੨੭ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਗੁਰਮੁਖੋ ਤੁਸੀਂ ਖੱਟਣ ਆਏ, ਨੇੜੇ ਹੋ ਕੇ ਬੋਲੇ ਬੁੱਲ੍ਹਾ। ਮੁਰਸ਼ਦ ਦੀ ਮੈਂ ਸਾਰ ਨਾ ਪਾਇਆ, ਆਪਣੇ ਅੰਦਰ ਭੁੱਲਾ। ਕੂੜਾ ਜਗਤ ਵੇਸ ਵਟਾਇਆ, ਵੇਸ ਵਟਾਇਆ ਚੁਲ੍ਹਾ। ਹੱਥੋ ਹੱਥ ਨਾ ਕਿਸੇ ਕੁਛ ਫੜਾਇਆ, ਮਮਤਾ ਵਿਚ ਰੁਲਾ। ਵੇਖ ਹੈਰਾਨ ਹੋਇਆ, ਸ਼ਬਦ ਨੂੰ ਮਿਲਿਆ ਸੁਹਲਾ।। ਗੁਰਮੁਖ ਸੋਹਣੇ ਨੱਚੇ ਟੱਪੇ ਕੁੱਦੇ, ਖ਼ੁਸ਼ੀਆਂ ਵਿਚ ਕੋਈ ਨਾ ਥੱਕੇ। ਪਿਛਲਾ ਲਹਿਣਾ ਮੂਲ ਚੁਕਾਇਆ, ਕੋਈ ਨਾ ਜਾਏ ਮਦੀਨੇ ਮੱਕੇ। ਚਰਨ ਧੂੜ ਇਸ਼ਨਾਨ ਕਰਾਇਆ, ਖਹਿੜਾ ਛੁਡਾਇਆ ਤੀਰਥ ਅੱਠ ਸੱਠੇ। ਕਾਇਆ ਮੰਦਰ ਸ਼ਬਦ ਉਪਾਇਆ, ਝਗੜਾ ਮੁੱਕਿਆ ਮੰਦਰ ਮੱਠੇ। ਚਾਰ ਜੁਗ ਦੇ ਵਿਛੜੇ, ਕਰ ਕਿਰਪਾ ਕੀਤੇ ਇਕੱਠੇ। ਵਕਤ ਅਖ਼ੀਰ ਤੇ, ਪ੍ਰਭ ਕਦੇ ਨਾ ਤੁਹਾਥੋਂ ਨੱਠੇ।। ਜਨ ਭਗਤੋ ਖ਼ੁਸ਼ੀਆਂ ਨਾਲ ਨੱਚੋ, ਨੱਚ ਨੱਚ ਖ਼ੁਸ਼ੀ ਬਣਾਵਾਂ। ਲੱਖ ਚੁਰਾਸੀ ਗੇੜ ਚੋਂ ਬਚੋ, ਕਦਮਾਂ ਨਾਲ ਪਾਰ ਲੰਘਾਵਾਂ। ਅੱਗੇ ਪਿਛੇ ਨੱਠੋ, ਦੋ ਜਹਾਨਾਂ ਪੰਧ ਚੁਕਾਵਾਂ। ਜੇ ਸੋਹੰ ਢੋਲਾ ਰਟੋ ਸਚਖੰਡ ਸਦਾ ਬਹਾਵਾਂ। ਇਕੋ ਇਕੋ ਨਾਮ ਜਪੋ, ਇਕੋ ਇਕੋ ਜਾਪ ਜਪੋ, ਦੂਜਾ ਜਾਪ ਨਾ ਕਦੇ ਸੁਣਾਵਾਂ।। ਭੰਗੜਾ ਵੇਖ ਆਇਆ ਸ਼ੰਕਰ, ਤਨ ਰਮਾ ਭਬੂਤੀ। ਚਾਰ ਜੁਗ ਦੇ ਛੱਡ ਕੇ ਮੰਦਰ, ਛੱਡੀ ਧੂਣੀਆਂ ਵਾਲੀ ਆਹੂਤੀ। ਨਾਮ ਜਪ ਕੇ ਸੂਰੀਆ ਚੰਦਰ, ਲੁਕ ਕੇ ਵੇਖਣ ਚਾਰੇ ਕੂਟੀ। ਧੁਰ ਦੇ ਸਿਲਸਿਲੇ ਦੀ ਸਾਰ ਨਾ ਆਈ, ਭੋਲਾ ਨਾਥ ਕਹੇ ਮੈਂ ਕਿਥੋਂ ਬੂਟੀ ਪੀਤੀ।। ਆ ਸ਼ੰਕਰ ਤੈਨੂੰ ਸਚ ਵਖਾਵਾਂ, ਕੀ ਪੀਤਾ ਇਨ੍ਹਾਂ ਪਿਆਲਾ। ਤੁਹਾਡੇ ਹੱਥਾਂ ਵਿਚ ਨਾ ਕਦੇ ਫੜਾਵਾਂ, ਨਾ ਕਦੇ ਰੱਖਾਂ ਕਿਸੇ ਧਰਮਸਾਲਾ। ਧੁਰਦਰਗਾਹੋਂ ਜਿਨ੍ਹਾਂ ਦਾ ਲੱਗਾ ਨਾਵਾਂ, ਓਨ੍ਹਾਂ ਦਾ ਬਣ ਕੇ ਦੀਨ ਦਿਆਲਾ। ਚਾਰ ਜੁਗ ਦੇ ਲੇਖੇ ਮੁਕਾਵਾਂ, ਇਕੋ ਦੱਸਿਆ ਸੋਹੰ ਨਾਮ ਸੁਖਾਲਾ।। ਜਨ ਭਗਤੋ ਖੱਟਣ ਆਏ ਖੱਟ ਕੇ ਜਾਣਾ, ਸਨਮੁਖ ਸੋਹਣਾ ਦਰਸ। ਜਨਮ ਜਨਮ ਦਾ ਲੇਖ ਚੁਕਾਏ, ਮੇਟੇ ਅਗਲੀ ਪਿਛਲੀ ਹਰਸ। ਗ਼ਰੀਬ ਨਿਮਾਣੇ ਰੰਗ ਰੰਗਾਏ, ਦੇਵੇ ਵਡਿਆਈ ਉਪਰ ਧਰਤ। ਗੁਰ ਅਵਤਾਰ ਪੈਗ਼ੰਬਰਾਂ ਲੇਖਾ ਪੂਰ ਕਰਾਏ, ਪੂਰੀ ਕਰੇ ਸ਼ਰਤ। ਬਿਨਾ ਪੁਰਖ ਅਕਾਲ ਤੋਂ, ਕੋਈ ਨਾ ਆਵੇ ਪਰਤ।। ਗੁਰਮੁਖ ਕਹਿਣ ਤੂੰ ਕੀ ਦੇਣਾ, ਸਾਨੂੰ ਦੇ ਦੱਸ। ਅਸੀਂ ਤੱਕਦੇ ਆਪਣਿਆਂ ਨੈਣਾਂ, ਵਿਚੋਂ ਬਹੁਤੇ ਗਏ ਨੱਸ। ਔਖਾ ਹੋ ਗਿਆ ਮੰਨਣਾ ਤੇਰਾ ਕਹਿਣਾ, ਜਿੰਨਾਂ ਚਿਰ ਅੰਦਰ ਨਾ ਜਾਵੇਂ ਵਸ। ਮੁਸ਼ਕਲ ਹੋ ਜਾਏ ਭਾਣਾ ਸਹਿਣਾ, ਧੀਰਜ ਰਹੇ ਨਾ ਕਿਸੇ ਹੱਠ। ਕਿਰਪਾ ਕਰ ਕੇ ਜੇ ਬਖ਼ਸ਼ਣ ਆਇਉਂ, ਵਸਤ ਭੰਡਾਰਾ ਇਕੋ ਘਤ। ਪੁਰਖ ਅਕਾਲ ਕਹੇ, ਨੌ ਸੌ ਚੁਰਾਨਵੇ ਚੌਕੜੀ ਫੇਰ ਨਹੀਂ ਆਉਣਾ ਪਰਤ।। ਗੁਰਮੁਖ ਕਹਿਣ ਅਸੀਂ ਵੇਖਣ ਨਹੀਂ ਆਏ ਢੋਲ ਢਮੱਕਾ, ਜਗਤ ਡੱਗਾ ਨਾ ਕੋਇ ਵਡਿਆਈਆ। ਸਾਡਾ ਨਾਤਾ ਜੋੜ ਲੈ ਪੱਕਾ, ਅੱਗੇ ਹੋਏ ਨਾ ਕੋਇ ਜੁਦਾਈਆ। ਦਰਸ ਕਰਾ ਦੇ ਬਿਨਾ ਅੱਖਾਂ, ਰਾਤੀਂ ਸੁਤਿਆਂ ਲੈ ਮਿਲਾਈਆ। ਜੇ ਪੁਰਖ ਅਕਾਲ ਸੱਚਾ, ਦਰ ਆਇਆਂ ਪਾਰ ਕਰਾਈਆ। ਜਿਹੜਾ ਤੇਰੇ ਚਰਨੋਂ
❋
❋
ਨੱਠਾ, ਉਹਦਾ ਹੋ ਸਹਾਈਆ। ਸਾਨੂੰ ਦੁਨੀਆ ਕਰੇ ਠੱਠਾ, ਚਰਨੀ ਲੱਗਿਆਂ ਦੀ ਤੋੜ ਨਿਭਾਈਆ। ਪੁਰਖ ਅਕਾਲ ਕਹੇ ਮੈਂ ਭਗਤ ਸੁਹੇਲਾ ਕੀਤਾ ਇਕੱਠਾ, ਅੱਗੇ ਹੋਵੇ ਨਾ ਕਦੇ ਜੁਦਾਈਆ। ਭੰਗੜਾ ਪਾਉਂਦੇ ਹੋ ਜਾਓ ਬਾਹਰ, ਖ਼ਾਲੀ ਮੈਦਾਨ ਦਿਓ ਕਰਾਈਆ। ਅੱਗੇ ਦਾ ਕੁਛ ਹੋਰ ਵਿਹਾਰ, ਮਨੀ ਸਿੰਘ ਦੀ ਮਨਸਾ ਪੂਰ ਕਰਾਈਆ। ਲਹਿਣਾ ਦੇਣਾ ਸਦਾ ਜੁਗ ਚਾਰ, ਧੁਰ ਦੀ ਧਾਰ ਚਲੀ ਆਈਆ। ਕਰੇ ਖੇਲ ਆਪ ਨਿਰੰਕਾਰ, ਦੂਜੇ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਮਿਹਰ ਨਜ਼ਰ ਕਹੇ ਸੁਣੋ ਸਚ ਫ਼ਰਮਾਨ, ਧੁਰ ਦਾ ਧਰਮ ਦਿਆਂ ਜਣਾਈਆ। ਚੁਰਾਸੀ ਬੀਬੀਆਂ ਮਰਦਾਂ ਦੀ ਜਗ੍ਹਾ ਅੱਗੇ ਆਉਣ ਵਿਚ ਮੈਦਾਨ, ਬੱਤੀ ਸਾਲ ਤੋਂ ਛੋਟੀ ਅੱਗੇ ਕਦਮ ਨਾ ਕੋਇ ਉਠਾਈਆ। ਸੁਣਨ ਹੁਕਮ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਫਿਰਦੇ ਤੁਰਦੇ, ਜੁਗ ਚੌਕੜੀ ਆਪਣਾ ਬੈਠੇ ਪੰਧ ਮੁਕਾਈਆ। ਹੁਕਮ ਦਿੱਤੇ ਮਾਲਕ ਧੁਰ ਦੇ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਕਲਜੁਗ ਖੇਲ ਵੇਖਣੇ ਕਲ ਦੇ, ਕੁਲ ਮਾਲਕ ਆਪ ਸਮਝਾਈਆ। ਜਿਹੜੇ ਗੋਬਿੰਦ ਬਚਨ ਕੀਤੇ ਮੁੱਲ ਦੇ, ਕੀਮਤ ਕਰਤਾ ਦਏ ਚੁਕਾਈਆ। ਜੋ ਜੁਗ ਚੌਕੜੀ ਆਏ ਰੁਲਦੇ, ਥੋੜ੍ਹੀ ਭਗਤੀ ਸੇਵ ਕਮਾਈਆ। ਸੰਸਾਰੀ ਧਾਰ ਅੰਦਰ ਆਏ ਭੁੱਲਦੇ, ਅਗਲਾ ਪੰਧ ਨਾ ਕੋਇ ਚੁਕਾਈਆ। ਉਹ ਖੇਲ ਵੇਖਣ ਨਿਰਗੁਣ ਦੇ, ਨਿਰਵੈਰ ਦਏ ਸਮਝਾਈਆ। ਇਹ ਲੇਖੇ ਸਾਰੇ ਅਨੰਦਪੁਰ ਦੇ, ਜਿਸ ਨੂੰ ਸਮਝ ਸਕੇ ਕੋਇ ਨਾ ਰਾਈਆ। ਜਿਸ ਵੇਲੇ ਗੋਬਿੰਦ ਵਹੀਰ ਤੁਰਦੇ, ਕਿਲਾ ਕੋਟ ਤਜਾਈਆ। ਓਸ ਵੇਲੇ ਮਾਤਾ ਗੁਜਰੀ ਦੇ ਅੰਦਰ ਫ਼ੁਰਨੇ ਫੁਰਦੇ, ਵਿਚੇ ਵਿਚ ਦਬਾਈਆ। ਕੁਛ ਬਚਨ ਕੀਤੇ ਲੋੜ ਦੇ, ਸੁਤ ਦੁਲਾਰੇ ਆਪ ਦ੍ਰਿੜਾਈਆ। ਅਗਲਾ ਭੇਵ ਖੋਲ੍ਹ ਦੇ, ਮੈਨੂੰ ਦੇ ਜਣਾਈਆ। ਗੋਬਿੰਦ ਕਿਹਾ ਇਹ ਖੇਲ ਅਗੰਮ ਅਤੋਲ ਦੇ, ਜਿਸ ਦਾ ਤੋਲ ਨਾ ਕੋਇ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣ ਆਏ ਨਜ਼ਾਰਾ, ਜੁਗਾਂ ਦਾ ਲਹਿਣ ਮੁਕਾਈਆ। ਪੂਰਬਲਾ ਲੈਣ ਆਏ ਉਧਾਰਾ, ਇਕਰਾਰ ਪ੍ਰਭ ਨਾਲ ਕਰਾਈਆ। ਅੱਜ ਖਾ ਭਗਤਾਂ ਦਾ ਭੰਡਾਰਾ, ਲਹਿਣਾ ਰਹੇ ਸਮਝਾਈਆ। ਇਕੋ ਗੋਬਿੰਦ ਸੁਤ ਦੁਲਾਰਾ, ਪੁਰਖ ਅਕਾਲ ਦਾ ਗਿਆ ਜਣਾਈਆ। ਜਿਸ ਵੇਲੇ ਕਲਜੁਗ ਅੰਤਮ ਹੋਵੇ ਅੰਧ ਅੰਧਿਆਰਾ, ਜਗ ਨੂਰ ਨਜ਼ਰ ਨਾ ਆਈਆ। ਹਾਹਾਕਾਰ ਕਰੇ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੁਰਲਾਈਆ। ਧਰਮ ਰਹੇ ਨਾ ਕਿਸੇ ਦਵਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਪਿਤਾ ਪੂਤ ਨਾ ਕਰੇ ਪਿਆਰਾ, ਨਾਰ ਕੰਤ ਨਾ ਸੋਭਾ ਪਾਈਆ। ਸਾਧ ਸੰਤ ਕਰਨ ਵਿਭਚਾਰਾ, ਮੁੱਲਾਂ ਸ਼ੇਖ਼ ਕੂੜ ਕੁੜਮਾਈਆ। ਪੰਡਤ ਪਾਂਧੇ ਪ੍ਰਭ ਦੇ ਨਾਮ ਦਾ ਮੰਗਣ ਭਾੜਾ, ਕੀਮਤ ਟਕਿਆਂ ਵਾਲੀ ਪਾਈਆ। ਕਲਜੁਗ ਕੂੜੀ ਕਿਰਿਆ ਦਾ ਘਰ ਘਰ ਲੱਗੇ ਅਖਾੜਾ, ਸ੍ਰਿਸ਼ਟੀ ਦ੍ਰਿਸ਼ਟੀ ਦਏ ਨਚਾਈਆ। ਗੁਰ ਅਵਤਾਰ ਪੈਗ਼ੰਬਰਾਂ ਚਲੇ ਕੋਈ ਨਾ ਚਾਰਾ, ਚਾਰੋਂ ਕੁੰਟ ਰਹੀ ਕੁਰਲਾਈਆ। ਖੇਲ ਕਰੇ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਜਿਸ ਦਾ ਸਾਰੇ ਮੰਗਦੇ ਗਏ ਸਹਾਰਾ, ਨਿਉਂ ਨਿਉਂ ਸੀਸ ਝੁਕਾਈਆ। ਭਵਿਖਤਾਂ ਵਿਚ ਲੇਖ ਚਵੀਆਂ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਅੱਖਰਾਂ ਵੰਡ
❋
❋
