ਪੁਸਤਕਾਲਾਭਾਗ ੨੦

੨ ਪੋਹ ਸ਼ਹਿਨਸ਼ਾਹੀ ਸੰਮਤ ੨ ਅਰਜਨ ਸਿੰਘ ਜਗਜੀਤ ਸਿੰਘ ਸਲੀਮਪੁਰਾ ਜ਼ਿਲਾ ਹੁਸ਼ਿਆਰਪੁਰ

ਸ਼ਬਦ ਗੋਬਿੰਦ ਕਹੇ ਖੇਲ ਹੋਵੇ ਮਹਾਨਾ, ਮਹਿੰਮਾ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਜਗੇ ਦੋ ਜਹਾਨਾਂ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਪਹਿਰ ਕੇ ਬਾਣਾ, ਬਾਨੀ ਹੋ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਣਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਓਹਲਾ ਦਏ ਉਠਾਈਆ। ਬ੍ਰਹਿਮੰਡ ਖੰਡ ਦੱਸੇ ਇਕ ਤਰਾਨਾ, ਨਾਮ ਨਿਧਾਨਾ ਸਚ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਪਰਵਾਨਾ, ਖ਼ੁਸ਼ੀਆਂ ਅੰਦਰ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ ਪ੍ਰਭ ਅਗੰਮੀ ਦੱਸੇ ਗੀਤ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੁਗ ਚੌਕੜੀ ਬਦਲ ਕੇ ਰੀਤ, ਧੁਰ ਦਾ ਮਾਰਗ ਦਏ ਵਖਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਮਸਤ ਖ਼ੁਮਾਰੀ ਦਏ ਚੜ੍ਹਾਈਆ। ਮਾਨਵ ਜਾਤੀ ਬਦਲ ਕੇ ਨੀਤ, ਕੂੜੀ ਕਿਰਿਆ ਬਾਹਰ ਕਢਾਈਆ। ਅਗਨੀ ਤਤ ਕਰ ਕੇ ਠਾਂਡਾ ਸੀਤ, ਬੂੰਦ ਸਵਾਂਤੀ ਮੁਖ ਚੁਆਈਆ। ਸਚ ਦਵਾਰ ਬਖ਼ਸ਼ ਪ੍ਰੀਤ, ਪ੍ਰੀਤਮ ਇਕੋ ਦਏ ਮਿਲਾਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਸਾਚਾ ਕਲਮਾ ਦੱਸ ਹਦੀਸ, ਹਾਜ਼ਰ ਹੋ ਕੇ ਕਰੇ ਪੜ੍ਹਾਈਆ। ਸਾਚੇ ਨਾਮ ਦੀ ਕਰ ਤਬਲੀਕ, ਤਮਾ ਤ੍ਰਿਸ਼ਨਾ ਦਏ ਗਵਾਈਆ। ਆਸਾ ਮਨਸਾ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਉਮੀਦ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ

❋

❋

ਸਾਚਾ ਉਪਜੇ ਇਕ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾਵੇ ਨਾਅਰਾ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਬ੍ਰਹਿਮੰਡਾਂ ਖੰਡਾਂ ਲੱਗੇ ਪਿਆਰਾ, ਦੋ ਜਹਾਨਾਂ ਸੋਭਾ ਪਾਈਆ। ਧਰਨੀ ਧਰਤ ਧਵਲ ਮਿਲੇ ਸਹਾਰਾ, ਧੌਲ ਪੜਦਾ ਦਏ ਉਠਾਈਆ। ਲੱਖ ਚੁਰਾਸੀ ਜੀਵ ਜੰਤ ਬੰਨ੍ਹੇ ਧਾਰਾ, ਧਰਮ ਦਵਾਰ ਇਕ ਵਖਾਈਆ। ਅੰਮ੍ਰਿਤ ਰਸ ਬਖ਼ਸ਼ੇ ਅਗੰਮ ਫੁਹਾਰਾ, ਨਿਰਵੈਰ ਨਿਰਾਕਾਰ ਨਿਰੰਕਾਰਾ ਆਪ ਉਪਜਾਈਆ। ਗ੍ਰਹਿ ਮੰਦਰ ਦੱਸ ਇਕ ਦਵਾਰਾ, ਪੜਦਾ ਓਹਲਾ ਦਏ ਚੁਕਾਈਆ। ਠਾਕਰ ਸਵਾਮੀ ਮੇਲ ਗਿਰਵਰ ਗਿਰਧਾਰਾ, ਪਰਵਰਦਿਗਾਰਾ ਦੱਸੇ ਜਲਵਾ ਨੂਰ ਖ਼ੁਦਾਈਆ। ਪਾਰਬ੍ਰਹਮ ਬ੍ਰਹਮ ਪਤਿਪਰਮੇਸ਼ਵਰ ਕਰ ਪਿਆਰਾ, ਆਤਮ ਪਰਮਾਤਮ ਜੋੜ ਜੁੜਾਈਆ। ਸਤਿ ਸਰੂਪੀ ਵਜਾ ਇਕ ਨਗਾਰਾ, ਸੋਈ ਸੁਰਤੀ ਦਏ ਉਠਾਈਆ। ਭੇਵ ਅਭੇਦਾ ਖੋਲ੍ਹੇ ਖੋਲ੍ਹਣਹਾਰਾ, ਖ਼ਾਲਕ ਖ਼ਲਕ ਦਏ ਜਣਾਈਆ। ਸਾਚੀ ਸਖ਼ੀਆਂ ਗ੍ਰਹਿ ਮੰਦਰ ਅੰਦਰ ਹੋਵੇ ਮੰਗਲਾਚਾਰਾ, ਨਾਦ ਵੱਜੇ ਬੇਪਰਵਾਹੀਆ। ਕੂੜੀ ਕਿਰਿਆ ਮਿਟੇ ਵਿਚ ਸੰਸਾਰਾ, ਸਚ ਸੁੱਚ ਦਏ ਪਰਗਟਾਈਆ। ਅੰਧ ਅੰਧੇਰ ਨਾ ਰਹੇ ਗ਼ੁਬਾਰਾ, ਗ਼ੁਰਬਤ ਮਿਟੇ ਜਗਤ ਲੋਕਾਈਆ। ਪਰਵਰਦਿਗਾਰ ਮਿਲੇ ਸਾਂਝਾ ਯਾਰਾ, ਪੁਰਖ ਅਕਾਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸੁਹਾਈਆ। ਗੋਬਿੰਦ ਸ਼ਬਦ ਕਹੇ ਸਾਚਾ ਖੇਲ ਦੱਸਾਂ ਅਗੰਮ, ਖ਼ਾਲਕ ਖ਼ਲਕ ਪਲਕ ਦਏ ਖੁਲ੍ਹਾਈਆ। ਤ੍ਰਿਸਨਾ ਕੂੜ ਮੇਟ ਕੇ ਤਮ, ਤਮੋ ਰਜੋ ਸਤੋ ਵੇਖ ਵਖਾਈਆ। ਹਰਖ਼ ਸੋਗ ਮਿਟਾ ਕੇ ਗ਼ਮ, ਚਿੰਤਾ ਅੰਦਰੋਂ ਬਾਹਰ ਕਢਾਈਆ। ਲੇਖੇ ਲਾ ਕੇ ਪਵਣ ਸਵਾਮੀ ਦਮ, ਦਾਮਨਗੀਰ ਹੋ ਕੇ ਪੱਲੂ ਲਏ ਫੜਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮਦ੍ਰਿਸ਼ਟੀ ਦਏ ਬਦਲਾਈਆ। ਘਰ ਸਾਜਣ ਮਿਲੇ ਹਮ, ਪਾਰਬ੍ਰਹਮ ਬ੍ਰਹਮ ਜੋੜ ਲੋੜੀਂਦਾ ਲਏ ਜੁੜਾਈਆ। ਨਿਹਕਰਮੀ ਹੋ ਕੇ ਕਰੇ ਆਪਣਾ ਕੰਮ, ਕਰਮ ਕਾਂਡ ਦਾ ਲੇਖਾ ਦਏ ਚੁਕਾਈਆ। ਸ੍ਰਿਸ਼ਟ ਸਬਾਈ ਦੇ ਕੇ ਇਕੋ ਨਾਮ, ਨਮਸਤੇ ਧੁਰ ਦੀ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਅਗੰਮੀ ਸੁਣਾ ਕੇ ਰਾਗ ਸਾਚੇ ਕੰਨ, ਕਰਨੀ ਦਾ ਕਰਤਾ ਪੜਦਾ ਦਏ ਉਠਾਈਆ। ਸੰਸਾਰ ਸਾਗਰ ਵਿਚੋਂ ਬੇੜਾ ਦੇਵੇ ਬੰਨ੍ਹ, ਨਈਆ ਨੌਕਾ ਆਪਣੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਗੋਬਿੰਦ ਸ਼ਬਦ ਕਹੇ ਦੀਨ ਦੁਨੀ ਬਦਲ ਜਾਵੇ ਤਕਦੀਰ, ਤਬਅ ਸਭ ਦੀ ਵੇਖ ਵਖਾਈਆ। ਸ਼ਰਅ ਰਹੇ ਨਾ ਕੋਇ ਜ਼ੰਜੀਰ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਚਾਰ ਵਰਨਾਂ ਇਕੋ ਦਏ ਤਾਲੀਮ, ਤੁਲਬੇ ਸਾਰੇ ਲਏ ਬਣਾਈਆ। ਦੀਨ ਮਜ਼੍ਹਬ ਵੰਡ ਨਾ ਰਹੇ ਤਕਸੀਮ, ਹਿੱਸਾ ਦਿਸੇ ਨਾ ਜਗਤ ਲੋਕਾਈਆ। ਭੇਵ ਖੁਲ੍ਹਾਵੇ ਮਾਲਕ ਆਦਿ ਕਦੀਮ, ਕੁਦਰਤ ਦਾ ਕਾਦਰ ਦਇਆ ਕਮਾਈਆ। ਮਹੱਲ ਅਟਲ ਵਖਾ ਕੇ ਇਕ ਅਜ਼ੀਮ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵੱਡ ਵਡਿਆਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਖੇਲ ਅਵੱਲਾ, ਅੱਲਾ ਅਲਾਹ ਦਏ ਗਵਾਹੀਆ। ਲੇਖਾ ਜਾਣੇ ਪੁਰਖ ਅਕਾਲ ਇਕੱਲਾ, ਦੂਜਾ ਸੰਗ ਨਾ ਕੋਇ ਰਖਾਈਆ। ਪਾਵੇ ਸਾਰ ਜਲਾਂ ਥਲਾਂ, ਸਮੁੰਦ ਸਾਗਰ ਫੋਲ ਫੁਲਾਈਆ। ਫੇਰਾ ਪਾਏ ਵਿਚ ਝੱਲਾਂ, ਡੱਲਾਂ ਗਾਰਾਂ ਖੋਜ ਖੁਜਾਈਆ। ਕਰ ਕੇ ਵਲ ਛਲਾ, ਅਛਲ ਛਲ ਆਪਣੀ ਚਾਲ ਚਲਾਈਆ। ਦੀਪਕ ਜੋਤ ਹੋ ਕੇ ਬਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ਬਦੀ ਧਾਰ ਅੰਦਰ ਰਲਾ, ਜਗ ਨੇਤਰ ਵੇਖਣ ਕੋਇ ਨਾ ਪਾਈਆ।

❋

❋

ਪਰਮਾਤਮ ਹੋ ਕੇ ਆਤਮ ਫੜਾਏ ਪੱਲਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਸਚ ਸੰਦੇਸ ਨਰ ਨਰੇਸ਼ ਆਪਣੇ ਹੁਕਮ ਅੰਦਰ ਘੱਲਾ, ਘਾਇਲ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ ਸਾਚਾ ਧਰਮ ਦਾ ਹੋਵੇ ਕਾਨੂੰਨ, ਜਗਤ ਧਾਰ ਨਾ ਕੋਇ ਦ੍ਰਿੜਾਈਆ। ਸਾਚੇ ਨਾਮ ਦਾ ਹੋਵੇ ਮਜ਼ਮੂਨ, ਕਰੇ ਹਕ ਪੜ੍ਹਾਈਆ। ਸਤਿਜੁਗ ਬਾਲਾ ਨੱਢਾ ਉਠਾਵੇ ਮਾਸੂਮ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਹੁਕਮ ਦੱਸੇ ਨਾ ਮਾਲੂਮ, ਭੇਵ ਅਭੇਦਾ ਦਏ ਜਣਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਹੂੰਝ, ਹੁਜਰਾ ਹਕ ਦਏ ਵਖਾਈਆ। ਨੀਤੀ ਰਹੇ ਨਾ ਕੋਇ ਦੂਜ, ਦੁਤੀਆ ਭਾਉ ਨਾ ਕੋਇ ਬਣਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਏ ਬੂਝ, ਬੁਝਿਆ ਦੀਪਕ ਆਪ ਜਗਾਈਆ। ਸਚ ਵਖਾ ਕੇ ਮੰਜ਼ਲ ਹਕ ਮਕਸੂਦ, ਮਹਿਬੂਬ ਆਪਣਾ ਦਏ ਮਿਲਾਈਆ। ਚਾਰ ਕੂੰਟ ਦਹਿ ਦਿਸ਼ਾ ਦਿਸੇ ਮੌਜੂਦ, ਮਹਿਫ਼ਲ ਪ੍ਰੇਮ ਪਿਆਰ ਬਣਾਈਆ। ਸ਼ਬਦੀ ਧਾਰ ਦੇ ਸਬੂਤ, ਸਾਬਤ ਸੂਰਤ ਦਏ ਦਿੜ੍ਰਾਈਆ। ਲੇਖੇ ਲਾਵਣਹਾਰਾ ਤਨ ਵਜੂਦ, ਬੇਪ੍ਰਰਵਾਹ ਬੇਪਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ ਮੈਂ ਸਭ ਦਾ ਬਣਨਾ ਵਾਰਸ, ਲੇਖਾ ਇਕੋ ਘਰ ਬਣਾਈਆ। ਕਦੀਮ ਦੀ ਯਾਦ ਵਿਚ ਭਾਰਤ, ਭਾਵਨਾ ਸਭ ਦੀ ਖੋਜ ਖੁਜਾਈਆ। ਸਾਚੇ ਨਾਮ ਦੀ ਬਦਲ ਕੇ ਇਬਾਰਤ, ਅੱਖਰਾਂ ਨਾਲ ਅੱਖਰ ਦੇਣੇ ਪਰਗਟਾਈਆ। ਇਕੋ ਵਾਰ ਕਰਾ ਕੇ ਜ਼ਿਆਰਤ, ਜਜ਼ੀਏ ਟੈਕਸ ਤੋਂ ਲੈਣੇ ਛੁਡਾਈਆ। ਜਨ ਭਗਤਾਂ ਸਚ ਪ੍ਰੇਮ ਦੀ ਬਖ਼ਸ਼ ਲਿਆਕਤ, ਮੂਰਖ ਮੂੜ੍ਹ ਮੁਗਧ ਲੈਣੇ ਤਰਾਈਆ। ਆਤਮ ਪਰਮਾਤਮ ਦੱਸ ਰਫ਼ਾਕਤ, ਨਿਫ਼ਾਕ ਅੰਦਰੋਂ ਦੇਣਾ ਕਢਾਈਆ। ਮਨ ਮਲੇਛ ਨਾ ਰਹੇ ਮਿਲਾਵਟ, ਪਰਦੇਸ਼ ਦੇਸ਼ ਦੇਣਾ ਵਖਾਈਆ। ਚਾਰ ਵਰਨਾਂ ਇਕ ਡੰਡਾਵਤ, ਬੰਦਗੀ ਧੁਰ ਦੀ ਦੇਣੀ ਸਮਝਾਈਆ। ਜਿਥੇ ਮਿਲੇ ਨਾਮ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਜਗਤ ਵਾਸਨਾ ਰਹੇ ਨਾ ਕੋਇ ਅਲਾਮਤ, ਮਨਸਾ ਮਨ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਵੇਖ ਵਖਾਈਆ। ਗੋਬਿੰਦ ਸ਼ਬਦ ਕਹੇ ਮੇਰਾ ਇਕੋ ਇਕ ਹੋਕਾ, ਹੁਕਮ ਧੁਰ ਦਾ ਇਕ ਜਣਾਈਆ। ਸ੍ਰੀ ਭਗਵਾਨ ਦਾ ਸਚ ਸਲੋਕਾ, ਸੋਹਲਾ ਸਭ ਨੂੰ ਰਿਹਾ ਦ੍ਰਿੜਾਈਆ। ਆਤਮ ਪਰਮਾਤਮ ਮਿਲਣ ਦਾ ਮੌਕਾ, ਪੂਰਬ ਲੇਖਾ ਦਏ ਮੁਕਾਈਆ। ਭਾਗ ਲਗਾਏ ਕਾਇਆ ਮਾਟੀ ਕੋਠਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਨ ਭਗਤ ਰਹੇ ਕੋਈ ਨਾ ਸੋਤਾ, ਸੁੱਤਿਆਂ ਦਿਆਂ ਉਠਾਈਆ। ਪੂਰਬ ਜਨਮ ਮੇਟ ਕੇ ਰੋਸਾ, ਰੁੱਠਿਆਂ ਲਵਾਂ ਮਨਾਈਆ। ਪਿਆਰ ਦੱਸ ਕੇ ਪਰਮ ਪੁਰਖ ਦੇ ਮੋਹ ਦਾ, ਮੁਹੱਬਤ ਇਕੋ ਨਾਲ ਬੰਧਾਈਆ। ਖੇਲ ਕਰ ਕੇ ਆਤਮ ਪਰਮਾਤਮ ਛੋਹ ਦਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਜਾਪ ਦੱਸ ਕੇ ਸੋਹੰ ਸੋ ਦਾ, ਸੁਰਤੀ ਸ਼ਬਦ ਵਿਚ ਸਮਾਈਆ। ਕਰ ਪਰਕਾਸ਼ ਆਪਣੀ ਲੋ ਦਾ, ਲੋਇਣ ਧੁਰ ਦਾ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ ਮੈਂ ਦੱਸਣਾ ਢੋਲਾ ਏਕ, ਏਕੰਕਾਰ ਦਿਆਂ ਦ੍ਰਿੜਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਰੱਖਣ ਟੇਕ, ਨਿਉਂ ਨਿਉਂ ਲਾਗਣ ਪਾਈਆ। ਜੁਗ ਚੌਕੜੀ ਬਦਲੇ ਭੇਖ, ਨਿਰਗੁਣ ਸਰਗੁਣ ਵੇਸ ਵਟਾਈਆ। ਕਲਜੁਗ ਦੇਵੇ ਹਕ ਸੰਦੇਸ, ਧੁਰ ਫ਼ਰਮਾਨਾ ਹਕ ਸੁਣਾਈਆ।

❋

❋

ਮਾਲਕ ਬਣ ਕੇ ਨਰ ਨਰੇਸ਼, ਦੋ ਜਹਾਨਾਂ ਵੇਖ ਵਖਾਈਆ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਨਾ ਵੰਡ ਵੰਡਾਈਆ। ਸੋ ਸਵਾਮੀ ਅੰਤਰਜਾਮੀ ਖੋਲ੍ਹੇ ਭੇਤ, ਅਭੇਵ ਦਏ ਦ੍ਰਿੜਾਈਆ। ਜਨ ਭਗਤਾਂ ਕਰ ਕੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਲੱਭਦੇ ਗਏ ਕੋਟਨ ਕੋਟ ਕੇਤੀ ਕੇਤ, ਕਿਤਿਆਂ ਵਿਚ ਫੇਰਾ ਪਾਈਆ। ਇਸ਼ਾਰਾ ਕਰ ਕੇ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਗਿਆ ਦ੍ਰਿੜਾਈਆ। ਸੋ ਮਾਲਕ ਰਹੇ ਹਮੇਸ਼, ਨਿਰਗੁਣ ਸਰਗੁਣ ਧਾਰ ਚਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਚੌਧਵੀਂ ਜੋਤੀ ਜਾਤਾ ਪੁਰਖ ਬਿਧਾਤਾ ਨਿਰਾਕਾਰ ਧਾਰ ਕੇ ਵੇਸ, ਭੇਖ ਆਪਣੇ ਵਿਚ ਛੁਪਾਈਆ। ਸਚ ਸੁਨੇਹੜਾ ਦੇਵੇ ਸੰਦੇਸ਼, ਹੁਕਮ ਹੁਕਮਰਾਨਾ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਭਾਗ ਲਗਾ ਸਾਚੇ ਦੇਸ, ਵੱਜੀ ਹਕ ਵਧਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲਿਆ ਖੇਲ ਵਾਰ ਅਨੇਕ, ਅਨਕ ਕਲ ਧਾਰੀ ਆਪਣਾ ਫੇਰਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸੰਬਲ ਵਸਿਆ ਧੁਰ ਦੇ ਦੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਸ਼ਬਦੀ ਧਾਰ ਕਰੇ ਹੇਤ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਨਿਰਾਕਾਰੀ ਹੋ ਕੇ ਨਿਰਾਧਾਰੀ ਹੋ ਕੇ ਪੈਜ ਸਵਾਰੀ ਹੋ ਕੇ ਆਪਣੀ ਕਾਰ ਕਮਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਸਰਾਈਂ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਕਲਜੁਗ ਕਿਰਿਆ ਸਾਫ਼ ਕਰ ਕੂੜਾ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਗਿਆਨ ਦੇ ਮੂਰਖ ਮੁਗਧ ਮੂੜ੍ਹਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਸੁਣਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਖ਼ਸ਼ ਚਰਨ ਕਵਲ ਧੂੜਾ, ਮਸਤਕ ਟਿੱਕਾ ਏਕੰਕਾਰੇ ਇਕੋ ਦੇ ਲਗਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਸਤਿ ਸਤਿਵਾਦੀ ਬਖ਼ਸ਼ ਸਰੂਰਾ, ਸਾਹਿਬ ਸਵਾਮੀ ਅੰਤਰਜਾਮੀ ਤ੍ਰਿਸ਼ਨਾ ਭੁੱਖ ਦੇ ਮਿਟਾਈਆ। ਨਿਰਗੁਣ ਜੋਤ ਬਿਨ ਵਰਨ ਗੋਤ ਨਿਰਾਕਾਰ ਨਿਰੰਕਾਰ ਬਖ਼ਸ਼ ਆਪਣਾ ਨੂਰਾ, ਪਰਵਰਦਿਗਾਰ ਸਾਂਝੇ ਯਾਰ ਜਲਵਾ ਆਪਣਾ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਕ ਭਵਿਖਤ ਕਰ ਪੂਰਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਜਨ ਭਗਤਾਂ ਸਾਚੇ ਸੰਤਾਂ ਸੂਫ਼ੀ ਫ਼ਕੀਰਾਂ ਨਾਮ ਅਮੋਲਾ ਰੰਗ ਚਾੜ੍ਹ ਗੂੜ੍ਹਾ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮਰਦ ਮਰਦਾਨ ਸ੍ਰੀ ਭਗਵਾਨ ਜੋਧਾ ਬਣ ਸੂਰਾ, ਸੂਰਬੀਰ ਬੇਨਜ਼ੀਰ ਆਪਣੀ ਦਇਆ ਕਮਾਈਆ। ਦੀਨ ਦੁਨੀ ਜਗਤ ਵਾਸ਼ਨਾ ਮਮਤਾ ਮੋਹ ਕੀਤਾ ਮਜਬੂਰਾ, ਕਾਮ ਕਰੋਧ ਲੋਭ ਮੋਹ ਹੰਕਾਰ ਗ੍ਰਹਿ ਗ੍ਰਹਿ ਕਰੇ ਲੜਾਈਆ। ਧੁਰ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਪੰਧ ਮੁਕਾ ਦੂਰਨ ਦੂਰਾ, ਨੇਰਨ ਨੇਰਾ ਹੋ ਕੇ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਮਰਥ ਸਵਾਮੀ ਹਾਜ਼ਰ ਹਜ਼ੂਰਾ, ਹਜ਼ਰਤ ਹੋ ਕੇ ਪੜਦਾ ਓਹਲਾ ਦੇ ਉਠਾਈਆ। ਸਾਚਾ ਨਾਦ ਸੁਣਾ ਆਪਣੀ ਤੂਰਾ, ਤੁਰੀਆ ਤੋਂ ਪਰ੍ਹੇ ਤੁਰਤ ਆਪਣਾ ਮੇਲਾ ਲੈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਸ਼ਬਦ ਮੰਗ ਮੰਗਾਈਆ।

❋

❋

੩ ਪੋਹ ਸ਼ਹਿਨਸ਼ਾਹੀ ਸੰਮਤ ੨ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਸਰਾਈਂ ਜ਼ਿਲਾ ਹੁਸ਼ਿਆਰਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਪਾਰਬ੍ਰਹਮ ਅਗੰਮੀ ਠਾਕਰ, ਗਹਿਰ ਗੰਭੀਰ ਤੇਰੀ ਓਟ ਰਖਾਈਆ। ਦੀਨ ਦੁਨੀ ਵੇਖ ਗਹਿਰਾ ਸਾਗਰ, ਜਗਤ ਵਾਸਨਾ ਡੁੱਬੀ ਵਿਚ ਲੋਕਾਈਆ। ਕਿਰਪਾ ਨਿਧਾਨ ਕਿਰਪਾ ਕਰ ਭਾਗ ਲਗਾ ਕਾਇਆ ਗਾਗਰ, ਸਾਢੇ ਤਿੰਨ ਹੱਥ ਭੇਵ ਆਪਣਾ ਦੇ ਖੁਲ੍ਹਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਅੰਦਰੋਂ ਬਾਹਰੋਂ ਦੇ ਧਵਾਈਆ। ਸਾਚੇ ਨਾਮ ਦਾ ਵਣਜ ਕਰਾ ਸ੍ਰਿਸ਼ਟ ਸਬਾਈ ਬਣ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਤੇਰੇ ਪਿਆਰ ਦੀ ਹਰ ਹੁਜਰੇ ਅੰਦਰ ਉਪਜੇ ਇਕ ਇਬਾਦਤ, ਮੁਜਰੇ ਕੂੜੇ ਦੇ ਮਿਟਾਈਆ। ਅਕਲ ਤੋਂ ਪਰੇ ਆਪਣੀ ਦੱਸ ਨਾਮ ਵਾਲੀ ਲਿਆਕਤ, ਗੁਣਵੰਤ ਗੁਣ ਆਪਣਾ ਦੇ ਦ੍ਰਿੜਾਈਆ। ਸਚ ਮੁਹੱਬਤ ਹਕ ਤੌਫ਼ੀਕ ਬਖ਼ਸ਼ ਇਕ ਨਿਆਮਤ, ਨਰ ਨਰਾਇਣ ਪ੍ਰਤੱਖ ਆਪਣੀ ਅੱਖ ਉਠਾਈਆ। ਬਿਨ ਤੇਰੀ ਮਿਹਰ ਕਿਰਪਾ ਕੂੜੀ ਕਿਰਿਆ ਕਰੇ ਨਾ ਕੋਇ ਮਮਾਨਤ, ਸ੍ਰਿਸ਼ਟੀ ਅੰਦਰੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੁਧ ਬਿਨ ਹੋਏ ਨਾ ਕੋਇ ਸਹਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਸਰਾਈਂ ਪਿਆਰਾ ਸਿੰਘ ਦੇ ਗ੍ਰਹਿ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਮੇਰੇ ਭਗਵਾਨ, ਆਦਿ ਨਿਰੰਜਣ ਤੇਰਾ ਰਾਹ ਤਕਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਮੇਟ ਨਿਸ਼ਾਨ, ਨਿਸ਼ਾਨਾ ਆਪਣਾ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਹਿਰਦੇ ਅੰਦਰ ਤੇਰਾ ਢੋਲਾ ਗਾਣ, ਫਿਰਦੇ ਫਿਰਦੇ ਤੇਰਾ ਰਾਹ ਤਕਾਈਆ। ਜਗਤ ਵਾਸਨਾ ਝਗੜਾ ਰਹੇ ਨਾ ਕੋਇ ਜਹਾਨ, ਜਹਾਲਤ ਅੰਦਰੋਂ ਦੇ ਕਢਾਈਆ। ਤੂੰ ਮਾਲਕ ਕਾਇਆ ਮਕਾਨ, ਕਾਅਬਾ ਘਰ ਦਾ ਦੇ ਵਖਾਈਆ। ਜਿਥੇ ਦੀਪਕ ਜੋਤੀ ਜਗੇ ਮਹਾਨ, ਸ਼ਬਦ ਨਾਦ ਕਰੇ ਸ਼ਨਵਾਈਆ। ਅੰਮ੍ਰਿਤ ਰਸ ਮਿਲੇ ਅਗੰਮਾ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਝਗੜਾ ਰਹੇ ਨਾ ਸ਼ਰਅ ਸ਼ੈਤਾਨ, ਮਨ ਚੰਚਲ ਨਾ ਕੋਇ ਚਤੁਰਾਈਆ। ਸਚ ਪਰੇਮ ਦਾ ਦੱਸ ਇਕ ਵਿਧਾਨ, ਵਿਦਿਆ ਤੋਂ ਪਰੇ ਕਰ ਪੜ੍ਹਾਈਆ। ਤੂੰ ਸਭ ਦਾ ਮਾਲਕ ਏਕੰਕਾਰ ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਗਾ ਕੇ ਗਏ ਗਾਣ, ਸ਼ਾਸਤਰ ਸਿਮਰਤ ਵੇਦ ਪੁਰਾਨ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਸਾਜਣ ਤੇਰੀ ਬੇਪਰਵਾਹੀਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਬਲਦੇਵ ਕੌਰ ਦੇ ਗ੍ਰਹਿ ਕੰਧਾਲਾ ਸ਼ੇਖਾ

ਸਤਿਗੁਰ ਸ਼ਬਦ ਕਹੇ ਮੇਰੇ ਮਾਲਕ ਪੁਰਖ ਅਕਾਲ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਦੀਨ ਦਿਆਲ ਦਇਆ ਨਿਧ ਠਾਕਰ,

❋

❋

ਆਪਣਾ ਫੇਰਾ ਲੈਣਾ ਪਾਈਆ। ਜਗਤ ਵਾਸਨਾ ਸ੍ਰਿਸ਼ਟੀ ਵਿਚੋਂ ਨਿਕਾਲ, ਕਾਲ ਮਹਾਂਕਾਲ ਤੇਰੇ ਦਰ ਤੇ ਬੈਠੇ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਦੋ ਜਹਾਨਾਂ ਹੁਕਮਰਾਨ, ਸ਼ਾਹ ਸੁਲਤਾਨਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰਾਂ ਦੇਂਦਾ ਰਿਹੋਂ ਦਾਨ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਝੋਲੀ ਆਪ ਭਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਹੋ ਮਿਹਰਵਾਨ, ਮਿੰਨਤ ਕਰਕੇ ਦਰ ਠਾਂਡੇ ਸੀਸ ਨਿਵਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਹੁਕਮ ਕਰ ਪ੍ਰਧਾਨ, ਪ੍ਰਧਾਨਗੀ ਇਕੋ ਦੇ ਵਖਾਈਆ। ਤੂੰ ਲੱਖ ਚੁਰਾਸੀ ਸਖ਼ੀਆਂ ਦਾ ਪਰਮਾਤਮ ਆਤਮ ਦਾ ਕਾਹਨ, ਧੁਰ ਦਾ ਦਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਭਜਨ ਕੌਰ ਦੇ ਗ੍ਰਹਿ ਪਿੰਡ ਬੈਰਮ ਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਤੇਰੇ ਅੱਗੇ ਮੇਰੀ ਅਰਜ਼, ਬੇਨੰਤੀ ਕਰ ਕੇ ਦਿਆਂ ਸੁਣਾਈਆ। ਸਭ ਨੂੰ ਦਿਸੇ ਤੇਰੀ ਗ਼ਰਜ਼, ਤੁਧ ਬਿਨ ਹੋਏ ਨਾ ਕੋਇ ਸਹਾਈਆ। ਸਦੀ ਚੌਧਵੀਂ ਪੂਰਾ ਕਰ ਆਪਣਾ ਫ਼ਰਜ਼, ਫ਼ੈਸਲਾ ਹਕ ਦੇਣਾ ਸੁਣਾਈਆ। ਕਲਜੁਗ ਦਿਸ਼ਾ ਵੇਖ ਹੋਈ ਅਸਚਰਜ, ਕਥਨੀ ਕਥ ਨਾ ਸਕੇ ਰਾਈਆ। ਝਗੜਾ ਪਿਆ ਜ਼ਨੋ ਮਰਦ, ਮਦਦ ਵਿਚ ਹੋਏ ਨਾ ਕੋਇ ਸਹਾਈਆ। ਦੀਨਾਂ ਅਨਾਥਾਂ ਦੁਖੀਆਂ ਵੰਡੇ ਕੋਈ ਨਾ ਦਰਦ, ਭਵ ਸਾਗਰ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਪੁਰਖ ਨਿਰੰਜਣ ਦਰਦ ਦੁੱਖ ਭੈ ਭੰਜਨ, ਸਭ ਤੇਰਾ ਰਾਹ ਤਕਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਤਰਸੇਮ ਸਿੰਘ ਦੇ ਗ੍ਰਹਿ ਪਿੰਡ ਖ਼ੁਰਦਾ

ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸਵਾਮੀ, ਸੁਲਤਾਨ ਧੁਰਦੇ ਦੇ ਵਡਿਆਈਆ। ਤੂੰ ਘਟ ਨਿਵਾਸੀ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਈਆ। ਤੇਰਾ ਨਾਮ ਅਗੰਮਾ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਝਗੜਾ ਮੁਕਾ ਦੇ ਚਾਰੇ ਖਾਣੀ, ਖ਼ਾਲਸ ਆਪਣਾ ਹੁਕਮ ਵਰਤਾਈਆ। ਤੇਰਾ ਪਦ ਇਕ ਨਿਰਬਾਨੀ, ਨਿਰਵੈਰ ਹੋ ਕੇ ਦੇਣਾ ਸਮਝਾਈਆ। ਮਨੂਆ ਕਰੇ ਨਾ ਕੋਇ ਸ਼ੈਤਾਨੀ, ਸ਼ਰਅ ਤੋਂ ਲੈਣਾ ਬਚਾਈਆ। ਸਾਚੀ ਮੰਜ਼ਲ ਦੱਸ ਰੁਹਾਨੀ, ਆਤਮ ਪਰਮਾਤਮ ਨਾਤਾ ਲੈਣਾ ਜੁੜਾਈਆ। ਲੱਖ ਚੁਰਾਸੀ ਝਗੜਾ ਰਹੇ ਨਾ ਕੋਇ ਦੀਵਾਨੀ, ਪੂਰਬ ਲੇਖਾ ਦੇਣਾ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਤੁਧ ਬਿਨ ਕਰੇ ਨਾ ਕੋਇ ਮਿਹਰਵਾਨੀ, ਮਹਿਬੂਬ ਹੋ ਕੇ ਮੁਹੱਬਤ ਵਿਚ ਗੋਦ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦਾ ਸਦਾ ਸਦ ਚਰਨ ਧਿਆਨ ਲਗਾਈਆ।

