ਪੁਸਤਕਾਲਾਭਾਗ ੨੦

੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਗਿਆਨ ਸਿੰਘ ਦੇ ਗ੍ਰਹਿ ਪਿੰਡ ਸੁਰਖ਼ਪੁਰ ਜ਼ਿਲਾ ਕਪੂਰਥਲਾ

ਬਿਆਸ ਕਹੇ ਗੁਰਮੁਖ ਬੇਆਸ ਕੋਈ ਨਾ ਰਹਿਣਾ, ਨਵ ਨੌ ਚਾਰ ਵੱਜੇ ਵਧਾਈਆ। ਨਿਜ ਨੇਤਰ ਲੋਚਨ ਦਰਸ਼ਨ ਪਾਏ ਅਗੰਮੀ ਨੈਣਾਂ, ਜਗਤ ਅੱਖ ਪਰਤੱਖ ਮਿਲੇ ਗੋਸਾਈਂਆ। ਸਤਿਗੁਰ ਸ਼ਬਦ ਜਿਸ ਧੁਰ ਦਾ ਮੰਨਿਆ ਕਹਿਣਾ, ਹੁਕਮੇ ਅੰਦਰ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਤਿਨ੍ਹਾਂ ਚੁਕਾਏ ਪੂਰਬ ਲਹਿਣਾ, ਲਹਿਣੇਦਾਰ ਦੇਣੇਦਾਰ ਹਰਿ ਨਿਰੰਕਾਰ ਇਕੋ ਇਕ ਅਖਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਅੰਦਰ ਭਾਣਾ ਸਭ ਨੇ ਸਹਿਣਾ, ਚਾਰ ਵਰਨ ਅਠਾਰਾਂ ਬਰਨ ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਬਿਆਸ ਕਹੇ ਜਨ ਭਗਤਾਂ ਰਹੇ ਕੋਇ ਨਾ ਬਿਪਤਾ, ਬਿਪਰੀਤ ਨਾ ਕੋਇ ਕਮਾਈਆ। ਜਿਨ੍ਹਾਂ ਦਾ ਲੇਖਾ ਪੁਰਖ ਅਕਾਲ ਲਿਖਦਾ, ਲੇਖਾ ਲਾਵੇ ਥਾਉਂ ਥਾਈਂਆ। ਸੋ ਰੂਪ ਸਤਿ ਸਰੂਪ ਬਣੇ ਧੁਰ ਦੇ ਸਿੱਖ ਦਾ, ਸਿਖਿਆ ਗੋਬਿੰਦ ਸ਼ਬਦ ਸਚ ਦ੍ਰਿੜਾਈਆ। ਝਗੜਾ ਮੁੱਕੇ ਆਵਣ ਜਾਵਣ ਲੱਖ ਚੁਰਾਸੀ ਨਿਤ ਦਾ, ਰਾਏ ਧਰਮ ਨਾ ਦਏ ਸਜ਼ਾਈਆ। ਇਸ਼ਟ ਨਜ਼ਰੀ ਆਏ ਦ੍ਰਿਸ਼ਟ ਅੰਦਰ ਪੁਰਖ ਅਕਾਲ ਇਕ ਦਾ, ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਖ਼ੁਦਾਈਆ। ਚਾਰ ਕੁੰਟ ਦਹਿ ਦਿਸ਼ਾ ਬਿਨ ਦੀਦਿਆਂ ਦਿਸਦਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਲਏ ਮਿਲਾਈਆ। ਹਰਿਜਨ ਮੇਲਾ ਕਰੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਕੋਟ ਜਨਮ ਦੇ ਮੇਟ ਸੰਤਾਪ, ਤਾਪ ਤੀਨੋਂ ਡੇਰਾ ਢਾਹਿੰਦਾ। ਜਨਮ ਕਰਮ ਦਾ ਲੇਖਾ ਕਰ ਮੁਆਫ਼, ਮੁਫ਼ਤ ਆਪਣਾ ਰੰਗ ਚੜ੍ਹਾਇੰਦਾ। ਮਨੂਆ ਰਹਿਣ ਨਾ ਦੇਵੇ ਗੁਸਤਾਖ਼, ਸ਼ਬਦੀ ਹੁਕਮ ਨਾਲ ਸਮਝਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਦੱਸ ਕੇ ਜਾਪ, ਜਗਜੀਵਣ ਦਾਤਾ ਜਗਤ ਜੁਗਤ ਆਪ ਸਮਝਾਇੰਦਾ। ਸ਼ਬਦ ਅਗੰਮੀ ਸੁਣਾ ਨਾਦ, ਧੁਨ ਆਤਮਕ ਰਾਗ ਅਲਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੂਰ ਕਰਾਇੰਦਾ। ਸਾਚੇ ਮੰਡਲ ਵਖਾ ਰਾਸ ਨਿਰਗੁਣ ਨਿਰਗੁਣ ਗੋਪੀ ਕਾਹਨ ਆਪਣਾ ਨਾਚ ਨਚਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਇਕ ਇਕੱਲਾ ਕਰ ਨਿਵਾਸ, ਸਚ ਸਿੰਘਾਸਣ ਸ਼ਾਹੋ ਸ਼ਾਬਾਸ਼ ਸੋਭਾ ਪਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨਿਰੰਤਰ ਮੰਤਰ ਆਪਣਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਚੀ ਕਰਨੀ ਕਾਰ ਕਮਾਇੰਦਾ। ਬਿਆਸ ਕਹੇ ਗੁਰਮੁਖ ਸੱਜਣ ਸਾਚੇ ਉਠ, ਲੋਕਮਾਤ ਲੈ ਅੰਗੜਾਈਆ। ਸਚ ਦਵਾਰੇ ਝੁਕ, ਬਿਨ ਕਦਮਾਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਜਾਵੇ ਤੁਠ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਤਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਜੜ੍ਹ ਆਪਣੇ ਲੇਖੇ ਪਾਈਆ। ਅੰਮ੍ਰਿਤ ਜਾਮ ਪਿਆ ਘੁਟ, ਨਿਝਰ ਧਾਰਾ ਦਏ ਵਹਾਈਆ। ਜੋਤੀ ਨੂਰ ਆਵੇ ਫੁੱਟ, ਰਵ ਸਸ ਦੀ ਲੋੜ ਰਹੇ ਨਾ ਰਾਈਆ। ਮਾਨਸ ਜਨਮ ਭਾਗ ਨਾ ਜਾਏ ਨਿਖੁਟ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਹਰਿ ਸੰਤ ਸੁਹੇਲਾ ਬਣਾ ਕੇ ਆਪਣਾ ਸੁੱਤ, ਸਚ ਦਵਾਰਾ ਇਕ ਵਖਾਈਆ। ਜਿਥੇ ਰਹੇ ਨਾ ਓਹਲਾ ਲੁਕ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਮੁਕੰਮਲ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕ ਇਕੱਲਾ ਧੁਰ ਦਾ ਮਹੱਲਾ ਆਪ ਸੁਹਾਈਆ। ਧੁਰ ਮਹੱਲ ਵੇਖ ਅਥਾਹ, ਹਰਿਜਨ ਸਚ ਖ਼ੁਸ਼ੀ ਵਖਾਈਆ। ਜਿਥੇ ਮਿਲੇ ਇਕ ਮਲਾਹ, ਬੇੜਾ ਨਈਆ ਨੌਕਾ ਆਪਣੇ ਕੰਧ ਉਠਾਈਆ। ਧੁਰ ਦਾ ਸ਼ਬਦ ਦੇਵੇ ਸਲਾਹ, ਅੱਖਰੀਂ ਵੰਡ ਨਾ ਕੋਇ ਵੰਡਾਈਆ। ਜਨਮ ਜਨਮ ਦੇ ਬਖ਼ਸ਼ ਗੁਨਾਹ, ਗ਼ੁਰਬਤ ਅੰਦਰੋਂ ਦਏ ਕਢਾਈਆ। ਸਚ ਦ੍ਰਿੜਾ ਕੇ ਹਰਿ ਕਾ ਨਾਂ, ਨਾਉਂ ਨਿਰੰਕਾਰ ਦਏ ਸਮਝਾਈਆ। ਗ਼ਰੀਬ ਨਿਮਾਣਿਆਂ ਦੇ ਕੇ ਸਾਚਾ ਥਾਂ, ਸਚ ਦਵਾਰ ਦਏ ਟਿਕਾਈਆ। ਧੁਰ ਦਰਗਾਹੀ ਬਣ ਕੇ ਪਿਤਾ ਮਾਂ, ਪੂਤ ਸਪੂਤੇ ਆਪਣੀ ਗੋਦ ਉਠਾਈਆ। ਸਦਾ ਸੁਹੇਲਾ ਇਕ ਇਕੇਲਾ ਏਕੰਕਾਰ ਦੇਵੇ ਦੋ ਜਹਾਨਾਂ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਹਕ ਅਦਾਲਤ ਕਰੇ ਸਚ ਨਿਆਂ, ਹੁਕਮ ਧੁਰ ਦਾ ਆਪ ਸਮਝਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਬੰਤ ਕੌਰ ਦੇ ਗ੍ਰਹਿ ਪਿੰਡ ਦਰੀਏਵਾਲ ਜ਼ਿਲਾ ਕਪੂਰਥਲਾ

ਬਿਆਸ ਕਹੇ ਮੇਰਾ ਅੰਮ੍ਰਿਤ ਰੂਪ ਜਲ ਨੀਰ, ਪਾਣੀ ਕਹੇ ਜਗਤ ਲੋਕਾਈਆ। ਚਾਰ ਜੁਗ ਕਿਸੇ ਨਾ ਦਿਤੀ ਧੀਰ, ਵਹਿਣਾਂ ਵਿਚ ਭੱਜਾ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਤੱਕਦਾ ਰਿਹਾ ਬੇਨਜ਼ੀਰ, ਬਿਨ ਅੱਖਾਂ ਅੱਖ ਮਿਲਾਈਆ। ਸਮਝ ਆ ਨਾ ਸਕੀ ਓਸ ਦੀ ਤਸਵੀਰ, ਤਸੱਵਰ ਨਾ ਕੋਇ ਕਰਾਈਆ। ਕੁਛ ਆਸ਼ਾ ਰੱਖੀ ਕਬੀਰ, ਅੰਤਰ ਧਿਆਨ ਲਗਾਈਆ। ਗੰਗਾ ਕਟੇ ਜ਼ੰਜੀਰ, ਸ਼ਮਸ਼ੀਰ ਬੇਪਰਵਾਹੀਆ। ਬੇਨੰਤੀ ਕੀਤੀ ਅਖ਼ੀਰ, ਆਖ਼ਰ ਦਿਤਾ ਦ੍ਰਿੜਾਈਆ। ਕਲਜੁਗ ਅੰਤ ਬਦਲੇ ਤੇਰੀ ਤਕਦੀਰ, ਤਦਬੀਰ ਦਿਤੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਬਿਆਸ ਕਹੇ ਮੈਂ ਕਦੇ ਨਾ ਹੋਇਆ ਬੇਆਸਾ, ਕਦੀਮ ਤੋਂ ਕਦਮ ਧਿਆਨ ਲਗਾਈਆ। ਗੁਰ ਅਵਤਾਰ ਦੇ ਕੇ ਗਏ ਭਰਵਾਸਾ, ਯਕੀਨ ਇਕੋ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਵੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਅਵਿਨਾਸ਼ੀ ਆਪਣਾ ਵੇਸ ਵਟਾਈਆ। ਦੋ ਜਹਾਨ ਵੇਖੇ ਖੇਲ ਤਮਾਸ਼ਾ, ਕਰਨੀ ਦਾ ਕਰਤਾ ਆਪਣਾ ਖੇਲ ਖਿਲਾਈਆ। ਤੇਰਾ ਪੂਰਾ ਕਰੇ ਘਾਟਾ, ਪੂਰਬ ਲਹਿਣਾ ਝੋਲੀ ਪਾਈਆ। ਜਨ ਭਗਤਾਂ ਮਾਣ ਵਡਿਆਈ ਦੇ ਵਿਚ ਦੋਆਬਾ, ਸਤਲੁਜ ਪੜਦਾ ਦਏ ਉਠਾਈਆ। ਸਚ ਮਹਿਰਾਬ ਉਪਜਾ ਅਗੰਮਾ ਕਾਅਬਾ, ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਆਪਣਾ ਹੁਕਮ ਵਰਤਾਵੇ ਇਕ, ਏਕੰਕਾਰ ਵੱਡੀ ਵਡਿਆਈਆ। ਜਨ ਭਗਤ ਸੁਹੇਲੇ ਸੰਤ ਬਣਾਏ ਧੁਰ ਦੇ ਸਿੱਖ, ਸਿਖਿਆ ਸਿੱਖੀ ਇਕ ਦ੍ਰਿੜਾਈਆ। ਨਿਹਕਰਮੀ ਹੋ ਕੇ ਲੇਖਾ ਦਏ ਲਿਖ, ਲਿਖਤ ਭਵਿਖਤ ਨਾਲ ਵਡਿਆਈਆ। ਸਚ ਪ੍ਰੇਮ ਦੀ ਬਖ਼ਸ਼ ਕੇ ਸਿਕ, ਸਿਖ਼ਰ ਚੋਟੀ ਦਏ ਚੜ੍ਹਾਈਆ। ਸਦ ਦੇਵੇ ਦਰਸ਼ਨ ਨਿਤ, ਨਵਿਤ ਵੇਖ ਵਖਾਈਆ। ਧੁਰ ਦਾ ਮਾਲਕ ਬਣ ਕੇ ਪਿਤ, ਪਤਿਪਰਮੇਸ਼ਵਰ ਹੋਏ ਸਹਾਈਆ। ਨਿਰਗੁਣ ਧਾਰ ਖੇਲ ਅਨਡਿੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਬਿਆਸ ਕਹੇ ਮੈਂ ਆਸਾਵੰਦ, ਜੁਗ ਚੌਕੜੀ

