੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਜੀਤ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤ ਅੰਧੇਰ ਹੋਇਆ ਅੰਧ, ਸਾਚਾ ਨਾਮ ਹਰਿ ਕਾ ਚੰਦ ਨਾ ਕੋਇ ਚਮਕਾਈਆ। ਕੂੜੀ ਕਿਰਿਆ ਜਗਤ ਵਾਸਨਾ ਮਨ ਵਿਕਾਰੀ ਦਿਸੇ ਗੰਦ, ਆਤਮ ਪਰਮਾਤਮ ਪ੍ਰਭ ਦਾ ਢੋਲਾ ਕੋਇ ਨਾ ਗਾਈਆ। ਸਾਚਾ ਸੋਹਲਾ ਨਾਦ ਅਨਾਦੀ ਬਿਨ ਰਸਨਾ ਜਿਹਵਾ ਸੁਣੇ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਭ ਨੂੰ ਸੁੱਤਾ ਦੇ ਕਰ ਕੰਡ, ਕਾਇਆ ਮਾਟੀ ਸਾਢੇ ਤਿੰਨ ਹੱਥ ਸਰੀਰ ਆਪਣੀ ਕਰਵਟ ਨਾ ਕੋਇ ਬਦਲਾਈਆ। ਨੇਤਰ ਰੋਂਦੀ ਵੇਖੀ ਜਮਨਾ ਸੁਰਸਤੀ ਗੋਦਾਵਰੀ ਗੰਗ, ਅੱਠ ਸੱਠ ਤੀਰਥ ਦੇਣ ਦੁਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੱਜੇ ਨਾ ਕੋਈ ਹਕ ਮਰਦੰਗ, ਨਾਮ ਨਗਾਰਾ ਏਕੰਕਾਰਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰ ਦਰ ਠਾਂਡੇ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਵੇਖੀ ਅੰਧੇਰੀ ਰਾਤ, ਭਿੰਨੜੀ ਰੈਣ ਨਾ ਕੋਇ ਸੁਹਾਈਆ। ਕਿਸੇ ਦਾ ਲੇਖੇ ਲੱਗਾ ਦਿਸੇ ਨਾ ਪੂਜਾ ਪਾਠ, ਸਿਮਰਨ ਜੋਗ ਅਭਿਆਸ ਵਿਚ ਤੜਪ ਰਹੀ ਲੋਕਾਈਆ। ਸਚ ਸਰੋਵਰ ਅੰਮ੍ਰਿਤ ਆਤਮ ਮਾਰੇ ਕੋਈ ਨਾ ਠਾਠ, ਨਿਝਰ ਰਸ ਧੁਰ ਦਾ ਝਿਰਨਾ ਨਾ ਕੋਇ ਝਿਰਾਈਆ। ਸਚ ਦਵਾਰ ਏਕੰਕਾਰ ਸਦੀ ਚੌਧਵੀਂ ਮਿਲੇ ਨਾ ਕਿਸੇ ਹਾਟ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਰੋਵਣ ਮਾਰਨ ਧਾਹੀਂਆ। ਸਤਿ ਸੰਤੋਖ ਧੀਰਜ ਸ੍ਰਿਸ਼ਟ ਸਬਾਈ ਤੁੱਟਾ ਯਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਰਨ ਬਰਨ ਦੀਨ ਮਜ਼੍ਹਬ ਜਾਤ ਪਾਤ ਝਗੜਾ ਪਾਇਆ ਮਨਮਤ, ਗੁਰਮਤ ਗਹਿਰ ਗੰਭੀਰ ਬੇਨਜ਼ੀਰ ਸਾਰੇ ਗਏ ਭੁਲਾਈਆ। ਤੇਰੇ ਮਿਲਣ ਦੀ ਪੁਰਖ ਅਕਾਲ ਖੁਲ੍ਹੀ ਕਿਸੇ ਨਾ ਅੱਖ, ਜਗਤ ਨੇਤਰ ਹੁੰਦਿਆਂ ਤੇਰਾ ਦਰਸ ਕੋਇ ਨਾ ਪਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਸਮਰਥ, ਕਲਜੁਗ ਅੰਤ ਕੂੜੀ ਰੇਖ ਜਗਤ ਭੇਖ ਦੇ ਗਵਾਈਆ। ਜੁਗ ਬਦਲਣਾ ਤੇਰੇ ਹੱਥ, ਸਤਿਜੁਗ ਸਾਚਾ ਲੈ ਪਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਨਾਮ ਆਪਣਾ ਦੱਸ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਇਕੋ ਤੇਰਾ ਦਵਾਰਾ ਸਭ ਨੂੰ ਸੁੱਝੇ ਹਕ, ਲਾਸ਼ਰੀਕ ਜਲਵਾ ਨੂਰ ਕਰ ਰੁਸ਼ਨਾਈਆ। ਭਵਿਖਤਾਂ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਆਉਣਾ ਆਏ ਦੱਸ, ਨਿਹਕਲੰਕ ਕਲ ਕਲਕੀ ਆਪਣਾ ਨਾਉਂ ਪਰਗਟਾਈਆ। ਮੋਹ ਵਿਕਾਰ ਜਗਤ ਹੰਕਾਰ ਖੇੜਾ ਕਰ ਭੱਠ, ਸਤਿ ਸਚ ਧਰਮ ਇਕ ਪਰਗਟਾਈਆ। ਹਰ ਹਿਰਦਾ ਤੇਰਾ ਨਾਮ ਲਏ ਜਪ, ਕੋਟ ਜਨਮ ਦਾ ਪਪ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਅਰਾ ਦੱਸ ਅਲੱਖ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਪੜਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੀਨ ਦੁਨੀ ਵੇਖੀ ਸੜਦੀ, ਚਾਰ ਕੁੰਟ ਧਿਆਨ ਲਗਾਈਆ। ਤੇਰੀ ਮੰਜ਼ਲ ਕੋਇ ਨਾ ਚੜ੍ਹਦੀ, ਰੂਹ ਬੁਤ ਦੋਵੇਂ ਰਹੇ ਕੁਰਲਾਈਆ। ਅੰਤਮ ਬਾਜ਼ੀ ਦਿਸੇ ਹਰਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਇਹ ਖੇਲ ਕਲਜੁਗ ਕਲ ਦੀ, ਜਿਸ ਗਿਆਨੀ ਧਿਆਨੀ ਵਿਦਵਾਨੀ ਦਿੱਤੇ ਭੁਲਾਈਆ। ਕੋਈ ਸਮਝੇ ਨਾ ਧਾਰ ਨਰਾਇਣ ਨਰ ਦੀ, ਵਿਸ਼ਿਆਂ ਵਾਲੇ ਗੁਰੂ ਸਾਰੇ ਰਹੇ ਮਨਾਈਆ। ਸਮਝ ਆਈ ਨਾ ਤੇਰੇ ਘਰ ਦੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਣੀ ਪੜ੍ਹ ਕੇ ਝਟ ਲੰਘਾਈਆ।
❋
❋
ਜੋ ਆਤਮ ਪਰਮਾਤਮ ਤੇਰਾ ਦਰਸ਼ਨ ਕਰਦੀ, ਜੋਤੀ ਜੋਤ ਜੋਤ ਵਿਚ ਰੁਸ਼ਨਾਈਆ। ਉਹ ਮਨ ਵਾਸਨਾ ਕਦੇ ਨਾ ਲੜਦੀ, ਝਗੜਾ ਕਰੇ ਨਾ ਜਗਤ ਲੋਕਾਈਆ। ਸਚਖੰਡ ਦਵਾਰੇ ਇਕੋ ਚੜ੍ਹਦੀ, ਜਿਸ ਦੀ ਮੰਜ਼ਲ ਬੇਪਰਵਾਹੀਆ। ਬਿਨ ਸੀਸ ਸੀਸ ਚਰਨਾਂ ਉਤੇ ਧਰਦੀ, ਧਰਨੀ ਧਰਤ ਧਵਲ ਦਾ ਲੇਖ ਮੁਕਾਈਆ। ਵਸਨੀਕ ਬਣੇ ਓਸ ਘਰ ਦੀ, ਜਿਸ ਘਰਾਨੇ ਵਿਚੋਂ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਰੀ ਸ੍ਰਿਸ਼ਟੀ ਵੇਖੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਕੋਟਨ ਕੋਟ ਬਣੇ ਭੇਖੀ, ਵੇਸ ਗੁਰੂਆਂ ਵਾਲਾ ਵਟਾਈਆ। ਕਲਮ ਸ਼ਾਹੀ ਨਾਲ ਬਣੇ ਲੇਖੀ, ਲੇਖ ਤੇਰਾ ਰਹੇ ਜਣਾਈਆ। ਜੰਗਲਾਂ ਵਿਚ ਬਣ ਪਰਦੇਸੀ, ਭੱਜਣ ਵਾਹੋ ਦਾਹੀਆ। ਮਾਟੀ ਖੇਹ ਨਾਲ ਖੇਡ ਰਹੇ ਖੇਡੀ, ਧੂਣੀ ਖ਼ਾਕ ਰਮਾਈਆ। ਤੇਰਾ ਦਿਸੇ ਕੋਇ ਨਾ ਭੇਤੀ, ਭਵਜਲ ਵਿਚ ਦਿਸੇ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਜਾਣੇ ਕੋਈ ਨਾ ਨੇਕੀ, ਜਿਸ ਲੱਖ ਚੁਰਾਸੀ ਵਿਚੋਂ ਮਾਨਸ ਜਨਮ ਦਿਤਾ ਬਣਾਈਆ। ਨਿਰਗੁਣ ਆਤਮਾ ਆਪਣੀ ਬਣਾ ਕੇ ਬੇਟਾ ਬੇਟੀ, ਘਰ ਸਾਚੇ ਦਿਤੀ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਮਾਮ, ਅਮਲਾਂ ਤੋਂ ਰਹਿਤ ਵੇਖ ਵਖਾਈਆ। ਦੀਨ ਦੁਨੀ ਦਾ ਬਦਲਿਆ ਵੇਖਿਆ ਨਜ਼ਾਮ, ਨੌਬਤ ਹਕ ਨਾ ਕੋਇ ਵਜਾਈਆ। ਮਨ ਵਾਸਨਾ ਕੂੜੀ ਕਿਰਿਆ ਸਾਰੇ ਹੋਏ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਨਾ ਕੋਇ ਕਢਾਈਆ। ਸਾਚਾ ਸਜਦਾ ਕਰੇ ਨਾ ਕੋਇ ਸਲਾਮ, ਹਕ ਮਹਿਬੂਬ ਨਾ ਕੋਇ ਮਨਾਈਆ। ਜਿਧਰ ਤੱਕੀਏ ਵੇਖੀਏ ਘਰ ਘਰ ਦਿਸੇ ਹਰਾਮ, ਹਰਿ ਕੇ ਪੌੜੇ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਨੂੰ ਸਭ ਨੇ ਕੀਤਾ ਬਦਨਾਮ, ਬਦੀ ਨੇਕੀ ਸਭ ਤੇਰੀ ਝੋਲੀ ਪਾਈਆ। ਸਦੀ ਚੌਧਵੀਂ ਅਸੀਂ ਬਣ ਗਏ ਆਮ, ਅਵਾਮ ਵਿਚ ਨਾ ਕੋਇ ਵਡਿਆਈਆ। ਅੰਤਮ ਦੀਨ ਦੁਨੀ ਦਾ ਖਹਿੜਾ ਛੱਡ ਕੇ ਤਮਾਮ, ਤੇਰੀ ਚਰਨੀ ਬੈਠੇ ਸੀਸ ਨਿਵਾਈਆ। ਕਲਜੁਗ ਮੇਟਣਾ ਸਤਿਜੁਗ ਲਾਉਣਾ ਪੁਰਖ ਅਬਿਨਾਸ਼ੀ ਤੇਰਾ ਕਾਮ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮਿਹਰਵਾਨ, ਸ੍ਰੀ ਭਗਵਾਨ ਮਿਹਰ ਨਜ਼ਰ ਉਠਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬਾਲ ਕੌਰ ਦੇ ਗ੍ਰਹਿ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਭਗਤਾਂ ਜਾਈਏ ਬਲਿਹਾਰ, ਜੋ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਤੇਰਾ ਧਿਆਨ ਲਗਾਈਆ। ਅਸੀਂ ਸਿਖਿਆ ਦੇਂਦੇ ਆਏ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੌਕੜੀ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾਲ ਸਮਝਾਈਆ। ਤੇਰਾ ਨਾਮ ਢੋਲਾ ਗੀਤ ਸੰਗੀਤ ਗਾਉਂਦੇ ਰਹੇ ਅਗੰਮੀ ਵਾਰ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਈਆ। ਹੁਕਮੇ ਅੰਦਰ ਸੁਨੇਹੜਾ ਦੇਂਦੇ ਰਹੇ ਜਗਤ ਸ੍ਰਿਸ਼ਟੀ ਸੰਸਾਰ, ਕਾਇਨਾਤ ਮਖ਼ਲੂਕ ਖ਼ਲਕ ਸੁਣਾਈਆ। ਵਾਹਦ ਲਾਸ਼ਰੀਕ ਤੇਰਾ ਕਰਦੇ ਰਹੇ ਇਜ਼ਹਾਰ, ਪਾਰਬ੍ਰਹਮ
❋
❋
ਪਤਿਪਰਮੇਸ਼ਵਰ ਤੇਰਾ ਪੜਦਾ ਮਾਤ ਉਠਾਈਆ। ਤੇਰੇ ਨਾਮ ਦਾ ਬੋਲ ਕੇ ਇਕ ਜੈਕਾਰ, ਨਾਉਂ ਨਿਰੰਕਾਰ ਰਹੇ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟ ਸਬਾਈ ਸਾਰੀ ਹੋਈ ਬੇਹਾਲ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੀਰਜ ਧੀਰ ਨਾ ਕੋਇ ਧਰਾਈਆ। ਬਿਨ ਤੇਰੀ ਕਿਰਪਾ ਸਾਚਾ ਨਾਮ ਮਿਲੇ ਨਾ ਕਿਸੇ ਸੱਚਾ ਧਨ ਮਾਲ, ਅਤੋਟ ਅਤੁਟ ਵਸਤ ਨਾ ਕੋਇ ਵਰਤਾਈਆ। ਜਗਤ ਮਾਇਆ ਤੋੜੇ ਨਾ ਕੋਇ ਜੰਜਾਲ, ਸ਼ਰਅ ਸ਼ਰੀਅਤ ਵਿਚੋਂ ਬਾਹਰ ਨਾ ਕੋਇ ਕਢਾਈਆ। ਸਚ ਦਵਾਰ ਏਕੰਕਾਰ ਤੇਰਾ ਦਿਸੇ ਨਾ ਧੁਰ ਦਾ ਧਰਮਸਾਲ, ਜਿਸ ਗ੍ਰਹਿ ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਮਰਥੇ, ਸਾਹਿਬ ਤੇਰੀ ਸਰਨਾਈਆ। ਕਲਜੁਗ ਅੰਤ ਅਖ਼ੀਰ ਸਾਡੇ ਕਿਛ ਨਹੀਂ ਹੱਥੇ, ਦੋਵੇਂ ਖ਼ਾਲੀ ਹੱਥ ਰਹੇ ਵਖਾਈਆ। ਨਾਤਾ ਤੁੱਟਿਆ ਤੀਰਥ ਅੱਠ ਸੱਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਹੋਏ ਹੱਕੇ ਬੱਕੇ, ਹਕ਼ੀਕ਼ਤ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਭੁੱਲ ਗਈ ਧੁਰ ਦੇ ਮਾਰਗ ਦੱਸੇ, ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਕੇ ਤੇਰਾ ਸ਼ੁਕਰ ਨਾ ਕੋਇ ਮਨਾਈਆ। ਮਨ ਵਾਸਨਾ ਕੂੜੀ ਕਿਰਿਆ ਸਤਿ ਧਰਮ ਦੀ ਕਰਕੇ ਹੱਤੇ, ਅਤਿਆਚਾਰੀ ਦੁਸ਼ਟ ਵਿਕਾਰੀ ਜਗਤ ਜੀਵ ਬਣੇ ਗੋਸਾਈਂਆ। ਤੇਰੇ ਨਾਮ ਪਿਆਰ ਮੁਹੱਬਤ ਵਿਚ ਬਿਨ ਭਗਤਾਂ ਰੰਗ ਕੋਈ ਨਾ ਰੱਤੇ, ਰੁਤੜੀ ਰੁੱਤ ਨਾ ਕੋਇ ਮਹਿਕਾਈਆ। ਜਗਤ ਜਗਿਆਸੂ ਜਗਤ ਰਸਾਂ ਵਿਚ ਸੁੱਤੇ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਪੰਜਾਂ ਤੱਤਾਂ ਵਾਲੇ ਨਹੀਂ ਪ੍ਰਭੂ ਕੋਈ ਜੁੱਸੇ, ਵਜੂਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦੀਨ ਦਿਆਲ ਦਇਆ ਨਿਧ ਠਾਕਰ ਸਵਾਮੀ ਧੁਰ ਦਾ ਹੁਕਮ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਅੱਗੇ ਅਰਦਾਸ, ਬੇਨੰਤੀ ਹਕ ਸੁਣਾਈਆ। ਮਿਹਰਵਾਨ ਸ੍ਰਿਸ਼ਟੀ ਦਾ ਵੇਖ ਤਮਾਸ਼, ਭਰਮੇ ਭੁੱਲੀ ਸਰਬ ਲੋਕਾਈਆ। ਸਾਚੀ ਵਸਤ ਨਾ ਕਿਸੇ ਪਾਸ, ਕਲਜੁਗ ਕੂੜੀ ਕਿਰਿਆ ਨਾਲ ਕਰੇ ਲੜਾਈਆ। ਤੇਰੇ ਉਤੇ ਰਿਹਾ ਨਹੀਂ ਕੋਈ ਵਿਸ਼ਵਾਸ਼, ਵਿਸ਼ਿਆਂ ਵਿਚ ਡੁੱਬੀ ਸਰਬ ਲੋਕਾਈਆ। ਸ਼ਾਹ ਕੰਗਾਲ ਸਾਰੇ ਦਿਸਣ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਮੰਜ਼ਲ ਪੌੜ੍ਹੀ ਚੜ੍ਹੇ ਕੋਈ ਨਾ ਘਾਟ, ਸਚ ਦਵਾਰਾ ਲੰਘ ਕੇ ਤੇਰਾ ਦਰਸ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰ ਕਰ ਪਾਠ, ਪਾਠਸ਼ਾਲਾ ਵਿਚੋਂ ਦੀਨ ਦਿਆਲ ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਕਮਲੇਪਾਤ, ਪਤਤ ਉਧਾਰਨ ਦੀਨਨ ਆਪਣੇ ਰੰਗ ਰੰਗਾਈਆ। ਬਿਨ ਭਗਤਾਂ ਸਾਚੇ ਸੰਤਾਂ ਤੇਰਾ ਦੇਵੇ ਕੋਈ ਨਾ ਸਾਥ, ਸ੍ਰਿਸ਼ਟ ਸਬਾਈ ਨਾਤਾ ਬੈਠੀ ਤੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਜੁਗ ਵਿਚ ਤੂੰ ਮੇਰਾ ਮੈਂ ਤੇਰਾ ਜੁਗੋ ਜੁਗ ਸਭ ਨੇ ਗਾਈ ਤੇਰੀ ਗਾਥ, ਸੋਹੰ ਢੋਲਾ ਧੁਰ ਦਾ ਰਾਗ ਅਲਾਈਆ। ਅੱਲਾ ਰਾਮ ਵਾਹਿਗੁਰੂ ਓਮ ਕ੍ਰਿਸ਼ਨ ਤੇਰਾ ਅੱਖਰਾਂ ਵਾਲਾ ਜਾਪ, ਨਿਰਅੱਖਰ ਵਿਚੋਂ ਜਗਤ ਦਿਤਾ ਪਰਗਟਾਈਆ। ਆਤਮ ਪਰਮਾਤਮ ਤੇਰਾ ਧੁਰ ਦਾ ਸਾਕ, ਬਿਨ ਆਤਮ ਪਰਮਾਤਮ ਤੇਰਾ ਰੂਪ ਨਾ
❋
❋
ਕੋਇ ਵਖਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟ ਸਬਾਈ ਪਿਤਾ ਬਾਪ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰ ਕੂੜੀ ਕਿਰਿਆ ਦੇ ਮਿਟਾਈਆ। ਤੇਰਾ ਦਰਸ਼ਨ ਕਰੀਏ ਸਾਖਿਆਤ, ਸਵੱਛ ਸਰੂਪ ਸ਼ਾਹੋ ਭੂਪ ਆਪਣਾ ਆਪ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕਰ ਦੇ ਰੱਛਿਆ, ਰੱਛਕ ਹੋ ਕੇ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਪਾ ਭਿੱਛਿਆ, ਨਾਮ ਨਿਧਾਨ ਸ੍ਰੀ ਭਗਵਾਨ ਇਕੋ ਦੇ ਵਰਤਾਈਆ। ਸਾਡਾ ਪੂਰਾ ਕਰ ਭਵਿਖਤ ਲਿਖਿਆ, ਕਲਜੁਗ ਅੰਤਮ ਲਹਿਣਾ ਦੇਣਾ ਦੇ ਮੁਕਾਈਆ। ਸ੍ਰਿਸ਼ਟ ਸਬਾਈ ਦੀਨ ਦੁਨੀ ਦਿਸੇ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਜਗਤ ਜਹਾਨ ਨਾ ਜਾਵੇ ਜਿੱਤਿਆ, ਗੁਰ ਅਵਤਾਰ ਪੈਗ਼ੰਬਰ ਕੋਟਨ ਕੋਟ ਗਏ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਵਕਤ ਸੁਹੰਜਣਾ ਦੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚਲੇ ਨਾ ਕੋਈ ਜ਼ੋਰ, ਜੋਰੂ ਜ਼ਰ ਹੋਇਆ ਹਲਕਾਈਆ। ਕਲਜੁਗ ਵੇਖ ਅੰਧ ਘੋਰ, ਅੰਧੇਰਾ ਚਾਰੋਂ ਕੁੰਟ ਛਾਈਆ। ਮਨ ਵਾਸਨਾ ਪਾਇਆ ਸ਼ੋਰ, ਸ਼ਰਅ ਵਿਚ ਸ਼ਰਅ ਕਰੇ ਲੜਾਈਆ। ਪੁਰਖ ਅਕਾਲ ਅੰਤ ਅਖ਼ੀਰੀ ਤੇਰੀ ਲੋੜ, ਲੋੜੀਂਦਾ ਸਾਜਣ ਇਕੋ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਵਿਛੜਿਆਂ ਕੋਈ ਨਾ ਸਕੇ ਜੋੜ, ਨਾਤਾ ਹਕ ਨਾ ਕੋਇ ਜੁੜਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਚਾਰ ਕੁੰਟ ਦਹਿ ਦਿਸ਼ਾ ਸਾਰੇ ਮਚਾਵਣ ਸ਼ੋਰ, ਹੌਕਿਆਂ ਵਿਚ ਦਿਸੇ ਲੋਕਾਈਆ। ਲੇਖਾ ਮੁਕੇ ਨਾ ਮੋਰ ਤੋਰ, ਤੁਰੀਆ ਪਦ ਤੋਂ ਅੱਗੇ ਤੇਰਾ ਰਾਹ ਨਾ ਕੋਇ ਦਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੈਨੂੰ ਕੋਈ ਨਾ ਸਕੇ ਬਹੁੜ, ਤੇਰੀਆਂ ਸਿਫ਼ਤਾਂ ਵਾਲੇ ਢੋਲੇ ਗਾ ਕੇ ਸਾਰੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਸਭ ਨੂੰ ਲੋੜ, ਬਿਨ ਲੋੜ ਇਕ ਤੂੰ ਹੀ ਨਜ਼ਰੀ ਆਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਬੀਬੀ ਨੰਤੀ ਦੇ ਗ੍ਰਹਿ ਜੇਠੂਵਾਲ
ਜੁਗ ਚੌਕੜੀ ਪ੍ਰਭ ਬਦਲਦਾ ਆਇਆ ਆਪ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਈਆ। ਨਿਤ ਨਵਿਤ ਜੀਵ ਜੰਤ ਸਾਧ ਸੰਤ ਦੱਸਦਾ ਆਇਆ ਜਾਪ, ਜਗ ਜੀਵਣ ਦਾਤਾ ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦੇਂਦਾ ਆਇਆ ਸਾਥ, ਨਿਰਗੁਣ ਹੋ ਕੇ ਸਰਗੁਣ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸਦਾ ਆਇਆ ਗਾਥ, ਚਾਰ ਜੁਗ ਦੀ ਸਿਖਿਆ ਇਕ ਸਮਝਾਈਆ। ਇਕ ਇਕੇਲਾ ਜਨ ਭਗਤਾਂ ਦੇਂਦਾ ਆਇਆ ਸਾਥ, ਸਦਾ ਸਦਾ ਸੰਗ ਆਪਣਾ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਮਰਥ ਮਹਿੰਮਾ ਅਕਥ ਕਥ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕਟ ਸ਼ਰਅ ਜ਼ੰਜੀਰ,
❋
❋
ਦੀਨ ਮਜ਼੍ਹਬ ਲੇਖਾ ਦੇ ਮੁਕਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਹੁਕਮ ਆਪਣਾ ਦੇ ਸਮਝਾਈਆ। ਸਦੀ ਚੌਧਵੀਂ ਬਦਲ ਦੇ ਤਕਦੀਰ, ਤੇਰੇ ਹੱਥ ਵੱਡੀ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਸਾਰੇ ਬੈਠੇ ਤੇਰੀ ਲੰਘ ਦਹਿਲੀਜ਼, ਦਰ ਦਵਾਰੇ ਸੀਸ ਝੁਕਾਈਆ। ਹਉਂ ਬਾਲੇ ਨੱਢੇ ਤੇਰੇ ਅਜ਼ੀਜ਼, ਬਾਲੇ ਧੁਰ ਦੇ ਨਜ਼ਰੀ ਆਈਆ। ਪ੍ਰੇਮ ਪਿਆਰ ਮੁਹੱਬਤ ਦੀ ਇਕੋ ਦੱਸ ਤਮੀਜ਼, ਤਮੰਨਾ ਦੀਨ ਮਜ਼੍ਹਬ ਦੇ ਚੁਕਾਈਆ। ਤੇਰੇ ਪ੍ਰੇਮ ਪਿਆਰ ਦਾ ਖਾਣਾ ਵੇਖੀਏ ਲਜ਼ੀਜ਼, ਜਿਸ ਦਾ ਰਸ ਰਸਨਾ ਨਾ ਕੋਇ ਚਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਏਸੇ ਆਸ਼ਾ ਵਿਚ ਕਰਦੇ ਗਏ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਆ ਗਈ ਤਰੀਖ਼, ਤਰੀਕਾ ਆਪਣਾ ਦੇਣਾ ਜਣਾਈਆ। ਸਚਖੰਡ ਦਵਾਰੇ ਦੇ ਅਸੀਂ ਵਸਨੀਕ, ਦਰਗਾਹ ਸਾਚੀ ਸੋਭਾ ਪਾਈਆ। ਕਿਉਂ ਲੋਕਮਾਤ ਵਿਚ ਆਏ ਬਣ ਗਏ ਸ਼ਰੀਕ, ਹਿੰਦੂ ਮੁਸਲਿਮ ਸਿੱਖ ਈਸਾਈ ਰੂਪ ਵਟਾਈਆ। ਸਭ ਨੂੰ ਦੇ ਇਕ ਤੌਫ਼ੀਕ, ਤਾਬਿਆਦਾਰੀ ਤੇਰੀ ਮੰਨਣ ਚਾਈਂ ਚਾਈਂਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਜ਼ਿਮੀ ਅਸਮਾਨਾਂ ਇਕੋ ਕਰ ਰੁਸ਼ਨਾਈਆ। ਤੇਰਾ ਹੁਕਮ ਚਲੇ ਠੀਕ, ਠਾਕਰ ਹੋ ਕੇ ਲੈਣਾ ਮਨਾਈਆ। ਤੂੰ ਮੇਰਾ ਮੈਂ ਤੇਰਾ ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਗਾਵਣ ਗੀਤ, ਸੋਹੰ ਢੋਲਾ ਇਕ ਅਲਾਈਆ। ਜਿਸ ਵਿਚ ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਰਾਓ ਰੰਕ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਤੇਰੀ ਉਪਜੇ ਪ੍ਰੀਤ, ਦੂਜੀ ਰੀਤ ਨਾ ਕੋਇ ਵਖਾਈਆ। ਸਦਾ ਰਹੀਏ ਅਤੀਤ, ਤ੍ਰੈਗੁਣ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੇ ਨਾਮ ਦਾ ਬਖ਼ਸ਼ ਭੰਡਾਰਾ, ਭੰਡਾਰੀ ਵਿਸ਼ਨੂੰ ਮੰਗ ਮੰਗਾਈਆ। ਸਾਚੇ ਪ੍ਰੇਮ ਦਾ ਦੇ ਕਟਾਰਾ, ਸ਼ੰਕਰ ਸੰਘਾਰੀ ਧਿਆਨ ਲਗਾਈਆ। ਸਾਚੇ ਨਾਮ ਦਾ ਕਰ ਉਜਿਆਰਾ, ਬ੍ਰਹਮਾ ਬ੍ਰਹਮ ਵੇਤਾ ਨੇਤਰ ਨੈਣ ਅੱਖ ਖੁਲ੍ਹਾਈਆ। ਚਾਰ ਜੁਗ ਤੇਰਾ ਪਿਆਰਾ, ਚਾਰੇ ਖਾਣੀ ਤੇਰੀ ਸੇਵ ਕਮਾਈਆ। ਚਾਰੇ ਬਾਣੀ ਗਾਵੇ ਤੇਰੀ ਵਾਰਾ, ਢੋਲੇ ਸਿਫ਼ਤਾਂ ਵਾਲੇ ਸਿਫ਼ਤ ਸਾਲਾਹੀਆ। ਹੁਕਮੇ ਅੰਦਰ ਤੇਈ ਅਵਤਾਰਾ, ਜੁਗ ਜੁਗ ਫੇਰੀਆਂ ਗਏ ਪਾਈਆ। ਸਿਰ ਨਿਵਾਵਣ ਈਸਾ ਮੂਸਾ ਮੁਹੰਮਦੀ ਯਾਰਾ, ਸਜਦਿਆਂ ਵਿਚ ਮਿਲੇ ਵਡਿਆਈਆ। ਨਾਨਕ ਗੋਬਿੰਦ ਕਰੇ ਤੇਰਾ ਇਜ਼ਹਾਰਾ, ਸ਼ਬਦ ਅਨਾਦੀ ਨਾਦ ਸੁਣਾਈਆ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਭਵਿਖਤਾਂ ਵਿਚ ਦੇ ਕੇ ਗਏ ਇਸ਼ਾਰਾ, ਲਿਖਤਾਂ ਵਿਚ ਵਡਿਆਈਆ। ਕਲਜੁਗ ਅੰਤ ਕਲ ਕਲਕੀ ਲਏ ਅਵਤਾਰਾ, ਅੰਤਰਜਾਮੀ ਬੇਪਰਵਾਹੀਆ। ਜਿਸ ਦੇ ਸਭ ਕੁਛ ਹੋਵੇ ਅਖ਼ਤਿਆਰਾ, ਬੇਅਖ਼ਤਿਆਰ ਹੋਵੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਓਸੇ ਦਾ ਮੰਗਣ ਦਵਾਰਾ, ਦਰ ਠਾਂਡੇ ਸੀਸ ਝੁਕਾਈਆ। ਜੁਗ ਚੌਕੜੀ ਦੇ ਕੇ ਗਿਉਂ ਲਾਰਾ, ਹੁਕਮੇ ਅੰਦਰ ਹੁਕਮ ਸੁਣਾਈਆ। ਸੋ ਵੇਲਾ ਵਕਤ ਸੁਹੰਜਣਾ ਦਿਸੇ ਸੰਸਾਰਾ, ਸਚ ਸਵਾਮੀ ਗਿਆ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਮੰਨ ਹਾੜਾ, ਸਿਰ ਆਪਣਾ ਹੱਥ ਟਿਕਾਈਆ। ਛੱਬੀ ਪੋਹ ਸੁਹਾਗ ਵੇਖੀਏ ਦਿਹਾੜਾ, ਵਿਹਾਰ ਖ਼ੁਸ਼ੀਆਂ ਨਾਲ ਮਨਾਈਆ। ਛੱਡ ਕੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਡੇਰਾ ਢਾਹੀਆ। ਇਕੋ ਤੱਕੀਏ ਭਗਤ ਦਵਾਰਾ, ਜਿਸ ਘਰ ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਭਗਤਾਂ ਲੈ ਕੇ ਆਈਏ
❋
❋
ਆਪਣੀ ਧਾਰਾ, ਬਿਨ ਹੱਥ ਸੀਸ ਰਖਾਈਆ। ਬਿਨ ਤੇਰੇ ਕੋਈ ਨਾ ਵੇਖੀਏ ਪਰਵਰਦਿਗਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਤੇਰਾ ਬਣਿਆ ਰਿਹਾ ਪਨਹਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਚਾਰੇ ਖਾਣੀ ਚਾਰੇ ਬਾਣੀ ਅੱਠ ਸੱਠ ਤੀਰਥ ਪਾਣੀ ਤੇਰੇ ਚਰਨ ਕਵਲ ਉਪਰ ਧਵਲ ਧਰਮ ਦਵਾਰੇ ਆਸ ਰਖਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਵਿਚ ਪਿੰਡ ਜੇਠੂਵਾਲ
