ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਬ੍ਰਹਮਾ ਕਹੇ ਸ਼ੰਕਰ ਦੱਸ ਖੇਲ ਪੂਰੀ, ਸ਼ੰਕਾ ਵਿਚ ਨਾ ਕੋਇ ਰਖਾਈਆ। ਜੁਗ ਚੌਕੜੀ ਜਿਹੜੀ ਖੇਲ ਰਹੀ ਅਧੂਰੀ, ਸਾਚਾ ਰੰਗ ਨਾ ਕੋਇ ਰੰਗਾਈਆ। ਬਣੀ ਰਹੀ ਕੂੜੀ, ਜੁਗ ਚੌਕੜੀ ਪੰਧ ਮੁਕਾਈਆ। ਭੇਵ ਦੱਸ ਕਿਉਂ ਤਨ ਭਬੂਤ ਲਾਏਂ ਧੂੜੀ, ਖ਼ਾਕੀ ਖ਼ਾਕ ਰਮਾਈਆ। ਕਿਉਂ ਜਟਾ ਜੂਟ ਬੱਧੀ ਜੂੜੀ, ਵਲ ਹੱਥਾਂ ਵਾਲਾ ਪਵਾਈਆ। ਤੇਰਾ ਨੂਰ ਅਗੰਮੀ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਕਿਸ ਬਿਧ ਖੇਲ ਹੋਈ ਜ਼ਰੂਰੀ, ਜ਼ਰੂਰਤ ਦੇ ਜਣਾਈਆ। ਕਿਸ ਦੀ ਕਰੇਂ ਮਜ਼ਦੂਰੀ, ਕਿਸ ਬਿਧ ਸੇਵ ਕਮਾਈਆ। ਕਿਸ ਦੀ ਸਰਨ ਰਹੇਂ ਹਜ਼ੂਰੀ ਬੈਠਾ ਸੀਸ
❋
❋
ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਰਿਹਾ ਸੁਣਾਈਆ। ਬ੍ਰਹਮਾ ਕਹੇ ਸ਼ੰਕਰ ਕੁਛ ਖੋਲ੍ਹ ਕੇ ਦੱਸ ਭੇਤ, ਚਾਰ ਜੁਗ ਸਮਝ ਕਿਸੇ ਨਾ ਆਈਆ। ਕਿਸ ਬਿਧ ਪਰਮਾਤਮ ਰਿਹਾ ਚੇਤ, ਚੇਤਨ ਆਪਣਾ ਆਪ ਕਰਾਈਆ। ਕਿਹੜਾ ਲੱਗਾ ਹੇਤ, ਹਿਤਕਾਰੀ ਦੇ ਦ੍ਰਿੜਾਈਆ। ਕਿਸ ਬਿਧ ਦਿਸੇ ਨੇਤਨ ਨੇਤ, ਘਰ ਸਾਚੇ ਸੋਭਾ ਪਾਈਆ। ਕੀ ਡੰਡਾਵਤ ਕਰੇਂ ਆਦੇਸ, ਸੰਦੇਸ਼ ਕੀ ਸੁਣਾਈਆ। ਕੀ ਤੱਕੇ ਨਰ ਨਰੇਸ਼, ਸ਼ਹਿਨਸ਼ਾਹ ਸ਼ਾਹ ਪਾਤਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ੰਕਰ ਕਹੇ ਸੁਣ ਬ੍ਰਹਮਾ, ਬ੍ਰਹਮ ਤੋਂ ਪਰੇ ਦਿਆਂ ਜਣਾਈਆ। ਜਿਥੇ ਰਹੇ ਕੋਈ ਨਾ ਭਰਮਾ, ਭਰਮ ਗੜ੍ਹ ਨਾ ਕੋਇ ਵਖਾਈਆ। ਜਗਤ ਕਾਂਡ ਨਾ ਹੋਵੇ ਕਰਮਾਂ, ਨਿਹਕਰਮੀ ਰੰਗ ਰੰਗਾਈਆ। ਨਾਤਾ ਹੋਵੇ ਨਾ ਮਾਟੀ ਚਰਮਾ, ਚੰਮ ਦ੍ਰਿਸ਼ਟੀ ਨਾ ਕੋਇ ਵਖਾਈਆ। ਇਕੋ ਪੁਰਖ ਅਕਾਲ ਦੀ ਮਿਲੇ ਸਰਨਾ, ਸਰਨਗਤ ਇਕ ਜਣਾਈਆ। ਨਮਸਕਾਰ ਹੋਵੇ ਉਪਰ ਚਰਨਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਭੈ ਭੌ ਰਹੇ ਨਾ ਡਰਨਾ, ਨਿਰਭੈ ਹੋਏ ਸਹਾਈਆ। ਅੱਖਰ ਪਏ ਕੋਈ ਨਾ ਪੜ੍ਹਨਾ, ਨਿਰਅੱਖਰ ਧਾਰ ਜਣਾਈਆ। ਪੌੜੀ ਡੰਡਾ ਪਏ ਕੋਈ ਨਾ ਚੜ੍ਹਨਾ, ਮੰਜ਼ਲ ਸਚ ਦਏ ਵਖਾਈਆ। ਖੜਗ ਕਟਾਰ ਪਏ ਨਾ ਲੜਨਾ, ਸ਼ਬਦੀ ਡੰਕ ਇਕ ਵਜਾਈਆ। ਹੁਕਮੇ ਅੰਦਰ ਭਾਣਾ ਪਏ ਜਰਨਾ, ਦੂਜਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਦ੍ਰਿੜਾਈਆ। ਸ਼ੰਕਰ ਕਹੇ ਬ੍ਰਹਮੇ ਕੀ ਖੋਲ੍ਹ ਕੇ ਦੱਸਾਂ, ਦੱਸਣ ਵਿਚ ਨਾ ਕੋਇ ਵਡਿਆਈਆ। ਮੇਰੀਆਂ ਆਪਣੀਆਂ ਨਹੀਂ ਕੋਈ ਅੱਖਾਂ, ਅੱਖਾਂ ਉਹ ਜਿਹੜੀਆਂ ਦਿਤੀਆਂ ਬੇਪਰਵਾਹੀਆ। ਓਸੇ ਦੇ ਦਰ ਤੇ ਵਸਾਂ, ਘਰ ਠਾਂਡੇ ਸੀਸ ਨਿਵਾਈਆ। ਸਿਰ ਚਰਨਾਂ ਉਤੇ ਘੱਤਾਂ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬ੍ਰਹਮਾ ਕਹੇ ਸ਼ੰਕਰ ਤੂੰ ਤੱਕਦਾ, ਜੋ ਤੱਕਿਆ ਦੇ ਜਣਾਈਆ। ਮੈਂ ਖੇਲ ਸਮਝਣਾ ਹਕ ਦਾ, ਹਕ਼ੀਕ਼ਤ ਦੇ ਦ੍ਰਿੜਾਈਆ। ਓਥੇ ਇਸ਼ਾਰਾ ਨਹੀਂ ਕੋਈ ਅੱਖ ਦਾ, ਪਰਤੱਖ ਰੂਪ ਗੋਸਾਈਂਆ। ਖੇਲ ਅਗੰਮਾ ਸਚ ਦਾ, ਕੂੜਾ ਰੂਪ ਨਾ ਕੋਇ ਵਟਾਈਆ। ਮਾਰਗ ਇਕੋ ਦੱਸਦਾ, ਦਹਿ ਦਿਸ਼ਾ ਤੋਂ ਪਰੇ ਕਰੇ ਪੜ੍ਹਾਈਆ। ਕੀ ਪ੍ਰਭ ਤੇਰਾ ਤੇਰੇ ਵਿਚੋਂ ਤੈਨੂੰ ਦੱਸਦਾ, ਧੁਰ ਫ਼ਰਮਾਨਾ ਇਕ ਸੁਣਾਈਆ। ਕਿਸ ਬਿਧ ਪੈਜ ਤੇਰੀ ਰੱਖਦਾ, ਸਿਰ ਆਪਣਾ ਹੱਥ ਟਿਕਾਈਆ। ਕੀ ਢੋਲਾ ਦੱਸਿਆ ਜੱਸ ਦਾ, ਸਿਫ਼ਤਾਂ ਨਾਲ ਸਾਲਾਹੀਆ। ਕਿਹੜੀ ਮੰਜ਼ਲ ਅੰਦਰ ਰੱਖਦਾ, ਕਵਣ ਧਾਮ ਦਏ ਟਿਕਾਈਆ। ਕਿਸ ਵੇਲੇ ਆਪ ਚਕਦਾ, ਚੁੱਕ ਕੇ ਗੋਦ ਸੁਹਾਈਆ। ਕਿਸ ਵੇਲੇ ਵੱਖਰਾ ਵਸਦਾ, ਵੇਂਹਦਿਆਂ ਨਜ਼ਰ ਨਾ ਆਈਆ। ਕਿਸ ਵੇਲੇ ਭੰਡਾਰਾ ਦੇਵੇ ਰਸ ਦਾ, ਅਗੰਮੀ ਜਾਮ ਪਿਆਈਆ। ਖੇਲ ਦੱਸ ਪੁਰਖ ਸਮਰਥ ਦਾ, ਸਚਖੰਡ ਨਿਵਾਸੀ ਕੀ ਕੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਹੇ ਮੈਂ ਕਰਾਂ ਕੀ ਬਿਆਨ, ਰਸਨਾ ਜਿਹਵਾ ਕੰਮ ਕਿਸੇ ਨਾ ਆਈਆ। ਮੇਰਾ ਪਰਮ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜਿਸ ਦੀ ਭੂਮਿਕਾ ਅਗੰਮ ਅਸਥਾਨ, ਸਿੰਘਾਸਣ ਆਸਣ ਆਪਣਾ ਆਪ ਸੁਹਾਈਆ। ਏਕਾ ਨਾਮ ਸੁਣਾਏ ਅਗੰਮੀ ਧੁਨਕਾਨ, ਅਨਰਾਗੀ ਰਾਗ ਜਣਾਈਆ। ਮੇਰੇ ਉਤੇ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਬਿਨ ਅੱਖਰਾਂ ਤੋਂ ਦੇ ਕੇ ਗਿਆਨ, ਸਹਿਜੇ ਦਿਤਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਸ਼ੰਕਰ ਕਹੇ ਬ੍ਰਹਮੇ ਕੀ ਦੱਸਾਂ ਭਗਵੰਤ, ਬ੍ਰਹਮੇ ਸਾਰ ਕੋਈ ਨਾ ਆਈਆ। ਮਾਲਕ ਧੁਰ ਦਾ ਕੰਤ, ਸੱਜਣ ਧੁਰਦਰਗਾਹੀਆ। ਮੈਂ ਵੇਖ ਨਾ ਸਕਿਆ ਅੰਤ, ਬੇਅੰਤ ਕਹਿ ਕੇ ਸੀਸ ਨਿਵਾਈਆ। ਕਿਰਪਾ ਕਰ ਕੇ ਮੇਰੇ ਅੰਤਰ ਵੜ ਕੇ ਮੈਨੂੰ ਦੱਸਿਆ ਆਪਣਾ ਮੰਤ, ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਦਿਤਾ ਸਮਝਾਈਆ। ਲੇਖੇ ਵਿਚ ਨਹੀਂ ਕੋਈ ਗਣਤ, ਅੱਖਰਾਂ ਜੋੜ ਨਾ ਕੋਇ ਜੁੜਾਈਆ। ਸੱਸਾ ਹਾਹਾ ਨਹੀਂ ਕੋਈ ਬਣਤ, ਟਿੱਪੀ ਹੋੜਾ ਨਾ ਕੋਇ ਵਡਿਆਈਆ। ਵਿਦਿਆ ਵਾਲਾ ਨਹੀਂ ਕੋਈ ਪੰਡਤ, ਬ੍ਰਹਮੇ ਤੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦਿਤਾ ਸੁਣਾਈਆ। ਸ਼ੰਕਰ ਕਿਹਾ ਬ੍ਰਹਮੇ ਮੈਂ ਕੀ ਬੋਲਿਆ ਬੋਲ, ਮੈਨੂੰ ਦੇ ਜਣਾਈਆ। ਬ੍ਰਹਮੇ ਕਿਹਾ ਇਹੋ ਵਸਤ ਮੇਰੇ ਕੋਲ, ਪ੍ਰਭ ਧੁਰ ਦੀ ਝੋਲੀ ਪਾਈਆ। ਦੋਵੇਂ ਤੁਲ ਗਏ ਓਸੇ ਤੋਲ, ਜਿਸ ਦਾ ਤਰਾਜ਼ੂ ਨਜ਼ਰ ਕਿਸੇ ਨਾ ਆਈਆ। ਬ੍ਰਹਮੇ ਕਿਹਾ ਸ਼ੰਕਰ ਕੀ ਹੋਰ ਵਸਤ ਤੇਰੇ ਕੋਲ, ਪੜਦਾ ਦੇ ਉਠਾਈਆ। ਸ਼ੰਕਰ ਕਿਹਾ ਮੇਰਾ ਮੇਰੇ ਅੰਦਰ ਗਿਆ ਮੌਲ, ਦੂਜਾ ਰੂਪ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰਾ ਇਹੋ ਦੱਸ ਕੇ ਬੋਲ, ਅਨਬੋਲਤ ਰਾਗ ਸੁਣਾਈਆ। ਬ੍ਰਹਮੇ ਕਿਹਾ ਸ਼ੰਕਰ ਆ ਦੋਵੇਂ ਕਰੀਏ ਕੌਲ, ਇਕਰਾਰ ਆਪਣੇ ਵਿਚ ਛੁਪਾਈਆ। ਕੁਛ ਰੀਤੀ ਚਲੇ ਉਪਰ ਧੌਲ, ਤੇਰੀ ਮੇਰੀ ਗੰਢ ਨਜ਼ਰੀ ਆਈਆ। ਪੁਰਖ ਅਕਾਲ ਸਚਖੰਡ ਦਵਾਰੇ ਬੈਠਾ ਰਹੇ ਅਡੋਲ, ਜਗਤ ਦਵਾਰੇ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸ਼ੰਕਰ ਕਿਹਾ ਤੇਰਾ ਮੇਰਾ ਹੋਇਆ ਇਕਰਾਰ, ਨਾਤਾ ਆਪਣਾ ਲਿਆ ਜੁੜਾਈਆ। ਤੂੰ ਮੇਰਾ ਮੈਂ ਤੇਰਾ ਪਰਮ ਪੁਰਖ ਦਾ ਜੈਕਾਰ, ਜੈਕਾਰ ਵਿਚੋਂ ਪਿਆਰ, ਪਿਆਰ ਵਿਚੋਂ ਵਿਹਾਰ ਨਜ਼ਰੀ ਆਈਆ। ਖੇਲ ਅਗੰਮ ਅਪਾਰ, ਅਲਖ ਅਗੋਚਰ ਰਿਹਾ ਜਣਾਈਆ। ਦੋਹਾਂ ਨੂੰ ਕਰ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਇਹ ਬਚਨ ਅੰਦਰੋਂ ਨਹੀਂ ਕੱਢਣਾ ਬਾਹਰ, ਚਾਰ ਜੁਗ ਨਾ ਕਿਸੇ ਜਣਾਈਆ। ਜਿਸ ਵੇਲੇ ਨਿਰਗੁਣ ਹੋ ਕੇ ਆਵਾਂ ਵਿਚ ਸੰਸਾਰ, ਜੋਤੀ ਜਾਮਾ ਵੇਸ ਵਟਾਈਆ। ਤੁਹਾਡਾ ਪੂਰਬ ਲਹਿਣਾ ਲਵਾਂ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਬ੍ਰਹਮਾ ਵਿਸ਼ਨ, ਵਿਸ਼ਾ ਨਜ਼ਰ ਕਿਸੇ ਨਾ ਆਈਆ। ਆਪਣੀ ਧਾਰ ਆਪੇ ਦਿਸਣ, ਆਪਣਾ ਨੂਰ ਰੁਸ਼ਨਾਈਆ। ਪੁਰਖ ਅਕਾਲ ਕੋਲੋਂ ਪੁਛਣ, ਬੇਪਰਵਾਹ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਬ੍ਰਹਮਾ ਕਹੇ ਸ਼ੰਕਰ ਕੀ ਸੁਣੀ ਹੋਰ ਖ਼ਬਰ, ਛੇਤੀ ਦੇ ਸੁਣਾਈਆ। ਸ਼ੰਕਰ ਕਿਹਾ ਉਹ ਜਬਰ, ਜਾਬਰ ਬੇਪਰਵਾਹੀਆ। ਬ੍ਰਹਮੇ ਕਿਹਾ ਨਹੀਂ ਉਹ ਜ਼ਰੂਰ ਸਾਡੀ ਪੂਰੀ ਕਰੇ ਸੱਧਰ, ਸਾਡੀ ਆਸਾ ਆਪਣੇ ਨਾਲ ਰਖਾਈਆ। ਜਗਤ ਵਿਹਾਰ ਚਲਣਾ ਨਾਲ ਅਦਲ, ਅਦਾਲਤ ਆਪਣੀ ਇਕ ਰਖਾਈਆ। ਤਤ ਵਜੂਦ ਬਣਨਾ ਸੱਜਣ, ਪੰਚ ਮਿਲੇ ਵਡਿਆਈਆ। ਮਨ ਮਤ ਬੁਧ ਪਦਾਰਥ ਦੇਣਾ ਰਤਨ, ਅਮੋਲਕ ਵਿਚ ਟਿਕਾਈਆ। ਜਗਤ ਖੇਲ ਕਰਨਾ ਆਪਣੇ ਯਤਨ, ਯਥਾਰਥ ਸੇਵ ਕਮਾਈਆ। ਆਤਮਾ ਦਾ ਬਣਾ ਕੇ ਵਤਨ, ਬ੍ਰਹਮ ਦੇਣਾ ਟਿਕਾਈਆ। ਮਨ ਦਾ ਸੁਹਾ ਕੇ ਪੱਤਣ, ਖੇਲ ਦੇਣਾ ਕਰਾਈਆ। ਆਪੇ ਸਭ ਦੀ ਪੈਜ ਆਵੇ ਰੱਖਣ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚੀ ਕਾਰ ਕਮਾਈਆ।
❋
❋
ਸ਼ੰਕਰ ਕਹੇ ਬ੍ਰਹਮੇ ਮੈਨੂੰ ਪੈ ਗਈ ਠੰਡ, ਸੀਤਲ ਧਾਰ ਨਜ਼ਰੀ ਆਈਆ। ਬ੍ਰਹਮੇ ਕਿਹਾ ਮੇਰੇ ਨਾਲ ਪਾ ਲੈ ਗੰਢ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲ ਕਿਹਾ ਜਿਸ ਦੇ ਨਾਲ ਤੁਹਾਡੀ ਜਾਵੇ ਹੰਢ, ਉਹ ਜ਼ਾਮਨ ਵਿਚ ਰਖਾਈਆ। ਸ਼ੰਕਰ ਕਿਹਾ ਮੈਂ ਤੇਰਾ ਲਾਡਲਾ ਚੰਦ, ਆਪਣੀ ਧਾਰੋਂ ਲਿਆ ਪਰਗਟਾਈਆ। ਬ੍ਰਹਮੇ ਕਿਹਾ ਮੈਂ ਤੇਰਾ ਸਵੱਛ ਸਰੂਪ ਦਾ ਅਗੰਮੀ ਦਮ, ਦਾਮਨ ਫੜ ਕੇ ਖ਼ੁਸ਼ੀ ਮਨਾਈਆ। ਕੁਛ ਸਾਨੂੰ ਦੱਸ ਆਪਣਾ ਕੰਮ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧੁਰ ਫ਼ਰਮਾਨੇ ਕਿਹਾ ਸ੍ਰੀ ਭਗਵਨ, ਅਗੰਮੀ ਹੁਕਮ ਸੁਣਾਈਆ। ਮੇਰੇ ਨਾਲ ਕੰਨੀ ਲਓ ਬੰਨ੍ਹ, ਨਾਤਾ ਧੁਰ ਦਾ ਜੋੜ ਜੁੜਾਈਆ। ਜਿਥੇ ਚਲੇ ਨਾ ਚਤਰਾਈ ਕੋਈ ਵਾਸਨਾ ਮਨ, ਮਮਤਾ ਮੋਹ ਰਹੇ ਨਾ ਰਾਈਆ। ਕੁਛ ਸੁਣਨਾ ਪਏ ਨਾ ਸਰਵਣ ਕੰਨ, ਹਿਰਦੇ ਅੰਤਰ ਦਿਆਂ ਦ੍ਰਿੜਾਈਆ। ਕੁਛ ਲੱਭਣਾ ਪਏ ਨਾ ਧਨ, ਜਗਤ ਵਣਜ ਨਾ ਵੰਡ ਵੰਡਾਈਆ। ਰਾਹ ਤੱਕਣਾ ਨਾ ਪਏ ਸੂਰੀਆ ਚੰਨ, ਇਕੋ ਨੂਰ ਜੋਤ ਹੋਵੇ ਰੁਸ਼ਨਾਈਆ। ਤੁਹਾਡਾ ਸਭ ਤੋਂ ਉਤਮ ਸ੍ਰੇਸ਼ਟ ਕੰਮ, ਗੰਢ ਆਪਣੇ ਨਾਲ ਜੁੜਾਈਆ। ਦੇ ਸਕੇ ਨਾ ਕੋਇ ਡੰਨ, ਸਜ਼ਾ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬ੍ਰਹਮੇ ਸ਼ਿਵ ਗੰਢ ਲਈ ਪਾ, ਪਾਰਬ੍ਰਹਮ ਨਾਲ ਮਿਲਾਈਆ। ਖ਼ੁਸ਼ੀ ਲਈ ਮਨਾ, ਢੋਲਾ ਇਕੋ ਗਾਈਆ। ਤੂੰ ਮਾਲਕ ਬੇਪਰਵਾਹ, ਹਉਂ ਯਾਚਕ ਸੇਵ ਕਮਾਈਆ। ਇਸ ਦਾ ਕੁਛ ਭੇਵ ਦੇ ਖੁਲ੍ਹਾ, ਕਿਸ ਬਿਧ ਕਾਰ ਕਮਾਈਆ। ਅੱਗੋਂ ਕਿਹਾ ਸ਼ਹਿਨਸ਼ਾਹ, ਧੁਰ ਫ਼ਰਮਾਨਾ ਦਿਤਾ ਦ੍ਰਿੜਾਈਆ। ਸ਼ੰਕਰ ਭਬੂਤੀ ਮਲ ਚਰਨ ਕਵਲ ਸਵਾਹ, ਸਵਾਰਥ ਤੇਰਾ ਦਿਆਂ ਬਣਾਈਆ। ਇਸ ਗੰਢ ਨੂੰ ਆਪਣਾ ਹੱਥ ਲਾ, ਹੱਥ ਲਾ ਕੇ ਹੱਥ ਨਾਲ ਛੁਹਾਈਆ। ਫੇਰ ਨੇਤਰਾਂ ਅੱਗੇ ਟਿਕਾ, ਚਾਰੋਂ ਤਰਫ਼ ਭਵਾਈਆ। ਗਾਉਂਦਾ ਜਾ ਬਿਨ ਰਸਨਾ ਜ਼ਬਾਂ, ਸੋਹਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ੰਕਰ ਫੜ ਕੇ ਗੰਢ ਅਪਾਰ, ਆਪਣੀਆਂ ਅੱਖਾਂ ਅੱਗੇ ਟਿਕਾਈਆ। ਵੇਖਿਆ ਆਰ ਪਾਰ, ਨਜ਼ਰ ਨਜ਼ਰ ਨਾਲ ਬਦਲਾਈਆ। ਉਹਦੇ ਵਿਚੋਂ ਆਇਆ ਜੈਕਾਰ, ਢੋਲਾ ਧੁਰਦਰਗਾਹੀਆ। ਤੂੰ ਮੇਰਾ ਮੈਂ ਤੇਰਾ ਦੂਜਾ ਜਾਣੇ ਕੋਇ ਨਾ ਕਾਰ, ਕਰਨੀ ਦਾ ਕਰਤਾ ਆਪ ਸਮਝਾਈਆ। ਨੈਣ ਖੋਲ੍ਹ ਕੇ ਵੇਖਿਆ ਓਥੇ ਮਿਲੀ ਅਗੰਮੀ ਧਾਰ, ਧਰਮ ਦੀ ਧਾਰ ਆਪ ਸਮਝਾਈਆ। ਸੋ ਪੁਰਖ ਨਿਰੰਜਣ ਕਰ ਤਿਆਰ, ਹੰ ਬ੍ਰਹਮ ਦਿਤਾ ਦ੍ਰਿੜਾਈਆ। ਸੋਹੰ ਰੂਪ ਨਜ਼ਰ ਆਇਆ ਜੋਤ ਨਾਲ ਜੋਤ ਹੋਈ ਉਜਿਆਰ, ਉਜਾਲਾ ਦੀਨ ਦਿਆਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਿਹਾ ਬ੍ਰਹਮੇ ਮੈਂ ਵੇਖਿਆ ਇਹ ਜੋੜ, ਜੋ ਗੰਢ ਲਈ ਪਵਾਈਆ। ਅੰਦਰ ਹੋਰ ਤੇ ਬਾਹਰੋਂ ਹੋਰ, ਦੋਵੇਂ ਖੇਲ ਖਿਲਾਈਆ। ਹੁਕਮੇ ਅੰਦਰ ਸਾਨੂੰ ਰਿਹਾ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਇਸ ਦੇ ਅੱਗੇ ਨਹੀਂ ਜ਼ੋਰ, ਜ਼ੋਰਾਵਰ ਸ਼ਹਿਨਸ਼ਾਹੀਆ। ਸਾਨੂੰ ਇਸ ਦੀ ਸਦਾ ਲੋੜ, ਸਿਰ ਸਾਡੇ ਹੱਥ ਟਿਕਾਈਆ। ਲੱਗੀ ਨਿਭਾਵੇ ਤੋੜ, ਗੰਢ ਆਪਣੇ ਨਾਲ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਬ੍ਰਹਮੇ ਕਿਹਾ ਸ਼ੰਕਰ ਪੁਛ ਗੰਢ ਦਾ ਕੀ ਭਾ, ਭਗਵਨ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਮੈਂ ਤੁਹਾਨੂੰ ਲਿਆ ਅਪਨਾ, ਆਪਣੇ ਰੰਗ ਰੰਗਾਈਆ। ਇਹ ਗੰਢ ਵਿਚ ਗਵਾਹ, ਸ਼ਹਾਦਤ ਦਿਤੀ ਰਖਾਈਆ। ਸੋਹੰ ਅੱਖਰ ਦਿਤਾ ਲਿਖਾ, ਜੋ ਲੇਖਾ ਬਿਨ ਕਲਮ ਸ਼ਾਹੀਆ। ਜਿਸ ਨੂੰ ਜਾਣੇ ਕੋਈ
❋
❋