❋

❋

੩ ਪੋਹ ਸ਼ਹਿਨਸ਼ਾਹੀ ਸੰਮਤ ੨ ਗਿਆਨ ਚੰਦ ਦੇ ਗ੍ਰਹਿ ਮਿਰਜ਼ਾ ਪੁਰ ਧਾਰੀਵਾਲ

ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਵੇਖ ਧਰਨੀ ਧਰਤ ਧੌਲ, ਧਵਲ ਦਏ ਦੁਹਾਈਆ। ਪੂਰਾ ਕਰ ਆਪਣਾ ਇਕਰਾਰ ਕੌਲ, ਵੇਲਾ ਵਕਤ ਦਏ ਗਵਾਹੀਆ। ਸੁਰਤੀ ਅੰਦਰ ਸਤਿਗੁਰ ਹੋ ਕੇ ਮੌਲ, ਸ਼ਬਦੀ ਆਪਣੀ ਰੁੱਤ ਇਕ ਸੁਹਾਈਆ। ਮਾਨਵ ਜਾਤੀ ਕਰ ਅਛੱਲ, ਮਾਨਸ ਰਹੇ ਕੁਰਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਅਗੰਮਾ ਬੋਲ, ਅਨਬੋਲਤ ਆਪਣਾ ਰਾਗ ਸੁਣਾਈਆ। ਕਾਇਆ ਮੰਦਰ ਅੰਦਰ ਬਿਨ ਜਗਤ ਨਗਾਰਿਉਂ ਵਜਾ ਦੇ ਢੋਲ, ਡੰਕਾ ਇਕੋ ਕਰ ਸ਼ਨਵਾਈਆ। ਘਟ ਸਵਾਸੀ ਵਸ ਕੋਲ, ਓਹਲਾ ਪੜਦਾ ਦੇ ਉਠਾਈਆ। ਮਾਇਆ ਮਮਤਾ ਰਹੇ ਕੋਇ ਨਾ ਘੋਲ, ਝਗੜਾ ਦੂਈ ਰਹੇ ਨਾ ਰਾਈਆ। ਤੇਰਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਸਮਝ ਕਿਸੇ ਨਾ ਆਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਹਮਦਰਦੀ ਹੋ ਕੇ ਆਪਣਾ ਪੜਦਾ ਖੋਲ੍ਹ, ਹਕ ਜਨਾਬ ਨਕਾਬ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਤੋਲ ਆਪਣੇ ਤੋਲ, ਨਾਮ ਕੰਡਾ ਸਚ ਤਰਾਜ਼ੂ ਏਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾ ਦੋ ਜਹਾਨਾਂ ਵਾਲੀ ਹੋ ਕੇ ਆਪੇ ਫੋਲ, ਘਟ ਘਟ ਅੰਤਰ ਨਿਰੰਤਰ ਮੰਤਰ ਆਪਣਾ ਨਾਮ ਜਣਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਰੂਪੋਵਾਲੀ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਸਾਚੀ ਦੇ ਸਿਖਿਆ, ਲੱਖ ਚੁਰਾਸੀ ਜੀਵ ਜੰਤ ਆਤਮ ਬ੍ਰਹਮ ਦ੍ਰਿੜਾਈਆ। ਨਾਮ ਭੰਡਾਰਾ ਵਸਤ ਅਮੋਲਕ ਪਾ ਭਿੱਛਿਆ, ਨਿਰੰਤਰ ਅੰਤਰ ਮੰਤਰ ਆਪਣਾ ਦੇ ਸਮਝਾਈਆ। ਅਗੰਮ ਅਥਾਹ ਬੇਪਰਵਾਹ ਧਾਮ ਵਖਾ ਇਕ ਅਨਡਿਠਿਆ, ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਦੇ ਦ੍ਰਿੜਾਈਆ। ਦੀਨ ਦੁਨੀ ਜਗਤ ਸੰਸਾਰ ਦੱਸ ਮਿਥਿਆ, ਲੋਕਮਾਤ ਥਿਰ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਧੁਰ ਦੇ ਸੰਤਾਂ ਪੂਰੀ ਕਰ ਇੱਛਿਆ, ਮਾਇਆ ਮਮਤਾ ਮੋਹ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪਰਮ ਪੁਰਖ ਕਰਤਾਰ, ਕਰਨੀ ਦੇ ਮਾਲਕ ਤੇਰੇ ਹੱਥ ਵਡਿਆਈਆ। ਕਿਰਪਾ ਕਰ ਏਕੰਕਾਰ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਨਾਮ ਨਿਧਾਨਾ ਬੋਲ ਸਤਿ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਸਤਿਜੁਗ ਸਾਚਾ ਸਤਿ ਧਰਮ ਦੇ ਆਧਾਰ, ਉਦਰ ਅੰਦਰ ਵਿਦਿਆ ਦੇ ਪੜ੍ਹਾਈਆ। ਮਨ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਇ ਵਿਭਚਾਰ, ਵਿਕਾਰ ਪੰਚ ਦੁਸ਼ਟ ਦੂਤ ਨਾ ਕੋਇ ਸਤਾਈਆ। ਹਰ ਹਿਰਦੇ ਉਪਜੇ ਤੇਰੀ ਧਾਰ, ਤੂੰ ਹੀ ਤੂੰ ਹੀ ਸਾਰੇ ਰਾਗ ਅਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਘਰ ਸਵਾਮੀ ਠਾਕਰ ਦੇ ਵਖਾਲ, ਪੜਦਾ ਓਹਲਾ ਬਣ ਵਿਚੋਲਾ ਸ਼ਬਦੀ ਧਾਰ ਚੁਕਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਵੇਖ ਆਪਣੇ ਲਾਲ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬੈਠੇ ਰਾਹ ਤਕਾਈਆ। ਸਾਹਿਬ ਸਵਾਸੀ ਅੰਤਰਜਾਮੀ ਮੁਰਸ਼ਦ ਹੋ ਵੇਖ ਮੁਰੀਦਾਂ ਹਾਲ, ਬੇਐਬ

❋

❋

ਖ਼ੁਦਾ ਜਲਵਾਗਰ ਤੇਰੀ ਆਸ ਤਕਾਈਆ। ਸਦੀ ਚੌਧਵੀਂ ਸ੍ਰਿਸ਼ਟ ਸਬਾਈ ਕਰੇ ਹਾਲ ਹਾਲ, ਧੀਰਜ ਧੀਰ ਨਾ ਕੋਇ ਰਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਮਾ ਹਕ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦੇਣਾ ਚੁਕਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਸੁਰਿੰਦਰ ਸਿੰਘ ਖਿਆਲ ਸਿੰਘ ਦੇ ਗ੍ਰਹਿ ਰੂਪੋ ਵਾਲੀ ਜ਼ਿਲਾ ਹੁਸ਼ਿਆਰਪੁਰ

ਸਤਿਗੁਰ ਸ਼ਬਦ ਕਹੇ ਕਿਰਪਾ ਕਰ ਅੰਤਮ ਵਾਰ ਏਕ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਦੀਨ ਦੁਨੀ ਬਖ਼ਸ਼ ਆਪਣੀ ਟੇਕ, ਟਿਕਟਿਕੀ ਇਕੋ ਨਾਮ ਲਗਾਈਆ। ਸਚ ਮੁਹੱਬਤ ਹਰਿ ਮਿਹਰਵਾਨ ਮਹਿਬੂਬ ਹੋ ਕੇ ਮੁਰੀਦਾਂ ਕਰ ਭੇਟ, ਮੁਰਸ਼ਦ ਹੋ ਕੇ ਮੁਫ਼ਲਿਸਾਂ ਪਾਰ ਲੰਘਾਈਆ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਖੇਵਟ ਖੇਟ, ਨਈਆ ਨੌਕਾ ਨਾਮ ਇਕ ਜਹਾਜ਼ ਦੇਣਾ ਵਖਾਈਆ। ਨਿਰਗੁਣ ਹੋ ਕੇ ਸਰਗੁਣ ਚਾਰ ਵਰਨ ਅਠਾਰਾਂ ਬਰਨ ਵੇਖ, ਪੜਦਾ ਓਹਲਾ ਬਣ ਵਿਚੋਲਾ ਆਪ ਉਠਾਈਆ। ਭਾਗ ਲਗਾ ਦਇਆ ਕਮਾ ਲੋਕਮਾਤ ਸੰਬਲ ਦੇਸ, ਜਿਸ ਘਰ ਰਹੇਂ ਸਦਾ ਹਮੇਸ਼, ਵਿਸ਼ਨੂੰ ਸ਼ੇਸ਼ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਨਿਰਗੁਣ ਹੋ ਕੇ ਕਟ ਦੇ ਬਿਪਤਾ, ਸਰਗੁਣ ਬਖ਼ਸ਼ ਮਾਣ ਵਡਿਆਈਆ। ਇਸ਼ਟ ਦੇਵ ਪੁਰਖ ਅਕਾਲ ਇਕ ਦਾ, ਏਕੰਕਾਰ ਸਭ ਨੂੰ ਨਜ਼ਰੀ ਆਈਆ। ਝਗੜਾ ਰਹੇ ਨਾ ਕੂੜੀ ਵਿਖ ਦਾ, ਵਿਖ ਅੰਮ੍ਰਿਤ ਦੇ ਬਣਾਈਆ। ਚਾਰ ਵਰਨ ਅਠਾਰਾਂ ਬਰਨ ਰੂਪ ਬਣਾ ਸਾਚੇ ਸਿੱਖ ਦਾ, ਸਿਖਿਆ ਸ਼ਬਦ ਨਾਮ ਪੜ੍ਹਾਈਆ। ਨਾਤਾ ਜੋੜ ਆਪਣੇ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਬਿਨ ਤੇਰੀ ਕਿਰਪਾ ਮਾਨਸ ਜਨਮ ਕੋਇ ਨਾ ਜਿਤ ਦਾ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਲੇਖਾ ਗਿਆ ਲਿਖਦਾ, ਸਿਫ਼ਤਾਂ ਵਿਚ ਸਿਫ਼ਤੀ ਕਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਤਿ ਸਰੂਪ ਅਗੰਮੀ ਪਿਤ ਦਾ, ਪਤਿਪਰਮੇਸ਼ਵਰ ਹੋ ਕੇ ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਧੰਨਾ ਸਿੰਘ ਦੇ ਗ੍ਰਹਿ ਪਿੰਡ ਕੁੱਲੀਆਂ ਜ਼ਿਲਾ ਹੁਸ਼ਿਆਰਪੁਰ

