ਪੁਸਤਕਾਲਾਭਾਗ ੨੦

੨੮ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਆਇਆ ਜਵਾਬੀ, ਸਵਾਲ ਕਰਨ ਦਾ ਵਕਤ ਰਿਹਾ ਨਾ ਰਾਈਆ। ਸ਼ਰਅ ਤੋਂ ਬਾਹਰ ਦੱਸੋ ਜਿਥੇ ਇਸ਼ਕ ਹਕ਼ੀਕ਼ੀ ਹੋਵੇ ਨਾ ਮਜਾਜ਼ੀ, ਦੋਹਾਂ ਤੋਂ ਅਗਲੀ ਧਾਰ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੋ ਬਣ ਕੇ ਪਾਂਧੀ, ਬਿਨ ਕਦਮਾਂ ਕਦਮ ਉਠਾਈਆ। ਕਿਉਂ ਬਿਨਾ ਪੁਰਖ ਅਕਾਲ ਸਭ ਦੀ ਪਤ ਜਾਂਦੀ, ਸਿਰ ਹੱਥ ਨਾ ਕੋਇ ਰਖਾਈਆ। ਵਡਿਆਈ ਦੱਸੋ ਨਵਖੰਡ ਪ੍ਰਿਥਮੀ ਸੱਚੇ ਥਾਂ ਦੀ, ਥਨੰਤਰ ਦਿਓ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਆ ਰਿਹਾ ਸ਼ਤਾਬੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਮਝ ਸਕੇ ਨਾ ਰਾਈਆ। ਚਾਰ ਕੁੰਟ ਦਹਿ ਦਿਸ਼ਾ ਕਿਉਂ ਹੋਣ ਦਿਤੀ ਖ਼ਰਾਬੀ, ਖੋਟੇ ਖਰੇ ਵੰਡ ਨਾ ਕੋਇ ਵੰਡਾਈਆ। ਕਿਉਂ ਝਗੜਾ ਪੈ ਗਿਆ ਹਿੰਦੀ ਉਰਦੂ ਅੰਗਰੇਜ਼ੀ ਫ਼ਾਰਸੀ ਪੰਜਾਬੀ, ਪੰਜਾਂ ਤੋਂ ਬਾਹਰ ਸਮਝ ਨਾ ਕੋਇ ਸਮਝਾਈਆ। ਕਿਉਂ ਜਗਤ ਅੰਧੇਰ ਝੁਲਿਆ ਆਂਧੀ, ਅੰਧੀ ਹੋਈ ਜਗਤ ਲੋਕਾਈਆ। ਕਿਉਂ ਲਾਲਚ ਵਧਿਆ ਸਵਰਨ ਚਾਂਦੀ, ਕਿਉਂ ਸੂਰੀਆ ਚੰਦ ਸੀਸ ਨਿਵਾਈਆ। ਕਿਉਂ ਸ਼ਾਸਤਰ ਸਿਮਰਤ ਵੇਦ ਪੁਰਾਨਾ ਸੁਰਤੀ ਬਾਂਧੀ, ਕਿਉਂ ਇਸ਼ਟਾਂ ਵਿਚੋਂ ਇਸ਼ਟ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਆਉਂਦਾ ਛੇਤੀ ਛੇਤੀ, ਸ਼ਾਇਦ ਦਾ ਵਕਤ ਰਿਹਾ ਨਾ ਰਾਈਆ। ਮੈਨੂੰ ਦੱਸੋ ਕਿਹੜੇ ਕਿਹੜੇ ਅੰਦਰ ਦੇ ਭੇਤੀ, ਮੰਦਰਾਂ ਤੋਂ ਪਰੇ ਡੇਰਾ ਲਾਈਆ। ਕਿਹੜੀ ਦਿਸੇ ਬਦੀ ਨੇਕੀ, ਨਿੱਕਿਆਂ ਵੱਡਿਆਂ ਵਿਚ ਦਿਓ ਸਮਝਾਈਆ। ਕਿਹੜੀ ਖੇਲ ਅਗੰਮੀ ਵੇਖੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਉਂ ਕਲਜੁਗ ਕੂੜ ਕੁੜਿਆਰ ਹੋਇਆ ਭੇਖੀ, ਪਖੰਡੀ ਵੱਜੇ ਵਧਾਈਆ। ਕਿਉਂ ਸਚ ਦਵਾਰਿਉਂ ਹੋਏ ਪਰਦੇਸੀ, ਪਰਾ ਪਸੰਤੀ ਮਧਮ ਬੈਖਰੀ ਗਾ ਕੇ ਖ਼ੁਸ਼ੀ ਮਨਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵਹਿਸ਼ੀ, ਇਨਸਾਨ ਹੈਵਾਨ ਰੂਪ ਬਦਲਾਈਆ। ਕਿਉਂ ਸਾਧ ਸੰਤ ਜਗਤ ਮਾਰਨ ਸ਼ੇਖ਼ੀ, ਮਨ ਹੰਕਾਰ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਹਰਿ, ਕਿਉਂ ਤ੍ਰਿਸ਼ਨਾ ਵਧੀ ਮਨ ਰਾਜੇ ਦੀ ਬੇਟੀ, ਘਰ ਘਰ ਰਹੀ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ

❋

❋

ਉਤੇ ਆਉਂਦੀ ਜਾਵੇ ਜ਼ਰਦੀ, ਜ਼ਰਾ ਜ਼ਰਾ ਭੇਵ ਨਾ ਆਈਆ। ਸਾਥੋਂ ਸਾਂਭ ਹੋਈ ਨਾ ਆਪਣੇ ਘਰ ਦੀ, ਦੀਨ ਮਜ਼੍ਹਬ ਨਾ ਕੋਇ ਸਮਝਾਈਆ। ਸਾਡੀ ਉਮਤ ਨਾ ਸਿੱਧੀ ਚਲਦੀ, ਚਲਿੱਤਰਾਂ ਵਿਚ ਲੋਕਾਈਆ। ਇਹ ਖੇਲ ਕਲਜੁਗ ਕਲ ਦੀ, ਇਕੱਲੇ ਪੁਰਖ ਅਕਾਲ ਵਰਤਾਈਆ। ਚਾਰ ਕੁੰਟ ਅਗਨੀ ਬਲਦੀ, ਚਾਰ ਵਰਨ ਨਾ ਕੋਇ ਬੁਝਾਈਆ। ਇਹ ਖੇਲ ਅਛਲ ਅਛੱਲ ਦੀ, ਜਿਸ ਦੇ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਛੇਤੀ ਰਿਹਾ ਭੇਜ, ਭਜਨ ਬੰਦਗੀ ਦੀ ਸੁੱਧ ਰਹੀ ਨਾ ਰਾਈਆ। ਜੋਤੀ ਜਲਵਾ ਦੇ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਾ ਖਹਿੜਾ ਰਿਹਾ ਛੁਡਾਈਆ। ਆਪਣੇ ਹੱਥ ਰੱਖ ਧੁਰ ਦਾ ਲੇਖ, ਲਿਖਤ ਭਵਿਖਤ ਵਿਚੋਂ ਪਰਗਟਾਈਆ। ਦੋ ਜਹਾਨਾਂ ਰਿਹਾ ਵੇਖ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਇਕ ਹੋਰ ਦੇ ਦਿਤਾ ਸੰਦੇਸ਼, ਧੁਰਦਰਗਾਹੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਹੁਕਮ ਆਵੇ ਵੇਖੋ ਖੇਲ ਅੰਦਰ ਜਨ ਕਾ, ਗੁਰਮੁਖ ਕਿਹੜਾ ਨਜ਼ਰੀ ਆਈਆ। ਜਿਸ ਦਾ ਪਿਆਰ ਨਾ ਹੋਵੇ ਤਨ ਕਾ, ਤੱਤਾਂ ਵਾਲੀ ਨਾ ਸੇਵ ਕਮਾਈਆ। ਅੰਤਰ ਇਕੋ ਪੁਰਖ ਅਕਾਲ ਹੋਵੇ ਮੰਨਦਾ, ਲੋਕ ਲੱਜਿਆ ਪਰੇ ਹਟਾਈਆ। ਪੁਜਾਰੀ ਰਹੇ ਨਾ ਸੂਰੀਆ ਚੰਨ ਦਾ, ਢੋਲਾ ਅਵਰ ਨਾ ਕੋਇ ਗਾਈਆ। ਸਰੋਤਾ ਰਹੇ ਨਾ ਸਵਰਣ ਕੰਨ ਦਾ, ਅੰਤਰ ਅੰਤਰ ਖ਼ੁਸ਼ੀ ਬਣਾਈਆ। ਜੁਗ ਚੌਕੜੀ ਅੰਤ ਅਖ਼ੀਰ ਜਾਵੇ ਲੰਘ ਦਾ, ਕਲਜੁਗ ਕੂੜ ਕੂੜ ਮਿਟਾਈਆ। ਰਸ ਲਵੇ ਕਵਣ ਅਗੰਮੀ ਪਲੰਘ ਦਾ, ਸੇਜ ਸੁਹੰਜਣੀ ਸੋਭਾ ਪਾਈਆ। ਆਤਮ ਅੰਤਰ ਕਵਣ ਰੰਗਦਾ, ਰੰਗ ਅਗੰਮਾ ਇਕ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲਾ ਦੀਨ ਦਿਆਲਾ ਭੁੱਖਾ ਨਹੀਂ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਤੋਂ ਪਰੇ ਇਸ਼ਟੀ ਇਕੋ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕ ਹੁਕਮ ਹੋਰ ਦਿਤਾ ਸੁਖਾਲਾ, ਜਲਦੀ ਜਲਦੀ ਦਿਤਾ ਦ੍ਰਿੜਾਈਆ। ਜੁਗ ਚੌਕੜੀ ਪ੍ਰਭ ਦਾ ਖੇਲ ਨਿਰਾਲਾ, ਨਿਰਾਕਾਰ ਆਪ ਸਮਝਾਈਆ। ਅੰਤਮ ਆ ਕੇ ਪੁਰਖ ਅਕਾਲਾ, ਅਕਲ ਕਲਧਾਰੀ ਦਏ ਸਮਝਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਕੇ ਗਏ ਹਵਾਲਾ, ਅਹਿਵਾਲ ਆਪਣਾ ਦਏ ਸਮਝਾਈਆ। ਸਤਿਜੁਗ ਸਚ ਬਦਲ ਕੇ ਚਾਲਾ, ਚਾਲ ਨਿਰਾਲੀ ਦਏ ਵਖਾਈਆ। ਇੱਕੀ ਮਣਕਿਆਂ ਦੀ ਸਭ ਗੁਰਮੁਖਾਂ ਦੇ ਹੱਥ ਵਿਚ ਹੋਵੇ ਮਾਲਾ, ਮਣਕੇ ਮਣਕੇ ਉਤੇ ਸੋਹੰ ਧਾਰ ਲਿਖਾਈਆ। ਖ਼ਾਲੀ ਰਹੇ ਨਾ ਕੋਈ ਬੁੱਢਾ ਬਾਲਾ, ਰੰਗ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਦੱਸੇ ਅਗਲਾ ਵਕਤ, ਝਟ ਪਟ ਜਣਾਈਆ। ਖੇਲ ਵੇਖਣਾ ਵਿਚ ਜਗਤ, ਹਰਿ ਕਰਤਾ ਆਪ ਵਖਾਈਆ। ਕਿਸ ਬਿਧ ਤੁਰਦੇ ਫਿਰਦੇ ਭਗਤ, ਭਗਵਨ ਸੇਵਾ ਇਕ ਕਮਾਈਆ। ਅਬਿਨਾਸ਼ੀ ਮਿਲਣ ਆਵੇ ਉਤੋਂ ਅਰਸ਼, ਅਰਸ਼ੀ ਪ੍ਰੀਤਮ ਫੇਰਾ ਪਾਈਆ। ਮਾਣ ਰਖਾਏ ਉਪਰ ਧਰਤ, ਧਵਲ ਦਏ ਵਡਿਆਈਆ। ਗੋਬਿੰਦ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਲੇਖਾ ਦਏ ਮੁਕਾਈਆ। ਦੀਨ ਮਜ਼੍ਹਬ ਦੀ ਰਹੇ ਕੋਈ ਨਾ ਤੜਪ, ਕਲਮਾ ਵੰਡ ਨਾ ਕੋਇ ਵੰਡਾਈਆ। ਕਸਾਈ ਬਣੇ ਕੋਈ ਨਾ ਕਰਦ, ਕਾਤਲ ਮਕਤੂਲ ਲੇਖਾ ਦਏ ਚੁਕਾਈਆ। ਨਾਨਕ ਨਿਰਗੁਣ ਧਾਰ ਦੀ ਮੰਨ ਕੇ ਅਰਜ਼, ਪੂਰਬ ਲਹਿਣਾ ਝੋਲੀ ਪਾਈਆ। ਸਭ ਦਾ ਪੂਰਾ ਕਰ ਕੇ ਫ਼ਰਜ਼, ਫ਼ਰਜ਼

