੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਸਿੰਘ ਦੇ ਗ੍ਰਹਿ ਚੀਮੇ ਕਲਾਂ ਜ਼ਿਲਾ ਜਲੰਧਰ
ਬਿਆਸ ਕਹੇ ਪ੍ਰਭ ਬਖ਼ਸ਼ ਅਗੰਮੀ ਸਤਿ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਅਗੰਮ ਅਥਾਹ ਬੇਪਰਵਾਹ ਉਪਜਾ ਬ੍ਰਹਮ ਮਤ, ਭੇਵ ਅਭੇਦਾ ਦੇ ਖੁਲ੍ਹਾਈਆ। ਸਤਿ ਧਰਮ ਜੁੜਾ ਸਾਚਾ ਨਤ, ਨਾਤਾ ਕੂੜ ਕੁੜਿਆਰ ਰਹਿਣ ਨਾ ਪਾਈਆ। ਨਿਰਵੈਰ ਹੋ ਕੇ ਨਿਰਾਕਾਰ ਹੋ ਕੇ ਨਿਰੰਕਾਰ ਹੋ ਕੇ ਖੇਲ ਕਰ ਪੁਰਖ ਸਮਰਥ, ਮਹਿੰਮਾਂ ਅਕਥ ਆਪ ਜਣਾਈਆ। ਤੇਰੀ ਆਤਮ ਪਰਮਾਤਮ ਤੈਥੋਂ ਹੋਈ ਵੱਖ, ਜੁਗ ਜਨਮ ਦੇ ਵਿਛੜੇ ਲੈ ਮਿਲਾਈਆ। ਸਚ ਦਵਾਰਾ ਏਕੰਕਾਰਾ ਖੋਲ੍ਹ ਆਪਣਾ ਹੱਟ, ਸ਼ਬਦ ਭੰਡਾਰਾ ਧੁਰ ਦਰਬਾਰੇ ਦੇ ਵਰਤਾਈਆ। ਨਿਰਗੁਣ ਹੋ ਕੇ ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਆਪਣੀ ਧਾਰ ਨਠ, ਦਿਵਸ ਰੈਣ ਅੱਠੇ ਪਹਿਰ ਧੁਰ ਦੀ ਸੇਵ ਕਮਾਈਆ। ਦੁਰਮਤ ਮੈਲ ਜੋ ਅੱਠ ਸੱਠ ਰਹੀ ਫੈਲ ਸ਼ਬਦ ਸਤਿਗੁਰ ਹੋ ਕੇ ਕਟ, ਕਾਇਆ ਕੁਟੀਆ ਅੰਦਰ ਘਰ ਘਰ ਕਰ ਸਫ਼ਾਈਆ। ਤਨ ਵਜੂਦ ਹਕ ਮਹਿਬੂਬ ਵਖਾ ਸਾਚਾ ਤਟ, ਸਰ ਸਰੋਵਰ ਇਕੋ ਇਕ ਪਰਗਟਾਈਆ। ਮਨ ਵਿਕਾਰ ਹਉਮੇ ਹੰਕਾਰ ਗੜ੍ਹ ਕੂੜ ਕੁੜਿਆਰ ਜਾਏ ਢੱਠ, ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਰੱਖ, ਗੋਬਿੰਦ ਹੋ ਕੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਹੇਲੇ ਇਕ ਇਕੇਲੇ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਓਟ ਇਕ ਤਕਾਈਆ। ਤੇਰੀ ਓਟ ਰੱਖੀ ਅਕਾਲ, ਅਕਲ ਕਲਧਾਰੀ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬੇਵਾ ਰੂਪ ਹੋਵੇ ਖ਼ੁਦਾਈਆ। ਸਾਚਾ ਮਿਲੇ ਨਾ ਕਿਸੇ ਜਲਾਲ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਬਿਨ ਤੇਰੀ ਕਿਰਪਾ ਲੇਖੇ ਲੱਗੇ ਕਿਸੇ ਨਾ ਘਾਲ, ਕੀਤੀ ਘਾਲ ਥਾਏਂ ਕੋਇ ਨਾ ਪਾਈਆ। ਦੁਨੀਆ ਅੰਦਰ ਦੁਨੀਦਾਰ ਹੋਏ ਕੰਗਾਲ, ਨਾਮ ਵਣਜਾਰਾ ਸਾਚਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀਆਂ ਦਰਦ ਵੇਖ ਆਣ, ਛੁਰੀ ਕਰਦ ਸ਼ਰਅ ਬਣੀ ਕਸਾਈਆ। ਸ਼ਰਅ ਕਹੇ ਮੇਰਾ ਕਲਜੁਗ ਅੰਤ ਫ਼ਤੂਰ, ਫ਼ਤਵਾ ਸਭ ਉਤੇ ਦਿਤਾ ਲਾਈਆ।
❋
❋
ਘਰ ਘਰ ਬਣਾ ਕੇ ਗੜ੍ਹ ਗ਼ਰੂਰ, ਹੰਕਾਰ ਦਿਤਾ ਪਰਗਟਾਈਆ। ਨਾਤਾ ਜੋੜ ਕੇ ਕੁੜਿਆਰ ਕੂੜ, ਕੁਟੰਬ ਮੂੜ੍ਹ ਦਿਤਾ ਵਖਾਈਆ। ਕਿਸੇ ਦੇ ਅੰਤਰ ਨਿਰੰਤਰ ਉਪਜੇ ਨਾ ਨਾਮ ਤੂਰ, ਤੁਰੀਆ ਦੀ ਮੰਜ਼ਲ ਹਕ ਨਾ ਕੋਇ ਵਖਾਈਆ। ਸਮਰਥ ਪੁਰਖ ਤੋਂ ਸਾਰੇ ਹੋਏ ਦੂਰ, ਕਰਵਟ ਸਕੇ ਨਾ ਕੋਇ ਬਦਲਾਈਆ। ਸਾਹਿਬ ਸਤਿਗੁਰ ਦੇਵੇ ਨਾ ਕਿਸੇ ਧੂੜ, ਦੁਰਮਤ ਮੈਲ ਨਾ ਕੋਇ ਧਵਾਈਆ। ਨਿਰਗੁਣ ਧਾਰ ਆਤਮ ਜੋਤੀ ਵੇਖੇ ਕੋਇ ਨਾ ਨੂਰ, ਵਰਨ ਗੋਤੀ ਝਗੜਾ ਪਿਆ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨਿਰਵੈਰ ਨਿਰਾਕਾਰ ਕਿਰਪਾ ਕਰ ਹਾਜ਼ਰ ਹਜ਼ੂਰ, ਹਜ਼ਰਤ ਸਵਾਮੀ ਹੋ ਕੇ ਅੰਤਰਜਾਮੀ ਆਪਣਾ ਪੜਦਾ ਦੇ ਉਠਾਈਆ। ਅੰਤਰਜਾਮੀ ਪੁਰਖ ਬਿਧਾਤੇ, ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਤੋੜ ਨਾਤੇ, ਸਚ ਸੁੱਚ ਮੇਲ ਮਿਲਾਈਆ। ਚੌਥੇ ਜੁਗ ਦੇ ਵੇਖ ਅੰਤਮ ਖਾਤੇ, ਸਦੀ ਬੀਸਵੀਂ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਗਾਥੇ, ਕਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਪਰਗਟ ਹੋ ਪੁਰਖ ਸਮਰਾਥੇ, ਪੜਦਾ ਓਹਲਾ ਦੇ ਚੁਕਾਈਆ। ਤੇਰਾ ਸ਼ਬਦ ਕੋਈ ਨਾ ਵਾਚੇ, ਵਾਚਕ ਗਿਆਨ ਰਿਹਾ ਕੁਰਲਾਈਆ। ਮਾਨਸ ਜਨਮ ਹੋਵੇ ਨਾ ਕਿਸੇ ਰਾਸੇ, ਰਸਤੇ ਚਲ ਕੇ ਤੇਰਾ ਦਰਸ ਕੋਇ ਨਾ ਪਾਈਆ। ਮਿਹਰਵਾਨ ਹੋ ਪੁਰਖ ਅਬਿਨਾਸ਼ੇ, ਅਬਿਨਾਸ਼ੀ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਮੇਟ ਵਾਟੇ, ਵੱਟਾ ਲੱਗਾ ਨਾਮ ਖ਼ੁਦਾਈਆ। ਸਤਿ ਧਰਮ ਚਲਾ ਸਾਚਾ ਰਾਥੇ, ਧੁਰ ਦਾ ਹੁਕਮ ਆਪ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਲ ਮਿਲਾ ਆਪਣੇ ਸੰਤ ਗੁਰਮੁਖਾਂ ਪੂਰੇ ਕਰ ਘਾਟੇ, ਕਿਸੇ ਦੀ ਮੰਜ਼ਲ ਰਹੇ ਨਾ ਅਧਵਾਟੇ, ਚਰਨ ਕਵਲ ਉਪਰ ਧਵਲ ਸਾਹਿਬ ਸਤਿਗੁਰ ਪੁਰਖ ਅਗੰਮ ਏਕੰਕਾਰ ਇਕੋ ਬਖ਼ਸ਼ ਹਕ ਸਰਨਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੋਢੀਆਂ ਜ਼ਿਲਾ ਜਲੰਧਰ
ਬਿਆਸ ਕਹੇ ਗੋਬਿੰਦ ਦੇ ਕੇ ਗਿਆ ਸੰਦੇਸ਼ਾ, ਸਦੀਆਂ ਦਾ ਪਹਿਲੇ ਭੇਵ ਚੁਕਾਈਆ। ਕਲਜੁਗ ਅੰਤ ਖੇਲੇ ਖੇਲ ਨਰ ਨਰੇਸ਼ਾ, ਪੁਰਖ ਅਕਾਲ ਬੇਪਰਵਾਹੀਆ। ਜਿਸ ਦਾ ਹੁਕਮ ਚਲੇ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼ਾ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਉਲਟਾਈਆ। ਸੀਸ ਝੁਕਾਉਂਦੇ ਬ੍ਰਹਮਾ ਵਿਸ਼ਨ ਸ਼ਿਵ ਗਣਪਤ ਗਣੇਸ਼ਾ, ਦੇਵਤ ਸੁਰ ਧਿਆਨ ਲਗਾਈਆ। ਪੈਗ਼ੰਬਰ ਸਜਦਿਆਂ ਵਿਚ ਕਰਨ ਆਦੇਸਾ, ਖ਼ਾਕ ਕਦਮਾਂ ਧੂੜ ਰਮਾਈਆ। ਸੋ ਜੁਗ ਚੌਕੜੀ ਨਿਤ ਨਵਿਤ ਬਦਲੇ ਆਪਣਾ ਭੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਜੀਵ ਜੰਤ ਨਬੇੜਨਹਾਰਾ ਲੇਖਾ, ਬ੍ਰਹਿਮੰਡ ਖੰਡ ਲਹਿਣਾ ਦੇਣਾ ਦਏ ਚੁਕਾਈਆ। ਦੋ ਜਹਾਨਾਂ ਬਣ ਕੇ ਆਵੇ ਨੇਤਾ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਸਾਰੇ ਕਰਨ ਆਦੇਸਾ, ਡੰਡਾਵਤ ਨਮਸਤੇ ਵਿਚ ਸੀਸ ਝੁਕਾਈਆ। ਸੋ ਵੇਖ ਵਖਾਣੇ ਲੋਕਮਾਤ ਪਰਦੇਸਾ, ਪਰਦਿਆਂ ਤੋਂ ਪਰੇ ਆਪਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਦਇਆ ਕਮਾਈਆ। ਨਿਰਗੁਣ ਨਿਰਵੈਰ ਆਪੇ (ਆਪ), ਪ੍ਰਭ ਕਲ ਕਲਕੀ ਨਾਉਂ ਧਰਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਬਦੀ ਸ਼ਾਖ਼, ਜੋਤ ਧਾਰ ਰੁਸ਼ਨਾਈਆ। ਨਿਤ
❋
❋
ਨਵਿਤ ਦੱਸੇ ਅਗੰਮਾ ਪਾਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਬਾਣੀ ਜਿਸ ਦੀ ਮਹਿੰਮਾ ਵਾਲੀ ਗਾਉਂਦੀ ਗਾਥ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਸੋ ਖੇਲ ਖਿਲਾਏ ਪੁਰਖ ਸਮਰਥ, ਸਵਾਮੀ ਅੰਤਰਜਾਮੀ ਪੜਦਾ ਆਪਣਾ ਦਏ ਉਠਾਈਆ। ਕਰਨਾ ਕਰਾਉਣਾ ਜਿਸ ਦੇ ਸਭ ਕੁਛ ਹੱਥ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਨਿਰਗੁਣ ਧਾਰ ਹੋਵੇ ਪਰਗਟ, ਜੋਤੀ ਜਾਤਾ ਵੱਡ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਖੋਲ੍ਹੇ ਇਕੋ ਹੱਟ, ਨਾਮ ਨਿਧਾਨ ਸ੍ਰੀ ਭਗਵਾਨ ਦਏ ਵਰਤਾਈਆ। ਜਨ ਭਗਤਾਂ ਨਿਜ ਨੇਤਰ ਖੋਲ੍ਹ ਅਗੰਮੀ ਅੱਖ, ਲੋਚਨ ਧੁਰ ਦੇ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਦੀਨ ਦੁਨੀ ਨਾਲੋਂ ਕਰ ਕੇ ਵੱਖ, ਵੱਖਰਾ ਧਾਮ ਇਕ ਵਖਾਈਆ। ਜਿਸ ਗ੍ਰਹਿ ਦੀਪਕ ਜੋਤ ਜਗੇ ਲਟ ਲਟ, ਅੰਧ ਅੰਧੇਰ ਨਾ ਕੋਇ ਵਖਾਈਆ। ਸ਼ਬਦ ਸੁਣਾ ਅਗੰਮੀ ਅਨਹਦ, ਨਾਦੀ ਨਾਦ ਦਏ ਜਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਅੰਤ ਹੋਵੇ ਪਰਗਟ, ਕੰਤ ਸੁਹਾਗੀ ਵੇਸ ਵਟਾਈਆ। ਕੰਤ ਸੁਹਾਗੀ ਆਵੇ ਏਕ, ਏਕੰਕਾਰ ਵੱਡੀ ਵਡਿਆਈਆ। ਜਨ ਭਗਤਾਂ ਬਖ਼ਸ਼ੇ ਟੇਕ, ਸਿਰ ਆਪਣਾ ਹੱਥ ਰਖਾਈਆ। ਆਤਮ ਪਰਮਾਤਮ ਕਰੇ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਕੂੜੀ ਕਿਰਿਆ ਕਰੇ ਖੇਤ, ਸਚ ਸੁੱਚ ਇਕ ਸਮਝਾਈਆ। ਦਰਸ ਵਖਾਵੇ ਨੇਤਨ ਨੇਤ, ਨਿਜ ਨੈਣ ਅੱਖ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਲਏ ਵੇਖ, ਵੇਖਣਹਾਰਾ ਪੜਦਾ ਲਾਹੀਆ। ਜਨਮ ਜਨਮ ਦੀ ਬਦਲ ਦੇਵੇ ਰੇਖ, ਲੇਖਾ ਆਪਣੇ ਹੱਥ ਵਖਾਈਆ। ਜਿਸ ਦੀ ਯਾਦ ਕਰ ਕੇ ਗਿਆ ਗੋਬਿੰਦ ਦਸ ਦਸਮੇਸ਼, ਸ਼ਬਦ ਤਰਾਨਿਆਂ ਵਿਚ ਗਾਈਆ। ਸੋ ਧਾਰ ਅਵਲੜਾ ਵੇਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਬਲ ਵਸੇ ਅਗੰਮੇ ਦੇਸ, ਜਿਸ ਨਗਰੀ ਦੀ ਵੰਡ ਨਾ ਕੋਇ ਕਰਾਈਆ। ਮੁੱਛ ਦਾਹੜੀ ਨਾ ਕੋਇ ਕੇਸ, ਜੋਤੀ ਜਾਤਾ ਬੇਪਰਵਾਹੀਆ। ਜਨ ਭਗਤਾਂ ਕਰੇ ਸਦਾ ਹੇਤ, ਹਿਤਕਾਰੀ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਰੱਖੇ ਧੁਰ ਦੀ ਸਾਇਆ ਹੇਠ, ਕਲਜੁਗ ਅਗਨੀ ਅੱਗ ਨਾ ਕੋਇ ਤਪਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਜਲੰਧਰ
ਅਗਨੀ ਅੱਗ ਨਾ ਸਕੇ ਪੋਹ, ਸਾਹਿਬ ਸਤਿਗੁਰ ਦਏ ਵਡਿਆਈਆ। ਜੋ ਪੁਰਖ ਅਕਾਲ ਦਾ ਗਿਆ ਹੋ, ਹਰਿ ਹਿਰਦੇ ਵਿਚ ਸਮਾਈਆ। ਕਰੇ ਪਰਕਾਸ਼ ਸਾਚੀ ਲੋ, ਲੋਆਂ ਪੁਰੀਆਂ ਤੋਂ ਬਾਹਰ ਡੇਰਾ ਦਏ ਵਖਾਈਆ। ਧਾਰ ਰਹਿਣ ਨਾ ਦੇਵੇ ਦੋ, ਆਤਮ ਪਰਮਾਤਮ ਜੋੜ ਜੁੜਾਈਆ। ਸ਼ਬਦ ਸੁਣਾਵੇ ਅਗੰਮੀ ਸੋ, ਹੰ ਬ੍ਰਹਮ ਦੇਵੇ ਦ੍ਰਿੜਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਮਾਲਕ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਰੱਖੇ ਹੱਥ ਨਿਰੰਕਾਰ, ਕਲਜੁਗ ਅੰਤਮ ਦਇਆ ਕਮਾਇੰਦਾ। ਨਿਰਗੁਣ ਨੂਰ ਜੋਤ ਉਜਿਆਰ, ਉਜਲੇ ਗੁਰਮੁਖ ਵੇਖ ਵਖਾਇੰਦਾ। ਸਚ ਪ੍ਰੀਤੀ ਦੇ ਆਧਾਰ, ਪੂਰਬ ਲੇਖਾ ਝੋਲੀ ਪਾਇੰਦਾ। ਲੱਖ ਚੁਰਾਸੀ ਵਿਚੋਂ ਕੱਢ
❋
❋
ਬਾਹਰ, ਜਮ ਕੀ ਫਾਸੀ ਆਪ ਤੁੜਾਇੰਦਾ। ਮੰਡਲ ਰਾਸੀ ਕਰ ਕੇ ਪਾਰ, ਸਚਖੰਡ ਨਿਵਾਸੀ ਸਚ ਦਵਾਰਾ ਇਕ ਸੁਹਾਇੰਦਾ। ਜੋਤ ਪਰਕਾਸ਼ੀ ਏਕੰਕਾਰ, ਇਕ ਇਕੱਲਾ ਵੇਖ ਵਖਾਇੰਦਾ। ਸਾਚੀ ਮੰਜ਼ਲ ਘਾਟੀ ਭਗਤਾਂ ਕਰੇ ਪਾਰ, ਅਧਵਾਟੀ ਪੰਧ ਨਾ ਕੋਇ ਜਣਾਇੰਦਾ। ਕਲਜੁਗ ਰੈਣ ਅੰਧੇਰੀ ਰਾਤੀ ਮੇਟੇ ਵਿਚ ਸੰਸਾਰ, ਨਿਰਗੁਣ ਨੂਰ ਚੰਦ ਚਮਕਾਇੰਦਾ। ਜਾਗਤ ਸੋਵਤ ਦੇਵੇ ਦਰਸ ਦੀਦਾਰ, ਮਿਹਰਵਾਨ ਮਿਹਰ ਨਿਗਾਹ ਨਾਲ ਪਾਰ ਕਰਾਇੰਦਾ। ਸੰਤ ਸੁਹੇਲੇ ਗੁਰਮੁਖ ਸੱਜਣ, ਜਨ ਭਗਤ ਕਰਾਏ ਧੂੜੀ ਮੱਜਨ, ਦੁਰਮਤ ਮੈਲ ਧੋਵੇ ਅੰਦਰ ਬਾਹਰ ਬਦਨ, ਬਦਲਾ ਜਨਮ ਜਨਮ ਦਾ ਦਏ ਚੁਕਾਈਆ। ਗ਼ਰੀਬ ਨਿਮਾਣੇ ਆਏ ਰੱਖਣ, ਦੀਨ ਦੁਨੀ ਵਿਚੋਂ ਕਰੇ ਵੱਖਣ, ਨਾਮ ਭੰਡਾਰੇ ਭਰੇ ਸੱਖਣ, ਨਾਮ ਅਗੰਮਾ ਆਏ ਦੱਸਣ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਜਾਪ ਹਰਿਜਨ ਜਪਣ, ਜਗਜੀਵਣ ਦਾਤਾ ਪੁਰਖ ਬਿਧਾਤਾ ਜਾਗਰਤ ਜੋਤ ਬਿਨ ਵਰਨ ਗੋਤ ਕਾਇਆ ਕੋਟ ਸਾਚੇ ਮੰਦਰ ਅੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਲੋਕ ਪਰਲੋਕ, ਗੁਰਮੁਖਾਂ ਮਿਟਾ ਕੇ ਹਰਖ਼ ਸੋਗ, ਚਿੰਤਾ ਚਿਖਾ ਵਿਚੋਂ ਬਾਹਰ ਰਖਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਦੁਸਾਂਝ ਖੁਰਦ
ਝੁੱਗੀ ਕਹੇ ਪ੍ਰਭ ਜਨ ਭਗਤਾਂ ਵਲ ਝਾਕੀਂ, ਅਨਡਿਠ ਆਪਣਾ ਪੜਦਾ ਆਪ ਉਠਾਈਆ। ਪਰਮਾਤਮ ਹੋ ਕੇ ਆਤਮ ਖੋਲ੍ਹੀਂ ਬੰਦ ਕਿਵਾੜੀ ਤਾਕੀ, ਪੜਦਾ ਓਹਲਾ ਕਾਇਆ ਚੋਲਾ ਰਹਿਣ ਕੋਇ ਨਾ ਪਾਈਆ। ਭਾਗ ਲਗਾਉਣਾ ਕਾਇਆ ਮਾਟੀ ਖ਼ਾਕੀ, ਖ਼ਾਲਕ ਪ੍ਰਿਤਪਾਲਕ ਹੋ ਕੇ ਆਪਣੀ ਦਇਆ ਕਮਾਈਆ। ਨਾਮ ਭੰਡਾਰਾ ਅੰਮ੍ਰਿਤ ਦੇਣਾ ਬਣ ਕੇ ਧੁਰ ਦਾ ਸਾਕੀ, ਸੱਜਣ ਸੁਹੇਲਾ ਇਕ ਇਕੇਲਾ ਨਜ਼ਰੀ ਆਈਆ। ਕਿਰਪਾ ਕਰ ਮਿਹਰਵਾਨ ਮਹਿਬੂਬ ਪੁਰਖ ਅਬਿਨਾਸ਼ੀ, ਪਰਵਰਦਿਗਾਰ ਸਾਂਝੇ ਯਾਰ ਤੇਰੀ ਆਸ ਰਖਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ੀ, ਅੰਧ ਅੰਧੇਰਾ ਦੇਣਾ ਮਿਟਾਈਆ। ਸ਼ਬਦ ਅਗੰਮੀ ਨਾਦ ਸੁਣਾ ਅਨਹਦ ਨਾਦੀ, ਧੁਨ ਆਤਮਕ ਰਾਗ ਸੁਣਾਈਆ। ਮਨ ਵਾਸਨਾ ਕੂੜੀ ਕਿਰਿਆ ਕਰ ਬਰਬਾਦੀ, ਜਗਤ ਵਿਕਾਰ ਹੰਕਾਰ ਰਹਿਣ ਨਾ ਪਾਈਆ। ਜੂਠ ਝੂਠ ਜਾਣ ਤਿਆਗੀ, ਸਤਿ ਸਚ ਦੇ ਉਪਜਾਈਆ। ਬਿਨ ਤੇਰੀ ਕਿਰਪਾ ਸੋਈ ਸੁਰਤ ਕਿਸੇ ਨਾ ਜਾਗੀ, ਜੋਤੀ ਸ਼ਬਦੀ ਗੰਢ ਨਾ ਕੋਇ ਪਵਾਈਆ। ਰੂਹ ਬੁਤ ਦੋਵੇਂ ਕਰ ਪਾਕਨ ਪਾਕੀ, ਦੁਰਮਤ ਮੈਲ ਅੰਦਰੋਂ ਬਾਹਰੋਂ ਦੇ ਧਵਾਈਆ। ਤੇਰੀ ਖੇਲ ਦੋ ਜਹਾਨ ਕਿਸੇ ਨਾ ਜਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਝੁੱਗੀ ਕਹੇ ਪ੍ਰਭ ਜਨ ਭਗਤਾਂ ਦੇ ਅਗੰਮੀ ਦਰਸ, ਬਿਨ ਅੱਖਾਂ ਅੱਖ ਖੁਲ੍ਹਾਈਆ। ਅਗਲੀ ਪਿਛਲੀ ਮਿਟੇ ਹਰਸ, ਤ੍ਰਿਸ਼ਨਾ ਕੂੜੀ ਦੇ ਬੁਝਾਈਆ। ਮਿਲੇ ਵਡਿਆਈ ਉਤੇ ਫ਼ਰਸ਼, ਅਰਸ਼ੀ ਪ੍ਰੀਤਮ ਹੋ ਸਹਾਈਆ। ਮਨਜ਼ੂਰ ਕਰ ਬੇਨੰਤੀ ਅਰਜ਼, ਖ਼ਾਹਿਸ਼ ਦਲੀਲ ਦਿਤੀ ਦ੍ਰਿੜਾਈਆ। ਸਚਖੰਡ ਨਿਵਾਸੀ ਕਰ ਤਰਸ, ਰਹਿਮਤ ਆਪਣੀ ਆਪ ਕਮਾਈਆ। ਦੀਨਾਂ ਅਨਾਥਾਂ ਵੰਡ ਦਰਦ, ਦੁਖੀਆਂ ਦੁੱਖ ਗਵਾਈਆ। ਸ਼ਰਅ ਛੁਰੀ ਨਾ ਕੋਹੇ ਕਰਦ, ਕਤਲਗਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਝੁੱਗੀ
