੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਮਦਰਸਾ
ਗੋਬਿੰਦ ਕਹੇ ਅਨੰਦ ਪੁਰ ਤੋਂ ਵੇਖੀ ਧਾਰ ਅਗਲੀ, ਦੋ ਜਹਾਨਾਂ ਪਰੇ ਧਿਆਨ ਲਗਾਈਆ। ਨਾਤਾ ਤੋੜ ਸ੍ਰਿਸ਼ਟੀ ਸਗਲੀ, ਧੁਰ ਸਵਾਮੀ ਅੰਤਰਜਾਮੀ ਮਿਲ ਕੇ ਖ਼ੁਸ਼ੀ ਮਨਾਈਆ। ਫੇਰ ਸੱਥਰ ਯਾਰ ਸੇਜ ਵਿਛੌਣੀ ਪਏ ਨਾ ਵਿਚ ਜੰਗਲੀਂ, ਉਚੀ ਕੂਕ ਨਾ ਕੋਇ ਸੁਣਾਈਆ। ਵਸਤ ਅਗੰਮ ਅਥਾਹ ਇਕੋ ਮੰਗ ਲਈ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਰੰਗ ਰੰਗ ਲਈਂ, ਰੰਗਤ ਇਕੋ ਇਕ ਚੜ੍ਹਾਈਆ। ਸਚ ਦਵਾਰੇ ਸਾਚੇ ਸੱਦ ਲਈਂ, ਸਦਕੇ ਵਾਰੀ ਹਉਂ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਗੋਬਿੰਦ ਕਹੇ ਪੁਰ ਅਨੰਦ ਤੋਂ ਅਗਲਾ ਵੇਖਿਆ ਰਸਤਾ, ਜਗਤ ਜਹਾਨ ਪਗਡੰਡੀ ਦਿਤੀ ਤਜਾਈਆ। ਪੁਰਖ ਅਕਾਲ ਦੀਨ ਦਿਆਲ ਤੱਕਿਆ ਹੱਸਦਾ, ਹਸਤੀ ਵਿਚ ਮਸਤੀ ਰਿਹਾ ਚੜ੍ਹਾਈਆ। ਨਾਮ ਪਿਆਲਾ ਦੇਵੇ ਆਪਣੇ ਰਸ ਦਾ, ਰਸਨਾ ਤੋਂ ਬਾਹਰ ਸਿਫ਼ਤ ਸਾਲਾਹੀਆ। ਇਸ਼ਾਰਾ ਦੇ ਅਗੰਮੀ ਅੱਖ ਦਾ, ਜਗ ਲੋਚਣਾਂ ਤੋਂ ਨੈਣ ਲਿਆ ਬਦਲਾਈਆ। ਖੇਲ ਦੱਸ ਸਚਖੰਡ ਪ੍ਰਤੱਖ ਦਾ, ਦਰਗਾਹ ਸਾਚੀ ਧਾਮ ਨਿਆਰੇ ਪੜਦਾ ਦਿਤਾ ਉਠਾਈਆ। ਭੰਡਾਰਾ ਖੋਲ੍ਹ ਨੂਰ ਨੁਰਾਨੇ ਹੱਟ ਦਾ, ਵਣਜਾਰਾ ਹੋ ਕੇ ਵਣਜ ਦਿਤਾ ਕਰਾਈਆ। ਪੜਦਾ ਲਾਹ ਕੇ ਲੱਖ ਚੁਰਾਸੀ ਅੰਤਰ ਆਤਮ ਘਟ ਘਟ ਦਾ, ਚਾਰੇ ਖਾਣੀ ਲੇਖਾ ਦਿਤਾ ਸਮਝਾਈਆ। ਨਾਦ ਵਜਾ ਕੇ ਅਨਹਦ ਆਪਣੇ ਨਦ ਦਾ, ਪਰਾ ਪਸੰਤੀ ਮਧਮ ਬੈਖਰੀ ਲਹਿਣਾ ਦਿਤਾ ਮੁਕਾਈਆ। ਹੁਕਮ ਦੇ ਕੇ ਖੇਲ ਦੱਸਿਆ ਅਲੱਗ ਦਾ, ਤੱਤਾਂ ਵਾਲਾ ਨਾਤਾ ਦਿਤਾ ਤੁੜਾਈਆ। ਜੋੜਾ ਦੱਸਿਆ ਸੂਰੇ ਸਰਬੱਗ ਦਾ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਲਿਆ ਤੱਕ, ਹਰਿ ਕਰਤਾ ਨਜ਼ਰੀ ਆਈਆ। ਨਿਰਗੁਣ ਧਾਰ ਸਾਹਿਬ ਸਮਰਥ, ਪਰਵਰਦਿਗਾਰ ਬੇਪਰਵਾਹੀਆ। ਹਕ਼ੀਕ਼ਤ ਵਿਚੋਂ ਦੱਸੇ ਹਕ, ਪਰਤੱਖ ਰੂਪ ਗੋਸਾਈਂਆ। ਸਚ ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਆਪਣਾ ਆਪ ਦਿਤਾ ਦ੍ਰਿੜਾਈਆ। ਮੈਂ ਚਰਨ ਕਵਲ ਬਿਨ ਧਵਲ ਗਿਆ ਢੱਠ, ਬਿਨ ਧੂੜੀ ਮਸਤਕ ਟਿੱਕਾ ਸਾਚਾ ਲਿਆ ਰਮਾਈਆ। ਸਾਹਿਬ ਸਤਿਗੁਰ ਪਕੜ ਉਠਾਇਆ ਝੱਟ, ਬਿਨ ਹੱਥਾਂ ਹੱਥ ਲਗਾਈਆ। ਤੈਨੂੰ ਰਹਿਣ ਨਹੀਂ ਦੇਣਾ ਵੱਖ, ਅੱਡਰਾ ਘਰ ਨਾ ਕੋਇ ਬਣਾਈਆ। ਨਾਤਾ ਤੋੜ ਕੇ ਮਾਸ ਨਾੜੀ ਹੱਡ, ਜੋਤੀ ਧਾਰ ਵਿਚ ਸਮਾਈਆ। ਕੀ ਹੋਇਆ ਪੁਰੀ ਅਨੰਦ ਆਇਆ ਛੱਡ, ਸਚਖੰਡ ਸੋਹਣਾ ਮੰਦਰ ਇਕ ਸੁਹਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਮੇਰੀ ਚਲੇ ਯਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕੋਈ ਨਾ ਸਕੇ ਲੱਭ, ਖੋਜ ਵਿਚ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਆਪ ਸੁਣਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਤੱਕਿਆ ਏਕੰਕਾਰ ਓਹ, ਓੜਕ ਜਿਸ ਦੀ ਸਾਰੇ ਓਟ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਬੈਠਾ ਹੋ ਨਿਰਮੋਹ, ਮੋਹ ਮੁਹੱਬਤ ਨਿਰਗੁਣ ਨਿਰਗੁਣ ਨਾਲ ਰਖਾਈਆ। ਜਿਸ ਦਾ ਲੇਖਾ ਅਵਰ ਨਾ ਜਾਣੇ ਕੋ, ਕੋਟਨ ਕੋਟ ਜੁਗ ਸਮਝ ਕਿਸੇ ਨਾ ਆਈਆ। ਗੁਰ
❋
❋
ਅਵਤਾਰ ਪੈਗ਼ੰਬਰ ਜਿਸ ਦੀ ਸੁਣਦੇ ਰਹੇ ਸੋ, ਸੋ ਸਾਹਿਬ ਸਵਾਮੀ ਅੰਤਰਜਾਮੀ ਆਪਣਾ ਭੇਵ ਖੁਲ੍ਹਾਈਆ। ਸਚ ਪਰਕਾਸ਼ ਕਰ ਅਗੰਮੀ ਲੋ, ਲੋਇਨ ਤੋਂ ਪਰੇ ਕਰੇ ਰੁਸ਼ਨਾਈਆ। ਜਿਸ ਦੀ ਧਾਰ ਸਦਾ ਦੋ, ਨਿਰਗੁਣ ਸਰਗੁਣ ਵੇਸ ਵਟਾਈਆ। ਪਰਮਾਤਮ ਹੋ ਕੇ ਆਤਮ ਜਾਵੇ ਛੋਹ, ਸ਼ਹਿਨਸ਼ਾਹ ਹੋ ਕੇ ਵਸਤ ਅਮੋਲਕ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਘਟ ਜੋਤ ਪਰਕਾਸ਼ੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਤੱਕਿਆ ਇਕ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਮੈਨੂੰ ਬਣਾਇਆ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਵਿਚ ਸਮਾਈਆ। ਮੇਰੀ ਲੇਖੇ ਲਾ ਕੇ ਘਾਲ, ਕੀਤੀ ਘਾਲ ਥਾਏਂ ਪਾਈਆ। ਸਚਖੰਡ ਦਵਾਰਾ ਵਖਾ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਦਿਤਾ ਲਗਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਦੀਨ ਦਿਆਲ ਦਿਤੀ ਵਡਿਆਈਆ। ਮੇਰਾ ਹੱਲ ਹੋਇਆ ਸਵਾਲ, ਮਨਸਾ ਮੋਹ ਦਿਤਾ ਚੁਕਾਈਆ। ਤੱਤਾਂ ਵਿਚੋਂ ਲਿਆ ਜਵਾਲ, ਅਗਨੀ ਅੱਗ ਨਾ ਕੋਇ ਤਪਾਈਆ। ਬਾਲਾ ਨੱਢਾ ਬਣਾ ਨੌਜਵਾਨ, ਜੋਬਨ ਆਪਣਾ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪ ਸੁਣਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਖੁਲ੍ਹਿਆ ਵੇਖਿਆ ਤਾਕ, ਤਾਕਤਵਰ ਪੜਦਾ ਆਪ ਉਠਾਈਆ। ਜਿਸ ਦਾ ਦੇ ਕੇ ਆਏ ਭਵਿਖਤ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਸਾਹਿਬ ਸਵਾਮੀ ਹੋ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਜਿਸ ਦਾ ਜਾਪ, ਜਗਜੀਵਣ ਦਾਤਾ ਜੁਗਤੀ ਜੋਗ ਇਕ ਜਣਾਈਆ। ਗੋਬਿੰਦ ਕਹੇ ਜਿਸ ਦੀ ਸਿਫ਼ਤ ਵਿਚ ਸਿਫ਼ਤ ਗਏ ਆਖ, ਆਖ਼ਰ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਦੇਵੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨੂਰ ਰੁਸ਼ਨਾਈਆ। ਜਨ ਭਗਤ ਬਣਾਏ ਸਚ ਜਮਾਤ, ਜੁਮਲਾ ਅੱਖਰ ਵੱਖਰ ਇਕੋ ਨਾਮ ਪੜ੍ਹਾਈਆ। ਮਹੱਲ ਅਟਲ ਉਚ ਮਨਾਰਾ ਸੁਹਾਏ ਇਕ ਮਹਿਰਾਬ, ਮਹਿਬੂਬ ਹੋ ਕੇ ਮੁਹੱਬਤ ਵਿਚ ਆਸਣ ਲਾਈਆ। ਸਚ ਸੁਨੇਹੜਾ ਸਤਿਗੁਰ ਹੋ ਕੇ ਦੇਵੇ ਆਪ, ਗੁਰਮੁਖ ਗੁਰ ਗੁਰ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਧੁਰ ਦਾ ਸਾਥ, ਸੰਗੀ ਸਾਥੀ ਹਰਿ ਕਰਤਾ ਇਕੋ ਨਜ਼ਰੀ ਆਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਮਲ ਸਿੰਘ ਦੇ ਗ੍ਰਹਿ ਅਕਾਲ ਗੜ੍ਹ
