ਪੁਸਤਕਾਲਾਭਾਗ ੨੦

੨੭ ਅੱਸੂ ਸ਼ਹਿਨਸ਼ਾਹੀ ਸੰਮਤ ੨ ਬੰਤਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਆਂ ਜ਼ਿਲਾ ਗੁਰਦਾਸਪੁਰ

ਅੱਸੂ ਕਹੇ ਪ੍ਰਭ ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਲੰਘ, ਜੁਗ ਜੁਗ ਤੇਰਾ ਧਿਆਨ ਲਗਾਈਆ। ਸਚਖੰਡ ਦਵਾਰ ਏਕੰਕਾਰ ਬੈਠਾ ਰਿਹੋਂ ਆਪਣੀ ਸੇਜ ਪਲੰਘ, ਸਤਿ ਸਤਿਵਾਦੀ ਹੋ ਕੇ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦਾ ਵਜਾਉਂਦੇ ਰਹੇ ਮਰਦੰਗ, ਨਿਰਗੁਣ ਸਰਗੁਣ ਹੋ ਕੇ ਤੇਰਾ ਢੋਲਾ ਗਾਈਆ। ਸਚ ਪ੍ਰੇਮ ਦਾ ਬਖ਼ਸ਼ ਅਗੰਮਾ ਅਨੰਦ, ਕਾਇਆ ਮਾਟੀ ਚੰਮਾਂ ਭਾਗ ਲਗਾਈਆ। ਖ਼ੁਸ਼ੀ ਵਖਾਉਂਦਾ ਰਿਹੋਂ ਬੰਦ ਬੰਦ, ਬੰਦਗੀ ਅੰਦਰ ਮਛੰਦਗੀ ਇਕ ਜਣਾਈਆ। ਅੰਤ ਅਖ਼ੀਰ ਮੰਗੀਏ ਇਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਸੂਰੇ ਸਰਬੰਗ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਨੰਗ, ਸਾਚਾ ਤੇਰਾ ਨਾਮ ਓਢਣ ਸੀਸ ਨਾ ਕੋਇ ਟਿਕਾਈਆ। ਫਿਰੀ ਦਰੋਹੀ ਵਿਚ ਵਰਭੰਡ, ਨੌ ਖੰਡ ਰਹੀ ਕੁਰਲਾਈਆ। ਕਲਜੁਗ ਕੂੜੀ ਕਿਰਿਆ ਜੂਠ ਝੂਠ ਵਧਿਆ ਗੰਦ, ਸਚ ਸੁਗੰਧ ਨਜ਼ਰ ਕੋਇ ਨਾ ਆਈਆ। ਮਨ ਹੰਕਾਰਾ ਘਰ ਘਰ ਕਰੇ ਜੰਗ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿ ਧਰਮ ਕਹੇ ਮੈਂ ਵੇਖ ਹੋਇਆ ਦੰਗ, ਹੈਰਾਨੀ ਮੇਰੇ ਅੰਦਰ ਆਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਏਕਾ ਨਾਮ ਵਜਾ ਦੋ ਜਹਾਨ ਮਰਦੰਗ, ਅਗੰਮੀ ਨਾਦ ਕਰ ਸ਼ਨਵਾਈਆ। ਮਾਨਵ ਜਾਤੀ ਭੇਵ ਖੁਲ੍ਹਾ ਦੇ ਬ੍ਰਹਮ ਹੰ, ਆਤਮ

❋

❋

ਪਰਮਾਤਮ ਦੇ ਦਿੜ੍ਹਾਈਆ। ਤ੍ਰਿਸ਼ਨਾ ਕੂੜੀ ਰਹੇ ਨਾ ਕੋਇ ਤਮ, ਤਾਮਸ ਤ੍ਰਿਖਾ ਨਾ ਕੋਇ ਸਤਾਈਆ। ਚਿੰਤਾ ਸੋਗ ਮਿਟਾ ਦੇ ਗ਼ਮ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਪਵਣ ਸਵਾਸੀ ਲੇਖੇ ਲਾ ਦੇ ਦਮ, ਜੋ ਜਨ ਤੇਰਾ ਨਾਮ ਧਿਆਈਆ। ਭਗਤ ਉਧਾਰਨਾ ਤੇਰਾ ਕੰਮ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰੀਤੀ ਚਲੀ ਆਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਬੇੜਾ ਬੰਨ੍ਹ, ਖੇਵਟ ਖੇਟਾ ਹੋ ਕੇ ਬੇੜਾ ਬੰਨੇ ਦੇ ਲਾਈਆ। ਭਾਗ ਲਗਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਨਾਮ ਭੰਡਾਰਾ ਵਸਤ ਅਮੋਲਕ ਦੇ ਧਨ, ਜਗਤ ਖ਼ਜ਼ਾਨੇ ਦੀ ਲੋੜ ਰਹੇ ਨਾ ਰਾਈਆ। ਅੰਧ ਅੰਧੇਰ ਮਿਟਾ ਅਗਿਆਨ ਅੰਨ੍ਹ, ਜਲਵਾ ਨੂਰ ਕਰ ਰੁਸ਼ਨਾਈਆ। ਦਹਿ ਦਿਸ਼ਾ ਨਾ ਉਠ ਉਠ ਧਾਵੇ ਮਨ, ਮਨ ਦੀ ਮਨਸਾ ਦੇ ਖਪਾਈਆ। ਭਗਤ ਸੁਹੇਲੇ ਸੱਜਣ ਤਾਰ (ਜਨ), ਤਨ ਮਾਟੀ ਖ਼ੁਸ਼ੀ ਵਖਾਈਆ। ਹਰ ਘਟ ਨਿਵਾਸੀ ਏਕੋ ਰਮ, ਰਾਮ ਰਹੀਮ ਤੂਹੀ ਨਜ਼ਰੀ ਆਈਆ। ਤੇਰੇ ਗ੍ਰਹਿ ਸ਼ਬਦੀ ਧਾਰ ਭਗਤ ਸੁਹੇਲੇ ਜਾਣ ਜੰਮ, ਜਮਾਂ ਦਾ ਝਗੜਾ ਦੇ ਮੁਕਾਈਆ। ਕੂੜੀ ਕਿਰਿਆ ਦੇ ਡੰਨ, ਸਾਚੀ ਵਿਦਿਆ ਇਕ ਸਮਝਾਈਆ। ਸਚ ਦਵਾਰਾ ਵੇਖ ਲੰਘ, ਭਗਤਾਂ ਮੰਦਰ ਅੰਦਰ ਪੜਦਾ ਲਾਹੀਆ। ਤੇਰਾ ਸਦਾ ਰਹੇ ਸੰਗ, ਵਿਛੋੜੇ ਵਿਚੋਂ ਵਿਛੋੜਾ ਦੇ ਕਟਾਈਆ। ਜਿਸ ਦਾ ਲੇਖਾ ਪੁਰੀ ਅਨੰਦ, ਅਨੰਦ ਓਸੇ ਦੀ ਝੋਲੀ ਪਾਈਆ। ਦੂਜਾ ਦਿਸੇ ਕੋਈ ਨਾ ਸੰਗ, ਪੁਰਖ ਅਕਾਲ ਤੇਰੀ ਮਿਲ ਕੇ ਵੱਜੇ ਵਧਾਈਆ। ਨਿਰਗੁਣ ਧਾਰ ਪਰਗਟ ਹੋ ਨਿਸੰਗ, ਨਿਰਅੱਖਰ ਆਪਣਾ ਹੁਕਮ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਧਰਮ ਤੇਰੇ ਦਵਾਰੇ ਮੰਗ ਰਿਹਾ ਮੰਗਾਈਆ। ਸਤਿ ਧਰਮ ਕਹੇ ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹੋਂ ਉਹਲੇ, ਸਚਖੰਡ ਦਵਾਰੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਸੁਣਾਉਂਦਾ ਰਿਹੋਂ ਢੋਲੇ, ਸ਼ਬਦ ਅਨਾਦੀ ਨਾਦ ਵਜਾਈਆ। ਸਚ ਦਵਾਰੇ ਦੇ ਬਣਾ ਕੇ ਰੱਖੇ ਗੋਲੇ, ਹੁਕਮ ਅੰਦਰ ਹੁਕਮ ਚਲਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਤਤ ਚੋਲੇ, ਚੋਜ ਆਪਣੇ ਦਏਂ ਸਮਝਾਈਆ। ਤੇਰਾ ਨਾਮ ਫ਼ਰਮਾਨ ਧੁਰ ਦਾ ਰਸਨਾ ਜਿਹਵਾ ਬੋਲੇ, ਅਨਰਾਗੀ ਰਾਗ ਸੁਣਾਈਆ। ਅੰਤਮ ਗਏ ਤੇਰੇ ਕੋਲੇ, ਲੋਕਮਾਤ ਹੋਈ ਜੁਦਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਭਾਗ ਲਾ ਉਪਰ ਧਰਨੀ ਧਰਤ ਧੌਲੇ, ਧਰਮ ਦਵਾਰਾ ਇਕ ਵਖਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਰਹਿਣ ਨਾ ਰੌਲੇ, ਝਗੜਾ ਸਭ ਦਾ ਦੇ ਗਵਾਈਆ। ਹਰ ਘਟ ਅੰਦਰ ਤੇਰਾ ਨੂਰ ਮੌਲੇ, ਜੋਤੀ ਜੋਤ ਡਗਮਗਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੌਲੇ, ਇਕਰਾਰਨਾਮਾ ਸਾਰੇ ਰਹੇ ਵਖਾਈਆ। ਕਲ ਤੇਰਾ ਭਗਤ ਕੋਈ ਨਾ ਡੋਲੇ, ਅਡੋਲ ਅਡੁਲ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਨਾਮ ਸਾਚੀ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਨਵ ਨੌ ਚਾਰ ਗਏ ਬੀਤ, ਬੀਤੀ ਕਹਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਣਾਈਆ। ਤੇਰੀ ਕਲਜੁਗ ਤੋਂ ਅੱਗੇ ਦੱਸੇ ਕੋਇ ਨਾ ਰੀਤ, ਅੰਜੀਲ ਕੁਰਾਨ ਪੜਦਾ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਨਸੀਹਤ, ਹੁਕਮੇਂ ਅੰਦਰ ਹੁਕਮ ਨਾ ਕੋਇ ਦ੍ਰਿੜਾਈਆ। ਤੇਰੇ ਹੁਕਮ ਦੀ ਸਾਰੇ ਕਰਕੇ ਗਏ ਵਸੀਅਤ, ਅਸਲੀਅਤ ਵਿਚ ਤੇਰਾ ਰਾਹ ਤਕਾਈਆ। ਦੀਨ ਦੁਨੀ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਤੇਰੀ ਮਲਕੀਅਤ, ਮਾਲਕ ਇਕੋ ਨਜ਼ਰੀ ਆਈਆ। ਦੋ ਜਹਾਨ ਸ੍ਰੀ ਭਗਵਾਨ ਬਿਨ ਸਾਚੇ ਭਗਤਾਂ ਆਪਣੀ ਸਮਝ ਸਕਿਆ ਨਾ ਕੋਇ ਵਲਦੀਅਤ, ਪਿਤਾ

