ਪੁਸਤਕਾਲਾਭਾਗ ੨੦

੯ ਕੱਤਕ ਸ਼ਹਿਨਸ਼ਾਹੀ ਸੰਮਤ ੨ ਗੁਰਮੀਤ ਕੌਰ ਦੇ ਗ੍ਰਹਿ ਪਿੰਡ ਮਾਨ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸ੍ਰਿਸ਼ਟ ਸਬਾਈ ਦੱਸਣਾ ਇਕੋ ਠਾਕਰ, ਸਚਖੰਡ ਨਿਵਾਸੀ ਦੇਣਾ ਸਮਝਾਈਆ। ਜੋ ਪਾਰ ਕਰੇ ਵਿਚੋਂ ਸੰਸਾਰ ਸਾਗਰ, ਆਵਣ ਜਾਵਣ ਲੱਖ ਚੁਰਾਸੀ ਨਾਤਾ ਦਏ ਤੁੜਾਈਆ। ਕਰੇ ਪਰਕਾਸ਼ ਕਾਇਆ ਮਾਟੀ ਗਾਗਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਸਚ ਦਵਾਰੇ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡੇ ਹੋਏ ਸਹਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਲੈ ਖ਼ਰਚਾ, ਲੋਕਮਾਤ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੇ ਨਾਮ ਦੀ ਦੱਸ ਚਰਚਾ, ਚਾਰ ਵਰਨ ਦੇ ਸਮਝਾਈਆ। ਧੁਰ ਦੇ ਹੁਕਮ ਦਾ ਪਾ ਅੱਗੇ ਪਰਚਾ, ਜਿਸ ਨੂੰ ਹਲ ਨਾ ਕੋਇ ਕਰਾਈਆ। ਮਾਲਕ ਦੱਸ ਉਪਰ ਅਰਸ਼ਾ, ਹਰ ਘਟ ਵਸਿਆ ਨਜ਼ਰੀ ਆਈਆ। ਭੇਵ ਖੋਲ੍ਹ ਜ਼ਿਮੀਂ ਫ਼ਰਸ਼ਾ, ਪੜਦਾ ਓਹਲਾ ਦੇਣਾ ਚੁਕਾਈਆ। ਕਲਜੁਗ ਮਿਟੇ ਕੂੜ ਅੰਧੇਰਾ ਗਰਦਾ, ਜਗਤ ਵਿਕਾਰ ਰਹਿਣ ਨਾ ਪਾਈਆ। ਜਨ ਭਗਤਾਂ ਮੇਲ ਹੋਵੇ ਧੁਰ ਦੇ ਹਰਿ ਦਾ, ਹਿਰਦੇ ਹਰਿ ਲੈਣ ਵਸਾਈਆ। ਨਜ਼ਰ ਆਵੇ ਜੋ ਵਿਛੜਿਆ ਚਿਰ ਦਾ, ਜਗਤ ਵਿਛੁੰਨੇ ਜੋੜ ਜੁੜਾਈਆ। ਭੇਵ ਦੱਸ ਪਰਮਾਤਮ ਪਿਰ ਦਾ, ਪ੍ਰੀਤਮ ਇਕੋ ਦੇਣਾ ਜਣਾਈਆ। ਜੋ ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਨਿਰਗੁਣ ਧਾਰ ਫਿਰਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭੇਵ ਖੁਲ੍ਹਾ ਦੇ ਘਰ ਥਿਰ ਦਾ, ਸੰਤ ਸੁਹੇਲੇ ਸਚਖੰਡ ਲੈ ਮਿਲਾਈਆ। ਜਿਸ ਦੇ ਹੁਕਮ ਨਾਲ ਜੁਗ ਚੌਕੜੀ ਗੇੜਾ ਗਿੜਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੂਪ ਲੈਣ ਬਦਲਾਈਆ। ਓਸੇ ਦੇ ਹੁਕਮ ਨਾਲ ਲਹਿਣਾ

❋

❋

ਦੇਣਾ ਸਭ ਦਾ ਨਿਬੜਦਾ, ਲੇਖੇ ਵਿਚੋਂ ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਦਏ ਵਰਤਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਦੇ ਢੰਡੋਰਾ, ਚਾਰ ਕੁੰਟਾਂ ਦੇ ਸੁਣਾਈਆ। ਕਲਜੁਗ ਮਿਟੇ ਅੰਧੇਰ ਘੋਰਾ, ਕੂੜੀ ਕਿਰਿਆ ਦੇਣੀ ਖਪਾਈਆ। ਮਾਤ ਦਿਸੇ ਨਾ ਕੋਈ ਠੱਗ ਚੋਰਾ, ਕੂੜ ਹਰਾਮ ਨਾ ਕੋਇ ਕਮਾਈਆ। ਸਾਚੇ ਨਾਮ ਦਾ ਇਕੋ ਗਾਵਣ ਸਾਰੇ ਦੋਹਰਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਸੱਸੇ ਉਪਰ ਦੱਸ ਸੋ ਹੋੜਾ, ਹੰ ਬ੍ਰਹਮ ਆਪ ਜਣਾਈਆ। ਪੁਰਖ ਅਕਾਲ ਦੀ ਗੁਰ ਅਵਤਾਰ ਪੈਗ਼ੰਬਰਾਂ ਸਦਾ ਲੋੜਾ, ਬਿਨ ਸ੍ਰੀ ਭਗਵਾਨ ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਪ੍ਰਭ ਦਾ ਦਰਸ਼ਨ ਜਿਤਨਾ ਹੋਵੇ ਉਤਨਾ ਥੋੜਾ, ਜਨ ਭਗਤ ਬਿਨਾ ਦਰਸ ਜਗ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾ ਕੇ ਤੋਰਾ ਮੋਰਾ, ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਢੋਲਾ ਬਣ ਵਿਚੋਲਾ, ਸੋਹਲਾ ਧੁਰ ਦਾ ਦਿਤਾ ਸਮਝਾਈਆ।

ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਆਦਿ ਜੁਗਾਦਿ ਜੁਗ ਚੌਕੜੀ ਧੁਰ ਦੀ ਆਦਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਭੱਜਣ ਵਾਹੋ ਦਾਹੀਆ। ਤੋੜਨਾ ਵਿਛੋੜਨਾ ਜੁਗ ਚੌਕੜੀ ਪ੍ਰਭ ਦੀ ਧੁਰ ਦੀ ਨਿਆਮਤ, ਆਮਦ ਖ਼ੁਸ਼ਾਮਦ ਆਪਣੇ ਵਿਚ ਛੁਪਾਈਆ। ਜਨ ਭਗਤਾਂ ਨੇੜੇ ਆਉਣ ਨਾ ਦੇਵੇ ਕਦੇ ਕਿਆਮਤ, ਲੇਖਾ ਜਾਣੇ ਦੋ ਜਹਾਨ ਥਾਉਂ ਥਾਈਂਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਰੱਖੇ ਸਹੀ ਸਲਾਮਤ, ਸਾਹਿਬ ਸੁਲਤਾਨ ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਪ੍ਰਭ ਦੀ ਅਮਾਨਤ, ਦੂਜਾ ਨਜ਼ਰ ਕੋਇ ਨਾ ਆਈਆ। ਜਗਤ ਵਾਸਨਾ ਕੂੜੀ ਕਿਰਿਆ ਮਨ ਕਰੇ ਬਗ਼ਾਵਤ, ਮਮਤਾ ਮੋਹ ਵਿਕਾਰ ਜਗਤ ਲੜਾਈਆ। ਜਿਨ੍ਹਾਂ ਦੀ ਸਾਹਿਬ ਸਤਿਗੁਰ ਸ਼ਬਦ ਗੁਰਦੇਵ ਸਵਾਮੀ ਦੇਵੇ ਆਪ ਜਮਾਨਤ, ਜ਼ਾਮਨ ਧੁਰ ਦਾ ਹੋ ਕੇ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ, ਦਿਵਸ ਰੈਣ ਅੱਠੇ ਪਹਿਰ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਨਿਰਗੁਣ ਸਰਗੁਣ ਧਾਰ ਨੱਠਣ, ਥਿਤ ਵਾਰ ਘੜੀ ਪਲ ਸਮਝ ਕਿਸੇ ਨਾ ਆਈਆ। ਦੋ ਜਹਾਨ ਬ੍ਰਹਿਮੰਡ ਖੰਡ ਸਚ ਦਵਾਰੇ ਦਾਤ ਮੰਗਣ, ਖ਼ਾਲੀ ਝੋਲੀ ਅੱਗੇ ਡਾਹੀਆ। ਬਿਨ ਹਰਿ ਕਿਰਪਾ ਦੂਸਰ ਚੜ੍ਹੇ ਕੋਇ ਨਾ ਰੰਗਣ, ਰੰਗਤ ਹਕ ਨਾ ਕੋਇ ਵਖਾਈਆ। ਕੋਟਨ ਕੋਟ ਖੇਲ ਕਰ ਕੇ ਗਏ ਤ੍ਰਿਲੋਕੀ ਨੰਦਨ, ਲੋਕ ਪਰਲੋਕ ਸੋਹਲਾ ਢੋਲਾ ਗਾਈਆ। ਸਰਗੁਣ ਧਾਰ ਕਰ ਕੇ ਗਏ ਬੰਦਨ, ਨਮੋ ਨਮਸਤੇ ਕਹਿ ਕੇ ਸੀਸ ਨਿਵਾਈਆ। ਮਸਤਕ ਟਿੱਕੇ ਧੂੜੀ ਖ਼ਾਕ ਰਮਾ ਕੇ ਗਏ ਚੰਦਨ, ਜਗਤ ਧਾਰ ਵਿਚ ਸੰਸਾਰ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਜੁਗ ਚੌਕੜੀ ਨਿਤ ਨਵਿਤ ਭੱਜਦੇ, ਬਣ

❋

❋

ਬਣ ਪਾਂਧੀ ਰਾਹੀਆ। ਕੋਟਨ ਕੋਟ ਕਾਲ ਗਏ ਲੰਘਦੇ, ਸਮਾਂ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਮੰਗਦੇ, ਦਰ ਘਰ ਠਾਂਡੇ ਸੀਸ ਨਿਵਾਈਆ। ਸੱਜਣ ਸਾਕ ਬਣੇ ਰਹੇ ਅੰਗ ਦੇ, ਅੰਗੀਕਾਰ ਤਨ ਮਾਟੀ ਖ਼ਾਕ ਤਨ ਵਜੂਦ ਹੰਢਾਈਆ। ਪਰਕਾਸ਼ ਲੈਂਦੇ ਰਹੇ ਨੂਰ ਅਗੰਮੀ ਚੰਨ ਦੇ, ਜੋਤੀ ਜੋਤ ਜੋਤ ਰੁਸ਼ਨਾਈਆ। ਦੀਨ ਦਿਆਲ ਠਾਕਰ ਸਵਾਮੀ ਪਰਵਰਦਿਗਾਰ ਇਕੋ ਰਹੇ ਮੰਨਦੇ, ਪਰਮ ਪੁਰਖ ਬੇਪਰਵਾਹੀਆ। ਵਣਜ ਕਰਾਉਦੇ ਰਹੇ ਨਾਮ ਭੰਡਾਰੇ ਧਨ ਦੇ, ਵਸਤ ਅਮੋਲਕ ਇਕ ਵਖਾਈਆ। ਰਾਗ ਨਾਦ ਸੁਣਾਉਦੇ ਰਹੇ ਬਿਨਾ ਕੰਨ ਦੇ, ਅਨਹਦ ਨਾਦੀ ਨਾਦ ਵਜਾਈਆ। ਕੂੜੀ ਕਿਰਿਆ ਭਾਂਡੇ ਰਹੇ ਭੰਨਦੇ, ਭਰਮ ਗੜ੍ਹ ਤੁੜਾਈਆ। ਹੁਕਮੇ ਅੰਦਰ ਰਹੇ ਚਲਦੇ, ਅੱਗੇ ਹੋ ਨਾ ਕੋਇ ਅਟਕਾਈਆ। ਕਾਇਆ ਮਾਟੀ ਤਨ ਸ਼ਰੀਰ ਰਹੇ ਛੱਡਦੇ, ਵਜੂਦ ਵਸਲ ਨਾ ਕੋਇ ਖ਼ੁਦਾਈਆ। ਬਿਨ ਮਾਤਾ ਪਿਤਾ ਰਹੇ ਜੰਮਦੇ, ਨੂਰ ਜਹੂਰ ਕਰ ਰੁਸ਼ਨਾਈਆ। ਝਗੜੇ ਮੁਕਾ ਕੇ ਹਰਖ਼ ਸੋਗ ਗ਼ਮ ਦੇ, ਚਿੰਤਾ ਚਿਖਾ ਨਾ ਕੋਇ ਤਪਾਈਆ। ਅੰਤ ਭਰੋਸਾ ਜਾਣੇ ਨਾ ਕੋਈ ਆਪਣੇ ਦਮ ਦੇ, ਬਿਨਾਂ ਦਮਾਂ ਤੋਂ ਦਾਮਨਗੀਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਪਰਵਾਹ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਆਦਿ ਜੁਗਾਦੀ ਇਕੋ ਨਾਂ, ਨਾਉਂ ਨਿਰੰਕਾਰ ਰਿਹਾ ਅਖਵਾਈਆ। ਜਲਵਾਗਰ ਨੂਰ ਖ਼ੁਦਾ, ਵਾਹਦ ਲਾਸ਼ਰੀਕ ਬੇਪਰਵਾਹੀਆ। ਆਤਮ ਨਾਲੋਂ ਹੋਵੇ ਨਾ ਕਦੇ ਜੁਦਾ, ਪਰਮਾਤਮ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਤੱਤਾਂ ਵਾਲਾ ਚੋਲਾ ਜਗਤ ਰਿਹਾ ਹੰਢਾ, ਘਟ ਘਟ ਬੈਠਾ ਸੋਭਾ ਪਾਈਆ। ਮਹੱਲ ਅਟਲ ਕਰ ਰੁਸ਼ਨਾ, ਨਿਰਗੁਣ ਨੂਰ ਡਗਮਗਾਈਆ। ਸ਼ਬਦ ਅਨਾਦੀ ਢੋਲਾ ਗਾ, ਇਕੋ ਕਲਮਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ। ਮਿਹਰਵਾਨ ਹਰਿ ਮਹਿਬੂਬ, ਮੁਹੱਬਤ ਵਿਚ ਖੇਲ ਖਿਲਾਈਆ। ਜਿਸ ਦਾ ਆਅਲਾ ਅਰਸ਼ ਅਰੂਜ, ਮਹੱਲ ਅਟਲ ਸੋਭਾ ਪਾਈਆ। ਜਿਸ ਦੀ ਮੰਜ਼ਲ ਹਕ ਮਕਸੂਦ, ਜਲਵਾਗਰ ਨੂਰ ਰੁਸ਼ਨਾਈਆ। ਜਿਸ ਦੇ ਅੰਤਰ ਨਹੀਂ ਦੂਜ, ਨਿਰੰਤਰ ਏਕਾ ਰੰਗ ਰੰਗਾਈਆ। ਆਦਿ ਜੁਗਾਦਿ ਨਾ ਹੋਏ ਨੇਸਤੋ ਨਾਬੂਦ, ਬ੍ਰਹਿਮੰਡ ਖੰਡ ਆਪਣੀ ਕਾਰ ਕਮਾਈਆ। ਤਨ ਸ਼ਰੀਰ ਨਾ ਤਤ ਵਜੂਦ, ਜਲਵਾਗਰ ਇਕ ਅਖਵਾਈਆ। ਸੋ ਸਾਹਿਬ ਸਵਾਮੀ ਹੋ ਮੌਜੂਦ, ਅੰਤਰਜਾਮੀ ਪੜਦਾ ਲਾਹੀਆ। ਬਿਨ ਹਰਿ ਕਿਰਪਾ ਕਿਸੇ ਨਾ ਆਵੇ ਸੂਝ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਭਗਵਾਨ, ਹਰਿ ਕਰਤਾ ਵੱਡ ਵਡਿਆਈਆ। ਗੋਬਿੰਦ ਦੇ ਕੇ ਗਿਆ ਬਿਆਨ, ਪਿਛਲਾ ਲੇਖਾ ਇਕ ਸਮਝਾਈਆ। ਜਿਨ੍ਹਾਂ ਚੌਹਾਂ ਉਠਾਇਆ ਕਾਹਨ, ਬਣੇ ਪਾਂਧੀ ਰਾਹੀਆ। ਇਕ ਦਾ ਅੰਦਰੋਂ ਬਦਲਿਆ ਧਿਆਨ, ਪਿਛਲਾ ਲੇਖਾ ਦਏ ਗਵਾਹੀਆ। ਮਨੂਆ ਸ਼ਰਅ ਵਿਚ ਹੋਇਆ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸ਼ਬਦ ਸੁਨੇਹੜਾ ਦਿਤਾ ਨੌਜਵਾਨ, ਨੌਬਤ ਧੁਰ ਦਾ ਨਾਮ ਵਜਾਈਆ। ਲਹਿਣਾ ਦੇਣਾ ਫੇਰ ਚੁਕਾਵਾਂ ਆਣ, ਕਲਜੁਗ ਵੇਲਾ ਵਕਤ ਆਪਣੇ ਹੱਥ ਰਖਾਈਆ। ਦਸ ਕਦਮ ਦੀ ਸੇਵਾ ਕਰ ਪਰਵਾਨ, ਅਗਲਾ ਝਗੜਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਨ੍ਹਾਂ ਚੁਕਿਆ ਉਚ ਦਾ ਪੀਰ, ਪੀਰ ਪੈਗ਼ੰਬਰ ਦੇਣ ਗਵਾਹੀਆ। ਪਿਛਲਾ ਲੇਖਾ ਨਾਲ ਸ਼ਰੀਰ, ਸ਼ਰੀਰ ਨਾਲ ਦਏ ਵਡਿਆਈਆ। ਮਹਾਂ ਸਿੰਘ ਨੇ ਗਾਇਆ

