੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ ਜ਼ਿਲਾ ਕਰਨਾਲ
ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਥਾਪੀ, ਪੁਸ਼ਤ ਪਨਾਹ ਬੇਪਰਵਾਹ ਆਪਣਾ ਹੱਥ ਟਿਕਾਈਆ। ਚਾਰ ਜੁਗ ਦਾ ਪੂਰਬ ਹੁਕਮ ਸੰਦੇਸ਼ਾ ਦੇਵੇ ਸੁਣਾਏ ਅਗੰਮੀ ਸਾਖੀ, ਸਾਖਿਆਤ ਹੋ ਕੇ ਪੜਦਾ ਓਹਲਾ ਆਪ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਦੋ ਜਹਾਨਾਂ ਪੜਦਾ ਲਾਹ ਕੇ ਤਾਕੀ, ਭੇਵ ਅਭੇਦਾ ਅਛਲ ਅਛੇਦਾ ਅਗਲਾ ਦਏ ਚੁਕਾਈਆ। ਨਿਰਗੁਣ ਨਿਰਗੁਣ ਨਿਰਵੈਰ ਮੰਨੋ ਆਖੀ, ਆਖ਼ਰ ਆਪਣਾ ਖੇਲ ਦ੍ਰਿੜਾਈਆ। ਲੋਕਮਾਤ ਮਾਰ ਝਾਤੇ ਜੀਵ ਜੰਤ ਸਾਧ ਸੰਤ ਵੇਖੋ ਪਤਤ ਪਾਪੀ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਆਪ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਵੇਖਣੀ ਅੰਧੇਰੀ ਰਾਤੀ, ਪਰਭਾਤੀ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਨਰਾਇਣ ਇਕੋ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਾ ਕੇ ਕਰਿਓ ਅਗੰਮ ਖ਼ਿਆਲ, ਜਗਤ ਬੁੱਧੀ ਨਾ ਕੋਇ ਚਤੁਰਾਈਆ। ਜੋ ਸੰਦੇਸ਼ਾ ਦੇ ਕੇ ਆਏ ਅਹਿਵਾਲ, ਅੱਵਲ ਅੱਲਾ ਨੂਰ ਖ਼ੁਦਾਈਆ। ਤਿਸ ਦਾ ਤੱਕਣਾ ਜਾ ਜਮਾਲ, ਜਾਹਰ ਜਹੂਰ ਕਰੇ ਰੁਸ਼ਨਾਈਆ। ਸਾਚੇ ਭਗਤਾਂ ਵੇਖਣੀ ਕੀਤੀ ਘਾਲ, ਜੋ ਘਾਇਲ ਹੋ ਕੇ ਧੁਰ ਦਾ ਨਾਮ ਧਿਆਈਆ। ਤ੍ਰੈਗੁਣ ਮਾਇਆ ਤੋੜ ਜੰਜ਼ਾਲ, ਜੀਵਣ ਜੁਗਤ ਦੇਣੀ ਸਮਝਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਇਕੋ ਘਰ ਪਰਗਟਾਈਆ। ਸਚਖੰਡ ਦਵਾਰ ਏਕੰਕਾਰ ਇਕੋ ਦੱਸਣੀ ਸੱਚੀ ਧਰਮਸਾਲ, ਧਰਮ ਆਤਮ ਪਰਮਾਤਮ ਦੇਵੇ ਮਾਣ ਵਡਿਆਈਆ। ਕਲਜੁਗ ਅੰਦਰ ਸਤਿਜੁਗ ਕਰਨਾ ਬਹਾਲ, ਬੇਹਾਲ ਵੇਖਣੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਸਾਹਿਬ ਸਤਿਗੁਰ ਅਕਲ ਕਲਧਾਰੀ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲੱਖ ਚੁਰਾਸੀ ਅੰਦਰ ਜਾਣਾ ਵਸ, ਵਸਲ ਵੇਖਣਾ ਯਾਰ ਖ਼ੁਦਾਈਆ। ਬ੍ਰਹਿਮੰਡਾਂ ਖੰਡਾਂ ਪਾਰ ਜਾਣਾ ਨੱਸ, ਰਹਿਬਰ ਹੋ ਕੇ ਰਿਹਾ ਜਣਾਈਆ। ਨਵ ਨੌ ਚਾਰ ਤੱਕਣਾ ਏਕਾ ਅੱਖ, ਏਕੰਕਾਰ ਹੁਕਮੇ ਅੰਦਰ ਹੁਕਮ ਸਮਝਾਈਆ। ਕਿਸ ਗ੍ਰਹਿ ਨੂਰ ਹੋਵੇ ਪਰਤੱਖ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਜੋਤੀ ਜੋਤ ਡਗਮਗਾਈਆ। ਹਕ਼ੀਕ਼ਤ ਵਿਚੋਂ ਖੋਜਣਾ ਹਕ, ਸਤਿ ਸਚ ਨਾਲ ਸਮਝਾਈਆ। ਦੇਵੇ ਹੁਕਮ ਪੁਰਖ ਸਮਰਥ, ਸਾਹਿਬ ਸਵਾਮੀ ਅੰਤਰਜਾਮੀ ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਮਨੂਆ ਸਵਾਂਗੀ ਸਵਾਂਗ ਕਰੇ ਕੋਈ ਨਾ ਨਟ, ਜਗਤ ਕੂੜ ਨਾ ਕੋਇ ਲੜਾਈਆ। ਪੜਦਾ ਲਾਹੁਣਾ ਅੱਠ ਸੱਠ, ਮੰਦਰ ਮਸਜਿਦ ਸ਼ਿਵਦਵਾਲੇ ਵੇਖਣਾ ਮੱਠ, ਕਾਇਆ ਬੰਕ ਦਵਾਰ ਕੂਟ ਗ੍ਰਹਿ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਲੈਣੀ ਫੋਲ, ਫ਼ੁਰਨਾ ਵੇਖਣਾ ਥਾਉਂ ਥਾਈਂਆ। ਹਰ ਘਟ ਅੰਦਰ ਜਾਣਾ ਮੌਲ, ਮੌਲਾ ਧੁਰ ਦਾ ਹੁਕਮ ਸੁਣਾਈਆ। ਜੋ ਪੂਰਬ ਸਭ ਦੇ ਨਾਲ ਕੀਤਾ ਕੌਲ, ਇਕਰਾਰ ਪਿਛਲਾ ਯਾਦ ਕਰਾਈਆ। ਸੋ ਲਹਿਣਾ ਦੇਣਾ ਚੁਕਾਉਣਾ ਉਪਰ ਧੌਲ, ਧਰਨੀ ਧਰਤ ਧਵਲ ਰੋਵੇ ਮਾਰੇ ਧਾਹੀਂਆ। ਧੁਰ ਫ਼ਰਮਾਨਾ ਸ੍ਰੀ ਭਗਵਾਨਾ ਏਕੰਕਾਰ ਇਕੋ ਸੁਣਾਏ ਬੋਲ, ਅਨਬੋਲਤ ਆਪਣਾ ਨਾਮ ਜਣਾਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਧਰਮ ਦਵਾਰੇ ਵੱਜੇ ਢੋਲ, ਡੰਕਾ ਦੱਸੇ ਧੁਰ ਦਰਗਾਹੀਆ। ਸਚ
❋
❋
ਦਵਾਰ ਵਿਚ ਸੰਸਾਰ ਸਤਿ ਸਮਗਰੀ ਨਾਮ ਦੇਣਾ ਖੋਲ੍ਹ, ਖ਼ਾਲਕ ਖ਼ਲਕ ਬਿਨ ਧਾਰ ਪਲਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਲੈਣੀ ਭਾਲ, ਭੱਜਣਾ ਵਾਹੋ ਦਾਹੀਆ। ਵਾਸਨਾ ਵੇਖਣੀ ਸ਼ਾਹ ਕੰਗਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਸਭ ਦਾ ਦੱਸਣਾ ਸਚਖੰਡ ਦਵਾਰੇ ਹਾਲ, ਹਾਲ ਅਹਿਵਾਲ ਵਿਚੋਂ ਬਦਲਾਈਆ। ਸਦੀ ਚੌਧਵੀਂ ਬਣ ਦਲਾਲ, ਪੜਦਾ ਓਹਲਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੀਨ ਦੁਨੀ ਬਦਲਦਾ ਆਇਆ ਚਾਲ, ਚਾਲ ਨਿਰਾਲੀ ਜੋਤ ਅਕਾਲੀ ਅਕਲ ਕਲਧਾਰੀ ਆਪਣੇ ਹੱਥ ਰਖਾਈਆ।
੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਰਣ ਸਿੰਘ ਦੇ ਗ੍ਰਹਿ ਅਜੀਤ ਨਗਰ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਆਪਣੀ ਵੇਖੋ ਨਾਮ ਦੀ ਕੁੰਜੀ, ਸਦੀ ਚੌਧਵੀਂ ਕੰਮ ਕਿਸੇ ਨਾ ਆਈਆ। ਜੋ ਖੇਲ ਦੱਸਦੇ ਆਏ ਚੌਂਹ ਜੁਗੀਂ, ਜੁਗ ਚੌਕੜੀ ਕਰ ਵਡਿਆਈਆ। ਅੰਤ ਓਸ ਦੀ ਔਧ ਪੁੱਗੀ, ਸਮਾਂ ਰਿਹਾ ਸਮਝਾਈਆ। ਕਿਉਂ ਕਾਇਆ ਮੰਦਰ ਅੰਦਰ ਧਾਰ ਹੋਈ ਦੂਜੀ, ਨਾਮ ਨਾਲੋਂ ਹਰਾਮ ਆਪਣਾ ਜ਼ੋਰ ਵਖਾਈਆ। ਇਹ ਰਮਜ਼ ਦੱਸੋ ਗੁੱਝੀ, ਗੁਰ ਅਵਤਾਰ ਪੈਗ਼ੰਬਰ ਆਪਣਾ ਪੜਦਾ ਲਾਹੀਆ। ਕਿਉਂ ਦੀਨ ਦੁਨੀ ਬਦਲੀ ਰੁਚੀ, ਮਨ ਵਾਸਨਾ ਹੋਈ ਹਲਕਾਈਆ। ਆਤਮ ਰਹੀ ਕੋਈ ਨਾ ਸੁੱਚੀ, ਸਚ ਮਾਰਗ ਨਾ ਕੋਇ ਦਸਾਈਆ। ਵਸਤ ਅਮੋਲਕ ਗਈ ਲੁੱਟੀ, ਖ਼ਾਲੀ ਭੰਡਾਰੇ ਨਜ਼ਰੀ ਆਈਆ। ਸਵਾਣੀ ਰਹੀ ਕਿਉਂ ਸੁਰਤ ਸੁੱਤੀ, ਸ਼ਬਦੀ ਜਾਗ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਰਿਹਾ ਜਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣਾ ਆਪਣਾ ਅੱਖਰਾਂ ਵਾਲਾ ਗਿਆਨ, ਸਿਫ਼ਤਾਂ ਵਾਲਾ ਜੋ ਸਿਫ਼ਤਾਂ ਵਿਚ ਸਾਲਾਹੀਆ। ਕਲਜੁਗ ਅਖ਼ੀਰ ਕੂੜੀ ਕਿਰਿਆ ਹੋਈ ਪਰਧਾਨ, ਸ਼ਰਅ ਵਿਚ ਸ਼ੈਤਾਨ ਕਰੇ ਲੜਾਈਆ। ਕਲਮਾ ਰਿਹਾ ਨਾ ਕਿਸੇ ਜ਼ਬਾਨ, ਨਾਮ ਨਿਧਾਨ ਨਾ ਕੋਇ ਧਿਆਈਆ। ਮਾਇਆ ਮਮਤਾ ਕਰੇ ਹੈਰਾਨ, ਲੋਭ ਮੋਹ ਕਰੇ ਲੜਾਈਆ। ਕਿਧਰ ਗਏ ਹੁਕਮਰਾਨ, ਦੀਨ ਮਜ਼੍ਹਬਾਂ ਸਾਰ ਕੋਇ ਨਾ ਪਾਈਆ। ਵੇਖੋ ਆਪਣਾ ਕਾਇਨਾਤ ਕਲਮਾ ਕਲਾਮ, ਕਾਇਮ ਮੁਕਾਮ ਰਿਹਾ ਜਣਾਈਆ। ਕਿਉਂ ਪੁਰਖ ਅਕਾਲ ਹੋਣ ਲੱਗਾ ਬਦਨਾਮ, ਬਦੀ ਨੇਕੀ ਵੰਡ ਨਾ ਕੋਇ ਵੰਡਾਈਆ। ਕਿਉਂ ਭੇਟਾ ਅੰਦਰ ਹੋ ਕੇ ਆਏ ਕੁਰਬਾਨ, ਹੁਕਮੇਂ ਸੀਸ ਕਟਾਈਆ। ਜ਼ਰਾ ਵੇਖੋ ਜਗਤ ਨਿਸ਼ਾਨ, ਸ਼ਮਸ਼ਾਨ ਦਿਸੇ ਲੋਕਾਈਆ। ਫ਼ਰਕ ਰਿਹਾ ਨਾ ਇਨਸਾਨ ਹੈਵਾਨ, ਗੁਣ ਨਿਧਾਨ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਦੁਨੀਆ ਭੁੱਲੀ, ਭਰਮ ਵਿਚ ਭਰਮਾਈਆ। ਕਿਉਂ ਵਸਤ ਅਮੋਲਕ ਡੁੱਲ੍ਹੀ, ਹਰਿ ਰਸ ਨਾ ਕੋਇ ਚਖਾਈਆ। ਕਿਉਂ ਅੱਗ ਲੱਗੀ ਕਾਇਆ ਕੁੱਲੀ, ਤ੍ਰੈਗੁਣ ਮਾਇਆ ਰਹੀ ਤਪਾਈਆ। ਕਿਉਂ ਮਮਤਾ ਮੋਹ ਵਿਚ ਰੁਲੀ, ਹੰਕਾਰ ਵਿਕਾਰ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੇ ਹੁਕਮ ਨਾਲ ਡਰਾਈਆ। ਗੁਰ ਅਵਤਾਰ ਪੈਗ਼ੰਬਰ ਕਿਉਂ ਦੀਨ ਮਜ਼੍ਹਬ ਹੋਏ ਬੇਦੀਨ, ਸਾਬਤ ਧਰਮ ਨਾ ਕੋਇ ਰਖਾਈਆ। ਕਿਉਂ ਤੁਹਾਡੇ ਉਤੋਂ ਗਿਆ ਯਕੀਨ, ਯਕੇ ਬਾਅਦ ਦੀਗਰੇ ਵੇਖੋ ਧਿਆਨ ਲਗਾਈਆ। ਕਿਉਂ ਨਾ ਮੈਨੂੰ ਕਰਨ ਤਸਲੀਮ, ਸਿਰ ਸਜਦਿਆਂ ਵਿਚ ਝੁਕਾਈਆ। ਕਿਉਂ ਬੁੱਧੀ ਹੋਈ ਮਲੀਨ, ਮਲੇਛ ਰੂਪ ਵਟਾਈਆ। ਕਿਉਂ ਨੇਤਰ ਹੋਏ ਨਾਬੀਨ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਕਿਉਂ ਝਗੜਾ ਨਰ ਮਦੀਨ, ਮੁੱਦਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਿਉਂ ਦੀਨ ਦੁਨੀ ਹੋਈ ਬੇਡਰ, ਖ਼ਤਰਾ ਖ਼ੌਫ਼ ਰਿਹਾ ਨਾ ਰਾਈਆ। ਕਿਉਂ ਤੁਹਾਡਾ ਛੁੱਟਾ ਲੜ, ਪਲੂ ਸ਼ਬਦ ਨਾ ਕੋਇ ਫੜਾਈਆ। ਕਿਉਂ ਹੰਕਾਰੀ ਬਣਿਆ ਗੜ੍ਹ, ਘਰ ਘਰ ਕੂੜ ਵੱਜੀ ਵਧਾਈਆ। ਕਿਉਂ ਅੱਗ ਲੱਗੀ ਬਹੱਤਰ ਨੜ, ਤ੍ਰਿਸ਼ਨਾ ਮੋਹ ਹਲਕਾਈਆ। ਕਿਉਂ ਭੁੱਲਿਆ ਧੁਰ ਦਾ ਦਰ, ਸਾਚਾ ਰਾਹ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਿਉਂ ਦੀਨ ਦੁਨੀ ਪਿਆ ਭਰਮ, ਹੰਕਾਰੀ ਗੜ੍ਹ ਨਾ ਕੋਇ ਤੁੜਾਈਆ। ਕਿਉਂ ਝਗੜਾ ਪਿਆ ਕਰਮ, ਕਾਂਡ ਨਾ ਕੋਇ ਗਵਾਈਆ। ਕਿਉਂ ਨੇਤਰ ਰੋਂਦੇ ਵਰਨ, ਬਰਨ ਰਹੇ ਕੁਰਲਾਈਆ। ਕਿਉਂ ਭੁੱਲੀ ਪ੍ਰਭ ਦੀ ਸਰਨ, ਸੀਸ ਜਗਦੀਸ ਨਾ ਕੋਇ ਝੁਕਾਈਆ। ਕਿਉਂ ਤੁਹਾਡੇ ਛੁੱਟੇ ਚਰਨ, ਚਰਨੋਦਕ ਹੱਥ ਕਿਸੇ ਨਾ ਆਈਆ। ਕਿਉਂ ਜਗਤ ਆਸ਼ਾ ਢੋਲੇ ਪੜ੍ਹਨ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਉਂ ਮੰਜ਼ਲ ਧੁਰ ਦੀ ਸਚ ਦਵਾਰ ਨਾ ਚੜ੍ਹਨ, ਕੂੜੀ ਕਿਰਿਆ ਬੰਧਨ ਪਾਈਆ। ਕਿਉਂ ਨਿਰਗੁਣ ਧਾਰ ਦਰਸ ਨਾ ਕਰਨ, ਇਸ਼ਟ ਅੱਖਰਾਂ ਵਾਲਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਫ਼ਰਮਾਨਾ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਸ੍ਰਿਸ਼ਟੀ ਹੋਈ ਥੋਥੀ, ਸਤਿ ਨਜ਼ਰ ਕੋਇ ਨਾ ਆਈਆ। ਕਿਉਂ ਅਖ਼ੀਰੀ ਓਟ ਰੱਖੀ ਉਤੇ ਪੋਥੀ, ਪਰਮ ਪੁਰਖ ਦਾ ਦਰਸ ਕੋਇ ਨਾ ਪਾਈਆ। ਕਿਉਂ ਅੱਖਰਾਂ ਵਾਲੀ ਸੋਚ ਸੋਚੀ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਆਸ਼ਾ ਰੱਖੀ ਉਤੇ ਨਾਥ ਤਰਲੋਕੀ, ਤਰਲੋਕੀ ਤੋਂ ਬਾਹਰ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੋਕ ਪਰਲੋਕੀ, ਜਗਤ ਜਹਾਨ ਨਿਰਗੁਣ ਧਾਰ ਵੇਖ ਵਖਾਈਆ।
੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੁਰਜੀਤ ਕੌਰ ਦੇ ਗ੍ਰਹਿ ਅਜੀਤ ਨਗਰ
ਗੁਰ ਅਵਤਾਰ ਪੈਗ਼ੰਬਰ ਵੇਖੋ ਦੀਨ ਦੁਨੀ ਦਵਾਰ, ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਤੱਕੋ ਰੈਣ ਅੰਧਿਆਰ, ਸਤਿ ਧਰਮ ਸਚ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਵਰਨ ਬਰਨ ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਵਿਭਚਾਰ, ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਤਮ ਪਰਮਾਤਮ ਨਿਰਗੁਣ ਜੋਤ ਬਿਨ ਵਰਨ ਗੋਤ ਨਜ਼ਰ ਨਾ ਆਏ ਨਿਰੰਕਾਰ, ਪੁਰਖ
❋
❋
ਅਬਿਨਾਸ਼ੀ ਘਟ ਨਿਵਾਸੀ ਮਿਲ ਕੇ ਵੱਜੇ ਨਾ ਕਿਸੇ ਵਧਾਈਆ। ਹਉਮੇ ਹੰਗਤਾ ਕੂੜੀ ਕਿਰਿਆ ਗ੍ਰਹਿ ਗ੍ਰਹਿ ਦਿਸੇ ਵਿਭਚਾਰ, ਤਨ ਮਾਟੀ ਖ਼ਾਕ ਪੰਜ ਤਤ ਵਜੂਦ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਸਚਖੰਡ ਨਿਵਾਸੀ ਏਕੰਕਾਰ ਏਕੋ ਏਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਮਜ਼੍ਹਬ ਵੇਖੋ ਲੋਕਮਾਤ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਅੰਮ੍ਰਿਤ ਰਸ ਕਿਸੇ ਮਿਲੇ ਨਾ ਬੂੰਦ ਸਵਾਂਤ, ਕੂੜ ਕਾਮਨਾ ਹੋਈ ਹਲਕਾਈਆ। ਸਤਿ ਧਰਮ ਰਿਹਾ ਨਾ ਕਿਸੇ ਜਮਾਤ, ਸਾਚਾ ਨਾਤਾ ਅਬਿਨਾਸ਼ੀ ਕਰਤੇ ਨਾ ਕੋਇ ਜੁੜਾਈਆ। ਜੋ ਨਾਮ ਸੰਦੇਸ਼ਾ ਕਲਮਾ ਦੇ ਕੇ ਆਏ ਪੈਗ਼ਾਮ, ਹਜ਼ਰਤ ਪੀਰ ਪੈਗ਼ੰਬਰ ਗੁਰ ਅਵਤਾਰ ਢੋਲਾ ਗਾਈਆ। ਸ਼ਬਦ ਹਕ਼ੀਕ਼ੀ ਦੇ ਕੇ ਆਏ ਜਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਬੇਪਰਵਾਹ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਸੇਵਾ ਆਏ ਕਮਾ, ਹੁਕਮੇ ਅੰਦਰ ਤੇਰਾ ਹੁਕਮ ਸੁਣਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਤੇਰਾ ਢੋਲਾ ਆਏ ਗਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲੋਕਮਾਤ ਸਮਝਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਭੇਵ ਆਏ ਖੁਲ੍ਹਾ, ਪੜਦਾ ਓਹਲਾ ਜੀਵ ਜਗਤ ਜਗਦੀਸ਼ਰ ਤੇਰਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੂੰ ਬੇਅੰਤ ਮਾਇਆ ਦਿਤੀ ਪਾ, ਗ਼ਫ਼ਲਤ ਵਿਚ ਭੁੱਲੀ ਸਰਬ ਲੋਕਾਈਆ। ਸਤਿ ਧਰਮ ਰਿਹਾ ਕਿਸੇ ਨਾ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਰਹੇ ਕੁਰਲਾਈਆ। ਪਾਕ ਪਵਿਤ ਪਵਿਤ੍ਰ ਭੂਮਿਕਾ ਰਿਹਾ ਕੋਈ ਨਾ ਥਾਂ, ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋ ਰੋ ਰਹੀ ਕੁਰਲਾਈਆ। ਜੀਵ ਜੰਤ ਸਾਧ ਸੰਤ ਸਦੀ ਚੌਧਵੀਂ ਮਨ ਵਾਸਨਾ ਭਰੀ ਗੁਨਾਹ, ਪਵਿਤ ਪਾਕ ਪੁਨੀਤ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਾਰੇ ਤੇਰਾ ਤੱਕਦੇ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਮਿਹਰਵਾਨ ਮਹਿਬੂਬ ਮੁਹੱਬਤ ਅੰਦਰ ਜੋਤੀ ਜਾਮਾ ਵੇਸ ਵਟਾ, ਲੋਕਮਾਤ ਕਰ ਰੁਸ਼ਨਾਈਆ। ਤੂੰ ਸਚਖੰਡ ਨਿਵਾਸੀ ਦਰਗਾਹ ਸਾਚੀ ਮੁਕਾਮੇ ਹਕ ਕੁਲ ਮਾਲਕ ਸ਼ਹਿਨਸ਼ਾਹ, ਹੁਕਮਰਾਨ ਇਕੋ ਨਜ਼ਰੀ ਆਈਆ। ਕਲਜੁਗ ਅੰਦਰ ਸਤਿਜੁਗ ਸਾਚਾ ਮਾਰਗ ਦੇ ਲਾ, ਮਾਇਆ ਮਮਤਾ ਮੋਹ ਜਗਤ ਵਿਕਾਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਅਰਦਾਸ, ਬਿਨ ਸੀਸ ਸੀਸ ਝੁਕਾਈਆ। ਕਿਰਪਾ ਕਰ ਸਰਬ ਗੁਣਤਾਸ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਦੀ ਬੀਸਵੀਂ ਚਾਰ ਵਰਨ ਅਠਾਰਾਂ ਬਰਨ ਕੂੜੀ ਕਿਰਿਆ ਵੇਖੀ ਰਾਸ, ਮਨ ਵਾਸਨਾ ਨਟੂਆ ਨਾਚ ਨਚਾਈਆ। ਸਚ ਵਸਤ ਤੇਰਾ ਨਾਮ ਰਹੀ ਕਿਸੇ ਨਾ ਪਾਸ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਧਿਆਨ ਨਾ ਕੋਇ ਲਗਾਈਆ। ਪਿਤਾ ਪੂਤ ਕਰੇ ਘਾਤ, ਨਾਰ ਕੰਤ ਨਾ ਦੇਵੇ ਸਾਥ, ਸੱਜਣ ਮੀਤ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਦਿਸੇ ਅੰਧੇਰੀ ਰਾਤ, ਸਾਚੀ ਰਹੀ ਨਾ ਕੋਈ ਜਮਾਤ, ਦੀਨ ਦੁਨੀ ਕਰੇ ਲੜਾਈਆ। ਪੁਰਖ ਅਕਾਲ ਕਲਜੁਗ ਅੰਤ ਸ੍ਰੀ ਭਗਵੰਤ ਵੇਖ ਆਪਣਾ ਖੇਲ ਤਮਾਸ਼, ਖ਼ਾਲਕ ਖ਼ਲਕ ਉਪਰ ਫ਼ਲਕ ਜ਼ਿਮੀ ਜ਼ਮਾਂ ਧਿਆਨ ਲਗਾਈਆ। ਮਿਹਰਵਾਨ ਮਹਿਬੂਬ ਹੋ ਕੇ ਜਨ ਭਗਤਾਂ ਸੰਤਾਂ ਉਤੇ ਕਰ ਤਰਸ, ਗੁਰਮੁਖ ਗੁਰਸਿਖ ਹਰਿਜਨ ਭਗਤ ਪ੍ਰੇਮ
❋
❋
ਪ੍ਰੀਤੀ ਅੰਦਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਅੱਗੇ ਝੋਲੀ ਡਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸੀਏ ਹਰਿ ਜੂ ਕੂਕ, ਕੂਕ ਕੂਕ ਸੁਣਾਈਆ। ਝਗੜਾ ਪਿਆ ਕਾਇਆ ਪੰਜ ਤਤ ਕਲਬੂਤ, ਦੀਨ ਮਜ਼੍ਹਬ ਭਰਮ ਨਾ ਕੋਇ ਮਿਟਾਈਆ। ਵਾਹਦ ਲਾਸ਼ਰੀਕ ਤੇਰਾ ਦੇਵੇ ਨਾ ਕੋਇ ਸਬੂਤ, ਏਕੰਕਾਰ ਇਕ ਇਕੱਲਾ ਨਜ਼ਰ ਕਿਸੇ ਨਾ ਆਈਆ। ਕਿਰਪਾ ਨਿਧਾਨ ਠਾਕਰ ਸਵਾਮੀ ਕਲਜੁਗ ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਨਵ ਨੌ ਚਾਰ ਦਾ ਲੇਖਾ ਦੇ ਮੁਕਾਈਆ। ਸਤਿਜੁਗ ਸਾਚਾ ਸਤਿ ਧਰਮ ਦਾ ਦੇ ਵਜੂਦ, ਵਾਸਤਾ ਆਪਣੇ ਨਾਲ ਰਖਾਈਆ। ਸਦੀ ਚੌਧਵੀਂ ਕੂੜੀ ਕਿਰਿਆ ਹੁਕਮੇ ਅੰਦਰ ਕਰ ਮੌਕੂਫ਼, ਧੁਰ ਫ਼ਰਮਾਨਾ ਇਕ ਸੁਣਾਈਆ। ਸਾਚੇ ਨਾਮ ਦਾ ਚਾਰ ਵਰਨ ਅਠਾਰਾਂ ਬਰਨ ਵਾਸਤੇ ਬਦਲ ਦੇ ਹਰੂਫ਼, ਮਸਰੂਫ਼ ਆਪਣੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਦਰ ਤੇਰੇ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਾਡਾ ਚੁੱਕਿਆ ਜਾਏ ਵਕਤ, ਵਾਰ ਥਿਤ ਦਏ ਗਵਾਹੀਆ। ਤੇਰਾ ਲੇਖਾ ਹੋਵੇ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਮੁਖ ਸੱਜਣ ਵੇਖ ਭਗਤ, ਸੰਤ ਸੁਹੇਲੇ ਆਪ ਉਠਾਈਆ। ਨਿਰਗੁਣ ਧਾਰ ਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਮਦਦ ਤੇਰੀ ਮੰਗ ਮੰਗਾਈਆ। ਕੂੜ ਕਸਾਈ ਬਣੀ ਕਰਦ, ਕਤਲਗਾਹ ਦਿਸੇ ਲੋਕਾਈਆ। ਦੀਨਾਂ ਅਨਾਥਾਂ ਵੰਡੇ ਕੋਈ ਨਾ ਦਰਦ, ਦੁਖੀਆਂ ਦੁੱਖ ਦੂਰ ਨਾ ਕੋਇ ਕਰਾਈਆ। ਚਾਰੋਂ ਕੁੰਟ ਦਿਸੇ ਤਸ਼ੱਦਦ, ਸਾਂਤਕ ਸਤਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਣਾ ਧੁਰ ਦਾ ਦਾਨ, ਦਇਆਵਾਨ ਦੀਨ ਦਿਆਲ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਦੇਣਾ ਰੰਗਾਈਆ।
੯ ਫੱਗਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਗੜ੍ਹੀ ਲਾਂਗਰੀ ਜ਼ਿਲਾ ਕੁਰਕਸ਼ੇਤਰ
ਹਰਚਰਨ ਸਿੰਘ ਦੀ ਇਕੋ ਪੁਰਖ ਅਕਾਲ ਪਿਤਾ ਮਾਤਾ, ਜਗਤ ਜਨਨੀ ਤੱਤਾਂ ਸੇਵ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਦਾ ਦੇਵੇ ਸਾਥਾ, ਜੁਗ ਚੌਕੜੀ ਸਾਚਾ ਸੰਗ ਨਿਭਾਈਆ। ਸ਼ਬਦੀ ਧਾਰ ਚੜ੍ਹਾਏ ਆਪਣੇ ਰਾਥਾ, ਮੰਜ਼ਲ ਪਾਰ ਕਰਾਏ ਬੇਪਰਵਾਹੀਆ। ਗੁਰਮੁਖ ਗੁਰਸਿਖ ਕਦੇ ਆਵੇ ਨਾ ਵਿਚ ਘਾਟਾ, ਕਮੀ ਰਹਿਣ ਕੋਇ ਨਾ ਪਾਈਆ। ਧੰਨ ਭਾਗ ਜੋ ਭਗਤ ਸੁਹੇਲਾ ਆਪਣੇ ਜਨਮ ਦੀ ਪੂਰੀ ਕਰ ਕੇ ਜਾਏ ਵਾਟਾ, ਤਨ ਵਜੂਦ ਮਾਟੀ ਖ਼ਾਕ ਵਿਚ ਰੁਲਾਈਆ। ਜਾ ਕੇ ਮਿਲੇ ਵਿਚ ਨਿਰਗੁਣ ਨੂਰ ਜੋਤ ਪਰਕਾਸ਼ਾ, ਪਰਕਾਸ਼ ਪਰਕਾਸ਼ ਵਿਚ ਸਮਾਈਆ। ਜੇ ਤੁਸਾਂ ਹਰਚਰਨ ਦੀ ਬਣਨਾ ਮਾਤਾ, ਅੰਦਰੋਂ ਗ਼ਮੀ ਦੇਣੀ ਕਢਾਈਆ। ਓਸ ਦਾ ਓਸ ਦੇ ਨਾਲ ਨਾਤਾ, ਜੋ ਭਗਤਾਂ ਸਦਾ ਗੋਦ ਵਿਚ ਟਿਕਾਈਆ। ਦੀਨ ਦੁਨੀ ਦਾ ਮੰਨਣਾ ਨਹੀਂ ਆਖਾ, ਪਤਿਪਰਮੇਸ਼ਵਰ ਤੁਹਾਡਾ ਸਦਾ ਸਹਾਈਆ। ਇਹ ਫਲ ਲੱਗਾ ਜਗਤ ਡਾਲ ਮਿਲੀ ਅਗੰਮੀ ਦਾਤਾ, ਦਾਤਾਰ ਹੋ ਕੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਘਰ ਵਸਾਈਆ।
❋
❋
ਹਰਚਰਨ ਸਿੰਘ ਜਗਤ ਨਹੀਂ ਮਰਿਆ, ਮਰ ਜੀਵਤ ਰੂਪ ਵਟਾਈਆ। ਭਗਤਾਂ ਵਿਚ ਭਗਤੀ ਰੂਪ ਹਰਿਆ, ਹਰਿ ਮਿਲਿਆ ਸੱਜਣ ਬੇਪਰਵਾਹੀਆ। ਜਗਤ ਜਹਾਨ ਦੁਤਰ ਤਰਿਆ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਨੇ ਇਕ ਵਾਰ ਸੋਹੰ ਢੋਲਾ ਪੜ੍ਹਿਆ, ਮਾਤ ਗਰਭ ਫੇਰ ਕਦੇ ਨਾ ਆਈਆ। ਮੰਜ਼ਲ ਹਕ਼ੀਕ਼ੀ ਚੜ੍ਹਿਆ, ਆਵਣ ਜਾਵਣ ਪੰਧ ਚੁਕਾਈਆ। ਖੇਲ ਅਗੰਮਾ ਪੁਰਖ ਅਕਾਲ ਦੀਨ ਦਿਆਲ ਆਪਣਾ ਆਪੇ ਕਰਿਆ, ਕਰਨੀ ਦੇ ਕਰਤੇ ਆਪਣੇ ਘਰ ਲਿਆ ਬੁਲਾਈਆ। ਮਾਤਾ ਦਾ ਜਨਮਿਆ ਹੋਇਆ ਸਰੀਰ ਅਗਨੀ ਵਿਚ ਸੜਿਆ, ਆਤਮਾ ਪਰਮਾਤਮਾ ਵਿਚ ਸਮਾਈਆ। ਓਸ ਮੰਜ਼ਲ ਤੇ ਚੜ੍ਹਿਆ, ਜਿਥੇ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਦਰ ਠਾਂਡੇ ਲਏ ਟਿਕਾਈਆ। ਗੁਰਮੁਖ ਕਦੇ ਨਾ ਜੰਮਦਾ ਮਰਦਾ, ਮਰਦ ਮਰਦਾਨਾ ਨਜ਼ਰੀ ਆਈਆ। ਇਹ ਖੇਲ ਪੁਰਖ ਅਕਾਲ ਦੇ ਘਰ ਦਾ, ਰੀਤੀ ਗੁਰਮੁਖਾਂ ਨਾਲ ਬਣਾਈਆ। ਜੋ ਅੰਦਰ ਵੜ ਕੇ ਫੜਦਾ, ਨਾਤਾ ਧੁਰ ਦਾ ਮੇਲ ਮਿਲਾਈਆ। ਦਰਵਾਜ਼ਾ ਖੋਲ੍ਹ ਕੇ ਆਪਣੇ ਘਰ ਦਾ, ਗੁਰਮੁਖ ਸਹਿਜੇ ਲਏ ਲੰਘਾਈਆ। ਇਹ ਲਹਿਣਾ ਦੇਣਾ ਨਾਤਾ ਨਰਾਇਣ ਨਰ ਦਾ, ਨਾਰ ਕੰਤ ਜੀਵ ਜੰਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਘਰ ਵਸਾਈਆ। ਹਰਚਰਨ ਸਿੰਘ ਦੀ ਸਦਾ ਜੋਬਨ ਵਰਗੀ ਜਵਾਨੀ, ਵਰਗ ਜਗਤ ਨਾ ਕੋਇ ਲਗਾਈਆ। ਓਸ ਦਾ ਨਾਮ ਚਾਰ ਜੁਗ ਦੀ ਭਗਤਾਂ ਵਿਚ ਰਹੇ ਨਿਸ਼ਾਨੀ, ਨਿਸ਼ਾਨੇ ਕੂੜੇ ਜਗਤ ਮਿਟਾਈਆ। ਬਖ਼ਸ਼ਿਸ਼ ਵਿਚ ਰਹਿਮਤ ਵਿਚ ਦਾਨ ਦਿਤਾ ਧੁਰ ਦੇ ਦਾਨੀ, ਦਇਆਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਦਰੋਂ ਕੱਢ ਕੇ ਜਾਏ ਪਰੇਸ਼ਾਨੀ, ਪਰਮਾਨੰਦ ਆਪਣਾ ਅਨੰਦ ਵਖਾਈਆ। ਹਰਚਰਨ ਸਿੰਘ ਦਾ ਪਿਛਲਾ ਲੇਖਾ, ਲਿਖਤ ਵਿਚ ਵਡਿਆਈਆ। ਇਹ ਰਾਏ ਬੁਲਾਰ ਦਾ ਬੇਟਾ, ਗੰਢ ਨਾਨਕ ਨਾਲ ਰਖਾਈਆ। ਜਿਸ ਨੇ ਨਿਮਸਕਾਰ ਵਿਚ ਆਪਣਾ ਆਪ ਪੇਸ਼ ਕੀਤਾ, ਪ੍ਰੇਮ ਅੰਦਰੇ ਅੰਦਰ ਵਧਾਈਆ। ਨਿਰਗੁਣ ਧਾਰ ਕਰਕੇ ਹੇਤਾ, ਹਿਤਕਾਰੀ ਹੋ ਕੇ ਦਿਤਾ ਸਮਝਾਈਆ। ਤੂੰ ਵਸਣਾ ਓਸ ਦੇਸਾ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਲਿਆ ਜਾਣ, ਹਰਿ ਕਰਤਾ ਵਡ ਵਡਿਆਈਆ। ਗੁਰਮੁਖ ਬਾਲੀ ਬੁੱਧ ਨਾ ਹੋਵੇ ਅੰਞਾਣ, ਜੋਬਨਵੰਤਾ ਸੋਭਾ ਪਾਈਆ। ਜਿਸ ਦਾ ਮੰਦਰ ਇਕ ਮਕਾਨ, ਸਚਖੰਡ ਦਵਾਰਾ ਨਜ਼ਰੀ ਆਈਆ। ਜੋਤੀ ਜੋਤ ਮਿਲ ਕੇ ਮੇਲਾ ਮਿਲਿਆ ਵਾਲੀ ਦੋ ਜਹਾਨ, ਜਗਤ ਜਹਾਨ ਨਾਤਾ ਗਿਆ ਤੁੜਾਈਆ। ਮਾਤ ਪਿਤ ਕੋਈ ਨਾ ਹੋਵੇ ਹੈਰਾਨ, ਭੈਣ ਭਈਆ ਭਾਣਾ ਮੰਨ ਕੇ ਖ਼ੁਸ਼ੀਆਂ ਵਿਚ ਸ਼ੁਕਰ ਮਨਾਈਆ। ਅੱਗੇ ਬੱਚਿਆਂ ਉਤੇ ਪੁਰਖ ਅਕਾਲ ਹੋਵੇ ਮਿਹਰਵਾਨ, ਛੋਟਿਆਂ ਦੁੱਖ ਨਾ ਲੱਗੇ ਰਾਈਆ। ਸੁਖੀ ਸੁਖ ਸ਼ਾਂਤ ਮਿਲੇ ਵਿਚ ਜਹਾਨ, ਨਿਸ਼ਾਨ ਧਰਮ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਧ ਬਾਲਾਂ ਨੌਜਵਾਨਾਂ ਜੀਵਣ ਹਯਾਤੀ ਦਾ ਦੇ ਕੇ ਜਾਵੇ ਦਾਨ, ਜ਼ਿੰਦਗੀ ਵਿਚੋਂ ਜ਼ਿੰਦਗੀ ਅੱਗੇ ਹੋਰ ਬਦਲਾਈਆ।
❋
❋
੧੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਮੋਹਣ ਸਿੰਘ ਦੇ ਗ੍ਰਹਿ ਗੜ੍ਹੀ ਲਾਂਗਰੀ ਜ਼ਿਲਾ ਕੁਰਕਸ਼ੇਤਰ
ਗੁਰ ਅਵਤਾਰ ਪੈਗ਼ੰਬਰ ਟੁੱਟੀ ਦੇਣੀ ਗੰਢ, ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਰਿਹਾ ਜਣਾਈਆ। ਗੁਰਮੁਖ ਸਾਚੇ ਸੰਤਾਂ ਅੰਦਰ ਬਖ਼ਸ਼ਣਾ ਇਕ ਅਨੰਦ, ਸੂਫ਼ੀਆਂ ਧੁਰ ਦਾ ਮੇਲ ਮਿਲਾਈਆ। ਨਿਰਗੁਣ ਨੂਰ ਜੋਤ ਚਾੜ੍ਹਨਾ ਚੰਦ, ਰਵ ਸਸ ਦਾ ਲੇਖਾ ਦੇਣਾ ਮੁਕਾਈਆ। ਭੇਵ ਖੁਲਾਉਣਾ ਪਾਰਬ੍ਰਹਮ ਹੰ, ਆਤਮ ਪਰਮਾਤਮ ਝਗੜਾ ਦੇਣਾ ਚੁਕਾਈਆ। ਮਨ ਵਿਕਾਰਾ ਕੂੜੀ ਕਿਰਿਆ ਗ੍ਰਹਿ ਅੰਦਰ ਕਰਨਾ ਖੰਡ ਖੰਡ, ਜੂਠ ਝੂਠ ਅਪਰਾਧ ਡੇਰਾ ਦੇਣਾ ਢਾਹੀਆ। ਸਚ ਭੰਡਾਰਾ ਅੰਮ੍ਰਿਤ ਰਸ ਨਿਝਰ ਧਾਰ ਦੇਣਾ ਵੰਡ, ਬੂੰਦ ਸਵਾਂਤੀ ਇਕ ਇਕਾਂਤੀ ਦਰ ਠਾਂਡੇ ਆਪ ਚੁਆਈਆ। ਸਚ ਦਵਾਰ ਏਕੰਕਾਰ ਮੰਜ਼ਲ ਹਕ਼ੀਕ਼ੀ ਜਾਣਾ ਲੰਘ, ਨਵ ਦਵਾਰ ਈੜਾ ਪਿੰਗਲ ਸੁਖਮਨ ਟੇਢੀ ਬੰਕ ਝਗੜਾ ਦੇਣਾ ਮੁਕਾਈਆ। ਪ੍ਰੇਮ ਪ੍ਰੀਤੀ ਮੁਹੱਬਤ ਵਿਚ ਦੇਣਾ ਪਰਮਾਨੰਦ, ਨਿਜਾਨੰਦ ਵਿਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਧੁਰ ਦਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸੰਤ ਸੁਹੇਲੇ ਲੈਣੇ ਖੋਜ, ਮਾਤਲੋਕ ਧਿਆਨ ਲਗਾਈਆ। ਜੋ ਅੰਤਰ ਆਤਮ ਪਰਮਾਤਮ ਲੋਚਾ ਰਹੇ ਲੋਚ, ਲੋਚਨ ਨੈਣ ਗਿਆਨ ਨੇਤਰ ਦੇਣਾ ਖੁਲ੍ਹਾਈਆ। ਸ਼ਬਦ ਅਨਾਦੀ ਧੁਨ ਦੇਣੀ ਅਗਾਧ ਬੋਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਦੱਸ ਸਲੋਕ, ਸੋਹਲਾ ਢੋਲਾ ਇਕੋ ਦੇਣਾ ਸਮਝਾਈਆ। ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲ ਦੀਨ ਦਿਆਲ ਦੱਸ ਕੇ ਅਗੰਮੀ ਓਟ, ਸਚ ਦਵਾਰਾ ਧੁਰ ਦਾ ਦੇਣਾ ਵਖਾਈਆ। ਕਾਇਆ ਮਾਟੀ ਅੰਦਰ ਨਿਰੰਤਰ ਪਰਕਾਸ਼ ਕਰਨਾ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਰਿਹਾ ਸਮਝਾਈਆ। ਝਗੜਾ ਰਹੇ ਨਾ ਕੋਈ ਵਰਨ ਗੋਤ, ਦੀਨ ਮਜ਼੍ਹਬ ਊਚ ਨੀਚ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਅੰਤਰ ਕਰੋ ਪਾਕ, ਪਤਤ ਪੁਨੀਤ ਦਿਓ ਬਣਾਈਆ। ਬੰਦ ਕਿਵਾੜੀ ਖੋਲ੍ਹੋ ਤਾਕ, ਪੜਦਾ ਓਹਲਾ ਦਿਓ ਚੁਕਾਈਆ। ਸ਼ਬਦ ਅਗੰਮੀ ਅਨਹਦ ਨਾਦੀ ਵਜਾਓ ਨਾਦ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਬੂੰਦ ਦਿਓ ਸਵਾਂਤ, ਅਗਨੀ ਤਤ ਦਿਓ ਬੁਝਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਹੰਸ ਬੁੱਧੀ ਕੋਈ ਨਾ ਹੋਵੇ ਕਾਗ, ਵਿਸ਼ਟਾ ਕੂੜ ਨਾ ਕੋਇ ਫੁਲਾਈਆ। ਭੇਵ ਖੁਲ੍ਹਾਓ ਕਾਇਆ ਮਾਟੀ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਇਕੋ ਰੰਗ ਰੰਗਾਈਆ। ਸਾਚਾ ਸਜਦਾ ਡੰਡਾਵਤ ਬੰਦਨਾ ਦੱਸੋ ਹਕ ਆਦਾਬ, ਹਕ਼ੀਕ਼ਤ ਵਿਚ ਲਾਸ਼ਰੀਕ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰੂ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਅੰਦਰ ਵੇਖੋ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਸ਼ਰਅ ਕੂੜ ਰਹੇ ਨਾ ਕੋਇ ਸ਼ੈਤਾਨ, ਸਤਿ ਧਰਮ ਦੇਣਾ ਪਰਗਟਾਈਆ। ਪੁਰਖ ਅਕਾਲ ਹੋਵੇ ਸਭ ਦਾ ਨਿਗਾਹਬਾਨ, ਨਿਰਵੈਰ ਹੋ ਕੇ ਵੇਖ ਵਖਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਹੋਈ ਹੈਰਾਨ, ਹੈਰਾਨੀ ਅੰਦਰ ਸਰਬ ਲੋਕਾਈਆ। ਜਾ ਕੇ ਸਿਦਕ ਸਬੂਰੀ ਦੱਸੋ ਹਕ ਈਮਾਨ, ਧਰਮ ਦਵਾਰਾ ਇਕੋ ਦਿਓ ਵਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੰਦੇਸ਼ਾ ਦੇਵੇ ਧੁਰ ਦਾ ਹੁਕਮਰਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਾਰ ਕਮਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਅੰਦਰ ਕਰੋ ਸਾਫ਼, ਅੰਮ੍ਰਿਤ ਮੇਘ ਇਕ ਬਰਸਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਬੁੱਧੀ ਬਿਬੇਕ ਦੇਣੀ ਕਰਾਈਆ। ਚਾਰ ਵਰਨ ਅਠਾਰਾਂ ਬਰਨ ਅੰਦਰ ਵੜ ਕੇ ਖੋਲ੍ਹੋ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਅੰਮ੍ਰਿਤ ਬੂੰਦ ਦਿਓ ਸਵਾਂਤ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਨਿਰਮਲ ਜੋਤ ਕਰੋ ਪਰਕਾਸ਼, ਅੰਧ ਅੰਧੇਰ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚੇ ਘਰ ਵਖਾਓ ਸਾਥ, ਗ੍ਰਹਿ ਮੰਦਰ ਸੋਭਾ ਪਾਈਆ। ਝਗੜਾ ਰਹੇ ਨਾ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਏਕਾ ਰੰਗ ਦੇਣਾ ਰੰਗਾਈਆ। ਇਹ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਸਮਝਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕੂੜੀ ਕਿਰਿਆ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਦੇਣੀ ਧੋ, ਦੁਰਮਤ ਮੈਲ ਰਹੇ ਨਾ ਰਾਈਆ। ਮਾਇਆ ਮਮਤਾ ਮੋਹ ਵਿਕਾਰ ਵਿਚੋਂ ਕਰਨਾ ਨਿਰਮੋਹ, ਮੁਹੱਬਤ ਪੁਰਖ ਅਕਾਲ ਨਾਲ ਸਮਝਾਈਆ। ਪੰਚ ਵਿਕਾਰਾ ਘਟ ਭੀਤਰ ਰਹੇ ਕੋਈ ਨਾ ਗਰੋਹ, ਗ੍ਰਹਿ ਗ੍ਰਹਿ ਮੇਟਣਾ ਚਾਈਂ ਚਾਈਂਆ। ਸਚ ਪਰਕਾਸ਼ ਦੀ ਕਰਨੀ ਲੋ, ਲੋਇਣ ਨੇਤਰ ਨਿਜ ਦੇਣਾ ਖੁਲ੍ਹਾਈਆ। ਸਾਚਾ ਬੀਜ ਦੇਣਾ ਬੋ, ਮਿਹਰਵਾਨ ਮਹਿਬੂਬ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮੇ ਅੰਦਰ ਹੁਕਮ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲੱਖ ਚੁਰਾਸੀ ਕਾਇਆ ਕੱਪੜ ਅੰਤਰ ਵੇਖੋ ਹੋਇਆ ਪਲੀਤ, ਪਵਿਤ ਪਾਕ ਦੇਣਾ ਕਰਾਈਆ। ਕਲਜੁਗ ਅੰਦਰ ਸਾਚੀ ਬਦਲ ਕੇ ਰੀਤ, ਮਾਰਗ ਧੁਰ ਦੇਣਾ ਸਮਝਾਈਆ। ਝਗੜਾ ਮੁਕਾ ਕੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਇਕੋ ਰੰਗ ਵਖਾਉਣਾ ਮੰਦਰ ਮੱਠ ਸ਼ਿਵਦਵਾਲਾ ਮਸੀਤ, ਗੁਰੂਦਵਾਰਾ ਇਕੋ ਇਕ ਬੇਪਰਵਾਹੀਆ। ਜਿਸ ਘਰ ਝਗੜਾ ਰਹੇ ਨਾ ਕੋਇ ਊਚ ਨੀਚ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਾਚੇ ਨਾਮ ਦੀ ਈਸਾ ਮੂਸਾ ਮੁਹੰਮਦ ਕਰੋ ਤਬਲੀਕ, ਪੈਗ਼ਾਮ ਪੈਗ਼ੰਬਰ ਹੋ ਕੇ ਇਕ ਸੁਣਾਈਆ। ਸਭ ਦੀ ਆਸਾ ਮਨਸਾ ਪੂਰੀ ਕਰਾਂ ਉਮੀਦ, ਸਦੀ ਚੌਧਵੀਂ ਲੇਖਾ ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਪੁਰਖ ਅਕਾਲ ਕਹੇ ਮੇਰੇ ਹੱਥ ਇਕ ਤੌਫ਼ੀਕ, ਵਾਹਦ ਆਪਣਾ ਹੁਕਮ ਸੁਣਾਈਆ। ਤੁਸੀਂ ਜੁਗ ਚੌਕੜੀ ਬਾਲੇ ਨੱਢੇ ਬੱਚੇ ਮੇਰੇ ਅਜ਼ੀਜ਼, ਜੋਤ ਨੂਰ ਵਿਚੋਂ ਹੋਏ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚਾ ਕਲਮਾ ਇਕੋ ਦੱਸੇ ਹਦੀਸ, ਹਜ਼ਰਤਾਂ ਦਾ ਹਜ਼ਰਤ ਕਰੇ ਅਗੰਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪਣਾ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟ ਸਬਾਈ ਦਿਓ ਇਕ ਸਿਖਿਆ, ਸਾਖਿਆਤ ਸ੍ਰੀ ਭਗਵੰਤ ਰਿਹਾ ਜਣਾਈਆ। ਆਪਣਾ ਪੂਰਬ ਭਵਿਖਤ ਵੇਖੋ ਲਿਖਿਆ, ਵੇਲਾ ਵਾਰ ਵਕਤ ਥਿਤ ਨਾਲ ਵਡਿਆਈਆ। ਸਭ ਦੀ ਪੂਰੀ ਕਰਨੀ ਇਛਿਆ, ਤ੍ਰਿਸ਼ਨਾ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰੋਂ ਆਪੇ ਫੁੱਟਿਆ, ਏਥੇ ਓਥੇ ਦੋ ਜਹਾਨਾਂ ਤਤ ਵਜੂਦ ਤਨ ਮਾਟੀ ਖ਼ਾਕ ਜਨਮ ਕਰਮ ਨਿਹਕਰਮੀ ਕਰਮ ਨਾ ਕੋਇ ਵੰਡਾਈਆ।
❋
❋
ਜਨਮ ਕਰਮ ਦਾ ਲੇਖਾ ਪਾਰ, ਆਵਣ ਜਾਵਣ ਲੱਖ ਚੁਰਾਸੀ ਰਹੇ ਨਾ ਰਾਈਆ। ਚਾਰੇ ਖਾਣੀ ਵਿਚੋਂ ਹੋਇਆ ਬਾਹਰ, ਅੰਡਜ ਜੇਰਜ ਉਤਭਜ ਸੇਤਜ ਵੰਡ ਨਾ ਕੋਇ ਵੰਡਾਈਆ। ਧਰਮ ਰਾਏ ਨਾ ਵੇਖੇ ਕੋਇ ਦਵਾਰ, ਚਿਤਰ ਗੁਪਤ ਨਾ ਲੇਖ ਜਣਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਦੂਲ੍ਹਾ ਵਿਆਹਵਣ ਕੋਇ ਨਾ ਆਈਆ। ਜਿਨ੍ਹਾਂ ਨਾਤਾ ਜੁੜਿਆ ਨਾਲ ਕਰਤਾਰ, ਕਰਨੀ ਦਾ ਕਰਤਾ ਦਏ ਵਡਿਆਈਆ। ਕਾਇਆ ਮੰਦਰ ਅੰਦਰ ਪਾਵੇ ਸਾਰ, ਸਾਢੇ ਤਿੰਨ ਹੱਥ ਪੜਦਾ ਦਏ ਉਠਾਈਆ। ਅੰਮ੍ਰਿਤ ਰਸ ਦੇਵੇ ਠੰਡਾ ਠਾਰ, ਨਾਮ ਨਿਧਾਨਾ ਜਾਮ ਪਿਆਈਆ। ਕੂੜੀ ਕਿਰਿਆ ਦੇਵੇ ਨਿਵਾਰ, ਹਉਮੇ ਹੰਗਤਾ ਗੜ੍ਹ ਤੁੜ੍ਹਾਈਆ। ਮੰਜ਼ਲ ਅਗਲੀ ਕੱਟ ਦੁਸ਼ਵਾਰ, ਦੂਤੀ ਦੁਸ਼ਮਣ ਦਏ ਖਪਾਈਆ। ਆਤਮ ਪਰਮਾਤਮ ਦੱਸ ਕੇ ਇਕ ਜੈਕਾਰ, ਨਾਅਰਾ ਧੁਰ ਦਾ ਆਪ ਅਲਾਈਆ। ਮਰਨ ਤੋਂ ਪਹਿਲਾਂ ਮਾਨਸ ਜਨਮ ਪੈਜ ਦਏ ਸਵਾਰ, ਕਰਮ ਦਾ ਲੇਖਾ ਦਏ ਚੁਕਾਈਆ। ਅੰਤ ਕੰਤ ਭਗਵੰਤ ਵੇਖੇ ਵਿਗਸੇ ਵੇਖਣਹਾਰ, ਦੋ ਜਹਾਨਾਂ ਵਾਲੀ ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਸ਼ਬਦ ਸਤਿਗੁਰ ਅੰਦਰ ਬਾਹਰ ਗੁਪਤ ਜਾਹਰ ਸਦਾ ਵਸੇ ਨਾਲ, ਵਿਛੋੜੇ ਵਿਚ ਜੋੜਾ ਰਹਿਣ ਕੋਇ ਨਾ ਪਾਈਆ। ਮਿਹਰਵਾਨ ਮਹਿਬੂਬ ਸਚਖੰਡ ਲੈ ਕੇ ਜਾਵੇ ਸੱਚੀ ਧਰਮਸਾਲ, ਦਰਗਾਹ ਸਾਚੀ ਇਕੋ ਧਾਮ ਵਸਾਈਆ। ਜਿਥੇ ਝਗੜਾ ਨਹੀਂ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਬਿਨ ਭਗਤਾਂ ਕਿਸੇ ਨਾ ਮਿਲੇ ਉਹ ਦਵਾਰ, ਦਵਾਰਕਾ ਵਾਸੀ ਜਿਥੇ ਬੈਠੇ ਆਸਣ ਲਾਈਆ। ਜੁਗ ਚੌਕੜੀ ਨਿਤ ਨਵਿਤ ਆਦਿ ਜੁਗਾਦਿ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ, ਸੂਫ਼ੀ ਸੰਤ ਫ਼ਕੀਰਾਂ ਜਨ ਭਗਤਾਂ ਆਪਣੀ ਗੋਦੀ ਲਏ ਉਠਾਲ, ਏਥੇ ਓਥੇ ਦੋ ਜਹਾਨਾਂ ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਵਸਣ ਇਕ ਮਕਾਨ, ਕਾਇਆ ਮਕਬਰੇ ਵਿਚੋਂ ਮਹਿਬੂਬ ਹੋ ਕੇ ਆਪਣੇ ਨਾਲ ਮਿਲਾਈਆ।
