ਪੁਸਤਕਾਲਾਭਾਗ ੨੦

੨ ਕੱਤਕ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਓਟ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਜੁਗ ਚੌਕੜੀ ਲੋਕਮਾਤ ਬੀਤੇ ਕੋਟੀ ਕੋਟ, ਨਿਤ ਨਵਿਤ ਤੇਰਾ ਖੇਲ ਬੇਪਰਵਾਹੀਆ। ਸਚ ਪਰਕਾਸ਼ ਬਿਨ ਤੇਰੇ ਦੂਸਰ ਹੋਏ ਨਾ ਨਿਰਮਲ ਜੋਤ, ਜੋਤੀ ਜਾਤੇ ਤੇਰਾ ਨੂਰ ਨਜ਼ਰ ਕਿਸੇ

❋

❋

ਨਾ ਆਈਆ। ਬਿਨ ਤੇਰੇ ਨਾਮ ਸਾਚਾ ਦਿਸੇ ਨਾ ਕੋਇ ਸਲੋਕ, ਸੋਹਲਾ ਢੋਲਾ ਰਾਗ ਅਨਾਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਆਸ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਕਰਤਾਰ, ਕੁਦਰਤ ਕਾਦਰ ਤੇਰੀ ਨਜ਼ਰੀ ਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਲੋਕਮਾਤ ਥਿਰ ਰਹਿਣ ਕੋਇ ਨਾ ਪਾਈਆ। ਭਵਿਖਤਾਂ ਵਿਚ ਤੇਰਾ ਕਰਦੇ ਆਏ ਇਜ਼ਹਾਰ, ਸੋਹਲੇ ਢੋਲੇ ਰਾਗਾਂ ਨਾਦਾਂ ਵਿਚ ਸ਼ਨਵਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਨਿਗਾਹਬਾਨ ਹੋ ਕੇ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਸ਼ੈਤਾਨ, ਸ਼ਰਅ ਵਿਚ ਕਰੇ ਲੜਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਆਲਮ ਇਲਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਤੇਰੇ ਬਣੇ ਭਿਖਾਰੀ, ਭਿੱਖਕ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਨਿਰਵੈਰ ਨਰ ਨਰਾਇਣ ਨਿਰੰਕਾਰੀ, ਨਿਰਾਧਾਰ ਤੇਰਾ ਨੂਰ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੇ ਸਿਕਦਾਰੀ, ਭੂਪਤ ਭੂਪ ਤੇਰੇ ਹੱਥ ਵੱਡੀ ਵਡਿਆਈਆ। ਦੋ ਜਹਾਨਾਂ ਕਰ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਪੁਚਾਈਆ। ਨਿਰਗੁਣ ਨੂਰ ਕਰ ਉਜਿਆਰੀ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਧੁਰ ਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗ਼ਰੀਬ ਨਿਵਾਜ਼, ਨਵਾਜ਼ਸ਼ ਵਿਚ ਸੀਸ ਝੁਕਾਈਆ। ਜੁਗ ਚੌਕੜੀ ਕਰਦੇ ਆਏ ਆਦਾਬ, ਅਦਬ ਨਾਲ ਕਦਮਬੋਸੀ ਕਰ ਕੇ ਖ਼ੁਸ਼ੀ ਮਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਰਨ ਕਵਲ ਸਰਨਾਈ ਗਏ ਲਾਗ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਦਰ ਦਵਾਰੇ ਠਾਂਡੇ ਮਾਰ ਆਵਾਜ਼, ਬੇਨੰਤੀ ਦਿਤੀ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੱਗੀ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਦੀ ਚੌਧਵੀਂ ਸਾਡਾ ਪੂਰਾ ਹੋਇਆ ਰਾਜ, ਰਈਅਤ ਰਹਿਣ ਕੋਇ ਨਾ ਪਾਈਆ। ਕਿਰਪਾ ਕਰ ਪੁਰਖ ਅਕਾਲ ਦੀਨ ਦਿਆਲ ਤੇਰਾ ਖੇਲ ਸਦਾ ਆਦਿ, ਜੁਗਾਦਿ ਤੇਰੇ ਹੱਥ ਵਡਿਆਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਵਜਾ ਅਗੰਮੀ ਨਾਦ, ਨੌਬਤ ਹਕ ਦੇ ਸੁਣਾਈਆ। ਕੂੜੀ ਕਿਰਿਆ ਕਾਇਨਾਤ ਕਰ ਬਰਬਾਦ, ਸਾਚਾ ਨਾਮ ਇਕ ਸਮਝਾਈਆ। ਸਤਿ ਧਰਮ ਸਤਿਜੁਗ ਸਾਚਾ ਕਰ ਆਬਾਦ, ਦੀਨ ਦੁਨੀ ਰਹੇ ਨਾ ਕੋਇ ਲੜਾਈਆ। ਸ਼ਰਅ ਵਿਚ ਹੋਵੇ ਨਾ ਕੋਇ ਫ਼ਸਾਦ, ਮਨ ਕਾ ਮਣਕਾ ਦੇ ਭਵਾਈਆ। ਹੰਸ ਬੁੱਧੀ ਰਹੇ ਨਾ ਕੋਈ ਕਾਗ, ਕਾਗੋਂ ਹੰਸ ਦੇ ਉਡਾਈਆ। ਦੀਪਕ ਜੋਤ ਜਗਾ ਚਿਰਾਗ਼, ਘਰ ਘਰ ਆਪਣਾ ਨੂਰ ਕਰ ਰੁਸ਼ਨਾਈਆ। ਜਗਤ ਰੀਤੀ ਬਿਨ ਮੰਦਰ ਮਸੀਤੀ ਬਦਲ ਦੇ ਸਮਾਜ, ਸਮੇਂ ਦੇ ਮਾਲਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਆਖ, ਆਖ਼ਰ ਧਿਆਨ ਲਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦੇ ਵਡਿਆਈਆ। ਸਗਲੀ ਸ੍ਰਿਸ਼ਟ ਦ੍ਰਿਸ਼ਟ ਕਰ ਰਹਿਰਾਸ, ਰਹਿਮਤ ਨਾਲ ਤਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਜਾਪ, ਜਗਜੀਵਣ ਦਾਤੇ ਦੇ ਸਮਝਾਈਆ। ਕੋਟ ਜਨਮ ਦੇ ਪੂਰਬ ਮੇਟ ਪਾਪ, ਪਵਿਤ੍ਰ ਖ਼ਾਕੀ ਮਾਟੀ ਤਨ ਵਜੂਦ ਦੇ ਬਣਾਈਆ। ਸਾਚੇ ਭਗਤਾਂ ਧੁਰ ਦਾ ਸੱਜਣ ਬਣ ਸਾਕ, ਸਾਖਿਆਤ ਹੋ

❋

❋

ਕੇ ਨਜ਼ਰੀ ਆਈਆ। ਦਰ ਠਾਂਡੇ ਦੱਸੀਏ ਅੰਤ ਅੰਤ ਹਾਲਾਤ, ਹਾਲਤ ਬਦਲੀ ਸਰਬ ਲੋਕਾਈਆ। ਬਿਨ ਤੇਰੇ ਹੁਕਮ ਕਲਜੁਗ ਕੂੜੀ ਕਿਰਿਆ ਕਦੇ ਨਾ ਪਾਏ ਵਫ਼ਾਤ, ਹਯਾਤੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਫਿਰੀ ਦਰੋਹੀ ਕਾਇਨਾਤ, ਚਾਰ ਕੁੰਟ ਹਲਕਾਈਆ। ਨਿਰਗੁਣ ਵੇਖ ਅੰਧੇਰੀ ਰਾਤ, ਸਾਚਾ ਚੰਦ ਨੂਰ ਨਾ ਕੋਇ ਚਮਕਾਈਆ। ਸ਼ਬਦ ਅਗੰਮੀ ਸੁਣੇ ਨਾ ਕੋਇ ਆਵਾਜ਼, ਧੁਰ ਸੰਦੇਸ਼ਾ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕੱਠੇ ਹੋ ਕੇ ਕਹਿਣ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਦਰ ਦਵਾਰੇ ਭਿਛਿਆ ਸਾਚੀ ਆਏ ਲੈਣ, ਲਹਿਣਾ ਦੇਣਾ ਝੋਲੀ ਦੇ ਭਰਾਈਆ। ਨੁਕਤਾ ਰਹੇ ਨਾ ਐਨ ਗ਼ੈਨ, ਬਿਨ ਅੱਖਰਾਂ ਅੱਖਰ ਸਭ ਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਦੱਸ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਇਕੋ ਹੋਵੇ ਜਾਪ, ਜਗਜੀਵਣ ਦਾਤੇ ਦੇਣਾ ਜਣਾਈਆ। ਰੂਹ ਬੁਤ ਦੋਵੇਂ ਕਰਨੇ ਪਾਕ, ਪਤਤ ਪੁਨੀਤ ਦੇਣੇ ਬਣਾਈਆ। ਨਜ਼ਰੀ ਆਉਣਾ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਚਾਰ ਵਰਨ ਦਿਸੇ ਇਕ ਜਮਾਤ, ਦੂਜਾ ਰੂਪ ਨਾ ਕੋਇ ਬਦਲਾਈਆ। ਤੇਰੀ ਸਿਫ਼ਤ ਮਹਿੰਮਾ ਦੱਸੇ ਨਾ ਕੋਇ ਲੁਗ਼ਾਤ, ਅੱਖਰਾਂ ਵਿਚ ਨਾ ਵਡ ਵਡਿਆਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਝੋਲੀ ਦੇ ਦੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਆਤਮ ਪਰਮਾਤਮ ਸਾਂਝੀ ਕਰ ਦੇ ਗਾਥ, ਵੱਖਰਾ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਝਗੜਾ ਰਹੇ ਨਾ ਖ਼ਾਹਿਸ਼, ਖ਼ਸੂਸੀਅਤ ਆਪਣੀ ਦੇ ਸਮਝਾਈਆ। ਪਾਰਬ੍ਰਹਮ ਬ੍ਰਹਮ ਤੇਰਾ ਹੋਏ ਵਿਸ਼ਵਾਸ, ਕੂੜ ਵਿਸ਼ਿਆਂ ਤੋਂ ਲੈਣਾ ਬਾਹਰ ਕਢਾਈਆ। ਦੋ ਜਹਾਨਾਂ ਮੰਡਲ ਮੰਡਪ ਤੇਰੀ ਪੈਂਦੀ ਵੇਖੀਏ ਰਾਸ, ਲੱਖ ਚੁਰਾਸੀ ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਤੇਰੇ ਉਪਰ ਪਰਮ ਪੁਰਖ ਸਭ ਨੂੰ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਖੁਲ੍ਹਾਈਆ। ਧਰਮ ਦਵਾਰ ਅਗੰਮਾ ਖੋਲ੍ਹ ਦੇ, ਕਰ ਕਿਰਪਾ ਸ੍ਰੀ ਭਗਵਾਨ। ਨਾਮ ਜੈਕਾਰਾ ਏਕਾ ਬੋਲ ਦੇ, ਗਾ ਗਾ ਖ਼ੁਸ਼ੀ ਹੋਵਣ ਦੋ ਜਹਾਨ। ਸਾਚੇ ਕੰਡੇ ਸਭ ਨੂੰ ਤੋਲ ਦੇ, ਤੋਲਣਹਾਰੇ ਨੌਜਵਾਨ। ਲੱਖ ਚੁਰਾਸੀ ਕੂੜ ਵਰੋਲ ਦੇ, ਸਤਿ ਸਚ ਕਰ ਪਹਿਚਾਨ। ਸਾਚਾ ਨਾਮ ਇਕ ਅਨਮੋਲ ਦੇ, ਅਨਮੁਲੜੀ ਵਸਤ ਕਰ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰਿਸ਼ਟ ਸਬਾਈ ਹੋਣਾ ਮਿਹਰਵਾਨ। ਸ੍ਰਿਸ਼ਟ ਸਬਾਈ ਵੇਖ ਆਪ, ਹਰਿ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਮੇਟ ਪਾਪ, ਪਤਤ ਪੁਨੀਤ ਦੇ ਬਣਾਈਆ। ਜੋ ਭਵਿਖਤਾਂ ਵਿਚ ਆਏ ਆਖ, ਅੰਤਮ ਪੂਰਾ ਦੇ ਕਰਾਈਆ। ਹਉਂ ਬਾਲਕ ਨੱਢੇ ਸੇਵਕ ਤੇਰੇ ਦਾਸ, ਨਿਉਂ ਨਿਉਂ ਸੀਸ ਝੁਕਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਖੇਲ ਕਰ ਕੇ ਆਏ ਤੇਰੇ ਪਾਸ, ਸਚਖੰਡ ਦਵਾਰੇ ਚਰਨ ਕਵਲ ਮਿਲੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਤੇਰਾ ਮੰਗਦੇ ਸਾਥ, ਸਗਲਾ ਸੰਗ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਜੋੜ ਸ਼ਬਦੀ ਧਾਰ ਨਾਤ, ਰਿਸ਼ਤਾ ਫ਼ਰਿਸ਼ਤਿਆਂ ਤੋਂ ਪਰੇ ਆਪਣਾ ਲੈਣਾ ਬਣਾਈਆ।

