ਪੁਸਤਕਾਲਾਭਾਗ ੨੦

੪ ਪੋਹ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰਾਂ ਕਰੇ ਇਸ਼ਾਰਾ, ਸਚਖੰਡ ਦਵਾਰ ਦਰਗਾਹ ਸਾਚੀ ਰਿਹਾ ਉਠਾਈਆ। ਉਠੋ ਵੇਖੋ ਕਲਜੁਗ ਕੂੜੀ ਕਿਰਿਆ ਵਿਚ ਸੰਸਾਰਾ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਰਹੇ ਕੁਰਲਾਈਆ। ਚਾਰ ਜੁਗ ਦਾ ਤੁਹਾਡਾ ਸਾਚੇ ਨਾਮ ਵਾਲਾ ਭੁੱਲੇ ਸਰਬ ਜੈਕਾਰਾ, ਪ੍ਰੇਮ ਪ੍ਰੀਤੀ ਅੰਦਰ ਢੋਲਾ ਹਕ ਨਾ ਕੋਇ ਗਾਈਆ। ਸਾਚੀ ਮੰਜ਼ਲ ਵੇਖੇ ਨਾ ਕੋਈ ਨਿਰਗੁਣ ਜੋਤ ਨਜ਼ਾਰਾ, ਸ਼ਬਦ ਨਾਦ ਧੁਨ ਨਾ ਕੋਇ ਸ਼ਨਵਾਈਆ। ਮਾਇਆ ਮਮਤਾ ਮੋਹ ਵਧਿਆ ਵਿਕਾਰਾ, ਗੜ੍ਹ ਹੰਕਾਰਾ ਦੀਨ ਦੁਨੀ ਨਜ਼ਰੀ ਆਈਆ। ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪਾਵੇ ਕੋਇ ਨਾ ਸਾਰਾ, ਸਮਝ ਵਿਚ ਰਮਜ਼ ਨਾ ਕੋਇ ਲਗਾਈਆ। ਬਾਣੀ ਬੋਧ ਖੋਲ੍ਹੇ ਨਾ ਕੋਇ ਕਿਵਾੜਾ, ਪੜਦਾ ਓਹਲਾ ਅੰਦਰੋਂ ਨਾ ਕੋਇ ਚੁਕਾਈਆ। ਅੱਠ ਸੱਠ ਰੋਵੇ ਜ਼ਾਰੋ ਜ਼ਾਰਾ, ਤੀਰਥ ਤਟ ਰਹੇ ਕੁਰਲਾਈਆ। ਧਰਨੀ ਧਰਤ ਧਵਲ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਸਤਿ ਧਰਮ ਨਾ ਰਿਹਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰਾ, ਮਨ ਵਾਸਨਾ ਦੀਨ ਦੁਨੀ ਫਿਰੇ ਹਲਕਾਈਆ। ਚਾਰ ਕੁੰਟ ਦਹਿ ਦਿਸ਼ਾ ਤੱਕੋ ਵੇਖੋ ਖੇਲ ਅਪਰ ਅਪਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਧੁਰ ਦਾ ਸਜਦਾ ਕਰੇ ਨਾ ਕੋਇ ਨਿਮਸਕਾਰਾ, ਡੰਡਾਵਤ ਵਿਚ ਬੰਦਨਾ ਵਿਚ ਬੰਦਗੀ ਨਾ ਕੋਇ ਕਮਾਈਆ। ਮਾਨਸ ਜਨਮ ਮਾਨਵ ਨਾ ਕਿਸੇ ਸੁਧਾਰਾ, ਮਨੁੱਖਾਂ ਅੰਦਰ ਮਾਨੁਖਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖ ਕੇ ਰਹਿ ਗਏ ਹੱਕੇ ਬੱਕੇ, ਲੋਕਮਾਤ ਬਿਨਾ ਅੱਖਾਂ ਅੱਖ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੈਂਦੇ ਧੱਕੇ, ਧਰਨੀ

❋

❋

ਧਰਤ ਧਵਲ ਧੀਰ ਨਾ ਕੋਇ ਧਰਾਈਆ। ਨਾਤੇ ਤੁੱਟ ਗਏ ਪਿਤਾ ਪੂਤ ਸਕੇ, ਮਾਤ ਗੋਦ ਨਾ ਕੋਇ ਸੁਹਾਈਆ। ਸਚ ਦਵਾਰੇ ਕੋਈ ਨਾ ਵਸੇ, ਕੂੜੀ ਕਿਰਿਆ ਬੈਠੇ ਸਾਰੇ ਡੇਰਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਾਰੇ ਪੜ੍ਹ ਪੜ੍ਹ ਥੱਕੇ, ਮੱਕੇ ਮਦੀਨੇ ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤੇਰਾ ਪੜਦਾ ਕੋਈ ਨਾ ਚੁੱਕੇ, ਚਾਕਰੀ ਵਿਚ ਰੋਵਣ ਮਾਰਨ ਧਾਹੀਂਆ। ਕਲਜੁਗ ਕੂੜ ਕੁੜਿਆਰਾ ਵੇਖ ਵੇਖ ਹੱਸੇ, ਹਸਤੀ ਸਭ ਨੂੰ ਦਿਤੀ ਭੁਲਾਈਆ। ਨੌ ਦਵਾਰਿਆਂ ਅੰਦਰ ਨੌਜਵਾਨ ਹੋ ਕੇ ਵਸੇ, ਵਾਸਤਾ ਆਪਣੇ ਨਾਲ ਰਖਾਈਆ। ਮਨ ਵਾਸਨਾ ਵਿਚ ਸਾਰੇ ਫਸੇ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਈਆ। ਝਗੜਾ ਮੁਕਿਆ ਨਾ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਦ੍ਰਿੜਾਈਆ। ਹਉਮੇ ਹੰਗਤਾ ਵਿਕ ਗਏ ਹੱਟੇ, ਕੀਮਤ ਕਰਤਾ ਨਾ ਕੋਇ ਪਾਈਆ। ਮਾਨਸ ਜਨਮ ਰੁਲ ਗਿਆ ਘੱਟੇ, ਦੁਰਮਤ ਮੈਲ ਨਾ ਕੋਇ ਧਵਾਈਆ। ਸਤਿਗੁਰ ਦਰਸ਼ਨ ਸਾਚੇ ਨੇਤਰ ਨਾਲ ਨਾ ਕੋਈ ਤੱਕੇ, ਤਕਦੀਰ ਸਕਿਆ ਨਾ ਕੋਇ ਬਦਲਾਈਆ। ਸਚ ਸਰਨਾਈ ਕੋਈ ਨਾ ਢੱਠੇ, ਢਾਹ ਢੇਰੀ ਖ਼ਾਕ ਆਪਣਾ ਆਪ ਮਿਟਾਈਆ। ਜਗਤ ਵਿਕਾਰ ਹੰਕਾਰ ਲੋਭ ਵਿਭਚਾਰ ਵਿਚ ਸਾਰੇ ਫਸੇ, ਭਰਮਾਂ ਵਿਚ ਮਮਤਾ ਰਹੀ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਵੇਖ ਕੇ ਇਕ ਦੂਜੇ ਨੂੰ ਰਹੇ ਦੱਸੇ, ਸਚ ਇਸ਼ਾਰੇ ਨਾਲ ਜਣਾਈਆ। ਸਭ ਕੁਛ ਲਹਿਣਾ ਦੇਣਾ ਫੜਾਈਏ ਪੁਰਖ ਅਕਾਲ ਦੇ ਹੱਥੇ, ਆਪਣਾ ਪੱਲੂ ਲਈਏ ਛੁਡਾਈਆ। ਜਿਨ੍ਹਾਂ ਨੇ ਸਾਡੇ ਨਾਤੇ ਪਿਆਰ ਵਾਲੇ ਛੱਡੇ, ਮੁਹੱਬਤ ਧੁਰ ਦੀ ਗਏ ਤੁੜਾਈਆ। ਓਨ੍ਹਾਂ ਨੂੰ ਦਰਸ ਨਹੀਂ ਦੇਣਾ ਕਦੇ, ਕਦਮਾਂ ਦੇ ਉਤੇ ਸੀਸ ਨਾ ਕੋਇ ਝੁਕਾਈਆ। ਕੋਟਾਂ ਵਿਚੋਂ ਥੋੜ੍ਹੇ ਗੁਰਮੁਖ ਭਗਤ ਸੁਹੇਲੇ ਲੱਭੇ, ਜਿਨ੍ਹਾਂ ਅੰਤਰ ਆਤਮ ਇਕ ਧਿਆਨ ਨਜ਼ਰੀ ਆਈਆ। ਸਚ ਦਵਾਰੇ ਬਹਿ ਕੇ ਸਜੇ, ਸੱਜਣ ਵੇਖਣ ਬੇਪਰਵਾਹੀਆ। ਧੁਰ ਫ਼ਰਮਾਨੇ ਅੰਦਰ ਬੱਧੇ, ਬੰਦਨਾ ਅੰਦਰ ਸੀਸ ਝੁਕਾਈਆ। ਸਚ ਦਵਾਰੇ ਸੋਹਣੇ ਸਜੇ, ਸਚ ਸਵਾਮੀ ਮਿਲ ਕੇ ਖ਼ੁਸ਼ੀ ਬਣਾਈਆ। ਦੀਪਕ ਜੋਤ ਹੋ ਕੇ ਜਗੇ, ਨੂਰ ਨੂਰ ਨਾਲ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੱਕਿਆ ਜਗਤ ਜਹਾਨ, ਵੇਖੀ ਸਰਬ ਲੋਕਾਈਆ। ਸਤਿ ਧਰਮ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਅਗਲਾ ਗਏ ਭੁਲਾਈਆ। ਸਾਚੀ ਸਖ਼ੀ ਮਿਲਿਆ ਕੋਈ ਨਾ ਕਾਹਨ, ਸੀਤਾ ਸੁਰਤੀ ਰਾਮ ਨਾ ਕੋਇ ਪਰਨਾਈਆ। ਬਨਵਾਸੀ ਬਣਿਆ ਜੀਵ ਇਨਸਾਨ, ਸਨਿਆਸੀ ਬੈਰਾਗੀ ਵੈਰਾਗੀ ਤਿਆਗੀ ਸਾਰੇ ਮਾਰਨ ਧਾਹੀਂਆ। ਜਲਵਾ ਤੱਕਿਆ ਨਾ ਹਕ ਅਮਾਮ, ਮੁੱਲਾ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਸਾਚਾ ਕਲਮਾ ਨਾ ਸੁਣਿਆ ਧੁਰ ਕਲਾਮ, ਅਲਿਫ਼ ਯੇ ਦਾ ਲੇਖਾ ਨਾ ਕੋਇ ਮੁਕਾਈਆ। ਮਨ ਵਾਸਨਾ ਦੁਨੀਆ ਹੋਈ ਗੁਲਾਮ, ਕਾਇਨਾਤ ਬੰਧਨ ਨਾ ਕੋਇ ਤੁੜਾਈਆ। ਵੇਖ ਕੇ ਹੋਏ ਹੈਰਾਨ, ਪਰੇਸ਼ਾਨ ਦਿਸੇ ਖ਼ਲਕ ਖ਼ੁਦਾਈਆ। ਵਿਗੜਿਆ ਦਿਸੇ ਨਜ਼ਾਮ, ਹਕੂਮਤ ਹਕ ਨਾ ਕੋਇ ਕਮਾਈਆ। ਮੁਹੰਮਦ ਕਹੇ ਸਦੀ ਚੌਧਵੀਂ ਵਕਤ ਪਹੁੰਚਿਆ ਆਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਗੋਬਿੰਦ ਕਹੇ ਬੀਸ ਬੀਸਾ ਹੋਇਆ ਪਰਧਾਨ, ਹੁਕਮਰਾਨ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰੇ ਸ੍ਰੀ ਭਗਵਾਨ, ਮਿਹਰਵਾਨ ਦਇਆ ਕਮਾਈਆ। ਲੇਖਾ ਜਾਣੇ ਜੀਵ ਜਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਆਪ ਮਨਾਈਆ।