❋

❋

ਤਕਦੀਰ ਫੜਾ ਹੱਥ ਤਦਬੀਰ, ਤਦਬੀਰ ਆਪਣਾ ਹੁਕਮ ਮਨਾਈਆ। ਪ੍ਰੇਮ ਪਿਆਰ ਦਾ ਸਚ ਜ਼ੰਜੀਰ, ਮੁਹੱਬਤ ਸ਼ਰਅ ਵਿਚ ਛੁਪਾਈਆ। ਮਨ ਆਸ਼ਾ ਦਾ ਫੁੱਟ ਪਿਆ ਖ਼ਮੀਰ, ਗਹਿਰ ਗੰਭੀਰ ਵੇਖ ਵਖਾਈਆ। ਸਾਢੇ ਤਿੰਨ ਸਾਲ ਅੱਗੇ ਰਹੇ ਭੀੜ, ਬੇੜਾ ਫੇਰ ਦਏ ਬਦਲਾਈਆ। ਤਨ ਮਾਟੀ ਪਾਟੇ ਚੀਥੜ ਰਹਿਣ ਨਾ ਦੇਵੇ ਚੀਰ, ਚੀਰੇ ਵਾਲਾ ਹੋਏ ਸਹਾਈਆ। ਜਿਸ ਵੇਖੀ ਆਖ਼ਰ ਅਖ਼ੀਰ, ਮੰਜ਼ਲ ਵੇਖੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਈਆ। ਧੁਰ ਦਾ ਹੁਕਮ ਕਹੇ ਗੁਰ ਅਵਤਾਰ ਪੈਗ਼ੰਬਰਾਂ ਕੀਤਾ ਇਕੱਠ, ਦਰ ਠਾਂਡੇ ਖ਼ੁਸ਼ੀ ਮਨਾਈਆ। ਨਿਰਗੁਣ ਧਾਰ ਆਏ ਨੱਠ, ਭੱਜੇ ਵਾਹੋ ਦਾਹੀਆ। ਗੁਰਮੁਖ ਕਦੇ ਨਾ ਹੋਵੇ ਯਮਲਾ ਜੱਟ, ਭਗਤ ਸੁਹੇਲਾ ਨਜ਼ਰੀ ਆਈਆ। ਜਿਨ੍ਹਾਂ ਦਾ ਨਾਮ ਭੰਡਾਰਾ ਖੁਲ੍ਹਿਆ ਧੁਰ ਦਾ ਹੱਟ, ਅਬਿਨਾਸ਼ੀ ਕਰਤਾ ਆਪ ਵਰਤਾਈਆ। ਸੋ ਸੰਤ ਸੁਹੇਲੇ ਲਾਹਾ ਲੈਣ ਖੱਟ, ਜਿਨ੍ਹਾਂ ਦਾ ਖਟਕਾ ਅਗਲਾ ਪਿਛਲਾ ਦਿਤਾ ਚੁਕਾਈਆ। ਸ਼ਬਦ ਅਗੰਮੀ ਮਾਰੇ ਸੱਟ, ਸੋਈ ਸੁਰਤੀ ਦਏ ਉਠਾਈਆ। ਦੁਰਮਤ ਮੈਲ ਦੇਵੇ ਕੱਟ, ਪਤਤ ਪੁਨੀਤ ਆਪ ਕਰਾਈਆ। ਵਸਣਹਾਰਾ ਘਟ ਘਟ, ਪੜਦਾ ਓਹਲਾ ਦਏ ਚੁਕਾਈਆ। ਨਿਰਗੁਣ ਜੋਤ ਲਟ ਲਟ, ਅੰਧ ਅੰਧੇਰਾ ਰਹੇ ਨਾ ਰਾਈਆ। ਜਨਮ ਕਰਮ ਦਾ ਲਹਿਣਾ ਦੇਣਾ ਸਭ ਨੂੰ ਦੇਵੇ ਹਕ, ਹਕ਼ੀਕ਼ਤ ਵਿਚੋਂ ਲਾਸ਼ਰੀਕ ਖੋਜ ਖੁਜਾਈਆ। ਜੋ ਗੋਬਿੰਦ ਗਿਆ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਭੀਤਰ ਵੇਖ ਵਖਾਈਆ। ਘਟ ਭੀਤਰ ਵੇਖਣਹਾਰਾ ਸਭ ਦੀ ਕਰੇ ਖੋਜ, ਲੱਖ ਚੁਰਾਸੀ ਚਾਰੇ ਖਾਣੀ ਫੋਲ ਫੁਲਾਈਆ। ਨਿਤ ਨਵਿਤ ਜੁਗ ਚੌਕੜੀ ਜਿਸ ਦਾ ਅਗੰਮੜਾ ਚੋਜ, ਜਗਤ ਵਿਦਿਆ ਮਨ ਮਤ ਬੁਧ ਸਮਝ ਕਿਸੇ ਨਾ ਆਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਜਦੇ ਕਰਦੇ ਚੌਦਾਂ ਲੋਕ, ਪਰਲੋਕ ਸੀਸ ਝੁਕਾਈਆ। ਉਸ ਦਾ ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਇਕ ਸਲੋਕ, ਸੋਹਲਾ ਢੋਲਾ ਧੁਰ ਦਾ ਨਜ਼ਰੀ ਆਈਆ। ਸਚ ਪ੍ਰੀਤੀ ਧੁਰ ਦੀ ਨੀਤੀ ਆਤਮ ਪਰਮਾਤਮ ਦੱਸੇ ਇਕੋ ਜੋਗ, ਜੋਗੀਸ਼ਰ ਤਪੀਸ਼ਰ ਮੁਨੀਸ਼ਰ ਜਿਸ ਨੂੰ ਢੂੰਡਣ ਥਾਉਂ ਥਾਈਂਆ। ਜਨ ਭਗਤਾਂ ਕਰ ਕੇ ਧੁਰ ਸੰਜੋਗ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਨਿਰਵੈਰ ਹੋ ਕੇ ਦੇਵੇ ਦਰਸ ਅਮੋਘ, ਪੜਦਾ ਓਹਲਾ ਆਪ ਉਠਾਈਆ। ਹਉਮੇ ਹੰਗਤਾ ਮਾਇਆ ਮਮਤਾ ਕੂੜੀ ਕਿਰਿਆ ਰਹਿਣ ਨਾ ਦੇਵੇ ਰੋਗ, ਚਿੰਤਾ ਸੋਗ ਆਪ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਸਾਚਾ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਜੋ ਆਦਿ ਜੁਗਾਦੀ ਸਭ ਦਾ ਕੰਤ, ਬ੍ਰਹਮ ਬ੍ਰਹਿਮਾਦੀ ਰਿਹਾ ਸਮਾਈਆ। ਜਿਸ ਦਾ ਨਾਮ ਨਿਧਾਨਾ ਧੁਰ ਦਾ ਮੰਤ, ਮੰਤਰ ਪੜ੍ਹੇ ਜਗਤ ਲੋਕਾਈਆ। ਜੋ ਬੋਧ ਅਗਾਧਾ ਏਕੰਕਾਰਾ ਇਕੋ ਪੰਡਤ, ਦੋ ਜਹਾਨਾਂ ਰਿਹਾ ਪੜ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਧਾਰ ਚਾਰ ਵਰਨ ਅਠਾਰਾਂ ਬਰਨ ਨਿਰਗੁਣ ਸਰਗੁਣ ਬਣਾ ਧੁਰ ਦੀ ਸੰਗਤ, ਸਗਲਾ ਸੰਗ ਆਪ ਰਖਾਈਆ। ਜਨ ਭਗਤ ਸੁਹੇਲਾ ਇਕ ਇਕੇਲਾ ਦਰ ਦਵਾਰੇ ਜਾਏ ਕਿਸੇ ਨਾ ਮੰਗਤ, ਮਾਂਗਤ ਹੋ ਕੇ ਝੋਲੀ ਕੋਇ ਨਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤ ਮੁਕਾ ਝੇੜਾ, ਝਗੜਾ ਦੋ ਜਹਾਨ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ

❋

❋

ਜੀਵ ਜੰਤ ਨਿਰਗੁਣ ਸਰਗੁਣ ਦੇ ਗੇੜਾ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਦੇ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲਹਿਣਾ ਦੇਣਾ ਤੁਧ ਬਿਨ ਚੁਕਾਵੇ ਕਿਹੜਾ, ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਦਿਸੇ ਅੰਧੇਰਾ, ਧੁਰ ਦਾ ਨੂਰ ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਪਾਇਆ ਘੇਰਾ, ਵਿਸ਼ਿਆਂ ਵਿਚੋਂ ਬਾਹਰ ਨਾ ਕੋਇ ਕਢਾਈਆ। ਬਿਨ ਤੇਰੀ ਕਿਰਪਾ ਕੋਈ ਨਾ ਜਾਣੇ ਤੇਰਾ ਮੇਰਾ, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਕਾਇਆ ਮਾਟੀ ਦੀਨ ਦੁਨੀ ਵਿਚ ਉਜੜਿਆ ਖੇੜਾ, ਮਹੱਲ ਅਟਲ ਸੋਭਾ ਕੋਇ ਨਾ ਪਾਈਆ। ਸਦੀ ਚੌਧਵੀਂ ਵਕਤ ਅੰਤ ਅਖ਼ੀਰੀ ਨੇੜਾ, ਨੇਰਨ ਨੇਰਾ ਹੋ ਕੇ ਦੇ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਆਸਾ ਅੰਦਰ ਕਰ ਕੇ ਬੈਠੇ ਰਹੇ ਵੱਡਾ ਜੇਰਾ, ਜੇਰਜ ਅੰਡਜ ਉਤਭੁਜ ਸੇਹਤਜ ਆਪਣਾ ਆਪ ਭਵਾਈਆ। ਪੁਰਖ ਅਕਾਲ ਦੀਨ ਦਿਆਲ ਨਰ ਨਰਾਇਣ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਤੇਰਾ ਹੋਇਆ ਫੇਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਵਾਰੇ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਵਰਦਿਗਾਰ ਬਖ਼ਸ਼ ਇਖ਼ਲਾਕ, ਖ਼ਾਕੀ ਤਨ ਜਗਤ ਮਿਲੇ ਵਡਿਆਈਆ। ਕੂੜੀ ਕਿਰਿਆ ਜਗਤ ਵਾਸਨਾ ਹੁਕਮੇ ਅੰਦਰ ਦੇ ਤਲਾਕ, ਅਗਲਾ ਸੰਗ ਨਾ ਕੋਇ ਬਣਾਈਆ। ਆਤਮ ਪਰਮਾਤਮ ਹੋ ਕੇ ਆਪਣਾ ਕਰ ਇਤਫ਼ਾਕ, ਦੂਜੀ ਰਾਏ ਦੀ ਲੋੜ ਰਹੇ ਨਾ ਰਾਈਆ। ਘਰ ਸਵਾਮੀ ਸੱਜਣ ਬਣ ਚਾਕ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਬਨ ਖੰਡ ਫੇਰਾ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਹੋ ਕੇ ਗਏ ਆਖ, ਸੋਹਲੇ ਢੋਲੇ ਰਾਗਾਂ ਨਾਦਾਂ ਨਗ਼ਮਿਆਂ ਕਲਮਿਆਂ ਵਿਚ ਤੇਰਾ ਨਾਮ ਸਾਲਾਹੀਆ। ਸਦੀ ਚੌਧਵੀਂ ਦਰ ਦਵਾਰੇ ਹੋਏ ਮੁਹਤਾਜ, ਬਿਨ ਅੱਖਾਂ ਨੇਤਰ ਨੈਣ ਰਹੇ ਉਠਾਈਆ। ਧੁਰ ਦੇ ਹੁਕਮ ਦਾ ਸ਼ਬਦੀ ਦੇ ਜਵਾਬ, ਕਲਮ ਸ਼ਾਹੀ ਦੀ ਲੋੜ ਰਹੇ ਨਾ ਰਾਈਆ। ਕੁਛ ਲਹਿਣਾ ਦੇਣਾ ਯਾਦ ਕਰ ਵਿਚ ਬਗ਼ਦਾਦ, ਨਾਨਕ ਨਿਰਗੁਣ ਨਿਰਗੁਣ ਨਾਲ ਸ਼ਬਦ ਪੜ੍ਹਾਈਆ। ਜਿਸ ਦੀ ਸੁਣੀ ਨਾ ਕਿਸੇ ਆਵਾਜ਼, ਲੇਖਾ ਲਿਖ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰਕੇ ਕਹਿਣ ਆਦਾਬ, ਬਿਨ ਸੀਸ ਸੀਸ ਝੁਕਾਈਆ। ਮਹੱਲ ਅਟਲ ਸੋਹੇ ਤੇਰਾ ਇਕ ਮਹਿਰਾਬ, ਮਹਿਬੂਬ ਤੇਰਾ ਨੂਰ ਰੁਸ਼ਨਾਈਆ। ਨਿਰਗੁਣ ਹੋ ਕੇ ਦੇ ਇਮਦਾਦ, ਬਖ਼ਸ਼ਿਸ਼ ਵਿਚ ਆਪਣਾ ਤਰਸ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਆਪ, ਤੇਰੇ ਹੱਥ ਵਡ ਵਡਿਆਈਆ। ਨਿਰਗੁਣ ਨੂਰ ਸਾਖਿਆਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਭੇਵ ਖੁਲ੍ਹਾਈਆ। ਚਾਰ ਜੁਗ ਤੇਰਾ ਲੇਖਾ ਲਿਖਦੇ ਗਏ ਕਾਗ਼ਜਾਤ, ਅੱਖਰਾਂ ਵਾਲੀ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਨਾਤ, ਬਿਆਨਾ ਤੇਰਾ ਨਾਮ ਧਰਾਈਆ। ਬਿਨ ਤੇਰੇ ਕਰੇ ਨਾ ਕੋਈ ਨਜਾਤ, ਬੰਧਨ ਸਕੇ ਨਾ ਕੋਇ ਤੁੜਾਈਆ। ਸਤਿ ਧਰਮ ਦੀ ਸਦੀ ਚੌਧਵੀਂ ਹੋਈ ਵਫ਼ਾਤ, ਸਾਸ ਗਰਾਸ ਨਜ਼ਰ ਕੋਇ ਨਾ ਆਈਆ। ਕੂੜ ਕੁੜਿਆਰੇ ਮਿਲੀ ਸ਼ਾਬਾਸ਼, ਕਲਜੁਗ ਆਪਣਾ ਰੰਗ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰੀ ਕਰੇ ਤਲਾਸ਼, ਸਦੀ ਚੌਧਵੀਂ ਲੱਭਿਆਂ ਹੱਥ ਕਿਸੇ ਨਾ ਆਈਆ। ਝਗੜਾ ਪਿਆ ਦੀਨ ਮਜ਼੍ਹਬ ਜਾਤ ਪਾਤ, ਊਚ

❋

❋

ਨੀਚ ਰਾਓ ਰੰਕ ਜਗਤ ਵੰਡ ਵੱਡੀ ਛੋਟੀ ਕਲਾਸ, ਕਾਲਖ ਟਿੱਕਾ ਮੂਲ ਨਾ ਕੋਇ ਧਵਾਈਆ। ਬਿਨ ਤੇਰੇ ਨਾਮ ਧੁਰ ਦੇ ਜਾਮ ਖ਼ਾਲੀ ਦਿਸੇ ਕਾਇਆ ਪੰਜ ਤਤ ਲਾਸ਼, ਨਾਲਸ਼ ਮੇਟੇ ਕੋਇ ਨਾ ਜਗਤ ਲੋਕਾਈਆ। ਬਿਨ ਤੇਰੇ ਪੂਰੀ ਕਰੇ ਕੋਇ ਨਾ ਖ਼ਾਹਸ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਸਭ ਦੇ ਬਿਰਥਾ ਦਿਸਦੇ ਸਵਾਸ, ਸਾਹ ਸਾਹ ਤੇਰਾ ਨਾਮ ਨਜ਼ਰ ਨਾ ਆਈਆ। ਜੋ ਨਾਨਕ ਨਿਰਗੁਣ ਧਾਰ ਗਿਆ ਆਖ, ਬਿਨ ਅੱਖਰਾਂ ਲੇਖ ਬਣਾਈਆ। ਗੋਬਿੰਦ ਮਾਛੂਵਾੜੇ ਲਿਆ ਭਾਖ, ਬਿਨ ਨੈਣਾਂ ਨੈਣ ਉਠਾਈਆ। ਕ੍ਰਿਸ਼ਨ ਮੰਗ ਕੇ ਗਿਆ ਮੰਗ ਸਾਚ, ਬਿਦਰ ਘਰ ਧਿਆਨ ਲਗਾਈਆ। ਰਾਮ ਸੌਂ ਕੇ ਵਿਚ ਪਰਭਾਸ, ਨੈਣ ਮੂੰਦ ਅੱਖ ਖੁਲ੍ਹਾਈਆ। ਸ਼ਿਵ ਝੋਲੀ ਡਾਹੀ ਉਪਰ ਕੈਲਾਸ਼, ਮਸਤਕ ਦੋਵੇਂ ਹੱਥ ਟਿਕਾਈਆ। ਬ੍ਰਹਮੇ ਹੋ ਕੇ ਕਿਹਾ ਦਾਸ, ਚਰਨ ਕਵਲ ਨੀਰ ਵਹਾਈਆ। ਵਿਸ਼ਨੂੰ ਵੇਖ ਕੇ ਪਰੇ ਆਕਾਸ਼, ਆਖ਼ਰ ਆਪਣੀ ਆਸ ਸਮਝਾਈਆ। ਤੇਰਾ ਨੂਰ ਨਿਰਗੁਣ ਜੋਤ ਪਰਕਾਸ਼, ਤਤਵ ਤਤ ਨਾ ਕੋਇ ਰਖਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪਰਵਰਦਿਗਾਰ ਦੇਣਾ ਸਮਝਾਈਆ। ਮੁਹੰਮਦ ਦਾ ਅੰਤ ਅਖ਼ੀਰੀ ਸਵਾਸ, ਸਵਾ ਮਿੰਟ ਮੰਗ ਮੰਗਾਈਆ। ਮੂਸਾ ਡਿੱਗ ਕੇ ਡੂੰਘੇ ਖਾਤ, ਖ਼ਾਦਮ ਹੋ ਕੇ ਝੋਲੀ ਡਾਹੀਆ। ਈਸਾ ਗਲ ਲਟਕਾ ਕੇ ਫਾਸ, ਪਾਉਂ ਫਿਸਲਦੇ ਵੇਲੇ ਅਰਜ਼ ਸੁਣਾਈਆ। ਸਭ ਨੇ ਅੰਤ ਅਖ਼ੀਰੀ ਇਕੋ ਕੀਤੀ ਅਰਦਾਸ, ਬੇਨੰਤੀ ਆਰਜ਼ੂ ਮਜ਼ਮੂਨ ਇਕੋ ਦਏ ਸਮਝਾਈਆ। ਜਿਸ ਵੇਲੇ ਪ੍ਰਭ ਪਰਗਟ ਹੋਵੇਂ ਆਪ, ਆਪ ਆਪਣਾ ਵੇਸ ਵਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਕੇ ਇਕੋ ਜਾਪ, ਜਗਜੀਵਣ ਦਾਤੇ ਜੁਗਤ ਦੇਣੀ ਜਣਾਈਆ। ਜਨ ਭਗਤਾਂ ਕੋਟ ਜਨਮ ਦੇ ਮੇਟ ਕੇ ਪਾਪ, ਪਤਤ ਪੁਨੀਤ ਦੇਣੇ ਬਣਾਈਆ। ਤੇਰੀ ਮਿਹਰ ਨਾਲ ਰੂਹ ਬੁੱਤ ਹੋਵਣ ਪਾਕ, ਭਜਨ ਬੰਦਗੀ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਬਣਾਉਣਾ ਸਾਕ, ਸੱਜਣ ਕੂੜੇ ਦੇਣੇ ਤਜਾਈਆ। ਤੇਰਾ ਬ੍ਰਹਮ ਤੇਰੀ ਜਾਤ, ਦੂਜਾ ਨਜ਼ਰ ਕੋਇ ਨਾ ਆਈਆ। ਸਿਫ਼ਤਾਂ ਵਾਲੀ ਤੇਰੀ ਗਾਥ, ਜੁਗ ਚੌਕੜੀ ਹੁਕਮ ਸੁਣਾਈਆ। ਅੰਤਮ ਲਹਿਣਾ ਦੇਣਾ ਸਭ ਦਾ ਕਰਨਾ ਸਾਫ਼, ਨਿਰਅੱਖਰ ਦੇਣਾ ਜਣਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਬੁੱਧੀ ਕਰੇ ਨਾ ਕੋਇ ਲੜਾਈਆ। ਜਨ ਭਗਤ ਚੜ੍ਹਾਉਣੇ ਆਪਣੇ ਘਾਟ, ਮੰਜ਼ਲ ਦੱਸਣੀ ਬੇਪਰਵਾਹੀਆ। ਭੇਵ ਅਭੇਦਾ ਖੋਲ੍ਹਣਾ ਪੁਰਖ ਅਬਿਨਾਸ਼, ਅਬਿਨਾਸ਼ੀ ਹੋ ਕੇ ਦਇਆ ਕਮਾਈਆ। ਲੱਖ ਚੁਰਾਸੀ ਅੰਦਰ ਕਾਇਆ ਮੰਦਰ ਤੇਰੀ ਪੈਂਦੀ ਵੇਖੀਏ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਖੇਲ ਵਖਾਈਆ। ਜੁਗ ਚੌਕੜੀ ਚਲਦੇ ਰਹੇ ਤੇਰੇ ਹੁਕਮ ਦਾ ਮੰਨ ਕੇ ਵਾਕ, ਵਾਕਿਆ ਤੇਰਾ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਲੈਣਾ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਹੋਵੇ ਵਕਤ ਸੁਹੇਲਾ, ਸਾਹਿਬ ਸਵਾਮੀ ਨਜ਼ਰੀ ਆਈਆ। ਆਦਿ ਜੁਗਾਦੀ ਇਕ ਇਕੇਲਾ, ਏਕੰਕਾਰ ਤੇਰੀ ਵਡਿਆਈਆ। ਸਦ ਵਸੇਂ ਧਾਮ ਨਵੇਲਾ, ਸਚਖੰਡ ਆਪਣਾ ਨੂਰ ਕਰੇਂ ਰੁਸ਼ਨਾਈਆ। ਬਿਨ ਸ਼ਬਦੀ ਧਾਰ ਤੇਰਾ ਰਹੇ ਨਾ ਕੋਈ ਚੇਲਾ, ਗੁਰ ਚੇਲਾ ਤੇਰਾ ਰੂਪ ਆਪਣਾ ਨਜ਼ਰੀਂ ਆਈਆ। ਬਿਨ ਤੇਰੀ ਕਿਰਪਾ ਸਰਗੁਣ ਹੋਏ ਕਦੇ ਨਾ ਮੇਲਾ, ਨਿਰਗੁਣ ਜੋੜ ਨਾ ਕੋਇ ਜੁੜਾਈਆ। ਇਕੋ ਹੋਵੇ ਵਕਤ ਸੁਹੇਲਾ, ਸੁਹੰਜਣੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਦਰ ਖਲੋਤੇ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਜਨ ਭਗਤ ਸੁਹੇਲੇ ਕਲਜੁਗ ਅੰਤ ਰਹਿਣ ਨਾ ਸੋਤੇ, ਸੁਤਿਆਂ ਲੈਣਾ ਜਗਾਈਆ। ਲੱਖ ਚੁਰਾਸੀ ਵਿਚ ਨਾ ਖਾਵਣ ਗੋਤੇ,

