੨੬ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਅੰਮ੍ਰਿਤਸਰ
ਛੱਬੀ ਪੋਹ ਕਹੇ ਮੇਰਾ ਪੂਰਾ ਹੋਇਆ ਸਵਾਲ, ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਸਵਾਲੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੋਏ ਅਸੀਂ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਮਿਲ ਕੇ ਧੁਰ ਦਾ ਢੋਲਾ ਗਾਈਆ। ਪੁਰਖ ਅਕਾਲ ਕਹੇ ਮੈਂ ਵੇਖੇ ਆਪਣੇ ਲਾਲ, ਭਗਤ ਸੁਹੇਲੇ ਸੋਹਣੇ
❋
❋
ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਪੁੱਛਿਆ ਹਾਲ, ਆਤਮ ਬ੍ਰਹਮ ਲੇਖਾ ਦਿਤਾ ਚੁਕਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਜੋ ਘਾਲਦੇ ਰਹੇ ਘਾਲ, ਸਰਗੁਣ ਹੋ ਕੇ ਨਿਰਗੁਣ ਸੇਵ ਕਮਾਈਆ। ਸੋ ਸੰਤ ਸੁਹੇਲੇ ਲੋਕਮਾਤ ਵੇਖੇ ਆਣ, ਬੇਪਹਿਚਾਨ ਫੇਰਾ ਪਾਈਆ। ਜਿਨ੍ਹਾਂ ਦਾ ਦ੍ਰਿਸ਼ਟ ਇਸ਼ਟ ਸ੍ਰਿਸ਼ਟ ਵਿਚ ਏਕਾ ਮਾਲਕ ਸ੍ਰੀ ਸੁਲਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖ਼ੁਸ਼ੀਆਂ ਵੇਖਿਆ ਦਿਹਾੜਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਤਾਲ ਵਜਾਈਆ। ਜੁਗ ਚੌਕੜੀ ਸਾਡਾ ਪੂਰਾ ਹੋਇਆ ਹਾੜਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅੱਗੇ ਜੋ ਰਹੇ ਵਾਸਤਾ ਪਾਈਆ। ਪੁਰਖ ਅਗੰਮਾ ਬਿਨ ਮਾਟੀ ਚੰਮਾ ਦੀਨ ਦਿਆਲ ਸਮਰਥ ਸਵਾਮੀ ਸਾਂਝਾ ਯਾਰ ਵੇਖਿਆ ਉਹ ਲਾੜਾ, ਜਿਸ ਦਾ ਤਨ ਵਜੂਦ ਤਤ ਕਲਬੂਤ ਸਮਝ ਕਿਸੇ ਨਾ ਆਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਜਿਸ ਦਾ ਦੇਂਦੇ ਗਏ ਲਾਰਾ, ਕਲ ਕਲਕੀ ਆਪਣੀ ਕਲ ਅੰਤ ਵਰਤਾਈਆ। ਭਗਤ ਸੁਹੇਲਾ ਲੱਖ ਚੁਰਾਸੀ ਵਿਚੋਂ ਆਪ ਵੇਖੇ ਆਪਣਾ ਲਾੜਾ, ਦੂਲ੍ਹਾ ਦੂਲ੍ਹੋ ਆਪਣੇ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਇਕ ਪਿਆਰਾ, ਦੀਨ ਮਜ਼੍ਹਬ ਵਰਨ ਬਰਨ ਵਿਚੋਂ ਬਾਹਰ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਲੈ ਕੇ ਆਏ ਉਹ ਭੱਤਾ, ਜਿਸ ਵਿਚ ਭਰਮ ਰਹੇ ਨਾ ਰਾਈਆ। ਜੁਗ ਚੌਕੜੀ ਕਿਸੇ ਨਾ ਡਿੱਠਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਰਸ ਕੋਇ ਨਾ ਜਾਣੇ ਫਿੱਕਾ ਮਿੱਠਾ, ਜਿਹਵਾ ਚਲੇ ਨਾ ਕੋਇ ਚਤੁਰਾਈਆ। ਜਨ ਭਗਤਾਂ ਖ਼ਾਤਰ ਗੋਬਿੰਦ ਦੇ ਕੇ ਗਿਆ ਚਿੱਠਾ, ਮਾਛੂਵਾੜੇ ਸਚ ਸਮਝਾਈਆ। ਮੇਰਾ ਪਰਮ ਪੁਰਖ ਪਰਮਾਤਮ ਆਵੇ ਇਕੋ ਪਿਤਾ, ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਦਾ ਰੂਪ ਨਾ ਵੱਡਾ ਨਾ ਨਿੱਕਾ, ਜੋਤ ਸਰੂਪੀ ਸੋਭਾ ਪਾਈਆ। ਸ਼ਬਦੀ ਧਾਰ ਏਕੰਕਾਰ ਕਰੇ ਖੇਲ ਹਰਿ ਸਮਰਥਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਹੱਥ ਹੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀ ਸਾਰੀ ਖੇਲ, ਹਰਿ ਖ਼ਾਲਕ ਖ਼ਲਕ ਖਿਲਾਈਆ। ਆਤਮ ਪਰਮਾਤਮ ਕਰਦਾ ਜਾਏ ਮੇਲ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸ਼ਬਦੀ ਸਤਿਗੁਰ ਚਾੜ੍ਹਦਾ ਜਾਏ ਤੇਲ, ਸਚ ਸਵਾਮੀ ਅੰਤਰਜਾਮੀ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਆਵਣ ਜਾਵਣ ਪਤਤ ਪਾਵਨ ਕਟਦਾ ਜਾਏ ਜੇਲ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਦਾ ਸੋਹਣਾ ਵਕਤ ਹੋਇਆ ਸੁਹੇਲ, ਸੁਹੰਜਣੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਲੈ ਕੇ ਆਏ ਖਾਣਾ, ਧੁਰਦਰਗਾਹੋਂ ਧੁਰਦਰਗਾਹੀ ਦਿਤਾ ਪੁਚਾਈਆ। ਜਨ ਭਗਤਾਂ ਰਲ ਮਿਲ ਸਾਚਾ ਖਾਣਾ, ਦੂਜਾ ਨਜ਼ਰ ਕੋਇ ਨਾ ਆਈਆ। ਅੱਗੇ ਮੰਨਣਾ ਪਏ ਸਭ ਨੂੰ ਭਾਣਾ, ਕੱਤਕ ਧੁਰ ਦੀ ਦਏ ਗਵਾਹੀਆ। ਝਗੜਾ ਪੈਣਾ ਰਾਜਾ ਰਾਣਾ, ਸ਼ਾਹ ਸੁਲਤਾਨਾਂ ਦਏ ਹਿਲਾਈਆ। ਲੇਖਾ ਕੋਇ ਨਾ ਜਾਣੇ ਜੀਵ ਜਹਾਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਪਾਈਆ। ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਮੰਨਦੇ ਗਏ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਸੋ ਸਾਹਿਬ
❋
❋
ਸਵਾਮੀ ਅੰਤਰਜਾਮੀ ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਛੱਬੀ ਦਿਵਸ ਕਰੇ ਸੁਹਾਨਾ, ਰੁਤੜੀ ਸੁਹੰਜਣੀ ਆਪ ਸੁਹਾਈਆ। ਜੋਤ ਸਰੂਪ ਸ਼ਾਹੋ ਭੂਪ ਨਿਰਗੁਣ ਧਾਰ ਏਕੰਕਾਰ ਅਕਲ ਕਲਧਾਰੀ ਪਹਿਰ ਕੇ ਆਪਣਾ ਬਾਣਾ, ਨਿਹਕਲੰਕ ਰਾਓ ਰੰਕ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਾਬਾਸ, ਗੁਰਮੁਖ ਵਡ ਵਡਿਆਈਆ। ਸਭ ਦੀ ਪੂਰੀ ਪੁੰਨੀ ਆਸ, ਬਚਿਆ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦਾ ਵਿਹਾਰ ਖ਼ਾਸ, ਚਾਰ ਜੁਗ ਨਾ ਕੋਇ ਸਮਝਾਈਆ। ਲੇਖਾ ਲਿਖੇ ਨਾ ਨਾਲ ਕੋਈ ਕਲਮ ਦਵਾਤ, ਕਾਤਬ ਚਲੇ ਨਾ ਕੋਇ ਵਡਿਆਈਆ। ਜਿਸ ਦਾ ਖੇਲ ਓਸੇ ਦੇ ਸਾਥ, ਸੋ ਸਵਾਮੀ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਹਾਡਾ ਵੇਖਿਆ ਅਗੰਮੀ ਯਾਰ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਜੈਕਾਰਿਆਂ ਵਿਚ ਸਾਰੇ ਉਪਰ ਖੜ੍ਹੇ ਕਰ ਦਿਓ ਆਪਣੇ ਹਥਿਆਰ, ਹੱਥੋ ਹੱਥ ਮਿਲੇ ਵਡਿਆਈਆ। ਇਕ ਇਕੱਲਾ ਮਿਲਿਆ ਮੀਤ ਮੁਰਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਦੁਰਗਾ ਚਰਨ ਕਵਲ ਜਿਸ ਦੇ ਕਰੇ ਨਮਸਕਾਰ, ਦਰ ਠਾਂਡੇ ਸੀਸ ਝੁਕਾਈਆ। ਬਣ ਕੇ ਝਾੜੂ ਬਰਦਾਰ, ਦਿਵਸ ਰੈਣ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸੁਣੇ ਨਾ ਕੋਇ ਗੁਫ਼ਤਾਰ, ਚੌਦਾਂ ਲੋਕ ਚੌਦਾਂ ਤਬਕ ਨਾ ਕੋਇ ਸ਼ਨਵਾਈਆ। ਅੱਗੇ ਏਕਾ ਹੁਕਮ ਚਲੇ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀਂ ਸੱਤ ਦੀਪ ਸੋਹੰ ਸ਼ਬਦ ਹੋਣਾ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਉਚੀ ਕੂਕ ਜਨ ਭਗਤ ਬਾਂਹ ਦਿਓ ਹੁਲਾਰ, ਜੋ ਧੁਰ ਦਾ ਮਾਲਕ ਬੇਪਰਵਾਹੀਆ। ਪੀਰ ਪੈਗ਼ੰਬਰ ਜਿਸ ਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਖੇਲ ਕਰਨ ਆਇਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸਾਰੇ ਬੈਠੇ ਸੀਸ ਝੁਕਾਈਆ। ਸੋਹਣਾ ਵੇਲਾ ਵਕਤ ਲਿਆ ਵਿਚਾਰ, ਸੰਮਤ ਸ਼ਹਿਨਸ਼ਾਹੀ ਦੋ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਭੱਤੇ ਕਰ ਕੇ ਲਿਆਏ ਤਿਆਰ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਗੁਰਮੁਖੋ ਸਵਾ ਅੱਠ ਨੂੰ ਸਭ ਨੇ ਹੋਣਾ ਤਿਆਰ, ਖਾਣਾ ਇਕੋ ਵਾਰ ਖਵਾਈਆ। ਗ਼ਫ਼ਲਤ ਵਿਚ ਰਹੇ ਕੋਈ ਨਾ ਬਾਹਰ, ਹੁਕਮ ਵਿਚ ਹੁਕਮ ਨਾ ਕੋਇ ਬਦਲਾਈਆ। ਖਾਣ ਤੋਂ ਪਹਿਲੋਂ ਇੱਕੀ ਲਾਵੋ ਜੈਕਾਰ, ਪੰਜ ਪਿਆਰੇ ਮੁਖ ਬਾਹਰ ਰਖਾਈਆ। ਨੰਗੀ ਕੱਢ ਲੈਣੀ ਤਲਵਾਰ, ਤੋਬਾ ਤੋਬਾ ਖ਼ਲਕ ਦਏ ਦੁਹਾਈਆ। ਸੰਭਲ ਸਕੇ ਨਾ ਪੈਰ ਕੋਈ ਸਰਕਾਰ, ਜਗਤ ਸਿਆਸਤ ਦਏ ਦੁਹਾਈਆ। ਇਹ ਖੇਲ ਕਰੇ ਕਰਤਾਰ, ਕੁਦਰਤ ਦਾ ਮਾਲਕ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਸਭ ਦਾ ਅੱਖੀਂ ਹਾਲ, ਹਾਲਾਤ ਪ੍ਰਭ ਨੇ ਦਿਤਾ ਜਣਾਈਆ। ਜਿਨ੍ਹਾਂ ਨੂੰ ਲੱਖ ਚੁਰਾਸੀ ਵਿਚੋਂ ਲਿਆ ਭਾਲ, ਸ੍ਰਿਸ਼ਟੀ ਨਾਲੋਂ ਵੱਖਰੇ ਦਿੱਤੇ ਬਣਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਦਾ ਡੇਰਾ ਢਾਹੀਆ। ਅੱਲਾ ਵਾਹਿਗੁਰੂ ਨਾਮ ਸਤਿ ਰਾਮ ਦਾ ਇਕੋ ਦੱਸ ਜੈਕਾਰ, ਆਤਮ ਪਰਮਾਤਮ ਦਿਤਾ ਸਮਝਾਈਆ। ਜਿਸ ਵਿਚ ਦੀਨ ਮਜ਼੍ਹਬ ਦਾ ਨਹੀਂ ਕੋਈ ਵਿਚਾਰ, ਦੁਤੀਆ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਨਿਉਂ ਨਿਉਂ ਕਰੀਏ ਨਮਸਕਾਰ, ਦਰ ਠਾਂਡੇ ਸੀਸ ਨਿਵਾਈਆ। ਜਨ ਭਗਤੋ ਤੁਹਾਡਾ ਭਗਤਾਂ ਦਾ ਦਰਬਾਰ, ਬਿਨਾ ਸ੍ਰੀ ਭਗਵਾਨ ਖ਼ਾਲੀ ਨਜ਼ਰ ਕਦੇ ਨਾ ਆਈਆ। ਜਿਨ੍ਹਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਬੋਲਿਆ ਪੰਜ ਵਾਰ, ਲੋਕਮਾਤ ਜਨਮ ਵਿਚ ਨਾ ਆਈਆ।
❋
❋
