ਪੁਸਤਕਾਲਾਭਾਗ ੨੦

੭ ਕੱਤਕ ਸ਼ਹਿਨਸ਼ਾਹੀ ਸੰਮਤ ੨ ਸਵਿੰਦਰ ਸਿੰਘ ਪਿੰਡ ਗਵਾੜ ਜ਼ਿਲਾ ਗੁਰਦਾਸਪੁਰ

ਜਨ ਭਗਤ ਤੇਰਾ ਇਸ਼ਟ ਸ੍ਰੀ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਬੇਪਰਵਾਹੀਆ। ਸਚਖੰਡ ਦਵਾਰ ਤੇਰਾ ਅਗੰਮ ਮਕਾਨ, ਦਰਗਾਹ ਸਾਚੀ ਮੁਕਾਮੇ ਹਕ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਝੁਕਾਣ, ਨਿਰਗੁਣ ਹੋ ਕੇ ਨਿਰਗੁਣ ਅੱਗੇ ਝੋਲੀ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਨੇਤਰ ਨੈਣਾਂ ਬੈਠੇ ਨੀਰ ਵਹਾਈਆ। ਜਿਸ ਗ੍ਰਹਿ ਦੀਪਕ ਜੋਤ ਜਗੇ ਮਹਾਨ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਸੋਭਾ ਪਾਈਆ। ਸ਼ਬਦ ਸੁਤ ਜਿਸ ਦਾ ਨੌਜਵਾਨ, ਸਤਿਗੁਰ ਧਾਰ ਆਪਣੀ ਆਪ ਪਰਗਟਾਈਆ। ਲੇਖਾ ਜਾਣੇ ਦੋ ਜਹਾਨ, ਹੁਕਮਰਾਨ ਇਕੋ ਸ਼ਹਿਨਸ਼ਾਹੀਆ। ਜਿਸ ਨੂੰ ਸਜਦੇ ਕਰਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਸਿਰ ਸਕੇ ਨਾ ਕੋਇ ਉਠਾਈਆ। ਜੁਗ ਚੌਕੜੀ ਖੇਲੇ ਖੇਲ ਮਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਢੋਲਾ ਗਾਣ, ਸਿਫ਼ਤਾਂ ਵਿਚ ਨਿਰਅੱਖਰ ਧਾਰ ਅੱਖਰ ਲਏ ਬਣਾਈਆ। ਜਗ ਨੇਤਰ ਜਿਸ ਦੀ ਜੀਵ ਜੰਤ ਕਰ ਨਾ ਸਕੇ ਪਹਿਚਾਨ, ਸੋ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰਾ ਪਿਤਾ ਮਾਈਆ। ਚਾਰ ਕੁੰਟ ਦਹਿ ਦਿਸ਼ਾ ਜਿਸ ਦਾ ਝੁਲਦਾ ਧਰਮ ਨਿਸ਼ਾਨ, ਸਾਚਾ ਦਵਾਰ ਏਕੰਕਾਰ ਇਕੋ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਜਿਸ ਦਾ ਢੋਲਾ ਦੀਨ ਦੁਨੀ ਸੁਣਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਏ ਜਣਾਈਆ। ਸੋ ਸਾਹਿਬ ਸੂਰਾ ਸੁਲਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਆਪ ਹੋ ਜਾਈਆ। ਸਦੀ ਚੌਧਵੀਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਚੌਦਾਂ ਤਬਕਾਂ ਪੜਦਾ ਦਏ ਉਠਾਈਆ। ਹੁਕਮੇ ਅੰਦਰ ਦੇਵੇ ਇਕ ਫ਼ਰਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਜਨ ਭਗਤਾਂ ਰਿਹਾ ਵਖਾਈਆ। ਜਨ ਭਗਤ ਤੇਰਾ ਦਵਾਰਾ ਅਗੰਮ ਅਥਾਹ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਘਰ ਬੈਠਾ ਬੇਪਰਵਾਹ, ਪਾਰਬ੍ਰਹਮ ਪ੍ਰਭ ਆਪਣਾ ਡੇਰਾ ਲਾਈਆ। ਦੂਸਰ ਦਿਸੇ ਨਾ ਕੋਇ ਨਿਸ਼ਾਂ, ਨਿਸ਼ਾਨਾ ਕੂੜ ਨਾ ਕੋਇ ਝੁਲਾਈਆ। ਝਗੜਾ ਰਹੇ ਨਾ ਜ਼ਿਮੀਂ ਅਸਮਾਂ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਆਦਿ ਜੁਗਾਦੀ

❋

❋

ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਕਾ ਹੁਕਮਰਾਂ, ਦੋ ਜਹਾਨਾਂ ਫ਼ਰਮਾਨਾ ਆਪ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋਵੇ ਮਿਹਰਵਾਂ, ਮਹਿਬੂਬ ਆਪਣੀ ਮੁਹੱਬਤ ਦਏ ਸਮਝਾਈਆ। ਸਦੀ ਚੌਧਵੀਂ ਹਕ ਹਕ਼ੀਕ਼ਤ ਵਾਲਾ ਕਰੇ ਨਿਆਂ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅਦਾਲਤ ਇਕੋ ਇਕ ਜਣਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਦ੍ਰਿਸ਼ਟਾਂ ਵਿਚ ਗਏ ਜਣਾ, ਜਾਹਰ ਜਹੂਰ ਹੋ ਕੇ ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਦੇ ਨਾਮ ਦੀ ਸਦਾ ਲੱਗਦੀ ਰਹੀ ਸਦਾ, ਢੋਲੇ ਸੋਹਲੇ ਸਿਫ਼ਤਾਂ ਵਿਚ ਸਾਲਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਲਵਾਗਰ ਖ਼ੁਦਾ, ਕਾਇਨਾਤ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਇਕੋ ਨਜ਼ਰੀ ਆਈਆ। ਜਿਸ ਦੇ ਅੱਗੇ ਈਸਾ ਮੂਸਾ ਮੁਹੰਮਦ ਕਰਦੇ ਗਏ ਦੁਆ, ਨਿਉਂ ਨਿਉਂ ਸਜਦਿਆਂ ਵਿਚ ਸੀਸ ਝੁਕਾ, ਚਰਨ ਧੂੜੀ ਟਿੱਕਾ ਖ਼ਾਕ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤ ਕਰੇ ਰੁਸ਼ਨਾ, ਜੋਤੀ ਜਾਤਾ ਪੁਰਖ ਬਿਧਾਤਾ ਵੇਸ ਅਵਲੜਾ ਆਪ ਵਟਾਈਆ। ਜਿਸ ਦਾ ਲੇਖਾ ਜਾਣੇ ਕੋਈ ਨਾ, ਬੇਅੰਤ ਕਹਿ ਕੇ ਸਾਰੇ ਗਏ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਓਹਲਾ ਸਕੇ ਨਾ ਕੋਇ ਉਠਾ, ਮੰਜ਼ਲ ਹਕ਼ੀਕ਼ੀ ਹਕ ਅਗਲਾ ਹੁਕਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰਾ ਏਕੰਕਾਰਾ ਜਨ ਭਗਤਾਂ ਆਪ ਵਖਾਈਆ। ਜਨ ਭਗਤ ਤੇਰਾ ਦਵਾਰ ਸਚਖੰਡ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਝਗੜਾ ਨਹੀਂ ਜੇਰਜ ਅੰਡ, ਉਤਭੁਜ ਸੇਹਤਜ ਵੰਡ ਨਾ ਕੋਇ ਵੰਡਾਈਆ। ਦੀਨ ਮਜ੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਭਰਮ ਭੌ ਵਾਲੀ ਨਹੀਂ ਕੰਧ, ਹਉਮੇ ਹੰਗਤਾ ਗੜ੍ਹ ਨਾ ਕੋਇ ਰਖਾਈਆ। ਰਸਨਾ ਜਿਹਵਾ ਬੱਤੀ ਦੰਦ ਗਾਉਣ ਵਾਲਾ ਨਹੀਂ ਕੋਈ ਛੰਦ, ਅੱਖਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਬੈਠਾ ਸੋਹੇ ਸੂਰਾ ਸਰਬੰਗ, ਜੋਤੀ ਜਾਤਾ ਨੂਰ ਨੁਰਾਨਾ ਨੂਰ ਨੂਰ ਕਰੇ ਰੁਸ਼ਨਾਈਆ। ਜਗਤ ਦੀਪਕ ਪਰਕਾਸ਼ ਨਾ ਕੋਇ ਸੂਰਜ ਚੰਦ, ਮੰਡਲ ਮੰਡਪ ਰੂਪ ਨਾ ਕੋਇ ਵਖਾਈਆ। ਆਤਮ ਧਾਰ ਸ਼ਬਦ ਪਿਆਰ ਜੋਤ ਨਿਰੰਕਾਰ ਸਚ ਦਵਾਰ ਮੇਲ ਮਿਲਾ ਕੇ (ਸਚਖੰਡ), ਆਪਣੀ ਧਾਰ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਚ ਦਵਾਰ ਭਗਤ ਸੁਹੇਲਾ ਇਕ ਇਕੇਲਾ ਇਕੋ ਇਕ ਵਖਾਈਆ। ਜਨ ਭਗਤ ਤੇਰਾ ਦਵਾਰਾ ਸਚ, ਸਤਿ ਸਤਿਵਾਦੀ ਆਪ ਬਣਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਇਕੋ ਮਤ, ਪਾਰਬ੍ਰਹਮ ਪ੍ਰਭ ਸਿਖਿਆ ਸਚ ਸਮਝਾਈਆ। ਤਨ ਨਾੜੀ ਵਜੂਦ ਸ਼ਰੀਰ ਪੰਜ ਤਤ ਨਾ ਉਬਲੇ ਰੱਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਤਿਸ ਦਵਾਰੇ ਪ੍ਰਭ ਚਰਨ ਕਵਲਾਰੇ ਜਾਣਾ ਵਸ, ਛੱਪਰ ਛੰਨ ਲੋੜ ਰਹੇ ਨਾ ਰਾਈਆ। ਨਿਰਗੁਣ ਜੋਤ ਮਿਲਣਾ ਜੋਤ ਪਰਕਾਸ਼, ਪਰਕਾਸ਼ਤ ਹੋ ਕੇ ਆਪਣਾ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪਣਾ ਰੂਪ ਵਖਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਸੂਫ਼ੀ ਫ਼ਕੀਰਾਂ ਦੀਨ ਵਿਚੋਂ ਮਜ਼੍ਹਬ ਵਿਚੋਂ ਸ਼ਰਅ ਵਿਚੋਂ ਇਸਲਾਮ ਵਿਚੋਂ ਕਲਾਮ ਵਿਚੋਂ ਕਰ ਕੇ ਬੰਦ ਖ਼ਲਾਸ, ਧੁਰ ਦਾ ਨਾਮ ਅਗੰਮ ਬਨਾਮ ਬਿਨ ਅੱਖਰਾਂ ਨਿਰਅੱਖਰ ਕਾਇਆ ਮੰਦਰ ਅੰਦਰ ਆਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਚੋਟੀ ਚੜ੍ਹ ਕੇ

❋

❋

ਬੈਠਾ ਸਿਖਰ, ਜਨ ਭਗਤਾਂ ਜਨਮ ਮਰਨ ਦਾ ਮੇਟੇ ਫ਼ਿਕਰ, ਮਨ ਵਾਸਨਾ ਕਰੇ ਕੋਈ ਨਾ ਗ਼ਦਰ, ਮਾਣਸ ਜਨਮ ਪੂਰੀ ਕਰੇ ਸੱਧਰ, ਸਿੱਧਾ ਸਚਖੰਡ ਦਵਾਰਾ ਏਕੰਕਾਰਾ ਨਿਰਗੁਣ ਧਾਰਾ ਜੋਤ ਪਸਾਰਾ ਜਲਵਾਗਰ ਆਪਣਾ ਘਰ ਵਖਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਸ਼ਿਕਾਰ ਮਾਛੀਆਂ ਜ਼ਿਲਾ ਗੁਰਦਾਸਪੁਰ

