੪ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਕੌਰ ਦੇ ਗ੍ਰਹਿ ਪਿੰਡ ਲੇਲ ਜ਼ਿਲਾ ਗੁਰਦਾਸਪੁਰ
ਸਤਿ ਕਹੇ ਤੇਰਾ ਹੁਕਮ ਸਦਾ ਸਖ਼ਤਾ, ਸਖ਼ੀਆਂ ਦੇ ਕਾਹਨ ਗਏ ਜਣਾਈਆ। ਜੋ ਜੁਗ ਜੁਗ ਪੈਜ ਭਗਤਾਂ ਰੱਖਦਾ, ਰੱਖਿਆ ਕਰੇ ਥਾਉਂ ਥਾਈਂਆ। ਪ੍ਰੇਮ ਪਿਆਰ ਅੰਦਰ ਹੱਸਦਾ, ਖ਼ੁਸ਼ੀਆਂ ਵਿਚ ਦਏ ਵਡਿਆਈਆ। ਤੇਰਾ ਢੋਲਾ ਗਾ ਕੇ ਜਸ ਦਾ, ਸਿਫ਼ਤਾਂ ਵਿਚ ਸਾਲਾਹੀਆ। ਕਲਮਾ ਸੁਣਾ ਕੇ ਹਕ ਦਾ, ਹਕ਼ੀਕ਼ਤ ਦਏ ਦ੍ਰਿੜਾਈਆ। ਭੇਵ ਖੁਲ੍ਹਾਵੇ ਸ਼ੱਕ ਦਾ, ਸ਼ਰਅ ਨਾ ਕੋਇ ਲੜਾਈਆ। ਜੁਗ ਜੁਗ ਖੇਲ ਤੇਰਾ ਤੱਕਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸੇਵਾ ਕਰਦਾ ਕਦੇ ਨਾ ਅੱਕ ਦਾ, ਸਦ ਭੱਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਤਿ ਧਰਮ ਕਹੇ ਤੇਰਾ ਹੁਕਮ ਸਦਾ ਅਮਰ, ਅਮਰਾਪਦ ਦਏ ਵਖਾਈਆ। ਡੂੰਘਾ ਸਾਗਰ ਗਹਿਰ ਗਵਰ, ਗੰਭੀਰ ਬੇਨਜ਼ੀਰ ਦਏ ਜਣਾਈਆ। ਬਿਨ ਭਗਤਾਂ ਜਾਣੇ ਕੋਈ ਨਾ ਗ਼ੈਰ ਅਵਰ, ਪੜਦਾ ਸਕੇ ਨਾ ਕੋਇ ਉਠਾਈਆ। ਬਿਨ ਸੰਤਾਂ ਆਏ ਕਿਸੇ ਨਾ ਸਵਰ, ਸਬਰ ਵਿਚ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿ ਧਰਮ ਕਹੇ ਤੇਰਾ ਹੁਕਮ ਆਦਿ ਜੁਗਾਦੀ, ਜੁਗ ਜੁਗ ਹੁਕਮ ਮਨਾਈਆ। ਸਦਾ ਮੇਟੇ ਝਗੜਾ ਫ਼ਸਾਦੀ, ਕੂੜੀ ਕਿਰਿਆ ਡੇਰਾ ਢਾਹੀਆ। ਜਨ ਭਗਤਾਂ ਸੰਤਾਂ ਬਣਿਆ ਰਹੇ ਇਮਦਾਦੀ, ਵੇਖੇ ਵਿਗਸੇ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਸੁਣੇ ਫ਼ਰਿਆਦੀ, ਲੱਖ ਚੁਰਾਸੀ ਖੋਜ ਖੁਜਾਈਆ। ਜੁਗ ਬਦਲਣਾ ਜਿਸ ਦੀ ਵਾਦੀ, ਵਾਅਦੇ ਪੂਰੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਤਿ ਧਰਮ ਕਹੇ ਤੇਰਾ ਹੁਕਮ ਸਦਾ ਸਦਾ ਦੋ ਜਹਾਨ, ਸਿਰ ਸਕੇ ਨਾ ਕੋਇ ਉਠਾਈਆ। ਬਣਾਂ ਵਿਚ ਫਿਰ ਕੇ ਗਏ ਰਾਮ, ਦਿਵਸ ਰੈਣ ਭੱਜੇ ਚਾਈਂ ਚਾਈਂਆ। ਧਰਨੀ ਸੁਹਾ ਕੇ ਗਏ ਤੱਤਾਂ ਵਾਲੇ ਕਾਹਨ, ਗੋਪੀਆਂ ਰਾਸ ਰਚਾਈਆ। ਹਜ਼ਰਤ ਬਣ ਕੇ ਗਏ ਅਮਾਮ, ਨਬੀ ਰਸੂਲ ਵਡਿਆਈਆ। ਨਾਨਕ ਗੋਬਿੰਦ ਦੇ ਪੈਗ਼ਾਮ, ਸ਼ਬਦੀ ਸ਼ਬਦ ਸੁਣਾਈਆ। ਕਰਦੇ ਗਏ ਸਲਾਮ, ਝੁਕ ਝੁਕ ਸੀਸ ਨਿਵਾਈਆ। ਬੰਦਨਾ ਵਿਚ ਤਮਾਮ, ਡੰਡਾਵਤ ਵਿਚ ਲੋਕਾਈਆ। ਕਲਮਿਆਂ ਵਾਲੀ ਕਲਾਮ, ਹੁਕਮੇਂ ਅੰਦਰ ਸਮਝਾਈਆ। ਹੁਕਮੇ ਅੰਦਰ ਬਦਲ ਨਿਜ਼ਾਮ, ਨੌਬਤ ਧੁਰ ਦੀ ਦਏ ਵਜਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਹੁਕਮ ਧੁਰ ਦਾ ਬੇਪਰਵਾਹੀਆ। ਸੋ ਖੇਲ ਕਰੇ ਸ੍ਰੀ ਭਗਵਾਨ, ਸਾਹਿਬ ਸੁਲਤਾਨ ਦਇਆ ਕਮਾਈਆ। ਕਲਜੁਗ ਅੰਤ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਭਗਤ ਸੁਹੇਲੇ ਜਗਤ ਪਹਿਚਾਨ, ਗੁਰਮੁਖ ਜੋੜ ਜੁੜਾਈਆ। ਸਚ ਪ੍ਰੀਤੀ ਦੇ ਗਿਆਨ, ਦ੍ਰਿਸ਼ਟੀ ਅੰਦਰੋਂ ਦਿਤੀ ਖੁਲ੍ਹਾਈਆ। ਨਾਮ ਭੰਡਾਰਾ ਦੇ ਕੇ ਦਾਨ, ਦਇਆਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਦੱਸ ਆਸਾਨ, ਮੁਸ਼ਕਲ ਲੱਖ ਚੁਰਾਸੀ ਵਾਲੀ ਦੂਰ ਕਰਾਈਆ।
❋
❋
੪ ਕੱਤਕ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੁੰਬਲੀ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹੇ ਮੇਰਾ ਸੱਚਾ ਧਰਮ, ਧਰਮ ਆਤਮਾ ਨਾਲ ਬਣਾਈਆ। ਨਾਤਾ ਜੋੜ ਕੇ ਸਤਿਗੁਰ ਚਰਨ, ਸਤਿਗੁਰ ਮੰਨਾਂ ਪੁਰਖ ਅਕਾਲ ਬੇਪਰਵਾਹੀਆ। ਜਿਸ ਨੂੰ ਮਿਲਿਆਂ ਫੇਰ ਨਾ ਹੋਵੇ ਜਨਮ, ਜਨਮ ਜਨਮ ਦਾ ਗੇੜਾ ਦਏ ਮੁਕਾਈਆ। ਲੇਖਾ ਰਹੇ ਨਾ ਕੋਇ ਕੂੜ ਕੁਕਰਮ, ਨਿਹਕਰਮੀ ਹੋ ਕੇ ਪਤਤ ਪੁਨੀਤ ਦਏ ਬਣਾਈਆ। ਮਨ ਵਿਕਾਰ ਰਹਿਣ ਨਾ ਦੇਵੇ ਕੋਈ ਭਰਮ, ਭੈ ਭੌ ਆਪਣਾ ਇਕ ਵਖਾਈਆ। ਝਗੜਾ ਰਹੇ ਨਾ ਜਾਤ ਪਾਤ ਵਰਨ, ਊਚ ਨੀਚ ਨਾ ਕੋਇ ਲੜਾਈਆ। ਸਚਖੰਡ ਦਵਾਰੇ ਬਖ਼ਸ਼ੇ ਆਪਣੀ ਸਰਨ, ਘਰ ਇਕੋ ਇਕ ਵਖਾਈਆ। ਜਿਥੇ ਫੇਰ ਨਾ ਹੋਵੇ ਮਰਨ, ਮਰ ਕੇ ਜੀਵਣ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਕਹੇ ਮੇਰਾ ਘਰ ਬਾਰ, ਸਚਖੰਡ ਦਵਾਰਾ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਇਕ ਨਿਰੰਕਾਰ, ਨਿਰਗੁਣ ਬੈਠਾ ਸੋਭਾ ਪਾਈਆ। ਬੰਦਨਾ ਕਰਦੇ ਗੁਰੂ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਭਿਖਾਰ, ਦਰ ਠਾਂਡੇ ਸੀਸ ਨਿਵਾਈਆ। ਜੁਗ ਚੌਕੜੀ ਰੋਵਣ ਜ਼ਾਰੋ ਜ਼ਾਰ, ਬਿਨ ਨੇਤਰ ਨੈਣਾਂ ਮਾਰਨ ਧਾਹੀਆ। ਭਗਤ ਸੁਹੇਲੇ ਮੰਗਣ ਧੂੜੀ ਚਰਨ ਛਾਰ, ਸੰਤ ਸੁਹੇਲੇ ਟਿੱਕੇ ਖ਼ਾਕ ਰਮਾਈਆ। ਗੁਰਮੁਖ ਕੂਕਣ ਵਾਰੋ ਵਾਰ, ਗੁਰਸਿਖ ਨਿਉਂ ਨਿਉਂ ਲਾਗਣ ਪਾਈਆ। ਜਿਸ ਗ੍ਰਹਿ ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਦਇਆ ਕਮਾਈਆ। ਦੋ ਜਹਾਨਾਂ ਬਣਿਆ ਰਹੇ ਸਿਕਦਾਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਲਹਿਣਾ ਦੇਂਦਾ ਆਇਆ ਵਾਰੋ ਵਾਰ, ਖ਼ਾਲੀ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰ ਏਕੰਕਾਰ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਆਸਣ ਸਿੰਘਾਸਣ ਪੁਰਖ ਅਬਿਨਾਸ਼ਣ ਇਕ ਸੁਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਮੀਤ ਪਿਆਰਾ ਇਕੋ ਇਕ ਅਖਵਾਈਆ। ਜਨ ਭਗਤ ਕਹੇ ਮੇਰਾ ਇਕੋ ਸਚ ਦਵਾਰ, ਜਿਸ ਦਾ ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰ ਇਕ ਵਡਿਆਈਆ। ਜਨ ਭਗਤ ਕਹੇ ਮੇਰਾ ਮਾਲਕ ਏਕੰਕਾਰ ਖ਼ੁਦ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਜਿਸ ਨੂੰ ਸਮਝ ਨਾ ਸਕੇ ਮਨ ਬੁਧ, ਮਤ ਮਤਵਾਲੀ ਚਲੇ ਨਾ ਕੋਇ ਚਤੁਰਾਈਆ। ਜੋ ਹਰ ਘਟ ਅੰਦਰ ਬੈਠਾ ਲੁਕ, ਨਿਰਗੁਣ ਹੋ ਕੇ ਡੇਰਾ ਲਾਈਆ। ਜਿਸ ਦੀ ਮੰਜ਼ਲ ਕਿਸੇ ਦੇ ਕੋਲੋਂ ਨਾ ਜਾਏ ਮੁੱਕ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਜਿਸ ਦਾ ਨਾਮ ਨਿਧਾਨਾ ਇਕੋ ਅਗੰਮੀ ਤੁਕ, ਭਗਤ ਸੁਹੇਲੇ ਮਿਲ ਕੇ ਗਾਈਆ। ਸੋ ਦੇਵਣਹਾਰਾ ਸਾਚਾ ਸੁਖ, ਸੁਖ ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਕਰਮ ਦਾ ਮੇਟੇ ਦੁੱਖ, ਦਰਦੀਆਂ ਦਰਦ ਗਵਾਈਆ। ਸਫ਼ਲ ਕਰਾ ਕੇ ਜਨਣੀ ਕੁੱਖ, ਮਾਨਸ ਜਨਮ ਲੇਖੇ ਲਾਈਆ। ਸਚ ਸੁਹੰਜਣੀ ਸੁਹਾਏ ਰੁੱਤ, ਅਬਿਨਾਸ਼ੀ ਅਚੁਤ ਬੇਪਰਵਾਹੀਆ। ਜਨ ਭਗਤਾਂ ਕਰ ਉਜਲ ਮੁਖ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਹੇ ਮੇਰਾ ਮਾਲਕ ਏਕੰਕਾਰ, ਇਕ ਇਕੱਲਾ ਨਜ਼ਰੀ ਆਈਆ। ਜਿਸ ਦਾ ਦਰ ਠਾਂਡਾ ਦਰਬਾਰ, ਅਗਨੀ ਤਤ ਨਾ ਕੋਇ ਤਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਸੇਵਾਦਾਰ, ਨੰਨ੍ਹੇ ਬੱਚੇ ਹੋ ਕੇ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਕਰਨ ਪੁਕਾਰ, ਖਾਣੀ