ਨਾ, ਨਿਰਗੁਣ ਨਿਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਿਹਾ ਪ੍ਰਭੂ ਇਹ ਮਣਕਾ ਦਿਸੇ ਇਕ, ਏਕੰਕਾਰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਇਸ ਦੀ ਧਾਰੋਂ ਸਭ ਕੁਛ ਲੈਣਾ ਸਿਖ, ਸਿਖਿਆ ਦੇਵੇ ਧੁਰਦਰਗਾਹੀਆ। ਲੇਖਾ ਬਣੇ ਪਿਤਾ ਪਿਤ, ਪੂਤ ਸਪੂਤੇ ਗੋਦ ਉਠਾਈਆ। ਨਿਰਗੁਣ ਕਰੇ ਹਿਤ, ਸਰਗੁਣ ਜੋੜ ਜੁੜਾਈਆ। ਜਿਸ ਦਾ ਲੇਖਾ ਬ੍ਰਹਮੇ ਦੇਣਾ ਲਿਖ, ਚਾਰ ਜੁਗ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਿਤਾ ਚੁਕਾਈਆ। ਬ੍ਰਹਮੇ ਕਿਹਾ ਸ਼ੰਕਰ ਪੁਛ ਇਸ ਗੰਢ ਦਾ ਕੀ ਵਿਚਾਰ, ਪ੍ਰਭ ਸਾਚੇ ਦੇ ਸਮਝਾਈਆ। ਸ਼ੰਕਰ ਕਰ ਕੇ ਨਿਮਸਕਾਰ, ਬੰਦਨਾ ਅੰਦਰ ਸੀਸ ਝੁਕਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਕਿਛ ਮੋਹੇ ਦੇ ਦ੍ਰਿੜਾਈਆ। ਕਿਉਂ ਗੰਢ ਪਾਈ ਅਪਾਰ, ਅਪਰੰਪਰ ਸਵਾਮੀ ਭੇਵ ਖੁਲ੍ਹਾਈਆ। ਪੁਰਖ ਅਕਾਲ ਕਿਹਾ ਮੈਂ ਖੇਲ ਖੇਲਣਾ ਨਿਰਗੁਣ ਸਰਗੁਣ ਇਕ ਤੋਂ ਦੋ ਹੋ ਉਜਿਆਰ, ਦੋ ਤੋਂ ਇਕ ਆਪਣਾ ਰੂਪ ਵਟਾਈਆ। ਦੋ ਇਕ ਦਾ ਮੇਲਾ ਵਿਚ ਸੰਸਾਰ, ਦੂਆ ਏਕਾ ਜੋੜ ਜੁੜਾਈਆ। ਜੁਗ ਚੌਕੜੀ ਵਰਤੇ ਕਾਰ, ਕਰਨੀ ਦਾ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸਮਝਾਈਆ। ਹੁਕਮ ਦੇ ਸ੍ਰੀ ਭਗਵਾਨ, ਭਗਵਨ ਦਇਆ ਕਮਾਈਆ। ਸ਼ੰਕਰ ਤੈਨੂੰ ਦਿਤਾ ਦਾਨ, ਮਿਹਰ ਨਜ਼ਰ ਉਠਾਈਆ। ਤੂੰ ਇਸ ਨੂੰ ਕਰ ਪਰਵਾਨ, ਤੇਰੀ ਝੋਲੀ ਦਿਤਾ ਪਾਈਆ। ਚਾਰ ਜੁਗ ਰਹੇ ਨਿਸ਼ਾਨ, ਜੁਗ ਚੌਕੜੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਸ਼ੰਕਰ ਕਿਹਾ ਇਸ ਦਾ ਕਾਰਜ ਦੱਸ, ਹਰਿ ਕਰਤੇ ਭੇਵ ਖੁਲ੍ਹਾਈਆ। ਪੁਰਖ ਅਕਾਲ ਕਿਹਾ ਇਸ ਦੇ ਨਾਲ ਜੁਗ ਚੌਕੜੀ ਮੇਰਾ ਕਰਨ ਜਸ, ਸਿਫ਼ਤਾਂ ਵਾਲਾ ਨਾਮ ਸਾਲਾਹੀਆ। ਅੰਤਰ ਲੱਭਣ ਰਸ, ਖੋਜਣ ਚਾਈਂ ਚਾਈਂਆ। ਖੁਲ੍ਹਾਵਣ ਖ਼ਾਤਰ ਅੱਖ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਚੁਕਾਈਆ। ਧੁਰ ਦਾ ਪੜਦਾ ਖੋਲ੍ਹ ਆਦਿ ਨਿਰੰਜਣ, ਹਰਿ ਕਰਤਾ ਆਪ ਜਣਾਈਆ। ਸ਼ੰਕਰ ਤੈਨੂੰ ਦੱਸਾਂ ਕਰਨਾ ਭਜਨ, ਆਪਣਾ ਨਾਮ ਦ੍ਰਿੜਾਈਆ। ਤੇਰੇ ਅੰਤਰ ਮੇਰੇ ਪ੍ਰੇਮ ਦੇ ਨਾਦ ਵੱਜਣ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਇਕੋ ਨਜ਼ਰੀ ਆਵਾਂ ਸੱਚਾ ਸੱਜਣ, ਨਾਤਾ ਕੂੜ ਅਵਰ ਦਰਸਾਈਆ। ਸਚ ਪ੍ਰੀਤੀ ਅੰਦਰ ਰਹਿਣਾ ਮਗਨ, ਸਤਿ ਸੰਤੋਖ ਵਿਚ ਸਮਾਈਆ। ਜੁਗ ਚੌਕੜੀ ਕਾਲ ਮਾਤ ਲੰਘਣ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਸ਼ੰਕਰ ਕਿਹਾ ਦੱਸਿਆ ਖੇਲ ਸੁਖਾਲਾ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਿਹਾ ਇਹ ਮਣਕਾ ਨਹੀਂ ਤੇਰੇ ਪ੍ਰੇਮ ਦੀ ਮਾਲਾ, ਮਾਲਕ ਹੋ ਕੇ ਤੇਰੇ ਹੱਥ ਫੜਾਈਆ। ਜਗਤ ਰੀਤੀ ਚਲੇ ਚਾਲਾ, ਮਾਨਸ ਮਾਨੁਖ ਰਾਹ ਵਖਾਈਆ। ਸਿਫ਼ਤੀ ਧਾਰ ਬਣੇ ਦਲਾਲਾ, ਦਇਆਵਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਹੁਕਮ ਵਰਤਾਈਆ। ਸ਼ੰਕਰ ਕਿਹਾ ਕਿਹੜਾ ਕਰਨਾ ਜਾਪ, ਜਗਜੀਵਣ ਦਾਤੇ ਦੇ ਜਣਾਈਆ। ਪੁਰਖ ਅਕਾਲ ਕਿਹਾ ਤੂੰ ਮੇਰਾ ਮੈਂ ਤੇਰਾ ਸੋਹੰ ਥਾਪਣ ਦਿਤਾ ਥਾਪ, ਬਿਨਾ ਪਰਮਾਤਮਾ ਆਤਮਾ ਦੂਜੀ ਵਸਤ ਰਹਿਣ ਕੋਇ ਨਾ ਪਾਈਆ। ਸਦਾ ਸੁਹੇਲਾ ਹੋ ਕੇ ਵਸਾਂ ਸਾਥ, ਸਗਲਾ ਸੰਗ ਬਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਰਸਨਾ ਵਾਲੇ ਜਿਹਵਾ ਵਾਲੇ ਸਿਫ਼ਤਾਂ ਵਾਲੇ ਲਿਖਤਾਂ
❋
❋
ਵਾਲੇ ਭਵਿਖਤਾਂ ਵਾਲੇ ਬਦਲਦੇ ਜਾਣੇ ਪਾਠ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਮਣਕਾ ਮਣਕਾ ਸਭ ਨੇ ਭਵਾਉਣੀ ਗਾਂਠ, ਉਂਗਲੀ ਪੋਟੇ ਨਾਲ ਮਿਲਾਈਆ। ਸ਼ੰਕਰ ਬਿਨ ਮੇਰੀ ਕਿਰਪਾ ਕਿਸੇ ਦੀ ਮੁਕਣੀ ਨਹੀਂ ਵਾਟ, ਜਗਤ ਰੀਤੀ ਵਿਚ ਜਗਤ ਦਿਆਂ ਭਵਾਈਆ। ਸ਼ੰਕਰ ਕਿਹਾ ਦੱਸ ਪੁਰਖ ਸਮਰਾਥ, ਇਹ ਕਿਉਂ ਆਪਣੀ ਰਚਨ ਰਚਾਈਆ। ਪੁਰਖ ਅਕਾਲ ਕਿਹਾ ਇਹ ਮੇਰਾ ਖੇਲ ਤਮਾਸ਼, ਧੰਦੇ ਵਿਚ ਰੱਖਾਂ ਲੋਕਾਈਆ। ਨਿਤ ਨਵਿਤ ਜੁਗ ਚੌਕੜੀ ਭਗਤ ਸੁਹੇਲੇ ਉਠਾਵਾਂ ਖ਼ਾਸ, ਖ਼ਾਲਸ ਆਪਣੇ ਰੰਗ ਰੰਗਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਦੇਵਾਂ ਧੁਰ ਵਿਸ਼ਵਾਸ਼, ਵਿਸ਼ਾ ਆਪਣਾ ਦਿਆਂ ਸਮਝਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਿਆਂ ਮਿਟਾਈਆ। ਸ਼ੰਕਰ ਕਹੇ ਮੈਂ ਵੇਖਾਂ ਤੇਰਾ ਹੁਕਮੇ ਵਾਲਾ ਕੈਲਾਸ਼, ਜਿਸ ਦਾ ਰੂਪ ਰੰਗ ਨਜ਼ਰ ਕਿਸੇ ਨਾਂ ਆਈਆ। ਹਉਂ ਸੇਵਕ ਦਾਸੀ ਦਾਸ, ਯਾਚਕ ਹੋ ਕੇ ਸੇਵ ਕਮਾਈਆ। ਇਕ ਅਗੰਮੀ ਦੱਸ ਬਾਤ, ਮੇਰੇ ਸਾਹਿਬ ਮੰਗ ਮੰਗਾਈਆ। ਤੂੰ ਕੋਈ ਲੇਖਾ ਲਿਖਿਆ ਨਹੀਂ ਨਾਲ ਕਲਮ ਦਵਾਤ, ਹੁਕਮੇ ਅੰਦਰ ਦਿਤਾ ਦ੍ਰਿੜਾਈਆ। ਅਬਿਨਾਸ਼ੀ ਕਰਤੇ ਕਿਹਾ ਸ਼ੰਕਰ ਮੇਰਾ ਸਭ ਤੋਂ ਵੱਖਰਾ ਭੰਡਾਰਾ ਕਾਗ਼ਜਾਤ, ਜਿਸ ਦਾ ਰੂਪ ਰੰਗ ਰੰਗਤ ਵਿਚ ਨਾ ਕੋਇ ਵਖਾਈਆ। ਓਸ ਦੇ ਉਤੇ ਸਾਰੇ ਲਿਖਾਂ ਹਾਲਾਤ, ਹਾਲਤ ਦੋ ਜਹਾਨਾਂ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ੰਕਰ ਕਿਹਾ ਮੇਰੇ ਜਗਦੀਸ਼, ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਕਿਹਾ ਜ਼ਰਾ ਨੇਤਰ ਮੀਟ, ਤੈਨੂੰ ਦਿਆਂ ਵਖਾਈਆ। ਅੰਤਰ ਪੜ੍ਹ ਇਕ ਹਦੀਸ, ਸੋਹੰ ਢੋਲਾ ਗਾਈਆ। ਪੜ੍ਹਨ ਨਾਲ ਸ਼ੰਕਰ ਦੀ ਨਿਕਲੀ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਅਗਲਿਆਂ ਜੁਗਾਂ ਦੇ ਆਉਣ ਵਾਲੇ ਨਿਰਗੁਣ ਤੋਂ ਸਰਗੁਣ ਗੁਰ ਅਵਤਾਰ ਪੈਗ਼ੰਬਰ ਪ੍ਰਭ ਵਖਾਏ ਠੀਕ, ਬਿਨਾ ਸਮੇਂ ਤੋਂ ਸਮਾਂ ਆਪ ਜਣਾਈਆ। ਨਜ਼ਰੀ ਆਏ ਨਜ਼ਦੀਕ, ਬੈਠੇ ਪੰਧ ਮੁਕਾਈਆ। ਅਬਿਨਾਸ਼ੀ ਕਰਤੇ ਉਤੋਂ ਅੱਖਾਂ ਦਿਤੀਆਂ ਨਪੀਟ, ਉਂਗਲਾਂ ਨਾਲ ਦਬਾਈਆ। ਨੂਰੀ ਨਜ਼ਰ ਆਇਆ ਵਾਹਦ ਲਾਸ਼ਰੀਕ, ਨੂਰ ਨੁਰਾਨਾ ਧੁਰਦਰਗਾਹੀਆ। ਜਿਸ ਦੇ ਵਿਚ ਹਕ ਤੌਫ਼ੀਕ, ਤੋਹਫ਼ੇ ਵਿਚ ਦਏ ਵਡਿਆਈਆ। ਅੱਖਾਂ ਨੂੰ ਹੋਰ ਦਬਾਇਆ ਸ਼ੰਕਰ ਨੂੰ ਐਂ ਜਾਪਿਆ ਜਿਵੇਂ ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਦੇਰ ਲੱਗੀ ਨਾ ਰਾਈਆ। ਚਾਰ ਕੁੰਟ ਅੰਧੇਰਾ ਦਿਸਿਆ ਤਾਰੀਕ, ਸਾਚਾ ਚੰਦ ਨਾ ਕੋਇ ਚਮਕਾਈਆ। ਅਬਿਨਾਸ਼ੀ ਕਰਤੇ ਨਾਲੋਂ ਤੁੱਟੀ ਵੇਖੀ ਪ੍ਰੀਤ, ਬਿਪਰੀਤ ਵਿਚ ਲੋਕਾਈਆ। ਕਿਸੇ ਦੀ ਕਰੇ ਨਾ ਕੋਇ ਤਸਦੀਕ, ਧਰਮ ਦੀ ਸ਼ਹਾਦਤ ਨਾ ਕੋਇ ਭੁਗਤਾਈਆ। ਜਗਤ ਵਾਸਨਾ ਸਭ ਨੂੰ ਰਹੀ ਘਸੀਟ, ਮਾਲਾ ਮਣਕੇ ਸਾਰੇ ਦੇਣ ਦੁਹਾਈਆ। ਆਤਮ ਪਰਮਾਤਮ ਹੋਏ ਨਾ ਕੋਇ ਕਰੀਬ, ਦੂਰ ਦੁਰਾਡੇ ਰੋਵਣ ਮਾਰਨ ਧਾਹੀਂਆ। ਇਹ ਖੇਲ ਵੇਖ ਅਜੀਬ, ਸ਼ੰਕਰ ਅੰਦਰ ਵਾਸਤਾ ਦਿਤਾ ਪਾਈਆ। ਪੁਰਖ ਅਕਾਲ ਕਿਹਾ ਇਹ ਮੇਰੀ ਤਰਤੀਬ, ਜੁਗ ਚੌਕੜੀ ਰਿਹਾ ਭਵਾਈਆ। ਸ਼ੰਕਰ ਕਿਹਾ ਕੁਛ ਮੇਰੀ ਉਮੀਦ, ਆਸਾ ਵਿਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਿਤਾ ਸੁਣਾਈਆ। ਸ਼ੰਕਰ ਕਹੇ ਬ੍ਰਹਮੇ ਏਸ ਗੰਢ ਦੀ ਕਰ ਪੜਤਾਲ, ਆਪਣਾ ਧਿਆਨ ਲਗਾਈਆ। ਬ੍ਰਹਮੇ ਕਿਹਾ ਮੈਂ ਮੰਗ ਮੰਗਾਂ ਕੋਲੋਂ ਪੁਰਖ ਅਕਾਲ, ਦਰ ਠਾਂਡੇ ਸੀਸ ਨਿਵਾਈਆ। ਬਣ ਕੇ ਬੱਚਾ ਨੰਨ੍ਹਾ ਲਾਲ, ਚਰਨ ਕਵਲ ਸੇਵ ਕਮਾਈਆ। ਰੋ ਕੇ ਦੱਸਾਂ ਹਾਲ, ਬਿਹਬਲ ਹੋ ਕੁਰਲਾਈਆ। ਕਿਰਪਾ ਕਰ ਦੀਨ ਦਿਆਲ, ਮਿਹਰ ਨਜ਼ਰ ਉਠਾਈਆ। ਇਹ ਤੇਰੀ
