਬੂਬ ਪੁਰਖ ਸਮਰਥ, ਸਚ ਸਵਾਮੀ ਤੇਰੀ ਇਕੋ ਓਟ ਤਕਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਭਵਿਖਤਾਂ ਵਿਚ ਤੇਰਾ ਆਉਣਾ ਆਏ ਦੱਸ, ਸਿਖਿਆ ਲੋਕਮਾਤ ਜੀਵ ਜੰਤ ਜਗਤ ਸਮਝਾਈਆ। ਨਿਰਗੁਣ ਧਾਰ ਨਿਰਵੈਰ ਪੁਰਖ ਸ਼ਬਦ ਸਰੂਪੀ ਹੋ ਪਰਗਟ, ਜੋਤੀ ਜਾਤੇ ਨਿਰਗੁਣ ਨੂਰ ਕਰ ਰੁਸ਼ਨਾਈਆ। ਹਰ ਘਟ ਅੰਦਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾਮ ਨਿਧਾਨ ਮਾਰ ਸੱਟ, ਸੋਈ ਸੁਰਤੀ ਲਏ ਉਠਾਈਆ। ਅੰਮ੍ਰਿਤ ਧਾਰ ਨਿਝਰ ਨਿਰਾਕਾਰ ਦੇ ਰਸ, ਬੂੰਦ ਸਵਾਂਤੀ ਆਪਣੀ ਆਪ ਚੁਆਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਆਪਣਾ ਜੱਸ, ਵੇਦ ਪੁਰਾਨਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਹੋ ਕਿਰਪਾਲ ਸਤਿਜੁਗ ਸਾਚਾ ਮਾਰਗ ਦੇ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਸਤਿ ਸਤਿਵੰਤ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਮਾਤਲੋਕ ਬਣਾ ਆਪਣੀ ਬਣਤ, ਕਲਜੁਗ ਕੂੜੀ ਕਿਰਿਆ ਦੇ ਮੁਕਾਈਆ। ਗੁਰਮੁਖ ਸੱਜਣ ਉਠਾ ਧੁਰ ਦੇ ਸੰਤ, ਭਗਤ ਸੁਹੇਲੇ ਜੋੜ ਜੁੜਾਈਆ। ਬੋਧ ਅਗਾਧ ਮਹਿੰਮਾ ਅਨਾਦ ਸ਼ਬਦ ਸੁਣਾ ਆਪਣਾ ਮੰਤ, ਮੰਤਰ ਇਕੋ ਦੇ ਦ੍ਰਿੜਾਈਆ। ਲੱਖ ਚੁਰਾਸੀ ਨਜ਼ਰੀ ਆ ਧੁਰ ਦਾ ਕੰਤ, ਆਤਮ ਸੇਜਾ ਸਚ ਹੰਢਾਈਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਨਿਰਗੁਣ ਨਿਰਵੈਰ ਤੇਰਾ ਰੂਪ ਉਤਰ ਕਦੇ ਨਾ ਜਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਤੇਰੇ ਸਚਖੰਡ ਦਵਾਰੇ ਕਰਦੇ ਮਿੰਨਤ, ਨਿਉਂ ਨਿਉਂ ਕਦਮਾਂ ਉਪਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਚਾ ਰਾਹ ਏਕੰਕਾਰ ਬਣ ਮਲਾਹ ਚਾਰ ਵਰਨਾਂ ਦੇਣਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਸਮਰਥ, ਇਕੋ ਤੇਰੀ ਓਟ ਤਕਾਈਆ। ਕਲਜੁਗ ਲਹਿਣਾ ਦੇਣਾ ਪੂਰਬ ਝੋਲੀ ਪਾ ਹਕ, ਹਕ਼ੀਕ਼ਤ ਅਪਣੀ ਦੇ ਸਮਝਾਈਆ। ਸਤਿਜੁਗ ਸਾਚੇ ਸਾਚਾ ਮਾਰਗ ਦੱਸ, ਧਰਨੀ ਧਰਤ ਧਵਲ ਉਪਰ ਟਿਕਾਈਆ। ਹਰ ਹਿਰਦੇ ਆਪ ਜਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਇਕੋ ਮੰਤਰ ਨਿਰੰਤਰ ਤੇਰਾ ਹੋਵੇ ਜਸ, ਸਿਫ਼ਤਾਂ ਵਾਲਾ ਸਿਫ਼ਤੀ ਢੋਲਾ ਆਪੇ ਗਾਈਆ। ਗੁਰਮੁਖ ਸੰਤ ਸੁਹੇਲਾ ਜਨ ਭਗਤ ਰਹੇ ਨਾ ਵੱਖ, ਸੂਫ਼ੀ ਫ਼ਕੀਰ ਲੈਣਾ ਮਿਲਾਈਆ। ਜੋ ਤੇਰੇ ਮਿਲਣ ਦਾ ਕਰ ਕੇ ਬੈਠੇ ਹਠ, ਧੀਰਜ ਉਨ੍ਹਾਂ ਦੇਣਾ ਧਰਾਈਆ। ਗ੍ਰਹਿ ਮੰਦਰ ਕਾਇਆ ਮਾਟੀ ਸਾਚੀ ਹਾਟੀ ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧਰਾ ਦੇਣਾ ਮੁਕਾਈਆ। ਸਾਚੇ ਮੰਡਲ ਦੱਸ ਕੇ ਆਪਣੀ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਰਾਸ ਰਚਾਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਕਰ ਕੇ ਪਾਸ਼ ਪਾਸ਼, ਫ਼ਰਮਾਂਬਰਦਾਰ ਗੁਰਸਿਖ ਲੈਣੇ ਬਣਾਈਆ। ਜਿਨ੍ਹਾਂ ਨਿਰਗੁਣ ਨਿਰਵੈਰ ਤੇਰੇ ਮਿਲਣ ਦੀ ਰੱਖੀ ਆਸ, ਬਣ ਵਿਚੋਲਾ ਸਾਚਾ ਢੋਲਾ ਦੇਣਾ ਸੁਣਾਈਆ। ਓਨ੍ਹਾਂ ਅੰਤਰ ਰਹੇ ਨਾ ਅੰਧੇਰੀ ਰਾਤ, ਲੇਖਾ ਲਿਖ ਦੇ ਬਿਨ ਕਲਮ ਦਵਾਤ, ਨਿਰਅੱਖਰ ਨਾਲ ਅੱਖਰ ਦੇ ਸਮਝਾਈਆ। ਸਤਿਜੁਗ ਸਾਚੀ ਬਖ਼ਸ਼ ਦੇ ਦਾਤ, ਤੇਰਾ ਨਾਮ ਭੰਡਾਰਾ ਵਡ ਸੌਗ਼ਾਤ, ਇਕੋ ਨਜ਼ਰੀ ਆਏ ਪਿਤਾ ਮਾਤ, ਦੂਜਾ

