ਪੁਸਤਕਾਲਾਭਾਗ ੨੦

੧੩ ਮੱਘਰ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ

ਬਿਆਸ ਕਹੇ ਮੇਰੀ ਹੱਸੇ ਰੇਤ ਬਾਲੂ, ਬਾਲਮ ਵੇਖ ਖ਼ੁਸ਼ੀ ਮਨਾਈਆ। ਯਾਦ ਆ ਗਿਆ ਲਹਿਣਾ ਦੇਣਾ ਜਗਤ ਪੁਤ ਕਾਲੂ, ਨਾਨਕ ਸਰਗੁਣ ਵੇਖ ਵਖਾਈਆ। ਨਿਰਗੁਣ ਨਾਨਕ ਬਣ ਕੇ ਪਾਲੂ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਲਾਲੋ ਦਾ ਯਾਦ ਆਇਆ ਆਲੂ, ਵਜ਼ਨ ਢਾਈ ਛਟਾਂਕ ਸਮਝਾਈਆ। ਪੁਰਖ ਅਕਾਲ ਹੋ ਦਿਆਲੂ, ਦੀਨ ਦਿਆਲ ਦਿਤਾ ਦ੍ਰਿੜਾਈਆ। ਜਿਸ ਵੇਲੇ ਸੱਚਾ ਸਤਿਜੁਗ ਹੋਇਆ ਚਾਲੂ, ਚਾਲਾਨ ਸਭ ਦੇ (ਦਏ) ਕਰਾਈਆ। ਗੁਰਮੁਖ ਸਾਚੇ ਸਾਂਚੇ ਢਾਲੂ, ਢਈਆ ਗੋਬਿੰਦ ਰਿਹਾ ਸਮਝਾਈਆ। ਨਾਮ ਓਢਣ ਦੇ ਕੇ ਧੁਰ ਦਾ ਸਾਲੂ, ਪੜਦਾ ਏਕੰਕਾਰ ਇਕੋ ਪਾਈਆ। ਜਨ ਭਗਤਾਂ ਅੱਗੇ ਰੱਖ ਸਚ ਸਵਾਲੂ, ਹੁਕਮ ਧੁਰ ਦਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਬਿਆਸ ਕਹੇ ਮੇਰੀ ਰੇਤ ਬਾਲੂ ਹੱਸੇ, ਹਸਤੀ ਵੇਖ ਬੇਪਰਵਾਹੀਆ। ਖ਼ੁਸ਼ੀਆਂ ਵਿਚ ਨੱਸੇ, ਭੱਜੇ ਵਾਹੋ ਦਾਹੀਆ। ਮੈਨੂੰ ਹੌਲੀ ਹੌਲੀ ਦੱਸੇ, ਸੁਨੇਹੜੇ ਰਹੀ ਸੁਣਾਈਆ। ਜਲ ਵੇਖੀਏ ਗੁਰਮੁਖ ਹੋਏ ਇਕੱਠੇ, ਸਤਿ ਸੰਗਤ ਰੂਪ ਵਟਾਈਆ। ਪੁਰਖ ਅਕਾਲ ਦੀ ਚਰਨੀ ਢੱਠੇ, ਜੋ ਡਿੱਗਿਆਂ ਰਿਹਾ ਉਠਾਈਆ। ਵਿਕ ਗਏ ਓਸ ਹੱਟੇ, ਜਿਸ ਹੱਟ ਦਾ ਵਣਜਾਰਾ ਨਾ ਕੋਇ ਸਮਝਾਈਆ। ਜਨਮ ਮਰਨ ਦੇ ਮੇਟ ਕੇ ਰੱਟੇ, ਝਗੜਾ ਅਗਲਾ ਰਹੇ ਮੁਕਾਈਆ। ਸਚ ਪ੍ਰੀਤੀ ਅੰਦਰ ਰੱਤੇ, ਰਤਨ ਅਮੋਲਕ ਨਜ਼ਰੀ ਆਈਆ। ਉਨ੍ਹਾਂ ਦੇ ਕੋਲ ਓਸ ਅਬਿਨਾਸ਼ੀ ਦੇ ਪਤੇ, ਜਿਸ ਨੂੰ ਪਤਰਿਆਂ ਉਤੇ ਗੁਰ ਅਵਤਾਰ ਪੈਗ਼ੰਬਰ ਗਏ ਮਨਾਈਆ। ਉਹ ਨਿਰਗੁਣ ਹੋ ਕੇ ਨਿਰਵੈਰ ਹੋ ਕੇ ਨਿਰਾਕਾਰ ਹੋ ਕੇ ਭਗਤਾਂ ਦੀ ਕੁੱਲੀ ਵਸੇ, ਕੁੱਲੀ ਦਾ ਮਾਲਕ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਰਾਹੋਂ ਘੁੱਥੇ, ਸਾਚਾ ਰਾਹ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਬਣਾਈਆ। ਬਾਲੂ ਰੇਤ ਮੈਂ ਦੱਸਾਂ ਕੀ ਹਾਲ, ਅਹਿਵਾਲ ਦਿਆਂ ਜਣਾਈਆ। ਜਿਸ ਨੇ ਮੁਰਦੇ ਲਏ ਜਵਾਲ, ਜਵਾਲਾ ਜੋਤ ਸੇਵ ਲਗਾਈਆ। ਗੁਰਮੁਖ ਲੱਭੇ ਲਾਲ, ਲਾਲਨ ਰੰਗ ਰੰਗਾਈਆ। ਪੂਰੀ ਕਰ ਕੇ ਘਾਲ, ਕੀਤੀ ਥਾਏ ਪਾਈਆ। ਮੰਨ ਬੇਨੰਤੀ ਸਵਾਲ, ਦਰ ਆਇਆ ਬੇਪਰਵਾਹੀਆ। ਅਵੱਲੜੀ ਚਲ ਕੇ ਚਾਲ, ਸ੍ਰਿਸ਼ਟੀ ਦਿਤੀ ਭੁਲਾਈਆ। ਸੰਤ ਸਾਜਣ ਰੱਖ ਸ਼ਬਦੀ ਨਾਲ, ਜੋਤੀ ਧਾਰ ਕਰੀ ਕੁੜਮਾਈਆ। ਫਲ ਲਗਾ ਅਗੰਮੇ ਡਾਲ, ਰੁਤੜੀ ਰੁੱਤ ਆਪ ਸੁਹਾਈਆ। ਅੰਤਮ ਆਪੇ ਕਰੇ ਸੰਭਾਲ, ਦੂਜਾ ਰਾਖਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰੇਤ ਕਹੇ ਮੈਂ ਛੋਟੀ ਰਤੀ, ਕਤਰਾ ਕਤਰਾ ਨਜ਼ਰੀ ਆਈਆ। ਮੈਂ ਵੇਖ ਕੇ ਕਮਲਾਪਤੀ, ਪੱਤਨ ਬੈਠੀ ਡੇਰਾ ਲਾਈਆ। ਜਿਸ ਦੀ ਕਥਾ ਕਹਾਣੀ ਸੱਚੀ,

❋

❋

ਸਚ ਸੁਨੇਹੜਾ ਰਿਹਾ ਜਣਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚੀ, ਕੰਚਨ ਗੜ੍ਹ ਦਏ ਵਡਿਆਈਆ। ਭਗਤਾਂ ਧਾਰ ਰੱਖ ਕੇ ਅੱਛੀ, ਆਤਮ ਪਰਮਾਤਮ ਜੋੜ ਜੁੜਾਈਆ। ਕੀ ਸਾਰ ਪਾਏ ਮੀਨ ਮੱਛੀ, ਭਗਤ ਸੁਹੇਲਾ ਭਗਤੀ ਤੋਂ ਪਰੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਸੁਹਾਈਆ। ਬਿਆਸ ਕਹੇ ਬਾਲੂ ਰੇਤ ਦੇਵੇ ਹੋਕਾ, ਹੁਕਮ ਧੁਰ ਦਾ ਰਹੀ ਜਣਾਈਆ। ਮੇਰੀ ਸੁਣੋ ਕਹਾਣੀ ਚੌਦਾਂ ਲੋਕਾ, ਲੁਕਿਆ ਭੇਵ ਰਹੀ ਜਣਾਈਆ। ਜਿਸ ਦੇ ਕਾਰਨ ਜੁਗ ਚੌਕੜੀ ਜਗਾਉਂਦੇ ਰਹੇ ਜੋਤਾ, ਜੋਤਾਂ ਦਾ ਮਾਲਕ ਫੇਰਾ ਪਾਈਆ। ਜਿਸ ਦੇ ਕਾਰਨ ਸਾਫ਼ ਕਰਦੇ ਰਹੇ ਚੌਂਕਾ, ਚਾਰ ਜੁਗ ਸੇਵ ਕਮਾਈਆ। ਓਸ ਨੂੰ ਮਿਲਣ ਦਾ ਇਕੋ ਮੌਕਾ, ਵੇਲਾ ਵਕਤ ਰਿਹਾ ਦ੍ਰਿੜਾਈਆ। ਜਿਸ ਦੇ ਕੋਲ ਅਗੰਮੇ ਨਾਮ ਦੀ ਨੌਕਾ, ਦੋ ਜਹਾਨਾਂ ਪਾਰ ਲੰਘਾਈਆ। ਸਚ ਦਵਾਰ ਸੁਹਾਏ ਅਗੰਮਾ ਕੋਠਾ, ਕੁੱਲੀ ਭਗਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਆਪ ਵਖਾਈਆ। ਬਾਲੂ ਰੇਤ ਕਹੇ ਮੈਂ ਵੇਖਿਆ ਧੁਰ ਦਾ ਦਰਦੀ, ਦਾਅਵੇ ਨਾਲ ਸਮਝਾਈਆ। ਕਲਜੁਗ ਮੇਟਣ ਆਇਆ ਅੰਧੇਰ ਗਰਦੀ, ਗਦਾਗਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਵੇਖ ਕੇ ਅਰਜ਼ੀ, ਆਰਜ਼ੂ ਸਭ ਦੀ ਫੋਲ ਫੁਲਾਈਆ। ਅੱਗੇ ਕਰੇ ਆਪਣੀ ਮਰਜ਼ੀ, ਮਰੀਜ਼ ਵੇਖੇ ਜਗਤ ਲੋਕਾਈਆ। ਖੇਲ ਕਰ ਨਰਾਇਣ ਨਰ ਦੀ, ਨਰ ਹਰਿ ਆਪਣਾ ਹੁਕਮ ਚਲਾਈਆ। ਦੋ ਜਹਾਨਾਂ ਕਲਾ ਰੱਖੇ ਚੜ੍ਹਦੀ, ਚੜ੍ਹਦਾ ਲਹਿੰਦਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਉਪਜਾਈਆ। ਬਿਆਸ ਕਹੇ ਬਾਲੂ ਰੇਤ ਰਹੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਵਾਜਾਂ ਰਹੀ ਮਾਰ, ਹਾੜਿਆਂ ਵਿਚ ਜਣਾਈਆ। ਇਕੋ ਕਰੋ ਦੀਦਾਰ, ਘਰ ਸਾਚੇ ਦਰਸ਼ਨ ਪਾਈਆ। ਜਨ ਭਗਤੋ ਤੁਹਾਡਾ ਇਹ ਵਿਹਾਰ, ਦੂਜੀ ਖੇਲ ਨਾ ਕੋਇ ਰਚਾਈਆ। ਪਿਛਲੇ ਜਮਾਂ ਕੀਤੇ ਹਾਰ, ਹਾਰ ਜਿਤ ਵਿਚ ਬਦਲਾਈਆ। ਗੁਰਮੁਖ ਰਹੇ ਨਾ ਕੋਇ ਦੁਖਿਆਰ, ਦੁਖੀਆਂ ਦਰਦ ਗੁਆਈਆ। ਜੇ ਅੰਤਰ ਕਰੋ ਪਿਆਰ, ਬਸੰਤਰ ਬਾਹਰੋਂ ਦਏ ਬੁਝਾਈਆ। ਸਾਚਾ ਮੰਤਰ ਕਰੋ ਜੈਕਾਰ, ਲੋਕ ਲੱਜਿਆ ਜਗਤ ਗਵਾਈਆ। ਇਹ ਸਤਿਜੁਗ ਦੀ ਸਾਚੀ ਧਾਰ, ਕਲਜੁਗ ਰੂਪ ਰਹੀ ਬਦਲਾਈਆ। ਅੱਗੇ ਕੋਈ ਨਾ ਉਤਰੇ ਪਾਰ, ਉੱਤਰ ਪੂਰਬ ਪੱਛਮ ਦੱਖਣ ਨਾ ਕੋਇ ਸਹਾਈਆ। ਸਹਿਮਤ ਹੋਏ ਗੁਰੂ ਅਵਤਾਰ, ਪੈਗ਼ੰਬਰ ਖ਼ੁਸ਼ੀ ਬਣਾਈਆ। ਲਹਿਣਾ ਮੁੱਕੇ ਜੁਗ ਚਾਰ, ਚੌਕੜੀ ਬੈਠੀ ਸੀਸ ਝੁਕਾਈਆ। ਹੁਕਮ ਚਲੇ ਇਕ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਭਗਵਨ ਭਗਤਾਂ ਕਰੇ ਪਿਆਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਦੇਵੇ ਧੁਰ ਦੀ ਰੇਤ, ਬਾਲੂ ਆਪਣਾ ਹਾਲ ਜਣਾਈਆ। ਪੁਰਖ ਅਕਾਲ ਕਰੋ ਹੇਤ, ਮਿਤਰ ਪਿਆਰਾ ਇਕੋ ਨਜ਼ਰੀ ਆਈਆ। ਜਿਸ ਨੇ ਰੁੱਤ ਬਦਲਣੀ ਚੇਤ, ਚੇਤਨ ਸੁਰਤੀ ਦਏ ਕਰਾਈਆ। ਜਗਤ ਵਿਕਾਰਾ ਕਰ ਕੇ ਖੇਤ, ਨੇਤ ਨੇਤ ਦਰਸ਼ਨ ਦੇਵੇ ਚਾਈਂ ਚਾਈਂਆ। ਕੁਛ ਲੇਖਾ ਬਾਕੀ ਜੇਠ, ਅਗਨੀ ਤਤ ਰਿਹਾ ਤਪਾਈਆ। ਮਾਣ ਟੁੱਟੇ ਵਿਕਾਰੀ ਸੇਠ, ਹੰਕਾਰੀ ਗੜ੍ਹ ਆਪ ਤੁੜਾਈਆ। ਜਨ ਭਗਤ ਬਣਾ ਕੇ ਵੱਖਰਾ ਲੇਖ, ਲੇਖੇ ਆਪਣੇ ਵਿਚ ਲਗਾਈਆ। ਵਸਾ ਕੇ ਸਾਚਾ ਦੇਸ, ਦੇਸ ਦੇ ਮਾਲਕ ਦਏ ਬਣਾਈਆ। ਇਕੱਠੇ ਕਰ ਕੇ ਬਖ਼ਸ਼ੇ ਟੇਕ, ਟਿੱਕਾ ਨਾਮ ਲਗਾਈਆ। ਜਨ ਭਗਤੋ

