੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਦੌਲਤ ਸਿੰਘ ਦੇ ਗ੍ਰਹਿ ਸ਼ੇਖ਼ਪੁਰਾ ਜ਼ਿਲਾ ਕਪੂਰਥਲਾ
ਬਿਆਸ ਕਹੇ ਬੇਆਸਾ ਫਿਰੇ ਸਾਰਾ ਜਗ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਰਿਹਾ ਕੁਰਲਾਈਆ। ਕੂੜ ਵਿਕਾਰ ਮਾਇਆ ਮਮਤਾ ਤ੍ਰਿਸ਼ਨਾ ਲੱਗੀ ਅੱਗ, ਅੰਮ੍ਰਿਤ ਮੇਘ ਬੂੰਦ ਸਵਾਂਤ ਨਿਝਰ ਧਾਰ ਨਾ ਕੋਇ ਵਹਾਈਆ। ਤੇਰੀ ਆਤਮ ਪਰਮਾਤਮ ਹੋ ਅਲਗ, ਕਾਇਆ ਮਾਟੀ ਤਨ ਵਜੂਦ ਖ਼ਾਕੀ ਰਹੀ ਕੁਰਲਾਈਆ। ਜਗਤ ਕਿਰਿਆ ਜੂਠ ਝੂਠ ਮਮਤਾ ਵਧੀ ਹੱਦ, ਦੂਈ ਦਵੈਤੀ ਡੇਰਾ ਕੋਇ ਨਾ ਢਾਹੀਆ। ਕਲਜੁਗ ਅੰਤ ਅਖ਼ੀਰ ਸ੍ਰੀ ਭਗਵਾਨ ਹੋਈ ਹੱਦ, ਚਾਰ ਵਰਨ ਅਠਾਰਾਂ ਬਰਨ ਨੇਤਰ ਰੋਵਣ ਮਾਰਨ ਧਾਹੀਂਆ। ਘਰ ਸਵਾਮੀ ਅੰਤਰਜਾਮੀ ਪਰਮ ਪੁਰਖ ਪਰਮਾਤਮ ਸਕੇ ਨਾ ਕੋਇ ਸੱਦ, ਉਚੀ ਕੂਕ ਹੋਕਾ ਹਕ ਨਾ ਕੋਇ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਪਿਛਲੇ ਗਏ ਲੰਘ, ਕਲਜੁਗ ਅੰਤ ਵੇਖ ਨੂਰ ਖ਼ੁਦਾਈਆ। ਸਾਚੀ ਸੇਜ ਸੁਹੰਜਣੀ ਦਿਸੇ ਨਾ ਕੋਇ ਪਲੰਘ, ਨਿਰਗੁਣ ਮੇਲਾ ਨਿਰਗੁਣ ਨਾ ਕੋਇ ਕਰਾਈਆ। ਹਉਮੇ ਹੰਗਤਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੱਜੇ ਮਰਦੰਗ, ਡੰਕਾ ਡੌਰੂ ਸ਼ਾਹ ਸੁਲਤਾਨ ਰਹੇ ਵਜਾਈਆ। ਭੇਵ ਅਭੇਦਾ ਖੋਲ੍ਹੇ ਨਾ ਕੋਇ ਹੰ ਬ੍ਰਹਮ, ਪਾਰਬ੍ਰਹਮ ਤੇਰਾ ਨੂਰ ਨਾ ਕੋਇ ਚਮਕਾਈਆ। ਮਾਨਵ ਜਾਤੀ ਸਾਚਾ ਜਾਣੇ ਨਾ ਕੋਇ ਧਰਮ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਕਰਨ ਲੜਾਈਆ। ਖਟਕਾ ਪਿਆ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਆਦਿ ਜੁਗਾਦਿ ਕਰਨੀ ਕਰਨ, ਕੁਦਰਤ ਦਾ ਮਾਲਕ ਕਰਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਤੇਰੇ ਨਾਲ ਸ਼ਬਦੀ ਕੌਲ ਕਰ ਕੇ ਗਏ ਪਰਨ, ਇਕਰਾਰ ਧੁਰ ਦਾ ਨਾਮ ਬਣਾਈਆ। ਸਦੀ ਚੌਧਵੀਂ ਕਲਜੁਗ ਅੰਤ ਸਭ ਨੂੰ ਬਖ਼ਸ਼ ਇਕ ਸਰਨ, ਸਰਨਗਤ ਇਕ ਦ੍ਰਿੜਾਈਆ। ਜਨ ਭਗਤ ਸੁਹੇਲੇ ਸੱਜਣ ਮੀਤ ਲਗਾਉਣੇ ਆਪਣੇ ਚਰਨ, ਚਰਨੋਦਕ ਧੁਰ ਦਾ ਅਗੰਮਾ ਜਾਮ ਪਿਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚੀ ਤੁਕ ਪੜ੍ਹਨ, ਤੂੰ ਹੀ ਤੂੰ ਹੀ ਰਾਗ ਅਲਾਈਆ। ਮਹੱਲ ਅਟਲ ਉਚ ਮਨਾਰ ਦਰਗਾਹ ਸਾਚੀ ਸਚਖੰਡ ਦਵਾਰ ਤੇਰੇ ਵੜਨ, ਅੱਗੇ ਹੋ ਨਾ ਕੋਇ ਅਟਕਾਈਆ। ਮੰਜ਼ਲ ਮੰਜ਼ਲ ਮਹਿਬੂਬ ਤੇਰੀ ਮੰਜ਼ਲ ਚੜ੍ਹਨ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਤੇਰਾ ਨੂਰ ਤੇਰੀ ਧਾਰ ਤੇਰਾ ਸਰੂਪ ਤੇਰੀ ਜੋਤ (ਵਰਨ), ਦੂਜਾ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਸਚ ਦੇਣਾ ਦ੍ਰਿੜਾਈਆ। ਬਿਆਸ ਕਹੇ ਚਾਰ ਕੁੰਟ ਦਿਸੇ ਅੰਧੇਰਾ, ਆਸਾ ਵਿਚ ਨਾ ਕੋਇ ਲੋਕਾਈਆ। ਜੂਠ ਝੂਠ ਲੱਗਾ ਡੇਰਾ, ਕੂੜੀ ਕਿਰਿਆ ਡੰਕ ਵਜਾਈਆ। ਲੱਖ ਚੁਰਾਸੀ ਸ਼ੌਹ ਦਰਿਆ ਡੁੱਬਦਾ ਦਿਸੇ ਬੇੜਾ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਤੁਧ ਬਿਨ ਹਕ਼ੀਕ਼ਤ ਵਿਚੋਂ ਹਕ ਕਰੇ ਨਾ ਕੋਇ ਨਬੇੜਾ, ਲਾਸ਼ਰੀਕ ਸ਼ਰਅ ਸਕੇ ਨਾ ਕੋਇ ਬਦਲਾਈਆ। ਦੀਨ ਦੁਨੀ ਦਾਅਵੇ ਨਾਲ ਦੇਵੇ ਕੋਈ ਨਾ ਗੇੜਾ, ਹੁਕਮੇ ਅੰਦਰ ਹੁਕਮ ਨਾ ਕੋਇ ਬਦਲਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਪੰਜ ਤਤ ਸਰੀਰ ਵਸਾਵੇ ਕੋਇ ਨਾ ਖੇੜਾ, ਵਸਤ ਅਮੋਲਕ ਕਾਇਆ ਗੋਲਕ ਇਕ ਟਿਕਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਤੁਧ ਬਿਨ ਕੋਈ ਨਜ਼ਰ ਨਾ ਆਵੇ ਨੇਰਨ ਨੇਰਾ, ਦੂਰ ਦੁਰਾਡੇ ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਕਵਲ ਬੈਠੇ ਸੀਸ ਨਿਵਾਈਆ। ਪਰਮ ਪੁਰਖ ਪਰਮਾਤਮ ਆਤਮ ਉਤੇ ਕਰ ਮਿਹਰਾ, ਮਿਹਰਵਾਨ ਆਪਣੀ ਨਿਗਾਹ ਉਠਾਈਆ। ਤੇਰਾ ਸ਼ਬਦੀ ਸੁਤ ਜੋਧਾ ਸੂਰਬੀਰ ਬਹਾਦਰ ਧੁਰ ਦਾ ਅਗੰਮੀ ਸ਼ੇਰਾ, ਜਿਸ
❋
❋
ਦੀ ਭਬਕ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਰਵ ਸਸ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਝਲ ਸਕੇ ਕੋਇ ਨਾ ਰਾਈਆ। ਜੋਤੀ ਜਾਤੇ ਪੁਰਖ ਬਿਧਾਤੇ ਜੋਤ ਸਰੂਪ ਤੇਰਾ ਕਲ ਕਲਕੀ ਅਗੰਮੜਾ ਵੇਸ ਨਿਰਵੈਰ ਨਿਰਾਕਾਰ ਫੇਰਾ, ਆਉਂਦਾ ਜਾਂਦਾ ਦੋ ਜਹਾਨ ਨਜ਼ਰ ਕਿਸੇ ਨਾ ਆਈਆ। ਅਗੰਮ ਅਥਾਹ ਬੇਪਰਵਾਹ ਬੇਨਜ਼ੀਰ ਸ਼ਾਹ ਹਕੀਰ ਲਾਸ਼ਰੀਕ ਤੇਰਾ ਭੇਵ ਪਾਵੇ ਕਿਹੜਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲੇਖਾ ਲਿਖ ਸਕੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਕਵਲ ਸ਼ਬਦੀ ਜੋਤੀ ਧਾਰ ਲਾ ਕੇ ਡੇਰਾ, ਗ੍ਰਹਿ ਧੁਰ ਦਾ ਰਹੇ ਸੁਹਾਈਆ। ਬਿਆਸ ਕਹੇ ਪੁਰਖ ਅਕਾਲ ਦੀਨ ਦਿਆਲ ਦਰਦ ਦੁਖ ਭੰਜਨ ਕਲਜੁਗ ਅੰਤ ਸ੍ਰੀ ਭਗਵੰਤ ਧਰਤ ਮਾਤ ਸਤਿ ਧਰਮ ਦਾ ਖੁਲ੍ਹਾ ਕਰ ਵਿਹੜਾ, ਕੂੜੀ ਕਿਰਿਆ ਜਗਤ ਵਿਕਾਰ ਜੂਠ ਝੂਠ ਧਰਨੀ ਧਰਤ ਧਵਲ ਉਤੋਂ ਬਾਹਰ ਕਢਾਈਆ। ਬਿਆਸ ਕਹੇ ਬੇਆਸਾ ਹੋਈ ਜਗਤ ਸੁਰਤੀ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਨਜ਼ਰ ਨਾ ਆਏ ਜੋਤ ਅਕਾਲ ਮੂਰਤੀ, ਮੂਰਤ ਸੂਰਤ ਸਚ ਨਾ ਕੋਇ ਸਮਝਾਈਆ। ਬਿਣ ਕੰਨਾਂ ਸਰਵਣ ਨਾਦ ਸੁਣੇ ਨਾ ਕੋਇ ਧੁਰ ਦਾ ਤੂਰਤੀ, ਤੁਰੀਆ ਤੋਂ ਅੱਗੇ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਸਾਚੀ ਰਮਜ਼ ਨਾ ਕੋਈ ਜਾਣੇ ਸ਼ਬਦ ਸਤਿਗੁਰ ਦੀ, ਤੱਤਾਂ ਵਾਲੇ ਸਰੀਰ ਮੰਨ ਕੇ ਆਪਣਾ ਝਟ ਲੰਘਾਈਆ। ਤੇਰਾ ਹੁਕਮ ਤੇਰਾ ਫ਼ਰਮਾਨ ਤੇਰਾ ਨਾਮ ਨਿਧਾਨ ਬਾਣੀ ਧੁਰ ਦੀ, ਜਗਤ ਅੱਖਰਾਂ ਮਿਲੇ ਨਾ ਕੋਇ ਵਡਿਆਈਆ। ਕੁਛ ਖੇਲ ਗੋਬਿੰਦ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਬੈਠਾ ਡੇਰਾ ਲਾਈਆ। ਮਨ ਬੁੱਧੀ ਜਗਤ ਵਿਦਿਆ ਜਿਥੇ ਸਮਝ ਵਿਚ ਨਾ ਉਪੜਦੀ, ਆਕਲ ਅਕਲ ਚਲੇ ਨਾ ਕੋਇ ਚਤੁਰਾਈਆ। ਜਿਸ ਗ੍ਰਹਿ ਕੋਈ ਧਾਰ ਅਲਿਫ ਯੇ ਅੱਖਰ ਨਾ ਉਕਰਦੀ, ਹਿੰਦਸਿਆਂ ਵਾਲਾ ਹਿੰਦਸਾ ਨਾ ਕੋਇ ਬਣਾਈਆ। ਓਥੇ ਖੇਲ ਪੁਰਖ ਅਕਾਲ ਤੇਰੇ ਸ਼ਬਦ ਪੁੱਤਰ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸ ਦੀ ਧਾਰ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਅੰਦਰ ਉਤਰਦੀ, ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਇਕੋ ਰੰਗ ਵਖਾਈਆ। ਸਾਚੀ ਖੇਲ ਦੱਸੇ ਤੇਰੇ ਸ਼ੁਕਰਾਨੇ ਸ਼ੁਕਰ ਦੀ, ਖ਼ੁਸ਼ੀਆਂ ਵਿਚ ਰੁਚੀਆਂ ਦਏ ਦ੍ਰਿੜਾਈਆ। ਸਦੀ ਚੌਧਵੀਂ ਘੜੀ ਸੁਹੰਜਣੀ ਥਿਤ ਵਾਰ ਨਹੀਂ ਮੁਕਰਨ ਦੀ, ਮੁਕੰਮਲ ਆਪਣਾ ਹੁਕਮ ਦੇ ਵਰਤਾਈਆ। ਬਿਆਸ ਕਹੇ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੀ ਆਸਾ ਹੋਈ ਪੁਛਣ ਦੀ, ਬੇਨੰਤੀ ਤੇਰੇ ਅੱਗੇ ਦਿਤੀ ਸੁਣਾਈਆ। ਅੱਗੇ ਲੋੜ ਨਹੀਂ ਨਿਰਵੈਰ ਪੁਰਖ ਤੇਰੇ ਲੁਕਣ ਦੀ, ਪੜਦੇ ਉਹਲੇ ਦੀਨ ਦੁਨੀ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰ ਨਹੀਂ ਰੁਕਣ ਦੀ, ਭਾਣੇ ਅੰਦਰ ਭਾਣਾ ਇਕ ਵਰਤਾਈਆ।
੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਦਿਆਲ ਸਿੰਘ ਦੇ ਗ੍ਰਹਿ ਕਪੂਰਥਲਾ
ਬਿਆਸ ਕਹੇ ਮੈਂ ਜੁਗ ਚੌਕੜੀ ਦਿਵਸ ਮਾਹ ਵੇਖੇ ਬਰਖ, ਘੜੀ ਪਲ ਖੋਜ ਖੁਜਾਈਆ। ਚਿੰਤਾ ਗ਼ਮ ਮਿਟਿਆ ਹਰਖ਼, ਸੋਗ ਵਿਚ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਜੋ ਰਹੇ ਤੜਪ, ਜੁਦਾਈ ਵਿਚ ਦੇਣ ਦੁਹਾਈਆ। ਭਗਤ ਸੰਤ ਰਹੇ ਭਟਕ, ਅੰਤਰ ਅੰਤਰ ਖ਼ਾਹਿਸ਼
❋
❋
ਰਖਾਈਆ। ਜੋਗੀ ਜਤੀ ਰਹੇ ਲਟਕ, ਆਪ ਆਪਣਾ ਭੇਟ ਕਰਾਈਆ। ਤੇਰਾ ਹੁਕਮ ਮੰਨਦੇ ਰਹੇ ਸਖ਼ਤ, ਸਿਰ ਸਕਿਆ ਨਾ ਕੋਇ ਉਠਾਈਆ। ਜੁਗ ਜੁਗ ਤੇਰੇ ਹੁਕਮ ਦਾ ਵੇਂਹਦਾ ਰਿਹਾ ਕਟਕ, ਕਟੜੇ ਸਤਿਜੁਗ ਤ੍ਰੇਤਾ ਦੁਆਪਰ ਰਿਹਾ ਖਪਾਈਆ। ਅੱਗੇ ਸਕਿਆ ਨਾ ਕੋਇ ਅਟਕ, ਜ਼ੋਰ ਬਲ ਨਾ ਕੋਇ ਜਣਾਈਆ। ਕਲਜੁਗ ਅੰਤਮ ਵੇਖ ਸੁਹਾਵਣਾ ਵਕਤ, ਧਿਆਨ ਤੇਰੇ ਚਰਨ ਲਗਾਈਆ। ਕਿਰਪਾ ਕਰ ਅਬਿਨਾਸ਼ੀ ਫ਼ਕਤ, ਫ਼ਿਕਰਾ ਆਪਣਾ ਦੇ ਸੁਣਾਈਆ। ਨਿਰਗੁਣ ਨੂਰ ਹੋਵੇ ਦਰਸ, ਦਰਸ਼ਨ ਤੇਰਾ ਇਕੋ ਪਾਈਆ। ਮਿਹਰਵਾਨ ਹੋ ਕੇ ਕਰ ਤਰਸ, ਮਿਹਰ ਨਜ਼ਰ ਉਠਾਈਆ। ਹਾਲਤ ਵੇਖ ਉਤੇ ਫ਼ਰਸ਼, ਅਰਸ਼ ਪੈਂਡਾ ਆਪ ਮੁਕਾਈਆ। ਸਤਿ ਧਰਮ ਹੋਇਆ ਗ਼ਰਕ, ਕੂੜ ਕੁੜਿਆਰ ਡੰਕ ਵਜਾਈਆ। ਆਤਮ ਪਰਮਾਤਮ ਮਿਟੇ ਕੋਇ ਨਾ ਫ਼ਰਕ, ਫ਼ਿਕਰਾ ਸਚ ਨਾ ਕੋਇ ਸੁਣਾਈਆ। ਸਦੀ ਚੌਧਵੀਂ ਸਾਰੇ ਕੀਤੇ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਨਿਰਗੁਣ ਨਿਰਵੈਰ ਵੇਖ ਪਰਤ, ਪੱਤਨ ਬੈਠੇ ਧਿਆਨ ਲਗਾਈਆ। ਕੌਲ ਇਕਰਾਰ ਪੂਰੀ ਕਰ ਸ਼ਰਤ, ਸ਼ਰਅ ਜ਼ੰਜੀਰ ਦੇ ਕਟਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਦਮ ਆਪਣੇ ਦੇ ਵਖਾਈਆ। ਮਮਤਾ ਮੋਹ ਮੇਟ ਗਰਦ, ਗਰਦਸ਼ ਜਗਤ ਦੇ ਬਦਲਾਈਆ। ਬੇਨੰਤੀ ਮਨਜ਼ੂਰ ਕਰ ਅਰਜ਼, ਸਚ ਦਵਾਰੇ ਦਿਤੀ ਸੁਣਾਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਫ਼ੈਸਲਾ ਆਪਣਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹੋਵੇ ਨਾ ਕੋਇ ਨਾਪੜਦ, ਸਿਰ ਆਪਣਾ ਹੱਥ ਟਿਕਾਈਆ।
੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਕਪੂਰਥਲਾ
ਬਿਆਸ ਕਹੇ ਮੈਂ ਜਲ ਧਾਰ ਵਹਿਣਾਂ ਵਿਚ ਹੋ ਕੇ ਰਿਹਾ ਵਗਦਾ, ਦਿਵਸ ਰੈਣ ਭੱਜਿਆ ਵਾਹੋ ਦਾਹੀਆ। ਤੇਰਾ ਨੂਰ ਜਹੂਰ ਸੰਤਾਂ ਭਗਤਾਂ ਅੰਦਰੋਂ ਰਿਹਾ ਲੱਭਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਉਚੀ ਕੂਕ ਕੂਕ ਬਿਰਹੋਂ ਵੈਰਾਗ ਅੰਦਰ ਰਿਹਾ ਸੱਦਦਾ, ਹੋਕਾ ਤੇਰਾ ਨਾਮ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਦਾ ਰਿਹਾ ਕਦ ਦਾ, ਕਦੀਮ ਤੋਂ ਕੁਦਰਤ ਦੇ ਮਾਲਕ ਤੇਰਾ ਰਾਹ ਤਕਾਈਆ। ਜਗਤ ਨਗਾਰਾ ਸੁਣਦਾ ਰਿਹਾ ਸਰਗੁਣ ਧਾਰ ਨਦ ਦਾ, ਨਿਰਗੁਣ ਨਿਰਵੈਰ ਨਿਰੰਕਾਰ ਤੇਰੀ ਧੁਨ ਨਾ ਕੋਇ ਉਪਜਾਈਆ। ਕਲਜੁਗ ਅੰਤਮ ਵੇਖ ਕਿਨਾਰਾ ਸਦੀ ਚੌਧਵੀਂ ਹੱਦ ਦਾ, ਡੰਡਾਵਤ ਬੰਦਨਾ ਕਰ ਕੇ ਸੀਸ ਨਿਵਾਈਆ। ਵੇਲਾ ਵਕਤ ਸੁਹੰਜਣਾ ਹੋਇਆ ਸਬਬ ਦਾ, ਸਾਹਿਬ ਸੁਲਤਾਨ ਦਏ ਵਡਿਆਈਆ। ਕਲਜੁਗ ਨਸ਼ਾ ਮੇਟ ਕੂੜ ਖ਼ੁਮਾਰੀ ਮਦਿ ਦਾ, ਦੀਨ ਦਿਆਲਾ ਜਾਮ ਪਿਆਈਆ। ਸਮਾਜ ਬਦਲ ਦੇ ਦੀਨ ਦੁਨੀ ਜਗ ਦਾ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜ ਅੰਗਿਆਰਾ ਤਪਿਆ ਨਾ ਰਹੇ ਅੱਗ ਦਾ, ਅੰਮ੍ਰਿਤ ਮੇਘ ਦੇ ਬਰਸਾਈਆ। ਲੇਖਾ ਮੁਕਾ ਦੇ ਜਨ ਭਗਤਾਂ ਨਾਲ ਰਹਿਣਾ ਅਲੱਗ ਦਾ, ਜੁਗ ਜਨਮ ਦੇ ਵਿਛੜੇ ਲੈ ਮਿਲਾਈਆ। ਪੂਰਬ ਲੇਖਾ ਵੇਖ ਸ਼ਬਦੀ ਧਾਰ ਗੋਬਿੰਦ ਪੱਗ ਦਾ, ਪਗ ਬਖ਼ਸ਼ ਸਚ ਸਰਨਾਈਆ। ਤੂੰ ਨੂਰ ਇਲਾਹੀ ਧੁਰ ਦਰਗਾਹੀ ਰੱਬ ਦਾ, ਸਚਖੰਡ ਦਵਾਰੇ ਸੋਭਾ ਪਾਈਆ। ਝਗੜਾ ਮੁਕਾ ਜੀਵ ਅਲਪਗ ਦਾ, ਸਰਬਗ ਦਇਆ ਕਮਾਈਆ। ਖੇਲ ਵਖਾ ਆਪਣਾ ਝੱਬ ਦਾ, ਦੂਰ ਦੁਰਾਡਾ ਪੰਧ ਮੁਕਾਈਆ। ਹੰਕਾਰ ਤੁੱਟੇ ਮਨ ਵਾਸਨਾ ਹੱਦ ਦਾ, ਹਮਸਾਜਣ ਹੋ ਕੇ ਦੇ ਸਮਝਾਈਆ। ਕੂੜੀ
❋
❋
ਕਿਰਿਆ ਤੇਰਾ ਨਾਮ ਖੰਡਾ ਬੱਧ ਦਾ, ਖੜਗ ਇਕੋ ਲੈ ਚਮਕਾਈਆ। ਤੇਰੀ ਕੀਤੀ ਕਰਨੀ ਕੋਇ ਨਾ ਰੱਦ ਦਾ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਖੇਲ ਕਲਜੁਗ ਧਾਰ ਅੱਜ ਦਾ, ਪਿਛਲਾ ਝਗੜਾ ਦੇ ਗਵਾਈਆ।
੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਸੁਖਦੇਵ ਸਿੰਘ ਦੇ ਗ੍ਰਹਿ ਕਪੂਰਥਲਾ
ਬਿਆਸ ਕਹੇ ਬੇਆਸੇ ਹੋਏ ਪੁਰੀ ਲੋਅ ਬ੍ਰਹਿਮੰਡ ਖੰਡ, ਦੋ ਜਹਾਨ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਦੀਨ ਦੁਨੀ ਚਾੜ੍ਹ ਸਾਚਾ ਰੰਗ, ਆਤਮ ਪਰਮਾਤਮ ਆਪਣੀ ਧਾਰ ਸਮਝਾਈਆ। ਨਾਮ ਭੰਡਾਰਾ ਰਹੇ ਮੰਗ, ਵਸਤ ਅਮੋਲਕ ਦੇ ਵਰਤਾਈਆ। ਦੀਨ ਮਜ਼੍ਹਬ ਜਾਤ ਪਾਤ ਰਾਓ ਰੰਕ ਹੋਇਆ ਤੰਗ, ਤੰਗਦਸਤੀ ਦੇ ਤੁੜਾਈਆ। ਮਾਇਆ ਮਮਤਾ ਜਗਤ ਮਾਰਨੀ ਮਾਰੇ ਕੋਇ ਨਾ ਡੰਗ, ਵਿਖ ਅੰਮ੍ਰਿਤ ਰੂਪ ਦੇ ਬਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕਟ ਭੁੱਖ ਨੰਗ, ਨਾਮ ਓਢਣ ਸ਼ਬਦ ਸੀਸ ਆਪਣਾ ਆਪ ਟਿਕਾਈਆ। ਅੰਮ੍ਰਿਤ ਸਰੋਵਰ ਵਹਾ ਸਾਚੀ ਧਾਰ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਨੂੰ ਵੇਖ ਕੇ ਸੋਭਾ ਪਾਈਆ। ਕਾਇਆ ਮਾਟੀ ਅੰਦਰ ਸਚ ਪ੍ਰੀਤੀ ਦੇ ਅਨੰਦ, ਰਸ ਆਪਣਾ ਆਪ ਵਖਾਈਆ। ਸੁਰਤੀ ਸ਼ਬਦੀ ਧਾਰ ਜੋੜ ਅਗੰਮੇ ਤੰਦ, ਏਥੇ ਓਥੇ ਦੋ ਜਹਾਨ ਹੋਏ ਨਾ ਕਦੇ ਜੁਦਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਰਹੀ ਲੰਘ, ਈਸਾ ਮੂਸਾ ਮੁਹੰਮਦ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਕਹਿਣ ਪੁਰਖ ਅਕਾਲ ਵਜਾ ਇਕ ਮਰਦੰਗ, ਨਾਮ ਡੰਕਾ ਰਾਓ ਰੰਕਾਂ ਦੇ ਸੁਣਾਈਆ। ਸ਼ਰਅ ਸ਼ਰੀਅਤ ਦੂਈ ਦਵੈਤ ਭਰਮਾਂ ਢਾਹ ਕੰਧ, ਹੰ ਬ੍ਰਹਮ ਪੜਦਾ ਦੇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਛੰਦ, ਸਾਚਾ ਸੋਹਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਬ੍ਰਹਿਮੰਡ ਖੰਡ ਮੰਗਣ ਧੁਰ ਦੀ ਦਾਤ, ਨਾਮ ਨਿਧਾਨਾ ਦੇ ਵਰਤਾਈਆ। ਧਰਨੀ ਧਰਤ ਧਵਲ ਕਹੇ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਕਹਿਣ ਦੇ ਅਗੰਮੀ ਨਾਮ ਸੌਗ਼ਾਤ, ਧੁਰ ਦਾ ਕਲਮਾ ਦੇ ਪੜ੍ਹਾਈਆ। ਆਤਮ ਪਰਮਾਤਮ ਦੱਸ ਆਪਣੀ ਜਾਤ, ਨਜਾਤ ਕੂੜੀ ਕਿਰਿਆ ਕੋਲੋਂ ਦਵਾਈਆ। ਤੇਰੇ ਮਿਲਣ ਦੀ ਸਾਰੇ ਰੱਖਣ ਖ਼ਾਹਿਸ਼, ਅਬਿਨਾਸ਼ੀ ਕਰਤੇ ਪਾਰਬ੍ਰਹਮ ਪਰਵਰਦਿਗਾਰ ਆਪਣਾ ਮੇਲਾ ਲੈਣਾ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੈਨੂੰ ਕਰੇ ਤਲਾਸ਼, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਾਧ ਸੰਤ ਖੋਜਣ ਥਾਉਂ ਥਾਈਂਆ। ਬਿਨ ਤੇਰੀ ਕਿਰਪਾ ਸਾਚਾ ਮਿਲੇ ਕਿਸੇ ਨਾ ਸਾਥ, ਪਿਛਲਾ ਅਗਲਾ ਸੰਗ ਨਾ ਕੋਇ ਬਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਹੋਏ ਦਾਸ, ਸੇਵਕ ਹੋ ਕੇ ਸਾਚੀ ਮੰਗ ਮੰਗਾਈਆ। ਵੇਲਾ ਵਕਤ ਜਗਤ ਸੁਹੰਜਣਾ ਕਰ ਰਾਸ, ਰਸਤਾ ਵਾਬਸਤਾ ਹੋ ਕੇ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇ ਇਕ ਪਰਕਾਸ਼, ਪਰਕਾਸ਼ਿਤ ਹੋਵੇ ਸਰਬ ਲੋਕਾਈਆ।
❋
❋
੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਅੰਮ੍ਰਿਤ ਕੌਰ ਦੇ ਗ੍ਰਹਿ ਜੇਲ ਗਾਰਡਨ ਕਪੂਰਥਲਾ
ਬਿਆਸ ਕਹੇ ਤੇਰਾ ਖੇਲ ਵੇਖਿਆ ਸ੍ਰੀ ਭਗਵੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਤੇਰੀ ਯਾਦ ਵਿਚ ਤੜਪਦੇ ਗਏ ਸੰਤ, ਦਿਵਸ ਰੈਣ ਲੋਕਮਾਤ ਕੁਰਲਾਈਆ। ਮੇਲ ਮੰਗਦੇ ਗਏ ਧੁਰ ਦੇ ਕੰਤ, ਸਾਹਿਬ ਸੁਲਤਾਨ ਤੇਰੀ ਓਟ ਰਖਾਈਆ। ਨਾਮ ਪੜ੍ਹ ਕੇ ਮਣੀਆਂ ਮੰਤ, ਮੰਤਰ ਤੇਰਾ ਮੁਖ ਰਖਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹਰਿ ਹਿਰਦੇ ਵਿਚ ਵਸਾਈਆ। ਪਿਆਰ ਕਰ ਕੇ ਜੀਵ ਜੰਤ, ਜੁਗਤ ਜਗਤ ਗਏ ਵਖਾਈਆ। ਤੇਰੇ ਦਵਾਰੇ ਦੇ ਬਣ ਕੇ ਪੰਡਤ, ਸਿਖਿਆ ਸ਼ਬਦ ਨਾਦ ਸ਼ਨਵਾਈਆ। ਝਗੜਾ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਮੰਗ ਮੰਗਾਈਆ। ਤੇਰੇ ਦਵਾਰੇ ਦੇ ਬਣ ਕੇ ਮੰਗਤ, ਭਿੱਛਿਆ ਮੰਗਣ ਥਾਉਂ ਥਾਈਂਆ। ਨਾਮ ਨਿਧਾਨ ਚਾੜ੍ਹ ਰੰਗਤ, ਰੰਗ ਰੰਗੀਲੇ ਬੇਪਰਵਾਹੀਆ। ਕਲਜੁਗ ਕੂੜ ਕੁੜਿਆਰਾ ਕਰ ਅੰਤ, ਅੰਤਸ਼ਕਰਨ ਸਭ ਦਾ ਫੋਲ ਫੁਲਾਈਆ। ਕੂੜ ਵਿਕਾਰ ਵਧਿਆ ਅਗਣਤ, ਗਿਣਤੀ ਸਕੇ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਿਆਸ ਕਹੇ ਸਾਚੀ ਦਿਸੇ ਕੋਇ ਨਾ ਨਈਆ, ਨੌਕਾ ਪਾਰ ਨਾ ਕੋਇ ਲੰਘਾਈਆ। ਨਾਤਾ ਤੁਟਿਆ ਭੈਣ ਭਈਆ, ਪਿਤਾ ਪੂਤ ਮੇਲ ਨਾ ਕੋਇ ਮਿਲਾਈਆ। ਸਾਚਾ ਲੇਖਾ ਲਿਖੇ ਨਾ ਕੋਇ ਧੁਰ ਦੀ ਵਹੀਆ, ਰਾਏ ਧਰਮ ਦਾ ਮੂਲ ਨਾ ਕੋਇ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਸੱਜਣ ਮਿਲੇ ਨਾ ਕੋਇ ਸਈਆ, ਸਾਥੀ ਸੰਗ ਨਾ ਕੋਇ ਰਖਾਈਆ। ਬੁੱਲੇ ਵਾਂਗ ਗਾਏ ਕੋਈ ਨਾ ਦਹੀਆ ਦਹੀਆ, ਦਹਿ ਦਿਸ਼ਾ ਰਹੀ ਕੁਰਲਾਈਆ। ਗੋਬਿੰਦ ਦਾ ਪੂਰਾ ਹੋਇਆ ਢਈਆ, ਬਰਖ ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਜਣਾਈਆ। ਸਾਚਾ ਹੁਕਮ ਦੱਸਦੇ ਆਪ, ਪੁਰਖ ਅਕਾਲ ਦਇਆ ਕਮਾਈਆ। ਸ੍ਰੀ ਭਗਵਾਨ ਸ੍ਰਿਸ਼ਟੀ ਦਾ ਵੇਖ ਪਾਪ, ਦੀਨ ਦੁਨੀ ਦਏ ਦੁਹਾਈਆ। ਸਾਚਾ ਭੁੱਲਿਆ ਸਭ ਨੂੰ ਜਾਪ, ਰਾਗ ਜਗਤ ਵਾਲੇ ਗਾਈਆ। ਰਸਨਾ ਦਾ ਲੈਣ ਸਵਾਦ, ਆਤਮ ਰਸ ਤੇਰਾ ਨਾਮ ਨਾ ਕੋਇ ਚਖਾਈਆ। ਵਿਕਾਰਾਂ ਵਿਚ ਰਹੇ ਜਾਗ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਹੰਸ ਹੋਏ ਕਾਗ, ਜੂਠ ਝੂਠ ਮੁਖ ਰਖਾਈਆ। ਦੁਰਮਤ ਮੈਲ ਧੋਵੇ ਕੋਈ ਨਾ ਦਾਗ਼, ਪਤਤ ਪੁਨੀਤ ਆਪਣਾ ਆਪ ਨਾ ਕੋਇ ਬਣਾਈਆ। ਬਿਨ ਤੇਰੀ ਕਿਰਪਾ ਕਿਸੇ ਘਰ ਨਾ ਲੱਗੇ ਭਾਗ, ਗ੍ਰਹਿ ਮੰਦਰ ਨਾ ਕੋਇ ਵਡਿਆਈਆ। ਤੂੰ ਭਗਤ ਉਧਾਰੇ ਜੁਗਾਦਿ ਆਦਿ, ਜੁਗ ਚੌਕੜੀ ਹੋਏਂ ਸਹਾਈਆ। ਕਲਜੁਗ ਅੰਤ ਬਦਲ ਦੇ ਸਮਾਜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਹੁਕਮ ਸੁਣਾਈਆ। ਮਨਸਾ ਮਨ ਨਾ ਰਹੇ ਵਿਵਾਦ, ਕੂੜੀ ਕਿਰਿਆ ਬਾਹਰ ਕਢਾਈਆ। ਹਰ ਹਿਰਦੇ ਵਿਚ ਪਾਰਬ੍ਰਹਮ ਬਖ਼ਸ਼ ਆਪਣੀ ਯਾਦ, ਝਗੜਾ ਮੁਕੇ ਜਗਤ ਲੋਕਾਈਆ। ਤੈਨੂੰ ਨਬੀ ਰਸੂਲ ਗੁਰੂ ਅਵਤਾਰ ਪੈਗ਼ੰਬਰ ਕਹਿਣ (ਵਾਹਦ), ਏਕੰਕਾਰ ਇਕੋ ਇਕ ਅਖਵਾਈਆ। ਜਿਸ ਨੇ ਸਾਜਣ ਲਿਆ ਸਾਜ, ਵਿਸ਼ਨ ਬ੍ਰਹਮਾ ਸ਼ਿਵ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਰੱਖ ਲਾਜ, ਜੋ ਦਿਵਸ ਰੈਣ ਸਾਚੇ ਨੈਣ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੇਲਾ ਸਚ ਦਵਾਰੇ ਕੰਤ ਸੁਹਾਗ, ਸਾਜਣ ਹੋ ਕੇ ਸਗਲਾ ਸੰਗ ਬਣਾਈਆ।
❋
❋
੧੧ ਮੱਘਰ ਸ਼ਹਿਨਸ਼ਾਹੀ ਸੰਮਤ ੨ ਜਸਵੰਤ ਸਿੰਘ ਦੇ ਗ੍ਰਹਿ ਚਰਖੜੀ ਮਹੱਲਾ ਕਰਤਾਰਪੁਰ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਪ੍ਰਭ ਦਾ ਹੁਕਮ ਸੁਣਿਆ ਅੰਤ ਬੀਸਾ, ਬੀਸ ਬੀਸਾ ਦਏ ਗਵਾਹੀਆ। ਛਤਰ ਰਹੇ ਨਾ ਕਿਸੇ ਸੀਸਾ, ਸ਼ਤਰੂ ਬਣੇ ਜਗਤ ਲੋਕਾਈਆ। ਸਾਚਾ ਕਲਮਾ ਪੜ੍ਹੇ ਨਾ ਕੋਇ ਹਦੀਸਾ, ਹਜ਼ਰਤ ਹਰਿ ਨਾ ਕੋਇ ਮਿਲਾਈਆ। ਝਗੜਾ ਰਹੇ ਊਚਾਂ ਨੀਚਾਂ, ਜਾਤ ਪਾਤ ਦਏ ਦੁਹਾਈਆ। ਗ਼ਰੀਬ ਨਿਮਾਣੇ ਮਾਰਨ ਚੀਕਾਂ, ਉਚੀ ਕੂਕ ਕੂਕ ਸੁਣਾਈਆ। ਭਗਤ ਸੁਹੇਲੇ ਰੱਖਣ ਉਡੀਕਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਝਗੜਾ ਪਏ ਦੀਨ ਮਜ਼੍ਹਬ ਵਿਚ ਸ਼ਰੀਕਾਂ, ਸ਼ਿਰਕਤ ਸਕੇ ਨਾ ਕੋਇ ਮਿਟਾਈਆ। ਬਦਲ ਜਾਣ ਦੀਨ ਦੁਨੀ ਦੀਆਂ ਨੀਤਾਂ, ਨੀਤੀਵਾਨ ਅੱਖ ਨਾ ਕੋਇ ਖੁਲ੍ਹਾਈਆ। ਵਡਿਆਈ ਰਹੇ ਨਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ, ਚਾਰ ਕੁੰਟ ਦਏ ਦੁਹਾਈਆ। ਮੁਹੱਬਤ ਰਹੇ ਨਾ ਰਾਮ ਸੀਤਾ, ਕਾਹਨ ਕ੍ਰਿਸ਼ਨ ਬੈਠੇ ਮੁਖ ਬਦਲਾਈਆ। ਕਾਗ਼ਜ਼ਾਂ ਉਤੇ ਤੇਰੇ ਪਿਆਰ ਦੀਆਂ ਲੱਭੇ ਕੋਇ ਨਾ ਲੀਕਾਂ, ਲਾਈਨ ਪੱਟੀ ਸਚ ਨਾ ਕੋਇ ਪੜ੍ਹਾਈਆ। ਸਾਜਣ ਦਿਸੇ ਕੋਈ ਨਾ ਮੀਤਾ, ਮੀਤ ਮੁਰਾਰਾ ਅੰਗ ਨਾ ਕੋਇ ਲਗਾਈਆ। ਚਰਨ ਕਵਲ ਰੱਖੇ ਨਾ ਕੋਇ ਪ੍ਰੀਤਾ, ਪ੍ਰੀਤਮ ਪਰਵਰਦਿਗਾਰ ਸਾਂਝਾ ਯਾਰ ਦਰਸ ਕੋਇ ਨਾ ਪਾਈਆ। ਸ਼ਾਹ ਸੁਤਲਾਨਾਂ ਰਾਜ ਰਾਜਾਨਾਂ ਜੀਵ ਜਹਾਨਾਂ ਸਾਚੇ ਨਾਮ ਤੋਂ ਖ਼ਾਲੀ ਹੋਵੇ ਖ਼ੀਸਾ, ਮਾਇਆ ਮਮਤਾ ਮੋਹ ਹੋਵੇ ਹਲਕਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨਿਝਰ ਰਸ ਜਗਤ ਜੁਗਤ ਨਾ ਜਾਏ ਪੀਤਾ, ਤ੍ਰਿਸ਼ਨਾ ਮਾਤ ਨਾ ਕੋਇ ਮਿਟਾਈਆ। ਪਿਛਲਾ ਵੇਲਾ ਵਕਤ ਸਾਰੇ ਯਾਦ ਕਰਨ ਬੀਤਾ, ਅਗਲਾ ਭੇਵ ਨਾ ਕੋਇ ਖੁਲ੍ਹਾਈਆ। ਤ੍ਰੈਗੁਣ ਮਾਇਆ ਪੰਜ ਤਤ ਚਾਰ ਵਰਨ ਤਪੇ ਅੰਗੀਠਾ, ਅਗਨੀ ਅੱਗ ਨਾ ਕੋਇ ਬੁਝਾਈਆ। ਮਨ ਵਿਕਾਰੀ ਕੌੜਾ ਹੋਵੇ ਰੀਠਾ, ਰਸੀਆ ਰਸ ਅਨਰਸ ਨਾ ਕੋਇ ਚੁਆਈਆ। ਅੰਤ ਅਖ਼ੀਰ ਸਭ ਨੂੰ ਭੁਗਤਣਾ ਪਏ ਆਪਣਾ ਕੀਤਾ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਸ੍ਰਿਸ਼ਟੀ ਦਾ ਪ੍ਰਿਤਪਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਆਸ਼ਾ ਇਕ ਰਖਾਈਆ। ਬਿਆਸ ਕਹੇ ਮੈਂ ਰੋਂਦਾ ਤੱਕਿਆ ਜਗਤ, ਜਗਜੀਵਣ ਦਾਤਾ ਮੇਲ ਨਾ ਕੋਇ ਮਿਲਾਈਆ। ਵਕਤ ਸੁਹਜੰਣਾ ਸਮਝੇ ਨਾ ਕੋਈ ਫ਼ਰਸ਼, ਅਰਸ਼ ਪੰਧ ਨਾ ਕੋਇ ਮੁਕਾਈਆ। ਬਿਨ ਤੇਰੀ ਕਿਰਪਾ ਮੇਟੇ ਕੋਈ ਨਾ ਹਰਸ, ਹਵਸ ਸਕੇ ਨਾ ਕੋਇ ਬੁਝਾਈਆ। ਲੱਖ ਚੁਰਾਸੀ ਵਿਚੋਂ ਰਾਹ ਤੱਕਣ ਥੋੜ੍ਹੇ ਤੇਰੇ ਭਗਤ, ਬਹੁ ਖ਼ਲਕ ਭਰਮ ਵਿਚ ਭੁਲਾਈਆ। ਜਿਨ੍ਹਾਂ ਕਾਰਨ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਆਇਉਂ ਪਰਤ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਚਾਰ ਜੁਗ ਦੀ ਸ਼ਰਅ ਸ਼ਰੀਅਤ ਵਿਚੋਂ ਪੂਰੀ ਕਰ ਸ਼ਰਤ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਤੇਰੇ ਹੁਕਮੇ ਅੰਦਰ ਕਦੇ ਨਾ ਆਵੇ ਫ਼ਰਕ, ਫਿਰਕੇ ਕੂੜੇ ਦੇ ਗਵਾਈਆ। ਕਲਜੁਗ ਕੂੜੀ ਕਿਰਿਆ ਕਰ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਸਚ ਦਵਾਰੇ ਤੇਰੇ ਇਕੋ ਅਰਜ਼, ਬੇਨੰਤੀ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਤੇਰੇ ਕੋਲ ਫ਼ਰਦ, ਪੂਰਬ ਲੇਖਾ ਸਭ ਦਾ ਵੇਖ ਵਖਾਈਆ।
❋
❋
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਕੌਰ ਦੇ ਗ੍ਰਹਿ ਕਰਤਾਰ ਪੁਰ
ਬਿਆਸ ਕਹੇ ਕੋਟਨ ਕੋਟ ਜੁਗ ਰਿਹੋਂ ਬਣਾਉਂਦਾ, ਸਮਾਂ ਸਮੇਂ ਨਾਲ ਬਦਲਾਈਆ। ਲੱਖ ਚੁਰਾਸੀ ਘਾੜਤ ਰਿਹੋਂ ਘੜਾਉਂਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਜੇਰਜ ਅੰਡਜ ਉਤਭਜ ਸੇਤਜ ਵੰਡ ਰਿਹੋਂ ਵੰਡਾਉਂਦਾ, ਚਾਰੇ ਖਾਣੀ ਨਾਉਂ ਪਰਗਟਾਈਆ। ਭੇਵ ਅਭੇਦਾ ਰਿਹੋਂ ਖੁਲ੍ਹਾਉਂਦਾ, ਸ਼ਬਦ ਅਗੰਮੀ ਹੁਕਮ ਜਣਾਈਆ। ਨਿਰਗੁਣ ਸਰਗੁਣ ਹੋ ਕੇ ਰਿਹੋਂ ਆਉਂਦਾ, ਗੁਰ ਅਵਤਾਰ ਪੈਗ਼ੰਬਰ ਖੇਲ ਖਿਲਾਈਆ। ਨਾਮ ਨਿਧਾਨ ਰਿਹੋਂ ਸਮਝਾਉਂਦਾ, ਨਿਰਅੱਖਰ ਅੱਖਰ ਧਾਰ ਵਖਾਈਆ। ਧੁਰ ਦਾ ਜਾਪ ਰਿਹੋਂ ਜਪਾਉਂਦਾ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਪੜਦਾ ਓਹਲਾ ਰਿਹੋਂ ਚੁਕਾਉਂਦਾ, ਕਾਇਆ ਮਾਟੀ ਖੋਜ ਖੁਜਾਈਆ। ਸੰਤ ਸਤਿਗੁਰ ਰਿਹੋਂ ਵਡਿਆਉਂਦਾ, ਭਗਤ ਵਛਲ ਬੇਪਰਵਾਹੀਆ। ਜੋਤੀ ਨੂਰ ਰਿਹੋਂ ਚਮਕਾਉਂਦਾ, ਦੋ ਜਹਾਨਾਂ ਕਰ ਰੁਸ਼ਨਾਈਆ। ਸ੍ਰੀ ਭਗਵਾਨ ਰਿਹੋਂ ਅਖਵਾਉਂਦਾ, ਆਪ ਆਪਣਾ ਨਾਮ ਸਮਝਾਈਆ। ਅੰਤ ਕੰਤ ਹੋ ਕੇ ਸਭ ਨੂੰ ਰਿਹੋਂ ਮਿਲਾਉਂਦਾ, ਵੇਖੇਂ ਥਾਉਂ ਥਾਈਂਆ। ਚੌਕੜੀ ਜੁਗ ਪਾਰ ਲੰਘਾਉਂਦਾ, ਹੁਕਮ ਹਾਕਮ ਹੋ ਵਰਤਾਈਆ। ਜੋ ਘੜਿਆ ਭੰਨ ਵਖਾਉਂਦਾ, ਢਾਹ ਢੇਰੀ ਖ਼ਾਕ ਬਣਾਈਆ। ਆਪਣਾ ਰੰਗ ਰਿਹੋਂ ਰੰਗਾਉਂਦਾ, ਉਜੜਿਆਂ ਦੇ ਵਡਿਆਈਆ। ਸਾਧਾਂ ਸੰਤਾਂ ਰਿਹੋਂ ਤਰਸੌਂਦਾ, ਜਗਤ ਜੰਗਲਾਂ ਵਿਚ ਫਿਰਾਈਆ। ਪੂਜਾ ਪਾਠ ਰਿਹੋਂ ਕਰਾਉਂਦਾ, ਲਾਰਿਆਂ ਵਿਚ ਇਸ਼ਾਰੇ ਰਮਜ਼ ਨਾਲ ਲਗਾਈਆ। ਤੀਰਥ ਤੱਟਾਂ ਰਿਹੋਂ ਨਵ੍ਹਾਉਂਦਾ, ਸਾਚੇ ਕੰਢੇ ਦੇ ਵਡਿਆਈਆ। ਜਾਮ ਸੀਰ ਰਿਹੋਂ ਪਲਾਉਂਦਾ, ਅੰਮ੍ਰਿਤ ਰਸ ਬਣਾਈਆ। ਅੰਦਰੋਂ ਵਿਖ ਰਿਹੋਂ ਕਢਾਉਂਦਾ, ਸਚ ਸੁੱਚ ਇਕ ਸਮਝਾਈਆ। ਸਾਚਾ ਮੰਦਰ ਰਿਹੋਂ ਸੁਹਾਉਂਦਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਗਿਆਨ ਉਪਦੇਸ਼ ਰਿਹੋਂ ਸੁਣਾਉਂਦਾ, ਸ਼ਾਸਤਰ ਸਿਮਰਤ ਵੰਡ ਵੰਡਾਈਆ। ਧੁਰ ਦਾ ਲੇਖਾ ਰਿਹੋਂ ਲਿਖਾਉਂਦਾ, ਬਣ ਕਾਤਬ ਕਲਮ ਚਲਾਈਆ। ਸਭ ਦਾ ਮਾਣ ਰਿਹੋਂ ਗਵਾਉਂਦਾ, ਸਿਰ ਸਕੇ ਨਾ ਕੋਇ ਉਠਾਈਆ। ਆਪਣਾ ਨਾਮ ਰਿਹੋਂ ਵਰਤਾਉਂਦਾ, ਸਚ ਭੰਡਾਰਾ ਇਕ ਦਰਸਾਈਆ। ਸਾਚਾ ਮਾਰਗ ਰਿਹੋਂ ਲਾਉਂਦਾ, ਜੁਗ ਚੌਕੜੀ ਖੇਲ ਖਿਲਾਈਆ। ਭਵਿਖਤਾਂ ਵਿਚ ਰਿਹੋਂ ਲਿਖਾਉਂਦਾ, ਆਪ ਆਪਣਾ ਪੜਦਾ ਲਾਹੀਆ। ਬਿਆਸ ਕਹੇ ਉਹ ਵੇਲਾ ਵਕਤ ਨਜ਼ਰੀ ਆਉਂਦਾ, ਜੁਗ ਚੌਕੜੀ ਦਏ ਗਵਾਹੀਆ। ਕਿਉਂ ਨਹੀਂ ਆਪਣਾ ਖੇਲ ਖਿਲਾਉਂਦਾ, ਖ਼ਾਲਕ ਖ਼ਲਕ ਵੇਖ ਵਖਾਈਆ। ਭਗਤ ਸੁਹੇਲੇ ਕਿਉਂ ਤਰਸਾਉਂਦਾ, ਭਾਂਡਾ ਭਰਮ ਦੇ ਭੰਨਾਈਆ। ਆਸਾ ਮਨਸਾ ਕਿਉਂ ਨਹੀਂ ਪੂਰ ਕਰਾਉਂਦਾ, ਅਮਾਵਸ ਰੈਣ ਅੰਧੇਰਾ ਦੇ ਗਵਾਈਆ। ਸਚ ਦਵਾਰੇ ਮੰਗ ਮੰਗਾਉਂਦਾ, ਮਾਗਤ ਹੋ ਕੇ ਝੋਲੀ ਡਾਹੀਆ। ਇਕੋ ਤੇਰਾ ਢੋਲਾ ਗਾਉਂਦਾ, ਗਹਿਰ ਗੰਭੀਰ ਨਾਮ ਸਾਲਾਹੀਆ। ਨੇਤਰ ਨੈਣ ਨਾ ਅੱਖ ਸ਼ਰਮਾਉਂਦਾ, ਸਨਮੁਖ ਹੋ ਕੇ ਦਿਆਂ ਦੁਹਾਈਆ। ਖੁੱਲੀ ਮੀਂਢੀ ਕਿਉਂ ਨਹੀਂ ਸੀਸ ਗੁੰਦਾਉਂਦਾ, ਕੰਤ ਸੁਹਾਗੀ ਨਜ਼ਰੀ ਆਈਆ। ਸਾਚਾ ਦਰ ਦਵਾਰ ਏਕੰਕਾਰ ਕਿਉਂ ਛੁਪਾਉਂਦਾ, ਬਿਨ ਛੱਪਰ ਛੰਨ ਦੇ ਜਣਾਈਆ। ਜਿਥੇ ਨਿਰਗੁਣ ਜੋਤੀ ਦੀਪ ਜਗਾਉਂਦਾ, ਸਚ ਸਿੰਘਾਸਣ ਸੋਭਾ ਪਾਈਆ। ਇਕੋ ਏਕ ਡਗਮਗਾਉਂਦਾ, ਨੂਰੋ ਨੂਰ ਕਰੇ ਰੁਸ਼ਨਾਈਆ। ਅਗੰਮ ਅਥਾਹ ਆਪ ਅਖਵਾਉਂਦਾ, ਅਲੱਖ ਅਗੋਚਰ ਸ਼ਹਿਨਸ਼ਾਹੀਆ। ਸਾਚੀ ਕਰਨੀ ਕਾਰ ਕਮਾਉਂਦਾ, ਕੁਦਰਤ ਦਾ ਮਾਲਕ ਆਪ ਹੋ ਜਾਈਆ। ਸ਼ਬਦੀ ਸੁਤ ਇਕ ਉਠਾਉਂਦਾ, ਦੋ ਜਹਾਨਾਂ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਡੇਰਾ ਢਾਉਂਦਾ, ਬਣਿਆ ਰਹਿਣ ਕੋਇ ਨਾ ਪਾਈਆ। ਬਿਆਸ ਕਹੇ ਤੇਰੇ
❋
❋
ਠਾਂਡੇ ਦਰ ਸੀਸ ਨਿਵਾਉਂਦਾ, ਝੁਕ ਝੁਕ ਲਾਗਾਂ ਪਾਈਆ। ਨਿਤ ਤੇਰਾ ਰਾਹ ਤਕਾਉਂਦਾ, ਸੰਮਤ ਸੋਲਾਂ ਦਏ ਗਵਾਹੀਆ। ਬੇਆਸ ਰਹਿਣ ਕੋਇ ਨਾ ਪਾਉਂਦਾ, ਜੋ ਤੇਰੇ ਚਰਨ ਧਿਆਨ ਰਖਾਈਆ। ਜੁਗ ਚੌਕੜੀ ਤੇਰੀ ਸੇਵਾ ਰਿਹਾ ਕਮਾਉਂਦਾ, ਭੱਜਿਆ ਵਾਹੋ ਦਾਹੀਆ। ਪੱਤਣ ਤਟ ਕਿਨਾਰ ਰਿਹਾ ਵਡਿਆਉਂਦਾ, ਵੱਡੇ ਛੋਟੇ ਜੋੜ ਜੁੜਾਈਆ। ਅੰਤਮ ਢਹਿ ਕੇ ਸੀਸ ਨਿਵਾਉਂਦਾ, ਚਰਨ ਧੂੜੀ ਖ਼ਾਕ ਰਮਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੇ ਭਗਤਾਂ ਮੇਰਾ ਸਾਥੀ ਨਜ਼ਰ ਕੋਇ ਨਾ ਔਂਦਾ, ਨਜ਼ਰ ਜਗਤ ਲਈ ਬਦਲਾਈਆ। ਬੇਆਸ ਕਰ ਕੇ ਜਗਤ ਜਹਾਨ ਗਾਉਂਦਾ, ਸਵਾਸ ਵਿਚ ਨਾ ਕੋਇ ਸਮਾਈਆ। ਅੰਤਸ਼ਕਰਨ ਅੰਤਰ ਕੋਇ ਨਾ ਵੇਖ ਵਖਾਉਂਦਾ, ਪੜਦਾ ਓਹਲਾ ਨਾ ਕੋਇ ਚੁਕਾਈਆ। ਚਾਰ ਜੁਗ ਦੀ ਭੁੱਲ ਨਾ ਕੋਇ ਬਖ਼ਸ਼ਾਉਂਦਾ, ਬਖ਼ਸ਼ਿਸ਼ ਰਹਿਮਤ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬੇਨੰਤੀ ਵਾਰ ਅਨੰਤੀ ਤੇਰੇ ਦਰ ਸੁਣਾਉਂਦਾ, ਸੁੱਤਿਆਂ ਲੈਣਾ ਜਗਾਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਕਰਤਾਰ ਪੁਰ
