ਪੁਸਤਕਾਲਾਭਾਗ ੨੦

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਪੂਰੋ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ

ਸਤਿਜੁਗ ਸਾਚੇ ਸਾਚੇ ਧਰਮ ਦਾ ਖੋਲ੍ਹ ਦਵਾਰ, ਮਾਤਲੋਕ ਧੁਰ ਸੰਦੇਸ਼ਾ ਦੇ ਸੁਣਾਈਆ। ਸਤਿਗੁਰ ਸ਼ਬਦ ਦਾ ਬਣ ਬਰਖ਼ੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਮਦਦਗਾਰ, ਮਿਹਰਵਾਨ ਮਿਹਰ ਨਜ਼ਰ ਨਾਲ ਪਾਰ ਕਰਾਈਆ। ਝਗੜਾ ਦੀਨ ਦੁਨੀ ਨਾ ਰਹੇ ਵਿਚ ਸੰਸਾਰ, ਜਾਤ ਪਾਤ ਨਾ ਕੋਇ ਲੜਾਈਆ। ਸਾਂਝਾ ਦੱਸ ਸਰਬ ਪਿਆਰ, ਮਾਨਵ ਜਾਤੀ ਦੇ ਸਮਝਾਈਆ। ਇਸ਼ਟ ਮਨਾ ਇਕ ਨਿਰੰਕਾਰ, ਦੇਵਤ ਸੁਰ ਦੀ ਲੋੜ ਰਹੇ ਨਾ ਰਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਸਚਖੰਡ ਨਿਵਾਸੀ ਦੱਸ ਧੁਰ ਦਾ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਹੁਕਮ ਅੰਦਰ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਵਾਰੋ ਵਾਰੀ ਆਉਂਦੇ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਮ ਸੰਦੇਸ਼ਾ ਬੋਲ ਜੈਕਾਰ, ਚਾਰ ਕੁੰਟ ਕਰਨ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਬਣ ਲਿਖਾਰ, ਨਿਰਅੱਖਰ ਅੱਖਰ ਧਾਰ ਬਦਲਾਈਆ। ਸਚ ਦਵਾਰ ਦਾ ਖੋਲ੍ਹ ਕਿਵਾੜ, ਪੜਦਾ ਓਹਲਾ ਜਾਣ ਚੁਕਾਈਆ। ਤਿਨ੍ਹਾਂ ਦੀ ਸਿਖਿਆ ਕਲਜੁਗ ਜੀਵ ਸਮਝ ਨਾ ਸਕੇ ਗਵਾਰ, ਬੁੱਧ ਬਿਬੇਕ ਨਾ ਕੋਇ ਬਣਾਈਆ। ਘਰ ਘਰ ਅੰਦਰ ਕੂੜੀ ਕਿਰਿਆ ਲੋਭ ਮੋਹ ਹੰਕਾਰ, ਮਾਇਆ ਮਮਤਾ ਰਹੀ ਸਤਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਵੇ ਵਿਭਚਾਰ, ਤੀਰਥ ਤਟ ਸਾਚਾ ਰੰਗ ਨਾ ਕੋਇ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਖ਼ੁਆਰ, ਪ੍ਰੇਮ ਪ੍ਰੀਤੀ ਸਾਚੀ ਰੀਤੀ ਸਚ ਨਾ ਕੋਇ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਜੂਠ ਝੂਠ ਕੀਤਾ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਲੋਕਮਾਤ ਮਾਰ ਝਾਤ, ਅੰਮ੍ਰਿਤ ਬੂੰਦ ਸਵਾਂਤ ਸਭ ਨੂੰ ਦੇ ਪਿਆਈਆ। ਸਤਿਜੁਗ ਸਾਚੇ ਉਠ ਲੈ ਅੰਗੜਾਈ, ਸਵਾਧਾਨ ਪੁਰਖ ਅਕਾਲ ਰਿਹਾ ਕਰਾਈਆ। ਲੋਕਮਾਤ ਦੀਨ ਦੁਨੀ ਪਈ ਦੁਹਾਈ, ਹਾਹਾਕਾਰ ਵਿਚ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਸਿਖਿਆ ਗਏ ਭੁਲਾਈ, ਸਾਚੇ ਮਾਰਗ ਚਲ ਕੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਕੀਤਾ ਹਲਕਾਈ, ਜਗਤ ਵਾਸਨਾ ਤ੍ਰਿਸ਼ਨਾ

❋

❋

ਰਹੀ ਤੜਫਾਈਆ। ਸਾਚੀ ਮੰਜ਼ਲ ਚੜ੍ਹ ਕੇ ਮਿਲੇ ਨਾ ਕਿਸੇ ਮਾਹੀ, ਮਹਿਬੂਬ ਮੁਹੱਬਤ ਵਿਚ ਨਾ ਕੋਇ ਸਮਾਈਆ। ਆਤਮ ਪਰਮਾਤਮ ਹੋਈ ਜੁਦਾਈ, ਪਾਰਬ੍ਰਹਮ ਬ੍ਰਹਮ ਮੇਲਾ ਨਾ ਕੋਇ ਕਰਾਈਆ। ਸੁਰਤੀ ਸ਼ਬਦ ਨਾ ਵੱਜੇ ਵਧਾਈ, ਗੀਤ ਗੋਬਿੰਦ ਨਾ ਕੋਇ ਸੁਣਾਈਆ। ਕਲਜੁਗ ਕੂੜ ਕੁੜਿਆਰੇ ਆਪਣਾ ਡੰਕ ਦਿਤਾ ਵਜਾਈ, ਰਾਓ ਰੰਕਾਂ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਸਤਿ ਸਤਿਵਾਦ ਸਾਚਾ ਮਾਰਗ ਦੇ ਵਖਾਈਆ। ਸਤਿਜੁਗ ਸਾਚੇ ਦੀਨ ਦੁਨੀ ਦੇ ਸੰਦੇਸ਼, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਸਭ ਦਾ ਮਾਲਕ ਇਕ ਨਰੇਸ਼, ਪਰਮ ਪੁਰਖ ਪਾਰਬ੍ਰਹਮ ਬੇਪਰਵਾਹੀਆ। ਜਿਸ ਦੀ ਨਜ਼ਰ ਨਾ ਆਏ ਕਿਸੇ ਰੂਪ ਰੇਖ, ਰੰਗ ਰਤੜਾ ਬੈਠਾ ਹਰ ਘਟ ਡੇਰਾ ਲਾਈਆ। ਜਿਸ ਨੂੰ ਝੁਕਦੇ ਵਿਸ਼ਨ ਸ਼ਿਵ ਬ੍ਰਹਮਾ ਮਹੇਸ਼, ਸਿਰ ਸਕੇ ਨਾ ਕੋਇ ਉਠਾਈਆ। ਸਦਾ ਵਸਿਆ ਸਚਖੰਡ ਦੇਸ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਆਪਣਾ ਹੁਕਮ ਚਲਾਈਆ। ਜਿਸ ਦਾ ਨਾ ਮੁੱਛ ਦਾੜ੍ਹੀ ਕੋਈ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਟਾਈਆ। ਜਿਸ ਨੇ ਸੁਤ ਬਣਾਇਆ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਦਾ ਮਾਲਕ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਹਮੇਸ਼, ਗੁਰ ਅਵਤਾਰ ਪੈਗ਼ੰਬਰ ਸੇਵਾ ਵਿਚ ਰਖਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਕੂੜੀ ਕਿਰਿਆ ਹੁਕਮੇ ਨਾਲ ਬਦਲ ਦਏ ਰੇਖ, ਮਾਇਆ ਮਮਤਾ ਮੋਹ ਡੇਰਾ ਢਾਹੀਆ। ਸਤਿ ਧਰਮ ਦਾ ਧਰਤ ਧਵਲ ਉਪਰ ਸੁਹੰਜਣਾ ਕਰ ਦੇਸ, ਰੁਤ ਅਗੰਮੜੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਹੁਕਮ ਇਕ ਨਰੇਸ਼, ਨਰਾਂ ਦਾ ਨਰਾਇਣ ਆਪ ਜਣਾਈਆ। ਸਤਿਜੁਗ ਸਾਚੇ ਸਾਚੀ ਦੇ ਦੇ ਸਿਖਿਆ, ਵਿਦਿਆਲਾ ਧੁਰ ਦਾ ਇਕ ਖੁਲ੍ਹਾਈਆ। ਨਾਮ ਨਿਧਾਨ ਅਗੰਮੀ ਪਾ ਭਿਛਿਆ, ਭਿੱਖਕ ਬਣੇ ਸਰਬ ਲੋਕਾਈਆ। ਕਲਜੁਗ ਚੌਥੇ ਜੁਗ ਪੂਰਾ ਹੋਵੇ ਭਵਿਖਤ ਲਿਖਿਆ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਦੀਨ ਦੁਨੀ ਦ੍ਰਿਸ਼ਟੀ ਅੰਦਰ ਜਾਪੇ ਮਿਥਿਆ, ਸਗਲਾ ਸੰਗ ਨਾ ਕੋਇ ਨਿਭਾਈਆ। ਪੁਰਖ ਅਕਾਲ ਦੀਨ ਦਿਆਲ ਸਭ ਨੂੰ ਦੱਸ ਧੁਰਦਰਗਾਹੀ ਪਿਤਿਆ, ਪਤਿਪਰਮੇਸ਼ਵਰ ਸਭ ਦਾ ਪਿਤਾ ਮਾਈਆ। ਜਿਸ ਦਾ ਹੁਕਮ ਲੇਖ ਫ਼ਰਮਾਨ ਕਦੇ ਨਾ ਮਿਟਿਆ, ਨਿਤ ਨਵਿਤ ਆਪਣੀ ਧਾਰ ਚਲਾਈਆ। ਕਰੇ ਖੇਲ ਸਦਾ ਅਨਡਿਠਿਆ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਹੁਕਮੇ ਅੰਦਰ ਜਿਸ ਨੇ ਆਪਣੇ ਖਾਤੇ ਸਿਟਿਆ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਲਹਿਣਾ ਦੇਣਾ ਅਗਲਾ ਅਜੇ ਨਾ ਮੁਕਿਆ, ਪਿਛਲਾ ਪਿਛੇ ਝੋਲੀ ਪਾਈਆ। ਸਤਿਜੁਗ ਸਾਚੇ ਸਤਿ ਧਰਮ ਦਾ ਦੱਸ ਸਤਿਵਾਦ, ਸਾਚੀ ਸਿਖਿਆ ਜਗਤ ਜਣਾਈਆ। ਕੂੜੀ ਕਿਰਿਆ ਮਿਟੇ ਰਿਵਾਜ, ਮਨ ਵਾਸਨਾ ਰਹੇ ਨਾ ਰਾਈਆ। ਉਜੜਿਆ ਖੇੜਾ ਕਰ ਆਬਾਦ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਹਰ ਹਿਰਦੇ ਵਿਚ ਪਰਮਾਤਮ ਆਤਮ ਆਵੇ ਯਾਦ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨਾ ਦੇ ਦਾਦ, ਦੌਲਤਮੰਦ ਗੁਰਮੁਖ ਦੇ ਬਣਾਈਆ। ਸੋਈ ਸੁਰਤੀ ਸਭ ਦੀ ਜਾਏ ਜਾਗ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਅੰਤਰ ਅੰਤਰ ਬਿਰਹੋਂ ਵਿਛੋੜੇ ਦਾ ਉਪਜੇ ਵੈਰਾਗ, ਵੈਰੀ ਦੂਤੀ ਦੁਸ਼ਮਣ ਰਹਿਣ ਕੋਇ ਨਾ ਪਾਈਆ। ਘਰ ਸਵਾਮੀ ਮੇਲ ਕੰਤ ਸੁਹਾਗ, ਸੇਜ ਸੁਹੰਜਣੀ ਸੋਭਾ ਪਾਈਆ। ਸਤਿ ਧਰਮ

❋

❋

ਦਾ ਵੱਡਾ ਹੋਵੇ ਸੁਭਾਗ, ਸੰਸਾਰ ਸਚ ਵਿਚ ਦੇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧੋਵੇ ਦਾਗ਼, ਸਤਿਜੁਗ ਤੇਰਾ ਨਿਰਗੁਣ ਨੂਰ ਜਗਾਏ ਚਿਰਾਗ਼, ਅੰਧ ਅੰਧੇਰਾ ਦਏ ਗਵਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਕਿਸ਼ਨ ਕੌਰ ਦੇ ਗ੍ਰਹਿ ਨਵਾਂ ਪਿੰਡ