❋

❋

ਧਿਆਨ ਲਗਾਈਆ। ਹੁਕਮੇ ਅੰਦਰ ਹੋ ਪਾਬੰਦ, ਭੱਜਾਂ ਵਾਹੋ ਦਾਹੀਆ। ਢੋਲਾ ਗਾਉਂਦਾ ਰਿਹਾ ਛੰਦ, ਮੈਂ ਤੇਰਾ ਤੂੰ ਮੇਰਾ ਧੁਰ ਦਾ ਮਾਹੀਆ। ਮੰਗਦਾ ਰਿਹਾ ਸੰਗ, ਨਿਉਂ ਨਿਉਂ ਸੀਸ ਝੁਕਾਈਆ। ਅਬਿਨਾਸ਼ੀ ਕਰਤੇ ਦੇਣਾ ਇਕ ਅਨੰਦ, ਸੁੱਖ ਸਾਗਰ ਤੇਰੀ ਬੇਪਰਵਾਹੀਆ। ਖ਼ੁਸ਼ੀ ਕਰਾਉਣਾ ਬੰਦ ਬੰਦ, ਬੰਦਗੀ ਆਪਣੀ ਇਕ ਦ੍ਰਿੜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚੌਕੜੀ ਗਈ ਲੰਘ, ਕਲਜੁਗ ਕੂੜੀ ਕਿਰਿਆ ਅੰਤ ਦਏ ਦੁਹਾਈਆ। ਭੇਵ ਖੁਲਾਉਣਾ ਪਾਰਬ੍ਰਹਮ ਬ੍ਰਹਮ ਹੰ, ਹਮ ਸਾਜਨ ਹੋ ਕੇ ਆਪਣਾ ਮੇਲ ਮਿਲਾਈਆ। ਸ਼ਰਅ ਰਹੇ ਨਾ ਕੋਈ ਦਵੈਤੀ ਕੰਧ, ਕੂੜ ਕੁਟੰਬ ਦੇਣਾ ਮੁਕਾਈਆ। ਆਤਮ ਨਾਤਾ ਆਪਣੇ ਨਾਲ ਗੰਢ, ਪਰਮਾਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਾਚਾ ਰੰਗ ਦੇ ਅਪਾਰ, ਅਪਰੰਪਰ ਦਰ ਤੇਰੇ ਮੰਗ ਮੰਗਾਈਆ। ਸਾਚਾ ਬਖ਼ਸ਼ ਦੀਦਾਰ, ਨਿਜ ਨੇਤਰ ਅੱਖ ਖੁਲ੍ਹਾਈਆ। ਜੁਗ ਚੌਕੜੀ ਬੀਤੇ ਵਾਰੋ ਵਾਰ, ਕਲਜੁਗ ਅੰਤਮ ਗਿਆ ਆਈਆ। ਸ਼ਾਸਤਰ ਸਿਮਰਤ ਗਏ ਹਾਰ, ਵੇਦ ਪੁਰਾਨ ਦੇਣ ਦੁਹਾਈਆ। ਖਾਣੀ ਬਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਠ ਸੱਠ ਤੀਰਥ ਉਚੀ ਕਰਨ ਪੁਕਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨਰ ਨਰਾਇਣ ਤੇਰੀ ਵਡਿਆਈਆ। ਸੰਤ ਸੁਹੇਲੇ ਲੈ ਉਠਾਲ, ਗੁਰਮੁਖ ਗੋਦ ਉਠਾਈਆ। ਉਠ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸਾਂਝਾ ਮੰਨ ਸਵਾਲ, ਦਵੈਤ ਭਾਵ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਸ ਸਦਾ ਨਾਲ, ਨਾਲਸ਼ ਅੰਦਰੋਂ ਦੇ ਮਿਟਾਈਆ। ਬਿਆਸ ਕਹੇ ਮੇਰੀ ਆਸਾ ਪੂਰੀ, ਪ੍ਰਭ ਮਿਲਿਆ ਬੇਪਰਵਾਹੀਆ। ਨਾਤਾ ਛੁੱਟੇ ਦੁਨੀਆ ਕੂੜੀ, ਸ੍ਰਿਸ਼ਟੀ ਸੰਗ ਤਜਾਈਆ। ਬੁਧ ਨਾ ਰਹੇ ਮੂੜ੍ਹੀ, ਚੰਚਲ ਮਨ ਨਾ ਕੋਇ ਚਤੁਰਾਈਆ। ਇਕੋ ਲੈ ਕੇ ਚਰਨ ਧੂੜੀ, ਮਸਤਕ ਟਿੱਕਾ ਖ਼ਾਕ ਰਮਾਈਆ। ਰੰਗ ਚੜ੍ਹੇ ਅਗੰਮਾ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਮਿਲੇ ਪਰਕਾਸ਼ ਸਾਚਾ ਨੂਰੀ, ਨਰ ਨਰਾਇਣ ਕਰੇ ਰੁਸ਼ਨਾਈਆ। ਦਰ ਸੋਹਵਾਂ ਹਾਜ਼ਰ ਹਜੂਰੀ, ਗ੍ਰਹਿ ਠਾਂਡੇ ਡੇਰਾ ਲਾਈਆ। ਜੁਗ ਜਨਮ ਦੀ ਲੇਖੇ ਪਏ ਮਜ਼ਦੂਰੀ, ਘਾਲ ਵੇਖੇ ਚਾਈਂ ਚਾਈਂਆ। ਮੇਰੀ ਮਨਸਾ ਆਸ਼ਾ ਵਿਚੋਂ ਹੋਏ ਪੂਰੀ, ਪੂਰਨ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮੇਲਾ ਮੇਲ ਕਰੇ ਜ਼ਰੂਰੀ, ਜ਼ਰੂਰਤ ਪਿਛਲੀ ਵੇਖ ਵਖਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਬਸਤੀ ਸ਼ਿਕਾਰ ਪੁਰ ਜ਼ਿਲਾ ਕਪੂਰਥਲਾ

ਸਤਲੁਜ ਕਹੇ ਮੇਰੇ ਅੰਤਰ ਗੋਬਿੰਦ ਰੱਖਿਆ ਚਰਨ, ਹੱਸ ਕੇ ਖ਼ੁਸ਼ੀ ਮਨਾਈਆ। ਵਿਚੋਂ ਰੋਇਆ ਦੇਵਤਾ ਵਰੁਨ, ਨੈਣਾਂ ਨੀਰ ਵਹਾਈਆ। ਸਾਚੀ ਬਖ਼ਸ਼ ਸਰਨ, ਸਤਿਗੁਰੂ ਤੇਰੀ ਸਰਨਾਈਆ। ਬਿਨ ਹੱਥਾਂ ਲੱਗਾ ਫੜਨ, ਆਪਣੀ ਆਸ ਵਧਾਈਆ। ਪ੍ਰੇਮ ਦਾ ਕਰ ਕੇ ਪਰਨ, ਪ੍ਰੀਤੀ ਨਾਲ ਸੀਸ ਝੁਕਾਈਆ। ਤੂੰ ਹੀ ਤੂੰ ਹੀ ਲੱਗਾ ਕਰਨ, ਧੁਰ ਦਾ ਰਾਗ ਸੁਣਾਈਆ। ਸਾਚਾ ਢੋਲਾ ਲੱਗਾ ਪੜ੍ਹਨ, ਖ਼ੁਸ਼ੀਆਂ ਗੀਤ ਅਲਾਈਆ।

❋

❋

ਬਿਨ ਲੱਤਾਂ ਬਾਹਵਾਂ ਲੱਗਾ ਤਰਨ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਸਤਲੁਜ ਕਹੇ ਗੋਬਿੰਦ ਪਾਇਆ ਭਾਰ, ਸਹਿਜ ਨਾਲ ਦਬਾਈਆ। ਯਾਦ ਆ ਗਏ ਜੁਗ ਚਾਰ, ਵਾਰਤਾ ਬਿਨ ਅੱਖਾਂ ਨਜ਼ਰੀ ਆਈਆ। ਜਿਨ੍ਹਾਂ ਵਿਚ ਲਿਖਿਆ ਇਜ਼ਹਾਰ, ਹੁਕਮੀ ਸਿਫ਼ਤ ਸਾਲਾਹੀਆ। ਜਿਸ ਵੇਲੇ ਬੀਤੇ ਨਵ ਨੌ ਚਾਰ, ਚਾਰ ਯਾਰੀ ਦਏ ਗਵਾਹੀਆ। ਪੰਜਾਂ ਦਾ ਸਿਕਦਾਰ, ਧੁਰ ਦਾ ਮਾਲਕ ਬੇਪਰਵਾਹੀਆ। ਵੇਖੇ ਜਲ ਥਲ ਧਾਰ, ਟਿੱਲੇ ਪਰਬਤ ਫੋਲ ਫੁਲਾਈਆ। ਦੋ ਜਹਾਨਾਂ ਵਡ ਸਿਕਦਾਰ, ਸ਼ਾਹ ਸੁਲਤਾਨਾ ਰੂਪ ਵਟਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਲਹਿਣਾ ਦੇਣਾ ਵੇਖ ਸਰਬ ਸੰਸਾਰ, ਜਗਤ ਜਹਾਨ ਖੋਜ ਖੁਜਾਈਆ। ਦੇਵਤ ਸੁਰ ਸੁਣੇ ਪੁਕਾਰ, ਬਚਿਆ ਰਹਿਣ ਕੋਇ ਨਾ ਪਾਈਆ। ਪੜਦਾ ਲਾਹੇ ਡੂੰਘੀ ਗਾਰ, ਗਹਿਰ ਗੰਭੀਰ ਦਇਆ ਕਮਾਈਆ। ਵਰੁਨ ਰੋ ਨਾ ਜ਼ਾਰੋ ਜ਼ਾਰ, ਧੀਰਜ ਧੀਰ ਆਪ ਧਰਾਈਆ। ਜਿਸ ਦਾ ਖੇਲ ਵਾਰੋ ਵਾਰ, ਜੁਗ ਚੌਕੜੀ ਵੇਸ ਵਟਾਈਆ। ਸੋ ਸਵਾਮੀ ਸਿਰਜਣਹਾਰ, ਧੁਰ ਦਾ ਮਾਲਕ ਆਪ ਅਖਵਾਈਆ। ਸਭ ਦਾ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਬਾਕੀ ਹੱਥ ਨਾ ਕੋਇ ਰਖਾਈਆ। ਪਤਤ ਪਾਪੀ ਲਾਏ ਪਰ, ਪੁਨੀਤ ਆਪਣੇ ਨਾਲ ਕਰਾਈਆ। ਕਲ ਕਲਕੀ ਲੈ ਅਵਤਾਰ, ਕੂੜੀ ਕਿਰਿਆ ਦਏ ਖਪਾਈਆ। ਗੋਬਿੰਦ ਸ਼ਬਦ ਕਰ ਉਜਿਆਰ, ਸ਼ਬਦ ਗੋਬਿੰਦ ਵਡ ਵਡਿਆਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਬੇਸਮਝ ਕਰੇ ਲੋਕਾਈਆ। ਸੋ ਖੇਲ ਕਰੇ ਅਗੰਮ ਅਪਾਰ, ਅਲਖ ਅਲੱਖਨਾ ਆਪਣੇ ਹੱਥ ਰੱਖੇ ਵਡਿਆਈਆ। ਜਗਤ ਵਹਿਣ ਵਿਚੋਂ ਜਨ ਭਗਤ ਲਏ ਉਭਾਰ, ਫੜ ਬਾਹੋਂ ਬਾਹਰ ਕਢਾਈਆ। ਦੁਖੀਆਂ ਦਾ ਬਣ ਦਿਲਦਾਰ, ਦਰਦੀਆਂ ਦਰਦ ਵੰਡਾਈਆ। ਮੇਲ ਮਿਲਾ ਕੇ ਆਪਣੀ ਧਾਰ, ਧਰਨਾ ਪਤ ਹੋਏ ਸਹਾਈਆ। ਏਕਾ ਮੰਜ਼ਲ ਦੇਵੇ ਚਾੜ੍ਹ, ਅੱਗੇ ਹੋ ਨਾ ਕੋਇ ਅਟਕਾਈਆ। ਘਰ ਵਖਾਏ ਸਚ ਦਵਾਰ, ਦਵਾਰਕਾਵਾਸੀ ਜਿਥੇ ਸੀਸ ਝੁਕਾਈਆ। ਜਗਮਗ ਜੋਤ ਜਗੇ ਅਪਾਰ, ਨੂਰੋ ਨੂਰ ਹੋਏ ਰੁਸ਼ਨਾਈਆ। ਬੇਆਸਾਂ ਦਾ ਬੇੜਾ ਕਰੇ ਪਾਰ, ਬਿਆਸ ਬੈਠਾ ਝੋਲੀ ਡਾਹੀਆ। ਦੋਹਾਂ ਦਾ ਵਿਚਕਾਰ, ਲੇਖਾ ਗੋਬਿੰਦ ਨਾਲ ਰਖਾਈਆ। ਜਿਸ ਦਾ ਲਹਿਣਾ ਜਾਣੇ ਨਾ ਕੋਇ ਆਰ ਪਾਰ, ਧਾਰ ਧਾਰ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਤਲੁਜ ਕਹੇ ਮੈਥੋਂ ਮੰਗ ਮੰਗ ਕੇ ਗਏ ਲੋਧੀ, ਸਜਦਾ ਕਾਅਬੇ ਵੱਲ ਕਰਾਈਆ। ਹਿੱਸਾ ਪਾ ਗਏ ਸੋਢੀ, ਗੋਬਿੰਦ ਹੱਥ ਵਡਿਆਈਆ। ਝੋਲੀਆਂ ਡਾਹੁਦੇ ਗਏ ਜੋਗੀ, ਜਗਿਆਸੂ ਰਾਹ ਤਕਾਈਆ। ਰਸ ਮਾਣਦੇ ਗਏ ਭੋਗੀ, ਵਿਸ਼ਿਆਂ ਵਿਚ ਹਲਕਾਈਆ। ਠਾਕਰ ਮਾਣਦੇ ਗਏ ਮੌਜੀ, ਮਜਲਸਾਂ ਵਿਚ ਵਡਿਆਈਆ। ਮਹਾਤਮਾ ਫਿਰਦੇ ਗਏ ਬੋਧੀ, ਬੁੱਧੀ ਵਿਚ ਸਫ਼ਾਈਆ। ਮੇਰੀ ਸੋਚ ਕਿਸੇ ਨਾ ਸੋਚੀ, ਸਮਝ ਰਮਜ਼ ਨਾ ਕੋਇ ਮਿਲਾਈਆ। ਤਿੰਨ ਵੇਰਾਂ ਨਹਾ ਕੇ ਗਿਆ ਰਵਦਾਸ ਚਮਾਰਾ ਮੋਚੀ, ਪਾਟੇ ਚੀਥੜ ਅੰਗ ਛੁਹਾਈਆ। ਕਬੀਰ ਤੱਕੀ ਧੁਰ ਦੀ ਜੋਤੀ, ਨੈਣ ਮੂੰਦ ਅੱਖ ਬਦਲਾਈਆ। ਨਾਮਾ ਬਣ ਕੇ ਧੁਰ ਦਾ ਗੋਤੀ, ਜੈ ਦੇਵ ਗਿਆ ਸਮਝਾਈਆ। ਸੈਣੀ ਫੁੱਲਾਂ ਦੀ ਤੋੜ ਕੇ ਡੋਡੀ, ਮੇਰੇ ਵਿਚ ਦਿਤੀ ਵਹਾਈਆ। ਗਨਕਾ ਨੇ ਵਾਸਨਾ ਕੱਢੀ ਖੋਟੀ, ਚੁਲੀ ਮੁਖ ਵਿਚ ਚੁਆਈਆ। ਧੰਨਾ ਲੈ ਕੇ ਸੁੱਕੀ ਰੋਟੀ, ਜਲ ਕਟੋਰਾ ਵੰਡ ਵੰਡਾਈਆ। ਸਪਤ ਰਿਖੀ ਵਿਚ ਧੋ ਕੇ ਗਏ ਲੰਗੋਟੀ, ਲੇਖਾ ਪਾਹਨ ਉਤੇ ਲਿਖਾਈਆ। ਦੁਰਗਾ ਰਾਖ਼ਸ਼ਾਂ ਦੀ ਸੁੱਟ ਕੇ ਬੋਟੀ, ਹਿੱਸਾ

❋

❋

ਨਾਵਾਂ ਗਈ ਜਣਾਈਆ। ਰਾਮਾਨੰਦ ਦੀ ਰੁੜ੍ਹ ਗਈ ਲੋਟੀ, ਜੋ ਗੁਰੂ ਕਬੀਰ ਦਾ ਰਿਹਾ ਅਖਵਾਈਆ। ਅਹਲਿਆ ਦੀ ਰੁੜ੍ਹ ਗਈ ਧੋਤੀ, ਅੰਚਲ ਹੱਥ ਕਿਸੇ ਨਾ ਆਈਆ। ਭੀਲਣੀ ਸਾਢੇ ਨੌ ਸਾਲ ਆਯੂ ਗਵਾਈ ਚੋਖੀ, ਧਿਆਨ ਧਿਆਨ ਵਿਚ ਬਦਲਾਈਆ। ਬਾਲਮੀਕ ਢਾਈ ਘੰਟੇ ਲਿਖੀ ਪੋਥੀ, ਕਲਮ ਪੁੱਠੀ ਕਰ ਚਲਾਈਆ। ਰਾਮ ਰਾਮ ਦੀ ਰਮਜ਼ ਸੋਚੀ, ਪਿੱਛਾ ਲਕਸ਼ਮਨ ਵੱਲ ਕਰਾਈਆ। ਰਾਵਣ ਨੇ ਧਰਤੀ ਨਵ੍ਹਾਂ ਨਾਲ ਨੋਚੀ, ਨੌ ਦਿਨ ਬੈਠਾ ਡੇਰਾ ਲਾਈਆ। ਕ੍ਰਿਸ਼ਨ ਇਕਾਵਨ ਦਿਨ ਵੇਖਦਾ ਰਿਹਾ ਤ੍ਰਿਲੋਕੀ, ਬਾਵਨ ਸ਼ਬਦੀ ਧਾਰ ਮਿਲਾਈਆ। ਬਲ ਭਗਤੀ ਕੀਤੀ ਬਹੁਤੀ, ਦਿਨੇ ਲੁਕ ਕੇ ਝਟ ਲੰਘਾਈਆ। ਵੇਦ ਵਿਆਸੇ ਦਿਤੀ ਆਹੂਤੀ, ਹਵਨ ਹਰਿ ਕਾ ਨਾਮ ਸਮਝਾਈਆ। ਰਿਸ਼ੀਆਂ ਮਿਲਦੀ ਰਹੀ ਭਬੂਤੀ, ਚਿਤਰਕੁਟੀ ਹੱਥ ਕਿਸੇ ਨਾ ਆਈਆ। ਸਤਲੁਜ ਕਹੇ ਬਿਨਾਂ ਗੋਬਿੰਦ ਮੇਰੀ ਕਿਸੇ ਨਾ ਕੀਤੀ ਮਜ਼ਬੂਤੀ, ਆਰ ਪਾਰ ਚਰਨ ਨਾ ਕੋਇ ਟਿਕਾਈਆ। ਇਕ ਪ੍ਰੇਮ ਪਿਆਰ ਵਸਤ ਦਿਤੀ ਮੁੱਠੀ, ਉਂਗਲਾਂ ਅੰਗੂਠੇ ਨਾਲ ਦਬਾਈਆ। ਸਾਚੇ ਜਾਮ ਦੀ ਦਿਤੀ ਠੂਠੀ, ਪਿਆਲਾ ਕੂੜ ਦਿਤਾ ਭੰਨਾਈਆ। ਸਤਿ ਧਰਮ ਦੀ ਦਿਤੀ ਬੂਟੀ, ਬੂਟਾ ਜਗਤ ਵਿਚ ਲਗਾਈਆ। ਮੇਰੀ ਪਿਛਲੀ ਆਸਾ ਝੂਠੀ, ਅੱਗੇ ਨੈਣ ਲਿਆ ਉਠਾਈਆ। ਉਸ ਨੇ ਘੱਲ ਕੇ ਸ਼ਬਦ ਦੂਤੀ, ਸੁਨੇਹੜਾ ਦਿਤਾ ਪੁਚਾਈਆ। ਜਿਸ ਵੇਲੇ ਪੁਰਖ ਅਕਾਲ ਭਾਗ ਲਗਾਵੇ ਮੇਰੇ ਪੋਤੀਂ, ਗੁਰਮੁਖ ਆਪਣੀ ਗੋਦ ਉਠਾਈਆ। ਤੇਰੀ ਧਾਰਾ ਵੇਖੇ ਸੁੱਤੀ, ਸੁਤਿਆਂ ਲਏ ਜਗਾਈਆ। ਸੁਹਾਵੇ ਸਾਚੀ ਰੁਚੀ, ਰਚਨਾ ਦਏ ਵਖਾਈਆ। ਰਮਜ਼ ਨਾ ਰਹੇ ਗੁੱਝੀ, ਪੜਦਾ ਦਏ ਉਠਾਈਆ। ਜਿਸ ਨੂੰ ਸਮਝੇ ਕੋਇ ਨਾ ਬੁੱਧੀ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਔਧ ਜਾਏ ਪੁੱਗੀ, ਵੇਲਾ ਵਕਤ ਦਏ ਗਵਾਹੀਆ। ਸਤਲੁਜ ਕਹੇ ਮੇਰੀ ਸਵੱਛ ਕਰਨੀ ਬੁੱਧੀ, ਅੱਖ ਦੇਣੀ ਖੁਲ੍ਹਾਈਆ। ਗੋਬਿੰਦ ਕਿਹਾ ਬਿਆਸ ਨਾਲ ਤੇਰੀ ਰਮਜ਼ ਗੁੱਝੀ, ਨਾਤਾ ਅਗਲਾ ਇਕ ਜੁੜਾਈਆ। ਤੁਹਾਡੇ ਮਧ ਭਗਤਾਂ ਦੀ ਹੋਵੇ ਝੁੱਗੀ, ਚੌਂਹ ਜੁਗੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਆਸਾ ਮਨਸਾ ਹੋਣ ਨਾ ਦੇਵੇ ਬੁੱਢੀ, ਨਵ ਨੌ ਜੋਬਨ ਵਿਚ ਰੰਗਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਜਾਂਗਲਾ ਜ਼ਿਲਾ ਕਪੂਰਥਲਾ

ਸਤਲੁਜ ਕਹੇ ਮੇਰੀ ਜਾਣੇ ਕੋਈ ਨਾ ਸਤਾ, ਸੱਤਿਆ ਨਜ਼ਰ ਕਿਸੇ ਨਾ ਆਈਆ। ਮੇਰੀ ਧਾਰ ਦਾ ਨਹੀਂ ਕਿਸੇ ਕੋਈ ਪਤਾ, ਪੱਤਨ ਬਹਿ ਬਹਿ ਫੇਰੀਆਂ ਗਏ ਪਾਈਆ। ਨਿਰਗੁਣ ਸਰਗੁਣ ਕਰ ਕੇ ਗਏ ਮਤਾ, ਸਲਾਹ ਮਸ਼ਵਰੇ ਵਿਚ ਲਿਆਈਆ। ਤਨ ਮਾਟੀ ਵਜੂਦ ਖਾ ਕੇ ਗਏ ਭੱਤਾ, ਜਲ ਪੀ ਕੇ ਸ਼ੁਕਰ ਮਨਾਈਆ। ਮੇਰਾ ਦੁੱਖ ਕਿਸੇ ਨਾ ਸੁਣਿਆ ਰਤਾ, ਦਰਦੀ ਦਰਦ ਨਾ ਕੋਇ ਵੰਡਾਈਆ। ਸਭ ਕੁਛ ਵੇਖਿਆ ਆਪਣੀ ਅੱਖਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਕੀ ਲੇਖਾ ਚਾਰ ਜੁਗ ਦਾ ਦੱਸਾਂ, ਪੜਦਾ ਓਹਲਾ ਮਾਤ ਉਠਾਈਆ। ਕੁਛ ਵਾਰ ਗਾਈ ਭੱਟਾਂ, ਢੋਲਾ ਬੇਪਰਵਾਹੀਆ। ਕੁਛ ਸਾਫ਼ ਕੀਤਾ ਫੱਟਾਂ, ਗੁਰਮੁਖਾਂ ਰੰਗ ਰੰਗਾਈਆ। ਕੁਛ ਦਾਗ਼ ਧੋਇਆ ਪੱਟਾਂ, ਪਾਟਲ ਆਪਣਾ ਪੜਦਾ ਪਾਈਆ। ਮੈਂ ਸਚ ਸਚ ਦੱਸਾਂ, ਭੇਵ ਅਭੇਦ ਖੁਲ੍ਹਾਈਆ। ਖ਼ੁਸ਼ੀਆਂ ਵਿਚ ਨੱਚਾਂ, ਭੱਜਾਂ ਵਾਹੋ ਦਾਹੀਆ। ਹੋ ਕੇ ਹੱਕਾ ਬੱਕਾ, ਸੰਦੇਸ਼ਾ ਦਿਆਂ ਦ੍ਰਿੜਾਈਆ।

❋

❋

ਸ਼ਬਦ ਧਾਰ ਮੇਰਾ ਗੋਬਿੰਦ ਨਾਤਾ ਪੱਕਾ, ਕੱਚਾ ਤੰਦ ਨਾ ਕੋਇ ਬੰਧਾਈਆ। ਯਾਦ ਸੱਥਰ ਕੱਖਾਂ, ਯਾਰੜਾ ਸੇਜ ਵਡਿਆਈਆ। ਮੇਰੇ ਉਤੇ ਨਹਾ ਨਹਾ ਗਏ ਲੱਖਾਂ, ਬਿਨ ਗੋਬਿੰਦ ਚਰਨ ਸ਼ਾਂਤ ਨਾ ਕੋਇ ਕਰਾਈਆ। ਰਿਸ਼ੀਆਂ ਮੁਨੀਆਂ ਹੱਥਾਂ ਨਾਲ ਸੂਰੀਆ ਪਾਣੀ ਝੱਟਾ, ਬੂੰਦ ਬੂੰਦ ਟਪਕਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਲਾਹਾ ਕੋਈ ਨਾ ਖੱਟਾ, ਸਾਚੀ ਖੱਟੀ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਚਰਨ ਦਵਾਰੇ ਢੱਠਾ, ਢਹਿ ਕੇ ਆਪਣਾ ਹਾਲ ਸੁਣਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਫ਼ਕੀਰ ਸਿੰਘ ਦੇ ਗ੍ਰਹਿ ਪਿੰਡ ਮਜੀਦ ਪੁਰਾ ਜ਼ਿਲਾ ਕਪੂਰਥਲਾ