❋

❋

ਆਪਣਾ ਨਾਲ ਰਖਾਈਆ। ਗੁਰਮੁਖਾਂ ਨਾਲ ਵੰਡੇ ਦਰਦ, ਦਰਦੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਦੇਵੇ ਨਾਲ ਗ਼ੁੱਸੇ, ਜ਼ੋਰ ਨਾਲ ਜਣਾਈਆ। ਸਾਰੇ ਫਿਰ ਫਿਰ ਵੇਖੋ ਲੱਖ ਚੁਰਾਸੀ ਜੁੱਸੇ, ਹਿੱਸੇ ਬੰਨੇ ਵੰਡਾਂ ਵਿਚ ਫਿਰਾਈਆ। ਕਿਹੜੇ ਮਿਲੇ ਤੇ ਕਿਹੜੇ ਰੁੱਸੇ, ਲੇਖਾ ਦੇਣਾ ਜਣਾਈਆ। ਕਿਹੜੇ ਮੇਰੇ ਪ੍ਰੇਮ ਪਿਆਰ ਮੁਹੱਬਤ ਵਿਚ ਜੁੱਟੇ, ਆਤਮ ਪਰਮਾਤਮ ਜੋੜੀ ਰਹੇ ਬਣਾਈਆ। ਕਿਹੜੇ ਗੂੜ੍ਹੀ ਨੀਂਦ ਸੁੱਤੇ, ਸੁੱਤਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੁਕਮ ਆਇਆ ਇਕ ਅਖ਼ੀਰ, ਆਖ਼ਰ ਦਿਤਾ ਜਣਾਈਆ। ਉਠੋ ਭੱਜੋ ਨੱਠੋ ਚੱਲੋ ਘੱਤ ਵਹੀਰ, ਫਿਰੋ ਵਾਹੋ ਦਾਹੀਆ। ਮੇਰੇ ਮਿਲਣ ਦੀ ਜੋ ਦੱਸ ਕੇ ਆਏ ਤਦਬੀਰ, ਤਰੀਕੇ ਲਓ ਅਜ਼ਮਾਈਆ। ਕਿਸ ਬਿਧ ਲੇਖਾ ਮੁੱਕੇ ਸ਼ਾਹ ਹਕੀਰ, ਆਅਲਾ ਅਦਨਾ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਅੰਤਰ ਲਾਵੇ ਚੋਟ, ਚੋਟੀ ਚੜ੍ਹ ਕੇ ਆਪ ਜਗਾਈਆ। ਸੋਲਾਂ ਹਾੜ ਦੇਣੀ ਰਿਪੋਟ, ਜ਼ਬਾਨੀ ਕਲਾਮ ਨਾ ਕੋਇ ਬਣਾਈਆ। ਇਸ ਤੋਂ ਪਹਿਲਾਂ ਸਭ ਕੁਛ ਲੈਣਾ ਸੋਚ, ਫੇਰ ਗੁੰਜਾਇਸ਼ ਰਹੇ ਨਾ ਰਾਈਆ। ਖੋਲ੍ਹ ਕੇ ਵੇਖਣੇ ਆਪਣੇ ਚੌਦਾਂ ਲੋਕ, ਚੌਦਾਂ ਤਬਕਾਂ ਕੁੰਡਾ ਲਾਹੀਆ। ਜਿਹੜੇ ਲਿਖ ਕੇ ਆਏ ਸਲੋਕ, ਉਹ ਸੋਹਲੇ ਫੋਲ ਫੁਲਾਈਆ। ਸਭ ਨੇ ਜਾਣਾ ਪਹੁੰਚ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਅੱਜੋ ਜਾਣਾ ਨੱਠ, ਭੱਜਣਾ ਵਾਹੋ ਦਾਹੀਆ। ਵੇਖਣੇ ਮੰਦਰ ਮਸਜਿਦ ਮਠ, ਸ਼ਿਵਦਵਾਲੇ ਖੋਜ ਖੁਜਾਈਆ। ਫੇਰਾ ਪਾਉਣਾ ਤੀਰਥ ਤਟ, ਚਾਰੋਂ ਕੁੰਟ ਪੰਧ ਮੁਕਾਈਆ। ਜਗਤ ਵਿਦਿਆ ਖੋਲ੍ਹ ਕੇ ਹੱਟ, ਹਟਵਾਣੇ ਅੰਦਰੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਜਾ ਕੇ ਵੇਖਣਾ ਪਰਬਤ ਚੋਟੀ, ਜੰਗਲ ਜੂਹਾਂ ਖੋਜ ਖੁਜਾਈਆ। ਸਭ ਦੇ ਅੰਦਰ ਤੱਕਣੀ ਵਾਸਨਾ ਖੋਟੀ, ਖੋਟੇ ਖਰੇ ਫੋਲ ਫੁਲਾਈਆ। ਕਵਣ ਬਣਿਆ ਪ੍ਰਭ ਦਾ ਗੋਤੀ, ਗੌਤਮ ਕਹੇ ਇਹ ਸੇਵਾ ਮੇਰੀ ਬਣ ਆਈਆ। ਕਿਸ ਦਾ ਮੇਲ ਹੋਇਆ ਨਾਲ ਜੋਤੀ, ਜੋਤਾਂ ਵਾਲੇ ਜਿਸ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਚੜ੍ਹਨਾ ਉਪਰ ਪਹਾੜ, ਬਿਨ ਕਦਮਾਂ ਕਦਮ ਉਠਾਈਆ। ਵੇਖਣੀ ਡੂੰਘੀ ਗ਼ਾਰ, ਭਵਰੀ ਭਵਰੀ ਫੋਲ ਫੁਲਾਈਆ। ਸਾਨੂੰ ਕਿਸੇ ਉਤੇ ਰਿਹਾ ਨਹੀਂ ਇਤਬਾਰ, ਬੇਇਤਬਾਰੀ ਵਿਚ ਦੁਹਾਈਆ। ਸਾਰੇ ਇਕੱਠੇ ਹੋ ਕੇ ਕਰ ਦੇਈਏ ਨਿਮਸਕਾਰ, ਨਿਉਂ ਕੇ ਸੀਸ ਝੁਕਾਈਆ। ਤੂੰ ਕਰੇਂ ਕਰਾਏਂ ਕਰਨੇਹਾਰ, ਕਰਤਾ ਪੁਰਖ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਤੇਰੀ ਸੇਵ ਕਮਾਈਆ। ਅੰਤਮ ਗਏ ਹਾਰ, ਚੱਲੇ ਨਾ ਕੋਇ ਚਤੁਰਾਈਆ। ਇਹੋ ਬੇਨੰਤੀ ਕਰਨੀ ਸੋਲ੍ਹਾਂ ਹਾੜ, ਦੂਜੀ ਆਸ ਨਾ ਕੋਇ ਬਣਾਈਆ। ਕਰ ਕਿਰਪਾ ਜੇ ਦੇਵੇਂ ਇਕ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਵੇਖੀਏ ਖ਼ੁਸ਼ੀ ਦਾ ਮੰਗਲਾਚਾਰ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

❋

❋

ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਕੁੰਟ ਵੇਖੀਏ ਪਾਪ, ਪਤਤ ਹੋਈ ਜਗਤ ਲੋਕਾਈਆ। ਤਨ ਰਿਹਾ ਨਾ ਕੋਈ ਪਾਕ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਸਗਲਾ ਬਣੇ ਕੋਈ ਨਾ ਸਾਥ, ਅੱਧਵਾਟੇ ਦਿਸੇ ਲੋਕਾਈਆ। ਅਸੀਂ ਹੁਣੇ ਦਈਏ ਆਖ, ਆਖ਼ਰ ਤੇਰੀ ਓਟ ਤਕਾਈਆ। ਬਿਨ ਤੇਰੀ ਕਿਰਪਾ ਸਾਰੇ ਰਹਿਣ ਗੁਸਤਾਖ਼, ਪ੍ਰੇਮ ਪ੍ਰੀਤੀ ਨਾ ਕੋਇ ਬਣਾਈਆ। ਕਲਜੁਗ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਬਿਨ ਤੇਰੀ ਮਿਹਰ ਝਗੜਾ ਪਿਆ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਨੂੰ ਇਕੋ ਚਾਉ ਤੇਰੇ ਭਗਤਾਂ ਦੀ ਵੇਖੀਏ ਜਮਾਤ, ਜਿਥੇ ਦੂਜੀ ਪੱਟੀ ਨਾ ਕੋਇ ਪੜ੍ਹਾਈਆ। ਇਨ੍ਹਾਂ ਦਾ ਦਰਸ਼ਨ ਕਰੀਏ ਸਾਖਿਆਤ, ਜੋ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਜੇ ਭਗਤ ਵੇਖਣੇ ਮੇਰੇ, ਮੈਂ ਮਮਤਾ ਦਿਓ ਗਵਾਈਆ। ਦੀਨ ਮਜ਼੍ਹਬ ਦੇ ਰੱਖਿਓ ਕੋਈ ਨਾ ਝੇੜੇ, ਝਗੜਾ ਨਜ਼ਰ ਨਾ ਆਵੇ ਨੂਰ ਖ਼ੁਦਾਈਆ। ਪ੍ਰੇਮ ਪਿਆਰ ਦੇ ਚੜ੍ਹ ਕੇ ਬੇੜੇ, ਸਾਚਾ ਬੇੜਾ ਦੇਣਾ ਸੁਹਾਈਆ। ਸਤਾਰਾਂ ਹਾੜ ਆਉਂਦਾ ਨੇੜੇ, ਭੱਜ ਭੱਜ ਆਪਣਾ ਪੰਧ ਮੁਕਾਈਆ। ਪਰਮ ਪੁਰਖ ਦੇ ਭਗਤ ਸੁਹੇਲੇ ਗੁਰਮੁਖ ਗੁਰਸਿਖ ਇਕੋ ਰੰਗ ਰੰਗੇ ਹੋਏ ਜਿਹੜੇ, ਚੇਲਾ ਗੁਰ ਭੇਵ ਰਹੇ ਨਾ ਰਾਈਆ। ਇੱਕੀ ਕਦਮ ਤੇ ਗੁਰਮੁਖ ਇਕ ਇਕ ਮਣਕਾ ਫੇਰੇ, ਇੱਕੀਆਂ ਇੱਕੀਆਂ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਪੁਰਖ ਅਕਾਲ ਕਹੇ ਜਨ ਭਗਤ ਫੇਰਨ ਆਪਣਾ ਮਣਕਾ, ਮਣਕਾ ਮਨ ਪ੍ਰਭ ਦਏ ਭਵਾਈਆ। ਇਹ ਲੇਖਾ ਬਾਹਰੋਂ ਸਰੀਰ ਤਨ ਕਾ, ਅੰਦਰੋਂ ਜਨ ਜਨ ਕਾ ਖੇਲ ਵਖਾਈਆ। ਥਾਂ ਹੋਵੇ ਨਾ ਛੱਪਰ ਛੰਨ ਕਾ, ਮਹੱਲ ਅਟਲ ਨਾ ਕੋਇ ਵਡਿਆਈਆ। ਖੇਲ ਹੋਵੇ ਪੁਰਖ ਅਗੰਮ ਕਾ, ਅਗੰਮੜੀ ਕਾਰ ਕਮਾਈਆ। ਲੇਖਾ ਲਾਵੇ ਸਵਾਸ ਦਮ ਕਾ, ਦਾਮਨ ਆਪਣਾ ਨਾਮ ਫੜਾਈਆ। ਨਾਤਾ ਤੁੜਾ ਕੇ ਕਾਇਆ ਮਾਟੀ ਚੰਮ ਕਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਭੇਵ ਖੁਲ੍ਹਾ ਅਗੰਮੀ ਬ੍ਰਹਮ ਕਾ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਾਰਾਂ ਹਾੜ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖਿਓ ਆਪ, ਪ੍ਰਭ ਆਪਣੀ ਖ਼ੁਸ਼ੀ ਵਖਾਈਆ। ਭਗਤਾਂ ਦੇ ਅੰਦਰ ਹੋਵੇ ਇਕੋ ਜਾਪ, ਰਸਨਾ ਓਹੋ ਢੋਲਾ ਗਾਈਆ। ਹੱਥਾਂ ਵਿਚ ਇਕ ਇਕ ਮਾਲਾ ਹੋਵੇ ਸਾਫ਼, ਖੱਬੇ ਤੋਂ ਸੱਜੇ ਹੱਥ ਲਟਕਾਈਆ। ਇਕ ਇਕ ਮੁੰਦਰੀ ਹੋਵੇ ਛਾਪ, ਲੋਹਾ ਕੰਗਣ ਪਾਈਆ। ਪੁਰਖ ਅਕਾਲ ਬਣਾਏ ਵੱਡ ਪਰਤਾਪ, ਪਰਤਾਪੀ ਬੇਪਰਵਾਹੀਆ। ਮਿਹਰ ਨਜ਼ਰ ਨਾਲ ਬਣਾਏ ਪਾਰਜਾਤ, ਜਾਤੀ ਤੋਂ ਪਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਤਾਰਾਂ ਹਾੜ ਕਹੇ ਗੁਰ ਅਵਤਾਰ ਪੈਗ਼ੰਬਰ ਵੇਖਿਓ ਸੌਦਾ ਨਕਦੀ, ਉਧਾਰ ਦਾ ਖਾਤਾ ਨਾ ਕੋਇ ਰਖਾਈਆ। ਪੁਰਖ ਅਕਾਲ ਬਣ ਕੇ ਦਰਦੀ, ਦਰਦੀਆਂ ਦਰਦ ਵੰਡਾਈਆ। ਜਿਹੜੀ ਰਸਨਾ ਸੋਹੰ ਢੋਲਾ ਆਵੇ ਪੜ੍ਹਦੀ, ਉਸ ਦਾ ਕਰਮ ਦਏ ਗਵਾਈਆ। ਸਦਾ ਮੰਜ਼ਲ ਦੇਵੇ ਚੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਾਰਾਂ ਹਾੜ੍ਹ ਕਹੇ ਪ੍ਰਭ ਦਿਆਂ ਭਗਤਾਂ ਮਾਲਾ ਇਕੋ ਦਿਨ ਫੜਨੀ, ਮੁੜ ਕੇ ਫੜਨ ਦੀ ਲੋੜ ਰਹੇ ਨਾ ਰਾਈਆ। ਮੰਜ਼ਲ ਉਹ ਅਗੰਮੀ ਚੜ੍ਹਨੀ, ਜਿਥੇ ਚੜ੍ਹ ਚੜ੍ਹ ਕੋਟਨ ਕੋਟ ਥੱਕੇ, ਅੱਗੇ ਰਾਹ ਨਾ ਕੋਇ ਵਖਾਈਆ।

