੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਜੀਵਣ ਸਿੰਘ, ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਪਹੁੰਚਣਾ ਵਿਚ ਕਦਮਾਂ, ਕਦੀਮ ਦੀ ਆਸਾ ਪੂਰ ਕਰਾਈਆ। ਅੰਤ ਅਖ਼ੀਰ ਮੇਟਣਾ ਸਦਮਾ, ਪਿਛਲਾ ਰੋਗ ਚੁਕਾਈਆ। ਜਨ ਭਗਤ ਥੋੜ੍ਹੇ ਦਿਸਣੇ ਵਿਚੋਂ ਪਦਮਾਂ, ਅਰਬਾਂ ਖਰਬਾਂ ਨਾ ਕੋਇ ਵਡਿਆਈਆ। ਜਿਨ੍ਹਾਂ ਦੇ ਕਾਰਨ ਪੁਰਖ ਅਕਾਲ ਨੇ ਸਾਨੂੰ ਸੱਦਣਾ, ਲੋਕਮਾਤ ਦਇਆ ਕਮਾਈਆ। ਨਾਮ ਨਗਾਰਾ ਇਕੋ ਵੱਜਣਾ, ਸਾਚੀ ਖ਼ੁਸ਼ੀ ਲੈਣੀ ਪਰਗਟਾਈਆ। ਭਗਤ ਭਗਵਾਨ ਮਿਲ ਕੇ ਸੋਹਣਾ ਸਜਣਾ, ਹਰਿ ਸੱਜਣ ਰੰਗ ਰੰਗਾਈਆ। ਧੁਰ ਦਾ ਦੀਪਕ ਬਿਨ ਤੇਲ ਬਾਤੀ ਜਗਣਾ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਇਕੋ ਰੰਗ ਵੇਖਣਾ ਆਅਲਾ ਅਦਨਾ, ਜੋ ਆਇਣ ਪ੍ਰਭ ਸਰਨਾਈਆ। ਪੁਰਖ ਅਕਾਲ ਨੇ ਛੁਪਣਾ ਵਿਚ ਬਦਨਾ, ਤੱਤਾਂ ਵਾਲਾ ਪੜਦਾ ਪਾਈਆ। ਬਾਹਰੋਂ ਵੇਖਿਆਂ ਕਿਸੇ ਨਾ ਲੱਭਣਾ, ਭਰਮੇ ਰਹੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਗੁਰਮੁਖਾਂ ਦੇ ਨਾਲ ਅਗਾਂਹ ਵਧਣਾ, ਨੌ ਸੌ ਚੁਰਾਨਵੇ ਚੌਕੜੀ ਜੁਗ ਕਦਮਾਂ ਨਾਲ ਪੂਰ ਕਰਾਈਆ। ਅੰਤ ਪਹੁੰਚਣਾ ਓਸ ਪਤਣਾ, ਜਿਸ ਪੱਤਣ ਦਾ ਮਾਲਕ ਇਕ ਅਖਵਾਈਆ। ਸਿਰ ਤੇ ਚੁੱਕਿਆ ਹੋਇਆ ਹੋਣਾ ਭਤਨਾ, ਭੱਤਾ ਅਗੰਮ ਅਥਾਹੀਆ। ਜਾ ਕੇ ਭਗਤ ਦਵਾਰੇ ਰੱਖਣਾ, ਆਪਣੀ ਭੇਟ ਚੜ੍ਹਾਈਆ। ਜਿਸ ਦਾ ਰਸ ਹਰਿ ਸੰਗਤ ਚੱਖਣਾ, ਗੁਰਮੁਖਾਂ ਖ਼ੁਸ਼ੀਆਂ ਨਾਲ ਖਵਾਈਆ। ਅਸਾਂ ਸੇਵਾ ਕਰਦਿਆਂ ਮੂਲ ਨਹੀਂ ਹਟਣਾ, ਭੱਜਣਾ ਚਾਈਂ ਚਾਈਂਆ। ਜਿਸ ਛੱਡਿਆ ਪੌਂਟਾ ਪਟਣਾ, ਪੱਟੀ ਆਪਣੀ ਦਏ ਦ੍ਰਿੜਾਈਆ। ਗੁਰਮੁਖਾਂ ਚਾੜ੍ਹ ਕੇ ਸਾਚਾ ਵਟਣਾ, ਮਸਤਕ ਟਿੱਕਾ ਦਏ ਛੁਹਾਈਆ। ਅੰਦਰ ਵੜਦਿਆਂ ਸਾਰਿਆਂ ਸੋਹੰ ਢੋਲਾ ਰਟਣਾ, ਜ਼ਬਾਨ ਬੰਦ ਨਾ ਕੋਇ ਕਰਾਈਆ। ਇਹ ਐਹੋ ਜਿਹੀ ਹੋਣੀ ਘਟਨਾ, ਚਾਰ ਜੁਗ ਪਿਛੇ ਵੇਖਣ ਵਿਚ ਕਦੇ ਨਾ ਆਈਆ। ਇਸ ਨੂੰ ਕੋਈ ਕਹਿ ਨਾ ਸਕੇ ਰਸਨਾ, ਵਿਦਿਆ ਵਿਚ ਵਿਦਵਾਨ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਉਹ ਪੂਰਾ ਹੋਣਾ ਬਚਨਾ, ਜਿਹੜਾ ਬਿਨ ਕਲਮ ਦਵਾਤ ਸ਼ਾਹੀ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਇਕ ਦੱਸਣਾ, ਦਸੇ ਤੋਂ ਅਗਲਾ ਅੰਕ ਆਪ ਬਦਲਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਗੁਰੇ ਸ਼ਾਹ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਮਸਤੀ ਵਿਚ ਹੋਈਏ ਖੀਵੇ, ਖੇਵਟ ਖੇਟਾ ਵੇਖ ਬੇਪਰਵਾਹੀਆ। ਜਿਸ ਦਾ ਨਾਮ ਰਸ ਦੋ ਜਹਾਨ ਪੀਵੇ, ਜੁਗ ਚੌਕੜੀ ਖ਼ੁਸ਼ੀ ਮਨਾਈਆ। ਜਿਸ ਦੇ ਨੂਰ ਨਾਲ ਲੋਕਮਾਤ ਜੁਗ ਜੁਗ ਜਗੇ ਦੀਵੇ, ਦੀਪਕ ਅੰਧ ਕਰ ਰੁਸ਼ਨਾਈਆ। ਉਸ ਦੇ ਕਾਰਨ ਅਰਸ਼ਾਂ
❋
❋