ਬਿਆਸ ਕਹੇ ਮੈਂ ਵੇਖਿਆ ਲਹਿੰਦਾ ਚੜ੍ਹਦਾ, ਪਹਾੜ ਦੱਖਣ ਧਿਆਨ ਲਗਾਈਆ। ਜਗਤ ਜਹਾਨ ਤੇਰਾ ਸੜਦਾ, ਅਗਨੀ ਅੱਗ ਨਾ ਕੋਇ ਬੁਝਾਈਆ। ਕੂੜ ਵਿਕਾਰ ਵਿਚ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਾਇਆ ਨਾਗਣੀ ਰੂਪ ਧਰਿਆ ਡੱਸਣੇ ਸੱਪ ਦਾ, ਵਿਖ ਘਰ ਘਰ ਦਿਤੀ ਬਣਾਈਆ। ਜਗਤ ਭੰਡਾਰਾ ਭਰਿਆ ਪਾਪ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਲੇਖਾ ਮੁਕਿਆ ਰੂਹ ਬੁਤ ਪਾਕ ਦਾ, ਪਵਿਤ੍ਰ ਨੂਰ ਨਾ ਕੋਇ ਚਮਕਾਈਆ। ਝਗੜਾ ਪਿਆ ਪੁਤਲਾ ਮਾਟੀ ਖ਼ਾਕ ਦਾ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਨਾਤਾ ਰਿਹਾ ਨਾ ਸਚ ਇਤਫ਼ਾਕ ਦਾ, ਮੁਹੱਬਤ ਮੇਲ ਨਾ ਕੋਇ ਕਰਾਈਆ। ਨਾਤਾ ਜੁੜਿਆ ਕੂੜ ਨਿਫ਼ਾਕ ਦਾ, ਨਿਸਫ਼ ਤੋਂ ਬਹੁਤੇ ਤੈਨੂੰ ਗਏ ਭੁਲਾਈਆ। ਵੇਲਾ ਰਿਹਾ ਨਾ ਧੁਰ ਇਖ਼ਲਾਕ ਦਾ, ਖ਼ਲਕ ਖ਼ਾਲੀ ਨਜ਼ਰੀ ਆਈਆ। ਪੜਦਾ ਬੰਦ ਨਾ ਖੁਲ੍ਹਿਆ ਤਾਕ ਦਾ, ਜਗਤ ਅੰਧੇਰਾ ਗਿਆ ਛਾਈਆ। ਵੇਲਾ ਵੇਖ ਗੋਬਿੰਦ ਭਵਿਖਤ ਵਾਕ ਦਾ, ਬਿਨ ਅੱਖਰਾਂ ਗਿਆ ਲਿਖਾਈਆ। ਸੁਹੰਜਣਾ ਵਕਤ ਨਾ ਰਿਹਾ ਪਰਭਾਤ ਦਾ, ਸੰਧਿਆ ਕੂੜ ਦਏ ਦੁਹਾਈਆ। ਮੁੱਲ ਪਿਆ ਨਾ ਲਿਖਤ ਲਿਖੀ ਕਲਮ ਦਵਾਤ ਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨੇਤਰ ਨੈਣਾਂ ਨੀਰ ਵਹਾਈਆ। ਅਗਲਾ ਖੇਲ ਕਿਸੇ ਨਾ ਭਾਖਦਾ, ਭਾਸ਼ਾ ਵਿਚ ਨਾ ਕੋਇ ਜਣਾਈਆ। ਪੰਡਤ ਪਾਂਧਾ ਪੱਤਰੀ ਵਿਚ ਕੋਇ ਨਾ ਵਾਚਦਾ, ਵਾਚਕ ਗਿਆਨੀ ਨਾ ਕੋਇ ਸਮਝਾਈਆ। ਜਗਤ ਨਾਤਾ ਨਾ ਰਿਹਾ ਕਿਸੇ ਚਾਕ ਦਾ, ਚਾਕਰੀ ਚਾਕਰਾਂ ਵਿਚ ਗਵਾਈਆ। ਇਖ਼ਲਾਕ ਨਾ ਰਿਹਾ ਕਿਸੇ ਕਿਤਾਬ ਦਾ, ਕਰਤਬ ਸੱਚਾ ਗਏ ਭੁਲਾਈਆ। ਚਾਰ ਕੁੰਟ ਦਹਿ ਦਿਸ਼ਾ ਵੇਲਾ ਦਿਸੇ ਅਜ਼ਾਬ ਦਾ, ਸਿਰ ਦੇ ਹੱਥ ਨਾ ਕੋਇ ਅਟਕਾਈਆ। ਜਗਤ ਸੰਤਾਂ ਵਕਤ ਮਿਲਿਆ ਨਾ ਕੋਈ ਮੁਲਾਕਾਤ ਦਾ, ਸਾਚਾ ਮੇਲ ਨਾ ਕੋਇ ਮਿਲਾਈਆ। ਅੰਤਮ ਵੇਲਾ ਸਭ ਦਾ ਆਇਆ ਵਫ਼ਾਤ ਦਾ, ਮੜ੍ਹੀ ਗੋਰ ਨਾਲ ਕੁੜਮਾਈਆ। ਲਹਿਣਾ ਮੇਟੇ ਨਾ ਕੋਈ ਨਜਾਤ ਦਾ, ਸਿਰ ਹੱਥ ਨਾ ਕੋਇ ਰਖਾਈਆ। ਬਿਆਸ ਕਹੇ ਮੈਂ ਰੋ ਰੋ ਅੰਤਮ ਆਖਦਾ, ਆਖ਼ਰ ਦਿਆਂ ਦੁਹਾਈਆ।
❋
❋
ਬਿਨ ਤੇਰੇ ਭਗਤਾਂ ਤੇਰੇ ਨਾਲ ਮਿਲਿਆ ਕੋਈ ਨਾ ਜਾਪਦਾ, ਜਪ ਜੀ ਪੜ੍ਹ ਪੜ੍ਹ ਥੱਕੀ ਲੋਕਾਈਆ। ਅਗਲਾ ਵੇਲਾ ਤੇਰਾ ਪਰਤਾਪ ਦਾ, ਗੁਰਮੁਖ ਪੂਤ ਸਪੂਤੇ ਗੋਦ ਉਠਾਈਆ। ਤੇਰਾ ਵਹਿਣ ਗਹਿਣ ਪੁਰਖ ਅਕਾਲ ਕੋਈ ਨਾ ਨਾਪਦਾ, ਮੈਨੂੰ ਪੈਮਾਨਿਆਂ ਵਿਚ ਰਖਾਈਆ। ਇਹ ਬਚਨ ਮੇਰਾ ਗੁਸਤਾਖ ਦਾ, ਬਿਆਸ ਦੋਏ ਜੋੜ ਕੇ ਸੀਸ ਨਿਵਾਈਆ। ਬਿਨ ਤੇਰੀ ਕਿਰਪਾ ਜੁਗ ਚੌਕੜੀ ਦਾ ਪਿਛਲਾ ਲੇਖਾ ਕਿਸੇ ਨਾ ਭਾਖਦਾ, ਪੜਦਾ ਸਕੇ ਨਾ ਕੋਇ ਉਠਾਈਆ। ਮੈਂ ਸਦਾ ਭਰਿਆ ਤੇਰੇ ਪ੍ਰੇਮ ਪਿਆਰ ਦੀ ਆਸ ਦਾ, ਆਸਾ ਵਿਚ ਆਪਣਾ ਝਟ ਲੰਘਾਈਆ। ਹੁਣ ਤੇਰਾ ਵਕਤ ਕਿਆਸ ਦਾ, ਕ਼ਿਸਮਤ ਸਾਡੀ ਦੇ ਬਦਲਾਈਆ। ਪੜਦਾ ਖੋਲ੍ਹ ਆਪਣੇ ਆਪ ਦਾ, ਜਲਵਾ ਨੂਰ ਕਰ ਰੁਸ਼ਨਾਈਆ। ਨਾਮ ਦੱਸ ਆਪਣੇ ਜਾਪ ਦਾ, ਆਤਮ ਦਾ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਮੇਲਾ ਕਰ ਵਿਛੋੜੇ ਵਿਚੋਂ ਮਿਲਾਪ ਦਾ, ਮਿਲ ਕੇ ਵਿਛੜ ਕੋਇ ਨਾ ਜਾਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਨਗੀਨਾ ਸਿੰਘ ਦੇ ਗ੍ਰਹਿ ਮਾਡਲ ਹਾਊਸ ਜਲੰਧਰ
ਗੁਰਮੁਖ ਅਰਜ਼ ਹੋਵੇ ਮਨਜ਼ੂਰ, ਜਨ ਭਗਤ ਦੋ ਜਹਾਨ ਮਿਲੇ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਸਰਬ ਗੁਣਾਂ ਭਰਪੂਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਿਹਰਵਾਨ ਹੋ ਕੇ ਮਹਿਬੂਬ ਅੰਤਰ ਨਿਰੰਤਰ ਦੇਵੇ ਅਗੰਮਾ ਨੂਰ, ਜੋਤੀ ਜਾਤਾ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਅਨਹਦ ਵਜਾਵੇ ਤੂਰ, ਤੁਰੀਆ ਤੋਂ ਅਗਲਾ ਪੜਦਾ ਦਏ ਉਠਾਈਆ। ਨਾਤਾ ਤੋੜ ਮਾਇਆ ਮਮਤਾ ਕੂੜ, ਵਿਕਾਰ ਹੰਕਾਰ ਦਏ ਗਵਾਈਆ। ਨਾਮ ਖ਼ੁਮਾਰੀ ਚਾੜ੍ਹ ਸਚ ਸਰੂਰ, ਸੁਰਤੀ ਸਾਚੇ ਸ਼ਬਦ ਮਿਲਾਈਆ। ਕੋਟ ਜਨਮ ਦੇ ਬਖ਼ਸ਼ ਕਸੂਰ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਬਿਨ ਚਰਨਾਂ ਤੋਂ ਬਖ਼ਸ਼ ਸਾਚੀ ਧੂੜ, ਧੂਲ ਮਸਤਕ ਦਏ ਲਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮਨੂਆ ਚਲੇ ਨਾ ਕੋਇ ਚਤੁਰਾਈਆ। ਜਿਧਰ ਵੇਖਣ ਨਜ਼ਰ ਆਏ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਧੁਰ ਦਰਗਾਹੀਆ। ਗੁਰਮੁਖਾਂ ਦਾ ਸਦਾ ਮਕਰੂਜ਼, ਜੁਗ ਚੌਕੜੀ ਦੇਵਣਹਾਰ ਹੋ ਜਾਈਆ। ਜਿਸ ਦਾ ਮਹੱਲ ਅਟਲ ਉਚ ਅਰੂਜ਼, ਅਰਸ਼ੀ ਪ੍ਰੀਤਮ ਨੂਰ ਖ਼ੁਦਾਈਆ। ਸਦਾ ਸੁਹੇਲਾ ਇਕ ਇਕੇਲਾ ਨਿਰਗੁਣ ਨਿਰਵੈਰ ਮੌਜੂਦ, ਮੁਫ਼ਲਿਸ ਆਪਣੀ ਗੋਦ ਉਠਾਈਆ। ਪੰਚ ਵਿਕਾਰਾ ਕਰ ਨੇਸਤੋ ਨਾਬੂਦ, ਧੁਨ ਅਨਾਦੀ ਆਤਮਕ ਰਾਗ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਵਿਚੋਂ ਰੱਖੇ ਮਹਿਫ਼ੂਜ਼, ਸ਼ਰਅ ਸ਼ਰੀਅਤ ਛੁਰੀ ਕਰਦ ਕਤਲਗਾਹ ਨਾ ਕੋਇ ਬਣਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਹਦੂਦ, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਅਭੇਦਾ ਦਏ ਖੁਲ੍ਹਾਈਆ। ਹਕ ਵਖਾਏ ਮੰਜ਼ਲ ਮਕਸੂਦ, ਸਚ ਦਵਾਰਾ ਇਕ ਸੁਹਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਹਜ਼ਾਰਾ ਦਰੂਦ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਢੋਲਾ ਗਾਈਆ। ਸੋ ਸਾਹਿਬ ਸੁਹੇਲਾ ਗੁਰਮੁਖ ਆਪਣੀ ਗੋਦ ਉਠਾਏ ਪੂਤ, ਪਤਿਪਰਮੇਸ਼ਵਰ ਦਇਆ ਕਮਾਈਆ। ਕਲਜੁਗ ਅੰਤ ਸੁਹੰਜਣੀ ਕਰੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਵੇਖਣਹਾਰਾ ਅਬਿਨਾਸ਼ੀ ਅਚੁਤ, ਚੇਤਨ ਜੜ੍ਹ ਖੋਜ ਖੁਜਾਈਆ। ਆਪਣੀ ਧਾਰੋਂ ਪਏ ਉਠ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖੇ
❋
❋