❋

❋

ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰੇ ਮਿਲਣ ਦੇ ਮਿਲਦੇ ਮੌਕੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਵਰਨ ਅਠਾਰਾਂ ਬਰਨ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਸੋਚ ਕੋਈ ਨਾ ਸੋਚੇ, ਸੋਚ ਸਮਝ ਤੋਂ ਪਰੇ ਤੇਰੀ ਵਡਿਆਈਆ। ਜੋ ਆਇਆ ਸੋ ਤੇਰਾ ਦਰਸ਼ਨ ਲੋਚੇ, ਦਿਵਸ ਰੈਣ ਅੱਖ ਖੁਲ੍ਹਾਈਆ। ਬਿਨ ਤੇਰੀ ਕਿਰਪਾ ਤੇਰੇ ਨਾਮ ਦਾ ਦੇਵੇ ਕੋਈ ਨਾ ਹੋਕੇ, ਹੁਕਮ ਹਕ ਨਾ ਕੋਇ ਸੁਣਾਈਆ। ਤੇਰਾ ਭਾਣਾ ਪੁਰਖ ਅਕਾਲ ਦੀਨ ਦਿਆਲ ਜੁਗ ਚੌਕੜੀ ਕੋਈ ਨਾ ਰੋਕੇ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਸਦਾ ਸਦਾ ਭਵਾਈਆ। ਜਨ ਭਗਤਾਂ ਅਗਲੇ ਮਾਰਗ ਦੱਸਣੇ ਸੌਖੇ, ਸਿਰ ਆਪਣਾ ਹੱਥ ਟਿਕਾਈਆ। ਪੜ੍ਹਨੇ ਪੈਣ ਕਿਸੇ ਨਾ ਪੋਥੇ, ਆਤਮ ਪਰਮਾਤਮ ਨਾਤਾ ਦੇਣਾ ਜੁੜਾਈਆ। ਤੇਰੀ ਮੰਜ਼ਲ ਚੜ੍ਹਦਿਆਂ ਦੀਨ ਦੁਨੀ ਕੋਈ ਨਾ ਰੋਕੇ, ਸ਼ਰਅ ਅੱਗੇ ਨਾ ਕੋਇ ਅਟਕਾਈਆ। ਤੇਰੇ ਵਿਛੋੜੇ ਵਿਚ ਅੱਗੇ ਮਰ ਗਏ ਚੋਖੇ, ਅਨਗਿਣਤ ਗਣਤ ਨਾ ਕੋਇ ਕਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਤੇਰੇ ਭਗਤ ਧੁਰ ਦੇ ਵੇਖ ਲਾ ਪੋਤੇ, ਪਿਤਾ ਗੋਬਿੰਦ ਸ਼ਬਦ ਬਣਾਈਆ। ਇਕੋ ਸਚਖੰਡ ਦਵਾਰ ਬਹਾਉਣੇ ਕੋਠੇ, ਜਗਤ ਕੁਟੀਆ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਦਇਆਵਾਨ ਤੇਰੇ ਦਵਾਰੇ ਕਾਹਦੇ ਰੋਸੇ, ਜੁਗ ਜਨਮ ਦਿਆਂ ਰੁਠਿਆਂ ਲੈਣਾ ਮਨਾਈਆ। ਬਿਨਾਂ ਤੇਰੀ ਕਿਰਪਾ ਜਨਮ ਕਰਮ ਦੇ ਪਾਪ ਜਾਣ ਨਾ ਧੋਤੇ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਸਮਰਥ, ਸਾਹਿਬ ਤੇਰੀ ਵਡਿਆਈਆ। ਚਰਨ ਕਵਲ ਧੁਰ ਦੀ ਸਰਨ ਗਏ ਢੱਠ, ਦਰ ਠਾਂਡੇ ਸੀਸ ਝੁਕਾਈਆ। ਤੇਰੀ ਮਹਿੰਮਾ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਚਾਰੇ ਖਾਣੀ ਤੇਰਾ ਗਾ ਗਾ ਥੱਕੀ ਜਸ, ਸਿਫ਼ਤ ਵਿਚ ਸਿਫ਼ਤ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰ ਪੀਰ ਤੇਰਾ ਨਾਮ ਕਲਮਾ ਗਏ ਰਟ, ਦਿਵਸ ਰੈਣ ਧਿਆਨ ਲਗਾਈਆ। ਤੇਰੇ ਹੁਕਮੇ ਅੰਦਰ ਦੀਨਾਂ ਮਜ਼੍ਹਬਾਂ ਵਾਲਾ ਖੋਲ੍ਹ ਕੇ ਹੱਟ, ਹਟਵਾਣੇ ਬਣ ਕੇ ਤੇਰਾ ਨਾਮ ਵਰਤਾਈਆ। ਸ਼ਬਦ ਅੰਦਰ ਨਾਮ ਅੰਦਰ ਕਲਮੇ ਕਲਾਮ ਅੰਦਰ ਤੈਨੂੰ ਦੱਸਦੇ ਰਹੇ ਵਸਿਆ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਦੀਨ ਮਜ਼੍ਹਬ ਦੀ ਪਾ ਕੇ ਵੱਟ, ਤੇਰੇ ਨਾਮ ਨਾਲ ਨਾਮ ਗਏ ਲੜਾਈਆ। ਤੇਰਾ ਖੇਲ ਸਮਝੇ ਕੋਈ ਨਾ ਸੱਚ, ਤੇਰਾ ਹੁਕਮ ਬੇਪਰਵਾਹੀਆ। ਕਰ ਕਿਰਪਾ ਜਿਸ ਦੀ ਖੋਲ੍ਹੀ ਅੰਦਰੋਂ ਅੱਖ, ਨਿਜ ਨੇਤਰ ਤੇਰਾ ਦਰਸ਼ਨ ਪਾਈਆ। ਓਸੇ ਅੱਖ ਤੋਂ ਹੋ ਕੇ ਅੱਗੇ ਵੱਖ, ਵੱਖਰੇ ਧਾਮ ਡੇਰਾ ਲਾਈਆ। ਜਿਸ ਦਵਾਰੇ ਦੀ ਦਹਿਲੀਜ਼ ਉਤੇ ਗੁਰ ਅਵਤਾਰ ਪੈਗ਼ੰਬਰ ਜਾਣ ਢੱਠ, ਸਿਰ ਸਕੇ ਨਾ ਕੋਇ ਉਠਾਈਆ। ਥੋੜਾ ਥੋੜਾ ਤੇਰੇ ਨਾਮ ਦਾ ਕਲਮਾ ਗਏ ਰਟ, ਰੱਟਿਆਂ ਵਿਚ ਪਈ ਲੋਕਾਈਆ। ਅੰਤ ਭਰੋਸਾ ਤੇਰੇ ਉਤੇ ਗਏ ਰੱਖ, ਲੋਕਾਂ ਪਰਲੋਕਾਂ ਆਪ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਨਿਰਵੈਰ ਹੋਵੇ ਪਰਗਟ, ਪਰਗਣਾ ਸਮਝ ਕਿਸੇ ਨਾ ਆਈਆ। ਜਿਸ ਨੇ ਸਾਰਿਆਂ ਨੂੰ ਜਾਮਾ ਦਿਤਾ ਬੂੰਦ ਰਕਤ, ਰੱਤ ਤਨ ਚੋਲੇ ਨਾਲ ਵਡਿਆਈਆ। ਓਸ ਦਾ ਭੇਵ ਕਵਣ ਸਕੇ ਲੱਭ, ਚਾਰ ਜੁਗ ਨਾ ਕਿਸੇ ਸਮਝਾਈਆ। ਥੋੜਾ ਥੋੜਾ ਸ਼ਬਦੀ ਭਾਰ ਨਾਲ ਦਿਤਾ ਦੱਬ, ਦੱਬੇ ਨਾਲ ਆਪਣਾ ਹੁਕਮ ਮਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਨਮ ਲੈਣਾ ਪਿਆ ਵਿਚੋਂ ਭਗ, ਭਗਵਨ ਆਪਣਾ ਰੂਪ ਨਾ ਕਿਸੇ ਜਣਾਈਆ। ਏਸੇ ਕਾਰਨ ਸਾਰੇ ਗਏ ਸੱਦ, ਨਿਹਕਲੰਕ ਕਲ ਕਲਕੀ ਤੇਰੀ ਓਟ ਤਕਾਈਆ। ਜਿਸ ਵੇਲੇ ਪੁਰਖ ਅਕਾਲ ਆਵੇਂ

❋

❋

ਜਬ, ਜਪ ਜੀਵ ਦੀ ਲੋੜ ਰਹੇ ਨਾ ਰਾਈਆ। ਆਪਣਿਆਂ ਭਗਤਾਂ ਲਵੀਂ ਲੱਭ, ਸੇਵਕ ਹੋ ਕੇ ਸੇਵ ਕਮਾਈਆ। ਓਨ੍ਹਾਂ ਨੂੰ ਵੇਖ ਖ਼ੁਸ਼ੀ ਹੋਵੀਂ ਗਦ ਗਦ, ਗਦਾਗਰ ਕਰੀਂ ਲੋਕਾਈਆ। ਚਾਰ ਜੁਗ ਦਿਆਂ ਸੰਤਾਂ ਤੈਨੂੰ ਦੱਸਿਆ ਉਪਰ ਸ਼ਾਹ ਰਗ, ਸ਼ਾਹ ਰਗ ਤੋਂ ਪਰੇ ਸ਼ਹਿਨਸ਼ਾਹ ਆਪਣਾ ਪਹਿਲਾ ਘਰ ਦੇਣਾ ਵਖਾਈਆ। ਕੋਈ ਅਨਹਦ ਨਾਦ ਵੱਜੇ ਨਾ ਡਗਾਡਗ, ਧੁਨੀ ਧੁਨ ਨਾ ਕੋਇ ਸ਼ਨਵਾਈਆ। ਤੇਰੀ ਮੰਜ਼ਲ ਦੂਰ ਦੁਰਾਡੀ ਹੱਦ, ਜਿਥੇ ਤਾਰ ਸਤਾਰ ਨਾ ਕੋਇ ਹਿਲਾਈਆ। ਜਨ ਭਗਤਾਂ ਦਰਸ਼ਨ ਦੇਣਾ ਜੁਗ ਜਨਮ ਦੀ ਬੁਝਾਉਣੀ ਅੱਗ, ਅਗਨੀ ਅੱਗ ਗਵਾਈਆ। ਬਿਨ ਮੱਕੇ ਕਾਅਬਿਉਂ ਕਰਾਉਣਾ ਹੱਜ, ਹੁਜਰਾ ਧੁਰ ਦਾ ਇਕ ਵਖਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੇ ਆਉਣ ਦਾ ਸਮਝੇ ਨਾ ਕੋਇ ਸਬੱਬ, ਸਭਾ ਸਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਂਭ ਕੇ ਰੱਖੇ ਖ਼ਤ, ਜੋ ਸ਼ਬਦੀ ਸ਼ਬਦ ਜਣਾਈਆ। ਜਿਨ੍ਹਾਂ ਦਾ ਲੇਖ ਨਿਰਗੁਣ ਧਾਰ ਆਵੇ ਵੱਤ, ਬੇਵਤਨ ਫੇਰਾ ਪਾਈਆ। ਸਭ ਦਾ ਮਾਲਕ ਹੋ ਕੇ ਕਮਲਾਪਤਿ, ਪਤਿਪਰਮੇਸ਼ਵਰ ਰੂਪ ਵਟਾਈਆ। ਦੀਨ ਦੁਨੀ ਨਾਲੋਂ ਹੋ ਅਲਗ, ਵੱਖਰਾ ਘਰ ਸੁਹਾਈਆ। ਜਿਹਨੂੰ ਬੁੱਧੀ ਸਮਝੇ ਕੋਈ ਨਾ ਜੱਗ, ਚੌਦਾਂ ਵਿਦਿਆ ਨਾ ਕੋਇ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਜਾਣ ਨਾ ਸਕੇ ਪਦ, ਪਰਾ ਪਸੰਤੀ ਮਧਮ ਬੈਖਰੀ ਨਿੱਕੀ ਨਿੱਕੀ ਧੁਨੀ ਰਾਗ ਸੁਣਾਈਆ। ਜਿਸ ਦੀ ਮੰਜ਼ਲਾਂ ਤੋਂ ਪਰੇ ਸ਼ੁਰੂ ਹੁੰਦੀ ਹੱਦ, ਜਿਥੇ ਗੁਰੂ ਬੈਠੇ ਸੀਸ ਨਿਵਾਈਆ। ਉਸ ਤੋਂ ਅੱਗੇ ਸਕੇ ਕੋਈ ਨਾ ਵਧ, ਕਦਮ ਕਦਮ ਨਾ ਕੋਇ ਬਦਲਾਈਆ। ਜਲਵੇ ਵਾਲਾ ਕਹਿ ਕੇ ਰੱਬ, ਨੂਰੀ ਨੂਰ ਕਹਿ ਸਾਲਾਹੀਆ। ਜੋਤ ਜੋਤ ਕਹਿ ਕੇ ਗਏ ਜਗ, ਜੋਤੀ ਜਾਤਾ ਨਾਮ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਵਿਚ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਅੱਗੇ, ਅੱਗਾ ਨਜ਼ਰ ਕਿਛ ਨਾ ਆਈਆ। ਤੇਰੀ ਕਿਰਪਾ ਨਾਲ ਤੱਤਾਂ ਵਿਚ ਨੂਰ ਹੋ ਕੇ ਜਗੇ, ਜਗਤ ਕੀਤੀ ਰੁਸ਼ਨਾਈਆ। ਤੇਰੇ ਨਾਮ ਦੇ ਸੁਣਾਏ ਹੋਏ ਗਾਏ ਛੰਦੇ, ਸੋਹਲੇ ਰਾਗ ਅਲਾਈਆ। ਖ਼ਾਕੀ ਮਾਟੀ ਬਣੇ ਰਹੇ ਬੰਦੇ, ਬੰਦਗੀ ਵਿਚ ਤੇਰੀ ਓਟ ਤਕਾਈਆ। ਪ੍ਰੇਮ ਵਿਚ ਰਹੇ ਰੰਗੇ, ਰੰਗ ਤੇਰਾ ਨਾਮ ਸੋਭਾ ਪਾਈਆ। ਦੀਨ ਦੁਨੀ ਵਿਚ ਕਰਦੇ ਰਹੇ ਦੰਗੇ, ਤੇਰੇ ਹੁਕਮ ਵਿਚ ਲੜਾਈਆ। ਵਿਸ਼ਟੇ ਨਾਲ ਅੰਦਰੋਂ ਰਹੇ ਗੰਦੇ, ਦਸ ਦਸ ਵਿਚ ਸਫ਼ਾਈਆ। ਤੇਰੇ ਨਾਮ ਦੇ ਸਿਰ ਝਲਦੇ ਰਹੇ ਡੰਡੇ, ਆਪਣਾ ਜ਼ੋਰ ਨਾ ਕੋਇ ਪਰਗਟਾਈਆ। ਅੰਤਮ ਮੰਗਦੇ ਗਏ ਮੰਗੇ, ਦਰ ਤੇਰੇ ਸੀਸ ਨਿਵਾਈਆ। ਜਿਸ ਵੇਲੇ ਕਲਜੁਗ ਅੰਤਮ ਆਵੇ ਕੰਢੇ, ਸਤਿ ਧਰਮ ਨਾ ਕੋਇ ਰਖਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕੂੜ ਕੁੜਿਆਰ ਫਿਰਨ ਵਿਚ ਵਰਭੰਡੇ, ਮਨ ਵਾਸਨਾ ਜਗਤ ਹਲਕਾਈਆ। ਮਾਣ ਰਹੇ ਨਾ ਤਟ ਸਰੋਵਰ ਜਮਨਾ ਸੁਰਸਤੀ ਗੋਦਾਵਰੀ ਗੰਗੇ, ਅੱਠ ਸੱਠ ਨਾ ਕੋਇ ਵਡਿਆਈਆ। ਸਾਧ ਸੰਤ ਜਗਤ ਵਿਚ ਕਰਨ ਦੰਗੇ, ਦਗ਼ਿਆਂ ਵਾਲੀ ਲੜਾਈਆ। ਫਿਰੇ ਦਰੋਹੀ ਵਿਚ ਬ੍ਰਹਿਮੰਡੇ, ਚੌਦਾਂ ਤਬਕ ਸਬਕ ਹਕ ਨਾ ਕੋਇ ਸੁਣਾਈਆ। ਭੈ ਰਹੇ ਕੋਈ ਨਾ ਖੰਡੇ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਆਤਮ ਬਿਨ ਪਰਮਾਤਮ ਹੋਵੇ ਰੰਡੇ, ਕੰਤ ਸੁਹਾਗੀ ਨਾ ਕੋਇ ਹੰਢਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੇ ਵਿਚੋਂ ਜਗਤ ਦੀ ਟੁੱਟੀ ਕੋਈ ਨਾ ਗੰਢੇ, ਸਾਫ਼ ਤੈਨੂੰ ਦਿਤਾ ਸੁਣਾਈਆ। ਤੇਰਾ ਖੇਲ ਵੇਖਣ ਸਾਹਿਬ ਸੂਰੇ ਸਰਬੰਗੇ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋ ਹੁਕਮ ਦਿਤਾ