❋
❋
ਵਸਤ ਕਿਸ ਬਿਧ ਰੱਖਣੀ ਸੰਭਾਲ, ਸਮੇਂ ਦੇ ਮਾਲਕ ਦੇਣਾ ਜਣਾਈਆ। ਮੰਨ ਬੇਨੰਤੀ ਮੇਰਾ ਸਵਾਲ, ਸਵਾਲੀ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਕਰ ਖ਼ਿਆਲ, ਪਾਰਬ੍ਰਹਮ ਦਏ ਜਣਾਈਆ। ਜੁਗ ਚੌਕੜੀ ਖੇਲ ਕਮਾਲ, ਹਰਿ ਕਰਤਾ ਆਪ ਕਰਾਈਆ। ਮਣਕੇ ਮਣਕੇ ਨਾਲ ਮੇਰੀ ਘਾਲਣੀ ਘਾਲ, ਕੀਤੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਬ੍ਰਹਮਾ ਕਹੇ ਮੈਂ ਗੰਢ ਵੇਖੀ ਅਵੱਲੀ, ਅਵਲ ਨਜ਼ਰੀ ਆਈਆ। ਮੈਨੂੰ ਨਜ਼ਰ ਆਈ ਇਕੱਲੀ, ਦੂਜਾ ਸੰਗ ਨਾ ਕੋਇ ਬਣਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਇਹਨੂੰ ਰੱਖ ਸ਼ੰਕਰ ਦੀ ਉਤੇ ਤਲੀ, ਉਤੋਂ ਆਪਣੀ ਤਲੀ ਨਾਲ ਦਬਾਈਆ। ਮੇਰੇ ਪ੍ਰੇਮ ਦੀ ਦੇ ਦਿਓ ਬਲੀ, ਭੇਟਾ ਮੁਹੱਬਤ ਵਿਚ ਰਖਾਈਆ। ਫੇਰ ਵੇਖੋ ਮੇਰੀ ਅਗੰਮੀ ਗਲੀ, ਜਿਥੇ ਹੋਕਾ ਮਿਲੇ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਬ੍ਰਹਮੇ ਗੰਢ ਸ਼ੰਕਰ ਤਲੀ ਦਿਤੀ ਰੱਖ, ਰੱਖ ਕੇ ਖ਼ੁਸ਼ੀ ਮਨਾਈਆ। ਉਤੋਂ ਦਿਤਾ ਦੱਬ, ਸਹਿਜੇ ਭਾਰ ਟਿਕਾਈਆ। ਦੋਹਾਂ ਨੂੰ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਅਖ਼ੀਰ ਦਿਸਿਆ ਝੱਬ, ਮਧ ਦਾ ਲੇਖਾ ਦਿਤਾ ਮੁਕਾਈਆ। ਇਸ ਦੇ ਦਰਮਿਆਨ ਗੁਰ ਅਵਤਾਰ ਪੈਗ਼ੰਬਰ ਸਾਰੇ ਮਣਕਿਆਂ ਵਾਲੇ ਪ੍ਰਭ ਨੂੰ ਰਹੇ ਭੱਜ, ਭਜਨ ਦੀ ਭਾਜੀ ਝੋਲੀ ਪਾਈਆ। ਆਪ ਵੱਖਰਾ ਹੋ ਕੇ ਜਗ, ਰੀਤੀ ਮਾਤ ਵਿਚ ਪਰਗਟਾਈਆ। ਖੇਲ ਕਰ ਸਰਬੱਗ, ਨਿਰਗੁਣ ਨੂਰ ਧਾਰ ਸਮਝਾਈਆ। ਮਣਕਾ ਮਾਲਾ ਖੇਲ ਵਾਸਨਾ ਜਗ, ਹਰਿ ਕਰਤਾ ਦਏ ਵਡਿਆਈਆ। ਬ੍ਰਹਮੇ ਵੇਖ ਕਿਹਾ ਔਹ ਸ਼ੰਕਰ ਵੇਖ ਲੱਗੀ ਅੱਗ, ਚਾਰੋਂ ਕੁੰਟ ਨਾ ਕੋਇ ਬੁਝਾਈਆ। ਸਾਚਾ ਦਰ ਕਿਸੇ ਨਾ ਪਏ ਲੱਭ, ਨੇਤਰਹੀਣ ਹੋਏ ਲੋਕਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਪੜਦਾ ਕੋਈ ਨਾ ਸਕੇ ਕੱਜ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਉਤੋਂ ਦੱਬ ਨਾਲ ਜ਼ੋਰ, ਸ਼ੰਕਰ ਉਪਰ ਦੇ ਉਠਾਈਆ। ਦੋਹਾਂ ਨੂੰ ਨਜ਼ਰੀ ਆਇਆ ਹੋਰ ਦਾ ਹੋਰ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ। ਜੁਗ ਚੌਕੜੀ ਬਣਿਆ ਦਿਸਿਆ ਚੋਰ, ਚੋਰੀ ਚੋਰੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਤੋਰ, ਧੁਰਦਰਗਾਹੀ ਹੁਕਮ ਸੁਣਾਈਆ। ਆਪਣੇ ਹੱਥ ਰੱਖ ਕੇ ਡੋਰ, ਡੋਰੀ ਆਪਣੇ ਨਾਲ ਬੰਧਾਈਆ। ਅੰਤਮ ਮੇਲ ਕੇ ਆਪਣਾ ਜੋੜ, ਦੋਂਹ ਦਾ ਇਕ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਉਤੋਂ ਚੁੱਕ ਲੈ ਹੱਥ, ਸ਼ੰਕਰ ਆਪਣਾ ਹੱਥ ਦੇ ਵਖਾਈਆ। ਦੋਹਾਂ ਹੱਥਾਂ ਉਤੇ ਲਿਖਿਆ ਨਜ਼ਰ ਆਇਆ ਵੱਖ ਵੱਖ, ਸੋਹੰ ਰੂਪ ਅਲਾਹੀਆ। ਹੱਥ ਨਾਲ ਹੱਥ ਮਿਲਾ ਕੇ ਪ੍ਰਭ ਚਰਨ ਗਏ ਢੱਠ, ਹੱਥ ਚਰਨਾਂ ਉਤੇ ਛੁਹਾਈਆ। ਪ੍ਰਭ ਨੇ ਚਰਨ ਚੁੱਕੇ ਝਟ, ਦੋਹਾਂ ਨੇ ਥੱਲੇ ਦਿੱਤੇ ਟਿਕਾਈਆ। ਅਬਿਨਾਸ਼ੀ ਕਰਤੇ ਕਿਹਾ ਤੂੰ ਮੇਰਾ ਮੈਂ ਤੇਰਾ ਲਵੋ ਰਟ, ਰੋਟੀਨ ਰਿਟਨ ਲਿਖਣ ਦੀ ਲੋੜ ਰਹੇ ਨਾ ਰਾਈਆ। ਇਹ ਮੇਰਾ ਆਦਿ ਦਾ ਜਸ, ਅੰਤ ਮੇਰੇ ਨਾਲ ਸਮਾਈਆ। ਅੱਗੋਂ ਬ੍ਰਹਮਾ ਬੋਲਿਆ ਝਟ, ਬੇਨੰਤੀ ਦਿਤੀ ਸੁਣਾਈਆ। ਤੂੰ ਮੇਰਾ ਮੈਂ ਤੇਰਾ ਇਸ ਤੋਂ ਅੱਗੇ ਹੋਰ ਕੁਛ ਦੱਸ, ਸਿਖਿਆ ਸਚ ਜਣਾਈਆ। ਸ਼ੰਕਰ ਕਿਹਾ ਜੋੜ ਕੇ ਦੋਵੇਂ ਹੱਥ, ਤੇਰੀ ਬੇਪਰਵਾਹੀਆ। ਸਾਨੂੰ ਵਸਤ ਦੇ ਵਥ, ਧੁਰ ਦੀ ਝੋਲੀ ਪਾਈਆ। ਜੋ ਤੇਰਾ ਨਾਮ
❋
❋
ਅਕਥ, ਉਹ ਪੁਰਖ ਅਕਾਲ ਦੇ ਸਮਝਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਸਿਰ ਦੋਹਾਂ ਦੇ ਹੱਥ ਟਿਕਾਈਆ। ਬੱਚਿਓ ਹੁਣ ਜਾਓ ਨੱਸ, ਸੇਵਾ ਕਰ ਕੇ ਝਟ ਲੰਘਾਈਆ। ਇਕ ਸ੍ਰਿਸ਼ਟੀ ਕਰੋ ਉਤਪਤ, ਇਕ ਸੰਘਾਰ ਕੇ ਸਾਫ਼ ਦਿਓ ਕਰਾਈਆ। ਇਹ ਹੁਕਮ ਦਿਤਾ ਸਚ, ਨਾ ਕੋਈ ਮੇਟੇ ਮੇਟ ਮਿਟਾਈਆ। ਖੇਲ ਕਰਾਂ ਨਾਤਾ ਜੋੜ ਕੇ ਪੰਜ ਤੱਤ, ਲੱਖ ਚੁਰਾਸੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਵੱਖ ਵੱਖ, ਭਾਂਡੇ ਆਪਣੇ ਦਿਆਂ ਘੜਾਈਆ। ਨਿਰਗੁਣ ਨੂਰ ਧਾਰ ਅੰਦਰ ਰੱਖ, ਨਾਤਾ ਧੁਰ ਦਾ ਆਪ ਜੁੜਾਈਆ। ਨਿਰਗੁਣ ਸਰਗੁਣ ਹੋ ਕੇ ਆਵਾਂ ਪਰਤੱਖ, ਅਵਤਾਰ ਪੈਗ਼ੰਬਰ ਗੁਰੂ ਰੂਪ ਬਦਲਾਈਆ। ਧੁਰ ਦਾ ਨਾਮ ਸੰਦੇਸ਼ਾ ਦੇਵਾਂ ਝਟ, ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਖੇਲ ਕਰ ਜਗਤ ਵਣਜਾਰੇ ਹੱਟ, ਲੋਕਮਾਤ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਬ੍ਰਹਮੇ ਕਿਹਾ ਕੀ ਰੱਖੀਏ ਤੇਰੀ ਯਾਦ, ਧੁਰ ਫ਼ਰਮਾਨ ਜਣਾਈਆ। ਸ਼ੰਕਰ ਕਿਹਾ ਖੋਲ੍ਹ ਦੇ ਰਾਜ਼, ਪੜਦਾ ਆਪ ਉਠਾਈਆ। ਪੁਰਖ ਅਕਾਲ ਕਿਹਾ ਇਹ ਮਣਕਾ ਰੱਖਣਾ ਸਾਂਭ, ਨਵ ਨੌ ਚਾਰ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸ਼ੰਕਰ ਕਿਹਾ ਇਸ ਮਣਕੇ ਦਾ ਕੀ ਭੇਤ, ਮਨੁੱਖ ਨੂੰ ਲੋੜ ਰਹੇ ਨਾ ਰਾਈਆ। ਬ੍ਰਹਮੇ ਕਿਹਾ ਮੈਂ ਕੁਛ ਲੇਖਾ ਲਿਖਣਾ ਵਿਚ ਚਾਰ ਵੇਦ, ਵਿਦਿਆ ਤੋਂ ਪਰ੍ਹੇ ਕਰ ਪੜ੍ਹਾਈਆ। ਸ਼ੰਕਰ ਕਿਹਾ ਕੀ ਇਸ ਦਾ ਹੋਵੇ ਹੇਤ, ਹਿਤਕਾਰੀ ਦੇ ਜਣਾਈਆ। ਬ੍ਰਹਮੇ ਕਿਹਾ ਮੈਂ ਤੱਕਣਾ ਨੇਤ ਨੇਤ, ਨਿਰਗੁਣ ਨੂਰ ਅੱਖ ਖੁਲ੍ਹਾਈਆ। ਪੁਰਖ ਅਕਾਲ ਕਿਹਾ ਇਹ ਮੇਰਾ ਤੁਹਾਨੂੰ ਵੱਜਾ ਪੇਚ, ਦੋਹਾਂ ਨੂੰ ਗੰਢ ਦਿਤੀ ਪਵਾਈਆ। ਇਸ ਦੇ ਵਿਚ ਨਹੀਂ ਛੇਕ, ਸੁਰਾਖ ਆਰ ਪਾਰ ਨਾ ਕੋਇ ਬਣਾਈਆ। ਜਗਤ ਨੇਤਰ ਸਕੇ ਕੋਇ ਨਾ ਵੇਖ, ਤੁਹਾਡੇ ਵਿਚ ਦਿਤਾ ਛੁਪਾਈਆ। ਕਲਜੁਗ ਅੰਤ ਅਖ਼ੀਰੀ ਨਵ ਨੌ ਚਾਰ ਪਿਛੋਂ ਤੁਸੀਂ ਮੈਨੂੰ ਕਰਨਾ ਭੇਟ, ਆਪਣੇ ਵਿਚੋਂ ਬਾਹਰ ਕਢਾਈਆ। ਮੈਂ ਬਣ ਕੇ ਖੇਵਟ ਖੇਟ, ਸਾਚੀ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਈਆ। ਅਬਿਨਾਸ਼ੀ ਕਰਤਾ ਕਹੇ ਇਹ ਮਣਕਾ ਨਹੀਂ ਗੰਢ, ਧੁਰ ਦੀ ਧਾਰ ਆਪ ਜਣਾਈਆ। ਜੁਗ ਚੌਕੜੀ ਏਸੇ ਦਾ ਜਗਤ ਰੀਤੀ ਬਣਿਆ ਰਹਿਣਾ ਪਖੰਡ, ਸਾਚੀ ਮੰਜ਼ਲ ਨਾ ਕੋਇ ਵਖਾਈਆ। ਇਸ ਦੇ ਨਾਲ ਕੰਮ ਕਰਦੇ ਰਹਿਣੇ ਰਸਨਾ ਬੱਤੀ ਦੰਦ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸ਼ੰਕਰ ਬ੍ਰਹਮੇ ਇਕੋ ਤੁਹਾਨੂੰ ਦੱਸਿਆ ਢੰਗ, ਤੁਹਾਨੂੰ ਅੱਗੇ ਦੱਸਣ ਦੀ ਆਗਿਆ ਨਾ ਕੋਇ ਰਖਾਈਆ। ਜਿਸ ਵੇਲੇ ਨਵ ਨੌ ਚਾਰ ਜਾਵਣ ਲੰਘ, ਪਾਂਧੀ ਆਪਣਾ ਪੰਧ ਮੁਕਾਈਆ। ਮੈਂ ਨਿਰਗੁਣ ਹੋ ਕੇ ਆਵਾਂ ਸੂਰਾ ਸਰਬੰਗ, ਲੋਕਮਾਤ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਬਣਾਵਾਂ ਆਪਣਾ ਸੰਗ, ਦੂਜਾ ਸੰਗ ਨਾ ਕੋਇ ਰਖਾਈਆ। ਨਾਮ ਭੰਡਾਰਾ ਦੇਵਾਂ ਵੰਡ, ਏਕੰਕਾਰਾ ਹੋ ਕੇ ਆਪ ਵਰਤਾਈਆ। ਬ੍ਰਹਮੇ ਤੁਹਾਡੀ ਲੇਖੇ ਲਾਵਾਂ ਆਪਣੀ ਦਿਤੀ ਗੰਢ, ਗੰਢ ਭਗਤਾਂ ਨਾਲ ਪਵਾਈਆ। ਦੋ ਇਕ ਦੀ ਕਰ ਕੇ ਵੰਡ, ਇੱਕੀਆਂ ਦਾ ਜੋੜ ਜੁੜਾਈਆ। ਤੂੰ ਮੇਰਾ ਮੈਂ ਤੇਰਾ ਲਿਖ ਕੇ ਛੰਦ, ਸੋਹੰ ਢੋਲਾ ਦੇਣਾ ਸਮਝਾਈਆ। ਮੇਰਾ ਨੂਰ ਚਮਕਦਾ ਵੇਖਿਓ ਮੇਰਾ ਭਗਤ ਸੁਹੇਲਾ ਚੰਦ, ਮੇਰੀ ਜੋਤ ਜੋਤ ਰੁਸ਼ਨਾਈਆ। ਜਿਨ੍ਹਾਂ ਦੇ ਅੰਦਰ ਦੇਣਾ ਇਕੋ ਪਰਮਾਨੰਦ, ਦੂਜਾ ਰਸ ਨਾ ਕੋਇ ਵਖਾਈਆ। ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਇਕ ਦ੍ਰਿੜਾਈਆ। ਰਸਨਾ ਨਾਲ ਪਾਉਣੀ
❋
❋
ਨਹੀਂ ਡੰਡ, ਉਚੀ ਕੂਕ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਪੂਰ ਕਰਾਈਆ। ਸ਼ੰਕਰ ਕਿਹਾ ਪ੍ਰਭ ਭਗਤਾਂ ਦੀ ਕੀ ਹੋਵੇ ਪਹਿਚਾਨ, ਕਲਜੁਗ ਅੰਤ ਦੇ ਸਮਝਾਈਆ। ਬ੍ਰਹਮੇ ਕਿਹਾ ਉਹ ਬ੍ਰਹਮ ਮੇਰਾ ਮਹਾਨ, ਨੂਰ ਨੂਰ ਰੁਸ਼ਨਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਝਗੜਾ ਪਏ ਸ਼ਰਅ ਸ਼ੈਤਾਨ, ਸ਼ਰੀਅਤ ਵਿਚ ਦੁਹਾਈਆ। ਸਾਚਾ ਸੁਣੇ ਨਾ ਕੋਇ ਫ਼ਰਮਾਨ, ਕਲਮੇ ਕਾਇਨਾਤ ਜਾਏ ਭੁਲਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰ ਸਰਬ ਕੁਰਲਾਣ, ਬੈਠਣ ਸੀਸ ਨਿਵਾਈਆ। ਜੋਧਾ ਸੂਰਾ ਰਹੇ ਨਾ ਕੋਇ ਬਲਵਾਨ, ਬਲਧਾਰੀ ਬਲ ਨਾ ਕੋਇ ਪਰਗਟਾਈਆ। ਜੁਗ ਚੌਕੜੀ ਜੋ ਮੰਗਦੇ ਗਏ ਦਾਨ, ਆਸਾ ਮਨਸਾ ਨਾਲ ਰਖਾਈਆ। ਸੋ ਦੇਵਾਂ ਵਿਚ ਜਹਾਨ, ਨਿਰਗੁਣ ਹੋ ਕੇ ਫੇਰਾ ਪਾਈਆ। ਸੰਤ ਸੁਹੇਲੇ ਵਿਸ਼ਨ ਬ੍ਰਹਮਾ ਸ਼ਿਵ ਵੇਖਣੇ ਨਾਲ ਧਿਆਨ, ਹਰਿ ਧਿਆਨੀ ਦਏ ਦ੍ਰਿੜਾਈਆ। ਜਿਹੜਾ ਤੁਹਾਨੂੰ ਨਹੀਂ ਦੱਸਿਆ ਬਿਆਨ, ਉਹ ਭੇਵ ਦਿਆਂ ਖੁਲ੍ਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰਾ ਢੋਲਾ ਹੁੰਦਾ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਬਿਨ ਮੇਰੇ ਮਾਤ ਸਕੇ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਬ੍ਰਹਮਾ ਸ਼ੰਕਰ ਅੱਖੀਆਂ ਲਵੋ ਘੁੱਟ, ਪੁੱਠੀਆਂ ਮੁੱਠੀਆਂ ਨਾਲ ਦਬਾਈਆ। ਬੋਲਣੋਂ ਹੋ ਜਾਓ ਚੁਪ, ਚਰਨ ਧਿਆਨ ਰਖਾਈਆ। ਵੇਖੋ ਅੰਧੇਰਾ ਘੁਪ, ਕਲਜੁਗ ਅੰਤ ਦਿਆਂ ਸਮਝਾਈਆ। ਕੋਟਾਂ ਵਿਚੋਂ ਮੇਰੇ ਭਗਤ ਸੁਹੇਲੇ ਧੁਰ ਦੇ ਪੁੱਤ, ਨੰਨ੍ਹੇ ਬੱਚੇ ਸੋਭਾ ਪਾਈਆ। ਜਿਨ੍ਹਾਂ ਪੜ੍ਹਨੀ ਮੇਰੀ ਇਕੋ ਤੁਕ, ਜੋ ਤੁਹਾਨੂੰ ਦਿਤੀ ਸਮਝਾਈਆ। ਤੁਸਾਂ ਗੰਢ ਬੰਨ੍ਹੀ ਘੁੱਟ, ਓਨ੍ਹਾਂ ਦੀ ਝੋਲੀ ਦੇਣੀ ਪਾਈਆ। ਅੰਦਰੋਂ ਧਾਰ ਪੈਣੀ ਫੁੱਟ, ਤੂੰ ਹੀ ਤੂੰ ਹੀ ਢੋਲਾ ਗਾਈਆ। ਪੜਦਾ ਓਹਲਾ ਰਹੇ ਨਾ ਲੁਕ, ਭੇਵ ਦਿਆਂ ਖੁਲ੍ਹਾਈਆ। ਇਕ ਮਣਕੇ ਨਾਲ ਦੂਏ ਏਕੇ ਦਾ ਹੋਵੇ ਸੁਖ, ਇੱਕੀਆਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਪੁਰਖ ਅਕਾਲ ਕਿਹਾ ਅੱਖਾਂ ਹੋਰ ਦਿਓ ਦੱਬ, ਆਪਣਾ ਬਲ ਵਧਾਈਆ। ਦੱਬਦਿਆਂ ਨਵ ਨੌ ਚਾਰ ਦੀ ਪਾਰ ਦਿਸੀ ਹੱਦ, ਨਵ ਨੌ ਚਾਰ ਰਿਹਾ ਨਾ ਰਾਈਆ। ਚਾਰੋਂ ਕੁੰਟ ਲੱਗੀ ਅੱਗ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਬੁਝਾਈਆ। ਸੰਦੇਸ਼ਿਆਂ ਵਿਚ ਗਏ ਸੱਦ, ਭਵਿਖਤਾਂ ਵਿਚ ਮੰਗ ਮੰਗਾਈਆ। ਇਹ ਖੇਲ ਵੇਖ ਪੁਰਖ ਸਮਰਥ, ਨੇਤਰ ਰੋ ਰੋ ਨੀਰ ਵਹਾਈਆ। ਸ਼ੰਕਰ ਕਿਹਾ ਪ੍ਰਭੂ ਸਾਡੀ ਹੋਈ ਬੱਸ, ਬਹੁੜੀ ਬਹੁੜੀ ਕੁਰਲਾਈਆ। ਬ੍ਰਹਮਾ ਚਰਨ ਕਵਲ ਗਿਆ ਢੱਠ, ਧੂੜੀ ਟਿੱਕਾ ਖ਼ਾਕ ਰਮਾਈਆ। ਜੋ ਕਿਛ ਸੋ ਤੇਰੇ ਵੱਸ, ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਗਾਉਂਦੇ ਵੇਖੇ ਜਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਲਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਵਸਿਆ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਕੁਛ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਬੇਪਰਵਾਹੀਆ। ਤੇਰਾ ਮਣਕਾ ਸਾਂਭ ਕੇ ਰੱਖੀਏ ਢੱਕ, ਅੰਦਰੋਂ ਬਾਹਰ ਨਾ ਕਦੇ ਕਢਾਈਆ। ਜਿਸ ਵੇਲੇ ਹੁਕਮ ਦੇਵੇਂ ਯੱਕ, ਧੁਰ ਫ਼ਰਮਾਨਾ ਆਪ ਸੁਣਾਈਆ। ਅਸੀਂ ਲੈ ਕੇ ਆਈਏ ਨੱਠ, ਜਿਸ ਦਵਾਰੇ ਮੰਗ ਮੰਗਾਈਆ। ਤੇਰੀ ਭੇਟਾ ਕਰੀਏ ਝੱਟ, ਚਰਨਾਂ ਵਿਚ ਟਿਕਾਈਆ। ਸਾਨੂੰ ਭਗਤਾਂ ਦਿਸੇ ਵਥ, ਨਵ ਨੌ ਚਾਰ ਦਏ ਗਵਾਹੀਆ। ਜਿਨ੍ਹਾਂ ਤੇਰਾ ਢੋਲਾ ਗਾਉਣਾ ਜਸ, ਤੇਰਾ ਨਾਮ ਧਿਆਈਆ। ਤੂੰ ਓਨ੍ਹਾਂ ਹੋਣਾ ਵਸ, ਨਾਤਾ
❋
❋