ਜਨ ਭਗਤ ਸਤਿ ਧਰਮ ਰੱਖ ਆਸ, ਸੰਤ ਸੁਹੇਲੇ ਗੁਰਮੁਖ ਮਿਲੇ ਮਾਣ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਸਭ ਦੀ ਮਿਟਾਵਣਹਾਰਾ ਪਿਆਸ, ਜਗਤ ਵਾਸਨਾ ਤ੍ਰਿਸਨਾ ਦੁੱਖ ਰਹੇ ਨਾ ਰਾਈਆ। ਪੂਰਬ ਕਰਮ ਜਨਮ ਦੀ ਪੂਰੀ ਹੋਵੇ ਆਸ, ਨਿਰਾਸਾ ਆਸਾ ਵਿਚ ਬਦਲਾਈਆ। ਮਾਨਸ ਜਨਮ ਕਰ ਕੇ ਰਹਿਰਾਸ, ਚੁਰਾਸੀ ਵਿਚੋਂ ਬਾਹਰ ਕਢਾਈਆ। ਨਾਮ ਭੰਡਾਰਾ ਦੇ ਕੇ ਦਾਤ, ਅਨਮੁੱਲੜੀ ਦੌਲਤ ਆਪ ਵਰਤਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਆਤਮ ਪਰਮਾਤਮ ਗਾਉਂਣੀ ਧੁਰ ਦੀ ਗਾਥ, ਸੋਹੰ ਢੋਲਾ ਵੱਜੇ ਹਕ ਵਧਾਈਆ। ਕਿਰਪਾ ਕਰੇ ਪੁਰਖ ਸਮਰਾਥ, ਦੋ ਜਹਾਨਾਂ ਵਾਲੀ ਹੋਏ ਸਹਾਈਆ। ਸਾਚੀ ਮੰਜ਼ਲ ਚੜ੍ਹਨਾ ਆਪਣੇ ਘਾਟ, ਜਗਤ ਦਵਾਰਾ ਨਾ ਕੋਇ ਅਟਕਾਈਆ। ਸਚਖੰਡ ਦਾ ਵੇਖਣਾ ਖੇਲ ਤਮਾਸ਼, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਇਕੋ ਜੋਤ ਨੂਰ ਪਰਕਾਸ਼, ਜਲਵਾਗਰ ਬੈਠਾ ਤੇਰਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਸੁਹੇਲੇ ਦਰ ਠਾਂਡੇ ਲਏ ਬੁਲਾਈਆ। ਜਨ ਭਗਤ ਤੇਰਾ ਦਵਾਰਾ ਹਰਿ ਚਰਨ, ਜਗਤ ਇਸ਼ਟ ਨਾ ਕੋਇ ਮਨਾਈਆ। ਕਿਰਪਾ ਕਰ ਕੇ ਖੋਲ੍ਹੇ ਹਰਨ ਫਰਨ, ਨਿਜ ਨੇਤਰ ਨੈਣ ਹੋਏ ਰੁਸ਼ਨਾਈਆ। ਮੰਜ਼ਲ ਆਪਣੀ ਦੱਸੇ ਚੜ੍ਹਨ, ਜਗਤ ਦਵਾਰੇ ਨੌ ਪਾਰ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਆਦਿ ਜੁਗਾਦਿ ਜੁਗ ਚੌਕੜੀ ਭਗਤ ਭਗਵਾਨ ਮਿਲ ਕੇ ਢੋਲਾ ਪੜ੍ਹਨ, ਸ਼ਾਸਤਰ ਸਿਮਰਤ ਵੇਦ ਪੁਰਾਨ ਵਾਲੀ ਕਰਨ ਨਾ ਕੋਇ ਪੜ੍ਹਾਈਆ। ਸਾਹਿਬ ਸਮਰਥ ਸਾਚੀ ਬਖ਼ਸ਼ੇ ਇਕੋ ਸਰਨ, ਸ਼ਰਨਗਤ ਇਕੋ ਦਏ ਸਮਝਾਈਆ। ਝਗੜਾ ਮੁਕਾ ਕੇ ਆਵਣ ਜਾਵਣ ਮਰਨ ਡਰਨ, ਜਮ ਕੀ ਫਾਸੀ ਦਏ ਕਟਾਈਆ। ਲੇਖਾ ਰਹੇ ਨਾ ਜਾਤ ਪਾਤ ਦੀਨ ਮਜ਼੍ਹਬ ਵਰਨ ਬਰਨ, ਸ਼ਰਅ ਸ਼ਰੀਅਤ ਨਾ ਕੋਇ ਲੜਾਈਆ। ਸਿੱਧਾ ਸਚਖੰਡ ਦਵਾਰੇ ਦੱਸੇ ਵੜਨ, ਜਿਸ ਗ੍ਰਹਿ ਗੁਰ ਅਵਤਾਰ ਪੈਗ਼ੰਬਰ ਬੈਠੇ ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਲਜੁਗ ਵੇਖ ਕੂੜ ਅੰਧੇਰਾ, ਚਾਰੋਂ ਕੁੰਟ ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਬੰਨ੍ਹੇ ਕੋਈ ਨਾ ਬੇੜਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫਿਰੇ ਹਲਕਾਈਆ। ਮਨ ਹੰਕਾਰੀ ਕਰੇ ਮੇਰਾ ਮੇਰਾ, ਮਮਤਾ ਮੋਹ ਨਾ ਕੋਇ ਚੁਕਾਈਆ। ਅਬਿਨਾਸ਼ੀ ਕਰਤਾ ਕਿਸੇ ਨਾ ਦਿਸੇ ਨੇਰਨ ਨੇਰਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੋਜਣ ਥਾਉਂ ਥਾਈਂਆ। ਬਿਨ ਸਾਚੇ ਭਗਤਾਂ ਸਾਢੇ ਤਿੰਨ ਹੱਥ ਵਸਿਆ ਕਿਸੇ ਨਾ ਖੇੜਾ, ਘਰ ਮੰਦਰ ਨਾ ਵੱਜੀ ਵਧਾਈਆ। ਸਤਿਗੁਰ ਸ਼ਬਦ ਪੰਜ ਵਿਕਾਰ ਚੁਕਾਵੇ ਝੇੜਾ, ਮਨਮਤ ਰਹੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਜਨ ਭਗਤਾਂ ਲਗਾਏ ਧਾਮ ਅਗੰਮੇ ਡੇਰਾ, ਜਿਥੇ

❋

❋

ਡਰ ਭੌ ਰਹਿਣ ਕੋਇ ਨਾ ਪਾਈਆ। ਜਨ ਭਗਤ ਤੇਰਾ ਧਾਮ ਅਵੱਲਾ, ਸਚਖੰਡ ਸਾਚਾ ਨਜ਼ਰੀ ਆਈਆ। ਜਿਸ ਘਰ ਵਸੇ ਪੁਰਖ ਇਕ ਇਕੱਲਾ, ਜੋਤੀ ਜਾਤਾ ਨੂਰ ਖ਼ੁਦਾਈਆ। ਸ਼ਬਦੀ ਧਾਰ ਫੜਾਏ ਸੁਰਤੀ ਪੱਲਾ, ਨਾਮ ਨਿਧਾਨਾ ਡੋਰੀ ਤੰਦ ਗੰਢ ਬੰਧਾਈਆ। ਸਚ ਸੰਦੇਸ਼ ਨਾਉਂ ਨਿਰੰਕਾਰ ਨਿਰਗੁਣ ਧਾਰ ਏਕਾ ਘੱਲਾ, ਆਤਮ ਪਰਮਾਤਮ ਪਰਮਾਤਮ ਆਤਮ ਦਏ ਜਣਾਈਆ। ਲੱਖ ਚੁਰਾਸੀ ਜੀਵ ਜੰਤ ਨਾਲ ਕਰ ਕੇ ਵਲ ਛਲਾ, ਅਛਲ ਛਲਧਾਰੀ ਆਪਣਾ ਪੜਦਾ ਲਿਆ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਨਿਹਚਲ ਧਾਮ ਅਟੱਲਾ, ਉਚ ਅਗੰਮ ਅਥਾਹ ਬੇਪਰਵਾਹ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਦਰਗਾਹ ਸਾਚੀ ਸੋਭਾ ਪਾਈਆ।

੭ ਕੱਤਕ ਸ਼ਹਿਨਸ਼ਾਹ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਪੱਬਾ ਰਾਲੀ ਜ਼ਿਲਾ ਗੁਰਦਾਸਪੁਰ

ਸ੍ਰੀ ਭਗਵਾਨ ਦੀਨ ਦੁਨੀ ਦੱਸ ਸਾਂਝਾ ਰਾਹ, ਊਚ ਨੀਚ ਜਾਤ ਪਾਤ ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਬਣ ਮਲਾਹ, ਲੱਖ ਚੁਰਾਸੀ ਖੇਵਟ ਖੇਟਾ ਇਕੋ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਆਪ ਸਹਾ, ਤੁਧ ਬਿਨ ਸਹਾਈ ਸਿਰ ਹੱਥ ਨਾ ਕੋਇ ਟਿਕਾਈਆ। ਧਰਨੀ ਧਰਤ ਧਵਲ ਰਹੀ ਕੁਰਲਾ, ਸੰਤ ਸੁਹੇਲੇ ਬੈਠੇ ਨੈਣ ਉਠਾਈਆ। ਜਨ ਭਗਤ ਆਪਣਾ ਸੀਸ ਰਹੇ ਨਿਵਾ, ਗੁਰਮੁਖ ਚਰਨ ਕਵਲ ਲਾਗਣ ਸਚ ਸਰਨਾਈਆ। ਕਿਰਪਾ ਕਰ ਮਿਹਰਵਾਨ, ਮਹਿਬੂਬ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਸਤਿ ਧਰਮ ਸਤਿਜੁਗ ਸਾਚਾ ਦੇ ਵਖਾਈਆ। ਬੋਧ ਅਗਾਧੀ ਬਿਬੇਕ ਦੇ ਦੋ ਜਹਾਨ, ਭੇਵ ਅਭੇਦ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਠਾਂਡੇ ਹੋ ਸਹਾਈਆ। ਅਬਿਨਾਸ਼ੀ ਕਰਤੇ ਤੂੰ ਧੁਰ ਦਾ ਮਾਲਕ, ਮੁਲੱਮਾ ਕਲਜੁਗ ਕੂੜਾ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਬਣ ਸਾਲਸ, ਸਤਿਗੁਰ ਸ਼ਬਦ ਵਿਚੋਲਾ ਰੂਪ ਵਟਾਈਆ। ਤੇਰੀ ਹਕ਼ੀਕ਼ਤ ਵਾਲੀ ਇਕ ਅਦਾਲਤ, ਦੋ ਜਹਾਨਾਂ ਹੁਕਮ ਸੁਣਾਈਆ। ਸਾਚੇ ਨਾਮ ਦੀ ਕਰੀਂ ਸਖ਼ਾਵਤ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਤ ਸਾਚਾ ਨਾਮ ਮਿਲੇ ਨਾ ਕਿਸੇ ਨਿਆਮਤ, ਬਿਨ ਰਸਨਾ ਰਸ ਨਾ ਕੋਇ ਵਖਾਈਆ। ਮਨ ਹੰਕਾਰੀ ਕਰੇ ਬਗ਼ਾਵਤ, ਚਾਰ ਕੁੰਟ ਲੜਾਈਆ। ਆਤਮ ਪਰਮਾਤਮ ਮੇਟ ਆਪ ਅਦਾਵਤ, ਅਦਲ ਇਨਸਾਫ਼ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤ ਦਾਤਾਰ ਆਪਣੀ ਆਪ ਵਰਤਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੨ ਲਾਭ ਕੌਰ ਦੇ ਗ੍ਰਹਿ ਪਿੰਡ ਪੱਬਾ ਰਾਲੀ ਜ਼ਿਲਾ ਗੁਰਦਾਸਪੁਰ

ਜਨ ਭਗਤਾਂ ਸਾਚੀ ਸਦਾ ਰਹੇ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਮਿਲੇ ਮੇਲ ਪੁਰਖ ਅਬਿਨਾਸ਼ੀ ਸਾਚੇ ਮੀਤ, ਸਾਹਿਬ ਸਤਿਗੁਰ

