ਪੁਸਤਕਾਲਾਭਾਗ ੨੦

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਰਨ ਤਿਆਰੀ, ਨਿਰਗੁਣ ਧਾਰ ਸਚਖੰਡ ਦਵਾਰ ਖ਼ੁਸ਼ੀ ਬਣਾਈਆ। ਜੋਤੀ ਨੂਰ ਪਰਮ ਪੁਰਖ ਦੀ ਬਣ ਨਾਰੀ, ਅਗੰਮ ਅਗੰਮੜੇ ਧਾਮ ਆਪਣਾ ਹਾਰ ਸ਼ਿੰਗਾਰ ਬਣਾਈਆ। ਸੇਵਾ ਕਰਨ ਅਲਖ ਅਗੋਚਰ ਅਗੰਮ ਅਪਾਰੀ, ਪਤਿਪਰਮੇਸ਼ਵਰ ਬੇਪਰਵਾਹ ਅਗੰਮ ਅਥਾਹ ਵੇਖਣਾ ਚਾਈਂ ਚਾਈਂਆ। ਜੁਗ ਚੌਕੜੀ ਜਿਸ ਦੀ ਬਣੀ ਰਹੀ ਪਨਹਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਚਾਕਰ ਹੋ ਕੇ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਿਆਨ ਗੀਤਾ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਸਿਫ਼ਤਾਂ ਵਾਲਾ ਮੰਗਦੀ ਰਹੀ ਭੰਡਾਰੀ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਿਰਗੁਣ ਸਰਗੁਣ ਧਾਰ ਜਿਸ ਨੂੰ ਕਰਦੇ ਰਹੇ ਨਿਮਸਕਾਰੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸੀਸ ਨਿਵਾਈਆ। ਸੋ ਸਾਹਿਬ ਸੁਲਤਾਨਾ ਨੌਜੁਆਨਾ ਮਰਦ ਮਰਦਾਨਾ ਨਿਰਗੁਣ ਜੋਤ ਕਰੇ ਉਜਿਆਰੀ, ਵਾਹਿਦ ਲਾਸ਼ਰੀਕ ਹਕ ਮਹਿਬੂਬ ਬੇਪ੍ਰਵਾਹੀਆ। ਹੁਕਮੇ ਅੰਦਰ ਹੁਕਮ ਸੰਦੇਸਾ ਸ਼ਬਦੀ ਸਤਿਗੁਰ ਦੇਵੇ ਏਕੋ ਵਾਰੀ, ਇਕ ਇਕੱਲਾ ਸਚ ਦਵਾਰਾ ਦਰਗਾਹ ਸਾਚੀ ਧਾਮ ਨਿਆਰਾ ਸਚ ਦਵਾਰੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਲੈਣ ਅੰਗੜਾਈ, ਜੋਤੀ ਧਾਰ ਵਿਚੋਂ ਜੋਤ ਪ੍ਰਗਟਾਈਆ। ਕਲਜੁਗ ਅੰਤ ਸਦੀ ਚੌਧਵੀਂ ਰੁੱਤ ਸੁਹੰਜਣੀ ਲੋਕ ਮਾਤ ਆਈ, ਧਰਨੀ ਧਰਤ ਧੌਲ ਵੇਖਣ ਅੱਖ ਉਠਾਈਆ। ਨਵ ਨੌ ਚਾਰ ਜਿਸ ਦੀ ਯਾਦ ਵਿਚ ਆਪਣੀ ਆਸਾ ਮਨਸਾ ਜਗਤ ਲੰਘਾਈ, ਬ੍ਰਹਿਮੰਡਾਂ ਤੋਂ ਪਰੇ ਜਿਸ ਦਾ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਖੇਲ ਰਿਹਾ ਰਚਾਈ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਹੁਕਮ ਸੰਦੇਸਾ ਨਰ ਨਰੇਸ਼ਾ ਦੇਵਣਹਾਰਾ ਥਾਉਂ ਥਾਂਈ, ਥਾਨ ਥਨੰਤਰ ਗਗਨ ਗਗਨੰਤਰ ਆਪਣਾ ਭੇਵ ਖੁਲ੍ਹਾਈਆ। ਤੇਈ ਅਵਤਾਰ ਕਹਿਣ ਸਾਡੀ ਵਾਰੀ ਆਈ, ਵਾਰਤਾ ਪਿਛਲੀ ਯਾਦ ਕਰਾਈਆ। ਈਸਾ ਮੂਸਾ ਮੁਹੰਮਦ ਕਹੇ ਮੇਰਾ ਹਜ਼ਰਤ ਬੇਪਰਵਾਹ ਨੂਰ ਅਲਾਹੀ, ਲਾਸ਼ਰੀਕ ਸ਼ਰਅ ਤੋਂ ਬਾਹਰ ਆਪਣਾ ਹੁਕਮ ਜਣਾਈਆ। ਨਾਨਕ ਗੋਬਿੰਦ ਕਹੇ ਚਰਨ ਕਵਲ ਮਿਲੇ ਸਰਨਾਈ, ਸਾਹਿਬ ਸੁਲਤਾਨ ਸ੍ਰੀ ਭਗਵਾਨ ਸਿਰ ਆਪਣਾ ਹੱਥ ਟਿਕਾਈਆ। ਸਚ ਸੰਦੇਸੇ ਅੰਦਰ ਰਿਹਾ ਬੁਲਾਈ, ਮਿਹਰਵਾਨ ਮਹਿਬੂਬ ਆਪਣੀ ਕਾਰ ਕਮਾਈਆ। ਰਲ ਮਿਲ ਸਾਰੇ ਗਾਉਣਾ ਚਾਈਂ ਚਾਈਂ, ਤੂੰ ਮੇਰਾ ਮੈਂ ਤੇਰਾ ਢੋਲਾ ਅਗੰਮ ਅਥਾਹੀਆ। ਪਿਛਲਾ ਲਹਿਣਾ ਦੇਣਾ ਦੇਣਾ ਮੁਕਾਈ, ਚਾਰ ਜੁਗ ਦਾ ਲੇਖਾ ਪ੍ਰਭ ਦੀ ਝੋਲੀ ਪਾਈਆ। ਅੱਗੇ ਚਲਣਾ ਏਕਾ ਹੁਕਮ ਰਜ਼ਾਈ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਣਨਾ ਸਚ ਸਵਾਣੀ, ਸੁਹੰਜਣੀ ਧੁਰ ਦੀ ਨਜ਼ਰੀ ਆਈਆ। ਸਮਰਥ ਸਵਾਮੀ ਲੱਭਣਾ ਇਕੋ ਹਾਣੀ, ਜੋ ਧੁਰ ਦਾ ਬਾਨੀ ਬੇਪਰਵਾਹੀਆ। ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਣੀ, ਦੇਵਤ ਸੁਰ ਬੈਠੇ ਸੀਸ ਨਿਵਾਈਆ। ਖੇਲ ਰਚਿਆ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਸਿਫ਼ਤਾਂ

❋

❋

ਵਿਚ ਬੋਲ ਕੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਦਿਤੀ ਗਾਈਆ। ਲੱਖ ਚੁਰਾਸੀ ਜੀਵ ਜੰਤ ਨਿਸ਼ਾਨੀ, ਤ੍ਰੈਗੁਣ ਮਾਇਆ ਪੰਜ ਤਤ ਕੁੜਮਾਈਆ। ਜੋਤੀ ਸ਼ਬਦੀ ਖੇਲ ਮਹਾਨੀ, ਮਹਿੰਮਾ ਅਕਥ ਕਥ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜਿਸ ਦੇ ਚਰਨ ਕਵਲ ਕਰਦੇ ਆਏ ਧਿਆਨੀ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸੋ ਹੁਕਮਰਾਨ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਦੋ ਜਹਾਨਾਂ ਵਾਲੀ ਇਕ ਅਖਵਾਈਆ। ਹੁਕਮ ਸੰਦੇਸੇ ਅੰਦਰ ਦੇ ਕੇ ਕੁਰਬਾਨੀ, ਫ਼ਰਮਾਂਬਰਦਾਰ ਸਾਰੇ ਰਿਹਾ ਉਠਾਈਆ। ਬਿਨ ਅੱਖਾਂ ਲੋਕਮਾਤ ਮਾਰ ਧਿਆਨੀ, ਚਾਰ ਕੁੰਟ ਦਹਿ ਦਿਸ਼ਾ ਜੀਵ ਜੰਤ ਸਰਬ ਕੁਰਲਾਈਆ। ਜਗਤ ਵਸਤੂ ਰਸਨਾ ਜਿਹਵਾ ਬੱਤੀ ਦੰਦ ਪੇਟ ਅਧਾਰ ਖਾਂਦੇ ਰਹੇ ਮਹਿੰਮਾਨੀ, ਸ਼ੁਕਰ ਮਿਹਰਵਾਨ ਕਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲਹਿਣਾ ਦੇਣਾ ਚੁਕਾਵੇ ਦੇ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ। ਸੇਵਾ ਲਾਏ ਆਦਿ ਸ਼ਕਤ ਧੁਰ ਦੀ ਧਰਮ ਭਵਾਨੀ, ਦੁਰਗਾ ਇਸ਼ਟ ਰੂਪ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਨਾਤਾ ਤੁੱਟਾ ਪੰਜ ਤਤ ਤਨ ਵਜੂਦ ਨਜ਼ਰ ਨਾ ਆਵੇ ਕੋਇ ਆਲਮੇ ਜਾਵਦਾਨੀ, ਸ਼ਰਅ ਸ਼ਰੀਅਤ ਦੀਨ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਹੁਕਮ ਦੇਵੇ ਪੁਰਖ ਅਕਾਲਾ ਦੀਨ ਦਿਆਲਾ ਜਿਸ ਨੂੰ ਸਮਝ ਨਾ ਸਕੇ ਕੋਈ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗ੍ਰੰਥ ਅੰਤ ਕਹਿਣ ਕੋਇ ਨਾ ਪਾਈਆ। ਬੁੱਝ ਨਾ ਸਕੇ ਕੋਇ ਵਿਦਵਾਨੀ, ਚੌਦਾਂ ਲੋਕ ਚੌਦਾਂ ਵਿਦਿਆ ਰਹੀ ਕੁਰਲਾਈਆ। ਜਿਸ ਦੇ ਪਿਛੇ ਦੇ ਕੇ ਆਏ ਕੁਰਬਾਨੀ, ਕਰਬਲਿਆਂ ਵਿਚ ਆਪਣਾ ਆਪ ਮਿਟਾਈਆ। ਸੋ ਸਮਰਥ ਸਵਾਮੀ ਸਾਚਾ ਮਾਰਗ ਦੱਸੇ ਅਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਸਚ ਮਹੱਲਾ ਸਤਿ ਸਤਿਵਾਦੀ ਆਪ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਇਕ ਦੂਜੇ ਨੂੰ ਕਰਨ ਇਸ਼ਾਰੇ, ਬਿਨ ਅੱਖਾਂ ਅੱਖ ਉਠਾਈਆ। ਉਠੋ ਵੇਖੋ ਲੋਕਮਾਤ ਜਗਤ ਨਜ਼ਾਰੇ, ਬੇਨਜ਼ੀਰ ਸਭ ਦੀ ਨਜ਼ਰ ਰਿਹਾ ਬਦਲਾਈਆ। ਸਦੀ ਚੌਧਵੀਂ ਜਗਤ ਦੀਨ ਦੁਨੀ ਪਹੁੰਚੀ ਓਸ ਕਿਨਾਰੇ, ਜਿਸ ਦਾ ਘਾਟ ਪੱਤਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਦੀ ਯਾਦ ਅੰਦਰ ਅਸੀਂ ਲਿਖਦੇ ਆਏ ਭਵਿਖਤ ਸਾਰੇ, ਕਾਗਦ ਕਲਮ ਸ਼ਾਹੀ ਜੋੜ ਜੁੜਾਈਆ। ਸੋ ਲੇਖਾ ਮੁੱਕਣ ਲੱਗਾ ਧੁਰ ਦਰਬਾਰੇ, ਦਰਗਾਹ ਸਾਚੀ ਆਪਣਾ ਹੁਕਮ ਵਰਤਾਈਆ। ਕਰਨਾ ਖੇਲ ਵਿਚ ਸੰਸਾਰੇ, ਸ੍ਰਿਸ਼ਟੀ ਦ੍ਰਿਸ਼ਟੀ ਤੋਂ ਬਾਹਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਰਹੇ ਦੱਸ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਇਕ ਦੇ ਹੋਈਏ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਕੁਛ ਇਕੋ ਦੇ ਹੱਥ, ਦੇਵਣਹਾਰਾ ਬੇਪਰਵਾਹੀਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਜੋ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਈਆ। ਜਿਸ ਦਾ ਨਾਅਰਾ ਢੋਲਾ ਗਾਉਂਦੇ ਰਹੇ ਅਲੱਖ, ਅਲਖ ਨਿਰੰਜਣ ਸਿਫ਼ਤਾਂ ਨਾਲ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੋਲ੍ਹ ਅਗੰਮਾ ਹੱਟ, ਵਣਜਾਰੇ ਸਭ ਨੂੰ ਰਿਹਾ ਬਣਾਈਆ। ਝਗੜਾ ਮੁਕਾ ਕੇ ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਨਾਲੋਂ ਕਰ ਕੇ ਵੱਖ, ਵੱਖਰਾ ਹੁਕਮ ਰਿਹਾ ਸੁਣਾਈਆ। ਸਾਚੀ ਰਚਨਾ ਰਿਹਾ ਰਚ, ਕਲਜੁਗ ਕੂੜੀ ਕਿਰਿਆ ਢਾਹੀਆ। ਲੇਖਾ ਮੁਕਾ ਕੇ ਮੰਦਰ