ਸਤਿਜੁਗ ਸਾਚੇ ਲੋਕਮਾਤ ਦੱਸ ਇਕੋ ਨਾਮ, ਚਾਰ ਵਰਨ ਅਠਾਰਾਂ ਬਰਨ ਦੇ ਸਮਝਾਈਆ। ਸਭ ਦਾ ਮਾਲਕ ਆਦਿ ਜੁਗਾਦਿ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਨੂਰ ਖ਼ੁਦਾਈਆ। ਜਿਸ ਨੂੰ ਝੁਕਦੇ ਗੁਰ ਅਵਤਾਰ ਪੈਗ਼ੰਬਰ ਕਰਨ ਪਰਨਾਮ, ਸਜਦਿਆਂ ਵਿਚ ਸੀਸ ਝੁਕਾਈਆ। ਸਚਖੰਡ ਦਵਾਰਾ ਜਿਸ ਦਾ ਹਕ ਮੁਕਾਮ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਨੂਰ ਮਹਾਨ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸ਼ਬਦੀ ਸੁਤ ਦੁਲਾਰਾ ਸਭ ਦਾ ਕਾਹਨ, ਮਾਲਕ ਦੋ ਜਹਾਨ ਅਖਵਾਈਆ। ਨਿਤ ਨਵਿਤ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਵੇਖੇ ਮਾਰ ਧਿਆਨ, ਧਰਨੀ ਧਰਤ ਧਵਲ ਉਪਰ ਪੜਦਾ ਦਏ ਚੁਕਾਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਸ਼ਰਅ ਹੋਈ ਸ਼ੈਤਾਨ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਧੁਰ ਦਾ ਹੁਕਮ ਦੇਵੇ ਹੁਕਮਰਾਨ, ਨਾਮ ਸੰਦੇਸ਼ਾ ਇਕ ਸੁਣਾਈਆ। ਲੋਕਮਾਤ ਮਾਰ ਝਾਤ ਧੁਰ ਸੰਦੇਸ਼ਾ ਦੇ ਪੈਗ਼ਾਮ, ਪੀਰ ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ। ਜਿਸ ਨੂੰ ਸਮਝ ਨਾ ਸਕੇ ਕੋਇ ਬੁੱਧੀਵਾਨ ਇਨਸਾਨ, ਨਿਰਅੱਖਰ ਅੱਖਰ ਧਾਰ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਾਚਾ ਮਾਰਗ ਰਿਹਾ ਸਮਝਾਈਆ। ਸਤਿਜੁਗ ਸਾਚੇ ਸਾਚੀ ਸਿਖਿਆ ਦੇ ਸੰਸਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦੇ ਸੁਣਾਈਆ। ਮੂਰਖ ਮੁਗਧ ਜੀਵ ਰਹੇ ਨਾ ਕੋਇ ਗਵਾਰ, ਬਿਬੇਕ ਬੁੱਧੀ ਸਭ ਦੀ ਦੇ ਕਰਾਈਆ। ਸਾਚੇ ਨਾਮ ਦਾ ਚੜ੍ਹਿਆ ਰਹੇ ਖ਼ੁਮਾਰ, ਕੂੜ ਕੁੜਿਆਰੀ ਮਦ ਨਾ ਕੋਇ ਪਿਆਈਆ। ਇਕੋ ਇਸ਼ਟ ਦ੍ਰਿਸ਼ਟ ਨੂਰ ਨਜ਼ਰ ਆਏ ਨਿਰੰਕਾਰ, ਤੂੰ ਹੀ ਤੂੰ ਹੀ ਸਾਰੇ ਰਾਗ ਅਲਾਈਆ। ਦੀਨ ਮਜ਼੍ਹਬ ਦਾ ਝਗੜਾ ਜਾਤ ਪਾਤ ਕਰੇ ਨਾ ਕਿਸੇ ਖ਼ੁਆਰ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸ਼ਬਦ ਸੰਦੇਸ਼ਾ ਦੇ ਏਕਾ ਵਾਰ, ਏਕੰਕਾਰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚੀ ਸਿਖਿਆ ਇਕ ਦ੍ਰਿੜਾਈਆ। ਸਤਿਜੁਗ ਸਾਚੇ ਦੀਨ ਦੁਨੀ ਚਾਰ ਕੁੰਟ ਦਹਿ ਦਿਸ਼ਾ ਇਕ ਵਖਾ ਸੱਚੀ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਈਆ। ਜਿਸ ਘਰ ਠਾਕਰ ਸਵਾਮੀ ਮਿਲੇ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਤਿਸ ਘਰ ਸੰਤ ਸੁਹੇਲੇ ਗੁਰਮੁਖ ਸੱਜਣ ਵਸਣ ਪ੍ਰਭ ਦੇ ਨਾਲ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੁਰੀਦਾਂ ਮੁਰਸ਼ਦ ਹੋ ਕੇ ਪੁਛੇ ਹਾਲ, ਮਿਹਰਵਾਨ ਹੋ ਕੇ ਮਹਿਬੂਬ ਆਪਣਾ ਜੋੜ ਜੁੜਾਈਆ। ਜਨਮ ਜਨਮ ਦੀ ਕਰਮ ਕਰਮ ਦੀ ਕੀਤੀ ਕਰਨੀ ਲੇਖੇ ਲਾਵੇ ਘਾਲ, ਜਨਮ ਮਰਨ ਦਾ ਰਹੇ ਨਾ

❋

❋

ਕੋਇ ਸਵਾਲ, ਗੇੜ ਚੁਰਾਸੀ ਦਏ ਕਟਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਜਗਾ ਬੇਮਿਸਾਲ, ਮਿਸਲ ਅਸਲ ਅਸਲੀ ਦੇ ਸਮਝਾਈਆ। ਕਲਜੁਗ ਕੂੜੀ ਕਿਰਿਆ ਬੇਹਾਲ, ਜੂਠ ਝੂਠ ਵੱਜੇ ਕੋਈ ਨਾ ਤਾਲ, ਮਨ ਮਮਤਾ ਮੋਹ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰਾ ਸਤਿ ਦਵਾਰ ਖੁਲ੍ਹਾਵਣਹਾਰ ਏਕੰਕਾਰ, ਹੁਕਮੇ ਅੰਦਰ ਹੁਕਮ ਸੁਣਾਈਆ। ਸਤਿਜੁਗ ਸਾਚੇ ਕੂੜੀ ਕਿਰਿਆ ਨਾਤਾ ਤੋੜ, ਸਚ ਸਚ ਨਾਲ ਮਿਲਾਈਆ। ਆਤਮ ਪਰਮਾਤਮ ਧੁਰ ਦਾ ਮੇਲਾ ਜੋੜ, ਵਿਛੜਿਆ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਕੁਕਰਮਾਂ ਵਿਚੋਂ ਹੋੜ, ਹੋਕਾ ਹਰਿ ਹਰਿ ਸ਼ਬਦ ਸੁਣਾਈਆ। ਅੰਦਰ ਰਹੇ ਨਾ ਤੱਤਾਂ ਵਾਲਾ ਚੋਰ, ਠੱਗੀ ਚੋਰੀ ਯਾਰੀ ਨਾ ਕੋਇ ਕਮਾਈਆ। ਕਰ ਪਰਕਾਸ਼ ਅੰਧੇਰੇ ਘੋਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਤੇਰੇ ਅੰਤਰ ਦਏ ਟਿਕਾਈਆ। ਸਤਿਜੁਗ ਸਾਚੇ ਸੱਚਾ ਬਲ ਧਾਰ, ਬਲਧਾਰੀ ਦਇਆ ਕਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਕੱਢ ਕੂੜ ਵਿਕਾਰ, ਹੰਕਾਰ ਲੋਭ ਮਮਤਾ ਦੇ ਮਿਟਾਈਆ। ਸਭ ਨੂੰ ਨਜ਼ਰੀ ਆਏ ਏਕਾ ਏਕੰਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਏ ਸਾਂਝਾ ਜੈਕਾਰ, ਸਾਚਾ ਢੋਲਾ ਸ਼ਬਦ ਵਿਚੋਲਾ ਇਕੋ ਦੇ ਬਣਾਈਆ। ਦੁਖੀਆਂ ਦਾ ਦੁੱਖ ਨਿਵਾਰ, ਹੰਕਾਰੀਆਂ ਦਾ ਤੋੜ ਹੰਕਾਰ, ਸਾਂਝਾ ਵਖਾ ਸੱਚਾ ਘਰ ਬਾਰ, ਜਿਸ ਘਰ ਵਸੇ ਬੇਪਰਵਾਹੀਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਕਰ ਪਿਆਰ, ਮੰਜ਼ਲ ਰਹੇ ਨਾ ਕਿਸੇ ਦੁਸ਼ਵਾਰ, ਸਚ ਦਵਾਰਾ ਏਕੰਕਾਰਾ ਇਕੋ ਦਏ ਵਖਾਈਆ। ਜਿਸ ਘਰ ਬੈਠੇ ਪੈਗ਼ੰਬਰ ਗੁਰ ਅਵਤਾਰ, ਸਜਦਾ ਕਰਨ ਨਮਸਤੇ ਵਿਚ ਨਿਮਸਕਾਰ, ਨਿਉਂ ਨਿਉਂ ਪੁਰਖ ਅਕਾਲ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੀ ਸਾਚੀ ਸਿਖਿਆ ਸਾਖਿਆਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਜ਼ਰੀ ਆਈਆ। ਸਤਿਜੁਗ ਸਾਚੇ ਸਾਚਾ ਮਾਰਗ ਦੇ ਏਕ, ਏਕੰਕਾਰ ਰਿਹਾ ਦ੍ਰਿੜਾਈਆ। ਨਵ ਸੱਤ ਬਖ਼ਸ਼ ਏਕ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਸਚਖੰਡ ਦਵਾਰਾ ਸਭ ਨੂੰ ਦੱਸ ਸਾਚਾ ਦੇਸ, ਲੱਖ ਚੁਰਾਸੀ ਭੌਣਾ ਕੰਮ ਕਿਸੇ ਨਾ ਆਈਆ। ਜੁਗ ਚੌਕੜੀ ਦੀਨ ਦਿਆਲ ਨਿਰਗੁਣ ਸਰਗੁਣ ਬਦਲਦਾ ਆਇਆ ਭੇਖ, ਰੂਪ ਰੰਗ ਰੇਖ ਨਾ ਕਿਸੇ ਸਮਝਾਈਆ। ਕਲਜੁਗ ਅੰਤ ਜੋਤੀ ਜਾਮਾ ਸ੍ਰੀ ਭਗਵੰਤ ਧਰੇ ਅਵੱਲੜਾ ਵੇਸ, ਸ਼ਬਦੀ ਡੰਕ ਰਾਓ ਰੰਕ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਤਿ ਦਵਾਰ, ਧਰਨੀ ਧਰਤ ਧਵਲ ਉਪਰ ਕਰੇ ਪਸਾਰ, ਕੂੜੀ ਕਿਰਿਆ ਦਏ ਨਿਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਤਤ ਵਜੂਦ ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚੇ ਸਭ ਦਾ ਸਾਂਝਾ ਬਣ ਮੀਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਕਿਸੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਪੜਦਾ ਓਹਲਾ ਦੇਣਾ ਚੁਕਾਈਆ। ਲੱਖ ਚੁਰਾਸੀ ਜੀਵ ਜੰਤ ਬਦਲ ਦੇ ਨੀਤ, ਰੀਤੀ ਅਗਲੀ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਗਾਵਣ ਗੀਤ, ਗਹਿਰ ਗੰਭੀਰ ਬੇਨਜ਼ੀਰ ਮਿਲ ਕੇ ਵੱਜੇ ਵਧਾਈਆ। ਕਾਇਆ ਮਾਟੀ ਸਭ ਦੀ ਕਰ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਸਦਾ ਬੈਠਾ ਰਹੇ ਅਤੀਤ, ਤ੍ਰੈਗੁਣ ਹੁਕਮੇ ਅੰਦਰ ਭਵਾਈਆ। ਸੋ ਸਵਾਮੀ ਅੰਤਰਜਾਮੀ

❋

❋

ਸਭ ਦੇ ਵਸਾਂ ਚੀਤ, ਮਨ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਝਗੜਾ ਚੁੱਕੇ ਹਸਤ ਕੀਟ, ਊਚ ਨੀਚ ਰਾਓ ਰੰਕ ਇਕੋ ਘਰ ਬਹਾਈਆ। ਪੁਰਖ ਅਕਾਲ ਦੀਨ ਦਿਆਲ ਚਰਨ ਕਵਲ ਸਾਚੀ ਦੱਸ ਪ੍ਰੀਤ, ਪ੍ਰੀਤਮ ਆਪਣਾ ਸਾਰੇ ਲੈਣ ਬਣਾਈਆ। ਸਦੀ ਚੌਧਵੀਂ ਰਹੀ ਬੀਤ, ਕਰੇ ਖੇਲ ਪ੍ਰਭੂ ਅਨਡੀਠ, ਪਰਵਰਦਿਗਾਰ ਸਾਂਝਾ ਯਾਰ ਹੁਕਮੇ ਅੰਦਰ ਹੁਕਮ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਨਾਮ ਸਚ ਕਲਾਮ ਦੱਸੇ ਇਕ ਹਦੀਸ, ਹਜ਼ਰਤਾਂ ਤੋਂ ਅੱਗੇ ਹਜ਼ੂਰ ਆਪਣੀ ਦੱਸੇ ਪੜ੍ਹਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਗੁਰੋ ਦੇ ਗ੍ਰਹਿ ਪਿੰਡ ਚੁਮਿਆਰੀ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸਤਿ ਧਰਮ ਮਿਲੇ ਮਨਜ਼ੂਰੀ, ਦਇਆਵਾਨ ਦਇਆ ਕਮਾਈਆ। ਸੇਵਾ ਕਰਨੀ ਦਰ ਹਜ਼ੂਰੀ, ਫ਼ਰਮਾਂਬਰਦਾਰ ਰੂਪ ਵਟਾਈਆ। ਮੁਹੱਬਤ ਵਿਚ ਲੇਖੇ ਲੱਗੇ ਮਜ਼ਦੂਰੀ, ਚਾਕਰੀ ਇਕੋ ਦਏ ਜਣਾਈਆ। ਕਲਜੁਗ ਕੂੜਾ ਗੜ੍ਹ ਤੁੱਟੇ ਗ਼ਰੂਰੀ, ਹੰਗਤਾ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਕੱਢਣੀ ਕੂੜੀ, ਜੂਠ ਝੂਠ ਦੇਣਾ ਮਿਟਾਈਆ। ਸਾਚੇ ਭਗਤਾਂ ਸੰਤਾਂ ਪੰਧ ਮੁਕਾਉਣਾ ਨੇੜੇ ਦੂਰੀ, ਵਿਛੜਿਆ ਰਹਿਣ ਕੋਇ ਨਾ ਪਾਈਆ। ਚਤੁਰ ਸੁਘੜ ਬਣਾਉਣਾ ਮੂਰਖ ਮੂੜ੍ਹੀ, ਮੁਗਧ ਅੰਞਾਣ ਮਿਲੇ ਵਡਿਆਈਆ। ਆਤਮ ਪਰਮਾਤਮ ਮੇਲ ਮਿਲਾਉਣਾ ਜ਼ਰੂਰੀ, ਨਾਤਾ ਧੁਰ ਦਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਜੁਗ ਸਾਚੇ ਸਾਚੀ ਦੱਸਣੀ ਨਿਮਸਕਾਰ, ਹਰਿ ਚਰਨ ਮਿਲੇ ਵਡਿਆਈਆ। ਇਸ਼ਟਾਂ ਦਾ ਇਸ਼ਟ ਏਕੰਕਾਰ, ਸ੍ਰਿਸ਼ਟੀ ਦ੍ਰਿਸ਼ਟੀ ਦਾ ਮਾਲਕ ਇਕ ਅਖਵਾਈਆ। ਜਿਸ ਦੀ ਮਹਿੰਮਾਂ ਗਾਉਂਦੇ ਰਹੇ ਜੁਗ ਚਾਰ, ਸ਼ਾਸਤਰ ਵੇਦ ਪੁਰਾਨਾਂ ਨਾਲ ਸਾਲਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਦੀਦਾਰ, ਜੋਤੀ ਜਾਤਾ ਡਗਮਗਾਈਆ। ਸੋ ਸ਼ਾਹੋ ਭੂਪ ਦੋ ਜਹਾਨਾ ਸਿਕਦਾਰ, ਸ਼ਹਿਨਸ਼ਾਹ ਸਚਖੰਡ ਅਖਵਾਈਆ। ਕਰੇ ਖੇਲ ਅਪਰ ਅਪਾਰ, ਅਗੰਮ ਅਥਾਹ ਆਪਣੀ ਕਾਰ ਕਮਾਈਆ। ਸਾਚਾ ਮਾਰਗ ਲਾਵੇ ਵਿਚ ਸੰਸਾਰ, ਧਰਮ ਦਵਾਰਾ ਇਕ ਪਰਗਟਾਈਆ। ਕੂੜੀ ਕਿਰਿਆ ਕਰੇ ਖ਼ੁਆਰ, ਮਮਤਾ ਮੋਹ ਰਹੇ ਨਾ ਰਾਈਆ। ਗੁਰਮੁਖ ਸੱਜਣ ਬਣੇ ਮੀਤ ਮੁਰਾਰ, ਘਰ ਸੱਜਣ ਰੰਗ ਰੰਗਾਈਆ। ਗੁਰਸਿਖਾਂ ਖੋਲ੍ਹ ਕਿਵਾੜ, ਪੜਦਾ ਅੰਦਰੋਂ ਦਏ ਚੁਕਾਈਆ। ਨਿਰਗੁਣ ਜੋਤ ਕਰੇ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਧੁਰ ਦਾ ਸ਼ਬਦ ਸੁਣਾਏ ਸਚੀ ਧੁਨਕਾਰ, ਅਨਾਦੀ ਨਾਦ ਵਜਾਈਆ। ਆਤਮ ਪਰਮਾਤਮ ਮਿਲ ਕੇ ਸਾਚਾ ਮੰਗਲਾਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਸਾਚਾ ਰਾਹ ਦਰਸਾਈਆ। ਸਤਿਜੁਗ ਸਾਚੇ ਸਤਿਗੁਰ ਸ਼ਬਦ ਰਹਿਣਾ ਹੁਸ਼ਿਆਰ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਕਲਜੁਗ ਕੱਢ ਕੂੜ ਕੁੜਿਆਰ, ਜੂਠ ਝੂਠ ਦੇਣਾ ਮਿਟਾਈਆ। ਸਤਿ ਧਰਮ ਦਾ ਕਰ ਪਸਾਰ, ਸ੍ਰਿਸ਼ਟੀ ਦ੍ਰਿਸ਼ਟੀ ਦੇਣੀ ਬਦਲਾਈਆ। ਆਤਮ ਪਰਮਾਤਮ ਦੱਸ ਜੈਕਾਰ, ਸੋਹੰ ਢੋਲਾ ਦੇਣਾ ਸਮਝਾਈਆ। ਸਭ ਦਾ ਮਾਲਕ ਏਕੰਕਾਰ, ਪੁਰਖ ਅਕਾਲਾ ਦੋ ਜਹਾਨਾਂ ਪਿਤਾ ਮਾਈਆ। ਜਿਸ

❋

❋

ਨੂੰ ਲੱਭਦੇ ਰਹੇ ਸਦਾ ਜੁਗ ਚਾਰ, ਚੌਕੜੀ ਬਿਨ ਅੱਖਾਂ ਅੱਖ ਖੁਲ੍ਹਾਈਆ। ਸੋ ਖੇਲ ਕਰੇ ਅਪਰ ਅਪਾਰ, ਆਪ ਆਪਣਾ ਵੇਸ ਵਟਾਈਆ। ਜੋਤੀ ਜਾਤਾ ਨਿਰਗੁਣ ਧਾਰ ਹੋ ਉਜਿਆਰ, ਸ਼ਬਦੀ ਡੰਕ ਰਾਓ ਰੰਕ ਆਪ ਸੁਣਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਲਏ ਉਭਾਰ, ਗੁਰਮੁਖ ਗੁਰਸਿਖ ਖੋਜੇ ਥਾਉਂ ਥਾਈਂਆ। ਏਕਾ ਬਖ਼ਸ਼ੇ ਨਾਮ ਅਧਾਰ, ਚਰਨ ਪ੍ਰੀਤੀ ਧੁਰ ਪਿਆਰ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਸ਼ਾਹੋ ਭੂਪ ਵਡ ਸਿਕਦਾਰ, ਹੁਕਮ ਧੁਰ ਦਾ ਦੋ ਜਹਾਨਾਂ ਆਪ ਸਮਝਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਉਠ ਪ੍ਰਭ ਦੇ ਲਾਲ, ਲਾਲ ਗੋਪਾਲਾ ਦੀਨ ਦਿਆਲਾ ਆਪ ਉਠਾਈਆ। ਸ੍ਰਿਸ਼ਟੀ ਦੀਨ ਦੁਨੀ ਹੋਈ ਬੇਹਾਲ, ਸ਼ਾਹ ਕੰਗਾਲ ਰਹੇ ਕੁਰਲਾਈਆ। ਸਾਚਾ ਬਣੇ ਨਾ ਕੋਇ ਦਲਾਲ, ਵਿਚੋਲਾ ਹੋ ਕੇ ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਕੁੜਿਆਰ ਵੱਜੇ ਤਾਲ, ਡੰਕਾ ਸਚ ਨਾ ਕੋਇ ਸੁਣਾਈਆ। ਮੁਰੀਦਾਂ ਮੁਰਸ਼ਦ ਪੁਛੇ ਕੋਈ ਨਾ ਹਾਲ, ਹਾਲਤ ਬਦਲੀ ਸਰਬ ਲੋਕਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਂਦੇ ਗਏ ਅਹਿਵਾਲ, ਢੋਲਾ ਸ਼ਬਦੀ ਰਾਗਾਂ ਵਿਚ ਗਾਈਆ। ਸਦੀ ਚੌਧਵੀਂ ਬਣੇ ਨਾ ਕੋਇ ਪ੍ਰਿਤਪਾਲ, ਮਾਲਕ ਹੋਏ ਨਾ ਕੋਇ ਸਹਾਈਆ। ਚਾਰ ਕੁੰਟ ਦਹਿ ਦਿਸ਼ਾ ਭਗਤ ਸੁਹੇਲੇ ਕਰਨ ਭਾਲ, ਭਗਵਨ ਮਿਲੇ ਬੇਪਰਵਾਹੀਆ। ਸਚਖੰਡ ਦਵਾਰ ਵਖਾਏ ਏਕੋ ਸੱਚੀ ਧਰਮਸਾਲ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਕੂੜੀ ਕਿਰਿਆ ਵਿਚੋਂ ਕਰੇ ਬਹਾਲ, ਮਾਰ ਝਾਤ ਲੋਕਮਾਤ ਵਿਚੋਂ ਬਾਹਰ ਲਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਚ ਸੰਦੇਸ਼ ਇਕ ਸੁਣਾਈਆ। ਸਤਿਜੁਗ ਸਾਚੇ ਉਠ ਹੋ ਸਵਾਧਾਨ, ਹੁਕਮੇ ਅੰਦਰ ਲੈ ਅੰਗੜਾਈਆ। ਕਲਜੁਗ ਮੇਟ ਕੂੜੀ ਕਿਰਿਆ ਜਗਤ ਨਿਸ਼ਾਨ, ਨਿਸ਼ਾਨਾ ਧਰਮ ਦੇ ਝੁਲਾਈਆ। ਸਭ ਨੂੰ ਨਜ਼ਰੀ ਆਏ ਇਕ ਸ੍ਰੀ ਭਗਵਾਨ, ਭਗਤਾਂ ਦਾ ਮਾਲਕ ਬੇਪਵਾਹੀਆ। ਚਾਰ ਵਰਨ ਅਠਾਰਾਂ ਬਰਨ ਦਰ ਦਰਵੇਸ਼ ਮੰਗਤੇ ਬਣਨ ਆਣ, ਖ਼ਾਲੀ ਝੋਲੀ ਸਭ ਦੀ ਦਏ ਭਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲੇ ਸਾਰੇ ਗਾਣ, ਗਾ ਗਾ ਨਵ ਨੌ ਚਾਰ ਵੱਜੇ ਵਧਾਈਆ। ਆਤਮ ਸ਼ਕਤੀ ਮਿਲੇ ਮਹਾਨ, ਭਗਤੀ ਇਕੋ ਇਕ ਦ੍ਰਿੜਾਈਆ। ਮੁਹੱਬਤ ਵਿਚ ਮਹਿਬੂਬ ਹੋਵੇ ਮਿਹਰਵਾਨ, ਮਿਹਰ ਨਜ਼ਰ ਨਾਲ ਤਰਾਈਆ। ਧੁਰ ਦਾ ਸ਼ਬਦ ਦੇਵੇ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਅੰਤਰ ਦੇਵੇ ਪੀਣ ਖਾਣ, ਤ੍ਰਿਸ਼ਨਾ ਕੂੜੀ ਦਏ ਮਿਟਾਈਆ। ਦਰਗਾਹ ਸਾਚੀ ਸੱਚਖੰਡ ਦਵਾਰ ਕਰੇ ਪਰਵਾਨ, ਪਰਵਰਦਗਾਰ ਸਾਂਝਾ ਯਾਰ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਹੇਲਾ ਇਕ ਇਕੇਲਾ ਵਕਤ ਦੁਹੇਲਾ ਦਏ ਮੁਕਾਈਆ। ਸਤਿਜੁਗ ਸਾਚੇ ਉਠ ਗਹਿਰ ਗੰਭੀਰ, ਸਤਿਗੁਰ ਸ਼ਬਦ ਦਏ ਵਡਿਆਈਆ। ਝਗੜਾ ਮੁਕਾ ਕਾਇਆ ਤਤ ਸ਼ਰੀਰ,

❋

❋

ਮਮਤਾ ਮੋਹ ਨਾ ਕੋਇ ਲੜਾਈਆ। ਸ਼ਰਅ ਕੱਟ ਜ਼ੰਜੀਰ, ਸ਼ਰੀਅਤ ਧੁਰ ਦੀ ਦੇ ਸਮਝਾਈਆ। ਸਤਿ ਧਰਮ ਦੀ ਦੱਸ ਤਦਬੀਰ, ਤਰੀਕਾ ਪ੍ਰਭ ਦਾ ਨਾਮ ਜਣਾਈਆ। ਦੀਨ ਮਜ਼੍ਹਬ ਦੀ ਮੇਟ ਲਕੀਰ, ਵਰਨ ਬਰਨ ਨਾ ਕੋਇ ਰਖਾਈਆ। ਧੁਰ ਦਾ ਰੰਗ ਰੰਗਾ ਸ਼ਾਹ ਹਕੀਰ, ਸ਼ਹਿਨਸ਼ਾਹ ਸਾਚਾ ਦੇਣਾ ਮਿਲਾਈਆ। ਜਿਹੜਾ ਅੰਦਰੋਂ ਬਦਲੇ ਜ਼ਮੀਰ, ਜ਼ਾਮਨ ਹੋ ਕੇ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਸਤਿਜੁਗ ਸਾਚੇ ਉਠ ਬੱਚੇ ਨੰਨ੍ਹੇ, ਨਿਰਗੁਣ ਨਿਰਵੈਰ ਰਿਹਾ ਉਠਾਈਆ। ਜਗਤ ਵਾਸਨਾ ਮੇਟ ਬੰਨੇ, ਬੰਦਗੀ ਇਕੋ ਦੇ ਸਮਝਾਈਆ। ਤੇਰਾ ਸੰਦੇਸ਼ ਸ੍ਰਿਸ਼ਟ ਸਬਾਈ ਮੰਨੇ, ਮਨ ਕਾ ਮਣਕਾ ਦੇ ਭਵਾਈਆ। ਕਲਜੁਗ ਜੀਵ ਰਹਿਣ ਨਾ ਅੰਨ੍ਹੇ, ਨੇਤਰ ਅੱਖ ਦੇਣੀ ਖੁਲ੍ਹਾਈਆ। ਮਿਲੇ ਮੇਲ ਸ੍ਰੀ ਭਗਵੰਨੇ, ਭਾਗ ਸਭ ਦਾ ਝੋਲੀ ਪਾਈਆ। ਸਦੀ ਚੌਧਵੀਂ ਜਨ ਭਗਤ ਜਿਤਨੇ ਜਣੇ, ਜਾਣਕਾਰੀ ਸਭ ਨੂੰ ਦੇ ਕਰਾਈਆ। ਪੁਰਖ ਅਕਾਲ ਭਾਗ ਲਗਾਏ ਤਿਨ੍ਹਾਂ ਦੇ ਕਾਇਆ ਮਾਟੀ ਤਨੇ, ਪੰਜ ਤਤ ਬ੍ਰਹਮ ਮਤ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਰਾਗ ਸੁਣਾਏ ਅਗੰਮੀ ਕੰਨੇ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਕੌਰ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਤਿ ਧਰਮ ਸੁਹਾਵਣੀ ਰੁੱਤੀ, ਰੁੱਤ ਸੁਹੰਜਣੀ ਦੇਣੀ ਬਣਾਈਆ। ਸਭ ਦੀ ਮਤ ਕਰਨੀ ਉਚੀ, ਨੀਚ ਰਹਿਣ ਕੋਇ ਨਾ ਪਾਈਆ। ਸੁਰਤੀ ਰਹੇ ਕੋਈ ਨਾ ਸੁੱਤੀ, ਸੋਈ ਦੇਣੀ ਉਠਾਈਆ। ਰਮਜ਼ ਰਹੇ ਕੋਈ ਨਾ ਲੁਕੀ, ਪੜਦਾ ਦੇਣਾ ਚੁਕਾਈਆ। ਭਗਤ ਸੁਹੇਲੇ ਗੋਦੀ ਚੁੱਕੀਂ, ਖ਼ੁਸ਼ੀਆਂ ਨਾਲ ਉਠਾਈਆ। ਸਚ ਦਵਾਰੇ ਸੁੱਟੀਂ, ਪ੍ਰਭ ਚਰਨ ਮਿਲੇ ਸਰਨਾਈਆ। ਗ਼ਰੀਬ ਨਿਮਾਣਿਆਂ ਪੁਛੀਂ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਜੁਗ ਸਾਚੇ ਦੇਵੀਂ ਧੁਰ ਦੀ ਖ਼ਬਰ, ਬੇਖ਼ਬਰਾਂ ਆਪ ਸੁਣਾਈਆ। ਜੋ ਬੈਠੇ ਕਰ ਕੇ ਸਬਰ, ਸਿਦਕ ਓਨ੍ਹਾਂ ਤੋੜ ਨਿਭਾਈਆ। ਮਾਲਕ ਦੱਸਣਾ ਪੁਰਖ ਅਕਾਲ ਸ਼ੇਰ ਬੱਬਰ, ਭੈ ਵਿਚ ਰੱਖੇ ਸਰਬ ਲੋਕਾਈਆ। ਆਸਾ ਮਨਸਾ ਪੂਰੀ ਕਰੇ ਸੱਧਰ, ਸਾਧ ਧੁਰ ਦੇ ਲਏ ਬਣਾਈਆ। ਸਚਖੰਡ ਦਵਾਰੇ ਕਰੇ ਕਦਰ, ਕੁਦਰਤ ਦਾ ਮਾਲਕ ਹੋਏ ਸਹਾਈਆ। ਮਨ ਵਾਸਨਾ ਦੇਵੇ ਬਦਲ, ਮਮਤਾ ਮੋਹ ਮਿਟਾਈਆ। ਕੂੜੀ ਕਿਰਿਆ ਕਰ ਕੇ ਕਤਲ, ਸਚ ਦਵਾਰਾ ਦਏ ਜਣਾਈਆ। ਧਾਮ ਨਿਆਰੇ ਬਹਾ ਕੇ ਪੱਤਨ, ਕਿਨਾਰਾ ਇਕੋ ਇਕ ਸਮਝਾਈਆ। ਜਨ ਭਗਤ ਰਹੇ ਨਾ ਕੋਇ ਬੇਵਤਨ, ਸਚ ਦਵਾਰੇ ਦਏ ਟਿਕਾਈਆ। ਮਨਸਾ ਕਰ ਕੇ ਪੂਰੀ ਆਸਣ, ਅਸਲ ਆਪਣਾ ਰੰਗ ਰੰਗਾਈਆ। ਮਿਹਰਵਾਨ ਹੋ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਦੱਸ ਕੇ ਘਾਟਨ, ਦਰ ਦਰਵਾਜ਼ਾ ਇਕ ਸੁਹਾਈਆ।

❋

❋

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਧਰਮ ਮਾਰਗ ਦੱਸਣਾ ਕਲਜੁਗ ਜੀਵਾਂ, ਜਾਣਕਾਰੀ ਧੁਰ ਦਾ ਨਾਮ ਦੇਣਾ ਕਰਾਈਆ। ਲੇਖੇ ਲਾਉਣੀ ਕਾਇਆ ਮਾਟੀ ਸਾਢੇ ਤਿੰਨ ਹੱਥ ਸੀਵਾਂ, ਸੀਨਾ ਸਾਫ਼ ਦੇਣਾ ਕਰਾਈਆ। ਚਲਣਾ ਦੱਸਣਾ ਜਗਤ ਨੀਵਾਂ, ਗੜ੍ਹ ਹੰਕਾਰ ਨਾ ਕੋਇ ਬਣਾਈਆ। ਨਿਰਮਲ ਜੋਤ ਪਰਕਾਸ਼ ਕਰਨਾ ਅਗੰਮੀ ਦੀਵਾ, ਨੂਰ ਸਚ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਸਾਚੇ ਸਚ ਧਰਮ ਦਾ ਦੱਸਣਾ ਰਸਤਾ, ਰਾਹ ਇਕੋ ਦੇਣਾ ਵਖਾਈਆ। ਪ੍ਰਭ ਦਾ ਨਾਮ ਬਿਨ ਕੀਮਤ ਹੋਵੇ ਸਸਤਾ, ਕੌਡੀ ਹੱਟ ਨਾ ਕੋਇ ਵਿਕਾਈਆ। ਮਨੂਆ ਫਿਰੇ ਨਾ ਦਹਿ ਦਿਸ਼ ਨਸਦਾ, ਡੋਰੀ ਸ਼ਬਦ ਦੇਣਾ ਬੰਧਾਈਆ। ਨਾਮ ਉਪਜੇ ਆਤਮ ਪਰਮਾਤਮ ਸਾਂਝਾ ਜਸ ਦਾ, ਸੋਹੰ ਸਚ ਪੜ੍ਹਾਈਆ। ਮੇਲ ਬਣਿਆ ਰਹੇ ਭਗਤਾਂ ਆਪਣੀ ਅੱਖ ਦਾ, ਨਿਜ ਨੇਤਰ ਦਰਸ਼ਨ ਪਾਈਆ। ਲਹਿਣਾ ਦੇਣਾ ਸਭ ਨੂੰ ਦੇਣਾ ਹਕ ਦਾ, ਪੜਦਾ ਓਹਲਾ ਦੇਣਾ ਚੁਕਾਈਆ। ਝਗੜਾ ਦੁਨੀ ਰਹੇ ਨਾ ਜਗ ਦਾ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਸੜਨਾ ਬੁਝਾਉਣਾ ਤ੍ਰੈਗੁਣ ਅੱਗ ਦਾ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਜਨ ਭਗਤ ਦਵਾਰਾ ਵੇਖਣਾ ਸਜਦਾ, ਸੋਭਾਮਾਨ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਜੀਤੋ ਦੇ ਗ੍ਰਹਿ ਪਿੰਡ ਰਮਦਾਸ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸਾਚੇ ਧਰਮ ਦਾ ਕਰ ਪਰਚਾਰ, ਕਲਜੁਗ ਕੂੜੀ ਕਿਰਿਆ ਜੂਠ ਝੂਠ ਦੇ ਮਿਟਾਈਆ। ਪਵਿਤ੍ਰ ਕਰ ਸਰਬ ਅਸਥਾਨ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਪਾਕ ਨਜ਼ਰ ਕੋਇ ਨਾ ਆਈਆ। ਸ਼ਰਅ ਵਿਚ ਦੀਨ ਦੁਨੀ ਹੋਈ ਸ਼ੈਤਾਨ, ਤੀਰਥ ਤੱਟਾਂ ਵਿਭਚਾਰ ਰਹੇ ਕਮਾਈਆ। ਭੈ ਰੱਖੇ ਨਾ ਕੋਇ ਸ੍ਰੀ ਭਗਵਾਨ, ਨੇਤਰ ਲੋਚਣ ਨੈਣ ਅੱਖ ਨਾ ਕੋਇ ਸ਼ਰਮਾਈਆ। ਹਰਿ ਚਰਨ ਪ੍ਰੀਤੀ ਕਰੇ ਨਾ ਕੋਇ ਧਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਪੜ੍ਹ ਪੜ੍ਹ ਥੱਕਾ ਜੀਵ ਜਹਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲੇ ਨਾ ਕਿਸੇ ਸ੍ਰੀ ਭਗਵਾਨ, ਪਾਰਬ੍ਰਹਮ ਬ੍ਰਹਮ ਨਾਤਾ ਨਾ ਕੋਇ ਜੁੜਾਈਆ। ਕਾਇਆ ਮਾਟੀ ਸਾਚੇ ਮੰਦਰ ਅਨਹਦ ਨਾਦ ਸੁਣੇ ਨਾ ਕੋਇ ਧੁਨਕਾਨ, ਅਗੰਮੀ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਆਤਮ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਪੀਣ ਖਾਣ, ਜਗਤ ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਫਿਰੇ ਸਵਾਨ, ਬੁੱਧ ਬਿਬੇਕ ਸਾਚੀ ਟੇਕ, ਓਟ ਇਕ ਅਕਾਲ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਵੈਰਾਨ, ਪੰਚ ਵਿਕਾਰ ਅੰਦਰੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰੀ ਧਾਰ ਲਏ ਪਰਗਟਾਈਆ। ਸਤਿਜੁਗ ਸਾਚੇ ਕਲਜੁਗ ਕੂੜੀ ਕਿਰਿਆ ਕੱਢ, ਲੋਕਮਾਤ ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਬਿਨ ਹਰਿ ਨਾਮੇ ਸਭ ਦੇ ਖ਼ਾਲੀ ਹੋਏ ਹੱਡ, ਮਾਇਆ