❋

❋

ਹੋਏ ਸਹਾਈਆ। ਨਾਮ ਨਿਧਾਨਾ ਦੇਵੇ ਅਗੰਮਾ ਗੀਤ, ਆਤਮ ਪਰਮਾਤਮ ਢੋਲਾ ਦਏ ਸਮਝਾਈਆ। ਦੀਨ ਦੁਨੀ ਵਿਚੋਂ ਬਦਲ ਕੇ ਰੀਤ, ਨਾਤਾ ਆਪਣੇ ਨਾਲ ਜੁੜਾਈਆ। ਝਗੜਾ ਮੁਕਾ ਕੇ ਹਸਤ ਕੀਟ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ। ਕਾਇਆ ਮਾਟੀ ਕਰੇ ਠਾਂਡੀ ਸੀਤ, ਤ੍ਰੈਗੁਣ ਅਗਨੀ ਅੱਗ ਨਾ ਕੋਇ ਤਪਾਈਆ। ਭਰਮ ਰਹਿਣ ਨਾ ਦੇਵੇ ਜਾਤ ਪਾਤ ਊਚ ਨੀਚ, ਰਾਓ ਰੰਕ ਇਕੋ ਘਰ ਵਸਾਈਆ। ਦੀਨ ਮਜ਼੍ਹਬ ਦੀ ਮੇਟ ਕੇ ਲੀਕ, ਮਾਰਗ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਉਡੀਕ ਅੰਦਰ ਜੋ ਤੱਕੇ ਰਾਹ, ਬਿਨ ਅੱਖਾ ਅੱਖ ਖੁਲ੍ਹਾਈਆ। ਤਿਨ੍ਹਾਂ ਸਤਿਗੁਰ ਸ਼ਬਦ ਬਣੇ ਮਲਾਹ, ਬੇੜਾ ਜਗਤ ਜਹਾਨ ਬੰਨੇ ਦਏ ਲਗਾਈਆ। ਏਥੇ ਓਥੇ ਦੋ ਜਹਾਨਾ ਹੋਵੇ ਸਹਾ, ਸਹਾਇਕ ਨਾਇਕ ਇਕੋ ਬੇਪਰਵਾਹੀਆ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਦਏ ਮੁਕਾ, ਜੂਨ ਅਜੂਨੀ ਭਰਮ ਨਾ ਕੋਇ ਭੁਲਾਈਆ। ਸਾਚਾ ਮੰਦਰ ਦਏ ਵਖਾ, ਸਚਖੰਡ ਦਵਾਰਾ ਇਕ ਸੁਹਾਈਆ। ਜਿਸ ਘਰ ਭਗਤ ਸੁਹੇਲੇ ਸੰਤ ਲਏ ਬਹਾ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਤਿਨ੍ਹਾਂ ਲਹਿਣਾ ਦੇਣਾ ਚੁਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬੈਠੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿਜਨ ਆਸ਼ਾ ਪੂਰ ਕਰਾਈਆ। ਉਡੀਕ ਅੰਦਰ ਜੋ ਖੋਲ੍ਹਣ ਅੱਖ, ਬਿਨ ਅੱਖਾਂ ਰਾਹ ਤਕਾਈਆ। ਤਿਨ੍ਹਾਂ ਪੁਰਖ ਅਕਾਲ ਮਿਲੇ ਸਮਰਥ, ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਦਾ ਸ਼ਾਸਤਰ ਸਿਮਰਤ ਗਾਉਂਦੇ ਜਸ, ਵੇਦ ਗਰੰਥ ਦੇਣ ਗਵਾਹੀਆ। ਸੋ ਸਵਾਮੀ ਭਗਤਾਂ ਝੋਲੀ ਪਾਏ ਹਕ, ਪੂਰਬ ਲਹਿਣਾ ਵੇਖ ਵਖਾਈਆ। ਗੁਰਮੁਖ ਸੰਤ ਸੁਹੇਲਾ ਰਾਹ ਤੱਕਦਿਆਂ ਕਦੇ ਨਾ ਜਾਵੇ ਥੱਕ, ਥਕਾਵਟ ਵਿਚ ਕਦੇ ਨਾ ਆਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਮੰਤਰ ਆਪਣਾ ਨਾਮ ਦੇਵੇ ਸਚ, ਸਚ ਸਾਚਾ ਆਪਣਾ ਰੰਗ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਸਾਢੇ ਤਿੰਨ ਹੱਥ ਕੰਚਨ ਗੜ੍ਹ ਦਏ ਸੁਹਾਈਆ। ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਦਏ ਵਖਾਈਆ। ਜਨਮ ਕਰਮ ਦੀ ਪੂਰੀ ਕਰ ਕੇ ਆਸ, ਤ੍ਰਿਸਨਾ ਕੂੜੀ ਦਏ ਮਿਟਾਈਆ। ਜਿਨ੍ਹਾਂ ਗੁਰਮੁਖਾਂ ਜਪਿਆ ਸਵਾਸ ਸਵਾਸ, ਸਨਮੁਖ ਹੋ ਕੇ ਨਜ਼ਰੀ ਆਈਆ। ਓਨ੍ਹਾਂ ਲੇਖੇ ਲਾ ਕੇ ਸਾਸ ਗਰਾਸ, ਘਰ ਆਪਣੇ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਹੋ ਕੇ ਦਾਸ, ਸੇਵਕ ਆਪਣੀ ਸੇਵ ਕਮਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੨ ਜਸਬੀਰ ਸਿਘ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸਪੁਰ

ਜਨ ਭਗਤ ਕਦੇ ਨਾ ਮਰਦਾ, ਮੁਰਦਿਆਂ ਵਿਚ ਨਾ ਕਦੇ ਸਮਾਈਆ। ਸਚਖੰਡ ਸਾਚੀ ਮੰਜ਼ਲ ਚੜ੍ਹਦਾ, ਢੋਲਾ ਗਾਵੇ ਚਾਈਂ ਚਾਈਂਆ। ਦਰਸ਼ਨ ਕਰੇ ਨਰ ਹਰਿ ਦਾ, ਨਰ ਨਰਾਇਣ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਅੰਦਰ ਧਰਦਾ, ਧਰਮ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਚਰਨ ਕਵਲ ਧੁਰ ਦੇ ਫੜਦਾ, ਮਸਤਕ ਆਪਣੇ ਨਾਲ ਛੁਹਾਈਆ। ਧਰਮ ਦਵਾਰ ਦਾ ਬਣ ਕੇ ਬਰਦਾ, ਬੰਦੀਖ਼ਾਨੇ ਸਾਰੇ ਜਾਏ ਤਜਾਈਆ।

❋

❋

ਵਾਸੀ ਬਣ ਕੇ ਸਚ ਦਵਾਰੇ ਧੁਰ ਦੇ ਘਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰ ਇਕ ਵਖਾਈਆ। ਜਨ ਭਗਤ ਕਦੇ ਨਾ ਮੋਇਆ, ਜਨਮ ਮਰਨ ਵਿਚ ਕਦੇ ਨਾ ਆਈਆ। ਜੋਤੀ ਸਰੂਪੀ ਜੋਤ ਹੋਇਆ, ਜੋਤ ਜੋਤ ਵਿਚ ਡਗਮਗਾਈਆ। ਜਿਸ ਦਾ ਭੇਵ ਨਾ ਜਾਣੇ ਕੋਇਆ, ਜਗਤ ਬੁੱਧੀ ਸਮਝ ਕਿਸੇ ਨਾ ਆਈਆ। ਸਦਾ ਸਦਾ ਸਦ ਨਵਾਂ ਨਰੋਇਆ, ਸਚ ਦਵਾਰੇ ਬੈਠਾ ਸੋਭਾ ਪਾਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਧੁਰ ਦੇ ਪਿਆਰ ਅੰਦਰ ਜਾਏ ਮੋਹਿਆ, ਮੁਹੱਬਤ ਇਕੋ ਨਾਲ ਰਖਾਈਆ। ਝਗੜਾ ਮੁਕਾ ਕੇ ਤ੍ਰੈ ਲੋਆ, ਲੋਕ ਪਰਲੋਕ ਖਹਿੜਾ ਦਿਤਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਜਿਸ ਕਾਰਨ ਦੇਵੇ ਭੇਜ, ਭਜਨ ਬੰਦਗੀ ਆਪਣਾ ਆਪ ਜਪਾਈਆ। ਜੋਤੀ ਜਲਵਾ ਦੇ ਕੇ ਤੇਜ, ਤਿੱਖੀ ਧਾਰ ਦਏ ਪਰਗਟਾਈਆ। ਆਤਮ ਸੇਜਾ ਮਾਣ ਕੇ ਸੇਜ, ਸੇਜ ਸੁਹੰਜਣੀ ਵੇਖ ਵਖਾਈਆ। ਸਚਖੰਡ ਵਖਾਏ ਆਪਣਾ ਦੇਸ, ਦੇਸ ਕੂੜਾਵੇ ਦਏ ਮੁਕਾਈਆ। ਜਿਥੇ ਰਹੇ ਸਦਾ ਹਮੇਸ਼, ਸਚਖੰਡ ਸਾਚੇ ਸੋਭਾ ਪਾਈਆ। ਮਾਲਕ ਬਣ ਕੇ ਧੁਰ ਨਰੇਸ਼, ਨਰ ਨਰਾਇਣ ਆਪਣਾ ਘਰ ਦਏ ਸੁਹਾਈਆ। ਭਗਤ ਸੁਹੇਲਾ ਕਰ ਕੇ ਆਪਣੇ ਪੇਸ਼, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤੀ ਦਾ ਭਗਤ ਭਗਵੰਤ ਨਾਲ ਗੁਰਮੇਜ, ਸੇਜ ਇਕੋ ਇਕ ਸੁਹਾਈਆ।

੭ ਕਤਕ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸਪੁਰ

ਜਨ ਭਗਤਾਂ ਬਖ਼ਸ਼ੇ ਆਪਣੀ ਸਚ ਤਸਵੀਰ, ਇਸ਼ਟ ਇਕੋ ਇਕ ਜਣਾਈਆ। ਭੇਵ ਖੁਲਾਏ ਬੇਨਜ਼ੀਰ, ਨਜ਼ਰ ਵਿਚੋਂ ਨਜ਼ਰ ਦਏ ਬਦਲਾਈਆ। ਨਾਮ ਖੰਡਾ ਦੇ ਸ਼ਮਸ਼ੀਰ, ਸ਼ਰਅ ਕੂੜੀ ਬੰਧਨ ਦਏ ਮੁਕਾਈਆ। ਹੁਕਮੇ ਅੰਦਰ ਹੁਕਮ ਮਨਾ ਕਬੀਰ, ਕਿਬਲ ਆਪਣਾ ਦਿਤਾ ਸਮਝਾਈਆ। ਜਨ ਭਗਤਾਂ ਬਖ਼ਸ਼ ਕੇ ਨਾਮ ਜਾਗੀਰ, ਦੌਲਤਮੰਦ ਧੁਰ ਦੇ ਦਿਤਾ ਬਣਾਈਆ। ਜਿਥੇ ਪੁੱਜੇ ਨਾ ਕੋਇ ਗ਼ਰੀਬ ਅਮੀਰ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ। ਜਨ ਭਗਤਾਂ ਬਖ਼ਸ਼ੇ ਨਾਮ ਨਿਧਾਨ, ਰਿਧ ਸਿਧ ਨਾ ਕੋਇ ਵਡਿਆਈਆ। ਘਰ ਠਾਕਰ ਮਿਲੇ ਆਣ, ਸਵਾਮੀ ਮੇਲਾ ਸਹਿਜ ਸੁਭਾਈਆ। ਸਾਚੇ ਜੀਵਣ ਦਾ ਦੇ ਕੇ ਦਾਨ, ਦਾਨਸ਼ਮੰਦ ਲਏ ਬਣਾਈਆ। ਸਾਚੇ ਘਰ ਦੀ ਦੇ ਪਹਿਚਾਨ, ਮਹੱਲ ਅਟਲ ਦਏ ਵਖਾਈਆ। ਸਾਚੇ ਘਰ ਦਾ ਦੇ ਕੇ ਨਾਮ, ਸੋਹੰ ਢੋਲਾ ਦਏ ਪੜ੍ਹਾਈਆ। ਭਾਗ ਲਗਾ ਕੇ ਕਾਇਆ ਮਾਟੀ ਚਾਮ, ਚਮਨ ਧੁਰ ਦਾ ਦਏ ਵਖਾਈਆ। ਜਨ ਭਗਤਾਂ ਮਿਲਣਾ ਕਰ ਆਸਾਨ, ਮੇਲ ਮਿਲਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਨਿਗਾਹਬਾਨ, ਬਿਨ ਅੱਖਾਂ ਆਖ਼ਰ ਤਕ ਵੇਖੇ ਚਾਈਂ ਚਾਈਂਆ।

