ਪੁਸਤਕਾਲਾਭਾਗ ੨੦

੬ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਸਿੰਘ ਦੇ ਗ੍ਰਹਿ ਪਟਿਆਲਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰੀ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਖੇਲ ਤੇਰਾ ਅਕਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੇਵ ਨਾ ਕੋਇ ਖੁਲ੍ਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਾਮ ਨਿਧਾਨ ਸ੍ਰੀ ਭਗਵਾਨ ਸਾਹਿਬ ਸਵਾਮੀ ਅੰਤਰਜਾਮੀ ਤੇਰਾ ਆਏ ਦੱਸ, ਬੋਧ ਅਗਾਧ ਨਾਦ ਧੁਨ ਧੁਨ ਆਤਮਕ ਰਾਗ ਸੁਣਾਈਆ। ਭੇਵ ਅਭੇਦਾ ਅਛਲ ਅਛੇਦਾ ਗੁਣਵੰਤੇ ਤੇਰਾ ਗਾ ਕੇ ਆਏ ਜਸ, ਸਿਫ਼ਤਾਂ ਵਿਚ ਲਿਖਤਾਂ ਵਿਚ ਤੇਰੀ ਕਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੇ ਸ਼ਾਹ ਸੁਲਤਾਨ, ਸੋ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਹੁਕਮੇ ਅੰਦਰ ਵੇਖੀਏ ਦੀਨ ਦੁਨੀ ਜਗਤ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਫੇਰਾ ਪਾਈਆ। ਭੇਵ ਖੁਲ੍ਹਾਈਏ ਕਾਇਆ ਮਾਟੀ ਚਾਮ, ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਪੜਦਾ ਆਪ ਚੁਕਾਈਆ। ਤੇਰਾ ਸੁਣ ਅਗੰਮੀ ਫ਼ਰਮਾਨ, ਨਿਰਗੁਣ ਧਾਰ ਹੋਏ ਸਵਾਧਾਨ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਇਕੋ ਹੁਕਮ ਧੁਰ ਫ਼ਰਮਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਦੇਣਾ ਜਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸੁਣੋ ਸੰਦੇਸ਼ਾ ਅਗੰਮ, ਅਗੰਮੜੀ ਖੇਲ ਜਣਾਇੰਦਾ। ਨਾਮ ਨਿਧਾਨਾ ਚੀਨਣਾ ਬਿਨਾ ਰਸਨਾ ਜਿਹਵਾ ਬੱਤੀ ਦੰਦ, ਦਮ ਸਵਾਸ ਸਵਾਸ ਵੰਡ ਨਾ ਕੋਇ ਵੰਡਾਇੰਦਾ। ਖੇਲ ਕਰਨਾ ਬਿਨਾ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਡੇਰਾ ਢਾਹਿੰਦਾ। ਕੂੜੀ ਕਿਰਿਆ ਜਗਤ ਵਾਸਨਾ ਖੇੜਾ ਦੇਣਾ ਭੰਨ, ਪਾਰਬ੍ਰਹਮ ਭੇਵ ਅਭੇਦਾ ਆਪ ਖੁਲ੍ਹਾਇੰਦਾ। ਲੇਖਾ ਜਾਨਣਾ ਤਨ ਵਜੂਦ ਸਰਵਣ ਸੁਣੇ ਕੋਈ ਨਾ ਕੰਨ, ਕਾਇਨਾਤ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਦਇਆਨਿਧ ਠਾਕਰ ਆਪਣਾ ਹੁਕਮ ਸੁਣਾਇੰਦਾ। ਹੁਕਮ ਸੁਣਾਏ ਸ੍ਰੀ ਭਗਵੰਤ, ਹਰਿ ਭਗਵਨ ਦਇਆ ਕਮਾਈਆ। ਏਕਾ ਦ੍ਰਿੜਾਉਣਾ ਧੁਰ ਦਾ ਮੰਤ, ਗ੍ਰਹਿ ਗ੍ਰਹਿ ਅੰਦਰ ਤਾਲ ਵਜਾਈਆ। ਭੇਵ ਚੁਕਾਉਣਾ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੜ੍ਹ ਤੋੜਨਾ ਹਉਮੇ ਹੰਗਤ, ਹੰ ਬ੍ਰਹਮ ਦੇਣਾ ਉਪਜਾਈਆ। ਦੂਜੇ ਦਰ ਹੋਵੇ ਕੋਈ ਨਾ ਮੰਗਤ, ਵਸਤ ਅਮੋਲਕ ਕਾਇਆ ਗੋਲਕ ਦੇਣੀ ਟਿਕਾਈਆ। ਸ਼ਬਦੀ ਧਾਰ ਮਹਿੰਮਾ ਦੱਸ ਅਗਣਤ, ਨਿਰਅੱਖਰ ਵਿਚੋਂ ਅੱਖਰ ਧਾਰ ਦੇਣੀ ਸਮਝਾਈਆ। ਗੁਰਮੁਖ ਵੇਖਣਾ ਧੁਰ ਦਾ ਸੰਤ, ਸਾਹਿਬ ਸਤਿਗੁਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਸਚ ਮਹੱਲਾ ਸਚਖੰਡ ਦਰਗਾਹ ਸਾਚੀ ਧਾਮ ਨਿਆਰੇ ਇਕੋ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਡ ਦਾਤੇ ਬੇਪਰਵਾਹ, ਬੇਪਰਵਾਹੀ ਤੇਰੀ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਇਕ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਈਆ। ਤੇਰੇ ਚਰਨ ਕਵਲ ਧਿਆਨ ਰਹੇ ਲਗਾ, ਸੀਸ ਜਗਦੀਸ ਇਕ ਨਿਵਾਈਆ। ਤੇਰਾ ਲੇਖਾ ਲਿਖੇ ਕੋਈ ਨਾ ਕਲਮ ਸ਼ਾਹ, ਕਾਤਬ ਰੂਪ ਨਾ ਕੋਇ ਧਰਾਈਆ। ਤੂੰ ਜਲਵਾਗਰ ਇਕ ਰੁਸ਼ਨਾ,

❋

❋

ਲੱਖ ਚੁਰਾਸੀ ਰਿਹਾ ਸਮਾਈਆ। ਹੁਕਮੇ ਅੰਦਰ ਹੁਕਮ ਦੇ ਬਦਲਾ, ਬਦਲੀ ਹੋਵੇ ਖ਼ਲਕ ਖ਼ੁਦਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਨਗ਼ਮਾ ਇਕੋ ਦੇ ਸੁਣਾ, ਗੀਤ ਗੋਬਿੰਦ ਤੇਰੀ ਵੱਜੇ ਵਧਾਈਆ। ਹਰ ਘਟ ਰਮਿਆ ਰਾਮ ਨਜ਼ਰੀ ਆ, ਸ਼ਾਮ ਹੋ ਕੇ ਬੰਸਰੀ ਇਕ ਸੁਣਾਈਆ। ਜੀਵ ਜੰਤ ਧੁਰ ਦੀ ਗੋਪੀ ਲੈ ਪਰਨਾ, ਆਤਮ ਪਰਮਾਤਮ ਆਪਣਾ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਦੇ ਖਪਾ, ਮਾਇਆ ਮਮਤਾ ਮੋਹ ਵਿਕਾਰ ਲੋਕਮਾਤ ਰਹਿਣ ਨਾ ਪਾਈਆ। ਤੇਰੇ ਅੱਗੇ ਕਰੀਏ ਸਰਬ ਦੁਆ, ਦੋਏ ਜੋੜ ਸੀਸ ਝੁਕਾਈਆ। ਤੂੰ ਖ਼ਾਲਕ ਖ਼ਲਕ ਆਦਿ ਜੁਗਾਦੀ ਰਹਿਨੁਮਾ, ਰਹਿਮਤ ਤੇਰੀ ਨਜ਼ਰੀ ਆਈਆ। ਨਿਤ ਨਵਿਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਬਣਦੇ ਰਹੇ ਪੇਸ਼ਵਾ, ਪੇਸ਼ਤਰ ਤੇਰਾ ਹੁਕਮ ਆਏ ਸੁਣਾਈਆ। ਸੋ ਵੇਲਾ ਵਕਤ ਦੋ ਜਹਾਨਾਂ ਸ੍ਰੀ ਭਗਵਾਨਾ ਗਿਆ ਆ, ਗਹਿਰ ਗੰਭੀਰ ਬੇਨਜ਼ੀਰ ਤੇਰੇ ਹੱਥ ਵਡਿਆਈਆ। ਹਉਂ ਸਰਨ ਸਰਨਾਈ ਸਰਨਗਤ ਤੇਰੀ ਰਹੇ ਤਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਕਵਲ ਚਰਨ ਚਰਨ ਕਵਲ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਸਾਹਿਬ ਪੁਰਖ ਅਗੰਮ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਬੇੜਾ ਬੰਨ੍ਹ, ਖੇਵਟ ਖੇਟਾ ਹੋ ਕੇ ਆਪਣੀ ਕਾਰ ਕਮਾਈਆ। ਕਰ ਪਰਕਾਸ਼ ਕਾਇਆ ਮਾਟੀ ਸਾਚੇ ਤਨ, ਤਨ ਵਜੂਦ ਕਰ ਰੁਸ਼ਨਾਈਆ। ਨਾਮ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾ ਬਿਨਾ ਕੰਨ, ਸਰਵਣਾਂ ਤੋਂ ਪਰੇ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਇਕੋ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਧੁਰ ਦੇ ਮਾਲਕ, ਮਲਕੀਅਤ ਦੀਨ ਦੁਨੀ ਤੇਰੀ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਬਦਲ ਆਦਤ, ਅਦਲ ਅਦਾਲਤ ਆਪ ਕਮਾਈਆ। ਹਿਰਦੇ ਅੰਦਰ ਬਖ਼ਸ਼ ਇਬਾਦਤ, ਨਾਮ ਨਿਧਾਨਾ ਦੇ ਜਣਾਈਆ। ਤੂੰ ਸਦਾ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਮਮਤਾ ਮੋਹ ਮੇਟ ਅਲਾਮਤ, ਆਲਮ ਉਲਮਾ ਇਲਮ ਇਕੋ ਦੇ ਸਮਝਾਈਆ। ਧੁਰ ਦਾ ਅੰਮ੍ਰਿਤ ਬਖ਼ਸ਼ ਨਿਆਮਤ, ਅਗਨੀ ਤਤ ਦੇ ਬੁਝਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਭੀਤਰ ਕਾਇਆ ਮੰਦਰ ਅੰਦਰ ਗ੍ਰਹਿ ਆਪਣੇ ਨਾਮ ਦੀ ਦੇ ਜ਼ਮਾਨਤ, ਦੀਨ ਦਿਆਲ ਦਇਆਨਿਧ ਆਪਣੀ ਦਇਆ ਕਮਾਈਆ। ਪੰਜਾਂ ਤੱਤਾਂ ਅੰਦਰ ਤੇਰਾ ਆਤਮ ਤੇਰੀ ਅਮਾਨਤ, ਦੂਜੀ ਵਸਤ ਨਜ਼ਰ ਕੋਇ ਨਾ ਆਈਆ। ਤੇਰੀ ਰਹਿਮਤ ਨਾਲ ਮਨੂਆ ਕਰੇ ਨਾ ਕੋਇ ਬਗ਼ਾਵਤ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਹਰਿ ਜਗਦੀਸ਼ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਪਰਮਾਤਮ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਤੇਰੇ ਨਾਮ ਦਾ ਸਮਝੇ ਨਾ ਕੋਇ ਮਹਾਤਮ, ਮਹਿੰਮਾ ਕਹਿਣ ਕੋਇ ਨਾ ਪਾਈਆ। ਪੜਦਾ ਖੁਲ੍ਹਿਆ ਨਾ ਕਿਸੇ ਸਨਾਤਮ, ਸਤਿ ਦਵਾਰ ਪੜਦਾ ਨਾ ਕੋਇ ਉਠਾਈਆ। ਦਰਸ ਕਰੇ ਕੋਈ ਨਾ ਬਾਤਨ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ। ਸਾਚਾ ਘਾਟ ਲੱਭੇ ਕਿਸੇ ਨਾ ਪਾਤਣ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਮਨਸਾ ਮੋਹ ਨਾ ਮਿਟੇ ਵਾਸਨ, ਵਸਲ ਯਾਰ ਨਾ ਕੋਇ ਵਖਾਈਆ। ਕਿਰਪਾ ਕਰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤੇ ਤੇਰੀ ਓਟ ਰਖਾਈਆ। ਝਗੜਾ