ਨਾ ਕੋਇ ਵੰਡਾਈਆ। ਕਰੇ ਖੇਲ ਗੁਪਤ ਜਾਹਰਾ, ਚੋਰੀ ਠੱਗੀ ਵਿਚ ਲੋਕਾਈਆ। ਵੱਖਰਾ ਹੋ ਕੇ ਸਭ ਤੋਂ ਨਿਆਰਾ, ਨਿਰਗੁਣ ਆਪਣੀ ਕਲ ਵਰਤਾਈਆ। ਇਕ ਬਣਾਏ ਭਗਤ ਦਵਾਰਾ, ਧੁਰ ਦਰਬਾਰਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਧੁਰ ਦੇ ਨੱਠੇ, ਭੱਜੇ ਵਾਹੋ ਦਾਹੀਆ। ਸਾਡੇ ਪਿਠੇ ਚੁੱਕੇ ਥੱਕ ਗਏ ਗਰਦਨ ਵਾਲੇ ਪੱਠੇ, ਨਾੜੀ ਨਾੜੀ ਦਏ ਗਵਾਹੀਆ। ਜਨ ਭਗਤ ਸੁਹੇਲੇ ਵੇਖੇ ਲੋਕਮਾਤ ਸੱਚੇ, ਪ੍ਰੀਤੀ ਸਾਹਿਬ ਸਤਿਗੁਰ ਨਾਲ ਰਖਾਈਆ। ਆ ਗਏ ਓਸੇ ਦੇ ਕੋਲ ਨੱਸੇ, ਜਿਸ ਦੀ ਮੰਜ਼ਲ ਅੱਗੇ ਨਾ ਕੋਇ ਵਖਾਈਆ। ਇਕ ਮੁਹੱਬਤ ਵਿਚ ਫਸੇ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਵਿਕ ਗਏ ਇਕੋ ਹੱਟੇ, ਕੀਮਤ ਜਗਤ ਵਾਲੀ ਰਹੇ ਗਵਾਈਆ। ਤੁਲ ਗਏ ਇਕੋ ਵੱਟੇ, ਦੂਜਾ ਤਰਾਜ਼ੂ ਨਾ ਕੋਇ ਉਠਾਈਆ। ਕਰਿਆ ਖੇਲ ਪੁਰਖ ਸਮਰਥੇ, ਛੱਬੀ ਪੋਹ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਮਾਤਾ ਗੁਜਰੀ ਆਈ ਵਿਚਾਰ, ਗੁਜ਼ਰਿਆ ਹਾਲ ਦੇਣਾ ਸੁਣਾਈਆ। ਜਿਸ ਨੂੰ ਸਮਝ ਨਾ ਸਕੇ ਵੇਦ ਚਾਰ, ਪੁਰਾਨ ਅਠਾਰਾਂ ਨਾ ਪੜਦਾ ਲਾਹੀਆ। ਗੀਤਾ ਗਿਆਨ ਨਾ ਅੱਖ ਸਕੀ ਉਘਾੜ, ਸ਼ਾਸਤਰ ਛੇ ਨਾ ਕੋਇ ਵਡਿਆਈਆ। ਅੰਜੀਲ ਕੁਰਾਨ ਨਾ ਸਕਿਆ ਕੋਈ ਉਠਾਲ, ਬਾਹੋਂ ਫੜ ਨਾ ਕੋਇ ਉਠਾਈਆ। ਗ੍ਰੰਥਾਂ ਵਿਚੋਂ ਨਾ ਆਈ ਭਾਲ, ਪੰਥਾਂ ਵਾਲੇ ਦੇਣ ਦੁਹਾਈਆ। ਜਿਸ ਦਾ ਜਗਤ ਖੇਲ ਕਮਾਲ, ਕਾਮਲ ਮੁਰਸ਼ਦ ਬੇਪਰਵਾਹੀਆ। ਉਹ ਜਾਣੇ ਮੁਰੀਦਾਂ ਹਾਲ, ਧੁਰ ਦਾ ਮਾਲਕ ਨਜ਼ਰੀ ਆਈਆ। ਹੁਕਮ ਦਿਤਾ ਧੁਰ ਕਰਤਾਰ, ਕੁਦਰਤ ਦਾ ਮਾਲਕ ਆਪ ਜਣਾਈਆ। ਗੋਬਿੰਦ ਹੋ ਕੇ ਆਪ ਤਿਆਰ, ਕਦਮ ਆਪਣਾ ਲਿਆ ਉਠਾਈਆ। ਸਾਚਾ ਫ਼ਤਿਹ ਬੋਲ ਜੈਕਾਰ, ਜੈਕਾਰਾ ਇਕੋ ਦਿਤਾ ਲਗਾਈਆ। ਗੁਜਰੀ ਉਠ ਕੇ ਦੇਣ ਲੱਗੀ ਪਿਆਰ, ਪੁੱਤਰ ਕਹਿ ਕੇ ਹੱਥ ਉਠਾਈਆ। ਗੋਬਿੰਦ ਕਿਹਾ ਮੇਰੇ ਅੰਦਰ ਪੁਰਖ ਅਕਾਲ, ਤੂੰ ਹੁਣ ਨਹੀਂ ਮੇਰੀ ਜੰਮਣ ਵਾਲੀ ਮਾਈਆ। ਮੈਂ ਛੱਡ ਜਾਣਾ ਘਰ ਬਾਰ, ਝਗੜੇ ਦੇਣੇ ਮਿਟਾਈਆ। ਮੈਂ ਬਣ ਜਾਣਾ ਕੰਗਾਲ, ਗੁਰਮੁਖਾਂ ਦੇ ਅੰਦਰ ਵੜ ਕੇ ਝਟ ਲੰਘਾਈਆ। ਮੈਂ ਇਕੋ ਦਾ ਬਣਨਾ ਲਾਲ, ਜਿਸ ਦਾ ਜਮਾਲ ਨਾ ਕੋਇ ਮਿਟਾਈਆ। ਮੇਰੇ ਕਦੀ ਨਹੀਂ ਮੁਕਣੇ ਸਾਲ, ਮੇਰੀ ਆਯੂ ਨਾ ਕੋਇ ਗਵਾਈਆ। ਮੈਂ ਵਸਣਾ ਓਸ ਧਰਮਸਾਲ, ਜਿਥੇ ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਗੁਜਰੀ ਫੇਰ ਕਿਹਾ ਆ ਮੇਰੇ ਲਾਡਲੇ ਲਾਲ, ਗਲਵਕੜੀ ਲਵਾਂ ਪਾਈਆ। ਗੋਬਿੰਦ ਕਿਹਾ ਮੈਨੂੰ ਪੁਰਖ ਅਕਾਲ ਗੋਦੀ ਲਿਆ ਬਠਾਲ, ਸੁਖ ਬਹੁਤਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਕਹੇ ਸੁਣ ਮੇਰੇ ਬਾਂਕੇ ਨੌਜਵਾਨ, ਬਚਨ ਨਿੱਕਾ ਦਿਆਂ ਸੁਣਾਈਆ। ਇਹ ਸੋਹਣੇ ਦਿਸਣ ਮਕਾਨ, ਜੋ ਸਿੱਖਾਂ ਲਏ ਬਣਾਈਆ। ਇਹ ਵੱਡੇ ਵੱਡੇ ਪਹਿਲਵਾਨ, ਜੋ ਭੁੱਖੇ ਮਰ ਕੇ ਝਟ ਲੰਘਾਈਆ। ਉਹ ਵੱਡੇ ਵੱਡੇ ਪਰਧਾਨ, ਮਾਝੇ ਵਾਲੇ ਗਏ ਮੁਖ ਭਵਾਈਆ। ਉਹ ਸੁਣਨ ਵਾਲੇ ਫ਼ਰਮਾਨ, ਨੀਵੀਆਂ ਰਹੇ ਪਾਈਆ। ਬਾਹਰ ਹੁੰਦੀ ਕਤਲੇਆਮ, ਚਾਰੋਂ ਕੁੰਟ ਪਏ ਦੁਹਾਈਆ। ਪੁਰਖ ਅਕਾਲ ਖੇਲ ਕਰੇ ਕਮਾਲ, ਆਪਣੀ ਕਲ ਵਰਤਾਈਆ। ਗੋਬਿੰਦ ਕਿਹਾ ਧੰਨਭਾਗ ਜੇ ਛੁਟਣ ਲੱਗਾ ਜੰਜਾਲ, ਨਾਤਾ ਜਗਤ ਨਾਲੋਂ ਤੁੜਾਈਆ। ਫਲ ਲੱਗਣ ਲੱਗਾ ਮੇਰੇ ਡਾਲ, ਚਾਰ ਕੁੰਟ ਮਹਿਕ ਦਏ ਮਹਿਕਾਈਆ। ਮੇਰਾ ਅੰਤ ਇਕ ਸਵਾਲ, ਸੁਣ
❋
❋
ਲੈਣਾ ਮੇਰੀ ਜਗਤ ਵਾਲੀ ਮਾਈਆ। ਮੈਨੂੰ ਅੱਜ ਤੋਂ ਨਹੀਂ ਕਹਿਣਾ ਮੇਰਾ ਲਾਲ, ਪੁੱਤਰ ਆਖ ਨਾ ਕਦੇ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੁਜਰੀ ਕਿਹਾ ਗੋਬਿੰਦ ਔਹ ਵੇਖ ਹਾਥੀ ਘੋੜੇ, ਬੱਧੇ ਨਜ਼ਰੀ ਆਈਆ। ਗੋਬਿੰਦ ਕਿਹਾ ਮੈਂ ਹੱਥੋਂ ਲਾਹ ਦਿਤੇ ਕੰਗਣਾਂ ਦੇ ਜੋੜੇ, ਖ਼ਾਕ ਵਿਚ ਰਲਾਈਆ। ਮੈਂ ਸੁਣੇ ਉਹ ਦੋਹਰੇ, ਜੋ ਦੋਹਰਾ ਰੰਗ ਚੜ੍ਹਾਈਆ। ਕਿਉਂ ਤੇਗ ਬਹਾਦਰ ਪਿਆ ਰਿਹਾ ਵਿਚ ਭੋਰੇ, ਭੋਰਾ ਖਾ ਕੇ ਝਟ ਲੰਘਾਈਆ। ਕਿਉਂ ਗੁਰੂ ਗ੍ਰੰਥ ਵਿਚ ਕਾਗ਼ਜ਼ ਰੱਖੇ ਕੋਰੇ, ਬਿਨ ਅਰਜਨ ਸਮਝ ਕਿਸੇ ਨਾ ਆਈਆ। ਇਕ ਪੁਰਖ ਅਕਾਲ ਦੀ ਲੋੜੇ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਕਹੇ ਹੁਣ ਚਲਣਾ ਕਿਹੜੇ ਰਾਹ, ਰਸਤਾ ਨਜ਼ਰ ਕੋਇ ਨਾ ਆਈਆ। ਕੀ ਬੰਧਨ ਲਵਾਂ ਬੰਧਾ, ਭਾਰ ਸਿਰ ਉਠਾਈਆ। ਗੋਬਿੰਦ ਕਿਹਾ ਮੈਂ ਸਭ ਕੁਛ ਜਾਣਾ ਲੁਟਾ, ਜਗਤ ਵਸਤ ਦੀ ਲੋੜ ਰਹੇ ਨਾ ਰਾਈਆ। ਸਭ ਨੂੰ ਖ਼ਾਲੀ ਹੱਥ ਦੇਣੇ ਵਖਾ, ਆਪ ਗੁਰਮੁਖਾਂ ਦੇ ਅੰਦਰ ਵੜ ਕੇ ਝਟ ਲੰਘਾਈਆ। ਜੇ ਕੋਈ ਪਿਆਰ ਨਾਲ ਆਪਣੀ ਮੁਹੱਬਤ ਦੇਵੇ ਖਵਾ, ਓਹਨੂੰ ਖਾ ਕੇ ਝਟ ਲੰਘਾਈਆ। ਤੂੰ ਅੱਜ ਤੋਂ ਮੇਰੀ ਨਹੀਂ ਨੂਰੀ ਮਾਂ, ਤੱਤਾਂ ਵਾਲੀ ਦਿਆਂ ਸਮਝਾਈਆ। ਮੇਰੀ ਓਸ ਨੇ ਪਕੜੀ ਬਾਂਹ, ਜਿਸ ਨਾਲੋਂ ਨਾ ਹੋਵੇ ਜੁਦਾਈਆ। ਹੌਕੇ ਵਿਚ ਗੁਜਰੀ ਦੀ ਨਿਕਲ ਗਈ ਧਾਹ, ਹੱਥ ਛਾਤੀ ਉਤੇ ਰਖਾਈਆ। ਕਿਉਂ ਪੁਰੀ ਅਨੰਦ ਦਿਤਾ ਛੁਡਾ, ਦੋਹੱਥੜ ਮਾਰ ਕੇ ਦਿਤੀ ਦੁਹਾਈਆ। ਜਿਹੜਾ ਖ਼ੁਸ਼ੀਆਂ ਨਾਲ ਦਿਤਾ ਵਸਾ, ਉਹ ਆਪੇ ਦਿਤਾ ਢਾਹੀਆ। ਅੱਗੇ ਸਰਸਾ ਵਗੇ ਦਰਿਆ, ਪਵਣ ਠੰਡੀ ਨਾਲ ਰਲਾਈਆ। ਗੋਬਿੰਦ ਕਿਹਾ ਸਭ ਕੁਛ ਦੇ ਭੁਲਾ, ਹਵਸ ਨਾ ਕੋਇ ਵਧਾਈਆ। ਬੇੜੇ ਪਾਰ ਕਰਾਉਣ ਵਾਲਾ ਮੈਂ ਇਕੋ ਬੜਾ ਮਲਾਹ, ਜੋ ਆਦਿ ਜੁਗਾਦਿ ਪੱਤਣ ਤੇ ਬੈਠਾ ਨਜ਼ਰੀ ਆਈਆ। ਮੇਰੇ ਬਿਨਾ ਕਦੀ ਕੰਮ ਨਾ ਆਵੇ ਕਿਸੇ ਦੇ ਖ਼ੁਦਾ, ਪਰਮਾਤਮਾ ਮਿਲਣ ਕਿਸੇ ਨਾ ਆਈਆ। ਮੈਂ ਸ਼ਬਦ ਗੋਬਿੰਦ ਹੋ ਕੇ ਪਹਿਲੋਂ ਸਭ ਦਾ ਸਾਫ਼ ਕਰਾਂ ਰਾਹ, ਰਸਤਾ ਦਿਆਂ ਬਣਾਈਆ। ਫਿਰ ਓਨ੍ਹਾਂ ਲਵਾਂ ਉਠਾ, ਜਿਨ੍ਹਾਂ ਆਪਣਾ ਰੰਗ ਚੜ੍ਹਾਈਆ। ਸਚ ਦਵਾਰੇ ਲਵਾਂ ਮਿਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਤੈਨੂੰ ਅਗਲਾ ਲੇਖਾ ਦਿਆਂ ਸੁਣਾ, ਬਿਨਾ ਲਿਖ ਕੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਇਕ ਉਠਾਈਆ। ਗੁਜਰੀ ਕਹੇ ਮੈਂ ਵੇਖਾਂ ਚਾਰ ਚੌਫੇਰ, ਅੰਤ ਅਖ਼ੀਰੀ ਧਿਆਨ ਲਗਾਈਆ। ਛੱਡਣ ਲੱਗਿਆਂ ਨਹੀਂ ਲੱਗੀ ਦੇਰ, ਧੁਰ ਦਾ ਹੁਕਮ ਦਿਤਾ ਸਮਝਾਈਆ। ਗੋਬਿੰਦ ਕਿਹਾ ਇਹ ਮੈਂ ਛੇੜੀ ਨਿੱਕੀ ਜਿਹੀ ਛੇੜ, ਛੇਕੜ ਸਭ ਨੂੰ ਦਿਆਂ ਖਪਾਈਆ। ਮੇਰਾ ਸਮਝੇ ਕੋਈ ਨਾ ਗੇੜ, ਲੱਖ ਚੁਰਾਸੀ ਰਿਹਾ ਭਵਾਈਆ। ਪੁਰਖ ਅਕਾਲ ਮੇਰੇ ਉਤੇ ਰੱਖਣੀ ਮਿਹਰ, ਮਹਿਬੂਬ ਇਕੋ ਨਜ਼ਰੀ ਆਈਆ। ਮੈਂ ਕਿਸੇ ਦੀ ਚਲਣ ਦੇਣੀ ਨਹੀਂ ਜ਼ਬਰ ਜ਼ੇਰ, ਜੋਰੂ ਜ਼ਰ ਦੇਣਾ ਮੁਕਾਈਆ। ਮੈਂ ਬੱਬਰ ਹੋਣਾ ਸ਼ੇਰ ਕੇਹਰ, ਘੇਰੇ ਵਿਚ ਰੱਖਾਂ ਲੋਕਾਈਆ। ਲਹਿਣੇ ਦੇਣੇ ਦੇਵਾਂ ਨਬੇੜ, ਝਗੜਾ ਦਿਆਂ ਚੁਕਾਈਆ। ਇਹ ਮੇਰੀ ਨਿੱਕੀ ਜਿਹੀ ਖੇਡ, ਪੁਰੀ ਅਨੰਦ ਤੋਂ ਸ਼ੁਰੂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਗੁਜਰੀ ਦੇ ਅੰਦਰ ਆਇਆ ਇਕ ਉਤਸ਼ਾਹ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਨੇਤਰ ਹੰਝੂ ਦਿਤਾ ਵਖਾ, ਮੁਖ ਨਾਲ ਹੌਕਾ ਇਕ ਸੁਣਾਈਆ। ਓਸੇ ਵੇਲੇ ਗੋਬਿੰਦ ਰੁਮਾਲ ਚਿੱਟਾ ਹੱਥ ਵਿਚ ਦਿਤਾ ਫੜਾ, ਜਲ
❋
❋
