ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰ, ਡੰਡਾਵਤ ਬੰਦਨਾ ਸਜਦਾ ਸੀਸ ਝੁਕਾਈਆ। ਸਚਖੰਡ ਨਿਵਾਸੀ ਆਦਿ ਜੁਗਾਦੀ ਏਕੰਕਾਰ, ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਤੇਰਾ ਵੇਖ ਠਾਂਡਾ ਦਰਬਾਰ, ਏਕੰਕਾਰ ਵੱਜੇ ਵਧਾਈਆ। ਆਦਿ ਨਿਰੰਜਣ ਤੇਰਾ ਅਗੰਮ ਅਥਾਹ ਜੋਤ ਨੂਰ ਉਜਿਆਰ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਸ੍ਰੀ ਭਗਵਾਨ ਤੇਰਾ ਹੁਕਮ ਸਦਾ ਸਿਕਦਾਰ, ਪਾਰਬ੍ਰਹਮ ਤੇਰਾ ਭੇਵ ਕੋਇ ਨਾ ਆਈਆ। ਸ਼ਬਦੀ ਸੁਤ ਤੇਰਾ ਦੁਲਾਰ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਅਸੀਂ ਚਾਰ ਜੁਗ ਦੇ ਪਨਹਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਤੇਰਾ ਨਾਮ ਸੰਦੇਸ਼ਾ ਦੇਂਦੇ ਰਹੇ ਵਾਰੋ ਵਾਰ, ਜੁਗ ਚੌਕੜੀ ਵੇਸ ਵਟਾਈਆ। ਨਾਮ ਅਗੰਮੀ ਬੋਲਦੇ ਰਹੇ ਜੈਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਇਜ਼ਹਾਰ, ਸਿਫ਼ਤਾਂ ਵਿਚ ਸੋਹਲੇ ਢੋਲੇ ਰਾਗ ਅਲਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰਦੇ ਰਹੇ ਵਿਚ ਸੰਸਾਰ, ਪ੍ਰਿਥਮ ਪ੍ਰਿਥਮੀ ਉਪਰ ਸੇਵ ਕਮਾਈਆ। ਲੇਖਾ ਵੇਖਦੇ ਰਹੇ ਲੱਖ ਚੁਰਾਸੀ ਜੀਵ ਜੰਤ ਅੰਦਰ ਬਾਹਰ, ਗੁਪਤ ਜਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤ ਅੰਤ ਇਕ ਨਿਮਸਕਾਰ, ਬੇਅੰਤ ਸੀਸ ਜਗਦੀਸ ਝੁਕਾਈਆ। ਅਸੀਂ ਨਿਕਲੀਏ ਤੇਰੀ ਵਿਚੋਂ ਧਾਰ, ਜਨਣ ਵਾਲੀ ਨਜ਼ਰ ਕੋਇ ਨਾ ਆਈਆ। ਪੰਜ ਤਤ ਹੋਵੇ ਨਾ ਕੋਇ ਆਕਾਰ, ਤ੍ਰੈਗੁਣ ਬੰਧਨ ਨਾ ਕੋਇ ਰਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖੀਏ ਅਗੰਮ ਅਪਾਰ, ਅਪਰੰਪਰ ਤੇਰੀ ਸੇਵ ਕਮਾਈਆ। ਤੇਰਾ ਹੁਕਮ ਫ਼ਰਮਾਨਾ ਧੁਰ ਦਰਬਾਰ, ਦਰਗਾਹ ਸਾਚੀ ਨਜ਼ਰੀ ਆਈਆ। ਮੁਕਾਮੇ ਹਕ ਹਕ ਇਕਰਾਰ, ਅਕਲ ਕਲਧਾਰੀ ਤੋੜ ਨਿਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਸੰਦੇਸ਼ਾ ਭਵਿਖਤਾਂ ਵਿਚ ਦੇ ਕੇ ਆਏ ਪੁਰਖ ਅਕਾਲ, ਸਾਹਿਬ ਸਵਾਮੀ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਆਦਿ ਜੁਗਾਦੀ ਬਰਦੇ, ਬੰਦਗੀ ਵਿਚ ਸਦਾ
❋
❋
ਸੀਸ ਨਿਵਾਈਆ। ਅਸੀਂ ਸੇਵਕ ਤੇਰੇ ਘਰ ਦੇ, ਸਚਖੰਡ ਸਾਚੇ ਸੋਭਾ ਪਾਈਆ। ਨਾ ਜੰਮਦੇ ਨਾ ਮਰਦੇ, ਜੀਵਣ ਮਰਨ ਰੂਪ ਨਾ ਕੋਇ ਵਟਾਈਆ। ਤੇਰਾ ਨੂਰ ਹੋ ਕੇ ਕਾਇਆ ਤਤ ਸਰੀਰ ਅੰਦਰ ਵੜਦੇ, ਕਾਇਆ ਮਾਟੀ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਵੈਰ ਢੋਲਾ ਪੜ੍ਹਦੇ, ਦੂਜਾ ਗੀਤ ਨਾ ਕੋਇ ਅਲਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਅਗੰਮ ਅਥਾਹ ਬੇਪਰਵਾਹ ਤੇਰੀ ਸੇਜਾ ਚੜ੍ਹਦੇ, ਦੂਜਾ ਕੰਤ ਨਾ ਕੋਇ ਹੰਢਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਮੂਰਤ ਅਕਾਲ ਤੇਰਾ ਦਰਸ਼ਨ ਕਰਦੇ, ਦੂਜੀ ਦੀਦ ਨਜ਼ਰ ਨਾ ਆਈਆ। ਮਾਲਕ ਰਹੇ ਨਿਹਚਲ ਧਾਮ ਅਟਲ ਦੇ, ਦਰਗਾਹ ਸਾਚੀ ਵੱਜੇ ਵਧਾਈਆ। ਤੇਰੇ ਹੁਕਮ ਅੰਦਰ ਸਦਾ ਰਹੇ ਪਲਦੇ, ਬਿਰਧ ਬਾਲ ਜਵਾਨ ਰੂਪ ਨਾ ਕੋਇ ਬਦਲਾਈਆ। ਅੰਤ ਵੇਖੀਏ ਖੇਲ ਕਲਜੁਗ ਕਲ ਦੇ, ਅਕਲ ਕਲਧਾਰੀ ਤੇਰੇ ਅੱਗੇ ਦੁਹਾਈਆ। ਪੜਦਾ ਲਾਹ ਦੇ ਮਹੀਅਲ ਜਲ ਥਲ ਦੇ, ਟਿੱਲੇ ਪਰਬਤ ਚੋਟੀ ਸਮੁੰਦ ਸਾਗਰ ਡੂੰਘੀ ਧਾਰ ਭਵਰ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗ੍ਰਹਿ ਮੰਦਰ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਬੇਨੰਤੀ ਕਰ ਮਨਜ਼ੂਰ, ਆਰਜ਼ੂ ਤੇਰੇ ਅੱਗੇ ਰਖਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਹਾਜ਼ਰ ਹਜ਼ੂਰ, ਨਬੀ ਰਸੂਲ ਤੇਰੀ ਸ਼ਰਨਾਈਆ। ਗੁਰ ਅਵਤਾਰਾਂ ਕਰ ਕਬੂਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚਰਨ ਕਵਲ ਦੇ ਦੇ ਆਪਣੀ ਧੂਲ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਤੇਰਾ ਆਦਿ ਸਮਝਿਆ ਨਾ ਕਿਸੇ ਮੂਲ, ਅੰਤ ਕਹਿਣ ਕੋਇ ਨਾ ਪਾਈਆ। ਤੂੰ ਸਚਖੰਡ ਨਿਵਾਸੀ ਕੰਤ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਜੁਗ ਬਦਲਣਾ ਤੇਰਾ ਅਸੂਲ, ਅਸਲੀਅਤ ਆਪਣੇ ਵਿਚੋਂ ਪਰਗਟਾਈਆ। ਤੇਰਾ ਨਾਮ ਸ਼ਬਦ ਹੁਕਮ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਕੋਇ ਨਾ ਜਾਏ ਭੂਲ, ਅਭੁਲ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਵਾਮੀ ਤੇਰੀ ਓਟ ਤਕਾਈਆ। ਨਿਰਗੁਣ ਧਾਰ ਨਿਰਗੁਣ ਧਾਰੋਂ ਕਰ ਵੱਖ, ਲੋਕਮਾਤ ਬੰਧਨ ਪਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਗਾ ਕੇ ਆਈਏ ਜਸ, ਸਿਫ਼ਤਾਂ ਵਿਚ ਤੇਰਾ ਰਾਗ ਅਲਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਖੋਲ੍ਹ ਕੇ ਆਈਏ ਅੱਖ, ਪਰਤੱਖ ਤੇਰਾ ਨੂਰ ਦਰਸਾਈਆ। ਮਨ ਵਾਸਨਾ ਤੇਰੇ ਨਾਮ ਕਰੀਏ ਵਸ, ਵਾਸਤਾ ਤੇਰੇ ਅੱਗੇ ਪਾਈਆ। ਸਤਿ ਧਰਮ ਦਾ ਖੋਲ੍ਹੀਏ ਹੱਟ, ਚਾਰ ਵਰਨਾਂ ਇਕੋ ਵਸਤ ਵਰਤਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਵੈਤੀ ਰਹੇ ਕੋਇ ਨਾ ਵੱਟ, ਹੱਦ ਹਦੂਦ ਵੰਡ ਨਾ ਕੋਇ ਵੰਡਾਈਆ। ਸਤਿਜੁਗ ਸਾਚਾ ਮਾਰਗ ਆਈਏ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਹਕ਼ੀਕ਼ਤ ਵਿਚੋਂ ਤੇਰਾ ਲੱਭੇ ਹਕ, ਕੂੜੀ ਕਿਰਿਆ ਡੇਰਾ ਢਾਹੀਆ। ਭਗਤ ਸੁਹੇਲੇ ਗੁਰਮੁਖ ਸੰਤ ਸਾਚਾ ਰਾਹ ਰਹੇ ਤੱਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਓ ਨੇੜੇ, ਸਹਿਜੇ ਦਿਆਂ ਜਣਾਈਆ। ਪਹਿਲੋਂ ਦੀਨ ਮਜ਼੍ਹਬ ਦੇ ਛੱਡੋ ਝੇੜੇ, ਦੁਤੀਆ ਭਾਉ ਨਾ ਕੋਇ ਰਖਾਈਆ। ਨਿਰਗੁਣ ਧਾਰ ਵਸੋ ਮੇਰੇ ਖੇੜੇ, ਸਚਖੰਡ ਸਾਚੇ ਸੋਭਾ ਪਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਹਕ਼ੀਕ਼ਤ ਹਕ ਨਬੇੜੇ, ਕੂੜੀ ਕਿਰਿਆ ਡੇਰੇ ਢਾਹੀਆ। ਸੋ ਸਵਾਮੀ ਅੰਤਰਜਾਮੀ ਲੇਖਾ ਜਾਣੇ ਜਾਹਰ ਗੁਪਤ