ਇੱਕੀ ਪੋਹ ਕਹੇ ਮੈਂ ਹੋਇਆ ਪਰਵਾਨ, ਪਰਾਨ ਅਧਾਰੀ ਦਏ ਵਡਿਆਈਆ। ਸੰਦੇਸ਼ਾ ਦੇ ਕੇ ਧੁਰ ਫ਼ਰਮਾਨ, ਫਰਮਾਂਬਰਦਾਰ ਲਿਆ ਬੁਲਾਈਆ। ਦੱਸ ਕੇ ਸਚ ਗਿਆਨ, ਅੰਦਰੋਂ ਕਰੀ ਪੜ੍ਹਾਈਆ। ਹੋ ਕੇ ਮਿਹਰਵਾਨ, ਮਿਹਰ ਅੱਖ ਖੁਲ੍ਹਾਈਆ। ਬਖ਼ਸ਼ ਕੇ ਧੁਰ ਦਾ ਦਾਨ, ਧੂੜੀ ਮਸਤਕ ਦਿਤੀ ਛੁਹਾਈਆ। ਤੋੜ ਕੇ ਮਾਣ ਅਭਿਮਾਨ, ਨਿਰਮਾਣਤਾ ਵਿਚ ਵਸਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਤਰ ਆਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਆਪਣੀ ਕਲ ਵਰਤਾਈਆ। ਲਹਿਣਾ ਦੇਣਾ ਦੇਵੇ ਦੋ ਜਹਾਨ, ਪੂਰਬ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਪੋਹ ਕਹੇ ਮੇਰਾ ਇੱਕੀਆਂ ਦਾ ਸਿਰਤਾਜ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਿਸ ਦਾ ਆਦਿ ਤੋਂ ਇਕ ਸਮਾਜ, ਅੰਤ ਇਕ ਵਡਿਆਈਆ। ਜੁਗ ਚੌਕੜੀ ਵੇਖ ਖੇਲ ਤਮਾਸ਼, ਸ਼ਰਅ ਜਗਤ ਉਪਜਾਈਆ। ਗੁਰ ਅਵਤਾਰਾਂ ਦੇ ਕੇ ਦਾਤ, ਪੈਗ਼ੰਬਰਾਂ ਆਪ ਸਮਝਾਈਆ। ਜੋੜ ਕੇ ਧੁਰ ਦਾ ਨਾਤ, ਸਾਜਣ ਇਕ ਅਖਵਾਈਆ। ਦੱਸ ਕੇ ਆਪਣੀ ਗਾਥ, ਕਰੇ ਹਕ ਪੜ੍ਹਾਈਆ। ਬਣ ਕੇ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਇੱਕੀ ਪੋਹ ਕਹੇ ਯਾਦ ਆਈ ਗੋਬਿੰਦ ਮੰਗ ਮੰਗੀ, ਵਕਤ ਸੁਹੰਜਣਾ ਰਿਹਾ ਸੁਹਾਈਆ। ਜਿਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਨੰਗੀ, ਪੜਦਾ ਸਕੇ ਕੋਇ ਨਾ ਪਾਈਆ। ਸਾਚੇ ਨਾਮ ਦੀ ਚਾਰ ਕੁੰਟ ਹੋਵੇ ਤੰਗੀ, ਤੰਗਦਸਤ ਦਿਸੇ ਲੋਕਾਈਆ। ਅਗਨੀ ਕਰੇ ਕੋਇ ਨਾ ਠੰਡੀ, ਜਗਤ ਤਪਸ਼ ਨਾ ਕੋਇ ਬੁਝਾਈਆ। ਮੇਰੇ ਲੇਖ ਦੀ ਵੇਖਣੀ ਸੰਧੀ, ਸਨਦ ਤੇਰੇ ਹੱਥ ਫੜਾਈਆ। ਤੈਨੂੰ ਵੇਖਣ ਤੋਂ ਪੁਰਖ ਅਕਾਲ ਦੁਨੀਆ ਹੋ ਜਾਏ ਅੰਧੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਵਾਸਨਾ ਹੋ ਜਾਏ ਗੰਦੀ, ਸੁਗੰਧੀ ਸਕੇ ਨਾ ਕੋਇ ਪਰਗਟਾਈਆ। ਗੁਰੂਆਂ ਚੇਲਿਆਂ ਵਿਚ ਪਏ ਭੰਡੀ, ਵਰਭੰਡੀ ਦਏ ਦੁਹਾਈਆ। ਸਾਫ਼ ਰਹੇ ਕੋਇ ਨਾ ਡੰਡੀ, ਡੰਡਾਵਤ ਸਚ ਨਾ ਕੋਇ ਕਰਾਈਆ। ਸਾਧ ਸੰਤ ਹੋਣ ਪਖੰਡੀ, ਭੇਖਾਧਾਰੀ ਰੂਪ ਬਦਲਾਈਆ। ਗੋਬਿੰਦ ਕਿਹਾ ਮੇਰੀ ਧਾਰ ਬਖ਼ਸ਼ਣੀ ਪੰਝੀ ਪੰਝੀ, ਪੰਝੀ ਪਿਛਲੀ ਯਾਦ ਕਰਾਈਆ। ਜਿਹੜੀ ਵਸਤ ਹਰਿ ਭਗਤ ਦਵਾਰ ਪਹਿਲੇ ਸਾਲ ਵੰਡੀ, ਅਮੋਲਕ ਆਪਣੀ ਗੋਲਕ ਵਿਚੋਂ ਬਾਹਰ ਕਰਾਈਆ। ਉਸ ਦਾ ਰਸ ਜਾਣ ਸਕੇ ਨਾ ਕੋਇ ਪਖੰਡੀ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਇੱਕੀ ਪੋਹ
❋
❋
ਕਹੇ ਮੈਂ ਵੇਖਾਂ ਗੋਬਿੰਦ ਸੂਰਾ, ਸੁਰਤੀ ਤੋਂ ਪਰੇ ਧਿਆਨ ਲਗਾਈਆ। ਜਿਸ ਦਾ ਬਚਨ ਹੋਵੇ ਪੂਰਾ, ਬੱਚਿਆਂ ਨੂੰ ਵਾਰ ਖ਼ੁਸ਼ੀ ਬਣਾਈਆ। ਪੁਰਖ ਅਕਾਲ ਜਿਸ ਦੇ ਹਾਜ਼ਰ ਹਜ਼ੂਰਾ, ਸਨਮੁਖ ਹੋ ਕੇ ਸੋਭਾ ਪਾਈਆ। ਕਲਜੁਗ ਨਾਤਾ ਤੋੜੇ ਕੂੜਾ, ਕੂੜ ਕੁਟੰਬ ਦਏ ਮੁਕਾਈਆ। ਜਨ ਭਗਤਾਂ ਚਾੜ੍ਹ ਕੇ ਰੰਗ ਗੂੜ੍ਹਾ, ਦੁਰਮਤ ਮੈਲ ਧਵਾਈਆ। ਨਾਮ ਨਿਧਾਨ ਦੇ ਸਰੂਰਾ, ਖ਼ੁਮਾਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਆਪਣੇ ਰੰਗ ਰੰਗਾਈਆ। ਗੋਬਿੰਦ ਕਹੇ ਮੇਰੇ ਗੁਰਮੁਖ ਪੰਚ ਉਠਣ ਜਵਾਨ, ਜੋਬਨਵੰਤੇ ਨਜ਼ਰੀ ਆਈਆ। ਸੱਠਾਂ ਸਾਲਾਂ ਤੋਂ ਉਪਰ ਸਾਰੇ ਕਰਾਂ ਪਰਵਾਨ, ਨੰਦੇੜ ਤੋਂ ਲੇਖਾ ਅਗਲਾ ਅਗਲੇ ਆਪਣੇ ਹੱਥ ਰਖਾਈਆ। ਹੱਥ ਡੰਗੋਰੀਆਂ ਵਾਲੇ ਨਿਸ਼ਾਨ, ਪਾਲ ਸਿੰਘ ਲਲੀਆਂ ਤੋਂ ਚਲ ਕੇ ਆਈਆ। ਆਤਮਾ ਸਿੰਘ ਮਾਰ ਧਿਆਨ, ਡੰਡਾ ਸਾਢੇ ਤਿੰਨ ਹੱਥ ਉਠਾਈਆ। ਜੀਵਣ ਸਿੰਘ ਪਿਛਲਾ ਲੇਖਾ ਆਵੇ ਚੁਕਾਣ, ਪੂਰਬ ਲਹਿਣਾ ਪੂਰ ਕਰਾਈਆ। ਦੇਵੇ ਹੁਕਮ ਹੁਕਮਰਾਨ, ਭਗਵਾਨ ਸਿੰਘ ਨਾਲ ਮਿਲਾਈਆ। ਅਬਿਨਾਸ਼ੀ ਕਰਤਾ ਵੇਖੇ ਆਣ, ਆਪ ਆਪਣੀ ਅੱਖ ਖੁਲ੍ਹਾਈਆ। ਬੰਤਾ ਸਿੰਘ ਕਰ ਪਰਵਾਨ, ਪੰਜ ਗਰਾਈਂਆ ਵਿਚੋਂ ਲਏ ਉਠਾਈਆ। ਗੋਬਿੰਦ ਕਹੇ ਮੇਰੇ ਪੰਜ ਹੋਰ ਤਰਖਾਣ, ਬਾਡੀ ਪਿਛਲੇ ਨਜ਼ਰੀ ਆਈਆ। ਜਿਨ੍ਹਾਂ ਮੈਨੂੰ ਲਿਆ ਪਹਿਚਾਣ, ਮੇਰੇ ਹੋ ਕੇ ਮੇਰਾ ਢੋਲਾ ਗਾਈਆ। ਦਿਵਸ ਰੈਣ ਕਰੇ ਧਿਆਨ, ਨੇਤਰ ਅੱਖ ਖੁਲ੍ਹਾਈਆ। ਜਿਨ੍ਹਾਂ ਵਿਚੋਂ ਹਰਭਜਨ ਸਿੰਘ ਹੋਇਆ ਪਰਵਾਨ, ਨੌ ਵਾਰ ਕਰ ਇਸ਼ਨਾਨ, ਨੌ ਜਨਮ ਦਾ ਪਿਛਲਾ ਲੇਖ ਮੁਕਾਈਆ। ਮਲ ਸਿੰਘ ਨਾਲ ਨਿਧਾਨ, ਬਿਸ਼ਨ ਸਿੰਘ ਹੋਏ ਪਰਵਾਨ, ਬਲਵੰਤ ਸਿੰਘ ਕਰ ਬਲਵਾਨ, ਪਰਗਟ ਸਿੰਘ ਪਰਗਟ ਹੋ ਕੇ ਨਾਤਾ ਲਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੇਰੇ ਪੰਜ ਹੋਰ ਜਵਾਨ, ਸੋਹਣੇ ਬਾਂਕੇ ਨਜ਼ਰੀ ਆਈਆ। ਬਲੀ ਸਿੰਘ ਵਡ ਬਲਵਾਨ, ਅਜੀਤ ਸਿੰਘ ਬਟਾਲਿਉਂ ਨਾਲ ਮਿਲਾਈਆ। ਨਾਜ਼ਰ ਸਿੰਘ ਮਾੜੀ ਮੁਸਤਫ਼ਾ ਕਰ ਪਰਵਾਨ, ਬੂਟਾ ਸਿੰਘ ਜੋੜ ਜੁੜਾਈਆ। ਪੰਜਵਾਂ ਨਾਲ ਹੋਵੇ ਪਰਵਾਨ, ਹਰਬੰਸ ਸਿੰਘ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੋਬਿੰਦ ਕਿਹਾ ਮੇਰੇ ਪੰਜ ਹੋਰ ਪੰਜੇ, ਪੰਜਾਂ ਦਿਆਂ ਜਣਾਈਆ। ਜਿਨ੍ਹਾਂ ਵਿਚੋਂ ਅੱਧੇ ਸਿਰੋਂ ਹੋਣ ਗੰਜੇ, ਤੇਜਾ ਸਿੰਘ ਪਹਿਲਾ ਨਜ਼ਰੀ ਆਈਆ। ਗਿਰਧਾਰਾ ਸਿੰਘ ਓਸੇ ਨਾਲ ਬੱਝੇ, ਪਿਛਲੀ ਗੰਢ ਪਵਾਈਆ। ਭਣਤਾ ਸਿੰਘ ਨਿਮਾਣਾ ਹੋ ਕੇ ਆਸ ਰੱਖੇ, ਆਸਾ ਸਭ ਦੀ ਵੇਖ ਵਖਾਈਆ। ਭਾਗ ਸਿੰਘ ਜੰਮੂ ਵਿਚੋਂ ਨੱਠੇ, ਭੱਜੇ ਵਾਹੋ ਦਾਹੀਆ। ਹਰਚਰਨ ਸਿੰਘ ਚਰਨ ਆ ਕੇ ਢੱਠੇ, ਮਿਲੇ ਮਾਣ ਵਡਿਆਈਆ। ਸਭ ਦੇ ਨਾਤੇ ਜੁੜ ਗਏ ਸਕੇ, ਸ਼ੱਕ ਪਿਛਲਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਗੋਬਿੰਦ ਕਹੇ ਮੇਰੇ ਮਿਹਰਵਾਨ, ਮੈਂ ਸਭ ਕੁਛ ਦਿਆਂ ਜਣਾਈਆ। ਸਚ ਦੱਸ ਕਵਣ ਚੁੱਕੇ ਸਚ ਨਿਸ਼ਾਨ, ਨਿਸ਼ਾਨਾ ਕੰਧਿਆਂ ਉਤੇ ਟਿਕਾਈਆ। ਹੋਵੇ ਵਡ ਬਲਵਾਨ, ਸੂਰਬੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਸੁਣਾਈਆ। ਪੁਰਖ ਅਕਾਲ ਕਹੇ ਮੇਰਾ ਨਿਸ਼ਾਨਾ ਉਠਾਵੇ ਭਗਤ, ਦੂਜਾ ਹੱਥ ਕੋਇ ਨਾ ਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਨਹੀਂ ਵਕਤ, ਵੇਲਾ ਸਭ ਦਾ ਗਿਆ ਵਿਹਾਈਆ। ਆਤਮ ਪਰਮਾਤਮ ਦਾ ਡੰਕਾ ਵੱਜੇ ਜਗਤ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਭਗਤ ਭਗਵਾਨ ਦਾ ਰਹਿਣ ਨਹੀਂ ਦੇਣਾ ਫ਼ਰਕ,
❋
❋
ਫ਼ਿਰਕਾ ਅੰਦਰੋਂ ਦੇਣਾ ਬਦਲਾਈਆ। ਜਗਤ ਵਿਹਾਰਾ ਕਰ ਕੇ ਤਰਕ, ਤੁਰਤ ਆਪਣਾ ਰੰਗ ਰੰਗਾਈਆ। ਸਨਮੁਖ ਹੋ ਕੇ ਦੇਣਾ ਦਰਸ, ਹਰਸ ਦੇਣੀ ਮਿਟਾਈਆ। ਜਿਹੜਾ ਨਿਸ਼ਾਨਾ ਉਪਰ ਅਰਸ਼, ਉਹ ਫ਼ਰਸ਼ ਦੇਣਾ ਝੁਲਾਈਆ। ਸੰਮਤ ਸ਼ਹਿਨਸ਼ਾਹੀ ਦਾ ਸੁਹਾਨਾ ਹੋਵੇ ਬਰਸ, ਸੁਲਤਾਨਾ ਇਕੋ ਸੋਭਾ ਪਾਈਆ। ਜਨ ਭਗਤਾਂ ਵੰਡੇ ਦਰਦ, ਦੁਖੀਆਂ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਸਚ ਨਿਸ਼ਾਨੇ ਲਾਵੇ ਕੌਣ ਹੱਥ, ਪੁਰਖ ਅਕਾਲ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੈਂ ਦੇਵਾਂ ਦੱਸ, ਧੁਰ ਦਾ ਹੁਕਮ ਜਣਾਈਆ। ਤਿੰਨ ਮਾਲਵਿਉਂ ਆਵਣ ਨੱਸ, ਦੋਆਬਾ ਦੋ ਵੰਡ ਵੰਡਾਈਆ। ਤਿੰਨ ਮਾਝੇ ਵਿਚੋਂ ਕਰਨ ਝੱਟ, ਆਪਣੀ ਲੈ ਅੰਗੜਾਈਆ। ਕਾਨਪੁਰੋਂ ਇਕ ਆਵੇ ਨੱਸ, ਅਗਲਾ ਪੰਧ ਮੁਕਾਈਆ। ਸਾਚਾ ਕਰੇ ਇਕੱਠ, ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਲਵਿਉਂ ਆਵੇ ਸਿੰਘ ਗੱਜਣ, ਸੱਜਣ ਕਪੂਰ ਨਾਲ ਰਲਾਈਆ। ਜਾਗੀਰ ਸਿੰਘ ਆਵੇ ਨਾਲ ਹੱਸਣ, ਖ਼ੁਸ਼ੀਆਂ ਢੋਲਾ ਗਾਈਆ। ਦੋਆਬੇ ਵਿਚੋਂ ਗੁਰਦੇਵ ਆਵੇ ਟੱਪਣ, ਸੇਵ ਪਿਛਲੀ ਪੂਰ ਕਰਾਈਆ। ਤਾਰੂ ਸਿੰਘ ਸਾਚਾ ਨਾਮ ਆਵੇ ਜਪਣ, ਸੋਹੰ ਢੋਲਾ ਧੁਰ ਦਾ ਗਾਈਆ। ਪਿਸ਼ੋਰਾ ਸਿੰਘ ਮੈਲ ਆਵੇ ਕੱਟਣ, ਨਾਲ ਗੁਰਨਾਮ ਬੰਧਨ ਪਾਈਆ। ਅਵਤਾਰ ਅੰਮ੍ਰਿਤ ਰਸ ਆਵੇ ਚੱਖਣ, ਸ਼ਮਾਂ ਬੁਝੀ ਫੇਰ ਜਗਾਈਆ। ਅਵਤਾਰ ਸਿੰਘ ਕਾਨਪੁਰੋਂ ਆਵੇ ਨੱਚਣ, ਮੁਖ ਘੁੰਗਟ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਮੈਂ ਬੋਲਾਂ ਕੂਕ ਗੱਜ, ਸਚ ਸਚ ਜਣਾਈਆ। ਕਿਉਂ ਪਿਛੇ ਦਿਤੇ ਛੱਡ, ਸਾਥੀ ਹੋਰ ਨਜ਼ਰੀ ਆਈਆ। ਜਿਨ੍ਹਾਂ ਦੇ ਸਿਰ ਤੇ ਨਹੀਂ ਪੱਗ, ਚੋਟੀ ਸੀਸ ਰਹੇ ਗੁੰਦਾਈਆ। ਪ੍ਰੇਮ ਅੰਦਰ ਰਹੇ ਲੱਭ, ਤੱਕਣ ਥਾਉਂ ਥਾਈਂਆ। ਪੁਰਖ ਅਕਾਲ ਕਿਰਪਾ ਕਰ ਝੱਬ, ਪਿਛਲਾ ਅਗਲਾ ਪੰਧ ਮੁਕਾਈਆ। ਹੁਕਮੇਂ ਅੰਦਰ ਆਪਣੇ ਸੱਦ, ਸਧਨੇ ਦੇ ਸਾਥੀ ਨਜ਼ਰੀ ਆਈਆ। ਜਿਨ੍ਹਾਂ ਕਸਾਈਆ ਘਰ ਲੰਘਾਇਆ ਝੱਟ, ਰੋਜ਼ਗਾਰ ਜਗਤ ਵਾਲਾ ਬਣਾਈਆ। ਓਨ੍ਹਾਂ ਦੇ ਅੰਦਰ ਲੱਗਾ ਫੱਟ, ਟੁਕੜਾ ਟੁਕੜਾ ਦਏ ਦੁਹਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਇਕ ਸਰਨਾਈਆ। ਪੁਰਖ ਅਕਾਲ ਕਰੀਂ ਨਾ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਬੋਲ ਕੇ ਦੱਸੀਏ ਸੱਚ, ਸੁਨੇਹੜਾ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਇੱਕੀ ਪੋਹ ਕਹੇ ਮੈਨੂੰ ਯਾਦ ਆਈ ਵਸ਼ਿਸ਼ਟ ਵਾਲੀ ਸੋਟੀ, ਜੋ ਰਾਮ ਹੱਥ ਫੜਾਈਆ। ਜਿਸ ਦੀ ਲਾਲ ਸਿੰਘ ਨਾਲ ਜੋਟੀ, ਪਿਛਲਾ ਸੰਗੀ ਵੇਖ ਵਖਾਈਆ। ਰਾਜ ਨਰੈਣ ਸਿਰ ਰੱਖ ਕੇ ਕਾਲੀ ਟੋਪੀ, ਟੱਪਾ ਇਕੋ ਨਾਮ ਸੁਣਾਈਆ। ਪ੍ਰਭ ਦੇ ਹੁਕਮ ਦੀ ਸੋਚ ਕਿਸੇ ਨਾ ਸੋਚੀ, ਸਮਝ ਚਲੇ ਨਾ ਕੋਇ ਚਤੁਰਾਈਆ। ਹੁਕਮੇ ਅੰਦਰ ਸੁਰਸਤੀ ਨੂਰ ਦੀ ਮੁੰਨਣੀ ਨਹੀਂ ਚੋਟੀ, ਵਾਸਨਾ ਖੋਟੀ ਦੇਣੀ (ਗਵਾਈਆ)। ਪੁਰਖ ਅਕਾਲ ਦਵਾਰੇ ਹੋਵੇ ਕੋਈ ਨਾ ਦੋਸ਼ੀ, ਨਿਰਦੋਸ਼ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਇੱਕੀ ਪੋਹ ਕਹੇ ਮੈਨੂੰ ਤੇਰੇ ਦਿਸਦੇ ਸਾਰੇ ਪੁੱਤਰ ਧੀ, ਧਿਆਨ ਸਭ ਦੇ ਵੱਲ ਲਗਾਈਆ। ਤੇਰਾ ਲਹਿਣਾ ਦੇਣਾ ਜੀਅ ਜੀਅ, ਜਗ ਜੀਵਣ ਦਾਤੇ ਤੇਰੇ ਹੱਥ ਵਡਿਆਈਆ। ਤੇਰੀ ਹੱਦ ਪਾਰ ਕਰੇ ਕੋਈ ਨਾ ਲੀਹ, ਲਾਇਕ ਬਣ ਕੇ ਦੱਸੇ ਨਾ ਕੋਇ ਚਤੁਰਾਈਆ। ਸਤਿਜੁਗ ਸਾਚੇ ਸਾਂਝੀ ਰੱਖਣੀ ਨੀਂਹ, ਇਸਤਰੀ ਪੁਰਸ਼ ਇਕੋ ਜਿਹੀ
❋
❋
ਦੇਣੀ ਵਡਿਆਈਆ। ਪ੍ਰੇਮ ਪਿਆਰ ਦਾ ਬਰਖੇ ਮੀਂਹ, ਮੇਘਲਾ ਆਪਣੀ ਧਾਰ ਵਹਾਈਆ। ਅੱਗੇ ਦੱਸ ਕਰਨਾ ਕੀ, ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਮੈਂ ਦੇਵਾਂ ਹਕ ਸਲਾਹ, ਹਕ਼ੀਕ਼ਤ ਵਿਚੋਂ ਦ੍ਰਿੜਾਈਆ। ਭਗਤਾਂ ਬਣ ਮਲਾਹ, ਬੇੜਾ ਪਾਰ ਕਰਾਈਆ। ਜਿਥੇ ਇਸਤਰੀ ਪੁਰਸ਼ ਦਾ ਲੇਖਾ ਨਾ, ਆਤਮ ਬ੍ਰਹਮ ਸਰਬ ਸਮਝਾਈਆ। ਦਰ ਆਇਆਂ ਬਖ਼ਸ਼ ਕੇ ਸਰਬ ਗੁਨਾਹ, ਪਤਤਂ ਪੁਨੀਤ ਦਿਆਂ ਕਰਾਈਆ। ਸਾਚੀ ਮੰਜ਼ਲ ਦਿਆਂ ਚੜ੍ਹਾ, ਜਿਥੇ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਇਕੀ ਪੋਹ ਕਹੇ ਪ੍ਰਭ ਪੰਝੀ ਦੱਸ ਹੋਰ ਸੇਵਾਦਾਰ, ਜਿਹੜੇ ਸੇਵਾ ਸਚ ਕਮਾਈਆ। ਜਿਨ੍ਹਾਂ ਦੇ ਗਲ ਵਿਚ ਇਕ ਇਕ ਹੋਵੇ ਹਾਰ, ਹਿਰਦੇ ਤੇਰਾ ਨਾਮ ਧਿਆਈਆ। ਪੁੱਠੀ ਸਿਰ ਤੇ ਬੱਧੀ ਹੋਵੇ ਦਸਤਾਰ, ਪਿੱਛਾ ਅੱਗੇ ਨਾਲ ਬਦਲਾਈਆ। ਹੱਥਾਂ ਵਿਚ ਹੋਵਣ ਹਥਿਆਰ, ਮਰਜ਼ੀ ਆਪੋ ਆਪਣੀ ਉਠਾਈਆ। ਇਹ ਕੁਛ ਦੁਰਗਾ ਦਾ ਵਿਹਾਰ, ਅਸ਼ਟਭੁਜ ਵੇਖੇ ਚਾਈਂ ਚਾਈਂਆ। ਪੁਰਾਣੇ ਮਿਤਰ ਉਹਦੇ ਯਾਰ, ਗੁਰਮੁਖ ਸੋਹਣੇ ਨਜ਼ਰੀ ਆਈਆ। ਪੰਜ ਮਾਲਵਿਉਂ ਲੈਣੇ ਉਠਾਲ, ਚਾਰ ਦੋਆਬਾ ਸੋਭਾ ਪਾਈਆ। ਛੇ ਮਾਝੇ ਵਿਚੋਂ ਮੱਦਦਗਾਰ, ਪੰਜ ਜੰਮੂ ਜੋੜ ਜੁੜਾਈਆ। ਦੋ ਦਿੱਲੀਉਂ ਲੈਣੇ ਭਾਲ, ਗੁੜਗਾਉਂ ਵਿਚੋਂ ਇਕ ਰਲਾਈਆ। ਇਕ ਅਟਾਰਸੀਉਂ ਲੈਣਾ ਉਠਾਲ, ਪੂਨੇ ਦੀ ਵੰਡ ਇਕ ਸਮਝਾਈਆ। ਆਦਿ ਸ਼ਕਤ ਜੋੜ ਕੇ ਹੱਥ ਕਰ ਨਿਮਸਕਾਰ, ਧੁਰ ਦੀ ਭਵਾਨੀ ਰਹੀ ਜਣਾਈਆ। ਇਨ੍ਹਾਂ ਦਾ ਨਾਂ ਗੋਬਿੰਦ ਦੀ ਨਿਕਲੇ ਵਿਚੋਂ ਧਾਰ, ਕਲਮ ਸ਼ਾਹੀ ਲੇਖ ਨਾ ਕੋਇ ਲਿਖਾਈਆ। ਗੁਪਤਾਂ ਨਾਲ ਗੁਪਤਾਂ ਦਾ ਹੋਵੇ ਪਿਆਰ, ਪਿਛਲਾ ਲੇਖਾ ਵੇਖ ਵਖਾਈਆ। ਤੇਰੇ ਦਵਾਰੇ ਮੰਗੀ ਮੰਗ ਬਣ ਭਿਖਾਰ, ਭਿਛਿਆ ਦੇਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਇੱਕੀ ਪੋਹ ਕਹੇ ਜੇ ਇਸਤਰੀ ਮਰਦ ਦਾ ਸਾਂਝਾ ਹਕ, ਲੇਖਾ ਸਭ ਦਾ ਪੂਰ ਕਰਾਈਆ। ਪੰਝੀ ਮਰਦਾਂ ਨਾਲ ਪੰਝੀ ਇਸਤਰੀਆਂ ਰੱਖ, ਰੱਖਕ ਹੋ ਕੇ ਵੇਖ ਵਖਾਈਆ। ਚਿੱਟੇ ਰੁਮਾਲ ਸਭ ਦੇ ਹੋਵਣ ਹੱਥ, ਮਹਾਂ ਸਿੰਘ ਦਾ ਲੇਖਾ ਨਜ਼ਰੀ ਆਈਆ। ਸੱਜੇ ਖੱਬੇ ਹਰਿ ਸੰਗਤ ਦੇ ਲੈਣ ਨੱਠ, ਸੇਵਾ ਕਰਨ ਚਾਈਂ ਚਾਈਂਆ। ਮਾਝੇ ਵਿਚੋਂ ਉਹ ਲੈਣੇ ਜਿਹੜੇ ਬੇਦਾਵਾ ਲੈ ਕੇ ਆਏ ਝੱਟ, ਮਰਦਾਂ ਤੋਂ ਇਸਤਰੀ ਰੂਪ ਬਦਲਾਈਆ। ਉਨ੍ਹਾਂ ਦਾ ਪਿਛਲਾ ਜਾਮਾ ਗੋਬਿੰਦ ਦੇਣਾ ਕੱਟ, ਇਹ ਤੇਰੇ ਹੱਥ ਵਡਿਆਈਆ। ਤੇਰੇ ਦਰਸ਼ਨ ਦਾ ਲਾਹਾ ਜਾਣ ਖੱਟ, ਤਰਸ ਵਿਚ ਬੇੜਾ ਪਾਰ ਕਰਾਈਆ। ਜਿਹੜਾ ਨੌ ਸੌ ਚੁਰਾਨਵੇ ਕਦਮ ਤੇਰੀ ਧਾਰ ਆਵੇ ਟੱਪ, ਟੱਪੇ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਤੇਰਾ ਓਨ੍ਹਾਂ ਨਾਲ ਨਾਤਾ ਜੁੜੇ ਪੱਕ, ਨਿਰਗੁਣ ਨਿਰਗੁਣ ਵੇਖ ਵਖਾਈਆ। ਭਗਤ ਭਗਵਾਨ ਇਕੋ ਰੂਪ ਨਜ਼ਰੀ ਆਵੇ ਸੱਚ, ਕੱਚ ਦਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇੱਕ ਉਠਾਈਆ। ਇਕੀ ਪੋਹ ਕਹੇ ਮੈਨੂੰ ਆ ਗਿਆ ਫ਼ਰਮਾਨ, ਹਰਿ ਫ਼ੁਰਨਾ ਦਿਤਾ ਬਦਲਾਈਆ। ਜਿਹੜੇ ਪੰਜੇ ਲਿਖੇ ਤਰਖਾਣ, ਬਾਢੀ ਜਗਤ ਜਣਾਈਆ। ਓਨ੍ਹਾਂ ਦੇ ਹੱਥ ਵਿਚ ਹੋਵੇ ਤੀਰ ਕਮਾਨ, ਰੰਗ ਲਾਲ ਕਾਲਾ ਦੇਣ ਵਖਾਈਆ। ਜਿਹੜੇ ਪੰਜੇ ਹੋਣ ਬਲਵਾਨ, ਗਲ ਕਮੀਜ਼ ਨਾ ਕੋਇ ਛੁਹਾਈਆ। ਜਿਹੜੇ ਪਿਆਰੇ ਹੋਏ ਪਰਵਾਨ, ਬਸਤਰ ਪੀਲੇ ਰੰਗ ਰੰਗਾਈਆ। ਜਿਹੜੇ ਗੰਜੇ ਨੌਜਵਾਨ, ਪਗੜੀਆਂ ਕੱਛਾਂ ਵਿਚ ਟਿਕਾਈਆ। ਪੰਜ ਕਰਨ ਇਕ ਧਿਆਨ, ਹੱਥ ਛਾਤੀ ਉਤੇ
