ਪੁਸਤਕਾਲਾਭਾਗ ੨੦

੧੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਆਦਮਪੁਰ

ਬਿਆਸ ਕਹੇ ਕਿਰਪਾ ਕਰ ਸੂਰੇ ਸਰਬੰਗ, ਹਰਿ ਕਰਤੇ ਤੇਰੇ ਹੱਥ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਚਾੜ੍ਹ ਅਗੰਮਾ ਰੰਗ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਮ ਨਿਧਾਨ ਵਜਾ ਮਰਦੰਗ, ਕਾਇਆ ਮੰਦਰ ਅੰਦਰ ਗ੍ਰਹਿ ਗ੍ਰਹਿ ਕਰ ਸ਼ਨਵਾਈਆ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ

❋

❋

ਪ੍ਰਭ ਪੜਦਾ ਦੇ ਚੁਕਾਈਆ। ਦੀਨ ਦੁਨੀ ਦਾ ਇਕੋ ਦੱਸ ਧਰਮ, ਵਰਨ ਬਰਨ ਰਹੇ ਨਾ ਕੋਇ ਲੜਾਈਆ। ਸਾਚੀ ਪੂਜਾ ਤੇਰਾ ਚਰਨ, ਇਸ਼ਟਦੇਵ ਸਵਾਮੀ ਧੁਰ ਦਾ ਨਜ਼ਰੀ ਆਈਆ। ਆਦਿ ਜੁਗਾਦੀ ਕਰਨੀ ਦਾ ਕਰਨ, ਕਰਤਾ ਪੁਰਖ ਨਾਉਂ ਧਰਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦਾ ਢੋਲਾ ਪੜ੍ਹਨ, ਤੇਰਾ ਧਿਆਨ ਲਗਾਈਆ। ਕਲਜੁਗ ਜੀਵ ਜਗਤ ਵਾਸਨਾ ਵਿਚ ਲੜਨ, ਧੀਰਜ ਧੀਰ ਨਾ ਕੋਇ ਧਰਾਈਆ। ਅੰਤਰ ਨੇਤਰ ਖੋਲ੍ਹ ਹਰਨ ਫਰਨ, ਸਾਚੇ ਲੋਇਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦੁਨੀ ਦੀ ਧਾਰਾ ਦੇ ਬਦਲਾਈਆ। ਨੇਤਰ ਲੋਚਣ ਨੈਣ ਖੋਲ੍ਹ ਪ੍ਰਭ ਅੱਖ, ਦ੍ਰਿਸ਼ਟੀ ਸ੍ਰਿਸ਼ਟੀ ਦੇ ਬਦਲਾਈਆ। ਸਾਰੇ ਗਾਵਣ ਤੇਰਾ ਨਾਮ ਜਸ, ਦਿਵਸ ਰੈਣ ਧਿਆਨ ਲਗਾਈਆ। ਕੂੜੀ ਕਿਰਿਆ ਮੇਟ ਅੰਧੇਰੀ ਮਸ, ਸਤਿਜੁਗ ਸਾਚਾ ਚੰਦ ਚਮਕਾਈਆ। ਸਭ ਕੁਛ ਤੇਰੇ ਹੱਥ, ਪਰਮ ਪੁਰਖ ਤੂੰ ਦੇਵਣਹਾਰ ਗੋਸਾਈਂਆ। ਦੁਰਮਤ ਮੈਲ ਕਟ, ਪਤਤ ਪੁਨੀਤ ਦੇ ਬਣਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸ ਕੇ ਆਪਣਾ ਹੱਟ, ਨਾਮ ਨਿਧਾਨ ਸ੍ਰੀ ਭਗਵਾਨ ਦੇ ਵਰਤਾਈਆ। ਝਗੜਾ ਰਹੇ ਨਾ ਅੱਠ ਸੱਠ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾ ਕੋਇ ਲੜਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਸਮਰਥ, ਸਾਹਿਬ ਸਵਾਮੀ ਅੰਤਰਜਾਮੀ ਘਟ ਘਟ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਲੇਖਾ ਗਏ ਦੱਸ, ਦਹਿ ਦਿਸ਼ਾ ਕਰ ਜਣਾਈਆ। ਨਿਰਗੁਣ ਧਾਰ ਹੋ ਪਰਗਟ, ਜੋਤੀ ਜਾਤੇ ਫੇਰਾ ਪਾਈਆ। ਸਤਿ ਧਰਮ ਸਤਿਜੁਗ ਲਗਾ ਸਤਿ, ਕਲਜੁਗ ਕੂੜ ਕੁੜਿਆਰ ਜੜ੍ਹ ਉਖੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੇ ਬ੍ਰਹਮ ਮਤ, ਦੂਈ ਦਵੈਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਤਿਗੁਰ ਤੇਰੇ ਹੱਥ ਵਡਿਆਈਆ। ਤੇਰੇ ਹੱਥ ਵਡਿਆਈ ਧੁਰ ਨਿਰੰਕਾਰ, ਸਚਖੰਡ ਨਿਵਾਸੀ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਸਾਰੇ ਹੋਏ ਖ਼ੁਆਰ, ਧੀਰਜ ਧੀਰ ਨਾ ਕੋਇ ਧਰਾਈਆ। ਈਸਾ ਮੂਸਾ ਮੁਹੰਮਦ ਕਰੇ ਪੁਕਾਰ, ਦਰਗਾਹ ਸਾਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਪਰਵਰਦਿਗਾਰ, ਬੇਪਰਵਾਹ ਆਪਣਾ ਪੜਦਾ ਦੇਣਾ ਉਠਾਈਆ। ਲੋਕਮਾਤ ਬਣ ਸਿਕਦਾਰ, ਹੁਕਮ ਆਪਣਾ ਇਕ ਚਲਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਹਉਂ ਬਾਲਕ ਖ਼ਿਦਮਤਗਾਰ, ਤੇਰੀ ਸੇਵਾ ਆਏ ਕਮਾਈਆ। ਸਭ ਨੂੰ ਦੱਸ ਕੇ ਤੇਰਾ ਇਕ ਇੰਤਜ਼ਾਰ, ਲੇਖਾ ਲਿਖਤਾਂ ਵਿਚ ਲਿਖਾਈਆ। ਅਮਾਮਾਂ ਦੇ ਅਮਾਮ ਦੀਨ ਦੁਨੀ ਦੇ ਸਿਕਦਾਰ, ਖ਼ੁਸ਼ੀ ਗ਼ਮੀ ਦੇ ਬਦਲਾਈਆ। ਚੌਦਾਂ ਤਬਕ ਹਾਹਾਕਾਰ, ਚੌਦਾਂ ਵਿਦਿਆ ਦਏ ਦੁਹਾਈਆ। ਸਾਚਾ ਇਸਮ ਨਜ਼ਰ ਨਾ ਆਵੇ ਹਕ਼ੀਕ਼ੀ ਯਾਰ, ਸ਼ਰੀਕਤ ਵਿਚ ਦਿਸੇ ਲੋਕਾਈਆ। ਮਿਹਰਵਾਨ ਮਹਿਬੂਬ ਆਪਣਾ ਖੇਲ ਕਰ ਅਪਾਰ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਕਾਦਰ ਕਦੀਮ ਦੇ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਦੇ ਦੇ ਪੁਰਖ ਸਮਰਥ, ਸ਼ਬਦੀ ਸ਼ਬਦ ਫ਼ਰਮਾਨ ਜਣਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਜਾਵੇ ਨੱਸ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ, ਆਤਮ ਆਪਣਾ ਰੰਗ ਰੰਗਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਚ ਜੈਕਾਰ ਲੱਗੇ ਅਲੱਖ, ਅਲਖ ਅਗੋਚਰ ਪੜਦਾ ਓਹਲਾ ਬਣ ਵਿਚੋਲਾ ਦੇ ਉਠਾਈਆ। ਹਰ ਹਿਰਦੇ ਅੰਦਰ ਪਰਗਟ ਕਰ ਸੱਚ, ਹਰ ਘਟ ਅੰਦਰ ਨਿਰਗੁਣ ਨੂਰ ਕਰ ਰੁਸ਼ਨਾਈਆ।

❋

❋

ਦੁਰਮਤ ਮੈਲ ਚਾਰ ਵਰਨਾਂ ਅੰਦਰ ਕੱਟ, ਘਟ ਘਟ ਆਪਣਾ ਰੰਗ ਰੰਗਾਈਆ। ਸਭ ਕੁਛ ਤੇਰੇ ਹੱਥ, ਕਰਨ ਕਰਾਵਣਹਾਰ ਤੇਰੀ ਵਡਿਆਈਆ। ਜੋੜ ਕੇ ਦੋਵੇਂ ਹੱਥ, ਨਮਸਤੇ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਏਕੰਕਾਰ ਨਵ ਨੌ ਚਾਰ ਵਖਾ ਏਕੋ ਹੱਟ, ਦੂਜਾ ਦਰ ਨਜ਼ਰ ਕੋਇ ਨਾ ਆਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਤਾਰੂ ਸਿੰਘ ਦੇ ਗ੍ਰਹਿ ਪਿੰਡ ਜੰਡੀਰੇ

ਸਤਿ ਕਹੇ ਕਲਜੁਗ ਕੂੜੀ ਕਿਰਿਆ ਲੱਗਾ ਦੁੱਖ, ਚਾਰ ਵਰਨ ਅਠਾਰਾਂ ਬਰਨ ਰਹੇ ਕੁਰਲਾਈਆ। ਅੰਤਰ ਆਤਮ ਮਿਲੇ ਨਾ ਕਿਸੇ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਫਿਰੀ ਦਰੋਹੀ ਮਾਨਸ ਦੇਹੀ ਮਾਨੁਖ, ਅਗਨੀ ਤਤ ਨਾ ਕੋਇ ਬੁਝਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢੇ ਕੋਇ ਨਾ ਪੁੱਟ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸੱਜਣ ਮੀਤ ਰਹੇ ਲੁੱਟ, ਪ੍ਰੇਮ ਮੁਹੱਬਤ ਨਾਤਾ ਗਏ ਤੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਫੁੱਟ, ਇਸ਼ਟ ਹਰਿ ਨਾ ਕੋਇ ਮਨਾਈਆ। ਤ੍ਰਿਸ਼ਨਾ ਮੋਹ ਵਿਕਾਰ ਲੱਗੀ ਭੁੱਖ, ਆਸਾ ਮਮਤਾ ਵਿਚ ਹਲਕਾਈਆ। ਪੜਦਾ ਓਹਲਾ ਕਾਇਆ ਮੰਦਰ ਕਿਸੇ ਨਾ ਚੁੱਕੇ ਲੁਕ, ਸਤਿ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕੂੜਾ ਲੇਖਾ ਦੇਣਾ ਮੁਕਾਈਆ। ਕਲਜੁਗ ਕੂੜੀ ਕਿਰਿਆ ਕੀਤਾ ਅੰਧ, ਨਿਜ ਨੇਤਰ ਲੋਚਣ ਨੈਣ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਮੁਕੇ ਕਿਸੇ ਨਾ ਪੰਧ, ਦੀਨ ਦੁਨੀ ਭੱਜੇ ਵਾਹੋ ਦਾਹੀਆ। ਆਤਮ ਸੇਜਾ ਸੁਹਾਏ ਨਾ ਕੋਇ ਪਲੰਘ, ਸਚ ਸਿੰਘਾਸਣ ਬੈਠ ਖ਼ੁਸ਼ੀ ਨਾ ਕੋਇ ਮਨਾਈਆ। ਧੁਨ ਅਨਾਦੀ ਸੁਣੇ ਨਾ ਕੋਇ ਮਰਦੰਗ, ਸ਼ਬਦ ਅਗੰਮੀ ਆਵਾਜ਼ ਨਾ ਕੋਇ ਜਣਾਈਆ। ਜੋਤੀ ਨੂਰ ਚਮਕੇ ਕੋਇ ਨਾ ਚੰਦ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸਚ ਸਮਾਵੇ ਨਾ ਕੋਇ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੇ ਛੰਦ, ਢੋਲੇ ਰਾਗਾਂ ਨਾਦਾਂ ਵਿਚ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਪੜਦਾ ਦੇ ਉਠਾਈਆ। ਕਲਜੁਗ ਕੂੜੀ ਕਿਰਿਆ ਵੇਖ ਪਰਮ ਪੁਰਖ ਸਮਰਥ, ਸਾਹਿਬ ਸਵਾਮੀ ਅੰਤਰਜਾਮੀ ਤੇਰੀ ਆਸ ਰਖਾਈਆ। ਸਚ ਵਸਤ ਰਹੀ ਕਿਸੇ ਨਾ ਹੱਥ, ਚਾਰ ਕੁੰਟ ਦਹਿ ਦਿਸ਼ਾ ਖ਼ਾਲੀ ਦਿਸੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਮਾਰਗ ਗਏ ਦੱਸ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਗਏ ਥੱਕ, ਥਕਾਵਟ ਵਿਚ ਬੈਠੇ ਢੇਰੀਆਂ ਢਾਹੀਆ। ਮਨ ਵਾਸਨਾ ਕਿਸੇ ਨਾ ਹੋਵੇ ਵੱਸ, ਮਨਸਾ ਮੋਹ ਨਾ ਕੋਇ ਮਿਟਾਈਆ। ਹਕ਼ੀਕ਼ਤ ਵਿਚੋਂ ਮਿਲੇ ਕਿਸੇ ਨਾ ਹਕ, ਸ਼ਾਹ ਹਕੀਰ ਪੜਦਾ ਨਾ ਕਿਸੇ ਉਠਾਈਆ। ਨਿਰਗੁਣ ਨੂਰ ਜੋਤ ਹੋਵੇ ਪਰਗਟ, ਕਾਇਆ ਮਾਟੀ ਹੱਟ ਭਾਗ ਨਾ ਕੋਇ ਲਗਾਈਆ। ਸ਼ਬਦ ਅਗੰਮੀ ਵੱਜੇ ਕੋਇ ਨਾ ਸੱਟ, ਸੋਈ ਸੁਰਤੀ ਨਾ ਕੋਇ ਉਠਾਈਆ। ਦੁਰਮਤ ਮੈਲ ਦੇਵੇ ਕੋਈ ਨਾ ਕਟ, ਪਤਤ ਪੁਨੀਤ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਵਰਨਾਂ ਬਰਨਾਂ ਕੱਢੇ ਕੋਇ ਨਾ ਵੱਟ, ਆਤਮ ਅੰਤਰ ਨਿਰੰਤਰ ਰੰਗ ਨਾ ਕੋਇ ਰੰਗਾਈਆ। ਜਗਤ ਨਿਸ਼ਾਨ ਮਿਲੇ ਨਾ ਸੁੱਚ ਸੱਚ, ਜੂਠ ਝੂਠ ਘਰ ਘਰ ਡੇਰਾ ਲਾਈਆ। ਕੰਚਨ ਰੂਪ ਦਿਸੇ

❋

❋

ਨਾ ਕਾਇਆ ਮਾਟੀ ਕੱਚ, ਸਾਢੇ ਤਿੰਨ ਹੱਥ ਵੱਜੇ ਨਾ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਪ੍ਰੇਮ ਦੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟ ਜਗ, ਜਗਜੀਵਣ ਦਾਤੇ ਤੇਰੀ ਓਟ ਤਕਾਈਆ। ਤ੍ਰਿਸ਼ਨਾ ਲੱਗੀ ਮੇਟ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਹੰਸ ਬੁੱਧੀ ਰਹੇ ਕੋਈ ਨਾ ਕੱਗ, ਮਾਣਕ ਮੋਤੀ ਧੁਰ ਦਾ ਨਾਮ ਦੇ ਚੁਗਾਈਆ। ਆਪਣੇ ਮਿਲਣ ਦੀ ਗਿਆਨ ਨੇਤਰ ਖੋਲ੍ਹ ਅੱਖ, ਪ੍ਰਤੱਖ ਹੋ ਗੋਸਾਂਈਆ। ਚਾਰ ਵਰਨ ਅਠਾਰਾਂ ਬਰਨ ਇਕੋ ਤੇਰਾ ਨਾਮ ਜੈਕਾਰ ਬੋਲਣ ਅਲੱਖ, ਤੂੰ ਹੀ ਤੂੰ ਹੀ ਰਾਗ ਅਲਾਈਆ। ਆਤਮ ਪਰਮਾਤਮ ਧਾਰ ਰਹੇ ਕੋਈ ਨਾ ਵੱਖ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਤੇਰਾ ਮਾਰਗ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਦਾ ਸੱਚ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਭੇਵ ਗਏ ਦੱਸ, ਢੋਲਿਆਂ ਗੀਤਾਂ ਕਲਮਿਆਂ ਨਗ਼ਮਿਆਂ ਵਿਚ ਗਾਈਆ। ਤੇਰੀ ਮਹਿੰਮਾ ਸਦਾ ਅਕਥ, ਬੁੱਧੀ ਸਮਝ ਸਕੇ ਨਾ ਰਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਹਕ਼ੀਕ਼ਤ ਵਿਚੋਂ ਦਿਸੇ ਹਕ਼ੀਕ਼ੀ ਹਕ, ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਦਰ ਠਾਂਡੇ ਮੰਗ ਮੰਗਾਈਆ। ਨਿਝਰ ਧਾਰ ਅੰਮ੍ਰਿਤ ਬੂੰਦ ਸਵਾਂਤੀ ਦੇ ਰਸ, ਰਸਤਾ ਵਾਬਸਤਾ ਹੋ ਕੇ ਆਪਣਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ, ਆਤਮ ਪਰਮਾਤਮ ਮੇਲਾ ਕਰਨਾ ਨਾਰ ਕੰਤ, ਤੇਰਾ ਮੇਰਾ ਮੇਰਾ ਤੇਰਾ ਭੇਵ ਰਹੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਲੋਕਮਾਤ, ਮਾਤਰ ਭੂਮੀ ਕਰ ਸਫ਼ਾਈਆ। ਸਤਿ ਧਰਮ ਦੀ ਬਖ਼ਸ਼ ਦਾਤ, ਸਤਿਜੁਗ ਸਾਚਾ ਰਾਹ ਚਲਾਈਆ। ਹਰ ਹਿਰਦੇ ਅੰਦਰ ਕਰ ਪਰਕਾਸ਼, ਪੜਦਾ ਦੂਈ ਦਵੈਤੀ ਲਾਹੀਆ। ਅੰਮ੍ਰਿਤ ਰਸ ਦੇ ਆਬ, ਹਯਾਤੀ ਵਿਚੋਂ ਹਯਾਤੀ ਦੇ ਬਦਲਾਈਆ। ਮਾਨਵ ਜਾਤੀ ਇਕੋ ਕਰੇ ਆਦਾਬ, ਸਜਦਾ ਹਕ ਦੇ ਦ੍ਰਿੜਾਈਆ। ਸਚ ਮੰਦਰ ਅਗੰਮ ਵਖਾ ਮਹਿਰਾਬ, ਮਹਿਬੂਬ ਆਪਣਾ ਪੜਦਾ ਲਾਹੀਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਗੁਰ ਅਵਤਾਰ ਪੈਗ਼ੰਬਰ ਤੇਰਾ ਦੱਸ ਦੇ ਗਏ ਹਿਸਾਬ, ਲੇਖਾ ਲਿਖ ਕੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੂੜੀ ਕਿਰਿਆ ਦੇਣੀ ਮਿਟਾਈਆ। ਕਲਜੁਗ ਕੂੜੀ ਕਿਰਿਆ ਵੇਖ ਜਹਾਨ, ਜਹਾਲਤ ਵਿਚ ਦਿਸੇ ਜਗਤ ਲੋਕਾਈਆ। ਧਰਮ ਰਿਹਾ ਨਾ ਕੋਇ ਨਿਸ਼ਾਨ, ਕੁਕਰਮ ਵਿਚ ਵਡਿਆਈਆ। ਵਰਨ ਬਰਨ ਹੋਏ ਹੈਰਾਨ, ਧੀਰਜ ਧੀਰ ਨਾ ਕੋਇ ਧਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕੁਰਲਾਣ, ਬਹੁੜੀ ਬਹੁੜੀ ਕਰ ਸੁਣਾਈਆ। ਤੀਰਥ ਤਟ ਨੇਤਰ ਨੈਣਾਂ ਨੀਰ ਵਹਾਣ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧੀਰ ਨਾ ਕੋਇ ਧਰਾਈਆ। ਉੱਤਰ ਪੂਰਬ ਪੱਛਮ ਦੱਖਣ ਭਰਮੇ ਭੁੱਲਾ ਸਰਬ ਇਨਸਾਨ, ਹਕ਼ੀਕ਼ਤ ਹਕ ਨਾ ਕੋਇ ਜਣਾਈਆ। ਤੇਰਾ ਮੰਤਰ ਨਿਰੰਤਰ ਫ਼ੁਰਨਿਆਂ ਤੋਂ ਪਰੇ ਦੱਸੇ ਨਾ ਕੋਈ ਬਿਨਾ ਕਾਨ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਮਾਇਆ ਮਮਤਾ ਸਭ ਨੂੰ ਕੀਤਾ ਬੇਈਮਾਨ, ਬੇਵਾ ਦਿਸੀ ਜਗਤ ਲੋਕਾਈਆ। ਸਚ ਪ੍ਰੀਤੀ ਧੁਰ ਦੀ ਨੀਤੀ ਨਿਰਗੁਣ ਮਿਲੇ ਕੋਇ ਨਾ ਆਣ, ਸਰਗੁਣ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦੀਨ ਦਿਆਲ ਸਾਹਿਬ ਸਮਰਥ ਪਰਵਰਦਿਗਾਰ ਸਾਂਝੇ ਯਾਰ, ਜੋਤੀ ਜਾਤੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਿਸੇ ਸੰਸਾਰ, ਸੰਸਾਰੀ ਸਿਰ