❋

❋

ਪੂਰਾ ਕਰ ਅਗੰਮਾ ਵਾਕ, ਵਾਕਫ਼ਕਾਰ ਹੋ ਕੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਅਰਦਾਸ, ਬੇਨੰਤੀ ਇਕ ਜਣਾਈਆ। ਸਭ ਦੀ ਪੂਰੀ ਕਰ ਦੇ ਖ਼ਾਹਸ਼, ਖ਼ਾਲਸ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਠਾਂਡੇ ਦਰੇ ਦਰਬਾਰ ਦੇਣਾ ਦਾਨ, ਦਾਤੇ ਦਾਤਾਰ ਦਰ ਤੇਰੇ ਆਸ ਰਖਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਮੇਰਾ ਗੁਰਮੁਖਾਂ ਨਾਲ ਨਾਤਾ, ਨਾਤਵਾਂ ਰੂਪ ਨਾ ਕੋਇ ਬਦਲਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਦੇਂਦਾ ਆਇਆ ਸਾਥਾ, ਸਗਲਾ ਸੰਗ ਧਰਨੀ ਧਰਤ ਧਵਲ ਉਪਰ ਵਖਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦੱਸਦਾ ਆਇਆ ਅਗੰਮੀ ਗਾਥਾ, ਬਿਨ ਮੇਰੀ ਕਿਰਪਾ ਜਗਤ ਚਲੇ ਨਾ ਕੋਇ ਵਡਿਆਈਆ। ਸਚ ਦਵਾਰ ਏਕੰਕਾਰ ਭੇਵ ਖੋਲ੍ਹਦਾ ਰਿਹਾ ਪੁਰਖ ਸਮਰਾਥਾ, ਬਿਨ ਸਤਿਗੁਰ ਸ਼ਬਦ ਪੜਦਾ ਓਹਲਾ ਨਾ ਕੋਇ ਉਠਾਈਆ। ਸਿਫ਼ਤੀ ਸਿਫ਼ਤ ਜਣਾਉਂਦਾ ਰਿਹਾ ਲਿਖਾਉਂਦਾ ਰਿਹਾ ਨਾਲ ਕਲਮ ਦਵਾਤਾ, ਸਿਆਹੀ ਨਾਲ ਸ਼ਹਿਨਸ਼ਾਹ ਵਡਿਆਈਆ। ਸੰਤ ਸੁਹੇਲਿਆਂ ਸਦਾ ਬਣਦਾ ਰਿਹਾ ਰਾਖਾ, ਜਨ ਭਗਤਾਂ ਯਾਚਕ ਹੋ ਕੇ ਸੇਵ ਕਮਾਈਆ। ਜੁਗ ਚੌਕੜੀ ਸਭ ਦੀਆਂ ਪੂਰੀਆਂ ਕਰਦਾ ਰਿਹਾ ਆਸਾਂ, ਜੋ ਨਿਰਗੁਣ ਨਿਰਵੈਰ ਨਿਰੰਕਾਰ ਉਪਰ ਓਟ ਤਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾਉਂਦਾ ਰਿਹਾ ਰਾਸਾਂ, ਗੋਪੀ ਕਾਹਨ ਆਪਣੀ ਧਾਰ ਚਲਾਈਆ। ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਬਣਾਉਂਦਾ ਰਿਹਾ ਜਾਤਾਂ, ਹੁਕਮੇ ਅੰਦਰ ਆਪਣਾ ਹੁਕਮ ਜਣਾਈਆ। ਪੁਰਖ ਅਕਾਲ ਦੀਨ ਦਿਆਲ ਸ੍ਰੀ ਭਗਵਾਨ ਦਾ ਮੰਨਦਾ ਰਿਹਾ ਆਖਾ, ਹੁਕਮੇ ਅੰਦਰ ਭੱਜਾ ਵਾਹੋ ਦਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਤੋਂ ਵੱਖਰਾ ਦੱਸਿਆ ਸਾਕਾ, ਸਾਖਿਆਤ ਹੋ ਕੇ ਆਪ ਸਮਝਾਈਆ। ਨੌ ਸਤ ਬਿਨ ਸਾਹਿਬ ਸਮਰਥ ਦੂਜਾ ਰਹੇ ਕੋਈ ਨਾ ਆਕਾ, ਮਾਲਕ ਸਭ ਦਾ ਇਕੋ ਬੇਪਰਵਾਹੀਆ। ਦੀਨ ਦੁਨੀ ਬਿਨ ਸਚ ਵਪਾਰ ਸਭ ਨੂੰ ਦਿਸੇ ਘਾਟਾ, ਸਤਿਗੁਰ ਸ਼ਬਦ ਕਹੇ ਮੇਰਾ ਵਣਜ ਕਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਬਿਨ ਮੇਰੀ ਕਿਰਪਾ, ਕਿਰਪਨ ਪਾਰ ਨਾ ਕੋਇ ਕਰਾਈਆ। ਦੀਨ ਦੁਨੀ ਦੀ ਕਟੇ ਕੋਈ ਨਾ ਬਿਪਤਾ, ਚਾਰ ਜੁਗ ਦੇਣ ਗਵਾਹੀਆ। ਸਾਚਾ ਰੂਪ ਧਰੇ ਨਾ ਕੋਇ ਸਿੱਖ ਦਾ, ਸਿਖਿਆ ਸਚ ਨਾ ਕੋਇ ਸਮਝਾਈਆ। ਮੇਰੀ ਧਾਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਣੀ ਬੋਧ ਕੋਈ ਨਾ ਲਿਖਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਮੇਰੇ ਬਿਨਾ ਕਿਸੇ ਨਹੀਂ ਦਿਸਦਾ, ਸਾਖਿਆਤ ਨਜ਼ਰ ਕਿਸੇ ਨਾ ਆਈਆ। ਮੇਰੇ ਕੋਲ ਭੰਡਾਰਾ, ਸਤਿਗੁਰ ਸ਼ਬਦ ਕਹੇ, ਪੁਰਖ ਅਕਾਲ ਦੇ ਜਸ ਦਾ, ਜੁਗ ਚੌਕੜੀ ਸਦ ਵਰਤਾਈਆ। ਬਾਕੀ ਲਹਿਣਾ ਦੇਣਾ ਕਿਸੇ ਦਾ ਨਹੀਂ ਰੱਖਦਾ, ਕਰਨੀ ਕੀਤੀ ਸਭ ਦੀ ਝੋਲੀ ਪਾਈਆ। ਸਭ ਤੋਂ ਵੱਖਰਾ ਇਸ਼ਾਰਾ ਦੱਸ ਕੇ ਨੇਤਰ ਅੱਖ ਦਾ, ਆਖ਼ਰ ਮੰਜ਼ਲ ਦਿਆਂ ਚੜ੍ਹਾਈਆ। ਵਿਛੋੜਾ ਕਟਾ ਕੇ ਰਹਿਣਾ ਵੱਖ ਦਾ, ਵਾਸਤਾ ਇਕੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

❋

❋

ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੈਥੋਂ ਪੜਦਾ ਨਾ ਕੋਈ ਓਹਲਾ, ਚੋਰੀ ਚੋਰ ਨਾ ਕੋਇ ਕਮਾਈਆ। ਬਿਨ ਮੇਰੀ ਧਾਰ ਗੁਰ ਅਵਤਾਰ ਪੈਗ਼ੰਬਰ ਬਣੇ ਨਾ ਕੋਇ ਵਿਚੋਲਾ, ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਤਨ ਵਜੂਦ ਮਾਟੀ ਖ਼ਾਕ ਸਦਾ ਗੋਲਾ, ਸੇਵਕ ਹੋ ਕੇ ਲੋਕਮਾਤ ਆਪਣੀ ਸੇਵ ਕਮਾਈਆ। ਜੁਗ ਚੌਕੜੀ ਆਦਿ ਜੁਗਾਦਿ ਸਦਾ ਸਦ ਸਤਿਗੁਰ ਸ਼ਬਦ ਕਹੇ ਤੇਰਾ ਵੱਖਰਾ ਢੋਲਾ, ਜੁਗ ਜੁਗ ਆਪਣੀ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਾਈਆ। ਸਤਿਗੁਰ ਸ਼ਬਦ ਕਹੇ ਮੇਰੀ ਕਿਆ ਕੋਈ ਕਰੇ ਸਿਫ਼ਤ, ਅੱਖਰਾਂ ਨਾਲ ਕੀ ਵਡਿਆਈਆ। ਮੇਰੇ ਹੁਕਮ ਅੰਦਰ ਸਾਰੇ ਗਰਿਫ਼ਤ, ਬਾਹਰ ਰਹਿਣ ਕੋਇ ਨਾ ਪਾਈਆ। ਕੋਈ ਸਮਝ ਨਾ ਸਕੇ ਬਿਨ ਮੇਰੇ ਪੁਰਖ ਅਕਾਲ ਦਾ ਇਸ਼ਟ, ਦ੍ਰਿਸ਼ਟੀ ਜਗਤ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਜਾਣ ਨਾ ਸਕੇ ਗ੍ਰਹਿਸਤ, ਗ੍ਰਹਿਸਤੀ ਰੋਵਣ ਮਾਰਨ ਧਾਈਂਆ। ਭਰੋਸਾ ਯਕੀਨ ਨਾ ਆਵੇ ਸਿਦਕ, ਭਗਤ ਭਗਵਾਨ ਨਾ ਕੋਇ ਮਿਲਾਈਆ। ਝਗੜਾ ਪਏ ਨਾ ਦੂਤੀ ਨਿੰਦਕ, ਨਿਰਵੈਰ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣਹਾਰਾ ਹਾਲ, ਮਾਜ਼ੀ ਪੜਦਾ ਜਗਤ ਖੁਲ੍ਹਾਈਆ। ਧੁਰ ਦਾ ਰੱਖ ਕੇ ਸਚ ਸਵਾਲ, ਬਿਨ ਪੈਮਾਨੇ ਨਾਪਾਂ ਲੋਕਾਈਆ। ਚਾਰ ਵਰਨ ਚਾਰ ਜੁਗ ਦਾ ਪਿਛਲਾ ਵੇਖ ਅਹਿਵਾਲ, ਦਿਆਲ ਸਮਝ ਕਿਸੇ ਨਾ ਆਈਆ। ਮਨ ਬੁੱਧੀ ਸਭ ਘਾਲਦੇ ਰਹੇ ਘਾਲ, ਘਾਲਣਾ ਵਿਚ ਲੋਕਾਈਆ। ਕਲਜੁਗ ਅੰਤ ਬਦਲ ਕੇ ਚਾਲ, ਨਿਰਾਲੀ ਆਪਣੀ ਖੇਲ ਖਿਲਾਈਆ। ਨਿਰਗੁਣ ਜੋਤ ਦਾ ਬਣ ਦਲਾਲ, ਵਿਚੋਲਾ ਸ਼ਬਦ ਆਪ ਅਖਵਾਈਆ। ਭਗਤ ਸੁਹੇਲੇ ਸੱਜਣ ਭਾਲ, ਗੁਰਮੁਖ ਗੁਰਸਿਖ ਲੈ ਉਠਾਈਆ। ਨਾਤਾ ਤੋੜ ਕੇ ਕੂੜ ਜੰਜਾਲ, ਜੀਵਣ ਜੁਗਤ ਹਕ ਸਮਝਾਈਆ। ਜਿਨ੍ਹਾਂ ਪੋਹ ਨਾ ਸਕੇ ਕਾਲ, ਵੇਲੇ ਅੰਤ ਨਾ ਕੋਇ ਸਜ਼ਾਈਆ। ਸਚਖੰਡ ਦਵਾਰਾ ਇਕੋ ਦਿਤਾ ਵਖਾਲ, ਜਿਸ ਦਾ ਦਵਾਰ ਨਾ ਕੋਇ ਬਦਲਾਈਆ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਘਰ ਠਾਂਡੇ ਦਿਤਾ ਟਿਕਾਈਆ। ਸਤਿਗੁਰ ਸ਼ਬਦ ਕਹੇ ਬਿਨ ਮੇਰੇ ਕੋਈ ਨਾ ਮਿਲਾਏ ਨਾਲ ਪੁਰਖ ਅਕਾਲ, ਜੋਤੀ ਜੋਤ ਨਾ ਕੋਇ ਸਮਾਈਆ। ਕਲਜੁਗ ਅੰਤ ਹੋ ਦਿਆਲ, ਦੀਨਾਂ ਆਪਣੀ ਗੋਦ ਉਠਾਈਆ। ਸਾਚਾ ਮਾਰਗ ਦੱਸ ਸੁਖਾਲ, ਮੰਤਰ ਧੁਰ ਦਾ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੁਰੂ ਗੁਰ ਸਤਿਗੁਰ ਆਪ ਰਖਵਾਲ, ਰੱਖਕ ਹੋ ਕੇ ਰੱਛਿਆ ਕਰੇ ਥਾਉਂ ਥਾਈਂਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੨ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਭਗਤਾਂ ਲਵਾਂ ਜੋੜ, ਜੋੜੀਆਂ ਵਿਚੋਂ ਜੋੜੀ ਆਪਣੇ ਨਾਲ ਮਿਲਾਈਆ। ਦੂਸਰ ਦੀ ਰਹਿਣ ਨਾ ਦੇਵਾਂ ਲੋੜ, ਲੋੜੀਂਦਾ ਸਾਜਣ ਘਰ ਦਿਆਂ ਮਿਲਾਈਆ। ਸਾਚੇ ਮਾਰਗ ਦੇਵਾਂ ਤੋਰ, ਜੁਗ ਜੁਗ ਸਿਖਿਆ ਸਚ ਸਮਝਾਈਆ। ਨਾਮ ਮੰਤਰ ਫ਼ੁਰਨਾ ਦੇ ਕੇ ਫੋਰ, ਫ਼ਰਮਾਂਬਰਦਾਰ ਲਵਾਂ ਬਣਾਈਆ। ਕਰ ਪਰਕਾਸ਼ ਅੰਧੇਰੇ ਘੋਰ, ਕੂੜੀ ਕਿਰਿਆ ਦਿਆਂ ਮਿਟਾਈਆ। ਮਨੂਆ ਮਨ ਨਾ ਪਾਵੇ ਸ਼ੋਰ, ਛੋਹਰ ਧੁਰ ਦਾ ਦਿਆਂ

