੧੪ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਜਲੰਧਰ
ਬਿਆਸ ਕਹੇ ਮੇਰੇ ਵੇਂਹਦਿਆਂ ਭੱਜਾ ਆ ਗਿਆ ਖ਼ਰਗੋਸ਼, ਸੁੱਧ ਬੁੱਧ ਭੁਲਾਈਆ। ਗੋਬਿੰਦ ਚਰਨੀਂ ਡਿੱਗਾ ਹੋ ਬੇਹੋਸ਼, ਚਾਰੇ ਟੰਗਾਂ ਉਪਰ ਉਠਾਈਆ। ਸਾਂਸ ਨਾਲ ਹਿੱਲੇ ਪੋਸ਼, ਖਲੜੀ ਦਏ ਦੁਹਾਈਆ। ਸਾਹਿਬ ਸਤਿਗੁਰ ਕੁਛ ਸੋਚ, ਅੰਦਰੇ ਅੰਦਰ ਰਿਹਾ ਜਣਾਈਆ। ਕਿਉਂ ਜਨਮ ਦਿਤਾ ਮਾਤਲੋਕ, ਜੂਨੀਆਂ ਵਿਚ ਭਵਾਈਆ। ਮੇਰੇ ਪਿਛੇ ਸ਼ਿਕਾਰੀ ਲੱਗੇ ਬਹੁਤ, ਭੱਟੀ ਜਾਤ ਅਖਵਾਈਆ। ਫ਼ਤੂਰੀਏ ਓਨ੍ਹਾਂ ਦੇ ਦੋਹਤ, ਕਹਿਲੂਰੀਏ ਨਾਲ ਰਲਾਈਆ। ਗਿਆਰਾਂ ਦਿਨ ਲੁਕਦਾ ਰਿਹਾ ਰੋਜ਼, ਆਪਣਾ ਆਪ ਛੁਪਾਈਆ। ਕਰਦਾ ਰਿਹਾ ਖੋਜ, ਚਾਰੋਂ ਕੁੰਟ ਨੈਣ ਤਕਾਈਆ। ਸ਼ਬਦੀ ਹੁਕਮ ਅੰਦਰ ਤੂੰ ਆਪਣੀ ਦੱਸੀ ਮੌਜ, ਕੰਢੇ ਬੈਠਾ ਧੁਰ ਦਾ ਮਾਹੀਆ। ਗ਼ਰੀਬ ਉਧਾਰਨਾ ਜਿਸ ਦਾ ਜੋਗ, ਦੀਨਾਂ ਦਇਆ ਕਮਾਈਆ। ਮੈਂ ਏਥੇ ਗਿਆ ਪਹੁੰਚ, ਚਰਨ ਕਵਲ ਸੀਸ ਝੁਕਾਈਆ। ਬੰਦਨਾ ਕਰ ਡੰਡੌਤ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖ਼ਰਗੋਸ਼ ਪਿਛੇ ਆਏ ਕੁੱਤੇ ਚਾਰ, ਸੂਕਰ ਨਾਮ ਰਖਾਈਆ। ਨੇਤਰ ਰੋ ਪਏ ਜ਼ਾਰੋ ਜ਼ਾਰ, ਕੂਕ ਕੂਕ ਸੁਣਾਈਆ। ਕਿਰਪਾ ਕਰ ਗੋਬਿੰਦ ਧਾਰ, ਤੇਰੇ ਹੱਥ ਵਡਿਆਈਆ। ਸਾਡੇ ਨਾਲ ਗੋਬਿੰਦ ਕਰ ਪਿਆਰ, ਸਚ ਦਈਏ ਸੁਣਾਈਆ। ਨਾਨਕ ਦੇ ਕੇ ਗਿਆ ਲਾਰ, ਸ਼ਬਦੀ ਹੁਕਮ ਨਾਲ ਦ੍ਰਿੜਾਈਆ। ਲਾਲੋ ਦਵਾਰੇ ਦਰਸ਼ਨ ਕੀਤਾ ਆਣ, ਘਰੋਂ ਬਾਹਰ ਵੇਖ ਵਖਾਈਆ। ਨਿਮਰਤਾ ਨਾਲ ਕੀਤੀ ਪਰਨਾਮ, ਬੰਦਗੀ ਸੀਸ ਝੁਕਾਈਆ। ਓਸ ਦਿਤਾ ਫ਼ਰਮਾਨ, ਭੇਵ ਅਭੇਦ ਖੁਲ੍ਹਾਈਆ। ਜਿਸ ਵੇਲੇ ਗੋਬਿੰਦ ਭੱਥਾ ਲੈ ਕੇ ਆਵੇ ਵਿਚ ਜਹਾਨ, ਚਿੱਲਾ ਧੁਰ ਦਾ ਹੱਥ ਉਠਾਈਆ। ਤੁਹਾਨੂੰ ਦੇਵੇ ਇਕ ਗਿਆਨ, ਭੇਵ ਅਭੇਦ ਖੁਲ੍ਹਾਈਆ। ਹੋਵੇ ਮਿਹਰਵਾਨ, ਲਹਿਣਾ ਦੇਣਾ ਦਏ ਮੁਕਾਈਆ। ਕੂਕਰ ਕਹਿਣ ਉਹ ਵਕਤ ਪਹੁੰਚਿਆ ਆਣ, ਸਾਡਾ ਅੰਤਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ। ਗੋਬਿੰਦ ਕਿਹਾ ਇਹ ਸੂਕਰ ਆਏ ਨੱਠੇ, ਆਪਣਾ ਪੰਧ ਮੁਕਾਈਆ। ਖ਼ਰਗੋਸ਼, ਨਾਲ ਹੋਏ ਕੱਠੇ, ਲੇਖਾ
❋
❋
ਪਿਛਲਾ ਰਿਹਾ ਦ੍ਰਿੜਾਈਆ। ਤੁਹਾਡਾ ਪੂਰਬ ਜਨਮ ਨੌ ਨੌ ਵਾਰ ਹੋਇਆ ਜੋਬਨ ਵਾਲੇ ਵੱਛੇ, ਪੰਜ ਸਾਲ ਤੋਂ ਵੱਧ ਉਮਰ ਨਾ ਕੋਇ ਭੁਗਤਾਈਆ। ਇਕ ਵਾਰੀ ਮਾਨਸ ਜਨਮ ਮਿਲਿਆ ਅੱਛੇ, ਅੱਛੀ ਤਰ੍ਹਾਂ ਦ੍ਰਿੜਾਈਆ। ਤੁਸੀਂ ਮੇਰੀ ਚਰਨੀ ਢੱਠੇ, ਮਹੀਨੇ ਸਾਢੇ ਤਿੰਨ ਸੇਵ ਕਮਾਈਆ। ਤੁਹਾਡੇ ਮਨਾਂ ਨੇ ਪਾਏ ਰੱਟੇ, ਅੰਦਰੋਂ ਦਿਤਾ ਭੜਕਾਈਆ। ਕਿਸ ਦੇ ਜਾਲ ਵਿਚ ਫਸੇ, ਡੋਰੀ ਲਿਆ ਬੰਧਾਈਆ। ਚੋਰੀ ਚੋਰੀ ਮੇਰੀ ਖੇਲ ਵੇਖ ਹੱਸੇ, ਚੁਗ਼ਲੀ ਨਿੰਦਿਆ ਖ਼ੁਸ਼ੀ ਬਣਾਈਆ। ਜਿਸ ਵੇਲੇ ਮੈਂ ਪਰਗਟਾਏ ਪੰਜ ਕੱਕੇ, ਕਰਮ ਕਾਂਡ ਦਾ ਡੇਰਾ ਢਾਹੀਆ। ਤੁਸਾਂ ਪੰਜਾਂ ਨੇ ਚੋਰੀ ਕਰ ਕੇ ਗੁਰਮੁਖਾਂ ਦੇ ਕੱਛੇ, ਭੱਜ ਗਏ ਵਾਹੋ ਦਾਹੀਆ। ਓਸੇ ਵੇਲੇ ਸ਼ਬਦੀ ਧਾਰ ਮੈਨੂੰ ਦੱਸੇ, ਸੁਨੇਹੜਾ ਦਿਤਾ ਪੁਚਾਈਆ। ਹੁਕਮ ਅੰਦਰ ਦੇ ਕੇ ਧੱਕੇ, ਦਵਾਰਿਉਂ ਬਾਹਰ ਦਿਤਾ ਕਢਾਈਆ। ਤੁਹਾਡਾ ਲੇਖਾ ਕਿਹੜਾ ਕਟੇ, ਚੁਰਾਸੀ ਵਿਚੋਂ ਕਵਣ ਛੁਡਾਈਆ। ਤੁਸੀਂ ਗਿਆਰਾਂ ਵਾਰ ਆਂਡਿਆਂ ਵਿਚ ਬਣੇ ਬੱਚੇ, ਘੋਗੜ ਪਿਛਲੇ ਦਿਆਂ ਸਮਝਾਈਆ। ਤਿੰਨ ਵਾਰ ਮੇਰਾ ਬਾਜ਼ ਤੁਹਾਨੂੰ ਸੱਟੇ, ਛੱਤੀ ਦਿਨ ਤੋਂ ਵੱਧ ਉਮਰ ਨਾ ਕਿਸੇ ਭੁਗਤਾਈਆ। ਅੰਤ ਵੇਰ ਬਾਜ਼ ਮੇਰੀ ਚਰਨੀ ਢੱਠੇ, ਨਿਉਂ ਕੇ ਸੀਸ ਨਿਵਾਈਆ। ਕੁਛ ਖੇਲ ਦੱਸ ਸਤਿਗੁਰ ਸੱਚੇ, ਦਰ ਤੇਰੇ ਮੰਗ ਮੰਗਾਈਆ। ਮੈਨੂੰ ਐਂ ਦਿਸਦਾ ਇਹ ਤੇਰੇ ਸਿੱਖ ਕੱਚੇ, ਕੱਚਾ ਤੰਦ ਨਜ਼ਰੀ ਆਈਆ। ਕਰ ਕਿਰਪਾ ਬਖ਼ਸ਼ ਇਹ ਵੀ ਤੇਰੇ ਬੱਚੇ, ਲਹਿਣਾ ਦੇ ਮੁਕਾਈਆ। ਗੋਬਿੰਦ ਕਿਹਾ ਮਿਹਰਵਾਨ ਹੋ ਕੇ ਕਰਾਂ ਕੱਠੇ, ਦੇਵਾਂ ਮਾਣ ਵਡਿਆਈਆ। ਏਨ੍ਹਾਂ ਨੂੰ ਸ਼ੌਹ ਦਰਿਆ ਕੋਈ ਨਾ ਸੱਟੇ, ਜਲ ਧਾਰ ਨਾ ਕੋਇ ਰੁੜ੍ਹਾਈਆ। ਏਸੇ ਕਾਰਨ ਬਿਆਸ ਦੇ ਆਏ ਤੱਟੇ, ਕਿਨਾਰੇ ਉਤੇ ਡੇਰਾ ਲਾਈਆ। ਗੋਬਿੰਦ ਏਨ੍ਹਾਂ ਪਤ ਰੱਖੇ, ਨਾਤਾ ਜਗਤ ਨਾਲੋਂ ਤੁੜਾਈਆ। ਸਚਖੰਡ ਦਵਾਰੇ ਢੱਕੇ, ਜਿਥੇ ਫੇਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਮੁਕਾਈਆ। ਸਵਾਨਾਂ ਪਿਛੇ ਆਏ ਨੌ ਸ਼ਿਕਾਰੀ, ਟੋਪੀਆਂ ਪੱਗਾਂ ਸਿਰ ਟਿਕਾਈਆ। ਇਕ ਦਾ ਨਾਂ ਵਿਚ ਗਿਰਧਾਰੀ, ਗੋਪੀ ਚੰਦ ਪਿਤਾ ਰਿਹਾ ਬਣਾਈਆ। ਉਹਦੀ ਪੱਥਰ ਠਾਕਰ ਨਾਲ ਯਾਰੀ, ਨਿਤ ਨਿਤ ਇਸ਼ਨਾਨ ਕਰਾਈਆ। ਉਹਦੇ ਘਰ ਪ੍ਰਭ ਦੇ ਮਿਲਣ ਵਾਲੀ ਸਧਰਾਂ ਭਰੀ ਲਾੜੀ, ਉਮਰ ਇੱਕੀ ਸਾਲ ਜਣਾਈਆ। ਗ਼ਰੀਬੀ ਵਿਚ ਸਦਾ ਕਰੇ ਦਿਹਾੜੀ, ਮਿਹਨਤ ਕਰ ਕੇ ਰੋਟੀ ਖਾਈਆ। ਗੋਬਿੰਦ ਵੇਖ ਉਹ ਵੀ ਮੰਗਣ ਆ ਗਈ ਵਾੜੀ, ਸੀਸ ਝੁਕਾ ਕੇ ਸੀਸ ਨਿਵਾਈਆ। ਬਾਂਕੇ ਤੇਰੀ ਸੋਹਣੀ ਲੱਗੇ ਦਾੜ੍ਹੀ, ਦਾੜ੍ਹੀ ਦਾ ਸਦਕਾ ਕੁਛ ਖੈਰ ਦੇਣਾ ਪਾਈਆ। ਅਸੀਂ ਲੋਕ ਗਵਾਰ ਰਹਿਣਾ ਵਿਚ ਪਹਾੜੀ, ਬੁੱਧੀ ਸਮਝ ਨਾ ਕੋਇ ਸਮਝਾਈਆ। ਮੇਰੇ ਹੱਥ ਵੇਖ ਕੁਹਾੜੀ, ਬਾਲਣ ਕੱਟ ਕੇ ਝਟ ਲੰਘਾਈਆ। ਨਾਲ ਤਿੱਖੀ ਰੱਖੀ ਆਰੀ, ਸਵਾ ਗਿਠ ਵਿਚ ਲੰਬਾਈਆ। ਮੈਨੂੰ ਪ੍ਰਭ ਦੇ ਮਿਲਣ ਦੀ ਬੀਮਾਰੀ, ਇਹ ਦੁੱਖ ਅੱਠੇ ਪਹਿਰ ਸਤਾਈਆ। ਏਸੇ ਬਿਆਸ ਵਿਚ ਮੈਂ ਠਰਾਂ ਦਿਨ ਦਿਹਾੜੀ, ਰੋਜ਼ ਨਹਾ ਨਹਾ ਕੇ ਵਾਸਤਾ ਪਾਈਆ। ਅਠਾਰਾਂ ਸਾਲ ਰਹੀ ਕਵਾਰੀ, ਕੁੰਭ ਵਿਚ ਪਾਣੀ ਰੱਖ ਕੇ ਜਲ ਪਿੰਡੇ ਉਤੇ ਵਹਾਈਆ। ਮੇਰੀ ਬੱਧੀ ਨਾ ਕਿਸੇ ਧਾਰੀ, ਅੰਦਰੋਂ ਧੀਰਜ ਨਾ ਕੋਇ ਰਖਾਈਆ। ਮੈਂ ਵੇਖ ਕੇ ਸੂਕਰ ਦਰਵੇਸ਼ ਤੇਰੇ ਭਿਖਾਰੀ, ਬੇਨੰਤੀ ਦਿਤੀ ਸੁਣਾਈਆ। ਏਨ੍ਹਾਂ ਨਵਾਂ ਵਿਚੋਂ ਮੇਰਾ ਪਤੀ ਜਿਸ ਨੇ ਮੈਨੂੰ ਕੀਤਾ ਦੁਖਿਆਰੀ, ਪੋਸ਼ ਗੋਸ਼ ਨਿਤ ਰਸਨਾ ਨਾਲ ਲਗਾਈਆ। ਵੈਰਾਗ ਵਿਚ ਆ ਕੇ ਉਤੋਂ ਆਪਣੀ ਚੁੰਨੀ ਪਾੜੀ, ਟੁਕੜੇ ਦੋ ਦਿੱਤੇ ਕਰਾਈਆ। ਥੱਲੇ ਵੱਛਾ ਕੇ ਨੇਤਰ ਰੋ ਕੇ ਹੌਕਾ ਭਰ ਕੇ ਧਾਹਾਂ ਮਾਰ ਕੇ ਕਿਹਾ ਮੇਰੀ ਸਧਰਾਂ ਵਾਲੀ ਖਾਰੀ, ਉਤੋਂ ਭਾਰ
❋
❋