ਤੋੜ ਜਗਤ ਲੋਕਾਈਆ। ਸੋਹੰ ਧਾਰ ਉਪਰ ਰੱਖ, ਮਨ ਕਾ ਮਣਕਾ ਜੋੜ ਜੁੜਾਈਆ। ਆਪ ਨਾਲ ਹੋਣਾ ਪਰਤੱਖ, ਆਦਿ ਤੋਂ ਅੰਤ ਨਜ਼ਰੀ ਆਈਆ। ਕਿਸੇ ਨੂੰ ਸਮਝ ਨਹੀਂ ਔਣੀ ਕੱਖ, ਕੱਖਾਂ ਤੋਂ ਹੌਲੀ ਕਰੇ ਲੋਕਾਈਆ। ਤੇਰੀ ਮਹਿੰਮਾ ਸਿਫ਼ਤ ਕੋਈ ਗਾ ਨਾ ਸਕੇ ਭੱਟ, ਬਿਨਾ ਭਗਤਾਂ ਤੋਂ ਭੱਟ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ੰਕਰ ਕਹੇ ਮੈਂ ਤੱਕਿਆ ਕੀ ਅਗਾੜ, ਅੱਗਾ ਨਜ਼ਰੀ ਆਈਆ। ਬ੍ਰਹਮੇ ਕਿਹਾ ਸੰਮਤ ਸ਼ਹਿਨਸ਼ਾਹੀ ਅਪਾਰ, ਨਜ਼ਰੀ ਆਏ ਤ੍ਰੈਲੋਕੀ ਤੋਂ ਬਾਹਰ, ਤਿੰਨਾਂ ਗੁਣਾਂ ਵੰਡ ਨਾ ਕੋਇ ਵੰਡਾਈਆ। ਭਗਤ ਸੁਹੇਲੇ ਲੈਣੇ ਉਠਾਲ, ਝਗੜਾ ਮੁਕਾ ਕੇ ਸ਼ਾਹ ਕੰਗਾਲ, ਦੀਨ ਦਿਆਲ ਦਇਆ ਕਮਾਈਆ। ਦਿਵਸ ਦਿਸੇ ਸਤਾਰਾਂ ਹਾੜ, ਲੇਖਾ ਜਾਣੇ ਗੁਰੂ ਕਰਤਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜਨ ਭਗਤਾਂ ਦਏ ਅਧਾਰ, ਅੰਦਰ ਬਾਹਰ ਕਰੇ ਪਿਆਰ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਸੋਹੰ ਸ਼ਬਦ ਦੀ ਚਲੇ ਧਾਰ, ਤੂੰ ਮੇਰਾ ਮੈਂ ਤੇਰਾ ਹੋਵੇ ਜੈਕਾਰ, ਦੋ ਜਹਾਨ ਸੁਣ ਸੁਣ ਖ਼ੁਸ਼ੀ ਮਨਾਈਆ। ਵੇਖਣ ਆਉਣ ਗੁਰੂ ਅਵਤਾਰ, ਪੈਗ਼ੰਬਰਾਂ ਲੈ ਕੇ ਨਾਲ ਤਸਬੀਆਂ ਲੈਣ ਉਠਾਲ, ਕਸਬੀਆਂ ਕਸਬ ਦੇਣ ਸਮਝਾਈਆ। ਚਲੋ ਤੱਕੀਏ ਇਕ ਜਮਾਲ, ਜਿਸ ਦਾ ਨੂਰ ਬੇਮਿਸਾਲ, ਜਨ ਭਗਤਾਂ ਰਿਹਾ ਵਖਾਲ, ਵੱਖਰੀ ਕਾਰ ਕਮਾਈਆ। ਜਿਸ ਦੀ ਕਰਦੇ ਰਹੇ ਭਾਲ, ਭੇਟਾ ਕਰਦੇ ਰਹੇ ਵਾਲ ਵਾਲ, ਨਿੱਕਾ ਵੱਡਾ ਸਮਝ ਕਿਛ ਨਾ ਆਈਆ। ਸੋ ਸਚ ਦਵਾਰ ਸੁਹਾ ਕੇ ਧਰਮਸਾਲ, ਜਨ ਭਗਤਾਂ ਕਰੇ ਸੰਭਾਲ, ਗੁਰਮੁਖ ਵੇਖ ਕੇ ਆਪਣੇ ਲਾਲ, ਬਿਨਾ ਲਾਲਚ ਤੋਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਕਿਹਾ ਵਿਸ਼ਨ ਬ੍ਰਹਮਾ ਫੜੋ ਆਪਣੇ ਕੰਨ, ਹਲੂਣੇ ਜ਼ੋਰ ਨਾਲ ਲਗਾਈਆ। ਵੇਖੋ ਮੇਰੀ ਮੰਜ਼ਲ ਚੜ੍ਹ, ਸਹਿਜੇ ਦਿਆਂ ਵਖਾਈਆ। ਨਿਰਗੁਣ ਧਾਰ ਵਿਚੋਂ ਲੈਣਾ ਪੜ੍ਹ, ਕਰਾਂ ਸਚ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਪਿਆਰ ਲੈਣਾ ਵਰ, ਵਸਤ ਤੁਹਾਡੀ ਝੋਲੀ ਪਾਈਆ। ਖੇਲ ਵਖਾਵਾਂ ਅਗੰਮੇ ਘਰ, ਘਰਾਨਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਪੁਰਖ ਅਕਾਲ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਕੰਨ ਆਪਣੇ ਖਿਚੋ, ਬਿਨ ਹੱਥਾਂ ਜ਼ੋਰ ਲਗਾਈਆ। ਓਸੇ ਵੇਲੇ ਸੋਹੰ ਧਾਰ ਨਿਕਲੀ ਓਨ੍ਹਾਂ ਵਿਚੋਂ, ਜੋਤ ਜੋਤ ਵਿਚ ਘੁੰਮਾਈਆ। ਪੁਰਖ ਅਕਾਲ ਕਿਹਾ ਤਿੰਨੇ ਦੋਹੱਥੜਾਂ ਨਾਲ ਪਿੱਟੋ, ਆਪਣਾ ਬਲ ਧਰਾਈਆ। ਓਸੇ ਵੇਲੇ ਫੜ ਕੇ ਕਿਹਾ ਮੇਰੇ ਚਰਨ ਟਿਕੋ,, ਟਿੱਕੇ ਧੂੜੀ ਦੇਵਾਂ ਲਗਾਈਆ। ਕੁਛ ਅਗਲੀ ਸਿਖਿਆ ਸਿੱਖੋ, ਸਹਿਜੇ ਦਿਆਂ ਸਮਝਾਈਆ। ਕੁਛ ਲਿਖਣਾ ਮੈਥੋਂ ਸਿਖੋ, ਲੇਖ ਦਿਆਂ ਦ੍ਰਿੜਾਈਆ। ਆਹ ਲੈ ਲਓ ਮੇਰੀ ਚਿਟੋ, ਚਿੱਟੀ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸ਼ੰਕਰ ਕਹੇ ਮੇਰੇ ਕੰਨ ਨੂੰ ਹੁੰਦੀ ਪੀੜ, ਬਹੁਤਾ ਲਿਆ ਖਿਚਾਈਆ। ਬ੍ਰਹਮਾ ਕਹੇ ਮੇਰੇ ਅੰਦਰ ਨਾ ਰਹੀ ਧੀਰ, ਦਰਦ ਨਾ ਕੋਇ ਵੰਡਾਈਆ। ਵਿਸ਼ਨੂੰ ਕਿਹਾ ਸਾਡੀ ਬਣੀ ਤਕਦੀਰ, ਤਦਬੀਰ ਦਿਤੀ ਸਮਝਾਈਆ। ਪੁਰਖ ਅਕਾਲ ਕਿਹਾ ਤਿੰਨੇ ਨੱਕ ਨਾਲ ਕੱਢੋ ਲਕੀਰ, ਲਾਈਨ ਸਿੱਧੀ ਸਿੱਧੀ ਪਾਈਆ। ਮੁਖੋ ਕਹੋ ਤੂੰ ਪਾਤਸ਼ਾਹ ਅਸੀਂ ਤੇਰੇ ਵਜ਼ੀਰ, ਜੁਗ ਚੌਕੜੀ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਅਸੀਂ ਫ਼ਕੀਰ, ਦਰ ਮੰਗਤੇ ਝੋਲੀ ਡਾਹੀਆ। ਤਿੰਨੇ ਕਹਿਣ ਅਸੀਂ ਹੋਏ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲ ਕਿਹਾ ਕਹੋ ਤੇਰੇ ਹੁਕਮ
❋
❋
ਦਾ ਸਾਨੂੰ ਯਕੀਨ, ਸਿਰ ਸਕੇ ਨਾ ਕੋਇ ਉਠਾਈਆ। ਸਾਰੇ ਮੰਨੋ ਸੋਹੰ ਤੇਰੀ ਸਚ ਤਾਲੀਮ, ਇਸ ਤੋਂ ਪਰੇ ਨਾ ਕੋਇ ਪੜ੍ਹਾਈਆ। ਮਾਰਗ ਇਕ ਮਹੀਨ, ਬਿਨ ਕਿਰਪਾ ਰਹਿਬਰ ਚਲ ਸਕੇ ਕੋਇ ਨਾ ਰਾਈਆ। ਇਹ ਖੇਲ ਆਦਿ ਕਦੀਮ, ਕਦਮਾਂ ਉਤੇ ਢੱਠਿਆਂ ਰਿਹਾ ਜਣਾਈਆ। ਜੁਗ ਚੌਕੜੀ ਕਰਨਾ ਤਬਦੀਲ, ਵਿਚੋਲਾ ਆਪਣਾ ਨਾਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਈਆ। ਸ਼ੰਕਰ ਕਹੇ ਮੇਰਾ ਮਣਕਾ ਦੇਵੇ ਹੁਲਾਰਾ, ਸਹਿਜ ਸਹਿਜ ਮੈਨੂੰ ਰਿਹਾ ਹਿਲਾਈਆ। ਕਲਜੁਗ ਆਇਆ ਅੰਤ ਕਿਨਾਰਾ, ਵੇਲਾ ਵਕਤ ਵਕਤ ਨਾਲ ਵਡਿਆਈਆ। ਆਪਣਾ ਪੂਰਾ ਕਰ ਉਧਾਰਾ, ਕਰਜ਼ਾ ਦੇ ਚੁਕਾਈਆ। ਪੁਰਖ ਅਕਾਲ ਲੈ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰਾ, ਸੰਸਾਰੀ ਰੋ ਕੇ ਦਏ ਦੁਹਾਈਆ। ਹੋਏ ਜੀਵ ਗਵਾਰਾ, ਸੰਘਾਰੀ ਮਾਰੇ ਧਾਹੀਂਆ। ਕਰ ਨਮਸਕਾਰਾ, ਧੂੜੀ ਰਹੇ ਰਮਾਈਆ। ਪੁਰਖ ਅਕਾਲ ਕਹੇ ਨਾ ਕਰਿਓ ਗਿਰਿਆਜ਼ਾਰਾ, ਆਪਣਾ ਆਪ ਕੁਹਾਈਆ। ਮੇਰਾ ਆਦਿ ਜੁਗਾਦਿ ਵਿਵਹਾਰਾ, ਜੁਗ ਚੌਕੜੀ ਖੇਲ ਵਖਾਈਆ। ਸ੍ਰਿਸ਼ਟੀ ਜੁਗ ਜੁਗ ਲਾ ਲਾ ਕਾਰਾ, ਧੰਦੇ ਵਿਚ ਵਡਿਆਈਆ। ਕਲਜੁਗ ਅੰਤ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬ੍ਰਹਮਾ ਸ਼ਿਵ ਕਹਿਣ ਪ੍ਰਭ ਅਸੀਂ ਮਣਕਾ ਕਰਨਾ ਪੇਸ਼, ਪਿਛਲਾ ਲੈ ਕੇ ਆਈਆ। ਜਿਸ ਦੇ ਉਪਰ ਤੇਰਾ ਲੇਖ, ਸੋਹੰ ਸਤਿ ਸਮਾਈਆ। ਕੁਛ ਲੇਖਾ ਦੱਸ ਕੇ ਗਿਆ ਦਸਮੇਸ, ਗੋਬਿੰਦ ਧੁਰ ਦਾ ਮਾਹੀਆ। ਪੁਰਖ ਅਕਾਲ ਮੇਰੇ ਗੁਰਮੁਖਾਂ ਕਰੇ ਹੇਤ, ਨੇਤਨ ਨੇਤ ਵੇਖ ਵਖਾਈਆ। ਲਿਖ ਕੇ ਅਗੰਮਾ ਲੇਖ, ਸਾਨੂੰ ਗਿਆ ਫੜਾਈਆ। ਇਸ ਦਾ ਕਿਸੇ ਨਾ ਦੱਸਿਓ ਭੇਤ, ਬਿਨਾ ਪੁਰਖ ਅਕਾਲ ਦੂਸਰ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਬ੍ਰਹਮਾ ਕਹੇ ਗੋਬਿੰਦ ਮੇਰੇ ਨਾਲ ਕੀਤੀ ਬਾਤ, ਰਾਹ ਜਾਂਦਿਆਂ ਮਿਲ ਕੇ ਖ਼ੁਸ਼ੀ ਮਨਾਈਆ। ਉਹ ਮਾਛੂਵਾੜੇ ਦੀ ਰਾਤ, ਮੈਨੂੰ ਪਿਛਲੀ ਨਜ਼ਰੀ ਆਈਆ। ਸ਼ੰਕਰ ਕਿਹਾ ਮੈਨੂੰ ਯਾਦ ਆ ਗਿਆ ਵਾਕ, ਜੋ ਗੋਬਿੰਦ ਗਿਆ ਸੁਣਾਈਆ। ਤੁਸੀਂ ਖੋਲ੍ਹ ਕੇ ਰੱਖੋ ਜਾਗ, ਆਲਸ ਨਿੰਦਰਾ ਨਾ ਕੋਇ ਬਣਾਈਆ। ਪੁਰਖ ਅਕਾਲ ਖੋਲ੍ਹਣ ਆਉਣਾ ਤਾਕ, ਲੋਕਮਾਤ ਫੇਰਾ ਪਾਈਆ। ਜਿਨ੍ਹਾਂ ਚੌਂਹ ਵਰਨਾਂ ਨੂੰ ਵਡਿਆਈ ਦਿਤੀ ਮੈਂ ਪਹਿਲੀ ਵਿਸਾਖ, ਇਕ ਸੱਤ ਪੰਜ ਛੇ ਜੋੜ ਜੁੜਾਈਆ। ਓਨ੍ਹਾਂ ਦਾ ਝਗੜਾ ਬਿਨਾ ਪੁਰਖ ਅਕਾਲ ਨਾ ਮਿਟਣਾ ਜਾਤ ਪਾਤ, ਧਰਮ ਦਵਾਰ ਨਾ ਕੋਇ ਸੁਹਾਈਆ। ਬ੍ਰਹਮੇ ਕਿਹਾ ਗੋਬਿੰਦ ਆਹ ਵੇਖ ਸਾਖਿਆਤ, ਮੈਂ ਸੇਵਾ ਵਿਚ ਦਿਆਂ ਵਖਾਈਆ। ਤੂੰ ਮੇਰਾ ਮੈਂ ਤੇਰਾ ਪ੍ਰਭ ਲਿਖ ਕੇ ਦਿਤਾ ਬਿਨਾ ਕਲਮ ਦਵਾਤ, ਮੇਰੀ ਸ਼ੰਕਰ ਨਾਲ ਗੰਢ ਪਵਾਈਆ। ਸੋ ਤੂੰ ਵੀ ਦਿਤਾ ਆਖ, ਸਚ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਖ਼ੁਸ਼ੀਆਂ ਨਾਲ ਕਰ ਕੇ ਹਾਸਾ, ਅੱਗੇ ਭੱਜਾ ਵਾਹੋ ਦਾਹੀਆ। ਸਚ ਪ੍ਰੇਮ ਦਾ ਬਖ਼ਸ਼ ਦਲਾਸਾ, ਧੀਰਜ ਨਾਲ ਮਿਲਾਈਆ। ਮੈਂ ਪੁਛਣ ਚਲਿਆ ਕੋਲੋਂ ਪੁਰਖ ਅਬਿਨਾਸ਼ਾ, ਆਪਣਾ ਪੰਧ ਮੁਕਾਈਆ। ਕਿਸ ਵੇਲੇ ਸ੍ਰਿਸ਼ਟੀ ਦਾ ਵੇਖੇਂ ਖੇਲ ਤਮਾਸ਼ਾ, ਨਿਰਗੁਣ ਆਪਣਾ ਫੇਰਾ ਪਾਈਆ। ਮੈਨੂੰ ਰੱਖਣਾ ਸਦਾ ਸਾਥਾ, ਧੁਰ ਦਾ ਜੋੜ ਜੁੜਾਈਆ। ਬਣ ਕੇ ਰਹਿਣਾ ਰਾਖਾ, ਸਿਰ ਮੇਰੇ ਹੱਥ ਟਿਕਾਈਆ। ਟੇਕਾਂ ਜਾ ਕੇ ਮਾਥਾ, ਚਰਨਾਂ ਸੀਸ