ਧਾਰ ਸਾਫ਼ ਕਰਾਈਆ। ਜੇ ਤੈਨੂੰ ਮਾਂ ਬਣਨ ਦਾ ਚਾ, ਦੂਜੀ ਵਾਰਾਂ ਫੇਰ ਭੀ ਨਾਲ ਮਿਲਾਈਆ। ਮੈਂ ਲੱਭਣਾ ਕਿਸੇ ਨਹੀਂ ਥਾਂ, ਐਵੇਂ ਕਰਨੀ ਨਹੀਂ ਝੂਠੀ ਹਾਂ, ਇਸ਼ਾਰੇ ਨਾਲ ਦ੍ਰਿੜਾਈਆ। ਮੈਂ ਮੰਦਰ ਅਗੰਮੀ ਰਹਾਂ, ਜਿਥੇ ਜੋਬਨ ਮਿਲਦਾ ਨਵਾਂ, ਬੁੜਾਪਾ ਰੂਪ ਨਾ ਕੋਇ ਬਦਲਾਈਆ। ਪੁਰਖ ਅਕਾਲ ਦੱਸੇ ਜੇ ਸਮਾਂ, ਜੇ ਹੁਕਮ ਕਰੇ ਤੇ ਭਗਤਾਂ ਸਭ ਕੁਛ ਦੇਵਾਂ, ਦੇਂਦਿਆਂ ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਜਰੀ ਕਿਹਾ ਮੈਨੂੰ ਅੰਦਰ ਭੁੱਲ ਗਈ ਇਕ ਜ਼ੰਜੀਰੀ, ਜਿਹੜੀ ਸੋਹਣੀ ਨਜ਼ਰੀ ਆਈਆ। ਗੋਬਿੰਦ ਕਿਹਾ ਉਹਦੀ ਕੜੀ ਵੇਖ ਅਖ਼ੀਰੀ, ਜੋ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਮੇਰੇ ਨਾਲ ਆ ਗਿਆ ਤਕਦੀਰੀ, ਤਕਦੀਰ ਭਗਤਾਂ ਦਏ ਬਦਲਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਮੀਰੀ ਪੀਰੀ, ਲੇਖੇ ਸਭ ਦੇ ਦੇਣੇ ਮੁਕਾਈਆ। ਭਗਤਾਂ ਨੂੰ ਵਖਾਉਣੀ ਨਹੀਂ ਕੋਈ ਗਲੀ ਭੀੜੀ, ਖੁਲ੍ਹੇ ਰਾਹ ਪਾਰ ਲੰਘਾਈਆ। ਕੀ ਹੋ ਗਿਆ ਜੇ ਵਲ ਕਰ ਕੇ ਪ੍ਰਹਿਲਾਦ ਨੂੰ ਤਾਰਨ ਦਾ ਬਹਾਨਾ ਬਣਾਇਆ ਕੀੜੀ, ਓਸੇ ਕੀੜੀ ਨੇ ਮਾਛੂਵਾੜੇ ਵਿਚ ਆ ਕੇ ਮੇਰਾ ਖੇਲ ਵੇਖਣਾ ਅਖ਼ੀਰੀ, ਅਖ਼ੀਰ ਵਿਚ ਓਸੇ ਨੂੰ ਗੁਰਮੁਖ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਗੁਜਰੀ ਕਿਹਾ ਮੇਰਾ ਅੰਦਰ ਰਹਿ ਗਿਆ ਇਕ ਦੁਪੱਟਾ, ਜੋ ਤੇਰੇ ਪਿਤਾ ਦਿਤਾ ਬਣਾਈਆ। ਗੋਬਿੰਦ ਕਿਹਾ ਮੈਂ ਓਸ ਦੇ ਕਾਰਨ ਮੁੜ ਕੇ ਆਵਾਂ ਨੱਠਾ, ਅਚਰਜ ਖੇਲ ਬਣਾਈਆ। ਭੇਖ ਧਾਰਾਂ ਜਗਤ ਵਾਲਾ ਜੱਟਾ, ਜਟਾਂ ਜੂਟਾਂ ਸਮਝ ਕਿਸੇ ਨਾ ਆਈਆ। ਗੁਰਮੁਖਾਂ ਦੇ ਹਿਰਦੇ ਫੱਟਾਂ, ਤੀਰ ਨਿਰਾਲਾ ਇਕ ਚਲਾਈਆ। ਵਸਤ ਅਮੋਲਕ ਅੰਦਰ ਘੱਤਾਂ, ਅਨਮੁੱਲੜੀ ਆਪ ਵਰਤਾਈਆ। ਲੱਖ ਚੁਰਾਸੀ ਕੋਲੋਂ ਬਚਾਂ, ਪੜਦੇ ਉਹਲੇ ਪੜਦਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਜਰੀ ਕਿਹਾ ਮੇਰੇ ਅੰਤਰ ਇਕ ਪਿਆਸਾ, ਸਚ ਦਿਆਂ ਸਮਝਾਈਆ। ਗੋਬਿੰਦ ਹੁਣ ਤੂੰ ਕਿਉਂ ਨਹੀਂ ਲੰਘਿਆ ਬਿਆਸਾ, ਚਾਰ ਜੁਗ ਦਾ ਲੇਖਾ ਦੇ ਦ੍ਰਿੜਾਈਆ। ਗੋਬਿੰਦ ਕਿਹਾ ਇਕ ਕਦਮ ਚੁੱਕਣ ਨਾਲ ਪ੍ਰਭੂ ਦੇ ਭਗਤਾਂ ਨੂੰ ਪਵੇ ਘਾਟਾ, ਏਸੇ ਕਰ ਕੇ ਕਦਮ ਨਾ ਅੱਗੇ ਟਿਕਾਈਆ। ਜਿਸ ਵੇਲੇ ਕਲਜੁਗ ਦੀ ਮੁਕਾਉਣੀ ਵਾਟਾ, ਝਗੜਾ ਮੁਕਾਉਣਾ ਲੋਕਾਈਆ। ਅਗੰਮੀ ਅੰਮ੍ਰਿਤ ਦਾ ਲਿਆਉਣਾ ਬਾਟਾ, ਗੁਰੂਆਂ ਪੈਗ਼ੰਬਰਾਂ ਸਿਰ ਉਠਾਈਆ। ਰਵਦਾਸ ਦਾ ਵੇਖ ਕੇ ਚੀਥੜ ਪਾਟਾ, ਪਾਰਬ੍ਰਹਮ ਦਾ ਮੇਲਾ ਲੈਣਾ ਮਿਲਾਈਆ। ਨਵਾਂ ਬਣਾ ਕੇ ਸਾਕਾ, ਸਾਖਿਆਤ ਕਰਾਂ ਰੁਸ਼ਨਾਈਆ। ਤੂੰ ਹੁਣ ਮੇਰਾ ਮੰਨ ਲੈ ਆਖਾ, ਅੱਗੇ ਅੱਖਰਾਂ ਵਾਲਾ, ਗੋਬਿੰਦ ਫੱਟਿਆਂ ਉਤੇ ਸੌਣ ਵਾਲਾ, ਖਾ ਪੀ ਕੇ ਨਹਾਉਣ ਵਾਲਾ, ਰਸਨਾ ਨਾਲ ਗਾਉਣ ਵਾਲਾ, ਫ਼ਾਰਸੀ ਪੜ੍ਹਾਉਣ ਵਾਲਾ, ਕਾਂਸ਼ੀ ਵਿਚ ਗੁਰਸਿਖ ਪੁਚਾਉਣ ਵਾਲਾ, ਹੱਥਾਂ ਵਿਕ ਕਿਤਾਬਾਂ ਫੜਾਉਣ ਵਾਲਾ, ਸਤਰਾਂ ਉਤੇ ਉਂਗਲਾਂ ਚਲਾਉਣ ਵਾਲਾ, ਵਰਕੇ ਉਲਟਾਉਣ ਵਾਲਾ, ਅਰਦਾਸੇ ਸੁਧਾਉਣ ਵਾਲਾ, ਫਿਰ ਕਦੇ ਨਾ ਆਈਆ। ਜੇ ਆਵਾਂ ਤੇ ਸਭ ਦਾ ਲੇਖਾ ਮੁਕਾਉਣ ਵਾਲਾ, ਇਕੋ ਪੁਰਖ ਅਕਾਲ ਦਾ ਢੋਲਾ ਗਾਉਣ ਵਾਲਾ, ਦੂਜਾ ਜਾਪ ਨਾ ਕੋਇ ਜਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਫੜ ਕੇ ਬਾਹੋਂ ਸਚਖੰਡ ਦਵਾਰ ਪੁਚਾਉਣ ਵਾਲਾ, ਜੂਹਾਂ ਜੰਗਲਾਂ ਦਾ ਗੇੜ ਮੁਕਾਈਆ। ਪੁਰੀ ਲੋਅ ਆਕਾਸ਼ ਪਾਤਾਲ ਬ੍ਰਹਿਮੰਡ ਖੰਡ ਹਿਲਾਉਣ ਵਾਲਾ, ਹਲੂਣਾ ਸ਼ਬਦ ਇਕ ਦ੍ਰਿੜਾਈਆ। ਰੁੱਸਿਆਂ ਨੂੰ ਮਨਾਉਣ ਵਾਲਾ, ਪੁੱਠਿਆਂ ਟੰਗਿਆਂ ਨੂੰ ਬਚਾਉਣ ਵਾਲਾ, ਲੰਗੜੇ ਅੰਧਿਆਂ ਨੂੰ ਰਾਹੇ ਚਲਾਉਣ ਵਾਲਾ, ਜਗਤ
❋
❋
ਵਿਕਾਰਾ ਗੰਦੇ ਮੰਦਿਆਂ ਨੂੰ ਗੋਦੀ ਬਹਾਉਣ ਵਾਲਾ, ਬਿਨਾ ਬੰਦਗੀ ਤੋਂ ਬੰਦਿਆਂ ਨੂੰ ਬੰਦੇ ਬਣਾਉਣ ਵਾਲਾ, ਬਿਨਾ ਡੰਡਿਆਂ ਤੋਂ ਗੁਰਮੁਖ ਪ੍ਰੇਮ ਦੀ ਮੰਜ਼ਲ ਟਪਾਉਣ ਵਾਲਾ, ਪਾਰਬ੍ਰਹਮ ਆਪਣਾ ਰੰਗ ਵਖਾਈਆ। ਗੁਜਰੀ ਕਿਹਾ ਓ ਗੋਬਿੰਦ ਕਿਹੋ ਜਿਹਾ ਵੇਲਾ ਗੁਜ਼ਰਾ, ਮੇਰਾ ਅੰਦਰ ਦਏ ਦੁਹਾਈਆ। ਗੋਬਿੰਦ ਕਿਹਾ ਇਹ ਮੇਰਿਆਂ ਭਗਤਾਂ ਦਾ ਵੇਖੀਂ ਫੇਰ ਮੁਜਰਾ, ਮੁਝ ਮਿਲ ਕੇ ਮਿਲਣੀ ਭਗਵਾਨ ਨਾਲ ਕਰਾਈਆ। ਇਨ੍ਹਾਂ ਦਾ ਸੋਹਵੇ ਹੁਜਰਾ, ਜਿਨ੍ਹਾਂ ਨੂੰ ਹੁੱਜਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਜਰੀ ਕਿਹਾ ਮੇਰੇ ਅੰਦਰ ਪੈਂਦਾ ਹੌਲ, ਹੌਲੀ ਹੌਲੀ ਦਿਆਂ ਜਣਾਈਆ। ਗੋਬਿੰਦ ਕਿਹਾ ਮੇਰਾ ਪੁਰਖ ਅਕਾਲ ਨਾਲ ਕੌਲ, ਦੁਸ਼ਟ ਦਮਨ ਦਿਆਂ ਦ੍ਰਿੜਾਈਆ। ਤੂੰ ਨਾ ਬਣ ਅਨਭੋਲ, ਅਗਲੀ ਅੱਖ ਖੁਲ੍ਹਾਈਆ। ਮੇਰਾ ਵਿਗੜਿਆ ਨਹੀਂ ਕੁਝ ਰਤੀ ਚੌਲ, ਕੋਟਾਂ ਗੁਣ ਬਹੁਤਾ ਨਜ਼ਰੀ ਆਈਆ। ਮੇਰਾ ਪਰਕਾਸ਼ ਹੋਣਾ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਹੁਣ ਮੈਂ ਸਿਰਫ਼ ਪੰਜਾਂ ਨੂੰ ਦੇ ਕੇ ਜਾਣੀ ਪਾਹੁਲ, ਅੰਮ੍ਰਿਤ ਰੂਪ ਦਰਸਾਈਆ। ਜਿਸ ਵੇਲੇ ਸ੍ਰੀ ਭਗਵਾਨ ਨਾਲ ਮਿਲ ਕੇ ਆਵਾਂ ਭਗਤਾਂ ਕੋਲ, ਨੇੜੇ ਹੋ ਕੇ ਦਰਸ ਦਿਖਾਈਆ। ਓਥੇ ਕੀ ਕੋਈ ਢੋਲੀ ਵਜਾਵੇ ਢੋਲ, ਡੱਗਿਆਂ ਨਾਲ ਡੰਕਾ ਨਾ ਕੋਇ ਖੜਕਾਈਆ। ਮੈਂ ਹਰ ਘਟ ਜਾਵਾਂ ਮੌਲ, ਇਹ ਮੇਰੀ ਬੇਪਰਵਾਹੀਆ। ਬਿਨ ਕੰਡਿਉਂ ਤੋਲ ਕੇ ਤੋਲ, ਆਪਣੇ ਤੱਕੜ ਦਿਆਂ ਚੜ੍ਹਾਈਆ। ਸਭ ਦਾ ਕਰ ਕੇ ਭਾਰ ਹੌਲ, ਆਪ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਗੁਜਰੀ ਕਿਹਾ ਮੈਨੂੰ ਕੁਛ ਹੋ ਗਿਆ ਸੰਸਾ, ਸਹਿਜ ਨਾਲ ਜਣਾਈਆ। ਗੋਬਿੰਦ ਮੈਨੂੰ ਐਂ ਜਾਪਿਆ ਮੇਰਾ ਵਿਛੜ ਜਾਣਾ ਬੰਸਾ, ਸਰਬੰਸ ਸੰਗ ਨਾ ਕੋਇ ਨਿਭਾਈਆ। ਗੋਬਿੰਦ ਕਿਹਾ ਇਹ ਮੇਰੇ ਸਾਹਿਬ ਦੀ ਬਣਤਾ, ਜਿਸ ਦੀ ਸਮਝ ਕੋਇ ਨਾ ਪਾਈਆ। ਕੋਟਨ ਕੋਟ ਵਾਰ ਮੈਂ ਆਇਆ ਵਿਚ ਜੰਤਾ, ਜਗਤ ਜੀਵ ਵੇਖ ਵਖਾਈਆ। ਮੇਰਾ ਲੇਖਾ ਨਹੀਂ ਕੋਈ ਗਣਤਾ, ਅਗਣਤ ਦੇਣ ਦੁਹਾਈਆ। ਮੈਂ ਇਕ ਨਹੀਂ ਗੁਰਮੁਖ ਚਾਰ ਜੁਗ ਦੇ ਇਕੱਠੇ ਤਾਰਨੇ ਬਣਾ ਕੇ ਪ੍ਰਭੂ ਦੀ ਸੰਗਤਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਓ ਗੁਜਰੀ ਤੇਰਾ ਪੁੱਤ ਨਹੀਂ ਹੋਵੇ ਕਿਸੇ ਦਾ ਮੰਗਤਾ, ਮੰਗਣ ਦਵਾਰੇ ਕਿਸੇ ਨਾ ਜਾਈਆ। ਹੁਣ ਥੋੜ੍ਹਾ ਜਿਹਾ ਖੇਲ ਵੇਖਣਾ ਇਸ਼ਾਰੇ ਵਾਲੇ ਜੰਗ ਦਾ, ਜੰਗਜੂ ਗੁਰਮੁਖ ਲਏ ਬਣਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਉਤੇ ਵੇਲਾ ਆਇਆ ਤੰਗ ਦਾ, ਤੰਗੀ ਸਕੇ ਨਾ ਕੋਇ ਕਟਾਈਆ। ਦੁਨੀਆ ਵਿਚ ਝਗੜਾ ਪਿਆ ਭੁੱਖ ਨੰਗ ਦਾ, ਭੁੱਖਿਆ ਨਾ ਕੋਇ ਰਜਾਈਆ। ਸਤਿਗੁਰੂ ਪਾਤਸ਼ਾਹ ਹੋ ਕੇ ਗ਼ਰੀਬਾਂ ਦੇ ਘਰ ਪੁਰਖ ਅਕਾਲ ਫਿਰੇ ਮੰਗਦਾ, ਘਰ ਘਰ ਝੋਲੀ ਡਾਹੀਆ। ਇਹ ਖੇਲ ਓਹੋ ਪੁਰੀ ਅਨੰਦ ਦਾ, ਜਿਸ ਦਾ ਅਨੰਦ ਹੱਥ ਕਿਸੇ ਨਾ ਆਈਆ। ਜੋ ਤੁਟਿਆਂ ਗੰਢਦਾ, ਗੰਢਣਹਾਰ ਗੋਪਾਲ ਸਵਾਮੀ ਸਭ ਨੂੰ ਦਏ ਸੁਣਾਈਆ। ਉਹ ਜਿਸ ਨੇ ਖੇਲ ਕਰਨਾ ਬ੍ਰਹਿਮੰਡ ਖੰਡ ਦਾ, ਨਵ ਖੰਡ ਆਪਣਾ ਡੰਕ ਵਜਾਈਆ। ਇਹ ਲੇਖਾ ਨਹੀਂ ਕਿਸੇ ਕੱਚੇ ਤੰਦ ਦਾ, ਤੰਦੀ ਤੰਦ ਸਤਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਿਰਦੇ ਅੰਦਰ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਅਸੀਂ ਸੁਣਿਆ ਇਕ ਸਲੋਕ, ਜੋ ਸੁਲਹਕੁਲ ਦਿਤਾ ਸਮਝਾਈਆ। ਗੋਬਿੰਦ ਕਿਹਾ ਵੇਖਿਓ ਹੋਇਓ ਕੋਈ ਨਾ ਡਰਪੋਕ, ਦੀਨਾਂ ਮਜ਼੍ਹਬਾਂ ਵਾਲਿਓ ਆਪਣਾ ਪੈਂਡਾ ਲੈਣਾ ਮੁਕਾਈਆ। ਸਾਰੇ ਗੁਰੂ ਅਵਤਾਰ ਪੈਗ਼ੰਬਰ ਬਿਨਾ ਗੋਬਿੰਦ ਤੋਂ ਮੱਥੇ ਉਤੇ ਹੱਥ ਰੱਖ ਕੇ
❋
❋
