੧੫ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਚਰਨ ਕੌਰ ਦੇ ਗ੍ਰਹਿ ਪਿੰਡ ਮਾਹਲ ਗੈਹਲਾ
ਬਿਆਸ ਕਹੇ ਮੈਂ ਸੁਣ ਕੇ ਤੇਰੀ ਗਾਥਾ, ਗ਼ੁੱਸਾ ਦਿਤਾ ਗਵਾਈਆ। ਟੇਕ ਕੇ ਤੈਨੂੰ ਮਾਥਾ, ਮਸਤਕ ਲਿਆ ਝੁਕਾਈਆ। ਅਗਲਾ ਬਚਨ ਦੱਸ ਸਾਚਾ, ਸਚ ਦੇ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਪਿਆਰ ਰਹੇ ਨਾ ਪੁੱਤਰ ਮਾਤਾ, ਪਿਤਾ ਪੂਤ ਨਾ ਕੋਇ ਵਡਿਆਈਆ। ਝਗੜਾ ਪਏ ਖ਼ਾਦਮ ਆਕਾ, ਰਈਅਤ ਰਾਜੇ ਕਰਨ ਲੜਾਈਆ। ਧਰਮ ਰਹੇ ਕੋਈ ਨਾ ਨਾਤਾ, ਅਧਰਮ ਵੱਜੇ ਵਧਾਈਆ। ਫੇਰ ਕਿਸ ਬਿਧ ਤੇਰਾ ਚਲੇ ਸਾਕਾ, ਭੇਦ ਦੇਣਾ ਖੁਲ੍ਹਾਈਆ। ਗੋਬਿੰਦ ਕਿਹਾ ਮੈਂ ਨਾਲ ਲੈ ਕੇ ਆਵਾਂ ਪੁਰਖ ਅਬਿਨਾਸ਼ਾ, ਮੇਲਾ ਆਪਣੇ ਨਾਲ ਮਿਲਾਈਆ। ਚਾਰ ਜੁਗ ਦੀਆਂ ਰਹਿਣ ਨਾ ਦੇਵਾਂ ਸ਼ਾਖ਼ਾਂ, ਦੀਨਾਂ ਮਜ਼੍ਹਬਾਂ ਕਰਾਂ ਸਫ਼ਾਈਆ। ਜਨ ਭਗਤਾਂ ਪੂਰੀਆਂ ਕਰਾਂ ਆਸਾਂ, ਅਰਸ਼ੀ ਹੋ ਕੇ ਦਇਆ ਕਮਾਈਆ। ਮੇਰੇ ਕੋਲ ਰਹਿਮਤ ਦੀਆਂ ਰਾਸਾਂ, ਨਿਆਮਤ ਨਾਮ ਝੋਲੀ ਪਾਈਆ। ਜੇ ਕੋਈ ਬੁੱਧੀ ਨਾਲ ਮੇਰੀਆਂ ਕਰੇ ਕਿਆਸਾਂ, ਮੈਨੂੰ ਸਮਝ ਸਕੇ ਨਾ ਰਾਈਆ। ਸਿਰਫ਼ ਇਕ ਤੈਨੂੰ ਦੱਸਣਾ ਮੈਂ ਸਚਖੰਡ ਦਵਾਰੇ ਕਿਉਂ ਗਿਆ ਸਾਂ, ਤਨ ਵਜੂਦ ਨਾਤਾ ਜਗਤ ਤੁੜਾਈਆ। ਜੋਤ ਵਿਚ ਜੋਤ ਮਿਲ ਕੇ ਕਿਉਂ ਰਿਹਾ ਸਾਂ, ਆਪਣਾ ਆਪ ਛੁਪਾਈਆ। ਓਥੇ ਜਾ ਕੇ ਪੁਰਖ ਅਕਾਲ ਦੀ ਚਰਨੀਂ ਪਿਆ ਸਾਂ, ਪੂਤ ਹੋ ਕੇ ਪਿਤਾ ਮਨਾਈਆ। ਨਿਮਾਣਾ ਹੋ ਕੇ ਢਿਹਾ ਸਾਂ, ਛੱਡ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਪਿਛਲਾ ਲੇਖਾ ਆਪਣਾ ਲਿਆ ਖਾਂ, ਮੈਂ ਵੇਖਾਂ ਚਾਈਂ ਚਾਈਂਆ। ਗੋਬਿੰਦ ਕਿਹਾ ਮੈਂ ਮਾਛੂਵਾੜੇ ਪਿਆ ਸਾਂ, ਸਭ ਕੁਛ ਆਪਣਾ ਆਪ ਲੁਟਾਈਆ। ਤੂੰ ਬਾਪ ਹੋ ਕੇ ਸੁੱਤਾ ਕਿਉਂ ਰਿਹਾ ਸਾਂ, ਮੇਰੀ ਅੱਖ ਤੇਰਾ ਰਾਹ ਤਕਾਈਆ। ਪੁਰਖ ਅਕਾਲ ਕਿਹਾ ਸ਼ਾਬਾਸ਼ ਤੂੰ ਮੇਰੇ ਭਾਣੇ ਵਿਚ ਪਿਆ ਸਾਂ, ਸੁਖ ਜਗਤ ਵਾਲਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਬਿਆਸ ਕੁਛ ਲੱਗਾ ਪਤਾ, ਬਿਆਸ ਕਿਹਾ ਨਹੀਂ, ਰੋ ਕੇ ਦਿਤਾ ਸੁਣਾਈਆ। ਗੋਬਿੰਦ ਕਿਹਾ ਮੈਂ ਲੈ ਕੇ ਆਇਆ ਸੁਨੇਹੜਾ ਸੱਚਾ, ਸਚ ਦਿਆਂ ਦ੍ਰਿੜਾਈਆ। ਜਿਹੜਾ ਗੁਰਸਿਖ ਚਾਰ ਜੁਗ ਦਾ ਰਿਹਾ ਕੱਚਾ, ਅੰਤਮ ਕੱਚਿਆਂ ਤੋਂ ਪੱਕੇ ਦਿਆਂ ਬਣਾਈਆ। ਜੋਤੀ ਸ਼ਬਦੀ ਧਾਰ ਹੋ ਕੇ ਨੱਠਾ, ਭੱਜਿਆ ਵਾਹੋ ਦਾਹੀਆ। ਜਗਤ ਮਸਖ਼ਰਾ ਮੈਨੂੰ ਕਰੇ ਠੱਠਾ, ਸਚ ਠਠਿਆਰ ਦੀ ਸਮਝ ਕਿਸੇ ਨਾ ਆਈਆ। ਜਿਸ ਨੇ ਲਹਿਣਾ ਦੇਣਾ ਸਭ ਦਾ ਮੁਕਾਉਣਾ ਕੱਠਾ, ਕੱਠੇ ਕਰ ਕੇ ਰੰਗ ਚੜ੍ਹਾਈਆ। ਪੁਰਖ ਅਕਾਲ ਰੋਜ਼ ਰੋਜ਼ ਨਹੀਂ ਤਪਾਉਂਦਾ ਆਪਣਾ ਭੱਠਾ, ਅੰਤ ਵਾਰ ਕਰ ਮਿਹਰ ਆਵਿਆਂ ਦੇ ਆਵੇ ਦਾਅਵੇ ਨਾਲ ਦਏ ਪਕਾਈਆ। ਕੀ ਹੋਇਆ ਗੁਰਮੁਖੋ ਜੇ ਤਹਾਡਾ ਮਨ ਕਰਦਾ ਰੱਟਾ, ਮਨ ਹੁਕਮ ਅੰਦਰ ਸੇਵ ਕਮਾਈਆ। ਤੁਹਾਡੇ ਗਲ ਵਿਚ ਪਾਇਆ ਓਸ ਨੇ ਸ਼ਬਦ ਅਗੰਮੀ ਪੱਟਾ, ਜਿਸ ਦੀ ਡੋਰੀ ਪਟਨੇ ਵਾਲੇ ਦੇ ਹੱਥ ਫੜਾਈਆ। ਤੁਹਾਡੀ ਕੋਈ ਕੀਮਤ ਨਹੀਂ ਟਕਾ, ਪੈਸਿਆਂ ਨਾਲ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਗੋਬਿੰਦ ਕਿਹਾ, ਬਿਆਸ, ਦੱਸ ਕੀ ਸੁਣਿਆ, ਓਸ ਸਿਰ ਦਿਤਾ ਹਿਲਾਈਆ। ਪੁਰਖ ਅਕਾਲ ਕਿਹਾ ਗੋਬਿੰਦ ਹੁਕਮ ਨਾਲ ਗੁਰਮੁਖ ਮੇਰਾ ਚੁਣਿਆ, ਸ਼ਬਦੀ ਮੇਲ ਮਿਲਾਈਆ। ਬਿਆਸ ਰੋ ਕੇ ਕਿਹਾ ਓ ਬਿਆਸਾ ਅਵਗੁਣਿਆ, ਆਪਣਾ ਮਾਣ ਦੇ ਤਜਾਈਆ। ਪਿਛਲਾ ਵੇਲਾ ਲੰਘ ਗਿਆ ਸਰਨਾਈ ਹੁਣ ਆ, ਸਰਨੀ ਢਹਿ ਕੇ ਖ਼ੁਸ਼ੀ ਮਨਾਈਆ। ਧੁਰਦਰਗਾਹੀ ਵੇਖ ਮਲਾਹ,
