ਪੁਸਤਕਾਲਾਭਾਗ ੨੦

ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਗੋਬਿੰਦ ਕਹੇ ਪ੍ਰਭ ਵੇਖ ਖੇਲ ਕਲਜੁਗ ਕਲ ਦੀ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਹੁਕਮ ਦੇ ਜਲਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਫ਼ਰਮਾਨਾ ਇਕ ਜਣਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਚਾਰ ਕੁੰਟ ਦਹਿ ਦਿਸ਼ਾ ਅੱਗ ਬੁਝਾਵਾਂ ਬਲਦੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਵੇਖ ਵਖਾਈਆ। ਧਾਰ ਵੇਖਾਂ ਸਮੁੰਦ ਸਾਗਰ ਟਿੱਲੇ ਪਰਬਤ ਚੋਟੀ ਜਲ ਥਲ ਦੀ, ਅਸਗਾਹ ਪੜਦੇ ਦਿਆਂ ਉਠਾਈਆ। ਮਾਇਆ ਮਮਤਾ ਜਗਤ ਤ੍ਰਿਸ਼ਨਾ ਸ੍ਰਿਸ਼ਟੀ ਦ੍ਰਿਸ਼ਟੀ ਫਿਰੇ ਛਲਦੀ, ਹਉਮੇ ਹੰਗਤਾ ਕੂੜੀ ਕਿਰਿਆ ਕਰੇ ਲੜਾਈਆ। ਜਗਤ ਤਕਦੀਰ ਬੇਨਜ਼ੀਰ ਸ਼ਾਹ ਹਕੀਰ ਕਿਸੇ ਨਾ ਟਲਦੀ, ਮਿਹਰਵਾਨ ਮਹਿਬੂਬ ਤੇਰਾ ਦਰਸ ਕੋਇ ਨਾ ਪਾਈਆ। ਆਪਣੀ ਖੇਲ ਛੱਡ ਅਛਲ ਅਛੱਲ ਦੀ, ਧਾਰ ਦੱਸ ਅਗੰਮ ਅਟਲ ਦੀ, ਊਚੋ ਊਚ ਦਇਆ ਕਮਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਪ੍ਰਭ ਕਲਜੁਗ ਵੇਖ ਕੂੜ ਕੁੜਿਆਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰ ਅੰਤ ਅਖ਼ੀਰੀ ਗਏ ਹਾਰ, ਤੇਰੇ ਦਰ ਬੈਠੇ ਸੀਸ ਨਿਵਾਈਆ। ਹੁਕਮ ਸੰਦੇਸ਼ੇ ਅੰਦਰ ਇਕੋ ਸੁਤ ਦੁਲਾਰ ਕਰ ਤਿਆਰ, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਆਪਣਾ ਹੁਕਮ ਵਰਤਾਈਆ। ਮੈਂ ਜੋਧਾ ਸੂਰਬੀਰ ਬਲਕਾਰ, ਨੌਜਵਾਨਾ ਮਰਦ ਮਰਦਾਨਾ ਦੋ ਜਹਾਨਾਂ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਿਫ਼ਤਾਂ ਵਾਲਾ ਮੇਰਾ ਤੇਰਾ ਕਰਦੇ ਗਏ ਇਜ਼ਹਾਰ, ਪੜਦਾ ਚੁੱਕ ਕੇ ਹਕ ਹਕ਼ੀਕ਼ਤ ਨਾ ਕੋਇ ਦ੍ਰਿੜਾਈਆ। ਕਿਰਪਾ ਕਰ ਸਿਰਜਣਹਾਰ, ਤੇਰੇ ਦਰ ਕਰਾਂ ਨਿਮਸਕਾਰ, ਹੁਕਮ ਦੇ ਏਕਾ ਵਾਰ, ਬਣ ਕੇ ਜਾਵਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਤੇਰੀ ਸੇਵ ਕਮਾਈਆ। ਦੀਨ ਦੁਨੀ ਦੀ ਬਦਲਾਂ ਧਾਰ, ਝਗੜਾ ਮੁਕਾਵਾਂ ਵਿਚ ਸੰਸਾਰ, ਦੀਨ ਮਜ਼੍ਹਬ ਦੀ ਰਹੇ ਕੋਇ ਨਾ ਖਾਰ, ਜਾਤ ਪਾਤ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਦੇਵਾਂ ਏਕਾ ਵਾਰ, ਦੂਜੀ ਦੱਸਾਂ ਨਾ ਕੋਇ ਗੁਫ਼ਤਾਰ, ਮੇਲ ਮਿਲਾ ਕੇ ਸਾਂਝੇ ਯਾਰ, ਝਗੜਾ ਦਵੈਤ ਦੇਵਾਂ ਮਿਟਾਈਆ। ਸਚਖੰਡ ਤੇਰਾ ਦਰਬਾਰ, ਜਿਥੇ ਝੁਕੇ ਗੁਰੂ ਅਵਤਾਰ, ਪੈਗ਼ੰਬਰ ਸਜਦੇ ਕਰ ਕਰ ਗਏ ਹਾਰ, ਧੂੜੀ ਖ਼ਾਕ ਚਰਨ ਕਵਲ ਰਮਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਕੁਛ ਤੇਰੇ ਅਖ਼ਤਿਆਰ, ਬੇਅਖ਼ਤਿਆਰ ਕਲਜੁਗ ਅੰਤ ਦਿਸੇ ਲੋਕਾਈਆ। ਸਾਡਾ ਭਵਿਖਤਾਂ ਵਾਲਾ ਪੂਰਾ ਕਰ ਵਿਹਾਰ, ਉਚੀ ਕੂਕ ਕੂਕ ਗਏ ਪੁਕਾਰ, ਕਲ ਕਲਕੀ ਤੇਰਾ ਇਕ ਅਵਤਾਰ, ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਬੁੱਧੀ ਕਰੇ ਨਾ ਕੋਇ ਇਜ਼ਹਾਰ, ਆਕਲ ਅਕਲ ਨਾ ਕੋਇ ਚਤੁਰਾਈਆ। ਉਚੀ ਕੂਕ ਕਹਾਂ ਪੁਕਾਰ, ਸੁਣ ਸਵਾਮੀ ਧੁਰ ਦੇ ਯਾਰ, ਪਿਤਾ ਪੂਤ ਦੇ ਪਿਆਰ, ਮਿਹਰਵਾਨ ਹੋ ਕੇ ਮਿਹਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਦ੍ਰਿੜਾਈਆ। ਗੋਬਿੰਦ ਕਹੇ ਪ੍ਰਭ ਮੇਰਾ ਮਾਛੂਵਾੜੇ ਵਾਲਾ ਵੇਖ ਹੁਕਮਨਾਮਾ, ਜੋ ਬਿਨ ਅੱਖਰਾਂ ਦਿਤਾ ਲਿਖਾਈਆ। ਜਿਸ ਦੀ ਅੱਖਰਾਂ ਵਾਲੀ ਨਹੀਂ ਕਲਾਮਾ, ਕਾਇਨਾਤ ਨਾ ਕੋਇ ਜਣਾਈਆ। ਜਿਸ ਵਿਚ ਝਗੜਾ ਨਹੀਂ ਦੀਨ ਇਸਲਾਮਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਕੋਈ ਨਾਮ ਨਹੀਂ ਵਡਿਆਇਆ ਕ੍ਰਿਸ਼ਨਾ ਰਾਮਾ, ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਧਾਰ ਨਾ ਕੋਇ ਜਣਾਈਆ। ਇਕੋ ਮੰਗਿਆ ਤੇਰਾ ਸਤਿ ਸਰੂਪ ਦਾ ਅਗੰਮੀ ਜਾਮਾ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਫੇਰਾ ਲੈਣਾ ਪਾਈਆ। ਵੇਖੀਂ ਕਿਤੇ ਗੋਪੀਆਂ ਵਾਲਾ ਬਣੀਂ ਨਾ ਕਾਹਨਾ, ਲੱਖ ਚੁਰਾਸੀ ਤੇਰਾ ਨਿਸ਼ਾਨਾ, ਨਿਰਗੁਣ ਨੂਰ ਜੋਤ ਮਹਾਨਾ, ਸ਼ਬਦੀ ਗੋਬਿੰਦ ਸੂਰਾ ਸੁਤ ਤੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੋਬਿੰਦ ਕਹੇ ਪੁਰਖ ਅਕਾਲ ਮੈਨੂੰ ਆਉਂਦਾ ਜੋਸ਼, ਸ਼ਬਦੀ ਹੋ ਕੇ ਚੈਨ ਲੈਣ ਨਾ ਪਾਈਆ। ਸਚਖੰਡ ਨਿਵਾਸੀ ਕਿਉਂ ਬੈਠਾ ਖ਼ਾਮੋਸ਼, ਭੇਵ ਅਭੇਦਾ ਦੇ ਖੁਲ੍ਹਾਈਆ। ਸ੍ਰਿਸ਼ਟੀ ਅੰਦਰ ਵੇਖਾਂ ਦੋਸ਼, ਨਿਰਦੋਸ਼ ਲੱਖ ਚੁਰਾਸੀ ਅੰਤਰ ਅੰਤਰ ਵੇਖ ਵਖਾਈਆ। ਝਗੜਾ ਰਹਿਣ ਨਹੀਂ ਦੇਣਾ ਕਾਇਆ ਮਾਟੀ ਚਮੜੀ ਪੋਸ਼, ਪਿਛਲਾ ਲੇਖਾ ਦੇਣਾ ਮੁਕਾਈਆ। ਏਕਾ ਨਾਮ ਦੀ ਲਾ ਕੇ ਚੋਟ, ਚੋਟੀ ਚੜ੍ਹ ਕੇ ਸਾਰੇ ਦੇਣੇ ਉਠਾਈਆ। ਕੂੜੀ ਕਿਰਿਆ ਮਨ ਵਾਸਨਾ ਅੰਦਰੋਂ ਕੱਢ ਕੇ ਖੋਟ, ਮਮਤਾ

❋

❋

ਮੋਹ ਦੇਣਾ ਗਵਾਈਆ। ਹਉਮੇ ਹੰਗਤਾ ਕਟ ਕੇ ਰੋਗ, ਹੰ ਬ੍ਰਹਮ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋਵੇ ਜੋਗ, ਜਗਤ ਜੋਗੀਸ਼ਰ ਮੁਨੀਸ਼ਰ ਤਪੀਸ਼ਰ ਆਪਣਾ ਰਾਹ ਨਾ ਕੋਇ ਵਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੱਸ ਕੇ ਧੁਰ ਦੀ ਖੋਜ, ਮਾਰਗ ਰਾਹ ਪੰਧ ਦੇਣਾ ਸਮਝਾਈਆ। ਝਗੜਾ ਰਹਿਣ ਨਹੀਂ ਦੇਣਾ ਚੌਦਾਂ ਲੋਕ, ਚੌਦਾਂ ਤਬਕ ਦਿਆਂ ਸਮਝਾਈਆ। ਆਤਮ ਪਰਮਾਤਮ ਦੱਸ ਕੇ ਅਗੰਮ ਸਲੋਕ, ਸੁਲਹਕੁਲ ਦੇਣਾ ਮਿਲਾਈਆ। ਗੋਬਿੰਦ ਕਹੇ ਪ੍ਰਭ ਮੈਂ ਸੌਦਾ ਕਰਨਾ ਰੋਕ, ਜਗਤ ਉਧਾਰ ਨਾ ਕੋਇ ਜਣਾਈਆ। ਛੱਡ ਕੇ ਤੇਰਾ ਸਚਖੰਡ ਧੁਰ ਦਾ ਕੋਟ, ਕਿਲਾ ਆਪਣਾ ਲੈਣਾ ਪਰਗਟਾਈਆ। ਜਿਥੇ ਤੇਰਾ ਨੂਰ ਜਗੇ ਅਗੰਮੀ ਜੋਤ, ਦੀਪਕ ਅਵਰ ਨਾ ਕੋਇ ਰੁਸ਼ਨਾਈਆ। ਤੱਤਾਂ ਵਾਂਗ ਫੇਰ ਮਰਨਾ ਪਏ ਨਾ ਸ੍ਰਿਸ਼ਟੀ ਵਾਲੀ ਮੌਤ, ਅਗਨੀ ਭੇਟ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦੇਣਾ ਸਮਝਾਈਆ। ਪੁਰਖ ਅਕਾਲ ਕਹੇ ਗੋਬਿੰਦ ਨਾ ਕਰ ਜਲਦੀ, ਸ਼ਬਦੀ ਸ਼ਬਦ ਜਣਾਈਆ। ਮੇਰੀ ਖੇਲ ਆਦਿ ਜੁਗਾਦਿ ਵਲ ਛਲ ਦੀ, ਅਛਲ ਛਲਧਾਰੀ ਆਪਣਾ ਨਾਉਂ ਧਰਾਈਆ। ਕਿਸੇ ਨੂੰ ਖ਼ਬਰ ਨਾ ਦਿਤੀ ਆਪਣੇ ਪਲ ਦੀ, ਪਲਕਾਂ ਦੇ ਪਿਛੇ ਬਹਿ ਕੇ ਆਪਣਾ ਹੁਕਮ ਸੁਣਾਈਆ। ਜਿਹੜੀ ਧਾਰ ਗੁਰ ਅਵਤਾਰ ਪੈਗ਼ੰਬਰ ਸੁਨੇਹੜਾ ਘੱਲਦੀ, ਨਬੀ ਰਸੂਲਾਂ ਕਲਮਿਆਂ ਨਾਲ ਸਮਝਾਈਆ। ਓਸ ਦੀ ਖੇਲ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣਾ ਰਿਹਾ ਖੁਲ੍ਹਾਈਆ। ਗੋਬਿੰਦ ਮੈਨੂੰ ਪੁਛ ਲੈਣ ਦੇ ਤੇਈ ਅਵਤਾਰ, ਦਰ ਠਾਂਡੇ ਆਪ ਬਹਾਈਆ। ਈਸਾ ਮੂਸਾ ਮੁਹੰਮਦ ਕਰ ਕੇ ਤਿਆਰ, ਤਰ੍ਹਾਂ ਤਰ੍ਹਾਂ ਦਿਆਂ ਜਣਾਈਆ। ਵੇਖ ਖੜ੍ਹੇ ਚਰਨ ਦਵਾਰ, ਬਿਨ ਸੀਸ ਸੀਸ ਝੁਕਾਈਆ। ਮੈਂ ਹੁਕਮ ਦੇਣ ਲੱਗਾ ਆਪਣੀ ਧਾਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਉਠੋ ਵੇਖੋ ਆਪਣਾ ਸੰਸਾਰ, ਦੀਨ ਦੁਨੀ ਰਾਹ ਤਕਾਈਆ। ਆਪਣੇ ਵੇਖੋ ਮਿਤਰ ਪਿਆਰ, ਸੱਜਣ ਲਓ ਉਠਾਈਆ। ਕਿਸ ਨੂੰ ਦੇਂਦੇ ਰਹੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਅੱਗੇ ਕਿਹੜਾ ਕਰੇ ਸੰਭਾਲ, ਮੈਨੂੰ ਦਿਓ ਜਣਾਈਆ। ਕਿਉਂ ਕੂੜੀ ਕਿਰਿਆ ਬਦਲੀ ਚਾਲ, ਚਾਲਾਕੀ ਸਮਝ ਸਕੇ ਕੋਇ ਨਾ ਰਾਈਆ। ਜਿਹੜਾ ਕਲਮਾ ਨਾਮ ਆਏ ਤੁਸੀਂ ਸਿਖ਼ਾਲ, ਕਿਉਂ ਭੁੱਲੀ ਸ੍ਰਿਸ਼ਟ ਲੋਕਾਈਆ। ਕੀ ਤੁਸੀਂ ਜਾਣ ਨਾ ਸਕੋ ਸਭ ਦਾ ਹਾਲ, ਘਟ ਘਟ ਨਾ ਵੇਖ ਵਖਾਈਆ। ਮੋੜ ਕੇ ਮੈਨੂੰ ਜਵਾਬ ਦੇ ਥਾਂ ਦੱਸੋ ਸਵਾਲ, ਹੁਕਮੇ ਅੰਦਰ ਤਲਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਇੱਕਠੇ ਪਏ ਬੋਲ, ਪ੍ਰਭ ਤੇਰੀ ਬੇਪਰਵਾਹੀਆ। ਸਾਡਾ ਪੂਰਾ ਹੋਇਆ ਕੌਲ, ਅੱਗੇ ਲੇਖਾ ਰਿਹਾ ਨਾ ਰਾਈਆ। ਤੇਰਾ ਹੁਕਮ ਸੰਦੇਸ਼ਾ ਸੁਣਾ ਕੇ ਆਏ ਉਪਰ ਧੌਲ, ਧਰਨੀ ਧਰਤ ਧਵਲ ਸੇਵ ਕਮਾਈਆ। ਕਿਸੇ ਨਾਲ ਨਹੀਂ ਮਾਰਿਆ ਰੋਲ, ਸਤਿ ਸਚ ਸਚ ਸਮਝਾਈਆ। ਤੂੰ ਬੈਠਾ ਰਿਹੋਂ ਆਪ ਅਡੋਲ, ਸਚਖੰਡ ਸਾਚੇ ਡੇਰਾ ਲਾਈਆ। ਤੋਲਦਾ ਰਿਹੋਂ ਅਗੰਮਾ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡੀ ਸੁਣ ਇਕ ਅਰਦਾਸ, ਅਰਜ਼ ਬੇਨੰਤੀ ਦੇਈਏ ਜਣਾਈਆ। ਤੇਰਾ ਨਾਮ ਸ਼ਬਦ ਕਲਮਾ ਸੁਨੇਹੜਾ ਦੇ ਕੇ ਖ਼ਾਸ, ਖ਼ਾਲਸ ਤੇਰਾ ਨਾਮ ਆਏ ਜਣਾਈਆ। ਆਪ ਬਣ ਕੇ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਨਿਰਗੁਣ ਨੂਰ

❋

❋

ਕਰ ਪਰਕਾਸ਼, ਸ਼ਬਦੀ ਢੋਲਾ ਡੰਕ ਸੁਣਾਈਆ। ਅੰਤ ਆ ਗਏ ਤੇਰੇ ਪਾਸ, ਨਾਤਾ ਤਤ ਜਗਤ ਤੁੜਾਈਆ। ਭਵਿਖਤਾਂ ਵਿਚ ਲਿਖ ਕੇ ਵਾਕ, ਲੇਖਾ ਤੇਰਾ ਆਏ ਜਣਾਈਆ। ਸੋ ਵੇਲਾ ਵਕਤ ਵੇਖ ਆਪ, ਕੀ ਸਾਥੋਂ ਪੁਛ ਪੁਛਾਈਆ। ਸਾਡੇ ਉਤੇ ਰਿਹਾ ਨਾ ਕਿਸੇ ਵਿਸ਼ਵਾਸ਼, ਵਿਸ਼ਿਆਂ ਵਿਚ ਲੋਕਾਈਆ। ਸ਼ਾਸਤਰ ਸਿਮਰਤ ਅੰਜੀਲ ਕੁਰਾਨ ਵੇਦ ਪੁਰਾਨ ਸਮਝ ਕਿਤਾਬ, ਕੁਤਬਖਾਨਿਆਂ ਵਿਚ ਟਿਕਾਈਆ। ਮੰਜ਼ਲ ਰਹੀ ਨਾ ਹਕ ਮਹਿਰਾਬ, ਮਹਿਬੂਬ ਤੇਰਾ ਮੇਲ ਨਾ ਕੋਇ ਮਿਲਾਈਆ। ਤੇਰੇ ਹੁਕਮੇ ਅੰਦਰ ਕਲਜੁਗ ਰਹਿਣ ਦਿਤਾ ਕੋਇ ਨਾ ਪਾਕ, ਪਵਿੱਤ ਰੂਪ ਨਾ ਕੋਇ ਵਖਾਈਆ। ਬਿਨ ਤੇਰੀ ਕਿਰਪਾ ਖੁਲ੍ਹੇ ਕਿਸੇ ਨਾ ਤਾਕ, ਪਾਕ ਚਾਕ ਰੂਪ ਨਾ ਕੋਇ ਬਦਲਾਈਆ। ਅਸੀਂ ਛੱਡ ਕੇ ਸਭ ਦਾ ਸਾਥ, ਤੇਰੇ ਚਰਨ ਧਿਆਨ ਲਗਾਈਆ। ਵਸਤ ਰਹੀ ਨਾ ਸਾਡੇ ਪਾਸ, ਤੂੰ ਆਪੇ ਦੇ ਕੇ ਆਪੇ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਕਿਹੜਾ ਮਾਰੇ ਫੇਰਾ, ਲੋਕਮਾਤ ਦਿਓ ਸਮਝਾਈਆ। ਕਵਣ ਮਿਟਾਵੇ ਅੰਤ ਅੰਧੇਰਾ, ਕਲਜੁਗ ਕੂੜ ਕੁੜਿਆਰ ਡੇਰਾ ਢਾਹੀਆ। ਕਵਣ ਭੇਵ ਖੁਲ੍ਹਾਏ ਤੇਰਾ ਮੇਰਾ, ਪੜਦਾ ਅੰਦਰੋਂ ਦਏ ਚੁਕਾਈਆ। ਤੇਈ ਅਵਤਾਰ ਦੱਸੋ ਕਰ ਕੇ ਵੱਡਾ ਜੇਰਾ, ਹੁਕਮ ਸ੍ਰੀ ਭਗਵਾਨ ਆਪ ਸੁਣਾਈਆ। ਈਸਾ ਮੂਸਾ ਮੁਹੰਮਦ ਤੁਹਾਡੇ ਵਿਚੋਂ ਕਿਹੜਾ ਕਰੇ ਨਬੇੜਾ, ਉਮਤ ਜਾ ਕੇ ਵੇਖੇ ਚਾਈਂ ਚਾਈਂਆ। ਚੌਦਾਂ ਤਬਕਾਂ ਕਿਹੜਾ ਸੁਹੰਜਣਾ ਕਰੇ ਖੇੜਾ, ਸੁਹਾਵਣੀ ਰੁੱਤ ਬਣਾਈਆ। ਕਿਹੜਾ ਬੰਨ੍ਹੇ ਬੇੜਾ, ਆਪਣਾ ਬਲ ਪਰਗਟਾਈਆ। ਕਵਣ ਕਰੇ ਮਿਹਰਾ, ਦੀਨ ਦੁਨੀ ਲਏ ਬਚਾਈਆ। ਧਰਤ ਮਾਤ ਦਾ ਪਵਿਤ੍ਰ ਹੋਵੇ ਵਿਹੜਾ, ਪਾਪ ਸਾਫ਼ ਦਏ ਕਰਾਈਆ। ਪੈਗ਼ੰਬਰ ਕਹਿਣ ਸਾਡਾ ਵਕਤ ਬੀਤਿਆ ਬਥੇਰਾ, ਅੱਗੇ ਹਿੰਮਤ ਰਹੀ ਨਾ ਰਾਈਆ। ਬਿਨ ਤੇਰੇ ਸੁਹਾਏ ਕੋਈ ਨਾ ਵੇਲਾ, ਜਗਤ ਅੰਧੇਰਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਨ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਫੇਰ ਕਹਿਵਾਂ ਵਾਰ ਦੂਜੀ, ਪੈਗ਼ੰਬਰਾਂ ਰਿਹਾ ਸੁਣਾਈਆ। ਦੱਸੋ ਕਿਸ ਨੂੰ ਕਲਾ ਸੁੱਝੀ, ਆਪਣੀ ਆਪਣੀ ਧਾਰ ਦਿਓ ਦ੍ਰਿੜਾਈਆ। ਕਵਣ ਜਾ ਕੇ ਪਵਿੱਤ ਕਰੇ ਬੁੱਧੀ, ਸ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਸਚ ਪ੍ਰੇਮ ਦੀ ਲਾਵੇ ਰੁਚੀ, ਰਚਨਾ ਇਕੋ ਦਏ ਵਖਾਈਆ। ਵਾਸਨਾ ਮਨ ਰਹੇ ਨਾ ਦੁੱਖੀ, ਹੰਗਤਾ ਗੜ੍ਹ ਤੁੜਾਈਆ। ਜੀਵ ਜਗਤ ਤ੍ਰਿਸ਼ਨਾ ਵਿਚ ਰਹੇ ਨਾ ਭੁੱਖੀ, ਤ੍ਰਿਪਤ ਦਏ ਕਰਾਈਆ। ਮੇਰੀ ਰਮਜ਼ ਰਹੇ ਨਾ ਲੁਕੀ, ਪੜਦਾ ਦਏ ਉਠਾਈਆ। ਉਠੋ ਕੋਈ ਤਾ ਦਿਓ ਮੁੱਛੀਂ, ਮੁਸ਼ਕਲ ਜਗਤ ਹੱਲ ਕਰਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਔਧ ਮੁਕੀ, ਮੁਕੰਮਲ ਦੇਈਏ ਦ੍ਰਿੜਾਈਆ। ਸਾਡੀ ਸਫਾ ਜਗਤ ਚੋਂ ਉਠੀ, ਲੋਕਮਾਤ ਨਜ਼ਰ ਨਾ ਆਈਆ। ਤੂੰ ਸਭ ਦੇ ਅੰਦਰ ਮਤ ਪਾ ਕੇ ਪੁੱਠੀ, ਕਲਮੇ ਦਿਤੇ ਭੁਲਾਈਆ। ਸ਼ਬਦੀ ਧਾਰ ਤੇਰੇ ਨਾਲੋਂ ਰੁੱਠੀ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਸੰਤਾਂ ਨੂੰ ਭਰਮ ਭੁਲੇਖਾ ਪਾ ਕੇ ਤ੍ਰੈਕੁਟੀ, ਵਿਦਿਆ ਵਿਚ ਲੜਾਈਆ। ਥੋੜ੍ਹੀ ਜਿਹੀ ਅੰਮ੍ਰਿਤ ਧਾਰ ਨਿਝਰ ਕਿਸੇ ਫੁੱਟੀ, ਫੁੱਟ ਦੀਨ ਮਜ਼੍ਹਬ ਵਿਚ ਫਸਾਈਆ। ਦਸਮ ਦਵਾਰ ਦੀ ਮਾਮੂਲੀ ਪਹੁ ਫੁੱਟੀ, ਫੱਟਿਆਂ ਉਤੇ ਦਿਤੇ ਸਵਾਈਆ। ਆਪਣੇ ਨਾਮ ਦੀ ਨਿੱਕੀ ਜਿਹੀ ਦੱਸ ਕੇ ਹੱਟੀ, ਜਗਤ ਵਣਜਾਰੇ ਵੰਡਾਂ ਵਿਚ ਰਖਾਈਆ। ਏਸੇ ਕਾਰਨ ਅੰਤਮ ਸਭ ਨੂੰ ਭਰਨੀ ਪਈ ਚੱਟੀ, ਸਜ਼ਾ ਵਿਚ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਦੱਸ ਕੇ ਅੱਖਰਾਂ ਵਾਲੀ ਪੱਟੀ, ਇਬਾਰਤਾਂ ਵਿਚ

❋

❋

ਆਪਣਾ ਨਾਮ ਦਿਤਾ ਸਮਝਾਈਆ। ਅੰਦਰ ਰੱਖ ਕੇ ਜੋਤ ਦੀ ਮੋਮਬੱਤੀ, ਘਟ ਕੀਤੀ ਰੁਸ਼ਨਾਈਆ। ਦੇ ਕੇ ਨਿੱਕੀ ਅੱਖੀ, ਆਖ਼ਰ ਆਪਣਾ ਆਪ ਛੁਪਾਈਆ। ਤਨ ਮਾਟੀ ਸਭ ਦਾ ਸਾੜ ਕੇ ਕੱਖੀਂ, ਮਿੱਟੀ ਗੋਰ ਵਿਚ ਦਬਾਈਆ। ਅਸੀਂ ਕਥਾ ਕਹਾਣੀ ਦੱਸੀਏ ਸੱਚੀ, ਸਾਹਿਬ ਤੇਰੇ ਅੱਗੇ ਸੁਣਾਈਆ। ਚਾਰ ਜੁਗ ਸਾਡੀ ਪ੍ਰੀਤੀ ਜਗਤ ਨਾਲ ਕੱਚੀ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਏਸੇ ਕਾਰਨ ਤੇਰੇ ਆਉਣ ਦੀ ਰਮਜ਼ ਦੱਸੀ, ਕਲਜੁਗ ਵੇਲਾ ਵਕਤ ਦ੍ਰਿੜਾਈਆ। ਅਸੀਂ ਸਭ ਕੁਛ ਵੇਖਦੇ ਆਪਣੀ ਅੱਖੀਂ, ਮੰਦਰ ਮਸਜਿਦ ਸ਼ਿਵਦਵਾਲੇ ਫੋਲ ਫੁਲਾਈਆ। ਕਿਸੇ ਦਵਾਰੇ ਮਿਲੇ ਨਾ ਕਮਲਾਪਤੀ, ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਮਨ ਵਾਸਨਾ ਦੁਨੀਆ ਫਿਰਦੀ ਨੱਠੀ, ਤ੍ਰਿਸ਼ਨਾ ਵਿਚ ਹਲਕਾਈਆ। ਦੁਰਮਤ ਮੈਲ ਸਾਥੋਂ ਜਾਵੇ ਨਾ ਕੱਟੀ, ਬਹੁੜੀ ਕਰ ਕੇ ਦੇਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦੇਣਾ ਸਮਝਾਈਆ। ਪੁਰਖ ਅਕਾਲ ਕਹੇ ਮੈਂ ਕਹਿੰਦਾ ਤੀਜੀ ਵਾਰੀ, ਵਾਰਤਾ ਸਭ ਨੂੰ ਰਿਹਾ ਦੁਹਰਾਈਆ। ਅਵਤਾਰ ਪੈਗ਼ੰਬਰ ਕਰੋ ਕੋਈ ਹੁਸ਼ਿਆਰੀ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਆਤਮ ਪਰਮਾਤਮ ਦੀ ਜੋੜੋ ਮਾਤ ਵਿਚ ਯਾਰੀ, ਯਾਰਾਨਾ ਮੇਰੇ ਨਾਲ ਲਗਾਈਆ। ਦੀਨ ਮਜ਼੍ਹਬ ਰਹੇ ਨਾ ਕੋਇ ਸੰਸਾਰੀ, ਇਕੋ ਬ੍ਰਹਮ ਦੇਣਾ ਜਣਾਈਆ। ਸੁਰਤੀ ਰਹੇ ਨਾ ਕੋਇ ਕਵਾਰੀ, ਸ਼ਬਦੀ ਕੰਤ ਦੇਣਾ ਵਖਾਈਆ। ਅਗਨ ਰਹੇ ਨਾ ਬਹੱਤਰ ਨਾੜੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਧੁਰ ਦੀ ਦੱਸਣੀ ਇਕ ਸਿਕਦਾਰੀ, ਸ਼ਹਿਨਸ਼ਾਹ ਇਕੋ ਦੇਣਾ ਵਖਾਈਆ। ਜਿਸ ਦੀ ਖੇਲ ਅਗੰਮ ਨਿਆਰੀ, ਦੋ ਜਹਾਨਾਂ ਆਪ ਕਰਾਈਆ। ਸਾਚੇ ਨਾਮ ਦੀ ਕਰੋ ਕੋਈ ਜੈਕਾਰੀ, ਜਿਹੜਾ ਨਾਮ ਚਾਰ ਜੁਗ ਨਾ ਕਿਸੇ ਸਮਝਾਈਆ। ਆਪਣੀ ਮੇਟੋ ਜਾ ਕੇ ਆਪ ਬੇਇਤਬਾਰੀ, ਇਤਬਾਰ ਆਪਣਾ ਲਓ ਬਣਾਈਆ। ਅਵਤਾਰ ਪੈਗ਼ੰਬਰ ਕਹਿਣ ਦੋਏ ਜੋੜ ਤੇਰੇ ਚਰਨ ਨਿਮਸਕਾਰੀ, ਨਮੋਂ ਕਹਿ ਕੇ ਸੀਸ ਨਿਵਾਈਆ। ਕੁਦਰਤ ਦੇ ਕਾਦਰ ਤੇਰੇ ਕਦਮਾਂ ਬਲਿਹਾਰੀ, ਸਜਦਾ ਕਰ ਕੇ ਖ਼ੁਸ਼ੀ ਬਣਾਈਆ। ਅਸੀਂ ਅੰਤ ਅਖ਼ੀਰ ਕਹਿ ਕੇ ਆਏ ਆਪਣੀ ਵਾਰੀ, ਭਵਿਖਤਾਂ ਵਿਚ ਸਮਝਾਈਆ। ਵੱਡ ਅਮਾਮ ਆਵੇ ਸਿਕਦਾਰੀ, ਦੋ ਜਹਾਨਾਂ ਸ਼ਹਿਨਸ਼ਾਹੀਆ। ਸਭ ਦੀ ਮੇਟੇ ਮਾਤ ਲਾਚਾਰੀ, ਕੂੜ ਕੁੜਿਆਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖ ਆਪਣੀ ਲੋਕਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰੋ ਕੋਈ ਧਾਰੋ ਜਾ ਕੇ ਜੁੱਸਾ, ਪੰਜ ਤਤ ਦਿਆਂ ਵਡਿਆਈਆ। ਦੀਨ ਦੁਨੀ ਵੇਖ ਕੇ ਕਿਉਂ ਨਹੀਂ ਤੁਹਾਨੂੰ ਪ੍ਰੇਮ ਦਾ ਆਉਂਦਾ ਗ਼ੁੱਸਾ, ਆਪਣਾ ਬਲ ਵਧਾਈਆ। ਸਾਰੇ ਕਹਿਣ ਅਬਿਨਾਸ਼ੀ ਕਰਤੇ ਤੂੰ ਕਿਉਂ ਹੁਣ ਆਪਣੀ ਵਾਰੀ ਲੁਕਾ, ਅਸੀਂ ਦੇ ਕੇ ਆਏ ਸ਼ਹਾਦਤ ਤੇਰੀ ਗਵਾਹੀਆ। ਬਿਨ ਤੇਰੀ ਕਿਰਪਾ ਪੈਂਡਾ ਕਿਸੇ ਨਾ ਮੁੱਕਾ, ਅਗਲਾ ਪੰਧ ਨਾ ਕੋਇ ਚੁਕਾਈਆ। ਸੋ ਵੇਲਾ ਵਕਤ ਜਹਾਨ ਢੁੱਕਾ, ਸਦੀ ਚੌਧਵੀਂ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰੋ ਕਰ ਲਓ ਸੌਦੇਬਾਜ਼ੀ, ਸਭ ਨੂੰ ਦਿਆਂ ਸਮਝਾਈਆ। ਜੇ ਕੋਈ ਤਹਾਡੇ ਵਿਚੋਂ ਮਾਤਲੋਕ ਜਾਵੇ ਮੈਂ ਖ਼ੁਸ਼ੀ ਹੋਵਾਂ ਰਾਜ਼ੀ, ਰਾਜ਼ਕ ਰਹੀਮ ਹੋ ਕੇ ਦਇਆ ਕਮਾਈਆ। ਇਕ ਸੰਦੇਸ਼ਾ ਦੇਵਾਂ ਖ਼ਾਸੀ, ਖ਼ਾਹਸ਼ ਸਭ ਦੀ ਵੇਖ ਵਖਾਈਆ। ਵੇਖਿਓ ਲੋਕਮਾਤ ਜਾ ਕੇ ਬਣਿਓ ਨਾ ਕੋਈ ਨਿਮਾਜ਼ੀ, ਨਿਮਾਜ਼ਾਂ ਵਿਚ ਨਾ ਧਿਆਨ ਲਗਾਈਆ। ਵੇਦਾਂ ਪੁਰਾਨਾਂ ਦਾ ਬਣਿਓ ਕੋਈ ਨਾ ਪਾਠੀ, ਮੰਦਰਾਂ ਵਿਚ ਡੇਰਾ ਲਾਈਆ। ਸਵਾਂਗੀ ਨਾ ਬਣਿਓ ਕੋਈ ਤੀਰਥ

❋

❋

ਤਾਟੀ, ਜਲਾਂ ਨਾਲ ਵਡਿਆਈਆ। ਰਾਮ ਕ੍ਰਿਸ਼ਨ ਦੀ ਗਾਇਓ ਕੋਈ ਨਾ ਸਾਖੀ, ਪਿਛਲਾ ਲੇਖਾ ਨਾ ਕੋਇ ਦੁਹਰਾਈਆ। ਚਾਰ ਜੁਗ ਦੀ ਪੜ੍ਹਿਓ ਕੋਈ ਨਾ ਪਾਤੀ, ਗ੍ਰੰਥਾਂ ਫੋਲ ਫੁਲਾਈਆ। ਜਗਤ ਮੰਜ਼ਲ ਨਾ ਵੇਖਿਓ ਘਾਟੀ, ਪੁਰਾਣੇ ਰਾਹ ਨਾ ਫੇਰਾ ਪਾਈਆ। ਪਿਛਲੇ ਸਾਥੀ ਨਾ ਲੱਭਿਓ ਜਮਾਤੀ, ਅੱਖਰਾਂ ਗਣਤ ਨਾ ਕੋਇ ਗਣਾਈਆ। ਇਕੋ ਜਾ ਕੇ ਮੇਰੇ ਨਾਮ ਦੀ ਮਹਿੰਮਾ ਦੱਸਣੀ ਸਾਚੀ, ਸੱਜਣ ਇਕੋ ਦੇਣਾ ਸਮਝਾਈਆ। ਕੋਈ ਪੂਜੇ ਨਾ ਪੰਜਾਂ ਤੱਤਾਂ ਵਾਲਾ ਬੁੱਤ ਖ਼ਾਕੀ, ਨਿਰਗੁਣ ਜੋਤ ਇਸ਼ਟ ਮਨਾਈਆ। ਮਨੁੱਸ਼ਾਂ ਵਾਲੀ ਜਾ ਕੇ ਨਾ ਹੰਢਾਇਓ ਕੋਇ ਹਯਾਤੀ, ਖਾਣ ਪੀਣ ਦਾ ਸਨਬੰਧ ਨਾ ਕੋਇ ਬਣਾਈਆ। ਵੇਖਿਓ ਕਿਤੇ ਜਾ ਕੇ ਮੰਨ ਨਾ ਲਿਓ ਸੰਧਿਆ ਪਰਭਾਤੀ, ਅੱਠੇ ਪਹਿਰ ਇਕੋ ਰੰਗ ਵਖਾਈਆ। ਕਿਸੇ ਦੀ ਬਣਿਓ ਨਾ ਜਾ ਕੇ ਦਾਸੀ, ਸੀਸ ਨਾ ਕਿਸੇ ਝੁਕਾਈਆ। ਆਸਰਾ ਤੱਕਿਓ ਨਾ ਕਲਮ ਦਵਾਤੀ, ਸ਼ਰਅ ਨਾ ਵੰਡ ਵੰਡਾਈਆ। ਨਿੱਕੀ ਜਿਹੀ ਦੀਨ ਮਜ਼੍ਹਬਾਂ ਵਾਲੀ ਫੇਰ ਨਾ ਖੋਲ੍ਹਿਓ ਹਾਟੀ, ਹਟਵਾਣੇ ਬਣ ਕੇ ਜਾਣਾ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕੀ ਕਥਾ ਕਹਾਣੀ ਆਖੀ, ਸਾਡੀ ਸਮਝ ਵਿਚ ਨਾ ਆਈਆ। ਅਸੀਂ ਦੇਣ ਵਾਲੇ ਸੰਦੇਸ਼ੇ ਤੇਰੇ ਨਾਮ ਦੀ ਪਾਤੀ, ਬਿਨਾ ਤੇਰੀ ਪਤ੍ਰਿਕਾ ਸਾਡੀ ਚਲੇ ਨਾ ਕੋਇ ਚਤੁਰਾਈਆ। ਪੁਰਖ ਅਕਾਲ ਸਚਖੰਡ ਨਿਵਾਸੀ ਬਿਨ ਤੇਰੇ ਕੋਈ ਨਾ ਦਿਸੇ ਕਮਲਾਪਾਤੀ, ਪਤਿਪਰਮੇਸ਼ਵਰ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦੇਣਾ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ, ਮੈਂ ਇਕੋ ਹੁਕਮ ਸੁਣਾਈਆ। ਤੁਸੀਂ ਵੇਖੋ ਹਕ ਸਵੰਬਰੋ, ਕੀ ਹਰਿ ਜੂ ਕਲ ਵਰਤਾਈਆ। ਪੁਰਖ ਅਕਾਲਾ ਵਡ ਭਰਤੰਬਰੋ, ਭਰਪੂਰ ਰਿਹਾ ਸਰਬ ਠਾਈਂਆ। ਮੇਰੀ ਧਾਰ ਨਿਕਲੇ ਕਿਸੇ ਨਾ ਅੰਬਰੋ, ਸਮਝ ਵਿਚ ਨਾ ਕੋਇ ਸਮਝਾਈਆ। ਅੰਤ ਅਖ਼ੀਰੀ ਵੇਲਾ ਜੇ ਕੁਛ ਮੰਗਣਾ ਮੰਗ ਲਓ, ਮਾਂਗਤ ਹੋ ਕੇ ਝੋਲੀ ਡਾਹੀਆ। ਆਪਣਾ ਆਪ ਰੰਗ ਲਓ, ਰੰਗਤ ਦਿਆਂ ਚੜ੍ਹਾਈਆ। ਜੇ ਲੋੜ ਤੇ ਮੇਰਾ ਸੰਗ ਲਓ, ਦੋ ਜਹਾਨਾਂ ਸੰਗ ਨਿਭਾਈਆ। ਆਪਣੀ ਪ੍ਰੀਤੀ ਮੇਰੇ ਨਾਲ ਗੰਢ ਲਓ, ਗੰਢੀ ਫੇਰ ਨਾ ਕੋਇ ਤੁੜਾਈਆ। ਜੇ ਸੁਖ ਲੈਣਾ ਮੇਰੀ ਧਾਰ ਵਿਚ ਮਿਲ ਕੇ ਅਨੰਦ ਲਓ, ਬਿਨਾ ਸਚਖੰਡ ਦੂਜਾ ਧਾਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਨੂੰ ਕੁਛ ਆ ਗਈ ਯਾਦ, ਬੇਨੰਤੀ ਕਰ ਕੇ ਦੇਈਏ ਜਣਾਈਆ। ਅਸਾਂ ਸਭ ਨੇ ਵੇਖਿਆ ਤੱਕਿਆ ਗੋਬਿੰਦ ਕੀਤੀ ਇਕ ਫ਼ਰਿਆਦ, ਮਾਛੂਵਾੜੇ ਸੂਲਾਂ ਸੇਜ ਹੰਢਾਈਆ। ਚਾਰ ਜੁਗ ਦੇ ਸੁੱਤਿਆਂ ਦੀ ਸਚਖੰਡ ਦਵਾਰੇ ਖੁਲ੍ਹ ਗਈ ਸਭ ਦੀ ਜਾਗ, ਨੇਤਰ ਅੱਖ ਬੰਦ ਨਾ ਕੋਇ ਕਰਾਈਆ। ਢੋਲਾ ਗਾਇਆ ਤੇਰਾ ਵਿਚ ਵੈਰਾਗ, ਵੈਰੀ ਮਿਤਰ ਸੱਜਣ ਸਰਬ ਤਜਾਈਆ। ਮੇਰਾ ਹੋਇਆ ਵਡ ਵਡ ਭਾਗ, ਬੰਸ ਸਰਬੰਸ ਤੇਰੀ ਝੋਲੀ ਪਾਈਆ। ਖ਼ੁਸ਼ੀ ਹੋਈ ਆਜ, ਪਾਟੇ ਚੀਥੜ ਦਿੱਤੇ ਵਖਾਈਆ। ਤੇਰੇ ਨਾਮ ਦਾ ਵਜਾ ਕੇ ਨਾਦ, ਖ਼ੁਸ਼ੀ ਆਪਣੀ ਲਈ ਬਣਾਈਆ। ਓਸ ਵੇਲੇ ਪੁਰਖ ਅਕਾਲ ਤੂੰ ਮਾਰ ਅਗੰਮੀ ਆਵਾਜ਼, ਹੁਕਮ ਦਿਤਾ ਸੁਣਾਈਆ। ਗੋਬਿੰਦ ਸ਼ਬਦੀ ਧਾਰ ਅਗੰਮੇ ਸੁਤ ਤੇਰਾ ਮੇਰੇ ਅੰਦਰ ਰਾਜ਼, ਦੂਜਾ ਸਮਝੇ ਕੋਇ ਨਾ ਰਾਈਆ। ਕਲਜੁਗ ਅੰਤ ਤੇਰੇ ਨਾਲ ਮਿਲ ਕੇ ਦੀਨ ਦੁਨੀ ਦਾ ਬਦਲਾਂ ਰਿਵਾਜ, ਕਲਜੁਗ ਝਗੜਾ ਕੂੜ ਦਿਆਂ ਮਿਟਾਈਆ। ਹੁਕਮੇ ਅੰਦਰ ਦੱਸਿਆ ਗੋਬਿੰਦ ਸਮਝੀਂ ਨਾ ਖ਼ਵਾਬ, ਸਚ ਫ਼ਰਮਾਨਾ ਆਪ ਜਣਾਈਆ। ਗੋਬਿੰਦ ਓਸੇ ਵੇਲੇ ਤੇਰਾ ਹੁਕਮ ਪਿਆਰ ਨਾਲ ਲਿਖ ਲਿਆ ਓਸ ਵਿਚ ਕਿਤਾਬ, ਜਿਸ

