੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਧਰਨੀ ਧਰਤ ਧਵਲ ਕਹੇ ਮੇਰੇ ਕੱਟ ਗੁਨਾਹ, ਗਹਿਰ ਗੰਭੀਰ ਬੇਨਜ਼ੀਰ ਆਪਣੀ ਦਇਆ ਕਮਾਈਆ। ਤੇਰਾ ਨਾਮ ਨਿਧਾਨ ਮਰਦ ਮਰਦਾਨ ਨੌਜਵਾਨ ਸ੍ਰੀ ਭਗਵਾਨ ਇਕ ਸੁਣਾਂ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਵੱਜੇ ਵਧਾਈਆ। ਬੋਧ ਅਗਾਧ ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਸੁਣਾ ਆਪਣੀ ਧੁਨਾ, ਅਨਹਦ ਨਾਦੀ ਆਤਮਕ ਰਾਗ ਸੁਣਾਈਆ। ਜੁਗ ਚੌਕੜੀ ਪਿਛਲੇ ਬਖ਼ਸ਼ ਗੁਨਾਹ, ਸੀਸ ਜਗਦੀਸ ਤੇਰੇ ਕਦਮ ਟਿਕਾਈਆ।
❋
❋
ਸਦੀ ਚੌਧਵੀਂ ਅੰਤ ਨਾ ਰੁਲਾ, ਮੂਰਖ ਮੁਗਧਾਂ ਤੋਂ ਪੱਲੂ ਦੇਣਾ ਛੁਡਾਈਆ। ਮੈਂ ਤੇਰਾ ਨਾਮ ਨਹੀਂ ਗੌਣਾ ਉਤੇ ਬੁੱਲ੍ਹਾ, ਹਿਰਦੇ ਅੰਦਰ ਇਕ ਆਵਾਜ਼ ਉਠਾਈਆ। ਮਿਹਰਵਾਨ ਮਹਿਬੂਬ ਤੂੰ ਸਾਹਿਬ ਸੁਲਤਾਨਾ ਸੁਲਹ ਕੁਲਾ, ਕੁਲ ਮਾਲਕ ਧੁਰਦਰਗਾਹੀਆ। ਜਗਤ ਜਗਿਆਸੂ ਤੇਰੀ ਧਾਰ ਭੁੱਲਾ, ਅਭੁੱਲ ਵੇਖ ਵਖਾਈਆ। ਤੇਰਾ ਨਾਮ ਭੰਡਾਰਾ ਅੰਮ੍ਰਿਤ ਰਸ ਸਭ ਦੇ ਅੰਦਰੋਂ ਡੁੱਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਨੀ ਧਰਤ ਧਵਲ ਕਹੇ ਮੇਰੀ ਅਰਜ਼, ਆਰਜ਼ੂ ਪਿਛਲੀ ਦਿਆਂ ਜਣਾਈਆ। ਜੁਗ ਚੌਕੜੀ ਸਭ ਨੂੰ ਤੇਰੀ ਰਹੀ ਗ਼ਰਜ਼, ਗੁਰ ਅਵਤਾਰ ਪੈਗ਼ੰਬਰ ਓਟ ਤਕਾਈਆ। ਤੂੰ ਗ਼ਰੀਬ ਨਿਮਾਣਿਆਂ ਕੋਝੇ ਕਮਲਿਆਂ ਵੰਡਦਾ ਰਿਹੋਂ ਦਰਦ, ਦੀਨਾਂ ਅਨਾਥਾਂ ਹੋ ਸਹਾਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਧੁਰ ਦੀ ਖੇਲ ਚਲੀ ਆਈਆ। ਸਾਚੇ ਸੰਤਾਂ ਮਕਰੂਜ਼ ਲਾਹੁਣਾ ਕਰਜ਼, ਹਿਸਾਬ ਬੇਬਾਕ ਦੇਣਾ ਕਰਾਈਆ। ਸ਼ਬਦ ਅਗੰਮੀ ਆਪਣਾ ਨਾਮ ਦੱਸ ਅਨਾਦੀ ਤਰਜ਼, ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਸਚ ਜੈਕਾਰਾ ਤੇਰਾ ਸੁਣਾਂ ਸ਼ਬਦ ਅਨਾਦੀ ਬੋਲ ਗਰਜ਼, ਕੂਕ ਰਹਿਣ ਕੋਇ ਨਾ ਪਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਤੇਰੀ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰਾ ਲੇਖਾ ਦੇਣਾ ਬਦਲਾਈਆ। ਧਰਨੀ ਧਰਤ ਧਵਲ ਕਹੇ ਮੇਰੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਰਾਹ ਤੱਕਦੀ ਰਹੀ ਤੇਰਾ ਜੁਗ ਚਾਰ, ਚਾਰੇ ਕੁੰਟ ਅੱਖ ਖੁਲ੍ਹਾਈਆ। ਸੰਦੇਸ਼ਾ ਦੇਂਦੇ ਗਏ ਗੁਰ ਅਵਤਾਰ, ਪੈਗ਼ੰਬਰ ਰਾਹ ਜਣਾਈਆ। ਲੇਖਾ ਲਿਖਦੇ ਗਏ ਆਪਣੀ ਵਾਰ, ਵਾਰਤਾ ਵਿਚ ਲੇਖ ਬਣਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਦੇਣ ਦੁਹਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਰਿਹਾ ਨਾ ਕੋਈ ਧਰਮ ਦਵਾਰ, ਕੂੜੀ ਕਿਰਿਆ ਘਰ ਘਰ ਆਪਣਾ ਡੰਕ ਵਜਾਈਆ। ਜਨੋ ਮਰਦ ਕਰੇ ਵਿਭਚਾਰ, ਮਾਇਆ ਮਮਤਾ ਮੋਹ ਹਲਕਾਈਆ। ਸ੍ਰਿਸ਼ਟੀ ਸ਼ਰਅ ਤੋਂ ਹੋਈ ਬਾਹਰ, ਸ਼ਾਇਦ ਤੈਨੂੰ ਮਿਲਣ ਕੋਇ ਨਾ ਆਈਆ। ਖੇਲ ਵਖਾ ਦੇ ਗੁਪਤ ਜਾਹਰ, ਪੜਦਾ ਓਹਲਾ ਦੇ ਚੁਕਾਈਆ। ਸਦੀ ਚੌਧਵੀਂ ਤੇਰੀ ਵਾਰ, ਵਾਹਵਾ ਤੇਰੇ ਹੱਥ ਵਡਿਆਈਆ। ਕੁਦਰਤ ਦੇ ਕਾਦਰ ਕਰਨੀ ਦੇ ਕਰਤੇ ਤੂੰ ਆਦਿ ਜੁਗਾਦੀ ਮੁਖ਼ਤਿਆਰ, ਮੁਫ਼ਤ ਆਪਣੀ ਦਇਆ ਦੇ ਕਮਾਈਆ। ਮੈਂ ਰੋ ਰੋ ਬਿਨ ਅੱਖਾਂ ਕਰਾਂ ਗਿਰਿਆਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਡੰਡਾਵਤ ਵਿਚ ਕਰਾਂ ਨਿਮਸਕਾਰ, ਬੰਦਨਾ ਵਿਚ ਸੀਸ ਝੁਕਾਈਆ। ਬੇਨੰਤੀ ਸੁਣ ਮੇਰੀ ਸਰਕਾਰ, ਜੁਗ ਜੁਗ ਤੇਰੀ ਸ਼ਹਿਨਸ਼ਾਹੀਆ। ਕੂੜੀ ਕਿਰਿਆ ਦੇ ਨਿਵਾਰ, ਝਗੜਾ ਜੂਠ ਰਹੇ ਨਾ ਰਾਈਆ। ਬੇਨੰਤੀ ਤੇਰੇ ਸਚ ਦਰਬਾਰ, ਦਰਗਾਹ ਸਾਚੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੌਲਾ ਭਾਰ ਕਰਾਈਆ। ਧਰਨੀ ਧਰਤ ਧਵਲ ਕਹੇ ਮੇਰੀ ਸੁਣ ਲੈ ਕੂਕ, ਨਿਹਕਰਮੀ ਕਰਮ ਕਮਾਈਆ। ਕਲਜੁਗ ਮਾਇਆ ਦਿਤਾ ਫੂਕ, ਬਿਨ ਅਗਨੀ ਅੱਗ ਲਗਾਈਆ। ਧਰਮ ਰਿਹਾ ਨਾ ਕਿਸੇ ਕੂਟ, ਕਾਇਆ ਕੁਟੀਆ ਨਾ ਕੋਇ ਸੁਹਾਈਆ। ਸਾਚਾ ਨਜ਼ਰ ਨਾ ਆਏ ਕੋਇ ਸਪੂਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਝਗੜਾ ਪਿਆ ਕਾਇਆ ਪੰਜ ਭੂਤ, ਤਤ ਵਜੂਦ ਹੋਵੇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਤੁਠ, ਮਿਹਰ ਨਜ਼ਰ ਇਕ ਉਠਾਈਆ। ਜੋ ਜੁਗ ਚੌਕੜੀ ਤੇਰੇ ਨਾਲੋਂ ਗਏ ਰੁਠ, ਸੋ ਭਗਤ ਸੁਹੇਲੇ ਲੈ ਮਿਲਾਈਆ। ਤੂੰ ਮਾਲਕ ਖ਼ਾਲਕ
❋
❋
ਪ੍ਰਿਤਪਾਲਕ ਅਬਿਨਾਸ਼ੀ ਅਚੁਤ, ਚੇਤਨ ਧਾਰ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਮੇਰੀ ਰੇਖਾ ਦੇ ਬਦਲਾਈਆ। ਧਰਨੀ ਧਰਤ ਧਵਲ ਕਹੇ ਮੈਂ ਕਰਾਂ ਪੁਕਾਰ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਤੇਰੇ ਦਰ ਖੜ੍ਹੀ ਮੁਹਤਾਜ, ਲੋੜਵੰਦ ਧੁਰ ਦੀ ਚਲੀ ਆਈਆ। ਨਿਰਗੁਣ ਹੋ ਕੇ ਰਚਿਆ ਕਾਜ, ਸਰਗੁਣ ਸਾਚਾ ਰਾਹ ਵਖਾਈਆ। ਮੇਰੀ ਅੰਤ ਅਖ਼ੀਰੀ ਰਖ ਲਾਜ, ਲੱਜਿਆ ਦੀਨ ਦੁਨੀ ਗਵਾਈਆ। ਤੂੰ ਸ਼ਾਹ ਸੁਲਤਾਨ ਗੁਰੂ ਮਹਾਰਾਜ, ਪਾਤਸ਼ਾਹ ਤੇਰਾ ਨਾਮ ਸਾਲਾਹੀਆ। ਮੇਰਾ ਡੁੱਬਦਾ ਬੇੜਾ ਪਾਰ ਕਰ ਜਹਾਜ਼, ਜਹਾਲਤ ਕੂੜੀ ਦੇ ਮਿਟਾਈਆ। ਸਤਿ ਧਰਮ ਦਾ ਦੱਸ ਇਕ ਰਿਵਾਜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਰਹੇ ਨਾ ਰਾਈਆ। ਪ੍ਰੇਮ ਪ੍ਰੀਤੀ ਅੰਦਰ ਪਰਗਟਾ ਆਪਣਾ ਸਮਾਜ, ਸਚ ਸਮਗਰੀ ਝੋਲੀ ਪਾਈਆ। ਭਗਤਾਂ ਭਗਤੀ ਅੰਦਰ ਕਰ ਕਾਜ, ਕੁਦਰਤ ਆਪਣਾ ਰੰਗ ਰੰਗਾਈਆ। ਸ਼ਬਦ ਅਗੰਮੀ ਅੰਦਰ ਦੇ ਆਵਾਜ਼, ਬਾਹਰੋਂ ਸਰਵਣ ਸੁਣਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਧਰਨੀ ਕਹੇ ਮੇਰੀ ਧੂੜੀ ਖ਼ਾਕ ਵੇਖ ਭਸਮ, ਤੇਰੇ ਚਰਨਾਂ ਛੋਹ ਕੇ ਖ਼ੁਸ਼ੀ ਮਨਾਈਆ। ਮੈਂ ਆਦਿ ਜੁਗਾਦੀ ਸਮਝਿਆ ਇਕੋ ਇਸਮ, ਆਲੀਸ਼ਾਨ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਸੌਗੰਦ ਖਾ ਕੇ ਗਏ ਕ਼ਸਮ, ਕਾਇਦੇ ਨਾਲ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਦੂਲ੍ਹਾ ਇਕੋ ਹੋਣਾ ਕੰਤ ਦੁਨੀਆ ਦੀ ਧਾਰ ਖ਼ਸਮ, ਜਿਸਮ ਨਜ਼ਰ ਕੋਇ ਨਾ ਆਈਆ। ਮੈਂ ਰਾਹ ਤੱਕਾਂ ਤੇਰੇ ਪ੍ਰੇਮ ਪ੍ਰੀਤੀ ਵਾਲੇ ਚਸ਼ਮ, ਦੂਰ ਦੁਰਾਡਾ ਧਿਆਨ ਲਗਾਈਆ। ਕਵਣ ਵੇਲਾ ਪਤ ਆਵੇਂ ਰੱਖਣ, ਧੁਰ ਦੇ ਮਾਲਕ ਧੁਰ ਦਰਗਾਹੀਆ। ਲੋਕਮਾਤ ਵੇਖ ਆਪਣਾ ਵਤਨ, ਬੇਵਤਨਾਂ ਲੈ ਉਠਾਈਆ। ਸਦੀ ਚੌਧਵੀਂ ਕਿਸੇ ਨਾ ਚਲੇ ਕੋਈ ਯਤਨ, ਯਥਾਰਥ ਦਿਆਂ ਜਣਾਈਆ। ਕਿਸੇ ਦਾ ਪੂਰਾ ਹੋਏ ਨਾ ਸਿਮਰਨ ਭਜਨ, ਭਜਨ ਬੰਦਗੀ ਵਿਚ ਪੰਧ ਨਾ ਕੋਇ ਮੁਕਾਈਆ। ਕੋਟਨ ਕੋਟ ਘਰ ਬਾਰ ਜਗਤ ਦਵਾਰੇ ਤਜਣ, ਜੰਗਲ ਜੂਹ ਉਜਾੜ ਪਹਾੜਾਂ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੀ ਕਿਰਪਾ ਕੋਈ ਨਾ ਰੱਖੇ ਲੱਜਨ, ਸਿਰ ਹੱਥ ਨਾ ਕੋਇ ਟਿਕਾਈਆ। ਮਨ ਵਾਸਨਾ ਸ੍ਰਿਸ਼ਟੀ ਹੋਈ ਕਗਨ, ਕਾਗ ਹੰਸ ਨਾ ਕੋਇ ਬਦਲਾਈਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਥੋੜ੍ਹੇ ਲੱਭਣ, ਜੋ ਤੇਰਾ ਰਾਹ ਤਕਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤ ਹੋ ਕੇ ਜਗਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰੇ ਪ੍ਰੇਮ ਪਿਆਰ ਦਾ ਇਕੋ ਮੰਗਦੇ ਸਗਨ, ਸਗਲਾ ਸੰਗ ਬਣਾਈਆ। ਆਤਮ ਪਰਮਾਤਮ ਲੱਗੀ ਰਹੇ ਲਗਨ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਧਰਤ ਧਵਲ ਕਹੇ ਕਲਜੁਗ ਵਕਤ ਦਿਸੇ ਥੋੜਾ, ਬੈਠਾ ਪੰਧ ਮੁਕਾਈਆ। ਸਾਹਿਬ ਸਵਾਮੀ ਮੇਟ ਅੰਧੇਰਾ ਘੋਰਾ, ਕੂੜੀ ਕਿਰਿਆ ਡੇਰਾ ਢਾਹੀਆ। ਝਗੜਾ ਰਹੇ ਤਤ ਨਾ ਚੋਰਾ, ਚਾਰੋਂ ਕੁੰਟ ਕਰ ਸਫ਼ਾਈਆ। ਭੇਵ ਖੁਲ੍ਹਾ ਦੇ ਤੋਰਾ ਮੋਰਾ, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਬਣਿਆ ਰਹੇ ਸੱਚਾ ਜੋੜਾ, ਜੋੜੀ ਆਪਣੇ ਨਾਲ ਬਣਾਈਆ। ਸ਼ਬਦ ਅਗੰਮੀ ਬਖ਼ਸ਼ ਅਨਾਦੀ ਘੋੜਾ, ਲੋਆਂ ਪੁਰੀਆਂ ਬਾਹਰ ਦੌੜਾਈਆ। ਮੇਰਾ ਭਾਗ ਕਰ ਮਥੋਰਾ, ਮਿਥਿਆ ਦਿਸੇ ਸਰਬ ਲੋਕਾਈਆ। ਬਸੁਧਾ ਕਹੇ ਮੇਰਾ ਗੋਬਿੰਦ ਵਾਲਾ ਕਾਗ਼ਜ਼ ਅਜੇ ਕੋਰਾ, ਜੋ ਮੈਨੂੰ ਗਿਆ ਫੜਾਈਆ। ਇਕਰਾਰ ਕੌਲ ਕੀਤਾ
❋
❋
ਜਿਸ ਵੇਲੇ ਆਵਾਂ ਬਣ ਕੇ ਬਾਂਕਾ ਛੋਹਰਾ, ਨਵਜੋਬਨ ਰੂਪ ਬਦਲਾਈਆ। ਭੇਵ ਖੁਲ੍ਹਾ ਕੇ ਗਾਵਾਂ ਇਕੋ ਦੋਹਰਾ, ਦੋਹਾਂ ਜੋੜ ਜੁੜਾਈਆ। ਜਨ ਭਗਤਾਂ ਆਪਣੇ ਹੱਥ ਵਿਚ ਰੱਖਾਂ ਡੋਰਾ, ਡੋਰੀ ਪੁਰਖ ਅਕਾਲ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਰਨ ਮੰਗੀ ਇਕ ਸਰਨਾਈਆ। ਧਰਨੀ ਧਰਤ ਧਵਲ ਕਹੇ ਮੇਰੀ ਅਰਦਾਸ, ਬੇਨੰਤੀ ਇਕ ਸੁਣਾਈਆ। ਕਿਰਪਾ ਕਰ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਦੀਨ ਦੁਨੀ ਦੀ ਮੰਜ਼ਲ ਕਰ ਦੇ ਰਾਸ, ਰਸਤਾ ਇਕ ਉਪਜਾਈਆ। ਤੇਰੇ ਉਤੇ ਤੇਰੀ ਸ੍ਰਿਸ਼ਟੀ ਕਰੇ ਵਿਸ਼ਵਾਸ, ਕੂੜ ਵਿਸ਼ਿਆਂ ਦਾ ਡੇਰਾ ਢਾਹੀਆ। ਮੇਰੀ ਪੂਰੀ ਹੋਵੇ ਆਸ, ਤ੍ਰਿਸ਼ਨਾ ਦੇਣੀ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕ ਦੂਜੇ ਦਾ ਦੇਵਣ ਸਾਥ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਤੇਰੇ ਨਾਮ ਦਾ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਵੇ ਇਕੋ ਪਾਠ, ਪੂਜਾ ਇਕੋ ਦੇ ਜਣਾਈਆ। ਇਕੋ ਤਟ ਕਿਨਾਰਾ ਦਿਸੇ ਘਾਟ, ਇਕੋ ਪਤਣ ਬੈਠਾ ਦਿਸੇ ਧੁਰ ਦਾ ਮਾਹੀਆ। ਮੇਰੀ ਅੰਤ ਅਖ਼ੀਰੀ ਮੇਟ ਦੇ ਵਾਟ, ਵਾਤਾਵਰਨ ਦੇ ਬਦਲਾਈਆ। ਤੇਰੇ ਗ੍ਰਹਿ ਨਹੀਂ ਕੋਈ ਘਾਟ, ਘਾਟਾ ਮੇਰਾ ਪੂਰ ਕਰਾਈਆ। ਜਨ ਭਗਤਾਂ ਨਾਲ ਜੋੜ ਕੇ ਨਾਤ, ਰਿਸ਼ਤਾ ਇਕੋ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਧਰਤ ਧਵਲ ਕਹੇ ਮੈਂ ਤੇਰੀ ਯਾਚਕ, ਯਕੇ ਬਾਅਦ ਦੀਗਰੇ ਸੇਵ ਕਮਾਈਆ। ਮੈਂ ਛੱਡੇ ਵਿਦਿਆ ਦੇ ਵਾਚਕ, ਅੰਤਰ ਧਿਆਨੀ ਵੇਖ ਵਖਾਈਆ। ਕਲਜੁਗ ਮਿਟਾ ਦੇ ਕੂੜਾ ਨਾਟਕ, ਨਟੂਏ ਆਪਣਾ ਸਵਾਂਗ ਬਦਲਾਈਆ। ਇਕੋ ਰੂਪ ਦੱਸ ਦੇ ਵਾਸਤਕ, ਵਸਲ ਦੱਸ ਯਾਰ ਖ਼ੁਦਾਈਆ। ਤੇਰੇ ਤੋਂ ਬਿਨਾ ਰਹੇ ਕੋਈ ਨਾ ਆਸ਼ਕ, ਮਾਸ਼ੂਕ ਮਸ਼ਵਰਾ ਨਾ ਕੋਇ ਬਣਾਈਆ। ਲੇਖੇ ਲਾ ਸਰਬ ਸਵਾਸਥ, ਪਵਣ ਪਵਣ ਖੋਜ ਖੁਜਾਈਆ। ਮਾਨੁਖ ਰਹੇ ਕੋਈ ਨਾ ਨਾਸਤਕ, ਪੜਦਾ ਓਹਲਾ ਦੇ ਚੁਕਾਈਆ। ਤੇਰਾ ਧਰਮ ਦਵਾਰੇ ਇਕੋ ਪਾਠਕ, ਸ਼ਬਦੀ ਸਤਿਗੁਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਦੇ ਸਮਝਾਈਆ। ਧਰਨੀ ਧਰਤ ਧਵਲ ਕਹੇ ਮੇਰਾ ਕਰ ਪੂਰਾ ਇਕਰਾਰ, ਇਕ ਇਕੱਲੇ ਬੇਪਰਵਾਹੀਆ। ਜਿਸ ਤੇਰਾ ਸੱਥਰ ਹੰਢਾਇਆ ਯਾਰ, ਯਾਰਾਨੇ ਵਿਚ ਗਿਆ ਸਮਾਈਆ। ਮੇਰੀ ਰੋਂਦੀ ਦੀ ਸੁਣ ਪੁਕਾਰ, ਪੂਰਨ ਬ੍ਰਹਮ ਗਿਆ ਦ੍ਰਿੜਾਈਆ। ਕਲ ਕਲਕੀ ਲਏ ਅਵਤਾਰ, ਆਉਣਾ ਚਾਈਂ ਚਾਈਂਆ। ਵੇਖਣਾ ਜਗਤ ਜੀਵ ਮੰਝਧਾਰ, ਚਾਰੇ ਕੁੰਟਾਂ ਖੋਜ ਖੁਜਾਈਆ। ਤੇਰੀ ਆਸਾ ਮਨਸਾ ਪੂਰੀ ਕਰੇ ਸੰਸਾਰ, ਸੰਸਾ ਰੋਗ ਦਏ ਚੁਕਾਈਆ। ਸੋਈ ਸੋਈ ਕਰੇ ਖ਼ਬਰਦਾਰ, ਮੋਈ ਮੋਈ ਆਪ ਉਠਾਈਆ। ਜਿਸ ਵੇਲੇ ਦਰੋਹੀ ਦਰੋਹੀ ਕਰੇ ਚਾਰ ਯਾਰ, ਸੰਗ ਮੁਹੰਮਦ ਨਾਲ ਬਣਾਈਆ। ਚੌਦਾਂ ਤਬਕ ਹਾਹਾਕਾਰ, ਸਾਚਾ ਸਬਕ ਨਾ ਕੋਇ ਪੜ੍ਹਾਈਆ। ਮੰਜ਼ਲ ਸਭ ਨੂੰ ਦਿਸੇ ਦੁਸ਼ਵਾਰ, ਦੁਸ਼ਮਣ ਦੂਤੀ ਘਰ ਘਰ ਡੇਰਾ ਲਾਈਆ। ਸਤਿਗੁਰ ਸ਼ਬਦ ਨਾ ਕਰੇ ਕੋਈ ਵਿਚਾਰ, ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਓਸ ਵੇਲੇ ਕਿਰਪਾ ਕਰੇ ਆਪ ਨਿਰੰਕਾਰ, ਨਰ ਨਰਾਇਣ ਧੁਰ ਦਰਗਾਹੀਆ। ਧਰਨੀ ਕਹੇ ਸੋ ਵਕਤ ਪਹੁੰਚਿਆ ਆਣ, ਵੇਲਾ ਦਏ ਗਵਾਹੀਆ। ਕਿਰਪਾ ਕਰ ਮੇਰੇ ਭਗਵਾਨ, ਭਾਗ ਹਿੱਸਾ ਤੇਰੀ ਝੋਲੀ ਪਾਈਆ। ਸਾਚਾ ਬਖ਼ਸ਼ ਇਕ ਦਾਨ, ਦੌਲਤਮੰਦ ਦੇ ਵਰਤਾਈਆ। ਤੂੰ ਸਭ ਦਾ ਮਾਲਕ ਇਕੋ ਕਾਹਨ, ਲੱਖ ਚੁਰਾਸੀ ਆਦਿ ਜੁਗਾਦਿ ਪਰਨਾਈਆ। ਸਤਿਜੁਗ ਸਾਚਾ ਮਾਰਗ ਦੱਸ ਜਹਾਨ, ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ
❋
❋
ਘਰ ਦੇਣਾ ਵਖਾਈਆ। ਧਰਨੀ ਧਰਤ ਧਵਲ ਕਹੇ ਮੇਰੇ ਉਤੇ ਕਰ ਦੇ ਰਹਿਮਤ, ਚਰਨ ਕਵਲ ਸਰਨਾਈਆ। ਮੇਰੀ ਆਸ਼ਾ ਤੇਰੇ ਪਿਆਰ ਵਿਚ ਸਹਿਮਤ, ਸਹਿਮ ਅਗਲਾ ਦੇ ਚੁਕਾਈਆ। ਝਗੜਾ ਰਹੇ ਨਾ ਧੋਤੀ ਤਹਿਮਤ, ਜਗਤ ਵੰਡ ਨਾ ਕੋਇ ਵਡਿਆਈਆ। ਮੂਰਖ ਰਹੇ ਕੋਈ ਨਾ ਅਹਿਮਕ, ਸਭ ਨੂੰ ਸਾਚੀ ਸਿਖਿਆ ਦੇ ਜਣਾਈਆ। ਤੇਰੇ ਨਾਮ ਦੀ ਅਗੰਮ ਨਿਆਮਤ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਟਿਕਾਈਆ। ਤੂੰ ਮਾਲਕ ਸਹੀ ਸਲਾਮਤ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਮੇਟ ਅਲਾਮਤ, ਮਮਤਾ ਮੋਹ ਡੇਰਾ ਢਾਹੀਆ। ਸਤਿਜੁਗ ਸਚ ਬਣਾ ਬਨਾਵਟ, ਘੜਨ ਭੰਨਣਹਾਰ ਸਮਰਥ ਤੇਰੀ ਓਟ ਰਖਾਈਆ। ਦੀਨਾਂ ਮਜ਼੍ਹਬਾਂ ਰਸਮ ਰਿਵਾਜਾਂ ਅੰਦਰ ਮੇਰੀ ਹੋਈ ਥਕਾਵਟ, ਅੱਗੇ ਪੰਧ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਜੁਗ ਜੁਗ ਦੱਸ ਕੇ ਗਏ ਕਹਾਵਤ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਜਿਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਆ ਕੇ ਮੇਟੇ ਅਦਾਵਤ, ਅਦਲ ਇਨਸਾਫ਼ ਇਕ ਕਮਾਈਆ। ਝਗੜਾ ਮਜ਼੍ਹਬ ਨਾ ਦੀਨ ਕਰੇ ਬਗ਼ਾਵਤ, ਬਗ਼ਲਗੀਰ ਸਭ ਨੂੰ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦੀ ਸ਼ਬਦੀ ਧਾਰ ਦੇ ਜ਼ਮਾਨਤ, ਜ਼ਾਮਨ ਹੋ ਕੇ ਚੁਰਾਸੀ ਵਿਚੋਂ ਪਾਰ ਕਰਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਵਿੰਦਰ ਕੌਰ ਪਿੰਡ ਸਰੇਸ ਵਾਲਾ
ਧਰਨੀ ਧਰਤ ਧਵਲ ਧੌਲ ਕਹੇ ਪ੍ਰਭ ਵੇਖਾਂ ਤੇਰੇ ਮੀਤ, ਮਿਤਰ ਪਿਆਰੇ ਨਰ ਨਿਰੰਕਾਰੇ ਖੋਜ ਖੁਜਾਈਆ। ਜੋ ਕਲਜੁਗ ਅੰਦਰ ਬਦਲਣ ਤੇਰੀ ਰੀਤ, ਖੇਲ ਅਗੰਮਾ ਇਕ ਪਰਗਟਾਈਆ। ਸਦ ਬੈਠੇ ਰਹਿਣ ਅਤੀਤ, ਤ੍ਰੈਗੁਣ ਲੇਖਾ ਜਗਤ ਚੁਕਾਈਆ। ਢੋਲਾ ਗਾਵਣ ਠਾਂਢਾ ਗੀਤ, ਤੂੰ ਮੇਰਾ ਮੈਂ ਤੇਰਾ ਰਹੇ ਸੁਣਾਈਆ। ਧੁਰ ਦਾ ਕਲਮਾ ਸੁਣ ਹਦੀਸ, ਹਜ਼ਰਤ ਇਕੋ ਸੀਸ ਝੁਕਾਈਆ। ਤੇਰਾ ਖੇਲ ਵੇਖ ਜਗਦੀਸ, ਜਗਦੀਸ਼ਰ ਵੱਜੇ ਵਧਾਈਆ। ਜਨ ਭਗਤਾਂ ਅੰਦਰ ਸਚ ਪ੍ਰੀਤ, ਪਾਰਬ੍ਰਹਮ ਬ੍ਰਹਮ ਤੇਰੇ ਨਾਲ ਰਖਾਈਆ। ਮੈਂ ਨਿਤ ਨਵਿਤ ਰਖਦੀ ਰਹੀ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਜੋ ਕਰ ਕੇ ਗਏ ਨਸੀਹਤ, ਹੁਕਮ ਸੰਦੇਸਾ ਧੁਰ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਕਰੇ ਅਗੰਮੀ ਅਸਲੀਅਤ, ਅਸਲ ਆਪਣਾ ਖੇਲ ਵਖਾਈਆ। ਜਿਸ ਨੇ ਆਤਮ ਧਾਰ ਸਭ ਦੀ ਬਦਲ ਦੇਣੀ ਵਲਦੀਅਤ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਸਾਚੇ ਭਗਤਾਂ ਆਪਣੇ ਨਾਮ ਦੀ ਕਰ ਵਸੀਅਤ, ਹਕ ਹਕੂਕ ਅਗਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਜੇਠੂ ਨੰਗਲ
ਧਰਨੀ ਧਰਤ ਧਵਲ ਕਹੇ ਤੇਰੇ ਭਗਤਾਂ ਮੰਗਾਂ ਸੰਗ, ਸਾਥੀ ਸਾਚੇ ਦੇ ਉਪਜਾਈਆ। ਕਲਜੁਗ ਔਧ ਰਹੀ ਲੰਘ, ਬੀਤੀ ਸਦੀ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਵਜਾ ਕੇ ਗਏ ਮਰਦੰਗ, ਨਾਮ ਢੋਲਾ ਸੋਹਲਾ ਤੇਰਾ ਰਾਗ ਸਮਝਾਈਆ। ਸ਼ਬਦੀ ਧਾਰ ਦੌੜਾ ਕੇ ਗਏ ਤਰੰਗ, ਚਾਰ
❋
❋
ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਖੇਲ ਖੇਲ ਕੇ ਗਏ ਸੂਰਬੀਰ ਭੁਯੰਗ, ਭੁਜਾਂ ਆਪਣਾ ਬਲ ਪਰਗਟਾਈਆ। ਤੇਰੇ ਨਾਮ ਦਾ ਦੱਸ ਕੇ ਗਏ ਅਨੰਦ, ਨਿਜਾਨੰਦ ਵਿਚ ਸਮਝਾਈਆ। ਦੂਈ ਦਵੈਤੀ ਢਾਹ ਕੇ ਕੰਧ, ਨਿਹਕਰਮੀ ਗਏ ਵਡਿਆਈਆ। ਸਚ ਪਰਕਾਸ਼ ਚਾੜ੍ਹ ਕੇ ਚੰਦ, ਚੰਦ ਚਾਂਦਨੀ ਇਕ ਜਣਾਈਆ। ਤੇਰਾ ਖੇਲ ਸੂਰੇ ਸਰਬੰਗ, ਸਦ ਤੇਰੇ ਵਿਚ ਸਮਾਈਆ। ਮੈਂ ਮੰਗਦੀ ਇਕੋ ਮੰਗ, ਧਰਨੀ ਧਰਤ ਧਵਲ ਧੌਲ ਵਾਸਤਾ ਪਾਈਆ। ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਸਾਚਾ ਢੋਲਾ ਸੋਹਲਾ ਨਗ਼ਮਾ ਨਾਮ ਦੱਸ ਦੇ ਛੰਦ, ਗੀਤ ਸੁਹਾਗੀ ਇਕ ਸੁਣਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਬੰਦਨਾ ਵਿਚ ਸੀਸ ਨਿਵਾਈਆ। ਤੇਰੀ ਸਰਨ ਸਰਨਾਈ ਆਵਾਂ ਲੰਘ, ਨਿਮਰਤਾ ਵਿਚ ਬੇਨੰਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਦੇਣਾ ਪਰਗਟਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੋਹਣ ਸਿੰਘ ਦੇ ਗ੍ਰਹਿ ਪਿੰਡ ਭੋਲੇ ਕੇ
ਧਰਨੀ ਧਰਤ ਧਵਲ ਕਹੇ ਮੇਰਾ ਭਗਤਾਂ ਜੋੜਨਾ ਨਾਤਾ, ਨਾਤਵਾਂ ਹੋ ਕੇ ਦਿਆਂ ਦੁਹਾਈਆ। ਪ੍ਰੇਮ ਪ੍ਰੀਤੀ ਰੱਖਣ ਸਾਕਾ, ਸੱਜਣ ਮੇਲਾ ਸਹਿਜ ਸੁਭਾਈਆ। ਮੇਰਾ ਖੁਲ੍ਹਿਆ ਰਹੇ ਤਾਕਾ, ਬੰਦ ਕਿਵਾੜ ਨਾ ਕੋਇ ਕਰਾਈਆ। ਤੇਰਾ ਖੇਲ ਵੇਖਾਂ ਪੁਰਖ ਸਮਰਾਥਾ, ਬਿਨ ਅੱਖਾਂ ਅੱਖ ਉਠਾਈਆ। ਤੇਰੇ ਨਾਮ ਦੀ ਸੁਣ ਕੇ ਗਾਥਾ, ਮੇਰੇ ਅੰਤਰ ਨਿਰੰਤਰ ਬਿਨ ਫ਼ੁਰਨੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇ ਚੜ੍ਹਾਈਆ। ਧਰਨੀ ਧਰਤ ਧਵਲ ਕਹੇ ਮੈਂ ਭਗਤ ਸੁਹੇਲਾ ਵੇਖਾਂ ਤੇਰਾ ਸੱਜਣ, ਧੁਰ ਦਾ ਮੀਤਾ ਨਜ਼ਰੀ ਆਈਆ। ਜਿਨ੍ਹਾਂ ਦੇ ਪੜਦੇ ਆਵੇਂ ਕੱਜਣ, ਨਿਤ ਨਵਿਤ ਵੇਸ ਵਟਾਈਆ। ਤੇਰੀ ਧੂੜੀ ਕਰਨ ਮਜਨ, ਜਗਤ ਸਰੋਵਰ ਨਹਾਵਣ ਕੋਇ ਨਾ ਜਾਈਆ। ਪ੍ਰੇਮ ਪ੍ਰੀਤੀ ਅੰਦਰ ਰਹਿਣ ਮਗਨ, ਮਾਰਗ ਇਕੋ ਦਏ ਸਮਝਾਈਆ। ਤੇਰਾ ਤੱਕ ਅਗੰਮਾ ਵਤਨ, ਵਾਰਤਾ ਤੇਰੀ ਰਹੇ ਗਾਈਆ। ਕਲੂਆ ਕਰੇ ਕੋਈ ਨਾ ਯਤਨ, ਜਾਹਰ ਜਹੂਰ ਹੋਵੇਂ ਸਹਾਈਆ। ਜਿਨ੍ਹਾਂ ਪਤ ਆਇਉਂ ਰੱਖਣ, ਪਤਿਪਰਮੇਸ਼ਵਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਧਰਨੀ ਧਰਤ ਧਵਲ ਧੌਲ ਕਹੇ ਮੇਰਾ ਭਗਤਾਂ ਹੋਵੇ ਮੇਲ, ਮਿਲਣੀ ਜਗਦੀਸ ਕਰਾਈਆ। ਵੇਖਾਂ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਘਰ ਠਾਕਰ ਸਵਾਮੀ ਮਿਲੇ ਸੱਜਣ ਸੁਹੇਲ, ਮੀਤਾ ਅਤੀਤਾ ਧੁਰਦਰਗਾਹੀਆ। ਜੋ ਵਸੇ ਧਾਮ ਨਵੇਲ, ਜਿਸ ਦਾ ਅਚਰਜ ਅਗੰਮਾ ਖੇਲ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਚੁਕਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਸ਼ਾਹਪੁਰ ਥੇੜੀ
ਧਰਨੀ ਧਰਤ ਧਵਲ ਕਹੇ ਤੇਰੇ ਗੁਰਮਖ ਵੇਖਾਂ ਬਿਨ ਅੱਖਾਂ ਖੋਲ੍ਹ ਕੇ ਅੱਖ, ਆਖ਼ਰ ਇਕੋ ਧਿਆਨ ਲਗਾਈਆ। ਜਿਨ੍ਹਾਂ ਦੇ ਅੰਤਰ ਹੋਵੇਂ
❋
❋
ਪਰਤੱਖ, ਘਰ ਸਵਾਮੀ ਮਿਲਿਆ ਸਾਹਿਬ ਗੋਸਾਈਂਆ। ਆਤਮ ਕਰ ਕੇ ਆਪਣੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਢੋਲਾ ਸਾਂਝਾ ਕਰ ਕੇ ਜਸ, ਵੇਦ ਪੁਰਾਨਾਂ ਪਰੇ ਕਰੇਂ ਪੜ੍ਹਾਈਆ। ਤੇਰਾ ਖੇਲ ਪੁਰਖ ਸਮਰਥ, ਤੇਰੀ ਮਹਿੰਮਾ ਸਦਾ ਅਕਥ, ਜੁਗ ਚੌਕੜੀ ਗਾ ਗਾ ਥੱਕੀ ਤੇਰਾ ਅੰਤ ਕਹਿਣ ਨਾ ਪਾਈਆ। ਜਨ ਭਗਤਾਂ ਹੋਵੇਂ ਵਸ, ਅੰਮ੍ਰਿਤ ਦੇਵੇਂ ਆਪਣਾ ਰਸ, ਸ਼ਬਦ ਤੀਰ ਅਣਿਆਲਾ ਮਾਰੇਂ ਕਸ, ਜਗਤ ਕਿਵਾੜਾ ਪਾਰ ਕਰਾਈਆ। ਨਿਰਗੁਣ ਧਾਰ ਹੋ ਪਰਗਟ, ਕਾਇਆ ਮੰਦਰ ਅੰਦਰ ਖੋਲ੍ਹ ਕੇ ਹੱਟ, ਵਸਤ ਅਮੋਲਕ ਦੇਵੇਂ ਘਤ, ਮਿਹਰਵਾਨ ਮਹਿਬੂਬ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਸਦਾ ਅਕਥ, ਰਸਨਾ ਜਿਹਵਾ ਬੱਤੀ ਦੰਦ ਕਹਿਣ ਕੋਇ ਨਾ ਪਾਈਆ। ਧਰਨੀ ਕਹੇ ਤੇਰੇ ਭਗਤਾਂ ਅੰਦਰ ਵੇਖਾਂ ਪੜਦਾ, ਪਾਰਬ੍ਰਹਮ ਪ੍ਰਭ ਭੇਵ ਦੇਣਾ ਖੁਲ੍ਹਾਈਆ। ਜਿਨ੍ਹਾਂ ਨੂੰ ਮਾਰਗ ਮਿਲਿਆ ਤੇਰੇ ਘਰ ਦਾ, ਘਰਾਨੇ ਕੂੜੇ ਗਏ ਤਜਾਈਆ। ਸੋ ਸੰਤ ਸੁਹੇਲਾ ਤੇਰੀ ਮੰਜ਼ਲ ਚੜ੍ਹਦਾ, ਜਗਤ ਦਵਾਰ ਨਾ ਕੋਇ ਅਟਕਾਈਆ। ਸਚ ਦਵਾਰੇ ਏਕੰਕਾਰੇ ਤੇਰੇ ਖੜ੍ਹਦਾ, ਬੰਦ ਕਿਵਾੜਾ ਕੁੰਡਾ ਲਾਹੀਆ। ਝਗੜਾ ਰਹੇ ਨਾ ਸੀਸ ਧੜ ਦਾ, ਲੇਖਾ ਮੁਕੇ ਨਾਰੀ ਨਰ ਦਾ, ਆਤਮ ਪਰਮਾਤਮ ਵੱਜੇ ਵਧਾਈਆ। ਲੇਖਾ ਮੁੱਕੇ ਕਲਜੁਗ ਕੂੜੀ ਕਲ ਦਾ, ਮਨੂਆ ਫਿਰੇ ਕੋਈ ਨਾ ਛਲਦਾ, ਅਛਲ ਅਛੱਲ ਤੇਰੀ ਸੇਵ ਕਮਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਰਬ ਘੱਲਦਾ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਤੇਰਾ ਖੇਲ ਨਿਹਚਲ ਧਾਮ ਅਟੱਲ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਮਨਿਹਾਲਾ
ਧਰਨੀ ਕਹੇ ਮੈਂ ਤੇਰੇ ਗੁਰਮੁਖ ਵੇਖੇ ਲਾਲ, ਅਨਮੁੱਲੇ ਨਜ਼ਰੀ ਆਈਆ। ਲੇਖਾ ਮੁਕਾ ਕੇ ਕਾਲ ਮਹਾਂਕਾਲ ਕਲ ਕਲਕੀ ਰਾਹ ਤਕਾਈਆ। ਪੂਰਬ ਜਨਮ ਦੀ ਘਾਲ ਘਾਲ, ਸੇਵਾ ਤੇਰੀ ਝੋਲੀ ਪਾਈਆ। ਸ਼ਬਦ ਗੁਰੂ ਬਣਾ ਦਲਾਲ, ਵਣਜ ਧੁਰ ਦਾ ਵੰਡ ਵੰਡਾਈਆ। ਸਦਾ ਵੇਖੇਂ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਕਲਜੁਗ ਅੰਤ ਬਦਲ ਦੇ ਚਾਲ, ਚਲਤ ਰਹਿਣ ਕੋਇ ਨਾ ਪਾਈਆ। ਸਭ ਦਾ ਹੱਲ ਕਰ ਸਵਾਲ, ਭੇਵ ਅਭੇਦਾ ਦੇ ਖੁਲ੍ਹਾਈਆ। ਇਕ ਵਖਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਝਗੜਾ ਰਹੇ ਨਾ ਜਗਤ ਜੰਜਾਲ, ਜੀਵਣ ਜੁਗਤ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸੱਜਣ ਧੁਰਦਰਗਾਹੀਆ। ਧਰਨੀ ਧਰਤ ਧਵਲ ਕਹੇ ਮੈਂ ਤੇਰੇ ਭਗਤ ਤੱਕਾਂ ਸੂਰੇ, ਸੂਰੀਆ ਚੰਦ ਜਿਸ ਨੂੰ ਸੀਸ ਨਿਵਾਈਆ। ਓਨ੍ਹਾਂ ਦੇ ਅੰਤਰ ਜੋਤੀ ਨੂਰੇ, ਨੂਰ ਨੁਰਾਨੇ ਡਗਮਗਾਈਆ। ਨਾਤਾ ਤੋੜ ਸ੍ਰਿਸ਼ਟੀ ਵਾਲੇ ਕੂੜੇ, ਕੂੜ ਕੁਟੰਬ ਗਏ ਤਜਾਈਆ। ਤੇਰਾ ਚਰਨ ਕਵਲ ਮਸਤਕ ਲਾ ਕੇ ਧੂੜੇ, ਧੂਲ ਧੁਰ ਦੀ ਖ਼ਾਕ ਰਮਾਈਆ। ਚਤੁਰ ਸੁਘੜ ਸੁਜਾਨ ਵੇਖੇ ਮੂੜ੍ਹੇ, ਮੂਰਖ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਕੌਲ ਇਕਰਾਰ ਬਚਨ ਸੁਖ਼ਨ ਕੀਤੇ ਪੂਰੇ,
❋
❋
ਪੂਰਬ ਜਨਮਾਂ ਵੇਖ ਵਖਾਈਆ। ਸ਼ਬਦ ਅਨਾਦ ਵੱਜੇ ਤੇਰੀ ਤੂਰੇ, ਤੁਰੀਆ ਤੋਂ ਪਰੇ ਤੇਰੀ ਸਿਖਲਾਈਆ। ਜਿਧਰ ਤੱਕਾਂ ਜਨ ਭਗਤਾਂ ਹਾਜ਼ਰ ਹਜ਼ੂਰੇ, ਸਨਮੁਖ ਬੈਠਾ ਸੋਭਾ ਪਾਈਆ। ਕਾਇਆ ਮਾਟੀ ਤਤ ਵਜੂਦ ਚੋਲੀ ਚਾੜ੍ਹੇ ਰੰਗ ਗੂੜ੍ਹੇ, ਰੰਗ ਅਵੱਲੜਾ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਏਕੰਕਾਰਾ ਪਰਵਰਦਿਗਾਰਾ ਸਾਂਝੇ ਯਾਰਾ ਦੇਣਾ ਵਖਾਈਆ। ਧਰਨੀ ਧਰਤ ਧਵਲ ਕਹੇ ਮੈਂ ਤੇਰੇ ਸੰਤ ਸੁਹੇਲੇ ਵੇਖੇ, ਵੱਖਰੀ ਧਾਰ ਚਲਾਈਆ। ਜਿਨ੍ਹਾਂ ਦੇ ਅੰਦਰ ਇਕੋ ਸੁਰਤੀ ਚੇਤਨ ਹੋ ਕੇ ਚੇਤੇ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਸੁਤ ਅਨਾਦੀ ਬਣ ਕੇ ਬੇਟੇ, ਪਿਤਾ ਪੂਤ ਗੋਦ ਸੁਹਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸੇਜ ਅਗੰਮੀ ਲੇਟੇ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਰੂਪ ਨਜ਼ਰ ਨਾ ਆਏ ਕੋਈ ਰੇਖੇ, ਅਲੇਖੇ ਵਿਚ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਮਿੰਦਰ ਕੌਰ ਦੇ ਗ੍ਰਹਿ ਪਿੰਡ ਚੀਮਾ
ਪੁਰਖ ਅਕਾਲ ਕਹੇ ਉਠ ਧਰਨੀ ਧਰਤ ਧਵਲ ਸਵਾਣੀ, ਸੁੱਤੜੀ ਦਿਆਂ ਉਠਾਈਆ। ਤੂੰ ਚਾਰ ਜੁਗ ਦੀ ਸੁਣਦੀ ਆਈ ਬਾਣੀ, ਪਰਾ ਪਸੰਤੀ ਮਧਮ ਬੈਖਰੀ ਵੇਖ ਵਖਾਈਆ। ਭਾਰ ਚੁਕਦੀ ਰਹੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਕੰਧ ਟਿਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਾਉਂਦੀ ਰਹੀ ਕਹਾਣੀ, ਕਹਾਵਤ ਧੁਰਦਰਗਾਹੀਆ। ਅੱਠ ਸੱਠ ਸਰੋਵਰ ਸੀਨੇ ਉਤੇ ਟਿਕਾਉਂਦੀ ਰਹੀ ਪਾਣੀ, ਜਲ ਜਲ ਵਿਚੋਂ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਭਦੀ ਰਹੀਉਂ ਸ਼ਬਦ ਅਗੰਮੀ ਹਾਣੀ, ਜਿਸ ਦੀ ਆਯੂ ਸਕੇ ਨਾ ਕੋਇ ਸਮਝਾਈਆ। ਜਿਸ ਦੇ ਹੁਕਮੇ ਅੰਦਰ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਖੇਲ ਵਖਾਈਆ। ਜਿਸ ਦੇ ਕਾਰਨ ਗੁਰ ਅਵਤਾਰ ਪੈਗ਼ੰਬਰ ਤੇਰੇ ਉਤੇ ਦੇ ਕੇ ਗਏ ਕੁਰਬਾਨੀ, ਕਬਰਾਂ ਵਾਲੇ ਦੇਣ ਗਵਾਹੀਆ। ਪੁਰਖ ਅਕਾਲ ਦਾ ਖੇਲ ਵੇਖ ਬਿਨਾ ਜਿਸਮ ਇਸਮ ਅਸਮਾਨੀ, ਬਿਨ ਚਸ਼ਮ ਦੀਦ ਰੁਸ਼ਨਾਈਆ। ਸਾਚੀ ਮੰਜ਼ਲ ਤੱਕ ਰੂਹਾਨੀ, ਰਹਿਮਤ ਵਿਚ ਦ੍ਰਿੜਾਈਆ। ਧਰਨੀ ਧਰਤ ਧਵਲ ਧੌਲ ਸਦੀ ਚੌਧਵੀਂ ਤੇਰੀ ਮੁਹੱਬਤ ਹੋਈ ਬੇਗਾਨੀ, ਮੀਤ ਪਿਆਰਾ ਮਿਤ ਨਾ ਕੋਇ ਬਣਾਈਆ। ਨੇਤਰ ਰੋ ਕੇ ਕਹੇ ਆਦਿ ਸ਼ਕਤ ਭਵਾਨੀ, ਭੁਜਾਂ ਵਾਲੀ ਦਏ ਗਵਾਹੀਆ। ਤੇਈ ਅਵਤਾਰ ਤੇਰੇ ਉਤੇ ਖਾ ਕੇ ਗਏ ਮਹਿੰਮਾਨੀ, ਲੋਕਮਾਤ ਫੇਰਾ ਪਾਈਆ। ਪੈਗ਼ੰਬਰ ਰੱਖ ਕੇ ਗਏ ਨਿਸ਼ਾਨੀ, ਮਕਬਰੇ ਕਾਅਬੇ ਵਾਲੇ ਬਣਾਈਆ। ਗੁਰੂ ਉਪਦੇਸ਼ਕ ਬਣੇ ਗਿਆਨੀ, ਵਿਦਿਆ ਬ੍ਰਹਮ ਸਮਝਾਈਆ। ਪੁਰਖ ਅਕਾਲ ਦਾ ਖੇਲ ਜੁਗ ਚੌਕੜੀ ਸਦਾ ਮਹਾਨੀ, ਮਹਿੰਮਾ ਆਪਣੇ ਹੱਥ ਰਖਾਈਆ। ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਵਿਦਿਆ ਵਿੱਦਤ ਨਾ ਕੋਇ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਏਕਾ ਏਕੰਕਾਰ ਕੱਟਣਹਾਰ ਗ਼ੁਲਾਮੀ, ਗ਼ੁਰਬਤ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਦਰ ਆਪ ਸੁਹਾਈਆ।
❋
❋
੨ ਫੱਗਣ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਕੌਰ ਦਿੱਲੀ
ਪੁਰਖ ਅਕਾਲ ਕਹੇ ਸੁਣ ਧਰਤੀ, ਧਰਮ ਦਵਾਰਾ ਦਿਆਂ ਵਖਾਈਆ। ਜਿਸ ਦੇ ਜੁਗ ਚੌਕੜੀ ਵਿਛੋੜੇ ਅੰਦਰ ਢੋਲੇ ਰਹੀ ਪੜ੍ਹਦੀ, ਗੀਤਾਂ ਨਾਲ ਵਡਿਆਈਆ। ਵੈਰਾਗਣ ਹੋ ਕੇ ਰਹੀ ਮਰਦੀ, ਬਿਰਹੋਂ ਵਿਚ ਕੁਰਲਾਈਆ। ਅਨਤਾਰੂ ਹੋ ਕੇ ਰਹੀ ਤਰਦੀ, ਜਗਤ ਜਹਾਨ ਵੇਖ ਵਖਾਈਆ। ਉਹ ਖੇਲ ਵਖਾਵੇ ਕਲਜੁਗ ਕੂੜ ਕੁੜਿਆਰੇ ਕਲ ਦੀ, ਕਲਮਿਆਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਗ੍ਰਹਿ ਇਕੋ ਜੋਤ ਬਲਦੀ, ਬਲ ਬਾਵਨ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗ੍ਰਹਿ ਆਪ ਸੁਹਾਈਆ। ਧਰਨੀ ਧਰਤ ਧਵਲ ਉਠ ਵਖਾਵਾਂ ਨੇੜੇ, ਨੇਰਨ ਨੇਰ ਜਣਾਈਆ। ਲੱਖ ਚੁਰਾਸੀ ਭਗਤ ਸੁਹੇਲੇ ਕਿਹੜੇ, ਜੋ ਭਗਵਨ ਵਿਚ ਸਮਾਈਆ। ਚੜ੍ਹ ਕੇ ਸ਼ਬਦੀ ਬੇੜੇ, ਬਿਨ ਵੰਝ ਮੁਹਾਣੇ ਤਾਰੀਆਂ ਲਾਈਆ। ਅੰਤਰ ਹੋਵਣ ਚਾਓ ਘਨੇਰੇ, ਖ਼ੁਸ਼ੀਆਂ ਢੋਲੇ ਗਾਈਆ। ਮੈਂ ਸਦ ਵਸਾਂ ਓਨ੍ਹਾਂ ਦੇ ਵਿਹੜੇ, ਦੂਜੇ ਦਰ ਨਜ਼ਰ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਧਰਨੀ ਧਰਤ ਧਵਲ ਤੇਰੇ ਉਤੇ ਸੁਹਾਇਆ ਮੰਦਰ, ਗੁਰਮੁਖ ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦੇ ਵਸਾਂ ਸਦਾ ਅੰਦਰ, ਅੰਤਸ਼ਕਰਨ ਡੇਰਾ ਢਾਹੀਆ। ਚਾੜ੍ਹ ਅਗੰਮੀ ਰੰਗਣ, ਦੁਰਮਤ ਮੈਲ ਧਵਾਈਆ। ਸਿਖ਼ਾ ਕੇ ਇਕੋ ਬੰਦਨ, ਬੰਦਾ ਬੰਦੀਖਾਨਿਉਂ ਬਾਹਰ ਕਰਾਈਆ। ਝਗੜਾ ਮੁਕਾ ਕੇ ਜੂਹ ਜੰਗਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਘਰ ਸਚ ਸੁਣਾ ਕੇ ਮੰਗਲ, ਮੰਗਲਾਚਾਰ ਦਿਆਂ ਵਡਿਆਈਆ। ਸ਼ਰਅ ਤੋੜ ਕੇ ਸੰਗਲ, ਸੰਗ ਆਪਣੇ ਨਾਲ ਬਣਾਈਆ। ਕਰੇ ਖੇਲ ਸੂਰਾ ਸਰਬੰਗਨ, ਹਰਿ ਕਰਤਾ ਧੁਰਦਰਗਾਹੀਆ। ਧਰਨੀ ਧਰਤ ਧਵਲ ਸਾਚੀ ਧੂੜੀ ਦਾ ਲੈ ਲੈ ਚੰਦਨ, ਮਸਤਕ ਆਪ ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਨੰਗਨ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਕੁਛ ਲਹਿਣਾ ਦੇਣਾ ਵੇਖ ਰਵਦਾਸੇ ਵਾਲੇ ਕੰਗਣ, ਪੰਡਤ ਨਾਲ ਵਡਿਆਈਆ। ਸੋ ਸੂਰਾ ਖੇਲ ਕਰੇ ਵਰਭੰਡਨ, ਬ੍ਰਹਿਮੰਡਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਇਕ ਸੁਹਾਈਆ। ਪੁਰਖ ਅਕਾਲ ਕਹੇ ਮੇਰੇ ਭਗਤਾਂ ਦਾ ਗੁਰੂਦਵਾਰ, ਗੋਬਿੰਦ ਸ਼ਬਦ ਨਜ਼ਰੀ ਆਈਆ। ਜਿਥੇ ਦਿਸੇ ਨਾ ਕੋਈ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰੀਆ ਚੰਨ ਨਾ ਕੋਇ ਉਜਿਆਰ, ਰਵ ਸਸ ਨਾ ਕੋਇ ਵਡਿਆਈਆ। ਪਿਤਾ ਪੂਤ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਨਾ ਕੋਇ ਪੜ੍ਹਾਈਆ। ਰਸਨਾ ਜਿਹਵਾ ਨਾ ਕੋਈ ਜੈਕਾਰ, ਢੋਲਾ ਗੀਤ ਨਾ ਕੋਇ ਸੁਣਾਈਆ। ਕਲਮਾ ਨਗ਼ਮਾ ਕਰੇ ਨਾ ਕੋਇ ਉਜਿਆਰ, ਉਜਰਤ ਮੰਗੇ ਕੋਇ ਨਾ ਥਾਉਂ ਥਾਈਂਆ। ਕਰੇ ਖੇਲ ਆਪ ਕਰਤਾਰ, ਕਰਨੀ ਦਾ ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ ਪਿਆਰ, ਰੀਤੀ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਈਆ। ਧਰਨੀ ਧਰਤ ਧਵਲ ਵੇਖ ਮੇਰਿਆਂ ਭਗਤਾਂ ਘਰ, ਮੰਦਰ ਸੋਹਣਾ ਨਜ਼ਰੀ ਆਈਆ। ਜਿਥੇ ਵਸੇ ਨਰਾਇਣ ਨਰ, ਧੁਰ ਕੰਤ ਬੇਪਰਵਾਹੀਆ। ਭੈ ਚੁਕਾਏ ਭੌ ਡਰ, ਭਰਮਾਂ ਗੜ੍ਹ ਤੁੜਾਈਆ। ਸੁਰਤੀ ਸ਼ਬਦੀ ਫੜਾਏ ਲੜ, ਪੱਲੂ ਗੰਢ ਨਾਮ ਪਵਾਈਆ। ਨਿਰਮਲ ਦੀਆ ਬਾਤੀ ਕਮਲਾਪਾਤੀ ਇਕੋ ਧਰ, ਜੋਤੀ ਜਾਤਾ ਕਰੇ ਰੁਸ਼ਨਾਈਆ। ਲਹਿਣਾ
❋
❋
ਦੇਣਾ ਮੁਕਾਏ ਤੇਈ ਅਵਤਰ, ਪੂਰਬ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਧਰਤ ਧਵਲ ਸਾਚੇ ਭਗਤ ਦੀ ਮਹਿੰਮਾ ਕਰਦੇ ਪੈਗ਼ੰਬਰ ਗੁਰੂ ਅਵਤਾਰ, ਸ਼ਾਸਤਰਾਂ ਨਾਲ ਵਡਿਆਈਆ। ਜਿਨ੍ਹਾਂ ਦਾ ਨਾਉਂ ਸਦਾ ਜੁਗ ਚਾਰ, ਚੌਕੜੀ ਕਰੇ ਰੁਸ਼ਨਾਈਆ। ਸੋ ਸੱਜਣ ਸੁਹੇਲੇ ਵੇਖੀਂ ਵਿਚ ਸੰਸਾਰ, ਹਰਿ ਕਰਤਾ ਆਪ ਵਖਾਈਆ। ਜਿਨ੍ਹਾਂ ਦੇ ਅੰਦਰ ਮੇਰਾ ਦਰਬਾਰ, ਦਰਗਾਹ ਸਾਚੀ ਰੂਪ ਬਦਲਾਈਆ। ਅੱਠੇ ਪਹਿਰ ਨਾਦ ਧੁਨ ਜੈਕਾਰ, ਅਨਰਾਗੀ ਰਾਗ ਸੁਣਾਈਆ। ਸਦ ਅੰਮ੍ਰਿਤ ਮਿਲੇ ਠੰਡਾ ਠਾਰ, ਪ੍ਰੇਮ ਰਸ ਨਾਲ ਵਰਤਾਈਆ। ਨਿਰਗੁਣ ਜੋਤ ਹੋਵੇ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਸਾਚਾ ਭਗਤ ਭਗਵਨ ਦੇ ਆਧਾਰ, ਦੂਜੀ ਓਟ ਨਾ ਕੋਇ ਤਕਾਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵਣਹਾਰਾ ਸਦਾ ਦੀਦਾਰ, ਨੈਣ ਨਿਰਾਲਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਸਮਰਥ ਹੋ ਟਿਕਾਈਆ। ਧਰਨੀ ਧਰਤ ਧਵਲ ਸਾਚੇ ਭਗਤਾਂ ਲਾ ਚੰਦਨ, ਧੂੜੀ ਖ਼ਾਕ ਰਮਾਈਆ। ਤੇਰੀ ਲੇਖੇ ਲੱਗੇ ਬੰਦਨ, ਬੰਦਗੀ ਇਕ ਜਣਾਈਆ। ਸਚ ਦਵਾਰੇ ਆਈ ਮੰਗਣ, ਭਿੱਖਕ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਟੁੱਟੀ ਆਇਆ ਗੰਢਣ, ਨਾਤਾ ਧੁਰ ਦਾ ਜੋੜ ਜੁੜਾਈਆ। ਨਾਮ ਵਜਾਵਣ ਆਇਆ ਮਰਦੰਗਨ, ਸੰਦੇਸ਼ਾ ਇਕੋ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਾਚੇ ਹੁਕਮ ਦੀ ਕਰੇ ਨਾ ਕੋਇ ਉਲੰਘਣ, ਭਾਣੇ ਅੰਦਰ ਭਾਣਾ ਮੰਨ ਕੇ ਸ਼ੁਕਰ ਮਨਾਈਆ। ਇਹ ਖੇਲ ਵਿਚ ਵਰਭੰਡਨ, ਭੰਡੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਧੁਰਦਰਗਾਹੀਆ। ਪੁਰਖ ਅਕਾਲ ਕਹੇ ਧਰਨੀ ਧਰਤ ਧਵਲ ਵੇਖ ਮੇਰੇ ਲਾਡਲੇ ਲਾਲ, ਗੁਰਮੁਖ ਨਜ਼ਰੀ ਆਈਆ। ਜਿਨ੍ਹਾਂ ਦੀ ਲੱਖ ਚੁਰਾਸੀ ਵਿਚੋਂ ਕੀਤੀ ਭਾਲ, ਖੋਜੇ ਥਾਉਂ ਥਾਈਂਆ। ਲੇਖਾ ਰਿਹਾ ਨਾ ਸ਼ਾਹ ਕੰਗਾਲ, ਕਮਲੇ ਕੋਝੇ ਗਲੇ ਲਗਾਈਆ। ਪੂਰਾ ਕਰ ਸਵਾਲ, ਅਗਲਾ ਪੜਦਾ ਦਏ ਉਠਾਈਆ। ਜਿਸ ਦੀ ਜੁਗ ਚੌਕੜੀ ਕਰਦੇ ਰਹੇ ਭਾਲ, ਸੋ ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਏਕੋ ਰੰਗ ਚੜ੍ਹਾਈਆ। ਧਰਨੀ ਧਰਤ ਧਵਲ ਉਠ ਵੇਖ ਜਨ ਭਗਤਾਂ ਅਲੱਗ ਤਰੀਕਾ, ਤਰਾ ਤਰਾ ਸਮਝਾਈਆ। ਜਿਨ੍ਹਾਂ ਦਾ ਮਾਰਗ ਨੀਕਨ ਨੀਕਾ, ਚੜ੍ਹਨ ਕੋਇ ਨਾ ਪਾਈਆ। ਪ੍ਰੇਮ ਪਿਆਰ ਅੰਦਰ ਭੁਗਤਣ ਤਰੀਕਾਂ, ਤਾਰੀਕੀ ਅੰਧੇਰਾ ਨਾ ਕੋਇ ਚੁਕਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦੀ ਹੁਕਮ ਦਾ ਇਕ ਵਸੀਕਾ, ਲੇਖਕ ਇਕੋ ਸੋਭਾ ਪਾਈਆ। ਜਿਸ ਅੱਗੇ ਵਾਸਤਾ ਪਾਏ ਕੁਰਾਨ ਮਜ਼ੀਦਾ, ਮਜ਼ਬੂਰੀ ਆਪਣੀ ਰਹੀ ਸੁਣਾਈਆ। ਪ੍ਰਭ ਭੁੱਲੀ ਤੇਰੀ ਸਰਬ ਹਦੀਸਾ, ਹਜ਼ਰਤ ਰੰਗ ਨਾ ਕੋਇ ਰੰਗਾਈਆ। ਤੇਰਾ ਖੇਲ ਵੇਖਣਾ ਬੀਸ ਬੀਸਾ, ਸਦੀ ਚੌਧਵੀਂ ਆਪਣਾ ਰੰਗ ਚੜ੍ਹਾਈਆ। ਤੇਰਾ ਭਗਤ ਸੁਹੇਲਾ ਸਦਾ ਰਹੇ ਜਗ ਜੀਤਾ, ਜਗਜੀਵਣ ਦਾਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਝੁਕੇ ਇਕ ਜਗਦੀਸਾ, ਦੂਸਰ ਹੱਥ ਨਾ ਕਿਸੇ ਫੜਾਈਆ।