❋
❋
ਬੇੜਾ ਤੇਰੇ ਵਿਚੋਂ ਤੇਰਾ ਪਾਰ ਕਰਾਈਆ। ਬਿਆਸ ਬਿਨਾ ਜ਼ਬਾਨ ਤੋਂ ਕੀਤੀ ਹਾਂ, ਅੰਦਰੇ ਅੰਦਰ ਦਿਤਾ ਸੁਣਾਈਆ। ਸੀਸ ਦਿਤਾ ਨਿਵਾ, ਚਰਨਾਂ ਉਤੇ ਟਿਕਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਹਿਬੂਬ ਤੇਰੀ ਓਟ ਰਖਾਈਆ। ਗੋਬਿੰਦ ਕਿਹਾ ਬਿਆਸ ਬਹੁਤਾ ਬੋਲਣਾ ਚੰਗਾ ਨਾ, ਜੋ ਆਇਆ ਸੋ ਪਾਰ ਕਰਾਈਆ। ਅੱਗੇ ਉਹ ਵੀ ਤਾਰਨੇ ਜਿਹੜੇ ਖਾਂਦੇ ਸੂਰ ਗਾਂ, ਕਸਾਈ ਰੂਪ ਬਣਾਈਆ। ਉਹ ਵੀ ਤਾਰਨੇ ਜਿਨ੍ਹਾਂ ਮਾਤਾ ਨਾਲ ਕੀਤਾ ਜਨਾਹ, ਇਸ ਤੋਂ ਪਾਪੀ ਪਰੇ ਨਜ਼ਰ ਕੋਇ ਨਾ ਆਈਆ। ਉਹ ਵੀ ਤਾਰਨੇ ਜਿਹੜੇ ਮੂੰਹ ਗਏ ਭਵਾ, ਪਿੱਠ ਗਏ ਵਖਾਈਆ। ਉਹ ਵੀ ਤਾਰਨੇ ਜਿਨ੍ਹਾਂ ਕਦੇ ਨਹੀਂ ਜਪਿਆ ਨਾਂ, ਪ੍ਰਭ ਦੀ ਆਸ ਨਾ ਕੋਇ ਰਖਾਈਆ। ਉਹ ਵੀ ਤਾਰਨੇ ਜਿਨ੍ਹਾਂ ਧਰਮ ਦਾ ਵੇਖਿਆ ਨਹੀਂ ਕੋਈ ਥਾਂ, ਸਤਿ ਸਚ ਨਾ ਕੋਇ ਸੁਣਾਈਆ। ਉਹ ਵੀ ਤਾਰਨੇ ਜਿਹੜੇ ਕੁਰਲੌਂਦੇ ਵਾਂਗ ਕਾਂ, ਨਿੰਦਿਆ ਮੁਖ ਨਾਲ ਸੁਣਾਈਆ। ਉਹ ਵੀ ਤਾਰਨੇ ਜਿਹੜੇ ਚੋਰੀ ਚੋਰੀ ਲਾਉਂਦੇ ਦਾਅ, ਮੂਰਖ ਹੋ ਕੇ ਪ੍ਰਭ ਨੂੰ ਮੂੜ੍ਹ ਰਹੇ ਬਣਾਈਆ। ਉਹ ਵੀ ਤਾਰਨੇ ਜਿਨ੍ਹਾਂ ਦਾ ਅਜੇ ਤਾਈਂ ਲਿਖਿਆ ਨਹੀਂ ਕਿਸੇ ਨਾਂ, ਬਹੁਤੇ ਚੁਰਾਸੀ ਵਿਚੋਂ ਨਜ਼ਰੀ ਆਈਆ। ਉਹ ਵੀ ਤਾਰਨੇ ਜਿਨ੍ਹਾਂ ਨੇ ਮਾਨਸ ਹੋ ਕੇ ਮਾਨਸ ਲਏ ਖਾ, ਖ਼ੂਨਖਾਰ ਰੂਪ ਵਟਾਈਆ। ਉਹ ਵੀ ਤਾਰਨੇ ਜਿਹੜੇ ਰਾਹਜ਼ਨ ਬਣੇ ਰਾਹ, ਲੁਟੇਰੇ ਰੂਪ ਬਣਾਈਆ। ਉਹ ਵੀ ਤਾਰਨੇ ਜਿਨ੍ਹਾਂ ਸੂਫੀ ਸੰਤ ਫ਼ਕੀਰ ਦਿੱਤੇ ਸਤਾ, ਆਪਣਾ ਹੁਕਮ ਵਰਤਾਈਆ। ਉਹ ਵੀ ਤਾਰਨੇ ਜਿਨ੍ਹਾਂ ਮੰਦਰ ਮਸਜਿਦ ਦਿਤੇ ਢਾਹ, ਅੰਜੀਲ ਕੁਰਾਨ ਗ੍ਰੰਥਾਂ ਅੱਗ ਲਗਾਈਆ। ਉਹ ਵੀ ਤਾਰਨੇ ਜਿਨ੍ਹਾਂ ਯਾਦ ਵਿਚ ਕੱਢਿਆ ਨਹੀਂ ਕੋਈ ਸਾਹ, ਸਵਾਸ ਵਿਚ ਨਾ ਕਦੇ ਲਿਆਈਆ। ਉਹ ਵੀ ਤਾਰਨੇ ਜਿਹੜੇ ਧਰਮ ਦੇ ਚਲੇ ਨਹੀਂ ਕਦੇ ਰਾਹ, ਜੂਠ ਝੂਠ ਨਾਲ ਕੁੜਮਾਈਆ। ਉਹ ਵੀ ਤਾਰਨੇ ਜਿਹੜੇ ਭਰਾ ਭੈਣਾਂ ਰਹੇ ਤਕਾ, ਅੱਖ ਅੱਖ ਨਾਲ ਬਦਲਾਈਆ। ਉਹ ਵੀ ਤਾਰਨੇ ਜਿਹੜੇ ਕੂਕਰ ਸੂਕਰ ਰੂਪ ਬੈਠੇ ਵਟਾ, ਟੇਢੀਆਂ ਜੂਨੀਆਂ ਵਿਚ ਬਹਿਕਾਈਆ। ਉਹ ਵੀ ਤਾਰਨੇ ਜਿਹੜੇ ਬਿਲਾਂ ਵਿਚ ਡੇਰਾ ਬੈਠੇ ਲਾ, ਮਿੱਟੀ ਖਾ ਕੇ ਝਟ ਲੰਘਾਈਆ। ਉਹ ਵੀ ਤਾਰਨੇ ਜਿਹੜੇ ਬਨਾਸਪਤ ਰਹੇ ਅਖਵਾ, ਪੱਤ ਟਹਿਣੀ ਨਾਲ ਲਹਿਰਾਈਆ। ਗੋਬਿੰਦ ਕਿਹਾ, ਬਿਆਸ, ਮੇਰਾ ਪੁਰਖ ਅਕਾਲ ਮੇਰੇ ਸਾਥ, ਜਿਹੜਾ ਦੋਹਾਂ ਦੀ ਚਰਨੀ ਡਿੱਗਾ ਆ, ਓਨ੍ਹਾਂ ਦੇ ਬਖ਼ਸ਼ੇ ਸਰਬ ਗੁਨਾਹ, ਬਣ ਕੇ ਪਿਤਾ ਮਾਂ, ਕਲਜੁਗ ਕੂੜ ਕੁੜਿਆਰ ਵਿਚੋਂ ਬਾਹਰ ਕਢਾਈਆ। ਬਿਆਸ ਕਿਹਾ ਇਹ ਖੇਲ ਤੇਰਾ ਕਦੋਂ ਹੋਣਾ ਰਵਾਂ, ਮੈਨੂੰ ਦੇ ਸੁਣਾਈਆ। ਗੋਬਿੰਦ ਕਿਹਾ ਤੇਰੇ ਕੰਨ ਵਿਚ ਕੁਛ ਕਹਵਾਂ, ਹੋਰ ਸੁਣਨ ਕੋਇ ਨਾ ਪਾਈਆ। ਬਿਆਸ ਕਹੇ ਮੇਰਾ ਨਹੀਂ ਕੋਈ ਮਾਟੀ ਚੰਮਾ, ਸਾਥੀ ਸੰਗ ਨਾ ਕੋਇ ਬਣਾਈਆ। ਗੋਬਿੰਦ ਕਿਹਾ ਤੈਨੂੰ ਸਭ ਕੁਛ ਦੱਸਾਂ ਬਿਨਾ ਦਮਾਂ, ਸਾਹ ਤੋਂ ਪਰੇ ਆਪਣੀ ਰਾਸ ਵਖਾਈਆ। ਦੋ ਤੋਂ ਪਹਿਲੇ ਆਉਣ ਵਾਲਾ ਸਮਾਂ, ਸਮਾਧੀ ਦਿਆਂ ਖੁਲ੍ਹਾਈਆ। ਅਗਲਾ ਲੇਖਾ ਫੇਰ ਦੱਸਾਂ ਨਵਾਂ, ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੇਟ ਕੇ ਕੂੜੀ ਤਮਾ, ਤਮੰਨਾ ਇਕੋ ਦਏ ਵਖਾਈਆ।
❋
❋
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਬਿਆਸ ਕਹੇ ਮੈਂ ਪੁਛਿਆ ਫੇਰ ਤੇਰੇ ਭਗਤ ਜਪਣ ਕੀ ਜਾਪ, ਜਿਨ੍ਹਾਂ ਪੁਰਖ ਅਕਾਲ ਨਾਲ ਮਿਲਾਈਆ। ਕਿਸ ਬਿਧ ਉਤਰਨ ਪਾਪ, ਦੁਰਮਤ ਮੈਲ ਧਵਾਈਆ। ਪਵਿਤ੍ਰ ਹੋਵਣ ਪਾਕ, ਆਪਣੀ ਕਰਨ ਸਫ਼ਾਈਆ। ਭਾਗ ਲਗਾਉਣ ਕਾਇਆ ਮਾਟੀ ਕਾਚ, ਕੰਚਨ ਲੈਣ ਬਣਾਈਆ। ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਈਆ। ਪੂਰੀ ਕਰਨ ਆਸ, ਤ੍ਰਿਸ਼ਨਾ ਜਗਤ ਬੁਝਾਈਆ। ਲੇਖੇ ਲੱਗੇ ਸਵਾਸ, ਸਾਹ ਸਾਹ ਖ਼ੁਸ਼ੀ ਬਣਾਈਆ। ਸਾਚਾ ਜੁੜੇ ਨਾਤ, ਚਰਨ ਮਿਲੇ ਵਡਿਆਈਆ। ਕਿਸ ਨਹਾਵਣ ਤੀਰਥ ਤਾਟ, ਸਰ ਸਰੋਵਰ ਸੋਭਾ ਪਾਈਆ। ਕਿਸ ਦੀ ਕਰਨ ਯਾਦ, ਕਿਸ ਦਾ ਨਾਮ ਸਾਲਾਹੀਆ। ਕਿਸ ਤੋਂ ਮੰਗਣ ਦਾਦ, ਝੋਲੀ ਕਿੱਥੇ ਡਾਹੀਆ। ਕਿਸ ਖੇੜੇ ਹੋਣ ਆਬਾਦ, ਮੈਨੂੰ ਦੇ ਸੁਣਾਈਆ। ਕੀ ਸੁਣਨ ਅਗੰਮੀ ਆਵਾਜ਼, ਕਵਣ ਕਰੇ ਪੜ੍ਹਾਈਆ। ਕਿਸ ਤਰਾ ਖੁਲ੍ਹੇ ਰਾਜ਼, ਪੜਦਾ ਓਹਲਾ ਰਹੇ ਨਾ ਰਾਈਆ। ਕੀ ਪੂਜਾ ਕਰਨ ਪਾਠ, ਕਵਣ ਸਾਜ ਨਾਲ ਖੜਕਾਈਆ। ਕੀ ਸਜਦਿਆਂ ਵਿਚ ਪੜ੍ਹਨ ਨਿਮਾਜ਼, ਰੋਜ਼ੇ ਰੱਖ ਕੇ ਆਸ ਰਖਾਈਆ। ਕੀ ਜੰਗਲਾਂ ਵਿਚ ਕਰਨ ਤਲਾਸ਼, ਟਿੱਲੇ ਪਰਬਤ ਫੋਲ ਫੁਲਾਈਆ। ਕੀ ਮੱਥੇ ਟੇਕਣ ਮੰਦਰ ਮਸਜਿਦ ਮਾਠ, ਸ਼ਿਵਦਵਾਲੇ ਨੱਕ ਰਗੜਾਈਆ। ਕੀ ਧੂਣੀਆਂ ਤਾਵਣ ਕਾਠ, ਅਗਨੀ ਖ਼ਾਕ ਰਮਾਈਆ। ਕੀ ਭੱਜਣ ਆਠ ਸਾਠ, ਬਣ ਬਣ ਪਾਂਧੀ ਰਾਹੀਆ। ਕੀ ਜਾਗਣ ਉਠ ਕੇ ਰਾਤ, ਮਾਲਾ ਮਣਕਿਆਂ ਵਾਲੀ ਭਵਾਈਆ। ਕੀ ਕਿਸੇ ਕੋਲੋਂ ਪੁਛਣ ਬਾਤ, ਪ੍ਰਭ ਦਾ ਰਾਹ ਤਕਾਈਆ। ਕੀ ਓਨ੍ਹਾਂ ਦੀ ਹੋਵੇ ਜਾਤ, ਮਜ਼੍ਹਬ ਦੇਣਾ ਦਰਸਾਈਆ। ਕੀ ਧੂੜੀ ਲਾਉਣ ਮਸਤਕ ਖ਼ਾਕ, ਟਿੱਕੇ ਜਗਤ ਵਖਾਈਆ। ਕਿਹੜੀ ਮੰਜ਼ਲ ਚੜ੍ਹਨ ਘਾਟ, ਕਿਸ ਦਵਾਰੇ ਸੀਸ ਨਿਵਾਈਆ। ਕੀ ਢੋਲੇ ਗਾਵਣ ਬਣ ਕੇ ਭਾਟ, ਭੱਟਾਂ ਵਾਲਾ ਰੂਪ ਵਟਾਈਆ। ਕਿਸ ਬਿਧ ਪੂਰੀ ਕਰਨ ਖ਼ਾਹਿਸ਼, ਤ੍ਰਿਸ਼ਨਾ ਜਗਤ ਬੁਝਾਈਆ। ਕਿਸ ਬਿਧ ਲੇਖੇ ਲਾਵਣ ਸਵਾਸ, ਸਾਹ ਸਾਹ ਧਿਆਈਆ। ਕੀ ਜਪਜੀ ਪੜ੍ਹਨ ਰਹਿਰਾਸ, ਸੋਹਲਿਆਂ ਵਿਚ ਸਮਾਈਆ। ਕੀ ਆਸਾ ਰੱਖਣ ਕਿਸੇ ਉਤੇ ਕਿਤਾਬ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਣੀ ਸਿਫ਼ਤਾਂ ਵਾਲੀ ਸੋਭਾ ਪਾਈਆ। ਕਿਸ ਪ੍ਰੇਮ ਦੀ ਵਜਾਵਣ ਰਬਾਬ, ਤੰਦ ਸਤਾਰ ਹਿਲਾਈਆ। ਕੀ ਪੀਵਣ ਹਯਾਤੇ ਆਬ, ਪ੍ਰੇਮ ਰਸ ਚਖਾਈਆ। ਕਿਸ ਬਿਧ ਲੈਣ ਆਪਣਾ ਸਵਾਦ, ਅੰਤਰ ਪ੍ਰੇਮ ਵਧਾਈਆ। ਕਿਸ ਨੂੰ ਕਹਿਣ ਗਾਡ, ਖ਼ੁਦਾ ਵਾਹਿਗੁਰੂ ਅੱਲਾ ਕਹਿ ਕੇ ਕਿਸ ਦਾ ਨਾਮ ਧਿਆਈਆ। ਕੀ ਤੇਰਾ ਵੇਖਣ ਬਾਜ਼, ਕਲਗੀ ਤੋੜਾ ਅੱਖ ਟਿਕਾਈਆ। ਕਿਸ ਬਿਧ ਦਰਗਾਹ ਦਾ ਲੱਭਣ ਰਾਜ, ਪਿਛਲਾ ਪੰਧ ਮੁਕਾਈਆ। ਕੀ ਲੇਖਾ ਲਿਖ ਕੇ ਗਿਆ ਭਾਰਦਵਾਜ, ਸੱਤਾਂ ਰਿਖੀਆਂ ਵਿਚੋਂ ਧਿਆਨ ਲਗਾਈਆ। ਕੀ ਮਨਸਾ ਰੱਖੀ ਭਸੁੰਡ ਕਾਗ, ਇਹ ਵੀ ਦੇ ਸੁਣਾਈਆ। ਕਿਹੜਾ ਗਜ ਨੂੰ ਦੱਸਿਆ ਜਾਪ, ਤੰਦੂਆ ਤੰਦ ਕਟਾਈਆ। ਕਿਸ ਬਿਧ ਪ੍ਰਹਿਲਾਦ ਕੋਲ ਆਇਆ ਸਾਖਿਆਤ, ਨਰ ਸਿੰਘ ਰੂਪ ਵਟਾਈਆ। ਕਿਸ ਬਿਧ ਧਰੂ ਦਾ ਬਣਿਆ ਬਾਪ, ਬਾਲ ਅੰਞਾਣਾ ਗੋਦ ਉਠਾਈਆ। ਕਿਸ ਬਿਧ ਬਲ ਦਾ ਦਿਤਾ ਸਾਥ, ਵੇਸ ਅਨੇਕਾ ਰੂਪ ਵਟਾਈਆ। ਕਿਸ ਬਿਧ ਜਨਕ ਦੀ ਪੁਛੀ ਵਾਤ, ਗਿਆਨ ਦ੍ਰਿਸ਼ਟੀ ਇਕ ਵਖਾਈਆ। ਕਿਸ ਬਿਧ ਬਿਦਰ ਦਾ ਖਾਧਾ ਸਾਗ, ਸੁਦਾਮੇ ਤੰਦਲਾਂ ਭੋਗ ਲਗਾਈਆ। ਕਿਸ ਬਿਧ ਨਾਮਦੇਵ ਦਾ ਪੂਰਾ ਕੀਤਾ ਜਾਪ, ਕਿਸ ਬਿਧ ਤਾਰਿਆ ਸੈਣ ਨਾਈਆ। ਕਿਸ ਬਿਧ ਜੁਲਾਹੇ ਦਾ ਤਾਣਾ ਬੁਣਿਆ ਆਪ, ਕਬੀਰ ਕਾਇਆ