❋

❋

ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰੇ ਤੋਂ ਬਾਹਰ ਆਪਣਾ ਘਰ ਬਣਾਈਆ। ਜਿਥੇ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼, ਹਕ ਮਹਿਬੂਬ ਜਗਤ ਨਾ ਕੋਇ ਵਖਾਈਆ। ਭਗਤ ਸੁਹੇਲੇ ਇਕ ਅਕੇਲੇ ਲੱਖ ਚੁਰਾਸੀ ਵਿਚੋਂ ਕਰ ਕੇ ਦਾਸੀ ਦਾਸ, ਸੇਵਾ ਵਿਚ ਸੇਵਕ ਧੁਰ ਦੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਕਰ ਕੇ ਸਵਾਧਾਨ, ਸਚਖੰਡ ਦਵਾਰ ਨਿਰਗੁਣ ਜੋਤ ਬਿਨ ਵਰਨ ਗੋਤ ਆਲਸ ਵਿਚ ਰਹਿਣ ਕੋਇ ਨਾ ਪਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬੀਬੀ ਪਿਆਰੋ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵਾਨਾ, ਪਾਹਬ੍ਰਹਮ ਪਤਿਪਰਮੇਸ਼ਵਰ ਅਗੰਮਾ ਹੁਕਮ ਦੇ ਜਣਾਈਆ। ਤੇਰੇ ਹੁਕਮੇ ਅੰਦਰ ਖੇਲ ਵੇਖਦੇ ਰਹੇ ਦੋ ਜਹਾਨਾਂ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸੁਣਿਆ ਧੁਰ ਫ਼ਰਮਾਨਾ, ਅਗੰਮ ਅਗੰਮੜੇ ਦਿਤਾ ਜਣਾਈਆ। ਸੰਮਤ ਸ਼ਹਿਨਸ਼ਾਹੀ ਲੋਕਮਾਤ ਪਰਧਾਨਾ, ਇਕ ਨਾਲੋਂ ਦੋ ਵੱਜੇ ਵਧਾਈਆ। ਅਸਾਂ ਕਰਨਾ ਤਿਆਰ ਤੇਰਾ ਪਕਵਾਨਾ, ਕੱਚਾ ਪੱਕਾ ਰੂਪ ਨਾ ਕੋਇ ਵਟਾਈਆ। ਕਿਸ ਵਸਤ ਦਾ ਹੋਵੇ ਖਾਣਾ, ਸਰਗੁਣ ਰੂਪ ਨਾ ਕੋਇ ਸਮਝਾਈਆ। ਅਸੀਂ ਖੋਜ ਖੋਜ ਥੱਕੇ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਖੋਜ ਖੁਜਾਈਆ। ਸਾਚਾ ਲੱਭਿਆ ਨਾ ਕੋਇ ਨਿਸ਼ਾਨਾ, ਨਿਸ਼ਾਨੇ ਜਗਤ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਬੇਨੰਤੀ ਕਰ ਪਰਵਾਨਾ, ਪਰਵਰਦਿਗਾਰ ਸਾਂਝੇ ਯਾਰ ਹਕ ਖ਼ੁਦਾ ਵਾਹਦ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੀ ਬੇਪਰਵਾਹੀਆ। ਕਿਸ ਵਸਤ ਦਾ ਪੱਕੇ ਸਚਖੰਡ ਦਵਾਰੇ ਪਰਵਾਨ, ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਸਵਾਦ ਨਾ ਕੋਇ ਬਣਾਈਆ। ਸਦਾ ਸਦਾ ਸਦ ਨਿਤ ਨਵਿਤ ਤੈਥੋਂ ਲੈ ਕੇ ਦਾਨ, ਲੋਕਮਾਤ ਮਾਰ ਝਾਤ ਪੰਜ ਤਤ ਤਨ ਖ਼ਾਕ ਜਗਤ ਵਜੂਦ ਹੰਢਾਈਆ। ਸਾਡੀ ਇੱਛਿਆ ਤੇਰੀ ਭਿਛਿਆ ਬਿਨ ਤੇਰੀ ਕਿਰਪਾ ਕਰੇ ਨਾ ਕੋਇ ਪਰਵਾਨ, ਨਿਗਾਹਬਾਨ ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਤੀਰਥ ਤਟ ਸ਼ਰੀਅਤ ਵਿਚ ਫਿਰੇ ਸ਼ੈਤਾਨ, ਸ਼ਾਮ ਅੰਧੇਰਾ ਵਰਨ ਬਰਨ ਨਜ਼ਰੀ ਆਈਆ। ਹੁਜਰੇ ਹਕ ਹਕ ਮਹਿਬੂਬ ਤੇਰਾ ਪੜ੍ਹੇ ਨਾ ਕੋਇ ਕਲਾਮ, ਕਾਇਨਾਤ ਕੁਦਰਤ ਦੇ ਮਾਲਕ ਤੇਰਾ ਦਰਸ ਕੋਇ ਨਾ ਪਾਈਆ। ਲਿਖਤਾਂ ਵਿਚ ਭਵਿਖਤਾਂ ਵਿਚ ਦੱਸ ਕੇ ਆਏ ਧੁਰ ਅਮਾਮ, ਅਮਾਮ ਦਾ ਅਮਾਮ ਨੂਰ ਖ਼ੁਦਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਨਜ਼ਾਮ, ਹਿੰਦੂ ਮੁਸਲਿਮ ਸਿੱਖ ਈਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜਾਤੀ ਮਾਨੁਸ਼ ਮਾਨੁੱਖ ਦੱਸਣਾ ਏਕੋ ਨਾਮ, ਏਕੰਕਾਰਾ ਗ੍ਰਹਿ ਮੰਦਰ ਅੰਦਰ ਕਾਇਆ ਮਾਟੀ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਕਰੋ ਸੁਰਤੀ, ਸੁਰ ਧੁਰ ਦੀ ਦਿਆਂ ਜਣਾਈਆ। ਦਰਸ਼ਨ ਕਰੋ ਅਕਾਲ ਮੂਰਤੀ, ਜੋ ਅਕਲ ਕਲਧਾਰੀ ਬੇਪਰਵਾਹੀਆ। ਜਿਸ ਦੀ ਖੇਲ ਸਦਾ ਹਾਜ਼ਰ ਹਜ਼ੂਰ ਦੀ, ਨਿਰਗੁਣ

❋

❋

ਸਰਗੁਣ ਆਪਣਾ ਹੁਕਮ ਵਰਤਾਈਆ। ਜਿਸ ਦੀ ਆਵਾਜ਼ ਸ਼ਬਦ ਅਗੰਮੀ ਤੂਰ ਦੀ, ਤੁਰੀਆ ਤੋਂ ਪਰੇ ਆਪਣਾ ਹੁਕਮ ਦਏ ਜਣਾਈਆ। ਜਿਸ ਦੇ ਕੋਲ ਵਸਤ ਅਮੋਲਕ ਚਰਨ ਧੂੜ ਦੀ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦਾਤ ਬਖ਼ਸ਼ ਕੇ ਜੋਤ ਅਗੰਮੀ ਨੂਰ ਦੀ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਖੇਲ ਮੇਟੇ ਕਿਰਿਆ ਕੂੜ ਦੀ, ਕੂੜ ਕੁਟੰਬ ਦਏ ਗਵਾਈਆ। ਧਾਰ ਚਲਾਏ ਆਪਣੇ ਦਸਤੂਰ ਦੀ, ਦਸਤ ਬਰਦਾਰ ਸਾਰੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾਓ ਜਾਗ, ਬਿਨ ਅੱਖਾਂ ਅੱਖ ਉਠਾਈਆ। ਪੁਰਖ ਅਬਿਨਾਸ਼ੀ ਇਕੋ ਤੱਕੋ ਕੰਤ ਸੁਹਾਗ, ਦੀਨ ਮਜ਼੍ਹਬ ਦਾ ਲੇਖਾ ਦਿਓ ਤੁੜਾਈਆ। ਦੁਨੀਆ ਦਾ ਛੱਡੋ ਰਿਵਾਜ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੋਂ ਬਾਹਰ ਕਰੇ ਪੜ੍ਹਾਈਆ। ਤੁਹਾਡੀ ਸ੍ਰਿਸ਼ਟੀ ਸਦਾ ਮੁਹਤਾਜ, ਤੁਹਾਡੇ ਉਤੇ ਪੁਰਖ ਅਕਾਲ ਦਾ ਰਾਜ, ਰਈਅਤ ਹੋ ਕੇ ਸੀਸ ਦੇਣਾ ਝੁਕਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਵਾਹਦ ਮਾਰੀ ਇਕ ਆਵਾਜ਼, ਅਜ਼ਾਂ ਬਾਂਗ ਨਾ ਕੋਇ ਸੁਣਾਈਆ। ਚਰਨ ਕਵਲ ਉਪਰ ਧਵਲ ਸਾਰੇ ਹੋ ਮੁਮਤਾਜ, ਨਵਾਜ਼ਸ਼ ਵਿਚ ਸੀਸ ਦੇਣਾ ਝੁਕਾਈਆ। ਪੜਦਾ ਓਹਲਾ ਖੋਲ੍ਹੇ ਤੁਹਾਡਾ ਰਾਜ਼, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਛੱਬੀ ਪੋਹ ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਬਦਲ ਦੇਣਾ ਸਮਾਜ, ਸਮਗਰੀ ਤੁਹਾਡੀ ਤੁਹਾਡੇ ਕੋਲੋਂ ਆਪਣੀ ਝੋਲੀ ਪਾਈਆ। ਹੁਕਮੇ ਅੰਦਰ ਸ਼ਬਦ ਅੰਦਰ ਚਾਰ ਜੁਗ ਦਾ ਪੂਰਬ ਪਿਛਲਾ ਪੁਛੇ ਜਵਾਬ, ਅਗਲਾ ਹੁਕਮ ਆਪ ਸੁਣਾਈਆ। ਜਿਸ ਧਾਰ ਵਿਚੋਂ ਅੱਖਰਾਂ ਵਾਲੀ ਬਣਾਈ ਕਿਤਾਬ, ਸੋ ਨਿਰਅੱਖਰ ਤੁਹਾਡੇ ਦੀਨ ਦੁਨੀ ਤੁਹਾਡੀ ਕਰੇ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਹੁਜਰਾ ਇਕੋ ਵਖਾਏ ਮਹਿਰਾਬ, ਗੁਰੂਦਵਾਰਾ ਇਕੋ ਸੋਭਾ ਪਾਈਆ। ਜਿਸ ਗ੍ਰਹਿ ਮੰਦਰ ਅੰਦਰ ਮਹੱਲ ਉਚ ਅਟਲ ਮਨਾਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਸੇ ਹਕ ਨਵਾਬ, ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਸੋਭਾ ਪਾਈਆ। ਓਥੇ ਲੋੜ ਨਹੀਂ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਰਜੋ ਤਮੋ ਸਤੋ ਗੁਣ ਕੰਮ ਕਿਸੇ ਨਾ ਆਈਆ। ਸੋ ਸਵਾਮੀ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਆਪਣਾ ਵਰਤੇ ਸਵਾਂਗ, ਸਵਾਂਗੀ ਹੋ ਕੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਧਾਰ ਪ੍ਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਧੁਰ ਫ਼ਰਮਾਨੇ ਸੀਸ ਨਿਵਾਈਆ। ਜੁਗ ਚੌਕੜੀ ਚੁੱਕੇ ਸਾਡਾ ਲਹਿਣ, ਦੇਣਾ ਦੇਵੇ ਬੇਪਰਵਾਹੀਆ। ਸਮਰਥ ਸਵਾਮੀ ਅਸਾਂ ਦਰਸ਼ਨ ਤੱਕਣਾ ਐਨ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਜਿਸ ਨੂੰ ਲੱਭ ਨਾ ਸਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਬਾਲਮੀਕ ਵਾਲੀ ਰਮਾਇਣ, ਰਵਦਾਸ ਚਮਾਰਾ ਜਿਸ ਦੀ ਦਏ ਗਵਾਹੀਆ। ਜੁਗ ਚੌਕੜੀ ਜਿਸ ਦਾ ਨਾਮ ਇਕ ਰਸਾਇਣ, ਰਸੀਏ ਗੁਰਮੁਖ ਭਗਤ ਲਏ ਪਰਗਟਾਈਆ। ਕਲਜੁਗ ਕੂੜੀ ਕਿਰਿਆ ਜਿਸ ਵਹਾਇਆ ਵਹਿਣ, ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਧਾਰ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਅੰਤਰ ਆਈ ਹੈਰਾਨੀ, ਨਿਰੰਤਰ ਹੁਕਮ ਰਿਹਾ ਜਣਾਈਆ। ਕਲਜੁਗ ਸ਼ਰਅ ਦਿਸੀ ਸ਼ੈਤਾਨੀ, ਸਾਚੇ ਮਾਰਗ ਚਲੇ ਨਾ ਕੋਇ ਲੋਕਾਈਆ। ਜਗਤ ਜਗਿਆਸੂਆਂ ਅੰਦਰ ਆਈ ਬੇਈਮਾਨੀ, ਸੰਤ ਭਗਵੰਤ ਮਿਲ ਕੇ ਖ਼ੁਸ਼ੀ ਨਾ ਕੋਇ