❋

❋

ਅਵਰ ਨਾ ਕੋਇ ਦਿਸਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਰਹੇ ਆਖ, ਤੇਰਾ ਖੇਲ ਪੁਰਖ ਅਬਿਨਾਸ਼, ਸਤਿਜੁਗ ਤਰੇਤਾ ਦਵਾਪਰ (ਕਲਜੁਗ) ਤੇਰਾ ਦਾਸ, ਜੁਗ ਚੌਕੜੀ ਹੁਕਮ ਚਲੇ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਚਰਨੀ ਰਹੇ ਲਾਗ, ਸਚਖੰਡ ਦਵਾਰ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤੇ ਕਲਜੁਗ ਕੂੜੀ ਕਿਰਿਆ ਬੁਝਾ ਆਗ, ਤ੍ਰੈਗੁਣ ਪੰਜ ਤਤ ਨਾ ਕੋਇ ਤਪਾਈਆ। ਇਕੋ ਸਿਮਰਨ ਪੂਜਾ ਇਕੋ ਦੱਸਦੇ ਪਾਠ, ਇਕੋ ਕਲਮਾ ਦੇ ਦ੍ਰਿੜਾਈਆ। ਇਕੋ ਸਰੋਵਰ ਹੋਵੇ ਤੇਰਾ ਤੀਰਥ ਤਾਟ, ਦੁਰਮਤ ਮੈਲ ਦੇ ਧਵਾਈਆ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਨਜ਼ਰੀ ਆਏ ਮਾਠ, ਗੁਰੂਦਵਾਰਾ ਇਕੋ ਦੇ ਸਮਝਾਈਆ। ਨਿਰਗੁਣ ਹੋ ਕੇ ਦਰਸ਼ਨ ਦੇ ਉਪਰ ਸ਼ਾਹਰਗ, ਨੌ ਦਵਾਰੇ ਪੰਧ ਮੁਕਾਈਆ। ਬਿਨ ਮੱਕੇ ਕਾਅਬਿਉਂ ਕਾਇਆ ਮੰਦਰ ਅੰਦਰ ਕਰਾ ਆਪਣਾ ਹੱਜ, ਸਾਚੇ ਹੁਜਰੇ ਮਹਿਬੂਬ ਆਪਣਾ ਜਲਵਾ ਕਰ ਰੁਸ਼ਨਾਈਆ। ਕਰ ਬੇਨੰਤੀ ਸਤਿ ਪੁਰਖ ਨਿਰੰਜਣ ਲੋਕਮਾਤ ਤੈਨੂੰ ਰਹੇ ਸੱਦ, ਸੰਦੇਸ਼ਾ ਧੁਰ ਸ਼ਬਦ ਵਿਚ ਸੁਣਾਈਆ। ਕਲਜੁਗ ਕੂੜੀ ਕਿਰਿਆ ਪਾਰ ਕਿਨਾਰਾ ਕਰਕੇ ਹੱਦ, ਮਾਰਗ ਸੱਚਾ ਦੇ ਵਖਾਈਆ। ਮਾਨਵ ਜਾਤੀ ਆਪਣੀ ਬਣਾ ਯਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜਨ ਭਗਤ ਸੁਹੇਲੇ ਤੇਰੇ ਨਾਮ ਦੀ ਗਾਵਣ ਸਦ, ਛੰਦ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਝੋਲੀ ਰਹੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਉਚੀ ਕੂਕ ਕਰਨ ਪੁਕਾਰ, ਢੋਲਾ ਤੇਰਾ ਨਾਮ ਲਗਾਈਆ। ਜੋ ਸਿਖਿਆ ਦੇ ਕੇ ਆਏ ਵਿਚ ਸੰਸਾਰ, ਮਹਾਂਸਾਰਥੀ ਹੋ ਕੇ ਤੇਰਾ ਰਥ ਚਲਾਈਆ। ਮਨ ਵਾਸਨਾ ਕੂੜੀ ਕਿਰਿਆ ਸਭ ਨੂੰ ਕੀਤਾ ਖ਼ੁਆਰ, ਖ਼ਾਲਸ ਰੂਪ ਨਜ਼ਰ ਕੋਇ ਨਾ ਆਈਆ। ਤੇਰੀ ਮੰਜਲ ਚੜ੍ਹੇ ਨਾ ਕੋਇ ਨਿਰੰਕਾਰ, ਨਿਰਗੁਣ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਚਾਰ ਵਰਨ ਅਠਾਰਾਂ ਬਰਨ ਸਦੀ ਚੌਧਵੀਂ ਵੇਖੀ ਹਾਹਾਕਾਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੈਗ਼ੰਬਰ ਬਣਿਆ ਨਾ ਕੋਇ ਮਦਦਗਾਰ, ਦਸਤ ਬਦਸਤ ਹੱਥ ਨਾ ਕੋਇ ਮਿਲਾਈਆ। ਸੋਈ ਸੁਰਤੀ ਸਕਿਆ ਨਾ ਕੋਇ ਉਠਾਲ, ਸ਼ਬਦੀ ਨਾਦ ਨਾ ਕੋਇ ਸ਼ਨਵਾਈਆ। ਬਿਨ ਤੇਰੇ ਨਾਮੇ ਹੋਏ ਸਰਬ ਕੰਗਾਲ, ਖ਼ਾਲੀ ਦਵਾਰੇ ਦਿਸਣ ਥਾਉਂ ਥਾਈਂਆ। ਪੁਰਖ ਅਕਾਲ ਸਤਿਗੁਰ ਸ਼ਬਦ ਬਣਾ ਦਲਾਲ, ਹਕ਼ੀਕ਼ਤ ਵੇਖ ਹਕ ਹਲਾਲ, ਹਾਜ਼ਰ ਹੋ ਕੇ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਪਰਮਾਤਮ ਆਪਣੀ ਆਤਮ ਵੇਖ ਵਿਚ ਜਹਾਨ, ਲੋਕਮਾਤ ਨਿਰਗੁਣ ਧਾਰ ਆਪਣਾ ਵੇਸ ਵਟਾਈਆ। ਸਤਿ ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਜਗਤ ਵਿਦਿਆ ਸਭ ਨੂੰ ਕੀਤਾ ਬੇਈਮਾਨ, ਧਰਮ ਈਮਾਨ ਰਹਿਣ ਕੋਇ ਨਾ ਪਾਈਆ। ਮਨ ਸ਼ਰਅ ਵਿਚ ਬਣੇ ਸ਼ੈਤਾਨ, ਤੇਰਾ ਗਾਏ ਕੋਈ ਨਾ ਗਾਨ, ਸਚ ਪ੍ਰੀਤੀ ਤੇਰਾ ਨਾਤਾ ਨਾ ਕੋਇ ਜੁੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬੇਨੰਤੀ ਅਰਦਾਸ ਕਰ ਪਰਵਾਨ, ਜੁਗ ਚੌਕੜੀ (ਤੂੰ) ਦੇਵਣਹਾਰਾ ਦਾਨ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਦਿ ਜੁਗਾਦਿ ਵੇਖੇਂ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਦੋ ਜਹਾਨਾਂ ਹੁਕਮਰਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਰਵ ਸਸ ਸੂਰੀਆ ਚੰਦ ਮੰਡਲ ਮੰਡਪ ਤੇਰੇ ਹੁਕਮ ਅੰਦਰ ਭੱਜਣ ਵਾਹੋ ਦਾਹੀਆ।

❋

❋

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਨੂਰ ਪੁਰ

ਪੀਰ ਪੈਗ਼ੰਬਰ ਕਰਨ ਸਜਦਾ, ਮੁਕਾਮੇ ਹਕ ਸੀਸ ਨਿਵਾਈਆ। ਪਰਵਰਦਿਗਾਰ ਤੇਰਾ ਦਿਸੇ ਕੋਈ ਨਾ ਬਰਦਾ, ਖ਼ਾਦਮ ਨਜ਼ਰ ਕੋਇ ਨਾ ਆਈਆ। ਖੇਲ ਵੇਖ ਘਰ ਘਰ ਦਾ, ਉਮਤ ਉਮਤੀ ਖੋਜ ਖੁਜਾਈਆ। ਤੇਰਾ ਕਲਮਾ ਕੋਇ ਨਾ ਮੰਨਦਾ, ਆਲਮ ਉਲਮਾ ਸਮਝ ਕੋਇ ਨਾ ਪਾਈਆ। ਖੇਲ ਵੇਖਿਆ ਨਾ ਕਿਸੇ ਤਨ ਵਜੂਦ ਦਾ, ਪੜਦਾ ਓਹਲਾ ਨਾ ਕੋਇ ਉਠਾਈਆ। ਨੂਰ ਨਜ਼ਰ ਆਇਆ ਨਾ ਹਕ ਮਹਿਬੂਬ ਦਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਝਗੜਾ ਪਿਆ ਕਾਇਆ ਕਲਬੂਤ ਦਾ, ਸ਼ਰਅ ਪਏ ਲੜਾਈਆ। ਦਰਜਾ ਮਿਲੇ ਨਾ ਸੱਚੇ ਮਨਸੂਰ ਦਾ, ਮੰਜ਼ਲ ਹਕ ਨਾ ਕੋਇ ਪੁਚਾਈਆ। ਖੇਲ ਕਰ ਦੇ ਆਪਣੇ ਦਸਤੂਰ ਦਾ, ਦਸਤਗੀਰ ਤੇਰੇ ਹੱਥ ਵਡਿਆਈਆ। ਵੇਲਾ ਵਕਤ ਆਇਆ ਅੰਤ ਹਜ਼ੂਰ ਦਾ, ਅਮਾਮਾਂ ਦੇ ਅਮਾਮ ਵੇਖ ਵਖਾਈਆ। ਕਰ ਪ੍ਰਕਾਸ਼ ਅਗੰਮੀ ਨੂਰ ਦਾ, ਜੋਤੀ ਜੋਤ ਡਗਮਗਾਈਆ। ਕਲਜੁਗ ਨਾਤਾ ਤੋੜ ਕੂੜ ਦਾ, ਗੜ੍ਹ ਹੰਕਾਰ ਦੇ ਮਿਟਾਈਆ। ਝਗੜਾ ਰਹੇ ਨਾ ਮੂਰਖ ਮੂੜ੍ਹ ਦਾ, ਸੁਘੜ ਸੁੱਚਜੇ ਦੇ ਬਣਾਈਆ। ਟਿੱਕਾ ਲਾ ਆਪਣੀ ਚਰਨ ਧੂੜ ਦਾ, ਟਕਿਆਂ ਦਾ ਲੇਖਾ ਦੇ ਮੁਕਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਅਰਜ਼ ਬੇਨੰਤੀ ਸਭ ਦੀ ਕਬੂਲਦਾ, ਕਾਅਬੇ ਦੇ ਮਾਲਕ ਖ਼ਾਲਕ ਤੇਰੇ ਅੱਗੇ ਇਕ ਅਰਜ਼ੋਈਆ। ਤੇਰਾ ਮਾਰਗ ਇਕ ਅਸੂਲ ਦਾ, ਅਸਲ ਵਸਲ ਦੇ ਵਖਾਈਆ। ਤੇਰੀ ਕਰਨੀ ਨਹੀਂ ਕੋਈ ਅਦੂਲਦਾ, ਗੁਰ ਅਵਤਾਰ ਦੇਣ ਗਵਾਹੀਆ। ਤੇਰਾ ਹੁਕਮ ਸਦਾ ਮਨਜ਼ੂਰ ਦਾ, ਧੁਰ ਫ਼ਰਮਾਨਾ ਇਕ ਸਮਝਾਈਆ। ਪੈਂਡਾ ਰਹੇ ਨਾ ਮਨਮੁਖ ਮਗ਼ਰੂਰ ਦਾ, ਸ਼ਬਦੀ ਡੋਰੀ ਤੰਦ ਬੰਧਾਈਆ। ਗੜ੍ਹ ਰਹੇ ਨਾ ਕੋਇ ਗ਼ਰੂਰ ਦਾ, ਗ਼ੁਰਬਤ ਸਭ ਦੇ ਅੰਦਰੋਂ ਦੇ ਕਢਾਈਆ। ਖੇਲ ਵੇਖ ਹਾਜ਼ਰ ਹਜ਼ੂਰ ਮੌਜੂਦ ਦਾ, ਮਾਜ਼ੀ ਵੇਖਣ ਦਾ ਲੇਖਾ ਦੇ ਮੁਕਾਈਆ। ਨਜ਼ਾਰਾ ਦੱਸ ਆਪਣੀ ਮੰਜ਼ਲੇ ਮਕਸੂਦ ਦਾ, ਹਕ ਬਹਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਪੈਗ਼ੰਬਰ ਕਹਿਣ ਵੇਖ ਅਖੀਰ, ਆਖਰ ਰਹੇ ਜਣਾਈਆ। ਸਾਬਤ ਰਿਹਾ ਨਾ ਕਿਸੇ ਯਕੀਨ, ਯਕੇ ਬਾਦ ਦੀਗਰੇ ਸਾਰੇ ਦੇਣ ਦੁਹਾਈਆ। ਤੇਰਾ ਮਸਲਾ ਸਮਝੇ ਨਾ ਕੋਇ ਆਮੀਨ, ਆਲਮ ਚਲੇ ਨਾ ਕੋਇ ਚਤੁਰਾਈਆ। ਝਗੜਾ ਪਿਆ ਫ਼ਰਸ਼ੇ ਖ਼ਾਕੀ ਜ਼ਮੀਨ, ਜ਼ੱਰੇ ਜ਼ੱਰੇ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਅਲਿਫ਼ ਯੇ ਦੇਵੇ ਦਲੀਲ, ਕਾਇਨਾਤ ਰਹੀ ਸਮਝਾਈਆ। ਮਨ ਹੰਕਾਰੀ ਤੋੜੇ ਨਾ ਕੋਇ ਫ਼ਸੀਲ, ਫ਼ੈਸਲਾ ਹਕ ਨਾ ਕੋਇ ਕਰਾਈਆ। ਕਲਜੁਗ ਕਿਰਿਆ ਸਦੀ ਚੌਧਵੀਂ ਕਰ ਤਬਦੀਲ, ਤਬਾਦਲਾ ਅੰਤ ਤੇਰੇ ਹੱਥ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਜਦਿਆਂ ਵਿਚ ਬੈਠੇ ਸੀਸ ਨਿਵਾਈਆ। ਪੈਗ਼ੰਬਰ ਕਹਿਣ ਮੇਰੇ ਅਮਾਮਾਂ ਦੇ ਅਮਾਮ, ਅਮਲ ਵੇਖ ਜਗਤ ਲੋਕਾਈਆ। ਤੇਰਾ ਸਾਚਾ ਸਮਝੇ ਨਾ ਕੋਇ ਇਸਲਾਮ, ਇਸਮ ਆਜ਼ਮ ਨਜ਼ਰ ਕੋਇ ਨਾ ਆਈਆ। ਤੇਰਾ ਨਾਉਂ ਖ਼ਾਲਕ ਖ਼ਲਕ ਕਰੇ ਬਦਨਾਮ, ਬਦੀਆਂ ਵਿਚ ਵੇਖੀ ਲੋਕਾਈਆ। ਹਕ ਸੰਦੇਸ਼ਾ ਸਚ ਮਹਿਬੂਬ ਧੁਰ ਦੇ ਹੁਜਰੇ ਦੇ ਪੈਗ਼ਾਮ, ਨਗ਼ਮਾ ਆਪਣਾ ਨਾਮ ਸੁਣਾਈਆ। ਸਚ ਦਵਾਰੇ ਬਖ਼ਸ਼ ਇਕ ਹਮਾਮ, ਆਬੇ ਹਯਾਤ ਹਯਾਤੀ ਵਾਲਾ ਜਾਮ ਪਿਆਈਆ। ਝਗੜਾ ਮੁਕਾ ਤਨ ਖ਼ਾਕੀ ਵਜੂਦ ਤਮਾਮ, ਇਖ਼ਲਾਕ ਆਪਣਾ ਦੇ ਦ੍ਰਿੜਾਈਆ। ਤੇਰੇ ਕਦਮਾਂ ਉਤੇ ਕਦੀਮ ਤੋਂ ਸਾਰੇ ਕਰਦੇ ਆਏ

