ਪੁਸਤਕਾਲਾਭਾਗ ੨੦

੫ ਕੱਤਕ ਸ਼ਹਿਨਸ਼ਾਹੀ ਸੰਮਤ ੨ ਬਲਦੇਵ ਸਿੰਘ ਦੇ ਗ੍ਰਹਿ ਪਿੰਡ ਸ਼ੋਨ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹੇ ਤੇਰਾ ਖੇਲ ਅਗੰਮੀ ਚਲਿਤ੍ਰ, ਬਿਨ ਚਾਤਰਕ ਗੁਰਮੁਖ ਸਮਝ ਕਿਸੇ ਨਾ ਆਈਆ। ਮਿਹਰਵਾਨ ਅਬਿਨਾਸ਼ੀ ਕਰਤੇ ਬਣ ਆਪ ਆਪਣਾ ਮਿਤਰ, ਆਤਮ ਪਰਮਾਤਮ ਤੇਰਾ ਨੂਰ ਨਜ਼ਰੀ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਨਿਤਰ, ਪੜਦਾ ਓਹਲਾ ਕਾਇਆ ਚੋਲਾ ਦੇ ਮੁਕਾਈਆ। ਮੰਜ਼ਲ ਚੋਟੀ ਹਕ ਹਕ਼ੀਕ਼ੀ ਚੜ੍ਹ ਸਿਖ਼ਰ, ਦਰਾਂ ਤੋਂ ਉਪਰ ਆਪਣਾ ਘਰ ਦੇ ਵਖਾਈਆ। ਕੂੜੀ ਕਿਰਿਆ ਮਨ ਵਾਸਨਾ ਮੇਟ ਫ਼ਿਕਰ, ਫ਼ਾਕਾ ਆਕਾ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਭੱਜੇ ਨਾ ਇਧਰ ਉਧਰ, ਡੋਰੀ ਤੰਦ ਅਗੰਮਾ ਲੈਣਾ ਪਾਈਆ। ਮੰਨਣਾ ਪਏ ਨਾ ਕੋਈ ਮੱਠਾਂ ਵਾਲਾ ਪਿੱਤਰ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਤੇਰੇ ਨਾਲੋਂ ਜਾਈਏ ਕਦੇ ਨਾ ਵਿਛੜ, ਵਿਛੜਿਆਂ ਮੇਲਾ ਲੈਣਾ ਆਪ ਮਿਲਾਈਆ। ਜਨ ਭਗਤ ਸੁਹੇਲੇ ਕਹਿਣ ਅਸੀਂ ਭਰੀਆਂ ਚਿੱਕੜ, ਦੁਰਮਤ ਮੈਲ ਦੇਣੀ ਧਵਾਈਆ। ਬਿਨ ਤੇਰੀ ਕਿਰਪਾ ਤੇਰਾ ਨਾਮ ਹਿਰਦੇ ਵਿਚ ਨਾ ਹੋਵੇ ਜ਼ਿਕਰ, ਜਾਹਰ ਬਾਤਨ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭ ਹਰ ਹਿਰਦੇ ਅੰਦਰ ਵਸੀਂ, ਵਸਲ ਦੇਣਾ ਯਾਰ ਖ਼ੁਦਾਈਆ। ਨਾਮ ਡੋਰੀ ਬੰਧੀਂ ਰੱਸੀ, ਰਸਤਾ ਭੁੱਲ ਕੋਇ ਨਾ ਜਾਈਆ। ਧੁਰ ਦਾ ਮਾਰਗ ਮਰਦ ਮਰਦਾਨਾ ਹੋ ਕੇ ਦੱਸੀਂ, ਦਹਿ ਦਿਸ਼ਾ ਪੜਦਾ ਆਪ ਉਠਾਈਆ। ਸਾਖਿਆਤ ਪਰਗਟ ਹੋਵੀਂ ਸਾਹਮਣੇ ਅੱਖੀਂ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸੰਤ ਸੁਹੇਲਾ ਤੇਰਾ ਧੁਰ ਦੀ ਸਖ਼ੀ, ਸਖ਼ਾਵਤ ਕਰ ਕੇ ਬਗ਼ਾਵਤ ਅੰਦਰੋਂ ਦੇਣੀ ਮਿਟਾਈਆ।

❋

❋

ਆਤਮ ਪਰਮਾਤਮ ਧਾਰ ਕਰਨੀ ਪੱਕੀ, ਪਕਵਾਨ ਖਾ ਕੇ ਪੁਖ਼ਤੇ ਦੇਣੇ ਬਣਾਈਆ। ਸਾਚੀ ਵਸਤ ਸਾਚੇ ਘਰ ਢਕੀਂ, ਪੜਦਾ ਓਹਲਾ ਆਪ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਚ ਦਵਾਰਾ ਦੇਣਾ ਸੁਹਾਈਆ। ਜਨ ਭਗਤ ਕਹਿਣ ਪ੍ਰਭ ਕੂੜੀ ਕਿਰਿਆ ਕਰ ਮਨਸੂਖ਼, ਲੇਖਾ ਰਹਿਣ ਕੋਇ ਨਾ ਪਾਈਆ। ਝਗੜਾ ਰਹੇ ਨਾ ਦਵੈਤੀ ਦੂਤ, ਦੁਸ਼ਮਣ ਕੂੜੇ ਦੇਣੇ ਮਿਟਾਈਆ। ਭੇਵ ਮਿਟਾ ਦੇ ਜਗਤ ਛੂਤ, ਅਛੂਤ ਦ੍ਰਿਸ਼ਟੀ ਸ੍ਰਿਸ਼ਟੀ ਦੇਣੀ ਵਖਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਕੂਚ, ਕੂਚਾ ਗਲੀ ਕਰ ਸਫ਼ਾਈਆ। ਲੇਖੇ ਲਾ ਜਨ ਭਗਤਾਂ ਪੰਜ ਭੂਤ, ਭਵਿਖ ਆਪਣਾ ਦੇ ਦ੍ਰਿੜਾਈਆ। ਤੇਰੇ ਨਾਲੋਂ ਜਾਣ ਕਦੇ ਨਾ ਰੂਠ, ਰੁਠਿਆਂ ਲੈਣਾ ਮਨਾਈਆ। ਮਿਹਰਵਾਨ ਹੋ ਕੇ ਤੁਠ, ਤੁਹਮਤ ਕੂੜ ਨਾ ਲਾਗੇ ਰਾਈਆ। ਅੰਮ੍ਰਿਤ ਜਾਮ ਪਿਆਉਣਾ ਘੁਟ, ਘਟਨਾ ਘਾਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੇ ਦਵਾਰੇ ਗਏ ਪੁੱਜ, ਪੂਜਨੀਕ ਹੋ ਕੇ ਸਮਝ ਆਪਣੀ ਦੇਣੀ ਸਮਝਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸ਼ੋਨ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਜਨਮ ਜਨਮ ਦਾ ਦਿਤਾ ਨਹੀਂ ਜਾਂਦਾ ਜਜ਼ੀਆ, ਫ਼ੈਸਲਾ ਇਕੋ ਵਾਰ ਦੇਣਾ ਕਰਾਈਆ। ਭਰਮਨ ਵਾਲਾ ਮੇਟ ਦੇ ਪ੍ਰਭੂ ਕਜੀਆ, ਸਾਂਤਕ ਸਤਿ ਦੇ ਕਰਾਈਆ। ਤੇਰੀ ਯਾਦ ਵਿਚ ਜੁਗ ਚੌਕੜੀ ਬੀਤ ਗਈਆਂ ਸਦੀਆਂ, ਸਦਮਾ ਸਕਿਆ ਨਾ ਕੋਇ ਗਵਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਪਾਰ ਕਰਦੇ ਰਹੇ ਨਦੀਆਂ, ਤੀਰਥ ਤੱਟਾਂ ਉਤੇ ਫੇਰਾ ਪਾਈਆ। ਜੂਠ ਝੂਠ ਕੋਟ ਅਪਰਾਧ ਕੀਤੇ ਬਦੀਆਂ, ਬਦਲੇ ਵਿਚ ਭੁਗਤਦੇ ਰਹੇ ਸਜ਼ਾਈਆ। ਜਨਮ ਕਰਮ ਦਾ ਲੇਖਾ ਰੁਲਦਾ ਰਿਹਾ ਵਿਚ ਰੱਦੀਆਂ, ਕਰਤੇ ਕੀਮਤ ਨਾ ਕੋਇ ਪਾਈਆ। ਮਨ ਹੰਕਾਰ ਖ਼ੁਮਾਰੀ ਵਿਚ ਰਹੀਆਂ ਮਧੀਆਂ, ਨਾਮ ਰਸ ਨਾ ਕੋਇ ਚਖਾਈਆ। ਜਗਤ ਖ਼ਾਹਸ਼ ਵਿਚ ਜਗਦੀਆਂ ਰਹੀਆਂ ਮੋਮ ਬੱਤੀਆਂ, ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਵਾਸਨਾ ਵਿਚ ਰੱਖਦੇ ਰਹੇ ਹਿੱਸੇ ਪੱਤੀਆਂ, ਪਤਿਪਰਮੇਸ਼ਵਰ ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਹੱਠ ਵਿਚ ਹੁੰਦੀਆਂ ਰਹੀਆਂ ਸੱਤੀਆਂ, ਸਤਿ ਸਤਿਵਾਦ ਦਰ ਨਾ ਕੋਇ ਖੁਲ੍ਹਾਈਆ। ਤੁਲਦੀਆਂ ਰਹੀਆਂ ਨਾਲ ਤੋਲੇ ਮਾਸ਼ੇ ਰੱਤੀਆਂ, ਰਤਨ ਅਮੋਲਕ ਤੇਰਾ ਰੂਪ ਨਾ ਕੋਇ ਵਟਾਈਆ। ਅੱਖਰਾਂ ਵਾਲੀਆਂ ਪੜ੍ਹਦੀਆਂ ਰਹੀਆਂ ਪੱਟੀਆਂ, ਪੱਟੇਦਾਰ ਜਗਤ ਗੁਰੂ ਬੇਅੰਤ ਹੰਢਾਈਆ। ਕਲਮ ਸ਼ਾਹੀ ਨਾਲ ਲਿਖਦੀਆਂ ਰਹੀਆਂ ਫੱਟੀਆਂ, ਹੱਥਾਂ ਉਂਗਲਾਂ ਨਾਲ ਵਡਿਆਈਆ। ਕੁਕਰਮਾਂ ਦੀਆਂ ਭਰਦੀਆਂ ਰਹੀਆਂ ਚੱਟੀਆਂ, ਗੁਰਮੁਖ ਸਖ਼ੀਆਂ ਰੋ ਰੋ ਮਾਰਨ ਧਾਹੀਂਆ। ਜਗਤ ਵਿਕਾਰ ਵਿਚ ਰਹੀਆਂ ਅੱਟੀਆਂ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਖ਼ਾਹਸ਼ਾਂ ਅੰਦਰ ਫਿਰੀਆਂ ਨੱਠੀਆਂ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਤੇਰਾ ਨਾਮ ਲੱਭਦੀਆਂ ਰਹੀਆਂ ਵਿਚੋਂ ਹੱਟੀਆਂ, ਸ਼ਿਵਦਵਾਲੇ ਮੱਠ ਮੰਦਰ ਮਸਜਿਦ ਫੋਲੇ ਥਾਉਂ ਥਾਈਂਆ। ਸਾਚੀਆਂ ਖੱਟੀਆਂ ਕਿਤੋਂ ਨਾ ਖੱਟੀਆਂ, ਖਟਕਾ ਸਕਿਆ ਨਾ ਕੋਇ ਮਿਟਾਈਆ। ਅੰਤ ਇਕ ਦਵਾਰੇ ਢੱਠੀਆਂ, ਨਿਰਗੁਣ ਸਰਨ ਮਿਲੇ ਸਰਨਾਈਆ। ਜਗਤ ਵਿਦਿਆਹੀਣ ਹਰਿਜਨ ਸਿੱਧੇ ਸਾਦੇ ਜੱਟੀਆਂ, ਜਟਾ ਜੂਟ ਵੇਸ ਨਾ