❋
❋
ਬਾਣੀ ਜਿਸ ਦਾ ਢੋਲਾ ਗਾਈਆ। ਸੋ ਕਰਨੀ ਦਾ ਕਰਤਾ ਸਦਾ ਰਹੇ ਸਿਕਦਾਰ, ਹੁਕਮ ਧੁਰ ਦਾ ਇਕ ਮਨਾਈਆ। ਭਗਤਾਂ ਪਾਉਂਦਾ ਰਹੇ ਸਾਰ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਉਠਾਲ, ਲੱਖ ਚੁਰਾਸੀ ਵਿਚੋਂ ਆਪ ਜਗਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਵਸਾਈਆ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਭਾਗ ਲਗਾਏ ਕਾਇਆ ਮਾਟੀ ਡਾਲ, ਪੱਤ ਡਾਲੀ ਆਪ ਮਹਿਕਾਈਆ। ਸਚਖੰਡ ਦਵਾਰ ਏਕੰਕਾਰ ਵਖਾ ਕੇ ਸੱਚੀ ਧਰਮਸਾਲ, ਧੁਰ ਦਵਾਰਾ ਦਏ ਖੁਲ੍ਹਾਈਆ। ਜਨ ਭਗਤ ਕਹੇ ਮੇਰਾ ਨਾਤਾ ਨਾਲ ਪੁਰਖ ਅਕਾਲ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਸਦਾ ਕਰੇ ਸੰਭਾਲ, ਸੰਬਲ ਵਿਚ ਆ ਕੇ ਸ਼ਬਦੀ ਡੰਕ ਵਜਾ ਕੇ ਜੋਤ ਜੋਤ ਚਮਕਾ ਕੇ ਚਮਨ ਗੁਲਸ਼ਨ ਗੁਰਮੁਖਾਂ ਵੇਖ ਵਖਾਈਆ।
੪ ਕੱਤਕ ਸ਼ਹਿਨਸ਼ਾਹੀ ਸੰਮਤ ੨ ਜਰਨੈਲ ਸਿੰਘ ਮੈਂਹਗਾ ਸਿੰਘ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਜੁਗ ਜੁਗ ਭਗਤਾਂ ਚਾੜ੍ਹਾਂ ਰੰਗਣ, ਰੰਗ ਰੰਗੀਲਾ ਆਦਿ ਜੁਗਾਦਿ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਦੇਵਾਂ ਸਚ ਅਨੰਦਨ, ਨਿਜਾਨੰਦ ਧੁਰ ਦਾ ਛੰਦ ਦਿਆਂ ਸਮਝਾਈਆ। ਜਗਤ ਵਾਸਨਾ ਕੂੜੀ ਕਿਰਿਆ ਮੇਟਾਂ ਬੰਧਨ, ਬੰਦਗੀ ਪੁਰਖ ਅਕਾਲ ਦੀਨ ਦਿਆਲ ਦਿਆਂ ਦ੍ਰਿੜਾਈਆ। ਨਾਮ ਨਿਧਾਨ ਦੋ ਜਹਾਨ ਦਰਸਾਵਾਂ ਇਕੋ ਕੰਗਣ, ਨਿਹਕਰਮੀ ਹੋ ਕੇ ਕਰਮ ਕਾਂਡ ਦਾ ਖਹਿੜਾ ਦਿਆਂ ਛੁਡਾਈਆ। ਮਿਹਰਵਾਨ ਮਹਿਬੂਬ ਹੋ ਕੇ ਲਾਵਾਂ ਅੰਗਣ, ਅੰਗੀਕਾਰ ਕਰ ਕੇ ਕਾਇਨਾਤ ਦਾ ਝਗੜਾ ਦਿਆਂ ਮੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਢੋਲਾ ਸਾਚਾ ਛੰਦਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਇਕੇਲਾ ਆਪਣੇ ਨਾਲ ਮਿਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਸਦਾ ਮਿਲਾਉਂਦਾ ਰਹਾਂ ਮੇਲ, ਮਿਲਣੀ ਹਰਿ ਜਗਦੀਸ਼ ਕਰਾਈਆ। ਪਰਕਾਸ਼ ਕਰਦਾ ਰਹਾਂ ਦੀਪਕ ਬਿਨ ਬਾਤੀ ਤੇਲ, ਜੋਤੀ ਜਾਤਾ ਡਗਮਗਾਈਆ। ਪੁਰਖ ਅਕਾਲ ਜਣਾਉਂਦਾ ਰਹਾਂ ਧੁਰ ਦਾ ਸੱਜਣ ਸੁਹੇਲ, ਸਗਲਾ ਸੰਗ ਕੂੜ ਤਜਾਈਆ। ਵਖਾਉਂਦਾ ਰਹਾਂ ਧਾਮ ਨਵੇਲ, ਸਚਖੰਡ ਦਵਾਰ ਸੋਭਾ ਪਾਈਆ। ਅਚਰਜ ਅਗੰਮ ਦ੍ਰਿੜਾਉਂਦਾ ਰਹਾਂ ਆਪਣਾ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਦੇਂਦਾ ਰਹਾਂ ਦਾਤ, ਦਾਨੀ ਹੋ ਕੇ ਆਪ ਵਰਤਾਈਆ। ਨਾਮ ਭੰਡਾਰਾ ਧੁਰ ਸੌਗ਼ਾਤ, ਸਗਨਾਂ ਨਾਲ ਝੋਲੀ ਪਾਈਆ। ਦੀਨ ਦੁਨੀ ਦਾ ਬਦਲ ਕੇ ਸਮਾਜ, ਸਚ ਸਮਗਰੀ ਇਕ ਵਖਾਈਆ। ਮਾਨਸ ਜਨਮ ਸਵਾਰ ਕੇ ਕਾਜ, ਕਰਨੀ ਦੀ ਕੀਮਤ ਆਪੇ ਪਾਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਲਏ ਬਣਾਈਆ। ਘਰ ਮੇਲਾ ਕੰਤ ਸੁਹਾਗ, ਠਾਕਰ ਸਵਾਮੀ ਹੋ ਕੇ ਜੋੜ ਜੁੜਾਈਆ। ਤ੍ਰੈਗੁਣ ਪੋਹ ਨਾ ਸਕੇ ਆਗ, ਅਗਨੀ ਤਤ ਨਾ ਕੋਇ ਜਲਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਰਾਤੀ ਰੁੱਤੀ ਆਪਣੇ ਨਾਲ ਵਖਾਈਆ।
❋
❋
ਮੁਹੱਬਤ ਵਿਚ ਕਰ ਵਿਸਮਾਦ, ਬਿਸਮਿਲ ਕਲਮੇ ਵਿਚ ਜਣਾਈਆ। ਹੁਜਰਾ ਸਮਝਾ ਕੇ ਹਕ ਮਹਿਰਾਬ, ਨੌਬਤ ਨਾਮ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਰੰਗਣਹਾਰਾ ਆਦਿ ਜੁਗਾਦਿ, ਜੁਗ ਚੌਕੜੀ ਭਗਤਾਂ ਸੇਵ ਕਮਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਪੜਦਾ ਓਹਲਾ ਦੋ ਜਹਾਨ ਚੁਕਾਈਆ। ਸਚ ਪ੍ਰੇਮ ਦੀ ਬਖ਼ਸ਼ਣਹਾਰਾ ਦਾਦ, ਵਸਤ ਅਗੰਮੀ ਝੋਲੀ ਪਾਈਆ। ਸੋਈ ਸੁਰਤ ਖੁਲ੍ਹਾਵਣਹਾਰਾ ਜਾਗ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਆਤਮ ਪਰਮਾਤਮ ਬਖ਼ਸ਼ਣਹਾਰਾ ਵੈਰਾਗ, ਵੈਰੀ ਅੰਦਰੋਂ ਦਿਆਂ ਮੁਕਾਈਆ। ਕੂੜੀ ਕਿਰਿਆ ਕਰ ਤਿਆਗ, ਸਚ ਸੁੱਚ ਇਕ ਸਮਝਾਈਆ। ਮਾਇਆ ਡੱਸੇ ਨਾ ਡੱਸਣੀ ਨਾਗ, ਨਾਗਰਿਕ ਸਚ ਦਵਾਰ ਦੇ ਦਿਆਂ ਬਣਾਈਆ। ਧੁਰ ਸੁਣਾ ਆਪਣਾ ਨਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪਣੇ ਘਰ ਵਸਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਦੱਸੇ ਵਸੇਰਾ, ਦਰ ਠਾਂਡਾ ਇਕ ਸਮਝਾਈਆ। ਜਿਥੇ ਸਦਾ ਚਾਓ ਘਨੇਰਾ, ਖ਼ੁਸ਼ੀਆਂ ਵਿਚ ਵਡਿਆਈਆ। ਢੋਲਾ ਗੀਤ ਤੇਰਾ ਮੇਰਾ, ਸਤਿ ਸਰੂਪ ਨਜ਼ਰੀ ਆਈਆ। ਮਾਇਆ ਮਮਤਾ ਕੂੜ ਕੁੜਿਆਰ ਰਹੇ ਨਾ ਡੇਰਾ, ਜੂਠ ਝੂਠ ਜੜ੍ਹ ਉਖੜਾਈਆ। ਚੁਰਾਸੀ ਵਾਲਾ ਕੱਟ ਕੇ ਗੇੜਾ, ਦਰ ਦਵਾਰਾ ਇਕ ਵਖਾਈਆ। ਜਿਥੇ ਦਿਸੇ ਕੋਈ ਨਾ ਸੰਝ ਸਵੇਰਾ, ਰੈਣ ਅੰਧੇਰੀ ਨਾ ਕੋਇ ਛਾਈਆ। ਪੁਰਖ ਅਕਾਲ ਦੀਨ ਦਿਆਲ ਸਦਾ ਕਰੇ ਮਿਹਰਾ, ਮਿਹਰਵਾਨਾ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਸੁਹੇਲੇ ਆਪਣੇ ਦਰ ਸੁਹਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਗ਼ਰੀਬ ਨਿਵਾਜਾ, ਜਨ ਭਗਤ ਵੇਖ ਵਖਾਈਆ। ਸਚਖੰਡ ਦਵਾਰ ਖੋਲ੍ਹ ਦਰਵਾਜ਼ਾ, ਦੂਰ ਦੁਰਾਡੇ ਲਏ ਬੁਲਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਾਮ ਅਗੰਮੀ ਮਾਰੇ ਆਵਾਜ਼ਾ, ਸੁਰ ਤਾਲ ਜਗਤ ਨਾ ਕੋਇ ਸ਼ਨਵਾਈਆ। ਹੋਏ ਸਹਾਈ ਅਨਾਥ ਅਨਾਥਾਂ, ਦੀਨਨ ਆਪਣੇ ਗਲੇ ਲਗਾਈਆ। ਜਿਨ੍ਹਾਂ ਗਾਈ ਆਤਮ ਪਰਮਾਤਮ ਧੁਰ ਦੀ ਗਾਥਾ, ਗਹਿਰ ਗੰਭੀਰ ਮੇਲਾ ਲਏ ਮਿਲਾਈਆ। ਕਰੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਮਾਨਸ ਜਨਮ ਕਰ ਰਹਿਰਾਸਾ, ਰਹਿਬਰ ਹੋ ਕੇ ਵੇਖ ਵਖਾਈਆ। ਚਰਨ ਪ੍ਰੀਤੀ ਸਚਖੰਡ ਦਵਾਰ ਜੋਤੀ ਜੋਤ ਦੇ ਧਰਵਾਸਾ, ਸ਼ਬਦੀ ਸ਼ਬਦ ਧਾਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜੁਗ ਜੁਗ ਪੂਰੀਆਂ ਕਰੇ ਆਸਾ, ਜਨ ਭਗਤ ਨਿਰਾਸਾ ਰਹਿਣ ਕੋਇ ਨਾ ਪਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਬਾਵੀ ਦੇ ਗ੍ਰਹਿ ਪਿੰਡ ਦੋਸਤ ਪੁਰਾ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਮੰਨੀਏ ਤੇਰਾ ਕਹਿਣਾ, ਖ਼ੁਸ਼ੀਆਂ ਨਾਲ ਲੈਣਾ ਮਨਾਈਆ। ਦਰਸ ਬਖ਼ਸ਼ ਸਾਚੇ ਨੈਣਾਂ, ਨੈਣ ਕਰ ਰੁਸ਼ਨਾਈਆ। ਚਰਨ ਦਵਾਰੇ ਬਹਿਣਾ, ਬਹਿ ਬਹਿ ਖ਼ੁਸ਼ੀ ਮਨਾਈਆ। ਆਪਣਾ ਭਾਣਾ ਦੱਸ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਪੂਰਬ ਜਨਮ ਦਾ