ਦੇਣਾ ਲੁਹਾਈਆ। ਭੁੱਖੀ ਨੂੰ ਫਿਰਦਿਆਂ ਲੰਘ ਗਈ ਅੱਜ ਦੀ ਦਿਹਾੜੀ, ਕੀਮਤ ਹੱਥ ਨਾ ਕਿਸੇ ਫੜਾਈਆ। ਮੈਨੂੰ ਐਂ ਦਿਸਦਾ ਨਾ ਤੂੰ ਪੁਰਖ ਨਾ ਤੂੰ ਨਾਰੀ, ਨਰ ਨਰਾਇਣ ਨਜ਼ਰੀ ਆਈਆ। ਵੇਖੀਂ ਕਿਤੇ ਮੈਨੂੰ ਵਸਦੀ ਨੂੰ ਨਾ ਉਜਾੜੀਂ, ਸੂਕਰਾਂ ਨਾਲ ਸ਼ਿਕਾਰੀਆਂ ਦਾ ਲੇਖਾ ਮੁਕਾਈਆ। ਮੇਰੇ ਉਤੇ ਫੇਰ ਮੁਸੀਬਤ ਆਵੇ ਭਾਰੀ, ਮੈਨੂੰ ਰੰਡੀ ਕਹੇ ਲੋਕਾਈਆ। ਮੈਨੂੰ ਬਣਾਵੀਂ ਨਾ ਮਾਤ ਵਿਭਚਾਰੀ, ਕੁਕਰਮਾਂ ਤੋਂ ਲੈਣਾ ਛੁਡਾਈਆ। ਪਿਛੋਂ ਆ ਕੇ ਓਸ ਦੀ ਮਾਂ ਨੇ ਵਾਜ ਮਾਰੀ, ਸਦੋ ਕਰ ਕੇ ਰਹੀ ਬੁਲਾਈਆ। ਉਠ ਘਰ ਨੂੰ ਚਲੀਏ ਉਤੋਂ ਰਾਤ ਆਈ ਕਾਲੀ, ਅੰਧੇਰਾ ਰਿਹਾ ਛਾਈਆ। ਸਦੋ ਕਿਹਾ ਮਾਂ ਮੈਨੂੰ ਜਗਦੀ ਦਿਸੇ ਦੀਵਾਲੀ, ਦੀਪ ਮਾਲਾ ਸੋਹਣੀ ਵੇਖ ਵਖਾਈਆ। ਇਹ ਦੁਖੀਆਂ ਦਾ ਪਾਲੀ, ਸੂਰਬੀਰ ਬਾਂਕਾ ਵੱਡਾ ਬੇਪਰਵਾਹੀਆ। ਜੇ ਫਲ ਲਾ ਦੇਵੇ ਮੇਰੀ ਡਾਲੀ, ਅੰਮ੍ਰਿਤ ਰਸ ਖਵਾਈਆ। ਮੇਰੀ ਲੇਖੇ ਲੱਗ ਜਾਏ ਘਾਲ ਘਾਲੀ, ਜਿਹੜੇ ਨੌ ਸੌ ਚੁਰਾਨਵੇ ਕਦਮ ਚਲ ਕੇ ਇਹਦੇ ਪਾਸ ਆਈਆ। ਮੇਰੀ ਬੁੱਧੀ ਅਜੇ ਬਾਲੀ, ਨੱਢੀ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈਆ। ਸਦੋ ਕਹੇ ਮੇਰਾ ਹਾੜਾ, ਨਿਉਂ ਕੇ ਸੀਸ ਨਿਵਾਈਆ। ਸਿੰਧੂ ਕਹੇ ਮੈਂ ਏਸ ਦਾ ਲਾੜਾ, ਜੋੜ ਜਗਤ ਵਾਲਾ ਜੁੜਾਈਆ। ਮੇਰੇ ਕੋਲ ਨਹੀਂ ਕੋਈ ਭਾੜਾ, ਪਤਣ ਪਾਰ ਨਾ ਕੋਇ ਕਰਾਈਆ। ਸਦੋ ਕਿਹਾ ਇਹ ਧੁਰ ਦਾ ਸਿਕਦਾਰਾ, ਮੈਨੂੰ ਨਜ਼ਰੀ ਆਈਆ। ਕਮਲਿਆ ਬਣ ਜਾ ਚਰਨਾਂ ਦਾ ਭਿਖਾਰਾ, ਭਿਛਿਆ ਧੁਰ ਦੀ ਦੇਵੇ ਪਾਈਆ। ਫੇਰ ਲੱਭਣਾ ਨਹੀਂ ਬਿਆਸ ਕਿਨਾਰਾ, ਤੱਟਾਂ ਵਿਚੋਂ ਹੱਥ ਕਿਸੇ ਨਾ ਆਈਆ। ਉਹ ਕਰ ਕੇ ਨਿਮਸਕਾਰਾ, ਧੂੜ ਚਰਨਾਂ ਨਾਲ ਚਰਨਾਂ ਉਤੇ ਆਪਣਾ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਬਿਆਸ ਕਹੇ ਓਨ੍ਹਾਂ ਦੇ ਪਿਛੇ ਸੱਤ ਆ ਗਏ ਮੰਡੀ ਦੇ ਸਿਕਦਾਰ, ਸੁੰਬ ਘੋੜਿਆਂ ਵਾਲੇ ਹਿਲਾਈਆ। ਸੋਹਣੇ ਸ਼ਸਤਰ ਤਨ ਸ਼ਿੰਗਾਰ, ਜੋਬਨ ਛਹਿਬਰ ਲਾਈਆ। ਦੂਰ ਖਲੋ ਗਏ ਕਦਮ ਨੌ ਦਸ ਪੰਜ ਚਾਰ, ਇਕ ਦੂਜੇ ਵੱਲ ਧਿਆਨ ਲਗਾਈਆ। ਬਿਆਸ ਕਹੇ ਮੈਂ ਵੇਖਿਆ ਓਨ੍ਹਾਂ ਦਾ ਹਾਲ, ਅੰਦਰੇ ਅੰਦਰ ਰਹੇ ਕੁਰਲਾਈਆ। ਗੋਬਿੰਦ ਟੇਢੀ ਅੱਖ ਕਰ ਕੇ ਥੋੜਾ ਜਿਹਾ ਦਿਤਾ ਜਮਾਲ, ਜਮਾਲ ਦੇ ਕੇ ਆਪਣੀ ਪਿੱਠ ਬਦਲਾਈਆ। ਓਨ੍ਹਾਂ ਨੂੰ ਨਜ਼ਰੀ ਆਉਣ ਡਹਿ ਪਿਆ ਕਾਲ, ਤਿੰਨਾਂ ਸਾਲਾਂ ਦੇ ਅੰਦਰ ਸਭ ਦੀ ਹੋਣੀ ਸਫ਼ਾਈਆ। ਜੇਬਾਂ ਵਿਚੋਂ ਕੱਢ ਕੇ ਰੁਮਾਲ, ਨੇਤਰਾਂ ਦੇ ਹੰਝੂ ਸਾਫ਼ ਕਰਾਈਆ। ਝਟ ਭੱਥੇ ਨੇ ਕਿਹਾ ਅੱਜ ਮੈਨੂੰ ਬਣਾਓ ਦਲਾਲ, ਮੇਰੇ ਕਾਰਨ ਗੋਬਿੰਦ ਤਟ ਕਿਨਾਰੇ ਡੇਰਾ ਲਾਈਆ। ਹੈਰਾਨੀ ਵਿਚ ਅੰਦਰੇ ਅੰਦਰ ਕਹਿਣ ਇਹ ਕੀ ਹੋਇਆ ਕਮਾਲ, ਸਾਨੂੰ ਕਵਣ ਖ਼ਬਰ ਸੁਣਾਈਆ। ਓਧਰੋਂ ਇਕ ਚਨਿਆਂ ਦਾ ਸੌਦਾ ਕਰਾਉਣ ਵਾਲਾ ਆ ਗਿਆ ਦਲਾਲ, ਜੋ ਮੰਡੀ ਦਾ ਸ਼ਾਹਕਾਰ ਅਖਵਾਈਆ। ਅੱਖ ਪੁੱਟ ਕੇ ਨੈਣ ਤੱਕ ਕੇ ਵੇਖਿਆ ਇਸ ਦੀ ਪਿਠ ਦੇ ਉਤੇ ਢਾਲ, ਸੋਹਣਾ ਰੰਗ ਚਮਕਾਈਆ। ਕਿਤੇ ਸਾਨੂੰ ਨਾ ਦੇਵੇ ਮਾਰ, ਖੜਗ ਖੰਡਾ ਉਠਾਈਆ। ਹੌਲੀ ਜੇਹੀ ਆਣ ਕੇ ਕੀਤਾ ਸਵਾਲ, ਸਾਥੀਆਂ ਦਿਤਾ ਜਣਾਈਆ। ਚਲੋ ਭੱਜੀਏ ਘੋੜਿਆਂ ਵਾਲੇ ਅਸਵਾਰ, ਨਾਲ ਮੈਨੂੰ ਲਓ ਟਿਕਾਈਆ। ਝਟ ਭੱਥੇ ਕਿਹਾ ਖ਼ਬਰਦਾਰ, ਗੋਬਿੰਦ ਕੰਢੇ ਆਇਆ ਭੱਜ ਕੋਇ ਨਾ ਜਾਈਆ। ਅੱਜ ਦਾ ਦਿਨ ਮੇਰੇ ਵੰਡੇ ਆਇਆ, ਜੋ ਆਇਆ ਪਾਰ ਲੰਘਾਈਆ। ਗੋਬਿੰਦ ਦੇ ਡੰਡੇ ਚੜ੍ਹਾਇਆ, ਪੌੜੀ ਦੋ ਜਹਾਨ ਨਾ ਕੋਇ ਵਖਾਈਆ। ਤੁਸੀਂ ਮਾਨਸ ਬੰਦੇ ਤੁਹਾਨੂੰ ਸਤਿਗੁਰ ਨਜ਼ਰ ਨਾ ਆਇਆ, ਜੋ ਸਭ ਦਾ ਪਿਤਾ ਮਾਈਆ। ਮਾਰਦਾ ਨਹੀਂ ਮੋਇਆਂ ਨੂੰ
❋
❋
ਜਵਾਲਣ ਆਇਆ, ਸਦ ਜੀਵਤ ਆਪਣੇ ਵਿਚ ਸਮਾਈਆ। ਅਚਰਜ ਇਸ ਨੇ ਖੇਲ ਕਰਾਇਆ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਸਾਰਿਆਂ ਖ਼ੁਸ਼ੀ ਨਾਲ ਸੀਸ ਝੁਕਾਇਆ, ਚਰਨੀਂ ਡਿੱਗ ਕੇ ਚਰਨ ਚੁੰਮ ਕੇ ਚੰਮ ਦ੍ਰਿਸ਼ਟੀ ਲਈ ਬਦਲਾਈਆ। ਇਨ੍ਹਾਂ ਦੇ ਪਿਛੇ ਇਕ ਕਸਾਈ ਮਛਲੀ ਫੜਨ ਵਾਲਾ ਆਇਆ, ਜਾਲ ਮੋਢਿਆਂ ਉਤੇ ਟਿਕਾਈਆ। ਕੁੰਡੀਆਂ ਦਾ ਅਗੋਂ ਮੂੰਹ ਭਵਾਇਆ, ਨੌ ਸੌ ਨੜ੍ਹਿਨਵੇ ਇਕੋ ਤੰਦ ਬੰਧਾਈਆ। ਢਾਈ ਢਾਈ ਤੋਲੇ ਗੋਸ਼ਤ ਸਭ ਦੇ ਅੱਗੇ ਟਿਕਾਇਆ, ਕਾਂਟਿਆਂ ਨਾਲ ਦਿਤਾ ਅਟਕਾਈਆ। ਖ਼ੁਸ਼ੀਆਂ ਵਿਚ ਅੰਦਰੇ ਅੰਦਰ ਕਰੇ ਸਲਾਹਿਆ, ਆਪਣਾ ਮਤਾ ਪਕਾਈਆ। ਜੇ ਕਿਰਪਾ ਕਰੇ ਬੇਪਰਵਾਹਿਆ, ਮੇਰਾ ਪੂਰ ਦਏ ਭਰਾਈਆ। ਨੌ ਸੌ ਨੜ੍ਹਿਨਵੇ ਮੀਨ ਇਕੋ ਵਾਰ ਦਏ ਫਸਾਇਆ, ਬਚ ਕੇ ਨਿਕਲ ਕੋਇ ਨਾ ਜਾਈਆ। ਫੇਰ ਕਹੇ ਮੈਂ ਬਿਆਸ ਕਿਨਾਰੇ, ਆਇਆ, ਪ੍ਰਭ ਨੇ ਮੇਰੀ ਆਸਾ ਪੂਰ ਕਰਾਈਆ। ਢਾਈ ਰੁਪਈਏ ਸੈਂਕੜਾ ਸਭ ਦਾ ਮੁੱਲ ਦੇਵਾਂ ਪਵਾਇਆ, ਪੰਝੀਆਂ ਵਿਚੋਂ ਰਕਮ ਥੋੜੀ ਲਵਾਂ ਬਣਾਈਆ। ਫੇਰ ਖ਼ੁਸ਼ ਹੋਵੇ ਮੇਰੇ ਘਰ ਵਾਲੀ ਜਿਸ ਦਾ ਨਾਮ ਮਾਇਆ, ਉਮਰ ਪੈਂਤੀ ਸਾਲ ਹੰਢਾਈਆ। ਜਿਸ ਨੇ ਨਵਾਂ ਬੱਚਿਆਂ ਨੂੰ ਜਨਮ ਦਵਾਇਆ, ਛੋਟਾ ਅਠਾਰਾਂ ਦਿਨ ਦਾ ਨਜ਼ਰੀ ਆਈਆ। ਫੇਰ ਕਹਾਂ ਛੋਟੇ ਬੱਚੇ ਨੇ ਮੇਰਾ ਰੋਜ਼ਗਾਰ ਬਣਾਇਆ, ਸੌਦਾ ਸਚ ਕਰਾਈਆ। ਸੋਚਾਂ ਸੋਚਦਾ ਚਲਦਾ ਚਲਦਾ ਓਸੇ ਕੰਢੇ ਆਇਆ, ਜਿਥੇ ਗੋਬਿੰਦ ਡੇਰਾ ਲਾਈਆ।
ਝੱਟ ਓਸੇ ਵੇਲੇ ਭੱਥਾ ਆਪਣੀ ਧਾਰ ਨਾਲ ਉਹਦਾ ਹਿਰਦਾ ਸਲਦਾ, ਤੀਰ ਨਿਰਾਲਾ ਦਿਤਾ ਲਗਾਈਆ। ਕੁਛ ਲੇਖਾ ਦੇ ਕਲ ਦਾ, ਮੱਛੀਆਂ ਦੇ ਨੌ ਵੱਟੇ, ਸਾਢੇ ਤਿੰਨ ਜੂਏ ਵਿਚ ਲਾਏ ਸੱਟੇ, ਢਾਈ ਵੇਸਵਾ ਝੋਲੀ ਘੱਤੇ, ਇਕ ਨਾਲ ਮਨ ਦੀ ਵਾਸਨਾ ਮਾਰੇ ਫੱਕੇ, ਦੋਹਾਂ ਨਾਲ ਬੱਚਿਆਂ ਝਟ ਲੰਘਾਈਆ। ਛੇਤੀ ਨਾਲ ਬਚਨ ਦੱਸ ਦੇ ਸੱਚੇ, ਤੇਰੇ ਯਾਰ ਕਿੱਥੇ ਕੱਚੇ, ਜਿਨ੍ਹਾਂ ਨਾਲ ਚੋਰੀ ਅੱਖ ਮਿਲਾਈਆ। ਓਸੇ ਵੇਲੇ ਮਾਹੀਗੀਰ ਚਰਨੀ ਢੱਠੇ, ਰੋ ਕੇ ਦਏ ਦੁਹਾਈਆ। ਮੇਰੇ ਪਾਪ ਕੌਣ ਕਟੇ, ਮੈਂ ਪੜਦਾ ਦਿਆਂ ਉਠਾਈਆ। ਮੈਂ ਆਪਣੇ ਚਾਚੇ ਦੇ ਤਿੰਨ ਪੁੱਤ ਕਟੇ, ਜਿਨ੍ਹਾਂ ਦੇ ਹਿੱਸੇ ਪਿਛੇ ਆਪਣੀ ਕੀਤੀ ਚਤੁਰਾਈਆ। ਏਸੇ ਘਾਟ ਉਤੇ ਵਾਰੋ ਵਾਰੀ ਆ ਕੇ ਸੁੱਟੇ, ਪਾਣੀ ਜਲ ਦਿੱਤੇ ਰੁੜ੍ਹਾਈਆ। ਓਧਰੋਂ ਭੌਂਕ ਪਏ ਚਾਰੇ ਕੁੱਤੇ, ਹੋਕਾ ਦੇ ਕੇ ਰਹੇ ਦ੍ਰਿੜਾਈਆ। ਓਹਨੂੰ ਨਜ਼ਰ ਆ ਗਏ ਓਸੇ ਵੇਲੇ ਮੇਰੇ ਜਨਮ ਹੋਏ ਤਿੰਨ ਪੁੱਠੇ, ਅੱਗਾ ਪਿਛਾ ਨਜ਼ਰ ਕੋਇ ਨਾ ਆਈਆ। ਓਧਰੋਂ ਭੱਥੇ ਦਾ ਨਿਸ਼ਾਨਾ ਫੇਰ ਛੁੱਟੇ, ਆਪਣਾ ਬਲ ਪਰਗਟਾਈਆ। ਸਹਿਆ ਖ਼ਰਗੋਸ਼ ਆਪਣੀਆਂ ਚਾਰੋਂ ਟੰਗਾਂ ਉਲਟੇ, ਸਿੱਧਾ ਹੋ ਕੇ ਕੰਨ ਹਿਲਾਈਆ। ਰੋ ਕੇ ਕਿਹਾ ਗੋਬਿੰਦ ਸਾਡੇ ਅਪਰਾਧ ਵੇਖ ਨਾ ਹੋਵੀਂ ਗ਼ੁੱਸੇ, ਸਾਰੇ ਦੁਖੀਏ ਤੇਰੇ ਅੱਗੇ ਕੁਰਲਾਈਆ। ਧੰਨ ਭਾਗ ਜੇ ਤੇਰਾ ਦਰਸ਼ਨ ਪਾਇਆ ਸਾਚੇ ਜੁੱਸੇ, ਸਾਡੇ ਜਿਸਮ ਦੇ ਬਦਲਾਈਆ। ਤੇਰੇ ਬਿਨਾ ਕੋਈ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੁਗ ਜਨਮ ਦੇ ਵਿਛੜੇ ਆ ਗਏ ਰੁੱਠੇ, ਰੁਸਿਆਂ ਲੈ ਮਨਾਈਆ। ਕਿਰਪਾ ਕਰ ਕੇ ਬਣਾ ਆਪਣੇ ਪੁੱਤੇ, ਪਿਤਾ ਹੋ ਕੇ ਦੇ ਵਡਿਆਈਆ। ਬਿਆਸ ਕਹੇ ਮੈਂ ਖੇਲ ਵੇਖੇ ਵੇਲੇ ਓਸੇ, ਸਨਮੁਖ ਹੋ ਕੇ ਅੱਖ ਖੁਲ੍ਹਾਈਆ। ਓਧਰੋਂ ਵਣਜਾਰਾ ਵੇਚਣ ਆ ਗਿਆ ਇਕ ਧੁੱਸੇ, ਕੰਨੀ ਲਾਲ ਪੀਲੀ ਬਣਾਈਆ। ਸੋਹਣੀ ਉਨ ਨਾਲ ਗੁੰਦੇ, ਡੋਰੇ ਢਾਈ ਉਂਗਲਾਂ ਰਖਾਈਆ। ਉਹਦੇ ਪਿਛੇ ਤਿੰਨ ਆ ਗਏ ਗੁੰਡੇ, ਸੋਟੇ ਮੋਢਿਆਂ ਉਤੇ ਟਿਕਾਈਆ। ਅੱਗੇ ਨੌਜਵਾਨ ਸੁਰਸਤੀ ਅੱਸੀ ਕਦਮ ਤੇ ਸਿੱਟੇ ਰਹੀ ਡੁੰਗੇ, ਹੱਥ ਬਾਜਰੇ ਨਾਲ ਛੁਹਾਈਆ। ਉਹਦੇ ਕੰਨੀਂ ਸੀ ਢਾਈ ਤੋਲੇ ਦੇ ਬੁੰਦੇ, ਮੋਤੀ ਨੌ ਨੌ ਜੁੜਾਈਆ।
❋
❋
ਵਾਲ ਚੋਟੀ ਉਤੇ ਪਿਛੋਂ ਅੱਗੇ ਨੂੰ ਗੁੰਦੇ, ਲਿਟਾਂ ਮੱਥੇ ਉਤੇ ਲਟਕਾਈਆ। ਓਨੇ ਚਿਰ ਨੂੰ ਚੌਦਾਂ ਕੱਠੇ ਆ ਗਏ ਗੁੰਗੇ, ਇਸ਼ਾਰਿਆਂ ਨਾਲ ਇਕ ਦੂਜੇ ਸਮਝਾਈਆ। ਜੇ ਸਾਨੂੰ ਕੁਝ ਬਾਜਰਾ ਪਾ ਦੇਵੇ ਝੋਲੀ ਵਿਚ ਝੁੰਗੇ, ਰੂੰਗਾ ਕਰ ਕੇ ਲਈਏ ਖਾਈਆ। ਓਨੇ ਚਿਰ ਨੂੰ ਗਵਾਲਣ ਲੈ ਕੇ ਆ ਗਈ ਦੂਧੇ, ਮਟਕੀ ਸਿਰ ਦੇ ਉਤੇ ਉਠਾਈਆ। ਦੋ ਬੁੱਢੇ ਆ ਗਏ ਡੁੱਡੇ, ਹੱਥਾਂ ਨਾਲ ਚਲਣ ਵਾਹੋ ਦਾਹੀਆ। ਓਧਰੋਂ ਮੈਂਡਕ ਨੌ ਨਿਕਲ ਕੇ ਬਾਹਰ ਕੁੱਦੇ, ਆਪਣੀ ਆਪਣੀ ਛਾਲ ਵਖਾਈਆ। ਗੋਬਿੰਦ ਸਭ ਦੀਆਂ ਆਸਾਂ ਬੁੱਝੇ, ਕੰਢੇ ਉਤੇ ਬੈਠਾ ਭਾਰ ਵੱਖੀ ਵਾਲਾ ਪਾਈਆ। ਓਧਰੋਂ ਕਿਨਾਰੇ ਤੱਕਿਆ ਦੂਜੇ, ਦੋ ਗਜ਼ ਦੇਣ ਦੁਹਾਈਆ। ਅੰਦਰੋਂ ਬੜਾ ਦੁੱਖੇ, ਦਰਦ ਰਹੇ ਸੁਣਾਈਆ। ਗੋਬਿੰਦ ਅਸੀਂ ਇੱਕੀ ਜਨਮ ਦੇ ਭੁੱਖੇ, ਗੁਰ ਹਰਿ ਗੋਬਿੰਦ ਗਿਆ ਸਮਝਾਈਆ। ਜੰਗਲਾਂ ਵਿਚ ਰਹੇ ਲੁਕੇ, ਪਰਭਾਸਾਂ ਵਿਚ ਝਟ ਲੰਘਾਈਆ। ਬਿਨ ਤੇਰੇ ਸਾਡਾ ਪੈਂਡਾ ਮੂਲ ਨਾ ਮੁੱਕੇ, ਅਗਲਾ ਪੰਧ ਨਾ ਕੋਇ ਚੁਕਾਈਆ। ਓਧਰੋਂ ਓਨ੍ਹਾਂ ਦਾ ਮਹਾਵਤ ਅੱਗ ਰੱਖ ਰਿਹਾ ਸੀ ਉਤੇ ਹੁੱਕੇ, ਫੂਕ ਮੁਖ ਨਾਲ ਲਗਾਈਆ। ਲੱਕੜੀ ਦੇ ਥਾਂ ਓਸ ਬਾਲ ਦਿਤੇ ਕਿੱਕਰਾਂ ਦੇ ਤੁੱਕੇ, ਜਿਨ੍ਹਾਂ ਦੇ ਅੰਦਰ ਬੀਜ ਦੇਣ ਦੁਹਾਈਆ। ਬਹੁੜੀ ਅਸੀਂ ਅੱਧ ਅਸਮਾਨੋਂ ਟੁੱਟੇ, ਧਰਤੀ ਉਤੇ ਆਪਣਾ ਆਪ ਰੁਲਾਈਆ। ਸਾਡੀ ਵਾਤ ਕੋਈ ਨਾ ਪੁਛੇ, ਫਲ ਫੁੱਲ ਕੰਮ ਕਿਸੇ ਨਾ ਆਈਆ। ਪਤਾ ਨਹੀਂ ਗੋਬਿੰਦ ਕਿਹੜੀ ਗੱਲੋਂ ਸਾਡੇ ਨਾਲ ਰੁੱਸੇ, ਦੂਰ ਬੈਠਾ ਅੱਖ ਨਾ ਕੋਇ ਖੁਲ੍ਹਾਈਆ। ਉਚੀ ਕੂਕ ਪੁਕਾਰ ਕਿਹਾ ਬਹੁੜੀ ਦਰੋਹੀ ਸਤਿਗੁਰ ਨਾਲੋਂ ਕਦੇ ਨਾ ਕਿਸੇ ਦੀ ਟੁੱਟੇ, ਜਗਤ ਜੀਵਣ ਕੰਮ ਕਿਸੇ ਨਾ ਆਈਆ। ਓਧਰੋਂ ਤਿੰਨ ਚੋਰ ਆ ਗਏ ਜਿਨ੍ਹਾਂ ਜਾਂਦੇ ਰਾਹੀ ਲੁੱਟੇ, ਚਾਂਦੀ ਤਰ੍ਹੇਠ ਤੋਲੇ ਝੋਲੀ ਪਾਈਆ। ਓਧਰੋਂ ਇਕ ਸਵਾਣੀ ਆ ਗਈ ਜਿਸ ਨੇ ਸ਼ਿੰਗਾਰ ਕੀਤਾ ਆਪਣੇ ਸੱਜੇ ਗੁੱਟੇ, ਚੂੜੀਆਂ ਮੁਲੱਮੇ ਵਾਲੀਆਂ ਪਾਈਆ। ਚੋਰ ਓਸੇ ਵੇਲੇ ਉਹਦੇ ਉਤੇ ਤੁੱਠੇ, ਆਪਣਾ ਬਲ ਵਖਾਈਆ। ਓਨ ਲਾਹ ਕੇ ਕੰਗਣ ਓਨ੍ਹਾਂ ਅੱਗੇ ਸੁੱਟੇ, ਦੋ ਹੱਥੀਂ ਤਾਲੀ ਦਿਤੀ ਵਜਾਈਆ। ਔਹ ਵੇਖੋ ਗੋਬਿੰਦ ਤੁਹਾਡੀ ਜੜ੍ਹ ਪੁੱਟੇ, ਜੋ ਮੇਰਾ ਪਿਤਾ ਮਾਈਆ। ਮੈਨੂੰ ਆਪੇ ਗੋਦੀ ਚੁੱਕੇ, ਬੱਚੀ ਆਪਣੀ ਲਏ ਬਣਾਈਆ। ਓਧਰੋਂ ਟੋਪੀ ਵਿਚ ਰੋ ਪਏ ਤੁੱਕੇ, ਬਹੁੜੀ ਬਹੁੜੀ ਕਰ ਸੁਣਾਈਆ। ਭੈਣ ਕੀ ਤੂੰ ਵੀ ਸਾਡੇ ਨਾਲ ਗ਼ੁੱਸੇ, ਤੇਰੇ ਅੱਗੇ ਵਾਸਤਾ ਪਾਈਆ। ਜੇ ਫੜ ਕੇ ਸਾਡੀ ਅਗਨੀ ਅੱਗ ਅੰਗਿਆਰ ਵਾਲੀ ਸਵਾਹ ਕਰ ਕੇ ਉਹਦੇ ਚਰਨਾਂ ਉਤੇ ਸੁੱਟੇਂ, ਧੂੜ ਬਣ ਕੇ ਖ਼ੁਸ਼ੀ ਲਈਏ ਮਨਾਈਆ। ਓਧਰੋਂ ਦੋ ਨੌਜਵਾਨ ਆ ਗਏ ਰਾਹ ਘੁੱਸੇ, ਪਰੇਸ਼ਾਨੀ ਵਿਚ ਪਰੇਸ਼ਾਨ ਨਜ਼ਰੀ ਆਈਆ। ਓਨ੍ਹਾਂ ਦੇ ਅੰਦਰ ਇਕੋ ਲਹਿਰ ਉਠੇ, ਹੌਲੀ ਹੌਲੀ ਰਹੀ ਹਿਲਾਈਆ। ਤੁਹਾਡੇ ਵੇਲੇ ਅੰਤ ਅਖ਼ੀਰੀ ਚੁੱਕੇ, ਚੱਕ ਖੂਹ ਵਾਂਗੂੰ ਫੇਰ ਨਜ਼ਰ ਕਿਸੇ ਨਾ ਆਈਆ। ਉਹ ਇਕ ਦੂਜੇ ਨੂੰ ਰਹੇ ਪੁਛੇ, ਆਪਣਾ ਆਪਣਾ ਹਾਲ ਸੁਣਾਈਆ। ਓਧਰੋਂ ਸੱਠ ਸਾਲ ਦੀ ਮਾਈ ਬੁੱਢੀ ਤਿੰਨ ਭੁੰਨ ਕੇ ਆ ਗਈ ਭੁੱਟੇ, ਪਾਟੇ ਚੀਥੜ ਨਾਲ ਰਖਾਈਆ। ਵੇ ਬੱਚਿਓ ਜੇ ਤੁਹਾਨੂੰ ਪਾਰ ਕਿਨਾਰੇ ਵਾਲਾ ਪੁਛੇ, ਪਸਚਾਤਾਪ ਦਏ ਮੁਕਾਈਆ। ਤੁਹਾਡੇ ਅੰਦਰ ਓਸ ਦਾ ਪ੍ਰੇਮ ਫੁੱਟੇ, ਫੱਟ ਜਨਮ ਜਨਮ ਦਾ ਦਏ ਮਿਟਾਈਆ। ਔਹ ਵੇਖੋ ਸੂਕਰ ਓਸੇ ਦੇ ਤੀਰ ਨਾਲ ਫੱਟੇ, ਖ਼ਰਗੋਸ਼ ਖ਼ੁਦੀ ਗਿਆ ਗਵਾਈਆ। ਓਸੇ ਨੇ ਤਾਰਨੇ ਪੱਥਰ ਵੱਟੇ, ਮਿਹਰ ਨਿਗਾਹ ਨਜ਼ਰ ਜਿਧਰ ਉਠਾਈਆ। ਓਸੇ ਵੇਲੇ ਸਾਰੇ ਉਠ ਕੇ ਨੱਠੇ, ਭੱਜੇ ਵਾਹੋ ਦਾਹੀਆ। ਬਿਆਸ ਨਿਮਾਣਾ ਹੋ ਕੇ ਰਾਹ ਦੋਹਾਂ ਵਿਚਕਾਰੋਂ ਛੱਡੇ, ਜਲ ਧਾਰਾ ਅੱਗੇ ਪਿਛੇ ਨਾ ਕੋਇ ਹਿਲਾਈਆ। ਗੋਬਿੰਦ ਕਿਹਾ ਨੇੜੇ ਆਇਆਂ ਨੂੰ ਆਓ ਮੇਰੇ ਡੱਡੇ, ਬੱਚਿਓ ਦਿਆਂ ਵਡਿਆਈਆ।
❋
❋
ਅੱਜ ਤੋਂ ਤੁਹਾਨੂੰ ਆਪਣੇ ਲਾਵਾਂ ਅੱਗੇ, ਅਗਲਾ ਪੰਧ ਮੁਕਾਈਆ। ਚੁਰਾਸੀ ਵਿਚੋਂ ਕੱਢੇ, ਜਮ ਕੀ ਫਾਸੀ ਦਿਤੀ ਤੁੜਾਈਆ। ਫੇਰ ਜਿਸ ਵੇਲੇ ਆਵਾਂ ਤੁਸੀਂ ਸਾਰੇ ਆਓ ਸੱਦੇ, ਮੇਰੇ ਨਾਲ ਮੇਰਾ ਸੰਗ ਬਣਾਈਆ। ਮੈਂ ਮਨੁਸ਼ ਬਣਾਉਣੇ ਸੰਤ ਬਣਾਉਣੇ ਭਗਤ ਬਣਾਉਣੇ ਤੁਸੀਂ ਖੋਤੇ ਗਧੇ, ਲੂਲ੍ਹੇ ਲੰਗੜੇ ਟੁੰਡੇ ਆਪਣੇ ਨਾਲ ਮਿਲਾਈਆ। ਮੇਰੇ ਪਿਆਰ ਅੰਦਰ ਬੱਧੇ, ਤੱਤੀ ਵਾ ਕਦੇ ਨਾ ਲੱਗੇ, ਸਦਾ ਰਹੋ ਸੱਜੇ ਖੱਬੇ, ਅੱਗੇ ਪਿੱਛੇ ਸੋਹਣਾ ਜੋੜ ਜੁੜਾਈਆ। ਬਿਆਸ ਕਹੇ ਮੈਂ ਪਰੇਸ਼ਾਨ ਹੋ ਕੇ ਦੋਵੇਂ ਹੱਥ ਬੱਧੇ, ਨਿਉਂ ਕੇ ਵਾਸਤਾ ਪਾਈਆ। ਸਾਹਿਬ ਸਤਿਗੁਰ ਤੈਨੂੰ ਕਿਹੜੇ ਲਗਦੇ ਚੰਗੇ, ਮੈਨੂੰ ਦੇ ਸਮਝਾਈਆ। ਕੀ ਜਿਹੜੇ ਨਹਾਉਦੇ ਗੋਦਾਵਰੀ ਗੰਗੇ, ਸੁਰਸਤੀ ਜਮਨਾ ਤਾਰੀਆਂ ਲਾਈਆ। ਗੋਬਿੰਦ ਕਿਹਾ ਬਿਨ ਮੇਰੇ ਪਿਆਰ ਸਾਰੇ ਗੰਦੇ, ਨਹਾਵਣ ਧੋਵਣ ਕੰਮ ਕਿਸੇ ਨਾ ਆਈਆ। ਜਿਹੜੇ ਮੁਹੱਬਤ ਵਿਚ ਰੰਗੇ, ਕਦੇ ਨਾ ਹੋਵਣ ਨੰਗੇ, ਮੰਦਿਆਂ ਦੇ ਮੰਦੇ ਆਪਣੇ ਘਰ ਵਸਾਈਆ। ਬਿਆਸ ਕਿਹਾ ਕੀ ਫੇਰ ਪਾਹੁਲ ਦੇਵੇਂ ਨਾਲ ਖੰਡੇ, ਜਲ ਪਾਣੀ ਕਿਸ ਬਿਧ ਵੰਡੇਂ, ਜਾਮ ਕਿਹੜਾ ਦੇਵੇਂ ਪਿਆਈਆ। ਗੋਬਿੰਦ ਕਿਹਾ ਓਨ੍ਹਾਂ ਦੇ ਅੰਤਰ ਨਿਰੰਤਰ ਹੋ ਕੇ ਮੇਰੀ ਧਾਰ ਲੰਘੇ, ਮੈਂ ਰਹਿਣ ਨਾ ਦੇਵਾਂ ਦੋਰੰਗੇ, ਫਸਾ ਕੇ ਆਪਣੇ ਫੰਦੇ, ਦੰਦੇ ਅਗਲੇ ਦਿਆਂ ਬਣਾਈਆ। ਸਦਾ ਰੱਖ ਕੇ ਠੰਡੇ, ਬਿਨਾ ਬੰਦਗੀ ਤੋਂ ਪਾਰ ਕਰਾ ਕੇ ਆਪਣੇ ਬੰਦੇ, ਤੂੰ ਮੇਰਾ ਮੈਂ ਤੇਰਾ ਢੋਲਾ ਸੁਣਾ ਕੇ ਛੰਦੇ, ਆਪਣਾ ਰੰਗ ਵਖਾਈਆ। ਬਿਆਸ ਕਿਹਾ ਕੀ ਫੇਰ ਵੀ ਆਏਂ ਮੇਰੇ ਕੰਢੇ, ਆਪਣਾ ਚਰਨ ਛੁਹਾਈਆ। ਗੋਬਿੰਦ ਕਿਹਾ ਤੇਰੇ ਤੋਂ ਪਾਰ ਮੇਰੇ ਗੁਰਮੁਖ ਚੰਗੇ, ਜਿਨ੍ਹਾਂ ਨਾਲ ਮਿਲ ਕੇ ਆਪਣਾ ਝਟ ਲੰਘਾਈਆ। ਏਸੇ ਕਾਰਨ ਗੁਰਮੁਖੋ ਤੁਹਾਡੇ ਨਾਤੇ ਗੰਢੇ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਗੁਰਮੁਖ ਗੁਰਸਿਖ ਭਾਵੇਂ ਮੈਥੋਂ ਕੁਛ ਮੰਗੇ ਭਾਵੇਂ ਨਾ ਮੰਗੇ, ਜਿਸ ਦਾ ਦੇਣਾ ਓਸੇ ਦੀ ਝੋਲੀ ਪਾਈਆ। ਬਿਆਸ ਕਿਹਾ ਤੇਰੀ ਜੋਬਨ ਜਵਾਨੀ ਕਿਹੜੇ ਥਾਂ ਹੰਢੇ, ਟਿਕਾਣਾ ਦੇ ਦਰਸਾਈਆ। ਗੋਬਿੰਦ ਕਿਹਾ ਬਿਆਸ ਜਿਥੇ ਬੇਆਸਾ ਕੋਈ ਨਾ ਲੰਘੇ, ਜਗ ਨੇਤਰ ਅੱਖ ਨਾ ਕੋਇ ਉਠਾਈਆ। ਓਥੇ ਗੁਰਮੁਖਾਂ ਦੇ ਅੰਦਰ ਮੇਰੇ ਸਿੰਘਾਸਣ ਚੰਗੇ, ਜਿਨ੍ਹਾਂ ਦੀ ਸ਼ਾਲ ਦੋਸ਼ਾਲ ਕੀਮਤ ਨਾ ਕੋਇ ਰਖਾਈਆ। ਬਿਆਸ ਕਿਹਾ ਕੀ ਫੇਰ ਕਰੇਂ ਜੰਗੇ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਕਿਹਾ ਅੱਜ ਤੋਂ ਇਹ ਭੱਥੇ ਧੋ ਕੇ ਪੁਰਖ ਅਕਾਲ ਦੇ ਚਰਨੀਂ ਟੰਗੇ, ਜਗਤ ਸ਼ਸਤਰਾਂ ਵਾਲੀ ਨਾ ਕੋਇ ਲੜਾਈਆ। ਹੁਕਮੇ ਅੰਦਰ ਖੰਡ ਬ੍ਰਹਿਮੰਡੇ, ਜਿਥੇ ਚਮਕੇ ਕੋਈ ਨਾ ਚੰਡ ਪਰਚੰਡੇ, ਇਕੋ ਮੇਰਾ ਨੂਰ ਕੂੜ ਸਾਰਾ ਦਏ ਮਿਟਾਈਆ। ਮੇਰਾ ਖੇਲ ਸਮਝੇ ਕੋਈ ਨਾ ਪੰਡੇ, ਨਾ ਕੋਈ ਜਾਣੇ ਕਿਉਂ ਪੁੱਤਰ ਚਾਰੇ ਵੰਡੇ, ਖੇਲ ਆਪਣੇ ਨਾਲ ਕਰਾਈਆ। ਬਿਆਸ ਕਿਹਾ ਤੇਰਾ ਗੁਰਮੁਖ ਓਸ ਵੇਲੇ ਕੀ ਕੁਛ ਤੈਥੋਂ ਮੰਗੇ, ਕੀ ਵਸਤ ਦੇਵੇਂ ਵਰਤਾਈਆ। ਗੋਬਿੰਦ ਕਿਹਾ ਮੈਂ ਓਨ੍ਹਾਂ ਦਾ ਤੇ ਉਹ ਮੇਰੇ ਮੈਂ ਕੋਈ ਹਿਸਾਬ ਕਿਤਾਬ ਨਹੀਂ ਵੰਡੇ, ਵੰਡਾਂ ਵਿਚ ਗੁਰਮੁਖ ਨਾ ਕਦੇ ਰਖਾਈਆ। ਜੋ ਚੜ੍ਹ ਗਏ ਮੇਰੇ ਡੰਡੇ, ਅੰਤ ਮੇਰੇ ਵਿਚ ਬਹਿ ਕੇ ਮੇਰੇ ਡੇਰਾ ਲਾਈਆ। ਬਿਆਸਾ ਚਰਨ ਚੁੰਮ ਲਾ ਤੇਰੇ ਭਾਗ ਹੋ ਜਾਣ ਚੰਗੇ, ਚੰਗਿਆਂ ਗੁਰਮੁਖਾਂ ਨਾਲ ਦਿਆਂ ਵਡਿਆਈਆ। ਏਸੇ ਕਾਰਨ ਗੁਰਮੁਖੋ ਤੁਸੀਂ ਸਤਿਗੁਰ ਨਾਲ ਲੰਘੇ, ਪੱਤਣਾਂ ਉਤੋਂ ਦਿਤਾ ਟਪਾਈਆ। ਬਿਆਸ ਕਿਹਾ ਗੋਬਿੰਦ ਔਹ ਵੇਖ ਮੈਨੂੰ ਕੁਛ ਦੱਸ ਰਿਹਾ ਸੰਜੇ, ਦੁਆਪਰ ਅੰਤ ਅਖ਼ੀਰ ਸਮਝਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਮੈਨੂੰ ਸਾਰੇ ਦਿਸਦੇ ਸਿਰ ਤੋਂ ਗੰਜੇ, ਪੜਦਾ ਉਪਰ ਨਾ ਕੋਇ ਟਿਕਾਈਆ। ਚਾਰ ਵਰਨ ਅਠਾਰਾਂ ਬਰਨ ਸਾਰੇ ਹਾਏ ਹਾਏ ਕਰਦੇ ਫੜ ਕੇ ਕੰਧੇ, ਕਰਮਾਂ ਦਾ ਭਾਰ ਨਾ ਕੋਇ ਵੰਡਾਈਆ। ਮੈਂ ਵੇਖਿਆ ਜਿਹੜੇ ਗੁਰਮੁਖ ਤੇਰਾ
❋
❋
ਪੱਤਣ ਲੰਘੇ, ਰੰਗਣ ਅਗਲੀ ਗਏ ਰੰਗਾਈਆ। ਓਨੇ ਚਿਰ ਨੂੰ ਸੁਥਰੇ ਵਜਾਉਂਦੇ ਆ ਗਏ ਡੰਡੇ, ਤੇਰੀ ਤੇਰੀ ਤੇਰੀ ਬੇਪਰਵਾਹੀਆ। ਓਧਰੋਂ ਪਵਣ ਚਲ ਪਈ ਠੰਡੇ, ਸਿਰੋਂ ਬੋਦੀਆਂ ਰਹੀ ਹਿਲਾਈਆ। ਪਵਣ ਝਕੋਲਾ ਦਿਤਾ ਸਾਰੇ ਪਿੰਡਿਉਂ ਹੋ ਗਏ ਨੰਗੇ, ਧੋਤੀ ਹੱਥ ਕਿਸੇ ਨਾ ਆਈਆ। ਅੱਖਾਂ ਮੀਟ ਹੋਏ ਸ਼ਰਮਿੰਦੇ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਬਿਆਸ ਕਿਹਾ, ਕਿਉਂ, ਮਰ ਗਏ ਜੀਂਦੇ, ਆਪਣਾ ਆਪ ਮਿਟਾਈਆ। ਹੌਲੀ ਜਿਹੀ ਸਾਰੇ ਰਲ ਕੇ ਕੂੰਦੇ, ਹਾਏ ਹਾਏ ਕਰ ਸੁਣਾਈਆ। ਓਸੇ ਵੇਲੇ ਡਿੱਗ ਪਏ ਭਾਰ ਮੂੰਹ ਦੇ, ਸਿਰ ਗੋਬਿੰਦ ਚਰਨਾਂ ਵੱਲ ਨਜ਼ਰੀ ਆਈਆ। ਬਿਆਸ ਕਿਹਾ ਗੋਬਿੰਦ ਇਹ ਨੇੜੇ ਪੁੱਜ ਗਏ ਤੇਰੀ ਬਰੂੰਹ ਦੇ, ਇਨ੍ਹਾਂ ਨੂੰ ਪਤਾ ਨਹੀਂ ਇਹ ਧੁਰ ਦਾ ਸੱਚਾ ਮਾਹੀਆ। ਮੈਂ ਸ਼ਾਸਤਰਾਂ ਵਿਚੋਂ ਸੁਣਿਆ ਸਭ ਕੁਛ ਹੱਥ ਪੂਰੇ ਸਤਿਗੁਰੂ ਦੇ, ਬਿਨ ਸਤਿਗੁਰ ਮਿਲੇ ਨਾ ਕਿਸੇ ਵਡਿਆਈਆ। ਗੋਬਿੰਦ ਤੇਰੇ ਖੇਲ ਜ਼ਰਾ ਛੂਹ ਦੇ, ਛੋਂਹਦਿਆਂ ਸਭ ਦਾ ਬੇੜਾ ਪਾਰ ਕਰਾਈਆ। ਇਨ੍ਹਾਂ ਦੇ ਰੋਗ ਮਿਟਾ ਦੇ ਲੂੰ ਲੂੰ ਦੇ, ਲੋਕ ਪਰਲੋਕ ਤੇਰਾ ਜਸ ਗਾਈਆ। ਨਾਦ ਸੁਣਾ ਦੇ ਤੂੰ ਹੀ ਤੂੰ ਦੇ, ਸ਼ਬਦ ਅਨਾਦੀ ਧੁਨ ਉਪਜਾਈਆ। ਗੋਬਿੰਦ ਕਿਹਾ ਬਿਆਸਾ ਤੈਨੂੰ ਪਤਾ ਨਹੀਂ ਇਹ ਮਾਲਕ ਵੱਡੇ ਤਿੰਨਾਂ ਮਾਹਲਾਂ ਵਾਲੇ ਖੂਹ ਦੇ, ਹਲਟ ਪੁੱਠੇ ਸਿੱਧੇ ਭਵਾਈਆ। ਇਹ ਕੁੱਤੇ ਓਸੇ ਜੂਹ ਦੇ, ਜਿਥੋਂ ਖ਼ਰਗੋਸ਼ ਨੱਠ ਕੇ ਆਈਆ। ਓਧਰੋਂ ਕੁਛ ਸੰਦੇਸ਼ੇ ਆ ਗਏ ਭਗਤ ਧਰੂ ਦੇ, ਧਰੋਹ ਕਰੀਂ ਨਾ ਗੁਰੂ ਗੋਸਾਈਂਆ। ਕੀ ਹੋਇਆ ਜੇ ਇਹ ਮਾਲਕ ਖੂਹ ਦੇ, ਹੁਣ ਦਰਵੇਸ਼ ਤੇਰੀ ਬਰੂੰਹ ਦੇ, ਦਰ ਤੇਰੇ ਸੀਸ ਨਿਵਾਈਆ। ਗੋਬਿੰਦ ਕਿਹਾ ਮਿਹਰ ਨਿਗਾਹ ਨਾਲ ਲੇਖੇ ਮੁਕਾਵਾਂ ਬਿਆਸ ਤੇਰੀ ਰਜੂਅ ਦੇ, ਵਜੂਹ ਵਜ੍ਹਾ ਨਾਲ ਬਣਾਈਆ। ਸਾਰੇ ਕਹਿਣ ਪੁਰਖ ਅਕਾਲ ਸਤਿਗੁਰ ਗੋਬਿੰਦ ਕਲਜੁਗ ਅੰਤ ਆਪਣੇ ਖੇਲ ਵਖਾਉਣੇ ਸ਼ੁਰੂ ਦੇ, ਸ਼ਰਅ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਿਆਂ ਵਿਚੋਂ ਲੇਖੇ ਆਪਣੇ ਲੇਖੇ ਪਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੇਮ ਸਿੰਘ ਦੇ ਗ੍ਰਹਿ ਜਮਸ਼ੇਰ ਖੇੜਾ ਜ਼ਿਲਾ ਜਲੰਧਰ
ਬਿਆਸ ਕਹੇ ਮੇਰੇ ਕੰਢੇ ਆ ਗਿਆ ਬਾਘ, ਮੁਖ ਖ਼ੂਨ ਨਾਲ ਰੰਗਾਈਆ। ਗੋਬਿੰਦ ਦਾ ਜਗਦਾ ਵੇਖ ਚਿਰਾਗ਼, ਚਰਾਗਾਹਾਂ ਵਿਚ ਦਿਸੀ ਰੁਸ਼ਨਾਈਆ। ਗੋਬਿੰਦ ਸ਼ਬਦੀ ਅੰਦਰੋਂ ਮਾਰੀ ਆਵਾਜ਼, ਮੇਰੀ ਪਿਛਲੀ ਸੁਰਤ ਖੁਲ੍ਹਾਈਆ। ਜਾਂ ਵੇਖਿਆ ਮੈਂ ਬਾਲੀ ਜਿਸ ਸੁਗਰੀਵ ਦਾ ਖੋਹਿਆ ਤਾਜ, ਨਾਰੀ ਜ਼ੋਰ ਨਾਲ ਦਬਾਈਆ। ਰਾਮ ਦਾ ਭੁੱਲ ਕੇ ਰਾਮ ਰਾਜ, ਆਪਣਾ ਬਲ ਵਧਾਈਆ। ਅੰਦਰ ਮੇਰੇ ਮੈਨੂੰ ਦਿਸਿਆ ਦਾਗ਼, ਪਵਿਤ੍ਰ ਸਾਫ਼ ਨਾ ਕੋਇ ਕਰਾਈਆ। ਮੇਰੀ ਕੂਕ ਕੇ ਨਿਕਲੀ ਚਾਂਗ, ਭਬਕ ਦੀ ਬਜਾਏ ਤਭਕ ਕੇ ਹਾਲ ਸੁਣਾਈਆ। ਓਧਰੋਂ ਜਲ ਦੀ ਆ ਗਈ ਕਾਂਗ, ਲਹਿਰ ਲਹਿਰ ਨਾਲ ਟਕਰਾਈਆ। ਬਾਂਸ ਦੀ ਮੋਟੀ ਰੁੜ੍ਹਦੀ ਆਈ ਡਾਂਗ, ਸਾਢੇ ਤਿੰਨ ਹੱਥ ਰੂਪ ਬਦਲਾਈਆ। ਉਹਦੇ ਪਿਛੇ ਇਕ ਨਜ਼ਰੀ ਆਈ ਟਾਂਗ, ਪੈਰ ਅੱਧਾ ਰਹੀ ਵਖਾਈਆ। ਜਿਸ ਦੇ ਵਿਚ ਗੋਬਿੰਦ ਮਿਲਣ ਦੀ ਤਾਂਘ, ਆਸਾ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸਮਝਾਈਆ। ਬਿਆਸ ਕਹੇ ਜਿਸ ਵੇਲੇ ਬਾਘ ਲੱਗਾ ਰੋਣ, ਮੈਂ ਕਰਵਟ ਲਈ ਬਦਲਾਈਆ।
