੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਕੌਰ ਲੌਢੇ ਪਤੜ
ਬਿਆਸ ਕਹੇ ਮੈਂ ਤੱਕ ਤੱਕ ਗਿਆ ਥੱਕ, ਥਕਾਵਟ ਵਿਚ ਦਿਆਂ ਦੁਹਾਈਆ। ਹਕ਼ੀਕ਼ਤ ਵਿਚੋਂ ਮਿਲਿਆ ਨਾ ਕੋਈ ਹਕ, ਜੁਗ ਚੌਕੜੀ ਹਕੂਮਤ ਗਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਸਹਾਰਾ ਗਏ ਦੱਸ, ਦੋ ਜਹਾਨਾਂ ਹੁਕਮ ਸੁਣਾਈਆ। ਬਿਨ ਅੱਖਾਂ ਨਿਰਵੈਰ ਤੇਰਾ ਰਾਹ ਰਿਹਾ ਤੱਕ, ਤਕਵਾ ਤੇਰੇ ਉਤੇ ਰਖਾਈਆ। ਸਦੀ ਚੌਧਵੀਂ ਪਿਆ ਸ਼ੱਕ, ਸ਼ਾਇਦ ਸ਼ਰਅ ਰਹੀ ਭੁਲਾਈਆ। ਲੱਭਿਆਂ ਕਿਸੇ ਨਾ ਆਵੇ ਹੱਥ, ਸ੍ਰਿਸ਼ਟੀ ਖੋਜੇ ਥਾਉਂ ਥਾਈਂਆ। ਚਾਰ ਕੁੰਟ ਦਹਿ ਦਿਸ਼ਾ ਰਹੇ ਨੱਠ, ਜਗਿਆਸੂ ਭੱਜਣ ਵਾਹੋ ਦਾਹੀਆ। ਅੱਖਰਾਂ ਵਾਲਾ ਤੇਰਾ ਨਾਮ ਰਹੇ ਰਟ, ਨਿਰਅੱਖਰ ਨਜ਼ਰ ਕਿਸੇ ਨਾ ਆਈਆ। ਨਹੌਂਦੇ ਫਿਰਦੇ ਤੀਰਥ ਤਟ, ਅੱਠ ਸੱਠ ਪੰਧ ਚੁਕਾਈਆ। ਤਲਾਸ਼ ਕਰਦੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਘੜੀ ਪਲ ਵੰਡ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਜੁੜਿਆ ਕਿਸੇ ਨਾ ਨੱਤ, ਨਾਤਵਾਂ ਦਿਸੇ ਲੋਕਾਈਆ। ਕਰਵਟ ਦੇ ਕੇ ਬਦਲੀ ਆਪਣੀ ਅੱਖ, ਆਖ਼ਰ ਪੱਲੂ ਲਿਆ ਛੁਡਾਈਆ। ਸਿਫ਼ਤਾਂ ਵਾਲਾ ਕਰਾ ਕੇ ਜਸ, ਜਿਸਮ ਜਗਤ ਜਹਾਨ ਦਿਤੀ ਵਡਿਆਈਆ। ਆਪ ਹੋ ਕੇ ਸਭ ਤੋਂ ਵੱਖ, ਵੱਖਰੇ ਧਾਮ ਸੋਭਾ ਪਾਈਆ। ਤੇਰਾ ਖੇਲ ਪੁਰਖ ਸਮਰਥ, ਸਦੀ ਚੌਧਵੀਂ ਨਾ ਕੋਇ ਸਮਝਾਈਆ। ਕਿਰਪਾ ਕਰ ਕੇ ਮਿਹਰਵਾਨ ਹੋ ਕੇ ਜਨ ਭਗਤਾਂ ਪੈਜ ਰੱਖ, ਰੱਖਕ ਹੋ ਕੇ ਵੇਖ ਵਖਾਈਆ। ਜਿਨ੍ਹਾਂ ਤੇਰੇ ਮਿਲਣ ਦਾ ਕੀਤਾ ਹਠ, ਜਗਤ ਨਾਤਾ ਕੂੜ ਤੁੜਾਈਆ। ਇਕੋ ਢੋਲਾ ਰਹੇ ਰਟ, ਆਤਮ ਪਰਮਾਤਮ ਵੱਜੇ ਵਧਾਈਆ। ਮੇਲ ਮਿਲਾ ਕਮਲਾਪਤ, ਪਤਿਪਰਮੇਸ਼ਵਰ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਕੌਰ ਦੇ ਗ੍ਰਹਿ ਪਿੰਡ ਰੁੜਕਾ
ਬਿਆਸ ਕਹੇ ਮੈਂ ਵੇਖੀ ਦੀਨ ਦੁਨੀ ਜਹਾਲਤ, ਜਗਤ ਅੰਧੇਰਾ ਨਜ਼ਰੀ ਆਈਆ। ਧੁਰ ਦੀ ਸਮਝੇ ਨਾ ਕੋਇ ਇਬਾਦਤ, ਨਾਮ ਨਿਧਾਨ
❋
❋
ਨਾ ਕੋਇ ਸ਼ਨਵਾਈਆ। ਚਲੇ ਨਾ ਕੋਇ ਲਿਆਕਤ, ਰਫ਼ਾਕਤ ਤੋੜ ਨਾ ਕੋਇ ਨਿਭਾਈਆ। ਮਨ ਵਾਸਨਾ ਜਗਤ ਦਿਸੇ ਨਜ਼ਾਕਤ, ਨਾਅਰਾ ਹਕ ਨਾ ਕੋਇ ਸੁਣਾਈਆ। ਭਰਮੇ ਭੁੱਲੇ ਤੇਰੀ ਖ਼ਲਕ ਖ਼ਾਲਕ, ਮਖ਼ਲੂਕ ਜੋੜ ਨਾ ਕੋਇ ਜੁੜਾਈਆ। ਸਾਚਾ ਦਿਸੇ ਕੋਇ ਨਾ ਸਾਲਸ, ਸਾਲਸੀ ਧੁਰ ਨਾ ਕੋਇ ਵਖਾਈਆ। ਨਿਰਗੁਣ ਨੂਰ ਮਿਲੇ ਨਾ ਕੋਈ ਖ਼ਾਲਸ, ਖ਼ਾਲਸ ਖ਼ਾਲਸਾ ਸਮਝ ਕਿਸੇ ਨਾ ਆਈਆ। ਜਨ ਭਗਤ ਸੁਹੇਲਾ ਲੱਖ ਚੁਰਾਸੀ ਵਿਚੋਂ ਤੇਰਾ ਬਾਲਕ, ਪਾਰਬ੍ਰਹਮ ਪ੍ਰਭ ਗੋਦੀ ਲੈਣਾ ਉਠਾਈਆ। ਸਚ ਸਵਾਮੀ ਬਣ ਕੇ ਧੁਰ ਦਾ ਪਾਲਕ, ਪਰਵਰਸ਼ ਕਰਨੀ ਚਾਈਂ ਚਾਈਂਆ। ਕੂੜੀ ਕਿਰਿਆ ਮੇਟ ਕੇ ਨਾਲਸ਼, ਨਾਮ ਇਕੋ ਦੇਣਾ ਸਮਝਾਈਆ। ਜਨਮ ਕਰਮ ਦਾ ਟਿੱਕਾ ਰਹੇ ਨਾ ਕਾਲਖ, ਨੂਰੀ ਚੰਦ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਦੇਣਾ ਸਮਝਾਈਆ। ਦਰ ਠਾਂਡਾ ਦੱਸਣਾ ਏਕ, ਏਕੰਕਾਰ ਤੇਰੀ ਸਰਨਾਈਆ। ਜਨ ਭਗਤਾਂ ਬਖ਼ਸ਼ੀਂ ਟੇਕ, ਚਰਨ ਕਵਲ ਮਿਲੇ ਵਡਿਆਈਆ। ਬਿਨ ਅੱਖਾਂ ਲੈਣ ਵੇਖ, ਨਿਜ ਨੇਤਰ ਕਰ ਰੁਸ਼ਨਾਈਆ। ਬੁੱਧੀ ਕਰ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਆਤਮ ਪਰਮਾਤਮ ਕਰ ਹੇਤ, ਹਿਤਕਾਰੀ ਬਣ ਕੇ ਵੇਖ ਵਖਾਈਆ। ਸਚਖੰਡ ਜਣਾ ਆਪਣਾ ਦੇਸ, ਪਰਦੇਸੀ ਗੁਰਮੁਖ ਨਾਲ ਮਿਲਾਈਆ। ਬਿਨ ਕਲਮ ਸ਼ਾਹੀ ਬਦਲ ਦੇ ਲੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਸਚ ਦਵਾਰੇ ਹੋਇਆ ਮੰਗਤਾ, ਦਰਗਾਹ ਸਾਚੀ ਸੀਸ ਨਿਵਾਈਆ। ਗੜ੍ਹ ਹੰਕਾਰੀ ਤੋੜ ਹੰਗਤਾ, ਹੰ ਬ੍ਰਹਮ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਕਲਜੁਗ ਅੰਤ ਅਖ਼ੀਰ ਜਾਵੇ ਲੰਘਦਾ, ਵੇਲਾ ਵਕਤ ਦਏ ਗਵਾਹੀਆ। ਸਾਚਾ ਬਖ਼ਸ਼ ਪ੍ਰੇਮ ਆਪਣੇ ਅਨੰਦ ਦਾ, ਨਿਜ ਆਤਮ ਖ਼ੁਸ਼ੀ ਮਨਾਈਆ। ਪਰਕਾਸ਼ ਕਰ ਆਪਣੇ ਚੰਦ ਦਾ, ਨੂਰੀ ਜੋਤ ਡਗਮਗਾਈਆ। ਬਿਨ ਤੇਰੇ ਕਾਇਆ ਮਾਟੀ ਚੋਲੀ ਕੋਇ ਨਾ ਰੰਗਦਾ, ਗੁਰ ਅਵਤਾਰ ਪੈਗ਼ੰਬਰ ਦਰ ਤੇਰੇ ਬੈਠੇ ਸੀਸ ਨਿਵਾਈਆ। ਤੇਰਾ ਭਗਤ ਸੁਹੇਲਾ ਬਿਨ ਤੇਰੀ ਧਾਰ ਕਦੇ ਨਾ ਜੰਮਦਾ, ਲੱਖ ਚੁਰਾਸੀ ਜੂਨ ਨਾ ਕੋਇ ਹੰਢਾਈਆ। ਝਗੜਾ ਮੁਕਾ ਦੇ ਹਰਖ਼ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਕੀ ਹੋਇਆ ਜੋ ਗੁਰਮੁਖਾਂ ਨਾਤਾ ਜੁੜਿਆ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਅੰਦਰੋਂ ਦੇ ਬਦਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਗੜ੍ਹ ਹੰਕਾਰੀ ਭੰਨਦਾ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਤੇਰਾ ਸੰਤ ਸੁਹੇਲਾ ਬਿਨ ਤੇਰੇ ਕਿਸੇ ਨਾ ਮੰਨਦਾ, ਦੂਜੀ ਓਟ ਨਾ ਕੋਇ ਤਕਾਈਆ। ਪੜਦਾ ਲਾਹ ਦੇ ਨੇਤਰ ਅੰਨ੍ਹ ਦਾ, ਦਿਵਸ ਰੈਣ ਹੋਏ ਰੁਸ਼ਨਾਈਆ। ਝਗੜਾ ਰਹੇ ਨਾ ਕਲਜੁਗ ਕਲ ਦਾ, ਕੂੜ ਮਲੇਛ ਦੇਣਾ ਮਿਟਾਈਆ। ਸਰੋਵਰ ਭਰ ਦੇ ਆਪਣੇ ਅੰਮ੍ਰਿਤ ਸਰੂਪੀ ਜਲ ਦਾ, ਨਿਝਰ ਝਿਰਨਾ ਇਕ ਝਿਰਾਈਆ। ਹੁਣ ਵੇਲਾ ਨਹੀਂ ਵਲ ਛਲ ਦਾ, ਅਛਲ ਅਛੱਲ ਆਪਣੀ ਰੀਤੀ ਦੇ ਬਦਲਾਈਆ। ਜਿਹੜਾ ਭਗਤ ਸੁਹੇਲਾ ਦਰ ਤੇਰਾ ਠਾਂਡਾ ਮੱਲਦਾ, ਲੱਖ ਚੁਰਾਸੀ ਗੇੜਾ ਦੇਣਾ ਕਟਾਈਆ। ਅੰਤ ਕੰਤ ਭਗਵੰਤ ਹਰਿਜਨ ਤੇਰੀ ਧਾਰ ਰਲਦਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ।
❋
❋
੧੨ ਮੱਘਰ ਸ਼ਹਿਨਸ਼ਾਹੀ ਸੰਮਤ ੨ ਬਿਸ਼ਨ ਦਾਸ ਦੇ ਗ੍ਰਹਿ ਜਲੰਧਰ