❋
❋
ਕਹੇ ਜਨ ਭਗਤਾਂ ਖੋਲ੍ਹ ਦੇ ਅੰਦਰਲਾ ਰਾਜ਼, ਰਹਿਮਤ ਆਪ ਕਮਾਈਆ। ਪੜ੍ਹਨੀ ਨਾ ਪਏ ਕੋਇ ਨਿਮਾਜ਼, ਰੋਜ਼ਿਆ ਵਿਚ ਝਟ ਨਾ ਕੋਇ ਲੰਘਾਈਆ। ਬਦਲ ਦੇ ਸਮਾਜ, ਸਮਗਰੀ ਸਚ ਦੇ ਵਰਤਾਈਆ। ਸੋਏ ਜਾਵਣ ਜਾਗ, ਆਲਸ ਨਿੰਦਰਾ ਡੇਰਾ ਢਾਹੀਆ। ਉਪਜੇ ਇਕ ਵੈਰਾਗ, ਵੈਰੀ ਅੰਦਰੋਂ ਦੇ ਕਢਾਈਆ। ਹੰਸ ਬੁੱਧੀ ਨਾ ਰਹੇ ਕਾਗ, ਸੋਹੰ ਹੰਸਾ ਜਾਪ ਜਪਾਈਆ। ਲੋਕਮਾਤ ਕਰ ਵਡ ਵਡਭਾਗ, ਭਾਗ ਹਿੱਸਾ ਆਪਣਾ ਦੇ ਵਰਤਾਈਆ। ਜੋ ਚਰਨ ਸਰਨ ਸਰਨਗਤ ਸਰਨਾਈ ਗਿਆ ਲਾਗ, ਜਗਤ ਤ੍ਰਿਸ਼ਨਾ ਆਗ ਦੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਵਾਰੇ ਇਕੋ ਮੰਗ ਮੰਗਾਈਆ। ਝੁੱਗੀ ਕਹੇ ਜਨ ਭਗਤਾਂ ਅੰਦਰ ਦੇ ਦੇ ਆਪਣੇ ਨਾਮ ਦੀ ਤੂਰ, ਤੁਰੀਆ ਤੋਂ ਪਰੇ ਤੁਰਤ ਆਪਣਾ ਦਰਸ ਦਿਖਾਈਆ। ਇਕੋ ਜਲਵਾ ਤੱਕਣ ਤੇਰਾ ਨੂਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਆਸਾ ਤ੍ਰਿਸ਼ਨਾ ਮੇਟ ਕੂੜ, ਭਾਂਡਾ ਭਰਮ ਦੇਣਾ ਭੰਨਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਪੁਰਖ ਅਕਾਲ ਦੀਨ ਦਿਆਲ ਆਪਣੇ ਧੰਦੇ ਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਿਰਪਾ ਕਰ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਤੇਰਾ ਹੁਕਮ ਸਦਾ ਮਨਜ਼ੂਰ, ਸਿਰ ਸਕੇ ਨਾ ਕੋਇ ਉਠਾਈਆ। ਕਾਇਆ ਮਾਟੀ ਅਗਨੀ ਤਤ ਨਾ ਤਪੇ ਤੰਦੂਰ, ਤ੍ਰੈਗੁਣ ਲੇਖਾ ਦੇਣਾ ਮੁਕਾਈਆ। ਮਨੂਆ ਪਾਏ ਨਾ ਕੋਇ ਫ਼ਤੂਰ, ਫ਼ੈਸਲਾ ਹਕ ਦੇਣਾ ਸੁਣਾਈਆ। ਗੜ੍ਹ ਰਹੇ ਨਾ ਕੂੜ ਗ਼ਰੂਰ, ਹੰਗਤਾ ਦੇਣੀ ਮਿਟਾਈਆ। ਜਿਧਰ ਵੇਖਣ ਓਧਰ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਝੁੱਗੀ ਕਹੇ ਸਾਹਿਬ ਸਵਾਮੀ ਧੁਰ ਦੇ ਗੁਰਦੇਵ, ਗੁਰਦੇਵ ਆਤਮਾ ਤੇਰਾ ਧਿਆਨ ਲਗਾਈਆ। ਨਾਮ ਭੰਡਾਰਾ ਦੇ ਆਪਣਾ ਮੇਵ, ਅਨਰਸੀਏ ਰਸ ਦੇ ਚਖਾਈਆ। ਤੇਰਾ ਲੇਖਾ ਲਖ ਨਾ ਸਕੇ ਕੋਈ ਜਿਹਵ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਦ ਨਿਹਚਲ ਧਾਮ ਵਸੇਂ ਨਿਹਕੇਵ, ਸਿੰਘਾਸਣ ਆਸਣ ਪੁਰਖ ਅਬਿਨਾਸ਼ਣ ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੋਲ੍ਹ ਆਪਣਾ ਭੇਵ, ਪੜਦਾ ਅੰਤਰ ਨਿਰੰਤਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕ ਇਕੱਲੇ ਦੇਣਾ ਪਰਗਟਾਈਆ। ਇਕ ਇਕੱਲਾ ਖੋਲ੍ਹ ਦਰਵਾਜ਼ਾ, ਝੁੱਗੀ ਤਾਕ ਬੰਦ ਨਾ ਕੋਇ ਕਰਾਈਆ। ਤੇਰਾ ਨਾਮ ਗ਼ਰੀਬ ਨਿਵਾਜਾ, ਰੱਖਕ ਹੋ ਕੇ ਹੋ ਸਹਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਰਈਅਤ ਗੁਰਮੁਖ ਵੇਖ ਵਖਾਈਆ। ਬਿਨ ਤੇਰੀ ਕਿਰਪਾ ਕਿਰਪਾ ਨਿਧਾਨ ਕੋਇ ਨਾ ਜਾਗਾ, ਆਲਸ ਨਿੰਦਰਾ ਵਿਚੋਂ ਬਾਹਰ ਨਾ ਕੋਇ ਕਢਾਈਆ। ਕਰ ਕਿਰਪਾ ਕਿਰਪਾਲ ਹੋ ਕੇ ਜਨ ਭਗਤਾਂ ਦੁਰਮਤ ਮੈਲ ਧੋ ਦਾਗ਼ਾ, ਦਗ਼ਿਆਂ ਤੋਂ ਲੈਣਾ ਬਚਾਈਆ। ਤੇਰੇ ਨਾਮ ਦਾ ਰਸ ਮਾਨਣ ਸਚ ਸਵਾਦਾ, ਸਦਾ ਦਾ ਅੰਮ੍ਰਿਤ ਦੇਣਾ ਮੁਖ ਚੁਆਈਆ। ਜੋ ਚਰਨ ਸਰਨ ਹਰਿ ਸਰਨਾਈ ਲਾਗਾ, ਲਗਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਕਿਆ ਨਾ ਕੋਇ ਉਲਟਾਈਆ।
❋
❋
੧੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਰਜਿੰਦਰ ਸਿੰਘ ਪਿਆਰੇ ਲਾਲ ਦੇ ਗ੍ਰਹਿ ਪਿੰਡ ਦੁਸਾਂਝ ਖੁਰਦ
ਭਗਤ ਝੁੱਗੀ ਕਹੇ ਮੇਰੀ ਬਦਲ ਦੇ ਰੇਖਾ, ਰਿਖੀਆਂ ਮੁਨੀਆਂ ਦਾ ਨਾਤਾ ਦੇਵਾਂ ਤਜਾਈਆ। ਤੇਰਾ ਮੀਤ ਮੁਰਾਰਾ ਇਕੋ ਵੇਖਾਂ, ਜਿਸ ਅੰਦਰ ਤੇਰਾ ਨੂਰ ਨਜ਼ਰੀ ਆਈਆ। ਰਹੇ ਨਾ ਕੋਈ ਭੁਲੇਖਾ, ਭਾਂਡਾ ਭਰਮ ਭੰਨਾਈਆ। ਤੂੰ ਮਾਲਕ ਨਰ ਨਰੇਸ਼ਾ, ਨਰ ਨਰਾਇਣ ਤੇਰੀ ਸਰਨਾਈਆ। ਕੁਛ ਲਹਿਣਾ ਦੇਣਾ ਚੁਕਾ ਦਸ ਦਸਮੇਸ਼ਾ, ਗੋਬਿੰਦ ਮੰਗ ਮੰਗਾਈਆ। ਸਚ ਪਿਆਰ ਦੀ ਕਬੂਲ ਕਰ ਭੇਟਾ, ਭਿੱਟੜ ਹੋ ਨਾ ਮੁਖ ਭਵਾਈਆ। ਮੈਂ ਤੇਰਾ ਅਗੰਮੀ ਨੂਰ ਨਿਰਾਲਾ ਦੇਖਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਾਤਾ ਤੁਟ ਜਾਏ ਮੁੱਲਾਂ ਸ਼ੇਖਾਂ, ਦਸਤਗੀਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਦੇ ਮਿਲਾਈਆ। ਭਗਤਾਂ ਨਾਲ ਜੋੜ ਨਾਤਾ, ਨਾਤਵਾਂ ਹੋ ਕੇ ਦਿਆਂ ਦੁਹਾਈਆ। ਦੀਨ ਦੁਨੀ ਵੱਟੇ (ਪਾਸਾ), ਸੰਗੀ ਜਾਣ ਤਜਾਈਆ। ਤੇਰਾ ਖੇਲ ਵੇਖਾਂ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤੇ ਪੜਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸ਼ਬਦ ਅਗੰਮੀ ਕਰਨ ਬਾਤਾਂ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਲਜੁਗ ਰੈਣ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਅੰਤ ਅਖ਼ੀਰੀ ਪੂਰੀਆਂ ਕਰ ਆਸਾ, ਆਹਿਸਤਾ ਆਹਿਸਤਾ ਵੇਲਾ ਗਿਆ ਆਈਆ। ਦੀਨ ਦਿਆਲ ਤੇਰੇ ਉਤੇ ਭਰਵਾਸਾ, ਪੁਰਖ ਅਕਾਲ ਦੇ ਵਡਿਆਈਆ। ਤੇਰਾ ਗ੍ਰਹਿ ਮੰਦਰ ਵੇਖਾਂ ਸਾਚਾ, ਜਿਸ ਘਰ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦੇਣਾ ਮਿਲਾਈਆ। ਸਾਚਾ ਮੇਲ ਮਿਲਾਉਣਾ ਆਪ, ਆਪਣੀ ਦਇਆ ਕਮਾਈਆ। ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਦਰਸ ਦਿਖਾਉਣਾ ਸਾਖਿਆਤ ਪੜਦਾ ਓਹਲਾ ਨਾ ਕੋਇ ਰਖਾਈਆ। ਅੰਮ੍ਰਿਤ ਬੂੰਦ ਪਿਆਉਣਾ ਸਵਾਂਤ, ਰਸ ਰਸੀਏ ਦੇਣਾ ਚਖਾਈਆ। ਨਾਮ ਨਿਧਾਨ ਵਜਾਉਣਾ ਨਾਦ, ਅਨਰਾਗੀ ਰਾਗ ਅਲਾਹੀਆ। ਨਿਰਮਲ ਜੋਤ ਕਰ ਪਰਕਾਸ਼, ਕੂੜ ਅੰਧੇਰਾ ਦੇਣਾ ਮਿਟਾਈਆ। ਬੇਨੰਤੀ ਤੇਰੇ ਚਰਨ ਕਵਲ ਪਾਸ, ਧਵਲ ਉਪਰ ਮੰਗ ਮੰਗਾਈਆ। ਲੱਭਿਆ ਹੱਥ ਨਾ ਆਵੇਂ ਕਿਸੇ ਪਰਭਾਸ, ਟਿੱਲੇ ਪਰਬਤ ਦੇਣ ਦੁਹਾਈਆ। ਜੁਗ ਚੌਕੜੀ ਜਗਤ ਦੀ ਪੈਂਦੀ ਵੇਖੀ ਰਾਸ, ਗੋਪੀ ਕਾਹਨ ਨਾਚ ਦਏਂ ਨਚਾਈਆ। ਸੀਤਾ ਰਾਮ ਕਟਦੇ ਵੇਖੇ ਬਨਬਾਸ, ਬਾਲਮੀਕ ਸਿਫ਼ਤਾਂ ਕਰਦਾ ਰਿਹਾ ਕਲਮ ਨਾਲ ਸ਼ਾਹੀਆ। ਬਿਨ ਤੇਰੀ ਕਿਰਪਾ ਪੂਰੀ ਹੋਈ ਨਾ ਆਸ, ਸਾਂਤਕ ਸਤਿ ਨਾ ਕੋਇ ਕਰਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਦਰ ਠਾਂਡੇ ਦਰਗਾਹ ਸਾਚੀ ਮੇਰੀ ਇਕ ਅਰਦਾਸ, ਅਰਜ਼ ਬੇਨੰਤੀ ਦਿਤੀ ਸੁਣਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦਇਆ ਕਰਨੀ ਆਪ, ਜਗਤ ਸੁਨੇਹੜੇ ਦੀ ਲੋੜ ਨਾ ਕੋਇ ਰਖਾਈਆ। ਤੇਰਾ ਨਾਉਂ ਪੁਰਖ ਅਬਿਨਾਸ਼, ਘਟ ਘਟ ਰੱਖੇਂ ਵਾਸ, ਵੇਖਣਹਾਰਾ ਸਵਾਸ ਸਵਾਸ, ਸਾਹ ਸਾਹ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲੈਣਾ ਮਿਲਾਈਆ। ਮੇਲ ਵਿਚ ਦੱਸ ਮੁਹੱਬਤ ਪਿਆਰ, ਪਿਆਰੇ ਪ੍ਰੀਤਮ ਆਪਣਾ ਰੰਗ ਰੰਗਾਈਆ। ਤੇਰੀ ਸੁਣਾਂ ਅਗੰਮ ਗੁਫ਼ਤਾਰ, ਗੁਫ਼ਤ ਸ਼ਨੀਦ ਦੇਣਾ ਜਣਾਈਆ। ਪੜਦਾ ਓਹਲਾ ਦੇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਹੋਏ ਰੁਸ਼ਨਾਈਆ। ਜੁਗਾਂ ਦੇ ਵਿਛੜੇ ਯਾਰ, ਮਿਹਰ ਨਜ਼ਰ ਇਕ ਉਠਾਈਆ। ਮੈਨੂੰ ਤੇਰੇ ਉਤੇ ਇਕ ਇਤਬਾਰ, ਬੇਇਤਬਾਰਾ ਬਣ ਕੇ ਤੂੰ ਆਪੇ ਫੇਰਾ ਪਾਈਆ। ਦੁੱਖਾਂ ਵਿਚ ਤੇਰਾ ਇਜ਼ਹਾਰ, ਸੁੱਖਾਂ ਵਿਚ ਤੇਰੀ ਪੁਕਾਰ, ਮਨੁੱਖਾਂ ਵਿਚ ਦਿਆਂ ਸੁਣਾਈਆ। ਕਿਰਪਾ ਕਰ
❋
❋
ਪਰਵਰਦਿਗਾਰ, ਲੋਕਮਾਤ ਦੇ ਅਧਾਰ, ਅਦਨੇ ਆਅਲਾ ਵੇਖ ਵਖਾਈਆ। ਭਗਤ ਸੁਹੇਲੇ ਸੰਤ ਸੱਜਣ ਗੁਰਮੁਖ ਗੁਰਸਿਖ ਸੂਫ਼ੀ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੇਰੀ ਮੰਜ਼ਲ ਵੇਖਣ ਉਚ ਮਨਾਰ, ਜਿਥੇ ਨਿਰਗੁਣ ਨੂਰ ਜੋਤ ਉਜਿਆਰ, ਦੀਵਾ ਬਾਤੀ ਕਮਲਾਪਾਤੀ ਤੇਰਾ ਆਪਣਾ ਆਪ ਸੋਭਾ ਪਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਸਤਹ ਅੰਤਰ ਕਰ ਹਮਵਾਰ, ਬਿਨ ਅੱਖਾਂ ਦੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਈਆ। ਝੁੱਗੀ ਕਹੇ ਭਾਗ ਲਗਾ ਜਨ ਭਗਤ ਕਾਇਆ ਗੜ੍ਹ, ਗੜ੍ਹੀ ਚਮਕੌਰ ਯਾਦ ਕਰਾਈਆ। ਜਿਹੜੀ ਮੰਗ ਮੰਗੀ ਗੋਬਿੰਦ ਦੱਖਣ ਦਿਸ਼ਾ ਖੜ੍ਹ, ਬਿਨ ਆਵਾਜ਼ ਦਿਤੀ ਸੁਣਾਈਆ। ਉਹ ਪਾਤੀ ਪਤਰਕਾ ਬਿਨ ਅੱਖਰਾਂ ਵਾਲੀ ਪੜ੍ਹ, ਜਿਸ ਦਾ ਹਰਫ਼ ਹਰੂਫ਼ ਨਾ ਕੋਇ ਜਣਾਈਆ। ਮਿਹਰਵਾਨ ਹੋ ਕੇ ਕਿਰਪਾ ਕਰ, ਕਿਰਪਾਲ ਤੇਰੀ ਇਕ ਸਰਨਾਈਆ। ਭਗਤ ਸੁਹੇਲੇ ਮੇਲ ਆਪਣੇ ਦਰ, ਦਰਗਾਹ ਸਾਚੀ ਦੇ ਵਡਿਆਈਆ। ਕੂੜੀ ਕਿਰਿਆ ਜਾਏ ਝੜ, ਹੰਗਤਾ ਗੜ੍ਹ ਦੇ ਤੁੜਾਈਆ। ਨਾਮ ਚਿੱਲਾ ਸ਼ਬਦੀ ਤੀਰ ਕਮਾਨ ਅਗੰਮਾ ਫੜ, ਜਿਸ ਨੂੰ ਵੇਖੇ ਕੋਇ ਨਾ ਜਗਤ ਲੋਕਾਈਆ। ਆਰ ਪਾਰ ਆਪੇ ਕਰ, ਬਜਰ ਕਪਾਟੀ ਦੇ ਚਿਰਾਈਆ। ਤੇਰਾ ਨਿਸ਼ਾਨਾ ਨਰਾਇਣ ਨਰ, ਦੋ ਜਹਾਨ ਨਾ ਕੋਇ ਖਪਾਈਆ। ਪੜਦੇ ਵਿਚੋਂ ਵਖਾ ਆਪਣਾ ਘਰ, ਘਰਾਨੇ ਕੂੜੇ ਦੇ ਛੁਡਾਈਆ। ਚਾਰ ਕੁੰਟ ਦਹਿ ਦਿਸ਼ਾ ਆਵੇ ਡਰ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਗੜ੍ਹੀ ਕਹੇ ਮੈਂ ਕੀ ਦੱਸਾਂ ਹਾਲਤ ਚਮਕੌਰ, ਚੰਮ ਦ੍ਰਿਸ਼ਟੀ ਸਮਝ ਕਿਸੇ ਨਾ ਆਈਆ। ਗੋਬਿੰਦ ਤੱਕਿਆ ਨਾਲ ਗ਼ੌਰ, ਪੁਰਖ ਅਕਾਲ ਅੱਖ ਮਿਲਾਈਆ। ਤੇਰਾ ਖੇਲ ਅਗੰਮਾ ਹੋਰ, ਅਵਰ ਕਾ ਔਰ ਦਿਤਾ ਵਖਾਈਆ। ਤੇਰੇ ਹੱਥ ਇਨ੍ਹਾਂ ਦੀ ਡੋਰ, ਜਿਨ੍ਹਾਂ ਭੇਟਾ ਰਿਹਾ ਚੜ੍ਹਾਈਆ। ਲੱਗੀ ਪ੍ਰੀਤੀ ਨਿਭਾਉਣੀ ਤੋੜ, ਟੁੱਟੀ ਗੰਢ ਪਵਾਈਆ। ਪੁਰਖ ਅਕਾਲ ਤੇਰੀ ਲੋੜ, ਲੋੜੀਂਦੇ ਸੱਜਣ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਗੜ੍ਹੀ ਚਮਕੌਰ ਕਹੇ ਮੈਂ ਕੀ ਦੱਸਾਂ ਹਾਲ, ਹਾਲਤ ਵਿਚਲੀ ਦਿਆਂ ਜਣਾਈਆ। ਅੱਗੋਂ ਸੰਦੇਸ਼ਾ ਦਿਤਾ ਪੁਰਖ ਅਕਾਲ, ਅਕਲ ਕਲਧਾਰੀ ਦਿਤਾ ਜਣਾਈਆ। ਗੋਬਿੰਦ ਮੇਰੇ ਲਾਲ, ਤੇਰੇ ਲਾਲ ਆਪਣੀ ਗੋਦ ਉਠਾਈਆ। ਇਨ੍ਹਾਂ ਨਾਲ ਖੇਲ ਕਰਾਂ ਕਮਾਲ, ਕਲਜੁਗ ਅੰਤਮ ਵੇਖ ਵਖਾਈਆ। ਜਿਸ ਵੇਲੇ ਬਣ ਕੇ ਆਵਾਂ ਦੀਨ ਦਿਆਲ, ਜੋਤੀ ਜਾਤਾ ਵੇਸ ਵਟਾਈਆ। ਤੇਰੀ ਸ਼ਬਦੀ ਧਾਰ ਰੱਖਾਂ ਨਾਲ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਬਣਾ ਸੱਚੀ ਧਰਮਸਾਲ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਦੇ ਕੇ ਨਾਮ ਸੁਖਾਲ, ਤੂੰ ਮੇਰਾ ਮੈਂ ਤੇਰਾ ਪੜਦਾ ਓਹਲਾ ਅੰਦਰੋਂ ਦਿਆਂ ਚੁਕਾਈਆ। ਜੋਤੀ ਜਲਵਾ ਦੇ ਜਲਾਲ, ਨੂਰੋ ਨੂਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੜ੍ਹੀ ਕਹੇ ਗੋਬਿੰਦ ਦੱਸਿਆ ਫੇਰ, ਸ਼ਬਦ ਅਗੰਮੀ ਅਗੰਮ ਸੁਣਾਈਆ। ਕਿਸ ਬਿਧ ਕਰੇਂ ਆਪਣੀ ਮਿਹਰ, ਮਹਿਬੂਬ ਦੇਣਾ ਜਣਾਈਆ। ਕਿਤਨੀ ਲਾਵੇਂ ਦੇਰ, ਵੇਲਾ ਵਕਤ ਕਵਣ ਅਖਵਾਈਆ। ਕਿਸ ਬਿਧ ਗੇੜੇਂ ਗੇੜ, ਚੱਕਰ ਫਿਰੇ ਲੋਕਾਈਆ। ਲਹਿਣਾ ਦੇਣਾ ਦਏਂ ਨਬੇੜ, ਧੁਰ ਦਾ ਹੁਕਮ ਵਰਤਾਈਆ। ਪੁਰਖ ਅਕਾਲ ਕਿਹਾ ਗੋਬਿੰਦ ਹੁਣ ਤੈਨੂੰ ਜਾਣਾ ਪਏ ਨੰਦੇੜ, ਨਾਤਾ ਪਿਛਲਾ ਦੇਣਾ ਚੁਕਾਈਆ। ਕਲਜੁਗ ਅੰਤਮ ਫੇਰ ਲਿਆਵਾਂ ਘੇਰ, ਸ਼ਬਦੀ ਜੋਤ ਗੰਢ ਪਵਾਈਆ। ਗ੍ਰਹਿ
❋
❋
