੨੮ ਅੱਸੂ ਸ਼ਹਿਨਸ਼ਾਹੀ ਸੰਮਤ ੨ ਸਮਾ ਦੇ ਗ੍ਰਹਿ ਪਿੰਡ ਡੇੜ ਜ਼ਿਲਾ ਗੁਰਦਾਸਪੁਰ
ਆਤਮਾ ਨਿਰਗੁਣ ਅਗੰਮੀ ਨੂਰ, ਮੈਟੀਰੀਅਲ ਨਜ਼ਰ ਕੋਇ ਨਾ ਆਈਆ। ਤੱਤਾਂ ਨਾਲ ਖੇਲਣਾ ਜਿਸ ਦਾ ਦਸਤੂਰ, ਕੁਦਰਤ ਦੇ ਕਾਦਰ ਦਿਤਾ ਬਣਾਈਆ। ਉਹ ਚਤੁਰ ਸੁਘੜ ਨਾ ਮੂੜ੍ਹ, ਇਕੋ ਰੂਪ ਰਹੀ ਸਮਾਈਆ। ਨਾ ਕਰਨੀ ਦੇ ਫਲ ਅੰਦਰ ਹੋਵੇ ਮਜਬੂਰ, ਸਜ਼ਾ ਕਰਮ ਨਾ ਕੋਇ ਭੁਗਤਾਈਆ। ਜਿਸਦਾ ਮਾਲਕ ਹਜ਼ਰਤ ਹਜ਼ੂਰ, ਸ਼ਹਿਨਸ਼ਾਹ ਬੇਪਰਵਾਹੀਆ। ਓਸ ਦਾ ਮੇਲਾ ਆਪਣੇ ਨਾਲ ਰੱਖੇ ਜ਼ਰੂਰ, ਤਨ ਵਜੂਦ ਜਗਤ ਲੋਕਮਾਤ ਕਾਇਨਾਤ ਕੁੜਮਾਈਆ। ਆਪਣੀ ਮੁਹੱਬਤ ਦਾ ਦੇ ਸਰੂਰ, ਸਦ ਖ਼ੁਸ਼ੀਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਜੋਤ ਧਰ, ਆਤਮਾ ਵੇਸ ਨਾ ਕੋਇ ਬਦਲਾਈਆ। ਆਤਮਾ ਨਿਰਗੁਣ ਰੂਪ ਨਿਰਾਕਾਰ, ਪਰਕਾਸ਼ ਪਰਕਾਸ਼ ਵਿਚੋਂ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਸਰਦਾਰ, ਸਤਿ ਸਤਿਵਾਦੀ ਬੇਪਰਵਾਹੀਆ। ਜੋ ਵੇਖੇ ਵਿਗਸੇ ਵੇਖਣਹਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਨਮ ਕਰਮ ਤੋਂ ਕਰ ਕੇ ਬਾਹਰ, ਨਾਤਾ ਆਪਣੇ ਨਾਲ ਜੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਕਰਨ ਪੁਕਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਆਤਮਾ ਦਾ ਕਥਨੀ ਵਾਲਾ ਨਹੀਂ ਇਜ਼ਹਾਰ, ਵਿਦਿਆ ਵਿਚ ਨਾ ਕੋਇ ਬਣਾਈਆ। ਖ਼ਲਕ ਦਾ ਖ਼ਾਲਕ ਮਖ਼ਲੂਕ ਦਾ ਮਾਲਕ ਜਾਣੇ ਭੇਵ ਨਿਆਰ, ਅਰਸ਼ੇ ਅਜ਼ੀਮ ਤਾਲੀਮ ਆਪਣੀ ਇਕ ਜਣਾਈਆ। ਫ਼ਰਸ਼ੇ ਖ਼ਾਕੀ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਆਪਣਾ ਰੰਗ ਵਖਾਈਆ। ਆਤਮ ਕਦੇ ਨਾ ਹੋਵੇ ਵਿਨਾਸ, ਮੜ੍ਹੀ ਗੋਰ ਨਾ ਕੋਇ ਦਬਾਈਆ। ਨੂਰ ਨੂਰ ਦਾ ਸਚ ਪਰਕਾਸ਼, ਰੂਹੇ ਰਵਾਂ ਨਜ਼ਰੀ ਆਈਆ। ਖੇਲ ਵੇਖ ਪ੍ਰਿਥਮੀ ਆਕਾਸ਼, ਜ਼ਿਮੀਂ ਅਸਮਾਨ ਭੇਵ ਚੁਕਾਈਆ। ਪਰਵਰਦਿਗਾਰ ਸਦਾ ਸਾਥ, ਸਗਲਾ ਸੰਗ ਬਣਾਈਆ। ਸਦਾ ਇਕੋ (ਨੂੰ ਕਰੇ) ਆਦਾਬ, ਨਮਸਤਿਆਂ ਵਿਚ ਸੀਸ ਝੁਕਾਈਆ। ਤਨ ਮਾਟੀ ਪਹਿਨ ਕੇ ਖ਼ਾਕ, ਵਜੂਦ ਵਿਚ ਵਸਲ ਕਰੇ ਯਾਰ ਖ਼ੁਦਾਈਆ। ਮੁਹੱਬਤ ਵਿਚ ਸਦਾ ਵਜਾਏ ਰਬਾਬ, ਅਹਿਬਾਬ ਮਿਲੇ ਚਾਈਂ ਚਾਈਂਆ। ਜਿਥੇ ਨਹੀਂ ਕੋਈ ਸਵਾਲ, ਨਹੀਂ ਕੋਈ ਜਵਾਬ, ਰਸਨਾ ਰਸ ਨਹੀਂ ਕੋਈ ਸਵਾਦ, ਅਲਿਫ਼ ਯੇ ਵਾਲਾ ਨਹੀਂ ਅਲਫਾਜ਼, ਵਿਦਿਆ ਵਾਲੀ ਨਹੀਂ ਕਿਤਾਬ, ਹਿੰਦਸਿਆਂ ਵਾਲਾ ਨਹੀਂ ਹਿਸਾਬ, ਆਤਮਾ ਦਾ ਉਹ ਖ਼ਤਾਬ, ਜਿਥੇ ਰਸਨਾ ਜਿਹਵਾ ਬੱਤੀ ਦੰਦ ਹੋ ਜਾਏ ਲਾਜਵਾਬ, ਮਹਿਰਾਬ ਮਹਿਬੂਬ ਮਿਲ ਕੇ ਆਪਣਾ ਝਟ ਲੰਘਾਈਆ। ਜਗਤ ਵਿਦਿਆ ਦਾ (ਨਹੀਂ) ਫ਼ਸਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਅੰਤਰ ਨਿਰੰਤਰ ਨਿਰਗੁਣ ਨੂਰ ਦਏ ਸਮਝਾਈਆ। ਆਤਮਾ ਨਾ ਜੰਮਦੀ ਨਾ ਮਰਦੀ, ਜੀਵਣ ਮਰਨ ਰੂਪ ਨਾ ਕੋਇ ਵਟਾਈਆ। ਸਦਾ ਭਿਖਾਰਨ ਪਰਵਰਦਿਗਾਰ ਦੇ ਦਰ ਦੀ, ਦਰਗਾਹ ਸਾਚੀ ਸੀਸ ਨਿਵਾਈਆ। ਬਿਨ ਅੱਖਰਾਂ ਤੋਂ ਭੇਜੇ ਆਪਣੀ ਅਰਜ਼ੀ, ਆਰਜ਼ੂ ਆਪਣੀ ਦਏ ਸਮਝਾਈਆ। ਹੁਕਮੇਂ ਅੰਦਰ ਪੰਜ ਤਤ ਪਹਿਨ ਕੇ (ਵਰਦੀ), ਫਰਜ਼ ਧੁਰ ਦਾ ਪੂਰ ਕਰਾਈਆ। ਦਰਵੇਸ਼ ਬਣੇ ਓਸ ਘਰ ਦੀ, ਜਿਥੇ ਹਮੇਸ਼ ਜਲਵਾਗਰ ਨੂਰ ਖ਼ੁਦਾਈਆ। ਵਾਕਫ਼ਕਾਰ ਨਹੀਂ ਲਿਖਣ ਪੜ੍ਹਨ ਦੀ, ਇਲਮ ਤੋਂ ਪਰ੍ਹੇ ਆਪਣਾ ਰਾਗ ਸੁਣਾਈਆ। ਜਿਸ ਦੇ ਕੋਲ ਮੰਜ਼ਲ ਹਕ ਹਕ਼ੀਕ਼ਤ ਚੜ੍ਹਨ ਦੀ, ਮੁਕਾਮੇ ਹਕ ਸਜਦਾ ਕਰ ਕਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਨਾਲ ਖਿਲਾਈਆ। ਤਨ ਮਾਟੀ ਖ਼ਾਕੀ ਰਹਿ ਜਾਵੇ ਜਗਤ, ਦਫ਼ਨ ਕਫ਼ਨ ਨਾਲ ਕਰਾਈਆ। ਨਾਤਾ ਜਗਤ ਵਾਲਾ ਜਾਏ ਤੁੱਟ, ਖ਼ਲਕ ਨਾਲੋਂ ਹੋਏ ਜੁਦਾਈਆ। ਆਪਣੀ ਓਸ ਨਾਲ ਮੌਲੇ ਰੁੱਤ, ਜੋ ਰੁਤੜੀ ਦਾ ਮਾਲਕ ਬੇਪਰਵਾਹੀਆ। ਜਿਸ ਤੋਂ ਵਿਛੜੀ ਓਸੇ ਨਾਲ ਮਿਲ ਕੇ ਹੋਵੇ ਖ਼ੁਸ਼, ਖ਼ੁਸ਼ੀਆਂ ਵਾਲਾ ਢੋਲਾ ਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਆਪਣੀ ਧਾਰਾ ਲਏ ਚੁੱਕ, ਨਿਰਗੁਣ ਨੂਰ ਆਪਣੇ ਨੂਰ ਵਿਚ ਮਿਲਾਈਆ। ਸਭ ਦਾ ਮਾਲਕ ਸਹੀ ਸਲਾਮਤ ਵੇਖੇ ਝੁਕ, ਦੋ ਜਹਾਨਾਂ ਪੜਦਾ ਦਏ ਉਠਾਈਆ। ਜਨਮ ਤੋਂ ਪਹਿਲਾਂ ਮਰਨ ਤੋਂ ਬਾਦ ਆਤਮਾ ਨਰਕ ਸਵਰਗ ਦਾ ਜਾਣੇ ਕੋਇ ਨਾ ਸੁਖ ਦੁੱਖ, ਭੁੱਖ ਪਿਆਸ ਦਰ ਦੇ ਮਾਲਕ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਰਮ ਪੁਰਖ ਪਰਮਾਤਮ ਆਤਮ ਆਪਣੇ ਰੰਗ ਰੰਗਾਈਆ।
❋
❋
ਸਦੀ ਚੌਧਵੀਂ ਦੇ ਕੇ ਗਏ ਫ਼ਰਮਾਨ, ਹਜ਼ਰਤ ਹੋ ਕੇ ਸਰਬ ਜਣਾਈਆ। ਨਜ਼ਰੀਆ ਵੇਖ ਜ਼ਿਮੀਂ ਅਸਮਾਨ, ਪੜਦਾ ਓਹਲਾ ਭੇਵ ਚੁਕਾਈਆ। ਕਰੇ ਖੇਲ ਧੁਰ ਅਮਾਮ, ਪਰਵਰਦਿਗਾਰ ਧੁਰਦਰਗਾਹੀਆ। ਦੀਨ ਦੁਨੀ ਵਿਗੜੇ ਨਿਜ਼ਾਮ, ਨੌਬਤ ਹਕ ਨਾ ਕੋਇ ਵਜਾਈਆ। ਸਾਚੀ ਮੰਜ਼ਲ ਚਲੇ ਨਾ ਹਕ ਇਸਲਾਮ, ਇਸਮ ਆਜ਼ਮ ਨੂਰੇ ਨਜ਼ਰ ਨਾ ਕੋਇ ਟਿਕਾਈਆ। ਖ਼ੁਦੀ ਹੰਕਾਰ ਤਕੱਬਰ ਕਰ ਕੇ ਕਤਲੇਆਮ, ਕਾਤਲ ਮਕਤੂਲ ਦੋਵੇਂ ਹੋਣ ਸ਼ੁਦਾਈਆ। ਜਲਵਾ ਦਿਸੇ ਨਾ ਕਿਸੇ ਮਿਹਰਵਾਨ, ਮੁਹੱਬਤ ਵਿਚ ਮਹਿਬੂਬ ਮਿਲਣ ਕੋਇ ਨਾ ਜਾਈਆ। ਮੁੱਲਾਂ ਸ਼ੇਖ਼ ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਕੁਰਾਨ, ਕਾਇਆ ਕੁਰ੍ਹੇ ਦਾ ਭੇਵ ਕੋਇ ਨਾ ਪਾਈਆ। ਅੱਖਰਾਂ ਦੀ ਲਾ ਕੇ ਬੈਠੇ ਮੀਜਾਨ, ਰੂਹੇ ਰਵਾਂ ਨਾ ਕੋਇ ਸ਼ਨਵਾਈਆ। ਧੁਰ ਦਾ ਸੁਣੇ ਨਾ ਕੋਇ ਪੈਗ਼ਾਮ, ਅਗੰਮੀ ਆਵਾਜ਼ ਜਾਣੇ ਨਾ ਕੋਇ ਅਲਾਹੀਆ। ਸਿਫ਼ਤਾਂ ਵਾਲੀ ਕਰਨ ਕਲਾਮ, ਕਲਮੇ ਹਕ਼ੀਕ਼ੀ ਦਾ ਭੇਵ ਨਾ ਕੋਇ ਸਮਝਾਈਆ। ਤਨ ਵਜੂਦ ਦਾ ਗ਼ੁਸਲਖਾਨਿਆਂ ਵਿਚ ਕਰਨ ਹਮਾਮ, ਅੰਤਰ ਰੂਹ ਪਾਕ ਨਾ ਕੋਇ ਵਖਾਈਆ। ਜਗਤ ਵਾਸਨਾ ਕਰਨ ਬਿਸਰਾਮ, ਸੁਹੰਜਣੀ ਸੇਜ ਨਾ ਕੋਇ ਵਡਿਆਈਆ। ਸਾਚੀ ਦਰਗਾਹ ਕਰੇ ਨਾ ਕੋਇ ਕਿਆਮ, ਆਪਣੀ ਕੀਮਤ ਨਾ ਕੋਇ ਪਵਾਈਆ। ਦੀਨਾਂ ਮਜ਼੍ਹਬਾਂ ਵਿਚ ਹੋ ਬਦਨਾਮ, ਬਦੀ ਖ਼ੁਦੀ ਆਪਣੇ ਨਾਲ ਰਲਾਈਆ। ਕਾਇਨਾਤ ਦਾ ਵਿਗੜ ਜਾਏ ਨਿਜ਼ਾਮ, ਸਾਚਾ ਸਬਕ ਨਾ ਕੋਇ ਸਮਝਾਈਆ। ਧੁਰ ਦਾ ਹੁਕਮ ਨਾ ਸਮਝੇ ਅਵਾਮ, ਸ਼ਰਅ ਸ਼ਰਅ ਕਰੇ ਲੜਾਈਆ। ਓਸ ਵੇਲੇ ਖ਼ੁਦ ਖ਼ੁਦਾ ਹੋਵੇ ਨਿਗਾਹਬਾਨ, ਕਰੀਮ ਅਜ਼ੀਮ ਆਪਣਾ ਹੁਕਮ ਵਰਤਾਈਆ। ਨੂਰੇ ਰੱਬੀ ਨੌਜਵਾਨ, ਅਲਾਹੀ ਹੁਕਮ ਆਪ ਵਰਤਾਈਆ। ਤਬੀ ਬਣ ਕੇ ਤਬੀਅਤ ਵੇਖੇ ਵਿਚ ਜਹਾਨ, ਇਨਸਾਨਾਂ ਵਿਚੋਂ ਇਨਸਾਨ ਲਏ ਉਠਾਈਆ। ਹਕ ਮਹਿਬੂਬ ਦਾ ਦੇ ਗਿਆਨ, ਗ਼ੁਰਬਤ ਵਿਚੋਂ ਉਲਫ਼ਤ ਲਏ ਪਰਗਟਾਈਆ। ਹੁਕਮੇਂ ਅੰਦਰ ਹੋ ਕੇ ਹੁਕਮਰਾਨ, ਅਮਰ ਆਪਣਾ ਹੁਕਮ ਜਣਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਸਾਰੇ ਹੋਣ ਹੈਰਾਨ, ਹੈਰਾਨੀ ਵਿਚ ਦਿਸੇ ਲੋਕਾਈਆ। ਇਕੋ ਸੂਰਬੀਰ ਆਵੇ ਮਰਦ ਮਰਦਾਨ, ਮਦਦਗਾਰ ਇਕੋ ਨਾਲ ਰਖਾਈਆ। ਕਾਇਨਾਤ ਚਾਰ ਕੁੰਟ ਕਰੇ ਐਲਾਨ, ਧੁਰ ਦਾ ਹੁਕਮ ਹਕ ਸੁਣਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸੁਣਾਏ ਇਕ ਪੈਗ਼ਾਮ, ਪੈਗ਼ੰਬਰਾਂ ਦਾ ਪੈਗ਼ੰਬਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦੀ ਚੌਧਵੀਂ ਚੌਦਸ ਚੰਦ ਰੁਸ਼ਨਾਈਆ। ਸਦੀ ਚੌਧਵੀਂ ਦੇਵੇ ਹੋਕਾ, ਕੂਕ ਕੂਕ ਸਰਬ ਸੁਣਾਈਆ। ਦੀਨ ਦੁਨੀ ਸਮਝੋ ਆਪਣਾ ਮੌਕਾ, ਵੇਲਾ ਵਕਤ ਦਏ ਗਵਾਹੀਆ। ਸਾਚਾ ਕਲਮਾ ਸੁਣੋ ਧੁਰ ਸਲੋਕਾ, ਸੁਲਹਕੁਲ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਹਜ਼ਰਤ ਮਿਰਜ਼ਾ ਸਾਹਿਬ ਦੇ ਮੁਤੱਲਕ ਇਹ ਵਿਚਾਰ, ਜੋ ਬੁੱਧੀ ਤੋਂ ਪਰੇ ਕਰਨ ਪੜ੍ਹਾਈਆ। ਜੋ ਖ਼ੁਦ ਖ਼ੁਦਾ ਦਾ ਕਰੇ ਇਜ਼ਹਾਰ, ਜਾਹਰ ਜਹੂਰ ਸਿਫ਼ਤੋਂ ਵਾਲੀ ਪੜ੍ਹਾਈਆ। ਉਸ ਦੇ ਨਾਲ ਉਸ ਦੀ ਸਾਂਝੀ ਗੁਫ਼ਤਾਰ, ਜੋ ਗੁਫ਼ਤ ਸ਼ਨੀਦ ਹੁਕਮ ਸੁਣਾਈਆ। ਮੰਜ਼ਲ ਬਮੰਜ਼ਲ ਕਰਦਾ ਰਹੇ ਖ਼ਬਰਦਾਰ, ਗ਼ਫ਼ਲਤ ਨਿੰਦਰਾ ਵਿਚੋਂ ਬਾਹਰ ਕਢਾਈਆ। ਨੂਰ ਦਾ ਨੂਰ ਬਣਿਆ ਰਹੇ ਮਦਦਗਾਰ, ਵਲੀ ਅਲਾਹ ਆਲਮੀਨ ਆਲਮ ਦਾ ਵਾਹਦ ਇਕ ਸਮਝਾਈਆ। ਮੁਹੱਬਤ ਰਖਦਾ ਰਹੇ ਅਗੰਮੇ ਯਾਰ, ਯਾਰਾਨਾ ਇਕੋ ਨਾਲ ਨਿਭਾਈਆ। ਜੋ ਜ਼ਮਾਨਾ ਹਾਲ ਮਾਜ਼ੀ ਰਿਹਾ ਵਿਚਾਰ, ਮੁਸਤਕਬਿਲ ਹੁਕਮ ਰਿਹਾ ਸਮਝਾਈਆ। ਬਿਨਾਂ ਅੱਖਰਾਂ ਤੋਂ ਖਤੋ ਕਿਤਾਬਿਤ ਕਰਦਾ ਰਿਹੋਂ ਵਾਰੋ ਵਾਰ, ਦਿਵਸ
❋
❋
ਰੈਣ ਘੜੀ ਪਲ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰਾਂ ਰਾਹੀਂ ਖ਼ੁਦਾ ਖ਼ੁਦ ਕਰਦਾ ਰਿਹਾ ਸਦਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਜੋ ਸਦੀਆਂ ਦਾ ਸਦਮਾ ਰਿਹਾ ਨਿਵਾਰ, ਵਿਛੜਿਆਂ ਜੋੜ ਜੁੜਾਈਆ। ਓਸੇ ਮੁਰਸ਼ਦ ਦੇ ਚਰਨਾਂ ਜਾਓ ਬਲਿਹਾਰ, ਜਿਸ ਮੁਰਸ਼ਦ ਨੇ ਮੁੱਦਾ ਦਿਤਾ ਸਮਝਾਈਆ। ਜੋ ਖ਼ੁਦ ਖ਼ੁਦਾ ਦਾ ਤਲਬਗਾਰ, ਤਾਲਬ ਇਲਮਾਂ ਕਰੇ ਪੜ੍ਹਾਈਆ। ਓਸ ਦਾ ਦੀਦਾ ਦਾਨਿਸਤਾ ਕਰੋ ਦੀਦਾਰ, ਕਦਮਬੋਸੀ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਓਸ ਦਾ ਵਾਸਤਾ ਓਸ ਨਾਲ ਨਿਰੰਕਾਰ, ਜੋ ਨਿਰਾਕਾਰ ਅਖਵਾਈਆ। ਮਹੱਲ ਅਟਲ ਉਚ ਅਗੰਮ ਅਥਾਹ ਦਰਗਾਹ ਸਾਚੀ ਮੁਕਾਮੇ ਹਕ ਵਸੇ ਸਚਖੰਡ ਦਵਾਰ, ਸੋਭਾਵੰਤ ਆਪਣੀ ਸੋਭਾ ਪਾਈਆ। ਸਹਿਜੇ ਨਾਲ ਹਜ਼ਰਤ ਮਿਰਜ਼ਾ ਮਿਲਿਆ ਆਣ, ਜਿਸ ਦੀ ਜਗਤ ਅੱਖਾਂ ਨਾ ਕਰਨ ਪਹਿਚਾਣ, ਜਲਵਾ ਸਮਝ ਨਾ ਸਕੇ ਜ਼ਿਮੀਂ ਅਸਮਾਨ, ਜਿਸ ਦੇ ਅੰਦਰ ਨੂਹ ਨਦੀ ਤੂਫ਼ਾਨ, ਖੇਲ ਅੰਦਰ ਜਗਤ ਜਹਾਨ ਮੇਲ ਅੰਦਰ ਬਖ਼ਸ਼ੇ ਹੋਏ ਇਨਸਾਨ, ਰਹਿਮਤ ਵਿਚ ਮੁਹੱਬਤ ਦੇਵੇ ਦਾਨ, ਕਿਆਮਤ ਵਿਚ ਆ ਕੇ ਕਰੇ ਪਹਿਚਾਨ, ਸਹੀ ਸਲਾਮਤ ਆਪਣੇ ਵਿਚ ਮਿਲਾਈਆ। ਓਹ ਮਿਰਜ਼ਾ ਮਹਿਬੂਬ, ਹਕ ਹਕ਼ੀਕ਼ਤ ਰਿਹਾ ਦ੍ਰਿੜਾਈਆ। ਵਸੇ ਅਰਸ਼ ਉਚ ਅਰੂਜ, ਆਲੀਸ਼ਾਨ ਮੰਦਰ ਰਿਹਾ ਸੁਹਾਈਆ।
ਜਿਥੇ ਸਦਾ ਰਹਿਣਾ ਮਹਿਫ਼ੂਜ਼, ਕਦਮਾਂ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਸਭ ਨੇ ਛੱਡ ਜਾਣਾ ਕਲਬੂਤ, ਖ਼ਾਕੀ ਤਨ ਸੰਗ ਨਾ ਕੋਇ ਨਿਭਾਈਆ। ਜਿਧਰ ਵੇਖੋ ਓਥੇ ਮਾਲਕ ਮੌਜੂਦ, ਮੌਜੂਦਾ ਹੋ ਕੇ ਸਭ ਨੂੰ ਰਿਹਾ ਸਮਝਾਈਆ। ਜਿਸ ਦਾ ਵਜੂਦ ਤੋਂ ਪਰੇ ਵਜੂਦ, ਵਜੂਦ ਦੀ ਵਜ਼ਹ ਜਗਤ ਨਾ ਕੋਇ ਜਣਾਈਆ। ਓਸ ਦਾ ਤੁਹਾਡੇ ਹਿਰਦੇ ਅੰਦਰ ਸਬੂਤ, ਸਾਬਤ ਈਮਾਨ ਇਕੋ ਨਜ਼ਰੀ ਆਈਆ। ਓਸ ਦੀ ਦੀਨ ਮਜ਼੍ਹਬ ਵਾਲੀ ਨਹੀਂ ਕੋਈ ਹਦੂਦ, ਸ਼ਰਅ ਤੋਂ ਪਰੇ ਸ਼ਾਇਦ ਓਹੋ ਨਜ਼ਰੀ ਆਈਆ। ਜਿਸ ਦਾ ਖੇਲ ਸ਼ਰਕਨ ਗਰਬਨ ਸ਼ਮਾਲ ਜਨੂਬ, ਚਾਰ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਕ ਮੰਜ਼ਲ ਮਕਸੂਦ, ਮਕਾਸਦ ਸਭ ਦਾ ਵੇਖ ਵਖਾਈਆ। ਮਿਰਜ਼ੇ ਦਾ ਸਦਾ ਤੱਕਦੇ ਰਹੋ ਮਿਜ਼ਾਰ, ਬਿਨ ਅੱਖਾਂ ਅੱਖ ਉਠਾਈਆ। ਸੁਤਿਆਂ ਜਾਗਦਿਆਂ ਦਿੰਦਾ ਰਹੇ ਦੀਦਾਰ, ਦਰਸ ਵਿਚ ਦੀਦ ਕਰੇ ਸ਼ਨਵਾਈਆ। ਵਾਹਿਦ ਦਾ ਵਾਹਿਦ ਯਾਰ, ਯਾਰ ਦਾ ਯਾਰਾਨਾ ਸੂਫ਼ੀਆਂ ਵਿਚੋਂ ਨਜ਼ਰੀ ਆਈਆ। ਮੁਹੱਬਤ ਦਾ ਪਿਆਰ ਪਿਆਰ ਦਾ ਸਰਦਾਰ, ਸਰਦਾਰ ਦਾ ਸਿਕਦਾਰ ਸਤਿ ਦਾ ਮਾਲਕ ਸੋਭਨੀਕ ਸੋਭਾ ਪਾਈਆ।
੩੦ ਅੱਸੂ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਮੈਂ ਭਗਤਾਂ ਤੱਕਾਂ ਦਰ, ਘਰ ਠਾਂਡਾ ਵੇਖ ਵਖਾਈਆ। ਜਿਥੇ ਮਿਲੇ ਪੁਰਖ ਅਕਾਲ ਨਰਾਇਣ ਨਰ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇਂਦਾ ਰਹੇ ਵਰ, ਧਰਨੀ ਮਾਤਾ ਸ੍ਰੀ ਭਗਵਾਨ ਆਪਣਾ ਆਪ ਜਣਾਈਆ। ਕਾਇਆ ਮਾਟੀ ਸਾਚੇ ਮੰਦਰ ਵੇਖੇ ਚੜ੍ਹ, ਮਹੱਲ ਅਟਲ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸੁਹਾਈਆ। ਪ੍ਰੇਮ ਪਿਆਰ ਮੁਹੱਬਤ ਪ੍ਰੀਤੀ ਅੰਦਰ ਲਏ ਫੜ, ਆਤਮ ਪਰਮਾਤਮ ਆਪਣਾ ਜੋੜ ਜੁੜਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਆਪਣੀ ਖੇਲ ਰਿਹਾ ਕਰ, ਕਰਨੀ ਦਾ ਕਰਤਾ ਆਪਣੇ ਹੱਥ ਰੱਖੇ
❋
❋
ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਵਾਰਾ ਇਕ ਸੁਹਾਈਆ। ਸਤਿ ਧਰਮ ਕਹੇ ਮੈਂ ਜਨ ਭਗਤਾਂ ਵੇਖਾਂ ਘਰਾਨਾ, ਗਹਿਰ ਗੰਭੀਰ ਦਿਤਾ ਬਣਾਈਆ। ਜਿਥੇ ਦੀਪਕ ਇਕ ਨੁਰਾਨਾ, ਨੂਰੋ ਨੂਰ ਨੂਰ ਰੁਸ਼ਨਾਈਆ। ਪ੍ਰੇਮ ਪ੍ਰੀਤ ਇਕ ਤਰਾਨਾ, ਸ਼ਬਦੀ ਸ਼ਬਦ ਨਾਦ ਸੁਣਾਈਆ। ਆਤਮ ਪਰਮਾਤਮ ਸਾਚਾ ਗਾਣਾ, ਗਾ ਗਾ ਖ਼ੁਸ਼ੀ ਮਨਾਈਆ। ਦੀਪਕ ਜੋਤ ਜਗੇ ਮਹਾਨਾ, ਨਿਰਗੁਣ ਨੂਰ ਡਗਮਗਾਈਆ। ਸਾਚਾ ਮੰਦਰ ਸੋਹੇ ਮਕਾਨਾ, ਮਹਿਬੂਬ ਧੁਰ ਦਾ ਨਜ਼ਰੀ ਆਈਆ। ਜਿਸ ਦਾ ਹੁਕਮ ਹੋਏ ਮਰਦਾਨਾ, ਚਾਰ ਕੁੰਟ ਦਹਿ ਦਿਸ਼ਾ ਆਪ ਜਣਾਈਆ। ਸੋ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਹੋ ਕੇ ਵੇਸ ਵਟਾਈਆ। ਜਨ ਭਗਤਾਂ ਦੇਵੇ ਸਾਚਾ ਦਾਨਾ, ਦੌਲਤ ਧੁਰ ਦਾ ਨਾਮ ਵਰਤਾਈਆ। ਸਚ ਦਵਾਰਾ ਦੱਸ ਕੇ ਇਕ ਟਿਕਾਣਾ, ਮੰਜ਼ਲ ਪਿਛਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਵਾਰਾ ਇਕ ਸੁਹਾਈਆ। ਸਤਿ ਧਰਮ ਕਹੇ ਜਨ ਭਗਤਾਂ ਹੋਏ ਦਵਾਰ ਸੁਹਾਵਣਾ, ਕਿਰਪਾ ਕਰੇ ਆਪ ਨਿਰੰਕਾਰ। ਜਿਨ੍ਹਾਂ ਆਤਮ ਪਰਮਾਤਮ ਇਕੋ ਢੋਲਾ ਗਾਵਣਾ, ਦੂਜਾ ਰਸਨ ਨਾ ਕੋਇ ਜੈਕਾਰ। ਸਾਚਾ ਇਸ਼ਟ ਇਕ ਮਨਾਵਣਾ, ਨਾਤਾ ਤੋੜ ਦੁਨੀ ਸੰਸਾਰ। ਪੁਰਖ ਅਕਾਲਾ ਇਕ ਧਿਆਵਣਾ, ਚਰਨ ਕਵਲ ਸਚ ਨਿਮਸਕਾਰ। ਸਾਚਾ ਮੰਦਰ ਇਕ ਸੁਹਾਵਣਾ, ਨਿਰਗੁਣ ਗ੍ਰਹਿ ਵੇਖ ਅਪਰ ਅਪਾਰ। ਦੀਆ ਬਾਤੀ ਇਕ ਜਗਾਵਣਾ, ਕਮਲਾਪਾਤੀ ਦੇਵਣਹਾਰ। ਸਾਚੀ ਗਾਥਾ ਇਕੋ ਗਾਵਣਾ, ਸਮਰਥ ਪੁਰਖ ਤੂੰ ਹੀ ਨਿਰੰਕਾਰ। ਦੂਜੇ ਦਰ ਨਾ ਸੀਸ ਝੁਕਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਤਿ ਧਰਮ ਕਹੇ ਜਨ ਭਗਤਾਂ ਗ੍ਰਹਿ ਸੁਹੰਜਣਾ, ਹਰਿ ਕਰਤਾ ਆਪ ਸੁਹਾਈਆ। ਜਿਸ ਦਵਾਰੇ ਹਰਿ ਜੂ ਲੰਘਣਾ, ਘਰ ਠਾਂਡੇ ਡੇਰਾ ਲਾਈਆ। ਪ੍ਰੇਮ ਪ੍ਰੀਤੀ ਦੇਵੇ ਸਚ ਅਨੰਦਨਾ, ਪਰਮਾਨੰਦ ਇਕ ਜਣਾਈਆ। ਨਿਰਗੁਣ ਸਰਗੁਣ ਬਣੇ ਸੱਜਣਾ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿ ਧਰਮ ਕਹੇ ਮੈਂ ਹੋ ਕੇ ਵੇਖਾਂ ਨੀਵਾਂ, ਨਿਉਂ ਨਿਉਂ ਧਿਆਨ ਲਗਾਈਆ। ਜਨ ਭਗਤਾਂ ਮਾਣ ਮਿਲੇ ਵਿਚੋਂ ਜੀਵਾਂ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਵਾਂ, ਰਵਿਦਾਸ ਚਮਾਰਾ ਦਏ ਗਵਾਹੀਆ। ਨਾਮ ਨਿਧਾਨਾ ਸਚ ਦਵਾਰੇ ਓਨ੍ਹਾਂ ਮਿਲ ਕੇ ਪੀਵਾਂ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਚਰਨ ਕਵਲ ਸਰਨਾਈ ਥੀਵਾਂ, ਮਾਣ ਮੋਹ ਅਭਿਮਾਨ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਮੇਲਣਹਾਰ ਵੱਡੀ ਵਡਿਆਈਆ। ਸਤਿ ਧਰਮ ਕਹੇ ਮੈਂ ਭਗਤਾਂ ਵੇਖ ਹੋਇਆ ਖ਼ੁਸ਼ਹਾਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਨ੍ਹਾਂ ਮਿਲਿਆ ਦੀਨ ਦਿਆਲ, ਬੰਧਨ ਦੀਨ ਰਿਹਾ ਕਟਾਈਆ। ਕੂੜੀ ਕਿਰਿਆ ਤੋੜ ਜੰਜ਼ਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸਾਚਾ ਗ੍ਰਹਿ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਦੀਵਾ ਬਾਤੀ ਕਮਲਾਪਾਤੀ ਬਾਲ ਕੇ ਬੇਮਿਸਾਲ, ਜਗਤ ਮਿਸਲ ਨਾ ਕੋਇ ਜਣਾਈਆ। ਸਾਚਾ ਮਾਰਗ ਦੇ ਸੁਖਾਲ, ਸਿਖਿਆ ਇਕੋ ਕਰੇ ਪੜ੍ਹਾਈਆ। ਜਿਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਤਿ ਧਰਮ ਕਹੇ ਮੈਂ ਓਨ੍ਹਾਂ ਵੇਖਾਂ ਹਾਲ, ਜੋ ਆਪਣੀ ਹਾਲਤ ਗਏ ਬਦਲਾਈਆ। ਪਰਮ ਪੁਰਖ ਦੇ ਬਣ ਕੇ ਲਾਲ, ਗੋਬਿੰਦ ਸ਼ਬਦੀ ਗੋਦ ਸੁਹਾਈਆ। ਜਨਮ ਜਨਮ ਦੀ
❋
❋
ਲੇਖੇ ਪਾਏ ਘਾਲ, ਪੂਰਬ ਲਹਿਣਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਸਤਿ ਧਰਮ ਕਹੇ ਮੈਂ ਵੇਖਿਆ ਭਗਤਾਂ ਮੰਦਰ, ਗੁਰਮੁਖ ਸੋਹਣਾ ਡੇਰਾ ਲਾਈਆ। ਕੂੜਾ ਦਿਸੇ ਕੋਈ ਨਾ ਜੰਦਰ, ਖਿੜਕੀ ਬੰਦ ਨਾ ਕੋਇ ਕਰਾਈਆ। ਮਨੂਆ ਉਠੇ ਨਾ ਦਹਿ ਦਿਸ਼ ਬੰਦਰ, ਵਾਸਨਾ ਜਗਤ ਨਾ ਕੋਇ ਸਤਾਈਆ। ਪਰਕਾਸ਼ ਲੱਭੇ ਨਾ ਸੂਰੀਆ ਚੰਦਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੰਧੇਰਾ ਦਿਸੇ ਨਾ ਡੂੰਘਾ ਖੰਡਰ, ਨੂਰ ਨੁਰਾਨਾ ਡਗਮਗਾਈਆ। ਸਚ ਦਵਾਰਾ ਇਕੋ ਮੰਗਣ, ਸਚਖੰਡ ਸਾਚੇ ਸੀਸ ਨਿਵਾਈਆ। ਪੁਰਖ ਅਕਾਲ ਚਾੜ੍ਹ ਰੰਗਣ, ਤਨ ਵਜੂਦ ਤੇਰੀ ਝੋਲੀ ਪਾਈਆ। ਸਾਚਾ ਢੋਲਾ ਦੱਸ ਛੰਦਨ, ਰਾਗ ਨਾਦ ਵੱਜੇ ਬੇਪਰਵਾਹੀਆ। ਲੱਖ ਚੁਰਾਸੀ ਆਵਣ ਜਾਵਣ ਰਹੇ ਕੋਈ ਨਾ ਬੰਧਨ, ਬੰਦਗੀ ਇਕੋ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਸੱਜਣ, ਸਾਜਣ ਹੋ ਕੇ ਹੋ ਸਹਾਈਆ। ਕਾਇਆ ਮਾਟੀ ਭਾਂਡਾ ਬਿਨ ਤੇਰੀ ਕਿਰਪਾ ਲੋਕਮਾਤ ਕਦੇ ਨਾ ਭੱਜਣ, ਭਜਨ ਬੰਦਗੀ ਇਕੋ ਇਕ ਜਣਾਈਆ। ਆਪਣੇ ਨਾਮ ਕੰਡੇ ਤੋਲ ਕੇ ਵਜ਼ਨ, ਕੀਮਤ ਕਰਤੇ ਲੈ ਪਾਈਆ। ਧੁਰ ਫ਼ਰਮਾਨੇ ਅੰਦਰ ਫ਼ਰਮਾਨਾ ਦੇ ਬਦਲ, ਬਦਲੀ ਆਪਣੇ ਹੱਥ ਰਖਾਈਆ। ਤੂੰ ਭਗਤ ਸੁਹੇਲਾ ਇਕ ਇਕੇਲਾ ਆਦਿ ਜੁਗਾਦੀ ਕਰੇਂ ਅਦਲ, ਅਦਾਲਤ ਤੇਰੀ ਨਜ਼ਰੀ ਆਈਆ। ਸਭ ਦੀ ਪੂਰੀ ਕਰ ਸਧਰ, ਸਧਨੇ ਤੋਂ ਪਰ੍ਹੇ ਦੇ ਵਡਿਆਈਆ। ਸਤਿ ਧਰਮ ਕਹੇ ਮੈਂ ਜਨ ਭਗਤਾਂ ਲਾਵਾਂ ਚੰਦਨ, ਨਾਮ ਟਿੱਕੇ ਨਾਲ ਵਡਿਆਈਆ। ਜਿਨ੍ਹਾਂ ਦਾ ਲਹਿਣਾ ਦੇਣਾ ਹੱਥ ਸੂਰੇ ਸਰਬੰਗਣ, ਸਾਹਿਬ ਸਵਾਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਸਦਾ ਆਦਿ ਨਿਰੰਜਣ, ਜੋਤ ਨਿਰੰਜਣ ਤੇਰਾ ਨੂਰ ਰੁਸ਼ਨਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਕੱਤਕ ਕਹੇ ਪ੍ਰਭ ਭਗਤਾਂ ਲੇਖੇ ਲਾ ਕਰਮ, ਕੁਕਰਮੀ ਰਹਿਣ ਕੋਇ ਨਾ ਪਾਈਆ। ਸਚ ਪ੍ਰੇਮ ਦਾ ਦੱਸ ਇਕੋ ਧਰਮ, ਅਧਰਮੀ ਰੂਪ ਨਾ ਕੋਇ ਵਟਾਈਆ। ਲੇਖੇ ਲਾ ਮਾਨਸ ਦੇਹੀ ਜਨਮ, ਚੁਰਾਸੀ ਗੇੜ ਦੇ ਕਟਾਈਆ। ਭੁਲੇਖਾ ਕੂੜ ਰਹੇ ਨਾ ਭਰਮ, ਭਾਂਡਾ ਭੌ ਦੇ ਭੰਨਾਈਆ। ਭਾਗ ਲਗਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਝਗੜਾ ਰਹੇ ਨਾ ਕਿਸੇ ਵਰਨ, ਜਾਤ ਪਾਤ ਨਾ ਕੋਇ ਲੜਾਈਆ। ਸਾਚੀ ਬਖ਼ਸ਼ ਆਪਣੀ ਸਰਨ, ਸਰਨਗਤ ਇਕ ਸਮਝਾਈਆ। ਮਾਰਗ ਦੇ ਤਰਨੀ ਤਰਨ, ਤਾਰਨਹਾਰ ਤੇਰੀ ਵਡਿਆਈਆ। ਤੇਰਾ ਢੋਲਾ ਸਾਚਾ ਪੜ੍ਹਨ, ਧੁਰ ਦਾ ਨਾਮ ਦੇ ਸਮਝਾਈਆ। ਸ਼ਬਦ ਅਗੰਮੀ ਮੰਜ਼ਲ ਚੜ੍ਹਨ, ਪੂਰਬ ਪਿਛਲਾ ਪੰਧ ਮੁਕਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਤੇਰਾ ਦਰਸ਼ਨ ਕਰਨ, ਨੂਰ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੱਤਕ ਕਹੇ ਪ੍ਰਭ ਪੂਰਬ ਜਨਮ ਦੇ ਵੇਖ ਰਿਖੀ, ਮਿਹਰ ਨਜ਼ਰ ਇਕ ਉਠਾਈਆ। ਚੌਥੇ ਜੁਗ ਬਣਾ ਅਗੰਮੀ ਸਿੱਖੀ, ਸਿਖਿਆ ਨਾਮ ਇਕ ਸਮਝਾਈਆ। ਜਿਸ ਦੀ ਧਾਰ ਖੰਡਿਉਂ ਤਿੱਖੀ, ਵਾਲੋਂ ਨਿੱਕੀ ਸਮਝ ਕੋਇ ਨਾ ਪਾਈਆ। ਸਚਖੰਡ ਨਿਵਾਸੀ ਦੇ ਕੇ ਆਪਣੀ ਚਿੱਠੀ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੱਤਕ ਕਹੇ ਸ੍ਰੀ ਭਗਵਾਨ, ਜਨ ਭਗਤਾਂ ਦੇ ਵਡਿਆਈ। ਸਤਿ ਧਰਮ ਦਾ ਦੱਸ ਨਿਸ਼ਾਨ, ਨਿਸ਼ਾਨੇ ਪਿਛਲੇ ਦੇ ਬਦਲਾਈ। ਪੂਰਬ ਲੇਖਾ ਵੇਖ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈ। ਯਾਦ ਕਰ ਜੰਗਲ ਜੂਹ ਬੀਆਬਾਨ, ਬਾਵਨ ਪੜਦਾ ਰਿਹਾ ਉਠਾਈ। ਤੇਰਾ ਖੇਲ ਦੋ ਜਹਾਨ, ਜੁਗ ਚੌਕੜੀ ਹੁਕਮ ਵਰਤਾਈ। ਕਲਜੁਗ ਅੰਤ ਮਾਰ ਧਿਆਨ, ਵੇਲਾ ਵਕਤ ਦਏ ਗਵਾਹੀ। ਮਿਹਰ ਨਜ਼ਰ ਕਰ ਨਿਗਾਹਬਾਨ, ਮਹਿਬੂਬ ਹੋ ਕੇ ਹੋ ਸਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਖ਼ਸ਼ ਮਾਣ ਵਡਿਆਈ। ਸਤਿ ਦਵਾਰੇ ਬਖ਼ਸ਼ ਦੇ ਦਾਤ, ਹਰਿ ਕਰਤੇ ਤੇਰੀ ਓਟ ਤਕਾਈਆ। ਨਿਰਗੁਣ ਹੋ ਕੇ ਦੇ ਸਾਥ, ਸਗਲਾ ਸੰਗ ਬਣਾਈਆ। ਮਿਹਰਵਾਨ ਪੁਰਖ ਸਮਰਾਥ, ਤੇਰੇ ਹੱਥ ਵਡਿਆਈਆ। ਸਾਚਾ ਢੋਲਾ ਦੱਸ ਗਾਥ, ਆਤਮ ਪਰਮਾਤਮ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਵੇਖ ਜਗਤ, ਦੀਨ ਦੁਨੀ ਧਿਆਨ ਲਗਾਈਆ। ਮੇਲਾ ਮੇਲ ਧੁਰ ਦੇ ਭਗਤ, ਭਗਵਨ ਹੋ ਕੇ ਜੋੜ ਜੁੜਾਈਆ। ਲੇਖੇ ਲਾ ਆਪਣੀ ਰਕਤ, ਬੂੰਦ ਵਿਚੋਂ ਬੂੰਦ ਸਵਾਂਤੀ ਦੇ ਟਪਕਾਈਆ। ਵਕਤ ਸੁਹੰਜਣਾ ਹੋਵੇ ਤੇਰਾ ਫ਼ਰਸ਼ ਅਰਸ਼, ਦੋ ਜਹਾਨਾਂ ਵੱਜੇ ਵਧਾਈਆ। ਰਿਸ਼ੀਆਂ ਉਤੇ ਕਰ ਤਰਸ, ਤੜਪ ਪਿਛਲੀ ਦੇ ਬੁਝਾਈਆ। ਤੇਰੇ ਹੁਕਮ ਦਾ ਚਲੇ ਅਗੰਮੀ ਬਰਸ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਪ੍ਰਭ ਮੇਰੇ ਗੁਣ ਨਿਧਾਨ, ਗੁਣਵੰਤ ਤੇਰੀ ਵਡਿਆਈਆ। ਕਰ ਕਿਰਪਾ ਦੇ ਦੇ ਦਾਨ, ਨਾਮ ਨਿਧਾਨ ਇਕ ਵਰਤਾਈਆ। ਬਾਵਨ ਕਰ ਕੇ ਗਿਆ ਬਿਆਨ, ਬਿਨ ਅੱਖਰਾਂ ਅੱਖਰ ਜਣਾਈਆ। ਕਲਜੁਗ ਅੰਤਮ ਖੇਲ ਹੋਵੇ ਮਹਾਨ, ਅਬਿਨਾਸ਼ੀ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਚੁਕਾਈਆ। ਪੂਰਬ ਲਹਿਣਾ ਚੁੱਕੇ ਮਾਤ, ਪੁਰਖ ਅਕਾਲ ਦਏ ਵਡਿਆਈਆ। ਬਾਵਨ ਦੱਸ ਕੇ ਗਿਆ ਗਾਥ, ਢੋਲਾ ਸਚ ਪੜ੍ਹਾਈਆ। ਨਿਰਗੁਣ ਹੋ ਕੇ ਨਿਰਗੁਣ ਵੇਖ ਆਪਣੀ ਜਾਤ, ਦੂਜਾ ਸੰਗ ਨਾ ਕੋਇ ਜਣਾਈਆ। ਸ਼ਿਵ ਜੀ ਤੱਕੇ ਉਪਰ ਕੈਲਾਸ਼, ਬਿਨ ਅੱਖਾਂ ਅੱਖ ਖੁਲ੍ਹਾਈਆ। ਬ੍ਰਹਮਾ ਕਰੇ ਤਲਾਸ਼, ਭੱਜੇ ਵਾਹੋ ਦਾਹੀਆ। ਵਿਸ਼ਨੂੰ ਹੋ ਕੇ ਦਾਸ, ਧੁਰ ਦੀ ਸੇਵ ਕਮਾਈਆ। ਪੂਰੀ ਕਰ ਆਸ, ਮਨਸਾ ਦੇ ਚੁਕਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕੱਤਕ ਕਹੇ ਜਨ ਭਗਤਾਂ ਵੇਖ ਆਪ, ਆਪਣੀ ਦਇਆ ਕਮਾਈਆ। ਧੁਰ ਦਾ ਬਣ ਸਾਕ, ਸੱਜਣ ਨੂਰ ਖ਼ੁਦਾਈਆ। ਮੰਦਰ ਖੋਲ੍ਹ ਤਾਕ, ਪੜਦਾ ਅਗੰਮ ਉਠਾਈਆ। ਨੂਰ ਕਰ ਪਰਕਾਸ਼, ਜੋਤੀ ਡਗਮਗਾਈਆ। ਸ਼ਬਦ ਅਗੰਮੀ ਨਾਦ, ਧੁਰ ਦਾ ਦੇ ਵਜਾਈਆ। ਪਿਛਲੀ ਕਰ ਯਾਦ, ਭਵਿਖਤ ਦਏ ਗਵਾਹੀਆ। ਉਜੜਿਆਂ ਕਰ ਆਬਾਦ, ਖੇੜਾ ਦੇ ਸੁਹਾਈਆ। ਰਿਸ਼ੀਆਂ ਸੁਣ ਫ਼ਰਿਆਦ, ਦਰ ਦਵਾਰੇ ਝੋਲੀ ਡਾਹੀਆ। ਬਦਲ ਦੇ ਸਮਾਜ, ਝਗੜਾ ਦੀਨ ਰਹੇ ਨਾ ਰਾਈਆ। ਮਾਨਸ ਜਨਮ ਕਰ ਕਾਜ, ਕਰਨੀ ਕਰਤੇ ਆਪਣੀ ਕਾਰ ਕਮਾਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਵਖਾਈਆ। ਘਰ ਸਵਾਮੀ ਜਗਾ ਚਿਰਾਗ਼, ਜੋਤੀ ਨੂਰ ਡਗਮਗਾਈਆ। ਅੰਦਰ ਰਹੇ ਨਾ ਵਾਦ ਵਿਵਾਦ, ਕੂੜੀ ਕਿਰਿਆ ਦੇ ਕਢਾਈਆ। ਆਪਣੀ ਪ੍ਰੀਤ
❋
❋
ਅੰਦਰ ਕਰ ਵਿਸਮਾਦ, ਬਿਸਮਲ ਆਪਣੇ ਨਾਮ ਕਰਾਈਆ। ਪੜਦਾ ਓਹਲਾ ਖੋਲ੍ਹ ਆਗ਼ਾਜ਼, ਭਰਮ ਰਹੇ ਨਾ ਰਾਈਆ। ਤੇਰੇ ਚਰਨ ਕਵਲ ਨਮਾਜ਼, ਸਜਦਾ ਇਕੋ ਇਕ ਜਣਾਈਆ। ਤੂੰ ਖ਼ਾਲਕ ਪ੍ਰਿਤਪਾਲਕ ਵਾਹਦ, ਪਰਵਰਦਿਗਾਰ ਨੂਰ ਖ਼ੁਦਾਈਆ। ਪੂਰਾ ਕਰ ਆਪਣਾ ਅਹਿਦ, ਕੌਲ ਇਕਰਾਰ ਰਹੇ ਜਣਾਈਆ। ਉਹ ਵਕਤ ਆ ਗਿਆ ਸ਼ਾਇਦ, ਸ਼ਾਹ ਪਾਤਸ਼ਾਹ ਪੜਦਾ ਦੇ ਉਠਾਈਆ। ਤੇਰਾ ਹੁਕਮ ਹੋਵੇ ਰਾਇਜ, ਨਾ ਕੋਈ ਮੇਟੇ ਮੇਟ ਮਿਟਾਈਆ। ਰਿਖੀ ਕਹਿਣ ਸਾਡੀ ਕਰਨੀ ਦਾ ਦੇ ਨਤਾਇਜ, ਧੁਰ ਦਾ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੁਕਮ ਸਮਝਾਈਆ। ਕੱਤਕ ਕਹੇ ਰਿਸ਼ੀਆਂ ਦਾ ਪਕਵਾਨ, ਕੱਚਿਉਂ ਪੱਕਾ ਦੇ ਬਣਾਈਆ। ਜਿਨ੍ਹਾਂ ਦਾ ਮੇਲਾ ਨਾਲ ਭਗਵਾਨ, ਭਾਗਾਂ ਵਿਚੋਂ ਭਾਗ ਦਏ ਸਮਝਾਈਆ। ਸੁਰਤੀ ਰਹੇ ਨਾ ਕੋਈ ਅੰਞਾਣ, ਬੁੱਧ ਬਿਬੇਕ ਆਪ ਕਰਾਈਆ। ਸਚ ਦਵਾਰੇ ਦੇ ਕੇ ਮਾਣ, ਬਖ਼ਸ਼ੇ ਚਰਨ ਕਵਲ ਸਰਨਾਈਆ। ਸਚ ਪ੍ਰੀਤੀ ਦਾ ਪਕਵਾਨ, ਪਾਰਬ੍ਰਹਮ ਪ੍ਰਭ ਲੇਖੇ ਲਾਈਆ। ਜਿਸ ਦਾ ਰਸ ਵਿਸ਼ਿਆਂ ਵਾਲਾ ਜਾਣੇ ਨਾ ਕੋਇ ਇਨਸਾਨ, ਰਸਨਾ ਵੰਡ ਨਾ ਕੋਇ ਵੰਡਾਈਆ। ਕਰਨੀ ਦਾ ਕਰਤਾ ਕਰੇ ਕਲਿਆਣ, ਕਲਮਿਆਂ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਕੱਤਕ ਕਹੇ ਪੂਰਬ ਰਿਖੀ ਹੋਏ ਜਮਅ, ਸ਼ਹਾਦਤ ਜੋਤੀ ਵਾਲੀ ਭੁਗਤਾਈਆ। ਜਿਨ੍ਹਾਂ ਦਾ ਜਨਮ ਹੋਣਾ ਨਵਾਂ, ਇਕੋ ਤਾਰੀਖ ਦਏ ਲਿਖਾਈਆ। ਸਾਰਿਆਂ ਦਾ ਸਾਂਝਾ ਹੋਵੇ ਸਮਾਂ, ਸਮਾਪਤ ਕੂੜੀ ਵਸਤ ਪਰਾਈਆ। ਲੇਖੇ ਲਾ ਕੇ ਪਵਣ ਸਵਾਮੀ ਦਮਾਂ, ਦਮਨ ਆਪਣਾ ਆਪ ਕਰਾਈਆ। ਝਗੜਾ ਰਹੇ ਨਾ ਮਾਟੀ ਚੰਮਾਂ, ਮੇਲਾ ਮੇਲੇ ਧੁਰਦਰਗਾਹੀਆ। ਰਹੇ ਨਾ ਕੋਇ ਨਿਕੰਮਾ, ਨਿਕਰਮਣ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਨੇ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਠਾਕਰ ਇਕੋ ਮੰਨਾਂ, ਮਨ ਤੋਂ ਪਰੇ ਨਿਰਗੁਣ ਹਰੇ ਸਾਚੇ ਦਰੇ ਦਰਸ ਦਏ ਦਿਖਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਬੰਨਾ, ਹੱਦ ਹਦੂਦ ਜਗਤ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕੱਤਕ ਕਹੇ ਮੈਂ ਆਇਆ ਤੱਕਣ, ਜੁਗ ਚੌਕੜੀ ਵੇਸ ਵਟਾਈਆ। ਕੀ ਕਰੇ ਖੇਲ ਪੁਰਖ ਸਮਰਥਨ, ਨਿਰਗੁਣ ਹੋ ਕੇ ਵੇਸ ਵਟਾਈਆ। ਕੀ ਭਗਤਾਂ ਮਾਰਗ ਆਇਆ ਦੱਸਣ, ਨਿਰਵੈਰ ਹੋ ਕੇ ਕਰੇ ਪੜ੍ਹਾਈਆ। ਕਿਸ ਦਵਾਰੇ ਆਇਆ ਵੱਸਣ, ਸਚ ਮੁਕਾਮ ਸੋਭਾ ਪਾਈਆ। ਜਗਤ ਜਨਮ ਦੇ ਵਿਛੜੇ ਆਇਆ ਲੱਭਣ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਸੰਤ ਸੁਹੇਲੇ ਬਣਾ ਕੇ ਸੱਜਣ, ਸਾਹਿਬ ਆਪਣਾ ਹੁਕਮ ਦ੍ਰਿੜਾਈਆ। ਨਿਜ ਆਤਮ ਦੇ ਕੇ ਪਰਮਾਨੰਦਨ, ਨਰ ਨਰਾਇਣ ਆਪਣਾ ਭੇਵ ਖੁਲ੍ਹਾਈਆ। ਦੂਜੇ ਦਰ ਨਾ ਕੋਇ ਜਾਏ ਮੰਗਣ, ਵਸਤ ਅਮੋਲਕ ਆਪ ਵਰਤਾਈਆ। ਪੁਰਖ ਅਕਾਲ ਚਾੜ੍ਹ ਕੇ ਰੰਗਣ, ਰੰਗਤ ਕੂੜੀ ਦਏ ਬਦਲਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸ ਕੇ ਛੰਦਨ, ਸਹਿਸਾ ਅੰਦਰੋਂ ਦਏ ਕਢਾਈਆ। ਜੁਗ ਚੌਕੜੀ ਟੁੱਟੀ ਆਇਆ ਗੰਢਣ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਜਨ ਭਗਤਾਂ ਕਾਇਆ ਮੰਦਰ ਆਇਆ ਲੰਘਣ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਦੱਸੇ ਨਿਰੰਕਾਰ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਰਿਖੀਆਂ ਮੰਜ਼ਲ ਰਹੇ ਨਾ ਕੋਈ ਦੁਸ਼ਵਾਰ, ਪਾਂਧੀਆਂ ਪੰਧ ਦਿਤਾ ਮੁਕਾਈਆ। ਦਰਦੀ ਹੋ ਕੇ ਦਰਦ ਦਏ ਨਿਵਾਰ, ਦੁਖੀਆਂ ਦੁੱਖ ਗਵਾਈਆ। ਸਾਚੀ ਮੰਜ਼ਲ
❋
❋
ਦੇਵੇ ਚਾੜ੍ਹ, ਜਿਸ ਮੰਜ਼ਲ ਦਾ ਮਾਲਕ ਇਕ ਅਖਵਾਈਆ। ਸਾਚਾ ਦੱਸ ਕੇ ਹਰੀ ਦਵਾਰ, ਹਿਰਦਾ ਆਪਣਾ ਦਏ ਸਮਝਾਈਆ। ਜਿਸ ਨੂੰ ਸਮਝੇ ਨਾ ਜਗਤ ਸੰਸਾਰ, ਬੁੱਧੀਵਾਨ ਨਾ ਕੋਇ ਵਡਿਆਈਆ। ਸਦ ਕਰਨੀ ਕਰਤਾ ਕਰੇ ਖੇਲ ਅਪਾਰ, ਅਪਰੰਪਰ ਹੋ ਕੇ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਮੇਲ ਕੇ ਆਪਣੀ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਲਹਿਣਾ ਦੇਣਾ ਮੁਕਾ ਸਦਾ ਜੁਗ ਚਾਰ, ਧੁਰ ਦੇ ਹੁਕਮ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੱਤਕ ਕਿਹਾ ਮੈਂ ਆਇਆ ਭਗਤਾਂ ਕੋਲ, ਆਪਣਾ ਪੰਧ ਮੁਕਾਈਆ। ਉਚੀ ਕੂਕ ਵਜਾਵਾਂ ਢੋਲ, ਢੋਲਾ ਗਾਵਾਂ ਬੇਪਰਵਾਹੀਆ। ਜਿਸ ਦਾ ਸਦਾ ਅਗੰਮੀ ਤੋਲ, ਤੋਲਣਹਾਰਾ ਸ੍ਰਿਸ਼ਟ ਸਬਾਈਆ। ਸੋ ਭਗਤਾਂ ਰੱਖੇ ਅਡੋਲ, ਡੋਲੇ ਸਰਬ ਲੋਕਾਈਆ। ਦਵਾਰਾ ਇਕੋ ਖੋਲ੍ਹ, ਮੰਦਰ ਇਕੋ ਦਏ ਵਖਾਈਆ। ਜਿਸ ਦਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁੱਲਾਂ ਸ਼ੇਖ਼ ਸਮਝ ਕਿਸੇ ਨਾ ਆਈਆ। ਸੋ ਖ਼ਾਲਕ ਖ਼ਲਕ ਖੇਲ ਕਰੇ ਉਪਰ ਧੌਲ, ਧਰਨੀ ਧਰਤ ਧਵਲ ਵੱਜੇ ਵਧਾਈਆ। ਤੇਰਾਂ ਸੌ ਸਤਾਸੀ ਰਿਖੀਆਂ ਦਾ ਪੂਰਾ ਕੌਲ, ਇਕਰਾਰ ਤੋੜ ਨਿਭਾਈਆ। ਪ੍ਰੇਮ ਪ੍ਰੀਤੀ ਪਕਵਾਨ ਅੰਦਰ ਖਾ ਕੇ ਖੱਟੇ ਮਿੱਠੇ ਚੌਲ, ਚਾਓ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਈਆ। ਮਾਰਗ ਕਹੇ ਮੇਰਾ ਰਸਤਾ ਏਕ, ਇਕੋ ਦੇਣਾ ਜਣਾਈਆ। ਜਨ ਭਗਤਾਂ ਕਰ ਕੇ ਬੁੱਧ ਬਿਬੇਕ, ਵਿਵੇਕੀ ਧਾਰ ਦੇਣੀ ਸੁਣਾਈਆ। ਸਤਿ ਪੁਰਖ ਦੀ ਰੱਖਣੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਅਵੱਲੜਾ ਭੇਖ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸੋ ਸਾਚੇ ਸੰਤਾਂ ਧੁਰ ਦੇ ਭਗਤਾਂ ਬਦਲ ਦੇਵੇ ਰੇਖ, ਰਿਖੀਆਂ ਦੇਵੇ ਮਾਣ ਵਡਿਆਈਆ। ਗੁਰਮੁਖੋ ਜਾਓ ਆਪਣੇ ਦੇਸ, ਪਰਦੇਸੀ ਰਹਿਣ ਕੋਇ ਨਾ ਪਾਈਆ। ਦਰਸ਼ਨ ਦਾ ਲਾਹਾ ਇਕ ਵਿਸ਼ੇਸ਼, ਵਿਸ਼ਿਆਂ ਵਾਲੇ ਪਾਰ ਕਰਾਈਆ। ਪ੍ਰਭ ਦਾ ਆਉਣਾ ਕਦੇ ਨਾ ਹੋਇਆ ਹਮੇਸ਼, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਰਾਹ ਰਹੇ ਵੇਖ, ਨਿਤ ਨਵਿਤ ਧਿਆਨ ਲਗਾਈਆ। ਉਹ ਕਰਨਹਾਰਾ ਸੱਚਾ ਹੇਤ, ਹਿਤਕਾਰੀ ਇਕੋ ਸ਼ਹਿਨਸ਼ਾਹੀਆ। ਜਿਸ ਕਾਰਨ ਤੁਹਾਨੂੰ ਦਿਤਾ ਭੇਜ, ਸੋ ਭੂਮਿਕਾ ਦਿਤੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਸਚ ਦਵਾਰਾ ਵਸਦਾ, ਵਸਾਏ ਸ੍ਰੀ ਭਗਵਾਨ। ਜੋ ਭਗਤਾਂ ਮਾਰਗ ਦੱਸਦਾ, ਝਗੜਾ ਮੁਕਾ ਜ਼ਿਮੀਂ ਅਸਮਾਨ। ਖ਼ੁਸ਼ੀਆਂ ਦੇ ਵਿਚ ਹੱਸਦਾ, ਸ਼ਬਦੀ ਕਰ ਫ਼ਰਮਾਨ। ਢੋਲਾ ਗਾਓ ਆਤਮ ਪਰਮਾਤਮ ਜਸ ਦਾ, ਦੂਜਾ ਅੱਖਰ ਨਾ ਕੋਇ ਬਿਆਨ। ਭੰਡਾਰਾ ਲਓ ਅਗੰਮੀ ਰਸ ਦਾ, ਜਿਸ ਨੂੰ ਚੱਖੇ ਨਾ ਕੋਇ ਜ਼ਬਾਨ। ਤੁਹਾਡੇ ਲੂੰ ਲੂੰ ਅੰਦਰ ਰਚਦਾ, ਦਿਵਸ ਰੈਣ ਨਿਗਾਹਬਾਨ। ਵਿਛੋੜੇ ਵਿਚ ਕਦੇ ਨਾ ਨੱਸਦਾ, ਮੇਲਾ ਸਦਾ ਰਹੇ ਭਗਤ ਭਗਵਾਨ। ਉਜਲ ਭਾਗ ਹੋਵੇ ਕਾਇਆ ਮੱਟ ਦਾ, ਸਾਢੇ ਤਿੰਨ ਹੱਥ ਸੋਹੇ ਮੰਦਰ ਮਕਾਨ। ਪੁਰਖ ਅਕਾਲ ਭੇਸ ਸ਼ਬਦ ਅਗੰਮੀ ਜੱਟ ਦਾ, ਵਿੰਗੇ ਟੇਢੇ ਸਿੱਧੇ ਕਰਨ ਵਾਲਾ ਤਰਖਾਣ। ਜਗਤ ਸਵਾਂਗੀ ਰੂਪ ਨਟ ਦਾ, ਸਮਝੇ ਕੋਈ ਨਾ ਪੰਜ ਤਤ ਇਨਸਾਨ। ਜਿਸ ਦੇ ਕੋਲ ਭੰਡਾਰਾ ਅਗੰਮੀ ਵਥ ਦਾ, ਦੇਂਦਾ ਜਾਏ ਹੋ ਮਿਹਰਵਾਨ। ਉਹ ਜੁਗ ਜੁਗ ਪੈਜ ਰੱਖਦਾ, ਭਗਤ ਸੁਹੇਲਾ ਸ੍ਰੀ ਭਗਵਾਨ। ਸਚ ਦਵਾਰੇ ਸਦਾ ਵਸਦਾ, ਦਵਾਰਕਾ ਵਾਸੀ ਦਏ ਬਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਬ੍ਰਹਮ ਗਿਆਨ।
❋
❋
ਕੱਤਕ ਕਹੇ ਰਿਖੀਓ ਮੈਂ ਤੱਕਾਂ ਕਦ ਦਾ, ਕਦੀਮ ਧਿਆਨ ਲਗਾਈਆ। ਮਾਰਗ ਵੇਖਾਂ ਭਗਤ ਭਗਵਾਨ ਯਦ ਦਾ, ਦੂਜਾ ਰਾਹ ਨਾ ਕੋਇ ਤਕਾਈਆ। ਕਿਸ ਬਿਧ ਸੰਤ ਸੁਹੇਲੇ ਸੱਦ ਦਾ, ਪੂਰਬ ਵਿਛੜੇ ਮੇਲ ਮਿਲਾਈਆ। ਸਚ ਦਵਾਰੇ ਆਪੇ ਲੰਘ ਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਝਗੜਾ ਮੁਕਾ ਕੇ ਕੂੜ ਕੁੜਿਆਰੇ ਗੰਦ ਦਾ, ਸਚ ਸੁਚ ਨਾਮ ਸਮਝਾਈਆ। ਪਰਕਾਸ਼ ਕਰ ਕੇ ਗੁਰਮੁਖ ਚੰਦ ਦਾ, ਅੰਧ ਅੰਧੇਰਾ ਦਏ ਮਿਟਾਈਆ। ਵਕਤ ਸੁਹੰਜਣਾ ਕਰ ਕੇ ਪ੍ਰੀਤੀ ਠੰਡ ਦਾ, ਵਿਛੋੜਾ ਅਗਨ ਦਏ ਬੁਝਾਈਆ। ਰਸ ਦੇ ਕੇ ਆਪਣੇ ਅਨੰਦ ਦਾ, ਅਨੰਦ ਅਨੰਦ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਕਹੇ ਮੈਂ ਭਗਤਾਂ ਜੋਗੀ, ਜੋਗੀ ਜੋਗੀਸ਼ਰ ਬੈਠੇ ਧਿਆਨ ਲਗਾਈਆ। ਹੰਗਤਾ ਵਾਲੇ ਕੋਟਨ ਕਰ ਕੇ ਰੋਗੀ, ਦਵੈਤ ਵਿਚ ਦਿਤੇ ਫਸਾਈਆ। ਜਿਨ੍ਹਾਂ ਨੂੰ ਮਿਲ ਗਿਆ ਧੁਰ ਦਾ ਪ੍ਰੀਤਮ ਚੋਜੀ, ਚੋਜ ਨਿਰਾਲੇ ਰਿਹਾ ਵਖਾਈਆ। ਮੈਂ ਓਨ੍ਹਾਂ ਦੇ ਦਰ ਦੀ ਖੋਜੀ, ਖੋਜਣ ਹੋ ਕੇ ਭੱਜਾਂ ਵਾਹੋ ਦਾਹੀਆ। ਜਿਨ੍ਹਾਂ ਦਾ ਠਾਕਰ ਧੁਰ ਦਾ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਦੀ ਯਾਦ ਕਰਦੇ ਗਏ ਵੇਦੀ ਸੋਢੀ, ਦਿਵਸ ਰੈਣ ਧਿਆਨ ਲਗਾਈਆ। ਭਗਤਾਂ ਖੇਲਣਾ ਓਸ ਦੀ ਗੋਦੀ, ਗੋਦਾਵਰੀ ਕੰਢਾ ਦਏ ਦੁਹਾਈਆ। ਹਰਿ ਦਾ ਭੇਵ ਕੀ ਪਾਵਣ ਲੋਕੀ, ਚੌਦਾਂ ਲੋਕ ਸਾਰ ਨਾ ਆਈਆ। ਬੁੱਧੀ ਕਰ ਨਾ ਸਕੇ ਸੋਚੀ, ਸਮਝ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਦੇ ਅੰਤਰ ਆਸਾ ਇਕੋ ਲੋਚੀ, ਲੋਚਣ ਤਿਨ੍ਹਾਂ ਦਾ ਦਏ ਖੁਲ੍ਹਾਈਆ। ਜਨ ਭਗਤੋ ਸਾਚੇ ਸੰਤੋ ਤੁਹਾਡੀ ਸ਼ਹਾਦਤ ਪਾਉਂਦਾ ਜਾਏ ਰਵਦਾਸ ਚਮਾਰਾ ਮੋਚੀ, ਲੇਖਾ ਲਿਖ ਲਿਖ ਕਲਮ ਸ਼ਾਹੀਆ। ਵੇਖਿਓ ਕੋਈ ਵਿਚਾਰ ਨਾ ਕਰਿਓ ਰੱਖ ਕੇ ਉਂਗਲ ਉਤੇ ਠੋਡੀ, ਤੀਵੀਆਂ ਵਾਲਾ ਰੂਪ ਵਟਾਈਆ। ਤੁਹਾਡੀ ਮੰਜ਼ਲ ਸਭ ਤੋਂ ਉਚੀ ਚੋਟੀ, ਚੇਟਕ ਪ੍ਰਭ ਦੇ ਨਾਲ ਲਗਾਈਆ। ਜਿਥੇ ਵਾਸਨਾ ਰਹੇ ਨਾ ਖੋਟੀ, ਖੋਟੇ ਖਰੇ ਦਏ ਬਣਾਈਆ। ਜੰਮੂ ਵਾਲਿਓ ਤੁਹਾਡੇ ਪਕਵਾਨ ਦੀ ਖਾ ਕੇ ਰੋਟੀ, ਪੂਰਬ ਲਹਿਣਾ ਦਏ ਮੁਕਾਈਆ। ਇਹ ਮਿਸਲ ਮਿਸਾਲ ਜਗਤ ਵਿਚ ਰਹਿ ਜਾਏ ਮੋਟੀ, ਚਾਰ ਜੁਗ ਸਕੇ ਨਾ ਕੋਇ ਭੁਲਾਈਆ। ਭਗਤ ਭਗਵਾਨ ਦੇ ਸਾਂਝੇ ਬਣ ਗਏ ਗੋਤੀ, ਵਰਨ ਬਰਨ ਨਾ ਕੋਇ ਰਖਾਈਆ। ਦੁਰਮਤ ਮੈਲ ਸਭ ਦੀ ਗਈ ਧੋਤੀ, ਜਿਨ੍ਹਾਂ ਮਿਲੀ ਸਚ ਸਰਨਾਈਆ। ਆਤਮ ਵਿਛੜੀ ਰਹੇ ਕੋਈ ਨਾ ਰੋਤੀ, ਵਿਛੋੜਾ ਦਏ ਕਟਾਈਆ। ਗੁਰਮੁਖ ਬਣਾ ਕੇ ਧੁਰ ਦੇ ਮਾਣਕ ਮੋਤੀ, ਮਣਕਾ ਮਣਕੇ ਨਾਲ ਜੁੜਾਈਆ। ਸੰਤ ਸੁਹੇਲਾ ਰਹੇ ਕੋਈ ਨਾ ਦੋਸ਼ੀ, ਨਿਰਦੋਸ਼ ਦਿਤੇ ਕਰਾਈਆ। ਪ੍ਰਭ ਦੀ ਮਤ ਨਾ ਹੀਣ ਨਾ ਹੋਛੀ, ਹੁਸ਼ਿਆਰੀ ਨਾਲ ਗੁਰਮੁਖ ਲਏ ਤਰਾਈਆ। ਸਚਖੰਡ ਦਵਾਰੇ ਜਨ ਭਗਤਾਂ ਤਾਦਾਦ ਥੋੜ੍ਹੀ ਕਦੇ ਹੋਣ ਨਾ ਦੇਵੇ ਬਹੁਤੀ, ਬਹੁਤਿਆਂ ਵਿਚੋਂ ਥੋੜ੍ਹੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਦੱਸ ਕੇ ਸੌਖੀ, ਸੁਖਾਲੇ ਆਪਣੇ ਘਰ ਪੁਚਾਈਆ। ਕੱਤਕ ਕਹੇ ਮੈਂ ਸੁਖੱਲਾ ਵੇਖਿਆ ਰਾਹ, ਰਹਿਬਰ ਇਕੋ ਰਿਹਾ ਜਣਾਈਆ। ਸਤਿਗੁਰ ਸ਼ਬਦ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਚਾਰ ਵਰਨਾਂ ਦੇ ਸਲਾਹ, ਸ਼ੂਦਰ ਵੈਸ਼ ਕਰੇ ਪੜ੍ਹਾਈਆ। ਇਕੋ ਮਿਲੋ ਬੇਪਰਵਾਹ, ਨਾਤਾ ਤੋੜੋ ਜਗਤ ਲੋਕਾਈਆ। ਆਵਣ ਜਾਵਣ ਪੰਧ ਲਓ ਮੁਕਾ, ਲੱਖ ਚੁਰਾਸੀ ਲਓ ਕਟਾਈਆ। ਰਾਏ ਧਰਮ ਨਾ ਦਏ ਸਜ਼ਾ, ਚਿਤਰ ਗੁਪਤ ਨਾ ਲੇਖ ਵਖਾਈਆ। ਪੁਰਖ ਅਕਾਲ ਦੀ ਚਰਨੀ ਡਿਗੇ ਆ, ਜੋ ਆਦਮ ਤੋਂ ਆਦਮ ਲਏ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਲਓ ਬਣਾ ਗਵਾਹ,
❋
❋
ਸ਼ਹਾਦਤ ਧੁਰ ਦਰਬਾਰੇ ਦੇਣ ਭੁਗਤਾਈਆ। ਜੋ ਸਚ ਦਵਾਰੇ ਬੈਠੇ ਸੀਸ ਨਿਵਾ, ਨਮਸਤੇ ਕਹਿ ਕੇ ਸ਼ੁਕਰ ਮਨਾਈਆ। ਜੇ ਓਨ੍ਹਾਂ ਦਾ ਕਹਿਣਾ ਗਏ ਭੁਲਾ, ਕਦੇ ਨਾ ਭੁੱਲੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਕੱਤਕ ਕਹੇ ਪ੍ਰਭ ਆਪਣਾ ਰੰਗ ਰੰਗ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਰਵਟ ਬਦਲ ਬਦਲ ਲੈ ਪਿਠ, ਸਨਮੁਖ ਹੋ ਕੇ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਨਾਲ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਠਗੌਰੀ ਕਰ ਕੋਇ ਨਾ ਚਿਤ, ਚੇਤਨ ਸੁਰਤੀ ਦੇ ਕਰਾਈਆ। ਮਾਲਕ ਬਣ ਧੁਰ ਦਾ ਪਿਤ, ਪਿਤਾ ਪੂਤ ਗੋਦ ਬਹਾਈਆ। ਸਚ ਦਵਾਰੇ ਦੇ ਸੁਖ, ਆਤਮ ਪਰਮਾਤਮ ਜੋੜ ਜੁੜਾਈਆ। ਜਗਤ ਰਹੇ ਕੋਈ ਨਾ ਦੁੱਖ, ਕੂੜ ਦਲਿਦ੍ਰ ਦੇਣਾ ਗਵਾਈਆ। ਆਵਣ ਜਾਵਣ ਜਨ ਭਗਤਾਂ ਪੈਂਡਾ ਜਾਏ ਮੁਕ, ਮੁਕੰਮਲ ਆਪਣੇ ਵਿਚ ਸਮਾਈਆ। ਜੋ ਤੇਰੇ ਨਾਮ ਦੀ ਗਾਉਂਦੇ ਤੁਕ, ਸੋਹੰ ਢੋਲਾ ਸ਼ਹਿਨਸ਼ਾਹੀਆ। ਓਨ੍ਹਾਂ ਆ ਕੇ ਘਰ ਘਰ ਪੁਛ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਜੇ ਕਿਰਤ ਕਰਮ ਕਰ ਕੇ ਤੈਥੋਂ ਗਏ ਰੁਸ, ਮਿਹਰਵਾਨ ਹੋ ਕੇ ਲੈ ਮਨਾਈਆ। ਜੇ ਰਸਤਾ ਗਏ ਘੁਥ, ਮਾਰਗ ਦੇ ਸਮਝਾਈਆ। ਤੇਰੇ ਭਗਤ ਸੁਹੇਲੇ ਤੇਰੇ ਨਾਦੀ ਸੁਤ, ਸੁੱਤਿਆਂ ਲੈ ਜਗਾਈਆ। ਤੇਰੇ ਨਾਲ ਮੌਲੇ ਓਨ੍ਹਾਂ ਰੁਤ, ਫੁਲ ਫੁਲਵਾੜੀ ਆਪ ਮਹਿਕਾਈਆ। ਤੂੰ ਸਾਹਿਬ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਰਮ ਪੁਰਖ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੜਦਾ ਓਹਲਾ ਰਹਿਣ ਨਾ ਦੇਣਾ ਲੁਕ, ਲੁਕਿਆਂ ਨੂੰ ਆਪਣੇ ਨਾਲ ਮਿਲਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਸਤਿ ਧਰਮ ਕਹੇ ਪ੍ਰਭ ਦਿਤਾ ਹਲੂਣਾ, ਹਲਚਲ ਧੁਰ ਦੀ ਦਿਤੀ ਮਚਾਈਆ। ਕਲਜੁਗ ਤਪਦਾ ਵੇਖਿਆ ਧੂਣਾ, ਅਗਨੀ ਅੱਗ ਰਿਹਾ ਲਗਾਈਆ। ਜਗਤ ਸਾਧ ਦਿਸਿਆ ਊਣਾ, ਭਰਪੂਰ ਭੰਡਾਰ ਨਾ ਕੋਇ ਭਰਾਈਆ। ਜਨ ਭਗਤਾਂ ਸਾਚੇ ਨਾਮ ਵਿਚ ਬਦਲ ਕੇ ਕੂਣਾ, ਆਤਮ ਪਰਮਾਤਮ ਦਿਤਾ ਸਮਝਾਈਆ। ਮਾਣ ਦੇ ਕੇ ਦੋ ਜਹਾਨ ਦੂਣਾ, ਦਵੈਤ ਵਿਚੋਂ ਬਾਹਰ ਕਢਾਈਆ। ਲੇਖਾ ਮੁਕਾ ਕੇ ਜਗਤ ਅਕਸ਼ੂਣਾ, ਖੂਣੀਆਂ ਵਾਲਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਵਖਾਈਆ। ਸਤਿ ਕਹੇ ਪ੍ਰਭ ਹੁਕਮ ਦਿਤਾ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਕਢਾਈਆ। ਧਰਮ ਦਾ ਦੱਸ ਨਿਸ਼ਾਨ, ਨਿਸ਼ਾਨੇ ਦਿਤੇ ਭੁਲਾਈਆ। ਆਤਮ ਪਰਮਾਤਮ ਦਾ ਦੇ ਗਿਆਨ, ਗਿਆਨੀਆਂ ਦਾ ਲੇਖਾ ਦਿਤਾ ਮੁਕਾਈਆ। ਸੱਚਾ ਮਾਰਗ ਦੱਸ ਸੁਜਾਨ, ਗੁਰਮੁਖ ਸੁਘੜ ਦਿਤੇ ਬਣਾਈਆ। ਭਰਮੇ ਭੁੱਲੇ ਨਾ ਵਿਚ ਜਹਾਨ, ਜਹਾਲਤ ਵਿਚ ਕਦੇ ਨਾ ਆਈਆ। ਚੁਰਾਸੀ ਦਾ ਮੂਲ ਜਾਮਾ ਇਨਸਾਨ, ਹੈਵਾਨ ਬੁੱਧੀ ਨਾ ਕੋਇ ਰਖਾਈਆ। ਸੁਣਨ ਵਾਲੇ ਸਰਵਣ ਕਾਨ, ਸੁਨੇਹੜਾ ਸਚ ਸੁਣਾਈਆ। ਖੇਲ ਵੇਖ ਜ਼ਿਮੀਂ ਅਸਮਾਨ, ਹੈਰਾਨੀ ਗਗਨ ਮੰਡਲ ਛਾਈਆ। ਹੁਕਮ ਦੇ ਕੇ ਧੁਰ ਦਾ ਹੁਕਮਰਾਨ, ਫ਼ਰਮਾਨ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਈਆ। ਸਤਿ ਕਹੇ ਮੈਂ ਵੇਖਣ ਲੱਗਾ ਅੱਗਾ,
❋
❋
