ਪੁਸਤਕਾਲਾਭਾਗ ੨੦

੨ ਮੱਘਰ ਸ਼ਹਿਨਸ਼ਾਹ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਚਖੰਡ ਦਵਾਰੇ ਵਕਤ ਸੁਹਾਵਾ, ਸਵਾਮੀ ਅੰਤਰਜਾਮੀ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੂਰਾ ਕਰੇ ਦਾਅਵਾ, ਦਾਅਵੇਦਾਰ ਜੋ ਗਏ ਸੁਣਾਈਆ। ਜੁਗ ਚੌਕੜੀ ਪੂਰਬ ਲੇਖਾ ਸਭ ਦਾ ਵੇਖੇ ਨਾਵਾਂ, ਨਰ ਨਿਰੰਕਾਰਾ ਪੜਦਾ ਆਪ ਉਠਾਈਆ। ਜਨ ਭਗਤ ਸੁਹੇਲੇ ਦਰ ਠਾਂਡੇ ਮੇਲੇ ਨਾਲ ਚਾਵਾਂ, ਚਾਓ ਘਨੇਰਾ ਆਪਣੇ ਦਰ ਵਖਾਈਆ। ਤੋਲ ਤਰਾਜ਼ੂ ਨਾਮ ਕੰਡਾ ਰੱਖੇ ਸਾਵਾਂ, ਸਾਂਵਲ ਹੋ ਕੇ ਆਪਣਾ ਹੁਕਮ ਵਰਤਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਗਰਾਵਾਂ, ਖੇੜਾ ਹਰਿਜਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਸਾਚਾ ਰੰਗ ਰੰਗਾਈਆ। ਸਚਖੰਡ ਦਵਾਰ ਰੰਗ ਰੰਗੀਲਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਨਿਰਗੁਣ ਧਾਰ ਭਗਤ ਕਬੀਲਾ, ਕਾਮਲ ਮੁਰਸ਼ਦ ਦਏ ਵਡਿਆਈਆ। ਭਾਗ ਲੱਗੇ ਉਤੇ ਜ਼ਮੀਨਾ, ਜਾਹਰ ਜਹੂਰ ਵੇਖ ਵਖਾਈਆ। ਲਹਿਣਾ ਦੇਣਾ ਜਾਣੇ ਪੂਰਬ ਕਦੀਮਾਂ, ਕੁਦਰਤ ਦਾ ਮਾਲਕ ਵੇਖ ਵਖਾਈਆ। ਮਹੱਲ ਅਟੱਲ ਸੁਹਾਏ ਇਕ ਅਜ਼ੀਮਾ, ਆਲੀਸ਼ਾਨ ਆਪ ਇਕੋ ਨਜ਼ਰੀ ਆਈਆ। ਕਲਜੁਗ ਅੰਤ ਸਤਿਜੁਗ ਸਾਚੀ ਕਰ ਤਰਮੀਮਾਂ, ਤਮਾ ਕੂੜ ਦਏ ਮਿਟਾਈਆ। ਜਨ ਭਗਤ ਬਣਾ ਕੇ ਧੁਰ ਦਾ ਨਗੀਨਾ, ਨਿਗਾਹ ਆਪਣੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੋਕ ਤੀਨਾ, ਪਰਲੋਕ ਆਪਣਾ ਹੁਕਮ ਵਰਤਾਈਆ।

੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਅਜੈਬ ਸਿੰਘ ਦੇ ਗ੍ਰਹਿ ਪਿੰਡ ਹਰਿਰਾਏ ਪੁਰ ਜ਼ਿਲਾ ਬਠਿੰਡਾ

ਸਚ ਸੰਦੇਸ਼ ਦੇਵੇ ਹਰਿ ਸੱਚਾ, ਸਚ ਸਚ ਜਗਤ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਸ਼ਬਦੀ ਧਾਰ ਬੱਚਾ, ਬਚਪਨ ਸਭ ਦਾ ਆਪਣੀ ਝੋਲੀ ਪਾਈਆ। ਜਨ ਭਗਤ ਸੱਜਣ ਸਹਾਈ ਬਣ ਕੇ ਸਕਾ, ਸਗਲਾ ਭਉ ਮਿਟਾਈਆ। ਪ੍ਰੇਮ ਅੰਦਰ ਰਹਿਣ ਨਾ ਦੇਵੇ ਕੱਚਾ, ਕੰਚਨ ਗੜ੍ਹ ਇਕ ਸੁਹਾਈਆ। ਦੇਵੇ ਦਰਸ ਆਪਣੀ ਅੱਖਾ, ਅੱਖਾਂ ਵਿਚੋਂ ਨਜ਼ਰੀ ਆਈਆ। ਲਹਿਣਾ ਦੇਣਾ ਚੁਕਾਵੇ ਬਿਨਾ ਹੱਥਾਂ, ਸਮਰਥ ਹੋਵੇ ਸਹਾਈਆ। ਪ੍ਰੀਤੀ ਅੰਦਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਸਚ ਸੰਦੇਸ਼, ਸੁਨੇਹੜਾ ਸਚ ਸੁਣਾਈਆ। ਪਰਮ ਪੁਰਖ ਦਾ ਇਕੋ ਉਪਦੇਸ਼, ਉਪਮਾਂ ਤੋਂ ਪਰੇ ਪੜ੍ਹਾਈਆ। ਗੁਣਾਂ ਵਿਚ ਵਿਸ਼ੇਸ਼, ਵਿਸ਼ਿਆਂ ਦਾ ਗੇੜ ਕਟਾਈਆ। ਵੇਖਦਾ ਰਹੇ ਹਮੇਸ਼, ਸਦਾ ਸਦਾ ਗੁਸਾਈਂਆ। ਬਖ਼ਸ਼ਦਾ ਰਹੇ ਟੇਕ, ਟਿੱਕੇ ਮਸਤਕ ਧੂੜੀ ਲਾਈਆ। ਬਦਲਦਾ ਰਹੇ ਰੇਖ, ਜੁਗ ਚੌਕੜੀ ਡੇਰਾ ਢਾਹੀਆ। ਵਸਾਉਂਦਾ ਰਹੇ ਆਪਣੇ ਦੇਸ, ਘਰ ਸੁਹੰਜਣਾ ਇਕ ਸਮਝਾਈਆ। ਕਰਦਾ ਰਹੇ ਅਗੰਮੀ ਹੇਤ, ਹਿਤਕਾਰੀ ਹੋ ਕੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਵੇਖੇ ਪਰਦੇਸ, ਪਰਦੇਸੀ ਹੋ ਕੇ ਆਪਣਾ ਖੇਲ ਖਿਲਾਈਆ।

❋

❋

੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਟਹਿਲ ਸਿੰਘ ਦੇ ਗ੍ਰਹਿ ਪਿੰਡ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ

ਵਾਚਕ ਸ਼ਬਦਾਂ ਦਾ ਅਗੰਮੀ ਸ਼ਬਦ ਇਕ, ਏਕੰਕਾਰ ਨਿਰੰਕਾਰ ਦਏ ਵਡਿਆਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਲਿਖ, ਨਿਰਅੱਖਰ ਵਿਚੋਂ ਅੱਖਰ ਧਾਰ ਪਰਗਟਾਈਆ। ਜਿਸ ਦਾ ਨੂਰ ਜਹੂਰ ਜਗਤ ਨੇਤਰਾਂ ਨਾਲ ਨਾ ਪਏ ਦਿਸ, ਦਹਿ ਦਿਸ਼ਾ ਹੁਕਮ ਵਰਤਾਈਆ। ਸੋ ਸਵਾਮੀ ਅੰਤਰਜਾਮੀ ਸਤਿ ਸਰੂਪ ਸਦਾ ਨਿੱਕ, ਵੱਡਾ ਵੱਡਿਆਂ ਦਏ ਵਡਿਆਈਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਦੀਨ ਦੁਨੀ ਲਈ ਜਿਤ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣਾ ਹੁਕਮ ਮਨਾਈਆ। ਜਨ ਭਗਤਾਂ ਕਰੇ ਪ੍ਰੇਮੀ ਪ੍ਰੀਤਮ ਹੋ ਕੇ ਧੁਰ ਦਾ ਹਿਤ, ਹਿਤਕਾਰੀ ਹੋ ਕੇ ਆਪਣਾ ਰੰਗ ਰੰਗਾਈਆ। ਨਿਜ ਨੇਤਰ ਲੋਚਨ ਨੈਣ ਖੋਲ੍ਹ ਕੇ ਦਰਸ਼ਨ ਦੇਵੇ ਨਿਤ, ਦੋ ਜਹਾਨਾਂ ਵਾਲੀ ਦੀਨ ਦਿਆਲ ਆਪਣੀ ਦਇਆ ਕਮਾਈਆ। ਠਾਕਰ ਸਵਾਮੀ ਹੋ ਕੇ ਬਣੇ ਪੁਰਖ ਅਕਾਲਾ ਪਿਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਨ੍ਹਾਂ ਨੇ ਸਾਚਾ ਸ਼ਬਦ ਧੁਰ ਦਾ ਲਿਆ ਸਿਖ, ਅਗਲਾ ਪਿਛਲਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸ਼ਬਦ ਦਏ ਵਡਿਆਈਆ। ਸਰਬ ਸ਼ਬਦਾਂ ਦਾ ਸ਼ਬਦ ਏਕੋ ਮੀਤ, ਸੁਤ ਦੁਲਾਰਾ ਪ੍ਰਭ ਦਾ ਨਜ਼ਰੀ ਆਈਆ। ਜਿਸ ਦਾ ਨਿਤ ਨਵਿਤ ਸੋਹਲਾ ਢੋਲਾ ਇਕੋ ਗੀਤ, ਜੁਗ ਚੌਕੜੀ ਪੀਰ ਪੈਗ਼ੰਬਰ ਗਏ ਗਾਈਆ। ਜਿਸ ਨੂੰ ਲੱਭਦੇ ਠਾਕਰ ਦਵਾਰੇ ਮੰਦਰ ਮਸਜਿਦ ਵਿਚ ਮਸੀਤ, ਸ਼ਿਵਦਵਾਲੇ ਗੁਰਦਰ ਭੱਜਣ ਥਾਉਂ ਥਾਈਂਆ। ਸੋ ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਪੜਦਾ ਲਾਹੀਆ। ਜਨ ਭਗਤਾਂ ਦੱਸ ਕੇ ਹਕ ਪ੍ਰੀਤ, ਪਰਵਰਦਿਗਾਰ ਦਏ ਮਿਲਾਈਆ। ਭਰਮ ਮਿਟਾ ਕੇ ਊਚ ਨੀਚ, ਅਗੰਮ ਅਥਾਹ ਦਏ ਵਖਾਈਆ। ਕਰ ਪਰਕਾਸ਼ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਰੁਸ਼ਨਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਧੁਰ ਦਾ ਸ਼ਬਦ ਕਲਜੁਗ ਝਗੜਾ ਮੇਟੇ ਜੂਠ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਸੁਹੰਜਣੀ ਕਰੇ ਰੁੱਤ, ਸਤਿਜੁਗ ਸਚ ਫੁਲਵਾੜੀ ਆਪ ਮਹਿਕਾਈਆ। ਹੁਕਮ ਸੁਣੇ ਅਬਿਨਾਸ਼ੀ ਅਚੁਤ, ਨਿਉਂ ਨਿਉਂ ਲਾਗੇ ਪਾਈਆ। ਭਾਗ ਲਗਾਏ ਕਾਇਆ ਮਾਟੀ ਬੁਤ, ਬੁਤਖਾਨੇ ਕੂੜੇ ਕਰੇ ਸਫ਼ਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਆਪਣੀ ਗੋਦੀ ਚੁੱਕ, ਸਚ ਦਵਾਰਾ ਏਕੰਕਾਰਾ ਇਕ ਵਖਾਈਆ। ਜਿਸ ਨੇ ਸਾਰਿਆਂ ਸ਼ਬਦਾਂ ਦੀ ਸਾਂਝੀ ਇਕ ਸੁਣਾਈ ਤੁਕ, ਤੁਖ਼ਮ ਤਾਸੀਰ ਸਭ ਦੀ ਦਏ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਆਸਾ ਤ੍ਰਿਸ਼ਨਾ ਮੇਟੇ ਭੁੱਖ, ਤ੍ਰਿਸ਼ਨਾ ਤ੍ਰਿਪਤ ਦਏ ਕਰਾਈਆ। ਜਨ ਭਗਤਾਂ ਸਫ਼ਲ ਕਰਾਏ ਜਨਣੀ ਕੁੱਖ, ਪਤਤ ਪੁਨੀਤ ਦਏ ਵਡਿਆਈਆ। ਭੇਵ ਖੁਲ੍ਹਾਏ ਪੜਦਾ ਓਹਲਾ ਲੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਦ੍ਰਿੜਾਈਆ। ਸਾਰਿਆਂ ਸ਼ਬਦਾਂ ਦਾ ਇਕੋ ਸੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਇਕੋ ਮੰਨਣ ਸੂਰਾ ਸਰਬੰਗ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਵਜਾਉਂਦੇ ਗਏ ਮਰਦੰਗ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਢੋਲਾ ਗਾਈਆ। ਜਲਵਾ ਨੂਰ ਪਰਕਾਸ਼ ਕਰ ਕੇ ਗਏ ਚੰਦ, ਸੂਰੀਆ ਚੰਦ ਨਾ ਕੋਇ ਵਡਿਆਈਆ। ਆਤਮ ਪਰਮਾਤਮ ਦੱਸ ਕੇ ਗਏ ਅਨੰਦ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਢੋਲੇ ਗੀਤ

❋

❋

ਗਾ ਕੇ ਗਏ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਸੋ ਸਾਹਿਬ ਸਵਾਮੀ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਸਰਬ ਸ਼ਬਦਾਂ ਦਾ ਹਰਿ ਸ਼ਬਦ ਤੁਰੰਗ, ਦੋ ਜਹਾਨਾਂ ਵੇਖ ਵਖਾਈਆ। ਆਸਾ ਮਨਸਾ ਪੂਰੀ ਕਰੇ ਉਮੰਗ, ਤ੍ਰਿਸ਼ਨਾ ਕੂੜੀ ਦਏ ਗਵਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਆਪਣਾ ਪੜਦਾ ਲਾਹੀਆ। ਨਿਰਗੁਣ ਜੋਤ ਚਾੜ੍ਹ ਕੇ ਚੰਦ, ਸਾਚਾ ਨੂਰ ਕਰੇ ਰੁਸ਼ਨਾਈਆ। ਧੁਰ ਦਾ ਸ਼ਬਦ ਸੁਣਾ ਕੇ ਬਿਨਾ ਕੰਨ, ਅਨਹਦ ਨਾਦੀ ਨਾਦ ਵਜਾਈਆ। ਲੇਖਾ ਜਾਣ ਪਵਣ ਸਵਾਸ ਦਮ, ਦਾਮਨਗੀਰ ਹੋ ਕੇ ਲਏ ਛੁਡਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਸਰਬ ਸ਼ਬਦਾਂ ਦਾ ਸ਼ਬਦ ਜੋ ਗੁਰਮੁਖ ਲਏ ਮੰਨ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਰਬ ਸ਼ਬਦਾਂ ਦਾ ਹਰਿ ਸ਼ਬਦ ਮਿਲਾਪ, ਗੁਰ ਸ਼ਬਦ ਮਿਲੇ ਵਡਿਆਈਆ। ਬਿਨ ਰਸਨਾ ਜਿਹਵਾ ਚਲੇ ਜਾਪ, ਜਗਜੀਵਣ ਦਾਤਾ ਦਏ ਸਮਝਾਈਆ। ਕੋਟ ਜਨਮ ਦੇ ਉਤਾਰੇ ਪਾਪ, ਦੁਰਮਤ ਮੈਲ ਧਵਾਈਆ। ਰੂਹ ਬੁਤ ਦੋਵੇਂ ਕਰੇ ਸਾਫ਼, ਪਾਕੀਜ਼ਾ ਆਪਣਾ ਰੰਗ ਚੜ੍ਹਾਈਆ। ਕਾਇਆ ਮੰਦਰ ਸਾਚੇ ਹੁਜਰੇ ਸੁਹਾਏ ਹਕ ਮਹਿਰਾਬ, ਮਹਿਬੂਬ ਆਪਣਾ ਪੜਦਾ ਲਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੱਚੀ ਆਵਾਜ਼, ਧੁਰ ਦਾ ਸ਼ਬਦ ਕਰੇ ਸ਼ਨਵਾਈਆ। ਜਿਹੜਾ ਲੱਭੇ ਨਾ ਕਿਸੇ ਵਿਚੋਂ ਕਿਤਾਬ, ਫੋਲਿਆਂ ਹੱਥ ਕਿਸੇ ਨਾ ਆਈਆ। ਜਿਸ ਨੂੰ ਸਜਦੇ ਕਰਦੇ ਸਰਬ ਆਦਾਬ, ਨਮਸਤੇ ਕਹਿ ਕੇ ਖ਼ੁਸ਼ੀ ਮਨਾਈਆ। ਸੋ ਸ਼ਬਦ ਜੁਗ ਚੌਕੜੀ ਚਲਾਏ ਰਿਵਾਜ, ਮੁਹਤਾਜ ਸਾਰੇ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸ਼ਬਦ ਇਕ ਪਰਗਟਾਈਆ। ਬਹੁ ਸ਼ਬਦਾਂ ਦਾ ਹਰਿ ਸ਼ਬਦ ਸਵਾਮੀ, ਅੱਖਰਾਂ ਨੂੰ ਨਿਰਅੱਖਰ ਧਾਰ ਸਮਝਾਈਆ। ਜਿਸ ਦੀ ਮਹਿੰਮਾ ਕਰੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਜੋ ਲਹਿਣਾ ਦੇਣਾ ਚੁਕਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖੇ ਥਾਉਂ ਥਾਈਂਆ। ਜੋ ਅੰਮ੍ਰਿਤ ਰਸ ਨਿਝਰ ਝਿਰਨਾ ਝਿਰਾਏ ਅਗੰਮਾ ਪਾਣੀ, ਤੀਰਥ ਤਟ ਲੇਖਾ ਰਹੇ ਨਾ ਰਾਈਆ। ਸੁਰਤੀ ਸ਼ਬਦ ਮਿਲਾਏ ਬਣ ਕੇ ਸੱਚਾ ਹਾਣੀ, ਕੂੜ ਵਿਛੋੜਾ ਦਏ ਮੁਕਾਈਆ। ਇਕੋ ਦੱਸੇ ਪਦ ਨਿਰਬਾਣੀ, ਮਹੱਲ ਅਟਲ ਇਕ ਵਖਾਈਆ। ਜਿਥੇ ਜਗੇ ਜੋਤ ਨੂਰਾਨੀ, ਨੂਰੋ ਨੂਰ ਕਰੇ ਰੁਸ਼ਨਾਈਆ। ਰਸਨਾ ਜਿਹਵਾ ਬੱਤੀ ਦੰਦ ਕਥੇ ਨਾ ਕੋਇ ਕਹਾਣੀ, ਵਰਕਾ ਵਰਕਾ ਨਾ ਕੋਇ ਉਲਟਾਈਆ। ਖੇਲੇ ਖੇਲ ਪਰਮ ਪੁਰਖ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸ਼ਬਦਾਂ ਦਾ ਬਣੇ ਆਪ ਬ੍ਰਹਮ ਗਿਆਨੀ, ਪਾਰਬ੍ਰਹਮ ਬ੍ਰਹਮ ਕਰੇ ਹਕ ਪੜ੍ਹਾਈਆ। ਸਾਰਿਆਂ ਸ਼ਬਦਾਂ ਦਾ ਹਰਿ ਸ਼ਬਦ ਨਾਲ ਸੰਯੋਗ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਸਭ ਦਾ ਪੂਰਾ ਕਰੇ ਜੋਗ, ਜੁਗਤੀ ਆਪਣੇ ਕੋਲ ਰਖਾਈਆ। ਲਹਿਣਾ ਦੇਣਾ ਜਾਣ ਲੋਕ ਪਰਲੋਕ, ਸਲੋਕ ਆਪਣਾ ਦਏ ਸਮਝਾਈਆ। ਜਿਸ ਦਾ ਮੇਲਾ ਨਾਲ ਨਿਰਮਲ ਜੋਤ, ਸੋ ਸ਼ਬਦ ਗੁਰੂ ਬੇਪਰਵਾਹੀਆ। ਜਿਸ ਦਾ ਹੁਕਮ ਸਦਾ ਸਦਾ ਸਦ ਨਵਾਂ ਫ਼ਰਮਾਨ ਦੇਵੇ ਰੋਜ਼, ਰੋਜ਼ੇ ਬਾਂਗ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਖੋਜੀ ਹੋ ਕੇ ਲਵੇ ਖੋਜ, ਖੋਜਤ ਖੋਜਤ ਵੇਖੇ ਸਰਬ ਲੋਕਾਈਆ। ਸਚ ਦਵਾਰੇ ਦੇ ਕੇ ਮੌਜ, ਮਜਲਸ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸ਼ਬਦਾਂ ਦਾ ਮਾਲਕ ਇਕ, ਜਿਸ

❋

❋

ਦੀ ਸਾਰੇ ਰਖਦੇ ਓਟ, ਓੜਕ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਬ੍ਰਹਿਮੰਡ ਖੰਡ ਏਕੋ ਸ਼ਬਦ ਦੱਸੇ ਬਹੁਤ, ਬਹੁਤੇ ਗੁਰੂਆਂ ਦੀ ਲੋੜ ਰਹੇ ਨਾ ਰਾਈਆ।

੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ

ਸਿਫ਼ਤੀ ਸ਼ਬਦ ਗਾਉਂਦੇ ਏਕੋ ਨਾਮ, ਏਕਾ ਏਕ ਵਡਿਆਈਆ। ਸੁਣਦੇ ਇਕ ਪੈਗ਼ਾਮ, ਸਿਫ਼ਤਾਂ ਵਿਚ ਸਾਲਾਹੀਆ। ਮੰਨਦੇ ਇਕ ਅਮਾਮ, ਨਿਉਂ ਨਿਉਂ ਸੀਸ ਝੁਕਾਈਆ। ਕਹਿੰਦੇ ਇਕ ਕਲਾਮ, ਕਲਮਾ ਜਗਤ ਸੁਣਾਈਆ। ਵਖਾਉਂਦੇ ਇਕ ਨਿਸ਼ਾਨ, ਨਿਸ਼ਾਨੇ ਆਪਣੇ ਨਾਲ ਮਿਲਾਈਆ। ਬੰਨਾਉਂਦੇ ਜਗਤ ਈਮਾਨ, ਹੁਕਮੀ ਦੇ ਸਫ਼ਾਈਆ। ਜਿਸ ਦਾ ਆਦਿ ਜੁਗਾਦਿ ਸੱਚਾ ਇੰਤਜਾਮ, ਸੋ ਸ਼ਬਦ ਸਤਿਗੁਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਸਭ ਦਾ ਬਣ ਭਗਵਾਨ, ਭਾਗ ਜੁਗ ਜੁਗ ਦਏ ਲਗਾਈਆ।

੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਕੌਰ ਦੇ ਗ੍ਰਹਿ ਪਿੰਡ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ

ਅੱਖਰੀ ਸ਼ਬਦ ਨਾਮ ਦੀ ਸ਼ਾਖ਼, ਜੁਗ ਚੌਕੜੀ ਦਿਤੀ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਗਏ ਆਖ, ਨਿਤ ਨਿਤ ਸਿਫ਼ਤ ਸਾਲਾਹੀਆ। ਰਸਨਾ ਜਿਹਵਾ ਦੱਸ ਕੇ ਪਾਠ, ਬੱਤੀ ਦੰਦ ਵਡਿਆਈਆ। ਦੀਨ ਦੁਨੀ ਸਮਝਾ ਕੇ ਧੁਰ ਦੀ ਜਾਤ, ਜਾਮਨ ਬਣ ਕੇ ਆਪ ਦ੍ਰਿੜਾਈਆ। ਅੰਤ ਸਭ ਦਾ ਮਾਈ ਬਾਪ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਸਾਚਾ ਸੁਤ ਸ਼ਬਦ ਏਕਾ ਏਕ ਗਏ ਆਖ, ਆਖ਼ਰ ਸਭ ਨੂੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਈਆ। ਸਾਚੇ ਨਾਮ ਦੀ ਬੋਲੀ ਸ਼ਬਦ, ਸ਼ਬਦ ਨਾਮ ਵਡਿਆਈਆ। ਜਿਸ ਨੇ ਵੰਡੇ ਦੀਨ ਮਜ਼੍ਹਬ, ਊਚ ਨੀਚ ਦਿਤੇ ਸਮਝਾਈਆ। ਸਜਦਿਆਂ ਵਿਚ ਕਰਨਾ ਦੱਸਿਆ ਅਦਬ, ਨਮਸਤੇ ਵਿਚ ਸੀਸ ਝੁਕਾਈਆ। ਧੂੜੀ ਖ਼ਾਕ ਦੱਸੀ ਕਦਮ, ਰੀਤੀ ਕਦੀਮ ਇਕ ਜਣਾਈਆ। ਸੋ ਸਭ ਨੂੰ ਆਵੇ ਸੱਦਣ, ਧੁਰ ਫ਼ਰਮਾਨ ਇਕ ਫ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਧੁਰ ਦਾ ਨਾਮ, ਸਿਫ਼ਤੀ ਨਾਮ ਲਏ ਜਗਾਈਆ। ਬਰਦੇ ਬਣੋ ਇਕ ਗ਼ੁਲਾਮ, ਗ਼ੁਲਾਮੀ ਜਗਤ ਦਿਉ ਮੁਕਾਈਆ। ਸਾਚਾ ਮਾਰਗ ਦੱਸੋ ਇਕ ਆਸਾਨ, ਆਸਾਨੀ ਨਾਲ ਸਮਝਾਈਆ। ਸਾਰੇ ਕਰੋ ਪਰਵਾਨ, ਪਰਵਾਨੇ ਦਿਤੇ ਫੜਾਈਆ। ਗੁਰ ਅਵਤਾਰ ਪੈਗ਼ੰਬਰ ਦੇਣ ਬਿਆਨ, ਆਪਣਾ ਲੇਖ ਚੁਕਾਈਆ। ਵੇਲਾ ਵਕਤ ਪਹੁੰਚਿਆਂ ਆਣ, ਚੌਥਾ ਜੁਗ ਦਏ ਗਵਾਹੀਆ। ਸਤਿਜੁਗ ਸਚ ਹੋਣਾ ਬਲਵਾਨ, ਬਲਧਾਰੀ ਆਪ ਉਠਾਈਆ। ਸਭ ਨੂੰ ਗਾਉਣਾ ਪਏ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਬਹੁ ਸ਼ਬਦਾਂ ਦਾ ਸ਼ਬਦ ਸਾਹਿਬ ਇਕੋ ਦਿਤਾ ਬਣਾਈਆ।

❋

❋

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਫੱਤੂਪੁਰ ਜ਼ਿਲਾ ਕਪੂਰਥਲਾ

ਬਿਆਸ ਕਹੇ ਮੈਂ ਰਿਹਾ ਬੇਆਸ, ਵੇਦ ਵਿਆਸ ਗਿਆ ਲਿਖਾਈਆ। ਸਤਲੁਜ ਕਹੇ ਮੇਰਾ ਲੇਖਾ ਲਿਖਿਆ ਗੋਬਿੰਦ ਖ਼ਾਸ, ਬਿਨ ਕਲਮ ਸ਼ਾਹੀ ਲੇਖ ਬਣਾਈਆ। ਅੰਤਮ ਲਹਿਣਾ ਦੇਣਾ ਦੇ ਹੱਥ ਪੁਰਖ ਅਬਿਨਾਸ਼, ਸਰਗੁਣ ਨਿਰਗੁਣ ਦਿਤਾ ਸਮਝਾਈਆ। ਦੀਨ ਦਿਆਲ ਪੁਰਖ ਅਬਿਨਾਸ਼ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜੀ ਕਿਰਿਆ ਉਡੇ ਖ਼ਾਕ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਸ਼ਾ ਮਨਸ਼ਾ ਦਾ ਪੂਰਾ ਹੋਵੇ ਭਵਿਖਤ ਵਾਕ, ਵਾਕਿਆ ਵੇਖੇ ਬੇਪਰਵਾਹੀਆ। ਜਨ ਭਗਤਾਂ ਮਿਲਣ ਦਾ ਕਰ ਇਤਫ਼ਾਕ, ਜੋੜਾ ਜੁੜੇ ਅਗੰਮ ਅਥਾਹੀਆ। ਜਿਸ ਦਾ ਭੇਵ ਸਮਝੇ ਨਾ ਕੋਈ ਕਿਤਾਬ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਬੇਅੰਤ ਕਹਿ ਕਹਿ ਸਿਫ਼ਤ ਸਾਲਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸਾਚਾ ਲੇਖਾ ਜਾਣੇ ਆਪ, ਪੜਦਾ ਓਹਲਾ ਦੋ ਜਹਾਨ ਸ੍ਰੀ ਭਗਵਾਨ ਆਪ ਉਠਾਈਆ। ਸੰਤ ਸੁਹੇਲਾ ਮਰੇ ਨਾ ਕੋਈ ਬੇਆਬ, ਆਬੇਹਯਾਤ ਹਯਾਤੀ ਵਿਚੋਂ ਆਪ ਪਿਆਈਆ। ਮੁਖ਼ਾਤਬ ਹੋ ਕੇ ਜਿਨ੍ਹਾਂ ਕਰੇ ਖ਼ਤਾਬ, ਬਿਨਾਂ ਖ਼ਤਾ ਤੋਂ ਖ਼ਤਾ ਮੁਆਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਿਆਸ ਕਹੇ ਮੈਂ ਜੁਗ ਚੌਕੜੀ ਰਿਹਾ ਮਰਦਾ, ਮੁਰਦਾ ਹੋਕੇ ਮੁਰੀਦ ਮੁਰਸ਼ਦ ਧਿਆਨ ਲਗਾਈਆ। ਗੁਰ ਅਵਤਾਰਾਂ ਦਾ ਦਰ ਬਣਿਆ ਰਿਹਾ ਬਰਦਾ, ਬੰਦਗੀ ਵਿਚ ਨਿਉਂ ਨਿਉਂ ਸੀਸ ਝੁਕਾਈਆ। ਅਰਜ਼ਾਂ ਅਰਦਾਸਾਂ ਰਿਹਾ ਕਰਦਾ, ਨੇਤਰ ਨੈਣਾਂ ਨੀਰ ਵਹਾਈਆ। ਚਰਨ ਕਵਲ ਰਿਹਾ ਫੜਦਾ, ਜਲ ਧਾਰਾ ਰੂਪ ਬਦਲਾਈਆ। ਬਿਨ ਰਸਨਾ ਜਿਹਵਾ ਰਿਹਾ ਪੜ੍ਹਦਾ, ਨਾਉਂ ਸਿਫ਼ਤਾਂ ਵਾਲਾ ਗਾਈਆ। ਸਾਚੀ ਕਰਨੀ ਰਿਹਾ ਕਰਦਾ, ਦਿਵਸ ਰੈਣ ਸੇਵ ਕਮਾਈਆ। ਭੇਵ ਲੱਭਾ ਨਾ ਪੁਰਖ ਅਕਾਲ ਦੇ ਘਰ ਦਾ, ਸਚਖੰਡ ਦਵਾਰ ਏਕੰਕਾਰ ਮੇਲ ਨਾ ਕੋਇ ਮਿਲਾਈਆ। ਜੋ ਆਇਆ ਸੋ ਰਿਹਾ ਡਰਦਾ, ਭੈ ਵਿਚ ਭਉ ਜਣਾਈਆ। ਮੈਂ ਹਾੜੇ ਰਿਹਾ ਕੱਢਦਾ, ਰੋ ਰੋ ਦਿਤੀ ਦੁਹਾਈਆ। ਕਿਸ ਵੇਲੇ ਅਬਿਨਾਸ਼ੀ ਕਰਤਾ ਸਚ ਦਵਾਰੇ ਸੱਦਦਾ, ਬਿਨ ਹੁਕਮੇ ਹੁਕਮ ਮਨਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਰਿਹਾ ਲੱਭਦਾ, ਜਲ ਥਲ ਹੱਥ ਕੋਇ ਨਾ ਆਈਆ। ਧੰਨ ਭਾਗ ਦਿਹਾੜਾ ਹੋਇਆ ਅੱਜ ਦਾ, ਖ਼ੁਸ਼ੀ ਵਿਚ ਖ਼ੁਸੀ ਦਿਤੀ ਪਰਗਟਾਈਆ। ਲਹਿਣਾ ਦੇਣਾ ਝਗੜਾ ਮੁਕਿਆ ਅਲਗ ਦਾ, ਵਿਛੋੜਾ ਜਗਤ ਦਏ ਕਟਾਈਆ। ਜਿਸ ਦਾ ਮੇਲਾ ਦੋ ਜਹਾਨ ਸ਼ਬਦੀ ਧਾਰ ਸਬਬ ਦਾ, ਜੋਤੀ ਨੂਰ ਕਰੇ ਰੁਸ਼ਨਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਜਲਵਾ ਨੂਰ ਹੋ ਕੇ ਦਗਦਾ, ਤਤ ਵਜੂਦ ਨਜ਼ਰ ਕੋਇ ਨਾ ਆਈਆ। ਲੇਖਾ ਮੁਕਾ ਦੇ ਹਕ਼ੀਕ਼ਤ ਹਕ ਦਾ, ਲਾਸ਼ਰੀਕ ਬੇਪਰਵਾਹੀਆ। ਸੰਸਾ ਰੋਗ ਗਿਆ ਸ਼ੱਕ ਦਾ, ਸ਼ਿਕਵਾ ਦਿਤਾ ਮਿਟਾਈਆ। ਨਾਮ ਭੰਡਾਰਾ ਦੇਵੇ ਰਸ ਦਾ, ਰਸਤਾ ਇਕੋ ਰਿਹਾ ਸਮਝਾਈਆ। ਜਿਸ ਗ੍ਰਹਿ ਮੰਦਰ ਸਚਖੰਡ ਦਵਾਰ ਗੁਰ ਅਵਤਾਰ ਪੈਗ਼ੰਬਰ ਵਸਦਾ, ਪ੍ਰਭ ਚਰਨ ਕਵਲ ਧਿਆਨ ਰਖਾਈਆ। ਓਥੇ ਹੋਕਾ ਇਕ ਸਲੋਕ ਅਗੰਮੀ ਜਸ ਦਾ, ਸ਼ਾਸਤਰ ਸਿਮਰਤ ਨਾ ਕੋਇ ਪੜ੍ਹਾਈਆ। ਅਬਿਨਾਸ਼ੀ ਕਰਤਾ ਦਇਆਨਿਧ ਠਾਕਰ ਸਵਾਮੀ ਹੋ ਕੇ ਜਨ ਭਗਤਾਂ ਪੈਜ ਰੱਖਦਾ, ਰੱਖਿਆ ਕਰੇ ਥਾਉਂ ਥਾਈਂਆ। ਪੜਦਾ ਲਾਹ ਕੇ ਨਿਜ ਨੇਤਰ ਅੱਖ ਦਾ, ਆਖ਼ਰ ਆਪਣਾ ਮੇਲ ਮਿਲਾਈਆ। ਸੋ ਖੇਲ ਵਖਾਏ ਪੁਰਖ ਸਮਰਥ ਦਾ, ਮਹਿੰਮਾ ਅਕਥ ਆਪ ਦ੍ਰਿੜਾਈਆ। ਭੰਡਾਰਾ ਖੋਲ੍ਹ ਆਪਣੇ ਹੱਟ ਦਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਿਹਾ ਵਰਤਾਈਆ।