ਨੀਰ ਕਹੇ ਮੈਂ ਤੱਕਿਆ ਨਿਰਾਕਾਰ, ਨਿਰਵੈਰ ਨਜ਼ਰੀ ਆਈਆ। ਸਤਿ ਨਾਲ ਕਰੇ ਪਿਆਰ, ਧਰਮ ਦਇਆ ਆਪ ਕਮਾਈਆ। ਭਰਮ ਭੇਵ ਰਿਹਾ ਨਿਵਾਰ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਨਾਮ ਕਰ ਜੈਕਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਭਗਤ ਵਛਲ ਹੋ ਗਿਰਧਾਰ, ਹਰਿਜਨ ਮੇਲੇ ਥਾਉਂ ਥਾਈਂਆ। ਜਨਮ ਜਨਮ ਦਾ ਰੋਗ ਨਿਵਾਰ, ਕਰਮ ਕਰਮ ਦਾ ਗੇੜ ਕਟਾਈਆ। ਜਨਮ ਮਰਨ ਦੀ ਪੈਜ ਸਵਾਰ, ਆਵਣ ਜਾਵਣ ਪੰਧ ਚੁਕਾਈਆ। ਸਾਚਾ ਦੱਸ ਧਰਮ ਦਵਾਰ, ਘਰ ਠਾਂਡਾ ਇਕ ਵਖਾਈਆ। ਜਿਸ ਮੰਜ਼ਲ ਵਸੇ ਆਪ ਨਿਰੰਕਾਰ, ਜੋਤੀ ਜਾਤਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪਣੇ ਹੱਥ ਰਖਾਈਆ। ਨੀਰ ਕਹੇ ਮੈਂ ਤੱਕਿਆ ਉਹ ਨਿਰੰਜਣ, ਜੋ ਘਟ ਘਟ ਰਿਹਾ ਸਮਾਈਆ। ਚਰਨ ਧੂੜ ਕਰਾਏ ਮੱਜਨ, ਦੁਰਮਤ ਮੈਲ ਧਵਾਈਆ। ਕਾਇਆ ਮਾਟੀ ਗੜ੍ਹ ਬਣਾ ਕੇ ਕੰਚਨ, ਸੋਹਣਾ ਪਾਰਸ ਰੰਗ ਰੰਗਾਈਆ। ਨੇਤਰ ਨਾਮ ਪਾਏ ਅੰਜਣ, ਅੰਧ ਅਗਿਆਨ ਮਿਟਾਈਆ। ਦਾਤਾ ਬਣ ਕੇ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਦੋ ਜਹਾਨਾਂ ਹੋ ਕੇ ਸੱਜਣ, ਹਰਿਜਨ ਸਾਚੇ ਜੋੜ ਜੁੜਾਈਆ। ਲੱਖ ਚੁਰਾਸੀ ਵਿਚੋਂ ਆਇਆ ਕੱਢਣ, ਜਮ ਕੀ ਫਾਸੀ ਰਿਹਾ ਤੁੜਾਈਆ। ਸਚ ਪ੍ਰੀਤੀ ਪਾ ਕੇ ਬੰਧਨ, ਬੰਦਨਾ ਇਕ ਰਿਹਾ ਸਮਝਾਈਆ। ਨਿਜ ਆਤਮ ਦੇ ਅਨੰਦਨ, ਅਨੰਦ ਆਪਣਾ ਰਿਹਾ ਵਖਾਈਆ। ਸ਼ਬਦ ਡੋਰੀ ਪਾ ਕੇ ਤੰਦਨ, ਤੰਦ ਸਿਤਾਰ ਆਪ ਹਿਲਾਈਆ। ਅੰਗੀਕਾਰ ਹੋ ਕੇ ਲਾਏ ਆਪਣੇ ਅੰਗਣ, ਅਕਲ ਕਲਧਾਰੀ ਆਪਣੀ ਖੇਲ ਖਿਲਾਈਆ। ਜਨ ਭਗਤ ਦਵਾਰਾ ਆਏ ਮੰਗਣ, ਮਾਂਗਤ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਨੀਰ ਕਹੇ ਮੈਂ ਵੇਖਿਆ ਨਿਰਾਕਾਰ, ਨਿਰਧਨ ਸਰਧਨ ਖੇਲ ਖਿਲਾਈਆ। ਲੇਖਾ ਜਾਣੇ ਤਤ ਸ਼ਰੀਰ ਆਕਾਰ, ਕਾਇਆ ਗੜ੍ਹ ਬੰਕ ਸੁਹਾਈਆ। ਸਾਚਾ ਖੋਲ੍ਹ ਇਕ ਦਵਾਰ, ਦਰ ਦਰਵਾਜ਼ਾ ਪੜਦਾ ਲਾਹੀਆ। ਮਹੱਲ ਅਟਲ ਸੁਹਾ ਮੁਨਾਰ, ਹੁਜਰਾ ਹਕ ਦਏ ਵਡਿਆਈਆ। ਨਿਰਗੁਣ ਨੂਰ ਕਰ ਉਜਿਆਰ, ਅੰਧ ਅੰਧੇਰਾ ਰਿਹਾ ਮੁਕਾਈਆ। ਸ਼ਬਦੀ ਸ਼ਬਦ ਦੱਸ ਪਿਆਰ, ਸੁਰਤੀ ਸਤਿ ਵਿਚ ਸਮਾਈਆ। ਮੰਜ਼ਲ ਕੱਟ ਕੂੜ ਦੁਸ਼ਵਾਰ, ਠਾਂਡਾ

❋

❋

ਘਰ ਰਿਹਾ ਵਖਾਈਆ। ਜਿਸ ਘਰ ਬੈਠਾ ਏਕੰਕਾਰ, ਇਕ ਇਕੱਲਾ ਸੋਭਾ ਪਾਈਆ। ਭਗਤਾਂ ਬਣ ਕੇ ਮੀਤ ਮੁਰਾਰ, ਗੁਰਮੁਖ ਆਪਣੀ ਗੋਦ ਉਠਾਈਆ। ਅੰਮ੍ਰਿਤ ਜਲ ਪਿਆ ਕੇ ਠੰਡਾ ਠਾਰ, ਕਲਜੁਗ ਅਗਨੀ ਤਤ ਬੁਝਾਈਆ। ਨੀਰ ਕਹੇ ਜਿਵੇਂ ਮੇਰੀ ਸਤ੍ਹਾ ਸਦਾ ਹਮਵਾਰ, ਏਸੇ ਤਰ੍ਹਾ ਜਨ ਭਗਤਾਂ ਇਕੋ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਕਰਨੇਹਾਰ, ਕਰਨੀ ਦਾ ਕਰਤਾ ਆਪਣੀ ਕਾਰ ਕਮਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਨੂਰਪੁਰ ਜ਼ਿਲਾ ਕਪੂਰਥਲਾ

ਨੀਰ ਕਹੇ ਮੇਰਾ ਆਦਿ ਜੁਗਾਦੀ ਇਕੋ ਮਿਤਰ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਜਿਸ ਦਾ ਅਜਬ ਨਿਰਾਲਾ ਚਲਿੱਤ੍ਰ, ਚਿਤਰ ਸਮਝ ਸਕੇ ਕੋਇ ਨਾ ਰਾਈਆ। ਮਿੱਟੀ ਗਾਰ ਵਿਚੋਂ ਮੈਨੂੰ ਕਰ ਪਵਿਤ੍ਰ, ਪਤਤ ਦਿਤਾ ਤਰਾਈਆ। ਰਸ ਧਾਰ ਵਿਚੋਂ ਆਇਆ ਨਿਤਰ, ਸਰੂਪ ਸਤਿ ਬਣਾਈਆ। ਇਕ ਵਿਛੋੜੇ ਦਾ ਫ਼ਿਕਰ, ਫ਼ਿਕਰਾ ਏਸੇ ਦਾ ਢੋਲਾ ਗਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਅੰਮ੍ਰਿਤ ਰੂਪ ਬਣਾ ਕੇ ਮੇਰਾ ਕੀਤਾ ਜਿਕਰ, ਆਬੇ ਹਯਾਤ ਨਾਉਂ ਧਰਾਈਆ। ਮੈਂ ਕਦੇ ਨਾ ਹੋਵਾਂ ਭਿੱਟੜ, ਜੂਠ ਝੂਠ ਕਰਾਂ ਸਫ਼ਾਈਆ। ਬਿਨ ਮੇਰੀ ਧਾਰ ਕਲਮ ਸ਼ਾਹੀ ਸਕੇ ਨਾ ਕੋਇ ਲਿਖਣ, ਲੇਖਾ ਜਗਤ ਨਾ ਕੋਇ ਬਣਾਈਆ। ਸ੍ਰਿਸ਼ਟੀ ਸਾਰੀ ਦਿਸੇ ਮਿੱਥਨ, ਮੇਰਾ ਨੀਰ ਨਸ਼ਟ ਨਾ ਕੋਇ ਕਰਾਈਆ। ਮਹਾਂ ਪਰਲੋ ਹੋ ਕੇ ਸਭ ਨੂੰ ਆਵਾਂ ਜਿਤਣ, ਧਰਨੀ ਖ਼ਾਕ ਕਰਾਂ ਸਫ਼ਾਈਆ। ਜੁਗ ਚੌਕੜੀ ਖੇਲ ਆਵਾਂ ਨਜਿੱਠਣ, ਪ੍ਰਭ ਚਰਨ ਧੋ ਖ਼ੁਸ਼ੀ ਮਨਾਈਆ। ਜਨ ਭਗਤਾਂ ਅੰਦਰ ਆਵਾਂ ਵਿਕਣ, ਗੁਰਮੁਖਾਂ ਕੀਮਤ ਨਾਮ ਰਖਾਈਆ। ਸਾਚੀ ਧਾਰ ਹੋ ਕੇ ਆਵਾਂ ਦਿਸਣ, ਸੁਹੰਜਣਾ ਰੂਪ ਬਣਾਈਆ। ਕੁਛ ਲੇਖਾ ਲਿਖਿਆ ਕਾਹਨ ਕ੍ਰਿਸ਼ਨ, ਆਪਣਾ ਆਪ ਛੁਪਾਈਆ। ਪਹਿਲਾ ਹਿੱਸਾ ਪਾਇਆ ਬ੍ਰਹਮਾ ਵਿਸ਼ਨ, ਸ਼ੰਕਰ ਚੁਲੀਆਂ ਗੰਢ ਰਖਾਈਆ। ਜਗਤ ਖੇਲ ਬਾਜ਼ੀਗਰ ਤਿਲਕਣ, ਤਿਲ ਧਾਰ ਸਮਝ ਕੋਇ ਨਾ ਪਾਈਆ। ਬਿਨ ਮੇਰੇ ਦੋ ਜਹਾਨ ਵਿਲਕਣ, ਕੂਕ ਕੂਕ ਦੇਣ ਦੁਹਾਈਆ। ਖ਼ਾਲੀ ਭੰਡਾਰੇ ਸਾਰੇ ਦਿਸਣ, ਰਸੀਆ ਰਸ ਨਾ ਕੋਇ ਚਖਾਈਆ। ਗੋਬਿੰਦ ਮੇਰਾ ਪਾਇਆ ਹਿੱਸਨ, ਸਤਲੁਜ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਬਣਾਈਆ। ਨੀਰ ਕਹੇ ਮੇਰਾ ਕੋਇ ਨਾ ਜਾਣੇ ਰੂਪ, ਰੰਗ ਸਮਝ ਕਿਸੇ ਨਾ ਆਈਆ। ਮੇਰਾ ਮਾਲਕ ਇਕੋ ਭੂਪ, ਭੂਪਤ ਬੇਪਰਵਾਹੀਆ। ਜਿਸ ਦਾ ਹੁਕਮ ਚਾਰ ਕੂਟ, ਦਹਿ ਦਿਸ਼ਾ ਡੰਕ ਵਜਾਈਆ। ਸੋ ਕਲਜੁਗ ਅੰਤਮ ਮੇਟੇ ਜੂਠ ਝੂਠ, ਕੂੜੀ ਕਿਰਿਆ ਪੰਧ ਮੁਕਾਈਆ। ਮਨ ਵਾਸਨਾ ਕਰੇ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਦਵੈਤੀ ਰਹਿਣ ਨਾ ਦੇਵੇ ਦੂਜ, ਦੂਆ ਏਕਾ ਏਕਾ ਰੰਗ ਵਖਾਈਆ। ਭੇਵ ਖੁਲ੍ਹਾਏ ਗੂਝ, ਜਨ ਭਗਤਾਂ ਪੜਦਾ ਓਹਲਾ ਆਪ ਉਠਾਈਆ। ਨਿਰਮਲ ਕਰੇ ਬੁਧ, ਸ਼ਬਦੀ ਧਾਰ ਨਾਲ ਸਮਝਾਈਆ। ਦੋ ਜਹਾਨਾਂ ਕਾਰਜ ਕਰੇ ਸੁੱਧ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਸਾਚੇ ਸ਼ਬਦ ਅਸਵ ਬਹੇ ਕੁੱਦ, ਕੁਦਰਤ ਦਾ ਮਾਲਕ ਬੇਪਰਵਾਹੀਆ। ਹੁਕਮੇ ਅੰਦਰ ਹੁਕਮ ਦਾ ਕਰੇ ਯੁੱਧ, ਯੁਧਿਸ਼ਟਰ ਕ੍ਰਿਸ਼ਨ ਨਾ ਕੋਇ ਲੜਾਈਆ। ਨੀਰ ਕਹੇ ਕੁਛ ਵਡਿਆਈ ਦੇਵੇ ਮੁਝ, ਮੁਜਰਾ ਦੀਨ ਦੁਨੀ ਵਖਾਈਆ।