❋

❋

ਗੋਬਿੰਦ ਅੰਤ ਅਖ਼ੀਰੀ ਔਰੰਗੇ, ਸ਼ਬਦੀ ਸ਼ਬਦ ਕਰ ਪੜ੍ਹਾਈਆ। ਓਸ ਦਾ ਵੇਲਾ ਵਕਤ ਕਦੇ ਨਾ ਲੰਘੇ, ਸਮਾਂ ਦਮਾਂ ਵਾਲਾ ਸਕੇ ਨਾ ਕੋਇ ਬਦਲਾਈਆ। ਇਕੋ ਜੋਧਾ ਸੂਰਬੀਰ ਸੁਤ ਦੁਲਾਰ ਭੁਯੰਗੇ, ਭੁਜਾ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਸ਼ਬਦ ਧਾਰ ਉਤੇ ਟੰਗੇ, ਟੰਗਾਂ ਵਾਲੇ ਦੇਣ ਦੁਹਾਈਆ। ਸਾਰ ਪਾਵੇ ਜੇਰਜ ਅੰਡੇ, ਉਤਭੁਜ ਸੇਤਜ ਵੇਖ ਵਖਾਈਆ। ਜਨ ਭਗਤਾਂ ਕਰ ਕਿਰਪਾ ਰੱਖੀਂ ਆਪਣੇ ਸੰਗੇ, ਸਗਲਾ ਸੰਗ ਬਣਾਈਆ। ਕਰਮ ਕੁਕਰਮ ਵੇਖੀਂ (ਨਾ) ਚੰਗੇ ਮੰਦੇ, ਗ਼ਰੀਬ ਨਿਮਾਣੇ ਲੈਣੇ ਤਰਾਈਆ। ਤੇਰੇ ਪ੍ਰੇਮ ਪਿਆਰ ਵਿਚ ਹੋਣ ਰੰਗੇ, ਰੰਗਲਾ ਇਕੋ ਮਿਲਣਾ ਮਾਹੀਆ। ਖੇਵਟ ਖੇਟਾ ਹੋ ਕੇ ਬੇੜਾ ਚੁਕਣਾ ਆਪਣੇ ਕੰਧੇ, ਕੰਢੀ ਵਾਲੇ ਲੈਣੇ ਤਰਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਮੰਤਰ ਤੇਰੇ ਪਿਆਰ ਦੇ ਧੰਦੇ, ਧੁੰਦੂਕਾਰ ਵਿਚੋਂ ਬਾਹਰ ਕਰਾਈਆ। ਓਨ੍ਹਾਂ ਦਾ ਸੀਸ ਜਗਦੀਸ ਕਦੇ ਹੋਵੇ ਨਾ ਨੰਗੇ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਬਿਨ ਤੇਰੇ ਤੇਰਾ ਨਾਮ ਕੋਈ ਨਾ ਵੰਡੇ, ਵੰਡਣਹਾਰ ਤੇਰੀ ਵਡਿਆਈਆ। ਬਿਨ ਤੇਰੀ ਕਿਰਪਾ ਟੁੱਟੀ ਕੋਈ ਨਾ ਗੰਢੇ, ਗੰਢਣਹਾਰ ਤੇਰੀ ਸਰਨਾਈਆ। ਜਨ ਭਗਤ ਚੜ੍ਹਾਉਣੇ ਆਪਣੇ ਡੰਡੇ, ਡੰਡਾਵਤ ਇਕੋ ਦੇਣੀ ਸਮਝਾਈਆ। ਲੱਖ ਚੁਰਾਸੀ ਰਹੇ ਨਾ ਫੰਦੇ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਮੰਗੇ, ਪਿਛਲਾ ਲੇਖਾ ਦੇਣਾ ਮੁਕਾਈਆ। ਹਿਸਾਬ ਲਗਾਉਣਾ ਪਏ ਨਾ ਕਿਸੇ ਕੋਲੋਂ ਪੰਡੇ, ਜਨਮ ਦੀ ਪਤਰੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਕੋਲ ਸਾਡੇ ਨਾਮ ਦਾ ਗੋਦਾਮ, ਗੋਦੜੀਆਂ ਸਾਡੀਆਂ ਵਿਚ ਦਿਤਾ ਟਿਕਾਈਆ। ਤੈਨੂੰ ਮੰਨ ਕੇ ਇਕ ਅਮਾਮ, ਅਮਨ ਵਿਚ ਦਰ ਤੇਰੇ ਸੀਸ ਨਿਵਾਈਆ। ਬਰਦੇ ਬਣ ਤੇਰੇ ਗ਼ੁਲਾਮ, ਸਜਦਾ ਸੀਸ ਝੁਕਾਈਆ। ਸੁਣ ਕੇ ਤੇਰਾ ਕਲਾਮ, ਕਾਇਨਾਤ ਦ੍ਰਿੜਾਈਆ। ਪਰਵਰਦਿਗਾਰ ਸਾਂਝੇ ਯਾਰ ਸਦੀ ਚੌਧਵੀਂ ਬਦਲ ਜਾਣਾ ਨਜ਼ਾਮ, ਬਿਨ ਤੇਰੇ ਨਾ ਕੋਇ ਸਹਾਈਆ। ਨਬੀ ਰਸੂਲ ਹੋਣੇ ਬਦਨਾਮ, ਬਦੀ ਕਰੇ ਲੋਕਾਈਆ। ਮੁੱਲਾਂ ਸ਼ੇਖਾਂ ਪੀਣੇ ਜਾਮ, ਜ਼ਾਮਨੀ ਤੇਰੀ ਵਿਚ ਰਖਾਈਆ। ਸਜਦਾ ਕਰਨਾ ਹਰਾਮ, ਹੁਰਮਤ ਦੇਣੀ ਉਡਾਈਆ। ਮੁਹੱਬਤ ਵਿਚ ਹੋਏ ਨਾ ਕੋਈ ਕੁਰਬਾਨ ਕਰਬਲੇ ਪਏ ਦੁਹਾਈਆ। ਓਸ ਵੇਲੇ ਤੇਰਾ ਲੱਭਣ ਸਾਰੇ ਨਿਸ਼ਾਨ, ਨਿਸ਼ਾਨੇ ਆਪਣੇ ਆਪਣੇ ਲਗਾਈਆ। ਝਗੜਾ ਪਏ ਵਿਚ ਅਵਾਮ, ਬਦਨਾਮ ਹੋਵੇ ਖ਼ੁਦਾਈਆ। ਤੇਰਾ ਹੁਕਮ ਨਾ ਸਮਝੇ ਕੋਈ ਜੋ ਲੇਖਾ ਬਿਨ ਅੱਖਰਾਂ ਲਿਖਿਆ ਬਨਾਮ, ਮੋਹਰ ਕੋਰੀ ਇਕ ਲਗਾਈਆ। ਤੇਰਾ ਅੰਤ ਕਹਿ ਨਾ ਸਕਿਆ ਕੋਈ ਗੁਰ ਅਵਤਾਰ ਪੈਗ਼ੰਬਰ ਵਾਲੀ ਜ਼ਬਾਨ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਲੈਣਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਤੇਰਾ ਹਾਲ, ਹਾਲਾਂਕਿ ਤੂੰ ਸਭ ਕਿਛ ਰਿਹਾ ਜਣਾਈਆ। ਸਾਨੂੰ ਦਿਸਦਾ ਸਾਡਾ ਸ਼ਰੀਰ ਖਾਣਾ ਅੰਤ ਕਾਲ, ਕਲਮਾ ਕਲਾਮ ਤੇਰਾ ਨਾਮ ਨਿਸ਼ਾਨੀ ਨਜ਼ਰੀ ਆਈਆ। ਦੀਨਾਂ ਮਜ਼੍ਹਬਾਂ ਵਾਲਾ ਪਾ ਜੰਜਾਲ, ਜਾਅਲੀ ਖੇਲ ਦਿਤਾ ਖਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬਣਾ ਕੇ ਧਰਮਸਾਲ, ਧੁਰ ਦਾ ਧਰਮ ਦਿਤਾ ਵੰਡਾਈਆ। ਛੋਟੇ ਹਿੱਸਿਆਂ ਵਿਚ ਕਰ ਕੰਗਾਲ, ਕੱਲੇ ਕੱਲੇ ਦਿਤਾ ਰਖਾਈਆ। ਅਸੀਂ ਵੇਖ ਕੇ ਹੋਏ ਬੇਹਾਲ, ਬਿਹਬਲ ਹੋ ਕੇ ਦਈਏ ਦੁਹਾਈਆ। ਤੂੰ ਸਭ ਦਾ ਮਾਲਕ ਪੁਰਖ ਅਕਾਲ, ਇਕ ਇਕੱਲਾ ਨਜ਼ਰੀ ਆਈਆ। ਜੁਗ ਜੁਗ ਆਪਣਾ ਨਾਮ ਨਿਰਗੁਣ ਹੋ ਕੇ ਸਰਗੁਣ ਦਿਤਾ ਸਿਖ਼ਾਲ, ਸਿਫ਼ਤਾਂ ਵਾਲੀ ਕਰ ਪੜ੍ਹਾਈਆ। ਇਹ ਵੀ ਤੇਰਾ ਕਮਾਲ, ਸਭ ਕੁਛ ਜਾਣਦਿਆਂ