❋

❋

੭ ਕਤਕ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਵਹੀਲਾ ਜ਼ਿਲਾ ਗੁਰਦਾਸਪੁਰ

ਸਤਿ ਧਰਮ ਕਹੇ ਪ੍ਰਭ ਲੋਕਮਾਤ ਲਾ ਜੜ੍ਹ, ਜੜ੍ਹ ਚੇਤਨ ਦੀਨ ਦੁਨੀ ਦੇ ਸਮਝਾਈਆ। ਤੇਰੇ ਨਾਮ ਦਾ ਢੋਲਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਵੇ ਪੜ੍ਹ, ਏਕੰਕਾਰ ਨਿਰੰਕਾਰ ਆਪਣਾ ਭੇਵ ਦੇ ਖੁਲ੍ਹਾਈਆ। ਹਕ਼ੀਕ਼ੀ ਮੰਜ਼ਲ ਸੰਤ ਸੁਹੇਲੇ ਜਾਵਣ ਚੜ੍ਹ, ਜਗਤ ਵਾਸਨਾ ਵਿਚ ਨਾ ਕੋਇ ਅਟਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਚ ਦਵਾਰ ਆਪ ਖੜ੍ਹ, ਦੋ ਜਹਾਨਾਂ ਪੜਦਾ ਓਹਲਾ ਦੇ ਚੁਕਾਈਆ। ਦਰ ਦਰਵੇਸ਼ ਹੋ ਕੇ ਮੰਗਾਂ ਦਰ, ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ। ਕਰਨੀ ਦੇ ਕਰਤੇ ਕਿਰਪਾ ਕਰ, ਕੁਦਰਤ ਦੇ ਕਾਦਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਤੇਰੀ ਓਟ ਇਕ ਰਖਾਈਆ। ਸਤਿ ਧਰਮ ਕਹੇ ਪ੍ਰਭ ਮੈਨੂੰ ਲੋਕਮਾਤ ਦੇ ਰੱਖ, ਸਤਿਜੁਗ ਸਾਚੇ ਨਾਲ ਵਡਿਆਈਆ। ਕਿਰਪਾ ਕਰ ਪੁਰਖ ਸਮਰਥ, ਤੇਰੀ ਮਹਿੰਮਾ ਅਕਥ ਦਿਆਂ ਜਣਾਈਆ। ਚਾਰ ਵਰਨ ਅਠਾਰਾਂ ਬਰਨ ਮੇਲ ਮਿਲਾਵਾਂ ਹੱਸ ਹੱਸ, ਖ਼ੁਸ਼ੀਆਂ ਅੰਦਰ ਤੇਰਾ ਨਾਮ ਢੋਲਾ ਗੀਤ ਦਿਆਂ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਗਾਵਣ ਜਸ, ਸਿਫ਼ਤ ਸਾਲਾਹੀ ਬੇਪਰਵਾਹੀ ਇਕੋ ਨਜ਼ਰੀ ਆਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਖੋਲ੍ਹ ਹੱਟ, ਪਰਵਰਦਿਗਾਰ ਸਾਂਝੇ ਯਾਰ ਵਸਤ ਅਮੋਲਕ ਕਾਇਆ ਗੋਲਕ ਦੇ ਵਰਤਾਈਆ। ਤੂੰ ਆਦਿ ਜੁਗਾਦਿ ਸਦਾ ਸਦਾ ਸਚ, ਸਤਿ ਸਚ ਤੇਰੀ ਆਸ ਰਖਾਈਆ। ਭਾਗ ਲਗਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇ ਬਣਾਈਆ। ਮਨ ਵਾਸਨਾ ਦਹਿ ਦਿਸ਼ਾ ਸਕੇ ਨਾ ਕੋਇ ਨੱਚ, ਨਟੂਆ ਨਟ ਸਵਾਂਗ ਨਾ ਕੋਇ ਵਰਤਾਈਆ। ਸਤਿ ਧਰਮ ਕਹੇ ਪ੍ਰਭ ਮੇਰੀ ਪੂਰੀ ਕਰ ਆਸ, ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਤੇ ਕਰ ਰੁਸ਼ਨਾਈਆ। ਸਤਿ ਧਰਮ ਕਹੇ ਕਿਰਪਾ ਕਰ ਸ਼ਾਹ ਸੁਲਤਾਨ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸ੍ਰਿਸ਼ਟ ਸਬਾਈ ਦੇ ਇਕ ਗਿਆਨ, ਅਗਿਆਨ ਅੰਧੇਰਾ ਦੇ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਗੀਤ ਗਾਣ, ਗਾ ਗਾ ਸ਼ੁਕਰ ਮਨਾਈਆ। ਕਾਇਆ ਕਾਅਬਾ ਸਭ ਦਾ ਕਰ ਪਰਵਾਨ, ਪੜਦਾ ਓਹਲਾ ਆਪ ਉਠਾਈਆ। ਸਾਚੇ ਮੰਦਰ ਦਰਸ਼ਨ ਦੇ ਆਣ, ਅਨਕ ਕਲਧਾਰੀ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਧੁਰ ਦਾ ਦੇ ਕੇ ਗਏ ਬਿਆਨ, ਅਮਾਮ ਹੋ ਕੇ ਆਪਣਾ ਫੇਰਾ ਪਾਈਆ। ਸਤਿਗੁਰ ਸ਼ਬਦ ਹੋ ਕੇ ਕਰ ਕਲਿਆਣ, ਕਲਮਾ ਕਾਇਨਾਤ ਦੇ ਦ੍ਰਿੜਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਆਪਣਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਦਰੇ ਦਰਬਾਰ ਦਰਗਾਹ ਸਾਚੀ ਇਕੋ ਓਟ ਤਕਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਸ੍ਰੀ ਭਗਵੰਤ, ਪਾਰਬ੍ਰਹਮ ਤੇਰੀ ਸਰਨਾਈਆ। ਸਤਿਜੁਗ ਸਾਚਾ ਨਾਮ ਦੇ ਮੰਤ, ਮੰਤਰ ਇਕੋ ਦੇ ਪੜ੍ਹਾਈਆ। ਲੱਖ ਚੁਰਾਸੀ ਨਜ਼ਰੀ ਆ ਧੁਰ ਦਾ ਕੰਤ, ਕੰਤੂਹਲ ਹੋ ਕੇ ਸਾਚੀ ਸੇਜ ਲੈ ਹੰਢਾਈਆ। ਆਪਣੀ ਮਹਿੰਮਾ ਦੱਸ ਅਗਣਤ, ਬੇਅੰਤ ਆਪਣਾ ਖੇਲ ਦੇ ਸਮਝਾਈਆ। ਭਰਮੇ ਭੁੱਲਾ ਜੀਵ ਜੰਤ, ਸਾਧ ਸੰਤ ਰਹੇ ਕੁਰਲਾਈਆ। ਗੜ੍ਹ ਤੋੜ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਈਆ। ਬੋਧ ਅਗਾਧਾ ਬਣ ਕੇ ਪੰਡਤ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਢੋਲਾ ਦੇਣਾ ਸਮਝਾਈਆ। ਤੇਰਾ ਨਾਮ ਨਿਰੰਕਾਰ ਕਦੇ ਨਾ ਹੋਵੇ ਖੰਡਤ, ਖੰਡਾ ਖੜਗ ਧਾਰ ਆਪਣਾ ਨਾਉਂ ਲੈ

❋

❋

ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦੀ ਨਾਦ ਸੁਣਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਚਰਨ ਕਵਲ ਆਦੇਸ਼, ਨਮਸਤੇ ਵਿਚ ਸੀਸ ਝੁਕਾਈਆ। ਤੇਰਾ ਹੁਕਮ ਚਲੇ ਹਮੇਸ਼, ਦੋ ਜਹਾਨ ਨਾ ਕੋਇ ਉਲਟਾਈਆ। ਚਰਨ ਕਵਲਾਂ ਝੁਕਦੇ ਸਦਾ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਨਿਉਂ ਨਿਉਂ ਲਾਗਣ ਪਾਈਆ। ਗੁਰ ਅਵਤਾਰ ਪੈਗ਼ੰਬਰ ਵਸਾ ਕੇ ਆਪਣੇ ਦੇਸ, ਪਰਦੇਸ ਲੋਕਮਾਤ ਦਿਤਾ ਸਮਝਾਈਆ। ਨਿਰਗੁਣ ਸਰਗੁਣ ਖੇਲਣਾ ਤੇਰੀ ਖੇਡ, ਜਗਤ ਖਿਲਾਰੀ ਹੋ ਕੇ ਕੇ ਫੇਰਾ ਪਾਈਆ। ਭਗਤ ਸੰਤ ਗੁਰਮੁਖ ਗੁਰਸਿਖ ਸ਼ਬਦੀ ਧਾਰ ਮੇਲ, ਨਿਰਗੁਣ ਆਪਣਾ ਨੂਰ ਕਰ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਬਣ ਸੱਜਣ ਸੁਹੇਲ, ਕਲਜੁਗ ਕੂੜੀ ਕਿਰਿਆ ਨਾਤਾ ਦੇ ਤੁੜਾਈਆ। ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਜਮ ਕੀ ਫਾਸੀ ਧਰਮ ਰਾਏ ਦੀ ਕਟ ਜੇਲ, ਬਰੀਖ਼ਾਨਾ ਮਿਹਰ ਨਜ਼ਰ ਨਾਲ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਧਰਮ ਸਤਿ ਪੁਰਖ ਨਿਰੰਜਣ ਤੇਰੇ ਚਰਨ ਕਵਲ ਬੈਠਾ ਸੀਸ ਨਿਵਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਮਹਿਬੂਬ, ਮੁਹੱਬਤ ਤੇਰੀ ਬੇਪਰਵਾਹੀਆ। ਚਾਰ ਜੁਗ ਤੇਰਾ ਮਿਲਦਾ ਰਿਹਾ ਸਬੂਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਤੇਰਾ ਮਹੱਲ ਅਟਲ ਉਚ ਅਰੂਜ, ਅਰਸ਼ ਫ਼ਰਸ਼ ਤੇਰਾ ਖੇਲ ਨਜ਼ਰੀ ਆਈਆ। ਸਾਚੀ ਦੱਸ ਮੰਜ਼ਲੇ ਮਕਸੂਦ, ਮਕਸਦ ਸਭ ਦਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਕੂੜੀ ਕਿਰਿਆ ਚਾਰ ਕੁੰਟ ਕਰ ਨੇਸਤੋ ਨਾਬੂਦ, ਲੋਕਮਾਤ ਰਹਿਣ ਨਾ ਪਾਈਆ। ਜਿਧਰ ਤੱਕਾਂ ਓਧਰ ਮੌਜੂਦ, ਦਿਸ਼ਾ ਖ਼ਾਲੀ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰ ਏਕੰਕਾਰ ਨਿਰਾਕਾਰ ਗ੍ਰਹਿ ਮੰਦਰ ਦੱਸ ਆਪਣੀ ਹਦੂਦ, ਜਗਤ ਹਦੀਸਾਂ ਖਹਿੜਾ ਦੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾ ਲੱਖ ਚੁਰਾਸੀ ਕਾਇਆ ਮਾਟੀ ਤਨ ਵਜੂਦ, ਕਲਬੂਤ ਆਪਣੇ ਰੰਗ ਰੰਗਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਰਜਿੰਦਰ ਕੌਰ ਦੇ ਗ੍ਰਹਿ ਪਖੋ ਕੇ ਰਾਜੇ ਦੇ ਜ਼ਿਲਾ ਗੁਰਦਾਸਪੁਰ