੧੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸਤੌਰਾ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਸਾਚਾ ਤੱਕਣਾ ਭਗਤ ਘਰਾਨਾ, ਨਵ ਸੱਤ ਵਿਚੋਂ ਖੋਜ ਖੁਜਾਈਆ। ਜਿਥੇ ਦਿਸੇ ਨਾ ਕੋਇ ਬੇਗਾਨਾ, ਇਕੋ ਰੰਗ ਰੰਗਾਈਆ। ਝੁੱਲੇ ਧਰਮ ਨਿਸ਼ਾਨਾ, ਸਚ ਦਵਾਰ ਪਰਗਟਾਈਆ। ਦਰਸ ਸ੍ਰੀ ਭਗਵਾਨਾ, ਹਰਸ ਕੂੜੀ ਦਏ ਗਵਾਈਆ। ਗੁਣ ਗਾਉਣਾ ਨਾਮ ਨਿਧਾਨਾ, ਸੋਹੰ ਢੋਲਾ ਇਕ ਸਮਝਾਈਆ। ਜਿਸ ਨੂੰ ਨਾਪੇ ਨਾ ਕੋਇ ਪੈਮਾਨਾ, ਵਜ਼ਨ ਵਿਚ ਤੋਲ ਨਾ ਕੋਇ ਤੁਲਾਈਆ। ਵਿਦਿਆ ਤੋਂ ਬਾਹਰ ਗਿਆਨਾ, ਅੱਖਰਾਂ ਤੋਂ ਦੂਰ ਪੜ੍ਹਾਈਆ। ਕਲਮਿਆਂ ਦਾ ਹਕ ਕਲਾਮਾ, ਕਾਇਨਾਤ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣਾ ਦਵਾਰਾ ਏਕ, ਏਕੰਕਾਰਾ ਜਣਾਈਆ। ਜਿਸ ਗ੍ਰਹਿ ਭਗਤਾਂ ਮਿਲੇ ਟੇਕ, ਸਹਾਰਾ ਧੁਰਦਰਗਾਹੀਆ। ਕੂੜਾ ਮਿਟੇ ਭੇਖ, ਸਤਿ ਵੱਜੇ ਵਧਾਈਆ। ਗੁਰਮੁਖਾਂ ਕਹੇ ਹੇਤ, ਗੁਰਸਿੱਖਾਂ ਰੰਗ ਰੰਗਾਈਆ। ਸਚ ਦਵਾਰੇ ਦਾ ਖੋਲ੍ਹੇ ਭੇਤ, ਪੜਦਾ ਆਪ ਉਠਾਈਆ। ਨਜ਼ਰੀ ਆਵੇ ਨੇਤਨ ਨੇਤ, ਹਰਿ ਠਾਕਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਸਾਚੀ ਕਾਰੇ ਆਪ ਲਗਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣਾ ਦਵਾਰਾ ਸੱਚ, ਹਰਿ ਸੱਜਣ ਆਪ ਸਮਝਾਈਆ। ਜਿਥੇ ਭਾਗ ਲੱਗੇ ਕਾਇਆ ਕੰਚਨ ਕੱਚ, ਗੜ੍ਹ ਇਕ ਸੁਹਾਈਆ। ਕਿਰਪਾ ਕਰੇ ਪੁਰਖ ਸਮਰਥ, ਸਾਹਿਬ ਸਵਾਮੀ ਬੇਪਰਵਾਹੀਆ। ਨਾਮ ਭੰਡਾਰਾ ਦਏ ਵਥ, ਅਮੋਲਕ ਆਪ ਵਰਤਾਈਆ। ਭਗਤਾਂ ਸਾਂਝਾ ਕਰ ਕੇ ਜਸ, ਸੋਹੰ ਰਾਗ ਅਲਾਈਆ। ਦੇ ਕੇ ਨਾਮ ਰਸ, ਰਸਤਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਜਨ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਵਕਤ ਸੁਹਾਵਣਾ, ਰੁਤੜੀ ਨਾਲ ਵਡਿਆਈਆ। ਭਗਤਾਂ ਪੂਰੀ ਹੋਵੇ ਭਾਵਨਾ, ਪਰਮ ਪੁਰਖ ਦਇਆ ਕਮਾਈਆ। ਮੇਘ ਬਰਸੇ ਅਗੰਮੀ ਸਾਵਣਾ, ਨਿਗਾਹ ਨਰ ਨਰਾਇਣ ਉਠਾਈਆ। ਮਾਤਲੋਕ ਬਣੇ ਜ਼ਾਮਨਾ, ਦਾਮਨ ਆਪਣੇ ਗੰਢ ਪਵਾਈਆ। ਕੂੜੀ ਕਿਰਿਆ ਮੇਟ ਸ਼ਾਮਨਾ, ਸ਼ਰਅ ਸ਼ਰੀਅਤ ਵਿਚੋਂ ਬਾਹਰ ਰਖਾਈਆ। ਜੁਗ ਜਨਮ ਦੀ ਪੂਰੀ ਕਰ ਕੇ ਭਾਵਨਾ, ਪਾਰਬ੍ਰਹਮ ਬ੍ਰਹਮ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਗੁਰਮੁਖ ਸੱਜਣ ਰਾਵਣਾ, ਤਿਸ ਦਾ ਲੇਖਾ ਜਗਤ ਵਾਸਨਾ ਵਿਚ ਰਹੇ ਨਾ ਰਾਈਆ।
੧੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਸੌਦਾਗਰ ਸਿੰਘ ਦੇ ਗ੍ਰਹਿ ਪਿੰਡ ਭੱਠ ਮਾਜਰਾ ਜ਼ਿਲਾ ਕਰਨਾਲ
ਜਨ ਭਗਤਾਂ ਅੰਤਰ ਵੇਖ ਪ੍ਰੇਮ ਰਸ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਬਣਾਈਆ। ਸੁਣਦੇ ਪੁਰਖ ਅਕਾਲ ਦਾ ਜਸ, ਦੇਵਣ ਚਾਰ ਕੁੰਟ ਵਡਿਆਈਆ। ਕਿਰਪਾ ਕੀਤੀ ਪੁਰਖ ਸਮਰਥ, ਆਪਣੀ ਬੂਝ ਬੁਝਾਈਆ। ਨਾਮ ਭੰਡਾਰਾ ਦੇ ਕੇ ਵਥ, ਵਸਤ ਅਮੋਲਕ ਇਕ ਵਰਤਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਅੰਧ ਅੰਧੇਰਾ ਦਿਤਾ ਗਵਾਈਆ। ਪਰਗਟ ਸਾਖਿਆਤ ਨਜ਼ਰ ਆਏ ਪਰਤੱਖ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਰੈਣ ਅੰਧੇਰੀ ਮੇਟ ਕੇ ਮਸ, ਨੂਰੀ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿੰਮਾ ਦੱਸ ਨਾਮ ਅਕਥ, ਧੁਰ ਦੀ ਸਿਖਿਆ ਇਕ ਸਮਝਾਈਆ। ਜਨ ਭਗਤਾਂ ਵੇਖ ਪ੍ਰੇਮ ਪਿਆਰ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਧਾਰ, ਵੇਦ ਪੁਰਾਨਾਂ ਤੋਂ ਪਰੇ ਸਚ ਸ਼ਨਵਾਈਆ। ਸ਼ਾਸਤਰਾਂ ਤੋਂ ਦੂਰ ਜਿਨ੍ਹਾਂ ਇਜ਼ਹਾਰ, ਮੰਜ਼ਲ ਹਕ਼ੀਕ਼ੀ ਰਾਹ ਤਕਾਈਆ। ਜਿਥੇ ਅੱਖਰ ਸਕੇ ਨਾ ਕੋਈ ਵਿਚਾਰ, ਨਿਰਅੱਖਰ ਧਾਰ ਦ੍ਰਿੜਾਈਆ। ਸੋ ਲੇਖਾ ਜਾਣੇ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਭਗਤ ਸੁਹੇਲੇ ਰਿਹਾ ਉਭਾਰ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਮੰਜ਼ਲ ਕੱਟ ਕੂੜ ਦੁਸ਼ਵਾਰ, ਮਮਤਾ ਮੋਹ ਰਿਹਾ ਮਿਟਾਈਆ। ਸਾਚੀ ਸਿਖਿਆ ਇਕ ਸਿਖ਼ਾਲ, ਸੋਹੰ ਸੋਹਲਾ ਰਾਗ ਅਲਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਆਪਣੇ ਘਰ ਵਸਾਈਆ। ਸ਼ਬਦ ਸਤਿਗੁਰ ਬਣਾ ਦਲਾਲ, ਜੁਗ ਵਿਛੜੇ ਜੋੜ ਜੁੜਾਈਆ। ਪੁਛੱਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਦਇਆ ਕਮਾਈਆ। ਸਚ ਦਵਾਰਾ ਸਮਝਾ ਸੱਚੀ ਧਰਮਸਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤਾਂ ਅੰਦਰ ਵੇਖ ਹਕ਼ੀਕ਼ੀ
❋
❋
ਪ੍ਰੇਮ, ਪਰਮ ਪੁਰਖ ਸੀਸ ਨਿਵਾਈਆ। ਜਨ ਭਗਤ ਪੂਰਾ ਨਿਭਾਵਣ ਨੇਮ, ਸਾਚਾ ਸੰਗ ਨਿਭਾਈਆ। ਜੋ ਗੋਬਿੰਦ ਸਿਖਿਆ ਮਿਲੀ ਉਤੇ ਕੁੰਡ ਹੇਮ, ਹਿਮਾਚਲ ਆਂਚਲ ਦਏ ਗਵਾਹੀਆ। ਜੋ ਨਾਦ ਸੁਣਿਆ ਚੌਦਾਂ ਰਤਨਾਂ ਵਿਚੋਂ ਕਾਮਧੇਨ, ਧਰਮ ਦੀ ਧਾਰ ਇਕ ਦ੍ਰਿੜਾਈਆ। ਜੋ ਉਪਦੇਸ ਦਿਤਾ ਨਿਰਗੁਣ ਧਾਰ ਭਗਤ ਬੇਣ, ਬੈਣੀ ਪੱਟੀ ਇਕ ਪੜ੍ਹਾਈਆ। ਸੋ ਖੇਲ ਵੇਖੀਏ ਨੈਣ, ਕਲਜੁਗ ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤਾਂ ਅੰਦਰ ਵੇਖਿਆ ਨੂਰ, ਨੁਰਾਨਾ ਨੂਰ ਚਮਕ ਚਮਕਾਈਆ। ਬੇੜਾ ਭਰਿਆ ਵੇਖਿਆ ਪੂਰ, ਪਾਰਬ੍ਰਹਮ ਪ੍ਰਭ ਆਪਣੇ ਕੰਧ ਉਠਾਈਆ। ਜਗ ਨੇਤਰ ਤੱਕਿਆ ਹਜ਼ੂਰ, ਹਜ਼ਰਤ ਧੁਰਦਰਗਾਹੀਆ। ਨਾਤਾ ਤੋੜ ਕੇ ਕਿਰਿਆ ਕੂੜ, ਗੁਰਮੁਖ ਕੁਟੰਬ ਰਿਹਾ ਤਰਾਈਆ। ਪੰਧ ਮੁਕਾ ਕੇ ਨੇੜਾ ਦੂਰ, ਘਰ ਸਾਚਾ ਇਕ ਸੁਹਾਈਆ। ਜਨਮ ਜਨਮ ਦਾ ਕਰਮ ਕਰਮ ਦਾ ਕੱਟ ਕਸੂਰ, ਕਾਮਲ ਮੁਰਸ਼ਦ ਆਪਣਾ ਰੰਗ ਰੰਗਾਈਆ। ਅਗਨੀ ਤਤ ਨਾ ਤਪੇ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚਾ ਸ਼ਬਦ ਭੰਡਾਰਾ ਦੇ ਭਰਪੂਰ, ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤਾਂ ਅੰਦਰ ਵੇਖੀ ਧਾਰ ਅਨੋਖੀ, ਸ੍ਰਿਸ਼ਟੀ ਦ੍ਰਿਸ਼ਟੀ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਲੱਭਦੇ ਕੋਟਨ ਕੋਟੀ, ਜੰਗਲ ਜੂਹ ਉਜਾੜ ਪਹਾੜ ਫੇਰੀਆਂ ਪਾਈਆ। ਸੋ ਪੁਰਖ ਅਕਾਲ ਦੀਨ ਦਿਆਲ ਚੜ੍ਹ ਕੇ ਬੈਠਾ ਚੋਟੀ, ਸਚ ਦਵਾਰੇ ਸੋਭਾ ਪਾਈਆ। ਅੰਦਰੋਂ ਕੱਢੇ ਵਾਸਨਾ ਖੋਟੀ, ਕੂੜੀ ਕਿਰਿਆ ਡੇਰਾ ਢਾਹੀਆ। ਕਰੇ ਪ੍ਰਕਾਸ਼ ਨਿਰਮਲ ਜੋਤੀ, ਅੰਧ ਅੰਧੇਰਾ ਰਿਹਾ ਮੁਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਲੇਖਾ ਲਿਖਦਾ ਜਾਏ ਰਵੀਦਾਸ ਚਮਾਰਾ ਮੋਚੀ, ਜਨਮ ਜਨਮ ਦਾ ਗੇੜ ਮੁਕਾਈਆ। ਸਾਚੀ ਮੰਜ਼ਲ ਦੱਸ ਕੇ ਸੌਖੀ, ਰਹਿਬਰ ਹੋ ਕੇ ਰਸਤੇ ਪਾਈਆ। ਕਿਸੇ ਨੂੰ ਪੜ੍ਹਨੀ ਪਏ ਨਾ ਪੋਥੀ, ਪੁਸਤਕ ਆਪਣਾ ਨਾਮ ਸਮਝਾਈਆ। ਝਗੜਾ ਮੁਕਾ ਕੇ ਚੌਦਾਂ ਲੋਕੀ, ਨਾਮ ਸ਼ਬਦ ਸਲੋਕੀ ਇਕ ਸੁਣਾਈਆ। ਅੰਤ ਅਖ਼ੀਰ ਬੇਨਜ਼ੀਰ ਸਚਖੰਡ ਦਵਾਰੇ ਬਖ਼ਸ਼ੇ ਇਕੋ ਓਟੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣਾ ਘਰ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਨ ਭਗਤਾਂ ਅੰਦਰ ਮਾਰ ਕੇ ਵੇਖਣੀ ਝਾਤ, ਬਹੁ ਰੰਗਾ ਭੇਖ ਵਟਾਈਆ। ਜਿਨ੍ਹਾਂ ਦਾ ਮੇਲਾ ਅੰਤਰ ਨਿਰੰਤਰ ਕਮਲਾਪਾਤ, ਪਤਿਪਰਮੇਸ਼ਵਰ ਮਿਲ ਕੇ ਵੱਜੀ ਵਧਾਈਆ। ਦੀਨ ਦੁਨੀ ਦਾ ਰਿਹਾ ਕੋਈ ਨਾ ਦਾਸ, ਝਗੜਾ ਛੱਡਿਆ ਜਗਤ ਲੋਕਾਈਆ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਇਕੋ ਤੱਕ ਨਿਰਮਲ ਜੋਤ ਪ੍ਰਕਾਸ਼, ਨੂਰ ਨੂਰ ਵਿਚ ਸਮਾਈਆ। ਆਵਣ ਜਾਵਣ ਲੱਖ ਚੁਰਾਸੀ ਕਰ ਕੇ ਬੰਦ ਖ਼ਲਾਸ, ਬੰਦੀਖ਼ਾਨਾ ਰਹੇ ਤੁੜਾਈਆ। ਸਦਾ ਸੁਹੇਲਾ ਇਕ ਇਕੇਲਾ ਪੁਰਖ ਅਕਾਲ ਦੀਨ ਦਿਆਲ ਸਦਾ ਵਸੇ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜਨਮ ਕਰਮ ਦਾ ਲਹਿਣਾ ਦੇਣਾ ਲੇਖਾ ਪੂਰਬ ਪੂਰਾ ਕਰੇ ਕਾਗ਼ਜ ਸ਼ਾਹੀ ਨਾਲ ਕਲਮ ਦਵਾਤ, ਅੱਖਰਾਂ ਨਾਲ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸੁਹੇਲਾ ਇਕ ਇਕੇਲਾ ਘਰ ਸਾਚੇ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖਾਂ ਅੰਦਰ ਵੇਖਿਆ ਇਕੋ ਰੰਗ, ਰੰਗਤ ਨਜ਼ਰ ਕਿਸੇ ਨਾ ਆਈਆ। ਤੂੰ ਮੇਰਾ ਮੈਂ
❋
❋
ਤੇਰਾ ਢੋਲਾ ਗਾਉਂਦੇ ਛੰਦ, ਸੰਸਾ ਰੋਗ ਰਹੇ ਮੁਕਾਈਆ। ਨਿਜ ਆਤਮ ਪਰਮਾਤਮ ਲੈ ਕੇ ਧੁਰ ਦਾ ਅਨੰਦ, ਰਸ ਇਕੋ ਵੇਖ ਵਖਾਈਆ। ਝਗੜਾ ਮੁਕਾ ਕੇ ਕੂੜੀ ਕਿਰਿਆ ਮਨ ਵਾਸਨਾ ਗੰਦ, ਸੁਗੰਧ ਪ੍ਰਭ ਕਾ ਨਾਮ ਹਿਰਦੇ ਰਹੇ ਟਿਕਾਈਆ। ਸਚ ਪ੍ਰਕਾਸ਼ ਦਾ ਤੱਕ ਕੇ ਚੰਦ, ਨੂਰ ਨੂਰ ਵਿਚ ਰੁਸ਼ਨਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਵਿਚ ਇਕੋ ਸੀਸ ਝੁਕਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਲੇਖਾ ਦੇਵੇ ਦੀਨ ਦਿਆਲ ਪੁਰਖ ਬਖ਼ਸ਼ੰਦ, ਬਖ਼ਸ਼ਿਸ਼ ਵਿਚ ਰਹਿਮਤ ਆਪ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੁਗ ਜਨਮ ਵਿਛੜੀ ਲੱਖ ਚੁਰਾਸੀ ਵਿਚੋਂ ਲਏ ਗੰਢ, ਸ਼ਬਦ ਡੋਰੀ ਤੰਦ ਨਿਰਗੁਣ ਸਰਗੁਣ ਧਾਰ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਮੇਟੇ ਪੰਧ, ਪਾਂਧੀ ਹੋ ਕੇ ਗ੍ਰਹਿ ਗ੍ਰਹਿ ਘਰ ਘਰ ਸਭ ਦਾ ਪੰਧ ਮੁਕਾਈਆ।
੧੦ ਫੱਗਣ ਸ਼ਹਿਨਸ਼ਾਹੀ ਸੰਮਤ ੨ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਠੀਕਰੀ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਭਗਤਾਂ ਵੇਖਿਆ ਅੰਦਰ, ਬੰਕ ਦਵਾਰਾ ਏਕੰਕਾਰ ਸੋਹਣਾ ਨਜ਼ਰੀ ਆਈਆ। ਪਰਕਾਸ਼ ਤੱਕਿਆ ਨੂਰ ਜਹੂਰ ਬਿਨਾ ਸੂਰੀਆ ਚੰਦਰ, ਚੰਦ ਚਾਂਦਨਾ ਇਕੋ ਨਜ਼ਰੀ ਆਈਆ। ਸੋਭਾਵੰਤ ਸੁਹਾਵਣਾ ਦਿਸਿਆ ਅਗੰਮੀ ਮੰਦਰ, ਮੰਦ ਵਾਸਨਾ ਰੂਪ ਨਾ ਕੋਇ ਵਖਾਈਆ। ਭਾਗ ਲੱਗਾ ਵੇਖਿਆ ਡੂੰਘੀ ਕੰਦਰ, ਗੰਧ ਸੁਗੰਧ ਹਿੱਸਾ ਵੰਡ ਨਾ ਕੋਇ ਵੰਡਾਈਆ। ਬਜਰ ਕਪਾਟੀ ਖੁਲ੍ਹਾ ਤੱਕਿਆ ਜੰਦਰ, ਜ਼ਿੰਦਗੀ ਵਿਚੋਂ ਜ਼ਿੰਦਗੀ ਰਹੇ ਬਦਲਾਈਆ। ਮਨੂਆ ਮਨ ਨਾ ਭਟਕੇ ਬੰਦਰ, ਬੰਦਨਾ ਬੰਦਗੀ ਇਕੋ ਧੁਰ ਦੀ ਨਜ਼ਰੀ ਆਈਆ। ਪੁਰਖ ਅਕਾਲ ਦੇ ਲੱਗੇ ਅੰਗਣ, ਅੰਗੀਕਾਰ ਇਕੋ ਧੁਰਦਰਗਾਹੀਆ। ਸਚ ਪ੍ਰੀਤੀ ਧੁਰ ਦੀ ਦੌਲਤ ਮੰਗਣ, ਚਰਨ ਕਵਲ ਧਿਆਨ ਲਗਾਈਆ। ਕਾਇਆ ਮਾਟੀ ਅੰਤਰ ਵੇਖੀ ਅਨੋਖੀ ਰੰਗਣ, ਬਾਹਰੋਂ ਰੰਗਤ ਨਾ ਕੋਇ ਸਮਝਾਈਆ। ਤੇਰੇ ਵਿਚ ਸਮਾਏ ਪਰਮਾਨੰਦਨ, ਪਰਾ ਪਸੰਤੀ ਮਧਮ ਬੈਖਰੀ ਪੰਧ ਗਏ ਮੁਕਾਈਆ। ਆਤਮ ਪਰਮਾਤਮ ਨਿਰਗੁਣ ਧਾਰ ਬਣ ਕੇ ਸੰਗਣ, ਸਗਲਾ ਸੰਗ ਇਕੋ ਇਕ ਰਖਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਤਿਗੁਰ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਭਗਤਾਂ ਤੱਕਿਆ ਇਕ ਮੁਨਾਰ, ਮੁਨੀ ਰਿਖੀ ਸਮਝ ਕੋਇ ਨਾ ਪਾਈਆ। ਜਿਸ ਘਰ ਨਿਰਗੁਣ ਜੋਤ ਦੀਆ ਬਾਤੀ ਇਕ ਉਜਿਆਰ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸਚ ਦਵਾਰ ਏਕੰਕਾਰ ਸੋਭਿਆ ਤੇਰੇ ਨਾਲ, ਨਾਲਸ਼ ਮਮਤਾ ਦਿਤੀ ਚੁਕਾਈਆ। ਇਕੋ ਰੰਗ ਤੱਕੇ ਸ਼ਾਹ ਕੰਗਾਲ, ਸੂਰੇ ਸਰਬੰਗੇ ਤੇਰੀ ਯਾਦ ਵਿਚ ਢੋਲਾ ਗਾਈਆ। ਜਲਵਾਗਰ ਵੇਖਿਆ ਅਗੰਮ ਜਮਾਲ, ਪ੍ਰਕਾਸ਼ ਦਾ ਪ੍ਰਕਾਸ਼ ਸੋਭਾ ਪਾਈਆ। ਜਿਸ ਦਾ ਦੇ ਨਾ ਸਕੇ ਕੋਈ ਅਹਿਵਾਲ, ਕਥਨੀ ਕਥ ਨਾ ਸਕੇ ਰਾਈਆ। ਸੋ ਸਚ ਦਵਾਰਾ ਵੇਖਿਆ ਜਨ ਭਗਤਾਂ ਅੰਦਰ ਧਰਮਸਾਲ, ਧਰਮ ਦਵਾਰਾ ਧੁਰ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਕਰਤੇ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ
❋
❋