❋

❋

ਚਾਰ ਕੁੰਟ ਬੂਟਾ ਜਾਵੇ ਸੁੱਕ, ਹਰਿਆਵਲ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਬਖ਼ਸ਼ ਕੇ ਇਕੋ ਤੁਕ, ਸੋਹੰ ਢੋਲਾ ਦਏ ਸਮਝਾਈਆ। ਉਜਲ ਕਰ ਕੇ ਮੁਖ, ਮੁਖ ਅੰਤਰ ਕਰੇ ਪੜ੍ਹਾਈਆ। ਜਨਮ ਕਰਮ ਦਾ ਮੇਟ ਕੇ ਦੁੱਖ, ਚੁਰਾਸੀ ਗੇੜਾ ਦਏ ਚੁਕਾਈਆ। ਘਰ ਸਵਾਮੀ ਉਪਜਾਵੇ ਸੁਖ, ਸਾਂਤਕ ਸਤਿ ਸਤਿ ਕਰਾਈਆ। ਸੰਤ ਸੁਹੇਲੇ ਗੋਦੀ ਚੁੱਕ, ਘਰ ਸੁਹੰਜਣੇ ਦਏ ਟਿਕਾਈਆ। ਨੀਰ ਕਹੇ ਮੇਰੇ ਪੀਰ ਦੀ ਮੌਲੇ ਰੁੱਤ, ਪੀਰਾਂ ਦਾ ਪੀਰ ਆਪਣੀ ਖੇਲ ਖਿਲਾਈਆ। ਮੈਂ ਓਸੇ ਦਾ ਧੁਰ ਦਾ ਸੁਤ, ਸੁੱਤਿਆਂ ਲਏ ਜਗਾਈਆ। ਲਹਿਣਾ ਦੇਣਾ ਦੇਵੇ ਕੁਛ, ਜੋ ਕਸ਼ੂ ਬਾਲਮੀਕ ਗਿਆ ਦ੍ਰਿੜਾਈਆ। ਜਿਸ ਨੇ ਆਪਣੀ ਪੁੱਟ ਕੇ ਇਕ ਮੁੱਛ, ਮੁਸ਼ਕਲ ਕਲਜੁਗ ਦਿਤੀ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਵੇ ਭੁੱਖ, ਭੁੱਖਿਆਂ ਸਕੇ ਨਾ ਕੋਇ ਰਜਾਈਆ। ਵਕਤ ਸੁਹੰਜਣਾ ਆਵੇ ਢੁੱਕ, ਬੀਸ ਬੀਸਾ ਦਏ ਗਵਾਹੀਆ। ਸਤਿ ਧਰਮ ਦਾ ਨਾਤਾ ਜਾਵੇ ਟੁੱਟ, ਪ੍ਰੇਮ ਪਿਆਰ ਨਾ ਕੋਇ ਰਖਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਪਵੇ ਫੁੱਟ, ਭਾਈਆਂ ਨਾਲ ਭਾਈ ਕਰਨ ਲੜਾਈਆ। ਸਾਚਾ ਜਾਮ ਨਾ ਮਿਲੇ ਘੁਟ, ਅੰਮ੍ਰਿਤ ਹੱਥ ਕਿਸੇ ਨਾ ਆਈਆ। ਬਿਨ ਹਰਿ ਨਾਮੇ ਖ਼ਾਲੀ ਹੋਵਣ ਬੁਤ, ਬੁਤਖ਼ਾਨੇ ਦੇਣ ਦੁਹਾਈਆ। ਨੀਰ ਕਹੇ ਓਸ ਵੇਲੇ ਮੇਰਾ ਮਾਲਕ ਹੋਵੇ ਖ਼ੁਸ਼, ਨਿਰਗੁਣ ਦਾਤਾ ਬੇਪਰਵਾਹੀਆ। ਜਨ ਭਗਤਾਂ ਲਏ ਪੁਛ, ਜੁਗ ਵਿਛੜੇ ਮੇਲ ਮਿਲਾਈਆ। ਪੜਦਾ ਰਹਿਣ ਨਾ ਦੇਵੇ ਲੁਕ, ਲੁਕਿਆਂ ਲਏ ਉਠਾਈਆ। ਜਗਤ ਵਿਕਾਰਾ ਅੰਦਰੋਂ ਕੱਢੇ ਕੁੱਟ, ਕਾਇਆ ਕੁਟੀਆਂ ਕਰੇ ਸਫ਼ਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਦੱਸ ਕੇ ਸਾਚੀ ਤੁਕ, ਤੁਰਤ ਆਪਣਾ ਨਾਮ ਪੜ੍ਹਾਈਆ। ਅੱਗੇ ਆਵਣ ਜਾਵਣ ਲੱਖ ਚੁਰਾਸੀ ਗੇੜ ਗੁਰਮੁਖਾਂ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਨੀਰ ਕਹੇ ਮੈਂ ਅੰਮ੍ਰਿਤ ਬਣ ਕੇ ਘੁਟ, ਘੁੱਟ ਗਲਵਕੜੀ ਭਗਤਾਂ ਨਾਲ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਦੇਵੇ ਸਚ ਸੁਚ, ਆਪਣਾ ਨਾਮ ਸਮਝਾਈਆ।

੧੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਹਰਨਾਮ ਪੁਰ ਜ਼ਿਲਾ ਕਪੂਰਥਲਾ

ਬਿਆਸ ਕਹੇ ਕਿਰਪਾ ਕਰੇ ਪੁਰਖ ਬਿਧਾਤਾ, ਸੋ ਪੁਰਖ ਨਿਰੰਜਣ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਮੇਟੇ ਕੂੜ ਅੰਧੇਰੀ ਰਾਤਾ, ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਸੁਣਾਵੇ ਗਾਥਾ, ਏਕੰਕਾਰਾ ਇਕੋ ਕਰੇ ਪੜ੍ਹਾਈਆ। ਲੱਖ ਚੁਰਾਸੀ ਜੋਤੀ ਹੋਏ ਜਾਤਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਭੇਵ ਅਭੇਦਾ ਅਛਲ ਅਛੇਦਾ ਖੁਲ੍ਹਾਏ ਸਾਖਿਆਤਾ, ਅਬਿਨਾਸ਼ੀ ਕਰਤਾ ਪੜਦਾ ਓਹਲਾ ਦਏ ਉਠਾਈਆ। ਨਾਮ ਭੰਡਾਰਾ ਦੇਵੇ ਅਗੰਮੀ ਦਾਤਾ, ਸ੍ਰੀ ਭਗਵਾਨ ਹੋ ਮਿਹਰਵਾਨ ਨਾਮ ਅਮੋਲਕ ਆਪ ਵਰਤਾਈਆ। ਰੰਗ ਰੰਗਾਏ ਅਗੰਮੜਾ ਸਾਚਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਦਵਾਰੇ ਸਚਖੰਡ ਨਿਵਾਸੀ ਵੇਖੇ ਹਕ ਤਮਾਸ਼ਾ, ਲਾਸ਼ਰੀਕ ਭੇਵ ਆਪਣਾ ਆਪੇ ਦਏ ਜਣਾਈਆ। ਥਿਰ ਘਰ ਸ਼ਬਦੀ ਧਾਰ ਗਾਏ ਗਾਥਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦਾਸੀ ਦਾਸਾ, ਸਚ ਦਵਾਰੇ ਸੇਵਕ ਸੇਵਕ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਜੋੜਨ ਹਾਥਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸਤਿਜੁਗ ਤਰੇਤਾ ਦੁਆਪਰ

❋

❋

ਕਲਜੁਗ ਮੰਨੇ ਆਖਾ, ਸਿਰ ਸਰ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਝੱਲੇ ਕੋਈ ਨਾ ਤਾਬਾ, ਤਾਬੇਦਾਰੀ ਸਾਰੇ ਰਹੇ ਕਮਾਈਆ। ਲੋਕ ਪਰਲੋਕ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਹੋਏ ਲਾਜਵਾਬਾ, ਸਚ ਫ਼ਰਮਾਨ ਨਾ ਕੋਇ ਦ੍ਰਿੜਾਈਆ। ਨੇਤਰ ਨੈਣਾਂ ਨੀਰ ਵਹਾਏ ਸਤ ਸਰੋਵਰ ਆਬਾ, ਸਮੁੰਦ ਸਾਗਰ ਰਹੇ ਕੁਰਲਾਈਆ। ਦਰੋਹੀ ਫਿਰੀ ਮੱਕਾ ਕਾਅਬਾ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਧੀਰ ਨਾ ਕੋਇ ਧਰਾਈਆ। ਰੂਹ ਬੁਤ ਨਜ਼ਰ ਨਾ ਆਏ ਕੋਈ ਪਾਕਾ, ਪਤਤ ਪਾਵਨ ਭੇਵ ਨਾ ਕੋਇ ਖੁਲ੍ਹਾਈਆ। ਬੁੱਧੀ ਸਮਝੇ ਸਚ ਨਾ ਕੋਈ ਧੁਰ ਦਾ ਆਕਾ, ਅਕਲ ਵਿਦਿਆ ਚਲੇ ਨਾ ਕੋਇ ਚਤੁਰਾਈਆ। ਚਾਰ ਵਰਨ ਅਠਾਰਾਂ ਬਰਨ ਅੰਦਰ ਮੰਦਰ ਖੁਲ੍ਹਿਆ ਕਿਸੇ ਨਾ ਤਾਕਾ, ਤਕਦੀਰ ਤਕਸੀਰ ਨਾ ਕੋਇ ਬਦਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੁਣਿਆ ਕਿਸੇ ਨਾ ਸਾਕਾ, ਜਗਤ ਵਿਦਿਆ ਵਿਚ ਫਸੀ ਲੋਕਾਈਆ। ਸਚ ਦਵਾਰਾ ਧਾਮ ਨਿਆਰਾ ਲੱਭਾ ਕਿਸੇ ਨਾ ਹਾਟਾ, ਧਰਮ ਵਣਜਾਰਾ ਵਣਜ ਨਾ ਕੋਇ ਕਰਾਈਆ। ਦੀਨ ਦੁਨੀ ਚਾਰ ਕੁੰਟ ਦਹਿ ਦਿਸ਼ਾ ਚੀਥੜ ਦਿਸੇ ਪਾਟਾ, ਓਢਨ ਸੀਸ ਨਾਮ ਨਾ ਕੋਇ ਟਿਕਾਈਆ। ਕੂੜੀ ਕਰਨੀ ਪਿਆ ਘਾਟਾ, ਨਿਹਕਰਮੀ ਮੇਲ ਨਾ ਕੋਇ ਮਿਲਾਈਆ। ਆਤਮ ਸੇਜਾ ਸੋਇਆ ਕੋਈ ਨਾ ਖਾਟਾ, ਸੁਹੰਜਣਾ ਦਰ ਨਾ ਕੋਇ ਵਡਿਆਈਆ। ਨਿਰਗੁਣ ਨੂਰ ਮਿਲਿਆ ਕਿਸੇ ਨਾ ਲਾਟਾ, ਲਲਾਟ ਹੋਈ ਨਾ ਕਿਸੇ ਰੁਸ਼ਨਾਈਆ। ਅੰਮ੍ਰਿਤ ਜਾਮ ਹੱਥ ਨਾ ਆਇਆ ਬਾਟਾ, ਨਿਝਰ ਰਸ ਝਿਰਨਾ ਨਾ ਕੋਇ ਝਿਰਾਈਆ। ਜਨਮ ਮਰਨ ਮੰਜ਼ਲ ਮੰਜ਼ਲ ਅਗਲੀ ਚੁੱਕੀ ਨਾ ਵਾਟਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਜੁੜਿਆ ਕਿਸੇ ਨਾ ਨਾਤਾ, ਨਾਤਵਾਂ ਦਿਸੀ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਖ਼ਾਲਕ ਖ਼ਲਕ ਮਖ਼ਲੂਕ ਬਣੇ ਕੋਈ ਨਾ ਰਾਖਾ, ਸਹਾਇਤਾ ਵਿਚ ਨਾਮ ਅਨਾਇਤ ਨਾ ਕੋਇ ਕਰਾਈਆ। ਕਰੇ ਖੇਲ ਅਲਖਨਾ ਅਲਾਖਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦਾ ਧੁਰ ਦਾ ਹੁਕਮ ਅਗੰਮੀ ਸ਼ਬਦ ਕਿਸੇ ਨਾ ਵਾਚਾ, ਪਰਾ ਪਸੰਤੀ ਮਧਮ ਬੈਖਰੀ ਗਾ ਗਾ ਸੀਸ ਨਿਵਾਈਆ। ਸੋ ਸਵਾਮੀ ਅੰਤਰਜਾਮੀ ਗਹਿਰ ਗੰਭੀਰ ਬੇਨਜ਼ੀਰ ਕਲਜੁਗ ਅੰਤਮ ਹੋਵੇ ਸਾਖਿਆਤਾ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਆਪਣਾ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਸੂਫ਼ੀ ਸੰਤ ਫ਼ਕੀਰਾਂ ਦੇਵੇ ਆਬੇਹਯਾਤਾ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਕਿਤਾਬਾ, ਕੁਤਬਖਾਨੇ ਰੌਵਣ ਮਾਰਨ ਧਾਹੀਆ। ਸੋ ਮੇਲ ਮਿਲਾਏ ਦੋ ਦੋ ਆਬਾ, ਆਬਰੂ ਸਭ ਦੀ ਰਿਹਾ ਸਮਝਾਈਆ। ਜਿਸ ਨੂੰ ਮਸਲਿਆਂ ਵਿਚ ਅਸਲ ਗਾਉਂਦੇ ਹਕ ਜਨਾਬਾ, ਵਸਲ ਦੇਵੇ ਯਾਰ ਖ਼ੁਦਾਈਆ। ਅਨਰਸ ਅਨਡਿੱਠ ਅਨਦ੍ਰਿਸ਼ਟ ਬਖ਼ਸ਼ੇ ਅਗੰਮ ਸਵਾਦਾ, ਰਸਨਾ ਜਿਹਵਾ ਬੱਤੀ ਦੰਦ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਭੇਵ ਅਭੇਦਾ ਆਪ ਖੁਲ੍ਹਾਈਆ। ਬਿਆਸ ਕਹੇ ਮੈਂ ਵੇਖੀ ਅਗੰਮੀ ਬਸਤੀ, ਜਿਥੇ ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਤੱਕੀ ਹਸਤੀ, ਹਸਤ ਕੀਟਾਂ ਦਏ ਵਡਿਆਈਆ। ਨਾਮ ਖ਼ੁਮਾਰੀ ਦੇ ਕੇ ਮਸਤੀ, ਮਸਤ ਦੀਵਾਨੇ ਦਏ ਬਣਾਈਆ। ਮਾਲਕ ਹੋ ਕੇ ਧੁਰ ਦਾ ਅਰਸ਼ੀ, ਫ਼ਰਸ਼ੀ ਆਪਣਾ ਪੜਦਾ ਲਾਹੀਆ। ਜਨ ਭਗਤਾਂ ਜੁਗ ਜਨਮ ਦੀ ਖੋਲ੍ਹ ਕੇ ਵੇਖੇ ਅਰਜ਼ੀ, ਬਿਨਾਂ ਵਰਕਿਉਂ ਵਰਕਾ ਆਪ ਉਲਟਾਈਆ। ਧਾਰ ਜਾਣੇ ਕਲਜੁਗ ਕਲੂ ਕਲ ਦੀ, ਕਲ ਕਲਕੀ ਹੋ ਸਹਾਈਆ। ਖੇਲ ਵੇਖੇ ਜਲ ਥਲ ਦੀ, ਮਹੀਅਲ ਆਪਣੀ ਧਾਰ ਪਰਗਟਾਈਆ। ਹੁਕਮੇ ਅੰਦਰ ਹੁਕਮ ਨਾ ਕਰੇ ਜਲਦੀ, ਭਾਣੇ ਨਾਲ