ਪੁਰਖ ਅਕਾਲ ਦੀਨ ਦੁਨੀ ਮੇਟ ਦੁੱਖ, ਸੰਸੇ ਰੋਗ ਵਿਚ ਦਿਸੇ ਜਗਤ ਲੋਕਾਈਆ। ਅੰਤਰ ਆਤਮ ਪਰਮਾਤਮ ਦੇ ਸਾਚਾ ਸੁਖ, ਨਾਮ ਨਿਧਾਨਾ ਝੋਲੀ ਪਾਈਆ। ਜਗਤ ਤ੍ਰਿਸ਼ਨਾ ਮਾਇਆ ਮਮਤਾ ਰਹੇ ਕੋਈ ਨਾ ਭੁੱਖ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਨਿਰਗੁਣ ਨਿਰਵੈਰ ਹੋ ਕੇ ਗੋਦੀ ਚੁੱਕ, ਚਾਰ ਵਰਨ ਅਠਾਰਾਂ ਬਰਨਾਂ ਵਿਚੋਂ ਆਪ ਉਠਾਈਆ । ਦੂਈ ਦਵੈਤ ਸ਼ਰਅ ਸ਼ਰਾਇਤ ਜਾਤ ਪਾਤ ਊਚ ਨੀਚ ਰਾਓ ਰੰਕਾਂ ਦੱਸ ਆਪਣੀ ਇਕੋ ਤੁਕ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਕੋਲ ਸਭ ਕੁਛ, ਅਨਡਿੱਠੀ ਦੌਲਤ ਦੇ ਵਰਤਾਈਆ। ਕਲਜੁਗ ਜੀਵ ਬਖ਼ਸ਼ ਅਪਰਾਧੀ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦਵਾਰੇ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦੀਨ ਦੁਨੀ ਉਤੇ ਕਰ ਮਿਹਰ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਕਲਜੁਗ ਕੂੜੀ ਕਿਰਿਆ ਲਹਿਣਾ ਦੇਣਾ ਨਬੇੜ, ਹਰ ਹਿਰਦੇ ਵਿਚੋਂ ਬਾਹਰ ਕਢਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਧੁਰ ਦੇ ਖੇੜ, ਮਹੱਲ ਅਟਲ ਇਕੋ ਸੋਭਾ ਪਾਈਆ। ਨਜ਼ਰੀ ਆ ਦੂਰ ਦੁਰਾਡੇ ਨੇਰਨ ਨੇਰ, ਨਿਜ ਆਤਮ ਪਰਮਾਤਮ ਪੜਦਾ ਦੇ ਉਠਾਈਆ। ਸ਼ਬਦ ਅਗੰਮੀ ਘਰ ਆ ਕੇਹਰ, ਸ਼ੇਰ ਭਬਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਦਰ ਤੇਰੇ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦੀਨ ਦੁਨੀ ਦੱਸ ਦੇ ਇਕੋ ਰਾਹ, ਏਕੰਕਾਰ ਆਪ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵਖਾ ਸੱਚਾ ਰਾਹ, ਰਹਿਬਰ ਹੋ ਕੇ ਪੜਦਾ ਲਾਹੀਆ। ਧੁਰ ਦਾ ਨਾਮ ਨਿਧਾਨ ਸ੍ਰੀ ਭਗਵਾਨ ਇਕ ਸੁਣਾ, ਅਨਸੁਣਤ ਸਚ ਸੰਦੇਸਾ ਦੇ ਦ੍ਰਿੜਾਈਆ। ਕਲਜੁਗ ਜੀਵਾਂ ਬਖ਼ਸ਼ ਗੁਨਾਹ, ਰਹਿਮਤ ਵਿਚ ਆਪਣਾ ਤਰਸ ਕਮਾਈਆ। ਤੈਥੋਂ ਹੋਏ ਸਾਰੇ ਬੇਵਫ਼ਾ, ਮਨ ਵਾਸਨਾ ਭਰਮੇ ਭੁੱਲੀ ਸਰਬ ਲੋਕਾਈਆ। ਸਭ ਦੇ ਅੰਤਰ ਅੰਮ੍ਰਿਤ ਆਬੇ ਹਯਾਤ ਪਿਆ, ਨਿਝਰ ਰਸ ਧੁਰ ਦਾ ਝਿਰਨਾ ਦੇ ਝਿਰਾਈਆ। ਤੂੰ ਵਾਹਦ ਅੱਲਾ ਵਾਹਿਗੁਰੂ ਰਾਮ ਗਾਡ ਇਕ ਖ਼ੁਦਾ, ਖ਼ੁਦੀ ਦਾ ਝਗੜਾ ਦੇ ਚੁਕਾਈਆ। ਜੁਗ ਬਦਲਣਾ ਤੇਰੀ ਸਦਾ ਅਦਾ, ਕਲਜੁਗ ਵਿਚੋਂ ਸਤਿਜੁਗ ਦੇ ਪਰਗਟਾਈਆ। ਗ਼ਰੀਬ ਨਿਮਾਣਿਆਂ ਨਿਰਵੈਰ ਹੋ ਕੇ ਹੋ ਸਹਾ, ਸਹਾਇਤਾ ਕਰ ਕੇ ਅਨਾਇਤ ਨਾਮ ਭੰਡਾਰਾ ਦੇ ਵਰਤਾਈਆ। ਹਰਿ ਭਗਤ ਸੁਹੇਲੇ ਤੈਥੋਂ ਰਹਿਣ ਨਾ ਮਾਤਲੋਕ ਜੁਦਾ, ਵੱਖਰਾ ਸੱਥਰ ਨਾ ਕੋਇ ਵਿਛਾਈਆ। ਜੁਗ ਜਨਮ ਦਿਆਂ ਵਿਛੜਿਆਂ ਕਰ ਕਿਰਪਾ ਲੈ ਮਿਲਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਤੇਰੀ ਜੋਤ ਅੰਦਰ ਬਿਨ ਵਰਨ ਗੋਤ ਜਾਣ ਸਮਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਾਚਾ ਮੰਦਰ ਧੁਰ ਦਰਬਾਰਾ ਸਚਖੰਡ ਦਰਗਾਹ ਸਾਚੀ ਦੇਣਾ ਵਖਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੰਤ ਭਗਤ ਜੁਗ ਚੌਕੜੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਭ ਤੇਰਾ ਤੱਕਣ ਰਾਹ, ਬਿਨ ਰਸਨਾ ਜਿਹਵਾ ਬੱਤੀ ਦੰਦ ਰਹੇ ਧਿਆ, ਧਿਆਨ ਵਿਚ ਅੰਧ ਅਗਿਆਨ ਬੈਠੀ ਜਗਤ ਲੋਕਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਵਤਨ ਸਿੰਘ ਦੇ ਗ੍ਰਹਿ ਸਰੀਂਹ ਪੁਰ ਜ਼ਿਲਾ ਹੁਸ਼ਿਆਰਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਮੇਰੀ ਇਕ ਅਰਦਾਸ, ਆਦਿ ਜੁਗਾਦਿ ਦਿਆਂ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਖੇਲ ਤਮਾਸ਼, ਲੋਕਮਾਤ ਧਿਆਨ ਲਗਾਈਆ। ਸਤਿ ਵਸਤ ਰਹੀ ਕਿਸੇ ਨਾ ਪਾਸ, ਖ਼ਾਲੀ ਦਿਸੇ ਜਗਤ ਲੋਕਾਈਆ। ਦੀਨ ਦੁਨੀ ਹੋਈ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਪੈਗ਼ੰਬਰ ਜੋ ਰੱਖ ਕੇ ਆਏ ਤੇਰੀ ਆਸ, ਜੁਗ ਚੌਕੜੀ ਰਾਹ ਤਕਾਈਆ। ਕਿਰਪਾ ਕਰ ਕੇ ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਬਿਨ ਤੇਰੀ ਕਿਰਪਾ ਕਾਰਜ ਕਦੇ ਨਾ ਹੋਵੇ ਰਾਸ, ਰਸਤਾ ਰਹਿਬਰ ਬਣ ਕੇ ਨਾ ਕੋਇ ਸਮਝਾਈਆ।

❋

❋

ਸਾਡਾ ਰਿਹਾ ਨਾ ਕਿਸੇ ਵਿਸ਼ਵਾਸ, ਵਿਸ਼ਿਆਂ ਵਿਚ ਵੇਖੀ ਲੋਕਾਈਆ। ਕਿਰਪਾ ਕਰ ਸਰਬ ਗੁਣਤਾਸ, ਬੇਅੰਤ ਬੇਪਰਵਾਹ ਆਪਣੀ ਦਇਆ ਕਮਾਈਆ। ਹਉਂ ਸੇਵਕ ਬਾਲਕ ਨੱਢੇ ਬਚਪਨ ਵਿਚ ਤੇਰੇ ਦਾਸੀ ਦਾਸ, ਆਦਿ ਜੁਗਾਦਿ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਿਨ ਤੇਰੇ ਕਾਰਜ ਆਵੇ ਕੋਈ ਨਾ ਰਾਸ, ਰੱਖਿਆ ਕਰੇ ਨਾ ਕੋਇ ਥਾਉਂ ਥਾਈਂਆ। ਲੱਖ ਚੁਰਾਸੀ ਜੀਵ ਜੰਤ ਲੇਖਾ ਵੇਖ ਪਵਣ ਸਵਾਸ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਖੋਜ ਖੁਜਾਈਆ। ਸਾਹਿਬ ਸਵਾਮੀ ਪੁਰਖ ਅਕਾਲੇ ਦੀਨ ਦਿਆਲੇ ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਦੱਸ ਆਪਣੀ ਗਾਥ, ਕਥਾ ਕਹਾਣੀ ਦੋ ਜਹਾਨੀ ਧੁਰ ਦੀ ਬਾਣੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਮੇਰੇ ਅੰਤਰ ਆਈ ਹੈਰਾਨੀ, ਖ਼ੁਸ਼ੀਆਂ ਨਾਲ ਦਿਆਂ ਦ੍ਰਿੜਾਈਆ। ਤੇਰੇ ਹੁਕਮੇ ਅੰਦਰ ਕਲਜੁਗ ਖੂਬ ਹੰਢਾਈ ਜਵਾਨੀ, ਜੋਬਨ ਆਪਣਾ ਦਿਤਾ ਵਖਾਈਆ। ਰੰਕ ਰਾਜਾਨਾਂ ਅੰਦਰ ਭਰ ਕੇ ਬੇਈਮਾਨੀ, ਸ਼ਰਅ ਸ਼ੈਤਾਨੀ ਨਾਲ ਵਡਿਆਈਆ। ਚਾਰ ਜੁਗ ਦਾ ਝਗੜਾ ਦੀਨ ਮਜ਼੍ਹਬ ਦਾ ਪਿਆ ਦੀਵਾਨੀ, ਦਾਅਵੇਦਾਰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਅਖਵਾਈਆ। ਤੇਰਾ ਜਲਵਾ ਦਿਸੇ ਨਾ ਕਿਸੇ ਨੁਰਾਨੀ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਚਾਰ ਜੁਗ ਦੀ ਪਿਛਲੀ ਗਾਥਾ ਪੜ੍ਹ ਪੜ੍ਹ ਥੱਕੇ ਕਹਾਣੀ, ਕਹਿਕਹਾ ਲਗਾ ਕੇ ਸਾਰੇ ਮੁਖ ਰਹੇ ਭਵਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਨਾਮ ਦੀ ਹੋਵੇ ਬਦਨਾਮੀ, ਬਦਲਾ ਦੇ ਜਗਤ ਲੋਕਾਈਆ। ਪਰਗਟ ਹੋ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਮੰਜ਼ਲ ਦੱਸ ਇਕੋ ਰੁਹਾਨੀ, ਰੂਹ ਬੁਤ ਮਿਲ ਕੇ ਵੱਜੇ ਵਧਾਈਆ। ਸ਼ਬਦ ਸੰਦੇਸ਼ਾ ਦੇ ਅਗੰਮ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਸਿਖਿਆ ਦੇ ਸਮਝਾਈਆ। ਜਗਤ ਜੀਵ ਰਹੇ ਨਾ ਕੋਇ ਹਰਾਮੀ, ਕਾਮੀ ਕਰੋਧੀ ਦੇਣੇ ਖਪਾਈਆ। ਬਿਨਾ ਤੇਰੇ ਕਿਸੇ ਦੀ ਕਰਨੀ ਨਾ ਪਏ ਗੁਲਾਮੀ, ਸਜਦਾ ਸੀਸ ਨਾ ਕੋਇ ਨਿਵਾਈਆ। ਆਪਣੇ ਮਿਲਣ ਦੀ ਮੰਜ਼ਲ ਦੱਸ ਆਸਾਨੀ, ਅਹਿਸਾਨ ਸਿਰ ਨਾ ਕਿਸੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਦੋ ਜਹਾਨੀ, ਜਹਾਲਤ ਕੂੜੀ ਕਿਰਿਆ ਜਗਤ ਦੇ ਗਵਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ੨ ਹੇਮ ਸਿੰਘ ਦੇ ਗ੍ਰਹਿ ਪਿੰਡ ਡਮਾਣਾ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਸੁਣ ਧੁਰ ਦੇ ਠਾਂਡੇ ਯਾਰ, ਪਰਵਰਦਿਗਾਰ ਦਿਆਂ ਦ੍ਰਿੜਾਈਆ। ਹੁਕਮੇ ਅੰਦਰ ਦੀਨ ਦੁਨੀ ਕਰ ਦੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਵਾਹਿਦ ਮਾਲਕ ਧੁਰ ਦੇ ਵਾਕਫ਼ਕਾਰ, ਵਾਕਿਆ ਵੇਖ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਦੱਸ ਕੇ ਗਏ ਤੇਰੀ ਧਾਰ, ਨਿਰਗੁਣ ਨਿਰਵੈਰ ਤੇਰੇ ਹੱਥ ਵਡਿਆਈਆ। ਧਰਨੀ ਧਰਤ ਧਵਲ ਰੋਵੇ ਧਾਹਾਂ ਮਾਰ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਸਿਰਜਣਹਾਰ, ਸਿਰ ਕਦਮਾਂ ਉਤੇ ਟਿਕਾਈਆ। ਦੀਨ ਦੁਨੀ ਦਾ ਝਗੜਾ ਨਿਵਾਰ, ਨਵਿਰਤੀ ਪਰਕਿਰਤੀ ਦੇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਬਿਨ ਰਸਨਾ ਜੇਹਵਾ ਕਰਨ ਪੁਕਾਰ, ਸ਼ਬਦੀ ਧਾਰ ਕੂਕ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਭ ਕੁਛ ਤੇਰੇ ਅਖ਼ਤਿਆਰ,