❋

❋

ਮੁਕਾ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਤੇਰੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਅਰਜ਼ੋਈ ਅੰਦਰ ਆਖਣ, ਬੇਨੰਤੀ ਹਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਸੁਣਾਂ ਅਗੰਮੀ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਨਿਰਗੁਣ ਧਾਰ ਵੰਡਾਂ ਦਰਦ, ਦਰਦੀ ਹੋ ਕੇ ਫੇਰਾ ਪਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਬਦਲਾ ਸਭ ਦਾ ਦਿਆਂ ਚੁਕਾਈਆ। ਚਾਰ ਜੁਗ ਦਾ ਰਹਿਣ ਨਾ ਦੇਵਾਂ ਕਰਜ਼, ਮਕਰੂਜ਼ ਹੋ ਕੇ ਲਹਿਣਾ ਝੋਲੀ ਪਾਈਆ। ਦੀਨ ਦੁਨੀ ਦਾ ਲੇਖਾ ਕਰਾਂ ਨਪੜਦ, ਓਢਣ ਸੀਸ ਨਾ ਕੋਇ ਟਿਕਾਈਆ। ਸਾਚੇ ਨਾਮ ਦਾ ਲਏ ਕੋਈ ਨਾ ਧੜਤ, ਗੁਰ ਗੁਰ ਹੱਟ ਨਾ ਕੋਇ ਵਿਕਾਈਆ। ਸਭ ਦੀ ਪੂਰੀ ਕਰਾਂ ਲਿਖਤ ਪੜ੍ਹਤ, ਭਵਿਖਤਾਂ ਵਿਚੋਂ ਭਵਿਖਤ ਦਿਆਂ ਸਮਝਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਜ਼ਿਮੀਂ ਅਸਮਾਨਾਂ ਮੰਨਣਾ ਪਏ ਇਕੋ ਇਸ਼ਟ, ਇਸ਼ਟ ਆਤਮਾ ਪਰਮਾਤਮਾ ਇਕ ਜਣਾਈਆ। ਕੁਛ ਲੇਖਾ ਲਹਿਣਾ ਦੇਣਾ ਰਾਮ ਨਾਲ ਵਸ਼ਿਸ਼ਟ, ਵਿਸ਼ਿਆਂ ਤੋਂ ਪਰੇ ਜਿਸ ਦਾ ਵਿਸ਼ਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਸਤਿ ਸਤਿਵਾਦੀ ਇਕੋ ਇਕ ਸੁਣਾਈਆ। ਸੁਣੋ ਸੰਦੇਸ਼ਾ ਧੁਰ ਫ਼ਰਮਾਨ, ਹਰਿ ਕਰਤਾ ਆਪ ਦ੍ਰਿੜਾਈਆ। ਜਾ ਕੇ ਵੇਖੋ ਜੀਵ ਜਹਾਨ, ਘਟ ਘਟ ਅੰਤਰ ਫੋਲ ਫੁਲਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਹੋ ਕੇ ਵੇਸ ਵਟਾਈਆ। ਜੋ ਲਿਖ ਕੇ ਆਏ ਬਿਆਨ, ਨਾਤਾ ਜੋੜ ਕਲਮ ਸ਼ਾਹੀਆ। ਉਸ ਦਾ ਲਹਿਣਾ ਦੇਣਾ ਮੁਕਾਏ ਸ੍ਰੀ ਭਗਵਾਨ, ਭਾਗ ਹਿੱਸਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਘਟ ਨਿਵਾਸੀ ਸਰਬ ਜੀਆਂ ਦਾ ਜਾਣੀ ਜਾਣ, ਅਭੁੱਲ ਭੁੱਲ ਵਿਚ ਕਦੇ ਨਾ ਆਈਆ।

੭ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਦੇਵ ਕਿਸ਼ਨ ਦੇ ਗ੍ਰਹਿ ਪਟਿਆਲਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਅਸੀਂ ਕਰ ਕਰ ਥੱਕੇ ਯਤਨ, ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਨਾ ਕੋਇ ਬਦਲਾਈਆ। ਸਚਖੰਡ ਦਵਾਰ ਏਕੰਕਾਰ ਤੱਕੇ ਕੋਈ ਨਾ ਆਪਣਾ ਵਤਨ, ਬੇਵਤਨ ਬੇਪਰਵਾਹ ਹੋਈ ਤੇਰੀ ਲੋਕਾਈਆ। ਸਚ ਕਿਨਾਰਾ ਧਰਮ ਦਵਾਰਾ ਵੇਖੇ ਕੋਈ ਨਾ ਪਤਣ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਧਿਆਨ ਨਾ ਕੋਇ ਲਗਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਵਿਕਾਰੀ ਹੱਸਣ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਜੂਠ ਝੂਠ ਅਪਰਾਧ ਮੋਹ ਵਿਕਾਰ ਮਮਤਾ ਵਿਚ ਵਸਣ, ਵਸਲ ਯਾਰ ਕਰੇ ਨਾ ਕੋਇ ਖ਼ੁਦਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਠ ਉਠ ਨੱਸਣ, ਧੀਰਜ ਧੀਰ ਸਤਿ ਸੰਤੋਖ ਸਾਂਤਕ ਸਤਿ ਨਾ ਕੋਇ ਕਰਾਈਆ। ਤ੍ਰੈਗੁਣ ਮਾਇਆ ਪੰਜ ਤਤ ਸ਼ਰੀਰ ਬੇਨਜ਼ੀਰ ਲਾਈ ਅਗਨ, ਅਗਨੀ ਤਤ ਬੁਝਾ ਬ੍ਰਹਮ ਮਤ ਨਾ ਕੋਇ ਦ੍ਰਿੜਾਈਆ। ਬਿਨ ਸਾਚੇ ਨਾਮ ਓਢਣ ਦੀਨ ਦੁਨੀ ਹੋਈ ਨਗਨ, ਸਮਰਥ ਸਵਾਮੀ ਅੰਤਰਜਾਮੀ ਸੀਸ ਜਗਦੀਸ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

❋

❋

ਦੇਣਾ ਸਾਚਾ ਵਰ, ਧੁਰ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਦੀ ਚੌਧਵੀਂ ਚਾਰ ਵਰਨ ਅਠਾਰਾਂ ਬਰਨ ਫਿਰ ਫਿਰ ਥੱਕੇ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਤੱਕੇ, ਨਿਰਗੁਣ ਹੋ ਕੇ ਗ੍ਰਹਿ ਗ੍ਰਹਿ ਫੋਲ ਫੁਲਾਈਆ। ਪੰਧ ਮੁਕਾ ਕੇ ਵੇਖੇ ਮਦੀਨੇ ਮੱਕੇ, ਧੁਰ ਫ਼ਰਮਾਨੇ ਅੰਦਰ ਸੇਵ ਕਮਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਥੋੜ੍ਹੇ ਦਿਸਦੇ ਸੱਚੇ, ਦੀਨ ਦੁਨੀ ਮਮਤਾ ਮੋਹ ਵਿਚ ਹਲਕਾਈਆ। ਨਿਰਗੁਣ ਧਾਰ ਜੋਤ ਸਰੂਪ ਨਿਜ ਨੈਣ ਕੋਈ ਨਾ ਤੈਨੂੰ ਤੱਕੇ, ਗਿਆਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸਭ ਦੇ ਚੀਥੜ ਦਿਸਣ ਫਟੇ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਚਰਨ ਕਵਲ ਸੀਸ ਨਾ ਕੋਇ ਨਿਵਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦਿਸਣ ਰੱਟੇ, ਝਗੜਾ ਦਵੈਤ ਨਾ ਕੋਇ ਮਿਟਾਈਆ। ਅੰਤ ਅਖ਼ੀਰ ਬੇਨਜ਼ੀਰ ਜੀਵਾਂ ਜੰਤਾਂ ਸਾਧਾਂ ਸੰਤਾਂ ਪਤ ਕੋਈ ਨਾ ਰੱਖੇ, ਮਿਹਰਵਾਨ ਮਹਿਬੂਬ ਤੁਧ ਬਿਨ ਹੋਏ ਨਾ ਕੋਇ ਸਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਦਰ ਦਵਾਰ ਆਏ ਨੱਸੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਲੋਕਮਾਤ ਖੋਲ੍ਹ ਇਕੋ ਹੱਟੇ, ਜਗਤ ਵਣਜਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੈ ਬਣਾਈਆ। ਕਲਜੁਗ ਕੂੜੀ ਕਿਰਿਆ ਭਾਂਡੇ ਰਹਿਣ ਨਾ ਦੇ ਕੱਚੇ, ਕੰਚਨ ਗੜ੍ਹ ਗ੍ਰਹਿ ਮੰਦਰ ਦੇ ਸੁਹਾਈਆ। ਮਨ ਵਾਸਨਾ ਮਮਤਾ ਵਿਚ ਮੂਲ ਨਾ ਨੱਚੇ, ਮਨ ਕਾ ਮਣਕਾ ਦੇ ਭਵਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਕਿਛ ਤੇਰੇ ਹੱਥੇ, ਸਚ ਸਵਾਮੀ ਅੰਤਰਜਾਮੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਤਿਗੁਰ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਚਾਰੋਂ ਕੁੰਟ ਵਰਤੀ ਕਲ, ਕਲਮਾ ਹਕ ਨਜ਼ਰ ਕਿਸੇ ਆਈਆ। ਸੱਜਣ ਮੀਤ ਕਪਟ ਵਿਕਾਰ ਕਰੇ ਛਲ, ਅਛਲ ਛਲਧਾਰੀ ਤੇਰੀ ਸਮਝ ਕੋਇ ਨਾ ਪਾਈਆ। ਪੂਰਬ ਲਹਿਣਾ ਦੇਣਾ ਲੇਖਾ ਸੰਦੇਸ਼ਾ ਕੁਛ ਦੇ ਕੇ ਗਿਆ ਬਾਵਨ ਬਲ, ਭੇਵ ਅਭੇਦਾ ਅਗੰਮ ਅਥਾਹ ਖੁਲ੍ਹਾਈਆ। ਜਿਸ ਦਾ ਲੇਖਾ ਪਰੇ ਚਾਰ ਵੇਦਾ, ਬ੍ਰਹਮ ਵੇਤਾ ਅੰਤ ਕਹਿਣ ਨਾ ਪਾਈਆ। ਲਿਖਿਆ ਨਾ ਜਾਏ ਕਿਸੇ ਕਿਤੇਬਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਸੋ ਪੁਰਖ ਅਕਾਲ ਦੀਨ ਦਿਆਲ ਮੰਦਰ ਅੰਦਰ ਚੜ੍ਹ ਕੇ ਖੋਲ੍ਹ ਆਪਣਾ ਭੇਦਾ, ਭੇਵ ਅਭੇਦ ਦੇਣਾ ਦ੍ਰਿੜਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਕਿਸ ਬਿਧ ਖੇਲੇਂ ਖੇਡਾਂ, ਖ਼ਾਲਕ ਖ਼ਲਕ ਆਪਣਾ ਹੁਕਮ ਵਰਤਾਈਆ। ਆਦਿ ਨਿਰੰਜਣ ਅਬਿਨਾਸ਼ੀ ਕਰਤੇ ਮਿਹਰਵਾਨ ਮੁਹੱਬਤ ਵਿਚ ਦੀਨ ਦੁਨੀ ਦੱਸ ਆਪਣਾ ਦੇਸਾ, ਸਚਖੰਡ ਦਵਾਰਾ ਏਕੰਕਾਰਾ ਇਕੋ ਇਕ ਸਮਝਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇਂ ਹਮੇਸ਼ਾ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਤੇਰੇ ਹੱਥ ਲੇਖਾ, ਲਿਖਤ ਭਵਿਖਤ ਇਸ਼ਟ ਦ੍ਰਿਸ਼ਟ ਵਿਚ ਦੇ ਬਦਲਾਈਆ।

❋

❋

੭ ਫੱਗਣ ਸ਼ਹਿਨਸ਼ਾਹੀ ਸੰਮਤ ੨ ਸਤਵੰਤ ਕੌਰ ਦੇ ਗ੍ਰਹਿ ਪਟਿਆਲਾ

ਗੁਰ ਅਵਤਾਰ ਪੈਗ਼ੰਬਰ ਗਾਓ ਢੋਲਾ, ਨਵ ਸੱਤ ਅਗੰਮੀ ਰਾਗ ਸੁਣਾਈਆ। ਚਾਰ ਵਰਨਾਂ ਦੱਸੋ ਇਕੋ ਬੋਲਾ, ਅਨਬੋਲਤ ਰਿਹਾ ਦ੍ਰਿੜਾਈਆ। ਸੋਹੰ ਸ਼ਬਦ ਆਤਮ ਪਰਮਾਤਮ ਬਣਾਓ ਵਿਚੋਲਾ, ਵਿਚਲਾ ਭੇਵ ਜਗਤ ਖੁਲ੍ਹਾਈਆ। ਤਨ ਮਾਟੀ ਵਜੂਦ ਰਹੇ ਕੋਈ ਨਾ ਓਹਲਾ, ਪੜਦਾ ਦੇਣਾ ਉਠਾਈਆ। ਹਰ ਘਟ ਰਮਿਆ ਨਜ਼ਰ ਆਵਾਂ ਮੌਲਾ, ਅਮੋਲਕ ਵਸਤ ਦੇਣੀ ਵਰਤਾਈਆ। ਕਲਜੁਗ ਕੂੜੀ ਕਿਰਿਆ ਰਹੇ ਕੋਈ ਨਾ ਗੋਲਾ, ਸਚ ਪ੍ਰੀਤੀ ਦੇਣੀ ਸਮਝਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਤਿ ਧਰਮ ਦਾ ਜਾ ਕੇ ਖੇਲੋ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਸਤਿ ਸਤਿਵਾਦੀ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਨਾਮ ਦਾ ਗਾਓ ਗੀਤ, ਢੋਲਾ ਦੀਨ ਦੁਨੀ ਦਿਓ ਜਣਾਈਆ। ਲੱਖ ਚੁਰਾਸੀ ਕਾਇਆ ਮਾਟੀ ਕਰੋ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਪੜਦਾ ਦੇਣਾ ਉਠਾਈਆ। ਪੁਰਖ ਅਬਿਨਾਸ਼ੀ ਨਜ਼ਰੀ ਆਏ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣਾ ਭੇਵ ਖੁਲ੍ਹਾਈਆ। ਲੇਖਾ ਮੁਕੇ ਊਚ ਨੀਚ, ਰਾਓ ਰੰਕ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਚ ਨਾਮ ਦਾ ਕਰੋ ਜੈਕਾਰ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸੁਰਤੀ ਸ਼ਬਦ ਹੋਵੇ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਕੋਇ ਵਿਭਚਾਰ, ਦੁਰਮਤ ਮੈਲ ਦੇਣੀ ਧਵਾਈਆ। ਸਾਚੇ ਮੰਦਰ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਨਿਰਗੁਣ ਨੂਰ ਦੇਣਾ ਦ੍ਰਿੜਾਈਆ। ਅਨਹਦ ਨਾਦ ਧੁਨੀ ਸੁਣੇ ਜੈਕਾਰ, ਸ਼ਬਦ ਅਗੰਮ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਤਾ ਜੋੜ ਸਰਬ ਸੰਸਾਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇਣੀ ਬਦਲਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਹੋਵੇ ਨਾ ਕੋਇ ਖ਼ੁਆਰ, ਖ਼ਾਲਸ ਇਕੋ ਰੰਗ ਦੇਣਾ ਰੰਗਾਈਆ। ਸਤਿਜੁਗ ਸਾਚਾ ਸਤਿ ਕਰੇ ਪਿਆਰ, ਧਰਮ ਦਵਾਰਾ ਧੁਰ ਦਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਸਾਚੇ ਨਾਮ ਦਾ ਦੱਸੋ ਸਵਾਦ, ਅਨਰਸ ਦਏ ਜਣਾਈਆ। ਜਿਸ ਨੇ ਖੇਲ ਰਚਿਆ ਆਦਿ, ਸੋ ਵੇਖਣਹਾਰ ਬ੍ਰਹਿਮਾਦ, ਜੁਗਾਦਿ ਜੁਗ ਆਪਣਾ ਹੁਕਮ ਵਰਤਾਈਆ। ਵਸਤ ਅਮੋਲਕ ਦੇਵੇ ਦਾਦ, ਹਰਿ ਕਰਤਾ ਆਪ ਵਰਤਾਈਆ। ਸ੍ਰਿਸ਼ਟ ਸਬਾਈ ਮਾਲਕ ਖ਼ਾਲਕ ਪ੍ਰਿਤਪਾਲਕ ਦੱਸੋ ਨਾਮ ਇਕੋ ਗਾਡ, ਰਾਮ ਰਹੀਮ ਇਕੋ ਨਜ਼ਰੀ ਆਈਆ। ਬਿਨ ਸੋਹੰ ਸ਼ਬਦ ਸਤਿਜੁਗ ਅੰਦਰ ਦੂਜੀ ਰਹੇ ਨਾ ਕੋਇ ਆਵਾਜ਼, ਅਜਾਂ ਬਾਂਗ ਨਾ ਕੋਇ ਸੁਣਾਈਆ। ਹੰਸ ਬੁੱਧੀ ਰਹੇ ਨਾ ਕੋਈ ਕਾਗ, ਕਾਗ ਹੰਸ ਰੂਪ ਦੇਣਾ ਬਦਲਾਈਆ। ਮੰਦਰ ਵੜ ਕੇ ਅੰਦਰ ਚੜ੍ਹ ਕੇ ਆਤਮ ਪਰਮਾਤਮ ਖੋਲ੍ਹੋ ਰਾਜ਼, ਪਾਰਬ੍ਰਹਮ ਬ੍ਰਹਮ ਭੇਵ ਦੇਣਾ ਖੁਲ੍ਹਾਈਆ। ਸਤਿ ਧਰਮ ਦਾ ਬਦਲ ਦੇਣਾ ਰਿਵਾਜ, ਸਮਾਜ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਧੁਰ ਦਾ ਰਾਣਾ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਨਾਮ ਦਾ ਦਿਓ ਹੋਕਾ, ਹੁਕਮ ਦੇਵੇ ਧੁਰਦਰਗਾਹੀਆ। ਝਗੜਾ ਰਹੇ

❋

❋

ਨਾ ਚੌਦਾਂ ਲੋਕਾ, ਚੌਦਾਂ ਤਬਕ ਭੇਵ ਦੇਣਾ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਚ ਸਲੋਕਾ, ਸੋਹੰ ਢੋਲਾ ਬਿਨ ਢੋਲਕ ਛੈਣੇ ਦੇਣਾ ਖੜਕਾਈਆ। ਸਤਿਜੁਗ ਅੰਤਰ ਨਿਰੰਤਰ ਪੜ੍ਹਨਾ ਪਏ ਕਿਸੇ ਨਾ ਪੋਥਾ, ਬਿਨ ਪੁਸਤਕ ਉਸਤਤ ਮੇਰੀ ਦੇਣੀ ਸਮਝਾਈਆ। ਸ਼ਬਦ ਨਗਾਰੇ ਤਨ ਵਜੂਦ ਲਾ ਕੇ ਚੋਟਾ, ਚੋਟੀ ਚੜ੍ਹ ਕੇ ਪੜਦਾ ਦੇਣਾ ਉਠਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮਾਇਆ ਮਮਤਾ ਮੋਹ ਵਿਕਾਰ ਅੰਦਰ ਰਹੇ ਕੋਇ ਨਾ ਖੋਟਾ, ਕੂੜ ਕਪਟ ਅੰਦਰੋਂ ਦੇਣਾ ਕਢਾਈਆ। ਨਿਰਮਲ ਪਰਕਾਸ਼ ਕਰ ਕੇ ਜੋਤਾ, ਦੀਆ ਬਾਤੀ ਕਮਲਾਪਾਤੀ ਦੇਣਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਮੌਕਾ, ਹੁਕਮੇ ਅੰਤਰ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਦੱਸੋ ਰਮਜ਼ ਹਕ਼ੀਕ਼ੀ, ਹਕ਼ੀਕ਼ਤ ਵਿਚੋਂ ਦ੍ਰਿੜਾਈਆ। ਪੁਰਖ ਅਕਾਲ ਦੀ ਸਚ ਪ੍ਰੀਤੀ, ਬਿਨਾ ਪ੍ਰੀਤ ਪ੍ਰੀਤਮ ਪਾਰ ਨਾ ਕੋਇ ਕਰਾਈਆ। ਕਲਜੁਗ ਅੰਤਮ ਔਧ ਰਹੀ ਬੀਤੀ, ਸਤਿਜੁਗ ਸਾਚਾ ਲਏ ਅੰਗੜਾਈਆ। ਝਗੜਾ ਚੁਕਣਾ ਹਸਤ ਕੀਟੀ, ਊਚ ਨੀਚ ਇਕੋ ਰੰਗ ਵਖਾਈਆ। ਮਾਇਆ ਮਮਤਾ ਮੋਹ ਨਾ ਰਹੇ ਪਤਤ ਪਨੀਤੀ, ਪਤਤ ਪਾਵਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਪਰਖਣਹਾਰਾ ਨੀਤੀ, ਨੀਤੀਵਾਨ ਸ੍ਰੀ ਭਗਵਾਨ ਆਦਿ ਜੁਗਾਦਿ ਇਕੋ ਇਕ ਨਜ਼ਰੀ ਆਈਆ।

੭ ਫੱਗਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਕਾਕੋ ਦੇ ਗ੍ਰਹਿ ਪਿੰਡ ਚੁਪਕੀ ਜ਼ਿਲਾ ਪਟਿਆਲਾ

ਗੁਰ ਅਵਤਾਰ ਪੈਗ਼ੰਬਰ ਸਾਚਾ ਨਾਮ ਵਜਾਓ ਨਗਾਰਾ, ਸੋਹੰ ਢੋਲਾ ਦੇਣਾ ਸਮਝਾਈਆ। ਚਾਰ ਜੁਗ ਤੋਂ ਵੱਖਰਾ ਦੱਸਣਾ ਨਾਅਰਾ, ਨਰ ਨਰਾਇਣ ਰਿਹਾ ਦ੍ਰਿੜਾਈਆ। ਆਤਮ ਦਾ ਪ੍ਰੇਮੀ ਪ੍ਰੀਤਮ ਦੱਸਣਾ ਪਿਆਰਾ, ਪਾਰਬ੍ਰਹਮ ਪ੍ਰਭ ਬ੍ਰਹਮ ਸੱਜਣ ਦੇਣਾ ਸਮਝਾਈਆ। ਨਿਰਗੁਣ ਧਾਰ ਅਗੰਮੀ ਦੇ ਇਸ਼ਾਰਾ, ਸੋਈ ਸੁਰਤ ਦੇਣੀ ਉਠਾਈਆ। ਸ੍ਰਿਸ਼ਟ ਸਬਾਈ ਕਰੇ ਵਣਜ ਸਚ ਵਪਾਰਾ, ਨਾਮ ਵਸਤ ਅਮੋਲਕ ਦੇਣੀ ਵਖਾਈਆ। ਦਰ ਠਾਂਡਾ ਵਖਾਉਣਾ ਧੁਰ ਦਰਬਾਰਾ, ਦਰਗਾਹ ਸਾਚੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਢੋਲਾ ਗਾਓ ਗਹਿਰ ਗੰਭੀਰ ਗੁਣੀ ਗਹਿੰਦ, ਸਰਗੁਣ ਧਾਰ ਦਿਓ ਸਮਝਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰਾ ਰਹਿਮਤ ਆਪਣੀ ਆਪ ਕਮਾਈਆ। ਸੰਤ ਸੁਹੇਲੇ ਗੁਰਮੁਖ ਬਣੋ ਨਾਦੀ ਬਿੰਦ, ਜੋ ਬਿੰਦਰਾਬਨ ਵਾਲਾ ਕਾਹਨ ਗਿਆ ਸਮਝਾਈਆ। ਨਿਝਰ ਧਾਰ ਅੰਮ੍ਰਿਤ ਰਸ ਪੀਓ ਸਾਗਰ ਸਿੰਧ, ਧੁਰ ਪਿਆਲਾ ਇਕੋ ਜਾਮ ਪਿਆਈਆ। ਮਨ ਕਾਮਨਾ ਰਹੇ ਨਾ ਕੋਈ ਚਿੰਦ, ਅਗਨੀ ਅੱਗ ਨਾ ਕੋਇ ਤਪਾਈਆ। ਭਾਗ ਲਗਾਓ ਕਾਇਆ ਮਾਟੀ ਸਾਚੇ ਪਿੰਡ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਗਹਿਰ ਗੰਭੀਰ ਗੁਣੀ ਗਹਿੰਦ, ਧੁਰ ਦਾ ਠਾਕਰ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਸਾਚਾ ਨਾਮ ਦੱਸੋ ਏਕ, ਏਕੰਕਾਰ ਰਿਹਾ ਦ੍ਰਿੜਾਈਆ।

