੨੫ ਮਾਘ ਸ਼ਹਿਨਸ਼ਾਹੀ ਸੰਮਤ ੨ ਫੁਲਜੀਤ ਸਿੰਘ ਦੇ ਗ੍ਰਹਿ ਚੰਧੜ ਕਲਾਂ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਜਾ ਕੇ ਵੇਖੋ ਮੇਰੇ ਦਾਸ, ਜੋ ਦਾਸਤਾਨ ਮੇਰੀ ਰਹੇ ਸੁਣਾਈਆ। ਜਿਨ੍ਹਾਂ ਦੇ ਅੰਦਰ ਗੁਪਤ ਜਾਹਰ ਵਸਾਂ ਪਾਸ, ਦਿਵਸ ਰੈਣ ਘੜੀ ਪਲ ਆਪਣਾ ਰੰਗ ਰੰਗਾਈਆ। ਨਿਰਮਲ ਨੂਰ ਜੋਤ ਕਰਾਂ ਪਰਕਾਸ਼, ਅੰਧ ਅੰਧੇਰਾ ਕੂੜ ਮਿਟਾਈਆ। ਸ਼ਬਦ ਅਗੰਮੀ ਸੁਣਾਵਾਂ ਨਾਦ, ਅਨਹਦ ਨਾਦੀ ਧੁਨ ਉਪਜਾਈਆ। ਭੇਵ ਖੁਲ੍ਹਾ ਕੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਹੋ ਕੇ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਕਰਾਵਾਂ ਯਾਦ, ਸਿਫ਼ਤਾਂ ਵਿਚ ਸਿਫ਼ਤ ਵਡਿਆਈਆ। ਕੂੜੀ ਕਿਰਿਆ ਕਰ ਬਰਬਾਦ, ਸਤਿ ਸਚ ਝੋਲੀ ਪਾਈਆ। ਤ੍ਰੈਗੁਣ ਬੁਝਾਵਾਂ ਆਗ, ਅਗਨੀ ਤਤ ਗਵਾਈਆ। ਘਰ ਮੇਲ ਮਿਲਾਵਾਂ ਸਵਾਮੀ ਕੰਤ ਸੁਹਾਗ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਾਚਾ ਖੇੜਾ ਹੋਵੇ ਆਬਾਦ, ਰੁੱਤ ਬਸੰਤ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸਮਝਾਈਆ। ਜਨ ਭਗਤ ਵੇਖੋ ਮੇਰਾ ਦਾਸ ਦਾਸੀ, ਦਹਿ ਦਿਸ਼ਾ ਖੋਜ ਖੁਜਾਈਆ। ਦੇਵੇ ਹੁਕਮ ਪੁਰਖ ਅਬਿਨਾਸ਼ੀ, ਕਰਨੀ ਦਾ ਕਰਤਾ ਬੇਪਰਵਾਹੀਆ। ਮੰਡਲ ਮੰਡਪ ਵੇਖੋ ਰਾਸੀ, ਦੋ ਜਹਾਨਾਂ ਖੋਜ ਖੁਜਾਈਆ। ਹਰ ਘਟ ਅੰਦਰ ਮੰਜ਼ਲ ਚੜ੍ਹੋ ਘਾਟੀ, ਨਵ ਦਵਾਰੇ ਪੰਧ ਮੁਕਾਈਆ। ਅੰਮ੍ਰਿਤ ਬੂੰਦ ਵੇਖੋ ਸਵਾਂਤੀ, ਨਿਝਰ ਝਿਰਨਾ ਝਿਰੇ ਕਿਸ ਕਿਸ ਥਾਈਂਆ। ਮੇਲ ਮਿਲਾਵਾ ਕਮਲਾਪਾਤੀ, ਪਤਿ ਪਤਵੰਤਾ ਧੁਰਦਰਗਾਹੀਆ। ਨਾਮ ਸੰਦੇਸ਼ਾ ਦੇਵੋ ਧੁਰ ਦੀ ਪਾਤੀ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਦਾਸੀ ਦਾਸ ਵੇਖੋ ਮੇਰਾ ਭਗਤ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦਾ ਸੁਹੰਜਣਾ ਹੋਵੇ ਵਕਤ, ਵੇਲਾ ਵਕਤ ਦਏ ਵਡਿਆਈਆ। ਲੇਖੇ ਲੱਗੀ ਹੋਵੇ ਬੂੰਦ ਰਕਤ, ਪੰਜ ਤਤ ਮਿਲੇ ਵਡਿਆਈਆ। ਅੰਤਰ ਹੋਵੇ ਇਕੋ ਵਸਤ, ਨੂਰੀ ਨੂਰ ਨੂਰ ਰੁਸ਼ਨਾਈਆ। ਬਿਨ ਅੱਖਾਂ ਨਿਜ ਨੇਤਰ ਦੇਣਾ ਦਰਸ, ਤ੍ਰਿਸ਼ਨਾ ਕੂੜ ਜਗਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਜਨ ਹੋਵੇ ਪ੍ਰਭ ਕਾ ਦਾਸ, ਆਪ ਆਪਾ ਭੇਟ ਕਰਾਈਆ। ਚਰਨ ਕਵਲ ਮਿਲੇ ਨਿਵਾਸ, ਜਗਤ ਭੂਮਿਕਾ ਰਹੇ ਨਾ ਰਾਈਆ। ਲੇਖਾ ਮੁਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਅੰਤਮ ਲਹਿਣਾ ਦੇਣਾ ਦੇਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੋ ਸਹਾਈਆ। ਨਿਰਮਲ ਜੋਤ ਕਰ ਪਰਕਾਸ਼, ਪਰਕਾਸ਼ ਪਰਕਾਸ਼ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਰੰਗ ਰੰਗਾਈਆ। ਗੁਰਮੁਖ ਦਾਸ ਸਾਹਿਬ ਸਤਿਗੁਰ ਦਾ ਚੇਲਾ, ਚੇਲਾ ਗੁਰ ਇਕੋ ਰੰਗ ਸਮਾਈਆ। ਸੁਹੰਜਣਾ ਹੋਵੇ ਗ੍ਰਹਿ ਮੰਦਰ ਵੇਲਾ, ਵਾਹਵਾ ਵੱਜੇ ਨਾਮ ਵਧਾਈਆ। ਧਾਮ ਵਖਾਏ ਇਕ ਨਵੇਲਾ, ਜਿਸ ਘਰ ਬੈਠਾ ਸੋਭਾ ਪਾਈਆ। ਆਦਿ ਨਿਰੰਜਣ ਚਾੜ੍ਹ ਕੇ ਤੇਲਾ, ਜੋਤ ਨਿਰੰਜਣ ਦਏ ਵਡਿਆਈਆ। ਲੇਖਾ ਜਾਣੇ ਇਕ ਇਕੇਲਾ, ਏਕੰਕਾਰਾ ਨੂਰ ਖ਼ੁਦਾਈਆ। ਜੋ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਸਦਾ ਸੱਜਣ ਸੁਹੇਲਾ, ਸੰਗੀ ਸਾਥੀ ਇਕ ਅਖਵਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਬੇਲਾ, ਸਮੁੰਦ ਸਾਗਰ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜੋ ਸੰਤ ਸੁਹੇਲਾ ਸਾਹਿਬ ਸਤਿਗੁਰ ਪੁਰਖ ਅਕਾਲ ਦਾ ਬਣੇ ਦਾਸ, ਦਸਤ ਬਦਸਤ ਲਹਿਣਾ ਦਏ
❋
❋
ਚੁਕਾਈਆ। ਪੂਰਬ ਜਨਮ ਕਰਾਏ ਯਾਦ, ਲੇਖਾ ਧੁਰ ਦਾ ਆਪ ਦ੍ਰਿੜਾਈਆ। ਦੁਨੀ ਵਿਚੋਂ ਬਦਲ ਦੇਵੇ ਸਮਾਜ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਨਾਮ ਨਿਧਾਨ ਸੁਣਾ ਨਾਦ, ਅਨਹਦ ਅਨਰਾਗੀ ਰਾਗ ਸੁਣਾਈਆ। ਹੰਸ ਬਣਾਏ ਫੜ ਫੜ ਕਾਗ, ਮਾਨੁਖ ਮਾਨਵ ਦਇਆ ਕਮਾਈਆ। ਪੜਦਾ ਲਾਹ ਕੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬ੍ਰਹਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਉਪਜਾਈਆ। ਦਾਸ ਬਣਨ ਦਾ ਜਿਸ ਅੰਤਰ ਦੇਵੇ ਚਾ, ਚਾਉ ਘਨੇਰਾ ਇਕ ਸਮਝਾਈਆ। ਸਾਹਿਬ ਸਤਿਗੁਰ ਬਣੇ ਮਲਾਹ, ਖੇਵਟ ਖੇਟਾ ਧੁਰਦਰਗਾਹੀਆ। ਲੱਖ ਚੁਰਾਸੀ ਵਿਚੋਂ ਲਏ ਤਰਾ, ਰਾਏ ਧਰਮ ਨਾ ਦਏ ਸਜ਼ਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਪਤਤ ਪੁਨੀਤ ਲਏ ਉਠਾਈਆ। ਲਹਿਣਾ ਦੇਣਾ ਦਏ ਮੁਕਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਦਾਸ ਬਣੇ ਜੋ ਸਤਿਗੁਰ ਮੀਤਾ, ਮਿਤਰ ਪਿਆਰਾ ਦਏ ਵਡਿਆਈਆ। ਤਨ ਮਾਟੀ ਕਰੇ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਦਇਆ ਕਮਾਏ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਹੋਏ ਸਹਾਈਆ। ਕੂੜੀ ਕਿਰਿਆ ਅੰਦਰ ਸਤਿ ਬਦਲ ਦਏ ਰੀਤਾ, ਰੀਤੀਵਾਨ ਪੜਦਾ ਆਪ ਚੁਕਾਈਆ। ਲੇਖੇ ਲਾਏ ਪਿਛਲਾ ਪੂਰਬ ਜਨਮ ਬੀਤਾ, ਅੱਗੇ ਚਰਨ ਕਵਲ ਦਏ ਸਰਨਾਈਆ। ਸਾਚਾ ਕਲਮਾ ਨਾਮ ਦੱਸ ਧੁਰ ਹਦੀਸਾ, ਹਜ਼ਰਤ ਹੋ ਕੇ ਕਰੇ ਇਕ ਪੜ੍ਹਾਈਆ। ਲਹਿਣਾ ਦੇਣਾ ਮੁਕਾ ਕੇ ਊਚਾਂ ਨੀਚਾਂ, ਜਾਤ ਅਜਾਤੀ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਇਕੇਲਾ ਏਕੰਕਾਰ ਆਪਣੀ ਕਾਰ ਕਮਾਈਆ। ਦਾਸ ਬਣਨ ਦਾ ਜਿਸ ਅੰਤਰ ਪਿਆਰ, ਪ੍ਰੇਮਕਾ ਰੂਪ ਲਏ ਬਦਲਾਈਆ। ਤਿਸ ਦਾ ਮੇਲਾ ਮਿਲੇ ਨਰ ਨਿਰੰਕਾਰ, ਨਿਰਾਕਾਰ ਆਪਣਾ ਜੋੜ ਜੁੜਾਈਆ। ਕਾਇਆ ਕਾਅਬੇ ਖੋਲ੍ਹ ਕਿਵਾੜ, ਕੁਦਰਤ ਦਾ ਕਾਦਰ ਭੇਵ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਦਏ ਮਿਟਾਈਆ। ਮੰਜ਼ਲ ਦੂਰ ਕਰੇ ਦੁਸ਼ਵਾਰ, ਘਰ ਠਾਕਰ ਸਵਾਮੀ ਮਿਲ ਕੇ ਖ਼ੁਸ਼ੀ ਬਣਾਈਆ। ਗੁਰਮੁਖ ਦਾਸ ਸੰਸਾਰ ਸਾਗਰ ਹੋਵੇ ਪਾਰ, ਨਿਰਮਲ ਕਰਮ ਉਜਾਗਰ ਕਰੇ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਵਿਚ ਸੰਸਾਰ, ਮਹਾਂਸਾਰਥੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਬਣ ਰਥਵਾਹੀ ਰਥ ਚਲਾਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੨ ਰਘਬੀਰ ਸਿੰਘ ਦੇ ਗ੍ਰਹਿ ਚੰਧੜ ਕਲਾਂ
ਗੁਰ ਅਵਤਾਰ ਪੈਗ਼ੰਬਰ ਸਾਚੇ ਭਗਤਾਂ ਕਰਨੀ ਪਹਿਚਾਨ, ਕਲਕਾਤੀ ਵਿਚੋਂ ਵੇਖ ਵਖਾਈਆ। ਜਿਨ੍ਹਾਂ ਦੇ ਅੰਤਰ ਇਕ ਧਿਆਨ, ਨਿਜ ਨੇਤਰ ਰਾਹ ਤਕਾਈਆ। ਮਾਲਕ ਮੰਨ ਸ੍ਰੀ ਭਗਵਾਨ, ਦਰ ਠਾਂਡੇ ਸੀਸ ਝੁਕਾਈਆ। ਨਾਤਾ ਤੋੜ ਦੁਨੀ ਜਹਾਨ, ਕੂੜੀ ਕਿਰਿਆ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਣ, ਸੋਹੰ ਸਚ ਵਧਾਈਆ। ਤਿਨ੍ਹਾਂ ਲੇਖਾ ਮੁਕਾਉਣਾ ਜ਼ਿਮੀ ਅਸਮਾਨ, ਦਰਗਾਹ ਸਾਚੀ ਸਚ ਦਵਾਰਾ ਦੇਣਾ ਜਣਾਈਆ।
❋
❋
ਝਗੜਾ ਰਹੇ ਨਾ ਆਵਣ ਜਾਣ, ਚੁਰਾਸੀ ਪੰਧ ਮੁਕਾਈਆ। ਸਚ ਵਖਾਉਣਾ ਮੰਦਰ ਮਕਾਨ, ਜਿਸ ਗ੍ਰਹਿ ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਅੰਮ੍ਰਿਤ ਰਸ ਦੇਣਾ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਦੇਣਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਝਗੜਾ ਰਹੇ ਨਾ ਜਗਤ ਸ਼ੈਤਾਨ, ਮਨ ਵਾਸਨਾ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤ ਵੇਖੋ ਲੋਕਮਾਤ ਜਗ, ਜਗਜੀਵਣ ਦਾਤਾ ਰਿਹਾ ਜਣਾਈਆ। ਜੋ ਰਾਹ ਤੱਕਣ ਸੂਰੇ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧਿਆਨ ਲਗਾਈਆ। ਦਰਸ ਲੋਚਣ ਉਪਰ ਸ਼ਾਹ ਰਗ, ਨੌ ਦਵਾਰੇ ਜਗਤ ਲੋਕਾਈਆ। ਮੰਜ਼ਲ ਹਕ਼ੀਕ਼ੀ ਚੜ੍ਹ ਕੇ ਹੱਦ, ਕੂੜੀ ਕਿਰਿਆ ਡੇਰਾ ਰਹੇ ਢਾਹੀਆ। ਧੁਰ ਦੇ ਨਾਮ ਦਾ ਗਾਉਂਦੇ ਸਦ, ਛੰਦ ਆਤਮ ਪਰਮਾਤਮ ਵੱਜੇ ਵਧਾਈਆ। ਪੁਰਖ ਅਕਾਲ ਦੀ ਬਣ ਗਏ ਯਦ, ਪੁਸ਼ਤ ਪਨਾਹ ਹੱਥ ਦੇਣਾ ਟਿਕਾਈਆ। ਗੁਰਮੁਖ ਰਹਿਣ ਨਹੀਂ ਦੇਣਾ ਕੋਈ ਅਲੱਗ, ਜੁਗ ਜਨਮ ਦਾ ਵਿਛੜਿਆਂ ਲੈਣਾ ਮਿਲਾਈਆ। ਸਚ ਦਵਾਰੇ ਸ਼ਬਦੀ ਹੁਕਮ ਅੰਦਰ ਲੈਣਾ ਸੱਦ, ਹੋਕਾ ਇਕੋ ਇਕ ਸੁਣਾਈਆ। ਨਾਮ ਭੰਡਾਰਾ ਦੇ ਕੇ ਮਦਿ, ਮਧੁਰ ਧੁਨ ਦੇਣੀ ਸੁਣਾਈਆ। ਸ਼ਬਦ ਅਗੰਮੀ ਵਜਾ ਨਦ, ਅਨਹਦ ਨਾਦੀ ਰਾਗ ਉਪਜਾਈਆ। ਬਿਨ ਰਸਨਾ ਜਿਹਵਾ ਦੇਣਾ ਸਵਾਦ, ਬੂੰਦ ਸਵਾਂਤੀ ਮੁਖ ਟਪਕਾਈਆ। ਜਿਸ ਧਾਰ ਵਿਚੋਂ ਨਿਕਲੇ ਆਦਿ, ਅੰਤ ਓਸੇ ਵਿਚ ਦੇਣਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਾਚੇ ਭਗਤਾਂ ਵੇਖੋ ਮਾਤ, ਧਰਨੀ ਧਰਤ ਧਵਲ ਖੋਜ ਖੁਜਾਈਆ। ਜਿਨ੍ਹਾਂ ਦੇ ਅੰਤਰ ਮੇਰੀ ਯਾਦ, ਨਿਜ ਆਤਮ ਧਿਆਨ ਲਗਾਈਆ। ਬਿਰਹੁ ਵਿਚ ਮਾਰਨ ਆਵਾਜ਼, ਕੂਕ ਕੂਕ ਸੁਣਾਈਆ। ਓਨ੍ਹਾਂ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹਣਾ ਰਾਜ਼, ਪੜਦਾ ਦੂਈ ਰਹਿਣ ਨਾ ਪਾਈਆ। ਪੰਚ ਵਿਕਾਰਾ ਕਰਨਾ ਬਰਬਾਦ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਨਾ ਕੋਇ ਹਲਕਾਈਆ। ਝਗੜਾ ਮੁਕਾਉਣਾ ਸਵਾਲ ਜਵਾਬ, ਹੁਕਮ ਇਕੋ ਦੇਣਾ ਸੁਣਾਈਆ। ਸ਼ਬਦ ਗੁਰੂ ਕਰ ਇਮਦਾਦ, ਸਤਿਗੁਰ ਪੁਰਖ ਅਕਾਲ ਦੇਣਾ ਮਿਲਾਈਆ। ਸਚਖੰਡ ਦਵਾਰਾ ਬਿਨਾ ਭਗਤਾਂ ਕਦੇ ਨਾ ਹੋਵੇ ਆਬਾਦ, ਦੂਜਾ ਵੜਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦੀ ਦਾਦ, ਵਸਤ ਅਮੋਲਕ ਹੱਥ ਫੜਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਸੰਤ ਸੁਹੇਲੇ ਲੈਣੇ ਲੱਭ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਨ੍ਹਾਂ ਦੇ ਅੰਦਰ ਦੀਨ ਮਜ਼੍ਹਬ ਦੀ ਕੋਈ ਨਾ ਦਿਸੇ ਹੱਦ, ਮੰਜ਼ਲ ਤੱਕਣ ਬੇਪਰਵਾਹੀਆ। ਖ਼ੁਸ਼ੀਆਂ ਵਿਚ ਹੋਵਣ ਗਦ ਗਦ, ਗਦਾਗਰ ਮਨ ਨਾ ਕੋਇ ਭਵਾਈਆ। ਪ੍ਰੇਮ ਪ੍ਰੀਤੀ ਅੰਦਰ ਕੂੜੀ ਵਾਸਨਾ ਕਰਨੀ ਬੱਧ, ਨਾਮ ਖੰਡਾ ਇਕ ਖੜਕਾਈਆ। ਕਰ ਪਰਕਾਸ਼ ਮਾਸ ਨਾੜੀ ਹੱਡ, ਤਤਵ ਤਤ ਨੂਰ ਰੁਸ਼ਨਾਈਆ। ਓਨ੍ਹਾਂ ਵਡਿਆਈ ਦੇਣੀ ਲੋਕਮਾਤ ਜਗ, ਸਦੀ ਚੌਧਵੀਂ ਖੋਜ ਖੁਜਾਈਆ। ਨਾਮ ਪਿਆਲਾ ਦੇਣਾ ਮਧ, ਅੰਮ੍ਰਿਤ ਰਸ ਦੇਣਾ ਚਖਾਈਆ। ਪੋਹ ਨਾ ਸਕੇ ਅਗਨੀ ਅੱਗ, ਤ੍ਰੈਗੁਣ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਗੁਰ ਅਵਤਾਰ ਪੈਗ਼ੰਬਰ ਸਾਚੇ ਭਗਤਾਂ ਅੰਦਰ ਜਾਣਾ ਵੜ, ਬਣ ਪਾਂਧੀ ਪੰਧ ਮੁਕਾਈਆ। ਸਚ ਦਵਾਰੇ ਜਾਣਾ ਖੜ, ਨਿਜ ਘਰ ਆਪਣਾ ਕਦਮ ਟਿਕਾਈਆ। ਧਰਮ ਦਵਾਰਾ ਖੋਲ੍ਹ ਕੇ ਦਰ, ਪੜਦਾ ਓਹਲਾ ਦੇਣਾ ਚੁਕਾਈਆ।
❋
❋
ਇਕ ਜੈਕਾਰਾ ਬੋਲ ਕੇ ਹਰਿ, ਹਿਰਦੇ ਅੰਦਰ ਹਰਿ ਜੂ ਦੇਣਾ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਪਿਆਰ ਮੁਹੱਬਤ ਕਰ, ਕਰਮ ਕਾਂਡ ਦਾ ਝਗੜਾ ਦੇਣਾ ਚੁਕਾਈਆ। ਆਤਮ ਪਰਮਾਤਮ ਫੜਾਉਣਾ ਲੜ, ਪਲੂ ਧੁਰ ਦੀ ਗੰਢ ਬੰਧਾਈਆ। ਗੁਰਮੁਖ ਸੰਤ ਸੁਹੇਲਾ ਜਨ ਭਗਤ ਲੈਣਾ ਵਰ, ਨਾਤਾ ਧੁਰ ਦਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਲਿਖਾਈਆ। ਗੁਰ ਅਵਤਾਰ ਪੈਗ਼ੰਬਰ ਗੁਰਮੁਖ ਗੁਰਸਿਖ ਕੋਇ ਨਾ ਵੇਖਿਓ ਗ਼ਰੀਬ, ਜਗਤ ਮਾਇਆ ਨਾ ਕੋਇ ਵਡਿਆਈਆ। ਉਹ ਮੇਰਾ ਨੰਨ੍ਹਾਂ ਬੱਚਾ ਅਜ਼ੀਜ਼, ਜੋ ਦਿਵਸ ਰੈਣ ਧਿਆਨ ਲਗਾਈਆ। ਮਨੁੱਸ਼ਾ ਜਨਮ ਜਿਸ ਨੂੰ ਆਈ ਤਮੀਜ਼, ਤਮੰਨਾ ਕੂੜੀ ਗਿਆ ਗਵਾਈਆ। ਇਕੋ ਝੁਕਾ ਸੀਸ ਜਗਦੀਸ਼, ਸਰ ਸਿਰ ਆਪਣਾ ਭੇਟ ਚੜ੍ਹਾਈਆ। ਇਕੋ ਨਾਮ ਸੁਣੇ ਹਦੀਸ, ਇਕੋ ਢੋਲਾ ਰਿਹਾ ਗਾਈਆ। ਸਦ ਬੈਠਾ ਰਹੇ ਅਤੀਤ, ਤ੍ਰੈਗੁਣ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗਾਵੇ ਗੀਤ, ਹਰਿ ਹਿਰਦੇ ਵਿਚ ਸਮਾਈਆ। ਮਾਨਸ ਜਨਮ ਜਾਵੇ ਜੀਤ, ਜਗ ਜੀਵਣ ਦਾਤਾ ਆਪਣੇ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਸ਼ਬਦ ਸੁਨੇਹੜਾ ਦੱਸਣਹਾਰਾ ਠੀਕ, ਠਾਕਰ ਹੋ ਕੇ ਆਪਣਾ ਹੁਕਮ ਮਨਾਈਆ। ਭਗਤ ਸੁਹੇਲਾ ਸੰਤ ਸਾਜਣ ਗੁਰਮੁਖ ਗੁਰਸਿਖ ਜਿਸ ਦੇ ਅੰਤਰ ਨਿਰੰਤਰ ਲੱਗੀ ਆਤਮ ਪਰਮਾਤਮ ਪ੍ਰੀਤ, ਤਿਸ ਪ੍ਰੀਤਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਸਿੰਘ ਦੇ ਗ੍ਰਹਿ ਚੰਧੜ ਕਲਾਂ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਜਨ ਭਗਤਾਂ ਦੀਨ ਦੁਨੀ ਮੇਟੋ ਸੋਗ, ਚਿੰਤਾ ਗ਼ਮ ਨਾ ਰਹੇ ਰਾਈਆ। ਜਗਤ ਨਾਤਾ ਤੁਟੇ ਵਿਯੋਗ, ਕੂੜ ਕੁੜਿਆਰਾ ਪੰਧ ਦੇਣਾ ਮੁਕਾਈਆ। ਆਤਮ ਪਰਮਾਤਮ ਹੋਵੇ ਸਚ ਸੰਜੋਗ, ਧੁਰ ਦਾ ਮੇਲਾ ਲੈਣਾ ਮਿਲਾਈਆ। ਚਰਨ ਪ੍ਰੀਤੀ ਦੱਸ ਕੇ ਯੋਗ, ਸਾਚੀ ਜੁਗਤੀ ਦੇਣੀ ਸਮਝਾਈਆ। ਭਾਗ ਲਗਾਉਣਾ ਕਾਇਆ ਮਾਟੀ ਕੋਟ, ਬੰਕ ਦਵਾਰ ਦੇਣਾ ਸੁਹਾਈਆ। ਧੁਰ ਦੇ ਨਾਮ ਦੀ ਲਾ ਕੇ ਚੋਟ, ਸੋਈ ਸੁਰਤੀ ਦੇਣੀ ਉਠਾਈਆ। ਅੰਦਰ ਰਹੇ ਕੋਈ ਨਾ ਖੋਟ, ਕੂੜੀ ਕਿਰਿਆ ਬਾਹਰ ਕਢਾਈਆ। ਆਲ੍ਹਣਿਉਂ ਡਿੱਗੇ ਉਠਾਉਣੇ ਬੋਟ, ਫੜ ਬਾਹੋਂ ਗਲੇ ਲਗਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦੇਣਾ ਚੁਕਾਈਆ। ਅੰਮ੍ਰਿਤ ਰਸ ਦੇਣਾ ਅਗੰਮਾ ਭੋਗ, ਭੋਗ ਬਲਾਸਾਂ ਵਿਚੋਂ ਬਾਹਰ ਕਢਾਈਆ। ਸਚ ਦਵਾਰੇ ਦੀ ਬਖ਼ਸ਼ਣੀ ਮੌਜ, ਮੇਲਾ ਮਹਿਬੂਬ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤਾਂ ਚਾੜ੍ਹੋ ਅਗੰਮੀ ਰੰਗ, ਰੰਗਤ ਨਜ਼ਰ ਕਿਸੇ ਨਾ ਆਈਆ। ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਗਾਂ ਆਏ ਮੰਗ, ਭਿੱਖਕ ਹੋ ਕੇ ਝੋਲੀ ਡਾਹੀਆ। ਤਿਨ੍ਹਾਂ ਮਾਣਸ ਜਨਮ ਬਿਰਥਾ ਮਾਤ ਜਾਏ ਨਾ ਲੰਘ, ਮਾਨਵ ਪੜਦਾ ਦੇਣਾ ਉਠਾਈਆ। ਹੁਕਮ ਦੇਵੇ ਸੂਰਾ ਸਰਬੰਗ, ਹਰਿ ਕਰਤਾ ਧੁਰ ਦਰਗਾਹੀਆ। ਸਚ ਪਿਆਰ
❋
❋
ਮੁਹੱਬਤ ਵਿਚ ਬਖ਼ਸ਼ ਇਕ ਅਨੰਦ, ਅਨੰਦ ਆਤਮਾ ਵਿਚੋਂ ਪਰਗਟਾਈਆ। ਸਾਚਾ ਨੂਰੀ ਚੜ੍ਹੇ ਚੰਦ, ਰਵ ਸਸ ਤੋਂ ਬਿਨਾ ਕਰ ਰੁਸ਼ਨਾਈਆ। ਗੁਰਮੁਖਾਂ ਖ਼ੁਸੀ ਹੋਏ ਬੰਦ ਬੰਦ, ਬੰਦੀ ਦੇ ਬੰਧਨ ਦਿਓ ਤੁੜਾਈਆ। ਸਚ ਦਵਾਰਾ ਵੇਖਣਾ ਲੰਘ, ਦੂਰ ਦੁਰਾਡਾ ਪੰਧ ਮੁਕਾਈਆ। ਆਤਮ ਸੇਜ ਸੁਹਾਉਣੀ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਕਰਵਟ ਲੈ ਬਦਲਣੀ ਕੰਡ, ਸਨਮੁਖ ਹੋ ਕੇ ਸੋਭਾ ਪਾਈਆ। ਕਿਰਪਾ ਕਰੇ ਦੀਨ ਦਿਆਲ ਸਾਹਿਬ ਬਖ਼ਸ਼ੰਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਸਤਿ ਸਤਿਵਾਦੀ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤ ਵੇਖੋ ਮੇਰੇ ਚਾਤ੍ਰਿਕ, ਜੋ ਅੰਤਰ ਰਹੇ ਬਿਲਲਾਈਆ। ਜਾ ਕੇ ਕੂੜੀ ਤ੍ਰਿਸ਼ਨਾ ਮੇਟੋ ਤ੍ਰਿਖ, ਤ੍ਰਿਪਤ ਦਿਓ ਕਰਾਈਆ। ਸਚ ਦਵਾਰ ਮਿਲਿਓ ਧੁਰ ਦੇ ਸਿੱਖ, ਜੋ ਸਿਖਿਆ ਅੰਦਰ ਸਾਖਿਆਤ ਪ੍ਰਭ ਦਾ ਰਾਹ ਤਕਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਸਚਖੰਡ ਦਵਾਰਿਉਂ ਦਿਤਾ ਲਿਖ, ਲੋਕਮਾਤ ਸਕੇ ਨਾ ਕੋਇ ਬਦਲਾਈਆ। ਓਨ੍ਹਾਂ ਦਾ ਮਾਲਕ ਪ੍ਰਿਤਪਾਲਕ ਏਕੰਕਾਰਾ ਇਕ, ਅਕਲ ਕਲਧਾਰੀ ਨਜ਼ਰੀ ਆਈਆ। ਜੋ ਅੰਤਰ ਆਤਮ ਪਰਮਾਤਮ ਹੋ ਕੇ ਕਰੇ ਹਿਤ, ਨਿਤ ਨਵਿਤ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲਹਿਣਾ ਦੇਣਾ ਦਏ ਨਜਿੱਠ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਪੁਰਖ ਨਿਰੰਜਣ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤਾਂ ਅੰਦਰ ਤੱਕੋ ਮੰਜ਼ਲ ਅਖ਼ੀਰ, ਪੌੜੀ ਪੌੜੀ ਰਾਹ ਨਾ ਕੋਇ ਵਖਾਈਆ। ਜਿਸ ਗ੍ਰਹਿ ਮਿਲੇ ਪੀਰਾਂ ਦਾ ਪੀਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਗ੍ਰਹਿ ਮੰਦਰ ਬਦਲ ਦੇਵੇ ਤਕਦੀਰ, ਹੁਕਮ ਹੁਕਮ ਵਿਚੋਂ ਪਰਗਟਾਈਆ। ਸਾਚੀ ਦੱਸ ਆਪ ਤਦਬੀਰ, ਤਰੀਕਾ ਤਰਾ ਤਰਾ ਸਮਝਾਈਆ। ਸ਼ਰਅ ਕੱਟ ਜ਼ੰਜੀਰ, ਸ਼ਾਮ ਅੰਧੇਰਾ ਦਏ ਗਵਾਈਆ। ਜਿਸ ਮੰਜ਼ਲ ਤੇ ਚਾੜ੍ਹਿਆ ਕਬੀਰ, ਕਾਇਆ ਕਬਰ ਵਿਚੋਂ ਬਾਹਰ ਕਢਾਈਆ। ਰਵਦਾਸ ਦੇ ਵੇਖ ਕੇ ਪਾਟੇ ਚੀਥੜ ਚੀਰ, ਦਰਗਾਹ ਸਾਚੀ ਦਿਤੀ ਮਾਣ ਵਡਿਆਈਆ। ਲੇਖਾ ਮੁਕਾ ਕੇ ਸ਼ਾਹ ਹਕੀਰ, ਹਜ਼ਰਤ ਆਪਣੇ ਰੰਗ ਰੰਗਾਈਆ। ਪੜਦਾ ਖੋਲ੍ਹੋ ਬੇਨਜ਼ੀਰ, ਜਗਤ ਨਜ਼ਰ ਤੋਂ ਪਰੇ ਦੇਣਾ ਵਖਾਈਆ। ਜਿਥੇ ਸਚ ਨਾਮ ਦੀ ਦੌਲਤ ਧਰਮ ਖ਼ਜ਼ਾਨਾ ਜਾਗੀਰ, ਅਤੋਟ ਅਤੁਟ ਰਖਾਈਆ। ਦੇਵਣਹਾਰਾ ਸ਼ਾਹ ਅਮੀਰ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹੇ ਪੁਰਖ ਅਕਾਲ ਜਾ ਕੇ ਵੇਖੋ ਭੁੱਖੇ ਨੰਗੇ, ਵਿਸ਼ਨੂੰ ਸੇਵਾ ਕੰਮ ਕਿਸੇ ਨਾ ਆਈਆ। ਬ੍ਰਹਮੇ ਤੇਰੀ ਬ੍ਰਹਮ ਧਾਰ ਕਰੇ ਦੰਗੇ, ਮਨ ਵਾਸਨਾ ਨਾਲ ਲੜਾਈਆ। ਕਿਉਂ ਧਰਮ ਰਾਏ ਫੜ ਫੜ ਟੰਗੇ, ਦੇਵੇ ਜਗਤ ਸਜ਼ਾਈਆ। ਚੁਰਾਸੀ ਵਿਚੋਂ ਖੋਜੋ ਮੰਦੇ ਚੰਗੇ, ਜਿਨ੍ਹਾਂ ਅੰਦਰ ਪ੍ਰੇਮ ਗੋਸਾਈਂਆ। ਜੋ ਰਸ ਮਾਣੇ ਪਰਮ ਪੁਰਖ ਅਨੰਦੇ, ਸਾਂਤਕ ਸਤਿ ਵਿਚ ਸਮਾਈਆ। ਜਾ ਕੇ ਕੱਟੋ ਕਰਮਾਂ ਦੇ ਫੰਦੇ, ਕੁਕਰਮੀ ਰਹਿਣ ਕੋਇ ਨਾ ਪਾਈਆ। ਕੁਛ ਲੇਖਾ ਲਿਖਿਆ ਵਿਚ ਦੁਆਪਰ ਸੰਜੇ, ਧਿਆਨ ਪ੍ਰਭ ਦੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਜਾ ਕੇ ਵੇਖੋ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਜਲ ਥਲ, ਬਨਾਂ ਵਿਚ ਆਪਣਾ ਫੇਰਾ ਪਾਈਆ। ਕਿਉਂ ਸ੍ਰਿਸ਼ਟੀ ਖ਼ਾਕ ਵਿਚ ਗਈ ਰਲ,
❋
❋
ਦ੍ਰਿਸ਼ਟੀ ਵਿਚ ਹਲਕਾਈਆ। ਰੋਗ ਸੋਗ ਕਿਸੇ ਨਾ ਸਕੇ ਟਲ, ਤਕਦੀਰ ਸਕੇ ਨਾ ਕੋਇ ਬਦਲਾਈਆ। ਕਲਜੁਗ ਕਲੂਆ ਕਰੇ ਛਲ, ਮਨ ਚੰਚਲ ਨਾਲ ਮਿਲਾਈਆ। ਕਿਸੇ ਨਾ ਦਿਸੇ ਨਿਹਚਲ ਧਾਮ ਅਟਲ, ਸਚਖੰਡ ਦਵਾਰੇ ਸੋਭਾ ਕੋਇ ਨਾ ਪਾਈਆ। ਕਿਉਂ ਕਰਨੀ ਦਾ ਕਰਤਾ ਭੁਗਤਾਵੇ ਫਲ, ਪੂਰਬ ਲੇਖਾ ਨਾਲ ਮਿਲਾਈਆ। ਕਿਉਂ ਹਰ ਹਿਰਦੇ ਅੰਦਰ ਜਗਤ ਅਗਨੀ ਰਹੀ ਬਲ, ਅੰਮ੍ਰਿਤ ਮੇਘ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਕਿਉਂ ਦੀਨ ਦੁਨੀ ਗਈ ਭੁੱਲ, ਅਭੁਲ ਸਮਝ ਕੋਇ ਨਾ ਪਾਈਆ। ਦੁੱਖਾਂ ਵਿਚ ਗਈ ਰੁਲ, ਸੁਖ ਸਾਧਨ ਨਾ ਕੋਇ ਬਣਾਈਆ। ਮਾਨਸ ਜਨਮ ਨਾ ਪਏ ਮੁੱਲ, ਸਾਧਨਾ ਸਾਧ ਨਾ ਕੋਇ ਕਰਾਈਆ। ਸਾਚੇ ਕੰਡੇ ਕੋਈ ਨਾ ਜਾਵੇ ਤੁਲ, ਨਾਮ ਵਣਜਾਰਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਗਗਨ ਗਗਨੰਤਰਾਂ ਸੁਲਹਕੁਲ, ਸਹੀ ਸਲਾਮਤ ਸਾਹਿਬ ਸਤਿਗੁਰ ਇਕੋ ਨਜ਼ਰੀ ਆਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੨ ਆਸਾ ਸਿੰਘ ਦੇ ਗ੍ਰਹਿ ਪਿੰਡ ਖਾਂਗ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਲਓ ਤੱਕ, ਸੰਤ ਭਗਤ ਗੁਰਮੁਖ ਗੁਰਸਿਖ ਸੂਫ਼ੀ ਫ਼ਕੀਰ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਣਾ ਹਕ਼ੀਕ਼ਤ ਹਕ, ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਸਚਖੰਡ ਨਿਵਾਸੀ ਆਪਣਾ ਹੁਕਮ ਮਨਾਈਆ। ਕਵਣ ਅੰਤਰ ਨਿਰੰਤਰ ਹੋ ਕੇ ਮੇਰਾ ਨਾਮ ਰਿਹਾ ਜਪ, ਪੁਰਖ ਅਕਾਲਾ ਦੀਨ ਦਿਆਲਾ ਇਕੋ ਰਾਹ ਤਕਾਈਆ। ਹਿਰਦੇ ਅੰਤਰ ਨਿਰਮੋਹ ਹੋ ਕੇ ਵਸਾਏ ਸੱਚ, ਸਤਿ ਸਤਿਵਾਦੀ ਸੀਸ ਝੁਕਾਈਆ। ਪੜਦਾ ਲਾਹ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਰੂਪ ਰਿਹਾ ਬਣਾਈਆ। ਕਵਣ ਮਨ ਵਾਸਨਾ ਜਗਤ ਤ੍ਰਿਸ਼ਨਾ ਰਿਹਾ ਨੱਚ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖ ਸਭ ਕੁਛ ਆ ਕੇ ਦੇਣਾ ਦੱਸ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਵਣ ਆਤਮ ਅੰਤਰ ਨਿਝਰ ਮਾਣੇ ਰਸ, ਬੂੰਦ ਸਵਾਂਤੀ ਕਵਣ ਟਪਕਾਈਆ। ਧੁਰ ਦਾ ਦਰਸ਼ਨ ਕਰੇ ਨਿਜ ਨੇਤਰ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਚੜ੍ਹ ਕੇ ਵੇਖੋ ਢੋਲਾ ਗਾਈਆ। ਕਵਣ ਕੂੜੀ ਕਿਰਿਆ ਵਿਕੇ ਜਗਤ ਵਣਜਾਰੇ ਹੱਟ, ਪੜਦਾ ਓਹਲਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਏਕੰਕਾਰ ਇਕੋ ਏਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤ ਸੁਹੇਲੇ ਲੈਣੇ ਲੱਭ, ਗੁਰਮੁਖ ਗੁਰ ਗੁਰ ਖੋਜ ਖੁਜਾਈਆ। ਜਿਨ੍ਹਾਂ ਦੇ ਅੰਤਰ ਵੱਜੇ ਮੇਰੇ ਨਾਮ ਦਾ ਨਦ, ਅਨਰਾਗੀ ਆਪਣਾ ਰਾਗ ਸੁਣਾਈਆ। ਦੀਨ ਦੁਨੀ ਦਾ ਨਾਤਾ ਬੈਠੇ ਛੱਡ, ਛੁੱਟੀ ਕੂੜ ਲੋਕਾਈਆ। ਹੋਇਆ ਪਰਕਾਸ਼ ਕਾਇਆ ਮਾਟੀ ਹੱਡ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮਿਲ ਕੇ ਮੇਲ ਸੂਰੇ ਸਰਬੱਗ, ਦਰ ਘਰ ਠਾਂਡੇ ਖ਼ੁਸ਼ੀ ਮਨਾਈਆ। ਨੂਰ ਤੱਕਣ ਉਪਰ ਸ਼ਾਹ ਰਗ, ਨਵ ਨੌ ਚਾਰ ਡੇਰਾ ਢਾਹੀਆ। ਤ੍ਰੈਗੁਣ ਪੋਹੇ ਕੋਇ ਨਾ ਅੱਗ, ਮਮਤਾ ਮੋਹ ਨਾ ਕੋਇ ਸਤਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੇ ਧੁਰ ਦਾ ਸਦ, ਛੰਦ ਇਕੋ
❋
❋
ਨਾਮ ਬਣਾਈਆ। ਪਰਮ ਪੁਰਖ ਦੀ ਬਣ ਕੇ ਯਦ, ਯਦੀ ਮੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਇਕ ਜਣਾਈਆ। ਜਾ ਕੇ ਤੱਕੋ ਪੈਗ਼ੰਬਰ ਗੁਰ ਅਵਤਾਰ, ਅਵਤਰ ਧਾਰੀ ਆਪ ਜਣਾਈਆ। ਕਵਣ ਹਕ਼ੀਕ਼ੀ ਕਰੇ ਪਿਆਰ, ਲਾਸ਼ਰੀਕੀ ਸ਼ਿਰਕਤ ਰਿਹਾ ਗਵਾਈਆ। ਸਾਚੇ ਕਲਮੇ ਦਾ ਕਰੇ ਇਜ਼ਹਾਰ, ਨਾਮ ਨਿਧਾਨਾ ਧੁਰਦਰਗਾਹੀਆ। ਮੰਜ਼ਲ ਦੂਰ ਕਰ ਦੁਸ਼ਵਾਰ, ਦੂਤੀ ਦੁਸ਼ਮਨ ਅੰਦਰੋਂ ਰਿਹਾ ਭਜਾਈਆ। ਮੇਲਾ ਮਿਲਾ ਕੇ ਧੁਰ ਨਿਰੰਕਾਰ, ਨਿਰਗੁਣ ਸਰਗੁਣ ਵਿਚ ਸਮਾਈਆ। ਬਿਨ ਤੇਲ ਬਾਤੀ ਧੁਰ ਦਾ ਦੀਆ ਕਰ ਉਜਿਆਰ, ਕਮਲਾਪਾਤੀ ਮਿਲ ਕੇ ਵੱਜੇ ਵਧਾਈਆ। ਸੋ ਸੰਤ ਸੁਹੇਲਾ ਗੁਰਮੁਖ ਸੱਜਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਿਚੋਂ ਲੈਣਾ ਭਾਲ, ਗ੍ਰਹਿ ਗ੍ਰਹਿ ਅੰਦਰ ਪੜਦਾ ਓਹਲਾ ਚੁੱਕ ਕੇ ਵੇਖਣਾ ਚਾਈਂ ਚਾਈਂਆ। ਭੇਵ ਰਹਿਣ ਦੇਣਾ ਨਾ ਕੋਈ ਸ਼ਾਹ ਕੰਗਾਲ, ਸ਼ਹਿਨਸ਼ਾਹ ਸੁਲਤਾਨ ਮਾਲਕ ਖ਼ਾਲਕ ਪ੍ਰਿਤਪਾਲਕ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਚੌਦਾਂ ਤਬਕ ਦਿਸਣ ਬੇਹਾਲ, ਚੌਦਾਂ ਲੋਕ ਰਹੇ ਕੁਰਲਾਈਆ। ਸਾਚੀ ਘਾਲੇ ਨਾ ਕੋਇ ਘਾਲ, ਘਾਇਲ ਦਿਸੇ ਸ੍ਰਿਸ਼ਟੀ ਸਿਰ ਸਿਰ ਚੋਟਾਂ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਲੱਭਣੇ ਗੁਰਸਿਖ ਸੱਜਣ, ਸਾਜਣ ਧੁਰ ਦਾ ਆਪ ਜਣਾਈਆ। ਜੋ ਧੂੜੀ ਕਰਦੇ ਮਜਨ, ਦੁਰਮਤ ਮੈਲ ਧਵਾਈਆ। ਜਿਨ੍ਹਾਂ ਦੇ ਅੰਦਰ ਨੂਰੀ ਦੀਪਕ ਜਗਣ, ਜੋਤੀ ਜੋਤ ਹੋਵੇ ਰੁਸ਼ਨਾਈਆ। ਸਚ ਪ੍ਰੀਤੀ ਪੁਰਖ ਅਕਾਲ ਦੀਨ ਦਿਆਲ ਕੋਲੋਂ ਮੰਗਣ, ਚਰਨ ਕਵਲ ਮਿਲੇ ਸਰਨਾਈਆ। ਕਾਇਆ ਮਾਟੀ ਚੋਲਾ ਤਨ ਵਜੂਦ ਖ਼ਾਕੀ ਰੰਗਣ, ਰੰਗਤ ਇਕੋ ਦੇਣੀ ਵਖਾਈਆ। ਹੁਕਮ ਦੇਵੇ ਸੂਰਾ ਸਰਬੰਗਨ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਜਾ ਕੇ ਇਕੋ ਦੱਸੋ ਬੰਦਨ, ਬੰਦਗੀ ਵਿਚ ਮੁਛੰਦਗੀ ਰਹਿਣ ਕੋਇ ਨਾ ਪਾਈਆ। ਧੁਰ ਦੀ ਚਰਨ ਧੂੜੀ ਟਿੱਕਾ ਲਾਵੋ ਚੰਦਨ, ਜੋਤ ਲਲਾਟੀ ਕਰ ਰੁਸ਼ਨਾਈਆ। ਕੂੜੀ ਕਿਰਿਆ ਕਲਜੁਗ ਕਰਨੀ ਖੰਡਨ, ਖੰਡਾਂ ਪੁਰੀਆਂ ਵਿਚ ਇਕੋ ਹੁਕਮ ਵਰਤਾਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਨ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਇਕੋ ਘਰ ਵਸਾਈਆ। ਸਾਚੇ ਸੰਤਾਂ ਨੇਤਰ ਨਾਮ ਪਾਉਣਾ ਅੰਜਨ, ਵਸਤ ਅਮੋਲਕ ਇਕ ਵਖਾਈਆ। ਕਰੇ ਪਰਕਾਸ਼ ਜੋਤ ਨਿਰੰਜਣ, ਆਦਿ ਨਿਰੰਜਣ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਗੁਰਮੁਖ ਲੈਣੇ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਸਚ ਪ੍ਰੀਤੀ ਨਿਭਾਉਣੀ ਤੋੜ, ਅੱਧਵਿਚਕਾਰ ਨਾ ਕੋਇ ਅਟਕਾਈਆ। ਕੂੜ ਵਿਕਾਰੇ ਵਿਚੋਂ ਸ੍ਰਿਸ਼ਟੀ ਦੇਣੀ ਮੋੜ, ਮਨ ਵਾਸਨਾ ਨਾ ਕੋਇ ਹਲਕਾਈਆ। ਕਰਨਾ ਪਰਕਾਸ਼ ਅੰਧ ਘੋਰ, ਜਲਵਾ ਨੂਰ ਕਰ ਰੁਸ਼ਨਾਈਆ। ਜ਼ੋਰ ਰਹੇ ਨਾ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਤ੍ਰਿਸ਼ਨ ਅਗਨ ਨਾ ਕੋਇ ਲਗਾਈਆ। ਮਾਨੁਸ਼ ਰਹੇ ਨਾ ਕੋਈ ਢੋਰ, ਰਵਦਾਸ ਚਮਾਰਾ ਦਏ ਗਵਾਹੀਆ। ਮੇਰਾ ਨਾਮ ਸਾਚੀ ਵਸਤ ਲੈ ਜਾਇਓ ਕੋਲ, ਕੁਲ ਮਾਲਕ ਰਿਹਾ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਡੰਕਾ ਵਜਾਉਣਾ ਅਗੰਮੀ ਢੋਲ, ਦੋ ਜਹਾਨਾਂ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਨੀ ਧਰਤ ਧਵਲ ਭਾਰ ਕਰਨਾ ਹੌਲ, ਹੌਲੀ ਹੌਲੀ ਧੁਰ ਦਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖਣੇ
❋
❋
ਸਾਚੇ ਸੰਤ, ਸਤਿ ਸਤਿਵਾਦੀ ਭੇਵ ਚੁਕਾਇੰਦਾ। ਜਿਨ੍ਹਾਂ ਦਾ ਪਰਮ ਪੁਰਖ ਪਰਮਾਤਮ ਇਕੋ ਕੰਤ, ਕੰਤੂਹਲ ਸਾਚੀ ਸੇਜ ਸੁਹਾਇੰਦਾ। ਸਾਚੀ ਚੋਲੀ ਚਾੜ੍ਹੇ ਰੰਗ ਬਸੰਤ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪਣੀ ਬਾਣੀ ਧਾਰ ਜਣਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਭੇਵ ਖੁਲ੍ਹਾਇੰਦਾ। ਝਗੜਾ ਮੁਕਾ ਕੇ ਬਹਿਸ਼ਤ ਜੱਨਤ, ਸਚਖੰਡ ਦਵਾਰਾ ਇਕ ਵਖਾਇੰਦਾ। ਜਿਥੇ ਖੇਲ ਕਰੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਦੂਜੇ ਕਰਨੀ ਪਏ ਨਾ ਕਿਸੇ ਮਿੰਨਤ, ਸਿਰ ਸਮਰਥ ਹੱਥ ਆਪ ਟਿਕਾਇੰਦਾ। ਗੁਰ ਅਵਤਾਰ ਪੈਗ਼ੰਬਰੋ ਸਦੀ ਚੌਧਵੀਂ ਅੰਤ ਅਖ਼ੀਰ ਪ੍ਰੇਮ ਪਿਆਰ ਮੁਹੱਬਤ ਵਿਚ ਸਾਰੇ ਕਰ ਲਓ ਹਿੰਮਤ, ਹੌਸਲਾ ਆਪਣਾ ਨਾਮ ਬੰਨ੍ਹਾਇੰਦਾ। ਸ਼ਰਅ ਸ਼ਰੀਅਤ ਵਿਚ ਕਰੇ ਕੋਈ ਨਾ ਇੱਲਤ, ਆਲਮ ਫ਼ਾਜ਼ਲ ਭਰਮੇ ਭਰਮ ਨਾ ਕੋਇ ਭੁਲਾਇੰਦਾ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਸਚਖੰਡ ਦਵਾਰੇ ਸਾਰੇ ਕਰਨ ਪੁਰਖ ਅਕਾਲ ਦੀਨ ਦਿਆਲ ਅੱਗੇ ਮਿੰਨਤ, ਨਿਉਂ ਨਿਉਂ ਦਰ ਠਾਂਡੇ ਸੀਸ ਝੁਕਾਈਆ। ਕਲਜੁਗ ਕੂੜ ਖ਼ੁਆਰੀ ਮੇਟਣੀ ਜ਼ਿੱਲਤ, ਜਾਹਰ ਜਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਗਤ ਉਧਾਰਨਾ ਤੇਰੀ ਸਿਫ਼ਤ, ਮਹਿੰਮਾ ਅਗਣਤ ਸਕੇ ਨਾ ਕੋਇ ਗਾਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਨਿਹਾਲ ਕੌਰ ਦੇ ਗ੍ਰਹਿ ਕਮਾਲ ਪੁਰ ਜ਼ਿਲਾ ਲੁਧਿਆਣਾ
ਹਰਿ ਕਿਰਪਾ ਹੋਏ ਸੱਚਾ ਸਨਬੰਧ, ਗੁਰ ਸ਼ਬਦ ਦਏ ਵਡਿਆਈਆ। ਮਿਹਰਵਾਨ ਮਹਿਬੂਬ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸੰਸਾ ਕਾਇਆ ਮੰਦਰ ਅੰਦਰ ਦਏ ਗਵਾਈਆ। ਨਾਮ ਡੋਰੀ ਟੁੱਟੀ ਪ੍ਰੀਤ ਗੰਢ, ਆਤਮ ਪਰਮਾਤਮ ਸੋਭਾ ਪਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਹੋਏ ਸਹਾਈਆ। ਮੇਟ ਕੇ ਤ੍ਰਿਸ਼ਨਾ ਤਮ, ਕਾਮ ਕਰੋਧ ਦਏ ਚੁਕਾਈਆ। ਝਗੜਾ ਰਹੇ ਨਾ ਖ਼ੁਸ਼ੀ ਗ਼ਮ, ਚਿੰਤਾ ਰੋਗ ਨਾ ਕੋਇ ਸਤਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਕਰੇਂ ਆਪਣਾ ਕੰਮ, ਦਾਮਨ ਹੋ ਕੇ ਜ਼ਾਮਨ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਤਮ ਪਰਮਾਤਮ ਨਾਤਾ ਨਿਰਗੁਣ ਸਰਗੁਣ ਸਾਚੀ ਧਾਰ ਬੰਧਾਈਆ। ਪੁਰਖ ਅਕਾਲਾ ਦੇਵੇ ਸ਼ਕਤ, ਸ਼ਖ਼ਸੀਅਤ ਅੰਦਰੋਂ ਦਏ ਬਦਲਾਈਆ। ਜੁਗ ਚੌਕੜੀ ਵੇਖਣਹਾਰਾ ਵੇਲਾ ਵਕਤ, ਨਿਤ ਨਵਿਤ ਖੇਲ ਖਿਲਾਈਆ। ਦਇਆ ਕਮਾਵੇ ਸਾਚੇ ਭਗਤ, ਭਗਵਨ ਆਪਣਾ ਰੰਗ ਚੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਦ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਲਏ ਮਿਲਾਈਆ। ਸੋ ਪੁਰਖ ਨਿਰੰਜਣ ਕਰਨਹਾਰਾ ਮਿਲਾਪ, ਆਤਮ ਪਰਮਾਤਮ ਵੇਖ ਵਖਾਈਆ। ਮਿਹਰਵਾਨ ਹੋ ਕੇ ਦੇਵੇ ਆਪਣਾ ਜਾਪ, ਜਗਜੀਵਣ ਦਾਤਾ ਪੜਦਾ ਓਹਲਾ ਦਏ ਉਠਾਈਆ। ਤ੍ਰੈਗੁਣ ਮਾਇਆ ਮੇਟੇ ਤਾਪ, ਤ੍ਰਿਸ਼ਨਾ ਤ੍ਰਿਪਤ ਦਏ ਕਰਾਈਆ। ਰੂਹ ਬੁਤ ਆਪੇ ਕਰੇ ਪਾਕ, ਪਤਤ ਪੁਨੀਤ ਬਣਾਈਆ। ਅੰਦਰ ਬਾਹਰ ਗੁਪਤ ਜਾਹਰ ਹੋਵੇ ਸਾਥ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਆਤਮ ਪਰਮਾਤਮ ਕਰੇ ਮੇਲਾ, ਮਿਲਣੀ ਜਗਦੀਸ਼ ਆਪਣੇ ਹੱਥ ਰਖਾਈਆ। ਇਕੋ ਰੰਗ ਰੰਗਾਏ ਗੁਰੂ ਗੁਰ ਚੇਲਾ, ਗੋਬਿੰਦ ਆਪਣੀ ਦਇਆ ਕਮਾਈਆ। ਸਾਹਿਬ ਸਵਾਮੀ ਸਦਾ ਸੁਹੇਲਾ ਸੱਜਣ ਇਕੋ ਇਕ ਅਖਵਾਈਆ। ਜੁਗ ਚੌਕੜੀ ਖੇਲੇ ਖੇਲ ਅਵੇਲਾ, ਅਵੱਲੜੀ ਚਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਆਤਮ ਪਰਮਾਤਮ ਮੇਲਣ ਦਾ ਢੰਗ, ਹਰਿ ਕਰਤਾ ਆਪ ਦ੍ਰਿੜਾਈਆ। ਅੰਦਰ ਪ੍ਰੇਮ ਪ੍ਰੀਤੀ ਚਾੜ੍ਹ ਕੇ ਰੰਗ, ਤ੍ਰਿਸ਼ਨਾ ਸਚ ਵਲ ਵਧਾਈਆ। ਸੋ ਆਤਮ ਨਿਰਗੁਣ ਨਿਰਵੈਰ ਕੋਲੋਂ ਮੰਗੇ ਮੰਗ, ਆਪਣੀ ਝੋਲੀ ਆਪ ਫਲਾਈਆ। ਦੇਵਣਹਾਰ ਸੂਰਾ ਸਰਬੰਗ, ਸਹਿਜੇ ਸਹਿਜ ਦਏ ਵਰਤਾਈਆ। ਕੂੜ ਵਾਸਨਾ ਰਹੇ ਨਾ ਕੋਇ ਗੰਦ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਅਛਲ ਅਛੇਦਾ ਘਰ ਸਾਚੇ ਆਪ ਖੁਲ੍ਹਾਈਆ। ਆਤਮ ਦੇਵੇ ਆਪ ਪਿਆਰ, ਮੁਹੱਬਤ ਇਕ ਜਣਾਈਆ। ਚੋਟ ਅਗੰਮੀ ਮਾਰੇ ਨਿਰੰਕਾਰ, ਨਿਰਗੁਣ ਨਿਰਵੈਰ ਆਪ ਉਠਾਈਆ। ਜੁਗ ਚੌਕੜੀ ਖੇਲ ਕਰਨੇਹਾਰ, ਕਰਤਾ ਪੁਰਖ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ, ਦੱਸ ਕੇ ਆਪਣੀ ਧਾਰ, ਧਰਮ ਦਵਾਰਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਲਏ ਜੁੜਾਈਆ। ਪੁਰਖ ਅਕਾਲ ਕਹੇ ਸੋ ਆਤਮ ਜੁੜਦਾ, ਜਿਸ ਜੋੜੀ ਧੁਰ ਬਣਾਈਆ। ਇਹ ਖੇਲ ਅਗੰਮੀ ਸ਼ਬਦ ਸਤਿਗੁਰ ਦਾ, ਜਿਸ ਦੇ ਹੱਥ ਦਿਤੀ ਵਡਿਆਈਆ। ਉਹ ਲਹਿਣਾ ਦੇਣਾ ਮੁਕਾਵੇ ਅੰਧ ਘੋਰ ਦਾ, ਘੋਰ ਅੰਧੇਰ ਕਰੇ ਰੁਸ਼ਨਾਈਆ। ਲੇਖਾ ਮੁਕਾਵੇ ਮਨ ਠਗ ਚੋਰ ਦਾ, ਚੌਰਸਤਿਆਂ ਵਿਚੋਂ ਬਾਹਰ ਕਢਾਈਆ। ਹੁਕਮ ਦ੍ਰਿੜਾਏ ਆਪਣੇ ਜ਼ੋਰ ਦਾ, ਧੁਰ ਫ਼ਰਮਾਨਾ ਇਕ ਸੁਣਾਈਆ। ਹਿਰਦੇ ਅੰਦਰ ਆਪੇ ਬਹੁੜ ਦਾ, ਬਹੁੜੀ ਕਰਦੇ ਲਏ ਛੁਡਾਈਆ। ਜਿਨ੍ਹਾਂ ਨੂੰ ਆਪਣੇ ਭਾਣੇ ਅੰਦਰ ਤੋਰਦਾ, ਤੁਰੀਆਂ ਤੋਂ ਪਰ੍ਹੇ ਲਏ ਮਿਲਾਈਆ। ਇਹ ਲੇਖਾ ਧੁਰ ਸੰਯੋਗ ਦਾ, ਜੁਗ ਚੌਕੜੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਿਧੀ ਆਪ ਸਮਝਾਈਆ। ਸਾਚੀ ਬਿਧੀ ਸਤਿਗੁਰ ਫ਼ਰਮਾਨ, ਫ਼ੁਰਨੇ ਅੰਦਰੋਂ ਬੰਦ ਕਰਾਈਆ। ਚਰਨ ਪ੍ਰੀਤੀ ਇਕ ਧਿਆਨ, ਬੇਨਜ਼ੀਰ ਨਜ਼ਰ ਦਏ ਉਲਟਾਈਆ। ਆਤਮ ਮਿਲਾਵਾ ਹੋਵੇ ਸਾਚੇ ਕਾਹਨ, ਨਾਮ ਬੰਸਰੀ ਇਕ ਸੁਣਾਈਆ। ਸੁਰਤੀ ਮੇਲਾ ਧੁਰ ਦੇ ਰਾਮ, ਕਾਇਆ ਬਨ ਵਿਚੋਂ ਆਪ ਕਰਾਈਆ। ਪੈਗ਼ੰਬਰਾਂ ਵਾਲਾ ਅਗੰਮ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪ ਸੁਣਾਈਆ। ਨਿਰਗੁਣ ਸਰਗੁਣ ਸਤਿਨਾਮ, ਵਾਹਵਾ ਗੁਰੂ ਆਪ ਪਰਗਟਾਈਆ। ਸਤਿਜੁਗ ਬਦਲ ਦੇਵੇ ਵਿਧਾਨ, ਧੁਰ ਦੀ ਕਰਨੀ ਕਾਰ ਕਮਾਈਆ। ਮਨ ਤੋਂ ਪਰੇ ਇਕ ਨਿਸ਼ਾਨ, ਸਹਿਜੇ ਦਏ ਪਰਗਟਾਈਆ। ਬਿਨ ਅੱਖਰਾਂ ਦੇ ਗਿਆਨ, ਅੱਖੀਆਂ ਦੀ ਅੱਖ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਨਾਤਾ ਵਿਚ ਜਹਾਨ, ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਮਿਲਣ ਦਾ ਮਿਲਾਪ ਆਦਿ ਜੁਗਾਦੀ ਆਪ, ਸ਼ਬਦ ਦਾ ਪਰਤਾਪ, ਅਗੰਮ ਦਾ ਵਾਕ, ਵਾਕਫ਼ਕਾਰ ਕਰਨੀ ਦਾ ਕਰਤਾ, ਕੁਦਰਤ ਦਾ ਮਾਲਕ, ਖ਼ਲਕ ਦਾ ਖ਼ਾਲਕ, ਦ੍ਰਿਸ਼ਟ ਦਾ ਇਸ਼ਟ, ਸ੍ਰਿਸ਼ਟ ਦਾ ਰਾਹ, ਆਤਮ ਦਾ ਮਲਾਹ ਬੇਪਰਵਾਹ ਆਪਣੇ ਨਾਲ ਜੁੜਾਈਆ।
❋
❋
੨੭ ਮਾਘ ਸ਼ਹਿਨਸ਼ਾਹੀ ਸੰਮਤ ੨ ਹਰਚਰਨ ਕੌਰ ਦੇ ਗ੍ਰਹਿ ਪਿੰਡ ਰੌਲੀ
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟ ਸਬਾਈ ਵੇਖੋ ਆਪ, ਅੰਤਰ ਅੰਤਰ ਧਿਆਨ ਲਗਾਈਆ। ਕਵਣ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਦੇਵੇ ਧੁਰ ਦਾ ਸਾਥ, ਸਗਲਾ ਸੰਗ ਬਣਾਈਆ। ਕਵਣ ਆਤਮ ਪਰਮਾਤਮ ਜਪੇ ਜਾਪ, ਕੂੜੀ ਕਿਰਿਆ ਡੇਰਾ ਢਾਹੀਆ। ਕਵਣ ਰੂਹ ਬੁਤ ਕਰੇ ਸਾਫ਼, ਪਤਤ ਪੁਨੀਤ ਰੂਪ ਵਟਾਈਆ। ਕਵਣ ਬੰਦ ਕਿਵਾੜੀ ਖੋਲ੍ਹ ਕੇ ਤਾਕ, ਨਿਜ ਨੇਤਰ ਅੱਖ ਉਠਾਈਆ। ਕਵਣ ਕੂੜੀ ਕਿਰਿਆ ਜੂਠ ਝੂਠ ਨਾਤਾ ਜੋੜ ਸੱਜਣ ਸਾਕ, ਮਾਇਆ ਮਮਤਾ ਵਿਚ ਹਲਕਾਈਆ। ਕਵਣ ਮਨ ਵਾਸਨਾ ਹੋਇਆ ਗੁਸਤਾਖ਼, ਭੈ ਭੌ ਨਾ ਕੋਇ ਰਖਾਈਆ। ਕਵਣ ਜਗਤ ਵਿਕਾਰੇ ਵਿਕਿਆ ਹਾਟ, ਜੂਠ ਝੂਠ ਝੋਲੀ ਪਾਈਆ। ਜਾ ਕੇ ਵੇਖੋ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਧਿਆਨ ਲਗਾਈਆ। ਕਵਣ ਧੁਰ ਦਾ ਸ਼ਬਦ ਰਿਹਾ ਵਾਚ, ਹਰਿ ਹਿਰਦੇ ਵਿਚ ਟਿਕਾਈਆ। ਕਵਣ ਸੇਵਕ ਬਣ ਕੇ ਧੁਰ ਦਾ ਦਾਸ, ਧਰਮ ਦਵਾਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰ ਏਕੰਕਾਰ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟ ਸਬਾਈ ਵੇਖੋ ਹਾਲਤ, ਭੇਵ ਅਭੇਦਾ ਦਿਆਂ ਜਣਾਈਆ। ਸਚ ਕਰੇ ਨਾ ਕੋਇ ਇਬਾਦਤ, ਬੰਦਗੀ ਵਿਚ ਬੰਦਾ ਨਾ ਕੋਇ ਸਮਾਈਆ। ਮਮਤਾ ਮੋਹ ਲੱਗੀ ਅਲਾਮਤ, ਆਲਮ ਉਲਮਾ ਸਚ ਅਮਲ ਨਾ ਕੋਇ ਕਮਾਈਆ। ਧੁਰ ਦਾ ਨਾਮ ਮਿਲੇ ਨਾ ਕਿਸੇ ਨਿਆਮਤ, ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤ ਨਾ ਕੋਇ ਪਿਆਈਆ। ਕੂੜੀ ਕਿਰਿਆ ਕਰੇ ਬਗ਼ਾਵਤ, ਬਗ਼ਲਗੀਰ ਕੂੜ ਲੋਕਾਈਆ। ਸਤਿ ਧਰਮ ਪਈ ਅਦਾਵਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕੇ ਕਿਆਮਤ, ਕਾਲ ਨਗਾਰਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਵੇਖੋ ਜਾ ਕੇ ਧਰਮ, ਸਿਦਕ ਈਮਾਨ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਭਰਮ, ਸ਼ਰਅ ਦਵੈਤ ਪੰਧ ਨਾ ਕੋਇ ਮੁਕਾਈਆ। ਜਨਮ ਕਰਮ ਦਾ ਪੂਰਬ ਲੇਖਾ ਚੁੱਕੇ ਨਾ ਕਿਸੇ ਵਰਨ, ਬਰਨ ਅਠਾਰਾਂ ਰਹੇ ਕੁਰਲਾਈਆ। ਦਰਗਾਹ ਸਾਚੀ ਹਕ ਮੁਕਾਮ ਮਿਲੇ ਕੋਈ ਨਾ ਸਰਨ, ਸਰਨਗਤ ਮਾਤਲੋਕ ਨਾ ਕੋਇ ਜਣਾਈਆ। ਸਚ ਦਵਾਰਾ ਦਿਸੇ ਨਾ ਕੋਇ ਸੱਚਾ ਚਰਨ, ਚਰਨੋਦਕ ਰਸ ਮੁਖ ਨਾ ਕੋਇ ਚੁਆਈਆ। ਨੇਤਰ ਖੁਲ੍ਹਿਆ ਨਹੀਂ ਕਿਸੇ ਹਰਨ ਫਰਨ, ਕਲਜੁਗ ਜੀਵ ਜੰਤ ਸਾਧ ਸੰਤ ਰਹੇ ਕੁਰਲਾਈਆ। ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਅੱਖਰਾਂ ਵਾਲੇ ਢੋਲੇ ਪੜ੍ਹਨ, ਨਿਰਅੱਖਰ ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਵੇਖੋ ਭੋਗ, ਕਾਮਨਾ ਵਿਚ ਲੋਕਾਈਆ। ਸਾਚਾ ਦਿਸੇ ਨਾ ਕੋਇ ਸੰਯੋਗ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਬ੍ਰਹਮ ਧਾਰ ਪਾਰਬ੍ਰਹਮ ਨਾਲੋਂ ਹੋਇਆ ਵਿਯੋਗ, ਵਿਛੜਿਆਂ ਅੱਗੇ ਨਾ ਕੋਇ ਮਿਲਾਈਆ। ਸਾਚਾ ਗਾਏ ਨਾ ਕੋਇ ਸਲੋਕ, ਸੋਹਲਾ ਹਰਿ ਨਾ ਕੋਇ ਸਮਝਾਈਆ। ਝਗੜਾ ਪਿਆ ਚੌਦਾਂ ਲੋਕ, ਚੌਦਾਂ ਤਬਕ ਰਿਹਾ ਕੁਰਲਾਈਆ। ਚੌਦਾਂ ਵਿਦਿਆ ਕਰੇ ਕੋਇ ਨਾ ਖੋਜ, ਅਨੁਭਵ ਪੜਦਾ ਨਾ ਕੋਇ ਉਠਾਈਆ।