❋

❋

ਦਾ ਹਰਫ਼ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਪ੍ਰਭੂ ਵੇਖਣਾ ਚਾਹੁੰਦੇ ਤੇਰਾ ਗੋਬਿੰਦ ਵਾਲਾ ਸਮਾਜ, ਖ਼ੁਸ਼ੀ ਨਾਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦੇਣਾ ਵਖਾਈਆ। ਪੁਰਖ ਅਕਾਲ ਕਹੇ ਤੁਸਾਂ ਸੋਹਣੀ ਦਿਤੀ ਦਲੀਲ, ਬੱਚਿਓ ਨੱਢਿਓ ਤੁਹਾਨੂੰ ਦਿਆਂ ਵਡਿਆਈਆ। ਤੁਹਾਡੀ ਅਰਜ਼ ਬੇਨੰਤੀ ਮੰਨਾਂ ਇਕ ਅਪੀਲ, ਅਪਰੰਪਰ ਸਵਾਮੀ ਹੋ ਕੇ ਦਇਆ ਕਮਾਈਆ। ਜਿਸ ਕਾਰਨ ਬਸਤਰ ਪਹਿਨੇ ਨੀਲ, ਗੋਬਿੰਦ ਰੰਗ ਚੜ੍ਹਾਈਆ। ਸ਼ਬਦੀ ਧਾਰ ਕਹਿ ਕੇ ਆਮੀਨ, ਅਮਲਾਂ ਤੋਂ ਰਹਿਤ ਦਿਤੀ ਵਖਾਈਆ। ਬੰਸ ਸਰਬੰਸ ਵਾਰ ਨਾ ਹੋਇਆ ਗ਼ਮਗੀਨ, ਚਿੰਤਾ ਦਿਤੀ ਗਵਾਈਆ। ਮੇਰੀ ਧੁਰ ਦੀ ਲੈ ਤਾਲੀਮ, ਚਾਰ ਵਰਨਾਂ ਕਰੀ ਪੜ੍ਹਾਈਆ। ਸਚ ਦਵਾਰਾ ਦੱਸ ਅਜ਼ੀਮ, ਆਲੀਜ਼ਾਹ ਦਿਤਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਭਵਿਖਤ ਦਾ ਲੇਖਾ ਲਿਖਦੇ ਆਏ ਕਦੀਮ, ਜੋ ਕੁਦਰਤ ਦਾ ਮਾਲਕ ਰਿਹਾ ਦ੍ਰਿੜਾਈਆ। ਜੇ ਸਾਰੇ ਕਰੋ ਤਸਲੀਮ, ਨਿਉਂ ਕੇ ਸੀਸ ਦਿਓ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਤੇਰੇ ਅਸੀਂ ਅਜ਼ੀਜ਼, ਬਾਲੇ ਨੱਢੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਪਰਗਟਾਈਆ। ਗੁਰ ਅਵਤਾਰ ਕਹਿਣ ਪੈਗ਼ੰਬਰ ਸਾਨੂੰ ਮਨਜ਼ੂਰ, ਖ਼ੁਸ਼ੀਆਂ ਨਾਲ ਸੁਣਾਈਆ। ਦਰ ਠਾਂਡੇ ਤੇਰੇ ਹਜ਼ੂਰ, ਹਜ਼ਰਤ ਸੀਸ ਨਿਵਾਈਆ। ਕਲਜੁਗ ਅੰਤ ਬਦਲ ਦਸਤੂਰ, ਸਤਿਜੁਗ ਸੱਚਾ ਰਾਹ ਚਲਾਈਆ। ਝਗੜਾ ਰਹੇ ਨਾ ਮਮਤਾ ਕੂੜ, ਕੂੜ ਵਾਸਨਾ ਦੇ ਗਵਾਈਆ। ਚਤਰ ਸੁਘੜ ਬਣਾ ਮੂਰਖ ਮੂੜ੍ਹ, ਧੁਰ ਦਾ ਨਾਮ ਇਕ ਜਣਾਈਆ। ਤੇਰੇ ਚਰਨਾਂ ਦੀ ਸਾਰੇ ਮੰਗਣ ਧੂੜ, ਗੀਤ ਗੋਬਿੰਦ ਦੇ ਅਲਾਈਆ। ਧੁਰ ਦਾ ਜੋਤੀ ਬਖ਼ਸ਼ ਨੂਰ, ਅੰਧ ਅੰਧੇਰ ਦੇ ਗਵਾਈਆ। ਅੰਮ੍ਰਿਤ ਰਸ ਦੇ ਸਰੂਰ, ਤ੍ਰਿਸ਼ਨਾ ਤ੍ਰਿਖਾ ਦੇ ਬੁਝਾਈਆ। ਹੰਗਤਾ ਗੜ੍ਹ ਤੋੜ ਗ਼ਰੂਰ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਅਸੀਂ ਸਾਰੇ ਤੇਰੇ ਮਸ਼ਕੂਰ, ਸ਼ੁਕਰੀਏ ਵਿਚ ਖ਼ੁਸ਼ੀ ਬਣਾਈਆ। ਮੂਸਾ ਕਹੇ ਜਿਸ ਤਰਾ ਮੈਨੂੰ ਨੂਰ ਦਿਤਾ ਉਤੇ ਕੋਹਤੂਰ, ਜਹੂਰ ਵਿਚ ਆਪਣਾ ਆਪ ਵਖਾਈਆ। ਈਸਾ ਕਹੇ ਮੈਨੂੰ ਹੋਣਾ ਨਾ ਪਏ ਮਜਬੂਰ, ਮਜਬੂਰੀ ਪਿਛਲੀ ਦੇਣੀ ਕਟਾਈਆ। ਮੁਹੰਮਦ ਕਹੇ ਹੁਕਮ ਬਦਲਣਾ ਤੇਰਾ ਦਸਤੂਰ, ਦਸਤ ਬਦਸਤ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਫੇਰ ਨਾ ਕਰਿਓ ਰੋਸਾ, ਮੈਂ ਸਭ ਨੂੰ ਦਿਆਂ ਸਮਝਾਈਆ। ਮੈਂ ਕੋਈ ਚਿੱਲਾ ਤੀਰ ਨਹੀਂ ਰੱਖਣਾ ਗੋਸ਼ਾ, ਕਮਾਨ ਟੰਕ ਕੰਧ ਨਾ ਕੋਇ ਉਠਾਈਆ। ਮੈਂ ਕੋਈ ਵੰਡ ਵੰਡਣ ਨਹੀਂ ਜਾਣਾ ਲੋਕ ਪਰਲੋਕਾ, ਹਿੱਸਾ ਮਜ਼੍ਹਬ ਨਾ ਕੋਇ ਬਣਾਈਆ। ਮੈਂ ਕੋਈ ਸਿਫ਼ਤ ਵਾਲਾ ਨਹੀਂ ਸੁਣਾਉਣਾ ਸਲੋਕਾ, ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਅੰਕ ਮੇਰੇ ਨਾਮ ਸਿਫ਼ਤਾਂ ਵਿਚ ਵਡਿਆਈਆ। ਏਸੇ ਕਾਰਨ ਝਗੜਾ ਪਿਆ ਲੋਕਾ, ਅੰਤਰ ਸਭ ਦਾ ਦਿਤਾ ਹਿਲਾਈਆ। ਪ੍ਰੇਮ ਪਿਆਰ ਤੋਂ ਕਰ ਕੇ ਖੋਖਾ, ਖ਼ੁਦੀ ਵਿਚ ਦਿਤਾ ਲੜਾਈਆ। ਏਸੇ ਕਾਰਨ ਮੈਨੂੰ ਆਪਣੇ ਜਾਣ ਦਾ ਮਿਲਿਆ ਮੌਕਾ, ਮੰਗ ਤੁਹਾਡੇ ਕੋਲੋਂ ਮੰਗਾਈਆ। ਜੇ ਅਜੇ ਵੀ ਤੁਹਾਡੇ ਵਿਚੋਂ ਜਾਣ ਦਾ ਰੱਖੇ ਕੋਈ ਸ਼ੌਂਕਾ, ਸਿਰ ਦੇਵਾਂ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਚਲਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨਾਲ ਹੌਲੀ ਹੌਲੀ ਕਰਨ ਸਲਾਹ, ਬਿਨਾ ਰਸਨਾ ਜਿਹਵਾ ਬੱਤੀ ਦੰਦ ਰਹੇ ਸੁਣਾਈਆ। ਦੱਸੋ ਸਾਡੇ ਵਿਚੋਂ ਕਿਹੜਾ ਬਣੇ ਮਲਾਹ, ਬੇੜਾ ਜਗਤ ਜਹਾਨ ਬੰਨੇ ਲਾਈਆ।