❋

❋

ਮਾਝਾ ਮਾਲਵਾ ਦੋਆਬਾ ਜੰਮੂ ਦਿੱਲੀ ਇਟਾਰਸੀ ਕਾਨ੍ਹਪੁਰ ਵੱਖੋ ਵੱਖਰੇ ਹੋਣੇ ਜੱਥੇ, ਸੋਹਣਾ ਰੂਪ ਵਖਾਈਆ। ਬਸਤਰ ਹੋਣੇ ਚਿੱਟੇ, ਚੇਟਕ ਪ੍ਰਭ ਦਾ ਅੰਦਰੋਂ ਨਜ਼ਰੀਂ ਆਈਆ। ਖੁਲ੍ਹੇ ਦਾੜ੍ਹੇ ਸਭ ਨੇ ਹੋਣ ਛੱਡੇ, ਗੋਬਿੰਦ ਦਏ ਗਵਾਹੀਆ। ਜੇ ਆਉਣਾ ਤੇ ਗੁਰਮੁਖੋ ਘਰੋਂ ਹੋ ਕੇ ਪੱਕੇ, ਨਹੀਂ ਤੇ ਆਉਣ ਦੀ ਲੋੜ ਰਹੇ ਨਾ ਰਾਈਆ। ਫੇਰ ਕਾਹਨੂੰ ਐਵੇਂ ਖ਼ਰਚ ਕਰਨੇ ਟਕੇ, ਟਕਿਆਂ ਵਾਲੀ ਆਪਣੀ ਕੀਮਤ ਪਾਈਆ। ਸੋ ਗੁਰਮੁਖ ਸੂਰਾ ਜੋ ਅੰਤਰ ਅੰਤਰ ਜਪੇ, ਧੁਰ ਦਾ ਨਾਮ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਫੇਰ ਦਏ ਸਮਝਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਭਗਤ ਸੁਹੇਲੇ ਆਉਣਗੇ, ਹਰਿ ਭਗਤੀ ਕਰ ਵਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਗੇ, ਗਾਵਤ ਵੱਜੇ ਵਧਾਈਆ। ਦਰਸ ਅਨੋਖੇ ਰੂਪ ਵਿਚ ਪੌਣੇਗੇ, ਜਿਸ ਦਾ ਵੇਸ ਨਾ ਕੋਇ ਸਮਝਾਈਆ। ਸਾਢੇ ਪੰਜ ਦਾ ਵਕਤ ਸੁਹਾਉਣਗੇ, ਸੁਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਕਰਨਾ ਕਿਉਂ ਵਿਹਾਰਾ, ਪ੍ਰਭ ਸਾਨੂੰ ਦੇ ਸਮਝਾਈਆ। ਪੁਰਖ ਅਕਾਲ ਕਹੇ ਚਾਰ ਜੁਗ ਤੋਂ ਵੱਖਰਾ ਸਤਾਰਾਂ ਹਾੜਾ, ਭਗਤਾਂ ਪਿਛੇ ਮਨਾਈਆ। ਜਿਸ ਦਾ ਮਾਣ ਰਹਿਣਾ ਅੱਗੇ ਜੁਗ ਚਾਰਾ, ਚਾਰ ਜੁਗ ਮੰਨੇ ਸਰਬ ਲੋਕਾਈਆ। ਸਾਂਝਾ ਲੱਗਣਾ ਸਭ ਤੋਂ ਨਾਅਰਾ, ਨਰ ਨਰਾਇਣ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਸਭ ਨੇ ਆਉਣਾ ਨਾਲ ਪ੍ਰੇਮ, ਪ੍ਰੀਤੀ ਇਕ ਬਣਾਈਆ। ਸਤਿਜੁਗ ਦਾ ਸਾਚਾ ਨੇਮ, ਤੁਹਾਡੇ ਨਾਲ ਮਿਲ ਕੇ ਦਏ ਜਣਾਈਆ। ਇਹ ਉਹ ਮਾਲਾ ਮਾਲਾ ਜਿਹੜੀ ਗੋਬਿੰਦ ਨੇ ਇੱਕੀਆਂ ਮਣਕਿਆਂ ਵਾਲੀ ਫੜੀ ਉਤੇ ਕੁੰਟ ਹੇਮ, ਹਿਮਾਚਲ ਦੇ ਆਂਚਲ ਵਿਚ ਡੇਰਾ ਲਾਈਆ। ਵੇਖਿਆ ਕਵਲ ਨੈਣ, ਬਿਨ ਨੈਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ। ਜਨ ਭਗਤੋ ਬਣ ਕੇ ਆਉਣਾ ਪ੍ਰੇਮ ਪਿਆਰ ਦੇ ਭੁਯੰਗੀ, ਖ਼ੁਸ਼ੀਆਂ ਵਿਚ ਢੋਲਾ ਗਾਈਆ। ਤੁਹਾਡੇ ਨਾਲ ਮਿਲ ਕੇ ਸਦਾ ਖੇਲ ਕਰਨੀ ਬਹੁਰੰਗੀ, ਜਿਸ ਦਾ ਰੰਗ ਨਾ ਕੋਇ ਸਮਝਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਕੋਈ ਬੰਦੀ, ਬੰਦੀਖ਼ਾਨੇ ਦੇਣੇ ਤੁੜਾਈਆ। ਚਾਰ ਵਰਨ ਅਠਾਰਾਂ ਬਰਨ ਦੀ ਸਿੱਧੀ ਕਰ ਕੇ ਡੰਡੀ, ਡੰਡਾਵਤ ਇਕੋ ਦੇਣੀ ਸਮਝਾਈਆ। ਕੋਈ ਗੁਰਮੁਖ ਸਵਾਣੀ ਹਰਿ ਸੰਗਤ ਵਿਚ ਰਹਿਣ ਨਹੀਂ ਦੇਣੀ ਗੰਦੀ, ਕੂੜ ਕੁੜਿਆਰ ਵਿਚ ਵੜਨ ਕੋਇ ਨਾ ਪਾਈਆ। ਕੋਟਾਂ ਵਿਚੋਂ ਭਗਤ ਦੀ ਪ੍ਰੇਮ ਪਿਆਰ ਦੀ ਧਾਰ ਇਕੋ ਚੰਗੀ, ਜਿਸ ਦਾ ਯਾਰ ਨੂਰ ਖ਼ੁਦਾਈਆ। ਮੈਂ ਓਸ ਦਾ ਜੋ ਅੰਦਰੋਂ ਮੇਰਾ ਸੰਗੀ, ਬਾਹਰੋਂ ਜੱਫੀਆਂ ਪਾਉਣ ਵਾਲਿਆਂ ਨੂੰ ਹੱਥ ਕਦੇ ਨਾ ਆਈਆ। ਮੇਰੇ ਕੋਲ ਕਿਸੇ ਵਸਤ ਦੀ ਨਹੀਂ ਕੋਈ ਤੰਗੀ, ਵੇਲੇ ਨਾਲ ਸਭ ਨੂੰ ਦਿਆਂ ਵਰਤਾਈਆ। ਅਜੇ ਪਾਉਣ ਲੱਗਾ ਵਿਚ ਸੰਸਾਰ ਦੇ ਭੰਡੀ, ਭੰਡਾਂ ਵਾਂਗ ਆਪਣਾ ਖੇਲ ਕਰਾਈਆ। ਤੁਹਾਨੂੰ ਤੁਟਿਆਂ ਨੂੰ ਜਾਂਦਾ ਗੰਢੀ, ਗੰਢ ਆਪਣੇ ਹੱਥ ਰਖਾਈਆ। ਇਕੋ ਵਸਤ ਮੁਹੱਬਤ ਵਾਲੀ ਤੁਹਾਥੋਂ ਵੰਡੀ, ਗੁਰਮੁਖਾਂ ਦੀ ਗੁਰਮੁਖਾਂ ਅੰਦਰ ਟਿਕਾਈਆ। ਤੁਹਾਨੂੰ ਨਹੀਂ ਪਤਾ ਸਚਖੰਡ ਪੁਰਖ ਅਕਾਲ ਨਾਲ ਕਿਹੜੀ ਕੀਤੀ ਸੰਧੀ, ਉਹ ਸਨਦ ਮੇਰੇ ਅੰਦਰ ਦਿਤੀ ਟਿਕਾਈਆ। ਹੁਕਮ ਦੀ ਲਾ ਕੇ ਪਾਬੰਦੀ, ਬਿਨਾ ਹੁਕਮ ਤੋਂ ਬਾਹਰ ਨਾ ਕਦੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਜਨ ਭਗਤੋ ਜਾਗਣਾ ਜਾਗਣ ਵੇਲਾ ਆਇਆ, ਸੁੱਤਿਆਂ ਵਿਚ ਸੁੱਤਾ

❋

❋

ਰਹਿਣ ਕੋਇ ਨਾ ਪਾਈਆ। ਜਿਸ ਨੇ ਲੱਖ ਚੁਰਾਸੀ ਜਨਮ ਦਵਾਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਉਹ ਭਗਤਾਂ ਦਾ ਸਦਾ ਪਿਤਾ ਮਾਇਆ, ਸੰਤ ਸੁਹੇਲੇ ਆਪਣੀ ਗੋਦ ਉਠਾਈਆ। ਦਿਵਸ ਰੈਣ ਜਿਸ ਦਾ ਦਾਈ ਦਾਇਆ, ਆਦਿ ਜੁਗਾਦਿ ਜੁਗ ਚੌਕੜੀ ਸੇਵ ਕਮਾਈਆ। ਓਸ ਆਪਣਾ ਵੇਸ ਵਟਾਇਆ, ਕਲਜੁਗ ਵੇਸਵਾ ਧਾਰ ਰਹਿਣ ਕੋਇ ਨਾ ਪਾਈਆ। ਸੰਮਤ ਤੋਂ ਸੰਮਤ ਬਦਲਦਾ ਜਾਏ ਬਦਲੀ ਵਿਚ ਅਦਲੀ ਆਪਣਾ ਹੁਕਮ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ ਸਦਾ ਸਦਾ ਸਦ ਕਾਰਜ ਕਰਦਾ ਆਇਆ। ੨੮ ਪੋਹ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਕੌਰ ਚਕ ਮੁਆਫ਼ੀ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਲੋਕਮਾਤ ਵੇਖੀਏ ਕਿ ਸਵਰਗ ਬਹਿਸ਼ਤੀਂ, ਚੌਦਾਂ ਲੋਕ ਧਿਆਨ ਲਗਾਈਆ। ਪੁਰਖ ਅਕਾਲ ਕਹੇ ਜਿਥੋਂ ਤਕ ਮੇਰੇ ਨਾਮ ਦੀ ਦੀਨਾਂ ਮਜ਼੍ਹਬਾਂ ਵਿਚ ਚਲਾ ਕੇ ਆਏ ਕਿਸ਼ਤੀ, ਨੌਕਾ ਜੀਵ ਜਗਤ ਜਣਾਈਆ। ਕਲਮੇ ਵਾਲੀ ਆਪਣੀ ਜਾ ਕੇ ਵੇਖੋ ਸ੍ਰਿਸ਼ਟੀ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਸਾਚੀ ਧਾਰ ਵੇਖੋ ਬ੍ਰਹਮ ਗ੍ਰਿਹਸਤ ਦੀ, ਪਾਰਬ੍ਰਹਮ ਮਿਲ ਕੇ ਸੇਜ ਸਹੰਜਣੀ ਕਵਣ ਸੁਹਾਈਆ। ਸਚ ਵਸਤ ਅਮੋਲਕ ਨਾਮ ਜਿਸ ਜਿਸ ਦੀ, ਤਿਨ੍ਹਾਂ ਦੀ ਝੋਲੀ ਦੇਣੀ ਪਾਈਆ। ਨਵ ਖੰਡ ਪ੍ਰਿਥਮੀ ਸੱਤ ਦੀਪ ਖ਼ਬਰ ਸੁਣਾਵਾਂ ਪੁਰਖ ਅਕਾਲ ਇਕ ਦੀ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ। ਜਿਸ ਦੀ ਕਥਾ ਕਹਾਣੀ ਆਦਿ ਜੁਗਾਦਿ ਜਿਤ ਦੀ, ਹਾਰ ਵਿਚ ਕਦੇ ਨਾ ਆਈਆ। ਜਿਸ ਨੂੰ ਸਤਿਜੁਗ ਤਰੇਤਾ ਦਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਲਿਖਤਾਂ ਵਿਚ ਆਈ ਲਿਖਦੀ, ਕਲਮ ਸ਼ਾਹੀ ਕਾਗ਼ਜ਼ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕੁਛ ਵੇਖੀਏ ਜਾ, ਪੁਰਖ ਅਗੰਮੇ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਤੱਕੋ ਆਪਣੇ ਆਪਣੇ ਥਾਂ, ਜੋ ਪਾਕ ਪਵਿਤ ਆਏ ਬਣਾਈਆ। ਜਿਥੇ ਅੱਖਰਾਂ ਵਾਲਾ ਮੇਰਾ ਰੱਖ ਕੇ ਆਏ ਨਾਂ, ਸਤਰਾਂ ਵਿਚ ਸਮਝਾਈਆ। ਤੀਰਥ ਤੱਟਾਂ ਜਾ ਕੇ ਵੇਖੋ ਪਿਛਲਾ ਗਰਾਂ, ਪੂਰਬ ਲਹਿਣਾ ਦਏ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਕੌਣ ਪਕੜੇ ਤੁਹਾਡੀ ਬਾਂਹ, ਸੱਜਣ ਹੋ ਕੇ ਸੰਗ ਨਿਭਾਈਆ। ਅੰਤ ਅਖ਼ੀਰ ਬੇਨਜ਼ੀਰ ਤੁਹਾਡੇ ਕੋਲੋਂ ਮੰਗੇ ਇਕ ਨਿਆਂ, ਅਨਿਆਏ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਮਨਾਈਆ। ਗੁਰ ਅਵਤਾਰ ਪੈਗ਼ੰਬਰੋ ਜਾ ਕੇ ਵੇਖੋ ਆਪਣਾ ਦੀਨ, ਦਇਆਨਿਧ ਦ੍ਰਿੜਾਈਆ। ਸਾਚੀ ਮੰਨੇ ਕੋਈ ਨਾ ਈਨ, ਹੁਕਮੇ ਅੰਦਰ ਸੀਸ ਨਾ ਕੋਇ ਨਿਵਾਈਆ। ਤੁਹਾਡਾ ਕਲਮਾ ਕਰੇ ਨਾ ਕੋਇ ਤਸਲੀਮ, ਸਾਚੀ ਤਸਬੀ ਬਿਨ ਮੁਤੱਸਬੀ ਹੱਥ ਨਾ ਕੋਇ ਉਠਾਈਆ। ਹਕ਼ੀਕ਼ਤ ਉਤੇ ਕਿਸੇ ਨਾ ਰਿਹਾ ਯਕੀਨ, ਯਾਮਬੀਨ ਰਸਨਾ ਢੋਲੇ ਗਾਈਆ। ਨੇਤਰ ਤੱਕੋ ਸਭ ਨੂੰ ਭੁੱਲੀ ਸਚ ਤਾਲੀਮ, ਜਗਤ ਧਿਆਏ ਵਡਿਆਈਆ। ਮਹੱਲ ਅਟਲ ਅਗੰਮ ਅਥਾਹ ਵੇਖੇ ਨਾ ਕੋਇ ਅਜ਼ੀਮ, ਦਰਗਾਹ ਸਾਚੀ ਮੁਕਾਮੇ ਹਕ ਸਚਖੰਡ ਦਵਾਰ ਜੋਤੀ ਧਾਰ ਮਿਲ ਕੇ ਆਪਣਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ।

❋

❋

੨੮ ਪੋਹ ਸ਼ਹਿਨਸ਼ਾਹੀ ਸੰਮਤ ੨ ਚਤਰ ਕੌਰ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਦੱਸ ਦੇ ਅਗੰਮੀ ਰਸਤਾ, ਨਿਰਗੁਣ ਹੋ ਕੇ ਜਾਈਏ ਚਾਈਂ ਚਾਈਂਆ। ਸਾਡਾ ਪੁਸਤਕਾਂ ਵਾਲਾ ਬੰਨਿਆ ਰਹੇ ਬਸਤਾ, ਬਿਨਾ ਅੱਖਰਾਂ ਤੋਂ ਨਿਰਅੱਖਰ ਦੇਣਾ ਦ੍ਰਿੜਾਈਆ। ਦਿਵਸ ਰੈਣ ਤੇਰੀ ਖ਼ੁਸ਼ੀ ਅੰਦਰ ਧਾਰ ਦੀ ਧਾਰ ਹੋ ਕੇ ਜਾਵੇ ਨੱਸਦਾ, ਭੱਜ ਭੱਜ ਆਪਣਾ ਪੰਧ ਮੁਕਾਈਆ। ਜੋ ਇਕੋ ਤੇਰਾ ਨਾਮ ਪੁਰਖ ਅਕਾਲ ਜਪਦਾ, ਜਗਜੀਵਣ ਦਾਤੇ ਰਾਹ ਤਕਾਈਆ। ਸਦਾ ਭੇਵ ਖੁਲ੍ਹਾਉਣਾ ਅੰਦਰਲੀ ਅੱਖ ਦਾ, ਬਾਹਰ ਲੋਚਨ ਚਲੇ ਨਾ ਕੋਇ ਵਡਿਆਈਆ। ਤੱਕਣਾ ਭੰਡਾਰਾ ਅਗੰਮੀ ਸਚ ਦਾ, ਜੋ ਅੰਦਰ ਦਿਤਾ ਵਰਤਾਈਆ। ਲਹਿਣਾ ਦੇਣਾ ਵੇਖਣਾ ਹਕ਼ੀਕ਼ਤ ਹਕ ਦਾ, ਧੁਰ ਦੇ ਹਾਕਮ ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਜੁਗ ਤਰੇਤਾ ਦਵਾਪਰ ਕਲਜੁਗ ਤੇਰਾ ਅੰਤ ਅਖ਼ੀਰੀ ਰਾਹ ਤੱਕਦਾ, ਸਦੀ ਚੌਧਵੀਂ ਧਿਆਨ ਲਗਾਈਆ। ਲਹਿਣਾ ਦੇਣਾ ਵੇਖਣਾ ਪੁਰਖ ਸਮਰਥ ਦਾ, ਪਾਰਬ੍ਰਹਮ ਕੀ ਆਪਣੀ ਰਚਨ ਰਚਾਈਆ। ਇਕੋ ਢੋਲਾ ਸੋਹਲਾ ਸੁਣਨਾ ਸਤਿਗੁਰ ਸ਼ਬਦ ਸਚ ਦਾ, ਕਲਜੁਗ ਕੂੜੀ ਕਿਰਿਆ ਦਏ ਮੁਕਾਈਆ। ਮਨੂਆ ਮਨ ਵਾਸਨਾ ਦਹਿ ਦਿਸ਼ਾ ਵੇਖਣਾ ਨੱਚਦਾ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੱਕੀਏ ਕੀ, ਸਭ ਕੁਛ ਦੇ ਸਮਝਾਈਆ। ਪੁਰਖ ਅਕਾਲ ਕਹੇ ਪਹਿਲੋਂ ਵੇਖੋ ਸਭ ਦੀ ਸਾਢੇ ਤਿੰਨ ਹੱਥ ਸੀਂ, ਜੋ ਮਾਨਵ ਮਾਨੁਖ ਵੰਡ ਵੰਡਾਈਆ। ਫੇਰ ਵੇਖੋ ਜੋ ਆਪਣਾ ਬੀਜ ਕੇ ਆਏ ਬੀ, ਨਾਮ ਕਲਮਾ ਜਗਤ ਸਮਝਾਈਆ। ਕਵਣ ਬਣਿਆ ਸ਼ਬਦੀ ਧਾਰ ਤੁਹਾਡਾ ਪੁੱਤਰ ਧੀ, ਨਾਤਾ ਤੱਤਾਂ ਵਾਲਾ ਮਾਤਾ ਪਿਤਾ ਦੀ ਝੋਲੀ ਪਾਈਆ। ਸਾਚੇ ਮਾਰਗ ਚਲ ਕੇ ਵੇਖੀ ਇਕੋ ਲੀਹ, ਜਿਸ ਦੀ ਲੀਕ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੇ ਕਾਰਨ ਲੋਕਮਾਤ ਖਾਣਾ ਆਂਦਾ ਪਰੀਹ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਖੇਲ ਵੇਖੀਏ ਵਸੀਹ, ਜੋ ਵਸੀਅਤ ਵਿਚ ਸਭ ਕੁਛ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਮੈਂ ਤੁਹਾਡੀ ਪਿੱਠ ਦੇਵਾਂ ਠੋਕ, ਪੁਸ਼ਤ ਪਨਾਹ ਹੱਥ ਰਖਾਈਆ। ਜਾ ਕੇ ਵੇਖੋ ਮਾਤਲੋਕ, ਕਲਜੁਗ ਕੀ ਕੀ ਕਰਨੀ ਕਾਰ ਕਮਾਈਆ। ਸਤਿ ਪ੍ਰੇਮ ਦਾ ਗਾਏ ਨਾ ਕੋਇ ਸਲੋਕ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗੇ ਨਾ ਕਿਸੇ ਕਾਇਆ ਕੋਟ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਸ਼ਬਦ ਨਾਦ ਨਾ ਵੱਜੇ ਚੋਟ, ਆਤਮਕ ਧੁਨ ਰਾਗ ਨਾ ਕੋਇ ਸੁਣਾਈਆ। ਮਨ ਵਾਸਨਾ ਦੂਰ ਨਾ ਹੋਵੇ ਖੋਟ, ਖੋਟੇ ਖਰੇ ਨਾ ਕੋਇ ਉਪਜਾਈਆ। ਮਿਲੇ ਪਰਕਾਸ਼ ਨਾ ਨਿਰਮਲ ਜੋਤ, ਅੰਧ ਅੰਧੇਰਾ ਦਿਸੇ ਲੋਕਾਈਆ। ਝਗੜਾ ਪਿਆ ਵਰਨ ਗੋਤ, ਦੀਨ ਮਜ਼੍ਹਬ ਕਰੇ ਲੜਾਈਆ। ਪ੍ਰਭ ਮਿਲਣ ਦੀ ਕਿਸੇ ਨਾ ਆਵੇ ਸੋਚ, ਬੇਸਮਝ ਹੋ ਕੇ ਮਾਨਸ ਜਨਮ ਰਹੇ ਗਵਾਈਆ। ਜਾਓ ਗੁਰ ਅਵਤਾਰ ਪੈਗ਼ੰਬਰੋ ਆਪਣੇ ਆਪਣੇ ਕੁਰਾਹੇ ਜਾਂਦੇ ਲਓ ਰੋਕ, ਜੇ ਨਹੀਂ ਰੁਕਦੇ ਤੇ ਮੈਨੂੰ ਦਿਓ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਾਡੀ ਨਮਸਤੇ, ਜਗਦੀਸ ਸੀਸ ਝੁਕਾਈਆ। ਅਸੀਂ ਲੋਕਮਾਤ ਜਾਈਏ ਹੱਸਦੇ, ਨਿਰਗੁਣ ਨੂਰ ਨੂਰ ਸਮਾਈਆ। ਖੇਲ ਵੇਖੀਏ ਸ੍ਰਿਸ਼ਟੀ ਦੁਨੀਆ ਕਾਇਨਾਤ ਜਗ ਦੇ, ਚਾਰੇ ਖਾਣੀ