❋
❋
ਕਬਰ ਵਿਚੋਂ ਬਾਹਰ ਕਢਾਈਆ। ਕਿਸ ਬਿਧ ਰਵਦਾਸ ਚਮਾਰਾ ਉਚਾ ਕੀਤਾ ਵਿਚੋਂ ਨੀਚੀ ਜਾਤ, ਪਾਨਹਾ ਗੰਢ ਕੇ ਖ਼ੁਸ਼ੀ ਵਖਾਈਆ। ਕਿਸ ਬਿਧ ਨਾਮੇ ਕੀਤਾ ਭਾਗ ਸੁਭਾਗ, ਛੱਪਰ ਛੰਨ ਛੁਹਾਈਆ। ਕਿਹੜਾ ਧੰਨੇ ਖੋਲ੍ਹਿਆ ਰਾਜ਼, ਪੜਦਾ ਦੇ ਚੁਕਾਈਆ। ਕਿਸ ਬਿਧ ਗਨਕਾ ਮਾਰ ਆਵਾਜ਼, ਸੋਈ ਦਿਤੀ ਉਠਾਈਆ। ਜੁਗ ਚੌਕੜੀ ਕੀਤਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਕਿਸ ਬਿਧ ਕਲਜੁਗ ਅੰਤ ਆਪਣਾ ਦੇਵੇਂ ਸਾਥ, ਸਗਲਾ ਸੰਗ ਬਣਾਈਆ। ਕੀ ਗੁਰਮੁਖਾਂ ਦੇਵੇਂ ਦਾਤ, ਲਹਿਣਾ ਦੇਣਾ ਝੋਲੀ ਪਾਈਆ। ਕਿਸ ਬਿਧ ਭਗਤ ਸੁਹੇਲਿਆਂ ਖੁਲ੍ਹੇ ਤਾਕ, ਪੜਦਾ ਲੈਣ ਚੁਕਾਈਆ। ਕੀ ਉਹ ਸਾਧਾਂ ਸੰਤਾਂ ਦੇ ਬਣਨ ਚਾਕ, ਪੀਰਾਂ ਪਿਛੇ ਫੇਰੀਆਂ ਪਾਈਆ। ਕੀ ਉਹ ਗ੍ਰੰਥਾਂ ਨੂੰ ਲੈਣ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਕੀ ਉਹ ਖੋਜਣ ਵਿਚ ਪਰਭਾਸ, ਫਿਰਨ ਵਾਹੋ ਦਾਹੀਆ। ਕੀ ਉਹ ਦੀਨਾਂ ਮਜ਼੍ਹਬਾਂ ਵਿਚ ਤੇਰੀ ਲੱਭਣ ਜਾਤ, ਇਹ ਵੀ ਦੇਣਾ ਦ੍ਰਿੜਾਈਆ। ਗੋਬਿੰਦ ਕਿਹਾ ਬਿਆਸ ਸਭ ਬਿਰਥਾ ਖੇਲ ਤਮਾਸ਼, ਪ੍ਰਿਥਮੀ ਦਏ ਦੁਹਾਈਆ। ਕੀ ਕਰੇਗਾ ਪੂਜਾ ਪਾਠ, ਕੀ ਕਰੇਗਾ ਤੀਰਥ ਤਾਟ, ਕੀ ਕਰੇਗਾ ਪੁਸਤਕ ਕਿਤਾਬ, ਕੀ ਕਰੇਗਾ ਵਜਾਇਆ ਰਬਾਬ, ਕੀ ਕਰੇਗਾ ਗਾਇਆ ਗਾਥ, ਜਿੰਨਾਂ ਚਿਰ ਸਤਿਗੁਰ ਸ਼ਬਦ ਨਾ ਸਾਥ ਰਖਾਈਆ। ਓਸ ਵੇਲੇ ਪੁਰਖ ਅਕਾਲ ਹੋਵੇ ਮੇਰਾ ਬਾਪ, ਮੈਂ ਓਸ ਦੇ ਨਾਲ ਆਵਾਂ ਆਪ, ਕੋਟ ਜਨਮ ਦਿਆਂ ਵਿਛੜਿਆਂ ਮੇਟ ਕੇ ਪਾਪ, ਪੁੰਨ ਸਰਾਪਾਂ ਤੋਂ ਕਰ ਕੇ ਪਾਕ, ਆਪਣੀ ਮਿਲਾ ਕੇ ਸਾਚੀ ਜਾਤ, ਪਾਰਬ੍ਰਹਮ ਬ੍ਰਹਮ ਦਾ ਦੇ ਕੇ ਜਾਪ, ਮਿਹਰ ਨਜ਼ਰ ਨਾਲ ਮਿਹਰਵਾਨ ਹੋ ਕੇ ਅੰਤਮ ਅੰਤ ਭਗਵੰਤ ਵਿਚ ਮਿਲਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਚਰਨ ਕੌਰ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਗੋਬਿੰਦ ਕਿਹਾ ਬਿਆਸ ਕਲਜੁਗ ਅੰਤ ਦਾ ਦੱਸਾਂ ਸੀਨ, ਸੀਨ ਸ਼ੀਨ ਜਿਸ ਨੂੰ ਸਮਝ ਕੋਈ ਨਾ ਪਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਕਮੀਨ, ਬੁੱਧ ਬਿਬੇਕ ਨਾ ਕੋਇ ਰਖਾਈਆ। ਵਾਸਨਾ ਹੋਏ ਮਲੀਨ, ਖ਼ਾਹਸ਼ ਕੂੜ ਵਡਿਆਈਆ। ਰਾਓ ਰੰਕ ਹੋਵੇ ਗ਼ਮਗੀਨ, ਹਿਰਦੇ ਖ਼ੁਸ਼ੀ ਨਾ ਕੋਇ ਬਣਾਈਆ। ਝਗੜਾ ਪਵੇ ਨਰ ਮਦੀਨ, ਦੋਹਾਂ ਕਰੇ ਨਾ ਕੋਇ ਸਫ਼ਾਈਆ। ਓਸ ਵੇਲੇ ਪੁਰਖ ਅਕਾਲ ਦੀਨ ਦਿਆਲ ਲੇਖਾ ਜਾਣੇ ਆਪ ਮਹੀਨ, ਮਿਹਰਵਾਨ ਧੁਰ ਦਾ ਮਾਹੀਆ। ਜਨ ਭਗਤ ਉਠਾਏ ਜੋ ਸੱਜਣ ਕਦੀਮ, ਕਦਮਾਂ ਦੇ ਨਾਲ ਮਿਲਾਈਆ। ਸਾਚੀ ਦੇ ਤਾਲੀਮ, ਆਤਮ ਪਰਮਾਤਮ ਦਏ ਸਮਝਾਈਆ। ਧੁਰ ਦਾ ਦੇ ਯਕੀਨ, ਇਸ਼ਟ ਦੇਵ ਇਕ ਵਖਾਈਆ। ਚਾੜ੍ਹ ਕੇ ਰੰਗ ਨਵੀਨ, ਨਵਾਂ ਜਨਮ ਦਏ ਬਦਲਾਈਆ। ਕੂੜੀ ਕਿਰਿਆ ਲਵੇ ਛੀਨ, ਮਾਇਆ ਮਮਤਾ ਮੋਹ ਮਿਟਾਈਆ। ਸਚ ਪ੍ਰੇਮ ਵਿਚ ਕਰੇ ਲੀਨ, ਲਿਵ ਅੰਤਰ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਤ ਦਏ ਰੰਗਾਈਆ। ਬਿਆਸ ਕਿਹਾ ਕੀ ਭਗਤ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰੱਖਣ ਓਟ, ਤੀਰਥ ਤਟ ਧਿਆਨ ਲਗਾਈਆ। ਕਿਹੜੀ ਜਾਤ ਪਾਤ ਚੰਗੀ ਸੋਹਣੀ ਗੋਤ, ਵਰਨ ਬਰਨ ਕਿਹੜਾ ਦੀਨ ਵਡਿਆਈਆ। ਕਿਹੜੇ ਇਸ਼ਟ ਦੀ ਕਰਨ ਸੋਚ, ਕਿਸ ਅਵਤਾਰ ਪੈਗ਼ੰਬਰ ਗੁਰੂ ਨਾਲ ਨਾਤਾ ਲੈਣ ਜੁੜਾਈਆ। ਕਿਸ ਦੀ ਯਾਦ ਕਰਨ ਰੋਜ਼, ਸੁਬਹ ਸ਼ਾਮ ਢੋਲਾ ਗਾਈਆ। ਕਿਸ ਦਾ ਵੇਖਣ ਚੋਜ, ਕਿਸ ਦਾ ਰਾਹ ਤਕਾਈਆ। ਕਿਹੜਾ ਧਾਰਨ ਯੋਗ, ਕਵਣ ਰੰਗ ਵਖਾਈਆ। ਕਿਹੜਾ ਭੋਗਣ ਭੋਗ, ਇਹ ਦੇਣਾ
❋
❋
ਸਮਝਾਈਆ। ਕਿਸ ਨਾਲ ਹੋਵੇ ਸੰਯੋਗ, ਨਾਤਾ ਮਾਤ ਬਣਾਈਆ। ਕਿਸ ਨਾਲ ਹੋਵੇ ਵਿਯੋਗ, ਵਿਛੜ ਖ਼ੁਸ਼ੀ ਵਖਾਈਆ। ਕਿਸ ਦਾ ਦਰਸ਼ਨ ਕਰਨ ਅਮੋਘ, ਅੰਮ੍ਰਿਤ ਰਸ ਚੁਆਈਆ। ਕੀ ਖਾਣਾ ਹੋਵੇ ਭੋਜ, ਭੋਜਨ ਮਿਲੇ ਵਡਿਆਈਆ। ਕਿਹੜੀ ਖ਼ੁਸ਼ੀ ਵਿਚ ਮਾਨਣ ਮੌਜ, ਆਪਣਾ ਆਪ ਪਰਚਾਈਆ। ਕਿਸ ਬਿਧ ਪੈਂਡਾ ਮੁਕਾਵਣ ਲੋਕ ਪਰਲੋਕ, ਲੱਖ ਚੁਰਾਸੀ ਡੇਰਾ ਢਾਹੀਆ। ਗੋਬਿੰਦ ਕਿਹਾ ਪੁਰਖ ਅਕਾਲ ਆਪੇ ਕਰੇ ਓਨ੍ਹਾਂ ਦੀ ਖੋਜ, ਲੱਖ ਚੁਰਾਸੀ ਵਿਚੋਂ ਆਪਣਾ ਮੇਲ ਮਿਲਾਈਆ। ਇਕੋ ਨਾਤਾ ਜੋੜ ਕੇ ਨਿਰਮਲ ਜੋਤ, ਆਤਮ ਪਰਮਾਤਮ ਲਏ ਮਿਲਾਈਆ। ਇਕੋ ਸ਼ਬਦ ਸੋਹੰ ਸੋ ਦੇ ਕੇ ਬਹੁਤ, ਬਹੁਤਿਆਂ ਜਾਪਾਂ ਤੋਂ ਲਏ ਬਚਾਈਆ। ਓਨ੍ਹਾਂ ਨੂੰ ਕੋਈ ਲੱਭਣਾ ਪਏ ਨਾ ਪੋਪ, ਪੰਡਤ ਮੁੱਲਾਂ ਅੱਖ ਨਾ ਕੋਇ ਮਿਲਾਈਆ। ਮੈਂ ਨਾਮ ਭੰਡਾਰਾ ਦੇਵਾਂ ਥੋਕ, ਪਰਚੂਨਾਂ ਦੀ ਗੰਢ ਨਾ ਕੋਇ ਖੁਲ੍ਹਾਈਆ। ਜਨਮ ਮਰਨ ਦਾ ਕੱਢ ਕੇ ਹਰਖ਼ ਸੋਗ, ਚਿੰਤਾ ਦਿਆਂ ਗਵਾਈਆ। ਸਚ ਪ੍ਰੀਤੀ ਦੇ ਕੇ ਜੋਗ, ਜੁਗਤੀ ਦਿਆਂ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਦੇਵੇ ਮਾਣ ਵਡਿਆਈਆ। ਬਿਆਸ ਕਿਹਾ ਕੀ ਭਗਤਾਂ ਹੋਵੇ ਰੰਗ, ਰੰਗਤ ਕਵਣ ਰੰਗਾਈਆ। ਕੀ ਭਗਤਾਂ ਹੋਵੇ ਸੰਗ, ਸਗਲਾ ਸੰਗ ਬਣਾਈਆ। ਕੀ ਭਗਤਾਂ ਦੇਵੇ ਅਨੰਦ, ਅਨੰਦ ਵਿਚੋਂ ਪਰਗਟਾਈਆ। ਕੀ ਭਗਤਾਂ ਪਾਵੇ ਗੰਢ, ਨਾਤਾ ਲਏ ਰਖਾਈਆ। ਕੀ ਭਗਤਾਂ ਦੇਵੇ ਠੰਡ, ਅਗਨੀ ਤਤ ਬੁਝਾਈਆ। ਕੀ ਭਗਤਾਂ ਮੇਟੇ ਪੰਧ, ਚੁਰਾਸੀ ਫੰਦ ਕਟਾਈਆ। ਕੀ ਭਗਤਾਂ ਦੱਸੇ ਛੰਦ, ਆਪਣਾ ਨਾਮ ਸਮਝਾਈਆ। ਕੀ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਵਿਚ ਲਗਾਈਆ। ਕੀ ਭਗਤਾਂ ਕਰੇ ਪਾਬੰਦ, ਮਰਿਆਦਾ ਆਪਣੀ ਇਕ ਜਣਾਈਆ। ਕੀ ਭਗਤਾਂ ਅੰਦਰ ਜਾਵੇ ਲੰਘ, ਜਗਤ ਵਾਸਨਾ ਡੇਰਾ ਢਾਹੀਆ। ਕੀ ਭਗਤਾਂ ਸੇਜ ਸੁਹਾਏ ਪਲੰਘ, ਸਿੰਘਾਸਣ ਇਕੋ ਵੇਖ ਵਖਾਈਆ। ਕੀ ਭਗਤਾਂ ਕਰੇ ਆਪਣੇ ਮਾਨਿੰਦ, ਭੇਵ ਅਭੇਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਆਸ ਪੁਰਖ ਅਕਾਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਵਿਚ ਆਪਣੇ ਘਰ ਵਸਾਈਆ। ਬਿਆਸ ਕਿਹਾ ਕਿਸ ਉਤੇ ਰਹਿਮਤ ਕਰੇ ਨਿਰਗੁਣ ਧਾਰ ਜੋਤੀ, ਜੋਤ ਅਕਾਲਣ ਦਏ ਵਡਿਆਈਆ। ਗੋਬਿੰਦ ਕਿਹਾ ਆਤਮਾ ਸਾਰੀ ਉਸ ਦੀ ਗੋਤੀ, ਲੱਖ ਚੁਰਾਸੀ ਵਿਚ ਸਮਾਈਆ। ਉਹਦਾ ਝਗੜਾ ਨਹੀਂ ਸੁੰਨਤ ਬੋਦੀ, ਬੋਧੀ ਜੈਨੀ ਵੰਡ ਨਾ ਕੋਇ ਵੰਡਾਈਆ। ਬੁਰੀ ਨਹੀਂ ਤਹਿਮਤ ਧੋਤੀ, ਜਗਤ ਲਿਬਾਸ ਨਾ ਕੋਇ ਭਰਮਾਈਆ। ਜਿਨ੍ਹਾਂ ਦੀ ਅੰਤਰ ਸੁਰਤ ਉਠਾਈ ਸੋਤੀ, ਸੁੱਤਿਆਂ ਲਏ ਜਗਾਈਆ। ਓਨ੍ਹਾਂ ਦੀ ਚੜ੍ਹ ਕੇ ਚੋਟੀ, ਚੋਟ ਸ਼ਬਦ ਦਏ ਸੁਣਾਈਆ। ਕੱਢੇ ਵਾਸਨਾ ਖੋਟੀ, ਖੋਟਿਉਂ ਖਰੇ ਬਣਾਈਆ। ਬਿਆਸ, ਜਿਨ੍ਹਾਂ ਰਸਨਾ ਮਾਸ ਨਾ ਲਾਇਆ ਬੋਟੀ, ਜਮਕਾਲ ਬੁਚੜਾਂ ਤੋਂ ਲਏ ਛੁਡਾਈਆ। ਧੁਰ ਦੀ ਧਾਰ ਪੁਰਖ ਅਕਾਲ ਭਗਤਾਂ ਵਾਸਤੇ ਸੋਚੀ, ਦੂਸਰ ਸਮਝ ਨਾ ਕੋਇ ਸਮਝਾਈਆ। ਏਸੇ ਕਾਰਨ ਵਡਿਆਈ ਦਿਤੀ ਰਵਦਾਸ ਚਮਾਰੇ ਮੋਚੀ, ਸੁੱਕੇ ਟੁਕੜੇ ਖਾ ਕੇ ਝਟ ਲੰਘਾਈਆ। ਜਿਸ ਨੂੰ ਗਾਉਂਦੇ ਲੋਕ ਪਰਲੋਕੀ, ਪੁਰਖ ਅਕਾਲ ਓਸੇ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੜ੍ਹਾਏ ਆਪਣੇ ਨਾਮ ਦੀ ਅਗੰਮੀ ਨਾਮ ਵਾਲੀ ਪੋਥੀ, ਪੋਥੀ ਪੁਸਤਕ ਛਾਪੇਖ਼ਾਨੇ ਵਾਲੀ ਸਫ਼ਿਆਂ ਵਿਚ ਨਾ ਕੋਇ ਵਖਾਈਆ।
❋
❋
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਸਾਲਾਰ ਪੁਰ ਜ਼ਿਲਾ ਜਲੰਧਰ
ਬਿਆਸ ਕਿਹਾ ਗੋਬਿੰਦ ਕਲਜੁਗ ਅੰਤ ਭਗਤਾਂ ਦੀ ਕਿਹੜੀ ਹੋਵੇ ਕੌਮ, ਕਿਆਮਤ ਤੋਂ ਕੌਣ ਬਚਾਈਆ। ਕਿਸ ਦੀ ਗੋਦ ਬਹਿ ਕੇ ਸੌਣ, ਸਿੰਘਾਸਣ ਕਵਣ ਵਡਿਆਈਆ। ਕੀ ਉਹ ਅਗਨੀ ਪੂਜਣ ਕਿ ਪੌਣ, ਕੀ ਸ਼ਾਸਤਰਾਂ ਓਟ ਰਖਾਈਆ। ਕੀ ਠਾਕਰ ਮੰਨਣ ਕਿ ਓਮ, ਕਿਸ ਨੂੰ ਸੀਸ ਝੁਕਾਈਆ। ਕੀ ਵਾਹਿਗੁਰੂ ਅੱਲਾ ਰਾਮ ਕ੍ਰਿਸ਼ਨ ਗਾਉਣ, ਕਿਸ ਦੀ ਜੈਕਾਰ ਸੁਣਾਈਆ। ਕਿਹੜਾ ਇਸ਼ਟ ਦੇਵ ਮਨਾਉਣ, ਸਚ ਦੇਣਾ ਸਮਝਾਈਆ। ਕਿਸ ਦੇ ਅੱਗੇ ਭੋਗ ਲਗਾਉਣ, ਸਵਾਰਥ ਆਪਣਾ ਪੂਰ ਕਰਾਈਆ। ਕਿਸ ਦੀ ਪੂਜਾ ਕਰ ਕੇ ਝਟ ਲੰਘਾਉਣ, ਜੀਵਣ ਸਫ਼ਲ ਕਰਾਈਆ। ਕੀ ਠਾਕਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਿਰ ਝੁਕਾਉਣ, ਗੁਰੂਦਵਾਰ ਖ਼ਾਕ ਰਮਾਈਆ। ਕੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਪੜ੍ਹ ਕੇ ਮਨ ਪਰਚਾਉਣ, ਪਰਚਾ ਜੀਵਣ ਵਾਲਾ ਪਾਈਆ। ਕੀ ਅੱਠ ਸੱਠ ਤੀਰਥ ਜਾ ਕੇ ਨਹਾਉਣ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਕੀ ਪੁੰਨ ਦਾਨ ਕਰਾਉਣ, ਕੀ ਭੇਟਾ ਜਗਤ ਗੋਸਾਂਈਆ। ਗੋਬਿੰਦ ਕਿਹਾ ਦੀਨ ਦੁਨੀ ਦੇ ਨਾਤੇ ਸਰਬ ਤਜਾਉਣ, ਛੁੱਟੇ ਕੂੜ ਲੋਕਾਈਆ। ਇਕੋ ਪੁਰਖ ਅਕਾਲ ਮਨਾਉਣ, ਜਿਸ ਨੇ ਸਾਰੇ ਇਸ਼ਟ ਦਿਤੇ ਪਰਗਟਾਈਆ। ਓਸੇ ਦੀ ਮਹਿੰਮਾ ਕਰ ਕੇ ਸਾਰੇ ਝਟ ਲੰਘਾਉਣ, ਬਿਨਾ ਪੁਰਖ ਅਕਾਲ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੀਰਥ ਤਟ ਕਿਨਾਰ ਗੁਰ ਅਵਤਾਰ ਪੈਗ਼ੰਬਰ ਕੰਮ ਕਿਸੇ ਨਾ ਆਈਆ। ਇਹ ਸਾਰੇ ਓਸੇ ਦਾ ਨਿਸ਼ਾਨ, ਜਿਸ ਨੇ ਰਚਨਾ ਰਚੀ ਦੋ ਜਹਾਨ, ਖੇਲ ਖਿਲਾ ਜ਼ਿਮੀਂ ਅਸਮਾਨ, ਰਵ ਸਸ ਕਰ ਪਰਧਾਨ, ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪਰਮਾਤਮ ਆਤਮ ਦੇ ਕੇ ਦਾਨ, ਤ੍ਰੈ ਪੰਜ ਖੇਲ ਖੇਲ ਮਹਾਨ, ਲੱਖ ਚੁਰਾਸੀ ਜੇਰਜ ਅੰਡ ਉਤਭੁਜ ਸੇਤਜ ਰਚਨ ਦਿਤੀ ਰਚਾਈਆ। ਓਨ੍ਹਾਂ ਸੰਦੇਸ਼ਾ ਦੇਵੇ ਨੌਜਵਾਨ, ਆਦਿ ਜੁਗਾਦੀ ਮਰਦ ਮਰਦਾਨ, ਦੋ ਜਹਾਨਾਂ ਨਿਗਾਹਬਾਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਬਿਆਸ, ਸਾਚਾ ਨਾਅਰਾ ਦੱਸ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਲੇਖੇ ਮੁਕਾ ਕੇ ਤਮਾਮ, ਨਿਰਗੁਣ ਨਵਾਂ ਨੂਰ ਮਿਲੇ ਅਮਾਮ, ਮਾਨਸ ਜਨਮ ਦਾ ਸਫਲ ਹੋਵੇ ਕਾਮ, ਚਰਨ ਧੂੜੀ ਇਕੋ ਵਾਰ ਕਰਾ ਇਸ਼ਨਾਨ, ਮਿਹਰ ਨਾਲ ਦੇ ਗਿਆਨ, ਅੰਧ ਅਗਿਆਨ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨੂੰ ਆਪਣੇ ਦਰ ਕਰੇ ਪਰਵਾਨ, ਤਿਨ੍ਹਾਂ ਦਾ ਲੇਖਾ ਹੋਰ ਰਹੇ ਨਾ ਰਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦੈਂਤ ਪੁਰਾ ਜ਼ਿਲਾ ਜਲੰਧਰ