ਝਗੜਾ ਮੁਕਾ ਕੇ ਤੀਰਥ ਤਟ ਕਿਨਾਰ, ਆਤਮ ਸਰੋਵਰ ਦਿਤਾ ਨੁਹਾਈਆ। ਕਾਇਆ ਮੰਦਰ ਦੱਸ ਕੇ ਸੱਚਾ ਗੁਰਦਵਾਰ, ਕਾਅਬਾ ਇਕੋ ਦਿਤਾ ਦ੍ਰਿੜਾਈਆ। ਜਿਥੇ ਅੱਠੇ ਪਹਿਰ ਹੋਵੇ ਸ਼ਬਦ ਧੁਨਕਾਰ, ਦਿਵਸ ਰੈਣ ਅਗੰਮੀ ਨਾਦ ਸੁਣਾਈਆ। ਅੰਮ੍ਰਿਤ ਆਤਮ ਮਿਲੇ ਠੰਡਾ ਠਾਰ, ਅਨਡਿਠੜਾ ਜਾਮ ਪਿਆਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ ਜੋਤ ਕਰੇ ਉਜਿਆਰ, ਬਾਹਰ ਵੇਖਣ ਦੀ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਸਾਚੇ ਅੰਦਰ ਸੁਆਲ, ਸਾਚੇ ਅੰਦਰ ਡੇਰਾ ਲਾਈਆ। ਸੋਈ ਸੁਰਤੀ ਲਏ ਉਠਾਲ, ਸਤਿਗੁਰ ਦਾਤਾ ਬੇਪਰਵਾਹੀਆ। ਗੁਰਮੁਖੋ ਤੁਹਾਡੇ ਨੇੜ ਨਹੀਂ ਆਉਣਾ ਕਾਲ, ਮਹਾਂਕਾਲ ਨਾ ਅੱਖ ਵਖਾਈਆ। ਤੁਹਾਡਾ ਦਵਾਰਾ ਇਕੋ ਸਚਖੰਡ ਸੱਚੀ ਧਰਮਸਾਲ, ਜਿਥੇ ਦੂਜਾ ਰਹਿਣ ਕੋਇ ਨਾ ਪਾਈਆ। ਜੁਗ ਚੌਕੜੀ ਸਾਰੇ ਕਰਦੇ ਆਏ ਇਜ਼ਹਾਰ, ਸਿਫ਼ਤਾਂ ਨਾਲ ਸਾਲਾਹੀਆ। ਜਿਸ ਵੇਲੇ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਆਵੇ ਏਕੰਕਾਰ, ਪਰਵਰਦਿਗਾਰ ਸਾਂਝਾ ਯਾਰ ਅਮਾਮਾਂ ਦਾ ਅਮਾਮ ਨੂਰ ਖ਼ੁਦਾਈਆ। ਸਭ ਦਾ ਲਹਿਣਾ ਦੇਣਾ ਪੂਰਬ ਜਨਮ ਦਾ ਲਏ ਵਿਚਾਰ, ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਗੁਰਮੁਖ ਆਪ ਉਠਾਈਆ। ਸੋ ਵੇਲਾ ਵਕਤ ਸੁਹੰਜਣਾ ਸੋਹਣਾ ਲਿਆ ਸੰਭਾਲ, ਸਭਾ ਸੋਹਣੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਰੰਗ ਅਪਾਰ, ਅਪਰੰਪਰ ਸਵਾਮੀ ਦਿਤਾ ਵਖਾਈਆ। ਮਾਛੂਵਾੜੇ ਵਾਲੀ ਧਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਜਿਸ ਪੁਰੀ ਅਨੰਦ ਦਿਤਾ ਉਜਾੜ, ਉਜੜਿਆਂ ਦਏ ਵਸਾਈਆ। ਸਭ ਦੀ ਅੰਦਰੋਂ ਅੱਖ ਉਘਾੜ, ਪੜਦਾ ਦਏ ਚੁਕਾਈਆ। ਸਾਚੀ ਮੰਜ਼ਲ ਚਾੜ੍ਹ, ਸਚ ਦਵਾਰੇ ਦਏ ਟਿਕਾਈਆ। ਮੇਲਾ ਕਰ ਕੇ ਏਕਾ ਏਕੰਕਾਰ, ਨਾਤਾ ਜਗਤ ਦੇਵੇ ਤੁੜਾਈਆ। ਜਨ ਭਗਤੋ ਤੁਸਾਂ ਖ਼ੁਸ਼ੀਆਂ ਨਾਲ ਖਾਣਾ ਅੱਜ ਆਹਾਰ, ਜੋ ਤੁਹਾਡਾ ਅੰਮ੍ਰਿਤ ਰੂਪ ਨਜ਼ਰੀ ਆਈਆ। ਚਾਰ ਜੁਗ ਦਾ ਸਾਂਭ ਕੇ ਰੱਖਿਆ ਜੋ ਪਿਆਰ, ਮੁਹੱਬਤ ਵਿਚ ਤੁਹਾਡੀ ਅੰਤਰ ਆਤਮ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਤੁਹਾਡੀ ਉਹ ਅਗੰਮੀ ਰੋਟੀ, ਜਿਹੜੀ ਚਾਰ ਜੁਗ ਹੱਥ ਕਿਸੇ ਨਾ ਆਈਆ। ਸ੍ਰਿਸ਼ਟੀ ਖਾ ਖਾ ਥੱਕੀ ਜਗਤ ਬੋਟੀ, ਆਤਮ ਰਸ ਨਾ ਕੋਇ ਚਖਾਈਆ। ਬਾਹਰੋਂ ਜਗਦੀ ਵੇਂਹਦੇ ਜੋਤੀ, ਅੰਦਰ ਨੂਰ ਨਾ ਕੋਇ ਰੁਸ਼ਨਾਈਆ। ਅੱਖਾਂ ਨਾਲ ਅੱਖਰਾਂ ਵਾਲੀ ਪੜ੍ਹਦੇ ਪੋਥੀ, ਨਿਰਅੱਖਰ ਵੇਖਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਸੰਖਿਆ ਵਧੀ ਕੋਟਨ ਕੋਟੀ, ਬਹੁ ਗਿਣਤੀ ਨਜ਼ਰੀ ਆਈਆ। ਜਨ ਭਗਤੋ ਤੁਹਾਡੇ ਬਿਨਾ ਚੜ੍ਹਿਆ ਮੰਜ਼ਲ ਕੋਈ ਨਹੀਂ ਚੋਟੀ, ਸਾਰੇ ਅਧਵਿਚਕਾਰ ਬੈਠੇ ਡੇਰੇ ਲਾਈਆ। ਕਿਰਪਾ ਕਰ ਕੇ ਜੇ ਕਿਸੇ ਨੂੰ ਥੋੜ੍ਹਾ ਜਿਹਾ ਦੱਸਿਆ ਦਸਮ ਦਵਾਰੀ ਕੋਟੀ, ਇਸ਼ਾਰੇ ਨਾਲ ਸਮਝਾਈਆ। ਉਹ ਹਉਮੇ ਦਾ ਹੋ ਗਿਆ ਰੋਗੀ, ਹੰਗਤਾ ਵਿਚ ਆਪਣਾ ਆਪ ਮਿਟਾਈਆ। ਗੁਰਮੁਖੋ ਤੁਹਾਡੇ ਅੰਦਰੋਂ ਨਿਰੰਤਰ ਹੋ ਕੇ ਕੱਢੇ ਦੁਰਮਤ ਮੈਲ ਵਾਸਨਾ ਖੋਟੀ, ਖੋਟਿਆਂ ਤੋਂ ਖਰੇ ਲਏ ਬਣਾਈਆ। ਤੁਹਾਡੇ ਮਨੁੱਸ਼ਾ ਜਨਮ ਵਾਸਤੇ ਅੱਜ ਦੀ ਇਕੋ ਦਿਹਾੜੀ ਬਹੁਤੀ, ਬਹੁਤੀ ਭਗਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੁਸੀਂ ਸੋਹਣੇ ਦਿਸੇ ਜਵਾਨ, ਜੋਬਨਵੰਤੇ ਨਜ਼ਰੀ ਆਈਆ। ਜਿਨ੍ਹਾਂ ਦਾ ਇਕੋ ਇਕ ਈਮਾਨ, ਦੂਜਾ ਇਸ਼ਟ ਨਾ ਕੋਇ
❋
❋
ਮਨਾਈਆ। ਨਾਤਾ ਜੋੜ ਸ੍ਰੀ ਭਗਵਾਨ, ਘਰ ਸਾਚੇ ਸੋਭਾ ਪਾਈਆ। ਮਿਲਿਆ ਗ੍ਰਹਿ ਜਿਥੇ ਦੀਪਕ ਜੋਤ ਜਗੇ ਮਹਾਨ, ਦੂਸਰ ਅਵਰ ਨਾ ਕੋਇ ਰੁਸ਼ਨਾਈਆ। ਜਨ ਭਗਤੋ ਤੁਸੀਂ ਸਾਰੇ ਅੱਜ ਗੁਰ ਅਵਤਾਰਾਂ ਪੈਗ਼ੰਬਰਾਂ ਪਾਰਬ੍ਰਹਮ ਪਤਿਪਰਮੇਸ਼ਵਰ ਦੇ ਬਣੇ ਮਹਿੰਮਾਨ, ਮਹਿੰਮਾਨੀ ਖਾ ਕੇ ਖ਼ੁਸ਼ੀ ਬਣਾਈਆ। ਅੰਤ ਬੋਲੋ ਜੈਕਾਰਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਸਾਰੇ ਪ੍ਰੇਮ ਨਾਲ ਆਪਣਾ ਸਾਂਭ ਲਓ ਸਾਮਾਨ, ਸਮੇਂ ਅੰਦਰ ਸਭ ਕੁਛ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਹੋਇਆ ਮਿਹਰਵਾਨ, ਮਿਹਰਵਾਨ ਹੋ ਕੇ ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰੀ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਡੀ ਬੇਨੰਤੀ ਕਰੀ ਪਰਵਾਨ, ਅਰਜ਼ ਅਰਜ਼ੋਈ ਜੁਗ ਚੌਕੜੀ ਲੇਖੇ ਲਾਈਆ। ਸਾਡਾ ਲੇਖੇ ਲਾਇਆ ਦਰ ਪਕਵਾਨ, ਜੋ ਧੁਰ ਦਰਗਾਹ ਤੋਂ ਲੈ ਕੇ ਆਈਆ। ਜਿਹੜਾ ਜਨਮ ਤੋਂ ਪਹਿਲੋਂ ਸਚਖੰਡ ਅੰਦਰ ਦੇਂਦਾ ਦਾਨ, ਮਾਤਲੋਕ ਹੱਥ ਨਾ ਕਿਸੇ ਫੜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅਸਾਂ ਓਸ ਦਾ ਕੀਤਾ ਨਹੀਂ ਬਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਕੇ ਨਾ ਕੋਇ ਸਮਝਾਈਆ। ਨਵ ਸੱਤ ਚਾਰ ਕੁੰਟ ਦਹਿ ਦਿਸ਼ਾ ਨਾ ਦਿਸੇ ਕੋਈ ਨਿਸ਼ਾਨ, ਸਤਿ ਸਰੂਪ ਨਾ ਕੋਇ ਵਖਾਈਆ। ਸਦੀ ਚੌਧਵੀਂ ਅਸੀਂ ਹੋ ਗਏ ਹੈਰਾਨ, ਹੈਰਾਨੀ ਸਾਡੇ ਅੰਦਰ ਆਈਆ। ਕਰਿਆ ਹੁਕਮ ਸ਼ਾਹ ਸੁਲਤਾਨ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਚਾਰ ਜੁਗ ਦੇ ਪਿਛਲੇ ਉਠੋ ਮੇਰੇ ਬਾਲ ਨਿਧਾਨ, ਨੰਨ੍ਹੇ ਬੱਚੇ ਲਵਾਂ ਜਗਾਈਆ। ਪ੍ਰੇਮ ਅੰਦਰ ਹੋਵੋ ਸਵਾਧਾਨ, ਹੁਕਮ ਵਿਚੋਂ ਹੁਕਮ ਸੁਣਾਈਆ। ਧਰਤੀ ਉਤੇ ਵੇਖੋ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਜੀਵ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਈਆ। ਤੁਹਾਡੇ ਨਾਮ ਦੀ ਲੁੱਟੀ ਗਈ ਦੁਕਾਨ, ਅੱਲਾ ਰਾਮ ਵਾਹਿਗੁਰੂ ਓਮ ਕ੍ਰਿਸ਼ਨ ਭੈ ਨਾ ਕੋਇ ਰਖਾਈਆ। ਗੁਰ ਦਰ ਮੰਦਰ ਮਸਜਦ ਸ਼ਿਵਦਵਾਲੇ ਮਠ ਹੋਏ ਬਦਨਾਮ, ਬਦੀ ਕਰ ਕਰ ਸਾਰੇ ਸ਼ੁਕਰ ਮਨਾਈਆ। ਤੀਰਥ ਤਟ ਸਚ ਨਾ ਕੋਇ ਇਸ਼ਨਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਤੁਹਾਡਾ ਰਿਹਾ ਨਾ ਕੋਈ ਗ਼ੁਲਾਮ, ਸੇਵਾ ਸਚ ਨਾ ਕੋਇ ਕਮਾਈਆ। ਅੰਤਰ ਜਪੇ ਕੋਈ ਨਾ ਨਾਮ, ਰਸਨਾ ਸਾਰੇ ਕਰਨ ਪੜ੍ਹਾਈਆ। ਮਨੂਆ ਸ਼ਰਅ ਵਿਚ ਹੋ ਸ਼ੈਤਾਨ, ਚਾਰ ਕੁੰਟ ਰਿਹਾ ਸਤਾਈਆ। ਹਕ਼ੀਕ਼ੀ ਸੁਣੇ ਨਾ ਕੋਇ ਪੈਗ਼ਾਮ, ਪੈਗ਼ੰਬਰਾਂ ਸੀਸ ਨਾ ਕੋਇ ਨਿਵਾਈਆ। ਝਗੜਾ ਪਿਆ ਪੀਣ ਖਾਣ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਸਤਿ ਧਰਮ ਨਾ ਰਿਹਾ ਨਿਸ਼ਾਨ, ਨਿਸ਼ਾਨੇ ਸਾਰੇ ਗਏ ਗਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਹੁਕਮ ਸੁਣਿਆ ਬਿਨਾ ਕਾਨ, ਅਬਿਨਾਸ਼ੀ ਕਰਤੇ ਦਿਤਾ ਦ੍ਰਿੜਾਈਆ। ਛੱਡੋ ਵਸੇਰਾ ਉਪਰ ਅਸਮਾਨ, ਚਲੋ ਜ਼ਿਮੀਂ ਉਤੇ ਖ਼ੁਸ਼ੀ ਮਨਾਈਆ। ਤੁਹਾਨੂੰ ਸਾਂਝਾ ਦੱਸਾਂ ਕਲਾਮ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋ ਭਵਿਖਤਾਂ ਵਿਚ ਦੇ ਕੇ ਆਏ ਪੈਗ਼ਾਮ, ਸੰਦੇਸ਼ੇ ਮਾਤ ਸੁਣਾਈਆ। ਉਸ ਦਾ ਵਕਤ ਪਹੁੰਚਿਆ ਆਣ, ਬੇਖ਼ਬਰਾਂ ਖ਼ਬਰ ਜਗਾਈਆ। ਜ਼ਰਾ ਵੇਖੋ ਮਾਰ ਧਿਆਨ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸਾਚੇ ਚੜ੍ਹੇ ਨਾ ਕੋਇ ਬਬਾਣ, ਕੂੜੀ ਕਿਰਿਆ ਰਹੀ ਕੁਰਲਾਈਆ। ਕਰੇ ਖੇਲ ਸ੍ਰੀ ਭਗਵਾਨ, ਬਿਨਾ ਸਮਝ ਸਹਿਜ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦਿਤਾ ਅਗੰਮੀ, ਸ਼ਬਦੀ ਧਾਰ ਜਣਾਈਆ।
❋
❋
ਸ੍ਰਿਸ਼ਟ ਸਬਾਈ ਹੋਈ ਨਿਕੰਮੀ, ਨਿਕਰਮਣ ਰੂਪ ਬਦਲਾਈਆ। ਮਨ ਵਾਸਨਾ ਫਿਰੇ ਭੰਨੀ, ਭੱਜੇ ਵਾਹੋ ਦਾਹੀਆ। ਝਗੜਾ ਪਿਆ ਗ਼ਰੀਬ ਧਨੀ, ਸਾਂਝਾ ਘਰ ਨਾ ਕੋਇ ਦਸਾਈਆ। ਸੰਸਾਰ ਅੱਖ ਹੋਈ ਅੰਨ੍ਹੀ, ਪੁਰਖ ਅਕਾਲ ਦਰਸ ਕੋਇ ਨਾ ਪਾਈਆ। ਅੱਖਰ ਪੜ੍ਹਦੇ ਸਫ਼ਿਆਂ ਉਤੇ ਪੰਨੀਂ, ਪੰਜਾਂ ਦਾ ਮਾਲਕ ਵੇਖ ਨਾ ਖ਼ੁਸ਼ੀ ਮਨਾਈਆ। ਦੀਨ ਮਜ਼੍ਹਬ ਪਈ ਬੰਨੀ, ਹਦ ਹਦੂਦ ਨਾ ਕੋਇ ਤੁੜਾਈਆ। ਚਿੱਕੜ ਭਰੀ ਦਿਸੇ ਕੰਨੀ, ਪਤਤ ਪੁਨੀਤ ਰੂਪ ਨਾ ਕੋਇ ਵਖਾਈਆ। ਸਾਚੀ ਖੇਲ ਕਿਸੇ ਨਾ ਮੰਨੀ, ਮਨਸਾ ਮੋਹ ਵਿਚ ਵਧਾਈਆ। ਧੁਰ ਦਾ ਰਾਗ ਸੁਣੇ ਕੋਈ ਨਾ ਕੰਨੀਂ, ਸਿਫ਼ਤਾਂ ਵਾਲੇ ਢੋਲੇ ਪੜ੍ਹ ਪੜ੍ਹ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦਿਤਾ ਅਥਾਹ, ਭਵਰੀ ਆਪਣੀ ਵਿਚ ਭਵਾਈਆ। ਉਠ ਕੇ ਤੱਕੋ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਜੁਗ ਚੌਕੜੀ ਆਏ ਧਿਆ, ਅੱਲਾ ਵਾਹਿਗੁਰੂ ਰਾਮ ਕਹਿ ਕੇ ਢੋਲੇ ਗਾਈਆ। ਸੋ ਖੇਲ ਕਰੇ ਖ਼ੁਦਾ, ਖ਼ੁਦ ਆਪਣੀ ਕਾਰ ਕਮਾਈਆ। ਜਨ ਭਗਤਾਂ ਮੇਲ ਕਰੇ ਸਿੱਧਾ, ਦੂਜਾ ਸੰਗ ਨਾ ਕੋਇ ਰਖਾਈਆ। ਇਕੋ ਰੰਗ ਰੰਗਾਏ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਜਣਾਈਆ। ਜਨ ਭਗਤਾਂ ਬਣ ਕੇ ਧੁਰ ਦਾ ਪਿਤਾ, ਗੁਰਮੁਖ ਸਾਚੇ ਗੋਦ ਉਠਾਈਆ। ਨਿਰਗੁਣ ਹੋ ਕੇ ਕਰੇ ਹਿਤਾ, ਸਰਗੁਣ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੁਕਮੇ ਅੰਦਰ ਆਏ ਭੱਜੇ, ਚਲੇ ਵਾਹੋ ਦਾਹੀਆ। ਸਾਡੇ ਪੜਦੇ ਓਹੋ ਕੱਜੇ, ਜੋ ਆਦਿ ਜੁਗਾਦੀ ਧੁਰਦਰਗਾਹੀਆ। ਸਦਾ ਰਹੇ ਸੱਜੇ ਖੱਬੇ, ਅੱਗੇ ਪਿੱਛੇ ਹੋਏ ਸਹਾਈਆ। ਉਸ ਦੇ ਚਰਨਾਂ ਵਿਚ ਸਾਰੇ ਸਜੇ, ਸੋਹਣਾ ਦਰ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਮਧੇ, ਮਧਰ ਧੁਨ ਅਗੰਮੀ ਗਾਈਆ। ਲੋਕਮਾਤ ਆ ਕੇ ਉਸ ਦੇ ਭਗਤ ਸੁਹੇਲੇ ਲੱਭੇ, ਜੋ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦਿਤਾ ਜਲਦੀ, ਛੇਤੀ ਦਿਤਾ ਉਠਾਈਆ। ਲੋਕਮਾਤ ਵੇਖੋ ਅੱਗ ਬਲਦੀ, ਕਲਜੁਗ ਅੰਤ ਨਾ ਕੋਇ ਬੁਝਾਈਆ। ਸਾਰੀ ਖੇਲ ਦਿਸੇ ਛਲ ਦੀ, ਕਪਟ ਵਿਕਾਰ ਵਿਚ ਲੋਕਾਈਆ। ਪ੍ਰਭ ਦੀ ਧਾਰ ਨਿਹਚਲ ਧਾਮ ਅਟਲ ਦੀ, ਧੁਰ ਸੰਦੇਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦਿਤਾ ਨਿਰੰਕਾਰ, ਨਿਰਗੁਣ ਆਪ ਜਣਾਈਆ। ਅੰਮ੍ਰਿਤ ਭੱਤਾ ਲੈ ਕੇ ਜਾਓ ਵਿਚ ਸੰਸਾਰ, ਭੱਜੋ ਵਾਹੋ ਦਾਹੀਆ। ਵਕਤ ਸੁਹੰਜਣਾ ਹੋਵੇ ਚਾਰ, ਛੱਬੀ ਪੋਹ ਮਿਲੇ ਵਡਿਆਈਆ। ਤੁਹਾਡਾ ਲਹਿਣਾ ਦੇਣਾ ਦੇਵਾਂ ਕਰਜ਼ ਉਤਾਰ, ਆਦਿ ਸ਼ਕਤ ਭਵਾਨੀ ਬਾਕੀ ਰਹਿਣ ਕੋਇ ਨਾ ਪਾਈਆ। ਅਸ਼ਟਭੁਜ ਦੁਰਗਾ ਤੇਰਾ ਲੇਖਾ ਤੇਰੀ ਝੋਲੀ ਦੇਵਾਂ ਡਾਰ, ਪੂਰਬ ਮੂਲ ਚੁਕਾਈਆ। ਸਾਰੇ ਹੋ ਜਾਓ ਖ਼ਬਰਦਾਰ, ਸਚ ਦਵਾਰ ਲਓ ਅੰਗੜਾਈਆ। ਨਿਰਗੁਣ ਜੋਤ ਹੋ ਉਜਿਆਰ, ਜਗਤ ਰੂਪ ਨਾ ਕੋਇ ਵਖਾਈਆ। ਸਚ ਦਵਾਰੇ ਪਹੁੰਚਣਾ ਆਣ, ਬੇਪਹਿਚਾਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰ ਕਹਿਣ ਸਾਨੂੰ ਹੁਕਮ ਦਿਤਾ ਭੱਤਾ ਚੁੱਕੋ ਉਹ, ਜਿਹੜਾ ਜਨਮ ਤੋਂ ਪਹਿਲੋਂ ਦਿਆਂ ਖਵਾਈਆ। ਜਿਸ ਨੂੰ ਖਾ ਕੇ ਮੇਰੀ ਧਾਰ ਜਾਵੋ ਹੋ, ਨਿਰਗੁਣ ਸਰਗੁਣ ਰੂਪ ਬਦਲਾਈਆ। ਆਤਮ ਹੋ ਕੇ ਪਰਮਾਤਮ
❋
❋
ਜਾਓ ਛੋਹ, ਪਰਮਾਤਮ ਛੋਹ ਕੇ ਗੁਰ ਗੁਰ ਸ਼ਬਦ ਜਣਾਈਆ। ਜੁਗ ਚੌਕੜੀ ਜੋ ਮੰਗਦੇ ਰਹੇ ਮੋਹ, ਮੁਹੱਬਤ ਦਿਆਂ ਸਮਝਾਈਆ। ਸਾਰੇ ਨੇਤਰ ਖੋਲ੍ਹ ਕੇ ਤੱਕੋ ਅਗੰਮੀ ਜੋਤ ਦੀ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੋਂ ਬਾਹਰ ਦਿਆਂ ਸਮਝਾਈਆ। ਗ਼ੌਰ ਨਾਲ ਵੇਖੋ ਜਿਥੇ ਭਗਤ ਭਗਵਾਨ ਇਕ ਨਹੀਂ ਦੋ, ਦੋਹਾਂ ਦੀ ਧਾਰ ਇਕੋ ਨਜ਼ਰੀ ਆਈਆ। ਦਿਹਾੜਾ ਹੋਵੇ ਸੁਹੰਜਣਾ ਸੰਮਤ ਸ਼ਹਿਨਸ਼ਾਹੀ ਛੱਬੀ ਪੋਹ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਸਭ ਦੀ ਵਸਤ ਅਗੰਮੀ ਪਿਛਲੀ ਖੋਹ, ਅੰਮ੍ਰਿਤ ਰਸ ਰੂਪ ਦਿਆਂ ਬਦਲਾਈਆ। ਸਾਚੇ ਭਗਤਾਂ ਅੰਦਰ ਦੇਵਾਂ ਚੋ, ਸੇਵਾ ਤੁਹਾਡੇ ਕੋਲੋਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਆਵੇ ਹੋਕਾ, ਅਗੰਮੀ ਆਵਾਜ਼ ਜਣਾਈਆ। ਝਗੜਾ ਛੱਡ ਦਿਓ ਚੌਦਾਂ ਲੋਕਾ, ਚੌਦਾਂ ਤਬਕਾਂ ਡੇਰਾ ਢਾਹੀਆ। ਕੋਈ ਵਾਚੇ ਨਾ ਪਿਛਲਾ ਪੋਥਾ, ਪੁਸਤਕ ਸਭ ਦੇ ਹੱਥ ਫੜਾਈਆ। ਸਾਰੇ ਮੇਰਾ ਨਾਮ ਸੁਣ ਲਓ ਸੌਖਾ, ਜਿਹੜਾ ਚਾਰ ਜੁਗ ਨਾ ਕਿਸੇ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਮੇਰੇ ਭਗਤਾਂ ਨਾਲ ਸਭ ਨੂੰ ਮਿਲੇ ਮੌਕਾ, ਪਹਿਲੋਂ ਦਿਤੀ ਨਾ ਕਿਸੇ ਵਡਿਆਈਆ। ਧੁਰ ਦਾ ਹੁਕਮ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਪ੍ਰਭ ਦੀ ਸੋਚ ਕੋਈ ਨਾ ਸੋਚਾ, ਸਮਝ ਵਿਚ ਸਮਝ ਨਾ ਕੋਇ ਬਦਲਾਈਆ। ਆਓ ਉਠੋ ਸਭ ਦੀ ਪੂਰੀ ਕਰਾਂ ਲੋਚਾ, ਲੋਚਨ ਨੈਣਾਂ ਦਿਆਂ ਦਰਸਾਈਆ। ਜਿਨ੍ਹਾਂ ਦੀ ਖ਼ਾਤਰ ਤੁਹਾਡਾ ਵਕਤ ਬੀਤਿਆ ਚੋਖਾ, ਚਾਰੇ ਜੁਗ ਲੰਘਾਈਆ। ਸਭ ਨਾਲ ਕਰਦਾ ਰਿਹਾ ਧੋਖਾ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਸਿਫ਼ਤੀ ਨਾਮ ਦਾ ਲਵਾਉਂਦਾ ਰਿਹਾ ਘੋਟਾ, ਸਹਿਜ ਸਹਿਜ ਸਮਝਾਈਆ। ਆਪਣੇ ਆਪ ਦਾ ਕਰਦਾ ਰਿਹਾ ਟੋਟਾ, ਅੱਲਾ ਤੋਂ ਵਾਹਿਗੁਰੂ ਵੰਡ ਵੰਡਾਈਆ। ਕਦੀ ਬਣਦਾ ਰਿਹਾ ਛੋਟਾ, ਰਾਮ ਦੋ ਅੱਖਰਾਂ ਵਿਚ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦਿਤਾ ਨਾਲ ਜ਼ੋਰ, ਖ਼ੁਸ਼ੀ ਨਾਲ ਉਠਾਈਆ। ਹੁਕਮੇ ਅੰਦਰ ਤੋਰ, ਤੁਰਤ ਦਿਤਾ ਦ੍ਰਿੜਾਈਆ। ਧੁਰ ਦਾ ਭੱਤਾ ਲੈ ਜਾਣਾ ਕੋਲ, ਕੁਲ ਭਗਤਾਂ ਦਿਤੀ ਵਖਾਈਆ। ਰਹਿਣਾ ਸਦਾ ਅਡੋਲ, ਡੁਲ ਕੋਇ ਨਾ ਜਾਈਆ। ਰਹੇ ਨਾ ਕੋਈ ਅਨਭੋਲ, ਭੁੱਲਿਆਂ ਰਿਹਾ ਸਮਝਾਈਆ। ਤੋਲੇ ਕੋਈ ਨਾ ਤੋਲ, ਅਤੁਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਆਇਆ ਸ਼ਤਾਬੀ, ਸ਼ਰਅ ਵਿਚੋਂ ਸਭ ਨੂੰ ਬਾਹਰ ਦਿਤਾ ਕਢਾਈਆ। ਮੇਰੇ ਨਾਮ ਦੀ ਲੈ ਜਾਓ ਸਾਚੀ ਭਾਜੀ, ਭਜਨ ਬੰਦਗੀ ਇਕੋ ਦਿਤੀ ਸਮਝਾਈਆ। ਮੈਂ ਨਵੀਂ ਸਾਜਣਾ ਸਾਜੀ, ਹਰਿਜਨ ਭਗਤ ਲਏ ਉਠਾਈਆ। ਵੇਖਿਓ ਗੁਰ ਅਵਤਾਰ ਪੈਗ਼ੰਬਰੋ ਕੋਈ ਢੋਲਾ ਜਾ ਕੇ ਗਾਇਓ ਨਾ ਆਪਣਾ ਮਾਜ਼ੀ, ਪਿਛਲਾ ਰਾਗ ਨਾ ਕੋਇ ਅਲਾਈਆ। ਮੇਰਾ ਨਾਮ ਸੱਚਾ ਚਾਰ ਜੁਗ ਦਾ ਤਾਜੀ, ਜਿਸ ਦੀ ਤਹਿਰੀਰੀ ਤਕਰੀਰ ਨਾ ਕੋਇ ਬਦਲਾਈਆ। ਜਿਸ ਦੀ ਸਮਝੇ ਨਾ ਕੋਇ ਆਵਾਜ਼ੀ, ਧੁਨਾਂ ਵਿਚ ਨਾ ਕੋਇ ਸ਼ਨਵਾਈਆ। ਵਸੇ ਨਾ ਕਿਸੇ ਮਹਿਰਾਬੀ, ਬੰਦ ਨਾ ਕੋਇ ਕਰਾਈਆ। ਚੱਖੇ ਨਾ ਕੋਇ ਸਵਾਦੀ, ਰਸ ਨਾ ਕੋਇ ਦ੍ਰਿੜਾਈਆ। ਗਿਣਤੀ ਵਾਲੀ ਨਾ ਹੋਵੇ ਆਬਾਦੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਗਾਵੇ ਕੋਈ ਨਾ ਢਾਡੀ, ਰਬਾਬ ਸੁਰ ਨਾ ਕੋਇ ਸੁਣਾਈਆ। ਜਾਣੇ ਕੋਈ ਨਾ ਗਾਡੀ, ਗੁਰ ਅਵਤਾਰ ਪੈਗ਼ੰਬਰ ਰਹੇ ਕੁਰਲਾਈਆ। ਇਕੋ ਧਾਰ ਮੇਰੀ ਆਦੀ, ਆਦਿ ਪੁਰਖ ਰਿਹਾ
❋
❋
ਸਮਝਾਈਆ। ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਕਰਨੀ ਹੋਵੇ ਬਰਬਾਦੀ, ਬਦਲਾ ਸਭ ਦਾ ਦੇਵਾਂ ਚੁਕਾਈਆ। ਮੇਰੀ ਖੇਲ ਅਗੰਮੀ ਡਾਹਢੀ, ਡੰਡੌਤ ਕਰਨ ਵਾਲਾ ਸਮਝ ਕੋਇ ਨਾ ਪਾਈਆ। ਮੈਂ ਸਭ ਤੋਂ ਵੱਖਰਾ ਬਾਢੀ, ਘੜਨ ਭੰਨਣਹਾਰ ਹੋ ਜਾਈਆ। ਸਭ ਤੋਂ ਵੱਖਰਾ ਸਵਾਂਗੀ, ਮੇਰੀ ਸਮਝ ਕਿਸੇ ਨਾ ਆਈਆ। ਸ਼ਬਦ ਸੰਦੇਸ਼ਿਆ ਵਿਚ ਤੁਹਾਡੀ ਵਧਾਉਂਦਾ ਰਿਹਾ ਤਾਂਘੀ, ਆਸ਼ਾ ਭਵਿਖ ਵਿਚ ਬਦਲਾਈਆ। ਤੁਹਾਡੀ ਧਾਰ ਮੇਰੀ ਬਾਂਦੀ, ਬੰਧਨ ਪ੍ਰੇਮ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਇਕੋ ਦਿਤਾ ਧੱਕਾ, ਖ਼ੁਸ਼ੀਆਂ ਨਾਲ ਹਿਲਾਈਆ। ਸਾਰੇ ਨਾਤਾ ਬਾਹਮੀ ਜੋੜੇ ਸਕਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੋ ਸਚ ਪਕਵਾਨ ਪੱਕਾ, ਸਚਖੰਡ ਦਵਾਰਿਉਂ ਲਓ ਉਠਾਈਆ। ਵੇਖਿਓ ਕੋਈ ਲੈ ਕੇ ਜਾਇਓ ਨਾ ਮਦੀਨਾ ਮੱਕਾ, ਮੰਦਰਾਂ ਮੱਠਾਂ ਵਿਚ ਟਿਕਾਈਆ। ਕੋਈ ਗੁਰਦਵਾਰੇ ਫਿਰੇ ਨਾ ਨੱਠਾ, ਭੱਜੇ ਵਾਹੋ ਦਾਹੀਆ। ਪੁਰਖ ਅਕਾਲ ਕਹੇ ਮੈਂ ਦੱਸਾਂ ਬਚਨ ਸੱਚਾ, ਹੁਕਮ ਇਕ ਦ੍ਰਿੜਾਈਆ। ਜਿਨ੍ਹਾਂ ਭਗਤਾਂ ਨੂੰ ਜਗਤ ਜਹਾਨ ਕਰੇ ਠੱਠਾ, ਕੂੜ ਕਹਿ ਸਮਝਾਈਆ। ਉਹ ਮੇਰਾ ਧੁਰ ਦਾ ਬੱਚਾ, ਜੋ ਸੋਹੰ ਢੋਲਾ ਗਾਈਆ। ਮੈਂ ਲੂੰ ਲੂੰ ਅੰਦਰ ਰਚਾ, ਰਚਨਾ ਆਪਣੀ ਦਿਤੀ ਵਖਾਈਆ। ਜਿਹੜਾ ਪ੍ਰੀਤੀ ਅੰਦਰ ਕੱਚਾ, ਚਰਨ ਕਵਲ ਨਾ ਲਾਗੇ ਰਾਈਆ। ਜੋ ਜੁਗ ਜਨਮ ਦਾ ਅੱਛਾ, ਤੁਹਾਡਾ ਵਿਛੜਿਆ ਆਪਣੇ ਨਾਲ ਮਿਲਾਈਆ। ਜੇ ਤੁਹਾਨੂੰ ਨਹੀਂ ਅਗਲਾ ਪਤਾ, ਆਓ ਇਕੋ ਵਾਰ ਸਮਝਾਈਆ। ਬਿਨ ਅੱਖਾਂ ਵੇਖੋ ਭਗਤ ਦਵਾਰ ਇਕੋ ਸਜਾ, ਸੱਜਣ ਬੈਠਾ ਧੁਰ ਦਰਗਾਹੀਆ। ਜਿਸ ਦੇ ਪਰਗਟ ਹੋਣ ਦੀ ਜਾਣੇ ਕੋਈ ਨਾ ਵਜਹ, ਨਾਮਾਲੂਮ ਸਾਰੇ ਰਹੇ ਸੁਣਾਈਆ। ਕੋਈ ਜੈਕਾਰਾ ਲਾਵੇ ਫ਼ਤਹ, ਕੋਈ ਅੱਲਾਹ ਕਹਿ ਕੇ ਰਿਹਾ ਗਾਈਆ। ਕੋਈ ਰਾਮ ਕਹੇ ਸਾਡਾ ਸਕਾ, ਕੋਈ ਓਮ ਕਹਿ ਕੇ ਝਟ ਲੰਘਾਈਆ। ਕੋਈ ਕ੍ਰਿਸ਼ਨ ਟੇਕੇ ਮੱਥਾ, ਧੂੜੀ ਖ਼ਾਕ ਰਮਾਈਆ। ਕੋਈ ਦੁਰਗਾ ਅਸ਼ਟਭੁਜ ਸੇਵਾ ਕਰੇ ਹੱਥਾਂ, ਆਪਣੀ ਸੇਵ ਲਗਾਈਆ। ਪੁਰਖ ਅਕਾਲ ਕਹੇ ਮੈਂ ਇਕੋ ਹੁਕਮ ਦੱਸਾਂ, ਅੰਤ ਅਖ਼ੀਰੀ ਆਪ ਜਣਾਈਆ। ਮੈਂ ਓਨ੍ਹਾਂ ਦੇ ਅੰਦਰ ਵਸਾਂ, ਜਿਹੜੇ ਮੇਰਾ ਧਿਆਨ ਲਗਾਈਆ। ਲੋਕਮਾਤ ਪਤ ਰੱਖਾਂ, ਰੱਖਿਆ ਕਰਾਂ ਥਾਉਂ ਥਾਈਂਆ। ਵਸੇਰਾ ਵੇਖਾਂ ਵਿਚ ਕੱਖਾਂ, ਕੁੱਲੀਆਂ ਵਿਚੋਂ ਲਵਾਂ ਉਠਾਈਆ। ਗੁਰ ਅਵਤਾਰ ਪੈਗ਼ੰਬਰੋ ਓਨ੍ਹਾਂ ਲਈ ਲੈ ਕੇ ਜਾਣਾ ਭੱਤਾ, ਭਰਮ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਭੱਤਾ ਲੈ ਕੇ ਗਏ ਆ, ਪਹੁੰਚੇ ਚਾਈਂ ਚਾਈਂਆ। ਵੇਖਿਆ ਖੇਲ ਬੇਪਰਵਾਹ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਿਤਾ ਦ੍ਰਿੜਾਈਆ। ਖ਼ੁਸ਼ੀਆਂ ਅੰਦਰ ਢੋਲਾ ਲਿਆ ਗਾ, ਭਗਤਾਂ ਨਾਲ ਵੱਜੀ ਵਧਾਈਆ। ਪਿਛਲਾ ਬੋਲਾ ਲਿਆ ਬਦਲਾ, ਵਿਚੋਲਾ ਇਕੋ ਨਜ਼ਰੀ ਆਈਆ। ਜਿਸ ਨੇ ਚੋਲਾ ਲਿਆ ਬਦਲਾ, ਜੋਤੀ ਨੂਰ ਕਰੇ ਰੁਸ਼ਨਾਈਆ। ਪੜਦਾ ਓਹਲਾ ਲਿਆ ਰਖਾ, ਨਜ਼ਰ ਕਿਸੇ ਨਾ ਆਈਆ। ਵੇਲਾ ਵਕਤ ਰਿਹਾ ਸੁਹਾ, ਸੁਹੰਜਣੀ ਰੁੱਤ ਵੱਜੇ ਵਧਾਈਆ। ਸੋ ਵੇਲਾ ਗਿਆ ਆ, ਜਿਸ ਦਾ ਜੁਗ ਚੌਕੜੀ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦਾ ਭੱਤਾ ਭਗਤ ਦਵਾਰੇ ਲਿਆ ਟਿਕਾ, ਟਕਿਆਂ ਵਾਲੀ ਕੀਮਤ ਕੋਇ ਨਾ ਪਾਈਆ। ਪੁਰਖ ਅਕਾਲ ਦੇ ਹੁਕਮੇ ਅੰਦਰ ਦਿਤਾ ਵਰਤਾ, ਗੁਰਮੁਖ ਸਾਚੇ ਖਾਵਣ ਚਾਈਂ ਚਾਈਂਆ। ਜਿਸ ਦਾ ਭੇਵ ਜਾਣੇ ਕੋਈ ਨਾ, ਪੜਦਾ ਸਕੇ ਨਾ ਕੋਇ ਉਠਾਈਆ। ਸਾਰੇ ਕਰਨ ਵਾਲੇ ਹਾਂ ਵਿਚ ਹਾਂ, ਧੁਰ ਫ਼ਰਮਾਨ ਨਾ ਕੋਇ
❋
❋
ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖਾਂ ਖ਼ੁਸ਼ੀਆਂ ਨਾਲ ਛਕੇ ਪਰਸ਼ਾਦੇ, ਪਰਸ਼ਾਦ ਭਗਤਾਂ ਦਿਤਾ ਵਰਤਾਈਆ। ਲਹਿਣੇ ਦੇਣੇ ਚੁਕਾਏ ਗੋਬਿੰਦ ਪੁਰਖ ਅਕਾਲ ਵਾਲੇ ਦਾਦੇ, ਦਾਅਵਾ ਪਿਛਲਾ ਪੂਰ ਕਰਾਈਆ। ਅਗਲੇ ਖੇਲ ਆਪਣੇ ਸੰਗ ਗਾਂਢੇ, ਦੂਜੀ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਸੇਵਾ ਦਿਤੀ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੇਵਾ ਕੀਤੀ ਨਾਲ ਪ੍ਰੀਤ, ਪ੍ਰੀਤਮ ਵੇਖ ਖ਼ੁਸ਼ੀ ਮਨਾਈਆ। ਭਗਤਾਂ ਦੀ ਸੋਹਣੀ ਵੇਖੀ ਰੀਤ, ਚਾਰ ਵਰਨ ਇਕੋ ਦਰ ਤੇ ਸੋਭਾ ਪਾਈਆ। ਝਗੜਾ ਛੱਡ ਮੰਦਰ ਮਸੀਤ, ਕਾਇਆ ਕਾਅਬੇ ਖ਼ੁਸ਼ੀ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਗੀਤ, ਢੋਲਾ ਧੁਰਦਰਗਾਹੀਆ। ਸਾਰੇ ਅੰਦਰੋਂ ਦਿਸੇ ਸੀਤ, ਬਾਹਰੋਂ ਅਗਨ ਨਾ ਕੋਇ ਤਪਾਈਆ। ਮਨ ਵਾਸਨਾ ਆਏ ਜੀਤ, ਜਿਤੀ ਜਗਤ ਲੋਕਾਈਆ। ਪ੍ਰੇਮ ਦਾ ਢੋਲਾ ਗਾਵਣ ਗੀਤ, ਗੋਬਿੰਦ ਤੂੰ ਹੀ ਪਿਤਾ ਮਾਈਆ। ਬੈਠ ਕੇ ਇਕ ਅਤੀਤ, ਤ੍ਰੈਗੁਣ ਲੇਖਾ ਲਿਆ ਮੁਕਾਈਆ। ਸ੍ਰੀ ਭਗਵਾਨ ਕਰ ਬਖ਼ਸ਼ੀਸ਼, ਰਹਿਮਤ ਦਿਤੀ ਕਮਾਈਆ। ਖ਼ੁਸ਼ੀਆਂ ਨਾਲ ਦਿਤੀ ਅਸੀਸ, ਅਸ਼ੀਰਵਾਦ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਇਕ ਅਰਦਾਸ, ਅਰਜ਼ੋਈ ਸਚ ਸੁਣਾਈਆ। ਅਸੀਂ ਤੇਰੇ ਭਗਤ ਵੇਖਣੇ ਖ਼ਾਸ, ਸਾਨੂੰ ਸਾਰੇ ਦੇ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਇਹ ਰਾਤ, ਰੁਤੜੀ ਵਡ ਵਡਿਆਈਆ। ਤੇਰੀ ਵਰਤਾਈ ਅਗੰਮੀ ਦਾਤ, ਦਾਤੇ ਤੇਰੇ ਹੱਥ ਵਡਿਆਈਆ। ਅਸੀਂ ਤੇਰੀ ਨਿੱਕੀ ਜਿਹੀ ਸ਼ਾਖ਼, ਛੋਟੇ ਬਾਲੇ ਨੱਢੇ ਨਜ਼ਰੀ ਆਈਆ। ਤੇਰਾ ਲੇਖਾ ਲਿਖਦੇ ਆਏ ਕਲਮ ਦਵਾਤ, ਕਾਗ਼ਜ਼ ਨਾਲ ਸ਼ਾਹੀਆ। ਇਸ਼ਾਰਿਆਂ ਨਾਲ ਦੱਸਦੇ ਆਏ ਜਗਤ ਜਮਾਤ, ਦੀਨਾਂ ਮਜ਼੍ਹਬਾਂ ਵਿਚ ਪੜ੍ਹਾਈਆ। ਖਾ ਕੇ ਆਏ ਰਸਨਾ ਜਿਹਵਾ ਭਾਤ, ਭੋਜਨ ਜਗਤ ਵਡਿਆਈਆ। ਕਰਦੇ ਆਏ ਪਾਠ, ਸਿਮਰਨ ਵਿਚ ਸਿਮਰਨ ਤੇਰਾ ਨਾਮ ਬਣਾਈਆ। ਖੋਲ੍ਹਦੇ ਆਏ ਹਾਟ, ਵਸਤ ਵਰਤਾਈ ਧੁਰਦਰਗਾਹੀਆ। ਪੁਰਖ ਅਕਾਲ ਤੇਰੀ ਸਮਝੀ ਇਕ ਨਾ ਬਾਤ, ਪੜਦਾ ਅੰਦਰੋਂ ਨਾ ਕੋਇ ਚੁਕਾਈਆ। ਜੁਗ ਚੌਕੜੀ ਬਦਲਦਾ ਰਿਹੋਂ ਰਿਵਾਜ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਦੇਣੀ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣੇ ਭਗਤ ਦੁਲਾਰੇ, ਦੂਲ੍ਹੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਦੇ ਪਿਛੇ ਸਾਡੇ ਪੂਰੇ ਕੀਤੇ ਲਾਰੇ, ਜੁਗ ਚੌਕੜੀ ਲੇਖ ਚੁਕਾਈਆ। ਸੋਹਣੇ ਸੁਚੱਜੇ ਦਿਸਣ ਲਾੜੇ, ਨਾਰੀ ਪੁਰਸ਼ ਰੂਪ ਨਾ ਕੋਇ ਬਦਲਾਈਆ। ਜਿਨ੍ਹਾਂ ਦਾ ਖੇਲ ਵੇਖਿਆ ਦਿਨ ਦਿਹਾੜੇ, ਦਰਗਾਹ ਸਾਚੀ ਵੱਜੀ ਇਕ ਵਧਾਈਆ। ਓਨ੍ਹਾਂ ਦਾ ਮਾਨਸ ਜਨਮ ਲੱਗਾ ਕਾਰੇ, ਕਰਤੇ ਕੀਮਤ ਆਪੇ ਪਾਈਆ। ਸਾਡੇ ਪੂਰੇ ਹੋਏ ਹਾੜੇ, ਹੌਕੇ ਦਿੱਤੇ ਮਿਟਾਈਆ। ਖ਼ੁਸ਼ੀਆਂ ਨਾਲ ਬੀਤੇ ਜੁਗ ਚਾਰੇ, ਅੱਗੇ ਸਮਝ ਕਿਸੇ ਨਾ ਆਈਆ। ਸਾਡੇ ਢਿੱਡਾਂ ਦੇ ਉਤਰੇ ਅਫਾਰੇ, ਅੰਦਰਲਾ ਦੁੱਖ ਦਿਤਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਦੱਸ, ਕਿਹੜੇ ਚੰਗੇ ਕਿਹੜੇ ਮੰਦੇ, ਸਾਨੂੰ ਦੇ ਦਸਾਈਆ। ਕਿਹੜੇ ਵਸਦੇ ਤੇਰੇ ਸੰਗੇ, ਕਿਹੜੇ ਬੈਠੇ ਮੁਖ ਭਵਾਈਆ। ਕਿਹੜੇ ਮਾਨੁਸ਼ ਤੇ ਕਿਹੜੇ ਬੰਦੇ, ਕਿਹੜੀ ਇਸਤਰੀ ਰੂਪ ਬਦਲਾਈਆ। ਕਿਹੜੇ ਸਚਖੰਡ ਦਵਾਰੇ
❋
❋
ਟੰਗੇ, ਕਿਹੜੇ ਜੂਨੀਆਂ ਵਿਚ ਰਖਾਈਆ। ਕਿਹੜੇ ਤੇਰਾ ਦਵਾਰ ਲੰਘੇ, ਚਰਨ ਬਹਿ ਕੇ ਸੋਭਾ ਪਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰੋ ਜਿਹੜੇ ਚੜ੍ਹ ਗਏ ਮੇਰੇ ਨਾਮ ਦੇ ਡੰਡੇ, ਡੰਡਉਤ ਬੰਦਨਾ ਤੋਂ ਖਹਿੜੇ ਦਿੱਤੇ ਛੁਡਾਈਆ। ਉਹ ਏਥੇ ਓਥੇ ਦੋ ਜਹਾਨ ਸਾਰੇ ਚੰਗੇ, ਬੁੱਢੇ ਨੱਢੇ ਇਕੋ ਰੰਗ ਰੰਗਾਈਆ। ਸੱਚੇ ਘਰ ਵਿਚ ਪੁਰਖ ਅਕਾਲ ਵੰਡ ਕੋਇ ਨਾ ਵੰਡੇ, ਸ਼ਾਹ ਹਕੀਰਾਂ ਇਕੋ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਨੂੰ ਪਿਆ ਕੁਛ ਸ਼ੱਕ, ਸ਼ੱਕ ਦੇ ਮੁਕਾਈਆ। ਅਸੀਂ ਕਿਧਰ ਲਈਏ ਤੱਕ, ਕਵਣ ਅੱਖ ਖੁਲ੍ਹਾਈਆ। ਪੁਰਖ ਅਕਾਲ ਕਿਹਾ ਪਹਿਲੋਂ ਚਰਨ ਜਾਓ ਢੱਠ, ਫੇਰ ਦਿਆਂ ਦ੍ਰਿੜਾਈਆ। ਪਿਛਲਾ ਲੇਖਾ ਛੱਡੋ ਮੰਦਰ ਮਠ, ਸ਼ਿਵਦਵਾਲੇ ਧਿਆਨ ਨਾ ਕੋਇ ਲਗਾਈਆ। ਫਿਰ ਮੇਰਿਆਂ ਭਗਤਾਂ ਦਾ ਵੇਖੋ ਇਕੱਠ, ਜੋ ਚਾਰੋਂ ਕੁੰਟ ਸੋਭਾ ਪਾਈਆ। ਇਹ ਸਾਰਿਆਂ ਤੋਂ ਉਤਮ ਤੇ ਸ੍ਰੇਸ਼ਟ ਜਿਨ੍ਹਾਂ ਦੇ ਅੰਦਰ ਮੇਰੇ ਨਾਮ ਦਾ ਸਚ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਇਕੋ ਤੂੰ ਹੀ ਤੂੰ ਹੀ ਰਹੇ ਜਪ, ਆਪ ਆਪਣਾ ਭੇਟ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਵੇਖ ਲੈਣ ਦੇ ਏਨ੍ਹਾਂ ਦੇ ਮਸਤਕ ਮਥ, ਤੇਰੇ ਅੰਦਰ ਵੜ ਕੇ ਵੇਖ ਵਖਾਈਆ। ਤੇਈ ਅਵਤਾਰ ਕਹਿਣ ਇਹ ਬੈਠੇ ਉਤੇ ਕੱਖ, ਕੱਖਾਂ ਉਤੇ ਬੈਠੇ ਲੱਖਾਂ ਦਾ ਡੇਰਾ ਗਏ ਢਾਹੀਆ। ਪੀਰ ਪੈਗ਼ੰਬਰ ਕਹਿਣ ਇਹ ਸਭ ਤੋਂ ਹੋਏ ਵੱਖ, ਕਲਮਿਆਂ ਕਲਾਮਾਂ ਤੋਂ ਪੱਲੂ ਗਏ ਛੁਡਾਈਆ। ਗੁਰੂ ਗੁਰਦੇਵ ਕਹਿਣ ਇਨ੍ਹਾਂ ਦੇ ਅੰਦਰ ਵੜ ਗਿਆ ਸਚ, ਝੂਠੀ ਕਿਰਿਆ ਗਏ ਤਜਾਈਆ। ਪੁਰਖ ਅਕਾਲ ਨੂੰ ਮੰਨ ਕੇ ਬਾਪ, ਪੂਤ ਸਪੂਤੇ ਬਣ ਕੇ ਸੋਭਾ ਪਾਈਆ। ਝਗੜਾ ਰਿਹਾ ਨਾ ਕਿਸੇ ਪਾਪ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਚੜ੍ਹਦੀ ਜਾਏ ਮਸਤੀ, ਗੁਰਮੁਖ ਨਜ਼ਰੀ ਧੁਰ ਦੇ ਆਈਆ। ਨੌ ਖੰਡ ਵਿਚੋਂ ਭਗਤ ਦਵਾਰਾ ਜਗਤ ਨੂੰ ਦਿਸੇ ਛੋਟੀ ਬਸਤੀ, ਅੱਗਾ ਸਕੇ ਨਾ ਕੋਇ ਸਮਝਾਈਆ। ਅਸੀਂ ਕਥਾ ਕਹਾਣੀ ਦੱਸੀਏ ਸਚ ਦੀ, ਸਾਰੇ ਰਹੇ ਦ੍ਰਿੜਾਈਆ। ਜਿਥੇ ਪੁਰਖ ਅਕਾਲ ਦੀ ਇਕੋ ਜੋਤ ਜਗਦੀ, ਦੂਜੀ ਹੋਵੇ ਨਾ ਕੋਇ ਰੁਸ਼ਨਾਈਆ। ਓਥੇ ਕੀਮਤ ਕੋਇ ਨਾ ਲਗਦੀ, ਦਰਸ਼ਨ ਕੀਤਿਆਂ ਪਾਰ ਲੰਘਾਈਆ। ਇਹ ਕੋਈ ਧਾਰ ਨਹੀਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਈ ਕਮੀਨੇ ਜੱਟ ਦੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਇਹ ਕੋਈ ਖੇਲ ਨਹੀਂ ਨਟੂਏ ਭੱਟ ਦੀ, ਜਗਤ ਸਵਾਂਗੀ ਵੇਸ ਨਾ ਕੋਇ ਬਦਲਾਈਆ। ਇਹ ਕੋਈ ਨਜ਼ਰ ਨਹੀਂ ਬੈਰੂਨੀ ਅੱਖ ਦੀ, ਪ੍ਰਤਖ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਭਗਤਾਂ ਦੇ ਅੰਦਰ ਪ੍ਰਭ ਦੀ ਧਾਰ ਵੇਖੋ ਨੱਚੀ, ਜੋ ਨੱਚੇ ਕੁੱਦੇ ਚਾਈਂ ਚਾਈਂਆ। ਇਨ੍ਹਾਂ ਨੂੰ ਲੋੜ ਨਹੀਂ ਕਿਸੇ ਸੇਜ ਵਾਲੇ ਖੱਟ ਦੀ, ਪਟਣੇ ਦਾ ਮਾਲਕ ਇਕੋ ਨਜ਼ਰੀ ਆਈਆ। ਜਿਸ ਨੂੰ ਮਦਦ ਪੁਰਖ ਸਮਰਥ ਦੀ, ਦੂਜੇ ਆਸ ਨਾ ਕੋਇ ਤਕਾਈਆ। ਉਹ ਜਾਣੇ ਘਟ ਘਟ ਦੀ, ਘਾਟੇ ਸਭ ਦੇ ਪੂਰ ਕਰਾਈਆ। ਗੁਰਮੁਖੋ ਸੰਸਾਰ ਸ੍ਰਿਸ਼ਟੀ ਵਿਚ ਦੁੱਖਾਂ ਦੀ ਅੱਗ ਮੱਚ ਦੀ, ਤੁਹਾਡਾ ਦੁੱਖ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਹ ਕੁਝ ਬੈਠੇ ਦਿਸਣ ਅੰਧੇਰੇ, ਕਿਉਂ ਅੱਖਾਂ ਬੰਦ ਕਰਾਈਆ। ਪੁਰਖ ਅਕਾਲ ਕਹੇ ਏਨ੍ਹਾਂ ਦੇ ਰਾਮ ਚੰਦਰ ਤੋ ਪਹਿਲਾਂ ਦੇ ਡੇਰੇ, ਰਾਮਾ ਦਏ ਗਵਾਹੀਆ। ਕ੍ਰਿਸ਼ਨ ਕਹੇ ਐਥੇ ਮੇਰੇ ਦਵਾਰੇ ਖੇੜੇ, ਖਿੜਕੀ ਕੁੰਡਾ ਦਿਆਂ ਖੁਲ੍ਹਾਈਆ। ਮੂਸਾ
❋
❋