ਥਾਉਂ ਥਾਈਂਆ। ਸੂਫ਼ੀ ਸੰਤਾਂ ਉਤੇ ਜਾਏ ਤੁਠ, ਗਹਿਰ ਗੰਭੀਰ ਬੇਨਜ਼ੀਰ ਆਪਣੀ ਦਇਆ ਕਮਾਈਆ। ਪੜਦਾ ਓਹਲਾ ਰਹਿਣ ਨਾ ਦੇਵੇ ਲੁਕ, ਦੂਈ ਦਵੈਤੀ ਲੇਖਾ ਦਏ ਚੁਕਾਈਆ। ਸ਼ਬਦ ਨਿਸ਼ਾਨਾ ਤੀਰ ਕਦੇ ਨਾ ਜਾਵੇ ਉੱਕ, ਅਣਿਆਲਾ ਬਿਨ ਚਿੱਲੇ ਕਮਾਨ ਆਪ ਚਲਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਦੱਸ ਕੇ ਤੁਕ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜਨਮ ਜਨਮ ਦਾ ਰਹਿਣ ਨਾ ਦੇਵੇ ਕੋਈ ਦੁੱਖ, ਲੱਖ ਚੁਰਾਸੀ ਜਮ ਕੀ ਫਾਸੀ ਦਏ ਕਟਾਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਲਟਕਣਾ ਪਏ ਨਾ ਉਲਟਾ ਰੁੱਖ, ਮਾਇਆ ਵੰਡ ਨਾ ਕੋਇ ਵੰਡਾਈਆ। ਸਾਹਿਬ ਸਤਿਗੁਰ ਸ਼ਬਦੀ ਧਾਰ ਆਪਣੀ ਗੋਦੀ ਲਏ ਚੁੱਕ, ਏਕੰਕਾਰ ਆਪਣੇ ਘਰ ਵਸਾਈਆ। ਏਥੇ ਓਥੇ ਮੇਟ ਕੇ ਤ੍ਰਿਸ਼ਨਾ ਭੁੱਖ, ਸਾਂਤਕ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਸੱਜਣ ਆਪਣਾ ਰੰਗ ਰੰਗਾਈਆ। ਜਨ ਭਗਤ ਪੂਰੀ ਹੋਏ ਆਸਾ, ਮਨਸਾ ਆਪਣੇ ਵਿਚ ਮਿਲਾਇੰਦਾ। ਮਿਹਰਵਾਨ ਹੋ ਪੁਰਖ ਅਬਿਨਾਸ਼ਾ, ਦੀਨ ਦਿਆਲ ਦਇਆ ਕਮਾਇੰਦਾ। ਚਰਨ ਕਵਲ ਉਪਰ ਧਵਲ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼ਾ, ਅੰਧ ਅੰਧੇਰਾ ਮੇਟ ਮਿਟਾਇੰਦਾ। ਸ਼ਬਦ ਨਾਦ ਵਜਾ ਅਨਾਦਾ, ਅਗੰਮੀ ਰਾਗ ਸੁਣਾਇੰਦਾ। ਅੰਮ੍ਰਿਤ ਨਿਝਰ ਧਾਰ ਬਖ਼ਸ਼ ਬਾਟਾ, ਬੂੰਦ ਸਵਾਂਤੀ ਮੁਖ ਚੁਅਇੰਦਾ। ਜਨਮ ਜਨਮ ਦਾ ਪੂਰਾ ਘਾਟਾ, ਪੂਰਬ ਲਹਿਣਾ ਝੋਲੀ ਪਾਇੰਦਾ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਦੇਵੇ ਸਾਥਾ, ਸਗਲਾ ਸੰਗ ਆਪ ਬਣਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਾਚੀ ਗਾਥਾ, ਗਹਿਰ ਗੰਭੀਰ ਆਪਣਾ ਨਾਮ ਜਪਾਇੰਦਾ। ਦਰਗਾਹ ਸਾਚੀ ਜੋੜ ਕੇ ਨਾਤਾ, ਬਿਧਾਤਾ ਆਪਣੇ ਘਰ ਵਸਾਇੰਦਾ। ਕਲਜੁਗ ਅੰਤ ਮੇਟ ਅੰਧੇਰੀ ਰਾਤਾ, ਨਿਰਗੁਣ ਨੂਰੀ ਚੰਦ ਚਮਕਾਇੰਦਾ। ਜਿਨ੍ਹਾਂ ਪੁਰਖ ਸਮਰਥ ਮੰਨਿਆ ਆਖਾ, ਆਖ਼ਰ ਆਪਣੇ ਵਿਚ ਟਿਕਾਇੰਦਾ। ਜੁਗ ਚੌਕੜੀ ਸਿਫ਼ਤਾਂ ਵਾਲਾ ਰਹਿ ਜਾਏ ਸਾਕਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖਰਾਂ ਨਾਲ ਪਰਗਟਾਇੰਦਾ। ਲੇਖੇ ਲਾ ਕੇ ਤਨ ਵਜੂਦ ਮਾਟੀ ਖ਼ਾਕਾ, ਖ਼ਾਲਸ ਆਪਣਾ ਰੂਪ ਦਰਸਾਇੰਦਾ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਦੇਵਣਹਾਰ ਦਲਾਸਾ, ਸਮਰਥ ਸਿਰ ਹੱਥ ਆਪਣਾ ਆਪ ਟਿਕਾਇੰਦਾ। ਕਰਵਟ ਵਿਚ ਕਦੇ ਨਾ ਬਦਲੇ ਪਾਸਾ, ਸਨਮੁਖ ਹੋ ਕੇ ਸੋਭਾ ਪਾਇੰਦਾ। ਮਾਨਸ ਜਨਮ ਚੁਰਾਸੀ ਵਿਚੋਂ ਕਰੇ ਰਹਿਰਾਸਾ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਢਾਹਿੰਦਾ। ਨਾਮ ਭੰਡਾਰ ਏਕੰਕਾਰ ਦੇਵੇ ਧੁਰ ਦੀ ਦਾਤਾ, ਦਾਨੀ ਹੋ ਕੇ ਆਪ ਵਰਤਾਇੰਦਾ। ਮਾਰਗ ਦੱਸ ਇਕੋ ਸਾਚਾ, ਊਚ ਨੀਚ ਰਾਓ ਰੰਕ ਰਾਹ ਇਕ ਸਮਝਾਇੰਦਾ। ਭਾਗ ਲਗਾਏ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ। ਜਨ ਭਗਤ ਬੇਨੰਤੀ ਲਾਏ ਲੇਖੇ, ਲੇਖਾ ਅਗਲਾ ਦੇ ਬਣਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਕੱਢੇ ਭਰਮ ਭੁਲੇਖੇ, ਕੂੜ ਵਿਕਾਰ ਡੇਰਾ ਢਾਹੀਆ। ਜੁਗ ਜਨਮ ਦੇ ਵਿਛੜੇ ਰੱਖੇ ਚੇਤੇ, ਲੱਖ ਚੁਰਾਸੀ ਵਿਚੋਂ ਆਪਣੇ ਨਾਲ ਮਿਲਾਈਆ। ਦਰਸ਼ਨ ਦੇਵੇ ਨੇਤਨ ਨੇਤੇ, ਨਿਜ ਨੈਣ ਕਰੇ ਰੁਸ਼ਨਾਈਆ। ਇਕੋ ਘਰ ਬਣਾਏ ਸੌਹਰੇ ਪਈਏ ਪੇਕੇ, ਪਾਰਬ੍ਰਹਮ ਪਤਿਪਰਮੇਸ਼ਵਰ ਦੇਵੇ ਮਾਣ ਵਡਿਆਈਆ। ਸਚ ਪ੍ਰੀਤ ਜੋ ਸਾਹਿਬ ਸਵਾਮੀ ਕਰੇ ਭੇਟੇ, ਭੱਠ ਖੇੜਾ ਰਹਿਣ ਕੋਇ ਨਾ ਪਾਈਆ। ਹਰਿਜਨ ਸਾਚੇ ਪੁਰਖ ਅਕਾਲ ਦੇ ਧੁਰ ਦੇ ਬੇਟੇ, ਜਿਨ੍ਹਾਂ ਪਿਛੇ
❋
❋
ਨਿਰਗੁਣ ਨਿਰਵੈਰ ਆਪਣਾ ਫੇਰਾ ਪਾਈਆ। ਬਿਨ ਅੱਖਾਂ ਬਿਨ ਲੋਇਨ ਬਿਨ ਨੈਣ ਦੋ ਜਹਾਨਾਂ ਵਾਲੀ ਵੇਖੇ, ਵੱਖਰੀ ਆਪਣੀ ਧਾਰ ਸਮਝਾਈਆ। ਸੰਤ ਉਧਾਰਨਾ ਆਦਿ ਜੁਗਾਦਿ ਜਿਸ ਦੇ ਪੇਸ਼ੇ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਵਸਣਹਾਰਾ ਦਰਗਾਹ ਸਾਚੀ ਸਚਖੰਡ ਦੇਸੇ, ਦੇਸ ਦੇਸੰਤਰ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪੜਦਾ ਓਹਲਾ ਦਏ ਚੁਕਾਈਆ। ਜਨ ਭਗਤ ਬੇਨੰਤੀ ਰਹੀ ਹੱਸ, ਖ਼ੁਸ਼ੀਆਂ ਢੋਲੇ ਗੀਤ ਗਾਈਆ। ਮੈਨੂੰ ਮਨਜ਼ੂਰ ਕਰੇ ਪੁਰਖ ਸਮਰਥ, ਦੂਸਰ ਅੱਗੇ ਸੀਸ ਨਾ ਕਦੇ ਝੁਕਾਈਆ। ਜਿਸ ਗੁਰ ਅਵਤਾਰ ਪੈਗ਼ੰਬਰ ਸੁਣਾਈ ਆਪਣੀ ਗਥ, ਸੋਹਲੇ ਢੋਲੇ ਰਾਗਾਂ ਨਾਦਾਂ ਕਰ ਵਡਿਆਈਆ। ਸੋ ਮਾਰਗ ਸਚ ਸਵਾਮੀ ਅੰਤਰਜਾਮੀ ਹੋ ਕੇ ਰਿਹਾ ਦੱਸ, ਦਹਿ ਦਿਸ਼ਾ ਪੜਦਾ ਓਹਲਾ ਦਏ ਚੁਕਾਈਆ। ਆਦਿ ਜੁਗਾਦੀ ਏਕਾ ਏਕੰਕਾਰ ਵਸੇ ਸਚ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਜ਼ਰੀ ਆਈਆ। ਲੂੰ ਲੂੰ ਅੰਦਰ ਰਿਹਾ ਰਚ, ਰਚਨਾ ਵੇਖੇ ਸਰਬ ਲੋਕਾਈਆ। ਸਰਬ ਵਿਆਪਕ ਪਾਰਬ੍ਰਹਮ ਪਤਿ ਪਰਮੇਸ਼ਵਰ ਕਮਲਾਪਤ, ਪਤਤ ਪਾਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਜਾਣੇ ਮਿਤ ਗਤ, ਅੰਦਰ ਬਾਹਰ ਖੋਜ ਖੁਜਾਈਆ। ਲੇਖੇ ਲਾਵੇ ਬੂੰਦ ਰੱਤ, ਰਕਤ ਆਪਣੇ ਰੰਗ ਰੰਗਾਈਆ। ਜਿਨ੍ਹਾਂ ਦੇ ਅੰਦਰ ਗਿਆ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਦੇਵੇ ਕੱਢ, ਇਸ਼ਟੀ ਇਕੋ ਸੋਭਾ ਪਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤੀ ਲਏ ਜਗਾਈਆ। ਸਚ ਵਖਾ ਕੇ ਇਕ ਹੱਟ, ਨਾਮ ਭੰਡਾਰ ਦਏ ਵਰਤਾਈਆ। ਝਗੜਾ ਰਹੇ ਨਾ ਕਿਸੇ ਤੀਰਥ ਤੱਟ, ਗੰਗਾ ਗੋਦਾਵਰੀ ਜਮਨਾ ਸੁਰਤੀ ਜਨ ਭਗਤਾਂ ਚਰਨਾਂ ਹੇਠ ਛੋਹ ਕੇ ਆਪਣੀ ਆਸਾ ਪੂਰ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਢੋਲਾ ਸੋਹਲਾ ਰਾਗ ਨਾਦ ਗੀਤ ਰਹੀ ਰਟ, ਉਚੀ ਕੂਕ ਕੂਕ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਰਹੀ ਸੁਣਾਈਆ। ਸੋ ਭਗਤਾਂ ਵੱਲ ਨੀਵੀਂ ਕਰ ਕੇ ਤੱਕੇ ਅੱਖ, ਉਪਰ ਅੱਖ ਨਾ ਕੋਇ ਉਠਾਈਆ। ਜਿਨ੍ਹਾਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਸਮਰਥ, ਸਮੇਂ ਦਾ ਸੱਜਣ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਹੋ ਮਿਹਰਵਾਨਾ ਮਹਿਬੂਬ ਮੁਹੱਬਤ ਵਿਚ ਲਏ ਰੱਖ, ਘਰ ਸਾਚੇ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਘਰਾਨਾ ਸ੍ਰੀ ਭਗਵਾਨਾ ਸਚਖੰਡ ਦਵਾਰਾ ਇਕੋ ਇਕ ਵਖਾਈਆ। ਜਨ ਭਗਤ ਬੇਨੰਤੀ ਕਹੇ ਮੈਨੂੰ ਮਿਲਿਆ ਪੁਰਖ ਅਥਾਹ, ਅਗੰਮ ਅਗੰਮੜਾ ਨਜ਼ਰੀ ਆਈਆ। ਜਿਸ ਦਾ ਜੁਗ ਚੌਕੜੀ ਤੱਕਦੀ ਰਹੀ ਰਾਹ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨੈਣ ਉਠਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਗਾ, ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਲਾਗਣ ਪਾਈਆ। ਜੁਗ ਚੌਕੜੀ ਭੱਜਣ ਵਾਹੋ ਦਾਹ, ਦਿਵਸ ਰੈਣ ਘੜੀ ਪਲ ਆਪਣਾ ਪੰਧ ਮੁਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਧਰਨੀ ਧਰਤ ਧਵਲ ਵੇਖਣ ਥਲ ਅਸਗਾਹ, ਜਲ ਥਲ ਮਹੀਅਲ ਆਪਣੀ ਕਾਰ ਕਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਮਿਲਿਆ ਸਹਿਜ ਸੁਭਾ, ਸੁਬਹ ਸ਼ਾਮ ਵਕਤ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਕਹਿੰਦੇ ਜਲਵਾਗਰ ਨੂਰ ਖ਼ੁਦਾ, ਖ਼ਲਕ ਦਾ ਖ਼ਾਲਕ ਮਾਲਕ ਨੂਰ ਇਲਾਹੀਆ। ਸੋ ਹੋਵੇ ਨਾ ਕਦੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਹਰਿਜਨ ਸਾਚੇ ਦੱਸੇ ਧੁਰ ਦਾ ਏਕਾ ਨਾਂ, ਨਗ਼ਮਾ ਕਲਮਾ
❋
❋
ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੱਬਤ ਵਿਚ ਮਹਿਬੂਬ ਹੋਵੇ ਮਿਹਰਵਾਂ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜਨ ਭਗਤਾਂ ਜੁੜੇ ਧੁਰ ਦਾ ਨਾਤਾ, ਮਨ ਚੰਚਲ ਨਾ ਕੋਇ ਚਤੁਰਾਈਆ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਗੁਰ ਸਾਚਾ ਸ਼ਬਦ ਕਰੇ ਰੁਸ਼ਨਾਈਆ। ਰੂਹ ਬੁਤ ਦੋਵੇਂ ਹੋਵੇ ਪਾਕਾ, ਪਤਤ ਪੁਨੀਤ ਕਰੇ ਸਫ਼ਾਈਆ। ਕਾਇਆ ਮੰਦਰ ਅੰਦਰ ਘਰ ਠਾਕਰ ਸਵਾਮੀ ਪਰਮ ਪੁਰਖ ਮਿਲੇ ਆਕਾ, ਜਿਥੇ ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼ਾ, ਅੰਧ ਅੰਧੇਰਾ ਦਏ ਮਿਟਾਈਆ। ਘਰ ਮੰਦਰ ਗ੍ਰਹਿ ਮਹੱਲ ਅਟਲ ਮੁਨਾਰ ਵਖਾਏ ਠਾਂਡਾ, ਅਗਨੀ ਤਤ ਨਾ ਕੋਇ ਤਪਾਈਆ। ਜੋ ਸਤਿਗੁਰ ਹੁਕਮ ਸ਼ਬਦ ਸ਼ਬਦ ਹੁਕਮ ਸਚ ਕਮਾਂਦਾ, ਕਰਨੀ ਦੀ ਕੀਮਤ ਆਪੇ ਲਏ ਪਾਈਆ। ਲੱਖ ਚੁਰਾਸੀ ਵਿਚ ਗੇੜ ਨਾ ਕੋਇ ਭਵਾਂਦਾ, ਜਨਮ ਜਨਮ ਵੰਡ ਨਾ ਕੋਇ ਵੰਡਾਈਆ। ਅੰਤ ਕੰਤ ਭਗਵੰਤ ਸਾਹਿਬ ਸਤਿਗੁਰ ਆਪਣਾ ਮੇਲ ਮਿਲਾਂਦਾ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਆਤਮ ਪਰਮਾਤਮ ਪ੍ਰੇਮ ਪਿਆਰ ਮੁਹੱਬਤ ਦਾ ਨੂਰ ਰੱਖੇ ਸਾਂਝਾ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਸ਼ਰਅ ਵੰਡ ਨਾ ਕੋਇ ਵੰਡਾਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਜਲੰਧਰ
ਬਿਆਸ ਕਹੇ ਪੁਰਖ ਅਕਾਲ ਤੇਰੇ ਵੇਖੇ ਖੇਲ ਤਮਾਸ਼ੇ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰ ਕਰ ਕੇ ਗਏ ਅਰਦਾਸੇ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਨਿਰਗੁਣ ਧਾਰ ਸਰਗੁਣ ਮੰਗਦੇ ਗਏ ਸਾਥੇ, ਚਰਨ ਕਵਲ ਮੰਗ ਸਰਨਾਈਆ। ਯਾਦ ਵਿਚ ਗਾਉਂਦੇ ਗਏ ਸਵਾਸੇ, ਸਾਹ ਸਾਹ ਧਿਆਈਆ। ਤੇਰੇ ਮੰਨਦੇ ਗਏ ਆਖੇ, ਸਿਰ ਸਕਿਆ ਨਾ ਕੋਇ ਉਠਾਈਆ। ਨਿਰਅੱਖਰ ਧਾਰ ਵਿਚੋਂ ਅੱਖਰ ਲਿਖ ਕੇ ਗਏ ਗਾਥੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਰੰਗ ਰੰਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋੜ ਕੇ ਗਏ ਨਾਤੇ, ਕਾਇਆ ਮਾਟੀ ਤਨ ਵਜੂਦ ਜਗਤ ਹੰਢਾਈਆ। ਦੀਨ ਮਜ਼੍ਹਬ ਜਾਤ ਪਾਤ ਵੱਡੇ ਛੋਟੇ ਹੁਕਮੇ ਅੰਦਰ ਵੰਡਦੇ ਗਏ ਇਲਾਕੇ, ਅੱਲਾਹ ਵਾਹਿਗੁਰੂ ਰਾਮ ਕ੍ਰਿਸ਼ਨ ਤੇਰਾ ਨਾਮ ਸਮਝਾਈਆ। ਦੀਨ ਦੁਨੀ ਵਿਚ ਚਲਾਉਂਦੇ ਗਏ ਸਾਕੇ, ਸਾਖਿਆਤ ਆਪਣੀ ਖੇਲ ਵਖਾਈਆ। ਅੰਤਮ ਦੋਵੇਂ ਜੋੜ ਕੇ ਹਾਥੇ, ਦਰ ਤੇਰੇ ਠਾਂਡੇ ਸੀਸ ਨਿਵਾਈਆ। ਦਰਵੇਸ਼ ਹੋ ਕੇ ਮੰਗਦੇ ਰਹੇ ਅਗੰਮੀ ਹਾਟੇ, ਸਚ ਦਵਾਰੇ ਝੋਲੀਆਂ ਡਾਹੀਆ। ਬਿਨ ਤੇਰੀ ਕਿਰਪਾ ਦੋ ਜਹਾਨਾਂ ਕੋਈ ਨਾ ਰਾਖੇ, ਬ੍ਰਹਿਮੰਡ ਖੰਡ ਨਾ ਕੋਇ ਸਹਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਤੇਰੇ ਲਿਖਦੇ ਗਏ ਸਾਕੇ, ਭੇਵ ਅਭੇਦਾ ਜਗਤ ਖੁਲ੍ਹਾਈਆ। ਕੂੜੀ ਕਿਰਿਆ ਤੋੜਦੇ ਗਏ ਨਾਤੇ, ਮਾਇਆ ਮਮਤਾ ਮੋਹ ਮਿਟਾਈਆ। ਤੇਰਾ ਨਾਮ ਨਿਧਾਨ ਅੰਤਰ ਨਿਰੰਤਰ ਇਕੋ ਭਾਖੇ, ਭਾਸ਼ਾ ਜਗਤ ਗਏ ਬਦਲਾਈਆ। ਚਰਨ ਪ੍ਰੀਤੀ ਰੱਖ ਵਿਸ਼ਵਾਸੇ, ਵਿਸ਼ਿਆਂ ਦਾ ਡੇਰਾ ਗਏ ਢਾਹੀਆ। ਬੋਲ ਬੋਲ ਕੇ ਗਏ ਸਾਚੇ, ਸੁਚ ਸੰਜਮ ਇਕ ਦ੍ਰਿੜਾਈਆ। ਭਾਗ ਲਗਾ ਕੇ ਗਏ ਕਾਇਆ ਮਾਟੀ ਕਾਚੇ, ਕੰਚਨ ਗੜ੍ਹ ਸੁਹਾਈਆ। ਜਗਤ ਬੁਝਾਉਂਦੇ ਗਏ ਆਂਚੇ, ਆਂਚਲ ਅਗਨ
❋
❋
ਨਾ ਕੋਇ ਲਗਾਈਆ। ਸਭ ਦੀ ਕਰਦੇ ਰਹੇ ਪੜਤਾਲ ਜਾਚੇ, ਯਾਚਕ ਹੋ ਕੇ ਸੇਵ ਕਮਾਈਆ। ਭੇਵ ਅਭੇਦਾ ਖੋਲ੍ਹਦੇ ਰਹੇ ਪੁਰਖ ਅਬਿਨਾਸ਼ੇ, ਅਬਿਨਾਸ਼ੀ ਕਰਤੇ ਤੇਰਾ ਹੁਕਮ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜਗਤ ਗਏ ਨਾਠੇ, ਥਿਰ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਾਰ ਕੁੰਟ ਦਹਿ ਦਿਸ਼ਾ ਚੀਥੜ ਦਿਸੇ ਪਾਟੇ, ਪੀਤ ਪੀਤੰਬਰ ਓਢਣ ਸੀਸ ਨਾ ਕੋਇ ਟਿਕਾਈਆ। ਦੁਰਮਤ ਮੈਲ ਨਿਰਵੈਰ ਹੋ ਕੋਇ ਨਾ ਕਾਟੇ, ਪਤਤ ਪੁਨੀਤ ਨਾ ਕੋਇ ਕਰਾਈਆ। ਮੰਜ਼ਲ ਪੰਧ ਮੁਕੇ ਕਿਸੇ ਨਾ ਵਾਟੇ, ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਭੱਜੇ ਵਾਹੋ ਦਾਹੀਆ। ਬਿਨ ਤੇਰੇ ਸਦੀ ਚੌਧਵੀਂ ਲਹਿਣਾ ਮੁਕਾਏ ਕੋਈ ਨਾ ਬਾਕੇ, ਹਿਸਾਬ ਕਿਤਾਬ ਹਕ ਨਾ ਕੋਇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਖੇਲ ਸਮਝਿਆ ਹਾਸੇ, ਹਸਤੀ ਮਸਤੀ ਵਿਚ ਅਰਸ਼ੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਘਰ, ਸਚ ਦਵਾਰ ਪੜਦਾ ਆਪ ਉਠਾਈਆ। ਬਿਆਸ ਕਹੇ ਤੇਰੇ ਦਰ ਤੇ ਵੇਖੇ ਮੰਗਤੇ, ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਡਾਹੀਆ। ਨਿਰਗੁਣ ਧਾਰ ਆਪਣਾ ਆਪ ਵੇਖੇ ਰੰਗਦੇ, ਸਰਗੁਣ ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਲੰਘਦੇ, ਕਲਜੁਗ ਵਾਰੀ ਅੰਤਮ ਆਈਆ। ਝਗੜੇ ਹੋਏ ਦੀਨ ਦੁਨੀ ਦੀਨ ਮਜ਼੍ਹਬ ਬੰਦ ਦੇ, ਬੰਦਗੀ ਹਕ ਨਾ ਕੋਇ ਦ੍ਰਿੜਾਈਆ। ਭੁਲੇਖੇ ਗੜ੍ਹ ਟੁੱਟੇ ਨਾ ਹਉਮੇ ਕੰਧ ਦੇ, ਦੂਈ ਦਵੈਤ ਨਾ ਕੋਇ ਮਿਟਾਈਆ। ਸਚ ਪਰਕਾਸ਼ ਦਿਸੇ ਨਾ ਨੂਰੀ ਚੰਦ ਦੇ, ਸੂਰੀਆ ਚੰਦ ਕੰਮ ਕਿਸੇ ਨਾ ਆਈਆ। ਰਸ ਮਿਲੇ ਨਾ ਅਗੰਮੀ ਅਨੰਦ ਦੇ, ਰਸਨਾ ਜਿਹਵਾ ਖਾ ਖਾ ਥੱਕੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਦਰ ਤੇਰੇ ਆਸ ਰਖਾਈਆ। ਬਿਆਸ ਕਹੇ ਮੈਂ ਦੱਸਾਂ ਕੀ ਕੀ ਹਾਲ, ਹਾਲਤ ਵਿਗੜੀ ਜਗਤ ਲੋਕਾਈਆ। ਸਾਹਿਬ ਸਤਿਗੁਰ ਮਿਲੇ ਨਾ ਕਿਸੇ ਦਿਆਲ, ਪ੍ਰਿਤਪਾਲਕ ਨਾ ਕੋਇ ਸਹਾਈਆ। ਸਾਚੀ ਘਾਲੇ ਕੋਈ ਨਾ ਘਾਲ, ਕੂੜ ਕੁਕਰਮ ਕਰਨ ਕੁੜਮਾਈਆ। ਤ੍ਰੈਗੁਣ ਤੋੜੇ ਨਾ ਕੋਈ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮੁਰੀਦਾਂ ਪੁਛੇ ਕੋਈ ਨਾ ਹਾਲ, ਮੁਰਸ਼ਦ ਅੰਗ ਨਾ ਕੋਇ ਲਗਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਵੱਜੇ ਤਾਲ, ਸਤਿ ਧਰਮ ਬੈਠਾ ਮੁਖ ਛੁਪਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੰਕ ਨਗਾਰਾ ਰਿਹਾ ਵਜਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਅੱਗੇ ਰੱਖ ਕੇ ਗਏ ਸਵਾਲ, ਚਾਰ ਜੁਗ ਦੀ ਬਾਣੀ ਦਏ ਗਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲੈਣਾ ਸੰਭਾਲ, ਅੰਡਜ ਜੇਰਜ ਉਤਭੁਜ ਸੇਤਜ ਤੇਰੀ ਝੋਲੀ ਪਾਈਆ। ਹਉਂ ਬਾਲੇ ਨੱਢੇ ਤੇਰੇ ਨੰਨ੍ਹੇ ਨੰਨ੍ਹੇ ਬਾਲ, ਹੁਕਮੇ ਅੰਦਰ ਲੋਕਮਾਤ ਹੁਕਮੀ ਸੇਵ ਕਮਾਈਆ। ਸਾਰ ਪਾਸ਼ਾ ਦੀਨ ਮਜ਼੍ਹਬ ਦੀ ਦੱਸਦੇ ਆਏ ਚਾਲ, ਲੇਖਾ ਤੇਰਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਬਿਆਸ ਕਹੇ ਮੈਂ ਵੇਖਿਆ ਜਗਤ ਕੂੜ ਕੁੜਿਆਰ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਧਰਾਈਆ। ਸਾਚਾ ਮਿਲੇ ਨਾ ਕਿਸੇ ਮੀਤ ਮੁਰਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਖੁਆਰ, ਨਵ ਸੱਤ ਨਾ ਕੋਇ ਵਡਿਆਈਆ। ਪੜਦਾ ਓਹਲਾ ਬਣ ਵਿਚੋਲਾ ਕਾਇਆ ਚੋਲਾ ਸਕੇ ਨਾ ਕੋਇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਤੇਰਾ ਨੂਰ ਕਰੇ ਨਾ ਕੋਇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਿਖਿਆ
❋
❋
ਦੇ ਦੇ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰ ਅਵਤਾਰ ਪੈਗ਼ੰਬਰ ਸਦੀ ਚੌਧਵੀਂ ਦਰ ਤੇਰੇ ਠਾਂਡੇ ਕਰਨ ਪੁਕਾਰ, ਬੀਸ ਬੀਸਾ ਨਾਲ ਸ਼ਹਾਦਤ ਰਿਹਾ ਭੁਗਤਾਈਆ। ਸਭ ਦੇ ਅੰਤਰ ਨਿਰੰਤਰ ਵਿਸਰਿਆ ਕਰਤਾਰ, ਕੁਦਰਤ ਦਾ ਮਾਲਕ ਕਰਨੀ ਦਾ ਕਰਤਾ ਕਾਦਰ ਬੈਠਾ ਮੁਖ ਛੁਪਾਈਆ। ਮਾਇਆ ਮਮਤਾ ਮੋਹ ਵਿਕਾਰ ਹਰ ਘਟ ਦਿਸੇ ਹੰਕਾਰ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਬਿਨ ਭਗਤਾਂ ਤੇਰਾ ਬਣੇ ਨਾ ਕੋਈ ਮੀਤ ਮੁਰਾਰ, ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਤੈਨੂੰ ਬੈਠੀ ਭੁਲਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਸ੍ਰੀ ਭਗਵੰਤ ਪਾ ਸਾਰ, ਸਾਜਣ ਹੋ ਕੇ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੈ ਉਭਾਰ, ਗੁਰਮੁਖ ਆਪਣੇ ਅੰਗ ਲਗਾਈਆ। ਦੀਨਾਂ ਅਨਾਥਾਂ ਦੁਖੀਆਂ ਦਰਦ ਦੇ ਨਿਵਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰਾ ਨਿਰਗੁਣ ਰੂਪ ਆਉਣਾ ਹੋਵੇ ਵਿਚ ਸੰਸਾਰ, ਜੁਗ ਚੌਕੜੀ ਤੇਰੀ ਨਿਤ ਨਵਿਤ ਸਦਾ ਸਦ ਆਸ ਰਖਾਈਆ। ਏਸੇ ਕਾਰਨ ਗੁਰ ਅਵਤਾਰ ਪੈਗ਼ੰਬਰ ਤੇਰਾ ਕਰ ਕੇ ਗਏ ਇਜ਼ਹਾਰ, ਨਿਹਕਲੰਕ ਕਲ ਕਲਕੀ ਅਵਤਾਰ, ਅਮਾਮਾਂ ਦਾ ਅਮਾਮ ਬੇਪਰਵਾਹੀਆ। ਜਿਸ ਦੀ ਕੋਈ ਨਾ ਪਾਵੇ ਸਾਰ, ਜਗਤ ਨਜ਼ਰ ਨਾ ਤੱਕੇ ਸੰਸਾਰ, ਭੇਵ ਅਭੇਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਹੁਕਮ ਇਕ ਸਿਕਦਾਰ, ਸਚ ਸਿਕਦਾਰੀ ਦੋ ਜਹਾਨ ਨਰ ਨਿਰੰਕਾਰ ਤੇਰੀ ਨਜ਼ਰੀ ਆਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਦਿਆਲ ਸਿੰਘ ਦੇ ਗ੍ਰਹਿ ਜਲੰਧਰ
ਬਿਆਸ ਕਹੇ ਜੁਗ ਚੌਕੜੀ ਖੇਲ ਵੇਖਿਆ ਅਗੰਮੀ ਹਰਿ ਦਾ, ਹਰਿ ਦੋ ਜਹਾਨ ਆਪਣੀ ਖੇਲ ਖਿਲਾਈਆ। ਸਚਖੰਡ ਦਵਾਰੇ ਸਾਚੇ ਤਖ਼ਤ ਏਕੰਕਾਰ ਹੋ ਕੇ ਰਿਹੋਂ ਚੜ੍ਹਦਾ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਡੇਰਾ ਲਾਈਆ। ਸ਼ਬਦ ਸੰਦੇਸ਼ਾ ਸ੍ਰੀ ਭਗਵਾਨ ਹੋ ਕੇ ਰਿਹੋਂ ਘਲਦਾ, ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਆਪ ਪਰਗਟਾਈਆ। ਨਿਰਗੁਣ ਹੋ ਕੇ ਸਰਗੁਣ ਵੇਸ ਰਿਹੋਂ ਧਰਦਾ, ਧਰਨੀ ਧਰਤ ਧਵਲ ਉਪਰ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰ ਬਣਾ ਕੇ ਬਰਦਾ, ਹੁਕਮੇ ਅੰਦਰ ਹੁਕਮ ਦਿਤਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਕੇ ਲੱਖ ਚੁਰਾਸੀ ਜੀਵ ਜੰਤ ਘਾੜਨ ਰਿਹੋਂ ਘੜਦਾ, ਸਚ ਦਵਾਰੇ ਬਹਿ ਕੇ ਆਪਣਾ ਰੰਗ ਵਖਾਈਆ। ਜੁਗ ਚੌਕੜੀ ਸਾਚੀ ਤਰਨੀ ਤਾਰਨਹਾਰੇ ਰਿਹੋਂ ਤਰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਭੇਵ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਆਪਣਾ ਢੋਲਾ ਗੀਤ ਰਾਗ ਕਲਮਾ ਨਬੀ ਰਸੂਲ ਹੋ ਕੇ ਰਿਹੋਂ ਪੜ੍ਹਦਾ, ਕਾਇਨਾਤ ਧੁਰ ਫ਼ਰਮਾਨ ਆਪ ਜਣਾਈਆ। ਭੇਵ ਖੁਲਾਉਂਦਾ ਰਿਹੋਂ ਡੂੰਘੇ ਸਾਗਰ ਅੰਮ੍ਰਿਤ ਸਰੋਵਰ ਸਰ ਦਾ, ਨੀਰ ਨਰ ਨਰਾਇਣ ਆਪ ਉਪਜਾਈਆ। ਲੇਖਾ ਜਾਣਦਾ ਰਿਹੋਂ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਜਲ ਥਲ ਦਾ, ਜ਼ਿਮੀਂ ਅਸਮਾਨ ਆਪਣੀ ਕਾਰ ਕਮਾਈਆ। ਖੇਲ ਖਿਲਾਉਂਦਾ ਰਿਹੋਂ ਨਿਤ ਨਵਿਤ ਅਛਲ ਅਛੱਲ ਦਾ, ਵਲ ਛਲਧਾਰੀ ਆਪਣਾ ਫੇਰਾ ਪਾਈਆ। ਪਰਕਾਸ਼ ਸੁਹਾਉਂਦਾ ਰਿਹੋਂ ਨਿਹਚਲ ਧਾਮ ਅਟਲ ਦਾ, ਜੋਤੀ ਜਾਤਾ ਹੋ ਕੇ ਜਲਵਾਗਰ ਕਰ ਰੁਸ਼ਨਾਈਆ। ਘਾਉ ਮਿਟਾਉਂਦਾ ਰਿਹੋਂ ਦੂਈ ਦਵੈਤੀ ਜਗਤ ਜਹਾਨ ਸੱਲ ਦਾ,
❋
❋
ਸਲਲ ਹੋ ਕੇ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਨਿਵਾਸੀ ਹੋ ਕੇ ਹਰ ਹਿਰਦਾ ਰਿਹੋਂ ਮੱਲਦਾ, ਘਟ ਨਿਵਾਸੀ ਸਚ ਸਿੰਘਾਸਣ ਸੋਭਾ ਪਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਹੋ ਕੇ ਰਿਹੋਂ ਰਲਦਾ, ਤਨ ਵਜੂਦ ਖ਼ਾਕੀ ਮਾਟੀ ਨਾਤਾ ਤੱਤਾਂ ਵਾਲਾ ਤੁੜਾਈਆ। ਸਤਿ ਸਰੂਪ ਹੋ ਕੇ ਨਿਰਗੁਣ ਧਾਰ ਰਿਹੋਂ ਬਲਦਾ, ਦੀਵਾ ਬਾਤੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਵਾਲ ਵੇਖ ਆਪਣੇ ਹੱਲ ਦਾ, ਹਾਲਤ ਬਦਲੀ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਬਰਦਾ ਤੇਰੇ ਦਰ ਦਾ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੀ ਆਸਾ ਇਕ ਤਕਾਈਆ।