❋

❋

ਸ੍ਰਿਸ਼ਟ ਸਬਾਈ ਬੁੱਧੀ ਹੋਏ ਬਿਬੇਕ, ਦੁਰਮਤ ਮੈਲ ਧਵਾਈਆ। ਸੁਰਤੀ ਸ਼ਬਦ ਸ਼ਬਦ ਸਤਿਗੁਰ ਧਾਰ ਲਏ ਚੇਤ, ਚਾਤ੍ਰਿਕ ਤ੍ਰਿਖਾ ਬੁਝਾਈਆ। ਪੜਦਾ ਲਾਹੋ ਨੇਤਨ ਨੇਤ, ਨਿਜ ਨੈਣ ਹੋਵੇ ਰੁਸ਼ਨਾਈਆ। ਸਚ ਪ੍ਰੀਤੀ ਇਕੋ ਦੱਸੋ ਹੇਤ, ਹਿਤਕਾਰੀ ਹੋ ਕੇ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਮਿਟੇ ਰੇਖ, ਭੇਖ ਪਖੰਡ ਦੇਣਾ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਦੇਵੇ ਸਚ ਸੰਦੇਸ਼, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਸਦਾ ਹਮੇਸ਼, ਸਤਿ ਸਤਿਵਾਦੀ ਆਪਣਾ ਹੁਕਮ ਹੁਕਮ ਵਿਚ ਸਮਝਾਈਆ।

੭ ਫੱਗਣ ਸ਼ਹਿਨਸ਼ਾਹੀ ਸੰਮਤ ੨ ਬਲਦੇਵ ਸਿੰਘ, ਅਜੈਬ ਸਿੰਘ ਦੇ ਗ੍ਰਹਿ ਪਿੰਡ ਬੂਟਾ ਸਿੰਘ ਵਾਲਾ ਜ਼ਿਲਾ ਪਟਿਆਲਾ

ਗੁਰ ਅਵਤਾਰ ਪੈਗ਼ੰਬਰ ਵੇਖੋ ਹਰਿ ਹਜ਼ੂਰੀ, ਹਰਿ ਕਰਤਾ ਰਿਹਾ ਦ੍ਰਿੜਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਤੱਕੋ ਨੂਰੀ, ਨੂਰ ਨੁਰਾਨਾ ਡਗਮਗਾਈਆ। ਅਕਲ ਕਲਧਾਰੀ ਸਚਖੰਡ ਨਿਵਾਸੀ ਦੇਵੇ ਮਨਜ਼ੂਰੀ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਲੋਕਮਾਤ ਚਾਰ ਕੁੰਟ ਦਹਿ ਦਿਸ਼ਾ ਪੰਧ ਮੁਕਾਉਣਾ ਨੇੜ ਦੂਰੀ, ਨਵ ਸੱਤ ਆਪਣਾ ਫੇਰਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕਿਰਿਆ ਵੇਖਣੀ ਕੂੜੀ, ਪੜਦੇ ਉਹਲਿਉਂ ਪੜਦਾ ਦੇਣਾ ਚੁਕਾਈਆ। ਗੁਰਮੁਖ ਸਾਚੇ ਸੰਤ ਜਨਾਂ ਜਨ ਭਗਤਾਂ ਮਸਤਕ ਲਗਾਉਣੀ ਅਗੰਮੀ ਧੂੜੀ, ਟਿੱਕਾ ਇਕੋ ਨਾਮ ਰਮਾਈਆ। ਨਾਮ ਘਾਲਣਾ ਸਭ ਦੀ ਲੇਖੇ ਲਾਉਣੀ ਮਜ਼ਦੂਰੀ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਆਸਾ ਮਨਸਾ ਦਰ ਘਰ ਸਾਚੇ ਕਰਨੀ ਪੂਰੀ, ਪੂਰਨ ਬ੍ਰਹਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਦਾ ਰਾਣਾ ਸ੍ਰੀ ਭਗਵਾਨਾ ਸਚ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦੇ ਅੰਦਰ ਜਾ ਕੇ ਵੜਨਾ, ਕਾਇਆ ਕਾਅਬੇ ਵੇਖ ਵਖਾਈਆ। ਸਚ ਪਰਕਾਸ਼ ਇਕੋ ਕਰਨਾ, ਨੂਰੀ ਜਲਵਾ ਨੂਰ ਰੁਸ਼ਨਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨਗ਼ਮਾ ਇਨਾਇਤ ਵਾਲਾ ਪੜ੍ਹਨਾ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਸਚ ਦਵਾਰ ਏਕੰਕਾਰ ਦੱਸਣੀ ਇਕ ਸਰਨਾ, ਸਰਨਗਤ ਬ੍ਰਹਮਮਤ ਇਕੋ ਸਮਝਾਈਆ। ਝਗੜਾ ਰਹੇ ਨਾ ਜਾਤ ਪਾਤ ਦੀਨ ਮਜ਼੍ਹਬ ਵਰਨਾਂ ਬਰਨਾਂ, ਭੇਵ ਅਭੇਦਾ ਨਿਰੰਤਰ ਅੰਤਰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਰਬ ਨਿਮਸਕਾਰ, ਸਚਖੰਡ ਦਵਾਰੇ ਸੀਸ ਨਿਵਾਈਆ। ਨਿਰਗੁਣ ਧਾਰ ਹੋਏ ਖ਼ਬਰਦਾਰ, ਆਲਸ ਨਿੰਦਰਾ ਗ਼ਫ਼ਲਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਸਾਡਾ ਲਹਿਣਾ ਦੇਣਾ ਵਖਾ ਪੂਰਬ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜਦਾ ਦੇ ਉਠਾਈਆ। ਤੇਰੇ ਹੁਕਮ ਅੰਦਰ ਫਿਰੀਏ ਸਰਬ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਨਾਲ ਮਿਲਾਈਆ। ਗ੍ਰਹਿ ਗ੍ਰਹਿ ਅੰਦਰ ਮੰਦਰ ਵੜ ਕੇ ਵੇਖੀਏ ਤੇਰੀ ਧਾਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਗ੍ਰਹਿ ਮੰਦਰ ਘਟ ਭੀਤਰ ਪਾਵਣਹਾਰਾ ਸਾਰ, ਸਰਬ ਕਲਾ ਸਮਰਥ ਮਹਿੰਮਾ ਅਕਥ ਤੇਰੀ

❋

❋

ਵਡਿਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਦੇ ਆਧਾਰ, ਪੁਸ਼ਤ ਪਨਾਹ ਹਰਿ ਜਗਦੀਸ਼ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੇ ਦਰ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣੋ ਗੁਰ ਅਵਤਾਰ ਪੈਗ਼ੰਬਰ ਪਰਮ ਪੁਰਖ ਦੀ ਧਾਰ, ਬਿਨ ਅੱਖਰਾਂ ਦਿਆਂ ਸਮਝਾਈਆ। ਦੋ ਜਹਾਨਾਂ ਤੋਂ ਵੱਖਰਾ ਲੇਖਾ ਭੇਵ ਖੋਲ੍ਹਾਂ ਅਗੰਮ ਅਪਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਜਾਗਰਤ ਜੋਤ ਜੋਤੀ ਜਾਤਾ ਕਰੇ ਉਜਿਆਰ, ਨੂਰ ਨੁਰਾਨਾ ਸ੍ਰੀ ਭਗਵਾਨਾ ਇਕੋ ਇਕ ਡਗਮਗਾਈਆ। ਲੋਕਮਾਤ ਮਾਰ ਝਾਤ ਇਕ ਇਕਾਂਤ ਸ੍ਰਿਸ਼ਟ ਸਬਾਈ ਪਾਵੇ ਸਾਰ, ਸਾਰ ਸ਼ਬਦ ਸਾਰਥੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਾਂਡਾ ਭਰਮ ਭੌ ਭੰਨਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਧਿਆਨ, ਇਕੱਠੇ ਹੋ ਕੇ ਸੀਸ ਨਿਵਾਈਆ। ਕਿਰਪਾ ਕਰ ਮਿਹਰਵਾਨ, ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਵੇਖੀਏ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਭੇਵ ਖੁਲ੍ਹਾਈਏ ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀ ਬਾਣੀ ਪੜਦਾ ਮਾਤ ਉਠਾਈਆ। ਸੰਦੇਸ਼ਾ ਦੇਈਏ ਇਕ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਹੋਵੇ ਪੜ੍ਹਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਹਿੰਸਾ ਅਹਿੰਸਾ ਦੋਵੇਂ ਲੇਖਾ ਦਏ ਚੁਕਾਈਆ। ਏਕਾ ਨਾਮ ਤੇਰਾ ਹੋਵੇ ਪਰਧਾਨ, ਪਰਧਾਨਗੀ ਮਿਟੇ ਕੂੜੀ ਸ਼ਾਹੀਆ। ਤੇਰਾ ਆਦਿ ਜੁਗਾਦੀ ਕਲਮਾ ਨੌਜਵਾਨ, ਨੌਬਤ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਦਵਾਰੇ ਧੁਰ ਦੀ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵਣਹਾਰਾ ਅਨੰਦਨ, ਅਨੰਦ ਇਕੋ ਇਕ ਦੇ ਜਣਾਈਆ। ਕਲਜੁਗ ਕੂੜੀ ਕਿਰਿਆ ਢਾਹੀਏ ਕੰਧਨ, ਭਾਂਡਾ ਭਰਮ ਭੌ ਭੰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚਾ ਛੰਦਨ, ਸੋਹੰ ਕਰੇਂ ਸਚ ਪੜ੍ਹਾਈਆ। ਨਿਰਗੁਣ ਸਰਗੁਣ ਟੁੱਟੀ ਆਵੇਂ ਗੰਢਣ, ਗੰਢਣਹਾਰ ਗੋਪਾਲ ਸਵਾਮੀ ਤੇਰੀ ਬੇਪਰਵਾਹੀਆ। ਤੇਰੇ ਸੰਤਾਂ ਭਗਤਾਂ ਗੁਰਮੁਖਾਂ ਗੁਰਸਿੱਖਾਂ ਜੋਤੀ ਧਾਰ ਮਲੀਏ ਚੰਦਨ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਲੱਖ ਚੁਰਾਸੀ ਜੀਵ ਜੰਤ ਚਾਰ ਵਰਨ ਅਠਾਰਾਂ ਬਰਨ ਇਕੋ ਕਰਨ ਬੰਦਨ, ਸਜਦਾ ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਮਹਿੰਮਾ ਤੋਹੇ ਬਣ ਆਈਆ। ਪੁਰਖ ਅਕਾਲ ਕਹੇ ਸੁਣੋ ਗੁਰ ਅਵਤਾਰ ਪੈਗ਼ੰਬਰ ਮੇਰੇ ਨੱਢੇ ਬਾਲ, ਧੁਰ ਸੰਦੇਸ਼ਾ ਦਿਆਂ ਜਣਾਈਆ। ਲੋਕਮਾਤ ਮਾਰ ਝਾਤ ਦੀਨ ਦੁਨੀ ਦਾ ਵੇਖੋ ਹਾਲ, ਅੰਤਰਗਤ ਸਭ ਦੀ ਫੋਲ ਫੁਲਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਵੱਜੇ ਤਾਲ, ਕਾਮ ਕਰੋਧ ਲੋਭ ਮੋਹ ਹੰਕਾਰ ਹੋਈ ਹਲਕਾਈਆ। ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸਰਸਤੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਰਹੀ ਵਹਾਈਆ। ਕਿਰਪਾ ਕਰ ਪੁਰਖ ਅਕਾਲ, ਸਚ ਬੇਨੰਤੀ ਮੰਨ ਸਵਾਲ, ਅਹਿਵਾਲ ਭਵਿਖਤਾਂ ਵਾਲਾ ਦ੍ਰਿੜਾਈਆ। ਦੀਨ ਦੁਨੀ ਹੋਈ ਬੇਹਾਲ, ਸਭ ਦੇ ਸਿਰ ਤੇ ਕੂਕੇ ਕਾਲ, ਲੇਖੇ ਲੱਗੇ ਕਿਸੇ ਨਾ ਘਾਲ, ਘਾਇਲ ਹੋ ਕੇ ਸਾਰੇ ਰਹੇ ਸੁਣਾਈਆ। ਫਲ ਦਿਸੇ ਕਿਸੇ ਨਾ ਡਾਲ, ਜਗਤ ਰੀਤੀ ਅਵੱਲੜੀ ਚਾਲ, ਸ਼ਬਦ ਸਤਿਗੁਰ