❋

❋

ਸਲਾਮ, ਸਮੇਂ ਵਿਚੋਂ ਸਮਾਂ ਦੇ ਬਦਲਾਈਆ। ਗੁਰ ਅਵਤਾਰ ਤੇਰਾ ਦੱਸਦੇ ਆਏ ਨਾਮ, ਨਾਉਂ ਨਿਰੰਕਾਰਾ ਜਗਤ ਜਣਾਈਆ। ਕਲਜੁਗ ਅੰਤ ਜੀਵ ਜੰਤ ਸਮਝੇ ਨਾ ਕੋਇ ਜਹਾਨ, ਜਹਾਲਤ ਘਰ ਘਰ ਬੈਠੀ ਡੇਰਾ ਲਾਈਆ। ਮਨ ਮਤ ਹੋਈ ਸ਼ੈਤਾਨ, ਸ਼ਰਅ ਸ਼ਰੀਰ ਅੰਦਰ ਕਰੇ ਲੜਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਦਿਸੇ ਨਾ ਕੋਇ ਇਨਸਾਨ, ਇਨਸਾਨੀਅਤ ਵਿਚ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜਗਤ ਵਾਸਨਾ ਦੀਨ ਦੁਨੀ ਹੋਈ ਗ਼ੁਲਾਮ, ਮਾਇਆ ਜ਼ੰਜੀਰ ਨਾ ਕੋਇ ਤੁੜਾਈਆ। ਤੇਰਾ ਮਹੱਲ ਅਟਲ ਵੇਖੇ ਕੋਈ ਨਾ ਆਲੀਸ਼ਾਨ, ਸਚਖੰਡ ਦਵਾਰੇ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਜਗਤ ਹੁਜਰਿਆਂ ਵਿਚ ਹੁੰਦਾ ਹਰਾਮ, ਮੱਕਾ ਕਾਅਬਾ ਰਿਹਾ ਕੁਰਲਾਈਆ। ਕਿਰਪਾ ਕਰ ਮਿਹਰਵਾਨ ਮਿਹਬਾਨ, ਮਿਹਬਾਨ ਬੀਦੋ ਤੇਰੀ ਓਟ ਤਕਾਈਆ। ਸਭ ਤੋਂ ਵੱਖਰਾ ਤੇਰਾ ਕਲਾਮ, ਕਲਮਿਆਂ ਨੂੰ ਕਾਇਮ ਕਰਨੇ ਵਾਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਦਰ ਠਾਂਡੇ ਅਲਖ ਜਗਾਈਆ। ਪੈਗ਼ੰਬਰ ਕਹਿਣ ਪਰਵਰਦਿਗਾਰ ਸੱਚੇ ਸ਼ਹਿਨਸ਼ਾਹ, ਤੇਰੇ ਹੱਥ ਵੱਡੀ ਵਡਿਆਈਆ। ਨਿਰਗੁਣ ਧਾਰ ਬਣ ਜਗਤ ਮਲਾਹ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਾਚੇ ਮਾਰਗ ਦੀ ਦੱਸ ਹਕ ਸਲਾਹ, ਸਫ਼ਰ ਪਿਛਲਾ ਪੰਧ ਮੁਕਾਈਆ। ਦੀਨ ਦੁਨੀ ਦਾ ਬਖ਼ਸ਼ ਗੁਨਾਹ, ਮਿਹਰ ਨਜ਼ਰ ਇਕ ਉਠਾਈਆ। ਸਤਿ ਸਚ ਕਰ ਰਵਾਂ, ਜੂਠ ਝੂਠ ਡੇਰਾ ਢਾਹੀਆ। ਸਤਿਜੁਗ ਸਾਚਾ ਮਾਰਗ ਚਲੇ ਨਵਾਂ, ਨੌ ਖੰਡ ਪ੍ਰਿਥਮੀ ਸੱਤ ਦੀਪ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦਵਾਰੇ ਦਰ ਤੇਰੇ ਆਸ ਰਖਾਈਆ। ਪੈਗ਼ੰਬਰ ਕਹਿਣ ਮੇਰੇ ਮਹਿਬੂਬ, ਮਹਿਵ ਤੇਰੀ ਓਟ ਇਕੋ ਨਜ਼ਰੀ ਆਈਆ। ਤੇਰਾ ਮਹੱਲ ਅਟਲ ਅਰਸ਼ ਅਰੂਜ, ਆਜ਼ਮ ਆਲੀਸ਼ਾਨ ਸੋਭਾ ਪਾਈਆ। ਕਲਜੁਗ ਅੰਤਮ ਜਗਤ ਵਾਸਨਾ ਦੂਰ ਕਰ ਦੂਜ, ਦਵੈਤ ਸਭ ਦੇ ਅੰਦਰੋਂ ਦੇ ਕਢਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇ ਹਦੂਦ, ਸ਼ਰਅ ਵਿਚ ਕਰੇ ਨਾ ਕੋਇ ਲੜਾਈਆ। ਹਰ ਘਟ ਨਜ਼ਰੀ ਆ ਮੌਜੂਦ, ਮਜਲਸ ਘਰ ਘਰ ਦੇ ਵਖਾਈਆ। ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਕਲਮਾ ਇਕੋ ਦੇ ਪੜ੍ਹਾਈਆ। ਤੇਰੀ ਖ਼ੁਸ਼ੀ ਦੇ ਵਜਦ ਅੰਦਰ ਆਪਣਾ ਭੁੱਲ ਜਾਣ ਵਜੂਦ, ਵਾਹਿਦ ਤੇਰਾ ਢੋਲਾ ਗਾਈਆ। ਚਾਰ ਕੁੰਟ ਬਖ਼ਸ਼ ਸਲੂਕ, ਸੁਲਹਕੁਲ ਤੇਰੇ ਹੱਥ ਵੱਡੀ ਵਡਿਆਈਆ। ਝਗੜਿਆਂ ਵਿਚ ਨਾ ਰਹੇ ਮਖ਼ਲੂਕ, ਖ਼ਾਲਕ ਹੋ ਕੇ ਹੋ ਸਹਾਈਆ। ਕਰ ਪ੍ਰਕਾਸ਼ ਸਾਚੇ ਕਲਬੂਤ, ਕਾਇਆ ਕਾਅਬਾ ਦੇ ਵਖਾਈਆ। ਧੁਰ ਦਾ ਨਾਮ ਹੁਕਮਰਾਨ ਕਰ ਮਜ਼ਬੂਤ, ਜਿਸ ਅੱਗੇ ਸਿਰ ਸਕੇ ਨਾ ਕੋਇ ਉਠਾਈਆ। ਜੁਗ ਚੌਕੜੀ ਤੇਰਾ ਦੇਂਦੇ ਗਏ ਸਬੂਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਅੰਤਮ ਅੰਤ ਸ੍ਰੀ ਭਗਵੰਤ ਸਭ ਦੀ ਝੋਲੀ ਪਾ ਹਕ ਹਕੂਕ, ਖ਼ਾਲੀ ਰਹਿਣ ਕੋਇ ਨਾ ਪਾਈਆ। ਮੁਰਸ਼ਦ ਹੋ ਕੇ ਮੁਰੀਦਾਂ ਕਰ ਮਹਿਫੂਜ਼, ਚਾਰ ਕੁੰਟ ਦਹਿ ਦਿਸ਼ਾ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਏਕਾ ਹੁਕਮ ਹੋਵੇ ਮਹਿਬੂਬ, ਹਦੂਦ ਰਹਿਣ ਕੋਇ ਨਾ ਪਾਈਆ।

❋

❋

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਹਰਿ ਗੋਬਿੰਦ ਪੁਰਾ ਜ਼ਿਲਾ ਗੁਰਦਾਸਪੁਰ