❋

❋

ਸਵਾਂਗ ਧਰ ਅਗੰਮੇ ਬਾਜੀਗਰ ਨੱਟ ਦਾ, ਜਗਤ ਸਵਾਂਗੀ ਰੂਪ ਨਾ ਕੋਇ ਵਖਾਈਆ। ਗੁਰਮੁਖਾਂ ਨਾਮ ਅਨਮੁਲੜੇ ਚੋਲੇ ਰੰਗ ਰੰਗਦਾ, ਰੰਗਤ ਇਕੋ ਦਏ ਚੜ੍ਹਾਈਆ। ਰਸ ਦੇ ਕੇ ਨਿਜ ਆਤਮ ਅਨੰਦ ਦਾ, ਪਰਮਾਨੰਦ ਵਿਚ ਸਮਾਈਆ। ਬਿਆਸ ਕਿਹਾ ਮੈਂ ਜੋ ਕੁਛ ਸਤਿਜੁਗ ਤਰੇਤਾ ਦੁਆਪਰ ਕਲਜੁਗ ਰਿਹਾ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਪੂਰਾ ਕਰੇ ਸਫ਼ਰੀ ਹੋ ਕੇ ਸਫ਼ਰ ਪੰਧ ਦਾ, ਪੈਂਡਾ ਅਗਲਾ ਦਏ ਮੁਕਾਈਆ। ਇਹ ਖੇਲ ਸੂਰੇ ਸਰਬੰਗ ਦਾ, ਅਲਪਗਾਂ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਿਆਸ ਕਹੇ ਮੇਰੀ ਪੂਰੀ ਹੋਈ ਆਸਾ ਤ੍ਰਿਸ਼ਨਾ, ਤ੍ਰਿਖਾ ਰਹਿਣ ਕੋਇ ਨਾ ਪਾਈਆ। ਮੈਂ ਵੇਖੇ ਬ੍ਰਹਮਾ ਵਿਸ਼ਨ ਸ਼ਿਵ ਕ੍ਰਿਸ਼ਨਾ, ਨਾਥ ਤ੍ਰੈਲੋਕੀ ਫੇਰੀਆਂ ਗਏ ਪਾਈਆ। ਮੇਰਾ ਲੇਖ ਪਰਦੇਸ਼ ਸੰਦੇਸ ਵਿਚ ਕਿਸੇ ਨਾ ਲਿਖਣਾ, ਕਲਮ ਸ਼ਾਹੀ ਨੇਤਰ ਰੋ ਕੇ ਮਾਰੇ ਧਾਈਂਆ। ਮੈਂ ਜਗਤ ਦਵਾਰੇ ਜਲਧਾਰ ਹੋ ਕੇ ਨਹੀਂ ਵਿਕਣਾ, ਕੀਮਤ ਕੁੰਭ ਨਾ ਕੋਇ ਰਖਾਈਆ। ਜਗਤ ਨੇਤਰਾਂ ਨਾਲ ਨਹੀਂ ਦਿਸਣਾ, ਕੋਟਨ ਕੋਟ ਸਾਧ ਸੰਤ ਮੇਰੇ ਵਿਚ ਗਏ ਤਾਰੀਆਂ ਲਾਈਆ। ਮੈਂ ਇਕੋ ਪੁਰਖ ਅਕਾਲ ਮੰਨਣਾ ਪਿਤਨਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਦੋ ਜਹਾਨ ਸ਼ਬਦੀ ਹੁਕਮ ਨਾਲ ਜਿਤਣਾ, ਵੈਰੀ ਦੁਸ਼ਮਣ ਨਜ਼ਰ ਕੋਇ ਨਾ ਆਈਆ। ਜਗਤ ਖੁਆਰੀ ਮਨ ਵਾਸਨਾ ਗ੍ਰਹਿ ਗ੍ਰਹਿ ਪਾਵੇ ਪਿਟਣਾ, ਪਟਨੇ ਵਾਲਾ ਆਪਣਾ ਹੁਕਮ ਗਿਆ ਸਮਝਾਈਆ। ਜਿਸ ਦਾ ਖੇਲ ਬੁਧੀ ਵਾਲੇ ਨਾ ਕਿਸੇ ਨਜਿੱਠਣਾ, ਜਗਤ ਸਿਆਸਤ ਨਾ ਕੋਇ ਚਤੁਰਾਈਆ। ਸੋ ਸਾਹਿਬ ਸੁਲਤਾਨ ਹੋ ਮਿਹਰਵਾਨ ਗੁਰਮੁਖ ਸਾਚੇ ਸੰਤ ਜਨਾਂ ਪਏ ਸਾਚਾ ਹਿਤਨਾ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਜੋਤ ਅਧਾਰੀ ਹੋ ਕੇ ਆਤਮ ਪਰਮਾਤਮ ਸੁਰਤੀ ਸ਼ਬਦੀ ਮੇਲਾ ਲਏ ਮਿਲਾਈਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤਨਾ, ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੁਕਮ ਵਰਤਾਈਆ। ਜਿਸ ਨੇ ਦੀਨ ਦੁਨੀ ਸਭ ਨੂੰ ਦੱਸਿਆ ਮਿਥਨਾ, ਥਿਰ ਰਹਿਣ ਕੋਇ ਨਾ ਪਾਈਆ। ਕੋਈ ਨਾ ਜਾਣੇ ਕਲਜੁਗ ਖੇਲ ਕਿਤਨਾ, ਸਦੀ ਸਦੀਵੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਬਿਆਸ ਕਹੇ ਮੈਂ ਵੇਖਾਂ ਉਹ ਬਸਤੀ, ਜਿਥੇ ਬਸਤਿਆਂ ਦੀ ਲੋੜ ਰਹੇ ਨਾ ਰਾਈਆ। ਤੱਕਾਂ ਉਹ ਹਸਤੀ, ਜਿਸ ਨੇ ਹਸਤ ਕੀਟ ਦਿਤੇ ਬਣਾਈਆ। ਜਿਸ ਨੂੰ ਮਾਲਕ ਕਹਿੰਦੇ ਅਰਸ਼ੀ, ਫ਼ਰਸ਼ ਉਤੇ ਆਪਣਾ ਖੇਲ ਵਖਾਈਆ। ਗ਼ਰੀਬ ਨਿਮਾਣਿਆਂ ਬਣ ਕੇ ਦਰਦੀ, ਦੀਨਾਂ ਅਨਾਥਾਂ ਆਪਣੀ ਗੋਦ ਉਠਾਈਆ। ਜਿਸ ਦੀ ਤਤ ਵਜੂਦ ਚੋਲੇ ਵਾਲੀ ਸਮਝੇ ਕੋਇ ਨਾ ਵਰਦੀ, ਫਰਜੀ ਨਜ਼ਰ ਨਾ ਕੋਇ ਟਿਕਾਈਆ। ਕਲਜੁਗ ਖੇਲ ਵੇਖੇ ਅੰਧੇਰ ਗਰਦੀ, ਗਦਾਗਰ ਹੋ ਕੇ ਆਪਣਾ ਫੇਰਾ ਪਾਈਆ। ਜਿਸ ਕੋਲੋਂ ਸਰਗੁਣ ਧਾਰ ਨਿਤ ਨਵਿਤ ਡਰਦੀ, ਗੁਰ ਅਵਤਾਰ ਪੈਗ਼ੰਬਰ ਭਾਣੇ ਵਿਚ ਸਜਦੇ ਸੀਸ ਝੁਕਾਈਆ। ਜਿਸ ਦੀ ਮੰਜ਼ਲ ਬਿਨ ਪੌੜੀ ਡੰਡੇ ਗੁਰਮੁਖ ਆਸਾ ਚੜ੍ਹਦੀ, ਅਗਲਾ ਪੈਂਡਾ ਪੰਧ ਮੁਕਾਈਆ। ਸੋ ਧਾਰ ਸਚ ਪਿਆਰ ਅੰਦਰ ਜਗਤ ਸਾਗਰ ਜਾਏ ਤਰਦੀ, ਤਾਰਨਹਾਰਾ ਦਇਆ ਕਮਾਈਆ। ਵੇਖ ਖੇਲ ਅਗੰਮੀ ਹਰਿ ਦੀ, ਖ਼ੁਸ਼ੀ ਅੰਦਰ ਰੁਚੀ ਦਿਤੀ ਬਣਾਈਆ। ਬਿਆਸ ਕਹੇ ਮੇਰੀ ਪ੍ਰੀਤੀ ਓਸ ਨਰਾਇਣ ਨਰ ਦੀ, ਜਿਸ ਨੂੰ ਨਾਰ ਪੁਰਖ ਕਹਿ ਕੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਾਣੇ ਚੋਟੀ ਜੜ੍ਹ ਦੀ, ਜਲ ਧਾਰ ਏਕੰਕਾਰ ਗੋਬਿੰਦ ਪਿਆਰ ਵਿਚ ਰਖਾਈਆ।

