੨੧ ਮਾਘ ਸ਼ਹਿਨਸ਼ਾਹੀ ਸੰਮਤ ੨ ਕਾਬਲ ਸਿੰਘ ਦੇ ਗ੍ਰਹਿ ੧੮ ਬੀ੦ ਬੀ੦ ਜ਼ਿਲਾ ਗੰਗਾ ਨਗਰ
ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਕਰੇ ਪੁਕਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਕਿਰਪਾ ਕਰ ਪਰਵਰਦਿਗਾਰ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਨਾਤਾ ਤੁੱਟਾ ਮੁਹੰਮਦੀ ਯਾਰ, ਸਗਲਾ ਸੰਗ ਨਾ ਕੋਇ ਬਣਾਈਆ। ਧੁਰ ਦਾ ਕਲਮਾ ਸਕੇ ਨਾ ਕੋਇ ਵਿਚਾਰ, ਕਾਇਨਾਤ ਪੜਦਾ ਨਾ ਕੋਇ ਉਠਾਈਆ। ਅੰਮ੍ਰਿਤ ਰਸ ਮਿਲੇ ਨਾ ਤੇਰੀ ਧਾਰ, ਆਬੇ ਹਯਾਤ ਜਾਮ ਨਾ ਕੋਇ ਪਿਆਈਆ। ਸਾਚਾ ਰਿਹਾ ਨਾ ਕੋਇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਨਾ ਕੋਇ ਕਮਾਈਆ। ਉਮਤ ਉਮਤੀ ਗਈ ਹਾਰ, ਰਸੂਲ ਪੈਗ਼ੰਬਰ ਦੇਣ ਗਵਾਹੀਆ। ਨਬੀਆਂ ਸੁਣੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ੁਨੀਦ ਕਰੇ ਨਾ ਕੋਇ ਪੜ੍ਹਾਈਆ। ਸਚ ਬੇਨੰਤੀ ਤੇਰੇ ਅੱਗੇ ਨਿਰੰਕਾਰ, ਨਿਰਗੁਣ ਨਿਰਵੈਰ ਦਿਤੀ ਸੁਣਾਈਆ। ਮੁਕਾਮੇ ਹਕ ਖੋਲ੍ਹ ਕਿਵਾੜ, ਦਰਗਾਹ ਸਾਚੀ ਪੜਦਾ ਦੇ ਉਠਾਈਆ। ਤੇਰਾ ਇਕੋ ਨਜ਼ਰੀ ਆਏ ਸਚਖੰਡ ਦਵਾਰ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਜੋਤ ਨੂਰ ਕਰ ਉਜਿਆਰ, ਨੂਰ ਨੁਰਾਨਾ ਚੰਦ ਚਮਕਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧ ਅੰਧਿਆਰ, ਸਾਚਾ ਮਾਰਗ ਇਕ ਵਖਾਈਆ। ਮਨ ਵਾਸਨਾ ਕਰੇ ਨਾ ਕੋਇ ਵਿਭਚਾਰ, ਆਤਮ ਪਰਮਾਤਮ ਭੇਵ ਦੇ ਖੁਲ੍ਹਾਈਆ। ਸਾਚੀ ਮੰਜ਼ਲ ਮਿਲੇ ਹਕ਼ੀਕ਼ੀ ਯਾਰ, ਲਾਸ਼ਰੀਕ ਆਪਣਾ ਫੇਰਾ ਪਾਈਆ। ਸਦੀ ਚੌਧਵੀਂ ਤੇਰੀ ਤਲਬਗਾਰ, ਪੈਗ਼ੰਬਰ ਤੇਰੇ ਤਾਲਬ ਇਲਮ ਗਏ ਸਮਝਾਈਆ। ਅੰਜੀਲ ਕੁਰਾਨ ਕਰੇ ਇਜ਼ਹਾਰ, ਸਿਫ਼ਤਾਂ ਵਿਚ ਤੇਰਾ ਢੋਲਾ ਗਾਈਆ। ਅਮਾਮਾਂ ਦੇ ਅਮਾਮ ਸਿਕਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਰਹੀ ਕੂਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਝਗੜਾ ਪਿਆ ਚਾਰੇ ਕੂਟ, ਦਹਿ ਦਿਸ਼ਾ ਸਾਚਾ ਰੰਗ ਨਾ ਕੋਇ ਰੰਗਾਈਆ। ਕੂੜ ਵਿਕਾਰਾ ਵਧਿਆ ਝੂਠ, ਮਾਇਆ ਮਮਤਾ ਹੋਈ ਹਲਕਾਈਆ। ਸਤਿ ਧਰਮ ਕਰ ਕੇ ਕੂਚ, ਧਰਨੀ ਧਰਤ ਧਵਲ ਤੋਂ ਪਰੇ ਡੇਰਾ ਲਾਈਆ। ਸਾਚੀ ਦਿਸੇ ਨਾ ਕੋਇ ਬੂਝ, ਸੂਝ ਸਮਝ ਨਾ ਕੋਇ ਵਡਿਆਈਆ। ਝਗੜਾ ਪਿਆ ਏਕ ਦੂਜ, ਏਕਾ ਰੰਗ ਨਾ ਕੋਇ ਸਮਾਈਆ। ਪੜਦਾ ਲਾਹ ਕਾਇਆ ਪੰਜ ਤਤ ਭੂਤ, ਤਨ ਮਾਟੀ ਖ਼ਾਕੀ ਕਰ ਸਫ਼ਾਈਆ। ਦੀਨ ਦੁਨੀ ਕਰ ਸਲੂਕ, ਸੁਲਹਕੁਲ ਤੇਰੀ ਇਕ ਸ਼ਰਨਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਮੁਹੱਬਤ ਦਾ ਮਹਿਬੂਬ, ਸਚ ਮਹਿਰਾਬ ਦੇ ਸੁਹਾਈਆ। ਜਿਧਰ ਤੱਕਾਂ ਓਧਰ ਮੌਜੂਦ, ਹਾਜ਼ਰ ਹਜ਼ੂਰ ਵੇਸ ਵਟਾਈਆ। ਕਲਜੁਗ ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਤਿ ਧਰਮ ਦਾ ਸੱਚਾ ਰਾਹ ਵਖਾਈਆ। ਸਤਿਜੁਗ ਸੱਚੇ ਸੱਚਾ ਦੇ ਵਜੂਦ, ਵਸਲ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਮਜ਼੍ਹਬ ਜਾਤ ਪਾਤ ਵਰਨ ਬਰਨ ਕਲਜੁਗ ਅੰਤ ਅਖ਼ੀਰੀ ਮੇਟ ਹਦੂਦ, ਬੰਧਨ ਰਹਿਣ ਕੋਇ ਨਾ ਪਾਈਆ। ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਨੇਤਰ ਰਹੀ ਖੋਲ੍ਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਗਾਵੇ ਬੋਲ, ਰਾਗ ਅਗੰਮਾ ਇਕੋ ਗਾਈਆ। ਧੁਰ ਦੇ ਮਾਲਕ ਆ ਮੇਰੇ ਕੋਲ, ਲੋਕਮਾਤ ਫੇਰਾ ਪਾਈਆ। ਦੁਨੀ ਸੁੱਤੀ ਜਗਤ ਅਨਭੋਲ, ਤੇਰਾ ਨਾਮ ਨਾ ਕੋਇ ਧਿਆਈਆ। ਧੁਰ ਦਾ ਡੰਕਾ ਵਜਾ ਢੋਲ, ਨਗਾਰਾ ਇਕੋ ਹੱਥ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਪੂਰਾ ਕਰ ਕੌਲ, ਜੋ ਭਵਿਖਤਾਂ ਵਿਚ ਗਏ ਸਮਝਾਈਆ। ਹਰ ਘਟ ਅੰਤਰ ਆ ਕੇ ਮੌਲ, ਮੌਲਾ ਹੋ ਕੇ ਆਪਣਾ ਫੇਰਾ ਪਾਈਆ।
❋
❋
ਤੇਰਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦੀਨ ਦਿਆਲ ਤੇਰੀ ਆਸ ਰਖਾਈਆ। ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਮੰਗਾਂ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਭੇਖ ਪਖੰਡ, ਭਾਂਡਾ ਭਰਮ ਦੇ ਭੰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਬ੍ਰਹਮ ਦੱਸ ਛੰਦ, ਸਾਚਾ ਰਾਗ ਇਕ ਅਲਾਹੀਆ। ਦਵੈਤ ਰਹੇ ਕੋਇ ਨਾ ਕੰਧ, ਸਤਿ ਸਤਿਵਾਦੀ ਰਾਹ ਚਲਾਈਆ। ਨਿਰਗੁਣ ਨੂਰ ਜੋਤ ਚਾੜ੍ਹ ਚੰਦ, ਅੰਧ ਅੰਧੇਰਾ ਦੇ ਮਿਟਾਈਆ। ਮਿਹਰਵਾਨ ਹੋ ਬਖ਼ਸ਼ੰਦ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਆਪਣੀ ਦੱਸੇ ਖ਼ਾਹਸ਼, ਭੇਵ ਰਹੀ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੱਸ ਕੇ ਗਏ ਸਾਥ, ਸਗਲਾ ਸੰਗ ਬਣਾਈਆ। ਭਵਿਖਤਾਂ ਵਿਚ ਗਏ ਆਖ, ਪਰਗਟ ਹੋਵੇ ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦੀ ਵਰਨ ਬਰਨ ਨਹੀਂ ਕੋਈ ਜਾਤ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸੋ ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਤੇਰੀ ਤ੍ਰਿਖਾ ਮੇਟੇ ਪਿਆਸ, ਬੇਆਸ ਦਏ ਗਵਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਅੰਧ ਅਗਿਆਨ ਦਏ ਚੁਕਾਈਆ। ਝਗੜਾ ਮੇਟੇ ਜਾਤ ਪਾਤ, ਦੀਨ ਦੁਨੀ ਵੱਜੇ ਵਧਾਈਆ। ਸਾਚੀ ਮੰਜ਼ਲ ਦੱਸੇ ਆਪਣਾ ਘਾਟ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਸੁਹਾਈਆ। ਗੋਬਿੰਦ ਸ਼ਬਦ ਕਹੇ ਸਦੀ ਚੌਧਵੀਂ ਬਿਨ ਨੇਤਰ ਰਹੀ ਤੱਕ, ਬਿਨ ਅੱਖਾਂ ਅੱਖ ਉਠਾਈਆ। ਕਿਸ ਵੇਲੇ ਮੇਰਾ ਦੇਵੇ ਹਕ, ਪੂਰਬ ਲਹਿਣਾ ਝੋਲੀ ਪਾਈਆ। ਪੁਰਖ ਅਕਾਲ ਹੋਵੇ ਪਰਗਟ, ਅਮਾਮ ਆਪਣਾ ਵੇਸ ਵਟਾਈਆ। ਕੂੜੀ ਕਿਰਿਆ ਮੇਟੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਸਤਿ ਧਰਮ ਦਾ ਖੋਲ੍ਹੇ ਹੱਟ, ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਘਰ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਨਾਮ ਲੈਣ ਜਪ, ਜੀਵਣ ਜੁਗਤੀ ਦਏ ਬਦਲਾਈਆ। ਕਰ ਪਰਕਾਸ਼ ਧੁਰ ਦਾ ਸੱਚ, ਸਤਿ ਸਤਿਵਾਦੀ ਰੰਗ ਚੜ੍ਹਾਈਆ। ਲੇਖਾ ਜਾਣ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਕਰੇ ਖੇਲ ਪੁਰਖ ਸਮਰਥ, ਪਰਵਰਦਿਗਾਰ ਧੁਰ ਦਰਗਾਹੀਆ। ਆਪਣਾ ਨਾਅਰਾ ਦੱਸੇ ਅਲੱਖ, ਜੈਕਾਰਾ ਇਕੋ ਇਕ ਜਣਾਈਆ। ਜਿਸ ਤੋਂ ਆਤਮ ਰਹੇ ਕੋਇ ਨਾ ਵੱਖ, ਬ੍ਰਹਮ ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਦੋਹਾਂ ਦਾ ਸਾਂਝਾ ਹੋਵੇ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਮਾਰਗ ਦੇਵੇ ਦੱਸ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਪਾਈਆ।
❋
❋
੨੧ ਮਾਘ ਸ਼ਹਿਨਸ਼ਾਹੀ ਸੰਮਤ ੨ ਰਤਨ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਜ਼ਿਲਾ ਗੰਗਾ ਨਗਰ
ਹਰਿ ਸ਼ਬਦ ਅਗੰਮੀ ਸੁੱਤ, ਆਦਿਨ ਅੰਤਾ ਇਕ ਉਪਜਾਈਆ। ਜਿਸ ਦੀ ਧਾਰ ਅਬਿਨਾਸ਼ੀ ਅਚੁਤ, ਦੂਜੀ ਵੰਡ ਨਾ ਕੋਇ ਵੰਡਾਈਆ। ਥਿਰ ਘਰ ਸੁਹਾਵੇ ਸਾਚੀ ਰੁੱਤ, ਸਚਖੰਡ ਬੈਠਾ ਸੀਸ ਝੁਕਾਈਆ। ਪਰਗਟ ਹੋਏ ਬਿਨ ਕਾਇਆ ਤਤ ਬੁੱਤ, ਨਿਰਗੁਣ ਨਿਰਵੈਰ ਬਣਤ ਬਣਾਈਆ। ਜਿਸ ਨੂੰ ਜਨਨੀ ਰੱਖੇ ਕੋਈ ਨਾ ਕੁੱਖ, ਪੁਰਖ ਅਕਾਲ ਇਕੋ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਕਲ ਵਖਾਈਆ। ਸਾਚਾ ਸ਼ਬਦ ਹਰਿ ਦੁਲਾਰਾ, ਦੂਲ੍ਹਾ ਇਕੋ ਨਜ਼ਰੀ ਆਈਆ। ਜਿਸ ਦਾ ਮਾਲਕ ਏਕੰਕਾਰਾ, ਇਕ ਇਕੱਲਾ ਬੇਪਰਵਾਹੀਆ। ਸਚ ਪਰਗਟਾਏ ਆਪਣੀ ਧਾਰਾ, ਆਪ ਆਪਣਾ ਭੇਵ ਖੁਲ੍ਹਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਪੜਦਾ ਆਪ ਉਠਾਈਆ। ਸਾਚਾ ਸ਼ਬਦ ਅਗੰਮ ਅਥਾਹ, ਬੇਪਰਵਾਹ ਆਪ ਪਰਗਟਾਇੰਦਾ। ਇਕੋ ਪੁਰਖ ਅਕਾਲ ਦੇਵੇ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਨਿਰਗੁਣ ਨਿਰਵੈਰ ਬਣ ਮਲਾਹ, ਬੇੜਾ ਧੁਰ ਦੇ ਕੰਧ ਟਿਕਾਇੰਦਾ। ਸਚ ਵਖਾ ਕੇ ਏਕਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਦੀਨ ਦਿਆਲ ਬਣ ਕੇ ਪਿਤਾ ਮਾਂ, ਪੂਤ ਸਪੂਤਾ ਗੋਦ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਧੁਰ ਦਾ ਸ਼ਬਦ ਆਦੀ ਏਕ, ਏਕੰਕਾਰ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਟੇਕ, ਟਿੱਕੇ ਮਸਤਕ ਆਪ ਲਗਾਈਆ। ਤ੍ਰੈ ਪੰਜ ਖੇਲੇ ਖੇਡ, ਆਪਣੀ ਕਾਰ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵਸਾਏ ਦੇਸ, ਪਰਦੇਸ਼ ਆਪਣਾ ਭੇਵ ਚੁਕਾਈਆ। ਮਾਲਕ ਹੋ ਕੇ ਧੁਰ ਨਰੇਸ਼, ਹੁਕਮ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਦਿ ਜੁਗਾਦੀ ਆਪਣੀ ਕਾਰ ਕਮਾਈਆ। ਸਾਚਾ ਸ਼ਬਦ ਆਦਿ ਜੁਗਾਦਿ, ਜੁਗ ਕਰਤਾ ਦਏ ਵਡਿਆਈਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਾਰ ਕਮਾਈਆ। ਧੁਰ ਵਜਾਏ ਏਕਾ ਨਾਦ, ਅਗੰਮੀ ਰਾਗ ਸੁਣਾਈਆ। ਚਾਰੇ ਬਾਣੀ ਦੇਵੇ ਦਾਦ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਚਾਰੇ ਖਾਣੀ ਖੋਲ੍ਹੇ ਰਾਜ਼, ਅੰਡਜ ਜੇਰਜ ਉਤਭਜ ਸੇਤਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਸ਼ਬਦ ਨਿਰਗੁਣ ਧਾਰ, ਨਿਰਵੈਰ ਪੁਰਖ ਉਪਜਾਈਆ। ਜਿਸ ਦਾ ਖੇਲ ਅਗੰਮ ਅਪਾਰ, ਕਰਨੀ ਕਰਤਾ ਆਪ ਦ੍ਰਿੜਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਲੱਖ ਚੁਰਾਸੀ ਖੋਜ ਖੁਜਾਈਆ। ਜੁਗ ਚੌਕੜੀ ਲੈ ਅਵਤਾਰ, ਗੁਰ ਅਵਤਾਰ ਪੈਗ਼ੰਬਰ ਰੂਪ ਵਟਾਈਆ। ਸਚ ਸੰਦੇਸ਼ਾ ਦੇਵੇ ਵਾਰੋ ਵਾਰ, ਹੁਕਮ ਏਕਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਨਾਉਂ ਪਰਗਟਾਈਆ। ਸਤਿਗੁਰ ਸ਼ਬਦ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਜਿਸ ਦੇ ਹੁਕਮੇ ਅੰਦਰ ਕਾਲ ਮਹਾਂਕਾਲ, ਰਾਏ ਧਰਮ ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਜਗਤ ਜੰਜਾਲ, ਪੰਜ ਤਤ ਬੰਧਨ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਪੜਦਾ ਓਹਲਾ ਆਪ ਚੁਕਾਇੰਦਾ। ਸ਼ਬਦ ਗੁਰੂ ਸਦਾ ਬਲਵਾਨ, ਇਕ ਇਕੱਲਾ ਇਕ ਅਖਵਾਇੰਦਾ। ਜੁਗ ਚੌਕੜੀ ਝੁਲਾਏ ਨਿਸ਼ਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਗਿਆਨ, ਵਿਦਿਆ ਅਗੰਮ ਅਥਾਹ ਸਮਝਾਇੰਦਾ। ਨਿਰਅੱਖਰ ਵਿਚੋਂ ਅੱਖਰ ਕਰ ਪਰਧਾਨ, ਕਾਇਨਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਇਕੋ ਇਕ ਸੋਭਾ ਪਾਇੰਦਾ। ਸਤਿਗੁਰ ਸ਼ਬਦ ਨੂਰ ਹਰਿ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਜੰਮੇ ਨਾ ਮਰਦਾ, ਮਰ ਜੀਵਤ ਰੂਪ ਨਾ ਕੋਇ ਰਖਾਈਆ। ਨਾ ਕੋਈ ਅੱਖਰ ਵਿਦਿਆ ਪੜ੍ਹਦਾ, ਨਾ ਕੋਈ ਸਲੋਕ ਸੋਹਲੇ ਢੋਲੇ ਰਾਗ ਨਾਦ ਜਣਾਈਆ। ਜੋ ਚਾਹੇ ਸੋ ਜੁਗ ਚੌਕੜੀ ਕਰਦਾ, ਕਰਨੀ ਦੇ ਕਰਤੇ ਦਿਤੀ ਮਾਣ ਵਡਿਆਈਆ। ਨਿਰਗੁਣ ਤੋਂ ਸਰਗੁਣ ਰੂਪ ਧਰਦਾ, ਵੇਸ ਵਟਾਵੇ ਚਾਈਂ ਚਾਈਂਆ। ਲੱਖ ਚੁਰਾਸੀ ਅੰਦਰ ਵੜਦਾ, ਘਟ ਘਟ ਵੇਖੇ ਥਾਉਂ ਥਾਈਂਆ। ਸੁਰਤ ਸਵਾਣੀ ਹਾਣੀ ਬਣ ਕੇ ਫੜਦਾ, ਸੋਈ ਮੋਈ ਆਪ ਜਗਾਈਆ। ਭੇਵ ਖੁਲ੍ਹਾਵੇ ਸਾਚੇ ਘਰ ਦਾ, ਥਿਰ ਘਰ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਸ਼ਬਦ ਗੁਰ ਇਕ ਅਖਵਾਈਆ। ਸ਼ਬਦ ਗੁਰੂ ਗਹਿਰ ਗੰਭੀਰ, ਗਵਰ ਆਪਣੀ ਕਾਰ ਕਮਾਇੰਦਾ। ਜਿਸ ਦਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਜਿਸ ਨੇ ਭਗਤ ਸੁਹੇਲੇ ਬਣਾਏ ਸ਼ਾਹ ਹਕੀਰ, ਕਬੀਰ ਉਚੀ ਕੂਕ ਕੂਕ ਸੁਣਾਇੰਦਾ। ਜੋ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਆਪ ਪਰਗਟਾਇੰਦਾ। ਕੱਟ ਦੇਵੇ ਸ਼ਰਅ ਜ਼ੰਜੀਰ, ਲਾਸ਼ਰੀਕ ਮੇਲ ਮਿਲਾਇੰਦਾ। ਬਖ਼ਸ਼ਿਸ਼ ਕਰ ਇਕ ਤੌਫ਼ੀਕ, ਤੋਹਫ਼ੇ ਘਰ ਘਰ ਆਪ ਪੁਜਾਇੰਦਾ। ਆਤਮ ਦਾ ਬਣ ਕੇ ਧੁਰ ਰਫ਼ੀਕ, ਮਨ ਫ਼ਰੀਕ ਪਰੇ ਹਟਾਇੰਦਾ। ਜਿਸ ਦੀ ਖੇਲ ਅੰਦਰ ਜੁਗ ਚੌਕੜੀ ਗਏ ਬੀਤ, ਸੋ ਸਤਿਗੁਰ ਸ਼ਬਦ ਆਪਣੀ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਣਹਾਰਾ ਨੀਤ, ਨੀਤੀਵਾਨ ਆਪਣਾ ਹੁਕਮ ਵਰਤਾਇੰਦਾ। ਸਤਿਗੁਰ ਸ਼ਬਦ ਕਿਸੇ ਹੱਥ ਨਾ ਆਵੇ ਮੰਦਰ ਮਸੀਤ, ਗੁਰੂਦਵਾਰ ਵੇਖਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਸਾਚਾ ਸ਼ਬਦ ਪਤਤ ਪਾਵਨ, ਪੁਨੀਤ ਇਕ ਅਖਵਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਗਾਵਣ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਪਕੜਨ ਦਾਮਨ, ਦਾਮਨਗੀਰ ਦੋ ਜਹਾਨ ਬਣ ਜਾਈਆ। ਜੋ ਸਰਗੁਣ ਬਣੇ ਨਿਰਗੁਣ ਜ਼ਾਮਨ, ਸੋ ਸ਼ਬਦ ਵੱਡੀ ਵਡਿਆਈਆ। ਤ੍ਰਿਸ਼ਨਾ ਮੇਟ ਕੇ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕੋ ਇਕ ਸਮਝਾਈਆ। ਸਾਚਾ ਸ਼ਬਦ ਸਦਾ ਸਦ ਏਕ, ਇਕੋ ਇਕ ਅਖਵਾਇੰਦਾ। ਜਿਸ ਦੀ ਦੋ ਜਹਾਨਾਂ ਟੇਕ, ਟਿੱਕੇ ਮਸਤਕ ਸਰਬ ਲਗਾਇੰਦਾ। ਸਭ ਨੂੰ ਕਰਨਹਾਰ ਬਿਬੇਕ, ਦੁਰਮਤ ਮੈਲ ਧਵਾਇੰਦਾ। ਨਿਤ ਨਵਿਤ ਵਟਾਏ ਵੇਸ, ਆਪਣੀ ਕਲ ਧਰਾਇੰਦਾ। ਸਚ ਵਖਾਏ ਅਗੰਮਾ ਦੇਸ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜਨ ਭਗਤਾਂ ਅੰਦਰੋਂ ਖੋਲ੍ਹ ਕੇ ਭੇਤ, ਪੜਦਾ ਓਹਲਾ ਆਪ ਉਠਾਇੰਦਾ। ਪੁਰਖ ਅਕਾਲ ਦਸਾਵੇ ਨੇਤਨ ਨੇਤ, ਨਿਜ ਨੇਤਰ ਅੱਖ ਖੁਲ੍ਹਾਇੰਦਾ। ਤਿਸ ਸ਼ਬਦ ਗੁਰੂ ਦਾ ਨਾ ਕੋਈ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਇਆ ਨਾ
❋
❋
ਰੂਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਇੰਦਾ। ਸਤਿਗੁਰ ਸ਼ਬਦ ਸਦਾ ਬਹੁ ਰੰਗਾ, ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਨਿਰਗੁਣ ਧਾਰ ਸਰਗੁਣ ਸੰਗਾ, ਸਗਲ ਸ੍ਰਿਸ਼ਟ ਸਮਾਈਆ। ਪਰੇਮੀਆਂ ਦੇਵੇ ਅਗੰਮ ਅਨੰਦਾ, ਘਰ ਅੰਮ੍ਰਿਤ ਰਸ ਚਖਾਈਆ। ਬਜਰ ਕਪਾਟੀ ਤੋੜ ਜੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਏ ਬਦਲਾਈਆ। ਰਸ ਵਖਾ ਕੇ ਪਰਮਾਨੰਦਾ, ਪਰਮ ਪੁਰਖ ਨਾਲ ਮਿਲਾਈਆ। ਮੁਹੱਬਤ ਵਿਚ ਚੜ੍ਹਾਏ ਡੰਡਾ, ਡੰਡਾਵਤ ਇਕੋ ਦਏ ਸਮਝਾਈਆ। ਜਗਤ ਵਿਕਾਰਾ ਕੱਢੇ ਗੰਦਾ, ਕੂੜੀ ਕਿਰਿਆ ਦਏ ਮਿਟਾਈਆ। ਆਤਮ ਪਰਮਾਤਮ ਦੱਸੇ ਧੁਰ ਦਾ ਛੰਦਾ, ਸਾਚਾ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਖੇਲ ਕਰਾਈਆ। ਸਤਿਗੁਰ ਸ਼ਬਦ ਖੇਲ ਅਨੋਖਾ, ਜੁਗ ਚੌਕੜੀ ਖੇਲ ਖਿਲਾਇੰਦਾ। ਕਿਸੇ ਨਾਲ ਨਾ ਕਰੇ ਧੋਖਾ, ਧੁਖਦਿਆਂ ਪਾਰ ਕਰਾਇੰਦਾ। ਆਦਿ ਜੁਗਾਦਿ ਕਦੇ ਨਾ ਸੋਤਾ, ਆਲਸ ਨਿੰਦਰਾ ਵੰਡ ਨਾ ਕੋਇ ਵੰਡਾਇੰਦਾ। ਇਕੋ ਪਰਕਾਸ਼ ਤੱਕੇ ਨਿਰਮਲ ਜੋਤਾ, ਜੋਤੀ ਵਿਚੋਂ ਆਪਣਾ ਆਪ ਪਰਗਟਾਇੰਦਾ। ਜਿਸ ਦਾ ਖੇਲ ਬ੍ਰਹਿਮੰਡ ਖੰਡ ਕੋਟਨ ਕੋਟਾ, ਪੁਰੀ ਲੋਅ ਹੁਕਮ ਵਰਤਾਇੰਦਾ। ਜੋ ਘਰ ਘਰ ਅੰਦਰ ਲਾਵੇ ਚੋਟਾ, ਸੋਈ ਸੁਰਤੀ ਮਾਤ ਉਠਾਇੰਦਾ। ਸੋ ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਇਕੋ ਬਹੁਤਾ, ਬਹੁਤੇ ਗੁਰੂਆਂ ਵੰਡ ਨਾ ਕੋਇ ਵੰਡਾਇੰਦਾ। ਜਿਸ ਦਾ ਨਾਮ ਨਿਧਾਨਾ ਹੋਕਾ, ਹੁਕਮ ਧੁਰ ਦਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸ਼ਬਦ ਇਕ ਪਰਗਟਾਇੰਦਾ। ਸਾਚਾ ਸ਼ਬਦ ਆਦਿ ਪੁਰਖ ਦੀ ਧਾਰ, ਪਰਮ ਪੁਰਖ ਵਡਿਆਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਮੰਗਣ ਚਾਈਂ ਚਾਈਂਆ। ਜੁਗ ਚੌਕੜੀ ਬਣ ਪਨਹਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵਾ ਰਹੇ ਕਮਾਈਆ। ਸੋ ਲਹਿਣਾ ਦੇਣਾ ਜਾਣੇ ਨਵ ਨੌ ਚਾਰ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਿਫ਼ਤਾਂ ਵਿਚ ਕਰੇ ਇਜ਼ਹਾਰ, ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਗਾਈਆ। ਸੋ ਸ਼ਬਦ ਸਭ ਦਾ ਸਾਂਝਾ ਯਾਰ, ਮੁਹੱਬਤ ਆਤਮਾ ਨਾਲ ਰਖਾਈਆ। ਮੰਜ਼ਲ ਦੂਰ ਕਰੇ ਦੁਸ਼ਵਾਰ, ਪੈਂਡਾ ਅਗਲਾ ਦਏ ਚੁਕਾਈਆ। ਬਿਨਾ ਸਤਿਗੁਰ ਵੇਖ ਸਕੇ ਨਾ ਕੋਈ ਵਿਚ ਸੰਸਾਰ, ਜਗ ਨੇਤਰ ਲੱਭਣ ਕੋਇ ਨਾ ਪਾਈਆ। ਕਿਸੇ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਦੇਣ ਦੁਹਾਈਆ। ਜਿਸ ਉਪਰ ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਤਿਸ ਬਿਨ ਅੱਖਾਂ ਦਏ ਵਖਾਲ, ਘਰ ਠਾਂਡੇ ਮੇਲ ਮਿਲਾਈਆ। ਧੁਰ ਦਾ ਸ਼ਬਦ ਜੁਗ ਚੌਕੜੀ ਧੁਰ ਦਾ ਦੱਸੇ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਪੈਗ਼ੰਬਰਾਂ ਦਏ ਪੈਗ਼ਾਮ, ਸੰਦੇਸ਼ਾ ਇਕ ਸੁਣਾਈਆ। ਬਦਲ ਦੇਵੇ ਨਜ਼ਾਮ, ਹੁਕਮੇ ਹੁਕਮ ਭਵਾਈਆ। ਜਿਸ ਸ਼ਬਦ ਨੇ ਕਲਜੁਗ ਅੰਤ ਮੇਟਣੀ ਅੰਧੇਰੀ ਸ਼ਾਮ, ਜੂਠ ਝੂਠ ਦਏ ਮਿਟਾਈਆ। ਉਹ ਸ਼ਬਦ ਸਦਾ ਮਿਹਰਵਾਨ, ਮਿਹਰ ਵਿਚ ਸਮਾਈਆ। ਸੁਣਿਆ ਜਾਏ ਨਾ ਕਿਸੇ ਕਾਨ, ਰਸਨਾ ਨਾਲ ਨਾ ਕੋਇ ਵਡਿਆਈਆ। ਧੁਨ ਆਤਮਕ ਸੱਚੀ ਧੁਨਕਾਨ, ਧੁਰ ਦੀ ਧਾਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦਿਤਾ ਵਰ, ਆਪ ਆਪਣਾ ਵਿਚ ਟਿਕਾਈਆ। ਸਾਚਾ ਸ਼ਬਦ ਬਿਨ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਸਕੇ ਸਮਝ, ਬੁੱਧੀ ਵਿਚ ਨਾ ਕੋਇ ਵਡਿਆਈਆ। ਅਨੁਭਵ