ਬਿਆਸ ਕਹੇ ਮੈਂ ਵੇਖੀ ਦੀਨ ਦੁਨੀ ਖ਼ੁਆਰੀ, ਖ਼ਾਲਕ ਖ਼ਲਕ ਰਹੀ ਕੁਰਲਾਈਆ। ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਹਾਰੀ, ਹਰਿ ਜੂ ਤੇਰਾ ਭੇਵ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਤੁੱਟੀ ਯਾਰੀ, ਸੱਥਰ ਯਾਰ ਨਾ ਕੋਇ ਹੰਢਾਈਆ। ਮੁਹੱਬਤ ਹਕ ਨਾ ਦਿਸੇ ਪਿਆਰੀ, ਨਾਤਾ ਨਾਮ ਨਾ ਕੋਇ ਰਖਾਈਆ। ਸਾਚੀ ਧਾਰ ਤੋਂ ਹੋ ਫ਼ਰਾਰੀ, ਫ਼ਰਮਾਂਬਰਦਾਰੀ ਗਏ ਭੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਤੇਰੀ ਇਕਰਾਰੀ, ਕੌਲ ਪੂਰਬ ਵੇਖ ਵਖਾਈਆ। ਜਿਸ ਵੇਲੇ ਕਲਜੁਗ ਰੈਣ ਹੋਵੇ ਅੰਧਿਆਰੀ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰੋਵੇ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਸਦੀ ਚੌਧਵੀਂ ਮੁਸ਼ਕਲ ਬਣੀ ਭਾਰੀ, ਭਰਮ ਗੜ੍ਹ ਜਗਤ ਨਾ ਕੋਇ ਤੁੜਾਈਆ। ਪੁਰਖ ਅਕਾਲ ਦੀਨ ਦਿਆਲ ਜਗਤ ਵਾਸਨਾ ਮਨੂਆ ਹੋਇਆ ਇਸ਼ਤਹਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਵਾਰ ਏਕੰਕਾਰ ਅਕਲ ਕਲਧਾਰੀ ਤੇਰੀ ਆਸ ਰਖਾਈਆ। ਅਕਲ ਕਲਧਾਰੀ ਪੁਰਖ ਅਗੰਮ, ਅਗੰਮੜੇ ਦੇ ਵਡਿਆਈਆ। ਕਲਜੁਗ ਕੂੜ ਕੁੜਿਆਰਾ ਦੇ ਭੰਨ, ਹੁਕਮੇ ਅੰਦਰ ਹੁਕਮ ਵਰਤਾਈਆ। ਭਾਗ ਲਗਾ ਕਾਇਆ ਮਾਟੀ ਤਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰ ਰੁਸ਼ਨਾਈਆ। ਜੋਤੀ ਚਾੜ੍ਹ ਨੂਰੀ ਅਗੰਮਾ ਚੰਨ, ਸੂਰਜ ਚੰਨ ਤੋਂ ਪਰੇ ਜਿਸ ਦਾ ਨੂਰ ਡਗਮਗਾਈਆ। ਧੁਰ ਦਾ ਰਾਗ ਸੁਣਾ ਬਿਨਾਂ ਕੰਨ, ਅਨਹਦ ਨਾਦੀ ਨਾਦ ਵਜਾਈਆ। ਨਿਹਕਰਮੀ ਹੋ ਕੇ ਕਰ ਆਪਣਾ ਕੰਮ, ਕਲਜੁਗ ਕੂੜੀ ਕਿਰਿਆ ਕਾਂਡ ਖਪਾਈਆ। ਝੂਠੀ ਰਹੇ ਨਾ ਤ੍ਰਿਸ਼ਨਾ ਤਮ, ਅੰਮ੍ਰਿਤ ਜਾਮ ਇਕ ਪਿਆਈਆ। ਦਹਿ ਦਿਸ਼ਾ ਨਾ ਦੌੜੇ ਮਨੂਆ ਮਨ, ਮਨਸਾ ਆਪਣੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਦੇ ਵਡਿਆਈਆ। ਬਿਆਸ ਕਹੇ ਤੂੰ ਮਾਲਕ ਗਹਿਰ ਗੰਭੀਰ, ਹਰਿ ਗਵਰ ਤੇਰੀ ਸਰਨਾਈਆ। ਵਡ ਦਾਤਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੁਸੱਵਰ ਖਿੱਚ ਨਾ ਸਕੇ ਕੋਈ ਤਸਵੀਰ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਕਲਜੁਗ ਅੰਤ ਵੇਖ ਅਖ਼ੀਰ, ਆਖ਼ਰ ਆਪਣੀ ਦਇਆ ਕਮਾਈਆ। ਦੀਨ ਦੁਨੀ ਬਦਲ ਤਕਦੀਰ, ਤਦਬੀਰ ਨਾਲ ਵਡਿਆਈਆ। ਨੇਤਰ ਰੋਂਦੇ ਸ਼ਾਹ ਹਕੀਰ, ਤਨ ਸਰੀਰ ਪਈ ਲੜਾਈਆ। ਅੰਦਰੋਂ ਬਦਲ ਜਗਤ ਜ਼ਮੀਰ, ਜ਼ਾਮਨ ਸ਼ਬਦ ਨਾਮ ਬਣਾਈਆ। ਦਵੈਤੀ ਵਾਲਾ ਫਟੇ ਨਾ ਕੋਇ ਖ਼ਮੀਰ, ਹਕ ਹਕ਼ੀਕ਼ਤ ਦੇ ਦ੍ਰਿੜਾਈਆ। ਚਾਰ ਜੁਗ ਦੀ ਸ਼ਰਅ ਦੇ ਕੱਟ ਜ਼ੰਜੀਰ, ਸ਼ਨਾਖ਼ਤ ਆਪਣੀ ਆਪ ਸਮਝਾਈਆ। ਸਾਚਾ ਜੁਗ ਕਰ ਤਾਮੀਰ, ਬਾਢੀ ਬਣ ਕੇ ਸੇਵ ਕਮਾਈਆ। ਲਹਿਣਾ ਦੇਣਾ ਮੁਕਾ ਗ਼ਰੀਬ ਅਮੀਰ, ਅਮਰਾਪਦ ਇਕ ਸਮਝਾਈਆ। ਤੇਰੇ ਹੱਥ ਨਾਮ ਖੰਡਾ ਸ਼ਮਸ਼ੀਰ, ਚਾਰ ਕੁੰਟ ਭੈ ਰਖਾਈਆ। ਅੰਮ੍ਰਿਤ ਆਤਮ ਸਾਚੀ ਧਾਰਾ ਬਖ਼ਸ਼ ਅਗੰਮਾ ਸੀਰ, ਅਨਰਸ ਆਪਣਾ ਰਸ ਚਖਾਈਆ। ਕਲਜੁਗ ਕੂੜੀ ਕਿਰਿਆ ਉਤੇ ਫੇਰ ਲਕੀਰ, ਹਰਫ਼ ਹਰੂਫ਼ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਅਖ਼ੀਰ, ਦਿਲਗੀਰ ਵੇਖ ਸ੍ਰਿਸ਼ਟ ਸਬਾਈਆ।
❋
❋
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੋਟਲੀ ਕਪੂਰਥਲਾ
ਅਵਤਾਰ ਪੈਗ਼ੰਬਰ ਗੁਰ ਹੋ ਇਕੱਠੇ, ਸਚਖੰਡ ਦਵਾਰੇ ਮੁਕਾਮੇ ਹਕ ਬੈਠੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸਰਨਾਈ ਢੱਠੇ, ਪਰਵਰਦਿਗਾਰ ਸਾਂਝੇ ਯਾਰ ਨਿਉਂ ਨਿਉਂ ਲਾਗਣ ਪਾਈਆ। ਨਾਮ ਅਮੋਲਕ ਬਚਨ ਦੱਸਣ ਸੱਚੇ, ਸ਼ਬਦ ਅਗੰਮੀ ਧਾਰ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਆਪਣੀ ਅੱਖੇ, ਪੁਰਖ ਅਕਾਲ ਦੀਨ ਦਿਆਲ ਆਪਣੀ ਅੱਖ ਖੁਲ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਾਇਆ ਮਾਟੀ ਭਾਂਡੇ ਕੱਚੇ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਸਚ ਵਸਤ ਸਦੀ ਚੌਧਵੀਂ ਰਹੀ ਨਾ ਕਿਸੇ ਹੱਥੇ, ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਕੁਰਲਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਸਭ ਨੂੰ ਰਹੀ ਮਥੇ, ਤਨ ਵਜੂਦ ਖ਼ਾਕੀ ਮਾਟੀ ਕਰੇ ਨਾ ਕੋਇ ਸਫ਼ਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਚਖੰਡ ਨਿਵਾਸੀ ਨਿਰਵੈਰ ਕੋਈ ਨਾ ਦੱਸੇ, ਦੀਨ ਮਜ਼੍ਹਬ ਜਾਤ ਪਾਤ ਝਗੜਾ ਦਿਸੇ ਥਾਉਂ ਥਾਈਂਆ। ਸਦੀ ਚੌਧਵੀਂ ਸਾਰੇ ਹੋਏ ਹੱਕੇ ਬੱਕੇ, ਹੈਰਾਨੀ ਨਿਰੰਤਰ ਅੰਤਰ ਆਈਆ। ਸਤਿਜੁਗ ਤ੍ਰੇੇਤਾ ਦੁਆਪਰ ਕਲਜੁਗ ਤੇਰੇ ਨਾਮ ਦਾ ਚਲਾ ਕੇ ਆਏ ਹੱਟੇ, ਸ਼ਬਦ ਅਗੰਮਾ ਹੱਡ ਮਾਸ ਨਾੜੀ ਚੰਮਾ ਜਗਤ ਦ੍ਰਿੜਾਈਆ। ਅੰਤਮ ਲਾਹਾ ਕੋਈ ਨਾ ਖੱਟੇ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਘਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਉਠ ਵੇਖ ਆਪਣੀ ਅੱਖ, ਦੋ ਜਹਾਨ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਰਿਹਾ ਕੋਈ ਨਾ ਸਚ, ਜੂਠ ਝੂਠ ਕੂੜੀ ਕਿਰਿਆ ਵੱਜੀ ਵਧਾਈਆ। ਤ੍ਰੈਗੁਣ ਮਾਇਆ ਦੀਨ ਦੁਨੀ ਰਹੀ ਮੱਚ, ਜਾਤ ਪਾਤ ਭਰਮ ਗੜ੍ਹ ਨਾ ਕੋਇ ਤੁੜਾਈਆ। ਹਕ਼ੀਕ਼ਤ ਵਿਚੋਂ ਮਿਲੇ ਕਿਸੇ ਨਾ ਹਕ, ਵਸਤ ਅਮੋਲਕ ਨਾਮ ਨਿਧਾਨ ਕਾਇਆ ਗੋਲਕ ਨਾ ਕੋਇ ਟਿਕਾਈਆ। ਨੇਤਰ ਰੋਵਣ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਈਂਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਗੁਰ ਕਾ ਰੂਪ ਨਜ਼ਰ ਕਿਸੇ ਨਾ ਆਈਆ। ਦੁਰਮਤ ਮੈਲ ਕਾਇਆ ਮੰਦਰ ਅੰਦਰ ਸਕੇ ਕੋਈ ਨਾ ਕਟ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਧੁਰ ਦਾ ਸੰਗ ਨਾ ਕੋਇ ਬਣਾਈਆ। ਕਲਜੁਗ ਜਗਤ ਸਵਾਂਗੀ ਖੇਲ ਰਚਿਆ ਬਾਜ਼ੀਗਰ ਨਟ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਭੈ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਆ ਵਤ, ਵਤਨ ਲੋਕਮਾਤ ਆਪਣਾ ਵੇਖ ਵਖਾਈਆ। ਸਾਡੀ ਅੰਤ ਅਖ਼ੀਰ ਹੋਈ ਬਸ, ਬਿਸਮਿਲ ਹੋ ਕੇ ਤੇਰੇ ਵਿਚ ਸਮਾਈਆ। ਆਤਮ ਪਰਮਾਤਮ ਪਾਰਬ੍ਰਹਮ ਦੱਸ ਆਪਣਾ ਜਸ, ਨਿਰਅੱਖਰ ਅੱਖਰ ਧਾਰ ਦੇ ਸਮਝਾਈਆ। ਤੇਰਾ ਨੂਰ ਤੈਥੋਂ ਰਹੇ ਕੋਈ ਨਾ ਵੱਖ, ਘਰ ਸਵਾਮੀ ਅੰਤਰਜਾਮੀ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੇ ਅੱਗੇ ਇਕ ਅਰਜ਼ੋਈਆ। ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਰਹੇ ਝੁਕ, ਸਚਖੰਡ ਦਵਾਰੇ ਸੀਸ ਨਿਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡਾ ਪੈਂਡਾ ਰਿਹਾ ਮੁਕ, ਲੋਕਮਾਤ ਵੇਲਾ ਅੰਤ ਧੁਰ ਦਾ ਭਵਿਖਤ ਦਏ ਗਵਾਹੀਆ। ਸ੍ਰਿਸ਼ਟ ਸਬਾਈ ਸਾਂਝਾ ਯਾਰ ਬਣ ਇਕੋ ਲੱਖ ਚੁਰਾਸੀ ਕੰਤ, ਕੰਤ ਕੰਤੂਹਲ ਆਤਮ ਸੇਜ ਸੁਹੰਜਣੀ ਲੈ ਹੰਢਾਈਆ। ਮਨ ਵਾਸਨਾ ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤ, ਹੰ
❋
❋
ਬ੍ਰਹਮ ਪਾਰਬ੍ਰਹਮ ਆਪਣਾ ਆਪ ਦੇ ਸਮਝਾਈਆ। ਤੁਧ ਬਿਨ ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਦਰ ਬੈਠੇ ਸੀਸ ਨਿਵਾਈਆ। ਆਦਿ ਨਿਰੰਜਣ ਅਬਿਨਾਸ਼ੀ ਕਰਤੇ ਕੁਦਰਤ ਦੇ ਮਾਲਕ ਮੰਨ ਸਾਡੀ ਮਿੰਨਤ, ਨਿਮਾਣੇ ਹੋ ਕੇ ਆਪਣਾ ਸੀਸ ਝੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੀਨ ਦੁਨੀ ਦੀ ਬਦਲ ਦੇ ਸਿੰਮਤ, ਸਮੇਂ ਅੰਦਰ ਭਾਣਾ ਦੇ ਵਰਤਾਈਆ। ਮਾਨਵ ਜਾਤੀ ਤੇਰਾ ਰਹੇ ਕੋਈ ਨਾ ਨਿੰਦਕ, ਦੁਸ਼ਟ ਦੁਰਾਚਾਰ ਦੇ ਸਮਝਾਈਆ। ਕੂੜ ਕੁੜਿਆਰਾ ਕਰੇ ਕੋਈ ਨਾ ਇੱਲਤ, ਲਾਇਲਮ ਇਲਮ ਆਪਣਾ ਇਕੋ ਦੇ ਸਮਝਾਈਆ। ਤੇਰੇ ਭਗਤਾਂ ਖ਼ੁਆਰੀ ਹੋਏ ਕੋਇ ਨਾ ਜ਼ਿੱਲਤ, ਜਾਹਰ ਜਹੂਰ ਹੋ ਕੇ ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਤੇਰੀ ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰ ਜੋੜ ਕੇ ਹੱਥ, ਬਿਨ ਹੱਥਾਂ ਸੀਸ ਜਗਦੀਸ਼ ਝੁਕਾਈਆ। ਕਿਰਪਾ ਕਰ ਪੁਰਖ ਸਮਰਥ, ਵਾਲੀ ਦੋ ਜਹਾਨ ਤੇਰੀ ਸ਼ਰਨਾਈਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਚਲਾ ਕੇ ਆਏ ਰਥ, ਹੁਕਮੇ ਅੰਦਰ ਸੇਵ ਕਮਾਈਆ। ਨਿਰਗੁਣ ਹੋ ਕੇ ਸਰਗੁਣ ਧਰਨੀ ਧਰਤ ਧਵਲ ਉਪਰ ਆਏ ਵਸ, ਭੇਵ ਖੁਲ੍ਹਾ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਾਗ਼ਜ਼ ਲੇਖਾ ਨਾਲ ਕਲਮ ਸ਼ਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਸਾਡਾ ਚਲੇ ਨਾ ਕੋਈ ਵਸ, ਭਰਮੇ ਭੁੱਲੀ ਸਰਬ ਲੋਕਾਈਆ। ਤੇਰੀ ਹਕ਼ੀਕ਼ਤ ਸਮਝੇ ਕੋਈ ਨਾ ਹਕ, ਹੁਕਮੇਂ ਅੰਦਰ ਮੰਨੇ ਨਾ ਕੋਇ ਰਜ਼ਾਈਆ। ਤੇਰੀ ਆਤਮ ਪਰਮਾਤਮ ਤੇਰੇ ਨਾਲੋਂ ਹੋਈ ਅੱਡ, ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਚਾ ਮੇਲ ਨਾ ਕੋਇ ਮਿਲਾਈਆ। ਬਿਨ ਹਰਿ ਨਾਮੇ ਪੰਜ ਤਤ ਖ਼ਾਲੀ ਦਿਸਣ ਹੱਡ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਕੂੜਾ ਡੰਕ ਰਿਹਾ ਵਜਾਈਆ। ਸਚ ਪ੍ਰੀਤੀ ਧੁਰ ਦੀ ਰੀਤੀ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਗਏ ਛੱਡ, ਨਿਰੰਤਰ ਅੰਤਰ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਕਿਰਪਾਲ ਕਿਰਪਾ ਨਿਧ ਠਾਕਰ ਜਗਤ ਵਿਕਾਰ ਸ਼ਬਦੀ ਧਾਰ ਨਾਲ ਅੰਦਰੋਂ ਕੱਢ, ਮਨ ਵਾਸਨਾ ਕੂੜੀ ਕਿਰਿਆ ਮੇਟ ਜਗਤ ਲੋਕਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਕੋਈ ਨਾ ਹੱਦ, ਬ੍ਰਹਮ ਮਤ ਪਾਰਬ੍ਰਹਮ ਇਕੋ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕ ਇਕੱਲੇ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਵੇਖ ਵੇਲਾ ਵਕਤ, ਥਿਤ ਵਾਰ ਦਏ ਗਵਾਹੀਆ। ਸਾਡਾ ਪੂਰਾ ਕਰ ਭਵਿਖਤ, ਜਗਤ ਰਿਖੀਸ਼ਰ ਦੇਣ ਗਵਾਹੀਆ। ਤੇਰਾ ਹੁਕਮ ਅਗੰਮਾ ਸਖ਼ਤ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਉਠਾ ਭਗਤ, ਗੁਰਮੁਖ ਗੁਰ ਗੁਰ ਆਪਣੇ ਅੰਗ ਲਗਾਈਆ। ਜਨਮ ਕਰਮ ਦੀ ਮੇਟ ਹਰਸ, ਹਵਸ ਕੂੜੀ ਦੇ ਬੁਝਾਈਆ। ਮਿਹਰਵਾਨ ਹੋ ਕੇ ਕਰ ਤਰਸ, ਮਹਿਬੂਬ ਰਹਿਮਤ ਆਪ ਕਮਾਈਆ। ਖੇਲ ਵੇਖ ਉਪਰ ਫ਼ਰਸ਼, ਪੜਦਾ ਓਹਲਾ ਦੇ ਚੁਕਾਈਆ। ਸਚ ਬੇਨੰਤੀ ਅਰਦਾਸ ਅਰਜ਼ੋਈ ਅਰਜ਼, ਆਰਜ਼ੂ ਤੇਰੇ ਅੱਗੇ ਟਿਕਾਈਆ। ਜੁਗ ਬਦਲਣਾ ਤੇਰਾ ਫ਼ਰਜ਼, ਜੁਗ ਚੌਕੜੀ ਤੇਰੇ ਹੁਕਮ ਅੰਦਰ ਭੱਜਣ ਵਾਹੋ ਦਾਹੀਆ। ਸਾਡੀ ਆਸਾ ਮਨਸਾ ਪੂਰੀ ਕਰ ਗ਼ਰਜ਼, ਗ਼ਰੀਬ ਨਿਮਾਣੇ ਹੋ ਕੇ ਝੋਲੀ ਅੱਗੇ ਰਹੇ ਡਾਹੀਆ। ਤੇਰਾ ਖੇਲ ਆਦਿ ਜੁਗਾਦਿ ਨਿਤ ਨਵਿਤ ਅਸਚਰਜ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਧੁਰ ਦਰਬਾਰ ਦਰਗਾਹ ਸਾਚੀ ਧਾਮ ਨਿਆਰ, ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਅਕਲ ਕਲਧਾਰੀ ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕਰ ਸਜਦਾ, ਕਦਮਬੋਸੀ ਖ਼ੁਸ਼ੀ ਮਨਾਈਆ। ਪੁਰਖ ਅਕਾਲ ਲਾਹ ਪੜਦਾ, ਪੜਦਾਨਸ਼ੀਂ ਆਪਣੀ ਦਇਆ ਕਮਾਈਆ। ਕਲਜੁਗ ਜੀਵ ਜੰਤ ਆਪਣਾ ਆਪ ਜਾਏ ਹਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਭੈ ਵਿਚ ਕੋਈ ਨਾ ਡਰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਸੁਰਤੀ ਸ਼ਬਦ ਕੋਇ ਨਾ ਫੜਦਾ, ਮੰਜ਼ਲ ਹਕ ਨਾ ਕੋਇ ਪੁਚਾਈਆ। ਘਰ ਘਰ ਵੈਰੀ ਮੀਤ ਸੱਜਣ ਲੜਦਾ, ਪਿਤਾ ਪੂਤ ਸੰਗ ਨਾ ਕੋਇ ਬਣਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰਾ ਨੂਰ ਕੋਇ ਨਾ ਧਰਦਾ, ਧਰਨੀ ਧਰਤ ਧਵਲ ਧਰਮ ਦਾ ਰੂਪ ਨਾ ਕੋਇ ਦਰਸਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਢੋਲਾ ਕੋਈ ਨਾ ਪੜ੍ਹਦਾ, ਨਿਰਗੁਣ ਨਿਰਗੁਣ ਜੋੜ ਨਾ ਕੋਇ ਜੁੜਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਹੋ ਕੇ ਖੇਲ ਆਪੇ ਕਰਦਾ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਭਿਖਾਰੀ ਤੇਰੇ ਦਰ ਦਾ, ਦਰ ਦਰਵੇਸ਼ ਨਰ ਨਰੇਸ਼ ਖ਼ਾਦਮ ਹੋ ਕੇ ਬੈਠੇ ਸੀਸ ਨਿਵਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਕੌਰ ਦੇ ਗ੍ਰਹਿ ਕੋਟਲੀ
ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਕੂੜੀ ਕਿਰਿਆ ਦੇ ਕੱਢ, ਹੁਕਮੇ ਅੰਦਰ ਹੁਕਮ ਮਨਾਈਆ। ਅੰਤ ਅਖ਼ੀਰੀ ਕਰ ਹੱਦ, ਸ਼ਾਸਤਰਾਂ ਤੋਂ ਪਰੇ ਤੇਰੀ ਵਡਿਆਈਆ। ਜੁਗ ਚੌਕੜੀ ਭਵਿਖਤਾਂ ਵਿਚ ਗਏ ਸੱਦ, ਹੋਕਾ ਤੇਰਾ ਨਾਮ ਸੁਣਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਤਿਗੁਰ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਕਰ ਇਕੱਠ, ਦਰ ਠਾਂਡੇ ਬੈਠੇ ਡੇਰਾ ਲਾਈਆ। ਝਗੜਾ ਮੁਕਾ ਤਤ ਅੱਠ, ਨੌ ਦਵਾਰੇ ਡੇਰਾ ਢਾਹੀਆ। ਦਸਵੇਂ ਕਰ ਜੋਤ ਪਰਕਾਸ਼, ਅੰਧ ਅੰਧੇਰ ਦੇ ਚੁਕਾਈਆ। ਸ਼ਬਦ ਅਗੰਮੀ ਵਜਾ ਨਦ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਜਾਮ ਪਿਆ ਮਧ, ਸਚ ਖ਼ੁਮਾਰੀ ਇਕ ਵਖਾਈਆ। ਤੇਰੀ ਆਤਮ ਰਹੇ ਨਾ ਤੈਥੋਂ ਅਲਗ, ਜੁਗ ਜਨਮ ਦੇ ਵਿਛੜੇ ਜੋੜ ਜੁੜਾਈਆ। ਕਲਜੁਗ ਜੀਵ ਦਿਸਣ ਅਲਪਗ, ਮਿਹਰਵਾਨ ਮਿਹਰ ਨਜ਼ਰ ਨਾਲ ਪਾਰ ਕਰਾਈਆ। ਜਗਤ ਵਿਕਾਰਾ ਸ਼ਬਦੀ ਭਾਰ ਦੇ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਨਾਮ ਨਗ਼ਾਰਾ ਵਿਚ ਸੰਸਾਰ ਜਾਏ ਵੱਜ, ਰਾਓ ਰੰਕਾਂ ਡੰਕਾ ਇਕੋ ਦੇ ਸੁਣਾਈਆ। ਤ੍ਰੈਗੁਣ ਮਾਇਆ ਮਮਤਾ ਮੋਹ ਬੁਝੇ ਅੱਗ, ਤ੍ਰਿਸ਼ਨਾ ਤ੍ਰਿਪਤ ਦੇ ਕਰਾਈਆ। ਸਤਿਜੁਗ ਸਾਚਾ ਮਾਰਗ ਦੱਸ, ਸਤਿ ਧਰਮ ਨਾਤਾ ਨਾਲ ਰਖਾਈਆ। ਹੰਸ ਬੁੱਧੀ ਰਹੇ ਕੋਈ ਨਾ ਕੱਗ, ਸੋਹੰ ਹੰਸਾ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਆਪਣਾ ਭੇਵ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਾਨਵ ਜਾਤੀ ਦੱਸ ਏਕੋ ਧਰਮ, ਅਧਰਮੀ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਭਰਮ,
❋
❋
ਭਾਂਡਾ ਭਰਮ ਭੌ ਭੰਨਾਈਆ। ਤੇਰੀ ਧਾਰੋਂ ਆਤਮ ਦਾ ਹੋਵੇ ਜਰਮ, ਜਨਮ ਤੱਤਾਂ ਵਾਲਾ ਦੇਵੇ ਪਿਤਾ ਮਾਈਆ। ਤੂੰ ਆਦਿ ਜੁਗਾਦੀ ਕਰਤਾ ਕਰਨੀ ਦਾ ਕਰਨ, ਕੁਦਰਤ ਦਾ ਕਾਦਰ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਤੇਰੀ ਸਰਨ, ਸਿਰ ਸਕੇ ਨਾ ਕੋਇ ਉਠਾਈਆ। ਸਚਖੰਡ ਦਵਾਰ ਏਕੰਕਾਰ ਇਕੋ ਤੇਰਾ ਢੋਲਾ ਪੜ੍ਹਨ, ਅੱਲਾ ਵਾਹਿਗੁਰੂ ਰਾਮ ਨਾਮ ਵੰਡ ਨਾ ਕੋਇ ਵੰਡਾਈਆ। ਸਾਚੀ ਮੰਜ਼ਲ ਹਕ ਮਹਿਬੂਬ ਮੁਹੱਬਤ ਤੇਰੀ ਵਿਚ ਚੜ੍ਹਨ, ਸਚਖੰਡ ਦਵਾਰੇ ਬਹਿ ਕੇ ਤੇਰਾ ਦਰਸ਼ਨ ਪਾਈਆ। ਕਲਜੁਗ ਅੰਤ ਸਚ ਦਵਾਰੇ ਬੇਨੰਤੀ ਆਏ ਕਰਨ, ਜੁਗ ਚੌਕੜੀ ਦੀ ਆਸਾ ਆਪਣੇ ਨਾਲ ਲਿਆਈਆ। ਦੇ ਵਡਿਆਈ ਲੋਕਮਾਤ ਚਾਰ ਵਰਨ, ਅਠਾਰਾਂ ਬਰਨ ਬਖ਼ਸ਼ ਸਰਨਾਈਆ। ਮਾਨਸ ਜਨਮ ਮਾਨਵ ਜਾਤੀ ਮੂਲ ਨਾ ਹਰਨ, ਹਿਰਦੇ ਵਸ ਕੇ ਪਤਤ ਪੁਨੀਤ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ ਧਰਨੀ ਧਰਨ, ਧਵਲ ਅਵਲ ਨੂਰ ਅਲਾਹ ਇਲਾਹੀ ਦੇ ਵਖਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ, ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਝੰਗੀ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਵੇਖੇ ਬਹੁ ਜੋਗੀ, ਅਨਗਿਣਤ ਨਜ਼ਰੀ ਆਈਆ। ਜਗਤ ਵਾਸਨਾ ਰਹੇ ਰੋਗੀ, ਹਉਮੇ ਮੈਲ ਨਾ ਕੋਇ ਧਵਾਈਆ। ਤ੍ਰਿਸ਼ਨਾ ਦੇ ਰਹੇ ਭੋਗੀ, ਵਾਸਨਾ ਅੱਗੇ ਨਾ ਕੋਇ ਮਿਟਾਈਆ। ਹਿਲਾਉਂਦੇ ਰਹੇ ਬੋਦੀ, ਬਦੀਆਂ ਨਾਲ ਕੁੜਮਾਈਆ। ਬਣੇ ਰਹੇ ਧਾਰੀ ਦੋਧੀ, ਦੋਹਾਂ ਪੜਦਾ ਨਾ ਕੋਇ ਉਠਾਈਆ। ਵਿਦਿਆ ਅਖਵਾਉਂਦੇ ਰਹੇ ਬੋਧੀ, ਬੁੱਧੀ ਬਿਬੇਕ ਨਾ ਕੋਇ ਕਰਾਈਆ। ਅੰਤਰ ਆਤਮਾ ਸਭ ਦੀ ਦਿਸੇ ਰੋਂਦੀ, ਹੰਸ ਮੁਖ ਨਾ ਕੋਇ ਵਡਿਆਈਆ। ਪੁਰਖ ਅਕਾਲ ਚੁੱਕਿਆ ਕਿਸੇ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਗਿਆ ਸਮਝਾਈਆ। ਮੂੰਡ ਮੁੰਡਾ ਗਰਦਨ ਕੀਤੀ ਰੋਡੀ, ਰੋਗ ਅੰਦਰੋਂ ਨਾ ਕੋਇ ਮੁਕਾਈਆ। ਪੰਖੜੀਆਂ ਵਾਲੀ ਖਿਲੀ ਕਿਸੇ ਨਾ ਡੋਡੀ, ਕੰਡਾ ਖ਼ਾਰ ਨਾ ਕੋਇ ਕਢਾਈਆ। ਸਾਚਾ ਮਿਲਿਆ ਨਾ ਕੋਈ ਧੋਬੀ, ਬਸਤਰ ਧਾਰ ਦਏ ਬਦਲਾਈਆ। ਲੱਭਦੇ ਰਹੇ ਪ੍ਰੀਤਮ ਚੋਜੀ, ਚੁਗ਼ਲੀ ਨਿੰਦਿਆ ਵਿਚ ਸਮਾਈਆ। ਫਿਰਦੇ ਰਹੇ ਬਣ ਕੇ ਖੋਜੀ, ਤਟ ਕਿਨਾਰਿਆਂ ਫੇਰਾ ਪਾਈਆ। ਭਰਮਾਉਂਦੇ ਰਹੇ ਲੋਕਾਈ ਲੋਕੀਂ, ਲੁਕਿਆ ਭੇਵ ਨਾ ਕੋਇ ਖੁਲ੍ਹਾਈਆ। ਤਿਆਗਦੇ ਰਹੇ ਚਮੜਿਆਂ ਵਾਲੀ ਬੋਕੀ, ਬੁੱਕਲ ਅੰਦਰੋਂ ਨਾ ਕੋਇ ਖੁਲ੍ਹਾਈਆ। ਮਾਲਾ ਫੇਰਦੇ ਰਹੇ ਫੋਕੀ, ਫ਼ੁਰਨਾ ਮਨ ਵੱਸ ਨਾ ਕੋਇ ਕਰਾਈਆ। ਸਾਥੀ ਬਣੇ ਰਹੇ ਨਾਥ ਤ੍ਰਿਲੋਕੀ, ਤਿੰਨਾਂ ਲੋਕਾਂ ਤੋਂ ਬਾਹਰ ਨਾ ਕੋਇ ਕਢਾਈਆ। ਵਣਜ ਕਰਦੇ ਰਹੇ ਰੋਕੀ, ਹੱਟ ਸਚ ਨਾ ਕੋਇ ਖੁਲ੍ਹਾਈਆ। ਧਾਰ ਦੱਸਦੇ ਰਹੇ ਬਹੁਤੀ, ਆਪਣਾ ਪੰਧ ਨਾ ਕੋਇ ਮੁਕਾਈਆ। ਛੱਡਦੇ ਰਹੇ ਰੋਟੀ, ਰੱਟਾ ਰਸਨਾ ਵਾਲਾ ਬਣਾਈਆ। ਤਜਦੇ ਰਹੇ ਬੋਟੀ, ਲੋਭ ਮੋਹ ਨਾ ਕੋਇ ਕਢਾਈਆ। ਪੜ੍ਹਦੇ ਰਹੇ ਪੋਥੀ, ਅੱਖਰੀਂ ਢੋਲਾ ਗਾਈਆ। ਸਭ ਦੀ ਧਾਰ ਵੇਖੀ ਥੋਥੀ, ਥਿਰ ਘਰ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮੰਗਦੇ ਰਹੇ ਮੋਖੀ, ਮੁਕਤੀ ਝੋਲੀ ਡਾਹੀਆ। ਘੜੀ ਲੱਭਦੇ ਰਹੇ ਸੌਖੀ, ਜਗਤ ਵਿਛੋੜਾ ਕਰ ਜੁਦਾਈਆ। ਫਿਰਦੇ ਰਹੇ ਕੋਟੀ,
❋
❋