❋

❋

ਬੇਅਖ਼ਤਿਆਰੀ ਦੇ ਮੁਕਾਈਆ। ਦੁਨੀਆ ਵਿਚ ਰਹੇ ਨਾ ਕੋਈ ਦੁਰਾਚਾਰ, ਦੁਰਮਤ ਮੈਲ ਸਭ ਦੀ ਦੇ ਧਵਾਈਆ। ਇਸਤਰੀ ਮਰਦ ਕਰੇ ਨਾ ਕੋਇ ਵਿਭਚਾਰ, ਜਗਤ ਕੁੜਿਆਰ ਨਾਤਾ ਨਾ ਕੋਇ ਜੁੜਾਈਆ। ਸਾਚੀ ਸਿਖਿਆ ਇਕ ਸਿਖ਼ਾਲ, ਭਗਤ ਸੁਹੇਲੇ ਵੇਖ ਆਪਣੇ ਲਾਲ, ਦੀਨ ਦਿਆਲ ਦਇਆ ਕਮਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇ ਆਪਣੀ ਚਾਲ, ਸੋਈ ਸੁਰਤੀ ਦੇ ਉਠਾਈਆ। ਅੰਮ੍ਰਿਤ ਜਾਮ ਦੇ ਪਿਆਲ, ਪੀਆ ਪ੍ਰੀਤਮ ਹੋ ਕੇ ਦੇ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਸੱਜਣ ਮੀਤ ਦਿਸੇ ਕੋਈ ਨਾ ਨਾਲ, ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿਗੁਰ ਸ਼ਬਦ ਇਕੋ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸੱਜਣ ਸਮਰਥ, ਗਹਿਰ ਗੰਭੀਰ ਬੇਨਜ਼ੀਰ ਤੇਰੀ ਸਰਨਾਈਆ। ਨਿਰਗੁਣ ਧਾਰ ਵੇਖ ਖੇਲ ਹੋ ਪਰਗਟ, ਘਟ ਘਟ ਅੰਤਰ ਖੋਜ ਖੁਜਾਈਆ। ਨਾੜ ਬਹੱਤਰ ਸਭ ਦੀ ਉਬਲੇ ਰੱਤ, ਅਗਨੀ ਤਤ ਨਾ ਕੋਇ ਬੁਝਾਈਆ। ਝਗੜਾ ਪਿਆ ਮਨ ਮਤ, ਗੁਰਮਤ ਸਾਰੇ ਗਏ ਗਵਾਈਆ। ਹਕ਼ੀਕ਼ਤ ਮਿਲੇ ਕਿਸੇ ਨਾ ਹਕ, ਵਸਤ ਅਗੰਮ ਨਾ ਕੋਇ ਵਖਾਈਆ। ਝਗੜਾ ਪਿਆ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਨਾ ਕੋਇ ਵਡਿਆਈਆ। ਨੇਤਰ ਰੋਂਦੇ ਅੱਠ ਸੱਠ, ਤੀਰਥ ਤਟ ਰਹੇ ਕੁਰਲਾਈਆ। ਕਰ ਕਿਰਪਾ ਦੀਨ ਦੁਨੀ ਦੇ ਸੱਚ, ਸਤਿ ਨਾਲ ਕਰ ਕੁੜਮਾਈਆ। ਪਾਰਬ੍ਰਹਮ ਪ੍ਰਭ ਪਰਮੇਸ਼ਵਰ ਕਮਲਾਪਤ, ਤੂੰ ਇਕੋ ਨਜ਼ਰੀ ਆਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਸਦੀ ਚੌਧਵੀਂ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਬੈਠੀ ਨੈਣ ਸ਼ਰਮਾਈਆ। ਏਕੰਕਾਰ ਏਕੋ ਦੱਸ ਆਪਣਾ ਜਸ, ਮਨੂਆ ਸਭ ਦਾ ਹੋਵੇ ਵਸ, ਵਿਕਾਰੀ ਰਹੇ ਕੋਈ ਨਾ ਰਸ, ਹੰਕਾਰੀ ਬੁਰਜ ਜਾਣ ਢੱਠ, ਨਿਰੰਕਾਰੀ ਤੇਰੀ ਜੋਤ ਜਗੇ ਲਟ ਲਟ, ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਅਰਾ ਏਕਾ ਦੱਸ ਅਲੱਖ, ਜਿਸਨੂੰ ਕੋਈ ਨਾ ਸਕੇ ਲੱਖ, ਚਾਰ ਜੁਗ ਤੋਂ ਹੋ ਕੇ ਵੱਖ, ਸਮਰਥ ਆਪਣਾ ਹੁਕਮ ਵਰਤਾਈਆ।

੪ ਪੋਹ ਸ਼ਹਿਨਸ਼ਾਹੀ ਸੰਮਤ ੨ ਦਿਆਲ ਸਿੰਘ ਦੇ ਗ੍ਰਹਿ ਪਿੰਡ ਡੱਡਾਂ ਜ਼ਿਲਾ ਹੁਸ਼ਿਆਰਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਜਨ ਭਗਤਾਂ ਅੰਦਰ ਦੇ ਆਪਣਾ ਰਸ, ਰਸਤਾ ਭੁੱਲੀ ਸ੍ਰਿਸ਼ਟ ਸਬਾਈਆ। ਦਿਵਸ ਰੈਣ ਇਕੋ ਤੇਰਾ ਗਾਵਣ ਜਸ, ਸੋ ਪੁਰਖ ਨਿਰੰਜਣ ਢੋਲਾ ਬੇਪਰਵਾਹੀਆ। ਆਪਣੇ ਮਿਲਣ ਦੀ ਖੁਲ੍ਹੀ ਰੱਖ ਅੱਖ, ਨੇਤਰ ਲੋਚਨ ਪੜਦਾ ਲਾਹੀਆ। ਨਜ਼ਰੀ ਆ ਸਦਾ ਪ੍ਰਤੱਖ, ਸਨਮੁਖ ਹੋ ਕੇ ਦਰਸ ਦਿਖਾਈਆ। ਤੇਰੇ ਨਾਲੋਂ ਰਹਿਣ ਕਦੇ ਨਾ ਵੱਖ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਵਸਤ ਅਮੋਲਕ ਝੋਲੀ ਪਾ ਸੱਚ, ਕੂੜੀ ਕਿਰਿਆ ਦੇਣੀ ਤਜਾਈਆ। ਤੇਰਾ ਨਾਮ ਜੈਕਾਰਾ ਬੋਲ ਕੇ ਅਲੱਖ, ਆਪ ਆਪਣੀ ਖ਼ੁਸ਼ੀ ਬਣਾਈਆ। ਸਾਚਾ ਮਾਰਗ ਧੁਰ ਦਾ ਦੱਸ, ਦਹਿ ਦਿਸ਼ਾ ਨਾ ਕੋਇ ਭਵਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਵਣਜਾਰੇ ਆਪਣੇ ਲੈ ਪਰਗਟਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰਤਨ ਅਮੋਲਕ ਹਰਿਜਨ ਹੀਰੇ ਲੈ ਉਪਜਾਈਆ। ਜੁਗ ਚੌਕੜੀ ਪਿਛੋਂ ਤੇਰਾ ਖੇਲ ਪੁਰਖ

❋

❋

ਸਮਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਲਗਾਈਆ। ਬੋਧ ਅਗਾਧ ਮਹਿੰਮਾ ਦੱਸ ਅਕਥ, ਕਥਨੀ ਕਥ ਨਾ ਸਕੇ ਰਾਈਆ। ਘਰ ਸਵਾਮੀ ਤੀਰਥ ਵਖਾ ਅੱਠ ਸੱਠ, ਅੰਮ੍ਰਿਤ ਸਰੋਵਰ ਇਕ ਪਰਗਟਾਈਆ। ਗੁਣ ਨਿਧਾਨ ਵਜਾ ਨਦ, ਅਨਹਦ ਆਪਣੀ ਆਵਾਜ਼ ਸੁਣਾਈਆ। ਸਾਚੀ ਜੋਤ ਕਰ ਪਰਕਾਸ਼, ਅੰਧ ਅੰਧੇਰਾ ਰਹੇ ਨਾ ਰਾਈਆ। ਕਲਜੁਗ ਮਾਇਆ ਮਮਤਾ ਮੋਹ ਵਿਚੋਂ ਰੱਖ, ਰੱਖਕ ਹੋ ਕੇ ਹੋ ਸਹਾਈਆ। ਕਰਵਟ ਦੇ ਨਾ ਜਾਵੀਂ ਨਠ, ਨਿਰਗੁਣ ਆਪਣਾ ਫੇਰਾ ਪਾਈਆ। ਤੇਰਾ ਰਾਹ ਦੂਰ ਦੁਰਾਡੇ ਰਹੇ ਤੱਕ, ਨੇਰਨ ਨੇਰਾ ਹੋ ਕੇ ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਹਰਿਜਨ ਹਿਰਦੇ ਵਸ ਕੇ ਹਰਿ ਮੰਦਰ ਦੇ ਸੁਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਭਗਤਾਂ ਨਾਲ ਕਰ ਆਪਣਾ ਪ੍ਰੇਮ, ਪ੍ਰੀਤੀ ਆਤਮ ਪਰਮਾਤਮ ਜੋੜ ਜੁੜਾਈਆ। ਸੰਤ ਉਧਾਰਨਾ ਤੇਰਾ ਨੇਮ, ਨਿਰੰਕਾਰ ਤੇਰੀ ਬੇਪਰਵਾਹੀਆ। ਕੁਛ ਯਾਦ ਕਰ ਕੀਤਾ ਕੌਲ ਇਕਰਾਰ ਕੁੰਟ ਹੇਮ, ਹੇਮ ਕੁੰਡ ਦਏ ਗਵਾਹੀਆ। ਇਕੋ ਬਣ ਸਾਕ ਸੱਜਣ ਸੈਣ, ਦੂਜੀ ਆਸ ਨਾ ਕੋਇ ਤਕਾਈਆ। ਤੇਰਾ ਨੂਰ ਨਜ਼ਰੀ ਆਵੇ ਐਨ, ਜਹੂਰ ਆਪਣੇ ਕਰ ਰੁਸ਼ਨਾਈਆ। ਤੂੰ ਮਾਲਕ ਆਅਲਾ ਯਾਮੁਬੈਨ, ਅਜ਼ੀਮ ਤੇਰੀ ਵਡਿਆਈਆ। ਭਗਤਾਂ ਸਮਝੀਂ ਨਾ ਕਦੇ ਤਰਫੈਣ, ਦੁਤੀਆ ਭਾਓ ਨਾ ਕੋਇ ਰਖਾਈਆ। ਸਦਾ ਤੇਰੇ ਵੈਰਾਗ ਅੰਦਰ ਰਹਿਣ, ਵੈਰੀ ਅੰਦਰੋਂ ਦੇਣੇ ਕਢਾਈਆ। ਆਪਣੇ ਨਾਮ ਦੀ ਦੱਸ ਕੇ ਰਸੈਣ, ਪਾਰਸ ਲੈਣੇ ਪਰਗਟਾਈਆ। ਕਲਜੁਗ ਅੰਤ ਅਖ਼ੀਰ ਨੇਤਰ ਰੋ ਕੇ ਸਾਰੇ ਪਾਉਂਦੇ ਵੈਣ, ਵਹਿਣਾਂ ਵਿਚ ਰੁੜ੍ਹਾਈਆ। ਮੈਂ ਸਚ ਦਵਾਰੇ ਆਇਆ ਤੇਰੇ ਕਹਿਣ, ਸਤਿ ਬੇਨੰਤੀ ਦਿਤੀ ਸੁਣਾਈਆ। ਬਿਨ ਤੇਰੀ ਕਿਰਪਾ ਆਵੇ ਕਿਸੇ ਨਾ ਚੈਨ, ਸੁਖ ਸਾਗਰ ਨਾ ਕੋਇ ਸਮਾਈਆ। ਝਗੜਾ ਮੁਕਾ ਜਗਤ ਹਿੰਦਵੈਣ, ਜਿਸ ਕਾਰਨ ਗੋਬਿੰਦ ਧਾਰ ਪਰਗਟਾਈਆ। ਕੁਛ ਲੇਖਾ ਲਿਖਿਆ ਬਾਲਮੀਕ ਵਿਚ ਰਮਾਇਣ, ਰਾਮ ਪਰਥਾਏ ਰਾਮ ਹੋਏ ਸਹਾਈਆ। ਕੁਛ ਵੇਦ ਵਿਆਸਾ ਦੱਸ ਕੇ ਗਿਆ ਰਾਹ ਸੁਖੈਣ, ਬ੍ਰਿੰਦੂ ਵਿਚ ਬਿੰਦਰਾਬਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਨਾਲ ਹੋਵੀਂ ਨਾ ਵੱਖਰਾ, ਦੂਜਾ ਦਰ ਨਾ ਕੋਇ ਸੁਹਾਈਆ। ਲਾਰਾ ਦੇਵੀਂ ਨਾ ਨਾਮ ਅੱਖਰਾਂ, ਆਪਣਾ ਮੇਲਾ ਲੈਣਾ ਮਿਲਾਈਆ। ਪੱਟੀ ਪੜ੍ਹਾਵੀਂ ਨਾ ਨਾਲ ਉਂਗਲਾਂ ਸਤਰਾਂ, ਵਰਕੇ ਫੋਲ ਫੁਲਾਈਆ। ਭੋਰੀ ਨਾਮ ਨਾ ਦੇਵੀਂ ਕਤਰਾ, ਕਾਤਬ ਬਣ ਨਾ ਲੇਖ ਸਮਝਾਈਆ। ਯੁੱਧ ਵਿਚ ਬਣੀਂ ਨਾ ਅੱਥਰਾ, ਆਪਣੀ ਆਦਤ ਲੈਣੀ ਬਦਲਾਈਆ। ਮੇਰਾ ਲੇਖੇ ਲਾਉਣਾ ਵਿਛਾਇਆ ਸਥਰਾ, ਯਾਰੜੇ ਤੇਰੀ ਸੇਜ ਹੰਢਾਈਆ। ਕੁਛ ਬਿਆਨ ਦਿਤਾ ਕ੍ਰਿਸ਼ਨ ਜਮਨ ਕਿਨਾਰੇ ਮਥਰਾ, ਮਥਨ ਕਰ ਕੇ ਦਿਤਾ ਦ੍ਰਿੜਾਈਆ। ਕੁਛ ਲੇਖਾ ਦੱਸਿਆ ਅਹੱਲਿਆ ਬਣੀ ਪੱਥਰਾ, ਸਿਲਾ ਰਾਮ ਚਰਨ ਛੁਹਾਈਆ। ਮੇਰੇ ਸਾਹਿਬ ਸਵਾਮੀ ਸੱਜਣਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਤੇਰਾ ਦਵਾਰ ਕਦੇ ਨਹੀਂ ਤਜਣਾ, ਤੇਰੇ ਨਾਲੋਂ ਨਾ ਹੋਵੇ ਜੁਦਾਈਆ। ਬਿਨਾ ਭਗਤਾਂ ਤੇਰਾ ਦੀਪ ਕਦੇ ਨਹੀਂ ਜਗਣਾ, ਲੋਕਮਾਤ ਨਾ ਕੋਇ ਰੁਸ਼ਨਾਈਆ। ਸਤਿਜੁਗ ਸਾਚਾ ਲੋਕਮਾਤ ਨਹੀਂ ਲੱਗਣਾ, ਬਿਨ ਗੁਰਮੁਖਾਂ ਤੇਰਾ ਨਾਮ ਨਾ ਕੋਇ ਧਿਆਈਆ। ਤੇਰੇ ਹੁਕਮ ਅੰਦਰ ਕਿਸੇ ਨਹੀਂ ਬੱਝਣਾ, ਸ਼ਰਅ ਵਿਚ ਸ੍ਰਿਸ਼ਟੀ ਹੋਈ ਹਲਕਾਈਆ। ਇਕੋ ਕਰਨੀ ਨਹੀਂ ਕਿਸੇ ਬੰਦਨਾ, ਗੁਰ ਅਵਤਾਰ ਪੈਗ਼ੰਬਰਾਂ ਰਾਹ ਨਾ ਕੋਇ ਤਜਾਈਆ। ਅਬਿਨਾਸ਼ੀ ਕਰਤੇ ਤੇਰਾ ਦਵਾਰਾ ਬਿਨਾ ਭਗਤਾਂ ਸਚਖੰਡ ਕਿਸੇ ਨਹੀਂ ਲੰਘਣਾ, ਸਾਥੀ ਹੋ ਕੇ ਸੰਗ ਨਾ ਕੋਇ ਬਣਾਈਆ। ਭਿਖਾਰੀ