❋
❋
ਏਥੇ ਆਇਆ ਕੌਣ, ਨੇਤਰ ਨੀਰ ਵਹਾਈਆ। ਸ਼ਬਦ ਸੁਨੇਹਾ ਦਿਤਾ ਪੌਣ, ਮੈਨੂੰ ਦਿਤਾ ਦ੍ਰਿੜਾਈਆ। ਓਧਰੋਂ ਆਸ਼ਾ ਨੱਠੀ ਆਈ ਰੌਣ, ਬਿਨਾ ਸੀਸ ਤੋਂ ਦਏ ਦੁਹਾਈਆ। ਹੱਥ ਮਲ ਕੇ ਆਈ ਪਛਤਾਉਣ, ਪਸਚਾਤਾਪ ਵਿਚ ਦੁਹਾਈਆ। ਪਿਛਲਾ ਹਾਲ ਆਈ ਸੁਣਾਉਣ, ਪੜਦਾ ਰਹੀ ਚੁਕਾਈਆ। ਜਿਸ ਵੇਲੇ ਮੈਂ ਰਾਮ ਨੂੰ ਆਇਆ ਸਾਂ ਮੁਕਾਉਣ, ਆਪ ਮੁੱਕ ਕੇ ਆਪਣਾ ਆਪ ਮੁਕਾਈਆ। ਓਸ ਵੇਲੇ ਰਾਮ ਨੇ ਸ਼ਬਦੀ ਹੁਕਮ ਨਾਲ ਧੱਫਾ ਲਾਇਆ ਮੇਰੀ ਧੌਣ, ਮੈਨੂੰ ਦਿਤਾ ਦ੍ਰਿੜਾਈਆ। ਤ੍ਰੇਤਾ ਦੁਆਪਰ ਤੈਨੂੰ ਦਿਤਾ ਸੌਣ, ਕਲਜੁਗ ਅੱਖ ਖੁਲ੍ਹਾਈਆ। ਜਿਸ ਵੇਲੇ ਸ਼ਬਦੀ ਗੋਬਿੰਦ ਦੁਖੀਆਂ ਦਾ ਦਰਦ ਆਇਆ ਵੰਡੌਣ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਸਚਖੰਡ ਦਵਾਰੇ ਆਇਆ ਪੁਚਾਉਣ, ਫੜ ਬਾਹੋਂ ਪਾਰ ਲੰਘਾਈਆ। ਪੂਰਬ ਲਹਿਣਾ ਸਭ ਦਾ ਆਇਆ ਚੁਕਾਉਣ, ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਆਇਆ ਢਾਹੁਣ, ਸਚ ਸੁੱਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਬਿਆਸ ਕਹੇ ਮੇਰੇ ਵਿਚ ਰੁੜ੍ਹਦੀ ਆਈ ਕੰਡਿਆਂ ਵਾਲੀ ਛਾਪੀ, ਟਾਹਣੀਆਂ ਨੌ ਵੰਡ ਵੰਡਾਈਆ। ਕੰਡਿਆਂ ਦੀ ਨੌਕ ਉਤੇ ਨੌ ਨੌ ਪਾਪੀ, ਜਿਹੜੇ ਸਤਿਗੁਰ ਤੋਂ ਮੁਖ ਭਵਾਈਆ। ਗੋਬਿੰਦ ਓਨ੍ਹਾਂ ਦੀ ਸ਼ਬਦ ਧਾਰ ਵਖਾਈ ਪਾਤੀ, ਬਿਨ ਅੱਖਰਾਂ ਦਿਤਾ ਦ੍ਰਿੜਾਈਆ। ਮੈਂ ਹੱਸ ਕੇ ਕੀਤੀ ਹਾਸੀ, ਖ਼ੁਸ਼ੀਆਂ ਨਾਲ ਤਾਲੀ ਦਿਤੀ ਵਜਾਈਆ। ਓਧਰੋਂ ਮੰਡੀ ਵਾਲੇ ਰਾਜੇ ਦੀ ਆ ਗਈ ਮਾਸੀ, ਜਿਹੜੀ ਨੌ ਸਾਲ ਪਹਿਲੇ ਆਪਣਾ ਤਨ ਗਈ ਤਜਾਈਆ। ਓਹਨੂੰ ਅੰਤ ਅਖ਼ੀਰ ਗੋਬਿੰਦ ਮਿਲਣ ਦੀ ਆਸੀ, ਆਸਾ ਆਪਣੇ ਨਾਲ ਰਖਾਈਆ। ਜਿਸ ਦੇ ਨਾਲ ਨੀਚ ਜਾਤ ਦੀ ਦਾਸੀ, ਆਯੂ ਸੱਤਰ ਸਾਲ ਵੰਡ ਵੰਡਾਈਆ। ਉਹ ਜੰਮੀਂ ਸੀ ਵਿਚ ਕਾਂਸੀ, ਪਿਤਾ ਚੰਦੂ ਨਾਉਂ ਧਰਾਈਆ। ਨੀਵੇਂ ਘਰ ਦੀ ਜਾਤੀ, ਸੇਵਾ ਵਿਚ ਵਡਿਆਈਆ। ਅੰਤ ਵੇਲੇ ਮਰਨ ਲੱਗੀ ਓਸ ਨੂੰ ਗੱਲ ਆਖੀ, ਮੇਰਾ ਮਿਲਿਆ ਨਾ ਗੋਬਿੰਦ ਮਾਹੀਆ। ਸਭ ਤੋਂ ਪ੍ਰੀਤ ਚੰਗੀ ਮੇਰੀ ਨਾਲ ਚਾਚੀ, ਜਿਹੜੀ ਰਾਮ ਦਾ ਇਸ਼ਟ ਮਨਾਈਆ। ਜਿਸ ਨੇ ਡੋਲੀ ਵਿਚ ਪੈਣ ਲੱਗੀ ਮੈਨੂੰ ਸਾਬਣ ਦੀ ਦਿਤੀ ਸੀ ਗਾਚੀ, ਹੱਥ ਮੇਰੇ ਫੜਾਈਆ। ਜਿੰਨਾਂ ਚਿਰ ਨਜ਼ਰ ਨਾ ਆਵੇ ਸਾਖਿਆਤੀ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਰਾਣੀ ਕਿਹਾ ਇਹ ਮੇਰੀ ਗਾਚੀ ਸਾਬਣ, ਆਸ਼ਾ ਵਿਚ ਦਬਾਈਆ। ਅੱਜ ਹੋਈ ਵਡ ਵਡ ਭਾਗਣ, ਗੋਬਿੰਦ ਮਿਲਿਆ ਬੇਪਰਵਾਹੀਆ। ਮੈਂ ਏਸ ਨੂੰ ਆਈ ਆਖਣ, ਤੇਰੀ ਓਟ ਤਕਾਈਆ। ਓਨੇ ਚਿਰ ਨੂੰ ਗੋਬਿੰਦ ਕੱਚੀ ਲੱਕੜ ਦੀ ਭੰਨ ਕੇ ਦਾਤਣ, ਦੰਦਾਂ ਹੇਠ ਦਬਾਈਆ। ਉਹਦੀ ਅੰਦਰੋਂ ਸੁਰਤੀ ਲੱਗੀ ਪਾਟਣ, ਪੜਦਾ ਦਿਤਾ ਉਠਾਈਆ। ਵੇਖਿਆ ਖੇਲ ਗੋਬਿੰਦ ਨਾਲ ਪੁਰਖ ਅਬਿਨਾਸ਼ਨ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਬਿਆਸ ਕਹੇ ਮੇਰੇ ਅੰਦਰ ਰੁੜ੍ਹਦੇ ਆਏ ਕੱਖ, ਘੌਂਸਲਾ ਬਣਿਆ ਨਜ਼ਰੀ ਆਈਆ। ਜਿਸ ਦੇ ਵਿਚ ਇਕ ਬੱਚ, ਤਿੰਨ ਦਿਨ ਦੀ ਉਮਰ ਵਖਾਈਆ। ਉਸ ਦੇ ਕੋਲ ਖਾਣ ਨੂੰ ਕੱਚ, ਦੂਜੀ ਵਸਤ ਨਾ ਕੋਇ ਟਿਕਾਈਆ। ਨੇੜੇ ਆ ਕੇ ਓਨ ਤੱਕਿਆ ਨਾਲ ਅੱਖ, ਗੋਬਿੰਦ ਕੰਢੇ ਬੈਠਾ ਸੋਭਾ ਪਾਈਆ। ਨੰਨ੍ਹਾਂ ਪਿਆ ਹੱਸ, ਖ਼ੁਸ਼ੀਆਂ ਵਿਚ ਤਾਲੀ ਦਿਤੀ ਲਗਾਈਆ। ਸੂਰਬੀਰ ਹੁਣ ਤੇ ਮੈਨੂੰ ਰੱਖ, ਰੁੜ੍ਹਦਿਆਂ ਪਾਰ ਕਰਾਈਆ। ਮੈਂ ਓਹ ਤਲਵੰਡੀ ਵਾਲਾ ਜੱਟ, ਜਿਸ ਦੀ ਖੇਤੀ ਮੱਝੀਆਂ ਦਿਤੀ ਖਵਾਈਆ। ਬੜੇ ਜਨਮ
❋
❋
ਲਏ ਕੱਟ, ਦੁੱਖ ਦਰਦ ਨਾ ਕੋਇ ਵੰਡਾਈਆ। ਹੁਣ ਆ ਗਿਆ ਤੇਰੇ ਤੱਟ, ਕਿਨਾਰੇ ਉਤੇ ਡੇਰਾ ਲਾਈਆ। ਬਹੁੜੀ ਹੁਣ ਨਾ ਦੇਵੀਂ ਛੱਡ, ਰੋ ਰੋ ਦਿਆਂ ਦੁਹਾਈਆ। ਏਨੇ ਚਿਰ ਨੂੰ ਪਾਣੀ ਵਿਚੋਂ ਮਾਰ ਕੇ ਛਾਲ ਡੱਡ, ਓਸੇ ਘੌਂਸਲੇ ਵਿਚ ਬੈਠੀ ਆਈਆ। ਗੋਬਿੰਦ ਮੈਂ ਵੀ ਨਹੀਂ ਹੋਣਾ ਅੱਡ, ਤੇਰੀ ਓਟ ਤਕਾਈਆ। ਮੈਨੂੰ ਚੁਰਾਸੀ ਵਿਚੋਂ ਕੱਢ, ਮੈਂ ਤੇਰੀ ਜਨਮ ਵੇਲੇ ਦੀ ਦਾਈਆ। ਜਿਹੜੀ ਸ਼ਰੀਰ ਗਈ ਛੱਡ, ਨਾਤਾ ਜਗਤ ਤੁੜਾਈਆ। ਮੈਥੋਂ ਭੁੱਲ ਹੋਈ ਮੈਂ ਤੈਨੂੰ ਟੇਕਿਆ ਨਹੀਂ ਸੀ ਮੱਥ, ਬੱਚਾ ਸਮਝ ਕੇ ਜ਼ਮੀਨ ਉਤੇ ਦਿਤਾ ਲਟਾਈਆ। ਗੋਬਿੰਦ ਅੱਗੋਂ ਪਿਆ ਹੱਸ, ਤੇਰੀ ਸੇਵਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਿਆਸ ਕਹੇ ਮੇਰੇ ਵਿਚ ਰੁੜ੍ਹਦਾ ਆਇਆ ਬੂਰ, ਭੱਜਿਆ ਵਾਹੋ ਦਾਹੀਆ। ਓਨ੍ਹਾਂ ਵਿਚੋਂ ਇਕ ਪੱਤਾ ਸੀ ਖਜੂਰ, ਜਿਸ ਦੀ ਨੋਕ ਅਗੋਂ ਤਿੱਖੀ ਨਜ਼ਰੀ ਆਈਆ। ਉਹਦੇ ਪਈ ਸੀ ਧੂੜ, ਮਿੱਟੀ ਘੱਟੇ ਨਾਲ ਵਡਿਆਈਆ। ਸੋਹਣਾ ਬਣਿਆ ਪੂਰ, ਕੱਠੇ ਹੋ ਕੇ ਝਟ ਲੰਘਾਈਆ। ਓਨ੍ਹਾਂ ਵੇਖਿਆ ਗੋਬਿੰਦ ਖੜਾ ਦੂਰ, ਦੂਰ ਦੁਰਾਡਾ ਡੇਰਾ ਲਾਈਆ। ਨੇੜੇ ਆਇਆ ਨੂਰ, ਨੂਰ ਵਿਚ ਰੁਸ਼ਨਾਈਆ। ਓਨ੍ਹਾਂ ਰੋ ਕੇ ਕਿਹਾ ਮੈਂ ਪੱਤਾ ਨਹੀਂ ਖਜੂਰ, ਖ਼ੁਸ਼ੀ ਨਾਲ ਜਣਾਈਆ। ਮੈਂ ਉਹ ਪੱਥਰ ਜਿਥੇ ਮੂਸਾ ਡਿੱਗਾ ਉਤੇ ਕੋਹ ਤੂਰ, ਆਪਣਾ ਆਪ ਭੁਲਾਈਆ। ਓਸ ਵੇਲੇ ਮੈਨੂੰ ਆਇਆ ਗ਼ਰੂਰ, ਹੰਕਾਰ ਵਿਚ ਸਜਦਾ ਨਾ ਕੋਇ ਕਰਾਈਆ। ਓਸ ਨੇ ਹੁਕਮ ਦਿਤਾ ਜ਼ਰੂਰ, ਮੈਨੂੰ ਦਿਤਾ ਦ੍ਰਿੜਾਈਆ। ਤੇਰਾ ਲੇਖਾ ਕਲਜੁਗ ਗੋਬਿੰਦ ਮੇਟੇ ਜਿਸ ਨੇ ਤਾਰਨੇ ਮੂਰਖ ਮੂੜ੍ਹ, ਮੁਗਧਾਂ ਪਾਰ ਕਰਾਈਆ। ਮੇਰੀ ਸਾਂਭ ਕੇ ਰੱਖੀਂ ਇਹ ਧੂੜ, ਤੇਰੇ ਉਤੇ ਦਿਤੀ ਟਿਕਾਈਆ। ਤੂੰ ਉਤਰਨਾ ਓਸ ਦੇ ਪੂਰ, ਮੂਸੇ ਕਿਹਾ ਮੈਨੂੰ ਪੁਰੀ ਅਨੰਦ ਦਾ ਵਾਸੀ ਨਜ਼ਰੀ ਆਈਆ। ਬਿਆਸ ਕਿਹਾ ਮੈਂ ਹੈਰਾਨ ਹੋਇਆ ਮੇਰਾ ਸੜਨਾ ਫ਼ਜ਼ੂਲ, ਪਤਾ ਨਹੀਂ ਇਹ ਕਿਉਂ ਸਭ ਨੂੰ ਪਾਰ ਕਰਾਈਆ। ਗੋਬਿੰਦ ਹੱਸ ਕੇ ਕਿਹਾ ਬਿਆਸ ਮੇਰਾ ਜਗਤ ਅੱਖਰਾਂ ਵਾਲਾ ਨਹੀਂ ਮਜ਼ਮੂਨ, ਗੁਰ ਅਵਤਾਰ ਪੈਗ਼ੰਬਰਾਂ ਵਾਲਾ ਨਹੀਂ ਕਾਨੂੰਨ, ਨਾ ਮਾਲੂਮ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਵੇਖੇ ਸਾਰੇ ਬਾਲਕ ਬੱਚੇ ਮਾਸੂਮ, ਛੋਟੇ ਵੱਡੇ ਆਪਣੇ ਰੰਗ ਰੰਗਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਕੌਰ ਦੇ ਗ੍ਰਹਿ ਪਿੰਡ ਖੇੜਾ ਜ਼ਿਲਾ ਜਲੰਧਰ