ਭੱਜੇ ਵਾਹੋ ਦਾਹੀਆ। ਮੁਨਾਉਂਦੇ ਰਹੇ ਚੋਟੀ, ਚੋਟੀ ਚੜ੍ਹ ਕੇ ਦਰਸ ਕੋਇ ਨਾ ਪਾਈਆ। ਅੰਤ ਕਰਨੀ ਹੋ ਕੇ ਹੋਛੀ, ਹੁਸ਼ਿਆਰੀ ਆਪਣੀ ਜਾਏ ਭੁਲਾਈਆ। ਤੇਰੀ ਖੇਲ ਕਿਸੇ ਨਾ ਸੋਚੀ, ਇਸ਼ਟ ਤੱਤਾਂ ਵਾਲਾ ਮਨਾਈਆ। ਕੁਛ ਮੰਗ ਮੰਗ ਕੇ ਗਿਆ ਰਵਦਾਸ ਚਮਾਰਾ ਮੋਚੀ, ਰੰਬੀ ਆਰ ਨਾਲ ਗੰਢ ਪਵਾਈਆ। ਜਿਸ ਦੀ ਖੇਲ ਸਦਾ ਚੋਖੀ, ਚੋਖਰਵਾਨ ਦਏ ਵਖਾਈਆ। ਉਹਦੀ ਕਰਨੀ ਕਿਸੇ ਨਾ ਜੋਖੀ, ਜਗਤ ਤਰਾਜ਼ੂ ਨਾ ਕੋਇ ਤੁਲਾਈਆ। ਮੰਜ਼ਲ ਡਾਹਢੀ ਔਖੀ, ਬਿਨ ਸਤਿਗੁਰ ਸ਼ਬਦ ਨਾ ਕੋਇ ਚੜ੍ਹਾਈਆ। ਜਿਸ ਦੀ ਖੇਲ ਧਾਰ ਨਾ ਜਿਸਤ ਟਾਂਕ ਔਂਟੀ, ਢਈਏ ਵਿਚ ਨਾ ਕੋਇ ਬੰਧਾਈਆ। ਹੁਕਮ ਦੇ ਕੇ ਪਟਨਾ ਪੌਂਟੀ, ਫ਼ਰਮਾਨ ਵਿਚ ਸਮਝਾਈਆ। ਕਲਜੁਗ ਅੰਤ ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਔਂਤੀ, ਧਰਮ ਸੁਤ ਨਜ਼ਰ ਕੋਇ ਨਾ ਆਈਆ। ਝਗੜਾ ਪਏ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਖ਼ੌਂਤੀ, ਖ਼ਾਵੰਦ ਪਤੀ ਸਮਝ ਕਿਸੇ ਨਾ ਆਈਆ। ਕਲਜੁਗ ਕੂੜ ਕੁੜਿਆਰ ਡਾਹ ਕੇ ਆਪਣੀ ਚੌਂਕੀ, ਚੌਂਹ ਜੁਗਾਂ ਦਾ ਝਗੜਾ ਦਏ ਪਵਾਈਆ। ਵਡਿਆਈ ਰਹੇ ਨਾ ਅੱਖਰਾਂ ਵਾਲੇ ਨਾਉਂ ਕੀ, ਚਾਰ ਕੁੰਟ ਪਏ ਦੁਹਾਈਆ। ਆਬਰੂ ਮਿਟੇ ਭੂਮਿਕਾ ਵਾਲੇ ਥਾਉਂ ਕੀ, ਥਾਨ ਥਨੰਤਰ ਮਾਰਨ ਧਾਹੀਂਆ। ਪੂਜਾ ਮਿਟੇ ਤਤ ਗੁਰੂ ਜਗਤ ਪਾਉਂ ਕੀ, ਨਿਰਗੁਣ ਨਿਰਵੈਰ ਇਕੋ ਖੇਲ ਖਿਲਾਈਆ। ਮਨਸਾ ਰਹੇ ਨਾ ਮੈਂ ਹਉਂ ਕੀ, ਹਮ ਸਾਜਣ ਵੇਖ ਵਖਾਈਆ। ਜਗਤ ਵਾਸਨਾ ਤੱਕੇ ਕਾਉਂ ਕੀ, ਕੂੜੀ ਕਿਰਿਆ ਖੋਜ ਖੁਜਾਈਆ। ਜਨ ਭਗਤਾਂ ਆਸ ਵੇਖੇ ਠੰਡੀ ਛਾਉਂ ਕੀ, ਸ਼ਹਿਨਸ਼ਾਹ ਹੋ ਕੇ ਹੋਏ ਸਹਾਈਆ। ਬਿਆਸ ਕਹੇ ਨਈਆ ਚਲੇ ਇਕੋ ਨਾਉਂ ਕੀ, ਨਰ ਨਿਰੰਕਾਰ ਆਪ ਚਲਾਈਆ। ਖੇਡ ਮੁਕੇ ਖੇੜਾ ਪਿੰਡ ਗਰਾਂਉਂ ਕੀ, ਗਹਿਰ ਗੰਭੀਰ ਦਵਾਰਾ ਇਕੋ ਦਏ ਸੁਹਾਈਆ। ਆਸਾ ਮਨਸਾ ਪੂਰੀ ਹੋਵੇ ਚਾਓ ਕੀ, ਚਾਓ ਘਨੇਰਾ ਇਕ ਬਣਾਈਆ। ਬਿਆਸ ਕਹੇ ਮੇਰੀ ਲਹਿਰ ਉਪਜੇ ਦਰਿਆਓ ਕੀ, ਦਰੇ ਦਰਬਾਰ ਸੇਵ ਕਮਾਈਆ। ਜਿਸ ਦੇ ਹੱਥ ਅਦਾਲਤ ਨਿਆਉਂ ਕੀ, ਨਿਉਂ ਨਿਉਂ ਲਾਗਾਂ ਪਾਈਆ। ਦੇਵੇ ਮਾਣ ਵਡਿਆਈ ਪਿਤਾ ਮਾਉਂ ਕੀ, ਮਾਤ ਪਿਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਸਮਝ ਨਾ ਦੇਵੇ ਆਪਣੇ ਆਦਿ ਜੁਗਾਦੀ ਸੁਭਾਉ ਕੀ, ਸਭਾ ਦੇ ਮੁਖੀਏ ਗੁਰ ਅਵਤਾਰ ਪੈਗ਼ੰਬਰਾਂ ਆਸਾਂ ਵਿਚ ਰਖਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਾਲ ਸਿੰਘ ਦੇ ਗ੍ਰਹਿ ਲੱਲੀਆਂ ਕਲਾਂ ਜ਼ਿਲਾ ਜਲੰਧਰ
ਬਿਆਸ ਕਹੇ ਤੈਨੂੰ ਖੋਜਦੇ ਗਏ ਤਪੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਹੱਠ ਰਖਦੇ ਗਏ ਯਤੀ, ਧੀਰਜ ਤੇਰਾ ਨਾਮ ਨਾਲ ਰਖਾਈਆ। ਮੁਹੱਬਤ ਵਿਚ ਹੁੰਦੇ ਰਹੇ ਸਤੀ, ਸਤਿ ਸਤਿਵਾਦੀ ਤੇਰਾ ਰਾਹ ਤਕਾਈਆ। ਨਾਮ ਭੰਡਾਰਾ ਮੰਗਦੇ ਰਹੇ ਰਤੀ, ਰਤਨ ਅਮੋਲਕ ਦੇ ਬਣਾਈਆ। ਟਿੱਲੇ ਪਰਬਤ ਚੜ੍ਹਦੇ ਰਹੇ ਰਾਹ ਅੱਖੀਂ, ਜਗਤ ਨੇਤਰ ਨੈਣ ਉਠਾਈਆ। ਘਰ ਬਾਰ ਛੱਡਦੇ ਰਹੇ ਕਰੋੜੀ ਲੱਖੀ, ਮਨ ਵੈਰਾਗ ਉਪਜਾਈਆ। ਡੇਰੇ ਲੌਂਦੇ ਰਹੇ ਕੁੱਲੀ ਕੱਖੀਂ, ਕਾਮ ਕਰੋਧ ਲੋਭ ਮੋਹ ਹੰਕਾਰ ਤਜਾਈਆ। ਮਰਿਆਦਾ ਖੋਜਦੇ ਰਹੇ ਜੋ ਗੁਰ ਅਵਤਾਰ ਪੈਗ਼ੰਬਰਾਂ ਦੱਸੀ, ਦਹਿ ਦਿਸ਼ਾ ਧਿਆਨ ਲਗਾਈਆ। ਦਿਵਸ ਰੈਣ ਰਹੇ ਨੱਸੀ, ਭੱਜ ਭੱਜ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੈਨੂੰ ਦੱਸਦੇ ਰਹੇ ਕਮਲਾਪਤੀ,
❋
❋
ਪਤਿਪਰਮੇਸ਼ਵਰ ਬੇਪਰਵਾਹੀਆ। ਨਿਰਗੁਣ ਜੋਤ ਜਗਾਉਂਦੇ ਰਹੇ ਮੋਮਬੱਤੀ, ਨੂਰ ਜਹੂਰ ਪੜਦਿਆਂ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਆਪਣਾ ਰੰਗ ਰੰਗਾਈਆ। ਬਿਆਸ ਕਹੇ ਤੈਨੂੰ ਲੱਭਦੇ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਅਗਨੀ ਸੜਦੇ ਰਹੇ ਹਾੜ, ਜਲ ਧਾਰਾ ਸੀਸ ਕਰਾਈਆ। ਦੁੱਖ ਸਹਿੰਦੇ ਰਹੇ ਨਾੜ ਨਾੜ, ਨਾੜ ਬਹੱਤਰ ਦਏ ਦੁਹਾਈਆ। ਖੋਜਦੇ ਰਹੇ ਸਦਾ ਜੁਗ ਚਾਰ, ਚਾਰੇ ਖਾਣੀ ਵੇਖ ਵਖਾਈਆ। ਚਾਰੇ ਬਾਣੀ ਕਰਦੇ ਰਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਮੰਜ਼ਲ ਕੱਟਦੇ ਰਹੇ ਦੁਸ਼ਵਾਰ, ਦੂਤੀ ਦੁਸ਼ਮਣ ਅੰਦਰੋਂ ਬਾਹਰ ਕਢਾਈਆ। ਤੇਰੇ ਨਾਮ ਦਾ ਮੰਗਦੇ ਰਹੇ ਪਿਆਰ, ਪ੍ਰੀਤਮ ਤੇਰਾ ਪ੍ਰੇਮ ਵਧਾਈਆ। ਨਾਤਾ ਤੋੜ ਕੂੜ ਸੰਸਾਰ, ਸਗਲੀ ਸ੍ਰਿਸ਼ਟ ਤਜਾਈਆ। ਜਗਤ ਛੱਡ ਘਰ ਬਾਹਰ, ਭੱਜੇ ਵਾਹੋ ਦਾਹੀਆ। ਰਹਿ ਕੇ ਨਿਰਾਧਾਰ, ਫ਼ਾਕਿਆਂ ਵਿਚ ਵਕਤ ਲੰਘਾਈਆ। ਮੰਗਦੇ ਰਹੇ ਦੀਦਾਰ, ਦਰਸ ਨੈਣ ਉਠਾਈਆ। ਕਰਦੇ ਰਹੇ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਅੰਤਮ ਸਾਰੇ ਗਏ ਹਾਰ, ਤੇਰਾ ਭੇਵ ਕੋਇ ਨਾ ਪਾਈਆ। ਗੁਫ਼ਤ ਸ਼ਨੀਦ ਸੁਣਦੇ ਗਏ ਗੁਫ਼ਤਾਰ, ਖ਼ੁਫੀਆ ਹੋ ਕੇ ਜਗਤ ਲੋਕਾਈਆ। ਮੁਹੱਬਤ ਵਿਚ ਹੋ ਗ੍ਰਿਫ਼ਤਾਰ, ਬੰਧਨ ਤੇਰਾ ਨਾਮ ਰਖਾਈਆ। ਨਾਮ ਖੰਡਾ ਸਿਰ ਸਹਿ ਕਟਾਰ, ਟੁਕੜਾ ਆਪਣਾ ਆਪ ਕਰਾਈਆ। ਤੇਰਾ ਅੰਤ ਨਾ ਪਾਇਆ ਕਿਸੇ ਪਾਰਾਵਾਰ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਦਰ ਬੈਠੇ ਰਹੇ ਬਣ ਭਿਖਾਰ, ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਡਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੰਗਦੇ ਆਏ ਵਾਰੋ ਵਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਚਾਰੇ ਬਾਣੀ ਕਰੇ ਪੁਕਾਰ, ਚਾਰੇ ਖਾਣੀ ਦਏ ਦੁਹਾਈਆ। ਤੇਰਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਸਮਝ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਦੀਨ ਦੁਨੀ ਹੋਈ ਖ਼ੁਆਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਕਲਜੁਗ ਰੈਣ ਅੰਧੇਰੀ ਮੇਟੇ ਕੋਈ ਨਾ ਧੂੰਆਂਧਾਰ, ਸਤਿ ਸਤਿਵਾਦੀ ਤੇਰਾ ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਅਗਨੀ ਅੱਗ ਲੱਗੀ ਨਾੜ ਨਾੜ, ਅੰਮ੍ਰਿਤ ਮੇਘ ਬੂੰਦ ਸਵਾਂਤੀ ਨਿਝਰ ਰਸ ਨਾ ਕੋਇ ਚੁਆਈਆ। ਸਾਚਾ ਮਿਲੇ ਨਾ ਕਿਸੇ ਹਕ਼ੀਕ਼ੀ ਯਾਰ, ਜਗਤ ਯਾਰਾਨੇ ਕੂੜੇ ਵੇਖੇ ਲੋਕਾਈਆ। ਸਦੀ ਚੌਧਵੀਂ ਕਲਜੁਗ ਸੰਤ ਰੋਵਣ ਧਾਹਾਂ ਮਾਰ, ਨੇਤਰ ਨੈਣਾਂ ਨੀਰ ਵਹਾਈਆ। ਮੰਜ਼ਲ ਪੁੱਜੇ ਨਾ ਕੋਈ ਹਕ ਦਰਬਾਰ, ਦਰਗਾਹ ਸਾਚੀ ਵੇਖਣ ਕੋਇ ਨਾ ਪਾਈਆ। ਪੜ੍ਹ ਪੜ੍ਹ ਰਸਨਾ ਜਿਹਵਾ ਬੱਤੀ ਦੰਦ ਸਾਰੇ ਤੇਰਾ ਕਰਨ ਇਜ਼ਹਾਰ, ਅਰਸ਼ ਅਰੂਜ ਸਮਝ ਕਿਸੇ ਨਾ ਆਈਆ। ਬਿਆਸ ਕਹੇ ਤੇਰਾ ਖੇਲ ਵੇਖ ਕਰਤਾਰ, ਹੈਰਾਨੀ ਮੇਰੇ ਅੰਦਰ ਆਈਆ। ਸਭ ਤੋਂ ਵਸੇਂ ਹੋ ਕੇ ਬਾਹਰ, ਹਰ ਘਟ ਆਪੇ ਡੇਰਾ ਲਾਈਆ। ਆਤਮ ਬ੍ਰਹਮ ਤੇਰੀ ਧਾਰ, ਪਾਰਬ੍ਰਹਮ ਨੂਰ ਰੁਸ਼ਨਾਈਆ। ਤੇਰਾ ਸ਼ਬਦ ਸਚ ਸਿਕਦਾਰ, ਹੁਕਮ ਦੇਵੇ ਬੇਪਰਵਾਹੀਆ। ਤੇਰਾ ਨੂਰ ਜੋਤ ਉਜਿਆਰ, ਉਜਾਲਾ ਕਰੇ ਸਰਬ ਲੋਕਾਈਆ। ਦੀਨ ਮਜ਼੍ਹਬ ਜਾਤ ਪਾਤ ਸ੍ਰਿਸ਼ਟੀ ਵਿਚੋਂ ਬਾਹਰ ਨਿਕਾਲ, ਦ੍ਰਿਸ਼ਟੀ ਇਕੋ ਦੇ ਵਖਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੇਖੇ ਲਾ ਸ਼ਾਹ ਕੰਗਾਲ, ਊਚ ਨੀਚ ਆਪਣੇ ਰੰਗ ਰੰਗਾਈਆ। ਸਚ ਦਵਾਰ ਏਕੰਕਾਰ ਘਰ ਅਗੰਮੇ ਆਪ ਬਹਾਲ, ਜਿਥੇ ਬਹਿਬਲ ਹੋ ਕੇ ਰੋਵੇ ਮਾਰੇ ਕੋਇ ਨਾ ਧਾਹੀਂਆ। ਅੱਗੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਸੁਹੇਲੇ
❋
❋
ਗੁਰਮੁਖ ਲੈ ਉਠਾਲ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਦਿਵਸ ਰੈਣ ਕਰ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜੁਗ ਚੌਕੜੀ ਜੋ ਤੇਰੇ ਨਾਮ ਦੀ ਘਾਲਦੇ ਆਏ ਘਾਲ, ਲਹਿਣਾ ਦੇਣਾ ਪੂਰਾ ਦੇ ਕਰਾਈਆ। ਤੇਰਾ ਦਰਸ਼ਨ ਕਰਨ ਬੇਮਿਸਾਲ, ਮਿਸਲ ਵਿਚ ਸਕੇ ਨਾ ਕੋਇ ਸਮਝਾਈਆ। ਅਗਲਾ ਆਪਣਾ ਦੱਸ ਅਹਿਵਾਲ, ਪਿਛਲੀ ਪੜ੍ਹੇ ਨਾ ਕੋਇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨੰਨ੍ਹੇ ਨਿੱਕੇ ਬਾਲ, ਸਚਖੰਡ ਦਵਾਰੇ ਬੈਠੇ ਸੀਸ ਨਿਵਾਈਆ। ਤੂੰ ਭਗਤਾਂ ਸਾਚਾ ਗ੍ਰਹਿ ਇਕ ਵਖਾਲ, ਜਿਥੇ ਵਿਖ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਆਤਮ ਅਗੰਮਾ ਰਸ ਪਿਆਲ, ਜੋ ਜਗਤ ਸਰੋਵਰਾਂ ਵਿਚੋਂ ਹੱਥ ਕਿਸੇ ਨਾ ਆਈਆ। ਸਚਖੰਡ ਦਵਾਰ ਏਕੰਕਾਰ ਆਪਣੀ ਦੱਸ ਸੱਚੀ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਦੀ ਲੋੜ ਰਹੇ ਨਾ ਰਾਈਆ। ਜਿਸ ਘਰ ਵਸੇਂ ਨਿਰਗੁਣ ਨੂਰ ਕਰ ਉਜਿਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਆਸ ਕਹੇ ਮੇਰੀ ਅੰਤ ਬੁਝਾ ਪਿਆਸ, ਸਾਸ ਸਵਾਸ ਸਮੂਹ ਆਪਣੇ ਲੇਖੇ ਪਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਮੱਲ ਸਿੰਘ ਦੇ ਗ੍ਰਹਿ ਲੱਲੀਆਂ ਕਲਾਂ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਪਵਣ ਭਵੰਦੇ ਵੇਖੇ ਪਰਿੰਦੇ, ਪਵਣ ਪੌਣ ਨਾਲ ਵਡਿਆਈਆ। ਖ਼ੂਨਖ਼ਾਰ ਵੇਖੇ ਦਰਿੰਦੇ, ਦਹਿਸ਼ਤ ਵਿਚ ਡਰਾਈਆ। ਸੀਸ ਵੇਖੇ ਨਵਿੰਦੇ, ਅੱਖ ਨੈਣ ਸ਼ਰਮਾਈਆ। ਨਾਮ ਵੇਖੇ ਜਪਿੰਦੇ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਦੇਵਤ ਸੁਰ ਵੇਖੇ ਇੰਦੇ, ਸਿੰਘਾਸਣ ਸੋਭਾ ਪਾਈਆ। ਅਵਤਾਰ ਪੈਗ਼ੰਬਰ ਗੁਰ ਵੇਖੇ ਮਰਗਿੰਦੇ, ਗੋਬਿੰਦ ਹੱਥ ਵਡਿਆਈਆ। ਨਹਾਉਂਦੇ ਵੇਖੇ ਪੰਡੇ, ਪਾਂਡੇ ਤਾਰੀਆਂ ਲਾਈਆ। ਬੋਲਦੇ ਵੇਖੇ ਬਿੰਡੇ, ਤਿਰੀ ਤਿਰੀ ਆਵਾਜ਼ ਸੁਣਾਈਆ। ਖੇਲ ਵੇਖੇ ਵਿੰਗੇ ਡਿੰਗੇ, ਡੂੰਗਰ ਥਾਂ ਧਿਆਨ ਲਗਾਈਆ। ਜਲ ਹੋੜੇ ਵੇਖੇ ਮਿਘੇ, ਮੱਛ ਕੱਛ ਨਾਲ ਵਡਿਆਈਆ। ਸਸੀਅਰ ਸੂਅਰ ਵੇਖੇ ਪਿਗੇ, ਭੱਜਣ ਚਾਈਂ ਚਾਈਂਆ। ਜਟਾ ਜੂਟ ਧਾਰੀ ਵੇਖੇ ਮੂੰਹ ਦੇ ਭਾਰ ਡਿੱਗੇ, ਦਿਸ਼ਾ ਕੂਟ ਆਪਣੀ ਆਪ ਭੁਲਾਈਆ। ਕਮਲੀ ਵਾਲੇ ਵੇਖੇ ਭਿੱਗੇ, ਜਲ ਧਾਰਾ ਨਾਲ ਛੁਹਾਈਆ। ਤੇਰੇ ਪਿਆਰ ਅੰਦਰ ਵੇਖੇ ਵਿਕੇ, ਆਪਣਾ ਆਪ ਮਿਟਾਈਆ। ਨਿਸ਼ਾਨੇ ਤੀਰ ਲੱਗੇ ਵੇਖੇ ਹਿੱਕੇ, ਹਨਵੰਤ ਦਏ ਗਵਾਹੀਆ। ਲਵ ਕੁਸ਼ ਆਏ ਮੇਰੇ ਉਤੇ ਸਿੱਧੇ, ਬਾਲਮੀਕ ਬਲ ਵਡਿਆਈਆ। ਸਪਤ ਰਿਖੀ ਪਾਉਂਦੇ ਗਏ ਗਿੱਧੇ, ਤਾਲੀ ਦੂਜਿਆਂ ਨਾਲ ਵਜਾਈਆ। ਗੋਬਿੰਦ ਛੁਪਾ ਕੇ ਕਲਗੀ ਜਿਗੇ, ਜਿਗਰਾ ਆਪਣਾ ਗਿਆ ਰਖਾਈਆ। ਮੇਰਾ ਲੇਖਾ ਲਿਖਿਆ ਵੇਦ ਵਿਆਸ ਵੇਦ ਰਿੱਗੇ, ਰਗ ਰਗ ਪੜਦਾ ਰਿਹਾ ਉਠਾਈਆ। ਨਾਦ ਸੰਖ ਧੁਨ ਸੁਣਾਉਂਦੇ ਰਹੇ ਘਿੱਗੇ, ਕੂਕ ਕੂਕ ਅਲਾਈਆ। ਉਡਦੇ ਰਹੇ ਪੰਖੇਰੂ ਬਣ ਕੇ ਪਿੱਦੇ, ਪਦਮਾਂ ਵਾਲੇ ਚੱਕਰ ਰਹੇ ਖਾਈਆ। ਬਿਨ ਤੇਰੀ ਕਿਰਪਾ ਤੇਰੇ ਮਿਲਣ ਦੀ ਕਿਸੇ ਨਾ ਲੱਭੀ ਬਿਧੇ, ਬਦੀ ਦਾ ਬਦਲਾ ਸਕੇ ਨਾ ਕੋਇ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਚਰਨ ਪ੍ਰੀਤੀ ਧਾਮ ਦੇ ਨਿੱਘੇ, ਨਿਗਾਹਬਾਨ ਹੋ ਕੇ ਵੇਖ ਵਖਾਈਆ। ਸਚ ਸਰਨਾਈ ਤੇਰੀ ਡਿੱਗੇ, ਆਪ ਆਪਣਾ ਗਏ ਮਿਟਾਈਆ। ਸਚ ਦਵਾਰ ਏਕੰਕਾਰ ਪੁਚਾ ਸਿੱਧੇ, ਸਾਧਨਾ ਅਵਰ ਨਾ ਕੋਇ ਵਖਾਈਆ। ਸਭ
❋
❋
ਤੋਂ ਚੰਗੇ ਵੱਡੇ ਏਡੇ, ਇਸ ਤੋਂ ਅੱਗੇ ਹੋਰ ਨਾ ਕੋਇ ਖ਼ੁਦਾਈਆ। ਪੁਰਖ ਅਕਾਲ ਦੀਨ ਦਿਆਲ ਬਣ ਕੇ ਧੁਰ ਦਾ ਪਿਤੇ, ਪਤਿ ਪਰਮੇਸ਼ਵਰ ਆਪਣੀ ਗੋਦ ਉਠਾਈਆ। ਸਾਜਣ ਮੀਤ ਧੁਰ ਦੇ ਮਿਤੇ, ਮਿਤਰ ਪਿਆਰਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰਾਂ ਤੇਰੇ ਮਿਲਣ ਦੇ ਭਵਿਖਤਾਂ ਵਿਚ ਕਲਜੁਗ ਅੰਤਮ ਦਿਨ ਮਿਥੇ, ਮਿਥਿਆ ਸਮਝ ਕੇ ਜਗਤ ਲੋਕਾਈਆ। ਪਕੜ ਉਠਾ ਹਰਿ ਸੰਤ ਸੁਹੇਲਾ ਵਸੇ ਜਿਥੇ, ਨਿਰਗੁਣ ਹੋ ਕੇ ਸਰਗੁਣ ਮੇਲ ਮਿਲਾਈਆ। ਤੇਰਾ ਮਾਰਗ ਪਰਮ ਪੁਰਖ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਘੁੱਥੇ, ਰਹਿਬਰ ਹੋ ਕੇ ਰਸਤਾ ਦੇਣਾ ਜਣਾਈਆ। ਬਿਨ ਤੇਰੀ ਕਿਰਪਾ ਗਹਿਰ ਗੰਭੀਰ ਬੇਨਜ਼ੀਰ ਜਨ ਭਗਤਾਂ ਕੋਈ ਨਾ ਪੁਛੇ, ਪਸਚਾਤਾਪ ਵਿਚ ਤੜਫੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸੰਤ ਸੁਹੇਲਾ ਗੋਦ ਕੋਈ ਨਾ ਚੁੱਕੇ, ਚਾਰ ਜੁਗ ਦਾ ਪੰਧ ਨਾ ਕੋਇ ਮੁਕਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਾ ਰਾਏ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਜੁਗ ਚੌਕੜੀ ਗਾਉਂਦੇ ਵੇਖੇ ਗੀਤ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਨਾਮ ਧਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਉਂਦੇ ਵੇਖੇ ਰੀਤ, ਹੁਕਮੇ ਅੰਦਰ ਬੈਠੇ ਸੀਸ ਨਿਵਾਈਆ। ਚਾਰ ਕੁੰਟ ਦਹਿ ਦਿਸ਼ਾ ਭੱਜਦੇ ਵੇਖੇ ਠੀਕ, ਠਾਕਰ ਸਵਾਮੀ ਤੇਰੇ ਭਾਣੇ ਅੰਦਰ ਬੈਠੇ ਧਿਆਨ ਲਗਾਈਆ। ਨਿਤ ਨਵਿਤ ਬਦਲਦੇ ਰਹੇ ਤਾਰੀਖ, ਤਰੀਕਾ ਤੇਰਾ ਨਾਮ ਦ੍ਰਿੜਾਈਆ। ਜਗਤ ਅੰਧੇਰਾ ਮੇਟਦੇ ਰਹੇ ਤਾਰੀਕ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਕਲਮਾ ਨਾਮ ਦੱਸ ਕੇ ਗਏ ਹਦੀਸ, ਗੁਰ ਅਵਤਾਰ ਪੈਗ਼ੰਬਰ ਸੰਦੇਸ਼ਾ ਸਚ ਸੁਣਾਈਆ। ਭਵਿਖਤਾਂ ਵਿਚ ਕਰ ਕੇ ਗਏ ਉਡੀਕ, ਅੱਖਰਾਂ ਵਿਚ ਤੇਰਾ ਰਾਹ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਸਾ ਮਨਸਾ ਪੂਰੀ ਕਰ ਉਮੀਦ, ਬਿਨ ਤੇਰੀ ਆਮਦ ਚਲੇ ਨਾ ਕਿਸੇ ਚਤੁਰਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੁੱਤਾ ਗੂੜ੍ਹੀ ਨੀਂਦ, ਆਲਸ ਨਿੰਦਰਾ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੋ ਸਾਹਿਬ ਸਤਿਗੁਰ ਤੇਰੀ ਆਸ ਰਖਾਈਆ। ਬਿਆਸ ਕਹੇ ਮੈਂ ਵੇਖੇ ਕੋਟੀ ਕੋਟ, ਬਿਨ ਅੱਖਾਂ ਅੱਖ ਖੁਲ੍ਹਾਈਆ। ਬਿਨ ਤੇਰੇ ਸ਼ਬਦੀ ਲੱਗੇ ਕਿਸੇ ਨਾ ਚੋਟ, ਚੋਟੀ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਸਤਿ ਧਰਮ ਰਹੇ ਨਾ ਕਿਸੇ ਲੰਗੋਟ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਸਚਖੰਡ ਦਵਾਰ ਨਾ ਕੋਇ ਪੁਚਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਤੇਰੀ ਬੇਪਰਵਾਹੀਆ। ਨਾਮ ਖ਼ੁਮਾਰੀ ਦੇ ਮਦਹੋਸ਼, ਮਧੁਰ ਧੁਨ ਰਾਗ ਸੁਣਾਈਆ। ਭੇਵ ਅਭੇਦਾ ਖੋਲ੍ਹ ਚੌਦਾਂ ਲੋਕ, ਚੌਦਾਂ ਤਬਕ ਵੱਜੇ ਵਧਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਤੇਰੇ ਨਾਮ ਦਾ ਗਾਏ ਇਕ ਸਲੋਕ, ਸੋਹਲਾ ਢੋਲਾ ਧੁਰ ਦਾ ਇਕ ਸਮਝਾਈਆ। ਚਿੰਤਾ ਗ਼ਮ ਮੇਟ ਹਰਖ਼ ਸੋਗ, ਦੀਨਾਂ ਅਨਾਥਾਂ ਦੇ ਮਾਣ ਵਡਿਆਈਆ। ਚਰਨ ਪ੍ਰੀਤੀ ਸਾਚੀ ਰੀਤੀ ਮਿਲੇ ਧੁਰ ਦਾ ਜੋਗ, ਸੰਜੋਗੀ ਹੋ ਕੇ ਆਪਣਾ ਮੇਲ ਮਿਲਾਈਆ। ਕਰਮ ਕਰਮ ਦਾ ਮਿਟੇ ਰੋਗ, ਜਨਮ ਜਨਮ ਦੀ ਦੁਰਮਤ ਮੈਲ ਧਵਾਈਆ। ਤੇਰੇ
❋
❋
ਦਵਾਰੇ ਸਾਚੇ ਗ੍ਰਹਿ ਜਾਏ ਪਹੁੰਚ, ਸੰਤ ਸੁਹੇਲੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਜਣ ਮੀਤ ਤੇਰੇ ਹੱਥ ਵਡਿਆਈਆ। ਬਿਆਸ ਕਹੇ ਮੈਂ ਖੇਲ ਅਗੰਮਾ ਦੱਸਾਂ ਕੀ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਸਾਚੇ ਰੱਖ ਨੀਂਹ, ਕਲਜੁਗ ਕੂੜੀ ਜੜ੍ਹ ਦੇ ਉਖੜਾਈਆ। ਲਹਿਣਾ ਦੇਣਾ ਚੁਕਾ ਸਾਢੇ ਤਿੰਨ ਹੱਥ ਸੀਂ, ਰਵਦਾਸ ਚਮਾਰਾ ਨਾਲ ਮਿਲਾਈਆ। ਪੜਦਾ ਲਾਹ ਜਗਤ ਜੀਅ, ਜੀਵਣ ਜੁਗਤ ਦਏ ਸਮਝਾਈਆ। ਨਾਮ ਨਿਧਾਨ ਸ੍ਰੀ ਭਗਵਾਨ ਬੀਜ ਅਗੰਮਾ ਬੀ, ਬੀਤੇ ਜੁਗ ਦਾ ਲੇਖਾ ਦੇ ਮੁਕਾਈਆ। ਜਨ ਭਗਤਾਂ ਜੋਤ ਜਗਾਉਣੀ ਪਏ ਨਾ ਕਿਸੇ ਘੀ, ਅੰਤਰ ਆਤਮ ਨੂਰ ਕਰ ਰੁਸ਼ਨਾਈਆ। ਲਹਿਣਾ ਦੇਣਾ ਵੇਖ ਬੀਸ ਇਕੀਹ, ਵੀਹ ਇੱਕੀ ਗੁਰਦਾਸ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਵਸੀਹ, ਜਗਤ ਪੈਮਾਨੇ ਵਿਚ ਹਿਸਾਬ ਨਾ ਕੋਇ ਲਗਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਬਿਆਸ ਕਹੇ ਮੇਰੇ ਕੰਢੇ ਦਾ ਕਾਹੀ ਕਾਨਾ, ਸੁਹੰਜਣੀ ਰੁੱਤ ਵਖਾਈਆ। ਨਾਤਾ ਜੋੜ ਨਾਲ ਸ੍ਰੀ ਭਗਵਾਨਾ, ਭਾਗ ਆਪਣਾ ਰਿਹਾ ਬਦਲਾਈਆ। ਗੋਬਿੰਦ ਦੇ ਕੇ ਗਿਆ ਨਿਸ਼ਾਨਾ, ਨਿਸ਼ਾਨਾ ਸ਼ਬਦ ਤੀਰ ਚਲਾਈਆ। ਜਗਤ ਬੁੱਧੀ ਸਮਝੇ ਨਾ ਕੋਇ ਗਿਆਨਾ, ਅੱਖਰਾਂ ਵਿਚੋਂ ਹੱਥ ਕਿਸੇ ਨਾ ਆਈਆ। ਸੋ ਲੇਖਾ ਜਾਣੇ ਵਾਲੀ ਦੋ ਜਹਾਨਾਂ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਨ ਭਗਤਾਂ ਦੇਵੇ ਸਾਚਾ ਮਾਣਾ, ਚਰਨ ਕਵਲ ਸਚ ਸਰਨਾਈਆ। ਪੰਧ ਮੁਕਾ ਕੇ ਆਵਣ ਜਾਣਾ, ਦਰ ਘਰ ਸਾਚਾ ਇਕ ਵਖਾਈਆ। ਜਿਥੇ ਬਿਸਤਰ ਸੇਜ ਲੇਫ ਤਲਾਈ ਨਹੀਂ ਸਰਹਾਣਾ, ਓਢਣ ਨਜ਼ਰ ਕੋਇ ਨਾ ਆਈਆ। ਓਥੇ ਬੇਆਸਾਂ ਮਿਲੇ ਟਿਕਾਣਾ, ਟਿੱਕਾ ਆਪਣਾ ਮਸਤਕ ਨਾਮ ਲਗਾਈਆ। ਕੂੜੀ ਕਿਰਿਆ ਵੱਢਣਹਾਰਾ ਤਰਖਾਣਾ, ਤਿੱਖੇ ਸ਼ਸਤਰ ਨਾਲ ਲਿਆਈਆ। ਜੋਤ ਸਰੂਪੀ ਪਹਿਰ ਕੇ ਬਾਣਾ, ਬਾਨੀ ਹੋ ਕੇ ਹੋਏ ਸਹਾਈਆ। ਲੇਖੇ ਲਾਏ ਗੋਬਿੰਦ ਵਾਲਾ ਦਾਣਾ, ਮਾਛੂਵਾੜਾ ਭੁੱਲ ਕਦੇ ਨਾ ਜਾਈਆ। ਨੰਨ੍ਹੀ ਚਿਉਂਟੀ ਦਾ ਗੁਰਸਿਖ ਬਣਿਆ ਨੌਜਵਾਨਾ, ਜੋਬਨਵੰਤਾ ਨਜ਼ਰੀ ਆਈਆ। ਮਾਇਆ ਮਮਤਾ ਮੋਹ ਛੱਡ ਜਗਤ ਟਿਕਾਣਾ, ਬਿਨ ਕੀਮਤ ਆਪਣਾ ਆਪ ਦਿਤਾ ਵਿਕਾਈਆ। ਹਰਿ ਸ਼ਬਦ ਸਮਝਿਆ ਪੀਣਾ ਖਾਣਾ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਘਰ ਵੇਖ ਸਚ ਮਹੱਲ ਟਿਕਾਣਾ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗਾਣਾ, ਜਗਤ ਸਹਿੰਸਾ ਰੋਗ ਚੁਕਾਈਆ। ਬਿਸਤਰ ਸੋਹਣਾ ਸੇਜ ਸੁਹਾਣਾ, ਕਾਈ ਕਾਨਾ ਨਾਲ ਵਡਿਆਈਆ। ਜਿਸ ਦੀ ਕਰੇ ਨਾ ਕੋਈ ਪਹਿਚਾਨਾ, ਬੇਪਹਿਚਾਨ ਬੇਪਰਵਾਹੀਆ। ਵਸ਼ਿਸ਼ਟ ਵੇਲੇ ਦਾ ਨਕਦੀ ਦਿਤਾ ਇਕੋ ਆਨਾ, ਭਗਤੀ ਰੂਪ ਦਿਤਾ ਬਦਲਾਈਆ। ਨਾਮ ਖ਼ੁਮਾਰੀ ਕਰ ਕੇ ਮਸਤ ਦੀਵਾਨਾ, ਦੀਵਾ ਬਾਤੀ ਨੂਰ ਕਰੇ ਰੁਸ਼ਨਾਈਆ। ਅੱਗੇ ਰਹਿਣ ਨਾ ਦੇਵੇ ਬੇਗਾਨਾ, ਘਰ ਆਪਣੇ ਲਏ ਵਸਾਈਆ। ਜਨ ਭਗਤਾਂ ਨਾਪੇ ਨਾ ਕੋਇ ਪੈਮਾਨਾ, ਪੈਮਾਨੇ ਲਬਰੇਜ਼ ਕਰੇ ਲੋਕਾਈਆ। ਸਚ ਦਵਾਰੇ ਦੇਵਣਹਾਰਾ ਮਾਣਾ, ਮਨਸਾ ਆਸਾ ਪੂਰ ਕਰਾਈਆ। ਗੁਰਮੁਖ ਸਤਿਗੁਰ ਗੋਦੀ ਵਿਚ ਬਾਲ ਅੰਞਾਣਾ, ਵੱਡੇ ਨਾਲ ਵੱਡੀ ਮਿਲੇ ਵਡਿਆਈਆ।
❋
❋
ਜਿਸ ਨੇ ਲਹਿਣਾ ਦੇਣਾ ਮੂਲ ਚੁਕਾਉਣਾ, ਪੂਰਬ ਲੇਖਾ ਝੋਲੀ ਪਾਈਆ। ਸੋ ਵਕਤ ਕਰੇ ਸੁਹੰਜਣਾ ਸੁਹਾਣਾ, ਸੋਹਣੀ ਰੁੱਤ ਬਣਾਈਆ। ਹਰਿ ਸੰਗਤ ਮੇਲਾ ਕਰ ਕੇ ਨਿਰੰਤਰ ਦੇਵੇ ਪੀਣਾ ਖਾਣਾ, ਖਾਲਸ ਅੰਮ੍ਰਿਤ ਜਾਮ ਪਿਆਈਆ। ਬਿਨਾ ਹੁਕਮ ਤੋਂ ਦੇਹ ਦਾ ਕਦੇ ਨਾ ਹੋਵੇ ਚਲਾਣਾ, ਚੁੱਕਣ ਤੋਂ ਪਹਿਲਾਂ ਆਪਣਾ ਖੇਲ ਵਖਾਈਆ। ਸਾਚਾ ਦੇ ਕੇ ਨਾਮ ਤਰਾਨਾ, ਤੁਰੀਆ ਪਦ ਤੋਂ ਪਰੇ ਲੰਘਾਈਆ। ਜੀਵਦਿਆਂ ਦੋ ਜਹਾਨਾਂ ਵਿਚ ਪੁਰਾਣਾ, ਸ਼ਬਦੀ ਕਾਰ ਦਏ ਭੁਗਤਾਈਆ। ਦੋਆਬੇ ਵਾਲਿਆਂ ਪੜਦਾ ਲਾਹਣਾ, ਏਸੇ ਕਾਰਨ ਫੇਰਾ ਪਾਈਆ। ਨਵੇਂ ਜੁਗ ਦਾ ਨਵਾਂ ਰੰਗ ਵਖਾਣਾ, ਵਸਲ ਦੇਵੇ ਯਾਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਈ ਕਾਨਾ ਕਰ ਪਰਵਾਨ, ਸੀਸ ਦਸਤਾਰ ਵੇਖੇ ਮਾਰ ਧਿਆਨ, ਗਲ ਦੁਪੱਟਾ ਨਿਗਾਹਵਾਨ, ਧੂੜੀ ਚਰਨ ਸੱਚਾ ਇਸ਼ਨਾਨ, ਮਨਮਤ ਦੁਰਮਤ ਦਰ ਰਹਿਣ ਕੋਇ ਨਾ ਪਾਈਆ।