❋

❋

ਕਵਣ ਬਣੇ ਸਹਾ, ਸਹਾਇਤਾ ਕਰੇ ਥਾਉਂ ਥਾਈਂਆ। ਕੂੜੀ ਕਿਰਿਆ ਦਏ ਗਵਾ, ਸਚ ਸੁਚ ਦਏ ਪਰਗਟਾਈਆ। ਤੇਈ ਅਵਤਾਰ ਨੈਣ ਰਹੇ ਸ਼ਰਮਾ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਈਸਾ ਮੂਸਾ ਮੁਹੰਮਦ ਮੂੰਹ ਵਿਚ ਉਂਗਲਾਂ ਰਹੇ ਪਾ, ਤੋਬਾ ਤੋਬਾ ਤੋਬਾ ਕਰ ਜਣਾਈਆ। ਨਿਰਗੁਣ ਨਾਨਕ ਵੇਖੇ ਅੱਖ ਉਠਾ, ਲੋਚਣ ਆਪਣਾ ਇਕ ਖੁਲ੍ਹਾਈਆ। ਇਸ਼ਾਰੇ ਨਾਲ ਗੋਬਿੰਦ ਦਿਤਾ ਸਮਝਾ, ਉਠ ਮੇਰੇ ਨੂਰ ਰੁਸ਼ਨਾਈਆ। ਗੋਬਿੰਦ ਜੋਧਾ ਬਾਂਕਾ ਅੱਗੇ ਗਿਆ ਆ, ਸਭ ਨੂੰ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਮੈਂ ਸਭ ਤੋਂ ਛੋਟਾ ਤੁਹਾਡਾ ਨਿੱਕਾ ਭਰਾ, ਪਿਤਾ ਪੁਰਖ ਅਕਾਲ ਮਨਾਈਆ। ਤੁਸੀਂ ਭਰਾਵੋ ਕਿਉਂ ਰਾਮ ਆਪਣਾ ਆਪ ਆਏ ਅਖਵਾ, ਕਾਹਨ ਬਣ ਕੇ ਗੋਪੀਆਂ ਜਗਤ ਹੰਢਾਈਆ। ਕਿਉਂ ਵੰਡਾਂ ਆਏ ਪਵਾ, ਇਸ਼ਟ ਜਗਤ ਬਦਲਾਈਆ। ਮੂਸੇ ਜੇ ਤੂੰ ਤੱਕਿਆ ਜਲਵਾਗਰ ਖ਼ੁਦਾ, ਕਿਉਂ ਆਪਣੀ ਦੱਸੀ ਚਤੁਰਾਈਆ। ਈਸਾ ਜੇ ਫਾਸੀ ਆਇਉਂ ਲਟਕਾ, ਕਿਉਂ ਖ਼ੁਦਾ ਨੂੰ ਖ਼ੁਦ ਆਪਣਾ ਰੂਪ ਸਮਝਾਈਆ। ਮੁਹੰਮਦਾ ਜੇ ਚਾਰ ਯਾਰੀ ਆਇਉਂ ਜਣਾ, ਦਾਅਵਾ ਚੌਦਾਂ ਤਬਕ ਵੰਡਾਈਆ। ਚੌਦਾਂ ਸਦੀਆਂ ਦੀ ਹੱਦ ਬਣਾ, ਆਪਣਾ ਆਪ ਲਿਆ ਮਿਟਾਈਆ। ਗੋਬਿੰਦ ਕਿਹਾ ਮੈਂ ਨਾਨਕ ਨੂਰ ਕਰ ਰੁਸ਼ਨਾ, ਸਭ ਨੂੰ ਦਿਤਾ ਸਮਝਾਈਆ। ਪਿਤਾ ਪੁਰਖ ਅਕਾਲ ਆਪ ਬਣਾ, ਸੇਵਕ ਹੋ ਕੇ ਸੇਵ ਕਮਾਈਆ। ਜਿਹੜਾ ਮੈਨੂੰ ਕਹੇ ਖ਼ੁਦਾ, ਪਰਮੇਸ਼ਵਰ ਕਰ ਕੇ ਢੋਲਾ ਗਾਈਆ। ਓਸ ਨੂੰ ਦੇਵਾਂ ਉਹ ਸਜ਼ਾ, ਚੁਰਾਸੀ ਵਿਚੋਂ ਨਾ ਕੋਇ ਛੁਡਾਈਆ। ਇਕੋ ਪੁਰਖ ਅਕਾਲ ਦੀ ਮੰਗਦਾ ਰਿਹਾ ਦੁਆ, ਇਕੋ ਓਟ ਤਕਾਈਆ। ਹੁਣ ਤੁਸੀਂ ਸਾਰੇ ਕੱਠੇ ਹੋਏ ਆ, ਬੈਠੇ ਥਾਉਂ ਥਾਈਂਆ। ਕੋਈ ਉਠੋ ਬਲ ਧਾਰੋ ਕਲਜੁਗ ਵਿਚੋਂ ਸਤਿਜੁਗ ਕਰੋ ਰਵਾਂ, ਮਾਰਗ ਸਤਿ ਵਖਾਈਆ। ਕੋਈ ਪ੍ਰਭ ਦਾ ਨਾਮ ਦੱਸੋ ਜਾ ਕੇ ਨਵਾਂ, ਜਿਸ ਦੀ ਗ੍ਰੰਥ ਦੇਣ ਨਾ ਕੋਇ ਗਵਾਹੀਆ। ਮੈਂ ਸਭ ਨੂੰ ਪੁਰਖ ਅਕਾਲ ਦੇ ਸਾਹਮਣੇ ਕਹਵਾਂ, ਪੜਦਾ ਓਹਲਾ ਨਾ ਕੋਇ ਰਖਾਈਆ। ਸਚ ਕਰਨੀਉਂ ਕਦੇ ਨਾ ਭਵਾਂ, ਇਹ ਸਿਖਿਆ ਮੇਰੇ ਅੰਦਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਪ੍ਰਭ ਦੇ ਛੋਟੇ ਸੁਤ, ਸੁੱਤਿਆਂ ਦੇ ਜਗਾਈਆ। ਅਸੀਂ ਸਾਰੇ ਬੜੇ ਖ਼ੁਸ਼, ਖ਼ੁਸ਼ੀਆਂ ਵਿਚ ਰਹੇ ਜਣਾਈਆ। ਆਪਣੇ ਆਪਣੇ ਨਾਮ ਕਲਮੇ ਵੱਲੋਂ ਅਸੀਂ ਹੋ ਗਏ ਚੁਪ, ਅੱਗੇ ਕਰੇ ਨਾ ਕੋਇ ਪੜ੍ਹਾਈਆ। ਦੀਨ ਦੁਨੀ ਦਾ ਮੇਟ ਜਾ ਕੇ ਦੁੱਖ, ਦਰਦੀਆਂ ਦਰਦ ਵੰਡਾਈਆ। ਓਧਰੋਂ ਬੋਲ ਪਿਆ ਪ੍ਰਭ ਅਬਿਨਾਸ਼ੀ ਅਚੁਤ, ਪਰਵਰਦਿਗਾਰ ਨੂਰ ਖ਼ੁਦਾਈਆ। ਸਾਰੇ ਗੋਬਿੰਦ ਨੂੰ ਮਿਲੋ ਜੱਫੀ ਪਾ ਕੇ ਘੁੱਟ, ਪ੍ਰੇਮ ਨਾਲ ਗਲੇ ਲਗਾਈਆ। ਮੁਖੋਂ ਆਖੋ ਈਸਾ ਮੂਸਾ ਮੁਹੰਮਦ ਦੀਨਾਂ ਮਜ਼੍ਹਬਾਂ ਦੀ ਕੱਢ ਦੇ ਜਾ ਕੇ ਫੁੱਟ, ਝਗੜਾ ਦਵੈਤ ਰਹੇ ਨਾ ਰਾਈਆ। ਵਿਕਾਰ ਕੁੜਿਆਰ ਅੰਦਰੋਂ ਕੱਢ ਕੁੱਟ, ਖੰਡਾ ਸ਼ਬਦ ਨਾਮ ਖੜਕਾਈਆ। ਝਗੜਾ ਰਹੇ ਨਾ ਕਾਇਆ ਪੰਜ ਤਤ ਸਭ ਦੀ ਇਕੋ ਮੌਲੇ ਰੁੱਤ, ਰੁੱਤੜੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਤੇਰਾ ਮੈਂ ਇਕ ਭੁਯੰਗੀ, ਭੂਮੀ ਉਪਰ ਸੋਭਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਮਨ ਵਾਸਨਾ ਹੋਈ ਗੰਦੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਚ ਮਿਲੇ ਨਾ ਕਿਸੇ ਅਨੰਦੀ, ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਨਾ ਮਿਟੇ ਵੰਡੀ, ਝਗੜਾ ਜਾਤ ਪਾਤ ਨਾ ਕੋਇ ਗਵਾਈਆ। ਮਨ ਕਾਮਨਾ ਫਿਰੇ ਪਖੰਡੀ, ਭੱਜੇ ਵਾਹੋ ਦਾਹੀਆ। ਸਾਚੇ ਹੁਕਮ

❋

❋

ਦੀ ਸਮਝੇ ਨਾ ਕੋਇ ਪਾਬੰਦੀ, ਭੈ ਸਿਰ ਨਾ ਕੋਇ ਰਖਾਈਆ। ਕਿਰਪਾ ਕਰ ਸੂਰੇ ਸਰਬੰਗੀ, ਪ੍ਰਭੂ ਤੇਰੇ ਹੱਥ ਵਡਿਆਈਆ। ਮੈਂ ਖੇਲ ਵੇਖਾਂ ਵਿਚ ਵਰਭੰਡੀ, ਬ੍ਰਹਿਮੰਡੀ ਖੋਜ ਖੁਜਾਈਆ। ਇਕੋ ਚਾੜ੍ਹ ਕੇ ਤੇਰੇ ਨਾਮ ਦੀ ਰੰਗੀ, ਰੰਗਤ ਅਗਲੀ ਦਿਆਂ ਵਖਾਈਆ। ਦੁਰਮਤ ਮੈਲ ਕੱਢ ਦੁਰਗੰਧੀ, ਸੁਗੰਧੀ ਸਚ ਨਾਮ ਸਮਾਈਆ। ਇਕੋ ਢੋਲਾ ਦੱਸ ਕੇ ਛੰਦੀ, ਹਿੰਦੂ ਮੁਸਲਿਮ ਸਿੱਖ ਈਸਾਈ ਕਰਾਂ ਪੜ੍ਹਾਈਆ। ਦੀਨਾਂ ਮਜ਼੍ਹਬਾਂ ਦੀ ਨਿੱਕੀ ਨਿੱਕੀ ਡੰਡੀ, ਡੰਡਾਵਤ ਸਿੱਖੋ ਪੁਰਖ ਅਕਾਲ ਸੱਚੇ ਸ਼ਹਿਨਸ਼ਾਹੀਆ। ਜਿਸ ਦੇ ਦਵਾਰੇ ਕਦੇ ਨਾ ਹੋਵੇ ਤੰਗੀ, ਦੁੱਖ ਦਰਦ ਨਾ ਲਾਗੇ ਰਾਈਆ। ਦੇਵੇ ਵਸਤ ਸਦਾ ਅਣਮੰਗੀ, ਦੇਵਣਹਾਰ ਬੇਪਰਵਾਹੀਆ। ਗੋਬਿੰਦ ਕਹੇ ਮੈਨੂੰ ਨਜ਼ਰੀ ਆ ਗਿਆ ਕੁਛ ਲੇਖਾ ਲਹਿਣਾ ਦੇਣਾ ਛੱਬੀ ਪੋਹ ਦੇਣਾ ਗੁਰਮੁਖ ਪੰਝੀ, ਪੰਜੇ ਪੰਜ ਪੰਜ ਪੰਜ ਵਾਰ ਉਠਾਈਆ। ਇਹ ਧਾਰ ਨਰ ਨਿਰੰਕਾਰ ਓਸ ਵੇਲੇ ਮੇਰੇ ਨਾਲ ਗੰਢੀ, ਜਿਸ ਵੇਲੇ ਮਾਛੂਵਾੜੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਵੇਖਿਓ ਗੁਰ ਅਵਤਾਰ ਪੈਗ਼ੰਬਰੋ ਮੇਰਾ ਤਤ ਨਾ ਸਮਝਿਓ ਵਜੂਦ, ਹੱਡ ਮਾਸ ਨਾੜੀ ਚਮੜਾ ਨਾ ਕੋਇ ਵਖਾਈਆ। ਮੇਰਾ ਵਸੇਰਾ ਵਿਚ ਮਹਿਬੂਬ, ਜੋ ਮਾਲਕ ਧੁਰਦਰਗਾਹੀਆ। ਜਿਸ ਦਾ ਸਭ ਤੋਂ ਨਿਰਾਲਾ ਜੋਤ ਅਕਾਲਾ ਕਲਬੂਤ, ਕਲਮਿਆਂ ਤੋਂ ਪਰੇ ਕਰੇ ਪੜ੍ਹਾਈਆ। ਮੈਨੂੰ ਏਥੇ ਓਥੇ ਦੋ ਜਹਾਨਾਂ ਰੱਖੇ ਮਹਿਫ਼ੂਜ਼, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਹੁਣ ਮੈਂ ਕੋਈ ਨਹੀਂ ਜਾ ਕੇ ਪੜ੍ਹਨਾ ਹਜ਼ਾਰਾ ਦਰੂਦ, ਕਲਮਿਆਂ ਵਾਲਾ ਕਲਾਮ ਨਾ ਕੋਇ ਸੁਣਾਈਆ। ਜਿਧਰ ਵੇਖੋ ਓਧਰ ਸਦਾ ਮੌਜੂਦ, ਮੁਫ਼ਲਿਸਾਂ ਪਾਰ ਕਰਾਈਆ। ਕਲਜੁਗ ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਤਿਜੁਗ ਸਾਚਾ ਦਿਆਂ ਵਖਾਈਆ। ਇਕੋ ਡੰਕਾ ਵਜਾ ਕੇ ਚਾਰੇ ਕੂਟ, ਨਾਮ ਨਿਰੰਕਾਰਾ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਮਾਲਕ ਇਕ ਗੋਸਾਈਂਆਂ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਖੇਲ ਦੱਸਾਂ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਸਾਚਾ ਹੁਕਮ ਵਰਤੇ ਵਿਚ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਸੰਗ ਨਿਭਾਵੇ ਆਪ ਕਰਤਾਰ, ਕੁਦਰਤ ਦਾ ਮਾਲਕ ਕਰਨੀ ਦਾ ਕਰਤਾ ਕਰੀਮ ਕਾਦਰ ਨੂਰ ਖ਼ੁਦਾਈਆ। ਮੈਂ ਲੇਖਾ ਲਿਖਾਉਣਾ ਭੇਵ ਖੁਲ੍ਹਾਉਣਾ ਪੜਦਾ ਲਾਹੁਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਕੀ ਦਰਸਾਵੇਂਗਾ, ਸਚ ਦੇ ਸਮਝਾਈਆ। ਗੋਬਿੰਦ ਕਹੇ ਮੈਂ ਤੁਹਾਡੇ ਖੋਲ੍ਹਣੇ ਉਹ ਨੈਣ, ਜਿਨ੍ਹਾਂ ਨੈਣਾਂ ਤੋਂ ਪਰੇ ਬੇਪਰਵਾਹ ਨਜ਼ਰੀ ਆਵੇਗਾ। ਇਕ ਪ੍ਰਭੂ ਦੇ ਨਾਮ ਦੀ ਦੱਸ ਰਸਾਇਣ, ਦੁਖੀਆਂ ਦੁੱਖ ਦਰਦੀਆਂ ਦਰਦ ਏਕੋ ਏਕ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਵੇਗਾ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਤੂੰ ਦੱਸ ਦੱਸਣਾ ਕੀ ਕੁਛ, ਥੋੜ੍ਹਾ ਜਿਹਾ ਦੇ ਸਮਝਾਈਆ। ਗੋਬਿੰਦ ਕਹੇ ਜਿਸ ਨੇ ਨੌ ਸੌ ਚੁਰਾਨਵੇ ਚੌਕੜੀ ਜੁਗ ਤੁਹਾਨੂੰ ਦੇ ਕੇ ਕਾਇਆ ਵਾਲੇ ਬੁਤ, ਬੁਤਖ਼ਾਨਿਆਂ ਵਿਚ ਦਿਤਾ ਭਵਾਈਆ। ਪਿਆਰ ਨਾਲ ਵਿਹਾਰ ਨਾਲ ਮੈਨੂੰ ਬਣਾ ਕੇ ਸੁਤ, ਸੁੱਤਿਆਂ ਦਿਤਾ ਉਠਾਈਆ। ਹੁਣ ਝੋਲੀ ਪਾ ਕੇ ਮੇਰੀ ਸਭ ਕੁਛ, ਕੱਛੂ ਮੱਛੂ ਹੈਰਾਨ ਸਾਰੇ ਦਿਤੇ ਕਰਾਈਆ। ਤੇਈ ਅਵਤਾਰ ਪੈਗ਼ੰਬਰੋ ਭਾਵੇਂ ਤੁਸੀਂ ਸਾਰੇ ਜਾਵੋ ਰੁਠ, ਮੈਂ ਸਭ ਨੂੰ ਦਿਤਾ ਸਮਝਾਈਆ। ਮੇਰਾ ਪੁਰਖ