❋
❋
੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਨੂਰ ਪੁਰ
ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਦੀ ਮਰਜ਼ੀ, ਮਰਜ਼ੀ ਅੰਦਰ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਰੂਪ ਧਰਾਈਆ। ਲੱਖ ਚੁਰਾਸੀ ਆਤਮ ਧਾਰ ਜਿਸ ਨੂੰ ਸਦਾ ਰਹੇ ਗ਼ਰਜ਼ੀ, ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਨਿਤ ਨਵਿਤ ਸਾਚੇ ਸੰਤਾਂ ਧੁਰ ਦੇ ਭਗਤਾਂ ਆਸਾ ਮਨਸਾ ਸੁਣੇ ਅਰਜ਼ੀ, ਖ਼ਾਹਿਸ਼ ਖ਼ਸੂਸੀਅਤ ਵਿਚੋਂ ਪਰਗਟਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੋਕਮਾਤ ਆਵੇ ਬਣ ਕੇ ਦਰਦੀ, ਦੀਨ ਦਿਆਲਾ ਹਰਿ ਗੋਪਾਲਾ ਆਪਣਾ ਵੇਸ ਵਟਾਈਆ। ਜਗ ਵਾਸਨਾ ਕੂੜੀ ਕਿਰਿਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਨਾ ਦੇਵੇ ਫ਼ਰਜ਼ੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਆਤਮਕ ਰਾਗ ਸੁਣਾਈਆ। ਨੌ ਖੰਡ ਪਿਥਮੀ ਸੱਤ ਦੀਪ ਖੇਲ ਵੇਖੇ ਸ੍ਰਿਸ਼ਟ ਸਬਾਈ ਜਗ ਦੀ, ਚਾਰ ਵਰਨ ਅਠਾਰਾਂ ਬਰਨ ਅੰਤਰ ਨਿਰੰਤਰ ਫੋਲ ਫੁਲਾਈਆ। ਕੂੜੀ ਕਿਰਿਆ ਮੇਟੇ ਮਨ ਵਾਸਨਾ ਹੱਦ ਦੀ, ਹਦੂਦ ਮਹਿਦੂਦ ਇਕੋ ਆਪਣਾ ਨਾਮ ਸਮਝਾਈਆ। ਜਿਸ ਦੀ ਖੇਲ ਸਦਾ ਸਚਖੰਡ ਦਵਾਰ ਅਲਗ ਦੀ, ਸੋ ਪੁਰਖ ਅਬਿਨਾਸ਼ੀ ਘਟ ਨਿਵਾਸੀ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਸਚ ਖ਼ੁਮਾਰੀ ਦੇਵੇ ਨਾਮ ਅਗੰਮੀ ਮਦਿ ਦੀ, ਮਧੁਰ ਧੁਨ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਜੁਗ ਚੌਕੜੀ ਮਰਜ਼ੀ ਕਰੇ ਨਿਰੰਕਾਰ, ਦੋ ਜਹਾਨ ਹੁਕਮੇ ਅੰਦਰ ਫਿਰਾਈਆ। ਸੇਵਾ ਲਾ ਗੁਰੂ ਅਵਤਾਰ, ਪੈਗ਼ੰਬਰਾਂ ਕਲਮੇ ਦਏ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਕਰ ਕੇ ਖ਼ਬਰਦਾਰ, ਧੁਰ ਸੰਦੇਸ਼ਾ ਨਾਮ ਦ੍ਰਿੜਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਨਿਰਗੁਣ ਨੂਰ ਜੋਤ ਕਰ ਉਜਿਆਰ, ਦੀਆ ਬਾਤੀ ਕਮਲਾਪਾਤੀ ਇਕੋ ਇਕ ਡਗਮਗਾਈਆ। ਸ਼ਬਦ ਅਗੰਮੀ ਦੇ ਅਨਾਦੀ ਧੁਨਕਾਰ, ਅਨਹਦ ਅਨੁਰਾਗੀ ਰਾਗ ਸੁਣਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਪ੍ਰੇਮ ਪ੍ਰੀਤੀ ਅੰਦਰ ਲਏ ਉਠਾਲ, ਮਿਹਰ ਮੁਹੱਬਤ ਵਿਚ ਆਪਣੇ ਰੰਗ ਰੰਗਾਈਆ। ਪੁਰਖ ਅਕਾਲਾ ਦੀਨ ਦਿਆਲਾ ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਸੱਚੀ ਧਰਮਸਾਲ, ਧਰਮ ਦਵਾਰ ਏਕੰਕਾਰ ਇਕੋ ਇਕ ਜਣਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਭੇਵ ਅਭੇਦਾ ਅਛਲ ਅਛੇਦਾ ਆਪਣਾ ਦਏ ਖੁਲ੍ਹਾਈਆ। ਮਰਜ਼ੀ ਅੰਦਰ ਮਰੀਜ਼ਾਂ ਦੀ ਮਰਜ਼ ਕਰੇ ਬਹਾਲ, ਜਨਮ ਮਰਨ ਦਾ ਲੱਖ ਚੁਰਾਸੀ ਗੇੜਾ ਦਏ ਮੁਕਾਈਆ। ਸਾਚੀ ਮਰਜ਼ੀ ਸਦਾ ਚਲੇ ਸ੍ਰੀ ਭਗਵਾਨ, ਮਾਨਵ ਮਰਜ਼ੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ, ਅਨਜਾਣਤ ਆਪਣਾ ਭੇਵ ਖੁਲ੍ਹਾਈਆ।
੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੰਤੋਖ ਸਿੰਘ ਦੇ ਗ੍ਰਹਿ ਨੂਰ ਪੁਰ
ਸਾਚੀ ਮਰਜ਼ੀ ਕਰੇ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਜਨ ਭਗਤਾਂ ਦੇਵੇ ਨਾਮ ਦਾਨ, ਵਸਤ ਅਮੋਲਕ ਇਕ ਵਰਤਾਈਆ। ਅੰਮ੍ਰਿਤ ਰਸ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਚਰਨ ਪ੍ਰੀਤੀ ਬਖ਼ਸ਼ ਇਕ ਧਿਆਨ, ਆਸਾ ਮਨਸਾ ਵਿਚ ਸਮਾਈਆ। ਆਵਣ
❋
❋
ਜਾਵਣ ਚੁਕਾ ਕੇ ਕਾਣ, ਲੱਖ ਚੁਰਾਸੀ ਡੇਰਾ ਢਾਹੀਆ। ਧਰਮ ਦਵਾਰਾ ਵਖਾ ਨਿਸ਼ਾਨ, ਸਚਖੰਡ ਸਾਚਾ ਦਏ ਸੁਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲਾ ਕਰ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਮਰਜ਼ੀ ਕਰੇ ਹਰਿ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਧੁਰ ਦਾ ਕੰਤ, ਜੁਗ ਚੌਕੜੀ ਖੇਲ ਖਿਲਾਇੰਦਾ। ਲੇਖਾ ਜਾਣੇ ਕਲਜੁਗ ਅੰਤ, ਸ੍ਰੀ ਭਗਵੰਤ ਲਹਿਣਾ ਸਭ ਦਾ ਵੇਖ ਵਖਾਇੰਦਾ। ਜਨ ਭਗਤਾਂ ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਮੇਲ ਮਿਲਾ ਕੇ ਸਾਚੀ ਸੰਗਤ, ਪੰਚਮ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਧਾਰ ਅੱਖਰਾਂ ਵਿਚ ਸਮਝਾਇੰਦਾ।