❋

❋

੪ ਪੋਹ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਪੁਰਖ ਅਕਾਲ ਵੇਖ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਫ਼ੁਰਨਾ ਫੁਰੇ ਨਾ ਕੋਇ ਅਗੰਮੇ ਮੰਤਰ, ਮੰਤਵ ਹੱਲ ਨਾ ਕੋਇ ਕਰਾਈਆ। ਦੀਪਕ ਜੋਤ ਨਾ ਜਗੇ ਨਿਰੰਤਰ, ਨਿਰਾਕਾਰ ਨਾ ਕੋਇ ਰੁਸ਼ਨਾਈਆ। ਭਾਗ ਲੱਗੇ ਨਾ ਕਾਇਆ ਮੰਦਰ, ਕਾਅਬਾ ਹਕ ਨਾ ਕੋਇ ਜਣਾਈਆ। ਮਨ ਵਾਸਨਾ ਦਹਿ ਦਿਸ਼ਾ ਭਵੇ ਬੰਦਰ, ਬੰਦਗੀ ਵਿਚ ਬੰਦਾ ਬੰਧਨ ਨਾ ਕੋਇ ਤੁੜਾਈਆ। ਨੇਤਰ ਰੋਂਦੇ ਸੂਰੀਆ ਚੰਦਰ, ਰਵ ਸਸ ਰਹੇ ਕੁਰਲਾਈਆ। ਧਾਹੀਂ ਮਾਰੇ ਆਕਾਸ਼ਾਂ ਵਾਲਾ ਅੰਬਰ, ਸਵੰਬਰ ਸਚ ਨਾ ਕੋਇ ਰਚਾਈਆ। ਕੂਕ ਪੁਕਾਰੇ ਉਪਰ ਮੰਗਲ, ਦਰੋਹੀ ਨੂਰ ਖ਼ੁਦਾਈਆ। ਮਮਤਾ ਕੱਟੇ ਕੋਈ ਨਾ ਸੰਗਲ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਕੂੜੀ ਕਿਰਿਆ ਮੇਟੇ ਕੋਈ ਨਾ ਦੰਗਲ, ਦਗ਼ਾ ਚੁੱਕੇ ਨਾ ਜਗਤ ਲੋਕਾਈਆ। ਸਾਚੇ ਲਾਏ ਕੋਈ ਨਾ ਅੰਗਣ, ਅੰਗੀਕਾਰ ਨਾ ਕੋਇ ਅਖਵਾਈਆ। ਨਾਮ ਨਿਧਾਨ ਚੜ੍ਹੇ ਨਾ ਰੰਗਣ, ਰੰਗਤ ਕੂੜੀ ਦਏ ਮਿਟਾਈਆ। ਸਾਚਾ ਮਿਲੇ ਨਾ ਪਰਮਾਨੰਦਨ, ਨਿਜਾਨੰਦ ਨਾ ਕੋਇ ਵਖਾਈਆ। ਟੁੱਟੀ ਆਵੇ ਕੋਈ ਨਾ ਗੰਢਣ, ਆਤਮ ਪਰਮਾਤਮ ਜੋੜ ਜੁੜਾਈਆ। ਸਾਚਾ ਢੋਲਾ ਗੀਤ ਅਨੋਖਾ ਨਗ਼ਮਾ ਨਾਮ ਸੁਣਾਏ ਕੋਈ ਨਾ ਛੰਦਨ, ਕਲਮਾ ਕਾਇਨਾਤ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਤੱਕੋ ਧਰਨੀ ਧਵਲ ਧਰਤ, ਧਰਮ ਦਵਾਰਾ ਦਿਓ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਪੂਰੀ ਹੋਈ ਸ਼ਰਤ, ਵੇਲਾ ਵਕਤ ਦਏ ਗਵਾਹੀਆ। ਪੁਰਖ ਅਕਾਲ ਕਹੇ ਜੋਧੇ ਸੂਰਬੀਰ ਮਰਦਾਨੇ ਬਣੋ ਮਰਦ, ਮੱਦਦ ਦੇਵਾਂ ਥਾਈਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਬਿਨਾਸ਼ੀ ਕਰਤੇ ਤੱਧ ਬਿਨ ਵੰਡੇ ਕੋਈ ਨਾ ਦਰਦ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਅਗਲਾ ਖੇਲ ਕਰੋ ਅਸਚਰਜ, ਅਚਰਜ ਅਗੰਮੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਹੱਥੋਂ ਸੁੱਟ ਦਿਤੀ ਦੀਨਾਂ ਮਜ਼੍ਹਬਾਂ ਵਾਲੀ ਛੁਰੀ ਕਰਦ, ਕਤਲਗਾਹ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅੱਗੇ ਇਕੋ ਅਰਜ਼, ਬੇਨੰਤੀ ਕਰ ਕੇ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਵਿਚੋਂ ਕੱਢ ਮਰਜ਼, ਬੀਮਾਰੀ ਖ਼ੁਆਰੀ ਰਹਿਣ ਕੋਇ ਨਾ ਪਾਈਆ। ਧੁਰ ਦੇ ਨਾਮ ਦੀ ਮਾਰ ਰਮਜ਼, ਇਸ਼ਾਰਾ ਇਕੋ ਇਕ ਵਖਾਈਆ। ਸਭ ਦੀ ਬਦਲ ਦੇ ਸਮਝ, ਬੁੱਧ ਬਿਬੇਕ ਦੇ ਬਣਾਈਆ। ਤੇਰੇ ਹੱਥ ਸਤਿਜੁਗ ਦਾ ਜਨਮ, ਕਰਮ ਕੂੜ ਦੇ ਗਵਾਈਆ। ਸਭ ਦੀ ਚਿੰਤਾ ਮੇਟ ਭਰਮ, ਭੈ ਆਪਣਾ ਇਕ ਵਖਾਈਆ। ਤੇਰੇ ਨਾਮ ਦਾ ਚਾਰ ਕੁੰਟ ਦਹਿ ਦਿਸ਼ਾ ਹੋਵੇ ਇਕੋ ਧਰਮ, ਮਾਨਵ ਜਾਤੀ ਦੇਣਾ ਸਮਝਾਈਆ। ਝਗੜਾ ਰਹੇ ਨਾ ਕਿਸੇ ਵਰਨ, ਬਰਨ ਕਰੇ ਨਾ ਕੋਇ ਲੜਾਈਆ। ਪੁਰਖ ਅਕਾਲ ਤੇਰੀ ਇਕੋ ਸਰਨ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਮੰਗ ਕੇ ਗਏ ਭਵਿਖਤਾਂ ਵਿਚ ਤੇਰਾ ਰਾਗ ਅਲਾਈਆ। ਤੂੰ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਸਭ ਨੂੰ ਬਖ਼ਸ਼ ਆਪਣੀ ਸਰਨ, ਚਰਨ ਧੂੜੀ ਦੇ ਰਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਾਰੇ ਮਿਲ ਕੇ ਢੋਲਾ ਪੜ੍ਹਨ, ਇਕੋ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਸਚਖੰਡ ਦਵਾਰੇ ਸਾਚੇ ਵੜਨ, ਜੋਤੀ ਜੋਤ ਬਿਨ ਵਰਨ ਗੋਤ ਆਪਣੇ ਵਿਚ ਲੈਣਾ ਸਮਾਈਆ।

❋

❋

੫ ਪੋਹ ਸ਼ਹਿਨਸ਼ਾਹੀ ਸੰਮਤ ੨ ਰਾਮ ਸਿੰਘ ਦੇ ਗ੍ਰਹਿ ਪਿੰਡ ਗਾਲ੍ਹੜੀਆਂ ਜ਼ਿਲਾ ਹੁਸ਼ਿਆਰ ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਨਾਮ ਦੀ ਕਰ ਕੇ ਆਏ ਲਿਖਤ ਪੜ੍ਹਤ, ਪੜਦਿਆਂ ਵਿਚੋਂ ਪਾਰਬ੍ਰਹਮ ਤੇਰਾ ਭੇਵ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵਾਨ ਤੇਰੇ ਨਾਮ ਦਾ ਲੈਂਦੇ ਸਾਰੇ ਧੜਤ, ਧੜਵਾਈ ਸਾਧ ਸੰਤ ਬੈਠੇ ਡੇਰਾ ਲਾਈਆ। ਕੀਤਾ ਅਹਿਦ ਪੂਰਾ ਹੋਇਆ ਸ਼ਰਤ, ਕੌਲ ਇਕਰਾਰ ਤੇਰੇ ਹੱਥ ਫੜਾਈਆ। ਤੂੰ ਜੋਧਾ ਸੂਰਬੀਰ ਏਕੰਕਾਰਾ ਇਕੋ ਮਰਦ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਲੋਕਮਾਤ ਵੰਡ ਦਰਦ, ਦੀਨਾਂ ਅਨਾਥਾਂ ਦੁਖੀਆਂ ਹੋ ਸਹਾਈਆ। ਸਭ ਨੂੰ ਤੇਰੀ ਦਿਸੇ ਗ਼ਰਜ਼, ਰਾਹ ਤੱਕੇ ਜਗਤ ਲੋਕਾਈਆ। ਧੁਰ ਬੇਨੰਤੀ ਮੰਨ ਅਰਜ਼, ਚਰਨ ਕਵਲ ਵਿਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਰਹੀ ਰੋ, ਜਾਗਤ ਸੋਵਤ ਰਹੇ ਕੁਰਲਾਈਆ। ਸਾਚੇ ਨਾਮ ਦਾ ਤੁੱਟਾ ਮੋਹ, ਮੁਹੱਬਤ ਕੂੜ ਜਗਤ ਵਡਿਆਈਆ। ਤੇਰਾ ਭੇਵ ਨਾ ਜਾਣੇ ਕੋ, ਕਾਗ ਬੁੱਧੀ ਹੋਈ ਹਲਕਾਈਆ। ਸਚ ਪਰਕਾਸ਼ ਨਾ ਦਿਸੇ ਲੋ, ਅੰਧ ਅੰਧੇਰੇ ਭੱਜਣ ਵਾਹੋ ਦਾਹੀਆ। ਆਤਮ ਪਰਮਾਤਮ ਭੇਵ ਸਮਝਣ ਦੋ, ਦੂਆ ਏਕੇ ਵਿਚ ਨਾ ਕੋਇ ਸਮਾਈਆ। ਤੇਰਾ ਕੋਈ ਨਾ ਜਾਵੇ ਹੋ, ਹੋਕਾ ਹਕ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਸ੍ਰਿਸ਼ਟ ਸਬਾਈ ਅੰਤਰ ਆਤਮ ਵੇਖ ਸਭ, ਪੜਦਿਆਂ ਵਿਚੋਂ ਪੜਦੇ ਦੇ ਫੁਲਾਈਆ। ਮਿਹਰਵਾਨ ਹੋ ਕੇ ਫੇਰਾ ਪਾ ਝੱਬ, ਦੂਰ ਦੁਰਾਡੇ ਦੇਰ ਕੋਇ ਨਾ ਲਾਈਆ। ਘਰ ਘਰ ਗ੍ਰਹਿ ਗ੍ਰਹਿ ਤੈਨੂੰ ਰਹੇ ਲੱਭ, ਸੰਤ ਸੁਹੇਲੇ ਭੱਜਣ ਥਾਉਂ ਥਾਈਂਆ। ਨਾਉਂ ਨਿਰੰਕਾਰ ਏਕਾ ਏਕੰਕਾਰ ਵਜਾ ਨਦ, ਨਾਦੀ ਧੁਨ ਦੇ ਸ਼ਨਵਾਈਆ। ਕੂੜੀ ਕਿਰਿਆ ਲੋਕਮਾਤ ਵਿਚੋਂ ਬੱਧ, ਬਦਲਾ ਚੁੱਕੇ ਖ਼ਲਕ ਖ਼ੁਦਾਈਆ। ਸੰਤ ਸੁਹੇਲੇ ਸੱਜਣ ਸੱਦ, ਭਗਤ ਭਗਵਾਨ ਜੋੜ ਜੁੜਾਈਆ। ਕੀ ਹੋਇਆ ਜੇ ਤੇਰਾ ਪਿਆਰ ਮੁਹੱਬਤ ਪ੍ਰੇਮ ਨੇਮ ਅੰਦਰ ਗਏ ਛੱਡ, ਵਾਸਨਾ ਵਿਚ ਸਮਝੀ ਵਸਤ ਪਰਾਈਆ। ਤੂੰ ਸਾਹਿਬ ਸੁਲਤਾਨ ਸਮਰਥ ਸਵਾਮੀ ਸੂਰਾ ਸਰਬਗ, ਬਖ਼ਸ਼ਣਹਾਰ ਏਕੰਕਾਰ ਇਕੋ ਇਕ ਅਖਵਾਈਆ। ਜਨ ਭਗਤ ਸੁਹੇਲੇ ਬਣਾ ਆਪਣੀ ਯਦ, ਯਾਦ ਪਿਛਲੀ ਖੋਜ ਖੁਜਾਈਆ। ਕਿਰਪਾ ਕਰ ਕੇ ਅੰਤਰ ਆਤਮ ਦੇ ਅਨੰਦ, ਰਸ ਅਗੰਮਾ ਮੁਖ ਚੁਆਈਆ। ਤੇਰੇ ਹੁਕਮ ਦੇ ਹੋਵਣ ਸਾਰੇ ਪਾਬੰਦ, ਸ਼ਰਅ ਜ਼ੰਜੀਰ ਦੇ ਕਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵਣ ਸਾਰੇ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਰਹੇ ਕੋਈ ਨਾ ਰੰਡ, ਮੇਲਾ ਨਿਰਗੁਣ ਨਿਰਗੁਣ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਸਤਿਗੁਰ ਪੂਰੇ ਪੁਰਖ ਅਕਾਲ ਦੀਨ ਦਿਆਲ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੱਸੀਏ ਧੁਰ ਦਾ ਹਾਲ, ਹਾਲਤ ਬਦਲੀ ਸਰਬ ਲੋਕਾਈਆ। ਸਾਚਾ ਜਲਵਾ ਦਿਸੇ ਨਾ ਕਿਸੇ ਜਮਾਲ, ਨੂਰ ਜਹੂਰ ਨਾ ਕੋਇ ਰੁਸ਼ਨਾਈਆ। ਸਚ ਦਵਾਰਾ ਵੇਖੇ ਨਾ ਕੋਇ ਅਗੰਮੀ ਧਰਮਸਾਲ, ਧੁਰ ਦੀ ਮੰਜ਼ਲ ਚੜ੍ਹ ਤੇਰਾ ਦਰਸ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਪਿਆ ਜੰਜਾਲ, ਜੀਵਣ ਬੰਧਨ ਬੰਦ ਖ਼ਲਾਸ ਨਾ ਕੋਇ ਕਰਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਤਾਲ ਆਪਣਾ ਰਿਹਾ ਵਜਾਈਆ। ਬਿਨ ਮੁਰਸ਼ਦ ਮੁਰੀਦਾਂ ਕੋਇ ਨਾ ਪੁਛੇ