ਬਿਆਸ ਕਹੇ ਫੇਰ ਭੱਥਾ ਪਿਆ ਬੋਲ, ਤਿੰਨ ਵਾਰ ਆਵਾਜ਼ ਲਗਾਈਆ। ਮੈਨੂੰ ਸੱਦਿਆ ਆ ਮੇਰੇ ਕੋਲ, ਤੈਨੂੰ ਦਿਆਂ ਦ੍ਰਿੜਾਈਆ। ਸਤਿਗੁਰ ਦੇ ਚੋਹਲ, ਧੁਰ ਦੇ ਦਿਆਂ ਸਮਝਾਈਆ। ਏਸ ਨੇ ਜੋਤੀ ਧਾਰ ਜਾਣਾ ਮੌਲ, ਸ਼ਬਦੀ ਰੂਪ ਵਟਾਈਆ। ਅੱਜ ਦਾ ਯਾਦ ਕਰ ਕੌਲ, ਇਕਰਾਰ ਦਿਆਂ ਸੁਣਾਈਆ। ਜਿਸ ਵੇਲੇ ਮੁੜ ਕੇ ਆਇਆ ਉਪਰ ਧੌਲ, ਨਿਰਗੁਣ ਹੋ ਕੇ ਫੇਰਾ ਪਾਈਆ। ਸਾਚੇ ਧਾਮ ਬੈਠਾ ਰਹੇ ਅਡੋਲ, ਹੁਕਮੇ ਅੰਦਰ ਹੁਕਮ ਵਰਤਾਈਆ। ਓਸ ਵੇਲੇ ਬਿਆਸ ਭਾਵੇਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਜਗਤ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਿੰਨਾਂ ਵਜਾਵੇ ਢੋਲ, ਬਿਨ ਗੋਬਿੰਦ ਕਿਰਪਾ ਅੱਖ ਨਾ ਕੋਇ ਖੁਲ੍ਹਾਈਆ। ਬਿਆਸ ਕਹਿੰਦਾ ਭੱਥਿਆ ਮੇਰੇ ਦਿਲ ਨੂੰ ਪੈਂਦਾ ਹੌਲ, ਕੀ ਇਹੋ ਜੇਹੀ ਕਾਰ
❋
❋
ਕਮਾਈਆ। ਭੱਥਾ ਕਹੇ ਤੂੰ ਨਾ ਸਮਝ ਮਖ਼ੌਲ, ਮੈਂ ਸਚ ਦਿਤਾ ਦ੍ਰਿੜਾਈਆ। ਕੋਈ ਹਿਸਾਬ ਨਾ ਲਾ ਸਕੇ ਪਾਂਧਾ ਰੌਲ, ਪੰਡਤਾਂ ਚਲੇ ਨਾ ਕੋਇ ਚਤੁਰਾਈਆ। ਇਸ ਦਾ ਭੇਵ ਜਾਣੇ ਕੌਣ, ਗੁਣ ਕਵਣ ਗਾਈਆ। ਜਿਸ ਨੂੰ ਝੁਕਦੇ ਪਵਣ ਪੌਣ, ਪਾਣੀ ਬਸੰਤਰ ਸੀਸ ਨਿਵਾਈਆ। ਜ਼ਰੂਰ ਗੁਰਮੁਖਾਂ ਫੇਰ ਆਪਣੇ ਨਾਲ ਆਵੇ ਮਿਲੌਣ, ਮੇਲਾ ਲਏ ਕਰਾਈਆ। ਚੌਹ ਜੁਗਾਂ ਤੋਂ ਵੱਖਰਾ ਆਪਣਾ ਨਾਮ ਆਏ ਜਪਾਉਣ, ਢੋਲਾ ਇਕੋ ਦਏ ਸੁਣਾਈਆ। ਸਚਖੰਡ ਦਵਾਰ ਆਏ ਬਹਾਉਣ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਜੜਿਆਂ ਆਏ ਵਸਾਉਣ, ਵਸਦਿਆਂ ਉਜਾੜ ਕੇ ਖ਼ੁਸ਼ੀ ਮਨਾਈਆ। ਬਿਆਸ ਕਹੇ ਭੱਥਿਆ ਔਹ ਵੇਖ ਉਡਦੀ ਆ ਗਈ ਭੰਬੀਰੀ, ਖੰਬ ਲਾਲ ਰਹੀ ਹਿਲਾਈਆ। ਇਹਦਾ ਮੇਲ ਹੋਇਆ ਤਕਦੀਰੀ, ਇਸ ਦੀ ਤਕਦੀਰ ਰਹੀ ਜਣਾਈਆ। ਉਚੀ ਕੂਕ ਕੇ ਪੁਛਣ ਲੱਗੀ ਮੈਨੂੰ ਦੱਸੋ ਕਿਹੜੀ ਚੰਗੀ ਫ਼ਕੀਰੀ, ਜਿਹੜੀ ਫ਼ਿਕਰ ਦਏ ਗਵਾਈਆ। ਓਧਰੋਂ ਇਕ ਮਾਲਣ ਰੇੜ੍ਹਦੀ ਆ ਗਈ ਗਡੀਰੀ, ਟੋਕਰੀਆਂ ਫੁੱਲਾਂ ਨਾਲ ਭਰਾਈਆ। ਓਧਰੋਂ ਮੁਸਾਫਰ ਪੀਂਦਾ ਆ ਗਿਆ ਬੀੜੀ, ਦਮੇ ਦਾ ਰੋਗ ਰਿਹਾ ਸਤਾਈਆ। ਓਧਰੋਂ ਫ਼ਕੀਰ ਆ ਗਿਆ ਹੱਥ ਵਿਚ ਲੈ ਜ਼ੰਜੀਰੀ, ਕੁੱਲਾ ਸੀਸ ਉਤੇ ਟਿਕਾਈਆ। ਬਿਆਸ ਕਹੇ ਮੈਨੂੰ ਵੇਖ ਕੇ ਹੋਈ ਦਿਲਗੀਰੀ, ਫੇਰ ਇਕੱਠੇ ਹੋ ਕੇ ਡੇਰਾ ਬੈਠੇ ਲਾਈਆ। ਗੋਬਿੰਦ ਖ਼ੁਸ਼ੀ ਨਾਲ ਮੇਰੇ ਮਸਤਕ ਉਂਗਲੀ ਫੇਰੀ, ਲਕੀਰ ਦਿਤੀ ਖਿਚਾਈਆ। ਓਨੇ ਚਿਰ ਨੂੰ ਰੁੜ੍ਹਦੀ ਆ ਗਈ ਟਹਿਣੀ ਇਕ ਬੇਰੀ, ਬੇਰਾਂ ਨਾਲ ਭਰੀ ਸੋਭਾ ਪਾਈਆ। ਓਨੇ ਚਿਰ ਨੂੰ ਵਣਜਾਰਾ ਚੂੜੀਆਂ ਵਾਲਾ ਮਾਰ ਕੇ ਆਇਆ ਫੇਰੀ, ਹੋਕਾ ਗਰਾਂ ਗਰਾਂ ਸੁਣਾਈਆ। ਓਨੇ ਚਿਰ ਨੂੰ ਆਵਾਰਾ ਫਿਰਦੀ ਆ ਗਈ ਵਛੇਰੀ, ਉਮਰ ਦਸ ਮਹੀਨੇ ਬਣਾਈਆ। ਸਾਰਿਆਂ ਰੋ ਕੇ ਕਿਹਾ ਗੋਬਿੰਦ ਹੁਣ ਨਾ ਲਾ ਦੇਰੀ, ਵਿਛੜੇ ਲੈ ਮਿਲਾਈਆ। ਓਨ੍ਹਾਂ ਵਿਚੋਂ ਭੰਬੀਰੀ ਕਿਹਾ ਗੋਬਿੰਦ ਤੈਨੂੰ ਚੰਗੀ ਲੱਗੇ ਕਿਹੜੀ, ਸਾਨੂੰ ਦੇ ਸਮਝਾਈਆ। ਕਿਸ ਨੂੰ ਚਾੜ੍ਹੇਂ ਆਪਣੀ ਬੇੜੀ, ਕਿਸ ਨੂੰ ਵੈਂਹਦੇ ਵਹਿਣ ਵਹਾਈਆ। ਗੋਬਿੰਦ ਕਿਹਾ ਤੁਹਾਡੀ ਪਿਆਰ ਧਾਰ ਮੇਰੀ, ਵਿਚਾਰ ਪਿਛਲੀ ਦਿਆਂ ਸਮਝਾਈਆ। ਜਿਸ ਤੁਹਾਡੀ ਜੜ੍ਹ ਉਖੇੜੀ, ਉਹ ਵੀ ਦਿਆਂ ਸਮਝਾਈਆ। ਸਾਰਿਆਂ ਰੋ ਕੇ ਕਿਹਾ ਸਾਡੇ ਵਿਚੋਂ ਪਾਪਾਂ ਭਰੀ ਕਿਹੜੀ, ਸਭ ਤੋਂ ਵੱਡੀ ਨਜ਼ਰੀ ਆਈਆ। ਗੋਬਿੰਦ ਕਿਹਾ ਹੁਣ ਤੁਹਾਨੂੰ ਬਣਾ ਕੇ ਆਪਣੀ ਚੇਰੀ, ਚਿਰੀ ਵਿਛੁੰਨਿਆਂ ਦੁੱਖ ਗਵਾਈਆ। ਫਿਰਨਾ ਪਏ ਨਾ ਅੰਡਜ ਜੇਰੀ, ਉਤਭੁਜ ਸੇਤਜ ਨਾ ਕੋਇ ਭਵਾਈਆ। ਪਿਛੇ ਸਜ਼ਾ ਭੁਗਤ ਲਈ ਬਥੇਰੀ, ਸਤਿਗੁਰ ਤੋਂ ਭੁਲਿਆਂ ਮਿਲੀ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਓਨ੍ਹਾਂ ਵਿਚੋਂ ਵਛੇਰੀ ਕਿਹਾ ਮੈਂ ਅਜੇ ਦਵਕ, ਬੇਨੰਤੀ ਦਿਆਂ ਸੁਣਾਈਆ। ਜਿਸ ਵੇਲੇ ਬਲ ਮੇਰੇ ਚੜ੍ਹਿਆ ਲੱਕ, ਆਪਣਾ ਆਸਣ ਲਾਈਆ। ਮੈਂ ਤੀਸ ਕੋਸ ਤੇ ਜਾ ਕੇ ਗਈ ਥੱਕ, ਰੋ ਰੋ ਹਾਲ ਸੁਣਾਈਆ। ਬਲ ਉਤਰ ਕੇ ਮੈਨੂੰ ਮਾਰਿਆ ਧੱਕ, ਮੂੰਹ ਦੇ ਭਾਰ ਸੁਟਾਈਆ। ਮੈਂ ਰੋ ਕੇ ਕਿਹਾ ਪੁਰਖ ਸਮਰਥ, ਮੇਰਾ ਹੋ ਸਹਾਈਆ। ਸ੍ਰੀ ਭਗਵਾਨ ਕਿਹਾ ਤੈਨੂੰ ਸੁਣਾਵਾਂ ਸੱਚ, ਹੁਕਮ ਦਿਆਂ ਦ੍ਰਿੜਾਈਆ। ਇਹ ਨਹੀਂ ਮੇਰੇ ਹੱਥ, ਨਾਤਾ ਗੋਬਿੰਦ ਨਾਲ ਜੁੜਾਈਆ। ਤਿੰਨ ਜੁਗ ਆਪਣੇ ਵਿਚ ਲਵਾਂ ਰੱਖ, ਮਾਤ ਜਨਮ ਨਾ ਕੋਇ ਭਵਾਈਆ। ਫੇਰ ਕਰ ਪਰਗਟ, ਆਸਣ ਪਲਾਣਾ ਨਾ ਕੋਇ ਟਿਕਾਈਆ। ਜਿਸ ਵੇਲੇ ਗੋਬਿੰਦ ਆਇਆ ਬਿਆਸ ਤਟ, ਕਿਨਾਰੇ ਡੇਰਾ ਲਾਈਆ। ਤੂੰ ਆਪੇ ਆਉਣਾ ਨੱਠ, ਆਪਣਾ ਪੰਧ ਮੁਕਾਈਆ। ਤੇਰਾ ਲਹਿਣਾ ਮੁਕਾਵੇ
❋
❋
ਝਟ, ਜਨਮ ਜਨਮ ਦਾ ਗੇੜ ਕਟਾਈਆ। ਰੋ ਕੇ ਕਿਹਾ ਨਾਲ ਅੱਖ, ਅਖ਼ੀਰ ਦਿਤਾ ਸੁਣਾਈਆ। ਚਰਨਾਂ ਉਤੇ ਗਈ ਢੱਠ, ਆਪਣਾ ਆਪ ਮਿਟਾਈਆ। ਗੋਬਿੰਦ ਪਿਠ ਉਤੇ ਫੇਰ ਕੇ ਹੱਥ, ਪਿਛੋਂ ਦੁੰਬ ਦਿਤੀ ਹਿਲਾਈਆ। ਹੁਣ ਓਥੇ ਜਾ ਕੇ ਵਸ, ਜਿਥੇ ਮੇਰੇ ਗੁਰਮੁਖ ਡੇਰਾ ਲਾਈਆ। ਮੈਂ ਸਭ ਦਾ ਇਕੋ ਘਰ ਕਰਨਾ ਇਕੱਠ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਅਕਥ ਆਪਣਾ ਹੁਕਮ ਜਣਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਖੇੜਾ ਜ਼ਿਲਾ ਜਲੰਧਰ