ਕਰਨ ਲੱਗੇ ਸੋਚ, ਸੋਚੀ ਸੋਚ ਸਮਝ ਕਿਸੇ ਨਾ ਆਈਆ। ਗੋਬਿੰਦ ਖੋਲ੍ਹ ਕੇ ਆਪਣਾ ਨੇਤਰ ਲੋਚਣ ਲੋਚ, ਲੋਚਾ ਸਭ ਦੀ ਰਿਹਾ ਦਰਸਾਈਆ। ਓ ਜੇ ਤੁਸੀਂ ਭਗਤ ਦਵਾਰੇ ਗਏ ਪਹੁੰਚ, ਪੋਚਾ ਪਾ ਕੇ ਕਰੇ ਨਾ ਕੋਇ ਸਫ਼ਾਈਆ। ਏਥੇ ਕੋਈ ਮਾਰਿਆ ਨਹੀਂ ਜਾਂਦਾ ਨਿਰਦੋਸ਼, ਦੋਸ਼ੀਆਂ ਦਰ ਆਇਆਂ ਪਾਰ ਕਰਾਈਆ। ਵੇਖਿਓ ਕੋਈ ਸੰਗ ਵਿਚ ਰਿਹੋ ਨਾ ਖ਼ਾਮੋਸ਼, ਆਪਣਾ ਹਾਲ ਦੇਣਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਝਗੜਾ ਪਾਇਆ ਚਮੜੀ ਵਾਲਾ ਪੋਸ਼, ਦੱਸ ਕੇ ਚੌਦਾਂ ਲੋਕ, ਚੌਦਾਂ ਤਬਕ ਫਿਰਦੇ ਰਹੇ ਮਾਰ ਕੇ ਲੰਗੋਟ, ਅੱਲਾ ਵਾਹਿਗੁਰੂ ਰਾਮ ਗਾ ਗਾ ਸਾਡੇ ਥੱਕ ਗਏ ਹੋਂਟ, ਅੰਤ ਮਿਲ ਕੇ ਨਿਰਮਲ ਜੋਤ, ਜਿਥੇ ਵਰਨ ਨਾ ਕੋਇ ਗੋਤ, ਬਿਨਾ ਪੁਰਖ ਅਕਾਲ ਦੇ ਕੋਈ ਨਾ ਓਟ, ਜਿਸ ਨੂੰ ਗੋਬਿੰਦ ਪਿਤਾ ਲਿਆ ਬਣਾਈਆ। ਗੁਰਸਿਖੋ ਏਸ ਤੋਂ ਪਰੇ ਹੋਰ ਨਹੀਂ ਕੋਈ ਜੋਗ, ਬਿਨਾ ਸਤਿਗੁਰ ਸ਼ਬਦ ਤੋਂ ਕਿਸੇ ਨਾਲ ਨਾ ਕਰਿਆ ਸੰਜੋਗ, ਬਿਨਾ ਪਾਰਬ੍ਰਹਮ ਬ੍ਰਹਮ ਨਾਲ ਭੋਗੇ ਕੋਈ ਨਾ ਭੋਗ, ਧੁਰ ਦਾ ਰਸ ਅੰਦਰ ਵਸ ਨਾ ਕੋਇ ਚਖਾਈਆ। ਗੁਜਰੀ ਕਹੇ ਗੋਬਿੰਦ ਮੇਰੇ ਆ ਨੇੜੇ, ਤੈਨੂੰ ਦਿਆਂ ਦਰਸਾਈਆ। ਪੁਰੀ ਅਨੰਦ ਨੂੰ ਪਏ ਘੇਰੇ, ਜ਼ੋਰ ਦੁਸ਼ਮਣ ਰਹੇ ਜਣਾਈਆ। ਗੁਰਸਿਖ ਵੇਖ ਤੇਰੇ ਕਿਹੜੇ ਕਿਹੜੇ, ਬੈਠੇ ਬਲ ਵਧਾਈਆ। ਗੋਬਿੰਦ ਕਿਹਾ ਮੇਰੇ ਦੋ ਚਾਰ ਬਥੇਰੇ, ਜਿਨ੍ਹਾਂ ਦੇ ਮੇਰੇ ਨਾਲ ਨਬੇੜੇ, ਇਨ੍ਹਾਂ ਨੂੰ ਮਾਰ ਮੁਕਾਵੇ ਹੁਕਮ ਕਿਹੜੇ, ਹੁਕਮ ਦਾ ਮਾਲਕ ਪੁਰਖ ਅਕਾਲ ਨਜ਼ਰੀ ਆਈਆ। ਜਿਹੜੇ ਚੜ੍ਹ ਗਏ ਮੇਰੇ ਬੇੜੇ, ਉਹ ਵਸਦੇ ਸਦਾ ਸਾਹਿਬ ਦੇ ਨੇੜੇ, ਘੇਰੇ ਵਿਚ ਕਦੇ ਨਾ ਆਈਆ। ਥੋੜ੍ਹਾ ਸਮਾਂ ਰੱਖ ਲੈ ਜੇਰੇ, ਪਰਕਾਸ਼ ਹੋਣਾ ਵਿਚ ਅੰਧੇਰੇ, ਕਲਜੁਗ ਰੈਣ ਅੰਧੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੁਜਰੀ ਕਹੇ ਗੋਬਿੰਦ ਇਨ੍ਹਾਂ ਦਾ ਕਦੋਂ ਹੋਣਾ ਔਂਤਰਿਆਂ ਦਾ ਸਿਆਪਾ, ਸਫਾ ਦਏਂ ਮਿਟਾਈਆ। ਗੋਬਿੰਦ ਕਿਹਾ ਮੈਨੂੰ ਨਾਲ ਲੈ ਆਉਣ ਦੇ ਆਪਣਾ ਬਾਪਾ, ਜਿਸ ਦੀ ਆਪਾ ਭੇਟ ਕਰਾਈਆ। ਅਜੇ ਮੈਂ ਓਸ ਦਾ ਨਿੱਕਾ ਜਿਹਾ ਕਾਕਾ, ਕਾਇਆ ਕੰਚਨ ਅੰਦਰ ਡੇਰਾ ਲਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਦਾ ਦੀਨ ਦਿਆਲ ਦਾ ਹੋਣਾ ਵਡ ਪਰਤਾਪਾ, ਪਰਤਾਪੀ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਦੱਸਣਾ ਜਾਪਾ, ਜਗ ਜੀਵਣ ਦਾਤਾ ਹੋ ਕੇ ਵੇਖ ਵਖਾਈਆ। ਓਸ ਵੇਲੇ ਫੇਰ ਵੇਖੀਂ ਖੇਲ ਤਮਾਸ਼ਾ, ਖੁਲ੍ਹੀ ਅੱਖੀਂ ਦਿਆਂ ਵਖਾਈਆ। ਸਾਰੀ ਦੁਨੀਆ ਦਾ ਉਲਟਾ ਕੇ ਪਾਸਾ, ਪੁਸ਼ਤ ਪਨਾਹ ਭਗਤਾਂ ਹੱਥ ਟਿਕਾਈਆ। ਨਾਲੇ ਦੇਵਾਂ ਆਪ ਸ਼ਾਬਾਸ਼ਾ, ਚਾਰੋਂ ਕੁੰਟ ਵੇਖਾਂ ਚਾਈਂ ਚਾਈਂਆ। ਬਣ ਕੇ ਦਾਸੀ ਦਾਸਾ, ਸਭ ਦੀ ਸੇਵਾ ਲਵਾਂ ਕਮਾਈਆ। ਮੇਰਾ ਨੂਰ ਦਾ ਇਕੋ ਹੋਣਾ ਪਰਕਾਸ਼ਾ, ਜੋਤੀ ਜੋਤ ਡਗਮਗਾਈਆ। ਸਾਥ ਹੋਵੇ ਪੁਰਖ ਅਬਿਨਾਸ਼ਾ, ਸੋਹਣਾ ਜੋੜ ਜੁੜਾਈਆ। ਸਭ ਦਾ ਪੂਰਾ ਕਰਾਂ ਘਾਟਾ, ਖ਼ਾਲੀ ਝੋਲੀਆਂ ਦੇਵਾਂ ਭਰਾਈਆ। ਜਿਹੜਾ ਅੰਮ੍ਰਿਤ ਚਖਾਇਆ ਵਿਚ ਬਾਟਾ, ਉਹਦਾ ਲਹਿਣਾ ਕਲਜੁਗ ਦਿਆਂ ਮੁਕਾਈਆ। ਅਗਲਾ ਦੇ ਕੇ ਸਾਥਾ, ਸਗਲਾ ਸੰਗ ਬਣਾਈਆ। ਜੋ ਰੱਖੀ ਅੰਦਰ ਆਸਾ, ਉਹ ਵੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਕਿਹਾ ਛੱਡ ਦੇ ਦੀਨ ਦੁਨੀਆ, ਦੁਨੀ ਵੱਲ ਧਿਆਨ ਨਾ ਕੋਇ ਲਗਾਈਆ। ਮੇਰਾ ਮਾਲਕ ਇਕ ਵਡ ਗੁਣ ਗੁਣੀਆ, ਜੋ ਦਾਤਾ ਬੇਪਰਵਾਹੀਆ। ਜਿਸ ਨੇ ਪੁਕਾਰ ਮੇਰੀ ਸੁਣੀਆ, ਫੜ ਬਾਹੋਂ ਲਿਆ ਉਠਾਈਆ। ਲੱਖ ਚੁਰਾਸੀ ਰਿਹਾ ਪੁਣੀਆ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਝਗੜਾ
❋
❋
ਮੁਕਾਏ ਰਿਖੀਆਂ ਮੁਨੀਆਂ, ਮੁਰੀਦਾਂ ਨਾਲੋਂ ਮੁਰਸ਼ਦ ਮੁਰਸ਼ਦਾਂ ਨਾਲੋਂ ਮੁਰੀਦ ਸਾਰੇ ਦਏ ਸਮਝਾਈਆ। ਗੁਜਰੀ ਕਿਹਾ ਦੱਸ ਕਿਸ ਤਰਾ ਭੁੱਲਣਾ, ਭੁੱਲ ਵਿਚ ਹੋਏ ਲੋਕਾਈਆ। ਗੋਬਿੰਦ ਕਿਹਾ ਬਿਨ ਗੁਰਮੁਖਾਂ ਤੋਂ ਸਾਚੇ ਕੰਡੇ ਕਿਸੇ ਨਹੀਂ ਤੁਲਣਾ, ਕੰਡੇ ਹੱਥ ਨਾ ਕੋਇ ਰਖਾਈਆ। ਬਿਨਾ ਸਤਿਗੁਰ ਸ਼ਬਦ ਕਿਸੇ ਦਾ ਪੈਣਾ ਨਹੀਂ ਮੁਲਣਾ, ਦੀਨ ਦੁਨੀ ਦਏ ਦੁਹਾਈਆ। ਇਕ ਜਗਤ ਵਿਕਾਰੀ ਅੰਧੇਰ ਝੁਲਣਾ, ਚਾਰੋਂ ਕੁੰਟ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਕਿਹਾ ਹਾਏ ਕਿਸ ਤਰਾ ਪਾਰ ਕਰਾਂ ਦਰਵਾਜ਼ਾ, ਪਿਛੇ ਮੁੜ ਮੁੜ ਧਿਆਨ ਲਗਾਈਆ। ਗੋਬਿੰਦ ਕਿਹਾ ਅੱਗੇ ਵੇਖ ਤੇਰਾ ਗ਼ਰੀਬ ਨਿਵਾਜਾ, ਸਚਖੰਡ ਨਿਵਾਸੀ ਬੈਠਾ ਡੇਰਾ ਲਾਈਆ। ਜਿਹੜਾ ਤੇਰੇ ਪੁੱਤ ਨਾਲੋਂ ਪੋਤਰਿਆਂ ਨੂੰ ਪਹਿਲੋਂ ਮਾਰੇ ਵਾਜਾਂ, ਸ਼ਬਦੀ ਹੁਕਮ ਇਕ ਦ੍ਰਿੜਾਈਆ। ਜਿਸ ਨੇ ਰਚਣਾ ਨਵਾਂ ਕਾਜਾ, ਸਵਾਰਥ ਪਰਮਾਰਥ ਆਪਣੇ ਰੰਗ ਰੰਗਾਈਆ। ਜਿਸ ਦਾ ਸੁਨੇਹੜਾ ਦੇ ਕੇ ਆਇਆ ਨਾਨਕ ਵਿਚ ਬਗ਼ਦਾਦਾ, ਬਦੀ ਵਾਲੇ ਸਰਬ ਸਮਝਾਈਆ। ਉਸ ਦਾ ਖੇਲ ਵੇਖਣਾ ਤਮਾਸ਼ਾ, ਤਮਾਸ਼ਬੀਨ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਖਾਈਆ। ਗੁਜਰੀ ਕਹੇ ਕਿੱਡਾ ਸੋਹਣਾ ਪੁਰ ਅਨੰਦ, ਸੋਹਣਿਆਂ ਦਿਤਾ ਬਣਾਈਆ। ਅੱਜ ਕਰ ਦਰਵਾਜ਼ੇ ਬੰਦ, ਕੀਤੀ ਸਰਬ ਜੁਦਾਈਆ। ਗੋਬਿੰਦ ਕਿਹਾ ਓ ਜਗਤ ਮਾਤਾ ਗਾਈਏ ਓਸ ਦਾ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਦਿਤਾ ਇਹ ਜੀਉ ਪਿੰਡ, ਪੰਜ ਤਤ ਕਰੀ ਕੁੜਮਾਈਆ। ਦੇ ਕੇ ਧਾਰਾ ਅੰਮ੍ਰਿਤ ਸਿੰਧ, ਸਾਗਰ ਵਹਿਣ ਦਿਤਾ ਵਹਾਈਆ। ਉਹ ਗੁਜਰੀਏ ਹੁਣ ਨਹੀਂ ਤੇਰੀ ਬਿੰਦ, ਪੁਰਖ ਅਕਾਲ ਮੇਰਾ ਪਿਤਾ ਮਾਈਆ। ਇਹ ਤੱਤਾਂ ਵਾਲੀ ਤੇਰੇ ਪਿਛੇ ਭੇਜ ਦੇਣੀ ਆਪਣੀ ਜਿੰਦ, ਜ਼ਿੰਦਗੀ ਗੁਰਮੁਖਾਂ ਲੇਖੇ ਆਈਆ। ਫੇਰ ਪਰਗਟ ਹੋ ਕੇ ਆਉਣਾ ਵਿਚ ਹਿੰਦ, ਹਿੰਦੂ ਤੁਰਕ ਦਾ ਲੇਖਾ ਦੇਣਾ ਮੁਕਾਈਆ। ਜਿਹੜੀ ਰਬਾਬ ਸਤਿਗੁਰ ਨਾਨਕ ਵਜਾਈ ਕਿੰਗ, ਕਿੰਗਰੇ ਕਿੰਗਰੇ ਦੇਣੀ ਖੜਕਾਈਆ। ਜਗਤ ਮਾਤਾ ਇਕ ਗੱਲ ਪਹਿਲੋਂ ਮੇਰੀ ਸਾਰਿਆਂ ਕਰਨੀ ਨਿੰਦ, ਨਿੰਦਕ ਬਣੇ ਲੋਕਾਈਆ। ਜਿਸ ਵੇਲੇ ਮੇਰਾ ਮਾਲਕ ਪੁਰਖ ਅਕਾਲ ਹੁਕਮ ਦੇਵੇ ਮਰਗਿੰਦ, ਫ਼ਰਮਾਨ ਧੁਰ ਵਡਿਆਈਆ। ਫੇਰ ਨਾ ਮੈਨੂੰ ਨਾ ਮੇਰੇ ਭਗਤਾਂ ਨੂੰ ਕਿਸੇ ਨੂੰ ਰਹੇ ਕੋਈ ਚਿੰਦ, ਚਿੰਤਾ ਦੇਣੀ ਗਵਾਈਆ। ਚਰਨਾਂ ਹੇਠ ਬਹਿ ਕੇ ਕੋਟਨ ਕੋਟ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਉਂਗਲੀ ਦੇ ਇਸ਼ਾਰੇ ਨਾਲ ਭਵਾਈਆ। ਪਰ ਭਗਤਾਂ ਗੁਰਸਿੱਖਾਂ ਸਾਚੇ ਸੰਤਾ ਦਾ ਬਣ ਬਖ਼ਸ਼ੰਦ, ਬਖਸ਼ਿਸ਼ ਆਪਣੇ ਹੱਥ ਰਖਾਈਆ। ਦੀਨ ਦੁਨੀ ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਸੱਤ ਦੀਪ ਇਕ ਲਗਾਏ ਹੁਕਮ ਦੀ ਨਿੱਕੀ ਜਿਹੀ ਚਿਣਗ, ਸਾਰੀ ਸ੍ਰਿਸ਼ਟੀ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆ ਗਏ ਭੱਜੇ, ਭਜਨ ਬੰਦਗੀ ਛੱਡੀ ਸਰਬ ਲੋਕਾਈਆ। ਉਹ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰ ਸਾਡੇ ਪੜਦੇ ਕੱਜੇ, ਓਢਨ ਆਪਣਾ ਸੀਸ ਟਿਕਾਈਆ। ਫਿਰ ਅਸੀਂ ਓਸੇ ਦੇ ਹੁਕਮ ਦੇ ਬੱਧੇ, ਚਲੀਏ ਸਚ ਰਜ਼ਾਈਆ। ਓਸੇ ਦੇ ਹੁਕਮ ਨਾਲ ਆ ਗਏ ਸੱਦੇ, ਬੈਠੇ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਹਿਣ ਅਸੀਂ ਅੱਜ ਖਾ ਖਾ ਬੜੇ ਰੱਜੇ, ਉਠਣ ਦੀ ਵਾਹ ਨਾ ਰਾਈਆ। ਸਾਡੇ ਪੇਟ ਭਰ ਭਰ ਥੱਪੇ, ਚਰਨਾਂ ਭਾਰ ਨਾ ਕੋਇ ਉਠਾਈਆ। ਗੋਬਿੰਦ ਕਿਹਾ ਜ਼ਰਾ ਤੱਕੋ ਸਾਰੇ ਅੱਗੇ, ਪੰਜ ਤਤ ਬੈਠਾ ਰਘੁਪਤ ਨਜ਼ਰੀ ਆਈਆ।
❋
❋