❋

❋

ਹਾਲ, ਪੂਰਬ ਲੇਖਾ ਨਾ ਕੋਇ ਮੁਕਾਈਆ। ਸਚ ਬੇਨੰਤੀ ਤੇਰੇ ਅੱਗੇ ਸਵਾਲ, ਸਵਾਲੀ ਹੋ ਕੇ ਸੀਸ ਨਿਵਾਈਆ। ਵੇਲਾ ਵਕਤ ਸੁਹੰਜਣਾ ਸਾਹਿਬ ਸਮਰਥ ਸੰਭਾਲ, ਸਭਨਾ ਲਹਿਣਾ ਦੇਣਾ ਦੇ ਚੁਕਾਈਆ। ਤੂੰ ਆਦਿ ਜੁਗਾਦੀ ਦੀਨ ਦਿਆਲ, ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਗੁਰਮੁਖ ਸੱਜਣ ਭਗਤ ਭਗਵੰਤ ਹੋ ਕੇ ਭਾਲ, ਕਾਇਆ ਮਾਟੀ ਸਾਚੇ ਅੰਤਰ ਵੇਖ ਵਖਾਈਆ।

੫ ਪੋਹ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਕਾਲੂ ਚਾਂਗ ਜ਼ਿਲਾ ਹੁਸ਼ਿਆਰ ਪੁਰ

ਜੁਗ ਚੌਕੜੀ ਪ੍ਰਭ ਹੋਏ ਦਿਆਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੰਤ ਸੁਹੇਲੇ ਜਨ ਭਗਤ ਲੱਭੇ ਆਪਣੇ ਲਾਲ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਖੋਜ ਖੁਜਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਤੋੜੇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮਾਟੀ ਸਾਚਾ ਮੰਦਰ ਵਖਾਵੇ ਸੱਚੀ ਧਰਮਸਾਲ, ਸ਼ਿਵਦਵਾਲਾ ਮਠ ਇਕੋ ਧੁਰ ਦਾ ਨਜ਼ਰੀ ਆਈਆ। ਜਿਸ ਗ੍ਰਹਿ ਮੇਲਾ ਮਿਲੇ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਜੋੜ ਜੁੜਾਈਆ। ਨਾਮ ਅਨਮੁੱਲਾ ਵਸਤ ਅਮੋਲਕ ਦੇਵੇ ਦਾਨ, ਗਹਿਰ ਗੰਭੀਰ ਗੁਣੀ ਗਹਿੰਦ ਸਦਾ ਬਖ਼ਸ਼ੰਦ ਆਪ ਵਰਤਾਈਆ। ਚਰਨ ਧੂੜ ਕਰਾ ਕੇ ਮਜਨ ਇਸ਼ਨਾਨ, ਪਤਤ ਪਾਪੀਆਂ ਦੁਰਮਤ ਮੈਲ ਧਵਾਈਆ। ਘਰ ਸੁਰਤ ਸਵਾਣੀ ਸ਼ਬਦ ਮੇਲ ਕੇ ਧੁਰ ਦਾ ਕਾਹਨ, ਮੰਡਲ ਰਾਸ ਇਕ ਵਖਾਈਆ। ਆਤਮ ਪਰਮਾਤਮ ਮੇਲਾ ਹੋਵੇ ਧੁਰ ਦੇ ਰਾਮ, ਰਮੱਈਆ ਨਈਆ ਲੋਕਮਾਤ ਪਾਰ ਕਰਾਈਆ। ਪਾਰਬ੍ਰਹਮ ਪ੍ਰਭ ਹੋ ਕੇ ਦੇਵੇ ਅੰਮ੍ਰਿਤ ਰਸ ਅਗੰਮਾ ਜਾਮ, ਜ਼ਾਮਨ ਹੋ ਕੇ ਜਮਾਂ ਤੋਂ ਲਏ ਛੁਡਾਈਆ। ਸਾਚੀ ਮੰਜ਼ਲ ਜਨ ਭਗਤਾਂ ਚੜ੍ਹਨੀ ਦੱਸੇ ਆਸਾਨ, ਔਖੀ ਘਾਟੀ ਸ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਸਤਿ ਧਰਮ ਸਤਿ ਸਤਿਵਾਦੀ ਵਖਾਏ ਇਕ ਨਿਸ਼ਾਨ, ਸਚਖੰਡ ਦਵਾਰਾ ਆਪ ਖੁਲ੍ਹਾਈਆ। ਚਰਨ ਪ੍ਰੀਤੀ ਧੁਰ ਦੀ ਰੀਤੀ ਦੱਸ ਕੇ ਇਕ ਧਿਆਨ, ਮਨ ਹੰਕਾਰ ਵਿਕਾਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਬਖ਼ਸ਼ੇ ਮਾਣ ਵਡਿਆਈਆ। ਜਨ ਭਗਤ ਪ੍ਰਭ ਤਾਰੇ ਮਾਤਲੋਕ, ਲੁਕਿਆ ਭੇਵ ਆਪ ਖੁਲ੍ਹਾਈਆ। ਮਾਨਸ ਮਾਨਸ ਵਿਚੋਂ ਕਰ ਕੇ ਖੋਜ, ਮਾਨੁਖ ਆਪਣਾ ਪੜਦਾ ਲਾਹੀਆ। ਚਰਨ ਪ੍ਰੀਤੀ ਦੇ ਕੇ ਧੁਰ ਦਾ ਜੋਗ, ਜੋਗੀਸ਼ਰ ਸਾਚੇ ਲਏ ਪਰਗਟਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਸਲੋਕ, ਸੋਹੰ ਢੋਲਾ ਦਏ ਸਮਝਾਈਆ। ਮਨ ਬੁੱਧੀ ਦੀ ਰਹਿਣ ਨਾ ਦੇਵੇ ਸੋਚ, ਸਮਝ ਰਮਜ਼ ਵਿਚ ਛੁਪਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਮੰਦਰ ਧੁਰ ਦੇ ਕੋਟ, ਕੰਚਨ ਗੜ੍ਹ ਅੰਦਰ ਵੜ ਪੁਰਖ ਅਕਾਲ ਆਪ ਸੁਹਾਈਆ। ਹਉਮੇ ਹੰਗਤਾ ਮਾਇਆ ਮਮਤਾ ਕੂੜੀ ਕਿਰਿਆ ਰਹੇ ਨਾ ਰੋਗ, ਸਤਿ ਧਰਮ ਦਾ ਸੱਚਾ ਰਾਹ ਇਕੋ ਦਏ ਵਖਾਈਆ। ਨਾਮ ਨਿਧਾਨ ਸ੍ਰੀ ਭਗਵਾਨ ਦੇ ਕੇ ਸਾਚੀ ਚੋਗ, ਚੁਗ਼ਲੀ ਨਿੰਦਿਆ ਤੋਂ ਲਏ ਬਚਾਈਆ। ਚਰਨ ਕਵਲ ਉਪਰ ਧਵਲ ਦੱਸ ਕੇ ਏਕਾ ਓਟ, ਓੜਕ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਪ੍ਰਭ ਦੇਵੇ ਨਾਮ ਖ਼ੁਮਾਰੀ, ਮਦਿਰਾ ਰਸ ਨਾ ਕੋਇ ਵਖਾਈਆ। ਮਹੱਲ ਅਟਲ ਵਖਾਏ ਉਚ ਅਟਾਰੀ, ਸਚਖੰਡ ਸਾਚਾ ਨਜ਼ਰੀ ਆਈਆ। ਜਿਸ ਘਰ ਜਗੇ ਜੋਤ ਨਿਰੰਕਾਰੀ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਸ਼ਬਦ ਸੁਣਾਏ ਧੁਨ ਬਿਨ ਤਾਲ ਤਲਵਾੜੇ ਆਪਣੀ ਧਾਰੀ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡੀ ਠਾਰੀ, ਠਾਕਰ ਹੋ ਕੇ ਸਿਰ ਆਪਣਾ ਹੱਥ ਰਖਾਈਆ। ਭਗਤ ਵਛਲ ਬਣ ਗਿਰਧਾਰੀ, ਮੁਕੰਦ ਮਨੋਹਰ ਆਪਣਾ ਰੰਗ ਚੜ੍ਹਾਈਆ। ਜਾਗਤ ਸੋਵਤ ਦੇਵੇ ਦਰਸ ਦੀਦਾਰੀ, ਨਿਜ ਨੇਤਰ ਕਰ ਰੁਸ਼ਨਾਈਆ। ਮਾਨਸ ਜਨਮ ਅੰਤ ਹੋਣੀ ਨਾ ਪਏ ਖ਼ੁਆਰੀ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਕੋਇ ਵਖ਼ਾਲੀ, ਪੂਰਬ ਲਹਿਣਾ ਆਪਣੇ ਹੱਥ ਰਖਾਈਆ। ਜਨ ਭਗਤਾਂ ਜੁਗ ਜੁਗ ਪ੍ਰਭ ਸਾਚੇ ਪੈਜ ਸਵਾਰੀ, ਕਲਜੁਗ ਅੰਤ ਹੋਏ ਆਪ ਸਹਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਦਿਤੀ ਨਾਮ ਜੈਕਾਰੀ, ਧੁਰ ਦਾ ਢੋਲਾ ਇਕ ਦ੍ਰਿੜਾਈਆ। ਤਿਨ੍ਹਾਂ ਸੰਸਾਰ ਸਾਗਰ ਵਿਚੋਂ ਜਾਏ ਪਾਰ ਉਤਾਰੀ, ਘਾਟ ਕਿਨਾਰਾ ਤਟ ਇਕੋ ਚਰਨ ਕਵਲ ਵਖਾਈਆ। ਜਨ ਭਗਤ ਸੁਹੇਲਾ ਗੁਰਮੁਖ ਕੋਈ ਨਾ ਜਨਮੇ ਦੂਜੀ ਵਾਰੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਮਾਤ ਗਰਭ ਅਗਨ ਕੋਇ ਨਾ ਸਾੜੀ, ਜਗਤ ਕੁੰਡ ਨਾ ਕੋਇ ਤਪਾਈਆ। ਕਿਰਪਾ ਕਰੇ ਆਪ ਨਿਰੰਕਾਰੀ, ਨਰ ਨਰਾਇਣ ਧੁਰ ਦਰਗਾਹੀਆ। ਕਲਜੁਗ ਅੰਤ ਭਗਤ ਉਧਾਰਨਾ ਪ੍ਰਭ ਦੀ ਵਾਰੀ, ਵਾਰਤਾ ਗੁਰ ਅਵਤਾਰ ਪੈਗ਼ੰਬਰ ਗਏ ਲਿਖਾਈਆ। ਸੋ ਲਹਿਣਾ ਦੇਣਾ ਪੂਰਬ ਕਰਜ਼ ਮਕਰੂਜ਼ ਹੋ ਕੇ ਸਭ ਦਾ ਰਿਹਾ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਹਰਿ ਭਗਤ ਸੁਹੇਲੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਨਾਮ ਸ਼ਬਦ ਆਧਾਰੀ, ਆਧਾਰ ਆਪਣੇ ਸਭ ਨੂੰ ਪਾਰ ਕਰਾਈਆ।