ਖ਼ੂਨ ਨਾਲੋਂ ਖ਼ੂਨ ਹੋਇਆ ਪਰਾਇਆ, ਸਾਚਾ ਸੰਗ ਨਾ ਕੋਇ ਬਣਾਈਆ। ਜਿਨ੍ਹਾਂ ਪਰਮ ਪੁਰਖ ਸਮਰਥ ਸਵਾਮੀ ਅੰਦਰੋਂ ਭੁਲਾਇਆ, ਤਿਨ੍ਹਾਂ ਅੰਦਰ ਦੂਈ ਦਿਤੀ ਬਿਠਾਈਆ। ਕਲਜੁਗ ਕੂੜੀ ਕਿਰਿਆ ਪਈ ਮਾਇਆ, ਭਰਮਾਂ ਵਿਚ ਭੁੱਲੀ ਲੋਕਾਈਆ। ਸਾਚਾ ਪ੍ਰੇਮ ਭਾਈ ਭਾਈਆਂ ਵਿਚ ਨਜ਼ਰ ਨਾ ਆਇਆ, ਕਰਨੀ ਦੇ ਕਰਤੇ ਖੇਲ ਰਚਾਈਆ। ਧੁਰ ਦਾ ਹੁਕਮ ਸਾਚਾ ਭਾਣਾ ਨਾ ਕਿਸੇ ਮੇਟ ਮਿਟਾਇਆ, ਜੁਗ ਜੁਗ ਮਿਟਦੀ ਵੇਖੀ ਲੋਕਾਈਆ। ਗੋਬਿੰਦ ਸੂਰੇ ਲੇਖ ਲਿਖਾਇਆ, ਸਦੀ ਬੀਸਵੀਂ ਰਹੀ ਕੁਰਲਾਈਆ। ਬੁੱਧ ਬਿਬੇਕੀ ਨਾ ਕੋਇ ਜਣਾਇਆ, ਗੁਰਮੁਖ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮੇਂ ਨਾਲ ਸੁਹਾਈਆ। ਘਰ ਦਾ ਖ਼ੂਨ ਹੋਇਆ ਬੇਗਾਨਾ, ਦਰਦੀ ਦਰਦ ਨਾ ਕੋਇ ਵੰਡਾਇੰਦਾ। ਮਨ ਨੇ ਦੂਸਰਿਆਂ ਨਾਲ ਲਾਇਆ ਯਰਾਨਾ, ਘਰ ਵਿਚ ਸਵਾਮੀ ਨਜ਼ਰ ਕਿਸੇ ਨਾ ਆਇੰਦਾ। ਸੱਜਣਾਂ ਨੂੰ ਸੱਜਣ ਮਾਰਨ ਤਾਅਨਾ, ਮੁਹੱਬਤ ਵਿਚ ਮੁਹੱਬਤ ਨਾ ਕੋਇ ਸਮਾਇੰਦਾ। ਇਹ ਖੇਲ ਕਰੇ ਸ੍ਰੀ ਭਗਵਾਨਾ, ਗੁਰ ਸ਼ਬਦੀ ਤਾਲ ਵਜਾਇੰਦਾ। ਕਲਜੁਗ ਝੋਲੀ ਪਾਇਆ ਮੰਗਿਆ ਦਾਨਾ, ਦਾਤ ਕੂੜ ਕੁੜਿਆਰੀ ਸੰਗ ਰਖਾਇੰਦਾ। ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਲੱਗੇ ਤਰਾਨਾ, ਤੁਰੀਆ ਪਦ ਨਾ ਕੋਇ ਸਮਾਇੰਦਾ। ਆਪਣੇ ਅੰਦਰ ਮਾਰ ਕੇ ਵੇਖੋ ਧਿਆਨਾ, ਕਾਮ ਕਰੋਧ ਹੰਕਾਰ ਘਰ ਘਰ ਡੇਰਾ ਲਾਇੰਦਾ। ਜੇ ਇਕੋ ਸਿਮਰੋ ਸ੍ਰੀ ਭਗਵਾਨਾ, ਦੂਜਾ ਰਹਿਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਬੇਗਾਨਿਆਂ ਨਾਲ ਲੱਗੀ ਪ੍ਰੀਤ, ਘਰ ਦਾ ਨਜ਼ਰ ਕੋਇ ਨਾ ਆਈਆ। ਇਹ ਕਲਜੁਗ ਦੀ ਦੱਸੀ ਰੀਤ, ਰੀਤੀਵਾਨ ਸਮਝ ਕੋਇ ਨਾ ਪਾਈਆ। ਝਗੜਾ ਪਵਾ ਕੇ ਹਸਤ ਕੀਟ, ਊਚਾਂ ਨੀਚਾਂ ਦਿਤਾ ਲੜਾਈਆ। ਪੁਰਖ ਅਬਿਨਾਸ਼ੀ ਕਰਵਟ ਬਦਲ ਕੇ ਸਭ ਵੱਲ ਕਰ ਲਈ ਪੀਠ, ਸਨਮੁਖ ਹੋ ਕੇ ਨਾ ਕਿਸੇ ਸਮਝਾਈਆ। ਸਭ ਦੀ ਮਨ ਦੇ ਅਧੀਨ ਹੋ ਗਈ ਨੀਤ, ਬੁੱਧੀ ਬਿਬੇਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਅੰਦਰ ਹੁਕਮ ਰਿਹਾ ਭਵਾਈਆ। ਗੁਰਮੁਖੋ ਤੁਸੀਂ ਨਾ ਬਣਿਓ ਕਿਸੇ ਦੇ ਬੇਗਾਨੇ, ਸਾਰੇ ਆਪਣੇ ਲਓ ਬਣਾਈਆ। ਤੁਹਾਡੇ ਟੁੱਟਣ ਨਾ ਕਦੇ ਯਰਾਨੇ, ਸਾਜਣ ਧੁਰ ਦੇ ਲਵੋ ਹੰਢਾਈਆ। ਉਹ ਗੁਰਮੁਖ ਸੁਘੜ ਸੁਚੱਜੇ ਸਿਆਣੇ, ਜੋ ਚਾਰ ਵਰਨਾਂ ਗੰਢ ਪਵਾਈਆ। ਉਨ੍ਹਾਂ ਦੇ ਅੰਦਰ ਇਕ ਧਿਆਨੇ, ਪਰਮ ਪੁਰਖ ਰਹੇ ਮਨਾਈਆ। ਤਿਨ੍ਹਾਂ ਨੂੰ ਸਤਿਗੁਰ ਸ਼ਬਦ ਮਾਰੇ ਆਪਣੇ ਤੀਰ ਕਾਨੇ, ਅਣਿਆਲੇ ਆਪ ਚਲਾਈਆ। ਸੋ ਗੁਰਮੁਖ ਜੋ ਆਪਣਾ ਘਰ ਸੰਭਾਲੇ, ਬਾਹਰ ਲੜਨ ਦੀ ਲੋੜ ਰਹੇ ਨਾ ਰਾਈਆ। ਆਪਣੇ ਮੀਤ ਮਿਤਰ ਭੈਣ ਭਾਈ ਸਾਕ ਸੱਜਣ ਕਾਇਆ ਮੰਦਰ ਅੰਦਰ ਭਾਲੇ, ਸੁਰਤੀ ਸੁਰਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲੇ ਖੇਲ ਨਿਰਾਲੇ, ਕਲਜੁਗ ਖੇਲ ਦੀਨ ਦੁਨੀ ਆਪ ਵਖਾਈਆ। ਜਗਤ ਨਾਤਾ ਤੁੱਟਾ ਪਿਆਰ, ਪ੍ਰੇਮੀ ਨਜ਼ਰ ਕੋਇ ਨਾ ਆਈਆ। ਬੇਗਾਨੇ ਹੋ ਕੇ ਘਰ ਦੇ ਕਰਨ ਖ਼ੁਆਰ, ਘਰ ਦੇ ਵਿਚੋਂ ਘਰ ਸਮਝ ਕਿਸੇ ਨਾ ਆਈਆ। ਏਸੇ ਕਾਰਨ ਤੁਹਾਡੇ ਅੰਦਰ ਪੰਜ ਚੋਰ ਹੋ ਗਏ ਖ਼ਬਰਦਾਰ, ਸ਼ਬਦ ਦੀ ਧੁਨ ਸੁਣਨ ਕੋਇ ਨਾ ਪਾਈਆ। ਇਹ ਵੀ ਤੁਹਾਡੇ ਘਰ ਦੇ ਬਾਹਰਲੀਆਂ

❋

❋

ਵਸਤੂਆਂ ਦੇ ਬਣ ਗਏ ਯਾਰ, ਯਾਰਾਨੇ ਤੁਹਾਡੇ ਨਾਲੋਂ ਤੁੜਾਈਆ। ਜੇ ਇਨ੍ਹਾਂ ਨੂੰ ਬੰਧਨ ਪਾ ਲਓ ਫੇਰ ਤੁਹਾਡੇ ਵਸ ਹੋ ਜਾਏ ਸਾਰਾ ਸੰਸਾਰ, ਦੋ ਚਾਰ ਯਾਰ ਰੱਖਣ ਦੀ ਲੋੜ ਰਹੇ ਨਾ ਰਾਈਆ। ਇਸ ਤੋਂ ਅਗਲੀ ਹੋਰ ਕੁਛ ਸਮਝੋ ਗੁਫ਼ਤਾਰ, ਗੁਫ਼ਤ ਸ਼ਨੀਦ ਦਿਆਂ ਜਣਾਈਆ। ਤੁਹਾਡਾ ਸੀ ਜਗਤ ਵਿਹਾਰ, ਅੰਦਰ ਚੜ੍ਹ ਕੇ ਵੇਖੋ ਮੰਜ਼ਲ ਉਹ ਹਕ ਮੁਨਾਰ, ਜਿਥੇ ਮਹਿਬੂਬ ਮਿਲ ਕੇ ਬੇਗਾਨਾ ਨਜ਼ਰ ਕੋਇ ਨਾ ਆਈਆ।

ਖ਼ੂਨ ਨਾਲ ਖ਼ੂਨ ਪਾਇਆ ਝਗੜਾ, ਝਗੜੇ ਝਗੜੇ ਵਿਚ ਲੋਕਾਈਆ। ਜੇ ਇਸ ਤੋਂ ਮਾਰਗ ਵੇਖੋ ਅਗਲਾ, ਅਗਲਾ ਪਿਛਲਾ ਨਜ਼ਰ ਕੋਇ ਨਾ ਆਈਆ। ਫੇਰ ਸੰਸਾਰ ਦਿਸੇ ਆਪਣਾ ਸਗਲਾ, ਸਾਥੀ ਸਾਰੇ ਸੋਭਾ ਪਾਈਆ। ਪ੍ਰੇਮ ਪ੍ਰੀਤੀ ਪਿਆਰ ਅੰਦਰ ਹੋਵੇ ਚਾਰ ਮੰਗਲਾ, ਗੀਤ ਗੋਬਿੰਦ ਇਕੋ ਕਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਸਚ ਸਚ ਦ੍ਰਿੜਾਈਆ। ਖ਼ੂਨ ਨਾਲ ਕਰੇ ਖ਼ੂਨ ਵੈਰ, ਵੈਰੀ ਪਿਤਾ ਪੂਤ ਨਜ਼ਰੀ ਆਈਆ। ਇਹੋ ਕਲਜੁਗ ਕਰਨੀ ਦਾ ਕਹਿਰ, ਜੋ ਸਤਿਗੁਰ ਅਰਜਨ ਗਿਆ ਸਮਝਾਈਆ। ਜਿਨ੍ਹਾਂ ਦੇ ਅੰਦਰ ਸਾਹਿਬ ਸਤਿਗੁਰ ਦੀ ਹੋ ਗਈ ਮਿਹਰ, ਮਿਹਰ ਨਜ਼ਰ ਇਕ ਉਠਾਈਆ। ਉਹ ਸਾਰਿਆਂ ਦੇ ਮਿਤਰ ਬਣ ਗਏ ਇਕੋ ਵੇਰ, ਘਰ ਦੇ ਬਾਹਰ ਦੇ ਬੇਗਾਨੇ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਸਚ ਦਵਾਰ ਦਾ ਵੇਖਿਆ ਅਗੰਮੀ ਸ਼ਹਿਰ, ਸ਼ਹਿਨਸ਼ਾਹ ਮਿਲ ਕੇ ਖ਼ੁਸ਼ੀ ਮਨਾਈਆ। ਆਪਣੇ ਖ਼ੂਨ ਦੇ ਖ਼ੂਨ ਦੀ ਜ਼ਰਾ ਹੋਰ ਕਰੋ ਸ਼ੈਰ, ਸਹੀ ਆਪਣਾ ਆਪ ਨਜ਼ਰੀ ਆਈਆ। · ਸ ਤ ਗ ਰ

ਸ਼ਬਦ ਸਦਾ ਮਿਹਰਵਾਨ, ਆਦਿ ਜੁਗਾਦਿ ਜੁਗ ਚੌਕੜੀ ਦਇਆ ਕਮਾਇੰਦਾ। ਜਨ ਭਗਤਾਂ ਨਾਮ ਭਗਤੀ ਦੇ ਕੇ ਦਾਨ, ਦੀਨਨ ਆਪਣੇ ਰੰਗ ਰੰਗਾਇੰਦਾ। ਕਾਇਆ ਮੰਦਰ ਸੁਹਾ ਮਕਾਨ, ਸਾਢੇ ਤਿੰਨ ਹੱਥ ਵੱਡ ਵਡਿਆਇੰਦਾ। ਵਸਤ ਅਮੋਲਕ ਦੇ ਕੇ ਦਾਨ, ਖ਼ਾਲੀ ਭੰਡਾਰ ਆਪ ਭਰਾਇੰਦਾ। ਅੰਮ੍ਰਿਤ ਸਰ ਕਰਾ ਇਸ਼ਨਾਨ, ਦੁਰਮਤ ਮੈਲ ਧਵਾਇੰਦਾ। ਦੀਵਾ ਬਾਤੀ ਕਮਲਾਪਾਤੀ ਜਗਾ ਮਹਾਨ, ਅੰਧ ਅੰਧੇਰ ਗਵਾਇੰਦਾ। ਸਾਚੀ ਸਖ਼ੀ ਮੇਲ ਕੇ ਧੁਰ ਦਾ ਕਾਹਨ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਗੇੜਾ ਕਟ ਕੇ ਲੱਖ ਚੁਰਾਸੀ ਆਵਣ ਜਾਣ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਅਕੇਲਾ ਮਿਹਰ ਨਜ਼ਰ ਨਾਲ ਤਰਾਇੰਦਾ। ਸਤਿਗੁਰ ਸ਼ਬਦ ਮਿਹਰ ਨਜ਼ਰ ਰਿਹਾ ਕਰ, ਕਰੀਮ ਕਰਤਾ ਵੱਡ ਵਡਿਆਈਆ। ਹਰਿ ਸੰਤ ਸੁਹੇਲੇ ਸੱਜਣ ਲਏ ਫੜ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਕਾਇਆ ਮੰਦਰ ਅੰਦਰ ਸਾਚੇ ਪੌੜੇ ਜਾਏ ਚੜ੍ਹ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਸਾਚਾ ਢੋਲਾ ਲਵੇ ਪੜ੍ਹ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰਾ ਵਖਾ ਕੇ ਇਕੋ ਨਰਾਇਣ ਨਰ, ਦਰਗਾਹ ਸਾਚੀ ਧਾਮ ਦਏ ਜਣਾਈਆ। ਭਗਤ ਸੁਹੇਲੇ ਸੱਜਣ ਲੈ ਕੇ ਜਾਵੇ ਆਪਣੇ ਘਰ, ਅਧ ਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਨ ਭਗਤਾਂ ਦੇਵੇ ਸਾਚਾ ਵਰ, ਮਿਹਰ ਨਜ਼ਰ ਨਾਲ ਨਜ਼ਰੀਆ ਅੰਦਰੋਂ ਦਏ ਬਦਲਾਈਆ। ਸਤਿਗੁਰ ਨਾਮ ਸ਼ਬਦ ਅਗੰਮਾ, ਅਗੰਮ ਅਗੰਮੜਾ ਆਪਣੇ ਵਿਚ ਰਖਾਇੰਦਾ। ਨਾ ਮਰਿਆ ਨਾ ਕਦੇ ਜੰਮਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੁਗ ਚੌਕੜੀ ਪੁਰਖ ਅਕਾਲ

❋

❋

ਦੀਨ ਦਿਆਲ ਪਰਗਟ ਕਰੇ ਜੋ ਹੋਵੇ ਓਸ ਦਾ ਸਮਾਂ, ਸਮਾਂ ਸਮੇਂ ਵਿਚ ਬਦਲਾਇੰਦਾ। ਓਸ ਨਾਮ ਨੂੰ ਨਾ ਕੋਈ ਲਾਲਚ ਨਾ ਕੋਈ ਤਮਅ, ਤਮਾਸ਼ਾ ਦੀਨ ਦੁਨੀ ਵੇਖ ਵਖਾਇੰਦਾ। ਨਾ ਕੋਈ ਹਰਖ਼ ਸੋਗ ਨਾ ਗ਼ਮਾ, ਚਿੰਤਾ ਰੋਗ ਨਾ ਕੋਇ ਸਤਾਇੰਦਾ। ਨਾ ਬੰਦ ਹੋਇਆ ਕਿਸੇ ਹੱਡ ਮਾਸ ਨਾੜੀ ਚੰਮਾ, ਬ੍ਰਹਿਮੰਡ ਖੰਡ ਪੁਰੀ ਲੋਅ ਹਰ ਘਟ ਵਿਚ ਸਮਾਇੰਦਾ। ਜਨਨੀ ਕੁੱਖ ਕਿਸੇ ਨਾ ਜੰਮਾ, ਅਗਨੀ ਕੁੰਡ ਨਾ ਕੋਇ ਤਪਾਇੰਦਾ। ਸੋ ਨਾਮ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਨੇ ਮੰਨਾ, ਜਿਸ ਨੂੰ ਮੰਨ ਕੇ ਮਾਣਸ ਰੂਪ ਪੰਜ ਤਤ ਪਰਮ ਪੁਰਖ ਆਪ ਵਟਾਇੰਦਾ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਗੁਰਮੁਖ ਪੁਰਾ ਜ਼ਿਲਾ ਗੁਰਦਾਸਪੁਰ

ਸਤਿਗੁਰ ਕਿਰਪਾ ਵਸੇ ਖੇੜਾ, ਜਨ ਭਗਤ ਮਿਲੇ ਮਾਣ ਵਡਿਆਈਆ। ਮਾਨਸ ਜਨਮ ਬੰਨ੍ਹੇ ਬੇੜਾ, ਜਗਤ ਜਹਾਨ ਨਾ ਕੋਇ ਰੁੜ੍ਹਾਈਆ। ਭੇਵ ਚੁਕਾ ਕੇ ਤੇਰਾ ਮੇਰਾ, ਪੜਦਾ ਓਹਲਾ ਦਏ ਉਠਾਈਆ। ਪ੍ਰੇਮ ਪ੍ਰੀਤੀ ਅੰਦਰ ਦੱਸੇ ਚਾਓ ਘਨੇਰਾ, ਖ਼ੁਸ਼ੀਆਂ ਅੰਦਰ ਨਾਮ ਵਡਿਆਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਅਗਲਾ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੱਖ ਚੁਰਾਸੀ ਕਟੇ ਜੇੜਾ, ਜਨਮ ਮਰਨ ਦਾ ਲੇਖ ਦਏ ਮੁਕਾਈਆ। ਸਤਿਗੁਰ ਕਿਰਪਾ ਹੋਵੇ ਉਜਲ ਮੁਖ, ਮਿਲੇ ਮਾਣ ਵਡਿਆਈਆ। ਜਗਤ ਚਿੰਤਾ ਰਹੇ ਨਾ ਦੁੱਖ, ਦਰਦੀਆਂ ਦਰਦ ਵੰਡਾਈਆ। ਘਰ ਉਪਜਾਏ ਸਾਚਾ ਸੁਖ, ਸੱਜਣ ਸਾਹਿਬ ਸਵਾਮੀ ਬੇਪਰਵਾਹੀਆ। ਭੰਡਾਰਾ ਦਏ ਅਤੁਟ, ਨਖੁਟ ਕਦੇ ਨਾ ਜਾਈਆ। ਹਰਿ ਸੰਤ ਬਣਾ ਕੇ ਆਪਣੇ ਸੁਤ, ਅਬਿਨਾਸ਼ੀ ਕਰਤਾ ਗੋਦ ਉਠਾਈਆ। ਪੜਦਾ ਓਹਲਾ ਰਹਿਣ ਨਾ ਦੇਵੇ ਲੁਕ, ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਜਨਮ ਕਰਮ ਦਾ ਮੇਟ ਕੇ ਦੁੱਖ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਦਏ ਕਟਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੨ ਸਵਿੰਦਰ ਸਿੰਘ ਦੇ ਗ੍ਰਹਿ ਪਿੰਡ ਦਇਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਕਿਰਪਾ ਕਰ ਛੇਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਤੇਰੀ ਸਾਚੀ ਮੰਜ਼ਲ ਦਾ ਰਿਹਾ ਕੋਇ ਨਾ ਭੇਤੀ, ਵਿਦਿਆ ਵਾਲੇ ਕਰਨ ਲੜਾਈਆ। ਤੇਰੇ ਪਿਆਰ ਪ੍ਰੇਮ ਦੀ ਸਮਝੇ ਕੋਇ ਨਾ ਨੇਕੀ, ਮਾਨੁਖ ਹੋ ਕੇ ਆਪਣਾ ਆਪ ਭੁਲਾਈਆ। ਦੀਨ ਦੁਨੀ ਚਾਰ ਕੁੰਟ ਦੇਖੀ, ਭਰਮੇ ਭੁੱਲੀ ਲੋਕਾਈਆ। ਤੇਰਾ ਰਾਹ ਤੱਕਣ ਭਗਤ ਜਨ ਪਰਦੇਸੀ, ਦੇਸ ਛੱਡ ਕੇ ਲੋਕਮਾਤ ਅੱਖ ਉਠਾਈਆ। ਚਰਨ ਪ੍ਰੀਤੀ ਬਖ਼ਸ਼ ਸਾਚੀ ਟੇਕੀ, ਸਹਾਰਾ ਇਕੋ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਮਾਤ ਮੇਟੀਂ, ਮਿੱਟੀ ਵਾਲੀ ਖ਼ਾਕ ਨਾ ਕੋਇ ਉਡਾਈਆ। ਕੂੜ ਕੁੜਿਆਰੇ ਦਰ ਤੋਂ ਛੇਕੀਂ, ਨੇਰਨ ਨੇਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਆਪਣਾ ਦੱਸ ਦੇ ਅਗੰਮੀ ਨੁਕਤਾ, ਗੁਨਾਹ ਦਾ ਲਹਿਣਾ ਦੇ ਮੁਕਾਈਆ। ਜਿਸ ਮੰਜ਼ਲ ਤੇ ਤੇਰਾ ਪੈਂਡਾ ਮੁਕਦਾ, ਮਹਿਬੂਬ ਸਹਿਜੇ ਦੇ ਟਿਕਾਈਆ। ਪੜਦਾ ਰਹੇ ਨਾ ਉਹਲੇ ਲੁਕ ਦਾ, ਨਕਾਬ ਪੜਦਾ ਦੇਣਾ ਚੁਕਾਈਆ। ਪ੍ਰੇਮ ਮਿਲੇ ਤੇਰੇ ਸਾਚੇ ਸੁਖ ਦਾ, ਦੂਜੀ ਆਸ

❋

❋

ਨਾ ਕੋਇ ਰਖਾਈਆ। ਬਿਨ ਤੇਰੇ ਦੋ ਜਹਾਨ ਕੋਇ ਨਾ ਪੁਛਦਾ, ਪਿਛਲਿਆਂ ਦਾ ਸੰਗ ਅੱਗੇ ਨਜ਼ਰ ਕੋਇ ਨਾ ਆਈਆ। ਭਗਤ ਉਧਾਰਨਾ ਤੇਰਾ ਖੇਲ ਤੁਛ ਦਾ, ਦਇਆਵਾਨ ਦੇਣੀ ਮਾਣ ਵਡਿਆਈਆ। ਜੋ ਤੇਰੇ ਦਵਾਰੇ ਦੀਵਾਨਾ ਹੋ ਕੇ ਝੁਕਦਾ, ਚਰਨ ਕਵਲ ਧੂੜ ਰਮਾਈਆ। ਅੰਤ ਲੇਖਾ ਮੁਕਾ ਦੇ ਉਸ ਦਾ, ਜੋ ਉਸਤਤ ਵਿਚ ਤੇਰਾ ਨਾਮ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਦੱਸ ਦੇ ਆਪਣੀ ਤੁਕ ਦਾ, ਨਾਮ ਨਿਧਾਨਾ ਇਕ ਸਮਝਾਈਆ। ਸਤਿ ਕਹੇ ਪ੍ਰਭ ਹਰਿਜਨ ਰਹੇ ਕੋਈ ਨਾ ਸੁੱਤਾ, ਸੁੱਤੀ ਵੇਖਾਂ ਜਗਤ ਲੋਕਾਈਆ। ਮਿਹਰਵਾਨ ਮਹਿਬੂਬ ਤੈਨੂੰ ਵੇਖਾਂ ਤੁੱਠਾ, ਨਜ਼ਰੇ ਕਰਮ ਨਾਲ ਜਗਾਈਆ। ਸੰਤ ਸੁਹੇਲਾ ਲਟਕੇ ਫੇਰ ਕਦੇ ਨਾ ਪੁੱਠਾ, ਅਗਨੀ ਅੱਗ ਨਾ ਕੋਇ ਤਪਾਈਆ। ਰਸਨਾ ਖਾਏ ਕੋਇ ਨਾ ਕੁੱਠਾ, ਕੂੜੀ ਕਿਰਿਆ ਦੇਣੀ ਮਿਟਾਈਆ। ਸਚ ਦਵਾਰੇ ਬਿਨ ਤੇਰੇ ਕਹੇ ਕੋਇ ਨਾ ਆ ਭਗਤ ਦਵਾਰੇ ਪੁੱਤਾ, ਪਿਤਾ ਹੋ ਕੇ ਗੋਦ ਨਾ ਕੋਇ ਉਠਾਈਆ। ਸਾਚੇ ਜੀਵਣ ਦਾ ਸਮਝੇ ਕੋਇ ਨਾ ਮੁੱਦਾ, ਮੁੱਦਤਾਂ ਦੇ ਵਿਛੜੇ ਸਕੇ ਨਾ ਕੋਇ ਮਿਲਾਈਆ। ਆਪਣਾ ਭੇਵ ਖੋਲ੍ਹ ਦੇ ਗੁੱਝਾ, ਗਹਿਰ ਗੰਭੀਰ ਰਮਜ਼ ਲਗਾਈਆ। ਭਗਤਾਂ ਭਾਉ ਰਹੇ ਨਾ ਦੂਜਾ, ਦੁਤੀਆ ਰੂਪ ਨਾ ਕੋਇ ਵਟਾਈਆ। ਨਾਮ ਭੰਡਾਰਾ ਦੇ ਸੁੱਧਾ, ਸੁਖ ਸਾਗਰ ਵਿਚ ਸਮਾਈਆ। ਤੇਰਾ ਲਹਿਣਾ ਦੇਣਾ ਆਦਿ ਜਗਾਦਿ ਚੌਕੜੀ ਜੁਗਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਵਣਹਾਰ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਮਲ ਕਰ ਸਰਬ ਦੀ ਬੁੱਧਾ, ਬੁੱਧੀ ਬਿਬੇਕ ਦੇ ਬਣਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਕਰ ਬੁੱਧ ਬਿਬੇਕ, ਵਿਵੇਕੀ ਆਪਣੀ ਦਇਆ ਕਮਾਈਆ। ਸਚ ਦਵਾਰੇ ਤੇਰਾ ਦਰਸ਼ਨ ਲੈਣ ਪੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਨਮ ਜਨਮ ਦੀ ਬਦਲ ਦੇ ਰੇਖ, ਕਰਮ ਕਰਮ ਦਾ ਗੇੜਾ ਦੇ ਮਿਟਾਈਆ। ਸਚ ਵਖਾ ਅਗੰਮਾ ਦੇਸ, ਜਿਸ ਘਰ ਬੈਠਾ ਸੋਭਾ ਪਾਈਆ। ਦੋ ਜਹਾਨਾਂ ਬਣ ਕੇ ਨਰ ਨਰੇਸ਼, ਧੁਰ ਫ਼ਰਮਾਨਾ ਇਕ ਸੁਣਾਈਆ। ਜੁਗ ਚੌਕੜੀ ਕਰ ਕਰ ਵੇਸ, ਗੁਰ ਅਵਤਾਰ ਪੈਗ਼ੰਬਰ ਨਾਉਂ ਧਰਾਈਆ। ਅੰਤਮ ਆਪਣਾ ਆਪ ਕਰ ਦੇ ਭੇਟ, ਨਾਤਾ ਤਤ ਵਜੂਦ ਤੁੜਾਈਆ। ਸਾਚੀ ਸੇਜਾ ਆਪਣੀ ਮੰਜ਼ਲ ਆਪੇ ਲੇਟ, ਸੋਭਾਮਾਨ ਦਏ ਸੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਸੰਗ ਖੇਲੇ ਖੇਡ, ਖਿਲਾੜੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਲੋਕਮਾਤ ਦਿਤਾ ਭੇਜ, ਭੱਜ ਭੱਜ ਉਨ੍ਹਾਂ ਆਪਣਾ ਮੇਲ ਮਿਲਾਈਆ। ਸਤਿ ਕਹੇ ਪ੍ਰਭ ਜਿਨ੍ਹਾਂ ਲੋਕਮਾਤ ਘਲਦਾ, ਪੰਜ ਤਤ ਦੇ ਵਡਿਆਈਆ। ਤਿਨ੍ਹਾਂ ਅੰਦਰ ਜੋਤੀ ਸ਼ਬਦੀ ਧਾਰ ਹੋ ਕੇ ਰਲਦਾ, ਘਰ ਘਰ ਅੰਦਰ ਸੋਭਾ ਪਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਤਮ ਸੇਜਾ ਇਕੋ ਮਲਦਾ, ਜਿਥੇ ਮਲਕੁਲਮੌਤ ਦਏ ਨਾ ਕੋਇ ਸਜ਼ਾਈਆ। ਜਨ ਭਗਤਾਂ ਲੇਖਾ ਜਣਾਏ ਹਿਸਾਬ ਹੱਲ ਦਾ, ਹਾਲਤ ਸਭ ਦੀ ਦਏ ਬਦਲਾਈਆ। ਬਿਨਾਂ ਗੁਰਮੁਖਾਂ ਕਿਸੇ ਨੂੰ ਪਤਾ ਨਹੀਂ ਕਲ੍ਹ ਦਾ, ਕਲਮੇ ਵਾਲੇ ਦੇਣ ਦੁਹਾਈਆ। ਝਗੜਾ ਸ਼ੁਰੂ ਹੋਣ ਵਾਲਾ ਜਲ ਥਲ ਦਾ, ਪਲ ਪਲ ਸਮਝ ਕਿਸੇ ਨਾ ਆਈਆ। ਹੁਕਮ ਫ਼ਰਮਾਨ ਮਿਲਣ ਵਾਲਾ ਪੁਰਖ ਅਟਲ ਦਾ, ਧੁਰ ਦਰਗਾਹੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਲ ਛਲ ਦਾ, ਅਛਲ ਛਲ ਆਪਣੀ ਖੇਲ ਖਿਲਾਈਆ।