❋

❋

ਫੋਲ ਫੁਲਾਈਆ। ਭੇਵ ਖੁਲ੍ਹਾਈਏ ਆਪਣੀ ਵੰਡੀ ਹੱਦ ਦੇ, ਪੜਦਾ ਓਹਲਾ ਆਪ ਉਠਾਈਆ। ਤੇਰੇ ਹੁਕਮ ਅੰਦਰ ਜੁਗ ਚੌਕੜੀ ਕੋਟਨ ਕੋਟ ਲਦ ਗਏ, ਆਪਣਾ ਵਕਤ ਵਿਹਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਪੁਰਖ ਅਕਾਲ ਦੀਨ ਦਿਆਲ ਆਪਣਾ ਸੰਗ ਦੇ, ਸਗਲਾ ਸੰਗ ਬਣਾਈਆ। ਤੇਰੇ ਖੇਲ ਹੰ ਬ੍ਰਹਮ ਦੇ, ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਅਸੀਂ ਮਾਟੀ ਭਾਂਡੇ ਵੇਖੀਏ ਚੰਮ ਦੇ, ਤੱਤਾਂ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਤੇਰਾ ਸੁਣ ਖ਼ੁਸ਼ੀ ਮਨਾਈਆ। ਪੁਰਖ ਅਕਾਲ ਕਹੇ ਸਾਰੇ ਜਾਵੋ ਉਠ, ਬਣੋ ਪਾਂਧੀ ਰਾਹੀਆ। ਕਲਜੁਗ ਕੂੜੀ ਕਿਰਿਆ ਵੇਖੋ ਲੁੱਟ, ਚਾਰ ਕੁੰਟ ਹੋਈ ਹਲਕਾਈਆ। ਮਨ ਵਾਸਨਾ ਸਭ ਨੂੰ ਲੱਗਾ ਦੁੱਖ, ਜਗਤ ਤਬੀਬ ਸ਼ਫ਼ਾ ਨਾ ਕੋਇ ਕਰਾਈਆ। ਭਰਮੇ ਭੁੱਲਾ ਮਾਨਵ ਜਾਤੀ ਮਨੁੱਖ, ਪਾਰਬ੍ਰਹਮ ਬ੍ਰਹਮ ਮੇਲ ਖ਼ੁਸ਼ੀ ਨਾ ਕੋਇ ਬਣਾਈਆ। ਪੜਦਾ ਓਹਲਾ ਅੱਗੇ ਰਹੇ ਕੋਈ ਨਾ ਲੁਕ, ਲੁਕਿਆ ਭੇਵ ਦੇਣਾ ਜਣਾਈਆ। ਕਵਣ ਇਕੋ ਪੁਰਖ ਅਕਾਲ ਦੇ ਨਾਮ ਦੀ ਪੜ੍ਹੇ ਤੁਕ, ਸੋਹੰ ਢੋਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸਮਝਾਈਆ।

੨੮ ਪੋਹ ਸ਼ਹਿਨਸ਼ਾਹੀ ਸੰਮਤ ੨ ਅਦਾਲਤ ਸਿੰਘ ਆਂਡਲੂ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੈਗ਼ੰਬਰ ਕਹਿਣ ਉਠੋ ਸਾਰੇ ਚਲੀਏ, ਚਲਤ ਪ੍ਰਭ ਦਾ ਵੇਖ ਵਖਾਈਆ। ਸਚ ਸੁਨੇਹੜਾ ਸਭ ਨੂੰ ਘੱਲੀਏ, ਹੁਕਮ ਦੇਵੇ ਸ਼ਹਿਨਸ਼ਾਹੀਆ। ਨਵ ਸੱਤ ਡੇਰਾ ਮੱਲੀਏ, ਖ਼ਾਲੀ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਹੋ ਕੇ ਵਿਚ ਸੰਸਾਰ ਦੇ ਰਲੀਏ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਬਨ ਜਵਾਨੀ ਵਿਚ ਕਦੇ ਨਾ ਢਲੀਏ, ਇਕੋ ਰੰਗ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਦਰ ਮੌਜੂਦ, ਮੁਫ਼ਲਿਸ ਹੋ ਕੇ ਸੀਸ ਨਿਵਾਈਆ। ਪਹਿਲੋਂ ਕਿਹੜੀ ਜਾਈਏ ਕੂਟ, ਉੱਤਰ ਪੂਰਬ ਪੱਛਮ ਦੱਖਣ ਰਾਹ ਤਕਾਈਆ। ਪੁਰਖ ਅਕਾਲ ਕਹੇ ਚਾਰੇ ਕੁੰਟ ਬਣ ਕੇ ਜਾਵੋ ਦੂਤ, ਆਪਣਾ ਬਲ ਰਖਾਈਆ। ਜਾ ਕੇ ਵੇਖੋ ਪੰਜ ਤਤ ਕਾਇਆ ਕਲਬੂਤ, ਕਾਅਬੇ ਵਾਲਿਓ ਕਾਇਆ ਹੁਜਰਾ ਫੋਲ ਫੁਲਾਈਆ। ਸਾਚੇ ਨਾਮ ਦਾ ਦਿਓ ਸਬੂਤ, ਸਬਰ ਸਬੂਰੀ ਖੋਜ ਖੁਜਾਈਆ। ਹੁਕਮ ਨਾਲ ਦੱਸਣਾ ਸਭ ਦਾ ਮਾਲਕ ਇਕ ਮਹਿਬੂਬ, ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰਾਂ ਲੰਘਣੀ ਆਪਣੀ ਹਦੂਦ, ਵਰਨਾਂ ਬਰਨਾਂ ਵਾਲੀ ਵੰਡ ਨਾ ਕੋਇ ਵੰਡਾਈਆ। ਖੋਜ ਕੇ ਵੇਖਣੀ ਹਕ਼ੀਕ਼ੀ ਮੰਜ਼ਲੇ ਮਕਸੂਦ, ਸ਼ਿਰਕਤ ਵਿਚੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਚਾਰ ਕੁੰਟ ਦਾ ਵੇਖੋ ਰਾਹ, ਚੌਥਾ ਜੁਗ ਦਏ ਦੁਹਾਈਆ। ਸ੍ਰਿਸ਼ਟ ਸਬਾਈ ਮਨ ਵਾਸਨਾ ਹੋਈ ਤਬਾਹ, ਤਾਬਿਆਦਾਰੀ ਸਚ ਨਾ ਕੋਇ ਕਮਾਈਆ। ਰਸਨਾ ਨਾਲ ਅੱਲਾ ਵਾਹਿਗੁਰੂ ਰਾਮ ਸਾਰੇ ਰਹੇ ਗਾ, ਜਿਹਵਾ ਨਾਲ ਢੋਲੇ ਗਾਈਆ। ਆਤਮ ਪਰਮਾਤਮ ਕਰ ਕੇ ਚੜ੍ਹੇ ਕਿਸੇ ਨਾ ਚਾ, ਚਾਓ ਘਨੇਰਾ ਨਾ ਕੋਇ ਜਣਾਈਆ। ਜਗਤ ਵਾਸਨਾ ਦੁਨੀਆ ਦੁਨੀ ਮਜ਼ਾਕ ਰਹੀ ਉਡਾ, ਇਖ਼ਲਾਕ ਦਿਤਾ ਤਜਾਈਆ। ਪੁਰਖ ਅਕਾਲ ਨਾਲ ਦਗ਼ਾ ਰਹੇ ਕਮਾ, ਗੁਰਦਰ ਮੰਦਰ ਮਸਜਿਦ

❋

❋

ਸ਼ਿਵਦਵਾਲੇ ਮੱਠ ਬਹਿ ਕੇ ਕੂੜੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਲਜੁਗ ਕੂੜ ਕੁੜਿਆਰੀ ਪਈ ਵਬਾ, ਰੋਗ ਸਕੇ ਨਾ ਕੋਇ ਗਵਾਈਆ। ਅੰਤ ਅਖ਼ੀਰ ਹੁਕਮ ਦੇਵੇ ਖ਼ੁਦਾ, ਖ਼ੁਦਗ਼ਰਜੀ ਵਿਚੋਂ ਬਾਹਰ ਕਢਾਈਆ। ਜਾ ਕੇ ਵੇਖੋ ਚਾਰ ਕੁੰਟ ਦਹਿ ਦਿਸ਼ਾ ਕਿਸ ਦਵਾਰੇ ਲੱਗੀ ਸਭਾ, ਜੋ ਸਿੱਧਾ ਪ੍ਰਭ ਦਾ ਨਾਮ ਧਿਆਈਆ। ਨਾਤਾ ਤੋੜ ਕੂੜ ਕੁੜਿਆਰ ਹਵਾ, ਪ੍ਰਭ ਸਾਜਣ ਹੋ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸੁਣਾਈਆ।

੨੯ ਪੋਹ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਸਭਰਾ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਜਾਈਏ ਜ਼ਰੂਰ, ਜ਼ਰੂਰਤ ਪ੍ਰਭੂ ਤੇਰੀ ਵੇਖ ਵਖਾਈਆ। ਜੁਗ ਚੌਕੜੀ ਤੇਰੇ ਨਾਮ ਦੇ ਸੇਵਾ ਵਿਚ ਮਜ਼ਦੂਰ, ਚਾਕਰੀ ਕਰ ਕੇ ਤੇਰੀ ਖ਼ੁਸ਼ੀ ਮਨਾਈਆ। ਪੰਧ ਮੁਕਾਈਏ ਨੇੜੇ ਦੂਰ, ਦੋ ਜਹਾਨ ਚਰਨਾਂ ਹੇਠ ਦਬਾਈਆ। ਤੇਰੀ ਜੋਤ ਦਾ ਕਰੀਏ ਨੂਰ, ਨੂਰ ਜਹੂਰ ਇਕ ਰੁਸ਼ਨਾਈਆ। ਮੂਸਾ ਕਹੇ ਮੈਂ ਹੁਣ ਨਹੀਂ ਜਾਣਾ ਉਤੇ ਕੋਹਤੂਰ, ਬਿਨ ਚਸ਼ਮਾਂ ਚਸ਼ਮ ਦੇਣੀ ਖੁਲ੍ਹਾਈਆ। ਈਸਾ ਕਹੇ ਮੈਨੂੰ ਤੇਰਾ ਇਸਮ ਇਕੋ ਕਬੂਲ, ਦੂਜਾ ਨਾਮਾਲੂਮ ਖੇਲ ਨਾ ਕੋਇ ਜਣਾਈਆ। ਮੁਹੰਮਦ ਕਹੇ ਤੇਰਾ ਹੁਕਮ ਸ਼ਬਦ ਕਲਮਾ ਨਬੀਆਂ ਰਸੂਲਾਂ ਦਾ ਕਾਤਲ ਮਕਤੂਲ, ਜਨਮ ਖੜਗ ਖੰਡਾ ਕਟਾਰ ਧਾਰ ਤੇਰੀ ਨਜ਼ਰੀ ਆਈਆ। ਪਹਿਲੋਂ ਆਪਣਿਆਂ ਚਰਨਾਂ ਦੀ ਦੇ ਧੂਲ, ਸਚਖੰਡ ਦਵਾਰੇ ਦਇਆ ਕਮਾਈਆ। ਫੇਰ ਅਗਲਾ ਦੱਸ ਆਪਣਾ ਸਚ ਅਸੂਲ, ਅਸਲੀਅਤ ਦੇ ਦ੍ਰਿੜਾਈਆ। ਸਾਡੇ ਜਾਣ ਆਉਣ ਦਾ ਵਕਤ ਐਵੇਂ ਨਾ ਜਾਏ ਫ਼ਜ਼ੂਲ, ਕੀਮਤ ਆਪਣੇ ਘਰ ਰਖਾਈਆ। ਪੁਰਖ ਅਕਾਲ ਕਹੇ ਤੁਸੀਂ ਬੱਚੇ ਨੰਨ੍ਹੇ ਮਾਸੂਮ, ਬਾਲੇ ਚਾਰ ਜੁਗ ਦੇ ਨਜ਼ਰੀ ਆਈਆ। ਇਸ ਖੇਲ ਨੂੰ ਸਮਝੇ ਨਾ ਕੋਇ ਅਲੂਮ, ਇਲਮ ਦੇ ਵਿਚ ਨਾ ਕੋਇ ਦ੍ਰਿੜਾਈਆ। ਪੁਰਖ ਅਕਾਲ ਦਾ ਸਭ ਤੋਂ ਵਖਰਾ ਕਾਨੂੰਨ, ਕਾਇਦੇ ਵਾਲੀ ਧਾਰ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ।

੨੯ ਪੋਹ ਸ਼ਹਿਨਸ਼ਾਾਹੀ ਸੰਮਤ ੨ ਸਵਰਨ ਸਿੰਘ ਪਿੰਡ ਦਬੁਰਜੀ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਪੁਸ਼ਤ ਪਨਾਹ ਦੇ ਦੇ ਥਾਪੀ, ਥਪਕੀ ਇਕੋ ਦੇ ਲਗਾਈਆ। ਜੇ ਸਾਡਾ ਲਹਿਣਾ ਦੇਣਾ ਮੁਕਾਉਣਾ ਬਾਕੀ, ਦੀਨ ਦਿਆਲ ਵੇਖ ਵਖਾਈਆ। ਹੁਣ ਅਸੀਂ ਜਾਣਾ ਨਹੀਂ ਪਾ ਕੇ ਤਨ ਖ਼ਾਕੀ, ਤੇਰਾ ਨੂਰ ਜੋਤ ਰੁਸ਼ਨਾਈਆ। ਪੜ੍ਹਨੀ ਨਹੀਂ ਕੋਈ ਜਾ ਕੇ ਸਾਖੀ, ਢੋਲਾ ਅੱਖਰੀ ਨਾ ਕੋਇ ਗਾਈਆ। ਦੀਨਾਂ ਮਜ਼੍ਹਬਾਂ ਅੰਦਰ ਮਾਰ ਕੇ ਆਉਣੀ ਝਾਕੀ, ਅੰਦਰ ਵੜ ਕੇ ਮੰਦਰ ਚੜ੍ਹ ਕੇ ਫੋਲ ਫੁਲਾਈਆ। ਯਾਦ ਕਰਾ ਕੇ ਆਉਣੀ ਗੋਬਿੰਦ ਵਾਲੀ ਅੰਤ ਅਖ਼ੀਰੀ ਪਾਤੀ, ਜਿਸ ਦਾ ਲੇਖ ਸਮਝ ਕੋਇ ਨਾ ਪਾਈਆ। ਤੱਕ ਕੇ ਆਉਣਾ ਜੋ ਪ੍ਰਭੂ ਤੇਰੇ ਦਰ ਦਾ ਬਣਿਆ ਫ਼ਸਾਦੀ, ਫ਼ੈਸਲਾ ਤੇਰੇ ਹੱਥ ਫੜਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਬਣਿਆ ਰਿਹੋਂ ਇਮਦਾਦੀ,

❋

❋

ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਂਝੇ ਕੰਤ ਦੀਨ ਦੁਨੀ ਦੀ ਵੇਖ ਕੇ ਆਈਏ ਬਰਬਾਦੀ, ਬਦਲੇ ਵਿਚ ਅਦਲ ਤੇਰਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰੇ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਉਤੇ ਰੱਖੀਂ ਹੱਥ, ਨਿਗਾਹ ਮਿਹਰ ਇਕ ਉਠਾਈਆ। ਪੁਰਖ ਅਕਾਲ ਸਾਹਿਬ ਸਮਰਥ, ਤੇਰੇ ਹੱਥ ਵਡਿਆਈਆ। ਸਭ ਕੁਛ ਤੈਨੂੰ ਆਣ ਕੇ ਦਈਏ ਦੱਸ, ਦਹਿ ਦਿਸ਼ਾ ਫੋਲ ਫੁਲਾਈਆ। ਕਵਣ ਭੁੱਲਾ ਕਵਣ ਗਾਏ ਤੇਰਾ ਜਸ, ਕਵਣ ਤੇਰੀ ਓਟ ਰਖਾਈਆ। ਕਵਣ ਖੋਲ੍ਹ ਕੇ ਅੰਦਰੋਂ ਅੱਖ, ਨੇਤਰ ਲੋਚਨ ਨੈਣ ਜਗਤ ਨਾਲੋਂ ਪਿਛੇ ਹਟਾਈਆ। ਕਿਸ ਦਵਾਰੇ ਮਿਲੇ ਸਤਿ, ਸਚ ਨਾਲ ਵੱਜੇ ਵਧਾਈਆ। ਖੋਜ ਕੇ ਆਈਏ ਪੰਜ ਤੱਤ, ਚਾਰੇ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ।

੨੯ ਪੋਹ ਸ਼ਹਿਨਸ਼ਾਹੀ ਸੰਮਤ ੨ ਸੁੰਦਰ ਸਿੰਘ ਪਿੰਡ ਰੋਸੇ ਜ਼ਿਲਾ ਗੁਰਦਾਸਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਤੇਰੇ ਚਰਨਾਂ ਹਉਂ ਵਾਰੀ ਘੋਲੀ, ਘੋਲ ਘੁਮਾ ਕੇ ਸੀਸ ਨਿਵਾਈਆ। ਆਪਣੀ ਧਾਰ ਬਣਾ ਨਾਲ ਵਿਚੋਲੀ, ਵਿਚਲਾ ਪੜਦਾ ਦੇ ਉਠਾਈਆ। ਸਭ ਤੋਂ ਉਤਮ ਸ੍ਰੇਸ਼ਟ ਆਤਮ ਪਰਮਾਤਮ ਪਰਮਾਤਮ ਆਤਮ ਨੂੰ ਦੱਸ ਸਚ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਨਾਮ ਕੰਡਾ ਦੇ ਜਿਸ ਨਾਲ ਸ੍ਰਿਸ਼ਟ ਸਬਾਈ ਜਾਏ ਤੋਲੀ, ਅਤੋਲ ਅਤੁਲ ਤੇਰੇ ਹੱਥ ਵਡਿਆਈਆ। ਕਿਰਪਾ ਕਰ ਕਰਨੀ ਦੇ ਕਰਤੇ ਅਸੀਂ ਵੇਖੇ ਖੇਲ ਕੁਲ, ਖ਼ਾਲਕ ਤੇਰੀ ਖ਼ਲਕ ਫੋਲ ਫੋਲਾਈਆ। ਤੇਰਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਬਦ ਨਾਮ ਅਨਮੁਲ, ਦੋ ਜਹਾਨਾਂ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਨਾਮ ਨਿਧਾਨ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਹੁਕਮ ਦੀ ਅੰਤ ਉਡੀਕ, ਜੁਗ ਚੌਕੜੀ ਰਾਹ ਤਕਾਈਆ। ਸੋ ਵੇਲਾ ਵਕਤ ਹੋਇਆ ਠੀਕ, ਠਾਕਰ ਧੁਰ ਦੇ ਤੇਰੀ ਬੇਪਰਵਾਹੀਆ। ਅੱਗੇ ਤੇਰੀ ਦੱਸ ਕੇ ਆਏ ਤਾਰੀਫ਼, ਸਿਫ਼ਤਾਂ ਵਿਚ ਸਾਲਾਹੀਆ। ਅੱਖਰਾਂ ਰਾਹੀਂ ਦੱਸਦੇ ਆਏ ਪ੍ਰੀਤ, ਪ੍ਰੀਤਮ ਮੇਲ ਨਾ ਕਿਸੇ ਮਿਲਾਈਆ। ਤੂੰ ਹਰ ਘਟ ਵਸੇਂ ਚੀਤ, ਚੇਤਨ ਸੁਰਤੀ ਲਏਂ ਕਰਾਈਆ। ਬਦਲ ਦੇਵੇਂ ਰੀਤ, ਰੀਤੀਵਾਨ ਤੇਰੀ ਵਡਿਆਈਆ। ਤੈਨੂੰ ਲੱਭਦੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜਣ ਥਾਉਂ ਥਾਈਂਆ। ਤੇਰਾ ਖੇਲ ਅਣਿਆਲਾ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਨੂੰ ਆ ਕੇ ਦੇਣਾ ਜਵਾਬ, ਮੰਗ ਇਕੋ ਵਾਰ ਮੰਗਾਈਆ। ਜਗਤ ਮਹੱਲ ਵੇਖਣਾ ਉਚ ਮਹਿਰਾਬ, ਦਵਾਰਾ ਦਰਾਂ ਵਾਲਾ ਫੋਲ ਫੁਲਾਈਆ। ਸੱਜਣ ਮੀਤ ਵੇਖਣਾ ਅਹਿਬਾਬ, ਤਨ ਰਬਾਬ ਕਵਣ ਵਜਾਈਆ। ਸਜਦਿਆਂ ਵਿਚ ਕਰੇ ਕਵਣ ਆਦਾਬ, ਨਮਸਤੇ ਕਹਿ ਕੇ ਸ਼ੁਕਰ ਕਵਣ ਮਨਾਈਆ। ਸਭ ਨੇ ਆ ਕੇ ਦੱਸਣਾ ਸਾਫ਼, ਸਚ ਸਚ ਦ੍ਰਿੜਾਈਆ। ਜਿਹੜੇ ਤੁਹਾਡਾ ਨਾਮ ਲੈਂਦੇ ਹੋਵਣ ਸਵਾਸ ਸਵਾਸ, ਉਹ ਵੀ ਦੇਣੇ ਜਣਾਈਆ। ਮਿਹਰ ਨਿਗਾਹ ਨਾਲ ਕਰ ਦੇਵਾਂ ਮੁਆਫ਼, ਮੁਆਫ਼ੀ ਮੰਗਣ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਬਾਲਕ ਤੇਰੇ ਦਾਸ, ਜਾਚਕ

❋

❋

ਹੋ ਕੇ ਸੇਵ ਕਮਾਈਆ। ਸ਼ਬਦ ਰਜਾਈ ਤੇਰਾ ਖੇਲ ਤਮਾਸ਼, ਬੁੱਧੀ ਤੋਂ ਪਰੇ ਤੇਰੀ ਵਡਿਆਈਆ। ਤੂੰ ਰਚਨਾ ਰਚੀ ਆਦਿ ਜੁਗ ਚੌਕੜੀ ਜੁਗਾਦਿ, ਜੁਗ ਦਾ ਮਾਲਕ ਸੋਭਾ ਪਾਈਆ। ਨੂਰੀ ਅੱਲਾ ਬਣ ਕੇ ਵਾਹਦ, ਵਾਹਿਗੁਰੂ ਆਪਣਾ ਨਾਮ ਧਰਾਈਆ। ਕਲਜੁਗ ਅੰਤ ਅਖ਼ੀਰ ਆਪਣੇ ਆਪ ਨੂੰ ਕਰ ਕੇ ਇੰਤਖ਼ਾਬ, ਖ਼ਵਾਬ ਸਭ ਦੇ ਪੂਰ ਕਰਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਪਾਤਾਲਾਂ ਬਣ ਕੇ ਮਾਈ ਬਾਪ, ਪਿਤਾ ਪੁਰਖ ਅਕਾਲ ਰੂਪ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਕੁਛ ਤੇਰੇ ਹਾਥ, ਸਮਰਥ ਤੇਰੀ ਬੇਪਰਵਾਹੀਆ। ਭਵਿਖਤਾਂ ਵਿਚ ਜੋ ਆਏ ਆਖ, ਆਖ਼ਰ ਸਭ ਕੁਛ ਤੇਰੀ ਝੋਲੀ ਪਾਈਆ। ਅੰਤ ਲਹਿਣਾ ਦੇਣਾ ਮੁਕਾ ਦੇ ਹਿਸਾਬ ਕਿਤਾਬ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਵਾਰੇ ਇਕ ਆਦਾਬ, ਡੰਡਾਵਤ ਬੰਦਨਾ ਗੁਰੂ ਮਹਾਰਾਜ, ਆਤਮ ਬ੍ਰਹਮ ਬਣਾ ਸਮਾਜ, ਜਗਤ ਸਮਗਰੀ ਲੇਖਾ ਦੇਣਾ ਮੁਕਾਈਆ।