ਮੰਦਰ ਘਰ ਰੱਖਾਂ ਨੇੜ, ਦੂਜਾ ਧਾਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੜ੍ਹੀ ਕਹੇ ਗੋਬਿੰਦ ਖ਼ੁਸ਼ੀ ਨਾਲ ਪਿਆ ਹੱਸ, ਵਾਹਵਾ ਤੇਰੀ ਬੇਪਰਵਾਹੀਆ। ਮੈਂ ਸਭ ਕੁਛ ਕਰ ਕੇ ਤੇਰੇ ਵੱਸ, ਆਪਣਾ ਪੱਲੂ ਲਿਆ ਛੁਡਾਈਆ। ਅੱਗੇ ਨੰਦੇੜ ਜਾਵਾਂ ਨੱਸ, ਪਿਛਲਾ ਪੰਧ ਚੁਕਾਈਆ। ਓਥੇ ਖ਼ਾਕ ਕਰ ਕੇ ਆਪਣੀ ਭੱਸ, ਭਸਮ ਕ਼ਸਮ ਨਾਲ ਬਦਲਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਜਸ, ਤੇਰੇ ਵਿਚ ਸਮਾਈਆ। ਕਿਰਪਾ ਕਰ ਪੁਰਖ ਸਮਰਥ, ਕੀ ਤੇਰੀ ਬੇਪਵਾਹੀਆ। ਕੁਝ ਅਗਲਾ ਭੇਵ ਦੱਸ, ਥੋੜ੍ਹਾ ਸਮਾਂ ਬਹੁਤੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ, ਸ਼ਬਦੀ ਸੁਤ ਦਿਆਂ ਜਣਾਈਆ। ਫਿਰ ਮਾਤ ਪਿਤਾ ਦੀ ਹੋਵੇਂ ਕਦੇ ਨਾ ਬਿੰਦ, ਤਤ ਵਜੂਦ ਨਾ ਕੋਇ ਵਖਾਈਆ। ਤੇਰਾ ਮਾਲਕ ਇਕ ਮਰਗਿੰਦ, ਮਹਿਬੂਬ ਨੂਰ ਖ਼ੁਦਾਈਆ। ਜਿਹੜਾ ਮਾਲਕ ਨਹੀਂ ਇਕ ਹਿੰਦ, ਬ੍ਰਹਿਮੰਡਾਂ ਖੰਡਾਂ ਦਾ ਦਾਤਾ ਨਜ਼ਰੀ ਆਈਆ। ਤੇਰੀ ਮੇਟੇ ਚਿੰਦ, ਸਗਲਾ ਸੁਖ ਵਖਾਈਆ। ਭਾਗ ਲਗਾ ਕੇ ਜੀਓ ਪਿੰਡ, ਸੰਬਲ ਨਗਰੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਿਹਾ ਸੁਣ ਅਗੰਮੀ ਰਾਜ਼, ਬਿਨ ਅੱਖਰਾਂ ਦਿਆਂ ਸੁਣਾਈਆ। ਤੇਰੇ ਨਾਲ ਮਿਲ ਕੇ ਬਦਲ ਦੇਵਾਂ ਸਮਾਜ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਸਤਿਜੁਗ ਸਚ ਰਿਵਾਜ, ਰਈਅਤ ਆਪਣੇ ਨਾਮ ਰੰਗ ਰੰਗਾਈਆ। ਕਿਸੇ ਸੀਸ ਰਹਿਣ ਨਾ ਦੇਵਾਂ ਤਾਜ, ਰਾਜ ਰਾਜਾਨ ਦੇਣ ਦੁਹਾਈਆ। ਦੀਨ ਮਜ਼੍ਹਬ ਕਰਾਂ ਲਾਜਵਾਬ, ਸ਼ਰਅ ਸਿਰ ਨਾ ਕੋਇ ਉਠਾਈਆ। ਜਗਤ ਮਿਲੇ ਨਾ ਕਿਸੇ ਹਯਾਤੇ ਆਬ, ਆਬਰੂ ਸਭ ਦੀ ਖ਼ਾਕ ਮਿਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਖੋਲ੍ਹਾਂ ਇਕੋ ਤਾਕ, ਦੋ ਜਹਾਨ ਸ੍ਰੀ ਭਗਵਾਨ ਪੜਦਾ ਦਿਆਂ ਉਠਾਈਆ। ਅੱਜ ਦਾ ਪੂਰਾ ਕਰਾਂ ਵਾਕ, ਕੋਈ ਰਹਿਣ ਨਾ ਦੇਵਾਂ ਗੁਸਤਾਖ਼, ਬਿਨਾਂ ਭਗਤਾਂ ਹੋਏ ਨਾ ਕੋਇ ਮੁਆਫ਼, ਸਜ਼ਾ ਸਭ ਨੂੰ ਦਿਆਂ ਭੁਗਤਾਈਆ। ਜੋ ਕੁਛ ਕਹਿਣਾ ਸੋ ਹੁਣ ਆਖ, ਗੋਬਿੰਦ ਕਿਹਾ ਮੈਂ ਤੇਰੇ ਚਰਨ ਕਵਲ ਦਾਸ, ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਪ, ਪਾਰਬ੍ਰਹਮ ਤੇਰੇ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲਾ ਇਕ ਇਕੇਲਾ ਏਕੰਕਾਰ ਹਰਿ ਨਿਰੰਕਾਰ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣਾ ਖੇਲ ਖਿਲਾਈਆ। ਗੜ੍ਹੀ ਕਹੇ ਮੈਂ ਕੀਤੀ ਆਪ ਨਿਮਸਕਾਰ, ਨਿਉਂ ਕੇ ਸੀਸ ਝੁਕਾਈਆ। ਵਾਹਵਾ ਤੇਰਾ ਹੋਇਆ ਦੀਦਾਰ, ਦੀਦ ਹੋਈ ਰੁਸ਼ਨਾਈਆ। ਰੋ ਕੇ ਕਿਹਾ ਪੁਕਾਰ, ਉਚੀ ਕੂਕ ਸੁਣਾਈਆ। ਕੁਛ ਭੇਵ ਦੱਸ ਸਾਂਝੇ ਯਾਰ, ਦਰ ਠਾਂਡੇ ਮੰਗ ਮੰਗਾਈਆ। ਜਿਹੜੇ ਝੂਜੇ ਨਾਲ ਤਲਵਾਰ, ਫੱਟ ਘਾਓ ਖਾ ਕੇ ਖ਼ੁਸ਼ੀ ਮਨਾਈਆ। ਕਿਸ ਬਿਧ ਇਨ੍ਹਾਂ ਨਾਲ ਕਰੇਂ ਪਿਆਰ, ਮੁਹੱਬਤ ਕਵਣ ਜਣਾਈਆ। ਗੋਬਿੰਦ ਕਿਹਾ ਜ਼ਰਾ ਕਰ ਖ਼ਿਆਲ, ਤੈਨੂੰ ਦਿਆਂ ਸਮਝਾਈਆ। ਸਦਾ ਬਣ ਦਲਾਲ, ਵਿਚੋਲਾ ਹੋ ਕੇ ਸੇਵ ਕਮਾਈਆ। ਮੇਲਾਂ ਨਾਲ ਪੁਰਖ ਅਕਾਲ, ਅਕਲਾਂ ਤੋਂ ਪਰੇ ਜਿਸ ਦੀ ਪੜ੍ਹਾਈਆ। ਸਚਖੰਡ ਬਹਾਵਾਂ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਦਿਆਂ ਵਖਾਈਆ। ਜਿਸ ਵੇਲੇ ਪਤਿਪਰਮੇਸ਼ਵਰ ਬਦਲੇ ਆਪਣੀ ਚਾਲ, ਨਿਰਗੁਣ ਹੋ ਕੇ ਵੇਸ ਵਟਾਈਆ। ਓਸ ਵੇਲੇ ਇਨ੍ਹਾਂ ਲਿਆਵਾਂ ਨਾਲ, ਮਾਨੁਖ ਜਨਮ ਦਵਾਈਆ। ਅੰਤਰ ਦੇ ਕੇ ਸ਼ਬਦ ਗਿਆਨ, ਬ੍ਰਹਮ ਵਿਦਿਆ ਇਕ
❋
❋
ਪੜ੍ਹਾਈਆ। ਚਰਨ ਪ੍ਰੀਤੀ ਸਚ ਧਿਆਨ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਨਾਉਂ ਰਖਾ ਕੇ ਭਗਤ ਮੇਲਾਂ ਵਿਚ ਜਗਤ ਸ੍ਰੀ ਭਗਵਾਨ, ਭਾਗ ਅਗਲਾ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲਹਿਣਾ ਦੇਣਾ ਮੁਕਾਵੇ ਆਣ, ਪੂਰਬ ਲੇਖਾ ਸਭ ਦਾ ਲੇਖੇ ਪਾਈਆ।
੧੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਡਾਡੀਆਂ ਜ਼ਿਲਾ ਹੁਸ਼ਿਆਰਪੁਰ
ਗੜ੍ਹੀ ਚਮਕੌਰ ਕਿਹਾ ਮੈਂ ਅੰਤ ਸੁਣਿਆ ਸੰਦੇਸ਼, ਜੋ ਪੁਰਖ ਅਕਾਲ ਗੋਬਿੰਦ ਦਿਤਾ ਸੁਣਾਈਆ। ਜਿਸ ਦਾ ਲਿਖਿਆ ਕਿਸੇ ਨਾ ਲੇਖ, ਕਾਤਬ ਕਲਮ ਨਾ ਕੋਇ ਉਠਾਈਆ। ਭੇਵ ਪਾ ਨਾ ਸਕੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਸਾਰ ਕੋਇ ਨਾ ਆਈਆ। ਸੁਣ ਸਕੇ ਨਾ ਦੇਸ ਪਰਦੇਸ਼, ਬ੍ਰਹਿਮੰਡ ਖੰਡ ਸਮਝ ਕਿਸੇ ਨਾ ਆਈਆ। ਅਬਿਨਾਸ਼ੀ ਕਰਤੇ ਦਇਆਵਾਨ ਹੋ ਕੇ ਕਿਹਾ ਮੈਂ ਖੇਲ ਕਰਾਂ ਸਦਾ ਹਮੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋ ਨਰੇਸ਼, ਦਰਗਾਹ ਸਾਚੀ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵਾਂ ਭੇਜ, ਹੁਕਮੇਂ ਅੰਦਰ ਹੁਕਮ ਮਨਾਈਆ। ਜੋਤੀ ਜਲਵਾ ਦੇ ਕੇ ਤੇਜ, ਕਾਇਆ ਮਾਟੀ ਕਰਾਂ ਰੁਸ਼ਨਾਈਆ। ਨਿਰਗੁਣ ਹੋ ਕੇ ਲਵਾਂ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੇਰੀ ਸੇਵਾ ਦਸ ਦਸਮੇਸ਼, ਦੋ ਜਹਾਨਾਂ ਪੂਰ ਕਰਾਈਆ। ਜਿਸ ਵੇਲੇ ਕਲਜੁਗ ਅੰਤਮ ਜੋਤੀ ਜਾਤਾ ਧਰ ਕੇ ਆਵਾਂ ਭੇਸ, ਕਲ ਕਲਕੀ ਨਾਉਂ ਧਰਾਈਆ। ਸੰਬਲ ਵਸਾਂ ਅਗੰਮੇ ਦੇਸ, ਜਿਸ ਦੀ ਬਣਤ ਸਮਝ ਕਿਸੇ ਨਾ ਆਈਆ। ਸ਼ਬਦੀ ਜੋਤੀ ਧਾਰ ਖੇਲਾਂ ਖੇਡ, ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਆਪਣੀ ਕਾਰ ਕਮਾਈਆ। ਲੱਭ ਸਕਣ ਨਾ ਚਾਰੇ ਵੇਦ, ਸ਼ਾਸਤਰ ਸਿਮਰਤ ਨਾ ਕੋਇ ਸਮਝਾਈਆ। ਅੰਜੀਲ ਕੁਰਾਨ ਨਾ ਪਾਵੇ ਭੇਦ, ਚਾਰੇ ਬਾਣੀ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਧੁਰ ਸੰਦੇਸ਼ਾ ਦੇ ਨਿਰੰਕਾਰ, ਨਿਰਗੁਣ ਧਾਰ ਦਿਤਾ ਜਣਾਈਆ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਹੋ ਕੇ ਖੇਲ ਖਿਲਾਈਆ। ਮੈਂ ਵੇਖਿਆ ਤੂੰ ਵਾਰੇ ਸੁਤ ਚਾਰ, ਚਾਰ ਯਾਰੀ ਝੂਠੇ ਜੁਗ ਦੀ ਜੜ੍ਹ ਪੁਟਾਈਆ। ਅੰਤਮ ਲਹਿਣਾ ਦੇਣਾ ਦੇਵਾਂ ਨਿਵਾਰ, ਕੀਤੀ ਘਾਲ ਲੇਖੇ ਲਾਈਆ। ਪਰਗਟ ਹੋ ਵਿਚ ਸੰਸਾਰ, ਸੰਸਾ ਅਗਲਾ ਪਿਛਲਾ ਦਿਆਂ ਮਿਟਾਈਆ। ਤੇਰਾ ਸ਼ਬਦੀ ਕਰ ਜੈਕਾਰ, ਜੋਤੀ ਜਲਵਾ ਕਰਾਂ ਰੁਸ਼ਨਾਈਆ। ਮਹੱਲ ਅਟਲ ਉਚ ਮਨਾਰ, ਸਚ ਦਵਾਰ ਦਿਆਂ ਸੁਹਾਈਆ। ਧੁਰ ਸੰਦੇਸ਼ਾ ਦੇ ਕੇ ਏਕਾ ਵਾਰ, ਅਗੰਮ ਅਥਾਹ ਕਰਾਂ ਪੜ੍ਹਾਈਆ। ਕਲਜੁਗ ਅੰਤਮ ਕਰ ਖ਼ੁਆਰ, ਕੂੜੀ ਕਿਰਿਆ ਦੇਵਾਂ ਢਾਹੀਆ। ਸਤਿਜੁਗ ਸਾਚਾ ਕਰ ਪਿਆਰ, ਸਤਿ ਸਤਿਵਾਦੀ ਹੁਕਮ ਸੁਣਾਈਆ। ਧਰਨੀ ਧਰਤ ਧਵਲ ਉਪਰ ਕਰ ਪਿਆਰ, ਮਿਹਰਵਾਨ ਹੋ ਕੇ ਦਿਆਂ ਰਖਾਈਆ। ਚਾਰ ਵਰਨ ਅਠਾਰਾਂ ਬਰਨ ਇਕ ਸੁਣਾ ਕੇ ਨਾਮ ਜੈਕਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰਾਂ ਪੜ੍ਹਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਔਖੀ ਘਾਟੀ ਪਾਰ ਕਰਾਈਆ। ਸਦੀ ਚੌਧਵੀਂ ਮੇਟ ਅੰਧਿਆਰ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਈਸਾ ਮੂਸਾ ਮੁਹੰਮਦ ਜੋ ਕਰ ਕੇ ਗਏ ਗੁਫ਼ਤਾਰ, ਗੁਫ਼ਤ ਸ਼ਨੀਦ ਦਿਆਂ ਜਣਾਈਆ। ਸਾਚਾ
❋
❋
ਮਾਰਗ ਅਗੰਮ ਅਪਾਰ, ਅਪਰੰਪਰ ਹੋ ਕੇ ਦਿਆਂ ਦ੍ਰਿੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸ ਕੇ ਇਕ ਮਨਾਰ, ਧੁਰ ਦਾ ਮੰਦਰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਗੋਬਿੰਦ ਕਿਹਾ ਮੇਰੀ ਵੇਖ ਅਗੰਮੀ ਗੜ੍ਹੀ, ਗੁਰਮੁਖ ਸੋਹਣੇ ਨਜ਼ਰੀ ਆਈਆ। ਜਿਨ੍ਹਾਂ ਤੇਰੇ ਪ੍ਰੇਮ ਦੀ ਪੱਟੀ ਪੜ੍ਹੀ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸੀਸ ਕਦਮਾਂ ਉਤੇ ਵੇਖੇ ਧਰੀ, ਧਰਤੀ ਨਾਲੋਂ ਕਰਨ ਜੁਦਾਈਆ। ਤੂੰ ਸਚਖੰਡ ਦਵਾਰੇ ਇਨ੍ਹਾਂ ਖੜੀਂ, ਦਰਗਾਹ ਸਾਚੀ ਸੋਭਾ ਪਾਈਆ। ਪਰਮਾਤਮ ਹੋ ਕੇ ਇਨ੍ਹਾਂ ਆਤਮ ਵਰੀਂ, ਵਿਚੋਲਾ ਹੋ ਕੇ ਦਿਆਂ ਜਣਾਈਆ। ਮੁਹੱਬਤ ਵਿਚ ਪ੍ਰੇਮ ਦੀ ਲੌਣੀ ਝੜ੍ਹੀ, ਅਗਨੀ ਅੱਗ ਨਾ ਕੋਇ ਤਪਾਈਆ। ਮੰਜ਼ਲ ਹਕ ਮਹਿਬੂਬ ਖੜੀਂ, ਪਰਵਰਦਿਗਾਰ ਧੁਰ ਦਰਗਾਹੀਆ। ਆਵਣ ਜਾਵਣ ਲੱਖ ਚੁਰਾਸੀ ਵਿਚੋਂ ਕਰਨਾ ਬਰੀ, ਜਮ ਕੀ ਫਾਸੀ ਰਹਿਣ ਨਾ ਪਾਈਆ। ਮੇਰੇ ਕੋਲੋਂ ਏਨੀ ਸੇਵਾ ਤੇਰੀ ਸਰੀ, ਸਰਹੰਦ ਸ਼ਹਾਦਤ ਦਏ ਗਵਾਹੀਆ। ਪੁਰਖ ਅਕਾਲ ਕਿਹਾ ਤੇਰੀ ਘਾਲ ਚਾਰ ਜੁਗ ਨਾਲੋਂ ਬੜੀ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਮਿਹਰਵਾਨ ਹੋ ਕੇ ਮੈਂ ਭਾਗ ਲਗਾਵਾਂ ਤੇਰੇ ਗੁਰਮੁਖਾਂ ਘਰੀਂ, ਗ੍ਰਹਿ ਗ੍ਰਹਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਮੈਨੂੰ ਨਹੀਂ ਕਿਛ ਲੋੜ, ਖ਼ਾਲੀ ਹੱਥ ਦਿਤੇ ਵਖਾਈਆ। ਮੇਰੀ ਪ੍ਰੀਤੀ ਨਿਭੇ ਤੋੜ, ਆਪਣਾ ਰੰਗ ਰੰਗਾਈਆ। ਗੁਰਮੁਖ ਸਾਚੇ ਲੈਣੇ ਜੋੜ, ਜੋੜੇ ਧੁਰ ਦੇ ਦੇਣੇ ਵਖਾਈਆ। ਬਾਹਰ ਕੱਢਣੇ ਵਿਚੋਂ ਮੜ੍ਹੀ ਗੋਰ, ਗਹਿਰ ਗੰਭੀਰ ਆਪਣੇ ਘਰ ਵਸਾਈਆ। ਤੂੰ ਕੁਛ ਹੋਰ ਨਹੀਂ ਮੈਂ ਕੁਝ ਨਹੀਂ ਹੋਰ, ਤੂੰ ਮੇਰਾ ਮੈਂ ਤੇਰਾ ਤੇਰਾ ਨੂਰ ਮੇਰੀ ਜੋਤ ਰੁਸ਼ਨਾਈਆ। ਮੈਂ ਤੇਰੇ ਹੁਕਮੇ ਅੰਦਰ ਰਿਹਾ ਦੌੜ, ਮਾਤਲੋਕ ਭੱਜਾਂ ਵਾਹੋ ਦਾਹੀਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲ ਦੀਨ ਦਿਆਲ ਮੇਰੇ ਗੁਰਮੁਖਾਂ ਜਾਈਂ ਬਹੁੜ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੇ ਹੱਥ ਅਗੰਮੀ ਡੋਰ, ਸ਼ਬਦੀ ਤਾਰ ਤੰਦ ਨਾਲ ਬੰਧਾਈਆ।
੧੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਡਵਿੱਡਾ ਜ਼ਿਲਾ ਹੁਸ਼ਿਆਰਪੁਰ
ਝੁੱਗੀ ਕਹੇ ਜਨ ਭਗਤਾਂ ਕਰ ਸੰਯੋਗ, ਧੁਰ ਸੰਯੋਗੀ ਦੇ ਵਡਿਆਈਆ। ਵਿਛੋੜਾ ਜਨਮ ਨਾ ਰਹੇ ਰੋਗ, ਕਰਮ ਦਾ ਡੇਰਾ ਢਾਹੀਆ। ਦੇ ਦਰਸ ਇਕ ਅਮੋਘ, ਸਵੱਛ ਸਰੂਪ ਨਜ਼ਰੀ ਆਈਆ। ਜਨਮ ਜਨਮ ਦਾ ਪੂਰਾ ਕਰ ਜੋਗ, ਜੁਗ ਚੌਕੜੀ ਤੇਰੀ ਆਸ ਰਖਾਈਆ। ਸਾਚੇ ਨਾਮ ਦੀ ਬਖ਼ਸ਼ ਮੌਜ, ਖ਼ੁਸ਼ੀ ਕਾਇਆ ਮੰਦਰ ਪਰਗਟਾਈਆ। ਆਤਮ ਰਸ ਰਸੀਏ ਦੇ ਭੋਗ, ਕੂੜੀ ਵਾਸਨਾ ਬਾਹਰ ਕਢਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਨੂਰ ਡਗਮਗਾਈਆ। ਬੰਦ ਕਿਵਾੜੀ ਖੁਲ੍ਹੇ ਸੋਤ, ਸੋਈ ਸੁਰਤੀ ਲੈ ਉਠਾਈਆ। ਭਾਗ ਲਗਾ ਕਾਇਆ ਕੋਟ, ਕੰਚਨ ਗੜ੍ਹ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਤੇਰੀ ਓਟ, ਤੇਰੇ ਹੋ ਕੇ ਤੇਰੀ ਆਸ ਰਖਾਈਆ। ਨਾਤਾ ਤੁੱਟਾ ਦੀਨ ਦੁਨੀ ਲੋਕ,
❋
❋
ਸ੍ਰਿਸ਼ਟੀ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਗਾਵਣ ਸਚ ਸਲੋਕ, ਨਾਮ ਨਿਧਾਨਾ ਇਕ ਧਿਆਈਆ। ਸਵਾਮੀ ਅੰਤਰਜਾਮੀ ਹੋ ਕੇ ਕਰ ਚੋਜ, ਕਾਇਆ ਚੋਲੀ ਅੰਦਰ ਭਾਗ ਲਗਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਖੋਜ, ਗੁਰਮੁਖ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਤੇਰੀ ਭਗਵਾਨ, ਭਾਗ ਸਭ ਦਾ ਦਏ ਬਦਲਾਈਆ। ਗੁਰਮੁਖਾਂ ਉਪਰ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਮੇਟ ਜਹਾਨ, ਜਹਾਲਤ ਅੰਦਰੋਂ ਦੇ ਕਢਾਈਆ। ਅੱਠੇ ਪਹਿਰ ਦਿਵਸ ਰੈਣ ਤੇਰਾ ਨਾਮ ਗਾਣ, ਗਾ ਗਾ ਸ਼ੁਕਰ ਮਨਾਈਆ। ਨਿਜ ਨੇਤਰ ਲੋਚਨ ਦਰਸ਼ਨ ਪਾਣ, ਵੱਜੇ ਸਚ ਵਧਾਈਆ। ਕਾਇਆ ਕਾਅਬਾ ਵਖਾ ਸਚ ਮਕਾਨ, ਮੰਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਦੇਣਾ ਵਸਾਈਆ। ਸਾਚਾ ਖੇੜਾ ਵਸੇ ਕਾਇਆ ਬੰਕ, ਗ੍ਰਹਿ ਵੱਜੇ ਨਾਮ ਵਧਾਈਆ। ਘਰ ਸਵਾਮੀ ਮਿਲੇ ਕੰਤ, ਠਾਕਰ ਆਪਣਾ ਫੇਰਾ ਪਾਈਆ। ਚੋਲੀ ਚਾੜ੍ਹੇ ਰੰਗ ਬਸੰਤ, ਦੁਰਮਤ ਮੈਲ ਧਵਾਈਆ। ਨਾਮ ਜਣਾਏ ਬਣ ਕੇ ਪੰਡਤ, ਬੋਧ ਅਗਾਧ ਸਮਝਾਈਆ। ਗੜ੍ਹ ਤੋੜੇ ਹਉਮੇ ਹੰਗਤ, ਚਰਨ ਪ੍ਰੀਤੀ ਇਕ ਬੰਧਾਈਆ। ਦਰ ਠਾਂਡੇ ਤੇਰੇ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਝਗੜਾ ਤੁੜਾ ਨਾਲੋਂ ਨਿੰਦਕ, ਗੁਰਮੁਖ ਸੱਜਣ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰਖ ਸਵਾਮੀ, ਹਰਿਜਨ ਸਾਚੀ ਮੰਗ ਮੰਗਾਇੰਦਾ। ਪਾਰਬ੍ਰਹਮ ਪ੍ਰਭ ਅੰਤਰਜਾਮੀ, ਇਕ ਤੇਰੀ ਓਟ ਰਖਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਅਗੰਮੀ ਬਾਣੀ, ਸੋਹਲਾ ਢੋਲਾ ਵਿਚੋਲਾ ਇਕ ਰਖਾਇੰਦਾ। ਅੰਮ੍ਰਿਤ ਰਸ ਨਿਝਰ ਝਿਰਨਾ ਸਾਂਤਕ ਸਤਿ ਦੇ ਪਾਣੀ, ਕਲਜੁਗ ਕੂੜੀ ਕਿਰਿਆ ਅਗਨ ਬੁਝਾਇੰਦਾ। ਸੁਰਤੀ ਸ਼ਬਦੀ ਮੇਲ ਮਿਲਾ ਧੁਰ ਦਾ ਹਾਣੀ, ਚਾਰੇ ਖਾਣੀ ਤੇਰਾ ਰਾਹ ਤਕਾਇੰਦਾ। ਸਾਚੀ ਮੰਜ਼ਲ ਦੱਸ ਆਸਾਨੀ, ਅੱਗੇ ਹੋ ਨਾ ਕੋਇ ਅਟਕਾਇੰਦਾ। ਤੂੰ ਪਰਮ ਪੁਰਖ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਦਰ ਤੇਰੇ ਅਲਖ ਜਗਾਇੰਦਾ। ਹਰਿਜਨ ਸਾਚੇ ਦਰ ਠਾਂਡੇ ਕਰ ਪਰਵਾਨੀ, ਪਰਮ ਪੁਰਖ ਪਰਮਾਤਮ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਮਾਨਸ ਜਨਮ ਬਿਨ ਤੇਰੀ ਕਿਰਪਾ ਕੀਮਤ ਨਾ ਕੋਇ ਦਵਾਨੀ, ਮਾਟੀ ਖ਼ਾਕ ਜਗਤ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੀ ਮੰਜ਼ਲ ਦੇ ਰੁਹਾਨੀ, ਦਰ ਠਾਂਡਾ ਆਪਣਾ ਆਪ ਵਖਾਇੰਦਾ।
੧੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਰਿਹਾਣਾ ਕਲਾਂ ਜ਼ਿਲਾ ਹੁਸ਼ਿਆਰਪੁਰ
ਜਨ ਭਗਤ ਕਹੇ ਮੈਂ ਤੇਰਾ ਬਰਦਾ, ਬੰਦੀਖਾਨਾ ਦੇ ਤੁੜਾਈਆ। ਭੇਵ ਖੁਲ੍ਹਾ ਆਪਣੇ ਘਰ ਦਾ, ਪੜਦਾ ਓਹਲਾ ਦੇ ਚੁਕਾਈਆ। ਅੰਮ੍ਰਿਤ ਜਾਮ ਪਿਆ ਅਗੰਮੀ ਸਰ ਦਾ, ਰਸ ਰਸੀਏ ਦੇ ਚੁਆਈਆ। ਨਿਤ ਨਵਿਤ ਤੇਰੀ ਆਸਾ ਕਰਦਾ, ਭਰਵਾਸਾ ਬਖ਼ਸ਼ ਸਚ ਸਰਨਾਈਆ। ਸਿਰ ਚਰਨ ਕਵਲਾਂ ਧਰਦਾ, ਨੇਤਰ ਨੈਣਾਂ ਨੀਰ ਵਹਾਈਆ। ਬਿਰਹੋਂ ਵਿਛੋੜੇ ਅੰਦਰ ਮਰਦਾ, ਜੀਵਣ ਤੇਰੀ ਝੋਲੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਸਤਿ ਸਰੂਪ ਲੱਭਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਸਿਰ ਮੇਰੇ ਹੱਥ
❋
❋
ਰਖਾਈਆ। ਜਨ ਭਗਤ ਕਹੇ ਪ੍ਰਭ ਤੇਰੀ ਇਕੋ ਆਸ, ਦੂਜਾ ਨਜ਼ਰ ਕੋਇ ਨਾ ਆਈਆ। ਜਨਮ ਜਨਮ ਦੀ ਤ੍ਰਿਸ਼ਨਾ ਬੁਝਾ ਪਿਆਸ, ਅਗਨੀ ਅੱਗ ਦੇ ਬੁਝਾਈਆ। ਆਤਮ ਹੋ ਕੇ ਪਰਮਾਤਮ ਹੋ ਕੇ ਨਿਰਗੁਣ ਨਿਰਗੁਣ ਦੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਜਗ ਜੀਵਣ ਦਾਤੇ ਪੁਰਖ ਬਿਧਾਤੇ ਸਾਚੀ ਮੰਜ਼ਲ ਦੱਸ ਆਪਣਾ ਘਾਟ, ਤਟ ਕਿਨਾਰ ਏਕੰਕਾਰ ਇਕੋ ਦੇਣਾ ਵਖਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਖੜ੍ਹੇ ਜੋੜ ਕੇ ਹਾਥ, ਸਚ ਦਵਾਰੇ ਖ਼ਾਲੀ ਝੋਲੀ ਆਪਣੀ ਡਾਹੀਆ। ਉਹ ਮੰਡਲ ਤੇਰਾ ਨਿਰੰਕਾਰ ਵੇਖਣਾ ਖ਼ਾਸ, ਜਿਥੇ ਖ਼ਾਲਸ ਗੁਰਮੁਖ ਸੋਭਾ ਪਾਈਆ। ਨਾ ਕੋਈ ਗੋਪੀਆਂ ਵਾਲੀ ਰਾਸ, ਨਾ ਕੋਈ ਕਾਹਨ ਨਾਚ ਨਚਾਈਆ। ਨਾ ਕੋਈ ਸੀਤਾ ਰਾਮ ਵਾਲਾ ਬਨਬਾਸ, ਜੰਗਲ ਜੂਹ ਉਜਾੜ ਨਾ ਕੋਇ ਭਵਾਈਆ। ਨਾ ਕੋਈ ਸੰਸਾਰੀ ਵਿਦਿਆ ਵਾਲੀ ਤਲਾਸ਼, ਅੱਖਰ ਵੰਡ ਨਾ ਕੋਇ ਵੰਡਾਈਆ। ਨਾ ਕੋਈ ਪਰਬਤ ਦਿਸੇ ਕੈਲਾਸ਼, ਸਿੰਘਾਸਣ ਰੂਪ ਨਾ ਕੋਇ ਬਦਲਾਈਆ। ਇਕੋ ਤੇਰਾ ਮੰਗਾ ਨੂਰ ਜੋਤ ਪਰਕਾਸ਼, ਜਿਸ ਵਿਚ ਮਿਲ ਕੇ ਆਪਣਾ ਆਪ ਛੁਪਾਈਆ। ਸਚਖੰਡ ਦਵਾਰ ਏਕੰਕਾਰ ਪੁਰਖ ਅਕਾਲ ਦੀਨ ਦਿਆਲ ਘਰ ਠਾਂਡਾ ਦੇਣਾ ਆਪ, ਦੂਜੇ ਦਰ ਦੀ ਲੋੜ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਜਨ ਭਗਤ ਕਹੇ ਮਨ ਚਾਓ ਘਨੇਰਾ ਮੈਂ ਸੋਹੰ ਜਪਿਆ ਜਾਪ, ਕੋਟ ਜਨਮ ਦੇ ਉਤਰੇ ਪਾਪ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਇਆ ਇਕੋ ਬਾਪ, ਪਿਤਾ ਪੂਤ ਗੋਦ ਲੈਣਾ ਉਠਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਤੇਰਾ ਦਰਸ ਕਰਾਂ ਸਾਖਿਆਤ, ਸਤਿ ਸਤਿਵਾਦੀ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚਾ ਦਰ ਠਾਂਡੇ ਮੰਗ ਮੰਗਾਈਆ। ਹਰਿ ਭਗਤ ਕਹੇ ਮੇਰੀ ਅਰਦਾਸ, ਪ੍ਰਭ ਬੇਨੰਤੀ ਇਕ ਜਣਾਈਆ। ਸਦ ਸੇਵਕ ਰੱਖਣਾ ਦਾਸ, ਗੜ੍ਹ ਹੰਕਾਰ ਦੇਣਾ ਤੁੜਾਈਆ। ਦਿਵਸ ਰੈਣ ਵਸਣਾ ਪਾਸ, ਜਾਗਤ ਸੋਵਤ ਹੋਣਾ ਸਹਾਈਆ। ਸ਼ਬਦ ਅਗੰਮੀ ਦੱਸਣੀ ਬਾਤ, ਨਾਮ ਨਿਧਾਨਾ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਨੂਰ ਕਰ ਰੁਸ਼ਨਾਈਆ। ਸਮਰਥ ਸਵਾਮੀ ਸਾਹਿਬ ਸਤਿਗੁਰ ਮੈਂ ਤੇਰੇ ਨਾਮ ਦੀ ਗਾ ਕੇ ਗਾਥ, ਚੜ੍ਹਿਆ ਓਸ ਰਾਥ, ਜਿਸ ਦਾ ਰਥਵਾਹੀ ਬੇਪਰਵਾਹੀਆ। ਕਲਜੁਗ ਡੂੰਘਾ ਵਹਿਣ ਸ੍ਰਿਸ਼ਟੀ ਕਿਸੇ ਨਾ ਆਵੇਂ ਹਾਥ, ਭਾਗ ਵੇਖੇ ਨਾ ਕੋਇ ਮਾਥ, ਨਾਥ ਤ੍ਰੈਲੋਕੀ ਬੈਠੇ ਮੁਖ ਛੁਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਕਰ ਕਿਰਪਾ ਆਪ, ਦੁਰਮਤ ਮੈਲ ਕਾਟ ਕੀਮਤ ਪਾ ਆਪਣੇ ਹਾਟ, ਜਗਤ ਵਣਜਾਰੇ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕੁਛ ਤੇਰੇ ਹਾਥ, ਹਰ ਹਿਰਦੇ ਵਸ ਕੇ ਧਾਮ ਅਗੰਮਾ ਦੱਸ ਕੇ, ਘਰ ਠਾਂਡਾ ਦੇਣਾ ਵਖਾਈਆ।
੧੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਪੁਰਾਣੀ ਡਰੋਲੀ
ਬਿਆਸ ਕਹੇ ਮੇਰੇ ਸੁਲਤਾਨ, ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਬਾਨ ਬੀਦੋ ਤੇਰੀ ਓਟ ਤਕਾਈਆ। ਏਕੰਕਾਰੇ ਦੇ ਦਾਨ, ਦਾਤੇ ਦਾਨੀ ਤੇਰੀ ਆਸ ਰਖਾਈਆ। ਆਦਿ ਨਿਰੰਜਣ ਹੋ ਪਰਧਾਨ, ਜੋਤੀ ਜਾਤੇ ਜਲਵਾ ਨੂਰ ਕਰ ਰੁਸ਼ਨਾਈਆ।
❋
❋