❋

❋

ਨਾ ਮਿਲੇ ਦਲਾਲ, ਜਗਤ ਵਣਜਾਰਾ ਕੰਮ ਕਿਸੇ ਨਾ ਆਈਆ। ਸਤਿਗੁਰ ਸੂਰਾ ਇਕ ਉਠਾਲ, ਜੋ ਸਤਿਜੁਗ ਸਾਚਾ ਕਰੇ ਬਹਾਲ, ਚਰਨ ਪ੍ਰੀਤੀ ਨਿਭਾਏ ਤੇਰੇ ਨਾਲ, ਦੂਜਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਮਾਲਕ ਧੁਰ, ਨੇਤਰ ਰੋਵਣ ਦੇਵਤ ਸੁਰ, ਸੁਰਤੀ ਸ਼ਬਦ ਬਿਨ ਦੀਨ ਮਜ਼੍ਹਬ ਅਦਬ ਨਾਲ ਤੇਰੇ ਨਾਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਤੱਕੀਏ ਕੀ, ਕਰਤੇ ਕੀਮਤ ਤੇਰੀ ਕੋਇ ਨਾ ਪਾਈਆ। ਸਤਿ ਧਰਮ ਦੀ ਦਿਸੇ ਕੋਇ ਨਾ ਨੀਂਹ, ਨਿਉਂ ਨਿਉਂ ਸੀਸ ਜਗਦੀਸ ਨਾ ਕੋਇ ਝੁਕਾਈਆ। ਝਗੜਾ ਕਿਸੇ ਨਾ ਮੁਕੇ ਸਾਢੇ ਤਿੰਨ ਹੱਥ ਸੀਂ, ਭਗਤ ਸੁਹੇਲਾ ਬਣ ਕੇ ਇਕੇਲਾ ਦਰਸ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਪਈ ਲੀਹ, ਮਾਰਗ ਹਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੇ ਮਾਲਕ ਸਦਾ ਪ੍ਰਿਤਪਾਲਕ ਖ਼ਾਲਕ ਖ਼ਲਕ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀਏ ਜਗਤ, ਜੁਗਾਂ ਦੇ ਵਿਛੜੇ ਧਿਆਨ ਲਗਾਈਆ। ਕੋਟਾਂ ਵਿਚੋਂ ਥੋੜ੍ਹੇ ਧੁਰ ਦੇ ਭਗਤ, ਜੋ ਭਗਵਨ ਵਿਚ ਸਮਾਈਆ। ਨਾਮ ਖ਼ੁਮਾਰੀ ਵਿਚ ਹੋਏ ਮਸਤ, ਮਸਤ ਦੀਵਾਨੇ ਕਹੇ ਲੋਕਾਈਆ। ਝਗੜਾ ਮੁਕਾ ਕੇ ਕੀਟ ਹਸਤ, ਹਸਤੀ ਇਕੋ ਵਿਚ ਸਮਾਈਆ। ਨਿਰਗੁਣ ਧਾਰ ਨਿਰਵੈਰ ਤੇਰਾ ਕਰਨ ਦਰਸ, ਜੋਤੀ ਜਾਤੇ ਪੁਰਖ ਬਿਧਾਤੇ ਮਿਲ ਕੇ ਵੱਜੇ ਵਧਾਈਆ। ਪੰਧ ਮੁਕਾ ਕੇ ਫ਼ਰਸ਼ ਅਰਸ਼, ਅਰਸ਼ਾਂ ਤੋਂ ਪਰੇ ਨਿਰਗੁਣ ਹਰੇ ਦਰ ਤੇਰਾ ਨਜ਼ਰੀ ਆਈਆ। ਜਨਮ ਕਰਮ ਦੀ ਮੇਟ ਕੇ ਹਰਸ, ਦਿਵਸ ਰੈਣ ਰਹੇ ਤੜਪ, ਭਟਕਣਾ ਜਗਤ ਦਿਤੀ ਗਵਾਈਆ। ਤਿਨ੍ਹਾਂ ਉਤੇ ਕਰ ਤਰਸ, ਚਿੰਤਾ ਸੋਗ ਰਹੇ ਨਾ ਹਰਖ਼, ਗੁਰਮੁਖ ਬਿਨ ਕਸਵਟੀਉਂ ਲੈਣੇ ਪਰਖ, ਨਾਮ ਨਿਧਾਨਾ ਸ੍ਰੀ ਭਗਵਾਨਾ ਆਪਣੀ ਰਗੜ ਲਗਾਈਆ। ਤੇਰੀ ਮੰਜ਼ਲ ਚੜ੍ਹਦਿਆਂ ਸੰਤ ਸੁਹੇਲਾ ਕੋਈ ਨਾ ਜਾਵੇ ਅਟਕ, ਪੰਚ ਵਿਕਾਰਾ ਕਟਕ ਡੇਰਾ ਦੇਣਾ ਢਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਖ਼ਾਲਕ ਖ਼ਲਕ ਸਾਡੀ ਪੂਰੀ ਕਰਨੀ ਸ਼ਰਤ, ਨਿਰਗੁਣ ਧਾਰ ਆਇਉਂ ਪਰਤ, ਲੇਖਾ ਮੁਕਾਉਣਾ ਧਰਨੀ ਧਵਲ ਧਰਤ, ਧੌਲ ਲਹਿਣਾ ਦੇਣਾ ਚੁਕਾਈਆ। ਦੀਨ ਦਿਆਲੇ ਹਰਿ ਗੋਪਾਲੇ ਤੇਰਾ ਖੇਲ ਵੇਖੀਏ ਅਚਰਜ, ਅਚਰਜ ਵਿਚੋਂ ਅਚਰਜ ਆਪਣਾ ਖੇਲ ਦੇਣਾ ਪਰਗਟਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਇਕੋ ਧੁਰ ਦੀ ਤੇਰੀ ਮੱਦਦ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਤਸ਼ੱਦਦ, ਤਸੱਵਰ ਆਪਣਾ ਆਪ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਕਹਿਣ ਨਿਰਗੁਣ ਧਾਰ ਸਾਰੇ ਹੋਏ ਤਅੱਜਬ, ਹੈਰਾਨੀ ਵਿਚ ਪਰੇਸ਼ਾਨੀ, ਪਰੇਸ਼ਾਨੀ ਵਿਚ ਬੇਈਮਾਨੀ, ਦੀਨ ਦੁਨੀ ਦਾਮਨ ਹੱਥ ਕਿਸੇ ਨਾ ਆਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਮੋਹਰ ਸਿੰਘ ਦੇ ਗ੍ਰਹਿ ਪਿੰਡ ਬੂਟਾ ਸਿੰਘ ਵਾਲਾ

ਸੋ ਕਹੇ ਮੇਰਾ ਖੇਲ ਸਮਰਥਾ, ਸਦਾ ਸਦਾ ਸਦ ਵਡਿਆਈਆ। ਹੰ ਕਹੇ ਮੈਂ ਗਾਵਾਂ ਤੇਰੀ ਗਾਥਾ, ਖ਼ੁਸ਼ੀਆਂ ਵਿਚ ਸੋਹਲਾ ਗਾਈਆ। ਸੋ ਕਹੇ ਮੈਂ ਵੇਖਾਂ ਬਿਨਾ ਅੱਖਾਂ, ਰਚਨਾ ਆਪਣੀ ਪੜਦਾ ਲਾਹੀਆ। ਹੰ ਕਹੇ ਮੈਂ ਤੇਰੇ ਚਰਨ ਦਵਾਰੇ ਵਸਾਂ, ਦੂਜਾ ਦਰ ਨਜ਼ਰ ਨਾ ਆਈਆ।