❋

❋

ਨਾ ਕੋਇ ਉਠਾਈਆ। ਅੰਤਰ ਦਿਸੇ ਨਾ ਕਿਸੇ ਪਿਆਰ, ਪ੍ਰੀਤੀ ਪ੍ਰੇਮ ਨਾ ਕੋਇ ਵਧਾਈਆ। ਮੰਜ਼ਲ ਮਿਲੇ ਨਾ ਕਿਸੇ ਹਕ ਨਜ਼ਰ ਆਏ ਨਾ ਹਕ਼ੀਕ਼ੀ ਯਾਰ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਨਿਰਮਲ ਜੋਤ ਨਾ ਕੋਇ ਉਜਿਆਰ, ਬਿਨਾਂ ਤੇਲ ਬਾਤੀ ਨੂਰ ਡਗ ਨਾ ਕੋਇ ਮਗਾਈਆ। ਦੁੱਖਾਂ ਵਿਚ ਦੁਖੀ ਹੋਏ ਦੁਖਿਆਰ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਧਰਤ, ਧਰਨੀ ਧਵਲ ਧੌਲ ਮਿਲੇ ਵਡਿਆਈਆ। ਚਿੰਤਾ ਸੋਗ ਮਿਟਾ ਹਰਖ, ਸਾਂਤਕ ਸਤਿ ਦੇ ਵਰਤਾਈਆ। ਮਿਹਰਵਾਨ ਕਰ ਤਰਸ, ਗ਼ਰੀਬ ਨਿਮਾਣੇ ਦੇਣ ਦੁਹਾਈਆ। ਤੂੰ ਮਾਲਕ ਵਾਲੀ ਆਅਲਾ ਅਰਸ਼, ਪ੍ਰੀਤਮ ਨੂਰ ਖ਼ੁਦਾਈਆ। ਨਿਰਗੁਣ ਧਾਰ ਵੇਖ ਪਰਤ, ਪਤਿਪਰਮਸ਼ੇਵਰ ਬੇਪਰਵਾਹੀਆ। ਜੂਠ ਝੂਠ ਮਨ ਵਾਸਨਾ ਕੂੜ ਕਿਰਿਆ ਸਭ ਨੂੰ ਕਰੇ ਗ਼ਰਕ, ਗਹਿਰ ਗੰਭੀਰ ਬੇਨਜ਼ੀਰ ਤੇਰਾ ਭੈ ਨਾ ਕੋਇ ਰਖਾਈਆ। ਗੁਰ ਅਵਤਾਰਾਂ ਦੀ ਸਿਖਿਆ ਸਾਰਿਆਂ ਕੀਤੀ ਤਰਕ, ਪੈਗ਼ੰਬਰਾਂ ਸੀਸ ਨਾ ਕੋਇ ਝੁਕਾਈਆ। ਦੀਨ ਮਜ਼੍ਹਬ ਪੈ ਗਿਆ ਫ਼ਰਕ, ਜਾਤ ਪਾਤ ਕਰੇ ਲੜਾਈਆ। ਸ੍ਰਿਸ਼ਟੀ ਵਿਚ ਦ੍ਰਿਸ਼ਟੀ ਵਿਚ ਅਗਲਾ ਸਾਲ ਦਿਸੇ ਬੜਾ ਸਖ਼ਤ, ਦੁੱਖਾਂ ਵਿਚ ਰੋਵੇ ਲੋਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਪੈਣਾ ਬਖ਼ਤ, ਸਿਰ ਹੱਥ ਨਾ ਕੋਇ ਟਿਕਾਈਆ। ਉੱਤਰ ਪੂਰਬ ਚੜ੍ਹਨਾ ਕਟਕ, ਪੱਛਮ ਹਾਹਾਕਾਰ ਰਖਾਈਆ। ਕੁਛ ਲਹਿਣਾ ਦੇਣਾ ਫ਼ਰੀਦੀ ਖਟਕ, ਮਸੂਦੀ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣ ਉਪਰ ਅਰਸ਼, ਜੋ ਭਵਿਖਤ ਗਏ ਲਿਖਾਈਆ। ਖੇਲ ਹੋਣਾ ਉਤੇ ਫ਼ਰਸ਼, ਧਰਤੀ ਖ਼ਾਕੀ ਦਏ ਦੁਹਾਈਆ। ਮਿਹਰਵਾਨ ਕਰ ਤਰਸ, ਰਹਿਮਤ ਤੇਰੀ ਬੇਪਰਵਾਹੀਆ। ਛੁਰੀ ਚਲੇ ਜਗਤ ਮੂਲ ਨਾ ਕਰਦ, ਕਤਲਗਾਹ ਨਾ ਕੋਇ ਬਣਾਈਆ। ਪਰਗਟ ਹੋ ਮਰਦਾਨੇ ਮਰਦ, ਮੱਦਦ ਤੇਰੀ ਮੰਗ ਮੰਗਾਈਆ। ਸਚ ਬੇਨੰਤੀ ਨਮਸਤੇ ਵਿਚ ਅਰਜ਼, ਆਰਜ਼ੂ ਦਿਤੀ ਸੁਣਾਈਆ। ਬਿਨਾਂ ਭਗਤਾਂ ਸਾਚੇ ਸੰਤਾਂ ਸੂਫ਼ੀ ਸੰਤ ਫ਼ਕੀਰਾਂ ਤੇਰੀ ਕਿਸੇ ਨਹੀਂ ਗ਼ਰਜ਼, ਬੇਗ਼ਰਜ਼ੀ ਵਿਚ ਲੋਕਾਈਆ। ਤੇਰਾ ਖੇਲ ਹੋਣਾ ਅਸਚਰਜ, ਜਗਤ ਬੁੱਧੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਧਾਰ ਤੇਰੇ ਕੋਲ ਫ਼ਰਦ, ਫ਼ਰਦ ਜ਼ੁਲਮ ਸ਼ਬਦੀ ਧਾਰ ਹੁਕਮੇ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਮਾਇਆ ਤਤ ਤਨ ਵਜੂਦ ਕਰ ਪਿਆਰ, ਵਿਚ ਸੰਸਾਰ ਸਾਂਝੇ ਯਾਰ ਦੇਣਾ ਸੁਣਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਮਿਰਜਈਆਂ ਨਾਲ ਪਿੰਡ ਕਾਦੀਆਂ ਜ਼ਿਲਾ ਗੁਰਦਾਸਪੁਰ

ਗੋਸ਼ੇ ਨਾ ਜੁਦਾ, ਸਜਦਾ ਖ਼ੁਦਾ ਰਹਿਮਤੇ ਇਲਾਹੀਆ। ਮਿਟੇ ਕਾਇਨਾਤੇ ਵਟਾ ਮਿਲੇ ਹਯਾਤੇ ਅਬਾ, ਆਬੇ ਹਯਾਤ ਤੇਰੀ ਰਹਿਮਤ ਨਜ਼ਰੀ ਆਈਆ। ਮੁਹੱਬਤੇ ਗ਼ਿਜ਼ਾ ਸੁਹਬਤੇ ਸਦਾ, ਜ਼ਮੀਰੇ ਜ਼ਮਾਂ ਕਰ ਰੁਸ਼ਨਾਈਆ। ਅੱਵਲੇ ਅਜ਼ਾਂ ਬੇਖ਼ਬਰੇ ਨਵਾਂ, ਮਹਿਬੂਬੇ ਮੁਹੱਬਤ ਜਲਵਾਗਰ ਤੇਰੀ ਰੁਸ਼ਨਾਈਆ। ਨੂਰੇ ਨਿਜ਼ਾ ਜਹੂਰੇ ਜਹਾਂ ਅਜ਼ੀਮੇ ਅਸ਼ਾਂ, ਆਲੀਸ਼ਾਨ ਦਰੇ ਦਰਬਾਰ ਸੋਭਾ ਪਾਈਆ। ਮਿਰਜ਼ਾਏ ਮਹਿਬੂਬ ਮੁਹੱਬਤੇ ਅਰੂਜ ਮਨਜ਼ਲੇ