ਭੱਜੋ ਨੱਠੋ ਦੌੜੋ ਜਿਹੜੇ ਮਾਰਗ ਤੁਹਾਨੂੰ ਦੱਸੇ, ਜਾ ਕੇ ਵੇਖੋ ਥਾਉਂ ਬਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਾਰਤਾ ਇਬਾਰਤਾਂ ਵਾਲੀ ਨਾ ਕੋਇ ਲਿਖਾਈਆ। ਗੁਰ ਅਵਤਾਰ ਪੈਗ਼ੰਬਰੋ ਕੋਈ ਹੁਣ ਪੜ੍ਹਨੀ ਨਹੀਂ ਅਲਿਫ਼ ਯੇ, ਕਲਮ ਸ਼ਾਹੀ ਨਾ ਰੰਗ ਰੰਗਾਈਆ। ਸਿੱਧਾ ਲਾਉਣਾ ਪਰਵਰਦਿਗਾਰ ਨਾਲ ਨੇਂਹ, ਦੂਜੇ ਸੰਗ ਅੰਗ ਨਾ ਕੋਇ ਜੁੜਾਈਆ। ਤਨ ਮਾਟੀ ਉਹ ਕਿੱਥੇ ਗਈ ਜਿਹੜੀ ਕੀਤੀ ਖੇਹ, ਖ਼ਾਲਸ ਰੂਪ ਨਿਰਗੁਣ ਜੋਤ ਬਿਨ ਵਰਨ ਗੋਤ ਬਿਨ ਕਾਇਆ ਕਿਲੇ ਕੋਟ ਸਚਖੰਡ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਆਪਣੇ ਵਿਚ ਮਿਲਾਈਆ। ਦੱਸੋ ਤੁਹਾਡੇ ਕਿਧਰ ਗਏ ਯਾਰ, ਜਿਹੜੇ ਬਣਾਏ ਹੋਣਹਾਰ, ਜਗਤ ਦੇ ਸਿਕਦਾਰ, ਤੱਤਾਂ ਦੇ ਦਿਲਦਾਰ, ਸੱਚੇ ਦਰਬਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸੀਏ ਕੀਹਨੂੰ, ਹੋਰ ਕੋਈ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਓ ਕੀ ਲੱਭਣ ਚਲੇ ਮੈਨੂੰ, ਤੇ ਮਮਤਾ ਜਗਤ ਖੋਜ ਖੋਜਾਈਆ। ਗੋਬਿੰਦ ਕਿਹਾ ਨਹੀਂ ਮੈਂ ਸਭ ਦੀਆਂ ਹੱਦਾਂ ਭੰਨੂੰ, ਵੰਡ ਰਹੇ ਨਾ ਕੋਇ ਲੋਕਾਈਆ। ਜੋ ਅੜਿਆ ਓਸੇ ਨੂੰ ਸ਼ਬਦ ਦੇ ਹੁਕਮ ਨਾਲ ਡੰਨੂੰ, ਡੰਕਾ ਵੱਜੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਜਰੀ ਕਹੇ ਜ਼ਰਾ ਆਜਾ ਨੇੜੇ ਝੁਕ, ਕੰਨ ਨਾਲ ਮੁਖ ਲਗਾਈਆ। ਕੀ ਸਾਡਾ ਦਾਣਾ ਪਾਣੀ ਏਬੋਂ ਗਿਆ ਮੁਕ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਨਹੀਂ ਨਹੀਂ ਇਹ ਖੇਲ ਓਸੇ ਦਾ ਜਿਸ ਦਾ ਮੈਂ ਬਣਿਆ ਪੁੱਤ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਤੂੰ ਪੜ੍ਹ ਲੈ ਓਸੇ ਦੀ ਤੁਕ, ਕੰਨ ਵਿਚ ਗੋਬਿੰਦ ਸੋਹੰ ਢੋਲਾ ਦਿਤਾ ਸੁਣਾਈਆ। ਗੁਜਰੀ ਸੁਣ ਕੇ ਹੋ ਗਈ ਚੁਪ, ਅਨੰਦ ਵਿਚ, ਪਰਮਾਨੰਦ ਵਿਚ, ਸਤਿ ਦੇ ਚੰਦ ਵਿਚ, ਦੀਨ ਦਿਆਲ ਬਖ਼ਸ਼ੰਦ ਵਿਚ, ਬਿਨ ਧਿਆਨ ਗਈ ਸਮਾਈਆ। ਬਾਹਰ ਸੁਣੇ ਨਾ ਕੋਈ ਡੰਡ, ਸੂਰਮੇ ਇਕ ਦੂਜੇ ਦੀ ਵੱਢਣ ਕੰਡ, ਨਾਲੇ ਗਾਵਣ ਢੋਲੇ ਛੰਦ, ਗੋਬਿੰਦ ਉਚੀ ਚੜ੍ਹ ਕੇ ਵੇਖੇ ਜੰਗ, ਜਗਤ ਨਜ਼ਰ ਕਿਸੇ ਨਾ ਆਈਆ। ਇਹ ਸੋਹਣਾ ਪੁਰ ਅਨੰਦ, ਜਿਸ ਨੇ ਭਗਤਾਂ ਦੀ ਮੰਗੀ ਮੰਗ, ਜਿਨ੍ਹਾਂ ਕਾਰਨ ਆਵੇ ਸੂਰਾ ਸਰਬੰਗ, ਸੁੱਤਿਆਂ ਲਏ ਜਗਾਈਆ। ਗੁਜਰੀ ਕਿਹਾ ਉਹ ਕਿਹੜਾ ਢੰਗ, ਤਰੀਕਾ ਦੇ ਦਰਸਾਈਆ। ਗੋਬਿੰਦ ਕਿਹਾ ਜਿਧਰ ਵੇਖ ਵੇਖ ਵੇਖ ਜਗਤ ਮਾਤਾ ਤਿੰਨ ਵਾਰ ਬਚਨ ਕਹਿ ਕੇ ਦਿਤਾ ਦੱਸ, ਖ਼ਾਲੀ ਨਜ਼ਰ ਕੋਇ ਨਾ ਆਈਆ। ਕੀ ਹੋਇਆ ਜੇ ਤੂੰ ਮੈਨੂੰ ਸ਼ਿਕਮ ਵਿਚੋਂ ਤੱਤਾਂ ਵਾਲਾ ਗੋਬਿੰਦ ਜੰਮਿਆ ਭਾਰ ਉਠਾਇਆ ਪੇਟ, ਖੇਵਟ ਖੇਟ ਪੁਰਖ ਅਕਾਲ ਇਕੋ ਧੁਰ ਦਾ ਮਾਹੀਆ। ਜਿਸ ਨੂੰ ਮੈਂ ਅੰਦਰ ਰਿਹਾ ਚੇਤ, ਓਸ ਨਾਲ ਮੇਰਾ ਹੇਤ, ਮੈਂ ਓਸ ਦੇ ਰਣ ਵਿਚ ਹੋਣਾ ਖੇਤ, ਖਿੱਤਿਆਂ ਦਾ ਲੇਖਾ ਦੇਣਾ ਮੁਕਾਈਆ। ਗੁਜਰੀ ਕਿਹਾ ਅੱਜ ਚਲਿਉਂ ਕਿਹੜੇ ਪਰਦੇਸ, ਕਰ ਫ਼ਕੀਰੀ ਵੇਸ ਆਪਣਾ ਪੰਧ ਮੁਕਾਈਆ। ਗੋਬਿੰਦ ਕਿਹਾ ਮੈਂ ਵਸਣ ਚਲਿਆ ਭਗਤਾਂ ਦੇ ਦੇਸ, ਜਿਥੇ ਰਹਿਵਾਂ ਸਦਾ ਹਮੇਸ਼, ਨਾ ਕੋਈ ਕਲ ਨਾ ਕਲੇਸ਼, ਜੁਗ ਚੌਕੜੀ ਸਾਰੇ ਯਾਦ ਰੱਖੇ ਦਸਮੇਸ਼, ਦਹਿ ਦਿਸ਼ਾ ਦਾ ਮਾਲਕ ਹੋ ਕੇ ਨਜ਼ਰੀ ਆਈਆ। ਮੇਰਾ ਸ਼ਬਦ ਸਰੂਪੀ ਪੇਚ, ਪੇਚਾਦਾਰੀ ਜਗਤ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਰੰਗ ਰਿਹਾ ਰੰਗਾਈਆ। ਗੁਜਰੀ ਕਹੇ ਦੱਸ ਕਿਹੜੇ ਚਲੀਏ ਰਾਹ, ਰਸਤਾ ਦੇ ਸਮਝਾਈਆ। ਗੋਬਿੰਦ ਪਿਛਾ ਲਿਆ ਭਵਾ, ਹਾਂ ਹੂੰ ਨਾ ਕੋਇ ਸੁਣਾਈਆ। ਜਿਧਰ ਖੜ੍ਹੇ ਬੇਪਰਵਾਹ, ਓਧਰ ਜਾਣਾ
❋
❋
ਚਾਈਂ ਚਾਈਂਆ। ਮੈਂ ਅੱਜ ਤੋਂ ਓਸੇ ਦੀ ਭੇਟਾ ਦਿਤਾ ਕਰਾ, ਆਪਣਾ ਸੰਗ ਨਾ ਕੋਇ ਬਣਾਈਆ। ਨਾਤਾ ਲਿਆ ਤੁੜਾ, ਕੀਤੀ ਜਗਤ ਜੁਦਾਈਆ। ਅਗਲਾ ਖੇਲ ਕਰੇ ਜਿਸ ਨੂੰ ਜਾਣੇ ਕੋਈ ਨਾ, ਲੇਖਾ ਲਿਖਤ ਨਾ ਕੋਇ ਦ੍ਰਿੜਾਈਆ। ਹੁਕਮੇ ਅੰਦਰ ਦਿਆਂ ਸੁਣਾ, ਸ਼ਬਦ ਨੂਰ ਖ਼ੁਦਾਈਆ। ਦੋਹਾਂ ਨੂੰ ਨੀਹਾਂ ਹੇਠ ਦੇਣਾ ਦਬਾ, ਤੇਰੀ ਝੋਲੀ ਪਾਈਆ। ਦੋਹਾਂ ਨੂੰ ਮੈਦਾਨ ਵਿਚ ਸੂਰਬੀਰ ਦਿਆਂ ਬਣਾ, ਸੁਰ ਨਰ ਝੁਕਣ ਥਾਈਂ ਥਾਈਂਆ। ਆਪ ਆਪਣਾ ਆਪਣੇ ਦੇ ਲੇਖੇ ਲਾ, ਲਾਇਕ ਪੁੱਤਰ ਹੋ ਕੇ ਸੇਵ ਕਮਾਈਆ। ਗੁਰਮੁਖ ਸੱਜਣ ਸਾਰੇ ਦੇਣੇ ਤਜਾ, ਲਸ਼ਕਰ ਘੋੜਾ ਨਜ਼ਰ ਕੋਇ ਨਾ ਆਈਆ। ਨੰਗੀ ਪੈਰੀਂ ਭੱਜਣਾ ਵਾਹੋ ਦਾਹ, ਚੀਥੜ ਪੁਰਾਣੇ ਰਿਹਾ ਵਖਾਈਆ। ਸੂਲਾਂ ਸੇਜ ਸੱਥਰ ਲੈਣਾ ਹੰਢਾ, ਯਾਰੜਾ ਸੇਜ ਇਕ ਬਣਾਈਆ। ਇਕ ਸੁਨੇਹੜਾ ਦੇਣਾ ਸੁਣਾ, ਅਨਸੁਣਤ ਆਪ ਸਮਝਾਈਆ। ਤੇਰੀ ਖੇਲ ਮੇਰੇ ਸ਼ਹਿਨਸ਼ਾਹ, ਖ਼ੁਸ਼ੀਆਂ ਨਾਲ ਪੂਰ ਕਰਾਈਆ। ਜੇ ਸੁਣੇਂ ਤੇ ਚੜ੍ਹੇ ਚਾ, ਚਾਉ ਘਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਕਿਹਾ ਇਹ ਕੀ ਦੱਸਿਆ ਹਾਲ, ਵਾਜ ਪੁਛ ਪੁਛ ਦਿਤੀ ਲਗਾਈਆ। ਵੇਖੀਂ ਮੈਨੂੰ ਅੱਖਾਂ ਨਾਲ ਨਾ ਦੇਂਈ ਵਖਾਲ, ਮੈਥੋਂ ਝੱਲੀ ਨਾ ਜਾਏ ਜੁਦਾਈਆ। ਗੋਬਿੰਦ ਕਿਹਾ ਛੱਡ ਦੇ ਕੂੜਾ ਜੰਜਾਲ, ਮਮਤਾ ਮੋਹ ਨਾ ਕੋਇ ਵਧਾਈਆ। ਧੁਰ ਦਾ ਹੁਕਮ ਲੈਣਾ ਪਾਲ, ਪਾਲ ਸਿੰਘ ਦਾ ਲੇਖਾ ਫੇਰ ਬਣਾਈਆ। ਤੱਤਾਂ ਵਾਲਾ ਓਸੇ ਦਾ ਬਾਲ, ਬਣ ਬਹਾਦਰ ਤੇਗ਼ ਚਲਾਈਆ। ਫੇਰ ਫਲ ਲੱਗੇ ਸਾਚੇ ਡਾਲ, ਡਾਲੀ ਡਾਲੀ ਰੰਗ ਚੜ੍ਹਾਈਆ। ਜਿਸ ਵੇਲੇ ਕਲਜੁਗ ਸਭ ਦੇ ਸਿਰ ਤੇ ਕੂਕੇ ਕਾਲ, ਹੁਕਮ ਸਾਰੇ ਜਾਣ ਭੁਲਾਈਆ। ਧਰਮ ਰਹੇ ਨਾ ਕਿਸੇ ਧਰਮਸਾਲ, ਗੁਰਦਵਾਰ ਦਵਾਰ ਨਾ ਕੋਇ ਵਡਿਆਈਆ। ਕਿਸੇ ਕੰਮ ਨਾ ਆਵੇ ਢਾਲ ਤਲਵਾਰ, ਦਗ਼ੇਦਾਰ ਦਿਸੇ ਲੋਕਾਈਆ। ਗੋਬਿੰਦ ਕਿਹਾ ਮੇਰਾ ਬਚਨ ਕੋਈ ਨਾ ਸਕੇ ਪਾਲ, ਸਚ ਰੂਪ ਨਾ ਕੋਇ ਸਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਏ ਬੇਹਾਲ, ਚਾਰੋਂ ਕੁੰਟ ਕੂਕ ਕੁਰਲਾਈਆ। ਜਿਹੜਾ ਸਤਿਗੁਰ ਸ਼ਬਦ ਦਲਾਲ, ਉਹ ਮੇਰਾ ਰੂਪ ਨਜ਼ਰੀ ਆਈਆ। ਭਗਤ ਸੁਹੇਲੇ ਲਏ ਭਾਲ, ਚੁਰਾਸੀ ਵਿਚੋਂ ਲਏ ਉਠਾਲ, ਸਭ ਦਾ ਪੂਰਾ ਕਰੇ ਸਵਾਲ, ਜੋ ਸਵਾਲੀ ਦਰ ਤੇ ਆਈਆ। ਗੁਰ ਅਵਤਾਰ ਪੈਗ਼ੰਬਰਾਂ ਰਹੇ ਨਾ ਕੋਈ ਮਜਾਲ, ਸਿਰ ਸਕੇ ਨਾ ਕੋਇ ਉਠਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਸਾਂਝਾ ਵੱਜੇ ਤਾਲ, ਤਲਵਾੜਾ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੇ ਸੂਰਬੀਰ ਬਹਾਦਰ, ਜੋਧੇ ਗੁਰਮੁਖ ਨਜ਼ਰੀ ਆਈਆ। ਜਿਨ੍ਹਾਂ ਨੂੰ ਜੰਗ ਬਹਾਦਰ ਦੇਵੇ ਆਦਰ, ਸਭ ਤੋਂ ਪਹਿਲੋਂ ਸ਼ਹੀਦੀ ਪਾ ਕੇ ਉਮੀਦਾਂ ਵਿਚ ਆਸ ਰਖਾਈਆ। ਓਸ ਦੇ ਉਤੇ ਚਿੱਟੀ ਚਾਦਰ, ਓਸ ਦਾ ਮਾਲਕ ਕਰੀਮ ਕਾਦਰ, ਕੁਦਰਤ ਦਾ ਕਰਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਅਨੰਦ ਪੁਰੀ ਵਿਚੋਂ ਗੋਬਿੰਦ ਤੁਰਨ ਲੱਗਾ, ਲੱਗੇ ਬੱਧੇ ਨਾਲ ਮਿਲਾਈਆ। ਪੁਰਖ ਅਕਾਲ ਨੇ ਦਿਤਾ ਸੱਦਾ, ਧੁਰ ਫ਼ਰਮਾਨ ਦ੍ਰਿੜਾਈਆ। ਗਲੋਂ ਚੋਲਾ ਲਾਹ ਦੇ ਝੱਗਾ, ਅੰਤ ਅਖ਼ੀਰੀ ਤੇਰਾ ਵੇਖ ਵਖਾਈਆ। ਆਪਣਾ ਆਪ ਕਰ ਦੇ ਨੰਗਾ, ਸੋਹਣਾ ਰੰਗ ਚੜ੍ਹਾਈਆ। ਮੇਰੇ ਪਰੇਮ ਦਾ ਲੈ ਮਜ਼ਾ, ਰਸ ਵੇਖ ਨੂਰ ਖ਼ੁਦਾਈਆ। ਤੇਰੇ ਕੋਲ ਨਹੀਂ ਆਉਣੀ ਕਜ਼ਾ, ਦੋ ਜਹਾਨ ਤੇਰੇ ਚਰਨਾਂ ਹੇਠ ਦਬਾਈਆ। ਗੋਬਿੰਦ ਤੂੰ ਮੇਰਾ ਇਕੋ ਨੂਰ ਦੀਪਕ ਜੋਤ ਜਗਾ, ਦੋ ਜਹਾਨ ਕਰੇ ਰੁਸ਼ਨਾਈਆ। ਵੇਖੀਂ ਮੇਰਿਆਂ ਭਗਤਾਂ
❋
❋