❋

❋

ਸੋ ਕਹੇ ਮੈਂ ਖੋਲ੍ਹਾਂ ਅਗੰਮੀ ਹੱਟਾ, ਵਸਤ ਅਮੋਲਕ ਆਦਿ ਜੁਗਾਦਿ ਵਰਤਾਈਆ। ਹੰ ਕਹੇ ਮੈਂ ਪ੍ਰੇਮ ਪ੍ਰੀਤੀ ਲਾਹਾ ਖੱਟਾਂ, ਖਟਕਾ ਅਵਰ ਰਹੇ ਨਾ ਰਾਈਆ। ਸੋ ਕਹੇ ਮੈਂ ਸਾਚਾ ਦੱਸਾਂ ਜੱਸਾ, ਵੇਦ ਪੁਰਾਨਾਂ ਮਾਤ ਉਪਜਾਈਆ। ਹੰ ਕਹੇ ਮੈਂ ਟੇਕਾਂ ਮੱਥਾ, ਸੀਸ ਜਗਦੀਸ਼ ਝੁਕਾਈਆ। ਸੋ ਕਹੇ ਮੈਂ ਹਰ ਘਟ ਅੰਤਰ ਵਸਾਂ, ਸਚ ਸਿੰਘਾਸਣ ਸੋਭਾ ਪਾਈਆ। ਹੰ ਕਹੇ ਮੈਂ ਤੇਰੇ ਅੱਗੇ ਵਾਸਤਾ ਘੱਤਾਂ, ਨਿਮਰਤਾ ਵਿਚ ਮੰਗ ਮੰਗਾਈਆ। ਕਿਸ ਵੇਲੇ ਮੇਲ ਹੋਵੇ ਕੱਠਾ, ਜੋੜਾ ਜੁੜੇ ਧੁਰਦਰਗਾਹੀਆ। ਪ੍ਰੇਮ ਪਿਆਰ ਹੋਵੇ ਸੱਚਾ, ਸਤਿ ਵਿਚ ਸਮਾਈਆ। ਭਾਗ ਲੱਗੇ ਕਾਇਆ ਮਾਟੀ ਕੱਚਾ, ਕੰਚਨ ਗੜ੍ਹ ਸੁਹਾਈਆ। ਸੋ ਕਹੇ ਇਹ ਖੇਲ ਆਪਣੇ ਹੱਥ ਰੱਖਾਂ, ਦੂਸਰ ਚਲੇ ਨਾ ਕੋਇ ਚਤੁਰਾਈਆ। ਨਵ ਨੌ ਚਾਰ ਭੇਵ ਕਿਸੇ ਨਾ ਦੱਸਾਂ, ਦਹਿ ਦਿਸ਼ਾ ਨਾ ਕੋਇ ਸ਼ਨਵਾਈਆ। ਜਿਉਂ ਭਾਵੇ ਤਾਂ ਆਪਣੀ ਖੇਲ ਵਖਾਵਾਂ ਬਿਨ ਅੱਖਾਂ, ਆਖ਼ਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹੰ ਕਹੇ ਮੈਂ ਤੇਰਾ ਨੂਰ, ਅਵਰ ਕੋਇ ਨਾ ਪਿਤਾ ਮਾਈਆ। ਸੋ ਕਹੇ ਮੈਂ ਸਰਬ ਕਲਾ ਭਰਪੂਰ, ਦੇਵਣਹਾਰਾ ਅਗੰਮ ਅਥਾਹੀਆ। ਦੋਹਾਂ ਮਿਲ ਕੇ ਬਣੇ ਏਕਾ ਪੂਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਹਜ਼ੂਰ, ਹਾਜ਼ਰ ਹੋ ਕੇ ਖ਼ੁਸ਼ੀ ਬਣਾਈਆ। ਝਗੜਾ ਰਹੇ ਨਾ ਕੋਇ ਕੂੜ, ਕੂੜ ਕੁਟੰਬ ਦੇਵਾਂ ਮਿਟਾਈਆ। ਸਾਚੀ ਦੇ ਕੇ ਅਗੰਮੀ ਧੂੜ, ਧੁਰ ਦਾ ਲੇਖਾ ਦਿਆਂ ਬਣਾਈਆ। ਸਚ ਪ੍ਰੀਤੀ ਬਖ਼ਸ਼ ਸਰੂਰ, ਸੁਰਤੀ ਆਪਣੀ ਧਾਰ ਮਿਲਾਈਆ। ਤੂੰ ਰਹਿਣਾ ਸਦਾ ਮਸ਼ਕੂਰ, ਸ਼ੁਕਰੀਏ ਵਿਚ ਢੋਲੇ ਗਾਈਆ। ਤੇਰਾ ਦਿਸੇ ਨਾ ਕੋਇ ਕਸੂਰ, ਝਗੜਾ ਤਤ ਨਾ ਕੋਇ ਚਤੁਰਾਈਆ। ਨਵ ਨੌ ਚਾਰ ਪਿਛੋਂ ਹੋਵੇ ਮਨਜ਼ੂਰ, ਮਹਿਬੂਬ ਹੋ ਕੇ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੋ ਕਹੇ ਮੈਂ ਸਾਹਿਬ ਸਵਾਮੀ, ਸਰਬ ਕਲਾ ਅਖਵਾਈਆ। ਹੰ ਕਹੇ ਮੈਂ ਤੇਰਾ ਨੂਰ ਨਿਸ਼ਾਨੀ, ਜਗਤ ਜਹਾਨ ਸੋਭਾ ਪਾਈਆ। ਦੋਹਾਂ ਮਿਲ ਕੇ ਖੇਲੇ ਖੇਲ ਦੋ ਜਹਾਨੀ, ਤਤ ਵਜੂਦ ਵੱਜੇ ਵਧਾਈਆ। ਸਚ ਸੰਦੇਸ਼ਾ ਅਗੰਮੀ ਬਾਣੀ, ਬਾਵਨ ਅੱਖਰਾਂ ਬਾਹਰ ਪੜ੍ਹਾਈਆ। ਬੋਧ ਅਗਾਧ ਅਕਥ ਕਹਾਣੀ, ਸਿਫ਼ਤੀ ਢੋਲਾ ਗਾਈਆ। ਲਹਿਣਾ ਦੇਣਾ ਵੇਖਾਂ ਤੇਰੀ ਤਰਲ ਜਵਾਨੀ, ਜੋਬਨ ਧੁਰ ਦਾ ਇਕ ਵਖਾਈਆ। ਜੂਹ ਦਿਸੇ ਨਾ ਕੋਇ ਬੇਗਾਨੀ, ਘਰ ਇਕੋ ਇਕ ਪਰਗਟਾਈਆ। ਜਿਥੇ ਝਗੜਾ ਨਹੀਂ ਜ਼ਿਮੀਂ ਅਸਮਾਨੀ, ਬ੍ਰਹਿਮੰਡ ਵੰਡ ਨਾ ਕੋਇ ਵੰਡਾਈਆ। ਤੇਰਾ ਮੇਰਾ ਨੂਰ ਇਕ ਨੁਰਾਨੀ, ਨਿਰਗੁਣ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਹੰ ਕਹੇ ਮੈਂ ਤੇਰਾ ਹਾਜੀ, ਹੁਜ਼ਰਾ ਦੇ ਵਖਾਈਆ। ਸੋ ਕਹੇ ਮੈਂ ਮਾਲਕ ਆਦੀ, ਅਦਲ ਇਨਸਾਫ਼ ਕਮਾਈਆ। ਦੋਹਾਂ ਮਿਲ ਕੇ ਝਗੜਾ ਚੁੱਕੇ ਹਕ਼ੀਕ਼ੀ ਇਸ਼ਕ ਮਿਜ਼ਾਜੀ, ਮਜ਼ੇ ਤੋਂ ਬਾਹਰ ਆਪਣਾ ਆਪ ਪਰਗਟਾਈਆ। ਸਿਫ਼ਤ ਗਾਵੇ ਨਾ ਕੋਇ ਰਬਾਬੀ, ਤੰਦ ਸਤਾਰ ਨਾ ਕੋਇ ਚਤੁਰਾਈਆ। ਮੇਲਾ ਕਿਸੇ ਨਾ ਅਵਰ ਅਹਿਬਾਬੀ, ਸੱਜਣ ਇਕੋ ਨਜ਼ਰੀ ਆਈਆ। ਲੇਖਾ ਮੁਕੇ ਸਵਾਲ ਜਵਾਬੀ, ਨੂਰ ਨੂਰ ਵਿਚ ਸਮਾਈਆ। ਜਿਸ ਦੀ ਆਸਾ ਰੱਖੀ ਨਾਨਕ ਵਿਚ ਬਗ਼ਦਾਦੀ, ਬਗ਼ਲਗੀਰ ਹੋ ਕੇ ਗਿਆ ਦ੍ਰਿੜਾਈਆ। ਸੋ ਹੋਵੇ ਹੰ ਇਮਦਾਦੀ, ਦੂਜਾ ਸਾਥੀ ਨਾ ਕੋਇ ਸਮਝਾਈਆ। ਮਹੱਲ ਸੋਹੇ ਇਕ ਮਹਿਰਾਬੀ, ਮੁਹੱਬਤ ਮਹਿਬੂਬ ਵਾਲੀ ਪਰਗਟਾਈਆ। ਅੱਖਰ ਵਡਿਆਈ ਨਾ ਕੋਇ ਕਿਤਾਬੀ, ਸ਼ਾਹੀ ਤੋਂ ਪਰੇ ਸੱਚੀ ਸ਼ਹਿਨਸ਼ਾਹੀਆ।

❋

❋

ਜੋੜ ਦਿਸੇ ਨਾ ਕੋਇ ਲੁਆਬੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸੋ ਕਹੇ ਮੇਰਾ ਹਕ ਸੰਦੇਸ਼ਾ, ਹਕ਼ੀਕ਼ਤ ਦਏ ਜਣਾਈਆ। ਹੰ ਕਹੇ ਮੈਂ ਸਭ ਕੁਛ ਦੇਖਾ, ਤੇਰੀ ਬੇਪਰਵਾਹੀਆ। ਜੋਤੀ ਧਾਰ ਬਦਲੀ ਰੇਖਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਅੰਤਰ ਰੱਖਿਆ ਆਪਣਾ ਭੇਤਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਨਵ ਨੌ ਚਾਰ ਨਾ ਕੀਤਾ ਚੇਤਾ, ਪੜਦਾ ਓਹਲਾ ਨਾ ਕੋਇ ਉਠਾਈਆ। ਫਿਰ ਕੇ ਵੇਖਿਆ ਦੇਸ ਪਰਦੇਸਾ, ਦੋ ਜਹਾਨਾਂ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੁਕਿਆ ਠੇਕਾ, ਪਟੇਦਾਰੀ ਪੰਧ ਮੁਕਾਈਆ। ਅੱਲਾ ਵਾਹਿਗੁਰੂ ਰਾਮ ਓਮ ਰਿਹਾ ਕੋਈ ਨਾ ਨੇਤਾ, ਨਿਤ ਨਵਿਤ ਆਪਣਾ ਫੇਰਾ ਪਾਈਆ। ਜੁਗ ਚੌਕੜੀ ਬਦਲਦਾ ਰਿਹਾ ਵੇਸਾ, ਭੇਖਾ ਧਾਰੀ ਬੇਪਰਵਾਹੀਆ। ਹੰ ਕਹੇ ਬਿਨ ਮੇਰੇ ਤੇਰੀ ਕਰੀ ਕਿਸੇ ਨਾ ਭੇਟਾ, ਭੱਟ ਸਾਰੇ ਗਏ ਗਾਈਆ। ਮੈਂ ਆਦਿ ਜੁਗਾਦੀ ਸ਼ਬਦੀ ਧਾਰ ਵਿਚੋਂ ਨਿਕਲਿਆਂ ਤੇਰਾ ਬੇਟਾ, ਜਿਸ ਨੂੰ ਦੂਜੀ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰਦਰਗਾਹੀ ਤੇਰੀ ਆਸ ਰਖਾਈਆ। ਸੋ ਕਹੇ ਮੈਂ ਸਰਬ ਸਵਾਮੀ ਮੀਤ, ਮਾਲਕ ਇਕ ਅਖਵਾਈਆ। ਹੰ ਕਹੇ ਮੇਰੇ ਬਿਨਾ ਚੱਲੇ ਨਾ ਕੋਇ ਰੀਤ, ਚੁਰਾਸੀ ਕੰਮ ਕਿਸੇ ਨਾ ਆਈਆ। ਦੋਹਾਂ ਮਿਲ ਕੇ ਬਣੇ ਇਕੋ ਗੀਤ, ਸੋਹੰ ਢੋਲਾ ਧੁਰਦਰਗਾਹੀਆ। ਬਿਨ ਭਗਤਾਂ ਕਿਸੇ ਨਾ ਬਣੇ ਮੀਤ, ਸੱਜਣ ਸੰਗ ਨਾ ਕੋਇ ਰਖਾਈਆ। ਝਗੜਾ ਰੱਖੇ ਨਾ ਊਚ ਨੀਚ, ਰਾਓ ਰੰਕ ਆਪਣੇ ਘਰ ਵਸਾਈਆ। ਸਭ ਨੂੰ ਕਰੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਇਕੋ ਦੱਸ ਹਕ ਪ੍ਰੀਤ, ਪ੍ਰੀਤਮ ਧੁਰ ਦਾ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਪੁਰਖ ਨਿਰੰਜਣ ਹੰ ਕਰੇ ਆਪ ਬਖ਼ਸ਼ੀਸ਼, ਬਖ਼ਸ਼ਿਸ਼ ਦੀ ਧਾਰ ਬਖ਼ਸ਼ਿਸ਼ ਵਿਚ ਆਪਣੇ ਨਾਲ ਰਖਾਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਚਾਨਣ ਸਿੰਘ ਦੇ ਗ੍ਰਹਿ ਪਿੰਡ ਹੰਡੋਲਾ ਜ਼ਿਲਾ ਕਰਨਾਲ