❋
❋
ਰਖਾਈਆ। ਨੌ ਫੜ ਕੇ ਸਚ ਨਿਸ਼ਾਨ, ਸੱਜੀ ਰਾਨ ਉਤੇ ਟਿਕਾਈਆ। ਪੰਝੀ ਪੰਝੀ ਸੁਣ ਸੱਚਾ ਫ਼ਰਮਾਨ, ਸੇਵਾ ਕਰਨ ਚਾਈਂ ਚਾਈਂਆ। ਸਭ ਦਾ ਖੇਲ ਵੇਖੇ ਭਗਵਾਨ, ਭਗਤਾਂ ਦੀ ਚਾਲ ਨਿਰਾਲੀ ਦਏ ਵਖਾਈਆ। ਇਸ ਤੋਂ ਵੱਡਾ ਯੁੱਧ ਹੋਣਾ ਨਹੀਂ ਕੋਈ ਘਮਸਾਨ, ਦੋ ਜਹਾਨਾਂ ਦੀ ਘੁੰਮਣ ਘੇਰੀ ਵਿਚੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰ ਨੌ ਸੌ ਚੁਰਾਨਵੇ ਕਦਮ ਤੁਹਾਨੂੰ ਪਿਛੇ ਮਿਲਣ ਆਣ, ਧੁਰ ਦੇ ਭੱਤੇ ਸੀਸ ਉਠਾਈਆ। ਹਰਿ ਸੰਗਤ ਦਾ ਇਸ ਤੋਂ ਪਹਿਲੋਂ ਪੱਕਿਆ ਹੋਵੇ ਪਕਾਵਨ, ਪੱਕਾ ਰਿੱਧਾ ਕੱਚਾ ਪੱਕਾ ਪ੍ਰਭ ਆਪਣੇ ਲੇਖੇ ਪਾਈਆ। ਸਵਾਦ ਰਸ ਦੱਸੇ ਨਾ ਕੋਇ ਜ਼ਬਾਨ, ਮਾੜਾ ਚੰਗਾ ਕਹਿ ਨਾ ਕੋਇ ਸੁਣਾਈਆ। ਗੁਰਮੁਖ ਮਿਲ ਕੇ ਸਾਰੇ ਇਕੋ ਵਾਰ ਖਾਣ, ਅੱਡੋ ਅੱਡੀ ਵੰਡ ਨਾ ਕੋਇ ਵੰਡਾਈਆ। ਸਭ ਦੀ ਰਾਖੀ ਕਰੇ ਸ੍ਰੀ ਭਗਵਾਨ, ਨਿਗਾਹਬਾਨ ਹੋ ਕੇ ਵੇਖ ਵਖਾਈਆ। ਭੋਜਨ ਵੇਲੇ ਪੰਜੇ ਪਿਆਰੇ ਬਾਹਰ ਖਿਚ ਲੈਣ ਕਿਰਪਾਨ, ਮੁਖ ਬਾਹਰ ਵੱਲ ਤਕਾਈਆ। ਹਰਿ ਭਗਤ ਸੁਹੇਲੇ ਸੋਹੰ ਢੋਲੇ ਗਾਣ, ਨਾਅਰਾ ਇਕੋ ਇਕ ਜਣਾਈਆ। ਪੁਰਖ ਅਕਾਲ ਹੋਵੇ ਮਿਹਰਵਾਨ, ਸ਼ਬਦ ਸੰਦੇਸ਼ਾ ਦਏ ਦ੍ਰਿੜਾਈਆ। ਖਾਣ ਪੀਣ ਦਾ ਸੋਹਣਾ ਸਜਿਆ ਹੋਵੇ ਦੀਵਾਨ, ਦੀਵਾਨਖ਼ਾਨੇ ਸਾਰੇ ਦਏ ਖਪਾਈਆ। ਖੇਲੇ ਖੇਲ ਨੌਜਵਾਨ, ਮਰਦ ਮਰਦਾਨਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰ ਹਰਿ ਭਗਤੋ ਤੁਹਾਨੂੰ ਖ਼ੁਸ਼ੀਆਂ ਨਾਲ ਵਰਤਾਣ, ਵਰਤਮਾਨ ਦੀ ਵਾਰਤਾ ਨਾਲੋਂ ਨਾਲ ਲਿਖਾਈਆ। ਝੁਕ ਕੇ ਵੇਖਣ ਜ਼ਿਮੀਂ ਅਸਮਾਨ, ਬੇਜ਼ਬਾਨ ਧਿਆਨ ਲਗਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪਰਮ ਪੁਰਖ ਦੇ ਬਣਨੇ ਸਰਬ ਮਹਿੰਮਾਨ, ਮਹਿੰਮਾਨੀ ਇਕੋ ਵਾਰ ਖਵਾਈਆ। ਜਿਸ ਨੇ ਖਾਧਾ ਉਸ ਫੇਰ ਨਹੀਂ ਆਉਣਾ ਵਿਚ ਜਹਾਨ, ਜਨਮ ਮਾਤਲੋਕ ਨਾ ਕੋਇ ਰਖਾਈਆ। ਸਭ ਦਾ ਆਉਣਾ ਕਰੇ ਪਰਵਾਨ, ਗੁਰਮੁਖ ਤੇਰਾ ਗੋਬਿੰਦ ਵਾਲਾ ਨਿਸ਼ਾਨ, ਦੋ ਜਹਾਨਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਨਰ ਨਰਾਇਣ, ਨਾਰੀ ਪੁਰਖ ਪਰਖ ਆਪਣੇ ਹੱਥ ਰਖਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਫ਼ੌਜਾ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਦਰਗਾਹ ਸਾਚੀ ਮੁਹੰਮਦ ਕਰ ਸਜਦਾ, ਨੇਤਰ ਬਿਨ ਨੈਣ ਨੀਰ ਵਹਾਈਆ। ਪਰਵਰਦਿਗਾਰ ਸਾਂਝੇ ਯਾਰ ਖੇਲ ਵੇਖਣਾ ਤੇਰੇ ਘਰ ਦਾ, ਗ੍ਰਹਿ ਮੰਦਰ ਵੱਜੇ ਵਧਾਈਆ। ਮੈਂ ਦਰਵੇਸ਼ ਤੇਰਾ ਬਰਦਾ, ਬੰਦਗੀ ਵਿਚ ਬੰਧਨ ਗਿਆ ਤੁੜਾਈਆ। ਤੇਰਾ ਕਲਮਾ ਆਇਆ ਪੜ੍ਹਦਾ, ਕਾਇਨਾਤ ਜਗਤ ਸੁਣਾਈਆ। ਸਿਰ ਕਦਮਾਂ ਉਤੇ ਧਰਦਾ, ਕਦੀਮ ਦੇ ਕਾਦਰ ਸੀਸ ਨਿਵਾਈਆ। ਸਦੀ ਚੌਧਵੀਂ ਅਰਜ਼ੋਈ ਕਰਦਾ, ਆਜਜ਼ ਹੋ ਕੇ ਮੰਗ ਮੰਗਾਈਆ। ਜਗਤ ਜਹਾਨ ਵੇਖਿਆ ਸੜਦਾ, ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਮੁਹੰਮਦ ਕਹੇ ਮੇਰੇ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਮੈਂ ਤੇਰਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸਦਾ ਖ਼ੁਸ਼ੀਆਂ ਦਾ ਇਜ਼ਹਾਰ, ਜਾਹਰ ਜਹੂਰ ਤੇਰੀ ਵਡਿਆਈਆ। ਪਿਛੇ ਨਵ ਨੌ ਚਾਰ ਬੀਤੇ ਵਿਚ ਸੰਸਾਰ, ਜੁਗ ਚੌਕੜੀ ਪੰਧ ਮੁਕਾਈਆ। ਤੇਰਾ ਹੋਣਾ ਸਚ ਵਿਹਾਰ, ਪੋਹ ਛੱਬੀ ਰਾਹ ਤਕਾਈਆ। ਮੈਂ ਅਰਜ਼ ਰਿਹਾ ਗੁਜ਼ਾਰ, ਗੁਜ਼ਾਰਸ਼ ਵਿਚ ਸੀਸ ਝੁਕਾਈਆ।
❋
❋
ਅੱਧ ਵਿਚ ਬੈਠੇ ਮੇਰੇ ਚਾਰ ਯਾਰ, ਮੰਜ਼ਲ ਚੜ੍ਹ ਦਰਸ ਨਾ ਪਾਈਆ। ਤੇਰਾ ਹੁਕਮ ਵਿਚ ਦੁਸ਼ਵਾਰ, ਦੁਸ਼ਮਣ ਅਵਰ ਨਾ ਕੋਇ ਜਣਾਈਆ। ਉਹ ਰੋਵਣ ਜ਼ਾਰੋ ਜ਼ਾਰ, ਦਰੋਹੀ ਕਰਨ ਖ਼ੁਦਾਈਆ। ਜੇ ਕਿਰਪਾ ਕਰੇ ਮੀਤ ਮੁਰਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਸੀਂ ਵੀ ਸੰਗ ਚਲ ਕੇ ਲੋਕਮਾਤ ਓਨ੍ਹਾਂ ਦਾ ਕਰੀਏ ਦੀਦਾਰ, ਜਿਨ੍ਹਾਂ ਦੀ ਦੀਦ ਪੁਰਖ ਅਕਾਲ ਵੇਖ ਵਖਾਈਆ। ਛੱਡ ਗਏ ਮਕਬਰੇ ਮਜ਼ਾਰ, ਮਸੀਤਾਂ ਮੰਦਰਾਂ ਤੋਂ ਹੋ ਕੇ ਬਾਹਰ, ਕਲੰਦਰਾਂ ਤੋਂ ਪੱਲੇ ਗਏ ਛੁਡਾਈਆ। ਇਕੋ ਢੋਲਾ ਗਾ ਕੇ ਤੇਰਾ ਵੇਖਣ ਸਚ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੇਨੰਤੀ ਦਿਤੀ ਸੁਣਾਈਆ। ਮੁਹੰਮਦ ਕਹੇ ਮੇਰੇ (ਮਹਿਰਾਬ), ਧੂੜੀ ਖ਼ਾਕ ਇਕੋ ਇਕ ਰਮਾਈਆ। ਸਚ ਪ੍ਰੀਤੀ ਬਖ਼ਸ਼ ਆਬ, ਆਬੇਹਯਾਤ ਤੇਰਾ ਪ੍ਰੇਮ ਨਜ਼ਰੀ ਆਈਆ। ਮੈਂ ਭੁੰਨ ਨਹੀਂ ਖਾਧਾ ਕੋਈ ਕਬਾਬ, ਕਾਅਬੇ ਵਿਚ ਦੇ ਕੇ ਆਇਆ ਦੁਹਾਈਆ। ਇਕੋ ਤੇਰਾ ਸਜਦਾ ਇਕੋ ਤੱਕਿਆ ਅਹਿਬਾਬ, ਸਚ ਰਬਾਬ ਤੇਰਾ ਨਾਮ ਵਜਾਈਆ। ਤੇਰੀ ਸਿਫ਼ਤ ਦੀ ਲਿਖ ਕੇ ਕਿਤਾਬ, ਤੀਸ ਬਤੀਸਾ ਢੋਲਾ ਗਾਈਆ। ਅੰਤਮ ਹੋ ਕੇ ਲਾਜਵਾਬ, ਸਿਰ ਕਦਮਾਂ ਉਪਰ ਟਿਕਾਈਆ। ਜਿਸ ਚਾਰ ਯਾਰੀ ਨੂੰ ਦਿਤਾ ਖ਼ਤਾਬ, ਮੁਖ਼ਾਤਬ ਹੋ ਕੇ ਸਾਰੇ ਦੇਣ ਦੁਹਾਈਆ। ਬਿਨ ਤੇਰੀ ਕਿਰਪਾ ਮਨਜ਼ੂਰ ਹੋਏ ਨਾ ਕਿਸੇ ਆਦਾਬ, ਦੂਰ ਦੁਰਾਡੇ ਬੈਠੇ ਧਿਆਨ ਲਗਾਈਆ। ਤੇਰੇ ਹੱਥ ਲਹਿਣਾ ਦੇਣਾ ਹਿਸਾਬ ਕਿਤਾਬ, ਕੁਤਬਖ਼ਾਨਾ ਨਾ ਕੋਇ ਛਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਦ੍ਰਿੜਾਈਆ। ਪਰਵਰਦਿਗਾਰ ਕਹੇ ਸੁਣ ਮੁਹੰਮਦ ਨੰਨ੍ਹੇ, ਹਮਦ ਆਪਣੀ ਦਿਆ ਜਣਾਈਆ। ਸੂਫ਼ੀ ਸੰਤ ਫ਼ਕੀਰ ਜਿਸ ਨੇ ਆਪਣੀ ਧਾਰੋਂ ਜਣੇ, ਜਨਕ ਸਪੁੱਤਰੀ ਨਾਲ ਮਿਲਾਈਆ। ਭਗਤਾਂ ਧਾਰ ਪਿਛੇ ਪੁਰਖ ਅਕਾਲ ਮੰਨੇ, ਖ਼ੁਸ਼ੀਆਂ ਰੰਗ ਵਖਾਈਆ। ਉਹ ਆਵਣ ਤੇਰੇ ਕੰਨੇ, ਧੂੜੀ ਛਾਰ ਸੀਸ ਟਿਕਾਈਆ। ਡੰਡਾਵਤ ਵਿਚ ਪੈਣ ਲੰਮੇ, ਭੁਜਾਂ ਉਂਗਲਾਂ ਤੱਕ ਵਧਾਈਆ। ਸਵਾਸ ਲਏ ਕੋਈ ਨਾ ਦਮੇ, ਦਾਮਨਗੀਰ ਇਕੋ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸਾਹਿਬ ਸਵਾਮੀ ਅੰਤਰਜਾਮੀ ਏਕੰਕਾਰ ਇਕੋ ਮੰਨੇ, ਮਨਸਾ ਸਭ ਦੀ ਪੂਰ ਕਰਾਈਆ। ਮੁਹੰਮਦ ਕਹੇ ਮੇਰੇ ਅੰਤਰ ਆਇਆ ਇਜ਼ਹਾਰ, ਜ਼ੀਵੋਜ਼ਲ ਦਿਆਂ ਜਣਾਈਆ। ਤੇਰੀ ਸੁਣ ਅਗੰਮੀ ਗੁਫ਼ਤਾਰ, ਗੁਫ਼ਤ ਸ਼ੁਨੀਦ ਵੇਖ ਵਖਾਈਆ। ਚਾਰ ਜੁਗ ਤੋਂ ਵੱਖਰਾ ਤੇਰਾ ਸਮਾਚਾਰ, ਸਦੀਆਂ ਦਾ ਲੇਖਾ ਰਿਹਾ ਮੁਕਾਈਆ। ਕਦੀਮ ਦੇ ਕਾਦਰ ਪਰਵਰਦਿਗਾਰ, ਤੇਰੀ ਬੇਪਰਵਾਹੀਆ। ਤੇਰਾ ਖੇਲ ਵੇਖਾਂ ਅਪਰ ਅਪਾਰ, ਦਰ ਘਰ ਠਾਂਡੇ ਖ਼ੁਸ਼ੀ ਮਨਾਈਆ। ਨਾਲ ਸੋਹਵਣ ਚਾਰ ਯਾਰ, ਭਗਤ ਸੁਹੇਲੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਆਪਣਾ ਹੁਕਮ ਵਰਤਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਆਤਮਾ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਈਸਾ ਕਹੇ ਮੈਂ ਆਸਾਵੰਦ, ਜੋਹਨਾ ਆਪਣੇ ਨਾਲ ਮਿਲਾਈਆ। ਤੇਰੇ ਹੁਕਮ ਦਾ ਹੋ ਪਾਬੰਦ, ਪਾਕੀਜ਼ਾ ਤੇਰੀ ਸੇਵ ਕਮਾਈਆ। ਮਾਣਦਾ
❋
❋
ਰਿਹਾ ਅਨੰਦ, ਸਲੀਬ ਲੈਕੇ ਖ਼ੁਸ਼ੀ ਬਣਾਈਆ। ਗਾਉਂਦਾ ਰਿਹਾ ਛੰਦ, ਢੋਲਾ ਧੁਰਦਰਗਾਹੀਆ। ਲੱਭਦਾ ਰਿਹਾ ਸੰਗ, ਜਲਵਾਗਰ ਖ਼ੁਦਾਈਆ। ਮੰਗਦਾ ਰਿਹਾ ਮੰਗ, ਸਦੀ ਬੀਸਵੀਂ ਦਏ ਗਵਾਹੀਆ। ਪੁਰਬ ਲੇਖਾ ਗਿਆ ਲੰਘ, ਅੱਗੇ ਸੋਹਣੀ ਰੁੱਤ ਸੁਹਾਈਆ। ਤੇਰਾ ਖੇਲ ਸੂਰੇ ਸਰਬੰਗ, ਮੈਂ ਸਭ ਨੂੰ ਗਿਆ ਦ੍ਰਿੜਾਈਆ। ਜਿਸ ਵੇਲੇ ਆਵੇ ਮਾਲਕ ਮੇਰਾ ਖ਼ਾਵੰਦ, ਬਾਪ ਪਰਤਾਪ ਲਏ ਪਰਗਟਾਈਆ। ਮੈਂ ਨੱਚਾਂ ਬਣ ਮਲੰਗ, ਭੱਜਾਂ ਵਾਹੋ ਦਾਹੀਆ। ਸੇਜ ਸੁਹਾਵਣੀ ਹੋਏ ਨਾ ਕੋਇ ਪਲੰਘ, ਖਟੀਆ ਖਾਟ ਨਾ ਕੋਇ ਵਡਿਆਈਆ। ਗਾਉਂਦਾ ਆਵਾਂ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਿਥੇ ਤੇਰੇ ਭਗਤ ਸੁਹੇਲੇ ਹੋਵਣ ਚੰਦ, ਨੂਰ ਨੂਰ ਨਾਲ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਈਸਾ ਕਿਹਾ ਜਿਸ ਵੇਲੇ ਤੇਰੇ ਨਾਮ ਦਾ ਵੱਜੇ ਘੜਿਆਲ, ਮੇਰੀ ਘੜੀ ਦਏ ਵਡਿਆਈਆ। ਸੁਤਿਆਂ ਲਏ ਉਠਾਲ, ਨਿੰਦਰਾ ਵਿਚੋਂ ਬਾਹਰ ਕਢਾਈਆ। ਹੁਕਮ ਦੇ ਦੀਨ ਦਿਆਲ, ਦਇਆਨਿਧ ਆਪ ਜਣਾਈਆ। ਅੰਤ ਅਖ਼ੀਰੀ ਕਰ ਕੇ ਭਾਲ, ਜੁਗ ਵਿਛੜੇ ਜੋੜ ਜੁੜਾਈਆ। ਸੰਬਲ ਸੁਹਾ ਕੇ ਸਚ ਅਸਥਾਨ, ਥਾਨ ਥਾਨੰਤਰ ਵੇਖ ਵਖਾਈਆ। ਭਗਤ ਸੁਹੇਲੇ ਲੱਭੇ ਵਿਚ ਜਹਾਨ, ਜਹਾਲਤ ਵਿਚੋਂ ਆਪਣੀ ਅਮਾਨਤ ਬਾਹਰ ਕਰਾਈਆ। ਕੱਠੇ ਕਰ ਇਕ ਮੈਦਾਨ, ਜਗਤ ਮੈਦਾਨਾਂ ਦਾ ਡੇਰਾ ਦੇਵੇ ਢਾਹੀਆ। ਮੈਂ ਖੇਲ ਵੇਖਾਂ ਮਹਾਨ, ਮੇਰੀ ਆਸਾ ਪਿਛਲੀ ਚਲੀ ਆਈਆ। ਦੋ ਜਹਾਨਾਂ ਯੁੱਧ ਹੋਵੇ ਘਮਸਾਨ, ਘੁੰਮਣ ਘੇਰ ਵਿਚ ਲੋਕਾਈਆ। ਮੈਂ ਉਤੋਂ ਆਵਾਂ ਅਸਮਾਨ, ਜ਼ਿਮੀਂ ਉਤੇ ਵੇਖਾਂ ਗੁਰਮੁਖ ਨੌਜਵਾਨ, ਧੁਰ ਦੇ ਚੇਲੇ ਸੋਭਾ ਪਾਈਆ। ਜਿਨ੍ਹਾਂ ਦੀ ਅੰਦਰੋਂ ਇਕੋ ਰਸ ਬੋਲੇ ਜ਼ਬਾਨ, ਤੂੰ ਹੀ ਤੂੰ ਹੀ ਢੋਲਾ ਗਾਈਆ। ਮੈਂ ਸਿਰਫ਼ ਜੋਹਨਾ ਨੂੰ ਦੱਸਿਆ ਮੈਨੂੰ ਹੁਕਮ ਦੇਵੇ ਰਹਿਮਾਨ, ਮੇਰਾ ਮਾਲਕ ਬੇਪਰਵਾਹੀਆ। ਜਿਸ ਦਾ ਕਲਜੁਗ ਅੰਤ ਢੋਲਾ ਹੋਣਾ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਜੈ ਜੈ ਜੈਕਾਰ ਕਰ ਕੇ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜਿਸ ਭਗਤਾਂ ਨਾਲ ਮਿਲ ਕੇ ਹੋਣਾ ਜਗਤ ਨਾਲੋਂ ਬੇਪਹਿਚਾਨ, ਸੰਸਾਰੀ ਅੱਖ ਨਾ ਕੋਇ ਤਕਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਮਿਹਰਵਾਨ ਦੇਣੀ ਵਡਿਆਈਆ। ਛੱਬੀ ਪੋਹ ਦਾ ਦਿਵਸ ਮਹਾਨ, ਵਕਤ ਚਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਰਵਰਦਿਗਾਰ ਮੇਰੇ ਮਹਿਬੂਬ, ਪਰਵਰਸ਼ ਕੀਤੀ ਤੇਰੀ ਵਿਚ ਹਦੂਦ, ਹੱਦਾਂ ਤੋਂ ਬਾਹਰ ਤੇਰਾ ਖੇਲ ਸੋਭਾ ਪਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਮੂਸਾ ਕਹੇ ਮੈਂ ਵੇਖਣ ਆਵਾਂ ਅਗੰਮੀ ਇਸਮ, ਅਸਮਾਨਾਂ ਤੋਂ ਪਰੇ ਪੰਧ ਮੁਕਾਈਆ। ਜਲਵਾ ਤੱਕਾਂ ਬਿਨਾ ਚਸ਼ਮ, ਨੂਰ ਨੂਰ ਨਾਲ ਵਡਿਆਈਆ। ਮੇਰਾ ਦਿਸਣ ਵਾਲਾ ਹੋਣਾ ਨਹੀ ਕੋਈ ਜਿਸਮ, ਵਜੂਦ ਕਲਬੂਤ ਨਾ ਕੋਇ ਰਖਾਈਆ। ਮੈਂ ਓਸ ਨੂਰ ਦੀ ਕ਼ਿਸਮ, ਜਿਸ ਨੂੰ ਕ਼ਸਮ ਖਾ ਕੇ ਖ਼ੁਦਾਵੰਦ ਕਹੇ ਲੋਕਾਈਆ। ਜਿਸ ਦੀ ਮਿਹਰ ਨਾਲ ਭਗਤ ਸੁਹੇਲੇ ਮੈਨੂੰ ਦਿਸਣ, ਸੰਤ ਸੁਹੇਲੇ ਨਜ਼ਰੀ ਆਈਆ। ਕੁਛ ਹੋਰ ਮੰਗਾਂ ਮੰਗਦੇ ਬ੍ਰਹਮਾ ਵਿਸ਼ਨ, ਸ਼ੰਕਰ ਸੀਸ ਝੁਕਾਈਆ। ਗੁਰ ਅਵਤਾਰ ਕਾਤਬ ਬਣ ਕੇ ਲਿਖਣ, ਸਿਫ਼ਤਾਂ ਨਾਲ ਸਾਲਾਹੀਆ। ਸਭ ਦੀ ਪੂਰੀ ਕਰੇ ਇੱਛਨ, ਮਾਲਕ ਬੇਪਰਵਾਹੀਆ।
❋
❋
ਕਲਜੁਗ ਅੰਤਮ ਖੇਲ ਬਾਜ਼ੀ ਤਿਲਕਣ, ਪੈਰ ਸੰਭਲ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਸਾਰੇ ਵਿਲਕਣ, ਧੀਰਜ ਧੀਰ ਨਾ ਕੋਇ ਰਖਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਥੋੜ੍ਹੇ ਨਿਕਲਣ, ਨਿੱਕੇ ਵੱਡੇ ਇਕੋ ਰੰਗ ਨਜ਼ਰੀ ਆਈਆ। ਜਿਨ੍ਹਾਂ ਦਾ ਪੁਰਖ ਅਕਾਲ ਧੁਰ ਦਾ ਦਿਸੇ ਮਿਤਨ, ਸਾਥ ਰਘੁਨਾਥ ਰਿਹਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਖੇਲ ਆਪ ਵਰਤਾਈਆ। ਮੂਸਾ ਕਹੇ ਮੇਰਾ ਹੱਲ ਹੋਏ ਮਸਲਾ, ਦਲਾਇਲ ਮਸਾਇਲ ਨਾ ਕੋਇ ਰਖਾਈਆ। ਹਕ਼ੀਕ਼ੀ ਯਾਰ ਦਾ ਹੋਏ ਵਸਲਾ, ਵਸਫ਼ ਅਵਰ ਨਾ ਕੋਇ ਵਡਿਆਈਆ। ਭੇਵ ਖੋਲ੍ਹੇ ਅਸਲਾ, ਅਸਲੀਅਤ ਦਏ ਜਣਾਈਆ। ਜਿਸ ਮੈਨੂੰ ਹੁਕਮ ਦਿਤਾ ਮੂਸਾ ਇਕ ਵਾਰ ਖ਼ੁਸ਼ੀ ਨਾਲ ਹੱਸ ਲਾ, ਫੇਰ ਵੇਲਾ ਕਦੇ ਨਾ ਆਈਆ। ਮੈਂ ਸਜਦੇ ਵਿਚ ਕਿਹਾ ਜਿਉਂ ਭਾਵੇ ਤਿਉਂ ਰੱਖ ਲਾ, ਰੱਖਕ ਹੋ ਕੇ ਦਇਆ ਕਮਾਈਆ। ਪਰਵਰਦਿਗਾਰ ਹੁਕਮ ਦਿਤਾ ਮੇਰੇ ਹਕ ਅਲਾਹ, ਆਲਮ ਤੋਂ ਪਰ੍ਹੇ ਦਿਤਾ ਸਮਝਾਈਆ। ਜਿਸ ਵੇਲੇ ਮਾਲਕ ਬਣ ਕੇ ਆਵਾਂ ਹਕ ਖ਼ੁਦਾ, ਖ਼ੁਦੀ ਦਾ ਡੇਰਾ ਦੇਵਾ ਢਾਹੀਆ। ਫੇਰ ਰਹਿਣ ਨਾ ਦੇਵਾ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਖ਼ੁਸ਼ੀਆਂ ਦਾ ਸਮਾਂ ਦਿਆਂ ਵਖਾ, ਵਕਤ ਸੁਹੰਜਣਾ ਸੋਭਾ ਪਾਈਆ। ਧੁਰ ਦੇ ਕਲਮੇ ਨਾਲ ਦਿਆਂ ਸਮਝਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਿਸ ਵੇਲੇ ਧੁਰ ਦਾ ਹੁਕਮ ਹੋਇਆ ਰਵਾਂ, ਫ਼ਰਮਾਨ ਇਕੋ ਇਕ ਦ੍ਰਿੜਾਈਆ। ਓਸ ਵੇਲੇ ਤੈਨੂੰ ਕਹਵਾਂ, ਮੂਸਾ ਹੱਸ ਕੇ ਖ਼ੁਸ਼ੀ ਲੈਣੀ ਮਨਾਈਆ। ਉਹ ਵੇਲਾ ਵਕਤ ਆ ਗਿਆ ਸਮਾਂ, ਛੱਬੀ ਪੋਹ ਦਏ ਗਵਾਹੀਆ। ਤੂੰ ਦਰਗਾਹ ਸਾਚੀ ਚੋਂ ਜਨ ਭਗਤਾਂ ਵਿਚ ਆਣ ਕੇ ਲੈਣਾ ਦਮਾ, ਰਾਹ ਵਿਚ ਨਾ ਕੋਇ ਅਟਕਾਈਆ। ਮੇਰੇ ਨੂਰ ਦੀ ਨੂਰ ਉਪਜੇ ਸ਼ਮਾਂ, ਦੂਜੀ ਅਵਰ ਨਾ ਕੋਇ ਰੁਸ਼ਨਾਈਆ। ਚਿੰਤਾ ਸੋਗ ਰਹੇ ਨਾ ਗ਼ਮਾ, ਗ਼ਫ਼ਲਤ ਨਿੰਦਰਾ ਨਾ ਕੋਇ ਵਖਾਈਆ। ਆਪਣੀ ਰੱਖਣੀ ਕੋਈ ਨਾ ਤਮਾ, ਤਮੰਨਾ ਉਮਤ ਵਾਲੀ ਨਾ ਕੋਇ ਜਣਾਈਆ। ਜਿਸ ਕਾਰਨ ਗੁਰ ਅਵਤਾਰ ਪੈਗ਼ੰਬਰ ਕਰਨੇ ਜਮ੍ਹਾਂ, ਜਮਾਤ ਸਭ ਦੀ ਇਕੋ ਦੇਣੀ ਵਖਾਈਆ। ਦੀਨ ਮਜ਼੍ਹਬ ਦਾ ਤੋੜਨਾ ਬੰਨਾ, ਤੁਹਾਡਾ ਲੇਖਾ ਤੁਹਾਡੇ ਹੱਥ ਫੜਾਈਆ। ਮੂਸਾ ਕਰ ਕੇ ਨਮਸਕਾਰ ਮੰਨਾ, ਧੁਰ ਦੇ ਯਾਰ ਤੇਰੇ ਹੱਥ ਤੇਰੀ ਸਭ ਵਡਿਆਈਆ। ਬਿਨ ਤੇਰੀ ਮਿਹਰ ਗੁਰ ਅਵਤਾਰ ਪੈਗ਼ੰਬਰ ਨਿਕੰਮਾ, ਲੋਕਮਾਤ ਚਲੇ ਨਾ ਕੋਇ ਚਤੁਰਾਈਆ। ਤੇਰੀ ਧਾਰੋਂ ਨੂਰੀ ਪੁੱਤ ਜੰਮਾ, ਕੋਹਤੂਰ ਦਿਤੀ ਸਰਨਾਈਆ। ਅੰਤ ਅਖ਼ੀਰੀ ਆਵਾਂ ਭੰਨਾ, ਭੱਜਾਂ ਵਾਹੋ ਦਾਹੀਆ। ਕਿਰਪਾ ਕਰ ਮੇਰੇ ਭਗਵਨਾ, ਭਗਵਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਦਿ ਜੁਗਾਦੀ ਧਾਰ ਭਗਤ ਭਗਵਾਨ ਸੁਹਾਏ ਸਮਾਂ, ਸੰਮਣ ਸਭ ਦੇ ਰਿਹਾ ਕਢਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਦਰਬਾਰਾ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਪੈਗ਼ੰਬਰ ਕਹਿਣ ਅਸੀਂ ਬੈਠੇ ਰਹੇ ਕਰਕੇ ਸਿਦਕ, ਸਬਰ ਵਿਚ ਤੇਰੀ ਆਸ ਰਖਾਈਆ। ਤੇਰਾ ਨਾਮ ਕਲਮਾ ਦੇ ਕੇ ਆਏ ਸਬਕ, ਸਿਖਿਆ ਕਾਇਨਾਤ ਦ੍ਰਿੜਾਈਆ। ਹੱਦ ਵੰਡ ਕੇ ਆਏ ਚੌਦਾਂ ਤਬਕ, ਸ਼ਰਅ ਜ਼ੰਜੀਰ ਪਵਾਈਆ। ਨੂਰ ਦਾ ਨੂਰ ਨਾਲੋਂ ਪਾ ਕੇ ਫ਼ਰਕ, ਫ਼ਿਰਕਿਆਂ ਵਾਲਾ
❋
❋
ਰਾਹ ਵਖਾਈਆ। ਸਦੀ ਚੌਧਵੀਂ ਲਾ ਕੇ ਸ਼ਰਤ, ਸ਼ਰਤੀਆ ਤੇਰਾ ਨਾਮ ਸਮਝਾਈਆ। ਪਰਵਰਦਿਗਾਰ ਆਵੇ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਸੋ ਨਿਵਾਸੀ ਉਪਰ ਅਰਸ਼, ਫ਼ਰਸ਼ ਦਏ ਸੁਹਾਈਆ। ਸਭ ਦੇ ਉਤੇ ਕਰੇ ਤਰਸ, ਰਹਿਮਤ ਕਰੇ ਨੂਰ ਖ਼ੁਦਾਈਆ। ਛੁਰੀ ਕਸਾਈ ਦਿਸੇ ਕੋਇ ਨਾ ਕਰਦ, ਕਤਲਗਾਹ ਦਏ ਮਿਟਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁੱਖ ਦਏ ਮਿਟਾਈਆ। ਆਪਣਾ ਖੇਲ ਕਰੇ ਅਸਚਰਜ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚਾਰ ਜੁਗ ਦੀ ਪਿਛਲੀ ਵੇਖੇ ਫ਼ਰਦ, ਗੁਰ ਅਵਤਾਰ ਪੈਗ਼ੰਬਰ ਸਾਰੇ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਵੇਖਿਆ ਨਾ ਤੇਰਾ ਗ੍ਰਿਹਸਤ, ਸਚ ਦਵਾਰ ਸੇਵ ਨਾ ਕੋਇ ਕਮਾਈਆ। ਲੋਕਮਾਤ ਆਉਂਦੇ ਰਹੇ ਤੇਰੀ ਵਿਚ ਫ਼ਰਿਸਤ, ਜੁਗ ਜੁਗ ਆਪਣਾ ਫੇਰਾ ਪਾਈਆ। ਮਜਾਜੀ ਵਿਚੋਂ ਹਕ਼ੀਕ਼ੀ ਦੱਸਦੇ ਰਹੇ ਇਸ਼ਕ, ਆਸ਼ਕ ਮਾਸ਼ੂਕ ਆਤਮ ਪਰਮਾਤਮ ਰੂਪ ਦਰਸਾਈਆ। ਅੰਤਮ ਸਾਰੇ ਤਨ ਵਜੂਦ ਛੱਡ ਕੇ ਆਏ ਖਿਸਕ, ਥਿਰ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਆਪਣੀ ਧਾਰੋਂ ਸਾਰੇ ਗਏ ਤਿਲਕ, ਸਚ ਦਵਾਰੇ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਏਸੇ ਕਾਰਨ ਰਹੇ ਵਿਲਕ, ਬਿਨ ਅੱਖਾਂ ਨੇਤਰ ਰੋ ਰੋ ਦੇਣ ਦੁਹਾਈਆ। ਸਾਡੀ ਖ਼ੁਆਰੀ ਹੋਈ ਜ਼ਿਲਤ, ਹਮਸਵਾਰੀ ਸਮਝ ਕੋਇ ਨਾ ਪਾਈਆ। ਤੇਰੇ ਧੁਰ ਦਰਬਾਰ ਸਾਡੀ ਮਿੰਨਤ, ਦੋਏ ਜੋੜ ਵਾਸਤਾ ਪਾਈਆ। ਸਾਨੂੰ ਬਖ਼ਸ਼ ਉਹ ਹਿੰਮਤ, ਹੌਸਲਾ ਦੇ ਵਖਾਈਆ। ਅਸੀਂ ਆ ਕੇ ਵੇਖੀਏ ਤੇਰੇ ਭਗਤਾਂ ਦੀ ਸਾਚੀ ਸਿੰਮਤ, ਜਿਸ ਦਵਾਰੇ ਬੈਠੇ ਸੋਹਣੇ ਨਜ਼ਰੀ ਆਈਆ। ਅੰਤਰ ਗ਼ਮੀ ਨਾ ਹੋਵੇ ਚਿੰਨਤ, ਰੋਗ ਸੋਗ ਨਾ ਕੋਇ ਵਖਾਈਆ। ਉਨ੍ਹਾਂ ਵਿਚ ਹੋਵੇ ਕੋਈ ਨਾ ਨਿੰਦਕ, ਸਾਰੇ ਤੇਰਾ ਢੋਲਾ ਗਾਈਆ। ਪ੍ਰੇਮ ਪਿਆਰ ਨਾਲ ਅਸੀਂ ਓਨ੍ਹਾਂ ਨਾਲ ਜਾਈਏ ਚਿਮਟ, ਗਲਵਕੜੀ ਸੋਹਣੀ ਪਾਈਆ। ਇਹ ਸਮਾਂ ਹੋਣਾ ਚਾਰ ਤੋਂ ਉਤੇ ਇਕ ਮਿਨਟ, ਘੜੀ ਈਸਾ ਕਲਾਕ ਵਾਲੀ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਪੈਗ਼ੰਬਰ ਕਹਿਣ ਸਾਡੇ ਅਮਾਮ, ਆਮਦ ਵਿਚ ਤੇਰਾ ਦਰਸ਼ਨ ਪਾਈਆ। ਬਰਦੇ ਹੋਈਏ ਗ਼ੁਲਾਮ, ਸੇਵਕ ਸੇਵਾ ਸਚ ਕਮਾਈਆ। ਤੇਰਾ ਖੇਲ ਵੇਖੀਏ ਤਮਾਮ, ਨੇਤਰ ਲੋਚਨ ਨੈਣ ਅੱਖ ਉਠਾਈਆ। ਤੇਰੇ ਝੁਲਦੇ ਹੋਣ ਨਿਸ਼ਾਨ, ਨਿਸ਼ਾਨੇ ਗੁਰਮੁਖ ਸੋਭਾ ਪਾਈਆ। ਗਾਉਦੇ ਹੋਣ ਗਾਨ, ਢੋਲਾ ਬੇਪਰਵਾਹੀਆ। ਨੱਚਦੇ ਹੋਣ ਵਿਚ ਮੈਦਾਨ, ਸੋਹਣੀ ਖ਼ੁਸ਼ੀ ਬਣਾਈਆ। ਇਸਤਰੀ ਮਰਦ ਦੋਵੇਂ ਹੋਣ ਪਰਵਾਨ, ਇਕੋ ਮਾਣ ਦੇਵੇ ਵਡਿਆਈਆ। ਪੰਚ ਵੇਖੀਏ ਨੌਜਵਾਨ, ਹਰਿਜਨ ਸੋਹਣੇ ਸੋਭਾ ਪਾਈਆ। ਪੰਜ ਤੇਰੇ ਬਾਢੀ ਉਹ ਤਰਖਾਣ, ਜੋ ਧਰਮ ਦਵਾਰੇ ਸੋਭਾ ਪਾਈਆ। ਪੰਜ ਤੇਰੇ ਉਹ ਬਲਵਾਨ, ਜਿਹੜੇ ਜ਼ੋਰ ਜ਼ੇਰ ਜ਼ਬਰ ਦੁਨੀਆਂ ਵਾਲੀ ਬੈਠੇ ਗਵਾਈਆ। ਤੇਰੇ ਪੰਜ ਉਹ ਨਿਸ਼ਾਨ, ਜਿਹੜੇ ਨਿਸ਼ਾਨੇ ਆਪਣੇ ਗਏ ਬਦਲਾਈਆ। ਪੰਜਾਂ ਕਰ ਪਰਵਾਨ, ਦੇਵੇਂ ਮਾਣ ਵਡਿਆਈਆ। ਨੌਵਾਂ ਬਣ ਕੇ ਕਾਹਨ, ਸੋਹਣਾ ਰੰਗ ਚੜ੍ਹਾਈਆ। ਪੰਝੀਆਂ ਮੇਲਾ ਆਣ, ਪੰਝੀਆਂ ਕਰ ਕਲਿਆਣ, ਧੁਰ ਦੀ ਬਣਤ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਵੇਖਣਾ ਇਹ ਘਮਸਾਨ, ਧੂੜ ਉਡੇ ਚਾਈਂ ਚਾਈਂਆ। ਤੂੰ ਸਾਨੂੰ ਕਰਨਾ ਪਰਵਾਨ, ਸ੍ਰੀ ਭਗਵਾਨ ਤੇਰੀ ਬੇਪਰਵਾਹੀਆ। ਅਸੀਂ ਵਸਣਾ ਨਹੀਂ ਕਿਸੇ ਮਕਾਨ, ਸ਼ਰੇ ਮੈਦਾਨ ਤੇਰਾ ਦਰਸ਼ਨ ਪਾਈਆ। ਬੋਲਣਾ
❋
❋
ਨਹੀਂ ਨਾਲ ਜ਼ਬਾਨ, ਧੁਰ ਦੀ ਧਾਰ ਨਾਲ ਸ਼ਨਵਾਈਆ। ਠੀਕ ਸਮੇਂ ਨਾਲ ਪਹੁੰਚੀਏ ਆਣ, ਸਿਰ ਦੇਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵੇਲਾ ਵਕਤ ਦੇਣਾ ਵਖਾਈਆ।