ਦੇ ਉਤੋਂ ਆਏ ਧਰਨੀ ਉਤੇ ਹੋਏ ਨੀਵੇਂ, ਨਿਉਂ ਨਿਉਂ ਦਰਸ਼ਨ ਪਾਈਆ। ਉਸ ਦਾ ਭਗਤ ਸੁਹੇਲਾ ਆਦਿ ਜੁਗਾਦਿ ਜੁਗ ਚੌਕੜੀ ਸਦਾ ਜਗ ਜੀਵੇ, ਚੁਰਾਸੀ ਵਿਚ ਕਦੇ ਨਾ ਆਈਆ। ਬਲਹਾਰੀ ਓਸੇ ਦੇ ਕਦਮਾਂ ਖੀਵੇ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਮੇਲਾ ਵੇਖ ਹੋਇਆ ਧੁਰ ਦਾ, ਵੱਜੇ ਸਚ ਵਧਾਈਆ। ਓਧਰੋਂ ਧਿਆਨ ਆਇਆ ਦੁਰਗਾ, ਅਸ਼ਟਭੁਜ ਅੱਖ ਖੁਲ੍ਹਾਈਆ। ਜਿਸ ਦਾ ਮੰਤਰ ਸਦਾ ਫੁਰਦਾ, ਉਹ ਮਾਲਕ ਬੇਪਰਵਾਹੀਆ। ਜਿਸ ਦਾ ਰੂਪ ਸੱਚੇ ਸਤਿਗੁਰ ਦਾ, ਸਤਿ ਸਤਿਵਾਦ ਵਿਚ ਸਮਾਈਆ। ਉਹ ਲਹਿਣਾ ਦੇਣਾ ਚੁਕਾਵੇ ਸਭ ਦਾ ਧੁਰ ਦਾ, ਪੂਰਬ ਦਏ ਮੁਕਾਈਆ। ਉਸ ਦਾ ਹੁਕਮ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਭੰਡਾਰਾ ਗੁਣ ਭਰਪੂਰ ਦਾ, ਅਵਗੁਣ ਦਏ ਚੁਕਾਈਆ। ਉਹਦਾ ਦਰਸ਼ਨ ਹਾਜ਼ਰ ਹਜ਼ੂਰ ਦਾ, ਹਜ਼ਰਤਾਂ ਕਰੇ ਪੜ੍ਹਾਈਆ। ਉਹਦਾ ਪਰਕਾਸ਼ ਅਗੰਮੀ ਨੂਰ ਦਾ, ਨਿਰਗੁਣ ਨੂਰ ਡਗਮਗਾਈਆ। ਉਸ ਦਾ ਖੇਲ ਸਦਾ ਦਸਤੂਰ ਦਾ, ਅਦਲ ਇਨਸਾਫ਼ ਆਪ ਕਮਾਈਆ। ਸਭ ਦੀ ਮਨਸਾ ਪੂਰਦਾ, ਭਵਾਨੀ ਕਹੇ ਮੈਨੂੰ ਨਿਸ਼ਾਨੀ ਯਾਦ ਪਿਛਲੀ ਆਈਆ। ਗੜ੍ਹ ਤੋੜੇ ਸਦਾ ਗ਼ਰੂਰ ਦਾ, ਗ਼ੁਰਬਤ ਦਏ ਗਵਾਈਆ। ਰੂਪ ਧਾਰ ਆਪ ਮਜ਼ਦੂਰ ਦਾ, ਸੇਵਾ ਭਗਤਾਂ ਜਗਤ ਕਮਾਈਆ। ਝਗੜਾ ਮੇਟੇ ਕਲਜੁਗ ਕੂੜ ਫ਼ਤੂਰ ਦਾ, ਫ਼ਤਵਾ ਸਭ ਦੇ ਉਤੇ ਲਾਈਆ। ਵੇਸ ਵਟਾ ਕੇ ਹਕ ਮਹਿਬੂਬ ਦਾ, ਮੁਹੱਬਤ ਸਭ ਦੀ ਆਪ ਪਰਨਾਈਆ। ਝਗੜਾ ਮੁਕਾ ਕੇ ਤਨ ਵਜੂਦ ਦਾ, ਵਜਹ ਆਪਣੀ ਦਏ ਸਮਝਾਈਆ। ਆਦਿ ਜੁਗਾਦਿ ਜਿਸ ਨੂੰ ਕੂਕਦਾ, ਦੇਵੇ ਇਕ ਦੁਹਾਈਆ। ਉਹਦਾ ਖੇਲ ਵੇਖਣਾ ਮੌਜੂਦ ਦਾ, ਕਿਸ ਬਿਧ ਭਗਤਾਂ ਹੋਏ ਸਹਾਈਆ। ਜਿਸ ਦਾ ਨਿਸ਼ਾਨਾ ਨਹੀਂ ਕਿਸੇ ਤੀਰ ਬੰਦੂਕ ਦਾ, ਨਾਮ ਅਣਿਆਲਾ ਤੀਰ ਚਲਾਈਆ। ਜਿਸ ਦਾ ਹੁਕਮ ਨਹੀਂ ਚੂਕ ਦਾ, ਲੇਖਾ ਚੁੱਕੇ ਜਗਤ ਲੋਕਾਈਆ। ਉਹ ਮਾਲਕ ਦਿਸੇ ਦੋ ਜਹਾਨਾਂ ਕੂਟ ਦਾ, ਕੁਟੀਆ ਸਾਢੇ ਤਿੰਨ ਹੱਥ ਆਪਣੇ ਰੰਗ ਰੰਗਾਈਆ। ਵਲ ਛਲ ਕਰ ਕੇ ਪੰਜ ਤਤ ਕਾਇਆ ਭੂਤ ਦਾ, ਭੂਤ ਭਵਿਖ ਸਾਰੇ ਵੇਖ ਵਖਾਈਆ। ਲੇਖਾ ਜਾਣੇ ਆਪਣੀ ਮੰਜ਼ਲ ਮਕਸੂਦ ਦਾ, ਬੇਪਰਵਾਹ ਬੇਪਰਵਾਹੀਆ। ਮੇਰੀ ਆਸ਼ਾ ਓਹੋ ਬੂਝ ਦਾ, ਮਨਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਦੁਰਗਾ ਕਹੇ ਮੇਰਾ ਇਸ਼ਟ ਭਵਾਨੀ, ਸ੍ਰਿਸ਼ਟੀ ਵਿਚ ਸੁਣਾਈਆ। ਮੇਰੀ ਕਲਜੁਗ ਇਹ ਨਿਸ਼ਾਨੀ, ਦੀਵੇ ਬਾਤੀ ਨਾਲ ਰੁਸ਼ਨਾਈਆ। ਮੇਰੀ ਬਾਤ ਕਿਸੇ ਨਾ ਮਾਨੀ, ਮੰਨਣ ਵਿਚ ਕਿਸੇ ਨਾ ਆਈਆ। ਹਰਿ ਦਾ ਤੱਕੇ ਨਾ ਕੋਇ ਨੂਰ ਨੁਰਾਨੀ, ਜਲਵੇ ਵਿਚ ਨਾ ਕੋਇ ਸਮਾਈਆ। ਮੇਰੀ ਜੂਹ ਹੋਈ ਬੇਗਾਨੀ, ਵੈਰੀ ਦਿਸੇ ਲੋਕਾਈਆ। ਮੈਂ ਬੇਨੰਤੀ ਇਕ ਸੁਣਾਨੀ, ਵੇਲਾ ਅੰਤ ਵੇਖ ਵਖਾਈਆ। ਪੁਰਖ ਅਕਾਲ ਕਰ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਸੁਘੜ ਦਿਸੇ ਨਾ ਕੋਇ ਸਵਾਣੀ, ਸੁਚੱਜੀ ਰੂਪ ਨਾ ਕੋਇ ਬਦਲਾਈਆ। ਮੇਰੀ ਆਸ਼ਾ ਦਿਸੇ ਪੁਰਾਣੀ, ਨਵਾਂ ਰੰਗ ਨਾ ਕੋਇ ਰੰਗਾਈਆ। ਤੂੰ ਧੁਰ ਦਾ ਹੁਕਮਰਾਨੀ, ਏਕਾ ਹੁਕਮ ਦੇ ਸੁਣਾਈਆ। ਮੈਂ ਵੇਖਾਂ ਨੈਣ ਧਿਆਨੀ, ਅੱਖ ਪ੍ਰਤੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਪੂਰ ਕਰਾਈਆ। ਦੁਰਗਾ ਕਹੇ ਮੇਰਾ ਲਹਿਣਾ ਕਰ ਦੇ ਪੂਰਾ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਸਚ ਪਰਕਾਸ਼ ਬਖ਼ਸ਼ ਕੇ ਨੂਰਾ, ਨੂਰ ਇਕੋ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਕੂੜਾ, ਕੂੜ ਕੁਟੰਬ ਦੇਣਾ
❋
❋
ਗਵਾਈਆ। ਤੇਰੇ ਚਰਨ ਦੀ ਮੰਗਾਂ ਧੂੜਾ, ਧੂੜੀ ਟਿੱਕੇ ਖ਼ਾਕ ਰਮਾਈਆ। ਮੈਂ ਸੋਹਣਾ ਪਾਵਾਂ ਰੰਗਲਾ ਚੂੜਾ, ਲਾਲ ਰੰਗ ਤੇਰਾ ਰੂਪ ਦਰਸਾਈਆ। ਤੂੰ ਵੇਖੀਂ ਹਾਜ਼ਰ ਹਜ਼ੂਰਾ, ਹਰਿ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਆਪਣੇ ਲੇਖੇ ਲਾਈਆ। ਦੁਰਗਾ ਕਹੇ ਮੈਂ ਵਸਾਂ ਸਚ ਦਰਗਾਹ, ਸਚ ਦਵਾਰੇ ਧਿਆਨ ਲਗਾਈਆ। ਮੈਂ ਛੱਡੇ ਥਲ ਅਸਗਾਹ, ਬੈਠੀ ਮੁਖ ਭਵਾਈਆ। ਮੈਂ ਪਰਬਤਾਂ ਵਿਚੋਂ ਮਾਰੀ ਹਾ, ਹੋਕਾ ਦੇ ਕੇ ਰਹੀ ਸੁਣਾਈਆ। ਸੁਣ ਮੇਰੇ ਬੇਪਰਵਾਹ, ਤੇਰੇ ਹੱਥ ਵਡਿਆਈਆ। ਅੰਤ ਹੋਈਂ ਸਹਾ, ਸਹਾਇਤਾ ਮੰਗਣ ਦਰ ਤੇ ਆਈਆ। ਜਿਹੜੀਆਂ ਕੰਜਕਾਂ ਨੂੰ ਕਵਾਰੀਆਂ ਰੱਖ ਕੇ ਖਾਣਾ ਰਹੀ ਖਵਾ, ਖ਼ਾਹ ਮਖ਼ਾਹ ਆਪਣੀ ਕਾਰ ਕਮਾਈਆ। ਹੋ ਕੇ ਬੇਵਫ਼ਾ, ਵਫ਼ਾਦਾਰੀ ਦਿਤੀ ਚੁਕਾਈਆ। ਅੰਤਮ ਰੋ ਕੇ ਮਾਰਾਂ ਧਾਹ, ਉਭੇ ਸਾਹ ਸੁਣਾਈਆ। ਸੱਤਾਂ ਸਤਵੰਤੀਆਂ ਤੋਂ ਦੀਵੇ ਲਈਂ ਜਗਾ, ਚਾਰ ਮੁਖ ਚਾਰ ਚਾਰ ਟਿਕਾਈਆ। ਮੈਂ ਢੋਲਾ ਲਵਾਂ ਗਾ, ਸੋਹਣਾ ਰਾਗ ਸੁਣਾਈਆ। ਪਿਛਲਾ ਲੇਖਾ ਤੇਰੀ ਝੋਲੀ ਦੇਵਾਂ ਪਾ, ਕਦਮਾਂ ਉਤੇ ਸੀਸ ਨਿਵਾਈਆ। ਸਿੱਧੀ ਭਗਤ ਦਵਾਰੇ ਜਾਵਾਂ ਆ, ਸੇਵਾ ਕਰ ਕੇ ਝਟ ਲੰਘਾਈਆ। ਅੰਦਰ ਚਰਨ ਰੱਖਣ ਲੱਗਿਆਂ ਪ੍ਰੇਮ ਦੇ ਦੀਪਕ ਲੈਣੇ ਜਗਾ, ਮਾਚਸ ਗੁਰਮੁਖ ਸਿੰਘ ਹੱਥ ਫੜਾਈਆ। ਪਾਟੇ ਚੀਥੜਾਂ ਦਾ ਰਵਦਾਸ ਦਾ ਲਹਿਣਾ ਦੇਣਾ ਚੁਕਾ, ਚਿੱਟੇ ਬਸਤਰ ਓਥੇ ਦੇਣੇ ਬਦਲਾਈਆ। ਮੈਂ ਵੇਖਾਂ ਨਾਲ ਚਾ, ਚਾਉ ਘਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੇ ਚਰਨਾਂ ਹੋਰ ਕਿਤੇ ਨਹੀਂ ਬਚਾ, ਬਚਿਆ ਨਜ਼ਰ ਕੋਇ ਨਾ ਆਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਕਿਸ਼ਨ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਨਾਲ ਮਿਲ ਭਵਾਨੀ ਦੁਰਗਾ, ਦੋ ਜਹਾਨਾਂ ਹੁਕਮ ਸੁਣਾਈਆ। ਵੇਖਣਾ ਖੇਲ ਅਗੰਮੀ ਸਤਿਗੁਰ ਦਾ, ਸਤਿ ਸਤਿਵਾਦੀ ਪੁਰਖ ਅਬਿਨਾਸ਼ੀ ਰਿਹਾ ਦ੍ਰਿੜਾਈਆ। ਜਿਹੜਾ ਵਿਛੋੜਾ ਹੋਇਆ ਅਨੰਦ ਪੁਰ ਦਾ, ਭੱਜੇ ਵਾਹੋ ਦਾਹੀਆ। ਓਹੋ ਸ਼ਬਦੀ ਧਾਰ ਆਇਆ ਮੁੜਦਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਜਿਸ ਦਾ ਸੋਹਣਾ ਸੰਗ ਜੁੜਦਾ, ਗੁਰਮੁਖ ਸੱਜਣ ਨਾਲ ਮਿਲਾਈਆ। ਰਾਗ ਦੱਸ ਅਗੰਮੀ ਸੁਰ ਦਾ, ਸੁੱਤਿਆਂ ਲਿਆ ਉਠਾਈਆ। ਕਰੇ ਖੇਲ ਹੋਰ ਦੇ ਹੋਰ ਦਾ, ਹੋਕਾ ਦੇ ਕੇ ਜਗਤ ਜਣਾਈਆ। ਲਸ਼ਕਰ ਜੁੜਨਾ ਨਹੀਂ ਕੋਈ ਠੱਗ ਚੋਰ ਦਾ, ਭਗਤ ਸੁਹੇਲੇ ਨਜ਼ਰੀ ਆਈਆ। ਨਾਤਾ ਜੁੜਨਾ ਇਕੋ ਡੋਰ ਦਾ, ਗੰਢ ਆਪਣਾ ਨਾਮ ਰਖਾਈਆ। ਕਿਸ਼ਨ ਸਿੰਘ ਇਕ ਟਹਿਣਾ ਭੰਨ ਕੇ ਲਿਆਉਣਾ ਬੋਹੜ ਦਾ, ਪੱਤੇ ਇੱਕੀ ਰੰਗ ਵਖਾਈਆ। ਉਤੇ ਪੜਦਾ ਹੋਵੇ ਦੋਹਰ ਦਾ, ਦੋ ਜਹਾਨ ਮਿਲੇ ਵਡਿਆਈਆ। ਕਲਜੁਗ ਲੇਖਾ ਮੁੱਕੇ ਅੰਧ ਘੋਰ ਦਾ, ਸਾਚਾ ਨੂਰ ਕਰੇ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਆਪਣੀ ਲੋੜ ਦਾ, ਦੂਜੇ ਸਮਝ ਕਿਸੇ ਨਾ ਆਈਆ। ਨਾਦ ਸ਼ਬਦ ਵੱਜੇ ਘਨਘੋਰ ਦਾ, ਹਰਿ ਸੰਗਤ ਢੋਲਾ ਗਾਈਆ। ਦੁਨੀਆ ਵਕਤ ਦਿਸੇ ਮਖ਼ੌਲ ਦਾ, ਮੁਖੀਏ ਗੁਰਮੁਖ ਪਾਰ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਡੰਕਾ ਵਜਾਉਣਾ ਓਸ ਢੋਲ ਦਾ, ਜੋ ਅਨਹਦ ਤੋਂ ਪਰੇ ਆਪਣੀ ਆਵਾਜ਼ ਸੁਣਾਈਆ। ਗੁਰ ਅਵਤਾਰ ਪੈਗ਼ੰਬਰ
❋
❋
ਕਹਿਣ ਅਸੀਂ ਧੁਰ ਦੇ ਬਣੇ ਸਾਥੀ, ਸਗਲਾ ਸੰਗ ਬਣਾਈਆ। ਪੁਰਖ ਅਕਾਲ ਸਾਡੀ ਮੰਨੀ ਆਖੀ, ਬੇਨੰਤੀ ਲੇਖੇ ਪਾਈਆ। ਸੁਨੇਹੜੇ ਵਾਲੀ ਪਾਤੀ, ਗੋਬਿੰਦ ਦੇਣੀ ਜਣਾਈਆ। ਸੁਹੰਜਣੀ ਹੋਣੀ ਰਾਤੀ, ਭਿੰਨੜੀ ਰੈਣ ਮਿਲੇ ਵਡਿਆਈਆ। ਕਰੇ ਖੇਲ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨੌ ਬਣਾਉਣੇ ਭਾਟੀ, ਭੱਟਾਂ ਵਾਂਗ ਆਪਣਾ ਰਾਗ ਸੁਣਾਈਆ। ਪੰਜਾਂ ਹੱਥ ਫੜਾਉਣੀ ਉਹ ਬਾਟੀ, ਜਿਹੜਾ ਬਾਟਾ ਗੋਬਿੰਦ ਆਪਣੇ ਵਿਚ ਗਿਆ ਛੁਪਾਈਆ। ਜਲ ਉਤੇ ਜਗਾਉਣੀ ਉਹ ਬਾਤੀ, ਜਿਸ ਨੂੰ ਬੇਵਤਨ ਸਮਝ ਸਕੇ ਕੋਇ ਨਾ ਰਾਈਆ। ਗੋਬਿੰਦ ਦੇ ਅੰਗੀਠੇ ਵਾਲੀ ਇਕ ਸੌ ਇਕ ਨਾਲ ਰੱਖਣੀ ਪਾਥੀ, ਭੇਵ ਅਗਲਾ ਦਏ ਜਣਾਈਆ। ਇਹ ਸੇਵਾ ਕਰੇ ਤੱਤਾਂ ਵਾਲੇ ਦੀ ਚਾਚੀ, ਬਸੰਤ ਕੌਰ ਵਡ ਵਡਿਆਈਆ। ਆਂਚ ਲਾਵੇ ਰਾਮ ਕਾਂਸ਼ੀ, ਕਸ਼ਮੀਰ ਦਾ ਪਿਛਲਾ ਨਜ਼ਰੀ ਆਈਆ। ਕਰੇ ਖੇਲ ਪੁਰਖ ਅਬਿਨਾਸ਼ੀ, ਪਾਰਬ੍ਰਹਮ ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਪੰਜ ਗੁਰਮੁਖ ਗੇਰੂ ਕੱਪੜਿਆਂ ਨਾਲ ਬਣਾਏ ਵੇਦਾਂਤੀ, ਵਿਦਿਆ ਦਾ ਭੰਡਾਰਾ ਆਪ ਜਣਾਈਆ। ਪੰਜ ਧਰਮ ਦੇ ਬਣਾਏ ਪਾਠੀ, ਜੋ ਸਭ ਦੇ ਅੱਗੇ ਮਿਲ ਕੇ ਨਾਅਰਾ ਲਾਈਆ। ਲੇਖਾ ਜਾਣੇ ਹਰਿ ਸਾਹਿਬ ਕਮਲਾਪਾਤੀ, ਕਾਮਲ ਮੁਰਸ਼ਦ ਨੂਰ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮੇ ਅੰਦਰ ਨਵੀਂ ਦੱਸੀ ਜਾਏ ਸਾਖੀ, ਸੁਖ਼ਨ ਪਿਛਲੇ ਵੇਖ ਵਖਾਈਆ। ਜਨ ਭਗਤਾਂ ਰਹਿਣ ਨਾ ਦੇਵੇ ਬਾਕੀ, ਬਾਕਾਇਦਾ ਪਿਛਲਾ ਮੂਲ ਚੁਕਾਈਆ। ਅੱਠੇ ਪਹਿਰ ਇਕੋ ਜਿਹੀ ਕਰ ਪਰਭਾਤੀ, ਭਾਵਨਾ ਆਪਣੇ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚਖੰਡ ਦਾ ਸੱਚਾ ਮਿਲ ਗਿਆ ਸਾਥੀ, ਜਿਸ ਨੇ ਅਸਵ ਉਪਰ ਪਾਉਣੀ ਕਾਠੀ, ਕਾਠ ਗੜ੍ਹ ਤੋਂ ਜਗੀਰ ਕੌਰ ਦਾ ਜਨਮ ਦੇਣਾ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੁਛ ਅੱਗੇ ਦਿਸੇ ਘਾਟੀ, ਮੰਜ਼ਲ ਸੋਹਣੀ ਦਿਤੀ ਬਣਾਈਆ। ਸੋਹਣੀ ਵੰਡ ਹੋਣੀ ਇਲਾਕੀ, ਤਨ ਖ਼ਾਕੀ ਰੰਗ ਰੰਗਾਈਆ। ਇਹ ਖੇਲ ਦਿਸੇ ਇਤਫ਼ਾਕੀ, ਅੱਗੇ ਸਮਝ ਨਾ ਕਿਸੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸਾਰੇ ਮਿਲ ਕੇ ਖ਼ੁਸ਼ੀਆਂ ਵਿਚ ਲੰਘਾਈਏ ਰਾਤੀ, ਜਮਾਤੀ ਹੋ ਕੇ ਇਕੋ ਨਾਮ ਧਿਆਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੨ ਗੁਰਬਖ਼ਸ਼ ਸਿੰਘ ਦੇ ਗ੍ਰਹਿ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਅਗਲੀ ਵਸਤ ਲੈਣੀ ਵਿਚ ਝੁੰਗੇ, ਭਗਤਾਂ ਦੇ ਪਿਛੋਂ ਝੋਲੀ ਡਾਹੀਆ। ਕੁਛ ਗੋਬਿੰਦ ਦਾ ਲੇਖਾ ਨਾਲ ਗੁੰਗੇ, ਪੁੱਤ ਸੰਤਾ ਸਿੰਘ ਦਾ ਨਜ਼ਰੀ ਆਈਆ। ਜਿਸ ਦੇ ਸਾਥੀ ਹੋਣੇ ਇੱਕੀ ਮੁੰਡੇ, ਇੱਕੀ ਸਾਲ ਤੋਂ ਵੱਧ ਉਮਰ ਨਾ ਕੋਇ ਰਖਾਈਆ। ਸਭ ਨੇ ਪਗੜੀਆਂ ਵਿਚ ਰੁਮਾਲ ਹੋਣੇ ਟੁੰਗੇ, ਲੜ ਦੋ ਬਾਹਰ ਵਧਾਈਆ। ਇਕ ਇਕ ਫੁੱਲ ਗੁਲਾਬ ਸਭ ਨੇ ਲੈਣੇ ਸੁੰਘੇ, ਵੇਲਾ ਵਕਤ ਚਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵਸਤ ਲੈਣੀ ਚੰਗੀ, ਚੰਗੀ ਤਰ੍ਹਾਂ ਜਣਾਈਆ। ਇੱਕੀ ਗੁਰਮੁਖ ਹਥਿਆਰ ਪਹਿਨਣ ਜੰਗੀ, ਖੰਡੇ ਕਿਰਪਾਨ ਹੱਥ ਉਠਾਈਆ। ਬੁੱਢਾ ਓਨ੍ਹਾਂ ਦਾ ਕੋਈ ਨਾ ਬਣੇ ਸੰਗੀ, ਇੱਕੀ ਚਾਲੀ ਦੇ ਅੰਦਰ ਨਜ਼ਰੀ ਆਈਆ। ਸਭ ਨੇ ਰੱਖਣੇ ਉਤੇ ਕੰਧੀ, ਮੋਢਿਆਂ ਉਤੇ ਟਿਕਾਈਆ। ਜੈਕਾਰਿਆਂ ਵਿਚ ਪਾਉਣੀ
❋
❋
ਭੰਡੀ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਇੱਕੀ ਕਦਮ ਤੇ ਜਾ ਕੇ ਤਲਵਾਰ ਸਭ ਨੇ ਕਰਨੀ ਨੰਗੀ, ਹੱਥ ਉਪਰ ਲੈਣਾ ਉਠਾਈਆ। ਦੁਰਗਾ ਵੇਖੇ ਆਪਣੀ ਚੰਡੀ, ਚੰਡਾਲ ਰਹਿਣ ਕੋਇ ਨਾ ਪਾਈਆ। ਗੁਰਮੁਖ ਪੂਜੇ ਕੋਈ ਨਾ ਜੰਡੀ, ਜਟਾ ਜੂਟ ਨਾ ਕੋਇ ਮੁੰਨਾਈਆ। ਇਕ ਦੂਜੇ ਦੇ ਸਾਰੇ ਬਣਨ ਸਨਬੰਧੀ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣੇ ਸੱਚੇ ਲਾੜੇ, ਹਰਿਜਨ ਬਾਂਕੇ ਨਜ਼ਰੀ ਆਈਆ। ਜਿਨ੍ਹਾਂ ਦੇ ਮੋਢਿਆਂ ਉਤੇ ਹੋਣ ਕੁਹਾੜੇ, ਵੰਡ ਸੱਤਾਂ ਵਾਲੀ ਗਣਾਈਆ। ਖੁਲ੍ਹੇ ਛੱਡੇ ਹੋਣ ਦਾਹੜੇ, ਸਾਫ਼ ਸੁਥਰੇ ਆਪ ਬਣਾਈਆ। ਵੱਟ ਮੁੱਛਾਂ ਨੂੰ ਹੋਣ ਚਾੜ੍ਹੇ, ਅੱਖ ਲਾਲ ਰੰਗ ਰੰਗਾਈਆ। ਪੁਰਖ ਅਕਾਲ ਦੇ ਕੱਢਣ ਹਾੜੇ, ਨਿਉਂ ਨਿਉਂ ਸੀਸ ਝੁਕਾਈਆ। ਕਿਸੇ ਨੂੰ ਦੁੱਖ ਨਾ ਲੱਗੇ ਜਾੜੇ, ਹਵਾ ਪਵਨ ਨਾ ਕੋਇ ਠਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣੇ ਹੱਥਾਂ ਨਾਲ ਦਬਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਹੋਵੇ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਸੱਤਾਂ ਬੀਬੀਆਂ ਕੋਲ ਹੋਣ ਛੱਜ, ਨਵੇਂ ਨਕੋਰ ਨਜ਼ਰੀ ਆਈਆ। ਸੱਤਾਂ ਦੇ ਹੱਥ ਵਿਚ ਹੋਣ ਪਾਣੀ ਦੇ ਜਗ, ਅੰਮ੍ਰਿਤ ਭਰ ਕੇ ਖ਼ੁਸ਼ੀ ਮਨਾਈਆ। ਸੱਤਾਂ ਦਾ ਇਹ ਨਾਅਰਾ ਹੋਵੇ ਤੂੰ ਹੀ ਰੱਬ, ਪਤਿਪਰਮੇਸ਼ਵਰ ਨਜ਼ਰੀ ਆਈਆ। ਸੱਤਾਂ ਦਾ ਸੋਹਣਾ ਹੋਵੇ ਇਕੋ ਜਿਹਾ ਕੱਦ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਚਾਹੁੰਦੇ ਕਰਨਾ ਆਦਰ, ਖ਼ੁਸ਼ੀਆਂ ਸੇਵ ਕਮਾਈਆ। ਸੱਤਾਂ ਬੀਬੀਆਂ ਦੇ ਸਿਰ ਤੇ ਖ਼ਾਲੀ ਹੋਵੇ ਗਾਗਰ, ਅੰਮ੍ਰਿਤ ਧੁਰ ਦਾ ਲੈ ਕੇ ਆਈਏ ਚਾਈਂ ਚਾਈਂਆ। ਸੱਤਾਂ ਕੋਲ ਹੋਵੇ ਉਤੇ ਚਿੱਟੀ ਚਾਦਰ, ਨੇਤਰ ਥੋੜ੍ਹੇ ਨਜ਼ਰੀ ਆਈਆ। ਸੱਤਾਂ ਕੋਲ ਲਿਖਿਆ ਹੋਵੇ ਪ੍ਰਭੂ ਤੇਰੇ ਨਾਮ ਦੇ ਸਰਬ ਸੌਦਾਗਰ, ਵਣਜਾਰੇ ਗੁਰਮੁਖ ਨਜ਼ਰੀ ਆਈਆ। ਸੱਤਾਂ ਦਾ ਲੇਖਾ ਚੁੱਕੇ ਜਿਹੜਾ ਕੌਲ ਇਕਰਾਰ ਕੀਤਾ ਨਾਨਕ ਨਾਲ ਬਾਬਰ, ਬੰਧਨ ਬਦੀਆਂ ਲਈਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਈਏ ਸੱਚੇ ਹੋਕੇ, ਹੁਕਮ ਇਕ ਸੁਣਾਈਆ। ਸੱਤਾਂ ਗੁਰਮੁਖਾਂ ਦੇ ਹੱਥ ਵਿਚ ਹੋਵਣ ਟੋਕੇ, ਤਿੱਖੀ ਧਾਰ ਬਣਾਈਆ। ਸੱਤ ਚੜ੍ਹੇ ਹੋਣ ਉਤੇ ਖੋਤੇ, ਛੰਭ ਦਾ ਲੇਖਾ ਪਿਛਲਾ ਦਏ ਚੁਕਾਈਆ। ਸੱਤਾਂ ਨੇ ਫੁਲਕਾਰੀਆਂ ਪਾਈਂਆ ਹੋਵਣ ਉਤੇ ਝੋਟੇ, ਨੱਥਾਂ ਹੱਥਾਂ ਵਿਚ ਟਿਕਾਈਆ। ਸੱਤਾਂ ਕਸੇ ਹੋਣ ਲੰਗੋਟੇ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦੇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਪਿਛਲੀ ਹੋਰ ਉਡੀਕ, ਲੇਖਾ ਦਈਏ ਜਣਾਈਆ। ਸੱਤ ਬੀਬੀਆਂ ਲੜਦੀਆਂ ਹੋਣ ਵਾਂਗ ਸ਼ਰੀਕ, ਤਾਅਨੇ ਹੌਲੀ ਹੌਲੀ ਸੁਣਾਈਆ। ਸੱਤਾਂ ਮੱਥੇ ਵਿਚ ਲਾ ਕੇ ਲਾਲ ਲੀਕ, ਸੱਜੇ ਤੋਂ ਖੱਬੇ ਲੈਣ ਬਣਾਈਆ। ਸੱਤ ਗਲਾਸਾਂ ਵਿਚ ਪਾਣੀ ਪੀਣ ਲਾ ਕੇ ਝੀਕ, ਇਕੋ ਵਾਰ ਦੇਣ ਮੁਕਾਈਆ। ਸੱਤ ਸੂਈ ਧਾਗੇ ਨਾਲ ਪ੍ਰਭ ਦਾ ਨਾਮ ਲਿਖਣਾ ਲਾ ਕੇ ਨੀਝ, ਸੋਹਣਾ ਤੰਦ ਪਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਠੀਕ, ਠਾਕਰ ਦੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਾਂ ਬੀਬੀਆਂ ਦੇ ਕਸੇ ਹੋਵਣ ਕਮਰਕੱਸੇ, ਦੁਪੱਟੇ ਲੱਕ ਨਾਲ ਬੰਧਾਈਆ। ਸੱਤਾਂ ਦੇ ਕੋਲ ਸਾਢੇ ਤਿੰਨ ਹੱਥ ਦੇ ਹੋਵਣ ਰੱਸੇ, ਵੱਧ ਘੱਟ ਨਾ ਕੋਇ ਜਣਾਈਆ। ਸੱਤ ਮਠਿਆਈ ਦੇ ਲਾਉਂਦੀਆਂ
❋
❋