❋

❋

ਤੁਸੀਂ ਆਦਿ ਅੰਤ ਦੇ ਏਕ, ਇਕੇ ਵਿਚ ਸਮਾਈਆ। ਜਿਨ੍ਹਾਂ ਕਾਰਨ ਬਦਲਿਆ ਭੇਖ, ਭਿਖਸ਼ੂ ਬਣ ਕੇ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਰੰਗ ਰਿਹਾ ਰੰਗਾਈਆ। ਬਾਲੂ ਰੇਤ ਕਹੇ ਮੈਂ ਭਗਤਾਂ ਵੇਖਿਆ ਬੁਲਾਉਂਦਾ, ਖ਼ੁਸ਼ੀ ਬੁੱਲਾਂ ਉਤੇ ਆਈਆ। ਸੁਤਿਆਂ ਆਪ ਉਠਾਉਂਦਾ, ਹਲੂਣੇ ਨਾਲ ਜਗਾਈਆ। ਭੁੱਖਿਆਂ ਆਪ ਰਜਾਉਂਦਾ, ਅੰਮ੍ਰਿਤ ਜਾਮ ਪਿਆਈਆ। ਵਿਛੜਿਆਂ ਆਪ ਮਿਲਾਉਂਦਾ, ਜਨਮ ਕਰਮ ਫੋਲ ਫੁਲਾਈਆ। ਸਾਚੀ ਧਾਰ ਆਪ ਰਖਾਉਂਦਾ, ਰੱਖਿਆ ਕਰੇ ਥਾਉਂ ਥਾਈਂਆ। ਸੰਤ ਸੁਹੇਲੇ ਅੰਗ ਲਗਾਉਂਦਾ, ਅੰਗੀਕਾਰ ਆਪ ਹੋ ਜਾਈਆ। ਵੇਲਾ ਵਕਤ ਆਪ ਸੁਹਾਉਂਦਾ, ਸੁਹੰਜਣੀ ਘੜੀ ਦਏ ਵਡਿਆਈਆ। ਗੁਰਮੁਖਾਂ ਮਾਤਲੋਕ ਵਡਿਆਉਂਦਾ, ਦੋ ਜਹਾਨਾਂ ਹੋਵੇ ਸਹਾਈਆ। ਖੇਲ ਕਰੇ ਸਚ ਨਿਆਉਂ ਦਾ, ਨਿਆਂਕਾਰ ਇਕੋ ਇਕ ਹੋ ਜਾਈਆ। ਹਰਿਜਨ ਸਾਚੇ ਰੰਗ ਰੰਗਾਉਂਦਾ, ਲਾਲ ਗੁਲਾਲਾ ਆਪ ਚੜ੍ਹਾਈਆ। ਜਿਸ ਕਾਰਨ ਹਰਿ ਸੰਗਤ ਹਾਰ ਪਹਿਨਾਉਂਦਾ, ਬਿਨਾਂ ਪੰਨਿਆਂ ਤੋਂ ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਸਮਝਾਈਆ। ਆਪਣਾ ਮਾਣ ਸ੍ਰੀ ਭਗਵਾਨ ਜਨ ਭਗਤਾਂ ਝੋਲੀ ਪਾਉਂਦਾ, ਆਪਣੀ ਮਨਸਾ ਨਾ ਕੋਇ ਰਖਾਈਆ। ਬਿਨ ਭਗਤਾਂ ਅਬਿਨਾਸ਼ੀ ਕਰਤਾ ਕੰਮ ਕਿਸੇ ਨਾ ਆਉਂਦਾ, ਦੋ ਜਹਾਨ ਨਿਕੰਮਾ ਨਜ਼ਰੀ ਆਈਆ। ਏਸੇ ਕਾਰਨ ਗੁਰਮੁਖ ਕੁੱਲੀ ਭਾਗ ਲਗਾਉਂਦਾ, ਭਗਵਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੇ ਵਿਛੜੇ ਇਕੋ ਘਰ ਵਸਾਉਂਦਾ, ਵੱਖਰਾ ਦਰ ਨਾ ਕੋਇ ਬਣਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਬਲਵਿੰਦਰ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਬਿਆਸ ਕਹੇ ਮੈਂ ਧੁਰ ਦਾ ਆਸਾਵੰਦ, ਆਸਾ ਪੂਰੀ ਦੇ ਕਰਾਈਆ। ਤੇਰੇ ਹੁਕਮ ਦਾ ਹੋ ਪਾਬੰਦ, ਦਿਵਸ ਰੈਣ ਸੇਵ ਕਮਾਈਆ। ਅਗੰਮੀ ਨਾਮ ਦਾ ਦੇ ਛੰਦ, ਢੋਲਾ ਇਕ ਸਮਝਾਈਆ। ਬਿਨਾ ਰਸਨਾ ਦੇ ਆਵੇ ਅਨੰਦ, ਅਨੰਦ ਆਪਣਾ ਦੇ ਪਰਗਟਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਵਿਚ ਤੇਰਾ ਨਾਮ ਧਿਆਈਆ। ਜੁਗ ਚੌਕੜੀ ਦਾ ਪਿਛਲਾ ਅਗਲਾ ਮੁਕੇ ਪੰਧ, ਸਫ਼ਰਾਂ ਵਿਚ ਨਾ ਕੋਇ ਭਵਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਪਾਰਬ੍ਰਹਮ ਪ੍ਰਭ ਤੇਰੀ ਓਟ ਰਖਾਈਆ। ਸਤਿਜੁਗ ਤਰੇਤਾ ਦੁਆਪਰ ਗਿਆ ਲੰਘ, ਕਲਜੁਗ ਅੰਤ ਰਿਹਾ ਕੁਰਲਾਈਆ। ਸੇਜ ਸੁਹੰਜਣੀ ਦਿਸੇ ਪਲੰਘ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜਗਤ ਵਾਸਨਾ ਦੁਨੀ ਹੋਈ ਰੰਡ, ਬਿਨ ਹਰਿ ਕੰਤ ਖ਼ੁਸ਼ੀ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਬਿਆਸ ਕਹੇ ਮੈਂ ਸੁਣਦਾ ਰਿਹਾ ਸਲੋਕ, ਮਹਿੰਮਾ ਵਾਲਾ ਢੋਲਾ ਤੇਰਾ ਗਾਈਆ। ਤੱਕਦਾ ਰਿਹਾ ਲੋਕ ਪਰਲੋਕ, ਦੋ ਜਹਾਨਾਂ ਅੱਖ ਖੁਲ੍ਹਾਈਆ। ਤੇਰਾ ਭਾਣਾ ਕੋਇ ਨਾ ਸਕਿਆ ਰੋਕ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਸ਼ਬਦੀ ਧਾਰ ਸੋਚ, ਬੁੱਧੀ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦੁਨੀਆ ਕਾਇਨਾਤ ਕੋਈ ਨਾ ਕਰੇ ਹੋਸ਼, ਬੇਹੋਸ਼ ਹੋਈ ਲੋਕਾਈਆ। ਖ਼ਾਲੀ ਦਿਸੇ ਕਾਇਆ ਮਾਟੀ ਚਮੜੀ ਪੋਸ਼, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈ ਮਿਲਾਈਆ। ਬਿਆਸ ਕਹੇ ਮੇਰਾ ਅੰਤਮ ਕੱਟ ਵਿਛੋੜਾ, ਵਿਛੜਿਆਂ

❋

❋

ਲੈ ਮਿਲਾਈਆ। ਨਿਰਗੁਣ ਧਾਰ ਨਿਰਗੁਣ ਹੋਵੇ ਜੋੜਾ, ਸਰਗੁਣ ਮਿਲ ਕੇ ਵੱਜੇ ਵਧਾਈਆ। ਅਗਲਾ ਵਕਤ ਰਹਿ ਗਿਆ ਥੋੜਾ, ਬਿਨ ਤੇਰੇ ਭੇਵ ਕਿਸੇ ਨਾ ਆਈਆ। ਆਪਣੇ ਪ੍ਰੇਮ ਦਾ ਦੇ ਭੋਰਾ, ਜਗਤ ਭੰਡਾਰੇ ਦਾ ਲੇਖਾ ਦੇ ਮੁਕਾਈਆ। ਮੈਂ ਤੇਰਾ ਨੌਜਵਾਨ ਬਾਂਕਾ ਛੋਹਰਾ, ਜੁਗ ਚੌਕੜੀ ਸੇਵ ਕਮਾਈਆ। ਤੂੰ ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਦਿਤੀ ਵਡਿਆਈਆ। ਇਕੋ ਦੱਸ ਆਪਣਾ ਦੋਹਰਾ, ਦੋਹਾਂ ਮਿਲ ਕੇ ਵੱਜੇ ਵਧਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰਾ, ਚਰਨ ਕਵਲ ਢਹਿ ਕੇ ਮੰਗ ਮੰਗਾਈਆ। ਝਗੜਾ ਚੁੱਕੇ ਤੋਰਾ ਮੋਰਾ, ਮੋਹ ਮੁਹੱਬਤ ਆਪਣੇ ਨਾਲ ਬੰਧਾਈਆ। ਤੇਰਾ ਮੰਤਰ ਫ਼ੁਰਨਾ ਫੁਰੇ ਫੋਰਾ, ਫੌਰਨ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਕਰਨੀ ਅੰਦਰ ਪਾ ਮੋੜਾ, ਮੁਹਰੇ ਹੋ ਕੇ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਖੁਲ੍ਹਾਈਆ। ਬਿਆਸ ਕਹੇ ਮੇਰੀ ਆਸਾ ਨਾ ਜਾਏ ਬਿਰਥੀ, ਵਿਸ਼ਵਾਸ਼ ਦੇਣਾ ਬੰਧਾਈਆ। ਮੈਨੂੰ ਰਲਾਉਣਾ ਨਾ ਨਾਲ ਕੂੜੀ ਸ੍ਰਿਸ਼ਟੀ, ਸ਼ਰਅ ਵਿਚ ਨਾ ਕੋਇ ਫਸਾਈਆ। ਮੈਨੂੰ ਬਹਾਉਣਾ ਨਾ ਸਵਰਗ ਬਹਿਸ਼ਤੀ, ਸਵਰਗ ਬਹਿਸ਼ਤ ਦੀ ਲੋੜ ਨਾ ਕੋਇ ਰਖਾਈਆ। ਮੈਨੂੰ ਬਣਾਉਣਾ ਨਾ ਮਨ ਵਾਸਨਾ ਗ੍ਰਿਹਸਤੀ, ਗ੍ਰਹਿ ਦੁਨੀ ਨਾ ਕੋਇ ਲੋਕਾਈਆ। ਮੈਂ ਇਕੋ ਮੰਗਾਂ ਤੇਰਾ ਇਸ਼ਟੀ, ਇਸ਼ਟ ਦੇਵ ਤੂੰ ਹੀ ਨਜ਼ਰੀ ਆਈਆ। ਲੇਖਾ ਮੁਕਾਉਣਾ ਟਾਂਕ ਜਿਸਤੀ, ਨੂਰ ਨੂਰ ਵਿਚ ਟਿਕਾਈਆ। ਤੇਰੀ ਮੁਹੱਬਤ ਕਿਸੇ ਦਵਾਰੇ ਨਾ ਮਿਲੇ ਵਿਕਦੀ, ਕੀਮਤ ਜਗਤ ਨਾ ਕੋਇ ਰਖਾਈਆ। ਮੈਂ ਓਟ ਰੱਖੀ ਇਕ ਦੀ, ਏਕੰਕਾਰ ਤੇਰਾ ਧਿਆਨ ਲਗਾਈਆ। ਤੇਰੀ ਤਾਰ ਸਿਤਾਰ ਅੰਤਰ ਅੰਤਰ ਖਿਚਦੀ, ਪ੍ਰੇਮ ਰਬਾਬ ਰਹੀ ਵਜਾਈਆ। ਕੁਛ ਘੁੰਡੀ ਖੋਲ੍ਹ ਵਿਚ ਦੀ, ਪੜਦਾ ਦੇ ਉਠਾਈਆ। ਕਰਵਟ ਬਦਲ ਆਪਣੀ ਪਿਠ ਦੀ, ਸਨਮੁਖ ਹੋ ਕੇ ਸੋਭਾ ਪਾਈਆ। ਮੇਰੀ ਆਸਾ ਰਾਹ ਤੱਕੇ ਕਿਤ ਦੀ, ਕੇਤੇ ਜੁਗ ਗਏ ਵਿਹਾਈਆ। ਮਨਸਾ ਪੂਰੀ ਕਰ ਮਿਤ ਦੀ, ਨਰ ਨਰਾਇਣ ਦਇਆ ਕਮਾਈਆ। ਖ਼ਾਹਿਸ਼ ਰਹੇ ਨਾ ਠਗੌਰੀ ਵਾਲੇ ਚਿਤ ਦੀ, ਠਾਕਰ ਹੋ ਕੇ ਜੋੜ ਜੁੜਾਈਆ। ਜਿਧਰ ਵੇਖਾਂ ਤੇਰੀ ਜੋਤ ਨੂਰ ਧਾਰ ਰਹੇ ਦਿਸਦੀ, ਦਹਿ ਦਿਸ਼ਾ ਨਜ਼ਰੀ ਆਈਆ। ਕੁਛ ਲੇਖਣੀ ਵੇਦ ਵਿਆਸ ਵਾਲੀ ਚਿਟ ਦੀ, ਚਿੱਟੇ ਉਤੇ ਕਾਲਾ ਗਿਆ ਪਾਈਆ। ਕੁਛ ਬਾਕੀ ਰਵਦਾਸ ਚਮਾਰੇ ਦੀ ਇੱਟ ਦੀ, ਬਹੱਤਰਾਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੱਬਤ ਬਖ਼ਸ਼ ਆਪਣੀ ਸਿਕ ਦੀ, ਸਿਖ਼ਰ ਚੋਟੀ ਚੜ੍ਹ ਕੇ ਮੇਲਾ ਲੈਣਾ ਮਿਲਾਈਆ। ਬਿਆਸ ਕਹੇ ਮੇਰੀ ਚੋਟੀ ਚੜ੍ਹ ਜਾ ਸਿਖ਼ਰ, ਵਹਿਣਾ ਵਿਚੋਂ ਪੰਧ ਮੁਕਾਈਆ। ਮੇਰਾ ਅਗਲਾ ਮੁਕ ਜਾਏ ਫ਼ਿਕਰ, ਫ਼ਾਕਾਕਸ਼ੀ ਦੇ ਗਵਾਈਆ। ਮੈਂ ਚਲ ਕੇ ਆਇਆ ਇਧਰ, ਪੈਂਡਾ ਪੰਧ ਮੁਕਾਈਆ। ਕੁਛ ਵਾਇਦਾ ਕ੍ਰਿਸ਼ਨ ਨਾਲ ਬਿਦਰ, ਭੁੱਖਿਆਂ ਗਿਆ ਸਮਝਾਈਆ। ਪੁਰਖ ਅਕਾਲ ਜਨ ਭਗਤਾਂ ਪੂਰੀ ਕਰੇ ਸਿਧਰ, ਸੱਧਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਵਖਾਈਆ। ਬਿਆਸ ਕਹੇ ਮੇਰਾ ਲੇਖਾ ਦੱਸ ਖੋਲ੍ਹ, ਖ਼ਾਲੀ ਹੱਥ ਦਿਆਂ ਦੁਹਾਈਆ। ਆਦਿ ਜੁਗਾਦੀ ਸੁੱਤੇ ਅਬਿਨਾਸ਼ੀ ਅਚੁਤੇ ਬੋਲ, ਆਪਣੀ ਆਵਾਜ਼ ਲਗਾਈਆ। ਜੁਗ ਚੌਕੜੀ ਮੈਂ ਵਹਿਣਾ ਵਿਚ ਕਰਦਾ ਰਿਹਾ ਘੋਲ, ਭੱਜਿਆ ਵਾਹੋ ਦਾਹੀਆ। ਮੇਰਾ ਤਤ ਸਕਿਆ ਨਾ ਕੋਇ ਵਿਰੋਲ, ਮਥਨ ਵਿਚ ਨਾ ਕੋਇ ਲਿਆਈਆ। ਕੋਟਨ ਕੋਟ ਸਾਧ ਸੰਤ ਵਜਾ ਕੇ ਗਏ ਢੋਲ, ਡੰਕਾ ਤੇਰਾ ਨਾਮ ਸੁਣਾਈਆ। ਅੰਤਮ ਰਿਹਾ ਕੋਈ ਨਾ ਕੋਲ, ਸਾਰੇ ਕਰ ਕੇ

❋

❋

ਗਏ ਜੁਦਾਈਆ। ਮੇਰੇ ਅੰਦਰ ਪੈਂਦਾ ਹੌਲ, ਦੁੱਖਾਂ ਦਿਆਂ ਸੁਣਾਈਆ। ਸਪਤ ਰਿਖੀ ਦਾ ਯਾਦ ਆਇਆ ਪਿਛਲਾ ਕੌਲ, ਇਕਰਾਰਨਾਮਾ ਭੋਜ ਪੱਤਰਾਂ ਉਤੇ ਲਿਖਾਈਆ। ਕੁਛ ਨਾਨਕ ਚਰਨਾਂ ਦਾ ਚਰਨੋਦਕ ਗਿਆ ਡੋਲ੍ਹ, ਚੁਲੇ ਤਿੰਨ ਹੱਥ ਉਠਾਈਆ। ਕੁਛ ਰਵਦਾਸਾ ਮੇਰੇ ਅੰਦਰੋਂ ਬਾਲੂ ਰੇਤ ਗਿਆ ਰੋਲ, ਮੁੱਠੀ ਢਾਈ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਬਿਆਸ ਕਹੇ ਮੈਂ ਮੰਗਾਂ ਥੋੜਾ, ਬਹੁਤੀ ਆਸ ਨਾ ਕੋਇ ਰਖਾਈਆ। ਰਾਮ ਦਾ ਫਿਰਿਆ ਘੋੜਾ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਵਿਚ ਪਿਛਲਾ ਰੱਖ ਕੇ ਪੌੜਾ, ਅਗਲਾ ਮੁਖ ਗਿਆ ਬਦਲਾਈਆ। ਕੰਨਾਂ ਤੋਂ ਹੋ ਕੇ ਡੋਰਾ, ਨੇਤਰ ਤੇਰੇ ਵੱਲ ਉਠਾਈਆ। ਵਾਹੋ ਦਾਹੀ ਫੇਰ ਦੌੜਾ, ਦਿਸ਼ਾ ਆਪਣੀ ਲਈ ਬਦਲਾਈਆ। ਉਚੀ ਕੂਕੇ ਦੱਸਦਾ ਜਾਏ ਪੁਰਖ ਅਕਾਲ ਧੁਰ ਦਾ ਚੋਰਾ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇਣਾ ਉਠਾਈਆ। ਬਿਆਸ ਕਹੇ ਮੈਂ ਕੀ ਕਰਾਂ ਤੇਰੀ ਗਿਣਤੀ, ਅਨਗਿਣਤ ਤੇਰੀ ਵਡਿਆਈਆ। ਸੀਤਾ ਇੱਕੀਆਂ ਕਦਮਾਂ ਨਾਲ ਮੈਨੂੰ ਰਹੀ ਮਿਣਦੀ, ਪਿਛੇ ਭੌਂ ਭੌਂ ਧਿਆਨ ਲਗਾਈਆ। ਇਹ ਸੇਵਾ ਲੱਗੀ ਰਹੀ ਤਿੰਨ ਦਿਨ ਦੀ, ਆਰ ਪਾਰ ਨਾ ਕੋਇ ਕਰਾਈਆ। ਧਾਰ ਨਜ਼ਰ ਆਈ ਤੇਰੇ ਚਿੰਨ੍ਹ ਦੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੱਖਾਂ ਮੀਟ ਅਰਸ਼ਾਂ ਉਤੇ ਮੰਡਲ ਰਾਸ ਗਿਣਦੀ, ਤਾਰ ਤਾਰਿਆਂ ਵਿਚ ਰਖਾਈਆ। ਇਹ ਖੇਲ ਹੋਈ ਛਿਨ ਦੀ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਤੇਰੇ ਹੱਥ ਸਰਬ ਵਡਿਆਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਸਰਵਣ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਬਿਆਸ ਕਹੇ ਮੇਰੀ ਆਸਾ ਲੰਬੀ, ਆਯੂ ਸਮਝ ਕੋਇ ਨਾ ਆਈਆ। ਜਿਸ ਨੂੰ ਸੁਣ ਕੇ ਧਰਤ ਧਵਲ ਧੌਲ ਕੰਬੀ, ਹਿੱਲੀ ਵਾਹੋ ਦਾਹੀਆ। ਜਿਸ ਵੇਲੇ ਲੋਕਮਾਤ ਜਗਤ ਸਾਧ ਹੋਏ ਦੰਭੀ, ਕੁਟੰਬ ਕੂੜ ਨਜ਼ਰੀ ਆਈਆ। ਦੀਨ ਦੁਨੀ ਖ਼ੁਸ਼ੀ ਬਦਲੇ ਵਿਚ ਗ਼ਮੀ, ਗ਼ਮਗੀਨ ਦੇਣ ਦੁਹਾਈਆ। ਪੁਰਖ ਅਕਾਲ ਓਸ ਵੇਲੇ ਆਪਣੀ ਧਾਰ ਚਲਾਵੀਂ ਨਵੀਂ, ਨਵ ਨੌ ਚਾਰ ਪੰਧ ਮੁਕਾਈਆ। ਦੁਨੀਆ ਵੱਲੋਂ ਗੂੜ੍ਹੀ ਨੀਂਦ ਸਵੀਂ, ਗੁਰਮੁਖ ਭਗਤ ਲੈਣੇ ਜਗਾਈਆ। ਗ਼ਰੀਬ ਨਿਮਾਣਿਆਂ ਘਰ ਬਹਵੀਂ, ਸ਼ਾਹ ਸੁਲਤਾਨਾਂ ਦਰ ਦੁਰਕਾਈਆ। ਉਨ੍ਹਾਂ ਦੀ ਸਾਰ ਲਵੀਂ, ਜੋ ਜੁਗ ਜਨਮ ਦੇ ਵਿਛੜੇ ਧਿਆਨ ਲਗਾਈਆ। ਉਨ੍ਹਾਂ ਸੰਗ ਰਵ੍ਹੀਂ, ਜੋ ਤੇਰੀ ਓਟ ਤਕਾਈਆ। ਨਾਮ ਭੰਡਾਰਾ ਸਾਚੀ ਵਸਤ (ਦਵੀਂ), ਬਿਨ ਹੱਥਾਂ ਆਪ ਵਰਤਾਈਆ। ਕੁਛ ਲਹਿਣਾ ਰੱਖੀਂ ਯਾਦ ਜਿਸ ਵੇਲੇ ਅਰਜਨ ਬੈਠਾ ਤਵੀ, ਰਾਵੀ ਰਵੀ ਨਾਲ ਸਲਾਹ ਪਕਾਈਆ। ਜਿਸ ਵੇਲੇ ਪੁਰਖ ਅਕਾਲ ਆਪਣੇ ਸ਼ਬਦ ਦਾ ਬਣਿਆ ਕਵੀ, ਲੇਖਾ ਲਿਖਤ ਤੇਰੇ ਹੱਥ ਫੜਾਈਆ। ਗ੍ਰੰਥ ਸ਼ਾਸਤਰ ਵਾਕ ਭਵਿਖਤ ਗੁਰ ਅਵਤਾਰ ਪੈਗ਼ੰਬਰ ਉਸ ਨੂੰ ਜਾਨਣ ਅਵਤਾਰ ਚਵ੍ਹੀ, ਜਗਤ ਦੁਨੀਆ ਸਮਝ ਕਿਸੇ ਨਾ ਆਈਆ। ਧੁਰ ਦਾ ਢੋਲਾ ਬਣ ਵਿਚੋਲਾ ਇਕੋ ਗਵੀਂ, ਗਹਿਰ ਗੰਭੀਰ ਇਕੋ ਆਪਣਾ ਨਾਮ ਦੇਣਾ ਪਰਗਟਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬਿਆਸ ਕਹੇ ਮੇਰੀ ਆਸਾ ਬਹੁ ਬਹੁ ਲੰਬੀ, ਮਿਣਤੀ ਵਿਚ ਨਾਪ ਨਾ ਕੋਇ ਕਰਾਈਆ। ਪਿਆਰ ਦੀ ਧਾਰੋਂ ਆਪੇ ਜੰਮੀ, ਨਿਕਲੀ ਚਾਈਂ ਚਾਈਂਆ। ਸਦ ਜੀਵਤ ਬਿਨਾ ਦਮੀ, ਸਾਸ ਸਵਾਸ ਨਾ ਕੋਇ ਰਖਾਈਆ। ਅੱਠੇ ਪਹਿਰ ਫਿਰੇ ਭੰਨੀ, ਚਾਰ ਕੁੰਟ ਧਿਆਨ ਲਗਾਈਆ। ਤੇਰਾ ਹੁਕਮ ਸੁਣਨਾ ਚਾਹੁੰਦੀ ਕੰਨੀ, ਧੁਰ ਫ਼ਰਮਾਨਾ ਦੇ ਦ੍ਰਿੜਾਈਆ। ਤੂੰ ਸ਼ਾਹ ਪਾਤਸ਼ਾਹ ਵੱਡਾ ਧਨੀ, ਧਨਾਢ ਇਕੋ ਨਜ਼ਰੀ ਆਈਆ। ਤੇਰੀ ਧਾਰ ਹੁਕਮ ਵਾਲੀ ਮੰਨੀ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤ ਕਰੀਂ ਨਾ ਅੰਨ੍ਹੀਂ, ਨਿਜ ਨੇਤਰ ਦੇਣਾ ਖੁਲ੍ਹਾਈਆ। ਪ੍ਰੀਤਮ ਬਣ ਕੇ ਸਾਚਾ ਤਨੀ, ਤੰਦ ਸਿਤਾਰ ਦੇਣਾ ਵਜਾਈਆ। ਵੇਖ ਵਸੇਰਾ ਛੱਪਰ ਛੰਨੀ, ਛਹਿਬਰ ਆਪਣਾ ਨਾਮ ਲਗਾਈਆ। ਜਿਹੜੀ ਧੂੜ ਭੀਲਣੀ ਰਾਮ ਚਰਨ ਆਪਣੀ ਕੰਨੀ ਬੰਨ੍ਹੀ, ਸਾਢੇ ਤਿੰਨ ਸਾਲ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਵਿਚ ਲਗਾਈਆ। ਬਿਆਸ ਕਹੇ ਮੇਰੀ ਆਸਾ ਨਾ ਵੇਖੀਂ ਪੁਰਾਣੀ, ਪੂਰਬਲੇ ਜਨਮ ਨਾਲ ਰਲਾਈਆ। ਜਿਹਨੂੰ ਲਿਖਿਆ ਨਾ ਕਿਸੇ ਪੁਰਾਣ ਪਰਾਨੀ, ਵੇਦਾਂ ਵਿਚ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਨਾ ਹੋਏ ਨਿਗਾਹਬਾਨੀ, ਸਿਰ ਹੱਥ ਨਾ ਕੋਇ ਟਿਕਾਈਆ। ਸਾਰੇ ਤੇਰੇ ਆਉਣ ਦੀ ਦੱਸ ਕੇ ਗਏ ਨਿਸ਼ਾਨੀ, ਨਿਸ਼ਾਵਰ ਆਪਣਾ ਆਪ ਕਰਾਈਆ। ਅੱਖਰਾਂ ਵਾਲੀ ਗਾ ਕੇ ਕਹਾਣੀ, ਬਾਣੀ ਤੇਰਾ ਨਾਮ ਪਰਗਟਾਈਆ। ਮੇਰੀ ਸੱਧਰਾਂ ਵਾਲੀ ਜਵਾਨੀ ਮਸਤਾਨੀ, ਹੱਥ ਕਿਸੇ ਨਾ ਆਈਆ। ਤੇਰਾ ਖੇਲ ਗੁਣ ਨਿਧਾਨੀ, ਗੁਣਵੰਤੇ ਵੇਖ ਵਖਾਈਆ। ਜੁਗ ਚੌਕੜੀ ਮੇਰੇ ਨਾਲ ਹੁੰਦੀ ਰਹੀ ਸ਼ੈਤਾਨੀ, ਸ਼ਰਅ ਵਾਲਾ ਸੰਗਲ ਨਾ ਕੋਇ ਕਟਾਈਆ। ਕਲਜੁਗ ਅੰਤ ਕਰ ਮਿਹਰਵਾਨੀ, ਮਹਿਬੂਬ ਤੇਰੀ ਆਸ ਰਖਾਈਆ। ਮੇਰੀ ਆਸਾ ਨਹੀਂ ਬੇਗਾਨੀ, ਬੇਨੰਤੀ ਓਹੋ ਚਲੀ ਆਈਆ। ਝਗੜਾ ਕੇਸ ਨਹੀਂ ਦੀਵਾਨੀ, ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤਦਿਆਂ ਦੇਰ ਨਾ ਲੱਗੀ ਰਾਈਆ। ਮੇਰੇ ਵਿਚੋਂ ਆਂਚਲ ਧੋ ਕੇ ਗਈ ਆਦਿ ਸ਼ਕਤ ਭਵਾਨੀ, ਦੁਰਗਾ ਆਪਣਾ ਪੱਲੂ ਵਿਚ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਸਾਚੇ ਦਰ ਕਰ ਪਰਵਾਨੀ, ਪਰਮ ਪੁਰਖ ਤੇਰੀ ਆਸ ਰਖਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਬਿਆਸ ਕਹੇ ਮੇਰੀ ਆਸਾ ਨਿੱਕੀ, ਨਿੱਕਾ ਹੋ ਕੇ ਰਿਹਾ ਜਣਾਈਆ। ਭਗਤ ਭਗਵਾਨ ਦੀ ਵੇਖਾਂ ਸਿੱਖੀ, ਸਨਮੁਖ ਹੋ ਕੇ ਦਰਸ਼ਨ ਪਾਈਆ। ਜਿਨ੍ਹਾਂ ਦੀ ਧਾਰ ਗੋਬਿੰਦ ਲਿਖੀ, ਅਗਲਾ ਲੇਖਾ ਆਪਣੇ ਨਾਲ ਰਖਾਈਆ। ਸਾਚੀ ਦੇ ਕੇ ਗਿਆ ਚਿੱਠੀ, ਬਿਨ ਕਾਗ਼ਜ਼ ਟੁਕੜੇ ਹੱਥ ਫੜਾਈਆ। ਮੇਲਾ ਮਿਲੇ ਧੁਰ ਦੀ ਇੱਕੀ, ਬੀਸ ਇਕੀਸਾ ਨਾਲ ਰਲਾਈਆ। ਓਨ੍ਹਾਂ ਜਗਤ ਵਾਸਨਾ ਜਾਏ ਜਿਤੀ, ਤ੍ਰਿਸ਼ਨਾ ਕੂੜ ਨਾ ਕੋਇ ਤਪਾਈਆ। ਸੰਮਤ ਸ਼ਹਿਨਸ਼ਾਹੀ ਦੀ ਹੋਵੇ ਮਿਤੀ, ਮਿਤਰ ਪਿਆਰਾ ਵੇਖ ਵਖਾਈਆ। ਸਾਚੇ ਨਾਮ ਦੀ ਧਾਰ ਦੱਸ ਕੇ ਮਿੱਠੀ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਮੁਕਾਈਆ। ਬਿਆਸ ਕਹੇ ਮੇਰੀ ਆਸਾ ਨਾ ਛੋਟੀ ਨਾ ਵੱਡੀ, ਦੋਹਾਂ

❋

❋

ਵਿਚ ਸਮਾਈਆ। ਤੇਰੇ ਹੁਕਮੇ ਅੰਦਰ ਬੱਧੀ, ਜੁਗ ਚੌਕੜੀ ਰਾਹ ਤਕਾਈਆ। ਅੰਤ ਵੇਖ ਵੀਹਵੀਂ ਸਦੀ, ਸਦਮਿਆਂ ਵਾਲੀ ਦਏ ਦੁਹਾਈਆ। ਮੈਂ ਕੋਈ ਧਾਰ ਨਹੀਂ ਵਹਿਣ ਵਾਲੀ ਨਦੀ, ਜਲ ਆਪਣਾ ਰੂਪ ਬਦਲਾਈਆ। ਮੇਰੀ ਜੋਤ ਓਸ ਨਾਲ ਜਗੀ, ਜੋ ਜਗਤ ਦਾ ਮਾਲਕ ਇਕ ਅਖਵਾਈਆ। ਪ੍ਰੀਤੀ ਓਸ ਨਾਲ ਲੱਗੀ, ਜੋ ਕਦੀਮ ਦਾ ਮਾਲਕ ਧੁਰਦਰਗਾਹੀਆ। ਸਿਤਾਰ ਓਸ ਨਾਲ ਵੱਜੀ, ਜਿਸ ਦਾ ਤੰਦ ਨਾ ਕੋਇ ਤੁੜਾਈਆ। ਓਸ ਦਵਾਰ ਬਹਿ ਕੇ ਸਜੀ, ਜਿਥੇ ਸੱਜਣ ਮਿਲੇ ਸ਼ਹਿਨਸ਼ਾਹੀਆ। ਜਿਸ ਦੀ ਬਦਲੇ ਕਦੇ ਨਾ ਗੱਦੀ, ਗਦਾਗਰ ਗੁਰ ਅਵਤਾਰ ਪੈਗ਼ੰਬਰ ਲਏ ਬਣਾਈਆ। ਵੰਡ ਹੋਵੇ ਨਾ ਵਦੀ ਸੁਦੀ, ਦਿਵਸ ਅਮਾਵਸ ਨਾ ਕੋਇ ਬਣਾਈਆ। ਕਰਨੀ ਦੋ ਜਹਾਨ ਨਾ ਹੋਵੇ ਰੱਦੀ, ਕੁਦਰਤ ਦਾ ਮਾਲਕ ਇਕੋ ਅਖਵਾਈਆ। ਲੋਕਮਾਤ ਜੁਗਾਂ ਵਿਚ ਨਿਰਗੁਣ ਧਾਰ ਸਰਗੁਣ ਹੋ ਕੇ ਆਵੇ ਕਦੀ ਕਦੀ, ਨਿਤ ਦਰਸ ਨਾ ਕਿਸੇ ਦਿਖਾਈਆ। ਖੇਲ ਕਰੇ ਅਗੰਮੀ ਚੰਗੀ, ਮਾਰਗ ਆਪਣਾ ਆਪ ਪਰਗਟਾਈਆ। ਸਚ ਨਾਮ ਵਜਾ ਮਰਦੰਗੀ, ਸੋਈ ਸੁਰਤੀ ਲਏ ਉਠਾਈਆ। ਗੁਰਮੁਖਾਂ ਜਨ ਭਗਤਾਂ ਪਿੱਠ ਹੋਣ ਨਾ ਦੇਵੇ ਨੰਗੀ, ਪੜਦਾ ਆਪਣਾ ਨਾਮ ਰਖਾਈਆ। ਬਿਆਸ ਆਸਾ ਕਹੇ ਸਭ ਦੀ ਕਟੇ ਤੰਗੀ, ਜੋ ਬੈਠਣ ਸੀਸ ਨਿਵਾਈਆ। ਉਸ ਦਾ ਜੋਧਾ ਸੂਰਬੀਰ ਸੁਤ ਦੁਲਾਰਾ ਇਕ ਭੁਯੰਗੀ, ਬਿਨਾਂ ਭੁਜਾਂ ਤੋਂ ਸਭ ਦੀ ਕਰੇ ਸਫ਼ਾਈਆ। ਆਪਣਾ ਖੇਲ ਕਰੇ ਬਹੁ ਰੰਗੀ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਬਣ ਕੇ ਢੰਗੀ, ਤਰੀਕਾ ਆਪਣਾ ਇਕ ਪਰਗਟਾਈਆ। ਬੀਸ ਬੀਸਾ ਧਾਰ ਬਿਕ੍ਰਮੀ ਜਿਸ ਵੇਲੇ ਆਵੇ ਪੰਝੀ, ਪੰਝੀਆਂ ਦੇ ਪੰਜੇ ਦਏ ਲਗਾਈਆ। ਅੱਖਰ ਪਿਆਰ ਵੇਖੇ ਬਵੰਜੀ, ਬਾਵਨ ਪੜਦਾ ਲਾਹੀਆ। ਖੇਲੇ ਖੇਲ ਨਵੀਂ ਸ਼ਤਰੰਜੀ, ਸ਼ਮਅ ਗੁਲ ਹੋਵੇ ਲੋਕਾਈਆ। ਜਨ ਭਗਤਾਂ ਪ੍ਰੇਮ ਦੀ ਪਾ ਕੇ ਫੰਦੀ, ਆਤਮ ਪਰਮਾਤਮ ਨਾਤਾ ਲਏ ਜੁੜਾਈਆ। ਅੱਗੇ ਮਜ਼੍ਹਬ ਦੀ ਰਹਿਣ ਦੇਵੇ ਨਾ ਕੋਇ ਪਾਬੰਦੀ, ਸ਼ਰਅ ਵਿਚੋਂ ਬਾਹਰ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾ ਕੇ ਸੰਗੀ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਰਹਿਣ ਨਾ ਦੇਵੇ ਦੁਰੰਗੀ, ਝਗੜਾ ਮੁਕਾਏ ਖੇਲ ਤਰੰਗੀ, ਲੇਖਾ ਜਾਣੇ ਜਗਤ ਜੀਵ ਚੁਰੰਗੀ, ਚਾਰ ਜੁਗ ਦਾ ਪੂਰਬ ਲੇਖਾ ਲਿਖਤਾਂ ਵਾਲਾ ਵੇਖ ਵਖਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਗਾਂਧਰਾਂ ਜ਼ਿਲਾ ਜਲੰਧਰ

