੨੩ ਮਾਘ ਸ਼ਹਿਨਸ਼ਾਹੀ ਸੰਮਤ ੨ ਮਲਕੀਅਤ ਸਿੰਘ ਦੇ ਗ੍ਰਹਿ ਪਿੰਡ ਬਨਵਾਲੀ
ਪੁਰਖ ਅਕਾਲ ਕਹੇ ਜਨ ਭਗਤੋ ਗੋਬਿੰਦ ਸੂਰਾ ਰਿਹਾ ਜਾਗ, ਆਲਸ ਨਿੰਦਰਾ ਜਗਤ ਨਾ ਕੋਇ ਰਖਾਇੰਦਾ। ਤੁਹਾਡੇ ਅੰਤਰ ਨਿਰੰਤਰ ਧੁਰ ਮੰਤਰ ਉਪਜਾਵੇ ਇਕ ਵੈਰਾਗ, ਵੈਰੀ ਕੂੜੇ ਅੰਦਰੋਂ ਬਾਹਰ ਕਢਾਇੰਦਾ। ਬਿਨ ਰਸਨਾ ਜਿਹਵਾ ਅੰਮ੍ਰਿਤ ਰਸ ਦੇਵੇ ਸਵਾਦ, ਮਨ ਵਾਸਨਾ ਕੂੜੀ ਕਿਰਿਆ ਅਗਨੀ ਤਤ ਬੁਝਾਇੰਦਾ। ਮਿਹਰਵਾਨ ਹੋ ਕੇ ਮੁਹੱਬਤ ਦੀ ਦੇਵੇ ਦਾਦ, ਆਦਿ ਅੰਤ ਸਿਰ ਆਪਣਾ ਹੱਥ ਟਿਕਾਇੰਦਾ। ਨਵ ਨੌ ਚਾਰ ਦੀ ਰੱਖੇ ਯਾਦ, ਅਭੁੱਲ ਭੁੱਲ ਵਿਚ ਕਦੇ ਨਾ ਆਇੰਦਾ। ਕਲਜੁਗ ਕੂੜੀ ਕਿਰਿਆ ਕਰੇ ਬਰਬਾਦ, ਸਚ ਸੁਚ ਲੋਕਮਾਤ ਪਰਗਟਾਇੰਦਾ। ਤੁਹਾਡੇ ਕਾਇਆ ਮੰਦਰ ਅੰਦਰ ਵਜਾਏ ਰਬਾਬ, ਬਿਨ ਤੰਦ ਸਤਾਰ ਆਪ ਹਿਲਾਇੰਦਾ। ਸਾਚੀ ਬੰਦਨਾ ਸਜਦਾ ਦੱਸੇ ਇਕ ਆਦਾਬ, ਨਮੋਂ ਨਮਸਤੇ ਧੁਰ ਦੀ ਆਪ ਦ੍ਰਿੜਾਇੰਦਾ। ਸਚ ਸਰਨਾਈ ਜਾਓ ਲਾਗ, ਲਾਗਤ ਕਰਤਾ ਨਾ ਕੋਇ ਲਗਾਇੰਦਾ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਗੋਬਿੰਦ ਸਭ ਦੀ ਪਕੜੇ ਵਾਗ, ਚਾਰ ਵਰਨ ਅਠਾਰਾਂ ਬਰਨ ਆਪਣਾ ਹੁਕਮ ਸੁਣਾਇੰਦਾ। ਪਤਤ ਪਾਪੀਆਂ ਦੁਰਮਤ ਮੈਲ ਧੋਵੇ ਦਾਗ਼, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਇੰਦਾ। ਪੁਰਖ ਅਕਾਲ ਕਹੇ ਜਨ ਭਗਤੋ ਗੋਬਿੰਦ ਸਤਿਗੁਰ ਰੱਖੋ ਟੇਕ, ਟਿੱਕੇ ਮਸਤਕ ਧੂੜੀ ਦਏ ਲਗਾਈਆ। ਅੰਤਰ ਬਾਹਰ ਕਰੇ ਬਿਬੇਕ, ਪਤਤ ਪੁਨੀਤ ਲਏ ਬਣਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚਮ ਪੰਚ ਨਾ ਕੋਇ ਹਲਕਾਈਆ। ਸਚਖੰਡ ਦਵਾਰ ਵਖਾਏ ਏਕੋ ਦੇਸ, ਜਿਸ ਘਰ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਰਿਹਾ ਵੇਖ, ਵੇਖਣਹਾਰਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਦਾ ਓਹਲਾ ਆਪ ਉਠਾਈਆ। ਪੁਰਖ ਅਕਾਲ ਕਹੇ ਸਾਚੇ ਸੰਤੋ ਸਚ ਦੀ ਵੇਖੋ ਧਾਰ, ਗੋਬਿੰਦ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਹੰਢਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪ੍ਰਗਟ ਹੋਵੇ ਵਿਚ ਸੰਸਾਰ, ਤ੍ਰੈ ਪੰਜ ਮੇਲਾ ਸਹਿਜ ਸੁਭਾਈਆ। ਦੀਆ ਬਾਤੀ ਕਮਲਾਪਾਤੀ ਕਰੇ ਆਪ ਉਜਿਆਰ, ਮੰਦਰ ਅੰਦਰ ਏਕਾ ਸੋਭਾ ਪਾਈਆ। ਸੋ ਤੁਹਾਡੀ ਲੇਖੇ ਲਾਏ ਜਨਮ ਜਨਮ ਦੀ ਕੀਤੀ ਕਾਰ, ਪੂਰਬ ਲਹਿਣਾ ਝੋਲੀ ਪਾਈਆ। ਮਾਨਸ ਜਨਮ ਨਾ ਜਾਵੋ ਹਾਰ, ਹਾਰ ਜਿਤ ਵਿਚ ਬਦਲਾਈਆ। ਮੇਲ ਮਿਲਾਏ ਨਾਲ ਏਕੰਕਾਰ, ਇਕ ਇਕੱਲਾ ਧੁਰ ਮਲਾਹੀਆ। ਖੇਵਟ ਖੇਟਾ ਬਣ ਕੇ ਖ਼ਬਰਦਾਰ, ਬੇਖ਼ਬਰਾਂ ਲਏ ਉਠਾਈਆ। ਸਾਚੀ ਮੰਜ਼ਲ ਦੇਵੇ ਚਾੜ੍ਹ, ਘਰ ਘਰਾਨੇ ਵਿਚੋਂ ਬਾਹਰ ਕਢਾਈਆ। ਸਾਚਾ ਦੇ ਕੇ ਦਰਸ ਦੀਦਾਰ, ਦੀਦ ਈਦ ਕਰੇ ਰੁਸ਼ਨਾਈਆ। ਮੇਲਾ ਮਿਲਿਆ ਰਹੇ ਅਗੰਮ ਅਪਾਰ, ਅਥਾਹ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਮੀਤਾ ਸੱਜਣ ਇਕੋ ਇਕ ਜਣਾਈਆ। ਪੁਰਖ ਅਕਾਲ ਕਹੇ ਗੁਰਮੁਖੋ ਗੋਬਿੰਦ ਕਰੋ ਧਿਆਨ, ਸੁਰਤੀ ਸੁਰਤ ਵਿਚੋਂ ਬਦਲਾਈਆ। ਜੋ ਦੇਵਣਹਾਰਾ ਸਚ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਧਰਮ ਵਖਾਵੇ ਇਕ ਨਿਸ਼ਾਨ, ਜੋ ਦੋ ਜਹਾਨਾਂ ਰਿਹਾ ਝੁਲਾਈਆ। ਗੋਪੀ ਕਾਹਨ ਜਿਸ ਨੂੰ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਸੋ ਜੋਧਾ ਸੂਰਬੀਰ ਬਲਵਾਨ, ਇਕ ਇਕੱਲਾ ਹੁਕਮ ਵਰਤਾਈਆ। ਕਲਜੁਗ ਅੰਤ ਕਰੇ
❋
❋
ਪਹਿਚਾਨ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸਚ ਪ੍ਰੀਤੀ ਧੁਰ ਦੀ ਨੀਤੀ ਦੇਵੇ ਅਗੰਮਾ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਗੁਰਮੁਖ ਮੂਰਖ ਮੂੜ੍ਹ ਰਹੇ ਨਾ ਕੋਇ ਅੰਞਾਣ, ਸੁਘੜ ਸੁਚੱਜੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਹੇਲਾ ਇਕ ਇਕੇਲਾ ਅਕਲ ਕਲਧਰੀ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਕਹੇ ਗੁਰਸਿਖੋ ਗੋਬਿੰਦ ਸਿਖਿਆ ਜਾਓ ਸਿਖ, ਸਾਖਿਆਤ ਦਏ ਵਡਿਆਈਆ। ਉਸ ਦਾ ਪੂਰਾ ਹੋਣਾ ਭਵਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨਾਂ ਹੋਵੇ ਜਿਤ, ਫ਼ਤਹਿ ਡੰਕਾ ਇਕ ਵਜਾਈਆ। ਜਨ ਭਗਤਾਂ ਕਰੇ ਹਿਤ, ਗੁਰਮੁਖਾਂ ਆਪਣੇ ਰੰਗ ਰੰਗਾਈਆ। ਧੁਰ ਦਾ ਮਾਲਕ ਬਣ ਕੇ ਪਿਤ, ਪੂਤ ਸਪੂਤੇ ਆਪਣੇ ਘਰ ਵਸਾਈਆ। ਪੜਦਾ ਲਾਹ ਕੇ ਘਰ ਨਿਜ, ਨਿਜ ਨੇਤਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਆਪਣੀ ਦਇਆ ਕਮਾਈਆ। ਪੁਰਖ ਅਕਾਲ ਕਹੇ ਗੋਬਿੰਦ ਤੱਕੋ ਬੇਨਜ਼ੀਰ, ਜੋ ਨਜ਼ਰੀਆ ਸਭ ਦਾ ਦਏ ਬਦਲਾਈਆ। ਜੋ ਹਰ ਘਟ ਮੰਜ਼ਲ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦੀ ਜਿਸ ਬਦਲ ਦੇਣੀ ਤਕਦੀਰ, ਤਕੱਬਰ ਮੇਟੇ ਖ਼ਲਕ ਖ਼ੁਦਾਈਆ। ਜਿਸ ਦੇ ਹੱਥ ਨਾਮ ਖੰਡਾ ਸ਼ਮਸ਼ੀਰ, ਕੂੜੀ ਸ਼ਰਅ ਦਾ ਡੇਰਾ ਦੇਵੇ ਢਾਹੀਆ। ਜਨ ਭਗਤਾਂ ਪਿਆ ਕੇ ਅੰਮ੍ਰਿਤ ਰਸ ਸੀਰ, ਰਸਨਾ ਤੋਂ ਬਾਹਰ ਆਪਣਾ ਰਸ ਚਖਾਈਆ। ਝਗੜਾ ਰਹੇ ਨਾ ਕੋਇ ਅਮੀਰ ਗ਼ਰੀਬ, ਸਭ ਦਾ ਬਣੇ ਪਿਤਾ ਮਾਈਆ। ਜੋ ਗੁਰਸਿਖ ਹੋਇਆ ਅਜ਼ੀਜ਼, ਆਜਜ਼ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਸ਼ਬਦੀ ਧਾਰ ਗੁਰਮੁਖਾਂ ਕਰੇ ਆਪ ਤਸਦੀਕ, ਦੂਜੀ ਸ਼ਹਾਦਤ ਦੀ ਲੋੜ ਰਹੇ ਨਾ ਰਾਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਦਾਨੋ ਦੇ ਗ੍ਰਹਿ ਬਨਵਾਲੀ