ਕਹੇ ਇੱਕੀਆਂ ਦੇ ਅੰਦਰ ਮੇਰੇ ਝੇੜੇ, ਜੋ ਮੈਨੂੰ ਨਜ਼ਰੀ ਆਈਆ। ਈਸਾ ਕਹੇ ਏਨ੍ਹਾਂ ਵਿਚੋਂ ਥੋੜ੍ਹੇ ਬਥੇਰੇ, ਜੋ ਗਿਣਤੀ ਵਿਚ ਸੱਤ ਸੋਭਾ ਪਾਈਆ। ਮੁਹੰਮਦ ਕਹੇ ਬੱਤੀਆਂ ਦੇ ਮੇਰੇ ਨਾਲ ਰਹੇ ਝੇੜੇ, ਕਦੀ ਮੰਨਣ ਤੇ ਕਦੀ ਮੁਖ ਜਾਣ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰੂ ਨਾਨਕ ਕਹੇ ਇਹਨਾਂ ਵਿਚੋਂ ਦਿਸਦੇ ਸੌਦੇਬਾਜ਼, ਖੋਟੇ ਖਰੇ ਆਪਣਾ ਖੇਲ ਵਖਾਈਆ। ਗੋਬਿੰਦ ਕਿਹਾ ਇਹਨਾਂ ਵਿਚੋਂ ਦਿਸਦੇ ਚੂਰੀ ਖਵਾਉਦੇ ਮੇਰੇ ਬਾਜ਼, ਚੋਰੀ ਚੋਰੀ ਮੈਥੋਂ ਆਪ ਛੁਪਾਈਆ। ਕੁਛ ਐਥੋਂ ਦਸਾਂ ਦੀ ਖੁਲ੍ਹੀ ਜਾਗ, ਜਿਨ੍ਹਾਂ ਨੂੰ ਅਨੰਦਪੁਰੀ ਤੋਂ ਬਾਹਰ ਆਪਣਾ ਮੇਲ ਕਰਾਈਆ। ਪੁਰਖ ਅਕਾਲ ਕਹੇ ਮੈਂ ਸਭ ਦੀ ਸਾਜਣ ਲਈ ਸਾਜ, ਸੱਜਣ ਸਾਰੇ ਲਏ ਬਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਚਲਾ ਕੇ ਆਪਣਾ ਰਿਵਾਜ, ਰਵਾਦਾਰੀ ਸਾਰੀ ਦਿਤੀ ਮਿਟਾਈਆ। ਕਿਸ਼ਨ ਸਿੰਘਾ ਕੀ ਖਾਜ ਦਾ ਆਇਆ ਸਵਾਦ, ਸਚ ਦੇਣਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਕਿੱਡਾ ਚੰਗਾ ਸਮਾਜ, ਜੋ ਸਮੇਂ ਵਿਚੋਂ ਆਪਣਾ ਸਮਾਂ ਬੈਠੇ ਬਦਲਾਈਆ। ਸਾਡੇ ਹੋਏ ਧੰਨ ਭਾਗ, ਭਗਵਾਨ ਤੇਰੇ ਨਾਲ ਚਲ ਕੇ ਤੇਰਿਆਂ ਦਾ ਦਰਸ਼ਨ ਪਾਈਆ। ਸਾਨੂੰ ਐਂ ਦਿਸਦਾ ਏਨ੍ਹਾਂ ਦੇ ਅੰਦਰ ਉਹ ਸਵਾਦ, ਜਿਹੜਾ ਸਮਿਆਂ ਤੋਂ ਹੱਥ ਕਿਸੇ ਨਾ ਆਈਆ। ਇਨ੍ਹਾਂ ਦਾ ਖ਼ੁਸ਼ੀਆਂ ਵਾਲਾ ਮਜਾਜ਼, ਮਜ਼ਾਕ ਵਿਚ ਹੱਸੇ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਇਹਨ੍ਹਾਂ ਦਾ ਵੇਖ ਕੇ ਝਗੜਾ ਫ਼ਸਾਦ, ਅੱਜ ਦਾ ਵੇਲਾ ਸਾਨੂੰ ਰਿਹਾ ਬਤਲਾਈਆ। ਸ੍ਰਿਸ਼ਟੀ ਦੀ ਕਿਸੇ ਨਹੀਂ ਕਰਨੀ ਇਮਦਾਦ, ਦਿਮਾਗ਼ ਸਾਰੇ ਫੇਲ ਕਰਾਈਆ। ਚਲਦੇ ਡੁੱਬਣੇ ਜਹਾਜ਼, ਬੇੜੇ ਦੇਣੇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੀ ਰੱਖਣੀ ਲਾਜ, ਲਾਜਾਵੰਤ ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣੇ ਵੱਡੇ ਛੋਟੇ, ਸਾਰੇ ਇਕੋ ਰੰਗ ਨਜ਼ਰੀ ਆਈਆ। ਸਭ ਨੇ ਸੂਰਬੀਰਾਂ ਵਾਲੇ ਕਸੇ ਲੰਗੋਟੇ, ਜਗਤ ਭੈ ਬੈਠੇ ਚੁਕਾਈਆ। ਅੰਦਰੋ ਅੰਦਰ ਸਭ ਨੇ ਆਪਣੇ ਨਾਮ ਪ੍ਰਭੂ ਵਾਲੇ ਸੋਚੇ, ਮਾਤਾ ਪਿਤਾ ਵਾਲੇ ਨਾਮ ਸਾਰੇ ਗਏ ਭੁਲਾਈਆ। ਓਸ ਦਵਾਰ ਪਹੁੰਚੇ, ਜਿਥੇ ਪੁਜਿਆਂ ਕਿਸੇ ਪੂਜਾ ਪਾਠ ਦੀ ਲੋੜ ਰਹੀ ਨਾ ਰਾਈਆ। ਗੁਰਮੁਖੋ ਵੇਖਿਓ ਕਿਤੇ ਭਾ ਨਾ ਵਿਕ ਜਾਇਓ ਦੂਜੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵਿਚ ਰਖਾਈਆ। ਕਿਤੇ ਬੰਦ ਨਾ ਹੋ ਜਾਇਓ ਦੀਨ ਮਜ਼੍ਹਬ ਵਾਲੇ ਨਿੱਕੇ ਜੇਹੇ ਕੁੱਜੇ, ਬ੍ਰਹਿਮੰਡ ਖੰਡ ਤੁਹਾਡੇ ਚਰਨਾਂ ਹੇਠਾਂ ਦਬਾਈਆ। ਤੁਹਾਡੀ ਰਮਜ਼ ਕੋਈ ਨਾ ਬੁਝੇ, ਪ੍ਰਭੂ ਦਾ ਦਵਾਰ ਕੋਈ ਨਾ ਸੁਝੇ, ਬਿਨ ਭਗਵਾਨ ਤੋਂ ਭਗਤਾਂ ਨੂੰ ਕਰੇ ਕੋਈ ਨਾ ਉਘੇ, ਗੁੰਗੇ ਦਿਸੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਧੁਰ ਦਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖੋ ਐਵੇਂ ਅੱਗੇ ਕਰਦੇ ਨਾ ਰਿਹੋ ਅਰਦਾਸੇ, ਮੱਥਾ ਖ਼ਾਕ ਨਾਲ ਰਗੜਾਈਆ। ਸਾਰੇ ਡਰ ਗਏ ਤੁਹਾਡੇ ਹੱਥਾਂ ਵਿਚ ਵੇਖ ਕੇ ਤਿੱਖੇ ਗੰਡਾਸੇ, ਧਾਰ ਧਾਰ ਗਏ ਬਦਲਾਈਆ। ਸਾਨੂੰ ਖ਼ੁਸ਼ੀ ਅਬਿਨਾਸ਼ੀ ਕਰਤੇ ਸਾਡੇ ਬਚਨ ਕੀਤੇ ਸਾਚੇ, ਸੱਚਿਆਂ ਸਾਨੂੰ ਜਗਤ ਵਿਚ ਦਿਤਾ ਬਣਾਈਆ। ਜੇ ਰਵਦਾਸ ਦੇ ਬਸਤਰ ਨਾ ਹੁੰਦੇ ਪਾਟੇ, ਗ਼ਰੀਬਾਂ ਨੂੰ ਕਦੇ ਨਾ ਗਲ ਲਗਾਈਆ। ਗੁਰਮੁਖਾਂ ਦੇ ਕਦੀ ਖੁਲ੍ਹੇ ਨਾ ਕਰਦਾ ਝਾਟੇ, ਜੰਗਲਾਂ ਵਿਚ ਫਿਰਨ ਦੀ ਲੋੜ ਰਹੀ ਨਾ ਰਾਈਆ। ਤੁਸੀਂ ਸੁੱਤੇ ਤੁਹਾਡਾ ਪੁਰਖ ਅਕਾਲ ਇਕੋ ਜਾਗੇ, ਘਰ ਘਰ ਵਿਚੋਂ ਫੜ ਕੇ ਆਪਣੇ ਕੋਲ ਲਿਆਈਆ। ਤੁਸਾਂ ਕਿਉਂ ਫੜੇ ਦੋ ਸੂਤਾਂ ਵਾਲੇ ਸਾਂਘੇ, ਦੋਂਹ ਰਾਹਾਂ ਉਤੇ
❋
❋
ਪੈਰ ਨਾ ਕੋਇ ਟਿਕਾਈਆ। ਤੁਹਾਡੇ ਲੰਮੇ ਲੰਮੇ ਕੋਈ ਵੇਖਣ ਵਾਲੇ ਨਹੀਂ ਸੀ ਢਾਂਗੇ, ਦੀਨਾਂ ਮਜ਼੍ਹਬਾਂ ਦੇ ਢੰਗਿਆਂ ਤੋਂ ਦਿਤਾ ਛੁਡਾਈਆ। ਤੁਸੀਂ ਜੁਗ ਜਨਮ ਦੇ ਥੱਕੇ ਮਾਂਦੇ, ਭਜਨ ਬੰਦਗੀਆਂ ਕਰ ਕਰ ਆਪਣਾ ਆਪ ਲਿਆ ਸੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਕਿੱਡੀ ਵੱਡੀ ਤੜਪ, ਮੁਰਦਿਆਂ ਦਏਂ ਤੜਫ਼ਾਈਆ। ਪੁਰਖ ਅਕਾਲ ਕਹੇ ਮੈਂ ਤੁਹਾਡੇ ਪਿਛੇ ਆਇਆ ਪਰਤ, ਪਤਿਪਰਮੇਸ਼ਵਰ ਹੋ ਕੇ ਖ਼ੁਸ਼ੀ ਮਨਾਈਆ। ਮੇਰੀ ਕੋਈ ਬੱਚਿਆਂ ਵਾਲੀ ਨਹੀਂ ਸ਼ਰਤ, ਸ਼ਰਅ ਦੇ ਅਸੂਲ ਦਿਆਂ ਬਦਲਾਈਆ। ਬਿਨਾ ਭਗਤਾਂ ਕਦੇ ਕਿਸੇ ਨੂੰ ਮਿਲਣ ਨਹੀਂ ਆਇਆ ਉਤੇ ਧਰਤ, ਧਰਨੀ ਉਤੇ ਫੇਰਾ ਨਾ ਪਾਈਆ। ਕਦੀ ਨਾ ਲੱਭਾ ਕਿਸੇ ਨੂੰ ਵਿਚੋਂ ਚਰਚ, ਚਰਖਿਆਂ ਵਾਲੀਆਂ ਦੇਣ ਗਵਾਹੀਆ। ਗੁਰਮੁਖੋ ਤੁਹਾਡੇ ਜਨਮ ਦਾ ਮੇਰੇ ਕੋਲ ਖਰਚ, ਖਾਵੋ ਖੱਟੋ ਤੇ ਖ਼ੁਸ਼ੀਆਂ ਨਾਲ ਆਪਣਾ ਝਟ ਲੰਘਾਈਆ। ਜਿਧਰ ਵੇਖੋਗੇ ਓਧਰ ਵੰਡਾਂ ਦਰਦ, ਦੁਖੀਆਂ ਦਾ ਮਾਲਕ ਨਜ਼ਰੀ ਆਈਆ। ਭਗਤ ਉਧਾਰਨਾ ਪ੍ਰਭੂ ਦਾ ਫ਼ਰਜ਼, ਗੁਰਮੁਖ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਵੇਖਿਆ ਤੇਰਾ ਅਜਬ ਤਰੀਕਾ, ਤੱਕਿਆ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਜਨ ਭਗਤਾਂ ਸਿੱਖੀਆਂ ਮੇਰੇ ਕੋਲੋਂ ਪ੍ਰੀਤਾ, ਪ੍ਰੀਤਮ ਇਕੋ ਰਹੇ ਮਨਾਈਆ। ਜਿਨ੍ਹਾਂ ਦਾ ਅੰਦਰ ਹੋਇਆ ਠਾਂਡਾ ਸੀਤਾ, ਸੀਤਾ ਰਾਮ ਓਨ੍ਹਾਂ ਦੇ ਘਰ ਵਿਚ ਸੋਭਾ ਪਾਈਆ। ਭਗਤੀ ਦਾ ਭੰਡਾਰਾ ਭਰ ਦਿਤਾ ਓਨ੍ਹਾਂ ਦੀ ਜੇਬ ਵਿਚ ਖੀਸਾ, ਬੀਸਾ ਦਏ ਗਵਾਹੀਆ। ਜਿਸ ਦਵਾਰੇ ਤੇ ਚਰਨ ਧੂੜੀ ਮੰਗੇ ਮੂਸਾ ਈਸਾ, ਇੱਛਿਆ ਆਪਣੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਭਗਤ ਰੱਜੇ ਕਿ ਭੁੱਖੇ, ਅੰਦਰੋਂ ਵੇਖੀਏ ਧਿਆਨ ਲਗਾਈਆ। ਸੁਖੀ ਕਿ ਦੁੱਖੇ, ਦੁਖੀ ਹੋ ਕੇ ਰਹੇ ਕੁਰਲਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਤੁਹਾਡੇ ਲਾਰਿਆਂ ਦੇ ਪਿਛੇ ਆਪਣੀ ਗੋਦੀ ਚੁੱਕੇ, ਕਵਾਰੇ ਆਪਣੇ ਨਾਲ ਪਰਨਾਈਆ। ਤੁਸੀਂ ਹੁਣ ਹੋ ਜਾਓ ਪਰੇ ਸਿੰਘਾਸਣ ਦੀ ਗੁੱਠੇ, ਮੈਂ ਚਾਰੋਂ ਕੁੰਟ ਸਭ ਨੂੰ ਗੋਦੀ ਲਵਾਂ ਟਿਕਾਈਆ। ਜਿਸ ਮੇਰਾ ਨਾਮ ਜਪਿਆ ਓਹਨੂੰ ਧਰਮ ਰਾਏ ਕਦੀ ਨਾ ਟੰਗੇ ਪੁੱਠੇ, ਜਨਮਾਂ ਵਿਚ ਨਾ ਕੋਇ ਭਵਾਈਆ। ਜਗਤ ਮਾਇਆ ਕੋਈ ਨਾ ਲੁੱਟੇ, ਲੁਟੇਰੇ ਸਾਰੇ ਅੰਦਰੋਂ ਦਿਤੇ ਕਢਾਈਆ। ਓਨ੍ਹਾਂ ਦੀ ਪ੍ਰੀਤੀ ਪਤਿਪਰਮੇਸ਼ਵਰ ਨਾਲੋਂ ਕਦੇ ਨਾ ਟੁੱਟੇ, ਜਿਨ੍ਹਾਂ ਦੀ ਟੁੱਟੀ ਲਈ ਗੰਢਾਈਆ। ਅੱਠੇ ਪਹਿਰ ਇਕੋ ਨਾਮ ਜੁੱਟੇ, ਜੋਟੀਆਂ ਗੁਰਮੁਖਾਂ ਨਾਲ ਰਖਾਈਆ। ਓ ਗੁਰਸਿਖੋ ਤੁਹਾਨੂੰ ਵੀ ਨਹੀਂ ਰਹਿਣ ਦੇਂਦਾ ਸੁੱਕੇ, ਸਾਰੇ ਇਕੋ ਘਰ ਵਸਾਈਆ। ਬਿਨਾ ਮੇਰੀ ਕਿਰਪਾ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਕਿਸੇ ਨੂੰ ਪੁਛੇ, ਪਿੱਛਾ ਪਰਤ ਕੇ ਵੇਖਣ ਕੋਇ ਨਾ ਆਈਆ। ਜਿਨ੍ਹਾਂ ਨੇ ਅੱਜ ਤਾਅ ਦਿੱਤੇ ਉਤੇ ਮੁੱਛੇ, ਅੱਖਾਂ ਲਾਲ ਕੱਢ ਡਰਾਈਆ। ਜਿਨ੍ਹਾਂ ਦੇ ਤੁੱਟੇ ਜੁੱਤੇ, ਓਨ੍ਹਾਂ ਨੇ ਆਪਣੀ ਮੰਜ਼ਲ ਲਈ ਮੁਕਾਈਆ। ਸਾਰਿਆਂ ਨੂੰ ਦਰ ਆਇਆਂ ਨੂੰ ਇਕੋ ਜਿਹਾ ਪੁਛੇ, ਫ਼ਰਕ ਵਿਚ ਨਾ ਕੋਇ ਜੁਦਾਈਆ। ਅਜੇ ਵੀ ਇਕ ਸੌ ਉਣਾਨਵੇ ਇਨ੍ਹਾਂ ਵਿਚੋਂ ਰੁੱਸੇ, ਜੇ ਨਾਂ ਲਵਾਂ ਤੇ ਰੋਵਣ ਮਾਰਨ ਧਾਹੀਂਆ। ਬਿਨ ਪ੍ਰਭ ਦੀ ਕਿਰਪਾ ਕਿਸੇ ਕੰਮ ਨਹੀਂ ਆਉਂਦਾ ਪੰਜ ਤਤ ਦਾ ਬੁੱਤੇ, ਮਿੱਟੀ ਖ਼ਾਕ ਨਾ ਕੋਇ ਵਡਿਆਈਆ। ਅੱਗੇ ਗਿਆਂ ਕੋਈ ਨਾ ਪੁਛੇ, ਸਚ ਦਵਾਰ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ
❋
❋
ਰੰਗ ਨਾਲ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਰੋਟੀ ਖਾਧੀ ਕਿ ਦਾਲ, ਸਾਰੇ ਦਿਓ ਸੁਣਾਈਆ। ਗ਼ਮੀ ਖ਼ੁਸ਼ੀ ਦਾ ਦੱਸੋ ਹਾਲ, ਪੜਦਾ ਦੇਣਾ ਚੁਕਾਈਆ। ਪੁਰਖ ਅਕਾਲ ਕਹੇ ਜਿਨ੍ਹਾਂ ਦੇ ਮੈਂ ਵਸਾਂ ਸਦਾ ਨਾਲ, ਅੰਤਰ ਹੋ ਕੇ ਨਿਰੰਤਰ ਰੂਪ ਦਰਸਾਈਆ। ਓਨ੍ਹਾਂ ਉਤੇ ਕੋਈ ਨਾ ਕਰੇ ਸਵਾਲ, ਜਵਾਬ ਤਲਬੀ ਨਾ ਕੋਇ ਕਰਾਈਆ। ਉਹ ਮੇਰਾ ਤੱਕ ਕੇ ਜਮਾਲ, ਜਨਮ ਮਰਨ ਦਾ ਲੇਖਾ ਗਏ ਚੁਕਾਈਆ। ਸਦਾ ਕਰਾਂ ਓਨ੍ਹਾਂ ਦੀ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਿਹੜੇ ਤੁਹਾਡੇ ਉਹ ਤੁਹਾਡੇ ਚਲੇ ਗਏ ਨਾਲ, ਭਗਤ ਭਗਵਾਨ ਨਾਲ ਆਪਣਾ ਝਟ ਲੰਘਾਈਆ। ਇਹ ਅਵੱਲੜੀ ਜਿਹੀ ਚਾਲ, ਭਗਤਾਂ ਨੂੰ ਪਤਾ ਨਹੀਂ ਆਪੇ ਓਨ੍ਹਾਂ ਦੀ ਸੁਰਤ ਰਿਹਾ ਸੰਭਾਲ, ਮਾਂ ਪਿਓ ਨੂੰ ਪਤਾ ਨਹੀਂ ਤੇ ਆਪੇ ਰਿਹਾ ਉਠਾਲ, ਪਿਓ ਪੁੱਤ ਨੂੰ ਰਮਜ਼ ਨਹੀਂ ਆਪੇ ਬਣਾਏ ਆਪਣੇ ਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਹੜੇ ਬੈਠੇ ਨਾਲ ਪਾਵੇ, ਖੱਬਾ ਸੱਜਾ ਦੇ ਸਮਝਾਈਆ। ਗੋਬਿੰਦ ਕਿਹਾ ਪਹਿਲੋਂ ਮੈਨੂੰ ਮੇਟ ਲੈਣ ਦਿਓ ਜਿਨ੍ਹਾਂ ਦਿਤੇ ਬੇਦਾਵੇ, ਬਦਲੀ ਦਿਆਂ ਕਰਾਈਆ। ਪੁਰਖ ਅਕਾਲ ਕੋਲੋਂ ਸਾਰੇ ਕਰਾ ਦੇਵਾਂ ਸਾਂਵੇ, ਕੰਡੇ ਇਕੇ ਦਿਆਂ ਤੁਲਾਈਆ। ਜਨਮ ਜਨਮ ਦੇ ਬਦਲ ਕੇ ਨਾਵੇਂ, ਨਵਾਂ ਜਨਮ ਦਿਆਂ ਵਖਾਈਆ। ਜੋ ਸੋਹੰ ਢੋਲਾ ਗਾਵੇ, ਗਾ ਗਾ ਖ਼ੁਸ਼ੀ ਬਣਾਈਆ। ਉਹ ਪੁਰਖ ਅਕਾਲ ਪਤਿਪਰਮੇਸ਼ਵਰ ਇਕੋ ਰਾਵੇ, ਦੂਜੀ ਸੇਜ ਨਾ ਕੋਇ ਹੰਢਾਈਆ। ਗੋਬਿੰਦ ਕਹੇ ਪ੍ਰਭੂ ਓਏ ਤੇਰੇ ਭਗਤ ਕੋਈ ਕੱਟੇ ਵੱਛੇ ਨਹੀਂ ਲਾਵੇਂ, ਜੰਮਣ ਵਾਲੀ ਹੋਰ ਨਾ ਕੋਈ ਮਾਈਆ। ਤੇਰੇ ਬਿਨਾ ਇਨ੍ਹਾਂ ਦੀ ਆਤਮਾ ਨਾ ਕੋਈ ਬਣਾਵੇ, ਪਰਮਾਤਮਾ ਬਿਨਾ ਤਨ ਵਜੂਦ ਕੰਮ ਕਿਸੇ ਨਾ ਆਈਆ। ਬਿਨ ਤੇਰੀ ਕਿਰਪਾ ਪਤ ਸਰਬ ਗਵਾਵੇ, ਚਲੇ ਨਾ ਕਿਸੇ ਚਤੁਰਾਈਆ। ਮੁਰਦੇ ਮਰਦ ਨਾ ਕੋਇ ਜਵਾਵੇ, ਜੀਵਣ ਜੁਗਤ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਖੜ੍ਹੀਏ ਕਿਸ ਦਰਵਾਜ਼ੇ, ਦਰਬਾਨ ਹੋ ਕੇ ਖ਼ੁਸ਼ੀ ਬਣਾਈਆ। ਕਿਹੜੇ ਵਕਤ ਸੁਹੰਜਣੇ ਜਾਗੇ, ਆਲਸ ਨਿੰਦਰਾ ਨਾ ਕੋਇ ਬਣਾਈਆ। ਪੁਰਖ ਅਕਾਲ ਕਹੇ ਪਹਿਲੋਂ ਮੇਰੇ ਭਗਤਾਂ ਨੂੰ ਮਾਰੋ ਇਕ ਆਵਾਜ਼ੇ, ਵਾਜਾ ਢੋਲਕ ਨਾ ਕੋਇ ਖੜਕਾਈਆ। ਓਨ੍ਹਾਂ ਦੇ ਸਾਫ਼ ਕਰੋ ਇਰਾਦੇ, ਪਵਿਤ੍ਰ ਲਓ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਮਾਤਲੋਕ ਵਿਚੋਂ ਡਰਦੇ ਭਾਜੇ, ਪੱਲੂ ਆਏ ਛੁਡਾਈਆ। ਸਾਨੂੰ ਪਤਾ ਲੱਗਾ ਤੂੰ ਪਰਗਟ ਹੋਇਆ ਦੇਸ ਮਾਝੇ, ਜੋ ਗੋਬਿੰਦ ਆਇਆ ਦ੍ਰਿੜਾਈਆ। ਰਚਿਆ ਅਗੰਮੀ ਕਾਜੇ, ਖੇਲ ਨੂਰ ਖ਼ੁਦਾਈਆ। ਉਹ ਕੱਢ ਲਏ ਜਿਹੜੇ ਵਿਚ ਦੋਆਬੇ, ਦਗ਼ਾ ਕਿਸੇ ਨਾਲ ਨਹੀਂ ਕਮਾਈਆ। ਕੁਛ ਲੇਖਾ ਲਿਖਿਆ ਨਾਨਕ ਬਾਬੇ, ਹੱਥ ਛਾਤੀ ਉਤੇ ਟਿਕਾਈਆ। ਕੁਛ ਗੋਬਿੰਦ ਹੱਥ ਉਤੇ ਰੱਖ ਕੇ ਬਾਜ਼ੇ, ਵਾਜ ਦਿਤੀ ਲਗਾਈਆ। ਮੇਰੇ ਗ਼ਰੀਬ ਨਿਵਾਜ਼ੇ, ਤੇਰੇ ਅੱਗੇ ਦੁਹਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਮੇਰੇ ਸੀਸ ਉਤੇ ਹੋਵੇ ਤਾਜੇ, ਤਾਜਾਂ ਵਾਲੇ ਦਿਆਂ ਮਿਟਾਈਆ। ਭਗਤਾਂ ਨਾਲ ਚਲੇ ਇਕ ਰਿਵਾਜੇ, ਰਜ਼ਾ ਵਿਚ ਸਾਰੇ ਲਵਾਂ ਚਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਸ ਬਿਧ ਕਰਾਵੇਂ ਹਾਜੇ, ਹਜ਼ਰਤ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਜੋ ਭਗਤਾਂ ਦੀ ਰਲ ਜਾਏ ਜਮਾਤੇ, ਜਮਾਂ ਤੋਂ ਦਿਆਂ ਛੁਡਾਈਆ। ਜੋ ਪਕਵਾਨ ਖਾ ਲਏ ਮੇਰਿਆਂ ਭਗਤਾਂ ਦੀਆਂ ਸਿਰ ਤੇ ਚੁਕੀਆਂ ਹੋਈਆਂ ਪਰਾਤੇ, ਪਤਣਾਂ ਤੋਂ ਪਾਰ ਦਿਆਂ ਲੰਘਾਈਆ। ਜਿਸ ਤਰ੍ਹਾ ਵੱਡਿਉਂ ਛੋਟਾ ਚੀਰ ਕੇ ਕਰਦਾ ਦਾਤੇ, ਅਸਲ ਦਾ ਰੂਪ ਦਏ ਬਦਲਾਈਆ।
❋
❋
ਏਸੇ ਤਰ੍ਹਾ ਗੁਰਮੁਖੋ ਤੁਹਾਡੇ ਪੂਰੇ ਕਰਦਾ ਘਾਟੇ, ਘੱਟਿਆਂ ਵਿਚ ਰੁਲਦਿਆਂ ਸਚਖੰਡ ਦਵਾਰ ਦਿਆਂ ਬਹਾਈਆ। ਤੁਹਾਡੇ ਖਾ ਕੇ ਪ੍ਰੇਮ ਵਾਲੇ ਬਾਟੇ, ਅੰਮ੍ਰਿਤ ਰਸ ਦਿਆਂ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਭਗਤ ਕਿਹੜੇ, ਓਨ੍ਹਾਂ ਦੀ ਕ਼ਿਸਮ ਦੇ ਵਖਾਈਆ। ਪੁਰਖ ਅਕਾਲ ਕਿਹਾ ਜਿਹੜੇ ਮੇਰੇ ਭਗਤ ਦਵਾਰ ਦੇ ਆ ਗਏ ਵਿਚ ਵਿਹੜੇ, ਸਾਰੇ ਇਕੋ ਜਿਹੇ ਦਿਆਂ ਬਣਾਈਆ। ਜਨਮ ਜਨਮ ਦੇ ਚੁੱਕੇ ਝੇੜੇ, ਝਗੜਾ ਰਹੇ ਨਾ ਰਾਈਆ। ਆਵੋ ਤੱਕੋ ਹੋ ਕੇ ਅੱਗੇ ਨੇੜੇ, ਨਿਉਂ ਨਿਉਂ ਦਿਆਂ ਵਖਾਈਆ। ਜਿਹੜੇ ਮੇਰੇ ਹੁਕਮ ਦੇ ਆ ਗਏ ਘੇਰੇ, ਘਰਿਆਂ ਤੋਂ ਬਾਹਰ ਟਪਾਈਆ। ਉਹ ਸੱਜਣ ਬਣ ਗਏ ਮੇਰੇ, ਮੈਂ ਓਨ੍ਹਾਂ ਦਾ ਪਿਤਾ ਮਾਈਆ। ਜਿਨ੍ਹਾਂ ਦੇ ਜੁਗ ਚੌਕੜੀ ਵੱਡੇ ਜੇਰੇ, ਸਦੀ ਚੌਧਵੀਂ ਰਾਹ ਤਕਾਈਆ। ਫੜ ਕੇ ਬਾਹੋਂ ਮਾਂ ਪਿਉ ਵਿਚੋਂ ਨਖੇੜੇ, ਭੈਣਾਂ ਭਾਈਆਂ ਨਾਤੇ ਦਿਤੇ ਤੁੜਾਈਆ। ਦੇ ਕੇ ਆਪਣੇ ਗੇੜੇ, ਨਾਰੀਆਂ ਨਾਲ ਕੰਤ ਦਿਤੇ ਲੜਾਈਆ। ਉਹ ਆ ਗਏ ਐਸ ਵਿਹੜੇ, ਜਿਨ੍ਹਾਂ ਨੂੰ ਬੁਰਾ ਕਹੇ ਲੋਕਾਈਆ। ਪੁਰਖ ਅਕਾਲ ਓਨ੍ਹਾਂ ਪਿਛੇ ਬੁੱਢਾ ਨੱਢਾ ਹੋ ਕੇ ਮਾਰੇ ਫੇਰੇ, ਆਪਣਾ ਜੋਬਨ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਸਿੰਘਾਸਣ ਦੀ ਕਿਹੜੀ ਚੂਲ, ਪ੍ਰਭ ਸਹਿਜੇ ਦੇ ਸਮਝਾਈਆ। ਕਿਥੇ ਬਹੇਂ ਕੰਤ ਕੰਤੂਹਲ, ਕੰਤ ਧੁਰ ਦਰਗਾਹੀਆ। ਪੁਰਖ ਅਕਾਲ ਕਹੇ ਮੇਰੇ ਰਹਿਣ ਦਾ ਮੇਰੇ ਬਹਿਣ ਦਾ ਭਗਤਾਂ ਦੇ ਅੰਦਰ ਮੂਲ, ਜਿਥੇ ਵੇਖਣ ਕੋਇ ਨਾ ਜਾਈਆ। ਓਥੇ ਵੜਾਂ ਓਥੇ ਚੜ੍ਹਾਂ ਜਿਥੇ ਮੈਨੂੰ ਕੋਈ ਨਾ ਜਾਏ ਭੂਲ, ਭੁਲਿਆਂ ਨੂੰ ਆਪਣੇ ਨਾਲ ਰਲਾਈਆ। ਆਦਿ ਜੁਗਾਦਿ ਭਗਤ ਉਧਾਰਨਾ ਬਣਿਆ ਇਕ ਅਸੂਲ, ਅਸਲ ਨਾਲ ਵਸਲ ਯਾਰ ਕਰਾਈਆ। ਹੁਕਮ ਇਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਕਦੇ ਨਾ ਜਾਵਾਂ ਭੂਲ, ਭੁੱਲਿਆਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਬਿਨ ਲੇਖ ਨਾ ਕਿਸੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਕਿੱਥੇ ਉਹ ਲਿਖਤ, ਜਿਹੜੀ ਬਿਨ ਅੱਖਰਾਂ ਦਏਂ ਪੜ੍ਹਾਈਆ। ਸਾਨੂੰ ਸੰਦੇਸ਼ੇ ਦਿੱਤੇ ਨਾਲ ਭਵਿਖਤ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਪੁਰਖ ਅਕਾਲ ਕਹੇ ਜੇ ਪੁਛਣਾ ਪਹਿਲੋਂ ਆਪਣਿਆਂ ਦੀਨਾਂ ਮਜ਼੍ਹਬਾਂ ਨੂੰ ਮੇਰਾ ਦੱਸੋ ਇਸ਼ਟ, ਫੇਰ ਨੀਵੇਂ ਹੋ ਕੇ ਸੀਸ ਨਿਵਾਈਆ। ਮੈਂ ਕੋਈ ਗੁਰੂ ਨਹੀਂ ਜੋ ਭੋਗਾਂ ਜਗਤ ਗ੍ਰਿਹਸਤ, ਗ੍ਰਿਹਸਤੀਆਂ ਦਾ ਮਾਲਕ ਖ਼ਲਕ ਦਾ ਖ਼ਾਲਕ ਪ੍ਰਿਤਪਾਲਕ ਸਭ ਦਾ ਪਿਤਾ ਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮਾਤਮਾ ਅਸੀਂ ਏਸੇ ਕਰ ਕੇ ਮੰਗਦੇ ਆਏ ਵਕਤ, ਬੇਵਕਤ ਮੰਗ ਨਾ ਕੋਇ ਮੰਗਾਈਆ। ਪੁਰਖ ਅਕਾਲ ਕਹੇ ਹੁਣ ਵੇਖ ਲਓ ਸੁਹੰਜਣਾ ਮੇਰਾ ਭਗਤ, ਜੋ ਬਿਨ ਭਗਤੀ ਦਿਤਾ ਬਣਾਈਆ। ਜਿਨ੍ਹਾਂ ਦੇ ਕਾਰਨ ਆਇਆ ਫ਼ਕਤ, ਫ਼ਿਕਰਾ ਆਪਣਾ ਨਾਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਜਿਹੜੀ ਤੁਸਾਂ ਲਿਆਂਦੀ ਵਸਤ, ਪ੍ਰੇਮ ਨਾਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤੋ ਸ੍ਰੀ ਭਗਵਾਨ ਜੁਗ ਜੁਗ ਡਾਹਢਾ, ਡੰਡੌਤ ਬੰਦਨਾ ਸਜਦਾ ਸਭ ਨੂੰ ਦਏ ਸਮਝਾਈਆ। ਪੁਰਖ ਅਕਾਲ ਕਹੇ ਨਹੀਂ ਮੈਂ ਪ੍ਰੇਮ ਪਿਆਰ ਮੁਹੱਬਤ ਵਿਚ ਸਭ ਨਾਲੋਂ ਠਾਂਡਾ, ਭੁਲਿਆਂ ਨੂੰ ਅਗਨੀ ਵਿਚ ਤਪਾਈਆ। ਮੈਂ ਦੋ ਜਹਾਨਾਂ ਸਾਂਝਾ, ਵੰਡ ਵਿਚ ਹਿੱਸਾ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੂੰ ਕੀ ਪੀਂਦਾ ਖਾਂਦਾ, ਕੀ ਵਸਤ ਤੇਰੀ ਭੇਟ ਚੜ੍ਹਾਈਆ। ਅਬਿਨਾਸ਼ੀ
❋
❋
ਕਰਤਾ ਕਹੇ ਜਿਹੜਾ ਮੇਰਾ ਨਾਮ ਗਾਂਦਾ, ਮੈਂ ਓਸੇ ਨੂੰ ਆਪਣਾ ਆਪ ਤ੍ਰਿਪਤ ਵਖਾਈਆ। ਮੈਂ ਕੋਈ ਪੰਡਤ ਨਹੀਂ ਮੁੱਲਾ ਨਹੀਂ ਗ੍ਰੰਥੀ ਨਹੀਂ ਨਾ ਜਗਤ ਵਾਲਾ ਪਾਂਧਾ, ਨਾ ਕੋਈ ਹਿਸਾਬ ਕਿਤਾਬ ਸਮਝਾਈਆ। ਮੈਂ ਕੋਈ ਮੰਗਦਾ ਨਹੀਂ ਗਊ ਢਾਂਡਾ, ਸੀਰਾ ਮੰਡਾਂ ਖਾ ਕੇ ਖ਼ੁਸ਼ੀ ਨਾ ਕੋਇ ਬਣਾਈਆ। ਮੈਂ ਕੋਈ ਜਲ ਪਾਣੀ ਨਾਲ ਨਹੀਂ ਨਹਾਂਦਾ, ਆਪਣਾ ਆਪ ਪਵਿਤ੍ਰ ਧੋਤੀ ਕਛਹਿਰੇ ਨਾਲ ਨਾ ਕੋਇ ਰਖਾਈਆ। ਮੈਂ ਕੋਈ ਪਹਿਨਦਾ ਨਹੀਂ ਤੇੜ ਸਲਵਾਰ ਪਜਾਮਾ, ਚੀਥੜ ਗਲ ਨਾ ਕੋਇ ਰਖਾਈਆ। ਮੈਂ ਕਿਸੇ ਦਾ ਤਾਇਆ ਚਾਚਾ ਤੇ ਫੁੱਫੜ ਨਹੀਂ ਮਾਮਾ, ਜਗਤ ਸੱਜਣ ਸਾਕ ਨਾ ਕੋਇ ਅਖਵਾਈਆ। ਮੈਂ ਕੋਈ ਮੱਝੀਆਂ ਗਾਈਆਂ ਚਾਰਨ ਵਾਲਾ ਨਹੀਂ ਕਾਮਾ, ਬੇਲਿਆਂ ਵਿਚ ਆਪਣਾ ਫੇਰਾ ਪਾਈਆ। ਮੈਂ ਕੋਈ ਢੋਲਕ ਖੜਕਾਉਣ ਵਾਲਾ ਰੱਖਿਆ ਨਹੀਂ ਦਮਾਮਾ, ਦਮਾਂ ਤੋਂ ਬਾਹਰ ਆਪਣਾ ਡੇਰਾ ਲਾਈਆ। ਮੈਂ ਕੋਈ ਦੀਨਾਂ ਮਜ਼੍ਹਬਾਂ ਵਾਲਾ ਰੱਖਿਆ ਨਹੀਂ ਵਿਧਾਨਾ, ਵਿਦਿਆ ਨਾਲ ਆਪਣਾ ਝਟ ਨਾ ਕੋਇ ਲੰਘਾਈਆ। ਜਦ ਆਵਾਂ ਤੇ ਵੱਖਰਾ ਪਹਿਰ ਕੇ ਜਾਮਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਹੜਾ ਭੁਲਿਆ ਉਹ ਬੇਗਾਨਾ, ਗੁਰ ਅਵਤਾਰ ਬੁੱਢੇ ਉਫ਼ ਲੱਕ ਧੂਹ ਧੂਹ ਆਹ ਆਹ ਭਾਰ ਸਿਹਾ ਨਾ ਜਾਂਦਾ, ਦੀਨ ਮਜ਼੍ਹਬ ਕੰਧ ਨਾ ਕੋਇ ਉਠਾਈਆ। ਗੁਰਮੁਖੋ ਕਿਤੇ ਸਮਝ ਨਾ ਲਿਓ ਡਰਾਮਾ, ਧੁਰ ਦਾ ਨਿਸ਼ਾਨਾ ਰਿਹਾ ਜਣਾਈਆ। ਕਿਤੇ ਜਾਣ ਨਾ ਲਿਓ ਇਹ ਪੰਜਾਂ ਤੱਤਾਂ ਵਾਲਾ ਇਨਸਾਨਾ, ਪੂਰਨ ਸਿੰਘ ਕਹਿ ਕੇ ਸਾਰੇ ਰਹੇ ਗਾਈਆ। ਜੇ ਸਮਝੋ ਤੇ ਇਹ ਵਿਸ਼ਨੂੰ ਭਗਵਾਨਾ, ਤੁਹਾਡਾ ਪਿਤਾ ਮਾਈਆ। ਤੁਹਾਥੋਂ ਕੋਈ ਖਾਣ ਨੂੰ ਮੰਗਦਾ ਨਹੀਂ ਬਦਾਨਾ, ਬਦਾਮਾਂ ਨਾਲ ਆਪਣਾ ਬਲ ਨਾ ਕੋਇ ਵਧਾਈਆ। ਨਾ ਇਹ ਗੋਪੀਆਂ ਵਾਲਾ ਸ਼ਾਮਾ, ਨਾ ਬਨਾਂ ਵਾਲਾ ਰਾਮਾ, ਨਾ ਪੜ੍ਹਨ ਵਾਲਾ ਕਲਾਮਾ, ਨਾ ਸਲਾਮਾਂ ਵਿਚ ਸੀਸ ਝੁਕਾਈਆ। ਜੇ ਵੇਖੋ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਸ਼ਾਹਾਂ ਦਾ ਸੁਲਤਾਨਾ, ਸੁਤਿਆਂ ਨੂੰ ਰਿਹਾ ਜਗਾਈਆ। ਅੱਜ ਗੁਰ ਅਵਤਾਰ ਪੈਗ਼ੰਬਰੋ ਉਠੋ ਮੈਂ ਭਗਤਾਂ ਨੂੰ ਦੇਣ ਆਇਆ ਇਨਾਮਾ, ਨਾਮ ਵੰਡ ਕੇ ਹੱਥ ਰੱਖ ਕੇ ਕੰਡ, ਕੰਡਿਆਂ ਤੋਂ ਬਾਹਰ ਲੰਘਾਈਆ। ਕੋਈ ਨਾ ਦੇਵੇ ਦੰਡ, ਕੋਈ ਨਾ ਕਰੇ ਭੇਖ ਪਖੰਡ, ਦੂਤੀ ਦੁਸ਼ਟ ਦੇਣੇ ਖਪਾਈਆ। ਇਹ ਗੁਰਮੁਖ ਮੇਰੇ ਚੰਦ, ਚੰਦਰਮਾ ਸੂਰੀਆ ਜਿਨ੍ਹਾਂ ਦਾ ਦਰਸ਼ਨ ਪਾਈਆ। ਦਰਸ਼ਨ ਸਿੰਘ ਫੇਰਕੇ ਵੇਖ ਕੰਡ, ਇਹ ਕੋਈ ਭੇਖ ਨਹੀਂ ਪਖੰਡ, ਇਨ੍ਹਾਂ ਦਾ ਮਾਲਕ ਇਕ ਬਖ਼ਸ਼ੰਦ, ਧੁਰ ਦਾ ਸਾਹਿਬ ਇਕ ਗੋਸਾਈਂਆ। ਕੀ ਆਖੋਗੇ ਬੁੱਢਾ, ਕੀ ਆਖੋਗੇ ਨੱਢਾ, ਕੀ ਆਖੋਗੇ ਡੁੱਡਾ, ਸੁੱਤਾ ਕਿ ਜਾਗਦਾ, ਸਭ ਦੇ ਸਾਹਮਣੇ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਾਏ ਉਫ਼ ਸਦੀ ਚੌਧਵੀਂ ਕੋਈ ਨਾ ਮਿਲੇ ਢੋਈ, ਢੋਆ ਲੈ ਕੇ ਮਿਲਣ ਕੋਇ ਨਾ ਆਈਆ। ਸਾਡਾ ਰਿਹਾ ਨਾ ਕੋਈ, ਕੋਟੀ ਕੂਕ ਕੂਕ ਕੁਰਲਾਈਆ। ਪਤਾ ਨਹੀਂ ਏਸ ਭਗਤਾਂ ਦੀ ਆਤਮਾ ਕਿਸ ਤਰ੍ਹਾ ਮੋਹੀ, ਮੁਹੱਬਤ ਵਿਚ ਲਏ ਫਸਾਈਆ। ਕਿਹੜੀ ਧਾਰ ਅੰਦਰ ਬੋਈ, ਬੀਜ ਧੁਰ ਦਾ ਲਿਆ ਪਰਗਟਾਈਆ। ਜੋ ਇਹਦੇ ਵਰਗੀ ਹੋਈ, ਸੋਹੰ ਢੋਲਾ ਰਹੇ ਗਾਈਆ। ਸ੍ਰੀ ਭਗਵਾਨ ਕਹੇ ਮੇਰੇ ਭਗਤਾਂ ਦੀ ਆਤਮਾ ਸਦਾ ਨਵੀਂ ਨਰੋਈ, ਨਿਰਗੁਣ ਨਜ਼ਰੀ ਆਈਆ। ਕਿਉਂ ਮੇਰਾ ਭੇਤ ਜਾਣੇ ਕੋਈ, ਸਭ ਕੁਛ ਕੋਲ ਹੁੰਦਿਆਂ ਸਾਰੇ ਦਿਤੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਨਾ ਦੇ ਡਰ, ਡਰਦਿਆਂ ਨੂੰ ਹੋਰ ਨਾ ਦੇ ਡਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਪਿੱਛੇ ਵੀ ਤੈਥੋਂ ਆਏ ਡਰਦੇ, ਚਾਰ ਜੁਗ ਧਿਆਨ ਲਗਾਈਆ। ਤੇਰਾ ਨਾਮ ਆਏ ਪੜ੍ਹਦੇ, ਪੜਦਿਆਂ ਵਿਚੋਂ ਬਾਹਰ ਕਢਾਈਆ। ਬਣੇ ਰਹੇ ਬਰਦੇ, ਸੇਵਾ ਜਗਤ ਕਮਾਈਆ।
❋
❋
ਦੁਨੀਆ ਨਾਲ ਆਏ ਲੜਦੇ, ਡਾਂਗਾ ਸੋਟੇ ਕੁਹਾੜੀਆਂ ਬਰਛੇ ਦਿਤੇ ਵਖਾਈਆ। ਇਹ ਤੇਰੇ ਖੇਲ ਸੀ ਪਿਛਲੇ ਸਾਲ ਪਰ ਦੇ, ਥੋੜ੍ਹੇ ਅੱਗੇ ਦਿੱਤੇ ਕਰਾਈਆ। ਹੁਣ ਵੇਖਿਓ ਘਰਾਨੇ ਘਰਾਨਿਆਂ ਨਾਲ ਸਾਰੇ ਲੜਦੇ, ਲੜਦਿਆਂ ਨਾ ਕੋਇ ਛੁਡਾਈਆ। ਜਨ ਭਗਤਾਂ ਕਾਜ ਏਸੇ ਤਰ੍ਹਾ ਸਰਦੇ, ਜਗਤ ਸ਼ਰਅ ਵਿਚੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡਾ ਧੁਰ ਦਾ ਆਇਆ ਲੰਗਰ, ਤੇਰੇ ਹੁਕਮ ਨਾਲ ਲਿਆਈਆ। ਕਿਸੇ ਰੱਖਿਆ ਨਹੀਂ ਮੰਦਰ, ਮੱਠਾਂ ਮਸੀਤਾਂ ਨਾ ਕੋਇ ਪੁਚਾਈਆ। ਸਿੱਧਾ ਰੱਖਿਆ ਭਗਤਾਂ ਦੇ ਅੰਦਰ, ਸਹਿਜੇ ਦਿਤਾ ਟਿਕਾਈਆ। ਅੱਗੇ ਹੁਣ ਤੂੰ ਖੋਲ੍ਹ ਦੇ ਓਨ੍ਹਾਂ ਦਾ ਜੰਦਰ, ਤੇਰੀ ਵਾਰੀ ਆਈਆ। ਪੁਰਖ ਅਕਾਲ ਕਹੇ ਮੈਂ ਭਗਤ ਨਹੀਂ ਓਨ੍ਹਾਂ ਦੇ ਤਾਰ ਦੇਣੇ ਪਸ਼ੂ ਡੰਗਰ, ਜਿਹੜੇ ਮੇਰੇ ਗੁਰਮੁਖਾਂ ਦਾ ਦਰਸ਼ਨ ਪਾਈਆ। ਮੈਂ ਹੁਣ ਨਹੀਂ ਆਇਆ ਕਿਸੇ ਕੋਲੋਂ ਸੰਗਣ, ਜਗਤ ਵਾਲਾ ਸ਼ਰਮ ਹਯਾ ਸਾਰਾ ਦਿਤਾ ਗਵਾਈਆ। ਜ਼ਰੂਰ ਤੋੜਾਂਗਾ ਭਗਤੋ ਤੁਹਾਡੇ ਬੰਧਨ, ਬੰਦਗੀ ਤੋਂ ਬਿਨਾ ਆਪਣੇ ਬੰਦੇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੇ ਪ੍ਰਭੂ ਕਿਰਪਾ ਕਰੇ ਅਸੀਂ ਵੀ ਇਕ ਦਾਤ ਆਏ ਗੁਰਮੁਖਾਂ ਕੋਲੋਂ ਮੰਗਣ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਬੇਨੰਤੀ ਦੇਣੀ ਕਰਵਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਆਪਣੀ ਦੱਸੋ ਖ਼ਾਹਿਸ਼, ਸਾਰੇ ਭਗਤ ਧਿਆਨ ਲਗਾਈਆ। ਸਾਰੇ ਕਹਿਣ ਪ੍ਰਭੂ ਚਾਰ ਜੁਗ ਦੀ ਸਾਚੀ ਆਸ, ਤੇਰੇ ਅੱਗੇ ਰਖਾਈਆ। ਜਿਨ੍ਹਾਂ ਨੇ ਪੀਤਾ ਇਕ ਇਕ ਗਲਾਸ, ਓਨ੍ਹਾਂ ਗੋਬਿੰਦ ਦੀ ਨੌ ਨੌ ਸਾਲ ਸੇਵ ਕਮਾਈਆ। ਜਿਨ੍ਹਾਂ ਖੋਤਿਆਂ ਉਤੇ ਮਾਰੇ ਪਲਾਕ, ਉਹ ਮੁਹੰਮਦ ਦੇ ਯਾਰ ਦੇਣ ਗਵਾਹੀਆ। ਅਰਬ ਵਿਚੋਂ ਹੋਇਆ ਇਤਫ਼ਾਕ, ਇਥੇ ਲਹਿਣੇ ਦਾ ਬਣਿਆ ਸਾਥ, ਸਾਥੀ ਝੋਟਿਆਂ ਵਾਲੇ ਨਾਨਕ ਦੇ ਵੇਲੇ ਦੇ ਕਸਾਈ, ਜਿਨ੍ਹਾਂ ਅੰਤਮ ਨਾਨਕ ਦੇ ਨਾਮ ਦੀ ਪਾਈ ਦੁਹਾਈ, ਹੱਥੋਂ ਛੁਰੀ ਕੱਢ ਪਰੇ ਰਖਾਈ, ਆਸ ਇਕੋ ਰਹੇ ਤਕਾਈਆ। ਸ਼ਬਦ ਅਗੰਮੀ ਆਵਾਜ਼ ਆਈ, ਹੁਣ ਹੋਣੀ ਪਏ ਜੁਦਾਈ, ਜਿਂਸ ਵੇਲੇ ਆਵੇ ਧੁਰ ਦਾ ਮਾਹੀ, ਤੁਹਾਡਾ ਬੇੜਾ ਦਏ ਤਰਾਈਆ। ਲਾਲ ਰੰਗ ਦਏ ਚੜ੍ਹਾਈ, ਹੱਥ ਵਾਗਾਂ ਦਏ ਫੜਾਈ, ਜਿਨ੍ਹਾਂ ਨੂੰ ਮਾਰਦੇ ਰਹੇ ਬਣ ਕਸਾਈ, ਕ਼ਸਮ ਤੁਹਾਡੀ ਪਿਛਲੀ ਦਏ ਗਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕਿਉਂ ਮੋਢਿਆਂ ਉਤੇ ਰਖਾਏ ਭੂਰੇ, ਕਿਉਂ ਹੱਥਾਂ ਵਿਚ ਫੜਾਏ ਕਤੂਰੇ, ਕਿਉਂ ਲਾਲ ਚੜ੍ਹਾਏ ਚੂੜੇ, ਕਿਉਂ ਵੇਸ ਵਟਾਏ ਮੂੜ੍ਹੇ, ਕਿਉਂ ਮਸਤਕ ਲਾਏ ਧੂੜੇ, ਕਿਉਂ ਰੰਗ ਚੜ੍ਹਾਏ ਗੂੜ੍ਹੇ, ਕਿਉਂ ਇਕ ਦੂਜੇ ਨਾਲ ਜੂੜੇ, ਸਾਨੂੰ ਦੇ ਦਰਸਾਈਆ। ਪੁਰਖ ਅਕਾਲ ਕਹੇ ਇਹ ਸਰਸੇ ਦੇ ਸੰਗੀ, ਗੋਬਿੰਦ ਨੂੰ ਛੱਡ ਗਏ ਵਿਚ ਤੰਗੀ, ਅੱਧ ਵਿਚ ਜਾ ਕੇ ਮੰਗ ਇਕ ਮੰਗੀ, ਅੰਧੇਰੀ ਰਾਤ ਜਿਸ ਵੇਲੇ ਭੁੱਲੀ ਡੰਡੀ, ਅੰਦਰੋਂ ਵਾਸਨਾ ਨਿਕਲੀ ਮੰਦੀ, ਦੁਹਾਈ ਦੇ ਕੇ ਕਿਹਾ ਅਸੀਂ ਫੇਰ ਬਣੀਏ ਤੇਰੇ ਸੰਗੀ, ਸ਼ਬਦ ਗੋਬਿੰਦ ਕਿਹਾ ਤੁਹਾਡੀ ਬਾਤ ਚੰਗੀ, ਗੋਬਿੰਦ ਦੇ ਦਵਾਰੇ ਕੋਈ ਡੰਗਰਾਂ ਵਾਲੀ ਨਹੀਂ ਮੰਡੀ, ਸੌਦਾ ਹੱਥੋ ਹੱਥ ਨਾ ਕੋਇ ਵਿਕਾਈਆ। ਜਿਸ ਵੇਲੇ ਆਵੇ ਮੇਰਾ ਸੂਰਾ ਸਰਬੰਗੀ, ਮੈਂ ਓਸ ਦਾ ਹੋਵਾਂ ਭੁਯੰਗੀ, ਉਹ ਵੀ ਤੁਹਾਡੇ ਨਾਲ ਰਲਾਵਾਂ ਜਿਨ੍ਹਾਂ ਦੇ ਮੂੰਹ ਵਿਚ ਨਹੀਂ ਦੰਦੀ, ਉਹ ਵੀ ਸਾਥੀ ਜਿਨ੍ਹਾਂ ਨੇ ਚਰਖੇ ਤੰਦ ਨਾ ਪਾਈ ਤੰਦੀ, ਸਭ ਦਾ ਲਹਿਣਾ ਦਿਆਂ ਮੁਕਾਈਆ। ਗੁਰ ਅਵਤਾਰ ਕਹਿਣ ਪ੍ਰਭ ਦੱਸ ਅਗੰਮੀ ਬਾਤ, ਭੇਵ ਦੇ ਖੁਲ੍ਹਾਈਆ। ਜਿਨ੍ਹਾਂ ਫ਼ਾਕਾ ਕੱਟਿਆ ਦਿਵਸ ਰਾਤ, ਤੇਰਾ ਧਿਆਨ ਲਗਾਈਆ। ਪੁਰਖ ਅਕਾਲ ਕਿਹਾ ਇਹ ਸਾਥੀ ਤ੍ਰਿਲੋਕੀ ਨਾਥ, ਦੁਆਪਰ
❋
❋
ਦਏ ਗਵਾਹੀਆ। ਓਸ ਵੇਲੇ ਜੰਗਲ ਵਿਚ ਆਈ ਇਕ ਰਾਤ, ਬਨਵਾਸ ਵਿਚ ਝਟ ਲੰਘਾਈਆ। ਅਗਲੇ ਦਿਨ ਘਨਈਆ ਸ਼ਾਮ ਵੇਲੇ ਮਿਲਿਆ ਆਪ, ਆਪਣੇ ਭੰਡਾਰੇ ਵਿਚੋਂ ਉਨ੍ਹਾਂ ਨੂੰ ਦਿਤਾ ਖਵਾਈਆ। ਨਾਲੇ ਕਿਹਾ ਸ਼ਾਬਾਸ਼, ਤੁਹਾਡਾ ਅਗਲਾ ਲੇਖਾ ਦਿਆਂ ਦ੍ਰਿੜਾਈਆ। ਜਿਸ ਵੇਲੇ ਆਇਆ ਸ਼ਾਮਾਂ ਦਾ ਸ਼ਾਮ ਆਪ, ਤੁਹਾਡਾ ਬਣੇ ਬਾਪ, ਭਗਤਾਂ ਦਾ ਵਧਾਏ ਪਰਤਾਪ, ਸੋਹੰ ਜਪਾਏ ਜਾਪ, ਸਭ ਨੂੰ ਕਰੇ ਪਾਕ, ਅੰਦਰੋਂ ਖੋਲ੍ਹੇ ਤਾਕ, ਸ਼ਬਦ ਸੁਨੇਹੜਾ ਦੇਵੇ ਬਿਨਾ ਡਾਕ, ਸਭ ਦਾ ਪੂਰਾ ਕਰੇ ਭਵਿਖਤ ਵਾਕ, ਜਗਤ ਕਲਾਕ ਸਭ ਨੂੰ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਨ੍ਹਾਂ ਹਥਿਆਰ ਪਹਿਨੇ ਜੰਗੀ, ਜੰਗਜੂ ਲਏ ਬਣਾਈਆ। ਦੁਰਗਾ ਕਹੇ ਮੈਂ ਓਨ੍ਹਾਂ ਦੇ ਭੇਟ ਕੀਤੀ ਆਪਣੀ ਡੰਡੀ, ਕੰਨਾਂ ਦਾ ਬੁੰਦਾ ਨਾਲ ਰਲਾਈਆ। ਜਿਸ ਵੇਲੇ ਕਲਜੁਗ ਅੰਤ ਆਵੇ ਸਰਬੰਗੀ, ਬਿਨਾ ਸੁਰਾਂ ਤਾਲਾਂ ਤੋਂ ਆਪਣਾ ਨਾਮ ਦਏ ਜਪਾਈਆ। ਜਿਹੜਾ ਓਸ ਦੀ ਹੱਦ ਗਿਆ ਲੰਘੀ, ਲੰਘਦਿਆਂ ਪਾਰ ਕਰਾਈਆ। ਜਿਥੇ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਹੇ ਨਾ ਕੋਇ ਪਾਬੰਦੀ, ਪਾਬੰਦ ਬਿਨਾ ਰਸਨਾ ਜਿਹਵਾ ਬੱਤੀ ਦੰਦ ਆਤਮਾ ਪਰਮਾਤਮਾ ਦਾ ਦਏ ਕਰਾਈਆ। ਜਿਸ ਦੇ ਨਾਲ ਜੁਗ ਚੌਕੜੀ ਹੰਢੀ, ਗੁਰ ਅਵਤਾਰਾਂ ਧਾਰ ਗੰਢੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤੋ ਕੁਛ ਆਇਆ ਸਬਰ, ਕਿ ਭੁੱਖੇ ਬੈਠੇ ਐਵੇਂ ਪ੍ਰਭੂ ਧਿਆਈਆ। ਜਨ ਭਗਤ ਕਹਿਣ ਅਸੀਂ ਓਸੇ ਦਾ ਟੱਬਰ, ਜਿਉਂ ਭਾਵੇ ਤਿਉਂ ਆਪਣੇ ਨਾਲ ਲਏ ਚਲਾਈਆ। ਗੁਰ ਅਵਤਾਰ ਪੈਗ਼ੰਬਰੋ ਮੈਂ ਸ਼ੇਰ ਬੱਬਰ, ਭੁੱਖਿਆਂ ਨੂੰ ਸਦਾ ਰਜਾਈਆ। ਕਿਉਂ ਭਗਤਾਂ ਦੇ ਫਿਰਾਂ ਸਦਾ ਮਗਰ, ਤਕੜਾ ਹੋ ਕੇ ਪਾਸੇ ਮਾਰ ਕੇ ਅੰਦਰੋਂ ਤੋੜ ਕੇ ਜੰਦਰ, ਮਨ ਬੰਨ ਕੇ ਬੰਦਰ, ਮਿੱਟੀ ਦਾ ਸੁਹਾ ਕੇ ਮੰਦਰ, ਦਾੜ੍ਹੀ ਖੋਲ੍ਹ ਕੇ ਆਪਣਾ ਰੂਪ ਨਾ ਕੋਇ ਵਖਾਈਆ। ਮੈਂ ਕੋਈ ਲਾਉਦਾ ਨਹੀਂ ਮੱਥੇ ਨੂੰ ਚੰਦਨ, ਕਿਸੇ ਦੀ ਕਰਦਾ ਨਹੀਂ ਬੰਦਨ, ਜੇ ਆਵਾਂ ਤੇ ਭਗਤਾਂ ਨੂੰ ਸਚਖੰਡ ਦਵਾਰੇ ਟੰਗਣ, ਅੱਧ ਵਿਚਕਾਰ ਨਾ ਕਦੇ ਰਖਾਈਆ। ਜਿਨ੍ਹਾਂ ਨੇ ਖੱਬੇ ਤੋਂ ਸੱਜੇ ਕੀਤੇ ਕੰਗਣ, ਓਨ੍ਹਾਂ ਦਾ ਮਾਨਸ ਜਨਮ ਅਗਲਾ ਬਦਲ ਗਿਆ ਬਦਨ, ਜਾਮਾ ਬਾਕੀ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਉਂ ਗੁਰਮੁਖ ਲੜਦੇ ਵੇਖੇ ਵਾਂਗ ਸ਼ਰੀਕਾਂ, ਧੱਕਾ ਇਕ ਦੂਜੇ ਨੂੰ ਰਹੇ ਲਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਉਹ ਐਂ ਲੜਦੇ ਹੁਣ ਅਸੀਂ ਦੀਨਾਂ ਮਜ਼੍ਹਬਾਂ ਦੀਆਂ ਭੁਗਤਣੀਆਂ ਨਹੀਂ ਤਰੀਕਾਂ, ਕਿਸੇ ਅਦਾਲਤ ਵਿਚ ਜਾ ਕੇ ਸਲਾਮ ਦੁਆ ਨਾ ਕਿਸੇ ਜਣਾਈਆ। ਅਸੀਂ ਰਹਿਣਾ ਨਹੀਂ ਵਿਚ ਊਚਾਂ ਨੀਚਾਂ, ਇਕੋ ਪ੍ਰਭ ਦੇ ਰੰਗ ਸਮਾਈਆ। ਜੇ ਲੱਗਣ ਤੇ ਓਸ ਦੇ ਨਾਲ ਪ੍ਰੀਤਾਂ, ਜੋ ਪ੍ਰੀਤਮ ਹੋ ਕੇ ਤੋੜ ਨਿਭਾਈਆ। ਜਿਸ ਦਾ ਭਗਤ ਫੁਲਵਾੜੀ ਗੁੰਚਿਆਂ ਤੋਂ ਬਾਹਰ ਗੁਲਸ਼ਨ ਵਾਲਾ ਬਗ਼ੀਚਾ, ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਪਤਾ ਲੱਗਾ ਲਿਖਾਰੀ ਨੇ ਫੜ ਲਏ ਤਿੰਨ ਗੱਤੇ, ਵੰਡ ਹੁਕਮ ਵਾਲੀ ਵੰਡਾਈਆ। ਪੁਰਖ ਅਕਾਲ ਕਹੇ ਤੁਹਾਡੇ ਤਿੰਨਾਂ ਲੋਕਾਂ ਦੇ ਪਾੜ ਦਿਤੇ ਪਟੇ, ਪਟੇਦਾਰੀ ਰਹਿਣ ਕੋਈ ਨਾ ਪਾਈਆ। ਸਭ ਨੂੰ ਸਵਾ ਕੇ ਉਤੇ ਫੱਟੇ, ਗੁਰਮੁਖਾਂ ਦੇ ਕੋਲੋਂ ਸਚਖੰਡ ਟਿਕਾਈਆ। ਜਿਹੜੇ ਉਤੋਂ ਲਾਲ ਨੇ ਸੁੱਟੇ ਟਕੇ, ਟਕਿਆਂ ਦੀ ਕੀਮਤ ਸਤਿਗੁਰ ਨਾਮ ਦਏ ਚੁਕਾਈਆ। ਜਿਸ ਨੇ ਮਾਰੇ ਵੱਟੇ, ਵਟਣਾ ਧੁਰ ਦਾ ਦਏ ਚੜ੍ਹਾਈਆ। ਜਿਸ ਨੇ ਸੂਈ ਤਾਗਾ ਪਾਇਆ