ਬਿਆਸ ਕਹੇ ਮੇਰੇ ਨਾਲ ਸਲਾਹ ਕੀਤੀ ਭਾਗੀਰਥ, ਇਕਾਂਤ ਹੋ ਕੇ ਧਿਆਨ ਲਗਾਈਆ। ਤੇਰਾ ਵਹਿਣਾਂ ਵਾਲਾ ਨੀਰਥ, ਜਲ ਪਾਣੀ ਰੂਪ ਨਜ਼ਰੀ ਆਈਆ। ਕਿਸ ਬਿਧ ਬਣੇ ਸਾਚਾ ਤੀਰਥ, ਤਟ ਕਿਨਾਰ ਸੋਭਾ ਪਾਈਆ। ਅੰਮ੍ਰਿਤ ਰਸ ਹੋਵੇ ਸੀਰਥ, ਅਗਨੀ ਅੱਗ ਬੁਝਾਈਆ। ਅੰਦਰੋਂ ਕੱਢੇ ਪੀੜਤ, ਦੁਖੀਆਂ ਦਰਦ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰ ਘਟ ਥਾਈਂਆ। ਬਿਆਸ ਕਹੇ ਭਾਗੀਰਥ ਹੌਲੀ ਦੱਸਿਆ ਚੁਪ, ਬਿਨ ਰਸਨ ਆਵਾਜ਼ ਲਗਾਈਆ। ਤੇਰਾ ਕਿਉਂ ਬਦਲੇ ਰੁਖ਼, ਮੈਨੂੰ ਦੇ ਸਮਝਾਈਆ। ਕਿਉਂ ਨਹੀਂ ਪੈਂਡਾ ਜਾਂਦਾ ਮੁਕ, ਭੱਜੇ ਵਾਹੋ ਦਾਹੀਆ। ਮੈਂ ਹੋ ਕੇ ਅੱਗੋਂ ਖ਼ੁਸ਼, ਖ਼ੁਸ਼ੀ ਨਾਲ ਦਿਤਾ ਦ੍ਰਿੜਾਈਆ। ਜੁਗ ਚੌਕੜੀ ਮੇਰਾ ਭੇਵ ਸਦਾ ਲੁਕ,

❋

❋

ਪੜਦਾ ਸਕੇ ਨਾ ਕੋਇ ਉਠਾਈਆ। ਸੁਹਾਉਂਦੀ ਰਹੇ ਰੁੱਤ, ਆਪਣਾ ਰੂਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਸੰਤ ਭਗਤ ਮੇਰਾ ਵੰਡੇ ਕੋਇ ਨਾ ਦੁੱਖ, ਦਰਦੀ ਨਜ਼ਰ ਕੋਇ ਨਾ ਆਈਆ। ਤ੍ਰਿਸ਼ਨਾ ਬੁਝਾਏ ਨਾ ਕੋਈ ਮਨਸਾ ਵਾਲੀ ਭੁੱਖ, ਅੰਤਰ ਤ੍ਰਿਪਤ ਨਾ ਕੋਇ ਕਰਾਈਆ। ਮੈਂ ਜੁਗ ਚੌਕੜੀ ਸਭ ਨੂੰ ਲਿਆ ਪੁਛ, ਬੇਨੰਤੀ ਆਰਜ਼ੂ ਅੱਗੇ ਸੁਣਾਈਆ। ਕਵਣ ਤਾਰੇ ਅਪਰਾਧੀ ਸੁਤ, ਦਇਆਵਾਨ ਦਇਆ ਕਮਾਈਆ। ਸਭ ਨੇ ਬੋਲ ਕੇ ਇਕੋ ਤੁਕ, ਧੁਰ ਦਾ ਹੁਕਮ ਦਿਤਾ ਦ੍ਰਿੜਾਈਆ। ਜਿਸ ਵੇਲੇ ਆਵੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਆਪਣੀ ਗੋਦੀ ਲਏ ਚੁੱਕ, ਨਿਰਗੁਣ ਹੋ ਕੇ ਅੰਗ ਲਗਾਈਆ। ਕਰਨੀ ਦਾ ਪੈਂਡਾ ਜਾਏ ਮੁਕ, ਕਰਤਾ ਹੋਏ ਸਹਾਈਆ। ਜਨਮ ਫੇਰ ਮਿਲੇ ਮਾਨੁੱਖ, ਤਤ ਸ਼ਰੀਰ ਵਡਿਆਈਆ। ਪਿਛਲੀ ਕੀਤੀ ਜਾਏ ਟੁੱਟ, ਅੱਗੇ ਆਪਣੀ ਗੰਢ ਪਵਾਈਆ। ਜਲ ਧਾਰ ਵਿਚੋਂ ਪੁੱਟ, ਪਟਨੇ ਵਾਲੇ ਨਾਲ ਜੋੜ ਜੁੜਾਈਆ। ਜਿਥੇ ਸਭ ਦੀ ਜਾਏ ਛੁਟ, ਆਵਣ ਜਾਵਣ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਸੱਚਾ ਇਕ ਗੋਸਾਈਂਆ। ਭਾਗੀਰਥ ਕਹੇ ਤੈਨੂੰ ਕਹਿੰਦੇ ਵਹਿਣਾਂ ਵਾਲਾ ਦਰਿਆ, ਭੱਜੇਂ ਵਾਹੋ ਦਾਹੀਆ। ਕੁਛ ਮੈਨੂੰ ਦੇ ਸਮਝਾ, ਕਿਸ ਬਿਧ ਪੈਂਡਾ ਲਏਂ ਮੁਕਾਈਆ। ਮੇਲਾ ਹੋਵੇ ਬੇਪਰਵਾਹ, ਆਪਣੇ ਵਿਚ ਸਮਾਈਆ। ਮੈਂ ਵੀ ਤੇਰੇ ਕੰਢੇ ਬਹਿ ਕੇ ਚਲਿਆ ਨਹਾ, ਨੌ ਮਿੰਟ ਸਿੰਘਾਸਣ ਲਾਈਆ। ਮੈਨੂੰ ਥੋੜਾ ਜਿਹਾ ਅੰਦਰ ਚਾਨਣ ਦਿਤਾ ਪਾ, ਨੂਰ ਡਲਕ ਲਗਾਈਆ। ਥੋੜਾ ਜਿਹਾ ਰਸ ਗਿਆ ਆ, ਅੰਮ੍ਰਿਤ ਰੂਪ ਬਦਲਾਈਆ। ਧੁਨ ਅਗੰਮੀ ਦਿਤੀ ਸੁਣਾ, ਸ਼ਬਦੀ ਤਾਲ ਵਜਾਈਆ। ਪਿੱਛਾ ਦਿਤਾ ਭੁਲਾ, ਕੁਛ ਅੱਗਾ ਦਿਤਾ ਵਖਾਈਆ। ਸਹਿਜੇ ਫੜ ਕੇ ਬਾਂਹ, ਹਲੂਣਾ ਦਿਤਾ ਲਗਾਈਆ। ਦੱਸ ਕੇ ਆਪਣਾ ਨਾਂ, ਸੋ ਪੁਰਖ ਨਿਰੰਜਣ ਕਰੀ ਪੜ੍ਹਾਈਆ। ਮੈਂ ਕਰ ਕੇ ਅੱਗੋਂ ਹਾਂ, ਸੀਸ ਦਿਤਾ ਨਿਵਾਈਆ। ਤੇਰੀ ਕੰਢੀ ਬੈਠਾ ਆ, ਡੇਰਾ ਕੱਖਾਂ ਉਤੇ ਰਖਾਈਆ। ਤੂੰ ਦੱਸ ਕੀਹਨੂੰ ਰਿਹਾ ਗਾ, ਕਵਣ ਰਾਗ ਅਲਾਈਆ। ਬਿਆਸ ਕਿਹਾ ਮੈਂ ਇਕੋ ਸਮਝ ਕੇ ਪਿਤਾ ਮਾਂ, ਪੁਰਖ ਅਕਾਲ ਰਿਹਾ ਧਿਆਈਆ। ਦੂਜਾ ਇਸ਼ਟ ਮੰਨਾਂ ਕੋਈ ਨਾ, ਚਰਨ ਸੀਸ ਨਾ ਕਿਸੇ ਝੁਕਾਈਆ। ਜੋ ਮੇਰੀ ਆਸਾ ਰਹੇ ਰਖਾ, ਬਿਨ ਪਾਣੀ ਜੀਵਣ ਜਗਤ ਨਾ ਕੋਇ ਵਧਾਈਆ। ਪੰਜਾਂ ਤੱਤਾਂ ਵਾਲੇ ਪਹਿਲੇ ਗੁਰੂ ਲਏ ਧਿਆ, ਅੰਤ ਨਾਤਾ ਗਏ ਤੁੜਾਈਆ। ਮਾਟੀ ਹੋਈ ਸਵਾਹ, ਜੋਤ ਵਿਚ ਸਮਾਈਆ। ਮੈਂ ਓਸੇ ਅੱਗੇ ਅਰਜ਼ ਦਿਤੀ ਸੁਣਾ, ਜਿਸ ਮੇਰੀ ਬਣਤ ਬਣਾਈਆ। ਉਸ ਸਹਿਜੇ ਦਿਤਾ ਜਣਾ, ਹੁਕਮੀ ਹੁਕਮ ਪਰਗਟਾਈਆ। ਜਿਸ ਵੇਲੇ ਨਿਰਗੁਣ ਧਾਰ ਹੋ ਕੇ ਜਾਵਾਂ ਆ, ਮੈਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜਲਵਾ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਤੇਰਾ ਲੇਖਾ ਦੇਵਾਂ ਮੁਕਾ, ਮੁਕੰਮਲ ਆਪਣਾ ਰੰਗ ਚੜ੍ਹਾਈਆ। ਜਲਧਾਰ ਵਿਚੋਂ ਆਪਣੇ ਨਾਲ ਲਵਾਂ ਮਿਲਾ, ਨਾਤਾ ਧੁਰ ਦਾ ਆਪ ਰਖਾਈਆ। ਸੋ ਵੇਲਾ ਵਕਤ ਪਹੁੰਚਿਆ ਆ, ਭਰੋਸੇ ਨਾਲ ਰਿਹਾ ਦ੍ਰਿੜਾਈਆ। ਭਾਗੀਰਥ ਮੈਂ ਓਸੇ ਦਾ ਤੱਕਾਂ ਰਾਹ, ਜਿਸ ਤੈਨੂੰ ਝਲਕ ਦਿਤੀ ਚਮਕਾਈਆ। ਝੱਲਾਂ ਬੇਲਿਆਂ ਵਿਚ ਮੇਰਾ ਹੋਵੇ ਸਹਾ, ਸਹਾਇਤਾ ਕਰੇ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਇਕ ਮਲਾਹ, ਜੋ ਬੇੜੇ ਪੱਤਨ ਰਿਹਾ ਤਰਾ, ਤਾਰਨਹਾਰ ਵੱਡੀ ਵਡਿਆਈਆ।