❋
❋
ਇਸ਼ਾਰੇ ਵਾਲੀ ਰਮਜ਼, ਰਾਜ਼ਕ ਰਿਜ਼ਕ ਰਹੀਮ ਆਪ ਸੁਣਾਈਆ। ਜਿਹੜਾ ਚਲਦਾ ਨਹੀਂ ਕਿਸੇ ਨਾਲ ਕਦਮ, ਮੰਜ਼ਲ ਦੋ ਜਹਾਨਾਂ ਪੰਧ ਮੁਕਾਈਆ। ਏਥੇ ਓਥੇ ਦੋ ਜਹਾਨਾਂ ਕਰੇ ਅਦਲ, ਇਨਸਾਫ਼ ਆਪਣਾ ਹੁਕਮ ਵਰਤਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਬਦਲ, ਬਦਲੀ ਸਭ ਦੀ ਦਏ ਕਰਾਈਆ। ਜਿਸ ਦੇ ਅੱਗੇ ਚਲੇ ਨਾ ਕੋਈ ਯਤਨ, ਯਥਾਰਥ ਸਾਰੇ ਬੈਠੇ ਸੀਸ ਨਿਵਾਈਆ। ਜਿਸ ਨੇ ਲੱਖ ਚੁਰਾਸੀ ਕੀਤੀ ਬੇਵਤਨ, ਵਤਨ ਆਪਣਾ ਆਪ ਛੁਪਾਈਆ। ਜੁਗ ਜੁਗ ਉਹ ਜਨ ਭਗਤਾਂ ਪੈਜ ਆਵੇ ਰੱਖਣ, ਸ਼ਬਦ ਗੁਰੂ ਵੇਸ ਵਟਾਈਆ। ਸੰਤ ਸੁਹੇਲੇ ਆਵੇ ਚੁੱਕਣ, ਬਿਨ ਗੋਦੀ ਗੋਦ ਉਠਾਈਆ। ਗ਼ਰੀਬ ਨਿਮਾਣਿਆਂ ਆਵੇ ਪੁਛਣ, ਜੋ ਬੈਠਣ ਧਿਆਨ ਲਗਾਈਆ। ਕੂੜੀ ਕਿਰਿਆ ਆਵੇ ਜੜ੍ਹ ਪੁੱਟਣ, ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰੂ ਵਡਿਆਈਆ। ਸ਼ਬਦ ਗੁਰੂ ਆਦਿ ਜੁਗਾਦੀ ਸੱਚਾ, ਜਿਸ ਦਾ ਸਾਜਣ ਬੇਪਰਵਾਹੀਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਸੁਹਾਇਆ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਵਖਾਈਆ। ਕੀਤਾ ਪਰਕਾਸ਼ ਪੰਜਾਂ ਤੱਤਾਂ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਧੁਰ ਸੰਦੇਸ਼ ਦਿਤਾ ਪਤਾ, ਪਤਿਪਰਮੇਸ਼ਵਰ ਦਿਤਾ ਦ੍ਰਿੜਾਈਆ। ਆਤਮ ਪਰਮਾਤਮ ਬਣਾਇਆ ਸਕਾ, ਨਾਤਾ ਦਿਤਾ ਜੁੜਾਈਆ। ਉਹ ਸਤਿਗੁਰ ਸ਼ਬਦ ਨਜ਼ਰ ਨਾ ਆਵੇ ਜਗਤ ਵਾਲੀਆਂ ਅੱਖਾਂ, ਨਿਜ ਲੋਚਣ ਨੂਰ ਕਰੇ ਰੁਸ਼ਨਾਈਆ। ਓਸ ਸ਼ਬਦ ਨੂੰ ਕਦੇ ਕਹੋ ਨਾ ਅੱਛਾ, ਜੋ ਮੰਜ਼ਲ ਮੰਜ਼ਲ ਘਰ ਨਾ ਧੁਰ ਪੁਚਾਈਆ। ਸਾਚਾ ਚੰਦ ਇਕੋ ਪੁਰਖ ਅਕਾਲ ਦਾ ਬੱਚਾ, ਜਿਸ ਨੂੰ ਦੂਜੀ ਜਨਮੇ ਕੋਈ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥਾ, ਸਮਰਥ ਸਵਾਮੀ ਅੰਤਰਜਾਮੀ ਘਟ ਭੀਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ।
੨੨ ਮਾਘ ਸ਼ਹਿਨਸ਼ਾਹੀ ਸੰਮਤ ੨ ਮਹਾਂ ਸਿੰਘ ਦੇ ਗ੍ਰਹਿ ੨੫ ਬੀ੦ ਬੀ੦
ਜੋ ਗੁਰ ਗੋਬਿੰਦ ਦਾ ਸਿੱਖ, ਸਿਖਿਆ ਵਿਚ ਸਦਾ ਸਮਾਈਆ। ਉਹ ਜ਼ਰੂਰ ਅੰਤਰ ਆਪਣਾ ਜਾਣੇ ਭਵਿਖ, ਬਾਹਰੋਂ ਪੁਛਣ ਦੀ ਲੋੜ ਰਹੇ ਨਾ ਰਾਈਆ। ਉਸ ਦੇ ਨਿਰਗੁਣ ਧਾਰ ਅੰਦਰ ਨਿਜ ਸਰੂਪ ਪਏ ਦਿਖ, ਪੜਦਾ ਓਹਲਾ ਰਹੇ ਨਾ ਰਾਈਆ। ਪ੍ਰੀਤਮ ਹੋ ਕੇ ਮਾਲਕ ਇਕ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਮ ਨਿਧਾਨਾ ਦੇ ਕੇ ਚਿਟ, ਧੁਰ ਸੰਦੇਸ਼ਾ ਆਪ ਪਰਗਟਾਈਆ। ਗੋਬਿੰਦ ਸਦਾ ਗੁਰਮੁਖਾਂ ਦੇ ਰਹਿੰਦਾ ਵਿਚ, ਵਿਛੋੜੇ ਵਿਚ ਕਦੇ ਨਾ ਆਈਆ। ਆਦਿ ਜੁਗਾਦੀ ਧੁਰ ਦਾ ਪਿਤ, ਬਾਲਕ ਗੁਰਮੁਖ ਗੋਦ ਉਠਾਈਆ। ਜਿਸ ਦਾ ਖੇਲ ਨਿਤ ਨਵਿਤ, ਜੁਗ ਚੌਕੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਜੋ ਗੋਬਿੰਦ ਸਿੱਖ ਲਿਆ ਅਪਨਾ, ਉਪਮਾਂ ਆਪਣੀ ਵਿਚ ਲਗਾਈਆ। ਉਸ ਦਾ ਵਿਛੋੜਾ ਰਹੇ ਨਾ ਰਾ, ਦੁਤੀਆ ਭਾਉ ਨਾ ਕੋਇ ਜਣਾਈਆ। ਸੁਰਤੀ ਸ਼ਬਦ ਲਏ ਸਮਾ, ਸਮਾਪਤ ਕਰੇ ਬਾਹਰੋਂ ਲੋਕਾਈਆ। ਨਿਰਗੁਣ ਨੂਰ ਕਰੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਸ਼ਬਦੀ ਨਾਦ ਧੁਨ ਸ਼ਨਵਾ, ਅਗੰਮ ਕਰੇ ਪੜ੍ਹਾਈਆ। ਭੇਵ ਅਭੇਦਾ ਆਪ ਖੁਲ੍ਹਾ, ਮੇਲਾ ਮੇਲੇ ਸਹਿਜ ਸੁਭਾਈਆ। ਸੋ ਸੂਰਾ ਬੇਪਰਵਾਹ, ਹਾਜ਼ਰ ਹਜ਼ੂਰਾ ਹਰ ਘਟ ਬੈਠਾ ਡੇਰਾ ਲਾਈਆ। ਦੂਰ ਦੁਰਾਡਾ
❋
❋
ਪੰਧ ਮੁਕਾ, ਲੋਕਮਾਤ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਸਦਾ ਸਮਾਈਆ। ਗੋਬਿੰਦ ਸਤਿਗੁਰ ਕਦੇ ਨਾ ਵਿਛੜੇ, ਵਿਛੋੜੇ ਵਿਚ ਕਦੇ ਨਾ ਆਈਆ। ਸਦ ਗੁਰਮੁਖਾਂ ਦੀ ਪ੍ਰੇਮ ਧਾਰੋਂ ਨਿਕਲੇ, ਬਾਹਰੋਂ ਹੱਥ ਕਿਸੇ ਨਾ ਆਈਆ। ਉਹ ਪੂਰਬ ਲੇਖੇ ਜਾਣੇ ਪਿਛਲੇ, ਕਰਮਾਂ ਦਾ ਡੇਰਾ ਢਾਹੀਆ। ਪੜਦੇ ਖੋਲ੍ਹੇ ਵਿਚਲੇ, ਹਉਮੇ ਰੋਗ ਗਵਾਈਆ। ਜੋ ਗੋਬਿੰਦ ਦੀ ਸਿਖਿਆ ਸਾਚੀ ਸਿਖ ਲਏ, ਸੋ ਸਿੱਖ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਗੋਬਿੰਦ ਸਤਿਗੁਰ ਸਦਾ ਮੇਲਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਸੁਰਤੀ ਸ਼ਬਦੀ ਖੇਲ ਗੁਰੂ ਗੁਰ ਚੇਲਾ, ਤੱਤਾਂ ਵੰਡ ਨਾ ਕੋਇ ਵੰਡਾਈਆ। ਏਥੇ ਓਥੇ ਦੋ ਜਹਾਨਾਂ ਅੰਦਰ ਬਾਹਰ ਗੁਪਤ ਜਾਹਰ ਧੁਰਦਰਗਾਹੀ ਬਣ ਕੇ ਸੱਜਣ ਸੁਹੇਲਾ, ਸਾਹਿਬ ਸਵਾਮੀ ਅੰਤਰਜਾਮੀ ਆਪਣਾ ਜੋੜ ਜੁੜਾਈਆ। ਬਿਨ ਗੁਰਸਿਖਾਂ ਤੋਂ ਗੋਬਿੰਦ ਕਦੇ ਨਾ ਬੈਠੇ ਵਿਹਲਾ, ਸਦ ਗੁਰਮੁਖਾਂ ਅੰਦਰ ਵੜ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਜਿਹੜਾ ਗੋਬਿੰਦ ਦਾ ਸਿੱਖ ਬਣਿਆ, ਆਪ ਆਪਣਾ ਗਿਆ ਬਦਲਾਈਆ। ਉਹ ਨਿਰਗੁਣ ਧਾਰੋਂ ਜਣਿਆ, ਨਾਤਾ ਮਾਤ ਪਿਤ ਤੁੜਾਈਆ। ਓਸ ਨਿਰਅੱਖਰ ਇਕੋ ਪੜ੍ਹਿਆ, ਜਿਸ ਦੀ ਵਿਦਿਆ ਧੁਰਦਰਗਾਹੀਆ। ਤ੍ਰੈਗੁਣ ਵਿਚ ਕਦੇ ਨਾ ਸੜਿਆ, ਮਮਤਾ ਮੋਹ ਨਾ ਕੋਇ ਹਲਕਾਈਆ। ਸਰਨ ਸਰਨਾਈ ਓਸ ਦੀ ਪੜਿਆ, ਜਿਥੇ ਮਿਲੇ ਮਾਣ ਵਡਿਆਈਆ। ਰਹੇ ਭੌ ਕੋਈ ਨਾ ਡਰਿਆ, ਭਿਆਨਕ ਰੂਪ ਨਾ ਕੋਇ ਪਰਗਟਾਈਆ। ਅੰਮ੍ਰਿਤ ਨਹਾਵੇ ਸਾਚੇ ਸਰਿਆ, ਦੁਰਮਤ ਮੈਲ ਧਵਾਈਆ। ਗੋਬਿੰਦ ਦਾ ਸਿੱਖ ਸਦਾ ਗੋਬਿੰਦ ਦੇ ਘਰ ਵੜਿਆ, ਵਿਛੋੜਾ ਰਹਿਣ ਕਦੇ ਨਾ ਪਾਈਆ। ਨਾ ਜੀਂਦਾ ਨਾ ਮਰਿਆ, ਮਰ ਜੀਵਤ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦਏ ਵਖਾਈਆ। ਗੋਬਿੰਦ ਦਾ ਸਿੱਖ ਬਣਨਾ ਬੜਾ ਔਖਾ, ਚਾਰ ਵਰਨਾਂ ਸਮਝ ਕੋਇ ਨਾ ਆਈਆ। ਉਹ ਝਗੜਾ ਛੱਡ ਜਾਏ ਚੌਦਾਂ ਲੋਕਾਂ, ਚੌਦਾਂ ਤਬਕਾਂ ਪੰਧ ਮੁਕਾਈਆ। ਉਹ ਸੁਣ ਲਏ ਇਕ ਸਲੋਕਾ, ਦੂਜਾ ਬਚਨ ਸਰਵਣ ਸੁਣਨ ਕਦੇ ਨਾ ਜਾਈਆ। ਉਹ ਰੱਖੇ ਇਕੋ ਓਟਾ, ਓੜਕ ਇਕੋ ਧਿਆਨ ਲਗਾਈਆ। ਉਹਦੇ ਅੰਦਰ ਗੋਬਿੰਦ ਦੀ ਨਾਮ ਲੱਗੇ ਚੋਟਾ, ਚੋਟੀ ਚੜ੍ਹ ਕੇ ਦਰਸ ਦਿਖਾਈਆ। ਤੇਰੇ ਵਿਚ ਨੌ ਜਨਮ ਦੀ ਖੋਟਾ, ਖੋਟ ਅੰਦਰੋਂ ਨਾ ਕੋਇ ਕਢਾਈਆ। ਗੋਬਿੰਦ ਦੇ ਆਹਲਣੇ ਵਿਚੋਂ ਬਾਹਰ ਡਿੱਗਾ ਬੋਟਾ, ਫੜ ਕੇ ਵਿਚ ਨਾ ਕੋਇ ਰਖਾਈਆ। ਤੂੰ ਪੋਸਤੀ ਹੋ ਕੇ ਅਨੰਦ ਪੁਰੀ ਤੋਂ ਬਾਹਰ ਘੋਟਨ ਘੋਟਾ, ਭੰਗ ਪੀ ਕੇ ਝਟ ਲੰਘਾਈਆ। ਇਕ ਦਿਨ ਗੋਬਿੰਦ ਸ਼ਬਦ ਦਾ ਤੇਰੇ ਅੰਦਰ ਵੱਜਾ ਸੋਟਾ, ਤੇਰੀ ਸੁਰਤੀ ਦਿਤੀ ਹਿਲਾਈਆ। ਤੂੰ ਘਰ ਜਾ ਕੇ ਢਾਹ ਦਿਤਾ ਪਿਉ ਦਾ ਬਣਾਇਆ ਕੋਠਾ, ਵਸਦਾ ਘਰ ਬਰਬਾਦ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੜਦਾ ਓਹਲਾ ਦੇ ਚੁਕਾਈਆ। ਗੋਬਿੰਦ ਸਿੱਖ ਸਦਾ ਮਿਲਾਪ, ਮਿਲਣੀ ਵਿਚ ਵਡਿਆਈਆ। ਜਿਸ ਦੇ ਅੰਤਰ ਨਿਰੰਤਰ ਮੰਤਰ ਆਪਣਾ ਦੇਵੇ ਜਾਪ, ਕਰਾਏ ਸਚ ਪੜ੍ਹਾਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਸੰਤਾਪ ਦਏ ਗਵਾਈਆ। ਸਚ ਸੁਨੇਹੜਾ ਜਾਏ ਆਖ, ਬਿਨ ਅੱਖਰਾਂ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ। ਗੋਬਿੰਦ ਸਿੱਖ ਸਦਾ ਪਿਆਸਾ, ਅੰਤਰ ਧਿਆਨ ਲਗਾਈਆ। ਗੋਬਿੰਦ ਉਸ ਦਾ ਸਦਾ ਰਾਖਾ, ਦਿਵਸ ਰੈਣ ਸੇਵ ਕਮਾਈਆ।
❋
❋
ਦੋਹਾਂ ਦੇ ਅੰਤਰ ਖੇਲ ਕਰੇ ਪੁਰਖ ਅਬਿਨਾਸ਼ਾ, ਆਪ ਆਪਣੀ ਵੰਡ ਵੰਡਾਈਆ। ਗੋਬਿੰਦ ਮਿਲਣ ਦੀ ਏਸ ਜਨਮ ਅਜੇ ਨਾ ਆਈ ਜਾਚਾ, ਮੰਜ਼ਲ ਰਾਹ ਨਾ ਕੋਇ ਵਖਾਈਆ। ਉਹ ਲੱਭਿਆ ਨਾ ਪੂਜਾ ਪਾਠਾ, ਜਿਹੜਾ ਬਿਨ ਰਸਨਾ ਜਿਹਵਾ ਢੋਲਾ ਗਾਈਆ। ਅਜੇ ਖੁਲ੍ਹਿਆ ਨਾ ਅੰਦਰੋਂ ਤਾਕਾ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਗੱਲਾਂ ਬਾਤਾਂ ਵਾਲਾ ਸੁਣਿਆ ਸਾਕਾ, ਸਾਜਣ ਮਿਲ ਕੇ ਖ਼ੁਸ਼ੀ ਨਾ ਅੰਦਰ ਪਰਗਟਾਈਆ। ਗੋਬਿੰਦ ਸਤਿਗੁਰ ਸੱਚੇ ਸਿੱਖਾਂ ਦੇ ਸਦਾ ਸਾਥਾ, ਸੰਗੀ ਹੋ ਕੇ ਆਪਣਾ ਸੰਗ ਬਣਾਈਆ। ਅੰਤਰ ਪ੍ਰੇਮ ਦਾ ਦੇ ਭਰਵਾਸਾ, ਭਰਮਾਂ ਵਿਚੋਂ ਬਾਹਰ ਕਢਾਈਆ। ਗੁਪਤ ਜਾਹਰ ਦੇਵੇ ਸਾਥਾ, ਸਗਲਾ ਸੰਗ ਬਣਾਈਆ। ਜਿਸ ਨੇ ਗੋਬਿੰਦ ਸ਼ਬਦ ਵਾਚਾ, ਸ਼ਮਅ ਆਪਣੀ ਗਿਆ ਜਗਾਈਆ। ਮਨ ਵਾਸਨਾ ਕਦੇ ਨਾ ਨਾਚਾ, ਤ੍ਰਿਸ਼ਨਾ ਜਗਤ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਗੋਬਿੰਦ ਜਿਸ ਸਿੱਖ ਨੂੰ ਦਏ ਪਿਆਰ, ਪ੍ਰੀਤਮ ਹੋ ਕੇ ਦਇਆ ਕਮਾਈਆ। ਉਹਦੇ ਅੰਤਰ ਕਰ ਉਜਿਆਰ, ਅੰਧ ਅੰਧੇਰ ਦਏ ਗਵਾਈਆ। ਵਿਛੋੜੇ ਵਿਚ ਵਿਛੜਿਆ ਰਹੇ ਨਾ ਕੋਈ ਦਿਨ ਚਾਰ, ਸਦਾ ਗੁਰਮੁਖਾਂ ਮਿਲ ਕੇ ਖ਼ੁਸ਼ੀ ਮਨਾਈਆ। ਪ੍ਰੀਤੀ ਅੰਦਰ ਕਦੇ ਨਾ ਕਰੇ ਉਧਾਰ, ਵਸਤ ਹੱਥੋ ਹੱਥ ਫੜਾਈਆ। ਪਿਛਲੇ ਜਨਮ ਦਾ ਖੇਲ ਨਿਆਰ, ਐਸ ਜਨਮ ਵਿਚ ਵੇਖਣਾ ਧਿਆਨ ਲਗਾਈਆ। ਅੰਦਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਤ੍ਰਿਸ਼ਨਾ ਮਮਤਾ ਨਾ ਕੋਇ ਮਿਟਾਈਆ। ਕੂੜੀ ਕਿਰਿਆ ਨਾਲ ਪਿਆਰ, ਜਗਤ ਨਾਲ ਵਡਿਆਈਆ। ਜਿਨ੍ਹਾਂ ਦਾ ਨਾਤਾ ਗੋਬਿੰਦ ਜੋੜਿਆ ਨਾਲ, ਉਹ ਵਿਛੋੜਾ ਸਹਿ ਨਾ ਸਕਣ ਰਾਈਆ। ਉਹ ਸਦਾ ਸੁਹੇਲਾ ਇਕ ਇਕੇਲਾ ਗੁਰਮੁਖਾਂ ਦਏ ਜਮਾਲ, ਜੋਤੀ ਨੂਰ ਕਰ ਰੁਸ਼ਨਾਈਆ। ਮੁਰਸ਼ਦ ਹੋ ਕੇ ਮੁਰੀਦਾਂ ਪੁਛੇ ਹਾਲ, ਦਰ ਘਰ ਸਾਚੇ ਫੇਰਾ ਪਾਈਆ। ਗੋਬਿੰਦ ਤੋਂ ਵਿਛੜਿਆਂ ਗੁਰਸਿਖਾਂ ਨੂੰ ਕਦੇ ਨਾ ਬੀਤੇ ਕੋਈ ਸਾਲ, ਮਨਮੁਖ ਕੋਟਨ ਜਨਮ ਜਾਣ ਬਿਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਦੇਵੇ ਥਾਉਂ ਥਾਈਂਆ। ਗੋਬਿੰਦ ਕਹੇ ਮੇਰਾ ਗੁਰਮੁਖ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਜਿਸ ਦੇ ਨਾਲ ਮੇਰੀ ਚਲੇ ਰੀਤ, ਲੋਕਮਾਤ ਵੱਜੇ ਵਧਾਈਆ। ਮੈਂ ਓਸ ਨੂੰ ਮਿਲਾਂ ਠੀਕ, ਠਾਕਰ ਹੋ ਕੇ ਦਰਸ ਦਿਖਾਈਆ। ਉਹ ਝਗੜਾ ਮੁਕਾਏ ਊਚ ਨੀਚ, ਜਾਤ ਪਾਤ ਡੇਰਾ ਢਾਹੀਆ। ਗੁਰਸਿਖਾਂ ਦਾ ਕਾਇਆ ਮੰਦਰ ਕਰਾਂ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੁਰ ਦੀ ਪ੍ਰੀਤ, ਮੇਲਾ ਧੁਰ ਦਾ ਲਵਾਂ ਮਿਲਾਈਆ। ਜਗਤ ਵਿਛੋੜਾ ਕਟ ਧਾਮ ਵਖਾਵਾਂ ਇਕ ਅਤੀਤ, ਤ੍ਰੈਗੁਣ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗੋਬਿੰਦ ਗੁਰ ਗੁਰ ਗੋਬਿੰਦ ਗੋਬਿੰਦ ਸਿੱਖ ਸਿੱਖ ਗੋਬਿੰਦ ਗੋਬਿੰਦ ਸਿੱਖ ਵਿਚ ਸਮਾਈਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ੨ ਤਰਲੋਕ ਸਿੰਘ ਦੇ ਗ੍ਰਹਿ ੨੦ ਜ਼ੈਡ ਜ਼ਿਲਾ ਗੰਗਾ ਨਗਰ
ਜਨ ਭਗਤ ਕਹੇ ਪ੍ਰਭ ਤੇਰੀ ਓਟ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਧਿਆਨ ਲਗਾਈਆ। ਜਗ ਵਾਸਨਾ ਕੂੜੀ ਕਿਰਿਆ ਅੰਦਰੋਂ
❋
❋
ਕੱਢ ਖੋਟ, ਪਾਰਬ੍ਰਹਮ ਬ੍ਰਹਮ ਭੇਵ ਅਭੇਦਾ ਦੇ ਖੁਲ੍ਹਾਈਆ। ਸ਼ਬਦ ਅਗੰਮੀ ਲਾ ਗ੍ਰਹਿ ਮੰਦਰ ਅੰਦਰ ਚੋਟ, ਸੋਈ ਸੁਰਤੀ ਸਤਿ ਜਗਾਈਆ। ਹੋਵੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦੇਣਾ ਗਵਾਈਆ। ਮਨ ਬੁੱਧੀ ਦੀ ਰਹੇ ਕੋਈ ਨਾ ਸੋਚ, ਅਨੁਭਵ ਆਪਣੀ ਧਾਰ ਦੇਣੀ ਜਣਾਈਆ। ਝਗੜਾ ਰਹੇ ਨਾ ਦੀਨ ਦੁਨੀ ਲੋਕ ਪਰਲੋਕ, ਤੇਰਾ ਨੂਰ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵਾਂ ਸਚ ਸਲੋਕ, ਸੋਹੰ ਢੋਲਾ ਧੁਰਦਰਗਾਹੀਆ। ਭਾਗ ਲੱਗੇ ਕਾਇਆ ਮਾਟੀ ਕਾਚੇ ਕੋਟ, ਕੰਚਨ ਗੜ੍ਹ ਦੇਣਾ ਸੁਹਾਈਆ। ਬਾਹਰ ਕਰਨੀ ਪਏ ਨਾ ਖੋਜ, ਨਿਰੰਤਰ ਮੇਲਾ ਲੈਣਾ ਮਿਲਾਈਆ। ਮਮਤਾ ਰਹੇ ਨਾ ਕੋਈ ਰੋਗ, ਹੰਗਤਾ ਗੜ੍ਹ ਦੇਣਾ ਤੁੜਾਈਆ। ਸਚ ਪ੍ਰੀਤੀ ਬਖ਼ਸ਼ ਅਗੰਮੀ ਜੋਗ, ਜਗ ਜੀਵਣ ਦਾਤੇ ਆਪਣੀ ਜੁਗਤ ਇਕ ਜਣਾਈਆ। ਆਤਮ ਪਰਮਾਤਮ ਮਿਲ ਕੇ ਮਿਲੇ ਧੁਰ ਦੀ ਮੌਜ, ਅਨੰਦ ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਜਨ ਭਗਤ ਕਹੇ ਪ੍ਰਭ ਮੇਰੇ ਸਮਰਥ, ਸਚ ਸਵਾਮੀ ਤੇਰੀ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਵੇਖ ਅਗਨ ਰਥ, ਚਾਰ ਵਰਨ ਅਠਾਰਾਂ ਬਰਨ ਸੜਦੀ ਦਿਸੇ ਲੋਕਾਈਆ। ਮਨ ਵਾਸਨਾ ਦੀਨ ਦੁਨੀ ਦ੍ਰਿਸ਼ਟੀ ਅੰਦਰ ਰਹੀ ਨੱਸ, ਜਗਤ ਵਾਸਨਾ ਭੱਜੇ ਵਾਹੋ ਦਾਹੀਆ। ਸਾਚਾ ਤੇਰਾ ਨਾਮ ਕਿਸੇ ਨਾ ਆਵੇ ਹੱਥ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੀਰਥ ਤਟ ਦੇਣ ਗਵਾਹੀਆ। ਨਾੜ ਬਹੱਤਰ ਕਾਇਆ ਮਾਟੀ ਸਾਢੇ ਤਿੰਨ ਹੱਥ ਕਾਅਬਾ ਨਿਰਗੁਣ ਨੂਰ ਮਿਲੇ ਕਿਸੇ ਨਾ ਸੱਚ, ਪਰਤੱਖ ਤੇਰਾ ਦਰਸ ਕੋਇ ਨਾ ਪਾਈਆ। ਤੇਰੀ ਆਤਮ ਤੇਰੇ ਨਾਲੋਂ ਹੋ ਕੇ ਵੱਖ, ਪੰਜਾਂ ਤੱਤਾਂ ਅੰਦਰ ਵੜ ਕੇ ਤੇਰਾ ਨਾਮ ਭੁਲਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੋਲ੍ਹ ਆਪਣੀ ਅੱਖ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਤੇਰਾ ਭਗਤ ਸੁਹੇਲਾ ਸਚ ਦਵਾਰੇ ਤੈਨੂੰ ਲੱਭ, ਠਾਕਰ ਸਵਾਮੀ ਮਿਲ ਕੇ ਵੱਜੇ ਵਧਾਈਆ। ਜਗਤ ਵਿਕਾਰਾ ਕੂੜ ਕੁਟੰਬ ਮਮਤਾ ਮੋਹ ਦੇਵੇ ਛੱਡ, ਨਾਤਾ ਜੋੜੇ ਧੁਰਦਰਗਾਹੀਆ। ਗ੍ਰਹਿ ਮੰਦਰ ਅੰਦਰ ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਜਾਵੇ ਵੱਜ, ਨਾਦ ਅਨਾਦੀ ਆਪਣੀ ਧੁਨ ਸੁਣਾਈਆ। ਨਿਝਰ ਧਾਰਾ ਅੰਮ੍ਰਿਤ ਅਮਿਉਂ ਆਪਣਾ ਦੇ ਰਸ, ਰਸਨਾ ਜਿਹਵਾ ਚੱਖਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸੱਚਾ ਦਵਾਰਾ ਦੇਣਾ ਵਖਾਈਆ। ਜਨ ਭਗਤ ਕਹੇ ਪ੍ਰਭ ਮੇਰੇ ਦਾਤਾਰ, ਦੀਨ ਦਿਆਲ ਤੇਰੇ ਹੱਥ ਵਡਿਆਈਆ। ਕਿਰਪਾ ਕਰ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਈਆ। ਤੇਰਾ ਲਹਿਣਾ ਦੇਣਾ ਦੱਸਦੇ ਗਏ ਗੁਰੂ ਅਵਤਾਰ, ਪੈਗ਼ੰਬਰ ਸਿਫ਼ਤਾਂ ਵਿਚ ਸਾਲਾਹੀਆ। ਭਗਤ ਸੁਹੇਲੇ ਮੰਗਦੇ ਰਹੇ ਵਾਰੋ ਵਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਤੇਰੇ ਅੱਗੇ ਝੋਲੀਆਂ ਡਾਹੀਆ। ਕਲਜੁਗ ਅੰਤ ਵੇਖ ਵਿਚਾਰ, ਸ੍ਰੀ ਭਗਵੰਤ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿਰਦੇ ਅੰਦਰ ਵਧਿਆ ਵਿਭਚਾਰ, ਕੂੜੀ ਕਿਰਿਆ ਵਿਚ ਜਗਤ ਲੋਕਾਈਆ। ਸਾਚਾ ਮੰਤਰ ਸਕੇ ਨਾ ਕੋਇ ਉਚਾਰ, ਉਜਰਤ ਵਿਚ ਪੰਡਤ ਪਾਂਧੇ ਮੁਲਾ ਸ਼ੇਖ਼ ਮਸਾਇਕ ਗ੍ਰੰਥੀ ਪੰਥੀ ਤੇਰੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਜਨ ਭਗਤ ਕਹੇ ਪ੍ਰਭ ਮੇਰੇ ਧੁਰ ਦੇ ਸਵਾਮੀ, ਪੁਰਖ ਅਕਾਲ ਦੀਨ ਦਿਆਲ ਤੇਰੀ ਬੇਪਰਵਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਰਜਾਮੀ, ਘਟ ਨਿਵਾਸੀ ਤੇਰੀ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਸੁਣਾ ਆਪਣੀ ਬਾਣੀ, ਅਣਿਆਲਾ ਤੀਰ ਚਲਾਈਆ। ਚਰਨ ਪ੍ਰੀਤੀ ਬਖ਼ਸ਼
❋
❋
ਧੁਰ ਦਾ ਪਦ ਨਿਰਬਾਣੀ, ਦਰ ਘਰ ਸਾਚੇ ਵੱਜੇ ਵਧਾਈਆ। ਗਾਥਾ ਰਹੇ ਨਾ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਮੰਜ਼ਲ ਦੇਣੀ ਮੁਕਾਈਆ। ਝਗੜਾ ਚੁਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਵਿਚ ਨਾ ਕੋਇ ਭਵਾਈਆ। ਆਪਣੇ ਧੁਰ ਦੇ ਨਾਮ ਦੀ ਦੇ ਨਿਸ਼ਾਨੀ, ਜੋ ਏਥੇ ਓਥੇ ਦੋ ਜਹਾਨਾਂ ਤੇਰਾ ਗ੍ਰਹਿ ਵਖਾਈਆ। ਕਿਰਪਾ ਕਰ ਪੁਰਖ ਸਮਰਥ ਮਿਹਰਵਾਨ ਮਹਿਬੂਬ ਦੋ ਜਹਾਨੀ, ਮਿਹਰ ਨਜ਼ਰ ਅੱਖ ਉਠਾਈਆ। ਬਿਨ ਤੇਰੀ ਕਿਰਪਾ ਤੇਰਾ ਬਣੇ ਨਾ ਕੋਇ ਬ੍ਰਹਮ ਗਿਆਨੀ, ਜਗਤ ਵਿਦਿਆ ਵਿਚ ਰੁਲੀ ਲੋਕਾਈਆ। ਆਪਣੀ ਮੰਜ਼ਲ ਹਕ਼ੀਕ਼ਤ ਵਾਲੀ ਦੱਸ ਆਸਾਨੀ, ਅਸਲ ਵਿਚ ਵਸਲ ਯਾਰ ਦੇਣਾ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੇਲ ਕਰ ਜੋਤ ਨੂਰਾਨੀ, ਆਤਮ ਪਰਮਾਤਮ ਆਪਣੇ ਰੰਗ ਸਮਾਈਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਸਿੰਘ ਦੇ ਗ੍ਰਹਿ ਬਨਵਾਲੀ
ਜਨ ਭਗਤ ਕਹਿਣ ਪ੍ਰਭ ਅਬਿਨਾਸ਼ੀ ਉਠ, ਸਚਖੰਡ ਨਿਵਾਸੀ ਹੋ ਸਹਾਈਆ। ਕਲਜੁਗ ਅੰਤਮ ਆ ਕੇ ਤੁਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਸ੍ਰਿਸ਼ਟੀ ਅੰਦਰ ਰਿਹਾ ਕੋਈ ਨਾ ਸੁਚ, ਜੂਠ ਝੂਠ ਵੱਜੀ ਵਧਾਈਆ। ਸਤਿ ਧਰਮ ਦਾ ਪੈਂਡਾ ਗਿਆ ਮੁਕ, ਕਲਜੁਗ ਕੂੜੀ ਕਿਰਿਆ ਰਹੀ ਕੁਰਲਾਈਆ। ਭਰਮੇ ਭੁੱਲਾ ਮਾਨਵ ਮਨੁੱਖ, ਪੜਦਾ ਦੂਈ ਨਾ ਕੋਇ ਚੁਕਾਈਆ। ਅੰਤਰ ਆਤਮ ਮਿਲੇ ਕਿਸੇ ਨਾ ਸੁਖ, ਜਗਤ ਤ੍ਰਿਸ਼ਨਾ ਅੱਗ ਰਹੀ ਤਪਾਈਆ। ਸ਼ਬਦ ਅਗੰਮੀ ਲੱਗੇ ਕੋਈ ਨਾ ਚੋਟ, ਸੋਈ ਸੁਰਤ ਨਾ ਕੋਇ ਉਠਾਈਆ। ਮਿਲੇ ਪ੍ਰਕਾਸ਼ ਨਾ ਨਿਰਮਲ ਜੋਤ, ਅੰਧ ਅੰਧੇਰ ਨਾ ਕੋਇ ਮਿਟਾਈਆ। ਮਨ ਵਾਸਨਾ ਸਾਰੇ ਰਹੇ ਸੋਚ, ਬੁੱਧ ਬਿਬੇਕ ਨਾ ਕੋਇ ਕਰਾਈਆ। ਝਗੜਾ ਪਿਆ ਨੌ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ, ਚੌਦਾਂ ਤਬਕ ਰਹੇ ਕੁਰਲਾਈਆ। ਸਾਚੀ ਬਖ਼ਸ਼ੇ ਕੋਈ ਨਾ ਓਟ, ਸਿਰ ਸਮਰਥ ਹੱਥ ਨਾ ਕੋਇ ਟਿਕਾਈਆ। ਅੰਦਰੋਂ ਨਿਕਲੇ ਕਿਸੇ ਨਾ ਖੋਟ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਦਇਆ ਕਮਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਪਖੰਡ, ਧਰਮ ਦਵਾਰਾ ਦੇ ਖੁਲ੍ਹਾਈਆ। ਸਚ ਪ੍ਰੇਮ ਦਾ ਬਖ਼ਸ਼ ਅਨੰਦ, ਦੁੱਖ ਦਰਦ ਡੇਰਾ ਢਾਹੀਆ। ਤੇਰੇ ਨਾਮ ਦਾ ਗਾਈਏ ਛੰਦ, ਦੂਜੀ ਵਿਦਿਆ ਨਾ ਕੋਇ ਵਡਿਆਈਆ। ਖੇਲ ਵੇਖ ਆਪਣਾ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਬਿਨ ਤੇਰੀ ਕਿਰਪਾ ਸਾਚਾ ਚੜ੍ਹੇ ਨਾ ਕੋਇ ਨੂਰੀ ਚੰਦ, ਕਲਜੁਗ ਅੰਧ ਅੰਧੇਰ ਨਾ ਕੋਇ ਗਵਾਈਆ। ਮਿਹਰਵਾਨ ਹੋ ਕੇ ਆਤਮ ਪਰਮਾਤਮ ਆਪਣੇ ਨਾਮ ਰੰਗ, ਦੁਰਮਤ ਮੈਲ ਦੇ ਧਵਾਈਆ। ਗੁਪਤ ਜਾਹਰ ਵਸ ਸੰਗ, ਸਗਲਾ ਸੰਗ ਬਣਾਈਆ। ਭੇਵ ਖੁਲ੍ਹਾ ਬ੍ਰਹਮ ਹੰ, ਨਿਰਗੁਣ ਨੂਰ ਕਰ ਰੁਸ਼ਨਾਈਆ। ਤ੍ਰਿਸ਼ਨਾ ਮੇਟ ਭੁੱਖ ਨੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਦੇ ਬਣਾਈਆ। ਜਨ ਭਗਤ ਕਹਿਣ ਪ੍ਰਭ ਦੀਨਾਂ ਉਤੇ ਦਇਆ ਕਰ, ਦਿਆਲ ਹੋ ਕੇ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਆਵੇ ਡਰ, ਕਲਜੁਗ ਮਮਤਾ ਮੋਹ ਰਹੀ ਡਰਾਈਆ। ਵਿਕਾਰ ਅਗਨੀ ਵਿਚ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦਿਵਸ ਰੈਣ ਪੁਕਾਰ ਰਹੇ ਕਰ, ਸਚ ਬੇਨੰਤੀ
