੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਕੁੱਲੀ ਕਹੇ ਭਾਗ ਲੱਗਾ ਮੇਰੀ ਝੁੱਗੀ, ਝੁੱਗੇ ਹਰਿ ਸੰਗਤ ਦੇ ਵਸਾਈਆ। ਮੈਨੂੰ ਤੇਰੀ ਹੱਥ ਧਾਰ ਨਾ ਆਈ ਚੌਂਹ ਜੁਗੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਮੇਰੇ ਮਾਲਕ ਤੇਰੀ ਯਾਦ ਵਿਚ ਹੋ ਗਈ ਬੁੱਢੀ, ਜੋਬਨ ਜਵਾਨੀ ਦਿਤੀ ਗਵਾਈਆ। ਲੱਤਾਂ ਤੋਂ ਹੋ ਗਈ ਡੁੱਡੀ, ਬਲਹੀਣ ਅਖਵਾਈਆ। ਵੇਖਦੀ ਰਹੀ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਧਿਆਨ ਲਗਾਈਆ। ਸੋਚਦੀ ਰਹੀ ਨਾਲ ਬੁੱਧੀ, ਅਕਲ ਨਾਲ ਵਡਿਆਈਆ। ਮੈਨੂੰ ਰਮਜ਼ ਕੋਇ ਨਾ ਸੁੱਝੀ, ਭੇਵ ਨਾ ਕੋਇ ਖੁਲ੍ਹਾਈਆ। ਕਿਉਂ ਧਾਰ ਰੱਖੀ ਗੁੱਝੀ, ਆਪਣਾ ਆਪ ਛੁਪਾਈਆ। ਹੁਣ ਸੀਰ ਨਹੀਂ ਰਿਹਾ ਦੁੱਧੀ, ਧੀਰ ਨਾ ਕੋਇ ਧਰਾਈਆ। ਲੱਕੋਂ ਹੋ ਗਈ ਕੁੱਬੀ, ਸਿਰ ਨਾ ਕੋਇ ਉਠਾਈਆ। ਜਗਤ ਵਹਿਣ ਵਿਚ ਖੁੱਭੀ, ਬਾਹਰ ਨਾ ਕੋਇ ਕਢਾਈਆ। ਰੋਵਾਂ ਮਾਰ ਕੇ ਭੁੱਬੀ, ਹਉਕਿਆਂ ਵਿਚ ਜਣਾਈਆ। ਤੇਰੇ ਬਿਨਾ ਕਰੇ ਕੋਇ ਨਾ ਉਘੀ, ਉਗਣ ਆਥਣ ਨਾ ਕੋਇ ਸਰਨਾਈਆ। ਕਿਸੇ ਧਾਰ ਸੰਸਾਰ ਨਹੀਂ ਮੇਟੀ ਦੂਜੀ, ਜਗਤ ਝਗੜਾ ਨਾ ਕੋਇ ਮੁਕਾਈਆ। ਸ਼ਰਅ ਖ਼ਤਮ ਨਾ ਕੀਤੀ ਤੀਜੀ, ਤੀਜੇ ਨੈਣ ਨਾ ਕੋਇ ਰੁਸ਼ਨਾਈਆ। ਮੈਂ ਜੁਗ ਜੁਗ ਰਾਹ ਤੱਕਣ ਗਿੱਝੀ, ਵੇਖਾਂ ਅੱਖ ਉਠਾਈਆ। ਕਵਣ ਮੈਨੂੰ ਕਰੇ ਨਿੱਘੀ, ਜਗਤ ਠੰਡ ਵਿਚੋਂ ਬਚਾਈਆ। ਬੜੀ ਹੋਈ ਜਿੱਚੀ, ਦੁੱਖਾਂ ਦਿਤਾ ਤਪਾਈਆ। ਮੈਂ ਖੁਰਕ ਆਪਣੀ ਗਿੱਚੀ, ਧੌਣ ਲਈ ਛਿਲਾਈਆ। ਵੱਡਿਉਂ ਹੋਕੇ ਨਿੱਕੀ, ਆਪਣਾ ਆਪ ਬਦਲਾਈਆ। ਗੁਰ ਅਵਤਾਰਾਂ ਦੀਆਂ ਪੜ੍ਹਦੀ ਰਹੀ ਚਿੱਠੀ, ਜੋ ਅੱਖਰਾਂ ਵਿਚ ਗਏ ਸਮਝਾਈਆ। ਨਿਸ਼ਾਨ ਵੇਂਹਦੀ ਰਹੀ ਇੱਟੀਂ, ਪੱਥਰਾਂ ਨਾਲ ਵਡਿਆਈਆ। ਅੰਤ ਦੁਹੱਥੜ ਮਾਰ ਕੇ ਪਿੱਟੀ, ਬਹੁੜੀ ਕਰ ਸੁਣਾਈਆ। ਮੇਰੇ ਹੱਥ ਨਾ ਆਈ ਉਹ ਮਿਤੀ, ਜਿਸ ਵਿਚ ਮਿਤਰ ਪਿਆਰੇ ਮਿਲ ਕੇ ਖ਼ੁਸ਼ੀ ਮਨਾਈਆ। ਸਮਝ ਨਾ ਆਈ ਥਿੱਤੀ, ਵਕਤ ਨਾ ਕੋਇ ਸੁਹਾਈਆ। ਮੇਰੀ ਧਾਰ ਨਾ ਕਿਸੇ ਨਜਿੱਠੀ, ਦਰਦੀ ਦਰਦ ਨਾ ਕੋਇ ਵੰਡਾਈਆ। ਪ੍ਰੇਮ ਧਾਰ ਨਾ ਦਿਤੀ ਮਿੱਠੀ, ਰਸੀਆ ਰਸ ਨਾ ਕੋਇ ਚਖਾਈਆ। ਸਭ ਦੇ ਚਰਨਾਂ ਉਤੇ ਢੱਠੀ, ਜੋ ਤੇਰਾ ਨਾਮ ਸੰਦੇਸ਼ਾ ਲੈ ਕੇ ਆਈਆ। ਮੇਰੀ ਅਗਨ ਨਾ ਹੋਈ ਮੱਠੀ, ਤਪਸ਼ ਨਾ ਕੋਇ ਬੁਝਾਈਆ। ਮੈਨੂੰ ਸਾਰੇ ਅੱਖਰਾਂ ਵਾਲੀ ਪੜ੍ਹਾ ਕੇ ਗਏ ਪੱਟੀ, ਰਾਗਾਂ ਨਾਦਾਂ ਵਿਚ ਦਿਲ ਪਰਚਾਈਆ। ਮੈਂ ਥੋੜ੍ਹੀ ਥੋੜ੍ਹੀ ਜਗਦੀ ਵੇਂਹਦੀ ਰਹੀ ਮੋਮਬੱਤੀ, ਤੇਰੇ ਨੂਰ ਦੀ ਰੁਸ਼ਨਾਈਆ। ਆਂਚਲ ਵਿਚੋਂ ਵੇਂਹਦੀ ਰਹੀ ਅੱਖੀਂ, ਆਪਣੀ ਅੱਖ ਖੁਲ੍ਹਾਈਆ। ਬਣਦੀ ਰਹੀ ਸਖ਼ੀ, ਕਾਹਨ ਜੋੜ ਮਿਲਾਈਆ। ਝਲਦੀ ਰਹੀ ਪੱਖੀ, ਸੋਹਣੀ ਸੇਵ ਕਮਾਈਆ। ਤਪਾਉਂਦੀ ਰਹੀ ਭੱਠੀ, ਪਕਵਾਨਾਂ ਨਾਲ ਰਜਾਈਆ। ਦੇਂਦੀ ਰਹੀ ਖੱਟੀ, ਜੋ ਆਪਣੀ ਹੱਥੀਂ ਕਾਰ ਕਮਾਈਆ। ਫਿਰਦੀ ਰਹੀ ਨੱਠੀ, ਚਾਰ ਕੁੰਟ ਵਾਹੋ ਦਾਹੀਆ। ਲੱਭਦੀ ਰਹੀ ਹੱਟੀ, ਜਗਤ ਜਹਾਨ ਵੇਖ ਵਖਾਈਆ। ਖੋਜਦੀ ਰਹੀ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰੀ ਖੇਲ ਕਿਸੇ ਨਾ ਦੱਸੀ, ਬੇਅੰਤ ਕਹਿ ਕੇ ਗਏ ਸੁਣਾਈਆ। ਮੈਂ ਅੰਤਮ ਮਾਂਦੀ ਥੱਕੀ, ਥਕਾਵਟ ਵਿਚ ਕੁਰਲਾਈਆ। ਜੇ ਤੂੰ ਸਾਹਿਬ ਸੁਲਤਾਨ ਹਕੀ, ਹਕ਼ੀਕ਼ਤ ਦਾ ਧੁਰ ਦਾ ਮਾਹੀਆ। ਬੇਦਰਦਾ ਜ਼ਰਾ ਦਰਸ ਤੇ ਦੇ ਜਾ ਰਤੀ, ਕਿਉਂ ਦੁੱਖਾਂ ਵਿਚ ਤਪਾਈਆ। ਮੈਂ ਤੇਰੇ ਉਤੇ ਆਸ ਸੱਟੀ, ਤੇਰੀ ਹੋ ਕੇ ਨੈਣ ਉਠਾਈਆ। ਅੰਤ ਦੁਹੱਥੜਾ ਮਾਰਾਂ ਉਤੇ ਪੱਟੀਂ, ਪਟੇ ਖੋਹ ਕੇ ਰਹੀ ਕੁਰਲਾਈਆ। ਜੇ ਕੁਛ ਨਹੀਂ ਦੇਣਾ ਆਪਣੇ ਪਿਆਰ ਦੀ ਦੇ ਦੇ ਚੱਟੀ, ਦੁੱਖ ਸਹਿ ਕੇ ਤੇਰਾ ਸ਼ੁਕਰ ਮਨਾਈਆ।
❋
❋
ਮੈਂ ਬਿਨਾਂ ਵੇਖਿਉਂ ਚਾਰ ਜੁਗ ਤੇਰੇ ਸਹਾਰੇ ਵਸੀ, ਦੂਜਾ ਕੰਤ ਖ਼ਸਮ ਨਾ ਕੋਇ ਹੰਢਾਈਆ। ਤੂੰ ਅੱਖ ਜ਼ਰਾ ਨਾ ਪੱਟੀ, ਨੈਣ ਨਾ ਕੋਇ ਖੁਲ੍ਹਾਈਆ। ਨਾ ਮੈਂ ਗਵਾਲਣ ਨਾ ਮੈਂ ਜੱਟੀ, ਨਾ ਘੁਮਿਆਰਨ ਨਜ਼ਰੀ ਆਈਆ। ਨਾ ਮੈਂ ਤੋਲਾ ਮਾਸਾ ਨਾ ਮੈਂ ਰਤੀ, ਵਜ਼ਨਾਂ ਵਿਚ ਵਜ਼ਨ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। ਝੁੱਗੀ ਕਹੇ ਮੈਂ ਚਿਰਾਂ ਵਿਛੁੰਨੀ, ਵਿਛੜੀ ਲੈ ਮਿਲਾਈਆ। ਮੈਂ ਵੇਖੀ ਤੇਰੀ ਦੀਨ ਦੁਨੀ, ਦੁਨੀਆ ਦੇ ਮਾਲਕ ਤੇਰੀ ਬੇਪਰਵਾਹੀਆ। ਮੈਂ ਵੇਖੇ ਤੇਰੇ ਰਿਖੀ ਮੁਨੀ, ਜੰਗਲਾਂ ਵਿਚ ਫਿਰਨ ਮਾਰਨ ਧਾਹੀਆ। ਮੈਂ ਵੇਖੇ ਤੇਰੇ ਪੰਡਤ ਗੁਣੀ, ਵਿਦਵਾਨ ਰਹੇ ਕੁਰਲਾਈਆ। ਮੈਂ ਵੇਖੇ ਜਿਨ੍ਹਾਂ ਚੋਟੀ ਮੁੰਨੀ, ਮੁਨੀਸ਼ਰ ਜਗਤ ਵਿਚ ਅਖਵਾਈਆ। ਮੈਂ ਵੇਖੇ ਜਿਹੜੇ ਬੈਠੇ ਵਿਚ ਸੁੰਨੀ, ਸਮਾਧੀ ਵਿਚ ਆਪਣਾ ਆਪ ਮਿਟਾਈਆ। ਤੂੰ ਪੁਕਾਰ ਕਿਸੇ ਨਾ ਸੁਣੀ, ਬੇਪਰਵਾਹ ਹੋ ਕੇ ਸਭ ਨੂੰ ਰਿਹਾ ਰੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਦੇ ਕਮਾਈਆ। ਕੁੱਲੀ ਕਹੇ ਮੈਨੂੰ ਝੁੱਗੀ ਕਹੇ ਜਗ, ਜੁਗ ਚੌਕੜੀ ਨਾਮ ਧਰਾਈਆ। ਮੈਂ ਸਭ ਕੁਛ ਦਿਤਾ ਛੱਡ, ਛੱਡੀ ਜਗਤ ਲੋਕਾਈਆ। ਮੰਦਰ ਮਸਜਿਦਾਂ ਤੋਂ ਹੋ ਕੇ ਅੱਡ, ਵੱਖਰਾ ਡੇਰਾ ਬੈਠੀ ਲਾਈਆ। ਮੇਰੇ ਸਭ ਤੋਂ ਪੁਰਾਣੇ ਹੱਡ, ਹੱਡੀਆਂ ਦੇਣ ਦੁਹਾਈਆ। ਮੈਂ ਤੇਰੇ ਪਿਆਰ ਦਾ ਨਿਸ਼ਾਨਾ ਬੈਠੀ ਗੱਡ, ਜਿਸ ਨੂੰ ਚਾਰ ਜੁਗ ਨਾ ਕੋਇ ਉਖੜਾਈਆ। ਤੂੰ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਵਿਚੋਂ ਦਿਤੇ ਕੱਢ, ਹੁਕਮੇ ਅੰਦਰ ਘੱਲ ਕੇ ਹੁਕਮੇ ਵਿਚ ਆਪਣੇ ਵਿਚ ਮਿਲਾਈਆ। ਮੇਰਾ ਨਿਸ਼ਾਨਾ ਸਾਰੇ ਗਏ ਛੱਡ, ਬਿਨਾ ਝੁੱਗੀ ਕਿਸੇ ਦੇ ਸਿਰ ਤੇ ਪੜਦਾ ਕੋਇ ਨਾ ਪਾਈਆ। ਵਿਸ਼ਨੂੰ ਮੇਰਾ ਗਾਇਆ ਜਸ, ਪ੍ਰਭ ਦਾ ਚਰਨ ਝੁੱਗੀ ਓਸ ਨੂੰ ਨਜ਼ਰੀ ਆਈਆ। ਬ੍ਰਹਮੇ ਮੇਰਾ ਮਾਣਿਆ ਰਸ, ਪ੍ਰਭ ਚਰਨਾਂ ਥੱਲੇ ਮਿਲੀ ਸਰਨਾਈਆ। ਸ਼ੰਕਰ ਮੇਰਾ ਗਾਇਆ ਜਸ, ਜਿਸਦੇ ਉਤੇ ਪੜਦਾ ਦਿਤਾ ਪਾਈਆ। ਮੈਂ ਜਗਤ ਵਿਚ ਕੁੱਲੀ ਕੱਖ, ਸਚਖੰਡ ਵਿਚ ਤੇਰਾ ਨੂਰ ਨੂਰ ਰੁਸ਼ਨਾਈਆ। ਤੇਈ ਅਵਤਾਰ ਅੰਦਰ ਗਏ ਵਸ, ਵਾਸਤਾ ਤੇਰੇ ਨਾਲ ਜੁੜਾਈਆ। ਈਸਾ ਮੂਸਾ ਮੁਹੰਮਦ ਮੇਰੇ ਅੰਦਰ ਵੜੇ ਨੱਠ, ਪੜਦਾ ਜਗਤ ਵਿਚੋਂ ਪਾਈਆ। ਨਾਨਕ ਗੋਬਿੰਦ ਮੇਰੇ ਵਾਸਤੇ ਲੇਖ ਲਿਖ ਕੇ ਗਏ ਹਕ, ਹਕ਼ੀਕ਼ਤ ਨਾਲ ਜਣਾਈਆ। ਭਗਤ ਸੁਹੇਲੇ ਮੈਨੂੰ ਦੱਸਦੇ ਰਹੇ ਸਚ, ਸੱਜਣ ਹੋ ਕੇ ਮੇਰਾ ਸੰਗ ਨਿਭਾਈਆ। ਚਾਰ ਜੁਗ ਤੂੰ ਮੈਥੋਂ ਰਿਹਾ ਬਚ, ਗੁਰਮੁਖਾਂ ਨਾਲ ਮਿਲ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦੇਣਾ ਵਖਾਈਆ। ਝੁੱਗੀ ਕਹੇ ਕੁਛ ਯਾਦ ਕਰ ਲੈ ਨਾਮੇ ਵਾਲਾ ਛੱਪਰ, ਛੁਪਣ ਵਾਲਿਆ ਦਿਆਂ ਸਮਝਾਈਆ। ਤੈਨੂੰ ਕਿਸੇ ਨਾ ਲਿਆ ਪਕੜ, ਲੱਭਿਆਂ ਹੱਥ ਕਿਸੇ ਨਾ ਆਈਆ। ਜਗਤ ਨਾਲ ਜਗਤ ਦੀ ਲਾ ਕੇ ਟੱਕਰ, ਟਾਕਰੇ ਵਿਚ ਗੁਰ ਅਵਤਾਰ ਪੈਗ਼ੰਬਰ ਦਿਤੇ ਫਸਾਈਆ। ਭਗਤਾਂ ਨਾਲ ਭਗਤਾਂ ਵਿਚੋਂ ਹੋ ਕੇ ਵੱਖਰ, ਵੱਖਰੇ ਹੋ ਕੇ ਭਗਤਾਂ ਮੇਲ ਮਿਲਾਈਆ। ਮੈਂ ਵਿਛਾ ਕੇ ਬੈਠੀ ਰਹੀ ਸੱਥਰ, ਚਾਰ ਜੁਗ ਧਿਆਨ ਲਗਾਈਆ। ਮੇਰੇ ਰੋਂਦੀ ਦੇ ਸੁੱਕ ਗਏ ਅੱਥਰ, ਹੰਝੂ ਰਹਿਣ ਕੋਇ ਨਾ ਪਾਈਆ। ਪ੍ਰਭੂ ਤੂੰ ਕਿਉਂ ਬਣਿਉਂ ਐਡਾ ਪੱਥਰ, ਪੱਥਰਾਂ ਦੇ ਬਣਾਉਣ ਵਾਲਿਆ ਆਪਣੀ ਪੱਥਰੀ ਲੈ ਹਿਲਾਈਆ। ਮੈਂ ਪੜ੍ਹਨਾ ਕੋਈ ਨਹੀਂ ਅੱਖਰ, ਵਿਦਿਆ ਵਿਚ ਨਾ ਕੋਇ ਵਡਿਆਈਆ। ਮੈਂ ਚੜ੍ਹਨਾ ਨਹੀਂ ਕਿਸੇ ਸਿਖਰ, ਚੋਟੀਆਂ ਉਤੇ ਨਾ ਡੇਰਾ ਲਾਈਆ। ਰੱਖਣਾ ਕੋਈ ਨਹੀਂ ਫ਼ਿਕਰ, ਫ਼ਿਕਰਿਆਂ ਵਿਚ ਤੇਰਾ ਨਾਮ ਧਿਆਈਆ। ਮੈਨੂੰ ਲੋੜ ਨਹੀਂ ਬਾਜਾਂ ਤਿੱਤਰ, ਕਲਗੀ ਸੀਸ ਨਾ
❋
❋
ਕੋਇ ਟਿਕਾਈਆ। ਮੈਂ ਕੋਈ ਚਲਾਉਣਾ ਨਹੀਂ ਜ਼ਿਕਰ, ਫ਼ਿਕਰਾ ਅਲਿਫ਼ ਯੇ ਨਾ ਕੋਇ ਪੜ੍ਹਾਈਆ। ਮਲੰਮਾ ਨਹੀਂ ਬਣਨਾ ਪਿੱਤਲ, ਕੂੜੀ ਗੰਢ ਨਾ ਕੋਇ ਵਖਾਈਆ। ਤੇਰੇ ਵਿਛੋੜੇ ਵਿਚ ਹੋਈ ਸਿੱਥਲ, ਪ੍ਰੀਤੀ ਸਕੇ ਨਾ ਕੋਇ ਤੁੜਾਈਆ। ਕਿਰਪਾ ਕਰ ਕੇ ਮੇਰੇ ਅੰਦਰ ਵੜ ਕੇ ਮੇਰੇ ਅੰਦਰੋਂ ਨਿਕਲ, ਮੈਂ ਵੇਖਾਂ ਚਾਈਂ ਚਾਈਂਆ। ਆਦਿ ਜੁਗਾਦਿ ਵਖਾ ਆਪਣੀ ਸ਼ਕਲ, ਜਿਸ ਨੂੰ ਬੇਸ਼ਕਲ ਕਹੇ ਲੋਕਾਈਆ। ਸਮਝੇ ਕੋਈ ਨਾ ਅਕਲ, ਵਿਦਿਆ ਨਾ ਕੋਇ ਵਡਿਆਈਆ। ਮੇਰਾ ਯਕੀਨ ਹੋਵੇ ਹਕਲ, ਹਿਕਮਤ ਦੇ ਦ੍ਰਿੜਾਈਆ। ਵਿਛੋੜਾ ਕਰ ਦੇ ਕਤਲ, ਧੁਰ ਦਾ ਪ੍ਰੇਮ ਲੈ ਪਰਗਟਾਈਆ। ਮੈਂ ਆਈ ਤੇਰੇ ਪੱਤਨ, ਤੂੰ ਧੁਰ ਦਾ ਸੱਚਾ ਮਾਹੀਆ। ਸਚ ਸੁਨੇਹੜਾ ਆਈ ਦੱਸਣ, ਇਕੋ ਵਾਰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਤੇਰੇ ਹੱਥ ਵਡਿਆਈਆ। ਝੁੱਗੀ ਕਹੇ ਮੈਂ ਵੇਖ ਹੋਈ ਝੱਲੀ, ਝਲਕ ਆਪਣੀ ਦਏ ਵਖਾਈਆ। ਮੈਂ ਵੈਰਾਗਣ ਫਿਰਾਂ ਇਕੱਲੀ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਭੋਰੀ ਕੋ ਵਖਾਵੇ ਆਪਣੀ ਗਲੀ, ਬੁੱਢੀ ਤੋਂ ਛੋਹਰੀ ਲਏ ਬਣਾਈਆ। ਪ੍ਰਭੂ ਮੇਰੀ ਮਤ ਨਾ ਰਹੀ ਝੱਲੀ, ਦੇ ਮਾਣ ਵਡਿਆਈਆ। ਹੁਣ ਰਹੀਂ ਨਾ ਅਛਲ ਅਛੱਲੀ, ਛਲ ਆਪਣਾ ਦੇ ਗਵਾਈਆ। ਮੈਂ ਸੀਸ ਧਰ ਕੇ ਤਲੀ, ਚੌਥੇ ਜੁਗ ਦਵਾਰੇ ਤੇਰੇ ਆਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਆਂ ਦਿੰਦੀ ਰਹੀ ਬਲੀ, ਬਲਵਾਨ ਬਲਵਾਨਾਂ ਨਾਲ ਲੜਾਈਆ। ਲੋਕਮਾਤ ਆਈ ਤੇਰੀ ਘੱਲੀ, ਹੁਕਮੇ ਅੰਦਰ ਸੇਵ ਕਮਾਈਆ। ਡੇਰਾ ਲਾਉਂਦੀ ਰਹੀ ਥਲੀਂ, ਅਸਗਾਹਾਂ ਵਿਚ ਆਪਣਾ ਆਪ ਛੁਪਾਈਆ। ਮੇਰੇ ਵਿਚ ਕਿਸੇ ਨੇ ਬਾਲੀ ਨਹੀਂ ਕਦੇ ਤੇਲ ਦੀ ਪਲੀ, ਜਗਤ ਨੂਰ ਨਾ ਕੋਇ ਚਮਕਾਈਆ। ਜੇ ਕੋਈ ਅੰਦਰ ਵੜ ਗਿਆ ਤੇਰਾ ਘੱਲਿਆ ਵਲੀ, ਉਹ ਵੀ ਅੱਖਾਂ ਮੀਟ ਕੇ ਝਟ ਲੰਘਾਈਆ। ਸਦਾ ਸਦਾ ਵਿਛੋੜੇ ਦੀ ਧਾਰ ਮੇਰੇ ਉਤੇ ਬਣੀ, ਬੇੜਾ ਬੰਨੇ ਨਾ ਕੋਇ ਕਰਾਈਆ। ਮੈਂ ਸਭ ਦੀਆਂ ਫੜਦੀ ਰਹੀ ਕੰਨੀ, ਆਪ ਆਪਣਾ ਬਲ ਧਰਾਈਆ। ਲਾਉਂਦੀ ਰਹੀ ਗੱਲੀਂ, ਕਥਾ ਕਹਾਣੀ ਵਿਚ ਵਡਿਆਈਆ। ਕਦਮਾਂ ਨਾਲ ਪਿਛੇ ਲੱਗ ਕੇ ਚਲੀ, ਭੱਜੀ ਵਾਹੋ ਦਾਹੀਆ। ਅੰਦਰ ਵੜ ਕੇ ਰਲੀ, ਆਪਣਾ ਆਪ ਛੁਪਾਈਆ। ਅੰਤ ਪੇਸ਼ ਕੋਇ ਨਾ ਚਲੀ, ਸਾਰੇ ਪੱਲੂ ਗਏ ਛੁਡਾਈਆ। ਵੈਰਾਗਣ ਹੋ ਕੇ ਝੱਲੀ, ਫਿਰੀ ਵਾਂਗ ਸ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈ ਮਿਲਾਈਆ। ਝੁੱਗੀ ਕਹੇ ਕੁਛ ਵੇਖ ਲੈ ਨੀਵਾਂ ਹੋ ਕੇ ਝੁਕ, ਅਸਮਾਨਾਂ ਤੋਂ ਪਰੇ ਡੇਰਾ ਦੇ ਤਜਾਈਆ। ਮੇਰਾ ਤਨ ਵਜੂਦ ਗਿਆ ਸੁੱਕ, ਕੱਖਾਂ ਵਾਲਾ ਰੂਪ ਵਟਾਈਆ। ਮੂਲ ਨਾ ਸਕਾਂ ਉਠ, ਨਿਰਬਲ ਨਜ਼ਰੀ ਆਈਆ। ਮੇਰੇ ਕੋਲ ਨਹੀਂ ਕੁਛ, ਖ਼ਾਲੀ ਹੱਥ ਨਜ਼ਰੀ ਆਈਆ। ਬਿਰਹੋਂ ਵੈਰਾਗਣ ਨੂੰ ਆ ਕੇ ਪੁਛ, ਆਪਣਾ ਫੇਰਾ ਪਾਈਆ। ਕੋਈ ਪੜਦਾ ਰਿਹਾ ਨਾ ਲੁਕ, ਰੋ ਕੇ ਦਿਆਂ ਦੁਹਾਈਆ। ਚਾਰ ਜੁਗ ਮੇਰਾ ਮੇਟਿਆ ਕਿਸੇ ਨਾ ਦੁੱਖ, ਦਰਦੀ ਦਰਦ ਨਾ ਕੋਇ ਵੰਡਾਈਆ। ਮੇਰੇ ਸਾਰੇ ਨਿਸ਼ਾਨੇ ਗਏ ਉਕ, ਜਗਤ ਤੀਰ ਕੰਮ ਕਿਸੇ ਨਾ ਆਈਆ। ਜੋ ਆਇਆ ਸੋ ਮੇਰੇ ਅੰਦਰ ਵੜ ਕੇ ਤੈਥੋਂ ਰਿਹਾ ਪੁਛ, ਕਿਰਪਾ ਕਰ ਬੇਪਰਵਾਹੀਆ। ਸਾਰੇ ਵੇਖੇ ਤੇਰੇ ਪੁੱਤ, ਬੱਚੇ ਬਣ ਕੇ ਝਟ ਲੰਘਾਈਆ। ਮੈਂ ਗੋਦੀ ਰੱਖੇ ਚੁੱਕ, ਸੋਹਣੀ ਸੇਵ ਕਮਾਈਆ। ਤੇਰੀ ਰੱਖ ਕੇ ਓਟ, ਬੈਠੀ ਰਾਹ ਤਕਾਈਆ। ਛੱਡੇ ਕਿਲੇ ਕੋਟ, ਜੰਗਲ ਡੇਰਾ ਲਾਈਆ। ਰਹੀ ਨਾ ਕੋਈ ਮੌਜ, ਮਜਲਸ ਦਿਤੀ ਖਪਾਈਆ। ਤੇਰੀ ਕਰਦੀ ਰਹੀ ਖੋਜ, ਕਿਸ ਬਿਧ ਮਿਲੇ ਮੇਰਾ ਮਾਹੀਆ। ਲੇਖਾ ਚੁੱਕੇ ਮੇਰਾ ਮਾਤਲੋਕ, ਪਰਲੋਕ ਦਏ ਵਡਿਆਈਆ। ਖ਼ਤਮ ਹੋਵੇ ਸੋਚ,
❋
❋
ਸਮਝ ਦਏ ਬਦਲਾਈਆ। ਮਨਸਾ ਪੂਰੀ ਹੋਵੇ ਲੋਚ, ਲੋਚਨ ਆਪਣੇ ਨਾਲ ਰਲਾਈਆ। ਦਰਸ਼ਨ ਕਰਾਂ ਰੋਜ਼, ਵਿਛੋੜਾ ਦਏ ਕਟਾਈਆ। ਮੇਰਾ ਪੂਰਾ ਕਰੇ ਜੋਗ, ਜੁਗਤੀ ਆਪਣੀ ਇਕ ਸਮਝਾਈਆ। ਆਯੂ ਭੋਗਦੇ ਬਹੁਤ, ਨਾਤਾ ਲੋਕਮਾਤ ਰਖਾਈਆ। ਅੰਤਮ ਹੋਣਾ ਪਏ ਫ਼ੌਤ, ਲੇਖਾ ਸਭ ਦਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਵਿਛੋੜਾ ਦੇ ਕਟਾਈਆ। ਪੁਰਖ ਅਕਾਲ ਕਿਹਾ ਝੁੱਗੀ ਤੈਨੂੰ ਕਿਹੜਾ ਦੁੱਖ, ਬਿਨ ਰਸਨਾ ਦੇ ਸਮਝਾਈਆ। ਕਿਹੜਾ ਚਾਹੇਂ ਸੁਖ, ਮੁਖੋਂ ਦੇ ਦ੍ਰਿੜਾਈਆ। ਝੁੱਗੀ ਕਿਹਾ ਤੇਰੇ ਦਰਸ਼ਨ ਨਾਲ ਹੋਵਾਂ ਖ਼ੁਸ਼, ਦੂਜੀ ਲੋੜ ਰਹੇ ਨਾ ਰਾਈਆ। ਜੇ ਬਹੁਤੀ ਬਖ਼ਸ਼ਿਸ਼ ਕਰੇਂ ਮੈਨੂੰ ਵਖਾ ਆਪਣੇ ਸੁਤ, ਜੋ ਧੁਰ ਦੇ ਭਗਤ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਕੀ ਉਨ੍ਹਾਂ ਗੋਦੀ ਲਵੇਂ ਚੁੱਕ, ਆਪਣੀ ਸੇਵ ਕਮਾਈਆ। ਝੁੱਗੀ ਕਿਹਾ ਮੈਂ ਛਾਤੀ ਲਵਾਂ ਘੁੱਟ, ਪ੍ਰੇਮ ਪਿਆਰ ਵਧਾਈਆ। ਮੇਰਾ ਸੀਰ ਪਏ ਫੁੱਟ, ਅੰਮ੍ਰਿਤ ਰਸ ਚੁਆਈਆ। ਗਾਨਾ ਬੰਨ੍ਹਾਂ ਨਾਲ ਗੁਟ, ਮੌਲੀ ਸਾਹਮਣੇ ਨਜ਼ਰੀ ਆਈਆ। ਇਸ ਤੋਂ ਪਰੇ ਨਹੀਂ ਕੁਛ, ਜਿਸ ਨੂੰ ਵੱਡਾ ਕਰ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਅਸਾ ਪੂਰ ਕਰਾਈਆ। ਪੁਰਖ ਅਕਾਲ ਕਿਹਾ ਕਿਉਂ ਭਗਤਾਂ ਬੰਨ੍ਹੇ ਗਾਨਾ, ਝੁੱਗੀ ਮੈਨੂੰ ਦੇ ਜਣਾਈਆ। ਝੁੱਗੀ ਕਿਹਾ ਇਨ੍ਹਾਂ ਦਾ ਮਾਲਕ ਸ੍ਰੀ ਭਗਵਾਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਨ੍ਹਾਂ ਦੇ ਖ਼ਾਤਰ ਵਲੀਏ ਛਲੀਏ ਤੂੰ ਪਹਰਿਆ ਬਾਣਾ, ਆਪਣਾ ਵੇਸ ਵਟਾਈਆ। ਛੱਡ ਕੇ ਦੋ ਜਹਾਨਾਂ, ਗੁਰਮੁਖ ਲਏ ਮਿਲਾਈਆ। ਬਖ਼ਸ਼ ਕੇ ਸੱਚਾ ਮਾਣਾ, ਚਰਨ ਦਿਤੀ ਸਰਨਾਈਆ। ਹੋ ਕੇ ਗੁਣ ਨਿਧਾਨਾ, ਵਸਤ ਅਮੋਲਕ ਦਿਤੀ ਵਰਤਾਈਆ। ਰਸ ਦੇ ਕੇ ਪ੍ਰੇਮ ਪਿਆਰ ਬਦਾਮਾਂ, ਬੱਦਲਾਂ ਵਿਚੋਂ ਬਦਲੀ ਦਏਂ ਕਰਾਈਆ। ਏਸੇ ਸਗਣ ਨੂੰ ਮੰਨਦੇ ਗਏ ਕ੍ਰਿਸ਼ਨਾ ਰਾਮਾ, ਦੋਏ ਜੋੜ ਕੇ ਵਾਸਤਾ ਪਾਈਆ। ਤੇਈ ਅਵਤਾਰਾਂ ਰੱਖਿਆ ਧਿਆਨਾ, ਨਿਉਂ ਨਿਉਂ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਹੋ ਨਿਮਾਣਾ, ਅਰਜ਼ਾਂ ਗਏ ਸੁਣਾਈਆ। ਨਾਨਕ ਗੋਬਿੰਦ ਮੰਗਦੇ ਗਏ ਖਾਣਾ, ਇਹੋ ਆਸ ਰਖਾਈਆ। ਤੂੰ ਸਭ ਨੂੰ ਦਿਤਾ ਇਕ ਨਿਸ਼ਾਨਾ, ਸ਼ਬਦ ਨਿਸ਼ਾਨੇ ਨਾਲ ਦ੍ਰਿੜਾਈਆ। ਜਿਸ ਵੇਲੇ ਪਰਗਟ ਹੋ ਕੇ ਆਵਾਂ ਵਾਲੀ ਦੋ ਜਹਾਨਾਂ, ਨਿਰਗੁਣ ਹੋ ਕੇ ਖੇਲ ਖਿਲਾਈਆ। ਜਨ ਭਗਤਾਂ ਪਹਿਲੋਂ ਬੰਨ੍ਹ ਕੇ ਆਪਣਾ ਗਾਨਾ, ਗੁਰਮੁਖ ਸਾਚੇ ਲਵਾਂ ਬਣਾਈਆ। ਫੇਰ ਦੱਸ ਕੇ ਧਰਮ ਨਿਸ਼ਾਨਾ, ਸਚ ਨਿਸ਼ਾਨਾ ਦਿਆਂ ਝੁਲਾਈਆ। ਚਰਨ ਕਵਲ ਕਰ ਪਰਵਾਨਾ, ਪਰਵਾਨੇ ਧੁਰ ਦੇ ਲਵਾਂ ਬਣਾਈਆ। ਉਨ੍ਹਾਂ ਦੇ ਵਾਸਤੇ ਰੱਖਿਆ ਸਗਨ ਮਹਾਨਾ, ਚਾਰ ਜੁਗ ਤੋਂ ਵੱਖਰਾ ਮੁਖ ਨੂੰ ਦੇਣਾ ਲਾਈਆ। ਜਿਸ ਨੇ ਸਤਿਜੁਗ ਹੋਣਾ ਪਰਧਾਨਾ, ਪਰਧਾਨਗੀ ਚਾਰ ਕੁੰਟ ਬਣਾਈਆ। ਓਸੇ ਦਾ ਲੇਖ ਲਿਖਾਣਾ, ਧੁਰ ਦੀ ਲਿਖਤ ਦਏ ਗਵਾਹੀਆ। ਚਾਰ ਵਰਨ ਕਰਨ ਪਰਵਾਨਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਪੁਰਖ ਅਕਾਲ ਕਹੇ ਝੁੱਗੀ ਝਗੜੇ ਵਾਲੀਏ ਹੋਰ ਕੀ ਤੇਰੀ ਮੰਗ, ਮੈਨੂੰ ਦੇ ਸਮਝਾਈਆ। ਕਿਸੇ ਗੱਲੋਂ ਨਾ ਹੋਵੀਂ ਤੰਗ, ਦੁਖੜੇ ਦਿਆਂ ਗਵਾਈਆ। ਤੇਰੇ ਅੰਦਰ ਪਾਵਾਂ ਠੰਡ, ਪਿਛਲੀ ਅਗਨੀ ਦਿਆਂ ਬੁਝਾਈਆ। ਝੁੱਗੀ ਕਿਹਾ ਮੈਂ ਹੁਣ ਖੋਪਰੇ ਵਾਂਗ ਨਹੀਂ ਰਹਿਣਾ ਬੰਦ, ਅੰਮ੍ਰਿਤ ਆਪਣੇ ਵਿਚ ਛੁਪਾਈਆ। ਭਾਵੇਂ ਸੂਲੀ ਉਤੇ ਟੰਗ, ਸੀਖਾਂ ਉਤੇ ਦੇ ਚੜ੍ਹਾਈਆ। ਰੋਟੀ ਦੇ ਲੰਙੇ ਡੰਗ, ਪੇਟ ਭਰ ਨਾ ਕੋਇ ਖਵਾਈਆ। ਰੁਲਾ ਦੇ ਵਿਚ ਵਰਭੰਡ, ਬ੍ਰਹਿਮੰਡ ਧੱਕਾ ਲਾਈਆ। ਬਦਲ ਲੈ ਆਪਣੀ ਕੰਡ, ਕਰਵਟ ਦੇ ਵਖਾਈਆ।
❋
❋
ਮੇਰੀ ਇਕ ਅਰਜ਼, ਜਿਨ੍ਹਾਂ ਨੂੰ ਤੂੰ ਆਪ ਸੁਣਾਇਆ ਆਪਣਾ ਛੰਦ, ਆਪਣਾ ਨਾਮ ਦਿਤਾ ਦ੍ਰਿੜਾਈਆ। ਓਨ੍ਹਾਂ ਦਾ ਲੇਖੇ ਲਾ ਲੈ ਬੰਦ ਬੰਦ, ਤੇਰੀ ਬੰਦਗੀ ਤੋਂ ਪਰੇ ਤੇਰੀ ਇਕ ਸਰਨਾਈਆ। ਮੈਂ ਇਨ੍ਹਾਂ ਪਿਛੇ ਚਾਰ ਜੁਗ ਕੱਟਦੀ ਰਹੀ ਰੰਡ, ਰੰਡੀ ਹੋ ਕੇ ਝਟ ਲੰਘਾਈਆ। ਇਨ੍ਹਾਂ ਪਿਛੇ ਪਾਉਣ ਲੱਗੀ ਡੰਡ, ਉਚੀ ਕੂਕ ਦਿਆਂ ਸੁਣਾਈਆ। ਟੁੱਟਿਆਂ ਨੂੰ ਆਪਣੇ ਨਾਲ ਗੰਢ, ਤੇਰੇ ਨਾਲੋਂ ਨਾ ਹੋਏ ਜੁਦਾਈਆ। ਭਾਵੇਂ ਮਿੰਨਤਾਂ ਵਿਚ ਮੇਰੇ ਘਸ ਜਾਣ ਦੰਦ, ਦੰਦੀਆਂ ਪੀਹ ਕੇ ਫੇਰ ਵੀ ਵਾਸਤਾ ਪਾਈਆ। ਵੱਡਾ ਹੋ ਕੇ ਛੋਟਿਆਂ ਦੇ ਅਨੰਦ, ਅਨੰਦ ਵਿਚ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਪੁਰਖ ਅਕਾਲ ਕਹੇ ਕੀ ਹੋਰ ਤੇਰਾ ਖ਼ਿਆਲ, ਮੈਨੂੰ ਦੇ ਜਣਾਈਆ। ਆਪਣਾ ਦੱਸ ਸਵਾਲ, ਆਸਾ ਬਾਹਰ ਕਢਾਈਆ। ਝੁੱਗੀ ਕਿਹਾ ਜਨ ਭਗਤ ਬਣਾ ਆਪਣੇ ਲਾਲ, ਲਾਲ ਰੰਗ ਰੰਗਾਈਆ। ਵੇਖੀਂ ਸ਼ਹਿਨਸ਼ਾਹ ਹੋ ਕੇ ਛੱਡ ਨਾ ਜਾਈਂ ਕੰਗਾਲ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਬਹਾਈਂ ਓਸ ਸੱਚੀ ਧਰਮਸਾਲ, ਜਿਥੇ ਗੁਰ ਅਵਤਾਰ ਪੈਗ਼ੰਬਰ ਬਹਿ ਕੇ ਤੇਰੇ ਦਰ ਤੇ ਸੀਸ ਝੁਕਾਈਆ। ਮੈਂ ਇਨ੍ਹਾਂ ਦੁਖੀਆਂ ਦਾ ਕਿਉਂ ਦੱਸਦੀ ਹਾਲ, ਚਾਰ ਜੁਗ ਦੇ ਬੈਠੇ ਤੇਰਾ ਰਾਹ ਤਕਾਈਆ। ਅੱਗੇ ਥੋੜ੍ਹਾ ਥੋੜ੍ਹਾ ਦੇ ਕੇ ਭਗਤਾਂ ਜਮਾਲ, ਛਿੰਨ ਵਿਚ ਆਇਆ ਛਿੰਨ ਵਿਚ ਗਿਆ ਆਪਣਾ ਮੁਖ ਛੁਪਾਈਆ। ਕੀ ਹੋਇਆ ਜੇ ਨਾਤਾ ਤੋੜਿਆ ਕਾਲ, ਮਹਾਂਕਾਲ ਕੋਲੋਂ ਬਚਾਈਆ। ਕਦੀ ਸਾਹਮਣੇ ਹੋ ਕੇ ਜਗਤ ਵਿਚ ਤੂੰ ਅਜੇ ਤੱਕ ਕਿਸੇ ਨੂੰ ਨਹੀਂ ਪੁਛਿਆ ਹਾਲ, ਚੋਰੀ ਚੋਰੀ ਆਪਣੀ ਕਾਰ ਕਮਾਈਆ। ਕੀ ਇਹ ਨਹੀਂ ਤੇਰੇ ਬਾਲ, ਜੋ ਤੇਰੇ ਪਿੱਛੇ ਸਭ ਕੁਛ ਬੈਠੇ ਗਵਾਈਆ। ਗ੍ਰੰਥਾਂ ਵਿਚ ਲਿਖਾਉਂਦਾ ਰਿਹਾਂ ਮੈਂ ਬੜਾ ਪ੍ਰਿਤਪਾਲ, ਗੁਰ ਅਵਤਾਰ ਪੈਗ਼ੰਬਰ ਭੈ ਵਿਚ ਡਰਾਈਆ। ਆਪ ਲੁਕ ਕੇ ਤੜਫੌਂਦਾ ਰਿਹੋਂ ਅੰਞਾਣ, ਧਰੂ ਵਰਗੇ ਜੰਗਲਾਂ ਵਿਚ ਭਵਾਈਆ। ਕੀ ਤੈਨੂੰ ਨਹੀਂ ਆਉਂਦੀ ਆਪਣਿਆਂ ਦੀ ਪਛਾਣ, ਕਿਉਂ ਅੱਖਾਂ ਬੰਦ ਕਰਾਈਆ। ਝੁੱਗੀ ਕਹੇ ਇਨ੍ਹਾਂ ਦੇ ਝੁੱਗੇ ਵਿਚ ਦੇਦੇ ਗਿਆਨ, ਬਾਹਰ ਖੋਜਣ ਕੋਇ ਨਾ ਜਾਈਆ। ਤੂੰ ਕੋਈ ਗਧੇ ਚਰਾਉਣ ਵਾਲਾ ਨਹੀਂ ਭਗਵਾਨ, ਸਭ ਦਾ ਪਿਤਾ ਮਾਈਆ। ਝੁੱਗੀ ਕਹੇ ਮੈਂ ਓਨਾਂ ਚਿਰ ਖਾਣ ਨਹੀਂ ਦੇਣੇ ਬਾਦਾਮ, ਗਿਰੀ ਤੇਰੇ ਮੁਖ ਨਾ ਕੋਇ ਲਗਾਈਆ। ਕੋਈ ਗਾਨੇ ਬੰਨ੍ਹ ਕੇ ਏਨ੍ਹਾਂ ਵਿਆਹੁਣੀ ਨਹੀਂ ਨਾਰ ਰਕਾਨ, ਗ੍ਰਿਹਸਤੀ ਹੋ ਕੇ ਅੱਗੇ ਮਾਰਨ ਧਾਹੀਆ। ਇਹ ਤੇ ਆਪਣੇ ਛੱਡਣ ਨੂੰ ਫਿਰਦੇ ਮਕਾਨ, ਘਰਾਂ ਬਾਰਾਂ ਨੂੰ ਜੀਂਦੇ ਅੱਗਾਂ ਰਹੇ ਲਾਈਆ। ਏਨ੍ਹਾਂ ਤੇਰੀ ਸਿਫ਼ਤਾਂ ਵਾਲੀ ਨਹੀਂ ਵੇਖਣੀ ਦੁਕਾਨ, ਲਾਰਿਆਂ ਵਾਲਾ ਇਸ਼ਾਰਾ ਨਾ ਨਜ਼ਰੀ ਆਈਆ। ਜੇ ਹੋਣਾ ਏਂ ਤੇ ਹੋ ਮਿਹਰਵਾਨ, ਨਹੀਂ ਤੇ ਜਾ ਆਪਣਾ ਮੁਖ ਛੁਪਾਈਆ। ਬੱਚੇ ਪਾਲਣੇ ਨਹੀਂ ਕੋਈ ਆਸਾਨ, ਝੁੱਗੀ ਕਹੇ ਪੁਛ ਮੈਂ ਜੁਗ ਜੁਗ ਦੀ ਬੁੱਢੜੀ ਮਾਈਆ। ਸਭ ਨੂੰ ਸੁਖਾਲਾ ਰਵਾਣ, ਰੋਂਦਿਆਂ ਨੂੰ ਹਸਾਉਣਾ ਇਹ ਵੀ ਵੱਡੀ ਚਤੁਰਾਈਆ। ਕਿਰਪਾ ਕਰ ਕੇ ਦੇ ਆਪਣਾ ਦਾਨ, ਦਾਤਾ ਹੋ ਕੇ ਝੋਲੀ ਪਾਈਆ। ਜੋਤੀ ਜੋਤ ਸਰੁਪ ਹਰਿ, ਆਪ ਅਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਝੁੱਗੀ ਕਹੇ ਐਂਵੇ ਡਰ ਨਾ ਦੇਵੀਂ ਧਰਮ ਰਾਏ ਦੀ ਵਹੀਆ, ਚਿਤਰ ਗੁਪਤ ਦਾ ਭੈ ਨਾ ਕੋਇ ਰਖਾਈਆ। ਤੇਰੇ ਪਿਛੇ ਨਾਤਾ ਤੋੜਿਆ ਭੈਣਾਂ ਭਈਆ, ਸਗਲ ਕੁਟੰਬ ਤਜਾਈਆ। ਤੈਨੂੰ ਜਾਣ ਕੇ ਸੱਚਾ ਸਈਆ, ਸਾਥ ਤੇਰਾ ਲਿਆ ਬਣਾਈਆ। ਤੂੰ ਚਾੜ੍ਹ ਆਪਣੀ ਨਈਆ, ਮਲਾਹ ਹੋ ਕੇ ਸੇਵ ਕਮਾਈਆ। ਜੇ ਭੁੱਖਾ ਨੰਗਾ ਏਂ ਆਹ ਲੈ ਗੁਰਮੁਖ ਦਾ ਇਕ ਇਕ ਰੁਪਈਆ, ਰੁੱਪਏ ਦੇ ਭੁੱਪੇ ਚਾਰ ਜੁਗ ਦੇ ਭੁੱਖੇ ਭਰ ਲੈ ਆਪਣੇ ਕੁੱਪੇ, ਗੁਰਮੁਖਾਂ