❋

❋

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਰਾਮ ਸਿੰਘ ਦੇ ਗ੍ਰਹਿ ਪਿੰਡ ਸਰੀਂਹ ਜ਼ਿਲਾ ਜਲੰਧਰ

ਬਿਆਸ ਕਹੇ ਤੇਰਾ ਖੇਲ ਬੇਪਰਵਾਹੀ, ਪਾਰਬ੍ਰਹਮ ਪਤਿਪਰਮੇਸ਼ਵਰ ਅੰਤ ਕੋਇ ਨਾ ਆਈਆ। ਤੇਰਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਲਿਖੇ ਕੋਇ ਨਾ ਕਲਮ ਸ਼ਾਹੀ, ਕਾਗ਼ਜ਼ ਨੇਤਰ ਰੋਵਣ ਮਾਰਨ ਧਾਹੀਂਆ। ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਜਿਸ ਬਣਾਏ ਰਾਹੀ, ਪਾਂਧੀ ਬਣ ਕੇ ਲੋਕਮਾਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਫੇਰੀਆਂ ਗਏ ਪਾਈਆ। ਤੇਰੇ ਨਾਮ ਦੀ ਅਗੰਮ ਅਥਾਹ ਬੇਪਰਵਾਹ ਕਰਦੇ ਗਏ ਸ਼ਨਵਾਈ, ਸਚ ਸੰਦੇਸ਼ਾ ਨਰ ਨਰੇਸ਼ਾ ਦੋ ਜਹਾਨ ਸੁਣਾਈਆ। ਤੇਰੀ ਮੰਜ਼ਲ ਦੱਸਦੇ ਗਏ ਉਚ ਆਲੀਸ਼ਾਨ ਹਾਈ, ਜਿਸ ਨੂੰ ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਉਚੀ ਕੂਕ ਕੂਕ ਰਸਨਾ ਜਿਹਵਾ ਬੱਤੀ ਦੰਦ ਦੇਂਦੇ ਗਏ ਦੁਹਾਈ, ਤੇਰਾ ਢੋਲਾ ਰਾਗ ਨਾਦ ਨਗ਼ਮਾ ਨਰ ਨਰਾਇਣ ਇਕੋ ਗਾਈਆ। ਨਿਰਗੁਣ ਨਿਰਗੁਣ ਅੰਤਰ ਅੰਤਰ ਨਿਰੰਤਰ ਲਿਵ ਇਕੋ ਲਾਈ, ਪਰਮਾਤਮ ਮਿਲ ਕੇ ਪਰਮਾਤਮ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਕੋਈ ਜਾਣ ਨਾ ਸਕੇ ਹਿੰਦਸਿਆਂ ਵਿਚ ਇਕਾਈ, ਜ਼ੀਰੋ ਸਿਫ਼ਰਾ ਸਮਝ ਕਿਸੇ ਨਾ ਆਈਆ। ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਸ੍ਰਿਸ਼ਟੀ ਵਿਚ ਕਰ ਕੇ ਗਏ ਲਿਖਾਈ, ਬੋਧ ਅਗਾਧਾ ਭੇਵ ਅਭੇਦਾ ਆਪ ਜਣਾਈਆ। ਜਿਸ ਦਾ ਪੜਦਾ ਓਹਲਾ ਕੋਈ ਚੁੱਕ ਨਾ ਸਕੇ ਰਾਈ, ਰਈਅਤ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੇਖਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰਾ ਖੇਲ ਅਗੰਮ ਅਥਾਹੀ, ਅਲਖ ਅਗੋਚਰ ਤੇਰਾ ਅੰਤ ਨਾ ਕੋਇ ਸਮਝਾਈਆ। ਨਮੋਂ ਨਮਸਤੇ ਕਹਿ ਕੇ ਚਰਨ ਕਵਲ ਸੀਸ ਰਹੇ ਝੁਕਾਈ, ਡੰਡਾਵਤ ਵਿਚ ਆਪਣੀ ਖ਼ੁਸ਼ੀ ਬਣਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਚ ਸੰਦੇਸ਼ ਦੇਣਾ ਸੁਣਾਈ, ਅਨਰਾਗੀ ਆਪਣਾ ਰਾਗ ਅਲਾਈਆ। ਦਰ ਦਵਾਰ ਠਾਂਡਾ ਨਰ ਨਿਰੰਕਾਰ ਇਕ ਵਖਾਈਂ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ, ਧੁਰ ਸੁਲਤਾਨ ਹੋ ਮਿਹਰਵਾਨ ਆਪਣੀ ਮਿਹਰ ਨਜ਼ਰ ਉਠਾਈਆ। ਬਿਆਸ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਗਹਿਰ ਗੰਭੀਰ, ਗਵਰ ਤੇਰਾ ਖੇਲ ਨਜ਼ਰੀ ਆਈਆ। ਆਦਿ ਜੁਗਾਦੀ ਨਿਰਗੁਣ ਸਰਗੁਣ ਧਾਰ ਤੇਰੀ ਬੇਨਜ਼ੀਰ, ਜਗਤ ਨੇਤਰ ਲੋਚਣ ਨੈਣ ਅੱਖ ਵੇਖਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਰਵਰਦਿਗਾਰ ਸਾਂਝੇ ਯਾਰ ਬਦਲ ਦੇ ਤਕਦੀਰ, ਤਹਿਰੀਰ ਤਕਰੀਰ ਦੋਹਾਂ ਦਾ ਲਹਿਣਾ ਦੇ ਮੁਕਾਈਆ। ਤੇਰਾ ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਜਿਸ ਦੇ ਹੱਥ ਸਚ ਤਦਬੀਰ, ਦੋ ਜਹਾਨ ਭੇਵ ਅਭੇਦਾ ਦੇ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਮੈਨੂੰ ਦੇ ਕੇ ਗਏ ਧੀਰ, ਧਰਵਾਸਾ ਲੋਕਮਾਤ ਧਰਾਈਆ। ਪੁਰਖ ਅਕਾਲ ਦੀਨ ਦਿਆਲ ਹੋ ਮਿਹਰਵਾਨ ਕਲਜੁਗ ਅੰਤ ਸਦੀ ਚੌਧਵੀਂ ਆਵੇ ਅਖ਼ੀਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਜਿਸ ਦਾ ਗੀਤ ਗਾਈਆ। ਉਹ ਲੇਖਾ ਜਾਣੇ ਕਾਇਆ ਮਾਟੀ ਤਨ ਵਜੂਦ ਲੱਖ ਚੁਰਾਸੀ ਸਾਢੇ ਤਿੰਨ ਹੱਥ ਸਰੀਰ, ਮਾਨੁਖ ਮਾਨੁਸ਼ ਮਾਨਸ ਪੜਦਾ ਦਏ ਚੁਕਾਈਆ। ਜਿਸ ਦੇ ਕੋਲ ਨਾਮ ਖੰਡਾ ਸ਼ਮਸ਼ੀਰ, ਕੂੜੀ ਕਿਰਿਆ ਡੇਰਾ ਢਾਹੀਆ। ਜਨ ਭਗਤਾਂ ਰਹਿਣ ਨਾ ਦੇਵੇ ਦਿਲਗੀਰ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ਼

❋

❋

ਹੋ ਕੇ ਧੁਰ ਦੀ ਮੰਗ ਮੰਗਾਈਆ। ਬਿਆਸ ਕਹੇ ਮੈਂ ਰਾਹ ਰਿਹਾ ਤੱਕਦਾ, ਜੁਗ ਚੌਕੜੀ ਧਿਆਨ ਲਗਾਈਆ। ਦੋ ਜਹਾਨਾਂ ਰਿਹਾ ਲੱਭਦਾ, ਖੋਜਤ ਖੋਜਤ ਵੇਖ ਵਖਾਈਆ। ਖੇਲ ਵੇਖਦਾ ਰਿਹਾ ਸਭ ਦਾ, ਜੁਗ ਚੌਕੜੀ ਧਿਆਨ ਲਗਾਈਆ। ਜੋ ਘੜਿਆ ਸੋ ਰਿਹਾ ਭੱਜਦਾ, ਥਿਰ ਰਹਿਣ ਕੋਇ ਨਾ ਪਾਈਆ। ਬਿਨ ਤੇਰੇ ਦੀਪਕ ਦੀਪਕ ਸਾਚਾ ਨੂਰ ਕੋਇ ਨਾ ਜਗਦਾ, ਸ਼ਮਅ ਗੁਲ ਦਿਸੇ ਲੋਕਾਈਆ। ਤੇਰਾ ਮਾਰਗ ਆਦਿ ਜੁਗਾਦਿ ਸਦਾ ਸਚ ਦਾ, ਗੁਰ ਅਵਤਾਰ ਪੈਗ਼ੰਬਰ ਗਏ ਦ੍ਰਿੜਾਈਆ। ਤੂੰ ਲੂੰ ਲੂੰ ਅੰਦਰ ਰਚਦਾ, ਸਾਢੇ ਤਿੰਨ ਕਰੋੜ ਤੇਰੀ ਸ਼ਰਨਾਈਆ। ਤੂੰ ਬਿਨ ਰਸਨਾ ਜਿਹਵਾ ਬੱਤੀ ਦੰਦ ਭਗਤਾਂ ਪ੍ਰੀਤੀ ਅੰਦਰ ਹੱਸਦਾ, ਹਸਤੀ ਵਿਚੋਂ ਹਸਤੀ ਲਏਂ ਪਰਗਟਾਈਆ। ਸਚ ਇਸ਼ਾਰਾ ਦੇ ਕੇ ਨਿਜ ਲੋਚਣ ਨੇਤਰ ਨੈਣ ਅੱਖ ਦਾ, ਪ੍ਰਤਖ ਮਿਲੇ ਆਪ ਗੋਸਾਈਂਆ। ਕਲਜੁਗ ਅੰਤ ਅਖ਼ੀਰ ਵੇਲਾ ਵਕਤ ਨਹੀਂ ਰਹਿਣਾ ਵੱਖ ਦਾ, ਵਿਛੜੇ ਲੈ ਮਿਲਾਈਆ। ਸਚ ਦਵਾਰਾ ਖੋਲ੍ਹ ਆਪਣੇ ਨਾਮ ਹੱਟ ਦਾ, ਹਟਵਾਣਾ ਹੋ ਕੇ ਸੇਵ ਕਮਾਈਆ। ਕੂੜ ਕੁੜਿਆਰ ਜਾਏ ਨੱਸਦਾ, ਭੈ ਵਿਚ ਆਪਣਾ ਮੁਖ ਛੁਪਾਈਆ। ਸਤਿ ਧਰਮ ਮਾਰਗ ਲੱਗੇ ਤੇਰੇ ਜਸ ਦਾ, ਚਾਰ ਵਰਨ ਅਠਾਰਾਂ ਬਰਨ ਤੇਰਾ ਢੋਲਾ ਗਾਈਆ। ਸਦਾ ਸਦਾ ਨਿਤ ਨਵਿਤ ਪਰਮ ਪੁਰਖ ਤੂੰ ਭਗਤਾਂ ਪੈਜ ਰੱਖਦਾ, ਕਲਜੁਗ ਅੰਤ ਹੋ ਸਹਾਈਆ। ਤੇਰਾ ਖੇਲ ਸਦਾ ਸਮਰਥ ਦਾ, ਸਮਰਥ ਪੁਰਖ ਤੇਰੀ ਬੇਪਰਵਾਹੀਆ। ਬਿਆਸ ਕਹੇ ਮੈਂ ਚਰਨ ਕਵਲਾਂ ਉਪਰ ਬਿਨ ਸੀਸ ਆਪਣਾ ਸੀਸ ਰੱਖਦਾ, ਜਗਦੀਸ਼ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਆਦਿ ਜੁਗਾਦੀ ਘਟ ਘਟ ਦਾ, ਗ੍ਰਹਿ ਗ੍ਰਹਿ ਅੰਦਰ ਕਾਇਆ ਮੰਦਰ ਦੀਨ ਦੁਨੀ ਕਰ ਸਫ਼ਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਦਿਆਲ ਸਿੰਘ ਦੇ ਗ੍ਰਹਿ ਚੀਮਾਂ ਕਲਾਂ ਜ਼ਿਲਾ ਜਲੰਧਰ