❋

❋

ਅਕਾਲ ਦੀਨ ਦਿਆਲ ਮੇਰੇ ਉਤੇ ਰਿਹਾ ਤੁਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਹੁਣ ਮੈਂ ਨਹੀਂ ਰਹਿਣਾ ਚੁਪ, ਰਹਿਣ ਦੇਣਾ ਨਹੀਂ ਅੰਧੇਰਾ ਘੁਪ, ਨੂਰ ਨੂਰ ਦੇਣਾ ਚਮਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸੰਮਤ ਸ਼ਹਿਨਸ਼ਾਹੀ ਦੋ ਤੋਂ ਛੱਬੀ ਪੋਹ ਨੂੰ ਪਹਿਲੀ ਵਾਰ ਹੁਣ ਖ਼ੁਸ਼, ਖ਼ੁਸ਼ੀਆਂ ਦਾ ਰੰਗ ਦੇਣਾ ਵਖਾਈਆ। ਇਸ ਤੋਂ ਪਿਛੋਂ ਸ੍ਰਿਸ਼ਟੀ ਦੇ ਮੁਖ ਵਿਚ ਪੈਣਾ ਥੁੱਕ, ਦੁੱਖਾਂ ਵਿਚ ਦਏ ਦੁਹਾਈਆ। ਆਪ ਫੇਰ ਜਾਣਾ ਲੁਕ, ਬਿਨ ਗੁਰਮੁਖਾਂ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਓਸ ਵੇਲੇ ਅਸੀਂ ਨੇੜੇ ਆਈਏ ਢੁਕ, ਦੂਰ ਦੁਰਾਡਾ ਪੰਧ ਮੁਕਾਈਆ। ਗੋਬਿੰਦ ਕਿਹਾ ਜੇ ਮੇਰੇ ਕੋਲ ਆ ਕੇ ਸ਼ੇਰ ਵਾਂਗੂ ਜਾਣਾ ਬੁੱਕ, ਫੇਰ ਲੈਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਹੁਕਮ ਚੰਗਾ ਕਿ ਫ਼ਰਮਾਨ, ਮੈਨੂੰ ਦਿਓ ਸਮਝਾਈਆ। ਸਤਿਗੁਰ ਸ਼ਬਦ ਚੰਗਾ ਕਿ ਤੱਤਾਂ ਵਾਲਾ ਇਨਸਾਨ, ਕਿਹੜਾ ਸਤਿਗੁਰੂ ਲਓ ਮਨਾਈਆ। ਪ੍ਰਭ ਦਾ ਦਰਸ਼ਨ ਚੰਗਾ ਕਿ ਪੜ੍ਹਨਾ ਗਿਆਨ, ਅੱਖਰਾਂ ਨਾਲ ਰਖਾਈਆ। ਲੈਣੀਆਂ ਟੱਕਰਾਂ ਪ੍ਰਭ ਦੇ ਭੇਜੇ ਲੱਭਣੇ ਕਿ ਮਿਲਣਾ ਭਗਵਾਨ, ਇਹ ਵੀ ਦੇਣਾ ਸੁਣਾਈਆ। ਵਸਤ ਲੈਣੀ ਕਿ ਖੋਜਣੀ ਦੁਕਾਨ, ਹੱਟੋ ਹੱਟ ਫੋਲ ਫੋਲਾਈਆ। ਮੰਜ਼ਲ ਲੈਣੀ ਕਿ ਬੰਦ ਕਰਨੀ ਜ਼ਬਾਨ, ਕੰਨਾਂ ਵਿਚ ਉਂਗਲਾਂ ਪਾ ਕੇ ਅੰਧੇਰੇ ਵਿਚ ਅੰਧੇਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰ ਦੱਸੋ ਯਾਰ, ਚਾਰ ਜੁਗ ਦਾ ਪਿਛੇ ਧਿਆਨ ਲਗਾਈਆ। ਕਿਹੜੀ ਚੰਗੀ ਸਭ ਤੋਂ ਕਾਰ, ਕਰਨੀ ਦਿਓ ਦ੍ਰਿੜਾਈਆ। ਕੀ ਜੰਗਲਾਂ ਵਿਚੋਂ ਲੱਭੇ ਨਿਰੰਕਾਰ, ਪਹਾੜਾਂ ਪਰਬਤਾਂ ਉਤੇ ਮਿਲੇ ਗੋਸਾਈਂਆ। ਕੀ ਥਲਾਂ ਵਿਚ ਦਿਸੇ ਦੀਦਾਰ, ਕਿ ਜਲਾਂ ਵਿਚ ਜੋੜ ਜੁੜਾਈਆ। ਕੀ ਮੰਦਰ ਮਸਜਿਦ ਸ਼ਿਵਦਵਾਲਿਆਂ ਮੱਠਾਂ ਵਿਚ ਕਰੇ ਪਿਆਰ, ਕਿ ਗੁਰੂਦਵਾਰਿਆਂ ਵਿਚ ਗੋਦੀ ਰਿਹਾ ਉਠਾਈਆ। ਕੀ ਤੱਟਾਂ ਕਿਨਾਰਿਆਂ ਉਤੇ ਦੁਰਮਤ ਮੈਲ ਰਿਹਾ ਉਤਾਰ, ਨਿਰਮਲ ਰੂਪ ਬਣਾਈਆ। ਕੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ ਵਿਚੋਂ ਹੋਵੇ ਜਾਹਰ, ਗ੍ਰੰਥਾਂ ਵਿਚੋਂ ਪਰਗਟ ਹੋ ਕੇ ਆਪਣਾ ਰੰਗ ਵਖਾਈਆ। ਸਾਰੇ ਦੱਸੋ ਬੋਲ ਬਿਨਾ ਜ਼ਬਾਨ, ਕਲਾਮ ਆਪਣੀ ਆਪਣੀ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੋਬਾ ਸਾਡੀ ਉਹ ਮਾਲਕ ਸਭ ਦਾ ਅਮਾਮ, ਲੱਭਿਆਂ ਹੱਥ ਕਿਸੇ ਨਾ ਆਈਆ। ਅਸੀਂ ਚਾਰ ਜੁਗ ਦੇ ਉਹਦੇ ਗ਼ੁਲਾਮ, ਸੇਵਾ ਕਰ ਕਰ ਝਟ ਲੰਘਾਈਆ। ਜੁਗ ਜੁਗ ਸਾਡੇ ਹੱਥੋਂ ਖੋਹ ਕੇ ਇੰਤਜ਼ਾਮ, ਇਕ ਤੋਂ ਦੂਜੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਹੱਥ ਫੜਾਈਆ। ਆਪੇ ਸਾਨੂੰ ਘੱਲ ਕੇ ਆਪੇ ਕਰੇ ਬਦਨਾਮ, ਅਚਰਜ ਖੇਲ ਰਚਾਈਆ। ਆਪੇ ਕਲਮਾ ਨਾਮ ਦੇ ਕੇ ਸੁਣਾਏ ਆਪਣੀ ਕਲਾਮ, ਆਪੇ ਕਰੇ ਪੜ੍ਹਾਈਆ। ਆਪੇ ਸਜਦਾ ਦੱਸ ਸਲਾਮ, ਸੀਸ ਦਏ ਝੁਕਾਈਆ। ਅਸੀਂ ਹਾਰ ਥੱਕੇ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬਣਾ ਅੱਕੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਅੰਦਰ ਢੱਕੇ, ਪੜਦਾ ਪੱਥਰਾਂ ਇੱਟਾਂ ਵਾਲਾ ਪਾਈਆ। ਦਰੋਹੀ ਜੇ ਮਿਲਿਆ ਤੇ ਮਿਲਿਆ ਆਪਣੇ ਪਤੇ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤ ਅਸੀਂ ਹੋ ਗਏ ਹੱਕੇ ਬੱਕੇ, ਹੈਰਾਨੀ ਸਾਡੇ ਅੰਤਰ ਆਈਆ। ਪਤਾ ਨਹੀਂ ਕਿਹੜੇ ਦਵਾਰਿਉਂ ਆ ਕੇ ਜਨ ਭਗਤ ਬਣਾ ਲਏ ਆਪਣੇ ਸਕੇ, ਸੱਜਣ ਆਪ ਅਖਵਾਈਆ। ਸਾਚਾ ਮਾਰਗ ਇਕੋ ਦੱਸੇ, ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਮੁਸੀਬਤ ਵਿਚ ਕਿਸੇ ਨਾ ਘੱਤੇ,