❋

❋

ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਤਿ ਸਚ ਤੇਰੇ ਅੱਗੇ ਝੋਲੀ ਡਾਹੀਆ। ਸਤਿ ਧਰਮ ਕਹੇ ਜੁਗ ਚੌਕੜੀ ਗਏ ਨੱਠ, ਬਣ ਕੇ ਪਾਂਧੀ ਪੰਧ ਮੁਕਾਈਆ। ਮੈਂ ਬੈਠਾ ਰਿਹਾ ਕਰ ਕੇ ਹਠ, ਧੀਰਜ ਧਾਰ ਨਾਲ ਰਖਾਈਆ। ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਮਾਰਗ ਗਏ ਦੱਸ, ਸਤਿਜੁਗ ਤਰੇਤਾ ਦਵਾਪਰ ਕਲਜੁਗ ਤੇਰਾ ਹੁਕਮ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਅੱਖਰਾਂ ਵਾਲਾ ਦੇ ਕੇ ਹਕ, ਸਿਫ਼ਤਾਂ ਵਾਲੀ ਕਰ ਵਡਿਆਈਆ। ਰਾਗਾਂ ਨਾਦਾਂ ਵਿਚ ਗਾਇਆ ਜਸ, ਢੋਲਾ ਬੇਪਰਵਾਹੀਆ। ਅੰਤਮ ਕਰ ਕੇ ਸਾਰੇ ਬਸ, ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤ ਚੱਲੇ ਕਿਸੇ ਨਾ ਵੱਸ, ਵਾਸਤਾ ਸਾਰੇ ਰਹੇ ਪਾਈਆ। ਪਰਗਟ ਹੋ ਪੁਰਖ ਸਮਰਥ, ਸਾਹਿਬ ਸਵਾਮੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਭਵਿਖਤਾਂ ਦਾ ਪੂਰਾ ਕਰ ਹਕ, ਲਹਿਣਾ ਦੇਣਾ ਦੇ ਚੁਕਾਈਆ। ਨੌ ਸੌ ਚੁਰਾਨਵੇ ਜੁਗ ਤੇਰੇ ਉਤੇ ਸਭ ਨੂੰ ਰਿਹਾ ਸ਼ੱਕ, ਕਲਜੁਗ ਅੰਤਮ ਸਹਿਸਾ ਰੋਗ ਦੇ ਗਵਾਈਆ। ਕੂੜੀ ਕਿਰਿਆ ਮਾਤਲੋਕ ਵਿਚੋਂ ਬਾਹਰ ਦੇ ਧੱਕ, ਧੱਕਾ ਹੁਕਮ ਵਾਲਾ ਲਗਾਈਆ। ਸਤਿ ਧਰਮ ਲੋਕਮਾਤ ਦੇ ਰੱਖ, ਧਰਮ ਦਵਾਰਾ ਇਕ ਖੁਲ੍ਹਾਈਆ। ਸੰਤ ਸੁਹੇਲਾ ਰਹੇ ਕੋਈ ਨਾ ਵੱਖ, ਗੁਰਮੁਖ ਗੁਰ ਗੁਰ ਗੁਰ ਜੋੜ ਜੁੜਾਈਆ। ਗੁਰਸਿੱਖਾਂ ਕਰਨਾ ਪੱਖ, ਜੋ ਤੇਰੀ ਓਟ ਤਕਾਈਆ। ਤੇਰਾ ਨਾਅਰਾ ਜੈਕਾਰਾ ਇਕ ਹੋਵੇ ਅਲੱਖ, ਅੱਖਰਾਂ ਤੋਂ ਬਾਹਰ ਦੇਣਾ ਸਮਝਾਈਆ। ਮਿਹਰਵਾਨ ਮਹਿਬੂਬ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸੰਤ ਸੁਹੇਲੇ ਗੁਰਮੁਖ ਹਰਿਜਨ ਭਗਤ ਨਿਰਗੁਣ ਤੇਰਾ ਰਾਹ ਰਹੇ ਤੱਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੀ ਮਹਿੰਮਾ ਸਦਾ ਅਕਥ, ਕਥਨੀ ਕੱਥ ਨਾ ਸਕੇ ਰਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਕੌਰ ਦੇ ਗ੍ਰਹਿ ਪਿੰਡ ਪੰਜ ਗਰਾਂਈ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਪ੍ਰਭ ਕਲਜੁਗ ਜੀਵ ਰਹੇ ਕੋਈ ਨਾ ਵਿਚ ਨਿੰਦਰਾ, ਆਲਸ ਅਲਖ ਅਗੋਚਰ ਦੇਣੀ ਗਵਾਈਆ। ਮਨ ਵਿਕਾਰੀ ਹੰਕਾਰੀ ਤੋੜ ਕੇ ਜੂਠ ਝੂਠ ਦਾ ਜਿੰਦਰਾ, ਕੁੰਜੀ ਨਾਮ ਧੁਰ ਦੇ ਰਾਮ ਦੇਣੀ ਲਗਾਈਆ। ਸਾਚੀ ਰਾਸ ਵਖਾਉਣੀ ਕਾਇਆ ਮਾਟੀ ਸਾਢੇ ਤਿੰਨ ਹੱਥ ਬਨ ਬਿੰਦਰਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਨੇਤਰ ਨੀਰ ਵਹਾਇਣ ਤੇਰਾ ਖੇਲ ਵੇਖ ਕੇ ਸੁਰਪਤ ਇੰਦਰਾ, ਸਿੰਘਾਸਣ ਆਸਣ ਸਾਰੇ ਦੇਣ ਤਜਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਨਰਿੰਦਰਾ, ਨਰ ਨਰੇਸ਼ ਨਜ਼ਰੀ ਆਈਆ। ਸਾਚੇ ਨਾਮ ਦਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਮਰਦੰਗ ਵਜਾ ਕਿੰਗਰਾ ਕਿੰਗਰਾ, ਲੱਖ ਚੁਰਾਸੀ ਅੰਦਰ ਤੇਰਾ ਧੁਨ ਆਤਮਕ ਰਾਗ ਵੱਜੇ ਥਾਉਂ ਥਾਈਂਆ। ਮਾਣ ਵਡਿਆਈ ਬਖ਼ਸ਼ ਜਗਤ ਜੀਵ ਜਹਾਨ ਪਿੰਗਲਾ, ਕਾਇਆ ਮੰਜ਼ਲ ਸਾਚੇ ਪਰਬਤ ਦੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਸਤਿ ਦਵਾਰੇ ਆਸ ਰਖਾਈਆ। ਸਤਿ ਧਰਮ ਕਹੇ ਪਰਮ ਪੁਰਖ ਪਰਮਾਤਮ ਤੇਰੀ ਇਕੋ ਆਸ, ਆਸਾ ਤ੍ਰਿਸਨਾ ਕੂੜੀ

❋

❋

ਕਿਰਿਆ ਦੀਨ ਦੁਨੀ ਦੇ ਗਵਾਈਆ। ਚਾਰ ਵਰਨ ਅਠਾਰਾਂ ਬਰਨ ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਸੰਝ ਸਵੇਰ ਇਕੋ ਰੰਗ ਦੇਣਾ ਰੰਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਕਰ ਦਾਸ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਸਚ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅੰਦਰ ਵੜ ਕੇ ਮੰਦਰ ਚੜ੍ਹ ਕੇ ਮੇਟ ਅੰਧੇਰੀ ਰਾਤ, ਸਤਿ ਸਰੂਪ ਸ਼ਾਹੋ ਭੂਪ ਆਪਣਾ ਨੂਰੀ ਚੰਦ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੱਸ ਜਾਪ, ਗੁਰ ਅਵਤਾਰ ਪੈਗ਼ੰਬਰ ਮਿਲ ਕੇ ਤੇਰਾ ਢੋਲਾ ਧੁਰ ਦਾ ਗਾਈਆ। ਮਨ ਵਾਸਨਾ ਕੂੜੀ ਕਿਰਿਆ ਮਨ ਵਿਕਾਰ ਹੰਕਾਰ ਕਰ ਵਿਨਾਸ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਝਗੜਾ ਰਹੇ ਨਾ ਦੀਨ ਦੁਨੀ ਜਾਤ ਪਾਤ, ਕਮਲਾਪਾਤੀ ਪਤਿਪਰਮੇਸ਼ਵਰ ਭੇਵ ਅਭੇਦਾ ਦੇਣਾ ਖੁਲ੍ਹਾਈਆ। ਨਿਰਗੁਣ ਹੋ ਕੇ ਸਰਗੁਣ ਦੇਣਾ ਚਾਰ ਕੁੰਟ ਸਾਥ, ਦਹਿ ਦਿਸ਼ਾ ਸਗਲਾ ਸੰਗ ਬਣਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਚ ਦਵਾਰੇ ਵੱਜੇ ਇਕੋ ਨਾਦ, ਨਾਦੀ ਸੁਤ ਗੁਰਮੁਖ ਲੈਣੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇੜਾ ਕਰ ਆਬਾਦ, ਲੋਕਮਾਤ ਜੜ੍ਹ ਦੇ ਲਗਾਈਆ। ਸਤਿ ਧਰਮ ਕਹੇ ਪ੍ਰਭ ਕਿਰਪਾ ਕਰ ਗੁਣ ਨਿਧਾਨ, ਬੇਅੰਤ ਤੇਰੀ ਓਟ ਰਖਾਈਆ। ਸਾਚਾ ਝੁੱਲੇ ਧਰਮ ਇਕ ਨਿਸ਼ਾਨ, ਨਿਸ਼ਾਨੇ ਕੂੜੇ ਦੇ ਗਵਾਈਆ। ਸੰਤ ਸੁਹੇਲੇ ਗੁਰ ਚੇਲੇ ਮਿਲ ਕੇ ਤੇਰਾ ਦਰਸ਼ਨ ਪਾਣ, ਦੀਦ ਈਦ ਚੰਦ ਕਰ ਰੁਸ਼ਨਾਈਆ। ਸਦੀ ਚੌਧਵੀਂ ਸ਼ਰਅ ਰਹੇ ਨਾ ਕੋਇ ਸ਼ੈਤਾਨ, ਸ਼ਰੀਅਤ ਵਿਚੋਂ ਅਸਲੀਅਤ ਦੇ ਪਰਗਟਾਈਆ। ਮਨ ਵਾਸਨਾ ਕਰੇ ਨਾ ਕੋਇ ਹਰਾਮ, ਦੁਸ਼ਟ ਦੁਰਾਚਾਰ ਨਜ਼ਰ ਕੋਇ ਨਾ ਆਈਆ। ਮਮਤਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਇਕੋ ਸਜਦਾ ਤੇਰੇ ਚਰਨ ਕਵਲ ਹੋਵੇ ਸਲਾਮ, ਨਮਸਤੇ ਕਹਿ ਕੇ ਸਾਰੇ ਸ਼ੁਕਰ ਮਨਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਸਭ ਨੂੰ ਦੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸਚ ਦਵਾਰਾ ਦੇਣਾ ਜਣਾਈਆ। ਸਤਿ ਧਰਮ ਕਹੇ ਪ੍ਰਭ ਆਸਾ ਮਨਸਾ ਕਰ ਦੇ ਪੂਰੀ, ਪਾਰਬ੍ਰਹਮ ਪ੍ਰਭ ਤੇਰੇ ਹੱਥ ਵੱਡੀ ਵਡਿਆਈਆ। ਏਕਾ ਜਲਵਾ ਦੱਸ ਨੂਰੀ, ਨੂਰ ਨੁਰਾਨਾ ਨੂਰ ਇਕੋ ਨਜ਼ਰੀ ਆਈਆ। ਜਗਤ ਵਾਸਨਾ ਰਹੇ ਕੋਇ ਨਾ ਕੂੜੀ, ਕੂੜ ਕੁਟੰਬ ਦੇਣਾ ਮੁਕਾਈਆ। ਸਭ ਦੇ ਮਸਤਕ ਟਿੱਕਾ ਲਾਉਣਾ ਧੁਰ ਦੀ ਧੂੜੀ, ਦੁਰਮਤ ਮੈਲ ਦੇਣੀ ਧਵਾਈਆ। ਤਨ ਵਜੂਦ ਰਹੇ ਨਾ ਕੋਇ ਗ਼ਰੂਰੀ, ਨਿਵਣ ਸੁ ਅੱਖਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਤੂੰ ਆਦਿ ਜੁਗਾਦਿ ਸਦਾ ਦਸਤੂਰੀ, ਹੁਕਮੇ ਅੰਦਰ ਹੁਕਮ ਲੈਣਾ ਮਨਾਈਆ। ਸਤਿ ਧਰਮ ਕਹੇ ਮੈਂ ਮੰਗਣਹਾਰਾ ਏਕ, ਏਕੰਕਾਰ ਤੇਰਾ ਧਿਆਨ ਲਗਾਈਆ। ਸਚ ਦਵਾਰੇ ਬਖ਼ਸ਼ ਆਪਣੀ ਟੇਕ, ਦੂਜੇ ਦਰ ਨਾ ਕੋਇ ਭਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਤੇਰੇ ਚਰਨ ਕਵਲ ਇਕ ਆਦੇਸ, ਨਿਉਂ ਨਿਉਂ ਲਾਗਾਂ ਪਾਈਂਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਇਕ ਨਰੇਸ਼, ਨਰ ਨਰਾਇਣ ਇਕੋ ਨਜ਼ਰੀ ਆਈਆ। ਤੇਰੀ ਧਾਰ ਆਦਿ ਜੁਗਾਦਿ ਸਦਾ ਸ਼ਬਦ ਗੁਰੂ ਦਸ ਦਸਮੇਸ਼, ਦਹਿ ਦਿਸ਼ਾ ਵੱਜੇ ਤੇਰੀ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਮਾ ਧੁਰ ਦੇ ਰਾਮਾ ਤੇਰਾ ਨਜ਼ਰੀ ਆਏ ਭੇਸ, ਭੇਖ ਅਵੱਲਾ ਨੂਰੀ ਅੱਲਾ ਸਮਝ ਕੋਇ ਨਾ ਪਾਈਆ। ਸੰਤ ਸੁਹੇਲੇ ਜਨ ਭਗਤ ਸੂਫ਼ੀ ਸੰਤ ਫ਼ਕੀਰ ਲੈ ਵੇਖ, ਵੱਖਰਾ ਹੋ ਕੇ ਆਪਣਾ ਪੜਦਾ ਲਾਹੀਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰਾ ਤੇਰਾ ਧੁਰ ਦਾ ਦੇਸ, ਦਰਗਾਹ ਸਾਚੀ ਮੁਕਾਮੇ ਹਕ ਹਕ ਹਕ਼ੀਕ਼ਤ ਵਾਲੀ ਆਦਿ ਜੁਗਾਦਿ ਇਕੋ ਇਕ ਪੜ੍ਹਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੨ ਕਾਂਸ਼ੀ ਰਾਮ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਪ੍ਰਭ ਸ੍ਰਿਸ਼ਟ ਸਬਾਈ ਰਹੀ ਰੋ, ਨੇਤਰ ਨੈਣ ਨੀਰ ਵਹਾਈਆ। ਤੇਰਾ ਭੇਵ ਨਾ ਦੱਸੇ ਕੋ, ਪੜਦਾ ਓਹਲਾ ਨਾ ਕੋਇ ਚੁਕਾਈਆ। ਮਾਇਆ ਮਮਤਾ ਤੇਰੇ ਨਾਲੋਂ ਕੀਤਾ ਨਿਰਮੋਹ, ਮੁਹੱਬਤ ਹਕ ਨਾ ਕੋਇ ਕਮਾਈਆ। ਮਨ ਵਾਸਨਾ ਕੂੜੀ ਕਿਰਿਆ ਕਰੇ ਧਰੋਹ, ਦਗ਼ੇ ਫ਼ਰੇਬ ਨਾਲ ਲੜਾਈਆ। ਤੇਰੇ ਦਵਾਰੇ ਦੀ ਦੇਵੇ ਕੋਈ ਨਾ ਸਾਚੀ ਸੋ, ਸੰਦੇਸ਼ਾ ਧੁਰ ਨਾ ਕੋਇ ਸੁਣਾਈਆ। ਕਾਇਆ ਮੰਦਰ ਅੰਦਰ ਹੋਵੇ ਕੋਈ ਨਾ ਲੋ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਪੰਚ ਵਿਕਾਰ ਬਣਾ ਕੇ ਗਰੋਹ, ਧੱਕਾ ਸਭ ਨੂੰ ਰਹੇ ਲਗਾਈਆ। ਆਤਮ ਪਰਮਾਤਮ ਨਿਰਗੁਣ ਧਾਰ ਤੇਰੇ ਨਾਲ ਸਕੇ ਕੋਈ ਨਾ ਛੋਹ, ਪਾਰਬ੍ਰਹਮ ਮੇਲਾ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਢਹਿ ਪਿਆ ਸਰਨਾਈਆ। ਸਤਿ ਧਰਮ ਕਹੇ ਪ੍ਰਭ ਦੀਨ ਦੁਨੀ ਰਹੀ ਕੁਰਲਾ, ਕਰਮ ਕੁਕਰਮ ਨਾ ਕੋਇ ਬਦਲਾਈਆ। ਸਾਚਾ ਮਿਲੇ ਨਾ ਕੋਇ ਮਲਾਹ, ਖੇਵਟ ਖੇਟਾ ਰੂਪ ਨਾ ਕੋਇ ਬਦਲਾਈਆ। ਇਕੋ ਤੇਰੀ ਓਟ ਰਹੇ ਤਕਾ, ਦੋ ਜਹਾਨ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਦੇਣ ਸਲਾਹ, ਧੁਰ ਸੰਦੇਸ਼ਾ ਇਕ ਅਲਾਈਆ। ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਨਿਰਵੈਰ ਪੁਰਖ ਜਾਵੇ ਆ, ਵੇਸ ਅਵਲੜਾ ਰੂਪ ਧਰਾਈਆ। ਜਿਸ ਦਾ ਲੇਖਾ ਲਿਖੇ ਕੋਈ ਨਾ ਕਲਮ ਸ਼ਾਹ, ਪੜਦਾ ਓਹਲਾ ਨਾ ਕੋਇ ਚੁਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਕੜੇ ਬਾਂਹ, ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਚ ਕਰੇ ਨਿਆਂ, ਅਦਲ ਇਨਸਾਫ਼ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਧਰਮ ਤੇਰਾ ਲੇਖਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਸ੍ਰਿਸ਼ਟੀ ਮਾਰੇ ਤੇਰੇ ਨਾਮ ਦਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਸਾਚਾ ਦਿਸੇ ਨਾ ਕੋਇ ਮਨਾਰਾ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਨਰ ਨਿਰੰਕਾਰਾ, ਸ਼ਾਹ ਸਿਕਦਾਰਾ ਇਕੋ ਤੂੰਹੀ ਨਜ਼ਰੀ ਆਈਆ। ਕਲਜੁਗ ਮੇਟ ਧੂੰਆਂਧਾਰਾ, ਸਾਚਾ ਚੰਦ ਦੇ ਚਮਕਾਈਆ। ਤੇਰੇ ਚਰਨ ਕਵਲ ਨਮਸਤੇ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਆ। ਤੇਰਾ ਨਾਮ ਖੰਡਾ ਆਦਿ ਜੁਗਾਦਿ ਸਦਾ ਦੋ ਧਾਰਾ, ਗੁਰਮੁਖ ਮਨਮੁਖ ਦੋਵੇਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਹਕ ਪਿਆਰਾ, ਪ੍ਰੇਮ ਪਿਆਰ ਵਿਚੋਂ ਆਪਣੀ ਮੁਹੱਬਤ ਦੇ ਜਣਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਦੇ ਦੇ ਤਲਾਕ, ਸਾਥ ਰਹਿਣ ਕੋਇ ਨਾ ਪਾਈਆ। ਧੁਰ ਦੀ ਧਾਰ ਬਖ਼ਸ਼ ਇਖ਼ਲਾਕ, ਰੀਤੀ ਨੀਤੀ ਨਾਲ ਕੁੜਮਾਈਆ। ਨਿਰਗੁਣ ਸਰਗੁਣ ਬਣ ਸੱਜਣ ਸਾਕ, ਧੁਰ ਦਾ ਸੰਗ ਨਿਭਾਈਆ। ਜਨ ਭਗਤਾਂ ਅੰਤਰ ਪ੍ਰੀਤਮ ਹੋ ਕੇ ਖੋਲ੍ਹ ਤਾਕ, ਪੜਦਿਆਂ ਵਿਚੋਂ ਪੜਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਖ਼ਸ਼ ਇਤਫ਼ਾਕ, ਨਿਫ਼ਾਕ ਨਜ਼ਰ ਕੋਇ ਨਾ