❋
❋
ਇਕ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਦਿੱਤੇ ਘੱਲ, ਨਾਮ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਲਜੁਗ ਸਭ ਦੇ ਨਾਲ ਕਰੇ ਛਲ, ਕਪਟ ਵਿਕਾਰੀ ਰੂਪ ਵਟਾਈਆ। ਝਗੜਾ ਪਿਆ ਜਲ ਥਲ, ਟਿੱਲੇ ਪਰਬਤ ਰਹੇ ਕੁਰਲਾਈਆ। ਕਿਸੇ ਨਾ ਦਿਸੇ ਨਿਹਚਲ ਧਾਮ ਅਟਲ, ਸਾਚੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਨਿਰਗੁਣ ਹੋ ਕੇ ਆ, ਸਰਗੁਣ ਦਇਆ ਕਮਾਈਆ। ਸਦੀ ਚੌਧਵੀਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਤਿ ਧਰਮ ਦੀ ਸਾਚੀ ਦੇ ਸਲਾਹ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਕੂੜ ਕੁੜਿਆਰਾ ਡੇਰਾ ਢਾਹ, ਜੂਠ ਝੂਠ ਰਹਿਣ ਨਾ ਪਾਈਆ। ਸਾਚਾ ਮੰਤਰ ਨਾਮ ਇਕ ਦ੍ਰਿੜਾ, ਹਿੰਦੂ ਮੁਸਲਿਮ ਸਿੱਖ ਈਸਾਈ ਮਿਲ ਕੇ ਢੋਲਾ ਗਾਈਆ। ਡੰਕਾ ਦੋ ਜਹਾਨ ਵਜਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਮਝਾ, ਕਾਇਨਾਤ ਕਲਮਾ ਇਕ ਸੁਣਾਈਆ। ਭੇਵ ਅਭੇਦਾ ਪੜਦਾ ਲਾਹ, ਭਾਂਡਾ ਭਰਮ ਦੇ ਭੰਨਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਅੰਧ ਅੰਧੇਰਾ ਦੇ ਗਵਾਈਆ। ਤੇਰਾ ਲੇਖਾ ਬੇਪਰਵਾਹ, ਪਾਰਬ੍ਰਹਮ ਤੇਰੀ ਸਰਨਾਈਆ। ਚਾਰ ਵਰਨ ਅਠਾਰਾਂ ਬਰਨ ਰੋਵਣ ਮਾਰਨ ਧਾਹ, ਹਾਹਾਕਾਰ ਕਰ ਸੁਣਾਈਆ। ਸਾਚੀ ਮੰਜ਼ਲ ਹਕ਼ੀਕ਼ੀ ਚੜ੍ਹੇ ਕੋਈ ਨਾ, ਨਿਰਗੁਣ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰ ਮਹਿਬੂਬ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਣਵੰਤੇ ਤੇਰਾ ਢੋਲਾ ਰਹੇ ਗਾ, ਗੀਤ ਗੋਬਿੰਦ ਇਕ ਅਲਾਈਆ। ਤੂੰ ਸਭ ਦਾ ਮਾਲਕ ਪ੍ਰਿਤਪਾਲਕ ਅੱਲਾ ਰਾਮ ਵਾਹਿਗੁਰੂ ਖ਼ੁਦਾ, ਖ਼ੁਦੀ ਦਾ ਡੇਰਾ ਦੇ ਢਾਹੀਆ। ਮਹੱਲ ਅਟਲ ਇਕ ਸੁਹਾ, ਜਨ ਭਗਤਾਂ ਅੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭ ਲੋਕਮਾਤ ਆ ਕੇ ਵੇਖ, ਕਲਜੁਗ ਅੰਤਮ ਫੇਰਾ ਪਾਈਆ। ਚਾਰੋਂ ਕੁੰਟ ਵਧਿਆ ਭੇਖ, ਕੂੜ ਪਖੰਡ ਕਰੇ ਲੜਾਈਆ। ਮਾਲਕ ਦਿਸੇ ਨਾ ਕਿਸੇ ਨਰੇਸ਼, ਨਰ ਨਰਾਇਣ ਨਾ ਨਜ਼ਰੀ ਆਈਆ। ਜਿਹੜੀ ਧਾਰ ਬੰਨ੍ਹ ਕੇ ਗਿਆ ਗੋਬਿੰਦ ਦਸ ਦਸਮੇਸ਼, ਪੰਚਮ ਇਕੋ ਰੰਗ ਰੰਗਾਈਆ। ਤਿਸ ਦਾ ਪਾਵੇ ਕੋਈ ਨਾ ਭੇਤ, ਪੜਦਾ ਸਕੇ ਨਾ ਕੋਇ ਉਠਾਈਆ। ਜਿਸ ਕਾਰਨ ਅਰਜਨ ਸਤਿਗੁਰ ਸਿਰ ਵਿਚ ਪਾਈ ਰੇਤ, ਅਗਨੀ ਤਤ ਤਪਾਈਆ। ਤਿਸ ਦਾ ਸਮਝੇ ਕੋਈ ਨਾ ਖੇਲ, ਖ਼ਾਲਕ ਖ਼ਲਕ ਭੇਵ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਚ ਵਰ, ਭਗਤ ਸੁਹਲੇ ਤੇਰਾ ਰਾਹ ਤਕਾਈਆ। ਜਨ ਭਗਤ ਕਹਿਣ ਪ੍ਰਭ ਅੰਤਮ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਝਗੜਾ ਪਿਆ ਦੀਨ ਮਜ਼੍ਹਬ ਜਾਤ ਪਾਤ, ਪਤਿਪਰਮੇਸ਼ਵਰ ਤੇਰਾ ਮੇਲ ਨਾ ਕੋਇ ਕਰਾਈਆ। ਸਚ ਧਰਮ ਦੇ ਚੜ੍ਹੇ ਕੋਈ ਨਾ ਰਾਥ, ਮੰਜ਼ਲ ਹਕ ਨਾ ਕੋਇ ਪੁਚਾਈਆ। ਆਤਮ ਪਰਮਾਤਮ ਜੋੜੇ ਕੋਇ ਨਾ ਨਾਤ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਸਾਚੀ ਮਿਲੇ ਕਿਸੇ ਨਾ ਦਾਤ, ਧੁਰ ਦੀ ਵਸਤ ਨਾ ਕੋਇ ਵਰਤਾਈਆ। ਕਲਜੁਗ ਭੇਖ ਵੇਖਿਆ ਬਹੁ ਭਾਂਤ, ਚਾਰ ਕੁੰਟ ਹੋਈ ਹਲਕਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਵੈਰ ਆ ਕੇ ਦੱਸ ਆਪਣੀ ਗਾਥ, ਬੋਧ ਅਗਾਧ ਕਰ ਪੜ੍ਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਸਮਰਥ, ਜੁਗ ਚੌਕੜੀ ਖੇਲ ਖਿਲਾਈਆ। ਸਤਿਜੁਗ ਸਾਚਾ ਦੱਸ, ਅਗਲਾ ਰੰਗ ਦੇ ਰੰਗਾਈਆ।
❋
❋
ਮਨ ਵਾਸਨਾ ਕਰ ਦੇ ਵਸ, ਬੁੱਧੀ ਬਿਬੇਕ ਆਪ ਬਣਾਈਆ। ਸਚ ਧਰਮ ਦਾ ਖੋਲ੍ਹ ਹੱਟ, ਨਾਮ ਵਣਜਾਰਾ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸੱਚਾ ਵਰ, ਭਗਤ ਸੁਹੇਲੇ ਦਰ ਠਾਂਡੇ ਸੀਸ ਨਿਵਾਈਆ। ਜਨ ਭਗਤ ਕਹਿਣ ਪ੍ਰਭੂ ਕਿਰਪਾ ਨਿਧਾਨ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਸਚਖੰਡ ਨਿਵਾਸੀ ਹੋ ਨਿਗਾਹਬਾਨ, ਨਿਰਵੈਰ ਆਪਣੀ ਦਇਆ ਕਮਾਈਆ। ਕਲਜੁਗ ਭੁੱਲੇ ਜੀਵ ਬਾਲ ਅੰਞਾਣ, ਮਾਇਆ ਮਮਤਾ ਮੋਹ ਹਲਕਾਈਆ। ਘਰ ਘਰ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਆਤਮ ਬ੍ਰਹਮ ਭੁੱਲਿਆ ਗਿਆਨ, ਵਿਦਿਆ ਵਿਚ ਜਗਤ ਜੀਵ ਹਲਕਾਈਆ। ਧਰਮ ਦਿਸੇ ਨਾ ਕਿਸੇ ਨਿਸ਼ਾਨ, ਨਿਸ਼ਾਨਾ ਤੇਰਾ ਗਏ ਭੁਲਾਈਆ। ਕਾਇਆ ਕਾਅਬਾ ਨਜ਼ਰ ਨਾ ਆਏ ਹਕ ਮਕਾਨ, ਮੁਕਾਮੇ ਹਕ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਕਿਰਪਾ ਕਰ ਜੋਧੇ ਸੂਰਬੀਰ ਨੌਜਵਾਨ, ਮਰਦ ਮਰਦਾਨੇ ਤੇਰੇ ਹੱਥ ਵਡਿਆਈਆ। ਭਗਤ ਸੁਹੇਲੇ ਤੇਰਾ ਰਾਹ ਤੱਕਾਣ, ਬਿਨ ਅੱਖਾਂ ਅੱਖ ਉਠਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾ ਧੁਰ ਦਾ ਕਾਹਨ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਅੰਤ ਅਖ਼ੀਰ ਬੇਨਜ਼ੀਰ ਨਾਮ ਨਿਧਾਨਾ ਦੇ ਦਾਨ, ਵਸਤ ਅਮੋਲਕ ਕਾਇਆ ਗੋਲਕ ਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭੂ ਦੇ ਦੇ ਵਸਤ ਅਪਾਰ, ਨਾਉਂ ਨਿਰੰਕਾਰਾ ਦੇ ਸਮਝਾਈਆ। ਅੰਤਰ ਨਿਰੰਤਰ ਕਰ ਪਿਆਰ, ਮੁਹੱਬਤ ਆਪਣੇ ਨਾਲ ਜੁੜਾਈਆ। ਸਾਚਾ ਮੰਦਰ ਦੇ ਵਖਾਲ, ਜਿਸ ਘਰ ਬੈਠਾ ਡੇਰਾ ਲਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਰਾਓ ਰੰਕ ਇਕੋ ਰੰਗ ਰੰਗਾਈਆ। ਕਿਰਪਾ ਕਰ ਦੀਨਾਂ ਬੰਧੂ ਦੀਨ ਦਿਆਲ, ਦਇਆਨਿਧ ਤੇਰੀ ਆਸ ਰਖਾਈਆ। ਜੁਗ ਚੌਕੜੀ ਬਦਲਦਾ ਆਇਉਂ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਦੀਨ ਦੁਨੀ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਬਿਨ ਮੁਰਸ਼ਦ ਮੁਰੀਦਾਂ ਕੋਇ ਨਾ ਪੁਛੇ ਹਾਲ, ਸਿਰ ਹੱਥ ਨਾ ਕੋਇ ਟਿਕਾਈਆ। ਭਗਤ ਸੁਹੇਲੇ ਵੇਖ ਆਪਣੇ ਲਾਲ, ਗੁਰਮੁਖ ਗੋਦੜੀ ਵਿਚੋਂ ਆਪਣੀ ਗੋਦੀ ਲੈ ਟਿਕਾਈਆ। ਤੂੰ ਆਦਿ ਜੁਗਾਦੀ ਸਦਾ ਪ੍ਰਿਤਪਾਲ, ਪ੍ਰਿਤਪਾਲਕ ਤੇਰੀ ਬੇਪਰਵਾਹੀਆ। ਸਚ ਬੇਨੰਤੀ ਮੰਨ ਸਵਾਲ, ਸਾਰੇ ਝੁਕ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸੰਤ ਸੁਹੇਲੇ ਜਨ ਭਗਤ ਤੇਰਾ ਬੈਠੇ ਰਾਹ ਤਕਾਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਠਾਕਰ, ਸਿਰ ਆਪਣਾ ਹੱਥ ਟਿਕਾਈਆ। ਜਗਤ ਜਹਾਨ ਵੇਖ ਡੂੰਘਾ ਸਾਗਰ, ਬਿਨ ਤੇਰੇ ਪਾਰ ਨਾ ਕੋਇ ਲੰਘਾਈਆ। ਭਾਗ ਲੱਗੇ ਨਾ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਨਾ ਕੋਇ ਵਧਾਈਆ। ਨਾਮ ਵਣਜਾਰੇ ਕਰ ਸੱਚੇ ਸੌਦਾਗਰ, ਵਸਤ ਅਮੋਲਕ ਦੇ ਵਰਤਾਈਆ। ਕੋਝੇ ਕਮਲਿਆਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਜਨ ਭਗਤ ਸੁਹੇਲੇ ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਕਿਰਪਨ ਹੋ ਕਿਰਪਾਲ, ਨਿਰਧਨ ਸਰਧਨ ਦਇਆ ਕਮਾਈਆ। ਤੂੰ ਆਦਿ ਜੁਗਾਦੀ ਦੀਨ ਦਿਆਲ, ਠਾਕਰ ਧੁਰ ਦਾ ਬੇਪਰਵਾਹੀਆ। ਸਚ ਪ੍ਰੀਤੀ ਨਿਭੇ ਤੇਰੇ ਨਾਲ, ਏਥੇ ਓਥੇ ਦੋ ਜਹਾਨਾਂ ਸੋਭਾ ਪਾਈਆ। ਤੇਰਾ ਸ਼ਬਦ ਗੁਰੂ ਹੋਵੇ ਦਲਾਲ, ਨਾਮ ਵਿਚੋਲਾ ਲੈ ਬਣਾਈਆ। ਅੰਦਰ ਬਾਹਰ ਵਸ ਨਾਲ, ਖੋਜਣ ਦੀ ਲੋੜ ਰਹੇ ਨਾ ਰਾਈਆ। ਤੇਰੇ ਨਾਮ
❋
❋
ਦਾ ਵੱਜੇ ਤਾਲ, ਅਨਹਦ ਨਾਦੀ ਰਾਗ ਦੇ ਸੁਣਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਬੂੰਦ ਸਵਾਂਤੀ ਦੇ ਪਿਆਲ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜਲਵਾ ਜੋਤ ਦਾ ਦੇ ਜਮਾਲ, ਨੂਰੋ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਹਰਿ ਸਾਜਣ ਤੇਰੇ ਹੱਥ ਵਡਿਆਈਆ। ਜਨ ਭਗਤ ਕਹਿਣ ਪ੍ਰਭ ਤੇਰਾ ਤੱਕਿਆ ਇਕ ਸਹਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰ ਪਾਰ ਕਿਨਾਰਾ, ਭਵ ਸਾਗਰ ਬੇੜਾ ਦੇ ਤਰਾਈਆ। ਤੇਰੀ ਓਟ ਰੱਖ ਕੇ ਗਏ ਗੁਰੂ ਅਵਤਾਰਾ, ਪੈਗ਼ੰਬਰ ਭਵਿਖਤਾਂ ਵਿਚ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲੈ ਅਵਤਾਰਾ, ਅਮਾਮ ਅਮਾਮਾ ਫੇਰਾ ਪਾਈਆ। ਕੂੜੀ ਕਿਰਿਆ ਮੇਟੇ ਧੁੰਦੂਕਾਰਾ, ਸਾਚਾ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਖ਼ਸ਼ੇ ਚਰਨ ਪਿਆਰਾ, ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ। ਅੰਦਰ ਖੋਲ੍ਹ ਕੇ ਬੰਦ ਕਿਵਾੜਾ, ਪੜਦਾ ਓਹਲਾ ਦਏ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜਾ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਜਨ ਭਗਤ ਸੁਹੇਲੇ ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ। ਜਨ ਭਗਤ ਕਹਿਣ ਪ੍ਰਭ ਆ ਕੇ ਵੇਖ, ਨਿਰਵੈਰ ਦਇਆ ਕਮਾਈਆ। ਮਾਤਲੋਕ ਤੱਕ ਆਪਣਾ ਦੇਸ, ਪਰਦੇਸੀ ਗੁਰਮੁਖ ਤੇਰਾ ਰਾਹ ਤਕਾਈਆ। ਜੋਤੀ ਜਾਮਾ ਧਾਰ ਭੇਖ, ਵੇਸ ਅਵੱਲੜਾ ਆਪ ਵਟਾਈਆ। ਤੇਰਾ ਕੋਈ ਨਾ ਜਾਣੇ ਰੂਪ ਰੰਗ ਰੇਖ, ਪੜਦਾ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇ ਸੰਦੇਸ਼, ਸੋਹਲਾ ਸਚ ਦੇ ਸਮਝਾਈਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਸਿਰ ਸਕੇ ਨਾ ਕੋਇ ਉਠਾਈਆ। ਤੇਰੇ ਚਰਨ ਕਵਲ ਆਦੇਸ, ਮਸਤਕ ਧੂੜੀ ਟਿੱਕਾ ਖ਼ਾਕ ਰਮਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਨਾਲ ਕਰ ਹੇਤ, ਹਿਤਕਾਰੀ ਹੋ ਕੇ ਆਪਣਾ ਜੋੜ ਜੁੜਾਈਆ। ਤੇਰਾ ਦਰਸ਼ਨ ਤੱਕੀਏ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਨਾਮ ਨਿਧਾਨਾ ਦੇ ਸੰਦੇਸ਼, ਕਲਜੁਗ ਸੁੱਤਿਆਂ ਲੈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਲੈ ਵਸਾਈਆ। ਜਨ ਭਗਤ ਕਹਿਣ ਅਸੀਂ ਵੇਖ ਵੇਖ ਥੱਕੇ, ਦੂਰ ਦੁਰਾਡੇ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਕੌਲ ਇਕਰਾਰ ਕਰ ਸੱਚੇ, ਨਿਰਗੁਣ ਹੋ ਕੇ ਫੇਰਾ ਪਾਈਆ। ਤੁਧ ਬਿਨ ਪਤ ਕੋਇ ਨਾ ਰੱਖੇ, ਸਿਰ ਹੱਥ ਨਾ ਕੋਇ ਟਿਕਾਈਆ। ਸਭ ਦੇ ਚੀਥੜ ਪੁਰਾਣੇ ਫਟੇ, ਨਵ ਜੋਬਨ ਰੰਗ ਨਾ ਕੋਇ ਰੰਗਾਈਆ। ਦੁਰਮਤ ਮੈਲ ਨਾ ਕੋਈ ਕਟੇ, ਪਤਤ ਪੁਨੀਤ ਨਾ ਕੋਇ ਵਖਾਈਆ। ਸਾਚਾ ਮਾਰਗ ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਕੋਈ ਨਾ ਦੱਸੇ, ਦਹਿ ਦਿਸ਼ਾ ਭੇਵ ਨਾ ਕੋਇ ਖੁਲ੍ਹਾਈਆ। ਕਲਜੁਗ ਰੈਣ ਅੰਧੇਰੀ ਵੇਖ ਮੱਸੇ, ਸਾਚਾ ਚੰਦ ਨਾ ਕੋਇ ਚਮਕਾਈਆ। ਜਨ ਭਗਤ ਕਹਿਣ ਅਸੀਂ ਤੇਰੇ ਚਰਨ ਕਵਲ ਢੱਠੇ, ਇਸ਼ਟ ਇਕੋ ਰਹੇ ਮਨਾਈਆ। ਕਿਰਪਾ ਕਰ ਪੁਰਖ ਸਮਰਥੇ, ਸਾਹਿਬ ਸਤਿਗੁਰ ਤੈਨੂੰ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਿਫ਼ਤਾਂ ਵਾਲਾ ਜਸੇ, ਜਸ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਰਹੀ ਗਾਈਆ।
❋
❋