❋

❋

ਕੋਇ ਵਟਾਈਆ। ਛੁਡਾ ਦੇ ਖੇਲ ਬਾਜ਼ੀਗਰ ਨੱਟੀਆਂ, ਨਟੂਆ ਸਾਂਗ ਨਾ ਕੋਇ ਵਰਤਾਈਆ। ਹਉਂ ਸੇਵਕ ਬਾਲਕ ਤੇਰੀਆਂ ਪੱਠੀਆਂ, ਪੁਸ਼ਤ ਪਨਾਹ ਹੱਥ ਰਖਾਈਆ। ਤੇਰੇ ਪ੍ਰੇਮ ਪਿਆਰ ਅੰਦਰ ਮਤੀਆਂ, ਆਸ਼ਾ ਇਕੋ ਇਕ ਵਧਾਈਆ। ਗਲੋਂ ਲਾਹ ਚੁਰਾਸੀ ਰੱਸੀਆਂ, ਫਾਸੀ ਜਮ ਨਾ ਕੋਇ ਪਾਈਆ। ਤੇਰੀ ਸਰਨਾਈ ਹੇਠਾਂ ਵੱਸੀਆਂ, ਵਾਸਤਾ ਜਗਤ ਵਿਚੋਂ ਤੁੜਾਈਆ। ਬਿਨ ਜਲ ਮੀਨ ਤੜਪਣ ਨਾ ਵੈਰਾਗਣ ਮੱਛੀਆਂ, ਮਾਛੂਵਾੜਾ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਵੇਖ ਨਾਲ ਅੱਖੀਆਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਨ੍ਹਾਂ ਦੀਆਂ ਗੋਬਿੰਦ ਲਾਜਾਂ ਰੱਖੀਆਂ, ਸੋ ਗੁਰਮੁਖ ਧਿਆਨ ਲਗਾਈਆ। ਕੌਲ ਇਕਰਾਰ ਦੀਆਂ ਸ਼ਰਤਾਂ ਜਿਨ੍ਹਾਂ ਨਾਲ ਪੱਕੀਆਂ, ਕੱਚੀ ਗੰਢ ਨਾ ਕੋਇ ਪਵਾਈਆ। ਹਕ਼ੀਕ਼ਤ ਵਿਚ ਸੱਚੀਆਂ, ਅਸਲੀਅਤ ਵਿਚ ਨਜ਼ਰੀ ਆਈਆ। ਬਿਰਹੋਂ ਵੈਰਾਗਣ ਤੇਰੀਆਂ ਬੱਚੀਆਂ, ਬਚਪਨ ਆਪਣੀ ਗੋਦੀ ਪਾਈਆ। ਤੇਰੇ ਸ਼ਬਦੀ ਤੀਰ ਅਣਿਆਲੇ ਫੱਟੀਆਂ, ਪੱਟੀ ਨਾਮ ਦੇਣੀ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀਆਂ ਫ਼ਰਿਆਦਾਂ ਤੈਨੂੰ ਦੱਸੀਆਂ, ਅਵਰ ਦੱਸਣ ਦੀ ਲੋੜ ਰਹੇ ਨਾ ਰਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਭਜਨ ਸਿੰਘ ਦੇ ਗ੍ਰਹਿ ਦੋਸਤਪੁਰਾ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਕਰ ਦੇ ਪੁਸ਼ਟੀ, ਤਸਦੀਕ ਸ਼ਹਾਦਤ ਆਪਣਾ ਨਾਮ ਭੁਗਤਾਈਆ। ਮਨ ਵਿਕਾਰ ਦਾ ਰਹੇ ਕੋਇ ਨਾ ਕੁਸ਼ਟੀ, ਦੁਰਮਤ ਮੈਲ ਦੇਣੀ ਧਵਾਈਆ। ਕਲਜੁਗ ਅੰਦਰ ਸਤਿਜੁਗ ਕਰ ਦਰੁਸਤੀ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸਾਚੇ ਸੰਤਾਂ ਨਾਮ ਭੰਡਾਰਾ ਦੇ ਮੁਫ਼ਤੀ, ਕਰਤੇ ਕੀਮਤ ਨਾ ਕੋਇ ਲਗਾਈਆ। ਜਗਤ ਆਲਸ ਨਿੰਦਰਾ ਰਹਿਣ ਨਾ ਦੇ ਸੁਸਤੀ, ਸੋਈ ਸੁਰਤੀ ਲੈ ਜਗਾਈਆ। ਧਾਰ ਵੇਖਣ ਪੁਰਖ ਅਕਾਲ ਅਗੰਮੀ ਓਸ ਦੀ, ਜਿਸ ਨੂਰ ਦਾ ਮਾਲਕ ਨਿਰੰਕਾਰ ਤੂੰ ਹੀ ਨਜ਼ਰੀ ਆਈਆ। ਇਹ ਕੋਈ ਮੰਜ਼ਲ ਨਹੀਂ ਜੋਜਨ ਕੋਸ ਦੀ, ਜਨਮ ਜਨਮ ਦਾ ਪੈਂਡਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੰਤ ਸੁਹੇਲੇ ਤੇਰੇ ਅੱਗੇ ਝੋਲੀ ਡਾਹੀਆ। ਜਨ ਭਗਤ ਕਹਿਣ ਪ੍ਰਭ ਆਪਣਾ ਸੰਦੇਸ਼ਾ ਦੇ ਗੁਮਨਾਮ, ਗ਼ਮਾਂ ਤੋਂ ਬਾਹਰ ਦੇ ਕਢਾਈਆ। ਹਜ਼ਰਤਾਂ ਤੋਂ ਪਰੇ ਦੇ ਪੈਗ਼ਾਮ, ਪੈਗ਼ੰਬਰਾਂ ਦੇ ਮਾਲਕ ਇਸਮ ਆਜ਼ਮ ਦੇ ਸਮਝਾਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਹੁਕਮਰਾਨ, ਦੋ ਜਹਾਨ ਸ੍ਰੀ ਭਗਵਾਨ ਬੈਠਣ ਸੀਸ ਨਿਵਾਈਆ। ਚਰਨ ਪ੍ਰੀਤੀ ਸਚ ਦਵਾਰੇ ਬਖ਼ਸ਼ ਇਕ ਆਰਾਮ, ਜਗਤ ਐਸ਼ੋ ਇਸ਼ਰਤ ਦੀ ਲੋੜ ਰਹੇ ਨਾ ਰਾਈਆ। ਬਰਦੇ ਸੇਵਕ ਤੇਰੇ ਬਣੀਏ ਗ਼ੁਲਾਮ, ਚਾਕਰ ਸੇਵਕ ਹੋ ਕੇ ਤੇਰੀ ਸੇਵ ਕਮਾਈਆ। ਲੱਖ ਚੁਰਾਸੀ ਵਿਚੋਂ ਜਾਮਾ ਮਿਹਰਵਾਨ ਦਿਤਾ ਇਨਸਾਨ, ਹਿੰਸਾ ਅੰਦਰੋਂ ਦੇਣੀ ਕਢਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਸਿਫ਼ਤ ਮਹਿੰਮਾ ਦਾ ਦੇ ਕੇ ਗਏ ਬਿਆਨ, ਕਾਗ਼ਜ਼ ਕਲਮ ਸ਼ਾਹੀ ਨਾਲ ਲੇਖਾ ਜਗਤ ਲਿਖਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਅਮਾਮ, ਅਮਨ ਦਾ ਮਾਰਗ ਦੇ ਜਣਾਈਆ। ਦੀਨ ਦੁਨੀ ਦਾ ਬਦਲ ਨਿਜ਼ਾਮ, ਕੂੜੀ ਕਿਰਿਆ ਕਲਜੁਗ ਬਾਹਰ ਕਢਾਈਆ। ਤੇਰੇ ਚਰਨ ਕਵਲ ਸਜਦਾ ਕੋਟਨ ਕੋਟ ਪਰਨਾਮ, ਨਮਸਤੇ ਕਹਿ ਕੇ ਸ਼ੁਕਰ ਮਨਾਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ

❋

❋

ਮਿਹਰਵਾਨ, ਮਹਿਬੂਬ ਮੁਹੱਬਤ ਧੁਰ ਦੀ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਦਰ ਠਾਂਡੇ ਸੀਸ ਨਿਵਾਈਆ। ਜਨ ਭਗਤ ਕਹਿਣ ਪ੍ਰਭ ਵੇਖ ਦੀਨ ਦੁਨੀ ਅੰਦਰ ਗਤ, ਅੰਤਰ ਅੰਤਰ ਖੋਜ ਖੁਜਾਈਆ। ਸ੍ਰਿਸ਼ਟ ਸਬਾਈ ਭੁੱਲੀ ਸਤਿਗੁਰ ਮਤ, ਗੁਰਮਤ ਸਮਝ ਕਿਸੇ ਨਾ ਆਈਆ। ਮਨ ਵਾਸਨਾ ਜਗਤ ਵਿਕਾਰੀ ਹੋ ਕੇ ਰਹੇ ਨੱਠ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਕਾਇਆ ਮੰਦਰ ਅੰਦਰ ਕਿਸੇ ਦਵਾਰ ਦਿਸੇ ਨਾ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਭੇਵ ਕੋਇ ਨਾ ਪਾਈਆ। ਘਰ ਘਰ ਦਰ ਦਰ ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਤੇਰਾ ਨਾਮ ਨਜ਼ਰ ਕੋਇ ਨਾ ਆਈਆ। ਤੇਰੇ ਮਿਲਣ ਦੀ ਖੁਲ੍ਹੀ ਦਿਸੇ ਕਿਸੇ ਨਾ ਅੱਖ, ਜਗਤ ਲੋਚਣ ਦੋਏ ਰੋ ਰੋ ਦੇਣ ਦੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਹੋ ਪਰਤੱਖ, ਪਾਰਖੂ ਹੋ ਕੇ ਭਗਤ ਸੁਹੇਲੇ ਨਾਮ ਕਸਵੱਟੀ ਲੈ ਲਗਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਆਦਿ ਜੁਗਾਦਿ ਪੁਰਖ ਸਮਰਥ, ਦੋ ਜਹਾਨਾਂ ਵਾਲੀ ਨਿਰਗੁਣ ਧਾਰ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਗਾਵੇ ਜਸ, ਸਿਫ਼ਤ ਸਾਲਾਹੀ ਢੋਲੇ ਰਾਗਾਂ ਨਾਦਾਂ ਵਿਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਬ ਸਵਾਮੀ ਸਭ ਕਿਛ ਤੇਰੇ ਹੱਥ, ਦੇਵਣਹਾਰ ਤੇਰੀ ਬੇਪਰਵਾਹੀਆ। ਜਨ ਭਗਤ ਕਹਿਣ ਪ੍ਰਭ ਮਿਹਰ ਨਜ਼ਰ ਨਾਲ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਵਧਿਆ ਭੇਖ, ਚਾਰ ਕੁੰਟ ਰਹੀ ਕੁਰਲਾਈਆ। ਸਾਬਤ ਦਿਸੇ ਨਾ ਕੋਇ ਧਾਰੀ ਕੇਸ, ਮੂੰਡ ਮੁੰਡਾਏ ਰੋਵਣ ਮਾਰਨ ਧਾਹੀਂਆ। ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਚਲੇ ਹਮੇਸ਼, ਦੋ ਜਹਾਨ ਸਕੇ ਨਾ ਕੋਇ ਉਲਟਾਈਆ। ਗਲ ਪੱਲੂ ਪਾਉਂਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਦੇਵਤ ਸੁਰ ਨੈਣਾਂ ਨੀਰ ਵਹਾਈਆ। ਸਾਚੀ ਧਾਰ ਦਿਸੇ ਨਾ ਕਿਸੇ ਰਿਖੀ ਕੇਸ਼, ਜਗਤ ਗਵਰਧਨ ਭਾਰ ਨਾ ਕੋਇ ਉਠਾਈਆ। ਸਤਿ ਸਰੂਪ ਕਿਸੇ ਨਜ਼ਰ ਨਾ ਆਏ ਦਸ ਦਸਮੇਸ਼, ਦਹਿ ਦਿਸ਼ਾ ਹੋਈ ਹਲਕਾਈਆ। ਕੂਕ ਪੁਕਾਰੇ ਬਾਸ਼ਕ ਤਸ਼ਕਾ ਸ਼ੇਸ਼, ਸਾਂਗੋ ਪਾਂਗ ਸੁਖ ਨਾ ਕੋਇ ਬਣਾਈਆ। ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਲੋਕਮਾਤ ਵੇਖ ਆਪਣਾ ਦੇਸ, ਲੱਖ ਚੁਰਾਸੀ ਜੀਵ ਜੰਤ ਸਾਰੇ ਦੇਣ ਦੁਹਾਈਆ। ਮਾਇਆ ਮਮਤਾ ਕੂੜੀ ਕਿਰਿਆ ਹਉਮੇ ਹੰਗਤਾ ਮੇਟ ਰੇਖ, ਰਿਖੀ ਮੁਨੀ ਸਿੱਧ ਸਾਧਕ ਸਾਰੇ ਦੇ ਸਮਝਾਈਆ। ਤੇਰਾ ਨਾਉਂ ਨਿਰੰਕਾਰ ਇਕ ਵਿਸ਼ੇਸ਼, ਵਿਸ਼ਿਆਂ ਤੋਂ ਵਿਸ਼ਵ ਬਾਹਰ ਦੇਣਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲੇ ਦਰ ਦਵਾਰੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭ ਵੇਖ ਕਿਰਪਾ ਨਿਧਾਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੇਰਾ ਸਾਚਾ ਮੰਦਰ ਦਿਸੇ ਨਾ ਕਿਸੇ ਮਕਾਨ, ਕਾਇਆ ਕਾਅਬਾ ਪੜਦਾ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਫਿਰੇ ਜਹਾਨ, ਜਹਾਲਤ ਅੰਦਰੋਂ ਨਾ ਕੋਇ ਕਢਾਈਆ। ਤੇਰਾ ਨਾਮ ਬਿਨ ਰਸਨਾ ਜਿਹਵਾ ਸੁਣੇ ਕੋਇ ਨਾ ਕਾਨ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਮਨ ਬੁੱਧੀ ਜਗਤ ਵਿਚਾਰ ਵਿਚ ਹੋਈ ਸ਼ੈਤਾਨ, ਸ਼ਰਅ ਵਿਚ ਸ਼ਰੀਅਤ ਕਰੇ ਲੜਾਈਆ। ਕਾਮਲ ਮੁਰਸ਼ਦ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤੇ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਸੁਖ ਸਾਗਰ ਦੇ ਵਖਾਈਆ। ਤੇਰੇ ਚਰਨ ਕਵਲ ਝੁਕਦੇ ਜ਼ਿਮੀਂ ਅਸਮਾਨ, ਗੁਰ ਅਵਤਾਰ ਪੈਗ਼ੰਬਰ ਮੰਗਣ ਦਾਨ, ਦਰ ਦਰਵੇਸ਼ ਹੋ ਕੇ ਖ਼ਾਲੀ ਝੋਲੀ ਅੱਗੇ ਡਾਹੀਆ। ਜਨ ਭਗਤਾਂ ਆਤਮ

❋

❋

ਅਰਜ਼ੋਈ ਕਰ ਪਰਵਾਨ, ਅੱਠੇ ਪਹਿਰ ਬਣ ਨਿਗਾਹਬਾਨ, ਸਦੀ ਚੌਧਵੀਂ ਕੂੜੀ ਕਿਰਿਆ ਮੇਟ ਹਰਾਮ, ਕਲਾਮ ਆਪਣੀ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਦੇ ਦਾਨ, ਕੂੜੀ ਕਿਰਿਆ ਜੂਠ ਝੂਠ ਮੁਕੇ ਵਿਚ ਜਹਾਨ, ਜਹਾਲਤ ਅਲਾਮਤ ਮਾਇਆ ਮਮਤਾ ਮੋਹ ਰਹਿਣ ਕੋਇ ਨਾ ਪਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਧਿਰਤਾ ਸਿੰਘ ਦੇ ਗ੍ਰਹਿ ਕਲਾਨੌਰ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਪ੍ਰਭ ਦਰਸ਼ਨ ਦੇਣਾ ਅਨਦਿਨ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਆਪਣਾ ਵੇਖਣ ਨੂਰੀ ਚਿੰਨ੍ਹ, ਚੰਦ ਸੂਰਜ ਤੋਂ ਪਰੇ ਕਰ ਰੁਸ਼ਨਾਈਆ। ਝਗੜਾ ਰਹੇ ਨਾ ਤ੍ਰੈਗੁਣ ਮਾਇਆ ਤਿੰਨ, ਤ੍ਰੈਗੁਣ ਅਤੀਤੇ ਦੇ ਵਡਿਆਈਆ। ਜੁਗ ਚੌਕੜੀ ਬੀਤੇ ਗਿਣ ਗਿਣ, ਨੌ ਸੌ ਚੁਰਾਨਵੇ ਪੰਧ ਮੁਕਾਈਆ। ਪਰਗਟ ਹੋ ਅਬਿਨਾਸ਼ੀ ਕਰਤੇ ਛਿਨ, ਸਵੱਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਉਠਾਈਆ। ਜਨ ਭਗਤ ਕਹਿਣ ਪ੍ਰਭ ਚਿਰੀ ਵਿਛੁੰਨੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਸਦੀ ਚੌਧਵੀਂ ਵਿਚਾਰ ਨਾ ਗੁਣ ਅਵਗੁਣੇ, ਅਵਗੁਣ ਤੇਰੀ ਝੋਲੀ ਪਾਈਆ। ਤੇਰੇ ਨਾਮ ਸ਼ਬਦ ਢੋਲੇ ਰਾਗ ਸੰਗੀਤ ਗੀਤ ਬਹੁ ਸੁਣੇ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਣਾਈਆ। ਦੀਨ ਦਿਆਲ ਆਤਮ ਪਰਮਾਤਮ ਘਰ ਠਾਂਡੇ ਦਰਸ਼ਨ ਦੇ ਹੁਣੇ, ਅੱਗੇ ਵਕਤ ਨਾ ਕੋਇ ਜਣਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਸੁਹੇਲੇ ਆਪੇ ਥੋੜ੍ਹੇ ਚੁਣੇ, ਚਾਰੇ ਖਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦੀ ਦੇ ਧੁਨੇ, ਧੁਨ ਆਤਮਕ ਰਾਗ ਸੁਣਾਈਆ। ਜਨ ਭਗਤ ਕਹਿਣ ਪ੍ਰਭ ਕੋਟਨ ਕੋਟ ਜਨਮ ਕਰਦੇ ਰਹੇ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਰੋਂਦੇ ਵੇਖੇ ਸ਼ਾਹ ਕੰਗਾਲ, ਜਗਤ ਪਾਤਸ਼ਾਹ ਦੇਣ ਦੁਹਾਈਆ। ਬਿਨ ਮੁਰੀਦਾਂ ਤੋਂ ਪੁਛੇ ਨਾ ਕਿਸੇ ਦਾ ਹਾਲ, ਹਾਲਤ ਬਦਲੀ ਸਰਬ ਲੋਕਾਈਆ। ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਧੁਰ ਦਾ ਮਿਲੇ ਨਾ ਕੋਇ ਦਲਾਲ, ਵਣਜਾਰਾ ਹੱਟ ਹਕ ਨਾ ਕੋਇ ਵਖਾਈਆ। ਪਦਾਰਥ ਮਿਲੇ ਨਾ ਅਗੰਮਾ ਮਾਲ, ਨਾਮ ਨਿਧਾਨ ਨਾ ਕੋਇ ਜਣਾਈਆ। ਖ਼ਾਲੀ ਦਿਸੇ ਮੰਦਰ ਮਸਜਿਦ ਸ਼ਿਵਦਵਾਲੇ ਧਰਮਸਾਲ, ਧੁਰ ਦਾ ਮਾਲਕ ਰੂਪ ਨਾ ਕੋਇ ਪਰਗਟਾਈਆ। ਪੜ੍ਹ ਪੜ੍ਹ ਪੁਸਤਕ ਘਾਲਣਾ ਰਹੇ ਘਾਲ, ਕੀਤੀ ਘਾਲ ਲੇਖੇ ਕੋਇ ਨਾ ਲਾਈਆ। ਤੇਰੇ ਅੱਗੇ ਇਕ ਸਵਾਲ, ਬੇਨੰਤੀ ਵਿਚ ਅਰਜ਼ੋਈਆ। ਤੂੰ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਇਕ ਅਖਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਸਾਚਾ ਮੰਤਰ ਅੰਤਰ ਨਿਰੰਤਰ ਇਕ ਸਿਖ਼ਾਲ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਭਗਤ ਵਛਲ ਜਨ ਭਗਤਾਂ ਦੱਸ ਆਪਣੀ ਅਗੰਮੀ ਚਾਲ, ਚਲਤ ਵਿਚ ਦੀਨ ਦੁਨੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਜਨ ਭਗਤ ਕਹਿਣ ਪ੍ਰਭ ਪੂਰੀ ਕਰਦੇ ਇੱਛਾ, ਨਿਛਾਵਰ ਤੇਰੇ ਉਤੋਂ ਆਪਣਾ ਆਪ ਕਰਾਈਆ। ਸਚ ਪ੍ਰੇਮ ਦੀ ਪਾ ਦੇ ਭਿੱਛਾ, ਭਿੱਖਕ ਹੋ ਕੇ