❋

❋

ਆਈਆ। ਕਲਜੁਗ ਰੈਣ ਮਿਟੇ ਅੰਧੇਰੀ ਰਾਤ, ਰੁਤੜੀ ਰੁੱਤ ਤੇਰੇ ਨਾਲ ਮਹਿਕਾਈਆ। ਅਬਿਨਾਸ਼ੀ ਕਰਤੇ ਧੁਰ ਦੇ ਮਾਲਕ ਆਣ ਕੇ ਪੁਛ ਵਾਤ, ਵਾਕਫਕਾਰ ਹੋ ਕੇ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਬਣਾ ਇਕ ਜਮਾਤ, ਰੰਗ ਇਕੋ ਦੇ ਰੰਗਾਈਆ। ਸਤਿ ਧਰਮ ਕਹੇ ਪ੍ਰਭ ਸ੍ਰੀ ਭਗਵਾਨ ਬਿਨ ਤੇਰੀ ਕਿਰਪਾ ਝਗੜਾ ਚੁੱਕੇ ਨਾ ਜਾਤ ਪਾਤ, ਜਗਤ ਹਾਲਾਤ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਉਤੇ ਆਦਿ ਜੁਗਾਦਿ ਜੁਗ ਚੌਕੜੀ ਸਭ ਨੂੰ ਪੂਰਾ ਵਿਸ਼ਵਾਸ, ਵਿਸ਼ਿਆਂ ਵਿਚੋਂ ਆਪਣਾ ਵਿਸ਼ਾ ਦੇ ਬਦਲਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਭਗਤਾਂ ਦੱਸ ਆਪਣਾ ਧਰਮ, ਅਧਰਮੀ ਰਹਿਣ ਕੋਇ ਨਾ ਪਾਈਆ। ਉਤਮ ਸ੍ਰੇਸ਼ਟ ਕਰ ਕਰਮ, ਨਿਹਕਰਮੀ ਹੋ ਕੇ ਵੇਖ ਵਖਾਈਆ। ਸੁਫਲ ਕਰ ਮਾਣਸ ਜਨਮ, ਚੁਰਾਸੀ ਗੇੜ ਨਾ ਕੋਇ ਭਵਾਈਆ। ਅੰਤਰ ਸੰਸਾ ਰਹੇ ਕੋਈ ਨਾ ਭਰਮ, ਦਵੈਤ ਦੇਣਾ ਡੇਰਾ ਢਾਹੀਆ। ਨਜ਼ਰੀ ਆਏਂ ਇਕੋ ਪੁਰਖ ਪਰਮ, ਪਰਮਾਤਮ ਆਤਮ ਜੋੜ ਜੁੜਾਈਆ। ਝਗੜਾ ਰਹੇ ਨਾ ਜਾਤ ਪਾਤ ਵਰਨ, ਬਰਨ ਵੰਡ ਨਾ ਕੋਇ ਵੰਡਾਈਆ। ਸਭ ਨੂੰ ਇਕੋ ਦੇ ਸਰਨ, ਸ਼ਰਨਗਤ ਦੇ ਸਮਝਾਈਆ। ਨਿਜ ਨੇਤਰ ਦਰਸ਼ਨ ਤੇਰਾ ਕਰਨ, ਦੋਏ ਲੋਚਣ ਪੇਖ ਵੱਜੇ ਵਧਾਈਆ। ਤੇਰੇ ਨਾਮ ਦੀ ਮੰਜ਼ਲ ਚੜ੍ਹਨ, ਕੂੜੀ ਕਿਰਿਆ ਪੰਧ ਮੁਕਾਈਆ। ਚਰਨ ਕਵਲ ਪੱਲੂ ਧੁਰ ਦਾ ਫੜਨ, ਸਹਾਰਾ ਇਕੋ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਆਪਣਾ ਨਾਮ ਦੱਸ ਸਚ, ਜੂਠ ਝੂਠ ਰਹਿਣ ਕੋਇ ਨਾ ਪਾਈਆ। ਭਾਗ ਲਗਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇ ਬਣਾਈਆ। ਇਕ ਉਪਜਾ ਬ੍ਰਹਮ ਮਤ, ਵਿਦਿਆ ਧੁਰ ਦੀ ਦੇ ਸਮਝਾਈਆ। ਅੰਤਰ ਖੋਲ੍ਹ ਅੱਖ, ਪ੍ਰਤਖ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਰਖ, ਰੱਖਿਆ ਕਰ ਥਾਉਂ ਥਾਈਂਆ। ਸਿਰ ਸਮਰਥ ਰੱਖ ਹੱਥ, ਮਿਹਰ ਨਜ਼ਰ ਇਕ ਉਠਾਈਆ। ਤੇਰੇ ਚਰਨ ਕਵਲ ਜਾਵਣ ਢੱਠ, ਧੂੜੀ ਟਿੱਕਾ ਮਸਤਕ ਲਾਈਆ। ਘਰ ਸਰੋਵਰ ਵਖਾ ਅੱਠ ਸੱਠ, ਅੰਮ੍ਰਿਤ ਆਪਣਾ ਨਾਮ ਜਣਾਈਆ। ਦੁਰਮਤ ਮੈਲ ਦੇ ਕਟ, ਪਤਤ ਪੁਨੀਤ ਕਰ ਸਫ਼ਾਈਆ। ਸਾਚੇ ਨਾਮ ਦਾ ਖੋਲ੍ਹ ਕੇ ਹੱਟ, ਗ੍ਰਹਿ ਵਣਜਾਰੇ ਲੈ ਬਣਾਈਆ। ਜਨ ਭਗਤਾਂ ਉਬਲੇ ਕਦੇ ਨਾ ਰੱਤ, ਸਾਂਤਕ ਸਾਂਤ ਸਤਿ ਕਰ ਵਖਾਈਆ। ਬਿਨ ਤੇਰੇ ਕੋਈ ਨਾ ਜਾਣੇ ਮਿਤਗਤ, ਪੜਦਾ ਓਹਲਾ ਨਾ ਕੋਇ ਚੁਕਾਈਆ। ਪੁਰਖ ਅਕਾਲ ਦੀਨ ਦਿਆਲ ਕਰ ਹਿਤ, ਭਗਤ ਸੁਹੇਲੇ ਅੰਗ ਲਗਾਈਆ। ਦਿਵਸ ਰੈਣ ਵਸ ਚਿਤ, ਮਨ ਦੀ ਠੱਗੀ ਦੇ ਗਵਾਈਆ। ਸੁਹੰਜਣੀ ਘੜੀ ਕਰ ਵਾਰ ਥਿਤ, ਘੜੀ ਪਲ ਆਪਣੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਘਟ ਮੰਦਰ ਕਰ ਰੁਸ਼ਨਾਈਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਜਨ ਭਗਤਾਂ ਦੇ ਆਪਣੇ ਨਾਮ ਦੀ ਰਤੀ, ਰਤਨ ਅਮੋਲਕ ਹੀਰੇ ਦੇ ਬਣਾਈਆ। ਧੀਰਜ ਸੰਤੋਖ ਦੇ ਸਤਿ ਸਤੀ, ਸਤਿਵਾਦੀ ਆਪਣੀ ਗੰਢ ਪਵਾਈਆ। ਨਾਮ ਭੰਡਾਰਾ ਦੇ ਸਾਚਾ ਲਾਹਾ ਲੈਣ ਖੱਟੀ, ਖਟਕਾ ਲੱਖ ਚੁਰਾਸੀ ਦੇ ਗਵਾਈਆ। ਨਿਰਗੁਣ ਧਾਰ ਪੜ੍ਹਾ ਆਪਣੀ ਪੱਟੀ, ਜਗਤ ਮਕਤਬ ਦੀ ਲੋੜ ਰਹੇ ਨਾ ਰਾਈਆ। ਨਿਰਗੁਣ ਧਾਰ ਨਿਰਗੁਣ ਜੋਤ ਜਗਾ ਅਗੰਮੀ ਬੱਤੀ, ਸਤਿ ਸਰੂਪ ਕਰ ਰੁਸ਼ਨਾਈਆ। ਮਾਲਕ ਬਣ ਧੁਰ ਦਾ ਪਤੀ, ਪਤਿਪਰਮੇਸ਼ਵਰ ਮਿਹਰ ਨਜ਼ਰ ਉਠਾਈਆ। ਮਨ ਵਾਸਨਾ ਫਿਰੇ ਨਾ ਨੱਸੀ, ਚਾਰ ਕੁੰਟ ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪਤ ਰੱਖੀਂ, ਜਨ ਭਗਤਾਂ ਹੋ ਸਹਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਥੋੜੀ ਜਿਹੀ ਮਿਕਦਾਰ, ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦਾ ਹਕ਼ੀਕ਼ਤ ਵਿਚ ਹਕ ਵਸਲ ਦਾ ਇਕੋ ਯਾਰ, ਅਸਲ ਤੇਰਾ ਨੂਰ ਨੂਰ ਕਰ ਰੁਸ਼ਨਾਈਆ। ਮੁਹੱਬਤ ਵਿਚ ਮਹਿਬੂਬ ਦੇ ਦੀਦਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਸ਼ਰਅ ਕਲਮਿਆਂ ਤੋਂ ਰੱਖ ਬਾਹਰ, ਇਬਾਦਤ ਆਪਣੀ ਦੇ ਸਮਝਾਈਆ। ਵਾਹਦ ਮੇਲਾ ਹੋਵੇ ਪਰਵਰਦਿਗਾਰ, ਸ਼ਾਹ ਮਹਿਬੂਬ ਤੇਰੀ ਸਰਨਾਈਆ। ਦਰ ਠਾਂਡੇ ਖੋਲ੍ਹ ਕਿਵਾੜ, ਪੜਦਾ ਓਹਲਾ ਦੇਣਾ ਚੁਕਾਈਆ। ਬਿਨ ਤੇਰੇ ਸਾਚਾ ਕਰੇ ਨਾ ਕੋਇ ਪਿਆਰ, ਧੁਰ ਦਾ ਸੰਗ ਨਾ ਕੋਇ ਬਣਾਈਆ। ਭਗਤ ਸੁਹੇਲੇ ਤੇਰੇ ਖ਼ਿਦਮਤਗਾਰ, ਜੁਗ ਜੁਗ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਕਿਰਪਾ ਆਪ ਨਿਰੰਕਾਰ, ਨਿਰਗੁਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਧੁਰ ਦੇ ਸਿਕਦਾਰ ਸਿਖਿਆ ਆਪਣੀ ਦੇਣੀ ਦ੍ਰਿੜਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਤਾਰਾ ਸਿੰਘ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਜਨ ਭਗਤਾਂ ਬਣ ਆਕਾ, ਅਕਲ ਦਾ ਮਾਲਕ ਬੇਪਰਵਾਹੀਆ। ਆਪਣੇ ਮੰਦਰ ਦਾ ਖੋਲ੍ਹ ਤਾਕਾ, ਕੁਫ਼ਲ ਰਹਿਣ ਕੋਇ ਨਾ ਪਾਈਆ। ਆਪਣੇ ਨਾਮ ਦਾ ਦੱਸ ਸਾਕਾ, ਸ਼ਬਦ ਕਹਾਣੀ ਇਕ ਦ੍ਰਿੜਾਈਆ। ਸਚ ਧਾਮ ਦਾ ਦੱਸ ਪਾਠਾ, ਪੂਜਾ ਇਕੋ ਦੇ ਸਮਝਾਈਆ। ਝਗੜਾ ਰਹੇ ਨਾ ਅੱਠ ਸਾਠਾ, ਸਰੋਵਰ ਧੁਰ ਦੇ ਦੇਣਾ ਨੁਹਾਈਆ। ਮੰਜ਼ਲ ਬਮੰਜ਼ਲ ਚੁੱਕੇ ਵਾਟਾ, ਪਾਂਧੀ ਪੰਧ ਨਾ ਕੋਇ ਭਵਾਈਆ। ਤੇਰਾ ਦਰਸ ਹੋਵੇ ਸਾਖਿਆਤਾ, ਸਿਖ਼ਰ ਚੋਟੀ ਚੜ੍ਹ ਕੇ ਮੰਜ਼ਲ ਪੜਦਾ ਦੇਣਾ ਉਠਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਨੈਣ ਆਪਣੇ ਕਰ ਰੁਸ਼ਨਾਈਆ। ਤੂੰ ਸਾਹਿਬ ਸਵਾਮੀ ਸਾਚਾ, ਸਤਿਗੁਰ ਇਕੋ ਇਕ ਅਖਵਾਈਆ। ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਬਦਲਦੀ ਰਹੀ ਗਾਥਾ, ਅਦਲੀ ਹੋ ਕੇ ਆਪਣਾ ਅਦਲ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣ ਰਾਖਾ, ਰੱਖਕ ਹੋ ਕੇ ਵੇਖਣਾ ਥਾਉਂ ਥਾਈਂਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਮੱਖਣ ਸਿੰਘ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਜਨ ਭਗਤਾਂ ਦੇ ਨਾਮ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਜਗਤ ਜਹਾਨ ਕਰ ਪਾਰ ਕਿਨਾਰਾ, ਨਈਆ ਨੌਕਾ ਆਪਣਾ ਨਾਮ ਚਲਾਈਆ। ਸਾਚਾ ਮੰਦਰ ਦੱਸ ਦਵਾਰਾ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਦੀਆ ਬਾਤੀ ਨਿਰਗੁਣ ਜੋਤ ਕਰ ਉਜਿਆਰਾ, ਦਰ ਠਾਂਡੇ ਡਗਮਗਾਈਆ। ਅੰਮ੍ਰਿਤ ਜਾਮ ਦੇ ਠਾਂਡਾ ਠਾਰਾ, ਰਸ ਨਿਝਰ ਇਕ ਝਿਰਾਈਆ। ਸ਼ਬਦ ਨਾਦ ਦੇ ਸੱਚੀ ਧੁਨਕਾਰਾ, ਅਨਰਾਗੀ ਰਾਗ ਸੁਣਾਈਆ। ਕੂੜੀ ਕਿਰਿਆ ਮੇਟ ਅੰਧਿਆਰਾ, ਅਗਿਆਨ ਅੰਧ ਰਹਿਣ ਨਾ ਪਾਈਆ। ਤੇਰਾ ਦਿਸੇ ਹਕ ਦਵਾਰਾ, ਹਕ਼ੀਕ਼ਤ ਵਿਚ ਤੇਰਾ ਨੂਰ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੇ ਸਿਕਦਾਰਾ, ਧੁਰ ਫ਼ਰਮਾਨਾ ਦੇਣਾ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਇਕੋ ਤੂੰਹੀ ਨਜ਼ਰੀ ਆਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਨਾਮ ਕਰ ਉਜਿਆਰਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਤੇਰਾ ਘਰ ਸੱਚਾ ਦਰਬਾਰਾ, ਦਵਾਰਾ ਇਕੋ ਇਕ ਦੇਣਾ ਵਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਕਹੇ ਪ੍ਰਭ ਜਨ ਭਗਤਾਂ ਆਪਣੇ ਨਾਮ ਦੀ ਦੇ ਮਸਤੀ, ਖ਼ੁਮਾਰੀ ਧੁਰ ਦੀ ਦੇ ਚੜ੍ਹਾਈਆ। ਆਪਣੀ ਦੱਸ ਅਗੰਮੀ ਹਸਤੀ, ਹਸਤ ਕੀਟ ਵਿਚੋਂ ਨਜ਼ਰੀ ਆਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਨੱਸਦੀ, ਭੱਜੇ ਵਾਹੋ ਦਾਹੀਆ। ਆਵਾਜ਼ ਨਿਕਲੇ ਤੂੰਹੀ ਤੂੰ ਤੇਰੇ ਜਸ ਦੀ, ਤੇਰਾ ਨਾਮ ਢੋਲਾ ਗਾਈਆ। ਨੀਂਦ ਖੁਲ੍ਹੇ ਅੰਦਰਲੀ ਅੱਖ ਦੀ, ਪੜਦਾ ਓਹਲਾ ਦੇ ਚੁਕਾਈਆ। ਤੇਰੀ ਕਥਾ ਕਹਾਣੀ ਲੱਗੇ ਸਚ ਦੀ, ਸਚ ਸਚ ਦੇ ਸਮਝਾਈਆ। ਸੋਭਾਵੰਤੀ ਦੇਹ ਹੋਵੇ ਕਾਇਆ ਮਾਟੀ ਕੱਚ ਦੀ, ਕੰਚਨ ਗੜ੍ਹ ਦੇ ਬਣਾਈਆ। ਮਨ ਵਾਸਨਾ ਨਾ ਫਿਰੇ ਨੱਚਦੀ, ਸ਼ਬਦ ਡੋਰੀ ਤੰਦ ਬੰਧਾਈਆ। ਧਾਰ ਦੱਸ ਪ੍ਰਭੂ ਪ੍ਰਤੱਖ ਦੀ, ਸਵੱਛ ਸਰੂਪੀ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਕਹੇ ਪ੍ਰਭ ਭਗਤਾਂ ਅੰਦਰੋਂ ਖੋਲ੍ਹ ਪੜਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੈਨੂੰ ਆਪਣੇ ਮੰਦਰ ਵੇਖਣ ਚੜ੍ਹਦਾ, ਘਰ ਸਵਾਮੀ ਹੋ ਕੇ ਵੇਖ ਵਖਾਈਆ। ਸਚ ਦਵਾਰ ਦਾ ਬਣ ਬਰਦਾ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਮਾਲਕ ਘਰ ਘਰ ਦਾ, ਬਿਨ ਤੇਰੇ ਗ੍ਰਹਿ ਸੋਭਾ ਕੋਇ ਨਾ ਪਾਈਆ। ਤੇਰਾ ਖੇਲ ਜੁਗ ਚੌਕੜੀ ਨਰੈਣ ਨਰ ਦਾ, ਨਰ ਹਰਿ ਤੇਰੀ ਇਕ ਸਰਨਾਈਆ। ਸਤਿ ਕਹੇ ਮੈਂ ਨਿਉਂ ਨਿਉਂ ਚਰਨ ਕਵਲ ਸੀਸ ਧਰਦਾ, ਜਗਦੀਸ ਸੰਗ ਬਣਾਈਆ। ਬਿਨ ਭਗਤਾਂ ਤੇਰਾ ਨਾਮ ਕੋਈ ਨਾ ਜਪਦਾ, ਲੋਕਮਾਤ ਢੋਲਾ ਨਾ ਕੋਇ ਗਾਈਆ। ਕਲਜੁਗ ਕੂੜੀ ਕਿਰਿਆ ਝਗੜਾ ਮੇਟ ਦੇ ਪਪ ਦਾ, ਪਤਤ ਪੁਨੀਤ ਦੇ ਬਣਾਈਆ। ਬਿਨ ਤੇਰੇ ਪੈਜ ਕੋਈ ਨਾ ਰੱਖਦਾ, ਜੁਗ ਚੌਕੜੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੇ ਭਗਤਾਂ ਕਾਇਆ ਖੇੜਾ ਕਦੇ ਨਾ ਵਸਦਾ, ਰੁੱਤ ਬਸੰਤ ਨਾ ਕੋਇ ਸੁਹਾਈਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਕੌਰ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਪ੍ਰਭ ਸਾਚੇ ਭਗਤ (ਲੈਣ) ਤੇਰਾ ਨਾਮ, ਬਿਨ ਭਗਤਾਂ ਨਿਰੰਕਾਰ ਨਾ ਕੋਇ ਵਡਿਆਈਆ। ਤੇਰੇ ਪਿਆਰ ਦਾ ਪੀਵਣ ਜਾਮ, ਹਕ਼ੀਕ਼ਤ ਵੇਖ ਖ਼ੁਸ਼ੀ ਮਨਾਈਆ। ਤੇਰਾ ਸੰਦੇਸ਼ਾ ਦੇਵਣ ਤਮਾਮ, ਤਮਅ ਵਿਚੋਂ ਸ੍ਰਿਸ਼ਟੀ ਬਾਹਰ ਕਢਾਈਆ। ਬਿਨ ਪੈਸੇ ਟਕਿਉਂ ਬਣ ਗ਼ੁਲਾਮ, ਤੇਰੀ ਚਾਕਰੀ ਸੇਵ ਕਮਾਈਆ। ਚਰਨ ਕਵਲ ਰੱਖਣ ਧਿਆਨ, ਸਿਰ ਸਜਦਿਆਂ ਵਿਚ ਨਿਵਾਈਆ। ਸਾਬਤ ਧਰਮ ਰੱਖ ਈਮਾਨ, ਜਗਤ ਦੁੱਖ ਸੁੱਖ ਤੇਰੀ ਝੋਲੀ ਪਾਈਆ। ਜੋਧੇ ਸੂਰਬੀਰ ਬਣ ਬਲਵਾਨ, ਜਗਤ ਸਮਾਜ ਨਾਲ (ਕਰਨ) ਲੜਾਈਆ। ਇਕੋ ਢੋਲਾ ਤੇਰਾ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਨਾਤਾ ਤੋੜ ਜਗਤ ਜਹਾਨ, ਮਿਹਰਵਾਨ ਤੇਰੀ ਓਟ ਰਖਾਈਆ। ਚਰਨ ਕਵਲ ਕਰ ਇਸ਼ਨਾਨ, ਅੱਠ ਸੱਠ ਪੰਧ ਮੁਕਾਈਆ। ਤੈਨੂੰ ਮੰਨਣ ਇਕੋ ਕਾਹਨ, ਦੂਜਾ ਕੰਤ ਨਾ ਕੋਇ ਹੰਢਾਈਆ। ਤੇਰੇ ਦਵਾਰੇ ਕਰਨ ਬਿਸਰਾਮ, ਸਚ ਸਿੰਘਾਸਣ ਸੋਭਾ ਪਾਈਆ। ਬਿਨ ਤੇਰੀ ਮਹਿੰਮਾ ਹੋਰ ਕਰਨ ਨਾ ਕੋਇ ਕਲਾਮ, ਕਲਮਾ ਧੁਰ ਦਾ ਢੋਲਾ ਗਾਈਆ। ਕਦਮਬੋਸੀ ਵਿਚ ਸਲਾਮ, ਸਹੀ ਸਲਾਮਤ ਤੇਰੀ ਸੇਵ ਕਮਾਈਆ। ਤੇਰੇ ਸਿਰ ਨਾ ਕੋਇ ਅਹਿਸਾਨ, ਉਜਰਤ ਮੰਗ ਨਾ ਕੋਇ ਮੰਗਾਈਆ। ਕਿਰਪਾ ਕਰ ਵਡ ਮਿਹਰਵਾਨ, ਸਤਿ ਧਰਮ ਤੇਰੀ ਝੋਲੀ ਡਾਹੀਆ। ਸਾਚੇ ਭਗਤਾਂ ਦੇ ਦਾਨ, ਅਨਮੁੱਲ ਆਪ ਵਰਤਾਈਆ। ਨਿਰਗੁਣ ਨੂਰ ਕਰ ਮਹਾਨ, ਜੋਤ ਜੋਤ ਨਾਲ ਮਿਲਾਈਆ। ਆਪਣੀ ਦੱਸ ਪਹਿਚਾਨ, ਪੜਦਾ ਦੇ ਉਠਾਈਆ। ਜਨਮ ਜਨਮ ਦੇ ਵਿਛੜੇ ਕਰ ਪਰਵਾਨ, ਪਰਵਾਨੇ ਧੁਰ ਦੇ ਲੈ ਬਣਾਈਆ। ਜਿਸਮ ਦਾ ਇਸਮ ਬਣ ਜਜਮਾਨ, ਮਾਲਕ ਹੋ ਕੇ ਹੋ ਸਹਾਈਆ। ਬਿਨ ਤੇਰੀ ਕਿਰਪਾ ਕਾਇਆ ਬਸਤੀ ਦਿਸੇ ਵੈਰਾਨ, ਵੈਰੀ ਘਰ ਵਿਚ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਮੰਜ਼ਲ ਦੱਸ ਆਸਾਨ, ਘਰ ਸਵਾਮੀ ਠਾਕਰ ਮਿਲੇ ਸ੍ਰੀ ਭਗਵਾਨ, ਅੱਗੇ ਹੋ ਅਧਵਿਚਕਾਰ ਨਾ ਕੋਇ ਅਟਕਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਫ਼ੈਜ਼ ਪੁਰਾ ਜ਼ਿਲਾ ਗੁਰਦਾਸਪੁਰ

ਜਨ ਭਗਤੋ ਸਤਿਜੁਗ ਦੀ ਰੱਖੋ ਆਸ, ਅਸਲ ਰੂਪ ਸਭ ਨੂੰ ਨਜ਼ਰੀ ਆਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਸ੍ਰੀ ਭਗਵਾਨ ਦਇਆ ਕਮਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਦੋ ਜਹਾਨਾਂ ਡਗਮਗਾਈਆ। ਕੂੜੀ ਕਿਰਿਆ ਕਰੇ ਘਾਤ, ਜੂਠ ਝੂਠ ਦਏ ਗਵਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚਮਕਾਈਆ। ਆਤਮ ਪਰਮਾਤਮ ਦੱਸੇ ਸਾਚੀ ਗਾਥ, ਸੋਹੰ ਢੋਲਾ ਹਕ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਜੋੜ ਕੇ ਆਪਣਾ ਨਾਤ, ਰੰਗ ਇਕੋ ਦਏ ਰੰਗਾਈਆ। ਝਗੜਾ ਰਹੇ ਨਾ ਦੀਨ ਮਜ਼੍ਹਬ ਜਾਤ ਪਾਤ, ਊਚ ਨੀਚ ਨਾ ਵੰਡ ਵੰਡਾਈਆ। ਨਾਮ ਭੰਡਾਰਾ ਦੇਵੇ ਧੁਰ ਦੀ ਗਾਥ, ਅਨਮੁੱਲੜੀ ਦੌਲਤ ਆਪ ਵਰਤਾਈਆ। ਸਾਹਿਬ ਸਵਾਮੀ ਅੰਤਰਜਾਮੀ ਰੱਖਣਾ ਯਾਦ, ਯਾਦਾਸ਼ਤ ਸਾਚੀ ਲੈਣੀ ਬਣਾਈਆ। ਸੋ ਸੁਣੇ ਆਪ ਫ਼ਰਿਆਦ, ਮਾਤਲੋਕ ਵੇਖ ਵਖਾਈਆ। ਵਸਤ ਅਮੋਲਕ ਦੇਵੇ ਦਾਦ, ਖ਼ਾਲੀ ਝੋਲੀ ਸਰਬ ਭਰਾਈਆ। ਸੋਈ