ਗੋਬਿੰਦ ਕਹੇ ਪੁਰ ਅਨੰਦ ਤੋਂ ਚੰਗਾ ਸਚਖੰਡ, ਦਰਗਾਹ ਸਾਚੀ ਵੱਜੇ ਸਚ ਵਧਾਈਆ। ਜਿਸ ਗ੍ਰਹਿ ਮੰਦਰ ਅੰਦਰ ਬੈਠਾ ਨਿਰਗੁਣ ਰੂਪ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਵਰਦਿਗਾਰ ਸਾਂਝਾ ਯਾਰ ਨੂਰ ਖ਼ੁਦਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਹੀਂ ਕੋਈ ਵੰਡ, ਤਤ ਵਜੂਦ ਨਜ਼ਰ ਕੋਇ ਨਾ ਆਈਆ। ਅੱਖਰਾਂ ਵਾਲਾ ਨਹੀਂ ਕੋਈ ਗਾਵਣ ਵਾਲਾ ਛੰਦ, ਰਾਗ ਨਾਦ ਗੀਤ ਸੰਗੀਤ ਵੱਜੇ ਨਾ ਕੋਇ ਵਧਾਈਆ।
❋
❋
ਇਕੋ ਜੋਤ ਨੂਰ ਅਗੰਮੀ ਚੜ੍ਹਿਆ ਚੰਦ, ਰਵ ਸਸ ਸੂਰੀਆ ਮੁਖ ਨਾ ਕੋਇ ਵਖਾਈਆ। ਝਗੜਾ ਨਹੀਂ ਕੋਈ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ, ਜਾਤ ਪਾਤ ਵਿਚ ਵਰਭੰਡ, ਲੋਕ ਪਰਲੋਕ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਇਕ ਇਕੱਲਾ ਸਚ ਸਿੰਘਾਸਣ ਸੋਭਾ ਪਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਵੇਖਿਆ ਮੁਕਾਮੇ ਹਕ, ਹਕ਼ੀਕ਼ਤ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਪੁਰਖ ਅਕਾਲ ਮਿਲੇ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਦਾ ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਗਾਉਂਦੇ ਜਸ, ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਰਾਗ ਸੁਣਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਚ ਦਵਾਰੇ ਰਿਹਾ ਵਸ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਕੋਟਨ ਕੋਟ ਦੇਵਤ ਸੁਰ ਰਿਖ ਮੁਨ ਸਾਧ ਸੰਤ ਸੂਫ਼ੀ ਫ਼ਕੀਰ ਬੇਨਜ਼ੀਰ ਚਰਨੀ ਰਹੇ ਢੱਠ, ਬਿਨ ਸੀਸ ਜਗਦੀਸ਼ ਸਾਰੇ ਰਹੇ ਝੁਕਾਈਆ। ਚਾਰੇ ਖਾਣੀ ਚਾਰੇ ਬਾਣੀ ਅੰਤਰ ਨਿਰੰਤਰ ਮੰਤਰ ਜਿਸ ਦਾ ਨਾਮ ਰਹੇ ਰਟ, ਬੋਧ ਅਗਾਧ ਸ਼ਬਦ ਅਨਾਦ ਧੁਰ ਦੀ ਧੁਨ ਕਰੇ ਸ਼ਨਵਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲਾ ਪੁਰਖ ਅਕਾਲਾ ਮਾਰਗ ਲਾਵੇ ਸੱਚ, ਕਲਜੁਗ ਕੂੜੀ ਕਿਰਿਆ ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਦਏ ਗਵਾਈਆ। ਕਰ ਪਰਕਾਸ਼ ਕਾਇਆ ਮਾਟੀ ਪੰਜ ਤਤ ਕੱਚ, ਆਤਮ ਬ੍ਰਹਮ ਪਾਰਬ੍ਰਹਮ ਭੇਵ ਅਭੇਦਾ ਅਛਲ ਅਛੇਦਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਵੇਖਿਆ ਅਗੰਮ ਦਵਾਰ, ਜਿਸ ਦਾ ਭੇਵ ਨਾ ਕੋਇ ਖੁਲ੍ਹਾਈਆ। ਜਿਸ ਨੂੰ ਸਮਝ ਨਾ ਸਕੇ ਵੇਦ ਚਾਰ, ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਰ ਦੇ ਭਿਖਾਰ, ਭਿੱਖਕ ਹੋ ਕੇ ਬੈਠੇ ਝੋਲੀਆਂ ਡਾਹੀਆ। ਸੋ ਦਵਾਰਾ ਏਕੰਕਾਰਾ ਰੱਖੇ ਠੰਡਾ ਠਾਰ, ਅਗਨੀ ਤਤ ਆਦਿ ਜੁਗਾਦਿ ਨਾ ਕੋਇ ਤਪਾਈਆ। ਨਿਰਗੁਣ ਸਰਗੁਣ ਵਸਤ ਦੇਵੇ ਦਾਤਾ ਦਾਨੀ ਬਣ ਥਾਰ, ਥਿਰ ਘਰ ਪੜਦਾ ਓਹਲਾ ਦਏ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਆਦਿ ਅੰਤ ਜੁਗਾ ਜੁਗੰਤ ਪਾਵੇ ਕੋਈ ਨਾ ਸਾਰ, ਮਹਾਂਸਾਰਥੀ ਹੋ ਕੇ ਦੋ ਜਹਾਨਾਂ ਸ੍ਰੀ ਭਗਵਾਨਾ ਆਪਣਾ ਰਥ ਚਲਾਈਆ। ਕੂੜ ਕਿਰਿਆ ਜਗਤ ਮਾਇਆ ਮਮਤਾ ਮੇਟੇ ਵਿਭਚਾਰ, ਦੁਰਮਤ ਮੈਲ ਅਗਨੀ ਤਤ ਬੁਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਦੱਸੇ ਇਕ ਪਿਆਰ, ਸੁਰਤੀ ਸ਼ਬਦੀ ਨਾਤਾ ਦਏ ਜੁੜਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸਾਧ ਸੰਤ ਇਕੋ ਘਰ ਦਏ ਵਖਾਲ, ਜਿਸ ਗ੍ਰਹਿ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਸ਼ਬਦੀ ਨਾਦ ਵਜਾਈਆ। ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਮੰਜ਼ਲ ਹਕ਼ੀਕ਼ੀ ਚੜ੍ਹਿਆ, ਪੁਰਖ ਅਕਾਲ ਦਿਤੀ ਵਡਿਆਈਆ। ਬਿਨ ਅੱਖਾਂ ਬਿਨ ਅੱਖਰਾਂ ਨਿਰਅੱਖਰ ਇਕੋ ਪੜ੍ਹਿਆ, ਜਿਸ ਨੇ ਭੇਵ ਅਭੇਦਾ ਦਿਤਾ ਖੁਲ੍ਹਾਈਆ। ਸਚ ਵਖਾਇਆ ਧੁਰ ਦਾ ਘਰਿਆ, ਗ੍ਰਹਿ ਮੰਦਰ ਵੱਜਦੀ ਦਿਸੀ ਵਧਾਈਆ। ਨਿਰਗੁਣ
❋
❋
ਨੂਰ ਜੋਤ ਪਰਕਾਸ਼ ਪਰਵਰਦਿਗਾਰ ਇਕੋ ਕਰਿਆ, ਜ਼ਾਹੂਰ ਜਹੂਰ ਵਿਚੋਂ ਪਰਗਟਾਈਆ। ਚਰਨ ਕਵਲ ਸਚ ਸਰਨਾਈ ਬਿਨ ਸੀਸ ਧੜ ਪੜਿਆ, ਜੋਤੀ ਜੋਤ ਜੋਤ ਭੇਟ ਕਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹੁਕਮ ਅਗੰਮਾ ਕਰਿਆ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਦਿਤਾ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਿਉਂ ਲੜਿਆ, ਭਾਵਨਾ ਮਮਤਾ ਮੋਹ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਧਾਰ ਆਪ ਸੁਣਾਈਆ। ਗੋਬਿੰਦ ਕਹੇ ਮੈਂ ਸੁਣ ਅਗੰਮੀ ਫ਼ਰਮਾਨਾ, ਬਿਨ ਰਸਨਾ ਜਿਹਵਾ ਬੱਤੀ ਦੰਦ ਜੋ ਪ੍ਰਭ ਨੇ ਦਿਤਾ ਜਣਾਈਆ। ਭੇਵ ਅਭੇਦਾ ਖੋਲ੍ਹ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਗਗਨੰਤਰਾਂ ਪੜਦਾ ਦਿਤਾ ਉਠਾਈਆ। ਜਿਸ ਵਿਚ ਸਤਿਜੁਗ ਦਾ ਸਤਿ ਵਖਾਇਆ ਇਕ ਨਿਸ਼ਾਨਾ, ਸਤਿ ਧਰਮ ਦਾ ਸੱਚਾ ਰਾਹ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਿਚ ਜਹਾਨਾਂ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੂਸਰ ਦਿਸੇ ਨਾ ਕੋਇ ਬੇਗਾਨਾ, ਤਤ ਸ਼ਰੀਰ ਤਨ ਵਜੂਦ ਮਾਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਏਕਾ ਨਾਮ ਏਕਾ ਦਾਨ ਦੇਵੇ ਧੁਰ ਸ੍ਰੀ ਭਗਵਾਨਾ, ਸਤਿ ਸਤਿਵਾਦੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਆਪਣਾ ਰੰਗ ਚੜ੍ਹਾਈਆ। ਗੋਬਿੰਦ ਕਿਹਾ ਪੁਰਖ ਅਕਾਲ ਦਿਤਾ ਧੁਰ ਸੰਦੇਸ਼ਾ, ਸੰਧੀ ਹੱਥ ਕਿਸੇ ਨਾ ਆਈਆ। ਤਖ਼ਤ ਨਿਵਾਸੀ ਬਣ ਨਰੇਸ਼ਾ, ਨਰ ਨਰਾਇਣ ਦਿਤਾ ਸਮਝਾਈਆ। ਗੋਬਿੰਦ ਸ਼ਬਦ ਸਤਿਗੁਰ ਪੂਰਾ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਜਗਤ ਵਜੂਦ ਖੇਲ ਬਣਾਈਆ। ਜੁਗ ਚੌਕੜੀ ਨਿਤ ਨਵਿਤ ਮੇਟੇ ਲੇਖਾ, ਭਰਮ ਭੁਲੇਖਾ ਕੂੜੀ ਕਿਰਿਆ ਦਏ ਕਢਾਈਆ। ਕਲਜੁਗ ਅੰਤ ਚੌਦਾਂ ਸਦੀਆਂ ਮੁਹੰਮਦ ਠੇਕਾ, ਠਾਕਰ ਸਵਾਮੀ ਅੰਤਰਜਾਮੀ ਸਭ ਦਾ ਪੂਰਬ ਲਹਿਣਾ ਦਏ ਮੁਕਾਈਆ। ਜੂਠ ਝੂਠ ਰਹਿਣ ਨਾ ਦੇਵੇ ਭੇਖਾ, ਸਚ ਸੁੱਚ ਲੋਕਮਾਤ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਮ ਦਵਾਰਾ ਇਕੋ ਇਕ ਵਖਾਈਆ। ਗੋਬਿੰਦ ਕਹੇ ਪੁਰਖ ਅਕਾਲ ਦੇਵੇ ਧੁਰ ਫ਼ਰਮਾਨ, ਹੁਕਮ ਅੰਦਰ ਹੁਕਮ ਬਦਲਾਈਆ। ਝਗੜਾ ਮੇਟ ਜ਼ਿਮੀਂ ਅਸਮਾਨ, ਦੀਨ ਦੁਨੀ ਦਏ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਮਾਨਵ ਜਾਤੀ ਸ਼ਬਦੀ ਸਤਿਗੁਰ ਇਕ ਗਿਆਨ, ਮਨ ਵਾਸਨਾ ਨਾ ਕੋਇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਭੇਵ ਖੋਲ੍ਹ ਮਹਾਨ, ਮਹਿੰਮਾ ਅਕਥ ਪੁਰਖ ਸਮਰਥ ਦੇ ਸਮਝਾਈਆ। ਏਕਾ ਨਾਮ ਦੱਸੇ ਗੁਣ ਨਿਧਾਨ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਦੱਸੇ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ। ਸਚ ਸੁਚ ਸਤਿ ਧਰਮ ਡੰਕ ਵੱਜੇ ਸੰਸਾਰ, ਰਾਓ ਰੰਕ ਕਰ ਸ਼ਨਵਾਈਆ। ਇਕੋ ਪੁਰਖ ਅਕਾਲ ਦਾ ਹੋਵੇ ਜੈਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਢੋਲਾ ਗਾਈਆ। ਸਚ ਦਵਾਰੇ ਆਤਮ ਕਰੇ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਪੁਰਖ ਅਕਾਲ ਦੀਨ ਦਿਆਲ ਵੇਖੇ ਵਿਗਸੇ ਵੇਖਣਹਾਰ, ਘਟ ਘਟ ਅੰਦਰ ਕਾਇਆ ਮੰਦਰ ਫੋਲ ਫੁਲਾਈਆ।
❋
❋
ਗੋਬਿੰਦ ਵਿਚੋਲਾ ਸ਼ਬਦੀ ਸ਼ਬਦ ਸ਼ਬਦ ਸੰਸਾਰ, ਸੁਰਤੀ ਸੁਰਤ ਅਕਾਲ ਮੂਰਤ ਅਕਲ ਕਲਧਾਰੀ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਰ ਖੁਆਰ, ਬੀਸ ਬੀਸੇ ਦੇ ਅਧਾਰ, ਸਤਿਜੁਗ ਸਚ ਕਰ ਉਜਿਆਰ, ਕਲਜੁਗ ਅੰਧ ਅੰਧੇਰ ਕੂੜੀ ਕਿਰਿਆ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਨਿਰਗੁਣ ਰੂਪ ਸ੍ਰੀ ਭਗਵਾਨਾ, ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਦੇਵੇ ਦਾਨਾ, ਦਇਆਵਾਨ ਦੀਨਨ ਦੀਨ ਇਕੋ ਇਕ ਅਖਵਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਅੱਛਰ ਸਿੰਘ ਦੇ ਗ੍ਰਹਿ ਪਿੰਡ ਸੇਖਾ
ਗੋਬਿੰਦ ਕਹੇ ਮੇਰਾ ਮੇਲਾ ਨਰ ਨਿਰੰਕਾਰ, ਸਚਖੰਡ ਨਿਵਾਸੀ ਧੁਰ ਦਾ ਪਿਤਾ ਮਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਸੇਵਾਦਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਜੁਗ ਜੁਗ ਹੁਕਮੇ ਅੰਦਰ ਸੇਵ ਕਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਫੋਲ ਫੁਲਾਈਆ। ਚਾਰੇ ਬਾਣੀ ਸ਼ਬਦ ਅਗੰਮਾ ਬੋਲ ਜੈਕਾਰ, ਨਾਮ ਨਿਧਾਨਾ ਸ੍ਰੀ ਭਗਵਾਨਾ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਆਪ ਸੁਣਾਈਆ। ਲੇਖਾ ਜਾਣ ਪੈਗ਼ੰਬਰ ਅਵਤਾਰ, ਭਗਤ ਸੰਤ ਸੂਫ਼ੀ ਫ਼ਕੀਰ ਅੰਤਰ ਨਿਰੰਤਰ ਫੋਲ ਫੁਲਾਈਆ। ਸ਼ਬਦ ਅਨਾਦ ਬੋਧ ਅਗਾਧ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਬੋਲ ਜੈਕਾਰ, ਚਾਰ ਕੁੰਟ ਦਹਿ ਦਿਸ਼ਾ ਇਕੋ ਨਾਮ ਸਚ ਸ਼ਨਵਾਈਆ। ਸਚ ਸੁਹੇਲਾ ਇਕ ਇਕੇਲਾ ਪਰਮ ਪੁਰਖ ਪਰਮਾਤਮ ਆਤਮ ਖੇਲ ਖਿਲਾਏ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧੁਰ ਦੀ ਸੇਵ ਲਗਾਈਆ। ਗੋਬਿੰਦ ਕਹੇ ਸਚਖੰਡ ਨਿਵਾਸੀ ਮੇਰਾ ਇਕੋ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਜਿਸ ਦੀ ਸਮਝ ਨਾ ਸਕੇ ਕੋਇ ਰੀਤ, ਰੀਤੀਵਾਨ ਬੇਪਹਿਚਾਨ ਬਿਨ ਰੂਪ ਰੰਗ ਰੇਖ ਸਚ ਦਵਾਰੇ ਸੋਭਾ ਪਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਬੈਠਾ ਰਹੇ ਅਤੀਤ, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਆਪਣੀ ਸੇਵ ਲਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੱਸ ਅਗੰਮਾ ਗੀਤ, ਸੋਹਲਾ ਢੋਲਾ ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਸਚਖੰਡ ਨਿਵਾਸੀ ਮੇਰਾ ਇਕੋ ਸੱਜਣ, ਸਾਹਿਬ ਸਤਿਗੁਰ ਨਜ਼ਰੀ ਆਈਆ। ਜਿਸ ਦੇ ਤਾਲ ਨਗਾਰੇ ਸ਼ਬਦ ਅਗੰਮੀ ਵੱਜਣ, ਅਨਰਾਗੀ ਆਪਣਾ ਰਾਗ ਸੁਣਾਈਆ। ਜਿਸ ਦਾ ਤਨ ਵਜੂਦ ਮਾਟੀ ਖ਼ਾਕੀ ਨਹੀਂ ਕੋਈ ਬਦਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਨਾ ਕੋਇ ਜੁੜਾਈਆ। ਮੁਕਾਮੇ ਹਕ ਬੈਠਾ ਆਪਣੀ ਮੰਜ਼ਲ, ਮਹਿਬੂਬ ਹੋ ਕੇ ਮੁਹੱਬਤ ਵਿਚ ਖੇਲ ਖਿਲਾਈਆ। ਜਿਸ ਦੇ ਦੀਪਕ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਧਾਰ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦਾ ਸਦਾ ਸਦ ਆਪਣਾ ਹੁਕਮ ਵਰਤਾਈਆ।
❋
❋
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਹਰਜਿੰਦਰ ਕੌਰ ਦੇ ਗ੍ਰਹਿ ਪਿੰਡ ਸੇਖਾ
ਗੋਬਿੰਦ ਕਹੇ ਸਚਖੰਡ ਮੈਂ ਵੇਖਿਆ ਪੁਰਖ ਅਕਾਲਾ, ਅਕਲ ਕਲਧਾਰੀ ਬੈਠਾ ਸੋਭਾ ਪਾਈਆ। ਜਿਸ ਦਾ ਨਿਰਗੁਣ ਨੂਰ ਜੋਤ ਉਜਾਲਾ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਨਿਤ ਨਵਿਤ ਹੁਕਮੇ ਅੰਦਰ ਬਦਲਦਾ ਰਹੇ ਚਾਲਾ, ਚਾਲ ਨਿਰਾਲੀ ਆਪਣੇ ਹੱਥ ਰਖਾਈਆ। ਦੀਨ ਦੁਨੀ ਨਾਮ ਸੰਦੇਸ਼ਾ ਦੇਂਦਾ ਰਹੇ ਸੁਖਾਲਾ, ਪਾਰਬ੍ਰਹਮ ਬ੍ਰਹਮ ਭੇਵ ਅਭੇਦ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕ ਇਕੱਲਾ ਸਚ ਮਹੱਲਾ ਦਰਗਾਹ ਸਾਚੀ ਇਕ ਵਡਿਆਈਆ। ਗੋਬਿੰਦ ਕਹੇ ਸਚਖੰਡ ਦਵਾਰੇ ਤੱਕਿਆ ਪਰਵਰਦਿਗਾਰ, ਪਰਮ ਪੁਰਖ ਪਰਮਾਤਮ ਨਜ਼ਰੀ ਆਈਆ। ਜੋ ਇਕ ਇਕੱਲਾ ਵਾਹਦ ਸਰਬ ਸਵਾਮੀ ਮਿਤਰ ਯਾਰ, ਦਰਗਾਹ ਸਾਚੀ ਹਕ ਮੁਕਾਮੇ ਡੇਰਾ ਲਾਈਆ। ਮਿਹਰਵਾਨ ਹੋ ਕੇ ਮੈਨੂੰ ਬਣਾਇਆ ਆਪਣਾ ਖ਼ਿਦਮਤਗਾਰ, ਖ਼ਾਦਮ ਹੋ ਕੇ ਖ਼ੁਦ ਸਾਚੀ ਸੇਵ ਕਮਾਈਆ। ਨਿਰਗੁਣ ਸਰਗੁਣ ਦੇ ਆਧਾਰ, ਕਾਇਆ ਮਾਟੀ ਪੰਜ ਤਤ ਤਨ ਵਜੂਦ ਆਪਣਾ ਰੰਗ ਰੰਗਾਈਆ। ਸ਼ਬਦ ਅਨਾਦੀ ਬੋਲ ਜੈਕਾਰ, ਧੁਰ ਫ਼ਰਮਾਨਾ ਸ੍ਰੀ ਭਗਵਾਨਾ ਆਪਣਾ ਦਿਤਾ ਸੁਣਾਈਆ। ਵਰਨ ਬਰਨ ਜਾਤ ਪਾਤ ਊਚ ਨੀਚ ਰਾਓ ਰੰਕ ਵਿਚੋਂ ਕਰ ਕੇ ਬਾਹਰ, ਏਕਾ ਰੰਗ ਧੁਰ ਦਾ ਦਿਤਾ ਰੰਗਾਈਆ। ਸਾਚੀ ਸਿਖਿਆ ਦੇ ਕੇ ਭਿਖਿਆ ਸਚਖੰਡ ਦਵਾਰੇ ਦਿਤਾ ਸਿਖ਼ਾਲ, ਮਨ ਮਤ ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਿਰਗੁਣ ਧਾਰ ਬਣਾ ਕੇ ਆਪਣਾ ਲਾਲ, ਜੋਤੀ ਜੋਤ ਆਪਣੀ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਸਾਹਿਬ ਸਮਰਥ ਹੋ ਕੇ ਕਰੇ ਸੰਭਾਲ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਧੁਰ ਦਾ ਨਾਮ ਇਕ ਦ੍ਰਿੜਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਹਰਵਿੰਦਰ ਕੌਰ ਦੇ ਗ੍ਰਹਿ ਪਿੰਡ ਰਖਾਲਾ
ਗੋਬਿੰਦ ਕਿਹਾ ਸਚਖੰਡ ਦਵਾਰੇ ਤੱਕਿਆ ਪੁਰਖ ਅਬਿਨਾਸ਼ੀ, ਪਰਮ ਪੁਰਖ ਬੈਠਾ ਸੋਭਾ ਪਾਈਆ। ਸ੍ਰਿਸ਼ਟੀ ਵਿਚ ਵੇਖਿਆ ਹਰ ਘਟ ਨਿਵਾਸੀ, ਗ੍ਰਹਿ ਗ੍ਰਹਿ ਅੰਦਰ ਆਪਣਾ ਨਿਰਗੁਣ ਜੋਤ ਕਰੇ ਰੁਸ਼ਨਾਈਆ। ਬ੍ਰਹਿਮੰਡਾਂ ਖੰਡਾਂ ਵੇਖਿਆ ਅਗੰਮ ਜੋਤ ਪਰਕਾਸ਼ੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਬਣਿਆ ਦਾਸੀ, ਸੇਵਕ ਹੋ ਕੇ ਧੁਰ ਦੀ ਸੇਵਾ ਮੰਗ ਮੰਗਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਮੇਰੀ ਪੂਰੀ ਕਰੇ ਆਸੀ, ਆਸਾ ਵਿਚ ਆਸ਼ਾ ਆਪਣੀ ਨਾਲ ਮਿਲਾਈਆ। ਲੋਕਮਾਤ ਕਲਜੁਗ ਅੰਤ ਸ੍ਰੀ ਭਗਵੰਤ ਖੇਲ ਵਖਾਏ ਆਪਣੀ ਘਾਟੀ, ਪੱਤਣ ਕਿਨਾਰਾ ਤਟ ਦੂਜਾ ਰਹਿਣ ਕੋਇ ਨਾ ਪਾਈਆ। ਬੀਸ ਬੀਸਾ ਹਰਿ ਜਗਦੀਸਾ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੇਟੇ ਵਾਟੀ, ਨਿਰਵੈਰ ਹੋ ਕੇ ਆਪਣਾ ਹੁਕਮ ਵਰਤਾਈਆ। ਨਵ ਸੱਤ ਦੇਵੇ ਨਾਮ ਸੰਦੇਸ਼ਾ ਅਗੰਮੀ ਪਾਤੀ, ਤੂੰ ਮੇਰਾ ਮੈਂ ਤੇਰਾ ਢੋਲਾ ਸਭ ਨੂੰ ਦਏ ਸੁਣਾਈਆ। ਝਗੜਾ ਮੁਕੇ ਊਚ ਨੀਚ ਰਾਓ ਰੰਕ ਦੀਨ ਮਜ਼੍ਹਬ ਜਾਤ ਪਾਤੀ, ਆਤਮ ਬ੍ਰਹਮ ਪਾਰਬ੍ਰਹਮ ਭੇਵ ਮਾਨੁਖ ਜਾਤੀ
❋
❋
ਦਏ ਜਣਾਈਆ। ਨਿਝਰ ਧਾਰਾ ਅੰਮ੍ਰਿਤ ਬੂੰਦ ਦੇਵੇ ਸਵਾਂਤੀ, ਅਮਿਉਂ ਰਸ ਆਪਣਾ ਆਪ ਵਰਤਾਈਆ। ਕੂੜੀ ਕਿਰਿਆ ਮਨ ਵਾਸਨਾ ਮੇਟ ਅੰਧੇਰੀ ਰਾਤੀ, ਨਿਰਗੁਣ ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਹੁਕਮ ਵਰਤਾਈਆ। ਗੋਬਿੰਦ ਕਹੇ ਸਚਖੰਡ ਦਵਾਰੇ ਵੇਖਿਆ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਸਾਰੇ ਬੇਪਰਵਾਹ, ਬੇਅੰਤ ਕਰ ਕੇ ਰਹੇ ਗਾਈਆ। ਜੋ ਹੁਕਮੇ ਅੰਦਰ ਹੁਕਮ ਰਿਹਾ ਵਰਤਾ, ਧੁਰ ਫ਼ਰਮਾਨਾ ਇਕ ਸੁਣਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਬਣੇ ਮਲਾਹ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਬੇੜਾ ਆਪ ਚਲਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਭਵਿਖਤਾਂ ਵਿਚ ਆਏ ਗਾ, ਲਿਖਤਾਂ ਵਿਚ ਸ਼ਹਾਦਤ ਗਏ ਭੁਗਤਾਈਆ। ਸੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾ, ਕਲ ਕਲਕੀ ਵੇਸ ਵਟਾਈਆ। ਜਿਸ ਨੂੰ ਜਨਮੇ ਕੋਈ ਨਾ ਮਾਂ, ਪਿਤਾ ਪੂਤ ਨਾ ਗੋਦ ਉਠਾਈਆ। ਸੋ ਲਹਿਣਾ ਦੇਣਾ ਲੇਖਾ ਜਾਣੇ ਦੋ ਜਹਾਂ, ਪੜਦਾ ਓਹਲਾ ਆਪੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਪੁਰਖ ਅਕਾਲ ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਗੋਬਿੰਦ ਕਹੇ ਸਚਖੰਡ ਦਵਾਰੇ ਵੇਖਿਆ ਸ੍ਰੀ ਭਗਵਾਨ, ਭਗਵਨ ਬੈਠਾ ਸੋਭਾ ਪਾਈਆ। ਜਿਸ ਦਾ ਝੁਲਦਾ ਧਰਮ ਨਿਸ਼ਾਨ, ਜ਼ਿਮੀਂ ਅਸਮਾਨ ਸੀਸ ਝੁਕਾਈਆ। ਕੋਟਨ ਕੋਟ ਬੈਠੇ ਕਾਹਨ, ਸੀਤਾ ਦੇ ਰਾਮ ਦੇਣ ਦੁਹਾਈਆ। ਕੋਟਨ ਕੋਟ ਈਸਾ ਮੂਸਾ ਮੁਹੰਮਦ ਮੰਗਣ ਦਾਨ, ਦਰਵੇਸ਼ ਹੋ ਕੇ ਅਲਖ ਜਗਾਈਆ। ਨਾਨਕ ਨਿਰਗੁਣ ਕਰ ਪਰਨਾਮ, ਨਰਾਇਣ ਮਿਲ ਕੇ ਵੱਜੇ ਵਧਾਈਆ। ਗੋਬਿੰਦ ਕਿਹਾ ਮੈਂ ਉਸ ਦਾ ਜੋਧਾ ਸੂਰਬੀਰ ਸੁਤ ਬਲਵਾਨ, ਸ਼ਬਦੀ ਆਪਣਾ ਨਾਉਂ ਜਣਾਈਆ। ਕਲਜੁਗ ਅੰਤ ਸਦੀ ਚੌਧਵੀਂ ਲੋਕਮਾਤ ਹੋਵਾਂ ਪਰਧਾਨ, ਪਰਮ ਪੁਰਖ ਠਾਕਰ ਸਵਾਮੀ ਦੇਵੇ ਮਾਣ ਵਡਿਆਈਆ। ਕੂੜੀ ਕਿਰਿਆ ਮੋਹ ਮਮਤਾ ਮਾਇਆ ਵਿਕਾਰ ਹੰਕਾਰ ਮੇਟਾਂ ਵਿਚ ਜਹਾਨ, ਸਚ ਸੁੱਚ ਧਰਮ ਮਾਰਗ ਇਕ ਲਗਾਈਆ। ਬੁੱਧੀ ਬਦਲ ਦੇਵਾਂ ਇਨਸਾਨ, ਸ਼ਰਅ ਰਹੇ ਨਾ ਕੋਇ ਸ਼ੈਤਾਨ, ਚਾਰ ਵਰਨ ਅਠਾਰਾਂ ਬਰਨ ਇਕੋ ਧਰਮ ਦੱਸਾਂ ਈਮਾਨ, ਨਾਮ ਭਜਨ ਬੰਦਗੀ ਇਕੋ ਦਿਆਂ ਸਮਝਾਈਆ। ਸਭ ਦਾ ਇਸ਼ਟ ਇਕੋ ਹੋਵੇ ਸ੍ਰੀ ਭਗਵਾਨ, ਦੂਜੇ ਮੰਨੇ ਕੋਈ ਨਾ ਆਣ, ਕਲਮਾ ਕਾਇਨਾਤ ਕਰੇ ਨਾ ਕਲਿਆਣ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਭੇਵ ਅਭੇਦ ਅਨੁਭਵ ਦ੍ਰਿਸ਼ਟੀ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬਦਲਦਾ ਆਇਆ ਵਿਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਹੁਕਮ ਵਰਤਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਟਹਿਲ ਸਿੰਘ ਦੇ ਗ੍ਰਹਿ ਹਸਪਤਾਲ ਰੋਡ ਅਬੋਹਰ
ਗੋਬਿੰਦ ਕਹੇ ਸਚਖੰਡ ਵੇਖਿਆ ਅਗੰਮਾ ਧਾਮ, ਦੋ ਜਹਾਨਾਂ ਵੱਖਰਾ ਸੋਭਾ ਪਾਈਆ। ਜਿਸ ਗ੍ਰਹਿ ਵਸੇ ਸਭ ਤੋਂ ਨਿਆਰਾ ਰਾਮ, ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਈਆ। ਹੁਕਮੇ ਅੰਦਰ ਜੁਗ ਚੌਕੜੀ ਬਦਲ ਦੇਵੇ ਨਜ਼ਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਵਖਾਈਆ।
❋
❋
ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਸਰਗੁਣ ਕਰ ਪਰਧਾਨ, ਤਨ ਮਾਟੀ ਖ਼ਾਕੀ ਵੇਖ ਵਖਾਈਆ। ਅੰਮ੍ਰਿਤ ਰਸ ਪਿਆ ਕੇ ਜਾਮ, ਸਚ ਖ਼ੁਮਾਰੀ ਸ਼ਬਦ ਚੜ੍ਹਾਈਆ। ਧੁਰ ਦਾ ਕਲਮਾ ਦੇ ਪੈਗ਼ਾਮ, ਕਾਇਨਾਤ ਕਰੇ ਸ਼ਨਵਾਈਆ। ਸੋ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਫੋਲ ਫੁਲਾਈਆ। ਸਦੀ ਚੌਧਵੀਂ ਹੁਕਮ ਦੇਵੇ ਹੁਕਮਰਾਨ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਵੇਖ ਹਰਾਮ, ਮਨ ਵਾਸਨਾ ਮਮਤਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਸਮਝਾਈਆ। ਗੋਬਿੰਦ ਕਹੇ ਸਚਖੰਡ ਨਿਵਾਸੀ ਸਾਹਿਬ ਮੇਰਾ ਸੁਲਤਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋ ਕਲਜੁਗ ਅੰਤਮ ਕੂੜੀ ਕਿਰਿਆ ਮੇਟੇ ਨਿਸ਼ਾਨ, ਸਤਿਜੁਗ ਸਾਚਾ ਮਾਰਗ ਚਾਰ ਵਰਨ ਅਠਾਰਾਂ ਬਰਨ ਇਕ ਵਖਾਈਆ। ਸ਼ਰਅ ਸ਼ਰੀਅਤ ਵਿਚ ਰਹੇ ਨਾ ਕੋਈ ਬੇਈਮਾਨ, ਆਤਮ ਪਰਮਾਤਮ ਬੋਧ ਅਗਾਧ ਧੁਰ ਦਾ ਨਾਦ ਦਏ ਸੁਣਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਦੱਸ ਕੇ ਈਮਾਨ, ਧਰਮ ਦਵਾਰਾ ਏਕੰਕਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਪਰਗਟਾਈਆ। ਅੰਤ ਅਖ਼ੀਰ ਬੇਨਜ਼ੀਰ ਸਾਚੀ ਦੱਸ ਅਗੰਮੀ ਕਲਾਮ, ਕਾਇਨਾਤ ਦਏ ਸਮਝਾਈਆ। ਸ਼ਬਦੀ ਗੋਬਿੰਦ ਜੋਧਾ ਸੂਰਬੀਰ ਮਰਦ ਮਰਦਾਨ, ਨੌਜਵਾਨ ਹੁਕਮ ਮਨਾਈਆ। ਸਭ ਦਾ ਲਹਿਣਾ ਦੇਣਾ ਪੂਰਾ ਲੇਖਾ ਕਰੇ ਜੋ ਦੇ ਕੇ ਗਏ ਭਵਿਖਤਾਂ ਵਿਚ ਬਿਆਨ, ਮਾਲਕ ਖ਼ਾਲਕ ਪ੍ਰਿਤਪਾਲਕ ਵੇਖ ਵਖਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਕੋਈ ਗ਼ੁਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਰੰਗ ਇਕ ਰੰਗਾਈਆ। ਗੋਬਿੰਦ ਕਹੇ ਮੇਰਾ ਪਰਮ ਪੁਰਖ ਪਾਰਬ੍ਰਹਮ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਲਏ ਜਰਮ, ਜੋਤੀ ਜਾਤਾ ਜਲਵਾਗਰ ਨੂਰ ਖ਼ੁਦਾਈਆ। ਜਿਸ ਦਾ ਸਮਝੇ ਕੋਈ ਨਾ ਵਰਨ ਬਰਨ, ਜਾਤ ਅਜਾਤੀ ਰੂਪ ਨਾ ਕੋਇ ਵਟਾਈਆ। ਸੋ ਕੁਦਰਤ ਦਾ ਮਾਲਕ ਕਰਨੀ ਕਰਨ, ਕਰਤਾ ਪੁਰਖ ਆਪ ਅਖਵਾਈਆ। ਕਲਜੁਗ ਅੰਤ ਧਰਮ ਵੇਖੇ ਉਪਰ ਧਰਨੀ ਧਰਨ, ਧਵਲ ਧੌਲ ਖੋਜ ਖੁਜਾਈਆ। ਸਾਚਾ ਰਿਹਾ ਨਾ ਕਿਸੇ ਪਰਨ, ਪਰਮ ਪੁਰਖ ਓਟ ਨਾ ਕੋਇ ਤਕਾਈਆ। ਮਨ ਵਾਸਨਾ ਜੀਵ ਹੰਕਾਰੀ ਲੜਨ, ਨਿਵਣ ਸੁ ਅੱਖਰ ਕਰੇ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਕੋਇ ਨਾ ਆਵੇ ਚੜ੍ਹਨ, ਕਾਇਆ ਮੰਦਰ ਅੰਦਰ ਪੜਦਾ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰੀ ਕੰਦਰ, ਸਚ ਨਾਮ ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਗੋਬਿੰਦ ਕਹੇ ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਿਸੇ ਨਗਨ, ਓਢਨ ਸੀਸ ਨਾ ਕੋਇ ਟਿਕਾਈਆ। ਧੂੜੀ ਟਿੱਕਾ ਮਸਤਕ ਕੋਇ ਨਾ ਲਾਵੇ ਚੰਦਨ, ਲੱਖ ਚੁਰਾਸੀ ਵਿਚੋਂ ਜਮ ਕੀ ਫਾਸੀ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਦੀਨ ਦਿਆਲ ਦਇਆ ਨਿਧ ਠਾਕਰ ਸਵਾਮੀ ਅੰਤਰਜਾਮੀ ਹਰ ਘਟ ਅੰਤਰ ਵੇਖ ਵਖਾਈਆ। ਗੋਬਿੰਦ ਕਹੇ ਸਚਖੰਡ ਨਿਵਾਸੀ ਮੇਰਾ ਮਹਿਬੂਬ, ਮੁਹੱਬਤ ਵਿਚ ਸਦਾ ਸਮਾਈਆ। ਜਿਸ ਦਾ ਉਚ ਅਰਸ਼ ਅਰੂਜ, ਮੁਕਾਮੇ ਹਕ ਨੂਰ ਰੁਸ਼ਨਾਈਆ। ਸੋ ਲੇਖਾ ਜਾਣੇ ਕਾਇਆ ਕਲਬੂਤ, ਪੰਜ ਤਤ ਫੋਲ ਫੁਲਾਈਆ। ਕਲਜੁਗ ਅੰਤਮ ਕੂੜੀ ਕਿਰਿਆ ਵੇਖ ਵਜੂਦ, ਹੁਕਮੇ ਅੰਦਰ ਹੁਕਮ ਦਏ ਬਦਲਾਈਆ। ਕੂੜੀ ਕਿਰਿਆ ਦਿੱਸੇ ਚਾਰੇ ਕੂਟ, ਦਹਿ ਦਿਸ਼ਾ ਹੋਈ ਹਲਕਾਈਆ। ਜੀਵ ਜੰਤ ਸਾਧ ਸੰਤ ਮਨ ਵਾਸਨਾ ਮਾਰਨ ਝੂਠ, ਸਤਿ ਸੁਚ ਸਕੇ ਨਾ ਕੋਇ ਅਪਨਾਈਆ। ਪੁਰਖ
❋
❋
ਅਕਾਲ ਦੀਨ ਦਿਆਲ ਸਦੀ ਚੌਧਵੀਂ ਅੰਤ ਕਰੇ ਨੇਸਤੋ ਨਾਬੂਦ, ਨਾ ਮਾਲੂਮ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਘਟ ਘਟ ਅੰਤਰ ਨਿਰੰਤਰ ਜਾਣੇ ਮੰਜ਼ਲੇ ਮਕਸੂਦ, ਭੇਵ ਅਭੇਦਾ ਅਛਲ ਅਛੇਦਾ ਆਪਣੇ ਹੱਥ ਰਖਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਰਤੇ ਵਾਲ ਜ਼ਿਲਾ ਗੰਗਾ ਨਗਰ ਰਾਜਸਥਾਨ
ਗੋਬਿੰਦ ਸ਼ਬਦ ਕਹੇ ਪੁਰਖ ਅਕਾਲ ਰਿਹਾ ਦੱਸ, ਦੋ ਜਹਾਨਾਂ ਵਾਲੀ ਦੀਨ ਦਿਆਲ ਦਇਆ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਰਿਹਾ ਕਿਸੇ ਨਾ ਕੋਈ ਵੱਸ, ਮਨ ਵਾਸਨਾ ਦੀਨ ਦੁਨੀ ਹੋਈ ਹਲਕਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹੇ ਕੋਈ ਨਾ ਅੱਖ, ਪਰਤੱਖ ਮਿਲੇ ਨਾ ਕਿਸੇ ਗੋਸਾਈਂਆ। ਹਕ਼ੀਕ਼ਤ ਵਿਚੋਂ ਖੋਜੇ ਕੋਈ ਨਾ ਹਕ, ਪੜਦਾ ਓਹਲਾ ਸਕੇ ਨਾ ਕੋਇ ਉਠਾਈਆ। ਜਗਤ ਵਿਦਿਆ ਪੜ੍ਹ ਪੜ੍ਹ ਗਏ ਥੱਕ, ਮਨ ਵਾਸਨਾ ਬੰਧਨ ਕੋਇ ਨਾ ਪਾਈਆ। ਨਾੜ ਬਹੱਤਰ ਘਰ ਘਰ ਉਬਲੇ ਰੱਤ, ਰਤਨ ਅਮੋਲਕ ਹੀਰਾ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਦ੍ਰਿਸ਼ਟੀ ਸ੍ਰਿਸ਼ਟੀ ਸਤਿ ਨਾਲੋਂ ਹੋਈ ਵੱਖ, ਸਤਿ ਸਰੂਪ ਸਤਿ ਸਤਿਵਾਦੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਸ਼ਬਦ ਕਹੇ ਕੀ ਦੱਸਾਂ ਬਿਆਨ, ਬੇਅੰਤ ਬੇਪਰਵਾਹ ਆਪਣੀ ਖੇਲ ਖਿਲਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਦੋ ਜਹਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਧੁਰਦਰਗਾਹੀ ਦੇਵੇ ਫ਼ਰਮਾਨ, ਹੁਕਮ ਹਾਕਮ ਇਕ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਅੰਤਰ ਨਿਰੰਤਰ ਨਿਰਵੈਰ ਹੋ ਕੇ ਕਰੇ ਪਹਿਚਾਨ, ਮਨ ਮਤ ਬੁੱਧੀ ਤੋਂ ਪਰੇ ਖੋਜ ਖੁਜਾਈਆ। ਲਹਿਣਾ ਦੇਣਾ ਝਗੜਾ ਮਿਟਾਏ ਜ਼ਿਮੀਂ ਅਸਮਾਨ, ਚੌਦਾਂ ਲੋਕ ਤਬਕ ਸਬਕ ਬਿਨ ਅੱਖਰਾਂ ਇਕ ਦ੍ਰਿੜਾਈਆ। ਕਿਰਪਾਨਿਧ ਠਾਕਰ ਸਵਾਮੀ ਖੇਲ ਕਰੇ ਸ੍ਰੀ ਭਗਵਾਨ, ਖ਼ਾਲਕ ਖ਼ਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਸ਼ਬਦ ਕਹੇ ਮੈਂ ਦੱਸਾਂ ਕੀ, ਕਹਿਣ ਕੁਛ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਤਿਜੁਗ ਬੰਨਣਹਾਰਾ ਨੀਂਹ, ਕਲਜੁਗ ਕੂੜੀ ਕਿਰਿਆ ਜੜ੍ਹ ਰਿਹਾ ਉਖੜਾਈਆ। ਲੇਖਾ ਜਾਣੇ ਲੱਖ ਚੁਰਾਸੀ ਜੰਤ ਜੀ, ਜੀਵਣ ਜੁਗਤ ਬ੍ਰਹਿਮੰਡ ਖੰਡ ਦਏ ਬਦਲਾਈਆ। ਝਗੜਾ ਮੁਕਾ ਕੇ ਸਾਢੇ ਤਿੰਨ ਹੱਥ ਰਵਦਾਸੇ ਸੀਂ, ਸਹਿਜ ਸਵਾਮੀ ਅੰਤਰਜਾਮੀ ਭੇਵ ਅਭੇਦਾ ਦਏ ਖੁਲ੍ਹਾਈਆ। ਅੰਮ੍ਰਿਤ ਮੇਘ ਬਰਸੇ ਅਗੰਮਾ ਮੀਂਹ, ਬੂੰਦ ਸਵਾਂਤੀ ਕਮਲਾਪਾਤੀ ਪਤਿਪਰਮੇਸ਼ਵਰ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੋ ਸਹਾਈਆ। ਗੋਬਿੰਦ ਸ਼ਬਦ ਕਹੇ ਧੁਰ ਦਾ ਹੁਕਮ ਦੇਵੇ ਦਿਆਲ, ਦੀਨ ਦਿਆਲ ਦਇਆ ਕਮਾਈਆ। ਜਿਸ ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰੋਂ ਲਏ ਉਠਾਲ, ਨਿਰਗੁਣ ਵਿਚੋਂ ਨਿਰਗੁਣ ਲਏ ਉਪਜਾਈਆ। ਸਤਿ ਦਵਾਰਾ ਖੋਲ੍ਹ ਕੇ ਇਕੋ ਧਰਮਸਾਲ, ਧਰਮ ਦਾ ਮਾਰਗ ਰਿਹਾ ਪਰਗਟਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇਣੀ
❋
❋
ਚਾਲ, ਮਾਇਆ ਮਮਤਾ ਮੋਹ ਵਿਕਾਰ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨ ਦੋ ਜਹਾਨ ਦੇਣਾ ਬੇਮਿਸਾਲ, ਜਿਸ ਦੀ ਮਿਸਲ ਪਿਛਲੀ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਇਕੋ ਢੋਲਾ ਗਾਣ, ਧੁਰ ਦਾ ਰਾਗ ਬ੍ਰਹਮ ਬ੍ਰਹਿਮਾਦ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਗੋਬਿੰਦ ਸ਼ਬਦ ਕਹੇ ਦੇਵੇ ਹੁਕਮ ਹੁਕਮਰਾਨ, ਹਰਿ ਕਰਤਾ ਵਡ ਵਡਿਆਈਆ। ਵਸਤ ਅਮੋਲਕ ਦੇ ਕੇ ਦਾਨ, ਦਾਤਾ ਹੋ ਕੇ ਰਿਹਾ ਸਮਝਾਈਆ। ਕੂੜੀ ਕਿਰਿਆ ਮੇਟ ਵਿਚ ਜਹਾਨ, ਜਹਾਲਤ ਰਹਿਣ ਕੋਇ ਨਾ ਪਾਈਆ। ਮਾਨਵ ਮਾਨੁਖ ਮਾਨਸ ਮੇਲ ਹੋਵੇ ਇਨਸਾਨ, ਹੈਵਾਨ ਬੁੱਧੀ ਨਾ ਕੋਇ ਬਣਾਈਆ। ਹਰ ਘਟ ਅੰਤਰ ਨਿਰੰਤਰ ਨੂਰ ਜਗੇ ਮਹਾਨ, ਦੀਪਕ ਦੀਆ ਬਿਨ ਬਾਤੀ ਤੇਲ ਡਗਮਗਾਈਆ। ਸ਼ਬਦੀ ਨਾਦ ਸੁਣਾਏ ਸੱਚੀ ਧੁਨਕਾਨ, ਅਨਹਦ ਨਾਦੀ ਰਾਗ ਸੁਣਾਈਆ। ਅੰਮ੍ਰਿਤ ਰਸ ਦੇਵੇ ਪੀਣ ਖਾਣ, ਜਗਤ ਕੂੜੀ ਤ੍ਰਿਸ਼ਨਾ ਭੁੱਖ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਧੁਰ ਦਾ ਕੰਤ, ਲੇਖੇ ਲਾਏ ਹਰਿਜਨ ਗੁਰਮੁਖ ਸਾਚੇ ਸੰਤ, ਭਗਤ ਭਗਵੰਤ ਆਪਣੇ ਘਰ ਵਸਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੨ ਅਰਜਨ ਸਿੰਘ ਦੇ ਗ੍ਰਹਿ ਰਤੇਵਾਲ
ਗੋਬਿੰਦ ਸ਼ਬਦ ਕਹੇ ਮੇਰਾ ਮਾਲਕ ਪੁਰਖ ਅਬਿਨਾਸ਼, ਆਦਿ ਜੁਗਾਦੀ ਧੁਰਦਰਗਾਹੀਆ। ਜੋ ਦੋ ਜਹਾਨਾਂ ਕਰੇ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਸੋ ਪੁਰਖ ਨਿਰੰਜਣ ਆਪਣਾ ਕਰੇ ਖੇਲ ਤਮਾਸ਼, ਹਰਿ ਪੁਰਖ ਨਿਰੰਜਣ ਲਏ ਪਰਗਟਾਈਆ। ਏਕੰਕਾਰ ਮੰਡਲ ਮੰਡਪ ਪਾ ਕੇ ਧੁਰ ਦੀ ਰਾਸ, ਆਦਿ ਨਿਰੰਜਣ ਦੀਵਾ ਬਾਤੀ ਕਮਲਾਪਾਤੀ ਆਪ ਜਗਾਈਆ। ਅਬਿਨਾਸ਼ੀ ਕਰਤਾ ਵੇਖੇ ਖੇਲ ਤਮਾਸ਼, ਸ੍ਰੀ ਭਗਵਾਨ ਪਰਗਟ ਹੋ ਕੇ ਆਪਣੀ ਧਾਰ ਚਲਾਈਆ। ਪਾਰਬ੍ਰਹਮ ਪ੍ਰਭ ਆਪਣੀ ਪੂਰੀ ਕਰੇ ਆਸ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਲ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾ ਕੇ ਸਾਥ, ਸਗਲਾ ਸੰਗ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਗੋਬਿੰਦ ਸ਼ਬਦ ਕਹੇ ਮੇਰਾ ਸਵਾਮੀ, ਪਰਮ ਪੁਰਖ ਪ੍ਰਭ ਦਇਆ ਕਮਾਈਆ। ਘਟ ਨਿਵਾਸੀ ਅੰਤਰਜਾਮੀ, ਦੋ ਜਹਾਨਾਂ ਵੇਖ ਵਖਾਈਆ। ਸਾਚੇ ਨਾਮ ਦੀ ਧਰਮ ਨਿਸ਼ਾਨੀ, ਨਿਰਗੁਣ ਸਰਗੁਣ ਆਪ ਵਰਤਾਈਆ। ਕਲਜੁਗ ਅੰਤ ਭੇਵ ਅਭੇਦਾ ਖੋਲ੍ਹੇ ਕੂੜੀ ਕਿਰਿਆ ਮੇਟੇ ਬੇਈਮਾਨੀ, ਸ਼ਰਅ ਸ਼ੈਤਾਨੀ ਡੇਰਾ ਢਾਹੀਆ। ਜਨ ਭਗਤਾਂ ਮੰਜ਼ਲ ਦੱਸੇ ਇਕ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਨਵ ਜੀਵਨ ਦੀ ਨਾਮ ਨਿਧਾਨ ਦੇ ਜਵਾਨੀ, ਨਾਤਾ ਤੋੜ ਕੇ ਹਉਮੇ ਹੰਗਤਾ ਹੰ ਬ੍ਰਹਮ ਦਏ ਸਮਝਾਈਆ। ਬਖ਼ਸ਼ ਕੇ ਪਦ ਨਿਰਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਰੰਗ ਆਪ ਰੰਗਾਈਆ। ਗੋਬਿੰਦ ਸ਼ਬਦ ਕਹੇ ਮੈਂ ਪਰਮ ਪੁਰਖ ਦੀ ਵੇਖਾਂ ਕਾਰ, ਕਰਨੀ ਕਰਤਾ ਆਪ ਕਮਾਈਆ। ਜਿਸ ਨੂੰ ਵੇਖਦੇ ਰਹੇ ਸਦਾ ਜੁਗ ਚਾਰ, ਜੁਗ ਚੌਕੜੀ ਧਿਆਨ ਲਗਾਈਆ। ਦਰ ਦਰਵੇਸ
❋
❋
ਹੋ ਕੇ ਮੰਗਦੇ ਰਹੇ ਬਣ ਭਿਖਾਰ, ਨਰ ਨਰੇਸ਼ ਦੇਵਣਹਾਰ ਨਿਰੰਕਾਰ ਆਪਣੀ ਕਾਰ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਰਗਟ ਹੋ ਕੇ ਵਿਚ ਸੰਸਾਰ, ਮਹਾਂਸਾਰਥੀ ਧਰਮ ਰਥ ਆਪ ਚਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਤਮ ਪਰਮਾਤਮ ਦੱਸੇ ਇਕ ਪਿਆਰ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਦੁਤੀਆ ਭਾਉ ਨਾ ਰਹੇ ਜਗਤ ਦੁਤਰ ਧਾਰ, ਅਲਖ ਨਿਰੰਜਣ ਅਗੰਮ ਅਥਾਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਗੋਬਿੰਦ ਸ਼ਬਦ ਕਹੇ ਪ੍ਰਭ ਦੇਵਣਹਾਰਾ ਸਿਖਿਆ, ਅਗੰਮੜੀ ਕਰੇ ਪੜ੍ਹਾਈਆ। ਜਿਸ ਦਾ ਲੇਖ ਕਿਸੇ ਨਾ ਲਿਖਿਆ, ਕਾਤਬ ਚਲੇ ਨਾ ਕੋਇ ਚਤੁਰਾਈਆ। ਦੀਨ ਦੁਨੀ ਦੱਸੇ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਪ੍ਰੇਮ ਪ੍ਰੀਤੀ ਪਿਆਰ ਮੁਹੱਬਤ ਵਿਚ ਬਣੇ ਧੁਰ ਦਾ ਮਿਤਿਆ, ਮਿਤਰ ਪਿਆਰਾ ਹੋ ਕੇ ਆਪਣਾ ਸੰਗ ਬਣਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਜਿੱਠਿਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜਗ ਨੇਤਰ ਚਾਰ ਵਰਨ ਅਠਾਰਾਂ ਬਰਨ ਮਨ ਵਾਸਨਾ ਜਗਤ ਦ੍ਰਿਸ਼ਟੀ ਅੰਦਰ ਕਿਸੇ ਨਾ ਦਿਸਿਆ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਵਰਤਾਈਆ। ਗੋਬਿੰਦ ਸ਼ਬਦ ਕਹੇ ਪ੍ਰਭ ਕਰੇ ਖੇਲ ਆਪਣੀ ਧਾਰ, ਧਰਨੀ ਧਰਤ ਧਵਲ ਵੱਜੇ ਵਧਾਈਆ। ਨਿਰਗੁਣ ਨਿਰਵੈਰ ਹੋ ਉਜਿਆਰ, ਉਜਾਲਾ ਕਰੇ ਜਗਤ ਲੋਕਾਈਆ। ਕੂੜੀ ਕਿਰਿਆ ਮੇਟੇ ਧੂੰਆਂਧਾਰ, ਧਰਤ ਧਵਲ ਧਰਮ ਦਏ ਸੁਹਾਈਆ। ਸਾਚੇ ਨਾਮ ਦਾ ਸਤਿ ਜੈਕਾਰ, ਹਰ ਹਿਰਦੇ ਦਏ ਵਸਾਈਆ। ਮਨ ਵਾਸਨਾ ਰਹੇ ਨਾ ਕੋਇ ਵਿਕਾਰ, ਮਮਤਾ ਮੋਹ ਦਏ ਚੁਕਾਈਆ। ਮਾਨਵ ਮਾਨਵ ਦੇ ਆਧਾਰ, ਉਦਰ ਦਾ ਲੇਖਾ ਦਏ ਮੁਕਾਈਆ। ਨਵ ਨੌ ਚਾਰ ਦਾ ਕਰਜ਼ਾ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖੇ ਥਾਉਂ ਥਾਈਂਆ। ਜੋਤੀ ਜਾਤਾ ਪੁਰਖ ਬਿਧਾਤਾ ਕਰਨੀ ਦਾ ਕਰਤਾ ਖੇਲ ਕਰੇ ਅਪਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਸਚਖੰਡ ਨਿਵਾਸੀ ਸਦਾ ਸਿਕਦਾਰ, ਨਾਮ ਸੰਦੇਸ਼ਾ ਫ਼ਰਮਾਨਾ ਧੁਰ ਦੋ ਜਹਾਨਾਂ ਆਪ ਸੁਣਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ੧ ਸੀ੦ ਸੀ੦ ਜ਼ਿਲਾ ਗੰਗਾਨਗਰ