❋
❋
ਅੰਧੇਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਓ ਅੱਗੇ, ਬਿਨ ਕਦਮਾਂ ਕਦਮ ਉਠਾਈਆ। ਗੁਰ ਅਵਤਾਰ ਪੈਗ਼ੰਬਰ ਨੇਤਰ ਨੀਵੇਂ ਅੱਗੇ ਵਧੇ, ਬਿਨ ਚਰਨਾਂ ਸੀਸ ਝੁਕਾਈਆ। ਨਿਰਗੁਣ ਧਾਰ ਦੀਪਕ ਜਗੇ, ਜੋਤੀ ਜੋਤ ਹੋਵੇ ਰੁਸ਼ਨਾਈਆ। ਕੋਈ ਕਰੇ ਨਾ ਕਿਸੇ ਨਾਲ ਦਗ਼ੇ, ਜਗਤ ਫ਼ਰੇਬ ਨਾ ਵੰਡ ਵੰਡਾਈਆ। ਤੁਸੀਂ ਸਾਰੇ ਮੇਰੇ ਹੁਕਮੇ ਅੰਦਰ ਬੱਧੇ, ਬੰਦਨਾ ਸਭ ਨੂੰ ਦਿਆਂ ਸਮਝਾਈਆ। ਇਕੋ ਦੇ ਕੇ ਪਰਮਾਨੰਦੇ, ਨਿਜਾਨੰਦ ਵਿਚ ਰਖਾਈਆ। ਜੋ ਲੋਕਮਾਤ ਆਤਮ ਪਰਮਾਤਮ ਪ੍ਰੀਤੀ ਟੁੱਟੀ ਜਾ ਕੇ ਗੰਢੇ, ਸ਼ਬਦੀ ਡੋਰੀ ਤੰਦ ਬੰਧਾਈਆ। ਸਾਂਝਾ ਨਾਮ ਜਾ ਕੇ ਵੰਡੇ, ਅੱਖਰਾਂ ਵੱਖਰੀ ਧਾਰ ਨਾ ਕੋਇ ਸਮਝਾਈਆ। ਜਨ ਭਗਤ ਸੁਹੇਲੇ ਚੁੱਕੇ ਆਪਣੇ ਕੰਧੇ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਸੰਤ ਸੁਹੇਲੇ ਚਾੜ੍ਹੇ ਅਗੰਮੇ ਡੰਡੇ, ਪੌੜੀ ਪੌੜਾ ਮੇਰਾ ਨਾਮ ਲਗਾਈਆ। ਗੁਰਮੁਖ ਨੇਤਰ ਰਹਿਣ ਮੂਲ ਨਾ ਅੰਧੇ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਧੁਨ ਆਤਮਕ ਰਾਗ ਸੁਣਾਵੇ ਛੰਦੇ, ਸੋਹੰ ਢੋਲਾ ਇਕੋ ਗਾਈਆ। ਗੁਰਸਿੱਖਾਂ ਤਨ ਵਜੂਦ ਕਾਇਆ ਮਾਟੀ ਜਾਵਣ ਰੰਗੇ, ਜਗਤ ਭਬੂਤੀ ਲੋੜ ਰਹੇ ਨਾ ਰਾਈਆ। ਸਭ ਦੀ ਆਸਾ ਇਕੋ ਪੁਰਖ ਅਕਾਲ ਦੀ ਪ੍ਰੇਮ ਪ੍ਰੀਤੀ ਮੰਗੇ, ਦੂਜੀ ਓਟ ਨਾ ਕੋਇ ਤਕਾਈਆ। ਵੇਖੋ ਖੇਲ ਸੂਰੇ ਸਰਬੰਗੇ, ਹਰਿ ਕਰਤਾ ਆਪ ਸਮਝਾਈਆ। ਬਜਰ ਕਪਾਟੀ ਤੋੜੋ ਜਾ ਕੇ ਜੰਦੇ, ਜ਼ਿੰਦਗੀ ਵਿਚੋਂ ਜ਼ਿੰਦਗੀ ਦੇਣੀ ਬਦਲਾਈਆ। ਧਰਨੀ ਧਰਤ ਧਵਲ ਪਾਪ ਅਪਰਾਧਾਂ ਨਾਲ ਕੰਬੇ, ਨੇਤਰ ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਲਾਹ, ਬਿਨ ਮਸ਼ਵਰੇ ਮਸ਼ਵਰਾ ਇਕ ਬਣਾਈਆ। ਸਾਰੇ ਉਠੋ ਤੱਕੋ ਵੇਖੋ ਲੋਕਮਾਤ ਦਾ ਰਾਹ, ਬਿਨ ਨੇਤਰ ਨੈਣ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵੇਖੋ ਗਵਾਹ, ਜੋ ਸ਼ਹਾਦਤ ਅੰਤ ਦਏ ਭੁਗਤਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਆਏ ਸਮਝਾ, ਨਾਮ ਨਿਧਾਨਾ ਸ੍ਰੀ ਭਗਵਾਨਾ ਕਲਮਾ ਵਾਹਦ ਇਕ ਜਣਾਈਆ। ਜਿਸ ਦੇ ਨਾਲ ਬਖ਼ਸ਼ੇ ਜਾਣ ਸਰਬ ਗੁਨਾਹ, ਕੂੜੀ ਕਿਰਿਆ ਹੋਏ ਫ਼ਨਾਹ, ਮੇਲਾ ਮਿਲੇ ਧੁਰਦਰਗਾਹੀਆ। ਓਸ ਦਾ ਰਿਹਾ ਕੋਈ ਨਾ ਥਾਂ, ਤੀਰਥ ਤਟ ਰੋਵਣ ਮਾਰਨ ਧਾਹ, ਅੱਠ ਸੱਠ ਰਿਹਾ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਿਰ ਸਕੇ ਨਾ ਕੋਇ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਬਿਨਾਸ਼, ਹਰਿ ਕਰਤੇ ਤੇਰੀ ਸ਼ਰਨਾਈਆ। ਹਉਂ ਬਾਲਕ ਨੰਨ੍ਹੇ ਤੇਰੇ ਦਾਸ, ਬੱਚੇ ਬਚਪਨ ਤੇਰੀ ਗੋਦ ਟਿਕਾਈਆ। ਜੁਗ ਚੌਕੜੀ ਵੇਖਿਆ ਖੇਲ ਤਮਾਸ਼, ਹੁਕਮੇ ਅੰਦਰ ਸੇਵ ਕਮਾਈਆ। ਪ੍ਰੇਮ ਪ੍ਰੀਤੀ ਅੰਦਰ ਰੱਖ ਕੇ ਵਾਸ, ਵਾਸਤਾ ਤੇਰੇ ਅੱਗੇ ਪਾਈਆ। ਤੂੰ ਮਾਲਕ ਦਾਤਾ ਗਹਿਰ ਗੰਭੀਰ ਸਰਬ ਗੁਣਤਾਸ, ਬੇਅੰਤ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਵੇਖ ਪ੍ਰਿਥਮੀ ਆਕਾਸ਼, ਚੌਦਾਂ ਲੋਕ ਦੇਣ ਦੁਹਾਈਆ। ਚੌਦਾਂ ਤਬਕ ਸਚ ਵਸਤ ਨਾ ਕਿਸੇ ਪਾਸ, ਚੌਦਾਂ ਵਿਦਿਆ ਰਹੀ ਕੁਰਲਾਈਆ। ਚੌਦਸ ਚੰਦ ਨਾ ਦੇਵੇ ਕੋਈ ਸਾਥ, ਅੰਧ ਅੰਧੇਰ ਨਾ ਕੋਇ ਮਿਟਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੇ ਸਿਮਰਨ ਪੂਜਾ ਪਾਠ, ਸ਼ਾਸਤਰ ਵੇਦ ਪੁਰਾਨ ਫੋਲ ਫੁਲਾਈਆ। ਤੇਰਾ ਨਾਮ ਖ਼ਜ਼ਾਨਾ ਕਿਸੇ ਨਾ ਮਿਲਿਆ ਹਾਟ, ਵਣਜ ਕਰਨ ਕੋਇ ਨਾ ਆਈਆ।
❋
❋
ਆਤਮ ਪਰਮਾਤਮ ਜੋੜੇ ਕੋਈ ਨਾ ਨਾਤ, ਪ੍ਰੀਤਮ ਪ੍ਰੇਮ ਨਾ ਕੋਇ ਨਿਭਾਈਆ। ਸਦੀ ਚੌਧਵੀਂ ਕੋਈ ਨਾ ਪੁਛੇ ਕਿਸੇ ਵਾਤ, ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਪੱਲੂ ਆਏ ਛੁਡਾਈਆ। ਦੀਨ ਦੁਨੀ ਦਾ ਝਗੜਾ ਪਿਆ ਜਾਤ ਪਾਤ, ਊਚ ਨੀਚ ਕਰੇ ਲੜਾਈਆ। ਆਤਮ ਸੇਜਾ ਸਾਚਾ ਬਿਸਤਰ ਮਿਲੇ ਕਿਸੇ ਨਾ ਖਾਟ, ਸੁਖਆਸਣ ਸੁਖ ਨਾ ਕੋਇ ਉਪਜਾਈਆ। ਅੰਮ੍ਰਿਤ ਬੂੰਦ ਨਾ ਦੇਵੇ ਕੋਇ ਸਵਾਂਤ, ਅੱਠ ਸੱਠ ਤੀਰਥ ਰਹੇ ਕੁਰਲਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਦਰਸ ਪਾਏ ਨਾ ਕੋਈ ਇਕਾਂਤ, ਸਚ ਸਰੂਪੀ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਤੇਈ ਅਵਤਾਰ ਹੋਵੋ ਖ਼ਬਰਦਾਰ, ਖ਼ਬਰ ਅਗਲੀ ਦਿਆਂ ਸੁਣਾਈਆ। ਜਿਸ ਨੂੰ ਸਮਝੇ ਨਹੀਂ ਜੁਗ ਚਾਰ, ਚਾਰੇ ਵੇਦ ਸਾਰ ਨਾ ਆਈਆ। ਬ੍ਰਹਮਾ ਬੋਲ ਨਾ ਸਕਿਆ ਬਿਨਾ ਜ਼ਬਾਨ, ਅੱਖਰ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਸਮਝੇ ਨਾ ਕੋਈ ਗਿਆਨ, ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਸੋ ਸੰਦੇਸ਼ਾ ਦੇਵਾਂ ਹੋ ਕੇ ਵਾਲੀ ਦੋ ਜਹਾਨ, ਨਿਰਗੁਣ ਨਿਰਵੈਰ ਕਰਾਂ ਪੜ੍ਹਾਈਆ। ਵੇਖੋ ਪਰੇ ਜ਼ਿਮੀਂ ਅਸਮਾਨ, ਬੇਪਹਿਚਾਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਨਿਰਗੁਣ ਧਾਰੋਂ ਉਠਿਆ ਸੁੱਤਾ, ਆਲਸ ਰਿਹਾ ਕੋਇ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਸਾਡਾ ਅੰਤ ਅਖ਼ੀਰੀ ਪੈਂਡਾ ਮੁਕਾ, ਅੱਗੇ ਵਕਤ ਰਿਹਾ ਨਾ ਰਾਈਆ। ਤੇਰਾ ਸੁਹੰਜਣਾ ਵੇਲਾ ਢੁੱਕਾ, ਜੋ ਦੀਨ ਦੁਨੀ ਆਏ ਸਮਝਾਈਆ। ਹੁਣ ਭੇਵ ਰਹੇ ਨਾ ਲੁਕਾ, ਪੜਦਾ ਦੇਣਾ ਉਠਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਲੱਖ ਚੁਰਾਸੀ ਭਰਿਆ ਦੁੱਖਾ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਮਨ ਵਾਸਨਾ ਹੋਇਆ ਭੁੱਖਾ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਜਨਨੀ ਭਗਤ ਜਣੇ ਕੋਈ ਨਾ ਕੁੱਖਾ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਦਸ ਦਸ ਮਾਸ ਸਭ ਨੂੰ ਲਟਕਣਾ ਪਿਆ ਪੁੱਠਾ, ਅਗਨੀ ਤਤ ਤਤ ਤਪਾਈਆ। ਤੂੰ ਕਿਰਪਾ ਕਰ ਅਬਿਨਾਸ਼ੀ ਅਚੁਤਾ, ਕਲਜੁਗ ਅੰਤਮ ਵੇਖ ਵਖਾਈਆ। ਸ੍ਰਿਸ਼ਟੀ ਅੰਤਰ ਤੇਰਾ ਮੰਤਰ ਕੋਈ ਨਾ ਦਿੱਸਾ, ਦਹਿ ਦਿਸ਼ਾ ਕੂੜ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਚਿੱਠੀ, ਬਿਨ ਅੱਖਰਾਂ ਦਿਆਂ ਵਖਾਈਆ। ਜਿਹੜੀ ਕਲਮ ਸ਼ਾਹੀ ਕਾਗ਼ਜ਼ ਨਾਲ ਕਦੇ ਨਾ ਲਿਖੀ, ਅੱਖਰਾਂ ਜੋੜ ਨਾ ਕੋਇ ਜੁੜਾਈਆ। ਜਿਸ ਦੀ ਧਾਰ ਅੰਦਰ ਗੁਰ ਅਵਤਾਰ ਪੈਗ਼ੰਬਰ ਪ੍ਰਭ ਦੀ ਸਿੱਖੀ, ਸਿਖਿਆ ਗੋਬਿੰਦ ਇਕ ਦ੍ਰਿੜਾਈਆ। ਉਹ ਖੇਲ ਸਦਾ ਅਨਡਿੱਠੀ, ਜਗ ਨੇਤਰ ਬਾਹਰ ਰਖਾਈਆ। ਪੁਰਖ ਅਕਾਲ ਦੀ ਸਭ ਤੋਂ ਵੱਖਰੀ ਮਿਤੀ, ਮਿਤਰ ਪਿਆਰਾ ਗੋਬਿੰਦ ਦੱਸ ਕੇ ਆਇਆ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਵੇਖ ਲਓ ਚਾਰ ਜੁਗ ਦਾ ਪਿਛਲਾ ਲੇਖ, ਹਰਿ ਕਰਤਾ ਆਪ ਜਣਾਈਆ। ਜਿਸ ਸ਼ਬਦੀ ਧਾਰ ਅੰਦਰ ਬਦਲਦੇ ਰਹੇ ਭੇਸ, ਵੇਸ ਅਨੇਕਾ ਰੂਪ ਵਟਾਈਆ। ਆਉਂਦੇ ਰਹੇ ਲੋਕਮਾਤ ਦੇਸ, ਦਿਸ਼ਾ ਆਪਣੀ ਡੇਰਾ ਲਾਈਆ। ਦਰਸ਼ਨ ਕਰਦੇ ਰਹੇ ਨੇਤ ਨੇਤ, ਨਿਜ ਨੇਤਰ ਅੱਖ ਖੁਲ੍ਹਾਈਆ। ਸਾਚੇ ਨਾਮ ਦਾ ਪੁਛਦੇ ਰਹੇ ਭੇਤ, ਨਿਉਂ ਨਿਉਂ ਸੀਸ ਝੁਕਾਈਆ। ਉਸ ਦਾ ਲੇਖਾ ਅੰਤ ਅਖ਼ੀਰ ਬੇਨਜ਼ੀਰ ਦੱਸ ਕੇ ਗਿਆ ਗੋਬਿੰਦ ਦਸ ਦਸਮੇਸ, ਦੁਸ਼ਟ ਦਮਨ ਆਪਣਾ ਰੂਪ ਬਦਲਾਈਆ।
❋
❋
ਜਿਸ ਦਾ ਮਾਲਕ ਇਕ ਨਰੇਸ਼, ਨਰ ਨਿਰੰਕਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰੋ ਪਿਛਲੀ ਚਿੱਠੀ ਦਾ ਵੇਖੋ ਮਜ਼ਮੂਨ, ਮਜਮੂਆ ਸਮਝ ਕਿਸੇ ਨਾ ਆਈਆ। ਜਿਸ ਦਾ ਦੋ ਜਹਾਨਾਂ ਤੋਂ ਵਖਰਾ ਕਾਨੂੰਨ, ਕਾਇਦਾ ਰਮਜ਼ ਨਾ ਕੋਇ ਲਗਾਈਆ। ਓਸ ਦੇ ਅੰਤਰ ਇਕ ਅਸੂਲ, ਅਸਲੀਅਤ ਰਿਹਾ ਸਮਝਾਈਆ। ਜਿਸ ਦੇ ਵਿਚੋਂ ਹੁਕਮ ਨਿਕਲੇ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਤੁਹਾਡਾ ਮਾਲਕ ਇਕੋ ਕੰਤ ਕੰਤੂਹਲ, ਹਰਿ ਕਰਤਾ ਧੁਰ ਦਰਗਾਹੀਆ। ਜੋ ਕੁਛ ਲੈਣਾ ਸੋ ਓਸੇ ਤੋਂ ਕਰਨਾ ਵਸੂਲ, ਵਸਲ ਯਾਰ ਇਕੋ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਫ਼ਿਕਰਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਨਾਮ ਕਲਮਾ ਸੁਣਿਆ ਕਲਾਮ, ਕਾਇਨਾਤ ਆਏ ਦ੍ਰਿੜਾਈਆ। ਤੈਨੂੰ ਦੱਸ ਕੇ ਸਭ ਤੋਂ ਵੱਖਰਾ ਰਾਮ, ਨਿਆਰਾ ਰਹੇ ਜਣਾਈਆ। ਚੁਰਾਸੀ ਲੱਖ ਦਾ ਮੰਨ ਕੇ ਕਾਹਨ, ਗੋਪੀ ਹੋ ਕੇ ਸੇਵ ਕਮਾਈਆ। ਮੁਕਾਮੇਂ ਹਕ ਦਾ ਮੰਨ ਕੇ ਇਕ ਅਮਾਮ, ਸਜਦਿਆਂ ਵਿਚ ਸੀਸ ਝੁਕਾਈਆ। ਬਰਦੇ ਬਣ ਗ਼ੁਲਾਮ, ਖ਼ਾਦਮ ਹੋ ਕੇ ਧੂੜੀ ਖ਼ਾਕ ਰਮਾਈਆ। ਸਿਦਕ ਸਬੂਰੀ ਰੱਖ ਈਮਾਨ, ਭਰੋਸਾ ਆਏ ਬੰਧਾਈਆ। ਤੇਰੇ ਨਾਮ ਦਾ ਨਗ਼ਮਾ ਬੋਲ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਕਰੀ ਪੜ੍ਹਾਈਆ। ਲੇਖਾ ਦੱਸ ਕੇ ਜੀਵ ਜਹਾਨ, ਜਹਾਲਤ ਅੰਦਰੋਂ ਦਿਤੀ ਗਵਾਈਆ। ਤੇਰਾ ਸਮਝਾ ਕੇ ਇਕ ਨਿਸ਼ਾਨ, ਨਿਸ਼ਾਨੇ ਕੂੜੇ ਆਏ ਬਦਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਕੇ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਸਤ ਅਮੋਲਕ ਝੋਲੀ ਪਾਈਆ। ਗੁਰ ਅਵਤਾਰ ਪੈਗ਼ੰਬਰੋ ਵਸਤ ਅਮੋਲਕ ਦੇਵਾਂ ਸੋਹੰ ਸੋ, ਸੋਈ ਸੁਰਤ ਦੇਣੀ ਜਗਾਈਆ। ਨਿਰਗੁਣ ਧਾਰ ਜਾਣਾ ਹੋ, ਤਤ ਬੰਧਨ ਨਾ ਕੋਇ ਪਾਈਆ। ਤੁਹਾਡਾ ਭੇਵ ਨਾ ਜਾਣੇ ਕੋ, ਬੁੱਧੀ ਸਮਝ ਸਕੇ ਨਾ ਰਾਈਆ। ਆਪਣੀ ਧਾਰ ਨਿਰਮਲ ਜੋਤ ਦੇਵਾਂ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੋਂ ਬਾਹਰ ਕਰਾਂ ਰੁਸ਼ਨਾਈਆ। ਸ੍ਰਿਸ਼ਟ ਸਬਾਈ ਕਿਸੇ ਨਾਲ ਨਾ ਕਰਿਓ ਧਰੋਹ, ਦਵੈਤ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਕਾਇਆ ਮੰਦਰ ਅੰਦਰ ਵੜ ਕੇ ਲੈਣੀ ਟੋਹ, ਆਤਮ ਸੇਜਾ ਫੋਲ ਫੁਲਾਈਆ। ਅੰਮ੍ਰਿਤ ਰਸ ਨਿਝਰ ਧਾਰਾ ਦੇਣਾ ਚੋ, ਬੂੰਦ ਸਵਾਂਤੀ ਇਕ ਟਪਕਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨਾਲੋਂ ਕਰ ਨਿਰਮੋਹ, ਨਾਤਾ ਇਕੋ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸੁਣੋ ਹੁਕਮ ਬੇਨਜ਼ੀਰ, ਹਰਿ ਕਰਤਾ ਆਪ ਜਣਾਈਆ। ਕਲਜੁਗ ਕਰਨਾ ਅੰਤ ਅਖ਼ੀਰ, ਆਖ਼ਰ ਦਿਆਂ ਸਮਝਾਈਆ। ਦੀਨ ਦੁਨੀ ਦੀ ਬਦਲ ਦੇਣੀ ਤਕਦੀਰ, ਤਦਬੀਰ ਇਕੋ ਇਕ ਵਖਾਈਆ। ਪਹਿਲੋਂ ਆਪਣੇ ਸ਼ਰਅ ਦੇ ਕੱਟੋ ਜ਼ੰਜੀਰ, ਸ਼ਰੀਅਤ ਜਗਤ ਰਹੇ ਨਾ ਰਾਈਆ। ਪੁਰਖ ਅਕਾਲ ਸਭ ਦਾ ਸਾਂਝਾ ਪੀਰ, ਜੋ ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦੀ ਜਗਤ ਨੇਤਰ ਨਜ਼ਰ ਨਾ ਆਏ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਕੂੜੀ ਕਿਰਿਆ ਝਗੜਾ ਮੇਟੋ ਹਸਤ ਕੀੜ, ਊਚ ਨੀਚ ਰਹੇ ਨਾ ਰਾਈਆ। ਮਨ ਵਿਕਾਰ ਰਹੇ ਨਾ ਭੀੜ, ਦੁਰਮਤ ਮੈਲ ਦਿਓ ਧਵਾਈਆ। ਕਾਇਆ ਕੱਪੜ ਮੈਲਾ ਰਹੇ ਕੋਇ ਨਾ ਚੀਰ, ਪਵਿੱਤ ਪਾਕ ਦਿਓ ਬਣਾਈਆ। ਬਿਨਾ ਤੁਹਾਡੇ ਮਾਤਲੋਕ ਵਿਚ ਦਿਸੇ ਨਾ ਕੋਇ ਫ਼ਕੀਰ, ਜੋ ਫ਼ਿਕਰਾ ਧੁਰ ਦਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਈਆ। ਗੁਰ ਅਵਤਾਰ ਪੈਗ਼ੰਬਰ ਝੁਕ ਕੇ ਕਰਨ ਸਲਾਮ, ਨਮਸਤੇ ਸੀਸ ਝਕਾਈਆ। ਪ੍ਰਭੂ ਸੁਣਿਆ ਤੇਰਾ ਪੈਗ਼ਾਮ, ਪੈਗ਼ੰਬਰਾਂ ਰਹੇ ਨਾ ਕੋਇ ਚਤੁਰਾਈਆ। ਸੀਸ ਨਿਵਾਏ ਬਨਾਂ ਵਾਲਾ ਰਾਮ, ਬੰਸਰੀ ਵਾਲਾ ਕਾਹਨ ਨੈਣ ਉਠਾਈਆ। ਨਾਨਕ ਨਿਰਗੁਣ ਕਰੇ ਪਰਨਾਮ, ਗੋਬਿੰਦ ਸੀਸ ਝੁਕਾਈਆ। ਪੁਰਖ ਅਕਾਲ ਕਲਜੁਗ ਅੰਤ ਬਦਲ ਨਜ਼ਾਮ, ਅਦਲ ਅਦਾਲਤ ਇਕ ਲਗਾਈਆ। ਸਾਡੇ ਨਾਮ ਹੋਏ ਬਦਨਾਮ, ਬਦੀਆਂ ਵਿਚ ਲੋਕਾਈਆ। ਤੈਨੂੰ ਸਕੇ ਨਾ ਕੋਇ ਪਹਿਚਾਨ, ਅੰਦਰ ਵੜ ਕੇ ਮੰਦਰ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਨੇਤਰ ਰੋਂਦੇ ਵੇਖ ਵੇਦ ਪੁਰਾਨ, ਅੰਜੀਲ ਕੁਰਾਨ ਰਹੀ ਕੁਰਲਾਈਆ। ਖਾਣੀ ਬਾਣੀ ਹੋਈ ਹੈਰਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਵਿਦਿਆ ਹੋਈ ਪਰਧਾਨ, ਮਨ ਅੰਤਰ ਕਰੇ ਲੜਾਈਆ। ਤੇਰਾ ਦਿਸੇ ਨਾ ਕੋਇ ਸਚ ਨਿਸ਼ਾਨ, ਨਿਸ਼ਾਨੇ ਕੂੜੇ ਜਗਤ ਸ਼ਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਦਇਆ ਕਮਾਈਆ। ਜੋਧੇ ਸੂਰਬੀਰ ਨੌਜਵਾਨ, ਮਰਦ ਮਰਦਾਨੇ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਦੇ ਦੇ ਪੁਰਖ ਅਗੰਮ, ਅਗੰਮੜਾ ਹੁਕਮ ਜਣਾਈਆ। ਸ੍ਰਿਸ਼ਟੀ ਵੇਖ ਤ੍ਰਿਸ਼ਨਾ ਤਮ, ਕਾਮਨਾ ਵਿਚ ਹਲਕਾਈਆ। ਝਗੜਾ ਦਿਸੇ ਖ਼ੁਸ਼ੀ ਗ਼ਮ, ਚਿੰਤਾ ਸੋਗ ਨਾ ਕੋਇ ਮਿਟਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਹਿਰਦੇ ਵਸਾਏ ਕੋਈ ਨਾ ਜਨ, ਜਨਮ ਵਿਚੋਂ ਜਨਮ ਨਾ ਕੋਇ ਬਦਲਾਈਆ। ਗੜ੍ਹ ਹੰਕਾਰੀ ਭਾਂਡਾ ਸਕੇ ਕੋਈ ਨਾ ਭੰਨ, ਭਰਮ ਭੌ ਨਾ ਕੋਇ ਮਿਟਾਈਆ। ਭਾਗ ਲੱਗਾ ਦਿਸੇ ਕਿਸੇ ਨਾ ਤਨ, ਕੋਟਨ ਕੋਟ ਕਲਜੁਗ ਸਾਧ ਬੈਠੇ ਡੇਰੇ ਲਾਈਆ। ਲੇਖਾ ਜਾਣੇ ਨਾ ਕੋਇ ਹੰ ਬ੍ਰਹਮ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਅਖ਼ੀਰ ਸਦੀ ਚੌਧਵੀਂ ਠਾਂਡੇ ਦਰ ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਤੇਰੇ ਦਵਾਰੇ ਦਰੋਹੀ ਦਰੋਹੀ ਰੋਈਏ ਛਮ ਛਮ, ਛਹਿਬਰ ਬਿਨ ਅੱਖਾਂ ਨੀਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣੀ ਲੋਕਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਹੋਵੋ ਜਵਾਨ, ਜੋਬਨ ਇਕੋ ਦਿਆਂ ਰੰਗਾਈਆ। ਸਾਰੇ ਮੇਰਾ ਇਸ਼ਟ ਮੰਨੋਂ ਈਮਾਨ, ਕਾਮਲ ਮੁਰਸ਼ਦ ਬੇਪਰਵਾਹੀਆ। ਜਿਸ ਦਾ ਸਚਖੰਡ ਦਵਾਰਾ ਧਰਮ ਝੁੱਲੇ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਥਿਰ ਘਰ ਖੇਲ ਕਰੇ ਮਹਾਨ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਸੋ ਸੰਦੇਸ਼ਾ ਦੇਵੇ ਧੁਰ ਫ਼ਰਮਾਨ, ਫ਼ਰਮਾਂਬਰਦਾਰਾਂ ਆਪ ਜਣਾਈਆ। ਜਾ ਕੇ ਵੇਖੋ ਜਗਤ ਜਹਾਨ, ਨਵ ਸੱਤ ਖੋਜ ਖੁਜਾਈਆ। ਸਭ ਦੇ ਅੰਦਰ ਸ਼ਰਅ ਵੜੀ ਸ਼ੈਤਾਨ, ਛੁਰੀ ਕੂੜ ਜਗਤ ਕਸਾਈਆ। ਮਾਇਆ ਮਮਤਾ ਕੀਤਾ ਬੇਈਮਾਨ, ਬੇਵਾ ਦਿਸੇ ਲੋਕਾਈਆ। ਤ੍ਰਿਸ਼ਨਾ ਮੇਟੇ ਕੋਈ ਨਾ ਤਾਮ, ਤਮੰਨਾ ਪੂਰ ਨਾ ਕੋਇ ਕਰਾਈਆ। ਘਰ ਘਰ ਹੁੰਦਾ ਵੇਖੋ ਹਰਾਮ, ਹੁਜਰਾ ਹਕ ਨਾ ਕੋਇ ਸੁਹਾਈਆ। ਜੋ ਆਪਣੀ ਦੇ ਕੇ ਆਏ ਕਲਾਮ, ਕਲਮਾ ਮੇਰਾ ਨਾਮ ਸਮਝਾਈਆ। ਉਸ ਦੀ ਕਰੇ ਨਾ ਕੋਈ ਪਹਿਚਾਨ, ਪ੍ਰੀਤਮ ਪ੍ਰੇਮ ਨਾ ਕੋਇ ਲਗਾਈਆ। ਆਪਣਾ ਵੇਖੋ ਵਿਗੜਿਆ ਹੋਇਆ ਵਿਧਾਨ, ਬਦੀਆਂ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕੀ ਕਰੀਏ ਧਰਤੀ ਜਾ, ਜਗਹ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਥਾਉਂ ਥਾਂ, ਥਾਨ ਥਨੰਤਰ ਦਏ ਦੁਹਾਈਆ। ਪਿਆਰ ਰਿਹਾ
❋
❋
ਨਾ ਪੁੱਤਰ ਮਾਂ, ਪਿਤਾ ਪੂਤ ਕਰੇ ਲੜਾਈਆ। ਨਾਰੀ ਕੰਤ ਨਾਤਾ ਰਹੀ ਤੁੜਾ, ਸਾਚਾ ਸੰਗ ਨਾ ਕੋਇ ਬਣਾਈਆ। ਇਹ ਕੀ ਖੇਲ ਕੀਤਾ ਖ਼ੁਦਾ, ਖ਼ੁਦੀ ਤਕੱਬਰੀ ਵਿਚ ਲੋਕਾਈਆ। ਤੂੰ ਆਦਿ ਜੁਗਾਦੀ ਮਿਹਰਵਾਂ, ਮਹਿਬੂਬ ਤੇਰੀ ਸਰਨਾਈਆ। ਗੋਬਿੰਦ ਕਹੇ ਜੁਗ ਬਦਲ ਦੇ ਨਵਾਂ, ਨਵ ਨੌ ਚਾਰ ਪੰਧ ਮੁਕਾਈਆ। ਪੁਰਖ ਅਕਾਲੇ ਤੇਰੀ ਸੇਜੇ ਸਵਾਂ, ਸੁਹੰਜਣੀ ਰੁੱਤ ਬਣਾਈਆ। ਮੈਂ ਵੇਖਾਂ ਘਨੇਰਾ ਚਵਾਂ, ਚਾਓ ਘਨੇਰਾ ਨਜ਼ਰੀ ਆਈਆ। ਸਚ ਸਿੰਘਾਸਣ ਤੇਰੇ ਹੁਕਮ ਅੰਦਰ ਇਕੋ ਬਹਵਾਂ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਹੋ ਕੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਮੇਰੇ ਗੋਬਿੰਦ ਸੁਤ ਦੁਲਾਰ, ਸੁਤਿਆਂ ਦਿਆਂ ਜਗਾਈਆ। ਉਠ ਵੇਖ ਮੇਰੇ ਹੁਲਾਰ, ਬ੍ਰਹਿਮੰਡਾਂ ਖੰਡਾਂ ਤੋਂ ਪਾਰ ਦਿਆਂ ਵਖਾਈਆ। ਜਿਸ ਮੰਜ਼ਲ ਚੜ੍ਹਿਆ ਨਾ ਕੋਇ ਚੁਬਾਰ, ਘਰ ਬਹਿਣ ਕੋਇ ਨਾ ਪਾਈਆ। ਤੱਕਿਆ ਨਾ ਕਿਸੇ ਕਿਨਾਰ, ਨਈਆ ਤਟ ਨਾ ਕੋਇ ਲਗਾਈਆ। ਸੋ ਖੇਲ ਕਰੇ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਦੇ ਹੁਕਮ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਦੇਵਤ ਸਾਰ, ਗੁਰ ਅਵਤਾਰ ਪੈਗ਼ੰਬਰ ਭੱਜਣ ਵਾਹੋ ਦਾਹੀਆ। ਸੇਵਾ ਕਰਨ ਸਦਾ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਚਾਰੇ ਵਰਨਾਂ ਦਏ ਜਣਾਈਆ। ਸੋ ਲੇਖਾ ਜਾਣੇ ਧੁਰ ਦਰਬਾਰ, ਦਰਗਾਹ ਸਾਚੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਪੁਰਖ ਨਿਰੰਜਣ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਫੋਲ ਕੇ ਵੇਖੋ ਪੁਸਤਕ, ਪੁਸ਼ਤ ਪਨਾਹ ਹੱਥ ਲਗਾਈਆ। ਜਿਸ ਵਿਚ ਮੇਰੇ ਨਾਮ ਦੀ ਕਰਦੇ ਆਏ ਉਸਤਤ, ਅੱਖਰਾਂ ਨਾਲ ਜੋੜ ਜੁੜਾਈਆ। ਮੈਨੂੰ ਵੇਖ ਕੇ ਦੱਸੋ ਮਨੁੱਸ਼ਾਂ ਵਿਚੋਂ ਕਿਹੜਾ ਤੇਰਾ ਗੁਰਸਿੱਖ, ਗੁਰਮੁਖ ਰੂਪ ਬਦਲਾਈਆ। ਜਿਸ ਦੇ ਅੰਦਰ ਤੁਹਾਡੇ ਵਿਛੋੜੇ ਦਾ ਦੁੱਖ, ਦਰਦ ਪ੍ਰੇਮ ਵਧਾਈਆ। ਮੇਟ ਕੇ ਤ੍ਰਿਸ਼ਨਾ ਭੁੱਖ, ਆਸਾ ਇਕ ਜਣਾਈਆ। ਵੇਖਿਓ ਪੜਦਾ ਓਹਲਾ ਨਾ ਰੱਖਿਓ ਲੁਕ, ਮੈਂ ਹਰ ਘਟ ਵੇਖਣ ਵਾਲਾ ਇਕ ਗੋਸਾਈਂਆ। ਨੌ ਸੌ ਚੁਰਾਨਵੇ ਚੌਂਕੜੀ ਜੁਗ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਲਿਆ ਮੂਲ ਨਾ ਪੁਛ, ਧਾਰ ਵਿਚੋਂ ਨਾ ਫੇਰ ਪਰਗਟਾਈਆ। ਹੁਣ ਰਹਿਣ ਦੇਣਾ ਨਹੀਂ ਚੁਪ, ਲਹਿਣਾ ਸਭ ਤੋਂ ਮੰਗ ਮੰਗਾਈਆ। ਉਠੋ ਵੇਖੋ ਜਾ ਕੇ ਕਲਜੁਗ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਤੁਹਾਡੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਵਾਲੀ ਧੁਰ ਦੀ ਬਾਣੀ ਗਈ ਲੁਕ, ਪੜਦਾ ਸਕੇ ਨਾ ਕੋਇ ਉਠਾਈਆ। ਕਿਉਂ ਮੈਂ ਤੁਹਾਨੂੰ ਬਣਾਇਆ ਸੁਤ, ਤੁਹਾਡੇ ਸੁਤ ਗੁਰਸਿਖ ਦਿੱਤੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਬਿਨ ਅੱਖਾਂ ਤੋਂ ਅੱਖਾਂ ਰਹੇ ਪੁੱਟ, ਲੋਕਮਾਤ ਵੇਖ ਵਖਾਈਆ। ਜਿਧਰ ਤੱਕਣ ਓਧਰ ਮਨਮੁਖ, ਗੁਰਮੁਖ ਕੋਟਾਂ ਵਿਚੋਂ ਵਿਰਲਾ ਨਜ਼ਰੀ ਆਈਆ। ਸਭ ਦੀ ਅੰਤਰ ਨਿਰੰਤਰ ਪ੍ਰੀਤੀ ਧਾਰ ਗਈ ਟੁੱਟ, ਰਸਨਾ ਵਾਲੀ ਬਾਹਰੋਂ ਦਿਸੇ ਪੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਨਾਲ ਮਿਲ ਕੇ ਹੋਇਆ ਕੋਈ ਨਾ ਖ਼ੁਸ਼, ਪੜ੍ਹ ਪੜ੍ਹ ਵਿਦਿਆ ਝਟ ਲੰਘਾਈਆ। ਪੰਚ ਵਿਕਾਰ ਅੰਦਰੋਂ ਕੱਢਿਆ ਕਿਸੇ ਨਾ ਕੁੱਟ, ਨਾਮ ਖੰਡਾ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਧਾਰ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਲੋਕਮਾਤ ਧਰੋ ਧਿਆਨ, ਦਇਆ ਧਰਮ ਨਜ਼ਰ ਨਾ ਆਈਆ। ਸਾਚਾ ਰਿਹਾ ਨਾ ਕੋਇ ਗਿਆਨ, ਰਸਨਾ ਗੋਸ਼ਟ ਵਿਚ ਲੋਕਾਈਆ। ਮੰਦਰ ਵੇਖੇ ਨਾ ਕੋਈ ਚਤਰ ਸੁਜਾਨ, ਸੋਈ ਸੁਰਤ
❋
❋
ਨਾ ਕੋਇ ਉਠਾਈਆ। ਨਾਦੀ ਸੁਣੇ ਨਾ ਕੋਈ ਧੁਨਕਾਨ, ਅਨਹਦ ਨਾਦ ਨਾ ਕੋਇ ਜਣਾਈਆ। ਨਿਰਮਲ ਜੋਤ ਜਗੇ ਘਰ ਨਾ ਕਿਸੇ ਮਹਾਨ, ਅੰਧ ਅੰਧੇਰ ਨਾ ਕੋਇ ਮਿਟਾਈਆ। ਆਤਮ ਪਰਮਾਤਮ ਮਿਲੇ ਕੋਈ ਨਾ ਆਣ, ਵਿਛੋੜਾ ਪੰਧ ਨਾ ਕੋਇ ਚੁਕਾਈਆ। ਸੁਹਾਏ ਮੰਦਰ ਨਾ ਕੋਇ ਮਕਾਨ, ਸਾਢੇ ਤਿੰਨ ਹੱਥ ਵੱਜੇ ਨਾ ਕੋਇ ਵਧਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਣ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਕਾਇਆ ਮੰਦਰ ਅੰਦਰ ਕਲਜੁਗ ਕੂੜਾ ਵੜਿਆ ਸ਼ੈਤਾਨ, ਸ਼ਰਅ ਕਰੇ ਲੜਾਈਆ। ਕਿਉਂ ਦੀਨ ਦੁਨੀ ਹੋਈ ਬੇਈਮਾਨ, ਬੇਵਾ ਰੂਪ ਬਣਾਈਆ। ਕਿਉਂ ਬਦਲਦਾ ਜਾਏ ਨਜ਼ਾਮ, ਨੌਬਤ ਹਕ ਨਾ ਕੋਇ ਸੁਣਾਈਆ। ਇਕੋ ਵਾਰ ਇਕੱਠੇ ਦੇ ਦਿਉ ਮੈਨੂੰ ਬਿਆਨ, ਸ਼ਬਦ ਇਸ਼ਾਰੇ ਮੰਗ ਮੰਗਾਈਆ। ਨਹੀਂ ਤੇ ਅੰਤ ਅਖ਼ੀਰੀ ਚਰਨੀ ਕਰ ਸਲਾਮ, ਸਜਦੇ ਵਿਚ ਆਪਣਾ ਆਪ ਮਿਟਾਈਆ। ਕਹਿ ਦਿਓ ਸਭ ਕੁਛ ਤੇਰੇ ਹੱਥ ਭਗਵਾਨ, ਸਦੀ ਚੌਧਵੀਂ ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਦੇ ਦੇ ਆਏ ਬਲੀਦਾਨ, ਜੁਗ ਜੁਗ ਸੇਵ ਕਮਾਈਆ। ਏਸੇ ਕਰ ਕੇ ਤੇਰੇ ਆਗਮਨ ਵਿਚ ਦੱਸ ਦੇ ਆਏ ਜਹਾਨ, ਭਵਿਖਤਾਂ ਵਿਚ ਅਲਾਈਆ। ਕਲਜੁਗ ਅੰਤ ਕੰਤ ਭਗਵੰਤ ਪਰਗਟ ਹੋਵੇ ਵਾਲੀ ਦੋ ਜਹਾਨ, ਜੋ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰ ਦੇਣਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦੀ ਕਰ ਬਦਲੀ, ਬਦਲਾ ਚੁੱਕੇ ਜਗਤ ਲੋਕਾਈਆ। ਤੂੰ ਪੁਰਖ ਅਕਾਲ ਧੁਰ ਦਾ ਅਦਲੀ, ਇਨਸਾਫ਼ ਤੇਰੇ ਹੱਥ ਨਜ਼ਰੀ ਆਈਆ। ਭਗਤ ਸੁਹੇਲੇ ਗੁਰਮੁਖ ਸੱਜਣ ਸੰਤ ਦੁਲਾਰੇ ਕੱਢ ਲਈਂ, ਲੱਖ ਚੁਰਾਸੀ ਖੋਜ ਖੁਜਾਈਆ। ਸ਼ਬਦੀ ਹੁਕਮ ਅੰਦਰ ਸਚ ਦਵਾਰੇ ਸੱਦ ਲਈਂ, ਸੱਦਾ ਧੁਰ ਦਾ ਇਕ ਸੁਣਾਈਆ। ਪੁਰਖ ਅਕਾਲ ਓਨ੍ਹਾਂ ਪੜਦਾ ਕੱਜ ਲਈਂ, ਜੋ ਤੇਰਾ ਨਾਮ ਧਿਆਈਆ। ਆਪਣੀ ਪ੍ਰੇਮ ਪ੍ਰੀਤੀ ਅੰਦਰ ਬੰਨ੍ਹ ਲਈਂ, ਬੰਦਗੀ ਆਪਣੀ ਦੇਣੀ ਸਮਝਾਈਆ। ਨਿਰਗੁਣ ਹੋ ਕੇ ਨਿਰਗੁਣ ਧਾਰੋਂ ਜੰਮ ਲਈਂ, ਤੱਤਾਂ ਵਾਲੀ ਨਾ ਬਣੀਂ ਜਣੇਂਦੀ ਮਾਈਆ। ਗੁਰਸਿਖਾਂ ਜਨਮ ਪਾਇਆ ਨਹੀਂ ਕਿਸੇ ਚੰਮ ਲਈ, ਆਤਮ ਪਰਮਾਤਮ ਲੈਣਾ ਜੁੜਾਈਆ। ਪੁਰਖ ਅਕਾਲ ਕਲ ਕਲਕੀ ਤੂੰ ਕਲਜੁਗ ਅੰਤਮ ਆਉਣਾ ਆਪਣੇ ਕੰਮ ਲਈ, ਕਲ ਕਲੇਸ਼ ਦੇਣਾ ਗਵਾਈਆ। ਸਭ ਨੂੰ ਆਪਣੇ (ਪ੍ਰੇਮ) ਅੰਦਰ ਰੰਗ ਲਈਂ, ਰੰਗਤ ਇਕੋ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਇਕੋ ਇਕ ਜਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਜਾਵੋ ਮਾਤ, ਆਪਣੀ ਭੂਮੀ ਵੇਖ ਵਖਾਈਆ। ਜਿਥੇ ਵੰਡਾਂ ਵੰਡ ਕੇ ਆਏ ਦੀਨ ਮਜ਼੍ਹਬ ਜਾਤ, ਤਤ ਵਜੂਦ ਹੱਦ ਬਣਾਈਆ। ਲੇਖਾ ਲਿਖ ਕੇ ਕਲਮ ਦਵਾਤ, ਕਾਤਬ ਬਣ ਕੇ ਸੇਵ ਕਮਾਈਆ। ਅਗਲਾ ਦੱਸ ਹਾਲਾਤ, ਹਰ ਹਿਰਦੇ ਆਏ ਜਣਾਈਆ। ਸੋ ਵੇਖੋ ਆਪਣਾ ਜਾ ਕੇ ਭਵਿਖਤਾਂ ਵਾਲਾ ਵਾਕ, ਵਾਕਫ਼ਕਾਰ ਰਿਹਾ ਸਮਝਾਈਆ। ਆਪਣੇ ਆਪਣੇ ਦੀਨ ਮਜ਼੍ਹਬ ਦਾ ਖੋਲ੍ਹੋ ਅੰਦਰੋਂ ਤਾਕ, ਬਜਰ ਕਪਾਟੀ ਪੜਦਾ ਰਹਿਣ ਕੋਇ ਨਾ ਪਾਈਆ। ਸਭ ਦੀ ਪੂਰੀ ਕਰਨੀ ਆਸ, ਨਿਰਾਸਾ ਨਜ਼ਰ ਕੋਇ ਨਾ ਆਈਆ। ਵੇਖਿਓ ਬਣਿਓ ਨਾ ਕੋਈ ਗੁਸਤਾਖ਼, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਸੋ ਪੁਰਖ ਨਿਰੰਜਣ ਹਰ ਘਟ ਅੰਤਰ ਲਏ ਵਾਚ, ਵਾਚਣਹਾਰ ਥਾਉਂ ਥਾਈਂਆ। ਵੇਖਣਹਾਰਾ ਕਾਇਆ ਮਾਟੀ ਪੰਜ ਤਤ ਕਾਚ, ਕੰਚਨ ਗੜ੍ਹ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪਣੇ ਹੱਥ ਰਖਾਈਆ।
❋
❋
ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਜਾਓਗੇ, ਕਲਜੁਗ ਅੰਤਮ ਆਪਣਾ ਪੰਧ ਮੁਕਾਈਆ। ਲੱਖ ਚੁਰਾਸੀ ਵੇਖ ਵਖਾਓਗੇ, ਨਿਰਗੁਣ ਹੋ ਕੇ ਫੋਲ ਫੁਲਾਈਆ। ਦੀਨ ਮਜ਼੍ਹਬ ਦਾ ਪੰਧ ਮੁਕਾਓਗੇ, ਝਗੜਾ ਜਾਤ ਰਹੇ ਨਾ ਰਾਈਆ। ਸਭ ਨੂੰ ਇਕੋ ਇਸ਼ਟ ਸਮਝਾਓਗੇ, ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਵੰਡ ਨਾ ਕੋਇ ਵੰਡਾਈਆ। ਇਕੋ ਢੋਲਾ ਗਾਓਗੇ, ਜੈਕਾਰਾ ਇਕ ਸੁਣਾਈਆ। ਇਕੋ ਸਜਦਾ ਸੀਸ ਝੁਕਾਓਗੇ, ਡੰਡਾਵਤ ਬੰਦਨਾ ਇਕੋ ਇਕ ਦ੍ਰਿੜਾਈਆ। ਇਕੋ ਗ੍ਰਹਿ ਬਹਿ ਖ਼ੁਸ਼ੀ ਮਨਾਓਗੇ, ਮੰਦਰ ਮਸਜਿਦ ਸ਼ਿਵਦਵਾਲਾ ਵੰਡ ਹੱਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਪਰਗਟਾਓਗੇ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਲੋਕਮਾਤ ਜਾਵਾਂਗੇ, ਜਗ ਜੀਵਣ ਦਾਤੇ ਤੇਰੇ ਅੱਗੇ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਵਾਂਗੇ, ਗਾ ਗਾ ਜਗਤ ਸੁਣਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਜੋਤ ਸਰੂਪੀ ਤੇਰਾ ਦਰਸ਼ਨ ਪਾਵਾਂਗੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੇ ਠਾਂਡੇ ਦਰ ਖ਼ੁਸ਼ੀ ਬਣਾਵਾਂਗੇ, ਦੂਜੇ ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਸਚਖੰਡ ਦਵਾਰਾ ਇਕ ਸੁਹਾਵਾਂਗੇ, ਮੁਕਾਮੇ ਹਕ ਸੋਭਾ ਪਾਈਆ। ਪਰਵਰਦਿਗਾਰ ਤੇਰਾ ਨੂਰ ਚਮਕਾਵਾਂਗੇ, ਅਬਿਨਾਸ਼ੀ ਕਰਤੇ ਤੇਰੀ ਮਾਤ ਰੁਸ਼ਨਾਈਆ। ਪਹਿਲੀ ਚੇਤਰ ਉਠ ਉਠ ਧਾਵਾਂਗੇ, ਚਾਰ ਕੁੰਟ ਪੰਧ ਮੁਕਾਈਆ। ਸੰਮਤ ਸ਼ਹਿਨਸ਼ਾਹੀ ਦਾ ਸ਼ਾਹਾਨਾ ਰੰਗ ਚੜ੍ਹਾਵਾਂਗੇ, ਦੋ ਜਹਾਨਾਂ ਵੱਜੇ ਵਧਾਈਆ। ਤ੍ਰਿਲੋਕੀ ਨੂੰ ਫੜ ਹਿਲਾਵਾਂਗੇ, ਤੀਜਾ ਸਾਲ ਦਏ ਗਵਾਹੀਆ। ਦੇਵਤ ਸੁਰ ਸਰਬ ਜਗਾਵਾਂਗੇ, ਬਚਿਆ ਰਹਿਣ ਕੋਇ ਨਾ ਪਾਈਆ। ਲੋਕਮਾਤ ਚਾਰੇ ਕੁੰਟ ਫੋਲ ਫੁਲਾਵਾਂਗੇ, ਉੱਤਰ ਪੂਰਬ ਪੱਛਮ ਦੱਖਣ ਪੜਦਾ ਲਾਹੀਆ। ਤੇਰੇ ਨਾਮ ਦਾ ਡੰਕਾ ਇਕ ਵਜਾਵਾਂਗੇ, ਅਗੰਮੀ ਰਾਗ ਸੁਣਾਈਆ। ਕੂੜੀ ਕਿਰਿਆ ਜਨ ਭਗਤਾਂ ਨਾਤਾ ਆਪ ਤੁੜਾਵਾਂਗੇ, ਮਮਤਾ ਮੋਹ ਨਾ ਕੋਇ ਹਲਕਾਈਆ। ਤੇਰਾ ਰੰਗ ਮਜੀਠੀ ਹਰਿ ਕਰਤੇ ਇਕ ਰੰਗਾਵਾਂਗੇ, ਦੂਜੀ ਵਾਰ ਉਤਰ ਨਾ ਜਾਈਆ। ਚਾਰੇ ਵਰਨਾਂ ਜੋੜ ਜੁੜਾਵਾਂਗੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਵਾਮੀ ਤੇਰੇ ਸਰਨ ਮਿਲੇ ਸਰਨਾਈਆ। ਤੇਰੀ ਸਰਨ ਇਕ ਤਕਾਵਾਂਗੇ। ਪ੍ਰਭ ਤੇਰਾ ਢੋਲਾ ਗਾਵਾਂਗੇ। ਸ਼ਬਦ ਵਿਚੋਲਾ ਨਾਮ ਰਖਾਵਾਂਗੇ। ਪੜਦਾ ਓਹਲਾ ਸਰਬ ਉਠਾਵਾਂਗੇ। ਗੁਰਮੁਖਾਂ ਦੇ ਅੰਦਰ ਵੜ ਕੇ, ਅੰਮ੍ਰਿਤ ਜਾਮ ਇਕ ਪਿਆਵਾਂਗੇ। ਸੂਫ਼ੀਆਂ ਦੇ ਦਰ ਤੇ ਖੜ੍ਹ ਕੇ, ਸੁਖ਼ਨ ਇਕ ਸੁਣਾਵਾਂਗੇ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹ ਕੇ, ਆਤਮ ਪਰਮਾਤਮ ਜੋੜ ਜੁੜਾਵਾਂਗੇ। ਅੱਲਾ ਹੂ ਅੱਨਾ ਹੂ ਇਸ ਤੋਂ ਪਰੇ ਤੇਰਾ ਦਰਸ਼ਨ ਕਰ ਕੇ, ਕੁੱਲੀਆਂ ਦੇ ਡੇਰੇ ਢਾਵਾਂਗੇ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲੋਕਮਾਤ ਆਏ ਧਰ ਕੇ, ਧਰਮ ਅਸਥਾਨ ਵੇਖ ਵਖਾਵਾਂਗੇ। ਜੋ ਜੀਵ ਪਰਾਣੀ ਜਗਤ ਵਿਦਵਾਨੀ ਤੇਰੇ ਪਿਆਰ ਤੋਂ ਗਏ ਹਰ ਕੇ, ਹਿਰਦੇ ਸਭ ਦੇ ਫੋਲ ਫੁਲਾਵਾਂਗੇ। ਜੋ ਤੇਰੀ ਪ੍ਰੀਤੀ ਅੰਦਰ ਪਰਮਾਤਮ ਆਏ ਮਰਦੇ, ਮੁਰਦੇ ਜੀਵਤ ਜਗਤ ਕਰਾਵਾਂਗੇ। ਸਾਰੇ ਬਣ ਕੇ ਤੇਰੇ ਬਰਦੇ, ਬੰਦੇ ਬੰਦਗੀ ਵਾਲੇ ਉਠਾਵਾਂਗੇ। ਜਿਹੜੇ ਮਨ ਵਾਸਨਾ ਲੜਦੇ, ਸਭ ਨੂੰ ਧਰਮ ਰਾਏ ਨਾਲ ਜੁੜਾਵਾਂਗੇ। ਗੁਰ ਅਵਤਾਰ ਪੈਗ਼ੰਬਰ ਕਹਿਣ ਸੰਮਤ ਸ਼ਹਿਨਸ਼ਾਹੀ ਵਿਚ ਤਿੰਨ ਅਸਾਂ ਸ਼ਾਹ ਸੁਲਤਾਨ ਵੇਖਣੇ ਲੜਦੇ, ਸੁਲਹ ਦੀ ਸਲਾਹ ਪਰੇ ਹਟਾਵਾਂਗੇ। ਇਹ ਖੇਲ ਪੁਰਖ ਅਕਾਲ ਤੇਰੇ ਘਰ ਦੇ, ਦੂਜੇ ਖ਼ਬਰ ਨਾ ਕਿਸੇ ਜਣਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ
❋
❋
ਤੇਰੇ ਸੀਸ ਨਿਵਾਵਾਂਗੇ। ਗੁਰ ਅਵਤਾਰ ਪੈਗ਼ੰਬਰੋ ਜੇ ਦਰ ਮੇਰੇ ਸੀਸ ਨਿਵਾਓਗੇ। ਇਸ਼ਟ ਇਕੋ ਇਕ ਮਨਾਓਗੇ। ਸ੍ਰਿਸ਼ਟ ਸਬਾਈ ਵੇਖ ਵਖਾਓਗੇ। ਲਿਸਟ ਆਪਣੀ ਵੇਖ ਪਛਤਾਓਗੇ। ਕਿਉਂ ਪੰਜ ਤਤ ਸ਼ਰੀਰ ਅੰਦਰ ਆਏ ਭੋਗ ਕੇ ਗ੍ਰਿਹਸਤ, ਵਜੂਦ ਪਾਕ ਨਾ ਕੋਇ ਬਣਾਓਗੇ। ਅੰਤਮ ਕਰ ਕੇ ਓਸ ਨੂੰ ਨਸ਼ਟ, ਨਿਸ਼ਾਨਾ ਮੇਰੇ ਨਾਲ ਚਲਾਓਗੇ। ਮੇਰਾ ਹੁਕਮ ਆਦਿ ਜੁਗਾਦੀ ਸਖ਼ਤ, ਸਿਰ ਅੱਗੇ ਨਾ ਕੋਈ ਉਠਾਓਗੇ। ਅਗਲੇ ਸੰਮਤ ਦਾ ਵੇਖਿਓ ਵਕਤ, ਵਾਕਫ਼ਕਾਰ ਹੋ ਕੇ ਪੜਦੇ ਲਾਹੋਗੇ। ਕੀ ਹਾਲਤ ਹੋਵੇ ਜਗਤ, ਜੁਗਾਂ ਦੇ ਵਿਛੜੇ ਗੁਰਮੁਖ ਮੇਰੇ ਨਾਲ ਮਿਲਾਓਗੇ। ਜਿਨ੍ਹਾਂ ਨੂੰ ਧੁਰ ਦੀ ਧਾਰ ਕਹੇ ਭਗਤ, ਬਿਨ ਭਗਤੀਉਂ ਪਾਰ ਕਰਾਓਗੇ। ਮੇਰੀ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਅਗੰਮੀ ਸ਼ਰਤ, ਸ਼ਰਅ ਦੇ ਵਿਚੋਂ ਸੰਤ ਸੁਹੇਲੇ ਬਾਹਰ ਰਖਾਓਗੇ। ਜਿਨ੍ਹਾਂ ਦੇ ਕਾਰਨ ਨਿਰਗੁਣ ਨਿਰਵੈਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਮੰਨ ਕੇ ਸੀਸ ਝੁਕਾਓਗੇ। ਨਾ ਕੋਈ ਸੋਗ ਰਹੇ ਨਾ ਹਰਖ, ਚਿੰਤਾ ਗ਼ਮ ਡੇਰਾ ਢਾਓਗੇ। ਨੌ ਸੌ ਚੁਰਾਨਵੇ ਚੌਕੜੀ ਜੁਗ ਤੁਹਾਡੀ ਲੈਣ ਲੱਗਾ ਪਰਖ, ਕਿਸ ਬਿਧ ਆਪਣਾ ਪੂਰਾ ਤੋਲ ਤੁਲਾਓਗੇ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਤੇਰਾ ਖੇਲ ਅਸਚਰਜ, ਅਚਰਜ ਵਿਚ ਅਚਰਜ ਹੋ ਕੇ ਬਿਨ ਸੀਸ ਸੀਸ ਨਿਵਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਧੁਰ ਦਰਬਾਰਾ ਆਪ ਦ੍ਰਿੜਾਈਆ। ਪੁਰਖ ਅਕਾਲ ਕਹੇ ਲੋਕਮਾਤ ਕਰੋ ਤਸਦੀਕ, ਹੁਕਮ ਹੁਕਮ ਵਿਚੋਂ ਸੁਣਾਈਆ। ਕਲਜੁਗ ਅੰਧੇਰਾ ਵੇਖੋ ਤਾਰੀਕ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਚੇ ਨਾਮ ਦੀ ਜੋ ਪਾ ਕੇ ਆਏ ਭੀਖ, ਖ਼ਾਲੀ ਹੱਥ ਦਿਸੇ ਲੋਕਾਈਆ। ਝਗੜਾ ਪਿਆ ਊਚ ਨੀਚ, ਦੀਨ ਮਜ਼੍ਹਬ ਕਰੇ ਲੜਾਈਆ। ਆਤਮ ਪਰਮਾਤਮ ਸਮਝੇ ਨਾ ਕੋਇ ਪ੍ਰੀਤ, ਪਰਮ ਪੁਰਖ ਮੇਲ ਨਾ ਕੋਇ ਮਿਲਾਈਆ। ਸੋਹੰ ਗਾਏ ਕੋਇ ਨਾ ਗੀਤ, ਨਾਨਕ ਨਿਰਗੁਣ ਨਾਲੋਂ ਹੋਈ ਜੁਦਾਈਆ। ਲੇਖਾ ਮੁਕੇ ਨਾ ਕਿਸੇ ਸੀਸ, ਸਿਰ ਸਰ ਦੇਵੇ ਨਾ ਕੋਇ ਵਡਿਆਈਆ। ਘਰ ਮਿਲੇ ਨਾ ਕਿਸੇ ਅਤੀਤ, ਤ੍ਰੈਗੁਣ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਭ ਨੂੰ ਤੇਰੀ ਉਡੀਕ, ਪਿਛਲਾ ਲੇਖਾ ਗਏ ਭੁਲਾਈਆ। ਕਿਸ ਵੇਲੇ ਆਵੇ ਲਾਸ਼ਰੀਕ, ਸ਼ਿਰਕਤ ਕੂੜੀ ਦਏ ਗਵਾਈਆ। ਸ਼ਬਦ ਵਿਚੋਲਾ ਬਣਾਏ ਬੀਚ, ਦੋ ਜਹਾਨਾਂ ਭੇਵ ਚੁਕਾਈਆ। ਲੱਖ ਚੁਰਾਸੀ ਬਦਲੇ ਨੀਤ, ਮਨ ਵਾਸਨਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕੀ ਇਸ਼ਾਰਾ ਦਿਤਾ ਪਹਿਲੀ ਚੇਤ, ਚਾਤ੍ਰਿਕ ਹੋ ਕੇ ਧਿਆਨ ਲਗਾਈਆ। ਸਾਨੂੰ ਸਚ ਦਾ ਆਵੇ ਹੇਤ, ਹਿਤਕਾਰੀ ਹੋ ਕੇ ਦੇਣਾ ਸਮਝਾਈਆ। ਬਿਨ ਤੇਰੀ ਕਿਰਪਾ ਖੋਲ੍ਹੇ ਕੋਈ ਨਾ ਭੇਵ ਭੇਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਚਾਰੇ ਖਾਣੀ ਚਾਰੇ ਬਾਣੀ ਪੜਦਾ ਅੱਗੇ ਨਾ ਸਕੇ ਉਠਾਈਆ। ਕੀ ਖੇਲ ਕਰਨਾ ਲੋਕਮਾਤ ਦੇ ਦੇਸ, ਦਸੰਤਰ ਦੇਣਾ ਸਮਝਾਈਆ। ਕੀ ਹੁਕਮ ਕਰਨਾ ਨਰੇਸ਼, ਨਰ ਨਰਾਇਣ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਲ ਕਹੇ ਗੁਰੂ ਅਵਤਾਰ ਪੈਗ਼ੰਬਰ ਨੰਨ੍ਹੇ ਬੱਚੇ, ਬਾਲੇ ਪਿਛਲੇ ਨਜ਼ਰੀ ਆਈਆ। ਤੁਸੀਂ ਮੁਹੱਬਤ ਵਿਚ ਸੱਚੇ, ਪਿਆਰ ਵਿਚ ਵਡਿਆਈਆ। ਕਾਇਆ ਮਾਟੀ ਭਾਂਡੇ ਭੰਨ ਕੇ ਆਏ ਕੱਚੇ, ਤਨ ਵਜੂਦ ਕਰ ਜੁਦਾਈਆ। ਮੇਰੇ ਘਰ ਵਿਚ ਆ ਕੇ ਵਸੇ,
❋
❋
ਸਚਖੰਡ ਜੋਤ ਵਿਚ ਸਮਾਈਆ। ਜਿਥੇ ਕੋਈ ਪਰਕਾਸ਼ ਨਹੀਂ ਰਵ ਸੱਸੇ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੁਨੀਦਾਰੀ ਦੇ ਪਟੇ, ਸੰਸਾਰੀ ਭੰਡਾਰੀ ਸੰਗ ਨਾ ਕੋਇ ਵਖਾਈਆ। ਨਾ ਕੋਈ ਮਨ ਵਾਸਨਾ ਖੁਲ੍ਹੇ ਹੱਟੇ, ਕੂੜ ਵਣਜਾਰਾ ਵਣਜ ਨਾ ਕੋਇ ਜਣਾਈਆ। ਇਕੋ ਮਿਲ ਕੇ ਜੋਤ ਪੁਰਖ ਸਮਰਥੇ, ਸਚਖੰਡ ਬੈਠੇ ਸੋਭਾ ਪਾਈਆ। ਉਠ ਕੇ ਵੇਖੋ ਅੰਤ ਅਖ਼ੀਰ ਕਲਜੁਗ ਤੁਹਾਡੇ ਦੀਨਾਂ ਮਜ਼੍ਹਬਾਂ ਦੇ ਰੱਟੇ, ਝਗੜਾ ਸਕੇ ਨਾ ਕੋਇ ਮੁਕਾਈਆ। ਕੁਛ ਲੇਖਾ ਦੱਸਣਾ ਜੋ ਛੱਬੀ ਪੋਹ ਲਿਖਾਰੀ ਹੱਥ ਫੜਾਏ ਤ੍ਰੈ ਗੱਤੇ, ਗਤ ਮਿਤ ਤੁਹਾਡੀ ਦਿਆਂ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੁਸੀਂ ਸ੍ਰਿਸ਼ਟੀ ਦੁਨੀਆ ਕਾਇਨਾਤ ਦੇ ਬਣੇ ਰਹੇ ਚੱਚੇ, ਅੱਗੇ ਤੁਹਾਨੂੰ ਸਭ ਦਾ ਬਾਪੂ ਦਿਆਂ ਵਖਾਈਆ। ਤੁਹਾਡੇ ਭਵਿਖਤ ਕਰਨੇ ਸੱਚੇ, ਸਚ ਨਾਲ ਮਿਲਾਈਆ। ਇਕੋ ਧਾਰ ਕਰ ਕੇ ਪੱਕੇ, ਧੁਰ ਦੀ ਗੰਢ ਦੇਣੀ ਪਵਾਈਆ। ਗੁਰ ਅਵਤਾਰ ਪੈਗ਼ੰਬਰ ਦੀਨਾਂ ਮਜ਼੍ਹਬਾਂ ਵਿਚ ਫੇਰ ਕੋਈ ਨਾ ਫਸੇ, ਲੋਕਮਾਤ ਅੱਖ ਨਾ ਕੋਇ ਉਠਾਈਆ। ਪੁਰਖ ਅਕਾਲ ਨੇ ਸਭ ਤੋਂ ਲੈਣਾ ਅਗਲਾ ਹਕੇ, ਹਕ ਆਪਣਾ ਲੈਣਾ ਜਣਾਈਆ। ਜੋ ਹਰ ਹਿਰਦੇ ਵਿਚ ਵਸੇ, ਸੋ ਸਭ ਦਾ ਬਣੇ ਪਿਤਾ ਮਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੂੰ ਇਕੋ ਨੇਤਰ ਤੱਕੇ, ਅੱਖ ਵਿਚੋ ਅੱਖ ਨਾ ਕੋਇ ਬਦਲਾਈਆ। ਜੁਗ ਚੌਕੜੀ ਸਿਫ਼ਤਾਂ ਵਾਲੇ ਸਾਲਾਹਾਂ ਵਿਚ ਗਾ ਕੇ ਆਏ ਟੱਪੇ, ਗਾ ਗਾ ਖ਼ੁਸ਼ੀ ਮਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਹਿਬ ਸੁਲਤਾਨ ਵਾਲੀ ਦੋ ਜਹਾਨ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਰਗੁਣ ਸਰਗੁਣ ਧਾਰ ਪੈਜ ਰੱਖੇ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਨ ਭਗਤਾਂ ਚੀਥੜ ਪੁਰਾਣੇ ਰਹਿਣ ਨਾ ਦੇਵੇ ਫਟੇ, ਓਢਨ ਨਾਮ ਦੁਸ਼ਾਲਾ ਆਪਣਾ ਸੀਸ ਟਿਕਾਈਆ। ਦੂਜੀ ਵਾਰ ਕਿਹਾ ਸ਼ਬਦ ਆਇਆ ਗੋਬਿੰਦ ਦੇ ਵੱਟੇ, ਜਿਸ ਦੀ ਸਮਝ ਕੋਇ ਨਾ ਪਾਈਆ। ਸਤਿਗੁਰੂ ਦੀ ਕੀਮਤ ਕੋਈ ਨਾ ਪਾਵੇ ਟਕੇ, ਹੱਟਾਂ ਵਿਚ ਨਾ ਕੋਇ ਵਿਕਾਈਆ। ਕਿਰਪਾ ਕਰ ਕੇ ਮਿਹਰਵਾਨ ਜਿਸ ਵਲ ਤੱਕੇ, ਤਕਦੀਰ ਦਏ ਬਦਲਾਈਆ। ਗੁਰਮੁਖਾਂ ਸਿਮਰਨ ਪੂਜਾ ਪਾਠ ਦੇ ਕਰਨ ਨਾ ਦੇਵੇ ਰੱਟੇ, ਰੋਟੀਨ ਵਿਚ ਆਪਣਾ ਨਾਮ ਜਪਾਈਆ। ਕਿਸੇ ਨੇ ਮੰਨਣੇ ਨਹੀਂ ਸਿਲ ਪੱਥਰ ਵੱਟੇ, ਅੱਖਰਾਂ ਤੋਂ ਬਾਹਰ ਨਿਰਅੱਖਰ ਧਾਰ ਸਮਝਾਈਆ। ਜਿਨ੍ਹਾਂ ਦੇ ਅੰਦਰ ਪੁਰਖ ਅਕਾਲ ਵਸੇ, ਉਹ ਦੂਸਰ ਸੀਸ ਨਾ ਕਦੇ ਝੁਕਾਈਆ। ਜੋ ਅੰਮ੍ਰਿਤ ਨਾਮ ਸਤਿਗੁਰ ਰਸ ਚੱਖੇ, ਤਿਸ ਦੀ ਰਸਨਾ ਨਾ ਹੋਏ ਹਲਕਾਈਆ। ਜੋ ਸਾਹਿਬ ਦਾ ਦਰਸ਼ਨ ਕਰੇ ਆਪਣੀ ਅੱਖੇ, ਉਹ ਅੱਖ ਨਾ ਜਗਤ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥੇ, ਧੁਰ ਸਵਾਮੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਹੁਕਮ ਚੰਗਾ, ਚਾਰ ਜੁਗ ਸਰਨਾਈਆ। ਓਧਰੋਂ ਧਾਹਾਂ ਮਾਰ ਕੇ ਰੋ ਪਈ ਗੰਗਾ, ਨੇਤਰ ਨੈਣਾਂ ਨੀਰ ਵਹਾਈਆ। ਜਮਨਾ ਸੁਰਸਤੀ ਮੁਖ ਕਰ ਕੇ ਨੰਗਾ, ਕੂਕ ਕੂਕ ਸੁਣਾਈਆ। ਗੋਦਾਵਰੀ ਕਹੇ ਗੋਬਿੰਦ ਮੇਰੇ ਅੰਦਰ ਹੁੰਦਾ ਦੰਗਾ, ਦਗ਼ੇਬਾਜ਼ ਬਣੀ ਲੋਕਾਈਆ। ਕੁਛ ਮੇਰਾ ਲੇਖਾ ਲਿਖ ਕੇ ਆਇਉਂ ਉਪਰ ਕੰਢਾ, ਨੰਦੇੜ ਗੰਢ ਪਵਾਈਆ। ਪੰਜ ਵੇਰਾਂ ਫੇਰ ਕੇ ਖੰਡਾ, ਮੇਰੀ ਅੰਦਰੋਂ ਸੁਰਤ ਖੁਲ੍ਹਾਈਆ। ਮੈਂ ਤੈਨੂੰ ਪਹਿਲੋਂ ਸਮਝਣ ਲੱਗੀ ਤੱਤਾਂ ਵਾਲਾ ਬੰਦਾ, ਬੰਦਗੀ ਵਿਚ ਨਾ ਸੀਸ ਨਿਵਾਈਆ। ਤੂੰ ਢੋਲਾ ਗਾਇਆ ਸੋਹੰ ਛੰਦਾ, ਮੈਂ ਆਪਣਾ ਆਪ ਗਈ ਭੁਲਾਈਆ। ਮੇਰੇ ਅੰਤਰ ਆਇਆ ਇਕ ਅਨੰਦਾ, ਜੋ ਅਨੰਦਪੁਰੀ ਤੋਂ ਬਾਹਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ
❋
❋
ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਵਾਧਾਨ ਹੋਇਆ ਸ਼ੰਕਰ, ਆਪਣੀ ਲੈ ਅੰਗੜਾਈਆ। ਮੇਰਾ ਡੰਕਾ ਵੱਜੇ ਨਾ ਕਿਸੇ ਕੰਕਰ ਕੰਕਰ, ਕਿਨਕਾ ਨਜ਼ਰ ਕੋਇ ਨਾ ਆਈਆ। ਕਲਜੁਗ ਧਰਿਆ ਰੂਪ ਭਿਅੰਕਰ, ਭੂਪਤ ਭੂਪ ਨਾ ਕੋਇ ਚਤੁਰਾਈਆ। ਸਾਚਾ ਰਿਹਾ ਕੋਇ ਨਾ ਮੰਤਰ, ਮੰਤਵ ਹੱਲ ਨਾ ਕੋਇ ਕਰਾਈਆ। ਪੁਰਖ ਅਕਾਲ ਬਣਾਈ ਬਣਤਰ, ਸਭ ਦਾ ਮਾਣ ਰਿਹਾ ਮਿਟਾਈਆ। ਆਪਣਾ ਹੁਕਮ ਦੇ ਨਿਰੰਤਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਦਿਤੀ ਬਦਲਾਈਆ। ਪਰਕਾਸ਼ ਹੋਵੇ ਨਾ ਕਿਸੇ ਅੰਧੇਰੀ (ਕੰਦਰ), ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਭਬੂਤੀ ਮਲਿਆਂ ਟੁੱਟੇ ਕਿਸੇ ਨਾ ਜੰਦਰ, ਖ਼ਾਕ ਕੰਮ ਕਿਸੇ ਨਾ ਆਈਆ। ਮਨ ਵਾਸਨਾ ਭਵੇ ਬੰਦਰ, ਬੰਦਗੀ ਤੋਂ ਬਾਹਰ ਵਖਾਈਆ। ਮਸਤਕ ਧੂੜੀ ਲੱਗੇ ਕਿਸੇ ਨਾ ਚੰਦਨ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਕਰੇ ਕੋਈ ਨਾ ਬੰਦਨ, ਬੰਦੀਖ਼ਾਨੇ ਵਿਚ ਦਿਸੇ ਲੋਕਾਈਆ। ਬਿਨਾ ਪੁਰਖ ਅਕਾਲ ਤੋਂ ਕੋਈ ਨਾ ਆਵੇ ਟੁੱਟੀ ਗੰਢਣ, ਸਾਚਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਦੇਸ਼ਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਠ ਖਲੋਤਾ ਬ੍ਰਹਮਾ, ਪਾਰਬ੍ਰਹਮ ਧਿਆਨ ਲਗਾਈਆ। ਸਾਚਾ ਰਿਹਾ ਕੋਈ ਨਾ ਧਰਮਾ, ਧਰਨੀ ਧਰਤ ਧਵਲ ਕੁਰਲਾਈਆ। ਝਗੜਾ ਪਿਆ ਵਰਨਾਂ ਬਰਨਾਂ, ਅਵਰਨ ਨਾ ਕੋਇ ਵਖਾਈਆ। ਪੁਰਖ ਅਕਾਲ ਦੀ ਰਹੇ ਕੋਈ ਨਾ ਸਰਨਾ, ਕੋਟਨ ਇਸ਼ਟ ਜਗਤ ਮਨਾਈਆ। ਸਾਚੇ ਰਾਹ ਕਿਸੇ ਨਾ ਚੜ੍ਹਨਾ, ਭਰਮੇ ਭੁੱਲੀ ਲੋਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਕਿਸੇ ਨਾ ਪੜ੍ਹਨਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਮਿਲੇ ਵਡਿਆਈ ਨਾ ਪ੍ਰਭੂ ਦੇ ਚਰਨਾਂ, ਸਰਨ (ਨਾ) ਮਿਲੇ ਸਰਨਾਈਆ। ਕਲਜੁਗ ਅੰਤ ਸਰਬ ਕੁਛ ਸਭ ਨੇ ਹਰਨਾ, ਚਲੇ ਨਾ ਕਿਸੇ ਚਤੁਰਾਈਆ। ਬ੍ਰਹਮਾ ਕਹੇ ਮੈਂ ਓਸ ਦਾ ਪੱਲੂ ਫੜਨਾ, ਜੋ ਆਦਿ ਜੁਗਾਦੀ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਵਿਸ਼ਨੂੰ ਕਹੇ ਮੈਂ ਵੇਖਾਂ ਕੀ ਵਿਸ਼ਾਲ, ਵਿਸ਼ਿਆ ਵਿਚ ਲੋਕਾਈਆ। ਸਾਚਾ ਦਿਸੇ ਨਾ ਕੋਈ ਲਾਲ, ਜੋ ਨਾਦੀ ਸੁੱਤ ਅਖਵਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਮਾਤਲੋਕ ਨਾ ਕੋਇ ਤੁੜਾਈਆ। ਮਾਨਵ ਜਾਤੀ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਾਚੀ ਦਿਸੇ ਨਾ ਕੋਈ ਧਰਮਸਾਲ, ਧਰਮ ਦਵਾਰਾ ਸੋਭਾ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਹੋਈ ਕੰਗਾਲ, ਨਾਮ ਧਨ ਨਾ ਕੋਇ ਵਰਤਾਈਆ। ਫਲ ਰਿਹਾ ਨਾ ਕਿਸੇ ਡਾਲ, ਸਿੰਮਲ ਰੁਖ ਲਹਿਰਾਈਆ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਲੂ ਨਗਾਰਾ ਰਿਹਾ ਵਜਾਈਆ। ਪੁਰਖ ਅਕਾਲ ਬਦਲਣ ਵਾਲਾ ਚਾਲ, ਚਾਲ ਨਿਰਾਲੀ ਆਪਣੀ ਇਕ ਸਮਝਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਭਾਲ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਖੋਜ ਖੁਜਾਈਆ। ਕਿਰਪਾ ਕਰੇ ਦੀਨਾ ਬੰਧਪ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਕਰਨੀ ਕਰਦਾ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਕਲਜੁਗ ਅੰਤ ਵੇਸ ਅਗੰਮਾ ਧਰਦਾ, ਧਰਨੀ ਧਰਤ ਧਵਲ ਧੌਲ ਸੁਹਾਈਆ। ਜਿਸ ਦੇ ਅੱਗੇ ਚਾਰਾ ਕੋਈ ਨਾ ਚਲਦਾ, ਚਾਰੋਂ ਕੁੰਟ ਸੀਸ ਨਿਵਾਈਆ। ਸੋ ਖੇਲ ਕਰੇ ਅਗੰਮ ਅਥਾਹ ਅਟੱਲ ਦਾ, ਬੇਅੰਤ ਬੇਪਰਵਾਹੀਆ।
❋
❋
ਜਨ ਭਗਤ ਅੰਤਰ ਆਤਮ ਸਿੰਘਾਸਣ ਮਲਦਾ, ਸੋਹਣੀ ਸੁਹੰਜਣੀ ਸੇਜ ਸੁਹਾਈਆ। ਝਗੜਾ ਮੁਕਾ ਕੇ ਕੂੜ ਵਿਕਾਰ ਅਛਲ ਛਲ ਦਾ, ਸਤਿ ਸਚ ਦਏ ਸਮਝਾਈਆ। ਸਾਚਾ ਮੰਦਰ ਵਖਾਵੇ ਜਿਥੇ ਜੋਤੀ ਦੀਪਕ ਬਲਦਾ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਰਸ ਦੇਵੇ ਅਗੰਮੇ ਜਲ ਦਾ, ਪਵਣ ਪਾਣੀ ਤੋਂ ਬਾਹਰ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਲੇਖਾ ਦੇਣਾ ਪਏ ਅਖ਼ੀਰ, ਆਖ਼ਰ ਸ਼ਬਦੀ ਧਾਰ ਸਮਝਾਈਆ। ਲੋਕਮਾਤ ਘੱਤ ਕੇ ਵੇਖੋ ਵਹੀਰ, ਚਾਰੋਂ ਕੁੰਟ ਭੱਜੋ ਵਾਹੋ ਦਾਹੀਆ। ਸਾਚਾ ਖੇਲ ਬੇਨਜ਼ੀਰ, ਨਜ਼ਰ ਤੋਂ ਪਰੇ ਰਿਹਾ ਜਣਾਈਆ। ਆਪਣੇ ਦੀਨ ਮਜ਼੍ਹਬ ਦੀ ਵੇਖੋ ਜਾਗੀਰ, ਜੋ ਤੁਹਾਡੇ ਹੱਥ ਫੜਾਈਆ। ਮਾਰ ਕੇ ਸ਼ਰਅ ਲਕੀਰ, ਹੱਦ ਦਿਤੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, (ਵਰ ਦਾਤਾ) ਸਰਬ ਸਹਿਜ ਸੁਖਦਾਈਆ। ਗੁਰ ਅਵਤਾਰ ਪੈਗ਼ੰਰਬ ਜਾ ਕੇ ਵੇਖੋ ਆਪਣੇ ਕੋਟ, ਬੰਕ ਦਵਾਰੇ ਫੋਲ ਫੁਲਾਈਆ। ਦੀਨ ਦੁਨੀ ਦੀ ਆ ਕੇ ਦੇਣੀ ਰਪੋਟ, ਲੇਖਾ ਹਕੋ ਹਕ ਸੁਣਾਈਆ। ਕਿਸ ਗ੍ਰਹਿ ਵੱਜੇ ਸਚ ਨਾਮ ਦੀ ਚੋਟ, ਡੰਕਾ ਸ਼ਬਦ ਸ਼ਨਵਾਈਆ। ਕਿਸ ਅੰਦਰ ਭਰਿਆ ਹੰਕਾਰ ਵਿਕਾਰ ਖੋਟ, ਮਨ ਵਾਸਨਾ ਹਲਕਾਈਆ। ਕਿਸ ਮੰਦਰ ਜਗੇ ਅਗੰਮੀ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਕਿਸ ਘਰ ਹਰਖ ਸੋਗ ਦੀ ਸੋਚ, ਚਿੰਤਾ ਗ਼ਮ ਸਤਾਈਆ। ਕਿਸ ਦਵਾਰੇ ਪ੍ਰਭ ਮਿਲਣ ਦੀ ਮੌਜ, ਆਤਮ ਪਰਮਾਤਮ ਜੋੜ ਜੁੜਾਈਆ। ਕਿਸ ਦਵਾਰੇ ਜਗਤ ਵਾਸਨਾ ਭੋਗ, ਤ੍ਰਿਸ਼ਨਾ ਵਿਚ ਹਲਕਾਈਆ। ਕਿਸ ਦਵਾਰੇ ਝਗੜਾ ਮੁਕਿਆ ਚੌਦਾਂ ਲੋਕ, ਚੌਦਾਂ ਤਬਕ ਡੇਰਾ ਢਾਹੀਆ। ਕਿਸ ਦਵਾਰੇ ਮੇਲ ਮਿਲਾਵਾ ਹੋਵੇ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਮਿਲੇ ਚਾਈਂ ਚਾਈਂਆ। ਲੋਕਮਾਤ ਗੁਰ ਅਵਤਾਰ ਪੈਗ਼ੰਬਰ ਸਭ ਦੇ ਅੰਦਰ ਕਰੋ ਖੋਜ, ਬਾਹਰ ਵੇਖਣ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਰਬ ਕਹਿਣ ਸਾਹਿਬ ਸਮਰਥ ਤੇਰੀ ਮਹਿੰਮਾ ਅਕਥ ਸਾਨੂੰ ਇਕੋ ਤੇਰੀ ਓਟ, ਓੜਕ ਤੇਰੇ ਅੱਗੇ ਸੀਸ ਨਿਵਾਈਆ। ਸਾਡੀ ਰਹਵੇ ਕੋਈ ਨਾ ਸੋਚ, ਸਮਝ ਤੇਰੇ ਵਿਚ ਸਮਾਈਆ। ਤੇਰਾ ਧੁਰ ਦਾ ਹੁਕਮ ਇਕੋ ਬਹੁਤ, ਫ਼ਰਮਾਨਾ ਦਿਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦਾ ਲੈ ਕੇ ਜੋਗ, ਜਗਤ ਜਗਿਆਸੂਆਂ ਆਏ ਜਣਾਈਆ।