❋

❋

ਹੋ ਕੇ ਨਹੀਂ ਮੰਗਣਾ, ਦਰ ਠਾਂਡੇ ਸੀਸ ਝੁਕਾਈਆ। ਤੇਰੇ ਨਾਮ ਦਾ ਪਨਿਹਣਾ ਨਹੀਂ ਕਿਸੇ ਕੰਗਣਾ, ਕੰਤ ਸੁਹਾਗ ਨਾ ਕੋਇ ਹੰਢਾਈਆ। ਬਿਨਾ ਭਗਤਾਂ ਤੋਂ ਤੈਨੂੰ ਸਾਰਾ ਜਗ ਪੈਣਾ ਦਝਣਾ, ਡੰਕਾ ਤੇਰਾ ਹੁਕਮ ਸੁਣਾਈਆ। ਚੁਰਾਸੀ ਵਾਲਾ ਪਾ ਕੇ ਫੰਦਨਾ, ਫਾਸੀ ਸਭ ਦੇ ਗਲ ਲਟਕਾਈਆ। ਖੇਲ ਵਿਚ ਵਰਭੰਡਣਾ, ਬ੍ਰਹਿਮੰਡ ਵੇਖ ਵਖਾਈਆ। ਤੇਰੀ ਪ੍ਰੀਤੀ ਕੋਈ ਕੱਚਾ ਤੰਦ ਨਹੀਂ ਤੰਦਨਾ, ਜਗਤ ਡੋਰੀ ਨਾ ਕੋਇ ਕਟਾਈਆ। ਬਿਨ ਭਗਤਾਂ ਦੱਸ ਕਿਸ ਨੂੰ ਤੂੰ ਆਪਣਾ ਪ੍ਰੇਮ ਵੰਡਣਾ, ਕਿਸ ਦੀ ਝੋਲੀ ਦੇਵੇਂ ਭਰਾਈਆ। ਕਿਸ ਦਾ ਚੋਲਾ ਰੰਗਣਾ, ਸਾਹਿਬ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਭਗਤਾਂ ਨਾਲ ਕਰੀਂ ਨਾ ਚੋਰੀ, ਵਲ ਛਲ ਨਾ ਖੇਲ ਖਿਲਾਈਆ। ਮੈਂ ਗੱਲ ਦੱਸਾਂ ਕੋਰੀ, ਸਚ ਦਿਤਾ ਦ੍ਰਿੜਾਈਆ। ਪੁਰਖ ਅਕਾਲ ਜਿਨ੍ਹਾਂ ਨੇ ਤੇਰੇ ਉਤੇ ਰੱਖੀ ਡੋਰੀ, ਡੰਡਾਵਤ ਕਰ ਕੇ ਸੀਸ ਝੁਕਾਈਆ। ਤੂੰ ਉਨ੍ਹਾਂ ਨੂੰ ਆਪੇ ਬਹੁੜੀਂ, ਤੈਨੂੰ ਲੱਭਣ ਕੋਇ ਨਾ ਜਾਈਆ। ਜਗਤ ਵਿਕਾਰਾ ਉਨ੍ਹਾਂ ਅੰਦਰੋਂ ਹੋੜੀਂ, ਕੂੜੀ ਕਿਰਿਆ ਬਾਹਰ ਕਢਾਈਆ। ਨਾਤਾ ਆਤਮ ਪਰਮਾਤਮ ਜੋੜੀਂ, ਹੋਵੇ ਨਾ ਕਦੇ ਜੁਦਾਈਆ। ਪ੍ਰਭੂ ਤੇਰੀ ਕਿਰਪਾ ਹੋ ਨਹੀਂ ਜਾਣੀ ਥੋੜ੍ਹੀ, ਅਣਗਿਣਤ ਭੰਡਾਰਾ ਨਜ਼ਰੀ ਆਈਆ। ਸਚ ਦਵਾਰੇ ਦਾ ਸਚ ਸਵਾਮੀ ਬਣੀਂ ਘੋਰੀ, ਘਰ ਘਰ ਅੰਦਰ ਫੋਲ ਫੁਲਾਈਆ। ਜਨ ਭਗਤ ਲੋਕਮਾਤ ਬਣਾ ਆਪਣੇ ਮੁਹਰੀ, ਮੋਹਰ ਆਪਣਾ ਨਾਮ ਲਗਾਈਆ। ਸਾਚੇ ਮਾਰਗ ਜਾਵੀਂ ਤੋਰੀ, ਤੁਰਤ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨਾ ਕਦੇ ਵਿਛੋੜੀਂ, ਵਿਛੜਿਆਂ ਆਪਣਾ ਮੇਲ ਕਰਾਈਆ। ਸਤਿਗੁਰ ਸ਼ਬਦ ਕਹੇ ਭਗਤਾਂ ਨਾਲ ਕਦੀ ਨਾ ਕਰੀਂ ਦਵੈਤ, ਭਾਵਨਾ ਅਵਰ ਨਾ ਕੋਇ ਵਖਾਈਆ। ਸਾਚਾ ਪ੍ਰੇਮ ਕਰਨਾ ਇਨਾਇਤ, ਬਖ਼ਸ਼ਿਸ਼ ਝੋਲੀ ਪਾਈਆ। ਚਰਨ ਕਵਲ ਦੇ ਰਿਹਾਇਸ਼, ਰਹਿਮਤ ਅੱਖ ਉਠਾਈਆ। ਇਨ੍ਹਾਂ ਦੀ ਕਰੀਂ ਨਾ ਕਦੇ ਅਜ਼ਮਾਇਸ਼, ਸਿਰ ਆਪਣਾ ਹੱਥ ਟਿਕਾਈਆ। ਸਾਚੇ ਨਾਮ ਦੀ ਕਰੀਂ ਹਦਾਇਤ, ਜਗਤ ਵਾਲੀ ਨਾ ਕੋਇ ਪੜ੍ਹਾਈਆ। ਚੁਰਾਸੀ ਵਿਚੋਂ ਬਾਹਰ ਕੱਢੀਂ ਕਰ ਕੇ ਰਿਆਇਤ, ਭਜਨ ਬੰਦਗੀ ਹਿਸਾਬ ਨਾ ਕੋਇ ਲਗਾਈਆ। ਤੇਰੇ ਚਰਨ ਦਵਾਰੇ ਆ ਕੇ ਰਹੇ ਨਾ ਕੋਈ ਨਾਲਾਇਕ, ਲਾਇਕ ਮੂਰਖ ਮੁਗਧ ਲੈਣੇ ਬਣਾਈਆ। ਇਕੋ ਤੇਰੀ ਮੰਗਣ ਹਮਾਇਤ, ਹਮ ਸਾਜਣ ਹੋ ਕੇ ਵੇਖਣਾ ਥਾਉਂ ਥਾਈਂਆ। ਰਾਏ ਧਰਮ ਦੀ ਪਏ ਨਾ ਕੋਈ ਜਰਾਇਤ, ਜੁਰਮ ਵਿਚ ਬੰਧਨ ਕੋਇ ਨਾ ਪਾਈਆ। ਝਗੜਾ ਰਹੇ ਨਾ ਕੋਈ ਸ਼ਰਅ ਸ਼ਰਾਇਤ, ਸ਼ਰੀਅਤ ਵਿਚ ਨਾ ਕਿਸੇ ਫਸਾਈਆ। ਤੇਰੇ ਉਤੇ ਇਕ ਉਮੀਦ, ਉਮੈਦ ਆਸਾ ਲਈ ਰਖਾਈਆ। ਤੇਰਾ ਬਦਲੇ ਨਾ ਕਦੇ ਕਾਨੂੰਨ ਕਵਾਇਦ, ਕਾਇਦਾ ਆਪਣਾ ਦੇਣਾ ਦ੍ਰਿੜਾਈਆ। ਤੂੰ ਮਾਲਕ ਪੁਰਖ ਅਕਾਲ ਪਰਵਰਦਿਗਾਰ ਵਾਹਿਦ, ਵਾਇਦੇ ਖ਼ਿਲਾਫ਼ ਨਾ ਕਦੇ ਅਖਵਾਈਆ। ਤੇਰਾ ਨੌ ਸੌ ਚੁਰਾਨਵੇ ਚੌਕੜੀ ਜੁਗ ਫੇਰ ਆਉਣਾ ਨਾ ਹੋਵੇ ਸ਼ਾਇਦ, ਪਿਛਲਾ ਲੇਖਾ ਸਭ ਦਾ ਦੇਣਾ ਮੁਕਾਈਆ। ਤੇਰੇ ਦਰਸ ਦਾ ਇਕੋ ਹੋਵੇ ਮੁਫ਼ਾਇਦ, ਮੁਫ਼ਲਿਸਾਂ ਪਾਰ ਕਰਾਈਆ। ਲੇਖਾ ਲਿਖੀਂ ਨਾ ਨਾਲ ਕਿਸੇ ਕਲਮ ਦਵਾਇਤ, ਮਿਹਰ ਨਜ਼ਰ ਇਕ ਉਠਾਈਆ। ਚਾਰ ਵਰਨ ਦੀ ਵੇਖ ਬੈਠੀ ਜਮਾਇਤ, ਤੁਲਬੇ ਧੁਰ ਦੇ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰਦੇ ਇਕੋ ਵਾਰ ਸਚ ਹਦਾਇਤ, ਹੱਦਾਂ ਤੋਂ ਪਾਰ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਘਰ ਵਸਾਈਆ।