❋

❋

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਫੱਤੂਪੁਰਾ ਜ਼ਿਲਾ ਕਪੂਰਥਲਾ

ਬਿਆਸ ਕਹੇ ਕਿਰਪਾ ਕਰੇ ਪੁਰਖ ਅਬਿਨਾਸ਼ਾ, ਗੋਬਿੰਦ ਧਾਰ ਦਏ ਵਡਿਆਈਆ। ਗੁਰਮੁਖ ਰਹੇ ਨਾ ਕੋਇ ਨਿਰਾਸਾ, ਆਸਾ ਮਨਸਾ ਸਭ ਦੀ ਪੂਰ ਕਰਾਈਆ। ਪੁਰਖ ਅਕਾਲ ਇਕ ਭਰਵਾਸਾ, ਪਾਰਬ੍ਰਹਮ ਸਚ ਸਰਨਾਈਆ। ਮਾਨਸ ਜਨਮ ਹੋਏ ਰਹਿਰਾਸਾ, ਚੁਰਾਸੀ ਫਾਸੀ ਗੇੜ ਕਟਾਈਆ। ਸੇਵਕ ਬਣਾਏ ਦਾਸੀ ਦਾਸਾ, ਗਹਿਰ ਗੰਭੀਰ ਬੇਨਜ਼ੀਰ ਆਪਣੀ ਦਇਆ ਕਮਾਈਆ। ਜਿਨ੍ਹਾਂ ਗੋਬਿੰਦ ਮੰਨਿਆ ਆਖਾ, ਆਖ਼ਰ ਪ੍ਰਭ ਮਿਲ ਕੇ ਖ਼ੁਸ਼ੀ ਬਣਾਈਆ। ਲੇਖਾ ਜਾਣੇ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਰਤੀ ਸ਼ਬਦੀ ਜੋੜ ਕੇ ਨਾਤਾ, ਆਤਮ ਪਰਮਾਤਮ ਗੰਢ ਰਖਾਈਆ। ਗ੍ਰਹਿ ਮੰਦਰ ਵਖਾ ਕੇ ਸਾਚਾ, ਸਚਖੰਡ ਦਵਾਰ ਦਏ ਸਮਝਾਈਆ। ਲਹਿਣਾ ਦੇਣਾ ਮੁਕਾਏ ਕਾਇਆ ਮਾਟੀ ਜੀਉ ਪਿੰਡ ਕਾਚਾ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਪੂਰਬ ਜਨਮ ਲਹਿਣਾ ਦੇਣਾ ਪੂਰਾ ਕਰ ਘਾਟਾ, ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਆਤਮ ਸੇਜ ਸੁਹੰਜਣੀ ਕਰ ਖਾਟਾ, ਖਟਕਾ ਅਗਲਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਬਿਆਸ ਕਹੇ ਗੁਰਮੁਖ ਹੋਏ ਨਾ ਕੋਇ ਬੇਮੁਖ, ਮੁਖੀਏ ਦੋ ਜਹਾਨ ਨਜ਼ਰੀ ਆਈਆ। ਆਤਮ ਪਰਮਾਤਮ ਜਿਨ੍ਹਾਂ ਮਿਲੇ ਸੱਚਾ ਸੁਖ, ਸਤਿ ਸਤਿਵਾਦੀ ਦਇਆ ਕਮਾਈਆ। ਪੰਚ ਵਿਕਾਰ ਅੰਦਰੋਂ ਕੱਢੇ ਕੁੱਟ, ਕਾਇਆ ਕੁਟੀਆ ਕਰੇ ਸਫ਼ਾਈਆ। ਸ਼ਬਦੀ ਧਾਰ ਪਏ ਫੁੱਟ, ਨਾਦ ਅਨਾਦੀ ਨਾਦ ਸੁਣਾਈਆ। ਅੰਮ੍ਰਿਤ ਨਿਝਰ ਧਾਰ ਦੇਵੇ ਘੁਟ, ਬੂੰਦ ਸਵਾਂਤੀ ਇਕ ਚਵਾਈਆ। ਪੜਦਾ ਓਹਲਾ ਰਹੇ ਨਾ ਲੁਕ, ਨੂਰ ਜਹੂਰ ਕਰੇ ਰੁਸ਼ਨਾਈਆ। ਆਵਣ ਜਾਵਣ ਜਨਮ ਮਰਨ ਲੱਖ ਚੁਰਾਸੀ ਮੇਟ ਕੇ ਦੁੱਖ, ਦਰਦ ਦੁਖ ਭੈ ਭੰਜਨ ਆਪਣੀ ਗੋਦ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਤਮ ਪਰਮਾਤਮ ਹੋ ਕੇ ਲਏ ਚੁੱਕ, ਚਾਰ ਕੁੰਟ ਦਹਿ ਦਿਸ਼ਾ ਝਗੜਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਅਗੰਮੀ ਦੱਸ ਕੇ ਤੁਕ, ਤੁਰਤ ਆਪਣੇ ਰੰਗ ਰੰਗਾਈਆ। ਸਚ ਸੁਹੰਜਣੀ ਮੌਲੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤ ਸੁਹੇਲਾ ਧੁਰ ਦਾ ਸੁੱਤ, ਅਬਿਨਾਸ਼ੀ ਅਚੁੱਤ ਹੋਏ ਸਹਾਈਆ। ਮਾਤ ਗਰਭ ਆਵੇ ਨਾ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਹੋਏ ਸਹਾਈਆ। ਬਿਆਸ ਕਹੇ ਗੁਰਮੁਖ ਕੋਈ ਨਾ ਮਾਰੇ ਧਾਹ, ਧੌਲ ਧਰਮ ਦਇਆ ਦਏ ਗਵਾਹੀਆ। ਜਿਨ੍ਹਾਂ ਮਿਲਿਆ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨੂਰੀ ਜੋਤ ਕਰੇ ਰੁਸ਼ਨਾ, ਜਲਵਾਗਰ ਡਗਮਗਾਈਆ। ਮਹਿਬੂਬ ਬਣ ਆਪ ਖ਼ੁਦਾ, ਖ਼ੁਦਗ਼ਰਜ਼ੀ ਦਏ ਕਢਾਈਆ। ਸੂਫ਼ੀ ਸੰਤ ਫ਼ਕੀਰ ਹੋਣ ਨਾ ਦੇਵੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਮਨ ਵਾਸਨਾ ਪਏ ਨਾ ਕੋਈ ਵਬਾ, ਵਫ਼ਾਤ ਵਿਚੋਂ ਬਾਹਰ ਰਖਾਈਆ। ਪਰਮਾਤਮ ਹੋ ਕੇ ਕਦੇ ਨਾ ਕਰੇ ਦਗ਼ਾ, ਕੂੜਾ ਨਾਤਾ ਨਾ ਕੋਇ ਜੁੜਾਈਆ। ਜਨ ਭਗਤਾਂ ਸਦਾ ਵਧੇ ਅੱਗਾ, ਆਗਮਨ ਵਿਚ ਖ਼ੁਸ਼ੀ ਵੇਖੇ ਲੋਕਾਈਆ। ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰ ਕਰੇ ਸਦਾ, ਸਦ ਸਦ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਖੇਲ ਦੀ ਆਪੇ ਜਾਣੇ ਵਜਹ, ਵਜ਼ਾਹਤ ਵਿਚ ਸਕੇ ਨਾ ਕੋਇ ਸਮਝਾਈਆ।

❋

❋

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਢਿਲਵਾਂ ਜ਼ਿਲਾ ਅੰਮ੍ਰਿਤਸਰ

ਬਿਆਸ ਕਹੇ ਮੈਂ ਆਸ ਰੱਖੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਕਥਾ ਕਹਾਣੀ ਸੁਣਦਾ ਰਿਹਾ ਸੱਚੀ, ਗੁਰ ਅਵਤਾਰ ਪੈਗ਼ੰਬਰ ਨਿਰਗੁਣ ਸਰਗੁਣ ਧਾਰ ਦਏ ਸਮਝਾਈਆ। ਰਾਹ ਤੱਕਦਾ ਰਿਹਾ ਕਵਣ ਵੇਲਾ ਪਰਮ ਪੁਰਖ ਪਰਮਾਤਮ ਵੇਖਾਂ ਆਪਣੀ ਅੱਖੀਂ, ਲੋਚਨ ਨੈਣ ਇਕੋ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਘਰ ਸਾਚੇ ਲਏ ਮਿਲਾਈਆ। ਬਿਆਸ ਕਹੇ ਮੈਂ ਤੱਕਦਾ ਰਿਹਾ ਰਾਹ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਦੱਸਦੇ ਰਹੇ ਨਿਰਗੁਣ ਨੂਰ ਖ਼ੁਦਾ, ਜੋਤੀ ਜਾਤਾ ਸ਼ਹਿਨਸ਼ਾਹੀਆ। ਜਿਸ ਦੇ ਨਾਲੋਂ ਆਤਮ ਹੋਈ ਜੁਦਾ, ਲੱਖ ਚੁਰਾਸੀ ਵਿਚ ਸਮਾਈਆ। ਧੁਰ ਦੇ ਨਾਮ ਦੀ ਗਾਉਂਦੇ ਗਏ ਸਦਾ, ਹੋਕਾ ਢੋਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਿਆਸ ਕਹੇ ਮੈਂ ਵੇਖਾਂ ਭਗਤ, ਬਿਨ ਅੱਖਾਂ ਅੱਖ ਉਠਾਈਆ। ਜਿਨ੍ਹਾਂ ਅੰਤਰ ਆਤਮ ਨਿਰੰਤਰ ਇਕੋ ਸ਼ਕਤ, ਸ਼ਖਸੀਅਤ ਦਏ ਬਦਲਾਈਆ। ਨਾਤਾ ਤੋੜ ਕੂੜ ਕੁੜਿਆਰ ਜਗਤ, ਭਗਵਨ ਵਿਚ ਮਿਲ ਕੇ ਭਾਗ ਆਪਣਾ ਰਹੇ ਬਣਾਈਆ। ਜਿਸ ਧਾਰ ਦਾ ਸਮਝਿਆ ਕੋਈ ਨਾ ਅਰਥ, ਕਥਾ ਵਿਚ ਕਥਨੀ ਨਾ ਕੋਇ ਸਮਝਾਈਆ। ਕਰ ਸਕਿਆ ਕੋਈ ਨਾ ਪਰਖ, ਜਗਤ ਬੁੱਧੀ ਕੰਮ ਕਿਸੇ ਨਾ ਆਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਵਾਲੀ ਦੋ ਜਹਾਨ ਅਰਸ਼, ਫ਼ਰਸ਼ ਆਪਣਾ ਹੁਕਮ ਵਰਤਾਈਆ। ਪ੍ਰੇਮੀ ਪਿਆਰਿਆਂ ਉਤੇ ਕਰ ਕੇ ਤਰਸ, ਪ੍ਰੀਤਮ ਹੋ ਕੇ ਆਪਣਾ ਪੜਦਾ ਦਏ ਉਠਾਈਆ। ਜਨਮ ਜਨਮ ਦੀ ਕਰਮ ਕਰਮ ਦੀ ਪੂਰਬ ਮੇਟੇ ਹਰਸ, ਹਵਸ ਅਗਲੀ ਦਏ ਗਵਾਈਆ। ਲੱਖ ਚੁਰਾਸੀ ਵਿਚ ਕੋਈ ਨਾ ਪਏ ਤੜਫ, ਜਮ ਕੀ ਫਾਸੀ ਦਏ ਕਟਾਈਆ। ਸਾਹਿਬ ਸਤਿਗੁਰ ਦੀਨ ਦਿਆਲ ਦੇਵੇ ਆਪਣਾ ਦਰਸ, ਨੂਰੀ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਅਗੰਮਾ ਪਵੇ ਖੜਕ, ਤੰਦ ਸਿਤਾਰ ਨਾ ਕੋਇ ਹਿਲਾਈਆ। ਲੇਖੇ ਲਾਵੇ ਬੂੰਦ ਰਕਤ, ਮਿਹਰ ਨਜ਼ਰ ਇਕ ਉਠਾਈਆ। ਸੁਹੰਜਣਾ ਹੋਵੇ ਵਕਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਬਿਆਸ ਕਹੇ ਮੈਂ ਵੇਖਾਂ ਭਗਤ ਸੁਹੇਲਾ ਤਰਦਾ, ਜੁਗ ਚੌਕੜੀ ਅਬਿਨਾਸ਼ੀ ਕਰਤਾ ਆਪ ਤਰਾਈਆ। ਜੋ ਨਿਰਗੁਣ ਹੋ ਕੇ ਸਰਗੁਣ ਸੰਤ ਸੁਹੇਲਾ ਫੜਦਾ, ਹਰਿਜਨ ਆਪਣੀ ਗੋਦ ਉਠਾਈਆ। ਪਰਮਾਤਮ ਹੋ ਕੇ ਆਤਮ ਵਰਦਾ, ਨਾਰ ਕੰਤ ਖੇਲ ਖਿਲਾਈਆ। ਖ਼ਾਲੀ ਭੰਡਾਰੇ ਭਰਦਾ, ਦੇਵੇ ਨਾਮ ਭੰਡਾਰਾ ਬੇਪਰਵਾਹੀਆ। ਸਾਚੀ ਮੰਜ਼ਲ ਚੜ੍ਹਦਾ, ਸਚ ਦਵਾਰਾ ਇਕੋ ਇਕ ਸਮਝਾਈਆ। ਜਿਥੇ ਦੀਪ ਅਗੰਮਾ ਬਲਦਾ, ਸੂਰਜ ਚੰਦ ਦੀ ਲੋੜ ਰਹੇ ਨਾ ਰਾਈਆ। ਦਸਮ ਦਵਾਰੀ ਤੋਂ ਅੱਗੇ ਜਨ ਭਗਤਾਂ ਆਪ ਖੜਦਾ, ਜਿਥੇ ਮੰਜ਼ਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਹਰਿਜਨ ਆਪਣੇ ਘਰ ਵਸਾਈਆ। ਬਿਆਸ ਕਹੇ ਪਰਮ ਪੁਰਖ ਦੀ ਆਦਿ ਜੁਗਾਦੀ ਰੀਤ, ਜੁਗ ਚੌਕੜੀ ਚਲੀ ਆਈਆ। ਜਨ ਭਗਤਾਂ ਦੱਸ ਪ੍ਰੀਤ, ਪਰਮ ਪੁਰਖ ਹੋ ਕੇ ਆਪਣਾ ਪੜਦਾ ਦਏ ਉਠਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਦੋ ਦੋਆਬਾ ਆਪਣਾ ਆਪ ਦਏ ਸਮਝਾਈਆ। ਬੈਠਾ ਰਹੇ ਸਦਾ ਅਤੀਤ,