❋

❋

ਝੋਲੀ ਦੇਣੀ ਭਰਾਈਆ। ਤੇਰੇ ਪ੍ਰੇਮ ਪਿਆਰ ਦੀਆਂ ਅੰਦਰ ਰਹਿੰਦੀਆਂ ਸਿੱਕਾਂ, ਸਿਖ਼ਰ ਚੋਟੀ ਚੜ੍ਹ ਕੇ ਹੋਣਾ ਆਪ ਸਹਾਈਆ। ਜਨ ਭਗਤ ਸੁਹੇਲਾ ਤੇਰੀ ਧਾਰ ਵਿਚੋਂ ਤੇਰਾ ਰੂਪ ਨਿੱਕਾ, ਨਿੱਕਿਉਂ ਵੱਡਾ ਦੇਣਾ ਬਣਾਈਆ। ਪੁਰਖ ਅਕਾਲ ਦੀਨ ਦਿਆਲ ਜਗ ਨੇਤਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਗਤ ਕਿਸੇ ਨਾ ਦਿਸਾ, ਸਤਿ ਸਰੂਪ ਤੇਰਾ ਰੂਪ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਦਰ ਘਰ ਸਾਚਾ ਦੇਣਾ ਸੁਹਾਈਆ। ਜਨ ਭਗਤ ਕਹਿਣ ਪ੍ਰਭ ਲੱਖ ਚੁਰਾਸੀ ਨਾਲੋਂ ਕਰ ਚੋਰੀ, ਠੱਗੀ ਦੀਨ ਦੁਨੀ ਕਮਾਈਆ। ਜਨ ਭਗਤਾਂ ਨਿਰਗੁਣ ਧਾਰ ਹੋ ਕੇ ਬਹੁੜੀ, ਬਹੁੜੀ ਬਹੁੜੀ ਕਰ ਕੇ ਦੇਣ ਦੁਹਾਈਆ। ਵੇਖੀਂ ਮਾਰਗ ਗਲੀ ਭੀੜੀ ਨਾ ਰੱਖੀਂ ਸੌੜੀ, ਸਾਚਾ ਰਾਹ ਦੇਣਾ ਵਖਾਈਆ। ਮਨ ਵਾਸਨਾ ਕਾਇਆ ਅੰਦਰ ਰਹਿਣ ਨਾ ਦੇਵੀਂ ਕੌੜੀ, ਵਿਖ ਅੰਮ੍ਰਿਤ ਰੂਪ ਬਣਾਈਆ। ਤੇਰੇ ਨਾਮ ਦੀ ਸਾਚੇ ਮੰਦਰ ਲੱਗੇ ਪੌੜੀ, ਅੱਗੇ ਹੋ ਨਾ ਕੋਇ ਅਟਕਾਈਆ। ਧੁਰ ਸ਼ਬਦ ਬੰਨ੍ਹਣਾ ਡੋਰੀ, ਤੰਦੀ ਤੰਦ ਨਾ ਕੋਇ ਕਟਾਈਆ। ਤੇਰੀ ਮੰਜ਼ਲ ਦਿਸੇ ਹੋਰ ਦੀ ਹੋਰੀ, ਮਹਿਬੂਬ ਪੜਦਾ ਹਕ਼ੀਕ਼ਤ ਦੇਣਾ ਉਠਾਈਆ। ਆਤਮ ਪਰਮਾਤਮ ਮਿਲ ਕੇ ਸਾਚੀ ਬਣੇ ਜੋੜੀ, ਜੋੜਾ ਇਕੋ ਲੈਣਾ ਬਣਾਈਆ। ਤੇਰੀ ਪ੍ਰੀਤ ਲੱਗੀ ਨਿਭੇ ਤੋੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਦੇ ਦੇ ਵਸਤ ਅਗੰਮੀ, ਅਲਖ ਅਗੋਚਰ ਅਗੰਮ ਅਥਾਹ ਦਰ ਤੇਰੇ ਮੰਗ ਮੰਗਾਈਆ। ਆਪਣੀ ਧਾਰ ਦੱਸ ਦੇ ਨਵੀਂ, ਚਾਰ ਜੁਗ ਦੀ ਗਾਥਾ ਦੀ ਲੋੜ ਰਹੇ ਨਾ ਰਾਈਆ। ਆਤਮ ਸੇਜਾ ਆ ਕੇ ਸਵੀਂ, ਸਚ ਸਿੰਘਾਸਣ ਦੇਣਾ ਸੁਹਾਈਆ। ਕਾਇਆ ਮੰਦਰ ਅੰਦਰ ਘਰ ਠਾਂਡੇ ਆ ਕੇ ਬਹਿਵੀਂ, ਨੌ ਦਵਾਰੇ ਡੇਰਾ ਢਾਹੀਆ। ਤੇਰਾ ਰਾਹ ਤੱਕਦੇ ਗਏ ਜੋਤ ਸਰੂਪ ਆਉਣਾ ਅਵਤਾਰ ਚਵ੍ਹੀ, ਚਵ੍ਹੀਵੇਂ ਅਵਤਾਰ ਨਿਹਕਲੰਕ ਨਰਾਇਣ ਨਰ ਤੇਰੇ ਹੱਥ ਵਡਿਆਈਆ। ਆਪਣਾ ਨਾਮ ਹੁਕਮ ਫ਼ਰਮਾਨ ਦੋ ਜਹਾਨ ਅਗਲਾ ਕਹਿਵੀਂ, ਪਿਛਲਾ ਲਹਿਣਾ ਦੇਣਾ ਦੇਣਾ ਚੁਕਾਈਆ। ਜਨ ਭਗਤਾਂ ਢੋਲਾ ਆਪਣੇ ਨਾਲ ਮਿਲਾ ਕੇ ਕਹਿਵੀਂ, ਬਿਨਾਂ ਮਿਲਾਪ ਤੋਂ ਜਾਪ ਕੰਮ ਕਿਸੇ ਨਾ ਆਈਆ। ਸਚ ਦਵਾਰ ਏਕੰਕਾਰ ਹੋ ਕੇ ਰਹਿਵੀਂ, ਜਨ ਭਗਤਾਂ ਕਾਇਆ ਮੰਦਰ ਡੇਰਾ ਲਾਈਆ। ਪ੍ਰੇਮ ਪਿਆਰ ਦੀ ਭਿੱਛਿਆ ਜਨ ਭਗਤ ਦਵਾਰਿਆਂ ਲਵੀਂ, ਦੂਜਾ ਦਰ ਮੰਗਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਗੰਮੀ ਵਸਤ ਅਮੋਲਕ ਆਪ ਵਰਤਾਈਆ। ਜਨ ਭਗਤ ਦੇ ਦੇ ਨਾਮ ਰੰਗ ਰੰਗੀਲਾ, ਰੰਗ ਆਪਣਾ ਦੇ ਚੜ੍ਹਾਈਆ। ਲੋਕਮਾਤ ਜਗਤ ਭਗਤ ਬਣ ਵਸੀਲਾ, ਕੂੜ ਵਿਕਾਰ ਵਿਸ਼ਿਆਂ ਤੋਂ ਬਾਹਰ ਲੈਣਾ ਰਖਾਈਆ। ਗੁਰਮੁਖ ਸੱਜਣ ਤੇਰਾ ਕਬੀਲਾ, ਕਾਮਲ ਮੁਰਸ਼ਦ ਹੋ ਕੇ ਮੇਲਾ ਲੈਣਾ ਮਿਲਾਈਆ। ਝਗੜਾ ਰਹੇ ਨਾ ਲੋਕ ਤੀਨਾਂ, ਤ੍ਰੈਗੁਣ ਡੇਰਾ ਦੇਣਾ ਢਾਹੀਆ। ਬਿਨ ਤੇਰੀ ਕਿਰਪਾ ਬਿਨ ਤੇਰੇ ਦਰਸ ਭਗਤਾਂ ਕਿਸੇ ਕੰਮ ਨਾ ਆਵੇ ਜੀਣਾ, ਜੀਵਣ ਜੀ ਤੇਰੀ ਝੋਲੀ ਪਾਈਆ। ਬਿਨ ਤੇਰੀ ਚਰਨ ਸਰਨ ਦੂਸਰ ਹੋਰ ਕਿਸੇ ਨਹੀਂ ਨੀਣਾ, ਸਿਰ ਮਸਤਕ ਨਾ ਕੋਇ ਝੁਕਾਈਆ। ਤੇਰੇ ਨਾਮ ਪਿਆਰ ਦਾ ਅੰਮ੍ਰਿਤ ਰਸ ਪੀਣਾ, ਨਿਝਰ ਧਾਰ ਦੇਣੀ ਵਹਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਦਵਾਰੇ ਦੇ ਮੰਗਤੇ ਤੂੰ ਪਾਤਸ਼ਾਹ ਨਹੀਂ ਕਮੀਨਾ, ਕਾਇਮ ਮੁਕਾਮ ਬੈਠਾ ਸਚ ਸਿੰਘਾਸਣ ਸੋਭਾ ਪਾਈਆ। ਪਿਛਲੀ ਬੰਦ ਕਰ ਤਕਸੀਮਾ, ਹਿੱਸਿਆਂ ਵਾਲਾ ਝਗੜਾ ਦੇ ਮੁਕਾਈਆ। ਤੇਰੇ ਦਵਾਰੇ ਸਾਰਿਆਂ

❋

❋

ਦਾ ਇਕੋ ਸਾਂਝਾ ਹੋਵੇ ਜ਼ਮੀਮਾ, ਜਨ ਭਗਤ ਸੁਹੇਲੇ ਇਕੋ ਘਰ ਦੇਣੇ ਬਹਾਈਆ। ਕਿਸੇ ਨੂੰ ਲੱਭਣਾ ਨਾ ਪਏ ਮੱਕਾ ਮਦੀਨਾ, ਕਾਇਆ ਕਾਅਬਾ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਠਾਂਡਾ ਕਰਨਾ ਸੀਨਾ, ਕਲਜੁਗ ਕੂੜੀ ਕਿਰਿਆ ਅਗਨੀ ਅੱਗ ਬੁਝਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਕਲਾਨੌਰ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਪ੍ਰਭ ਅੰਦਰੋਂ ਕੱਢ ਦੇ ਖ਼ੁਦੀ, ਖ਼ੁਦ ਮਾਲਕ ਹੋ ਕੇ ਵੇਖ ਵਖਾਈਆ। ਬੁੱਧ ਬਿਬੇਕ ਨਿਰਮਲ ਕਰ ਬੁੱਧੀ, ਬੁੱਧ ਤੋਂ ਪਰੇ ਆਪਣਾ ਨਾਮ ਦ੍ਰਿੜਾਈਆ। ਆਪਣੀ ਰਮਜ਼ ਲਾ ਗੁੱਝੀ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਭਾਵਨਾ ਰਹੇ ਕੋਇ ਨਾ ਦੂਜੀ, ਏਕਾ ਰੰਗ ਦੇਣਾ ਚੜ੍ਹਾਈਆ। ਝਗੜਾ ਰਹੇ ਨਾ ਕੋਇ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਜਣਾਈਆ। ਜਨ ਭਗਤ ਕਹਿਣ ਹਰਿ ਸ਼ਬਦੀ ਦੱਸ ਇਸ਼ਾਰਾ, ਇਛਿਆ ਸਭ ਦੀ ਪੂਰ ਕਰਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਬੇਪਰਵਾਹੀਆ। ਸਾਚੇ ਨਾਮ ਦਾ ਦੇ ਭੰਡਾਰਾ, ਭੰਡਾਰੀ ਹੋ ਕੇ ਆਪ ਵਰਤਾਈਆ। ਮਾਨਸ ਜਨਮ ਨਾ ਆਵੇ ਹਾਰਾ, ਹਿਰਦੇ ਅੰਦਰ ਹਰਦਮ ਆਪਣਾ ਆਪ ਯਾਦ ਕਰਾਈਆ। ਇਕੋ ਤੇਰਾ ਚਰਨ ਕਵਲ ਦਿਸੇ ਸਹਾਰਾ, ਸਹਾਇਤਾ ਦੇ ਕੇ ਸਹਿਮਤ ਆਪਣੇ ਨਾਲ ਕਰਾਈਆ। ਮੂਰਖ ਮੁਗਧ ਲੇਖੇ ਲਾਉਣਾ ਗਵਾਰਾ, ਚਤੁਰ ਸੁਘੜ ਆਪਣੇ ਚਰਨ ਲੈਣਾ ਬਣਾਈਆ। ਮਨ ਵਾਸਨਾ ਰਹੇ ਨਾ ਹਾਹਾਕਾਰਾ, ਸਾਂਤਕ ਸਤਿ ਨਾ ਕੋਇ ਕਰਾਈਆ। ਇਕੋ ਤੱਕੀਏ ਤੇਰਾ ਧੁਰ ਦਰਬਾਰਾ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਦੀਵਾ ਬਾਤੀ ਕਮਲਾਪਾਤੀ ਤੇਰਾ ਨੂਰ ਹੋਵੇ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸੋ ਮੰਦਰ ਸੁਹਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਜਿਥੇ ਪਾਰ ਉਤਾਰੇਂ ਸ਼ਾਹ ਕੰਗਾਲਾ, ਕੋਝੇ ਕਮਲੇ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਹੋ ਕੇ ਆਸਾ ਪੂਰ ਕਰਾਈਆ। ਜਨ ਭਗਤ ਕਹਿਣ ਤੇਰਾ ਦਵਾਰਾ ਵੇਖੀਏ ਸਚਖੰਡ, ਖੰਡਨ ਸਭ ਨੂੰ ਦੇ ਕਰਾਈਆ। ਜਿਥੇ ਦੀਨ ਮਜ਼੍ਹਬ ਜਾਤ ਪਾਤ ਦੀ ਨਹੀਂ ਵੰਡ, ਆਤਮ ਨਿਰਗੁਣ ਨੂਰ ਜੋਤ ਕਰੇਂ ਰੁਸ਼ਨਾਈਆ। ਪੰਜ ਤਤ ਕਾਇਆ ਮਾਟੀ ਸਰੀਰ ਨਹੀਂ ਕੋਈ ਸੰਗ, ਵਜੂਦ ਤਨ ਨਾ ਕੋਇ ਹੰਢਾਈਆ। ਮਨ ਕਾਮਨਾ ਵਾਸਨਾ ਵਿਚ ਪਾਏ ਕੋਈ ਨਾ ਡੰਡ, ਡੰਡਾਵਤ ਕਰ ਕੇ ਸੀਸ ਨਾ ਕੋਇ ਝੁਕਾਈਆ। ਪਰਕਾਸ਼ ਦੇਵੇ ਕੋਇ ਨਾ ਸੂਰੀਆ ਚੰਦ, ਚੰਦ ਚਾਂਦਨੀ ਤੇਰਾ ਨੂਰ ਜੋਤ ਰੁਸ਼ਨਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੀਂ ਸੂਰੇ ਸਰਬੰਗ, ਹੁਕਮਰਾਨ ਹੋ ਕੇ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸੋ ਸਾਹਿਬ ਦੇਣਾ ਅਨੰਦ, ਜਿਸ ਅਨੰਦ ਵਿਚੋਂ ਤੇਰਾ ਅਨੰਦ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਦੀਨ ਬਖ਼ਸ਼ੰਦ, ਜਨ ਭਗਤ ਸੁਹੇਲੇ ਗ਼ਰੀਬ ਨਿਮਾਣੇ ਆਪਣੇ ਗਲੇ ਲਗਾਈਆ।