❋

❋

ਰਾਣਾ ਹੁਕਮ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਅਛਲ ਅਛੱਲ ਦੀ, ਵਲ ਛਲ ਆਪਣੀ ਕਾਰ ਕਮਾਈਆ। ਜਨ ਭਗਤਾਂ ਮਾਣ ਵਡਿਆਈ ਬਖ਼ਸ਼ ਨਿਹਚਲ ਧਾਮ ਅਟਲ ਦੀ, ਮਹੱਲ ਇਕੋ ਦਏ ਸੁਹਾਈਆ। ਜਿਥੇ ਆਤਮ ਪਰਮਾਤਮ ਪਰਮਾਤਮ ਆਤਮ ਵਿਚ ਰਲਦੀ, ਵਜੂਦ ਸਬੂਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਆਪਣੇ ਸਵਾਲ ਹੱਲ ਦੀ, ਹਾਲਤ ਜਹਾਲਤ ਕੂੜੀ ਕਿਰਿਆ ਦੀਨ ਦੁਨੀ ਦਏ ਬਦਲਾਈਆ।

੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਪਿਆਰ ਕੌਰ ਦੇ ਗ੍ਰਹਿ ਪਿੰਡ ਢੁੱਡੀਆਂ ਜ਼ਿਲਾ ਕਪੂਰਥਲਾ

ਬਿਆਸ ਕਹੇ ਬੇਆਸਾ ਕੀਤਾ ਕਲਜੁਗ ਕੱਲਾ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪਿਆ ਪ੍ਰਭ ਤੇਰਾ ਨਾਮ ਵਾਹਿਗੁਰੂ ਅੱਲਾ, ਅਲੈਹਦਗੀ ਸਕੇ ਨਾ ਕੋਇ ਮਿਟਾਈਆ। ਨਿਰਗੁਣ ਧਾਰ ਜੋਤੀ ਸ਼ਬਦ ਫੜਾਏ ਕੋਇ ਨਾ ਪੱਲਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਧਰਨੀ ਧਰਤ ਧਵਲ ਖ਼ਾਲੀ ਦਿਸੇ ਮਹੱਲਾ, ਨਾਮ ਭੰਡਾਰ ਹਰਿ ਕਰਤਾਰ ਦੀਨ ਦੁਨੀ ਨਾ ਕੋਇ ਵਰਤਾਈਆ। ਮਨ ਵਾਸਨਾ ਜੀਵ ਜੰਤ ਹੋਇਆ ਝੱਲਾ, ਸਾਧ ਸੰਤ ਕਰਨ ਲੜਾਈਆ। ਸਚ ਦਵਾਰ ਏਕੰਕਾਰ ਤੇਰਾ ਘਰ ਦਿਸੇ ਨਾ ਕਿਸੇ ਇਕੱਲਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੰਡਾਂ ਜਗਤ ਵਖਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਅੰਮ੍ਰਿਤ ਰੂਪ ਦਿਸੇ ਕੋਈ ਨਾ ਫਲਾ, ਵਿਖ਼ ਵਿਕਾਰ ਗੜ੍ਹ ਹੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਬਿਆਸ ਕਹੇ ਬੇਆਸਾ ਹੋਈ ਦੀਨ ਦੁਨੀ, ਕਲਜੁਗ ਅੰਤ ਰਹੀ ਕੁਰਲਾਈਆ। ਸਚ ਪੁਕਾਰ ਕਿਸੇ ਨਾ ਸੁਣੀ, ਗੁਰ ਅਵਤਾਰ ਪੈਗ਼ੰਬਰ ਪੱਲੂ ਗਏ ਛੁਡਾਈਆ। ਆਤਮਕ ਉਪਜੇ ਨਾ ਅਗੰਮੀ ਧੁਨੀ, ਅਨਹਦ ਨਾਦੀ ਰਾਗ ਨਾ ਕੋਇ ਸੁਣਾਈਆ। ਸੰਤ ਸੁਹੇਲਾ ਮਿਲੇ ਕੋਇ ਨਾ ਗੁਣੀ, ਜੋ ਅਵਗੁਣ ਕੂੜੇ ਬਾਹਰ ਦਏ ਕਢਾਈਆ। ਮਾਇਆ ਮਮਤਾ ਸਭ ਦੀ ਚੋਟੀ ਗਈ ਮੁੰਨੀ, ਸੀਸ ਜਗਦੀਸ ਹੱਥ ਨਾ ਕੋਇ ਟਿਕਾਈਆ। ਭਾਗ ਲੱਗਾ ਦਿਸੇ ਨਾ ਕਾਇਆ ਖੇੜਾ ਕੁੱਲੀ, ਕਾਇਆ ਕਾਅਬਾ ਨਾ ਕੋਇ ਰੁਸ਼ਨਾਈਆ। ਤੇਰਾ ਢੋਲਾ ਗੀਤ ਗਾਉਂਦੇ ਰਸਨਾ ਜਿਹਵਾ ਬੱਤੀ ਦੰਦ ਬੁੱਲ੍ਹੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਸਾਚੇ ਤੋਲ ਆਤਮ ਦਿਸੇ ਕੋਇ ਨਾ ਤੁਲੀ, ਮਨ ਮਤ ਬੁਧ ਨਾਤਾ ਜਗਤ ਰਖਾਈਆ। ਸਚ ਪ੍ਰੀਤੀ ਧੁਰ ਦੀ ਨੀਤੀ ਅੰਦਰ ਘੋਲੀ ਘੋਲ ਕੋਇ ਨਾ ਘੁਲੀ, ਘਾਇਲ ਵੇਖੀ ਜਗਤ ਲੋਕਾਈਆ। ਅੰਮ੍ਰਿਤ ਧਾਰ ਨਿਝਰ ਰਸ ਬੂੰਦ ਸਵਾਂਤੀ ਸਭ ਦੀ ਡੁੱਲ੍ਹੀ, ਰਸੀਆ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ ਮਿਹਰ ਨਜ਼ਰ ਨਾਲ ਤਰਾਈਆ। ਬਿਆਸ ਕਹੇ ਦੀਨ ਦੁਨੀ ਰਹੀ ਕੁਰਲਾ, ਚਾਰ ਵਰਨ ਅਠਾਰਾਂ ਬਰਨ ਮਾਰਨ ਧਾਈਂਆ। ਸਿੱਧਾ ਮਿਲੇ ਨਾ ਕੋਇ ਮਲਾਹ, ਬਿਨ ਸਤਿਗੁਰ ਸ਼ਬਦ ਪਾਰ ਨਾ ਕੋਇ ਲੰਘਾਈਆ। ਜਗਤ ਅੰਧੇਰਾ ਔਝੜ ਹੋਇਆ ਰਾਹ, ਰਹਿਬਰ ਹਕ ਮਹਿਬੂਬ ਮੁਹੱਬਤ ਵਿਚ ਨਾ ਕੋਇ ਸਮਾਈਆ। ਨਿਰਗੁਣ ਹੋ ਕੇ ਸਰਗੁਣ ਪਕੜੇ ਕੋਈ ਨਾ ਬਾਂਹ, ਸਗਲਾ ਸਾਥ ਪੁਰਖ ਅਬਿਨਾਸ਼ ਸਦੀ ਚੌਧਵੀਂ ਤੋੜ ਨਾ ਕੋਇ ਨਿਭਾਈਆ। ਕਾਇਆ ਮੰਦਰ