ਗੋਬਿੰਦ ਕਹੇ ਮੈਂ ਵੇਖਿਆ ਗਹਿਰ ਗੰਭੀਰ ਗੁਣ ਸਾਗਰ, ਅਗੰਮ ਅਥਾਹ ਨਜ਼ਰੀ ਆਈਆ। ਜਿਸ ਦਾ ਨਾਮ ਵਣਜਾਰਾ ਇਕ ਸੌਦਾਗਰ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਵਣਜ ਕਰਾਈਆ। ਨਿਰਗੁਣ ਧਾਰ ਜੋਧਾ ਸੂਰਬੀਰ ਬਹਾਦਰ, ਨਿਰਭੈ ਭੌ ਸਰਬ ਵਖਾਈਆ। ਦੀਨ ਦੁਨੀ ਵੇਖੇ ਆਪਣਾ ਸਾਗਰ, ਲੱਖ ਚੁਰਾਸੀ ਜੀਵ ਜੰਤ ਫੋਲ ਫੁਲਾਈਆ। ਨਿਰਗੁਣ ਸਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨਾਂ ਸਦਾ ਹਾਜ਼ਰ, ਹਜ਼ੂਰ ਹਜ਼ਰਤ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਚੁਕਾਈਆ। ਗੋਬਿੰਦ
❋
❋
ਕਹੇ ਪ੍ਰਭ ਵੇਖਿਆ ਸਰਬ ਗੁਣਾਂ ਭਰਪੂਰ, ਊਣਤਾ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਨੂਰ, ਦੇਵਤ ਸੁਰ ਚਮਕ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਪੂਰ, ਜੁਗ ਚੌਕੜੀ ਬੇੜੇ ਰਿਹਾ ਚੜ੍ਹਾਈਆ। ਲੋਕਮਾਤ ਨਿਤ ਨਵਿਤ ਮੇਟੇ ਕੂੜੋ ਕੂੜ, ਸਚ ਸੁਚ ਦਏ ਵਡਿਆਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਗ੍ਰਹਿ ਗ੍ਰਹਿ ਅੰਦਰ ਸੋਭਾ ਪਾਈਆ। ਚਤੁਰ ਬਣਾਏ ਮੂਰਖ ਮੂੜ੍ਹ, ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਸਾਚੇ ਸੰਤਾਂ ਦੇ ਕੇ ਚਰਨ ਧੂੜ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਮਨ ਵਾਸਨਾ ਤੋੜ ਗ਼ਰੂਰ, ਗੁਰਮੁਖ ਆਪਣੇ ਰੰਗ ਰੰਗਾਈਆ। ਨਾਮ ਖ਼ੁਮਾਰੀ ਦੇ ਸਰੂਰ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਮੁਹੱਬਤ ਵਿਚ ਬਣੇ ਮਜ਼ਦੂਰ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਸਦਾ ਸਮਾਈਆ। ਗੋਬਿੰਦ ਕਹੇ ਪ੍ਰਭ ਵੇਖਿਆ ਦਿਆਲ ਦੀਨ, ਦਇਆਨਿਧ ਅਖਵਾਈਆ। ਜਿਸ ਦਾ ਮਾਰਗ ਆਦਿ ਜੁਗਾਦਿ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨਿਰਅੱਖਰ ਸਚਖੰਡ ਦਵਾਰਿਉਂ ਦਏ ਤਾਲੀਮ, ਅੱਖਰਾਂ ਵਾਲੀ ਲੋਕਮਾਤ ਪੜ੍ਹਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰਦਾ ਆਇਆ ਤਰਮੀਂਮ, ਬਦਲੀ ਵਿਚ ਅਦਲੀ ਇਕੋ ਇਕ ਅਖਵਾਈਆ। ਦੀਨ ਮਜ਼੍ਹਬ ਕਰਦਾ ਰਿਹਾ ਤਕਸੀਮ, ਹਿਸਿਆਂ ਵਿਚ ਆਪਣਾ ਹੁਕਮ ਚਲਾਈਆ। ਜਨ ਭਗਤਾਂ ਬਖ਼ਸ਼ਦਾ ਰਿਹਾ ਯਕੀਨ, ਯਕ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਗੋਬਿੰਦ ਕਹੇ ਪ੍ਰਭ ਤੱਕਿਆ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਸਮਝ ਸਕੇ ਨਾ ਕੋਇ ਤਸਵੀਰ, ਤਸੱਵਰ ਮੁਸੱਵਰ ਨਾ ਕੋਇ ਕਰਾਇੰਦਾ। ਮੰਜ਼ਲ ਚੜ੍ਹੇ ਨਾ ਕੋਇ ਅਖ਼ੀਰ, ਚਰਨ ਕਵਲ ਗੁਰ ਅਵਤਾਰ ਪੈਗ਼ੰਬਰ ਬਹਿ ਬਹਿ ਸ਼ੁਕਰ ਮਨਾਇੰਦਾ। ਸੋ ਝਗੜਾ ਮੁਕਾਵੇ ਸ਼ਾਹ ਹਕੀਰ, ਊਚ ਨੀਚ ਇਕੋ ਘਰ ਵਸਾਇੰਦਾ। ਕਲਜੁਗ ਵਿਚ ਸਤਿਜੁਗ ਸਾਚੀ ਬਦਲੇ ਤਕਦੀਰ, ਤਦਬੀਰ ਆਪਣਾ ਹੁਕਮ ਵਰਤਾਇੰਦਾ। ਝਗੜਾ ਰਹੇ ਨਾ ਕਿਸੇ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਹੁਕਮੇ ਅੰਦਰ ਆਪ ਸਮਝਾਇੰਦਾ। ਸਜਦੇ ਕਰਨ ਸ਼ਾਹ ਫ਼ਕੀਰ, ਹਕੀਰ ਆਪਣੇ ਧੰਦੇ ਲਾਇੰਦਾ। ਦੀਨ ਦੁਨੀ ਬਦਲ ਦੇਵੇ ਜ਼ਮੀਰ, ਮਨ ਵਾਸਨਾ ਕੂੜੀ ਕਿਰਿਆ ਡੇਰਾ ਢਾਹਿੰਦਾ। ਸ਼ਰਅ ਰਹੇ ਨਾ ਕੋਇ ਜ਼ੰਜੀਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਵਖਾਇੰਦਾ। ਗੋਬਿੰਦ ਕਹੇ ਪ੍ਰਭ ਤੱਕਿਆ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਗਾਉਂਦੇ ਆਏ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨਾਉਂ ਧਰਾਈਆ। ਜਿਸ ਰਚਨਾ ਰਚੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਵੰਡ ਵੰਡਾਈਆ। ਜਿਸ ਸਰ ਸਰਵੋਰ ਅੱਠ ਸੱਠ ਤੀਰਥ ਬਖ਼ਸ਼ਿਆ ਪਾਣੀ, ਅੰਮ੍ਰਿਤ ਰਸ ਆਪਣਾ ਆਪ ਵਖਾਈਆ। ਸੁਰਤ ਸ਼ਬਦ ਸ਼ਬਦ ਸੁਰਤ ਸਤਿ ਦਵਾਰ ਬਣਾ ਹਾਣੀ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਲੇਖਾ ਜਾਣੇ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਭੇਵ ਸਮਝੇ ਨਾ ਕੋਇ ਜਗਤ ਵਿਦਵਾਨੀ, ਨੇਤਰ ਅੱਖ ਤੱਕ ਸਕੇ ਕੋਇ ਨਾ ਰਾਈਆ। ਸੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਧੁਰ ਦਾ ਹੁਕਮ ਦੇਵੇ ਫ਼ਰਮਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਲ ਵਰਤਾਈਆ। ਕਲਜੁਗ ਕੂੜੀ ਕਿਰਿਆ ਧਰਨੀ ਧਰਤ ਧਵਲ ਉਪਰ ਰਿਹਾ ਖ਼ਾਕ ਛਾਣੀ, ਚਾਰ ਕੁੰਟ ਦਹਿ ਦਿਸ਼ਾ ਮਿਲੇ ਮਾਣ ਨਾ
❋
❋
ਕੋਇ ਵਡਿਆਈਆ। ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਮੇਟੇ ਝੂਠ ਨਿਸ਼ਾਨੀ, ਸਤਿ ਸਚ ਧਰਮ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਪਰ ਕਰੇ ਮਿਹਰਵਾਨੀ, ਮਿਹਰਵਾਨ ਹੋ ਕੇ ਮਹਿਬੂਬ ਆਪਣੀ ਮੁਹੱਬਤ ਵਿਚ ਰਖਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਲੱਛੋ ਦੇ ਗ੍ਰਹਿ ੩ ਸੀ੦ ਸੀ੦ ਜ਼ਿਲਾ ਗੰਗਾ ਨਗਰ