❋

❋

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਰਤਨ ਸਿੰਘ ਦੇ ਗ੍ਰਹਿ ਪਿੰਡ ਕਲਾਨੌਰ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਇਕ ਮੰਗੀਏ ਤੇਰਾ ਦਰਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਿਰਪਾਲੂ ਦਿਆਲੂ ਹੋ ਕੇ ਕਰਨਾ ਤਰਸ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਤੇਰੇ ਹੁਕਮੇਂ ਅੰਦਰ ਆ ਗਏ ਉਪਰ ਫ਼ਰਸ਼, ਧਰਨੀ ਧਰਤ ਧਵਲ ਡੇਰਾ ਲਾਈਆ। ਸਾਡੀ ਮਨਜ਼ੂਰ ਕਰ ਅਰਜ਼, ਬੇਨੰਤੀ ਦਿਤੀ ਸੁਣਾਈਆ। ਜਨਮ ਜਨਮ ਦਾ ਵੰਡ ਦਰਦ, ਦੁਖੀਆਂ ਦਾ ਦੁੱਖ ਗਵਾਈਆ। ਪੱਲੇ ਨਾਮ ਦਾਮ ਨਹੀਂ ਖਰਚ, ਖ਼ਾਲੀ ਝੋਲੀ ਦੇਣੀ ਭਰਾਈਆ। ਤੈਨੂੰ ਲੱਭਦੇ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚ, ਚਰਚਾ ਕਰੇ ਸਾਰੀ ਲੋਕਾਈਆ। ਤੇਰਾ ਨੂਰ ਤੱਕਣਾ ਚਾਹੁੰਦੇ ਅਸਚਰਜ, ਸਤਿ ਸਰੂਪ ਸੋਭਾ ਪਾਈਆ। ਜੇ ਭਗਤਾਂ ਕਾਰਨ ਆਇਉਂ ਪਰਤ, ਪਰਤਾਪ ਭਗਤਾਂ ਦੇ ਬਣਾਈਆ। ਅਸੀਂ ਚਾਰ ਜੁਗ ਦੇ ਨਾਮਾਂ ਦਾ ਰੱਖਦੇ ਬਰਤ, ਰਸ ਭੋਗ ਇਕੋ ਨਾਮ ਤੇਰਾ ਖਾਈਆ। ਪੂਰਬ ਲਹਿਣੇ ਦੀ ਵੇਖ ਫਰਦ, ਲੇਖਾ ਪਿਛਲਾ ਖੋਜ ਖੁਜਾਈਆ। ਜੁਗ ਚੌਕੜੀ ਦੇ ਜ਼ਰਬ, ਅਗਲਾ ਜੋੜ ਲੈਣਾ ਕਰਾਈਆ। ਤੇਰੀ ਜਿਸ ਧਾਰ (ਨੂੰ) ਲੱਭ ਨਾ ਸਕਣ ਅਰਬ ਖਰਬ, ਤੇਰੀ ਖ਼ਬਰ ਸੁਣ ਕੇ ਬੇਖ਼ਬਰ ਖ਼ੁਸ਼ੀ ਮਨਾਈਆ। ਹੰਕਾਰ ਵਿਕਾਰ ਛੱਡਿਆ ਦਰਭ, ਦੀਨ ਦੁਨੀ ਦਿਤੀ ਤਜਾਈਆ। ਦਰ ਠਾਂਡੇ ਕਰ ਕੇ ਅਰਜ਼, ਸੀਸ ਦਿਤਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇਣਾ ਮੁਕਾਈਆ। ਜਨ ਭਗਤ ਕਹਿਣ ਕੁਛ ਦੇ ਆਪਣੀ ਧਾਰ, ਧਰਮ ਦਵਾਰਾ ਦੇ ਵਖਾਈਆ। ਕਦੀਮ ਦੇ ਕਦਮਾਂ ਤੋਂ ਵਿਛੜੇ ਯਾਰ, ਕਰਮਾਂ ਦਾ ਲੇਖਾ ਢਾਹੀਆ। ਤੇਰੀ ਮੁਹੱਬਤ ਵਿਚ ਬੇਜ਼ਾਰ, ਬੇਦਾਰ ਦੇ ਕਰਾਈਆ। ਕਰਨੀ ਦਾ ਕਰਤਾ ਬਣ ਕਰਤਾਰ, ਕੁਦਰਤ ਦਾ ਮਾਲਕ ਹੋ ਕੇ ਖ਼ਾਲਕ ਆਪਣਾ ਪੜਦਾ ਦੇਣਾ ਉਠਾਈਆ। ਤੇਰੇ ਚਰਨ ਕਵਲ ਜਨ ਭਗਤ ਸਦਾ ਬਲਹਾਰ, ਵਾਰੀ ਘੋਲੀ ਆਪਣਾ ਘੋਲ ਘੁਮਾਈਆ। ਰਾਹ ਤੱਕਦੇ ਰਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ। ਅੰਤ ਅਖ਼ੀਰੀ ਆਈ ਸਾਡੀ ਵਾਰ, ਵਾਰਸ ਹੋ ਕੇ ਲੈਣਾ ਮਿਲਾਈਆ। ਤੇਰੇ ਦਵਾਰੇ ਦਰ ਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਹਿਣ ਸਾਡੀ ਪੂਰੀ ਕਰ ਇੰਤਜ਼ਾਰ, ਗਿਰਿਆਜ਼ਾਰੀ ਵਿਚ ਗਿਰਜੇ ਮੰਦਰ ਦਿਤੇ ਤਜਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਬਲਕਾਰ ਸਿੰਘ ਦੇ ਗ੍ਰਹਿ ਪਿੰਡ ਰਸੂਲ ਪੁਰ ਜ਼ਿਲਾ ਗੁਰਦਾਸਪੁਰ

ਜਨ ਭਗਤ ਕਹਿਣ ਤੇਰਾ ਨੂਰ ਨਜ਼ਰ ਆਏ ਅਸਲੀ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਭੇਖ ਜਗਤ ਬਹੁ ਨਕਲੀ, ਅਕਲ ਬੁੱਧੀ ਦੀ ਕਰਨ ਲੜਾਈਆ। ਭਰਮੇ ਭੁੱਲੀ ਸ੍ਰਿਸ਼ਟੀ ਸਗਲੀ, ਆਤਮ ਪਰਮਾਤਮ ਪੜਦਾ ਨਾ ਕੋਇ ਉਠਾਈਆ। ਦੀਨ ਦਿਆਲ ਪੁਰਖ ਅਕਾਲ ਤੈਨੂੰ ਲੱਭਣਾ ਪਏ ਨਾ ਵਿਚੋਂ ਜੰਗਲੀਂ, ਕਾਇਆ ਮੰਦਰ ਅੰਦਰ ਪੜਦਾ ਦੇਣਾ ਚੁਕਾਈਆ। ਪ੍ਰੀਤਮ ਤੇਰੀ ਪ੍ਰੀਤ ਮਿਲੇ ਰੰਗਲੀ, ਰੰਗ ਰੱਤੇ ਆਪਣਾ ਨਾਮ ਰੰਗਣ ਦੇਣਾ ਚੜ੍ਹਾਈਆ। ਸੁਰਤੀ ਸ਼ਬਦ ਡੋਰੀ ਨਾਲ ਬੰਨ੍ਹ ਲਈਂ, ਬੰਧਨ ਮਾਇਆ ਮਮਤਾ ਮੋਹ ਤੁੜਾਈਆ। ਮਾਨਸ ਜਨਮ ਮਿਲਿਆ ਤੇਰੇ ਪ੍ਰੇਮ