ਪੁਰਖ ਅਕਾਲ ਕਹੇ ਗੋਬਿੰਦ ਸ਼ਬਦ ਸੂਰਾ ਸਰਬੰਗਾ, ਸਭ ਦਾ ਮਾਲਕ ਨਜ਼ਰੀ ਆਈਆ। ਜਿਸ ਦਾ ਵਸਦਾ ਰਹੇ ਸਦਾ ਪੁਰ ਅਨੰਦਾ, ਅਨੰਦ ਆਪਣੀ ਧਾਰ ਪਰਗਟਾਈਆ। ਪਰਕਾਸ਼ ਹੁੰਦਾ ਰਹੇ ਬਿਨ ਸੂਰੀਆ ਚੰਦਾ, ਬਿਨ ਮੰਡਲ ਮੰਡਪ ਸੋਭਾ ਪਾਈਆ। ਲਗਦਾ ਰਹੇ ਦੋ ਜਹਾਨੋਂ ਚੰਗਾ, ਸਾਚਾ ਨੂਰ ਕਰ ਰੁਸ਼ਨਾਈਆ। ਮੇਟਦਾ ਰਹੇ ਭੇਖ ਪਖੰਡਾ, ਕੂੜੀ ਕਿਰਿਆ ਡੇਰਾ ਢਾਹੀਆ। ਗੁਰਮੁਖਾਂ ਨਾਮ ਅਗੰਮੀ ਦੇਵੇ ਡੰਡਾ, ਸਾਚੇ ਪੌੜੇ ਆਪ ਚੜ੍ਹਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਸਦਾ ਕਮਾਈਆ। ਮਨ ਵਾਸਨਾ ਮੇਟ ਕੇ ਧੰਦਾ, ਸੁਰਤੀ ਸ਼ਬਦ ਨਾਲ ਜੁੜਾਈਆ। ਦੂਈ ਦਵੈਤੀ ਢਾਹ ਕੇ ਕੰਧਾ, ਕੰਤ ਕੰਤੂਹਲ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਵਿਚ ਸਮਾਈਆ। ਪੁਰਖ ਅਕਾਲ ਕਹੇ ਗੋਬਿੰਦ ਸ਼ਬਦ ਇਕੋ ਪੂਜਾ, ਸਿਲ ਪੂਜਸ ਕੰਮ ਕਿਸੇ ਨਾ ਆਈਆ। ਭਾਉ ਰਹੇ ਨਾ ਦੁਤੀਆ ਦੂਜਾ, ਘਰ ਇਕੋ ਵੱਜੇ ਵਧਾਈਆ। ਸਦਾ ਸਹਾਰਾ ਇਕੇ ਸਤਿਗੁਰ ਦਾ, ਜੋ ਸਤਿ ਸਤਿ ਵਿਚ ਸਮਾਈਆ। ਜਿਸ ਦਾ ਮੰਤਰ ਦੋ ਜਹਾਨ ਫੁਰਦਾ, ਫ਼ੁਰਨੇ ਮਨ ਦੇ ਦਏ ਗਵਾਈਆ। ਉਹ ਸੁਖ ਵਖਾਏ ਸਚ ਅਨੰਦਪੁਰ ਦਾ, ਜੋ ਪੁਰੀਆਂ ਲੋਆਂ ਤੋਂ ਬਾਹਰ ਲਿਆ ਬਣਾਈਆ। ਜਿਸ ਗ੍ਰਹਿ ਗਿਆ ਗੁਰਮੁਖ ਕਦੇ ਨਾ ਵਿਛੜਦਾ, ਵਿਛੜਿਆਂ ਸੋਹਣਾ ਜੋੜ ਜੁੜਾਈਆ। ਕਰੇ ਪਿਆਰ ਸਾਚੇ ਮਿਤਰ ਦਾ, ਮਿਤਰ ਪਿਆਰਾ ਜਿਸ ਯਾਰੜੇ ਸੇਜ ਹੰਢਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਸਮਝਾਈਆ। ਪੁਰਖ ਅਕਾਲ ਕਹੇ ਗੋਬਿੰਦ ਸ਼ਬਦ ਸਭ ਦਾ ਸਿਰਤਾਜ, ਸਿਰ ਸਿਰ ਰਿਜ਼ਕ ਸਬਾਈਆ। ਗ਼ਰੀਬ ਨਿਮਾਣਿਆਂ ਗ਼ਰੀਬ ਨਿਵਾਜ਼, ਕੋਝੇ ਕਮਲਿਆਂ ਗਲੇ ਲਗਾਈਆ। ਨਾਮ ਵਸਤ ਅਮੋਲਕ ਦੇਵੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਧੁਰ ਧਰਮ ਦੀ ਦੱਸੇ ਗਾਥ, ਵਾਹਵਾ ਇਕੋ ਨਾਮ ਸਮਝਾਈਆ। ਜਿਸ ਦੀ ਮਹਿੰਮਾ ਕਰਦੇ ਕੋਟਨ ਜਾਪ, ਸਿਫ਼ਤਾਂ ਵਿਚ ਸਾਲਾਹੀਆ। ਸੋ ਸ਼ਬਦ ਗੁਰੂ ਗੁਰ ਗੋਬਿੰਦ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਦਾ ਬਣ ਕੇ ਮਾਈ ਬਾਪ, ਗੋਦੀ ਧੁਰ ਦੀ ਲਏ ਸੁਹਾਈਆ। ਗੁਰਮੁਖਾਂ ਚਰਨ ਪ੍ਰੀਤੀ ਜੋੜ ਕੇ ਨਾਤ, ਕੂੜ ਕੁਟੰਬ ਦਏ ਤਜਾਈਆ। ਜਿਧਰ ਵੇਖਣ ਓਧਰ ਵਸੇ ਸਾਥ, ਸਗਲਾ ਸੰਗ ਬਣਾਈਆ। ਨਿਰਗੁਣ ਹੋ ਕੇ ਵਸੇ ਪਾਸ, ਪੁਸ਼ਤ ਪਨਾਹ ਹੱਥ ਟਿਕਾਈਆ। ਗੁਰਮੁਖਾਂ ਦੀ ਮੰਨ ਸਦਾ ਅਰਦਾਸ, ਹਿਰਦੇ ਅੰਦਰ ਡੇਰਾ ਲਾਈਆ। ਸ਼ਬਦ ਸੁਣਾ ਅਗੰਮੀ ਅਨਹਦ ਅਨਾਦ, ਨਾਦੀ ਧੁਨ ਉਪਜਾਈਆ। ਅੰਮ੍ਰਿਤ ਰਸ ਦੇ ਸਵਾਦ, ਕੂੜੀ ਤ੍ਰਿਸ਼ਨਾ ਦਏ ਚੁਕਾਈਆ। ਨਿਰਮਲ ਜੋਤ ਕਰ ਪਰਕਾਸ਼, ਘਰ ਮੰਦਰ ਕਰੇ ਰੁਸ਼ਨਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਮਿਹਰ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਈਆ। ਪੁਰਖ ਅਕਾਲ ਕਹੇ ਗੋਬਿੰਦ ਸ਼ਬਦ ਸਰਬ ਦਾ ਮੀਤਾ, ਮਿਤਰ ਪਿਆਰਾ ਨਜ਼ਰੀ ਆਈਆ। ਜੁਗ ਚੌਕੜੀ ਜੋ ਬਦਲਦਾ ਆਇਆ ਰੀਤਾ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਏਥੇ ਓਥੇ ਦੋ ਜਹਾਨਾਂ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਸੋ ਗੋਬਿੰਦ ਧੁਰ ਦਾ ਸੱਚਾ ਮਾਹੀਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖਣਹਾਰਾ ਨੀਤਾ, ਨੀਤੀਵਾਨ ਆਪਣੀ ਖੇਲ ਖਿਲਾਈਆ। ਗੁਰਮੁਖਾਂ ਨਾਲ ਸਦਾ ਲਗਾਏ ਆਤਮ ਧਾਰ ਪ੍ਰੀਤਾ, ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ। ਸੋ ਕਲਜੁਗ ਅੰਤ ਝਗੜਾ ਮੁਕਾਏ ਮੰਦਰ ਮਸੀਤਾ, ਮਸਲਾ ਇਕੋ ਦਏ ਸਮਝਾਈਆ। ਸ਼ਰਅ ਰਹੇ ਨਾ ਦੂਈ ਸ਼ਰੀਕਾ, ਸ਼ਿਰਕਤ ਕੂੜੀ ਦਏ ਕਢਾਈਆ। ਇਕੋ ਤਾਜ ਵੇਖੇ ਸਾਹਿਬ ਜਗਦੀਸਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਭੇਵ ਅਭੇਦਾ ਖੋਲ੍ਹੇ ਬੀਸ ਬੀਸਾ, ਪੜਦਾ ਓਹਲਾ ਦਏ ਉਠਾਈਆ। ਪੰਧ ਮੁਕਾ ਕੇ ਊਚਾਂ ਨੀਚਾਂ, ਮਾਨਵ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਵਸਣਹਾਰ ਨਜ਼ਦੀਕਾ, ਨਿਜ ਘਰ ਨਿਜ ਆਤਮ ਨਿਜ ਗ੍ਰਹਿ ਨਿਜ ਮਾਲਕ ਹੋ ਕੇ ਸੋਭਾ ਪਾਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਤੇਜ ਕੌਰ ਦੇ ਗ੍ਰਹਿ ਬਨਵਾਲੀ
ਗੋਬਿੰਦ ਸ਼ਬਦ ਕਹੇ ਮੈਂ ਜੁਗ ਜੁਗ ਲੇਖਾ ਮੇਟਾਂ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਗੁਰਮੁਖਾਂ ਦਰਸ਼ਨ ਦੇਵਾਂ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਫੜ ਫੜ ਹੰਸ ਬਣਾਵਾਂ ਕੱਗ, ਮਨ ਵਾਸਨਾ ਕਾਗ ਨਾ ਕੋਇ ਕੁਰਲਾਈਆ। ਮਮਤਾ ਮੋਹ ਮੇਟਾਂ ਅੱਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਤਪਾਈਆ। ਸਚ ਦਵਾਰੇ ਲਵਾਂ ਸੱਦ, ਘਰ ਸਾਚਾ ਇਕ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਦੱਸ ਕੇ ਅਗੰਮਾ ਪਦ, ਪਤਿਪਰਮੇਸ਼ਵਰ
❋
❋
ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਗੋਬਿੰਦ ਸ਼ਬਦ ਕਹੇ ਮੈਂ ਗੁਰਮੁਖ ਸੱਜਣ ਦੇਵਾਂ ਤਾਰ, ਤਾਰਨਹਾਰਾ ਇਕ ਅਖਵਾਈਆ। ਜੁਗ ਚੌਕੜੀ ਪਾਵਾਂ ਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਮਨਾਈਆ। ਭਗਤ ਸੁਹੇਲੇ ਸੱਜਣ ਲਵਾਂ ਉਠਾਲ, ਸੰਤਨ ਆਪਣਾ ਪੜਦਾ ਲਾਹੀਆ। ਗੁਰਮੁਖ ਬਣਾ ਕੇ ਧੁਰ ਦੇ ਲਾਲ, ਮਿਹਰ ਨਜ਼ਰ ਇਕ ਰਖਾਈਆ। ਗੁਰਸਿੱਖਾਂ ਮਾਇਆ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਰਾਓ ਰੰਕਾਂ ਇਕੋ ਘਰ ਵਸਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣਾਂ ਆਪ ਦਲਾਲ, ਸ਼ਬਦ ਵਿਚੋਲਾ ਆਪਣਾ ਵੇਸ ਵਟਾਈਆ। ਸਚਖੰਡ ਦਵਾਰ ਵਖਾਵਾਂ ਧੁਰ ਦੀ ਸੱਚੀ ਧਰਮਸਾਲ, ਜਿਥੇ ਪੁਰਖ ਅਬਿਨਾਸ਼ੀ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਸੁਹਾਈਆ। ਗੋਬਿੰਦ ਸ਼ਬਦ ਕਹੇ ਮੈਂ ਭਗਤਾਂ ਚਾੜ੍ਹਾਂ ਰੰਗ, ਗੁਰਮੁਖਾਂ ਦਿਆਂ ਵਡਿਆਈਆ। ਸੁਹਾਵਾਂ ਆਤਮ ਸੇਜ ਪਲੰਘ, ਜਿਸ ਦੀ ਬਾਢੀ ਬਣਤ ਨਾ ਕੋਇ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਛੰਦ, ਨਿਰੰਤਰ ਅੰਤਰ ਆਪਣਾ ਨਾਮ ਜਪਾਈਆ। ਬਿਨ ਸੂਰੀਆ ਚੰਦ ਚਾੜ੍ਹ ਕੇ ਚੰਦ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਖ਼ੁਸ਼ੀ ਕਰਾਵਾਂ ਬੰਦ ਬੰਦ, ਬੰਧਨ ਕੂੜਾ ਦਿਆਂ ਤੁੜਾਈਆ। ਨੰਗੀ ਹੋਣ ਨਾ ਦੇਵਾਂ ਕੰਡ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਜੋ ਗੁਰਮੁਖ ਗੁਰਸਿਖ ਮੇਰਾ ਦਵਾਰਾ ਆਵੇ ਲੰਘ, ਸ਼ੌਹ ਦਰਿਆ ਨਾ ਕੋਇ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਘਰ ਇਕ ਸੁਹਾਈਆ। ਗੋਬਿੰਦ ਸ਼ਬਦ ਕਹੇ ਮੈਂ ਗੁਰਸਿਖ ਪਾਰ ਉਤਾਰਾਂ ਪੂਰ, ਪੂਰਬ ਲਹਿਣਾ ਸਦਾ ਚੁਕਾਈਆ। ਸਦ ਵਸਾਂ ਹਾਜ਼ਰ ਹਜ਼ੂਰ, ਦੂਰ ਦੁਰਾਡਾ ਪੰਧ ਮੁਕਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਚ ਸੁੱਚ ਵਿਚ ਸਮਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਚਰਨ ਧੂੜ, ਦੁਰਮਤ ਮੈਲ ਦਿਆਂ ਧਵਾਈਆ। ਰੰਗ ਚਾੜ੍ਹ ਅਗੰਮਾ ਗੂੜ੍ਹ, ਲਾਲਨ ਲਾਲ ਲਵਾਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਦੇ ਕੇ ਤੁਰੀਆ ਤੋਂ ਪਰੇ ਤੂਰ, ਤੁਰਤ ਆਪਣਾ ਘਰ ਵਖਾਈਆ। ਗੋਬਿੰਦ ਕਹੇ ਮੈਂ ਗੁਰਮੁਖਾਂ ਦਾ ਆਦਿ ਜੁਗਾਦੀ ਸੱਜਣ, ਮੀਤ ਪਿਆਰਾ ਧੁਰ ਦਾ ਨਜ਼ਰੀ ਆਈਆ। ਚਰਨ ਧੂੜ ਕਰਾਵਾਂ ਮਜਣ, ਪਤਤ ਪੁਨੀਤ ਦਿਆਂ ਬਣਾਈਆ। ਲੋਕਮਾਤ ਲੱਜਿਆ ਆਵਾਂ ਰੱਖਣ, ਕਲਜੁਗ ਹੋਵਾਂ ਆਪ ਸਹਾਈਆ। ਬੇੜਾ ਲਾਵਾਂ ਪਤਣ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਗੁਰਮੁਖਾਂ ਦੇ ਅੰਦਰ ਆਵਾਂ ਵਸਣ, ਨਿਜ ਆਤਮ ਬਹਿ ਕੇ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦਾ ਮੇਲਾ ਆਵਾਂ ਦੱਸਣ, ਸਗਲਾ ਸੰਗ ਬਣਾਈਆ। ਤੀਰ ਅਣਿਆਲਾ ਆਵਾਂ ਕਸਣ, ਚਿੱਲਾ ਧੁਰ ਦਾ ਨਾਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਜਨ ਭਗਤ ਗੁਰਮੁਖ ਮੇਰਾ ਮੀਤ, ਆਤਮ ਪਰਮਾਤਮ ਜੋੜ ਜੁੜਾਈਆ। ਘਰ ਵਖਾ ਕੇ ਠਾਂਡਾ ਸੀਤ, ਸਚਖੰਡ ਦਵਾਰ ਦਿਆਂ ਜਣਾਈਆ। ਜਿਥੇ ਬੈਠਾ ਰਹਿਵਾਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਨਾ ਵੰਡ ਵੰਡਾਈਆ। ਇਕੋ ਪੁਰਖ ਅਕਾਲ ਦਾ ਸੋਹਣਾ ਸੁਹੰਜਣਾ ਗੀਤ, ਗਾ ਗਾ ਸ਼ੁਕਰ ਮਨਾਈਆ। ਆਤਮ ਪਰਮਾਤਮ ਦੱਸ ਅਗੰਮੀ ਪ੍ਰੀਤ, ਪਤਿਪਰਮੇਸ਼ਵਰ ਦਿਆਂ ਮਿਲਾਈਆ। ਝਗੜਾ ਰਹੇ ਨਾ
❋
❋
ਮੰਦਰ ਮਸੀਤ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਗੋਬਿੰਦ ਸਤਿਗੁਰ ਕਹੇ ਗੁਰਮੁਖ ਆ ਵਸ ਮੇਰੇ ਨੇੜੇ, ਨੇਰਨ ਨੇਰਾ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਮੁਕਾਵਾਂ ਝੇੜੇ, ਝਗੜਾ ਅਵਰ ਰਹੇ ਨਾ ਰਾਈਆ। ਗ੍ਰਹਿ ਵਖਾਵਾਂ ਸਾਚੇ ਖੇੜੇ, ਬੰਦ ਕਿਵਾੜੀ ਕੁੰਡਾ ਲਾਹੀਆ। ਪੁਰਖ ਅਕਾਲ ਚੜ੍ਹਾਵਾਂ ਬੇੜੇ, ਨਈਆ ਨੌਕਾ ਇਕੋ ਨਾਮ ਵਖਾਈਆ। ਕਲਜੁਗ ਕੂੜੀ ਰੈਣ ਮਿਟ ਜਾਣ ਸਰਬ ਅੰਧੇਰੇ, ਅੰਧ ਅਗਿਆਨ ਦਿਆਂ ਗਵਾਈਆ। ਘਰ ਇਕੋ ਵਸਣ ਗੁਰੂ ਗੁਰ ਚੇਰੇ, ਚੇਲਾ ਗੁਰ ਆਪਣਾ ਖੇਲ ਵਖਾਈਆ। ਭੇਵ ਰਹੇ ਨਾ ਤੇਰੇ ਮੇਰੇ, ਤੂੰ ਮੇਰਾ ਮੈਂ ਤੇਰਾ ਇਕੋ ਰੰਗ ਦਿਆਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪ ਸਮਝਾਈਆ। ਗੋਬਿੰਦ ਕਹੇ ਗੁਰਸਿਖ ਤੇਰਾ ਮੇਰਾ ਇਕੋ ਰੂਪ, ਨੂਰ ਨੂਰ ਵਿਚੋਂ ਪਰਗਟਾਈਆ। ਧੁਰ ਦਾ ਮਾਲਕ ਸਭ ਦਾ ਭੂਪ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਖੇਲ ਚਾਰੇ ਕੂਟ, ਦਹਿ ਦਿਸ਼ਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਮੇਟੇ ਝੂਠ, ਸਤਿ ਧਰਮ ਦਏ ਉਪਜਾਈਆ। ਗੁਰਮੁਖ ਬਣਾਏ ਆਪਣੇ ਪੂਤ, ਧਰਮ ਸਪੂਤੇ ਗੋਦ ਉਠਾਈਆ। ਗ੍ਰਹਿ ਵਖਾਏ ਊਚੋ ਊਚ, ਮਹੱਲ ਅਟਲ ਹੋਵੇ ਰੁਸ਼ਨਾਈਆ। ਝਗੜਾ ਰਹੇ ਨਾ ਦੁਤੀਆ ਦੂਜ, ਦੂਆ ਏਕਾ ਪੜਦਾ ਦਏ ਚੁਕਾਈਆ। ਗੁਰਮਖਾਂ ਦੇਵੇ ਸਾਚੀ ਸੂਝ, ਰਮਜ਼ ਸਮਝ ਵਿਚ ਲਗਾਈਆ। ਕਰ ਪਰਕਾਸ਼ ਕਾਇਆ ਪੰਜ ਭੂਤ, ਪੰਚਮ ਸ਼ਬਦ ਧੁਨ ਕਰੇ ਸ਼ਨਵਾਈਆ। ਘਰ ਸਵਾਮੀ ਕਰੇ ਬਿਬੇਕ ਬੁੱਧ, ਠਾਕਰ ਹੋ ਕੇ ਆਪਣੀ ਦਇਆ ਕਮਾਈਆ। ਵਸਤ ਅਮੋਲਕ ਦੇਵੇ ਸਭ ਕੁਛ, ਨਾਮ ਨਿਧਾਨਾ ਝੋਲੀ ਪਾਈਆ। ਜਿਸ ਗੋਬਿੰਦ ਨੂੰ ਯਾਦ ਕਰਦੇ ਰਹੇ ਚਾਰੇ ਜੁਗ, ਸਤਿਜੁਗ ਤਰੇਤਾ ਦਵਾਪਰ ਕਲਜੁਗ ਅੰਤ ਅਖ਼ੀਰ ਧਿਆਨ ਲਗਾਈਆ। ਸੋ ਸਾਹਿਬ ਸੁਹੇਲਾ ਇਕ ਇਕੇਲਾ ਸ਼ਬਦੀ ਧਾਰ ਨਿਰਾਕਾਰ ਨਿਰਵੈਰ ਹੋ ਕੇ ਭਗਤਾਂ ਜਾਏ ਪੁੱਜ, ਦੂਰ ਦੁਰਾਡਾ ਪੰਧ ਮੁਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਦੀਨ ਦੁਨੀ ਨਾਲੋਂ ਬਦਲ ਦੇਵੇ ਰੁਖ਼, ਰਹਿਬਰ ਹੋ ਕੇ ਰਸਤਾ ਆਪਣਾ ਆਪ ਸਮਝਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਗੋਦੀ ਲਏ ਚੁੱਕ, ਚਾਰ ਵਰਨ ਅਠਾਰਾਂ ਬਰਨ ਡੇਰਾ ਢਾਹੀਆ। ਸਚ ਦਵਾਰ ਬਣਾ ਕੇ ਆਪਣਾ ਸੁਤ, ਸੋਈ ਸੁਰਤੀ ਲਏ ਜਗਾਈਆ। ਨਾਲ ਮਿਲਾ ਕੇ ਅਬਿਨਾਸ਼ੀ ਅਚੁੱਤ, ਗੁਰਮੁਖ ਚਾਤ੍ਰਿਕ ਤ੍ਰਿਖਾ ਦਏ ਬੁਝਾਈਆ। ਗੋਬਿੰਦ ਸਤਿਗੁਰ ਗੁਰਮੁਖਾਂ ਸਦਾ ਦੇਵੇ ਸੁਖ, ਜਗਤ ਦੁੱਖਾਂ ਡੇਰਾ ਢਾਹੀਆ। ਦੀਨ ਦੁਨੀ ਵਿਚੋਂ ਉਜਲ ਕਰੇ ਮੁਖ, ਜੋ ਗੁਰਮੁਖ ਗੋਬਿੰਦ ਗਾਈਆ। ਸਫ਼ਲ ਕਰੇ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਅੰਤ ਦੇ ਕੇ ਸਾਚੀ ਓਟ, ਓੜਕ ਆਪਣਾ ਰੰਗ ਚੜ੍ਹਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਵਣ ਜਾਵਣ ਲੱਖ ਚੁਰਾਸੀ ਜਨਮ ਮਰਨ ਗੁਰਮੁਖਾਂ ਮੇਟੇ ਸੋਚ, ਆਸਾ ਮਨਸਾ ਪੂਰੀ ਕਰ ਕੇ ਲੋਚ, ਲੋਚਨ ਆਪਣੇ ਨਾਲ ਜੁੜਾਈਆ। ਏਥੇ ਓਥੇ ਦੋ ਜਹਾਨਾਂ ਸਚਖੰਡ ਦਵਾਰੇ ਦੇਵੇ ਧੁਰ ਦੀ ਮੌਜ, ਮਜਲਸ ਪ੍ਰਭ ਦੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਪਰਕਾਸ਼ ਨਿਰਮਲ ਜੋਤ, ਜਨ ਭਗਤਾਂ ਗੁਰਮੁਖਾਂ ਗੁਰਸਿੱਖਾਂ ਸਾਚੇ ਸੰਤਾਂ ਪਾਰ ਕਰਾਏ ਚੌਦਾਂ ਲੋਕ, ਪਰਲੋਕ ਤੋਂ ਪਰੇ ਨਿਰਗੁਣ ਹਰੇ ਨਿਰਵੈਰ ਨਿਰਾਕਾਰ ਆਪਣੇ ਘਰ ਲਏ ਵਸਾਈਆ।
❋
❋
੨੪ ਮਾਘ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਪਿਪਲੀ ਜ਼ਿਲਾ ਫਿਰੋਜਪੁਰ
ਧੁਰ ਸੰਦੇਸਾ ਦੇਵੇ ਸ੍ਰੀ ਭਗਵਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅਗੰਮੀ ਸ਼ਬਦ ਅਲਾਈਆ। ਨਿਰਗੁਣ ਧਾਰੋਂ ਗੁਰ ਅਵਤਾਰ ਪੈਗ਼ੰਬਰ ਹੋਵੋ ਸਵਾਧਾਨ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹ ਆਪਣਾ ਹੁਕਮ ਵਰਤਾਈਆ। ਬਿਨ ਨੇਤਰ ਲੋਚਨ ਨੈਣ ਅੱਖ ਮਾਰੋ ਧਿਆਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਮਾਤਲੋਕ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਰਿਹਾ ਨਾ ਸਤਿ ਗਿਆਨ, ਮਾਇਆ ਮਮਤਾ ਮੋਹ ਵਿਕਾਰ ਹੋਈ ਹਲਕਾਈਆ। ਚਾਰ ਵਰਨ ਅਠਾਰਾਂ ਬਰਨ ਸਿਦਕ ਸਬੂਰੀ ਦਿਸੇ ਨਾ ਕੋਇ ਇਮਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਰਸ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕਾ ਜੀਵ ਜੰਤ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਗ੍ਰਹਿ ਮੰਦਰ ਅੰਦਰ ਵੇਖਣ ਕੋਇ ਨਾ ਪਾਈਆ। ਦੀਨ ਦੁਨੀ ਊਚ ਨੀਚ ਰਾਓ ਰੰਕ ਜਾਤ ਪਾਤ ਸ਼ਰਅ ਹੋਈ ਸ਼ੈਤਾਨ, ਆਤਮ ਬ੍ਰਹਮ ਪਾਰਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਭਵਿਖਤਾਂ ਵਿਚ ਜੋ ਦੇ ਕੇ ਆਏ ਬਿਆਨ, ਧੁਰ ਸੰਦੇਸਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕ ਜਣਾਈਆ। ਤਿਸ ਕਲਮੇ ਦੀ ਕਰੇ ਨਾ ਕੋਇ ਪਹਿਚਾਨ, ਮੰਜ਼ਲ ਹਕ਼ੀਕ਼ੀ ਚੜ੍ਹ ਚੋਟੀ ਜੜ੍ਹ ਭੇਵ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਵੇਖੋ ਮਾਰ ਝਾਤ, ਝਾਕੀ ਧੁਰ ਦੀ ਆਪ ਜਣਾਈਆ। ਮਾਨਵ ਮਾਨਵ ਦਿਸੇ ਨਾ ਕੋਇ ਇਤਫ਼ਾਕ, ਪ੍ਰੇਮ ਪ੍ਰੀਤੀ ਸਚ ਨਾ ਕਿੋੲ ਨਿਭਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਜੋ ਲੇਖਾ ਲਿਖ ਕੇ ਆਏ ਨਾਲ ਸ਼ਾਹੀ ਕਲਮ ਦਵਾਤ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਚ ਪ੍ਰੇਮ ਦੀ ਪਾ ਕੇ ਆਏ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਸਿਮਰਨ ਦੱਸ ਕੇ ਆਏ ਪੂਜਾ ਪਾਠ, ਜੋਗ ਅਭਿਆਸ ਜਗਤ ਜੁਗਤ ਜਣਾਈਆ। ਸਚ ਸਰੋਵਰ ਦੱਸ ਕੇ ਆਏ ਤੀਰਥ ਤਾਟ, ਅੰਮ੍ਰਿਤ ਰਸ ਸੋਭਾ ਪਾਈਆ। ਕਲਜੁਗ ਜੀਵ ਜੰਤ ਅੰਤਰ ਨਿਰੰਤਰ ਕਰੇ ਨਾ ਕੋਈ ਵਾਸ, ਨਾਤਾ ਸਾਰੇ ਰਹੇ ਤੁੜਾਈਆ। ਜਾ ਕੇ ਵੇਖੋ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਧਰਨੀ ਧਰਤ ਧਵਲ ਸਦੀ ਚੌਧਵੀਂ ਹੋਈ ਉਦਾਸ, ਬਿਹਬਲ ਹੋ ਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਦੀਨ ਦੁਨੀ, ਨਵ ਸੱਤ ਖੋਜ ਖੁਜਾਈਆ। ਸਚ ਪੁਕਾਰ ਕਿਸੇ ਨਾ ਜਾਏ ਸੁਣੀ, ਸ਼ਾਹ ਕੰਗਾਲ ਰੋਵਣ ਮਾਰਨ ਧਾਈਂਆ। ਮੰਜ਼ਲ ਚੜ੍ਹਿਆ ਦਿਸੇ ਨਾ ਕੋਇ ਰਿਸ਼ੀ ਮੁਨੀ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਕਾਇਆ ਮੰਦਰ ਅੰਦਰ ਕਿਸੇ ਨਾ ਉਪਜੇ ਅਗੰਮੀ ਧੁਨੀ, ਆਤਮਕ ਰਾਗ ਨਾ ਕੋਇ ਸੁਣਾਈਆ। ਜਗਤ ਵਿਦਿਆ ਸ੍ਰਿਸ਼ਟੀ ਬਣੀ ਗੁਣੀ, ਪੜਦਾ ਓਹਲਾ ਅੰਤਰ ਨਾ ਕੋਇ ਉਠਾਈਆ। ਮਾਇਆ ਮਮਤਾ ਮੋਹ ਵਿਚ ਰੁਲੀ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਭਾਗ ਲੱਗਾ ਦਿਸੇ ਨਾ ਕਿਸੇ ਕਾਇਆ ਕੁੱਲੀ, ਮਹੱਲ ਅਟਲ ਸੋਭਾ ਕੋਇ ਨਾ ਪਾਈਆ। ਮਨ ਵਾਸਨਾ ਦ੍ਰਿਸ਼ਟੀ ਭੁੱਲੀ, ਸ੍ਰਿਸ਼ਟੀ ਇਸ਼ਟ ਹਕ ਨਾ ਕੋਇ ਮਨਾਈਆ। ਜਿਹੜੀ ਨਾਮ ਵਸਤ ਦੇ ਕੇ ਆਏ ਅਨਮੁੱਲੀ, ਬਿਨ ਕੀਮਤ ਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਨਿਰਵੈਰ ਨਿਰਾਕਾਰ ਨਿਰੰਕਾਰ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਆਪਣੇ ਦੀਨ ਮਜ਼੍ਹਬ, ਮਹਿਬੂਬ ਮੁਹੱਬਤ ਵਿਚ ਸੁਣਾਈਆ। ਨਵ ਸੱਤ ਦਿਸੇ ਗ਼ਜ਼ਬ, ਗਹਿਰ ਗੰਭੀਰ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਕੀਤਾ ਤੁਅੱਜਬ, ਹੈਰਾਨੀ ਵਿਚ ਲੋਕਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਗੁਰੂਦਵਾਰ ਰਿਹਾ ਕੋਇ ਨਾ ਅਦਬ, ਸੀਸ ਜਗਦੀਸ ਨਾ ਕੋਇ ਨਿਵਾਈਆ। ਸਚ ਦਵਾਰੇ ਚਲੇ ਕਿਸੇ ਨਾ ਕਦਮ, ਕੁਦਰਤ ਦਾ ਕਾਦਰ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮਨ ਵਾਸਨਾ ਸਾਰੇ ਕਰਨ ਤਸਾਦਮ, ਅਦਲ ਇਨਸਾਫ਼ ਹੱਥ ਕਿਸੇ ਨਾ ਆਈਆ। ਧੁਰ ਦੇ ਨਾਮ ਦੀ ਨਿਰਅੱਖਰ ਧਾਰ ਪੜ੍ਹੇ ਕੋਈ ਨਾ ਗ਼ਜ਼ਲ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਸਦੀ ਚੌਧਵੀਂ ਸਭ ਦੇ ਸਿਰ ਊਤੇ ਕੂਕੇ ਅਜ਼ਲ, ਕਾਲ ਨਗਾਰਾ ਰਿਹਾ ਵਜਾਈਆ। ਜਾ ਕੇ ਦੀਨ ਦੁਨੀ ਦੀ ਆਦਤ ਇਬਾਦਤ ਵਿਚ ਦਿਓ ਬਦਲ, ਕੂੜੀ ਕਿਰਿਆ ਮੇਟੋ ਕੂੜੀ ਸ਼ਾਹੀਆ। ਲੇਖਾ ਚੁੱਕੇ ਮਕਤੂਲ ਕਾਤਲ, ਕਤਲਗਾਹ ਡੇਰਾ ਢਾਹੀਆ। ਦਰਗਾਹ ਸਾਚੀ ਧਾਮ ਨਿਆਰਾ ਸਚਖੰਡ ਵਖਾਓ ਇਕੋ ਪਤਣ, ਜਿਥੇ ਖੇਵਟ ਖੇਟਾ ਬੈਠਾ ਬੇਪ੍ਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਆਵੇ ਪੈਜ ਰੱਖਣ, ਵੇਸ ਅਨੇਕਾ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਨੌ ਖੰਡ ਪ੍ਰਿਥਮੀ ਵੇਖੋ ਦੀਪ ਸੱਤ, ਸਤਿ ਸਤਿਵਾਦੀ ਆਪ ਜਣਾਈਆ। ਕਿਸੇ ਹਿਰਦੇ ਅੰਦਰ ਰਹੀ ਨਾ ਬ੍ਰਹਮ ਮਤ, ਬ੍ਰਹਮ ਪਾਰਬ੍ਰਹਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਨਾੜ ਬਹੱਤਰ ਉਬਲੇ ਰੱਤ, ਅਗਨੀ ਤਤ ਸਰਬ ਜਲਾਈਆ। ਨਿਜ ਨੇਤਰ ਗਿਆਨ ਖੁਲ੍ਹੇ ਕਿਸੇ ਨਾ ਅੱਖ, ਪਰਤੱਖ ਮਿਲੇ ਨਾ ਪ੍ਰਭ ਗੋਸਾਈਂਆ। ਆਤਮ ਪਰਮਾਤਮ ਤੋਂ ਹੋਈ ਵੱਖ, ਪੜਦਾ ਦੂਈ ਨਾ ਕੋਇ ਚੁਕਾਈਆ। ਕਲਜੁਗ ਕੂੜ ਕੁੜਿਆਰ ਖੋਲ੍ਹਿਆ ਹੱਟ, ਮਨ ਵਣਜਾਰਾ ਤ੍ਰਿਸ਼ਨਾ ਰਿਹਾ ਵਰਤਾਈਆ। ਦੂਈ ਦਵੈਤ ਸ਼ਰਅ ਸ਼ਰਾਇਤ ਮੇਟੇ ਕੋਈ ਨਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਦੁਰਮਤ ਮੈਲ ਚਾਰ ਵਰਨ ਅਠਾਰਾਂ ਬਰਨ ਸਕੇ ਕੋਈ ਨਾ ਕੱਟ, ਕਟਾਕਸ਼ ਤੀਰ ਨਾ ਕੋਇ ਚਲਾਈਆ। ਧੁਰ ਫ਼ਰਮਾਨਾ ਸਚ ਸੰਦੇਸਾ ਸਾਚਾ ਦਿਓ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਨਿਰਗੁਣ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਜਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਧਰਨੀ ਧਰਤ ਧਵਲ ਉਪਰ ਖੋਜ ਖੁਜਾਈਆ। ਪੰਡਤ ਪਾਂਧੇ ਮੁਲਾ ਸ਼ੇਖ ਗ੍ਰੰਥੀ ਪੰਥੀ ਪਾਵੋ ਸਾਰ, ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਜ ਖੁਜਾਈਆ। ਸਭ ਦੇ ਅੰਤਰ ਕਾਮ ਕਰੋਧ ਲੋਭ ਮੋਹ ਹੰਕਾਰ, ਸਤਿ ਵਿਚ ਸਤਿ ਨਾ ਕੋਇ ਸਮਾਈਆ। ਪੜ੍ਹ ਪੜ੍ਹ ਥੱਕੇ ਵੇਦ ਚਾਰ, ਪੁਰਾਨ ਅਠਾਰਾਂ ਢੋਲਾ ਗਾਈਆ। ਗੀਤਾ ਗਿਆਨ ਕਰ ਉਚਾਰ, ਅਠਾਰਾਂ ਧਿਆਏ ਡੰਕ ਵਜਾਈਆ। ਅੰਜੀਲ ਕੁਰਾਨਾਂ ਬੋਲ ਨਾਅਰ, ਹਕ਼ੀਕ਼ਤ ਹਕ ਹਕ ਸੁਣਾਈਆ। ਬਾਣੀ ਬਾਣ ਅਣਿਆਲਾ ਦੱਸਣ ਜਗਤ ਹਠਿਆਰ, ਮਨ ਕਾ ਮਣਕਾ ਨਾ ਕੋਇ ਭਵਾਈਆ। ਸਭ ਦੇ ਅੰਤਰ ਵਿਸਰਿਆ ਕਰਤਾਰ, ਕੁਦਰਤ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਦਿਸੇ ਵਿਭਚਾਰ, ਝਗੜਾ ਪਿਆ ਪੁਰਖ ਨਾਰ, ਪਿਤਾ ਪੂਤ ਨਾ ਕੋਇ ਵਡਿਆਈਆ। ਆਤਮ ਪਰਮਾਤਮ ਮਿਲ ਕੇ ਹੋਏ ਨਾ ਕੋਇ ਮੰਗਲਾਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਕਲਜੁਗ ਜਾ ਕੇ ਕੂੜ ਪਖੰਡ, ਚਾਰੋਂ ਕੁੰਟ ਨਜ਼ਰੀ ਆਈਆ। ਆਤਮ ਸਭ ਦੀ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਧੁਰ ਦਾ ਮਿਲੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਜੋਤੀ ਨੂਰ ਨਾ ਚਮਕੇ ਚੰਦ, ਅੰਧ ਅੰਧੇਰ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਇ ਨਾ ਛੰਦ, ਭਰਮੇ ਭੁਲੀ ਸਰਬ ਲੋਕਾਈਆ। ਦੂਈ ਦਵੈਤੀ ਢਾਹੇ ਕੋਈ ਨਾ ਕੰਧ, ਪੜਦਾ ਅੰਦਰੋਂ ਨਾ ਕੋਇ ਉਠਾਈਆ। ਕਾਇਆ ਚੋਲੀ ਚੜ੍ਹੇ ਕਿਸੇ ਨਾ ਰੰਗ, ਦੁਰਮਤ ਮੈਲ ਨਾ ਕੋਇ ਧਵਾਈਆ। ਆਵਣ ਜਾਵਣ ਲੱਖ ਚੁਰਾਸੀ ਮੁਕੇ ਕਿਸੇ ਨਾ ਪੰਧ, ਲੇਖਾ ਅਗਲਾ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਲਜੁਗ ਅੰਦਰ ਸਤਿਜੁਗ ਦੱਸੋ ਸਾਚੀ ਧਾਰ, ਧਰਮ ਦਵਾਰਾ ਇਕ ਵਖਾਈਆ। ਸਾਚਾ ਸ਼ਬਦ ਬੋਲੋ ਇਕ ਜੈਕਾਰ, ਨਾਮ ਨਿਧਾਨਾ ਦੇਣਾ ਸੁਣਾਈਆ। ਜਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਝਗੜਾ ਰਹੇ ਨਾ ਵਿਚ ਸੰਸਾਰ, ਆਤਮ ਬ੍ਰਹਮ ਬ੍ਰਹਮ ਵੇਤਾ ਜਣਾਈਆ। ਮਾਨਵ ਮਾਨਵ ਹੋਵੇ ਇਕ ਪਿਆਰ, ਮਨੁੱਖਤਾ ਵਿਚ ਮਨੁੱਖ ਕਰੇ ਨਾ ਕੋਇ ਲੜਾਈਆ। ਸਭ ਦਾ ਇਸ਼ਟ ਹੋਵੇ ਏਕਾ ਏਕੰਕਾਰ, ਅਕਲ ਕਲਧਾਰੀ ਇਕੋ ਨਜ਼ਰੀ ਆਈਆ। ਜਿਸ ਦਾ ਨੂਰ ਜਹੂਰ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜੋਤ ਕਰੇ ਰੁਸ਼ਨਾਈਆ। ਭਗਤ ਅਠਾਰਾਂ ਦੇ ਆਧਾਰ, ਸੂਫ਼ੀ ਸੰਤ ਮੇਲ ਮਿਲਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਸਤਿਜੁਗ ਸਾਚਾ ਸਚ ਧਰਮ ਕਰੇ ਜੈਕਾਰ, ਕਲਜੁਗ ਕੂੜ ਕੁੜਿਆਰਾ ਡੇਰਾ ਢਾਹੀਆ। ਹੁਕਮ ਅੰਦਰ ਹੁਕਮ ਵਰਤੇ ਅਗੰਮ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਬ੍ਰਹਮ ਬ੍ਰਹਿਮਾਦ ਦੇਵਣਹਾਰ ਸੱਚਾ ਫ਼ਰਮਾਨ, ਹੁਕਮਰਾਨ ਇਕੋ ਨਜ਼ਰੀ ਆਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੨ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਡੂਮਵਾਲੀ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਕਲਜੁਗ ਕੂੜੀ ਕਿਰਿਆ ਵੇਖੋ ਸਮਾਜ, ਨੌ ਖੰਡ ਪ੍ਰਿਥਮੀ ਸੱਤ ਦੀਪ ਖੋਜ ਖੁਜਾਈਆ। ਮਾਇਆਧਾਰੀ ਭਰਮੇ ਭੁੱਲੇ ਸੰਤ ਸਾਧ, ਮੁੱਲਾ ਸ਼ੇਖ਼ ਪੰਡਤ ਪਾਂਧਾ ਹਕ਼ੀਕ਼ਤ ਵਿਚ ਨਾ ਕੋਇ ਸਮਾਈਆ। ਦੁਰਮਤ ਮੈਲ ਅੰਦਰੋਂ ਧੋਵੇ ਕੋਈ ਨਾ ਦਾਗ਼, ਬਾਹਰੋਂ ਬਗ ਬਪੜਾ ਰੂਪ ਸਰਬ ਵਟਾਈਆ। ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰੇ ਨਾਚ, ਸਾਂਤਕ ਸਤਿ ਨਾ ਕੋਇ ਵਰਤਾਈਆ। ਹਉਮੇ ਹੰਗਤਾ ਲੱਗੀ ਆਂਚ, ਤਨ ਵਜੂਦ ਰਹੀ ਜਲਾਈਆ। ਦਵਾਰੇ ਵਸੇ ਕਿਸੇ ਨਾ ਸਾਚ, ਜੂਠ ਝੂਠ ਘਰ ਘਰ ਡੇਰਾ ਲਾਈਆ। ਸਤਿਗੁਰ ਸ਼ਬਦ ਸਕੇ ਕੋਈ ਨਾ ਵਾਚ, ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਕੂੜੀ ਕਿਰਿਆ ਮੇਟੇ ਨਾ ਕੋਈ ਅੰਧੇਰੀ ਰਾਤ, ਸਦੀ ਚੌਧਵੀਂ ਰਹੀ ਕੁਰਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਦੱਸ ਕੇ ਆਏ ਗਾਥ, ਸੋ ਸਿਮਰਨ ਹਿਰਦੇ ਹਰਿਜਨ ਨਾ ਕੋਇ ਵਸਾਈਆ।