❋

❋

ਮਿਲਾਈਆ। ਮੇਰੇ ਅੱਗੇ ਚਲੇ ਨਾ ਕਿਸੇ ਦਾ ਜ਼ੋਰ, ਜ਼ੋਰਾਵਰ ਬੈਠੇ ਸੀਸ ਨਿਵਾਈਆ। ਹੁਕਮੇ ਅੰਦਰ ਹੁਕਮ ਦੇ ਕੇ ਨਕੋਰ, ਨਵੇਂ ਤੋਂ ਨਵਾਂ ਦਿਆਂ ਬਦਲਾਈਆ। ਜਨ ਭਗਤਾਂ ਨਾਲ ਆਪਣੀ ਪੂਰੀ ਕਰ ਕੇ ਲੋੜ, ਮਾਰਗ ਅਗਲਾ ਦਿਆਂ ਸਮਝਾਈਆ। ਦਵੈਤ ਵਿਚ ਮੇਰੀ ਨਹੀਂ ਕਿਸੇ ਨਾਲ ਖੋਰ, ਖ਼ੁਦੀ ਵਾਲਿਆਂ ਡੇਰਾ ਦੇਵਾਂ ਢਾਹੀਆ। ਜੁਗ ਚੌਕੜੀ ਮੇਰਾ ਖੇਲ ਅਵਰ ਕਾ ਔਰ, ਔਰਤ ਮਰਦ ਸਮਝ ਕੋਇ ਨਾ ਪਾਈਆ। ਜੇ ਕੋਈ ਵੇਖੇ ਤੱਕ ਕੇ ਗ਼ੌਰ, ਗਹਿਰ ਗੰਭੀਰ ਹੋ ਕੇ ਪੜਦਾ ਲਵਾਂ ਪਾਈਆ। ਬਿਨ ਭਗਤਾਂ ਕਾਰਜ ਕਿਸੇ ਨਾ ਜਾਵੇ ਸੌਰ, ਸੌਹਰੇ ਪਈਏ ਦੋਵੇਂ ਮਾਰਨ ਧਾਈਂਆ। ਜੁਗ ਚੌਕੜੀ ਪਿਛੋਂ ਚਲਦਾ ਮੁਹੱਬਤ ਵਾਲਾ ਦੌਰ, ਬਿਨ ਗੁਰਸਿਖਾਂ ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਵਿਚੋਂ ਕੁਸ਼ਤਿਆਂ ਨਾਲੋਂ ਗੁਰਮੁਖ ਮੇਰਾ ਚੰਗਾ ਜੌਹਰ, ਪੁਸ਼ਤ ਦਰ ਪੁਸ਼ਤ ਜਿਨ੍ਹਾਂ ਦੀ ਪ੍ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਗਲਾ ਸੰਗ ਬਣਾਈਆ। ਸਤਿਗੁਰ ਸ਼ਬਦ ਕਹੇ ਬਿਨ ਮੇਰੇ ਰਸ ਹੋਏ ਕੋਇ ਨਾ ਮਿੱਠਾ, ਕੂੜ ਕੁੜਿਆਰੀ ਦਿਸੇ ਲੋਕਾਈਆ। ਬਿਨ ਮੇਰੇ ਹੁਕਮ ਗੁਰ ਅਵਤਾਰ ਪੈਗ਼ੰਬਰ ਲੇਖ ਕੋਇ ਨਾ ਲਿਖਾ, ਅੱਖਰਾਂ ਜੋੜ ਨਾ ਕੋਇ ਜੁੜਾਈਆ। ਬਿਨ ਮੇਰੀ ਧਾਰ ਸਮਝੇ ਕੋਈ ਨਾ ਚਿੱਠਾ, ਵਿਦਿਆ ਦੀ ਵਿਦਿਆ ਨਾ ਕੋਇ ਸਮਝਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਜੀਵ ਜੰਤ ਕੱਢ ਨਾ ਸਕੇ ਕੋਈ ਸਿੱਟਾ, ਨਤੀਜਾ ਸਚ ਨਾ ਕੋਇ ਵਖਾਈਆ। ਬਿਨਾ ਪੁਰਖ ਅਕਾਲ ਦੂਸਰ ਅਵਰ ਨਾਹੀਂ ਪਿਤਾ, ਬਿਨ ਮੇਰੀ ਪਤਰਕਾ ਸਮਝ ਕਿਸੇ ਨਾ ਆਈਆ। ਜਗ ਨੇਤਰ ਕਦੇ ਨਾ ਦਿਸਾ, ਦਿਸ਼ਾ ਹਿੱਸਾ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਸਾਚੇ ਸੰਤਾਂ ਸਦਾ ਸਦਾ ਸਦ ਬਣ ਕੇ ਧੁਰ ਦਾ ਮਿਤਾ, ਮਿਤਰ ਪਿਆਰਾ ਹੋ ਕੇ ਮਿਤੀ ਆਪਣੀ ਦਿਆਂ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਧਾਰ ਸਤਿਗੁਰ ਬਿਨ ਵਜੂਦੋਂ ਬਣ ਕੇ ਨਿੱਕਾ, ਨਿੱਕਿਆਂ ਤੋਂ ਵੱਡੇ ਰਿਹਾ ਬਣਾਈਆ। ਸਚ ਪ੍ਰੇਮ ਦਾ ਲਾ ਟਿੱਕਾ, ਟਿੱਕਿਆਂ ਵਾਲੇ ਗੁਰੂ ਤੋਂ ਖਹਿੜਾ ਦਿਆਂ ਛੁਡਾਈਆ। ਅੰਦਰੇ ਅੰਦਰ ਪਾ ਕੇ ਖਿੱਚਾਂ, ਪਿਆਰ ਮੁਹੱਬਤ ਵਿਚ ਬਦਲਾਈਆ। ਆਪਣੇ ਮਿਲਣ ਦੀਆਂ ਦੇ ਕੇ ਸਿੱਕਾਂ, ਸਿੱਖ ਸਾਜਣ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਮਾਰਗ ਦੱਸੇ ਸਿੱਧਾ, ਔਝੜ ਰਾਹ ਨਾ ਕੋਇ ਭਵਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਕੌਰ ਦੇ ਗ੍ਰਹਿ ਪਿੰਡ ਵੇਰਕਾ ਜ਼ਿਲਾ ਅੰਮਿਤਸਰ

ਜਨ ਭਗਤ ਕਹੇ ਕਿਰਪਾ ਕੀਤੀ ਸਤਿਗੁਰ ਸ਼ਬਦ, ਸਰਬ ਦਿਤਾ ਜਣਾਈਆ। ਇਕੋ ਦਵਾਰ ਦਾ ਦੱਸਿਆ ਅਦਬ, ਆਦਾਬ ਧੁਰ ਦਾ ਦਿਤਾ ਸਮਝਾਈਆ। ਝਗੜਾ ਮੁਕਾ ਕੇ ਦੀਨ ਮਜ਼੍ਹਬ, ਮਜ਼੍ਹਬਾਂ ਤੋਂ ਪਰੇ ਸ਼ਰਅ ਨਰ ਨਰਾਇਣ ਦਿਤੀ ਜਣਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਪੂਜਦੇ ਕਦਮ, ਕਦਮਬੋਸੀ ਕਦੀਮ ਦੀ ਰੀਤੀ ਚਲੀ ਆਈਆ। ਓਥੇ ਕੋਈ ਤੱਤਾਂ ਵਾਲਾ ਪੈਰ ਨਹੀਂ ਜਿਸ ਵਿਚ ਲੱਭਣਾ ਪਏ ਪਦਮ, ਚਿੰਨ੍ਹਾਂ ਵਾਲਾ ਨਿਸ਼ਾਨ ਨਾ ਕੋਇ ਵਖਾਈਆ। ਇਕੋ ਜੋਤ ਜੋਤ ਵਿਚ ਸਾਰੇ ਬੈਠੇ ਮਗਨ, ਵੱਖਰਾ ਡੇਰਾ ਨਾ ਕੋਇ ਲਗਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਧਾਰ ਦੀ ਅੰਦਰ ਅੰਦਰ ਤੂੰ ਮੇਰਾ ਮੈਂ ਤੇਰਾ ਜਪਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਏਕਾ ਰੂਪ ਸਤਿ ਸਰੂਪ ਨਿਰਗੁਣ ਨਿਰਵੈਰ ਲੱਭਣ,