❋
❋
ਝੁਕਾਈਆ। ਇਕ ਦੋ ਕਰ ਕੇ ਬਾਤਾਂ, ਫੇਰ ਆਵਾਂ ਏਸੇ ਥਾਈਂਆ। ਮੈਂ ਬਹੁਤੀਆਂ ਮਾਰਨੀਆਂ ਨਹੀਂ ਵਾਟਾਂ, ਪਾਂਧੀ ਰੂਪ ਨਾ ਕੋਇ ਬਣਾਈਆ। ਮੈਂ ਸਚ ਸੁਨੇਹੜਾ ਆਖਾਂ, ਇਕੋ ਵਾਰ ਸਮਝਾਈਆ। ਜਿਸ ਪੂਰਾ ਕਰਨਾ ਭਵਿਖਤ ਵਾਕਾ, ਵਾਕਫ਼ਕਾਰ ਲੋਕਾਈਆ। ਉਸ ਨਾਲ ਜੋੜਨਾ ਨਾਤਾ, ਛੱਡਣੀ ਕੂੜ ਲੋਕਾਈਆ। ਉਸ ਨੇ ਤੁਹਾਡਾ ਵੇਖਣਾ ਖਾਤਾ, ਬ੍ਰਹਮੇ ਸ਼ਿਵ ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਮੈਨੂੰ ਰਿਹਾ ਭਾਖ, ਰਾਹ ਜਾਂਦਾ ਦਿਆਂ ਜਣਾਈਆ। ਤੁਹਾਨੂੰ ਜਾਵਾਂ ਆਖ, ਸਹਿਜੇ ਸਚ ਸਮਝਾਈਆ। ਜਿਸ ਵੇਲੇ ਆਵੇ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਓਸ ਹੋਣਾ ਭਗਤਾਂ ਸਾਥ, ਦੂਜੇ ਦਰ ਨਜ਼ਰ ਨਾ ਆਈਆ। ਝਗੜਾ ਰਹੇ ਨਾ ਜਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਆਤਮ ਪਰਮਾਤਮ ਬਣਾਵੇ ਸੱਚਾ ਸਾਕ, ਸੱਜਣ ਹੋਵੇ ਨੂਰ ਖ਼ੁਦਾਈਆ। ਸਭ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਗੋਬਿੰਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਕਰਿਓ ਨਾ ਕੋਇ ਚਾਲਾਕੀ, ਚਾਲ ਨਿਰਾਲੀ ਦਿਆਂ ਸਮਝਾਈਆ। ਪੁਰਖ ਅਕਾਲ ਲੁਕਣਾ ਸਾਢੇ ਤਿੰਨ ਹੱਥ ਤਤ ਖ਼ਾਕੀ, ਸੰਬਲ ਮਿਲੇ ਵਡਿਆਈਆ। ਮੇਰੀ ਨਿੱਕੀ ਜਿਹੀ ਪਾਤੀ, ਸੁਨੇਹੜਿਆਂ ਵਿਚ ਵਡਿਆਈਆ। ਭਗਤਾਂ ਦਾ ਹੋਣਾ ਸਾਥੀ, ਅਗਲਾ ਸੰਗ ਬਣਾਈਆ। ਜਿਸ ਦੇ ਗੁਰਮੁਖ ਧਰਮ ਦੇ ਹੋਣੇ ਪਾਠੀ, ਨਾਮ ਜੈਕਾਰਾ ਇਕ ਲਗਾਈਆ। ਤੁਹਾਡੀ ਦੋਹਾਂ ਦੀ ਲੇਖੇ ਲਾਵੇ ਪਿਆਰ ਵਾਲੀ ਗਾਠੀ, ਗੰਢ ਭਗਤਾਂ ਨਾਲ ਪਵਾਈਆ। ਇੱਕੀ ਇੱਕੀ ਦੀ ਮੇਟ ਕੇ ਵਾਟੀ, ਦੂਆ ਏਕਾ ਆਪਣਾ ਰੂਪ ਸਮਝਾਈਆ। ਇਹ ਖੇਲ ਹੋਵੇ ਬਹੁ ਬਿਧ ਭਾਂਤੀ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਬੜੀ ਸੁਹੰਜਣੀ ਦਿਸਦੀ ਬ੍ਰਹਮੇ ਸ਼ਿਵ ਸੰਮਤ ਸ਼ਹਿਨਸ਼ਾਹੀ ਤਿੰਨ ਦੀ ਉਹ ਰਾਤੀ, ਜਿਸ ਨੂੰ ਹਾੜ ਸਤਾਰਾਂ ਕਹਿ ਕੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨਾ ਖੇਲ ਸ਼ਬਦੀ ਸ਼ਬਦ ਜਜ਼ਬਾਤੀ, ਆਜ਼ਾਦੀ ਗੁਰਮੁਖਾਂ ਨਾਲ ਪਰਨਾਈਆ।
੨ ਮਾਘ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਮਣਕਾ ਕਹੇ ਮੈਂ ਮਾਲਾ ਬਣ ਕੇ ਰਿਹਾ ਫਿਰਦਾ, ਜੁਗ ਜੁਗ ਭੱਜਿਆ ਵਾਹੋ ਦਾਹੀਆ। ਮੇਰਾ ਗੇੜਾ ਰਿਹਾ ਗਿੜਦਾ, ਪੁੱਠਾ ਸਿੱਧਾ ਰੂਪ ਬਦਲਾਈਆ। ਘਰ ਲੱਭਦਾ ਰਿਹਾ ਪ੍ਰੀਤਮ ਪਿਰ ਦਾ, ਦਿਵਸ ਰੈਣ ਖੋਜ ਖੁਜਾਈਆ। ਮੈਂ ਵਿਛੜਿਆ ਰਿਹਾ ਚਿਰ ਦਾ, ਬ੍ਰਹਮਾ ਸ਼ਿਵ ਦੇਣ ਗਵਾਹੀਆ। ਮੈਂ ਕਿਸੇ ਨਾ ਵਸਿਆ ਹਿਰਦਾ, ਆਸਣ ਸਚ ਨਾ ਕੋਇ ਲਗਾਈਆ। ਕੱਲਾ ਕੱਲਾ ਹੋ ਕੇ ਰਿਹਾ ਕਿਰਦਾ, ਉਪਰੋਂ ਨੀਚੇ ਰਾਹ ਬਣਾਈਆ। ਹੁਕਮੇ ਅੰਦਰ ਰਿਹਾ ਰਿੜ੍ਹਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਬਣਾਈਆ। ਮਣਕਾ ਕਹੇ ਮੇਰੀ ਬਣ ਗਈ ਮਾਲਾ, ਸ਼ੰਕਰ ਜਗਤ ਦਿਤੀ ਵਖਾਈਆ। ਕਿਸੇ ਖੇਲ ਸਮਝਿਆ ਨਾ ਮਾਜ਼ੀ ਹਾਲਾ, ਰਿਵਾਜੀ ਜਗਤ ਲੋਕਾਈਆ। ਓਮ ਸ਼ੰਕਰ ਦੀ ਜਪਦੇ ਰਹੇ ਜਾਪ ਵਾਲੀ ਧਾਰਾ, ਧਰਨੀ ਧਰਤ ਧਵਲ ਧਿਆਨ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਵਿਸਰਿਆ ਰਿਹਾ ਕਰਤਾਰਾ, ਕਰਤਾ ਮੇਲ ਨਾ ਕੋਇ ਮਿਲਾਈਆ। ਸਿਫ਼ਤੀ ਨਾਮ ਦਾ ਲੈਂਦੇ ਰਹੇ ਸਹਾਰਾ, ਇਸ਼ਾਰਾ ਦੇਵੇ ਧੁਰਦਰਗਾਹੀਆ। ਸਭ ਤੋਂ ਬਾਹਰ ਜਿਸ ਦਾ ਕਿਨਾਰਾ,
❋
❋
ਨਈਆ ਨੌਕਾ ਨਾ ਕਿਸੇ ਵਖਾਈਆ। ਸੋ ਖੇਲ ਕਰੇ ਅਗੰਮ ਅਪਾਰਾ, ਆਪਣਾ ਹੁਕਮ ਵਰਤਾਈਆ। ਵਕਤ ਲੰਘਾ ਕੇ ਨਵ ਨੌ ਚਾਰਾ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਨਿਰਵੈਰ ਲੈ ਅਵਤਾਰਾ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਜਨ ਭਗਤਾਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਆਤਮ ਕਰ ਉਜਿਆਰਾ, ਅੰਧ ਅਗਿਆਨ ਮਿਟਾਈਆ। ਮੇਲ ਮਿਲਾ ਕੇ ਧੁਰ ਦਰਬਾਰਾ, ਦਰਗਾਹ ਸਾਚੀ ਦਏ ਵਖਾਈਆ। ਜਿਸ ਗ੍ਰਹਿ ਬੈਠਾ ਪਰਵਰਦਿਗਾਰਾ, ਹਰਿ ਕਰਤਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਮਣਕਾ ਕਹੇ ਕਿਉਂ ਬਣੀ ਮਾਲਾ ਅਠੋਤਰੀ, ਅੱਠਾਂ ਤੱਤਾਂ ਨਾਲ ਕੁੜਮਾਈਆ। ਇਸ ਨੂੰ ਜਾਣੇ ਬ੍ਰਹਮਾ ਦੀ ਛੋਕਰੀ, ਬ੍ਰਹਮਵੇਤਾ ਜਿਸ ਸਮਝਾਈਆ। ਸ਼ੰਕਰ ਦੀ ਆਸਾ ਵਾਲੀ ਪੋਤਰੀ, ਪਤਣ ਬਹਿ ਕੇ ਧਿਆਨ ਲਗਾਈਆ। ਬ੍ਰਹਮੇ ਦੀ ਮਨਸਾ ਵਾਲੀ ਦੋਹਤਰੀ, ਦੋਹਰਾ ਰੰਗ ਰੰਗਾਈਆ। ਸ਼ੰਕਰ ਨੇ ਸਾਂਭ ਕੇ ਰੱਖੀ ਵਿਚ ਜੋਦੜੀ, ਬ੍ਰਹਮਾ ਗੋਦੜੀ ਵਿਚੋਂ ਬਾਹਰ ਕਢਾਈਆ। ਥੋੜ੍ਹਾ ਜਿਹਾ ਇਸ਼ਾਰਾ ਦਿਤਾ ਸ੍ਰੀ ਭਗਵਾਨ ਦਾਮੋਦਰੀ, ਤਰੇਤੇ ਜੁਗ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਖੇਲ ਖਿਲਾਈਆ। ਮਣਕਾ ਕਹੇ ਕਿਉਂ ਮਾਲਾ ਹੋਈ ਉਜਾਗਰ, ਮਣਕਾ ਮਣਕਾ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਪ੍ਰਭ ਦੇ ਬਣੇ ਸਚ ਸੌਦਾਗਰ, ਨਾਮ ਵਸਤ ਝੋਲੀ ਪਾਈਆ। ਬੈਠ ਕੇ ਅੰਤ ਇਕਾਗਰ, ਪ੍ਰੇਮ ਵਾਲੀ ਗੰਢ ਪਵਾਈਆ। ਪਾਰ ਕਿਨਾਰਾ ਕਰ ਕੇ ਡੂੰਘੇ ਸਾਗਰ, ਦਰ ਸਾਚੇ ਸੋਭਾ ਪਾਈਆ। ਬਿਨਾ ਸਵਾਸ ਚਲੇ ਆਵਾਜ਼ ਬਿਨ ਆਂਦਰ, ਅੰਤਸ਼ਕਰਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੂਪ ਦਿਤਾ ਸਮਝਾਈਆ। ਮਣਕਾ ਕਹੇ ਮੇਰਾ ਉਹ ਰੂਪ, ਗੰਢ ਧੁਰ ਦੀ ਨਜ਼ਰੀ ਆਈਆ। ਬ੍ਰਹਮਾ ਸ਼ੰਕਰ ਜਿਸ ਨੂੰ ਜਾਨਣ ਸਤਿ ਸਰੂਪ, ਸੋ ਮਾਲਕ ਇਕ ਅਖਵਾਈਆ। ਜਿਸ ਦੱਸ ਕੇ ਆਪਣੀ ਕੂਟ, ਗ੍ਰਹਿ ਮੰਦਰ ਦਿਤਾ ਦ੍ਰਿੜਾਈਆ। ਬਣਾ ਕੇ ਆਪਣੇ ਪੂਤ, ਸ਼ਬਦੀ ਹੁਕਮ ਸੁਣਾਈਆ। ਲੇਖਾ ਰੱਖਣਾ ਨਾਲ ਪੰਜ ਭੂਤ, ਤਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਮਣਕਾ ਕਹੇ ਮੇਰੀ ਮਾਲਾ ਰਹੀ ਜੁਗ ਚਾਰ, ਚੌਕੜੀ ਸੇਵ ਕਮਾਈਆ। ਹੱਥ ਫੜੀ ਗੁਰੂ ਅਵਤਾਰ, ਪੈਗ਼ੰਬਰਾਂ ਗਲ ਲਟਕਾਈਆ। ਕਰਦੇ ਰਹੇ ਪੁਕਾਰ, ਅੰਤਰ ਅੰਤਰ ਢੋਲਾ ਗਾਈਆ। ਵਾਹ ਵਾ ਕੁਦਰਤ ਦੇ ਯਾਰ, ਤੇਰੀ ਬੇਪਰਵਾਹੀਆ। ਮੈਂ ਖੇਲ ਵੇਖਦਾ ਰਿਹਾ ਸੰਸਾਰ, ਜੁਗ ਚੌਕੜੀ ਧਿਆਨ ਲਗਾਈਆ। ਸਭ ਮੰਗਤੇ ਵੇਖੇ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਮੰਗਦੇ ਰਹੇ ਦੀਦਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਰੀਤੀ ਦੱਸਦੇ ਗਏ ਸੰਸਾਰ, ਮੰਦਰ ਮਸੀਤੀ ਸੋਭਾ ਪਾਈਆ। ਅੰਤ ਕਹਿ ਕੇ ਕੂਕ ਪੁਕਾਰ, ਉਚੀ ਢੋਲਾ ਗਏ ਜਣਾਈਆ। ਨਵ ਨੌ ਚਾਰ ਦਾ ਇਕ ਸਰਦਾਰ, ਸ਼ਹਿਨਸ਼ਾਹ ਅਖਵਾਈਆ। ਜੋ ਆਵੇ ਆਪਣੀ ਧਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਸਭ ਦੀ ਦੇਵੇ ਪੈਜ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਪੂਰਬ ਲਹਿਣਾ ਦੇਣਾ ਦਏ ਨਿਵਾਰ, ਨਵਿਰਤੀ ਵਿਚ ਪਰਕਿਰਤੀ ਦਏ ਬਦਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਹੋ ਕੇ ਵੇਖੇ ਥਾਉਂ ਥਾਈਂਆ। ਜਨ ਭਗਤਾਂ ਲਾਹੇ ਉਧਾਰ, ਕਰਜ਼ਾ ਮੂਲ ਚੁਕਾਈਆ। ਥਿਤ ਸੁਹੰਜਣੀ ਇਕ ਵਿਚਾਰ, ਵੇਲੇ ਵਕਤ ਨਾਲ ਵਡਿਆਈਆ। ਗੁਰਮੁਖਾਂ ਕਰ ਪਿਆਰ, ਭਗਤਾਂ ਦਏ ਸਾਲਾਹੀਆ। ਮਣਕਾ ਕਹੇ ਸਾਚੇ ਸੰਤਾਂ ਦੇ ਮਨ ਦਾ ਬਣ ਕੇ ਯਾਰ, ਯਾਦ ਆਪਣੀ ਵਿਚ ਰਖਾਈਆ।
❋
❋
ਮੇਰਾ ਕਰਜ਼ਾ ਦਏ ਉਤਾਰ, ਪੂਰਬ ਝੋਲੀ ਪਾਈਆ। ਬ੍ਰਹਮਾ ਸ਼ਿਵ ਕਰ ਨਿਮਸਕਾਰ, ਨਿਉਂ ਕੇ ਸੀਸ ਝੁਕਾਈਆ। ਭਗਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਕਰਨ ਜੈ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਵਰਤਾਈਆ।
੨ ਮਾਘ ਸ਼ਹਿਨਸ਼ਾਹੀ ਸੰਮਤ ੨ ਭਜਨ ਸਿੰਘ ਦੇ ਗ੍ਰਹਿ ਪਿੰਡ ਜੀਉ ਜੁਲਾਈ ਜ਼ਿਲਾ ਗੁਰਦਾਸਪੁਰ
ਮਣਕਾ ਕਹੇ ਮੇਰਾ ਕਿਸੇ ਨਾ ਆਇਆ ਹਿਸਾਬ, ਚਾਰ ਜੁਗ ਭੇਵ ਨਾ ਕੋਇ ਖੁਲ੍ਹਾਈਆ। ਮੇਰੀ ਮਹਿੰਮਾ ਲਿਖੀ ਨਹੀਂ ਕਿਸੇ ਕਿਤਾਬ, ਗ੍ਰੰਥ ਸ਼ਹਾਦਤ ਨਾ ਕੋਇ ਭੁਗਤਾਈਆ। ਸਾਚਾ ਦੇ ਸਕੇ ਨਾ ਕੋਇ ਜਵਾਬ, ਪੜਦਾ ਓਹਲਾ ਨਾ ਕੋਇ ਉਠਾਈਆ। ਜਿਹੜੇ ਮਾਲਾ ਮਣਕਾ ਫੇਰਦੇ ਗਏ ਆਪ, ਹੱਥੀਂ ਕੰਗਣਾਂ ਵਾਂਗ ਸਜਾਈਆ। ਕਰਦੇ ਗਏ ਪ੍ਰਭੂ ਦਾ ਜਾਪ, ਤੂੰ ਹੀ ਤੂੰ ਹੀ ਢੋਲਾ ਗਾਈਆ। ਮੰਗਦੇ ਗਏ ਕਰ ਕੇ ਹਾਥ, ਖ਼ਾਲੀ ਝੋਲੀ ਅੱਗੇ ਡਾਹੀਆ। ਲੈ ਕੇ ਧੁਰ ਦੀ ਦਾਤ, ਥੋੜ੍ਹੀ ਥੋੜ੍ਹੀ ਮਾਤ ਵਰਤਾਈਆ। ਬਣ ਕੇ ਦਾਸੀ ਦਾਸ, ਸੇਵਾ ਜਗਤ ਕਮਾਈਆ। ਮਣਕਾ ਫੇਰ ਕੇ ਸਵਾਸ ਸਵਾਸ, ਸਾਹ ਸਾਹ ਧਿਆਈਆ। ਅੰਤ ਮਿਲਣ ਦੀ ਰੱਖ ਕੇ ਆਸ, ਸਾਰੇ ਗਏ ਸੁਣਾਈਆ। ਪ੍ਰਭ ਨਿਰਗੁਣ ਨੂਰ ਜੋਤ ਪਰਕਾਸ਼, ਆਦਿ ਜੁਗਾਦਿ ਰੁਸ਼ਨਾਈਆ। ਕਦੇ ਨਾ ਹੋਵੇ ਵਿਨਾਸ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਮਣਕਾ ਕਹੇ ਮੈਨੂੰ ਗੁਰ ਅਵਤਾਰ ਪੈਗ਼ੰਬਰ ਰਹੇ ਰਖਦੇ, ਮਾਲਾ ਮੇਰੀ ਨਾਲ ਬਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਜਪਦੇ, ਬਿਨਾ ਸੋਹੰ ਤੋਂ ਦੂਜਾ ਸਾਸ ਨਾ ਕੋਇ ਕਢਾਈਆ। ਹਿਰਦੇ ਉਤੇ ਮੈਨੂੰ ਰਹੇ ਰੱਖਦੇ, ਪ੍ਰੀਤੀ ਨਾਲ ਟਿਕਾਈਆ। ਭੰਡਾਰੇ ਭਰਦੇ ਰਹੇ ਜਸ ਦੇ, ਸਿਫ਼ਤਾਂ ਨਾਲ ਸਾਲਾਹੀਆ। ਮੈਂ ਵੇਖੇ ਖੇਲ ਪੁਰਖ ਸਮਰਥ ਦੇ, ਜੋ ਅਗੰਮੀ ਕਾਰ ਕਮਾਈਆ। ਜਿਸ ਨੇ ਜੁਗ ਜੁਗ ਰਾਹ ਚਲਾਏ ਸਤਿਜੁਗ ਤਰੇਤਾ ਦੁਆਪਰ ਕਲਜੁਗ ਰਥ ਦੇ, ਰਥਵਾਹੀ ਹੋ ਕੇ ਹੁਕਮ ਵਰਤਾਈਆ। ਸਾਰੇ ਓਸੇ ਦੇ ਚਰਨਾਂ ਹੇਠਾਂ ਵਸਦੇ, ਓਸੇ ਦਾ ਨਾਮ ਜਪ ਕੇ ਝਟ ਲੰਘਾਈਆ। ਮਣਕਾ ਕਹੇ ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਟਪਦੇ, ਟੱਪੇ ਪੜ੍ਹ ਪੜ੍ਹ ਥੱਕੇ ਲੋਕਾਈਆ। ਉਸ ਵੇਲੇ ਨਾਅਰੇ ਸੁਣਨੇ ਪੈਂਦੇ ਇਕ ਅਲੱਖ ਦੇ, ਅਲਖ ਅਗੋਚਰ ਆਪ ਜਣਾਈਆ। ਜਨ ਭਗਤਾਂ ਦਰਸ਼ਨ ਹੋਣ ਪਰਤੱਖ ਦੇ, ਪ੍ਰਭ ਮਿਲੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਜਪਦੇ, ਦੂਜਾ ਰਾਗ ਨਾ ਕੋਇ ਅਲਾਈਆ। ਮਣਕਾ ਕਹੇ ਅਸੀਂ ਬਚਨ ਦੱਸੀਏ ਸਚ ਦੇ, ਸਚ ਸਚ ਸੁਣਾਈਆ। ਜੋ ਪ੍ਰਭ ਦੀ ਚਰਨੀ ਵਸਦੇ, ਦਰ ਠਾਂਡੇ ਡੇਰਾ ਲਾਈਆ। ਅਸੀਂ ਓਥੋਂ ਦੂਰ ਦੁਰਾਡੇ ਨੱਸਦੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋ ਮਾਰਗ ਸਾਨੂੰ ਦੱਸ ਦੇ, ਦਹਿ ਦਿਸ਼ਾ ਸੇਵ ਕਮਾਈਆ। ਜਿਨ੍ਹਾਂ ਦੇ ਅੰਤਰ ਪ੍ਰੇਮ ਰਸ ਦੇ, ਰਸਤਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਮਣਕਾ ਕਹੇ ਜੁਗ ਚੌਕੜੀ ਰਹੇ ਲੰਘੇ, ਆਪਣਾ ਪੰਧ ਮੁਕਾਈਆ। ਇਕ ਮਾਲਾ ਫੇਰੀ ਸੰਜੇ, ਸੰਧਿਆ ਵਕਤ ਸੁਹਾਈਆ। ਇਕ ਮਣਕਾ ਵਖਾਇਆ ਗੋਬਿੰਦ ਮਾਧੋ ਦਾਸ ਬੰਦੇ, ਵਖਾ ਕੇ ਆਪਣੇ ਵਿਚ ਛੁਪਾਈਆ। ਇਸ਼ਾਰੇ ਨਾਲ ਕਿਹਾ ਇਹ ਸਾਰਾ ਖੇਲ ਹੱਥ ਸੂਰੇ ਸਰਬੰਗੇ, ਦੂਜਾ ਸਾਰ ਕੋਇ ਨਾ ਪਾਈਆ। ਜਿਸ ਵੇਲੇ ਸਦੀ ਬੀਸਵੀਂ ਲੰਘੇ, ਆਪਣਾ ਪੰਧ
❋
❋
ਮੁਕਾਈਆ। ਦੀਨ ਦੁਨੀ ਵਿਦਵਾਨੀ ਹੋਣ ਅੰਧੇ, ਜਗਤ ਵਿਦਿਆ ਅੱਖ ਨਾ ਕੋਇ ਖੁਲ੍ਹਾਈਆ। ਮੁਲਾਂ ਸ਼ੇਖ਼ ਮੁਸਾਇਕ ਪੰਡਤ ਗ੍ਰੰਥੀ ਹੋਵਣ ਗੰਦੇ, ਪਤਤ ਪੁਨੀਤ ਨਾ ਕੋਇ ਜਣਾਈਆ। ਸਚ ਪਿਆਰ ਦੇ ਵੱਜਣ ਜੰਦੇ, ਕੂੜੀ ਕਿਰਿਆ ਦਰ ਖੁਲ੍ਹਾਈਆ। ਮਾਲਾ ਮਣਕੇ ਸਭ ਦੇ ਰਹਿਣ ਟੰਗੇ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨ ਓਢਣ ਸੀਸ ਹੋਣੇ ਨੰਗੇ, ਪੜਦਾ ਸਕੇ ਕੋਇ ਨਾ ਪਾਈਆ। ਫਿਰੇ ਦੁਹਾਈ ਵਿਚ ਵਰਭੰਡੇ, ਬ੍ਰਹਿਮੰਡ ਜਗਤ ਕੁਰਲਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡੇ, ਅੱਧਵਾਟੇ ਦਿਸੇ ਲੋਕਾਈਆ। ਓਸ ਵੇਲੇ ਲੱਖ ਚੁਰਾਸੀ ਵਿਚੋਂ ਪੁਰਖ ਅਕਾਲ ਦੀਨ ਦਿਆਲ ਭਗਤ ਸੁਹੇਲੇ ਬਣਾਉਣੇ ਚੰਗੇ, ਚੰਗੀ ਤਰਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦੇ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।