❋
❋
ਦੇ ਭੰਡਾਰੇ ਕਦੀ ਨਹੀਂ ਮੁਕੇ, ਜੋ ਤੇਰੇ ਉਤੋਂ ਵਿਕੇ, ਉਹ ਏਥੇ ਓਥੇ ਸੁੱਕੇ, ਸਿਰਫ਼ ਤੇਰੇ ਵਿਛੋੜੇ ਵਿਚ ਦੁੱਖੇ, ਦੂਜਾ ਦੁੱਖ ਲੱਗੇ ਨਾ ਰਾਈਆ। ਇਹ ਜਗਤ ਮਾਇਆ ਵਿਚੋਂ ਭੁੱਖੇ, ਤੇਰੇ ਪਿੱਛੇ ਮਾਤਾ ਗਰਭ ਲਟਕੇ ਰਹੇ ਪੁੱਠੇ, ਝੁੱਗੀ ਕਹੇ ਤੂੰ ਅਜੇ ਵੀ ਏਨ੍ਹਾਂ ਨਾਲੋ ਰੁੱਠੇਂ, ਜਿਹੜੇ ਤੇਰੇ ਵੈਰਾਗ ਵਿਚ ਗਏ ਕੁੱਠੇ, ਅੰਤ ਲੱਗ ਕੇ ਮੇਰੀ ਗੁੱਠੇ, ਕੱਠੇ ਹੋ ਕੇ ਬੈਠੇ ਆਈਆ। ਇਕ ਵੇਰਾਂ ਕਹਿ ਦੇ ਗੁਰਮੁਖੋ ਤੁਸੀਂ ਮੇਰੇ ਲਾਡਲੇ ਪੁੱਤੇ, ਬੱਚੇ ਤੁਹਾਨੂੰ ਲਿਆ ਬਣਾਈਆ। ਝੁੱਗੀ ਕਹੇ ਫੇਰ ਮੈਂ ਕਹਾਂ ਮੇਰੇ ਅੰਦਰ ਆ ਕੇ ਸੁੱਤੇ, ਖ਼ੁਸ਼ੀਆਂ ਵਿਚ ਰੈਣ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਵੱਡੀ ਵਡਿਆਈਆ। ਪੁਰਖ ਅਕਾਲ ਕਿਹਾ ਝੁੱਗੀ ਹੋਰ ਕੀ ਮੰਗਣਾ, ਮੰਗਤੀਏ ਮੰਗ ਲਾ ਤੇਰੀ ਵਾਰੀ ਆਈਆ। ਝੁੱਗੀ ਕਹੇ ਹੁਣ ਕੀ ਸੰਗਣਾ, ਜੁਗ ਚੌਕੜੀ ਬਥੇਰੀ ਅੱਖ ਸ਼ਰਮਾਈਆ। ਇਕੋ ਮੰਗ ਆਪਣਿਆਂ ਭਗਤਾਂ ਨੂੰ ਲਾ ਆਪਣੇ ਅੰਗਣਾ, ਅੰਗੀਕਾਰ ਲੈ ਬਣਾਈਆ। ਜਿਨ੍ਹਾਂ ਤੇਰਾ ਦਵਾਰਾ ਲੰਘਣਾ, ਦੂਜੇ ਦਰ ਕਦੇ ਨਾ ਜਾਈਆ। ਓਨ੍ਹਾਂ ਬਣ ਜਾ ਧੁਰ ਦਾ ਸੱਜਣਾ, ਸਾਜਣ ਹੋ ਕੇ ਹੋ ਸਹਾਈਆ। ਤੈਨੂੰ ਪਤਾ ਨਹੀਂ ਅੰਤ ਇਹ ਕਾਇਆ ਠੀਕਰ ਸਭ ਦਾ ਭੱਜਣਾ, ਤਨ ਵਜੂਦ ਸਦਾ ਨਾ ਕੋਇ ਹੰਢਾਈਆ। ਏਨ੍ਹਾਂ ਫੇਰ ਮਾਤਲੋਕ ਦੀ ਝੁੱਗੀ ਵਿਚ ਕਿਸੇ ਨਹੀਂ ਵਸਣਾ, ਮਾਂ ਪਿਉ ਭੈਣ ਭਰਾ ਸਾਕ ਸੱਜਣ ਨਾਰ ਕੰਤ ਘਰ ਨਾ ਕੋਇ ਰਖਾਈਆ। ਪੁਰਖ ਅਕਾਲ ਤੇਰੇ ਦਵਾਰੇ ਨੱਸਣਾ, ਤੇਰੀ ਓਟ ਤਕਾਈਆ। ਜੇ ਓਸ ਵੇਲੇ ਇਨ੍ਹਾਂ ਕੋਲੋਂ ਛੁਪਣਾ, ਹੁਣ ਕਾਹਨੂੰ ਰਿਹਾ ਭਟਕਾਈਆ। ਪੁਰਖ ਅਕਾਲ ਕਿਹਾ ਝੁੱਗੀ ਮੈਂ ਜ਼ਰੂਰ ਓਨ੍ਹਾਂ ਨੂੰ ਗੋਦੀ ਚੁੱਕਣਾ, ਜਿਨ੍ਹਾਂ ਨੂੰ ਗੋਦਾਵਰੀ ਵਾਲੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਝੁੱਗੀ ਕਹੇ ਮੈਂ ਵੇਖਿਆ ਪੱਥਰ ਇੱਟਾਂ, ਜਗਤ ਸਾਂਝ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਨਿਕਲਦਾ ਵੇਖਿਆ ਸਿੱਟਾ, ਤੇਰਾ ਖੇਲ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਡਿੱਠਾ, ਅਨਡਿੱਠੜੀ ਤੇਰੀ ਸੇਵ ਕਮਾਈਆ। ਕਾਗ਼ਜ਼ ਕੋਰਾ ਵੇਖਿਆ ਚਿੱਟਾ, ਜਿਸ ਦਾ ਅੱਖਰ ਨਾ ਕੋਇ ਬਣਾਈਆ। ਤੇਰਾ ਖੇਲ ਕਿਸੇ ਨਾ ਦਿੱਸਾ, ਭੁੱਲੀ ਰਹੀ ਲੋਕਾਈਆ। ਪੁਰਖ ਅਕਾਲ ਮੇਰੀ ਜੁਗ ਜੁਗ ਦੀ ਇਹੋ ਇੱਛਾ, ਆਸਾ ਦਿਆਂ ਸੁਣਾਈਆ। ਜਿੰਨਾਂ ਚਿਰ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮੂਰਖਾਂ ਮੁਗਧਾਂ ਉਤੇ ਕਰੇਂ ਨਾ ਰਿੱਛਾ, ਰੱਛਕ ਹੋ ਕੇ ਆਪਣੀ ਗੋਦ ਉਠਾਈਆ। ਓਨ੍ਹਾਂ ਚਿਰ ਤੇਰਾ ਛੱਡਣਾ ਨਹੀਂ ਪਿੱਛਾ, ਭਾਵੇਂ ਘਰ ਤੋਂ ਦੇ ਦੁਰਕਾਈਆ। ਮੈਂ ਕਿਹੜਾ ਅੱਗੇ ਤੇਰਾ ਵਸਲ ਜਮਾਲ ਡਿੱਠਾ, ਸੁਣ ਸੁਣ ਕੇ ਝਟ ਲੰਘਾਈਆ। ਵੇਦਾਂ ਪੁਰਾਨਾਂ ਸ਼ਾਸਤਰਾਂ ਸਿਮਰਤਾਂ ਕੁਰਾਨਾਂ ਅੰਜੀਲਾਂ ਗੀਤਾ ਗਿਆਨਾਂ ਗੁਰੂਆਂ ਦੇ ਬਿਆਨਾਂ ਦਾ ਪੜ੍ਹਦੀ ਰਹੀ ਚਿੱਠਾ, ਚਿੱਠੀਆਂ ਵਿਚ ਸੁਨੇਹੜੇ ਸੁਣ ਕੇ ਤਾਲੀਆਂ ਰਹੀ ਲਗਾਈਆ। ਮੈਨੂੰ ਨਹੀਂ ਸੀ ਪਤਾ ਕਿਹੋ ਜਿਹਾ ਭਗਵਾਨ ਭਗਤਾਂ ਦਾ ਪਿਤਾ, ਜਿਹੜਾ ਜਨਮ ਦੇਵੇ ਬਿਨਾ ਪਿਤਾ ਮਾਈਆ। ਪਰ ਤੇਰੀ ਯਾਦ ਵਿਚ ਜੁਗ ਜੁਗ ਪੈਂਦੀਆਂ ਰਹੀਆਂ ਖਿੱਚਾਂ, ਸਿੱਕਾਂ ਵਿਚ ਅੱਖ ਉਠਾਈਆ। ਆਸ ਉਠਦੀ ਰਹੀ ਓਸ ਦੇ ਦਵਾਰੇ ਵਿਕਾਂ, ਜੋ ਕੀਮਤ ਲਏ ਪਾਈਆ। ਜੁਗ ਚੌਕੜੀ ਕਿਤੇ ਨਾ ਦਿਸਾ, ਹੋਈ ਨਾ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਝੁੱਗੀ ਕਹੇ ਪ੍ਰਭ ਵੇਖ ਮੈਂ ਨਿਰਾਲੀ ਜੋਗਣ, ਆਪਣਾ ਹੱਠ ਨਾ ਅੱਜੇ ਤਜਾਈਆ। ਤੇਰਾ ਰਸ ਆਈ ਭੋਗਣ, ਨਾਤਾ ਭੋਗੀਆਂ ਨਾਲੋਂ ਤੁੜਾਈਆ। ਤੇਰੇ ਨਾਮ ਦੀ ਬਣ ਕੇ ਰੋਗਣ, ਆਪਣਾ ਆਪ ਦਿਤਾ ਸੁਕਾਈਆ। ਮੈਨੂੰ ਤਾਅਨਾ ਦੇਵਣ ਲੋਕਨ, ਬੁਰੀ ਕਹੇ
❋
❋
ਲੋਕਾਈਆ। ਮਾੜੀ ਕਰ ਕੇ ਸਾਰੇ ਟੋਕਣ, ਬੁਰੀ ਕਹਿ ਕੇ ਪਰੇ ਹਟਾਈਆ। ਪਰ ਮੇਰੀ ਇਕੋ ਆਸ ਆਪਣੇ ਬੱਚਿਆਂ ਦੇ ਸਿਰ ਉਤੇ ਦੇਣਾ ਓਢਣ, ਪੜਦਾ ਆਪਣਾ ਨਾਮ ਰਖਾਈਆ। ਥੋੜੇ ਨਜ਼ਰੀ ਆਏ ਵਿਚੋਂ ਕੋਟ ਕੋਟਨ, ਜਿਨ੍ਹਾਂ ਤੇਰੀ ਇਕ ਸਰਨਾਈਆ। ਤੇਰਾ ਦਰਸ ਕਰ ਕੇ ਸਚਖੰਡ ਦਵਾਰੇ ਤੇਰੇ ਪਹੁੰਚਣ, ਪੌਂਚਿਆਂ ਤੋਂ ਫੜ ਕੇ ਲੈਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਝੁੱਗੀ ਕਹੇ ਪ੍ਰਭੂ ਭਗਤ ਤੇਰੇ ਕਬੀਲਾ, ਬੰਸ ਸਰਬੰਸ ਨਜ਼ਰੀ ਆਈਆ। ਤੂੰ ਇਨ੍ਹਾਂ ਇਕ ਵਸੀਲਾ, ਧੁਰ ਦਾ ਸੱਚਾ ਮਾਹੀਆ। ਸਿਰ ਓਢਣ ਦੇ ਦੇ ਪੀਲਾ, ਗੋਬਿੰਦ ਰੰਗ ਰੰਗਾਈਆ। ਸਦ ਤੇਰੇ ਰਹਿਣ ਅਧੀਨਾ, ਅੱਗੇ ਨਾ ਹੋਏ ਜੁਦਾਈਆ। ਠਾਂਡਾ ਕਰਨਾ ਸੀਨਾ, ਵਿਛੋੜਾ ਅੱਗ ਬੁਝਾਈਆ। ਇਨ੍ਹਾਂ ਮਸਾਲ ਨਹੀਂ ਜਲ ਮੀਨਾ, ਤੜਪ ਝੱਲਣ ਨਾ ਕੋਇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਝੁੱਗੀ ਕਹੇ ਝਗੜਾ ਸੁਣ ਕੇ ਆ ਗਏ ਗੁਰ ਅਵਤਾਰ, ਗੁੱਝੇ ਗੁੱਝੇ ਫੇਰਾ ਪਾਈਆ। ਕੱਖਾਂ ਸੜੀਏ ਸਾਨੂੰ ਦੇ ਵਖਾਲ, ਡੁੱਬਿਆਂ ਨੂੰ ਤਾਰਨ ਵਾਲਾ ਮਾਹੀਆ। ਝੁੱਗੀ ਕਹੇ ਜਾਓ ਵੇਖੋ ਆਪਣੇ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਧਰਮਸਾਲ, ਲੱਭੋ ਬੇਪਰਵਾਹੀਆ। ਗ਼ਰੀਬਾਂ ਦਾ ਮਾਲਕ ਕਦੀ ਬੈਠਾ ਨਹੀਂ ਓੜ੍ਹ ਕੇ ਦੋਸ਼ਾਲ, ਭੁੱਖਾ ਨੰਗਾ ਘਰ ਘਰ ਫੇਰਾ ਪਾਈਆ। ਦੋ ਜਹਾਨਾਂ ਨਾਲੋਂ ਉਹਨੂੰ ਚੰਗੇ ਆਪਣੇ ਲਾਲ, ਜਿਨ੍ਹਾਂ ਦੇ ਪਿਛੇ ਲਾਲ ਗੋਬਿੰਦ ਦੇ ਲੇਖੇ ਲਾਈਆ। ਮੇਰਾ ਮਾਲਕ ਬੇਮਿਸਾਲ, ਮਸਲਿਆਂ ਵਿਚ ਮਸਲਾ ਨਾ ਕੋਇ ਸਮਝਾਈਆ। ਝੁੱਗੀ ਕਹੇ ਓਨ ਛੱਡ ਦਿਤੇ ਜਿਹੜੇ ਝਟਕਾ ਖਾਂਦੇ ਹਲਾਲ, ਗਵਾਰਾਂ ਧੱਕਾ ਦਿਤਾ ਲਾਈਆ। ਉਹ ਲਏ ਭਾਲ, ਜਿਨ੍ਹਾਂ ਦੀ ਗੋਬਿੰਦ ਸ਼ਹਾਦਤ ਦਏ ਗਵਾਹੀਆ। ਮੈਨੂੰ ਐਂ ਦਿਸਦਾ ਇਨ੍ਹਾਂ ਦੇ ਸਦਾ ਵਸਣਾ ਨਾਲ, ਇਕੱਠੇ ਰਹਿ ਕੇ ਝਟ ਲੰਘਾਈਆ। ਝੁੱਗੀ ਕਹੇ ਤੁਹਾਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਅੱਗੇ ਗਿਆ ਟਾਲ, ਮਟੋਲ ਵਿਚ ਆਪਣੀ ਮਟਕ ਛੁਪਾਈਆ। ਜਰਾ ਵੇਖੋ ਉਤੇ ਅਸਮਾਨ, ਓਸ ਤੋਂ ਪਰੇ ਮਾਰੋ ਧਿਆਨ, ਆਪਣਾ ਸਚਖੰਡ ਵੇਖੋ ਮਕਾਨ, ਓਸ ਤੋਂ ਚੰਗਾ ਇਹ ਨਿਸ਼ਾਨ, ਜਿਥੇ ਆਇਆ ਮਿਹਰਵਾਨ, ਮਹਿਬੂਬ ਹੋ ਕੇ ਮੁਹੱਬਤ ਵਿਚ ਮਿਲਾਈਆ। ਬਾਵਨ ਦਾ ਧਿਆਨ, ਕੰਨਿਆ ਦਾ ਪਕਵਾਨ, ਭਗਤਾਂ ਦਾ ਭਗਵਾਨ, ਗੁਰਦਰਸ਼ਨ ਪਿਛੇ ਘਰ ਘਰ ਦਰਸ਼ਨ ਰਿਹਾ ਵਖਾਈਆ। ਬਲ ਨੇ ਅਨਕ ਕੀਤਾ ਦਾਨ, ਸਾਚੇ ਦਰ ਨਾ ਹੋਇਆ ਪਰਵਾਨ, ਬਾਲੀ ਕੰਨਿਆ ਕੋਲ ਇਕ ਨਿਸ਼ਾਨ, ਓਸ ਵੇਲੇ ਦਾ ਮੁੰਦਰੀ ਪੰਜ ਪੰਜ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕੁਛ ਤੁਸੀਂ ਦਿਓ ਬਿਆਨ, ਸਾਰੇ ਕਹਿਣ ਸ੍ਰੀ ਭਗਵਾਨ, ਸਾਡੇ ਵਿਚ ਨਾ ਆਵੇ ਧਿਆਨ, ਤੇਰਾ ਖੇਲ ਮਹਾਨ, ਕਥਨੀ ਕਥ ਨਾ ਸਕੇ ਰਾਈਆ। ਸ੍ਰੀ ਭਗਵਾਨ ਕਹੇ ਹਰਿ ਸੰਗਤ ਇਕੋ ਵਾਰ ਦੇ ਕੇ ਦਾਨ, ਪਾਰ ਕਰਾ ਕੇ ਦੋ ਜਹਾਨ, ਪੁਚਾ ਕੇ ਓਸ ਅਸਥਾਨ, ਜਿਸ ਘਰ ਆਪਣਾ ਡੇਰਾ ਲਾਈਆ। ਝੁੱਗੀ ਕਹੇ ਜੁਗ ਚੌਕੜੀ ਸਦਾ ਨਾਦਾਨ, ਹੁਕਮੇ ਅੰਦਰ ਸੇਵ ਕਮਾਈਆ। ਬਿਨਾ ਪ੍ਰਭੂ ਦੇ ਇਹ ਕਦੇ ਕਰ ਨਾ ਸਕਣ ਪਛਾਣ, ਬੇਪਹਿਚਾਨ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਝੁੱਗੀ ਕਹੇ ਪ੍ਰਭੂ ਮੈਂ ਬੜਾ ਵੇਖਿਆ ਝਮੇਲਾ, ਝੱਬੇ ਝੱਬੇ ਧਿਆਨ ਲਗਾਈਆ। ਦੁਨੀਆ ਦਾ ਵੇਖਿਆ ਮੇਲਾ, ਸ੍ਰਿਸ਼ਟੀ ਭਰੀ ਬਹੁ ਲੋਕਾਈਆ। ਤੈਨੂੰ ਤੱਕਿਆ ਵਿਹਲਾ, ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਭਜਾਈਆ। ਸ੍ਰੀ ਭਗਵਾਨ ਕਹੇ ਕਮਲੀਏ ਮੈਂ ਇਕ ਬਣਾਇਆ ਚੇਲਾ, ਸ਼ਬਦੀ ਧਾਰ ਪਰਗਟਾਈਆ। ਜਿਸ ਦੇ ਰੰਗ ਖੇਲ ਖੇਲਾ,
❋
❋
ਅਚਰਜ ਰਚਨ ਰਚਾਈਆ। ਝੁੱਗੀ ਕਹੇ ਕਿਉਂ ਮੇਰਾ ਡੇਰਾ ਲਾਇਆ ਵਿਚ ਜੰਗਲ ਬੇਲਾ, ਉਜਾੜ ਬਾਘ ਬਿੱਲੇ ਰਹੇ ਡਰਾਈਆ। ਜਗਤ ਆਸ਼ਕਾਂ ਚਾੜ੍ਹ ਕੇ ਤੇਲਾ, ਸਗਨ ਜਗਤ ਵਾਲਾ ਮਨਾਈਆ। ਮੇਰਾ ਪਿਆਰ ਦੱਸਦੇ ਰਹੇ ਮਜਨੂੰ ਲੇਲਾ, ਸ਼ੀਰੀ ਫ਼ਰਹਾਦ ਨਾਲ ਵਡਿਆਈਆ। ਸੋਹਣੀ ਮਹੀਵਾਲ ਕੌਲ ਇਕਰਾਰ ਕੀਤਾ ਉਤੇ ਪੱਤੇ ਕੇਲਾ, ਕੇਲਾ ਫਲ ਸਭ ਤੋਂ ਚੰਗਾ ਨਜ਼ਰੀ ਆਈਆ। ਹੀਰ ਰਾਂਝਾ ਬਣ ਬਣ ਗਏ ਸੱਜਣ ਸੁਹੇਲਾ, ਜਗਤ ਪਿਆਰ ਨਾਲ ਵਡਿਆਈਆ। ਸੱਸੀ ਪੁਨੂੰ ਵੇਖ ਕੇ ਰੰਗ ਨਵੇਲਾ, ਮੈਂ ਤਾੜੀ ਦਿਤੀ ਲਗਾਈਆ। ਪ੍ਰਭੂ ਚਾਰ ਜੁਗ ਬਿਨਾ ਤੇਰਿਆਂ ਭਗਤਾਂ ਮੈਂ ਸਭ ਨੂੰ ਆਪਣੇ ਵਿਚੋਂ ਬਾਹਰ ਧਕੇਲਾ, ਜਗਤ ਵਾਸਨਾ ਵਾਲਾ ਮੇਰੇ ਅੰਦਰ ਰਹਿਣ ਕੋਇ ਨਾ ਪਾਈਆ। ਕਿਉਂ ਲਛਮਣ ਦਾ ਆਇਆ ਵੇਲਾ, ਮਹੀਵਾਲ ਹੋ ਕੇ ਅੰਤ ਧਿਆਨ ਗਿਆ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਝੁੱਗੀ ਕਹੇ ਮੈਨੂੰ ਪਾਉਦੇ ਰਹੇ ਵਿਚ ਦਰਖ਼ਤਾਂ ਵਾਲੀ ਝੰਗੀ, ਵਖਤਾਂ ਨਾਲ ਝਟ ਲੰਘਾਈਆ। ਰੱਖਦੇ ਰਹੇ ਨੰਗੀ, ਪੜਦਾ ਪਾ ਨਾ ਕੋਇ ਢਕਾਈਆ। ਹੁੰਦੀ ਰਹੀ ਠੰਡੀ, ਜਗਤ ਸੀਤ ਨਾਲ ਠਰਾਈਆ। ਇਕ ਦਿਨ ਗੋਬਿੰਦ ਦਾਦੂ ਦੇਹਿਰਿਉਂ ਜਾਂਦਿਆਂ ਪੈ ਗਿਆ ਇਕ ਡੰਡੀ, ਆਪਣਾ ਕਦਮ ਉਠਾਈਆ। ਓਥੇ ਡੇਰਾ ਲਾ ਕੇ ਕੰਢੀ, ਜੋਗਿੰਦਰ ਸਿੰਘ ਬੈਠਾ ਧੂਣੀ ਤਾਈਆ। ਉਸ ਦੀ ਮਾਤਾ ਚੌਦਾਂ ਦਿਨ ਪਹਿਲੇ ਹੋਈ ਸੀ ਰੰਡੀ, ਸੋਗ ਪਿਤਾ ਵਾਲਾ ਸਤਾਈਆ। ਗੋਬਿੰਦ ਨੇੜੇ ਆ ਕੇ ਕਿਰਪਾਨ ਕੱਢ ਕੇ ਨੰਗੀ, ਢਾਲ ਉਤੇ ਖੜਕਾਈਆ। ਓਸੇ ਵੇਲੇ ਚਿੰਤਾ ਵਾਲੀ ਉਹਦੇ ਅੰਦਰੋਂ ਆਸਾ ਨੱਠੀ, ਭੱਜੀ ਵਾਹੋ ਦਾਹੀਆ। ਡਰ ਦੇ ਨਾਲ ਉਹਦੀ ਮਨ ਵਾਸਨਾ ਗੋਬਿੰਦ ਚਰਨੀਂ ਢੱਠੀ, ਸੀਸ ਦਿਤਾ ਝੁਕਾਈਆ। ਭੈ ਵਿਚ ਨਿਕਲੀ ਪੇਸ਼ਾਬ ਟੱਟੀ, ਮੌਤ ਸਾਹਮਣੇ ਨਜ਼ਰੀ ਆਈਆ। ਗੋਬਿੰਦ ਹੌਲੀ ਜਿਹੀ ਉਹਦੇ ਉਤੇ ਕਟਾਰ ਮੁੱਠ ਰੱਖੀ, ਸਹਿਜੇ ਦਿਤੀ ਦਬਾਈਆ। ਜਿਸ ਵੇਲੇ ਪੁਰਖ ਅਕਾਲ ਭਾਗ ਲਗਾਉਣਾ ਕੁੱਲੀ ਕੱਖੀਂ, ਤੇਰਾ ਮੇਲਾ ਲਵਾਂ ਮਿਲਾਈਆ। ਓਸ ਵੇਲੇ ਤੇਰੀ ਨਾਰ ਉਹ ਬਣਨੀ ਜਿਹੜੀ ਤੇਰੇ ਨਾਲ ਨਹੀਂ ਮੰਗੀ, ਸਰੀਰ ਦੋਹਾਂ ਜਾਣਾ ਤਜਾਈਆ। ਫੇਰ ਬਣਾਉਣਾ ਅਗਲੇ ਸੰਗੀ, ਓਸ ਦੀ ਰਾਮ ਤੋਂ ਮੰਗ ਮੰਗੀ, ਭੀਲਣੀ ਦੇ ਨਾਲ ਰਹਿ ਕੇ ਝਟ ਲੰਘਾਈਆ। ਦੋਹਾਂ ਦੀ ਜੋੜੀ ਬਣਾ ਕੇ ਚੰਗੀ, ਗੁਰ ਅਵਤਾਰ ਪੈਗ਼ੰਬਰਾਂ ਦੇਣੀ ਵਖਾਈਆ। ਮਰਿਆਦਾ ਅਨੁਸਾਰ ਖਾਣ ਪੀਣ ਦੀ ਰਹੇ ਤੰਗੀ, ਦਾਦਾਂ ਅਨੁਸਾਰ ਦਾਤਾ ਧੁਰ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਆਪਣਾ ਹੁਕਮ ਆਪਣੇ ਹੱਥ ਰਖਾਈਆ। ਬਿਆਸ ਕਹੇ ਝੌਂਪੜੀਏ ਮੈਂ ਵੀ ਆ ਗਿਆ ਫਿਰਦਾ, ਨੌ ਘਰ ਦਾ ਬਣਿਆ ਪਾਂਧੀ ਰਾਹੀਆ। ਕੁਛ ਲੇਖਾ ਯਾਦ ਕਰ ਚਿਰ ਦਾ, ਮੈਂ ਵੀ ਦਿਆਂ ਸੁਣਾਈਆ। ਤੈਨੂੰ ਪਤਾ ਜਿਸ ਵੇਲੇ ਗੋਬਿੰਦ ਮੇਰੇ ਨਾਲੋਂ ਵਿਛੜਦਾ, ਕੰਢੇ ਉਤੇ ਹੋਈ ਜੁਦਾਈਆ। ਤੇਰਾ ਰੂਪ ਸੀ ਓਸ ਵੇਲੇ ਛਾਪਿਆਂ ਵਾਲੀ ਕਿੱਕਰ ਦਾ, ਤੇਰਾ ਅੰਗ ਅੰਗ ਕੱਟ ਕੇ ਝੌਪੜੀ ਲਈ ਬਣਾਈਆ। ਅਵਧੂਤ ਭੰਗੂ ਪਹਿਲੋਂ ਨਹਾ ਕੇ ਫੇਰ ਚਿੱਕੜ ਨਾਲ ਲਿਬੜਦਾ, ਆਸਣ ਤੇਰੇ ਵਿਚ ਰਖਾਈਆ। ਕੋਈ ਬਚਨ ਸੁਣਿਆ ਸੀ ਤੂੰ ਮੇਰੇ ਮਿਤਰ ਦਾ, ਮੈਨੂੰ ਦੇ ਜਣਾਈਆ। ਜਿਸ ਵੇਲੇ ਗੋਬਿੰਦ ਵਿਛੋੜਾ ਕੀਤਾ ਸੀ ਪੈਰ ਵਾਲੇ ਖੋਸੇ ਜੂਤੇ ਛਿੱਤਰ ਦਾ, ਛਤਰਧਾਰੀ ਦਿੱਤੇ ਮਿਟਾਈਆ। ਨਾਤਾ ਤੋੜ ਕੇ ਜਗਤ ਵਾਸਨਾ ਭਿੱਟੜ ਦਾ, ਕੂੜੀ ਤ੍ਰਿਸ਼ਨਾ ਬਾਹਰ ਰਖਾਈਆ। ਓਸ ਵੇਲੇ ਕੋਈ ਸਾਧਨ ਨਹੀਂ ਸੀ ਲਿਖਣ ਦਾ, ਬਿਨਾ ਰਵਦਾਸ ਦੇ ਕਲਮ ਹੱਥ ਨਾ ਕਿਸੇ ਫੜਾਈਆ। ਤੂੰ
❋
❋
ਨਹੀਂ ਵੇਖਿਆ ਮੇਰਾ ਹਾਲ ਪਿੱਟਣ ਦਾ, ਕਿਸ ਤਰਾ ਦਿਤੀ ਦੁਹਾਈਆ। ਝੁੱਗੀ ਕਿਹਾ ਮੈਂ ਤੈਥੋਂ ਪਹਿਲਾਂ ਹਾਲ ਦੱਸਾਂ ਕ੍ਰਿਸ਼ਨ ਦਾ, ਜਿਥੇ ਕਿਸ਼ਤੀ ਵਾਲਾ ਨਜ਼ਰ ਕੋਇ ਨਾ ਆਈਆ। ਨਾ ਕੋਈ ਚੇਲਾ ਸੀ ਸਿਖਿਆ ਸਿੱਖਣ ਦਾ, ਨਾ ਸਕਿਆ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਆਪਣਾ ਖੇਲ ਖਿਲਾਈਆ। ਝੁੱਗੀ ਕਹੇ ਆ ਮੇਰੇ ਵਿੰਗੇ ਟੇਢੇ ਵੀਰ, ਪੁੱਠੇ ਸਿੱਧੇ ਤੈਨੂੰ ਦਿਆਂ ਵਡਿਆਈਆ। ਕੀ ਤੈਨੂੰ ਆਪਣੇ ਮਾਣ ਨੀਰ, ਪਾਣੀ ਜਲ ਧਾਰ ਨਾਲ ਵਡਿਆਈਆ। ਕੀ ਤੇਰੇ ਵਿਚ ਵਸਦਾ ਖ਼ਵਾਜਾ ਪੀਰ, ਵਰੁਨ ਤੇਰਾ ਸੰਗ ਨਿਭਾਈਆ। ਜ਼ਰਾ ਅੰਦਰ ਵੇਖ ਆਪਣੀ ਦਲੀਲ, ਤੈਨੂੰ ਦਿਆਂ ਦ੍ਰਿੜਾਈਆ। ਤੁਹਾਡਿਆਂ ਵਹਿਣਾ ਵਿਚ ਰੁੜ੍ਹ ਕੇ ਗਏ ਸ਼ਾਹ ਹਕੀਰ, ਆਪਣਾ ਆਪ ਮਿਟਾਈਆ। ਤੁਸਾਂ ਲਿਹਾਜ਼ ਨਾ ਕੀਤਾ ਨਾਲ ਕਬੀਰ, ਜ਼ੰਜੀਰ ਦਿਤੇ ਪਵਾਈਆ। ਪ੍ਰਹਿਲਾਦ ਨਾ ਦਿਤੀ ਧੀਰ, ਆਪਣੀ ਸੇਵ ਕਮਾਈਆ। ਹੁਣ ਕਿਉਂ ਲੱਗੀ ਪੀੜ, ਭੱਜਿਆ ਵਾਹੋ ਦਾਹੀਆ। ਭਰਾਵਾ ਅੱਗੇ ਕਿਹੜੀ ਏਥੇ ਭਗਤਾਂ ਦੀ ਭੀੜ, ਕੋਟਾਂ ਵਿਚੋਂ ਥੋੜ੍ਹੇ ਨਜ਼ਰੀ ਆਈਆ। ਜਿਨ੍ਹਾਂ ਦੇ ਸਿਰ ਤੇ ਆਪਣੇ ਨਾਮ ਦਾ ਬੰਨ੍ਹਣਾ ਚੀਰ, ਚੀਰਾ ਦੇਣਾ ਸਜਾਈਆ। ਜਿਨ੍ਹਾਂ ਦੇ ਚਰਨਾਂ ਦੀ ਓਟ ਤੱਕਣ ਕੋਟਨ ਕੋਟ ਰਾਂਝਾ ਹੀਰ, ਆਸ਼ਕ ਮਾਸ਼ੂਕ ਮੰਗਣ ਸ਼ਰਨਾਈਆ। ਇਨ੍ਹਾਂ ਦੀ ਕਿਸੇ ਦੇ ਹੱਥ ਨਹੀਂ ਤਕਦੀਰ, ਨੱਥ ਨਾ ਕਿਸੇ ਫੜਾਈਆ। ਝੁੱਗੀ ਕਹੇ ਝੁੱਗੀ ਵਾਲੇ ਨੇ ਚਾੜ੍ਹਨੇ ਚੋਟੀ ਅਖ਼ੀਰ, ਜਿਹੜੀ ਜੁਗੀਂ ਧਾਰ ਹੱਥ ਕਿਸੇ ਨਾ ਆਈਆ। ਵੀਰਾ ਨਾ ਹੋ ਦਿਲਗੀਰ, ਭੈਣ ਹੋ ਕੇ ਤੈਨੂੰ ਆਖਿਆ ਭਾਈਆ। ਏਨ੍ਹਾਂ ਦੇ ਅੱਗੇ ਆ ਕੇ ਕੱਢ ਲਕੀਰ, ਬਿਨ ਨੱਕ ਦੇ ਨੱਕ ਘਸਾਈਆ। ਇਹ ਓਸ ਪ੍ਰਭੂ ਦੇ ਫ਼ਕੀਰ, ਜੋ ਬਿਨਾਂ ਫ਼ਿਕਰਿਆਂ ਤੋਂ ਪਾਰ ਲੰਘਾਈਆ। ਇਹ ਸਚਖੰਡ ਦੇ ਅਮੀਰ, ਦੌਲਤ ਦੇ ਧਨੀ ਦਿੱਤੇ ਬਣਾਈਆ। ਐਥੇ ਕਿੰਨੀ ਦਿਸੇ ਭੀੜ, ਅੱਗੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਪਾਈਆ। ਝੁੱਗੀ ਕਹੇ ਮੈਨੂੰ ਬਣਾਇਆ ਲੱਛੂ, ਲਛਮਣ ਸਿੰਘ ਅਖਵਾਈਆ। ਮੈਂ ਕੁਛ ਪ੍ਰਭ ਦਾ ਹਾਲ ਦੱਸੂੰ, ਦੱਸਣ ਲਈ ਮੰਗ ਮੰਗਾਈਆ। ਜਨ ਭਗਤੋ ਏਸ ਨੇ ਤੁਹਾਡੇ ਤਾਰਨੇ ਪਸ਼ੂ, ਜਿਨ੍ਹਾਂ ਦਾ ਦੁੱਧ ਦੋਹ ਕੇ ਹਲਟ ਹਲ ਜੋਹ ਕੇ ਪਕਵਾਨ ਰਹੇ ਬਣਾਈਆ। ਇਹ ਲੇਖਾ ਲਿਖ ਕੇ ਗਿਆ ਯਸੂ, ਮਸੀਹ ਵਸੀਅ ਕਰ ਕੇ ਸਮਝਾਈਆ। ਕੁਛ ਆਸਾ ਰੱਖੀ ਕੱਛੂ, ਜਿਸ ਵੇਲੇ ਮਿੰਦਰਾ ਪਿਠ ਟਿਕਾਈਆ। ਕਲਜੁਗ ਅੰਤ ਕਰਮ ਧਰਮ ਸ਼ਰਮ ਜਗਤ ਨੱਠੂ, ਕੂੜੀ ਕਿਰਿਆ ਵੱਜੇ ਵਧਾਈਆ। ਪੁਰਖ ਅਕਾਲ ਦੀਨ ਦਿਆਲ ਜਗਤ ਵਾਸਨਾ ਜੜ੍ਹ ਪੱਟੂ, ਪਟਨੇ ਵਾਲਾ ਨਾਲ ਮਿਲਾਈਆ। ਗੁਰਮੁਖ ਭਗਤ ਕਿਸੇ ਦੇ ਭਾੜੇ ਦਾ ਰਹਿਣ ਨਾ ਦੇਵੇ ਟੱਟੂ, ਓਨ੍ਹਾਂ ਦਾ ਭਾਰ ਆਪਣੇ ਕੰਧ ਟਿਕਾਈਆ। ਸਵਾਂਗੀ ਬਣੂ ਅਗੰਮਾ ਨੱਟੂ, ਨਟੂਆ ਹੋ ਕੇ ਖੇਲ ਖਿਲਾਈਆ। ਸੰਤ ਸੁਹੇਲੇ ਦਰਗਾਹ ਸਾਚੀ ਸੱਟੂ, ਸੱਟਾਂ ਸਹੇ ਜਗਤ ਲੋਕਾਈਆ। ਆਪਣੀ ਕਰਨੀ ਤੋਂ ਕਦੇ ਨਾ ਹਟੂ, ਹਰਿ ਕਰਤਾ ਬੇਪਰਵਾਹੀਆ। ਹਰਿਜਨ ਵਿਰਲਾ ਲਾਹਾ ਖੱਟੂ, ਜਿਸ ਖਟਕਾ ਦਿਤਾ ਚੁਕਾਈਆ। ਝੁੱਗੀ ਕਹੇ ਜਿਸ ਵੇਲੇ ਮੇਰੇ ਵਿਚ ਬਹਿ ਕੇ ਗੁਰਮੁਖਾਂ ਕਹੂ ਬੱਚੂ, ਤੁਹਾਨੂੰ ਬੱਚੇ ਲਿਆ ਬਣਾਈਆ। ਫੇਰ ਮੈਂ ਖ਼ੁਸ਼ੀਆਂ ਨਾਲ ਨੱਚੂੰ, ਟੱਪੂੰ ਕੁੱਦੂੰ ਚਾਈਂ ਚਾਈਂਆ। ਬਿਨਾਂ ਹੱਸਿਆਂ ਤੋਂ ਹੱਸੂੰ, ਹਸਤੀ ਵੇਖ ਬੇਪਰਵਾਹੀਆ। ਲਹਿਣਾ ਦੇਣਾ ਪੂਰ ਕਰਾਉਂ ਲੱਛੂ, ਲੱਛਾ ਮੌਲੀ ਦਏ ਗਵਾਹੀਆ। ਝੁੱਗੀ ਕਹੇ ਜਨ ਭਗਤੋ ਤੁਹਾਡੇ ਨਾਲ ਮਿਲ ਕੇ ਸਦਾ ਵਸੂੰ, ਘਰ ਧੁਰ ਦੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਿਰਦੇ ਸਭ ਦੇ ਨਾਮ ਅਣਿਆਲੇ ਤੀਰ ਨਾਲ ਫੱਟੂ, ਫੱਟੜ ਘਾਇਲ ਆਪੇ ਲਏ ਬਚਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਮੇਜ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਝੁੱਗੀ ਕਹੇ ਗੁਰਮੁਖੋ ਵਸਾਓ ਆਪਣਾ ਝੁੱਗਾ, ਉਜੜਿਆ ਰਹਿਣ ਕੋਇ ਨਾ ਪਾਈਆ। ਸਭ ਦਾ ਮਾਲਕ ਹੋਇਆ ਉਘਾ, ਉਂਗਲੀ ਇਸ਼ਾਰੇ ਨਾਲ ਨਾ ਕੋਇ ਸਮਝਾਈਆ। ਤੁਹਾਡੇ ਜੀਵਣ ਦਾ ਸਮਝਾਏ ਮੁੱਦਾ, ਮੁੱਦਤ ਤੋਂ ਵਿਛੜੇ ਲਏ ਮਿਲਾਈਆ। ਏਸੇ ਆਸ ਨੂੰ ਰੱਖ ਕੇ ਗਿਆ ਬੁੱਧਾ, ਧਿਆਨ ਨਾਲ ਧਿਆਨ ਜਣਾਈਆ। ਕੁਛ ਆਸਾ ਰੱਖੇ ਗੋਬਿੰਦ ਵਾਲਾ ਕੁੱਜਾ, ਪੜਦਿਆਂ ਵਿਚੋਂ ਪੜਦਾ ਫੋਲ ਫੋਲਾਈਆ। ਥੋੜ੍ਹੀ ਜਿਹੀ ਮਿੰਨਤ ਕਰ ਕੇ ਗਿਆ ਬਾਬਾ ਬੁੱਢਾ, ਤਿਲਕ ਦੇਣ ਵਾਲਾ ਤਿਲ ਨਜ਼ਰ ਉਠਾਈਆ। ਜਿਸ ਨੇ ਭਾਗ ਲਗਾਉਣਾ ਬਸੁੱਧਾ, ਸਰ ਸੁਧਾ ਸਾਹਿਬ ਸੁਲਤਾਨ ਬੇਪਰਵਾਹੀਆ। ਉਸ ਦਾ ਭੇਵ ਰਹਿਣਾ ਗੁੱਝਾ, ਬਿਨ ਭਗਤਾਂ ਸਮਝ ਨਾ ਕੋਇ ਸਮਝਾਈਆ। ਸਰਗੁਣ ਤੋਂ ਨਿਰਗੁਣ ਰੂਪ ਧਾਰਨਾ ਦੂਜਾ, ਦੂਜੇ ਤੋਂ ਬਣ ਜਾਏ ਤੀਜਾ ਤੀਜੇ ਦਾ ਗਿੱਝਾ, ਭਗਤ ਸਾਰੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ
ਝੁੱਗੀ ਕਹੇ ਜਨ ਭਗਤੋ ਵੇਖੋ ਮੇਰੇ ਕੱਖ, ਆਪਣੀ ਕੀਮਤ ਨਾ ਕੋਇ ਰਖਾਈਆ। ਮੈਥੋਂ ਨਹੀਂ ਵੱਖ, ਗ਼ਰੀਬਾਂ ਦਾ ਗ਼ਰੀਬ ਮੇਰੇ ਅੰਦਰ ਡੇਰਾ ਲਾਈਆ। ਇਕ ਦੇ ਹੋਵੋ ਵੱਸ, ਦੂਜੇ ਦੀ ਆਸ ਮਿਟਾਈਆ। ਦਰਸ਼ਨ ਪਾਓ ਹੱਸ, ਹਸਤੀ ਬੇਪਰਵਾਹੀਆ। ਏਥੇ ਨਹੀਂ ਬੱਸ, ਅੱਗੇ ਹੋਏ ਸਹਾਈਆ। ਅੱਗੇ ਨਾ ਜਾਵੇ ਨੱਠ, ਸਚ ਦਵਾਰ ਟਿਕਾਈਆ। ਸਚ ਦਵਾਰ ਨਾ ਪਾਵੇ ਵੱਟ, ਇਕੋ ਜਿਹੀ ਦਏ ਵਡਿਆਈਆ। ਮਾਨਸ ਜਨਮ ਦਾ ਲਾਹਾ ਜਾਓ ਖੱਟ, ਢਹਿ ਕੇ ਇਕੋ ਵਾਰ ਸ਼ਰਨਾਈਆ। ਜਨਮ ਮਰਨ ਤੋਂ ਜਾਓ ਬਚ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਸਮਰਥ, ਸਮਿਆਂ ਦਾ ਮਾਲਕ ਨਜ਼ਰੀ ਆਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਆਤਮਾ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਝੁੱਗੀ ਕਹੇ ਮੈਨੂੰ ਪਿਛੋਂ ਇਸ਼ਾਰਾ ਦੇਂਦਾ ਚੰਦ, ਅੱਖਾਂ ਰਿਹਾ ਹਿਲਾਈਆ। ਕੁਛ ਮੈਨੂੰ ਸੁਣਾ ਛੰਦ, ਜੋ ਪ੍ਰਭ ਭਗਤਾਂ ਕਰੇ ਪੜ੍ਹਾਈਆ। ਮੈਂ ਕਿਹਾ ਦੂਰ ਦੁਰਾਡਾ ਨਾ ਪਾ ਡੰਡ, ਬਿਨ ਚਰਨਾਂ ਤੋਂ ਮਿਲੇ ਨਾ ਕਿਸੇ ਵਡਿਆਈਆ। ਉਹ ਰੋ ਕੇ ਕਹੇ ਮੈਨੂੰ ਹੁਕਮੇ ਵਿਚ ਦਿਤਾ ਟੰਗ, ਬੱਧਾ ਨਾ ਕੋਇ ਛੁਡਾਈਆ। ਮੈਂ ਸਦ ਮੰਗਾਂ ਰਿਹਾ ਮੰਗ, ਦਰਸ਼ਨ ਦੇ ਪ੍ਰਭ ਗੋਸਾਂਈਆ। ਝੁੱਗੀ ਕਹੇ ਮੈਂ ਏਸੇ ਕਰ ਕੇ ਆਪਣੇ ਅੰਦਰ ਕੀਤਾ ਬੰਦ,
❋
❋
ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਸਭ ਵੱਲ ਕਰ ਕੇ ਕੰਡ, ਬ੍ਰਹਿਮੰਡ ਰਿਹਾ ਭੁਲਾਈਆ। ਥੋੜ੍ਹਿਆਂ ਪਾ ਕੇ ਠੰਡ, ਬਹੁਤਿਆਂ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਪੂਰੋ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਚੰਦ ਕਹੇ ਕਿਉਂ ਬੈਠਾ ਛੁਪ, ਛੱਪਰੀ ਅੰਦਰ ਡੇਰਾ ਲਾਈਆ। ਕੀਤਾ ਅੰਧੇਰਾ ਘੁਪ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਝੁੱਗੀ ਕਹੇ ਬਸ ਵੇ ਵੀਰਾ ਚੁਪ, ਐਂਵੇਂ ਦਏਂ ਦੁਹਾਈਆ। ਸਿਰਫ਼ ਤਾਰਨ ਆਇਆ ਭਗਤ ਆਪਣੇ ਪੁੱਤ, ਆਪਣੀ ਗੋਦ ਉਠਾਈਆ। ਸਭ ਤੋਂ ਬੈਠਾ ਲੁਕ, ਅੱਖਾਂ ਵਾਲਿਆਂ ਤੋਂ ਅੱਖ ਲਈ ਬਦਲਾਈਆ। ਚੰਦ ਕਿਹਾ ਇਹ ਮੈਨੂੰ ਵੱਡਾ ਦੁੱਖ, ਬਿਨਾ ਵੇਖਿਆਂ ਦਿਆਂ ਦੁਹਾਈਆ। ਝੁੱਗੀ ਕਹੇ ਪਹਿਲੋਂ ਗਿਰਧਾਰੇ ਗੋਤਮ ਕੋਲੋਂ ਪੁਛ, ਜਿਸ ਨਾਲ ਧਰੋਹ ਲਿਆ ਕਮਾਈਆ। ਰਿਖੀ ਕਹੇ ਭਗਤਾਂ ਵਿਚੋਂ ਬਾਹਰ ਕੱਢੋ ਕੁੱਟ, ਜੋ ਨੇਤਰ ਅੱਖ ਲਏ ਬਦਲਾਈਆ। ਭਗਤਾਂ ਵਿਚ ਭਗਤ ਮਿਲ ਕੇ ਭਗਤਾਂ ਦੀ ਮੰਗਣ ਸੁੱਖ, ਭਗਤਾਂ ਦਾ ਭਗਤ ਵੈਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਵੇਖ ਵਖਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਮਾਹਲ ਗੈਹਲੇ ਜ਼ਿਲਾ ਜਲੰਧਰ
ਝੁੱਗੀ ਕਹੇ ਪ੍ਰਭ ਦੱਸੀਂ ਧਾਰ ਚੰਗੇਰੀ, ਮੰਦਿਉਂ ਚੰਗੇ ਦੇਣਾ ਬਣਾਈਆ। ਵੇਖੀਂ ਕਿਤੇ ਕੱਪੜੇ ਰੰਗਾਵੀਂ ਨਾ ਨਾਲ ਗੇਰੀ, ਗਰਦਸ਼ ਵਿਚ ਭਵਾਈਆ। ਤੇਰੀ ਮਿਹਰ ਨਜ਼ਰ ਇਕ ਬਥੇਰੀ, ਹੋਰ ਆਸ ਨਾ ਕੋਇ ਰਖਾਈਆ। ਜੇ ਆਤਮਾ ਬਣਾ ਲਏਂ ਆਪਣੀ ਚੇਰੀ, ਚਿਰੀ ਵਿਛੁੰਨੀ ਨਾਲ ਮਿਲਾਈਆ। ਆਪੇ ਚੜ੍ਹ ਜਾਏ ਤੇਰੀ ਬੇੜੀ, ਬੇੜਾ ਅੱਗੇ ਨਾ ਕੋਇ ਰੁੜ੍ਹਾਈਆ। ਸਾਹਿਬ ਸਤਿਗੁਰ ਹੁਣ ਨਾ ਲਾਈਂ ਡੇਰੀ, ਡੇਰਿਆਂ ਵਿਚ ਰਹਿ ਕੇ ਕਈ ਜਨਮ ਦਿਤੇ ਲੰਘਾਈਆ। ਸਜ਼ਾ ਭੋਗੀ ਬਥੇਰੀ, ਹੁੰਦੀ ਰਹੀ ਜੁਦਾਈਆ। ਜਿਨ੍ਹਾਂ ਪਿਛੇ ਮਾਰੀ ਫੇਰੀ, ਫਿਰ ਕੇ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਊਧੀ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਝੁੱਗੀ ਕਹੇ ਜਨ ਭਗਤੋ ਤੁਹਾਡਾ ਇਹ ਵਿਹਾਰ, ਮੈਂ ਨਿਮਾਣੀ ਸੇਵ ਕਮਾਈਆ। ਸਾਂਝਾ ਇਹ ਯਾਰ, ਯਰਾਨੇ ਧੁਰ ਦੇ ਤੋੜ ਨਿਭਾਈਆ। ਕਲਕੀ ਇਹ ਅਵਤਾਰ, ਕਲਾ ਰਿਹਾ ਭਵਾਈਆ। ਰਸੂਲਾਂ ਦਾ ਸਿਕਦਾਰ, ਅਮਾਮ ਨੂਰ ਖ਼ੁਦਾਈਆ। ਇਹਦੇ ਹੁਕਮ ਦਾ ਕਰੋ ਇੰਤਜਾਰ, ਹੁਕਮੇ ਅੰਦਰ ਹੁਕਮ ਬਦਲਾਈਆ। ਚਰਨ ਧੂੜੀ ਮੰਗੋ ਛਾਰ, ਸ਼ਹਿਨਸ਼ਾਹ ਸ਼ਾਹ ਦਏ ਬਣਾਈਆ। ਜਗਤ ਭੁੱਖ ਨਾ ਵੇਖੋ ਕੰਗਾਲ, ਜੋਤ ਜਮਾਲ ਕਰੇ
❋
❋
ਰੁਸ਼ਨਾਈਆ। ਝੁੱਗੀ ਨਹੀਂ ਭਗਤਾਂ ਦੀ ਧਰਮਸਾਲ, ਦੀਨ ਦਿਆਲ ਡੇਰਾ ਲਾਈਆ। ਜੁਗ ਜਨਮ ਦੇ ਤੁਹਾਡੇ ਵੇਖ ਕੇ ਹਾਲ, ਹੁਣ ਦੀ ਹਾਲਤ ਦਏ ਬਦਲਾਈਆ। ਮਿਹਰਵਾਨ ਹੋ ਕੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਾਰੇ ਇਕੋ ਵਾਰ ਬੋਲੋ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’, ਜੈ ਜੈਕਾਰ ਦੋ ਜਹਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰੀ ਖੇਲ ਅਪਾਰੀ ਕਿਰਪਾਲ ਦਿਆਲ ਹੋ ਕੇ ਆਪਣੀ ਆਪ ਵਖਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਗਿਰਦਾਵਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜਲੰਧਰ
ਝੁੱਗੀ ਕਹੇ ਮੈਨੂੰ ਬਣਾਉਣਾ ਆਸਾਨ, ਕੀਮਤ ਜਗਤ ਨਾ ਕੋਇ ਲਗਾਈਆ। ਮੇਰੇ ਉਤੇ ਆਪ ਮਿਹਰਵਾਨ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤਾਂ ਪਿਛੇ ਬਣੇ ਮਹਿੰਮਾਨ, ਨਿਰਗੁਣ ਹੋ ਕੇ ਵੇਸ ਵਟਾਈਆ। ਸਚ ਪ੍ਰੀਤੀ ਦੇਵੇ ਦਾਨ, ਬਖ਼ਸ਼ਿਸ਼ ਆਪ ਕਰਾਈਆ। ਜਗਤ ਦੇਵੇ ਵਡਿਆਈ ਮਾਣ, ਨਾਤਾ ਮੋਹ ਤੁੜਾਈਆ। ਗੁਰਮੁਖਾਂ ਕਰਾਏ ਪਹਿਚਾਨ, ਹਰਿਜਨ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਹੱਥ ਰੱਖੇ ਵਡਿਆਈਆ। ਝੁੱਗੀ ਕਹੇ ਮੇਰੇ ਉਤੇ ਲੱਗੇ ਕੋਈ ਨਾ ਦੰਮ, ਦਮੜਿਆਂ ਲੋੜ ਰਹੇ ਨਾ ਰਾਈਆ। ਮੈਂ ਸੇਵਾ ਵਿਚ ਪੂਰਾ ਕਰਾਂ ਕੰਮ, ਨਿਕੰਮੀ ਹੋ ਨਾ ਝਟ ਲੰਘਾਈਆ। ਰਾਜ ਰਾਜਾਨਾਂ ਘਰੋਂ ਦੇ ਕੇ ਡੰਨ, ਤਖ਼ਤਾਂ ਉਤੋਂ ਲਾਹੀਆ। ਅਗੰਮੀ ਆਵਾਜ਼ ਸੁਣਾ ਕੇ ਕੰਨ, ਚੋਟੀਆਂ ਦੇਵਾਂ ਮੁਨਾਈਆ। ਛੱਡਣ ਦੌਲਤ ਧਨ, ਵੈਰਾਗੀ ਰੂਪ ਬਦਲਾਈਆ। ਅੰਦਰੋਂ ਫੇਰ ਕੇ ਮਨ, ਮਨਸਾ ਦਿਆਂ ਭਵਾਈਆ। ਅਗਨੀ ਲਾ ਕੇ ਤਨ, ਤਤ ਤੰਦੂਰ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਝੁੱਗੀ ਕਹੇ ਰਾਜ ਰਾਜਾਨਾਂ ਛੁਡਾ ਘਰ ਬਾਹਰ, ਫ਼ਕੀਰ ਦਿਆਂ ਬਣਾਈਆ। ਤਜਾਉਣ ਮਹੱਲ ਅਟਲ ਮਨਾਰ, ਸੁੱਖ ਆਸਣ ਡੇਰਾ ਢਾਹੀਆ। ਆਵਣ ਵਿਚ ਉਜਾੜ, ਜੰਗਲ ਡੇਰੇ ਲਾਈਆ। ਮੈਂ ਓਨ੍ਹਾਂ ਕਰਾਂ ਪਿਆਰ, ਛੱਪਰ ਹੋ ਕੇ ਸੀਸ ਸੁਹਾਈਆ। ਮੇਲ ਦੇਵਾਂ ਨਿਰੰਕਾਰ, ਜੋ ਮੇਰੇ ਅੰਦਰ ਵੜ ਕੇ ਧਿਆਨ ਲਗਾਈਆ। ਰਸਾਂ ਤੋਂ ਕਰ ਕੇ ਬਾਹਰ, ਰਸੀਏ ਨਾਲ ਜੁੜਾਈਆ। ਕੱਖਾਂ ਦਾ ਮਹੱਲ ਉਸਾਰ, ਲੱਖਾਂ ਦੇ ਮਾਲਕ ਆਪਣੇ ਵਿਚ ਛੁਪਾਈਆ। ਦੱਸਾਂ ਸਚ ਵਿਹਾਰ, ਨਿਰਮਾਣਤਾ ਨਾਲ ਵਡਿਆਈਆ। ਇਕੋ ਲੱਭੇ ਪਰਵਰਦਿਗਾਰ, ਸਾਂਝਾ ਯਾਰ ਨੂਰ ਖ਼ੁਦਾਈਆ। ਜਿਸ ਦੇ ਮਿਲਿਆਂ ਉਤਰੋ ਪਾਰ, ਜਗਤ ਸ਼ੌਹ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤਾ ਆਦਿ ਜੁਗਾਦੀ ਇਕੋ ਵਰ, ਵਾਰਤਾ ਆਪਣੀ ਰਹੀ ਸੁਣਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਬਿਲਗਾ ਜ਼ਿਲਾ ਜਲੰਧਰ
ਝੁੱਗੀ ਕਹੇ ਜੋ ਜਗਤ ਤਿਆਗੀ ਬਣ ਕੇ ਆਉਂਦੇ ਜੂਹ, ਪਰਭਾਸਾਂ ਵਿਚ ਡੇਰਾ ਲਾਈਆ। ਓਨ੍ਹਾਂ ਨੂੰ ਸੱਚੀ ਦੇਵਾਂ ਸੂਹ, ਸਹਿਜ ਨਾਲ ਸਮਝਾਈਆ।
❋
❋
ਜੇ ਪਵਿਤ੍ਰ ਕਰਨਾ ਰੂਹ, ਪਾਪਾਂ ਪੰਧ ਮੁਕਾਈਆ। ਪੁਰਖ ਅਕਾਲ ਇਕੋ ਮੰਨੋ ਸੱਚਾ ਸਤਿਗੁਰੂ, ਗੁਰਦੇਵ ਸਵਾਮੀ ਬੇਪਰਵਾਹੀਆ। ਜਿਸ ਦੀ ਧਾਰ ਆਪਣੀ ਧਾਰ ਵਿਚੋਂ ਹੁੰਦੀ ਸ਼ੁਰੂ, ਸ਼ਰਅ ਸਮਝੇ ਕੋਇ ਨਾ ਰਾਈਆ। ਜਿਸ ਨੇ ਤਾਰੇ ਪ੍ਰਹਿਲਾਦ ਧਰੂ, ਧਰੋਹ ਭਗਤਾਂ ਨਾਲ ਨਾ ਕਦੇ ਕਮਾਈਆ। ਉਹਦੇ ਦਵਾਰੇ ਗਿਆ ਕੋਈ ਨਾ ਮੁੜੂ, ਸਚਖੰਡ ਦੇਵੇ ਮਾਣ ਵਡਿਆਈਆ। ਮੰਤਰ ਇਕੋ ਧੁਰ ਦਾ ਫੁਰੂ, ਫ਼ੁਰਨਾ ਅਵਰ ਰਹਿਣ ਨਾ ਪਾਈਆ। ਚੁਰਾਸੀ ਵਿਚ ਜੰਮ ਫੇਰ ਨਾ ਮਰੂ, ਮਰ ਜੀਵਤ ਰੂਪ ਵਟਾਈਆ। ਪੁਰਖ ਅਕਾਲ ਦੇ ਚਰਨ ਫੜੂ, ਧੂੜੀ ਟਿੱਕਾ ਮਸਤਕ ਛੁਹਾਈਆ। ਸਾਚੀ ਮੰਜ਼ਲ ਅਗੰਮੀ ਚੜੂ, ਜਿਥੇ ਅੱਗੇ ਹੋ ਨਾ ਕੋਇ ਅਟਕਾਈਆ। ਕੰਤ ਕੰਤੂਹਲ ਇਕੋ ਵਰੂ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਹਰੀ ਦਵਾਰੇ ਸਦਾ ਤਰੂ, ਤਾਰਨਹਾਰਾ ਪਾਰ ਕਰਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਰੁੜਕਾ ਕਲਾਂ