ਬਿਆਸ ਕਿਹਾ ਕਲਜੁਗ ਅੰਤ ਭਗਤ ਕਿਹੜੀ ਨਹਾਵਣ ਗੰਗ, ਗੰਗੋਤਰੀ ਦੇ ਸਮਝਾਈਆ। ਕਿਸ ਦਵਾਰੇ ਮਾਰਨ ਪੰਧ, ਸਫ਼ਰੀ ਸਫ਼ਰ ਵਖਾਈਆ। ਕਿਸ ਦਾ ਮਾਨਣ ਅਨੰਦ, ਪੁਰੀ ਅਨੰਦ ਵਾਲੇ ਦੇ ਦ੍ਰਿੜਾਈਆ। ਕਿਹੜਾ ਤਰੀਕਾ ਕਰਨ ਢੰਗ, ਰਸਤਾ ਲੈਣ ਅਪਣਾਈਆ। ਕਿਹੜਾ ਪੜਦਾ ਕੱਜੇ ਨੰਗ, ਓਢਣ ਸੀਸ ਟਿਕਾਈਆ। ਕਿਹੜਾ ਯੁੱਧ ਕਰਨ ਜੰਗ, ਸ਼ਸਤਰ ਕਵਣ ਉਠਾਈਆ। ਕਿਹੜਾ ਵਜਾਵਣ ਮਰਦੰਗ,
❋
❋
ਨਗਾਰਾ ਡੰਕ ਛੁਹਾਈਆ। ਕਿਹੜਾ ਲੱਭਣ ਸੰਗ, ਅਗਲਾ ਸੰਗ ਬਣਾਈਆ। ਕਿਹੜਾ ਕਸਣ ਤੰਗ, ਪਾਖਰ ਅਸਵ ਜ਼ੀਨ ਸੁਹਾਈਆ। ਕਿਸ ਦੇ ਹੋਣ ਪਾਬੰਦ, ਚੱਲਣ ਸਚ ਰਜ਼ਾਈਆ। ਕਿਸ ਬਿਧ ਪਾਵਣ ਠੰਡ, ਤੀਰਥ ਕਵਣ ਨੁਹਾਈਆ। ਟੁੱਟੀ ਲੈਣ ਗੰਢ, ਨਾਤਾ ਆਪ ਜੁੜਾਈਆ। ਭੇਵ ਖੁਲ੍ਹੇ ਬ੍ਰਹਮ, ਪੜਦਾ ਚੁੱਕੇ ਬੇਪਰਵਾਹੀਆ। ਸੁਖਾਲੇ ਹੋਵਣ ਦਮ, ਸਾਹ ਸਵਾਸ ਵਿਚ ਸਮਾਈਆ। ਮਿਟੇ ਚਿੰਤਾ ਗ਼ਮ, ਹਰਖ ਸੋਗ ਡੇਰਾ ਢਾਹੀਆ। ਭੰਡਾਰਾ ਮਿਲੇ ਧਨ, ਨਾਮ ਅਗੰਮ ਅਥਾਹੀਆ। ਚਮਕੇ ਨੂਰੀ ਚੰਨ, ਜੋਤ ਹੋਵੇ ਰੁਸ਼ਨਾਈਆ। ਗੋਬਿੰਦ ਕਿਹਾ ਬਿਆਸ ਜੇ ਇਕੋ ਮੇਰਾ ਹੁਕਮ ਲੈਣ ਮੰਨ, ਦੂਜੇ ਦੀ ਲੋੜ ਰਹੇ ਨਾ ਰਾਈਆ। ਮੇਰੀ ਧਾਰੋਂ ਪੈਣ ਜੰਮ, ਪਿਤਾ ਪੁਰਖ ਅਕਾਲ ਦਿਆਂ ਵਖਾਈਆ। ਦੋ ਜਹਾਨਾਂ ਚਾੜ੍ਹ ਕੇ ਚੰਨ, ਗੁਰਮੁਖਾਂ ਕਰਾਂ ਰੁਸ਼ਨਾਈਆ। ਭਗਤ ਉਧਾਰਨਾ ਮੇਰਾ ਕੰਮ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸਮਝਾਈਆ। ਬਿਆਸ ਕਿਹਾ ਉਹ ਦਵਾਰੇ ਕੀਹਦੇ ਝੁਕਣ, ਸੀਸ ਕਿਸ ਨਿਵਾਈਆ। ਕਿਸਦੇ ਕੋਲੋਂ ਪੁਛਣ, ਕਿੱਥੇ ਮਿਲੇ ਬੇਪਰਵਾਹੀਆ। ਕਿਸ ਨੂੰ ਸੁਣਾਵਣ ਦੁੱਖਣ, ਕਵਣ ਦਰਦੀ ਦਰਦ ਵੰਡਾਈਆ। ਕਿਸ ਬਿਧ ਕੂੜ ਕੁੜਿਆਰੀ ਜੜ੍ਹ ਪੁੱਟਣ, ਅੰਦਰੋਂ ਬਾਹਰ ਕਢਾਈਆ। ਜਗਤ ਵਾਸਨਾ ਕੂੜੀ ਬਾਹਰ ਥੁੱਕਣ, ਅੰਦਰ ਵਿਖ ਨਾ ਕੋਇ ਚੜ੍ਹਾਈਆ। ਮਨੂਆ ਖੇਲ ਨਾ ਕਰੇ ਫੱਫੇ ਕੁੱਟਣ, ਤ੍ਰਿਸ਼ਨਾ ਤ੍ਰਿਪਤ ਵਖਾਈਆ। ਕਿਸ ਬਿਧ ਪੈਂਡਾ ਓਨ੍ਹਾਂ ਆਵੇ (ਮੁੱਕਣ), ਝਗੜਾ ਮੁਕੇ ਲੋਕਾਈਆ। ਗੋਬਿੰਦ ਕਿਹਾ ਬਿਆਸ ਜੇ ਇਕੋ ਮੇਰੇ ਬਣ ਜਾਣ ਸੁਤਣ, ਮੇਰਾ ਸੁਤ ਅਪਰਾਧ ਨਾ ਕੋਇ ਕਮਾਈਆ। ਆਪੇ ਗੋਦੀ ਆਵਾਂ ਚੁੱਕਣ, ਕੋਝੇ ਕਮਲਿਆਂ ਗਲੇ ਲਗਾਈਆ। ਦਰਗਾਹ ਸਾਚੀ ਆਵਾਂ ਸੁੱਟਣ, ਜਿਥੇ ਬੈਠਾ ਬੇਪਰਵਾਹੀਆ। ਸੋਹਣੀ ਸੁਹਾਵਾਂ ਰੁੱਤਣ, ਰੁਤੜੀ ਇਕ ਮਹਿਕਾਈਆ। ਜਿਹੜੇ ਏਸ ਨਿਸ਼ਾਨਿਉਂ ਉਕਣ, ਅਗਲੇ ਲੇਖੇ ਦੀ ਸਮਝ ਰਹੇ ਨਾ ਰਾਈਆ। ਸ਼ਬਦੀ ਧਾਰ ਨਾਲੋਂ ਟੁੱਟਣ, ਟੁੱਟਿਆਂ ਨਾ ਕੋਇ ਜੁੜਾਈਆ। ਜਨ ਭਗਤਾਂ ਹੁਕਮੇਂ ਅੰਦਰ ਦੇ ਕੇ ਧੁਰ ਦਾ ਸੁਖ਼ਣ, ਬਚਨ ਕੌਲ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਆਪਣੀ ਦਇਆ ਵਿਚ ਰਖਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਾਈ ਭਾਗੋ ਦੇ ਗ੍ਰਹਿ ਪਿੰਡ ਬਿਲਗਾ ਜ਼ਿਲਾ ਜਲੰਧਰ