❋

❋

ਮਕਸੂਦ, ਦਰਗਾਹ ਸਾਚੀ ਪੜਦਾ ਦਏ ਉਠਾਈਆ। ਲੇਖੇ ਲੱਗੇ ਤਨ ਵਜੂਦ, ਖ਼ਾਕੀ ਕਲਬੂਤ ਤੇਰਾ ਜਲਵਾ ਸਬੂਤ, ਗ਼ਮੇ ਗ਼ਮ ਦੇ ਮਿਟਾਈਆ। ਨੂਰੇ ਸਬੀ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਮਿਟਾਏ ਸਦੀ ਗਵਾਏ ਖ਼ੁਦੀ ਵਬਾਏ ਰਦੀ, ਜਲਵਾ ਨੂਰ ਕਰੇ ਰੁਸ਼ਨਾਈਆ। ਚੌਧਵੀਂ ਸਦੀ ਮਹਿਬੂਬੇ ਮੈਹਦੀ ਮਿਰਜ਼ਾਏ ਮਾਲਕਾਨ ਵਾਹਦੇ ਵਾਲੀ ਦੋ ਜਹਾਨ, ਸਬਕ ਇਲਹਾਮ, ਚੌਦਾਂ ਤਬਕੇ ਕਲਾਮ, ਕਾਇਨਾਤ ਏਕਾ ਰੰਗ ਵਖਾਈਆ। ਤਨ ਖ਼ਾਕੀ ਮਾਟੀ ਵਜੂਦੇ ਗ਼ੁਲਾਮ, ਮੁਹੱਬਤੇ ਇਸਲਾਮ, ਹਜ਼ਰਤੇ ਪੈਗ਼ਾਮ, ਵਸੀਅਤੇ ਮੈਦਾਨ, ਸਲਾਮ ਇਕੋ ਨੂਰ ਖ਼ੁਦਾਈਆ। ਬੁਤ ਪਰਸਤੀ ਹਰਾਮ, ਵਾਹਦੇ ਅਮਾਮ, ਦੀਨ ਦੁਨੀ ਦਾ ਮਾਲਕ ਇਕੋ ਨਜ਼ਰੀ ਆਈਆ। ਦੌਲਤ ਖ਼ਾਨਾ ਦੁਆ ਘਰ, ਡਾਕਖਾਨਾ ਰਹਿਮਤ ਬੇਪਰਵਾਹੀਆ। ਤਹਿਸੀਲ ਜ਼ਿਲਾ ਓਸੇ ਦੀ ਬਿਨਾ ਪਰ, ਜਿਸ ਰੂਹ ਬੁਤ ਵਿਚ ਟਿਕਾਈਆ। ਓਸ ਨੂੰ ਮੁਲਕੋ ਮਜ਼੍ਹਬ ਮਾਈ ਬਾਪ ਪਿਸਰ ਪਿਦਰ ਵਾਹਦ ਖ਼ੁਦਾ ਕਰ, ਖ਼ੁਦ ਆਪਣਾ ਆਪ ਓਸੇ ਦੀ ਝੋਲੀ ਪਾਈਆ। ਜਿਸ ਜੁਦਾ ਕਰ ਕੇ ਕੀਤਾ ਗਦਾਗਰ, ਕਾਇਨਾਤ ਸ੍ਰਿਸ਼ਟੀ ਦੁਨੀਆ ਜਗਤ ਵਾਸਨਾ ਗਲੀ ਗਲੀ ਦਿਤਾ ਫਿਰਾਈਆ। ਅੰਤ ਓਸੇ ਉਤੋਂ ਆਪਣਾ ਆਪ ਫ਼ਿਦਾ ਕਰ, ਵਾਹਦ ਅੱਗੇ ਦੁਆ ਕਰ, ਮੁਫ਼ਲਿਸਾਂ ਰਜ਼ਾ ਕਰ, ਨਮਾਜ਼ ਤੇਰੇ ਦਰ ਕਬੂਲੇ ਕੁਦਰਤ ਕਾਦਰ ਕਾਦੀਆਂ ਨੂਰ ਨਜ਼ਰੀ ਆਈਆ। ਕਾਦੀਆਂ ਕੁਦਰਤ ਨੂਰੇ ਮਿਰਜ਼ਾ, ਮਜ਼ਾਰ ਵੇਖੇ ਜਗਤ ਲੋਕਾਈਆ। ਸੰਸਾਰ ਵਾਲੀ ਨਾ ਮਸਜਿਦ ਨਾ ਗਿਰਜਾ, ਗ੍ਰਹਿ ਬੈਠਾ ਨੂਰੇ ਖ਼ੁਦਾਈਆ। ਜਿਸ ਦੀ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਚਰਚਾ, ਚਰਚਾਂ ਵਿਚੋਂ ਹੱਥ ਕਿਸੇ ਨਾ ਆਈਆ। ਜਿਨ੍ਹਾਂ ਨੂੰ ਸਚ ਕਲਾਮ ਦਾ ਸਚ ਨਾਮ ਦਾ ਸਚ ਪੈਗ਼ਾਮ ਦਾ ਸਚ ਅਮਾਮ ਦਾ ਧੁਰਦਰਗਾਹੀ ਮਿਲ ਗਿਆ ਖ਼ਰਚਾ, ਕਾਇਨਾਤ ਵਿਚੋਂ ਕਾਇਮ ਨਜ਼ਰੀ ਆਈਆ। ਜੀਵਣ ਵਿਚ ਜ਼ਿੰਦਗੀ ਵਿਚ ਮਹਿਬੂਬ ਮਿਲਣ ਦਾ ਸਦਕਾ, ਪੰਜ ਤਤ ਖ਼ਾਕੀ ਵਜੂਦ ਤਨ ਮਿਲੀ ਬੁਤ ਵਡਿਆਈਆ। ਜਿਸ ਨੂੰ ਉਡੀਕਦਾ ਸੰਸਾਰ ਕਦ ਦਾ, ਕਦੀਮ ਦਾ ਰਾਹ ਤਕਾਈਆ। ਉਹ ਵਕਤ ਸੁਹਾਵਣਾ ਕਰੇ ਅੱਜ ਦਾ, ਅਜ਼ਲ ਤੋਂ ਇਕ ਗ਼ਜ਼ਲ ਨਾਲ ਸਾਰੇ ਲਏ ਬਚਾਈਆ। ਨਬੀਆਂ ਨਾਲ ਮੇਲਾ ਮੁਰਸ਼ਦਾਂ ਨਾਲ ਮੁਰਸ਼ਦਾਂ ਨਾਲ ਮੁਰੀਦਾਂ ਜੋੜ ਹੁੰਦਾ ਸਬਬ ਦਾ, ਸਦੀਆਂ ਦੇ ਵਿਛੜੇ ਮਿਹਰ ਨਿਗਾਹ ਪਾਰ ਕਰਾਈਆ। ਜੋ ਮੁਹੱਬਤ ਵਿਚ ਪਿਆਰਾ ਆਪਣਾ ਮਹਿਬੂਬ ਕਾਇਆ ਕਾਅਬੇ ਅੰਦਰ ਸੱਦ ਦਾ, ਉਸ ਦੇ ਅੰਦਰ ਅਗੰਮੀ ਅਰਸ਼ੀ ਉਹ ਰਬਾਬ ਵੱਜਦਾ, ਜਿਸ ਨੂੰ ਤੰਦ ਸਤਾਰ ਨਾ ਕੋਇ ਹਿਲਾਈਆ। ਮਾਲਕ ਓਨ੍ਹਾਂ ਪਿਆਰਿਆਂ ਸੱਦ ਦਾ, ਜਿਨ੍ਹਾਂ ਦਾ ਵਜੂਦ ਵਜਦ ਵਿਚ ਦਏ ਵਖਾਈਆ। ਸੋ ਸੂਫ਼ੀ ਓਸ ਦੀ ਮੁਹੱਬਤ ਖ਼ੁਸ਼ੀ ਵਿਚ ਨੱਚਦਾ, ਮਲੰਗ ਹੋ ਕੇ ਅੰਦਰ ਰੰਗ ਚੜ੍ਹਾਈਆ। ਸਭ ਦਾ ਲੇਖਾ ਪੂਰਾ ਹੋਣਾ ਹੱਜ ਦਾ, ਹਾਜ਼ਰ ਹੋ ਕੇ ਮਿਰਜ਼ੇ ਦਾ ਮਹਿਬੂਬ ਮਿਰਜ਼ੇ ਰਾਹੀਂ ਸਭ ਨੂੰ ਦਰਸ ਵਖਾਈਆ। ਜੋ ਹਰ ਇਕ ਅੰਦਰ ਵਸਦਾ, ਸ਼ਰੀਰ ਅੰਦਰ ਬੇਨਜ਼ੀਰ ਬੈਠਾ ਆਪਣਾ ਨੂਰ ਕਰੇ ਰੁਸ਼ਨਾਈਆ। ਬਿਨਾ ਮੁਰਸ਼ਦ ਤੋਂ ਤਲਾਸ਼ ਕੀਤਿਆਂ ਖੋਜਿਆਂ ਲੱਭਿਆਂ ਕਿਸੇ ਨਹੀਂ ਲੱਭਦਾ, ਰਹਿਮਤ ਨਾਲ ਸਹਿਮਤ ਹੋ ਕੇ ਅਹਿਮਕ ਪਾਰ ਕਰਾਈਆ। ਦੂਈ ਦਵੈਤੀ ਸ਼ਰਅ ਸ਼ਰੀਅਤ ਝਗੜਾ ਮੁਕਾ ਕੇ ਜਗ ਦਾ, ਪਿਆਰਿਆਂ ਫੇਰ ਹਕ਼ੀਕ਼ਤ ਵਾਲੇ ਦਵਾਰੇ ਸੱਦ ਦਾ, ਲਾਸ਼ਰੀਕ ਹੋ ਕੇ ਹੁਕਮ ਅਗੰਮੀ ਇਕ ਸੁਣਾਈਆ। ਏਸੇ ਕਾਰਨ ਸਚਿਆਈ ਦਾ ਸਚ ਸਦਾ ਵਧਦਾ, ਸਦਾ ਸਦਾ ਮਿਲਦੀ ਰਹੇ ਵਡਿਆਈਆ।