੩੦ ਪੋਹ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਮੈਸਮ ਪੁਰਾ

ਵਰੁਣ ਕਹੇ ਮੇਰੀ ਇਹ ਲੋਹੜੀ, ਦੇਵਤਿਆਂ ਵਿਚੋਂ ਪ੍ਰਭ ਦਿਤੀ ਵਡਿਆਈਆ। ਸਭ ਤੋਂ ਕਰ ਕੇ ਚੋਰੀ, ਬੂੰਦ ਸਵਾਂਤੀ ਮੇਰੀ ਝੋਲੀ ਪਾਈਆ। ਵਸਤ ਦਿਤੀ ਜ਼ੋਰੀ, ਜ਼ੋਰਾਵਰ ਬੇਪਰਵਾਹੀਆ। ਹੱਥ ਫੜ ਕੇ ਡੋਰੀ, ਮਿਹਰ ਨਜ਼ਰ ਉਠਾਈਆ। ਦੇਵਤ ਵੇਖ ਇਹ ਲੱਗੀ ਧਾਰ ਕੌੜੀ, ਧਾਰ ਅਸੁਰ ਕਰੇ ਲੜਾਈਆ। ਖ਼ੁਦੀ ਹੰਕਾਰ ਦੀ ਰਲੀ ਜੋੜੀ, ਝਗੜੇ ਵਿਚ ਵਡਿਆਈਆ। ਸਾਚੀ ਵਸਤ ਕਿਸੇ ਨਾ ਮਿਲੀ ਭੋਰੀ, ਭਰਮਾਂ ਵਿਚ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਦਇਆ ਕਮਾਈਆ। ਵਰੁਣ ਕਹੇ ਸਾਚੇ ਦਿਵਸ ਮਿਲੀ ਵਡਿਆਈ, ਮੇਰੇ ਅੰਤਰ ਵੱਜੀ ਵਧਾਈਆ। ਬੂੰਦ ਸਵਾਂਤੀ ਪ੍ਰਭ ਨੇ ਝੋਲੀ ਪਾਈ, ਭੰਡਾਰਾ ਦਿਤਾ ਭਰਾਈਆ। ਸ਼ਬਦ ਅਗੰਮੀ ਆਵਾਜ਼ ਸੁਣਾਈ, ਸੰਦੇਸ਼ਾ ਧੁਰਦਰਗਾਹੀਆ। ਸ੍ਰਿਸ਼ਟੀ ਨਾਲ ਨਾਤਾ ਰਿਹਾ ਜੁੜਾਈ, ਜਗ ਜੀਵਣ ਦਾਤਾ ਆਪਣੀ ਦਇਆ ਕਮਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਵੱਜਦੀ ਰਹੇ ਵਧਾਈ, ਸਾਚਾ ਘਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਰੁਣ ਕਹੇ ਮੈਂ ਅੰਮ੍ਰਿਤ ਲੈ ਕੇ ਰਸ, ਰਸੀਆ ਹੋ ਕੇ ਸੀਸ ਨਿਵਾਈਆ। ਜੋੜ ਕੇ ਦੋਵੇਂ ਹੱਥ, ਬੰਦਨਾ ਵਿਚ ਖ਼ੁਸ਼ੀ ਮਨਾਈਆ। ਖੋਲ੍ਹ ਕੇ ਆਪਣੀ ਅੱਖ, ਤੱਕਿਆ ਬੇਪਰਵਾਹੀਆ। ਸੋ ਖ਼ੁਸ਼ੀਆਂ ਵਿਚ ਗਿਆ ਹੱਸ, ਗ਼ਮੀ ਰੂਪ ਨਾ ਕੋਇ ਬਦਲਾਈਆ। ਸ਼ਬਦ ਅਗੰਮੀ ਦਿਤਾ ਸਚ, ਸਚ ਦਿਤੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। ਵਰੁਣ ਕਹੇ ਸਾਚੇ ਦਿਵਸ ਮੋਹੇ ਦਿਤਾ ਦਾਨ, ਦੇਵਣਹਾਰ ਦਇਆ ਕਮਾਈਆ। ਮੇਰੇ ਅੰਤਰ ਬਖ਼ਸ਼ ਗਿਆਨ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਤੇਰਾ ਲਹਿਣਾ ਦੇਣਾ ਜ਼ਮੀਨ ਤੋਂ ਉਤੇ ਥੱਲੇ ਅਸਮਾਨ, ਹੁਕਮੇ ਅੰਦਰ ਬੰਧਨ ਪਾਈਆ। ਊਚਾਂ ਨੀਚਾਂ ਰਹਿਣਾ ਵਿਚ ਦਰਮਿਆਨ, ਹੁਕਮੇ ਅੰਦਰ ਸੇਵ ਕਮਾਈਆ। ਬਿਨ ਤੇਰੀ ਧਾਰ ਉਪਜੇ ਨਾ ਕੋਇ ਪਕਵਾਨ, ਰਾਜ਼ਕ ਰਿਜ਼ਕ ਰਹੀਮ ਤੇਰੇ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਧੁਰ ਦਾ ਹੁਕਮ ਇਕ ਸੁਣਾਈਆ। ਵਰੁਣ ਕਹੇ ਹੁਕਮ ਦਿਤਾ ਧੁਰਦਰਗਾਹ, ਧੁਰ ਦੀ ਧਾਰ ਜਣਾਈਆ। ਸਚ ਸੰਦੇਸ਼ਾ ਇਕ ਸੁਣਾ, ਮੇਰੀ ਬਣਤ ਲਈ ਬਣਾਈਆ। ਵਸਤ ਅਮੋਲਕ ਇਕ ਵਖਾ, ਵੱਖਰੀ ਧਾਰ ਦ੍ਰਿੜਾਈਆ। ਵਾਯੂ ਅੰਦਰ ਜਲ ਮਿਲਾ, ਥਲਾਂ ਦੇਣੀ ਵਡਿਆਈਆ। ਖੇਲ ਕਰਨਾ ਵਿਚ ਜਹਾਨ, ਹੁਕਮੇ ਅੰਦਰ ਸੀਸ ਨਿਵਾਈਆ। ਤੇਰੀ ਪੁਸ਼ਤ ਪਨਾਹ ਸਦਾ ਰਹਿਵਾਂ, ਸਿਰ ਆਪਣਾ ਹੱਥ ਟਿਕਾਈਆ। ਸਦਾ ਜੁਗ ਬਦਲਦਾ ਰਹਵਾਂ ਨਵਾਂ, ਚੌਕੜੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਵਰਤਾਈਆ। ਵਰੁਣ ਕਹੇ ਮੈਨੂੰ ਸੱਦ ਕੇ ਪਾਸ, ਆਪਣੇ ਵਿਚੋਂ ਆਪਾ ਦਿਤਾ ਜਣਾਈਆ। ਸਾਚੀ ਵਸਤ ਪੂੰਜੀ ਲੈ ਰਾਸ, ਵਸਤ ਅਮੋਲਕ ਆਪ ਵਰਤਾਈਆ। ਮੇਰੀ ਮਿਹਰ ਤੇਰੇ ਸਾਥ, ਜਲ ਪਾਣੀ ਰੂਪ ਵਟਾਈਆ। ਧਰਤ ਤੋਂ ਜਾਵੇ ਆਕਾਸ਼, ਆਕਾਸ਼ ਤੋਂ ਧਰਤ ਉਤੇ ਸੁਹਾਈਆ। ਅਗੰਮਾ ਖੇਲ ਤਮਾਸ਼, ਤੈਨੂੰ ਦਿਤਾ ਦ੍ਰਿੜਾਈਆ। ਵਰੁਣ ਕਹੇ ਉਹ ਪੋਹ ਦਾ ਦਿਨ ਅਖ਼ੀਰੀ ਖ਼ਾਸ, ਅਗਲੀ ਥਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਵਰੁਣ ਕਹੇ ਮੈਨੂੰ ਆਈ ਅਗੰਮੀ ਬਾਣੀ, ਬਲਹੀਣ ਦਿਤੀ ਜਣਾਈਆ। ਖੇਲ ਵਖਾਇਆ ਪਵਣ ਪਾਣੀ, ਬਸੰਤਰ ਭੇਵ ਚੁਕਾਈਆ। ਨਜ਼ਰੀ ਆਈ ਅਗੰਮ ਨਿਸ਼ਾਨੀ, ਨਿਸ਼ਾਨਾ ਦਿਤਾ ਦ੍ਰਿੜਾਈਆ। ਮੇਰਾ ਖੇਲ ਧੁਰ ਜਗਤ ਜਹਾਨੀ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਬਖ਼ਸ਼ਿਸ਼ ਕਰ ਕੇ ਅੰਮ੍ਰਿਤ ਰਸ ਜੀਵਤ ਜੁਗ ਪਾਣੀ, ਝੋਲੀ ਦਿਤੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ। ਵਰੁਣ ਕਹੇ ਮੇਰੇ ਉਤੇ ਕਿਰਪਾ ਕਰੀ, ਕਿਰਪਾਲ ਦਿਤੀ ਵਡਿਆਈਆ। ਮੇਰੇ ਅੰਤਰ ਲੋ ਦਿਤੀ ਹਰੀ, ਲੋ ਹਰੀ ਆਪ ਕਰਾਈਆ। ਇਹ ਵੇਖ ਦੇਵਤਿਆਂ ਔਖੀ ਹੋਈ ਘੜੀ, ਦੁੱਖ ਅੰਦਰੇ ਅੰਦਰ ਮਨਾਈਆ। ਝਗੜੇ ਵਿਚ ਲੜਾਈ ਹੋਈ ਬੜੀ, ਮੂਰਖ ਹੋ ਕੇ ਝਗੜਾ ਪਾਈਆ। ਪੁਰਖ ਅਕਾਲ ਕੋਲੋਂ ਮੰਗ ਮੰਗੀ ਖਰੀ, ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਰੁਣ ਕਹੇ ਮੈਂ ਮੰਗਤੇ ਕੀਤੀ ਆਸ, ਅੰਤਰ ਧਿਆਨ ਲਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੇ ਹੱਥ ਵਡਿਆਈਆ। ਸਭ ਨੂੰ ਦੇ ਦਾਤ, ਝਗੜਾ ਕਰੇ ਕੋਈ ਨਾ ਰਾਈਆ। ਦੂਸਰ ਹੋਵੇ ਨਾ ਕੋਈ ਘਾਤ, ਘਾਉ ਅਵਰ ਨਾ ਕੋਇ ਲਗਾਈਆ। ਸਭ ਕਿਛ ਤੇਰੇ ਹੱਥ ਪੁਰਖ ਅਬਿਨਾਸ਼, ਬੇਪਰਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਵਰੁਣ ਦੋਵੇਂ ਜੋੜ ਹਾਥ, ਭੁਜਾਂ ਅੱਗੇ ਵਧਾਈਆ। ਤੇਰੀ ਝੋਲੀ ਪਾਵਾਂ ਦਾਤ, ਸਾਢੇ ਤਿੰਨ ਸੇਰ ਵੰਡ ਵੰਡਾਈਆ। ਜੁਗ ਚੌਕੜੀ ਰਹਿਵੇ ਤੇਰੇ ਸਾਥ, ਦੂਸਰ ਵੰਡ ਨਾ ਕੋਇ ਵੰਡਾਈਆ। ਵਰੁਣ ਕਿਹਾ ਕਿਥੇ ਰੱਖਾਂ ਸਾਂਭ, ਸਚ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪੁਰਖ ਅਕਾਲ ਕਿਹਾ ਇਹ ਜਲ ਸਾਢੇ ਤਿੰਨ ਸੇਰ, ਕਹਾਵਤ ਜਗਤ ਵਾਲੀ ਬਣਾਈਆ। ਬਖ਼ਸ਼ਿਸ਼ ਵਾਲੀ ਮਿਹਰ, ਤੇਰੀ ਝੋਲੀ ਪਾਈਆ। ਬਿਨ ਮੇਰੇ ਭਗਤਾਂ ਸਭ ਦਾ ਹੁੰਦਾ ਰਹੇ ਭੇੜ, ਖ਼ੁਸ਼ੀ ਗ਼ਮੀ ਵਿਚ ਬਦਲਾਈਆ। ਦੇਵਤਿਆਂ ਕੋਲੋਂ ਛਿੜਾਈ ਛੇੜ, ਸੁਘੜ ਸਿਆਣੇ ਮੂਰਖ ਦੇਣੇ ਬਣਾਈਆ। ਵਰੁਣ ਕਿਹਾ ਕੀ ਲੇਖਾ ਦਏਂ ਨਬੇੜ, ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਨਹੀਂ ਲਹਿਣਾ ਚੁਕਾਵਾਂ ਫੇਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