❋

❋

ਮਨਾਈਆ। ਸਾਚਾ ਨਾਮ ਨਿਸ਼ਾਨਾ ਤੀਰ ਮਾਰੇ ਕੋਈ ਨਾ ਕਾਨੀ, ਦੂਈ ਦਵੈਤੀ ਪੜਦਾ ਪਾਰ ਨਾ ਕੋਇ ਕਰਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਕੋਇ ਨਾ ਪਾਣੀ, ਬੂੰਦ ਸਵਾਂਤੀ ਜਾਮ ਨਾ ਕੋਇ ਪਿਆਈਆ। ਅਨਹਦ ਨਾਦੀ ਧੁਨ ਆਤਮਕ ਰਾਗ ਸੁਣਾਏ ਕੋਈ ਨਾ ਬਾਣੀ, ਧੁਰ ਸੰਦੇਸਾ ਨਾ ਕੋਇ ਦ੍ਰਿੜਾਈਆ। ਨਿਰਗੁਣ ਜੋਤ ਜਗੇ ਨਾ ਕੋਇ ਨੁਰਾਨੀ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਪਰਮ ਪੁਰਖ ਪਰਮਾਤਮ ਤੇਰੀ ਪੜ੍ਹਦੇ ਸਾਰੇ ਕਹਾਣੀ, ਢੋਲੇ ਰਾਗਾਂ ਨਾਦਾਂ ਵਿਚ ਸੁਣਾਈਆ। ਮੰਜ਼ਲ ਹਕ ਚੜ੍ਹੇ ਨਾ ਕੋਈ ਤੇਰਾ ਦਰਸ ਕਰੇ ਨੁਰਾਨੀ, ਇਨਸਾਨੀ ਜਵਾਨੀ ਕੰਮ ਕਿਸੇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਈ ਬਦਨਾਮੀ, ਤੀਰਥ ਤਟ ਰਹੇ ਕੁਰਲਾਈਆ। ਧਰਨੀ ਧਰਤ ਧਵਲ ਆਈ ਹਾਨੀ, ਹਾਰ ਵਿਚ ਦਿਸੇ ਲੋਕਾਈਆ। ਕਿਰਪਾ ਕਰ ਪੁਰਖ ਸਮਰਥ ਕਲਜੁਗ ਝਗੜਾ ਚਾਰ ਜੁਗ ਦਾ ਅੰਤ ਮੇਟ ਦੀਵਾਨੀ, ਗੁਰ ਅਵਤਾਰ ਪੈਗ਼ੰਬਰ ਸ਼ਹਾਦਤ ਸਾਰੇ ਰਹੇ ਭੁਗਤਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤੇਰੀ ਲਾਸ਼ਰੀਕ ਨਜ਼ਰੀ ਆਏ ਉਹ ਨਿਸ਼ਾਨੀ, ਜਿਸ ਨੂੰ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਹੁਕਮੇ ਅੰਦਰ ਗਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਚ ਦਵਾਰ ਏਕੰਕਾਰ ਆਪਣਾ ਖੇਲ ਪਰਗਟਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਕਰੋ ਯਾਦ, ਪੂਰਬ ਲਹਿਣਾ ਦੇਣਾ ਜਣਾਈਆ। ਜਿਸ ਕਾਰਨ ਤੁਹਾਡਾ ਪੰਜ ਤਤ ਖੇੜਾ ਕੀਤਾ ਆਬਾਦ, ਤਤ ਤੱਤਾਂ ਨਾਲ ਮਿਲਾਈਆ। ਸ਼ਬਦ ਅਗੰਮੀ ਅੰਦਰ ਦੇ ਕੇ ਆਵਾਜ਼, ਸੁਰਤੀ ਆਪਣੇ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਕਰ ਕੇ ਕਾਜ, ਕਰਨੀ ਦਾ ਕਰਤਾ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਕਾਲਾ ਦੀਨ ਦਿਆਲਾ ਸਮਰਥ ਸਵਾਮੀ ਖੇਲ ਕਰੇ ਬਦਲ ਦੇਵੇ ਸਮਾਜ, ਸਮਾਂ ਸਮਾਪਤ ਆਪਣੇ ਹੱਥ ਰਖਾਈਆ। ਤੁਸੀਂ ਲੇਖਾ ਲਿਖ ਕੇ ਆਏ ਨਾਲ ਕਲਮ ਦਵਾਤ, ਸ਼ਾਹੀ ਸ਼ਹਾਦਤ ਰਿਹਾ ਭੁਗਤਾਈਆ। ਉਸ ਦਾ ਸਭ ਦੇ ਕੋਲੋਂ ਮੰਗਣਾ ਜਵਾਬ, ਜਵਾਬ ਤਲਬੀ ਲਏ ਕਰਾਈਆ। ਕਿਸ ਬਿਧ ਕੱਠੇ ਹੋ ਕੇ ਸਾਰੇ ਕਰੋ ਆਦਾਬ, ਸਜਦਾ ਸੀਸ ਝੁਕਾਈਆ। ਲੇਖਾ ਦੱਸੋ ਆਪਣਾ ਆਪ, ਸਲਾਹਗੀਰ ਦੂਜਾ ਨਜ਼ਰ ਕੋਇ ਨਾ ਆਈਆ। ਕਵਣ ਜੀਵ ਮੇਟ ਕੇ ਰੋਗ ਸੰਤਾਪ, ਸੰਸੇ ਗਿਆ ਗਵਾਈਆ। ਕਵਣ ਇਸ਼ਟ ਦੇਵ ਸਵਾਮੀ ਕਰ ਕੇ ਆਪਣਾ ਜਾਪ, ਜਗ ਜੀਵਣ ਦਾਤੇ ਮਿਲ ਕੇ ਤੁਹਾਡੀ ਕਰੇ ਵਡਿਆਈਆ। ਕਵਣ ਰੂਹ ਬੁਤ ਕਰ ਕੇ ਪਾਕੀ ਪਾਕ, ਪਤਤ ਪੁਨੀਤ ਆਪਣਾ ਆਪ ਦਏ ਵਖਾਈਆ। ਕਵਣ ਬਿਸਮਿਲ ਹੋ ਕੇ ਹੋਇਆ ਵਿਸਮਾਦ, ਹਮ ਬਿਸਤਰ ਸੋਭਾ ਪਾਈਆ। ਕਵਣ ਅਨਰਸ ਦੇਵੇ ਸਵਾਦ, ਰਸ ਇਕੋ ਇਕ ਚਖਾਈਆ। ਹੁਣ ਲੇਖਾ ਨਹੀਂ ਬਿਦਰ ਦਾ ਖਾਣਾ ਸਾਗ, ਸਵਾਂਗ ਹੋਰ ਦਿਤਾ ਬਦਲਾਈਆ। ਅੱਗੇ ਭਗਤ ਸੁਹੇਲੇ ਤੁਹਾਡੀ ਰੱਖਦੇ ਤਾਂਘ, ਜੁਗ ਚੌਕੜੀ ਧਿਆਨ ਲਗਾਈਆ। ਹੁਣ ਤੁਹਾਡੇ ਕੋਲੋਂ ਪੁਰਖ ਅਕਾਲ ਨੇ ਖਾਣਾ ਖਾਜ, ਜਿਸ ਦੀ ਖ਼ਾਹਿਸ਼ ਸਮਝ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਹੁਕਮ ਦਏ ਫ਼ਰਮਾਈਆ।

❋

❋

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਜੇਠੂਵਾਲ

ਧੁਰ ਸ਼ਬਦ ਕਹੇ ਸੁਣੋ ਗੁਰੂ ਅਵਤਾਰ, ਪੈਗ਼ੰਬਰਾਂ ਦਿਆਂ ਦ੍ਰਿੜਾਈਆ। ਛੱਬੀ ਪੋਹ ਦਾ ਦਿਵਸ ਲੈਣਾ ਵਿਚਾਰ, ਜਿਸ ਦਾ ਲੇਖ ਨਾ ਕੋਇ ਸਮਝਾਈਆ। ਪੂਰਬ ਜਨਮ ਦੀ ਭਵਿਖਤਾਂ ਵਾਲੀ ਆਪਣੀ ਵੇਖੋ ਵਿਚਾਰ, ਅੱਖਰਾਂ ਤੋਂ ਬਾਹਰ ਜਿਸ ਦੀ ਪੜ੍ਹਾਈਆ। ਜਿਸ ਇੱਛਿਆ ਨਾਲ ਮੰਗਾਂ ਮੰਗਦੇ ਗਏ ਕਲ ਪਰਗਟ ਹੋਵੇ ਕਲਕੀ ਅਵਤਾਰ, ਨਿਹਕਲੰਕ ਕਲੰਕ ਸਭ ਦੇ ਦਏ ਗਵਾਈਆ। ਅਮਾਮਾਂ ਦਾ ਅਮਾਮ ਹੋਏ ਸਿਰਜਣਹਾਰ, ਝਗੜੇ ਤਮਾਮ ਦਏ ਚੁਕਾਈਆ। ਨਿਰਗੁਣ ਨੂਰ ਜੋਤ ਦਾ ਕਰੇ ਉਜਿਆਰ, ਜਿਸ ਨੂੰ ਜਨਮੇ ਕੋਈ ਨਾ ਪਿਤਾ ਮਾਈਆ। ਜਗਤ ਦਵਾਰਾ ਰੱਖੇ ਨਾ ਕੋਇ ਆਧਾਰ, ਗ੍ਰੰਥਾਂ ਓਟ ਨਾ ਕੋਇ ਤਕਾਈਆ। ਮੰਦਰਾਂ ਕਰੇ ਨਾ ਕੋਇ ਪਿਆਰ, ਇੱਟਾਂ ਪੱਥਰਾਂ ਨਾ ਕੋਇ ਵਡਿਆਈਆ। ਇਕੋ ਆਪਣਾ ਨਾਮ ਸ਼ਬਦ ਕਰੇ ਜੈਕਾਰ, ਜਿਸ ਸ਼ਬਦ ਨਾਲ ਗੁਰ ਅਵਤਾਰ ਪੈਗ਼ੰਬਰ ਲਏ ਬਣਾਈਆ। ਹੁਕਮੇ ਅੰਦਰ ਹੁਕਮ ਕਰ ਲੇਖਾ ਜਾਣੇ ਸਰਬ ਸੰਸਾਰ, ਸੰਸਾਰੀ ਭੰਡਾਰੀ ਦੀਬਾਣ ਵਾਲੇ ਆਪਣਾ ਹੁਕਮ ਮਨਾਈਆ। ਖੇਲ ਕਰੇ ਆਪ ਕਰਤਾਰ, ਕਰਨੀ ਦਾ ਕਰਤਾ ਵੇਸ ਵਟਾਈਆ। ਜਿਸ ਨੂੰ ਖੋਜਦੇ ਗਏ ਲੱਭਦੇ ਗਏ ਸਦਾ ਜੁਗ ਚਾਰ, ਚੌਕੜੀ ਓਟ ਤਕਾਈਆ। ਜਿਸ ਦਾ ਗ੍ਰਹਿ ਮੰਦਰ ਟਿਕਾਣਾ ਸਚਖੰਡ ਦਵਾਰ, ਦਰਗਾਹ ਸਾਚੀ ਬੈਠਾ ਸੋਭਾ ਪਾਈਆ। ਬਿਨ ਦੀਵੇ ਬਾਤੀ ਕਮਲਾਪਾਤੀ ਹੋ ਉਜਿਆਰ, ਨਿਰਗੁਣ ਨੂਰ ਜਹੂਰ ਕਰੇ ਰੁਸ਼ਨਾਈਆ। ਬੇਖ਼ਬਰਾਂ ਕਰ ਕੇ ਖ਼ਬਰਦਾਰ, ਜਗਤ ਸੁੱਤਿਆ ਲਏ ਉਠਾਈਆ। ਤਿਸ ਸਵਾਮੀ ਦਾ ਸਮਾਂ ਬਦਲਣ ਦਾ ਸੋਹਣਾ ਜਿਹਾ ਤਿਵਹਾਰ, ਬਿਵਹਾਰ ਦੇਣਾ ਦ੍ਰਿੜਾਈਆ। ਕੁਛ ਲੇਖਾ ਦਿਤਾ ਈਸਾ ਨੂੰ ਐਤਵਾਰ, ਅਨਾਇਤ ਵਿਚ ਬਖ਼ਸ਼ਿਸ਼ ਝੋਲੀ ਪਾਈਆ। ਸੋਮ ਦਾ ਸਮਾਂ ਮੰਗਦੇ ਗਏ ਜੁਗ ਚਾਰ, ਵਸਤ ਹੱਥ ਨਾ ਕਿਸੇ ਫੜਾਈਆ। ਵਕਤ ਸੁਹੇਲਾ ਰੱਖਿਆ ਆਪਣੇ ਹੱਥ ਨਿਰੰਕਾਰ, ਨਿਰਗੁਣ ਆਪਣੇ ਵਿਚ ਛੁਪਾਈਆ। ਅੰਤ ਸੰਦੇਸਾ ਦੇ ਕੇ ਏਕਾ ਵਾਰ, ਏਕੰਕਾਰ ਰਿਹਾ ਦ੍ਰਿੜਾਈਆ। ਸਾਰਿਆਂ ਮਿਲ ਕੇ ਆਉਣਾ ਸਚ ਦਰਬਾਰ, ਦਰ ਦਰਬਾਰ ਇਕ ਜਣਾਈਆ। ਤੁਹਾਡੇ ਨਾਲ ਭਗਤਾਂ ਦਾ ਕਰੇ ਪਿਆਰ, ਵਿਚੋਲਾ ਬਣ ਕੇ ਆਪਣੀ ਖ਼ੁਸ਼ੀ ਬਣਾਈਆ। ਮਿਲਣੀ ਦਾ ਵਕਤ ਹੋਣਾ ਚਾਰ, ਸੂਰੀਆ ਚੜ੍ਹਦੇ ਤੋਂ ਲੈਂਹਦੇ ਮੁਖ ਭਵਾਈਆ। ਚਾਰ ਜੁਗ ਤੋਂ ਵੱਖਰਾ ਹੋਣਾ ਵਿਹਾਰ, ਜਿਸ ਨੂੰ ਬੁੱਧੀ ਨਾ ਕੋਇ ਸਮਝਾਈਆ। ਤੁਸਾਂ ਬਣ ਕੇ ਆਉਣਾ ਹੋਣਹਾਰ, ਨੌਜਵਾਨ ਰੂਪ ਵਟਾਈਆ। ਜੇ ਕੰਤ ਤੱਕਣਾ ਹੋਵੇ ਬਣਕੇ ਆਉਣਾ ਨਾਰ ਮੁਟਿਆਰ, ਜੋਬਨਬੰਤੀ ਰੂਪ ਸੁਹਾਈਆ। ਬਿਨ ਦੀਵੇ ਬਾਤੀ ਨਿਰਗੁਣ ਜੋਤ ਦਾ ਵੇਖਣਾ ਉਜਿਆਰ, ਅੰਧ ਅੰਧੇਰਾ ਦਏ ਗਵਾਈਆ। ਖੇਲ ਕਰੇ ਆਪ ਕਰਤਾਰ, ਕਾਰੀਆ ਕਰਮ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਨੋਖਾ ਇਕ ਵਖਾਈਆ। ਗੁਰ ਅਵਤਾਰ ਕਹਿਣ ਕੀ ਰਚਨਾ ਆਪ ਰਚਾਵੇਂਗਾ, ਹਰਿ ਸ਼ਬਦ ਕਹੇ ਕਲਜੁਗ ਵੇਖ ਝੂਠਾ ਵਹਿਣ, ਕੀ ਨਿਰਗੁਣ ਜੋਤ ਪਰਗਟਾਵੇਂਗਾ। ਪੁਰਖ ਅਕਾਲ ਕਹੇ ਮੈਂ ਤੁਹਾਡਾ ਚੁਕਾਵਾਂ ਲਹਿਣ ਦੇਣ, ਅਗਲਾ ਲੇਖਾ ਸਭ ਨੂੰ ਆਪ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਭੇਵ ਆਪ ਖੁਲ੍ਹਵਾਂਗਾ। ਧੁਰ ਦਾ ਭੇਵ ਆਪ ਖੁਲ੍ਹਾਵਾਂਗਾ। ਪੜਦਾ ਓਹਲਾ ਹਕ ਚੁਕਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਆਪ ਸਮਝਾਵਾਂਗਾ। ਸਚ ਸਵੰਬਰ ਇਕ ਰਚਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਅਡੰਬਰ, ਧਰਮ ਦਵਾਰਾ ਇਕ ਪਰਗਟਾਵਾਂਗਾ। ਸੋਹਣਾ ਸੁਹਾ

❋

❋

ਕੇ ਧੁਰ ਦਾ ਮੰਦਰ, ਸਚਖੰਡ ਦਵਾਰ ਵਡਿਆਵਾਂਗਾ। ਬਿਨ ਭਗਤਾਂ ਜਿਸ ਦੇ ਲੰਘੇ ਕੋਈ ਨਾ ਅੰਦਰ, ਲੱਖ ਚੁਰਾਸੀ ਜੂਨੀਆਂ ਵਿਚ ਫਿਰਾਵਾਂਗਾ। ਕਰ ਪਰਕਾਸ਼ ਅੰਧੇਰੀ ਕੰਦਰ, ਜੋਤੀ ਨੂਰ ਡਗਮਗਾਵਾਂਗਾ। ਗੁਰਮੁਖਾਂ ਤੋੜ ਕੇ ਬਜਰ ਕਪਾਟੀ ਜੰਦਰ, ਚਿੰਤਾ ਗ਼ਮ ਸਰਬ ਗਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਹਿ ਦਿਸ਼ਾ ਇਕੋ ਹੁਕਮ ਮਨਾਵਾਂਗਾ। ਦਹਿ ਦਿਸ਼ਾ ਦਇਆ ਕਮਾਏਗਾ। ਪੁਰਖ ਅਬਿਨਾਸ਼ੀ ਖੇਲ ਰਚਾਏਗਾ। ਜੀਵ ਜੰਤ ਸਮਝ ਕੋਇ ਨਾ ਪਾਏਗਾ। ਸਾਧ ਸੰਤ ਸਰਬ ਤੜਫਾਏਗਾ। ਜਲ ਮੀਨ ਵਿਛੋੜਾ ਆਏਗਾ। ਸਾਚੀ ਤਲਕੀਨ ਇਕ ਕਰਾਏਗਾ। ਬਿਨ ਭਗਤਾਂ ਯਕੀਨ ਕਿਸੇ ਰਹਿਣ ਨਾ ਪਾਏਗਾ। ਗੁਰ ਚੇਲਾ ਰਹੇ ਨਾ ਕੋਇ ਅਧੀਨ, ਫ਼ਰਾਰ ਸਭ ਨੂੰ ਆਪ ਕਰਾਏਗਾ। ਝਗੜਾ ਪਏ ਨਰ ਮਦੀਨ, ਕੰਤ ਸੁਹਾਗ ਨਾ ਕੋਇ ਹੰਢਾਏਗਾ। ਪੁਰਖ ਅਕਾਲ ਦੀਨ ਦਿਆਲ ਆਪਣੀ ਧਾਰ ਚਲੇ ਮਹੀਨ, ਮਹੀਨਾ ਪੋਹ ਖ਼ੁਸ਼ੀ ਮਨਾਏਗਾ। ਗੁਰਮੁਖਾਂ ਦੇ ਕੇ ਸਾਚੀ ਤਾਲੀਮ, ਸਿਖਿਆ ਸੰਥਾ ਸਬਕ ਇਕੋ ਇਕ ਪੜ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਮੰਦਰ ਦੱਸ ਇਕ ਅਜ਼ੀਮ, ਆਲੀ ਤੋਂ ਆਲਾਸ਼ਾਨਾਂ ਦੀ ਸ਼ਾਨ ਬੇਪਹਿਚਾਨ ਮਿਹਰਵਾਨ ਇਕੋ ਦਇਆ ਕਮਾਏਗਾ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਮਿਲਖਾ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਇਕ ਨਿਸ਼ਾਨ, ਨਿਸ਼ਾਨਾ ਧੁਰ ਦਾ ਦਿਆਂ ਜਣਾਈਆ। ਜਿਥੇ ਮੇਲਾ ਭਗਤ ਭਗਵਾਨ, ਗੁਰ ਚੇਲਾ ਇਕੋ ਰੂਪ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਣ, ਵੱਜੇ ਸਚ ਵਧਾਈਆ। ਪਰਮਾਤਮ ਆਤਮ ਕਰੇ ਪਰਵਾਨ, ਪਰਵਾਨਾ ਧੁਰ ਦਾ ਦਏ ਫੜਾਈਆ। ਪਾਰਬ੍ਰਹਮ ਬ੍ਰਹਮ ਦੇ ਕੇ ਇਕ ਗਿਆਨ, ਬ੍ਰਹਮ ਵਿਦਿਆ ਇਕ ਸਮਝਾਈਆ। ਇਕੋ ਮੰਦਰ ਦੱਸ ਮਕਾਨ, ਮਕਬਰਿਆਂ ਤੋਂ ਖਹਿੜੇ ਦਿਤੇ ਛੁਡਾਈਆ। ਧੁਰ ਦਾ ਮਾਲਕ ਨਜ਼ਰੀ ਆਏ ਅਮਾਮ, ਹੁਕਮਰਾਨ ਸ਼ਹਿਨਸ਼ਾਹੀਆ। ਜਿਸ ਨੂੰ ਸਾਰੇ ਕਰਦੇ ਆਏ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਸੁਣ ਕੇ ਧੁਰ ਪੈਗ਼ਾਮ, ਕਲਮੇ ਮਾਤਲੋਕ ਸੁਣਾਈਆ। ਸੋ ਮਾਲਕ ਦੋ ਜਹਾਨ, ਨਿਰਗੁਣ ਨਿਰਵੈਰ ਆਪਣਾ ਖੇਲ ਖਿਲਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨ, ਗੁਣਵੰਤਾ ਝੋਲੀ ਪਾਈਆ। ਉਠ ਕੇ ਵੇਖੋ ਰਾਮ ਕਾਹਨ, ਸਭ ਨੂੰ ਦਿਆਂ ਜਣਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਹਰਿ ਸ਼ਬਦ ਕਹੇ ਭਗਤ ਭਗਵਾਨ ਦਾ ਵੇਖੋ ਸਗਲਾ ਰੰਗ, ਰੰਗਤ ਇਕੋ ਰਿਹਾ ਚੜ੍ਹਾਈਆ। ਆਤਮ ਸੇਜਾ ਬੈਠ ਪਲੰਘ, ਸਚ ਸਿੰਘਾਸਣ ਦਏ ਵਡਿਆਈਆ। ਨਾਮ ਨਿਧਾਨ ਵਜਾ ਮਰਦੰਗ, ਕੂੜੀ ਇਛਿਆ ਬਾਹਰ ਕਢਾਈਆ। ਆਤਮ ਪਰਮਾਤਮ ਹੋ ਕੇ ਸੰਗ, ਸਗਲਾ ਸੰਗ ਨਿਭਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣਾ ਮੇਲ ਮਿਲਾਈਆ। ਨਾਤਾ ਤੋੜ ਕੇ ਬੰਦੀਖ਼ਾਨਾ ਬੰਦ, ਬੰਦਗੀ ਇਕੋ ਰਿਹਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਉਣਾ ਛੰਦ, ਦੂਜੀ ਲੋੜ ਰਹੇ ਨਾ ਰਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਜਾਣਾ ਲੰਘ, ਸਚਖੰਡ

❋

❋

ਦਵਾਰ ਵੜਨਾ ਚਾਈਂ ਚਾਈਂਆ। ਜਗਤ ਕਟਾਰ ਕਰਨਾ ਪਏ ਨਾ ਕੋਇ ਜੰਗ, ਸ਼ਬਦ ਸੂਰਬੀਰ ਦਏ ਬਣਾਈਆ। ਅੰਤਰ ਅੰਤਰ ਨਿਰੰਤਰ ਦੇ ਕੇ ਇਕ ਅਨੰਦ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਹਰਿ ਸ਼ਬਦ ਕਹੇ ਭਗਤ ਭਗਵਾਨ ਦਾ ਹੁੰਦਾ ਵੇਖੋ ਮਿਲਾਪ, ਮਿਲ ਮਿਲ ਖ਼ੁਸ਼ੀ ਮਨਾਈਆ। ਮਿਲਿਆਂ ਰਹੇ ਕੋਈ ਨਾ ਪਾਪ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣੇ ਸਾਕ, ਸ੍ਰਿਸ਼ਟ ਸਬਾਈ ਸਗਲਾ ਸੰਗ ਤਜਾਈਆ। ਜੋ ਭਵਿਖਤਾਂ ਵਿਚ ਆਏ ਆਖ, ਆਖ਼ਰ ਓਹੋ ਕਾਰ ਕਮਾਈਆ। ਦੁਨੀਆ ਨੂੰ ਪੜਦਾ ਪਾ ਕੇ ਸਾਫ਼, ਓਹਲਾ ਲਿਆ ਰਖਾਈਆ। ਜਨ ਭਗਤਾਂ ਕਰ ਮੁਆਫ਼, ਜਨਮ ਜਨਮ ਦੀ ਦੁਰਮਤ ਮੈਲ ਧਵਾਈਆ। ਸਾਚਾ ਸੋਹਲਾ ਧੁਰ ਦਾ ਢੋਲਾ ਸੋਹੰ ਦੱਸ ਕੇ ਜਾਪ, ਆਤਮ ਪਰਮਾਤਮ ਨਾਤਾ ਦਿਤਾ ਜੁੜਾਈਆ। ਸਾਚੀ ਧੀਰਜ ਦੇ ਵਿਸ਼ਵਾਸ, ਵਿਸ਼ਵ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਿਤਾ ਮਿਟਾਈਆ। ਮਾਨਸ ਜਨਮ ਕਰ ਕੇ ਰਾਸ, ਰਸਤਾ ਅਗਲਾ ਦਿਤਾ ਵਖਾਈਆ। ਗੁਰਮੁਖ ਚੜ੍ਹਨ ਆਪਣੇ ਘਾਟ, ਦੁੂਜੇ ਪਤਣ ਕੋਇ ਨਾ ਜਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਮਿਟੇ ਵਾਟ, ਗ੍ਰਹਿ ਮੰਦਰ ਸਾਚੇ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੂਰੀ ਕਰ ਕੇ ਆਸ, ਆਸਰਾ ਇਕੋ ਦਿਤਾ ਵਖਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਰੂਪ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਜਨ ਭਗਤਾਂ ਹੋਏ ਸਦਾ ਕਿਰਪਾਲ, ਕਿਰਪਾਨਿਧ ਆਪਣੀ ਦਇਆ ਕਮਾਈਆ। ਸਚ ਦਵਾਰ ਵਖਾ ਇਕ ਧਰਮਸਾਲ, ਧੁਰ ਦੇ ਧਾਮ ਦਏ ਵਡਿਆਈਆ। ਜਿਥੇ ਸੋਹਣ ਸ਼ਾਹ ਕੰਗਾਲ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਵਸੇ ਨਾਲ, ਦੀਨ ਦਿਆਲ ਦਇਆ ਕਮਾਈਆ। ਮਾਨਸ ਜਨਮ ਲੇਖੇ ਲਾਏ ਘਾਲੀ ਘਾਲ, ਘਾਇਲ ਕਰ ਕੇ ਕੂੜ ਕੁੜਿਆਰਾ ਦਏ ਮਿਟਾਈਆ। ਆਪੇ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਪੁਛੇ ਚਾਈਂ ਚਾਈਂਆ। ਜਿਨ੍ਹਾਂ ਦੇ ਅੰਦਰ ਸਚ ਪ੍ਰੀਤੀ ਦਾ ਵੱਜੇ ਤਾਲ, ਪ੍ਰੀਤਮ ਹੋ ਕੇ ਦਏ ਵਡਿਆਈਆ। ਨਾਤਾ ਤੋੜ ਕੇ ਜਗਤ ਜੰਜਾਲ, ਜਾਗਰਤ ਜੋਤ ਦਏ ਸਮਝਾਈਆ। ਅੰਤ ਪੋਹ ਨਾ ਸਕੇ ਕਾਲ, ਜਮ ਕਾ ਭੈ ਨਾ ਕੋਇ ਡਰਾਈਆ। ਸਭ ਦਾ ਪੂਰਾ ਕਰੇ ਸਵਾਲ, ਲੇਖਾ ਰਹਿਣ ਕੋਇ ਨਾ ਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਅਹਿਵਾਲ, ਸੋ ਦਾਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਮਿਹਰਵਾਨ, ਸਦ ਮਿਹਰ ਨਜ਼ਰ ਉਠਾਈਆ। ਜੁਗ ਜੁਗ ਦੇਂਦਾ ਆਇਆ ਦਾਨ, ਸੰਤ ਸੁਹੇਲਾ ਨਾਮ ਵਰਤਾਈਆ। ਬਣਦਾ ਆਇਆ ਕਾਹਨ, ਗੁਰਮੁਖ ਗੋਪੀ ਜਗਤ ਹੰਢਾਈਆ। ਝੁਲਾਉਂਦਾ ਆਇਆ ਨਿਸ਼ਾਨ, ਕੂੜ ਨਿਸ਼ਾਨੇ ਜਗਤ ਬਦਲਾਈਆ। ਗਾਉਂਦਾ ਆਇਆ ਗਾਨ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਮ ਸ਼ਨਵਾਈਆ। ਕਰਦਾ ਆਇਆ ਹੈਰਾਨ, ਹੈਰਾਨੀ ਵਿਚ ਕਰੇ ਲੋਕਾਈਆ। ਕਲਜੁਗ ਅੰਤ ਪੂਰਾ ਕਰੇ

❋

❋

ਜੋ ਦੇਂਦਾ ਆਇਆ ਪਰਵਾਨ, ਪਰਵਾਨੇ ਪਿਛਲੇ ਵੇਖ ਵਖਾਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਫੇਰਾ ਪਾਈਆ। ਸੋ ਲਹਿਣਾ ਦੇਣਾ ਚੁਕਾਏ ਆਣ, ਅਨਕ ਕਲਧਾਰੀ ਵੇਸ ਵਟਾਈਆ। ਜਨ ਭਗਤਾਂ ਕਰ ਕਲਿਆਣ, ਕਲਮ ਸ਼ਾਹੀ ਤੋਂ ਪਰੇ ਲੇਖਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹਾਵਣਹਾਰਾ ਸਚ ਬਿਬਾਣ, ਮਿਹਰਵਾਨ ਹੋ ਕੇ ਮਹਿਬੂਬ ਆਪਣੀ ਸੇਵ ਕਮਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਜੁਗ ਜੁਗ ਜਨ ਭਗਤ ਸੁਹੇਲਾ ਚੰਗਾ, ਚੰਗੀ ਪ੍ਰਭ ਦੇ ਨਾਲ ਵਡਿਆਈਆ। ਜਿਨ੍ਹਾਂ ਦੇ ਚਰਨ ਚੁੰਮੇ ਗੰਗਾ, ਗੋਦਾਵਰੀ ਖ਼ੁਸ਼ੀ ਮਨਾਈਆ। ਜਗਤ ਢੋਲਾ ਗਾਏ ਛੰਦਾ, ਸਾਚਾ ਰਾਗ ਸੁਣਾਈਆ। ਲੇਖੇ ਲੱਗਾ ਜਨਮ ਦਾ ਕੀਤਾ ਧੰਦਾ, ਬੰਦਗੀ ਬੰਦਨਾ ਵਾਲੀ ਦ੍ਰਿੜਾਈਆ। ਪਾਰ ਕਿਨਾਰਾ ਨਜ਼ਰੀ ਆਵੇ ਕੰਢਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਪੁਰਖ ਅਕਾਲ ਦੇਵੇ ਇਕ ਅਨੰਦਾ, ਨਿਜ ਆਤਮ ਖ਼ੁਸ਼ੀ ਬਣਾਈਆ। ਅੰਮ੍ਰਿਤ ਮੇਘ ਬਰਸੇ ਠੰਡਾ, ਕੂੜੀ ਤਪਤ ਬੁਝਾਈਆ। ਟੁੱਟਿਆਂ ਪਾਵੇ ਗੰਢਾਂ, ਵਿਛੜਿਆਂ ਲਏ ਜੁੜਾਈਆ। ਲੇਖੇ ਲਾਏ ਮੰਦਾ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਜਮ ਦਾ ਤੋੜ ਕੇ ਫੰਦਾ, ਫਾਸੀ ਦਏ ਗਵਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮਾ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਲੇਖੇ ਲੱਗੇ ਜਨਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਪਰਵਾਨ ਕਰੇ ਕਾਇਆ ਮਾਟੀ ਚੰਮਾ, ਚਰਮ ਦਾ ਜਰਮ ਕੁਕਰਮ ਦਾ ਕਰਮ ਆਪਣੇ ਲੇਖੇ ਪਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਕਰਨੀ ਤਿਆਰ ਰਸੋਈ, ਰਸੂਆ ਜਿਸ ਦਾ ਨਜ਼ਰ ਕੋਇ ਨਾ ਆਈਆ। ਜਿਸ ਦਾ ਰਸ ਜਾਣੇ ਨਾ ਕੋਈ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜਿਹੜੀ ਵਸਤ ਕਿਸੇ ਨਹੀਂ ਬੋਈ, ਉਤਭੁਜ ਰੂਪ ਨਾ ਕੋਇ ਵਟਾਈਆ। ਪਾਣੀ ਧਾਰ ਕਿਸੇ ਨਹੀਂ ਚੋਈ, ਰਸੀਆ ਰਸ ਨਾ ਕੋਇ ਬਣਾਈਆ। ਕੁਛ ਆਸਾ ਮੰਗ ਮੰਗੀ ਲੋਈ, ਕਬੀਰ ਜੁਲਾਹਾ ਦਏ ਗਵਾਹੀਆ। ਕੁਛ ਮੁਹੰਮਦ ਕੀਤੀ ਦਰੋਹੀ, ਖ਼ੁਦ ਖ਼ੁਦਾਏ ਧਿਆਨ ਲਗਾਈਆ। ਅੰਤ ਗੋਬਿੰਦ ਕੀਤੀ ਅਰਜ਼ੋਈ, ਬੇਨੰਤੀ ਗਿਆ ਸੁਣਾਈਆ। ਤੁਧ ਬਿਨ ਮਿਲੇ ਕੋਇ ਨਾ ਢੋਈ, ਢੋਆ ਹੱਥ ਨਾ ਕੋਇ ਫੜਾਈਆ। ਚਾਰ ਜੁਗ ਜਿਸ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਟੋਹੀ, ਘਟ ਘਟ ਵੇਖ ਵਖਾਈਆ। ਆਪਣੀ ਜੋਤ ਇਕ ਬਲੋਈ, ਲੋਇਣ ਦਿੱਤੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਕੀ ਵਸਤ ਕਰੋ ਤਿਆਰ, ਵਾਸਤਕ ਦੇਣਾ ਸਮਝਾਈਆ। ਕਿਸ ਬਿਧ ਭੋਗ ਲਗਾਓ ਨਿਰੰਕਾਰ, ਨਿਰਾਕਾਰ ਹੋ ਕੇ ਦੇਣਾ ਦ੍ਰਿੜਾਈਆ। ਕੀ ਓਢਣ ਦੇਵੋ ਉਤੇ ਆਹਾਰ, ਪੜਦਾ ਕਵਣ ਰਖਾਈਆ। ਕੀ ਅਰਜ਼ ਦਿਓ ਗੁਜ਼ਾਰ, ਬੇਨੰਤੀ ਸਚ ਸੁਣਾਈਆ। ਕਿਸ ਬਿਧ ਕਰੋ ਨਮਸਕਾਰ,