❋

❋

ਮਿਰਜ਼ੇ ਦੇ ਮਜ਼ਾਰ ਉਤੇ

ਮਿਰਜ਼ਾ ਸਾਹਿਬ ਹਕ ਜ਼ਿਆਰਤ, ਜ਼ਈਫ ਜਵਾਂ ਏਕਾ ਨਜ਼ਰੀ ਆਈਆ। ਜਿਸ ਦੀ ਸਿਫ਼ਤ ਕਰੇ ਨਾ ਕੋਇ ਇਬਾਰਤ, ਜਗਤ ਤਾਲੀਮ ਨਾ ਕੋਇ ਵਡਿਆਈਆ। ਸਭ ਤੋਂ ਪਾਕ ਕਾਇਆ ਇਮਾਰਤ, ਜਿਸ ਵਿਚ ਮਹਿਬੂਬ ਮਿਲ ਕੇ ਮੁਹੱਬਤ ਲਈ ਨਿਭਾਈਆ। ਲੱਭਣੀ ਪਈ ਨਾ ਕੋਇ ਸਫ਼ਾਰਸ਼, ਵਿਚੋਲਾ ਵਿਚ ਨਾ ਕੋਇ ਰਖਾਈਆ। ਜੋਤੀ ਜਲਵੇ ਹੋਇਆ ਤੁਆਰਫ਼, ਨੂਰ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਖੇਲ ਵਿਚੋਂ ਸਮਝਾਈਆ। ਹਕ ਜ਼ਿਆਰਤ ਮੁਕਾਮੇ ਹਕ, ਮੁਹੱਬਤ ਦਾ ਮਾਲਕ ਨਜ਼ਰੀ ਆਈਆ। ਜਗਤ ਆਸ਼ਾ ਰਹੇ ਕੋਇ ਨਾ ਸ਼ੱਕ, ਸ਼ਿਕਵਾ ਮਨ ਨਾ ਕੋਇ ਚਤੁਰਾਈਆ। ਮਿਲ ਕੇ ਵਾਹਦ ਏਕ ਯੱਕ, ਯਕਤਰਫ਼ ਹੋ ਕੇ ਖ਼ੁਸ਼ੀ ਮਨਾਈਆ। ਵੇਖ ਅਨੋਖੀ ਅੱਖ, ਪ੍ਰਤੱਖ ਬੇਪਰਵਾਹੀਆ। ਕਹਿਕਹਾ ਲਗਾ ਕੇ ਅੰਦਰ ਗਿਆ ਹੱਸ, ਬਾਹਰੋਂ ਮੁਸਕਰਾਹਟ ਨਜ਼ਰ ਕਿਸੇ ਨਾ ਆਈਆ। ਪਿਆਰ ਮੁਹੱਬਤ ਵਿਚ ਹੋਇਆ ਬੇਵੱਸ, ਵਾਸਤਾ ਇਕੇ ਨਾਲ ਜੁੜਾਈਆ। ਆਬੇ ਹਯਾਤ ਮਿਲਿਆ ਅਗੰਮਾ ਰਸ, ਰਸਤੇ ਵਿਚੋਂ ਰਸਤਾ ਦਿਤਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰ ਨਜ਼ਰ ਨਾਲ ਮਿਲਾਈਆ। ਮਿਰਜ਼ਾ ਤਨ ਮਾਟੀ ਖ਼ਾਕੀ ਨਹੀਂ ਮਜ਼ਾਰ, ਜਗਤ ਰੰਗ ਨਾ ਕੋਇ ਵਡਿਆਈਆ। ਮਿਲ ਕੇ ਹਕ਼ੀਕ਼ੀ ਯਾਰ, ਹਿਕਮਤ ਦੀਨ ਦੁਨੀ ਗਿਆ ਸਮਝਾਈਆ। ਪੈਗ਼ੰਬਰਾਂ ਦਾ ਸਰਦਾਰ, ਮੁਕਾਮੇ ਹਕ ਹਕ ਬੈਠਾ ਡੇਰਾ ਲਾਈਆ। ਜਿਸ ਦਾ ਸਾਰੇ ਕਰਦੇ ਗਏ ਇੰਤਜ਼ਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ ਵਿਚ ਇਜ਼ਹਾਰ, ਸੰਦੇਸ਼ੇ ਦੇਂਦੇ ਗਏ ਗੁਰ ਅਵਤਾਰ, ਪੈਗ਼ੰਬਰ ਪੈਗ਼ਾਮ ਵਿਚ ਸੁਣਾਈਆ। ਸੋ ਨੂਰੀ ਨੂਰ ਨਿਰਾਕਾਰ, ਸਾਢੇ ਤਿੰਨ ਹੱਥ ਕਰੇ ਉਜਿਆਰ, ਮਹੱਲ ਅਟਲ ਸੁਹਾਏ ਇਕ ਮਨਾਰ, ਮਹਿਬੂਬ ਹੋ ਕੇ ਮੁਹੱਬਤ ਵਿਚ ਰਖਾਈਆ। ਬਿਨ ਅੱਖਾਂ ਕਰ ਦੀਦਾਰ, ਕਦਮਬੋਸੀ ਧੁਰ ਪਿਆਰ, ਖ਼ਾਮੋਸ਼ੀ ਵਿਚ ਆਪਣਾ ਹਾਲ ਸੁਣਾਈਆ। ਅੰਤ ਛੱਡਣਾ ਪਏ ਸੰਸਾਰ, ਰੂਹ ਬੁਤ ਸਦਾ ਨਾ ਰਹੇ ਪਿਆਰ, ਤੇਰਾ ਨੂਰ ਤੇਰੇ ਇਖ਼ਤਿਆਰ, ਇਖ਼ਤਲਾਫ਼ ਵਿਚ ਰਹਿਣ ਕਦੇ ਨਾ ਪਾਈਆ। ਤੇਰਾ ਬਰਖ਼ੁਰਦਾਰ ਤੇਰੇ ਕਲਮੇ ਦਾ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੇ ਨੂਰਾਂ ਵਾਲੀ ਦੋ ਜਹਾਨ, ਇਸਮ ਅਜ਼ਾਂ ਮਿਹਰਵਾਨ ਆਲੀਸ਼ਾਨ ਸ਼ਹਿਨਸ਼ਾਹ ਆਪ ਆਪਣੇ ਰੰਗ ਰੰਗਾਈਆ। ਅੱਛਾ ਸੋ ਜੋ ਅੱਛੀ ਤਰਾ ਜਾਏ ਜਾਣ, ਅਕਲ ਤੋਂ ਅੱਗੇ ਧਿਆਨ ਲਗਾਈਆ। ਜਿਥੇ ਵਸੇ ਨਿਗਾਹਬਾਨ, ਮਹਿਬੂਬ ਬੇਪਰਵਾਹੀਆ। ਪੈਗ਼ੰਬਰ ਜਿਸ ਦਾ ਜਗਤ ਨਿਸ਼ਾਨ, ਕਲਮੇ ਕਾਇਨਾਤ ਪੜ੍ਹਾਈਆ। ਰਸੂਲਾਂ ਦਾ ਅਮਾਮ, ਸਦਾ ਬਦਲਣਹਾਰ ਇੰਤਜ਼ਾਮ, ਨਜ਼ਾਮ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਵੇਖੇ ਮਾਰ ਧਿਆਨ, ਅਗੰਮੀ ਕਲਮੇ ਦਾ ਦਏ ਕਲਾਮ, ਕਾਇਨਾਤ ਸਿਖਿਆ ਇਕ ਅਵਾਮ ਉੱਤਰ ਪੂਰਬ ਪੱਛਮ ਦੱਖਣ ਇਕੋ ਹੁਕਮ ਵਰਤਾਈਆ। ਮਿਰਜ਼ਾ ਮਿਰਜ਼ੇ ਕਰੇ ਪਰਨਾਮ, ਜਿਸ ਦਾ ਨਿਵਾਸ ਹਕ ਮੁਕਾਮ, ਖੇਲ ਜ਼ਿਮੀਂ ਅਸਮਾਨ, ਆਅਲਾ ਅਦਨਾ ਵੇਖ ਵਖਾਈਆ। ਸੋ ਅੱਛਾ ਜਿਸ ਮੁਰਸ਼ਦ ਮੁਰੀਦ ਬਣਾ ਕੇ ਦੀਦ ਵਿਚ ਦਿਤਾ ਇਕ ਨਿਸ਼ਾਨ, ਈਦ ਵਿਚ ਆਅਲਾ ਮਿਲਿਆ ਆਣ, ਵਿਛੋੜਾ ਰਹਿਣ ਕੋਇ ਨਾ ਪਾਈਆ। ਇਹਨੂੰ ਸਦਾ ਲਿਖੀਏ ਖ਼ੁਸ਼ਖ਼ਤ, ਖ਼ਤੂਤ ਖ਼ਤਾ ਵਿਚ ਨਾ ਕੋਇ ਲਿਆਈਆ। ਅੰਦਰ ਖਾਤੇ ਆਪਣੇ ਰੱਖ, ਆਲਮਾਂ ਫ਼ਾਜ਼ਲਾਂ ਅੱਗੇ ਟਿਕਾਈਆ। ਜੋ ਮੁਹੱਬਤ ਜਾਨਣ ਹਕ, ਹਕ਼ੀਕ਼ਤ ਦਾ ਰਾਹ ਤਕਾਈਆ। ਓਨ੍ਹਾਂ ਨੂੰ ਦੇਈਏ

❋

❋

ਹੱਥ, ਜਿਨ੍ਹਾਂ ਨੂੰ ਵਸਲ ਮਿਲੇ ਯਾਰ ਖ਼ੁਦਾਈਆ। ਦੀਨ ਮਜ਼੍ਹਬ ਤੋਂ ਹੋ ਕੇ ਵੱਖ, ਸ਼ਰਅ ਜ਼ੰਜੀਰ ਤੁੜਾਈਆ। ਖ਼ੁਦਾਵੰਦ ਕਰੀਮ ਰਹੀਮ ਰਹਿਮਤਾਂ ਦਾ ਮਾਲਕ ਸਮਝ ਕੇ ਸੱਚ, ਇਕੋ ਓਟ ਰਖਾਈਆ। ਜਿਸ ਦੇ ਸਭ ਕੁਛ ਹੱਥ, ਵੱਸ ਖ਼ਲਕ ਖ਼ੁਦਾਈਆ। ਨਬੀ ਰਸੂਲ ਪੈਗ਼ੰਬਰ ਗੁਰ ਅਵਤਾਰ ਸੂਫ਼ੀ ਓਸੇ ਦਾ ਭੇਵ ਰਹੇ ਦੱਸ, ਪੜਦਾ ਰਹੇ ਉਠਾਈਆ। ਰਲ ਮਿਲ ਕੇ ਮਿਰਜ਼ੇ ਦੇ ਮਹਿਬੂਬ ਦਾ ਮਜ਼ਾਰ ਉਤੇ ਗਾਈਏ ਜੱਸ, ਜੋ ਹਾਜ਼ਰ ਹੋ ਕੇ ਹਜ਼ੂਰ ਧੁਰ ਦਾ ਨੂਰ ਨੂਰ ਨੁਰਾਨਾ ਕਰੇ ਰੁਸ਼ਨਾਈਆ। ਸ਼ੁਕਰੀਏ ਵਿਚ ਸਦਾ ਨਵਾਜ਼ਸ਼, ਨਵਾਜ਼ਿਸ਼ ਵਿਚੋਂ ਸ਼ੁਕਰੀਆ ਸ਼ੁਕਰ ਮਨਾਈਆ। ਅੰਦਰ ਮਨ ਕਰੇ ਕੋਈ ਨਾ ਸਾਜ਼ਿਸ਼, ਜਗਤ ਵਾਸਨਾ ਨਾ ਕੋਇ ਲੜਾਈਆ। ਬੁੱਝੇ ਲੱਗੀ ਆਤਿਸ਼, ਸਾਂਤਕ ਸਤਿ ਵਖਾਈਆ। ਪਿਆਰ ਮੁਹੱਬਤ ਹੋਵੇ ਖ਼ਾਲਸ, ਇਕੋ ਰੰਗ ਰੰਗਾਈਆ। ਕੁਛ ਥੋੜ੍ਹਾ ਲੇਖਾ ਮਿਰਜ਼ਾ ਸਾਹਿਬ ਆਯੂ ਬਾਲਕ, ਚੌਦਾਂ ਵਰਖ ਤਿੰਨ ਮਾਸ ਨਾਲ ਵੰਡਾਈਆ। ਪੈਗ਼ਾਮ ਦਿਤਾ ਖ਼ਲਕ ਖ਼ਾਲਕ, ਖ਼ੁਦ ਹੁਕਮ ਹੁਕਮ ਵਿਚੋਂ ਜਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਅਣਜਾਣਤ, ਜਗਤ ਅੱਖਰਾਂ ਨਾ ਕੋਇ ਲਿਖਾਈਆ। ਕਲਮ ਸ਼ਾਹੀ ਉਠੀ ਨਾ ਕਿਸੇ ਕਾਤਬ, ਕੁਤਬਖਾਨੇ ਦੇਣ ਦੁਹਾਈਆ। ਜਿਸ ਵੇਲੇ ਖ਼ੁਦਾ ਨੇ ਮਿਰਜ਼ੇ ਦਾ ਕੀਤਾ ਆਪ ਤੁਆਕਬ, ਪਿਛੇ ਹੋ ਕੇ ਪੁਸ਼ਤ ਪਨਾਹ ਹੱਥ ਟਿਕਾਈਆ। ਭੇਵ ਖੋਲ੍ਹ ਆਪਣੀ ਮਾਰਫ਼ਤ, ਮੁਆਫ਼ ਕਰ ਕੇ ਗੁਸਤਾਖ਼ ਗ਼ੁੱਸਾ ਤਨ ਰਿਹਾ ਨਾ ਰਾਈਆ। ਆਪਣੇ ਕਲਮੇ ਦੀ ਦੇ ਕੇ ਨਿਆਮਤ, ਅਗਲਾ ਭੇਵ ਖੁਲ੍ਹਾ ਕੇ ਕਿਆਮਤ, ਮਿਤਰ ਦੋਸਤ ਮੁਰੀਦ ਖ਼ੁਦਾ ਦੀ ਦੱਸ ਕੇ ਅਮਾਨਤ, ਝੋਲੀ ਸਹਿਜੇ ਦਿਤੇ ਟਿਕਾਈਆ। ਨਾਲ ਕਿਹਾ ਮਿਰਜ਼ਾ ਤੇਰੇ ਨਾਲ ਮਹਿਬੂਬ ਮਿਲ ਕੇ ਦੇਵੇ ਇਨ੍ਹਾਂ ਦੀ ਜ਼ਮਾਨਤ, ਬਰੀ ਘਰੀਂ ਘਰੀਂ ਕਰਾਈਆ। ਏਨ੍ਹਾਂ ਕਰੇ ਨਾ ਕੋਇ ਮਮਾਨਤ, ਜਿਨ੍ਹਾਂ ਦਾ ਅੰਦਰ ਸਹੀ ਸਲਾਮਤ, ਸਾਬਤ ਮੁਰਸ਼ਦ ਜਿਨ੍ਹਾਂ ਨੂੰ ਨਜ਼ਰੀ ਆਈਆ। ਜਗਤ ਵਾਸਨਾ ਕੂੜੀ ਕਿਰਿਆ ਮਜ਼੍ਹਬ ਪਰਸਤੀ ਰਹੇ ਨਾ ਕੋਇ ਅਲਾਮਤ, ਸਚ ਨਾਲ ਸਚ ਦਾ ਮੇਲ ਮਿਲਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਕੌਰ ਦੇ ਗ੍ਰਹਿ ਠੀਕਰੀ ਵਾਲਾ ਜ਼ਿਲਾ ਗੁਰਦਾਸਪੁਰ