❋

❋

ਸੁਰਤੀ ਜਾਏ ਜਾਗ, ਆਲਸ ਨਿੰਦਰਾ ਨਾ ਕੋਇ ਰਖਾਈਆ। ਗੁਰਮੁਖ ਹੰਸ ਬੁੱਧੀ ਰਹਿਣ ਨਾ ਦੇਵੇ ਕੋਈ ਕਾਗ, ਕਾਗੋਂ ਹੰਸ ਦਏ ਬਣਾਈਆ। ਧੁਰ ਦੇ ਨਾਮ ਦੀ ਮਾਰੇ ਅਗੰਮੀ ਆਵਾਜ਼, ਸ਼ਬਦੀ ਰਾਜ਼ ਆਪ ਖੁਲ੍ਹਾਈਆ। ਕਾਇਆ ਖੇੜਾ ਹੋਣ ਨਾ ਦੇਵੇ ਬਰਬਾਦ, ਆਬਾਦ ਆਪਣੇ ਨਾਲ ਕਰਾਈਆ। ਬਿਨ ਰਸਨਾ ਜਿਹਵਾ ਅੰਮ੍ਰਿਤ ਦੇਵੇ ਸਵਾਦ, ਬੂੰਦ ਸਵਾਂਤੀ ਆਪ ਚੁਆਈਆ। ਤਨ ਮਾਟੀ ਖ਼ਾਕੀ ਰਹਿਣ ਨਾ ਦੇਵੇ ਕੋਈ ਵਿਵਾਦ, ਕੂੜੀ ਕਿਰਿਆ ਬਾਹਰ ਕਢਾਈਆ। ਹਯਾਤੀ ਨੂੰ ਬਦਲਣ ਵਾਲਾ ਦੇਵੇ ਆਬ, ਜਾਮ ਧੁਰ ਦਾ ਇਕ ਪਿਆਈਆ। ਝਗੜਾ ਮੁਕਾ ਕੇ ਪੁੰਨ ਸਵਾਬ, ਸਾਚੇ ਦਰ ਦਏ ਵਡਿਆਈਆ। ਧੁਰ ਦੇ ਹੁਜਰੇ ਦੱਸੇ ਕਰਨਾ ਆਦਾਬ, ਡੰਡਾਵਤ ਬੰਦਨਾ ਆਪਣੀ ਦਏ ਸਮਝਾਈਆ। ਇਕੋ ਨਾਉਂ ਨਿਰੰਕਾਰਾ ਦੱਸੇ ਵਾਹਦ, ਵਾਹਵਾ ਆਪਣਾ ਹੁਕਮ ਵਰਤਾਈਆ। ਸਤਿ ਧਰਮ ਕਰੇ ਆਇਦ, ਕਾਇਦਾ ਕਾਨੂੰਨ ਨਾ ਕੋਇ ਬਦਲਾਈਆ। ਜਨ ਭਗਤਾਂ ਸਮਝਾਵੇ ਸਚ ਮੁਫ਼ਾਇਦ, ਮੁਫ਼ਤ ਮੁਫ਼ਲਿਸਾਂ ਆਪ ਵਰਤਾਈਆ। ਧੁਰ ਦਾ ਹੁਕਮ ਕਰ ਰਾਇਜ, ਰਾਜਨ ਰਾਜ ਆਪਣਾ ਹੁਕਮ ਵਰਤਾਈਆ। ਕਲਜੁਗ ਕਰਮ ਕਾਂਡ ਦਾ ਕੱਢ ਕੇ ਅੰਤ ਨਤਾਇਜ, ਨਤੀਜਾ ਗੁਰ ਅਵਤਾਰ ਪੈਗ਼ੰਬਰਾਂ ਦਏ ਸੁਣਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਥੋੜ੍ਹੇ ਵੇਖ ਕੇ ਲਾਇਕ, ਬਰਖ਼ੁਰਦਾਰ ਆਪਣੀ ਗੋਦ ਬਿਠਾਈਆ। ਸ਼ਬਦੀ ਸਤਿਗੁਰ ਹੋ ਕੇ ਕਰੇ ਹਮਾਇਤ, ਹਮਸਾਜਣ ਹੋ ਕੇ ਮੇਲ ਮਿਲਾਈਆ। ਸਚ ਦਵਾਰਾ ਬਖ਼ਸ਼ੇ ਅਨਾਇਤ, ਰਹਿਮਤ ਆਪਣੀ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਸੁਣੇ ਨਾ ਕੋਇ ਸ਼ਕਾਇਤ, ਸ਼ੱਕ ਵਿਚ ਵੇਖੇ ਸਰਬ ਲੋਕਾਈਆ। ਚਾਰ ਜੁਗ ਦੇ ਨਾਮਾਂ ਦੀ ਗੁਰ ਅਵਤਾਰ ਪੈਗ਼ੰਬਰਾਂ ਵੇਖੇ ਨੁਮਾਇਸ਼, ਹਿਸਿਆਂ ਵਿਚ ਹਿੱਸੇ ਦਏ ਦ੍ਰਿੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰ ਪੈਮਾਇਸ਼, ਪੈਦਾਇਸ਼ ਵਾਲਿਆਂ ਦਾ ਲੇਖਾ ਦਏ ਮੁਕਾਈਆ। ਸਾਚੀ ਮੰਜ਼ਲ ਦੱਸੇ ਹਕ ਰਹਾਇਸ਼, ਰਹਿਣਾ ਸਹਿਣਾ ਇਕੋ ਦਏ ਸਮਝਾਈਆ। ਜਿਥੇ ਮਨ ਵਾਸਨਾ ਕਦੇ ਨਾ ਆਵੇ ਤੈਸ਼, ਗ਼ੁੱਸਾ ਗ਼ਮ ਨਾ ਕੋਇ ਸਤਾਈਆ। ਜਨ ਭਗਤਾਂ ਹੋਣ ਨਾ ਦੇਵੇ ਨਾਲਾਇਕ, ਨਾਲਸ਼ ਅੰਦਰੋਂ ਬਾਹਰ ਦੇਵੇ ਕਢਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਦੀ ਕਰ ਕੇ ਅਜ਼ਮਾਇਸ਼, ਇਸ਼ਟ ਦੇ ਮਾਲਕ ਵੇਖੇ ਥਾਉਂ ਥਾਈਂਆ। ਗੁਰਮੁਖਾਂ ਆਪਣੇ ਘਰ ਦੀ ਕਰ ਪੈਦਾਇਸ਼, ਦਰ ਦਵਾਰੇ ਦੇਵੇ ਮਾਣ ਵਡਿਆਈਆ। ਸਾਚੀ ਪੱਟੀ ਪੜ੍ਹਾ ਕੇ ਦੱਸੇ ਇਕ ਜਮਾਇਤ, ਅੱਵਲ ਦੋਮ ਸੋਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਏਕਾ ਹੁਕਮ ਕਰੇ ਹਦਾਇਤ, ਹੁਜਰਿਆਂ ਅੰਦਰ ਮੁਜਰਾ ਨਾ ਕੋਇ ਲਗਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਹੁਕਮ ਸਿੰਘ ਦੇ ਗ੍ਰਹਿ ਪਿੰਡ ਫ਼ੈਜ਼ਪੁਰ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਪ੍ਰਭ ਅੰਮ੍ਰਿਤ ਦੇ ਆਬੇਹਯਾਤ, ਹਯਾਤੀ ਜਗਤ ਦੇ ਬਦਲਾਈਆ। ਸਚ ਦਵਾਰਿਉਂ ਬਖ਼ਸ਼ ਨਜਾਤ, ਨਿਛਾਵਰ ਆਪਣਾ ਆਪ ਕਰਾਈਆ। ਸਦਾ ਸੁਹੇਲਾ ਹੋ ਕੇ ਦੇ ਸਾਥ, ਸੰਗੀ ਧੁਰ ਦਾ ਬਣ ਕੇ ਬੇਪਰਵਾਹੀਆ। ਲਹਿਣਾ ਦੇਣਾ ਵੇਖ ਮਸਤਕ ਮਾਥ, ਪੂਰਬ ਲੇਖਾ ਦੇ ਚੁਕਾਈਆ। ਸਰਬ ਗੁਣਾਂ ਸਮਰਾਥ, ਸਰਬ ਸਵਾਮੀ ਤੇਰੀ ਵਡ ਵਡਿਆਈਆ। ਸਾਚੀ ਮੰਜ਼ਲ ਪੂਰੀ ਕਰ ਦੇ ਘਾਟ, ਲੇਖਾ ਅਵਰ ਨਾ ਕੋਇ