ਗੋਬਿੰਦ ਕਹੇ ਪੁਰਖ ਅਕਾਲ ਬੈਠਾ ਨਿਹਚਲ ਧਾਮ ਅਟਲ, ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਸੋਭਾ ਪਾਈਆ। ਨਿਰਗੁਣ ਨੂਰ ਦੀਪਕ ਜੋਤ ਰਿਹਾ ਬਲ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਡਗਮਗਾਈਆ। ਸ਼ਬਦ ਅਗੰਮੀ ਧੁਰ ਸੰਦੇਸ਼ਾ ਰਿਹਾ ਘੱਲ, ਨਾਮ ਨਿਧਾਨ ਸ੍ਰੀ ਭਗਵਾਨ ਇਕੋ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਜਾਓ ਰਲ, ਦੁਤੀਆ ਰੂਪ ਨਾ ਕੋਇ ਵਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੋ ਘੜੀ ਪਲ, ਮਨ ਵਾਸਨਾ ਪੜਦਾ ਦੇਣਾ ਉਠਾਈਆ। ਪੰਧ ਮੁਕਾਓ ਜਲ ਥਲ, ਮਹੀਅਲ ਆਪਣਾ ਫੇਰਾ ਪਾਈਆ। ਲੇਖਾ ਵੇਖੋ ਕਲਜੁਗ ਕੂੜੀ ਕਿਰਿਆ ਕਲ, ਵਰਨ ਬਰਨ ਰੋਵਣ ਮਾਰਨ ਧਾਹੀਂਆ। ਮਾਇਆ ਮਮਤਾ ਕਪਟ ਵਿਕਾਰ ਕਰੇ ਛਲ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਪੰਚ ਵਿਕਾਰਾ ਘਰ ਘਰ ਦਿਸੇ ਵਲ, ਨਾਮ ਖੰਡਾ ਵਿਚ ਬ੍ਰਹਿਮੰਡਾਂ ਹੱਥ ਨਾ ਕੋਇ ਫੜਾਈਆ। ਦੂਈ ਦਵੈਤ ਸ਼ਰਅ ਸ਼ਰਾਇਤ ਮੇਟੇ ਕੋਇ ਨਾ ਸਲ, ਸਾਹਿਬ ਸਵਾਮੀ ਮਿਲ ਕੇ ਖ਼ੁਸ਼ੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾਮ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਰਿਹਾ ਸੁਣਾਈਆ। ਗੋਬਿੰਦ ਕਿਹਾ ਵੇਖਿਆ ਸਚਖੰਡ ਉਚ ਮਨਾਰਾ, ਬਿਨ ਛੱਪਰ ਛੰਨ ਸੋਭਾ ਪਾਈਆ। ਜਿਸ ਗ੍ਰਹਿ ਵਸਿਆ ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਹਰਿ ਪੁਰਖ ਨਿਰੰਜਣ ਡੇਰਾ ਲਾਈਆ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਜਾਣੇ ਆਪਣੀ ਧਾਰਾ, ਸ੍ਰੀ ਭਗਵਾਨ ਸਤਿ ਸਤਿਵਾਦੀ ਕਾਰ ਕਮਾਈਆ। ਪਾਰਬ੍ਰਹਮ ਬਣ ਸਿਕਦਾਰਾ, ਹੁਕਮੇ ਅੰਦਰ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਦਰ ਠਾਂਡੇ ਸੀਸ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰਾ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਖਾਣੀ ਬਾਣੀ ਕਰੇ ਪੁਕਾਰਾ, ਜੁਗ ਚੌਕੜੀ ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਪੁਰਖ ਸਮਰਥ ਕਲਜੁਗ ਕੂੜੀ ਕਿਰਿਆ ਵੇਖ ਪਸਾਰਾ, ਚਾਰ ਕੁੰਟ ਦਹਿ ਦਿਸ਼ਾ ਅੰਧੇਰਾ ਛਾਈਆ। ਸਾਚਾ ਸੱਜਣ ਮਿਲੇ ਨਾ ਕੋਇ ਮੀਤ ਮੁਰਾਰਾ, ਪਰਮ ਪੁਰਖ ਪਰਮਾਤਮ ਆਤਮ ਜੋੜ ਨਾ ਕੋਇ ਜੁੜਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ, ਰਾਗਾਂ ਨਾਦਾਂ ਸੋਹਲਿਆਂ ਢੋਲਿਆਂ ਵਿਚ ਗਾਈਆ। ਭੇਵ ਖੁਲ੍ਹੇ ਨਾ ਵਾਲੀ ਦੋ ਜਹਾਨਾਂ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਦਰਸ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਵੈਰਾਨਾ, ਵੈਰੀ ਘਰ ਘਰ ਆਪਣਾ ਡੰਕ ਵਜਾਈਆ। ਬਿਨ ਤੇਰੀ ਕਿਰਪਾ ਸਾਚੀ ਦਿਸੇ ਨਾ ਕੋਇ ਧਰਮਸਾਲਾ, ਧਰਮ ਦਵਾਰ ਏਕੰਕਾਰ ਆਪਣਾ ਦੇ ਵਖਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਝੁਲਦਾ ਰਹੇ ਨਾਮ ਨਿਸ਼ਾਨਾ,
❋
❋
ਲੋਆਂ ਪੁਰੀਆਂ ਨਜ਼ਰੀ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੂੰ ਨਜ਼ਰੀ ਆਏਂ ਇਕੋ ਕਾਹਨਾ, ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਬਦਲ ਦੇ ਜ਼ਮਾਨਾ, ਸਤਿਜੁਗ ਸੱਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਪਰਮ ਪੁਰਖ ਦਾ ਤੱਕਿਆ ਏਕਾ ਧਾਮ, ਦਵਾਰਾ ਧੁਰ ਦਾ ਸੋਭਾ ਪਾਈਆ। ਜਿਥੇ ਕਦੇ ਨਾ ਹੋਵੇ ਸ਼ਾਮ, ਬਿਨ ਸੂਰਜ ਚੰਦ ਹੋਏ ਰੁਸ਼ਨਾਈਆ। ਜਿਸ ਦਾ ਬਦਲ ਨਾ ਸਕੇ ਕੋਇ ਨਜ਼ਾਮ, ਆਦਿ ਜੁਗਾਦਿ ਇਕੋ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਪੈਗ਼ਾਮ, ਸ਼ਬਦ ਸੰਦੇਸ਼ਾ ਨਾਮ ਸੁਣਾਈਆ। ਦੀਨ ਦੁਨੀ ਕਰੇ ਇੰਤਜਾਮ, ਲੱਖ ਚੁਰਾਸੀ ਆਪਣੇ ਕਾਰੇ ਲਾਈਆ। ਆਤਮ ਪਰਮਾਤਮ ਕਰ ਗ਼ੁਲਾਮ, ਮੁਹੱਬਤ ਵਿਚ ਆਪਣਾ ਰੰਗ ਚੜ੍ਹਾਈਆ। ਹਰ ਘਟ ਹੋਵੇ ਜਾਣੀ ਜਾਣ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਹਿੰਮਾ ਅਗਣਤ ਸਾਰੇ ਗਾਣ, ਗਾ ਗਾ ਥੱਕੀ ਸਰਬ ਲੋਕਾਈਆ। ਮੰਜ਼ਲ ਚੜ੍ਹ ਕੇ ਮੰਦਰ ਵੜ ਕੇ ਦਰਸ ਕੋਇ ਨਾ ਪਾਣ, ਹਰਸ ਵਿਚ ਹਵਸ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੋਬਿੰਦ ਸੂਰਾ ਹਾਜ਼ਰ ਹਜ਼ੂਰਾ, ਧੁਰ ਦੀ ਮੰਗ ਮੰਗਾਈਆ। ਗੋਬਿੰਦ ਕਹੇ ਪ੍ਰਭ ਦਾ ਵੇਖਿਆ ਘਰ ਅਗੰਮ, ਅਗੰਮੜੀ ਖੇਲ ਵਖਾਈਆ। ਜਿਥੇ ਹੱਡ ਮਾਸ ਨਾੜੀ ਨਹੀਂ ਚੰਮ, ਚੰਮ ਦ੍ਰਿਸ਼ਟੀ ਰੂਪ ਨਾ ਕੋਇ ਬਦਲਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਅਗਨੀ ਤਤ ਨਾ ਕੋਇ ਤਪਾਈਆ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਮਰੇ ਨਾ ਪਏ ਜੰਮ, ਜਨਨੀ ਗੋਦ ਨਾ ਕੋਇ ਸੁਹਾਈਆ। ਨਾ ਕੋਈ ਪਵਣ ਸਵਾਸ ਦਮ, ਸਾਹ ਸਾਹ ਢੋਲਾ ਨਾ ਕੋਇ ਗਾਈਆ। ਇਕ ਇਕੱਲਾ ਏਕੰਕਾਰ ਆਪਣਾ ਆਪ ਬੈਠਾ ਮੱਲ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਸਮਰਥ ਮਹਿੰਮਾ ਅਕਥ, ਬੋਧ ਅਗਾਧ ਕਰੇ ਪੜ੍ਹਾਈਆ। ਗੋਬਿੰਦ ਕਹੇ ਪ੍ਰਭ ਦਵਾਰਾ ਤੱਕਿਆ ਏਕ, ਇਕ ਇਕੱਲੇ ਦਿਤਾ ਵਖਾਈਆ। ਜਿਥੇ ਸਭ ਨੂੰ ਮਿਲੇ ਟੇਕ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿਰਗੁਣ ਦਾ ਸਾਚਾ ਦੇਸ, ਪਰਦੇਸੀ ਸਰਗੁਣ ਆਪਣੇ ਵਿਚ ਸਮਾਈਆ। ਜੁਗ ਚੌਕੜੀ ਕਰੇ ਅਵੱਲੜਾ ਵੇਸ, ਲੋਕਮਾਤ ਫੇਰਾ ਪਾਈਆ। ਨਾਮ ਨਿਧਾਨਾ ਦੇ ਸੰਦੇਸ਼, ਸੋਈ ਸੁਰਤੀ ਦਏ ਉਠਾਈਆ। ਕਲਜੁਗ ਅੰਤ ਕੂੜੀ ਕਿਰਿਆ ਮੇਟੇ ਕਲੇਸ਼, ਕਾਇਨਾਤ ਕਲਮਾ ਹਕ ਹਕ਼ੀਕ਼ਤ ਇਕ ਸਮਝਾਈਆ। ਹੁਕਮੇ ਅੰਦਰ ਹੁਕਮ ਸੁਣਾਏ ਦੇਸ ਪਰਦੇਸ, ਦੋ ਜਹਾਨਾਂ ਆਪ ਜਣਾਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਲਏ ਵੇਖ, ਅੰਤਰ ਨਿਰੰਤਰ ਮੰਤਰ ਆਪਣਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇ ਹਮੇਸ਼, ਜਨਮ ਮਰਨ ਕਰਮ ਕਾਂਡ ਵਿਚ ਕਦੇ ਨਾ ਆਈਆ।
❋
❋