੫ ਪੋਹ ਸ਼ਹਿਨਸ਼ਾਹੀ ਸੰਮਤ ੨ ਦਲਜੀਤ ਸਿੰਘ ਦੇ ਗ੍ਰਹਿ ਤਲਵਾੜਾ ਜ਼ਿਲਾ ਹੁਸ਼ਿਆਰ ਪੁਰ

ਸ੍ਰੀ ਭਗਵਾਨ ਕਹੇ ਜਨ ਭਗਤ ਉਧਾਰਾਂ ਕਲਜੁਗ ਅੰਤਮ ਆਪ, ਨਿਰਗੁਣ ਨਿਰਗੁਣ ਹੋ ਕੇ ਦਇਆ ਕਮਾਈਆ। ਪੁਰਖ ਅਕਾਲ ਹੋ ਕੇ ਦੇਵਾਂ ਸੱਚਾ ਸਾਥ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਆਤਮ ਨੂਰ ਜਣਾ ਕੇ ਆਪਣੀ ਜਾਤ, ਜਾਹਰ ਜਹੂਰ ਕਰਾਂ ਰੁਸ਼ਨਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਸਾਕ ਸੱਜਣ ਸੈਣ ਇਕ ਅਖਵਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਨਾਮ ਚਮਕਾਈਆ। ਜਨਮ ਜਨਮ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਕੂੜ ਦਿਆਂ ਗਵਾਈਆ। ਸਾਹਿਬ ਸਵਾਮੀ ਅੰਤਰਜਾਮੀ ਹੋ ਕੇ ਵਸਾਂ ਪਾਸ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਸਭ ਦਾ ਲੇਖੇ ਲਾਵਾਂ ਸਵਾਸ ਸਵਾਸ, ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਢੋਲਾ ਗਾਈਆ। ਸਚ ਦਵਾਰਾ ਖੋਲ੍ਹ ਕੇ ਤਾਕ, ਧੁਰ ਮੰਦਰ ਦਿਆਂ ਵਖਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਰਹੇ ਝਾਕ, ਰਾਹ ਲੋਕਮਾਤ ਵੇਖ ਵਖਾਈਆ। ਕਵਣ ਭਗਤ ਜਿਨ੍ਹਾਂ ਦੇਵੇ ਪ੍ਰਭ ਅਬਿਨਾਸ਼ੀ ਆਪਣਾ ਸਾਥ, ਨਿਰਾਕਾਰ ਹੋ ਕੇ ਸਾਕਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਹਰਿਜਨ ਸਾਚੇ ਲਏ ਉਠਾਈਆ। ਸ੍ਰੀ ਭਗਵਾਨ ਕਹੇ ਜਨ ਭਗਤਾਂ ਰਹਿਣ ਨਾ ਦੇਵਾਂ ਤੋਟ, ਤ੍ਰਿਕੁਟੀ ਦਾ ਲੇਖਾ ਦਿਆਂ ਮੁਕਾਈਆ। ਗੁਰਮੁਖ ਆਲ੍ਹਣਿਉਂ ਡਿੱਗਾ ਰਹੇ ਕੋਈ ਨਾ ਬੋਟ, ਫੜ ਬਾਹੋਂ ਗੋਦ ਬਹਾਈਆ। ਸਾਚੇ ਨਾਮ ਦੀ ਲਾ ਕੇ ਚੋਟ, ਚੇਟਕ ਆਪਣਾ ਇਕ ਜਣਾਈਆ। ਅੰਦਰੋਂ ਕੱਢ ਕੇ ਕਿਰਿਆ ਖੋਟ, ਘਰ ਸਚ ਕਰਾਂ ਰੁਸ਼ਨਾਈਆ। ਪ੍ਰੇਮ ਪਿਆਰ ਦੀ ਦੇ ਕੇ ਮੌਜ, ਮੌਜੂਦਾ ਹੋ ਕੇ ਦਰਸ ਦਿਖਾਈਆ। ਸਭ ਤੋਂ ਵੱਖਰਾ ਦੱਸ ਕੇ ਜੋਗ, ਜੁਗਤੀ ਆਪਣਾ ਨਾਮ ਸਮਝਾਈਆ। ਜਨਮ ਮਰਨ ਦਾ ਰਹਿਣ ਨਾ ਦੇਵਾਂ ਬੋਝ, ਭਾਰ ਸਭ ਦਾ ਆਪਣੇ ਕੰਧ ਉਠਾਈਆ। ਅੱਗੇ ਹੋਵੇ ਨਾ ਕਦੇ ਵਿਯੋਗ, ਵਿਛੜਿਆਂ ਮੇਲ ਮਿਲਾਈਆ। ਪਿਛੇ ਬਹੁ ਆਯੂ ਲਈ ਭੋਗ, ਪ੍ਰਭ ਦਾ ਰਾਹ ਤਕਾਈਆ। ਅੱਗੇ ਆਤਮ ਪਰਮਾਤਮ ਕਰ ਸੰਯੋਗ, ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਕਦੇ ਨਾ ਹੋਵੇ ਨਿਰਾਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਅੰਦਰ ਵੜ ਦੇਵਾਂ ਵਿਸ਼ਵਾਸ, ਵਿਸ਼ਵ ਆਪਣੀ ਖੇਲ ਵਖਾਈਆ। ਸਾਚੇ ਮੰਡਲ ਵਖਾਵਾਂ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਰੰਗ ਰੰਗਾਈਆ। ਸਭ ਦੇ ਪੁੱਜਾਂ ਨਿਰਗੁਣ ਹੋ ਕੇ ਪਾਸ, ਸਰਗੁਣ ਪੜਦਾ ਆਪ ਉਠਾਈਆ। ਇਸੇ ਧਰਤੀ ਦਾ ਲਹਿਣਾ ਕੁਛ ਖ਼ਾਸ, ਹੁਕਮੇ ਵਿਚ ਜਣਾਈਆ। ਰਾਮ ਕਟ ਕੇ ਹੁਕਮ ਵਾਲਾ ਬਨਬਾਸ, ਪੰਚਵਟੀ ਦਾ ਵੱਟਾ ਏਥੇ ਗਿਆ ਲਗਾਈਆ। ਉਸ ਦੇ ਉਤੇ ਲਿਖ ਕੇ ਸੱਚੀ ਗਾਥ, ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਜੈਕਾਰ ਸਮਝਾਈਆ। ਧਰਮ ਦਵਾਰ ਦੀ ਕਰ ਅਰਦਾਸ, ਬੇਪਰਵਾਹ ਨਾਲ ਸਲਾਹ ਪਕਾਈਆ। ਹੁਕਮ ਦੇ ਸਰਬ ਗੁਣਤਾਸ, ਕੀ ਤੇਰੀ ਬੇਪਰਵਾਹੀਆ। ਓਧਰੋਂ ਰੋ ਕੇ ਕਿਹਾ ਬਿਆਸ, ਧਾਹੀਂ ਮਾਰ ਜਣਾਈਆ। ਮੈਂ ਪੁਰਖ ਅਕਾਲ ਦਾ ਦਰਸ਼ਨ ਕਰਨਾ ਸਾਖਿਆਤ, ਵੇਲਾ ਵਕਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਧੁਰ ਦੇ ਰਾਮ ਦਾ ਰਾਮ ਲੇਖਾ ਨਾਲ ਭਗਤ ਰਾਮ ਬਨਬਾਸੀ, ਅਬਿਨਾਸ਼ੀ ਅਗਲਾ ਰਾਮ ਆਪਣੀ ਧਾਰ ਸਮਝਾਈਆ। ਜਿਸ ਵੇਲੇ ਰਾਮ ਕਿਸੇ ਨਾ ਮਿਲਿਆ ਪੰਡਤ ਕਾਸ਼ੀ, ਤਟ ਕਿਨਾਰੇ ਨਜ਼ਰ ਕਿਸੇ ਨਾ ਆਈਆ। ਕਲਜੁਗ ਹੋਵੇ ਅੰਧੇਰੀ ਰਾਤੀ, ਪਰਭਾਤੀ ਵੱਜੇ ਨਾ ਕੋਇ ਵਧਾਈਆ। ਨੂਰ ਨਜ਼ਰ ਨਾ ਆਏ ਆਕਾਸ਼ੀ, ਧਰਨੀ ਧਵਲ ਨਾ ਕੋਇ ਰੁਸ਼ਨਾਈਆ। ਓਸ ਵੇਲੇ ਖੇਲ ਕਰੇ ਆਪ ਸਰਬ ਘਟਵਾਸੀ, ਨਿਵਾਸੀ ਆਪਣੀ ਦਇਆ ਕਮਾਈਆ। ਬਚਨ ਸੁਣ ਕੇ ਬਿਆਸ ਦੀ ਨਿਕਲ ਗਈ ਹਾਸੀ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਵੇਲਾ ਵਕਤ ਕਿਹੜਾ ਆਸੀ, ਕਵਣ ਘੜੀ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਸਾਚੀ ਭਗਤੀ ਦੀ ਚੜ੍ਹੇ ਕੋਈ ਨਾ ਘਾਟੀ, ਮੰਜ਼ਲ ਹੱਥ ਕਿਸੇ ਨਾ ਆਈਆ। ਸਾਧ ਸੰਤ ਮੁਕਾਵੇ ਕੋਈ ਨਾ ਵਾਟੀ, ਵਟਿਆਂ ਵਿਚ ਰੁਲ ਕੇ ਸਾਰੇ ਆਪਣਾ ਆਪ ਦੇਣ ਤਜਾਈਆ। ਓਸ ਵੇਲੇ ਖੇਲਾਂ ਖੇਲ ਆਪਣੀ ਜਾਤੀ, ਦੂਜਾ ਸੰਗ ਨਾ ਕੋਇ ਬਣਾਈਆ। ਜਨ ਭਗਤ ਸੁਹੇਲਾ ਸੱਜਣ ਹੋਵੇ ਦਾਸ ਦਾਸੀ, ਜਿਸ ਦੀ ਦਾਸਤਾਨ ਅੱਗੇ ਨਾ ਕਿਸੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰ ਅਗੰਮ ਅਪਾਰ ਆਪੇ ਵਾਚੀ, ਵਚਨ ਪਰਵਚਨ ਅਵਰ ਨਾ ਕੋਇ ਸਮਝਾਈਆ।

❋

❋

੫ ਪੋਹ ਸ਼ਹਿਨਸ਼ਾਹੀ ਸੰਮਤ ੨ ਬੂਆ ਦਿੱਤਾ ਮਲ ਦੇ ਗ੍ਰਹਿ ਤਲਵਾੜਾ

ਬਿਆਸ ਕਹੇ ਪ੍ਰਭ ਜਨ ਭਗਤਾਂ ਖੋਲ੍ਹ ਪੜਦਾ, ਅੰਤਰ ਓਹਲਾ ਰਹੇ ਨਾ ਰਾਈਆ। ਹਰਿਜਨ ਤੇਰੀ ਮੰਜ਼ਲ ਜਾਏ ਚੜ੍ਹਦਾ, ਮਨ ਵਾਸਨਾ ਸਕੇ ਨਾ ਕੋਇ ਅਟਕਾਈਆ। ਦਰਸ਼ਨ ਪਾਵੇ ਤੇਰੇ ਘਰ ਦਾ, ਜਿਸ ਗ੍ਰਹਿ ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੂੰ ਹੀ ਤੂੰ ਹੀ ਰਹੇ ਪੜ੍ਹਦਾ, ਪਰਮਾਤਮ ਤੇਰਾ ਢੋਲਾ ਗਾਈਆ। ਅੰਮ੍ਰਿਤ ਰਸ ਲਵੇ ਤੇਰੇ ਸਰੋਵਰ ਸਰ ਦਾ, ਬੂੰਦ ਸਵਾਂਤੀ ਦੇਣੀ ਮੁਖ ਚੁਆਈਆ। ਕਲਜੁਗ ਕੂੜਾ ਲੇਖਾ ਮੁਕਾ ਕਲ ਦਾ, ਮਮਤਾ ਮੋਹ ਰਹੇ ਨਾ ਰਾਈਆ। ਜਨ ਭਗਤਾਂ ਝਗੜਾ ਰਹੇ ਨਾ ਕਪਟ ਛਲ ਦਾ, ਅਛਲ ਛਲਧਾਰੀ ਦੇਣੀ ਮਾਣ ਵਡਿਆਈਆ। ਬਿਨ ਤੇਰੀ ਕਿਰਪਾ ਨਾਮ ਸੰਦੇਸ਼ਾ ਕਾਇਆ ਮੰਦਰ ਕੋਈ ਨਾ ਘੱਲ ਦਾ, ਰਸਨਾ ਪੜ੍ਹ ਪੜ੍ਹ ਸਰਵਣ ਸੁਣ ਸੁਣ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲੈਣੇ ਜਗਾਈਆ। ਬਿਆਸ ਕਹੇ ਸ੍ਰੀ ਭਗਵਾਨ ਮੈਂ ਤੱਕਾਂ ਕਲਜੁਗ ਚਾਰ ਕੁੰਟ ਅੰਧੇਰਾ, ਨਿਰਗੁਣ ਨੂਰੀ ਜੋਤ ਚੰਦ ਨਾ ਕੋਇ ਰੁਸ਼ਨਾਈਆ। ਜਗਤ ਵਾਸਨਾ ਮਮਤਾ ਮੋਹ ਗਿੜਿਆ ਉਲਟਾ ਗੇੜਾ, ਮਾਰਗ ਸਚ ਸਤਿ ਨਾ ਕੋਇ ਵਖਾਈਆ। ਤ੍ਰਿਸ਼ਨ ਵਿਕਾਰ ਪਿਆ ਝੇੜਾ, ਹੰਗਤਾ ਗੜ੍ਹ ਵਿਚ ਲੜਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਕਰੇ ਨਾ ਕੋਈ ਹਕ ਨਿਬੇੜਾ, ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਬਿਆਸ ਕਹੇ ਪ੍ਰਭ ਭਗਤਾਂ ਦੀ ਅੰਤਰ ਵੇਖ ਖ਼ਾਹਿਸ਼, ਬਾਹਰੋਂ ਸਮਝ ਕਿਛ ਨਾ ਆਈਆ। ਜਿਹੜੇ ਦਿਵਸ ਰੈਣ ਤੇਰੀ ਕਰਨ ਤਲਾਸ਼, ਅੱਠੇ ਪਹਿਰ ਬਿਹਬਲ ਹੋ ਕੇ ਢੋਲੇ ਗਾਈਆ। ਤੂੰ ਹੀ ਤੂੰ ਹੀ ਮਾਰਨ ਇਕ ਆਵਾਜ਼, ਆਪ ਆਪਣਾ ਗਏ ਗਵਾਈਆ। ਓਨ੍ਹਾਂ ਦਾ ਅੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਕਾਅਬੇ ਖੋਲ੍ਹ ਰਾਜ਼, ਰਿਜ਼ਕ ਰਹੀਮ ਦੇ ਵਡਿਆਈਆ। ਅੰਤਰ ਮਿਟੇ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਾਚੇ ਨਾਮ ਦੀ ਬਖ਼ਸ਼ ਅਗੰਮੀ ਦਾਤ, ਜੋ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਵਰਤਾਈਆ। ਬਿਨਾ ਰਸਨਾ ਜਿਹਵਾ ਤੋਂ ਦੱਸ ਆਪਣੀ ਗਾਥ, ਨਿਰਅੱਖਰ ਵਿਚੋਂ ਆਪਣਾ ਨਾਮ ਦ੍ਰਿੜਾਈਆ। ਔਖੀ ਮੰਜ਼ਲ ਰਹਿਬਰ ਹੋ ਕੇ ਮਿਟਾ ਵਾਟ, ਜੀਵਣ ਜੁਗਤੀ ਸਾਚੀ ਭਗਤੀ ਸਤਿ ਸਚ ਇਕ ਸਮਝਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਸਭ ਕਿਛ ਤੇਰੇ ਹਾਥ, ਜਨ ਭਗਤ ਸੁਹੇਲੇ ਤੇਰੇ ਦਾਸ, ਸੇਵਕ ਧੁਰ ਦੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਕਹੇ ਬਿਆਸ ਮੈਂ ਆਪਣੀ ਦਇਆ ਕਮਾਵਾਂਗਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋ ਕੇ ਵੇਖ ਵਖਾਵਾਂਗਾ। ਘਟ ਨਿਵਾਸੀ ਨਿਰਗੁਣ ਧਾਰ ਵੇਸ ਵਟਾਵਾਂਗਾ। ਜੁਗ ਜਨਮ ਦੀ ਪੂਰੀ ਕਰ ਕੇ ਆਸੀ, ਭਗਤ ਸੁਹੇਲੇ ਆਪਣੇ ਰੰਗ ਰੰਗਾਵਾਂਗਾ। ਮਾਨਸ ਜਨਮ ਕਰ ਰਹਿਰਾਸੀ, ਰਸਤਾ ਧੁਰ ਦਾ ਇਕ ਵਖਾਵਾਂਗਾ। ਜਿਥੇ ਇਕੋ ਪਵੇ ਰਾਸੀ, ਗੋਪੀ ਕਾਹਨ ਆਪਣੀ ਖੇਲ ਪਰਗਟਾਵਾਂਗਾ। ਜਨਮ ਜਨਮ ਦੀ ਮੇਟ ਕੇ ਵਾਟੀ, ਲੱਖ ਚੁਰਾਸੀ ਪੰਧ ਮੁਕਾਵਾਂਗਾ। ਨਾਤਾ ਜੋੜ ਕੇ ਨਿਰਗੁਣ ਧਾਰ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਨਜ਼ਰੀ ਆਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਜੋ ਲੇਖਾ ਲਿਖਿਆ ਕਲਮ ਦਵਾਤੀ, ਸ਼ਹਾਦਤ ਵਿਚ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਸਰਬ

❋

❋

ਭੁਗਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਪ੍ਰਭ ਕਾਰ ਕਮਾਏਗਾ। ਕਲਜੁਗ ਅੰਤ ਪਾਵੇ ਸਾਰ ਸ੍ਰੀ ਭਗਵੰਤ, ਦੀਨਾਂ ਅਨਾਥਾਂ ਦੀਨ ਦਿਆਲ ਆਪ ਉਠਾਏਗਾ। ਮਹਿੰਮਾ ਦੱਸ ਅਗਣਤ, ਧੁਰ ਦਾ ਢੋਲਾ ਮਣੀਆਂ ਮੰਤ, ਸਤਿ ਸਤਿਵਾਦੀ ਆਪ ਸੁਣਾਵੇਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹਰਿਜਨ ਮੇਲ ਕੇ ਸਾਚੀ ਸੰਗਤ, ਸਗਲਾ ਸੰਗ ਸੂਰਾ ਸਰਬੰਗ ਆਪ ਅਖਵਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਵੇਗਾ। ਬਿਆਸ ਕਹੇ ਮੇਰੀ ਪਿਛਲੀ ਇਕ ਅਰਜ਼ੋਈ, ਬੇਨੰਤੀ ਕਰ ਕੇ ਦਿਆਂ ਸੁਣਾਈਆ। ਪੁਰਖ ਅਕਾਲ ਤੁਧ ਬਿਨ ਮਿਲੇ ਕੋਈ ਨਾ ਢੋਈ, ਧੁਰ ਦੀ ਧਾਰ ਨਾ ਕੋਇ ਬੰਧਾਈਆ। ਕਲਜੁਗ ਸ੍ਰਿਸ਼ਟੀ ਗੂੜ੍ਹੀ ਨੀਂਦ ਸੋਈ, ਸੋਈ ਸੁਰਤੀ ਨਾ ਕੋਇ ਉਠਾਈਆ। ਜੂਠ ਝੂਠ ਲੋਭ ਵਿਕਾਰ ਫਿਰੀ ਦਰੋਹੀ, ਬਹੁੜੀ ਬਹੁੜੀ ਕਰੇ ਲੋਕਾਈਆ। ਜਨ ਭਗਤ ਸੁਹੇਲਾ ਦਿਸੇ ਲੋਕਮਾਤ ਨਾ ਕੋਈ, ਜੋ ਤੇਰਾ ਨਾਮ ਤੇਰੇ ਕੋਲੋਂ ਸੁਣ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਬਿਆਸ ਕਹੇ ਕੁਛ ਮੇਰੀ ਪਿਛਲੀ ਦਾਸਤਾਨ, ਪੂਰਬ ਲੇਖਾ ਦਿਆਂ ਦ੍ਰਿੜਾਈਆ। ਕੁਝ ਲਹਿਣਾ ਦੇਣਾ ਕ੍ਰਿਸ਼ਨਾ ਕਾਹਨ, ਸ੍ਰੀ ਭਗਵਾਨ ਭਗਵਨ ਤੇਰੇ ਦਰ ਸੁਣਾਈਆ। ਜਿਸ ਦਾ ਲਿਖਿਆ ਨਹੀਂ ਕਿਸੇ ਬਿਆਨ, ਕਲਮ ਸ਼ਾਹੀ ਨਾ ਵੰਡ ਵੰਡਾਈਆ। ਉਸ ਨੇ ਉਂਗਲਾਂ ਦਾ ਲਾ ਕੇ ਨਿਸ਼ਾਨ, ਪੰਜਾ ਮੇਰੇ ਵਿਚ ਫਿਰਾਈਆ। ਮੈਨੂੰ ਸਮਝ ਕੇ ਬਾਲ ਨਾਦਾਨ, ਅਗਲਾ ਹੁਕਮ ਦਿਤਾ ਜਣਾਈਆ। ਸ਼ਬਦ ਅਗੰਮੀ ਬੋਲ ਕੇ ਬਿਨਾ ਕਾਨ, ਮੇਰੇ ਅੰਦਰ ਦਿਤਾ ਟਿਕਾਈਆ। ਮੈਂ ਸੁਣ ਕੇ ਹੋਇਆ ਹੈਰਾਨ, ਪਰੇਸ਼ਾਨੀ ਵਿਚ ਅੱਖ ਖੁਲ੍ਹਾਈਆ। ਨਿਉਂ ਕੇ ਲੱਗਾ ਸੀਸ ਝੁਕਾਣ, ਚਰਨਾਂ ਉਪਰ ਆਪਣਾ ਆਪ ਟਿਕਾਈਆ। ਅੱਗੋਂ ਸੁਣ ਹੋਰ ਫ਼ਰਮਾਨ, ਫ਼ਰਮਾਂਬਰਦਾਰ ਕਹਿ ਕੇ ਮੈਨੂੰ ਦਿਤਾ ਸੁਣਾਈਆ। ਤੇਰਾ ਵਹਿਣ ਵਗਦਾ ਰਹੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਖੇਲ ਰਿਹਾ ਵਖਾਈਆ। ਬਿਆਸ ਕਹੇ ਮੈਂ ਹੱਸ ਕੇ ਕਿਹਾ ਕੁਛ ਦੇ ਦੇ ਮੈਨੂੰ ਦਾਨ, ਦਾਤਾ ਹੋ ਕੇ ਝੋਲੀ ਪਾਈਆ। ਕਾਹਨ ਕਿਹਾ ਮੈਂ ਭੇਵ ਖੋਲ੍ਹਾਂ ਮਹਾਨ, ਮਹਿੰਮਾ ਕਥ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਅਖ਼ੀਰ ਸਤਿ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਕੂੜ ਕੁੜਿਆਰ ਵੱਜੇ ਵਧਾਈਆ। ਓਸ ਵੇਲੇ ਨਿਰਗੁਣ ਧਾਰ ਏਕੰਕਾਰ ਖੇਲ ਕਰੇ ਸ੍ਰੀ ਭਗਵਾਨ, ਵਿਸ਼ਵ ਆਪਣਾ ਪੜਦਾ ਲਾਹੀਆ। ਤੇਰਾ ਲਹਿਣਾ ਦੇਣਾ ਅੰਤ ਅਖ਼ੀਰ ਚੁਕਾਏ ਆਣ, ਮਿਹਰਵਾਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਪਰਮਾਤਮ ਹੋ ਕੇ ਆਤਮ ਧਾਰ ਦਏ ਵਡਿਆਈਆ।

੫ ਪੋਹ ਸ਼ਹਿਨਸ਼ਾਹੀ ਸੰਮਤ ੨ ਜੀਆ ਲਾਲ ਦੇ ਗ੍ਰਹਿ ਤਲਵਾੜਾ

ਬਿਆਸ ਕਹੇ ਮੇਰੀ ਆਸਾ ਬਹੁ ਪੁਰਾਣੀ, ਪੁਰਾਨ ਸ਼ਾਸਤਰ ਵੇਦ ਮੇਰੀ ਦੇਣ ਗਵਾਹੀਆ। ਗੁਰ ਅਵਤਾਰ ਤੇਰੇ ਬਣ ਕੇ ਆਏ ਬਾਨੀ, ਜੁਗ ਚੌਕੜੀ ਸੇਵ ਕਮਾਈਆ। ਸੰਤ ਭਗਤ ਤੇਰੀ ਦੱਸਦੇ ਰਹੇ ਕਥਾ ਕਹਾਣੀ, ਖ਼ੁਸ਼ੀਆਂ ਵਾਲੇ ਢੋਲੇ ਗਾਈਆ। ਮਹਿੰਮਾ ਕਹਿੰਦੇ ਰਹੇ ਪਵਣ ਪਾਣੀ, ਸੰਦੇਸੇ ਧੁਰ ਦੇ ਅਗੰਮ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਕਰਦੇ ਗਏ ਧਿਆਨੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਾਤਬ

❋

❋

ਲੇਖ ਲਿਖਦੇ ਗਏ ਬਣ ਬਹੁ ਵਿਦਵਾਨੀ, ਤੇਰੀ ਮਹਿੰਮਾ ਸਿਫ਼ਤ ਸਿਫ਼ਤ ਸਮਝਾਈਆ। ਰਿਖੀ ਮੁਨੀ ਤਪੀ ਹਠੀ ਮੇਰੇ ਤਟ ਕਿਨਾਰੇ ਤੇਰੀ ਲੱਭਦੇ ਗਏ ਨਿਸ਼ਾਨੀ, ਨਿਛਾਵਰ ਆਪਣਾ ਆਪ ਕਰਾਈਆ। ਜੋਗ ਅਭਿਆਸ ਅੰਦਰ ਤੇਰੀ ਖੋਜਦੇ ਰਹੇ ਜੋਤ ਨੁਰਾਨੀ, ਨਿਰਗੁਣ ਨਿਰਵੈਰ ਤੇਰਾ ਰਾਹ ਤਕਾਈਆ। ਜੀਵ ਜੰਤ ਮੰਗਦੇ ਰਹੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਤੂੰ ਬੇਪਰਵਾਹ ਹੋ ਕੇ ਸਚਖੰਡ ਵਸਦਾ ਰਿਹੋਂ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਮੇਰੇ ਅੰਤਰ ਜੁਗ ਜੁਗ ਆਉਂਦੀ ਰਹੀ ਹੈਰਾਨੀ, ਪਰੇਸ਼ਾਨੀ ਅੰਤਰ ਅੰਤਰ ਵਧਾਈਆ। ਕੋਈ ਭੇਵ ਨਾ ਆਇਆ ਪਰਵਰਦਿਗਾਰ ਤੇਰੀ ਖੇਲ ਮਹਾਨੀ, ਅਬਿਨਾਸ਼ੀ ਕਰਤੇ ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਬਿਆਸ ਕਹੇ ਮੈਂ ਵਹਿੰਦਾ ਰਿਹਾ ਜਲ ਜਲ ਧਾਰ, ਪਾਣੀ ਆਪਣਾ ਰੂਪ ਵਖਾਈਆ। ਰੁੜ੍ਹਦਾ ਰਿਹਾ ਟਿੱਲੇ ਪਰਬਤ ਉਚੇ ਵਹਿੰਦਾ ਰਿਹਾ ਡੂੰਘੀ ਗਾਰ, ਥਲਾਂ ਵਿਚ ਆਪਣਾ ਫੇਰਾ ਪਾਈਆ। ਖੋਜਦਾ ਰਿਹਾ ਪੁਰਖ ਅਕਾਲ ਅਬਿਨਾਸ਼ੀ ਕਰਤਾ ਧੁਰ ਦਾ ਯਾਰ, ਆਪਣੀ ਆਸਾ ਆਪਣੇ ਨਾਲ ਰਖਾਈਆ। ਵੇਖਦਾ ਰਿਹਾ ਗੁਰੂ ਅਵਤਾਰ, ਪੈਗ਼ੰਬਰਾਂ ਧਿਆਨ ਲਗਾਈਆ। ਕਰਦਾ ਰਿਹਾ ਸ਼ਬਦੀ ਤਕਰਾਰ, ਪੁਛਦਾ ਰਿਹਾ ਭੇਵ ਅਲਾਹੀਆ। ਮੈਨੂੰ ਸਾਰੇ ਸੰਦੇਸਾ ਦੇ ਕੇ ਗਏ ਆਪਣੀ ਵਾਰ, ਅਵਤਾਰ ਤੇਈ ਗਏ ਦ੍ਰਿੜਾਈਆ। ਪੈਗ਼ੰਬਰਾਂ ਵੇਖਿਆ ਆਪਣੀ ਧਾਰ, ਬਿਨ ਅੱਖਾ ਅੱਖ ਖੁਲ੍ਹਾਈਆ। ਗੁਰੂ ਕਰ ਕੇ ਗਏ ਇਜ਼ਹਾਰ, ਇਤਬਾਰ ਤੇਰੇ ਉਤੇ ਰਖਾਈਆ ਮੇਰੀ ਕਿਸੇ ਨਾ ਸੁਣੀ ਪੁਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਗੋਬਿੰਦ ਅੰਤ ਸੰਦੇਸਾ ਦਿਤਾ ਏਕਾ ਵਾਰ, ਸ਼ਬਦ ਅਨਾਦੀ ਨਾਦ ਵਜਾਈਆ। ਆਲਸ ਨਿੰਦਰਾ ਵਿਚੋਂ ਕਰ ਕੇ ਖ਼ਬਰਦਾਰ, ਹੁਕਮ ਦਿਤਾ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਖੇਲ ਖੇਲੇ ਨਿਰਾਕਾਰ, ਜੋਤੀ ਜਾਤਾ ਪੁਰਖ ਬਿਧਾਤਾ ਸ਼ਬਦੀ ਧਾਰ ਆਪਣਾ ਹੁਕਮ ਵਰਤਾਈਆ। ਜਿਸ ਨੂੰ ਜਗਤ ਬੁੱਧੀ ਸਮਝੇ ਨਾ ਕੋਇ ਸੰਸਾਰ, ਅਕਲ ਵਿਦਿਆ ਚਲੇ ਨਾ ਕੋਇ ਚਤੁਰਾਈਆ। ਅਪਰੰਪਰ ਸਵਾਮੀ ਆਪਣਾ ਖੇਲ ਕਰੇ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਪੜਦਾ ਨਾ ਕੋਇ ਉਠਾਈਆ। ਸੋ ਦੀਨ ਦਿਆਲਾ ਵਡ ਕਿਰਪਾਲਾ ਅਗੰਮ ਅਗੰਮੜੀ ਕਰੇ ਕਾਰ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਮੁਕਾਈਆ। ਬਿਆਸ ਕਹੇ ਕੋਟ ਕੋਟਨ ਤਪੀਸ਼ਰ ਮੇਰੇ ਆਉਂਦੇ ਰਹੇ ਕਿਨਾਰਾ, ਤਟ ਬਹਿ ਕੇ ਖ਼ੁਸ਼ੀ ਮਨਾਈਆ। ਗਾਉਂਦੇ ਰਹੇ ਸੁਣਾਉਂਦੇ ਰਹੇ ਪਰਮ ਪੁਰਖ ਦੀਆਂ ਵਾਰਾ, ਵਾਰਤਾ ਤਹਿਰੀਰ ਵਿਚ ਤਕਰੀਰ ਵਿਚ ਦ੍ਰਿੜਾਈਆ। ਮੈਂ ਕਰਦਾ ਰਿਹਾ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਪੁਛਦਾ ਰਿਹਾ ਦਵਾਰਾ, ਕਵਣ ਗ੍ਰਹਿ ਮਿਲੇ ਬੇਪਰਵਾਹੀਆ। ਹੁਕਮੇ ਅੰਦਰ ਸ਼ਬਦੀ ਧਾਰ ਕਰਦੇ ਗਏ ਇਸ਼ਾਰਾ, ਧੁਰ ਦੀ ਸੈਨਤ ਨਾਲ ਸਮਝਾਈਆ। ਜਿਸ ਵੇਲੇ ਕਲ ਕਲਕੀ ਲਏ ਅਵਤਾਰਾ, ਅਮਾਮ ਅਮਾਮਾਂ ਆਪਣਾ ਵੇਸ ਵਟਾਈਆ। ਸੋ ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਚਾਰ ਜੁਗ ਦਾ ਪੂਰਬ ਕਰਜ਼ਾ ਲਾਹੇ ਉਧਾਰਾ, ਲੇਖਾ ਸਭ ਦਾ ਦਏ ਮੁਕਾਈਆ। ਘਟ ਭੀਤਰ ਵੇਖੇ ਵਿਗਸੇ ਪਾਵੇ ਸਾਰਾ, ਅੰਤਰ ਖੋਜੇ ਥਾਉਂ ਥਾਈਂਆ। ਸਚ ਸਵਾਮੀ ਹੋ ਕੇ ਦੇਵੇ ਸਹਾਰਾ, ਸਮਰਥ ਹੋ ਕੇ ਆਪਣੀ ਦਇਆ ਕਮਾਈਆ। ਤੇਰੀ ਧਾਰ ਵਿਚੋਂ ਆਪਣੀ ਧਾਰ ਦਾ ਦਏ ਫੁਹਾਰਾ, ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁਖ

❋

❋

ਚੁਆਈਆ। ਜਿਸ ਦਾ ਜਾਣੇ ਨਾ ਕੋਇ ਨਜ਼ਾਰਾ, ਜਗਤ ਵਿਦਵਾਨਾਂ ਸਮਝ ਕੋਇ ਨਾ ਆਈਆ। ਸੋ ਖੇਲ ਕਰੇ ਨਿਰੰਕਾਰਾ, ਹਰਿ ਕਰਤਾ ਧੁਰਦਰਗਾਹੀਆ। ਨਿਰਗੁਣ ਹੋ ਕੇ ਪਾਵੇ ਸਾਰਾ, ਸਾਹਿਬ ਸਵਾਮੀ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਬਿਆਸ ਕਹੇ ਮੈਂ ਕੋਟਨ ਕੋਟ ਵੇਖੇ ਜਤੀ ਸਤੀ, ਤਪੀਸ਼ਰ ਧੂਣੀਆਂ ਗਏ ਤਪਾਈਆ। ਮੀਟਦੇ ਰਹੇ ਨੇਤਰ ਲੋਚਣ ਨੈਣ ਅੱਖੀਂ, ਜਗਤ ਵਾਸਨਾ ਦ੍ਰਿਸ਼ਟੀ ਬੰਦ ਕਰਾਈਆ। ਪਿਆਰ ਮੁਹੱਬਤ ਵਿਚ ਬਣਦੇ ਰਹੇ ਸਖ਼ੀ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਰਹਿੰਦੇ ਰਹੇ ਝੁੱਗੀ ਪਾ ਕੇ ਕੱਖੀਂ, ਮਹੱਲ ਅਟਲ ਜਗਤ ਤਜਾਈਆ। ਘਾਲ ਘਾਲਦੇ ਰਹੇ ਹੱਥੀਂ, ਦਿਵਸ ਰੈਣ ਹੱਥ ਜੋੜ ਸੀਸ ਨਿਵਾਈਆ। ਪੜ੍ਹਦੇ ਰਹੇ ਨਾਮ ਅੱਖਰਾਂ ਵਾਲੀ ਪੱਟੀ, ਸਤਰਾਂ ਵਾਲਾ ਜੋੜ ਜੁੜਾਈਆ। ਮਾਲਾ ਮਣਕਿਆਂ ਵਾਲੀ ਖੱਟਦੇ ਰਹੇ ਖੱਟੀ, ਖਟਕਾ ਅੰਦਰੋਂ ਨਾ ਕੋਇ ਚੁਕਾਈਆ। ਸਚ ਵਸਤ ਦੀ ਲੱਭਦੇ ਗਏ ਹੱਟੀ, ਵਣਜਾਰੇ ਬਣ ਕੇ ਫਿਰੇ ਚਾਈਂ ਚਾਈਂਆ। ਪੁਰਖ ਅਕਾਲ ਦੀਨ ਦਿਆਲ ਮੇਲ ਹੋਇਆ ਨਾ ਕਿਸੇ ਕਮਲਾਪਤੀ, ਪੱਤਣ ਬੈਠੇ ਸਾਰੇ ਰੋਵਣ ਮਾਰਨ ਧਾਹੀਂਆ। ਸ਼ਬਦੀ ਧਾਰ ਕਿਸੇ ਨਾ ਨੇਤਰ ਤੱਕੀ, ਸਚ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੂਰਬ ਲੇਖਾ ਦੇ ਵਖਾਈਆ। ਬਿਆਸ ਕਹੇ ਮੇਰੇ ਤਟ ਕਿਨਾਰੇ ਲਾਉਂਦੇ ਗਏ ਧਿਆਨ, ਸੁਨ ਸਮਾਧੀਆਂ ਵਿਚ ਸਮਾਈਆ। ਕਰਦੇ ਗਏ ਇਸ਼ਨਾਨ, ਅੰਮ੍ਰਿਤ ਸਰ ਸਰੋਵਰ ਬਣਾਈਆ। ਖੋਜਦੇ ਗਏ ਰਾਮ, ਰਮਤਾ ਹੋ ਕੇ ਭੱਜੇ ਵਾਹੋ ਦਾਹੀਆ। ਲੁਕਦੇ ਗਏ ਕਾਹਨ, ਘਨੱਈਆ ਅੱਖ ਉਠਾਈਆ। ਤੋੜਦੇ ਗਏ ਮਾਣ, ਅਭਿਮਾਨ ਗਏ ਮਿਟਾਈਆ। ਰਾਹ ਤੱਕਦੇ ਗਏ ਤੇਰਾ ਭਗਵਾਨ, ਦਿਵਸ ਰੈਣ ਅੱਖ ਖੁਲ੍ਹਾਈਆ। ਮੈਂ ਵੇਖ ਕੇ ਹੁੰਦਾ ਰਿਹਾ ਹੈਰਾਨ, ਪ੍ਰਭ ਤੇਰੀ ਬੇਪਰਵਾਹੀਆ। ਸਨਮੁਖ ਹੋ ਕੇ ਕਿਸੇ ਦਰਸ ਨਾ ਦਿਤਾ ਆਣ, ਸਵੱਛ ਸਰੂਪ ਨਾ ਕੋਇ ਵਟਾਈਆ। ਥੋੜ੍ਹਾ ਭਗਤ ਦੇ ਕੇ ਗਏ ਫ਼ਰਮਾਨ, ਨਾਮ ਸੰਦੇਸ਼ਾ ਇਕ ਜਣਾਈਆ। ਇਸ਼ਟ ਦੇਵ ਸਵਾਮੀ ਤੇਰਾ ਉੱਤਮ ਸ੍ਰੇਸ਼ਟ ਵਿਚ ਜਹਾਨ, ਸ਼ਾਸਤਰਾਂ ਤੋਂ ਅੱਗੇ ਤੇਰੀ ਪੜ੍ਹਾਈਆ। ਜਿਨ੍ਹਾਂ ਉਪਰ ਹੋਵੇਂ ਮਿਹਰਵਾਨ, ਮਹਿਬੂਬ ਹੋ ਕੇ ਦਇਆ ਕਮਾਈਆ। ਸੋ ਸਹਿਜੇ ਮਿਲਣ ਆਣ, ਅੱਗੇ ਹੋ ਨਾ ਕੋਇ ਅਟਕਾਈਆ। ਮੇਰੀ ਬੇਨੰਤੀ ਕਰ ਪਰਵਾਨ, ਚੌਥੇ ਜੁਗ ਦਿਆਂ ਦੁਹਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਫਿਰੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਹਿਰਦੇ ਦਿਸੇ ਨਾ ਕਿਸੇ ਵਸਿਆ ਰਾਮ, ਮੁਖੋਂ ਰਾਮ ਰਾਮ ਸਾਰੇ ਗਾਈਆ। ਘਰ ਨਜ਼ਰ ਨਾ ਆਵੇ ਸਖ਼ੀਆਂ ਦਾ ਕਾਹਨ, ਧੁਰ ਦੇ ਕਾਹਨ ਦਰਸ ਕੋਇ ਨਾ ਪਾਈਆ। ਹਕ ਪੈਗ਼ੰਬਰ ਮਿਲੇ ਕੋਈ ਨਾ ਆਣ, ਮਹਿਬੂਬ ਮੁਹੱਬਤ ਵਿਚ ਹੁਜਰੇ ਨਾ ਕੋਇ ਸੁਹਾਈਆ। ਰਸਨਾ ਜਿਹਵਾ ਵਾਲੇ ਢੋਲੇ ਗਾਣ, ਮਨ ਵਾਸਨਾ ਝਟ ਲੰਘਾਈਆ। ਸਤਿਗੁਰ ਕਰੇ ਨਾ ਕੋਇ ਪਰਵਾਨ, ਪਰਮ ਪੁਰਖ ਨਾ ਕੋਇ ਮਿਲਾਈਆ। ਭਰਮੇ ਭੁੱਲੇ ਜਗਤ ਵਿਦਵਾਨ, ਵਿਦਿਆਰਥੀ ਸਚ ਨਜ਼ਰ ਕੋਇ ਨਾ ਆਈਆ। ਬਿਆਸ ਕਹੇ ਮੈਂ ਮੰਗਾਂ ਏਕੋ ਚਰਨ ਧਿਆਨ, ਅਭਿਮਾਨ ਅਵਰ ਨਾ ਕੋਇ ਰਖਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਮੇਰਾ ਪੂਰਬ ਲੇਖਾ ਚੁੱਕੇ ਵਿਚ ਜਹਾਨ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਸਰ ਅਵਰ ਨਜ਼ਰ ਕੋਇ ਨਾ ਆਈਆ।