❋

❋

੨੭ ਅੱਸੂ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਇਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਭਗਤਾਂ ਖੁਲ੍ਹੀ ਰੱਖ ਦ੍ਰਿਸ਼ਟ, ਦ੍ਰਿਸ਼ਟਾਂਤਾਂ ਦੀ ਲੋੜ ਰਹੇ ਨਾ ਰਾਈਆ। ਚੌਥੇ ਜੁਗ ਦੀ ਪੂਰੀ ਹੋ ਗਈ ਕਿਸ਼ਤ, ਲੇਖਾ ਅਗਲਾ ਆਪਣਾ ਲੈ ਬਣਾਈਆ। ਲਾਰਾ ਦੇਵੀਂ ਨਾ ਕੋਇ ਸਵਰਗ ਬਹਿਸ਼ਤ, ਸਚਖੰਡ ਦਵਾਰਾ ਇਕੋ ਇਕ ਵਖਾਈਆ। ਨੌ ਸੌ ਚੁਰਾਨਵੇ ਦੀ ਫੋਲ ਕੇ ਵੇਖ ਫ਼ਰਿਸਤ, ਜੁਗ ਚੌਕੜੀ ਪੰਧ ਮੁਕਾਈਆ। ਜੋ ਮੰਗਾਂ ਮੰਗ ਕੇ ਗਿਆ ਵਸ਼ਿਸ਼ਟ, ਰਾਮ ਰਾਮ ਰਾਮ ਨਾਲ ਸਮਝਾਈਆ। ਸਤਿਗੁਰ ਸ਼ਬਦ ਜਗਤ ਵਾਸਨਾ ਭੋਗੇ ਕੋਇ ਨਾ ਗ੍ਰਹਿਸਤ, ਗ੍ਰਹਿ ਗ੍ਰਹਿ ਘਰ ਘਰ ਆਪਣੀ ਸੇਜ ਹੰਢਾਈਆ। ਜਿਸ ਨੂੰ ਬੁੱਧੀ ਵਾਲਾ ਸਮਝ ਨਾ ਸਕੇ ਇਸ਼ਕ, ਹਕ਼ੀਕ਼ਤ ਵਿਚੋਂ ਆਪਣਾ ਹਕ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਤਿ ਕਹੇ ਪ੍ਰਭ ਰੰਗ ਦੇ ਚੋਲੀ, ਚੋਲਾ ਰਹਿਣ ਕੋਇ ਨਾ ਪਾਈਆ। ਭਗਤ ਸੱਜਣ ਸਹੇਲੀ ਬਣਾ ਗੋਲੀ, ਗੋਲਕ ਖ਼ਾਲੀ ਦੇ ਭਰਾਈਆ। ਗੁਰਮੁਖ ਰਹੇ ਨਾ ਕੋਇ ਮਖ਼ੌਲੀ, ਮੁਖ ਉਜਲ ਜਗਤ ਕਰਾਈਆ। ਹਾਸੀ ਕਰੇ ਨਾ ਕੋਇ ਧੌਲੀ, ਧਵਲ ਉਪਰ ਮਿਲੇ ਵਡਿਆਈਆ। ਸਾਰ ਸਮਝੇ ਨਾ ਕੋਇ ਰੌਲੀ, ਪੰਡਤ ਵਿਦਿਆ ਨਾ ਕੋਇ ਦ੍ਰਿੜਾਈਆ। ਤੇਰੇ ਪਿਆਰ ਦੀ ਰੁੱਤ ਰਹੇ ਸਦਾ ਮੌਲੀ, ਮੌਲਾ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਮਝਾ ਆਪਣੀ ਆਉਣੀ, ਆਵਣ ਜਾਵਣ ਅਗਲਾ ਦੇ ਮੁਕਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੱਸ ਆਪਣਾ ਆਉਣਾ, ਅਵਾਗਵਣ ਵਿਚੋਂ ਬਾਹਰ ਕਢਾਈਆ। ਸਾਚੀ ਸੇਜਾ ਦੱਸ ਸੌਣਾ, ਜਿਥੇ ਸੁਤਿਆਂ ਨਾ ਕੋਇ ਉਠਾਈਆ। ਸਾਚਾ ਨਾਮ ਦੱਸ ਗਾਉਣਾ, ਜਿਸ ਨੂੰ ਗਾ ਕੇ ਮਿਲੇ ਬੇਪਰਵਾਹੀਆ। ਸਾਚਾ ਮੰਦਰ ਦੱਸ ਸੁਹਾਉਣਾ, ਜਿਥੇ ਨਿਰਮਲ ਜੋਤ ਹੋਵੇ ਰੁਸ਼ਨਾਈਆ। ਸਾਚਾ ਨਾਦ ਦੱਸ ਵਜਾਉਣਾ, ਬਿਨ ਤੰਦ ਸਤਾਰ ਹਿਲਾਈਆ। ਸਾਚਾ ਰੰਗ ਦੱਸ ਚੜ੍ਹਾਉਣਾ, ਬਿਨ ਲਲਾਰੀ ਸੋਭਾ ਪਾਈਆ। ਸਾਚਾ ਵਣਜ ਦੱਸ ਕਰਾਉਣਾ, ਵਸਤ ਅਮੋਲਕ ਆਪ ਵਰਤਾਈਆ। ਸਾਚਾ ਧਾਮ ਦੱਸ ਸੁਹਾਉਣਾ, ਸੋਭਾਵੰਤ ਤੇਰੇ ਹੱਥ ਵਡਿਆਈਆ। ਕਰ ਕਿਰਪਾ ਅਬਿਨਾਸ਼ੀ ਕਰਤੇ ਆਪਣਾ ਮੇਲ ਮਿਲਾਉਣਾ, ਮਿਲਾਵਟ ਵਿਚ ਮਿਲੀ ਰਹੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਆਪਣੇ ਘਰ ਵਸਾਉਣਾ, ਜਿਥੇ ਵਸ ਕੇ ਉਜੜ ਕੋਇ ਨਾ ਜਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੨ ਮੋਹਣ ਸਿੰਘ ਦੇ ਗ੍ਰਹਿ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਭਗਤਾਂ ਸੰਗ ਜੋੜ, ਜੋੜਾ ਧਰਮ ਦਵਾਰ ਬਣਾਈਆ। ਸ਼ਬਦ ਅਗੰਮੀ ਬੰਨ੍ਹ ਡੋਰ, ਬੰਧਨ ਧੁਰ ਦਾ ਏਕਾ ਪਾਈਆ। ਵਾਸਨਾ ਰਹੇ ਨਾ ਮਨ ਦੀ ਕੌੜ, ਅੰਮ੍ਰਿਤ ਵਿਖ ਦੇ ਬਣਾਈਆ। ਚਾਰ ਕੁੰਟ ਦੀ ਮੁਕੇ ਦੌੜ, ਸਾਂਤਕ ਸਤਿ ਸਤਿ ਕਰਾਈਆ। ਮੰਜ਼ਲ ਮਿਲੇ ਹਕ਼ੀਕ਼ੀ ਪੌੜ, ਅੱਗੇ ਹੋ ਨਾ ਕੋਇ ਅਟਕਾਈਆ। ਤੇਰਾ ਦਰਸ਼ਨ ਤੱਕੀਏ ਨਾਲ ਗ਼ੌਰ, ਗਹਿਰ ਗੰਭੀਰ ਨਜ਼ਰੀ ਆਈਆ। ਤੁਧ ਬਿਨ ਨਜ਼ਰ ਨਾ ਆਵੇ