ਬਿਆਸ ਕਹੇ ਯਾਦ ਆਇਆ ਮੰਡੀ ਮੇਰੇ ਵਿਚ ਗੋਬਿੰਦ ਧੋਇਆ ਭੱਥਾ, ਪਾਣੀ ਪੰਜ ਵੇਰਾਂ ਆਪ ਹਿਲਾਈਆ। ਤੇਰਾਂ ਦਾ ਸੀ ਨਾਲ ਜੱਥਾ, ਗੁਰਮੁਖ ਸੰਗ ਲਿਆਈਆ। ਮੈਨੂੰ ਉਠਾ ਕੇ ਸੁਣਾਈ ਕਥਾ, ਸ਼ਬਦੀ ਹੁਕਮ ਦ੍ਰਿੜਾਈਆ। ਉਠ ਪਿਆਰੇ ਦੁਲਾਰੇ ਪ੍ਰਭ ਦੇ ਬੱਚਾ, ਬਚਪਨ ਤੇਰਾ ਦਿਆਂ ਸਮਝਾਈਆ। ਚਾਰ ਜੁਗ ਤੇਰਾ ਖੇਲ ਹੋਇਆ ਕੱਚਾ, ਇੱਟਾਂ ਪੱਥਰਾਂ ਨਾਲ ਟਕਰਾਈਆ। ਆ ਅੰਮ੍ਰਿਤ ਪੀ ਰਤਾ, ਸੱਜੇ ਹੱਥ ਦੀ ਉਂਗਲੀ ਦਿਤੀ ਚਟਾਈਆ। ਫੇਰ ਚੁੱਕ ਕੇ ਉਤੇ ਪੱਟਾਂ, ਹੱਥ ਛਾਤੀ ਉਤੇ ਰਖਾਈਆ। ਘਾਸ ਦਾ ਪੁੱਟ ਕੇ ਗੱਟਾ, ਮੇਰੇ ਵਿਚ ਦਿਤਾ ਰੁੜ੍ਹਾਈਆ। ਉਨੀ ਉਂਗਲਾਂ ਦਾ ਫੱਟਾਂ, ਸਹਿਜੇ ਦਿਤਾ ਟਿਕਾਈਆ। ਅੱਧ ਵਿਚਕਾਰੋਂ ਫੜ ਕੇ ਕੱਟਾ, ਖੰਡਾ ਦਿਤਾ ਛੁਹਾਈਆ। ਇਹ ਖੇਲ ਮੈਨੂੰ ਲੱਗਾ ਅੱਛਾ, ਵੇਖ ਖ਼ੁਸ਼ੀ ਮਨਾਈਆ। ਗੋਬਿੰਦ ਫੜ ਕੇ ਆਪਣਾ ਭੱਥਾ, ਮੇਰੇ ਉਤੇ ਦਿਤਾ ਹਿਲਾਈਆ। ਮੇਰੀਆਂ ਖੁਲ੍ਹ ਗਈਆਂ ਅੰਦਰੋਂ ਬਾਹਰੋਂ ਅੱਖਾਂ, ਦੋ ਜਹਾਨ ਨਜ਼ਰੀ ਆਈਆ। ਬਿਨਾ ਪੁਰਖ ਅਕਾਲ ਮਿਲਿਆ ਕੋਈ ਨਾ ਸਖ਼ਾ, ਕੂੜੀ ਦਿੱਸੀ ਜਗਤ ਲੋਕਾਈਆ। ਮੈਂ ਜੋੜ ਕੇ ਦੋਵੇਂ ਹੱਥਾਂ, ਬੰਦਨਾ ਚਰਨ ਲਈ ਕਰਾਈਆ। ਕੁਛ ਦੱਸ ਅਗਲਾ ਪਤਾ, ਮੈਨੂੰ ਦੇ ਸਮਝਾਈਆ। ਗੋਬਿੰਦ ਖ਼ੁਸ਼ੀਆਂ ਨਾਲ ਹੱਸਾ, ਸੱਜਾ ਚਰਨ ਤਿੰਨ ਵਾਰ ਪੱਥਰ

❋

❋

ਨਾਲ ਟਕਰਾਈਆ। ਓਸੇ ਵੇਲੇ ਵਗਣ ਲੱਗਾ ਠੱਕਾ, ਹਵਾ ਪਾਣੀ ਜ਼ੋਰ ਲਗਾਈਆ। ਨਿਰਗੁਣ ਧਾਰ ਪੁਰਖ ਅਕਾਲ ਆਇਆ ਨੱਠਾ, ਜੋਤੀ ਜਾਤਾ ਫੇਰਾ ਪਾਈਆ। ਜਿਸ ਦੇ ਕੋਲ ਚਾਰ ਜੁਗ ਦੇ ਲੇਖ ਦਾ ਪਟਾ, ਹਿੱਸੇ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਵਖਾਈਆ। ਨਿਸ਼ਾਨਾ ਬਿਨ ਕਾਗ਼ਜ਼ ਨਜ਼ਰ ਆਇਆ ਚਿੱਟਾ, ਸ਼ਾਹੀ ਵੰਡ ਨਾ ਕੋਇ ਵੰਡਾਈਆ। ਬ੍ਰਹਿਮੰਡਾਂ ਖੰਡਾਂ ਨਾਲੋਂ ਲੰਮਾ ਚਿੱਠਾ, ਜਿਹੜਾ ਸਹਿਜੇ ਦਿਤਾ ਜਣਾਈਆ। ਮੈਂ ਹੋ ਕੇ ਹੱਕਾ ਬੱਕਾ, ਹੱਥ ਮੱਥੇ ਉਤੇ ਟਿਕਾਈਆ। ਗੋਬਿੰਦ ਸਹਿਜੇ ਮੈਨੂੰ ਲਾਇਆ ਧੱਕਾ, ਢਾਈ ਕਦਮ ਅੱਗੇ ਦਿਤਾ ਵਧਾਈਆ। ਜਿਥੇ ਵਿਛੀ ਅਗੰਮੀ ਸਫ਼ਾ, ਜਿਸ ਦੀ ਬਣਤ ਨਾ ਕੋਇ ਬਣਾਈਆ। ਪੁਰਖ ਅਕਾਲ ਦਿਸਿਆ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਵੱਡਿਉਂ ਵੱਡਾ ਨਿੱਕਿਉਂ ਨਿੱਕਾ, ਦੋਵੇਂ ਧਾਰਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਈਆ। ਬਿਆਸ ਕਹੇ ਮੈਂ ਧੱਕਾ ਖਾਧਾ ਢਾਈ ਕਦਮ, ਹੁਲਾਰ ਸਮਝ ਕੋਇ ਨਾ ਆਈਆ। ਮੇਰਾ ਕੰਬ ਗਿਆ ਬਦਨ, ਸੁਰਤੀ ਅੰਦਰੋਂ ਸੁਰਤ ਭਵਾਈਆ। ਮੈਂ ਹੱਥ ਲੱਗਾ ਮੱਲਣ, ਆਪਣੇ ਆਪ ਪਛਤਾਈਆ। ਨੇਤਰ ਹੰਝੂ ਲੱਗਾ ਕਿਰਨ, ਮੋਤੀ ਛਹਿਬਰ ਲਾਈਆ। ਮੈਂ ਪਰਦੱਖਣਾ, ਵਿਚ ਲੱਗਾ ਫਿਰਨ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਪੁਰਖ ਅਕਾਲ ਜੋਤ ਦੀ ਦਿਤੀ ਕਿਰਨ, ਨੂਰ ਕੀਤਾ ਰੁਸ਼ਨਾਈਆ। ਓਧਰੋਂ ਸਾਢੇ ਤਿੰਨ ਸਾਲ ਦਾ ਬੱਚਾ ਆਇਆ ਹਿਰਨ, ਰੰਗ ਸੁਨਹਿਰੀ ਰੂਪ ਵਟਾਈਆ। ਗੋਬਿੰਦ ਡਿੱਗਾ ਆ ਕੇ ਚਰਨ, ਸੀਸ ਸੋਹਣਾ ਦਿਤਾ ਝੁਕਾਈਆ। ਮੈਂ ਓਸ ਨਾਲ ਲੱਗਾ ਲੜਨ, ਗ਼ੁੱਸਾ ਮੇਰੇ ਅੰਦਰ ਆਈਆ। ਮੈਂ ਇਸ ਦੀ ਤੱਕੀ ਸਰਨ, ਇਹ ਮੇਰਾ ਧੁਰਦਰਗਾਹੀਆ। ਦੂਜਾ ਏਥੇ ਕੋਈ ਨਹੀਂ ਦੇਣਾ ਵੜਨ, ਇਹ ਮੇਰੀ ਵਡਿਆਈਆ। ਆਪਣੇ ਵਿਚੋਂ ਕੋਈ ਨਹੀਂ ਦੇਣਾ ਤਰਨ, ਡੂੰਘੇ ਵਹਿਣ ਦਿਆਂ ਵਹਾਈਆ। ਗੋਬਿੰਦ ਕਿਹਾ ਮੈਂ ਕਰਨੀ ਦਾ ਕਰਨ, ਕਰਤੇ ਦਾ ਹੁਕਮ ਦਿਆਂ ਸਮਝਾਈਆ। ਗੋਬਿੰਦ ਪ੍ਰੇਮੀ ਸਾਰੇ ਤਰਨ, ਤੇਰੀ ਚਲੇ ਨਾ ਕੋਇ ਚਤੁਰਾਈਆ। ਸਾਚੀ ਮੰਜ਼ਲ ਮੇਰੀ ਚੜ੍ਹਨ, ਜਿਥੇ ਮਿਲੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਧੁਰ ਦਾ ਰਾਗ ਅਲਾਈਆ। ਬਿਆਸ ਕਹੇ ਮੈਂ ਵਿਚੇ ਵਿਚ ਲੱਗਾ ਸੜਨ, ਅਗਨੀ ਮੇਰੇ ਅੰਦਰ ਆਈਆ। ਓਧਰੋਂ ਭੱਜਾ ਆ ਗਿਆ ਦੇਵਤਾ ਵਰੁਨ, ਨਿਉਂ ਨਿਉਂ ਲਾਗੇ ਪਾਈਆ। ਓਧਰੋਂ ਅੰਮ੍ਰਿਤ ਮੇਘ ਝਿਰਨਾ ਲੱਗਾ ਝਿਰਨ, ਬਾਦਲ ਘਨਘੋਰ ਰਹੇ ਵਖਾਈਆ। ਓਧਰੋਂ ਸ਼ੰਕਰ ਕੈਲਾਸ਼ ਉਤੋਂ ਲੱਗਾ ਰਿੜ੍ਹਨ, ਨੱਠਿਆ ਵਾਹੋ ਦਾਹੀਆ। ਮੈਂ ਉਹਨੂੰ ਵੇਖ ਕੇ ਲੱਗਾ ਚਿੜਨ, ਤਬੀਅਤ ਲਈ ਬਦਲਾਈਆ। ਮੇਰਾ ਦਿਲ ਲੱਗਾ ਗਿਰਨ, ਹੌਸਲਾ ਰਿਹਾ ਢਾਹੀਆ। ਉਲਟਾ ਗੇੜਾ ਲੱਗਾ ਗਿੜਨ, ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਬਿਆਸ ਕਹੇ ਜਿਸ ਵੇਲੇ ਮੇਰੇ ਵਿਚ ਭੱਥਾ ਧੋਤਾ, ਆਪਣੀ ਹੱਥੀਂ ਸਾਫ਼ ਕਰਾਈਆ। ਮੈਂ ਜਾਗਿਆ ਉਠਿਆ ਸੋਤਾ, ਸੁਰਤੀ ਅੱਖ ਖੁਲ੍ਹਾਈਆ। ਓਧਰੋਂ ਨਹਾਵਣ ਆਇਆ ਖੋਤਾ, ਉਮਰ ਨੌ ਸਾਲ ਵਖਾਈਆ। ਓਧਰੋਂ ਮਛਲੀ ਮਾਰ ਕੇ ਗੋਤਾ, ਜਲ ਪਾਣੀ ਦਿਤਾ ਹਿਲਾਈਆ। ਓਧਰੋਂ ਕਾਫ਼ਲੇ ਵਿਚੋਂ ਵਿਛੜ ਕੇ ਆ ਗਿਆ ਬੋਤਾ, ਧੌਣ ਲੰਮੀ ਲਈ ਕਰਾਈਆ। ਓਧਰੋਂ ਲੱਕੜਹਾਰਾ ਹੱਥ ਵਿਚ ਫੜ ਕੇ ਟੋਕਾ, ਭੱਜਿਆ ਵਾਹੋ ਦਾਹੀਆ। ਓਧਰੋਂ ਚੌਦਾਂ ਸਾਲ ਦਾ ਬੁੱਢਾ ਵੇਖਿਆ ਝੋਟਾ, ਅੱਖਾਂ ਲਾਲ ਕੱਢ ਡਰਾਈਆ। ਗੋਬਿੰਦ ਸਭ ਨੂੰ ਵੇਖ ਕੇ ਚਰਨਾਂ ਤੋਂ ਲਾਹਿਆ ਖੋਸਾ, ਪੈਰ ਨੰਗੇ ਲਏ ਕਰਾਈਆ। ਆਓ ਰਿਖੀਓ ਤੁਹਾਡਾ ਮੇਰੇ ਨਾਲ ਹੁਣ ਨਹੀਂ ਕੋਈ ਰੋਸਾ, ਸਤਿਜੁਗ