ਆਤਮ ਪਰਮਾਤਮ ਮਿਲਾਪ ਹੋਵੇ ਇਸ ਹਿਸਾਬ, ਜਿਸ ਹਿਸਾਬ ਨੂੰ ਕੁਤਬਖਾਨਾ ਨਾ ਕੋਇ ਛਪਵਾਈਆ। ਜਿਸ ਦਾ ਹਿੱਸਾ ਵੰਡ ਨਾ ਹੋਵੇ ਕੋਈ ਬਾਬ, ਹਿੰਦਸਿਆਂ ਵਾਲਾ ਰੂਪ ਨਾ ਕੋਇ ਪਰਗਟਾਈਆ। ਜਿਸ ਦਾ ਲੇਖਾ ਲਿਖੇ ਨਾ ਕੋਈ ਕਲਮ ਦਵਾਤ, ਸ਼ਾਹੀ ਸ਼ਾਹਕਾਰ ਨਾ ਕੋਇ ਵਡਿਆਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਮਹਿੰਮਾ ਸਿਫ਼ਤ ਗਾਉਂਦੇ ਕੋਟਨ ਕੋਟ ਜਾਪ, ਰਸਨਾ ਜਿਹਵਾ ਬੱਤੀ ਦੰਦ ਢੋਲਾ ਰਾਗ ਅਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲੇਖਾ ਧੁਰ ਦਾ ਜਾਣੇ ਪਾਕੀ ਪਾਕ, ਪਤਤ ਪੁਨੀਤ ਨੂਰ ਖ਼ੁਦਾਈਆ। ਆਤਮ ਪਰਮਾਤਮ ਮੇਲਾ ਮਿਲੇ ਹਰਿ ਜਗਦੀਸ਼ਰ ਆਪ, ਆਪ ਆਪਣਾ ਪੜਦਾ ਅੰਦਰੋਂ ਦਏ ਉਠਾਈਆ। ਤ੍ਰੈਗੁਣ ਮਾਇਆ ਪੰਜ ਤਤ ਵਿਕਾਰਾ ਤ੍ਰੈ ਰਹੇ ਕੋਈ ਨਾ ਤਾਪ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਅਗਨੀ ਅੱਗ ਦਏ ਬੁਝਾਈਆ। ਗ੍ਰਹਿ ਮੰਦਰ ਅੰਦਰ ਨਿਰੰਤਰ ਨੂਰੀ ਦਰਸ ਦੇਵੇ ਸਾਖਿਆਤ, ਮਨ ਸਾਜਸ਼ ਡੇਰਾ ਦੇਵੇ ਢਾਹੀਆ। ਦਿਵਸ ਰੈਣ ਅੱਠੇ ਪਹਿਰ ਜੋਤੀ ਜਾਤਾ ਪੁਰਖ ਬਿਧਾਤਾ ਕਰੇ ਪਰਕਾਸ਼, ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋ ਸਾਹਿਬ ਸਤਿਗੁਰ

❋

❋

ਜਨ ਹੋਵੇ ਦਾਸੀ ਦਾਸ, ਹੰਕਾਰੀ ਗੜ੍ਹ ਜਗਤ ਜੁਗ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲਾ ਲਏ ਮਿਲਾਈਆ। ਆਤਮ ਪਰਮਾਤਮ ਮਿਲਣਾ ਹਿਸਾਬ ਨੀਕਣ ਨੀਕਾ, ਖ਼ਤੋ ਕਤਾਬਤ ਦੀ ਲੋੜ ਰਹੇ ਨਾ ਰਾਈਆ। ਇਕੋ ਸਤਿਗੁਰ ਨਾਲ ਲੱਗੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਆਪਣਾ ਘਰ ਵਖਾਈਆ। ਤਨ ਮਾਟੀ ਕਰੇ ਠਾਂਡਾ ਸੀਤਾ, ਸੀਤਲ ਧਾਰ ਨਿਝਰ ਬੂੰਦ ਸਵਾਂਤੀ ਦਏ ਟਪਕਾਈਆ। ਠਾਕਰ ਹੋ ਕੇ ਮਿਲੇ ਅਗੰਮੀ ਮੀਤਾ, ਅਲਖ ਅਗੋਚਰ ਅਗੰਮ ਅਥਾਹ ਨਿਹਕਰਮੀ ਕਰਮ ਕਾਂਡ ਦਏ ਖਪਾਈਆ। ਸਾਚਾ ਦੇ ਕੇ ਨਿਰਗੁਣ ਧਾਰ ਅਗੰਮੀ ਕਲਮਾ ਹਕ ਹਦੀਸਾ, ਹਜ਼ੂਰ ਹਜ਼ਰਤਾਂ ਇਕ ਪੜ੍ਹਾਈਆ। ਲਹਿਣਾ ਦੇਣਾ ਮੁਕਾਏ ਹਰਿਜਨ ਜੀਵ ਜੀ ਕਾ, ਜੀਵਤ ਜਨਮ ਮਰਨ ਵਿਚ ਬਦਲਾਈਆ। ਮਨ ਵਾਸਨਾ ਰਹਿਣ ਨਾ ਦੇਵੇ ਕੋਇ ਸ਼ਰੀਕਾ, ਸ਼ਿਰਕਤ ਅੰਦਰੋਂ ਦਏ ਕਢਾਈਆ। ਇਕੋ ਸ਼ਬਦ ਸਤਿਗੁਰ ਹੱਥ ਹਕ ਤੌਫ਼ੀਕਾ, ਤੋਹਫ਼ਾ ਦੇਵੇ ਧੁਰਦਰਗਾਹੀਆ। ਆਸਾ ਮਨਸਾ ਪੂਰੀ ਕਰੇ ਉਮੀਦਾ, ਆਮਦ ਵਿਚ ਖ਼ੁਸ਼ਾਮਦ ਵਿਚ ਮੁਰਸ਼ਦ ਮੁਰੀਦਾਂ ਰੰਗ ਰੰਗਾਈਆ। ਜੇ ਪਿਆਰ ਨਾਲ ਵਿਹਾਰ ਨਾਲ ਧਾਰ ਨਾਲ ਇਕੋ ਵਾਰ ਅੰਦਰੋਂ ਬਾਹਰੋਂ ਸਿੱਧਾ ਕਰ ਲਓ ਦੀਦਾ, ਦੀਦਾ ਦਾਨਿਸਤਾ ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਹਿਸਾਬ ਅੰਦਰ ਦੱਸੇ ਆਪਣੀ ਕਰਨੀ, ਕਰਤੇ ਹੱਥ ਵਡਿਆਈਆ। ਤੂੰ ਮੇਰਾ ਮੈਂ ਤੇਰਾ ਜਿਨ੍ਹਾਂ ਤੁਕ ਅਨਾਦੀ ਪੜ੍ਹਨੀ, ਬ੍ਰਹਿਮਾਦੀ ਵੇਖ ਵਖਾਈਆ। ਸਾਹਿਬ ਸਵਾਮੀ ਲਾ ਕੇ ਆਪਣੀ ਸਰਨੀ, ਸਰਨਗਤ ਦਏ ਸਮਝਾਈਆ। ਕੂੜੀ ਕਿਰਿਆ ਅੰਦਰੋਂ ਝੜਨੀ, ਮਨ ਵਿਕਾਰਾ ਦੇਵੇ ਮੁਕਾਈਆ। ਮੰਜ਼ਲ ਇਕੋ ਹਕ਼ੀਕ਼ੀ ਚੜ੍ਹਨੀ, ਨੌ ਦਵਾਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਵਿਚ ਸਮਾਈਆ। ਹਿਸਾਬ ਕਹੇ ਆਤਮ ਪਰਮਾਤਮ ਵੇਖਾਂ ਮਿਲਦਾ ਚੰਗਾ, ਚਾਰੋਂ ਕੁੰਟ ਖੋਜ ਖੁਜਾਈਆ। ਜਿਉਂ ਤ੍ਰਬੈਣੀ ਦੀ ਧਾਰ ਗੰਗਾ, ਜਮਨਾ ਸਰਸਤੀ ਆਪਣਾ ਆਪ ਆਪਣੇ ਵਿਚ ਛੁਪਾਈਆ। ਸੋ ਸਾਹਿਬ ਸਤਿਗੁਰ ਗੁਰਮੁਖਾਂ ਦੇਵੇ ਇਕ ਅਨੰਦਾ, ਨਿਜ ਆਤਮ ਅਨੰਦ ਵਖਾਈਆ। ਬਿਨ ਸੂਰਜ ਚੰਦ ਚਾੜ੍ਹ ਕੇ ਚੰਦਾ, ਜੋਤੀ ਚੰਦ ਕਰੇ ਰੁਸ਼ਨਾਈਆ। ਬਿਨ ਬੰਦਗੀਉਂ ਬਣਾ ਕੇ ਬੰਦਾ, ਬੰਦਨਾ ਧੁਰ ਦੀ ਦਏ ਸਮਝਾਈਆ। ਮਨ ਵਿਕਾਰੀ ਰਹਿਣ ਨਾ ਦੇਵੇ ਗੰਦਾ, ਦੁਰਮਤ ਮੈਲ ਦਏ ਧਵਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮਾ, ਪਾਰਬ੍ਰਹਮ ਵਿਚ ਸਮਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਬਣਾਇਆ ਆਤਮ ਪਰਮਾਤਮ ਛੰਦਾ, ਸ਼ਾਮ ਸੁੰਦਰ ਜਿਸ ਨੂੰ ਕਹਿ ਕੇ ਝਟ ਲੰਘਾਈਆ। ਜਿਸ ਦੀ ਧਾਰ ਨਾਲ ਗੁਰ ਅਵਤਾਰ ਪੈਗ਼ੰਬਰ ਤੋੜ ਕੇ ਬਜਰ ਕਪਾਟੀ ਜੰਦਾ, ਜ਼ਿੰਦਗੀ ਆਪਣੀ ਗਏ ਬਦਲਾਈਆ। ਸੋ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਨਾਦ ਅਨਾਦੀ ਧੁਨ ਉਪਜੰਦਾ, ਅਨਰਾਗੀ ਰਾਗ ਸੁਣਾਈਆ। ਜੋ ਸਚ ਸਰਨਾਈ ਬੇਪਰਵਾਹੀ ਚਰਨ ਕਵਲ ਤਕੰਦਾ, ਤਾਕਤ ਨਾਲ ਸਦਾਕਤ ਨਾਲ ਬਿਨ ਇਬਾਦਤ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਆਤਮ ਪਰਮਾਤਮ ਜਾਵੇ ਮਿਲ, ਮਿਲਣੀ ਹਰਿ ਜਗਦੀਸ ਕਰਾਈਆ। ਝਗੜਾ ਰਹੇ ਨਾ ਤੀਜੇ ਤਿਲ, ਲੋਇਣ ਤੀਜੇ ਪੜਦਾ ਦਏ ਉਠਾਈਆ। ਪ੍ਰੇਮ ਪ੍ਰੀਤੀ ਸਾਚੀ ਰੀਤੀ ਅੰਦਰ ਜਗਤ ਵਿਕਾਰਾ ਜਾਏ ਹਿੱਲ, ਦਰ ਘਰ ਠਾਂਡੇ ਮੁਖ

❋

❋

ਛੁਪਾਈਆ। ਜੋ ਰਸ ਮਾਨਣ ਦੀ ਕਰਦੇ ਢਿਲ, ਮਨ ਵਾਸਨਾ ਉਨ੍ਹਾਂ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਮੇਲਾ ਭਗਤਾਂ ਨਾਲ ਰਖਾਈਆ। ਆਤਮ ਪਰਮਾਤਮ ਆਦਿ ਜੁਗਾਦੀ ਜੋੜਾ, ਜੋੜੀ ਹਰਿ ਜਗਦੀਸ ਬਣਾਈਆ। ਜਿਨ੍ਹਾਂ ਕਰੇ ਭਾਗ ਮਥੋਰਾ, ਮਿਥਿਆ ਸ੍ਰਿਸ਼ਟੀ ਦਏ ਗਵਾਈਆ। ਲੇਖਾ ਮੁਕਾ ਕੇ ਪੰਜਾਂ ਚੋਰਾ, ਚੋਰੀ ਚੋਰੀ ਆਪਣਾ ਘਰ ਉਪਜਾਈਆ। ਪੰਧ ਮੁਕਾ ਕੇ ਅੰਧੇਰ ਘੋਰਾ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਕਰ ਪਰਕਾਸ਼ ਥੋੜ੍ਹਾ ਥੋੜ੍ਹਾ, ਜੋਤ ਨਿਰੰਜਣ ਡਗਮਗਾਈਆ। ਅੰਮ੍ਰਿਤ ਬੂੰਦ ਸਵਾਂਤੀ ਰਸ ਦੇ ਕੇ ਭੋਰਾ ਭੋਰਾ, ਭਰਮ ਭਾਂਡਾ ਦਏ ਭੰਨਾਈਆ। ਸਾਚੇ ਭਗਤਾਂ ਦੀ ਸਦ ਆਪੇ ਰੱਖ ਕੇ ਲੋੜਾ, ਲੋੜੀਂਦਾ ਸਾਜਣ ਲਏ ਮਿਲਾਈਆ। ਜਿਨ੍ਹਾਂ ਕਿਰਪਾ ਕਰ ਕੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਦੇਵੇ ਸਾਚਾ ਦੋਹਰਾ, ਦੂਏ ਦਾ ਏਕਾ ਏਕੇ ਦਾ ਏਕੰਕਾਰ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਾਇਆ ਪੰਜ ਤਤ ਵਜੂਦ ਨਿਰਗੁਣ ਧਾਰ ਨਾ ਹੋਏ ਵਿਛੋੜਾ, ਸਰਗੁਣ ਨਾਤਾ ਤੁੱਟੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਤੋਰਾ ਮੋਰਾ, ਮੈਂ ਮਮਤਾ ਡੇਰਾ ਦੇਵੇ ਢਾਹੀਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਰਨੈਲ ਸਿੰਘ, ਜਰਨੈਲ ਸਿੰਘ ਦੇ ਗ੍ਰਹਿ ਪਿੰਡ ਖਰਕਾ ਜ਼ਿਲਾ ਕਰਨਾਲ