❋

❋

ਜਣਾਈਆ। ਪਾਰਬ੍ਰਹਮ ਬ੍ਰਹਮ ਤੇਰੀ ਜਾਤ, ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਸ੍ਰੀ ਭਗਵਾਨ, ਭਾਗ ਸਭ ਦਾ ਦੇ ਬਣਾਈਆ। ਗੁਰਮੁਖ ਤੇਰੇ ਬੱਚੇ ਬਾਲ ਅੰਞਾਣ, ਬੁੱਧੀ ਵਾਲੀ ਨਾ ਕੋਇ ਚਤੁਰਾਈਆ। ਚਰਨ ਪ੍ਰੀਤੀ ਦੇ ਧੁਰ ਦਾ ਦਾਨ, ਦਾਨਸ਼ਮੰਦਾਂ ਵਿਚੋਂ ਦਾਨਾ ਆਪਣੇ ਲੈ ਪਰਗਟਾਈਆ। ਸਚ ਦਵਾਰ ਬਖ਼ਸ਼ ਮਾਣ, ਅਭਿਮਾਨ ਅੰਦਰੋਂ ਦੇ ਕਢਾਈਆ। ਤੇਰਾ ਨਾਮ ਅਗੰਮੀ ਸੁਣਨ ਬਿਨਾਂ ਕਾਨ, ਰਾਗ ਆਪਣਾ ਦੇ ਜਣਾਈਆ। ਸਚ ਦਵਾਰਾ ਵਖਾ ਅਗੰਮੀ ਮਕਾਨ, ਜਿਸ ਮੁਕਾਮ ਵਿਚ ਨਿਰਗੁਣ ਜੋਤ ਕਰੇਂ ਰੁਸ਼ਨਾਈਆ। ਤੇਰਾ ਸਚ ਸਿੰਘਾਸਣ ਸ਼ਬਦੀ ਧਾਰ ਵੇਖਣ ਆਣ, ਤੱਤਾਂ ਦੀ ਲੋੜ ਰਹੇ ਨਾ ਰਾਈਆ। ਮੰਜ਼ਲ ਚੜ੍ਹ ਕੇ ਹੋਣ ਪਰਵਾਨ, ਪਰਮ ਪੁਰਖ ਆਪਣੇ ਵਿਚ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਚ ਦਵਾਰ ਏਕੰਕਾਰ ਭਗਤ ਸੁਹੇਲੇ ਧੁਰ ਦੀ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਦੇ ਦੇ ਨਾਮ ਵੱਖਰਾ ਅਨਡਿਠ, ਜਗਤ ਵਿਦਿਆ ਹੱਥ ਕਿਸੇ ਨਾ ਆਈਆ। ਬਿਨ ਅੱਖਰਾਂ ਅੱਖਰ ਦੇ ਲਿਖ, ਲੇਖਿਆਂ ਤੋਂ ਪਰੇ ਆਪਣਾ ਲੇਖਾ ਦੇ ਸਮਝਾਈਆ। ਜਿਧਰ ਤੱਕੀਏ ਨਿਰਗੁਣ ਧਾਰ ਆਵੇਂ ਦਿਸ, ਦਹਿ ਦਿਸ਼ਾ ਤੇਰਾ ਨੂਰ ਹੋਵੇ ਰੁਸ਼ਨਾਈਆ। ਤੂੰ ਮਾਲਕ ਬਣ ਧੁਰ ਦਾ ਪਿਤ, ਪਿਤਾ ਪੂਤ ਗੋਦ ਲੈਣੇ ਉਠਾਈਆ। ਜਨ ਭਗਤਾਂ ਕਰ ਆਪਣਾ ਹਿਤ, ਹਰਦਮ ਤੇਰਾ ਨਾਮ ਧਿਆਈਆ। ਸਿਖਿਆ ਅੰਦਰ ਬਣਾ ਲੈ ਧੁਰ ਦੇ ਸਿੱਖ, ਸਖ਼ਤੀ ਨਾਲ ਆਪਣਾ ਹੁਕਮ ਮਨਾਈਆ। ਕਰਵਟ ਲੈ ਬਦਲ ਲਾ ਪਿੱਠ, ਸਨਮੁਖ ਹੋ ਕੇ ਦਰਸ਼ਨ ਦੇ ਵਖਾਈਆ। ਤੇਰਾ ਨਾਉਂ ਅਬਿਨਾਸ਼ੀ ਕਰਤਾ ਕਹਿੰਦੇ ਨਿਤ, ਨਵਿਤ ਆਪਣੀ ਕਾਰ ਕਮਾਈਆ। ਸਰਬ ਸਵਾਮੀ ਵਸ ਚਿਤ, ਚੇਤਨ ਸੁਰਤੀ ਦੇ ਕਰਾਈਆ। ਤੂੰ ਪਾਰ ਉਤਾਰੇਂ ਜਿਸ, ਵੇਦ ਪੁਰਾਨ ਓਸੇ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਆ ਜਾ ਕਾਇਆ ਮੰਦਰ ਗ੍ਰਹਿ, ਘਰ ਠਾਂਡੇ ਵੱਜੇ ਵਧਾਈਆ। ਤੇਰੇ ਨਾਮ ਦੀ ਲੱਗੀ ਲਯ, ਲਾਇਕ ਨਾਲਾਇਕ ਲੈ ਬਣਾਈਆ। ਸਾਡੇ ਕੋਲ ਨਹੀਂ ਕੋਈ ਸ਼ੈ, ਸ਼ਹਿਨਸ਼ਾਹ ਖ਼ਾਲੀ ਹੱਥ ਦੇਣ ਦੁਹਾਈਆ। ਇਕੋ ਤੇਰਾ ਰੱਖਦੇ ਭੈ, ਭੌ ਵਿਚ ਬੈਠੇ ਸੀਸ ਝੁਕਾਈਆ। ਪੰਚ ਵਿਕਾਰਾ ਗੜ੍ਹ ਹੰਕਾਰਾ ਨਰ ਨਿਰੰਕਾਰਾ ਅੰਦਰੋਂ ਕਰ ਦੇ ਖੈ, ਖ਼ੈਰਖਾਹ ਹੋ ਕੇ ਆਪਣਾ ਸੰਗ ਨਿਭਾਈਆ। ਤੇਰਾ ਨਾਮ ਨਿਧਾਨਾ ਇਕੋ ਅੰਦਰ ਰਹੇ, ਰਹਿਬਰ ਹੋ ਕੇ ਰਸਤਾ ਦੇ ਵਖਾਈਆ। ਸਚ ਸੰਦੇਸ਼ਾ ਧੁਰ ਦਾ ਕਹੈ, ਹੁਕਮ ਹਾਕਮ ਆਪ ਜਣਾਈਆ। ਝਗੜਾ ਮੁਕਾ ਦੇ ਤ੍ਰੈਗੁਣ ਤ੍ਰੈ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਆਪਣੀ ਸ਼ਕਤੀ ਦੱਸ ਦੇ ਸ਼ਵੈ, ਸ਼ੰਕਰ ਬ੍ਰਹਮਾ ਸ਼ਿਵ ਬੈਠਣ ਸੀਸ ਨਿਵਾਈਆ। ਕੂੜੀ ਕਿਰਿਆ ਕਰਦੇ ਲੈ, ਭਗਤਾਂ ਸੰਗ ਰਹਿਣ ਨਾ ਪਾਈਆ। ਇਕੋ ਯਾਦ ਤੇਰੀ ਰਹੈ, ਯਾਦਦਾਸ਼ਤ ਦੇਣੀ ਬਣਾਈਆ। ਜਨ ਭਗਤ ਸੁਹੇਲੇ ਰਹੇ ਕਹਿ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਨੂੰ ਨਾਮ ਭੰਡਾਰਾ ਵਸਤ ਦਏਂ, ਦੇ ਦੇ ਆਪਣੀ ਖ਼ੁਸ਼ੀ ਮਨਾਈਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਫ਼ੈਜ਼ਪੁਰਾ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਨਾ ਤਰਸਾ, ਤੜਪ ਵਿਚ ਨਾ ਰਖ ਜੁਦਾਈਆ। ਦਿਆਲ ਹੋ ਕੇ ਦਇਆ ਕਮਾ, ਦੀਨ ਆਪਣੇ ਨਾਲ ਮਿਲਾਈਆ। ਪਿਛਲੀ ਆਦਤ ਦੇ ਬਦਲਾ, ਬਦਲਾ ਸਭ ਦਾ ਦੇ ਚੁਕਾਈਆ। ਗੁਰਮੁਖ ਸਾਚੇ ਲੈ ਉਠਾ, ਘਰ ਘਰ ਅੰਦਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਗਵਾਹ, ਪੂਰਬ ਦੀ ਸ਼ਹਾਦਤ ਦੇ ਭੁਗਤਾਈਆ। ਅੱਗੇ ਆਪਣੇ ਲੇਖੇ ਲਗਾ, ਸਮਾਂ ਸਮਾਪਤ ਪਿਛਲੀ ਖੇਲ ਵਖਾਈਆ। ਤੇਰਾ ਨਿਸ਼ਾਨਾ ਵੇਖੀਏ ਨਵਾਂ, ਨੌਵਾਂ ਸੱਤਾਂ ਵੱਜੇ ਵਧਾਈਆ। ਕੂੜਾ ਲਾਲਚ ਰਹੇ ਨਾ ਰਾਅ, ਤਮਾ ਹਰਸ ਹਵਸ ਨਾ ਕੋਇ ਤੜਫਾਈਆ। ਭਾਗ ਲਗਾ ਕਾਇਆ ਮਾਟੀ ਚੰਮਾਂ, ਚਮਨ ਗੁਲਸ਼ਨ ਆਪਣਾ ਦੇ ਮਹਿਕਾਈਆ। ਤੇਰੀ ਸੇਜ ਸੁਹੰਜਣੀ ਸਵਾਂ, ਹਰਿਜਨ ਸਾਚਾ ਖ਼ੁਸ਼ੀ ਮਨਾਈਆ। ਸਚਖੰਡ ਦਵਾਰ ਸਦਾ ਰਹਿਵਾਂ, ਬਿਨ ਤੇਰੇ ਦੂਜਾ ਨਜ਼ਰ ਕੋਇ ਨਾ ਆਈਆ। ਚਰਨ ਕਵਲ ਸਰਨਾਈ ਸਾਚੀ ਬਹਿਵਾਂ, ਭੂਮਿਕਾ ਇਕੋ ਸੋਭਾ ਪਾਈਆ। ਨਿਤ ਤੇਰਾ ਢੋਲਾ ਕਹਿਵਾਂ, ਗਾ ਗਾ ਸ਼ੁਕਰ ਮਨਾਈਆ। ਤੇਰੇ ਪਰਕਾਸ਼ ਨਾਲ ਜਗਾ ਆਪਣੀ ਸ਼ਮਅ, ਦੀਪਕ ਦੀਪ ਡਗਮਗਾਈਆ। ਵਸਤ ਅਮੋਲਕ ਤੇਰੇ ਦਰ ਤੋਂ ਲਵਾਂ, ਖ਼ਾਲੀ ਝੋਲੀ ਦੇਣੀ ਭਰਾਈਆ। ਮਿਹਰਵਾਨ ਵੇਖੀਂ ਕਿਤੇ ਕਰ ਨਾ ਦੇਵੀਂ ਪਰ੍ਹਾਂ, ਨਾਤਾ ਆਪਣੇ ਨਾਲੋਂ ਤੁੜਾਈਆ। ਤੇਰੇ ਚਰਨ ਕਵਲਾਂ ਬਲਿਹਾਰੀ ਬਲਿਹਾਰ ਜਾਵਾਂ, ਜਮਾਂ ਤੋਂ ਲੈਣਾ ਛੁਡਾਈਆ। ਤੇਰਾ ਨਾਮ ਨਿਧਾਨਾ ਗਾਵਾਂ ਨਾਲ ਚਾਵਾਂ, ਚਾਉ ਘਨੇਰਾ ਦੇਣਾ ਵਖਾਈਆ। ਗਲਵਕੜੀ ਪਾਵਾਂ ਬਿਨ ਹੱਥਾਂ ਬਾਹਵਾਂ, ਅੰਗੀਕਾਰ ਕਰ ਕੇ ਆਪਣੇ ਅੰਗ ਲਗਾਈਆ। ਵਿਛੋੜੇ ਵਿਚ ਨਿਕਲਣ ਨਾ ਦੇਵੀਂ ਹਾਵਾਂ, ਹਮਰਾਹ ਹੋ ਕੇ ਆਪਣਾ ਸੰਗ ਬਣਾਈਆ। ਜਨ ਭਗਤਾਂ ਸਦਾ ਤੇਰੇ ਮਿਲਣ ਦਾ ਦਾਅਵਾ, ਦਾਅਵੇਦਾਰ ਦੇਣਾ ਬਣਾਈਆ। ਆਪਣੇ ਨਾਲ ਤੋਲ ਤੋਲ ਕੇ ਸਾਵਾਂ, ਸਾਂਝੇ ਘਰ ਦੇਣਾ ਵਸਾਈਆ। ਜਿਥੇ ਜਨਮ ਕਰਮ ਦਾ ਪੁਛੇ ਕੋਈ ਨਾ ਨਾਵਾਂ, ਲੇਖਾ ਮੰਗਣ ਵਾਲਾ ਨਜ਼ਰ ਕੋਇ ਨਾ ਆਈਆ। ਸਦਾ ਮੰਗਣ ਤੇਰੀਆਂ ਛਾਵਾਂ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਜਨ ਭਗਤ ਉਠਾਉਣੇ ਜਿਉਂ ਪੁੱਤਰ ਗੋਦ ਮਾਵਾਂ, ਮੁਕਾਬਲਾ ਅਵਰ ਨਾ ਕੋਇ ਜਣਾਈਆ। ਮਾਲਕ ਇਕੋ ਤੇਰੀ ਸੇਜ ਰਾਵਾਂ, ਦੂਜਾ ਅਵਰ ਨਾ ਕੋਇ ਹੰਢਾਈਆ। ਸੰਗ ਧੁਰ ਦਾ ਤੇਰੇ ਸੰਗ ਨਿਭਾਵਾਂ, ਸੰਗੀ ਸਾਥੀ ਸਰਬ ਤਜਾਈਆ। ਪ੍ਰੇਮ ਪ੍ਰੀਤੀ ਅੰਦਰ ਲੈ ਕੇ ਅਗੰਮੀ ਲਾਵਾਂ, ਆਤਮ ਪਰਮਾਤਮ ਜੋੜ ਜੁੜਾਈਆ। ਸਚਖੰਡ ਦਵਾਰੇ ਜਾਵਾਂ ਚਾਵਾਂ ਚਾਵਾਂ, ਗ਼ਮੀ ਨੇੜ ਕੋਇ ਨਾ ਆਈਆ। ਤੇਰਾ ਪ੍ਰੇਮ ਪਿਆਰ ਰਹਿਮਤ ਵਾਲਾ ਸਰੂਪ ਇਕ ਵਖਾਵਾਂ, ਤੇਰੇ ਅੱਗੇ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰਹਿਣ ਨਾ ਦੇਵੀਂ ਦੋ ਜਹਾਨ ਨਿਥਾਵਾਂ, ਅਸਥਾਨ ਚਰਨ ਕਵਲ ਦੇਣਾ ਵਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਫ਼ੈਜ਼ਪੁਰਾ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਪ੍ਰਭ ਸਾਡੀ ਦੂਰ ਕਰ ਥਕਾਵਟ, ਥੱਕੇ ਮਾਂਦੇ ਮੰਗ ਮੰਗਾਈਆ। ਸਾਚੇ ਨਾਮ ਦੀ ਕਰ ਸਖ਼ਾਵਤ, ਰਹਿਮਤ ਮਿਹਰ