❋
❋
ਪਰਮ ਪੁਰਖ ਪਰਮਾਤਮ ਆਤਮ ਮਿਲੇ ਨਾ ਕੋਇ ਪੁਰਖ ਅਬਿਨਾਸ਼, ਕਰਨੀ ਦਾ ਕਰਤਾ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮੇ ਅੰਦਰ ਹੁਕਮ ਸਮਝਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਜਾ ਕੇ ਵੇਖੋ ਬਿਨ ਅੱਖਾਂ ਅੱਖ ਖੋਲ੍ਹ, ਧੁਰਦਰਗਾਹੀ ਆਪ ਜਣਾਈਆ। ਸਾਚੇ ਕੰਡੇ ਤੁਲਿਆ ਨਾ ਕੋਇ ਤੋਲ, ਆਪ ਆਪਣਾ ਬੈਠੇ ਗਵਾਈਆ। ਜੋ ਮੇਰੇ ਨਾਮ ਦਾ ਮਾਰ ਕੇ ਆਏ ਢੋਲ, ਦੀਨ ਦੁਨੀ ਜਗਤ ਸੁਣਾਈਆ। ਸੋ ਵਸਤ ਰਹੀ ਨਾ ਕਿਸੇ ਕੋਲ, ਕਾਇਆ ਮਾਟੀ ਭਾਂਡੇ ਖ਼ਾਲੀ ਨਜ਼ਰੀ ਆਈਆ। ਕਲਜੁਗ ਮਨ ਵਾਸਨਾ ਮਾਰਿਆ ਰੋਲ, ਮਮਤਾ ਵਿਚ ਦੁਨੀ ਕੀਤੀ ਹਲਕਾਈਆ। ਇਸ ਦਾ ਭੇਵ ਕੋਈ ਸਮਝ ਨਾ ਸਕੇ ਪਾਂਧਾ ਰੌਲ, ਮੁੱਲਾਂ ਸ਼ੇਖ਼ਾਂ ਰਮਜ਼ ਨਾ ਕੋਇ ਲਗਾਈਆ। ਤੁਸੀਂ ਹਰ ਘਟ ਅੰਤਰ ਜਾ ਕੇ ਵੇਖੋ ਮੌਲ, ਧੁਰ ਦਾ ਮੌਲਾ ਹੁਕਮ ਸੁਣਾਈਆ। ਜੋ ਭਵਿਖਤਾਂ ਵਿਚ ਸਤਿਜੁਗ ਤਰੇਤਾ ਦੁਆਪਰ ਕਲਜੁਗ ਤੁਹਾਡੇ ਨਾਲ ਕੀਤਾ ਕੌਲ, ਇਕਰਾਰਨਾਮਾ ਰਿਹਾ ਵਖਾਈਆ। ਝਗੜਾ ਪਿਆ ਉਪਰ ਦੀਨ ਦੁਨੀ ਧੌਲ, ਧਰਤ ਧਵਲ ਧਰਮ ਦਾ ਰਾਹ ਤਕਾਈਆ। ਕੋਈ ਕਰੇ ਨਾ ਭਾਰ ਹੌਲ, ਮਿਹਰ ਨਜ਼ਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਧਰਤੀ ਦੀ ਸੁਣੋ ਕੂਕ, ਕੂਕ ਕੂਕ ਸੁਣਾਈਆ। ਜਗਤ ਤ੍ਰਿਸ਼ਨਾ ਦਿਤਾ ਫੂਕ, ਅਗਨੀ ਤਤ ਤਪਾਈਆ। ਸਾਂਤ ਰਿਹਾ ਨਾ ਚਾਰ ਕੂਟ, ਕੂੜ ਕੁਟੰਬ ਵੱਜੀ ਵਧਾਈਆ। ਸਤਿ ਧਰਮ ਕਰ ਗਿਆ ਕੂਚ, ਕੂਚਾ ਗਲੀ ਦੇਵੇ ਗਵਾਹੀਆ। ਪ੍ਰੇਮ ਰਿਹਾ ਨਾ ਕਿਸੇ ਕਾਇਆ ਪੰਜ ਤਤ ਭੂਤ, ਭਵਿਖਤ ਆਪਣੀ ਸ਼ਹਾਦਤ ਰਿਹਾ ਭੁਗਤਾਈਆ। ਤੁਹਾਡਾ ਪ੍ਰੇਮ ਪਿਆਰ ਸਭ ਦੇ ਅੰਦਰੋਂ ਗਿਆ ਰੂਠ, ਕਰਵਟ ਸਕੇ ਨਾ ਕੋਇ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਨਾਤਾ ਜੁੜਿਆ ਜੂਠ ਝੂਠ, ਪੰਚ ਵਿਕਾਰਾ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਜਾ ਕੇ ਵੇਖੋ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਵੇਖੋ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਸਾਧਾਂ ਸੰਤਾਂ ਵੇਖੋ ਧੀਰਜ ਜਤ, ਸਤਿ ਸਤਿਵਾਦੀ ਰਿਹਾ ਸਮਝਾਈਆ। ਮਾਨਵ ਜਾਤੀ ਵੇਖੋ ਬ੍ਰਹਮ ਮਤ, ਕਵਣ ਪ੍ਰਭ ਨੂੰ ਮਿਲ ਕੇ ਆਪਣਾ ਰੰਗ ਬਣਾਈਆ। ਮਨ ਵਾਸਨਾ ਅੱਗ ਲੱਗੀ ਵੇਖੋ ਅੱਠ ਤੱਤ, ਤਤਵ ਤਤ ਰਹੀ ਜਲਾਈਆ। ਹੁਕਮ ਦੇਵੇ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਆ ਕੇ ਮੈਨੂੰ ਦੱਸਣਾ ਸੱਚ, ਪੜਦਾ ਓਹਲਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਉਠ ਕੇ ਜਾਓ ਨਠ, ਵੇਲਾ ਵਕਤ ਗਿਆ ਆਈਆ। ਕਲਜੁਗ ਕੂੜੀ ਕਿਰਿਆ ਖੇੜਾ ਕਰਨਾ ਭੱਠ, ਭਾਂਡਾ ਭਰਮ ਭੌ ਭੰਨਾਈਆ। ਸਤਿ ਧਰਮ ਦਾ ਨਵਾਂ ਖੋਲ੍ਹਣਾ ਹੱਟ, ਸਤਿਜੁਗ ਸਾਚਾ ਇਕ ਉਪਜਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਨਾਮ ਦੇਣਾ ਦੱਸ, ਬਿਨਾ ਪੁਰਖ ਅਕਾਲ ਦੂਜਾ ਇਸ਼ਟ ਨਾ ਕੋਇ ਰਖਾਈਆ। ਜੋ ਗੋਬਿੰਦ ਦੇ ਕੇ ਆਇਆ ਮਤ, ਸੋ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਜਾਓ ਬਿਨਾ ਕਦਮ,
❋
❋
ਤਨ ਵਜੂਦ ਨਜ਼ਰ ਕੋਇ ਨਾ ਆਈਆ। ਤੁਹਾਡਾ ਨਹੀਂ ਕੋਈ ਤੱਤਾਂ ਵਾਲਾ ਬਦਨ, ਜੋਤੀ ਸ਼ਬਦੀ ਧਾਰ ਖੇਲ ਖਿਲਾਈਆ। ਜਾ ਕੇ ਮਾਤਲੋਕ ਵੇਖੋ ਵਤਨ, ਬੇਵਤਨਾਂ ਦਿਓ ਸਮਝਾਈਆ। ਕਲਜੁਗ ਕੂੜੀ ਕਿਰਿਆ ਲੱਗੀ ਅਗਨ, ਅੰਤ ਅਖ਼ੀਰ ਨਾ ਕੋਇ ਬੁਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਕਰਨ ਬਹੁ ਯਤਨ, ਯਥਾਰਥ ਧੁਰ ਦਾ ਰੰਗ ਨਾ ਕੋਇ ਰੰਗਾਈਆ। ਬਿਨ ਕਿਰਪਾ ਅੰਤਰ ਆਤਮ ਲੱਗੇ ਕਿਸੇ ਨਾ ਲਗਨ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਰੁਸ਼ਨਾਈਆ। ਕੂੜ ਨਗਾਰੇ ਹਰ ਘਟ ਅੰਦਰ ਵੱਜਣ, ਸਤਿ ਧਰਮ ਨਾ ਕੋਇ ਸ਼ਨਵਾਈਆ। ਸਚ ਪ੍ਰੇਮ ਦੀ ਇਕੋ ਜਾ ਕੇ ਦੱਸੋ ਬੰਦਨ, ਬੰਦਗੀ ਸਜਦਾ ਮੇਰਾ ਨਾਮ ਸਮਝਾਈਆ। ਦੀਨ ਦਿਆਲ ਸਾਹਿਬ ਪੁਰਖ ਅਕਾਲ ਸਦਾ ਬਖ਼ਸ਼ੰਦਨ, ਬਖ਼ਸ਼ਣਹਾਰ ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਹੁਕਮੇ ਅੰਦਰ ਕਰੇ ਨਾ ਕੋਇ ਉਲੰਘਣ, ਭਾਣੇ ਵਿਚ ਸਾਰੇ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਜਣਾਏ ਇਕੋ ਭਜਨ, ਭਾਓ ਭਾਵ ਭਗਤੀ ਆਪਣੇ ਵਿਚੋਂ ਪਰਗਟਾਈਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਕੌਰ ਦੇ ਗ੍ਰਹਿ ਪਿੰਡ ਖੋਪਰ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਕਰੋ ਸਲਾਹ, ਮਸ਼ਵਰਾ ਨਿਰਗੁਣ ਧਾਰ ਜਣਾਈਆ। ਸ੍ਰਿਸ਼ਟ ਸਬਾਈ ਦੱਸੋ ਰਾਹ, ਰਹਿਬਰ ਹੋ ਕੇ ਪੜਦਾ ਦੇਣਾ ਚੁਕਾਈਆ। ਦੀਨ ਦੁਨੀ ਬਣੋ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਚ ਜੈਕਾਰਾ ਦੇਣਾ ਸੁਣਾ, ਅਨਸੁਣਤ ਰਾਗ ਅਲਾਈਆ। ਘਰ ਘਰ ਅੰਤਰ ਵੇਖਣਾ ਜਾ, ਨਿਰੰਤਰ ਪੰਧ ਮੁਕਾਈਆ। ਚਾਰ ਜੁਗ ਦੀ ਬਾਣੀ ਬਣੇ ਗਵਾਹ, ਸ਼ਹਾਦਤ ਧੁਰ ਦੀ ਦਏ ਭੁਗਤਾਈਆ। ਲੇਖਾ ਵੇਖਣਾ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਪੁਰਖ ਅਕਾਲਾ ਰਿਹਾ ਦ੍ਰਿੜਾ, ਦੀਨ ਦਿਆਲਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਹੁਕਮ ਦੇਵੇ ਸਾਖਿਆਤ, ਜਾਹਰ ਜਹੂਰ ਕਰੇ ਸ਼ਨਵਾਈਆ। ਲੱਖ ਚੁਰਾਸੀ ਜੀਵ ਜੰਤ ਵੇਖੋ ਰੂਹ ਬੁਤ ਮਾਟੀ ਖ਼ਾਕ, ਤਨ ਵਜੂਦ ਖੋਜ ਖੁਜਾਈਆ। ਕਵਣ ਦਵਾਰੇ ਖੁਲ੍ਹਾ ਤਾਕ, ਕਵਣ ਗ੍ਰਹਿ ਵੱਜੇ ਸਚ ਵਧਾਈਆ। ਕਵਣ ਕਰੇ ਕੂੜ ਬਲਾਸ, ਕਵਣ ਮਮਤਾ ਵਿਚ ਹਲਕਾਈਆ। ਕਵਣ ਰੱਖੇ ਇਕੋ ਆਸ, ਪਿਆਸ ਪ੍ਰੇਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲਾ ਦੀਨ ਦਿਆਲਾ ਠਾਕਰ ਸਵਾਮੀ ਧੁਰ ਦੀ ਧਾਰਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਰਹਿਣ ਦੇਣਾ ਕੋਈ ਨਾ ਪੜਦਾ, ਓਹਲਾ ਨਜ਼ਰ ਕੋਇ ਨਾ ਆਈਆ। ਹਾਲ ਵੇਖਣਾ ਗ੍ਰਹਿ ਗ੍ਰਹਿ ਘਰ ਘਰ ਦਾ, ਬੰਦ ਕਿਵਾੜੀ ਕੁੰਡਾ ਲਾਹੀਆ। ਕੌਣ ਸਾਚਾ ਮੰਤਰ ਨਾਮ ਪੜ੍ਹਦਾ, ਹਿਰਦੇ ਹਰਿ ਵਸਾਈਆ। ਕੌਣ ਭੈ ਵਿਚ ਫਿਰੇ ਡਰਦਾ, ਸੀਸ ਜਗਦੀਸ਼ ਝੁਕਾਈਆ। ਕੌਣ ਅਗਨੀ ਤਤ ਹੋਵੇ ਸੜਦਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕੌਣ ਜਗਤ ਵਿਕਾਰੇ ਹੋਵੇ ਲੜਦਾ, ਖ਼ੁਦੀ ਤਕੱਬਰ ਜੋੜ ਜੁੜਾਈਆ। ਕੌਣ ਮੇਰੀ
❋
❋
ਮੰਜ਼ਲ ਹੋਵੇ ਚੜ੍ਹਦਾ, ਸਾਚੇ ਪੌੜੇ ਆਪਣਾ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਖੇਲ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਦੀ ਰਹਿਣ ਨਾ ਦੇਣੀ ਖ਼ੁਦੀ, ਖ਼ਾਦਮ ਵੇਖਣੇ ਚਾਈਂ ਚਾਈਂਆ। ਪਤਤ ਰਹੇ ਕੋਈ ਨਾ ਬੁੱਧੀ, ਵਿਵੇਕੀ ਭੇਵ ਦੇਣਾ ਖੁਲ੍ਹਾਈਆ। ਅੰਤਰ ਫੋਲ ਕੇ ਵੇਖਣੀ ਰੁਚੀ, ਪੜਦਾ ਓਹਲਾ ਆਪ ਉਠਾਈਆ। ਕਲਜੁਗ ਧਾਰ ਰਹੇ ਨਾ ਦੂਜੀ, ਦੁਤੀਆ ਭਾਉ ਦੇਣਾ ਮਿਟਾਈਆ। ਧੁਰ ਪਿਆਰ ਵਿਚ ਰਹੇ ਕੋਈ ਨਾ ਦੁੱਖੀ, ਦੁੱਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਧੁਰ ਦੀ ਸਿਖਿਆ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਪੂਰਬ ਵੇਖੋ ਆਪਣਾ ਲਿਖਿਆ, ਭਵਿਖਤ ਦਏ ਗਵਾਹੀਆ। ਮਨ ਵਾਸਨਾ ਜਗ ਜੀਵ ਕਵਣ ਜਿੱਤਿਆ, ਜਾਗਰਤ ਜੋਤ ਵਿਚ ਸਮਾਈਆ। ਪੁਰਖ ਅਕਾਲ ਮੰਨ ਪਿਤਿਆ, ਪਤਿਪਰਮੇਸ਼ਵਰ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਸਾਚਾ ਵਰ, ਹਰਿ ਸਾਜਣ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਉਠ ਕੇ ਜਾਓ ਜਲਦੀ, ਜਲ ਥਲ ਮਹੀਅਲ ਵੇਖ ਵਖਾਈਆ। ਦੀਨ ਦੁਨੀ ਅੱਗ ਬਲਦੀ, ਬਾਲੂ ਰੇਤ ਰਹੀ ਤਪਾਈਆ। ਮਨ ਵਾਸਨਾ ਸਭ ਨੂੰ ਛਲਦੀ, ਅਛਲ ਛਲ ਸਮਝ ਕਿਸੇ ਨਾ ਆਈਆ। ਧਾਰ ਦੱਸੋ ਨਿਹਚਲ ਧਾਮ ਅਟਲ ਦੀ, ਮਾਰਗ ਇਕੋ ਇਕ ਵਖਾਈਆ। ਔਧ ਮੁੱਕੇ ਅੰਤਮ ਕਲਜੁਗ ਕੂੜੇ ਕਲ ਦੀ, ਅੱਗੇ ਅਵਰ ਨਾ ਕੋਇ ਵਡਿਆਈਆ। ਧਾਰ ਪਿਆਓ ਅੰਮ੍ਰਿਤ ਰਸ ਅਗੰਮੀ ਜਲ ਦੀ, ਬੂੰਦ ਸਵਾਂਤੀ ਇਕ ਟਪਕਾਈਆ। ਕਿਸੇ ਖ਼ਬਰ ਨਹੀਂ ਅੱਜ ਕੱਲ ਦੀ, ਭਰਮਾਂ ਵਿਚੋਂ ਭਰਮ ਨਾ ਕੋਇ ਮਿਟਾਈਆ। ਜੋ ਆਤਮ ਪਰਮਾਤਮ ਨਾਲ ਰਲਦੀ, ਤਿਸ ਦਾ ਰਸਤਾ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਾਣੇ ਜਲ ਥਲ ਦੀ, ਮਹੀਅਲ ਆਪਣਾ ਹੁਕਮ ਵਰਤਾਈਆ।
੨੫ ਮਾਘ ਸ਼ਹਿਨਸ਼ਾਹੀ ਸੰਮਤ ੨ ਬਲਬੀਰ ਸਿੰਘ ਸਰੇਸ ਵਾਲਾ ਜ਼ਿਲਾ ਫ਼ਿਰੋਜ਼ਪੁਰ
ਕਲਜੁਗ ਕੂੜੀ ਕਿਰਿਆ ਵੇਖੋ ਕਰਨੀ, ਆਪਣੀ ਕਾਰ ਕਮਾਈਆ। ਪ੍ਰਭ ਦੀ ਪਏ ਕੋਇ ਨਾ ਸਰਨੀ, ਓਟ ਇਕ ਨਾ ਕੋਇ ਤਕਾਈਆ। ਝਗੜਾ ਪਿਆ ਵਰਨੀ ਬਰਨੀ, ਬ੍ਰਹਮ ਮਤ ਨਾ ਕੋਇ ਸਮਝਾਈਆ। ਆਤਮ ਪਰਮਾਤਮ ਮਿਲੇ ਤੁਕ ਨਾ ਪੜ੍ਹਨੀ, ਸ਼ਾਸਤਰ ਸਿਮਰਤ ਢੋਲੇ ਗਾਈਆ। ਮੰਜ਼ਲ ਹਕ਼ੀਕ਼ੀ ਮਿਲੇ ਨਾ ਚੜ੍ਹਨੀ, ਜਗਤ ਵਾਸਨਾ ਪੰਧ ਨਾ ਕੋਇ ਮੁਕਾਈਆ। ਸਾਚੀ ਤਾਰੀ ਤਰੇ ਨਾ ਕੋਈ ਤਰਨੀ, ਜਗਤ ਸਾਗਰ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵੇਖ ਵਖਾਈਆ। ਸਾਚਾ ਖੇਲ ਕਲਜੁਗ ਕੂੜੀ ਧਾਰ, ਕੂਟ ਕੂਟ ਕੁਰਲਾਈਆ। ਕੂੜ ਕੂੜ ਪਸਾਰ, ਕੁਟੰਬ ਦਏ ਦੁਹਾਈਆ। ਕਿਸੇ ਮਿਲੇ ਨਾ ਮੀਤ ਮੁਰਾਰ, ਹਰਿ ਸੱਜਣ ਧੁਰ ਦਰਗਾਹੀਆ। ਦੀਨ ਦੁਨੀ ਰੋਂਦੀ ਜ਼ਾਰੋ ਜ਼ਾਰ, ਗਿਰਿਆਜ਼ਾਰ ਲੋਕਾਈਆ। ਚਾਰੋਂ ਕੁੰਟ ਧੂੰਆਂਧਾਰ, ਭਰਮੀਆਂ ਭਰਮ ਭੁਲਾਈਆ। ਮਸਤਕ ਧੂੜੀ ਕਿਸੇ ਨਾ ਮਿਲੇ
❋
❋
ਛਾਰ, ਟਿੱਕਾ ਨਾਮ ਨਾ ਕੋਇ ਲਗਾਈਆ। ਸਚ ਦਵਾਰੇ ਦੇਵੇ ਨਾ ਕੋਇ ਆਧਾਰ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਸਾਚਾ ਖੇਲ ਖੇਲਣ ਜੋਗ, ਜੁਗਤੀ ਆਪਣੀ ਆਪ ਬਣਾਈਆ। ਹਉਮੇ ਲਾ ਕੇ ਸ੍ਰਿਸ਼ਟੀ ਰੋਗ, ਹੰਗਤਾ ਵਿਚ ਫਸਾਈਆ। ਘਰ ਘਰ ਦੇ ਕੇ ਚਿੰਤਾ ਸੋਗ, ਗ਼ਮੀ ਵਿਚ ਤਪਾਈਆ। ਸਾਚੀ ਮਿਲੇ ਨਾ ਕਿਸੇ ਮੌਜ, ਹਰਿ ਕਾ ਪ੍ਰੇਮ ਨਾ ਕੋਇ ਕਮਾਈਆ। ਬੁੱਧੀ ਹੋਏ ਨਾ ਕੋਈ ਬੋਧ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਦੁਨੀਆ ਚੁਗੇ ਚੋਗ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਪੁਰਖ ਅਕਾਲ ਮਿਲੇ ਕਿਸੇ ਨਾ ਓਟ, ਸਾਚੀ ਸਰਨ ਨਾ ਕੋਇ ਲਗਾਈਆ। ਬਿਨ ਹਰਿ ਕਿਰਪਾ ਅੰਤਰ ਨਿਕਲੇ ਕਿਸੇ ਨਾ ਖੋਟ, ਖੋਟੇ ਖਰੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਨਿਰਗੁਣ ਜੋਤ, ਜਗਤ ਜੁਗ ਜਗ ਜੀਵ ਸਮਝ ਕਿਸੇ ਨਾ ਆਈਆ।