ਜਨ ਭਗਤਾਂ ਅੰਦਰ ਤੱਕਿਆ ਨੂਰ ਨੁਰਾਨਾ, ਚਸ਼ਮ ਤੋਂ ਬਾਹਰ ਇਸਮ ਨਜ਼ਰੀ ਆਈਆ। ਜਿਸ ਘਰ ਰਿਹਾ ਨਾ ਕੋਇ ਬੇਗਾਨਾ, ਵੈਰੀ ਮਿਤਰ ਤੇਰੇ ਵਿਚ ਸਮਾਈਆ। ਗਾ ਕੇ ਧੁਰ ਤਰਾਨਾ, ਤੁਰੀਆ ਤੋਂ ਅਗਲਾ ਪੰਧ ਮੁਕਾਈਆ। ਵੇਖ ਕੇ ਧਰਮ ਨਿਸ਼ਾਨਾ, ਬੈਠੇ ਸੀਸ ਝੁਕਾਈਆ। ਲੱਖ ਚੁਰਾਸੀ ਦਾ ਇਕੋ ਪੁਰਖ ਅਕਾਲ ਬਣ ਕੇ ਕਾਹਨਾ, ਸਖ਼ੀ ਹੋ ਕੇ ਸਾਖਿਆਤ ਸੇਵ ਕਮਾਈਆ। ਮਸਤ ਖ਼ੁਮਾਰੀ ਵਿਚ ਹੋ ਦੀਵਾਨਾ, ਦੀਦਾ ਦਾਨਿਸਤਾ ਤੇਰਾ ਦਰਸ਼ਨ ਪਾਈਆ। ਤੂੰ ਸਾਹਿਬ ਸਵਾਮੀ ਆਦਿ ਜੁਗਾਦਿ ਜੁਗ ਚੌਕੜੀ ਮਿਹਰਵਾਨਾ, ਮੁਹੱਬਤ ਵਿਚ ਮਹਿਬੂਬ ਦਏ ਸ਼ਰਨਾਈਆ। ਤੇਰਾ ਸੰਤ ਸੁਹੇਲਾ ਨੌਜਵਾਨਾ, ਜੋਬਨਮਤਾ ਸੋਹਣਾ ਨਜ਼ਰੀ ਆਈਆ। ਜੋ ਤੇਰੇ ਨਾਮ ਦਾ ਵਜਾਏ ਇਕ ਦਮਾਮਾ, ਦਮਾਂ ਦਾ ਡੰਕਾ ਨਾਲ ਉਪਜਾਈਆ। ਤਿਨ੍ਹਾਂ ਦਾ ਲਹਿਣਾ ਦੇਣਾ ਚੁਕਾਉਣਾ ਵਿਚ ਜਹਾਨਾ, ਜਹਾਲਤ ਕੂੜ ਰਹੇ ਨਾ ਰਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨਾ, ਸਤਿ ਧਰਮ ਤੇਰੀ ਸਰਨਾਈਆ। ਜਨ ਭਗਤਾਂ ਦਾ ਵੇਖਿਆ ਆਸ਼ਿਆਨਾ, ਸਚ ਦਵਾਰੇ ਚਰਨ ਕਵਲ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਮਨਸਾ ਵਿਚ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੇ ਭਗਤਾਂ ਅੰਦਰ ਲਿਆ ਤੱਕ, ਝਗੜਾ ਤਕਦੀਰ ਰਿਹਾ ਨਾ ਰਾਈਆ। ਮਿਲ ਕੇ ਹਕ਼ੀਕ਼ਤ ਹਕ, ਹੁਕਮ ਧੁਰ ਦਾ ਮੰਨਣ ਚਾਈਂ ਚਾਈਂਆ। ਨਿਸ਼ਾਨਾ ਵੇਖ ਕੇ ਯਕ, ਸਿਰ ਸਰ ਬੈਠੇ ਝੁਕਾਈਆ। ਸ਼ਬਦ ਅਗੰਮੀ ਸੁਣ ਕੇ ਖ਼ਤ, ਖ਼ਤਾ ਆਪਣੀ ਮੁਆਫ਼ ਕਰਾਈਆ। ਤੂੰ ਜਾਨਣਹਾਰਾ ਮਿਤ ਗਤ, ਧੁਰ ਦਾ ਮਾਲਕ ਨੂਰ ਖ਼ੁਦਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਿਸ ਦੀ ਰੱਖੇ ਪਤ, ਪਤਿਪਰਮੇਸ਼ਵਰ ਮਿਹਰ ਨਜ਼ਰ ਉਠਾਈਆ। ਤੇਰਾ ਭਗਤ ਕਦੇ ਨਾ ਹੋਵੇ ਤੈਥੋਂ ਵੱਖ, ਵੱਖਰਾ ਘਰ ਨਾ ਕੋਇ ਸੁਹਾਈਆ। ਬਿਨ ਭਗਤਾਂ ਤੋਂ ਤੇਰਾ ਗਾਏ ਕੋਈ ਨਾ ਜਸ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਅਬਿਨਾਸ਼ੀ ਕਰਤਾ ਖ਼ੁਸ਼ੀਆਂ ਵਿਚ ਪਿਆ ਹੱਸ, ਹਸਤੀ ਵਿਚੋਂ ਆਪਣੀ ਹਸਤੀ ਬਦਲਾਈਆ। ਗੁਰ ਅਵਤਾਰ ਪੈਗ਼ੰਬਰੋ ਕਲਜੁਗ ਅੰਤ ਹਰਿ ਭਗਤ ਸੁਹੇਲੇ ਲਵਾਂ ਰੱਖ, ਰੱਖਕ ਹੋ ਕੇ ਰੱਛਿਆ ਕਰਾਂ ਥਾਉਂ ਥਾਈਂਆ। ਜੋ ਤੂੰ ਮੇਰਾ ਮੈਂ ਤੇਰਾ ਗਾਉਂਦੇ ਜਸ, ਵੇਦ ਪੁਰਾਨਾਂ ਤੋਂ ਪਰੇ ਦਿਆਂ ਸਮਝਾਈਆ। ਸੋ ਸਾਚੇ ਗ੍ਰਹਿ ਮੰਦਰ ਅੰਦਰ ਧੁਰ ਘਰਾਨੇ ਰਹੇ ਵਸ, ਜਿਥੇ ਛੱਪਰ ਛੰਨ ਨਜ਼ਰ ਨਾ ਆਈਆ। ਤੇਜ ਨਹੀਂ ਕੋਈ ਰਵ ਸਸ, ਜੋਤੀ ਨੂਰ ਡਗਮਗਾਈਆ। ਜਨ ਭਗਤਾਂ ਦੇ ਕੇ ਪੂਰਬ ਹਕ, ਹਕ਼ੀਕ਼ਤ ਅਗਲੀ ਦਿਆਂ ਸਮਝਾਈਆ। ਮੇਲ ਮਿਲਾ ਕੇ ਨਾਲ ਪੁਰਖ ਸਮਰਥ, ਮਹਿੰਮਾ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਹੋ ਪਰਗਟ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਜਨ ਭਗਤਾਂ ਆਪ ਚੜ੍ਹਾਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ੨ ਵਰਿਆਮ ਸਿੰਘ ਦੇ ਗ੍ਰਹਿ ਠੀਕਰੀ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਵਸਤ ਅਨਮੁਲੀ, ਬਿਨ ਕੀਮਤ ਕਰਤੇ ਵਰਤਾਈਆ। ਗੁਰਮੁਖ ਧਾਰ ਰਹੇ ਕੋਈ ਨਾ ਭੁੱਲੀ, ਅਭੁੱਲ ਦੇਣਾ ਸਮਝਾਈਆ। ਭਾਗ ਲਗਾਉਣਾ ਕਾਇਆ ਕੁੱਲੀ, ਮੰਜ਼ਲ ਦੇਣੀ ਵਡਿਆਈਆ। ਸ੍ਰਿਸ਼ਟ ਸਬਾਈ ਮਨ ਵਾਸਨਾ ਰੁਲੀ, ਕੂੜੀ ਕਿਰਿਆ
❋
❋
ਵਿਚ ਹਲਕਾਈਆ। ਸਚ ਨਾਮ ਦੀ ਅੰਮ੍ਰਿਤ ਧਾਰ ਦੇ ਅਗੰਮੀ ਚੁਲੀ, ਚੋਲਾ ਕਾਇਆ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਦਾਤ ਅਗੰਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਸਤ ਦੇ ਆਪਣੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਆਤਮ ਪਰਮਾਤਮ ਬੱਝੇ ਨਾਤ, ਇਸ਼ਟ ਇਕੋ ਦੇਣਾ ਵਖਾਈਆ। ਤੇਰਾ ਨੂਰ ਸਭ ਨੂੰ ਨਜ਼ਰੀ ਆਏ ਜਾਤ, ਵਰਨ ਬਰਨ ਨਾ ਕੋਇ ਰਖਾਈਆ। ਤਤ ਸਰੀਰ ਕਰ ਪਾਕ, ਵਜੂਦ ਮਹਿਬੂਬ ਹੋਵੇ ਸਫ਼ਾਈਆ। ਜਨ ਭਗਤਾਂ ਖੇੜਾ ਕਰ ਆਬਾਦ, ਬੂਟਾ ਧੁਰ ਦਾ ਨਾਮ ਲਗਾਈਆ। ਸੁਤਿਆਂ ਮਾਰ ਆਵਾਜ਼, ਜਾਗਦਿਆਂ ਰੰਗ ਚੜ੍ਹਾਈਆ। ਬਦਲ ਦੇ ਸਮਾਜ, ਸਮੇਂ ਨਾਲ ਆਪਣਾ ਭੇਵ ਖੁਲ੍ਹਾਈਆ। ਜਨ ਭਗਤਾਂ ਸ਼ੌਹ ਦਰਿਆ ਡੁੱਬੇ ਕਦੇ ਨਾ ਜਹਾਜ਼, ਭਾਰ ਆਪਣੇ ਕੰਧ ਉਠਾਈਆ। ਤੂੰ ਆਦਿ ਜੁਗਾਦੀ ਸ਼ਹਿਨਸ਼ਾਹ ਪਾਤਸ਼ਾਹ ਮਹਾਰਾਜ, ਪਰਵਰਦਿਗਾਰ ਤੇਰੀ ਇਕ ਸਰਨਾਈਆ। ਜੁਗ ਚੌਕੜੀ ਤੇਰੇ ਮੁਹਤਾਜ, ਲੋੜਵੰਦ ਦਿਸੇ ਲੋਕਾਈਆ। ਤੇਰਾ ਹੁਕਮ ਬੋਧ ਅਗਾਧ, ਵਿਦਿਆ ਤੋਂ ਪਰੇ ਪੜ੍ਹਾਈਆ। ਤੇਰੇ ਨਾਮ ਦਾ ਇਕ ਰਬਾਬ, ਰਮਜ਼ ਧੁਰ ਦੀ ਦੇ ਲਗਾਈਆ। ਨਿਰਗੁਣ ਧਾਰ ਸਾਜਣ ਸਾਜ, ਸੱਜਣ ਹੋ ਕੇ ਹੋ ਸਹਾਈਆ। ਕੂੜ ਕੁਟੰਬ ਨਾ ਰਹੇ ਵਿਵਾਦ, ਵਿਖ ਅੰਮ੍ਰਿਤ ਦੇ ਬਣਾਈਆ। ਜੋ ਸਰਨਾਈ ਤੇਰੀ ਜਾਏ ਲਾਗ, ਲਗਨ ਆਪਣੇ ਨਾਲ ਬਣਾਈਆ। ਸਿਰ ਸਵਾਮੀ ਰੱਖਣਾ ਹਾਥ, ਪੁਸ਼ਤ ਪੁਨਾਹ ਟਿਕਾਈਆ। ਆਤਮ ਪਰਮਾਤਮ ਗੌਂਦੇ ਰਹਿਣ ਗਾਥ, ਗਾ ਗਾ ਖ਼ੁਸ਼ੀ ਬਣਾਈਆ। ਕਿਰਪਾ ਕਰ ਪੁਰਖ ਸਮਰਾਥ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਤੇਰਾ ਖੇਲ ਅਲੱਖਣਾ ਲਾਖ, ਲਖ ਸਕੇ ਕੋਇ ਨਾ ਰਾਈਆ। ਜੋ ਸਿਫ਼ਤਾਂ ਵਿਚ ਗਏ ਆਖ, ਆਖ਼ਰ ਸਭ ਦਾ ਪੂਰ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਰਿਹਾ ਝਾਕ, ਬਿਨ ਅੱਖਾਂ ਅੱਖ ਉਠਾਈਆ। ਜਨ ਭਗਤਾਂ ਚਰਨ ਧੂੜੀ ਦੇ ਖ਼ਾਕ, ਮਿੱਟੀ ਖ਼ਾਕ ਵਿਚੋਂ ਬਾਹਰ ਕਢਾਈਆ। ਸਦਾ ਖੋਲ੍ਹ ਕੇ ਰੱਖ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਨਿਰਗੁਣ ਜੋਤ ਹੋਵੇ ਪਰਕਾਸ਼, ਸਚ ਉਜਾਲਾ ਇਕ ਪਰਗਟਾਈਆ। ਪੂਰੀ ਕਰਨੀ ਆਸ, ਅਸਲ ਵਿਚ ਆਪਣਾ ਭੇਵ ਖੁਲ੍ਹਾਈਆ। ਸਦਾ ਸੁਹੇਲ ਵਸਣਾ ਪਾਸ, ਜਗਤ ਵਿਛੋੜਾ ਦੇਣਾ ਕਟਾਈਆ। ਤੇਰੇ ਪਿਆਰ ਦੀ ਰਹੇ ਇਕ ਪਰਭਾਤ, ਸੰਧਿਆ ਰੂਪ ਨਾ ਕੋਇ ਬਦਲਾਈਆ। ਏਥੇ ਓਥੇ ਬਣਿਆ ਰਹੇ ਨਾਤ, ਨਾਤਵਾਂ ਹੋ ਕੇ ਸਕੇ ਨਾ ਕੋਇ ਤੁੜਾਈਆ। ਨਾਮ ਭੰਡਾਰਾ ਤੇਰਾ ਡੂੰਘਾ ਖਾਤ, ਦੇਂਦਿਆਂ ਤੋਟ ਕੋਇ ਨਾ ਆਈਆ। ਹਉਂ ਸੇਵਕ ਤੇਰੇ ਮੁਹਤਾਜ, ਮੁਹੱਬਤ ਵਿਚ ਸਮਾਈਆ। ਸਾਡੀ ਕਬੂਲ ਕਰਨੀ ਨਮਾਜ਼, ਰੋਜ਼ਾ ਰਜ਼ਾ ਵਿਚ ਰਖਾਈਆ। ਸਾਡਾ ਲੇਖੇ ਲਾਉਣਾ ਆਦਾਬ, ਅਦਬ ਨਾਲ ਵਡਿਆਈਆ। ਸਾਚੇ ਨਾਮ ਦਾ ਦੇ ਸਵਾਦ, ਰਸ ਕੂੜਾ ਦੇਣਾ ਕਢਾਈਆ। ਜਨ ਭਗਤਾਂ ਰੱਖਣੀ ਲਾਜ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਲੂਲ੍ਹਾ ਲੰਗੜਾ ਰਹੇ ਨਾ ਕੋਇ ਅਪਾਹਜ, ਦੂਜੇ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਦਰ ਹੋਣਾ ਵਿਸਮਾਦ, ਲੂੰ ਲੂੰ ਅੰਦਰ ਆਪਣਾ ਪ੍ਰੇਮ ਰੰਗਾਈਆ।
❋
❋