❋

❋

ਜੋਤੀ ਜਾਤਾ ਨਜ਼ਰੀ ਆਈਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਆਇਆ ਸੱਦਣ, ਹੋਕਾ ਹਕ ਨਾਮ ਸੁਣਾਈਆ। ਲੱਖ ਚੁਰਾਸੀ ਵਿਚੋਂ ਆਇਆ ਲੱਭਣ, ਸੰਤ ਸੁਹੇਲੇ ਕਰ ਕਰ ਮੇਲੇ ਆਪਣੇ ਨਾਲ ਮਿਲਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨ ਵਜੂਦ ਬਦਨ, ਬਦਲਾ ਪੂਰਬ ਜਨਮਾਂ ਦਾ ਰਿਹਾ ਚੁਕਾਈਆ। ਸ਼ਬਦੀ ਓਢਣ ਸਤਿਗੁਰ ਸੀਸ ਰਹਿਣ ਨਾ ਦੇਵੇ ਨਗਨ, ਕੰਤ ਸੁਹਾਗ ਹੋ ਕੇ ਨਜ਼ਰ ਉਠਾਈਆ। ਪ੍ਰੇਮ ਪ੍ਰੀਤੀ ਸਾਚੀ ਰੀਤੀ ਧਰਮ ਦਵਾਰ ਏਕੰਕਾਰ ਚਾੜ੍ਹ ਕੇ ਆਪਣੀ ਰੰਗਣ, ਅਨਡਿਠੜਾ ਰੰਗ ਦਏ ਵਖਾਈਆ। ਜਨ ਭਗਤ ਕਹੇ ਬਿਨ ਸਤਿਗੁਰ ਸ਼ਬਦ ਦਵਾਰ ਦੂਜੇ ਦਰ ਮੈਂ ਕਦੇ ਨਾ ਜਾਵਾਂ ਮੰਗਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਸਾਰੇ ਓਸੇ ਦੇ ਮਿਲਣ ਦਾ ਵਸੀਲਾ ਯਤਨ, ਯਥਾਰਥ ਸਭ ਦਾ ਮਾਲਕ ਇਕੋ ਨਜ਼ਰੀ ਆਈਆ। ਜਿਥੋਂ ਵਿਛੜੇ ਓਸੇ ਦੇ ਜਾਣਾ ਵਤਨ, ਬੇਵਤਨਾਂ ਨੂੰ ਵਤਨ (ਵਾਲੇ) ਲਏ ਬਣਾਈਆ। ਸਚਖੰਡ ਦਵਾਰਾ ਅਗੰਮੀ ਘਾਟ ਧੁਰ ਦਾ ਪੱਤਨ, ਜਿਥੇ ਪਤਰਿਆਂ ਵਾਲੀ ਨਾ ਕੋਇ ਪੜ੍ਹਾਈਆ। ਇਕੋ ਜੋਤ ਪਰਕਾਸ਼ ਪੁਰਖ ਅਕਾਲ ਸਮਰਥਣ, ਜਿਸ ਦਾ ਮਾਲਕ ਪ੍ਰਿਤਪਾਲਕ ਜਲਵਾਗਰ ਨੂਰ ਖ਼ੁਦਾਈਆ। ਜਨ ਭਗਤ ਸੁਹੇਲੇ ਓਥੇ ਵਸਣ, ਜਿਥੇ ਜਨਮ ਕਰਮ ਦਾ ਲੇਖਾ ਰਹੇ ਨਾ ਰਾਈਆ। ਸੰਸਾ ਰੋਗ ਵਾਲਾ ਨਹੀਂ ਕੋਈ ਭਰਮ, ਮਾਟੀ ਚਰਮ ਨਾ ਕੋਇ ਵਡਿਆਈਆ। ਚੁਰਾਸੀ ਵਿਚ ਲੈਣਾ ਨਹੀਂ ਪੈਂਦਾ ਜਰਮ, ਜਨਮ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਕੇ ਧੁਰ ਦੀ ਸਰਨ, ਸਰਨ ਇਕੋ ਦਏ ਵਖਾਈਆ। ਜਨ ਭਗਤ ਕਹੇ ਸਤਿਗੁਰ ਸ਼ਬਦ ਮੇਰਾ ਮੀਤਾ, ਮਿਤਰ ਪਿਆਰੇ ਸਾਰੇ ਦਿਤੇ ਤਜਾਈਆ। ਜੁਗ ਚੌਕੜੀ ਬਦਲਣਾ ਜਿਸ ਦੀ ਰੀਤਾ, ਮੰਦਰ ਮਸੀਤਾਂ ਤੋਂ ਬਾਹਰ ਡੇਰਾ ਦਿਤਾ ਲਵਾਈਆ। ਆਦਿ ਜੁਗਾਦਿ ਸਦਾ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਦੇਂਦਾ ਰਿਹਾ ਹਦੀਸਾ, ਹੁਕਮੇਂ ਅੰਦਰ ਹੁਕਮ ਮਨਾਈਆ। ਸੋ ਸਾਹਿਬ ਸਵਾਮੀ ਏਕੰਕਾਰ ਮੇਰਾ ਜਗਦੀਸਾ, ਜਨ ਭਗਤ ਸੁਹੇਲਾ ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਾ ਦੇਵਣ ਵਾਲਾ ਖ਼ਾਲੀ ਹੋਵੇ ਨਾ ਖ਼ੀਸਾ, ਅਤੋਟ ਅਤੁਟ ਨਾਮ ਭੰਡਾਰਾ ਵਰਤਾਈਆ। ਕੋਈ ਬਦਲ ਨਾ ਸਕੇ ਓਸ ਦਾ ਕੀਤਾ, ਕਰਨੀ ਦਾ ਕਰਤਾ ਇਕੋ ਨਜ਼ਰੀ ਆਈਆ। ਸਦਾ ਸਦ ਰਹੇ ਅਤੀਤਾ, ਤ੍ਰੈਗੁਣ ਹੁਕਮੇਂ ਵਿਚ ਚਲਾਈਆ। ਸਦ ਵਸੇ ਧਾਮ ਅਨਡੀਠਾ, ਸਚਖੰਡ ਸਾਚੇ ਸੋਭਾ ਪਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਘਰ ਵਖਾਏ ਨਜ਼ਦੀਕਾ, ਨੇਰਨ ਨੇਰਾ ਹੋ ਕੇ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਨਾਮ ਦਾ ਦੱਸ ਕੇ ਟੀਕਾ, ਬੁੱਧੀ ਤੋਂ ਪਰੇ ਦਿਤਾ ਸਮਝਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੨ ਪਿਸ਼ੋਰਾ ਸਿੰਘ ਦੇ ਗ੍ਰਹਿ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਆਪਣੀ ਕਰਨੀ ਨਾਲ ਭਗਤ ਕੋਈ ਨਹੀਂ ਬਣਦਾ, ਕਮਾਈ ਵਿਚ ਕਮੀ ਸਭ ਦੇ ਅੰਦਰ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਜੁਲਾਹਾ ਤਾਣਾ ਤਣਦਾ, ਓਸ ਕਬੀਰ ਦਾ ਮਾਲਕ ਕਾਅਬਿਆਂ ਤੋਂ ਪਰੇ ਡੇਰਾ ਲਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਮਾਨਵ

❋

❋

ਜਾਤੀ ਮਨ ਦਾ, ਅੰਤਰ ਅੰਤਰ ਵੇਖੇ ਥਾਉਂ ਥਾਈਂਆ। ਜੋਗ ਅਭਿਆਸ ਪੂਜਾ ਪਾਠ ਮੇਲ ਕਰੇ ਨਾ ਅਗੰਮੀ ਚੰਨ ਦਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸੁਣਿਆ ਰਾਗ ਕੰਮ ਨਹੀਂ ਆਉਂਦਾ ਕੰਨ ਦਾ, ਸਰਵਣਾਂ ਮਿਲੇ ਨਾ ਕੋਇ ਵਡਿਆਈਆ। ਕੋਈ ਲੇਖਾ ਨਹੀਂ ਲੱਗਦਾ ਤੱਤਾਂ ਵਾਲੇ ਗੁਰੂ ਨੂੰ ਦਿਤੇ ਧਨ ਦਾ, ਅਰਬਾਂ ਖਰਬਾਂ ਵਿਚ ਮਨਸਾ ਪੂਰ ਨਾ ਕੋਇ ਕਰਾਈਆ। ਜਿੰਨਾਂ ਚਿਰ ਸਤਿਗੁਰ ਸ਼ਬਦ ਆਪਣੀ ਕਿਰਪਾ ਨਹੀਂ ਕਰਦਾ, ਕਦੀਮ ਦੇ ਵਿਛੜੇ ਮੇਲ ਮਿਲਾਈਆ। ਇਕੋ ਮਾਲਕ ਸਚ ਦਵਾਰੇ ਸਾਚੇ ਘਰ ਦਾ, ਬੇਘਰੇ ਗੁਰ ਅਵਤਾਰ ਪੈਗ਼ੰਬਰ ਨਜ਼ਰੀ ਆਈਆ। ਆਪਣੀ ਮਿਹਰ ਨਾਲ ਮੁਹੱਬਤ ਵਿਚ ਸਭ (ਨੂੰ ਵਰਦਾ), ਵਾਰੀ ਵਾਰੀ ਆਪਣੇ ਅੰਗ ਲਗਾਈਆ। ਜੋ ਕਰਨੀ ਮਨ ਮਤ ਬੁੱਧੀ ਅੰਦਰ ਜਗਤ ਕਰਦਾ, ਓਸ ਨਾਲ ਸਤਿਗੁਰ ਦੀ ਸਮਝ ਕਿਸੇ ਨਾ ਆਈਆ। ਜਿਸ ਮੰਜ਼ਲ ਸਵਾਮੀ ਹੋ ਕੇ ਚੜ੍ਹਦਾ, ਰਸਤਿਆਂ ਤੋਂ ਪਰੇ ਰਾਹ ਆਪਣਾ ਰਿਹਾ ਬਣਾਈਆ। ਜੋ ਨਗ਼ਮਾ ਕਲਮਾ ਨਾਮ ਬਿਨਾ ਅੱਖਰਾਂ ਤੋਂ ਭਗਤ ਸੁਹੇਲਾ ਪੜ੍ਹਦਾ, ਉਹ ਬਿਨਾ ਸਤਿਗੁਰ ਸ਼ਬਦ ਸਕੇ ਨਾ ਕੋਇ ਸਮਝਾਈਆ। ਕਲਜੁਗ ਅੰਤ ਏਸੇ ਕਾਰਨ ਚਾਰ ਕੁੰਟ ਦਹਿ ਦਿਸ਼ਾ ਡਰਦਾ, ਸਤਿਗੁਰ ਅੱਗੇ ਅੱਖ ਨਾ ਕੋਇ ਉਠਾਈਆ। ਕਿਉਂ ਉਹ ਆਪਣੀ ਦਇਆ ਨਾਲ ਦਿਆਲੂ ਹੋ ਕੇ ਕਿਰਪਾਲੂ ਹੋ ਕੇ ਆਪਣਿਆਂ ਭਗਤਾਂ ਆਪ ਫੜਦਾ, ਭਗਤੀ ਦਾ ਖਹਿੜਾ ਦਿਤਾ ਛੁਡਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰ ਫਿਰ ਆਪ ਲੱਭਦਾ, ਜੰਗਲ ਜੂਹ ਉਜਾੜ ਪਹਾੜ ਵਿਚ ਭਗਤ ਸੁਹੇਲਾ ਲੱਭਣ ਕੋਇ ਨਾ ਜਾਈਆ। ਇਕੋ ਰੂਪ ਦੱਸ ਅਗੰਮੀ ਹਰਿ ਦਾ, ਹਿਰਦੇ ਵਿਚ ਹਾਰਦਿਕ ਦਏ ਵਧਾਈਆ। ਜਨਮ ਕਰਮ ਵਿਛੋੜਾ ਮੇਟ ਚਿਰ ਦਾ, ਚਿਰੀ ਵਿਛੁੰਨੇ ਕਾਇਆ ਕੁੰਨੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਬਿਨ ਮੇਰੇ ਕੋਈ ਨਾ ਬਣਿਆ ਭਗਤ, ਜਗਤ ਭਬੂਤੀ ਕੰਮ ਕਿਸੇ ਨਾ ਆਈਆ। ਆਪਣੇ ਪ੍ਰੇਮ ਪਿਆਰ ਦੀ ਦੇ ਕੇ ਸ਼ਕਤ, ਸ਼ਕਤੀ ਅੰਦਰ ਨਾਮ ਟਿਕਾਈਆ। ਮਾਣ ਵਡਿਆਈ ਦੇ ਕੇ ਉਪਰ ਧਰਤ, ਪੰਜ ਤਤ ਖ਼ੁਸ਼ੀ ਮਨਾਈਆ। ਜਿੰਨਾਂ ਚਿਰ ਨਿਰਗੁਣ ਹੋ ਕੇ ਸਰਗੁਣ ਦੇ ਅੰਦਰ ਨਾ ਆਵਾਂ ਪਰਤ, ਪਰਮਾਤਮਾ ਦਾ ਭੇਦ ਕਿਸੇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਹਕ਼ੀਕ਼ੀ ਪਿਆਰ ਵਲੋਂ ਮੈਂ ਰੱਖ ਕੇ ਬਰਤ, ਬਰਤਨ ਸਭ ਦੇ ਮੂਧੇ ਰੱਖੇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਬਥੇਰੇ ਗਏ ਤੜਪ, ਠੀਕ ਠੀਕ ਮੇਰਾ ਢੋਲਾ ਗਾਈਆ। ਚਰਨ ਕਵਲਾਂ ਵਿਚ ਲਟਕ, ਨੈਣ ਮਟਕ ਮਟਕ ਭਵਾਈਆ। ਮੇਰੇ ਹੁਕਮ ਦਾ ਓਨ੍ਹਾਂ ਪਿੱਛੇ ਚੜ੍ਹਿਆ ਰਿਹਾ ਕਟਕ, ਸਿਰ ਸਕਿਆ ਨਾ ਕੋਇ ਉਠਾਈਆ। ਮੈਂ ਸੁੱਤਾ ਰਿਹਾ ਬਿਨ ਨੀਂਦ ਦੇ (ਬੇਖਟਕ), ਆਲਸ ਤੋਂ ਬਾਹਰ ਡੇਰਾ ਲਾਈਆ। ਮੇਰਾ ਫ਼ਰਮਾਨਾ ਅਗੰਮੀ ਚਟਕ, ਚਟੂਰੇ ਭਾਂਡੇ ਵੇਖੇ ਥਾਉਂ ਥਾਈਂਆ। ਫ਼ਰਮਾਨਾ ਦੇ ਕੇ ਸਖ਼ਤ, ਸਖ਼ਤੀ ਨਾਲ ਸਮਝਾਈਆ। ਜਿਸ ਵੇਲੇ ਆਵੇ ਮੇਰਾ ਵਕਤ, ਸਿੱਧਾਂ ਭਗਤਾਂ ਨਾਲ ਮੇਲ ਮਿਲਾਈਆ। ਭਾਵੇਂ ਮਾਲਕ ਸਾਰੇ ਜਗਤ, ਜਗਤ ਦਾ ਮਾਲਕ ਆਪ ਅਖਵਾਈਆ। ਫਿਰ ਵੀ ਭਗਤਾਂ ਨਾਲੋਂ ਰੱਖ ਕੇ ਫ਼ਰਕ, ਫਿਰਕਿਆਂ ਵਿਚ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਮੁੜ ਕੇ ਕੋਈ ਨਾ ਆਵੇ ਪਰਤ, ਇਕ ਦੂਸਰੇ ਦੇ ਪਿਛੇ ਯੱਕੇ ਬਾਦ ਦੀਗਰੇ ਹੁਕਮ ਨਾਲ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੇ ਬਿਨ ਕਾਹਦੀ ਪੂਜਾ, ਕਿਸ ਦਾ ਧਿਆਨ ਲਗਾਈਆ। ਹੋਰ ਨਹੀਂ ਕੋਈ ਦੂਜਾ, ਤੀਜੇ ਨੈਣ ਨਾ ਕੋਇ ਵਡਿਆਈਆ। ਬਿਨ ਮੇਰੀ