❋

❋

ਕਮਲੇ ਦਿਤਾ ਬਣਾਈਆ। ਦੀਨਾਂ ਮਜ਼੍ਹਬਾਂ ਵਾਲਾ ਪਾ ਕੇ ਜਾਲ, ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਲਿਆ ਫਸਾਈਆ। ਏਸੇ ਕਰ ਕੇ ਅਸੀਂ ਕਲਜੁਗ ਅੰਤ ਤੇਰੇ ਦੇਂਦੇ ਅਹਿਵਾਲ, ਆਪਣਾ ਪੱਲੂ ਰਹੇ ਛੁਡਾਈਆ। ਪ੍ਰਭ ਤੂੰ ਸਾਡੇ ਨਾਲ ਚਲੀ ਆਪਣੀ ਚਾਲ, ਅਛਲ ਅਛੱਲ ਹੋ ਕੇ ਦਿਤਾ ਵਖਾਈਆ। ਤੇਰੇ ਹੁਕਮੇ ਅੰਦਰ ਘਾਲਣ ਲਈ ਘਾਲ, ਘੱਲੇ ਆਏ ਸੱਦੇ ਗਏ ਸਦਮਾ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸੀਏ ਕੀ, ਭੇਵ ਅਗਲਾ ਨਜ਼ਰ ਕੋਇ ਨਾ ਆਈਆ। ਤੇਰੇ ਬਣਦੇ ਰਹੇ ਜੁਗ ਚੌਕੜੀ ਪੁੱਤਰ ਧੀ, ਪਿਤਾ ਪੁਰਖ ਅਕਾਲ ਮਨਾਈਆ। ਸੰਦੇਸ਼ੇ ਦੇਂਦੇ ਗਏ ਜੰਤ ਜੀ, ਜੀਵਣ ਜੁਗਤ ਦ੍ਰਿੜਾਈਆ। ਅੰਤ ਖਿੱਚ ਕੇ ਇਕੋ ਲੀਹ, ਲੀਕ ਦਿਤੀ ਵਖਾਈਆ। ਜਿਹੜਾ ਚਾਰ ਜੁਗ ਦੀਨਾਂ ਮਜ਼੍ਹਬਾਂ ਦੀ ਰਖਾਉਂਦਾ ਰਿਹਾ ਨੀਂਹ, ਨਿਤ ਨਿਤ ਹੁਕਮ ਵਰਤਾਈਆ। ਬੀਜਦਾ ਰਿਹਾ ਬੀ, ਸਾਚੀ ਰੁੱਤ ਮਹਿਕਾਈਆ। ਵੇਖੇ ਖ਼ਰੀਫ਼ ਰਬੀ, ਆਪਣਾ ਵੇਸ ਵਟਾਈਆ। ਪੈਗ਼ੰਬਰ ਕਹਿ ਕੇ ਗਏ ਨਬੀ, ਰਸੂਲ ਢੋਲੇ ਗਾਈਆ। ਜੋ ਮਾਲਕ ਆਦਿ ਜੁਗਾਦਿ ਸਭੀ, ਦੋ ਜਹਾਨਾਂ ਇਕ ਅਖਵਾਈਆ। ਜਿਸ ਦੇ ਹੁਕਮ ਅੰਦਰ ਨੂਹ ਨਦੀ, ਨਾਦਾਨਾਂ ਦਏ ਰੁੜ੍ਹਾਈਆ। ਪੈਗ਼ੰਬਰਾਂ ਧਾਰ ਰਹੇ ਬੱਧੀ, ਬੰਦਨਾ ਕਰੇ ਸੀਸ ਝੁਕਾਈਆ। ਜੋ ਹੁਕਮ ਦੇਵੇ ਸਭੀ, ਸਭਨਾਂ ਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਲਾਹੀਏ ਤੇਰਾ ਪੜਦਾ, ਓਹਲਾ ਸਕੇ ਨਾ ਕੋਇ ਚੁਕਾਈਆ। ਸਾਡਾ ਨਾਤਾ ਜੋੜ ਕੇ ਚੇਤਨ ਜੜ੍ਹ ਦਾ, ਬੂਟਾ ਤੱਤਾਂ ਵਾਲਾ ਵਖਾਈਆ। ਸ਼ਬਦ ਅੰਦਰ ਸਮਝਾਇਆ ਬ੍ਰਹਮਾ ਸਭ ਨੂੰ ਘੜਦਾ, ਵਿਸ਼ਨੂੰ ਸੇਵ ਕਮਾਈਆ। ਸ਼ੰਕਰ ਹੋ ਕੇ ਫੜਦਾ, ਸ਼ਬਦੀ ਕਰੇ ਸਫ਼ਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਨੂੰ ਦੱਸ ਕੀ ਕੁਛ ਸਾਡੇ ਅੰਦਰ ਧਰਦਾ, ਧਰਨੀ ਧਰਤ ਧਵਲ ਉਪਰ ਵਡਿਆਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਨਿੱਕੀ ਜਿਹੀ ਬੱਚਿਆਂ ਵਾਲੀ ਖੇਲ ਤੁਹਾਡੇ ਨਾਲ ਕਰਦਾ, ਕਦੀਮ ਤੋਂ ਮੇਰੀ ਆਦਤ ਚਲੀ ਆਈਆ। ਭੇਵ ਛੁਪਾਵਾਂ ਆਪਣੇ ਘਰ ਦਾ, ਪੜਦਾ ਆਪਣੇ ਨਾਲ ਰਖਾਈਆ। ਗ਼ੁਲਾਮ ਬਣਾਵਾਂ ਚਰਨਾਂ ਤੋਂ ਹੇਠਾਂ ਆਪਣੇ ਦਰ ਦਾ, ਦਰਦੀ ਹੋ ਕੇ ਦਰਦ ਵੰਡਾਈਆ। ਜਿਹੜਾ ਮੰਜ਼ਲ ਮੇਰੀ ਚੜ੍ਹਦਾ, ਨੂਰੀ ਜੋਤ ਨੂਰ ਕਰਾਂ ਰੁਸ਼ਨਾਈਆ। ਉਹ ਕੀ ਹਾਲ ਜਾਣੇ ਪਿਛਲਾ ਪਰ ਦਾ, ਪਰਦਿਆਂ ਤੋਂ ਪਰੇ ਫੇਰ ਆਪਣਾ ਆਪ ਛੁਪਾਈਆ। ਚਰਨਾਂ ਤੋਂ ਥੱਲੇ ਥਿਰ ਘਰ ਦਵਾਰਾ ਮੱਲੇ ਮੇਰਾ ਸ਼ਬਦ ਦੁਲਾਰਾ ਸੁਤ ਗੁਰ ਅਵਤਾਰਾਂ ਪੈਗ਼ੰਬਰਾਂ ਵਾਲਾ ਨਾਮ ਪੜ੍ਹਦਾ, ਬਿਨ ਅੱਖਰਾਂ ਤੋਂ ਉਨ੍ਹਾਂ ਅੰਦਰ ਜੜਦਾ, ਜੜਤ ਨਜ਼ਰ ਕਿਸੇ ਨਾਂ ਆਈਆ। ਏਸੇ ਕਰ ਕੇ ਸਭ ਨੂੰ ਗੋਲਾ ਬਣਾਇਆ ਆਪਣੇ ਦਰ ਦਾ, ਪੋਲਾ ਵਿਚੋਂ ਲਿਆ ਰਖਾਈਆ। ਅਬਿਨਾਸ਼ੀ ਕਰਤਾ ਹੋ ਕੇ ਸਤਿ ਪੁਰਖ ਹੋ ਕੇ ਸਚ ਸਿੰਘਾਸਣ ਆਪਣੇ ਦਵਾਰੇ ਵਸਦਾ, ਦੂਜਾ ਸੰਗ ਨਾ ਕੋਇ ਰਲਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਵਣਜਾਰਾ ਆਪਣੇ ਜਸ ਦਾ, ਢੋਲੇ ਦਿਆਂ ਸੁਣਾਈਆ। ਓਨ੍ਹਾਂ ਕੋਲੋਂ ਵੀ ਪੜਦਾ ਰੱਖਦਾ, ਭੇਵ ਕੋਇ ਨਾ ਪਾਈਆ। ਕੀ ਹੋਇਆ ਜੇ ਗੁਰਸਿਖ ਤੱਤਾਂ ਵਾਲਾ ਹੋ ਕੇ ਛੱਡਦਾ, ਆਤਮ ਵਿਛੋੜਾ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਏਸੇ ਕਾਰਨ ਖੇਲ ਕਰੇ ਠੱਗ ਦਾ, ਚੋਰੀ ਕਰਦਾ ਨਜ਼ਰ ਕਿਸੇ ਨਾ ਆਈਆ। ਉਲ੍ਹਾਮਾ ਝੱਲੇ ਸਾਰੇ ਜਗ ਦਾ, ਆਪਣਿਆਂ ਕੋਲੋਂ ਆਪਣਾ ਆਪ ਬਦਨਾਮ ਕਰਾਈਆ। ਬਦਨਾਮ ਹੋ ਕੇ ਨਾ ਘਟਦਾ ਨਾ ਵਧਦਾ, ਜਗਤ ਤਰਾਜ਼ੂ ਤੋਲ ਨਾ ਕੋਇ ਤੁਲਾਈਆ। ਜਿਸ ਪਿਆਰ

❋

❋

ਅੰਦਰ ਸੱਦ ਦਾ, ਓਸੇ ਵਿਹਾਰ ਅੰਦਰ ਦਏ ਬਦਲਾਈਆ। ਸਚ ਦਵਾਰਿਉਂ ਕਦੇ ਨਾ ਕੱਢਦਾ, ਅੰਤ ਹੋਏ ਸਹਾਈਆ। ਜਿਨ੍ਹਾਂ ਦੇ ਸੀਸ ਹੱਥ ਰੱਖ ਦਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਜਨ ਭਗਤੋ ਤੁਸੀਂ ਨਾ ਕਰਿਓ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੁਗ ਜਨਮ ਦਾ ਤੁਹਾਡਾ ਪੂਰਾ ਹੋਇਆ ਜੋਗ, ਜੁਗਤੀ ਇਕੋ ਨਾਮ ਦਿਤੀ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਾਚੀ ਚੁਗਾ ਕੇ ਚੋਗ, ਚੁਗਲੀ ਨਿੰਦਿਆ ਤੋਂ ਬਾਹਰ ਕਢਾਈਆ। ਨਿਰਗੁਣ ਹੋ ਕੇ ਦੇਵੇ ਦਰਸ ਅਮੋਘ, ਸਰਗੁਣ ਆਪਣਾ ਜੋੜ ਜੁੜਾਈਆ। ਸਚਖੰਡ ਦਵਾਰੇ ਬਖ਼ਸ਼ੇ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਅੱਗੇ ਹੋਣ ਨਾ ਦੇਵੇ ਵਿਯੋਗ, ਵਿਛੋੜਾ ਏਥੇ ਦਏ ਕਟਾਈਆ। ਜਨਮ ਮਰਨ ਦਾ ਰਹਿਣ ਨਾ ਦੇਵੇ ਰੋਗ, ਗਰਭ ਦੇ ਰੋਗੀ ਪਾਰ ਕਰਾਈਆ। ਮੰਜ਼ਲ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਦਏ ਟਪਾਈਆ। ਜਿਥੇ ਪੜ੍ਹਨਾ ਪਏ ਨਾ ਕੋਇ ਸਲੋਕ, ਅੱਲਾ ਰਾਮ ਵਾਹਿਗੁਰੂ ਓਮ ਕ੍ਰਿਸ਼ਨ ਵੰਡ ਨਾ ਕੋਇ ਵੰਡਾਈਆ। ਓਥੇ ਭਗਤਾਂ ਹੋਵੇ ਪਹੁੰਚ, ਪਹੁੰਚਾਏ ਬੇਪਰਵਾਹੀਆ। ਜਨ ਭਗਤੋ ਤੁਹਾਡੇ ਬਿਨਾ ਪੁਰਖ ਅਕਾਲ ਸਦਾ ਔਂਤ, ਜਗਤ ਮਿਲੇ ਨਾ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਬਣਦਾ ਰਿਹਾ ਖੌਂਤ, ਕੰਤ ਹੋ ਕੇ ਨਾਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰੱਖਣ ਦਾ ਪ੍ਰਭ ਨੂੰ ਚਾਅ, ਜੁਗ ਚੌਕੜੀ ਖੇਲ ਖਿਲਾਈਆ। ਜਨ ਭਗਤਾਂ ਸਦਾ ਬਣਦਾ ਰਿਹਾ ਮਲਾਹ, ਬੇੜਾ ਆਪਣੇ ਕੰਧ ਟਿਕਾਈਆ। ਜਲਵਾਗਰ ਇਕ ਖ਼ੁਦਾ, ਖ਼ਾਦਮ ਹੋ ਕੇ ਸੇਵ ਕਮਾਈਆ। ਜਨਮ ਜਨਮ ਦੇ ਵਿਛੜੇ ਲਏ ਮਿਲਾ, ਮੇਲਾ ਆਪਣੇ ਨਾਲ ਰਖਾਈਆ। ਗੁਰਮੁਖ ਭੁੱਲੇ ਅਬਿਨਾਸ਼ੀ ਕਰਤਾ ਭੁੱਲੇ ਨਾ, ਚੁਰਾਸੀ ਲਹਿਣਾ ਦਏ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਸ਼ਹਾਦਤ ਵਿਚ ਬਣਾਏ ਗਵਾਹ, ਅਦਾਲਤ ਇਕੋ ਇਕ ਵਖਾਈਆ। ਮਿਹਰ ਨਜ਼ਰ ਨਾਲ ਸਭ ਨੂੰ ਬਰੀ ਦਏ ਕਰਾ, ਕਰਮਾਂ ਦਾ ਗੇੜ ਚੁਕਾਈਆ। ਅੰਤ ਰੋ ਕੇ ਮਾਰੇ ਕੋਈ ਨਾ ਧਾਹ, ਧਰਮ ਦਵਾਰਾ ਇਕ ਵਖਾਈਆ। ਜਿਸ ਘਰ ਬੈਠਾ ਸ਼ਹਿਨਸ਼ਾਹ, ਪੁਰਖ ਅਕਾਲ ਸੋਭਾ ਪਾਈਆ। ਆਦਿ ਜੁਗਾਦੀ ਪਿਤਾ ਮਾਂ, ਮਾਲਕ ਇਕੋ ਨਜ਼ਰੀ ਆਈਆ। ਜਨ ਭਗਤੋ ਤੁਹਾਡਾ ਵੇਲਾ ਵਕਤ ਹੁੰਦਾ ਰਵਾਂ, ਰਾਹਜ਼ਨ ਸਾਰੇ ਦੇਣ ਗਵਾਹੀਆ। ਅੱਗੇ ਬਦਲ ਜਾਣਾ ਸਮਾਂ, ਸੰਮਣ ਸਭ ਦੇ ਰਿਹਾ ਕਢਾਈਆ। ਜਿਨ੍ਹਾਂ ਦੇ ਅੰਦਰ ਕੂੜੀ ਤਮਾ, ਲਾਲਚ ਵਿਚ ਹਲਕਾਈਆ। ਓਨ੍ਹਾਂ ਦਾ ਜਨਮ ਹੋਣਾ ਨਵਾਂ, ਕੂਕਰ ਸੂਕਰ ਰੂਪ ਬਦਲਾਈਆ। ਕਿਸੇ ਪਤਾ ਨਹੀਂ ਸਾਧ ਸੰਤ ਆਪਣਾ ਜਾਣੇ ਕੋਈ ਨਾ ਦਮਾਂ, ਦਾਮਨ ਅਵਰ ਨਾ ਕੋਇ ਫੜਾਈਆ। ਅਗਨੀ ਤਤ ਤਪਣਾ ਚੰਮਾ, ਚੰਮ ਦ੍ਰਿਸ਼ਟੀ ਜਗਤ ਹਲਕਾਈਆ। ਵਾਚਕ ਗਿਆਨ ਹੋਣਾ ਨਿਕੰਮਾ, ਸ਼ਬਦ ਬਬਾਣ ਇਕ ਉਡਾਈਆ। ਕਲਜੁਗ ਕੂੜ ਕੁੜਿਆਰਾ ਰਹਿਣ ਨਹੀਂ ਦੇਣਾ ਪੰਮਾ, ਪਰਮ ਪੁਰਖ ਦਇਆ ਕਮਾਈਆ। ਦੀਨ ਮਜ਼੍ਹਬ ਦਾ ਰਹਿਣ ਨਹੀਂ ਦੇਣਾ ਬੰਨਾ, ਬੰਦਗੀ ਇਕੋ ਦੇਣੀ ਸਮਝਾਈਆ। ਜਿਸ ਕਾਰਨ ਗੋਬਿੰਦ ਇਕੋ ਲਾਇਆ ਕੰਨਾ, ਕਾਇਨਾਤ ਸਮਝ ਕਿਸੇ ਨਾ ਆਈਆ। ਦੋਂਹ ਅੱਖਾਂ ਵਾਲਾ ਜਗਤ ਤੁਹਾਡੇ ਸਾਹਮਣੇ ਕੀਤਾ ਅੰਨ੍ਹਾ, ਨੇਤਰਾਂ ਵਾਲਿਆਂ ਨਜ਼ਰ ਕੋਇ ਨਾ ਆਈਆ। ਏਸੇ ਦੀ ਸ਼ਹਾਦਤ ਅੰਤ ਦੇਵੇ ਚੌਦਾਂ ਸੌ ਤੀਹ ਪੰਨਾਂ, ਪਤਤ ਪਾਵਨ ਭੇਵ ਖੁਲ੍ਹਾਈਆ। ਜਿਹੜਾ ਹੁਕਮ ਰਾਮ ਨੇ ਮੰਨਾ, ਮਨਸਾ ਹੁਣ ਦੇ ਨਾਲ ਮਿਲਾਈਆ। ਜਿਹੜਾ ਕ੍ਰਿਸ਼ਨ ਬਿਦਰ ਦਵਾਰੇ ਸੁਣਿਆ ਬਿਨਾ ਕੰਨਾਂ, ਓਸ ਦਾ ਲੇਖਾ ਦਏ ਪਰਗਟਾਈਆ। ਜਿਸ ਨੂੰ ਮੂਸਾ ਮੂੰਹ

❋

❋

ਦੇ ਭਾਰ ਡਿੱਗਾ ਕਹੇ ਨੂਰ ਨਵਾਂ, ਨੌਬਤ ਹਕ ਵਜਾਈਆ। ਜਿਸ ਨੂੰ ਈਸਾ ਫਾਸੀ ਉਤੇ ਯਾਦ ਕੀਤਾ ਅਖ਼ੀਰੀ ਦਮਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਮੁਹੰਮਦ ਦਾ ਸਵਾ ਮਿੰਟ ਲੇਖੇ ਲਾਇਆ ਚੰਮਾ, ਚਸ਼ਮ ਦੀਦ ਖੇਲ ਖਿਲਾਈਆ। ਜਿਸ ਗੋਬਿੰਦ ਸੁਤ ਬਣਾਇਆ ਨੰਨ੍ਹਾ, ਮਾਛੂਵਾੜਾ ਸੇਜ ਸੁਹਾਈਆ। ਜਿਸ ਨਾਨਕ ਬਗ਼ਦਾਦ ਦਾ ਖੇਲ ਵਖਾਇਆ ਬਿਨ ਛੱਪਰ ਛੰਨਾ, ਚਾਰ ਦੀਵਾਰ ਨਾ ਕੋਇ ਵਡਿਆਈਆ। ਸੋ ਨਿਰਗੁਣ ਧਾਰ ਆਇਆ ਭੰਨਾ, ਭੱਜਿਆ ਵਾਹੋ ਦਾਹੀਆ। ਜਨ ਭਗਤੋ ਤੁਹਾਨੂੰ ਜਗਤ ਧਾਰ ਵਿਚੋਂ ਕਰ ਕੇ ਮਨ੍ਹਾ, ਮੰਤਰ ਅਗਲਾ ਦਿਤਾ ਸਮਝਾਈਆ। ਜਿਸ ਨੂੰ ਪੜ੍ਹਿਆ ਕੋਈ ਨੇੜ ਨਾ ਆਵੇ ਜਮਾ, ਲਾੜੀ ਮੌਤ ਨਾ ਕੋਇ ਪਰਨਾਈਆ। ਭੰਡਾਰਾ ਦੇ ਕੇ ਧੁਰ ਦਾ ਧਨਾ, ਧਨਾਢ ਅਗਲੇ ਦਿਤਾ ਬਣਾਈਆ। ਤੁਸਾਂ ਕੋਈ ਨਾਮ ਚੁੱਕਣਾ ਨਹੀਂ ਵਜ਼ਨ ਟੱਨਾਂ, ਸੀਸ ਗੱਠ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦਿਤਾ ਬਣਾਈਆ। ਜਨ ਭਗਤੋ ਲੇਖਾ ਅਗਲਾ ਬਣਿਆ, ਹਰਿ ਦੇਵੇ ਮਾਣ ਵਡਿਆਈਆ। ਜਿਸ ਨੇ ਤੁਹਾਡਾ ਆਤਮ ਆਪਣੀ ਧਾਰੋਂ ਜਣਿਆ, ਤੱਤਾਂ ਵਾਲਾ ਸ਼ਰੀਰ ਮਾਤ ਪਿਤਾ ਦੇ ਹਿੱਸੇ ਪਾਈਆ। ਉਸ ਦਾ ਸ਼ਬਦੀ ਤੀਰ ਸੁਣਦੇ ਰਹੇ ਅਣਿਆਲਾ ਅਣੀਆਂ, ਹੁਣ ਸਹਿਜੇ ਤੁਹਾਨੂੰ ਦਿਤਾ ਲਗਾਈਆ। ਤੁਹਾਡੇ ਪਿਛੇ ਓਸੇ ਨੂੰ ਬਣੀਆਂ, ਜੋ ਤੁਹਾਡਾ ਧੁਰ ਦਾ ਪਿਤਾ ਮਾਈਆ। ਜਗਤ ਅੱਖਾਂ ਤੁਹਾਡੀਆਂ ਰਹੀਆਂ ਨਾ ਅੰਨ੍ਹੀਆਂ, ਅੰਨ ਖਾਂਦਿਆਂ ਸਹਿਜੇ ਮਿਲਿਆ ਆਈਆ। ਧੰਨੇ ਨਾਲੋਂ ਤੁਹਾਡੀਆਂ ਚੰਗੀਆਂ ਮੰਨੀਆਂ, ਨਿਤ ਨਵਿਤ ਸਦਾ ਸਦਾ ਦਰਸ਼ਨ ਦੇਵੇ ਚਾਈਂ ਚਾਈਂਆ। ਤੁਹਾਡੇ ਘਰਾਂ ਦੀਆਂ ਖਾ ਕੇ ਟੁੱਕਰ ਚੱਪਾ ਖੰਨੀਆਂ, ਆਪਣਾ ਸ਼ੁਕਰ ਮਨਾਈਆ। ਲੇਖਾ ਚੁਕਾਵੇ ਓਨ੍ਹਾਂ ਬੱਚੀਆਂ ਨੰਨ੍ਹੀਆਂ, ਜਿਸ ਦੀ ਬਲ ਬਾਵਨ ਦਏ ਗਵਾਹੀਆ। ਸ਼ਬਦੀ ਡੋਰ ਬੰਧਾ ਕੇ ਕੰਨੀਆਂ, ਕਰਮਾਂ ਦਾ ਕਾਂਡ ਮੁਕਾਈਆ। ਜਨ ਭਗਤੋ ਤੁਹਾਨੂੰ ਵਜੌਣੀਆਂ ਪੈਣ ਨਾ ਟੱਲੀਆਂ, ਸੰਖਾਂ ਨਾਲ ਨਾ ਕੋਇ ਸ਼ਨਵਾਈਆ। ਲੱਭਣਾ ਪਏ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰੇ ਵਾਲੀਆਂ ਗਲੀਆਂ, ਸਿੱਧਾ ਬਾਜ਼ਾਰ ਏਕੰਕਾਰ ਧੁਰ ਦਰਬਾਰ ਦਿਤਾ ਵਖਾਈਆ। ਜਿਥੇ ਆਤਮਾ ਪਰਮਾਤਮਾ ਨਾਲ ਰਲੀਆਂ, ਰਲ ਕੇ ਝਟ ਲੰਘਾਈਆ। ਉਹ ਗੁਰਮੁਖ ਸਵਾਣੀਆਂ ਕਦੇ ਨਾ ਹੋਵਣ ਕੱਲੀਆਂ, ਕਲਮਿਆਂ ਤੋਂ ਪਰੇ ਜਿਨ੍ਹਾਂ ਨੂੰ ਮਿਲਿਆ ਧੁਰ ਦਾ ਮਾਹੀਆ। ਜਿਸ ਨੂੰ ਸਜਦਾ ਕੀਤਾ ਅਲੀਆਂ, ਉਹ ਆਲਮ ਦਾ ਮਾਲਕ ਬਾਲਮ ਤੁਹਾਡਾ ਨਜ਼ਰੀ ਆਈਆ। ਜੁਗ ਚੌਕੜੀ ਵਲੀਆ ਛਲੀਆ, ਅਛਲ ਛਲਧਾਰੀ ਕਹੇ ਲੋਕਾਈਆ। ਜਿਸ ਦੇ ਪਿਛੇ ਨਾਨਕ ਧਾਰ ਗੋਬਿੰਦ ਦਿਤੀਆਂ ਬਲੀਆਂ, ਬਲਧਾਰੀ ਵੇਖ ਵਖਾਈਆ। ਜਨ ਭਗਤੋ ਤੁਸੀਂ ਓਸ ਦੀ ਗੋਦ ਵਿਚ ਬਹਿ ਕੇ ਪਲੀਆਂ, ਜੋ ਪਾਲਣਹਾਰ ਸਰਬ ਅਖਵਾਈਆ। ਜਿਸ ਨੇ ਪਿਆਰ ਅੰਦਰ ਵਿਹਾਰ ਅੰਦਰ ਸ਼ਿੰਗਾਰ ਅੰਦਰ ਸੰਸਾਰ ਤੁਹਾਡੀਆਂ ਰੂਹਾਂ ਘੱਲੀਆਂ, ਘਾਇਲ ਕਰ ਕੇ ਆਪਣੇ ਨਾਲ ਮਿਲਾਈਆ। ਦੁਨੀਆ ਤੁਹਾਨੂੰ ਕਹੇ ਇਹ ਮੂਰਖ ਟੋਲੀਆਂ ਝੱਲੀਆਂ, ਜਿਨ੍ਹਾਂ ਦੇ ਅੰਦਰ ਝਲਕ ਨੂਰ ਇਲਾਹੀਆ। ਪੁਰਖ ਅਕਾਲ ਕਹੇ ਏਨ੍ਹਾਂ ਮੇਰੀਆਂ ਦਹਿਲੀਜ਼ਾਂ ਮੱਲੀਆਂ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਇਹ ਓਸ ਨੂਰ ਦੀਆਂ ਡਲੀਆਂ, ਜਿਸ ਵਿਚੋਂ ਨੂਰ ਜਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਗਾਈਏ ਤੇਰਾ ਢੋਲਾ, ਢੋਲ ਇਕੋ ਤੂੰ ਹੀ ਨਜ਼ਰੀ ਆਈਆ। ਸਾਡਾ ਬਦਲਦਾ ਰਿਹੋਂ ਬੋਲਾ, ਸਿਫ਼ਤੀ ਨਾਮ ਜਣਾਈਆ। ਵਟਾਉਦਾ ਰਿਹੋਂ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਰੱਖਦਾ ਰਿਹੋਂ ਓਹਲਾ, ਸੰਗੀ ਹੋ ਕੇ ਭੇਵ ਛੁਪਾਈਆ।