ਬਿਆਸ ਕਿਹਾ ਗੋਬਿੰਦ ਕਲਜੁਗ ਅੰਤ ਭਗਤਾਂ ਦੀ ਕੀ ਪਹਿਚਾਣ, ਗੁਰਮੁਖਾਂ ਦਾ ਲੇਖ ਦੇ ਸਮਝਾਈਆ। ਕਿਸ ਦਾ ਕਰਨ ਧਿਆਨ, ਇਸ਼ਟ ਕਵਣ ਮਨਾਈਆ। ਕਿਸ ਦਾ ਸੁਣਨ ਗਿਆਨ, ਕਵਣ ਸਚ ਪੜ੍ਹਾਈਆ। ਕਿਸ ਦਾ ਰੱਖਣ ਮਾਣ, ਕਿਸ ਦੀ ਗੋਦ ਸੁਹਾਈਆ। ਕਿਸ ਤੋਂ ਮੰਗਣ ਦਾਨ, ਕਿਸ ਅੱਗੇ ਝੋਲੀ ਡਾਹੀਆ। ਕਿਸ ਤੋਂ ਲੈਣ ਅੰਮ੍ਰਿਤ ਪੀਣ ਖਾਣ, ਕਿਸ ਦਵਾਰੇ ਰਸ ਚੁਆਈਆ। ਕਿਸ ਦਾ ਢੋਲਾ ਗੀਤ ਗਾਣ, ਕਿਸ ਦੇ ਅੱਗੇ ਸੀਸ ਨਿਵਾਈਆ। ਕਿਸ ਦੇ ਚਰਨ ਕਰਨ ਪਰਨਾਮ, ਬੰਦਨਾ ਡੰਡਾਵਤ ਕਿਹੜੀ ਥਾਈਂਆ। ਕਿਸ ਦੇ ਹੋਣ ਗ਼ੁਲਾਮ, ਖ਼ਾਦਮ ਹੋ ਕੇ ਸੇਵ ਕਮਾਈਆ। ਕਿਸ ਦਾ ਸੁਣਨ ਪੈਗ਼ਾਮ, ਕਿਸ ਦੀ ਚਲਣ ਰਜ਼ਾਈਆ। ਗੋਬਿੰਦ ਕਿਹਾ, ਬਿਆਸ ਉਠ ਵੇਖ ਨਿਸ਼ਾਨ, ਨਿਸ਼ਾਨਾ
❋
❋
ਦਿਆਂ ਵਖਾਈਆ। ਉਹ ਸ਼ਬਦ ਅਗੰਮੀ ਸੁਣਨ ਗਿਆਨ, ਚਾਰ ਜੁਗ ਤੋਂ ਵੱਖਰੀ ਕਰਨ ਪੜ੍ਹਾਈਆ। ਇਕੋ ਇਸ਼ਟ ਮੰਨਣ ਸ੍ਰੀ ਭਗਵਾਨ, ਜੋ ਸਭ ਦਾ ਪਿਤਾ ਮਾਈਆ। ਸਚ ਪ੍ਰੀਤੀ ਅੰਮ੍ਰਿਤ ਰਸ ਪੀਣ ਖਾਣ, ਦੂਜੀ ਤ੍ਰਿਸ਼ਨਾ ਨਾ ਕੋਇ ਵਧਾਈਆ। ਸਚਖੰਡ ਨਿਵਾਸੀ ਕਰ ਪਰਵਾਨ, ਲੇਖਾ ਸਭ ਦਾ ਦਏ ਲਗਾਈਆ। ਉਨ੍ਹਾਂ ਨੇ ਢੋਲਾ ਗੌਣਾ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਭਾਗ ਆਪਣਾ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਕੇਹਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਜ਼ਿਲਾ ਜਲੰਧਰ
ਬਿਆਸ ਕਿਹਾ ਉਨ੍ਹਾਂ ਦੀ ਕਵਣ ਜਾਣੇ ਮਿਤਗਤ, ਕਵਣ ਦੇਵੇ ਵਡਿਆਈਆ। ਕਵਣ ਸਮਝਾਵੇ ਬ੍ਰਹਮ ਮਤ, ਬ੍ਰਹਮ ਪੜਦਾ ਕਵਣ ਉਠਾਈਆ। ਕਵਣ ਭਾਗ ਲਗਾਵੇ ਪੰਜ ਤੱਤ, ਤਤਵ ਦਏ ਦ੍ਰਿੜਾਈਆ। ਕਵਣ ਰੰਗ ਰੰਗਾਏ ਆਪਣੀ ਰੱਤ, ਲਾਲ ਗੁਲਾਲਾ ਦਏ ਚੜ੍ਹਾਈਆ। ਕਵਣ ਮਾਰਗ ਦੱਸੇ ਸੱਚ, ਜੂਠ ਝੂਠ ਡੇਰਾ ਢਾਹੀਆ। ਕਵਣ ਸੁਹਾਏ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਬਣਾਈਆ। ਕਵਣ ਦੇਵੇ ਅੰਮ੍ਰਿਤ ਰਸ, ਬਿਨ ਰਸਨਾ ਦਏ ਚਖਾਈਆ। ਕਵਣ ਮਨੂਆ ਕਰੇ ਵੱਸ, ਵਾਸਤਾ ਆਪਣੇ ਨਾਲ ਰਖਾਈਆ। ਕਵਣ ਖੋਲ੍ਹੇ ਅੰਦਰੋਂ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਕਵਣ ਪੜਦਾ ਦੇਵੇ ਢਕ, ਓਢਣ ਸੀਸ ਟਿਕਾਈਆ। ਕਵਣ ਲੱਖ ਚੁਰਾਸੀ ਵਿਚੋਂ ਲਵੇ ਕੱਢ, ਰਾਏ ਧਰਮ ਨਾ ਦਏ ਸਜ਼ਾਈਆ। ਕਵਣ ਸਚ ਦਵਾਰੇ ਲਏ ਸੱਦ, ਦਰਗਾਹ ਸਾਚੀ ਧਾਮ ਵਖਾਈਆ। ਕਵਣ ਹਕ਼ੀਕ਼ਤ ਦੇਵੇ ਹਕ, ਪੂਰਬ ਲੇਖਾ ਝੋਲੀ ਪਾਈਆ। ਕਵਣ ਮੇਲ ਮਿਲਾਏ ਨਠ ਨਠ, ਭੱਜੇ ਵਾਹੋ ਦਾਹੀਆ। ਕਵਣ ਊਚਾਂ ਨੀਚਾਂ ਖੋਲ੍ਹੇ ਇਕੋ ਹੱਟ, ਸਚ ਦਵਾਰਾ ਦਏ ਵਖਾਈਆ। ਕਵਣ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਖੇੜਾ ਕਰੇ ਭੱਠ, ਭਾਂਡਾ ਭਰਮ ਭਉ ਭੰਨਾਈਆ। ਗੋਬਿੰਦ ਕਿਹਾ ਬਿਆਸ ਇਹ ਮਿਹਰ ਕਰੇ ਪੁਰਖ ਸਮਰਥ, ਦੀਨ ਦਿਆਲ ਦਇਆ ਕਮਾਈਆ। ਇਕੋ ਦੇ ਕੇ ਆਪਣਾ ਜਸ, ਸਾਰੀਆਂ ਸਿਫ਼ਤਾਂ ਓਸੇ ਵਿਚ ਸਮਾਈਆ। ਨਾਮ ਦਾ ਖੋਲ੍ਹ ਕੇ ਹੱਟ, ਵਸਤ ਦਏ ਵਰਤਾਈਆ। ਇਕੱਠੇ ਕਰ ਚਾਰ ਵਰਨ ਇਕ ਦਵਾਰੇ ਲਏ ਸੱਦ, ਦਰ ਦਰਬਾਰਾ ਇਕ ਵਖਾਈਆ। ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦੱਸ ਕੇ ਛੰਦ, ਬੰਦ ਬੰਦ ਬੰਦਗੀ ਲੇਖੇ ਲਾਈਆ। ਅੱਗੇ ਦੇ ਕੇ ਸਚਖੰਡ ਦਾ ਅਨੰਦ, ਜੋਤੀ ਜੋਤ ਜੋਤ ਵਿਚ ਮਿਲਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਉਧਾਰਨਾ ਓਸ ਕੋਲ ਨਿਰਾਲਾ ਢੰਗ, ਜੁਗ ਚੌਕੜੀ ਲਏ ਬਦਲਾਈਆ। ਕਲਜੁਗ ਅੰਤ ਹੋ ਬਖ਼ਸ਼ੰਦ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਧੁਰ ਦਾ ਬਣਾ ਕੇ ਸੰਗ, ਸੰਗੀ ਹੋ ਕੇ ਸਗਲਾ ਸੰਗ ਨਿਭਾਈਆ।
❋
❋