❋

❋

ਪੜ੍ਹਨ ਲਿਖਣ ਦਾ ਲੇਖਾ ਦਿਤਾ ਮੁਕਾਈਆ। ਸ਼ਬਦ ਤੀਰ ਨਿਰਾਲੇ ਅਣਿਆਲੇ ਨਾਲ ਫੱਟੇ, ਫੱਟੜ ਕਰ ਕੇ ਪੱਟੀ ਆਪਣਾ ਨਾਮ ਬੰਧਾਈਆ। ਸਚ ਪੁਛੋ ਗੋਬਿੰਦ ਦੇ ਸ਼ਰੀਰ ਬਦਲੇ ਸ਼ਬਦੀ ਰੂਪ ਬਣ ਕੇ ਆਇਆ ਓਸੇ ਦੇ ਵਟੇ, ਵਟਾਂਦਰਾ ਸਮਝ ਕਿਸੇ ਨਾ ਆਈਆ। ਵਿਚੋਲਾ ਵਿਚ ਕੋਈ ਨਹੀਂ ਜਿਹੜਾ ਸੌਦਾ ਕਰਾਵੇ ਨਾਲ ਟਕੇ, ਕੀਮਤ ਜਗਤ ਵਾਲੀ ਪਾਈਆ। ਹਿਸਾਬ ਕਿਤਾਬ ਨਹੀਂ ਕੋਈ ਜਮਅ ਤਫ਼ਰੀਕ ਲੇਖਾ ਵਿਚ ਬਟੇ, ਕਸਰ ਨਾਲ ਕਸਰ ਨਾ ਕੋਇ ਉਡਾਈਆ। ਆਪਣੀ ਖੇਲ ਆਪਣੇ ਹੱਥ ਰੱਖੇ, ਅਗਲਾ ਭੇਵ ਅਭੇਦ ਕਿਸੇ ਨਾ ਦੱਸੇ, ਸਾਰੇ ਗੁਰ ਅਵਤਾਰ ਪੈਗ਼ੰਬਰ ਦਰ ਤੇ ਕਰ ਕੇ ਇਕੱਠੇ, ਇਕੱਠਿਆਂ ਕੋਲੋਂ ਪੜਦਾ ਅੱਗੇ ਪਾਈਆ। ਪੋਹ ਛੱਬੀ ਸਭ ਨੇ ਲੈ ਕੇ ਆਉਣੇ ਚਾਰ ਜੁਗ ਦੇ ਪਿਛਲੇ ਸਾਂਭੇ ਹੋਏ ਭੱਤੇ, ਜਿਹੜੇ ਜਨਮ ਤੋਂ ਪਹਿਲੋਂ ਗੁਰ ਅਵਤਾਰ ਪੈਗ਼ੰਬਰਾਂ ਦਿੱਤੇ ਛਕਾਈਆ। ਕੁਛ ਲੇਖਾ ਦੱਸਣਾ ਤ੍ਰੈ ਦੱਤੇ, ਦੱਤਾਤ੍ਰੈ ਹਾਲ ਸੁਣਾਈਆ। ਕੁਛ ਹੁਕਮ ਮਿਲਣਾ ਅਗਲੇ ਕੱਤੇ, ਕੱਤਕ ਕਟਕ ਨਾਲ ਵਡਿਆਈਆ। ਕੁਛ ਦਰਸ਼ਨ ਸਿੰਘ ਨੇ ਹੱਥ ਵਿਚ ਰੱਖਣੇ ਤਿੰਨ ਗੱਤੇ, ਨੌ ਅਠਾਰਾਂ ਵੰਡ ਵੰਡਾਈਆ। ਲਾਲ ਸਿੰਘ ਨੇ ਲਿਆਉਣੇ ਪੰਜ ਟਕੇ, ਟਾਂਕ ਵੰਡ ਨਾ ਕੋਇ ਵੰਡਾਈਆ। ਪੰਝੀ ਸਿੰਘ ਆਉਣੇ ਨੱਠੇ, ਨਾਂ ਇੱਕੀ ਪੋਹ ਦ੍ਰਿੜਾਈਆ। ਛੱਬੀ ਪੋਹ ਹਰਿ ਸੰਗਤ ਨੌ ਸੌ ਚੁਰਾਨਵੇ ਕਦਮ ਭਗਤ ਦਵਾਰ ਤੋਂ ਪਿਛੇ ਕਰ ਇਕੱਠੇ, ਵਕਤ ਚਾਰ ਜੋੜ ਜੁੜਾਈਆ। ਕਿਸ਼ਨ ਸਿੰਘ ਨੇ ਹੱਥ ਵਿਚ ਰੱਖਣੇ ਨਿੱਕੇ ਨਿੱਕੇ ਪੰਜ ਵੱਟੇ, ਪੁਰਖ ਅਕਾਲ ਦੇ ਉਤੋਂ ਦੇਣੇ ਸੁਟਾਈਆ। ਗੁਰਮੁਖ ਸਿੰਘ ਨੇ ਕੱਪੜੇ ਪਾਉਣੇ ਫਟੇ, ਰਵਦਾਸ ਆਪਣਾ ਰੂਪ ਬਦਲਾਈਆ। ਅਮਰਜੀਤ ਧਾਗਾ ਪਾ ਕੇ ਸੂਈ ਦੇ ਵਿਚ ਨੱਕੇ, ਸਾਢੇ ਤਿੰਨ ਹੱਥ ਲੰਬਾ ਲੈਣਾ ਕਰਾਈਆ। ਗੁਰਮੇਜ ਸਿੰਘ ਚੌਦਾਂ ਬਾਦਾਮ ਲੈ ਕੇ ਪੱਕੇ, ਪੱਕੀ ਗੰਢ ਲਾਲ ਟਾਕੀ ਨਾਲ ਰਖਾਈਆ। ਤੇਜ ਭਾਨ ਲਿਖ ਕੇ ਛੇ ਖੱਖੇ, ਸਿਰ ਪਗੜੀ ਉਤੇ ਸੁਹਾਈਆ। ਸੁਰਿੰਦਰ ਸਿੰਘ ਮਸਤਕ ਧੂੜ ਲਾ ਕੇ ਘੱਟੇ, ਪੰਜ ਨਿਸ਼ਾਨ ਲੈਣੇ ਉਪਜਾਈਆ। ਸਰੂਪ ਸਿੰਘ ਦੋ ਸੇਬ ਕੱਟ ਕੇ ਅੱਧੇ, ਟੁਕੜੇ ਗਲ ਲੈਣੇ ਲਟਕਾਈਆ। ਮੰਗਲ ਸਿੰਘ ਰੰਗ ਕੇ ਕੰਨੀ ਝੱਗੇ, ਚਾਰ ਉਂਗਲਾਂ ਨੀਲੀ ਦੇਣੀ ਵਖਾਈਆ। ਮੋਤਾ ਸਿੰਘ ਨੰਗੀ ਪੈਰੀਂ ਨੱਠੇ, ਕਦਮ ਪੰਝੀ ਪੰਧ ਮੁਕਾਈਆ। ਗੁਰਦਰਸ਼ਨ ਬਸਤਰ ਲੈ ਕੇ ਚਿੱਟੇ, ਚੰਗੇ ਗੋਬਿੰਦ ਚਰਨ ਭੇਟ ਚੜ੍ਹਾਈਆ। ਜਸਬੀਰ ਕੌਰ ਸਵਾ ਰਤੀ ਕੇਸਰ ਰੱਖੇ, ਸਪੁਤਰੀ ਪ੍ਰੀਤਮ ਸਿੰਘ ਅਖਵਾਈਆ। ਹਰਬੰਸ ਕੌਰ ਖੰਡ ਦੇ ਮਾਰ ਕੇ ਤਿੰਨ ਫੱਕੇ, ਮਿੱਠਾ ਮੁਖ ਦਏ ਸੁਹਾਈਆ। ਤਾਰਾ ਸਿੰਘ ਢਾਈ ਕਦਮਾਂ ਰਵਦਾਸ ਨੂੰ ਅੱਗੇ ਧੱਕੇ, ਹੱਥ ਸਿੰਘ ਗੁਰਮੁਖ ਪਿਠ ਟਿਕਾਈਆ। ਬਖ਼ਸ਼ੀਸ਼ ਸਿੰਘ ਲੈ ਕੇ ਚੱਠੂ ਵੱਟੇ, ਗੰਢੀ ਹਲਦੀ ਪੰਜ ਰਖਾਈਆ। ਸੁਰਜੀਤ ਸਿੰਘ ਨੌ ਗਲਾਸ ਪਾਣੀ ਝੱਟੇ, ਹੱਥ ਚੁਲੀ ਨਾਲ ਭਰਾਈਆ। ਅੰਗਰੇਜ਼ ਸਿੰਘ ਚੜ੍ਹ ਕੇ ਉਤੇ ਯੱਕੇ, ਢੋਲੇ ਯਾਦ ਵਿਚ ਗਾਈਆ। ਚੇਲਾ ਸਿੰਘ ਪਹਿਨ ਕੇ ਕੱਪੜੇ ਅੱਛੇ, ਨੌ ਕਦਮ ਪੁੱਠੇ ਪੈਰੀਂ ਚਲੇ ਵਾਹੋ ਦਾਹੀਆ। ਆਸਾ ਸਿੰਘ ਲੈ ਕੇ ਚਿੱਟੇ ਵੱਛੇ, ਦੋਹਾਂ ਨਾਲ ਧੂੜ ਦਏ ਧੁਮਾਈਆ। ਕਸ਼ਮੀਰ ਕੌਰ ਕੱਚਾ ਤੰਦ ਇਕ ਕਟੇ, ਪਿਛਲੇ ਜਨਮ ਦਾ ਛੋਟਾ ਵੀਰ ਨਾਲ ਸੁਹਾਈਆ। ਪਾਲ ਸਿੰਘ ਕਾਪੀ ਲੈ ਕੇ ਹੱਥੇ, ਨਵਾਂ ਢੋਲਾ ਲਏ ਗਾਈਆ। ਅਮੀਰ ਚੰਦ ਗੋਲੇ ਨੌ ਛੱਡੇ, ਜ਼ਮੀਨ ਉਤੋਂ ਅਸਮਾਨ ਚੜ੍ਹਾਈਆ। ਦਲੀਪ ਸਿੰਘ ਪ੍ਰੀਤਮ ਸਿੰਘ ਜਰਨੈਲ ਸਿੰਘ ਜੋਅ ਕੇ ਤਿੰਨ ਗੱਡੇ, ਨੱਥਾਂ ਹੱਥ ਵਿਚ ਅਟਕਾਈਆ। ਸੁਰਜਨ ਸਿੰਘ ਅਮਰੀਕ ਸਿੰਘ ਸੌ ਸੌ ਮੀਟਰ ਚੁੱਕ ਕੇ ਸਿਰ ਡੱਗੇ, ਸੌ ਸੌ ਜਨਮ ਦਾ ਲੇਖਾ ਲੈਣ ਗਵਾਈਆ। ਖ਼ੁਸ਼ੀਆਂ ਵਾਲੇ ਅੱਗੇ ਆਉਣ ਨੱਠੇ, ਭੱਜਣ ਵਾਹੋ ਦਾਹੀਆ। ਖੇਲ ਸਾਰੇ

❋

❋

ਹੋਣੇ ਇਕੱਠੇ, ਸੁਣ ਕੇ ਭੁੱਲ ਕੋਇ ਨਾ ਜਾਈਆ। ਹਰਚਰਨ ਫੋਟੂ ਨੌ ਖਿੱਚੇ, ਨੌ ਮੋਖ ਨਾਲ ਵਡਿਆਈਆ। ਇੱਕੀ ਕੌਡੀਆਂ ਭਰ ਕੇ ਨਾਲ ਸਿੱਕੇ, ਸੌਦਾਗਰ ਸਿੰਘ ਭੇਟਾ ਦਏ ਚੜ੍ਹਾਈਆ। ਤਿੰਨਾਂ ਦਾਤਰੀਆਂ ਦੇ ਦੰਦੇ ਕਰ ਕੇ ਤਿੱਖੇ, ਸੁਰਜੀਤ ਸਿੰਘ ਬਟਾਲਿਉਂ ਲੈ ਕੇ ਆਈਆ। ਮਾਝਾ ਮਾਲਵਾ ਦਵਾਬਾ ਜੰਮੂ ਇਕ ਦੂਜੇ ਨੂੰ ਪਿਆਰ ਨਾਲ ਖਿੱਚੇ, ਮੁਹੱਬਤ ਸਾਂਝੀ ਦਏ ਬਣਾਈਆ। ਸਾਹਿਬ ਸਤਿਗੁਰ ਫਿਰੇ ਪਿਛੇ ਅੱਗੇ, ਵਿਚੇ ਵਿਚ ਆਪਣਾ ਆਪ ਘੁੰਮਾਈਆ। ਊਧਮ ਸਿੰਘ ਕਾਲਾ ਧਾਗਾ ਬੰਨ੍ਹ ਕੇ ਗਿੱਟੇ, ਤੇੜ ਕਛਹਿਰਾ ਦੇਣਾ ਵਖਾਈਆ। ਸਭ ਤੋਂ ਸ਼ੌਕੀਨ ਗੁਰਮੁਖ ਮੱਸਾ ਸਿੰਘ ਘੱਟੇ ਵਿਚ ਲਿਟੇ, ਧੂੜ ਮਸਤਕ ਨਾਲ ਛੁਹਾਈਆ। ਏਸੇ ਕਾਰਨ ਹਰਿ ਸੰਗਤ ਇਕੋ ਵਾਰ ਪੁਰਖ ਅਕਾਲ ਦੀ ਚਰਨੀ ਵਿਕੇ, ਕੀਮਤ ਇਕੋ ਜੇਹੀ ਪਾਈਆ। ਪਾਰ ਕਰਾ ਕੇ ਵੱਡੇ ਨਿੱਕੇ, ਬਿਰਧ ਬਾਲਾਂ ਦਏ ਵਡਿਆਈਆ। ਜਨ ਭਗਤੋ ਤੁਹਾਡੇ ਜਨਮ ਜਨਮ ਦੇ ਕਰਮ ਕਰਮ ਦੇ ਲੇਖੇ ਕਰ ਕੇ ਚਿੱਟੇ, ਸਾਫ਼ ਸੁਥਰੇ ਦਿਆਂ ਬਣਾਈਆ। ਤੁਹਾਨੂੰ ਜੰਮਣ ਵਾਲੀ ਮਾਂ ਕਦੇ ਨਾ ਪਿੱਟੇ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਤੁਸੀਂ ਓਸ ਥਾਂ ਟਿਕੇ, ਜਿਥੇ ਟਕਿਆਂ ਵਾਲਾ ਗੁਰੂ ਨਜ਼ਰ ਕੋਇ ਨਾ ਆਈਆ। ਓਸ ਦੀ ਗੋਦੀ ਲਿਟੇ, ਜਿਥੇ ਲਿਟਾਂ ਵਾਲਾ ਠਹਿਰ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਗੁਰਮੁਖੋ ਇਕੋ ਵਾਰ ਕੱਢ ਕੇ ਸਿੱਟੇ, ਸਿੱਟੇਬਾਜ਼ੀ ਜਗਤ ਤੋਂ ਲੈਣਾ ਬਚਾਈਆ। ਤੁਹਾਡੇ ਲੇਖ ਕਿਸੇ ਕਲਮ ਸ਼ਾਹੀ ਨਾਲ ਨਹੀਂ ਲਿਖੇ, ਧੁਰ ਦੇ ਹੁਕਮ ਨਾਲ ਬਦਲਾਈਆ। ਕਿਉਂ ਤੁਸੀਂ ਮੇਰੀ ਸਿਖਿਆ ਇਕੋ ਸਿੱਖੇ, ਨਾਤੇ ਜਗਤ ਵਾਲੇ ਤੁੜਾਈਆ। ਤੁਸੀਂ ਅੱਗੇ ਤੇ ਮੈਂ ਤੁਹਾਡੇ ਪਿਛੇ, ਸੇਵਾ ਕਰ ਕੇ ਖ਼ੁਸ਼ੀ ਮਨਾਈਆ। ਫੇਰ ਮੁੜਨਾ ਨਹੀਂ ਕਿਸੇ ਪਿਛੇ, ਮਾਤਲੋਕ ਨਾ ਫੇਰਾ ਪਾਈਆ। ਅੱਖਾਂ ਬੰਦ ਨਾ ਜਾਣਿਓ ਦੋ ਜਹਾਨ ਐਵੇਂ ਪਏ ਦਿਸੇ, ਨਿੱਕੀ ਜਿਹੀ ਖੇਡ ਨਜ਼ਰੀ ਆਈਆ। ਤੁਹਾਡਾ ਨੂਰ ਨੁਰਾਨਾ ਸੋਹਣਾ ਦਿਸੇ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਤੁਸੀਂ ਗੁਰਮੁਖੋ ਪ੍ਰਭੂ ਪ੍ਰੇਮ ਪਿਆਰ ਦੀ ਚੜ੍ਹ ਗਏ ਚਿਖੇ, ਜਗਤ ਚਿਖਾ ਨਾ ਕੋਇ ਜਲਾਈਆ। ਜੁਗ ਚੌਕੜੀ ਲੱਭਦੇ ਰਹੇ ਜਿਸੇ, ਜਿਸਮ ਤੋਂ ਬਾਹਰ ਇਸਮ ਆਪਣਾ ਦਏ ਵਖਾਈਆ। ਤੁਹਾਨੂੰ ਨਹੀਂ ਪਤਾ ਕਿਹੜੀ ਧਾਰ ਨਾਲ ਤੁਹਾਨੂੰ ਅੰਦਰੋਂ ਖਿੱਚੇ, ਰਸਨਾ ਵਾਲੀ ਕਰੇ ਨਾ ਕੋਇ ਪੜ੍ਹਾਈਆ। ਖੇਲ ਕਰ ਕੇ ਤੁਹਾਡੇ ਵਿਚੇ ਵਿਚੇ, ਵਿਚੋਲਾ ਹੋ ਕੇ ਆਪ ਜੁੜਾਈਆ। ਲੇਖੇ ਲਾ ਕੇ ਲਹੂ ਮਿਝੇ, ਬੂੰਦ ਰਕਤ ਦਏ ਵਡਿਆਈਆ। ਇਹ ਰਮਜ਼ ਕਿਹੜਾ ਬੁੱਝੇ, ਚਾਰ ਜੁਗ ਅੱਗੇ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾਮ ਭਗਤੀ ਪੂਜਾ ਪਾਠ ਸਿਮਰਨ ਦੇ ਲੈਣ ਨਹੀਂ ਆਇਆ ਭੁੱਗੇ, ਮਿਹਰ ਨਜ਼ਰ ਨਾਲ ਨਜ਼ਰੀਆ ਅੰਦਰੋਂ ਦਏ ਬਦਲਾਈਆ।