❋

❋

੫ ਪੋਹ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਦੇ ਗ੍ਰਹਿ ਤਲਵਾੜਾ

ਬਿਆਸ ਕਹੇ ਪ੍ਰਭ ਸਭ ਦੀ ਪੂਰੀ ਕਰ ਭਾਵਨਾ, ਭਾਵੀ ਭੈ ਭੌ ਨਾ ਕੋਇ ਜਣਾਈਆ। ਨਿਰਗੁਣ ਹੋ ਕੇ ਆਤਮ ਪਕੜ ਦਾਮਨਾ, ਦਾਮਨਗੀਰ ਹੋ ਕੇ ਆਪਣਾ ਮੇਲ ਮਿਲਾਈਆ। ਮਨ ਹੰਕਾਰੀ ਦੁਸ਼ਟ ਰਹੇ ਨਾ ਰਾਵਣਾ, ਰਾਮ ਰਮਈਆ ਹੋ ਕੇ ਦੇ ਵਡਿਆਈਆ। ਇਕੋ ਨਾਮ ਨਿਧਾਨਾ ਤੇਰਾ ਸਭ ਨੇ ਗਾਵਣਾ, ਗਹਿਰ ਗੰਭੀਰ ਬੇਨਜ਼ੀਰ ਦੇਣਾ ਸਮਝਾਈਆ। ਪਤਿਪਰਮੇਸ਼ਵਰ ਇਕੋ ਰਾਵਣਾ, ਰੰਗਤ ਧੁਰ ਦੀ ਦੇਣੀ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਜਗਤ ਵਿਕਾਰ ਪੰਧ ਮੁਕਾਵਣਾ, ਲੋਕਮਾਤ ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਕਾਇਆ ਮਾਟੀ ਸਾਚਾ ਮੰਦਰ ਧੁਰ ਮੁਕਾਮ ਇਕ ਸੁਹਾਵਣਾ, ਸੋਭਾਵੰਤ ਦੀਪਕ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਜਨ ਭਗਤਾਂ ਜਾਮ ਪਿਆਵਣਾ, ਨਾਮ ਖ਼ੁਮਾਰੀ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਬਿਆਸ ਕਹੇ ਪ੍ਰਭ ਬਖ਼ਸ਼ ਦੇ ਆਪਣਾ ਨੂਰ, ਨੂਰ ਨੁਰਾਨੇ ਹਰਿਜਨ ਸਾਚੇ ਦੇ ਬਣਾਈਆ। ਆਪਣੇ ਨਾਮ ਦੀ ਦੇ ਦੇ ਤੂਰ, ਤੁਰੀਆ ਤੋਂ ਪਰੇ ਮੇਲਾ ਲੈ ਮਿਲਾਈਆ। ਝਗੜਾ ਰਹੇ ਨਾ ਕਿਰਿਆ ਕੂੜ, ਮੋਹ ਵਿਕਾਰ ਦੇਣਾ ਗਵਾਈਆ। ਸਾਚੇ ਚਰਨਾਂ ਬਖ਼ਸ਼ ਕੇ ਧੂੜ, ਦੁਰਮਤ ਮੈਲ ਦੇਣੀ ਧਵਾਈਆ। ਆਪਣਾ ਦਰਸ ਦੇਣਾ ਜ਼ਰੂਰ, ਸਵੱਛ ਸਰੂਪ ਬਦਲਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਹਾਜ਼ਰ ਹਜ਼ੂਰ, ਪੜਦਾ ਓਹਲਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਬਿਆਸ ਕਹੇ ਜੁਗ ਗਏ ਬੀਤ, ਤੇਰਾ ਧਿਆਨ ਲਗਾਈਆ। ਗਾ ਗਾ ਥੱਕਾ ਗੀਤ, ਢੋਲੇ ਡੰਕ ਵਜਾਈਆ। ਸੌਂ ਸੌਂ ਥੱਕਾ ਨੀਂਦ, ਗ਼ਫ਼ਲਤ ਵਿਚ ਆਪਣਾ ਆਪ ਮਿਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਬਦਲਦੀ ਵੇਖੀ ਰੀਤ, ਰੀਤੀਵਾਨ ਤੇਰੀ ਵਡਿਆਈਆ। ਨਜ਼ਾਰਾ ਵੇਖਿਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੁਜਾਈਆ। ਜਲਵਾ ਤੱਕਿਆ ਊਚ ਨੀਚ, ਹਸਤ ਕੀਟ ਪੜਦਾ ਲਾਹੀਆ। ਕਲਮਾ ਨਾਮ ਸੁਣਿਆ ਹਦੀਸ, ਹਜ਼ਰਤ ਗਏ ਸੁਣਾਈਆ। ਕਿਰਪਾ ਕਰ ਅੰਤ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਭਗਤ ਸੁਹੇਲੇ ਬਣਾ ਆਪਣੇ ਮੀਤ, ਮਿਤਰ ਪਿਆਰਾ ਹੋ ਕੇ ਦੇ ਵਡਿਆਈਆ। ਤੇਰੇ ਉਤੇ ਇਕ ਉਮੀਦ, ਆਮਦ ਵਿਚ ਪ੍ਰੀਤਮ ਹੋ ਕੇ ਆਪਣਾ ਰੰਗ ਚੜ੍ਹਾਈਆ। ਰਹਿਮਤ ਵਿਚ ਕਰ ਬਖ਼ਸ਼ੀਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਦਇਆ ਕਮਾ ਦੇ ਸਵਾਮੀ ਮੇਰੇ, ਬੇਆਸ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਅੰਤਰ ਹੋਵਣ ਚਾਓ ਘਨੇਰੇ, ਭਗਵਨ ਹੋ ਕੇ ਮਿਲਣਾ ਚਾਈਂ ਚਾਈਂਆ। ਭਾਗ ਲਗਾਉਣਾ ਕਾਇਆ ਮਾਟੀ ਸਾਢੇ ਤਿੰਨ ਹੱਥ ਖੇੜੇ, ਗ੍ਰਹਿ ਮੰਦਰ ਅੰਦਰ ਖ਼ੁਸ਼ੀ ਦੇਣੀ ਵਖਾਈਆ। ਤੇਰੇ ਤਟ ਕਿਨਾਰੇ ਲਾ ਲਏ ਡੇਰੇ, ਮੇਰਾ ਤਟ ਕਿਨਾਰਾ ਗਏ ਤਜਾਈਆ। ਪੁਰਖ ਅਕਾਲ ਜੇ ਪੁਛੇਂ ਕਿਹੜੇ ਕਿਹੜੇ, ਕੋਟਾਂ ਵਿਚੋਂ ਬਹੁ ਥੋੜ੍ਹੇ ਨਜ਼ਰੀ ਆਈਆ। ਜਿਨ੍ਹਾਂ ਢੋਲੇ ਗਾਏ ਤੇਰੇ ਮੇਰੇ, ਤੇਰਾ ਮੇਰਾ ਰਾਗ ਰਹੇ ਅਲਾਈਆ। ਅੰਤ ਹਕ਼ੀਕ਼ਤ ਵਿਚੋਂ ਹਕ ਕਰ ਨਿਬੇੜੇ, ਸਮਰਥ ਆਪਣੀ ਮਿਹਰ ਨਜ਼ਰ ਉਠਾਈਆ। ਸ਼ਬਦ ਅਗੰਮੀ ਚਾੜ੍ਹ ਬੇੜੇ, ਨਈਆ ਨੌਕਾ ਜਗਤ ਨਾ ਕੋਇ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਨੰਤੀ ਤੇਰੇ ਅੱਗੇ ਸੁਣਾਈਆ। ਬਿਆਸ ਕਹੇ ਮੇਰੀ ਅੰਤਮ ਇਕੋ