ਜਨ ਭਗਤ ਸਚਖੰਡ ਵੇਖ ਸੱਚਾ ਘਰਾਨਾ, ਜਿਸ ਘਰ ਦਾ ਮਾਲਕ ਇਕੋ ਨਜ਼ਰੀ ਆਈਆ। ਦੀਪਕ ਜੋਤ ਜਗੇ ਮਹਾਨਾ, ਤੇਲ ਬਾਤੀ ਨਾ ਕੋਇ ਵਡਿਆਈਆ। ਧੁਰ ਦਾ ਮੰਦਰ ਸੋਹੇ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਕਰੇ ਪਰਕਾਸ਼ ਨਾ ਕੋਇ ਸੂਰੀਆ ਭਾਨਾ, ਨੂਰ ਜਹੂਰ ਬੇਪਰਵਾਹੀਆ। ਦੂਸਰ ਦਿਸੇ ਨਾ ਕੋਇ ਬੇਗਾਨਾ, ਏਕਾ ਏਕੰਕਾਰ ਬੈਠਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਨਿਸ਼ਾਨਾ, ਜੁਗ ਚੌਕੜੀ ਲੋਕਮਾਤ ਦਏ ਸਮਝਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਵਸਤ ਝੋਲੀ ਪਾਈਆ। ਅੰਤਰ ਆਤਮ ਨਿਰੰਤਰ ਬਖ਼ਸ਼ੇ ਅਗੰਮ ਤਰਾਨਾ, ਜਿਸ ਦੀ ਸੁਰ ਤਾਲ ਸਮਝ ਕਿਸੇ ਨਾ ਆਈਆ। ਜਿਸ ਦੀ ਮਹਿੰਮਾ ਕਰਦੇ ਸ਼ਾਸਤਰ ਸਿਮਰਤ ਵੇਦ ਪੁਰਾਨਾ, ਅੰਜੀਲ ਕੁਰਾਨ ਖਾਣੀ ਬਾਣੀ ਓਸੇ ਦਾ ਢੋਲਾ ਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨਾਂ, ਸਚਖੰਡ ਨਿਵਾਸੀ ਪੁਰਖ

❋

❋

ਅਬਿਨਾਸ਼ੀ ਏਕੋ ਏਕ ਸੋਭਾ ਪਾਈਆ। ਜਿਸ ਦਾ ਪ੍ਰੇਮ ਪ੍ਰੀਤੀ ਵਾਲਾ ਮੈਖ਼ਾਨਾ, ਮੁਹੱਬਤ ਸਭ ਦੇ ਨਾਲ ਜੁੜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਪਹਿਨਦਾ ਰਿਹਾ ਬਾਣਾ, ਤਤਵ ਤਤ ਵੇਸ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਮਿਹਰਵਾਨਾ, ਦਰਗਾਹ ਸਾਚੀ ਹਕ ਮੁਕਾਮੇ ਆਪਣਾ ਹੁਕਮ ਵਰਤਾਈਆ। ਨਾਮ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਸ਼ਬਦ ਅਨਾਦੀ ਨਾਦ ਜਣਾਈਆ। ਜਨ ਭਗਤ ਉਠ ਵੇਖ ਮਾਰ ਧਿਆਨਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੇਲ ਮਿਲਾਏ ਸ੍ਰੀ ਭਗਵਾਨਾ, ਭਗਵਨ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਘਰ ਇਕ ਪਰਗਟਾਈਆ। ਜਨ ਭਗਤ ਤੇਰਾ ਘਰ ਸਚਖੰਡ ਦਵਾਰ, ਲੋਕਮਾਤ ਥਿਰ ਰਹਿਣ ਕੋਇ ਨਾ ਪਾਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਕਰਨੀ ਦਾ ਕਰਤਾ ਡੇਰਾ ਲਾਈਆ। ਹੁਕਮੇ ਅੰਦਰ ਰੱਖ ਗੁਰੂ ਅਵਤਾਰ, ਪੈਗ਼ੰਬਰਾਂ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਬੈਠੇ ਸੀਸ ਨਿਵਾਈਆ। ਸ਼ਬਦ ਅਗੰਮੀ ਇਕ ਜੈਕਾਰ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜਿਸ ਨੂੰ ਸਮਝੇ ਨਾ ਕੋਈ ਵਿਦਿਆ ਸੰਸਾਰ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਚੌਦਾਂ ਲੋਕਾਂ ਤੋਂ ਬਾਹਰ ਚੌਦਾਂ ਤਬਕਾਂ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸੋ ਸਵਾਮੀ ਅੰਤਰਜਾਮੀ ਖੇਲ ਕਰੇ ਅਪਾਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਾਰ ਕਮਾਈਆ। ਨਾਮ ਸੰਦੇਸ਼ਾ ਨਰ ਨਰੇਸ਼ਾ ਦੇਵੇ ਏਕੰਕਾਰ, ਇਕ ਇਕੱਲਾ ਆਪ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਚ ਪਿਆਰ, ਸੁਰਤੀ ਸ਼ਬਦੀ ਸ਼ਬਦੀ ਸੁਰਤੀ ਆਪਣੀ ਖੇਲ ਖਿਲਾਈਆ। ਗ਼ਫ਼ਲਤ ਵਿਚੋਂ ਆਲਸ ਵਿਚੋਂ ਨਿੰਦਰਾ ਵਿਚੋਂ ਕੱਢੇ ਬਾਹਰ, ਹੁਕਮੇਂ ਅੰਦਰ ਹੁਕਮ ਕਰੇ ਸ਼ਨਵਾਈਆ। ਲਹਿਣਾ ਦੇਣਾ ਜਨਮ ਕਰਮ ਵਰਨ ਬਰਨ ਜਾਤ ਪਾਤ ਦੀਨ ਮਜ਼੍ਹਬ ਦਏ ਨਿਵਾਰ, ਭੇਵ ਅਭੇਦਾ ਅਛਲ ਅਛੇਦਾ ਆਪਣਾ ਆਪ ਖੁਲ੍ਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਹੋ ਖ਼ਬਰਦਾਰ, ਧੁਰ ਸੰਦੇਸ਼ਾ ਨਰ ਨਰੇਸ਼ਾ ਆਪਣਾ ਨਾਮ ਜਣਾਈਆ। ਸਦੀ ਚੌਧਵੀਂ ਪਾਵੇ ਸਾਰ, ਖੇਲ ਕਰੇ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੇਵਣਵਾਲਾ ਹੁਲਾਰ, ਨਾਮ ਝਕੋਲਾ ਦੋ ਜਹਾਨਾਂ ਆਪ ਲਗਾਈਆ। ਜਨ ਭਗਤ ਉਠ ਵੇਖ ਨਰ ਨਰਾਇਣ ਮੀਤ ਮੁਰਾਰ, ਧੁਰਦਰਗਾਹੀ ਸੱਜਣ ਯਾਰ, ਇਕ ਇਕੱਲਾ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਘਰ ਸਵਾਮੀ ਮਿਲੇ ਆਣ, ਸ਼ਬਦ ਅਗੰਮੀ ਦਏ ਫ਼ਰਮਾਨ, ਕੂੜੀ ਕਿਰਿਆ ਮੇਟੇ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਦਰ ਵਖਾਏ ਮਕਾਨ, ਜਿਸ ਗ੍ਰਹਿ ਵਸੇ ਨੌਜਵਾਨ, ਮਰਦ ਮਰਦਾਨਾ ਸ਼ਾਹ ਸੁਲਤਾਨਾ ਆਪਣਾ ਡੇਰਾ ਲਾਈਆ। ਸ਼ਾਹੋ ਭੂਪ ਬਣ ਸੁਲਤਾਨ, ਹੁਕਮ ਦੇਵੇ ਹੁਕਮਰਾਨ, ਹੁਕਮੇ ਅੰਦਰ ਸ੍ਰਿਸ਼ਟ ਸਬਾਈ ਰਿਹਾ ਭਵਾਈਆ। ਕਲਜੁਗ ਕੂੜੀ ਕਿਰਿਆ ਜਗਤ ਮੇਟੇ ਨਿਸ਼ਾਨ, ਸਤਿ ਧਰਮ ਕਰੇ ਪਰਵਾਨ, ਭਗਤ ਸੁਹੇਲੇ ਮੇਲੇ ਆਣ, ਗੁਰ ਚੇਲੇ ਆਪਣੇ ਰੰਗ ਰੰਗਾਈਆ। ਅੱਠੇ ਪਹਿਰ ਦਿਵਸ ਰੈਣ ਹੋਵੇ ਨਿਗਾਹਬਾਨ, ਬਿਨ ਅੱਖਾਂ ਕਰੇ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਘਰ ਦਏ ਵਖਾਈਆ। ਜਨ ਭਗਤ ਤੇਰਾ ਸਚਖੰਡ ਦਵਾਰ ਅਵੱਲਾ, ਜਗਤ ਵੰਡ ਨਾ ਕੋਇ ਵੰਡਾਈਆ। ਜਿਸ ਘਰ ਮਾਲਕ ਖ਼ਾਲਕ ਬੈਠਾ ਇਕ ਇਕੱਲਾ, ਏਕੰਕਾਰ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ

❋

❋

ਰੱਖੇ ਅਟੱਲਾ, ਨਿਹਚਲ ਦੇਵੇ ਮਾਣ ਵਡਿਆਈਆ। ਜੋਤੀ ਦੀਪ ਪਰਕਾਸ਼ ਹੋ ਕੇ ਆਪੇ ਬਲਾ, ਨੂਰੋ ਨੂਰ ਨੂਰ ਕਰੇ ਰੁਸ਼ਨਾਈਆ। ਸ਼ਬਦ ਅਨਾਦ ਹੋ ਕੇ ਆਪਣਾ ਸੰਦੇਸ਼ ਆਪੇ ਘੱਲਾ, ਹੁਕਮਰਾਨ ਹੋ ਕੇ ਆਪਣਾ ਹੁਕਮ ਮਨਾਈਆ। ਆਪਣੀ ਧਾਰ ਨਿਰਗੁਣ ਸਰਗੁਣ ਫੜਾਏ ਪੱਲਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਾਰ ਕਮਾਈਆ। ਜੁਗ ਚੌਕੜੀ ਖੇਲੇ ਖੇਲ ਜਲਾ ਥਲਾ, ਮਹੀਅਲ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਅੰਤਰ ਨਿਰੰਤਰ ਆਤਮ ਪਰਮਾਤਮ ਹੋ ਕੇ ਰਲਾ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਈਆ । ਕਲਜੁਗ ਅੰਤ ਸ੍ਰੀ ਭਗਵੰਤ ਦੂਈ ਦਵੈਤੀ ਮੇਟੇ ਸੱਲਾ, ਨਾਮ ਨਿਧਾਨਾ ਸ੍ਰੀ ਭਗਵਾਨਾ ਅਣਿਆਲਾ ਤੀਰ ਆਪ ਚਲਾਈਆ। ਜਨ ਭਗਤਾਂ ਵਖਾਏ ਅਗੰਮ ਅਥਾਹ ਬੇਪਰਵਾਹ ਆਪਣਾ ਇਕ ਮਹੱਲਾ, ਜਿਥੇ ਮਹਿਫ਼ਲ ਗੁਰ ਅਵਤਾਰ ਪੈਗ਼ੰਬਰ ਬੈਠੇ ਨਿਰਗੁਣ ਧਾਰ ਰਹੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਸੁਹੇਲਾ ਇਕ ਇਕੇਲਾ ਏਕੰਕਾਰ ਆਪਣੀ ਧਾਰ ਵਿਚ ਮਿਲਾਈਆ। ਜਨ ਭਗਤ ਸਚਖੰਡ ਦਵਾਰਾ ਤੇਰਾ ਗ੍ਰਹਿ, ਮੰਦਰ ਇਕੋ ਸੋਭਾ ਪਾਈਆ। ਜਿਸ ਘਰ ਆਦਿ ਨਿਰੰਜਣ ਅਬਿਨਾਸ਼ੀ ਕਰਤਾ ਰਹੈ, ਰਹਿਬਰ ਹੋ ਕੇ ਵੇਖੇ ਜਗਤ ਲੋਕਾਈਆ। ਕੋਟਨ ਕੋਟ ਜੁਗ ਚੌਕੜੀ ਜਿਸ ਨੇ ਕੀਤੇ ਖੈ, ਗੁਰ ਅਵਤਾਰ ਪੈਗ਼ੰਬਰ ਹੁਕਮੇ ਵਿਚ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਤ ਨਵਿਤ ਭੰਡਾਰਾ ਦਏ, ਦੇਵਣਹਾਰ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਆਪਣਾ ਨਾਮ ਅਗੰਮਾ ਕਹੈ, ਨਿਰਅੱਖਰ ਵਿਚੋਂ ਅੱਖਰ ਧਾਰ ਪਰਗਟਾਈਆ। ਜਿਸ ਨੂੰ ਸਮਝੇ ਨਾ ਕੋਇ ਸ਼ਕਤੀ ਸ਼ਵੈ, ਸ਼ਾਹ ਪਾਤਸ਼ਾਹ ਬੇਪਰਵਾਹ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਚਖੰਡ ਦਵਾਰ ਏਕੰਕਾਰ ਜਨ ਭਗਤਾਂ ਰਿਹਾ ਵਖਾਈਆ। ਜਨ ਭਗਤ ਸਚਖੰਡ ਦਵਾਰ ਤੇਰਾ ਸੋਹਣਾ ਮੰਦਰ, ਸੁਹੰਜਣਾ ਨਜ਼ਰੀ ਆਈਆ। ਜਿਥੇ ਅੰਧੇਰਾ ਨਹੀਂ ਕੋਈ ਡੂੰਘੀ ਕੰਦਰ, ਭਵਰੀ ਭਵਰ ਨਾ ਕੋਇ ਭਵਾਈਆ। ਵੱਜਾ ਨਹੀਂ ਕੋਈ ਜੰਦਰ, ਦਰ ਦਰਬਾਨ ਨਾ ਕੋਇ ਅਖਵਾਈਆ। ਪੜ੍ਹਨਾ ਪਏ ਕੋਈ ਨਾ ਮੰਤਰ, ਨਿਰੰਤਰ ਆਪਣਾ ਨੂਰ ਕਰੇ ਰੁਸ਼ਨਾਈਆ। ਲੇਖਾ ਦਿਸੇ ਨਾ ਕਿਸੇ ਗਗਨੰਤਰ, ਜ਼ਿਮੀ ਅਸਮਾਨਾਂ ਪੈਂਡਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਭਗਤ ਭਗਵਾਨ ਤੇਰਾ ਘਰ ਸਮਝਾਈਆ। ਜਨ ਭਗਤ ਤੇਰਾ ਗ੍ਰਹਿ ਉਚ ਅਗੰਮ ਅਥਾਹ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਪਾਰਬ੍ਰਹਮ ਪਤਿਪਰਮੇਸ਼ਵਰ ਓਸੇ ਦਾ ਢੋਲਾ ਗਾਈਆ। ਜਿਸ ਨੇ ਕੋਟਨ ਕੋਟ ਆਪਣੇ ਸਿਫ਼ਤੀ ਨਾਮ ਲਏ ਧਰਾ, ਅੱਲਾ ਵਾਹਿਗੁਰੂ ਰਾਮ ਕਹਿ ਕੇ ਆਪਣਾ ਝਟ ਸਾਰੇ ਰਹੇ ਲੰਘਾਈਆ। ਸਤਿਨਾਮ ਦਾ ਡੰਕ ਵਜਾ, ਗੁਰ ਅਵਤਾਰ ਪੈਗ਼ੰਬਰ ਕਰੇ ਸ਼ਨਵਾਈਆ। ਸੋ ਸਿੰਘਾਸਣ ਪੁਰਖ ਅਬਿਨਾਸ਼ਨ ਸੁਹਾਏ ਆਪਣਾ ਥਾਂ, ਥਾਨ ਥਨੰਤਰ ਦੇਵੇ ਮਾਣ ਵਡਿਆਈਆ। ਲੋਕਮਾਤ ਜੁਗ ਚੌਕੜੀ ਕਰਨਹਾਰ ਨਿਆਂ, ਕਲਜੁਗ ਅੰਤਮ ਲਹਿਣਾ ਦੇਣਾ ਦਏ ਮੁਕਾਈਆ। ਜਨ ਭਗਤਾਂ ਪਕੜੇ ਨਿਰਗੁਣ ਧਾਰ ਬਾਂਹ, ਸਰਗੁਣ ਲੇਖਾ ਆਪਣੇ ਲੇਖੇ ਲਾਈਆ। ਫੜ ਕੇ ਹੰਸ ਬਣਾਵੇ ਕਾਂ, ਕਾਗ ਬੁੱਧੀ ਨਾ ਕੋਇ ਕੁਰਲਾਈਆ। ਅਗੰਮਾ ਅੰਮ੍ਰਿਤ ਜਾਮ ਦਏ ਪਿਆ, ਨਿਝਰ ਰਸ ਇਕ ਚੁਆਈਆ। ਸਾਚਾ ਮਾਰਗ ਦਏ ਵਖਾ, ਅੱਗੇ ਹੋ ਨਾ ਕੋਇ ਅਟਕਾਈਆ। ਜਗਤ ਵਾਸਨਾ ਵਿਚੋਂ ਬਾਹਰ ਕਢਾ, ਨੌ ਦਵਾਰੇ ਡੇਰਾ ਢਾਹੀਆ। ਸਤਿਗੁਰ ਸ਼ਬਦ ਬਣ ਮਲਾਹ,

❋

❋

ਬੇੜਾ ਆਪਣੇ ਕੰਧ ਉਠਾਈਆ। ਮੰਜ਼ਲ ਮੰਜ਼ਲ ਦਏ ਪੁਚਾ, ਸਚ ਦਵਾਰਾ ਇਕ ਸੁਹਾਈਆ। ਜਿਥੇ ਨਿਰਗੁਣ ਜੋਤ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਜਨ ਭਗਤ ਆਤਮ ਪਰਮਾਤਮ ਜੋਤੀ ਧਾਰ ਲਏ ਮਿਲਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਚ ਦਵਾਰ ਭੂਮਿਕਾ ਲਏ ਸੁਹਾ, ਦਰਗਾਹ ਸਾਚੀ ਵੱਜੇ ਵਧਾਈਆ। ਭਗਤ ਸੁਹੇਲਾ ਪ੍ਰੇਮ ਪ੍ਰੀਤੀ ਅੰਦਰ ਆਪਣਾ ਆਪ ਕਰ ਫ਼ਿਦਾ, ਫ਼ੈਸਲਾ ਪ੍ਰਭ ਦੇ ਹੱਥ ਫੜਾਈਆ। ਸਚਖੰਡ ਦਵਾਰ ਜਾਏ ਸਿੱਧਾ, ਅੱਗੇ ਹੋ ਨਾ ਕੋਇ ਅਟਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਜਨ ਭਗਤਾਂ ਸਚ ਦਵਾਰ ਦੇਵੇ ਨਿੱਘਾ, ਜਿਥੇ ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਮਿਲਣ ਦੀ ਆਪੇ ਦੱਸ ਕੇ ਬਿੱਧਾ, ਮਾਰਗ ਧੁਰ ਦੇ ਦਏ ਲਗਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਮੰਜਿਆਂ ਵਾਲੀ ਜ਼ਿਲਾ ਗੁਰਦਾਸਪੁਰ

ਜਨ ਭਗਤ ਪੁਰਖ ਅਕਾਲ ਕਰ ਪਰਨਾਮ, ਆਤਮ ਪਰਮਾਤਮ ਨਾਲ ਮਿਲਾਈਆ। ਭਾਗ ਲੱਗੇ ਤੇਰੇ ਕਾਇਆ ਮਾਟੀ ਗਰਾਮ, ਤਨ ਖੇੜਾ ਲੈਣਾ ਸੁਹਾਈਆ। ਇਕੋ ਸਿਮਰ ਹਰਿ ਕਾ ਨਾਮ, ਹਿਰਦੇ ਹਰਿ ਹਰਿ ਸਚ ਵਸਾਈਆ। ਨਾਤਾ ਕੂੜ ਤੋੜ ਜਗਤ ਤਮਾਮ, ਤਮਾ ਤ੍ਰਿਸ਼ਨਾ ਦੇ ਮਿਟਾਈਆ। ਸਾਚੇ ਅੰਮ੍ਰਿਤ ਦਾ ਪੀ ਜਾਮ, ਰਸਨਾ ਮਦਿ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਨਾਮ ਲੈ ਅਗੰਮਾ ਰਸ, ਰਸਤਾ ਕੂੜ ਦੇ ਤਜਾਈਆ। ਆਤਮ ਪਰਮਾਤਮ ਗਾ ਜਸ, ਧੁਰ ਦਾ ਢੋਲਾ ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਦੇ ਹੋ ਵਸ, ਵਾਸਤਾ ਜਗਤ ਨਾਲੋਂ ਤੁੜਾਈਆ। ਨਿਜ ਨੇਤਰ ਲੋਚਨ ਖੋਲ੍ਹ ਅੱਖ, ਦਰਸ਼ਨ ਕਰ ਪਰਤੱਖ ਗੋਸਾਈਂਆ। ਹਕ਼ੀਕ਼ਤ ਵਿਚੋਂ ਲੈ ਹਕ, ਧੁਰ ਦੀ ਦੌਲਤ ਵੰਡ ਵੰਡਾਈਆ। ਮਿਲੇ ਮੇਲ ਪੁਰਖ ਸਮਰਥ, ਸਚਖੰਡ ਨਿਵਾਸੀ ਜੋਤੀ ਜੋਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਜਨ ਭਗਤ ਪੁਰਖ ਅਕਾਲ ਰੱਖ ਸਹਾਰਾ, ਇਕੋ ਆਸ ਰਖਾਈਆ। ਇਕੋ ਨਾਮ ਬੋਲ ਜੈਕਾਰਾ, ਢੋਲਾ ਧੁਰ ਦਾ ਇਕੋ ਗਾਈਆ। ਇਕੋ ਵਣਜ ਕਰ ਵਪਾਰਾ, ਇਕੋ ਹੱਟ ਸੋਭਾ ਪਾਈਆ। ਇਕੋ ਚਰਨ ਕਵਲ ਕਰ ਨਿਮਸਕਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਆਤਮ ਪਰਮਾਤਮ ਮੇਲਾ ਮੇਲ ਵਿਚ ਸੰਸਾਰਾ, ਪਾਰਬ੍ਰਹਮ ਬ੍ਰਹਮ ਨਾਤਾ ਲੈ ਬੰਧਾਈਆ। ਮਹੱਲ ਅਟਲ ਵੇਖ ਉਚ ਮਨਾਰਾ, ਸਚਖੰਡ ਸਾਚਾ ਨਜ਼ਰੀ ਆਈਆ। ਜਿਸ ਘਰ ਵਸੇ ਏਕੰਕਾਰਾ, ਇਕ ਇਕੱਲਾ ਸੋਭਾ ਪਾਈਆ। ਸ਼ਬਦੀ ਧਾਰ ਗੁਰੂ ਅਵਤਾਰਾ, ਪੈਗ਼ੰਬਰ ਮਿਲ ਕੇ ਵੱਜੇ ਵਧਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਤਤ ਵਜੂਦ ਨਾ ਕੋਇ ਵਖਾਈਆ। ਸੋ ਠਾਕਰ ਸਵਾਮੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਮੀਤ ਮੁਰਾਰਾ, ਧੁਰ ਦਾ ਸੰਗੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਏ ਸਮਝਾਈਆ। ਜਨ ਭਗਤ ਇਕੋ ਪ੍ਰੇਮ ਦੀ ਰੱਖ ਸਿਕ, ਪ੍ਰੀਤੀ ਪ੍ਰਭ ਦੇ ਨਾਲ ਲਗਾਈਆ। ਦੂਜੇ ਦਰ ਮੰਗ ਨਾ ਭਿੱਖ, ਦੇਵਣਹਾਰ ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਸ਼ਬਦੀ ਗੋਬਿੰਦ