❋
❋
ਲੇਖਾ ਤੈਥੋਂ ਲੈਣਾ, ਸਾਹਿਬ ਸਤਿਗੁਰ ਝੋਲੀ ਦੇਣਾ ਪਾਈਆ। ਕੂੜੀ ਧਾਰ ਕਿਸੇ ਨਹੀਂ ਵਹਿਣਾ, ਜਨ ਭਗਤ ਸੁਹੇਲੇ ਤੇਰੀ ਓਟ ਰਖਾਈਆ। ਨਾਮ ਪਦਾਰਥ ਤੇਰਾ ਅਗੰਮੀ ਗਹਿਣਾ, ਰੂਪ ਸਰੂਪ ਦਏ ਬਦਲਾਈਆ। ਤੁਧ ਬਿਨ ਸਾਰੀ ਸ੍ਰਿਸ਼ਟੀ ਦਿਸੇ ਤਰਫ਼ੈਣਾ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਤਾ ਲੈਣਾ ਜੁੜਾਈਆ। ਜਨ ਭਗਤ ਕਹਿਣ ਤੇਰੇ ਹੋਈਏ ਦਾਸ, ਦਾਸੀ ਰੂਪ ਵਟਾਈਆ। ਝਗੜਾ ਮੁਕੇ ਪ੍ਰਿਥਮੀ ਆਕਾਸ਼, ਗੇੜਾ ਰਹਿਣ ਕੋਇ ਨਾ ਪਾਈਆ। ਕਰਮਾਂ ਦਾ ਪੂਰਾ ਹੋਵੇ ਖਾਤ, ਡੂੰਘੇ ਵਹਿਣ ਨਾ ਕੋਇ ਵਹਾਈਆ। ਤੇਰੇ ਨਾਮ ਦੀ ਮਿਲੇ ਦਾਤ, ਦਾਤਾਰ ਮਿਲ ਕੇ ਖ਼ੁਸ਼ੀ ਮਨਾਈਆ। ਸਾਚੀ ਹੋਵੇ ਗਾਥ, ਆਤਮ ਪਰਮਾਤਮ ਰਾਗ ਅਲਾਈਆ। ਤੇਰਾ ਸਹਾਰਾ ਅਨਾਥਾਂ ਨਾਥ, ਦੀਨ ਦਿਆਲ ਤੇਰੀ ਸਰਨਾਈਆ। ਆਪਣੇ ਪੱਤਨ ਖੜਨਾ ਘਾਟ, ਕਿਨਾਰਾ ਇਕੋ ਦੇਣਾ ਵਖਾਈਆ। ਜਿਥੇ ਰਹੇ ਨਾ ਪਿਛਲੀ ਵਾਟ, ਅਗਲਾ ਪੰਧ ਨਾ ਕੋਇ ਫਿਰਾਈਆ। ਸਦਾ ਵਸੀਏ ਤੇਰੇ ਪਾਸ, ਸਚਖੰਡ ਦਵਾਰੇ ਸੋਭਾ ਪਾਈਆ। ਜਨ ਭਗਤ ਰਹੇ ਨਾ ਕੋਇ ਨਿਰਾਸ, ਦਰ ਠਾਂਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰਾ ਦੇਣਾ ਵਸਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਦੀਪੋ ਦੇ ਗ੍ਰਹਿ ਉਚਾ ਪਿੰਡ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਤੇਰੀ ਸਾਚੀ ਸਿਖਿਆ, ਸਿਖ ਕੇ ਖ਼ੁਸ਼ੀ ਮਨਾਈਆ। ਸ੍ਰਿਸ਼ਟੀ ਜਾਣ ਕੇ ਕੂੜੀ ਮਿਥਿਆ, ਨਾਤਾ ਤੇਰੇ ਨਾਲ ਰਖਾਈਆ। ਪੂਰਬ ਜਨਮਾਂ ਵੇਖ ਲਿਖਿਆ, ਕਰਮਾਂ ਡੇਰਾ ਦੇਣਾ ਢਾਹੀਆ। ਤੇਰਾ ਖੇਲ ਨਿਤ ਨਵਿਤਿਆ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਕਰ ਹਿੱਤਿਆ, ਹਿਤਕਾਰੀ ਹੋ ਕੇ ਸੰਗ ਨਿਭਾਈਆ। ਤੇਰਾ ਭਾਣਾ ਲਾਗੇ ਮਿੱਠਿਆ, ਸਿਰ ਆਪਣਾ ਹੱਥ ਟਿਕਾਈਆ। ਧਾਮ ਵਖਾਉਣਾ ਸਚ ਅਨਡਿੱਠਿਆ, ਜਿਥੇ ਦੀਪਕ ਜੋਤ ਹੋਵੇ ਰੁਸ਼ਨਾਈਆ। ਬਿਨ ਤੇਰੀ ਕਿਰਪਾ ਭਗਤਾਂ ਕਾਰਜ ਨਾ ਕਿਸੇ ਨਜਿੱਠਿਆ, ਧੁਰ ਦਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਸਚ ਮਿਲੇ ਸਰਨਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਇਕੋ ਤੇਰਾ ਜਪਣਾ ਜਾਪ, ਜਪ ਜਪ ਖ਼ੁਸ਼ੀ ਮਨਾਈਆ। ਸਾਡਾ ਵੇਖੀਂ ਨਾ ਪੁੰਨ ਪਾਪ, ਮਿਹਰ ਨਜ਼ਰ ਮੰਗ ਮੰਗਾਈਆ। ਜਗਤ ਜਨਮ ਦੇ ਮੇਟ ਸੰਤਾਪ, ਝਗੜੇ ਦੇਣੇ ਗਵਾਈਆ। ਸਾਡੀ ਪ੍ਰੀਤੀ ਲੇਖੇ ਲਾਉਣੀ ਆਪ, ਦੂਸਰ ਹੱਥ ਨਾ ਕਿਸੇ ਫੜਾਈਆ। ਆਤਮ ਨਾਲ ਜੋੜਨਾ ਨਾਤ, ਨਾਤਾ ਪ੍ਰੀਤਮ ਲੈਣਾ ਬਣਾਈਆ। ਤਨ ਵਜੂਦ ਲੇਖੇ ਲਾਉਣੀ ਖ਼ਾਕ, ਪੰਜ ਤਤ ਸੋਭਾ ਪਾਈਆ। ਤੇਰੇ ਨਾਲ ਰਹੇ ਇਤਫ਼ਾਕ, ਦੋ ਜਹਾਨ ਨਾ ਹੋਏ ਜੁਦਾਈਆ। ਪਿਛਲਾ ਪੂਰਾ ਕਰਨਾ ਵਾਕ, ਵਾਕਫ਼ਕਾਰ ਹੋ ਕੇ ਵੇਖ ਵਖਾਈਆ। ਭਗਤਾਂ ਅੰਦਰ ਖੋਲ੍ਹ ਕੇ ਤਾਕ, ਪੜਦਾ ਦੇਣਾ ਉਠਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਗ਼ੁੱਸਾ ਪੂਰਾ ਦੇਣਾ ਗਵਾਈਆ। ਆਪਣੇ ਮਿਲਣ ਦੀ ਦੱਸ ਕੇ ਜਾਚ, ਯਾਚਕ ਹੋ ਕੇ
❋
❋
ਵੇਖ ਵਖਾਈਆ। ਤ੍ਰੈਗੁਣ ਮਾਇਆ ਪੋਹ ਨਾ ਸਕੇ ਆਂਚ, ਅਗਨੀ ਅੱਗ ਨਾ ਕੋਇ ਲਗਾਈਆ। ਭਾਗ ਲਗਾਉਣਾ ਕਾਇਆ ਮਾਟੀ ਕਾਚ, ਕੰਚਨ ਗੜ੍ਹ ਸੁਹਾਈਆ। ਜਨ ਭਗਤ ਕਹਿਣ ਪ੍ਰਭ ਸਦਾ ਸਦਾ ਤੇਰੇ ਦਾਸ, ਬਿਨ ਸੇਵਾ ਦੂਜੀ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਉਧਾਰਨਾ ਤੇਰਾ ਕੰਮ ਖ਼ਾਸ, ਖ਼ਾਲਸ ਗੁਰਮੁਖ ਆਪ ਪਰਗਟਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਗੁਰੋ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ
ਬਲਿਹਾਰੀ ਘੋਲੀ ਘੋਲ ਘੁਮਾਈ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਵਾਰੀ, ਵਾਰਸ ਹੋ ਕੇ ਲੈਣਾ ਬਚਾਈਆ। ਸਾਚੇ ਨਾਮ ਦੀ ਦੇ ਖ਼ੁਮਾਰੀ, ਖ਼ੁਸ਼ੀਆਂ ਰੰਗ ਚੜ੍ਹਾਈਆ। ਅੰਦਰ ਰਹੇ ਨਾ ਗੜ੍ਹ ਹੰਕਾਰੀ, ਮਮਤਾ ਮੋਹ ਦੇਣਾ ਮਿਟਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰੀ, ਮਾਰਗ ਧੁਰ ਦਾ ਦੇਣਾ ਸਮਝਾਈਆ। ਪਾਰ ਕਰਾਉਣਾ ਨਰ ਨਾਰੀ, ਨਰਾਇਣ ਤੇਰੇ ਹੱਥ ਵਡਿਆਈਆ। ਸਚ ਪ੍ਰੀਤੀ ਤੋੜ ਨਿਭਾਉਣੀ ਯਾਰੀ, ਮੁਹੱਬਤ ਆਪਣੇ ਘਰ ਬਣਾਈਆ। ਵੇਲੇ ਅੰਤ ਨਾ ਹੋਏ ਖ਼ੁਆਰੀ, ਸਜ਼ਾ ਅਵਰ ਨਾ ਕੋਇ ਭੁਗਤਾਈਆ। ਤੇਰਾ ਮੇਲ ਜੋਤ ਨਿਰੰਕਾਰੀ, ਨਿਰਗੁਣ ਤੇਰੇ ਵਿਚ ਸਮਾਈਆ। ਇਕੋ ਬਖ਼ਸ਼ਣਾ ਸਚਖੰਡ ਦਵਾਰੀ, ਠਾਂਡਾ ਦਰ ਸੋਭਾ ਪਾਈਆ। ਲਹਿਣਾ ਦੇਣਾ ਚੁਕਾਉਣਾ ਵਡ ਸੰਸਾਰੀ, ਸੰਸਾਰ ਸਾਗਰ ਵਿਚੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦੀ ਇਕ ਅਵਤਾਰੀ, ਤਾਰਨਹਾਰਾ ਬੇਪਰਵਾਹੀਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਸਧਰੋ ਦੇ ਗ੍ਰਹਿ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਅਸੀਂ ਤੇਰੇ ਦਰਸ ਪਿਆਸੇ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਸਦ ਰੱਖੀ ਇਕੋ ਆਸੇ, ਆਸਾਵੰਦ ਹੋ ਕੇ ਡੇਰਾ ਲਾਈਆ। ਧੁਰ ਦਾ ਮਿਲੇ ਪੁਰਖ ਅਬਿਨਾਸ਼ੇ, ਅਬਿਨਾਸ਼ੀ ਕਰਤਾ ਜੋੜ ਜੁੜਾਈਆ। ਜਿਸ ਦੇ ਪ੍ਰੇਮ ਪ੍ਰੀਤੀ ਵਾਲੇ ਹਾਸੇ, ਗ਼ਮੀਆਂ ਵਿਚੋਂ ਬਾਹਰ ਕਢਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸੇ, ਜਨਮ ਮਰਨ ਵਿਚ ਕਦੇ ਨਾ ਆਈਆ। ਜਨ ਭਗਤਾਂ ਮਾਨਸ ਜਨਮ ਕਰੇ ਰਹਿਰਾਸੇ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਹੋ ਕੇ ਵਸੇ ਪਾਸੇ, ਸਗਲਾ ਸੰਗ ਬਣਾਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼ੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇ ਸਚ ਭਰਵਾਸੇ, ਧੀਰਜ ਧਰਮ ਦੇ ਜਣਾਈਆ। ਖ਼ਾਲੀ ਹੋਣ ਨਾ ਦੇ ਕਾਇਆ ਮਾਟੀ ਕਾਸੇ, ਨਾਮ ਭੰਡਾਰਾ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦੱਸ ਸ਼ਨਾਖ਼ੇ, ਸ਼ਨਾਖ਼ਤ ਵਿਚ ਕਦੇ ਨਾ ਆਈਆ।