❋

❋

ਤ੍ਰੈਗੁਣ ਲੇਖਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਾਚਾ ਗੀਤ, ਗਹਿਰ ਗੰਭੀਰ ਬੇਨਜ਼ੀਰ ਆਪਣਾ ਦਰਸ ਦਏ ਕਰਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਮਾਣ ਵਡਿਆਈਆ ਬਖ਼ਸ਼ੇ ਹਸਤ ਕੀਟ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਆਸ ਕਹੇ ਜਿਨ੍ਹਾਂ ਸਾਹਿਬ ਸਤਿਗੁਰ ਪੂਰੇ ਪਾਇਆ ਦਰਸ, ਦਾਸੀ ਦਾਸ ਨਜ਼ਰੀ ਆਈਆ। ਜਨਮ ਜਨਮ ਦੀ ਮਿਟੇ ਹਰਸ, ਹਵਸ ਦੋ ਜਹਾਨਾਂ ਦਏ ਚੁਕਾਈਆ। ਨਾਮ ਭਗਤੀ ਸਿਮਰਨ ਪੂਜਾ ਪਾਠ ਦਾ ਉਤਾਰੇ ਕਰਜ਼, ਮਕਰੂਜ਼ ਲੇਖਾ ਦਏ ਮੁਕਾਈਆ। ਕਰੇ ਖੇਲ ਆਪ ਅਸਚਰਜ, ਜਿਸ ਨੂੰ ਜਗਤ ਵਿਦਿਆ ਸਮਝ ਸਕੇ ਨਾ ਰਾਈਆ। ਗੁਰਮੁਖਾਂ ਭਗਤਾਂ ਨਾਲ ਸਦਾ ਵੰਡੇ ਦਰਦ, ਦਰਦੀਆਂ ਦੁੱਖ ਆਪਣੀ ਝੋਲੀ ਪਾਈਆ। ਆਤਮ ਪਰਮਾਤਮ ਮਿਲਣ ਦੀ ਮੰਨੇ ਸਦਾ ਅਰਜ਼, ਫ਼ਰਜ਼ ਆਪਣਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰੱਖੇ ਨਿਰੰਕਾਰ, ਕਰਨੀ ਦਾ ਕਰਤਾ ਆਪ ਅਖਵਾਇੰਦਾ। ਦਰ ਆਇਆਂ ਦੇਵੇ ਤਾਰ, ਤਾਰਨਹਾਰ ਆਪ ਅਖਵਾਇੰਦਾ। ਅੰਦਰ ਬਾਹਰ ਗੁਪਤ ਜਾਹਰ ਸੁਣੇ ਸਰਬ ਪੁਕਾਰ, ਬਿਨਾ ਸਰਵਣ ਸੋਭਾ ਪਾਇੰਦਾ। ਭਗਤ ਵਛਲ ਬਣ ਗਿਰਧਾਰ, ਗਹਿਰ ਗੰਭੀਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕੋ ਇਕ ਵਖਾਇੰਦਾ। ਸਤਿਗੁਰ ਦਰਸ ਦੀ ਜਿਨ੍ਹਾਂ ਲੋੜ, ਆਸਾ ਪੂਰੀ ਦਏ ਕਰਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਦੇਵੇ ਜੋੜ, ਸੁਰਤ ਸਬਦ ਨਾਲ ਮਿਲਾਈਆ। ਸਾਚੇ ਮੰਦਰ ਲਾ ਕੇ ਪੌੜ, ਨਾਮ ਡੰਡਾ ਹੱਥ ਫੜਾਈਆ। ਸਚ ਪ੍ਰੀਤੀ ਨਿਭਾ ਕੇ ਤੋੜ, ਟੁਟਿਆਂ ਲਏ ਜੁੜਾਈਆ। ਕਰ ਪਰਕਾਸ਼ ਅੰਧੇਰੇ ਘੋਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਪੰਜ ਚੋਰ, ਆਸਾ ਤ੍ਰਿਸ਼ਨਾ ਡੇਰਾ ਢਾਹੀਆ। ਲੇਖਾ ਮੁਕਾ ਕੇ ਮੋਰ ਤੋਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਦਰ ਘਰ ਠਾਂਡਾ ਇਕ ਵਖਾਈਆ। ਦਰ ਘਰ ਠਾਂਡਾ ਵੇਖੇ ਹਰਿਜਨ ਮੀਤ, ਜਿਨ੍ਹਾਂ ਆਪਣੀ ਦਇਆ ਕਮਾਇੰਦਾ। ਸਵਾਮੀ ਹੋ ਕੇ ਵਸੇ ਅੰਦਰ ਚੀਤ, ਠਗੌਰੀ ਜਗਤ ਨਾ ਕੋਇ ਬਣਾਇੰਦਾ। ਲੱਖ ਚੁਰਾਸੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਖਣਹਾਰਾ ਨੀਤ, ਜੀਵ ਜੰਤ ਸਾਧ ਸੰਤ ਹਰਿਜਨ ਹਰਿ ਹਰਿ ਪੜਦਾ ਆਪ ਚੁਕਾਇੰਦਾ। ਪਿਛਲਾ ਲੇਖਾ ਸਭ ਦਾ ਗਿਆ ਬੀਤ, ਅਗਲਾ ਲੇਖਾ ਸਮਝ ਕਿਸੇ ਨਾ ਆਇੰਦਾ। ਬਿਨ ਸਤਿਗੁਰ ਪੂਰੇ ਸਾਚੀ ਮੰਜ਼ਲ ਚੜ੍ਹਾਏ ਨਾ ਕੋਇ ਠੀਕ, ਠੀਕਰ ਭੰਨ ਨਾ ਕੋਇ ਵਖਾਇੰਦਾ। ਸਤਿਗੁਰ ਧਾਮ ਸਦਾ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਕਰ ਕਿਰਪਾ ਮਿਹਰਵਾਨ ਹੋ ਕੇ ਜਿਨ੍ਹਾਂ ਦੇਵੇ ਹਕ ਪ੍ਰੀਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਕਾਇਆ ਮੰਦਰ ਅੰਦਰ ਇਕ ਵਖਾਇੰਦਾ।