੫ ਫੱਗਣ ਸ਼ਹਿਨਸ਼ਾਹੀ ਸੰਮਤ ੨ ਉਤਮ ਸਿੰਘ ਦੇ ਗ੍ਰਹਿ ਨਾਭਾ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕਵਣ ਬਿਧ ਧਰੀਏ ਰੂਪ, ਰੇਖ ਭੇਖ ਸਮਝ ਕਿਸੇ ਨਾ ਆਈਆ। ਪੁਰਖ ਅਕਾਲ ਕਹੇ ਮੇਰੀ ਨਿਰਗੁਣ ਜੋਤ ਹੋਣਾ ਸਤਿ ਸਰੂਪ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਆਪਣੀ ਧਾਰ ਜਣਾਈਆ। ਹੁਕਮੇ ਅੰਦਰ ਕਰਨਾ ਕੂਚ, ਕੂਚਾ ਗਲੀ ਲੱਖ ਚੁਰਾਸੀ ਕਾਇਆ ਮਾਟੀ ਵੇਖਣੀ ਥਾਉਂ ਥਾਈਂਆ। ਸੇਵਾ ਕਰਨੀ ਬਣ ਕੇ ਸਚ ਸਪੂਤ, ਪਿਤਾ ਪੁਰਖ ਅਕਾਲ ਇਕ ਸਮਝਾਈਆ। ਪੜਦਾ ਓਹਲਾ ਰਹੇ ਨਾ ਕਾਇਆ ਪੰਜ ਭੂਤ, ਆਤਮ ਪਰਮਾਤਮ ਲੇਖਾ ਦੇਣਾ ਸਮਝਾਈਆ। ਹਰ ਘਟ ਅੰਤਰ ਵੇਖਣਹਾਰਾ ਮੇਰਾ ਸ਼ਬਦ ਅਗੰਮੀ ਦੂਤ, ਦੋ ਜਹਾਨਾਂ ਵਾਲੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਾਹ ਦੱਸ ਅਗੰਮ ਸੁਖਾਲਾ, ਸੁਖਸਾਗਰ ਦਇਆ ਕਮਾਈਆ। ਝਗੜਾ ਮੁੱਕੇ ਸ਼ਾਹ ਕੰਗਾਲਾ, ਦੀਨ ਦਿਆਲਾ ਹੋ ਸਹਾਈਆ। ਤ੍ਰੈਗੁਣ ਮਾਇਆ ਮਮਤਾ ਤੁੱਟੇ ਜੰਜਾਲਾ, ਜਾਗਰਤ ਜੋਤ ਕਰ ਰੁਸ਼ਨਾਈਆ। ਦੀਨ ਦੁਨੀ ਰਹੇ ਨਾ ਕੋਇ ਬੇਹਾਲਾ, ਬਿਹਬਲ ਹੋ ਨਾ ਕੋਇ ਕੁਰਲਾਈਆ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲਾ, ਧਰਮ ਦਵਾਰ ਇਕੋ ਦੇ ਪਰਗਟਾਈਆ। ਜਿਥੇ ਨਿਰਗੁਣ ਦੀਪ ਹੋਏ ਉਜਾਲਾ, ਅੰਧ ਅੰਧੇਰ ਰਹੇ ਨਾ ਰਾਈਆ। ਫੇਰਨੀ ਪਏ ਕੋਈ ਨਾ ਮਾਲਾ, ਮਨ ਕਾ ਮਣਕਾ ਦੇ ਭਵਾਈਆ। ਗੁਰਮੁਖ ਗੁਰਸਿਖ ਹਰਿਜਨ ਜਨ ਭਗਤ ਵੇਖ ਆਪਣਾ ਬਾਲਾ, ਬਾਲੀ ਬੁਧ ਲੈ ਉਠਾਈਆ। ਨਾਮ ਅਗੰਮੀ ਰਸ ਹਕ਼ੀਕ਼ੀ ਜਾਮ ਦੇ ਪਿਆਲਾ, ਪੀਆ ਪ੍ਰੀਤਮ ਹੋ ਕੇ ਦਇਆ ਕਮਾਈਆ। ਤੇਰਾ ਨੂਰ ਜਹੂਰ ਦਿਸੇ ਜਗਤ ਨਿਰਾਲਾ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੱਥ ਰੱਖ ਸਾਡੀ ਪੁਸ਼ਤ ਪਨਾਹ, ਪੁਨਹ ਪੁਨਹ ਸੀਸ ਨਿਵਾਈਆ। ਤੇਰਾ ਮਾਰਗ ਦੱਸੀਏ ਰਾਹ, ਰਹਿਬਰ ਹੋ ਕੇ ਸੇਵ ਕਮਾਈਆ। ਸਰਬ ਦਾ ਮਾਲਕ
❋
❋
ਪਰਮਾਤਮ ਜਲਵਾਗਰ ਨੂਰ ਖ਼ੁਦਾ, ਜਹੂਰ ਵਿਚ ਤੇਰੀ ਵਡਿਆਈਆ। ਰਮਜ਼ ਇਸ਼ਾਰਾ ਆਈਏ ਲਾ, ਲਾਸ਼ਰੀਕ ਤੇਰਾ ਭੇਵ ਖੁਲ੍ਹਾਈਆ। ਸੋ ਪੁਰਖ ਨਿਰੰਜਣ ਬਣ ਬੇਪਰਵਾਹ, ਹਰਿ ਪੁਰਖ ਨਿਰੰਜਣ ਪੜਦਾ ਦੇ ਉਠਾਈਆ। ਤੇਰਾ ਲੇਖਾ ਦੋ ਜਹਾਨਾਂ ਥਾਉਂ ਥਾਂ, ਥਾਨ ਥਨੰਤਰ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਜਗਤ ਮਲਾਹ, ਖੇਵਟ ਖੇਟਾ ਤੂੰ ਹੀ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਦਰਦੀਆਂ ਦਰਦ ਵੰਡਾ, ਦੁੱਖ ਕਲੇਸ਼ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਨਾਮ ਸੰਦੇਸ਼ਾ ਦੇਵਾਂ ਧੁਰ ਦਾ ਢੋਲਾ, ਬਿਨ ਢੋਲਕ ਛੈਣੇ ਲੈਣਾ ਗਾਈਆ। ਜੋ ਭਾਗ ਲਗਾਵੇ ਕਾਇਆ ਪੰਜ ਤਤ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਬੋਲਾ, ਅਨਬੋਲਤ ਰਾਗ ਸੁਣਾਈਆ। ਚਾਰ ਜੁਗ ਦਾ ਕਰਾਂ ਪੂਰਾ ਇਕਰਾਰ ਕੌਲਾ, ਧਰਨੀ ਧਰਤ ਧਵਲ ਦਇਆ ਕਮਾਈਆ। ਹਰ ਘਟ ਰਮਿਆ ਦੱਸੋ ਜਾ ਕੇ ਮੌਲਾ, ਗ੍ਰਹਿ ਗ੍ਰਹਿ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਜਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸੁਣੋ ਧੁਰ ਦਾ ਵਾਕ ਫ਼ਰਮਾਨ, ਫੁਰਨਿਆਂ ਤੋਂ ਪਰੇ ਕਰੇ ਪੜ੍ਹਾਈਆ। ਅਨੁਭਵ ਦ੍ਰਿਸ਼ਟੀ ਵਿਚ ਕਰ ਪਰਵਾਨ, ਪਰਵਾਨਾ ਧੁਰ ਦਾ ਦਿਆਂ ਜਣਾਈਆ। ਜਿਸ ਦਾ ਲਿਖਤਾਂ ਵਿਚ ਦਿਸੇ ਨਾ ਕੋਇ ਬਿਆਨ, ਇਸ਼ਟਾਂ ਵਿਚੋਂ ਇਸ਼ਟ ਸਭ ਦਾ ਪਿਤਾ ਮਾਈਆ। ਸੋ ਖੇਲ ਕਰੇ ਵਾਲੀ ਦੋ ਜਹਾਨ, ਪ੍ਰਿਤਪਾਲਕ ਨੂਰ ਖ਼ੁਦਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਹੁਕਮੇ ਅੰਦਰ ਹੁਕਮ ਵਰਤਾਈਆ। ਲੇਖਾ ਜਾਣੇ ਜਾਗਰਤ ਜੋਤ ਜੀਵ ਜਹਾਨ, ਘਟ ਭੀਤਰ ਵੇਖੇ ਥਾਉਂ ਥਾਈਂਆ। ਹੁਕਮੇ ਅੰਦਰ ਹੁਕਮ ਕਰ ਬਲਵਾਨ, ਕੂੜੀ ਕਿਰਿਆ ਮੇਟੇ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਸਮਝਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਹਉਮੇ ਹੰਗਤਾ ਗੜ੍ਹ ਤੋੜੋ ਅਭਿਮਾਨ, ਕਾਇਆ ਮਕਬਰੇ ਕਰੋ ਸਫਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਣਾ ਸਚ ਗਿਆਨ, ਸੋ ਸਵਾਮੀ ਅੰਤਰਜਾਮੀ ਸਾਹਿਬ ਸੁਲਤਾਨਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕੋ ਇਕ ਦਰਸਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਸਤ ਅਗੰਮੀ ਦੇ ਦੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਤੇਰੇ ਵਿਚੋਂ ਤੇਰਾ ਉਪਜੇ ਜਾਪ, ਜਗ ਜੀਵਣ ਦਾਤੇ ਦਾਤਾਰ ਆਪਣਾ ਭੇਵ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਮੇਟੇ ਪਾਪ, ਪਤਤ ਪੁਨੀਤ ਦਏ ਬਣਾਈਆ। ਚਿੰਤਾ ਰੋਗ ਰਹੇ ਨਾ ਕੋਇ ਸੰਤਾਪ, ਸੋਈ ਸੁਰਤੀ ਸ਼ਬਦ ਉਠਾਈਆ। ਭਵਿਖਤਾਂ ਵਿਚ ਜੋ ਆਏ ਆਖ, ਆਖ਼ਰ ਸਭ ਦਾ ਲਹਿਣਾ ਦੇਣਾ ਮੁਕਾਈਆ। ਤੂੰ ਸਾਹਿਬ ਪੁਰਖ ਸਮਰਾਥ, ਸਚਖੰਡ ਨਿਵਾਸੀ ਧੁਰ ਦਾ ਪਿਤਾ ਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਗਾਉਂਦੇ ਆਏ ਗਾਥ, ਗਾ ਗਾ ਰਾਗ ਅਲਾਈਆ। ਕਲਜੁਗ ਅੰਤ ਦੋਏ ਜੋੜ ਕੇ ਹਾਥ, ਚਰਨ ਕਵਲ ਸੀਸ ਝੁਕਾਈਆ। ਲਹਿਣਾ ਦੇਣਾ ਦੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਰੱਖਣ ਧੁਰ ਦੀ ਆਸ, ਆਸਾ ਵਿਚ ਭਰਵਾਸਾ ਪਰਮ ਪੁਰਖ ਆਪਣਾ ਦੇਣਾ ਸਮਝਾਈਆ।
❋
❋