❋

❋

੪ ਪੋਹ ਸ਼ਹਿਨਸ਼ਾਹੀ ਸੰਮਤ ੨ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਪ੍ਰਭ ਵੇਖ ਕਲਜੁਗ ਅੰਧੇਰੀ ਰਾਤੀ, ਰੁਤੜੀ ਰੁੱਤ ਅਬਿਨਾਸ਼ੀ ਅਚੁਤ ਨਾ ਕੋਇ ਸੁਹਾਈਆ। ਸਤਿ ਪੁਰਖ ਨਿਰੰਜਣ ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਦਿਸੇ ਕੋਇ ਨਾ ਸਾਥੀ, ਸਤਿ ਸਤਿਵਾਦੀ ਸਾਚਾ ਰੰਗ ਨਾ ਕੋਇ ਰੰਗਾਈਆ। ਸਾਚੀ ਮੰਜ਼ਲ ਅਗੰਮ ਅਥਾਹ ਬੇਪਰਵਾਹ ਤੇਰੀ ਚੜ੍ਹੇ ਕੋਈ ਨਾ ਘਾਟੀ, ਮਹਿਬੂਬ ਮੁਹੱਬਤ ਵਿਚ ਮਿਲ ਕੇ ਦਰਸ ਕੋਇ ਨਾ ਪਾਈਆ। ਸਤਿ ਸਵਾਮੀ ਅੰਤਰਜਾਮੀ ਕਿਰਪਾ ਕਰ ਕਮਲਾਪਾਤੀ, ਗਹਿਰ ਗੰਭੀਰ ਬੇਨਜ਼ੀਰ ਦਇਆਵਾਨ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤਰੇਤਾ ਦੁਆਪਰ ਕਲਜੁਗ ਕਲਮਾ ਲਿਖ ਕੇ ਗਏ ਕਲਮ ਦਵਾਤੀ, ਭਵਿਖਤ ਲਿਖਤ ਇਸ਼ਟ ਦ੍ਰਿਸ਼ਟ ਸ੍ਰਿਸ਼ਟ ਵਿਚ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਝਗੜਾ ਪਿਆ ਜਾਤ ਪਾਤੀ, ਦੀਨ ਮਜ਼੍ਹਬ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਾਂਤਕ ਸਤਿ ਨਾ ਕੋਇ ਕਰਾਈਆ। ਕਿਰਪਾ ਕਰ ਦੀਨਾਂ ਨਾਥ ਨਾਥ ਅਨਾਥੀ, ਦਿਆਲ ਠਾਕਰ ਮਿਹਰਵਾਨ ਸਾਹਿਬ ਸਤਿਗੁਰ ਆਪਣਾ ਹੁਕਮ ਵਰਤਾਈਆ। ਗ਼ਰੀਬ ਨਿਮਾਣਿਆਂ ਜਗਤ ਕੋਝਿਆਂ ਪੁਛੇ ਕੋਇ ਨਾ ਵਾਤੀ, ਵਾਤਾਵਰਨ ਬਦਲਿਆ ਸਰਬ ਲੋਕਾਈਆ। ਅੰਮ੍ਰਿਤ ਵੇਲਾ ਕਿਸੇ ਨਾ ਸੁਝੇ ਸਚ ਪਰਭਾਤੀ, ਤੇਰਾ ਨਾਉਂ ਨਿਰੰਕਾਰ ਰਸੀਆ ਰਸਕ ਨਾ ਕੋਇ ਚਖਾਈਆ। ਗ੍ਰਹਿ ਮੰਦਰ ਅੰਦਰ ਦੀਪਕ ਜੋਤ ਜਗੇ ਨਾ ਬਾਤੀ, ਸਾਢੇ ਤਿੰਨ ਹੱਥ ਡੂੰਘੀ ਕੰਦਰ ਅੰਧ ਅੰਧੇਰਾ ਨਜ਼ਰੀ ਆਈਆ। ਕਿਰਪਾ ਕਰ ਪਰਵਰਦਿਗਾਰ ਸਾਂਝੇ ਯਾਰ ਸਚਖੰਡ ਨਿਵਾਸੀ, ਸਤਿ ਪੁਰਖ ਨਿਰੰਜਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਆਖੀ, ਆਖ਼ਰ ਅੱਖਰ ਨਾਮ ਵੱਖਰ ਆਪਣਾ ਇਕ ਦ੍ਰਿੜਾਈਆ। ਜਗਤ ਜੀਵਾਂ ਜਗਿਆਸੂਆਂ ਬਦਲ ਦੇ ਹਯਾਤੀ, ਜੀਵਣ ਵਿਚੋਂ ਜੀਵਣ ਦੇ ਬਦਲਾਈਆ। ਆਤਮ ਪਰਮਾਤਮ ਸਗਲ ਬਣਾ ਸਾਥੀ, ਜਗਤ ਵਿਛੋੜਾ ਦੇਣਾ ਕਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਖੇਲ ਵੇਖਿਆ ਬਹੁ ਭਾਂਤੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਮਰਥ ਮਹਿੰਮਾ ਅਕਥ ਬੋਧ ਅਗਾਧ ਦੇਣੀ ਜਣਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਸਾਚਾ ਦਿਸੇ ਕੋਈ ਨਾ ਨੂਰ, ਧੁਰ ਦਾ ਚੰਦ ਨਾ ਕੋਇ ਚਮਕਾਈਆ। ਅਗੰਮੀ ਨਾਦ ਨਾ ਉਪਜੇ ਤੂਰ, ਤੁਰੀਆ ਤੋਂ ਪਰੇ ਤੁਰਤ ਤੇਰਾ ਮੇਲ ਨਾ ਕੋਇ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਗੜ੍ਹ ਬਣਿਆ ਹੰਕਾਰੀ ਗ਼ਰੂਰ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਨਾਤਾ ਜੁੜਿਆ ਜੂਠ ਝੂਠ ਕੂੜ, ਮੁਰਖ ਮੂੜ੍ਹ ਚਤੁਰ ਸੁਘੜ ਸੁਚੱਜੇ ਬੈਠੇ ਤੈਨੂੰ ਭੁਲਾਈਆ। ਮਨ ਵਾਸਨਾ ਸਾਰੇ ਕਰਨ ਕਸੂਰ, ਤੇਰੀ ਕ਼ਸਮ ਖਾ ਕੇ ਜਗਤ ਵਿਹਾਰ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਭੁੱਲ ਗਏ ਦਸਤੂਰ, ਸਾਚੇ ਮਾਰਗ ਚਲ ਤੇਰਾ ਦਰਸ ਕੋਇ ਨਾ ਪਾਈਆ। ਮਾਨਸ ਜਨਮ ਸਭ ਦਾ ਜਾਂਦਾ ਦਿਸੇ ਫ਼ਜ਼ੂਲ, ਫ਼ਜ਼ਲ ਰਹਿਮਤ ਆਪਣੀ ਦੇ ਕਮਾਈਆ। ਕਿਰਪਾ ਕਰ ਧੁਰ ਦੇ ਕੰਤ ਕੰਤੂਹਲ, ਜੀਵ ਜੰਤ ਸ੍ਰੀ ਭਗਵੰਤ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ ਤੇਰੀ ਓਟ ਰਖਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਮੇਟ ਕੂੜਾ ਧੁੰਦੂਕਾਰਾ, ਧਰਮ ਦਵਾਰ ਏਕੰਕਾਰ ਇਕੋ ਦੇ ਖੁਲ੍ਹਾਈਆ। ਤੇਰੇ ਨਾਮ ਦਾ ਚਾਰ ਕੁੰਟ ਉਪਜੇ ਜੈਕਾਰਾ, ਤੂੰ ਹੀ ਤੂੰ ਹੀ ਸਾਰੇ ਰਾਗ ਅਲਾਈਆ।

❋

❋

ਬਿਨ ਤੇਰੀ ਕਿਰਪਾ ਦਿਸੇ ਨਾ ਕੋਇ ਕਿਨਾਰਾ, ਸੰਸਾਰ ਸਾਗਰ ਨਈਆ ਪਾਰ ਨਾ ਕੋਇ ਕਰਾਈਆ। ਸਦੀ ਚੌਧਵੀਂ ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰਾ, ਹਜ਼ਰਤ ਮੁਹੰਮਦ ਚਾਰ ਯਾਰੀ ਨਾਲ ਮਿਲਾਈਆ। ਈਸਾ ਮੂਸਾ ਕੱਢਣ ਹਾੜਾ, ਤੋਬਾ ਤੋਬਾ ਰਹੇ ਸੁਣਾਈਆ। ਸਾਚਾ ਦਿਸੇ ਨਾ ਕੋਇ ਦਵਾਰਾ, ਦਰਵੇਸ਼ ਨੈਣਾਂ ਨੀਰ ਵਹਾਈਆ। ਕਰ ਕਿਰਪਾ ਸ੍ਰੀ ਭਗਵਾਨ ਵੇਖ ਆਪਣਾ ਸੰਸਾਰਾ, ਨਿਰਗੁਣ ਹੋ ਕੇ ਫੇਰਾ ਪਾਈਆ। ਜ਼ਿਮੀ ਅਸਮਾਨਾਂ ਬ੍ਰਹਿਮੰਡਾਂ ਖੰਡਾਂ ਸਾਚਾ ਦੇ ਆਧਾਰਾ, ਸਚ ਦਵਾਰਾ ਇਕ ਵਖਾਈਆ। ਕਲਜੁਗ ਮੂਰਖ ਮੂੜ੍ਹ ਜੀਵ ਰਹੇ ਨਾ ਕੋਇ ਗਵਾਰਾ, ਬੁੱਧ ਬਿਬੇਕ ਵਿਸ਼ੇਸ਼ ਨਰ ਨਰੇਸ਼ ਦੇਣੀ ਕਰਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਖ਼ਸ਼ ਸਹਾਰਾ, ਸਿਰ ਸਾਹਿਬ ਸਤਿਗੁਰ ਆਪਣਾ ਹੱਥ ਟਿਕਾਈਆ। ਪਤਿਪਰਮੇਸ਼ਵਰ ਬੇਪਰਵਾਹ ਕਲਜੁਗ ਕੂੜੀ ਕਿਰਿਆ ਸੁੱਟ ਡੂੰਘੀ ਗਾਰਾ, ਗਹਿਰ ਗੰਭੀਰ ਬੇਨਜ਼ੀਰ ਸ਼ਾਹ ਹਕੀਰ ਪੜਦਾ ਦੇ ਉਠਾਈਆ। ਬਿਨ ਤੇਰੇ ਦੂਜਾ ਕੋਈ ਨਾ ਕਰੇ ਪਾਰ ਉਤਾਰਾ, ਉੱਤਰ ਪੂਰਬ ਪੱਛਮ ਦੱਖਣ ਸਾਰੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਮਮਤਾ ਮੋਹ ਵਿਕਾਰ ਜਗਤ ਹੰਕਾਰ ਤ੍ਰੈਗੁਣ ਪੰਜ ਤਤ ਲੱਗਾ ਅਖਾੜਾ, ਅਗਨੀ ਅੱਗ ਸੂਰੇ ਸਰਬਗ ਤੁਧ ਬਿਨ ਮਾਤ ਨਾ ਕੋਇ ਬੁਝਾਈਆ।