❋

❋

ਕਿਰਪਾ ਸਾਚਾ ਦਰ ਕਿਸੇ ਨਾ ਸੂਝਾ, ਬੁੱਧੀਵਾਨਾਂ ਬੁੱਧੀ ਦਿਤੀ ਭੁਲਾਈਆ। ਕਾਇਆ ਮਾਟੀ ਸਭ ਦਾ ਭਾਂਡਾ ਮੂਧਾ, ਬਿਨ ਸਤਿਗੁਰ ਸ਼ਬਦ ਸਕੇ ਨਾ ਕੋਇ ਉਲਟਾਈਆ। ਕਾਇਆ ਗਾਗਰ ਸਾਗਰ ਡੂੰਘਾ, ਬਿਨ ਸਤਿਗੁਰ ਸ਼ਬਦ ਪਾਰ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਕਹੇ ਜਿਸ ਵੇਲੇ ਮੇਰੇ ਵਕਤ ਦਾ ਇਕੋ ਵੱਜੇ ਹੂੰਗਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗੁਰ ਅਵਤਾਰ ਪੈਗ਼ੰਬਰ ਥਰ ਥਰ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਜਗਤ ਵਿਦਿਆ ਵਿਚ ਮੈਂ ਗੂੰਗਾ, ਧੁਰ ਦੀ ਧਾਰ ਵਿਚ ਮੈਂ ਦੋ ਜਹਾਨ ਢੂੰਡਾ, ਬਚਿਆ ਰਹਿਣ ਕੋਇ ਨਾ ਪਾਈਆ। ਬਿਨ ਭਗਤਾਂ ਦੂਜੇ ਨਾਲ ਕਦੇ ਨਹੀਂ ਕੂੰਦਾ, ਸ਼ਬਦੀ ਗੱਲ ਨਾ ਕਿਸੇ ਸਮਝਾਈਆ। ਜੁਗ ਚੌਕੜੀ ਮੇਰਾ ਲਾਰਾ ਹੂੰ ਹੂੰ ਦਾ, ਹੌਕਿਆਂ ਵਿਚ ਸਾਰੇ ਦਿਤੇ ਤਰਸਾਈਆ। ਬਿਨ ਭਗਤਾਂ ਭੇਵ ਦੱਸਿਆ ਨਾ ਤੂੰ ਹੀ ਤੂੰ ਦਾ, ਤੁਹਮਤ ਸਭ ਨੂੰ ਦਿਤੀ ਲਗਾਈਆ। ਮਾਲਕ ਬਣ ਕੇ (ਲੂੰ ਲੂੰ) ਦਾ, ਲੋਚਨਾਂ ਤੋਂ ਪਰੇ ਲੋਚਾ ਭਗਤਾਂ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਮਾਲਕ ਬੁਤ ਰੂਹ ਦਾ, ਜੁਗ ਜੁਗ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾ ਦੇ ਸਚ ਦਵਾਰ ਆਪਣੀ ਜੂਹ ਦਾ, ਜਗਤ ਜੂਹਾਂ ਵਿਚੋਂ ਬਾਹਰ ਕਢਾਈਆ।

੩ ਕਤਕ ਸ਼ਹਿਨਸ਼ਾਹੀ ਸੰਮਤ ੨ ਸੀਤਲ ਸਿੰਘ ਦੇ ਗ੍ਰਹਿ ਪਿੰਡ ਹਰਦੋ ਝੰਡੇ ਜ਼ਿਲਾ ਗੁਰਦਾਸਪੁਰ

ਪੁਰਖ ਅਕਾਲ ਆਪਣੀ ਕਿਰਪਾ ਆਪ ਕਰ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਤੇਰੇ ਹੱਥ ਵਡਿਆਈਆ। ਅਬਿਨਾਸ਼ੀ ਕਰਤੇ ਪੁਰਖ ਅਕਾਲ ਦੀਨ ਦਿਆਲ ਸਾਂਝੇ ਯਾਰ ਖੋਲ੍ਹ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਚਾਰ ਵਰਨ ਅਠਾਰਾਂ ਬਰਨ ਇਕੋ ਦੇ ਦਿਸਾਈਆ। ਸਚ ਸਰੋਵਰ ਅੰਮ੍ਰਿਤ ਧਾਰ ਨੌ ਸੱਤ ਵਖਾ ਇਕ ਸਰ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਏਕੰਕਾਰ ਇਕੋ ਨਜ਼ਰੀ ਆਵੇ ਹਰਿ, ਹਿਰਦੇ ਅੰਦਰ ਵਸ ਕੇ ਆਪਣਾ ਪੜਦਾ ਦੇ ਉਠਾਈਆ। ਕਲਜੁਗ ਕੂੜੀ ਕਿਰਿਆ ਜਗਤ ਵਿਕਾਰ ਮਾਇਆ ਮਮਤਾ ਮੋਹ ਜਾਏ ਝੜ, ਹਉਮੇ ਹੰਗਤਾ ਗੜ੍ਹ ਦੇ ਤੁੜਾਈਆ। ਤ੍ਰੈਗੁਣ ਮਾਇਆ ਅਗਨੀ ਅੱਗ ਕੋਈ ਨਾ ਜਾਵੇ ਸੜ, ਪੰਜ ਤਤ ਤਤਵ ਤਤ ਆਪਣਾ ਦੇ ਬੁਝਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਕਾਇਆ ਮੰਦਰ ਅੰਦਰ ਸਾਚੇ ਚੜ੍ਹ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇ ਵਜਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਨਿਰਗੁਣ ਸਰਗੁਣ ਆਪਣੇ ਲਾ ਲੜ, ਸ਼ਬਦੀ ਡੋਰੀ ਅਗੰਮੀ ਤੰਦ ਬੰਧਾਈਆ , ਨਿਰਭੌ ਭੈ ਖ਼ਤਰਾ ਚੁਕਾ ਡਰ, ਦੀਨ ਦੁਨੀ ਦਾ ਦਰਦ ਦੇ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਮੰਗਣ ਵਰ, ਦਰ ਦਰਵੇਸ਼ ਹੋ ਕੇ ਸੀਸ ਝੁਕਾਈਆ। ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਮੁਕਾਮੇ ਹਕ ਤੇਰਾ ਘਰ, ਹਕ਼ੀਕ਼ਤ ਦੇ ਮਾਲਕ ਸ਼ਰਕਤ ਦੀਨ ਦੁਨੀ ਦੀ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਲ ਹੋ ਕੇ ਕੂੜੀ ਕਿਰਿਆ ਦੇ ਮਿਟਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਥ ਸਵਾਮੀ ਤੇਰੀ ਵਡਿਆਈਆ। ਧੁਰ ਦਾ ਮਾਰਗ ਚਾਰ ਵਰਨਾਂ ਅਠਾਰਾਂ ਬਰਨਾਂ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਗੁਰਮੁਖ ਸਾਚੇ ਸੰਤਾਂ ਨਿਜ ਨੇਤਰ

❋

❋

ਖੋਲ੍ਹ ਅੱਖ, ਅੱਖਰਾਂ ਤੋਂ ਪਰੇ ਨਿਰਅੱਖਰ ਧਾਰ ਦੇ ਸਮਝਾਈਆ। ਆਤਮ ਪਰਮਾਤਮ ਕਰੀਏ ਵੱਸ, ਵਸਲ ਯਾਰ ਮਿਲੇ ਜਲਵਾਗਰ ਨੂਰ ਖ਼ੁਦਾਈਆ। ਘਰ ਪ੍ਰਕਾਸ਼ ਨੂਰੀ ਦੀਪਕ ਜੋਤ ਜਗੇ ਲਟ ਲਟ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਵਾਲਾ ਮੇਟ ਫੱਟ, ਨਾਮ ਪੱਟੀ ਇਕ ਬੰਧਾਈਆ। ਦੁਰਮਤ ਮੈਲ ਦਰਦ ਦੁੱਖ ਭੈ ਭੰਜਨ ਹੋ ਕੇ ਕਟ, ਕਾਇਆ ਕਟਾਖਸ਼ ਤੀਰ ਅਣਿਆਲਾ ਇਕ ਚਲਾਈਆ। ਸਚ ਦਵਾਰ ਏਕੰਕਾਰ ਲੋਕਮਾਤ ਖੋਲ੍ਹ ਹੱਟ, ਵਸਤ ਅਮੋਲਕ ਇਕ ਵਰਤਾਈਆ। ਧੁਰ ਦੇ ਮਾਲਕ ਸ੍ਰਿਸ਼ਟੀ ਦੇ ਪ੍ਰਿਤਪਾਲਕ ਸਭ ਕਿਛ ਤੇਰੇ ਹੱਥ, ਦੇਵਣਹਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਿਰਪਾ ਕਰਦੇ ਆਪ, ਆਪ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਦੱਸਦੇ ਜਾਪ, ਜਗਜੀਵਣ ਦਾਤੇ ਜੁਗਤੀ ਜਗਤ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਜੋ ਗਏ ਆਖ਼, ਆਖ਼ਰ ਸਭ ਦਾ ਲੇਖਾ ਪੂਰਾ ਦੇ ਕਰਾਈਆ। ਮਨ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਈ ਗੁਸਤਾਖ, ਬੁੱਧੀ ਬਿਬੇਕ ਸਭ ਦੀ ਨਜ਼ਰੀ ਆਈਆ। ਨਿਜ ਗ੍ਰਹਿ ਕਾਇਆ ਮੰਦਰ ਅੰਦਰ ਨਿਰਗੁਣ ਧਾਰ ਕਰ ਵਾਸ, ਨਿਵਾਸ ਅਸਥਾਨ ਆਪਣਾ (ਲੈ ਬਣਾਈਆ)। ਜਨ ਭਗਤਾਂ ਆਤਮ ਪਰਮਾਤਮ ਦੇ ਧਰਵਾਸ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਝਗੜਾ ਚੁੱਕੇ ਪ੍ਰਿਥਮੀ ਆਕਾਸ਼, ਅਕਲ ਕਲਧਾਰੀ ਆਪਣਾ ਖੇਲ ਦੇਣਾ ਵਖਾਈਆ। ਤੇਰੇ ਦਰ ਦਰਬਾਰ ਜੋੜ ਕੇ ਹਾਥ, ਨਮੋਂ ਨਮੋਂ ਕਹਿ ਕੇ ਸਾਰੇ ਸੀਸ ਝੁਕਾਈਆ। ਮੰਜ਼ਲ ਪੌੜੇ ਚੜ੍ਹਾ ਆਪਣੇ ਘਾਟ, ਅਧਵਿਚਕਾਰ ਦੋ ਜਹਾਨ ਨਾ ਕੋਇ ਅਟਕਾਈਆ। ਲੱਖ ਚੁਰਾਸੀ ਆਵਣ ਜਾਵਣ ਪਤਤ ਪਾਵਣ ਮੇਟ ਵਾਟ, ਅੰਡਜ ਜੇਰਜ ਉਤਭੁਜ ਸੇਤਜ ਨਾਤਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਰਨੀ ਦੇ ਕਰਤੇ ਆਪਣਾ ਰੰਗ ਦੇਣਾ ਰੰਗਾਈਆ। ਪੁਰਖ ਅਕਾਲ ਕਿਰਪਾ ਸਦਾ ਕਰਦਾ, ਜੁਗ ਜੁਗ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਘੱਲਦਾ, ਹੁਕਮ ਸੰਦੇਸ਼ੇ ਨਾਲ ਵਡਿਆਈਆ। ਭੇਵ ਖੁਲ੍ਹਾ ਕੇ ਨਿਹਚਲ ਧਾਮ ਅਟਲ ਦਾ, ਉਚ ਅਗੰਮ ਅਥਾਹ ਬੇਪਰਵਾਹ ਆਪਣਾ ਪੜਦਾ ਦਏ ਉਠਾਈਆ। ਨਜ਼ਾਰਾ ਦੱਸ ਅਗੰਮੀ ਰੰਗ ਮਹੱਲ ਦਾ, ਮਹਿਫ਼ਲ ਆਪਣੇ ਨਾਲ ਲਗਾਈਆ। ਮਾਲਕ ਹੋ ਕੇ ਜਲ ਥਲ ਦਾ, ਮਹੀਅਲ ਖੋਜੇ ਥਾਉਂ ਥਾਈਂਆ। ਝਗੜਾ ਮੁਕਾਵੇ ਨਿਤ ਨਵਿਤ ਦੂਈ ਦਵੈਤੀ ਸਲ ਦਾ, ਸਾਹਿਬ ਸੁਲਤਾਨ ਮਿਹਰਵਾਨ ਹੋ ਕੇ ਆਪਣਾ ਹੁਕਮ ਵਰਤਾਈਆ। ਲੇਖਾ ਰਹਿਣ ਨਾ ਦੇਵੇ ਕੂੜ ਕੁੜਿਆਰੇ ਕਲ ਦਾ, ਕਾਲਖ ਟਿੱਕਾ ਦੁਰਮਤ ਮੈਲ ਧੋਵੇ ਸਭ ਦੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਅੰਦਰ ਹਰ ਘਟ ਅੰਦਰ ਵਸਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਕਿਰਪਾ ਕਰਨ ਜੋਗ, ਜੁਗ ਚੌਕੜੀ ਦਇਆ ਕਮਾਈਆ। ਕਿਰਪਾ ਅੰਦਰ ਭਗਤਾਂ ਕਰ ਸੰਜੋਗ, ਧੁਰ ਮੇਲਾ ਲਏ ਮਿਲਾਈਆ। ਕਿਰਪਾ ਅੰਦਰ ਕੱਟ ਕੇ ਹਉਮੇ ਰੋਗ, ਹੰ ਬ੍ਰਹਮ ਦਏ ਸਮਝਾਈਆ। ਕਿਰਪਾ ਅੰਦਰ ਪੜਦਾ ਲਾਹ ਕੇ ਚੌਦਾਂ ਲੋਕ, ਚੌਦਾਂ ਤਬਕ ਭੇਵ ਦਏ ਖੁਲ੍ਹਾਈਆ। ਕਿਰਪਾ ਅੰਦਰ ਮੇਟ ਕੇ ਹਰਖ ਸੋਗ, ਚਿੰਤਾ ਗ਼ਮ ਦਏ ਮਿਟਾਈਆ। ਕਿਰਪਾ ਅੰਦਰ ਆਤਮ ਪਰਮਾਤਮ ਦੇ ਕੇ ਧੁਰ ਦਾ ਜੋਗ, ਜੋਗੀਸ਼ਰ ਆਪਣਾ ਹੁਕਮ ਵਰਤਾਈਆ। ਕਿਰਪਾ ਅੰਦਰ ਦੇ ਕੇ ਦਰਸ ਅਮੋਘ, ਭਗਤ ਸੁਹੇਲੇ ਆਪਣੇ ਘਰ ਵਸਾਈਆ। ਕਿਰਪਾ ਅੰਦਰ ਸਾਚੇ ਸੰਤਾਂ ਦੇਵੇ ਆਪਣੀ ਮੌਜ, ਮੌਜੂਦਾ ਹੋ ਕੇ ਮੇਲ

❋

❋

ਮਿਲਾਈਆ। ਕਿਰਪਾ ਅੰਦਰ ਗੁਰਮੁਖਾਂ ਦੱਸੇ ਖੋਜ, ਖੋਜੀ ਹੋ ਕੇ ਆਪਣਾ ਸੰਗ ਦਏ ਨਿਭਾਈਆ। ਕਿਰਪਾ ਅੰਦਰ ਗੁਰਸਿੱਖਾਂ ਪਰਗਟ ਕਰ ਕੇ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਨੂਰ ਕਰੇ ਰੁਸ਼ਨਾਈਆ। ਕਿਰਪਾ ਅੰਦਰ ਮਨ ਵਾਸਨਾ ਮੇਟ ਕੇ ਸੋਚ, ਬੁੱਧੀ ਤੋਂ ਪਰ੍ਹੇ ਕਰੇ ਪੜ੍ਹਾਈਆ। ਕਿਰਪਾ ਅੰਦਰ ਆਪਣੇ ਨਾਮ ਦਾ ਦੱਸ ਸਲੋਕ, ਸੋਹਲਾ ਢੋਲਾ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਦਾ ਜੁਗ ਚਾਰ, ਵੇਖੇ ਵਿਗਸੇ ਪਾਵੇ ਸਾਰ, ਭਗਤ ਸੁਹੇਲੇ ਲਏ ਉਠਾਲ, ਸੂਫ਼ੀਆਂ ਬਣੇ ਹਕ ਦਲਾਲ, ਸਚ ਦਵਾਰਾ ਏਕੰਕਾਰਾ ਦਰਗਾਹ ਸਾਚੀ ਧਾਮ ਨਿਆਰਾ, ਠਾਂਡਾ ਦਰ ਕਿਰਪਾਲ ਹੋ ਕੇ ਕਿਰਪਾ ਨਾਲ ਵਖਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਮੇਰੇ ਮੁਹਤਾਜ, ਨਿਤ ਨਿਤ ਬੈਠੇ ਧਿਆਨ ਲਗਾਈਆ। ਮਾਂਗਤ ਹੋ ਕੇ ਮੰਗਦੇ ਰਹਿਣ ਦਾਦ, ਖ਼ਾਲੀ ਝੋਲੀ ਇਕ ਵਖਾਈਆ। ਧੁਰ ਸੰਯੋਗੀ ਬਣਾਉਂਦੇ ਰਹਿਣ ਸਾਥ, ਸਗਲਾ ਸੰਗ ਜਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਦੀਨਨ ਹੋ ਕੇ ਸੀਸ ਝੁਕਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਜੋਤੀ ਜਾਤੇ ਤੇਰੀ ਵਡ ਵਡਿਆਈਆ। ਦੀਨ ਦੁਨੀ ਬਦਲਦਾ ਰਿਹੋਂ ਸਦਾ ਸਮਾਜ, ਸਮੇਂ ਦੀ ਸਮਗਰੀ ਆਪ ਵਰਤਾਈਆ। ਨਿਰਗੁਣ ਸਰਗੁਣ ਰਚਦਾ ਰਿਹੋਂ ਕਾਜ, ਨਿਰਵੈਰ ਹੋ ਕੇ ਆਪਣਾ ਖੇਲ ਖਿਲਾਈਆ। ਸ਼ਬਦ ਅਗੰਮੀ ਦੋ ਜਹਾਨ ਮਾਰਦਾ ਰਿਹੋਂ ਆਵਾਜ਼, ਅਨਰਾਗੀ ਆਪਣਾ ਰਾਗ ਸੁਣਾਈਆ। ਸਜਦਿਆਂ ਵਿਚ ਦੱਸਦਾ ਰਿਹੋਂ ਆਦਾਬ, ਨਮਸਤੇ ਵਿਚ ਨਮੋਂ ਨਮੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਮਹਿਬੂਬ ਮੁਹੱਬਤ ਅੰਦਰ ਤੇਰਾ ਰਾਹ ਤਕਾਈਆ। ਸਤਿਗੁਰ ਸ਼ਬਦ ਕਹੇ ਆਦਿ ਜੁਗਾਦਿ ਏਕਾ ਦਾਨੀ, ਦਇਆਵਾਨ ਇਕ ਅਖਵਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਸਦਾ ਨਿਸ਼ਾਨੀ, ਨਿਸ਼ਾਨੇ ਜਗਤ ਗਏ ਸਮਝਾਈਆ। ਜਿਸ ਨੂੰ ਸਮਝਣਾ ਨਹੀਂ ਆਸਾਨੀ, ਬੁੱਧੀਵਾਨਾਂ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਸੋ ਪੁਰਖ ਅਕਾਲ ਦੀਨ ਦਿਆਲ ਜੋਤ ਨੁਰਾਨੀ, ਨੂਰ ਨੁਰਾਨਾ ਦੋ ਜਹਾਨਾਂ ਡਗਮਗਾਈਆ। ਜਿਸ ਦੀ ਜੂਹ ਹੋਵੇ ਨਾ ਕਦੇ ਬੇਗਾਨੀ, ਲੱਖ ਚੁਰਾਸੀ ਅੰਦਰ ਬੈਠਾ ਸੋਭਾ ਪਾਈਆ। ਭੇਵ ਅਭੇਦਾ ਜਾਣੇ ਚਾਰੇ ਖਾਣੀ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਦਰ ਦਰਵੇਸ਼, ਸਿਰ ਸਕੇ ਨਾ ਕੋਇ ਉਠਾਈਆ। ਮੰਗਤੇ ਰਹੇ ਹਮੇਸ਼, ਨਿਉਂ ਨਿਉਂ ਸੀਸ ਨਿਵਾਈਆ। ਕਹਿੰਦੇ ਰਹੇ ਪੇਸ਼, ਵੇਸ ਅਨੇਕ ਵਖਾਈਆ। ਸੁਣਦੇ ਰਹੇ ਸੰਦੇਸ਼, ਧੁਰ ਫ਼ਰਮਾਨਾ ਸ਼ਬਦ ਅਲਾਈਆ। ਧਰਦੇ ਰਹੇ ਵੇਸ, ਲੋਕਮਾਤ ਰੂਪ ਬਦਲਾਈਆ। ਖੇਲਦੇ ਰਹੇ ਖੇਲ, ਖ਼ਾਲਕ ਖ਼ਲਕ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਤਿਗੁਰ

❋

❋

ਸ਼ਬਦ ਕਹੇ ਜੁਗ ਚੌਕੜੀ ਮੇਰਾ ਹੁਕਮ ਹੋਵੇ ਬਲਵਾਨ, ਬਲਧਾਰੀ ਇਕ ਅਖਵਾਈਆ। ਜਿਸ ਦਾ ਡੰਕਾ ਵੱਜੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਰਿਹਾ ਭਵਾਈਆ। ਸੀਸ ਨਿਵਾਉਂਦੇ ਗੋਪੀ ਕਾਹਨ, ਸੀਤਾ ਰਾਮ ਚਰਨ ਕਵਲ ਨਿਉਂ ਨਿਉਂ ਲਾਗਣ ਪਾਈਆ। ਪੈਗ਼ੰਬਰ ਕਰਨ ਸਲਾਮ, ਗੁਰੁ ਗੁਰਦੇਵ ਕਹਿ ਕੇ ਸ਼ੁਕਰ ਮਨਾਈਆ। ਸਭ ਤੋਂ ਵੱਖਰਾ ਮਹੱਲ ਅਟਲ ਉਚ ਮਕਾਨ, ਮਕਬਰਿਆਂ ਵਿਚ ਡੇਰਾ ਕਦੇ ਨਾ ਲਾਈਆ। ਜਿਥੇ ਰਸਨਾ ਜਿਹਵਾ ਬੱਤੀ ਦੰਦ ਕਰੇ ਨਾ ਕੋਇ ਕਲਿਆਣ, ਅੱਖਰਾਂ ਵਾਲਾ ਪੱਤਰਿਆਂ ਵਾਲਾ ਕਲਮਾ ਨਾ ਕੋਇ ਜਣਾਈਆ। ਇਕੋ ਹੁਕਮ ਸ੍ਰੀ ਭਗਵਾਨ, ਧੁਰ ਸੰਦੇਸ਼ਾ ਅਗੰਮੀ ਧਾਰ ਅਲਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਬੁੱਧੀ ਤੋਂ ਪਰੇ ਗਿਆਨ, ਸ਼ਬਦੀ ਸ਼ਬਦ ਖੇਲ ਮਹਾਨ, ਦੋ ਜਹਾਨ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਚਾ ਹੁਕਮ ਹੁਕਮ ਵਿਚੋਂ ਬਦਲਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਗੁਰਦੇਵ, ਦੇਵ ਆਤਮਾ ਦਿਆਂ ਵਡਿਆਈਆ। ਸਰਗੁਣ ਨਿਰਗੁਣ ਸਾਰੇ ਕਰਦੇ ਸੇਵ, ਸੇਵਕ ਹੋ ਕੇ ਸਾਚੀ ਕਾਰ ਕਮਾਈਆ। ਮੇਰਾ ਖੇਲ ਅਲਖ ਅਭੇਵ, ਅਗੰਮ ਅਗੋਚਰ ਸਮਝ ਕੋਇ ਨਾ ਆਈਆ। ਗਾ ਨਾ ਸਕੇ ਕੋਈ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਈਆ। ਧਾਮ ਨਿਆਰਾ ਨਿਹਚਲ ਅਟੱਲ ਨਿਹਕੇਵ, ਨਿਹਕਰਮੀ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਦੱਸਾਂ ਕਮਲਾਪਾਤੀ, ਪਤਿਪਰਮੇਸ਼ਵਰ ਦਿਆਂ ਜਣਾਈਆ। ਲੱਖ ਚੁਰਾਸੀ ਜੋਤ ਜਗਾਵਾਂ ਬਿਨ ਦੀਵਾ ਬਾਤੀ, ਨੂਰੋ ਨੂਰ ਡਗਮਗਾਈਆ। ਕਲਜੁਗ ਅੰਤ ਹੁਕਮ ਸ੍ਰੀ ਭਗਵੰਤ ਮੇਟਾਂ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸ ਕੇ ਪੂਜਾ ਪਾਠੀ, ਸਿਮਰਨ ਜੋਗ ਅਭਿਆਸ ਦਿਆਂ ਸਮਝਾਈਆ। ਜਨ ਭਗਤਾਂ ਪੁਛਾਂ ਵਾਤੀ, ਵਾਰਸ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਤੇਰਾ ਸਤਿਜੁਗ ਬਣਾ ਕੇ ਸੱਚਾ ਸਾਥੀ, ਮਹਾਂਸਾਰਥੀ ਹੋ ਕੇ ਸਾਥ ਦੇਵੇ ਨਿਭਾਈਆ।