❋

❋

ਪਿਆਰ ਅਨੰਦ ਲਈ, ਜਗਤ ਵਾਸਨਾ ਹੋਏ ਨਾ ਕੋਇ ਹਲਕਾਈਆ। ਜੁਗ ਜਨਮ ਦੀ ਟੁੱਟੀ ਗੰਢ ਲਈਂ, ਗੰਢਣਹਾਰ ਗੋਪਾਲ ਸਵਾਮੀ ਤੇਰੀ ਓਟ ਰਖਾਈਆ। ਕੂੜੀ ਕਿਰਿਆ ਜਗਤ ਵਿਕਾਰ ਹੰਕਾਰ ਵਿਚੋਂ ਕੱਢ ਲਈਂ, ਤ੍ਰਿਸ਼ਨਾ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਹੋਏ ਦੁੱਖੀ ਦੁਖਿਆਰ, ਦਰਦਵੰਦ ਨਜ਼ਰ ਕੋਇ ਨਾ ਆਈਆ। ਸਾਖਿਆਤ ਮਿਲੇ ਨਾ ਕੋਇ ਗੁਰ ਅਵਤਾਰ, ਪੈਗ਼ੰਬਰ ਦੀਦ ਨੀਂਦ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰ ਫਿਰ ਥੱਕੇ ਵਾਰੋ ਵਾਰ, ਵਾਰਸ ਹੋ ਕੇ ਲਵੇ ਨਾ ਕੋਇ ਬਚਾਈਆ। ਪੜ੍ਹ ਪੜ੍ਹ ਥੱਕੇ ਰਸਨਾ ਜਿਹਵਾ ਵਿਚ ਸੰਸਾਰ, ਪਤਿਪਰਮੇਸ਼ਵਰ ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਹੋ ਖੁਆਰ, ਆਪਣੀ ਹਾਲਤ ਗਏ ਬਦਲਾਈਆ। ਧੁਰ ਦਾ ਮਾਲਕ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾ ਮਿਲਿਆ ਪਰਵਰਦਿਗਾਰ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਸਦੀ ਚੌਧਵੀਂ ਆਈ ਹਾਰ, ਹਰਿਜਨ ਨੇਤਰ ਰੋ ਰੋ ਦੇਣ ਦੁਹਾਈਆ। ਕਿਰਪਾ ਕਰ ਕਰਨੀ ਦੇ ਕਰਤੇ ਆਪ ਕਰਤਾਰ, ਮਿਹਰਵਾਨ ਹੋ ਕੇ ਮਿਹਰ ਨਜ਼ਰ ਆਪ ਉਠਾਈਆ। ਜਨ ਭਗਤ ਸੁਹੇਲੇ ਮੰਝਧਾਰ ਵਿਚੋਂ ਕੱਢ ਬਾਹਰ, ਸ਼ੌਹ ਦਰਿਆ ਜਗਤ ਨਾ ਕੋਇ ਰੁੜ੍ਹਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਝਗੜਾ ਰਹੇ ਨਾ ਕੋਇ ਸੰਸਾਰ, ਆਤਮ ਪਰਮਾਤਮ ਪਰਮਾਤਮ ਆਤਮ ਪੜਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਦੇ ਸੇਵਾਦਾਰ, ਯਾਚਕ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਦੇ ਦੀਦਾਰ, ਨੇਤਰ ਲੋਚਣ ਅੱਖ ਖੁਲ੍ਹਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜ ਹੋਇਆ ਪਸਾਰਾ, ਨਾਉਂ ਨਿਰੰਕਾਰ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਚਾਰ ਵਰਨ ਚਾਰ ਯਾਰੀ ਹਾਹਾਕਾਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਲੱਗੀ ਅੱਗ ਜੰਗਲ ਜੂਹ ਉਜਾੜ ਪਹਾੜਾ, ਬਹੱਤਰ ਨਾੜਾਂ ਕਾਇਆ ਮਾਟੀ ਹੱਟ ਸੀਤਲ ਸੀਤ ਨਾ ਕੋਇ ਕਰਾਈਆ। ਧੁਰ ਦਰਗਾਹੀ ਪਤਿਪਰਮੇਸ਼ਵਰ ਦਰਸ ਹੋਵੇ ਨਾ ਕਿਸੇ ਮੀਤ ਮੁਰਾਰਾ, ਮਿਤਰ ਪਿਆਰਾ ਯਾਰੜਾ ਸੇਜ ਨਾ ਕੋਇ ਹੰਢਾਈਆ। ਹਉਮੇ ਹੰਗਤਾ ਬਣਿਆ ਗੜ੍ਹ ਹੰਕਾਰਾ, ਹੰ ਬ੍ਰਹਮ ਪਾਰਬ੍ਰਹਮ ਪੜਦਾ ਸਕੇ ਨਾ ਕੋਇ ਚੁਕਾਈਆ। ਜਗਤ ਵਾਸਨਾ ਭਰਿਆ ਕੂੜ ਵਿਕਾਰਾ, ਸਤਿ ਧਰਮ ਸਚ ਨਿਸ਼ਾਨ ਨਾ ਕੋਇ ਝੁਲਾਈਆ। ਜਨ ਭਗਤ ਸੁਹੇਲੇ ਕਹਿਣ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਵੇਖ ਦਵਾਰਾ, ਅੰਤਸ਼ਕਰਨ ਦੀਨ ਦੁਨੀ ਖੋਜ ਖੁਜਾਈਆ। ਬਿਨ ਤੇਰੇ ਦੂਜਾ ਕੋਈ ਨਹੀਂ ਸਹਾਰਾ, ਗੁਰ ਅਵਤਾਰ ਪੈਗ਼ੰਬਰ ਤੇਰਾ ਸਹਾਰਾ ਗਏ ਸਮਝਾਈਆ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਂਦੇ ਰਹੇ ਇਸ਼ਾਰਾ, ਸ਼ਬਦ ਵਿਚੋਂ ਸ਼ਬਦ ਧਾਰ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਪਰਗਟ ਹੋਵੇ ਏਕੰਕਾਰਾ, ਕਲ ਧਾਰੀ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲੇ ਭਾਗ ਆਪਣਾ ਰਹੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਪੂਰਬ ਦੇ ਦੇ ਭਾਗ, ਲਹਿਣਾ ਦੇਣਾ ਝੋਲੀ ਪਾਈਆ। ਸੋਈ ਸ੍ਰਿਸ਼ਟੀ ਵਿਚੋਂ ਜਾਈਏ ਜਾਗ, ਇਕੋ ਤੇਰਾ ਨਾਮ ਧਿਆਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਦੇਣਾ ਬਣਾਈਆ। ਘਰ ਦੀਪਕ ਜੋਤ ਜਗੇ ਚਿਰਾਗ਼, ਕਾਇਆ ਮੰਦਰ ਅੰਦਰ ਹੋਏ ਰੁਸ਼ਨਾਈਆ। ਸਵਾਮੀ ਮਿਲੇ ਕੰਤ ਸੁਹਾਗ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ

❋

❋

ਤੇਰਾ ਆਤਮ ਪਰਮਾਤਮ ਦੱਸ ਜਾਪ, ਜਗ ਜੀਵਣ ਦਾਤੇ ਤੇਰੇ ਹੱਥ ਵੱਡੀ ਵਡਿਆਈਆ। ਮਾਇਆ ਮਮਤਾ ਮੋਹ ਕੂੜ ਵਿਕਾਰ ਰਹੇ ਨਾ ਤੀਨੋਂ ਤਾਪ, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਸਤਿ ਸਤਿਵਾਦੀ ਆਪਣਾ ਰਾਹ ਦੇ ਸਮਝਾਈਆ। ਹਉਂ ਸੇਵਕ ਖ਼ਾਦਮ ਬਾਲਕ ਤੇਰੇ ਚਾਕ, ਚਾਕਰੀ ਆਖ਼ਰੀ ਤੇਰੇ ਚਰਨ ਕਵਲਾਂ ਨਜ਼ਰੀ ਆਈਆ। ਮਨੂਆ ਮਨ ਨਾ ਰਹੇ ਗੁਸਤਾਖ਼, ਸ਼ਰਅ ਸ਼ਰੀਅਤ ਵਿਚੋਂ ਦੇਣਾ ਬਾਹਰ ਕਢਾਈਆ। ਤੇਰਾ ਨਾਮ ਅੰਤਰ ਅੰਤਰ ਹੋਵੇ ਇਕੋ ਜਾਪ, ਦੂਸਰ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਨਿਰਗੁਣ ਜੋਤ ਦਰਸ਼ਨ ਦੇ ਆਪ, ਪਰਕਾਸ਼ ਵਿਚ ਪ੍ਰਕਾਸ਼ ਅਬਿਨਾਸ਼ ਲੈਣਾ ਮਿਲਾਈਆ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਮੰਗਲ ਸਿੰਘ ਦੇ ਗ੍ਰਹਿ ਪਿੰਡ ਡੇੜ੍ਹ ਜ਼ਿਲਾ ਗੁਰਦਾਸਪੁਰ

ਹਰਿ ਸੰਗਤ ਵਿਚ ਕਦੇ ਨਾ ਰਹੇ ਭੁਲੇਖਾ, ਗੁਰਮੁਖ ਭੁੱਲਿਆ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਅੰਤਰ ਪਰਮ ਪੁਰਖ ਪਰਮਾਤਮ ਦਾ ਚੇਤਾ, ਚੇਤਨ ਸੁਰਤੀ ਕਰ ਕੇ ਬੈਠੇ ਧਿਆਨ ਲਗਾਈਆ। ਓਨ੍ਹਾਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨੇਤਾ, ਨਿਜ ਨੇਤਰ ਲੋਚਣ ਨੈਣ ਬੈਠਾ ਅੱਖ ਖੁਲ੍ਹਾਈਆ। ਤ੍ਰੈਗੁਣ ਮਾਇਆ ਪੰਜ ਤਤ ਲੱਗਣ ਨਾ ਦੇਵੇ ਸੇਕਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸ਼ਬਦ ਅਗੰਮੀ ਖੋਲ੍ਹੇ ਭੇਤਾ, ਭੇਵ ਅਭੇਦਾ ਅਛਲ ਅਛੇਦਾ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਰਿ ਸੰਗਤ ਵਿਚ ਕਦੇ ਨਾ ਹੋਵੇ ਭਰਮ, ਭਰਮ ਭੌ ਸਤਿਗੁਰ ਸ਼ਬਦ ਆਪ ਭੰਨਾਈਆ। ਜਿਨ੍ਹਾਂ ਦਾ ਸਾਹਿਬ ਸਤਿਗੁਰ ਲੇਖੇ ਲੱਗਾ ਜਰਮ, ਜਨਮ ਜਨਮ ਦਾ ਝਗੜਾ ਗਏ ਚੁਕਾਈਆ। ਸਤਿ ਸਤਿਵਾਦੀ ਸਾਚਾ ਬਖ਼ਸ਼ੇ ਇਕੋ ਧਰਮ, ਧਰਮ ਦਵਾਰਾ ਇਕੋ ਦਏ ਵਖਾਈਆ। ਜਿਥੇ ਕਰਨੀ ਦਾ ਰਹੇ ਕੋਈ ਨਾ ਕਰਮ, ਨਿਹਕਰਮੀ ਹੋ ਕੇ ਦੇਵੇ ਮਾਣ ਵਡਿਆਈਆ। ਜਿਨ੍ਹਾਂ ਭਗਤਾਂ ਸੰਤਾਂ ਪੁਰਖ ਅਕਾਲ ਦੀ ਲਈ ਸਰਨ, ਸ਼ਰਨਗਤ ਇਕੋ ਦਏ ਵਖਾਈਆ। ਝਗੜਾ ਮੁਕਾ ਕੇ ਵਰਨ ਬਰਨ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਫੁਰਨਿਆਂ ਵਿਚੋਂ ਮਨ ਆਪਣੇ ਬੰਧਨ ਵਿਚ ਰਖਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਇਕੋ ਵਰਨ, ਕੰਤ ਸੁਹਾਗੀ ਸਾਹਿਬ ਸੁਲਤਾਨ ਮਹਿਬੂਬ ਮਾਲਕ ਇਕ ਹੰਢਾਈਆ। ਸਚ ਦਵਾਰੇ ਠਾਂਡੇ ਘਰ ਸਰਨ ਸਰਨਾਈ ਧੁਰ ਦੀ ਪੜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਈਆ। ਜਨ ਭਗਤਾਂ ਭੁਲੇਖਾ ਕਦੇ ਨਾ ਆਵੇ ਨੇੜੇ, ਭਾਂਡਾ ਭਰਮ ਰਹਿਣ ਨਾ ਪਾਈਆ। ਜਿਨ੍ਹਾਂ ਦੇ ਭਾਗ ਲੱਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਖੇੜੇ, ਬੰਦ ਕਿਵਾੜੀ ਖਿੜਕੀ ਪੜਦਾ ਓਹਲਾ ਗਏ ਉਠਾਈਆ। ਸਮਰਥ ਸਵਾਮੀ ਅੰਤਰਜਾਮੀ ਓਨ੍ਹਾਂ ਉਤੇ ਕਰੇ ਮਿਹਰੇ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਪੰਜ ਵਿਕਾਰ ਗੜ੍ਹ ਹੰਕਾਰ ਵਿਚ ਕਦੇ ਨਾ ਘੇਰੇ, ਮਾਇਆ ਮਮਤਾ ਮੋਹ ਡੇਰਾ ਦੇਵੇ ਢਾਹੀਆ। ਜਗਤ ਵਾਸਨਾ ਮੇਟ ਕੇ ਹੇਰੇ ਫੇਰੇ, ਪਾਰਬ੍ਰਹਮ ਬ੍ਰਹਮ ਮੇਲਾ ਦਏ ਮਿਲਾਈਆ। ਮਾਨਸ ਜਨਮ ਹਕ ਹਕ਼ੀਕ਼ਤ ਲੇਖਾ ਅੰਤ ਨਬੇੜੇ, ਦਰਗਾਹ ਸਾਚੀ ਧੁਰ ਦਰਬਾਰ ਹੁਕਮ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਹਰਿ ਸੰਗਤ ਆਪਣੇ ਰੰਗ ਰੰਗਾਈਆ। ਭਰਮ ਕਹੇ ਮੈਨੂੰ ਸਮਝੇ ਕੌਣ, ਪੜਦਾ ਸਕੇ ਨਾ ਕੋਇ ਉਠਾਈਆ। ਮੇਰਾ ਲੇਖਾ ਪਰੇ ਉਣੰਜਾ ਪੌਣ, ਪਵਣ ਗੁਰੂ ਮੇਰੀ ਬਣਤ ਬਣਾਈਆ। ਕਲਜੁਗ ਅੰਤ ਖੇਲ ਵੇਖਾਂ ਹੰਕਾਰੀ ਰੌਣ, ਮਨ ਮਨੂਆ ਨਜ਼ਰੀ ਆਈਆ। ਭਰਮ ਵਿਚ ਵਿਕਾਰੀ ਜੀਵ ਬਿਲਲਾਉਣ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੁਰਮੁਖ ਸੰਤ ਭਰਮ ਗੜ੍ਹ ਆਵਣ ਤੁੜਾਉਣ, ਕੂੜਾ ਠੀਕਰ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਸਤਿ, ਸਤਿ ਸਤਿਵਾਦੀ ਦਿਆਂ ਜਣਾਈਆ। ਕਲਜੁਗ ਅੰਤਮ ਸ਼ਬਦੀ ਧਾਰ ਦੇਵਾਂ ਬ੍ਰਹਮ ਮਤ, ਪਾਰਬ੍ਰਹਮ ਹੋ ਕੇ ਬ੍ਰਹਮ ਦਿਆਂ ਸਮਝਾਈਆ। ਤ੍ਰੈਗੁਣ ਮਾਇਆ ਸਾੜ ਨਾ ਸਕੇ ਪੰਜ ਤੱਤ, ਤਤਵ ਤਤ ਦਿਆਂ ਜਣਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਇਕ ਬਰਸਾਈਆ। ਮਾਲਕ ਹੋ ਕੇ ਪੁਰਖ ਸਮਰਥ, ਸਵਾਮੀ ਹੋ ਕੇ ਖੋਜ ਖੁਜਾਈਆ। ਨਾਮ ਭੰਡਾਰਾ ਦੇ ਕੇ ਵਥ, ਗੁਰਮੁਖ ਸੱਜਣ ਲਵਾਂ ਪਰਗਟਾਈਆ। ਸਾਚੇ ਸੰਤਾਂ ਨਿਜ ਨੇਤਰ ਖੋਲ੍ਹ ਕੇ ਅੱਖ, ਜਲਵਾ ਨੂਰ ਕਰਾਂ ਰੁਸ਼ਨਾਈਆ। ਭਗਤਾਂ ਰਹਿਣ ਨਾ ਦੇਵਾਂ ਵੱਖ, ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਮੇਲਾਂ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਮਾਰਗ ਦੱਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦਿਆਂ ਸਮਝਾਈਆ। ਨਿਝਰ ਧਾਰ ਬਖ਼ਸ਼ਾਂ ਅੰਮਿਉਂ ਰਸ, ਝਿਰਨਾ ਧੁਰ ਦਾ ਆਪ ਝਿਰਾਈਆ। ਹਕ਼ੀਕ਼ਤ ਵਿਚੋਂ ਪਰਗਟਾ ਕੇ ਹਕ, ਹਕੂਮਤ ਕੂੜ ਦਿਆਂ ਬਦਲਾਈਆ। ਸਤਿਜੁਗ ਸਾਚਾ ਮਾਰਗ ਦੀਨ ਦੁਨੀ ਦੱਸ, ਦਹਿ ਦਿਸ਼ਾ ਦਿਆਂ ਸਮਝਾਈਆ। ਕਿਸੇ ਨਾ ਚੱਲੇ ਕੋਈ ਵਸ, ਗੁਰ ਅਵਤਾਰ ਪੈਗ਼ੰਬਰ ਦਰਗਾਹ ਸਾਚੀ ਸਚਖੰਡ ਦਵਾਰ ਦਰ ਠਾਂਡੇ ਬੈਠਣ ਸੀਸ ਨਿਵਾਈਆ। ਪਰਗਟ ਹੋ ਆਪ ਪਰਤੱਖ, ਕਲਜੁਗ ਮੇਟ ਰੈਣ ਅੰਧੇਰੀ ਮੱਸ, ਮਸਤ ਖ਼ੁਮਾਰੀ ਨਾਮ ਦਿਆਂ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਆਪ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿ ਧਰਮ, ਧੁਰ ਦੀ ਬਾਣ ਦਿਆਂ ਜਣਾਈਆ। ਕਲਜੁਗ ਕੂੜੀ ਕਿਰਿਆ ਰਹੇ ਕੋਈ ਨਾ ਕਰਮ, ਨਿਹਕਰਮੀ ਹੋ ਕੇ ਲੇਖਾ ਦਿਆਂ ਮੁਕਾਈਆ। ਝਗੜਾ ਮੁਕਾ ਕੇ ਜਾਤ ਪਾਤ ਵਰਨ ਬਰਨ, ਦੀਨ ਮਜ਼੍ਹਬ ਖਹਿੜਾ ਦਿਆਂ ਛੁਡਾਈਆ। ਤੂੰ ਹੀ ਤੂੰ ਹੀ ਸਾਰੇ ਕਰਨ, ਧੁਰ ਦਾ ਢੋਲਾ ਇਕੋ ਗਾਈਆ। ਕਾਇਆ ਮਕਤਬ ਪਾਠਸ਼ਾਲਾ ਸਾਚੀ ਪੜ੍ਹਨ, ਜਿਥੇ ਪੜ੍ਹਾਵਣ ਵਾਲਾ ਜਗਤ ਨੇਤਰਾਂ ਨਜ਼ਰ ਕਿਸੇ ਨਾ ਆਈਆ। ਸਰਨ ਸਰਨਾਈ ਸਾਹਿਬ ਸਵਾਮੀ ਇਕੋ ਪਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਇਕੋ ਦਏ ਸਮਝਾਈਆ। ਸਤਿ ਧਰਮ ਕਹੇ ਸਤਿਜੁਗ ਸਾਚਾ ਮਾਰਗ ਜਾਵੇ ਲੱਗ, ਅਬਿਨਾਸ਼ੀ ਕਰਤਾ ਆਪ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਰਗੁਣ ਧਾਰ ਪਰਗਟ ਹੋਵੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਹੁਕਮ ਦੇਵੇ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਏਥੇ ਓਥੇ ਦੋ ਜਹਾਨ ਨਜ਼ਰ ਨਾ ਆਵੇ ਹੱਦ, ਹਦੂਦ ਅੰਦਰ ਬੰਦ ਨਾ ਕੋਇ ਕਰਾਈਆ। ਸਤਿਜੁਗ ਸਾਚਾ ਨਾਮ ਨਿਧਾਨ ਸ੍ਰੀ ਭਗਵਾਨ ਦੱਸੇ ਆਪਣਾ ਛੰਦ, ਢੋਲਾ ਸੋਹਲਾ ਨਗ਼ਮਾ ਕਲਮਾ ਆਪ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਇਕੋ ਇਕ ਆਪਣੀ ਆਪ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇ ਕੇ

❋

❋

ਸਚ ਅਨੰਦ, ਜਗਤ ਵਿਕਾਰਾਂ ਵਿਚੋਂ ਬਾਹਰ ਕਢਾਈਆ। ਮਨੂਆ ਦਹਿ ਦਿਸ਼ਾ ਭੌਂ ਨਾ ਪਾਵੇ ਡੰਡ, ਵਾਸਨਾ ਵਿਚ ਨਾ ਕੋਇ ਹਲਕਾਈਆ। ਦੂਈ ਦਵੈਤੀ ਢਾਹ ਕੇ ਭਰਮਾਂ ਕੰਧ, ਗੜ੍ਹ ਹੰਕਾਰੀ ਦਏ ਤੁੜਾਈਆ। ਭਗਤਨ ਮੀਤਾ ਠਾਂਡਾ ਸੀਤਾ ਪੁਰਖ ਅਕਾਲਾ ਦੀਨ ਦਿਆਲਾ ਹੋਵੇ ਸੰਤਾਂ ਸੰਗ, ਗੁਰਮੁਖ ਗੁਰਸਿਖ ਸੱਜਣ ਆਪਣੇ ਰੰਗ ਰੰਗਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਵਜਾਏ ਇਕ ਮਰਦੰਗ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਸਾ ਮਨਸਾ ਉਮੰਗ, ਤ੍ਰਿਸ਼ਨਾ ਪੂਰਬ ਰਹੇ ਨਾ ਰਾਈਆ। ਇਕੋ ਨਾਮ ਨਿਧਾਨ ਜਣਾਏ ਨੌ ਖੰਡ, ਸੱਤ ਦੀਪ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਵਿਚ ਸਾਚੀ ਕਰਨੀ ਕਾਰ ਕਮਾਈਆ। ਸਤਿ ਧਰਮ ਪੁਰਖ ਅਕਾਲ ਦਇਆ ਕਮਾਵੇਗਾ। ਸੋ ਪੁਰਖ ਨਿਰੰਜਣ ਵੇਖ ਵਖਾਵੇਗਾ। ਹਰਿ ਪੁਰਖ ਨਿਰੰਜਣ ਪੜਦਾ ਲਾਹਵੇਗਾ। ਏਕੰਕਾਰ ਹੁਕਮ ਸੁਣਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਸ੍ਰੀ ਭਗਵਾਨ ਸਾਚਾ ਤਖ਼ਤ ਇਕ ਸੁਹਾਵੇਗਾ। ਅਬਿਨਾਸ਼ੀ ਕਰਤਾ ਦੋ ਜਹਾਨਾਂ ਖੇਲ ਖਿਲਾਵੇਗਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਧਾਰ ਜਣਾਵੇਗਾ। ਸ਼ਬਦੀ ਸੁਤ ਦੁਲਾਰਾ ਇਕ ਉਠਾਵੇਗਾ। ਸਚਖੰਡ ਦਵਾਰਾ ਆਪ ਸੁਹਾਵੇਗਾ। ਥਿਰ ਘਰ ਡੰਕਾ ਨਾਮ ਵਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਵੇਗਾ। ਕਰੋੜ ਤੇਤੀਸਾ ਨਾਲ ਰਲਾਵੇਗਾ। ਸੁਰ ਨਰ ਮੁਨ ਜਨ ਵੇਖ ਵਖਾਵੇਗਾ। ਤ੍ਰੈਗੁਣ ਮਾਇਆ ਡੇਰਾ ਢਾਹਵੇਗਾ। ਪੰਜ ਤਤ ਫੋਲ ਫੁਲਾਵੇਗਾ। ਗੁਰ ਅਵਤਾਰ ਪੈਗ਼ੰਬਰ ਸਾਚੀ ਧਾਰੋਂ ਆਪ ਜਗਾਵੇਗਾ। ਕਲਜੁਗ ਅੰਤਮ ਰਚ ਸਵੰਬਰ, ਸਾਚੀ ਕਰਨੀ ਕਾਰ ਕਮਾਵੇਗਾ। ਕੂੜੀ ਕਿਰਿਆ ਮੇਟ ਅਡੰਬਰ, ਸਤਿਜੁਗ ਮਾਰਗ ਇਕ ਵਖਾਵੇਗਾ। ਸਰਬ ਗੁਣਾਂ ਹੋ ਭਰਤੰਬਰ, ਭਾਂਡਾ ਭਰਮ ਭੌ ਭੰਨਾਵੇਗਾ। ਨਾਮ ਧੁਨ ਸੁਣਾ ਮਧਰ, ਸੋਈ ਸੁਰਤੀ ਆਪ ਜਗਾਵੇਗਾ। ਜਨ ਭਗਤਾਂ ਪੂਰੀ ਕਰ ਕੇ ਸੱਧਰ, ਸਿੱਧਾ ਆਪਣਾ ਰਾਹ ਵਖਾਵੇਗਾ। ਦੀਨ ਮਜ਼੍ਹਬਾਂ ਕਰ ਕੇ ਪੱਧਰ, ਵਰਨ ਬਰਨ ਡੇਰਾ ਢਾਹਵੇਗਾ। ਸਾਚੇ ਨਾਮ ਦੀ ਕਰ ਕੇ ਕਦਰ, ਕੁਦਰਤ ਕਾਦਰ ਵੇਖ ਵਖਾਵੇਗਾ। ਸਚ ਪ੍ਰੀਤੀ ਅੰਦਰ ਕਰ ਕੇ ਮਗਨ, ਸੰਤ ਸੁਹੇਲੇ ਜੋੜ ਜੁੜਾਵੇਗਾ। ਕੂੜੀ ਅੱਗ ਮੂਲ ਨਾ ਤਪਣ, ਅੰਮ੍ਰਿਤ ਮੇਘ ਇਕ ਬਰਸਾਵੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਮ ਸਾਰੇ ਜਪਣ, ਜਗਜੀਵਣ ਦਾਤਾ ਵੇਖ ਵਖਾਵੇਗਾ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਬੈਠ ਕੇ ਹੱਸਣ, ਗੋਬਿੰਦ ਖ਼ੁਸ਼ੀਆਂ ਤਾਲ ਵਜਾਵੇਗਾ। ਗ਼ਰੀਬ ਨਿਮਾਣੇ ਕਹਿਣ ਪੁਰਖ ਅਬਿਨਾਸ਼ੀ ਆਇਆ ਰੱਖਣ, ਕੋਝੇ ਕਮਲੇ ਗੋਦ ਉਠਾਵੇਗਾ। ਸਦੀ ਚੌਧਵੀਂ ਮੇਟ ਕੇ ਪੱਪਣ, ਪਤਤ ਪਾਪੀ ਮੇਲ ਮਿਲਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵਖਾ ਕੇ ਇਕੋ ਪੱਤਨ, ਕਿਨਾਰਾ ਧੁਰ ਦਾ ਆਪ ਸਮਝਾਵੇਗਾ। ਚਾਰ ਵਰਨ ਅਠਾਰਾਂ ਬਰਨ ਪੁਰਖ ਅਕਾਲ ਦੀ ਸਾਇਆ ਹੇਠ ਵਸਣ, ਝਗੜਾ ਸ਼ਰਅ ਨਾ ਕੋਇ ਰਖਾਵੇਗਾ। ਪ੍ਰੇਮ ਪ੍ਰੀਤੀ ਅੰਦਰ ਕਰੇ ਸੰਗਠਣ, ਸਤਿਜੁਗ ਸਾਚੀ ਬਣਤ ਬਣਾਵੇਗਾ। ਗੁਰਮੁਖ ਗੁਰਸਿਖ ਸੰਤ ਸੁਹੇਲੇ ਖ਼ੁਸ਼ੀਆਂ ਅੰਦਰ ਉਠ ਉਠ ਨੱਠਣ, ਧੁਰ ਦਾ ਰੰਗ ਆਪ ਚੜ੍ਹਾਵੇਗਾ। ਸਤਿ ਧਰਮ ਸਤਿਜੁਗ ਸਾਚਾ ਮਾਰਗ ਆਵੇ ਆਪ ਪ੍ਰਭ ਦੱਸਣ, ਨਿਰਗੁਣ ਜੋਤੀ ਜੋਤ ਰੁਸ਼ਨਾਵੇਗਾ। ਹਰ ਹਿਰਦੇ ਆਵੇ ਵਸਣ, ਲੱਖ ਚੁਰਾਸੀ ਪੜਦਾ ਓਹਲਾ ਆਪ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜੀ ਕਿਰਿਆ ਡੇਰਾ ਢਾਹਵੇਗਾ। ਕਲਜੁਗ ਕੂੜ ਕੁੜਿਆਰਾ ਮੁੱਕੇਗਾ। ਪੁਰਖ ਅਬਿਨਾਸ਼ੀ