❋

❋

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਛਿੰਦੋ ਦੇ ਗ੍ਰਹਿ ਪਿੰਡ ਲਿਟਾਂ

ਬਿਆਸ ਕਹੇ ਮੈਂ ਵੇਖੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਆਉਂਦੇ ਜਾਂਦੇ ਰਹੇ ਗੁਰੂ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਨਾਮ ਸੰਦੇਸ਼ਾ ਦੇ ਕੇ ਗਏ ਵਿਚ ਸੰਸਾਰ, ਸ਼ਬਦੀ ਢੋਲੇ ਸੋਹਲੇ ਰਾਗ ਅਲਾਈਆ। ਚਾਰ ਵਰਨ ਅਠਾਰਾਂ ਬਰਨ ਦੱਸਦੇ ਗਏ ਪਿਆਰ, ਆਤਮ ਪਰਮਾਤਮ ਬੋਧ ਅਗਾਧ ਕਰ ਪੜ੍ਹਾਈਆ। ਸਚ ਪ੍ਰੀਤੀ ਏਕੋ ਦੱਸਦੇ ਗਏ ਏਕੰਕਾਰ, ਨਰ ਨਿਰੰਕਾਰ ਸਭ ਦਾ ਪਿਤਾ ਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰਦੇ ਗਏ ਚਰਨ ਕਵਲ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਕਲਮ ਸ਼ਾਹੀ ਸ਼ਾਸਤਰ ਸਿਮਰਤ ਵੇਦ ਪੁਰਾਨ ਬਣਦੇ ਗਏ ਲਿਖਾਰ, ਲਿਖਤ ਭਵਿਖਤ ਲੋਕਮਾਤ ਦਏ ਗਵਾਹੀਆ। ਨਿਤ ਨਵਿਤ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲੈ ਅਵਤਾਰ, ਕੂੜ ਕਲੇਸ਼ ਮਲੇਛ ਦਏ ਮਿਟਾਈਆ। ਜਿਸ ਨੂੰ ਲੱਭਦੇ ਜਲ ਥਲ ਮਹੀਅਲ ਸਾਚੀ ਧਾਰ, ਸਮੁੰਦ ਸਾਗਰ ਨੀਰ ਵਹਾਈਆ। ਸੋ ਸਵਾਮੀ ਅੰਤਰਜਾਮੀ ਆਪੇ ਜਾਣੇ ਆਪਣੀ ਕਾਰ, ਕਰਨੀ ਦਾ ਕਰਤਾ ਆਪ ਅਖਵਾਈਆ। ਦੀਨ ਦੁਨੀ ਤੋਂ ਵਸੇ ਬਾਹਰ, ਤਨ ਵਜੂਦ ਮਾਟੀ ਖ਼ਾਕ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਖੇਲ ਖਿਲਾਈਆ। ਸਤਿ ਸਤਿਵਾਦੀ ਖੇਲ ਅਪਾਰਾ, ਅਪਰੰਪਰ ਸਵਾਮੀ ਆਪ ਕਰਾਇੰਦਾ। ਜਿਸ ਨੂੰ ਝੁਕਦੇ ਗੁਰੂ ਅਵਤਾਰਾ, ਪੈਗ਼ੰਬਰਾਂ ਚਰਨਾਂ ਵਿਚ ਟਿਕਾਇੰਦਾ। ਸਦਾ ਵਸੇ ਸਚਖੰਡ ਸੱਚੇ ਦਵਾਰਾ, ਦਰਗਾਹ ਸਾਚੀ ਸੋਭਾ ਪਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਹੁਕਮੇ ਅੰਦਰ ਸਰਬ ਭਵਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਵਰਤਾਉਂਦਾ ਰਿਹਾ ਬਣ ਵਰਤਾਰਾ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਘਟ ਨਿਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਏਕੰਕਾਰਾ, ਪਰਵਰਦਿਗਾਰ ਸਾਂਝਾ ਯਾਰ ਹਕ ਹਕ਼ੀਕ਼ਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਾਚੀ ਕਾਰ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਸੋਈ ਸੁਰਤੀ ਜਨ ਭਗਤ ਸੁਹੇਲੇ ਲਏ ਉਠਾਲ, ਗੁਰ ਚੇਲੇ ਜੋੜ ਜੁੜਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਇਕੋ ਘਰ ਬਹਾਈਆ। ਸ਼ਬਦ ਵਿਚੋਲਾ ਏਥੇ ਓਥੇ ਦੋ ਜਹਾਨਾਂ ਬਣਾ ਦਲਾਲ, ਸਚ ਵਣਜਾਰਾ ਇਕੋ ਦਏ ਵਖਾਈਆ। ਆਪੇ ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਤਨ ਮਾਟੀ ਖ਼ਾਕੀ ਸਚ ਵਜੂਦ ਹਕ ਮਹਿਬੂਬ ਮੁਹੱਬਤ ਵਿਚ ਦੱਸੇ ਏਕਾ ਧਰਮਸਾਲ, ਸ਼ਿਵਦਵਾਲਾ ਮੱਠ ਮਸੀਤ ਮੰਦਰ ਵੰਡ ਨਾ ਕੋਇ ਵੰਡਾਈਆ। ਜਿਸ ਗ੍ਰਹਿ ਵੱਜੇ ਸ਼ਬਦ ਅਗੰਮੀ ਤਾਲ, ਤੰਦ ਸਿਤਾਰ ਨਜ਼ਰ ਕੋਇ ਨਾ ਆਈਆ। ਸੋ ਲੇਖਾ ਜਾਣੇ ਦੋ ਜਹਾਨ, ਸ੍ਰੀ ਭਗਵਾਨ ਵਡ ਵਡਿਆਈਆ। ਕਲਜੁਗ ਅੰਤ ਹੋ ਪਰਧਾਨ, ਸ਼ਬਦ ਅਗੰਮੀ ਦੇਵੇ ਇਕ ਗਿਆਨ, ਨਿਧਾਨ ਸ੍ਰਿਸ਼ਟੀ ਦ੍ਰਿਸ਼ਟੀ ਦਏ ਉਠਾਈਆ। ਸੰਤ ਸੁਹੇਲੇ ਕਰ ਪਰਵਾਨ, ਮਿਹਰਵਾਨ ਹੋਵੇ ਮਿਹਰਵਾਨ, ਪੜਦਾ ਓਹਲਾ ਕਾਇਆ ਚੋਲਾ ਦਏ ਚੁਕਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਵਾਰਾ ਇਕ ਦਰਸਾਈਆ। ਦਰ ਦਰਬਾਰਾ ਦੱਸ ਏਕਾ ਏਕ, ਏਕੰਕਾਰ ਦਏ ਸਮਝਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਰੱਖ ਕੇ ਗਏ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਨਾਮ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਨਿਵਾਸੀ ਦੋ ਜਹਾਨਾਂ ਨਿਰਗੁਣ ਸਰਗੁਣ ਰਿਹਾ ਵੇਖ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਚੜ੍ਹ ਕੇ ਖੋਲ੍ਹੇ ਅਗੰਮਾ ਭੇਤ, ਭੇਵ ਅਭੇਦ ਆਪਣਾ ਦਏ ਜਣਾਈਆ। ਜਿਸ ਨੂੰ ਸਮਝ ਨਾ ਸਕੇ ਚਾਰ ਵੇਦ, ਸ਼ਾਸਤਰ ਸਿਮਰਤ ਕੂਕਣ ਦੇਣ ਦੁਹਾਈਆ। ਅੱਖਰਾਂ ਵਿਚ ਲਿਖਦੇ ਗਏ ਲੇਖ, ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ। ਬਿਨ ਸਤਿਗੁਰ ਸ਼ਬਦ ਵਸੇ ਸਾਚੇ ਕੋਈ ਨਾ ਦੇਸ, ਪਰਦੇਸੀ ਬੈਠੀ ਜਗਤ ਲੋਕਾਈਆ। ਜਿਸ ਦਰ ਤੇ ਕੋਟਨ ਕੋਟ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸ਼ਰਅ ਨਾ ਕੋਇ ਵਖਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਧਰਾਈਆ। ਜਿਸ ਦਾ ਸਾਚਾ ਸੁਤ ਏਕਾ ਦਸ ਦਸਮੇਸ਼, ਗੋਬਿੰਦ ਸੂਰਾ ਨਜ਼ਰੀ ਆਈਆ। ਉਸ ਦਾ ਨਾਮ ਵਿਸ਼ਾ ਵਿਸ਼ਿਆਂ ਵਿਚੋਂ ਵਿਸ਼ੇਸ਼, ਵਾਸਤਾ ਆਪਣੇ ਨਾਲ ਜੁੜਾਈਆ। ਜਿਸ ਦੀ ਮਹਿੰਮਾ ਕਰ ਨਾ ਸਕੇ ਕੋਈ ਕਤੇਬ, ਕੁਤਬਖ਼ਾਨੇ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲਾ ਕਲਜੁਗ ਕੂੜੀ ਕਿਰਿਆ ਮੇਟੇ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਜਗੇ ਪ੍ਰਭ ਏਕ, ਇਕ ਇਕੱਲਾ ਭੇਵ ਖੁਲ੍ਹਾਈਆ। ਸਚਖੰਡ ਦਵਾਰਾ ਸਮਝਾਏ ਧੁਰ ਦਾ ਸੱਚਾ ਦੇਸ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸੰਤ ਸਾਜਨ ਸੂਫ਼ੀ ਫ਼ਕੀਰ ਸਚ ਦਵਾਰੇ ਕਰ ਕੇ ਪੇਸ਼, ਪੇਸ਼ਤਰ ਆਪਣਾ ਪੜਦਾ ਦਏ ਉਠਾਈਆ। ਜਿਸ ਦਾ ਭਵਿਖਤਾਂ ਵਿਚ ਲਿਖਤਾਂ ਵਿਚ ਲਿਖ ਕੇ ਗਏ ਲੇਖ, ਵਾਕ ਦਾ ਵਾਕਫ਼ਕਾਰ ਇਕੋ ਨਜ਼ਰੀ ਆਈਆ। ਸਾਚੇ ਸੰਤਾਂ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਲੱਭਦੇ ਕੋਟੀ ਕੋਟ ਕੇਤੀ ਕੇਤ, ਚਾਰ ਕੁੰਟ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਭੱਜਣ ਵਾਹੋ ਦਾਹੀਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਸਦਾ ਵਸੇ ਜਨ ਭਗਤਾਂ ਦੇਸ, ਗੁਰਮੁਖਾਂ ਅੰਦਰ ਵੜ ਕੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਈਆ। ਹੁਕਮ ਵਰਤੇ ਆਦਿ ਜੁਗਾਦਿ, ਜੁਗ ਚੌਕੜੀ ਨਾ ਕੋਇ ਉਲਟਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਦੱਸਦੇ ਗਏ ਯਾਦ, ਸੋਹਲੇ ਢੋਲੇ ਸਿਫ਼ਤਾਂ ਵਾਲੇ ਕਲਮੇ ਨਗ਼ਮਿਆਂ ਵਿਚ ਗਾਈਆ। ਬਿਨਾ ਕੰਨ ਤੋਂ ਸੁਣਾਉਂਦੇ ਗਏ ਆਵਾਜ਼, ਧੁਨ ਆਤਮਕ ਰਾਗ ਅਲਾਈਆ। ਜਿਸ ਦੀ ਸਜਦਿਆਂ ਵਿਚ ਪੜ੍ਹਦੇ ਗਏ ਨਮਾਜ਼, ਨਮੋ ਨਮੋ ਕਰ ਕੇ ਸੀਸ ਝੁਕਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਦਲ ਦੇਵੇ ਸਮਾਜ, ਹੁਕਮ ਧੁਰ ਦਾ ਆਪ ਸੁਣਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਵੇਖਣਹਾਰ ਜੁਗਾਦਿ, ਮਧ ਆਪਣਾ ਹੁਕਮ ਹੁਕਮ ਵਿਚ ਬਦਲਾਈਆ। ਸਦੀ ਚੌਧਵੀਂ ਸੁਣਨਹਾਰਾ ਫ਼ਰਿਆਦ, ਪੀਰ ਪੈਗ਼ੰਬਰ ਜਿਸ ਦੀ ਕਰਨ ਯਾਦ, ਸੋ ਦੇਵਣਹਾਰਾ ਦਾਦ, ਵਸਤ ਅਮੋਲਕ ਅਮੁੱਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ

❋

❋

ਇਕ ਇਕੱਲਾ ਸ੍ਰਿਸ਼ਟ ਮਹੱਲਾ ਅਨਦ੍ਰਿਸ਼ਟ ਦਏ ਵਖਾਈਆ। ਬਿਆਸ ਕਹੇ ਮੇਰੀ ਆਸਾ ਪੁੰਨੀ, ਜੁਗ ਚੌਕੜੀ ਪੰਧ ਮੁਕਾਈਆ। ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਪੁਕਾਰ ਸੁਣੀ, ਸਤਿ ਸਤਿਵਾਦੀ ਮਿਲਿਆ ਚਾਈਂ ਚਾਈਂਆ। ਭਾਗ ਲਗਾਇਆ ਸਾਚੇ ਮੰਦਰ ਧੁਰ ਦੇ ਗ੍ਰਹਿ ਅਗੰਮੀ ਕੁੱਲੀ, ਛੱਪਰ ਛੰਨ ਨਜ਼ਰ ਕਿਸੇ ਨਾ ਆਈਆ। ਜਿਸ ਦੀ ਕੀਮਤ ਗ਼ਨੀਮਤ ਵਿਚ ਅਨਮੁੱਲੀ, ਸ਼ਾਹ ਪਾਤਸ਼ਾਹ ਜਗਤ ਸਕੇ ਨਾ ਕੋਇ ਚੁਕਾਈਆ। ਜਨ ਭਗਤ ਨਾਰ ਵਿਚ ਸੰਸਾਰ ਜੁਗ ਚਾਰ ਜਿਸ ਕਦੇ ਨਾ ਭੁੱਲੀ, ਅਭੁੱਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕੋ ਇਕ ਦਰਸਾਈਆ। ਸਚ ਸਿੰਘਾਸਣ ਗੁਰਮੁਖ ਆਤਮ ਗ੍ਰਹਿ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਘਰ ਸਵਾਮੀ ਠਾਕਰ ਹੋ ਕੇ ਬਹੇ, ਨਿਰਗੁਣ ਜੋਤੀ ਜਾਤਾ ਡਗਮਗਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਲਯ, ਮਰਨ ਜਨਮ ਵਿਚ ਗੇੜ ਨਾ ਕੋਇ ਭਵਾਈਆ। ਆਪਣਾ ਭਾਣਾ ਆਪੇ ਸਹੇ, ਸਾਹਿਬ ਸਤਿਗੁਰ ਬੇਪਰਵਾਹੀਆ। ਸ਼ਬਦੀ ਹੁਕਮ ਗੁਰਮੁਖਾਂ ਸਚ ਕਹੇ, ਬਿਨ ਰਸਨਾ ਜਿਹਵਾ ਬੱਤੀ ਦੰਦ ਆਪ ਸੁਣਾਈਆ। ਧੰਨ ਸੁਭਾਗ ਜਿਸ ਕਾਇਆ ਮੰਦਰ ਅੰਦਰ ਜਗਿਆ ਚਿਰਾਗ਼ ਪੁਰਖ ਅਕਾਲਾ ਦੀਨ ਦਿਆਲਾ ਤਿਸ ਦਵਾਰੇ ਵਸੇ ਗ੍ਰਹਿ, ਘਟ ਭੀਤਰ ਸੋਭਾ ਪਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਸ਼ਕਤੀ (ਸ਼ਵੈ), ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਘਰਾਨਾ ਸ੍ਰੀ ਭਗਵਾਨਾ ਇਕੋ ਇਕ ਸੁਹਾਈਆ। ਸਚ ਘਰਾਨਾ ਗੁਰਮੁਖ ਘਰ, ਕਾਇਆ ਮਾਟੀ ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਥੇ ਵਸੇ ਨਰਾਇਣ ਨਰ, ਨਾਰੀ ਪੁਰਖ ਰੂਪ ਨਜ਼ਰ ਕੋਇ ਨਾ ਆਈਆ। ਦਿਆਲ ਹੋ ਕੇ ਕਿਰਪਾਲ ਹੋ ਕੇ ਸੁਰਤੀ ਲਏ ਫੜ, ਸ਼ਬਦੀ ਜੋੜ ਜੁੜਾਈਆ। ਸਾਚੇ ਮੰਦਰ ਸਵਾਮੀ ਅੰਤਰਜਾਮੀ ਹੋ ਕੇ ਜਾਏ ਚੜ੍ਹ, ਅੱਗੇ ਹੋ ਨਾ ਕੋਇ ਅਟਕਾਈਆ। ਅੰਮ੍ਰਿਤ ਵਖਾਏ ਆਤਮ ਪਰਮਾਤਮ ਸਾਚਾ ਸਰ, ਝਿਰਨਾ ਅਗੰਮੀ ਆਪ ਝਿਰਾਈਆ। ਨਿਰਗੁਣ ਨਿਰਗੁਣ ਲਏ ਵਰ, ਸਰਗੁਣ ਵੱਜੇ ਤਤ ਵਧਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਆਪੇ ਖੜ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤ ਭਗਵਾਨ ਖੇਲ ਰਿਹਾ ਕਰ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਆਲਸ ਨਿੰਦਰਾ ਵਿਚੋਂ ਸੰਤ ਸੁਹੇਲਾ ਬਾਹਰ ਕਢਾਈਆ।