ਝੁੱਗੀ ਕਹੇ ਜੋ ਸ਼ਾਹ ਸੁਲਤਾਨ ਮੇਰੇ ਅੰਦਰ ਆ ਕੇ ਵਸਦੇ, ਵਸਲ ਕਰਾਵਾਂ ਧੁਰਦਰਗਾਹੀਆ। ਨਜ਼ਾਕਤ ਵਿਚ ਹੱਸਦੇ, ਫ਼ਰਾਖ਼ਤ ਵਿਚ ਵਡਿਆਈਆ। ਲਿਆਕਤ ਵਿਚ ਨੱਸਦੇ, ਭੱਜਣ ਵਾਹੋ ਦਾਹੀਆ। ਲਹਿਣੇ ਦੇਣੇ ਲੈਣ ਜਗਤ ਹਕ ਦੇ, ਖ਼ਾਲੀ ਝੋਲੀ ਦਿਆਂ ਭਰਾਈਆ। ਤੂ ਹੀ ਤੂ ਹੀ ਰਾਗ ਜਪਦੇ, ਮਨ ਦਾ ਮਣਕਾ ਬਿਨ ਮਾਲਾ ਲੈਣ ਭਵਾਈਆ। ਲੇਖੇ ਮੁੱਕਣ ਕੋਟ ਪੱਪ ਦੇ, ਪਤਤ ਪੁਨੀਤ ਦਿਆਂ ਕਰਾਈਆ। ਸੰਤ ਸੁਹੇਲੇ ਕਦੇ ਨਾ ਅੱਕਦੇ, ਥਕਾਵਟ ਰੂਪ ਨਾ ਕੋਇ ਵਖਾਈਆ। ਮਾਰਗ ਦੱਸਾਂ ਸਚ ਦੇ, ਕੂੜ ਕੁੜਿਆਰੇ ਪੰਧ ਮੁਕਾਈਆ। ਢੋਲੇ ਸੁਣਾਵਾਂ ਅਗੰਮੀ ਜੱਸ ਦੇ, ਵੇਦ ਪੁਰਾਨਾਂ ਤੋਂ ਪਰੇ ਕਰਾਂ ਪੜ੍ਹਾਈਆ। ਇਸ਼ਾਰੇ ਦੇਵਾਂ ਅਗੰਮੀ ਅੱਖ ਦੇ, ਨਿਜ ਨੇਤਰ ਲੋਚਣ ਨੈਣ ਖੁਲ੍ਹਾਈਆ। ਪਿਆਰ ਬਖ਼ਸ਼ਾਂ ਪੁਰਖ ਸਮਰਥ ਦੇ, ਪੁਰਖ ਅਕਾਲ ਦਿਆਂ ਮਿਲਾਈਆ। ਸਚ ਘਰਾਨੇ ਵੇਖਾਂ ਵਸਦੇ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਖਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਝੁੱਗੀ ਕਹੇ ਜਿਸ ਮੇਰੇ ਅੰਦਰ ਲਾਇਆ ਡੇਰਾ, ਡੇਰਾ ਕੂੜਾ ਗਏ ਢਾਹੀਆ। ਵਸਿਆ ਕਾਇਆ ਖੇੜਾ, ਖਿੜਕੀ ਬੰਦ ਖੁਲ੍ਹਾਈਆ। ਚੁੱਕਿਆ ਅੰਧ ਅੰਧੇਰਾ, ਪਰਕਾਸ਼ ਜੋਤ ਰੁਸ਼ਨਾਈਆ। ਸੁਝਿਆ ਤੇਰਾ ਮੇਰਾ, ਮੇਰਾ ਤੇਰਾ ਭੇਵ ਖੁਲ੍ਹਾਈਆ। ਡੁੱਬਿਆਂ ਬੰਨ੍ਹਿਆ ਬੇੜਾ, ਨੌਕਾ ਨਾਮ ਚੜ੍ਹਾਈਆ। ਖੁਲ੍ਹਾ ਕੀਤਾ ਵਿਹੜਾ, ਕਾਇਆ ਕੂੜੀ ਕਿਰਿਆ ਬਾਹਰ ਕਢਾਈਆ। ਸਤਿਗੁਰ ਚਰਨ ਵਖਾਇਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਕੁੱਲੀ ਕਹੇ ਜੋ ਮੇਰੇ ਅੰਦਰ ਵੜਦਾ, ਆਪਣਾ ਮਾਣ ਮਿਟਾਈਆ। ਮੰਜ਼ਲ ਹਕ਼ੀਕ਼ੀ ਚੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਦਰਸ ਅਗੰਮੀ ਕਰਦਾ, ਨੂਰੀ ਜੋਤ ਜੋਤ ਰੁਸ਼ਨਾਈਆ। ਸਰਨ ਚਰਨ ਕਵਲ ਪੜਦਾ, ਮਾਣ ਮੋਹ ਤਜਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਪੜ੍ਹਦਾ, ਸੋ ਪੁਰਖ ਨਿਰੰਜਣ ਰਿਹਾ ਸਮਝਾਈਆ। ਜਗਤ ਜਹਾਨ ਦੁਤਰ ਪਾਰ ਕਰਦਾ, ਦੁਤੀਆ ਭਾਓ ਨਾ ਕੋਇ ਵਖਾਈਆ। ਇਕੋ ਰੂਪ ਵੇਖੇ ਹਰਿ ਦਾ, ਹਰੀ ਹਰ ਹਿਰਦੇ ਅੰਦਰ ਨਜ਼ਰੀ ਆਈਆ। ਅਗਲਾ ਮਾਰਗ ਮਿਲੇ ਧੁਰ ਦੇ ਘਰ ਦਾ, ਗ੍ਰਹਿ ਮੰਦਰ ਪੜਦਾ ਦਏ ਉਠਾਈਆ। ਜਿਥੇ ਦੀਪਕ ਜੋਤ ਅਗੰਮੀ ਬਲਦਾ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਝੁੱਗੀ ਕਹੇ ਮੇਰਾ ਮਿਤਰ ਓਸ ਦਵਾਰੇ ਫਬਦਾ, ਬਹਿ ਕੇ ਸੋਹਣਾ ਆਸਣ ਲਾਈਆ। ਜਿਥੇ ਜਗਤ ਵਿਕਾਰ ਨਹੀਂ ਕੋਈ ਦੱਬਦਾ, ਭੈ ਦੇਵੇ ਨਾ ਕੋਇ ਲੋਕਾਈਆ। ਪਿਆਲਾ ਨਜ਼ਰ ਨਾ ਆਵੇ ਕੋਈ ਮਦਿ ਦਾ, ਅੰਮ੍ਰਿਤ ਅਮਰ ਰਸ ਪਿਆਈਆ। ਅੰਤ ਕੰਤ ਭਗਵੰਤ ਸੰਤ ਬੇਅੰਤ ਪੁਰਖ ਅਕਾਲ ਦੀਨ ਦਿਆਲ ਆਪਣੇ ਘਰ ਸੱਦ ਦਾ, ਸਦਕੇ ਵਾਰੀ ਹਉਂ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜਦੇ ਵਾਲਾ ਲੋਕ ਵਿਹਾਰ ਜਗ ਦਾ, ਭਗਤ ਸੁਹੇਲੇ ਕੋਟਾਂ ਵਿਚੋਂ ਲੱਭਦਾ, ਸਬਬ ਆਪਣਾ ਨਾਮ ਰਖਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਬੀਬੀ ਨਛੱਤਰ ਕੌਰ ਦੇ ਗ੍ਰਹਿ ਗੋਰਾਇਆ ਜ਼ਿਲਾ ਜਲੰਧਰ
ਝੁੱਗੀ ਕਹੇ ਗੁਰਮੁਖੋ ਤੁਹਾਡੀ ਝੁੱਗੀ ਕਾਇਆ ਮਾਟੀ ਚੰਮ, ਹੱਡ ਮਾਸ ਨਾੜੀ ਮਿਲ ਕੇ ਦਿਤੀ ਸੁਹਾਈਆ। ਤੁਹਾਡੇ ਅੰਤਰ ਪਵਣ ਸਵਾਸੀ ਦਮ, ਅੱਠੇ ਪਹਿਰ ਸਾਹ ਚਲਾਈਆ। ਭੱਜਣ ਨੱਠਣ ਵਾਲਾ ਮਨ, ਬੁੱਧੀ ਸੋਚਣ ਵਾਲੀ ਨਜ਼ਰੀ ਆਈਆ। ਸੁਣਨ ਵਾਸਤੇ ਸਰਵਣ ਕੰਨ, ਅੱਖਾਂ ਨੇਤਰ ਜਗਤ ਤਕਾਈਆ। ਸੁੰਘਣ ਵਾਸਤੇ ਨਾਸਕਾ ਬੇੜਾ ਦਿਤਾ ਬੰਨ੍ਹ, ਖਾਣ ਪੀਣ ਦਾ ਤਰੀਕਾ ਮੁਖ ਦਿਤਾ ਵਖਾਈਆ। ਤੁਸੀਂ ਬਣੋ ਸਾਚੇ ਜਨ, ਭਗਤ ਆਪਣਾ ਨਾਉਂ ਧਰਾਈਆ। ਕੂੜੀ ਕਿਰਿਆ ਭਾਂਡਾ ਦਿਓ ਭੰਨ, ਜੂਠ ਝੂਠ ਪੰਧ ਮੁਕਾਈਆ। ਨਾਮ ਭੰਡਾਰਾ ਤੁਹਾਡੇ ਅੰਦਰ ਧਨ, ਅਨਮੁੱਲਾ ਨਜ਼ਰੀ ਆਈਆ। ਜੋਤੀ ਨੂਰ ਦਿਸੇ ਚੰਨ, ਦਿਵਸ ਰੈਣ ਕਰੇ ਰੁਸ਼ਨਾਈਆ। ਇਕੋ ਪੁਰਖ ਅਕਾਲ ਲਓ ਮੰਨ, ਮਾਣਸ ਹੋ ਕੇ ਆਪਣਾ ਪੰਧ ਮੁਕਾਈਆ। ਫੇਰ ਆਉਣਾ ਪਏ ਨਾ ਕਿਸੇ ਤਨ, ਨਾਤਾ ਤੱਤਾਂ ਵਾਲਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰਾ ਦਏ ਸੁਹਾਈਆ। ਝੁੱਗੀ ਕਹੇ ਜਨ ਭਗਤੋ ਤੁਹਾਡੀ ਕਾਇਆ ਮਾਟੀ ਝੁੱਗੀ ਸੋਹਣੀ ਸਾਫ਼, ਨਹਾਤੀ ਧੋਤੀ ਨਜ਼ਰੀ ਆਈਆ। ਅੰਦਰੋਂ ਵਾਸਨਾ ਕਰੋ ਸਾਫ਼, ਸਫ਼ਾ ਕੂੜ ਦਿਓ ਮਿਟਾਈਆ। ਮਾਇਆ ਮਮਤਾ ਕਰੋ ਸਾਫ਼, ਲੋਭ ਮੋਹ ਵਿਕਾਰ ਤਜਾਈਆ। ਮਨ ਹੰਗਤਾ ਕਰੋ ਸਾਫ਼, ਨਿਵਣ ਸੁ ਅੱਖਰ ਝੋਲੀ ਪਾਈਆ। ਇਕੋ ਕਰੋ ਇਕੇ ਦਾ ਜਾਪ, ਏਕੋ ਨਾਮ ਧਿਆਈਆ। ਇਕੋ ਮੇਟਣਹਾਰਾ ਪਾਪ, ਪਤਤ ਪੁਨੀਤ ਵਖਾਈਆ। ਇਕੋ ਨਿਵਾਰੇ ਰੋਗ ਸੰਤਾਪ, ਦੁਖੜੇ ਦਰਦ ਗਵਾਈਆ। ਇਕੋ ਕਰੇ ਪਾਕ, ਰੂਹ ਬੁਤ ਪਵਿਤ ਵਖਾਈਆ। ਇਕੋ ਖੋਲ੍ਹੇ ਤਾਕ, ਪੜਦਾ ਦਏ ਉਠਾਈਆ।
❋
❋
ਇਕੋ ਬਣੇ ਸਾਕ, ਸੱਜਣ ਸ਼ਹਿਨਸ਼ਾਹੀਆ। ਇਕ ਦੇ ਬਣੋ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਇਕੋ ਮੰਨੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਸਭ ਦਾ ਪਿਤਾ ਮਾਈਆ। ਇਕੋ ਵੇਖੋ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਖੇਲ ਖਿਲਾਈਆ। ਇਕੋ ਨੂਰ ਤੱਕੋ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਇਕੋ ਮੰਦਰ ਕਰੋ ਵਾਸ, ਸਚਖੰਡ ਸਾਚਾ ਦਰਗਾਹ ਸਾਚੀ ਰਿਹਾ ਸੁਹਾਈਆ। ਸ੍ਰੀ ਭਗਵਾਨ ਦੇ ਰਹੋ ਸਾਥ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਓਸੇ ਵਿਚ ਮਿਲਾਓ ਆਪਣੀ ਜਾਤ, ਜਿਸ ਵਿਚੋਂ ਹੋਈ ਜੁਦਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦੀ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸਭ ਦਾ ਲਹਿਣਾ ਦੇਣਾ ਦੇਵੇ ਸਾਖਿਆਤ, ਤਰੀਕਾ ਢੰਗ ਵੱਖਰਾ ਵੱਖਰਾ ਆਪਣੇ ਹੱਥ ਰਖਾਈਆ।