❋

❋

ਮਮਤਾ ਮੋਹ ਹੋਈ ਹਲਕਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦਾ ਮਾਰਗ ਗਏ ਛੱਡ, ਭਰਮੇ ਭੁੱਲੀ ਸਰਬ ਲੋਕਾਈਆ। ਵਿਸ਼ਵ ਧਾਰ ਬਣੇ ਕੋਈ ਨਾ ਪਰਮ ਪੁਰਖ ਦੀ ਯੱਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਅੰਤਰ ਨਿਰੰਤਰ ਪੜਦਾ ਸਕੇ ਨਾ ਕੋਇ ਉਠਾਈਆ। ਮਨ ਵਿਕਾਰ ਦੂਈ ਦਵੈਤ ਸ਼ਰਅ ਜ਼ੰਜੀਰ ਤੋੜੇ ਕੋਈ ਨਾ ਹੱਦ, ਮੰਜ਼ਲ ਚੋਟੀ ਚੜ੍ਹ ਅਖ਼ੀਰ, ਨਿਰਗੁਣ ਜੋਤ ਦਰਸ ਕੋਇ ਨਾ ਪਾਈਆ। ਸੁਰਤੀ ਸ਼ਬਦੀ ਨਿਰਗੁਣ ਧਾਰ ਹੋਈ ਅੱਡ, ਆਤਮ ਪਰਮਾਤਮ ਪਰਮਾਤਮ ਆਤਮ ਜੋੜ ਨਾ ਕੋਇ ਜੁੜਾਈਆ। ਤ੍ਰੈਗੁਣ ਮਾਇਆ ਪੰਜ ਤਤ ਅਗਨੀ ਰਹੀ ਲੱਗ, ਨਾਉਂ ਨਿਰੰਕਾਰ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਭਰਮੇ ਭੁੱਲਾ ਜੀਵ ਜੰਤ ਜਗਤ ਜਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕਿਸੇ ਦਰਸ ਨਾ ਹੋਵੇ ਉਪਰ ਸ਼ਾਹ ਰਗ, ਸਚ ਦਵਾਰੇ ਮਿਲ ਕੇ ਵੱਜੇ ਨਾ ਹਕ ਵਧਾਈਆ। ਜਗਤ ਵਿਕਾਰਾ ਪੀ ਪੀ ਥੱਕੇ ਮਦਿ, ਨਾਮ ਖ਼ੁਮਾਰੀ ਸਚ ਨਾ ਕੋਇ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਸਾਚੇ ਨਾਮ ਨਾਲੋਂ ਕੀਤਾ ਅਲਗ, ਸਿਫ਼ਤੀ ਢੋਲੇ ਸਾਰੇ ਗਾ ਗਾ ਸ਼ੁਕਰ ਮਨਾਈਆ। ਸਤਿਜੁਗ ਸਾਚੇ ਸਾਚਾ ਧਰਮ ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਦੱਸ, ਦਹਿ ਦਿਸ਼ਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਫ਼ਰਮਾਨ ਇਕ ਸਮਝਾਈਆ। ਸਤਿਜੁਗ ਸਾਚੇ ਧਰਨੀ ਧਰਤ ਧਵਲ ਦੇ ਧੁਰ ਫ਼ਰਮਾਨਾ, ਹੁਕਮ ਅਗੰਮ ਅਥਾਹ ਬੇਪਰਵਾਹ ਦੇ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਸਭ ਨੂੰ ਮੰਨਣਾ ਪਏ ਭਾਣਾ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਿਰ ਸਕੇ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗਾਓ ਆਤਮ ਪਰਮਾਤਮ ਸਾਚਾ ਗਾਣਾ, ਹਿੰਦੂ ਮੁਸਲਿਮ ਸਿੱਖ ਈਸਾਈ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਰਾਮ ਇਕੋ ਇਸ਼ਟ ਮਨਾਈਆ। ਜਿਸ ਦੀ ਸਿਫ਼ਤ ਮਹਿੰਮਾ ਜੁਗ ਚੌਕੜੀ ਸ਼ਾਸਤਰ ਵੇਦ ਕਰਨ ਪੁਰਾਨਾ, ਅੰਜੀਲ ਕੁਰਾਨ ਓਸੇ ਦਾ ਢੋਲਾ ਗਾਈਆ। ਸੋ ਸਮਰਥ ਸਵਾਮੀ ਅੰਤਰਜਾਮੀ ਖੇਲੇ ਖੇਲ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਵਰਤਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋਤ ਸਰੂਪੀ ਪਹਿਰਿਆ ਬਾਣਾ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਨ ਭਵ ਸਾਗਰ ਪਾਰ ਕਰਾਈਆ। · ਸਤਿਜੁਗ ਸਾਚੇ ਧੁਰ ਦਾ ਨਾਮ ਨਿਧਾਨ ਜਗਤ ਜੀਵਾਂ ਨੇਤਰ ਪਾ ਨਾਮ

ਅੰਜਣ, ਅੰਧ ਅਗਿਆਨ ਅੰਦਰੋਂ ਦੇ ਕਢਾਈਆ। ਸਾਚੀ ਡੰਡਾਵਤ ਪਰਨਾਮ ਦੱਸ ਧੁਰ ਦੀ ਬੰਦਨ, ਬੰਦਗੀ ਵਿਚ ਮੁਛੰਦਗੀ ਕੂੜੀ ਦੇ ਮੁਕਾਈਆ। ਧੁਰ ਦਾ ਟਿੱਕਾ ਨਾਮ ਜੋਤ ਲਲਾਟੀ ਮਸਤਕ ਲਾ ਚੰਦਨ, ਚੰਦ ਸੂਰਜ ਤੋਂ ਪਰ੍ਹੇ ਹੋਏ ਰੁਸ਼ਨਾਈਆ। ਆਵਣ ਜਾਵਣ ਲੱਖ ਚੁਰਾਸੀ ਪਤਤ ਪਾਵਣ ਪਾਰਬ੍ਰਹਮ ਪਤਿਪਰਮੇਸ਼ਵਰ ਕੱਟਣਹਾਰਾ ਦੀਨ ਦੁਨੀ ਦੇ ਫੰਦਨ, ਲੱਖ ਚੁਰਾਸੀ ਜਮ ਦੀ ਫਾਸੀ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਦਰ ਠਾਂਡੇ ਇਕੋ ਵਸਤ ਮੰਗਣ, ਨਾਉਂ ਨਿਰੰਕਾਰਾ ਏਕੰਕਾਰਾ ਧੁਰ ਦਾ ਕਲਮਾ ਦਏ ਜਣਾਈਆ। ਕਾਇਆ ਮਾਟੀ ਤਨ ਵਜੂਦ ਚਾੜ੍ਹੇ ਸਾਚੀ ਰੰਗਣ, ਰੰਗ ਰੰਗੀਲਾ ਮੋਹਣ ਮਾਧਵ ਆਪਣੀ ਦਇਆ ਕਮਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਵੱਜੇ ਇਕ ਮਰਦੰਗਨ, ਮਧੁਰ ਧੁਨ ਹਰਿ ਭਗਤ ਸੁਹੇਲਾ ਲਏ ਸੁਣ, ਸੁੰਨ ਸਮਾਧੀ ਵਿਚੋਂ ਅਗਲਾ ਲੇਖਾ ਦਏ ਜਣਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਕੋਇ ਅਵਗੁਣ, ਗੁਣਵੰਤਾ ਗੁਣ ਨਿਧਾਨ ਸ੍ਰੀ ਭਗਵਾਨ ਵਸਤ ਅਮੋਲਕ ਕਾਇਆ ਝੋਲੀ ਦੇਵੇ ਪਾਈਆ। ਏਕਾ ਨਾਮ ਸ਼ਬਦ ਦੋ ਜਹਾਨ ਲਏ ਸੁਣ, ਗੁਰ ਅਵਤਾਰ