❋

❋

ਲੋੜ, ਲੋੜੀਂਦੇ ਸੱਜਣ ਪੂਰ ਕਰਾਈਆ। ਹਰਿਜਨ ਵਿਛੜੇ ਆਪਣੇ ਨਾਲ ਜੋੜ, ਪੂਰਬ ਵਿਛੋੜਾ ਦੇ ਕਟਾਈਆ। ਗੁਰਮੁਖ ਰਹੇ ਨਾ ਕੋਈ ਅੰਧੇਰੇ ਘੋਰ, ਜਗਤ ਵਾਸਨਾ ਨਾ ਕੋਇ ਹਲਕਾਈਆ। ਸਚਖੰਡ ਨਿਵਾਸੀ ਆਪੇ ਬਹੁੜ, ਪੁਰਖ ਅਬਿਨਾਸ਼ੀ ਹੋ ਕੇ ਦਇਆ ਕਮਾਈਆ। ਜਨ ਭਗਤਾਂ ਸਾਚੇ ਸੰਤਾਂ ਸਦਾ ਤੇਰੀ ਲੋੜ, ਆਸਾ ਵਿਚ ਬੈਠੇ ਧਿਆਨ ਲਗਾਈਆ। ਹਿਰਦੇ ਅੰਦਰ ਨਿਰੰਤਰ ਹੋ ਕੇ ਵਸ ਕੋਲ, ਬਸੰਤਰ ਅਗਨੀ ਦੇ ਬੁਝਾਈਆ। ਸੁਰਤੀ ਸ਼ਬਦੀ ਜਾ ਮੌਲ, ਮੌਲਾ ਹੋ ਕੇ ਆਪਣਾ ਭੇਵ ਖੁਲ੍ਹਾਈਆ। ਪਿਛਲਾ ਯਾਦ ਕਰ ਕੌਲ, ਰਾਮ ਰਾਮਾ ਗਿਆ ਦ੍ਰਿੜਾਈਆ। ਲੇਖਾ ਲਹਿਣਾ ਦੇਣਾ ਮੁਕਾ ਧਰਨੀ ਧਰਤ ਧੌਲ, ਵਾਸਤਾ ਰਹੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰ ਅਡੋਲ, ਡੋਲਦੀ ਦਿਸੇ ਸਰਬ ਲੋਕਾਈਆ। ਬਿਆਸ ਕਹੇ ਵੇਖ ਕੌਲ ਇਕਰਾਰ, ਕਰਨੀ ਕਰਤੇ ਪੜਦਾ ਆਪ ਉਠਾਈਆ। ਜਿਸ ਦੇ ਵਿਚ ਭਗਤਾਂ ਨਾਲ ਪਿਆਰ, ਭਗਵਨ ਹੋ ਕੇ ਖ਼ੁਸ਼ੀ ਬਣਾਈਆ। ਸੰਤ ਸੁਹੇਲੇ ਲੈ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਸਤਿਵਾਦੀ ਬਣਨਾ ਯਾਰ, ਯਾਰੜਾ ਹੋ ਕੇ ਰੰਗ ਰੰਗਾਈਆ। ਤੇਰਾ ਕਰਦੇ ਰਹੇ ਇੰਤਜ਼ਾਰ, ਬਿਨ ਅੱਖਾ ਅੱਖ ਖੁਲ੍ਹਾਈਆ। ਤੂੰ ਕੀਤਾ ਆਣ ਬੇਦਾਰ, ਸੁੱਤਿਆਂ ਲਿਆ ਉਠਾਈਆ। ਮਾਨਸ ਜਨਮ ਪੈਜ ਸਵਾਰ, ਸੁਰਤੀ ਸ਼ਬਦ ਮਿਲਾਈਆ। ਹਰਿਜਨ ਰਹੇ ਨਾ ਕੋਇ ਗਵਾਰ, ਮੂਰਖ ਮੂੜ੍ਹਾਂ ਦੇ ਵਡਿਆਈਆ। ਤੇਰਾ ਨਾਉਂ ਸੱਚਾ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਮੇਰਾ ਲਹਿਣਾ ਦੇਣਾ ਕਰਜ਼ਾ ਦੇ ਉਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਿਆਸ ਕਹੇ ਆਪਣਾ ਲੇਖਾ ਵੇਖ ਓਸ ਅਗੰਮੀ ਪੱਥਰ, ਜਿਸ ਦਾ ਰੂਪ ਨਜ਼ਰ ਕਿਸੇ ਨਾ ਆਈਆ। ਜਿਸ ਦੇ ਕਾਰਨ ਗੋਬਿੰਦ ਸੁੱਤਾ ਸੱਥਰ, ਤੇਰੀ ਸੇਜ ਸੁਹਾਈਆ। ਜਨ ਭਗਤਾਂ ਨਾਲੋਂ ਰਹੀਂ ਕਦੇ ਨਾ ਵੱਖਰ, ਦੂਜੇ ਦਰ ਨਾ ਡੇਰਾ ਲਾਈਆ। ਓਨ੍ਹਾਂ ਤੇਰੀ ਚੋਟੀ ਚੜ੍ਹਨਾ ਸਿਖ਼ਰ, ਮੰਜ਼ਲ ਤੇਰੀ ਬੇਪਰਵਾਹੀਆ। ਪੁਰਖ ਅਕਾਲ ਦੀਨ ਦਿਆਲ ਓਨ੍ਹਾਂ ਦਾ ਕਰ ਫ਼ਿਕਰ, ਜੋ ਤੇਰੇ ਨਾਮ ਦਾ ਫ਼ਿਕਰਾ ਗਾਈਆ। ਓਨ੍ਹਾਂ ਦੀ ਆਤਮ ਧਾਰੋਂ ਨਿਕਲ, ਬਾਹਰ ਖੋਜਣ ਕੋਇ ਨਾ ਜਾਈਆ। ਕਲਜੁਗ ਜੀਵ ਚਾਰ ਕੁੰਟ ਦਹਿ ਦਿਸ਼ਾ ਪਿੱਟਣ, ਨੇਤਰ ਰੋਵਣ ਮਾਰਨ ਧਾਈਂਆ। ਬਿਨ ਤੇਰੇ ਭਗਤਾਂ ਲੇਖਾ ਕੋਈ ਨਾ ਆਵੇ ਨਜਿੱਠਣ, ਜੁਗ ਚੌਕੜੀ ਰਹੀ ਸਮਝਾਈਆ। ਸਭ ਦੀ ਪੂਰੀ ਕਰ ਦੇ ਮਣਸਾ ਆਸਾ ਇੱਛਣ, ਇੱਛਿਆ ਵਿਚ ਭਿੱਛਿਆ ਦੇ ਪਾਈਆ। ਤੇਰਾ ਬੋਧ ਅਗਾਧਾ ਬੋਧ ਕਿਸੇ ਲੇਖ (ਵਿਚ) ਨਾ ਆਵੇ ਲਿਖਣ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਵਿਚੋਂ ਜਗਤ ਨਿਰਾਲੇ ਤੇਰੇ ਭਗਤ ਦਿਸਣ, ਦਿਸ਼ਾ ਵਿਚੋਂ ਆਪਣਾ ਹਿੱਸਾ ਰਹੇ ਵੰਡਾਈਆ। ਜੋ ਸਿੱਧੇ ਤੇਰੇ ਧਰਮ ਦਵਾਰੇ ਆ ਕੇ ਵਿਕਣ, ਕੀਮਤ ਉਨ੍ਹਾਂ ਲੈਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਬਿਧਾਤੇ ਦਾਤ ਆਪਣੀ ਦੇਣੀ ਵਰਤਾਈਆ। ਬਿਆਸ ਕਹੇ ਜਨ ਭਗਤਾਂ ਅੰਦਰੋਂ ਕੱਢਦੇ ਵਿੱਖ, ਅੰਮ੍ਰਿਤ ਰਸ ਦੇ ਚੁਆਈਆ। ਮਾਲਕ ਹੋ ਕੇ ਪਓ ਦਿਸ, ਦੀਦ ਅੰਦਰ ਕਰ ਰੁਸ਼ਨਾਈਆ। ਬਿਨ ਕਲਮ ਸ਼ਾਹੀ ਲੇਖਾ ਦੇ ਲਿਖ, ਨਿਰਅੱਖਰ ਧਾਰ ਮੇਲ ਮਿਲਾਈਆ। ਅੱਗੇ ਜੁਗ ਬੀਤੜੇ ਕਿਤ, ਗਿਣਤੀ ਗਣਤ ਨਾ ਕੋਇ ਗਿਣਾਈਆ। ਤੇਰਾ ਖੇਲ ਹੋਵੇ ਨਿਤ ਨਵਿਤ, ਜੁਗ ਚੌਕੜੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਜਨ ਭਗਤਾਂ ਕਰ ਹਿਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜਿਨ੍ਹਾਂ ਤੇਰੀ ਸਿਖਿਆ ਲਈ ਸਿਖ, ਸੱਚਾ ਢੋਲਾ ਤੇਰਾ ਨਾਮ ਗਾਈਆ। ਓਨ੍ਹਾਂ

❋

❋

ਦਾ ਮਾਲਕ ਬਣ ਪਿਤ, ਪੂਤ ਆਪਣੀ ਗੋਦ ਉਠਾਈਆ। ਭੇਵ ਅਭੇਦਾ ਖੋਲ੍ਹ ਅਨਡਿਠ, ਜਗਤ ਨੇਤਰਾਂ ਤੋਂ ਪਰੇ ਕਰ ਰੁਸ਼ਨਾਈਆ। ਸਦ ਰਹਿਣ ਤੇਰੀ ਸਾਇਆ ਹੇਠ, ਕਲਜੁਗ ਅਗਨੀ ਤਤ ਨਾ ਕੋਇ ਤਪਾਈਆ। ਬਿਆਸ ਕਹੇ ਮੇਰਾ ਅੰਤ ਅਖ਼ੀਰੀ ਲੇਖਾ ਮੁਕਾਉਣਾ ਮਹੀਨਾ ਜੇਠ, ਸੰਮਤ ਤਿੰਨ ਸ਼ਹਿਨਸ਼ਾਹੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਵਸਾ ਆਪਣੇ ਦੇਸ, ਪਰਦੇਸੀ ਗੁਰਮੁਖ ਰਹਿਣ ਕੋਇ ਨਾ ਪਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਇੱਕੀ ਪੋਹ ਕਹੇ ਮੈਂ ਚੜ੍ਹਿਆ ਅੱਛਾ, ਚਾਰ ਜੁਗ ਦੀ ਇਛਿਆ ਪੂਰ ਕਰਾਈਆ। ਹੁਕਮ ਸੰਦੇਸਾ ਦੇਵਾਂ ਸੱਚਾ, ਜ਼ਿਮੀਂ ਅਸਮਾਨਾਂ ਆਪ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਦਾ ਇਕੋ ਬੱਚਾ, ਸ਼ਬਦੀ ਸੁਤ ਦੁਲਾਰਾ ਖੇਲ ਖਿਲਾਈਆ। ਜਿਸ ਦਾ ਹੁਕਮ ਆਦਿ ਜੁਗਾਦਿ ਕਦੇ ਨਾ ਹੋਵੇ ਕੱਚਾ, ਧੁਰ ਦਾ ਪੱਕਾ ਰੰਗ ਦੇਣਾ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਇਕੋ ਹੁਕਮ ਦੱਸਾ, ਦਿਸ਼ਾ ਤੋਂ ਬਾਹਰ ਦਿਤਾ ਜਣਾਈਆ। ਸਚ ਪ੍ਰੇਮ ਪਿਆਰ ਦਾ ਤਿਆਰ ਕਰ ਲਓ ਭੱਤਾ, ਸੁਘੜ ਸੁਚੱਜੀ ਸਵਾਣੀ ਰੂਪ ਬਣਾਈਆ। ਜਿਸ ਦਾ ਰਸ ਜੁਗ ਚੌਕੜੀ ਕਦੇ ਨਾ ਚੱਖਾ, ਰਸਨਾ ਜਿਹਵਾ ਨਾ ਕਦੇ ਲਗਾਈਆ। ਹਾਂਡੀ ਵਿਚ ਕਦੇ ਨਾ ਪੱਕਾ, ਅਗਨੀ ਤਾਅ ਨਾ ਕੋਇ ਤਪਾਈਆ। ਨੇਤਰ ਨੈਣ ਜਗਤ ਨਾ ਲੱਭਾ, ਸ੍ਰਿਸ਼ਟ ਦ੍ਰਿਸ਼ਟ ਵਿਚ ਧਿਆਨ ਨਾ ਕੋਇ ਰਖਾਈਆ। ਜਿਸ ਨੂੰ ਖਾਵਣਹਾਰਾ ਆਦਿ ਜੁਗਾਦੀ ਇਕੋ ਅੱਬਾ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਜਿਸ ਦੀ ਕਦੇ ਨਾ ਬਦਲੇ ਤਬਅ, ਤਬੀਅਤ ਸਭ ਦੀ ਦਏ ਬਦਲਾਈਆ। ਭੈ ਵਿਚ ਰੱਖੇ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਸੋ ਲਹਿਣਾ ਦੇਣਾ ਮੂਲ ਚੁਕਾਏ ਹਭਾ, ਹਰਿ ਸੱਜਣ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਇੱਕੀ ਪੋਹ ਕਹੇ ਮੇਰੀ ਕੋਈ ਨਾ ਜਾਣਿਓ ਵਦੀ ਸੁਦੀ, ਸੁਧ ਬੁਧ ਦੇ ਜਣਾਈਆ। ਮਾਣ ਵਡਿਆਈ ਕਰੇ ਨਾ ਕੋਈ ਜਗਤ ਬੁੱਧੀ, ਬੁੱਧੀਵਾਨਾਂ ਦਿਆਂ ਸਮਝਾਈਆ। ਆਪਣੀ ਰਮਜ਼ ਰੱਖੇ ਕੋਇ ਨਾ ਗੁੱਝੀ, ਘੋਰੀਆਂ ਦਿਆਂ ਉਠਾਈਆ। ਪ੍ਰਭ ਦੀ ਧਾਰ ਰਹੇ ਨਾ ਲੁਕੀ, ਲੋਕ ਪ੍ਰਲੋਕ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰਾਂ ਧਾਰ ਉਠਾਵੇ ਸੁੱਤੀ, ਏਕੰਕਾਰਾ ਇਕੋ ਦਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਵਖਾਈਆ। ਆਪਣਾ ਲੇਖਾ ਦੱਸੇ ਹਰਿ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਵੇਂਹਦਾ ਰਿਹਾ ਸੰਸਾਰ, ਸੰਸਾਰੀਆਂ ਤੋਂ ਪਰੇ ਡੇਰਾ ਲਾਈਆ। ਹੁਕਮੇ ਅੰਦਰ ਕਰਦਾ ਰਿਹਾ ਵਿਹਾਰ, ਵਿਵਹਾਰੀਆਂ ਦਾ ਮਾਲਕ ਨੂਰ ਖ਼ੁਦਾਈਆ। ਸੰਦੇਸੇ ਦੇਂਦਾ ਰਿਹਾ ਵਾਰੋ ਵਾਰ, ਸ਼ਬਦੀ ਧਾਰ ਅੱਖਰਾਂ ਵਿਚ ਪਰਗਟਾਈਆ। ਸਿਫਤਾਂ ਵਿਚ ਸਲਾਹਾਂ ਦਾ ਕਰਦਾ ਰਿਹਾ ਇਜ਼ਹਾਰ, ਮਲਾਹਾਂ ਦਾ ਰੂਪ ਗੁਰ ਅਵਤਾਰ ਪੈਗ਼ੰਬਰ ਜਗਤ ਅਖਵਾਈਆ। ਦੇਂਦਾ ਰਿਹਾ ਭੰਡਾਰ, ਭੋਰਾ ਭੋਰਾ ਝੋਲੀ ਪਾਈਆ। ਕਰਦਾ ਰਿਹਾ ਉਜਿਆਰ, ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਹੁਕਮੇ ਅੰਦਰ ਹਰਿ ਕਰਤਾ ਆਪ ਵਰਤਾਈਆ।

❋

❋