❋

❋

ਦੇ ਵਿਛੜੇ ਕਲਜੁਗ ਅੰਤਮ ਲਵਾਂ ਮਿਲਾਈਆ। ਪ੍ਰੇਮ ਪਿਆਰ ਅੰਦਰ ਤੁਹਾਡੇ ਅੰਦਰ ਜਗਾਵਾਂ ਜੋਤਾ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਤੁਹਾਡੀ ਜਨਮ ਜਨਮ ਦੀ ਮੁਕੇ ਸੋਚਾ, ਲੱਖ ਚੁਰਾਸੀ ਦਿਆਂ ਕਟਾਈਆ। ਦੁੱਖ ਭੋਗਿਆ ਬਹੁਤਾ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਪਾਈਆ। ਹੁਣ ਮੇਰੇ ਮਿਲਣ ਦਾ ਮਿਲ ਗਿਆ ਮੌਕਾ, ਰਾਮ ਕ੍ਰਿਸ਼ਨ ਦਏ ਗਵਾਹੀਆ। ਸਾਚੀ ਨਈਆ ਚੜ੍ਹਾਵਾਂ ਨੌਕਾ, ਨਾਮ ਜਹਾਜ਼ ਦਿਆਂ ਦ੍ਰਿੜਾਈਆ। ਫੇਰ ਢਈਏ ਦਾ ਲਾਉਣਾ ਢੌਂਕਾ, ਲੱਭਿਆਂ ਹੱਥ ਕਿਸੇ ਨਾ ਆਈਆ। ਧਾਹੀਂ ਮਾਰੇ ਪਟਣਾ ਪੌਂਟਾ, ਨੇਤਰ ਨੈਣਾਂ ਨੀਰ ਵਹਾਈਆ। ਮੇਰਾ ਰੂਪ (ਸ਼ਬਦੀ) ਧਾਰ ਹੋਵੇ ਚੋਟਾ, ਚੋਟੀ ਚੜ੍ਹ ਕੇ ਵੇਖ ਵਖਾਈਆ। ਚਰਨ ਲੱਗਣ ਨਾ ਦੇਵਾਂ ਕੋਈ ਖੋਟਾ, ਕੂੜ ਕੁੜਿਆਰਾਂ ਪਰੇ ਹਟਾਈਆ। ਜਨ ਭਗਤਾਂ ਅੰਦਰ ਨਾਤਾ ਜੋੜਾਂ ਆਪਣੇ ਮੋਹ ਦਾ, ਮੁਹੱਬਤ ਇਕੋ ਘਰ ਬਣਾਈਆ। ਝਗੜਾ ਰਹਿਣ ਨਹੀਂ ਦੇਣਾ ਇਕ ਦੋ ਦਾ, ਏਕੰਕਾਰ ਆਪਣੇ ਨਾਲ ਮਿਲਾਈਆ। ਖੇਲ ਕਰਾਂ ਜੋਤੀ ਸ਼ਬਦੀ ਧਾਰ ਛੋਹ ਦਾ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਮੰਡੀ ਤੋਂ ਫਾਸਲਾ ਤਿੰਨ ਕੋਹ ਦਾ, ਗੋਬਿੰਦ ਸਹਿਜੇ ਗਿਆ ਸਮਝਾਈਆ। ਜਿਥੇ ਪਰਕਾਸ਼ ਨਹੀਂ ਕਿਸੇ ਦੀਪਕ ਲੋ ਦਾ, ਅੰਧ ਅੰਧੇਰਾ ਨਜ਼ਰੀ ਆਈਆ। ਇਹਦਾ ਲੇਖਾ ਲਿਖਣਾ ਜੋ ਨਾਤਾ ਜੋੜਿਆ ਛੱਬੀ ਪੋਹ ਦਾ, ਭੇਵ ਅਭੇਦਾ ਆਪ ਖੁਲ੍ਹਾਈਆ। ਬਿਆਸ ਕਹੇ ਮੇਰੇ ਅੰਦਰ ਗ਼ੁੱਸਾ ਆਇਆ ਰੋਹ ਦਾ, ਹੌਕਾ ਲੈ ਕੇ ਦਿਤਾ ਜਣਾਈਆ। ਕਿਥੋਂ ਮੇਲ ਹੋਇਆ ਏਸ ਗਰੋਹ ਦਾ, ਇਕੱਠੇ ਕੰਢੇ ਉਤੇ ਆਈਆ। ਗੋਬਿੰਦ ਓਸ ਵੇਲੇ, ਬਿਆਸ ਕਹੇ ਮੈਨੂੰ ਸ਼ਬਦ ਸੁਣਾਇਆ ਸੋਹੰ ਸੋ ਦਾ, ਝਗੜਾ ਅਵਰ ਰਿਹਾ ਨਾ ਰਾਈਆ। ਜਿਸ ਵੇਲੇ ਚਾਨਣ ਹੋਵੇ ਪੁਰਖ ਅਕਾਲ ਦੀ ਲੋ ਦਾ, ਲੋਕ ਪਰਲੋਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬਿਆਸ ਕਹੇ ਜਿਸ ਵੇਲੇ ਗੋਬਿੰਦ ਭੱਥਾ ਮਲਦਾ, ਬਾਹਰੋਂ ਕਰੇ ਸਫਾਈਆ। ਓਸੇ ਵੇਲੇ ਬ੍ਰਹਮਾ ਚਲਦਾ, ਆਪਣਾ ਪੰਧ ਮੁਕਾਈਆ। ਓਧਰੋਂ ਸੂਰਜ ਜਾਂਦਾ ਸੀ ਢਲਦਾ, ਬਾਰਾਂ ਤੋਂ ਬਾਰਾਂ ਮਿੰਟ ਲੰਘਾਈਆ। ਬਿਆਸ ਕਹੇ ਮੈਂ ਭਰਿਆ ਸੀ ਜਲ ਦਾ, ਵਹਿਣਾਂ ਵਿਚ ਆਪਣਾ ਅੰਤ ਵਖਾਈਆ। ਇਕ ਹੁਲਾਰਾ ਆਇਆ ਛਲ ਦਾ, ਸੱਤ ਹੱਥ ਉਚਾ ਹੋ ਕੇ ਆਪਣੀ ਧਾਰ ਵਗਾਈਆ। ਗੋਬਿੰਦ ਹੱਸ ਕੇ ਕਿਹਾ ਇਹ ਖੇਲ ਕਲਜੁਗ ਕਲ ਦਾ, ਕੂੜ ਵਿਕਾਰ ਤੇਰੇ ਵਿਚੋਂ ਬਾਹਰ ਕਢਾਈਆ। ਤੇਰੇ ਪ੍ਰੇਮ ਅੰਦਰ ਪਿਆਰ ਹੋ ਕੇ ਰਲਦਾ, ਪ੍ਰੀਤਮ ਹੋ ਕੇ ਦਿਆਂ ਵਡਿਆਈਆ। ਲੇਖਾ ਜਾਣਾਂ ਦੀਨ ਦੁਨੀ ਜਗਤ ਥਲ ਦਾ, ਅਸਗਾਹ ਪੜਦੇ ਦਿਆਂ ਉਠਾਈਆ। ਕੁਛ ਸ਼ਬਦ ਸੰਦੇਸ਼ਾ ਪੁਰਖ ਅਕਾਲ ਪਿਛੋਂ ਘੱਲਦਾ, ਬਿਆਸੇ ਤੈਨੂੰ ਦਿਆਂ ਜਣਾਈਆ। ਜਿਹੜਾ ਜੁਗ ਚੌਕੜੀ ਸਭ ਨੂੰ ਰਿਹਾ ਛਲ ਦਾ, ਉਹ ਮੇਰਾ ਪਿਤਾ ਮਾਈਆ। ਓਸ ਦਾ ਭਾਣਾ ਕਦੇ ਨਾ ਟਲਦਾ, ਮੇਰੀ ਤੱਤਾਂ ਨਾਲੋਂ ਹੋਏ ਜੁਦਾਈਆ। ਮੈਂ ਮਾਲਕ ਬਣਨਾ ਸਚਖੰਡ ਦਵਾਰੇ ਅਟਲ ਦਾ, ਅਟਲ ਪਦਵੀ ਲੈਣੀ ਪਾਈਆ। ਸ਼ਬਦੀ ਧਾਰ ਹੋ ਕੇ ਜੋਤ ਵਿਚ ਰਲਦਾ, ਨਿਰਗੁਣ ਨਿਰਗੁਣ ਵਿਚ ਆਪਣਾ ਆਪ ਛੁਪਾਈਆ। ਦਰਗਾਹ ਸਾਚੀ ਰਹਵਾਂ ਪਲਦਾ, ਆਪਣਾ ਜੋਬਨ ਲਵਾਂ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਭੱਥਾ ਕਹੇ ਜਿਸ ਵੇਲੇ ਮੈਨੂੰ ਲੱਗੀ ਉਂਗਲ, ਮੇਰੇ ਤਨ ਲਈ ਅੰਗੜਾਈਆ। ਵਿਚੋਂ ਨਿਕਲੀ ਗੁੰਝਲ, ਦਵੈਤੀ ਡੇਰਾ ਢਾਹੀਆ। ਮੈਨੂੰ ਸਭ ਕੁਛ ਲੱਗਾ ਸੁੱਝਣ, ਅੱਖ ਦਿਤੀ ਖੁਲ੍ਹਾਈਆ। ਅਗਲਾ ਲੇਖਾ ਲੱਗਾ ਬੁੱਝਣ, ਪੜਦਾ ਦਿਤਾ ਚੁਕਾਈਆ। ਕੁਛ ਕੌਲ

❋

❋

ਇਕਰਾਰ ਕੀਤਾ ਗੋਬਿੰਦ ਨਾਲ ਬੁੱਧਨ, ਬੁੱਧੂ ਸ਼ਾਹ ਓਸੇ ਵੇਲੇ ਸਨਮੁਖ ਹੋ ਕੇ ਦਏ ਦੁਹਾਈਆ। ਏਸ ਗੋਬਿੰਦ ਨੇ ਆਪਣੇ ਵਾਰ ਜਾਣੇ ਪੁੱਤਨ, ਗੁਰਮੁਖ ਪੁੱਤ ਗੋਦ ਲਏ ਉਠਾਈਆ। ਬਿਆਸ ਇਕ ਵੇਰਾਂ ਅਕਾਲ ਪੁਰਖ ਨੂੰ ਜਾਵੇ ਪੁਛਣ, ਨਾਤਾ ਜਗਤ ਨਾਲੋਂ ਤੁੜਾਈਆ। ਫੇਰ ਸੰਤ ਸੁਹੇਲੇ ਆਵੇ ਗੋਦੀ ਚੁੱਕਣ, ਭਗਤ ਭਗਵਾਨ ਨਾਲ ਮਿਲਾਈਆ। ਜਨਮ ਜਨਮ ਦਾ ਮੇਟੇ ਦੁੱਖਣ, ਦਰਦੀਆਂ ਦਰਦ ਵੰਡਾਈਆ। ਕਲਜੁਗ ਕੂੜੀ ਜੜ੍ਹ ਆਵੇ ਪੁੱਟਣ, ਸ਼ੌਹ ਦਰਿਆ ਵਿਚ ਰੁੜ੍ਹਾਈਆ। ਓਸ ਵੇਲੇ ਗੁਰਮੁਖ ਵਿਰਲੇ ਕੋਟਾਂ ਵਿਚੋਂ ਉਠਣ, ਜਿਨ੍ਹਾਂ ਆਪਣੀ ਦਇਆ ਕਮਾਈਆ। ਦੁਨੀਆ ਤੋਂ ਆਵਾਂ ਲੁਕਣ, ਜਗਤ ਨੇਤਰ ਦਰਸ ਕੋਇ ਨਾ ਪਾਈਆ। ਫੇਰ ਤੈਨੂੰ ਆਵਾਂ ਪੁਛਣ, ਲਹਿਣਾ ਦੇਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਮਾਰ ਧਿਆਨ, ਨਿਗਾਹ ਆਪਣੀ ਵਿਚ ਰਖਾਈਆ।