ਨਾਲ ਕਦੇ ਨਾ ਕਰੀਂ ਦਗ਼ਾ, ਦਗ਼ੇਬਾਜ਼ੀ ਦੀਨ ਦੁਨੀਆ ਵਿਚੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਗੋਬਿੰਦ ਕਿਹਾ ਪ੍ਰਭੂ ਮੈਂ ਤੇਰਾ ਪੁੱਤਰ ਬਾਲ ਜਵਾਨ, ਸੋਹਣਾ ਬਾਂਕਾ ਨਜ਼ਰੀ ਆਈਆ। ਜਦੋਂ ਵੇਖੇਂ ਨੌਜਵਾਨ, ਜੋਬਨਵੰਤਾ ਸੋਭਾ ਪਾਈਆ। ਸ੍ਰਿਸ਼ਟ ਸਬਾਈ ਬਣਾਵਾਂ ਇਕ ਮੈਦਾਨ, ਮਧ ਵਿਚ ਦੂਜਾ ਸੰਗ ਨਾ ਕੋਇ ਰਲਾਈਆ। ਹੁਕਮ ਤੇਰਾ ਮੇਰਾ ਹੋਏ ਫ਼ਰਮਾਨ, ਫ਼ੁਰਨਾ ਸਭ ਦਾ ਬੰਦ ਕਰਾਈਆ। ਤੂੰ ਮੇਰਾ ਰਹਿਣਾ ਨਿਗਾਹਬਾਨ, ਨੇਤਰ ਅੱਖ ਖੁਲ੍ਹਾਈਆ। ਮੈਂ ਕਿਸੇ ਦੀ ਮੰਨਣੀ ਨਹੀਂ ਆਣ, ਗੁਰ ਅਵਤਾਰ ਪੈਗ਼ੰਬਰ ਉਂਗਲਾਂ ਨਾਲ ਭਵਾਈਆ। ਇਹ ਕੋਈ ਕਥਾ ਨਹੀਂ ਆਇਆ ਸੁਣਾਣ, ਜੋ ਵਰਤੇ ਵਰਤਮਾਨ, ਸੋ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਦੇ ਡੰਕੇ ਨਾਲ ਸ੍ਰਿਸ਼ਟ ਸਬਾਈ ਲਏ ਉਠਾਈਆ। ਗੋਬਿੰਦ ਕਹੇ ਗੁਜ਼ਰੀ ਨਾ ਕਰ ਅੰਤਰ ਕਲੇਸ਼, ਝਗੜਾ ਦੇ ਮੁਕਾਈਆ। ਗੋਬਿੰਦ ਤੇਰਾ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਮੈਂ ਹੋ ਗਿਆ ਓਸ ਦੇ ਪੇਸ਼, ਜੋ ਪੁਸ਼ਤ ਪਨਾਹ ਮੇਰੀ ਹੱਥ ਟਿਕਾਈਆ। ਮੈਂ ਹੁਣ ਵਸਣਾ ਓਸ ਦੇ ਦੇਸ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਰਹੇ ਗਾਈਆ। ਮੈਂ ਆਦਿ ਜੁਗਾਦਿ ਜਦ ਵੇਖੋ ਇਕ ਦਾ ਏਕ, ਜੋ ਭਗਤਾਂ ਦੇਵਾਂ ਟੇਕ, ਗੁਰਮੁਖਾਂ ਬੁੱਧ ਕਰਾਂ ਬਿਬੇਕ, ਤ੍ਰੈਗੁਣ ਮਾਇਆ ਨਾ ਲਾਵੇ ਸੇਕ, ਅੰਦਰ ਵੜ ਕੇ ਦੇਵਾਂ ਭੇਤ, ਓ ਜਗਤ ਮਾਤਾ ਗੁਜਰੀ ਕਿਉਂ ਅਰਜਨ ਸਿਰ ਵਿਚ ਪਾਈ ਰੇਤ, ਖੁਲ੍ਹੜੇ ਕੇਸ ਦਿੱਤੇ ਵਖਾਈਆ। ਵੇਖ ਸਾਡੇ ਓਸ ਨੇ ਲਿਖੇ ਲੇਖ, ਜਿਸ ਦਾ ਨਾ ਕੋਈ ਰੂਪ ਤੇ ਨਾ ਕੋਈ ਰੇਖ, ਤੱਤਾਂ ਵਾਲਾ ਤਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਡਾ ਰੰਗ ਰਿਹਾ ਰੰਗਾਈਆ। ਗੋਬਿੰਦ ਕਿਹਾ ਮੈਨੂੰ ਨੈਣ ਲੈਣ ਦੇ ਨੱਪ, ਗੁਜਰੀ ਦਿਆਂ ਜਣਾਈਆ। ਦੋ ਜਹਾਨ ਲੈਣ ਦੇ ਘੱਤ, ਪੰਡ ਕੂੜ ਲੋਕਾਈਆ। ਨਾਤਾ ਜੋੜ ਲੈਣ ਦੇ ਪੱਕ, ਕਦੇ ਨਾ ਹੋਵੇ ਜੁਦਾਈਆ। ਪਰਕਾਸ਼ ਕਰ ਲੈਣ ਦੇ ਸੱਚ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੈਂ ਮੁੜ ਕੇ ਨਹੀਂ ਆਉਣਾ ਤੱਤਾਂ ਵਾਲਾ ਸ਼ਰੀਰ ਕੱਚ, ਕੰਚਨ ਗੜ੍ਹ ਭੰਨ ਕੇ ਖ਼ੁਸ਼ੀ ਮਨਾਈਆ। ਓਸ ਦਾ ਲੈਣਾ ਰਸ, ਜੋ ਰਸਤੇ ਰਿਹਾ ਭਵਾਈਆ। ਓਸ ਦੇ ਨਾਲ ਮਿਲ ਕੇ ਜਨ ਭਗਤ ਦਵਾਰੇ ਜਾਣਾ ਵਸ, ਵਾਸਤਾ ਇਕੋ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਕਿਹਾ ਗੋਬਿੰਦ ਮੈਨੂੰ ਤੇਰਾ ਬੜਾ ਆਵੇ ਮੋਹ, ਮੁਹੱਬਤ ਨਜ਼ਰੀ ਆਈਆ। ਤੈਥੋਂ ਸਭ ਕੁਛ ਲਿਆ ਖੋਹ, ਅਨੰਦ ਪੁਰੀ ਖ਼ਾਲੀ ਦਏ ਵਖਾਈਆ। ਗੋਬਿੰਦ ਕਿਹਾ ਜਗਤ ਮਾਤਾ ਤੂੰ ਵੇਖੀਂ ਮੇਰੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹੀ ਸੰਮਤ ਦੋ, ਦੋ ਜਹਾਨਾਂ ਤੋਂ ਪਰੇ ਨਜ਼ਰੀ ਆਈਆ। ਜਿਸ ਦੀ ਵਾਰ ਥਿਤ ਵਦੀਆਂ ਸੁਦੀਆਂ ਵਾਲੀ ਨਹੀਂ ਧਾਰਨਾ ਵਾਲੀ ਛੱਬੀ ਪੋਹ, ਪੋਹ ਦਾ ਮਹੀਨਾ ਤੇਰਾ ਠਰ ਨਾ ਜਾਏ ਸੀਨਾ, ਤੇਰਾ ਗੋਬਿੰਦ ਇਕ ਨਗੀਨਾ, ਜਿਸ ਦੀ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਰਿਹਾ ਰੰਗਾਈਆ। ਗੁਜਰੀ ਕਹੇ ਮੇਰੀ ਦੁੱਧੀਂ ਆ ਗਿਆ ਸੀਰ, ਹੱਸ ਕੇ ਹਾਲ ਸੁਣਾਈਆ। ਗੋਬਿੰਦ ਕਿਹਾ ਮੇਰੀ ਬਦਲ ਗਈ ਤਕਦੀਰ, ਤਦਬੀਰ ਪ੍ਰਭ ਜਣਾਈਆ। ਮੈਂ ਚੜ੍ਹ ਗਿਆ ਚੋਟੀ ਅਖ਼ੀਰ, ਜਿਥੇ ਮੰਜ਼ਲ ਇਕੋ ਨਜ਼ਰੀ ਆਈਆ। ਓਥੇ ਗੁਰ ਅਵਤਾਰ ਪੈਗ਼ੰਬਰਾਂ ਦੀ ਲੱਗੀ ਕੋਈ ਨਹੀਂ ਭੀੜ, ਥੱਲੇ ਬੈਠੇ ਸੀਸ ਨਿਵਾਈਆ। ਓਥੇ ਮੇਰੇ ਸਿਰ ਤੇ ਨਹੀਂ ਕੋਈ ਚੀਰ, ਸੀਸ ਦਸਤਾਰ
❋
❋
ਨਾ ਕੋਇ ਸੁਹਾਈਆ। ਨਾ ਕੋਈ ਕਮਾਨ ਨਜ਼ਰੀ ਆਵੇ ਤੀਰ, ਖੰਡਾ ਕਟਾਰ ਨਾ ਕੋਇ ਲਟਕਾਈਆ। ਨਾ ਕੋਈ ਮਜ਼੍ਹਬਾਂ ਵਾਲੀ ਜ਼ੰਜੀਰ, ਜਗਤ ਹੱਦ ਨਾ ਕੋਇ ਵੰਡਾਈਆ। ਨਾ ਕੋਈ ਦੁੱਖ ਦਰਦ ਨਾ ਭੀੜ, ਚਿੰਤਾ ਰੋਗ ਨਾ ਕੋਇ ਸਤਾਈਆ। ਨਾ ਕੋਈ ਸ਼ਾਸਤਰਾਂ ਗ੍ਰੰਥਾਂ ਦੀ ਬੰਨ੍ਹਣੀ ਪਏ ਬੀੜ, ਨਾ ਗ੍ਰੰਥਾਂ ਕਰੇ ਪੜ੍ਹਾਈਆ। ਮੈਂ ਓਸ ਦਾ ਪੀਤਾ ਸੀਰ, ਜਿਸ ਨੂੰ ਸ੍ਰੀ ਭਗਵਾਨ ਕਹਿ ਕੇ ਸਾਰੇ ਸੀਸ ਨਿਵਾਈਆ। ਫੇਰ ਕੱਢ ਕੇ ਗਾਤਰੇ ਵਿਚੋਂ ਸ਼ਮਸ਼ੀਰ, ਸ਼ਬਦ ਰੂਪ ਜਣਾਈਆ। ਮੈਂ ਪਹਿਨਣੇ ਬਸਤਰ ਨੀਲ, ਨੀਲੇ ਵਾਲਾ ਰੂਪ ਵਟਾਈਆ। ਫੇਰ ਪੁਰਖ ਅਕਾਲ ਦੇ ਅੱਗੇ ਕਰਨੀ ਇਕ ਅਪੀਲ, ਦਿਤੀ ਸਚ ਸੁਣਾਈਆ। ਮੇਰੇ ਨਾਲ ਸਾਂਝੀ ਕਰੇ ਦਲੀਲ, ਅੱਗੇ ਨੂੰ ਪੁਛਣ ਗਿੱਛਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਵੇਲੇ ਅਸੀਂ ਪੁਰੀ ਅਨੰਦ ਪੁੱਜੇ, ਵੇਲਾ ਵਕਤ ਵੇਖ ਵਖਾਈਆ। ਸਾਡੇ ਅੰਦਰ ਭੇਵ ਨਾ ਰਹੇ ਦੂਜੇ, ਦੁਤੀਆ ਰੂਪ ਨਾ ਕੋਇ ਜਣਾਈਆ। ਸਾਨੂੰ ਇਕੋ ਦਵਾਰਾ ਸੁੱਝੇ, ਜਿਥੇ ਵਸੇ ਧੁਰ ਦਾ ਮਾਹੀਆ। ਜਿਸ ਭੇਵ ਖੁਲ੍ਹਾਏ ਗੁੱਝੇ, ਫ਼ਰਮਾਨਾ ਇਕ ਦ੍ਰਿੜਾਈਆ। ਅਸੀਂ ਉਹਲੇ ਰਹੇ ਲੁਕੇ, ਮੈਦਾਨ ਵਿਚ ਕੋਇ ਨਾ ਆਈਆ। ਸਾਰਿਆਂ ਦੇ ਬੁੱਲ ਸੁੱਕੇ, ਕਰਬਲੇ ਵਾਲੇ ਰਹੇ ਕੁਰਲਾਈਆ। ਬਣਾਂ ਵਾਲਿਆਂ ਦੇ ਬਣਾਂ ਵਾਲੇ ਮਾਣ ਤੁੱਟੇ, ਤੀਰ ਕਮਾਨ ਕੰਧਿਆਂ ਉਤੇ ਉਠਾਈਆ। ਰਥਵਾਹੀਆਂ ਦੇ ਰਥ ਕਿਸੇ ਨਾ ਜੁਤੇ, ਅਸਵ ਰਾਸ ਹੱਥ ਨਾ ਕੋਇ ਫ਼ੜਾਈਆ। ਗਲੋਂ ਫਾਸੀ ਵਾਲੇ ਰੱਸੇ ਕਿਸੇ ਨਾ ਟੁੱਟੇ, ਲਟਕਦੇ ਓਸੇ ਤਰਾ ਨਜ਼ਰੀ ਆਈਆ। ਮੁਹੰਮਦ ਵਰਗੇ ਵੇਖੇ ਜੁੱਸੇ, ਤੋਬਾ ਤੋਬਾ ਦੇਣ ਦੁਹਾਈਆ। ਪੁਰਖ ਅਕਾਲ ਉਤੋਂ ਵੇਖੇ ਨਾਲ ਗ਼ੁੱਸੇ, ਕਿਉਂ ਬੈਠੇ ਅੱਖ ਸ਼ਰਮਾਈਆ। ਗੁਰ ਅਵਤਾਰ ਪੈਗ਼ੰਬਰੋ ਤਾਅ ਦਿਓ ਮੁੱਛੇ, ਮੁਸ਼ਕਲ ਸਭ ਦੀ ਵੇਖ ਵਖਾਈਆ। ਹੁਣ ਕਿਸੇ ਦੇ ਰਹਿਣ ਨਹੀਂ ਦੇਣੇ ਨ੍ਹੇਰਨੇ ਉਸਤਰੇ ਵਿਚ ਕੱਛੇ, ਲਬਾਂ ਸਕੇ ਨਾ ਕੋਇ ਕਟਾਈਆ। ਵਕਤ ਵੇਲਾ ਅਖ਼ੀਰੀ ਢੁੱਕੇ, ਭੇਵ ਅਭੇਦ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਅਜੇ ਤਕ ਇਕ ਦੂਜੇ ਨਾਲ (ਰੁੱਸੇ), ਦੀਨ ਮਜ਼੍ਹਬਾਂ ਵਿਚ ਵੜ ਕੇ ਝਗੜੇ ਵਿਚ ਲੋਕਾਈਆ। ਜਿਸ ਵੇਲੇ ਗੋਬਿੰਦ ਦਾ ਸ਼ਬਦੀ ਨੂਰ ਫੁੱਟੇ, ਹੋਵੇ ਇਕ ਰੁਸ਼ਨਾਈਆ। ਓਸ ਵੇਲੇ ਭਗਤ ਬਣਨੇ ਸੱਚੇ, ਸਚ ਸੰਜਮ ਇਕ ਰਖਾਈਆ। ਗੁਰਸਿਖ ਰਹਿਣ ਨਹੀਂ ਦੇਣੇ ਲੁਕੇ, ਲੁਕਿਆਂ ਲਏ ਜਗਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਪਾਰ ਕਰਨੇ ਸੁੱਕੇ, ਆਪਣੇ ਕੰਧ ਉਠਾਈਆ। ਆਪ ਵੜ ਕੇ ਦੂਜੇ ਦੇ ਜੁੱਸੇ, ਜਿਸਮ ਦਾ ਇਸਮ ਇਸਮ ਦੀ ਕ਼ਿਸਮ ਬਿਨ ਚਸ਼ਮ ਦੇਣੀ ਬਦਲਾਈਆ। ਲੇਖੇ ਲਾਉਣੇ ਅਨਡਿੱਠੇ, ਜਿਹੜੇ ਲੇਖ ਕਿਸੇ ਨਹੀਂ ਡਿੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੋ ਗਏ ਉਹਲੇ, ਚੋਰੀ ਚੁਪਕੇ ਵੇਖ ਵਖਾਈਆ। ਗੋਬਿੰਦ ਕਿਸ ਤਰਾ ਆਪਣੇ ਭਗਤ ਜੁੜਾਉਂਦਾ ਪੁੱਤੇ, ਬੱਚੇ ਛੋਟਿਆਂ ਹੁਕਮ ਸ਼ਬਦ ਕਰਾਈਆ। ਕਿਸ ਤਰਾ ਟੁਕੜ ਖਾਵੇ ਰੁੱਖੇ, ਭੁੱਖੇ ਰਹਿ ਕੇ ਝਟ ਲੰਘਾਈਆ। ਜਾਂ ਤੱਕਿਆ ਗੋਬਿੰਦ ਸੂਰਾ ਇਕੋ ਬੁੱਕੇ, ਬੁੱਕਲ ਵਿਚ ਸਾਰੇ ਲਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਗੁਜਰੀ ਕਹੇ ਗੋਬਿੰਦ ਮੈਂ ਇਕ ਨੌ ਦਿਨ ਦੀ ਸੁਕਾ ਕੇ ਰੱਖੀ ਮੂਲੀ, ਤੁਰਨ ਲੱਗਿਆਂ ਮੁਖ ਸਗਨ ਦੇਵਾਂ ਲਗਾਈਆ। ਗੋਬਿੰਦ ਕਿਹਾ ਵੇਖੀਂ ਜਗਤ ਮਾਤਾ ਭੋਲੀ, ਭਰਮ ਵਿਚ ਨਾ ਪਾਈਆ। ਇਹ
❋
❋
ਤੇਰੀ ਮੂਲੀ ਨਹੀਂ ਮੇਰੇ ਗੁਰਮੁਖਾਂ ਦੀ ਕੱਟੀ ਜਾਏ ਸੂਲੀ, ਜਮ ਕੀ ਫਾਸੀ ਰਹਿਣ ਕੋਇ ਨਾ ਪਾਈਆ। ਬੇਸ਼ਕ ਇਹ ਬੜੀ ਸੀ ਕੂਲੀ, ਤੂੰ ਚੀਰ ਫਾੜ ਕੇ ਟੋਟੇ ਕਰਕੇ ਧੁੱਪੇ ਧਰ ਕੇ ਅੰਦਰੋਂ ਬਾਹਰੋਂ ਦਿਤੀ ਸੁਕਾਈਆ। ਮੈਂ ਮੰਜ਼ਲ ਵੇਖਾਂ ਚੜ੍ਹ ਕੇ ਜਿਥੋਂ ਮੇਰੇ ਭਗਤ ਸੁਹੇਲੇ ਆਉਣੇ ਪੜ੍ਹ ਕੇ, ਇਕੋ ਧੁਰ ਦਾ ਨਾਮ ਧਿਆਈਆ। ਹੁਣ ਤੁਸਾਂ ਸਾਰਿਆਂ ਨੇ ਭਾਣੇ ਜਾਣੇ ਜਰ ਕੇ, ਪੁਰੀ ਅਨੰਦ ਨੂੰ ਛੱਡ ਕੇ, ਮੈਨੂੰ ਕਹੁ ਮੈਂ ਵਾਰੀ ਘੋਲੀ ਸਦਕੇ, ਸੇਵਕ ਸੇਵਾਦਾਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਵਿਚ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਉਹ ਸਮਾਂ, ਸੋਹਣਾ ਨਜ਼ਰੀ ਆਈਆ। ਗੋਬਿੰਦ ਨੂੰ ਕਹਿੰਦੀ ਕੀ ਅੰਮਾਂ, ਜੋ ਅੰਮੜੀ ਜਗਤ ਅਖਵਾਈਆ। ਜਿਸ ਨੇ ਜਨਮ ਦਿਤਾ ਮਾਟੀ ਚੰਮਾਂ, ਤਨ ਵਜੂਦ ਵਖਾਈਆ। ਸਾਹ ਵਾਲਾ ਵੇਖਦੀ ਦਮਾ, ਨੈਣਾਂ ਨਾਲ ਤਕਾਈਆ। ਚਿੰਤਾ ਵਿਚ ਕਰੇ ਗ਼ਮਾ, ਗ਼ਮਗੀਨ ਹੋ ਕੇ ਆਪਣਾ ਅੰਦਰ ਆਪਣੇ ਵਿਚ ਵਖਾਈਆ। ਗੋਬਿੰਦ ਕਿਹਾ ਗੁਜਰੀ ਕੋਈ ਨਾ ਕਰੀਂ ਤਮਾ, ਤਮੰਨਾ ਜਗਤ ਨਾ ਕੋਇ ਰਖਾਈਆ। ਮੇਰਾ ਪੁਰਖ ਅਕਾਲ ਦੀਨ ਦਿਆਲ ਮੈਨੂੰ ਕਰਦਾ ਮਨ੍ਹਾ, ਧੁਰ ਫ਼ਰਮਾਨਾ ਇਕ ਸੁਣਾਈਆ। ਓ ਉਠ ਮੇਰੇ ਲਾਡਲੇ ਚੰਨਾ, ਮੇਰਾ ਨੂਰ ਤੇਰੀ ਰੁਸ਼ਨਾਈਆ। ਤੇਰੇ ਕੋਲ ਭੰਡਾਰਾ ਮੇਰੇ ਨਾਮ ਦਾ ਧਨਾ, ਧਨਾਡ ਧੁਰ ਦਾ ਦਿਤਾ ਬਣਾਈਆ। ਜਿਸ ਦੇ ਵਿਚ ਰਹੇ ਕੋਈ ਨਾ ਬੰਨਾ, ਲੇਖਾ ਸਭ ਦਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚਲੇ ਹੁਕਮ ਰਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖ ਕੇ ਕੀਤੀ ਸਲਾਹ, ਇਕੱਠੇ ਹੋ ਕੇ ਮਤਾ ਪਕਾਈਆ। ਕੀ ਹੁਕਮ ਦੇਵੇ ਬੇਪਰਵਾਹ, ਧੁਰ ਦਾ ਮਾਲਕ ਸ਼ਹਿਨਸ਼ਾਹੀਆ। ਗੋਬਿੰਦ ਕਿਹਾ ਜਾਓ ਆਪਣਾ ਪਕੜੋ ਰਾਹ, ਪ੍ਰਭ ਚਰਨ ਦਵਾਰੇ ਬਹਿ ਕੇ ਝਟ ਲੰਘਾਈਆ। ਮੈਂ ਕਦੀ ਨਹੀਂ ਹੋਣ ਵਾਲਾ ਫ਼ਨਾਹ, ਫਲ ਸਭ ਨੂੰ ਦਿਆਂ ਖਵਾਈਆ। ਹੁਕਮੇ ਅੰਦਰ ਕਦੇ ਕਰਾਂ ਨਾ ਨਾਂਹ, ਜੋਧਾ ਹੋ ਕੇ ਖ਼ੁਸ਼ੀ ਮਨਾਈਆ। ਮੈਨੂੰ ਪੁਰਖ ਅਕਾਲ ਨੇ ਦੱਸਿਆ ਉਹ ਦਾਅ, ਗੁਰ ਅਵਤਾਰ ਪੈਗ਼ੰਬਰੋ ਚਾਰ ਜੁਗ ਨਾ ਕਿਸੇ ਸਮਝਾਈਆ। ਮੈਂ ਕੋਈ ਹੱਥ ਵਿਚ ਮਾਲਾ ਨਹੀਂ ਲੈਣੀ ਫੜਾ, ਮਣਕਾ ਮਣਕਾ ਨਾ ਕੋਇ ਭਵਾਈਆ। ਤੱਟਾਂ ਉਤੇ ਨਹੀਂ ਦੇਣੇ ਬਹਾ, ਵਹਿਣਾਂ ਵਿਚ ਨੁਹਾਈਆ। ਜੰਗਲਾਂ ਵਿਚ ਨਹੀਂ ਦੇਣੇ ਭਜਾ, ਟਿੱਲਿਆਂ ਉਤੇ ਚੜ੍ਹਾਈਆ। ਗੁਫ਼ਾ ਦੇ ਅੰਦਰ ਨਹੀਂ ਦੇਣੇ ਧਕਾ, ਅੰਧੇਰੇ ਘੁਪ ਛੁਪਾਈਆ। ਸਿਰ ਵਿਚ ਪਾਉਣੀ ਨਹੀਂ ਸਵਾਹ, ਅਗਨੀ ਨਾ ਕੋਇ ਤਪਾਈਆ। ਮਿਹਰ ਨਜ਼ਰ ਨਾਲ ਸਭ ਦੇ ਇਕੇ ਵਾਰ ਬਖ਼ਸ਼ ਗੁਨਾਹ, ਤਿੰਨਾਂ ਗੁਣਾਂ ਦਾ ਡੇਰਾ ਦੇਣਾ ਢਾਹੀਆ। ਅੰਦਰ ਵੜ ਕੇ ਸਭ ਦੇ ਰਹਿਵਾਂ, ਰਿਹਾਇਸ਼ ਨਜ਼ਰ ਕਿਸੇ ਨਾ ਆਈਆ। ਸਦਾ ਪ੍ਰਭ ਦਾ ਹੁਕਮ ਲੈ ਕੇ ਆਵਾਂ ਨਵਾਂ, ਪਿਛਲੀ ਕਰਾਂ ਨਾ ਕੋਇ ਪੜ੍ਹਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਦੇ ਵਿਚ ਬਹਵਾਂ, ਦੂਜਾ ਸੰਗ ਨਾ ਕੋਇ ਰਖਾਈਆ। ਜਿਸ ਵੇਲੇ ਪੈਗ਼ੰਬਰਾਂ ਦਾ ਅੰਤ ਬਦਲਿਆ ਸਮਾਂ, ਸਮਝ ਤੋਂ ਬਾਹਰ ਰਮਜ਼ ਦਿਆਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਜਾਓ ਚਲੇ, ਇਹ ਚਲਿਤ੍ਰ ਬੇਪਰਵਾਹੀਆ। ਵਸੋ ਆਪਣੇ ਜਾ ਮਹੱਲੇ, ਮਹਿਫ਼ਲ ਲਓ ਲਗਾਈਆ। ਤੁਸੀਂ ਸਦਾ ਆਏ ਸੁਣ ਲਓ ਕੱਲੇ ਕੱਲੇ, ਕਲਮਿਆਂ ਵਿਚ ਪ੍ਰਭ ਨੂੰ ਗਏ ਗਾਈਆ। ਮੇਰਾ ਦਵਾਰਾ ਏਕੰਕਾਰਾ ਪਰਵਰਦਿਗਾਰਾ ਹਰਿ ਨਿਰੰਕਾਰਾ ਸਾਂਝਾ ਯਾਰਾ ਸਾਂਝਾ ਯਾਰ ਹੋ ਕੇ ਮੱਲੇ, ਇਕ ਤੋਂ ਦੋ ਦੋ ਤੋਂ ਇਕ, ਦੋਹਾਂ ਦੀ ਪੂਰੀ ਸਿਕ, ਜਿਸ ਦਾ ਲੇਖਾ ਸਕੇ ਨਾ ਕੋਇ
❋
❋
ਲਿਖ, ਲਿਖਤਾਂ ਵਿਚ ਬੰਦ ਨਾ ਕੋਇ ਕਰਾਈਆ। ਤੁਹਾਨੂੰ ਦੇ ਕੇ ਅੱਖਰਾਂ ਵਾਲੀ ਨਿੱਕੀ ਜਿਹੀ ਚਿੱਟ, ਸਮਝਾ ਕੇ ਇਕ ਦੂਜੇ ਨੂੰ ਦਿਓ ਭਿਟ, ਪਿੱਟ ਪਿੱਟ ਮਰਦੀ ਰਹੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਪਰਮਾਨੰਦ ਗੋਬਿੰਦ ਵੱਲੇ ਤੱਕਣ ਬਿਟ ਬਿਟ, ਅੱਖਾਂ ਅੱਖਾਂ ਪਿਛੇ ਛੁਪਾਈਆ। ਗੋਬਿੰਦ ਆਉਣ ਲੱਗਿਆਂ ਅਨੰਦ ਪੁਰੀ ਦੀ ਪੁੱਟ ਕੇ ਇਕ ਇੱਟ, ਆਪਣੇ ਚੋਲੇ ਅੰਦਰ ਲਈ ਛੁਪਾਈਆ। ਸਰਸੇ ਵਿਚੋਂ ਆ ਕੇ ਉਹਦੇ ਉਤੇ ਪਾਈ ਇਕ ਛਿਟ, ਤੁਬਕਾ ਉਂਗਲੀ ਨਾਲ ਚੁਆਈਆ। ਉਹ ਰੋ ਕੇ ਪਈ ਪਿੱਟ, ਦਿਤੀ ਅੰਤ ਦੁਹਾਈਆ। ਮੇਰਾ ਲੇਖਾ ਅਗਲਾ ਦੇ ਲਿਖ, ਤੇਰੇ ਹੱਥ ਵਡਿਆਈਆ। ਮੈਨੂੰ ਦਿਸਦਾ ਤੈਥੋਂ ਵਿਛੜ ਜਾਣੇ ਸਾਰੇ ਸਿੱਖ, ਅਗਲਾ ਸਾਥ ਨਾ ਕੋਇ ਦਸਾਈਆ। ਗੋਬਿੰਦ ਕਿਹਾ ਨਹੀਂ ਮੇਰੀ ਮੇਰੇ ਗੁਰਮੁਖਾਂ ਨਾਲ ਨਹੀਂ ਕੋਈ ਵਿਥ, ਹਿੱਸਾ ਵੰਡ ਨਾ ਕੋਇ ਵੰਡਾਈਆ। ਗੋਬਿੰਦ ਨੇ ਕਮਰਕਸਾ ਲਿਆ ਖਿੱਚ, ਸੱਜਾ ਚਰਨ ਤਿੰਨ ਵਾਰ ਠੁਕਰਾਈਆ। ਤੈਨੂੰ ਓਥੇ ਦੇਵਾਂ ਸੁੱਟ, ਜਿਥੇ ਚਾਰ ਵਰਨ ਸੀਸ ਨਿਵਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਭਿਟ, ਭਗਤ ਦਵਾਰਾ ਕਹਿ ਕੇ ਸਾਰੇ ਢੋਲਾ ਗਾਈਆ। ਫਿਰ ਆਵਾਂ ਉਹਦੇ ਵਿਚ, ਨਾਲ ਪੁਰਖ ਅਕਾਲ ਮਿਲਾਈਆ। ਗੁਰਮੁਖ ਰਹਿਣ ਨਾ ਦੇਵਾਂ ਕੋਈ ਜ਼ਿਚ, ਚੁਰਾਸੀ ਦਾ ਗੇੜ ਨਾ ਕੋਇ ਭਵਾਈਆ। ਸਭ ਦੇ ਅੰਦਰ ਬਿਨਾ ਮੰਦਰ ਅੰਧੇਰੀ ਕੰਦਰ ਤੋੜ ਕੇ ਜੰਦਰ, ਆਪਣੇ ਨਾਮ ਦੀ ਲਕੀਰ ਦੇਵਾਂ ਖਿੱਚ, ਲਾਈਨ ਐਨ ਗ਼ੈਨ ਸ਼ਾਸਤਰ ਸਿਮਰਤ ਵੇਦ ਪੁਰਾਨ ਰਮਾਇਣ ਅੰਜੀਲ ਕੁਰਾਨ ਵਖਾ ਨਾ ਸਕੇ ਤਿਸ, ਗ੍ਰੰਥਾਂ ਵਿਚੋਂ ਗਿਰਹਿ ਨਾ ਕੋਇ ਸਮਝਾਈਆ। ਕੱਢ ਕੇ ਵਿਚੋਂ ਕੂੜੇ ਵਹਿਣ, ਸਾਚੀ ਸੰਗਤ ਵਿਚ ਦੱਸਾਂ ਬਹਿਣ, ਊਚ ਨੀਚ ਰਹੇ ਨਾ ਕੋਇ ਤਰਫ਼ੈਨ, ਸਾਰੇ ਬਣਾ ਕੇ ਭਾਈ ਭੈਣ, ਆਪਣੇ ਰੰਗ ਦਿਆਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਜਾਓ ਓਸ ਦੇ ਪਾਸ, ਜੋ ਪਾਰਬ੍ਰਹਮ ਅਖਵਾਈਆ। ਇਹ ਮੇਰਾ ਇਕੱਲੇ ਦਾ ਕੰਮ ਖ਼ਾਸ, ਕਮਰਕੱਸਾ ਦਿਤਾ ਖਿਚਾਈਆ। ਮੈਨੂੰ ਕਿਸੇ ਦੀ ਲੋੜ ਨਹੀਂ ਸਭ ਨੂੰ ਦਿਤਾ ਜਵਾਬ, ਪਹੁੰਚੋ ਧੁਰਦਰਗਾਹੀਆ। ਮੈਂ ਇਕੋ ਨੂੰ ਕਰਨਾ ਆਦਾਬ, ਇਕੋ ਨੂੰ ਸੀਸ ਨਿਵਾਈਆ। ਇਕੋ ਰੱਖੇ ਲਾਜ, ਇਕੋ ਬੇਪਰਵਾਹੀਆ। ਓਸੇ ਨੇ ਰਚਿਆ ਕਾਜ, ਓਹੋ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਸ਼ਬਦ ਇਕ ਸਮਾਜ, ਦੂਜਾ ਸਚ ਨਾ ਕੋਇ ਜਣਾਈਆ। ਮੈਂ ਓਸੇ ਦਾ ਮੁਹਤਾਜ, ਦੂਜਾ ਸੰਗ ਨਾ ਕੋਇ ਰਖਾਈਆ। ਮੈਨੂੰ ਖ਼ੁਸ਼ੀ ਹੋਈ ਆਜ, ਸਭ ਨੂੰ ਦਿਆਂ ਦ੍ਰਿੜਾਈਆ। ਓ ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਮੈਂ ਕੋਈ ਲੂਲ੍ਹਾ ਲੰਗੜਾ ਨਹੀਂ ਅਪਹਾਜ, ਸੂਰਬੀਰ ਸੋਹਣਾ ਬਾਂਕਾ ਨਜ਼ਰੀ ਆਈਆ। ਬਿਨਾ ਮੇਰੇ ਪੁਰਖ ਅਕਾਲ ਦਾ, ਕੋਟ ਸਚਖੰਡ ਦਾ, ਬ੍ਰਹਿਮੰਡ ਦਾ, ਜੇਰਜ ਅੰਡ ਦਾ, ਉਤਭਜ ਸੇਤਜ ਦਾ, ਆਤਮਾ ਪਰਮਾਤਮਾ ਦਾ, ਨਿਰਗੁਣ ਸਰਗੁਣ ਦਾ, ਤਤ ਸਰੀਰ ਦਾ, ਬੇਨਜ਼ੀਰ ਦਾ, ਸ਼ਾਹ ਹਕੀਰ ਦਾ, ਪੰਜ ਪੀਰ ਦਾ, ਕਦੇ ਨਾ ਚਲੇ ਰਾਜ, ਹਕੂਮਤ ਕਰਨ ਵਾਲਾ ਸਤਿਗੁਰ ਸ਼ਬਦ ਬਿਨਾ ਨਜ਼ਰ ਕੋਇ ਨਾ ਆਈਆ। ਇਹ ਕੋਈ ਲੇਖਾ ਨਹੀਂ ਚਾਲਾਕ ਦਾ, ਕੋਈ ਹਿਸਾਬ ਨਹੀਂ ਕਲਮ ਦਵਾਤ ਦਾ, ਇਹ ਕੋਈ ਝਗੜਾ ਨਹੀਂ ਸ਼ਿਵਦਵਾਲੇ ਮੰਦਰ ਮਸਜਿਦ ਮਠ ਮਹਿਰਾਬ ਦਾ, ਇਹ ਕੋਈ ਹੁਕਮ ਨਹੀਂ ਦੋਜ਼ਖ਼ ਬਹਿਸ਼ਤ ਪੁੰਨ ਸਵਾਬ ਦਾ, ਇਹ ਖੇਲ ਓਸ ਹਕ਼ੀਕ਼ੀ ਜਨਾਬ ਦਾ, ਜੋ ਲਾਸ਼ਰੀਕ ਆਦਿ ਜੁਗਾਦਿ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅੰਤਮ ਫ਼ਤਿਹ, ਗੋਬਿੰਦ ਚਲੇ ਪੀਠ ਭਵਾਈਆ। ਗੋਬਿੰਦ ਕਿਹਾ ਪ੍ਰਭ ਦਾ ਸੁਤ ਦੁਲਾਰਾ ਇਕੋ ਗੱਜੇ, ਗਜਾਂ ਦੀ ਲੋੜ ਰਹੇ ਨਾ
❋
❋