ਪਿਛਲਾ ਧਿਆਨ ਬਦਲਾਈਆ। ਤੱਕਣ ਲੱਗਾ ਸੂਰਾ ਸਰਬੱਗਾ, ਵਾਲੀ ਦੋ ਜਹਾਨ ਸ਼ਹਿਨਸ਼ਾਹੀਆ। ਜਿਸ ਨੂੰ ਸਮਝੇ ਕੋਈ ਨਾ ਗੱਗਾ ਘੱਘਾ, ਗੋਬਿੰਦ ਘਰ ਭੇਵ ਕਿਸੇ ਨਾ ਆਈਆ। ਬਿਨ ਭਗਤਾਂ ਕਿਸੇ ਨਾ ਮਿਲਿਆ ਸੱਦਾ, ਸਦੀਆਂ ਦੇ ਵਿਛੜੇ ਰੋਵਣ ਮਾਰਨ ਧਾਹੀਂਆ। ਜਗਤ ਵਿਚ ਜਗਿਆਸੂ ਬਣ ਕੇ (ਕਰਨ) ਦਗ਼ਾ, ਫ਼ਰੇਬਾਂ ਵਿਚ ਫ਼ੁਰਨਿਆਂ ਨਾਲ ਸਮਾਈਆ। ਸਚ ਦਵਾਰ ਬਿਨ ਕਿਰਪਾ ਕਿਸੇ ਨਾ ਲੱਭਾ, ਖੋਜਿਆਂ ਹੱਥ ਕਿਸੇ ਨਾ ਆਈਆ। ਮਿਲਣ ਵਿਛੜਨ ਦੀ ਸਮਝੇ ਕੋਈ ਨਾ ਵਜਹ, ਵਜੂਦ ਵਿਚ ਨਾ ਕੋਇ ਚਤੁਰਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਹੱਬਾ, ਹਭ ਕੁਛ ਆਪਣੇ ਰੰਗ ਰੰਗਾਈਆ। ਜਨ ਭਗਤਾਂ ਬਦਲ ਕੇ ਅੰਦਰੋਂ ਤਬ੍ਹਾ, ਤਬੀਬ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਮੈਂ ਵੇਖਾਂ ਅਗੰਮ ਸਵਾਂਗੀ, ਨਜ਼ਰ ਅੱਖ ਨਾ ਕੋਇ ਉਠਾਈਆ। ਜਿਸ ਦੀ ਜਗਤ ਜੁਗ ਤਾਂਘੀ, ਆਸਾਂ ਵਿਚ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਿਸ ਦੇ ਹੁਕਮੇਂ ਅੰਦਰ ਬਾਂਦੀ, ਬੰਦਨਾ ਵਿਚ ਬੈਠੀ ਸੀਸ ਨਿਵਾਈਆ। ਉਸ ਦੀ ਖੇਲ ਸਦਾ ਧੁਰਾਂ ਦੀ, ਧੁਰ ਮਸਤਕ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰ ਝੱਖੜ ਆਂਧੀ, ਗੁਰਮੁਖਾਂ ਪੋਹ ਨਾ ਸਕੇ ਰਾਈਆ। ਇਕ ਦਰੋਪਤ ਕ੍ਰਿਸ਼ਨ ਬਿਨਾ ਪਤ ਜਾਂਦੀ, ਕ੍ਰਿਸ਼ਨ ਦਾ ਕਾਹਨ ਸਭ ਦਾ ਹੋਏ ਸਹਾਈਆ। ਆਤਮਾ ਰਹੇ ਨਾ ਕੋਈ ਥੱਕੀ ਮਾਂਦੀ, ਸਾਚਾ ਰੰਗ ਆਪ ਰੰਗਾਈਆ। ਜੋ ਤੂੰ ਮੇਰਾ ਮੈਂ ਤੇਰਾ ਢੋਲਾ ਗਾਂਦੀ, ਗਹਿਰ ਗੰਭੀਰ ਮਿਲ ਕੇ ਆਪਣਾ ਲੇਖਾ ਲਏ ਚੁਕਾਈਆ। ਮੰਜ਼ਲ ਵਿਚ ਬਣਨਾ ਪਏ ਨਾ ਪਾਂਧੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਅਗਨੀ ਤਪਣਾ ਪਏ ਨਾ ਕਾਇਆ ਹਾਂਡੀ, ਦੁੱਖ ਦਰਦ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਆਪ ਕਮਾਈਆ। ਸਤਿ ਕਹੇ ਮੈਂ ਧਰਮ ਦਾ ਵੇਖਾਂ ਦਰਵਾਜ਼ਾ, ਦਰੇ ਦਰਬਾਰ ਸੀਸ ਨਿਵਾਈਆ। ਦਰਬਾਨ ਹੋ ਕੇ ਮਾਰਾ ਵਾਜਾਂ, ਹੋਕਾ ਹਕ ਦ੍ਰਿੜਾਈਆ। ਮੇਲ ਮਿਲਾਵਾਂ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਜੋੜ ਜੁੜਾਈਆ। ਦੀਨ ਦੁਨੀ ਦਾ ਬਦਲ ਕੇ ਸਮਾਜਾ, ਸਮਝ ਧੁਰ ਦੀ ਦਿਆਂ ਦ੍ਰਿੜਾਈਆ। ਜਿਥੇ ਆਤਮ ਪਰਮਾਤਮ ਦਾ ਹੋਵੇ ਕਾਜਾ, ਕਰਨੀ ਨਾਲ ਕਰਨੀ ਨਾ ਕੋਇ ਠੁਕਰਾਈਆ। ਨਾਮ ਦਾ ਬੇੜਾ ਮਿਲੇ ਜਹਾਜ਼ਾ, ਤਟ ਕਿਨਾਰੇ ਨਾ ਕੋਇ ਅਟਕਾਈਆ। ਗ੍ਰਹਿ ਵੇਖੇ ਪੁਰਖ ਸਮਰਾਥਾ, ਘਰ ਮੰਦਰ ਸੋਭਾ ਪਾਈਆ। ਜਿਥੇ ਆਦਿ ਅੰਤ ਦੀ ਇਕੋ ਗਾਥਾ, ਗੁਰ ਅਵਤਾਰ ਪੈਗ਼ੰਬਰ ਸਕਿਆ ਨਾ ਕੋਇ ਬਦਲਾਈਆ। ਸੋ ਖੇਲ ਕਰੇ ਤਮਾਸ਼ਾ, ਨਿਰਗੁਣ ਨਿਰਗੁਣ ਜੋਤ ਰੁਸ਼ਨਾਈਆ। ਮਨ ਬੁੱਧੀ ਦਾ ਸੰਸਾਰੀ ਹਾਸਾ, ਭਗਤਾਂ ਅੰਦਰ ਭਗਤੀ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਹਾਈ ਨਾਥ ਅਨਾਥਾਂ, ਦੀਨਨ ਆਪਣੇ ਰੰਗ ਰੰਗਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਹਰਬੰਸ ਕੌਰ ਦੇ ਗ੍ਰਹਿ ਪਿੰਡ ਮਰੜ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਮੈਨੂੰ ਮਾਰ ਅਗੰਮੀ ਆਵਾਜ਼, ਸ਼ਬਦੀ ਰਮਜ਼ ਨਾਲ ਉਠਾਈਆ। ਉਠ ਵੇਖ ਅਗਲਾ ਰਾਜ਼, ਰਾਜ਼ਕ ਰਹੀਮ ਰਿਹਾ ਸਮਝਾਈਆ। ਨਵੇਂ ਜੁਗ ਦੀ ਸਾਜਣ ਸਾਜ, ਭਗਤ ਸੁਹੇਲੇ ਲੈ ਪਰਗਟਾਈਆ। ਸਚ ਦਵਾਰ ਦਾ ਦੇ ਕੇ ਰਾਜ, ਰਈਅਤ ਇਕੋ ਲੈ ਬਣਾਈਆ। ਜਿਸ ਸਵਾਲ
❋
❋
ਦਾ ਜੁਗ ਚੌਕੜੀ ਦਿਤਾ ਨਹੀਂ ਕਿਸੇ ਜਵਾਬ, ਜਵਾਬਤਲਬੀ ਵਿਚ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਓਸ ਦਾ ਮਾਲਕ ਬਣ ਕੇ ਆਪ, ਆਪ ਆਪਣੀ ਖੇਲ ਕਰਾਈਆ। ਸਿਫ਼ਤਾਂ ਵਾਲਾ ਛੱਡ ਕੇ ਜਾਪ, ਆਤਮ ਪਰਮਾਤਮ ਨਾਤਾ ਦਿਤਾ ਜੁੜਾਈਆ। ਬਿਨਾ ਆਤਮ ਪਰਮਾਤਮ ਤੋਂ ਸ੍ਰਿਸ਼ਟੀ ਦਾ ਬਣੇ ਕੋਈ ਨਾ ਸਾਕ, ਨਿਰਗੁਣ ਸਰਗੁਣ ਰੂਪ ਨਾ ਕੋਇ ਵਖਾਈਆ। ਬਿਨਾ ਪੁੱਤ ਤੋਂ ਸੋਹੇ ਕੋਈ ਨਾ ਬਾਪ, ਬਿਨਾ ਬਾਪ ਤੋਂ ਪੂਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਪਾਪ, ਸੰਤਾਪ ਦੂਰ ਦਏ ਕਰਾਈਆ। ਜਿਸ ਦਾ ਚਾਰ ਜੁਗ ਲੈਂਦੇ ਰਹੇ ਖ਼ਵਾਬ, ਖ਼ਾਹਸ਼ਾਂ ਅੰਦਰ ਧਿਆਨ ਲਗਾਈਆ। ਸੋ ਵੇਖੇ ਖੇਲ ਤਮਾਸ਼, ਅਖਾੜਾ ਦੋ ਜਹਾਨ ਲਗਾਈਆ। ਜਿਸ ਦਾ ਦੂਸਰਾ ਨਹੀਂ ਕੋਈ ਸਾਥ, ਇਕੋ ਵਾਹਦ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦੱਸ ਕੇ ਆਪਣੀ ਗਾਥ, ਸੋਹੰ ਢੋਲਾ ਦਿਤਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਲਹਿਣਾ ਦੇਣਾ ਵੇਖ ਪ੍ਰਿਥਮੀ ਆਕਾਸ਼, ਸ੍ਰਿਸ਼ਟੀ ਸਾਸ ਗਰਾਸ ਲੇਖਾ ਲੇਖੇ ਵਿਚੋਂ ਲਏ ਕਢਾਈਆ।
ਜਨਮ ਤੋਂ ਅੱਗੇ ਦਿਤਾ ਤਿਲਕ, ਤਿਲਕਣਬਾਜ਼ੀ ਦਿਤੀ ਮੁਕਾਈਆ। ਪੱਕਾ ਕਰ ਕੇ ਇਸ਼ਟ, ਦ੍ਰਿਸ਼ਟ ਦਿਤੀ ਖੁਲ੍ਹਾਈਆ। ਬ੍ਰਾਹਮਣ ਅੱਗੇ ਕਦੇ ਕੋਈ ਨਾ ਜਾਵੇ ਖ਼ਿਸਕ, ਭਗਤਾਂ ਮਿਲ ਕੇ ਖ਼ੁਸ਼ੀ ਮਨਾਈਆ। ਪ੍ਰੇਮ ਪ੍ਰੀਤੀ ਦਾ ਰਹੇ ਸਿਦਕ, ਭਰੋਸਾ ਚਰਨ ਕਵਲ ਸਰਨਾਈਆ। ਸਭ ਦਾ ਲਹਿਣਾ ਰਾਮ ਵਸ਼ਿਸ਼ਟ, ਪੂਰਬ ਨਜ਼ਰੀ ਆਈਆ। ਨੌ ਜਨਮ ਦੀ ਪਿਛਲੀ ਪੂਰੀ ਕਰ ਕੇ ਲਿਖਤ, ਭਵਿਖਤ ਦਿਤਾ ਬਣਾਈਆ। ਖ਼ਾਰਜ ਕੀਤਾ ਵਿਚੋਂ ਓਸ ਲਿਸਟ, ਜਿਥੇ ਦਗ਼ਿਆਂ ਦੀ ਲੜਾਈਆ। ਵਿਕਾਰ ਕੀਤਾ ਨਿਸ਼ਟ, ਨਿਸਚਾ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤਿਲਕ ਕਹੇ ਮੈਂ ਹੋਣ ਨਹੀਂ ਦੇਣੇ ਤਲਾਕ, ਨਾਤਾ ਅੱਗੇ ਨਾ ਕੋਇ ਤੁੜਾਈਆ। ਪੰਡਤ ਰਹਿਣ ਨਹੀਂ ਦੇਣਾ ਕੋਈ ਚਾਲਾਕ, ਅਧੀਨ ਭਗਤਾਂ ਦੇਣੇ ਬਣਾਈਆ। ਭਗਤਾਂ ਤੋਂ ਚਲੇ ਸਭ ਦੀ ਸ਼ਾਖ਼, ਸ਼ਨਾਖ਼ਤ ਕਰੇ ਬੇਪਰਵਾਹੀਆ। ਮਨ ਬੁੱਧੀ ਦੇ ਵੇਖਣੇ ਗੁਸਤਾਖ਼, ਝਗੜੇ ਤੱਕਣੇ ਜਗਤ ਲੋਕਾਈਆ। ਗੁਰਮੁਖਾਂ ਮਿਲਣਾ ਸਾਖਿਆਤ, ਸਚ ਕਰ ਰੁਸ਼ਨਾਈਆ। ਪੂਰਬ ਲਹਿਣਾ ਮੇਟਿਆ ਰਵਦਾਸ ਦੀ ਕਲਮ ਦਵਾਤ, ਪੰਧ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋ ਸਹਾਈਆ। ਤਿਲਕ ਕਹੇ ਮੈਂ ਲਾ ਕਰ ਟਿੱਕਾ, ਟਿਕਾਣਾ ਧੁਰ ਦਾ ਦਿਤਾ ਵਖਾਈਆ। ਜਿਥੇ ਵਸੇ ਏਕੰਕਾਰ ਇੱਕਾ, ਅੱਗੇ ਇੱਕੀਆਂ ਨਾਲ ਵੱਜੇ ਵਧਾਈਆ। ਧੁਰ ਦਾ ਹੁਕਮ ਜਿਸ ਦਾ ਚਲੇ ਸਿੱਕਾ, ਸਿਰ ਸਕੇ ਨਾ ਕੋਇ ਉਠਾਈਆ। ਓਸ ਦਾ ਮੇਟੇ ਕੋਈ ਨਾ ਲਿਖਾ, ਲਿਖਤਾਂ ਦੇਣ ਗਵਾਹੀਆ। ਸਭ ਤੋਂ ਵੱਡਾ ਮਾਣ ਗੁਰਸਿਖਾਂ, ਗੁਰ ਕੀ ਰੀਤੀ ਜਣਾਈਆ। ਅੰਤਰ ਭਾਈ ਜਗਤ ਜਹਾਨ ਵਖਾ ਕੇ ਮਿਥਾ, ਮਿਥਿਆ ਦੱਸੇ ਸ੍ਰਿਸ਼ਟ ਸਬਾਈਆ। ਜਨਮ ਮਰਨ ਦਾ ਹੁਕਮੇਂ ਅੰਦਰ ਰੱਖ ਕੇ ਚਿੱਠਾ, ਦੂਜੇ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਵਾਂ ਜਨਮਾਂ ਦੇ ਕਰਮ ਕੁਕਰਮ ਦਾ ਕੱਢ ਕੇ ਸਿੱਟਾ, ਅੱਗੇ ਭਗਤਾਂ ਨਾਲ ਮਿਲਾ ਕੇ ਬਿਨ ਭਗਤੀ ਪਾਰ ਕਰਾਈਆ।
❋
❋
੨ ਕੱਤਕ ਸ਼ਹਿਨਸ਼ਾਹੀ ਸੰਮਤ ੨ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਮੂਧਲ ਜ਼ਿਲਾ ਅੰਮ੍ਰਿਤਸਰ