ਝੁੱਗੀ ਕਹੇ ਮੇਰੀ ਪੂਰੀ ਹੋਵੇ ਆਸ, ਜੁਗ ਜਨਮ ਦੀ ਆਸ ਰਖਾਈਆ। ਕੂੜੀ ਤ੍ਰਿਸ਼ਨਾ ਬੁਝੇ ਪਿਆਸ, ਮਮਤਾ ਮੋਹ ਤ੍ਰਿਪਤ ਕਰਾਈਆ। ਘਰ ਠਾਕਰ ਸਵਾਮੀ ਮਿਲੇ ਪੁਰਖ ਅਬਿਨਾਸ਼, ਕਰਨੀ ਦਾ ਕਰਤਾ ਬੇਪਰਵਾਹੀਆ। ਸਾਚੇ ਮੰਡਲ ਵਖਾਵੇ ਰਾਸ, ਬਿਨ ਗੋਪੀ ਕਾਹਨ ਨਚਾਈਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਖ਼ਾਸ, ਖ਼ਾਲਸ ਆਪਣੇ ਰੰਗ ਰੰਗਾਈਆ। ਲੇਖੇ ਲਾ ਕੇ ਪਵਣ ਸਵਾਸ, ਨਿਰੰਤਰ ਅੰਤਰ ਆਪਣਾ ਨਾਮ ਦਏ ਸਮਝਾਈਆ। ਕਾਇਆ ਮੰਦਰ ਧੁਰ ਦੇ ਕਾਅਬੇ ਕਰ ਕੇ ਵਾਸ, ਨਿਵਾਸ ਅਸਥਾਨ ਇਕੋ ਦੇ ਦ੍ਰਿੜਾਈਆ। ਜਿਸ ਗ੍ਰਹਿ ਹੋਵੇ ਜੋਤ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਰਸ ਨਿਝਰ ਦੇ ਕੇ ਆਬੇ ਹਯਾਤ, ਹਯਾਤੀ ਦਏ ਬਦਲਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਰਾਹ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜੋ ਗਏ ਆਖ, ਭਵਿਖਤਾਂ ਵਿਚ ਲਿਖਤ ਦ੍ਰਿੜਾਈਆ। ਸੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਹਰਿਜਨ ਸੰਤ ਸੁਹੇਲੇ ਪਾਰ ਕਰਾਏ ਜਗਤ ਘਾਟ, ਪੱਤਣ

❋

❋

ਏਕੰਕਾਰਾ ਇਕੋ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਅਗੰਮੀ ਗਾਥ, ਗਹਿਰ ਗੰਭੀਰ ਬੇਨਜ਼ੀਰ ਨਾਮ ਨਿਧਾਨਾ ਸ੍ਰੀ ਭਗਵਾਨਾ ਇਕ ਦ੍ਰਿੜਾਈਆ। ਕੋਟ ਜਨਮ ਦੇ ਪੂਰਬ ਮੇਟ ਕੇ ਪਾਪ, ਪਤਤ ਪੁਨੀਤ ਦਏ ਬਣਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜਾਤਾ ਦਰਸ਼ਨ ਦੇਵੇ ਸਾਖਿਆਤ, ਕਾਗ਼ਜਾਤ ਦਾ ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਝੁੱਗੀ ਕਹੇ ਮੇਰੇ ਜਾਗਣ ਭਾਗ, ਮਿਲੇ ਮਾਤਲੋਕ ਵਡਿਆਈਆ। ਨਿਰਗੁਣ ਦੀਪਕ ਜੋਤ ਜਗੇ ਚਿਰਾਗ਼, ਕੂੜ ਅੰਧੇਰਾ ਦਏ ਗਵਾਈਆ। ਸ਼ਬਦ ਅਗੰਮੀ ਸੁਣਾਏ ਨਾਦ, ਧੁਨ ਅਨਾਦੀ ਆਪ ਪਰਗਟਾਈਆ। ਨਿਝਰ ਰਸ ਦਏ ਸਵਾਦ, ਅੰਮ੍ਰਿਤ ਬੂੰਦ ਸਵਾਂਤ ਚੁਆਈਆ। ਨਾਮ ਨਿਧਾਨ ਸੁਣਾਏ ਰਾਗ, ਅਨਰਾਗੀ ਤਾਲ ਵਜਾਈਆ। ਜਨ ਭਗਤਾਂ ਸੋਈ ਸੁਰਤੀ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਮੇਟੇ ਆਗ, ਅਗਨੀ ਅੱਗ ਨਾ ਕੋਇ ਤਪਾਈਆ। ਹੰਸ ਬੁੱਧੀ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਘਰ ਸਵਾਮੀ ਠਾਕਰ ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਝੁੱਗੀ ਕਹੇ ਮੇਰੇ ਅੰਤਰ ਹੋਵੇ ਪਰਕਾਸ਼, ਪਰਕਾਸ਼ਤ ਵੇਖਾਂ ਜਗਤ ਲੋਕਾਈਆ। ਮੈਂ ਜੁਗ ਜੁਗ ਬਣੀ ਰਹੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਗਈ ਆਖ, ਅੰਤਰ ਆਸ਼ਾ ਇਕ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹੀ ਭਾਖ, ਮਨਸਾ ਮਨਸਾ ਵਿਚੋਂ ਬਾਹਰ ਕਢਾਈਆ। ਕਵਣ ਮੇਰੀ ਕਰੇ ਨਜਾਤ, ਸਿਰ ਮੇਰੇ ਹੱਥ ਟਿਕਾਈਆ। ਕੂਕ ਕੂਕ ਰਹੀ ਆਖ, ਦਰੋਹੀ ਦਰੋਹੀ ਕਰ ਖ਼ੁਦਾਈਆ। ਸਾਰੇ ਪਾ ਕੇ ਗਏ ਵਫ਼ਾਤ, ਤਨ ਮਾਟੀ ਹੋਈ ਜੁਦਾਈਆ। ਹਰਿ ਸ਼ਬਦ ਸੁਣਾਈ ਅਗੰਮੀ ਬਾਤ, ਬਿਨ ਅੱਖਰਾਂ ਦਿਤਾ ਪੜ੍ਹਾਈਆ। ਜਿਸ ਵੇਲੇ ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਆਵੇ ਆਪ, ਪਾਕ ਪਵਿੱਤ ਪਵਿਤ੍ਰ ਆਪਣਾ ਫੇਰਾ ਪਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਸੰਬਲ ਰੱਖੇ ਵਾਸ, ਮਹੱਲ ਅਟਲ ਬਿਨ ਛੱਪਰ ਛੰਨ ਆਪ ਸੁਹਾਈਆ। ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖੇ ਖੇਲ ਤਮਾਸ਼, ਚੌਦਾਂ ਲੋਕ ਚੌਦਾਂ ਤਬਕ ਭੇਵ ਅਭੇਦਾ ਆਪ ਖੁਲ੍ਹਾਈਆ। ਜਨ ਭਗਤ ਸੁਹੇਲਾ ਇਕ ਇਕੇਲਾ ਨਿਰਗੁਣ ਸਰਗੁਣ ਧਾਰ ਨਜ਼ਰ ਆਏ ਸਾਖਿਆਤ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਅੰਤਰ ਪੜਦਾ ਆਪ ਉਠਾਈਆ। ਜਿਸ ਦੀ ਮਹਿੰਮਾ ਸਿਫ਼ਤ ਲੱਭੇ ਨਾ ਵਿਚੋਂ ਕਿਸੇ ਲੁਗ਼ਾਤ, ਕਾਤਬ ਕਲਮ ਸ਼ਾਹੀ ਲਿਖੇ ਨਾ ਨਾਲ ਕਲਮ ਦਵਾਤ, ਕਾਗ਼ਜ਼ ਭੇਵ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਗਤ ਪੱਟੀ ਪੜ੍ਹਾ ਜਮਾਤ, ਹੁਕਮ ਸੰਦੇਸ਼ਾ ਸ਼ਬਦੀ ਦਿਤਾ ਆਖ, ਆਖ਼ਰ ਅਖ਼ੀਰ ਨਿਰਅੱਖਰ ਧਾਰ ਵੱਖਰ ਹੋ ਕੇ ਆਪਣੇ ਵਿਚ ਛੁਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪ੍ਰਭ ਮਿਲਣ ਦੀ ਨਿੱਕੀ ਜਿਹੀ ਜਾਚ, ਤਰੀਕਾ ਢੰਗ ਥੋੜ੍ਹਾ ਥੋੜ੍ਹਾ ਸਮਝਾਈਆ। ਏਸ ਤੋਂ ਪਰੇ ਜਨ ਭਗਤਾਂ ਦੱਸੇ ਆਪਣਾ ਵਾਕਿਆਤ, ਵਾਕਫ਼ਕਾਰ ਆਪਣੇ ਲਏ ਬਣਾਈਆ। ਜਿਨ੍ਹਾਂ ਨੂੰ ਪੜ੍ਹਨੀ ਨਾ ਪਏ ਕੋਈ ਕਿਤਾਬ, ਕੁਤਬਖ਼ਾਨਿਆਂ ਤੋਂ ਪਰੇ ਸਬਕ ਬਿਨ ਅੱਖਰਾਂ ਆਪ ਜਣਾਈਆ। ਸਚ ਮਨਾਰਾ ਹੁਜਰਾ ਹਕ ਵਖਾ ਮਹਿਰਾਬ, ਮਹਿਬੂਬ ਹੋ ਕੇ ਮੁਹੱਬਤ ਆਪਣੀ ਦਏ ਦ੍ਰਿੜਾਈਆ। ਦੋ ਜਹਾਨਾਂ ਮਿਤਰ ਪਿਆਰਾ ਬਣ ਅਹਿਬਾਬ, ਰਬਾਬ ਬਿਨ ਤੰਦ ਸਤਾਰ, ਦੇ ਵਜਾਈਆ। ਝੁੱਗੀ ਕਹੇ ਮੇਰਾ ਵਸਦਾ