❋

❋

ਅੰਤ ਹੰਢਾਈਆ। ਚਾਰ ਜੁਗ ਦਾ ਰੱਖ ਕੇ ਗੇੜ੍ਹ, ਗੇੜੇ ਵਿਚ ਵੇਖਾਂ ਲੋਕਾਈਆ। ਕਲਜੁਗ ਅੰਤਮ ਬਣ ਕੇ ਆਵਾਂ ਸਿੰਘ ਸ਼ੇਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸ਼ਬਦੀ ਧਾਰ ਜਨਮ ਲਵਾਂ ਨਾ ਵਿਚੋਂ ਕਿਸੇ ਜੇਰ, ਜੇਰਜ ਅੰਡ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵਰੁਣ ਕਹੇ ਮੇਰੇ ਅੰਤਰ ਕੀਤੀ ਲੋ ਹਰੀ, ਲੋੜੀਂਦਾ ਸੱਜਣ ਪਾਇਆ। ਖ਼ੁਮਾਰੀ ਬੇਅੰਤ ਚੜ੍ਹੀ, ਖ਼ੁਸ਼ੀਆਂ ਰੰਗ ਰੰਗਾਇਆ। ਸੁਹੰਜਣੀ ਹੋਈ ਘੜੀ, ਦੀਨ ਦਿਆਲ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਵਰੁਣ ਕਿਹਾ ਤੇਰੀ ਬਖ਼ਸ਼ਿਸ਼ ਸਾਢੇ ਤਿੰਨ ਸੇਰ ਪਾਣੀ, ਪਵਣ ਪਾਣੀ ਜਿਸ ਦੀ ਸੇਵ ਕਮਾਈਆ। ਪੁਰਖ ਅਕਾਲ ਸ਼ਬਦ ਸੁਣਾਈ ਅਗੰਮੀ ਬਾਣੀ, ਬਾਣ ਨਿਰਾਲਾ ਦਿਤਾ ਲਗਾਈਆ। ਇਹ ਲੇਖਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾਲ ਰਲਾਈਆ। ਬਿਨ ਇਸ ਦੇ ਹੋਏ ਵੈਰਾਨੀ, ਸਾਚਾ ਸੁਖ ਨਾ ਕੋਇ ਉਪਜਾਈਆ। ਵਰੁਣ ਕਹੇ ਮੇਰੇ ਅੰਦਰ ਆਈ ਹੈਰਾਨੀ, ਪਰੇਸ਼ਾਨ ਹੋ ਕੇ ਸੀਸ ਝੁਕਾਈਆ। ਕਿਰਪਾ ਕਰ ਮੇਰੇ ਸ਼ਾਹ ਸੁਲਤਾਨੀ, ਮਿਹਰ ਨਜ਼ਰ ਉਠਾਈਆ। ਇਸ ਜਲ ਦੀ ਕੀ ਕਹਾਣੀ, ਮੈਨੂੰ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਮੈਂ ਭਗਤਾਂ ਦਾ ਬਣ ਕੇ ਆਇਆ ਬਾਨੀ, ਪਾਰਬ੍ਰਹਮ ਹੋ ਕੇ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਪਾਰਬ੍ਰਹਮ ਕਹੇ ਮੇਰਾ ਖੇਲ ਤਮਾਸ਼, ਸਮਝ ਕੋਇ ਨਾ ਪਾਈਆ। ਕਲਜੁਗ ਅੰਤਮ ਆਉਣਾ ਖ਼ਾਸ, ਖ਼ਾਲਸ ਆਪਣਾ ਨੂਰ ਕਰਾਂ ਰੁਸ਼ਨਾਈਆ। ਭਗਤਾਂ ਬਣਾਂ ਦਾਸ, ਸਾਚਾ ਰੰਗ ਰੰਗਾਈਆ। ਤੇਰੀ ਪੂਰੀ ਕਰਾਂ ਆਸ, ਮਨਸਾ ਨਾਲ ਮਿਲਾਈਆ। ਭਗਤਾਂ ਹੋ ਕੇ ਦਾਸ, ਸਾਚੀ ਸੇਵ ਕਮਾਈਆ। ਧਰਮ ਪ੍ਰੀਤੀ ਦੇ ਵਿਸ਼ਵਾਸ਼, ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਵਰੁਣ ਕਹੇ ਪ੍ਰਭੂ ਮੇਰੇ ਅੰਦਰ ਕੀਤੀ ਲੋ, ਆਪਣੀ ਦਇਆ ਕਮਾਈਆ। ਸ਼ਬਦੀ ਧਾਰ ਲਿਆ ਮੋਹ, ਮੁਹੱਬਤ ਵਿਚ ਜੁੜਾਈਆ। ਸਾਚਾ ਜਾਪ ਦੇ ਕੇ ਸੋਹੰ ਸੋ, ਸੁਰਤੀ ਦਿਤੀ ਬਦਲਾਈਆ। ਵਿਰੱਕਤ ਕਰ ਨਿਰਮੋਹ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਵਰੁਣ ਕਹੇ ਮੈਨੂੰ ਕੀਤੀ ਲੋ ਹਰੀ, ਆਪਣੀ ਦਇਆ ਕਮਾਈਆ। ਬਾਕੀ ਤੇ ਔਖੀ ਆਈ ਘੜੀ, ਦੇਵਤ ਕਰਨ ਲੜਾਈਆ। ਮੈਂ ਪ੍ਰਭ ਦੇ ਅੱਗੇ ਮਿੰਨਤ ਕਰੀ, ਇਹ ਕੀ ਖੇਲ ਦਿਤਾ ਰਚਾਈਆ। ਪੁਰਖ ਅਕਾਲ ਕਿਹਾ ਮੂਲ ਨਾ ਡਰੀਂ, ਸਿਰ ਤੇਰੇ ਹੱਥ ਰਖਾਈਆ। ਇਹ ਖੇਲ ਕਰਨੀ ਕਲਜੁਗ ਘਰ ਘਰੀਂ, ਬਚਿਆ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਕਰਨੀ ਦੀਨ ਮਜ਼੍ਹਬ ਸ਼ਰਈ, ਸ਼ਰਅ ਵਿਚ ਹਲਕਾਈਆ। ਸਾਬਤ ਰਹੇ ਨਾ ਕੋਇ ਸਹੀ, ਸਤਿ ਸਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਵਰੁਣ ਕਿਹਾ ਪ੍ਰਭ ਹਰੀ ਕੀਤੀ ਲੋ, ਹਰਿ ਮੰਦਰ ਦਿਤਾ ਵਖਾਈਆ। ਅੰਮ੍ਰਿਤ ਰਸ ਚੋ, ਬੂੰਦ ਸਵਾਂਤ ਪਿਲਾਈਆ। ਮਾਰਗ ਦੱਸ ਕੇ ਦੋ, ਝਗੜਾ ਪ੍ਰੇਮ ਵੰਡ ਵੰਡਾਈਆ। ਸ੍ਰਿਸ਼ਟੀ ਨਾਲ ਕਰ ਕੇ ਧਰੋਹ, ਭਗਤਾਂ ਰੰਗ ਰੰਗਾਈਆ। ਧੁਰ ਫ਼ਰਮਾਨਾ ਹੁਕਮ ਦਿਤਾ ਉਹ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਵਰੁਣ ਕਹੇ ਮੈਂ ਅੱਗੇ ਹੋ, ਸੀਸ ਦਿਤਾ ਝੁਕਾਈਆ। ਪ੍ਰਭੂ ਤੇਰਾ ਖੇਲ ਜਾਣੇ ਕੋ, ਕਵਣ ਵੇਖ ਵਖਾਈਆ। ਪੁਰਖ ਅਕਾਲ ਕਿਹਾ ਮੈਂ ਜਿਨ੍ਹਾਂ ਬਖ਼ਸ਼ਾਂ

❋

❋

ਆਪਣਾ ਮੋਹ, ਆਪਣੇ ਰੰਗ ਰੰਗਾਈਆ। ਸੋ ਮੇਰਾ ਚਰਨ ਕਵਲ ਪੀਵਣ ਧੋ ਧੋ, ਆਪਣੀ ਮੈਲ ਗਵਾਈਆ। ਸ੍ਰਿਸ਼ਟ ਸਬਾਈ ਲੜੇ ਹੋ ਕੇ ਦੋ ਦੋ, ਝਗੜਾ ਰਹੇ ਲੋਕਾਈਆ। ਸੁਖ ਰਹੇ ਨਾ ਕਿਸੇ ਗਰੋਹ, ਹੰਗਤਾ ਵਿਚ ਦੁਹਾਈਆ। ਜੋ ਮੇਰੇ ਜਾਵਣ ਹੋ, ਹਿਰਦੇ ਵੜ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਵਰੁਣ ਕਿਹਾ ਭਗਤਾਂ ਕਿਹੜੀ ਹੋਵੇ ਧਾਰ, ਪ੍ਰਭ ਸਾਚੇ ਦੇ ਜਣਾਈਆ। ਕਿਹੜਾ ਵਕਤ ਹੋਵੇ ਸੰਸਾਰ, ਕਵਣ ਥਿਤ ਵਡਿਆਈਆ। ਕਵਣ ਦਰ ਹੋਵੇ ਦਰਬਾਰ, ਦਰਵਾਜ਼ਾ ਕਵਣ ਖੁਲ੍ਹਾਈਆ। ਕਵਣ ਗਾਵੇ ਮੰਗਲਾਚਾਰ, ਧੁਰ ਦਾ ਗੀਤ ਸੁਣਾਈਆ। ਕਵਣ ਵੇਖੇ ਵਿਗਸੇ ਪਾਵੇ ਸਾਰ, ਮਿਹਰ ਨਜ਼ਰ ਅੱਖ ਉਠਾਈਆ। ਪੁਰਖ ਅਕਾਲ ਕਿਹਾ ਮੈਂ ਸਭ ਕੁਛ ਕਰਨੇਹਾਰ, ਕਰਨੀ ਦਾ ਕਰਤਾ ਬੇਪਰਵਾਹੀਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਡੰਕ ਵਜਾਈਆ। ਚਾਰੋਂ ਕੁੰਟ ਹੋਵੇ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਮੇਘ ਬਰਸੇ ਨਾ ਕੋਈ ਨਾਲ ਪਿਆਰ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਆਪਣਾ ਇਸ਼ਟ ਜਾਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰ ਅਵਤਾਰ ਪੈਗ਼ੰਬਰ ਉਚੀ ਕੂਕ ਕਰਨ ਪੁਕਾਰ, ਸਚ ਸਚ ਸੁਣਾਈਆ। ਕਿਰਪਾ ਕਰ ਪੁਰਖ ਅਕਾਲ, ਤੇਰੇ ਹੱਥ ਵਡਿਆਈਆ। ਓਸ ਵੇਲੇ ਆਵਾਂ ਨਿਰਗੁਣ ਧਾਰ, ਜੋਤੀ ਜੋਤ ਕਰ ਰੁਸ਼ਨਾਈਆ। ਜਨ ਭਗਤ ਸੁਹੇਲੇ ਲਵਾਂ ਉਠਾਲ, ਸੁਰਤੀ ਸ਼ਬਦੀ ਆਪ ਜਗਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਏਕਾ ਰੰਗ ਰੰਗਾਈਆ। ਭਗਤ ਦਵਾਰ ਬਣਾ ਸੱਚੀ ਧਰਮਸਾਲ, ਦਰ ਇਕੋ ਦਿਆਂ ਵਖਾਈਆ। ਤੂੰ ਮੇਰਾ ਜਲ ਰੱਖਣਾ ਸੰਭਾਲ, ਜੁਗ ਚੌਕੜੀ ਨਾ ਕਿਸੇ ਫੜਾਈਆ। ਕਲਜੁਗ ਅੰਤ ਅਖ਼ੀਰ ਜਨ ਭਗਤਾਂ ਦਿਆਂ ਪਿਆਲ, ਅੰਮ੍ਰਿਤ ਰਸ ਬਣਾਈਆ। ਦੀਨ ਦੁਨੀ ਹੋਏ ਬੇਹਾਲ, ਬਿਹਬਲ ਹੋ ਕੇ ਮਾਤ ਕੁਰਲਾਈਆ। ਵਰੁਣ ਕਹੇ ਮੈਂ ਫੇਰ ਕੀਤਾ ਨਹੀਂ ਕੋਈ ਸਵਾਲ, ਸਿਰ ਦੇ ਕੇ ਆਪਣਾ ਸਿਰ ਬਚਾਈਆ। ਤੇਰੇ ਹੱਥ ਤੇਰੀ ਅਵੱਲੜੀ ਚਾਲ, ਤੂੰ ਦਾਤਾ ਬੇਪਰਵਾਹੀਆ। ਦੀਨਾਂ ਬੰਧਪ ਹੋਣਾ ਦੀਨ ਦਿਆਲ, ਦਇਆਨਿਧ ਤੇਰੀ ਓਟ ਰਖਾਈਆ। ਵਰੁਣ ਕਹੇ ਮੈਂ ਕਹਵਾ ਲੋ ਹਰੀ ਲੋਹੜੀ ਕਹੇ ਜਹਾਨ, ਲੋਹੜੀ ਕਹਿਣ ਵਾਲਾ ਲੋੜੀਂਦਾ ਸੱਜਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵੀਂ ਫੁਲਵਾੜੀ ਦਾ ਦੇ ਕੇ ਦਾਨ, ਵਾੜੀ ਆਪਣੀ ਆਪ ਸੁਹਾਈਆ।