❋

❋

ਅੰਦਰ ਸਾਢੇ ਤਿੰਨ ਹੱਥ ਜੀਵਾਂ ਜੰਤਾਂ ਤੇਰਾ ਭੁੱਲਿਆ ਨਾਂ, ਨਾਉਂ ਨਿਰੰਕਾਰ ਏਕੰਕਾਰ ਆਪਣੇ ਘਰ ਨਾ ਕੋਇ ਵਸਾਈਆ। ਬਿਨ ਤੇਰੀ ਕਿਰਪਾ ਗਹਿਰ ਗੰਭੀਰ ਬੇਨਜ਼ੀਰ ਅੰਤਮ ਦੇਵੇ ਕੋਇ ਨਾ ਠੰਡੀ ਛਾਂ, ਸਮਰਥ ਸਿਰ ਹੱਥ ਨਾ ਕੋਇ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਗਏ ਦ੍ਰਿੜਾ, ਸ੍ਰਿਸ਼ਟੀ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਬੇਪਰਵਾਹੀਆ। ਕਲਜੁਗ ਅੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਗਟ ਹੋਵੇ ਆਪ ਖ਼ੁਦਾ, ਖ਼ੁਦ ਮਾਲਕ ਸਾਲਸ ਦੋ ਜਹਾਨਾਂ ਨਜ਼ਰੀ ਆਈਆ। ਭਗਤ ਸੁਹੇਲੇ ਸੂਫ਼ੀ ਸੰਤ ਫ਼ਕੀਰ ਗੁਰਮੁਖ ਸੱਜਣ ਰਹਿਣ ਨਾ ਦੇਵੇ ਜੁਦਾ, ਲੱਖ ਚੁਰਾਸੀ ਵਿਚੋਂ ਆਤਮ ਪਰਮਾਤਮ ਜੋੜ ਜੁੜਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਤਿ ਧਰਮ ਦਾ ਮਾਰਗ ਦੱਸੇ ਸਿੱਧਾ, ਡੰਡਾਵਤ ਬੰਦਨਾ ਨਮਸਤੇ ਸਜਦਾ ਇਕੋ ਦਏ ਸਮਝਾਈਆ। ਆਪਣੇ ਮਿਲਣ ਦੀ ਨਿਰਗੁਣ ਸਰਗੁਣ ਦੱਸੇ ਬਿਧਾ, ਬਦਨ ਵਜੂਦ ਤਨ ਮਾਟੀ ਖ਼ਾਕ ਸਚ ਸਬੂਤ ਆਪ ਸਮਝਾਈਆ। ਜਨ ਭਗਤਾਂ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਆਪਣੀ ਗੋਦ ਉਠਾਈਆ। ਖੇਲੇ ਖੇਲ ਵੱਡਿਉਂ ਵੱਡਾ ਨਿਕਿਉਂ ਨਿੱਕਾ, ਜੋਤੀ ਜਾਤਾ ਪੁਰਖ ਬਿਧਾਤਾ ਅਨਡਿੱਠ ਅਨਦ੍ਰਿਸ਼ਟ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦਾ ਲਹਿਣਾ ਦੇਣਾ ਪੂਰਬ ਲੇਖ ਧੁਰਦਰਗਾਹੋਂ ਲਿਖਾ, ਸੋ ਸੰਤ ਸੁਹੇਲਾ ਗੁਰੂ ਗੁਰ ਚੇਲਾ ਆਪਣੇ ਰੰਗ ਰੰਗਾਈਆ। ਪੂਰੀ ਕਰੇ ਇੱਛਾ, ਆਸਾ ਮਨਸਾ ਧੁਰ ਦੀ ਵੇਖ ਵਖਾਈਆ। ਭਗਤ ਵਛਲ ਗਿਰਧਾਰ ਬਣ ਕੇ ਏਥੇ ਓਥੇ ਦੋ ਜਹਾਨਾਂ ਕਰੇ ਰੱਛਾ, ਰੱਛਕ ਹੋ ਕੇ ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਨਾਮ ਭੰਡਾਰ ਏਕੰਕਾਰ ਕਰ ਪਿਆਰ ਵਸਤ ਅਮੋਲਕ ਪਾਵੇ ਭਿੱਛਾ, ਭਿੱਖਕ ਭਿੱਛਕ ਭੁੱਖਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਆਪਣਾ ਹੁਕਮ ਸਮਝਾਈਆ। ਬਿਆਸ ਕਹੇ ਬੇਆਸੀ ਹੋਈ ਕਾਇਨਾਤ, ਧੁਰ ਦਾ ਸੰਗੀ ਸੰਗ ਨਾ ਕੋਇ ਬਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਸਤਿ ਧਰਮ ਬੈਠਾ ਮੁਖ ਛੁਪਾਈਆ। ਝਗੜਾ ਪਿਆ ਦੀਨ ਮਜ਼੍ਹਬ ਜਾਤ ਪਾਤ, ਊਚ ਨੀਚ ਰਾਓ ਰੰਕ ਕਰੇ ਲੜਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਆਖ, ਸਚ ਸੰਦੇਸ਼ਾ ਧੁਰ ਨਰੇਸ਼ਾ ਇਕ ਸੁਣਾਈਆ। ਸੋ ਵੇਲਾ ਵਕਤ ਭਵਿਖਤਾਂ ਵਾਲਾ ਖ਼ਾਸ, ਖ਼ਾਲਸ ਹੋ ਕੇ ਪੁਰਖ ਅਬਿਨਾਸ਼ੀ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਮਾਇਆ ਮਮਤਾ ਮੋਹ ਵਿਕਾਰ ਕੂੜੀ ਪੈਂਦੀ ਰਾਸ, ਰਸਤਾ ਰਾਹ ਬੇਪਰਵਾਹ ਨਾ ਕੋਇ ਵਖਾਈਆ। ਸਾਚੀ ਵਸਤ ਬਿਨਾ ਹਸਤ ਵਸਤ ਨਾਮ ਦਿਸੇ ਕਿਸੇ ਨਾ ਪਾਸ, ਪਾਸਾ ਦੀਨ ਦੁਨੀ ਗਈ ਬਦਲਾਈਆ। ਕਲਜੁਗ ਕੂੜ ਕੁੜਿਆਰ ਚਲਾਏ ਆਪਣਾ ਹਾਟ, ਜੂਠ ਝੂਠ ਜਗਤ ਵਣਜ ਵਣਜਾਰਾ ਰਿਹਾ ਕਰਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਜਨ ਭਗਤਾਂ ਦਰਸ਼ਨ ਹੋਵੇ ਸਾਖਿਆਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਬਿਆਸ ਕਹੇ ਦਰੋਹੀ ਫਿਰੀ ਸ੍ਰਿਸ਼ਟ ਸਬਾਈ ਖ਼ਲਕ, ਬਹੁੜੀ ਬਹੁੜੀ ਕਰੇ ਲੋਕਾਈਆ। ਤੇਰਾ ਨੂਰ ਨਜ਼ਰ ਨਾ ਆਵੇ ਕਿਸੇ ਉਪਰ ਫ਼ਲਕ, ਧਰਨੀ ਖ਼ਾਕ ਨਾ ਕੋਇ ਵਡਿਆਈਆ। ਇਲਮ ਆਲਮ ਪੜ੍ਹ ਪੜ੍ਹ ਥੱਕੇ ਯੇ ਅਲਿਫ਼, ਹਰਫਾਂ ਵਾਲੀ ਵੰਡ ਵੰਡਾਈਆ। ਤੇਰੇ ਨਾਲ ਸਿੱਧਾ ਦਿਸੇ ਨਾ ਕਿਸੇ ਤੁਅੱਲਕ, ਨਾਤਾ ਕੂੜ ਨਾ ਕੋਇ ਤੁੜਾਈਆ। ਜਲਵਾ ਨੂਰ ਨਾ ਦਿਸੇ ਝਲਕ, ਅੰਧ ਅੰਧੇਰ ਨਾ ਕੋਇ ਮਿਟਾਈਆ। ਨਿਵਾਸ ਵੇਖੇ ਨਾ ਪਿੱਛੇ ਪਲਕ, ਉਹਲੇ

❋

❋

ਬੈਠਾ ਬੇਪਰਵਾਹੀਆ। ਬਿਰਹੁ ਵਿਛੋੜੇ ਅੰਦਰ ਵੱਜੇ ਕੋਈ ਨਾ ਕਿਲਕ, ਵੈਰਾਗੀ ਰੂਪ ਨਾ ਕੋਇ ਬਣਾਈਆ। ਮਨ ਵਾਸਨਾ ਕਰੇ ਇੱਲਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਤੇਰੇ ਅੱਗੇ ਸਾਰੇ ਕਰਦੇ ਮਿੰਨਤ, ਗੁਰ ਅਵਤਾਰ ਪੈਗ਼ੰਬਰ ਸਾਰੇ ਬੈਠੇ ਸੀਸ ਨਿਵਾਈਆ। ਅੰਤ ਅਖ਼ੀਰ ਸਾਡੀ ਰਹੀ ਕੋਈ ਨਾ ਹਿੰਮਤ, ਤਾਕਤ ਸਕੇ ਨਾ ਕੋਇ ਅਜ਼ਮਾਈਆ। ਜਗਤ ਖ਼ੁਆਰੀ ਵੇਖ ਜ਼ਿੱਲਤ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ਾ ਤੇਰੀ ਧਾਰ ਦੀ ਇਕੋ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ।

੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਪਿਆਰੋ ਦੇ ਗ੍ਰਹਿ ਪਿੰਡ ਢੁੱਡੀਆਂ ਜ਼ਿਲਾ ਕਪੂਰਥਲਾ

ਬਿਆਸ ਕਹੇ ਮੈਂ ਵੇਖਾਂ ਜਗਤ ਜਹਾਨ, ਬਿਨ ਅੱਖਾਂ ਅੱਖ ਉਠਾਈਆ। ਸਚ ਧਰਮ ਦਿਸੇ ਨਾ ਕੋਇ ਨਿਸ਼ਾਨ, ਕੂੜ ਕੁੜਿਆਰਾ ਡੰਕ ਵੱਜੇ ਥਾਉਂ ਥਾਈਂਆ। ਮਾਇਆ ਮਮਤਾ ਹੋਈ ਪਰਧਾਨ, ਨਾਮ ਨਿਧਾਨ ਨਾ ਕੋਇ ਵਡਿਆਈਆ। ਜਗਤ ਵਿਦਿਆ ਵਾਲਾ ਗਿਆਨ, ਹਕ਼ੀਕ਼ਤ ਹਕ ਨਾ ਕੋਇ ਸਮਝਾਈਆ। ਢੋਲੇ ਗਾਉਂਦੇ ਨਾਲ ਜ਼ਬਾਨ, ਮਨ ਜ਼ਿਬਹ ਨਾ ਕੋਇ ਕਰਾਈਆ। ਝਗੜਾ ਪਿਆ ਹਿੰਦੂ ਮੁਸਲਮਾਨ, ਮਸਲਾ ਹਕ ਨਾ ਕੋਇ ਸੁਣਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਧਰਮ ਧੁਰਾ ਨਾ ਕੋਇ ਬਣਾਈਆ। ਮਮਤਾ ਵਧੀ ਪੀਣ ਖਾਣ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਜਣਾਈਆ। ਬੁੱਧੀਵਾਨ ਮੂਰਖ ਮੁਗਧ ਹੋਏ ਅੰਜਾਣ, ਹਰਸ ਹਵਸ ਵਿਚ ਲੜਾਈਆ। ਭੇਵ ਖੁਲ੍ਹੇ ਨਾ ਅੰਜੀਲ ਕੁਰਾਨ, ਵੇਦ ਪੁਰਾਨ ਸਾਰ ਕੋਇ ਨਾ ਆਈਆ। ਚਾਰ ਕੁੰਟ ਸ਼ਰਅ ਫਿਰੇ ਸ਼ੈਤਾਨ, ਸ਼ਰੀਅਤ ਆਪਣਾ ਨਾਚ ਨਚਾਈਆ। ਜੂਠ ਝੂਠ ਹੋ ਪਰਧਾਨ, ਹੁਕਮ ਆਪਣਾ ਇਕ ਸੁਣਾਈਆ। ਸਾਚਾ ਰਾਹ ਦਿਸੇ ਨਾ ਕਿਸੇ ਨੌਜਵਾਨ, ਬਿਰਧ ਬਾਲ ਨਾ ਕੋਇ ਸਮਝਾਈਆ। ਜਗਤ ਵਿਕਾਰ ਦਿਸੇ ਤੁਫ਼ਾਨ, ਰੁੜ੍ਹਦੀ ਜਾਏ ਲੋਕਾਈਆ। ਬਿਆਸ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਗੁਰ ਅਵਤਾਰ ਪੈਗ਼ੰਬਰ ਛੱਡ ਗਏ ਆਪਣੀ ਕਮਾਨ, ਦਰ ਦਰਬਾਨ ਹੋ ਕੇ ਬੈਠੇ ਸੀਸ ਨਿਵਾਈਆ। ਮੰਗਾਂ ਮੰਗਣ ਅੱਗੇ ਸ੍ਰੀ ਭਗਵਾਨ, ਨਿਉਂ ਨਿਉਂ ਸੀਸ ਝੁਕਾਈਆ। ਮਿਹਰ ਕਰ ਮਰਦ ਮਰਦਾਨ, ਮਦਦ ਤੇਰੀ ਨਜ਼ਰੀ ਆਈਆ। ਜੀਵ ਜੰਤ ਸਰਬ ਕੁਰਲਾਣ, ਸਦੀ ਚੌਧਵੀਂ ਦਏ ਗਵਾਹੀਆ। ਸਾਡਾ ਭਵਿਖਤ ਲਿਖਿਆ ਕਰ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਪੂਰਾ ਕਰ ਬਿਆਨ, ਝਗੜਾ ਚੁੱਕੇ ਲੋਕਾਈਆ। ਨਿਰਗੁਣ ਹੋ ਕੇ ਦੇਵੇਂ ਫ਼ਰਮਾਨ, ਆਪ ਆਪਣੀ ਦਇਆ ਕਮਾਈਆ। ਤੇਰਾ ਖੇਲ ਕੋਈ ਸਮਝ ਨਾ ਸਕੇ ਅੰਞਾਣ, ਬੁੱਧੀ ਭੇਵ ਨਾ ਕੋਇ ਪਾਈਆ। ਕਰ ਕਿਰਪਾ ਹੋ ਆਪ ਮਿਹਰਵਾਨ, ਮਹਿਬੂਬ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਕਰ ਪਹਿਚਾਣ, ਗੁਰਮੁਖ ਰੰਗ ਰੰਗਾਈਆ। ਬਿਆਸ ਕਹੇ ਮੇਰੇ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਲਹਿਣਾ ਦੇਣਾ ਲੇਖ ਨਾ ਕੋਇ ਮੁਕਾਈਆ।

❋

❋

੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਗਿਆਨ ਸਿੰਘ ਦੇ ਗ੍ਰਹਿ ਪਿੰਡ ਢੁੱਡੀਆਂ ਜ਼ਿਲਾ ਕਪੂਰਥਲਾ