❋
❋
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਗੁਰਮੇਜ ਕੌਰ ਦੇ ਗ੍ਰਹਿ ਪਿੰਡ ਕਠਿਆਲੀ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਧੇਰੀ ਰਾਤ, ਸਦੀ ਚੌਧਵੀਂ ਨੂਰੀ ਚੰਦ ਨਾ ਕੋਇ ਚਮਕਾਈਆ। ਧੁਰ ਦਾ ਨਾਮ ਦੇਵੇ ਕੋਈ ਨਾ ਦਾਤ, ਬਿਨ ਤੇਰੀ ਕਿਰਪਾ ਅਗੰਮੀ ਵਸਤ ਨਾ ਕੋਇ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਸੁਣੇ ਨਾ ਕੋਈ ਫ਼ਰਿਆਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਂਤਕ ਸਤਿ ਨਾ ਕੋਇ ਕਰਾਈਆ। ਕਾਇਆ ਖੇੜਾ ਉਜੜਿਆਂ ਕਰੇ ਨਾ ਕੋਇ ਆਬਾਦ, ਅੰਮ੍ਰਿਤ ਆਤਮ ਸਿੰਚ ਹਰਾ ਨਾ ਕੋਇ ਕਰਾਈਆ। ਆਤਮ ਪਰਮਾਤਮ ਤੇਰੀ ਕਰੇ ਕੋਈ ਨਾ ਯਾਦ, ਸਚ ਤਰਾਨਾ ਸ੍ਰੀ ਭਗਵਾਨਾ ਤੇਰਾ ਢੋਲਾ ਰਾਗ ਨਾ ਕੋਇ ਗਾਈਆ। ਜਗਤ ਵਿਕਾਰਾ ਕੂੜ ਹੰਕਾਰਾ ਵਧਿਆ ਪਾਪ, ਜੂਠ ਝੂਠ ਚਾਰ ਕੁੰਟ ਦਹਿ ਦਿਸ਼ਾ ਹੋਈ ਹਲਕਾਈਆ। ਮਾਨਵ ਜਾਤੀ ਕੋਈ ਨਾ ਸਮਝੇ ਆਪਣਾ ਆਪ, ਹੰ ਬ੍ਰਹਮ ਪੜਦਾ ਓਹਲਾ ਨਾ ਕੋਇ ਉਠਾਈਆ। ਸੱਜਣ ਮੀਤ ਦੇਵੇ ਕੋਇ ਨਾ ਸਾਥ, ਪਿਤਾ ਪੂਤ ਮੇਲ ਨਾ ਕੋਇ ਮਿਲਾਈਆ। ਸਚ ਸਰੋਵਰ ਦਸਾਏ ਕੋਈ ਨਾ ਤਾਟ, ਘਾਟ ਪੱਤਨ ਦਰਗਾਹ ਸਾਚੀ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਆਵਣ ਜਾਵਣ ਪਤਤ ਪਾਵਣ ਮੇਟੇ ਕੋਇ ਨਾ ਵਾਟ, ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਨਿਰਗੁਣ ਨੂਰ ਨਿਰਵੈਰ ਕਾਇਆ ਮੰਦਰ ਦਿਸੇ ਨਾ ਕਿਸੇ ਪਰਕਾਸ਼, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਬੈਠੇ ਸੀਸ ਨਿਵਾਈਆ। ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਧੇਰਾ ਅੰਧ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਗੁਣ ਆਤਮ ਪਰਮਾਤਮ ਢੋਲਾ ਗਾਏ ਕੋਈ ਨਾ ਛੰਦ, ਸਹਿੰਸਾ ਭਰਮ ਗੜ੍ਹ ਕੂੜ ਨਾ ਕੋਇ ਤੁੜਾਈਆ। ਲੱਖ ਚੁਰਾਸੀ ਆਵਣ ਜਾਵਣ ਮੁੱਕੇ ਕਿਸੇ ਨਾ ਪੰਧ, ਪਾਂਧੀ ਹੋ ਕੇ ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਭੱਜਣ ਵਾਹੋ ਦਾਹੀਆ। ਪੰਚ ਵਿਕਾਰ ਘਰ ਘਰ ਗ੍ਰਹਿ ਗ੍ਰਹਿ ਲਗਾਇਆ ਜੰਗ, ਦਿਵਸ ਰੈਣ ਅੱਠੇ ਪਹਿਰ ਮਮਤਾ ਮੋਹ ਕਰੇ ਲੜਾਈਆ। ਨਿਜ ਆਤਮ ਪਰਮਾਤਮ ਤੇਰੇ ਅੰਮ੍ਰਿਤ ਰਸ ਦਾ ਲਏ ਨਾ ਕੋਇ ਅਨੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਰਸਨਾ ਜਿਹਵਾ ਬੱਤੀ ਦੰਦ ਮਧਰਾ ਮਾਸ ਲੌਂਦੇ ਗੰਦ, ਨਿਝਰ ਝਿਰਨਾ ਅੰਮਿਉਂ ਰਸ ਜਾਮ ਨਾ ਕੋਇ ਪਿਆਈਆ। ਮਾਇਆ ਡੱਸਣੀ ਘਰ ਘਰ ਮਾਰੇ ਡੰਗ, ਜਗਤ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਢਾਹੇ ਕੋਈ ਨਾ ਕੰਧ, ਆਤਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਬਿਨ ਤੇਰੀ ਕਿਰਪਾ ਪੁਰਖ ਅਬਿਨਾਸ਼ੀ ਦੋ ਜਹਾਨਾਂ ਦੇਵੇ ਕੋਈ ਨਾ ਸੰਗ, ਸਗਲ ਸ੍ਰਿਸ਼ਟੀ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਅੰਤਮ ਵੇਖ ਅੰਧੇਰੀ ਰਾਤ ਰੈਣ, ਰਹਿਮਤ ਵਿਚ ਨਜ਼ਰ ਕੋਇ ਨਾ ਆਈਆ। ਨਾਤਾ ਤੁੱਟਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਕੂੜ ਕੁਟੰਬ ਸਾਚਾ ਮੀਤ ਨਾ ਕੋਇ ਬਣਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲੇ ਸਾਰੇ ਤੇਰੇ ਕਹਿਣ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਵਰਨ ਅਠਾਰਾਂ ਬਰਨ ਹਰਿ ਸੰਗਤ ਸਾਚੇ ਧਾਮ ਨਾ ਮਿਲ ਕੇ ਬਹਿਣ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਦੇਣ ਦੁਹਾਈਆ। ਤੇਰਾ ਦਰਸ ਨਿਰਗੁਣ ਧਾਰ ਕੋਈ ਨਾ ਤੱਕੇ ਨਿਜ ਨੈਣ, ਗਿਆਨ ਅੱਖ ਪ੍ਰਤਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਵੇਖ ਵਖਾਈਆ। ਜਨ ਭਗਤ ਕਹਿਣ ਸਦੀ ਚੌਧਵੀਂ ਤੱਕੀਏ ਤੇਰਾ ਰਾਹ, ਰਹਿਬਰ ਇਕੋ ਵੇਖ ਵਖਾਈਆ। ਜੋ ਸਭ ਦਾ ਮਾਲਕ ਬੇਪਰਵਾਹ, ਸਦ ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਅੱਲਾ ਅਲਾਹ ਨੂਰ ਰੁਸ਼ਨਾਈਆ। ਸੋ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਵਡ ਵਡਿਆਈਆ। ਪੁਰਖ ਅਬਿਨਾਸ਼ੀ ਨਾਉਂ ਧਰਾ, ਧਰਨੀ ਧਰਤ ਧੌਲ ਆਪ ਸਹਾਈਆ। ਸੰਤ ਸੁਹੇਲੇ ਹਰਿਜਨ ਭਗਤ ਕੂੜੀ ਕਿਰਿਆ ਵਿਚੋਂ ਬਾਹਰ ਕਢਾ, ਜਗਤ ਵਾਸਨਾ ਵਿਚ ਨਾ ਕੋਇ ਫਸਾਈਆ। ਤੇਰੇ ਅੱਗੇ ਰਹਿਮਤ ਵਿਚ ਸਲਾਮਤ ਵਿਚ ਅਮਾਨਤ ਇਕ ਦੁਆ, ਦਰੋਹੀ ਕਰ ਕੇ ਸਾਰੇ ਰਹੇ ਸੁਣਾਈਆ। ਪਰਮ ਪੁਰਖ ਮੇਰਾ ਆਤਮ ਪੜਦਾ ਦੇ ਉਠਾ, ਕਾਇਆ ਮਾਟੀ ਓਹਲਾ ਰਹੇ ਨਾ ਰਾਈਆ। ਜਨ ਭਗਤ ਸੁਹੇਲੇ ਦਰ ਠਾਂਡੇ ਲੈ ਬੁਲਾ, ਅਗਨੀ ਤਤ ਰਹੇ ਨਾ ਰਾਈਆ। ਮੰਜ਼ਲ ਅਗੰਮੀ ਲੈ ਚੜ੍ਹਾ, ਜਗਤ ਵਾਸਨਾ ਪੰਧ ਮੁਕਾਈਆ। ਸ਼ਬਦ ਅਨਾਦੀ ਧੁਨ ਸੁਣਾ, ਅਗੰਮੀ ਰਾਗ ਅਲਾਈਆ। ਨਿਰਗੁਣ ਜੋਤ ਕਰ ਰੁਸ਼ਨਾ, ਬਿਨ ਤੇਲ ਬਾਤੀ ਧੁਰ ਦੀਪਕ ਡਗਮਗਾਈਆ। ਸਚਖੰਡ ਦਵਾਰ ਬਹਾ, ਜਿਸ ਗ੍ਰਹਿ ਤੱਤੀ ਵਾ ਨਾ ਲਾਗੇ ਰਾਈਆ। ਇਕੋ ਆਪਣਾ ਨਾਮ ਜਪਾ, ਦੂਜੇ ਦੀ ਲੋੜ ਰਹੇ ਨਾ ਰਾਈਆ। ਅੰਤ ਕੰਤ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਨਿਰਗੁਣ ਜੋਤ ਵਿਚ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਵਾਇਦਾ ਪੂਰ ਕਰਾ, ਨਿਹਕਰਮੀ ਹੋ ਕੇ ਆਪਣੀ ਨਜ਼ਰ ਉਠਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਹੇਮਰਾਜ ਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਤੇਰੀ ਕਿਰਪਾ ਮਿਲਿਆ ਤਨ ਖ਼ਾਕੀ, ਵਜੂਦ ਜਗਤ ਰਹੇ ਹੰਢਾਈਆ। ਅੰਮ੍ਰਿਤ ਜਾਮ ਦੇ ਬਣ ਕੇ ਧੁਰ ਸਾਕੀ, ਪਿਆਲਾ ਮਧੁਰ ਨਾ ਕੋਇ ਉਠਾਈਆ। ਮਨ ਕਰੇ ਨਾ ਕੋਇ ਗੁਸਤਾਖ਼ੀ, ਗ਼ੁੱਸਾ ਅੰਦਰੋਂ ਦੇਣਾ ਚੁਕਾਈਆ। ਦਿਵਸ ਰੈਣ ਕਰ ਸਾਡੀ ਰਾਖੀ, ਦਰ ਠਾਂਡੇ ਮੰਗ ਮੰਗਾਈਆ। ਜਨਮ ਕਰਮ ਦਾ ਲਹਿਣਾ ਰਹੇ ਨਾ ਬਾਕੀ, ਅੱਗੇ ਧਰਮ ਦਵਾਰ ਨਾ ਕੋਇ ਸਜ਼ਾਈਆ। ਸਾਹਿਬ ਸਤਿਗੁਰ ਕਾਇਆ ਮੰਦਰ ਅੰਦਰ ਕਰ ਤਲਾਸ਼ੀ, ਮਾਲਕ ਹੋ ਕੇ ਵੇਖ ਵਖਾਈਆ। ਤ੍ਰਿਸ਼ਨਾ ਮੋਹ ਨਾ ਰਹੇ ਬਦਮਾਸ਼ੀ, ਬਦਲਾ ਪਿਛਲਾ ਦੇ ਚੁਕਾਈਆ। ਤੇਰਾ ਨਾਮ ਜਪੀਏ ਸਵਾਸ ਸਵਾਸੀ, ਸਵਾਰਥ ਇਹੋ ਦੇਣਾ ਦ੍ਰਿੜਾਈਆ। ਤੂੰ ਪੁਰਖ ਅਕਾਲ ਸਦਾ ਅਬਿਨਾਸ਼ੀ, ਵਿਨਾਸ਼ੀ ਜੀਵ ਲੈਣੇ ਤਰਾਈਆ। ਤੇਰੀ ਕਿਰਪਾ ਅੰਤਰ ਮੰਨੀਏ ਤੇਰੀ ਆਖੀ, ਆਖ਼ਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਜਨ ਭਗਤ ਕਹਿਣ ਕਾਇਆ ਜੁੱਸਾ ਵੇਖ ਜ਼ਮੀਰ, ਜਾਮਨ ਹੋ ਕੇ ਲੈ ਬਚਾਈਆ। ਤੂੰ ਮਾਲਕ ਸ਼ਾਹ ਅਮੀਨ, ਸ਼ਹਿਨਸ਼ਾਹ ਅਖਵਾਈਆ। ਧਰਮ ਦੀ ਸਿਖਿਆ ਦੇ ਤਾਲੀਮ, ਤੁਲਬਿਆਂ ਕਰ ਪੜ੍ਹਾਈਆ। ਵਿਛੋੜੇ ਵਿਚ ਰਹੇ ਨਾ ਕੋਇ ਗ਼ਮਗੀਨ, ਖ਼ੁਸ਼ੀ ਅੰਦਰੋਂ ਦੇ ਬਣਾਈਆ। ਦਵੈਤ ਵਿਚ ਕਰੇ ਨਾ ਤਕਸੀਮ, ਕੂੜੀ ਵੰਡ ਨਾ ਕੋਇ ਵੰਡਾਈਆ। ਤੂੰ ਸ਼ਾਹ ਸ਼ਹਾਨਾ ਮਾਲਕ ਇਕ ਅਜ਼ੀਮ, ਪਾਤਸ਼ਾਹ ਬੇਪਰਵਾਹੀਆ। ਭਗਤ ਉਧਾਰਨਾ ਤੇਰਾ ਖੇਲ ਕਦੀਮ, ਕੁਦਰਤ ਦੇ ਮਾਲਕ ਤੇਰੇ ਹੱਬ ਵਡਿਆਈਆ। ਆਪਣਾ ਮਾਰਗ ਦੱਸ ਮਹੀਨ, ਰਹਿਬਰ ਹੋ ਕੇ ਆਪ ਸਮਝਾਈਆ। ਸਭ
❋
❋
ਦੇ ਅੰਦਰ ਦੇ ਯਕੀਨ, ਭਰੋਸਾ ਦੇ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭ ਸਾਚੇ ਪ੍ਰੇਮ ਦੀ ਦੇ ਦੇ ਸਿਖਿਆ, ਸਿਖਿਆ ਸਚ ਸਮਝਾਈਆ। ਜੋ ਤੇਰੇ ਧਰਮ ਦਵਾਰੇ ਵਿਕਿਆ, ਕੀਮਤ ਕਰਤੇ ਲੈ ਪਾਈਆ। ਜਗਤ ਜਹਾਨ ਦਿਸੇ ਮਿਥਿਆ, ਤਜੇ ਸਰਬ ਸ੍ਰਿਸ਼ਟ ਸਬਾਈਆ। ਜਗਤ ਵਾਸਨਾ ਵਿਚੋਂ ਜਾਏ (ਨਾ) ਭਿਟਿਆ, ਪਤਤ ਪੁਨੀਤ ਦੇ ਬਣਾਈਆ। ਕੋਈ ਨਾ ਪੂਜੇ ਪੱਥਰ ਵੱਟਿਆ, ਸਿਲ ਪਾਹਨ ਨਾ ਸੀਸ ਝੁਕਾਈਆ। ਤੇਰੀ ਧਾਰ ਵੇਖੀਏ ਨਿਰਮਲ ਜੋਤ ਚਿੱਟਿਆ, ਜੋਤੀ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਵਿਖਤ ਪੂਰਾ ਕਰ ਲਿਖਿਆ, ਲੇਖਾ ਆਪਣੇ ਨਾਲ ਬਣਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਗ੍ਰਹਿ ਪਿੰਡ ਹੇਮਰਾਜ ਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਸਾਡੀ ਵੇਖ ਨਾ ਕਰਨੀ, ਕਰਤੇ ਕ਼ਿਸਮਤ ਦੇ ਬਦਲਾਈਆ। ਸਚ ਦਵਾਰ ਆਏ ਧੁਰ ਦੀ ਚਰਨੀ, ਚਰਨੋਦਕ ਅੰਮ੍ਰਿਤ ਜਾਮ ਦੇਣਾ ਪਿਆਈਆ। ਸਾਚੀ ਬਖ਼ਸ਼ਣੀ ਆਪਣੀ ਸਰਨੀ, ਸਰਨਗਤ ਇਕੋ ਦੇਣੀ ਸਮਝਾਈਆ। ਆਪਣੇ ਨਾਮ ਦੀ ਤੁਕ ਦੱਸਣੀ ਪੜ੍ਹਨੀ, ਮਾਰਗ ਸਚ ਦਾ ਇਕ ਵਖਾਈਆ। ਸ਼ੌਹ ਦਰਿਆ ਦੀ ਦੱਸਣੀ ਤਰਨੀ, ਪਾਰ ਕਿਨਾਰੇ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢਹਿ ਪਏ ਤੇਰੀ ਸਰਨਾਈਆ। ਜਨ ਭਗਤ ਕਹਿਣ ਸਾਡੇ ਵਿਚ ਨਹੀਂ ਕੋਈ ਭਗਤੀ, ਭਗਵਾਨ ਤੇਰੀ ਆਸ ਰਖਾਈਆ। ਤੇਰੇ ਮਿਲਣ ਦੀ ਨਹੀਂ ਕੋਈ ਸ਼ਕਤੀ, ਸ਼ਖ਼ਸੀਅਤ ਵਿਚ ਨਾ ਕੋਇ ਵਡਿਆਈਆ। ਤੂੰ ਮਾਲਕ ਧੁਰ ਦਾ ਅਰਸ਼ੀ, ਜੋਤ ਨੂਰ ਰੁਸ਼ਨਾਈਆ। ਅਸੀਂ ਖ਼ਾਲੀ ਖ਼ਾਕੀ ਬੰਦੇ ਉਪਰ ਧਰਤੀ, ਬਿਨ ਤੇਰੀ ਕਿਰਪਾ ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਸਾਡੀ ਬੇਨੰਤੀ ਇਹੋ ਅਰਜ਼ੀ, ਖ਼ਾਹਸ਼ ਤੇਰੇ ਅੱਗੇ ਰਖਾਈਆ। ਸਾਨੂੰ ਦੱਸਣੀ ਆਪਣੀ ਰਜ਼ਾ ਆਪਣੀ ਮਰਜ਼ੀ, ਸਦਾ ਆਪਣਾ ਸੰਗ ਬਣਾਈਆ। ਸਾਡੀ ਆਤਮਾ ਦਾਸੀ ਤੇਰੇ ਘਰ ਦੀ, ਘਰਾਨੇ ਵਿਚ ਲੈਣਾ ਰਖਾਈਆ। ਮੁਹੱਬਤ ਛੱਡੀ ਸ੍ਰਿਸ਼ਟੀ ਜਗ ਦੀ, ਨਾਤਾ ਕੂੜ ਦਿਤਾ ਤੁੜਾਈਆ। ਮੰਜ਼ਲ ਮੁਕੀ ਮਜ਼੍ਹਬਾਂ ਹੱਦ ਦੀ, ਪਾਰ ਕਿਨਾਰਾ ਤੇਰਾ ਦਿਸੇ ਬੇਪਰਵਾਹੀਆ। ਅੱਗੇ ਧਾਰ ਰਹਿਣ ਨਾ ਦੇਵੀਂ ਅਲੱਗ ਦੀ, ਵਿਛੜਿਆਂ ਮੇਲ ਮਿਲਾਈਆ। ਇਹ ਖੇਲ ਤੇਰੇ ਸਬੱਬ ਦੀ, ਜੁਗ ਚੌਕੜੀ ਪਿਛੋਂ ਨਜ਼ਰੀ ਆਈਆ। ਜਨ ਭਗਤ ਆਤਮਾ ਸਦਾ ਰਹੇ ਤੈਨੂੰ ਲੱਭਦੀ, ਖੋਜੇ ਥਾਉਂ ਥਾਈਂਆ। ਬਿਰਹੋਂ ਵਿਚ ਰਹੇ ਸੱਦ ਦੀ, ਵੈਰਾਗਣ ਹੋ ਕੇ ਦਏ ਦੁਹਾਈਆ। ਸੇਜ ਸੁਹੰਜਣੀ ਵੇਖੇ ਆਪਣੀ ਆਤਮ ਪਲੰਘ ਦੀ, ਸੁਹਾਵਣਾ ਰੂਪ ਨਾ ਕੋਇ ਵਟਾਈਆ। ਮਿਲੇ ਵਡਿਆਈ ਨਾ ਤੇਰੇ ਅਨੰਦ ਦੀ, ਜਗਤ ਰਸ ਕੰਮ ਕਿਸੇ ਨਾ ਆਈਆ। ਧੰਨ ਭਾਗ ਜੇ ਤੂੰ ਧਾਰ ਬਣਾਈ ਸੋਹੰ ਛੰਦ ਦੀ, ਆਤਮ ਪਰਮਾਤਮ ਲਿਆ ਜੁੜਾਈਆ। ਬਿਨ ਤੇਰੇ ਦਰਸ ਹੋਰ ਨਹੀਂ ਕੁਛ ਮੰਗਦੀ, ਆਸਾ ਅਵਰ ਨਾ ਕੋਇ ਰਖਾਈਆ। ਦੂਜੇ ਦਵਾਰੇ ਕਦੇ ਨਹੀਂ ਲੰਘਦੀ, ਦਰ ਦਰ ਅਲਖ ਨਾ ਕੋਇ ਜਗਾਈਆ। ਇਕੋ ਓਟ ਸੂਰੇ ਸਰਬੰਗ ਦੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਬਖ਼ਸ਼ ਬੰਦ ਬੰਦ ਦੀ, ਬੰਦਗੀ ਇਕੋ ਇਕ ਕਰਾਈਆ।
❋
❋
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਹਯਾਤ ਨਗਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਧੁਰ ਦਾ ਦੇ ਭਰਵਾਸਾ, ਭਰਮ ਵਿਚ ਜਗਤ ਨਾ ਕੋਇ ਭੁਲਾਈਆ। ਤੇਰਾ ਨਾਮ ਸਿਮਰੀਏ ਸਵਾਸ ਸਵਾਸਾ, ਸਾਹ ਸਾਹ ਤੇਰਾ ਢੋਲਾ ਗਾਈਆ। ਚਰਨ ਕਵਲ ਦੇ ਨਿਵਾਸਾ, ਧਰਨੀ ਧਰਤ ਧਵਲ ਹੋ ਸਹਾਈਆ। ਜਨਮ ਕਰਮ ਦੀ ਪੂਰੀ ਕਰ ਆਸਾ, ਲੇਖਾ ਪੂਰਬ ਵੇਖ ਵਖਾਈਆ। ਮਾਣਸ ਜਨਮ ਨਾ ਆਵੇ ਘਾਟਾ, ਨਾਮ ਭੰਡਾਰਾ ਦੇਣਾ ਭਰਾਈਆ। ਚੁਰਾਸੀ ਵਾਲੀ ਮੇਟ ਦੇ ਵਾਟਾ, ਜੂਨੀ ਜੂਨ ਨਾ ਕੋਇ ਭਵਾਈਆ। ਧੁਰ ਦਾ ਅੰਮ੍ਰਿਤ ਜਾਮ ਪਿਆ ਦੇ ਬਾਟਾ, ਰਸ ਨਿਝਰ ਆਪ ਝਿਰਾਈਆ। ਤੂੰ ਸਾਹਿਬ ਸਵਾਮੀ ਕਮਲਾਪਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਆਤਮ ਪਰਮਾਤਮ ਜੋੜ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਏਥੇ ਓਥੇ ਦੋ ਜਹਾਨਾਂ ਬਣ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਬਿਨ ਤੇਰੀ ਕਿਰਪਾ ਤੇਰਾ ਭੇਵ ਕਿਸੇ ਨਾ ਜਾਤਾ, ਪੜਦਾ ਓਹਲਾ ਦੇ ਉਠਾਈਆ। ਕਲਜੁਗ ਮੇਟ ਕੂੜੀ ਅੰਧੇਰੀ ਰਾਤਾ, ਨਿਰਗੁਣ ਜੋਤੀ ਚੰਦ ਕਰ ਰੁਸ਼ਨਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ਾ, ਘਟ ਨਿਵਾਸੀ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਧੁਰ ਦੀ ਦਾਤਾ, ਦਾਤਾਰ ਹੋ ਕੇ ਦੇ ਵਰਤਾਈਆ। ਜਨ ਭਗਤ ਕਹਿਣ ਹਉਂ ਬਾਲਕ ਤੂੰ ਪਿਤਾ ਮਾਤਾ, ਸੇਵਕ ਆਪਣੇ ਲੈ ਬਣਾਈਆ। ਸਰਬ ਜੀਆਂ ਤੂੰ ਜੋਤੀ ਜਾਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਨਜ਼ਰੀ ਆਏਂ ਆਕਾ, ਅਕਲ ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਬੰਦ ਕਿਵਾੜੀ ਖੋਲ੍ਹ ਤਾਕਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਿਰਮਲ ਜੋਤ ਕਰ ਪਰਕਾਸ਼ਾ, ਅੰਧ ਅੰਧੇਰ ਦੇ ਮਿਟਾਈਆ। ਸਚ ਦਵਾਰ ਕਰ ਨਿਵਾਸਾ, ਸਚਖੰਡ ਸਾਚੇ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਤੇਰੇ ਹਾਥਾ, ਦੂਸਰ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਸਾਡਾ ਮੇਟ ਪਿਛਲਾ ਅਗਲਾ ਪੰਧ, ਪਾਂਧੀ ਹੋ ਕੇ ਸੀਸ ਨਿਵਾਈਆ। ਬਿਨ ਤੇਰੀ ਕਿਰਪਾ ਕਿਤੇ ਨਾ ਆਵੇ ਅਨੰਦ, ਰਸ ਵੇਖੇ ਜਗਤ ਲੋਕਾਈਆ। ਖਾਂਦਿਆਂ ਪੀਂਦਿਆਂ ਘਸ ਗਏ ਦੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਕਿਸ਼ਨਾ ਸੁਖਲਾ ਦਾ ਵੇਂਹਦੇ ਰਹੇ ਚੰਦ, ਬਿਨ ਨੂਰੀ ਜੋਤ ਨਾ ਜੋਤ ਕੋਇ ਰੁਸ਼ਨਾਈਆ। ਬਿਨ ਤੇਰੇ ਹੁਕਮ ਕਰ ਸਕੇ ਨਾ ਕੋਇ ਪਾਬੰਦ, ਬੰਧਨ ਨਾਮ ਨਾ ਕੋਇ ਬੰਧਾਈਆ। ਧੁਰ ਦਾ ਢੋਲਾ ਦੇ ਛੰਦ, ਆਤਮ ਪਰਮਾਤਮ ਬੂਝ ਬੁਝਾਈਆ। ਮਨ ਵਾਸਨਾ ਕੂੜੀ ਕਿਰਿਆ ਕਰ ਦੇ ਖੰਡ ਖੰਡ, ਖੰਡਾ ਧੁਰ ਦਾ ਨਾਮ ਚਮਕਾਈਆ। ਦੀਨ ਦੁਨੀ ਵਿਚ ਰਹਿ ਕੇ ਹੋਏ ਤੰਗ, ਤੰਗਦਸਤੀ ਦੇ ਕਟਾਈਆ। ਤੇਰੇ ਮਿਲਣ ਦੀ ਇਕ ਉਮੰਗ, ਆਸਾ ਮਨਸਾ ਤੇਰੇ ਅੱਗੇ ਰਖਾਈਆ। ਭੇਵ ਖੁਲ੍ਹਾ ਦੇ ਬ੍ਰਹਮ ਹੰ, ਆਤਮ ਪਰਮਾਤਮ ਜੋੜ ਜੁੜਾਈਆ। ਲਾਲਚ ਤ੍ਰਿਸ਼ਨਾ ਰਹੇ ਨਾ ਤਮ, ਤਾਮਸ ਅੰਦਰੋਂ ਦੇਣੀ ਕਢਾਈਆ। ਲੇਖੇ ਲਾਉਣਾ ਪਵਣ ਸਵਾਸ ਦਮ, ਦਾਮਨ ਹੋ ਕੇ ਲੈਣਾ ਛੁਡਾਈਆ। ਚਿੰਤਾ ਹਰਖ ਸੋਗ ਰਹੇ ਨਾ ਗ਼ਮ, ਧੁਰ ਦੀ ਖ਼ੁਸ਼ੀ ਦੇਣੀ ਪਰਗਟਾਈਆ। ਭਾਗ ਲਗਾਉਣਾ ਕਾਇਆ ਮਾਟੀ ਚੰਮ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸ਼ਬਦ ਰਾਗ ਸੁਣਾਉਣਾ ਬਿਨ ਕੰਨ, ਅਨਹਦ ਨਾਦੀ ਨਾਦ ਵਜਾਈਆ। ਸ਼ੁਕਰਾਨੇ ਅੰਦਰ ਕਹੀਏ ਤੇਰਾ ਧੰਨ, ਧੰਨ ਧੰਨ ਧੰਨ ਤੇਰੀ ਬੇਪਰਵਾਹੀਆ। ਦਹਿ ਦਿਸ਼ਾ ਨਾ ਭੱਜੇ ਮਨੂਆ ਮਨ, ਮਨਸਾ ਅੰਦਰੇ ਅੰਦਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਭਗਵਨ ਤੇਰੀ ਆਸ
❋
❋
ਰਖਾਈਆ। ਜਨ ਭਗਤ ਕਹਿਣ ਪ੍ਰਭ ਗਹਿਰ ਗੰਭੀਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਿਰਪਾ ਕਰ ਬੇਨਜ਼ੀਰ, ਨਜ਼ਰ ਤੋਂ ਪਰੇ ਪੜਦਾ ਦੇ ਉਠਾਈਆ। ਆਪਣੇ ਮਿਲਣ ਦੀ ਅਨੋਖੀ ਵੱਖਰੀ ਦੱਸ ਤਦਬੀਰ, ਤਕਦੀਰ ਦਾ ਝਗੜਾ ਦੇ ਮੁਕਾਈਆ। ਤੇਰੇ ਨਾਮ ਦਾ ਅੰਮ੍ਰਿਤ ਪੀਏ ਸੀਰ, ਸ਼ੀਰਖ਼ਾਰ ਬੱਚੇ ਲੈਣੇ ਬਣਾਈਆ। ਦੁਨੀ ਵਿਚ ਹੋਈਏ ਨਾ ਕਦੇ ਦਿਲਗੀਰ, ਸਤਿ ਸੰਤੋਖ ਦੇਣਾ ਸਮਝਾਈਆ। ਝਗੜਾ ਮੁਕਾ ਕੇ ਸ਼ਾਹ ਹਕੀਰ, ਏਕੋ ਰੰਗ ਦੇਣਾ ਰੰਗਾਈਆ। ਅੰਦਰੇ ਅੰਦਰ ਬਦਲ ਕੇ ਜ਼ਮੀਰ, ਜ਼ਾਮਨ ਹੋ ਕੇ ਪੱਲੂ ਦੇਣਾ ਫੜਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਉਤੇ ਇਕ ਯਕੀਨ, ਭਰੋਸਾ ਤੇਰਾ ਨਾਮ ਨਜ਼ਰੀ ਆਈਆ। ਸਜਦਿਆਂ ਵਿਚ ਤੈਨੂੰ ਕਹਿ ਕੇ ਆਮੀਨ, ਕਾਮਲ ਮੁਰਸ਼ਦ ਤੇਰੀ ਓਟ ਰਖਾਈਆ। ਹਉਂ ਬਾਲਕ ਨੱਢੇ ਮਸਕੀਨ, ਬਿਨ ਤੇਰੇ ਯਤੀਮ ਜਗਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਉਣਾ ਇਕ ਦਰ, ਦਰਵਾਜ਼ਾ ਗ਼ਰੀਬ ਨਿਵਾਜਾ ਖੋਲ੍ਹ ਖੁਲ੍ਹਾਈਆ। ਜਨ ਭਗਤ ਕਹਿਣ ਕਿਰਪਾ ਕਰ ਪੁਰਖ ਅਗੰਮ, ਅਲਖ ਅਗੋਚਰ ਤੇਰੀ ਓਟ ਤਕਾਈਆ। ਕਲਜੁਗ ਅੰਤ ਅਖ਼ੀਰ ਬੇੜਾ ਬੰਨ੍ਹ, ਸਦੀ ਸਦੀਵੀ ਦਏ ਦੁਹਾਈਆ। ਅਰਜ਼ ਬੇਨੰਤੀ ਅਰਦਾਸ ਸੁਣ ਬਿਨਾਂ ਕੰਨ, ਸਰਵਣਾਂ ਦੀ ਲੋੜ ਰਹੇ ਨਾ ਰਾਈਆ। ਹਉਂ ਸੇਵਕ ਤੇਰੇ ਜਨ, ਜਣੇਂਦੀ ਇਕੋ ਤੂੰ ਹੀ ਨਜ਼ਰੀ ਆਈਆ। ਜਿਸ ਨੇ ਬਖ਼ਸ਼ਿਆ ਕਾਇਆ ਮਾਟੀ ਪੰਜ ਤਤ ਤਨ, ਮਨ ਮਤ ਬੁਧ ਨਾਲ ਕਰੀ ਕੁੜਮਾਈਆ। ਆਤਮ ਪਰਮਾਤਮ ਦੇ ਕੇ ਧਨ, ਨਾਮ ਖ਼ਜ਼ਾਨਾ ਦਿਤਾ ਭਰਾਈਆ। ਨਿਰਗੁਣ ਜੋਤ ਚਾੜ੍ਹ ਕੇ ਚੰਨ, ਪਰਕਾਸ਼ ਪਰਕਾਸ਼ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦਾ ਸੁਹੇਲੇ ਬਿਨ ਤੇਰੇ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਤੇਰੇ ਅੱਗੇ ਇਕ ਅਰਜ਼ੋਈ, ਆਜਜ਼ ਹੋ ਕੇ ਸੀਸ ਝੁਕਾਈਆ। ਦੋ ਜਹਾਨ ਸ੍ਰੀ ਭਗਵਾਨ ਮਿਲੇ ਕੋਇ ਨਾ ਢੋਈ, ਸਹਾਇਕ ਨਾਇਕ ਸਿਰ ਹੱਥ ਨਾ ਕੋਇ ਟਿਕਾਈਆ। ਕੋਟਾਂ ਵਿਚੋਂ ਤੇਰਾ ਭਗਤ ਸੁਹੇਲਾ ਦਿਸੇ ਕੋਈ ਕੋਈ, ਲੱਖ ਚੁਰਾਸੀ ਖ਼ਾਲੀ ਕਾਇਆ ਮਾਟੀ ਹਾਟੀ ਨਜ਼ਰੀ ਆਈਆ। ਤੇਰੇ ਨਾਮ ਦੀ ਇਕ ਦਰੋਹੀ, ਤੋਬਾ ਤੋਬਾ ਸਾਰੇ ਰਹੇ ਸੁਣਾਈਆ। ਬਿਨ ਤੇਰੀ ਮੁਹੱਬਤ ਆਤਮ ਪਰਮਾਤਮ ਕਿਸੇ ਨਾ ਮੋਹੀ, ਸੁਰਤੀ ਸ਼ਬਦੀ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਭਗਤ ਸੁਹੇਲੇ ਭਗਵਨ ਤੇਰੇ ਅੱਗੇ ਝੋਲੀ ਡਾਹੀਆ। ਜਨ ਭਗਤ ਕਹਿਣ ਪੁਰਖ ਅਬਿਨਾਸ਼ੀ ਸੁਹਾ ਦੇ ਰੁੱਤ, ਰਤਨ ਅਮੋਲਕ ਹੀਰੇ ਗੁਰਮੁਖ ਲੈ ਬਣਾਈਆ। ਸੰਤ ਸੁਹੇਲੇ ਸੱਜਣ ਤੇਰੇ ਸੁਤ, ਅਪਰਾਧਾਂ ਤੋਂ ਲੈ ਛੁਡਾਈਆ। ਮਨ ਵਾਸਨਾ ਬਦਲ ਦੇ ਰੁਖ਼, ਬੁੱਧੀ ਬਿਬੇਕ ਦੇ ਬਣਾਈਆ। ਸਚ ਨਾਮ ਦਾ ਦੇ ਸੁਖ, ਸੁਖਆਸਣ ਦੇ ਸਮਝਾਈਆ। ਆਪਣੇ ਮਿਲਣ ਦੀ ਮੇਟ ਕੇ ਭੁੱਖ, ਤ੍ਰਿਸ਼ਨਾ ਜਗਤ ਵਾਲੀ ਗਵਾਈਆ। ਉਜਲ ਕਰ ਮਾਤ ਮੁਖ, ਦੁਰਮਤ ਮੈਲ ਧਵਾਈਆ। ਸਫ਼ਲ ਕਰ ਜਨਨੀ ਕੁੱਖ, ਲਹਿਣਾ ਦੇਣਾ ਆਪਣੇ ਨਾਲ ਬਣਾਈਆ। ਤੇਰਾ ਖੇਲ ਅਬਿਨਾਸ਼ੀ ਅਚੁਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੀਨਾਂ ਅਨਾਥਾਂ ਦੀਨ ਦਿਆਲ ਮੇਟ ਦੁੱਖ, ਦਰਦੀਆਂ ਆਪਣਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਤੇਰਾ ਰਾਹ ਤਕਾਈਆ। ਜਨ ਭਗਤ ਕਹਿਣ ਅਬਿਨਾਸ਼ੀ ਕਰਤੇ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਭਾਗ ਲਗਾ ਕਾਇਆ ਖੇੜੇ, ਬੰਦ ਕਿਵਾੜੀ ਕੁੰਡਾ ਦੇ ਖੁਲ੍ਹਾਈਆ। ਆਤਮ ਪਰਮਾਤਮ ਢੋਲੇ
❋
❋