❋

❋

ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮਿਲ ਕੇ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ, ਕਰਨੀ ਦਾ ਕਰਤਾ ਕਰਨੇਹਾਰ, ਕੁਦਰਤ ਦਾ ਮਾਲਕ ਸ੍ਰਿਸ਼ਟ ਦਾ ਪਾਲਕ ਖ਼ਲਕ ਦਾ ਖ਼ਾਲਕ ਦੁਨੀ ਦਾ ਦੀਨ, ਦੇਵਣਹਾਰਾ ਸਚ ਤਾਲੀਮ, ਸਤਿਜੁਗ ਸਾਚੇ ਕਲਜੁਗ ਅੰਦਰ ਕਰ ਤਰਮੀਮ, ਹੁਕਮੇ ਅੰਦਰ ਹੁਕਮ ਦੇਣਾ ਪਰਗਟਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਮੁੱਦੀ ਪੁਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਲੋਕਮਾਤ ਬਣ ਬਰਦਾ, ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਰਿਹਾ ਜਣਾਈਆ। ਕੂੜ ਕੁੜਿਆਰਾ ਗੜ੍ਹ ਹੰਕਾਰਾ ਤੋੜ ਘਰ ਘਰ ਦਾ, ਗ੍ਰਹਿ ਮੰਦਰ ਅੰਦਰ ਕਾਇਆ ਮਾਟੀ ਕਰ ਰੁਸ਼ਨਾਈਆ। ਸਚ ਭੰਡਾਰਾ ਵਖਾ ਅੰਮ੍ਰਿਤਸਰ ਸਰੋਵਰ ਨਰਾਇਣ ਨਰ ਦਾ, ਨਰ ਹਰਿ ਆਪਣਾ ਪੜਦਾ ਓਹਲਾ ਦਏ ਚੁਕਾਈਆ। ਜਨ ਭਗਤ ਸਾਚਾ ਸੰਤ ਗੁਰਮੁਖ ਗੁਰਸਿਖ ਤੂੰ ਮੇਰਾ ਮੈਂ ਤੇਰਾ ਢੋਲਾ ਹੋਵੇ ਪੜ੍ਹਦਾ, ਆਤਮ ਪਰਮਾਤਮ ਮਿਲ ਕੇ ਵੱਜੇ ਸਚ ਵਧਾਈਆ। ਸੰਤ ਸੁਹੇਲਾ ਸੱਜਣ ਸਾਚੀ ਮੰਜ਼ਲ ਹੋਵੇ ਚੜ੍ਹਦਾ, ਅਧਵਿਚਕਾਰ ਅੱਗੇ ਹੋ ਨਾ ਕੋਇ ਅਟਕਾਈਆ। ਧਰਨੀ ਧਰਤ ਧਵਲ ਉਪਰ ਹੁਕਮੇ ਅੰਦਰ ਤੈਨੂੰ ਘੱਲਦਾ, ਪੁਰਖ ਅਬਿਨਾਸ਼ੀ ਘਟ ਨਿਵਾਸੀ ਧੁਰ ਫ਼ਰਮਾਨਾ ਆਪ ਜਣਾਈਆ। ਜਗਤ ਵਕਤ ਚੁਕਾ ਕਪਟ ਛਲ ਦਾ, ਦੁਹੇਲਾ ਰਹਿਣ ਕੋਇ ਨਾ ਪਾਈਆ। ਮੁਕਾਮ ਵਖਾ ਸਚਖੰਡ ਦਵਾਰ ਦਰਗਾਹ ਸਾਚੀ ਅਟੱਲ ਦਾ, ਨਿਹਚਲ ਦੇ ਮਾਣ ਵਡਿਆਈਆ। ਲੇਖਾ ਵੇਖ ਜਲ ਥਲ ਦਾ, ਅਨਦਿਨ ਆਪਣੀ ਸੇਵ ਕਮਾਈਆ। ਕਲੇਸ਼ ਰਹੇ ਨਾ ਕਲੂਏ ਕਲ ਦਾ, ਕਲਕਾਤੀ ਦੇਣੇ ਖਪਾਈਆ। ਝਗੜਾ ਰਹੇ ਨਾ ਦੂਈ ਦਵੈਤੀ ਸੱਲ ਦਾ, ਦੂਤੀ ਦੁਸ਼ਮਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਤੇਰੀ ਸਾਚੀ ਧਾਰ ਪਰਗਟ ਕਰੇ ਆਪ ਨਿਰੰਕਾਰ, ਬਖ਼ਸ਼ਿਸ਼ ਕਰੇ ਸ੍ਰਿਸ਼ਟੀ ਸੰਸਾਰ, ਦ੍ਰਿਸ਼ਟੀ ਸਭ ਦੀ ਦੇ ਬਦਲਾਈਆ। ਸਤਿਜੁਗ ਸਾਚੇ ਸਾਚੇ ਨਾਮ ਦੀ ਲੈ ਜਾ ਧੁਨੀ, ਧੁਨ ਆਤਮਕ ਰਾਗ ਦੇਣਾ ਜਣਾਈਆ। ਆਲਸ ਨਿੰਦਰਾ ਵਿਚ ਰਹੇ ਨਾ ਕੋਇ ਰਿਖੀ ਮੁਨੀ, ਮੁਨੀਸ਼ਰਾਂ ਦੇਣਾ ਉਠਾਈਆ। ਤੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਵਡ ਗੁਣ ਗੁਣੀ, ਗਹਿਰ ਗੰਭੀਰ ਬੇਨਜ਼ੀਰ ਇਕੋ ਨਜ਼ਰੀ ਆਈਆ। ਸਭ ਦੀ ਪੁਕਾਰ ਏਥੇ ਓਥੇ ਦੋ ਜਹਾਨ ਸਦਾ ਰਿਹਾ ਸੁਣੀ, ਅਨਸੁਣਤ ਸਭ ਦਾ ਪੜਦਾ ਓਹਲਾ ਦਏ ਚੁਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਭ ਦੀ ਬਦਲ ਦੇ ਕੂਣੀ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਸਚ ਪ੍ਰੇਮ ਦੀ ਸਭ ਦੇ ਅੰਦਰ ਲਾ ਧੂਣੀ, ਮਨ ਹੰਕਾਰਾ ਕੂੜ ਵਿਕਾਰਾ ਦੇਣਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਚ ਦਵਾਰ ਪਰਗਟ ਕਰੇ ਆਪ ਨਿਰੰਕਾਰ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣਾ ਹੁਕਮ ਆਪ ਸੁਣਾਈਆ। ਸਤਿਜੁਗ ਸਾਚੇ ਸਾਚੇ ਨਾਮ ਦੀ ਲੈ ਜਾ ਧੁੱਜ, ਧਰਮ ਦਾ ਪੂਤ ਦੇ ਬਣਾਈਆ। ਜਨ ਭਗਤਾਂ ਸਾਚੇ ਸੰਤਾਂ ਭੇਵ ਖੁਲ੍ਹਾ ਗੁਝ, ਪੜਦਾ ਓਹਲਾ ਦੇ ਉਠਾਈਆ। ਧੁਰ ਦਾ ਮਾਲਕ ਲੈਣ ਬੁਝ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਚ ਦਵਾਰਾ ਜਾਏ ਸੁੱਝ, ਨੇਤਰ ਲੋਚਣ ਨੈਣ ਅੱਖ ਹੋਏ ਰੁਸ਼ਨਾਈਆ। ਕਲਜੁਗ ਕੂੜੀ ਨਿੰਦਰਾ ਵਿਚੋਂ ਜਾਣ ਉਠ, ਆਲਸ ਰਹਿਣ ਕੋਇ ਨਾ

❋

❋

ਪਾਈਆ। ਸਾਚੇ ਨਾਮ ਦਾ ਜਾਮ ਅੰਮ੍ਰਿਤ ਪੀਵਣ ਘੁਟ, ਪਿਆਲਾ ਮਧੁਰ ਹੱਥੋਂ ਦੇਣ ਸੁਟਾਈਆ। ਦੂਈ ਦਵੈਤੀ ਸ਼ਰਅ ਸ਼ਰੀਅਤ ਨਿਕਲੇ ਫੁੱਟ, ਬੰਦ ਕਿਵਾੜੀ ਬਜਰ ਕਪਾਟੀ ਪੜਦਾ ਦੇਣਾ ਖੁਲ੍ਹਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਨਾਲ ਮਿਲਾਈਆ। ਝਗੜਾ ਰਹੇ ਨਾ ਵਰਨ ਗੋਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਚਿੰਤਾ ਮਿਟਾ ਕੇ ਗ਼ਮ ਹਰਖ਼ ਸੋਗ, ਸਾਂਤਕ ਸਤਿ ਦੇਣਾ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚੇ ਨਾਮ ਦੀ ਦੇ ਕੇ ਚੋਗ, ਚੁਗ਼ਲੀ ਨਿੰਦਿਆ ਤੋਂ ਦੇਣਾ ਛੁਡਾਈਆ। ਹਉਮੇ ਹੰਗਤਾ ਰਹੇ ਕੋਈ ਨਾ ਰੋਗ, ਗੜ੍ਹ ਹੰਕਾਰ ਨਾ ਕੋਇ ਬਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਮੇਰਾ ਮੈਂ ਤੇਰਾ ਕਰਨਾ ਧੁਰ ਸੰਜੋਗ, ਸੰਜੀਦਗੀ ਨਾਲ ਮੇਲਾ ਦੇਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦਵਾਰੇ ਸਚਖੰਡ ਦਵਾਰ ਸਤਿ ਧਰਮ ਸਾਚੀ ਬਖ਼ਸ਼ੇ ਮੌਜ, ਖ਼ੁਸ਼ੀ ਗ਼ਮੀ ਵਿਚੋਂ ਬਾਹਰ ਕਢਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਬੀਬੀ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਮੁੱਦੀ ਪੁਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਧੁਰ ਦਾ ਨਾਮ ਲੈ ਵਸਤ, ਵਾਸਤਾ ਸਭ ਦੇ ਨਾਲ ਰਖਾਈਆ। ਇਕੋ ਰੰਗ ਰੰਗਣਾ ਕੀਟ ਹਸਤ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਲਹਿਣਾ ਦੇਣਾ ਸਭ ਦਾ ਦੇਣਾ ਦਸਤ, ਬਦਸਤ ਲੇਖਾ ਮੁਕਾਉਣਾ ਥਾਉਂ ਥਾਈਂਆ। ਜਨ ਭਗਤਾਂ ਨਾਮ ਖ਼ੁਮਾਰੀ ਰੱਖਣਾ ਮਸਤ, ਸਚ ਪਿਆਲਾ ਜਾਮ ਪਿਆਈਆ। ਕੂੜੀ ਕਿਰਿਆ ਲੋਕਮਾਤ ਵਿਚੋਂ ਕਰ ਕੇ ਨਸ਼ਟ, ਸਤਿ ਧਰਮ ਦੇਣਾ ਪਰਗਟਾਈਆ। ਗੁਰਮੁਖਾਂ ਜਨਮ ਮਰਨ ਦਾ ਰਹੇ ਕੋਈ ਨਾ ਕਸ਼ਟ, ਗੇੜ ਚੁਰਾਸੀ ਦੇਣਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਸਤਿਜੁਗ ਸਾਚੇ ਸਾਚੇ ਨਾਮ ਦੀ ਦੇ ਧੁਨਕਾਰ, ਧਰਮ ਦਵਾਰਾ ਇਕੋ ਦੇ ਵਖਾਈਆ। ਸ੍ਰਿਸ਼ਟ ਸਬਾਈ ਪੂਜਾ ਹੋਵੇ ਪਰਮ ਪੁਰਖ ਨਿਰੰਕਾਰ, ਨਿਰਗੁਣ ਨਿਰਵੈਰ ਸਰਬ ਮਨਾਈਆ। ਦੁਤੀਆ ਭਾਉ ਕਰ ਖ਼ੁਆਰ, ਭਾਂਡਾ ਭਰਮ ਭੌ ਭੰਨਾਈਆ। ਸਰਬ ਜੀਆਂ ਦਾ ਸਾਂਝਾ ਦੱਸ ਯਾਰ, ਜਲਵਾਗਰ ਨੂਰ ਖ਼ੁਦਾਈਆ। ਸਚਖੰਡ ਨਿਵਾਸੀ ਸਭ ਦਾ ਮਦਦਗਾਰ, ਵੈਰੀ ਮੀਤ ਨਜ਼ਰ ਕੋਇ ਨਾ ਆਈਆ। ਦੇਵਣਹਾਰਾ ਆਦਿ ਜੁਗਾਦਿ ਜੁਗ ਚੌਕੜੀ ਨਾਮ ਆਧਾਰ, ਗੁਰ ਅਵਤਾਰ ਪੈਗ਼ੰਬਰ ਸੇਵਾ ਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਦਾ ਆਇਆ ਵਾਰੋ ਵਾਰ, ਵਾਰਸ ਹੋ ਕੇ ਆਪਣਾ ਹੁਕਮ ਮਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਰਪਾ ਕਰੇ ਆਪ ਦਾਤਾਰ, ਦਾਤਾ ਦਾਨੀ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਵਾਮੀ ਅੰਤਰਜਾਮੀ ਘਟ ਭੀਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਸਤਿ ਧਰਮ ਸ੍ਰਿਸ਼ਟ ਸਬਾਈ ਦੇ ਦੇ ਅਗੰਮਾ ਰਸ, ਨਾਮ ਰਸੀਆ ਦੇ ਜਣਾਈਆ। ਮਨ ਵਾਸਨਾ ਕਰ ਕੇ ਵੱਸ, ਵਸਲ ਦੱਸ ਬੇਪਰਵਾਹੀਆ। ਨਿਜ ਨੇਤਰ ਖੋਲ੍ਹ ਕੇ ਅੱਖ, ਅੱਖਰਾਂ ਤੋਂ ਪਰੇ ਦੱਸ ਪੜ੍ਹਾਈਆ। ਸਚ ਦਵਾਰ ਖੋਲ੍ਹ ਕੇ ਹੱਟ, ਨਾਮ ਅਮੋਲਕ ਦੇਣਾ ਵਰਤਾਈਆ। ਝਗੜਾ ਰਹੇ ਨਾ ਤੀਰਥ ਤੱਟ, ਅੱਠ ਸੱਠ ਨਾ ਕੋਇ ਲੜਾਈਆ। ਸਭ ਦਾ ਮਾਲਕ ਕਮਲਾਪਤਿ, ਪਤਿਪਰਮੇਸ਼ਵਰ ਦੇ ਸਮਝਾਈਆ। ਗੁਰ ਅਵਤਾਰ