❋
❋
ਨੱਕੇ, ਜਗਤ ਚੁਰਾਸੀ ਵਿਚੋਂ ਬਾਹਰ ਰਖਾਈਆ। ਜਿਸ ਨੇ ਤੰਦ ਕੱਟਿਆ ਨਾਲ ਹੱਥੇ, ਪਿਛਲੇ ਜਨਮ ਦਾ ਲਹਿਣਾ ਦੇਣਾ ਚੁਕਾਈਆ। ਜਿਨ੍ਹਾਂ ਨੇ ਫੜੇ ਖ਼ਾਲੀ ਬੱਤੇ, ਨੌ ਜਨਮ ਦੇ ਵਿਛੜੇ ਲਏ ਮਿਲਾਈਆ। ਜਿਨ੍ਹਾਂ ਨੇ ਪੁੱਟੇ ਡੱਕੇ, ਇਹ ਗੋਬਿੰਦ ਦੇ ਬਾਹਰੋਂ ਦੁਸ਼ਮਣ ਤੇ ਅੰਦਰੋਂ ਪ੍ਰੇਮ ਵਧਾਈਆ। ਇਹ ਸਾਰੇ ਮੁਸਲਮਾਨ ਚਾਚੇ ਤਾਇਆਂ ਦੇ ਭਰਾ ਸਕੇ, ਮਲੇਰ ਕੋਟਲੇ ਵਿਚ ਸੋਭਾ ਪਾਈਆ। ਜਿਨ੍ਹਾਂ ਦਾ ਅੰਦਰ ਸੋਹੰ ਧਾਰ ਜਪੇ, ਉਹ ਰਵਦਾਸ ਦੇ ਗਵਾਂਢੀ ਸੋਭਾ ਪਾਈਆ। ਭੁੱਖੇ ਨੰਗੇ ਜਿਸ ਨੇ ਕਰ ਲਏ ਪੱਕੇ, ਕੱਚੇ ਤੰਦ ਦੇ ਗਾਂਢੇ ਨਾ ਕੋਇ ਤੁੜਾਈਆ। ਜਿਨ੍ਹਾਂ ਨੇ ਤੂੰ ਹੀ ਸਾਡਾ ਮਾਈ ਬਾਪ ਢੋਲੇ ਜਪੇ, ਸੁੱਤਿਆਂ ਲਏ ਜਗਾਈਆ। ਜਿਨ੍ਹਾਂ ਦੇ ਹੱਥ ਵਿਚ ਰੱਸੇ, ਰਸਤਿਉਂ ਘੁੱਥੇ ਫੜ ਕੇ ਬੰਨ੍ਹ ਕੇ ਰਾਹੇ ਲਏ ਪਾਈਆ। ਜਿਨ੍ਹਾਂ ਦੇ ਦਸਤਾਰੇ ਸਿਰ ਉਤੇ ਪੁੱਠੇ, ਮਾਤ ਗਰਭ ਦੇ ਵਿਚ ਪੁੱਠਾ ਸਿਰ ਨਾ ਕਦੇ ਲਟਕਾਈਆ। ਜਿਨ੍ਹਾਂ ਦੇ ਸਿਰਾਂ ਉਤੇ ਰੁਮਾਲ ਚਿੱਟੇ, ਚਿੱਟੀ ਧਾਰੋਂ ਪਾਰ ਲੰਘਾਈਆ। ਜਿਨ੍ਹਾਂ ਪ੍ਰਭ ਮਿਲਣ ਦੀ ਸਿੱਕੇ, ਤਿਨ੍ਹਾਂ ਹਾਰ ਗਲ ਛੁਹਾਈਆ। ਜਨ ਭਗਤੋ ਇਹ ਵੇਲਾ ਮਿਲਦਾ ਕਦੀ ਤੇ ਕਿਤੇ, ਕੀਮਤ ਵਿਚ ਹੱਥ ਕਦੀ ਨਾ ਆਈਆ। ਪ੍ਰਭੂ ਨੂੰ ਕਦੀ ਨਾ ਭਾਉਦੇ ਦਗ਼ੇ, ਦਗ਼ਿਆਂ ਵਾਲਿਓ ਅੰਦਰੋਂ ਦਗ਼ੇ ਲੈਣੇ ਕਢਾਈਆ। ਜਿਨ੍ਹਾਂ ਦੇ ਹੱਥ ਫੜਾਈ ਚਿੱਟੇ, ਚੇਟਕ ਅਗਲਾ ਲਏ ਲਗਾਈਆ। ਜਿਸ ਦੇ ਤਾਗਾ ਬੱਧਾ ਕਾਲਾ ਗਿੱਟੇ, ਉਹ ਗੋਬਿੰਦ ਦੇ ਤੇਰਾਂ ਸਾਲ ਚਰਨ ਘੁਟ ਕੇ ਝਟ ਲੰਘਾਈਆ। ਜਿਹੜੇ ਸਾਚੇ ਦਵਾਰੇ ਆਏ ਸਿੱਧੇ, ਮੁਖ ਅੱਖਾਂ ਧਿਆਨ ਲਗਾਈਆ। ਜਿਨ੍ਹਾਂ ਦੇ ਮੋਢਿਆਂ ਉਤੇ ਬਰਛੇ ਤਿੱਖੇ, ਸੂਲੀ ਉਪਰ ਨਾ ਕੋਇ ਟੰਗਾਈਆ। ਜਿਸ ਨੇ ਸਿਰ ਤੇ ਰੱਖੇ ਛੇ ਖੱਖੇ, ਛੇਆਂ ਸ਼ਾਸਤਰਾਂ ਤੋਂ ਵਿਦਿਆ ਬਾਹਰ ਦਿਤੀ ਸਮਝਾਈਆ। ਇਹ ਸਭ ਕੁਛ ਵੇਖ ਕੇ ਜਗਤ ਲੋਕਾਈ ਦੀ ਬਾਹਰਲੀ ਧਾਰ ਪਿੱਟੇ, ਹਾਏ ਹਾਏ ਕਰ ਸੁਣਾਈਆ। ਮਾਇਆ ਮਮਤਾ ਮੋਹ ਕਹੇ ਅਸੀਂ ਜਾਈਏ ਕਿੱਥੇ, ਕਵਣ ਘਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਹੁਣ ਨਾ ਲੱਗੋ ਪਿਛੇ, ਪਿੱਛਾ ਲਿਆ ਛੁਡਾਈਆ। ਜਿਹੜਾ ਪੁਰਖ ਅਕਾਲ ਸਭ ਦੀ ਕਰੇ ਰੱਛੇ, ਆਦਿ ਦਾ ਬੁੱਢਾ ਮਧ ਦਾ ਡੁੱਡਾ, ਅੰਤ ਦਾ ਜੋਬਨਵੰਤਾ ਸੋਭਾ ਪਾਈਆ। ਓਏ ਗੁਰਮੁਖੋ ਕੋਈ ਮੰਨੋਗੇ ਗੁੱਗਾ, ਕਿਸੇ ਕੋਲੋਂ ਲਵੋਗੇ ਭੁੱਗਾ, ਯਾਦ ਰੱਖੋ ਮੇਰਾ ਸ਼ਬਦ ਸਰੂਪੀ ਚੁੱਘਾ, ਜੁਗਾਂ ਦਾ ਲੇਖਾ ਰਿਹਾ ਮੁਕਾਈਆ। ਤੁਹਾਡਾ ਨਾਮ ਸ਼ਬਦ ਨਾਲ ਬੰਨ੍ਹਾਂ ਗੁੱਡਾ, ਜਿਹੜਾ ਦੋ ਜਹਾਨਾਂ ਉਡਾ, ਉਚਾ ਹੋ ਕੇ ਤੁਹਾਡੇ ਅੰਦਰ ਵੜ ਕੇ ਕੁੱਦਾ, ਜਿਸ ਦੀ ਯਾਦ ਕਰ ਕੇ ਗਿਆ ਬੁੱਧਾ, ਗੋਤਮ ਬੜ੍ਹ ਦੇ ਥੱਲੇ ਸੀਸ ਨਿਵਾਈਆ। ਪੁਰਖ ਅਕਾਲ ਨੇ ਓਸ ਦਾ ਸੁਆਰ ਦਿਤਾ ਪੰਜ ਤਤ ਦਾ ਝੁੱਗਾ, ਨਾਮ ਭੰਡਾਰਾ ਦੇ ਕੇ ਸੁਧਾ, ਸਿੱਧੀਆਂ ਤੋਂ ਪਰੇ ਦਿਤਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੂੰ ਕਿਹੜੇ ਕੰਮੇ ਰੁੱਝਾ, ਕੁਝ ਸਾਨੂੰ ਭੇਤ ਦੱਸ ਗੁੱਝਾ, ਪੁਰਖ ਅਕਾਲ ਕਹੇ ਓਏ ਗੁਰ ਅਵਤਾਰ ਪੈਗ਼ੰਬਰੋ ਮੇਰਾ ਖੇਲ ਕਦੇ ਨਾ ਮੁੱਕਾ, ਮੈਂ ਸਭ ਨੂੰ ਰੱਖਾਂ ਸੁੱਕਾ, ਬੜਾ ਖ਼ੁਸ਼ ਹੋਵਾਂ ਤੇ ਭਗਤਾਂ ਨਾਲ ਤੁਹਾਨੂੰ ਭੰਡਾਰਾ ਖਵਾਵਾਂ ਰੁੱਖਾ, ਖਾਣ ਪੀਣ ਵਾਲਾ ਗੁਰੂ ਮੇਰੇ ਦਰ ਤੇ ਕਦੇ ਨਾ ਪਾਈਆ। ਮੇਰਾ ਨੂਰ ਇਕੋ ਫੁੱਟਾ, ਜਿਸ ਦਾ ਜੋਬਨ ਕਦੇ ਨਾ ਟੁੱਟਾ, ਜਗਤ ਜਹਾਨ ਜਾਏ ਨਾ ਲੁੱਟਾ, ਫੁੱਟਾਂ ਜਗਤ ਵਿਚੋਂ ਦਏ ਕਢਾਈਆ। ਜਿਨ੍ਹਾਂ ਨੇ ਉਤੋਂ ਕੀਤੀਆਂ ਸੁੱਟਾਂ, ਓਨ੍ਹਾਂ ਦੇ ਅੰਦਰ ਹੋ ਕੇ ਪੁਛਾਂ, ਰੁਸਿਆਂ ਨਾਲ ਕਦੀ ਨਾ ਰੁੱਸਾਂ, ਵਿਛੜਿਆਂ ਲਵਾਂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਕਰਨੀ ਰਿਹਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖੋ ਅਸੀਂ ਸਾਰੇ ਇਕੋ ਅਕਾਲ ਦੀ ਜੋਤੀ, ਜੋਤਾਂ ਵਾਲੀ ਦਏ ਦੁਹਾਈਆ। ਸਵੇਰੇ
❋
❋
ਸਾਂਝੀ ਕਰੀਏ ਸਾਰੇ ਰੋਟੀ, ਖਾਣਾ ਭਗਤ ਮੈਨੂੰ ਦੇਣ ਖਵਾਈਆ। ਰੀਤ ਚਲੇ ਨਾ ਸਾਧਾਂ ਦੀ ਜੀਂਦਿਆਂ ਦੇਣ ਵਾਲੀ ਮੋਛੀ, ਮੋਛਿਆਂ ਦੀ ਲੋੜ ਰਹੇ ਨਾ ਰਾਈਆ। ਤੁਹਾਡੇ ਇਕ ਡੰਗ ਦੀ ਪ੍ਰੀਤੀ ਬਹੁਤੀ, ਜੁਗਾਂ ਦਾ ਗੇੜ ਗਵਾਈਆ। ਇਹ ਕੋਈ ਦੇਣੀ ਨਹੀਂ ਆਹੂਤੀ, ਪਾਉਣੀ ਨਹੀਂ ਭਬੂਤੀ, ਇਹ ਖੇਲ ਸਭ ਤੋਂ ਕਸੂਤੀ, ਜਿਸ ਦੀ ਕਿਸਮ ਨਾ ਕਿਸੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਦਿਤੀ ਸੂਚਨਾ ਸੂਚੀ, ਸਾਡੀ ਅੰਦਰੋਂ ਬਦਲ ਗਈ ਰੁੱਚੀ, ਅਸੀਂ ਵੇਖਣ ਆਏ ਕਿਸ ਬਿਧ ਭਾਗ ਲੱਗਾ ਹਰਿ ਭਗਤ ਦਵਾਰੇ ਪ੍ਰਭ ਦੇ ਪੁੱਤੀਂ, ਪੱਤਣ ਬੈਠੇ ਸਾਰੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਾਂ ਦਾ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰੋ ਕੀ ਹੁੰਦਾ ਕਰਮ, ਜ਼ਰਾ ਭਗਤਾਂ ਦਿਓ ਸੁਣਾਈਆ। ਭਗਤ ਕਹਿਣ ਸਾਡੀ ਆਤਮਾ ਦਾ ਪਰਮਾਤਮਾ ਦੇ ਵਿਚੋਂ ਹੋਇਆ ਜਨਮ, ਨਿਹਕਰਮੀ ਵਿਚ ਸਮਾਈਆ। ਤੱਤਾਂ ਵਾਲਾ ਸ਼ਰੀਰ ਮਾਤਾ ਪਿਤਾ ਦਾ ਭਰਮ, ਰਕਤ ਬੂੰਦ ਜੋੜ ਜੁੜਾਈਆ। ਪੁਰਖ ਅਕਾਲ ਕਹੇ ਭਗਤੋ ਮੇਰਾ ਤੁਹਾਡੇ ਨਾਲ ਪਰਨ, ਪਾਰਬ੍ਰਹਮ ਹੋ ਕੇ ਬ੍ਰਹਮ ਆਪਣੇ ਵਿਚ ਸਮਾਈਆ। ਤੁਸੀਂ ਇਕੇ ਦੀ ਲੱਗੇ ਸਰਨ, ਜੋ ਚੁਕਾਵੇ ਮਰਨ ਡਰਨ, ਤਰਨੀ ਤਰਨ ਦਾਤਾ ਬੇਪਰਵਾਹੀਆ। ਗੁਰਮੁਖ ਕਹਿਣ ਪ੍ਰਭੂ ਅਸੀਂ ਤੇਰਾ ਢੋਲਾ ਲੱਗੇ ਪੜ੍ਹਨ, ਦੂਜੇ ਦਵਾਰੇ ਕਦੀ ਨਹੀਂ ਲੱਗੇ ਵੜਨ, ਰਸਤਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕੀ ਤੇਰੇ ਭਗਤ, ਸਾਡਾ ਸੰਗ ਬਣਾਉਣਗੇ। ਪੁਰਖ ਅਕਾਲ ਕਿਹਾ ਇਹ ਮੇਰਾ ਅਗੰਮੀ ਵਕਤ, ਉਹ ਸੋਹਣਾ ਵਕਤ ਸੁਹੌਣਗੇ। ਜੇ ਤੁਸੀਂ ਨਿਰਗੁਣ ਧਾਰ ਆਏ ਜਗਤ, ਤੁਹਾਡੀ ਜੋਤ ਰੰਗ ਰੰਗਾਉਣਗੇ। ਸ਼ਹਿਨਸ਼ਾਹੀ ਦਾ ਦੂਜਾ ਸੰਮਤ, ਸਮੇਂ ਦਾ ਵਕਤ ਸੁਹਾਉਣਗੇ। ਰਹੇ ਨਾ ਕੋਈ ਫ਼ਰਕ, ਫ਼ਿਰਕਾ ਅੰਦਰੋਂ ਸਰਬ ਤਜਾਉਣਗੇ। ਇਕ ਦੂਜੇ ਦਾ ਕਰ ਕੇ ਦਰਸ, ਤ੍ਰਿਸ਼ਨਾ ਤ੍ਰਿਪਤ ਕਰਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਕੇ ਇਕ ਵਖਾਉਣਗੇ। ਜਨ ਭਗਤ ਸਾਚਾ ਮੇਲ ਮਿਲਾਉਣਗੇ। ਤੁਸੀਂ ਆਏ ਉਤੋਂ ਅਰਸ਼, ਜੋਤ ਧਾਰ ਆਪਣਾ ਖੇਲ ਖਿਲਾਉਣਗੇ। ਉਹ ਵੇਖਣ ਉਪਰ ਧਰਤ, ਭਗਤ ਦਵਾਰੇ ਸੋਭਾ ਪਾਉਣਗੇ। ਇਹ ਖੇਲ ਹੋਵੇ ਅਸਚਰਜ, ਅਚਰਜ ਲੀਲਾ ਇਕ ਦ੍ਰਿੜਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਸੋਭਾ ਪਾਉਣਗੇ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਸਾਂਝਾ ਹੋਵੇ ਭੋਜਨ, ਘਰ ਇਕੋ ਵੱਜੇ ਵਧਾਈਆ। ਹੰਗਤਾ ਦਾ ਰਹੇ ਕੋਈ ਨਾ ਰੋਗਣ, ਕੂੜ ਗੜ੍ਹ ਦੇਣਾ ਤੁੜਾਈਆ। ਮਨ ਵਾਸਨਾ ਕਟ ਕਲਜੋਗਣ, ਕਲਮਾ ਧੁਰ ਦਾ ਦੇਣਾ ਸਮਝਾਈਆ। ਨਾਮ ਦੱਸ ਅਗਾਧ ਬੋਧਨ, ਬੁੱਧੀ ਬਿਬੇਕ ਦੇਣੀ ਕਰਾਈਆ। ਸੁਣਾ ਕੇ ਸਚ ਸਲੋਕਣ, ਸੋਹਲਾ ਹਕ ਆਪਣਾ ਨਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਧੁਰ ਦਾ ਹੁਕਮ ਕਹੇ ਸਾਰੇ ਭਗਤ ਗੁਰਮੁਖ ਗੁਰਸਿਖ ਖ਼ੁਸ਼ੀਆਂ ਨਾਲ ਸਵੇਰੇ ਤਿਆਰ ਕਰਨ ਪਰਸ਼ਾਦਾ, ਸੇਵਾ ਸਚ ਸਚ ਕਮਾਈਆ। ਪੂਰਾ ਹੋਵੇ ਗੁਰ ਅਵਤਾਰ ਪੈਗ਼ੰਬਰਾਂ ਇਰਾਦਾ, ਹਰਸ ਹਵਸ ਰਹੇ ਨਾ ਰਾਈਆ। ਖਾਣ ਪੀਣ ਦਾ ਲੇਖਾ ਹੋਵੇ ਸਾਦਾ, ਜਗਤ ਵਾਲੀ ਨਾ ਕੋਇ ਵਡਿਆਈਆ। ਲੇਖਾ ਜਾਣੇ ਸ਼ਾਹੋ ਭੂਪ ਰਾਜਨ ਰਾਜਾ, ਧੁਰ ਦਰਗਾਹ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ
❋
❋
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਭਗਤਾਂ ਸੰਗ ਖਵਾਵੇ ਪਕਵਾਨ, ਪਕਵਾਨ ਤੋਂ ਬਾਦ ਦੇਵੇ ਦਾਦ ਅੰਦਰ ਇਮਦਾਦ, ਸੋਈ ਸੁਰਤੀ ਜਾਏ ਜਾਗ, ਮਿਲੇ ਮਹਿਬੂਬ ਇਕ ਵਾਹਦ, ਜਿਸ ਦਾ ਸਭ ਦੇ ਨਾਲ ਪੂਰਾ ਹੋਵੇ ਅਹਿਦ, ਮੁਆਇਦਾ ਅਗਲਾ ਨਾ ਕਿਸੇ ਸਮਝਾਈਆ।