ਆਉਣ ਗੱਫ਼ੇ, ਖ਼ੁਸ਼ੀਆਂ ਨਾਲ ਗਾਈਆ। ਸੱਤਾਂ ਦੀ ਸੋਹੰ ਸੋਹੰ ਧਾਰ ਜਪੇ, ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤ ਵੇਖਣੇ ਸੂਰੇ, ਭੂਰੇ ਮੋਢੇ ਉਤੇ ਲਟਕਾਈਆ। ਸੱਤਾਂ ਦੇ ਖੁਲ੍ਹੇ ਹੋਵਣ ਜੂੜੇ, ਵਾਲ ਪਿਠ ਉਤੇ ਲਟਕਾਈਆ। ਸੱਤਾਂ ਦੇ ਮੱਥੇ ਲਾਲ ਹੋਵਣ ਗੂੜ੍ਹੇ, ਸੋਹਣਾ ਰੰਗ ਚਮਕਾਈਆ। ਸੱਤਾਂ ਦੇ ਮਸਤਕ ਹੋਵੇ ਧੂੜੇ, ਮਿੱਟੀ ਖ਼ਾਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਾਂ ਦੇ ਹੱਥੀਂ ਹੋਵਣ ਕੜੇ, ਸੱਜੇ ਹੱਥ ਲਗਾਈਆ। ਸੱਤਾਂ ਦੇ ਸੱਤ ਛਾਪੇ ਹੋਵਣ ਫੜੇ, ਕੰਡਿਆਂ ਵਾਲੇ ਕੰਧ ਟਿਕਾਈਆ। ਸੱਤਾਂ ਦੇ ਹੱਥ ਲਿਖਤ ਵਾਲੇ ਨਾਮ ਹੋਵਣ ਫੜੇ, ਲਾਲ ਸ਼ਾਹੀ ਨਾਲ ਰੰਗਾਈਆ। ਸੱਤ ਇਕ ਦੂਜੇ ਨਾਲ ਹੋਵਣ ਜੜੇ, ਹੱਥਕੜੀ ਪੱਗਾਂ ਵਾਲੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਮਾਰ ਝਾਕ, ਸੋਹਣੀ ਖ਼ੁਸ਼ੀ ਬਣਾਈਆ। ਸੱਤਾਂ ਬੀਬੀਆਂ ਦੇ ਸਿਰ ਤੇ ਹੋਵੇ ਇਕ ਇਕ ਪਰਾਤ, ਖ਼ਾਲੀ ਮੁਖ ਉਪਰ ਰਖਾਈਆ। ਸੱਤਾਂ ਦੇ ਹੱਥਾਂ ਵਿਚ ਹੋਵੇ ਇਕ ਇਕ ਦਾਤ, ਲੋਹਾ ਲੱਕੜੀ ਵੰਡ ਨਾ ਕੋਇ ਵੰਡਾਈਆ। ਸੱਤਾਂ ਦੇ ਹੱਥ ਵਿਚ ਹੋਵੇ ਇਕ ਇਕ ਚਾਕ, ਨਾਮ ਲਿਖਣ ਦੀ ਖ਼ੁਸ਼ੀ ਅੰਦਰ ਪਰਗਟਾਈਆ। ਸੱਤਾਂ ਦੇ ਹੱਥਾਂ ਵਿਚ ਹੋਵੇ ਇਕ ਇਕ ਕਿਤਾਬ, ਪੜ੍ਹ ਪੜ੍ਹ ਪ੍ਰਭ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਅੱਗੇ ਆ ਕੇ, ਆਪਣਾ ਪੰਧ ਮੁਕਾਈਆ। ਸੱਤ ਗੁਰਮੁਖ ਤੱਕੀਏ ਨਿੱਕੇ ਕਾਕੇ, ਉਮਰ ਨੌ ਸਾਲ ਤੋਂ ਵੱਡੀ ਨਾ ਕੋਇ ਬਣਾਈਆ। ਸੱਤਾਂ ਦੇ ਵੱਖਰੇ ਹੋਣ ਇਲਾਕੇ, ਘਰਾਨਾ ਇਕ ਨਾ ਕੋਇ ਵਖਾਈਆ। ਸੱਤ ਸਵੇਰ ਤੋਂ ਭੁੱਖੇ ਰਹਿਣ ਫ਼ਾਕੇ, ਰਸਨਾ ਅੰਨ ਨਾ ਕੋਇ ਲਗਾਈਆ। ਸੱਤ ਖ਼ੁਸ਼ੀਆਂ ਨਾਲ ਚਲਾਉਣ ਪਟਾਕੇ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਾਂ ਬੀਬੀਆਂ ਬੰਨ੍ਹੀ ਹੋਵੇ ਧੋਤੀ, ਸਾੜ੍ਹੀ ਜਗਤ ਕਹਿ ਕੇ ਗਾਈਆ। ਸੱਤਾਂ ਦੇ ਹੱਥ ਵਿਚ ਹੋਵੇ ਇਕ ਇਕ ਰੋਟੀ, ਵੱਡੀ ਛੋਟੀ ਨਾ ਕੋਇ ਸਮਝਾਈਆ। ਸੱਤਾਂ ਨੇ ਲਾਹ ਕੇ ਬਾਂਹ ਉਤੇ ਟੰਗੀ ਹੋਵੇ ਕੋਟੀ, ਬਟਨ ਪੜਦੇ ਵਿਚ ਛੁਪਾਈਆ। ਸੱਤਾਂ ਦੇ ਹੱਥ ਵਿਚ ਸਾਢੇ ਤਿੰਨ ਹੱਥ ਦੀ ਹੋਵੇ ਸੋਟੀ, ਜ਼ਿਮੀਂ ਨਾਲ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਗੁਰਮੁਖ ਵੇਖਣੇ ਸੱਤੇ, ਜੋ ਸੱਤਿਆਂ ਵਿਚ ਨਜ਼ਰੀ ਆਈਆ। ਹੱਥਾਂ ਵਿਚ ਹੋਣ ਖ਼ਾਲੀ ਨੌ ਪਾਣੀ ਵਾਲੇ ਬੱਤੇ, ਦੋਹਾਂ ਕੋਲ ਦੋ ਪੰਜਾਂ ਨਾਲ ਪੰਜ ਸੋਭਾ ਪਾਈਆ। ਸੱਤਾਂ ਨੇ ਸਿਰਾਂ ਤੇ ਚੁੱਕੇ ਹੋਣ ਫੱਟੇ, ਸੋਹਣੀ ਵੰਡ ਵੰਡਾਈਆ। ਸੱਤਾਂ ਨੇ ਖ਼ਾਲੀ ਬੋਤਲਾਂ ਵਿਚੋਂ ਪੁੱਟੇ ਹੋਣ ਗੱਟੇ, ਹਥੇਲੀਆਂ ਉਤੇ ਟਿਕਾਈਆ। ਸੱਤਾਂ ਨੇ ਫੜੇ ਹੋਵਣ ਵੱਟੇ, ਪੱਥਰ ਹੱਥਾਂ ਵਿਚ ਦਬਾਈਆ। ਸੱਤਾਂ ਦੇ ਖੁਲ੍ਹੇ ਹੋਵਣ ਛੱਤੇ, ਬੋਦੀਆਂ ਵਾਲੇ ਨਾਲ ਮਿਲਾਈਆ। ਸੱਤਾਂ ਨੇ ਜੈਕਾਰੇ ਬੁਲਾਣੇ ਫ਼ਤਹਿ, ਹੁਕਮ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜਬ ਖੇਲ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਾਂ ਬੀਬੀਆਂ ਦਾ ਰੰਗਲਾ ਹੋਵੇ ਚੂੜਾ, ਸੁਹਾਗ ਸਭ ਦਾ ਦੇਣਾ ਬਣਾਈਆ। ਸੱਤਾਂ ਦੇ ਹੱਥ ਵਿਚ ਇਕ ਇਕ ਹੋਵੇ