❋

❋

ਬਿਨ ਸੀਸ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਕੀ ਵਖਾਈਆ। ਸਤਿਗੁਰ ਸ਼ਬਦ ਕਹੇ ਕੀ ਵਸਤ ਜੋ ਸਭ ਤੋਂ ਹੋਵੇ ਅੱਛੀ, ਅੱਛੀ ਤਰਾ ਦੇਣਾ ਸਮਝਾਈਆ। ਕਿਸ ਦਵਾਰੇ ਹੋਵੇ ਰੱਖੀ, ਕਵਣ ਘਰ ਵਡਿਆਈਆ। ਕਿਹੜੀ ਲੈ ਕੇ ਆਵੇ ਸਖ਼ੀ, ਸੁਖ਼ਨ ਪਿਛਲਾ ਪੂਰ ਕਰਾਈਆ। ਕਵਣ ਵੇਖੇ ਅੱਖੀਂ, ਬਿਨ ਨੇਤਰ ਨੈਣ ਖੁਲ੍ਹਾਈਆ। ਸਾਚੇ ਮਾਰਗ ਆਵੇ ਨੱਠੀ, ਬਣ ਕੇ ਪਾਂਧੀ ਰਾਹੀਆ। ਕਿਹੜੀ ਸਿਫ਼ਤਾਂ ਵਾਲੀ ਪੜ੍ਹੋ ਪੱਟੀ, ਕੀ ਪਟਨੇ ਵਾਲਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਕਵਣ ਵਖਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਕਵਣ ਬਣੇ ਰਸੋਇਆ, ਰਸਮ ਅਗਲੀ ਦਏ ਸਮਝਾਈਆ। ਕਵਣ ਰੂਪ ਏਕਾ ਏਕੰਕਾਰ ਹੋਇਆ, ਹੋਕਾ ਦੇ ਕੇ ਦਿਓ ਦ੍ਰਿੜਾਈਆ। ਕਵਣ ਸਚ ਪਰਕਾਸ਼ ਕਰੇ ਲੋਇਆ, ਲੋਕ ਪਰਲੋਕ ਪੜਦਾ ਦਏ ਉਠਾਈਆ। ਕਵਣ ਸਾਚੀ ਨੀਂਦ ਬਿਨ ਗ਼ਫ਼ਲਤ ਸੋਇਆ, ਆਲਸ ਬਾਹਰ ਕਢਾਈਆ। ਕਵਣ ਕਿਸ ਬਿਧ ਲੈ ਕੇ ਆਏ ਢੋਇਆ, ਢੋਲਾ ਗਾਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛੋਂ ਤੋਂ ਅੱਗੇ ਹੋਇਆ, ਅੱਗੇ ਤੋਂ ਪਿਛਾ ਸਭ ਨੂੰ ਯਾਦ ਕਰਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਸੁਭਾਗਵੰਤੀ ਦੇ ਗ੍ਰਹਿ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦਾ ਭੋਜਨ ਅਗੰਮਾ ਰਸ, ਰਸਨਾ ਰਸ ਨਾ ਕੋਇ ਚਖਾਈਆ। ਜਿਸ ਨੂੰ ਆਸਾ ਨਹੀਂ ਕੋਈ ਰਵ ਸਸ, ਸੂਰਜ ਚੰਦ ਦਾ ਤੇਜ ਨਾ ਕੋਇ ਵਡਿਆਈਆ। ਜਗਤ ਜਹਾਨ ਨਾ ਆਵੇ ਹੱਥ, ਸ੍ਰਿਸ਼ਟੀ ਵੰਡ ਨਾ ਕੋਇ ਵੰਡਾਈਆ। ਆਪਣੇ ਅੰਤਰ ਰੱਖੇ ਪੁਰਖ ਸਮਰਥ, ਦੂਸਰ ਮਿਲੇ ਨਾ ਕੋਇ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਲੱਭ ਲੱਭ ਗਏ ਥੱਕ, ਖੋਜਿਆ ਵਾਹੋ ਦਾਹੀਆ। ਹਕ਼ੀਕ਼ਤ ਵਿਚੋਂ ਮਿਲਿਆ ਕੋਈ ਨਾ ਹਕ, ਲਾਸ਼ਰੀਕ ਆਪਣੇ ਵਿਚ ਸਮਾਈਆ। ਥੱਕੇ ਮਾਂਦੇ ਸਾਰੇ ਗਏ ਅੱਕ, ਅਕਲ ਬੁੱਧੀ ਦੀ ਚਲੀ ਨਾ ਕੋਇ ਚਤੁਰਾਈਆ। ਅੰਤ ਕੰਤ ਭਗਵੰਤ ਚਰਨਾਂ ਉਤੇ ਸੀਸ ਦਿਤਾ ਰੱਖ, ਜਗਦੀਸ ਤੇਰੀ ਬੇਪਰਵਾਹੀਆ। ਨਿਰਗੁਣ ਧਾਰੋਂ ਸਾਨੂੰ ਕਰ ਕੇ ਵੱਖ, ਲੋਕਮਾਤ ਸਰਗੁਣ ਤਤ ਦਿਤਾ ਹੰਢਾਈਆ। ਸਿਫ਼ਤਾਂ ਵਾਲਾ ਗਵਾਉਂਦਾ ਰਿਹੋਂ ਜੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰਾਹ ਚਲਾਈਆ। ਆਪਣਾ ਨਾਉਂ ਦੱਸ ਅਲਖ, ਢੋਲੇ ਘਰ ਘਰ ਦਿੱਤੇ ਸੁਣਾਈਆ। ਅਸੀਂ ਦੱਸ ਕੇ ਆਏ ਪੁਰਖ ਅਕਾਲ ਹੋਵੇ ਪਰਗਟ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜੋਤ ਕਰੇ ਰੁਸ਼ਨਾਈਆ। ਸਚ ਧਰਮ ਦਾ ਖੋਲ੍ਹੇ ਹੱਟ, ਦਵਾਰਾ ਇਕੋ ਇਕ ਸੁਹਾਈਆ। ਜਿਥੇ ਰਾਓ ਰੰਕ ਜਾਣ ਵੱਸ, ਊਚ ਨੀਚ ਜਾਤ ਪਾਤ ਝਗੜਾ ਰਹੇ ਨਾ ਰਾਈਆ। ਇਕੋ ਨਾਮ ਭੰਡਾਰਾ ਦੱਸੇ ਸਚ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਵਰਤਾਈਆ। ਆਪਣਾ ਖੇਲ ਕਰੇ ਪ੍ਰਤੱਖ, ਪਾਰਬ੍ਰਹਮ ਬ੍ਰਹਮ ਦਾ ਮਾਲਕ ਹੋ ਗੋਸਾਂਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਓਸ ਦੀ ਰੋਜ਼ੀ, ਰਾਜ਼ਕ ਰਹੀਮ ਰਹਿਮਾਨ