❋

❋

ਖੇੜਾ ਹੋਵੇ ਆਬਾਦ, ਮਿਲੇ ਮਾਣ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਝੁੱਗੀ ਕਹੇ ਮੈਂ ਭਗਤਾਂ ਵੇਖਾਂ ਚੜ੍ਹਦਾ ਰੰਗ, ਰੰਗਤ ਮਿਲੇ ਬੇਪਰਵਾਹੀਆ। ਆਤਮ ਪਰਮਾਤਮ ਹੋਵੇ ਸੰਗ, ਵੱਜੇ ਨਾਮ ਵਧਾਈਆ। ਆਤਮ ਸੇਜਾ ਸੋਹੇ ਪਲੰਘ, ਸਿੰਘਾਸਣ, ਪੁਰਖ ਅਬਿਨਾਸ਼ਨ ਦਏ ਸੁਹਾਈਆ। ਧੁਨ ਆਤਮਕ ਵੱਜੇ ਮਰਦੰਗ, ਅਨਹਦ ਨਾਦੀ ਰਾਗ ਅਲਾਹੀਆ। ਭੇਵ ਖੁਲ੍ਹੇ ਬ੍ਰਹਮ ਹੰ, ਪੜਦਾ ਦਏ ਚੁਕਾਈਆ। ਕਰੇ ਪਰਕਾਸ਼ ਬਿਨਾ ਸੂਰਜ ਚੰਨ, ਨੂਰ ਨੁਰਾਨਾ ਨਜ਼ਰੀ ਆਈਆ। ਰਾਗ ਸੁਣਾਏ ਬਿਨਾ ਕੰਨ, ਅਗੰਮੀ ਆਵਾਜ਼ ਜਣਾਈਆ। ਭਾਂਡਾ ਭਰਮ ਦੇਵੇ ਭੰਨ, ਕੂੜੀ ਕਿਰਿਆ ਡੇਰਾ ਢਾਹੀਆ। ਪੰਚ ਵਿਕਾਰੇ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਦੇਵੇ ਮਾਣ ਵਡਿਆਈ ਪੰਜ ਤਤ ਵਜੂਦ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਵਸਤ ਅਮੋਲਕ ਨਾਮ ਭੰਡਾਰਾ ਦੇਵੇ ਧਨ, ਦੌਲਤ ਧੁਰ ਦੀ ਝੋਲੀ ਪਾਈਆ। ਖ਼ੁਸ਼ੀ ਨਾਲ ਮਿਲਾਏ ਗ਼ਮ, ਚਿੰਤਾਂ ਰੋਗ ਨਾ ਕੋਇ ਸਤਾਈਆ। ਲੇਖੇ ਲਾਵੇ ਪਵਣ ਸਵਾਸ ਦਮ, ਦਾਮਨਗੀਰ ਹੋ ਕੇ ਪੱਲੂ ਆਪਣਾ ਨਾਮ ਫੜਾਈਆ। ਮਨ ਵਾਸਨਾ ਕੂੜੀ ਕਿਰਿਆ ਰਹੇ ਨਾ ਭਰਮ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਲਹਿਣਾ ਦੇਣਾ ਰਹੇ ਨਾ ਕੋਈ ਕਾਂਡ ਕਰਮ, ਨਿਹਕਰਮੀ ਹੋਏ ਆਪ ਸਹਾਈਆ। ਝਗੜਾ ਮੁਕਾਏ ਵਰਨ ਬਰਨ, ਜਾਤ ਪਾਤ ਡੇਰਾ ਢਾਹੀਆ। ਨਿਜ ਨੇਤਰ ਖੋਲ੍ਹ ਕੇ ਹਰਨ ਫਰਨ, ਫ਼ੁਰਨੇ ਮਨ ਦੇ ਬੰਦ ਕਰਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨ, ਅੰਤਰ ਅੰਤਰ ਪੈਂਡਾ ਦਏ ਮੁਕਾਈਆ। ਸਚ ਦਵਾਰੇ ਦੱਸੇ ਖੜ੍ਹਨ, ਡੰਡਾਵਤ ਬੰਦਨਾ ਸਜਦਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸੇ ਪੜ੍ਹਨ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਜੀਵਤਿਆਂ ਜਗ ਜੀਵਤ ਦੱਸੇ ਮਰਨ, ਮਰ ਜੀਵਤ ਰੂਪ ਵਟਾਈਆ। ਸੰਸਾਰ ਸਾਗਰ ਪਾਰ ਕਿਨਾਰਾ ਦੱਸੇ ਤਰਨ, ਤਾਰਨਹਾਰ ਹੋਏ ਸਹਾਈਆ। ਝੁੱਗੀ ਕਹੇ ਮੈਂ ਓਸਦੇ ਪਕੜਾਂ ਚਰਨ, ਜੋ ਚਰਨੋਦਕ ਧੁਰ ਦਾ ਦਏ ਪਿਆਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸਜਦੇ ਕਰਨ, ਨਿਉਂ ਨਿਉਂ ਲਾਗਣ ਪਾਈਂਆ। ਵਿਸ਼ਨ ਬ੍ਰਹਮ ਸ਼ਿਵ ਮਸਤਕ ਟਿੱਕਾ ਧੂੜੀ ਲਾ ਕੇ ਦਰਸਨ ਕਰਨ, ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਡਰਨ, ਰਵ ਸਸ ਸੂਰਜ ਚੰਦ ਭੱਜਣ ਵਾਹੋ ਦਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਨਾਲ ਪੂਰਾ ਕਰੇ ਪਰਨ, ਪਰਮ ਪੁਰਖ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਨੂਰ ਖ਼ਦਾਈਆ। ਝੁੱਗੀ ਕਹੇ ਮੈਨੂੰ ਅੰਮ੍ਰਿਤ ਦੇਵੇ ਰਸ, ਰਸਤਾ ਅਗਲਾ ਦਏ ਵਖਾਈਆ। ਮੇਰੀ ਮਨਸਾ ਕਰੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਮੇਰੇ ਖ਼ਾਲੀ ਵੇਖੇ ਹੱਥ, ਵਸਤ ਅਗੰਮੀ ਦਏ ਵਰਤਾਈਆ। ਮੇਰੀ ਖੋਲ੍ਹੇ ਨੇਤਰ ਅੱਖ, ਜਲਵਾ ਨੂਰ ਕਰੇ ਰੁਸ਼ਨਾਈਆ। ਮੇਰਾ ਲਹਿਣਾ ਦੇਣਾ ਜਗਤ ਧਾਰ ਕੱਖ, ਕੀਮਤ ਨਾ ਕੋਇ ਰਖਾਈਆ। ਸਭ ਨਾਲੋਂ ਹੋ ਕੇ ਵੱਖ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਮਹੱਲ ਅਟਲ ਉਚ ਮਨਾਰ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਾਵਣ ਢੱਠ, ਜਨ ਭਗਤਾਂ ਕੁੱਲੀ ਸਦਾ ਮਿਲੇ ਮਾਣ ਵਡਿਆਈਆ। ਸੋਹਣਾ ਲੱਗੇ ਤੀਰਥ ਤਟ, ਕਿਨਾਰਾ ਇਕੋ ਦੇਣਾ ਵਖਾਈਆ। ਜਿਥੇ ਨਾਮ ਤੇਰੇ ਦਾ ਹੱਟ, ਹਟਵਾਣੇ ਗੁਰ ਅਵਤਾਰ ਪੈਗ਼ੰਬਰ ਬੈਠੇ ਖ਼ੁਸ਼ੀ ਮਨਾਈਆ। ਤੂੰ ਸਾਹਿਬ ਸਤਿਗੁਰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਸਮਰਥ, ਸਾਹਿਬ ਸਤਿਗੁਰ ਤੇਰੀ ਆਸ ਰਖਾਈਆ।