੪ ਕੱਤਕ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਕਿਰਪਾ ਕਰ ਪ੍ਰਭ ਕੰਤ ਸੁਹਾਗ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਕਾਇਨਾਤ ਵਿਚੋਂ ਮੇਟ ਦਾਗ਼, ਸਚ ਸੁਚ ਸਤਿ ਸਤਿਵਾਦ ਆਪਣਾ ਦੇ ਜਣਾਈਆ। ਹੰਸ ਬੁੱਧੀ ਸਭ ਦੀ ਬਣਾ ਕਾਗ, ਗੁਰਮੁਖ ਗੁਰਸਿਖ ਸੰਤ ਸੁਹੇਲੇ ਚਾਰ ਵਰਨ ਅਠਾਰਾਂ ਬਰਨ ਲੈ ਬਣਾਈਆ। ਘਰ ਘਰ ਗ੍ਰਹਿ ਗ੍ਰਹਿ ਮੰਦਰ ਅੰਦਰ ਦੀਪਕ ਜੋਤ ਜਗਾ ਚਿਰਾਗ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਨੂਰ ਕਰ ਰੁਸ਼ਨਾਈਆ। ਹਰ ਹਿਰਦੇ ਅੰਦਰ ਪ੍ਰੇਮ ਪ੍ਰੀਤੀ ਸਾਚਾ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਕਾਮ ਕਰੋਧ ਲੋਭ ਮੋਹ ਹੰਕਾਰ ਦੇ ਗਵਾਈਆ। ਭਗਤੀ ਅੰਦਰ ਬਣਾ ਧੁਰ ਦੇ ਸੱਚੇ ਸੰਤ ਸਾਧ, ਸਾਧਨਾ ਆਪਣਾ ਨਾਮ ਦੇ ਜਣਾਈਆ। ਮਾਨਵ ਜਾਤੀ ਤੈਨੂੰ ਰਹੇ ਆਰਾਧ,

❋

❋

ਬਿਨ ਪੁਰਖ ਅਕਾਲ ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਵਾਹਦ, ਜਲਵਾਗਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਕਹੇ ਕਿਰਪਾ ਕਰ ਸ੍ਰੀ ਭਗਵੰਤ, ਭਗਵਨ ਤੇਰੀ ਆਸ ਰਖਾਈਆ। ਮਾਇਆ ਭੁੱਲਾ ਕਲਜੁਗ ਜੀਵ ਜੰਤ, ਸਾਚਾ ਰੰਗ ਨਾ ਕੋਇ ਰੰਗਾਈਆ। ਗ੍ਰਹਿ ਗ੍ਰਹਿ ਬਣਿਆ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਨਾਨਕ ਗੋਬਿੰਦ ਧਾਰ ਚਾਰ ਵਰਨ ਸਮਝੇ ਕੋਈ ਨਾ ਏਕਾ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਲੜਾਈਆ। ਬੋਧ ਅਗਾਧਾ ਸ਼ਬਦ ਅਨਾਦਾ ਅਗੰਮੀ ਭੇਜ ਆਪਣਾ ਪੰਡਤ, ਦੀਨ ਦੁਨੀ ਦਏ ਸਮਝਾਈਆ। ਮਨ ਵਾਸਨਾ ਕੂੜੀ ਕਿਰਿਆ ਕਰ ਖੰਡਤ, ਖੰਡਾ ਖੜਗ ਆਪਣਾ ਨਾਮ ਚਮਕਾਈਆ। ਅਬਿਨਾਸ਼ੀ ਕਰਤੇ ਤੇਰੇ ਅੱਗੇ ਮੇਰੀ ਮਿੰਨਤ, ਨਿਉਂ ਨਿਉਂ ਚਰਨ ਕਵਲ ਲੱਗਾਂ ਸਰਨਾਈਆ। ਬਿਨ ਤੇਰੀ ਕਿਰਪਾ ਚਾਰ ਕੁੰਟ ਦਹਿ ਦਿਸ਼ਾ ਕਿਸੇ ਵਿਚ ਨਾ ਦਿਸੇ ਹਿੰਮਤ, ਜੋ ਝਗੜਾ ਦੀਨ ਮਜ਼੍ਹਬ ਦਏ ਮੁਕਾਈਆ। ਸ਼ਰਅ ਦੀ ਰਹਿਣ ਨਾ ਦੇ ਇੱਲਤ, ਇਲਮ ਆਲਮਾਂ ਦੇ ਸਮਝਾਈਆ। ਮਾਨਸ ਜਨਮ ਪਾ ਕੇ ਤੇਰਾ ਰਹੇ ਕੋਈ ਨਾ ਨਿੰਦਕ, ਦੁਸ਼ਟ ਦੁਰਾਚਾਰ ਵਿਭਚਾਰ ਕਰਮ ਨਾ ਕੋਇ ਕਮਾਈਆ। ਆਤਮ ਪਰਮਾਤਮ ਆਪਣੀ ਦੱਸ ਅਗੰਮੀ ਮਿੱਲਤ, ਪਾਰਬ੍ਰਹਮ ਬ੍ਰਹਮ ਲੈ ਮਿਲਾਈਆ। ਚੁਰਾਸੀ ਵਿਚ ਫੇਰ ਨਾ ਹੋਵੇ ਜ਼ਿੱਲਤ, ਜੂਨੀ ਜੂਨ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਤੇਰੇ ਦਵਾਰੇ ਮੰਗ ਮੰਗਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤ ਅਖ਼ੀਰ ਕਰ ਦੇ ਬਦਲੀ, ਲੋਕਮਾਤ ਰਹਿਣ ਨਾ ਪਾਈਆ। ਤੂੰ ਸਚਖੰਡ ਨਿਵਾਸੀ ਧੁਰ ਦਾ ਅਦਲੀ, ਦੋ ਜਹਾਨਾਂ ਅਦਾਲਤ ਇਕ ਲਗਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਆਸਾ ਰੱਖ ਕੇ ਗਏ ਕਦ ਦੀ, ਜੁਗ ਚੌਕੜੀ ਪਿਛਲੀ ਦਏ ਗਵਾਹੀਆ। ਭਗਤਾਂ ਆਤਮ ਧਾਰ ਪਿਆਰ ਅੰਦਰ ਤੈਨੂੰ ਸੱਦ ਦੀ, ਸੰਦੇਸ਼ਾ ਸ਼ਬਦ ਨਾਮ ਸੁਣਾਈਆ।

ਮੇਟ ਕੂੜ ਕੁੜਿਆਰ ਦੂਈ ਦਵੈਤੀ ਹੱਦ ਦੀ, ਜਗਤ ਸ਼ਰਅ ਨਾ ਕੋਇ ਲੜਾਈਆ। ਧੁਨ ਸੁਣਾ ਆਪਣੇ ਅਗੰਮੀ ਨਦ ਦੀ, ਦੋ ਜਹਾਨਾਂ ਡੰਕਾ ਦੇ ਵਜਾਈਆ। ਕਲਜੁਗ ਦੀਨ ਦੁਨੀ ਭਰੀ ਹੰਕਾਰੀ ਮਦ ਦੀ, ਨਾਮ ਖ਼ੁਮਾਰੀ ਨਜ਼ਰ ਕੋਇ ਨਾ ਆਈਆ। ਜੂਠ ਝੂਠ ਕਰਮ ਵਿਕਾਰ ਨਹੀਂ ਛੱਡਦੀ, ਤ੍ਰੈਗੁਣ ਨਾਤਾ ਨਾ ਕੋਇ ਤੁੜਾਈਆ। ਘਰ ਘਰ ਅਗਨੀ ਦਿਸੇ ਬਲਦੀ, ਤਤਵ ਤਤ ਰਹੀ ਜਲਾਈਆ। ਵੇਖ ਖੇਲ ਕਲੂਏ ਕਲ ਦੀ, ਕਾਲਖ ਟਿੱਕੇ ਸਭ ਨੂੰ ਰਿਹਾ ਲਗਾਈਆ। ਕੋਟਾਂ ਵਿਚੋਂ ਕੋਈ ਗੁਰਮੁਖ ਆਤਮਾ ਤੇਰਾ ਦਵਾਰਾ ਮੱਲ ਦੀ, ਬਹੁਤੇ ਭੁੱਲ ਕੇ ਆਪਣਾ ਆਪ ਗਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਕਹੇ ਮੇਰੇ ਪੁਰਖ ਸਮਰਥ, ਸਵਾਮੀ ਤੇਰੀ ਆਸ ਰਖਾਈਆ। ਜੁਗ ਚੌਕੜੀ ਚਲਾਵਣਹਾਰੇ ਰਥ, ਰਥ ਰਥਵਾਹੀ ਤੇਰੀ ਵਡ ਵਡਿਆਈਆ। ਸਾਚਾ ਮਾਰਗ ਦੀਨ ਦਿਆਲ ਦੋ ਜਹਾਨਾਂ ਆ ਕੇ ਦੱਸ, ਸ੍ਰੀ ਭਗਵਾਨ ਅਗੰਮ ਕਰ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਦੇ ਰਸ, ਰਸਤਾ ਬਾਵਸਤਾ ਹੋ ਕੇ ਇਕੋ ਇਕ ਦੇ ਸਮਝਾਈਆ। ਸਿਫ਼ਤਾਂ ਵਿਚ ਢੋਲਾ ਨਾਮ ਨਗ਼ਮਾ ਤੇਰਾ ਗਾਵਣ ਜਸ, ਬੱਤੀ ਦੰਦ ਸਾਚੀ ਸਿਫ਼ਤ ਸਾਲਾਹੀਆ। ਨਿਜ ਨੇਤਰ ਨੈਣ ਕਾਇਆ ਮੰਦਰ ਅੰਦਰ ਖੋਲ੍ਹ ਅੱਖ, ਪੜਦਾ ਓਹਲਾ ਦੇ ਉਠਾਈਆ। ਨਿਰਗੁਣ ਧਾਰ ਜੋਤ ਨਿਰੰਕਾਰ ਸਵੱਛ

