੨੮ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਾਲ ਸਿੰਘ ਦੇ ਗ੍ਰਹਿ ਮੁੰਡਾ ਪਿੰਡ ਜ਼ਿਲਾ ਅੰਮ੍ਰਿਤਸਰ
ਬਿਆਸ ਕਹੇ ਪੁਰਖ ਅਕਾਲ ਕੋਲ ਅਗੰਮੀ ਚਿੱਠੀ, ਜਿਸ ਨੂੰ ਵਾਚਣ ਵਾਲਾ ਨਜ਼ਰ ਕੋਇ ਨਾ ਆਈਆ। ਗੋਬਿੰਦ ਸ਼ਬਦ ਧਾਰ ਅਗੰਮੀ ਲਿਖੀ, ਹਰਫ਼ ਹਰੂਫ਼ ਸਮਝ ਕੋਇ ਨਾ ਪਾਈਆ। ਸੰਮਤ ਸ਼ਹਿਨਸ਼ਾਹੀ ਮਿਤੀ, ਮਿਤਰ ਪਿਆਰਾ ਰਿਹਾ ਦ੍ਰਿੜਾਈਆ। ਜਿਸ ਦੀ ਧਾਰ ਅਨੋਖੀ ਇੱਕੀ, ਏਕੰਕਾਰ ਦਿਤੀ ਸਮਝਾਈਆ। ਵਰਨ ਬਰਨ ਤੋਂ ਬਾਹਰ ਸਤਿਗੁਰ ਸਿੱਖੀ, ਸਿਖਿਆ ਸਾਖਿਆਤ ਦ੍ਰਿੜਾਈਆ। ਜਿਹੜੀ ਆਦਿ ਜੁਗਾਦਿ ਜਾਏ ਨਾ ਭਿੱਟੀ, ਵਰਨ ਬਰਨ ਨਾ ਵੰਡ ਵੰਡਾਈਆ। ਖੇਲ ਅਗੰਮੀ ਅਨਡਿੱਠੀ, ਜਗ ਨੇਤਰ ਨਾ ਕੋਇ ਰੁਸ਼ਨਾਈਆ। ਜਗਤ ਦਵਾਰ ਕਦੇ ਨਾ ਵਿਕੀ, ਕੀਮਤ ਕਰਤਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਬੇਪਰਵਾਹੀਆ। ਬਿਆਸ ਕਹੇ ਮੈਂ ਵੇਖਿਆ ਅੱਖਰ ਨਿਰਾਲਾ, ਨਿਰਗੁਣ ਨਿਰਵੈਰ ਨਿਰਾਕਾਰ ਦਿਤਾ ਦ੍ਰਿੜਾਈਆ। ਮਾਰਗ ਦੱਸਿਆ ਪੁਰਖ ਅਕਾਲਾ, ਦੀਨ ਦਿਆਲ ਦਿਤਾ ਸਮਝਾਈਆ। ਸਤਿਜੁਗ ਸਾਚੀ ਅਵੱਲੜੀ ਚਲੇ ਚਾਲਾ, ਦੋ ਜਹਾਨ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਪਤਿਪਰਮੇਸ਼ਵਰ ਹੋਏ ਰਖਵਾਲਾ, ਪਰਵਰਦਿਗਾਰ ਸਾਂਝਾ ਯਾਰ ਦੀਨ ਦਿਆਲ ਦਇਆ ਕਮਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਸਚ ਬਹਾਏ ਸੱਚੀ ਧਰਮਸਾਲਾ, ਧਰਮ ਦਵਾਰ ਏਕੰਕਾਰ ਇਕੋ ਇਕ ਪਰਗਟਾਈਆ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਪੜਦਾ ਦਏ ਉਠਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨੌਜਵਾਨ ਸੁਣਾਏ ਅਗੰਮੀ ਤਰਾਨਾ, ਤੁਰੀਆ ਤੋਂ ਪਰੇ ਤਾਰ ਸਤਾਰ ਆਪਣੀ ਆਪ ਹਿਲਾਈਆ। ਧੁਨ ਆਤਮਕ ਰਾਗ ਅਗੰਮ ਅਥਾਹ ਜਣਾਏ ਗਾਣਾ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਆਪ ਅਲਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਕਲਮਾ ਕਲਾਮ ਦੇਵੇ ਇਕ ਪੈਗ਼ਾਮਾ, ਨਗ਼ਮਾ ਇਕੋ ਇਕ ਜਣਾਈਆ। ਖੇਲ ਵਖਾ ਕੇ ਹਕ ਮੁਕਾਮਾ, ਨੂਰ ਨੁਰਾਨਾ ਨੂਰ ਦਏ ਚਮਕਾਈਆ। ਸਾਚਾ ਮਾਰਗ ਦੱਸ ਆਸਾਨਾ, ਮਹੱਲ ਅਟਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਗੁਰਮੁਖ ਆਪਣੇ ਰੰਗ ਰੰਗਾਈਆ। ਬਿਆਸ ਕਹੇ ਧੁਰ ਦੀ ਚਿੱਠੀ ਧਰਮ ਫ਼ਰਮਾਨ, ਫੁਰਨਿਆਂ ਤੋਂ ਬਾਹਰ ਕਰੇ ਪੜ੍ਹਾਈਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਸੰਤ ਸੁਹੇਲੇ ਧੁਰ ਦੇ ਮੇਲੇ ਲਏ ਮਿਲਾਈਆ। ਅੰਤਰ ਆਤਮ ਦੇ ਕੇ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਸਮਝਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਧਰਮ ਈਮਾਨ ਇਕੋ ਇਕ ਵਖਾਈਆ। ਸਚ ਦਵਾਰਾ ਏਕੰਕਾਰਾ ਨਾਮ ਨਿਧਾਨਾ ਦੇ ਕੇ ਦਾਨ, ਕੂੜ ਅਭਿਮਾਨ ਦਏ ਗਵਾਈਆ। ਚਰਨ ਧੂੜ ਮੂਰਖ ਮੂੜ੍ਹ ਕਰਾ ਇਸ਼ਨਾਨ, ਦੁਰਮਤ ਮੈਲ ਦਏ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡਾ ਇਕ ਵਖਾਈਆ। ਬਿਆਸ ਕਹੇ ਮੈਂ ਤੱਕੇ ਗੁਰਮੁਖ ਗੁਰਸਿੱਖ, ਗੋਬਿੰਦ ਮੇਲਾ ਸਹਿਜ ਸੁਭਾਈਆ। ਜਿਨ੍ਹਾਂ ਦਾ ਲੇਖਾ ਗਿਆ ਲਿਖ, ਪੂਰਬ ਲਹਿਣਾ ਜੋੜ ਜੁੜਾਈਆ। ਪਰਮਾਤਮ ਹੋ ਕੇ ਆਤਮ ਕਰੇ ਹਿੱਤ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਅਬਿਨਾਸ਼ੀ ਕਰਤਾ ਹੋ ਕੇ ਵਸੇ ਚਿਤ, ਮਨ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਨਿਰਵੈਰ ਹੋ ਕੇ ਦਰਸ਼ਨ ਦੇਵੇ ਨਿਤ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਠਾਕਰ ਸਵਾਮੀ ਪੁਰਖ ਅਕਾਲ ਬਣ ਕੇ ਪਿਤ, ਪਤਿਪਰਮੇਸ਼ਵਰ ਗੋਦ ਉਠਾਈਆ। ਪੂਰਾ ਕਰ ਭਵਿਖ, ਭਵਿਖਤ ਲਹਿਣਾ
❋
❋
ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕੋ ਇਕ ਵਡਿਆਈਆ। ਬਿਆਸ ਕਹੇ ਮੈਂ ਗੁਰਮੁਖਾਂ ਵੇਖਣਾ ਚੜ੍ਹਿਆ ਰੰਗ, ਰੰਗਤ ਇਕੋ ਨਜ਼ਰੀ ਆਈਆ। ਸ਼ਬਦੀ ਗੋਬਿੰਦ ਦੇਵੇ ਸੰਗ, ਸੰਗਲ ਸ਼ਰਅ ਨਾ ਕੋਇ ਰਖਾਈਆ। ਪੁਰਖ ਅਕਾਲ ਲਾਵੇ ਅੰਗ, ਅੰਗੀਕਾਰ ਬੇਪਰਵਾਹੀਆ। ਨਾਮ ਨਿਧਾਨ ਵਜਾਵੇ ਮਰਦੰਗ, ਨਾਦ ਇਕੋ ਇਕ ਸੁਣਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਚੁਕਾਈਆ। ਭਾਗ ਲਗਾਏ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਕੂੜੀ ਕਿਰਿਆ ਮੇਟ ਕੇ ਤ੍ਰਿਸ਼ਨਾ ਤਮ, ਅਗਨੀ ਅੱਗ ਦਏ ਬੁਝਾਈਆ। ਜਨਮ ਮਰਨ ਹਰਖ਼ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਬਣਾਈਆ। ਜਨ ਭਗਤਾਂ ਲੇਖੇ ਲਾਏ ਪਵਣ ਸਵਾਸੀ ਦਮ, ਦਾਮਨ ਹੋ ਕੇ ਜ਼ਾਮਨ ਹੋ ਕੇ ਪੱਲੂ ਆਪਣੇ ਨਾਲ ਗੰਢਾਈਆ। ਝਗੜਾ ਰਹੇ ਨਾ ਮਨੂਆ ਮਨ, ਮਨ ਕਾ ਮਣਕਾ ਦਏ ਭਵਾਈਆ। ਸਾਚਾ ਨਾਮ ਸੁਣਾ ਕੇ ਬਿਨਾਂ ਕੰਨ, ਕਰਨੀ ਦਾ ਕਰਤਾ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਚ ਦਵਾਰਾ ਇਕ ਸੁਹਾਈਆ। ਬਿਆਸ ਕਹੇ ਮੈਂ ਗੁਰਮੁਖ ਤੱਕਣੇ ਆਪ, ਆਪਣੀ ਅੱਖ ਖੁਲ੍ਹਾਈਆ। ਜਿਨ੍ਹਾਂ ਦੇ ਅੰਤਰ ਇਕੋ ਜਾਪ, ਤੂੰ ਹੀ ਤੂੰ ਹੀ ਰਾਗ ਅਲਾਈਆ। ਪੁਰਖ ਅਕਾਲ ਮੰਨ ਕੇ ਬਾਪ, ਪਿਤਾ ਪੂਤ ਗੰਢ ਪਵਾਈਆ। ਜਨਮ ਜਨਮ ਦਾ ਮੇਟ ਰੋਗ ਸੰਤਾਪ, ਸੰਸੇ ਗਏ ਚੁਕਾਈਆ। ਰੂਹ ਬੁਤ ਕਰ ਕੇ ਪਾਕ, ਪਵਿਤ੍ਰ ਹੋ ਕੇ ਸੀਸ ਝੁਕਾਈਆ। ਸਚ ਦਵਾਰੇ ਬਣ ਕੇ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜਨਮ ਮਰਨ ਦੀ ਪੂਰੀ ਕਰ ਕੇ ਆਸ, ਆਸਾ ਵਿਚ ਭਰਵਾਸਾ, ਭਰਵਾਸੇ ਵਿਚ ਮਿਲ ਕੇ ਸਰਬ ਗੁਣਤਾਸਾ, ਗੁਣ ਧੁਰ ਦਾ ਝੋਲੀ ਪਾਈਆ। ਜੁਗ ਚੌਕੜੀ ਵੇਖਦਾ ਰਿਹਾ ਖੇਲ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਪੰਧ ਮੁਕਾਈਆ। ਅੰਤ ਕੰਤ ਭਗਵੰਤ ਸਦੀ ਚੌਧਵੀਂ ਪੂਰੀ ਕਰੇ ਖ਼ਾਹਿਸ਼ਾ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਬਿਆਸ ਕਹੇ ਮੈਂ ਗੁਰਮੁਖਾਂ ਤੱਕਾਂ ਰਾਹ, ਰਸਤਾ ਵੇਖਾਂ ਜਗਤ ਲੋਕਾਈਆ। ਰੂਪ ਬਣਾ ਕੇ ਥਲ ਅਸਗਾਹ, ਭੱਜਾਂ ਵਾਹੋ ਦਾਹੀਆ। ਇੱਟਾਂ ਪੱਥਰਾਂ ਨਾਲ ਟਕਰਾ, ਆਪਣਾ ਪੰਧ ਮੁਕਾਈਆ। ਸਾਚੇ ਭਗਤਾਂ ਵੇਖਾਂ ਆ, ਆਪ ਆਪਣੀ ਅੱਖ ਖੁਲ੍ਹਾਈਆ। ਜਿਨ੍ਹਾਂ ਦਾ ਪੁਰਖ ਅਕਾਲ ਮਲਾਹ, ਬੇੜਾ ਗੋਬਿੰਦ ਕੰਧ ਟਿਕਾਈਆ। ਜੋਤੀ ਸ਼ਬਦੀ ਸਚ ਸਲਾਹ, ਮਾਰਗ ਇਕੋ ਇਕ ਪਰਗਟਾਈਆ। ਦੂਸਰ ਜਾਣੇ ਕੋਈ ਨਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੰਤ ਸੁਹੇਲਾ ਰਹੇ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਕਹਿੰਦੇ ਵਾਹਦ ਖ਼ੁਦਾ, ਜਲਵਾਗਰ ਲਾਸ਼ਰੀਕ ਨੂਰ ਖ਼ੁਦਾਈਆ। ਅਮਾਮ ਅਮਾਮਾ ਬੇਪਰਵਾਹ, ਕਦੇ ਨਾ ਹੋਵੇ ਬੇਵਫ਼ਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸੋ ਜਨ ਭਗਤਾਂ ਭਗਵਨ ਹੋ ਕੇ ਰਿਹਾ ਮਿਲਾ, ਕਰੇ ਖੇਲ ਅੱਲਾ ਅਲਾਹ, ਆਲਮੀਨ ਆਪਣੀ ਧਾਰ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਬਿਆਸ ਕਹੇ ਜਿਸ (ਸੁਹਾਇਆ) ਅਗੰਮਾ ਸੱਚਾ ਥਾਂ, ਧਰਨੀ ਧਰਤ ਸਮਝ ਕੋਇ ਨਾ ਪਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਮਾ ਰਿਹਾ ਪਾ, ਸ਼ਬਦੀ ਧਾਰਾ ਖੇਲ ਖਿਲਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਜਨ ਭਗਤ ਰਿਹਾ ਉਠਾ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਪੜਦਾ ਓਹਲਾ ਬਣ ਵਿਚੋਲਾ ਸ਼ਬਦੀ ਰਿਹਾ ਚੁਕਾ,
❋
❋
ਚਾਰ ਕੁੰਟ ਦਹਿ ਦਿਸ਼ਾ ਬਿਨ ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਧੁਰ ਦਾ ਜਾਮ ਹਕ਼ੀਕ਼ੀ ਰਿਹਾ ਪਿਆ, ਪਾਰਬ੍ਰਹਮ ਪਤਿਪਰਮੇਸ਼ਵਰ ਬੂੰਦ ਸਵਾਂਤੀ ਆਪ ਚੁਆਈਆ। ਬਿਆਸ ਕਹੇ ਮੇਰੇ ਤਟ ਕਿਨਾਰੇ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਆਪਣੀ ਕਾਰ ਕਮਾਈਆ। ਬਿਆਸ ਕਹੇ ਮੈਂ ਵੇਖਾਂ ਹਾਜ਼ਰ ਹਜ਼ੂਰ, ਹਰਿ ਦਾਤਾ ਬੇਪਰਵਾਹੀਆ। ਜਿਸ ਦਾ ਹੁਕਮ ਸਦਾ ਮਨਜ਼ੂਰ, ਸਿਰ ਸਕੇ ਨਾ ਕੋਇ ਉਠਾਈਆ। ਪੰਧ ਮੁਕਾ ਕੇ ਨੇੜਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਮੇਟੇ ਕਿਰਿਆ ਕੂੜ, ਜੂਠ ਝੂਠ ਕਰੇ ਸਫ਼ਾਈਆ। ਜਨ ਭਗਤਾਂ ਬਖ਼ਸ਼ ਕੇ ਆਪਣਾ ਨੂਰ, ਨੂਰ ਨੁਰਾਨੇ ਚੰਦ ਚਮਕਾਈਆ। ਸ਼ਬਦ ਅਗੰਮੀ ਦੇ ਕੇ ਤੂਰ, ਤੁਰਤ ਆਪਣੀ ਕਰੇ ਪੜ੍ਹਾਈਆ। ਮਨੂਆ ਰਹੇ ਨਾ ਕੋਇ ਮਫ਼ਰੂਰ, ਡੋਰੀ ਸ਼ਬਦੀ ਤੰਦ ਬੰਧਾਈਆ। ਗੜ੍ਹ ਹੰਕਾਰ ਤੋੜ ਗ਼ਰੂਰ, ਗ਼ੁਰਬਤ ਅੰਦਰੋਂ ਦਏ ਕਢਾਈਆ। ਨਾਮ ਖ਼ੁਮਾਰੀ ਦੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਆਸਾ ਮਨਸਾ ਜਨ ਭਗਤਾਂ ਕਰ ਪੂਰ, ਪੂਰਬ ਲਹਿਣਾ ਝੋਲੀ ਪਾਈਆ। ਪੁਰਖ ਅਕਾਲ ਦੀਨ ਦਿਆਲ ਸੇਵਕ ਬਣ ਮਜ਼ਦੂਰ, ਚਾਕਰ ਹੋ ਕੇ ਸਾਚੀ ਸੇਵ ਕਮਾਈਆ। ਗੁਰਮੁਖਾਂ ਚਾੜ੍ਹ ਕੇ ਰੰਗ ਗੂੜ੍ਹ, ਦੁਰਮਤ ਮੈਲ ਦਏ ਧਵਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਬੰਦੇ ਆਪਣੇ ਲਏ ਪਰਗਟਾਈਆ। ਜਨਮ ਜਨਮ ਦੇ ਬਖ਼ਸ਼ ਕਸੂਰ, ਲੱਖ ਚੁਰਾਸੀ ਵਿਚੋਂ ਪਾਰ ਲੰਘਾਈਆ। ਜਿਹੜਾ ਜਲਵਾ ਦਿਤਾ ਮੂਸੇ ਕੋਹਤੂਰ, ਸੋ ਨੂਰ ਗੁਰਮੁਖਾਂ ਅੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕੋ ਇਕ ਵਖਾਈਆ। ਬਿਆਸ ਕਹੇ ਮੇਰੇ ਤਟ ਕਿਨਾਰੇ ਲੱਗਾ ਭਾਗ, ਸਦੀ ਚੌਧਵੀਂ ਖ਼ੁਸ਼ੀ ਮਨਾਈਆ। ਗੁਰਮੁਖ ਜਗਦਾ ਵੇਖਿਆ ਚਿਰਾਗ਼, ਚਰਾਗਾਹਾਂ ਹੋਵੇ ਰੁਸ਼ਨਾਈਆ। ਜਿਸ ਦੇ ਅੰਦਰ ਧੁਨ ਅਨਾਦ, ਅਨਾਦੀ ਆਪ ਵਜਾਈਆ। ਸੁਣ ਅਗੰਮੀ ਆਵਾਜ਼, ਖ਼ੁਸ਼ੀਆਂ ਢੋਲਾ ਗਾਈਆ। ਬਦਲ ਕੇ ਜਗਤ ਸਮਾਜ, ਸਾਚੀ ਸਿਖਿਆ ਦਿਤੀ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਜਾਪ, ਜਗ ਜੀਵਣ ਦਾਤਾ ਦਏ ਦ੍ਰਿੜਾਈਆ। ਜਨਮ ਜਨਮ ਦਾ ਕਰਮ ਕਰ ਮੁਆਫ਼, ਧਰਮ ਇਕੋ ਦੇ ਸਮਝਾਈਆ। ਪਾਰਬ੍ਰਹਮ ਬ੍ਰਹਮ ਦੱਸ ਕੇ ਆਪਣੀ ਜਾਤ, ਜਾਤ ਪਾਤੀ ਡੇਰਾ ਢਾਹੀਆ। ਪੂਰਾ ਕਰ ਗੋਬਿੰਦ ਭਵਿਖਤ ਵਾਕ, ਵਾਕਫ਼ਕਾਰ ਗੁਰਮੁਖ ਆਪਣੇ ਲਏ ਬਣਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਪੜਦਾ ਅੰਦਰੋਂ ਦਏ ਚੁਕਾਈਆ। ਸਾਹਿਬ ਸਤਿਗੁਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਜ਼ਰੀ ਆਏ ਸਾਖਿਆਤ, ਸਵੱਛ ਸਰੂਪੀ ਸ਼ਾਹੋ ਭੂਪੀ ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਬਿਆਸ ਕਹੇ ਮੈਂ ਵੇਖਾਂ ਖੇਲ ਕਾਇਨਾਤ, ਚਾਰ ਕੁੰਟ ਦਹਿ ਦਿਸ਼ਾ ਬਿਨਾਂ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਧੁਰ ਦਾ ਹੁਕਮ ਇਕ ਵਰਤਾਈਆ। ਬਿਆਸ ਕਹੇ ਗੁਰਮੁਖ ਸੋਹਣੇ ਸੁਹਾਵਣੇ ਲੱਗਣ ਚੰਗੇ, ਚਾਰ ਵਰਨਾਂ ਵਿਚੋਂ ਸੋਭਾ ਪਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਨਿਰਗੁਣ ਧਾਰ ਹੋ ਕੇ ਲੰਘੇ, ਸਚ ਸਿੰਘਾਸਣ ਬੈਠਾ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਗਾਉਂਦੇ ਛੰਦੇ, ਸਾਚਾ ਢੋਲਾ ਬੇਪਰਵਾਹੀਆ। ਤਿਨ੍ਹਾਂ ਸੁਹਾਏ ਮੇਰੇ ਕੰਢੇ, ਕੰਡਿਆਂ ਵਿਚੋਂ ਮੈਨੂੰ ਬਾਹਰ ਕਢਾਈਆ। ਗੁਰਮੁਖਾਂ ਨਾਲ ਮੇਰੇ ਤਟ ਠੰਡੇ, ਅਗਨੀ ਕੂੜ ਜਗਤ ਬੁਝਾਈਆ। ਕੋਟਾਂ ਵਿਚੋਂ ਥੋੜ੍ਹੇ ਆਏ ਮੇਰੇ ਵੰਡੇ, ਗਿਣਤੀ ਅੰਕੜਿਆਂ ਵਿਚ ਨਾ ਕੋਇ ਗਣਾਈਆ। ਅੰਦਰੋਂ ਦਿਸਦੇ ਨੂਰ ਖ਼ੁਦਾਈ ਬੰਦੇ, ਬਾਹਰੋਂ ਪੰਜਾਂ ਤੱਤਾਂ ਵਾਲੇ
❋
❋
ਸੋਭਾ ਪਾਈਆ। ਮੈਂ ਤੱਕਿਆ ਪੁਰਖ ਅਕਾਲ ਉਹਨਾਂ ਸੰਗੇ, ਸਗਲਾ ਸੰਗ ਬਣਾਈਆ। ਗੋਬਿੰਦ ਚਾੜ੍ਹੇ ਚੰਦੇ, ਨੂਰੀ ਚੰਦ ਕਰੇ ਰੁਸ਼ਨਾਈਆ। ਜੁਗ ਜਨਮ ਦੇ ਵਿਛੜੇ ਆਪਣੇ ਨਾਲ ਗੰਢੇ, ਬਿਨ ਡੋਰੀ ਤੰਦ ਬੰਧਾਈਆ। ਸਚ ਪ੍ਰੀਤੀ ਚਰਨ ਧੂੜੀ ਨਾਲ ਰੰਗੇ, ਮਸਤਕ ਟਿੱਕੇ ਆਪ ਛੁਹਾਈਆ। ਮੰਜ਼ਲ ਹਕ਼ੀਕ਼ੀ ਲਾਸ਼ਰੀਕੀ ਹਰਿਜਨ ਪਿਆਰੇ ਲੰਘੇ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਧੁਰ ਦਰਬਾਰਾ ਇਕੋ ਇਕ ਵਖਾਈਆ। ਬਿਆਸ ਕਹੇ ਮੈਂ ਦਵਾਰਾ ਤੱਕਿਆ ਏਕ, ਏਕੰਕਾਰ ਦਿਤਾ ਜਣਾਈਆ। ਜਿਥੇ ਸਭ ਨੂੰ ਮਿਲੇ ਟੇਕ, ਟਕਿਆਂ ਵਾਲੀ ਕੀਮਤ ਨਾ ਕੋਇ ਪਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨਾਂ ਨਰ ਨਰੇਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਡੇਰਾ ਲਾਈਆ। ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਜਿਸ ਦਾ ਅਵੱਲੜਾ ਵੇਸ, ਗੁਰ ਅਵਤਾਰ ਪੈਗ਼ੰਬਰ ਆਪਣਾ ਖੇਲ ਖਿਲਾਈਆ। ਜਿਸ ਦੀ ਯਾਦ ਵਿਚ ਫ਼ਰਿਆਦ ਕਰ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਅੱਖ ਖੁਲ੍ਹਾਈਆ। ਸੋ ਸਾਹਿਬ ਸਤਿਗੁਰ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਹਮੇਸ਼, ਹਮਸਾਜਨ ਭਗਤਾਂ ਨਜ਼ਰੀ ਆਈਆ। ਜਿਸ ਨੂੰ ਝੁਕਦੇ ਵਿਸ਼ਨ ਸ਼ਿਵ ਬ੍ਰਹਮਾ ਮਹੇਸ਼, ਹਮੇਸ਼ਾਂ ਸੀਸ ਨਿਵਾਈਆ। ਸੋ ਵਸਣਹਾਰਾ ਸਚਖੰਡ ਅਗੰਮੜੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਮਾ ਧਾਰ ਕੇ ਭੇਖ, ਵੇਸ ਅਵੱਲੜਾ ਆਪ ਵਟਾਈਆ। ਕਲਜੁਗ ਕੂੜੀ ਕਿਰਿਆ ਬਦਲੇ ਰੇਖ, ਰਿਖੀ ਮੁਨੀ ਸਾਰੇ ਦੇਣ ਦੁਹਾਈਆ। ਬਿਆਸ ਕਹੇ ਜਿਸ ਦਾ ਕਿਸੇ ਨਹੀਂ ਪਾਇਆ ਭੇਤ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਪ੍ਰੀਤੀ ਸਾਚੀ ਟੇਕ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮਿਹਰ ਨਜ਼ਰ ਉਠਾਈਆ। ਬਿਆਸ ਕਹੇ ਮੈਂ ਸਭ ਕੁਝ ਰਿਹਾ ਵੇਖ, ਭਾਗ ਲੱਗਾ ਮਾਝੇ ਦੇਸ, ਪਰਦੇਸੀ ਹੋਈ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਵਿਸ਼ੇਸ਼, ਵਿਸ਼ਿਆਂ ਵਾਲਾ ਸਮਝ ਕੋਇ ਨਾ ਪਾਈਆ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਬਸਤੀ ਤੇਗਾ ਸਿੰਘ ਜ਼ਿਲਾ ਫ਼ਿਰੋਜ਼ਪੁਰ
ਝੁੱਗੀ ਕਹੇ ਮੇਰਾ ਵਾਸਾ ਅਗੰਮੀ ਜੰਗਲ, ਜਿਸ ਦੀ ਜਗਹ ਨਾ ਕੋਇ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਧੁਰ ਦਾ ਮੰਗਲ, ਨਾਦ ਅਨਾਦੀ ਧੁਨ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਬਹਿ ਕੇ ਮੰਗਣ, ਦਰ ਠਾਂਡੇ ਸੀਸ ਨਿਵਾਈਆ। ਸਚ ਪ੍ਰੇਮ ਦੀ ਚਾੜ੍ਹ ਕੇ ਰੰਗਣ, ਰੰਗ ਰੰਗੀਲਾ ਤੱਕਣ ਧੁਰਦਰਗਾਹੀਆ। ਡੰਡਾਵਤ ਕਰ ਕੇ ਬੰਦਨ, ਸਜਦਿਆਂ ਵਿਚ ਸੀਸ ਝੁਕਾਈਆ। ਲੱਗ ਕੇ ਓਸ ਦੇ ਅੰਗਣ, ਅੰਗੀਕਾਰ ਅਖਵਾਈਆ। ਰਸ ਲੈ ਕੇ ਪਰਮਾਨੰਦਨ, ਨਿਜਾਨੰਦ ਖ਼ੁਸ਼ੀ ਬਣਾਈਆ। ਧੁਰ ਦਾ ਢੋਲਾ ਗਾ ਕੇ ਛੰਦਨ, ਰਾਗ ਅਗੰਮੀ ਇਕ ਸੁਣਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੱਸਣ, ਦਹਿ ਦਿਸ਼ਾ ਕਰ ਸ਼ਨਵਾਈਆ। ਪਿਆਰ ਮੁਹੱਬਤ ਵਿਚ ਹੱਸਣ, ਹਸਤੀ ਆਪਣੀ ਲੈਣ ਬਦਲਾਈਆ। ਸਦ ਮੇਰੇ ਅੰਤਰ ਨਿਰੰਤਰ ਹੋ ਕੇ ਵਸਣ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ
❋
❋
ਸੱਚੀ ਵਡਿਆਈਆ। ਝੁੱਗੀ ਕਹੇ ਮੇਰਾ ਘਰ ਅਵੱਲਾ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਜਿਸ ਗ੍ਰਹਿ ਵਸੇ ਪੁਰਖ ਅਕਾਲ ਇਕ ਇਕੱਲਾ, ਏਕੰਕਾਰ ਡੇਰਾ ਲਾਈਆ। ਸ਼ਬਦੀ ਧਾਰ ਫੜਾਏ ਪੱਲਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਧੁਰ ਸੰਦੇਸ਼ ਨਰ ਨਰੇਸ਼ ਏਕੰਕਾਰ ਏਕਾ ਘੱਲਾ, ਨਾਮ ਨਿਧਾਨ ਸ੍ਰੀ ਭਗਵਾਨ ਦਏ ਦ੍ਰਿੜਾਈਆ। ਗ੍ਰਹਿ ਵਖਾ ਕੇ ਨਿਹਚਲ ਧਾਮ ਅਟਲਾ, ਮਹੱਲ ਅਟਲ ਕਰੇ ਰੁਸ਼ਨਾਈਆ। ਜੋਤੀ ਧਾਰ ਹੋ ਕੇ ਬਲਾ, ਦੀਪਕ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਸੁਹਾਈਆ। ਝੁੱਗੀ ਕਹੇ ਮੇਰਾ ਗ੍ਰਹਿ ਨਿਰਾਲਾ, ਨਿਰਾਕਾਰ ਦਿਤਾ ਬਣਾਈਆ। ਸਚ ਦਵਾਰ ਸੱਚੀ ਧਰਮਸਾਲਾ, ਦਵਾਰਾ ਇਕੋ ਦਿਤਾ ਵਡਿਆਈਆ। ਮੁਰੀਦਾਂ ਪੁਛੇ ਮੁਰਸ਼ਦ ਹਾਲਾ, ਅਹਿਵਾਲ ਸਭ ਦਾ ਵੇਖ ਵਖਾਈਆ। ਲੇਖੇ ਲਾਏ ਸਭ ਦੀ ਘਾਲਾ, ਕੀਮਤ ਕਰਤਾ ਇਕੋ ਪਾਈਆ। ਮਾਰਗ ਦੱਸ ਧਰਮ ਸੁਖਾਲਾ, ਪੜਦਾ ਓਹਲਾ ਦਏ ਚੁਕਾਈਆ। ਸੰਤ ਸੁਹੇਲਾ ਬਣ ਰਖਵਾਲਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਝੁੱਗੀ ਕਹੇ ਮੇਰਾ ਦਵਾਰਾ ਧੁਰ ਦਾ ਭਗਤ, ਲੋਕਮਾਤ ਨਜ਼ਰੀ ਆਈਆ। ਸਭ ਤੋਂ ਉਜਲ ਦਿਸੇ ਜਗਤ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਵਡਿਆਈ ਮਿਲੇ ਫ਼ਰਸ਼, ਅਰਸ਼ ਵੱਜੇ ਵਧਾਈਆ। ਪੂਰੀ ਹੋਵੇ ਹਰਸ, ਹਵਸ ਦਏ ਬੁਝਾਈਆ। ਕਿਰਪਾ ਕਰ ਅਬਿਨਾਸ਼ੀ ਕਰਤਾ ਕਰੇ ਤਰਸ, ਰਹਿਮਤ ਆਪ ਕਮਾਈਆ। ਨਿਰਵੈਰ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਪੂਰੀ ਕਰ ਕੇ ਸ਼ਰਤ, ਸ਼ਰਅ ਦੀਨ ਦੁਨੀ ਦਏ ਬਦਲਾਈਆ। ਅੰਮ੍ਰਿਤ ਮੇਘ ਅੰਮਿਉਂ ਰਸ ਦੇਵੇ ਵਰਖ, ਵਿਖ ਕੂੜੀ ਕਿਰਿਆ ਬਾਹਰ ਕਢਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੰਤ ਸੁਹੇਲੇ ਲਏ ਪਰਖ, ਨਾਮ ਕਸਵੱਟੀ ਲਏ ਲਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਦੇਵੇ ਦਰਸ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਝੁੱਗੀ ਕਹੇ ਜਨ ਭਗਤ ਮੇਰਾ ਦਵਾਰ, ਦਰ ਠਾਂਡਾ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਨਿਰਵੈਰ ਹੋ ਕੇ ਸੋਭਾ ਪਾਈਆ। ਜੋਤੀ ਜੋਤ ਕਰ ਉਜਿਆਰ, ਮਹੱਲ ਅਟਲ ਕਰੇ ਰੁਸ਼ਨਾਈਆ। ਸ਼ਬਦ ਅਨਾਦ ਦੇ ਧੁਨਕਾਰ, ਅਗੰਮੀ ਰਾਗ ਸੁਣਾਈਆ। ਬਿਨਾ ਸਖ਼ੀਆਂ ਤੋਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਹਕ ਹਕ਼ੀਕ਼ਤ ਦਏ ਸਮਝਾਈਆ। ਝਗੜਾ ਚੁੱਕੇ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਡੇਰਾ ਢਾਹੀਆ। ਜਿਧਰ ਵੇਖਾਂ ਤੱਕਾਂ ਸਮਰਥ ਫਿਰੇ ਸਦਾ ਨਾਲ, ਧੁਰ ਦਾ ਸੰਗੀ ਆਪਣਾ ਸੰਗ ਨਿਭਾਈਆ। ਲਹਿਣਾ ਦੇਣਾ ਮੁਕਾ ਕੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੇ ਰੰਗ ਰੰਗਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਕਰਦੀ ਰਹੀ ਭਾਲ, ਵੈਰਾਗਣ ਹੋ ਕੇ ਭੱਜੀ ਵਾਹੋ ਦਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਤੱਕਿਆ ਪੁਰਖ ਅਕਾਲ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਸਚ ਦਵਾਰਾ ਜਿਸ ਦੀ ਸੱਚੀ ਧਰਮਸਾਲ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਜਨ ਭਗਤਾਂ ਚਰਨ ਪ੍ਰੀਤੀ ਦੇਵੇ ਦਾਨ, ਦਇਆਵਾਨ ਝੋਲੀ ਪਾਈਆ। ਮਨਸਾ ਮਨ ਰਹਿਣ ਨਾ ਦੇਵੇ ਅਭਿਮਾਨ, ਕੂੜੀ ਕਿਰਿਆ ਡੇਰਾ ਢਾਹੀਆ। ਭਾਗ ਲਗਾ ਕੇ ਕਾਇਆ ਸਚ ਮਕਾਨ, ਮੁਕਾਮੇ ਹਕ ਦਏ ਵਖਾਈਆ। ਸਾਚੀ ਝੁੱਗੀ ਜੁਗੀਂ ਕਰੇ ਪਰਵਾਨ, ਮੇਰੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡਾ ਦਏ ਵਖਾਈਆ। ਝੁੱਗੀ ਕਹੇ ਜਨ ਭਗਤਾਂ ਵੇਖਾਂ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਦਰ ਸਵਾਮੀ ਸੋਹੇ ਹਰਿ, ਹਿਰਦੇ ਅੰਦਰ ਡੇਰਾ ਲਾਈਆ। ਸ਼ਬਦੀ ਧਾਰ ਲਏ ਫੜ, ਸੁਰਤੀ ਆਪਣੇ ਨਾਲ ਜੁੜਾਈਆ। ਬਿਨ ਪੌੜੀ ਡੰਡੇ ਅੰਦਰ ਜਾਏ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਆਪਣੀ ਕਿਰਪਾ ਦੇਵੇ ਕਰ, ਕਰਨੀ ਦਾ ਕਰਤਾ ਪੜਦਾ ਦਏ ਉਠਾਈਆ। ਅੰਮ੍ਰਿਤ ਨੁਹਾ ਅਗੰਮੇ ਸਰ, ਦੁਰਮਤ ਮੈਲ ਦਏ ਧਵਾਈਆ। ਭਗਤ ਭਗਵਾਨ ਇਕੋ ਸੋਹੇ ਦਰ, ਦਰਵਾਜ਼ਾ ਅੰਦਰੋਂ ਦਏ ਖੁਲ੍ਹਾਈਆ। ਕੂੜੀ ਕਿਰਿਆ ਪੁੱਟ ਕੇ ਜੜ੍ਹ, ਚੇਤਨ ਸੁਰਤੀ ਦਏ ਵਖਾਈਆ। ਖ਼ੁਸ਼ੀਆਂ ਨਾਲ ਦੇਵੇ ਵਰ, ਵਾਰਸ ਹੋ ਕੇ ਹੋਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਝੁੱਗੀ ਕਹੇ ਜਨ ਭਗਤਾਂ ਵੇਖਾਂ ਕਾਇਆ ਝੁੱਗੀ, ਕੁੱਲੀ ਕਲਾਧਾਰੀ ਆਪ ਬਣਾਈਆ। ਜਿਸ ਵਿਚ ਖੇਲ ਕਰ ਕੇ ਮਨ ਮਤ ਬੁੱਧੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਦਿਤੀ ਵਡਿਆਈਆ। ਸ਼ਬਦੀ ਰਮਜ਼ ਰੱਖ ਕੇ ਗੁੱਝੀ, ਇਸ਼ਾਰਾ ਨਾਮ ਨਿਧਾਨ ਛੁਪਾਈਆ। ਆਪਣੀ ਧਾਰ ਰੱਖ ਕੇ ਗੁੰਗੀ, ਨਾਦ ਧੁਨ ਨਾ ਕੋਇ ਸ਼ਨਵਾਈਆ। ਕਲਜੁਗ ਅੰਤ ਜਿਸ ਵੇਲੇ ਔਧ ਪੁੱਗੀ, ਵੇਲਾ ਵਕਤ ਗਿਆ ਆਈਆ। ਅਬਿਨਾਸ਼ੀ ਕਰਤੇ ਆਪਣੀ ਖੇਲ ਆਪੇ ਸੁੱਝੀ, ਬਿਨਾ ਸੋਚ ਸਮਝ ਦਿਤੀ ਖਿਲ੍ਹਾਈਆ। ਜਨ ਭਗਤਾਂ ਆਪਣੇ ਨਾਲ ਮੇਲ ਕੇ ਰੁਚੀ, ਰਚਨਾ ਆਪਣੀ ਦਿਤੀ ਵਖਾਈਆ। ਕਾਇਆ ਮਾਟੀ ਕਰ ਕੇ ਸੁੱਚੀ, ਸਚ ਸੰਜਮ ਦਿਤਾ ਦ੍ਰਿੜਾਈਆ। ਨਿਰਗੁਣ ਧਾਰ ਜੋਤ ਨਿਰੰਕਾਰ ਰਹੇ ਨਾ ਲੁਕੀ, ਪੜਦਾ ਓਹਲਾ ਦਿਤਾ ਉਠਾਈਆ। ਜਨ ਭਗਤ ਬਣਾ ਕੇ ਧੁਰ ਦੇ ਮੁੱਖੀ, ਮੁਖੀਏ ਆਪਣੇ ਅੱਗੇ ਲਗਾਈਆ। ਭਾਗ ਲਗਾ ਕੇ ਮਾਤਾ ਕੁੱਖੀਂ, ਆਵਣ ਜਾਵਣ ਦਿਤਾ ਕਟਾਈਆ। ਏਥੇ ਓਥੇ ਰੱਖ ਕੇ ਸੁਖੀ, ਆਤਮ ਪਰਮਾਤਮ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਦੇ ਕੇ ਉਚੀ, ਉਚ ਅਗੰਮ ਅਥਾਹ ਬੇਪਰਵਾਹ ਸਚਖੰਡ ਦਵਾਰ ਏਕੰਕਾਰ ਨਿਰਾਕਾਰ ਨਿਰੰਕਾਰ ਆਪਣੇ ਘਰ ਵਸਾਈਆ।