❋
❋
ਸਚ ਦਵਾਰੇ ਮਾਣੇ ਕੋਇ ਨਾ ਮੌਜ, ਮਜਲਸ ਹਕ ਨਾ ਕੋਇ ਵਖਾਈਆ। ਹਉਮੇ ਹੰਗਤਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੱਗਾ ਰੋਗ, ਦਵੈਤ ਦੂਰ ਨਾ ਕੋਇ ਕਰਾਈਆ। ਨਾਮ ਨਿਧਾਨ ਰਸ ਮਿਲੇ ਕਿਸੇ ਨਾ ਚੋਗ, ਚੁਗ਼ਲੀ ਨਿੰਦਿਆ ਅੰਦਰੋਂ ਬਾਹਰ ਨਾ ਕੋਇ ਤਜਾਈਆ। ਸਚ ਪ੍ਰੀਤੀ ਬਖ਼ਸ਼ੇ ਕੋਇ ਨਾ ਜੋਗ, ਜਗਤ ਜੋਗੀਸ਼ਰ ਨਜ਼ਰ ਕੋਇ ਨਾ ਆਈਆ। ਭਾਗ ਲਾਵੇ ਨਾ ਕੋਈ ਬੰਕ ਦਵਾਰੀ ਕੋਟ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਸ਼ਬਦ ਲੱਗੇ ਨਾ ਕਿਸੇ ਚੋਟ, ਚੋਰੀ ਠੱਗੀ ਸਾਰੇ ਰਹੇ ਕਮਾਈਆ। ਨਜ਼ਰ ਨਾ ਆਏ ਕਿਸੇ ਨਿਰਮਲ ਜੋਤ, ਵਰਨ ਗੋਤ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਹੁਕਮੇ ਅੰਦਰ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਦੀਨ ਦੁਨੀ ਦਾ ਦਰਦ, ਦੁੱਖਾਂ ਵਿਚ ਰੋਵੇ ਲੋਕਾਈਆ। ਸਚ ਬੇਨੰਤੀ ਸੁਣੇ ਕੋਇ ਨਾ ਅਰਜ਼, ਮਿਹਰ ਨਜ਼ਰ ਨਾ ਕੋਇ ਉਠਾਈਆ। ਕਲਜੁਗ ਰਿਸ਼ੀ ਮੁਨੀ ਮਨ ਵਾਸਨਾ ਰੱਖ ਕੇ ਗ਼ਰਜ਼, ਘਰ ਬਾਰ ਰਹੇ ਤਜਾਈਆ। ਇਹ ਖੇਲ ਪ੍ਰਭ ਦਾ ਅਸਚਰਜ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਆਪਣੀ ਭਵਿਖਤਾਂ ਵਾਲੀ ਵੇਖੋ ਫ਼ਰਦ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਿਤੀ ਸਮਝਾਈਆ। ਸਦੀ ਚੌਧਵੀਂ ਸ਼ਰਅ ਕਸਾਈ ਹੋਵੇ ਕਰਦ, ਤਿੱਖੀ ਧਾਰ ਹਰਿ ਦ੍ਰਿੜਾਈਆ। ਕੋਈ ਨਾ ਮੇਟੇ ਦੀਨ ਦੁਨੀ ਗਰਦ, ਅੰਧ ਅੰਧੇਰ ਨਾ ਕੋਇ ਚੁਕਾਈਆ। ਜੋਧੇ ਸੂਰਬੀਰ ਮਰਦਾਨੇ ਬਣੋ ਮਰਦ, ਲੋਕਮਾਤ ਮਾਰੋ ਝਾਤ ਵੇਖੋ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਵੇਖੋ ਝਗੜਾ, ਮਾਨਵ ਮਾਨਵ ਕਰੇ ਲੜਾਈਆ। ਮੂਰਖ ਮੁਗਧ ਹੋਇਆ ਜਗਿਆਸੂ ਸਗਲਾ, ਜਾਗਰਤ ਜੋਤ ਨਾ ਕੋਇ ਜਗਾਈਆ। ਲੇਖਾ ਜਾਣੇ ਨਾ ਕੋਇ ਅਗਲਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਵਸਤ ਨਾਮ ਅਮੋਲਕ ਕਿਸੇ ਹੱਥ ਨਾ ਆਵੇ ਜੰਗਲਾ, ਜੂਹ ਉਜਾੜ ਪਹਾੜ ਟਿੱਲੇ ਪਰਬਤ ਸਾਰੇ ਰੋਵਣ ਮਾਰਨ ਧਾਈਂਆ। ਕਿਸੇ ਕਾਇਆ ਗੜ੍ਹ ਹੋਵੇ ਨਾ ਚਾਰ ਮੰਗਲਾ, ਗੀਤ ਗੋਬਿੰਦ ਨਾ ਕੋਇ ਸ਼ਨਵਾਈਆ। ਸਚ ਡੰਡਾਵਤ ਸਮਝੇ ਕੋਇ ਨਾ ਬੰਦਨਾ, ਸਜਦੇ ਵਿਚ ਸੀਸ ਜਗਦੀਸ ਨਾ ਕੋਇ ਨਿਵਾਈਆ। ਕਾਇਨਾਤ ਸ੍ਰਿਸ਼ਟ ਸਬਾਈ ਅੰਤਰ ਮਿਲੇ ਕਿਸੇ ਨਾ ਪਰਮਾਨੰਦਨਾ, ਨਿਜਾਨੰਦ ਦਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰਦਰਗਾਹੀ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਦੀਨ ਮਜ਼੍ਹਬ ਸਾਰੇ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਚ ਪਰਕਾਸ਼ ਦਿਸੇ ਕਿਸੇ ਨਾ ਲੋ, ਅੰਧ ਅੰਧੇਰ ਨਾ ਕੋਇ ਗਵਾਈਆ। ਅਗਲਾ ਲੇਖਾ ਸਮਝੇ ਨਾ ਕੋ, ਕੂਕ ਕੂਕ ਰਹੇ ਕੁਰਲਾਈਆ। ਦੁਰਮਤ ਮੈਲ ਸਕੇ ਕੋਇ ਨਾ ਧੋ, ਪਤਤ ਪੁਨੀਤ ਨਾ ਕੋਇ ਬਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਸਕੇ ਕੋਇ ਨਾ ਚੋ, ਚੋਰ ਯਾਰ ਠੱਗ ਵਿਕਾਰ ਘਰ ਘਰ ਡੇਰਾ ਲਾਈਆ। ਸ੍ਰਿਸ਼ਟੀ ਨਾਲੋਂ ਕਰੇ ਨਾ ਕੋਇ ਨਿਰਮੋਹ, ਮੁਹੱਬਤ ਪ੍ਰਭ ਦੇ ਨਾਲ ਜੁੜਾਈਆ। ਆਤਮ ਪਰਮਾਤਮ ਸਕੇ ਕੋਇ ਨਾ ਛੋਹ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਏਕਾ ਰਾਣਾ ਏਕੰਕਾਰ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਵੇਖੋ ਕਾਇਆ ਮੰਦਰ, ਮਾਨਵ ਜਾਤੀ ਖੋਜ ਖੁਜਾਈਆ। ਪੜਦਾ ਚੁੱਕੋ ਅੰਧੇਰੀ ਕੰਦਰ, ਨਿਰਗੁਣ ਨੂਰ ਕਰੋ ਰੁਸ਼ਨਾਈਆ। ਬਜਰ ਕਪਾਟੀ ਤੋੜੋ ਜੰਦਰ, ਤਾਲਾ ਰਹਿਣ ਕੋਇ ਨਾ ਪਾਈਆ।
❋
❋
ਮਨੂਆ ਦਹਿ ਦਿਸ਼ਾ ਭੱਜੇ ਨਾ ਬੰਦਰ, ਬੰਦਗੀ ਇਕੋ ਦੇਣੀ ਸਮਝਾਈਆ। ਆਤਮ ਰਸ ਦੇਵੋ ਪਰਮਾਨੰਦਨ, ਪਰਮ ਪੁਰਖ ਸਮਝਾਈਆ। ਧੁਰ ਦੀ ਪ੍ਰੀਤ ਟੁੱਟੀ ਸਾਰੇ ਗੰਢਣ, ਨਾਮ ਗੰਢ ਦੇਣੀ ਪਵਾਈਆ। ਦੇਵੇ ਹੁਕਮ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਜਣਾਈਆ। ਸਚ ਹੁਕਮ ਦੀ ਹੁਕਮ ਅੰਦਰ ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਉਲੰਘਣ, ਭਾਣੇ ਅੰਦਰ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਹਿਬ ਸੁਲਤਾਨ ਸੂਰਾ ਸਰਬੰਗਨ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ, ਜਲਵਾਗਰ ਨੂਰ ਖ਼ੁਦਾਈਆ।