ਸੱਚ ਵਿਸਥਾਰ ਉਤੇ ਕਦੇ ਨਾ ਸ਼ੰਕਾ, ਪੁਰਖ ਅਕਾਲ ਢੋਲੇ ਸਰਬ ਗਾਈਆ। ਜਿਸ ਦਾ ਸਚਖੰਡ ਦਵਾਰਾ ਸੋਹੇ ਇਕੋ ਬੰਕਾ, ਦਰਗਾਹ ਸਾਚੀ ਮੁਕਾਮੇ ਹਕ ਹਕ ਵੱਜੇ ਵਧਾਈਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗਾ ਜੁਗੰਤਾ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਬਣਾਏ ਆਪਣੀ ਬਣਤਾ, ਧੁਰ ਦਾ ਮਾਲਕ ਖ਼ਾਲਕ ਬੇਪਰਵਾਹੀਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹੇ ਸਾਚੇ ਸੰਤਾ, ਭਗਤ ਸੁਹੇਲਾ ਪੜਦਾ ਦਏ ਚੁਕਾਈਆ। ਆਤਮ ਪਰਮਾਤਮ ਮੇਲ ਮਿਲਾਏ ਨਾਰ ਕੰਤਾ, ਕੰਤ ਕੰਤੂਹਲ ਆਪਣੇ ਹੱਥ ਰੱਖੇ ਵਡਿਆਈਆ। ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰ ਸਤਿ ਧਰਮ ਪੁਰਖ ਅਕਾਲ ਦੀਨ ਦਿਆਲ ਤੇਰੇ ਦਰ ਦਾ ਹੋਇਆ ਮੰਗਤਾ, ਆਪਣੀ ਝੋਲੀ ਅੱਗੇ ਡਾਹੀਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਸਰਬ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਆਪਣੀ ਚਰਨ ਕਵਲ ਦੱਸ ਸਾਚੀ ਸਿੰਮਤਾ, ਉੱਤਰ ਪੂਰਬ ਪੱਛਮ ਦੱਖਣ ਝਗੜਾ ਰਹੇ ਨਾ ਰਾਈਆ। ਬਿਬੇਕ ਬੁੱਧੀ ਦੇ ਮੂਰਖ ਮੂੜ੍ਹ ਅੰਞਾਣ ਨਿੰਦਕਾ, ਰਸਨਾ ਜਿਹਵਾ ਬੱਤੀ ਦੰਦ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਸ਼ੰਕਾ ਕਹੇ ਮੇਰੀ ਜੁਗ ਜੁਗ ਸ਼ਕਾਇਤ, ਅਬਿਨਾਸ਼ੀ ਕਰਤੇ ਸਦਾ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਚ ਪ੍ਰੀਤੀ ਸਭ ਨੂੰ ਦੇ ਅਨਾਇਤ, ਬਖ਼ਸ਼ਿਸ਼ ਵਿਚ ਰਹਿਮਤ ਝੋਲੀ ਪਾਈਆ। ਜਨ ਭਗਤਾਂ ਸਾਚੇ ਸੰਤਾਂ ਸਦਾ ਕਰ ਹਮਾਇਤ, ਹਮਸਾਜਨ ਹੋ ਕੇ ਆਪਣਾ ਮੇਲ ਮਿਲਾਈਆ। ਧੁਰ ਫ਼ਰਮਾਨ ਸਾਚੇ ਹੁਕਮ ਦੀ ਦੇ ਹਦਾਇਤ, ਨਿਰਅੱਖਰ ਕਰ ਪੜ੍ਹਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਗੁਰਮੁਖ ਸੱਜਣ ਵੇਖ ਲਾਇਕ, ਲਿਆਕਤ ਵਿਚ ਸਦਾਕਤ ਦੇ ਬਣਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਪੁਰਖ ਅਬਿਨਾਸ਼ੀ ਕਰ ਰਹਾਇਸ਼, ਹਰਿਜਨ ਆਪਣੇ ਘਰ ਵਸਾਈਆ। ਦੀਨਾਂ ਬੰਧਪ ਦੀਨ ਦਿਆਲ ਤੇਰੀ ਕਰ ਨਾ ਸਕੇ ਕੋਇ ਅਜ਼ਮਾਇਸ਼, ਬੇਪਰਵਾਹ ਬੇਅੰਤ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਤਿ ਸਤਿਵਾਦੀ ਇਕੋ ਆਸ ਰਖਾਈਆ। ਸ਼ੰਕਾ ਕਹੇ ਮੈਂ ਉਚੀ ਕੂਕ ਦੇਵਾਂ ਹੋਕਾ, ਹੁਕਮ ਧੁਰ ਦਾ ਜਗਤ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਦਾ ਗਾਓ ਇਕ ਸਲੋਕਾ, ਸੋ ਪੁਰਖ ਨਿਰੰਜਣ ਸਭ ਦਾ ਪਿਤਾ ਮਾਈਆ। ਹਰਿ ਪੁਰਖ ਨਿਰੰਜਣ ਨਾਲ ਮਿਲਣ ਦਾ ਮਾਨਸ ਜਨਮ ਮੌਕਾ, ਏਕੰਕਾਰ ਗ੍ਰਹਿ ਮੰਦਰ ਘਰ ਮਿਲ ਕੇ ਵੱਜੇ ਵਧਾਈਆ। ਆਦਿ ਨਿਰੰਜਣ ਪਰਕਾਸ਼ ਕਰੋ ਨਿਰਮਲ ਜੋਤਾ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਕਾਇਆ ਕਾਅਬਾ ਹਕ ਮੰਦਰ ਵਖਾਏ ਅਗੰਮੀ ਕੋਠਾ, ਜਗਤ ਦਵਾਰੇ ਲੇਖਾ ਦਏ ਮੁਕਾਈਆ। ਸ੍ਰੀ ਭਗਵਾਨ ਮਿਹਰਵਾਨ ਦਇਆਵਾਨ ਬੁੱਧੀ ਵਾਲੀ ਬਦਲ ਕੇ ਸੋਚਾ, ਸਮਝ ਸ਼ਬਦ ਇਸ਼ਾਰੇ ਨਾਲ ਬਦਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਮਾਰਗ ਦੱਸੇ ਸੌਖਾ, ਔਖਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਪੁਰਖ ਅਕਾਲ ਆਦਿ ਜੁਗਾਦੀ ਦੀਨ ਦਿਆਲ ਦਇਆਨਿਧ ਠਾਕਰ ਠੋਕਰ ਆਪਣਾ ਨਾਮ ਲਗਾਈਆ। ਸ਼ੰਕਾ ਕਹੇ ਮੇਰੀ ਕਰੇ ਨਾ ਕੋਇ ਸ਼ਨਾਖ਼ਤ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਬਿਨਾ ਪੁਰਖ ਅਕਾਲ
❋
❋
ਤੋਂ ਦੂਜੀ ਨਹੀਂ ਕੋਈ ਇਬਾਦਤ, ਬਿਨਾ ਜਗਦੀਸ਼ ਸੀਸ ਨਾ ਕਿਸੇ ਝੁਕਾਈਆ। ਬਿਨ ਸਾਚੇ ਨਾਮ ਨਹੀਂ ਰਫ਼ਾਕਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਹਰਿ ਕਾ ਨਾਮ ਧੁਰ ਦੀ ਨਿਆਮਤ, ਰਸੀਆ ਰਸ ਦਏ ਚਖਾਈਆ। ਜਨ ਭਗਤਾਂ ਪੋਹ ਨਾ ਸਕੇ ਕਦੇ ਕਿਆਮਤ, ਕਦੀਮ ਦੀ ਰੀਤੀ ਲੋਕਮਾਤ ਚਲੀ ਆਈਆ। ਸਤਿਗੁਰ ਸ਼ਬਦ ਏਥੇ ਓਥੇ ਦੋ ਜਹਾਨਾਂ ਦਏ ਜ਼ਮਾਨਤ, ਲੱਖ ਚੁਰਾਸੀ ਵਿਚੋਂ ਬਰੀ ਲਏ ਕਰਾਈਆ। ਪੁਰਖ ਅਕਾਲ ਸਮਰਥ ਪਰਵਰਦਿਗਾਰ ਸਾਂਝਾ ਯਾਰ ਸਦਾ ਸਹੀ ਸਲਾਮਤ, ਅਲਾਮਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸ਼ੰਕਾ ਕਹੇ ਪੁਰਖ ਅਕਾਲ ਉਤੇ ਹੋਵੇ ਕੀ ਸ਼ਕ, ਸ਼ਿਕਵਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਹਕ਼ੀਕ਼ਤ ਹਕ, ਹੁਕਮ ਧੁਰ ਦਾ ਦਏ ਸਮਝਾਈਆ। ਜਿਸ ਨੂੰ ਕਥਨੀ ਸਕੇ ਨਾ ਕੋਇ ਕੱਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਸ਼ੁਕਰ ਮਨਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਮਾਰਗ ਅਗੰਮਾ ਦੱਸ, ਦਹਿ ਦਿਸ਼ਾ ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਇਕੋ ਕਰੇ ਪੜ੍ਹਾਈਆ। ਜਨ ਭਗਤਾਂ ਨਿਰਗੁਣ ਸਰਗੁਣ ਧਾਰ ਮੇਲਾ ਹੱਸ ਹੱਸ, ਹਸਤੀ ਵਿਚ ਮਸਤੀ ਦਏ ਚੜ੍ਹਾਈਆ। ਜਿਨ੍ਹਾਂ ਦੀ ਖੋਲ੍ਹੇ ਅੰਦਰੋਂ ਅੱਖ, ਨਜ਼ਰੀ ਆਏ ਆਪ ਪ੍ਰਤੱਖ, ਸ਼ੰਕਿਆਂ ਵਿਚੋਂ ਕੱਢ ਕੇ ਵੱਖ, ਮੇਲਾ ਮਿਲਾ ਕੇ ਨਾਮ ਸਚ, ਭਾਗ ਲਗਾ ਕੇ ਕਾਇਆ ਮਾਟੀ ਕੱਚ, ਸਾਢੇ ਤਿੰਨ ਕਰੋੜ ਲੂੰ ਲੂੰ ਅੰਦਰ ਰਚ, ਰਚਨਾ ਆਪਣੀ ਦਏ ਵਖਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਕੌਰ ਦੇ ਗ੍ਰਹਿ ਪਿੰਡ ਮੂਧਲ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਸਚ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਤੇਰੇ ਪ੍ਰੇਮ ਵਿਚ ਹੋਵਣ ਸਾਰੇ ਦਾਸ, ਖ਼ੁਦੀ ਵਿਚ ਰਹਿਣ ਕੋਇ ਨਾ ਪਾਈਆ। ਢੋਲਾ ਗਾਵਣ ਸਵਾਸ ਸਵਾਸ, ਨਾਮ ਨਿਰੰਤਰ ਦੇਣਾ ਦ੍ਰਿੜਾਈਆ। ਲੇਖੇ ਲਾਉਣਾ ਹੱਡ ਮਾਸ, ਨਾੜੀ ਨਾੜੀ ਕਰ ਰੁਸ਼ਨਾਈਆ। ਮਾਨਸ ਜਨਮ ਆਵੇ ਰਾਸ, ਲੇਖਾ ਚੁਰਾਸੀ ਦੇਣਾ ਮੁਕਾਈਆ। ਪਰਮਾਤਮ ਹੋ ਕੇ ਆਤਮ ਵਸਣਾ ਸਾਥ, ਸਗਲਾ ਸੰਗ ਬਣਾਈਆ। ਚਰਨ ਕਵਲ ਦੇ ਸਹਾਰਾ ਅਨਾਥਾਂ ਨਾਥ, ਦੀਨਨ ਆਪਣੀ ਗੋਦ ਟਿਕਾਈਆ। ਤੂੰ ਸਾਹਿਬ ਸਵਾਮੀ ਸਦਾ ਸਮਰਾਥ, ਦੇਵਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਗੁਰਮੁਖ ਤੇਰਾ ਗਾਵਣ ਜਸ, ਧੁਰ ਦਾ ਨਾਮ ਨਿਰੰਕਾਰਾ ਇਕੋ ਗਾਈਆ।