❋

❋

ਝੋਲੀ ਪਾਈਆ। ਮਨ ਦੀ ਅੰਦਰੋਂ ਮੇਟ ਬਗ਼ਾਵਤ, ਝਗੜਾ ਕਰੇ ਨਾ ਕੂੜ ਲੜਾਈਆ। ਆਪਣਾ ਨੂਰ ਕਰ ਸਹੀ ਸਲਾਮਤ, ਸਮੇਂ ਦੇ ਵਿਛੜੇ ਮੰਗ ਮੰਗਾਈਆ। ਪਿਆਰ ਮੁਹੱਬਤ ਦੇ ਅਗੰਮੀ ਨਿਆਮਤ, ਤੋਹਫ਼ਾ ਯਕਤਰਫ਼ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰ ਕਿਆਮਤ, ਕਾਮਲ ਮੁਰਸ਼ਦ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਪ੍ਰਭ ਸਾਰੇ ਗਏ ਥੱਕ, ਅੱਗੇ ਬਲ ਰਿਹਾ ਨਾ ਰਾਈਆ। ਵਿਕਾਰੀ ਨੱਕੋਂ ਨਾ ਲੱਥੀ ਨੱਥ, ਕੁਟੰਬ ਕੂੜ ਨਾ ਕੋਇ ਮੁਕਾਈਆ। ਕਰ ਕਰ ਥੱਕੇ ਬਹੁਤਾ ਹਠ, ਹਠੀ ਹੋ ਕੇ ਜੋਗ ਕਮਾਈਆ। ਪਾਂਧੀ ਬਣ ਕੇ ਰਹੇ ਨੱਠ, ਭੱਜੇ ਵਾਹੋ ਦਾਹੀਆ। ਸਾਡੇ ਰਿਹਾ ਕੋਈ ਨਾ ਵਸ, ਚਲੀ ਨਾ ਕੋਈ ਚਤੁਰਾਈਆ। ਬੁੱਧੀ ਵਾਲੀ ਕਰ ਕੇ ਬੱਸ, ਤੇਰੀ ਓਟ ਤਕਾਈਆ। ਹਿਰਦੇ ਅੰਦਰ ਵਸ, ਹਰਿ ਮਾਲਕ ਬੇਪਰਵਾਹੀਆ। ਤੇਰੇ ਚਰਨ ਕਵਲ ਰਹੇ ਢੱਠ, ਨਾਤਾ ਛੱਡਿਆ ਖ਼ਲਕ ਪਰਾਈਆ। ਆਪਣੇ ਖਾਤੇ ਘੱਤ, ਆਪ ਆਪਣੇ ਨਾਲ ਮਿਲਾਈਆ। ਜੁਗ ਜੁਗ ਤੇਰੇ ਨਾਲ ਆਈਏ ਵਤ, ਵਤਨ ਬੇਵਤਨ ਤੇਰੀ ਓਟ ਰਖਾਈਆ। ਤੂੰ ਸਾਹਿਬ ਸਵਾਮੀ ਕਮਲਾਪਤਿ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਲੇਖੇ ਲਾ ਸਾਡੀ ਰੱਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਸਚ ਦਵਾਰੇ ਦੀ ਦੇ ਮਤ, ਮਤਿਆਂ ਵਿਚ ਨਾ ਕੋਇ ਰਖਾਈਆ। ਇਕੋ ਤੇਰਾ ਨਾਮ ਲਈਏ ਰਟ, ਬਿਨਾਂ ਰਿਟਨ ਤੋਂ ਰਾਈਟ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਖੇਲ ਪੁਰਖ ਸਮਰਥ, ਆਸਾ ਸਭ ਦੀ ਪੂਰ ਕਰਾਈਆ। ਜਨ ਭਗਤ ਕਹਿਣ ਪ੍ਰਭ ਤੇਰੇ ਦੇਣ ਦਾ ਆਇਆ ਮੌਕਾ, ਮੁੱਕੇ ਕੂੜੀ ਵਸਤ ਪਰਾਈਆ। ਜਨ ਭਗਤਾਂ ਅੰਦਰੋਂ ਸਾਫ਼ ਕੀਤਾ ਚੌਂਕਾ, ਪਵਿਤ੍ਰ ਆਪਣਾ ਆਪ ਤੇਰੇ ਨਾਲ ਬਣਾਈਆ। ਅੰਮ੍ਰਿਤ ਤੇਰਾ ਨਾਮ ਤਰੌਂਕਾ, ਪਵਿਤ੍ਰ ਜਲ ਧਾਰ ਵਹਾਈਆ। ਤੂੰ ਆਉਣਾ ਨਾਲ ਸ਼ੌਂਕਾ, ਸੂਰਬੀਰ ਹੋ ਕੇ ਫੇਰਾ ਪਾਈਆ। ਗੋਬਿੰਦ ਦਾ ਪੂਰਾ ਕਰ ਦੇ ਢਈਏ ਵਾਲਾ ਢੌਂਕਾ, ਲੇਖਾ ਅਗਲਾ ਆਪਣੇ ਨਾਲ ਬਣਾਈਆ। ਸਾਢੇ ਤਿੰਨ ਹੱਥ ਸੁਹਾ ਦੇ ਆਪਣੇ ਪਿਆਰ ਵਾਲਾ ਪਟਨਾ ਪੌਂਟਾ, ਜਿਥੇ ਛੱਪਰ ਛੰਨ ਦੂਜੀ ਅਵਰ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੀ ਕਿਰਪਾ ਜਨ ਭਗਤ ਸਚ ਦਵਾਰ ਕੋਇ ਨਾ ਪਹੁੰਚਾ, ਸਚਖੰਡ ਤੇਰਾ ਦਰਸ ਕੋਇ ਨਾ ਪਾਈਆ।