ਗੁਰ ਅਵਤਾਰ ਪੈਗ਼ੰਬਰ ਸੰਦੇਸ਼ਾ ਸੁਣੋ ਧੁਰ ਦਾ, ਧੁਰਦਰਗਾਹੀ ਕਰਤਾ ਆਪ ਜਣਾਈਆ। ਝਗੜਾ ਰਹੇ ਨਾ ਕਿਸੇ ਦੇਵਤ ਸੁਰ ਦਾ, ਰਿਖ ਮੁਨ ਮੁਨੀਸ਼ਰ ਤਪੀਸ਼ਰ ਵੰਡ ਨਾ ਕੋਇ ਵੰਡਾਈਆ। ਸਚ ਸੁਨੇਹੜਾ ਇਕੋ ਪੁਰਖ ਅਕਾਲ ਸਤਿਗੁਰ ਦਾ, ਗੁਰੂ ਗੁਰਦੇਵ ਸਵਾਮੀ ਅੰਤਰਜਾਮੀ ਆਪ ਸੁਣਾਈਆ। ਜਿਸ ਦਾ ਮੰਤਰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਫ਼ੁਰਨਾ ਫੁਰਦਾ, ਸੁਰਤੀ ਸ਼ਬਦੀ ਮੇਲਾ ਮੇਲੇ ਸਹਿਜ ਸੁਭਾਈਆ। ਸੋ ਨਾਤਾ ਤੋੜੇ ਕਲਜੁਗ ਕੂੜ ਕੁੜਿਆਰੀ ਕਿਰਿਆ ਕੂੜ ਦਾ, ਸਤਿ ਧਰਮ ਦੇਵੇ ਮਾਣ ਵਡਿਆਈਆ। ਵੇਖੋ ਖੇਲ ਪੁਰਖ ਅਬਿਨਾਸ਼ੀ ਕਰਤੇ ਹਾਜ਼ਰ ਹਜ਼ੂਰ ਦਾ, ਹਜ਼ਰਤ ਹੋ ਕੇ ਕਰੇ ਅਗੰਮ ਪੜ੍ਹਾਈਆ। ਵਕਤ ਸੁਹੰਜਣਾ ਤੱਕੋ ਅਬਿਨਾਸ਼ੀ ਅਚੁਤ ਨੂਰ ਦਾ, ਨਰ ਨਰਾਇਣ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਖੇਲ ਧੁਰ ਦੇ ਖ਼ਾਲਕ, ਸਾਹਿਬ ਸਵਾਮੀ ਆਪ ਵਖਾਈਆ। ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਲਾ ਅਦਾਲਤ, ਪਰਵਰਦਿਗਾਰ ਸਾਂਝਾ ਯਾਰ ਪੜਦਾ ਓਹਲਾ ਦਏ ਉਠਾਈਆ। ਕੂੜੀ ਕਿਰਿਆ ਮਨ ਵਾਸਨਾ ਰਹੇ ਨਾ ਕੋਇ ਅਦਾਵਤ, ਅਦਲ ਇਨਸਾਫ਼ ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਖੇਲ ਪੁਰਖ ਅਥਾਹ ਅਗੰਮ, ਅਗੰਮੜੀ ਕਾਰ ਕਮਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਫੋਲ ਫੁਲਾਇੰਦਾ। ਲੇਖੇ ਲਾਵੇ ਆਤਮ ਪਰਮਾਤਮ ਪਵਣ ਸਵਾਮੀ ਦਮ, ਦਾਮਨਗੀਰ ਬੇਨਜ਼ੀਰ ਆਪਣੀ ਕਾਰ ਕਮਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲ ਮਿਲਾ ਕੇ ਹਰਿਜਨ, ਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ। ਕਰ ਪਰਕਾਸ਼ ਤਨ ਵਜੂਦ ਕਾਇਆ ਮਾਟੀ ਚੰਮ, ਚੰਦ ਚਾਂਦਨਾ ਇਕੋ

❋

❋

ਇਕ ਡਗਮਗਾਇੰਦਾ। ਭੇਵ ਖੁਲ੍ਹਾਏ ਅੰਤ ਅਖ਼ੀਰ ਆਤਮ ਪਰਮਾਤਮ ਹੰ ਬ੍ਰਹਮ, ਧਰਮ ਦੀ ਧਾਰ ਏਕੰਕਾਰ ਆਪਣੀ ਕਲ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਇਕ ਸੁਣਾਇੰਦਾ। ਗੁਰ ਅਵਤਾਰ ਪੈਗ਼ੰਬਰ ਸੁਣੋ ਹੁਕਮ ਅੰਦਰ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਦਿਆਂ ਜਣਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਸੋ ਬੇਪਹਿਚਾਨ ਆਪਣਾ ਹੁਕਮ ਵਰਤਾਈਆ। ਲੇਖਾ ਜਾਣ ਦੋ ਜਹਾਨ, ਜੀਵਣ ਜੁਗਤ ਰਿਹਾ ਦ੍ਰਿੜਾਈਆ। ਹੁਕਮ ਸੰਦੇਸ਼ਾ ਨਰ ਨਰੇਸ਼ਾ ਦੇਵਣਹਾਰਾ ਇਕ ਗਿਆਨ, ਅਗਿਆਨ ਅੰਧੇਰਾ ਕਲਜੁਗ ਕੂੜੀ ਕਿਰਿਆ ਵਿਚੋਂ ਬਾਹਰ ਕਢਾਇੰਦਾ। ਮਨ ਮਨਸਾ ਰਹੇ ਨਾ ਕੋਇ ਅਭਿਮਾਨ, ਬੇਈਮਾਨ ਸ਼ਰਅ ਸ਼ੈਤਾਨ ਆਪ ਮਿਟਾਇੰਦਾ। ਲੇਖਾ ਜਾਣੇ ਹਰ ਘਟ ਵਸਿਆ ਰਾਮ, ਸ਼ਬਦ ਸੰਦੇਸ਼ਾ ਦੇਵੇ ਇਕ ਪੈਗ਼ਾਮ, ਪੀਰ ਪੈਗ਼ੰਬਰ ਹੁਕਮੇ ਅੰਦਰ ਹੁਕਮ ਇਕ ਵਰਤਾਇੰਦਾ। ਨਾਮ ਹਕ਼ੀਕ਼ੀ ਲਾਸ਼ਰੀਕੀ ਸ਼ਾਇਦ ਮੁਸ਼ਾਹਿਦ ਵਿਚ ਦੇਵੇ ਇਕ ਜਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕੁਦਰਤ ਦਾ ਕਾਦਰ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਵੇਖੀ ਹਕ ਹਕ਼ੀਕ਼ਤ, ਹੁਕਮ ਸੁਣਿਆ ਧੁਰਦਰਗਾਹੀਆ। ਦੀਨ ਦੁਨੀ ਦੀ ਮੇਟੇ ਕਵਣ ਸ਼ਰੀਕਤ, ਸ਼ਰਅ ਵਿਚੋਂ ਸ਼ਰਅ ਦਏ ਬਦਲਾਈਆ। ਸਾਚੇ ਨਾਮ ਦੀ ਦੱਸੇ ਅਸਲੀਅਤ, ਅਸਲ ਵਸਲ ਯਾਰ ਤੇਰਾ ਪਿਆਰ ਨਜ਼ਰੀ ਆਈਆ। ਜੁਗ ਚੌਕੜੀ ਅਸੀਂ ਕਰ ਕੇ ਆਏ ਵਸੀਅਤ, ਲੇਖਾ ਭਵਿਖਤ ਵਿਚ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅਖ਼ੀਰ ਬੇਨਜ਼ੀਰ ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੀ ਬਣੇ ਇਕ ਵਲਦੀਅਤ, ਵਲਦ ਵਾਲਦਾ ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਦਰਵੇਸ਼ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਾਤਲੋਕ ਵੇਖੀ ਤੇਰੀ ਝਲਕ, ਝੱਲੀ ਕੀਤੀ ਜਗਤ ਲੋਕਾਈਆ। ਸਤਿ ਰਿਹਾ ਨਾ ਕਿਸੇ ਖ਼ਲਕ, ਖ਼ਾਲਕ ਤੇਰੇ ਹੱਥ ਵਡਿਆਈਆ। ਬਦਲ ਨਾ ਸਕਿਆ ਪਲਕ, ਪਲਕਾਂ ਦੇ ਪਿਛੇ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਨਾਮ ਖ਼ੁਮਾਰੀ ਚੜ੍ਹੀ ਕਿਸੇ ਨਾ ਮਸਤ, ਦੀਵਾਨਾ ਦਰ ਨਾ ਕੋਇ ਸੁਹਾਈਆ। ਮਨ ਵਿਕਾਰਾ ਕਰੇ ਨਾ ਕੋਈ ਨਸ਼ਟ, ਨਸ਼ਿਆ ਵਿਚ ਡੁੱਬੀ ਕੂੜ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੋਏ ਜੋੜ ਕੇ ਹਸਤ, ਹਸਤੀ ਵਿਚ ਮਸਤੀ ਦੇ ਵਖਾਈਆ। ਤੇਰਾ ਖੇਲ ਉਪਰ ਅਰਸ਼ ਕਿਰਪਾ ਕਰ ਉਪਰ ਫ਼ਰਸ਼, ਸਦੀ ਚੌਧਵੀਂ ਆਵੇ ਤਰਸ, ਰਹਿਮਤ ਵਿਚ ਰਹਿਮ ਦੇਣਾ ਕਮਾਈਆ। ਜੋ ਸੰਤ ਸੁਹੇਲੇ ਗੁਰਮੁਖ ਸੱਜਣ ਜਨ ਭਗਤ ਬਿਰਹੋਂ ਵਿਛੋੜੇ ਵਿਚ ਰਹੇ ਤੜਪ, ਤਿਨ੍ਹਾਂ ਅੰਤਰ ਮੇਲਾ ਲੈਣਾ ਮਿਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਬਿਨਾਸ਼ੀ ਘਟ ਨਿਵਾਸੀ ਨਿਰਗੁਣ ਜੋਤ ਖੇਲ ਵੇਖਣਾ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਰਹੇ ਭਟਕ, ਅੰਤ ਅਖ਼ੀਰ ਪੂਰੀ ਕਰ ਸ਼ਰਤ, ਲੇਖਾ ਮੁਕਾ ਧਰਨੀ ਧਰਤ ਧਵਲ ਉਤੇ ਫ਼ਰਸ਼, ਫ਼ੈਸਲਾ ਧੁਰ ਦਾ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਵੰਡ ਦਰਦ, ਦੁਖੀਆਂ ਦੁੱਖ ਆਪਣੇ ਵਿਚ ਸਮਾਈਆ।

❋

❋