❋

❋

ਅਖਵਾਇੰਦਾ। ਪ੍ਰਭ ਮਾਲਕ ਧੁਰ ਦਾ ਚੋਜੀ, ਜੁਗ ਚੌਕੜੀ ਖੇਲ ਖਿਲਾਇੰਦਾ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਖੋਜੀ, ਆਪ ਆਪਣਾ ਆਪ ਛੁਪਾਇੰਦਾ। ਹੁਕਮ ਸੰਦੇਸਾ ਦੇ ਕੇ ਲੋਕ ਪਰਲੋਕੀ, ਬ੍ਰਹਿਮੰਡ ਖੰਡ ਡੰਕ ਵਜਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਇਕ ਸਲੋਕੀ, ਵਿਸ਼ਨ ਬ੍ਰਹਮਾ ਸ਼ਿਵ ਧਾਰ ਪ੍ਰਗਟਾਇੰਦਾ। ਪੰਜ ਤਤ ਬਣਾ ਕੇ ਕੋਟਨ ਕੋਟੀ, ਕੋਟ ਗੜ੍ਹ ਬੰਕ ਦਵਾਰਾ ਆਪ ਸੁਹਾਇੰਦਾ। ਅੰਤਮ ਸਭ ਦੀ ਚੜ੍ਹ ਕੇ ਚੋਟੀ, ਚੋਟ ਸ਼ਬਦ ਨਾਮ ਲਗਾਇੰਦਾ। ਆਤਮ ਪਰਮਾਤਮ ਬਣ ਕੇ ਗੋਤੀ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਸਮਝਾਇੰਦਾ। ਜਨ ਭਗਤਾਂ ਮੰਜ਼ਲ ਦੱਸ ਕੇ ਸੌਖੀ, ਅਗਲਾ ਪੈਂਡਾ ਪੰਧ ਮੁਕਾਇੰਦਾ। ਸਾਚਾ ਮੇਲ ਮਿਲਾ ਕੇ ਨਿਰਗੁਣ ਨੂਰ ਜੋਤੀ, ਜੋਤੀ ਜਾਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਆਪੇ ਦੱਸੇ ਰੋਜ਼ੀ, ਵਸਤ ਆਪਣੀ ਆਪ ਦ੍ਰਿੜਾਇੰਦਾ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਵਰਿਆਮ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਮੈਂ ਵੇਖੀ ਧਰਨੀ ਭੂਮੀ, ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਸ ਨੂੰ ਸਮਝੇ ਨਾ ਕੋਇ ਨਜੂਮੀ, ਵਿਦਿਆ ਵਿਚ ਵੰਡ ਨਾ ਕੋਇ ਵੰਡਾਈਆ। ਭਗਤ ਦਵਾਰ ਕੋਈ ਖੇਲ ਨਹੀਂ ਮਾਮੂਲੀ, ਨਾਮਾਲੂਮ ਆਪਣੀ ਕਾਰ ਕਮਾਈਆ। ਚਰਨ ਧੂੜ ਜਿਨ੍ਹਾਂ ਮਸਤਕ ਦੇਵੇ ਧੂਲੀ, ਧਰਮ ਦਵਾਰ ਇਕ ਵਖਾਈਆ। ਇਨਸਾਫ਼ ਵਿਚ ਕਦੀ ਨਾ ਕਰੇ ਬੇਅਸੂਲੀ, ਅਸਲ ਦੀ ਨਸਲ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਹੋਈ ਵੱਡੀ, ਵਡ ਵੱਡੇ ਦਿਤੀ ਵਡਿਆਈਆ। ਮੈਂ ਸ੍ਰਿਸ਼ਟ ਸਬਾਈ ਛੱਡੀ, ਛੱਡੀ ਜਗਤ ਲੋਕਾਈਆ। ਵਸਤ ਅਮੋਲਕ ਜਨ ਭਗਤਾਂ ਪ੍ਰੇਮ ਧਾਰ ਲੱਭੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੇ ਵਹਿਣ ਵਿਚ ਵਹਿੰਦੀ ਨੌ ਸੌ ਨੜ੍ਹਿਨਵੇ ਨਦੀ, ਨਦੀਆਂ ਤੋਂ ਪਾਰ ਸਮਝ ਕਿਸੇ ਨਾ ਆਈਆ। ਓਸੇ ਦੇ ਹੁਕਮ ਅੰਦਰ ਬੱਧੀ, ਬੰਦਨਾ ਵਿਚ ਬੈਠੀ ਸੀਸ ਨਿਵਾਈਆ। ਸਚ ਪ੍ਰੀਤ ਪ੍ਰੀਤਮ ਵਾਲੀ ਲੱਗੀ, ਪੀਆ ਪਿਰੀਆ ਕਰ ਕੇ ਰਹੀ ਬੁਲਾਈਆ। ਓਸੇ ਦੀ ਭਗਤਾਂ ਦੀ ਭਗਤੀ ਵਾਲੀ ਵੇਖੀ ਧਾਰ ਸਜੀ, ਸੱਜਣ ਮਿਲਿਆ ਧੁਰ ਦਰਗਾਹੀਆ। ਮੇਰੇ ਉਤੇ ਪਵਣ ਠੰਡੀ ਵਗੀ, ਸਾਂਤਕ ਸਤਿ ਰਹੀ ਕਰਾਈਆ। ਚਾਰ ਜੁਗ ਦੀ ਬੁਝੀ ਅੱਗੀ, ਕੂੜੀ ਤਪਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਧਰਨੀ ਕਹੇ ਮੈਂ ਵੇਖਿਆ ਸੱਚਾ ਧਰਮ, ਦਵਾਰਾ ਧੁਰ ਦਾ ਨਜ਼ਰੀ ਆਈਆ। ਮੇਰਾ ਉਚਾ ਹੋਇਆ ਕਰਮ, ਨਿਹਕਰਮੀ ਹੋਇਆ ਸਹਾਈਆ। ਸੰਸਾ ਗਿਆ ਭਰਮ, ਭਾਂਡਾ ਦਿਤਾ ਭੰਨਾਈਆ। ਵਡਿਆਈ ਦਿਤੀ ਤੇਰੇ ਉਤੇ ਭਗਤਾਂ ਲਿਆ ਜਰਮ, ਜਨਮ ਪ੍ਰਭ ਦੇ ਲੇਖੇ ਲਾਈਆ। ਇਕੋ ਢੋਲਾ ਪੜ੍ਹਨ, ਸਾਚਾ ਰਾਗ ਅਲਾਈਆ। ਇਕੋ ਦੀ ਰੱਖਣ ਸਰਨ, ਦੂਜੀ ਓਟ ਨਾ ਕੋਇ ਤਕਾਈਆ। ਸੋ ਤੇਰੇ ਉਤੇ ਚਰਨ ਆਇਆ ਧਰਨ, ਧਵਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਆਇਆ ਫੜਨ, ਪਾਂਧੀ ਹੋ ਕੇ ਫਾਂਦੀ ਹੋ ਕੇ ਨਾਮ ਡੋਰੀ ਤੰਦ ਬੰਧਾਈਆ।

❋

❋

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਗੁਰਮੀਤ ਸਿੰਘ ਦੇ ਗ੍ਰਹਿ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤ ਸੁਹੇਲੇ ਪ੍ਰਭ ਦੇ ਤੱਕੇ ਬਾਲ, ਬਾਲੀ ਬੁਧ ਮਿਲੀ ਵਡਿਆਈਆ। ਜਿਨ੍ਹਾਂ ਦੇ ਅੰਤਰ ਬਦਲ ਗਈ ਚਾਲ, ਚਾਲ ਨਿਰਾਲੀ ਦਿਤੀ ਵਖਾਈਆ। ਇਕੋ ਮੰਨਦੇ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਅੱਠੇ ਪਹਿਰ ਖ਼ੁਸ਼ੀਆਂ ਵਿਚ ਵਜਾਉਂਦੇ ਤਾਲ, ਤਲਬ ਅਵਰ ਨਾ ਕੋਇ ਰਖਾਈਆ। ਬੇਨੰਤੀ ਅੰਦਰ ਆਪਣਾ ਦੱਸਦੇ ਹਾਲ, ਅਹਿਵਾਲ ਪਿਛਲਾ ਨਾਲ ਮਿਲਾਈਆ। ਪੂਰਬ ਜਨਮ ਦੀ ਪੂਰੀ ਕਰ ਕੇ ਘਾਲ, ਕਰਮਾਂ ਦਾ ਲੇਖਾ ਰਹੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰਾਂ ਵਿਚੋਂ ਬੋਲੇ ਦਵਾਰਕਾ ਵਾਸੀ, ਫ਼ਰਮਾਨ ਇਕ ਸੁਣਾਈਆ। ਜਨ ਭਗਤ ਦੀ ਸੇਵਾ ਖਾਸੀ, ਖ਼ਾਲਸ ਰੰਗ ਰੰਗਾਈਆ। ਜਿਸ ਦਾ ਇਸ਼ਟ ਇਕ ਅਬਿਨਾਸ਼ੀ, ਜਨਮ ਮਰਨ ਵਿਚ ਨਾ ਆਈਆ। ਸੋ ਉਤਰੇ ਪਾਰ ਘਾਟੀ, ਮੰਜ਼ਲ ਮੁਕੇ ਜਗਤ ਜੁਦਾਈਆ। ਜਿਸ ਪੂਰਬ ਮੰਨੀ ਆਖੀ, ਦੁਆਪਰ ਦਏ ਗਵਾਹੀਆ। ਇਕਲੋਤਾ ਬੇਟਾ ਜਿਸ ਨੂੰ ਜਨਮਿਆ ਬਿਦਰ ਦੀ ਚਾਚੀ, ਲਹਿਣਾ ਓਸੇ ਦਾ ਵੇਖ ਵਖਾਈਆ। ਉਹ ਵਿਦਿਆ ਪੜ੍ਹ ਕੇ ਕਾਂਸ਼ੀ, ਕਸ਼ਮੀਰ ਬੈਠਾ ਡੇਰਾ ਲਾਈਆ। ਨਿਰਗੁਣ ਦਰਸ਼ਨ ਹੋਇਆ ਰਾਤੀਂ, ਨੂਰ ਨੂਰ ਜੋਤ ਰੁਸ਼ਨਾਈਆ। ਉਸ ਮੰਗੀ ਇਕ ਦਾਤੀ, ਪ੍ਰਭ ਅੱਗੇ ਝੋਲੀ ਡਾਹੀਆ। ਜਿਵੇਂ ਸੁਦਾਮਾ ਤੇਰਾ ਸਾਥੀ, ਅੰਦਰਲਾ ਸੰਗ ਬਣਾਈਆ। ਜੇ ਮੇਰੀ ਕਰੇਂ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਮੈਂ ਗਾਵਾਂ ਤੇਰੀ ਸਾਖੀ, ਸੁਖ਼ਨ ਬਚਨ ਰਸਨਾ ਨਾਲ ਅਲਾਈਆ। ਤੂੰ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਸ੍ਰੀ ਭਗਵਾਨ ਕਿਹਾ ਮੈਂ ਮੰਨਾਂ ਆਖੀ, ਕਲਜੁਗ ਅੰਤ ਅਖ਼ੀਰ ਆਪਣੇ ਰੰਗ ਰੰਗਾਈਆ। ਤੇਰੀ ਬਦਲ ਕੇ ਜੀਵਣ ਵਾਲੀ ਹਯਾਤੀ, ਹਜ਼ਰਤਾਂ ਦੇ ਪਿਛੋਂ ਤੇਰਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਸੁਦਾਮੇ ਦਾ ਚਚਾਜ਼ਾਦ ਪਿਆਰ, ਪੂਰਬ ਲੇਖ ਪਰਗਟਾਈਆ। ਭਗਵਨ ਦੇ ਆਧਾਰ, ਅਦਲ ਆਪ ਕਮਾਈਆ। ਜੁਗ ਵਿਚੋਂ ਜੁਗ ਦੀ ਬਦਲੀ ਕਰ ਸੰਸਾਰ, ਸਮੁੰਦ ਸਾਗਰ ਖੇਲ ਵਖਾਈਆ। ਭਗਤ ਸੁਹੇਲਾ ਬਣ ਮੁਰਾਰ, ਮੁਰਾਰੀ ਹੋ ਕੇ ਵੇਖ ਵਖਾਈਆ। ਪਿਛਲਾ ਕੀਤਾ ਕੌਲ ਇਕਰਾਰ, ਆਪਣਾ ਤੋੜ ਨਿਭਾਈਆ। ਕਰਮਾਂ ਦਾ ਜਨਮ ਸੁਧਾਰ, ਦੇਵੇ ਮਾਣ ਵਡਿਆਈਆ। ਕਲ ਕਲਕੀ ਲੈ ਅਵਤਾਰ, ਕਲ ਕਲੇਸ਼ ਗਵਾਈਆ। ਬਾਲਾ ਨੱਢਾ ਨੰਨ੍ਹਾ ਨਿੱਕੀ ਦੱਸ ਗੁਫ਼ਤਾਰ, ਗੁਪਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਚੁਕਾਵੇ ਭਗਤ ਭਗਵਾਨ ਕ੍ਰਿਸ਼ਨ ਸੁਦਾਮੇ ਯਾਰ, ਯਾਰ ਦਾ ਉਧਾਰ, ਚਚਾਜ਼ਾਦ ਵਿਚਾਰ, ਵਿਚਾਰ ਦਾ ਪਸਾਰ, ਹਰੀ ਕਾ ਦਵਾਰ, ਤਨ ਦਾ ਸ਼ਿੰਗਾਰ, ਗੁਰਮੀਤ ਨਜ਼ਰੀ ਆਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬੀਬੀ ਚਰਨੀ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਭਗਤੋ ਤੱਕੋ ਮੂਲ, ਮੁੱਲ ਕੀਮਤ ਕੋਇ ਨਾ ਪਾਈਆ। ਪਿਛਲੀ ਕਰਨੀ ਜਾਓ ਭੂਲ, ਕਰਮ ਕਾਂਡ ਦਾ ਡੇਰਾ ਢਾਹੀਆ।