ਰਾਈਆ। ਜਿਸ ਦਾ ਨੂਰ ਦੋ ਜਹਾਨ ਜਗੇ, ਮੇਰੇ ਅੰਦਰ ਕਰੇ ਰੁਸ਼ਨਾਈਆ। ਮੈਂ ਕੋਈ ਗੋਬਿੰਦ ਸਤਿਗੁਰ ਬਣ ਕੇ ਸੌਣ ਨਹੀਂ ਆਇਆ ਉਤੇ ਕਿਸੇ ਮੰਜੇ, ਸੱਥਰ ਯਾਰੜਾ ਸੇਜ ਹੰਢਾਈਆ। ਜਿਸ ਨੇ ਮੇਰੇ ਪੜਦੇ ਕੱਜੇ, ਕਾਇਮ ਮੁਕਾਮ ਬੈਠਾ ਦਰਗਾਹ ਸਾਚੀ ਸੋਭਾ ਪਾਈਆ। ਸਾਰੇ ਓਸੇ ਦੇ ਹੁਕਮ ਅੰਦਰ ਤੁਸੀਂ ਆਏ ਬੱਧੇ, ਬੰਦਨਾ ਕਰ ਕੇ ਆਪਣਾ ਝਟ ਲੰਘਾਈਆ। ਜਿਸ ਨੇ ਗੋਬਿੰਦ ਕਿਹਾ ਪੁਰੀ ਅਨੰਦ ਛੱਡਣ ਤੋਂ ਪਹਿਲੋਂ ਮੇਰੇ ਗਲੋਂ ਲੁਹਾਏ ਝੱਗੇ, ਪੜਦਾ ਆਪਣਾ ਉਤੇ ਪਾਈਆ। ਓਸ ਦੇ ਹੁਕਮ ਅੰਦਰ ਫੇਰ ਆਏ ਸੱਦੇ, ਬਸਤਰ ਪਹਿਨ ਵੇਖ ਨੈਣ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਮਾਤਾ ਗੁਜਰੀ ਜਗਤ ਵਾਲੀ ਉਠ, ਚਲੀਏ ਚਾਈਂ ਚਾਈਂਆ। ਮੈਨੂੰ ਗਾਨਾ ਬੰਨ੍ਹ ਸੱਜੇ ਗੁਟ, ਫੜ ਬਾਹੋਂ ਖ਼ੁਸ਼ੀ ਮਨਾਈਆ। ਮੈਂ ਇਨ੍ਹਾਂ ਦੀ ਜੜ੍ਹ ਦੇਵਾਂ ਪੁੱਟ, ਜਿਹੜੇ ਦੁਖੀਆਂ ਰਹੇ ਦੁਖਾਈਆ। ਮੈਂ ਭਗਤਾਂ ਗੁਰਮੁਖਾਂ ਸਭ ਕੁਛ, ਪਹਿਲੇ ਆਪਣਾ ਘਰਾਨਾ ਦਿਆਂ ਲੁਟਾਈਆ। ਜੇ ਪੁਰਖ ਅਕਾਲ ਮੈਨੂੰ ਲਏ ਪੁਛ, ਤੇ ਆਪਣਾ ਆਪ ਓਸੇ ਦੇ ਅੱਗੇ ਟਿਕਾਈਆ। ਮਾਤਾ ਜਗਤ ਇਕ ਵੇਰਾਂ ਫੇਰ ਸੁਣ ਲਾ ਅਨੰਦ ਪੁਰ ਛੱਡਣ ਲੱਗਿਆਂ ਤੂੰ ਪੜ੍ਹ ਲੈ ਇਕ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮਾਤਾ ਗੁਜਰੀ ਜਗਤ ਵਾਲੀ ਖੋਲ੍ਹ ਦੇ ਆਪਣੀ ਗੁੱਤ, ਧਿਆਨ ਪੁਰਖ ਅਕਾਲ ਵੱਲ ਲਗਾਈਆ। ਗੋਬਿੰਦ ਤਾਅ ਦੇ ਕੇ ਸੱਜੀ ਮੁੱਛ, ਮੁਸ਼ਕਲ ਭਗਤਾਂ ਪਾਰ ਕਰਾਈਆ। ਕਲਜੁਗ ਅੰਤ ਜਿਸ ਵੇਲੇ ਕਵੇਲੇ ਦਾ ਵੇਲਾ ਗਿਆ ਢੁੱਕ, ਭਰਮੇ ਭੁੱਲੇ ਲੋਕਾਈਆ। ਪਿਆਰ ਰਹੇ ਨਾ ਮਾਤ ਪੁੱਤ, ਪਿਤਾ ਪੂਤ ਹੋਏ ਜੁਦਾਈਆ। ਮਨ ਵਾਸਨਾ ਲੱਗੇ ਦੁੱਖ, ਤ੍ਰਿਸ਼ਨਾ ਨਾ ਕੋਇ ਬੁਝਾਈਆ। ਬਿਨ ਪ੍ਰਭ ਦੀ ਕਿਰਪਾ ਜਨਨੀ ਭਗਤ ਜਣੇ ਨਾ ਆਪਣੀ ਕੁੱਖ, ਸਾਚਾ ਨੂਰ ਨਾ ਕੋਇ ਪਰਗਟਾਈਆ। ਸਾਧ ਸੰਤ ਸਤਿ ਵਿਚ ਮਿਲਣ ਵਾਲੇ ਸਾਰੇ ਜਾਣੇ ਲੁਕ, ਕਥਾ ਕਰਨ ਵਾਲੇ ਪੜ੍ਹ ਪੜ੍ਹ ਆਪਣਾ ਝਟ ਲੰਘਾਈਆ। ਮੈਂ ਓਸ ਧਾਰੋਂ ਫੇਰ ਆਉਣਾ ਉਠ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਲੁਕ, ਆਪਣਾ ਆਪ ਛੁਪਾਈਆ। ਨਿਰਗੁਣ ਧਾਰ ਬਣ ਕੇ ਸੁੱਤ, ਸੁਹਾਉਣੀ ਸਾਚੀ ਰੁੱਤ, ਅਬਿਨਾਸ਼ੀ ਅਚੁਤ ਆਪਣੇ ਨਾਲ ਮਿਲਾਈਆ। ਭਗਤ ਸੁਹੇਲੇ ਗੋਦੀ ਲੈਣੇ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਗੁਜਰੀ ਕਿਹਾ ਮੈਨੂੰ ਇਕ ਵੇਰਾਂ ਨੈਣਾਂ ਵਿਚੋ ਵਹਾ ਲੈਣ ਦੇ ਨੀਰ, ਅੱਖਾਂ ਹੌਲੀਆਂ ਲਵਾਂ ਕਰਾਈਆ। ਮੈਨੂੰ ਦੁੱਖ ਲੱਗੇ ਜਿਸ ਵੇਲੇ ਗੁਰਮੁਖ ਘੱਤੀ ਜਾਣ ਵਹੀਰ, ਅੰਦਰੋਂ ਬਾਹਰ ਚਾਈਂ ਚਾਈਂਆ। ਗੋਬਿੰਦ ਕਿਹਾ ਖੰਡਾ ਖਿੱਚ ਕੇ ਮੈਂ ਫੇਰ ਦਿਤੀ ਲਕੀਰ, ਏਥੇ ਦਾ ਲੇਖਾ ਏਥੇ ਦਿਤਾ ਮੁਕਾਈਆ। ਅੱਗੇ ਬਦਲ ਦੇਵਾਂ ਤਕਦੀਰ, ਹੁਕਮ ਸੁਣਾਵਾਂ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਜਗਤ ਮਾਤਾ ਸਚ ਦ੍ਰਿੜਾਵਾਂਗਾ। ਹੁਕਮ ਧੁਰ ਦਾ ਇਕ ਸੁਣਾਵਾਂਗਾ। ਅਗਲਾ ਲੇਖਾ ਵੇਖ ਵਖਾਵਾਂਗਾ। ਸ਼ਬਦੀ ਧਾਰ ਗੋਬਿੰਦ ਅਖਵਾਵਾਂਗਾ। ਪੁਰਖ ਅਕਾਲ ਨਾਲ ਰਲਾਵਾਂਗਾ। ਸਾਚਾ ਦੇਸ ਇਕ ਸੁਹਾਵਾਂਗਾ। ਨਰ ਨਰੇਸ਼ ਹੋ ਕੇ ਫੇਰਾ ਪਾਵਾਂਗਾ। ਪਿਛਲਾ ਮੇਟ ਕੇ ਲੇਖ, ਨੂਰੀ ਰਾਹ ਇਕ ਧਰਾਵਾਂਗਾ। ਭਾਗ ਲਗਾ ਕੇ ਸੰਬਲ ਦੇਸ, ਡੰਕ ਵਜਾਵਾਂਗਾ। ਫੇਰ ਕਰ ਅਗੰਮੀ ਖੇਡ, ਸੰਮਤ ਸ਼ਹਿਨਸ਼ਾਹੀ ਵਰਤਾਵਾਂਗਾ। ਜਿਹੜੇ ਅਨੰਦ ਪੁਰੀ ਵਿਚੋਂ ਦਿਤੇ ਭੇਜ, ਫੇਰ ਆਪਣੇ ਨਾਲ ਰਲਾਵਾਂਗਾ। ਖ਼ੁਸ਼ੀਆਂ ਨਾਲ ਦੇ ਕੇ ਇਕ ਸੰਦੇਸ਼, ਸੋਹਣਾ ਸਵਾਂਗ ਆਪ ਪਰਗਟਾਵਾਂਗਾ।
❋
❋
ਸਾਰੇ ਕਰ ਕੇ ਏਕ ਦੇ ਏਕ, ਇਕੋ ਢੋਲਾ ਰਾਗ ਸੁਣਾਵਾਂਗਾ। ਚਰਨ ਪ੍ਰੀਤੀ ਬਖ਼ਸ਼ ਕੇ ਟੇਕ, ਟਿੱਕੇ ਧੂੜੀ ਮਸਤਕ ਸਭ ਦੇ ਖ਼ਾਕ ਰਮਾਵਾਂਗਾ। ਮੈਂ ਛੱਡ ਕੇ ਸਚਖੰਡ ਦੇਸ, ਪਰਦੇਸੀ ਹੋ ਕੇ ਮਾਤਲੋਕ ਭਗਤ ਸੁਹੇਲੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਵਾਂਗਾ। ਜਗਤ ਮਾਤਾ ਤੈਨੂੰ ਕਹਿੰਦੇ ਸਾਰੇ ਗੁਜਰੀ, ਦੁੱਧ ਪਿਆਵਣ ਵਾਲੀ ਬਣਨਾ ਮਾਈਆ। ਤੇਰੀ ਅਨੰਦ ਪੁਰੀ ਬਾਹਰੋਂ ਉਜੜੀ, ਅੰਦਰੋਂ ਵਸਦੀ ਨਜ਼ਰੀ ਆਈਆ। ਜੇ ਮੇਰੀ ਰਮਜ਼ ਕਿਸੇ ਬੁੱਝ ਲਈ, ਬੁਝਾਰਤ ਜੁਗ ਅੱਗੇ ਰਖਾਈਆ। ਏਥੇ ਖੇਲ ਮੇਰੀ ਨਹੀਂ ਮੁਕ ਗਈ, ਅਗਲਾ ਲੇਖਾ ਰਿਹਾ ਸਮਝਾਈਆ। ਫੇਰ ਮੈਂ ਪਰਤ ਕੇ ਆਉਣਾ ਇਕ ਪੁਰਖ ਅਕਾਲ ਦੇ ਨਾਮ ਦੀ ਤੁਕ ਲਈ, ਦੂਜਾ ਢੋਲਾ ਕੋਇ ਨਾ ਗਾਈਆ। ਇਸ ਦੇਹ ਅੰਦਰ ਬੇਨਜ਼ੀਰ ਅੰਦਰ ਬਾਹਰੋਂ ਆ ਕੇ ਭਗਤ ਦਵਾਰੇ ਵਿਚ ਸੁਖ ਲਈਂ, ਜਿਥੇ ਭਗਤ ਸੁਹੇਲੇ ਹੋ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਇਹ ਭੱਜੇ ਆਉਣੇ ਓਥੇ ਭਗਤਾਂ ਦੇ ਟੁਕ ਲਈ, ਪਹਿਲੋਂ ਟੋਕਰੇ ਸਿਰਾਂ ਉਤੇ ਭਾਰ ਉਠਾਈਆ। ਗੁਜਰੀ ਓਸੇ ਵੇਲੇ ਖ਼ੁਸ਼ ਹੋਈ, ਖ਼ੁਸ਼ੀ ਵਿਚ ਤਾਲੀ ਦਿਤੀ ਲਗਾਈਆ। ਪ੍ਰੇਮ ਪ੍ਰੀਤੀ ਦੇ ਨਸ਼ੇ ਵਿਚ ਗੁੱਟ ਹੋਈ, ਦੁਖੜਾ ਲਿਆ ਗਵਾਈਆ। ਗੋਬਿੰਦ ਨੇ ਅੰਦਰ ਵਖਾਇਆ ਵੇਖ ਦੀਨ ਦੁਨੀ ਦੀ ਲੁੱਟ ਹੋਈ, ਤੇਰਾ ਪੁੱਤ ਲੁੱਟਿਅ ਕਦੇ ਨਾ ਜਾਈਆ। ਜੇ ਆਵਾਂ ਤੇ ਗੁਰਮੁਖਾਂ ਦੇ ਸੁਖ ਲਈ, ਆਪਣੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਦਾ ਉਹ ਵਕਤ ਵੇਖਿਆ ਸੁਹਾਵਣਾ, ਸੋਹਣੀ ਖ਼ੁਸ਼ੀ ਬਣਾਈਆ। ਭਗਤਾਂ ਦਾ ਪਕੜਿਆਂ ਦਾਮਨਾ, ਦਾਮਨਗੀਰ ਨਜ਼ਰੀ ਆਈਆ। ਪੂਰ ਕਰਾਈ ਕਾਮਨਾ, ਭਾਵਨਾ ਵੇਖ ਵਖਾਈਆ। ਛੱਬੀ ਪੋਹ ਰੰਗ ਰੰਗਾਵਣਾ, ਰੰਗਤ ਚੜ੍ਹੇ ਨੂਰ ਖ਼ੁਦਾਈਆ। ਸਤਾਈ ਪੋਹ ਸਭ ਨੇ ਖਾਧਾ ਖਾਵਣਾ, ਖਾ ਖਾ ਮਿਲੀ ਵਡਿਆਈਆ। ਖ਼ੁਸ਼ੀਆਂ ਵਿਚ ਗੁਰ ਅਵਤਾਰ ਪੈਗ਼ੰਬਰਾਂ ਭਗਤਾਂ ਦੇ ਅੰਦਰ ਵੜ ਕੇ ਕਿਹਾ ਤੁਸਾਂ ਪ੍ਰੇਮ ਦਾ ਭੰਗੜਾ ਪਾਵਣਾ, ਧੁਰ ਦੇ ਢੋਲੇ ਗਾਈਆ। ਜਿਸ ਕਾਰਨ ਗੋਬਿੰਦ ਵੇਸ ਵਟਾਵਣਾ, ਪੜਦਾ ਦਏ ਚੁਕਾਈਆ। ਸਾਡੀ ਅੰਤ ਅਖ਼ੀਰੀ ਇਕੋ ਕਾਮਨਾ, ਉਚੀ ਕੂਕ ਦਈਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬੇਨੰਤੀ ਲੱਗੇ ਸੁਣਾਣ, ਸੁਣ ਬੇਪਰਵਾਹੀਆ। ਵੇਖਿਆ ਖੇਲ ਮਹਾਨ, ਖ਼ੁਸ਼ੀ ਧੁਰਦਰਗਾਹੀਆ। ਕਲਜੁਗ ਕੂੜ ਲੱਗਾ ਪਛਤਾਣ, ਰੋਵੇ ਮਾਰੇ ਧਾਹੀਂਆ। ਕੂੜ ਰਾਜਾ ਕੂੜੀ ਪਰਜਾ ਕੂੜਾ ਦਿਸੇ ਜਹਾਨ, ਕੂੜੀ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਜੇ ਸਭ ਦੀ ਇਕੋ ਵਾਰ ਲਾਹਵੇਂ ਮੁਕਾਣ, ਘਰ ਘਰ ਰੋਣ ਦੀ ਲੋੜ ਰਹੇ ਨਾ ਰਾਈਆ। ਸਿਆਪੇ ਕਰਨ ਜਿਉਂ ਮਾਪਿਆਂ ਦੇ ਪੁੱਤ ਮਰੇ ਜਵਾਨ, ਬਹੁੜੀ ਬਹੁੜੀ ਜਗਤ ਵਿਚ ਦੁਹਾਈਆ। ਅਸੀਂ ਵੇਖੀਏ ਖ਼ੁਸ਼ੀਆਂ ਨਾਲ ਕਿਸ ਬਿਧ ਵੱਜੇ ਦੋਹੱਥੜਾਂ ਵਾਲਾ ਤਾਲ, ਤਲਵਾੜਾ ਤੇਰਾ ਨਾਮ ਬਣਾਈਆ। ਮਾਝੇ ਵਾਲਿਆਂ ਦਾ ਜੇ ਬੇਦਾਵਾ ਦਿਤਾ ਪਾੜ, ਏਨ੍ਹਾਂ ਦਾ ਸੁਣ ਹਾੜ, ਹਾੜੇ ਕਰ ਕੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਕਲਜੁਗ ਕੂੜੀ ਕਿਰਿਆ ਕਰੋ ਸਿਆਪਾ, ਮਾਝਾ ਪਹਿਲੀ ਵੰਡ ਵੰਡਾਈਆ। ਦੂਜਾ ਹੁਕਮ ਮਿਲੇ ਦੋਆਬਾ, ਦੋਹਰਾ ਤਾਲ ਵਜਾਈਆ। ਤੀਜਾ ਮਾਲਵੇ ਪੂਰਾ ਹੋਵੇ ਖ਼ਵਾਬਾ, ਜੋ ਡੱਲੇ ਗੋਬਿੰਦ ਗਿਆ ਸਮਝਾਈਆ।
❋
❋
ਚੌਥੇ ਜੰਮੂ ਉਚੀ ਕੂਕ ਮਾਰੇ ਚਾਂਗਾਂ, ਬਹੁੜੀ ਬਹੁੜੀ ਕਰ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀਆਂ ਪੂਰਨ ਹੋਵਣ ਤਾਂਘਾਂ, ਆਸਾ ਮਨਸਾ ਪੂਰ ਕਰਾਈਆ। ਗੋਬਿੰਦ ਸ਼ਬਦ ਕਹੇ ਮੇਰੇ ਪੁਰਖ ਅਕਾਲ ਦਾ ਇਹ ਸਵਾਂਗਾ, ਦੂਜਾ ਸਮਝੇ ਕੋਇ ਨਾ ਰਾਈਆ। ਜਨ ਭਗਤਾਂ ਭੰਗੜਾ ਪਾਇਆ ਫੜ ਕੇ ਸੋਟੇ ਡਾਗਾਂ, ਖੰਡਾ ਖੜਗ ਨਾਲ ਚਮਕਾਈਆ। ਬੀਬੀਆਂ ਪਿੱਟਣ ਨਾਲ ਜ਼ੋਰਾਂ ਮਾਰ ਕੇ ਚਾਂਗਾਂ, ਸੋਹਣਾ ਸੰਗ ਵਖਾਈਆ। ਇਹ ਗੋਬਿੰਦ ਦੇ ਪ੍ਰੇਮ ਦੀਆਂ ਤਾਂਘਾਂ, ਅੰਮ੍ਰਿਤ ਰਸ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਖੇਲ ਵਖਾਈਆ।