❋

❋

ਧਾਰ ਬਣ ਸਿੱਖ, ਸਿਖਿਆ ਸਤਿਗੁਰ ਹੱਥ ਵਡਿਆਈਆ। ਨਿਜ ਨੇਤਰ ਨਿਰਾਕਾਰ ਆਵੇ ਦਿਸ, ਲੋਚਣ ਨੈਣ ਕਰੇ ਰੁਸ਼ਨਾਈਆ। ਮਾਨਸ ਜਨਮ ਜਗ ਜਿਤ, ਜਗ ਜੀਵਣ ਦਾਤਾ ਦਏ ਵਡਿਆਈਆ। ਆਤਮ ਪਰਮਾਤਮ ਕਰ ਹਿੱਤ, ਸੁਰਤੀ ਸ਼ਬਦ ਨਾਲ ਜੁੜਾਈਆ। ਘਰ ਠਾਕਰ ਸਵਾਮੀ ਮਿਲੇ ਧੁਰ ਦਾ ਮਿਤ, ਮੀਤ ਮੁਰਾਰਾ ਹੋ ਕੇ ਵੇਖ ਵਖਾਈਆ। ਸਦਾ ਸਦਾ ਸਦ ਦਰਸ਼ਨ ਕਰ ਨਿਤ, ਨਿਜ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਜੁਗ ਜੁਗ ਦੇਵੇ ਮਾਣ ਵਡਿਆਈਆ। ਜਨ ਭਗਤ ਪ੍ਰਭ ਵੇਖ ਪੁਰਖ ਸਮਰਥ, ਦਾਤਾ ਸਭ ਦਾ ਨਜ਼ਰੀ ਆਈਆ। ਚੁਰਾਸੀ ਵਿਚੋਂ ਲਏ ਰੱਖ, ਗੇੜੇ ਵਿਚ ਨਾ ਕੋਇ ਭਵਾਈਆ। ਵਸਤ ਅਮੋਲਕ ਹਕ਼ੀਕ਼ਤ ਵਿਚੋਂ ਦੇਵੇ ਹਕ, ਲਾਸ਼ਰੀਕ ਸ਼ਿਰਕਤ ਦਏ ਮਿਟਾਈਆ। ਸਾਚਾ ਮਾਰਗ ਦੋ ਜਹਾਨਾਂ ਦੱਸ, ਰਹਿਬਰ ਹੋ ਕੇ ਆਪ ਸਮਝਾਈਆ। ਆਤਮ ਕਰ ਕੇ ਪਰਮਾਤਮ ਵੱਸ, ਵਾਸਤਾ ਇਕੋ ਘਰ ਬਣਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦ ਅਗੰਮੀ ਸੁਣਾ ਕੇ ਨਾਦ, ਅਨਾਦੀ ਧੁਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰ ਕੇ ਦਾਸ, ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਜਨ ਭਗਤ ਪ੍ਰਭ ਨਾਮ ਦੀ ਰੱਖ ਓਟ, ਦੂਸਰ ਨਜ਼ਰ ਕੋਇ ਨਾ ਆਈਆ। ਜਿਸ ਨੂੰ ਲੱਭਦੇ ਕੋਟੀ ਕੋਟ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜਿਸ ਦਾ ਪਰਕਾਸ਼ ਨਿਰਮਲ ਜੋਤ, ਲੱਖ ਚੁਰਾਸੀ ਆਤਮ ਰਿਹਾ ਡਗਮਗਾਈਆ। ਜਿਸ ਦੀ ਬੁੱਧੀ ਤੋਂ ਪਰੇ ਸੋਚ, ਅਨੁਭਵ ਹੁਕਮ ਆਪ ਸੁਣਾਈਆ। ਜਿਸ ਨੂੰ ਝੁਕਦੇ ਲੋਕ ਪਰਲੋਕ, ਦੋ ਜਹਾਨ ਸੀਸ ਝੁਕਾਈਆ। ਜਿਸ ਦਾ ਨਾਮ ਸਚ ਸਲੋਕ, ਸੋਹਲੇ ਢੋਲੇ ਗੁਰ ਅਵਤਾਰ ਪੈਗ਼ੰਬਰ ਗਏ ਗਾਈਆ। ਜਿਸ ਦਾ ਭਾਣਾ ਦੋ ਜਹਾਨ ਸਕੇ ਨਾ ਕੋਇ ਰੋਕ, ਸ਼ਾਹ ਸੁਲਤਾਨ ਬੈਠੇ ਸੀਸ ਝੁਕਾਈਆ। ਸੋ ਸਵਾਮੀ ਅੰਤਰਜਾਮੀ ਦੇਵਣਹਾਰਾ ਮੋਖ, ਮੁਫ਼ਤ ਆਪਣਾ ਨਾਮ ਵਰਤਾਈਆ। ਚਿੰਤਾ ਗ਼ਮ ਮਿਟਾਵੇ ਹਰਖ ਸੋਗ, ਸੰਸਾ ਰਹਿਣ ਕੋਇ ਨਾ ਪਾਈਆ। ਜਨਮ ਜਨਮ ਦਾ ਕੱਟੇ ਵਿਯੋਗ, ਸੰਯੋਗੀ ਆਪਣਾ ਮੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਾਚਾ ਰਾਹ ਇਕ ਵਖਾਈਆ। ਜਨ ਭਗਤ ਸਾਚੇ ਨਾਮ ਦੀ ਚੜ੍ਹੇ ਰੰਗਤ, ਰੰਗ ਰੰਗੀਲਾ ਆਪਣਾ ਆਪ ਦਏ ਰੰਗਾਈਆ। ਦੂਜੇ ਦਰ ਜਾਣਾ ਪਏ ਨਾ ਬਣ ਕੇ ਮੰਗਤ, ਭਿੱਖਕ ਹੋ ਕੇ ਭੇਖ ਨਾ ਕੋਇ ਵਟਾਈਆ। ਸਾਚਾ ਮੇਲ ਸਾਹਿਬ ਸਵਾਮੀ ਕਰੇ ਗੁਰਮੁਖ ਸੰਗਤ, ਸਗਲਾ ਸੰਗ ਬਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਤਿਗੁਰ ਸ਼ਬਦ ਦੀਨ ਦਿਆਲ ਕਿਰਪਾਲ ਆਦਿ ਜੁਗਾਦੀ ਬੋਧ ਅਗਾਧਾ ਪੰਡਤ, ਚਾਰ ਵਰਨ ਅਠਾਰਾਂ ਬਰਨ ਦਏ ਪੜ੍ਹਾਈਆ। ਦੂਜੇ ਦਰ ਕਰਨੀ ਪਏ ਕਿਸੇ ਨਾ ਮਿੰਨਤ, ਨਿਉਂ ਨਿਉਂ ਸੀਸ ਨਾ ਕਿਸੇ ਝੁਕਾਈਆ। ਮਨੂਆ ਮਨ ਨਾ ਕਰੇ ਇੱਲਤ, ਸ਼ਰਅ ਵਿਚ ਸ਼ਰੀਅਤ ਨਾ ਕੋਇ ਲੜਾਈਆ। ਜਨ ਭਗਤਾਂ ਪ੍ਰਭ ਆਪਣੇ ਮਿਲਣ ਦੀ ਦੇਵੇ ਹਿੰਮਤ, ਹੌਸਲਾ ਅੰਦਰੇ ਅੰਦਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚਖੰਡ ਦਵਾਰ ਏਕੰਕਾਰ ਦੱਸੇ ਸਾਚੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਲੇਖਾ ਦਏ ਮੁਕਾਈਆ।

❋

❋

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਰਵੇਲ ਕੌਰ ਦੇ ਗ੍ਰਹਿ ਪਿੰਡ ਖੋਖਰ ਜ਼ਿਲਾ ਗੁਰਦਾਸਪੁਰ

ਸਤਿਜੁਗ ਸਾਚੇ ਹੋ ਸਵਾਧਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਰਿਹਾ ਜਗਾਈਆ। ਨਾਮ ਅਗੰਮਾ ਵਸਤ ਅਮੋਲਕ ਝੋਲੀ ਪਾਵਾਂ ਤੇਰੀ ਦਾਨ, ਦੌਲਤਮੰਦ ਏਥੇ ਓਥੇ ਦੋ ਜਹਾਨਾਂ ਦਿਆਂ ਬਣਾਈਆ। ਧੁਰ ਦਾ ਢੋਲਾ ਗੀਤ ਅਗੰਮਾ ਦੇਵਾਂ ਸੱਚਾ ਨਾਮ, ਨਾਉਂ ਨਿਰੰਕਾਰਾ ਆਪ ਜਣਾਈਆ। ਹੁਕਮ ਸੰਦੇਸ਼ਾ ਦੇ ਵਿਚ ਜੀਵ ਜਹਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਪੜਦਾ ਦੇ ੳਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਸਚ ਗਿਆਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਦੇ ਬਦਲਾਈਆ। ਕਲਜੁਗ ਕੂੜੀ ਕਿਰਿਆ ਸ਼ਰਅ ਰਹੇ ਨਾ ਵਿਚ ਸ਼ੈਤਾਨ, ਚਾਰ ਵਰਨ ਅਠਾਰਾਂ ਬਰਨ ਬੋਧ ਅਗਾਧ ਕਰ ਪੜ੍ਹਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਮੇਟ ਨਾਮੋਂ ਨਿਸ਼ਾਨ, ਸਤਿ ਧਰਮ ਨਿਹਕਰਮੀ ਤੇਰੀ ਝੋਲੀ ਪਾਈਆ। ਭਗਤ ਸੁਹੇਲੇ ਸੰਤ ਸਾਜਣ ਗੁਰਮੁਖ ਵੇਖ ਆਣ, ਗੁਰਸਿਖ ਧੁਰ ਦੇ ਆਪਣੇ ਰੰਗ ਰੰਗਾਈਆ। ਜਾਤ ਪਾਤ ਦੀਨ ਮਜ਼੍ਹਬ ਝਗੜਾ ਪਿਆ ਇਨਸਾਨ, ਊਚ ਨੀਚ ਰਾਓ ਰੰਕ ਧੀਰਜ ਧੀਰ ਨਾ ਕੋਇ ਧਰਾਈਆ। ਸਤਿ ਸਤਿਵਾਦੀ ਬ੍ਰਹਿਮਾਦੀ ਨਜ਼ਰ ਨਾ ਆਏ ਕਿਸੇ ਸ੍ਰੀ ਭਗਵਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮੰਜ਼ਲ ਹਕ ਚੜ੍ਹ ਕੇ ਮੇਰਾ ਦਰਸ ਕੋਇ ਨਾ ਪਾਣ, ਧੁਰ ਦਾ ਇਸ਼ਟ ਪੁਰਖ ਅਕਾਲ ਨਾ ਕੋਇ ਮਨਾਈਆ। ਰਸਨਾ ਜਿਹਵਾ ਬੱਤੀ ਦੰਦ ਗਾਉਂਦੇ ਗਾਣ, ਰਾਗਾਂ ਨਾਦਾਂ ਵਿਚ ਕਰਨ ਸ਼ਨਵਾਈਆ। ਸਚ ਸਵਾਮੀ ਅੰਤਰਜਾਮੀ ਮਿਲੇ ਕਿਸੇ ਨਾ ਆਣ, ਪੁਰਖ ਅਬਿਨਾਸ਼ੀ ਘਟ ਨਿਵਾਸੀ ਪੜਦਾ ਓਹਲਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰੀ ਨੇਤਰ ਅੱਖ ਖੁਲ੍ਹਾਈਆ। ਸਤਿਜੁਗ ਸਾਚੇ ਉਠ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਹੰਸ ਬੁੱਧੀ ਹੋਈ ਕਾਗ, ਸਤਿ ਸਚ ਨਾ ਕੋਇ ਵਡਿਆਈਆ। ਮਨ ਵਾਸਨਾ ਸ੍ਰਿਸ਼ਟੀ ਰਹੀ ਭਾਗ, ਅਗਨੀ ਅੱਗ ਰਹੀ ਜਲਾਈਆ। ਪ੍ਰਭ ਮਿਲਣ ਦਾ ਉਪਜੇ ਨਾ ਕਿਸੇ ਵੈਰਾਗ, ਵੈਰੀ ਅੰਦਰੋਂ ਨਾ ਕੋਇ ਕਢਾਈਆ। ਫਿਰੀ ਦਰੋਹੀ ਵਿਚ ਮਾਤ, ਤੋਬਾ ਤੋਬਾ ਕਰੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕੋਈ ਨਾ ਦੇਵੇ ਕਿਸੇ ਸਾਥ, ਸਾਜਣ ਮੀਤ ਦੀਨ ਦੁਨੀ ਨਜ਼ਰੀ ਆਈਆ। ਕੋਟਨ ਕੋਟ ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੇ ਪੂਜਾ ਪਾਠ, ਸਿਮਰਨ ਯੋਗ ਅਭਿਆਸ ਵਿਚ ਮਨ ਨਾ ਕੋਇ ਟਿਕਾਈਆ। ਮਾਨਸ ਜਨਮ ਕਿਸੇ ਨਾ ਆਵੇ ਰਾਸ, ਰਸਤਾ ਰਹਿਬਰ ਹੋ ਕੇ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰੀ ਰਾਤ, ਸਾਚਾ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਪਰਮ ਪੁਰਖ ਪਰਮਾਤਮ ਕਰੇ ਕੋਈ ਨਾ ਯਾਦ, ਸਿਫ਼ਤਾਂ ਵਾਲੇ ਢੋਲੇ ਗਾ ਗਾ ਸਾਰੇ ਸ਼ੁਕਰ ਮਨਾਈਆ। ਕਾਇਆ ਖੇੜਾ ਸਾਢੇ ਤਿੰਨ ਹੱਥ ਦਿਸੇ ਨਾ ਕਿਸੇ ਆਬਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਦੇਵੇ ਵਰ, ਵਰ ਦਾਤਾ ਦਇਆ ਕਮਾਈਆ। ਸਤਿਜੁਗ ਸਾਚੇ ਉਠ ਜੋਧੇ ਸੂਰਬੀਰ ਮਰਦਾਨੇ ਮਰਦ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਲੋਕਮਾਤ ਮਾਰ ਝਾਤ ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਦੁੱਖ ਦੇਣਾ ਮਿਟਾਈਆ। ਸ਼ਰਅ ਕਸਾਈ ਬਣੀ ਕਰਦ, ਕਤਲਗਾਹ ਵੇਖੀ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਠਾਂਡੇ ਦਰ ਕਰਦੇ ਅਰਜ਼, ਸਚਖੰਡ ਦਵਾਰੇ ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ

❋

❋

ਸਾਂਝੇ ਯਾਰ ਸਦੀ ਚੌਧਵੀਂ ਸਾਡਾ ਹੋਇਆ ਪੂਰਾ ਫ਼ਰਜ਼, ਵੇਲਾ ਵਕਤ ਦਏ ਗਵਾਹੀਆ। ਤੇਰਾ ਖੇਲ ਵੇਖੀਏ ਨਿਰਗੁਣ ਧਾਰ ਜੋਤ ਅਸਚਰਜ, ਤਤ ਵਜੂਦ ਮਿਲੇ ਨਾ ਕੋਇ ਮਾਣ ਵਡਿਆਈਆ। ਤੇਰੇ ਮਿਲਣ ਦੀ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸਦਾ ਗ਼ਰਜ਼, ਗਹਿਰ ਗੰਭੀਰ ਬੇਨਜ਼ੀਰ ਆਪਣਾ ਦਰਸ ਦੇਣਾ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪ੍ਰਭ ਵੇਖ ਪੂਰਬ ਜਨਮ ਕਰਮ ਦੀ ਫ਼ਰਦ, ਲਹਿਣਾ ਦੇਣਾ ਸਭ ਦਾ ਦੇ ਮੁਕਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਜੀਵ ਜੰਤ ਰਹੇ ਤੜਪ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸੰਤੋਖ ਸ਼ਬਦ ਗਿਆਨ ਧੀਰਜ ਧੀਰ ਰਿਹਾ ਸਮਝਾਈਆ। ਸਤਿਜੁਗ ਸਾਚੇ ਸਾਚੀ ਵਸਤ ਨਾਮ ਲੈ ਅਨਮੁੱਲੀ, ਧੁਰ ਖਜ਼ਾਨਾ ਦਿਆਂ ਭਰਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਕੁੱਲੀ, ਕਾਇਨਾਤ ਕਲਮਾ ਨਗ਼ਮਾ ਹਕ ਦੇ ਸੁਣਾਈਆ। ਦੀਨ ਦੁਨੀ ਰਹੇ ਨਾ ਭੁੱਲੀ, ਮਾਰਗ ਧੁਰ ਦਾ ਦੇ ਜਣਾਈਆ। ਅੰਮ੍ਰਿਤ ਧਾਰ ਨਿਝਰ ਅਮਿਉਂ ਰਸ ਦੇ ਅਗੰਮੀ ਚੁਲੀ, ਜਾਮ ਅਮਾਮ ਦੇ ਪਿਆਈਆ। ਜਨ ਭਗਤਾਂ ਆਤਮਾ ਵਿਛੋੜੇ ਵਿਚ ਰਹੇ ਨਾ ਰੁਲੀ, ਧੁਰ ਦਾ ਮੇਲਾ ਦੇਣਾ ਮਿਲਾਈਆ। ਫੁੱਲ ਫੁਲਵਾੜੀ ਗੁਰਮੁਖ ਸਾਚੇ ਜਾਏ ਫੁੱਲੀ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਤਿ ਸਤਿਵਾਦ ਰਿਹਾ ਜਣਾਈਆ। ਸਤਿਜੁਗ ਸਾਚੇ ਜਾ ਕੇ ਵੇਖ ਧਰਨੀ ਧਰਤ, ਧਵਲ ਆਪਣਾ ਆਪ ਟਿਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਹੋਈ ਸ਼ਰਤ, ਬੀਸ ਬੀਸਾ ਵਕਤ ਚੁਕਾਈਆ। ਏਕਾ ਹੁਕਮ ਚੱਲੇ ਅਰਸ਼ ਫ਼ਰਸ਼, ਦੋ ਜਹਾਨਾਂ ਵੱਜੇ ਵਧਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰੇ ਨਾਲ ਆਵੇ ਪਰਤ, ਜੋਤੀ ਜਾਤਾ ਵੇਸ ਵਟਾਈਆ। ਜਨ ਭਗਤਾਂ ਸਾਚੇ ਸੰਤਾਂ ਦੇਵੇ ਦਰਸ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਅਗਲੀ ਦਏ ਬੁਝਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰੇ ਤਰਸ, ਰਹਿਮਤ ਨਾਲ ਸਹਿਮਤ ਕਰੇ ਖ਼ੁਦਾਈਆ। ਚੌਥੇ ਜੁਗ ਸਭ ਦੀ ਪੂਰੀ ਕਰੇ ਗ਼ਰਜ਼, ਅਰਜ਼ ਬੇਨੰਤੀ ਸੁਣ ਕੇ ਹੁਕਮ ਦਏ ਸੁਣਾਈਆ। ਨਾਮ ਖੰਡਾ ਨਿਰਗੁਣ ਧਾਰ ਹੱਥ ਤੇਰੇ ਦੇਵੇ ਖੜਗ, ਖੰਡਾਂ ਬ੍ਰਹਿਮੰਡਾਂ ਭੈ ਦਏ ਵਖਾਈਆ। ਲੋਕਮਾਤ ਜਾਣਾ ਨਿਧੜਕ, ਪੁਰਖ ਅਕਾਲ ਦੀਨ ਦਿਆਲ ਸਿਰ ਤੇਰੇ ਹੱਥ ਰਖਾਈਆ। ਉਚੀ ਕੂਕ ਆਤਮ ਪਰਮਾਤਮ ਢੋਲਾ ਦੱਸਣਾ ਗਰਜ, ਲੱਖ ਚੁਰਾਸੀ ਜੀਵ ਜੰਤ ਦੇਣਾ ਸਮਝਾਈਆ। ਜਿਸ ਦਾ ਨਿਰਾਲਾ ਰਾਗ ਵੱਖਰੀ ਤਰਜ਼, ਤਰਾਜ਼ੂ ਵਿਚ ਤੋਲ ਨਾ ਕੋਇ ਤੁਲਾਈਆ। ਸਤਿਜੁਗ ਸਾਚੇ ਤੇਰੀ ਮੱਦਦ ਕਰੇ ਪੁਰਖ ਅਕਾਲ ਧੁਰ ਦਾ ਮਰਦ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜੀ ਕਿਰਿਆ ਲਹਿਣਾ ਦੇਣਾ ਦਏ ਮੁਕਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਵਜਾ ਡੰਕਾ, ਹੁਕਮ ਧੁਰ ਦਾ ਇਕ ਜਣਾਈਆ। ਖ਼ਬਰਦਾਰ ਕਰ ਰਾਓ ਰੰਕਾਂ, ਸ਼ਾਹ ਹਕੀਰ ਸੋਇਆ ਰਹਿਣ ਕੋਇ ਨਾ ਪਾਈਆ। ਸੁਹਾ ਵਾਹਦ ਇਕੋ ਬੰਕਾ, ਸਚ ਗ੍ਰਹਿ ਦੇ ਵਖਾਈਆ। ਪਕੜ ਉਠਾ ਸਾਚੇ ਸੰਤਾ, ਜਨ ਭਗਤਾਂ ਅੱਖ ਖੁਲ੍ਹਾਈਆ। ਮੇਲ ਮਿਲਾ ਆਤਮ ਪਰਮਾਤਮ ਨਾਰੀ ਕੰਤਾ, ਸੇਜ ਸੁਹੰਜਣੀ ਸੋਭਾ ਪਾਈਆ। ਸਤਿਜੁਗ ਸਾਚੀ ਧਾਰ ਬਣਾ ਬਣਤਾ, ਘੜਨ ਭੰਨਣਹਾਰ ਸਮਰਥ ਸਵਾਮੀ ਦੇਵੇ ਮਾਣ ਵਡਿਆਈਆ। ਝਗੜਾ ਰਹੇ ਨਾ ਵਿਚ ਜੀਵ ਜੰਤਾ, ਬੋਧ ਅਗਾਧ ਦੇ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤਾ, ਪਾਰਬ੍ਰਹਮ ਬ੍ਰਹਮ

❋

❋

ਸਭ ਨੂੰ ਨਜ਼ਰੀ ਆਈਆ। ਧਰਮ ਵਿਦਿਆਲਾ ਖੋਲ੍ਹ ਅਗੰਮੀ ਪੰਡਤਾ, ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਹੁਕਮ ਮਨਾਈਆ। ਧਰਮ ਦਵਾਰ ਵਖਾ ਊਚ ਨੀਚ ਰਾਓ ਰੰਕ ਸਾਚੀ ਸੰਗਤਾ, ਸੰਗਲ ਸ਼ਰਅ ਦੇ ਤੁੜਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਤੇਰਾ ਅੰਦਰ ਬਾਹਰ ਰੰਗਦਾ, ਰੰਗ ਚਲੂਲ ਦਏ ਚੜ੍ਹਾਈਆ। ਲੋਕਮਾਤ ਤੇਰਾ ਰਾਹ ਤੱਕਦਾ, ਧਰਨੀ ਧਰਤ ਧਵਲ ਦਏ ਦੁਹਾਈਆ। ਮਾਰਗ ਲਾ ਧਰਮ ਸਤਿ ਸਚ ਦਾ, ਜੂਠ ਝੂਠ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਦਾ ਸਦਾ ਸਦ ਜੁਗ ਚੌਕੜੀ ਹਰ ਘਟ ਥਾਂ ਵਸਦਾ, ਖ਼ਾਲੀ ਦਵਾਰਾ ਨਜ਼ਰ ਕੋਇ ਨਾ ਆਈਆ।