❋

❋

ਸਰੂਪ ਦਰਸ ਦੇ ਪ੍ਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਮੇਲਾ ਲੈ ਮਿਲਾਈਆ। ਤੇਰੀ ਆਤਮ ਪਰਮਾਤਮ ਰਹੇ ਕੋਈ ਨਾ ਵੱਖ, ਜੁਗ ਜਨਮ ਦੀ ਵਿਛੜੀ ਜੋੜ ਜੁੜਾਈਆ। ਸਦੀ ਚੌਧਵੀਂ ਰਹੀ ਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਪੁਰਖ ਅਕਾਲ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਤੂੰ ਦੀਨਾਂ ਦਾਤਾ ਸਦਾ ਦਿਆਲ, ਮਿਹਰਵਾਨ ਅਖਵਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਬਿਨ ਸਤਿਗੁਰ ਸ਼ਬਦ ਮੁਰੀਦਾਂ ਪੁਛੇ ਕੋਈ ਨਾ ਹਾਲ, ਮੁਰਸ਼ਦ ਨਜ਼ਰ ਕੋਇ ਨਾ ਆਈਆ। ਸਤਿਗੁਰ ਗੋਬਿੰਦ ਬਣ ਦਲਾਲ, ਵਿਚੋਲਾ ਇਕੋ ਸਭ ਦਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਵੇਖ ਅੰਤ ਅਖ਼ੀਰ, ਮੈਂ ਰੋ ਰੋ ਦਿਆਂ ਦੁਹਾਈਆ। ਸਾਚਾ ਦਿਸੇ ਨਾ ਕੋਈ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦੱਸੇ ਨਾ ਕੋਇ ਪੜ੍ਹਾਈਆ। ਸ਼ਰਅ ਕਟੇ ਨਾ ਕੋਇ ਜ਼ੰਜੀਰ, ਲਾਸ਼ਰੀਕ ਤੇਰੇ ਨਾਲ ਨਾ ਕੋਇ ਮਿਲਾਈਆ। ਵਾਹਦ ਦੱਸੇ ਨਾ ਕੋਇ ਤਦਬੀਰ, ਤਕਦੀਰ ਤੇਰੇ ਨਾਲ ਸਕੇ ਨਾ ਕੋਇ ਬਦਲਾਈਆ। ਝਗੜਾ ਪਿਆ ਗ਼ਰੀਬ ਅਮੀਰ, ਅਮਰਾਪਦ ਨਾ ਕੋਇ ਵਖਾਈਆ। ਦੀਨ ਦੁਨੀ ਹੋਈ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਲੇਖਾ ਮੁਕੇ ਨਾ ਸ਼ਾਹ ਹਕੀਰ, ਚਾਰ ਕੁੰਟ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਲੋਕਮਾਤ ਵੇਸ ਵਟਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਦੀਨ ਦੁਨੀ ਦੇ ਮਾਲਕ, ਦੋ ਜਹਾਨਾਂ ਵਾਲੀ ਤੇਰੀ ਬੇਪਰਵਾਹੀਆ। ਕਾਇਨਾਤ ਵੇਖ ਆਪਣੀ ਖ਼ਲਕ ਖ਼ਾਲਕ, ਮਖ਼ਲੂਕ ਅੰਤਰ ਪੜਦਾ ਆਪ ਉਠਾਈਆ। ਬਿਨ ਸਤਿਗੁਰ ਸ਼ਬਦ ਦਿਸੇ ਨਾ ਕੋਈ ਸਾਲਸ, ਹਕ਼ੀਕ਼ਤ ਹਕ ਨਾ ਕੋਇ ਦ੍ਰਿੜਾਈਆ। ਚਾਰ ਵਰਨ ਰਿਹਾ ਨਾ ਖਾਲਸ, ਸਤਿ ਸਤਿਵਾਦ ਵਿਚ ਨਾ ਕੋਇ ਸਮਾਈਆ। ਮਨ ਵਾਸਨਾ ਸਭ ਦੇ ਅੰਦਰ ਆਦਤ, ਇਬਾਦਤ ਹਕ ਨਾ ਕੋਇ ਕਮਾਈਆ। ਕੂੜੀ ਕਿਰਿਆ ਮਮਤਾ ਮੋਹ ਵਧਿਆ ਲਾਲਚ, ਧੀਰਜ ਧੀਰ ਨਾ ਕੋਇ ਧਰਾਈਆ। ਪੁਰਖ ਅਕਾਲ ਦੀਨ ਦਿਆਲ ਹਰ ਘਟ ਅੰਦਰ ਆਪਣਾ ਨਾਮ ਅਗੰਮਾ ਬਖ਼ਸ਼ ਨਿਆਮਤ, ਨਿਰਵੈਰ ਹੋ ਕੇ ਹੋ ਸਹਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਹੀ ਸਲਾਮਤ, ਸਾਹਿਬ ਸਵਾਮੀ ਅੰਤਰਜਾਮੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕੂੜੀ ਕਿਰਿਆ ਦੇਣੀ ਮਿਟਾਈਆ। ਕਲਜੁਗ ਕੂੜੀ ਕਿਰਿਆ ਮੇਟ ਸੰਤਾਪ, ਦੁੱਖ ਰਹਿਣ ਕੋਇ ਨਾ ਪਾਈਆ। ਸਭ ਦਾ ਮਾਲਕ ਬਣ ਆਪ, ਪਤਿ ਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਦੱਸ ਜਾਪ, ਜਗ ਜੀਵਣ ਦਾਤੇ ਦੇ ਜਣਾਈਆ। ਰੂਹ ਬੁਤ ਦੋਵੇਂ ਕਰ ਪਾਕ, ਪਤਤ ਪੁਨੀਤ ਦੇ ਵਖਾਈਆ। ਪਾਰਬ੍ਰਹਮ ਬ੍ਰਹਮ ਦੇ ਸਗਲਾ ਸਾਥ, ਧੁਰ ਦਾ ਸੰਗੀ ਨਜ਼ਰੀ ਆਈਆ। ਭੋਲਿਆਂ ਅਨਾਥਾਂ ਨਾਥ, ਬੇਅੰਤ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਪਾਰ ਕਰ ਘਾਟ, ਪੱਤਨ ਆਪਣਾ ਦੇ ਵਖਾਈਆ। ਜਿਥੇ ਇਕੋ ਹੋਵੇ ਯਾਦ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਸੁਣ ਫ਼ਰਿਆਦ, ਮਿਹਰਵਾਨ ਹੋ ਕੇ ਮਿਹਰ ਅੱਖ ਖੁਲ੍ਹਾਈਆ। ਕਲਜੁਗ ਕਾਇਆ ਖੇੜਾ ਉਜੜਿਆ ਕਰ ਆਬਾਦ, ਨਾਮ ਧੁਰ ਦੇ ਨਾਲ ਵਸਾਈਆ। ਸੋਈ ਸੁਰਤੀ ਸ੍ਰਿਸ਼ਟ

❋

❋

ਸਬਾਈ ਜਾਏ ਜਾਗ, ਆਲਸ ਨਿੰਦਰਾ ਵਿਚ ਰਹਿਣ ਕੋਇ ਨਾ ਪਾਈਆ। ਤੇਰੇ ਮਿਲਣ ਦਾ ਸਭ ਦੇ ਅੰਤਰ ਉਪਜੇ ਵੈਰਾਗ, ਵੈਰੀ ਦੂਤੀ ਦੁਸ਼ਮਣ ਅੰਦਰੋਂ ਦੇਣੇ ਭਜਾਈਆ। ਪੁਰਖ ਅਕਾਲ ਤੂੰ ਸਭ ਦਾ ਮਾਈ ਬਾਪ, ਪਿਤਾ ਪੂਤ ਸਪੂਤ ਗੋਦ ਲੈਣੇ ਉਠਾਈਆ। ਅੰਤ ਅਖ਼ੀਰੀ ਕਲ ਰਹੇ ਨਾ ਅੰਧੇਰੀ ਰਾਤ, ਸਤਿਜੁਗ ਸਾਚਾ ਨਾਮ ਚੰਦ ਦੇਣਾ ਚਮਕਾਈਆ। ਝਗੜਾ ਰਹੇ ਨਾ ਜਾਤ ਪਾਤ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਦੇਣਾ ਸਾਥ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕਲਜੁਗ ਲੇਖਾ ਦੇਣਾ ਚੁਕਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਕੂੜ, ਕੁਕਰਮ ਰਹਿਣ ਨਾ ਪਾਈਆ। ਜਨ ਭਗਤਾਂ ਬਖ਼ਸ਼ ਆਪਣੀ ਧੂੜ, ਗੁਰਮੁਖ ਗੁਰਸਿਖ ਪਾਰ ਲੰਘਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਗੁਰਮਤ ਇਕ ਦਰਸਾਈਆ। ਜੋਤੀ ਜਾਤੇ ਆਪਣਾ ਬਖ਼ਸ਼ ਦੇ ਨੂਰ, ਜੋਤੀ ਜੋਤ ਕਰ ਰੁਸ਼ਨਾਈਆ। ਜੁਗ ਬਦਲਣਾ ਆਦਿ ਜੁਗਾਦਿ ਤੇਰਾ ਦਸਤੂਰ, ਹੁਕਮੇਂ ਅੰਦਰ ਹੁਕਮ ਸੁਣਾਈਆ। ਗੜ੍ਹ ਰਹੇ ਨਾ ਕੋਇ ਗ਼ਰੂਰ, ਗ਼ੁਰਬਤ ਸਭ ਦੀ ਦੇਣੀ ਮਿਟਾਈਆ। ਸਾਚੇ ਨਾਮ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਇਕ ਅਖਵਾਈਆ। ਸਤਿ ਧਰਮ ਕਹੇ ਮੈਂ ਹੋਇਆ ਮਜਬੂਰ, ਮੁਸ਼ਕਲ ਆਪਣੀ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਕਹੇ ਮੈਂ ਆਇਆ ਦਰ ਠੰਡੇ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਜੁਗ ਜੁਗ ਆਦਿ ਜੁਗਾਦਿ ਵਸਤ ਅਮੋਲਕ ਨਾਮ ਵੰਡੇ, ਅਤੋਟ ਅਤੁਟ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰ ਖੰਡ ਖੰਡੇ, ਨਾਮ ਖੰਡਾ ਇਕ ਚਮਕਾਈਆ। ਦੀਨ ਮਜ਼੍ਹਬ ਦੇ ਰਹਿਣ ਕੋਈ ਨਾ ਦੰਗੇ, ਝਗੜਾ ਕਰੇ ਨਾ ਕੋਇ ਲੋਕਾਈਆ। ਮਾਨਸ ਜਾਤੀ ਸਾਰੇ ਤੇਰੇ ਬੰਦੇ, ਬੰਦਗੀ ਆਪਣੀ ਦੇ ਸਮਝਾਈਆ। ਲੇਖੇ ਲਾ ਚੰਗੇ ਮੰਦੇ, ਵਡ ਦਾਤੇ ਤੇਰੀ ਵੱਡੀ ਵਡਿਆਈਆ। ਬਿਨ ਤੇਰੇ ਨਾਮ ਓਢਣ ਸੀਸ ਫਿਰਦੇ ਨੰਗੇ, ਸਿਰ ਹੱਥ ਨਾ ਕੋਇ ਟਿਕਾਈਆ। ਸਮਰਥ ਸਵਾਮੀ ਆਤਮ ਪਰਮਾਤਮ ਵਸ ਸੰਗੇ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਦਵਾਰ ਤੇਰਾ ਮੰਗੇ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿ ਧਰਮ ਕਹੇ ਪ੍ਰਭ ਮੈਂ ਮੰਗਣ ਆਇਆ ਮੰਗਤਾ, ਬੈਠਾ ਦਰ ਹਜ਼ੂਰ। ਗੜ੍ਹ ਤੋੜ ਕਲਜੁਗ ਹਉਮੇ ਹੰਗਤਾ, ਅਰਜ਼ ਕਰ ਮਨਜ਼ੂਰ। ਮੇਲ ਮਿਲਾ ਕੇ ਚਾਰ ਵਰਨ ਬਣਾ ਸੰਗਤਾ, ਬਖ਼ਸ਼ ਅਗੰਮੀ ਆਪਣਾ ਨੂਰ। ਝਗੜਾ ਮੁਕਾ ਦੇ ਕੂੜੇ ਮਨ ਦਾ, ਦਹਿ ਦਿਸ਼ਾ ਨਾ ਪਾਏ ਫ਼ਤੂਰ। ਪਰਕਾਸ਼ ਕਰ ਦੇ ਆਪਣੇ ਚੰਨ ਦਾ, ਗੋਬਿੰਦ ਪਰਗਟ ਹੋਵੇ ਹਜ਼ੂਰ। ਜੋ ਕੂੜ ਵਿਕਾਰੇ ਡੰਨ ਦਾ, ਸੁਘੜ ਬਣਾਏ ਮੂਰਖ ਮੂੜ੍ਹ। ਕਾਚੀ ਵੰਗ ਭੰਨਦਾ, ਧੁਰ ਫ਼ਰਮਾਨਾ ਸੁਣਾਵੇ ਜ਼ਰੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਾਹਿਬ ਸਵਾਮੀ ਸਮਰਥ ਸਰਬ ਕਲਾ ਭਰਪੂਰ।

❋

❋