ਬਿਆਸ ਕਹੇ ਬਿਰਥਾ ਦਿਸੀ ਮਣਕਿਆਂ ਮਾਲਾ ਤਸਬੀ, ਜਟਾ ਜੂਟ ਰਹੇ ਕੁਰਲਾਈਆ। ਨੇਤਰ ਰੋਵਣ ਨਹਾਵਣ ਧੋਵਣ ਵਾਲੇ ਕਸਬੀ, ਕਸਬਾ ਕਾਇਆ ਘਰ ਨਾ ਕੋਇ ਵਸਾਈਆ। ਵਿਦਿਆ ਲੱਭ ਨਾ ਸਕੀ ਹਿੰਦੀ ਉਰਦੂ ਫਾਰਸੀ ਅਰਬੀ, ਪੜਦਾ ਮਾਤ ਨਾ ਕੋਇ ਉਠਾਈਆ। ਜੁਗ ਚੌਕੜੀ ਪ੍ਰਭੂ ਤੇਰਾ ਨਾਮ ਸੁਣਦਾ ਰਿਹਾ ਫ਼ਰਜ਼ੀ, ਅਨਗਿਣਤ ਗਏ ਸੁਣਾਈਆ। ਤੇਰੇ ਦਰ ਪਾਉਂਦੇ ਗਏ ਸਾਰੇ ਅਰਜ਼ੀ, ਬੇਨੰਤੀਆਂ ਵਿਚ ਸੁਣਾਈਆ। ਤੂੰ ਸਾਹਿਬ ਸੁਲਤਾਨ ਕਰਦਾ ਰਿਹੋਂ ਆਪਣੀ ਮਰਜ਼ੀ, ਮੁਰੀਦ ਗੁਰ ਅਵਤਾਰ ਪੈਗ਼ੰਬਰ ਜਗਤ ਬਣਾਈਆ। ਖੇਲ ਖੇਲਦਾ ਰਿਹੋਂ ਆਪਣੇ ਘਰ ਦੀ, ਘਰਾਨੇ ਬ੍ਰਹਿਮੰਡ ਖੰਡ ਵੰਡ ਵੰਡਾਈਆ। ਕਲਜੁਗ ਅੰਤ ਕਰ ਹਮਦਰਦੀ, ਦਰਦ ਦੀਨਾਂ ਨਾਲ ਵੰਡਾਈਆ। ਕਲਜੁਗ ਵੇਖ ਕਲਾ ਚੜ੍ਹਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਤੇਰਾ ਗੀਤ ਪ੍ਰੇਮ ਵਾਸਨਾ ਕੋਇ ਨਾ ਪੜ੍ਹਦੀ, ਜਗਤ ਖ਼ਾਹਿਸ਼ ਰਹੀ ਗਾਈਆ। ਤੇਰੀ ਖੇਲ ਨਰਾਇਣ ਨਰ ਦੀ, ਹਰਿ ਨਿਰੰਕਾਰ ਸੱਚੇ ਸ਼ਹਿਨਸ਼ਾਹੀਆ। ਜਨ ਭਗਤਾਂ ਸਾਚੇ ਸੰਤਾਂ ਤ੍ਰਿਸ਼ਨਾ ਮੇਟ ਜਗਤ ਪਿਆਸ ਜਲ ਦੀ, ਅੰਮ੍ਰਿਤ ਆਪਣਾ ਜਾਮ ਪਿਆਈਆ। ਕੂੜੀ ਧਾਰ ਮਿਟੇ ਥਲ ਦੀ, ਅਸਗਾਹ ਪੈਂਡਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਿਆਸ ਕਹੇ ਮੈਂ ਵੇਖੇ ਜਗਤ ਵੈਰਾਗੀ, ਮੋਹ ਵਿਛੋੜੇ ਵਿਚ ਨੀਰ ਵਹਾਈਆ। ਤੇਰੇ ਨਾਲੋਂ ਹੋ ਕੇ ਬਾਗ਼ੀ, ਬਾਗ਼ਬਾਨ ਜਗਤ ਰਹੇ ਅਖਵਾਈਆ। ਅੰਦਰੋਂ ਹੋ ਕੇ ਦਾਗ਼ੀ, ਬਾਹਰੋਂ ਕਰਨ ਸਫ਼ਾਈਆ। ਸਚ ਸੁਣੀ ਨਾ ਕਿਸੇ ਆਵਾਜ਼ੀ, ਸੋਈ ਸੁਰਤ ਨਾ ਕੋਇ ਉਠਾਈਆ। ਸਮਝ ਆਏ ਨਾ ਕਿਸੇ ਮਾਜ਼ੀ, ਹਾਲ ਹਾਲ ਕਰ ਕੇ ਰਹੇ ਕੁਰਲਾਈਆ। ਸਾਚਾ ਲੱਭੇ ਨਾ ਕੋਇ ਨਮਾਜ਼ੀ, ਸਜਦਾ ਸੀਸ ਜਗਦੀਸ਼ ਨਾ ਕੋਇ ਝੁਕਾਈਆ। ਰਸਨਾ ਜਿਹਵਾ ਦੇ ਬਣੇ ਪਾਠੀ, ਅੰਤਰ ਰੰਗ ਨਾ ਕੋਇ ਰੰਗਾਈਆ। ਨਹਾਵਣ ਤੀਰਥ ਤਾਟੀ, ਸਰੋਵਰ ਫੇਰੇ ਪਾਈਆ। ਮੰਦਰ ਚੜ੍ਹੇ ਕੋਈ ਨਾ ਘਾਟੀ, ਪੈਂਡਾ ਕੂੜ ਨਾ ਕੋਇ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਚਾਰ ਵਰਨਾਂ ਪੱਟੀ ਦੱਸੇ ਨਾ ਕੋਇ ਇਕ ਜਮਾਤੀ, ਅੱਖਰ ਵੱਖਰ ਨਾ ਕੋਇ ਦ੍ਰਿੜਾਈਆ। ਤੇਰੇ ਨਾਮ ਦੀ ਸੁਣਾਏ ਕੋਇ ਨਾ ਸਾਖੀ, ਸਾਖਿਆਤ ਦਰਸ ਨਾ ਕੋਇ ਕਰਾਈਆ। ਜਿਹੜੇ ਗੁਰ ਅਵਤਾਰ ਪੈਗ਼ੰਬਰ ਤੇਰੀ ਮੰਨਦੇ ਗਏ ਆਖੀ, ਉਨ੍ਹਾਂ ਨੂੰ ਮੰਨ ਕੇ ਆਪਣਾ ਝਟ ਲੰਘਾਈਆ। ਜਗਤ ਵਡਿਆਈ ਕਿਸੇ ਦੀ ਦੀਵਾਲੀ ਕਿਸੇ ਦੀ ਵਸਾਖੀ, ਤੇਰੀ ਰਮਜ਼ ਕਿਸੇ ਨਾ ਭਾਖੀ, ਜਿਸ ਦੀ ਰੁਤੜੀ ਨਾ ਕੋਇ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਤਨ ਹੰਢਾ ਕੇ ਗਏ ਮਾਟੀ ਖ਼ਾਕੀ, ਪੰਜ ਤਤ ਨਾਤਾ ਜਗਤ ਜੁੜਾਈਆ। ਤੇਰੇ ਨਾਮ ਦੀ ਗਾਥਾ ਦੱਸ ਕੇ ਗਏ ਸਾਚੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਜਗਤ ਖੇਲ ਦੱਸ ਕੇ ਕਾਚੀ, ਕਾਚੀ ਗਗਰੀਆ ਫੋਲ ਵਖਾਈਆ। ਸੁਨੇਹੜਾ ਦੇ ਕੇ ਤੇਰਾ ਤੇਰੇ ਨਾਮ ਦੀ ਪਾਤੀ, ਪਤਰਿਆਂ ਵਾਲਾ ਪਤਨ ਗਏ ਬਣਾਈਆ। ਤੇਰੀ ਓਟ ਰਖ ਪੁਰਖ ਅਬਿਨਾਸ਼ੀ, ਨਾਸ਼ ਆਪਣਾ ਸ਼ਰੀਰ ਕਰਾਈਆ। ਤੂੰ ਸਾਹਿਬ ਸੁਲਤਾਨ ਸਚਖੰਡ ਨਿਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਮ ਪੁਰਖ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਪੂਰੀ ਕਰ ਆਸੀ, ਨਿਰਾਸੀ ਧਾਰ ਰਹੇ ਨਾ ਰਾਈਆ। ਬਿਆਸ ਕਹੇ ਤੂੰ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਲਜੁਗ ਅੰਤਮ ਮੇਟ ਵਾਟੀ, ਪੈਂਡਾ ਪੰਧ ਦੇਣਾ ਮੁਕਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੋ ਜਹਾਨ ਤੇਰੀ ਮੋੜ ਸਕੇ ਕੋਈ ਨਾ ਆਖੀ, ਅੱਖੀਆਂ ਤੋਂ ਪਰੇ ਆਖਰ ਆਪਣਾ ਹੁਕਮ ਸੁਣਾਈਆ।

੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਗੋਸਲ ਜ਼ਿਲਾ ਕਪੂਰਥਲਾ

ਬਿਆਸ ਕਹੇ ਮੈਂ ਜੁਗ ਚੌਕੜੀ ਵੇਖੇ ਲੰਘਦੇ, ਨਿਤ ਨਿਤ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਤੱਕੇ ਮੰਗਦੇ, ਪੈਗ਼ੰਬਰ ਝੋਲੀਆਂ ਡਾਹੀਆ। ਭਗਤ ਸੰਤ ਵੇਖੇ ਕਾਇਆ ਮਾਟੀ ਰੰਗਦੇ, ਨਾਮ ਭਬੂਤੀ ਖ਼ਾਕ ਰਮਾਈਆ। ਇਸ਼ਟ ਦੇਵ ਸਵਾਮੀ ਵੇਖੇ ਮੰਨਦੇ, ਜੋਗੀ ਜਤੀ ਧਿਆਨ ਲਗਾਈਆ। ਗੜ੍ਹ ਹੰਕਾਰੀ ਵੇਖੇ ਭੰਨਦੇ, ਸੁਰਤੀ ਸ਼ਬਦ ਨਾਲ ਜੁੜਾਈਆ। ਪਰਕਾਸ਼ ਤੱਕੇ ਅਗੰਮੀ ਚੰਨ ਦੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੰਸੇ ਵੇਖੇ ਖ਼ੁਸ਼ੀ ਗ਼ਮ ਦੇ, ਰਾਜ ਰਾਜਾਨਾਂ ਖੋਜ ਖੁਜਾਈਆ। ਭੰਡਾਰੇ ਵੇਖੇ ਅਤੋਟ ਅਤੁਟ ਧਨ ਦੇ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪੜਦਾ ਦੇ ਚੁਕਾਈਆ। ਬਿਆਸ ਕਹੇ ਜੁਗ ਚੌਕੜੀ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਚਲਾ ਕੇ ਗਏ ਤੇਰੀ ਰੀਤ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਤੇਰੀ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਗਾ ਗਾ ਗਏ ਗੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾਉਂ ਪਰਗਟਾਈਆ। ਸਚਖੰਡ ਦਵਾਰਾ ਏਕੰਕਾਰਾ ਤੇਰਾ ਧਾਮ ਦੱਸ ਕੇ ਗਏ ਅਤੀਤ, ਤ੍ਰੈਭਵਣ ਧਨੀ ਤੇਰਾ ਭੇਵ ਖੁਲ੍ਹਾਈਆ। ਕਾਇਆ ਮਾਟੀ ਤਨ ਵਜੂਦ ਕਰ ਕੇ ਗਏ ਠਾਂਡਾ ਸੀਤ, ਅੰਮ੍ਰਿਤ ਬੂੰਦ ਮੇਘ ਸਵਾਂਤੀ ਧੁਰ ਦੀ ਇਕ ਚੁਆਈਆ। ਮੁਰਦੇ ਮੁਰੀਦ ਮੁਰਸ਼ਦ ਕਰ ਕੇ ਗਏ ਸੁਰਜੀਤ, ਜੀਵਣ ਜੀਵਣ ਵਿਚੋਂ ਬਦਲਾਈਆ। ਝਗੜਾ ਮੁਕਾ ਕੇ ਗਏ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਸਤਿ ਧਰਮ ਦਾ ਮਾਰਗ ਦੱਸ ਕੇ ਗਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਵੰਡ ਵੰਡਾਈਆ। ਜੁਗ ਚੌਕੜੀ ਜਗਤ ਕਾਲ ਗਏ ਬੀਤ, ਬੀਤੀ ਕਥਾ ਕਹਾਣੀ ਸਾਰੇ ਰਹੇ ਗਾਈਆ। ਅਗਲਾ ਭੇਵ ਦੱਸੇ ਕੋਇ ਨਾ ਠੀਕ, ਠਾਕਰ ਸਵਾਮੀ ਮੰਨ ਕੇ ਤੈਨੂੰ ਸੀਸ ਰਹੇ ਝੁਕਾਈਆ। ਕਲਮਿਆਂ ਵਾਲੀ ਪੜ੍ਹਨ ਹਦੀਸ, ਹਜ਼ਰਤਾਂ ਸਜਦੇ ਕਰ ਕੇ ਖ਼ੁਸ਼ੀ ਬਣਾਈਆ। ਅਗਲਾ ਵੇਲਾ ਵਕਤ ਸਮਝੇ ਨਾ ਕੋਇ ਕਰੀਬ, ਬੇਨਸੀਬ ਦਿਸੇ ਲੋਕਾਈਆ। ਤੇਰਾ ਖੇਲ ਨਿਰਾਲਾ ਅਜਬ ਅਜੀਬ, ਪੜਦਾ ਓਹਲਾ ਸਕੇ ਨਾ ਕੋਇ ਉਠਾਈਆ। ਕਲਜੁਗ ਅੰਦਰ ਸਤਿਜੁਗ ਕਿਸ ਬਿਧ ਦੇਵੇਂ ਤਰਤੀਬ, ਤਰੀਕਾ ਆਪਣਾ ਦੇ ਸਮਝਾਈਆ। ਭਗਤ ਸੁਹੇਲੇ ਉਠਾਵੇਂ ਗ਼ਰੀਬ, ਕੋਝੇ ਕਮਲੇ ਅੰਗ ਲਗਾਈਆ। ਦਰਸ਼ਨ ਦੇਵੇਂ ਸਾਚੇ ਨੇਤਰ ਦੀਦ, ਜਾਹਰ ਜਹੂਰ ਨਜ਼ਰੀ ਆਈਆ। ਧੁਰ ਦੇ ਹੁਕਮ ਦੀ ਕਰ ਤਾਈਦ, ਨਾਮ ਇਕੋ ਦੇ ਸਮਝਾਈਆ। ਝਗੜਾ ਰਹੇ ਨਾ ਕੋਇ ਦਵੈਤ ਸ਼ਦੀਦ, ਸ਼ਮਅ ਆਪਣਾ ਨਾਮ ਜਗਾਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਰੰਗ ਆਪਣਾ ਇਕ ਵਖਾਈਆ। ਜਿਸ ਦੀ ਗੋਬਿੰਦ ਦਿਤੀ ਰਸੀਦ, ਸਤਲੁਜ ਹੱਥ ਫੜਾਈਆ। ਗ਼ਫ਼ਲਤ ਰਹੇ ਨਾ ਕੋਇ ਨੀਂਦ, ਆਲਸ ਦੇਣਾ ਗਵਾਈਆ। ਬਿਆਸ ਕਹੇ ਪਰਮ ਪੁਰਖ ਪਰਮਾਤਮ ਤੇਰੇ ਨਾਮ ਦੀ ਗਾਉਂਦੇ ਗਏ ਸਾਰੇ ਤੌਹੀਦ, ਮਮ ਮੀਤ ਮੇਰਾ ਤੇਰਾ ਤੇਰਾ ਮੇਰਾ ਭੇਵ ਨਾ ਕੋਇ ਮੁਕਾਈਆ।

❋

❋