੨੫ ਮਾਘ ਸ਼ਹਿਨਸ਼ਾਹੀ ਸੰਮਤ ੨ ਚਰਨਜੀਤ ਕੌਰ ਦੇ ਗ੍ਰਹਿ ਬਹਾਉਦੀ ਜ਼ਿਲਾ ਹਿਸਾਰ
ਗੁਰ ਅਵਤਾਰ ਪੈਗ਼ੰਬਰ ਪੂਰਬ ਵੇਖੋ ਭਵਿਖਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਆਪ ਜਣਾਈਆ। ਭੇਵ ਅਭੇਦਾ ਖੋਲ੍ਹੋ ਸਬਾਈ ਸ੍ਰਿਸ਼ਟ, ਪੜਦਾ ਓਹਲਾ ਕਾਇਆ ਮਾਟੀ ਤਨ ਵਜੂਦ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਮਝਾਉਣਾ ਏਕਾ ਇਸ਼ਟ, ਇਸ਼ਟ ਦੇਵ ਆਤਮਾ ਪਰਮਾਤਮ ਨਾਲ ਮਿਲਾਈਆ। ਮਨ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਇ ਭਰਿਸ਼ਟ, ਬੁੱਧ ਬਿਬੇਕ ਦੇਣੀ ਕਰਾਈਆ। ਨਿਜ ਨੇਤਰ ਨਿਜ ਘਰ ਅੰਦਰ ਮੰਦਰ ਵੜ ਕੇ ਲੈਣਾ ਵੇਖ, ਪੜਦਾ ਓਹਲਾ ਕਾਇਆ ਚੋਲਾ ਦੇਣਾ ਉਠਾਈਆ। ਭਰਮੇ ਭੁੱਲਾ ਰਹੇ ਨਾ ਕੋਈ ਪੰਡਤ ਪਾਂਧਾ ਮੁੱਲਾਂ ਸ਼ੇਖ਼, ਜਗਤ ਵਿਦਿਆ ਵਾਸਨਾ ਵਿਚ ਨਾ ਕੋਇ ਹਲਕਾਈਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਮੰਦਰ ਵੜ ਕੇ ਵੇਖੋ ਜਾ ਦਰਵੇਸ਼, ਦਰ ਦਰ ਘਰ ਘਰ ਏਕਾ ਅਲਖ ਜਗਾਈਆ। ਜਨ ਭਗਤਾਂ ਸੰਗ ਕਰਨਾ ਅਗੰਮਾ ਹੇਤ, ਗੁਰਮੁਖ ਗੁਰਸਿਖ ਹਰਿਜਨ ਸੂਫ਼ੀ ਸੰਤ ਫ਼ਕੀਰ ਆਪਣੇ ਰੰਗ ਰੰਗਾਈਆ। ਜੋ ਸਚ ਪ੍ਰੀਤੀ ਅੰਦਰ ਆਪਣਾ ਆਪ ਕਰ ਕੇ ਬੈਠਾ ਭੇਟ, ਭਜਨ ਬੰਦਗੀ ਸਿਮਰਨ ਪੂਜਾ ਆਪਣੇ ਅੰਤਰ ਰਿਹਾ ਦਸਾਈਆ। ਜਿਸ ਨੂੰ ਜੋਤੀ ਜਲਵਾ ਨਿਰਗੁਣ ਧਾਰਾ ਦੇਣਾ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜਾਂ ਤੱਤਾਂ ਕਰਨੀ ਰੁਸ਼ਨਾਈਆ। ਆਤਮ ਪਰਮਾਤਮ ਸੁਹਾਉਣੀ ਸਾਚੀ ਸੇਜ, ਸ਼ਬਦ ਅਨਾਦੀ ਧੁਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਬੇਪਰਵਾਹ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਭਵਿਖਤ ਲਓ ਵਿਚਾਰ, ਮਨ ਮਤ ਬੁੱਧੀ ਤੋਂ ਪਰੇ ਦਸਾਈਆ। ਜੋ ਲਿਖ ਕੇ ਆਏ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਦੋ ਜਹਾਨ ਦੇਣ ਗਵਾਹੀਆ। ਹੁਕਮ ਸੰਦੇਸ਼ਾ ਸੁਣੋ ਸ੍ਰੀ ਭਗਵਾਨ, ਹਰਿ ਕਰਤਾ ਆਪ ਦ੍ਰਿੜਾਈਆ। ਚਾਰ
❋
❋
ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਮੇਟੋ ਨਿਸ਼ਾਨ, ਸਚ ਧਰਮ ਦਾ ਮਾਰਗ ਦਿਓ ਲਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦ੍ਰਿਸ਼ਟੀ ਅੰਦਰ ਦੇ ਗਿਆਨ, ਏਕਾ ਦੂਜਾ ਭੌ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਠਾਂਡਾ ਸੀਤਾ, ਧੁਰ ਦਾ ਮੀਤਾ ਇਕ ਇਕੱਲਾ ਏਕੰਕਾਰ ਕਰਨੀ ਆਪਣੀ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਦੀਨ ਦੁਨੀ ਬਦਲ ਦਿਓ ਰੀਤ, ਮੰਦਰ ਮਸੀਤ ਭੇਵ ਖੁਲ੍ਹਾਈਆ। ਸਚ ਸੁਨੇਹੜਾ ਦੱਸੋ ਗੀਤ, ਗੋਬਿੰਦ ਗੁਰ ਗੁਰ ਇਕ ਜਣਾਈਆ। ਝਗੜਾ ਰਹੇ ਨਾ ਊਚ ਨੀਚ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਤ੍ਰੈਗੁਣ ਮਾਇਆ ਵਿਚੋਂ ਕਰਨਾ ਅਤੀਤ, ਤ੍ਰੈਭਵਨ ਧਨੀ ਹੁਕਮ ਸੁਣਾਈਆ। ਕਾਇਆ ਮਾਟੀ ਤਨ ਵਜੂਦ ਕਰਨਾ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਮਨ ਵਾਸਨਾ ਸਭ ਦੀ ਲੈਣੀ ਜੀਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਏਕਾ ਰੰਗ ਰੰਗਾਉਣਾ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦਿਆਲਾ ਪੁਰਖ ਅਕਾਲਾ ਪਰਵਰਦਿਗਾਰ ਸਾਂਝਾ ਯਾਰ ਦਰਗਾਹ ਸਾਚੀ ਮੁਕਾਮੇ ਹਕ ਆਪਣੀ ਸਾਚੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਕਰੋ ਖ਼ਿਆਲ, ਹੁਕਮ ਹੁਕਮ ਵਿਚ ਜਣਾਈਆ। ਕੂੜੀ ਕਿਰਿਆ ਰਹੇ ਨਾ ਕੋਇ ਦਲਾਲ, ਸ਼ਬਦ ਵਿਚੋਲਾ ਇਕ ਬਣਾਈਆ। ਹਕ਼ੀਕ਼ਤ ਦੱਸਣੀ ਹਕ ਹਲਾਲ, ਬੇਮਿਸਾਲ ਧੁਰ ਦਾ ਰਾਹ ਸਮਝਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇਣੀ ਚਾਲ, ਚਾਲ ਨਿਰਾਲੀ ਇਕ ਵਡਿਆਈਆ। ਜੋ ਸੰਤ ਸੁਹੇਲੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਧੁਰ ਦੇ ਨਾਮ ਦੀ ਘਾਲਣਾ ਆਏ ਘਾਲ, ਕੀਤੀ ਘਾਲ ਲੇਖੇ ਲੈਣੀ ਲਗਾਈਆ। ਸਚਖੰਡ ਦਵਾਰ ਵਖਾਉਣਾ ਇਕੋ ਧਰਮਸਾਲ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਆਪਣਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਲੈਣਾ ਖੋਜ, ਹਰਿ ਖੋਜੀ ਰਿਹਾ ਜਣਾਈਆ। ਪ੍ਰੇਮ ਪਿਆਰ ਦਾ ਦੱਸਣਾ ਚੋਜ, ਚੋਜੀ ਪ੍ਰੀਤਮ ਦਏ ਵਡਿਆਈਆ। ਨਿਜ ਨੇਤਰ ਖੋਲ੍ਹਣਾ ਲੋਚ, ਲੋਇਨ ਇਕੋ ਦੇਣਾ ਵਖਾਈਆ। ਆਤਮ ਪਰਮਾਤਮ ਦੇਣੀ ਮੌਜ, ਕੂੜੀ ਕਿਰਿਆ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਣਾ ਇਕ ਸਲੋਕ, ਸੋਹਲਾ ਧੁਰ ਦਾ ਇਕ ਦ੍ਰਿੜਾਈਆ। ਝਗੜਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕਾਂ ਪੰਧ ਮੁਕਾਈਆ। ਚੌਦਾਂ ਵਿਦਿਆ ਸਕੇ ਕੋਈ ਨਾ ਰੋਕ, ਅਲਿਫ ਯੇ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰਾ ਦੱਸਣਾ ਇਕੋ ਧੁਰ ਦਾ ਕੋਟ, ਬੰਕ ਦਵਾਰਾ ਸੱਚਾ ਸੋਭਾ ਪਾਈਆ। ਨਾਮ ਨਿਧਾਨਾ ਘਰ ਘਰ ਅੰਦਰ ਲਾਉਣੀ ਚੋਟ, ਸੋਈ ਸੁਰਤੀ ਜਗਤ ਉਠਾਈਆ। ਨਿਰਮਲ ਪਰਕਾਸ਼ ਕਰਨਾ ਜੋਤ, ਜੋਤੀ ਜਾਤਾ ਰਿਹਾ ਜਣਾਈਆ। ਕਲਜੁਗ ਅੰਤ ਆਲ੍ਹਣਿਉਂ ਕਲਜੁਗ ਜੀਵ ਡਿੱਗੇ ਬੋਟ, ਸ਼ਬਦੀ ਧਾਰ ਕਰ ਪਿਆਰ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੋਕ ਪਰਲੋਕ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪਣਾ ਹੁਕਮ ਸੁਣਾਈਆ।
❋
❋