੨ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਮੇਰਾ ਹੁਕਮੀ ਕਾਜ, ਚਾਰ ਜੁਗ ਤੋਂ ਵੱਖਰੀ ਧਾਰ ਸਮਝਾਈਆ। ਸਤਿਜੁਗ ਸਾਚੇ ਸਤਿ ਧਰਮ ਦਾ ਵੱਡਾ ਰਿਵਾਜ, ਚਾਰ ਵਰਨ ਅਠਾਰਾਂ ਬਰਨ ਇਕੋ ਘਰ ਕੁੜਮਾਈਆ। ਸਚ ਪ੍ਰੀਤੀ ਧੁਰ ਦੀ ਭਗਤੀ ਨਾਮ ਅਨਮੁੱਲਾ ਦੇਵਾਂ ਦਾਜ, ਜਗਤ ਵਾਸਨਾ ਕੂੜੀ ਕਿਰਿਆ

❋

❋

ਬਾਹਰ ਕਢਾਈਆ। ਸਾਚੀ ਨਈਆ ਧੁਰ ਦੇ ਨਾਮ ਚੜ੍ਹਾ ਜਹਾਜ਼, ਜੀਵਣ ਜਗਤ ਪਾਰ ਲੰਘਾਈਆ। ਆਤਮ ਪਰਮਾਤਮ ਦੱਸ ਸਚ ਸਮਾਜ, ਤਨ ਮਾਟੀ ਖ਼ਾਕ ਮਾਤ ਸੰਗ ਬਣਾਈਆ। ਨਾਮ ਅਗੰਮੀ ਸੁਣਾ ਇਕ ਆਵਾਜ਼, ਸੋਈ ਸੁਰਤੀ ਸ਼ਬਦ ਉਠਾਈਆ। ਹੁਕਮੇ ਅੰਦਰ ਖੋਲ੍ਹ ਕੇ ਰਾਜ਼, ਪੜਦਾ ਓਹਲਾ ਦਿਆਂ ਚੁਕਾਈਆ। ਜਨ ਭਗਤਾਂ ਸਾਚੀ ਸਾਜਨ ਸਾਜ, ਸਾਜਣ ਹੋ ਕੇ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਣਾ ਉਹ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਨਿਰਗੁਣ ਚਾੜ੍ਹ ਕੇ ਨੂਰੀ ਚੰਦ, ਜੋਤੀ ਜੋਤ ਕਰਾਂ ਰੁਸ਼ਨਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਪਾਰਬ੍ਰਹਮ ਦੇਣਾ ਮਿਲਾਈਆ। ਨਾਤਾ ਜੋੜ ਕੇ ਸ੍ਰਿਸ਼ਟੀ ਤਨ, ਮਨ ਆਪਣੇ ਰੰਗ ਰੰਗਾਈਆ। ਗੁਰਮੁਖਾਂ ਬੇੜਾ ਬੰਨ੍ਹ, ਖੇਵਟ ਹੋ ਕੇ ਕੰਧ ਉਠਾਈਆ। ਨਾਮ ਭੰਡਾਰਾ ਦੇ ਕੇ ਧਨ, ਧਨੀ ਸਾਚੇ ਦਏ ਵਖਾਈਆ। ਹੁਕਮੇ ਅੰਦਰ ਬਣਾ ਕੇ ਜਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਸਤਿਗੁਰ ਸ਼ਬਦ ਕਹੇ ਮੇਰੀ ਅਗੰਮੀ ਧਾਰ, ਧਰਨੀ ਧਰਤ ਧਵਲ ਜੁਗ ਜੁਗ ਆਪ ਚਲਾਈਆ। ਹੁਕਮ ਦੇਵੇ ਨਰ ਨਿਰੰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਰਗਾਹੀਆ। ਸਤਿਜੁਗ ਸਾਚੀ ਕਰਨੀ ਕਾਰ, ਕੁਦਰਤ ਕਾਦਰ ਹੁਕਮ ਸੁਣਾਈਆ। ਨੌ ਖੰਡ ਦਾ ਇਕ ਬਿਵਹਾਰ, ਦੀਪ ਸੱਤ ਵੱਜੇ ਵਧਾਈਆ। ਮਾਰਗ ਦੱਸ ਅਪਰ ਅਪਾਰ, ਅਪਰੰਪਰ ਸਵਾਮੀ ਦਏ ਸਮਝਾਈਆ। ਬਿਨ ਸਤਿਗੁਰ ਸ਼ਬਦ ਕੋਈ ਨਾ ਲਾਵੇ ਪਾਰ, ਜਗਤ ਖਾਣੀ ਖਹਿੜਾ ਨਾ ਕੋਇ ਛੁਡਾਈਆ। ਸਾਚਾ ਹੋਵੇ ਨਾ ਕੋਇ ਮੰਗਲਾਚਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਧੁਰ ਦਾ ਹੁਕਮ ਸੱਚੀ ਸਰਕਾਰ, ਪੁਰਖ ਅਕਾਲ ਆਪ ਦ੍ਰਿੜਾਈਆ। ਭਗਤ ਭਗਵੰਤ ਦਾ ਖੇਲ ਅਪਾਰ, ਬੁੱਧੀ ਜਗਤ ਨਾ ਕੋਇ ਸਮਝਾਈਆ। ਸਮਾਜ ਵਿਚੋਂ ਮੰਜ਼ਲ ਦੁਸ਼ਵਾਰ, ਰਿਵਾਜ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਗੁਰਮੁਖ ਇਕੋ ਦੂਲ੍ਹਾ, ਦੁਲ੍ਹਨ ਧੁਰ ਦੀ ਪ੍ਰੀਤੀ ਨਜ਼ਰੀ ਆਈਆ। ਲਹਿਣਾ ਦੇਣਾ ਪੂਰਬ ਚੁਕਾਵਾਂ ਮੂਲਾ, ਪਿਛਲਾ ਲੇਖਾ ਝੋਲੀ ਪਾਈਆ। ਭਗਤ ਭਗਵਾਨ ਦਾ ਆਦਿ ਜੁਗਾਦੀ ਇਕ ਅਸੂਲਾ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਬਦਲਾਈਆ। ਜਗਤ ਖੇਲ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਅਸੂਲਾ, ਹੁਕਮੇ ਅੰਦਰ ਵੰਡ ਵੰਡਾਈਆ। ਬਿਨਾ ਹਰਿ ਕਿਰਪਾ ਹਰਿ ਮਿਲੇ ਨਾ ਕੰਤ ਕੰਤੂਹਲਾ, ਅਨਡਿਠੜਾ ਰੰਗ ਨਾ ਕੋਇ ਚੜ੍ਹਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ ਮਿਹਰ ਅੰਦਰ ਦੇਵੇ ਆਪਣਾ ਝੂਲਾ, ਹੁਲਾਰਾ ਏਕੰਕਾਰਾ ਇਕੋ ਇਕ ਵਖਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੂਲਾ, ਧੂੜੀ ਖ਼ਾਕ ਦਏ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਨਵ ਨੌ ਚਾਰ ਪਿਛੋਂ ਜਨ ਭਗਤਾਂ ਜੋੜ ਜੋੜਾਂ, ਦੋ ਜਹਾਨ ਮਿਲੇ ਵਡਿਆਈਆ। ਆਪਣੀ ਪੂਰੀ ਕਰਾਂ ਲੋੜਾ, ਲੋੜੀਂਦੇ ਸੱਜਣ ਵੇਖ ਵਖਾਈਆ। ਬਾਕੀ ਜਵਾਬ ਮਿਲੇ ਕੋਰਾ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰਮੁਖਾਂ ਆਪਣੇ ਹੱਥ ਰੱਖੇ ਡੋਰਾ, ਡੋਰੀ ਸ਼ਬਦੀ ਤੰਦ ਬੰਧਾਈਆ। ਹਰਿਜਨ ਵੇਖੇ ਬਾਂਕਾ ਛੋਹਰਾ, ਸੂਰਬੀਰ ਸੋਭਾ ਪਾਈਆ। ਜਿਸ ਦਾ ਨਾਤਾ ਜੁੜਿਆ ਮੋਰਾ ਤੋਰਾ, ਮੈਂ ਮਮਤਾ ਗਿਆ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ੇ ਇਕ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮੀ ਇਕ ਮਿਲਾਪ, ਨਿਰਗੁਣ ਨਿਰਗੁਣ

❋

❋

ਸਰਗੁਣ ਸਰਗੁਣ ਜੋੜ ਜੁੜਾਈਆ। ਸਾਂਝਾ ਦੱਸ ਕੇ ਜਾਪ, ਤੂੰ ਮੇਰਾ ਮੈਂ ਤੇਰਾ ਕਰੀ ਪੜ੍ਹਾਈਆ। ਸਤਿਜੁਗ ਦਾ ਮਾਰਗ ਥਾਪ, ਥਾਪੀ ਜਨ ਭਗਤਾਂ ਪੁਸ਼ਤ ਪਨਾਹ ਲਗਾਈਆ। ਨਾਤਾ ਜੋੜ ਕੇ ਧੁਰ ਦਾ ਸਾਕ, ਸੱਜਣ ਸਾਜਣ ਵੇਖ ਵਖਾਈਆ। ਨਿਰੰਤਰ ਦੋਹਾਂ ਦੀ ਇਕੋ ਜਾਤ, ਬ੍ਰਹਮ ਪਾਰਬਹਮ ਦ੍ਰਿੜਾਈਆ। ਜੋ ਗੁਰ ਅਵਤਾਰ ਪੈ.ਗੰਬਰ ਗਏ ਆਖ, ਸੰਦੇਸੇ ਹੁਕਮੇ ਅੰਦਰ ਦ੍ਰਿੜਾਈਆ। ਸੋ ਪੂਰਾ ਕਰੇ ਵਾਕ, ਵਾਕਿਫ਼ਕਾਰ ਧੁਰਦਰਗਾਹੀਆ। ਚਾਰ ਵਰਨ ਅਠਾਰਾਂ ਬਰਨ ਇਕ ਦਵਾਰੇ ਵਸੇ ਸਾਥ, ਸਗਲਾ ਸੰਗ ਬਣਾਈਆ। ਜਿਸ ਆਸ਼ਾ ਨੂੰ ਰੱਖ ਕੇ ਗਿਆ ਤ੍ਰੈਲੋਕੀ ਨਾਥ, ਰਾਮਾ ਵਸ਼ਿਸ਼ਟ ਨਾਲ ਸਲਾਹ ਪਕਾਈਆ। ਈਸਾ ਮੂਸਾ ਮੁਹੰਮਦ ਕਰਦੇ ਗਏ ਝਾਕ, ਨੈਣ ਨਕਾਬ ਵਿਚੋਂ ਉਠਾਈਆ। ਨਾਨਕ ਨਿਰਗੁਣ ਸਰਗੁਣ ਕਹਿ ਕੇ ਗਿਆ ਸਾਖਿਆਤ, ਬਿਨ ਹਰਿ ਕੰਤ ਨਾ ਕੋਇ ਵਡਿਆਈਆ। ਗੋਬਿੰਦ ਸਭ ਨੂੰ ਦੇ ਜਵਾਬ, ਡੋਰੀ ਪੁਰਖ ਅਕਾਲ ਹੱਥ ਫੜਾਈਆ। ਸੋ ਲਹਿਣਾ ਦੇਣਾ ਲੇਖਾ ਚੁਕਾਵੇ ਬਣ ਕੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਸਾਚੀ ਵਸਤ ਅਮੋਲਕ ਦੇਵੇ ਰਾਸ, ਭੰਡਾਰਾ ਧੁਰ ਦਾ ਇਕ ਵਰਤਾਈਆ। ਮੁਹੱਬਤ ਵਿਚ ਪ੍ਰੀਤੀ ਅੰਦਰ ਪਿਆਰ ਕਰ ਕੇ ਦਾਸੀ ਦਾਸ, ਸੇਵਾ ਸੇਵਕ ਨਾਲ ਜੁੜਾਈਆ। ਸਾਂਝਾ ਇਕੋ ਗ੍ਰਹਿ ਵਾਸ, ਨਿਜ ਘਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਖ਼ਸ਼ ਇਕ ਧਰਵਾਸ, ਧਰਮ ਦਾ ਧਰਮ ਦਏ ਬਣਾਈਆ।