ਬਿਆਸ ਕਹੇ ਗੋਬਿੰਦ ਮੇਰੇ ਉਤੇ ਛੁਹਾਇਆ ਹੱਥ, ਪੰਜਾ ਪੰਜਾਂ ਨਾਲ ਮਿਲਾਈਆ। ਮੇਰੀ ਖੋਲ੍ਹ ਕੇ ਦ੍ਰਿਸ਼ਟੀ ਵਾਲੀ ਅੱਖ, ਸ੍ਰਿਸ਼ਟੀ ਤੋਂ ਪਰੇ ਦਿਤਾ ਸਮਝਾਈਆ। ਨਜ਼ਰੀ ਆਇਆ ਅਗੰਮ ਅਥਾਹ ਬੇਪਰਵਾਹ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨਾਂ ਵਾਲੀ ਸ਼ਹਿਨਸ਼ਾਹੀਆ। ਜਿਸ ਦੀ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਮਹਿੰਮਾ ਗਾ ਕੇ ਗਏ ਅਕਥ, ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਵਿਚ ਸੁਣਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੁਕਮ ਦੇਵੇ ਸਚ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋਣਾ ਪਰਗਟ, ਜੋਤੀ ਜਾਤਾ ਜਾਹਰ ਜਹੂਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਿਸ ਨੇ ਇਕੋ ਖੋਲ੍ਹਣਾ ਹੱਟ, ਵਸਤ ਅਮੋਲਕ ਆਪਣੀ ਦਏ ਵਰਤਾਈਆ। ਲਹਿਣਾ ਦੇਣਾ ਝਗੜਾ ਮੁਕਾਏ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੀਰਥ ਅੱਠ ਸੱਠ, ਤਟ ਕਿਨਾਰਾ ਵੇਖੇ ਥਾਉਂ ਥਾਈਂਆ। ਨੌਜਵਾਨ ਮਰਦ ਮਰਦਾਨ ਧੁਰ ਦਾ ਨਾਮ ਚਲਾਏ ਅਗੰਮੀ ਰਥ, ਬਣ ਰਥਵਾਹੀ ਧੁਰਦਰਗਾਹੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਆਸ, ਆਸਾ ਮਨਸਾ ਸਭ ਦੀ ਵੇਖ ਵਖਾਈਆ। ਅੱਗੋਂ ਰੋ ਕੇ ਕਿਹਾ ਬਿਆਸ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਵਣ ਹੋਵੇ ਤੇਰਾ ਦਾਸ, ਯਾਚਕ ਕਵਣ ਅਖਵਾਈਆ। ਗੋਬਿੰਦ ਸਹਿਜੇ ਕਿਹਾ ਭਗਤਾਂ ਬਣੇ ਸਾਥ, ਆਤਮ ਪਰਮਾਤਮ ਹੋਵੇ ਗਾਥ, ਕਿਨਾਰਾ ਸੋਹੇ ਇਕੋ ਘਾਟ, ਪਤਣ ਆਪਣਾ ਦਏ ਵਖਾਈਆ। ਜਿਥੇ ਦੀਨ ਮਜ਼੍ਹਬ ਨਾ ਜਾਤ ਪਾਤ, ਊਚ ਨੀਚ ਨਾ ਕੋਈ ਸ਼ਾਖ਼, ਦਿਵਸ ਰੈਣ ਨਾ ਕੋਇ ਰਾਤ, ਘੜੀ ਪਲ ਜਗਤ ਵਾਸਨਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਧਾਰ ਦਏ ਦ੍ਰਿੜਾਈਆ। ਬਿਆਸ ਕਹੇ ਜਿਸ ਵੇਲੇ ਗੋਬਿੰਦ ਦੇ ਹੱਥ ਨੇ ਪਾਇਆ ਭਾਰ, ਭਵ ਸਾਗਰ ਪਾਰ ਦਿਤਾ ਕਰਾਈਆ। ਮੈਨੂੰ ਨਜ਼ਰ ਆਇਆ ਮੁਹੰਮਦ ਨਾਲ ਚਾਰ ਯਾਰ, ਸਨਮੁਖ ਬੈਠਾ ਸੋਭਾ ਪਾਈਆ। ਪਰਵਰਦਿਗਾਰ ਦਾ ਬਣ ਕੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਨਿਉਂ ਨਿਉਂ ਕਰੇ ਨਿਸਮਕਾਰ, ਸਜਦਿਆਂ ਵਿਚ ਬਰਦਾ ਨਜ਼ਰੀ ਆਈਆ। ਦਰ ਦਰਵੇਸ਼ ਬਣ ਭਿਖਾਰ, ਫ਼ਾਕਾਕਸ਼ੀ ਵੇਖੇ ਜਗਤ ਲੋਕਾਈਆ। ਸਦੀ ਚੌਧਵੀਂ ਦਾ ਕਰ ਇਜ਼ਹਾਰ, ਸੰਦੇਸ਼ਾ ਰਿਹਾ ਸੁਣਾਈਆ। ਮੇਰੇ ਅਮਾਮਾਂ ਦੇ ਅਮਾਮ ਧੁਰ ਦੇ ਸਿਕਦਾਰ, ਦਰਗਾਹ ਸਾਚੀ
❋
❋
ਤੇਰੀ ਬੇਪਰਵਾਹੀਆ। ਕਿਸ ਬਿਧ ਅੰਤ ਨਬੇੜਾ ਕਰੇਂ ਆਣ, ਕਲਜੁਗ ਖੇੜਾ ਵੇਖ ਵਖਾਈਆ। ਹੁਕਮੇ ਅੰਦਰ ਸ਼ਬਦ ਅੰਦਰ ਨਗ਼ਮੇ ਅੰਦਰ ਨਾਮ ਅੰਦਰ ਕਲਮੇ ਅੰਦਰ ਦੱਸਿਆ ਅਗੰਮੀ ਕਲਾਮ, ਕਾਇਨਾਤ ਤੋਂ ਪਰੇ ਕੀਤੀ ਪੜ੍ਹਾਈਆ। ਦੋ ਜਹਾਨਾਂ ਸ੍ਰੀ ਭਗਵਾਨਾ, ਨੌਜਵਾਨਾ ਮਰਦ ਮਰਦਾਨਾ ਵਾਲੀ ਦੋ ਜਹਾਨਾਂ ਹੋਵੇ ਹੁਕਮਰਾਨ, ਧੁਰ ਫ਼ਰਮਾਨਾ ਆਪਣਾ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੇਟੇ ਨਿਸ਼ਾਨ, ਗੜ੍ਹ ਹੰਕਾਰ ਦਏ ਤੁੜਾਈਆ। ਜਨ ਭਗਤ ਸੁਹੇਲੇ ਸੂਫ਼ੀ ਸੰਤ ਫ਼ਕੀਰਾਂ ਲਏ ਪਛਾਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਬਿਆਸ ਕਹੇ ਭਾਰ ਨਾਲ ਮੈਂ ਗਿਆ ਦੱਬਿਆ, ਹੌਕਾ ਲੈ ਕੇ ਦਿਤਾ ਸੁਣਾਈਆ। ਓਸੇ ਵੇਲੇ ਮੈਨੂੰ ਸਦੀ ਚੌਧਵੀਂ ਦਾ ਅੰਤ ਲੱਭਿਆ, ਪੜਦਾ ਰਿਹਾ ਨਾ ਰਾਈਆ। ਪਿਤਾ ਪੂਤ ਨਾਲ ਕਰੇ ਦਗ਼ਿਆ, ਨਾਰ ਕੰਤ ਸੇਜ ਨਾ ਕੋਇ ਸੁਹਾਈਆ। ਮੁਰੀਦ ਮੁਰਸ਼ਦ ਲੁੱਟਣੋਂ ਕਿਸੇ ਨਾ ਛੱਡਿਆ, ਗੁਰੂ ਚੇਲਾ ਨਾ ਕੋਇ ਵਡਿਆਈਆ। ਚਾਰੋਂ ਕੁੰਟ ਕੂੜ ਕੁੜਿਆਰਾ ਜੂਠ ਝੂਠ ਉਡੇ ਘੱਟਿਆ, ਸਤਿ ਧਰਮ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਆਪਣੇ ਹੁਕਮ ਦਾ ਪੂਰਾ ਕਰ ਕੇ ਪੱਟਿਆ, ਲੇਖਾ ਪ੍ਰਭ ਦੇ ਹੱਥ ਫੜਾਈਆ। ਅੰਤਮ ਮੇਟ ਦੀਨਾਂ ਮਜ਼੍ਹਬਾਂ ਵਾਲੇ ਰੱਟਿਆ, ਆਤਮ ਬ੍ਰਹਮ ਸਭ ਨੂੰ ਦੇ ਜਣਾਈਆ। ਤੂੰ ਸਾਹਿਬ ਸਮਰਥਿਆ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਮਝਾ ਸਾਚੀ ਗਥਿਆ, ਰਸਨਾ ਜਿਹਵਾ ਬੱਤੀ ਦੰਦ ਤੇਰਾ ਇਕੋ ਨਾਮ ਧਿਆਈਆ। ਬਿਨ ਤੇਰੀ ਕਿਰਪਾ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕੋਇ ਨਾ ਵਸਿਆ, ਵਸਲ ਯਾਰ ਹਕ ਨਾ ਕੋਇ ਕਰਾਈਆ। ਬਿਆਸ ਕਹੇ ਮੈਂ ਫੇਰ ਖਿੜ ਖਿੜ ਹੱਸਿਆ, ਖ਼ੁਸ਼ੀਆਂ ਵਿਚ ਖ਼ੁਸ਼ੀ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਨਬੇੜੇ ਕੱਠਿਆਂ, ਅੱਖਰਾਂ ਵਾਲਾ ਵੱਖਰ ਰਹਿਣ ਕੋਇ ਨਾ ਪਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਗੋਬਿੰਦ ਦੇ ਚਰਨ ਵੇਖੇ ਨੰਗੇ, ਨੰਗਿਆਂ ਉਤੇ ਪੜਦਾ ਰਹੇ ਪਾਈਆ। ਜਿਸ ਦੀ ਛੋਹ ਨਾਲ ਤਰਦੇ ਜਾਣ ਚੰਗੇ ਮੰਦੇ, ਸਭ ਦਾ ਲਹਿਣਾ ਦੇਣਾ ਮੁਕਾਈਆ। ਪ੍ਰੇਮ ਧਾਰ ਜਾਣ ਰੰਗੇ, ਰੰਗਤ ਆਪਣੀ ਆਪ ਬਦਲਾਈਆ। ਜਿਨ੍ਹਾਂ ਨਾਲ ਮਿਲ ਕੇ ਕੀਤੇ ਦੰਗੇ, ਦਗ਼ੇਦਾਰ ਹੋ ਕੇ ਦਰਸ਼ਨ ਪਾਈਆ। ਉਹ ਵੀ ਕੀਤੇ ਠੰਡੇ, ਅੱਖ ਜਿਨ੍ਹਾਂ ਉਤੇ ਟਿਕਾਈਆ। ਹਿੰਦੂ ਮੁਸਲਿਮ ਸਭ ਦੀ ਗੰਢੇ, ਜੋ ਚਰਨ ਆਵਣ ਸਰਨਾਈਆ। ਕੱਟੀ ਜਾਏ ਚੁਰਾਸੀ ਫੰਦੇ, ਚੁਰਾਹੇ ਬੈਠਾ ਪਾਰ ਲੰਘਾਈਆ। ਇਕੋ ਸਚ ਪ੍ਰੀਤੀ ਮੰਗੇ, ਦੂਜੀ ਲੋੜ ਨਾ ਕੋਇ ਰਖਾਈਆ। ਛੇਤੀ ਨਾਲ ਫੇਰ ਆਪਣਾ ਹੱਥ ਮਾਰ ਕੇ ਸੀਸ ਫੜਿਆ ਆਪਣੇ ਕੰਘੇ, ਕੇਸਾਂ ਵਿਚੋਂ ਦਸਮੇਸ਼ ਬਾਹਰ ਕਢਾਈਆ। ਤੇਰੀ ਧਾਰ ਨਾਲ ਦੁਸ਼ਟ ਦੁਰਾਚਾਰੀ ਤਾਰਨੇ ਪੰਡੇ, ਜੋ ਅਸਤੀਆਂ ਬਿਆਸਾ ਵਿਚ ਟਿਕਾਈਆ। ਅੱਗੇ ਰਹਿਣ ਨਹੀਂ ਦੇਣੇ ਰੰਡੇ, ਨਾਤਾ ਧੁਰ ਦੇ ਕੰਤ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਖੁਲ੍ਹਾਈਆ। ਬਿਆਸ ਕਹੇ ਗੋਬਿੰਦ ਖ਼ੁਸ਼ੀ ਨਾਲ ਆਪਣਾ ਬਾਹਰ ਕੱਢਿਆ ਖ਼ੰਜਰ, ਖ਼ੰਜੀਰ ਸਾਰੇ ਦੇਣ ਦੁਹਾਈਆ। ਭੱਜੇ ਫਿਰਨ ਵਿਚ ਬੰਜਰ, ਬਾਜ਼ੂ ਬਾਜ਼ੂ ਨਾਲ ਛੁਹਾਈਆ। ਉਧਰੋਂ ਫਟਕਾਰਿਆ ਹੋਇਆ ਆ ਗਿਆ ਕੰਜਰ, ਵੇਸਵਾ ਦਰ ਦੁਰਕਾਈਆ। ਕੋਲ ਦੀ ਲੱਗਾ ਲੰਘਣ, ਅੱਖ ਗੋਬਿੰਦ ਵੱਲ ਰਖਾਈਆ। ਗੋਬਿੰਦ ਹੱਥੋਂ ਲਾਹ ਕੇ ਕੰਗਣ, ਉਹਦੇ ਅੱਗੇ ਦਿਤਾ ਸੁਟਾਈਆ। ਓਸ ਕਰ ਕੇ ਦੋਂਹ ਹੱਥਾਂ ਦੀ ਬੰਦਨ, ਸੀਸ ਦਿਤਾ ਨਿਵਾਈਆ। ਧੂੜੀ ਦਾ ਲਾ ਕੇ ਚੰਦਨ, ਆਪਣੀ ਖ਼ੁਸ਼ੀ ਬਣਾਈਆ। ਗੋਬਿੰਦ ਹੱਸ ਕੇ ਕਿਹਾ ਤੂੰ ਰਵਦਾਸ ਨਾਲ ਠੱਗੀ ਕਰਨ ਵਾਲਾ ਉਹ ਬ੍ਰਾਹਮਣ, ਜਿਸ ਦਾ ਬਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬਿਆਸ ਕਹੇ ਮੇਰੇ ਵੇਂਹਦਿਆਂ ਰੇਸ਼ਮ ਦੇ ਵਪਾਰੀ ਆਏ ਸੌਦਾਗਰ, ਗੱਠਾਂ ਆਪਣੀਆਂ ਬੰਦ ਕਰਾਈਆ। ਬਣੇ ਸੋਹਣੇ ਉਚੇ ਲੰਮੇ ਬਹਾਦਰ, ਸੂਰਬੀਰ ਸੋਭਾ ਪਾਈਆ। ਨਾਲ ਚੁੱਕੀ ਹੋਈ ਇਕ ਗਾਗਰ, ਰੁਪਿਆ ਸੈਂਕੜੇ ਪੈਂਤੀ ਵਿਚ ਟਿਕਾਈਆ। ਉਤੋਂ ਮੂੰਹ ਬੱਧਾ ਨਾਲ ਚਾਦਰ, ਬਿਨਾ ਢੱਕਣ ਲਈ ਉਠਾਈਆ। ਗੋਬਿੰਦ ਕੋਲ ਆ ਕੇ ਕਰਮ ਹੋਇਆ ਉਜਾਗਰ, ਕ਼ਿਸਮਤ ਦਿਤੀ ਬਦਲਾਈਆ। ਮਿਹਰ ਨਿਗਾਹ ਨਾਲ ਵਖਾਇਆ ਕਰਨੀ ਦਾ ਕਰਤਾ ਕਾਦਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਬਿਆਸ ਕਹੇ ਗਾਗਰ ਮੁਖ ਕੀਤਾ ਬੰਦ, ਅੰਦਰ ਨਜ਼ਰ ਕੁਛ ਨਾ ਆਈਆ। ਓਧਰੋਂ ਅੰਧੇਰਾ ਹੋ ਗਿਆ ਚਮਕਣ ਲੱਗਾ ਚੰਦ, ਚੌਧਵੀਂ ਵਾਲਾ ਅਖਵਾਈਆ। ਪੌਣ ਨੇ ਕੀਤੀ ਠੰਡ, ਸੀਤ ਰਹੀ ਸਤਾਈਆ। ਬਿਆਸ ਕਹੇ ਉਹ ਆ ਗਏ ਮੇਰੇ ਕੰਢ, ਕੰਢੀ ਡੇਰਾ ਲਾਈਆ। ਓਥੇ ਨੇੜੇ ਸੀ ਇਕ ਜੰਡ, ਜੀਹਨੂੰ ਮਾਤਾ ਕਹਿ ਕੇ ਜਗਤ ਪੂਜਾ ਵਿਚ ਰਖਾਈਆ। ਓਧਰੋਂ ਸਰਪ ਆ ਗਿਆ ਖਲਾਰ ਕੇ ਫਣ, ਆਪਣਾ ਭੈ ਦ੍ਰਿੜਾਈਆ। ਜਗਤ ਸੌਦਾਗਰ ਸੁਣਨ ਲਾ ਕੇ ਕੰਨ, ਕਵਣ ਆਵਾਜ਼ ਰਿਹਾ ਸੁਣਾਈਆ। ਸ਼ਬਦੀ ਹੁਕਮ ਆਇਆ ਤੁਹਾਡੇ ਕੋਲ ਇਹ ਧਨ, ਜਿਹੜਾ ਧਨ ਦਾ ਹਿੱਸਾ ਗੰਗੂ ਗਿਆ ਚੁਰਾਈਆ। ਓਸੇ ਵੇਲੇ ਗੋਬਿੰਦ ਅੱਗੇ ਗਏ ਮੰਨ, ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਕਿਹਾ ਇਹ ਉਹ ਧਨ ਨਹੀਂ ਇਹ ਗੰਗੂ ਦਾ ਮਨ, ਦਸ ਸਾਲ ਪਹਿਲੇ ਸਰਸੇ ਤੋਂ ਪਹਿਲੇ ਦੀ ਆਦਤ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਬੇਪਰਵਾਹੀਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਨਸਾ ਸਿੰਘ ਦੇ ਗ੍ਰਹਿ ਫਰਾਲਾ ਜ਼ਿਲਾ ਜਲੰਧਰ
ਗੋਬਿੰਦ ਕਹੇ ਬਿਆਸ ਮੈਂ ਪਿਛਲਾ ਲੇਖਾ ਲਿਖਦਾ, ਸਭ ਦਾ ਲਹਿਣਾ ਦੇਣਾ ਪੂਰ ਕਰਾਈਆ। ਅੱਗੇ ਨਵਾਂ ਰੂਪ ਦੱਸਣਾ ਸਿੱਖ ਦਾ, ਜਿਸ ਨੂੰ ਚਾਰ ਜੁਗ ਸਕਿਆ ਨਾ ਕੋਇ ਪਰਗਟਾਈਆ। ਜਿਨ੍ਹਾਂ ਦੇ ਅੰਦਰ ਪਿਆਰ ਬਖ਼ਸ਼ਣਾ ਇਕ ਦਾ, ਨਾਤਾ ਜਗਤ ਨਾਲੋਂ ਤੁੜਾਈਆ। ਅੰਤਰ ਹੋ ਕੇ ਆਪ ਦਿਸ ਦਾ, ਬਾਹਰੋਂ ਰੰਗ ਰੰਗਾਈਆ। ਪਿਆਰ ਪਾ ਕੇ ਖਿੱਚ ਦਾ, ਬੰਧਨ ਵਿਚ ਬੰਧਾਈਆ। ਪੜਦਾ ਲਾਹ ਕੇ ਵਿਚ ਦਾ, ਵਿਚੋਂ
❋
❋
ਆਪਣਾ ਨੂਰ ਚਮਕਾਈਆ। ਵੇਲਾ ਨਾ ਰਹੇ ਜਿਚ ਦਾ, ਦੁੱਖ ਵਿਚ ਨਾ ਕੋਇ ਕੁਰਲਾਈਆ। ਕਿਸੇ ਦਾ ਇਸ਼ਟ ਰਹਿਣ ਨਹੀਂ ਦੇਣਾ ਪੱਥਰ ਇੱਟ ਦਾ, ਦੂਸਰ ਸੀਸ ਨਾ ਕੋਇ ਝੁਕਾਈਆ। ਲੇਖਾ ਪੂਰਾ ਕਰਾਉਣਾ ਭਵਿਖ ਦਾ, ਭਵਿਸ਼ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਬਿਆਸ ਕਹੇ ਕੀ ਕੁਛ ਦੇਵੇਂ ਸਿਖਿਆ, ਮੈਨੂੰ ਦੇ ਜਣਾਈਆ। ਗੋਬਿੰਦ ਕਹੇ ਅਜੇ ਮੈਂ ਲੇਖ ਨਹੀਂ ਉਹ ਲਿਖਿਆ, ਜਿਸ ਨੂੰ ਕੋਈ ਸਮਝ ਆਪਣੀ ਕਰੇ ਚਤੁਰਾਈਆ। ਪੁਰਖ ਅਕਾਲ ਨੇ ਮੈਨੂੰ ਦਿਤੀ ਅਗੰਮੀ ਚਿੱਠੀਆ, ਬਿਨ ਕਾਗ਼ਜ਼ ਹੱਥ ਫੜਾਈਆ। ਸਿਰਫ਼ ਮੈਂ ਪੜਦਾ ਲਾਹੁਣਾ ਗੁਰਮੁਖਾਂ ਇੱਕੀਆਂ, ਇੱਕੀਆਂ ਦੇ ਅੱਗੇ ਇੱਕੀ ਇੱਕੀ ਹੋਰ ਬੰਧਾਈਆ। ਕਰਾਮਾਤ ਵਖਾਉਣੀ ਖੇਲ ਨਿੱਕੀਆ, ਪੁਰਖ ਅਕਾਲ ਕਦੇ ਨਾ ਭਾਈਆ। ਜਿਹੜੀਆਂ ਪ੍ਰੇਮ ਪਿਆਰ ਅੰਦਰ ਵਿਕੀਆਂ, ਕੀਮਤ ਅਗਲੀ ਪਿਛਲੀ ਗਈ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਬਿਆਸ ਕਹੇ ਕੀ ਅੰਦਰ ਦੇਵੇਂ ਇਸ਼ਾਰਾ, ਮੈਨੂੰ ਦੇ ਦ੍ਰਿੜਾਈਆ। ਸ਼ਬਦੀ ਦੇਵੇਂ ਹੁਲਾਰਾ, ਸੁਤਿਆਂ ਲਏਂ ਜਗਾਈਆ। ਜੋਤ ਦਏਂ ਚਮਕਾਰਾ, ਅੰਧ ਅੰਧੇਰ ਮਿਟਾਈਆ। ਅੰਮ੍ਰਿਤ ਦੇਵੇਂ ਠੰਡਾ ਠਾਰਾ, ਜਗਤ ਤ੍ਰਿਸ਼ਨਾ ਅੱਗ ਬੁਝਾਈਆ। ਗੋਬਿੰਦ ਕਿਹਾ ਨਹੀਂ, ਬਿਨ ਮੇਰੀ ਕਿਰਪਾ ਦਿਸੇ ਕਿਸੇ ਨਾ ਪਾਰ ਕਿਨਾਰਾ, ਸਚ ਦਵਾਰੇ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮਿਹਰਵਾਨ ਹੋ ਕੇ ਦੇਵਾਂ ਇਕ ਸਹਾਰਾ, ਸਹਾਇਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਅਛਲ ਛਲ ਮੇਰਾ ਖੇਲ ਨਿਆਰਾ, ਨਿਰਾਕਾਰ ਹੋ ਕੇ ਸਾਕਾਰ ਨਾ ਕਦੇ ਸਮਝਾਈਆ। ਛੋਟੀਆਂ ਛੋਟੀਆਂ ਕਥਾ ਜਣਾ ਕੇ ਵਾਰਾਂ, ਵਾਰਸ ਜਗਤ ਦਿਆਂ ਬਣਾਈਆ। ਮੇਰੇ ਨਾਮ ਦੀਆਂ ਸ਼ਾਖ਼ਾਂ ਧਾਰਾਂ, ਧਰਨੀ ਉਤੇ ਚਮਕਾਈਆ। ਪ੍ਰਭ ਦਾ ਖੇਲ ਸਦਾ ਨਿਆਰਾ, ਨਿਰਵੈਰ ਹੋ ਕੇ ਆਪ ਵਖਾਈਆ। ਜਨ ਭਗਤਾਂ ਬਖ਼ਸ਼ ਕੇ ਇਕ ਆਧਾਰਾ, ਅਗਲਾ ਪੈਂਡਾ ਦਏ ਚੁਕਾਈਆ। ਬਿਨ ਕਿਰਪਾ ਸਤਿਗੁਰ ਅੱਗੇ ਕੋਈ ਕੱਢ ਨਾ ਸਕੇ ਹਾੜਾ, ਆਪਣਾ ਦੁੱਖ ਸੁਣਾਉਂਣ ਕੋਇ ਨਾ ਆਈਆ। ਜੁਗ ਚੌਕੜੀ ਪਿਛੋਂ ਲੱਗੇ ਇਹ ਅਖਾੜਾ, ਸੋਹਣਾ ਰੰਗ ਪਰਗਟਾਈਆ। ਗ਼ਮੀ ਵਿਚ ਖ਼ੁਸ਼ੀ ਦੀ ਦਏ ਬਹਾਰਾ, ਬਹਾਰ ਵਿਚ ਫੁਹਾਰ ਅੰਮ੍ਰਿਤ ਆਪ ਚੁਆਈਆ। ਬਿਆਸ ਕਿਹਾ ਕੀ ਖੇਲ ਕਰੇ ਨਿਰੰਕਾਰਾ, ਕੀ ਆਪਣੀ ਕਲ ਵਰਤਾਈਆ। ਗੋਬਿੰਦ ਕਿਹਾ ਉਹਦਾ ਰੂਪ ਹੋਵੇ ਹਮਾਰਾ, ਕੁਮਾਰ ਨਾਲ ਮਿਲ ਕੇ ਆਪਣੀ ਕਰੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ। ਬਿਆਸ ਕਹੇ ਮੇਰੀ ਪੂਰੀ ਖੁਲ੍ਹੀ ਨਹੀਂ ਸੁਰਤੀ, ਸੁਰਤ ਦੇ ਖੁਲ੍ਹਾਈਆ। ਕੁਛ ਸਮਝ ਨਹੀਂ ਅਨੰਦ ਪੁਰ ਦੀ, ਪੁਰੀ ਅਨੰਦ ਦੇ ਦ੍ਰਿੜਾਈਆ। ਗੋਬਿੰਦ ਕਿਹਾ ਜਿਥੇ ਇੱਟ ਪੱਥਰ ਨਾਲ ਕਦੇ ਨਹੀਂ ਜੁੜਦੀ, ਮੈਂ ਓਸ ਘਰ ਵਿਚ ਡੇਰਾ ਲਾਈਆ। ਇਹ ਖੇਲ ਆਦਿ ਜੁਗਾਦਿ ਸਾਹਿਬ ਸਤਿਗੁਰ ਦੀ, ਜੋ ਮੈਨੂੰ ਰਿਹਾ ਵਖਾਈਆ। ਅਗਲੀ ਕਥਾ ਕਹਾਣੀ ਧੁਰ ਦੀ, ਤੈਨੂੰ ਦਿਆਂ ਸਮਝਾਈਆ। ਕਲਜੁਗ ਅੰਤ ਪੁਰਖ ਅਕਾਲ ਦੀਨ ਦਿਆਲ ਆਪਣੀ ਖੇਲ ਕਰਨੀ ਚੋਰ ਦੀ, ਰਾਹ ਜਾਂਦਾ ਨਜ਼ਰ ਕਿਸੇ ਨਾ ਆਈਆ। ਓਥੇ ਵਡਿਆਈ ਨਹੀਂ ਚਲਣੀ ਕਿਸੇ ਦੇ ਜ਼ੋਰ ਦੀ, ਤਾਕਤ ਨਾ ਕੋਇ ਅਜ਼ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪਣੇ ਮੰਤਰ ਫ਼ੁਰਨੇ ਫੋਰ ਦੀ, ਫੁਰਤੀ ਸੁਰਤੀ ਸਮਝ ਨਾ ਕੋਇ ਪਾਈਆ।
❋
❋