❋

❋

ਹਰਿ ਮਾਰਗ ਇਕ ਅਸੂਲ, ਅਪਨਾਓ ਥਾਉਂ ਥਾਈਂਆ। ਜਿਸ ਦਾ ਹੁਕਮ ਇਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ੰਕਰ ਮਸਤਕ ਲਾ ਕੇ ਧੂਲ, ਖ਼ੁਸ਼ੀ ਰਿਹਾ ਬਣਾਈਆ। ਹੱਥੋਂ ਸੁੱਟ ਤ੍ਰਿਸੂਲ, ਤ੍ਰੈਭਵਣ ਧਨੀ ਦਰਸ਼ਨ ਪਾਈਆ। ਜਿਸ ਦਾ ਪੰਘੂੜਾ ਹਰਿ ਭਗਤ ਰਹੇ ਝੂਲ, ਹੁਲਾਰਾ ਦੋ ਜਹਾਨਾਂ ਬਾਹਰ ਵਖਾਈਆ। ਬਣ ਕੇ ਕੰਤ ਕੰਤੂਹਲ, ਸੇਜ ਸੁਹੰਜਣੀ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਹਰਿ ਭਗਤੀ ਵੇਖੋ ਰੰਗ, ਰੰਗਤ ਅਗੰਮੀ ਦਿਆਂ ਦ੍ਰਿੜਾਈਆ। ਆਤਮ ਪਰਮਾਤਮ ਮਾਣੋ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਸਾਚਾ ਢੋਲਾ ਗਾਵੋ ਬਿਨ ਰਸਨਾ ਜਿਹਵਾ ਦੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਨਮ ਜਨਮ ਦਾ ਮੇਟੇ ਪੰਧ, ਆਵਣ ਜਾਵਣ ਦਏ ਚੁਕਾਈਆ। ਖ਼ੁਸ਼ੀਆਂ ਦਾ ਇਕੋ ਦੱਸੇ ਛੰਦ, ਨਾਮ ਵਿਚੋਲਾ ਬਣ ਆਪ ਸਮਝਾਈਆ। ਨਿਰਗੁਣ ਸਰਗੁਣ ਵਸੇ ਸੰਗ, ਸਗਲਾ ਸੰਗ ਬਣਾਈਆ। ਜਨ ਭਗਤ ਦਵਾਰਾ ਜਾਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਪ੍ਰੇਮ ਰੰਗੀਲਾ ਵੇਖ ਪਲੰਘ, ਬਿਨ ਪਾਵਾ ਚੂਲ ਦਏ ਸੁਹਾਈਆ। ਸਚ ਨਾਦ ਵਜਾ ਮਰਦੰਗ, ਰਾਗ ਆਪਣਾ ਦਏ ਉਪਜਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਨਾਤਾ ਜਗਤ ਨਾਲੋਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ ਸਦਾ ਅਤੀਤਾ ਸਦ ਭਾਵਨਾ ਸਭ ਦੀ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਤੱਕੋ ਕਲਜੁਗ ਅੰਤਮ ਰੀਤੀ, ਰੀਤੀਵਾਨਾਂ ਦਿਆਂ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਧਿਆਨ ਮਾਰੋ ਮੰਦਰ ਮਸਜਿਦ ਮਸੀਤੀ, ਗੁਰੂਦਵਾਰੇ ਵੇਖ ਵਖਾਈਆ। ਕਾਇਆ ਦਿਸੇ ਨਾ ਕੋਇ ਠਾਂਡੀ ਸੀਤੀ, ਅਗਨੀ ਤਤ ਸਭ ਨੂੰ ਰਹੀ ਜਲਾਈਆ। ਮਨ ਵਾਸਨਾ ਹੰਕਾਰੀ ਹੋਈ ਨੀਤੀ, ਵਿਕਾਰਾਂ ਵਿਚ ਲੜਾਈਆ। ਆਤਮ ਦਿਸੇ ਨਾ ਕੋਇ ਠਾਂਡੀ ਸੀਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਆਪਣੀ ਦਇਆ ਕੀਤੀ, ਜਨ ਭਗਤਾਂ ਹੋਇਆ ਸਹਾਈਆ। ਲੱਖ ਚੁਰਾਸੀ ਵਿਚੋਂ ਥੋੜੀ ਲਾ ਬਾਗ਼ੀਚੀ, ਬਾਗ਼ਬਾਨ ਹੋ ਕੇ ਟਹਿਣੀ ਰਿਹਾ ਮਹਿਕਾਈਆ। ਗੁਰਮੁਖ ਧਾਰ ਕਰ ਅਤੀਤੀ, ਤ੍ਰੈਗੁਣ ਲੇਖਾ ਰਿਹਾ ਚੁਕਾਈਆ। ਹਰਿਜਨ ਆਤਮਾ ਸਦਾ ਜੀਤੀ, ਜਿਤ ਹਾਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਅੰਤਰ ਨਿਰੰਤਰ ਸਾਚੇ ਨਾਮ ਮੰਤਰ ਦੀ ਦੇਵੇ ਪ੍ਰੀਤੀ, ਪ੍ਰੀਤਮ ਹੋ ਕੇ ਤੋੜ ਨਿਭਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਪਾਲ ਸਿੰਘ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਖੇਲ ਵੇਖੋ ਕਰਨੀ ਦਾ ਕਰਤਾ, ਕੀ ਕੀ ਆਪਣਾ ਰੰਗ ਵਖਾਈਆ। ਮਾਲਕ ਬਣ ਕੇ ਧੁਰ ਦਾ ਭਰਤਾ, ਦਾਤਾ ਦਇਆਵਾਨ ਹੋ ਜਾਈਆ। ਮਾਣ ਵਡਿਆਈ ਦੇਵੇ ਸਾਚੇ ਭਗਤਾਂ, ਭਾਗ ਆਪਣਾ ਆਪਣੇ ਵਿਚੋਂ ਵਖਾਈਆ। ਏਕਾ ਰੰਗ ਰੰਗਾਏ ਸਾਚੀ ਸੰਗਤਾ, ਸੰਗਲ ਸ਼ਰਅ ਜ਼ੰਜੀਰ ਕਟਾਈਆ। ਝਗੜਾ ਰਹੇ ਨਾ ਦਵੈਤ ਭਾਵ ਮਨ ਦਾ, ਮਨਸਾ ਕੂੜੀ ਰਿਹਾ ਗਵਾਈਆ। ਲਹਿਣਾ ਦੇ ਕੇ ਸਾਢੇ ਤਿੰਨ ਹੱਥ ਤਨ ਦਾ, ਸਰੀਰ ਅਖ਼ੀਰ ਆਪਣੇ ਰੰਗ ਰੰਗਾਈਆ। ਗ੍ਰਹਿ ਸੁਹਾ ਕੇ ਗੁਰਮੁਖ ਜਨ ਕਾ, ਜਨ ਆਪਣੇ ਘਰ ਵਸਾਈਆ। ਭੈ ਰਿਹਾ ਨਾ ਕੋਈ ਡੰਨ

❋

❋

ਕਾ, ਰਾਏ ਧਰਮ ਨਾ ਦਏ ਸਜ਼ਾਈਆ। ਮੇਲ ਮਿਲਾਇਆ ਪਾਰਬ੍ਰਹਮ ਬ੍ਰਹਮ ਕਾ, ਨਾਤਾ ਨਿਰਗੁਣ ਨਿਰਗੁਣ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਵਖਾਏ ਛੱਪਰ ਛੰਨ ਕਾ, ਅਨਡਿਠੜਾ ਆਪ ਚੜ੍ਹਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬੀਬੀ ਮਾਇਓ ਦੇ ਗ੍ਰਹਿ ਜੇਠੂਵਾਲ

ਸਤਿਗੁਰ ਸ਼ਬਦ ਕਹੇ ਹਰਿ ਸਾਹਿਬ ਗੁਣ ਨਿਧਾਨ, ਆਦਿ ਜੁਗਾਦਿ ਵੱਡੀ ਵੱਡ ਵਡਿਆਈਆ। ਮਿਹਰਵਾਨ ਹੋ ਕੇ ਦੇਵੇ ਅਗੰਮਾ ਦਾਨ, ਵਸਤ ਅਮੋਲਕ ਨਾਮ ਭੰਡਾਰਾ ਆਪ ਵਰਤਾਈਆ। ਪ੍ਰੇਮ ਪ੍ਰੀਤੀ ਅੰਦਰ ਭਗਤ ਸੁਹੇਲੇ ਕਰ ਪਰਵਾਨ, ਸਿਰ ਆਪਣਾ ਹੱਥ ਰਖਾਈਆ। ਧਰਮ ਦਵਾਰੇ ਦਾ ਇਕ ਵਖਾ ਸੱਚਾ ਨਿਸ਼ਾਨਾ, ਨਿਸ਼ਾਨੇ ਕੂੜੇ ਦਏ ਬਦਲਾਈਆ। ਤੂੰ ਮੇਰਾ ਮੈਂ ਤੇਰਾ ਅੰਤਰ ਆਤਮ ਦੱਸ ਕੇ ਸਚ ਗਿਆਨ, ਨਿਰੰਤਰ ਰੂਪ ਅਨੂਪ ਦਰਸਾਈਆ। ਸੋ ਸੰਤ ਸੁਹੇਲੇ ਗੁਰਮੁਖ ਸੋਹੰ ਢੋਲਾ ਗਾਣ, ਜਿਨ੍ਹਾਂ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਦਇਆ ਕਮਾਈਆ। ਸਾਹਿਬ ਸਤਿਗੁਰ ਪੁਰਖ ਅਥਾਹ, ਅਕਲ ਕਲਧਾਰੀ ਹਰਿ ਅਖਵਾਇੰਦਾ। ਜੁਗ ਚੌਕੜੀ ਚਲਾਏ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਗੁਰ ਅਵਤਾਰ ਪੈਗ਼ੰਬਰ ਬਣਾਏ ਮਲਾਹ, ਨਈਆ ਨੌਕਾ ਨਾਮ ਹੱਥ ਫੜਾਇੰਦਾ। ਸਿਫ਼ਤ ਸਾਲਾਹ ਬੇਪਰਵਾਹ ਆਪਣੀ ਆਪ ਜਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਲੋਕਮਾਤ ਵਡਿਆਇੰਦਾ। ਅੰਤਮ ਸਭ ਦੀ ਖ਼ਾਕੀ ਮਾਟੀ ਕਰ ਸਵਾਹ, ਨਿਰਗੁਣ ਨਿਰਗੁਣ ਰੰਗ ਚੜ੍ਹਾਇੰਦਾ। ਸੋ ਸੋਹਲਾ ਢੋਲਾ ਰਹੇ ਗਾ, ਤੂੰ ਹੀ ਤੂੰ ਹੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਇੰਦਾ। ਗੁਰ ਅਵਤਾਰ ਪੈਗ਼ੰਬਰ ਢੋਲਾ ਗਾਵਣ ਸੋਹੰ ਸੋ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਜਿਸ ਧਾਰ ਵਿਚੋਂ ਨਿਕਲੇ ਅੰਤਮ ਓਸੇ ਵਿਚ ਗਏ ਸੌਂ, ਆਲਸ ਨਿੰਦਰਾ ਨਾ ਕੋਇ ਬਣਾਈਆ। ਸਤਿ ਸਰੂਪ ਗਏ ਹੋ, ਹੋਕਾ ਦੇ ਕੇ ਜਗਤ ਲੋਕਾਈਆ। ਦੀਨਾਂ ਮਜ਼੍ਹਬਾਂ ਨਾਲੋਂ ਤੋੜ ਕੇ ਮੋਹ, ਮੁਹੱਬਤ ਪ੍ਰਭ ਦੇ ਨਾਲ ਰਖਾਈਆ। ਨਿਰਗੁਣ ਧਾਰ ਹੋ ਕੇ ਨਿਰਗੁਣ ਗਏ ਛੋਹ, ਸ਼ਹਿਨਸ਼ਾਹ ਵਿਚ ਆਪਣਾ ਆਪ ਸਮਾਈਆ। ਜੋ ਭਗਤਾਂ ਅੰਦਰ ਜੁਗਾ ਜੁਗੰਤਰ ਕਰੇ ਲੋ, ਲੋਇਣ ਅੰਤਰਲਾ ਦਏ ਖੁਲ੍ਹਾਈਆ। ਦੂਜਾ ਅਵਰ ਨਾ ਜਾਣੇ ਕੋ, ਹਰਿ ਕਾ ਭੇਵ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਲੈ ਕੇ ਆਇਆ ਢੋਆ ਢੋ, ਨਾਮ ਨਿਧਾਨਾ ਰਿਹਾ ਵਰਤਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਚੋ, ਚਾਰ ਜੁਗ ਦੇ ਵਿਛੜੇ ਲਏ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਡ ਭੂਪ ਆਪੇ ਹੋ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੰਤ ਸੁਹੇਲੇ ਪਾਰ ਕਰਾਈਆ।

❋

❋