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਕਪੂਰਥਲਾ

ਬਿਆਸ ਕਹੇ ਮੇਰਾ ਲੇਖਾ ਵੇਦ ਵਿਆਸ, ਵੇਦਾਂ ਤੋਂ ਪਰ੍ਹੇ ਪੜ੍ਹਾਈਆ। ਜਿਥੇ ਬੁੱਧੀ ਕਰੇ ਨਾ ਕੋਇ ਕਿਆਸ, ਵਿਦਿਆ ਚੱਲੇ ਨਾ ਕੋਇ ਚਤੁਰਾਈਆ। ਨਜ਼ਰ ਆਵੇ ਨਾ ਕਿਸੇ ਸ਼ਾਖ਼, ਸ਼ਨਾਖ਼ਤ ਜਗਤ ਨਾ ਕੋਇ ਕਰਾਈਆ। ਖ਼ੋਜ ਕਰੇ ਨਾ ਮਾਟੀ ਖ਼ਾਕ, ਖ਼ਲਕ ਪੜਦਾ ਨਾ ਕੋਇ ਉਠਾਈਆ। ਮੈਂ ਓਸ ਦਾ ਹੋਇਆ ਦਾਸ, ਲੱਖ ਚੁਰਾਸੀ ਦਾਸੀ ਜਿਸ ਦੀ ਨਜ਼ਰੀ ਆਈਆ। ਦੋ ਜਹਾਨਾਂ ਨਿਰਗੁਣ ਸਰਗੁਣ ਪਾਵੇ ਰਾਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣੀ ਰਚਨ ਰਚਾਈਆ। ਆਤਮ ਪਰਮਾਤਮ ਸਭ ਨੂੰ ਦੇਵੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਸਦਾ

❋

❋

ਸੁਹੇਲਾ ਇਕ ਇਕੇਲਾ ਹੋ ਕੇ ਵਸੇ ਸਾਥ, ਜੁਗ ਚੌਕੜੀ ਵਿਛੜ ਕਦੇ ਨਾ ਜਾਈਆ। ਜਿਸ ਦੀ ਮਹਿੰਮਾ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਗਏ ਆਖ, ਸ਼ਬਦ ਸੰਦੇਸ਼ਾ ਨਾਮ ਜਣਾਈਆ। ਤਿਸ ਦਾ ਦਰਸ਼ਨ ਤੱਕਾਂ ਸਾਖਿਆਤ, ਸਖ਼ੀ ਸੁਲਤਾਨ ਬੇਪਰਵਾਹ ਨਜ਼ਰੀ ਆਈਆ। ਜਿਸ ਦੀ ਸਮਝੇ ਕੋਇ ਨਾ ਜਾਤ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਿਫ਼ਤ ਕਰ ਨਾ ਸਕੇ ਕੋਈ ਕਲਮ ਦਵਾਤ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਜਿਸ ਦੀ ਸਜਦਿਆਂ ਵਿਚ ਪੜ੍ਹਨ ਨਮਾਜ਼, ਨਿਮਸਕਾਰ ਕਰ ਕੇ ਸੀਸ ਝੁਕਾਈਆ। ਸੋ ਸਾਹਿਬ ਸੁਲਤਾਨਾ ਹੋ ਮਿਹਰਵਾਨਾ ਮੇਰਾ ਖੋਲ੍ਹੇ ਅੰਦਰੋਂ ਰਾਜ਼, ਪੜਦਾ ਦਏ ਚੁਕਾਈਆ। ਜੁਗ ਚੌਕੜੀ ਚਲਾਵਣਹਾਰਾ ਜਹਾਜ਼, ਨਈਆ ਨੌਕਾ ਆਪਣੇ ਹੱਥ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵੇਖੇ ਖੇਲ ਤਮਾਸ਼, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਪੰਡਤ ਪਾਂਧਾ ਲਾ ਨਾ ਸਕੇ ਕੋਈ ਹਿਸਾਬ, ਗ੍ਰਹਿ ਨਛੱਤਰਾਂ ਵਿਚ ਵੰਡ ਨਾ ਕੋਇ ਵੰਡਾਈਆ। ਸ਼ਾਸਤਰ ਸਿਮਰਤ ਰਹੇ ਆਖ, ਆਖ਼ਰ ਏਕੋ ਸਭ ਦਾ ਪਿਤਾ ਮਾਈਆ। ਸੋ ਕਲਜੁਗ ਮੇਟੇ ਅੰਧੇਰੀ ਰਾਤ, ਰੈਣ ਅੰਧ ਦਏ ਗਵਾਈਆ। ਆਤਮ ਪਰਮਾਤਮ ਦੱਸੇ ਸਭ ਨੂੰ ਗਾਥ, ਢੋਲਾ ਸੋਹਲਾ ਇਕੋ ਇਕ ਪੜ੍ਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਵਸੇ ਸਾਥ, ਸਗਲਾ ਸੰਗ ਦੋ ਜਹਾਨ ਸ੍ਰੀ ਭਗਵਾਨ ਆਪ ਨਿਭਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਸਿਮਰਨ ਪੂਜਾ ਪਾਠ, ਜੋਗ ਅਭਿਆਸ ਤਤ ਸਾਧਨ ਦਏ ਦ੍ਰਿੜਾਈਆ। ਝਗੜਾ ਰਹੇ ਨਾ ਦੀਨ ਦੁਨੀ ਕਾਇਨਾਤ, ਕਲਮਾ ਨਬੀ ਰਸੂਲਾਂ ਆਪ ਸਮਝਾਈਆ। ਭਗਤ ਭਗਵਾਨ ਦੀ ਬਣੇ ਇਕ ਜਮਾਤ, ਦੂਸਰ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਖੁਲ੍ਹਾਈਆ। ਸਚ ਦਵਾਰਾ ਖੋਲ੍ਹੇ ਪੁਰਖ ਸਮਰਥ, ਕਲਜੁਗ ਅੰਤ ਦਇਆ ਕਮਾਈਆ। ਜਨ ਭਗਤ ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਖੋਲ੍ਹੇ ਅੰਤਰ ਅੱਖ, ਨਿਰੰਤਰ ਪੜਦਾ ਦਏ ਉਠਾਈਆ। ਮਨ ਕਾਮਨਾ ਕਰ ਕੇ ਵੱਸ, ਮਨਸਾ ਆਪਣੇ ਨਾਲ ਮਿਲਾਈਆ। ਨਿਝਰ ਧਾਰਾ ਅੰਮ੍ਰਿਤ ਦੇ ਕੇ ਰਸ, ਰਸਤਾ ਅਗਲਾ ਦਏ ਵਖਾਈਆ। ਕੂੜੀ ਕਿਰਿਆ ਵਿਕਾਰ ਹੰਕਾਰ ਕਰ ਕੇ ਭੱਠ, ਭਾਂਡਾ ਭਰਮ ਦਏ ਭੰਨਾਈਆ। ਝਗੜਾ ਮੁਕਾ ਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਤੋਂ ਪਰੇ ਕਰੇ ਪੜ੍ਹਾਈਆ। ਸ਼ਬਦ ਸੁਣਾਏ ਅਗੰਮੀ ਧੁਨ ਅਨਾਦ ਅਨਹਦ, ਅਨਾਹਤ ਆਪਣਾ ਭੇਵ ਚੁਕਾਈਆ। ਆਤਮ ਪਰਮਾਤਮ ਸਚ ਦਵਾਰੇ ਕਰਾਏ ਹੱਜ, ਬਿਨ ਕਾਅਬਿਉਂ ਮਹਿਰਾਬ ਆਪਣੀ ਆਪ ਵਡਿਆਈਆ। ਜੋਤੀ ਦੀਪਕ ਜਨ ਭਗਤਾਂ ਅੰਦਰ ਜਾਏ ਜਗ, ਸੂਫ਼ੀ ਸੰਤ ਫ਼ਕੀਰ ਡਗਮਗਾਈਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਹੰਸ ਬਣਾਏ ਫੜ ਕੇ ਕਗ, ਸੋਹੰ ਹੰਸਾ ਜਾਪ ਜਪਾਈਆ। ਲੇਖਾ ਜਾਣੇ ਜੀਵ ਅਲਪਗ, ਸਰਬਗ ਦਾਤਾ ਬੇਪਰਵਾਹੀਆ। ਜੁਗ ਜਨਮ ਦੇ ਵਿਛੜੇ ਕਰਮਾਂ ਅੰਦਰ ਰਹਿਣ ਨਾ ਦੇਵੇ ਅਲਗ, ਨਿਹਕਰਮੀ ਹੋ ਕੇ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮੇਲਣ ਦਾ ਸ਼ਬਦੀ ਬਣ ਸਬਬ, ਸੁਰਤੀ ਸਤਿ ਨਾਲ ਜੁੜਾਈਆ। ਇਕੋ ਦੇ ਕੇ ਬ੍ਰਹਮ ਮਤ, ਭੇਵ ਦਏ ਖੁਲ੍ਹਾਈਆ। ਹਰਿਜਨ ਸਾਚੇ ਸੰਤ ਮੇਲ ਮਿਲਾ ਕੇ ਨਾਲ ਸਚ, ਸਚ ਸੁਚ ਸੰਜਮ ਇਕ ਦ੍ਰਿੜਾਈਆ। ਭਾਗ ਲੱਗੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਿਸ ਦੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ।

❋

❋