❋

❋

ਕੋਈ ਔਰ, ਅਵਰਾ ਰਾਹ ਨਾ ਕੋਇ ਜਣਾਈਆ। ਮਾਨਸ ਜਨਮ ਜਾਏ ਸੌਰ, ਸਵਾਰਥ ਪਰਮਾਰਥ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦੇਣਾ ਮਿਲਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤ ਬਣਾ ਧੁਰ ਦੇ ਸੰਗੀ, ਲੋਕਮਾਤ ਨਾਲ ਰਲਾਈਆ। ਪ੍ਰੇਮ ਪ੍ਰੀਤੀ ਅੰਤਰ ਆਤਮ ਜਾਏ ਰੰਗੀ, ਰੰਗ ਇਕੋ ਦੇ ਵਖਾਈਆ। ਪੀਠ ਪੁਸ਼ਤ ਨਾ ਹੋਵੇ ਨੰਗੀ, ਸੀਸ ਜਗਦੀਸ ਹੱਥ ਟਿਕਾਈਆ। ਵਸਤ ਨਾਮ ਸ਼ਬਦ ਸਦਾ ਦੇ ਅਨਮੰਗੀ, ਅਨਡਿੱਠੀ ਦੌਲਤ ਝੋਲੀ ਪਾਈਆ। ਮਨ ਵਾਸਨਾ ਰਹੇ ਨਾ ਅੰਦਰ ਮੰਦੀ, ਕੂੜੀ ਕਿਰਿਆ ਬਾਹਰ ਕਢਾਈਆ। ਤੇਰੀ ਪ੍ਰੀਤੀ ਸ੍ਰੇਸ਼ਟ ਸਭ ਤੋਂ ਲੱਗੇ ਚੰਗੀ, ਕੂੜ ਕੁੜਿਆਰਾਂ ਡੇਰਾ ਢਾਹੀਆ। ਨਿਝਰ ਧਾਰ ਬਖ਼ਸ਼ ਅਨੰਦੀ, ਅੰਮ੍ਰਿਤ ਰਸ ਮੁਖ ਚੁਆਈਆ। ਸਾਚਾ ਮਾਰਗ ਦੱਸ ਡੰਡੀ, ਔਝੜ ਰਾਹ ਨਾ ਕੋਇ ਭਵਾਈਆ। ਜਨ ਭਗਤਾਂ ਆਤਮ ਰਹੇ ਨਾ ਰੰਡੀ, ਕੰਤ ਸੁਹਾਗੀ ਮੇਲਾ ਲੈਣਾ ਮਿਲਾਈਆ। ਝਗੜਾ ਮੁਕਾ ਕੇ ਆਵਣ ਜਾਵਣ ਲੱਖ ਚੁਰਾਸੀ ਖਾਨਾ ਬੰਦੀ, ਬੰਦਗੀ ਆਪਣੀ ਦੇਣੀ ਸਮਝਾਈਆ। ਨੇਤਰ ਅੱਖ ਰਹੇ ਨਾ ਅੰਧੀ, ਗਿਆਨ ਲੋਚਨ ਇਕ ਖੁਲ੍ਹਾਈਆ। ਮਨੂਆ ਪੰਜਾਂ ਨਾਲ ਮਿਲ ਕੇ ਕਰੇ ਨਾ ਜੰਗੀ, ਸ਼ਬਦ ਖੰਡਾ ਦੇਣਾ ਚਮਕਾਈਆ। ਸਾਥੀ ਰਹੇ ਨਾ ਕੋਇ ਪਾਖੰਡੀ, ਗੁਰਮੁਖ ਮੇਲਣਾ ਸਹਿਜ ਸੁਭਾਈਆ। ਆਪਣੇ ਨਾਮ ਦੀ ਲਾ ਕੇ ਪਾਬੰਦੀ, ਸਭ ਦਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਦੇਣਾ ਬਣਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਨਾਲ ਮੇਲ ਕੇ ਰੱਖ, ਰੱਖਕ ਹੋ ਕੇ ਵੇਖ ਵਖਾਈਆ। ਆਪਣੇ ਮਿਲਣ ਦੀ ਖੁਲ੍ਹੀ ਰੱਖ ਅੱਖ, ਜਗਤ ਨੇਤਰ ਝਗੜਾ ਦੇ ਚੁਕਾਈਆ। ਆਤਮ ਪਰਮਾਤਮ ਕਰ ਜਸ, ਸਿਫ਼ਤਾਂ ਵਿਚ ਤੇਰਾ ਢੋਲਾ ਗਾਈਆ। ਹਿਰਦੇ ਅੰਦਰ ਹਰਿ ਜੂ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਬਿਨ ਤੇਰੀ ਕਿਰਪਾ ਮਾਨਸ ਜਨਮ ਕੀਮਤ ਪਏ ਨਾ ਕੌਡੀ ਕੱਖ, ਟਕਿਆਂ ਵਿਚ ਨਾ ਕੋਇ ਵਿਕਾਈਆ। ਪੁਰਖ ਅਕਾਲ ਦੀਨ ਦਿਆਲ ਸਾਂਝਾ ਮਾਰਗ ਦੇ ਦੱਸ, ਦਾਸਨ ਦਾਸੀ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸਤਿ ਕਹੇ ਪ੍ਰਭ ਭਗਤਾ ਸੰਗ ਹੋਵੇ ਸਾਥ, ਧੁਰ ਦਾ ਸੰਗ ਬਣਾਈਆ। ਮਿਲ ਕੇ ਗਾਈਏ ਤੇਰੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਲਹਿਣਾ ਦੇਣਾ ਚੁਕਾ ਮਸਤਕ ਮਾਥ, ਜਨਮ ਕਰਮ ਅਗਲਾ ਦੇ ਬਦਲਾਈਆ। ਸਭ ਕੁਛ ਸਵਾਮੀ ਤੇਰੇ ਹਾਥ, ਕਰਨਹਾਰ ਵੱਡੀ ਵਡਿਆਈਆ। ਕਲਜੁਗ ਸਮੁੰਦ ਸਾਗਰ ਨਈਆ ਕਰ ਪਾਰ ਘਾਟ, ਕਿਨਾਰਾ ਨਿਰੰਕਾਰਾ ਆਪਣਾ ਦੇ ਵਖਾਈਆ। ਜਿਥੇ ਦਿਸੇ ਨਾ ਕੋਇ ਅੰਧੇਰੀ ਰਾਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਝਗੜਾ ਚੁੱਕੇ ਦੀਨ ਮਜ੍ਹਬ ਜਾਤ ਪਾਤ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਚ ਪ੍ਰੀਤੀ ਜੋੜ ਚਰਨ ਕਵਲ ਨਾਤ, ਰਿਸ਼ਤੇ ਕੂੜੇ ਦੇ ਛੁਡਾਈਆ। ਇਕੋ ਨਜ਼ਰੀ ਆਵੇ ਕਮਲਾਪਾਤ, ਪਤਿਪਰਮੇਸ਼ਵਰ ਤੇਰਾ ਦਰਸ਼ਨ ਪਾਈਆ। ਸਾਂਝੀ ਬਣੀ ਰਹੇ ਜਮਾਤ, ਵਿਛੋੜਾ ਰੂਪ ਨਾ ਕੋਇ ਬਦਲਾਈਆ। ਇਕੋ ਵਿਕੀਏ ਤੇਰੇ ਹਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਜੋੜ ਜੁੜਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਨਾਲ ਪਾ ਗੰਢ, ਟੁੱਟੀ ਗੰਢਣਹਾਰ ਤੇਰੀ ਵਡਿਆਈਆ। ਅੰਮ੍ਰਿਤ ਮੇਘ ਬਰਸਾ ਪਾ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਸੀਤਲ ਧਾਰ ਜੋਤੀ ਨੂਰ ਚਾੜ੍ਹ ਚੰਦ, ਰਵ ਸਸ ਦਾ ਲੇਖਾ ਦੇ ਮੁਕਾਈਆ। ਲੱਖ ਚੁਰਾਸੀ ਆਵਣ ਜਾਵਣ ਕੱਟ ਫੰਦ, ਬੰਧਨ ਅਗਲਾ ਦੇ ਤੁੜਾਈਆ। ਪਾਰਬ੍ਰਹਮ ਬ੍ਰਹਮ ਆਪਣਾ ਢੋਲਾ

❋

❋

ਦੱਸ ਛੰਦ, ਸ਼ਹਿਨਸ਼ਾਹ ਇਕੋ ਤੇਰਾ ਨਾਮ ਧਿਆਈਆ। ਬਿਨਾਂ ਰਸਨਾ ਰਸ ਤੋਂ ਦੇ ਅਨੰਦ, ਨਿਜ ਆਤਮ ਰਸ ਚਖਾਈਆ। ਜਗਤ ਦਵਾਰਾ ਕੂੜੀ ਕਿਰਿਆ ਤੇਰੀ ਮੁਹੱਬਤ ਵਿਚ ਜਾਈਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਕੂੜੀ ਕਿਰਿਆ ਦੂਈ ਦਵੈਤ ਸ਼ਰਅ ਰਹੇ ਨਾ ਕੋਇ ਅੰਦਰ ਕੰਧ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੂਰੇ ਸਰਬੰਗ, ਦਰ ਤੇਰੇ ਓਟ ਤਕਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਨਾਲ ਜਾਵਾਂ ਰਲ, ਦੀਨ ਦੁਨੀ ਜਗਤ ਤਜਾਈਆ। ਸ੍ਰਿਸ਼ਟੀ ਵੇਖੀ ਕਪਟ ਛਲ, ਵਿਕਾਰ ਹੰਕਾਰ ਵਿਚ ਲੜਾਈਆ। ਬਿਨ ਤੇਰੀ ਕਿਰਪਾ ਗ੍ਰਹਿ ਮਿਲੇ ਨਾ ਨਿਹਚਲ ਧਾਮ ਅਟੱਲ, ਸਚ ਦਵਾਰਾ ਨਾ ਕੋਇ ਵਖਾਈਆ। ਝਗੜਾ ਮੁਕਾ ਦੇ ਜਲ ਥਲ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਇਕੋ ਤੇਰਾ ਨੂਰ ਨਜ਼ਰੀ ਆਈਆ। ਅੰਦਰ ਰਹੇ ਨਾ ਕੋਇ ਸੱਲ, ਕਲਜੁਗ ਕੂੜੀ ਕਲ ਦੇ ਗਵਾਈਆ। ਜਿਸ ਕਾਰਨ ਜਨ ਭਗਤਾਂ ਲੋਕਮਾਤ ਦਿਤਾ ਘੱਲ, ਘਾਇਲ ਕਰ ਕੇ ਆਪਣੇ ਨਾਲ ਲੈ ਮਿਲਾਈਆ। ਤੇਰੇ ਦਵਾਰ ਤੇਰਾ ਪਰਕਾਸ਼ ਦੀਪਕ ਜੋਤ ਹੋ ਕੇ ਰਿਹਾ ਬਲ, ਘਰ ਘਰ ਕਰੇ ਰੁਸ਼ਨਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦਰ ਠਾਂਡਾ ਤੇਰਾ ਲਈਏ ਮੱਲ, ਜਗਤ ਦਵਾਰੇ ਡੇਰਾ ਢਾਹੀਆ। ਮਾਨਸ ਜਨਮ ਲੱਖ ਚੁਰਾਸੀ ਦਾ ਇਕੋ ਵਾਰ ਮਿਲੇ ਫਲ, ਵਸਤ ਅਮੋਲਕ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਦੀਨ ਦਿਆਲ ਤੇਰਾ ਵਿਛੋੜਾ ਹੋਵੇ ਨਾ ਕਿਸੇ (ਪਲ), ਪਲਕ ਦੇ ਅੰਦਰ ਆਪਣਾ ਨੂਰ ਦੇਣਾ ਚਮਕਾਈਆ।