❋

❋

ਬੂਟਾ ਪੁੱਟੇਗਾ। ਆਪਣੇ ਸ਼ਬਦੀ ਵਹਿਣ ਧਾਰ ਵਿਚ ਸੁੱਟੇਗਾਾ। ਸਤਿਜੁਗ ਸਾਚਾ ਸੋਇਆ ਉਠੇਗਾ। ਲੋਕਮਾਤ ਰਾਹ ਪੁਛੇਗਾ। ਧਰਨੀ ਧਰਤ ਧਵਲ ਧੌਲ ਉਪਰ ਆ ਕੇ ਰੁਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਸਤਿਜੁਗ ਕਲਜੁਗ ਦੋਹਾਂ ਦਾ ਲੇਖਾ ਸਚਖੰਡ ਸਚ ਦਵਾਰ ਪੁਛੇਗਾ।

੬ ਕੱਤਕ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਡੇੜ੍ਹ ਜ਼ਿਲਾ ਗੁਰਦਾਸਪੁਰ

ਸਤਿ ਧਰਮ ਸਤਿਗੁਰ ਸ਼ਬਦ ਦਇਆ ਕਮਾਵੇਗਾ। ਨਿਰਗੁਣ ਨਿਰਵੈਰ ਹੋ ਕੇ ਆਵੇਗਾ। ਕਲਜੁਗ ਕੂੜੀ ਕਿਰਿਆ ਮੇਟੇ ਕਹਿਰ, ਸਾਂਤਕ ਸਤਿ ਸਤਿ ਵਰਤਾਵੇਗਾ। ਕਰੇ ਖੇਲ ਗੰਭੀਰ ਗਹਿਰ, ਗਵਰਾ ਹੋ ਕੇ ਆਪਣਾ ਪੜਦਾ ਲਾਹਵੇਗਾ। ਜਗਤ ਵਾਸਨਾ ਵਿਖ ਰਹੇ ਨਾ ਜ਼ਹਿਰ, ਅੰਮ੍ਰਿਤ ਰਸ ਆਪ ਚਖਾਵੇਗਾ। ਅੰਤ ਅਖ਼ੀਰ ਕਰੇ ਨਾ ਦੇਰ, ਦੂਰ ਦੁਰਾਡਾ ਫੇਰਾ ਪਾਵੇਗਾ। ਹੁਕਮੇ ਅੰਦਰ ਦੇ ਕੇ ਗੇੜ, ਗੇੜਾ ਲੱਖ ਚੁਰਾਸੀ ਆਪ ਬਦਲਾਵੇਗਾ। ਸ਼ਾਹ ਸੁਲਤਾਨਾਂ ਦੇਵੇ ਭੇੜ, ਬੁੱਧ ਮਤ ਆਪ ਭੁਲਾਵੇਗਾ। ਹੁਕਮੇ ਅੰਦਰ ਜੜ੍ਹ ਉਖੇੜ, ਮੂੰਹ ਦੇ ਭਾਰ ਸੁਟਾਵੇਗਾ। ਸਦੀ ਚੌਧਵੀਂ ਝਗੜਾ ਦਏ ਨਬੇੜ, ਹਜ਼ਰਤਾਂ ਦਾ ਹਜ਼ਰਤ ਕਾਰ ਕਮਾਵੇਗਾ। ਖੁਲ੍ਹਾ ਕਰ ਕੇ ਧਰਤ ਧਵਲ ਦਾ ਵਿਹੜ, ਕੂੜੀ ਕਿਰਿਆ ਕਰਮ ਕਾਂਡ ਚੁਕਾਵੇਗਾ। ਮਨਮੁਖਾਂ ਭੇਜ ਕੇ ਧਰਮ ਰਾਏ ਦੀ ਜੇਲ, ਫਾਸੀ ਹਾਸੀ ਵਿਚ ਰਖਾਵੇਗਾ। ਜਨ ਭਗਤਾਂ ਚਾੜ੍ਹ ਕੇ ਰੰਗ ਨਵੇਲ, ਨਿੱਕਿਉਂ ਵੱਡੇ ਆਪ ਬਣਾਵੇਗਾ। ਸਚ ਧਰਮ ਦਾ ਬਣ ਕੇ ਸਚ ਸੁਹੇਲ, ਸੱਜਣ ਹੋ ਕੇ ਅੰਗ ਲਗਾਵੇਗਾ। ਝਗੜਾ ਰਹੇ ਨਾ ਗੁਰੂ ਗੁਰ ਚੇਲ, ਚੇਲਾ ਗੁਰੂ ਸੁਰਤੀ ਸ਼ਬਦੀ ਭੇਵ ਖੁਲ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤਾਂ ਸਤਿ ਧਾਰ ਨਾਲ ਮੇਲ, ਮਿਲਾਪ ਜਾਪ ਆਪਣਾ ਆਪ ਆਪ ਦ੍ਰਿੜਾਵੇਗਾ।

੭ ਕੱਤਕ ਸ਼ਹਿਨਸ਼ਾਹੀ ਸੰਮਤ ੨ ਦਿਆਲ ਸਿੰਘ ਦੇ ਗ੍ਰਹਿ ਪਿੰਡ ਗਵਾੜ ਜ਼ਿਲਾ ਗੁਰਦਾਸਪੁਰ

ਜਨ ਭਗਤ ਤੇਰੀ ਬਦਲ ਜਾਏ ਤਕਦੀਰ, ਸਤਿਗੁਰ ਪੂਰਾ ਦਇਆ ਕਮਾਈਆ। ਜਿਸ ਦੇ ਹੱਥ ਦੋ ਜਹਾਨਾਂ ਤਦਬੀਰ, ਬ੍ਰਹਿਮੰਡ ਖੰਡ ਹੁਕਮੇ ਅੰਦਰ ਭਵਾਈਆ। ਅੰਮ੍ਰਿਤ ਦੇ ਕੇ ਧੁਰ ਦਾ ਸੀਰ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਕਿਰਪਾ ਕਰੇ ਬੇਨਜ਼ੀਰ, ਮਿਹਰ ਨਜ਼ਰ ਆਪ ਉਠਾਈਆ। ਪਾਟੇ ਚੀਥੜ ਰਹਿਣ ਨਾ ਦੇਵੇ ਲੀਰ, ਸਰੀਰ ਮਾਟੀ ਮਿਲੇ ਵਡਿਆਈਆ। ਲਹਿਣਾ ਦੇਵਣਹਾਰਾ ਸ਼ਾਹ ਹਕੀਰ, ਫ਼ਕੀਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਜਨ ਭਗਤ ਤੇਰੀ ਅੰਤਰ ਬਦਲੇ ਦਲੀਲ, ਦਿਲਦਾਰ ਹੋ ਕੇ ਆਪ ਬਦਲਾਈਆ। ਚੁਰਾਸੀ ਵਾਸਤੇ ਲੱਭਣਾ ਪਏ ਨਾ ਕੋਇ ਵਕੀਲ, ਜਗਤ ਅਦਾਲਤ ਨਾ ਕੋਇ ਭਵਾਈਆ। ਸਚਖੰਡ ਦਵਾਰੇ ਮਨਜ਼ੂਰ ਹੋਵੇ ਅਪੀਲ, ਪਾਰਬ੍ਰਹਮ ਪ੍ਰਭ ਲੇਖਾ ਦਏ ਮੁਕਾਈਆ। ਗੜ੍ਹ ਹੰਕਾਰ ਦੀ ਤੋੜ ਫ਼ਸੀਲ, ਫ਼ੈਸਲਾ ਦੂਰ ਦੁਰਾਡਾ ਦਏ ਮੁਕਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਾਹ ਸਾਚੀ ਸਾਚਾ ਘਰ ਵਖਾਈਆ। ਜਨ ਭਗਤ ਤੇਰਾ ਧਾਮ ਨਿਆਰਾ, ਨਿਰਗੁਣ ਨਿਰਵੈਰ ਆਪ ਬਣਾਈਆ। ਜਿਸ ਘਰ ਵਸੇ ਏਕੰਕਾਰਾ, ਜੋਤੀ ਜਾਤਾ ਸੋਭਾ ਪਾਈਆ। ਚਰਨ ਪ੍ਰੀਤੀ ਦਏ ਸਹਾਰਾ, ਦੂਜੀ ਓਟ ਨਾ ਕੋਇ ਜਣਾਈਆ। ਜੁਗ ਜਨਮ ਵਿਚੋਂ ਕੱਢ ਕੇ ਬਾਹਰਾ, ਜਾਹਰਾ ਆਪਣੇ ਨਾਲ ਰਲਾਈਆ। ਦੀਨ ਦੁਨੀ ਰਹੇ ਨਾ ਦਾਇਰਾ, ਦਾਅਵਾ ਖ਼ਾਰਜ ਦਏ ਕਰਾਈਆ। ਇਕੋ ਆਤਮ ਪਰਮਾਤਮ ਦੱਸ ਕੇ ਨਾਅਰਾ, ਨਰ ਨਰਾਇਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦੱਸ ਕੇ ਧੁਰ ਦਵਾਰਾ, ਧੁਰ ਦਰਬਾਰੇ ਲਏ ਬੁਲਾਈਆ।