ਹਾਰ ਨਹੀਂ ਹਰਿ ਸੰਗਤ ਹਿਰਦਾ, ਹਾਰਦਿਕ ਦਏ ਵਧਾਈਆ। ਜੋਬਨਵੰਤਾ ਆ ਗਿਆ ਫਿਰਦਾ ਫਿਰਦਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਜਨ ਭਗਤਾਂ ਵਿਛੋੜਾ ਕਟੇ ਚਿਰ ਦਾ, ਚਿਰੀ ਵਿਛੁੰਨੇ ਲਏ ਮਿਲਾਈਆ। ਇਹੋ ਖੇਲ ਥਿਰ ਘਰ ਦਾ, ਜੋ ਸਚਖੰਡ ਅੰਦਰ ਆਪਣੇ ਚਰਨਾਂ ਵਿਚ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਲਹਿਣਾ ਦੇਣਾ ਨਿਬੜਦਾ, ਅਗਲਾ ਸੰਗ ਬਣਾਈਆ। ਦਰ ਹਾਲ ਵੇਖੋ ਆਏ ਬਿਦਰ ਦਾ, ਜੋ ਬੈਠਾ ਸੀਸ ਨਿਵਾਈਆ। ਜਗਤ ਪਤਾ ਨਹੀਂ ਖੇਲ ਕਿਧਰ ਦਾ, ਕੁਦਰਤ ਦਾ ਕਾਦਰ ਹੋਵੇ ਸਹਾਈਆ। ਕੁਛ ਲਹਿਣਾ ਦੇਣਾ ਏਧਰ ਦਾ, ਊਧੋ ਕ੍ਰਿਸ਼ਨ ਗਿਆ ਸਮਝਾਈਆ। ਨਾਨਕ ਸਾਢੇ ਤਿੰਨ ਸਾਲ ਰਿਹਾ ਵਿਚਰਦਾ, ਗੋਬਿੰਦ ਢਾਈ ਮਿੰਟ ਪੰਧ ਮੁਕਾਈਆ। ਜਿਸ ਦਾ ਮੂਲ ਨਿਰਗੁਣ ਧਾਰ ਵਿਚੋਂ ਨਿਤਰਦਾ, ਜਗਤ ਮਾਇਆ ਨਾ ਕੋਇ ਛੁਪਾਈਆ। ਫ਼ਿਕਰਾ ਅਗਲਾ ਰਹੇ ਨਾ ਫ਼ਿਕਰ ਦਾ, ਫ਼ਕਤ ਇਕੋ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾਰ ਨਹੀਂ ਨਾ ਕੋਈ ਫੂਲ, ਮੋਤੀ ਜਗਤ ਨਾ ਕੋਇ ਨਾ ਵਡਿਆਈਆ। ਸਾਚਾ ਮੇਲ ਕੰਤ ਕੰਤੂਹਲ, ਪ੍ਰੇਮ ਪ੍ਰੀਤੀ ਰਿਹਾ ਦ੍ਰਿੜਾਈਆ। ਜੁਗ ਜਨਮ ਨਾ ਜਾਵੇ ਭੂਲ, ਪੂਰਬ ਵੇਖੇ ਥਾਉਂ ਥਾਈਂਆ। ਸ਼ੰਕਰ ਮਾਰ ਕੇ ਇਕ ਤਰਸੂਲ, ਧਰਨੀ ਗਿਆ ਜਣਾਈਆ। ਮਾਲਕ ਆਵੇ ਕੰਤ ਕੰਤੂਹਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਕੋਲੋਂ ਆਪਣੇ ਪਿਆਰ ਦਾ ਮੰਗੇ ਮਸੂਲ, ਵਸੂਲੀ ਪਿਛਲੀ ਲਏ ਕਰਾਈਆ। ਝਗੜਾ ਮੁਕਾ ਕੇ ਕਾਤਲ ਮਕਤੂਲ, ਮੁਕਤਿਆਂ ਤੋਂ ਅੱਗੇ ਡੇਰਾ ਦਏ ਵਖਾਈਆ। ਜਿਥੇ ਨਿਰਗੁਣ ਧਾਰ ਮਿਲੇ ਧੂਲ, ਧੂੜ ਦਾ ਖਹਿੜਾ ਦਏ ਛੁਡਾਈਆ। ਸਤਿ ਧਰਮ ਦਾ ਬੰਨ੍ਹ ਅਸੂਲ, ਅਸਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾਰ ਕਹੇ ਮੈਂ ਆਇਆ ਅੱਜ ਹਰਿ ਸੰਗਤ ਖਾਤਰ, ਪੁਰਖ ਅਕਾਲ ਦਏ ਵਡਿਆਈਆ। ਸ਼ਬਦ ਸੁਨੇਹੜੇ ਦੇਵਾਂ ਪਾਤਰ, ਨਾਮ ਸੰਦੇਸ਼ਾ ਇਕ ਦ੍ਰਿੜਾਈਆ। ਗੁਰਮੁਖ ਸੋਹਣੇ ਬਣ ਜਾਓ ਚਾਤਰ, ਚਾਤ੍ਰਿਕ ਧੁਰ ਦੇ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀਆਂ ਨਾਲ ਆਖਣ, ਸੰਦੇਸ਼ਿਆ ਵਿਚ ਸੁਣਾਈਆ। ਅਬਿਨਾਸ਼ੀ
❋
❋
ਕਰਤਾ ਬਣਿਆ ਸਾਥਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾਰ ਕਹਿਣ ਸਾਨੂੰ ਪਾਓ ਗਲ, ਹੱਥੋ ਹੱਥੀ ਵੰਡ ਵੰਡਾਈਆ। ਕੁਛ ਲਹਿਣਾ ਦੇਣਾ ਮੁਕੇ ਬਲ, ਬਾਵਨ ਗਿਆ ਸਮਝਾਈਆ। ਸ੍ਰਿਸ਼ਟੀ ਨਾਲ ਛਲ, ਗੁਰਮੁਖਾਂ ਨਾਲ ਕੁੜਮਾਈਆ। ਪਿਛਲੇ ਜਨਮ ਦਾ ਮੇਟ ਕੇ ਸੱਲ, ਦੁਖੜਾ ਦੂਰ ਦਏ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਕਲ, ਕਲਮਾ ਇਕੋ ਦਏ ਸਮਝਾਈਆ। ਹਰਿ ਸੰਗਤ ਇਕ ਦੂਜੇ ਵਿਚ ਪ੍ਰੇਮ ਪਿਆਰ ਦੀ ਧਾਰ ਅੰਦਰ ਜਾਣਾ ਰਲ, ਵੱਖਰਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਖ਼ਾਤਰ ਖ਼ਾਤਰਖਾਹ ਆਇਆ ਚਲ, ਖ਼ਤਰਾ ਅਗਲਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪਣਾ ਨੂਰ ਹੋ ਕੇ ਜਾਵੇ ਬਲ, ਬਲੀ ਦੀ ਲੋੜ ਰਹੇ ਨਾ ਰਾਈਆ।
ਕੁੱਲੀ ਕਹੇ ਮੈਂ ਤੱਕਦੀ ਰਹੀ ਰਾਹ, ਲਾਲ ਦਾ ਲਾਲਨ ਵੇਖ ਵਖਾਈਆ। ਜੋ ਆਦਿ ਜੁਗਾਦੀ ਦੋ ਜਹਾਨਾਂ ਮਲਾਹ, ਬੇੜਾ ਬ੍ਰਹਿਮੰਡ ਖੰਡ ਪਾਰ ਕਰਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਗਏ ਗਾ, ਜੁਗ ਚੌਕੜੀ ਰਾਗਾਂ ਨਾਦਾਂ ਵਿਚ ਢੋਲੇ ਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸ਼ਹਿਨਸ਼ਾਹ, ਪਾਤਸ਼ਾਹ ਇਕੋ ਬੇਪਰਵਾਹੀਆ। ਜਲਵਾਗਰ ਬਣ ਖ਼ੁਦਾ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਵੇਖਣਹਾਰਾ ਥਾਉਂ ਥਾਂ, ਨਵ ਨੌ ਚਾਰ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਪਕੜਨਹਾਰਾ ਬਾਂਹ, ਲੱਖ ਚੁਰਾਸੀ ਵਿਚੋਂ ਦੇਵੇ ਮਾਣ ਵਡਿਆਈਆ। ਭਗਤ ਸੁਹੇਲੇ ਆਪਣੀ ਗੋਦ ਉਠਾ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਸੋ ਦਾਤਾ ਦਾਨੀ ਦਇਆ ਕਮਾ, ਦੇਵਣਹਾਰ ਸੱਚੀ ਸਰਨਾਈਆ। ਮੇਰੀ ਨਿਮਾਣੀ ਦੇ ਭਾਗ ਦਏ ਜਗਾ, ਸਦੀ ਚੌਧਵੀਂ ਅੱਖ ਖੁਲ੍ਹਾਈਆ। ਪੜਦਾ ਓਹਲਾ ਦਏ ਉਠਾ, ਦੂਈ ਦਵੈਤੀ ਡੇਰਾ ਢਾਹੀਆ। ਵਕਤ ਸੁਹੰਜਣਾ ਦਏ ਸੁਹਾ, ਸੋਭਾਵੰਤ ਆਪਣੇ ਹੱਥ ਰੱਖੇ ਵਡਿਆਈਆ। ਮੈਂ ਕੁੱਲੀ ਕੱਖਾਂ ਮੇਰੀ ਕੀਮਤ ਸਕੇ ਕੋਈ ਨਾ ਪਾ, ਸ਼ਾਹ ਸੁਲਤਾਨ ਸਮਝ ਕਿਸੇ ਨਾ ਆਈਆ। ਖ਼ੁਸ਼ੀਆਂ ਨਾਲ ਢੋਲਾ ਗਾਵਾਂ ਬਿਨ ਰਸਨਾ ਜਿਹਵਾ ਬੱਤੀ ਦੰਦ ਕਰਾਂ ਵਾਹ ਵਾ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰ ਰਿਹਾ ਸੁਹਾਈਆ। ਕੁੱਲੀ ਕਹੇ ਮੈਂ ਵੇਖਿਆ ਮਾਰ ਝਾਤ, ਦੋ ਜਹਾਨਾਂ ਤੋਂ ਪਰੇ ਧਿਆਨ ਲਗਾਈਆ। ਜਿਸ ਦਾ ਲੇਖਾ ਲਿਖੇ ਨਾ ਕੋਈ ਕਲਮ ਦਵਾਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਬੇਅੰਤ ਕਹਿ ਕੇ ਸ਼ੁਕਰ ਮਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵਾਲੀ ਦੋ ਜਹਾਨਾਂ ਨਿਰਗੁਣ ਸਰਗੁਣ ਤੱਕਿਆ ਸਾਖਿਆਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਵੇਸ ਵਟਾਈਆ। ਗੁਰਮੁਖ ਸੱਜਣ ਮੀਤ ਮੁਰਾਰੇ ਸੁਣੇ ਫ਼ਰਿਆਦ, ਪੂਰਬ ਜਨਮ ਲਹਿਣਾ ਦੇਣਾ ਖੋਜੇ ਥਾਉਂ ਥਾਈਂਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਯਾਦ, ਦਿਵਸ ਰੈਣ ਅੱਠੇ ਪਹਿਰ ਘੜੀ ਪਲ ਧਿਆਨ ਲਗਾਈਆ। ਸੋ ਲਾਲ ਦੀ ਕੁੱਲੀ ਇਕੱਲਾ ਕਰਨ ਆਇਆ ਆਬਾਦ, ਦੂਜਾ ਸੰਗ ਨਾ ਕੋਇ ਬਣਾਈਆ। ਪੂਰੀ ਕਰੇ ਪੂਰਬ ਖ਼ਾਹਿਸ਼, ਆਸਾ ਮਨਸਾ ਆਪਣੇ ਵਿਚ ਸਮਾਈਆ। ਹਰਿ ਸੰਗਤ ਸੰਗ ਪਾਵੇ ਅਗੰਮੀ ਰਾਸ,
❋
❋
ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਚਾਰ ਜੁਗ ਏਸੇ ਸਰਦਲ ਉਤੇ ਟੇਕਦੇ ਰਹਿਣ ਮਾਥ, ਮਸਤਕ ਟਿੱਕੇ ਧੂੜੀ ਨਾਲ ਰਮਾਈਆ। ਲਾਲ ਦੀ ਲਾਲ ਹੋ ਕੇ ਚਮਕੇ ਗਾਥ, ਗਹਿਰ ਗੰਭੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿੰਮਾ ਅਕਥ ਬੋਧ ਅਗਾਧ ਦਏ ਜਣਾਈਆ।