ਅਬਿਨਾਸ਼ੀ ਕਰਤੇ ਧੁਰ ਦੇ ਕਾਹਨ, ਲੱਖ ਚੁਰਾਸੀ ਗੋਪੀ ਲੈ ਪਰਨਾਈਆ। ਸ੍ਰੀ ਭਗਵਾਨ ਸਚ ਝੁਲਾ ਇਕ ਨਿਸ਼ਾਨ, ਦੋ ਜਹਾਨਾਂ ਆਪਣਾ ਆਪ ਪਰਗਟਾਈਆ। ਪਾਰਬ੍ਰਹਮ ਬ੍ਰਹਮ ਮੇਲਾ ਮੇਲ ਆਣ, ਨਿਰਵੈਰ ਨਿਰਾਕਾਰ ਆਪਣੀ ਕਾਰ ਕਮਾਈਆ। ਸਚਖੰਡ ਨਿਵਾਸੀ ਹੋ ਪਰਧਾਨ, ਪੜਦਾ ਓਹਲਾ ਆਪ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਦੇ ਕੇ ਗਏ ਬਿਆਨ, ਲੇਖ ਅਲੇਖੇ ਨਾਲ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਗਾ ਗਾ ਥੱਕੇ ਗਾਣ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਤੂੰ ਬੇਅੰਤ ਬੇਪਰਵਾਹ ਕਿਰਪਾ ਕਰ ਵਾਲੀ ਦੋ ਜਹਾਨ, ਜਹਾਲਤ ਕੂੜੀ ਕਿਰਿਆ ਦੇ ਕਢਾਈਆ। ਵਰਨ ਬਰਨ ਦੀਨ ਦੁਨੀ ਹੋਈ ਹੈਰਾਨ, ਹਰ ਹਿਰਦੇ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਸ਼ਰਅ ਫਿਰੇ ਸ਼ੈਤਾਨ, ਚਾਰ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਹੋ ਮਿਹਰਵਾਨ, ਦਰ ਠਾਂਡਾ ਇਕ ਵਖਾਈਆ। ਬਿਆਸ ਕਹੇ ਕਿਰਪਾ ਕਰ ਮੇਰੇ ਭਗਵੰਤ, ਭਗਵਨ ਤੇਰੀ ਓਟ ਰਖਾਈਆ। ਕਲਜੁਗ ਭੁੱਲੇ ਜੀਵ ਜੰਤ ਸਾਧ ਸੰਤ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਭੇਵ ਕੋਇ ਨਾ ਆਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਭੇਵ ਅਭੇਦਾ ਸਕੇ ਨਾ ਕੋਇ ਦ੍ਰਿੜਾਈਆ। ਬੋਧ ਅਗਾਧਾ ਦਿਸੇ ਕੋਇ ਨਾ ਪੰਡਤ, ਚਾਰੇ ਖਾਣੀ ਚਾਰੇ ਬਾਣੀ ਨੇਤਰ ਰੋਵੇ ਮਾਰੇ ਧਾਹੀਂਆ। ਗੁਰ ਅਵਤਾਰ ਪੈਗ਼ੰਬਰ ਭਿਖਿਆ ਮੰਗ ਕੇ ਗਏ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਤੁਧ ਬਿਨ ਸਦੀ ਚੌਧਵੀਂ ਬਣਾਏ ਕੋਈ ਨਾ ਬਣਤ, ਸਚ ਸਵਾਮੀ ਅੰਤਰਜਾਮੀ ਸਾਚਾ ਰਾਹ ਨਾ ਕੋਇ ਜਣਾਈਆ। ਸਚ ਦਵਾਰ ਏਕੰਕਾਰ ਮਿਲੇ ਕੋਈ ਨਾ ਸੰਗਤ, ਦੂਈ ਦਵੈਤੀ ਸ਼ਰਅ ਸ਼ਰਾਇਤੀ ਡੇਰਾ ਕੋਇ ਨਾ ਢਾਹੀਆ। ਦਰ ਦਰਵੇਸ਼ ਤੇਰੇ ਦਰ ਕਰਨ ਮਿੰਨਤ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਲੈਣੀ ਉਠਾਈਆ। ਜੁਗ ਚੌਕੜੀ ਮੇਟਣੀ ਚਿੰਨਤ, ਜਗਤ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਬਿਆਸ ਕਹੇ ਮੇਰੇ ਪਤਿਪਰਮੇਸ਼ਵਰ ਮੀਤ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੀਤ, ਸਤਿਜੁਗ ਸਾਚਾ ਦੇ ਪਰਗਟਾਈਆ। ਝਗੜਾ ਰਹੇ ਨਾ ਸ਼ਿਵਦਵਾਲਾ ਮੱਠ ਮੰਦਰ ਮਸੀਤ, ਗੁਰੂਦਵਾਰਾ ਇਕੋ ਦੇ ਦ੍ਰਿੜਾਈਆ। ਜਿਥੇ ਝਗੜਾ ਰਹੇ ਨਾ ਊਚ ਨੀਚ, ਰਾਓ ਰੰਕ ਵੰਡ ਵਿਚ ਵਰਭੰਡ ਬ੍ਰਹਿਮੰਡ ਦੇ ਦ੍ਰਿੜਾਈਆ। ਕਾਇਆ ਮਾਟੀ ਮਾਨਵ ਜਾਤੀ ਸਭ ਦੀ ਕਰ ਠਾਂਡੀ ਸੀਤ, ਅਗਨੀ ਤਤ ਦੇ ਬੁਝਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੱਸ ਆਪਣਾ ਗੀਤ, ਅਗੰਮ ਅਥਾਹ ਬੇਪਰਵਾਹ ਸਾਚਾ ਮੰਤਰ ਦੇ ਦ੍ਰਿੜਾਈਆ। ਤੇਰਾ ਖੇਲ ਵੇਖੀਏ ਅਨਡੀਠ, ਕਰਵਟ ਬਦਲ ਆਪਣੀ ਪੀਠ, ਸਨਮੁਖ ਹੋ ਕੇ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਸਾਂਝਾ ਤੇਰਾ ਗੀਤ, ਗਹਿਰ ਗੰਭੀਰ ਬੇਨਜ਼ੀਰ ਤੇਰਾ ਰਾਗ ਅਲਾਹੀਆ। ਇਕੋ ਛਤਰ ਝੁੱਲੇ ਤੇਰੇ ਸੀਸ, ਜਗਦੀਸ ਦੋ ਜਹਾਨ ਤੇਰੀ ਸ਼ਹਿਨਸ਼ਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰਾ ਨਿਸ਼ਾਨਾ ਦੇ ਕੇ ਗਏ ਠੀਕ, ਵਾਕ ਭਵਿਖਤਾਂ ਵਿਚ ਦ੍ਰਿੜਾਈਆ। ਸੋ ਆਸਾ ਮਨਸਾ ਪੂਰੀ ਕਰ ਉਮੀਦ, ਨਿਰਗੁਣ ਹੋ ਕੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਬਿਆਸ ਕਹੇ ਕਿਰਪਾ ਕਰ ਗੁਣ ਨਿਧਾਨ, ਗੁਣਵੰਤੇ ਤੇਰੇ ਹੱਥ ਵਡਿਆਈਆ। ਸਚ ਝੁਲਾ ਇਕ ਨਿਸ਼ਾਨ, ਨਿਸ਼ਾਨੇ
❋
❋
ਜਗਤ ਦੇ ਗਵਾਈਆ। ਇਕੋ ਤੇਰਾ ਨਾਉਂ ਗਾਵੇ ਰਸਨਾ ਜਿਹਵਾ ਜ਼ਬਾਨ, ਬੱਤੀ ਦੰਦ ਸਿਫ਼ਤ ਸਾਲਾਹੀਆ। ਲੱਖ ਚੁਰਾਸੀ ਨਜ਼ਰੀ ਆ ਧੁਰ ਦਾ ਕਾਹਨ, ਮਿਹਰਵਾਨ ਆਪਣਾ ਪੜਦਾ ਦੇ ਉਠਾਈਆ। ਹਰ ਘਟ ਵਸਿਆ ਨਜ਼ਰੀ ਆ ਰਾਮ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਸੁਣਦੇ ਰਹੇ ਪੈਗ਼ਾਮ, ਕਲਮਾ ਨਗ਼ਮਿਆਂ ਵਿਚ ਸੁਣਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਜਲਵਾਗਰ ਵਡ ਅਮਾਮ, ਨੂਰ ਜਹੂਰ ਦੇ ਚਮਕਾਈਆ। ਨਾਨਕ ਗੋਬਿੰਦ ਜਿਸ ਨੂੰ ਕਰਦੇ ਗਏ ਪਰਨਾਮ, ਮੰਤਰ ਦ੍ਰਿੜਾਉਂਦੇ ਗਏ ਸਤਿ ਨਾਮ, ਵਾਹਿਗੁਰੂ ਕਹਿ ਕੇ ਵਾਹਵਾ ਤਾਲ ਵਜਾਈਆ। ਸੋ ਦੀਨ ਦੁਨੀ ਦਾ ਬਦਲ ਦੇ ਨਜ਼ਾਮ, ਝਗੜਾ ਰਹੇ ਨਾ ਵਿਚ ਅਵਾਮ, ਇਕੋ ਗਾਵਣ ਤੇਰਾ ਨਾਮ, ਨਾਉਂ ਨਿਰੰਕਾਰ ਇਕ ਸਮਝਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਨਿਰਗੁਣ ਹੋ ਕੇ ਵੇਖ ਮਾਰ ਧਿਆਨ, ਪੁਰੀ ਲੋਅ ਬ੍ਰਹਿਮੰਡ ਖੰਡ ਪੜਦਾ ਓਹਲਾ ਆਪ ਚੁਕਾਈਆ। ਜੁਗ ਬਦਲਣਾ ਤੇਰਾ ਹੁਕਮ ਆਸਾਨ, ਨਾ ਕੋਈ ਮੇਟੇ ਵਿਚ ਜਹਾਨ, ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਆਸ ਰਖਾਈਆ। ਬਿਆਸ ਕਹੇ ਕਿਰਪਾ ਕਰ ਪਰਵਰਦਿਗਾਰ, ਜਲਵਾਗਰ ਤੇਰੀ ਵਡਿਆਈਆ। ਕੂਕ ਸੁਣ ਮੁਹੰਮਦ ਯਾਰ, ਚਾਰ ਯਾਰੀ ਦਏ ਦੁਹਾਈਆ। ਉਮਤ ਉਮਤੀ ਹਾਹਾਕਾਰ, ਨਿਮਾਜ਼ਾਂ ਰੋਜ਼ਿਆਂ ਵਿਚ ਦੁਹਾਈਆ। ਮੁਹੱਬਤ ਮਿਲੇ ਨਾ ਕਿਸੇ ਦਵਾਰ, ਦਰ ਦਰਬਾਰ ਨਾ ਕੋਇ ਵਡਿਆਈਆ। ਖ਼ਾਲੀ ਦਿਸੇ ਭੰਡਾਰ, ਹਕ਼ੀਕ਼ਤ ਹਕ ਨਾ ਕੋਇ ਵਰਤਾਈਆ। ਕਾਇਨਾਤ ਹੋਈ ਗਵਾਰ, ਅਕਲ ਅਕਲਮੰਦ ਨਾ ਕੋਇ ਬਣਾਈਆ। ਗੁਪਤ ਸੁਣੇ ਨਾ ਕੋਇ ਗੁਫ਼ਤਾਰ, ਬਾਤਨ ਦਰਸ ਕੋਇ ਨਾ ਪਾਈਆ। ਬਾਹਰੋਂ ਵੇਖਦੇ ਜਗਤ ਮਜ਼ਾਰ, ਨਿਰਗੁਣ ਮੀਆਂ ਨਜ਼ਰ ਕਿਸੇ ਨਾ ਆਈਆ। ਮੁਖ਼ਾਤਬ ਕਰੇ ਨਾ ਕੋਇ ਸੰਸਾਰ, ਤੁਆਕਬ ਹਕ ਨਾ ਕੋਇ ਜਣਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰ, ਸਾਚਾ ਸਬਕ ਨਾ ਕੋਇ ਪੜ੍ਹਾਈਆ। ਚੌਦਾਂ ਸਦੀਆਂ ਦਾ ਇਜ਼ਹਾਰ, ਖੇਲ ਵੇਖ ਦੁਖੀਆਂ ਦੇ ਦਿਲਦਾਰ, ਬੇਦਰਦੀ ਆਪਣੀ ਦਇਆ ਕਮਾਈਆ। ਵੇਲਾ ਵਕਤ ਵਿਚਾਰ, ਕੂੜੀ ਕਿਰਿਆ ਵੇਖ ਸੰਸਾਰ, ਸਾਚਾ ਚੰਦ ਨਾ ਕੋਇ ਉਜਿਆਰ, ਨੂਰਾਨਾ ਨੂਰ ਨਾ ਕੋਇ ਚਮਕਾਈਆ। ਤੇਰੇ ਚਰਨ ਕਵਲ ਨਿਮਸਕਾਰ, ਬਿਆਸ ਕਹੇ ਮੈਂ ਰੋਵਾਂ ਜ਼ਾਰੋ ਜ਼ਾਰ, ਗੋਬਿੰਦ ਦਿਸੇ ਕਿਸੇ ਨਾ ਧਾਰ, ਗੁਰਮੁਖ ਥੋੜ੍ਹੇ ਪਾਵਣ ਸਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਲਾਏ ਕੋਈ ਨਾ ਪਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰੇਮ ਪ੍ਰੀਤੀ ਅੰਦਰ ਪੀਆ ਪ੍ਰੀਤਮ ਹੋ ਕੇ ਆਪਣੇ ਰੰਗ ਰੰਗਾਈਆ।