❋

❋

ਬਣਦਾ ਰਿਹੋਂ ਤੋਲਾ, ਤਰਾਜ਼ੂ ਆਪਣੇ ਹੱਥ ਉਠਾਈਆ। ਪੁਰਖ ਅਕਾਲ ਤੇਰਾ ਪੜਦਾ ਕਿਸੇ ਨਾ ਫੋਲਾ, ਫੁਲਕੇ ਖਾਣ ਵਾਲੇ ਗੁਰ ਅਵਤਾਰ ਪੈਗ਼ੰਬਰ ਬਣਾ ਕੇ ਲੋਕਮਾਤ ਸਾਡੀ ਸੇਵ ਦਿਤੀ ਲਗਾਈਆ। ਆਪਣਾ ਸ਼ਬਦ ਵਿਚ ਬਣਾ ਕੇ ਵਿਚੋਲਾ, ਵਿਚੇ ਵਿਚ ਕਰੀ ਪੜ੍ਹਾਈਆ। ਤੇਰੇ ਨਾਮ ਦਾ ਪਾ ਕੇ ਰੌਲਾ, ਰੌਣਕ ਜਗਤ ਵਿਚ ਰਖਾਈਆ। ਤੈਨੂੰ ਦੱਸ ਕੇ ਸ਼ਾਹ ਦੌਲਾ, ਦੌਲਤ ਦਾ ਮਾਲਕ ਆਏ ਸਮਝਾਈਆ। ਚਾਰ ਜੁਗ ਦੇ ਇਕਵੰਜਾ ਬਵੰਜਾ ਗੁਰ ਅਵਤਾਰ ਪੈਗ਼ੰਬਰ ਭਗਤਾਂ ਇਕੱਠਾ ਹੋਇਆ ਟੋਲਾ, ਟੋਟਲ ਆਪਣਾ ਰਹੇ ਜਣਾਈਆ। ਬਿਨ ਤੇਰੀ ਕਿਰਪਾ ਦੀਨ ਦੁਨੀ ਦਾ ਮੇਟੇ ਕੋਈ ਨਾ ਰੌਲਾ, ਰਾਵਲ ਪਾਂਧੇ ਝਗੜਾ ਨਾ ਕੋਇ ਮੁਕਾਈਆ। ਫਿਰੀ ਦਰੋਹੀ ਉਪਰ ਧਵਲਾ, ਜਗਤ ਸੰਤ ਰਹੇ ਕੁਰਲਾਈਆ। ਮਨ ਵਾਸਨਾ ਜੀਵ ਜਹਾਨ ਹੋਇਆ ਬਵਲਾ, ਬੌਰਾ ਹੋ ਕੇ ਦਏ ਦੁਹਾਈਆ। ਤੂੰ ਨੂਰ ਖ਼ੁਦਾਈ ਅਵਲਾ, ਆਲਮੀਨ ਤੇਰੀ ਸਰਨਾਈਆ। ਕਲਜੁਗ ਅੰਤਮ ਸਭ ਤਾਰ ਦੇ ਜੱਟ ਯਮਲਾ, ਜੋ ਚਲ ਆਏ ਸਰਨਾਈਆ। ਵਜਾਉਣਾ ਪਏ ਕਿਸੇ ਨਾ ਤਬਲਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਭ ਦਾ ਪੈਂਡਾ ਮੁਕਾ ਦੇ ਅਗਲਾ, ਅੱਗੇ ਹੋ ਨਾ ਕੋਇ ਅਟਕਾਈਆ। ਭੌਣਾ ਪਏ ਨਾ ਕਿਸੇ ਜੰਗਲਾਂ, ਤੀਰਥ ਤਟ ਨਾ ਕੋਇ ਵਖਾਈਆ। ਪਾਰ ਕਰਾ ਦੇ ਗ਼ਰੀਬ ਕੰਗਲਾ, ਬਿਨ ਟਕਿਆਂ ਕੀਮਤ ਪਾਈਆ। ਸ਼ਬਦੀ ਡੋਰੀ ਅੰਦਰ ਬੰਧ ਲਾ, ਬੰਦਗੀ ਆਪਣੀ ਦੇ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਰੰਗ ਲਾ, ਰੰਗਤ ਇਕੋ ਦੇ ਵਖਾਈਆ। ਜਨਮ ਜਨਮ ਦੀ ਟੁੱਟੀ ਜਨ ਭਗਤਾਂ ਪ੍ਰਭੂ ਗੰਢ ਲਾ, ਆਪਣੀ ਗੰਢ ਆਪ ਪਵਾਈਆ। ਸੰਤ ਸੁਹੇਲਿਆਂ ਸਾਚੀ ਠੰਡ ਪਾ, ਅਗਨੀ ਤਤ ਬੁਝਾਈਆ। ਜਗਤ ਵਿਛੋੜਾ ਰੰਡ ਗਵਾ, ਕੰਤ ਸੁਹਾਗ ਨਜ਼ਰੀ ਆਈਆ। ਜਨਮ ਜਨਮ ਦਾ ਪੰਧ ਮੁਕਾ, ਲੱਖ ਚੁਰਾਸੀ ਡੇਰਾ ਢਾਹੀਆ। ਦਰ ਆਇਆਂ ਸਚਖੰਡ ਬਹਾ, ਜਿਥੇ ਮਿਲੇ ਤੇਰੀ ਸਰਨਾਈਆ। ਸੂਰਜ ਚੰਦ ਨਾ ਕੋਇ ਰੁਸ਼ਨਾ, ਜਲਵਾ ਜੋਤ ਦੇਣਾ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਬਣੇ ਗਵਾਹ, ਸਾਰੇ ਦੇਣ ਸਫ਼ਾਈਆ। ਜਿਹੜੇ ਜੋੜੇ ਉਹ ਵਿਛੜਨ ਕਦੇ ਨਾ, ਬਿਛਰਤ ਲਏ ਮਿਲਾਈਆ। ਜਿਨ੍ਹਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਗਾ, ਗਹਿਰ ਗੰਭੀਰ ਆਪਣੇ ਘਰ ਵਸਾਈਆ। ਨਿਥਾਵਿਆਂ ਦੇ ਕੇ ਧੁਰ ਦਾ ਥਾਂ, ਦਰਗਾਹ ਸਾਚੀ ਦਏ ਟਿਕਾਈਆ। ਨਾਤਾ ਤੁੜਾ ਕੇ ਜਗਤ ਵਾਲੇ ਪਿਤਾ ਮਾਂ, ਪੁਰਖ ਅਕਾਲ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਜਨ ਭਗਤ ਕਹਿਣ ਪ੍ਰਭ ਦੇਵੀਂ ਨਾ ਲਾਰਾ, ਅਛਲ ਅਛੱਲ ਤੇਰਾ ਭੇਵ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਜਨ ਭਗਤੋ ਮੈਂ ਤੁਹਾਡੇ ਬਿਨਾਂ ਰਹਾਂ ਕਵਾਰਾ, ਧੁਰ ਸੰਯੋਗ ਨਾ ਕੋਇ ਬਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਕਰਦਾ ਰਿਹਾ ਉਧਾਰਾ, ਤਾਰੀਖ਼ ਤਰੀਕੇ ਨਾਲ ਵਧਾਈਆ। ਮੇਰਾ ਅੰਤ ਨਾ ਪਾਰਾਵਾਰਾ, ਬੇਅੰਤ ਕਰ ਕੇ ਰਹੇ ਗਾਈਆ। ਸ਼ਬਦ ਨਾਦ ਵਜਾ ਨਗਾਰਾ, ਨਗ਼ਮੇ ਦਿਤੇ ਸੁਣਾਈਆ। ਜੋਤੀ ਨੂਰ ਕਰ ਉਜਿਆਰਾ, ਬ੍ਰਹਿਮੰਡ ਖੰਡ ਜੀਉ ਪਿੰਡ ਦਿਤਾ ਸਮਝਾਈਆ। ਥੋੜਾ ਜਿਹਾ ਕਰ ਇਸ਼ਾਰਾ, ਐਸ਼ੋ ਇਸ਼ਰਤ ਵਿਚੋਂ ਬਾਹਰ ਰਖਾਈਆ। ਆਪਣਾ ਨਿੱਕਾ ਜਿਹਾ ਦੇ ਕੇ ਚਮਤਕਾਰਾ, ਚਮਨ ਗੁਲਸ਼ਨ ਦਿਤੇ ਮਹਿਕਾਈਆ। ਅੱਖਰਾਂ ਵਾਲੀਆਂ ਗਵਾ ਕੇ ਵਾਰਾਂ, ਵਾਰਸ ਜਗਤ ਦਿਤਾ ਬਣਾਈਆ। ਆਪ ਹੋ ਕੇ ਬੇਇਤਬਾਰਾ, ਜੁਗ ਜੁਗ ਬੈਠਾ ਰਿਹਾ ਮੁਖ ਛੁਪਾਈਆ। ਕਲਜੁਗ ਅੰਤ ਹੋ ਉਜਿਆਰਾ, ਉਜਰਤ ਸਭ ਦੀ ਝੋਲੀ ਪਾਈਆ। ਲੇਖੇ ਲੱਗੇ ਸਭ ਦਾ ਪਹਿਲੀ ਮੱਘਰ ਦਿਹਾੜਾ, ਦਿਹਾੜੀਦਾਰਾਂ ਦੀ ਦਿਹਾੜੀ ਝੋਲੀ ਪਾਈਆ।

❋

❋

ਨੌ ਮੱਘਰ ਨੂੰ ਦੁਆਬੇ ਲੱਗਣਾ ਧਰਮ ਅਖਾੜਾ, ਖਿੜਕੀਆਂ ਕੁੰਡੇ ਦਏ ਖੁਲ੍ਹਾਈਆ। ਜਨ ਭਗਤੋ ਤੁਹਾਡਾ ਮੰਗਣ ਆਏ ਵਾੜਾ, ਆਪਣਾ ਪੰਧ ਮੁਕਾਈਆ। ਜਿਹੜਾ ਕੌਲ ਕੀਤਾ ਗੋਬਿੰਦ ਨਾਲ ਸ਼ਕੋਹ ਦਾਰਾ, ਤੀਰ ਮੁੱਖੀ ਉਤੇ ਲਿਖਾਈਆ। ਅੱਖ ਦੀ ਪਲਕ ਨਾਲ ਝਲਕ ਨਾਲ ਫਲਕ ਤੋਂ ਉਪਰ ਖ਼ਲਕ ਦਾ ਵਿਹਾਰਾ, ਤੁਅੱਲਕ ਇਕੋ ਨਾਲ ਜੁੜਾਈਆ। ਜਿਸ ਦਾ ਹੁਕਮ ਕਟਕ ਦਾ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੀਏ ਤੇਰੀ ਸਿਫ਼ਤ, ਚਾਰ ਜੁਗ ਦੇ ਸਫ਼ੇ ਲਏ ਉਲਟਾਈਆ। ਹੁਕਮੇ ਅੰਦਰ ਸਾਰੇ ਕਰ ਕੇ ਗਰਿਫ਼ਤ, ਦਰ ਠਾਂਡੇ ਲਏ ਬਹਾਈਆ। ਕੋਈ ਨਾ ਸਕੇ ਖ਼ਿਸਕ, ਪਲੂ ਗੰਢ ਨਾ ਕੋਇ ਤੁੜਾਈਆ। ਰੋਂਦੇ ਵੇਖੇ ਹਕ਼ੀਕ਼ੀ ਮਜਾਜ਼ੀ ਇਸ਼ਕ, ਦੋਵੇਂ ਦੇਣ ਦੁਹਾਈਆ। ਪ੍ਰਭੂ ਚਾਰ ਜੁਗ ਦੇ ਸਾਡੇ ਮੁੱਕਣ ਲੱਗੇ ਇਸ਼ਟ, ਤੇਰੀ ਇਕ ਸਰਨਾਈਆ। ਉਚੀ ਰੋ ਕੇ ਕਿਹਾ ਯਸੂ ਕਰਿਸਤ, ਚੀਕ ਉਡੀਕ ਵਿਚ ਲਗਾਈਆ। ਮੈਨੂੰ ਯਾਦ ਫੱਟੇ ਉਤੇ ਕਿਹਾ ਮਰੀਅਮ ਬੇਟਾ ਦੱਸ ਟਾਂਕ ਕੇ ਜਿਸਤ, ਜਿਸਮ ਤੋਂ ਬਾਹਰ ਆਪਣਾ ਆਪ ਵਖਾਈਆ। ਸ਼ਬਦੀ ਹੁਕਮ ਦੇ ਕੇ ਗਿਉਂ ਖ਼ਿਸਕ, ਅੱਗੇ ਹੋ ਨਾ ਗੰਢ ਖੁਲ੍ਹਾਈਆ। ਪਰਵਰਦਿਗਾਰ ਕਿਹਾ ਤੇਰੀ ਮੇਰੀ ਬਿਨ ਅੱਖਰਾਂ ਵਾਲੀ ਲਿਖਤ, ਲੇਖ ਨਾ ਕੋਇ ਜਣਾਈਆ। ਯਸੂ ਕਿਹਾ ਕੁਛ ਦੱਸ ਭਵਿਖਤ, ਭਰਮ ਦੇ ਮਿਟਾਈਆ। ਨੂਰੀ ਨੂਰ ਕਿਹਾ ਜਿਸ ਵੇਲੇ ਦੁਨੀਆ ਦੋਹਾਂ ਦੀ ਹੋਈ ਨਿੰਦਕ, ਨਿੰਦਿਆ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਈਆ। ਯਸੂ ਕਿਹਾ ਕੁਛ ਦੱਸ ਹੋਰ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਮੁੱਲਾਂ ਸ਼ੇਖ਼ ਮੁਸਾਇਕ ਜਗਤ ਨਬੀ ਪੰਡਤ ਪਾਂਧੇ ਜਗਤ ਸੰਤ ਹੋਏ ਚੋਰ, ਚੋਰੀ ਗੁਰਦਰ ਮੰਦਰ ਮਸਜਿਦ ਨਜ਼ਰੀ ਆਈਆ। ਤੁਹਾਡੇ ਹੱਥੋਂ ਸਭ ਦੀ ਟੁੱਟਣੀ ਡੋਰ, ਕੱਚਾ ਤੰਦ ਤੇਰੇ ਗਲ ਲਟਕਾਈਆ। ਸਭ ਨੂੰ ਮੇਰੀ ਪੈਣੀ ਲੋੜ, ਲੋਹੜਾ ਪਵੇ ਜਗਤ ਲੋਕਾਈਆ। ਵਿਛੜਿਆਂ ਦਏ ਕੋਈ ਨਾ ਜੋੜ, ਸਾਚਾ ਮੇਲ ਨਾ ਕੋਇ ਮਿਲਾਈਆ। ਯਸੂ ਹੁਣ ਮੈਂ ਹੋਰ ਫੇਰ ਮੈਂ ਹੋਰ, ਜਦ ਵੇਖੋ ਤੇ ਨਵਾਂ ਨਕੋਰ, ਨਿੱਕਾ ਵੱਡਾ ਨਜ਼ਰ ਕੋਇ ਨਾ ਆਈਆ। ਮੇਰਾ ਕਿਸੇ ਨਾਲ ਨਹੀਂ ਕੋਈ ਖ਼ੋਰ, ਬੇਖ਼ਬਰਾਂ ਖ਼ਬਰ ਪੁਚਾਈਆ। ਜਿਸ ਕਾਰਨ ਤੁਹਾਨੂੰ ਦਿਤਾ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਅੰਤ ਏਸ ਜਗ ਨੂੰ ਚਲੇ ਛੋੜ, ਛੁੱਟੀ ਜਗਤ ਲੋਕਾਈਆ। ਮਟਕੀ ਦੇਣੀ ਫੋੜ, ਭਾਂਡਾ ਤਨ ਭੰਨਾਈਆ। ਓਥੇ ਜਾਣਾ ਬਹੁੜ, ਜਿਥੇ ਬਹੁੜੀ ਬਹੁੜੀ ਕਰਦਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਯਸੂ ਕਿਹਾ ਮੈਂ ਤੇਰਾ ਗ਼ੁਲਾਮ, ਖ਼ਾਦਮ ਧੁਰ ਦਾ ਲੈਣਾ ਬਣਾਈਆ। ਮੇਰੀ ਇਛਿਆ ਪੂਰੀ ਕਰਨੀ ਕਾਮ, ਆਸਾ ਤੇਰੇ ਨਾਲ ਵਧਾਈਆ। ਜਿਸ ਵੇਲੇ ਹੋਣ ਲੱਗਾ ਬਦਨਾਮ, ਬਦੀ ਕਰੇ ਲੋਕਾਈਆ। ਤੂੰ ਯਾਰੇ ਯਾਰ ਪਹੁੰਚਣਾ ਆਣ, ਗ਼ਮਖਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਜਨ ਭਗਤਾਂ ਦੇਵੇ ਧੁਰ ਦਾ ਦਾਨਾ, ਨਾਮ ਨਿਰਵੈਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਲੋਕਮਾਤ ਰੱਖ ਕੇ ਨਿਸ਼ਾਨਾ, ਨਿਸ਼ਾਨੇ ਉਤੇ ਨਿਸ਼ਾਨਾ ਆ ਕੇ ਲੱਗਾ ਬੇਪਰਵਾਹੀਆ।

❋

❋