ਗਾਈਏ ਤੇਰੇ ਮੇਰੇ, ਦੂਜਾ ਸੰਗ ਨਾ ਕੋਇ ਰਖਾਈਆ। ਇਕੋ ਮੰਜ਼ਲ ਚੜ੍ਹ ਕੇ ਵੇਖੀਂ ਗੁਰੂ ਚੇਰੇ, ਚੇਲਾ ਗੁਰੂ ਇਕੋ ਰੰਗ ਰੰਗਾਈਆ। ਹਕ਼ੀਕ਼ਤ ਵਿਚ ਫੈਸਲਾ ਹਕ ਨਬੇੜੇਂ, ਨਾਤੇ ਕੂੜ ਜਗਤ ਤੁੜਾਈਆ। ਮਿਹਰਵਾਨ ਮਹਿਬੂਬ ਕਰ ਮਿਹਰੇ, ਮੁਹੱਬਤ ਵਿਚ ਆਪਣਾ ਘਰ ਵਖਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਜੋਤ ਸਰੂਪੀ ਲਾ ਕੇ ਬੈਠੇ ਡੇਰੇ, ਸਚਖੰਡ ਦਵਾਰ ਏਕੰਕਾਰ ਇਕੋ ਦੇਣਾ ਵਖਾਈਆ। ਲੱਖ ਚੁਰਾਸੀ ਜਨਮ ਚਾਰੇ ਖਾਣੀ ਵਿਚ ਭੋਗੇ ਬਥੇਰੇ, ਆਵਣ ਜਾਵਣ ਦੀ ਲੋੜ ਰਹੇ ਨਾ ਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤ ਸੁਹੇਲੇ ਬਾਲਕ ਤੇਰੇ, ਤੀਰਥ ਤੱਟਾਂ ਦਾ ਖਹਿੜਾ ਦੇ ਛੁਡਾਈਆ। ਕਾਇਆ ਮੰਦਰ ਅੰਦਰ ਜਗਤ ਵਾਸਨਾ ਰਹੇ ਨਾ ਕੋਇ ਅੰਧੇਰੇ, ਅੰਧ ਅਗਿਆਨ ਦੇਣਾ ਚੁਕਾਈਆ। ਏਕੋ ਵਾਰ ਏਕੰਕਾਰ ਚਾੜ੍ਹ ਆਪਣੇ ਬੇੜੇ, ਨਈਆ ਨੌਕਾ ਧੁਰ ਦਾ ਨਾਮ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਆਪਣੀ ਕਰ ਮਿਹਰੇ, ਰਹਿਮਤ ਵਿਚ ਰਸਤੇ ਆਪ ਚਲਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਹਰਬੰਸ ਕੌਰ ਦੇ ਗ੍ਰਹਿ ਪਿੰਡ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਸਾਡੀ ਸ਼ਰਧਾ ਹੋਵੇ ਪੂਰੀ, ਪੂਰਨ ਸਤਿਗੁਰ ਮਿਲ ਕੇ ਵੱਜੇ ਵਧਾਈਆ। ਆਤਮ ਪਰਕਾਸ਼ ਜੋਤ ਹੋਵੇ ਅਗੰਮੀ ਨੂਰੀ, ਨੂਰ ਨੁਰਾਨਾ ਸ਼ਾਹ ਸੁਲਤਾਨਾ ਨਜ਼ਰੀ ਆਈਆ। ਜਿਸ ਦੇ ਸਚਖੰਡ ਦਵਾਰ ਵਸੀਏ ਸਦਾ ਹਜ਼ੂਰੀ, ਵਿਛੋੜਾ ਰਹਿਣ ਕੋਇ ਨਾ ਪਾਈਆ। ਦੋ ਜਹਾਨਾਂ ਪੰਧ ਮੁਕਾ ਨੇੜੇ ਦੂਰੀ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਮਨ ਵਾਸਨਾ ਜਗਤ ਮਿਟੇ ਕੂੜੀ, ਬੁੱਧ ਬਿਬੇਕ ਦਏ ਬਣਾਈਆ। ਗੜ੍ਹ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ ਗ਼ਰੂਰੀ, ਗ਼ੁਰਬਤ ਅੰਦਰੋਂ ਦਏ ਕਢਾਈਆ। ਚਰਨ ਕਵਲ ਬਖ਼ਸ਼ੇ ਸਾਚੀ ਧੂੜੀ, ਟਿੱਕਾ ਮਸਤਕ ਨਾਮ ਲਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੀ, ਸਾਚੀ ਵਿਦਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਸਾ ਮਨਸਾ ਪੂਰਨ ਹੋਵੇ ਜਗ, ਤ੍ਰਿਸ਼ਨਾ ਕੂੜ ਰਹਿਣ ਨਾ ਪਾਈਆ। ਕਿਰਪਾ ਕਰੇ ਸੂਰਾ ਸਰਬੱਗ, ਸਤਿਗੁਰ ਸ਼ਬਦ ਬੇਪਰਵਾਹੀਆ। ਦਰਸ ਵਖਾਏ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅਗਨੀ ਤਤ ਨਾ ਕੋਇ ਜਲਾਈਆ। ਸੁਖਮਨ ਟੇਢੀ ਬੰਕ ਜਾਏ ਲੰਘ, ਬਿਨ ਮੰਜ਼ਲ ਪੰਧ ਮੁਕਾਈਆ। ਨਾਮ ਨਿਧਾਨ ਵਜਾਏ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋ ਕੇ ਵਸੇ ਸੰਗ, ਸਗਲਾ ਸੰਗ ਵਖਾਈਆ। ਝਗੜਾ ਚੁਕਾ ਕੇ ਦੀਨ ਦੁਨੀ ਵਿਚ ਵਰਭੰਡ, ਬ੍ਰਹਿਮੰਡ ਖੰਡ ਲੇਖਾ ਦਏ ਮੁਕਾਈਆ। ਸਤਿ ਸਵਾਮੀ ਅੰਤਰਜਾਮੀ ਦੇਵੇ ਇਕ ਅਨੰਦ, ਅਨੰਦ ਵਿਚ ਪਰਮਾਨੰਦ ਲਏ ਪਰਗਟਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਇਕੋ ਇਕ ਸਮਝਾਈਆ। ਜਨ ਭਗਤਾਂ ਸਦਾ ਰਹੇ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਚਾ ਮਾਰਗ ਇਕ ਪਰਗਟਾਈਆ। ਆਸਾ ਮਨਸਾ ਪੂਰੀ ਹੋਵੇ ਲੋਕਮਾਤ, ਪਰਲੋਕ ਵੱਜੇ ਵਧਾਈਆ। ਸਾਹਿਬ ਸਤਿਗੁਰ ਪੂਰਾ ਦੇਵੇ ਆਪਣੀ ਦਾਤ, ਨਾਮ ਭੰਡਾਰਾ ਏਕੰਕਾਰਾ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਦੱਸ ਅਗੰਮੀ ਗਾਥ, ਬਿਨ ਅੱਖਰਾਂ ਨਿਰਅੱਖਰ ਦਏ ਸਮਝਾਈਆ।
❋
❋
ਕਲਜੁਗ ਮੇਟ ਕੂੜ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਕਰੇ ਰੁਸ਼ਨਾਈਆ। ਮਨ ਵਾਸਨਾ ਕਰ ਕੇ ਘਾਤ, ਸ਼ਬਦ ਖੰਡਾ ਇਕ ਚਮਕਾਈਆ। ਬਿਨ ਰਸਨਾ ਜਿਹਵਾ ਮਾਰ ਆਵਾਜ਼, ਸੋਈ ਸੁਰਤੀ ਲਏ ਉਠਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਘਰ ਵਿਚ ਘਰ ਖੋਲ੍ਹ ਕੇ ਰਾਜ਼, ਪੜਦਾ ਓਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਸੁਹੇਲਾ ਇਕ ਇਕੇਲਾ ਹਰਿਜਨ ਆਪਣੇ ਰੰਗ ਰੰਗਾਈਆ। ਮਨਸਾ ਪੂਰੀ ਹੋਏ ਸਦਾ ਗੁਰਮੁਖ, ਗੁਰ ਸਤਿਗੁਰ ਦੇਵਣਹਾਰ ਵਡਿਆਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਕੋਈ ਦੁੱਖ, ਆਵਣ ਜਾਵਣ ਪਤਤ ਪਾਵਣ ਦਏ ਕਟਾਈਆ। ਉਜਲ ਕਰੇ ਪ੍ਰੇਮ ਪ੍ਰੀਤੀ ਅੰਦਰ ਮਾਤ ਮੁਖ, ਸੁਖ ਸਾਗਰ ਵਿਚ ਸਮਾਈਆ। ਸੰਤ ਸਾਜਣ ਆਪਣੀ ਗੋਦੀ ਲਏ ਚੁੱਕ, ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰਾ ਥਾਉਂ ਥਾਈਂਆ। ਮੰਜ਼ਲ ਬਮੰਜ਼ਲ ਪੈਂਡਾ ਜਾਏ ਮੁੱਕ, ਜ਼ਿਮੀਂ ਅਸਮਾਨ ਹੋ ਮਿਹਰਵਾਨ ਲਹਿਣਾ ਦੇਣਾ ਦਏ ਮੁਕਾਈਆ। ਸੋ ਗੁਰਮੁਖ ਸੰਤ ਸੁਹੇਲੇ ਪ੍ਰਭ ਦੀ ਯਾਦ ਵਿਚ ਸਦਾ ਖ਼ੁਸ਼, ਜਿਨ੍ਹਾਂ ਦੇ ਅੰਤਰ ਅੰਤਰ ਨਿਰੰਤਰ ਮੰਤਰ ਆਪਣਾ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜਦਾ ਓਹਲਾ ਰਹਿਣ ਨਾ ਦੇਵੇ ਕੋਈ ਲੁਕ, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਵਖਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੁਲਖਣੀ ਦੇ ਗ੍ਰਹਿ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਤੇਰੇ ਨਾਮ ਦਾ ਇਕ ਸਹਾਰਾ, ਸਹਾਇਕ ਅਵਰ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਪੁਰਖ ਅਕਾਲ ਏਕੰਕਾਰਾ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਸਾਂਝੇ ਮੀਤ ਪਰਵਰਦਿਗਾਰਾ, ਲਾਸ਼ਰੀਕ ਤੇਰੀ ਸਰਨਾਈਆ। ਜੁਗ ਚੌਕੜੀ ਤੇਰਾ ਖੇਲ ਨਿਆਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਸੇਵ ਲਗਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਹੋਇਆ ਧੁੰਦੂਕਾਰਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰਾ ਨੂਰ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰੇ ਪੁਕਾਰਾ, ਸੋਹਲੇ ਢੋਲੇ ਰਾਗਾਂ ਨਾਦਾਂ ਵਿਚ ਕਰੇ ਸ਼ਨਵਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਰੋਵਣ ਜ਼ਾਰੋ ਜ਼ਾਰਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮਾਰਨ ਧਾਹੀਆ। ਬੀਸ ਬੀਸੇ ਹਰਿ ਜਗਦੀਸੇ ਤੇਰਾ ਖੇਲ ਵੇਖੀਏ ਅਪਰੰਪਰ ਅਪਰ ਅਪਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਓਹਲਾ ਦੇਣਾ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਚਾ ਦਿਸੇ ਨਾ ਕੋਇ ਸਿਕਦਾਰਾ, ਸ਼ਾਹੋ ਭੂਪ ਸਤਿ ਸਰੂਪ ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਕਾਗਦ ਕਲਮ ਨਾ ਲਿਖਣਹਾਰਾ, ਕਲਮ ਸ਼ਾਹੀ ਕੂਕ ਕੂਕ ਕੁਰਲਾਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲਾ, ਹਾਲਤ ਬਦਲੀ ਸਰਬ ਲੋਕਾਈਆ। ਸਾਚੀ ਦਿਸੇ ਨਾ ਕੋਈ ਧਰਮਸਾਲਾ, ਕਾਇਆ ਕਾਅਬਾ ਮੰਜ਼ਲ ਹਕ ਨਾ ਕੋਇ ਸੁਹਾਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਕੂਕ, ਰਾਓ ਰੰਕ ਦੇਣ ਦੁਹਾਈਆ।