❋

❋

ਪੈਗ਼ੰਬਰ ਜਿਸ ਦਾ ਗਾਉਂਦੇ ਜਸ, ਢੋਲੇ ਗੀਤ ਨਗ਼ਮੇ ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਸਭ ਦਾ ਲਹਿਣਾ ਦੇਣਾ ਜੁਗ ਚੌਕੜੀ ਦੇਵਣਹਾਰਾ ਹੱਕ, ਹਕ਼ੀਕ਼ਤ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਕਰੇ ਖੇਲ ਪੁਰਖ ਸਮਰਥ, ਦੇਵਣਹਾਰ ਨਾਮ ਭੰਡਾਰਾ ਵਥ, ਦੌਲਤ ਧੁਰ ਦੀ ਧੁਰ ਦਾ ਰਾਮ ਆਪ ਵਰਤਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਸ਼ਿੰਗਾਰਾ ਸਿੰਘ ਦੇ ਗ੍ਰਹਿ ਪਿੰਡ ਖਹਿਰੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਸਚਖੰਡ ਕਰੇ ਨਿਮਸਕਾਰ, ਪ੍ਰਭ ਚਰਨ ਕਵਲ ਸੀਸ ਝੁਕਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਦੇ ਮਾਣ ਵਡਿਆਈਆ। ਲੋਕਮਾਤ ਜਾਵਾਂ ਵਿਚ ਸੰਸਾਰ, ਹੁਕਮੇ ਅੰਦਰ ਤੇਰੀ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਕੱਢਾਂ ਬਾਹਰ, ਦੀਨ ਦੁਨੀ ਵਿਚ ਨਜ਼ਰ ਕੋਇ ਨਾ ਆਈਆ। ਜੂਠ ਝੂਠ ਗੜ੍ਹ ਤੋੜਾਂ ਹੰਕਾਰ, ਮਾਇਆ ਮਮਤਾ ਮੋਹ ਦਿਆਂ ਖਪਾਈਆ। ਨਾਰੀ ਨਰ ਕਰੇ ਨਾ ਵਿਭਚਾਰ, ਦੁਰਾਚਾਰ ਨਾ ਕੋਇ ਕਮਾਈਆ। ਸਰਬ ਜੀਵਾਂ ਬਖ਼ਸ਼ਾਂ ਇਕ ਆਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰਾ ਨਾਉਂ ਜਪਾਵਾਂ ਪਰਮ ਪੁਰਖ ਅਕਾਲ, ਅਕਲ ਕਲਧਾਰੀ ਤੇਰਾ ਰਾਹ ਵਖਾਈਆ। ਭਗਤ ਸੁਹੇਲੇ ਗੁਰਮੁਖ ਉਠਾਵਾਂ ਲਾਲ, ਸੰਤ ਸਾਜਣ ਖੋਜ ਖੁਜਾਈਆ। ਕਲਜੁਗ ਰੀਤੀ ਨੀਤੀ ਬਦਲ ਦੇਵਾਂ ਚਾਲ, ਸਤਿਜੁਗ ਸਾਚਾ ਧਰਮ ਦਿਆਂ ਪਰਗਟਾਈਆ। ਜੋ ਤੇਰੇ ਨਾਮ ਦੀ ਘਾਲਣ ਰਹੇ ਘਾਲ, ਚਾਰ ਵਰਨ ਅਠਾਰਾਂ ਬਰਨਾਂ ਵਿਚੋਂ ਤੇਰੇ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵਖਾਵਾਂ ਦੀਨ ਦੁਨੀ ਦਾ ਹਾਲ, ਹਾਲਤ ਸਭ ਦੀ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਸਾਂਝੇ ਯਾਰ ਸਤਿਜੁਗ ਤੇਰੇ ਠਾਂਡੇ ਦਰਬਾਰ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭੂ ਧਰਮ ਦਾ ਦੇ ਦੇ ਬਲ, ਬਲਧਾਰੀ ਦੇ ਬਣਾਈਆ। ਕਲਜੁਗ ਕੂੜ ਵਿਕਾਰ ਮੇਟਾਂ ਕਪਟ ਛਲ, ਧਰੋਹ ਜਗਤ ਨਾ ਕੋਇ ਕਮਾਈਆ। ਤੇਰਾ ਪਰਕਾਸ਼ ਕਰਾਂ ਘੜੀ ਘੜੀ ਪਲ ਪਲ, ਜੋਤੀ ਜੋਤ ਜੋਤ ਜੋਤ ਰੁਸ਼ਨਾਈਆ। ਦੀਨ ਮਜ਼੍ਹਬ ਜਾਤ ਪਾਤ ਮੇਟਾਂ ਦਵੈਤੀ ਸੱਲ, ਊਚ ਨੀਚ ਕਰੇ ਨਾ ਕੋਇ ਲੜਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਵਖਾਵਾਂ ਸਾਚਾ ਸਰੋਵਰ ਜਲ, ਅੱਠ ਸੱਠ ਤੀਰਥ ਭੱਜਣ ਦਾ ਲੇਖਾ ਦਿਆਂ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਵੇਖਾਂ ਰੰਗ ਮਹੱਲ, ਸਚ ਦਵਾਰਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਤੇਰੇ ਚਰਨ ਕਵਲ ਦਰ ਠਾਂਡੇ ਸੀਸ ਨਿਵਾਈਆ। ਸਤਿਜੁਗ ਸਾਚੇ ਸਾਚਾ ਬਖ਼ਸ਼ਾਂ ਇਕੋ ਨਾਮ, ਨਾਉਂ ਨਿਰੰਕਾਰਾ ਦੀਨ ਦੁਨੀ ਦੇਣਾ ਦ੍ਰਿੜਾਈਆ। ਪ੍ਰੇਮ ਪ੍ਰੀਤੀ ਦੇਵਾਂ ਜਾਮ, ਅੰਮ੍ਰਿਤ ਰਸ ਦੇਣਾ ਚਖਾਈਆ। ਕੂੜੀ ਕਿਰਿਆ ਲੋਕਮਾਤ ਨਾ ਰਹੇ ਨਿਸ਼ਾਨ, ਨਿਸ਼ਾਨਾ ਸ਼ਬਦ ਅਣਿਆਲਾ ਤੀਰ ਇਕ ਵਖਾਈਆ। ਸਿਰ ਹੱਥ ਰੱਖੇ ਅਬਿਨਾਸ਼ੀ ਕਰਤਾ ਮਿਹਰਵਾਨ, ਸ੍ਰੀ ਭਗਵਾਨ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਰਹੇ ਨਾ ਕੋਇ ਤੁਫ਼ਾਨ, ਨਾਮ ਖੰਡਾ ਵਿਚ

❋

❋

ਬ੍ਰਹਿਮੰਡਾਂ ਜੇਰਜ ਅੰਡਾਂ ਇਕੋ ਦੇਣਾ ਵਖਾਈਆ। ਸਭ ਨੂੰ ਨਜ਼ਰੀ ਆਏ ਮਾਲਕ ਖ਼ਾਲਕ ਪ੍ਰਿਤਪਾਲਕ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਭ ਦਾ ਪਿਤਾ ਮਾਈਆ। ਮਨ ਬੁੱਧੀ ਦਾ ਰਹੇ ਨਾ ਕੋਇ ਗ਼ੁਲਾਮ, ਝਗੜਾ ਰਹੇ ਨਾ ਦੀਨ ਇਸਲਾਮ, ਰਸਨਾ ਜਿਹਵਾ ਨਾ ਕੋਇ ਕਲਾਮ, ਕਾਇਨਾਤ ਪੜਦਾ ਓਹਲਾ ਦੇਣਾ ਉਠਾਈਆ। ਸਾਚਾ ਮੰਦਰ ਦੱਸ ਮਕਾਨ, ਸ਼ਿਵਦਵਾਲੇ ਮੰਦਰ ਮੱਠ ਜਿਸ ਦੀ ਪਹਿਚਾਨ, ਬਿਨ ਸਤਿਗੁਰ ਗੁਰੂਦਵਾਰਾ ਨਾ ਕੋਇ ਪਰਵਾਨ, ਦਰ ਦਰਬਾਰਾ ਦਰਗਾਹ ਸਾਚੀ ਨਜ਼ਰ ਕਿਸੇ ਨਾ ਆਈਆ। ਸਾਚਾ ਨਾਮ ਸੰਦੇਸ਼ਾ ਬਿਨ ਰਸਨਾ ਜਿਹਵਾ ਦੇ ਜ਼ਬਾਨ, ਭੇਵ ਅਭੇਦਾ ਖੋਲ੍ਹ ਧੁਰ ਅਮਾਮ, ਨਜ਼ਰੀ ਆਏ ਸਭ ਨੂੰ ਏਕਾ ਕਾਹਨ, ਦੂਜਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ ਦਰਸਾਈਆ। ਸਤਿਜੁਗ ਸਾਚੇ ਸਾਚੀ ਸਿਖਿਆ ਦੇ ਦੇ ਜਗ, ਸਖ਼ਾਵਤ ਨਾਮ ਭੰਡਾਰਾ ਝੋਲੀ ਪਾਈਆ। ਦੀਨ ਦੁਨੀ ਦੀ ਬੁਝੇ ਅੱਗ, ਮਮਤਾ ਮੋਹ ਨਾ ਕੋਇ ਤਪਾਈਆ। ਏਕਾ ਨਾਮ ਢੋਲਾ ਗੀਤ ਕਲਮਾ ਨਗ਼ਮਾ ਗਾਵਣ ਛੰਦ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਜਨ ਭਗਤ ਸੂਫ਼ੀ ਫ਼ਕੀਰ ਦਰ ਠਾਂਡੇ ਲੈਣੇ ਸੱਦ, ਸੱਦਾ ਹੋਕਾ ਇਕੋ ਨਾਮ ਜਣਾਈਆ। ਗੁਰ ਅਵਤਾਰ ਪੈਗ਼ੰਬਰ ਸਦੀ ਚੌਧਵੀਂ ਪਿਆਰ ਮੁਹੱਬਤ ਨਾਤਾ ਗਏ ਛੱਡ, ਏਥੇ ਓਥੇ ਦੋ ਜਹਾਨ ਸਗਲਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰੀ ਸਾਚੀ ਲਾਏ ਹੱਦ, ਤੇਰੇ ਨਾਮ ਦਾ ਵੱਜੇ ਨਦ, ਸੁਣੇ ਲੋਕ ਪਰਲੋਕ ਬ੍ਰਹਿਮਦ, ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਲੈ ਭੰਡਾਰਾ, ਲੋਕਮਾਤ ਦੇਣਾ ਵਰਤਾਈਆ। ਕਲਜੁਗ ਜੀਵ ਮੂਰਖ ਮੂੜ੍ਹ ਨਾ ਰਹੇ ਗਵਾਰਾ, ਬਿਬੇਕ ਬੁੱਧੀ ਦੇਣੀ ਕਰਾਈਆ। ਸੱਚਾ ਮਾਰਗ ਦੱਸ ਧੁਰ ਦਰਬਾਰਾ, ਏਕੰਕਾਰਾ ਦੇਣਾ ਮਿਲਾਈਆ। ਮੰਜ਼ਲ ਕਿਸੇ ਨਾ ਰਹੇ ਕੋਈ ਦੁਸ਼ਵਾਰਾ, ਜੋਗ ਅਭਿਆਸ ਇਕੋ ਦੇਣਾ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਸਾਂਝਾ ਦੱਸਣਾ ਇਕ ਜੈਕਾਰਾ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਵਸੇ ਸਦਾ ਸੱਚੀ ਧਰਮਸਾਲਾ, ਸੋ ਸਹਾਉਣਾ ਦਰਸਾਉਣਾ ਮਨਾਉਣਾ ਇਕ ਦਵਾਰਾ, ਦੂਜੇ ਦਰ ਦਰਵੇਸ਼ ਹੋ ਕੇ ਮੰਗਣ ਕਦੇ ਨਾ ਜਾਈਆ। ਜਿਸ ਘਰ ਜਿਸ ਗ੍ਰਹਿ ਜਿਸ ਮੰਦਰ ਸਜਦੇ ਕਰਦੇ ਗੁਰੂ ਅਵਤਾਰਾ, ਪੈਗ਼ੰਬਰ ਨਮਸਤੇ ਕਹਿ ਕੇ ਸ਼ੁਕਰ ਮਨਾਈਆ। ਸੋ ਸਵਾਮੀ ਅੰਤਰਜਾਮੀ ਘਟ ਭੀਤਰ ਵੇਖਣਹਾਰ ਸਰਬ ਸੰਸਾਰਾ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਬਿਨ ਵਰਨ ਗੋਤ ਨਿਰਗੁਣ ਨਿਰਵੈਰ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਸਿਕਦਾਰਾ ਕਲਕੀ ਅਵਤਾਰਾ, ਨਿਹਕਲੰਕ ਕਲ ਆਪਣੀ ਖੇਲ ਖਿਲਾਈਆ। ਜੋ ਜਗਤ ਵਿਦਿਆ ਵਸੇ ਬਾਹਰਾ, ਚੌਦਾਂ ਲੋਕ ਨਾ ਪਾਵੇ ਸਾਰਾ, ਚੌਦਾਂ ਤਬਕ ਹਾਹਾਕਾਰਾ, ਜ਼ਿਮੀਂ ਅਸਮਾਨਾਂ ਵੇਖੇ ਅਖਾੜਾ, ਗਗਨ ਗਗਨੰਤਰ ਹੁਕਮੇ ਅੰਦਰ ਕਰੇ ਖੇਲ ਨਿਆਰਾ, ਲੇਖਾ ਜਾਣੇ ਸਦਾ ਚੌਕੜੀ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੁਕਮੇ ਅੰਦਰ ਫਿਰਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਲੱਖ ਚੁਰਾਸੀ ਜੀਵ ਜੰਤ ਅੰਤਰ ਅੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ

❋

❋

ਓਥੇ ਦੋ ਜਹਾਨ ਜੋਤੀ ਸ਼ਬਦ ਸਦਾ ਸਿਕਦਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ।

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਖਹਿਰੇ

ਸਤਿਜੁਗ ਕਹੇ ਪ੍ਰਭ ਬਿਨ ਤੇਰੀ ਕਿਰਪਾ ਮਿਟੇ ਨਾ ਕਲਜੁਗ ਦੁੱਖ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਮਨ ਵਾਸਨਾ ਕੂੜੀ ਤ੍ਰਿਸ਼ਨਾ ਮਿਟੇ ਨਾ ਭੁੱਖ, ਕਾਮਨਾ ਕੂੜ ਨਾ ਕੋਇ ਤਜਾਈਆ। ਉਜਲ ਹੋਵੇ ਕਿਸੇ ਨਾ ਮੁਖ, ਬਿਨ ਤੇਰੇ ਨਾਮ ਦੁਰਮਤ ਮੈਲ ਨਾ ਕੋਇ ਧਵਾਈਆ। ਬਿਨ ਹਰਿ ਨਾਮੇ ਆਵੇ ਕਿਸੇ ਨਾ ਸਾਚਾ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਸੰਤ ਸੁਹੇਲੇ ਗੋਦੀ ਚੁੱਕ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਮਨ ਵਿਕਾਰਾ ਕੂੜ ਹੰਕਾਰਾ ਸ਼ਬਦ ਡੰਡੇ ਕੁੱਟ, ਖੰਡਾ ਧੁਰ ਦਾ ਲੈ ਉਠਾਈਆ। ਗ਼ਰੀਬ ਨਿਮਾਣਿਆਂ ਉਪਰ ਮਿਹਰਵਾਨ ਹੋ ਕੇ ਤੁਠ, ਦਇਆਵਾਨ ਹੋ ਕੇ ਆਪਣੀ ਦਇਆ ਕਮਾਈਆ। ਜੋ ਤੇਰੇ ਚਰਨ ਕਵਲ ਗਿਆ ਝੁਕ, ਡੰਡਾਵਤ ਕਰ ਕੇ ਸੀਸ ਨਿਵਾਈਆ। ਉਸ ਦਾ ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਆਤਮ ਪਰਮਾਤਮ ਮੇਲ ਮਿਲਾਉਣਾ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਹੱਥ ਵਡਿਆਈਆ। ਸਚਖੰਡ ਵਸਾਉਣਾ ਧੁਰ ਦੇ ਕੋਟ, ਜਿਸ ਘਰ ਦੀਵਾ ਬਾਤੀ ਕਮਲਾਪਾਤੀ ਤੇਰਾ ਨਿਰਗੁਣ ਨੂਰ ਨੂਰ ਰੁਸ਼ਨਾਈਆ। ਚਿੰਤਾ ਗ਼ਮ ਨਾ ਵਿਆਪੇ ਕੋਈ ਸੋਚ, ਹਿਰਸ ਹਵਸ ਨਾ ਕੋਇ ਵਧਾਈਆ। ਤੇਰੇ ਪ੍ਰੇਮ ਦੀ ਮਾਨਣ ਮੌਜ, ਮਜਲਸ ਜਨ ਭਗਤ ਤੇਰੇ ਨਾਲ ਰਖਾਈਆ। ਪਾਰਬ੍ਰਹਮ ਬ੍ਰਹਮ ਆਦਿ ਜੁਗਾਦੀ ਤੇਰੀ ਗੋਤ, ਵਰਨਾਂ ਬਰਨਾਂ ਵਿਚੋਂ ਖਹਿੜਾ ਦੇਣਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਬਿਨ ਤੇਰੇ ਹੁਕਮ ਕਲਜੁਗ ਨਾ ਹੋਵੇ ਦੂਰ, ਬਲਹੀਣ ਨਾ ਮੂਲ ਅਖਵਾਈਆ। ਹੁਕਮ ਨਾਲ ਜੂਠ ਝੂਠ ਮੇਟ ਕੂੜ, ਕਿਰਿਆ ਕਪਟ ਰਹਿਣ ਨਾ ਪਾਈਆ। ਜੋਤੀ ਜਾਤੇ ਪੁਰਖ ਬਿਧਾਤੇ ਬਖ਼ਸ਼ ਆਪਣਾ ਨੂਰ, ਨੂਰ ਨੁਰਾਨਾ ਸ੍ਰੀ ਭਗਵਾਨਾ ਆਪਣਾ ਨਾਮ ਦੇ ਚਮਕਾਈਆ। ਸ਼ਬਦੀ ਖੰਡੇ ਤੋੜ ਗੜ੍ਹ ਗ਼ਰੂਰ, ਗ਼ੁਰਬਤ ਦੁਰਮਤ ਦੋਵੇਂ ਬਾਹਰ ਕਢਾਈਆ। ਪਰਗਟ ਹੋ ਕੇ ਨਜ਼ਰੀ ਆ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਪੀਰਾਂ ਦੇ ਪੀਰ ਰਸੂਲਾਂ ਦੇ ਰਸੂਲ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਧੁਰ ਦੀ ਧਾਰ ਇਕ ਜਣਾਈਆ। ਸਤਿ ਧਰਮ ਕਹੇ ਪ੍ਰਭ ਕਿਰਪਾ ਕਰ ਆਪ ਭਗਵੰਤ, ਭਗਵਾਨ ਹੋ ਕੇ ਦਇਆ ਕਮਾਈਆ। ਮੇਰੇ ਨਾਲ ਮਿਲਾ ਸਾਚੇ ਸੰਤ, ਭਗਤ ਸੁਹੇਲੇ ਜੋੜ ਜੁੜਾਈਆ। ਜਿਨ੍ਹਾਂ ਦੇ ਅੰਤਰ ਆਤਮ ਤੇਰਾ ਨਾਉਂ ਮਣੀਆਂ ਮੰਤ, ਮਨ ਕਾ ਮਣਕਾ ਗਏ ਭਵਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਵਿਚ ਸਮਾਈਆ। ਤੈਨੂੰ ਕਹਿ ਕੇ ਬੇਅੰਤ ਬੇਅੰਤ ਬੇਅੰਤ, ਸ਼ੁਕਰ ਆਪਣਾ ਰਹੇ ਜਣਾਈਆ। ਮਾਲਕ ਖ਼ਾਲਕ ਸ੍ਰਿਸ਼ਟ ਸਬਾਈ ਧੁਰ ਦੇ ਕੰਤ, ਤੇਰੇ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜੁਗ ਚੌਕੜੀ ਆਦਿ ਅੰਤ, ਜੁਗ ਚੌਕੜੀ ਸਦ ਚਲੇ ਤੇਰੇ ਹੁਕਮ ਰਜ਼ਾਈਆ।

❋

❋

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਮਿਲਖਾ ਸਿੰਘ ਦੇ ਗ੍ਰਹਿ ਪਿੰਡ ਖਹਿਰੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਪ੍ਰਭ ਸਾਚਾ ਦੇ ਨਾਮ ਖ਼ੰਜਰ, ਕੂੜੀ ਕਿਰਿਆ ਘਾਤ ਦਏ ਕਰਾਈਆ। ਧੁਰ ਦਾ ਦੇ ਨਾਮ ਨਿਧਾਨ ਅੰਜਣ, ਜਗਤ ਅੰਧੇਰਾ ਦਏ ਮਿਟਾਈਆ। ਵਡਿਆਈ ਬਖ਼ਸ਼ ਆਪ ਨਿਰੰਜਣ, ਨਰਾਇਣ ਹੋ ਕੇ ਹੋ ਸਹਾਈਆ। ਦਾਤਾ ਬਣ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਇਕੋ ਧੂੜ ਬਖ਼ਸ਼ ਮੱਜਨ, ਮਜਲਸ ਆਪਣੇ ਨਾਲ ਰਖਾਈਆ। ਭਗਤ ਸੁਹੇਲੇ ਤੈਨੂੰ ਸੱਦਣ, ਅੰਤਰ ਆਤਮ ਧਿਆਨ ਲਗਾਈਆ। ਤੂੰ ਸਚ ਦਵਾਰਾ ਆਵੀਂ ਲੰਘਣ, ਬਣ ਕੇ ਧੁਰ ਦਾ ਪਾਂਧੀ ਰਾਹੀਆ। ਤੇਰੇ ਪਰਕਾਸ਼ ਨਾਲ ਗੁਰਮੁਖ ਦੀਪਕ ਜਗਣ, ਆਪਣਾ ਨਾਮ ਕਰਨ ਰੁਸ਼ਨਾਈਆ। ਸਾਚੀ ਪ੍ਰੀਤੀ ਅੰਦਰ ਰਹਿਣ ਮਗਨ, ਸੁਰਤੀ ਸ਼ਬਦ ਵਿਚ ਸਮਾਈਆ। ਬਾਹਰੋਂ ਤੱਤਾਂ ਵਾਲਾ ਬਦਨ, ਅੰਦਰ ਤੇਰਾ ਨੂਰ ਡਗਮਗਾਈਆ। ਸਚਖੰਡ ਛੱਡ ਕੇ ਆਏ ਤੇਰਾ ਵਤਨ, ਬੇਵਤਨਾਂ ਆਪਣੇ ਘਰ ਲੈਣਾ ਬੁਲਾਈਆ। ਚੁਰਾਸੀ ਵਿਚੋਂ ਮਾਨੁਖ ਜਨਮ ਦਾ ਉਤਮ ਸ੍ਰੇਸ਼ਟ ਯਤਨ, ਯਥਾਰਥ ਤੇਰੀ ਸੇਵ ਕਮਾਈਆ। ਤੂੰ ਸਵਾਮੀ ਹੋ ਕੇ ਆਵੀਂ ਰੱਖਣ, ਰੱਖਿਆ ਕਰੀਂ ਥਾਈਂ ਥਾਈਂਆ। ਵੇਖ ਵਖਾਵੀਂ ਉੱਤਰ ਪੂਰਬ ਪੱਛਮ ਦੱਖਣ, ਦਿਸ਼ਾ ਕੂਟ ਪੜਦਾ ਓਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੇ ਆਏ ਸਾਚੇ ਪੱਤਣ, ਘਾਟ ਕਿਨਾਰੇ ਆਪਣੇ ਦੇਣਾ ਲਗਾਈਆ।