❋
❋
ਮੂੜ੍ਹਾ, ਬੈਠਣ ਵਿਚ ਵਡਿਆਈਆ। ਸੱਤਾਂ ਦੇ ਉਤੇ ਹੋਵੇ ਦੁਪੱਟਾ ਲਾਲ ਰੰਗ ਦਾ ਗੂੜ੍ਹਾ, ਦੁਰਗਾ ਵੇਖ ਖ਼ੁਸ਼ੀ ਮਨਾਈਆ। ਸੱਤਾਂ ਦੇ ਕੋਲ ਹੋਵੇ ਇਕ ਇਕ ਨਿੱਕਾ ਜਿਹਾ ਕਤੂਰਾ, ਰੱਸੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਪੂਰੀ ਹੋਵੇ ਤਾਂਘੇ, ਆਸਾ ਖ਼ੁਸ਼ੀ ਬਣਾਈਆ। ਸੱਤਾਂ ਦੇ ਹੱਥ ਵਿਚ ਹੋਵਣ ਸਾਂਘੇ, ਸੱਜੇ ਖੱਬੇ ਹੱਥ ਉਠਾਈਆ। ਸੱਤਾਂ ਦੇ ਕੋਲ ਲੰਮੇ ਹੋਵਣ ਢਾਂਗੇ, ਦਸ ਫੁੱਟ ਤੋਂ ਘੱਟ ਨਾ ਕੋਇ ਲੰਬਾਈਆ। ਸੱਤਾਂ ਨੇ ਜੁੱਤੀਆਂ ਨੂੰ ਲਾਏ ਹੋਵਣ ਗਾਂਢੇ, ਨਵੇਂ ਨਕੋਰ ਨਾ ਕੋਇ ਪਾਈਆ। ਸੱਤਾਂ ਦੇ ਮੂੰਹ ਵਿਚ ਹੋਣ ਮੂਲ ਨਾ ਦਾਂਦੇ, ਬੁੱਢੜੇ ਜਗਤ ਸੋਭਾ ਪਾਈਆ। ਸੱਤ ਬਣੇ ਹੋਵਣ ਪਾਂਧੇ, ਬਗ਼ਲੀਂ ਕਿਤਾਬ ਕੱਛਾਂ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਦੇ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਵੇਖੀਏ ਤੇਰੀ ਮਰਜੀ, ਮਜ਼ਾ ਵੇਖੀਏ ਚਾਈਂ ਚਾਈਂਆ। ਸੱਤਾਂ ਬੀਬੀਆਂ ਦੇ ਹੱਥ ਵਿਚ ਹੋਵੇ ਇਕ ਇਕ ਕੜਛੀ, ਕੁੱਛੜ ਬੱਚਾ ਨਾ ਕੋਇ ਉਠਾਈਆ। ਸੱਤਾਂ ਦੇ ਹੱਥ ਵਿਚ ਹੋਵੇ ਇਕ ਇਕ ਬਰਛੀ, ਬੁਰਛਾ ਗਰਦੀ ਦੇਣ ਮਿਟਾਈਆ। ਸੱਤਾਂ ਦੇ ਕੋਲ ਹੋਵੇ ਇਕ ਇਕ ਪਰਚੀ, ਜਿਸ ਉਤੇ ਲਿਖਿਆ ਹੋਵੇ ਗੋਬਿੰਦ ਤੁੂੰਹੀ ਪਿਤਾ ਮਾਈਆ। ਸੱਤਾਂ ਨੇ ਢਾਕੇ ਚੁੱਕੀ ਹੋਵੇ ਚਰਖੀ, ਤਕਲਾ ਸਿੱਧਾ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਆਸਾ ਹੋਵੇ ਪੂਰੀ, ਪੂਰੇ ਸਾਹਿਬ ਦੇਣੀ ਕਰਾਈਆ। ਇਕ ਮੱਝ ਹੋਵੇ ਵਿਚ ਬੂਰੀ, ਹਰਜੀਤ ਸਿੰਘ ਉਸ ਦੇ ਅੱਗੇ ਸੋਭਾ ਪਾਈਆ। ਸੁਲੱਖਣ ਸਿੰਘ ਸਿਰ ਤੇ ਚੁੱਕੀ ਹੋਵੇ ਫੂੜ੍ਹੀ, ਸਫਾ ਸਭ ਦੀ ਬੰਦ ਕਰਾਈਆ। ਸੁਰਜੀਤ ਕੌਰ ਅੱਗੇ ਪਿਛੇ ਆਪਣੀ ਕੀਤੀ ਹੋਵੇ ਜੂੜੀ, ਰਿਸ਼ੀਆਂ ਦਾ ਮਾਣ ਗਵਾਈਆ। ਵਰਿਆਮ ਕੌਰ ਛੰਨਾ ਕੁੱਟ ਕੇ ਚੂਰੀ, ਚੂਰਮਾ ਪ੍ਰਭ ਨੂੰ ਦੇਵੇ ਖਵਾਈਆ। ਭਾਨ ਸਿੰਘ ਝਾੜੂ ਨਾਲ ਕਰੇ ਮਜ਼ਦੂਰੀ, ਸਾਫ਼ ਸੁਥਰਾ ਥਾਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਹੜੇ ਗੁਰਮੁਖ ਰਹਿੰਦੇ ਬੁੱਘੇ, ਆਸਣ ਚਰਨ ਕਵਲ ਰਖਾਈਆ। ਉਨ੍ਹਾਂ ਦੇ ਹੱਥ ਵਿਚ ਖ਼ਾਲੀ ਹੋਵਣ ਕੁੱਜੇ, ਚੱਪਣੀ ਢੱਕਣ ਨਾ ਕੋਇ ਟਿਕਾਈਆ। ਦਰਬਾਰਾ ਸਿੰਘ ਕਟੋਰਾ ਲੈ ਕੇ ਦੁੱਧੇ, ਪਹੁੰਚੇ ਸਹਿਜ ਸੁਭਾਈਆ। ਗੁਰੂ ਅਵਤਾਰ ਪੈਗ਼ੰਬਰ ਕਹਿਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਰਮਜਾਂ ਬੁੱਝੇ, ਗੁੱਝਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਬਾਲ ਜਵਾਨ ਸਾਰੇ ਬੁੱਢੇ, ਬੁੜ੍ਹਾਪੇ ਵਿਚੋਂ ਆਪਾ ਆਪ ਪਰਗਟਾਈਆ।