❋
❋
ਕਲਜੁਗ ਮਾਇਆ ਅਗਨੀ ਸਭ ਨੂੰ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਪਿਆ ਚਾਰੇ ਕੂਟ, ਦਹਿ ਦਿਸ਼ਾ ਵਰਨ ਬਰਨ ਕਰੇ ਲੜਾਈਆ। ਭੇਵ ਸਮਝੇ ਨਾ ਕੋਈ ਕਾਇਆ ਪੰਜ ਭੂਤ, ਆਤਮ ਬ੍ਰਹਮ ਪਾਰਬ੍ਰਹਮ ਪੜਦਾ ਨਾ ਕੋਇ ਉਠਾਈਆ। ਸਤਿ ਧਰਮ ਧਰਨੀ ਧਰਤ ਧਵਲ ਉਤੋਂ ਕਰ ਗਿਆ ਕੂਚ, ਕੂਚਾ ਕੂਚਾ ਸਾਫ਼ ਨਾ ਕੋਇ ਕਰਾਈਆ। ਤੇਰੇ ਨਾਮ ਦੀ ਧਾਰ ਸਕੇ ਕੋਇ ਨਾ ਬੂਝ, ਗਿਆਨੀ ਧਿਆਨੀ ਵਿਦਵਾਨੀ ਪੜਦਾ ਸਕੇ ਨਾ ਕੋਇ ਉਠਾਈਆ। ਲੇਖਾ ਮੁਕੇ ਨਾ ਏਕ ਦੂਜ, ਦਵੈਤ ਸ਼ਰਅ ਨਾ ਕੋਇ ਤਜਾਈਆ। ਤੇਰਾ ਨਜ਼ਰ ਨਾ ਆਏ ਕਿਸੇ ਸਤਿ ਸਰੂਪ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਰਾਗ ਸੁਣਨ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਪੁਰਖ ਅਕਾਲ ਦੀਨ ਦਿਆਲ ਆਪਣੇ ਬਣਾ ਸਪੂਤ, ਪਿਤਾ ਪੂਤ ਹੋ ਕੇ ਆਪਣੀ ਗੋਦ ਉਠਾਈਆ। ਸ਼ਬਦ ਅਗੰਮੀ ਨੌਜਵਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਭੇਜ ਆਪਣਾ ਦੂਤ, ਦੁਤੀਆ ਭਾਉ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਸੁਹੇਲੇ ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹਿਣ ਕਿਰਪਾ ਕਰ ਪੁਰਖ ਸਮਰਥ, ਸਵਾਮੀ ਤੇਰੀ ਆਸ ਰਖਾਈਆ। ਸ੍ਰਿਸ਼ਟ ਸਬਾਈ ਦਿਸੇ ਖ਼ਾਲੀ ਹੱਥ, ਨਾਮ ਵਸਤ ਝੋਲੀ ਨਾ ਕੋਇ ਭਰਾਈਆ। ਤੇਰੇ ਮਿਲਣ ਦੀ ਖੁਲ੍ਹੀ ਕਿਸੇ ਨਾ ਅੱਖ, ਨਿਜ ਲੋਇਣ ਨਾ ਕੋਇ ਰੁਸ਼ਨਾਈਆ। ਧਰਮ ਰਿਹਾ ਨਾ ਕਿਸੇ ਦਵਾਰ ਸਚ, ਜੂਠ ਝੂਠ ਵੱਜੀ ਵਧਾਈਆ। ਮਨ ਵਾਸਨਾ ਸਾਰੇ ਰਹੇ ਨੱਚ, ਕਲਜੁਗ ਨਟੂਆ ਆਪਣਾ ਸਵਾਂਗ ਵਰਤਾਈਆ। ਕਿਰਪਾ ਕਰ ਕੇ ਭਾਗ ਲਗਾ ਕਾਇਆ ਮਾਟੀ ਕੱਚ, ਕੱਚ ਕੰਚਨ ਗੜ੍ਹ ਦੇ ਬਣਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰਤੀ ਰੱਤ ਆਪਣਾ ਨਾਮ ਦੇ ਟਿਕਾਈਆ। ਆਤਮ ਪਰਮਾਤਮ ਸਾਚੀ ਦੇ ਬ੍ਰਹਮ ਮਤ, ਜਗਤ ਵਿਦਿਆ ਦਾ ਲੇਖਾ ਦੇ ਮੁਕਾਈਆ। ਚਰਨ ਪ੍ਰੀਤੀ ਸਾਚੀ ਨੀਤੀ ਧੁਰ ਦਰਬਾਰ ਜੋੜ ਆਪਣਾ ਨੱਤ, ਨਾਤੇ ਬਿਧਾਤੇ ਆਪਣੇ ਨਾਲ ਰਖਾਈਆ। ਜਨ ਭਗਤ ਕਹਿਣ ਤੈਥੋਂ ਰਹਿਣਾ ਕਦੇ ਨਹੀਂ ਵੱਖ, ਪਰਤੱਖ ਹੋ ਕੇ ਦਰਸ਼ਨ ਦੇ ਗੁਸਾਈਂਆ। ਸਦੀ ਚੌਧਵੀਂ ਲੈਣਾ ਰੱਖ, ਪ੍ਰੀਤਮ ਹੋ ਕੇ ਕਰਨਾ ਆਪਣੇ ਵੱਸ, ਮੁਹੱਬਤ ਵਿਚ ਮੇਲਾ ਲੈਣਾ ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋ ਜਾਏ ਜਸ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਨਾਮ ਵਥ, ਵਸਤ ਅਮੋਲਕ ਕਾਇਆ ਗੋਲਕ ਦੇਣੀ ਟਿਕਾਈਆ। ਜਨ ਭਗਤ ਕਹਿਣ ਪ੍ਰਭ ਧੁਰ ਦੇ ਮਾਲਕ ਸੱਚੇ ਸਵਾਮੀ, ਸਤਿ ਸਤਿਵਾਦੀ ਤੇਰੀ ਬੇਪਰਵਾਹੀਆ। ਤੂੰ ਹਰ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖੇਂ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਸ਼ਬਦ ਅਗੰਮੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਿਤੇ ਬਣਾਈਆ। ਸੁਰਤ ਬਣਾ ਕੇ ਆਪਣੀ ਸਵਾਣੀ, ਸ਼ਬਦੀ ਕੰਤ ਕਾਹਨ ਨਾਲ ਪਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਇਕੋ ਜਿਹੀ ਰੱਖੇਂ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਦਰਸਾਈਆ। ਜੁਗ ਚੌਕੜੀ ਤੇਰੀ ਮਹਿੰਮਾ ਸਿਫ਼ਤਾਂ ਵਾਲੀ ਚਲੀ ਆਈ ਕਹਾਣੀ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਬਿਨ ਭਗਤਾਂ ਮਿਲਿਆ ਕਿਸੇ ਨਾ ਪਦ ਨਿਰਬਾਣੀ, ਸਚਖੰਡ ਦਵਾਰ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜਨ ਭਗਤ ਕਹਿਣ ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਦਰ ਤੇਰੇ ਸੀਸ ਨਿਵਾਈਆ। ਝਗੜਾ ਰਹੇ ਨਾ ਕੋਇ ਦੀਵਾਨੀ, ਪੂਰਬ ਲੇਖਾ ਦੇਣਾ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਿਸੇ ਫ਼ਾਨੀ, ਫ਼ੈਸਲਾ ਹਕ ਦੇਣਾ ਸੁਣਾਈਆ। ਤੇਰੇ ਚਰਨ ਕਵਲ ਵਿਟਹੁ ਕੁਰਬਾਨੀ,
❋
❋
ਭਗਤ ਸੰਤ ਗੁਰਮੁਖ ਗੁਰਸਿਖ ਦਰ ਠਾਂਡੇ ਸੀਸ ਨਿਵਾਈਆ। ਤੂੰ ਖ਼ਾਲਕ ਖ਼ਲਕ ਪ੍ਰਿਤਪਾਲਕ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਭਗਵਾਨ ਇਕੋ ਰੂਪ ਨਜ਼ਰੀ ਆਈਆ। ਜਨ ਭਗਤ ਕਹਿਣ ਦੂਈ ਦਵੈਤ ਮੇਟ ਦੇ ਸ਼ਰਅ, ਸ਼ਰੀਅਤ ਵਿਚ ਰਹਿਣ ਕੋਇ ਨਾ ਪਾਈਆ। ਇਕੋ ਇਸ਼ਟ ਤੇਰਾ ਬੜਾ, ਪੁਰਖ ਅਕਾਲ ਦੀਨ ਦਿਆਲ ਦੋ ਜਹਾਨਾਂ ਦੇ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਰ ਖੜ੍ਹਾ, ਗੁਰ ਅਵਤਾਰ ਪੈਗ਼ੰਬਰ ਬੈਠਾ ਸੀਸ ਨਿਵਾਈਆ। ਤੇਰਾ ਵਰਨ ਬਰਨ ਜਾਤ ਪਾਤ ਨਾਲ ਨਹੀਂ ਕੋਈ ਧੜਾ, ਸਭ ਦਾ ਮਾਲਕ ਇਕੋ ਨੂਰ ਨੂਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦਵਾਰੇ ਸਦਾ ਖੜ੍ਹਾ, ਘਟ ਭੀਤਰ ਡੇਰਾ ਲਾਈਆ। ਤੇਰੇ ਚਰਨ ਕਵਲ ਸਰਨ ਸਰਨਾਈ ਜਨ ਭਗਤ ਸਦਾ ਤਰਾ, ਤਾਰਨਹਾਰ ਸਮਰਥ ਸਵਾਮੀ ਤੇਰੀ ਓਟ ਤਕਾਈਆ। ਤੇਰਾ ਨਾਮ ਸ਼ਬਦ ਦੋ ਜਹਾਨਾਂ ਖਰਾ, ਖੋਟਿਆਂ ਖਰੇ ਦਏ ਬਣਾਈਆ। ਸਚ ਦਵਾਰ ਏਕੰਕਾਰ ਸਤਿਜੁਗ ਸਾਚੇ ਖੋਲ੍ਹ ਦਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪਣਾ ਇਕ ਵਖਾਈਆ। ਜਨ ਭਗਤ ਕਹਿਣ ਪੁਰਖ ਅਕਾਲ ਦੀਨ ਦਿਆਲ ਤੇਰਾ ਲੜ ਫੜਾ, ਸ਼ਬਦੀ ਪਲੂ ਆਪਣੀ ਗੰਢ ਪਵਾਈਆ। ਤੂੰ ਮਾਲਕ ਨਰਾਇਣ ਨਰਾ, ਨਰ ਹਰਿ ਤੇਰਾ ਖੇਲ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰ ਏਕੰਕਾਰ ਤੇਰਾ ਧੁਰ ਦਾ ਘਰਾ, ਮੁਕਾਮੇ ਹਕ ਦਰਗਾਹ ਸਾਚੀ ਸਚ ਮੁਕਾਮ ਦੇਣਾ ਬਣਾਈਆ।