❋

❋

ਜਿਉਂ ਭਾਵੇ ਤਿਉਂ ਲੈਣਾ ਰੱਖ, ਸਰਨ ਸਰਨਾਈ ਗਈ ਢੱਠ, ਮੇਰਾ ਵਜੂਦ ਨਹੀਂ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਰਖਾਈਆ। ਲੱਕੜੀ ਕਾਠ ਮੇਰੀ ਕੱਟ, ਉਤੇ ਮਿੱਟੀ ਖ਼ਾਕ ਦਿਤੀ ਸੱਟ, ਪੜਦਾ ਪਾ ਕੇ ਝਟਪਟ, ਪਟਣੇ ਵਾਲੇ ਤੋਂ ਕੀਤੀ ਜੁਦਾਈਆ। ਕਲਜੁਗ ਅੰਤ ਸਦੀ ਚੌਧਵੀਂ ਰੱਖ, ਤੇਰੇ ਕੋਲ ਹਕ਼ੀਕ਼ਤ ਹਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਝੁੱਗੀ ਕਹੇ ਪ੍ਰਭ ਦੱਸ ਆਪਣਾ ਰਾਹ, ਰਹਿਬਰ ਹੋ ਕੇ ਦੇ ਵਖਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਸਿਰ ਆਪਣਾ ਹੱਥ ਟਿਕਾਈਆ। ਮਾਲਕ ਹੋ ਕੇ ਬਣ ਮਲਾਹ, ਖ਼ਾਲਕ ਹੋ ਕੇ ਖ਼ਲਕ ਪਾਰ ਲੰਘਾਈਆ। ਕਲਜੁਗ ਕੂੜ ਅੰਧੇਰਾ ਗਿਆ ਛਾ, ਚਾਰ ਕੁੰਟ ਨਾ ਕੋਇ ਰੁਸ਼ਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਹੁੰਦੇ ਗੁਨਾਹ, ਤੀਰਥ ਤਟ ਨਾ ਰਹੀ ਸਫ਼ਾਈਆ। ਤੇਰਾ ਨਾਉਂ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਗਈ ਭੁਲਾ, ਮਨ ਵਾਸਨਾ ਹੋਈ ਹਲਕਾਈਆ। ਆਤਮ ਪਰਮਾਤਮ ਨਾਲੋਂ ਹੋਈ ਜੁਦਾ, ਨਿਰਗੁਣ ਨਿਰਗੁਣ ਮੇਲ ਨਾ ਕੋਇ ਮਿਲਾਈਆ। ਭਗਤ ਉਧਾਰਨਾ ਸੰਤ ਉਭਾਰਨਾ ਗੁਰਮੁਖ ਸਵਾਰਨਾ ਗੁਰਸਿਖ ਉਠਾਲਣਾ ਸੂਫ਼ੀਆਂ ਚਾਉੌਣਾ ਆਪਣੀ ਰਜ਼ਾ, ਰਹਿਮਤ ਵਿਚ ਰਹਿਮ ਦੇ ਕਮਾਈਆ। ਤੇਰੇ ਪਿਆਰਿਆਂ ਰਾਏ ਧਰਮ ਨਾ ਦੇਵੇ ਸਜ਼ਾ, ਚਿਤਰ ਗੁਪਤ ਲੇਖ ਨਾ ਸਕੇ ਵਖਾ, ਲਾੜੀ ਮੌਤ ਨਾ ਸਕੇ ਖਾ, ਤਨ ਮਾਟੀ ਖ਼ਾਕ ਤਨ ਵਜੂਦ ਆਪਣੇ ਲੇਖੇ ਲਾਈਆ। ਤੂੰ ਪਰਵਰਦਿਗਾਰ ਖ਼ੁਦਾ, ਕਦੇ ਨਾ ਹੋਵੀਂ ਜੁਦਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਪੜਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਘਟ ਘਟ ਤੇਰਾ ਨੂਰ ਨਜ਼ਰੀ ਆਈਆ। ਝੁੱਗੀ ਕਹੇ ਕਿਰਪਾ ਕਰ ਮੇਰੇ ਸਵਾਮੀ, ਸੰਬਲ ਸੋਹਣੀ ਰੁੱਤ ਸੁਹਾਈਆ। ਅਕਲ ਕਲ ਅੰਤਰਜਾਮੀ, ਅੰਤਰ ਵੇਖ ਖ਼ਲਕ ਖ਼ੁਦਾਈਆ। ਚਾਰ ਵਰਨ ਭੁੱਲਿਆ ਧੁਰ ਦੀ ਬਾਣੀ, ਮਾਇਆ ਮਮਤਾ ਹੋਈ ਹਲਕਾਈਆ। ਝਗੜਾ ਪਿਆ ਜਗਤ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦਏ ਦੁਹਾਈਆ। ਤੇਰੇ ਨਾਮ ਦੀ ਹੋਈ ਬਦਨਾਮੀ, ਅੱਲਾ ਵਾਹਿਗੁਰੂ ਰਾਮ ਨਾਮ ਗਾਡ ਕਹਿ ਕੇ ਕਰੇ ਲੜਾਈਆ। ਸਚ ਧਰਮ ਨਾ ਰਹੀ ਨਿਸ਼ਾਨੀ, ਨਿਸ਼ਾਨਾ ਆਪਣਾ ਗਏ ਭੁਲਾਈਆ। ਮਨ ਵਾਸਨਾ ਹੋਈ ਅਭਿਮਾਨੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਹੰਗਤਾ ਹਉਮੇ ਭਰੇ ਗਿਆਨੀ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਜਲਵਾ ਮਿਲੇ ਨਾ ਕਿਸੇ ਨੁਰਾਨੀ, ਰੁਹਾਨੀ ਮੰਜ਼ਲ ਨਾ ਕੋਇ ਵਖਾਈਆ। ਝਗੜਾ ਪਿਆ ਜਗਤ ਜਿਸਮਾਨੀ, ਗ਼ੁਲਾਮੀ ਸਕੇ ਨਾ ਕੋਇ ਕਟਾਈਆ। ਸਾਰੇ ਕਹਿੰਦੇ ਅਸੀਂ ਵਸਦੇ ਦੇਸ ਅਨਾਮੀ, ਬਦਨਾਮੀ ਤੇਰੀ ਰਹੇ ਕਰਾਈਆ। ਬਿਨਾ ਸਤਿਗੁਰ ਸ਼ਬਦ ਮਾਲਕ ਬਣਿਆ ਨਾ ਕੋਇ ਜ਼ਿਮੀਂ ਅਸਮਾਨੀ, ਜਗਤ ਕਲਾਮੀ ਜਗਤ ਦੁਨੀ ਵਡਿਆਈਆ। ਝੁੱਗੀ ਕਹੇ ਮੇਰੀ ਝੋਲੀ ਪਾ ਨੇਕਨਾਮੀ, ਜਨ ਭਗਤਾਂ ਨਾਲ ਮੇਰਾ ਨਾਤਾ ਲੈਣਾ ਜੁੜਾਈਆ। ਮੇਰੀ ਜੂਹ ਨਾ ਰਹੇ ਬੇਗਾਨੀ, ਗ੍ਰਹਿ ਮੰਦਰ ਦੇਣਾ ਵਖਾਈਆ। ਤੇਰਾ ਨਿਰਗੁਣ ਨੂਰ ਦਿਸੇ ਨੁਰਾਨੀ, ਜਹੂਰ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੈਂ ਦੇਂਦੀ ਰਹੀ ਕੁਰਬਾਨੀ, ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਅੰਤ ਹੋਈ ਨਿਮਾਣੀ, ਢਹਿ ਕੇ ਚਰਨੀ ਸੀਸ ਨਿਵਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰੁਮੁਖਾਂ ਗੁਰਸਿਖਾਂ ਸੂਫ਼ੀਆਂ ਸਾਚੀ ਮੰਜ਼ਲ ਦੇ ਰੁਹਾਨੀ, ਆਤਮ ਪਰਮਾਤਮ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

❋

❋

ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਝੁੱਗੀ ਕਹੇ ਮੇਰਾ ਅੰਤਰ ਆ ਕੇ ਵੇਖ, ਵਿਛੋੜੇ ਵਿਚ ਦਿਆਂ ਦੁਹਾਈਆ। ਬਦਲ ਦੇ ਮੇਰੀ ਰੇਖ, ਕ਼ਿਸਮਤ ਦੇ ਉਲਟਾਈਆ। ਧਰ ਕੇ ਆ ਭੇਖ, ਅਵੱਲੜਾ ਵੇਸ ਵਟਾਈਆ। ਤੇਰਾ ਲੇਖਾ ਲਿਖ ਕੇ ਗਿਆ ਗੋਬਿੰਦ ਦਸ ਦਸਮੇਸ਼, ਪੁਰਖ ਅਕਾਲ ਦੀਨ ਦਿਆਲ ਗੁਰਮੁਖਾਂ ਨਾਲੋਂ ਨਾ ਹੋਏ ਜੁਦਾਈਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸੀਸ ਨਿਵਾਈਆ। ਪੈਗ਼ੰਬਰ ਗੁਰੂ ਅਵਤਾਰ ਕਰਨ ਆਦੇਸ, ਨਿਉਂ ਨਿਉਂ ਲਾਗਣ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੇਵੇ ਸੰਦੇਸ਼, ਬੇਖ਼ਬਰਾਂ ਖ਼ਬਰ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਜੁਗ ਚੌਕੜੀ ਮੰਗਣ ਟੇਕ, ਧੂੜੀ ਮਸਤਕ ਖ਼ਾਕ ਰਮਾਈਆ। ਤੂੰ ਆਦਿ ਜੁਗਾਦੀ ਸਾਹਿਬ ਸਤਿਗੁਰ ਏਕ, ਏਕੰਕਾਰ ਤੇਰੀ ਓਟ ਰਖਾਈਆ। ਸਚ ਸੁਹਾ ਆਪਣਾ ਦੇਸ, ਸੰਬਲ ਸੋਭਾ ਪਾਈਆ। ਗੁਰਮੁਖਾਂ ਦੇ ਭੇਤ, ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਦਰ ਠਾਂਡੇ ਪੜਦਾ ਲਾਹੀਆ। ਝੁੱਗੀ ਕਹੇ ਮੇਰਾ ਖੁੱਲ੍ਹਾ ਕਰਦੇ ਵਿਹੜਾ, ਸਾਹਿਬ ਸਤਿਗੁਰ ਦੇ ਵਡਿਆਈਆ। ਭਾਗਾਂ ਭਰਿਆ ਹੋਵੇ ਖੇੜਾ, ਖਿੜਕੀ ਕੁੰਡੀ ਦੇ ਖੁਲ੍ਹਾਈਆ। ਨਜ਼ਰੀ ਆਵੇਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਝਗੜਾ ਰਹੇ ਨਾ ਤੇਰਾ ਮੇਰਾ, ਹੰ ਬ੍ਰਹਮ ਦੇ ਸਮਝਾਈਆ। ਪਰਮਾਤਮ ਆਤਮ ਖੇਲ ਗੁਰੂ ਚੇਰਾ, ਚੇਲਾ ਗੁਰ ਇਕੋ ਘਰ ਵਸਾਈਆ। ਲੱਖ ਚੁਰਾਸੀ ਜੀਵ ਜੰਤ ਤੇਰੇ ਹੁਕਮੇ ਅੰਦਰ ਗੇੜਾ, ਚੁਰਾਸੀ ਵਿਚ ਭਵਾਈਆ। ਸਦੀ ਚੌਧਵੀਂ ਹਕ਼ੀਕ਼ਤ ਵਿਚੋਂ ਕਰ ਹਕ ਨਬੇੜਾ, ਪੜਦਾ ਓਹਲਾ ਆਪ ਉਠਾਈਆ। ਕੂੜੀ ਕਿਰਿਆ ਡੋਬ ਬੇੜਾ, ਜੂਠ ਝੂਠ ਦੇ ਮਿਟਾਈਆ। ਸਤਿਜੁਗ ਸਾਚਾ ਚਾਰ ਵਰਨ ਅਠਾਰਾਂ ਬਰਨ ਇਕੋ ਰਾਹ ਬਥੇਰਾ, ਬਹੁ ਮਜ਼੍ਹਬਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਝੁੱਗੀ ਕਰੇ ਮੇਰਾ ਕਰਮ ਕਰ ਮੁਆਫ਼, ਦੁੱਖ ਰਹੇ ਨਾ ਰਾਈਆ। ਪੂਰਬ ਲਹਿਣਾ ਕਰ ਸਾਫ਼, ਕੂੜ ਰੋਗ ਮਿਟਾਈਆ। ਮੈਂ ਸਦਾ ਰਹਵਾਂ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜੋ ਪੈਗ਼ੰਬਰ ਗੁਰੂ ਗਏ ਆਖ, ਅਵਤਾਰਾਂ ਨਾਲ ਮਿਲਾਈਆ। ਓਸ ਦਾ ਖੋਲ੍ਹਾਂ ਰਾਜ਼, ਪੜਦਾ ਦਿਆਂ ਉਠਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਸਚ ਦਵਾਰ ਕਰ ਨਿਵਾਸ, ਨਿਵਾਸ ਅਸਥਾਨ ਇਕੋ ਦੇ ਸਮਝਾਈਆ। ਜਿਸ ਗ੍ਰਹਿ ਮੰਦਰ ਘਰ ਸਵਾਮੀ ਠਾਕਰ ਕਰਤਾ ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਰੰਗਾਈਆ। ਨਾਮ ਨਿਧਾਨ ਸ੍ਰੀ ਭਗਵਾਨ ਜਨ ਭਗਤਾਂ ਦੇ ਕੇ ਸਾਚੀ ਦਾਤ, ਦਾਤਾ ਦਾਨੀ ਖ਼ਾਲੀ ਝੋਲੀ ਦਏ ਭਰਾਈਆ। ਝੁੱਗੀ ਕਹੇ ਮੇਰੀ ਅੰਤ ਅਖ਼ੀਰੀ ਬਾਤ, ਪੂਰਾ ਕਰ ਆਪਣਾ ਵਾਕ, ਭਗਤ ਸੁਹੇਲੇ ਬਣਾ ਸਾਕ, ਸੱਜਣ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨੂਆ ਰਹੇ ਨਾ ਕੋਇ ਗੁਸਤਾਖ਼, ਪੁਰਖ ਅਕਾਲ ਆਪਣਾ ਦੇ ਵਿਸ਼ਵਾਸ਼, ਵਿਸ਼ਿਆਂ ਵਿਚੋਂ ਜਗਤ ਵਿਸ਼ੇਸ਼ਤਾ ਨਾਲ ਬਾਹਰ ਕਢਾਈਆ।

❋

❋